“ਹਜ਼ਾਰ ਸਾਲ ਦੇ ਰਾਜ ਦਾ ਯੁਗ ਆ ਚੁੱਕਾ ਹੈ” ਇਸ ਬਾਰੇ ਇੱਕ ਸੰਖੇਪ ਚਰਚਾ

ਤੁਸੀਂ ਹਜ਼ਾਰ ਸਾਲ ਦੇ ਰਾਜ ਦੇ ਯੁਗ ਦੇ ਦਰਸ਼ਨ ਬਾਰੇ ਕੀ ਸੋਚਦੇ ਹੋ? ਕੁਝ ਲੋਕ ਇਸ ਬਾਰੇ ਬਹੁਤ ਚਿੰਤਨ ਕਰਦੇ ਹਨ, ਅਤੇ ਉਹ ਕਹਿੰਦੇ ਹਨ: “ਹਜ਼ਾਰ ਸਾਲ ਦੇ ਰਾਜ ਦਾ ਯੁਗ ਧਰਤੀ ਉੱਤੇ ਹਜ਼ਾਰ ਸਾਲ ਤੱਕ ਰਹੇਗਾ, ਇਸ ਲਈ ਜੇਕਰ ਚਰਚ ਦੇ ਵਡੇਰੇ ਮੈਂਬਰ ਅਣਵਿਆਹੇ ਹਨ, ਤਾਂ ਕੀ ਉਨ੍ਹਾਂ ਨੂੰ ਵਿਆਹ ਕਰਾਉਣਾ ਪਵੇਗਾ? ਮੇਰੇ ਪਰਿਵਾਰ ਕੋਲ ਕੋਈ ਪੈਸਾ ਨਹੀਂ ਹੈ, ਕੀ ਮੈਨੂੰ ਪੈਸਾ ਕਮਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ? ...” ਹਜ਼ਾਰ ਸਾਲ ਦੇ ਰਾਜ ਦਾ ਯੁਗ ਕੀ ਹੈ? ਕੀ ਤੁਹਾਨੂੰ ਪਤਾ ਹੈ? ਲੋਕ ਮੰਦਬੁੱਧੀ ਹਨ ਇਸ ਲਈ ਔਖੇ ਇਮਤਿਹਾਨ ’ਚੋਂ ਗੁਜ਼ਰਦੇ ਹਨ। ਅਸਲ ਵਿਚ, ਹਜ਼ਾਰ ਸਾਲ ਦੇ ਰਾਜ ਦਾ ਯੁਗ ਅਜੇ ਅਧਿਕਾਰਕ ਤੌਰ ਤੇ ਆਇਆ ਨਹੀਂ ਹੈ। ਲੋਕਾਂ ਨੂੰ ਸੰਪੂਰਣ ਬਣਾਉਣ ਦੇ ਪੜਾਅ ਦੇ ਦੌਰਾਨ, ਹਜ਼ਾਰ ਸਾਲ ਦੇ ਰਾਜ ਦਾ ਯੁਗ ਹਾਲੇ Or ਅਨੁਭਵਹੀਣ ਹੈ; ਜਿਸ ਹਜ਼ਾਰ ਸਾਲ ਦੇ ਰਾਜ ਦੇ ਯੁਗ ਦੀ ਗੱਲ ਪਰਮੇਸ਼ੁਰ ਕਰਦਾ ਹੈ, ਉਸ ਵਿਚ ਮਨੁੱਖ ਨੂੰ ਸੰਪੂਰਣ ਬਣਾਇਆ ਜਾਵੇਗਾ। ਪਹਿਲਾਂ, ਇਹ ਕਿਹਾ ਜਾਂਦਾ ਸੀ ਕਿ ਲੋਕ ਸੰਤਾਂ ਵਰਗੇ ਹੋਣਗੇ ਅਤੇ ਪਾਪ ਦੀ ਧਰਤੀ ’ਤੇ ਮਜ਼ਬੂਤੀ ਨਾਲ ਟਿਕੇ ਰਹਿਣਗੇ। ਜਦੋਂ ਲੋਕ ਸੰਪੂਰਣ ਹੋ ਜਾਣਗੇ-ਅਤੇ ਉਹ ਸੰਤ ਬਣ ਜਾਣਗੇ ਜਿਨ੍ਹਾਂ ਦੀ ਗੱਲ ਪਰਮੇਸ਼ੁਰ ਕਰਦਾ ਹੈ, ਉਦੋਂ ਹਜ਼ਾਰ ਸਾਲ ਦੇ ਰਾਜ ਦਾ ਯੁਗ ਆ ਜਾਵੇਗਾ। ਜਦੋਂ ਪਰਮੇਸ਼ੁਰ ਮਨੁੱਖਾਂ ਨੂੰ ਸੰਪੂਰਣ ਬਣਾਉਂਦਾ ਹੈ, ਉਹ ਉਨ੍ਹਾਂ ਨੂੰ ਸ਼ੁੱਧ ਕਰਦਾ ਹੈ, ਅਤੇ ਜਿੰਨਾ ਸ਼ੁੱਧ ਉਹ ਹੁੰਦੇ ਜਾਂਦੇ ਹਨ ਉਨ੍ਹਾਂ ਹੀ ਪਰਮੇਸ਼ੁਰ ਉਨ੍ਹਾਂ ਨੂੰ ਸੰਪੂਰਣ ਕਰਦਾ ਜਾਂਦਾ ਹੈ। ਜਦੋਂ ਤੂੰ ਤੇਰੇ ਅੰਦਰਲੀ ਮੈਲ, ਵਿਦਰੋਹ, ਵਿਰੋਧ ਅਤੇ ਕਾਮ-ਵਾਸਨਾ ਤੋਂ ਮੁਕਤ ਹੋ ਜਾਵੇਂਗਾ, ਜਦੋਂ ਤੂੰ ਸ਼ੁੱਧ ਹੋ ਜਾਵੇਂਗਾ, ਤਦ ਤੂੰ ਪਰਮੇਸ਼ੁਰ ਦਾ ਪਿਆਰਾ ਬਣ ਜਾਵੇਂਗਾ (ਦੂਜੇ ਸ਼ਬਦਾਂ ਵਿਚ, ਤੂੰ ਇਕ ਸੰਤ ਬਣ ਜਾਵੇਂਗਾ); ਜਦੋਂ ਪਰਮੇਸ਼ੁਰ ਤੈਨੂੰ ਸੰਪੂਰਣ ਬਣਾ ਚੁੱਕਾ ਹੋਵੇਗਾ ਅਤੇ ਤੂੰ ਸੰਤ ਬਣ ਚੁੱਕਾ ਹੋਵੇਂਗਾ, ਤਾਂ ਤੂੰ ਹਜ਼ਾਰ ਸਾਲ ਦੇ ਰਾਜ ਦੇ ਯੁਗ ਵਿਚ ਪਹੁੰਚ ਜਾਵੇਂਗਾ। ਹੁਣ ਰਾਜ ਦਾ ਯੁਗ ਹੈ। ਰਾਜ ਦੇ ਯੁਗ ਵਿਚ ਮਨੁੱਖ ਜਿਉਣ ਲਈ ਪਰਮੇਸ਼ੁਰ ਦੇ ਵਚਨਾਂ ’ਤੇ ਨਿਰਭਰ ਕਰਨਗੇ, ਅਤੇ ਸਮੁੱਚਾ ਜਗਤ ਪਰਮੇਸ਼ੁਰ ਦੇ ਨਾਮ ਦੀ ਓਟ ਵਿੱਚ ਆ ਜਾਵੇਗਾ, ਅਤੇ ਸਭ ਪਰਮੇਸ਼ੁਰ ਦੇ ਵਚਨ ਪੜ੍ਹਨ ਲਈ ਆਉਣਗੇ। ਉਸ ਸਮੇਂ, ਕੁਝ ਟੈਲੀਫ਼ੋਨ ਕਰਨਗੇ, ਕੁਝ ਫ਼ੈਕਸ.... ਪਰਮੇਸ਼ੁਰ ਦੇ ਵਚਨ ਸੁਣਨ ਲਈ ਉਹ ਹਰ ਸਾਧਨ ਵਰਤਣਗੇ, ਅਤੇ ਤੁਸੀਂ ਵੀ ਪਰਮੇਸ਼ੁਰ ਦੇ ਸੰਦੇਸ਼ ਦੀ ਸ਼ਰਨ ਵਿਚ ਆ ਜਾਉਗੇ। ਮਨੁੱਖਾਂ ਦੇ ਸੰਪੂਰਣ ਹੋਣ ਤੋਂ ਬਾਅਦ ਇਹ ਸਭ ਕੁਝ ਹੋਵੇਗਾ। ਇਸ ਸਮੇਂ ਮਨੁੱਖਾਂ ਨੂੰ ਵਚਨਾਂ ਰਾਹੀਂ ਸੰਪੂਰਣ, ਨਿਰਮਲ, ਗਿਆਨਵਾਨ ਬਣਾਇਆ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ; ਇਹ ਰਾਜ ਦਾ ਯੁਗ ਹੈ, ਇਹ ਮਨੁੱਖਾਂ ਨੂੰ ਸੰਪੂਰਣ ਬਣਾਉਣ ਦਾ ਦੌਰ ਹੈ, ਇਸ ਦਾ ਹਜ਼ਾਰ ਸਾਲ ਦੇ ਰਾਜ ਦੇ ਯੁਗ ਨਾਲ ਕੋਈ ਸੰਬੰਧ ਨਹੀਂ ਹੈ। ਹਜ਼ਾਰ ਸਾਲ ਦੇ ਰਾਜ ਦੇ ਯੁਗ ਵਿਚ ਮਨੁੱਖ ਪਹਿਲਾਂ ਤੋਂ ਸੰਪੂਰਣ ਬਣ ਚੁਕੇ ਹੋਣਗੇ ਅਤੇ ਉਨ੍ਹਾਂ ਵਿਚਲੀ ਭ੍ਰਿਸ਼ਟ ਸੋਚ ਨਿਰਮਲ ਹੋ ਚੁੱਕੀ ਹੋਵੇਗੀ। ਉਸ ਸਮੇਂ, ਪਰਮੇਸ਼ੁਰ ਵੱਲੋਂ ਉਚਾਰੇ ਵਚਨ ਕਦਮ-ਕਦਮ ਤੇ ਮਨੁੱਖਾਂ ਦਾ ਮਾਰਗਦਰਸ਼ਨ ਕਰਨਗੇ, ਅਤੇ ਸਿਰਜਣਾ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਦੇ ਪਰਮੇਸ਼ੁਰ ਦੇ ਸਾਰੇ ਕੰਮਾਂ ਦੇ ਰਹੱਸ ਖੋਲ੍ਹਣਗੇ, ਅਤੇ ਉਸ ਦੇ ਵਚਨ ਮਨੁੱਖਾਂ ਨੂੰ ਹਰ ਯੁਗ ਅਤੇ ਹਰ ਰੋਜ਼ ਦੇ ਪਰਮੇਸ਼ੁਰ ਦੇ ਕੰਮਾਂ ਬਾਰੇ ਦੱਸਣਗੇ, ਕਿ ਕਿਵੇਂ ਉਹ ਮਨੁੱਖਾਂ ਦਾ ਮਾਰਗਦਰਸ਼ਨ ਕਰਦਾ ਹੈ, ਆਤਮਿਕ ਖੇਤਰ ਵਿਚ ਉਹ ਕਿਵੇਂ ਕੰਮ ਕਰਦਾ ਹੈ, ਅਤੇ ਉਨ੍ਹਾਂ ਨੁੰ ਆਤਮਿਕ ਖੇਤਰ ਦੇ ਤਾਣੇ-ਬਾਣੇ ਬਾਰੇ ਦੱਸਣਗੇ। ਕੇਵਲ ਉਦੋਂ ਹੀ ਇਹ ਵਚਨ ਦਾ ਯੁਗ ਹੋਵੇਗਾ; ਹੁਣੇ ਤਾਂ ਇਹ ਸਿਰਫ਼ ਅਨੁਭਵਹੀਣ ਅਵਸਥਾ ਵਿਚ ਹੈ। ਜੇਕਰ ਮਨੁੱਖਾਂ ਨੂੰ ਸੰਪੂਰਣ ਅਤੇ ਸ਼ੁੱਧ ਨਾ ਕੀਤਾ ਗਿਆ, ਉਹ ਕਿਸੇ ਹਾਲ ਵਿਚ ਵੀ ਧਰਤੀ ’ਤੇ ਹਜ਼ਾਰ ਸਾਲ ਨਹੀਂ ਰਹਿ ਸਕਦੇ, ਅਤੇ ਉਨ੍ਹਾਂ ਦਾ ਨਾਸ਼ ਹੋਣਾ ਨਿਸ਼ਚਿਤ ਹੈ; ਜੇਕਰ ਮਨੁੱਖ ਅੰਦਰੋਂ ਸ਼ੁੱਧ ਹੋ ਜਾਂਦੇ ਹਨ, ਅਤੇ ਉਹ ਸ਼ਤਾਨ ਦੇ ਅਤੇ ਸਰੀਰਕ ਨਹੀਂ ਰਹਿੰਦੇ, ਫ਼ਿਰ ਉਹ ਇਸ ਧਰਤੀ ’ਤੇ ਜ਼ਿੰਦਾ ਰਹਿਣਗੇ। ਇਸ ਅਵਸਥਾ ਵਿਚ ਤੁਸੀਂ ਹਾਲੇ ਵੀ ਮੰਦਬੁੱਧੀ ਹੋ, ਅਤੇ ਤੁਸੀਂ ਕੇਵਲ ਪਰਮੇਸ਼ੁਰ ਨੂੰ ਪਿਆਰ ਕਰਨ ਅਤੇ ਹਰ ਦਿਨ ਇਸ ਧਰਤੀ ਤੇ ਰਹਿੰਦਿਆਂ ਉਸ ਦੀ ਗਵਾਹੀ ਦੇਣ ਦਾ ਅਨੁਭਵ ਕਰਦੇ ਹੋ।

“ਹਜ਼ਾਰ ਸਾਲ ਦੇ ਰਾਜ ਦਾ ਯੁਗ ਆ ਚੁੱਕਾ ਹੈ” ਇਕ ਭਵਿੱਖਬਾਣੀ ਹੈ, ਇਹ ਇਕ ਨਬੀ ਦੀ ਉਸ ਭਵਿੱਖਬਾਣੀ ਦੇ ਅਨੁਰੂਪ ਹੈ, ਜਿਸ ਵਿਚ ਪਰਮੇਸ਼ੁਰ ਭਵਿੱਖਬਾਣੀ ਕਰਦਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਜੋ ਵਚਨ ਪਰਮੇਸ਼ੁਰ ਭਵਿੱਖ ਵਿਚ ਬੋਲਦਾ ਹੈ ਅਤੇ ਜੋ ਵਚਨ ਉਹ ਅੱਜ ਬੋਲਦਾ ਹੈ ਉਹ ਸਮਾਨ ਨਹੀਂ ਹਨ: ਭਵਿੱਖ ਦੇ ਵਚਨ ਯੁਗ ਦਾ ਮਾਰਗਦਰਸ਼ਨ ਕਰਨਗੇ, ਜਦੋਂ ਕਿ ਵਰਤਮਾਨ ਦੇ ਵਚਨ ਮਨੁੱਖਾਂ ਨੂੰ ਸੰਪੂਰਣ ਬਣਾਉਣਗੇ, ਉਨ੍ਹਾਂ ਨੂੰ ਤਾਉਣਗੇ, ਅਤੇ ਉਨ੍ਹਾਂ ਨਾਲ ਨਜਿੱਠਣਗੇ। ਭਵਿੱਖ ਵਿਚ ਵਚਨ ਦਾ ਯੁਗ ਵਰਤਮਾਨ ਦੇ ਵਚਨ ਦੇ ਯੁਗ ਤੋਂ ਅਲੱਗ ਹੈ। ਵਰਤਮਾਨ ਵਿੱਚ, ਪਰਮੇਸ਼ੁਰ ਵੱਲੋਂ ਉਚਾਰੇ ਜਾਂਦੇ ਸਾਰੇ ਵਚਨ-ਭਾਵੇਂ ਉਸ ਵੱਲੋਂ ਕਿਸੇ ਵੀ ਆਸ਼ੇ ਨਾਲ ਕਹੇ ਗਏ ਹੋਣ-ਉਹ ਲੋਕਾਂ ਨੂੰ ਸੰਪੂਰਣ ਬਣਾਉਣ ਲਈ ਹਨ, ਉਨ੍ਹਾਂ ਦੇ ਮਨਾਂ ਦੀ ਮੈਲ ਨੂੰ ਸ਼ੁੱਧ ਕਰਨ ਲਈ ਹਨ, ਉਨ੍ਹਾਂ ਨੂੰ ਪਵਿੱਤਰ ਕਰਨ ਲਈ ਹਨ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਨਿਗਾਹ ਵਿਚ ਧਰਮੀ ਬਣਾਉਣ ਲਈ ਹਨ। ਅੱਜ ਬੋਲੇ ਜਾਂਦੇ ਵਚਨ, ਅਤੇ ਭਵਿੱਖ ਵਿੱਚ ਬੋਲੇ ਜਾਂਦੇ ਵਚਨ, ਦੋ ਵੱਖਰੀਆਂ ਚੀਜ਼ਾਂ ਹਨ। ਰਾਜ ਦੇ ਯੁਗ ਵਿਚ ਬੋਲੇ ਜਾਂਦੇ ਵਚਨ ਲੋਕਾਂ ਨੂੰ ਸਿੱਖਿਅਤ ਕਰਨ ਲਈ ਹਨ, ਉਨ੍ਹਾਂ ਨੂੰ ਹਰ ਚੀਜ਼ ਵਿਚ ਸਹੀ ਮਾਰਗ ’ਤੇ ਲਿਆਉਣ ਲਈ ਹਨ, ਉਨ੍ਹਾਂ ਵਿਚੋਂ ਹਰ ਖੋਟ ਖਤਮ ਕਰਨ ਲਈ ਹਨ। ਇਸ ਯੁਗ ਵਿਚ ਪਰਮੇਸ਼ੁਰ ਇਹ ਕੁਝ ਕਰਦਾ ਹੈ। ਉਹ ਆਪਣੇ ਵਚਨਾਂ ਦੀ ਨੀਂਹ ਹਰ ਮਨੁੱਖ ਅੰਦਰ ਰੱਖਦਾ ਹੈ, ਉਹ ਆਪਣੇ ਵਚਨਾਂ ਨੂੰ ਹਰ ਮਨੁੱਖ ਦਾ ਜੀਵਨ ਬਣਾ ਦਿੰਦਾ ਹੈ, ਉਹ ਨਿਰੰਤਰ ਆਪਣੇ ਵਚਨਾਂ ਦਾ ਪ੍ਰਯੋਗ ਉਸ ਨੂੰ ਪ੍ਰਕਾਸ਼ਨਮਾਨ ਕਰਨ ਅਤੇ ਉਸ ਦਾ ਮਾਰਗਦਰਸ਼ਨ ਕਰਨ ਲਈ ਕਰਦਾ ਹੈ। ਅਤੇ ਜਦੋਂ ਉਹ ਪਰਮੇਸ਼ੁਰ ਦੀ ਇੱਛਾ ਨੂੰ ਯਾਦ ਨਹੀਂ ਰੱਖਦੇ, ਤਾਂ ਉਨ੍ਹਾਂ ਦੇ ਅੰਦਰ ਵੱਸੇ ਪਰਮੇਸ਼ੁਰ ਦੇ ਵਚਨ ਉਨ੍ਹਾਂ ਨੂੰ ਤਾੜਨਗੇ ਅਤੇ ਅਨੁਸ਼ਾਸਨ ਵਿਚ ਰੱਖਣਗੇ। ਵਰਤਮਾਨ ਦੇ ਵਚਨ ਮਨੁੱਖ ਦਾ ਜੀਵਨ ਹਨ; ਉਹ ਸਿੱਧੇ ਤੌਰ ’ਤੇ ਮਨੁੱਖ ਦੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ, ਤੇਰੇ ਅੰਦਰ ਜੋ ਵੀ ਕਮੀ ਹੈ ਉਹ ਪਰਮੇਸ਼ੁਰ ਦੇ ਵਚਨਾਂ ਨਾਲ ਪੂਰੀ ਹੁੰਦੀ ਹੈ, ਅਤੇ ਜੋ ਕੋਈ ਵੀ ਪਰਮੇਸ਼ੁਰ ਦੇ ਵਚਨ ਗ੍ਰਹਿਣ ਕਰਦੇ ਹਨ ਉਹ ਪਰਮੇਸ਼ੁਰ ਦੇ ਵਚਨਾਂ ਦੀ ਖੁਰਾਕ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਨ। ਪਰਮੇਸ਼ੁਰ ਵੱਲੋਂ ਉਚਾਰੇ ਗਏ ਵਚਨ ਭਵਿੱਖ ਵਿਚ ਸਮੁੱਚੇ ਬ੍ਰਹਿਮੰਡ ਦਾ ਮਾਰਗਦਰਸ਼ਨ ਕਰਦੇ ਹਨ; ਅੱਜ, ਇਹ ਵਚਨ ਸਿਰਫ਼ ਚੀਨ ਵਿਚ ਬੋਲੇ ਜਾਂਦੇ ਹਨ, ਅਤੇ ਇਹ ਸਮੁੱਚੇ ਬ੍ਰਹਿਮੰਡ ਵਿਚ ਬੋਲੇ ਜਾਣ ਵਾਲੇ ਵਚਨਾਂ ਦੀ ਪ੍ਰ੍ਤੀਨਿੱਧਤਾ ਨਹੀਂ ਕਰਦੇ। ਪਰਮੇਸ਼ੁਰ ਸਮੁੱਚੇ ਬ੍ਰਹਿਮੰਡ ਨਾਲ ਹਜ਼ਾਰ ਸਾਲ ਦਾ ਰਾਜ ਆਉਣ ’ਤੇ ਹੀ ਗੱਲ ਕਰੇਗਾ। ਇਹ ਸਮਝ ਲਉ ਕਿ ਪਰਮੇਸ਼ੁਰ ਵੱਲੋਂ ਅੱਜ ਬੋਲੇ ਜਾਂਦੇ ਸਾਰੇ ਵਚਨ ਲੋਕਾਂ ਨੂੰ ਸੰਪੂਰਣ ਬਣਾਉਣ ਲਈ ਹਨ; ਇਸ ਪੜਾਅ ਦੌਰਾਨ ਪਰਮੇਸ਼ੁਰ ਵੱਲੋਂ ਬੋਲੇ ਜਾਂਦੇ ਵਚਨ ਲੋਕਾਂ ਦੀਆਂ ਜ਼ਰੂਰਤਾ ਪੂਰੀਆਂ ਕਰਨ ਲਈ ਹਨ; ਨਾ ਕਿ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਰਹੱਸ ਅਤੇ ਕਰਾਮਾਤਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇਂ। ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਈ ਮਾਧਿਅਮਾਂ ਰਾਹੀਂ ਬੋਲਦਾ ਹੈ। ਹਜ਼ਾਰ ਸਾਲ ਦੇ ਰਾਜ ਦਾ ਯੁਗ ਤਾਂ ਅਜੇ ਆਉਣਾ ਹੈ-ਹਜ਼ਾਰ ਸਾਲ ਦੇ ਰਾਜ ਦੇ ਜਿਸ ਯੁਗ ਦੀ ਗੱਲ ਹੋ ਰਹੀ ਹੈ ਉਹ ਪਰਮੇਸ਼ੁਰ ਦੀ ਮਹਿਮਾ ਦਾ ਦਿਨ ਹੋਵੇਗਾ। ਯਹੂਦਿਯਾ ਵਿੱਚ ਯਿਸੂ ਦਾ ਕੰਮ ਖਤਮ ਹੋਣ ਤੋਂ ਬਾਅਦ ਪਰਮੇਸ਼ੁਰ ਨੇ ਉਸ ਦੇ ਕੰਮ ਨੂੰ ਚੀਨ ਵਿਖੇ ਤਬਦੀਲ ਕਰ ਦਿੱਤਾ ਅਤੇ ਇਕ ਹੋਰ ਯੋਜਨਾ ਤਿਆਰ ਕੀਤੀ। ਉਸ ਨੇ ਆਪਣੇ ਕੰਮ ਦਾ ਇਕ ਹਿੱਸਾ ਤੁਹਾਡੇ ਲਈ ਤਿਆਰ ਕੀਤਾ, ਉਹ ਵਚਨਾਂ ਨਾਲ ਲੋਕਾਂ ਨੂੰ ਸੰਪੂਰਣ ਬਣਾਉਣ ਦਾ ਕੰਮ ਕਰਦਾ ਹੈ, ਉਹ ਵਚਨਾਂ ਦੀ ਵਰਤੋਂ ਨਾਲ ਲੋਕਾਂ ਨੂੰ ਤਕਲੀਫ਼ ਦੇ ਨਾਲ-ਨਾਲ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਾਉਂਦਾ ਹੈ। ਕੰਮ ਦਾ ਇਹ ਪੜਾਅ ਜਿੱਤ ਪ੍ਰਾਪਤ ਕਰਨ ਵਾਲਿਆਂ ਦਾ ਇਕ ਸਮੂਹ ਤਿਆਰ ਕਰੇਗਾ, ਅਤੇ ਜਦੋਂ ਉਹ ਜਿੱਤ ਪ੍ਰਾਪਤ ਕਰਨ ਵਾਲਿਆਂ ਦੇ ਸਮੂਹ ਦੀ ਸਿਰਜਣਾ ਕਰ ਲਵੇਗਾ, ਉਹ ਉਨ੍ਹਾਂ ਦੇ ਕੰਮਾ ਦੇ ਗਵਾਹ ਹੋਣਗੇ, ਉਸ ਅਸਲੀਅਤ ਨੂੰ ਆਪਣੇ ਜੀਉਣ ਤੋਂ ਪਰਗਟ ਕਰਨਗੇ ਅਤੇ ਉਹ ਅਸਲ ਵਿਚ ਉਸ ਨੂੰ ਸੰਤੁਸ਼ਟੀ ਦੇਣਗੇ ਅਤੇ ਮੌਤ ਤੱਕ ਉਸ ਦੇ ਵਫ਼ਾਦਾਰ ਰਹਿਣਗੇ ਅਤੇ ਇਸ ਤਰ੍ਹਾਂ ਪਰਮੇਸ਼ੁਰ ਦੀ ਮਹਿਮਾ ਹੋਵੇਗੀ। ਜਦੋਂ ਪਰਮੇਸ਼ੁਰ ਦੀ ਮਹਿਮਾ ਹੋਵੇਗੀ, ਅਰਥਾਤ ਜਦੋਂ ਉਹ ਲੋਕਾਂ ਦੇ ਇਸ ਸਮੂਹ ਨੂੰ ਸੰਪੂਰਣ ਬਣਾ ਲਵੇਗਾ-ਉਹ ਹਜ਼ਾਰ ਸਾਲ ਦੇ ਰਾਜ ਦਾ ਯੁਗ ਹੋਵੇਗਾ।

ਪਿਛਲਾ: ਸਿਰਫ ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਸੱਚਮੁੱਚ ਪਰਮੇਸ਼ੁਰ ’ਤੇ ਸੱਚਾ ਵਿਸ਼ਵਾਸ ਕਰਨਾ ਹੈ

ਅਗਲਾ: ਜੋ ਪਰਮੇਸ਼ੁਰ ਨੂੰ ਜਾਣਦੇ ਹਨ ਸਿਰਫ਼ ਉਹੀ ਪਰਮੇਸ਼ੁਰ ਦੀ ਗਵਾਹੀ ਦੇ ਸਕਦੇ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ