ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਨੂੰ ਜਾਣਨਾ ਹੀ ਪਰਮੇਸ਼ੁਰ ਨੂੰ ਜਾਣਨ ਦਾ ਰਾਹ ਹੈ

ਮਨੁੱਖਜਾਤੀ ਦੇ ਪ੍ਰਬੰਧਨ ਦਾ ਕੰਮ ਤਿੰਨ ਪੜਾਵਾਂ ਵਿੱਚ ਵੰਡਿਆ ਹੋਇਆ ਹੈ, ਜਿਸ ਦਾ ਅਰਥ ਹੈ ਕਿ ਮਨੁੱਖਜਾਤੀ ਨੂੰ ਬਚਾਉਣ ਦਾ ਕੰਮ ਤਿੰਨ ਪੜਾਵਾਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਤਿੰਨ ਪੜਾਵਾਂ ਵਿੱਚ ਸੰਸਾਰ ਦੀ ਸਿਰਜਣਾ ਦਾ ਕੰਮ ਸ਼ਾਮਲ ਨਹੀਂ ਹੈ, ਪਰ ਇਸ ਦੀ ਬਜਾਇ ਇਹ ਤਿੰਨ ਪੜਾਅ ਹਨ ਸ਼ਰਾ ਦਾ ਯੁਗ, ਕਿਰਪਾ ਦਾ ਯੁਗ ਅਤੇ ਰਾਜ ਦਾ ਯੁਗ। ਸੰਸਾਰ ਦੀ ਸਿਰਜਣਾ ਦਾ ਕੰਮ ਸੀ ਸੰਪੂਰਣ ਮਨੁੱਖਜਾਤੀ ਨੂੰ ਪੈਦਾ ਕਰਨਾ। ਇਹ ਮਨੁੱਖਜਾਤੀ ਨੂੰ ਬਚਾਉਣ ਦਾ ਕੰਮ ਨਹੀਂ ਸੀ, ਅਤੇ ਇਸ ਦਾ ਮਨੁੱਖਜਾਤੀ ਨੂੰ ਬਚਾਉਣ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਜਦੋਂ ਸੰਸਾਰ ਦੀ ਸਿਰਜਣਾ ਕੀਤੀ ਗਈ ਤਾਂ ਉਸ ਸਮੇਂ ਸ਼ਤਾਨ ਨੇ ਮਨੁੱਖਜਾਤੀ ਨੂੰ ਭ੍ਰਿਸ਼ਟ ਨਹੀਂ ਕੀਤਾ ਸੀ, ਅਤੇ ਇਸ ਕਰਕੇ ਮਨੁੱਖਜਾਤੀ ਦੀ ਮੁਕਤੀ ਦਾ ਕੰਮ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਮਨੁੱਖਜਾਤੀ ਨੂੰ ਬਚਾਉਣ ਦਾ ਕੰਮ ਕੇਵਲ ਉਦੋਂ ਸ਼ੁਰੂ ਹੋਇਆ ਜਦੋਂ ਮਨੁੱਖਜਾਤੀ ਸ਼ਤਾਨ ਦੇ ਦੁਆਰਾ ਭ੍ਰਿਸ਼ਟ ਕਰ ਦਿੱਤੀ ਗਈ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਵੱਲੋਂ ਮਨੁੱਖ ਦਾ ਪ੍ਰਬੰਧਨ ਮਨੁੱਖਜਾਤੀ ਨੂੰ ਬਚਾਉਣ ਦੇ ਕੰਮ ਦੇ ਨਤੀਜੇ ਵਜੋਂ ਸ਼ੁਰੂ ਹੋਇਆ, ਨਾ ਕਿ ਸੰਸਾਰ ਦੀ ਸਿਰਜਣਾ ਦੇ ਕੰਮ ਤੋਂ। ਕੇਵਲ ਮਨੁੱਖ ਵੱਲੋਂ ਭ੍ਰਿਸ਼ਟ ਅਵਸਥਾ ਵਿੱਚ ਪਹੁੰਚਣ ਦੇ ਬਾਅਦ ਹੀ ਪ੍ਰਬੰਧਨ ਦਾ ਕੰਮ ਹੋਂਦ ਵਿੱਚ ਆਇਆ, ਅਤੇ ਇਸ ਲਈ ਮਨੁੱਖਜਾਤੀ ਦੇ ਪ੍ਰਬੰਧਨ ਦੇ ਕੰਮ ਦੇ ਤਿੰਨ ਭਾਗ ਹਨ, ਨਾ ਕਿ ਚਾਰ ਪੜਾਅ ਜਾਂ ਚਾਰ ਯੁਗ। ਪਰਮੇਸ਼ੁਰ ਵੱਲੋਂ ਮਨੁੱਖਜਾਤੀ ਦੇ ਪ੍ਰਬੰਧਨ ਦੇ ਬਾਰੇ ਗੱਲ ਕਰਨ ਦਾ ਕੇਵਲ ਇਹੋ ਸਹੀ ਤਰੀਕਾ ਹੈ। ਜਦੋਂ ਆਖਰੀ ਯੁਗ ਸਮਾਪਤ ਹੋਣ ’ਤੇ ਆਵੇਗਾ, ਤਾਂ ਮਨੁੱਖਜਾਤੀ ਦੇ ਪ੍ਰਬੰਧਨ ਦਾ ਕੰਮ ਵੀ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੋਵੇਗਾ। ਪ੍ਰਬੰਧਨ ਦਾ ਕੰਮ ਸਿਰੇ ਚੜ੍ਹਨ ਦਾ ਅਰਥ ਹੈ ਕਿ ਸਾਰੀ ਮਨੁੱਖਜਾਤੀ ਨੂੰ ਬਚਾਉਣ ਦਾ ਕੰਮ ਸਮੁੱਚੇ ਤੌਰ ’ਤੇ ਪੂਰਾ ਹੋ ਚੁੱਕਾ ਹੋਵੇਗਾ, ਅਤੇ ਇਹ ਕਿ ਮਨੁੱਖਜਾਤੀ ਆਪਣੀ ਯਾਤਰਾ ਦੇ ਅੰਤ ’ਤੇ ਪਹੁੰਚ ਚੁੱਕੀ ਹੋਵੇਗੀ। ਸਾਰੀ ਮਨੁੱਖਜਾਤੀ ਨੂੰ ਬਚਾਉਣ ਦੇ ਕੰਮ ਤੋਂ ਬਿਨਾਂ, ਮਨੁੱਖਜਾਤੀ ਦੇ ਪ੍ਰਬੰਧਨ ਦੇ ਕੰਮ ਦੀ ਕੋਈ ਹੋਂਦ ਨਾ ਹੁੰਦੀ, ’ਤੇ ਨਾ ਹੀ ਕੰਮ ਦੇ ਤਿੰਨ ਪੜਾਅ ਹੁੰਦੇ। ਮਨੁੱਖਜਾਤੀ ਦੀ ਭ੍ਰਿਸ਼ਟਤਾ ਦੇ ਹੀ ਕਾਰਣ, ਅਤੇ ਇਸ ਕਾਰਣ ਕਿ ਮਨੁੱਖਜਾਤੀ ਨੂੰ ਬੜੀ ਸ਼ਿੱਦਤ ਨਾਲ ਮੁਕਤੀ ਦੀ ਜ਼ਰੂਰਤ ਸੀ, ਯਹੋਵਾਹ ਨੇ ਸੰਸਾਰ ਦੀ ਸਿਰਜਣਾ ਦਾ ਕੰਮ ਪੂਰਾ ਕਰਕੇ ਸ਼ਰਾ ਦੇ ਯੁਗ ਦੇ ਕੰਮ ਨੂੰ ਅਰੰਭ ਕਰ ਦਿੱਤਾ। ਕੇਵਲ ਉਦੋਂ ਹੀ ਮਨੁੱਖਜਾਤੀ ਦੇ ਪ੍ਰਬੰਧਨ ਦਾ ਕੰਮ ਸ਼ੁਰੂ ਹੋਇਆ, ਜਿਸ ਦਾ ਅਰਥ ਹੈ ਕਿ ਕੇਵਲ ਉਦੋਂ ਹੀ ਮਨੁੱਖਜਾਤੀ ਨੂੰ ਬਚਾਉਣ ਦਾ ਕੰਮ ਸ਼ੁਰੂ ਹੋਇਆ। “ਮਨੁੱਖਜਾਤੀ ਦੇ ਪ੍ਰਬੰਧਨ” ਤੋਂ ਭਾਵ ਮਨੁੱਖਜਾਤੀ ਦੇ ਜੀਵਨ ਦੇ ਕਿਸੇ ਖਾਸ ਹਿੱਸੇ ਦੀ ਰਾਹਨੁਮਾਈ ਕਰਨਾ ਨਹੀਂ ਹੈ, ਜੋ ਕਿ ਧਰਤੀ ਉੱਤੇ ਹਾਲੇ ਨਵੀਂ-ਨਵੀਂ ਹੀ ਸਿਰਜੀ ਗਈ ਸੀ (ਅਰਥਾਤ ਕਿ ਉਹ ਮਨੁੱਖਜਾਤੀ ਜਿਹੜੀ ਹਾਲੇ ਭ੍ਰਿਸ਼ਟ ਹੋਣੀ ਸੀ)। ਬਲਕਿ, ਇਸ ਤੋਂ ਭਾਵ ਇਹ ਹੈ ਕਿ ਸ਼ਤਾਨ ਨੇ ਮਨੁੱਖਜਾਤੀ ਦੀ ਮੁਕਤੀ ਨੂੰ ਭ੍ਰਿਸ਼ਟ ਕੀਤਾ ਹੈ, ਅਰਥਾਤ ਇਸ ਭ੍ਰਿਸ਼ਟ ਮਨੁੱਖਜਾਤੀ ਨੂੰ ਪਰਿਵਰਤਿਤ ਕਰਨਾ ਹੀ ਉਹ ਪ੍ਰਬੰਧਨ ਹੈ। ਇਹੋ “ਮਨੁੱਖਜਾਤੀ ਦੇ ਪ੍ਰਬੰਧਨ” ਦਾ ਅਰਥ ਹੈ। ਮਨੁੱਖਜਾਤੀ ਨੂੰ ਬਚਾਉਣ ਦੇ ਕੰਮ ਵਿੱਚ ਸੰਸਾਰ ਦੀ ਸਿਰਜਣਾ ਦਾ ਕੰਮ ਸ਼ਾਮਲ ਨਹੀਂ ਹੈ, ਅਤੇ ਇਸ ਕਰਕੇ ਮਨੁੱਖਜਾਤੀ ਦੇ ਪ੍ਰਬੰਧਨ ਦੇ ਕੰਮ ਵਿੱਚ ਵੀ ਸੰਸਾਰ ਦੀ ਸਿਰਜਣਾ ਦਾ ਕੰਮ ਸ਼ਾਮਲ ਨਹੀਂ ਹੈ, ਪਰ ਇਸ ਦੀ ਬਜਾਇ ਇਸ ਵਿੱਚ ਕੇਵਲ ਕੰਮ ਦੇ ਉਹ ਤਿੰਨ ਪੜਾਅ ਸ਼ਾਮਲ ਹਨ ਜੋ ਸੰਸਾਰ ਦੀ ਸਿਰਜਣਾ ਤੋਂ ਅਲੱਗ ਹਨ। ਮਨੁੱਖਜਾਤੀ ਦੇ ਪ੍ਰਬੰਧਨ ਦੇ ਕੰਮ ਨੂੰ ਸਮਝਣ ਲਈ ਕੰਮ ਦੇ ਤਿੰਨ ਪੜਾਵਾਂ ਦੇ ਇਤਿਹਾਸ ਤੋਂ ਜਾਣੂ ਹੋਣਾ ਜ਼ਰੂਰੀ ਹੈ—ਬਚਾਏ ਜਾਣ ਲਈ ਹਰੇਕ ਨੂੰ ਇਸ ਤੋਂ ਜਾਣੂ ਹੋਣਾ ਲਾਜ਼ਮੀ ਹੈ। ਪਰਮੇਸ਼ੁਰ ਦੇ ਪ੍ਰਾਣੀ ਹੋਣ ਦੇ ਨਾਤੇ, ਤੁਹਾਨੂੰ ਇਹ ਪਛਾਨਣਾ ਜ਼ਰੂਰੀ ਹੈ ਕਿ ਮਨੁੱਖ ਨੂੰ ਪਰਮੇਸ਼ੁਰ ਨੇ ਹੀ ਰਚਿਆ, ਅਤੇ ਤੁਹਾਨੂੰ ਮਨੁੱਖਜਾਤੀ ਦੀ ਭ੍ਰਿਸ਼ਟਤਾ ਦੇ ਮੁੱਢ ਨੂੰ ਪਛਾਨਣਾ ਜ਼ਰੂਰੀ ਹੈ, ਅਤੇ ਇਸ ਤੋਂ ਇਲਾਵਾ, ਮਨੁੱਖ ਦੀ ਮੁਕਤੀ ਦੀ ਪ੍ਰਕ੍ਰਿਆ ਨੂੰ ਪਛਾਨਣਾ ਵੀ ਜ਼ਰੂਰੀ ਹੈ। ਜੇ ਤੁਸੀਂ ਪਰਮੇਸ਼ੁਰ ਦੀ ਦਇਆ ਨੂੰ ਪ੍ਰਾਪਤ ਕਰਨ ਲਈ ਕੇਵਲ ਸਿੱਖਿਆ ਦੇ ਅਨੁਸਾਰ ਹੀ ਕਿਰਿਆ ਕਰਨਾ ਜਾਣਦੇ ਹੋ, ਪਰ ਇਸ ਗੱਲ ਵਿੱਚ ਕੋਈ ਰੁਚੀ ਨਹੀਂ ਰੱਖਦੇ ਕਿ ਪਰਮੇਸ਼ੁਰ ਮਨੁੱਖਜਾਤੀ ਨੂੰ ਕਿਵੇਂ ਬਚਾਉਂਦਾ ਹੈ, ਜਾਂ ਮਨੁੱਖਜਾਤੀ ਦੀ ਭ੍ਰਿਸ਼ਟਤਾ ਦੇ ਮੁੱਢ ਨੂੰ ਜਾਣਨ ਵਿੱਚ ਤੁਹਾਡੀ ਕੋਈ ਰੁਚੀ ਨਹੀਂ ਹੈ, ਤਾਂ ਪਰਮੇਸ਼ੁਰ ਦੇ ਪ੍ਰਾਣੀ ਹੋਣ ਦੇ ਨਾਤੇ ਤੁਹਾਡੇ ਵਿੱਚ ਇਸੇ ਦੀ ਘਾਟ ਹੈ। ਤੈਨੂੰ ਕੇਵਲ ਅਮਲ ਵਿੱਚ ਲਿਆਂਦੀਆਂ ਜਾ ਸਕਣ ਵਾਲੀਆਂ ਸੱਚਾਈਆਂ ਨੂੰ ਸਮਝਣ ਨਾਲ ਹੀ ਸੰਤੁਸ਼ਟ ਨਹੀਂ ਹੋ ਜਾਣਾ ਚਾਹੀਦਾ, ਜਦ ਕਿ ਤੂੰ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦੇ ਵਿਸਤ੍ਰਿਤ ਦਾਇਰੇ ਤੋਂ ਅਣਜਾਣ ਰਹਿੰਦਾ ਹੈਂ—ਜੇਕਰ ਅਜਿਹਾ ਹੈ ਤਾਂ ਤੂੰ ਬਹੁਤ ਜ਼ਿਆਦਾ ਹਠਧਰਮੀ ਹੈਂ। ਕੰਮ ਦੇ ਤਿੰਨ ਪੜਾਅ ਪਰਮੇਸ਼ੁਰ ਵੱਲੋਂ ਮਨੁੱਖ ਦੇ ਪ੍ਰਬੰਧਨ ਦੇ ਅੰਦਰ ਦੀ ਕਹਾਣੀ ਹੈ, ਅਰਥਾਤ ਸਮੁੱਚੇ ਬ੍ਰਹਿਮੰਡ ਦੀ ਖੁਸ਼ਖਬਰੀ ਦੀ ਆਮਦ, ਜੋ ਕਿ ਸਾਰੀ ਮਨੁੱਖਜਾਤੀ ਦੇ ਵਿਚਕਾਰ ਸਭ ਤੋਂ ਵੱਡਾ ਭੇਤ ਹੈ, ਅਤੇ ਇਹੋ ਖੁਸ਼ਖਬਰੀ ਦੇ ਫੈਲਣ ਦੀ ਬੁਨਿਆਦ ਵੀ ਹਨ। ਜੇ ਤੂੰ ਕੇਵਲ ਉਨ੍ਹਾਂ ਸਧਾਰਣ ਸੱਚਾਈਆਂ ਨੂੰ ਸਮਝਣ ਉੱਤੇ ਹੀ ਕੇਂਦ੍ਰਿਤ ਰਹਿੰਦਾ ਹੈਂ ਜਿਨ੍ਹਾਂ ਦਾ ਸੰਬੰਧ ਤੇਰੀ ਸਜੀਵਤਾ ਨਾਲ ਹੈ, ਅਤੇ ਇਸ ਬਾਰੇ ਕੁਝ ਵੀ ਨਹੀਂ ਜਾਣਦਾ ਜੋ ਕਿ ਸਭ ਭੇਤਾਂ ਅਤੇ ਦਰਸ਼ਨਾਂ ਤੋਂ ਵੱਡੀ ਚੀਜ਼ ਹੈ, ਤਾਂ ਕੀ ਤੇਰੀ ਸਜੀਵਤਾ ਇੱਕ ਖਰਾਬ ਵਸਤੂ ਵਰਗੀ ਨਹੀਂ ਹੈ ਜੋ ਸਿਰਫ਼ ਵੇਖਣ ਤੋਂ ਇਲਾਵਾ ਹੋਰ ਕਿਸੇ ਕੰਮ ਦੀ ਨਹੀਂ ਹੈ?

ਜੇ ਮਨੁੱਖ ਕੇਵਲ ਅਮਲ ਉੱਤੇ ਹੀ ਧਿਆਨ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਕੰਮ ਅਤੇ ਮਨੁੱਖ ਦੇ ਗਿਆਨ ਨੂੰ ਦੂਸਰਾ ਸਥਾਨ ਦਿੰਦਾ ਹੈ, ਤਾਂ ਕੀ ਇਹ ਮਹੱਤਵਪੂਰਣ ਗੱਲਾਂ ਨੂੰ ਛੱਡ ਕੇ ਛੋਟੀਆਂ-ਛੋਟੀਆਂ ਗੱਲਾਂ ਦੇ ਮਗਰ ਲੱਗਣ ਵਾਂਗ ਹੀ ਨਹੀਂ ਹੋਵੇਗਾ? ਜੋ ਤੈਨੂੰ ਜ਼ਰੂਰ ਜਾਨਣਾ ਚਾਹੀਦਾ ਹੈ, ਤੈਨੂੰ ਜ਼ਰੂਰ ਜਾਨਣਾ ਚਾਹੀਦਾ ਹੈ; ਜਿਸ ਉੱਤੇ ਤੈਨੂੰ ਜ਼ਰੂਰ ਅਮਲ ਕਰਨਾ ਚਾਹੀਦਾ ਹੈ, ਤੈਨੂੰ ਜ਼ਰੂਰ ਅਮਲ ਕਰਨਾ ਚਾਹੀਦਾ ਹੈ। ਤਦ ਹੀ ਤੂੰ ਉਹ ਵਿਅਕਤੀ ਹੋਵੇਂਗਾ ਜਿਸ ਨੂੰ ਪਤਾ ਹੈ ਕਿ ਸੱਚਾਈ ਦੇ ਮਗਰ ਕਿਵੇਂ ਚੱਲਣਾ ਹੈ। ਜਦੋਂ ਤੇਰਾ ਖੁਸ਼ਖਬਰੀ ਨੂੰ ਫੈਲਾਉਣ ਦਾ ਸਮਾਂ ਆਉਂਦਾ ਹੈ, ਉਦੋਂ ਜੇ ਤੂੰ ਕੇਵਲ ਇਹੋ ਆਖਣ ਦੇ ਯੋਗ ਹੈਂ ਕਿ ਪਰਮੇਸ਼ੁਰ ਮਹਾਨ ਅਤੇ ਧਰਮੀ ਪਰਮੇਸ਼ੁਰ ਹੈ, ਇਹ ਕਿ ਉਹ ਸਰਬੋਤਮ ਪਰਮੇਸ਼ੁਰ ਹੈ, ਇੱਕ ਪਰਮੇਸ਼ੁਰ ਜਿਸ ਦੇ ਨਾਲ ਕਿਸੇ ਵੀ ਮਹਾਨ ਵਿਅਕਤੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਅਤੇ ਇਹ ਕਿ ਉਹ ਪਰਮੇਸ਼ੁਰ ਹੈ ਜਿਸ ਤੋਂ ਉਤਾਂਹ ਕੋਈ ਨਹੀਂ ਹੈ..., ਤੂੰ ਸਭ ਤੋਂ ਮਹੱਤਵਪੂਰਣ ਅਤੇ ਮੁੱਦੇ ਦੇ ਸ਼ਬਦਾਂ ਨੂੰ ਬੋਲਣ ਦੇ ਪੂਰੀ ਤਰ੍ਹਾਂ ਅਯੋਗ ਹੁੰਦੇ ਹੋਏ, ਜੇ ਇਹੋ ਬੇਤੁਕੇ ਅਤੇ ਦਿਖਾਵੇ ਦੇ ਸ਼ਬਦ ਬੋਲ ਸਕਦਾ ਹੈਂ; ਜੇ ਤੇਰੇ ਕੋਲ ਪਰਮੇਸ਼ੁਰ ਨੂੰ ਜਾਣਨ ਜਾਂ ਪਰਮੇਸ਼ੁਰ ਦੇ ਕੰਮ ਬਾਰੇ ਬੋਲਣ ਲਈ ਕੁਝ ਨਹੀਂ ਹੈ, ਅਤੇ ਇਸ ਤੋਂ ਵਧ ਕੇ, ਜੇ ਤੂੰ ਸੱਚਾਈ ਦੀ ਵਿਆਖਿਆ ਨਹੀਂ ਕਰ ਸਕਦਾ, ਜਾਂ ਜਿਸ ਦੀ ਮਨੁੱਖ ਵਿੱਚ ਕਮੀ ਹੈ ਉਹ ਪ੍ਰਦਾਨ ਨਹੀਂ ਕਰ ਸਕਦਾ, ਤਾਂ ਤੇਰੇ ਵਰਗੇ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰਨ ਦੇ ਅਯੋਗ ਹੁੰਦੇ ਹਨ। ਪਰਮੇਸ਼ੁਰ ਦੀ ਗਵਾਹੀ ਦੇਣਾ ਅਤੇ ਰਾਜ ਦੀ ਖੁਸ਼ਖਬਰੀ ਨੂੰ ਫੈਲਾਉਣਾ ਕੋਈ ਸਧਾਰਣ ਮੁੱਦਾ ਨਹੀਂ ਹੈ। ਤੂੰ ਸੱਚਾਈ ਅਤੇ ਉਨ੍ਹਾਂ ਦਰਸ਼ਣਾਂ ਦੇ ਨਾਲ ਲੈਸ ਹੋਣਾ ਚਾਹੀਦਾ ਹੈਂ ਜਿਨ੍ਹਾਂ ਨੂੰ ਸਮਝਿਆ ਜਾਣਾ ਜ਼ਰੂਰੀ ਹੈ। ਜਦੋਂ ਤੂੰ ਆਪਣੇ ਮਨ ਵਿੱਚ ਦਰਸ਼ਣਾਂ ਬਾਰੇ ਅਤੇ ਪਰਮੇਸ਼ੁਰ ਦੇ ਕੰਮ ਦੇ ਵੱਖ-ਵੱਖ ਪਹਿਲੂਆਂ ਬਾਰੇ ਸਪਸ਼ਟ ਹੁੰਦਾ ਹੈਂ, ਤਾਂ ਤੂੰ ਪਰਮੇਸ਼ੁਰ ਦੇ ਕੰਮ ਨੂੰ ਜਾਣਦਾ ਹੈਂ, ਅਤੇ ਜੋ ਪਰਮੇਸ਼ੁਰ ਕਰਦਾ ਹੈ ਉਸ ਦੀ ਪਰਵਾਹ ਕੀਤੇ ਬਿਨਾਂ—ਭਾਵੇਂ ਇਹ ਉਚਿਤ ਨਿਆਂ ਜਾਂ ਮਨੁੱਖ ਦਾ ਤਾਇਆ ਜਾਣਾ ਹੋਵੇ—ਤੂੰ ਸਭ ਤੋਂ ਮਹਾਨ ਦਰਸ਼ਣ ਨੂੰ ਆਪਣੀ ਨੀਂਹ ਬਣਾਉਂਦਾ ਹੈਂ, ਅਤੇ ਉਚਿਤ ਸੱਚਾਈ ਨੂੰ ਅਮਲ ਵਿੱਚ ਲਿਆਉਣ ਲਈ ਲੈਂਦਾ ਹੈਂ, ਤਾਂ ਤੂੰ ਅੰਤ ਤੋੜੀ ਪਰਮੇਸ਼ੁਰ ਦੇ ਮਗਰ ਚੱਲਣ ਦੇ ਯੋਗ ਹੋਵੇਂਗਾ। ਤੈਨੂੰ ਜਾਨਣਾ ਚਾਹੀਦਾ ਹੈ ਕਿ ਪਰਮੇਸ਼ੁਰ ਭਾਵੇਂ ਕੋਈ ਵੀ ਕੰਮ ਕਰੇ, ਪਰ ਪਰਮੇਸ਼ੁਰ ਦੇ ਕੰਮ ਦਾ ਮਕਸਦ ਬਦਲਦਾ ਨਹੀਂ ਹੈ, ਉਸ ਦੇ ਕੰਮ ਦਾ ਕੇਂਦਰ ਬਦਲਦਾ ਨਹੀਂ ਹੈ, ਅਤੇ ਮਨੁੱਖ ਲਈ ਉਸ ਦੀ ਇੱਛਾ ਬਦਲਦੀ ਨਹੀਂ ਹੈ। ਭਾਵੇਂ ਉਸ ਦੇ ਵਚਨ ਕਿੰਨੇ ਵੀ ਕਠੋਰ ਹੋਣ, ਭਾਵੇਂ ਮਹੌਲ ਕਿੰਨਾ ਵੀ ਵਿਰੋਧੀ ਹੋਵੇ, ਉਸ ਦੇ ਕੰਮ ਦਾ ਸਿਧਾਂਤ ਬਦਲੇਗਾ ਨਹੀਂ, ਅਤੇ ਮਨੁੱਖ ਨੂੰ ਬਚਾਉਣ ਦਾ ਉਸ ਦਾ ਇਰਾਦਾ ਬਦਲੇਗਾ ਨਹੀਂ। ਨਾ ਹੀ ਉਸ ਦੇ ਕੰਮ ਦਾ ਕੇਂਦਰ ਬਦਲੇਗਾ, ਪਰ ਹਾਂ ਇਹ ਮਨੁੱਖ ਦੇ ਅੰਤ ਜਾਂ ਮਨੁੱਖ ਦੀ ਮੰਜ਼ਿਲ ਦਾ ਪ੍ਰਕਾਸ਼ਨ ਨਾ ਹੋਵੇ, ਅਤੇ ਅੰਤਿਮ ਪੜਾਅ ਦਾ ਕੰਮ ਨਾ ਹੋਵੇ, ਜਾਂ ਪਰਮੇਸ਼ੁਰ ਦੇ ਪ੍ਰਬੰਧਨ ਦੀ ਪੂਰੀ ਯੋਜਨਾ ਨੂੰ ਸਮਾਪਤ ਕਰਨ ਦਾ ਸਮਾਂ ਨਾ ਹੋਵੇ, ਅਤੇ ਇਹ ਉਸ ਦੇ ਮਨੁੱਖ ਲਈ ਕੰਮ ਕਰਨ ਦੇ ਸਮੇਂ ਦੌਰਾਨ ਹੋਵੇ। ਉਸ ਦੇ ਕੰਮ ਦਾ ਕੇਂਦਰ ਹਮੇਸ਼ਾ ਮਨੁੱਖਜਾਤੀ ਦੀ ਮੁਕਤੀ ਰਹੇਗਾ; ਇਹੋ ਪਰਮੇਸ਼ੁਰ ਉੱਤੇ ਤੁਹਾਡੇ ਵਿਸ਼ਵਾਸ ਦੀ ਨੀਂਹ ਹੋਣੀ ਚਾਹੀਦੀ ਹੈ। ਕੰਮ ਦੇ ਤਿੰਨ ਪੜਾਂਵਾਂ ਦਾ ਮਕਸਦ ਸਾਰੀ ਮਨੁੱਖਜਾਤੀ ਦੀ ਮੁਕਤੀ ਹੈ—ਇਸ ਦਾ ਅਰਥ ਹੈ ਸ਼ਤਾਨ ਦੇ ਰਾਜ ਵਿੱਚੋਂ ਮਨੁੱਖ ਦੀ ਸੰਪੂਰਣ ਮੁਕਤੀ। ਭਾਵੇਂ ਤਿੰਨਾਂ ਪੜਾਂਵਾਂ ਦੇ ਵੱਖ-ਵੱਖ ਉਦੇਸ਼ ਅਤੇ ਮਹੱਤਤਾ ਹੈ, ਪਰ ਹਰੇਕ ਪੜਾਅ ਮਨੁੱਖਜਾਤੀ ਨੂੰ ਬਚਾਉਣ ਦੇ ਕੰਮ ਦਾ ਹਿੱਸਾ ਹੈ, ਅਤੇ ਹਰੇਕ ਪੜਾਅ ਮੁਕਤੀ ਦਾ ਵੱਖਰਾ ਕੰਮ ਹੈ ਜਿਸ ਨੂੰ ਮਨੁੱਖਜਾਤੀ ਦੀ ਲੋੜ ਅਨੁਸਾਰ ਕੀਤਾ ਜਾਣਦਾ ਹੈ। ਇੱਕ ਵਾਰ ਜਦੋਂ ਤੂੰ ਕੰਮ ਦੇ ਤਿੰਨ ਪੜਾਵਾਂ ਦੇ ਮਕਸਦ ਨੂੰ ਜਾਣ ਲੈਂਦਾ ਹੈਂ, ਤਾਂ ਤੂੰ ਜਾਣੇਂਗਾ ਕਿ ਕੰਮ ਦੇ ਹਰੇਕ ਪੜਾਅ ਦੀ ਮਹੱਤਤਾ ਦੀ ਕਦਰ ਕਿਵੇਂ ਕਰਨੀ ਹੈ, ਅਤੇ ਤੂੰ ਜਾਣੇਂਗਾ ਕਿ ਕਿਵੇਂ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਕੰਮ ਕਰਨਾ ਹੈ। ਜੇ ਤੂੰ ਗੱਲ ਨੂੰ ਸਮਝ ਸਕਦਾ ਹੈਂ, ਤਾਂ ਇਹ ਜੋ ਸਾਰੇ ਦਰਸ਼ਣਾਂ ਤੋਂ ਮਹਾਨ ਹੈ, ਪਰਮੇਸ਼ੁਰ ਉੱਤੇ ਤੇਰੇ ਵਿਸ਼ਵਾਸ ਦੀ ਨੀਂਹ ਬਣ ਜਾਵੇਗਾ। ਤੈਨੂੰ ਕੇਵਲ ਅਮਲ ਜਾਂ ਗਹਿਰੀਆਂ ਸੱਚਾਈਆਂ ਨੂੰ ਹੀ ਨਹੀਂ ਖੋਜਣਾ ਚਾਹੀਦਾ, ਸਗੋਂ ਦਰਸ਼ਣਾਂ ਨੂੰ ਅਮਲ ਨਾਲ ਜੋੜਨਾ ਚਾਹੀਦਾ ਹੈ, ਤਾਂਕਿ ਇਹ ਦੋਵੇਂ ਹੋਣ, ਸੱਚਾਈਆਂ ਜਿੰਨ੍ਹਾਂ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਗਿਆਨ ਜੋ ਦਰਸ਼ਣਾਂ ’ਤੇ ਅਧਾਰਿਤ ਹੈ। ਤਦ ਹੀ ਤੂੰ ਉਹ ਵਿਅਕਤੀ ਹੋਵੇਂਗਾ ਜੋ ਪੂਰੀ ਤਰ੍ਹਾਂ ਨਾਲ ਸੱਚਾਈ ਦੇ ਮਗਰ ਚੱਲਦਾ ਹੈ।

ਕੰਮ ਦੇ ਤਿੰਨ ਪੜਾਅ ਪਰਮੇਸ਼ੁਰ ਦੇ ਸੰਪੂਰਨ ਪ੍ਰਬੰਧਨ ਦਾ ਕੇਂਦਰ ਹਨ, ਅਤੇ ਉਨ੍ਹਾਂ ਵਿੱਚ ਹੀ ਪਰਮੇਸ਼ੁਰ ਦੇ ਸੁਭਾਅ ਨੂੰ ਅਤੇ ਜੋ ਉਹ ਹੈ ਉਸ ਨੂੰ ਪਰਗਟ ਕੀਤਾ ਗਿਆ ਹੈ। ਜਿਹੜੇ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਨੂੰ ਨਹੀਂ ਜਾਣਦੇ ਹਨ ਉਹ ਇਹ ਜਾਣਨ ਦੇ ਅਯੋਗ ਹਨ ਕਿ ਪਰਮੇਸ਼ੁਰ ਕਿਵੇਂ ਆਪਣੇ ਸੁਭਾਅ ਨੂੰ ਪਰਗਟ ਕਰਦਾ ਹੈ, ਨਾ ਹੀ ਉਹ ਪਰਮੇਸ਼ੁਰ ਦੇ ਕੰਮ ਦੀ ਬੁੱਧ ਨੂੰ ਜਾਣਦੇ ਹਨ। ਉਹ ਉਨ੍ਹਾਂ ਬਹੁਤ ਢੰਗਾਂ ਤੋਂ ਅਣਜਾਣ ਰਹਿੰਦੇ ਹਨ ਜਿੰਨ੍ਹਾਂ ਦੁਆਰਾ ਉਹ ਮਨੁੱਖਜਾਤੀ ਨੂੰ ਬਚਾਉਂਦਾ ਹੈ, ਅਤੇ ਸਾਰੀ ਮਨੁੱਖਜਾਤੀ ਲਈ ਉਸ ਦੀ ਯੋਜਨਾ ਤੋਂ ਅਣਜਾਣ ਰਹਿੰਦੇ ਹਨ। ਕੰਮ ਦੇ ਤਿੰਨ ਪੜਾਅ ਮਨੁੱਖਜਾਤੀ ਨੂੰ ਬਚਾਉਣ ਦੇ ਕੰਮ ਦਾ ਸੰਪੂਰਨ ਪ੍ਰਗਟਾਵਾ ਹਨ। ਜਿਹੜੇ ਕੰਮ ਦੇ ਤਿੰਨ ਪੜਾਵਾਂ ਨੂੰ ਨਹੀਂ ਜਾਣਦੇ ਹਨ ਉਹ ਪਵਿੱਤਰ ਆਤਮਾ ਦੇ ਕੰਮ ਦੇ ਵੱਖ-ਵੱਖ ਢੰਗਾਂ ਅਤੇ ਸਿਧਾਂਤਾਂ ਤੋਂ ਅਣਜਾਣ ਰਹਿਣਗੇ, ਅਤੇ ਜਿਹੜੇ ਉਸ ਸਿਧਾਂਤ ਨੂੰ ਸਖਤੀ ਨਾਲ ਫੜ੍ਹੀ ਰੱਖਦੇ ਹਨ ਜੋ ਕੰਮ ਦੇ ਇੱਕ ਪੜਾਅ ਤੋਂ ਵੱਖ ਕੀਤਾ ਗਿਆ ਹੈ ਉਹ ਲੋਕ ਹਨ ਜੋ ਪਰਮੇਸ਼ੁਰ ਨੂੰ ਸਿਧਾਂਤ ਵਿੱਚ ਸੀਮਿਤ ਕਰਦੇ ਹਨ, ਅਤੇ ਜਿੰਨ੍ਹਾਂ ਦਾ ਪਰਮੇਸ਼ੁਰ ਉੱਤੇ ਵਿਸ਼ਵਾਸ ਡਾਵਾਂਡੋਲ ਅਤੇ ਅਨਿਸ਼ਚਿਤ ਹੈ। ਅਜਿਹੇ ਲੋਕ ਕਦੇ ਵੀ ਪਰਮੇਸ਼ੁਰ ਦੀ ਮੁਕਤੀ ਨੂੰ ਪ੍ਰਾਪਤ ਨਹੀਂ ਕਰਨਗੇ। ਕੇਵਲ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਅ ਹੀ ਪਰਮੇਸ਼ੁਰ ਦੇ ਸੁਭਾਅ ਦੀ ਸੰਪੂਰਨਤਾ ਨੂੰ ਪਰਗਟ ਕਰ ਸਕਦੇ ਹਨ ਅਤੇ ਪੂਰੀ ਮਨੁੱਖਜਾਤੀ ਨੂੰ ਬਚਾਉਣ ਦੇ ਪਰਮੇਸ਼ੁਰ ਦੇ ਇਰਾਦੇ ਨੂੰ ਪੂਰੀ ਤਰ੍ਹਾਂ ਨਾਲ ਪਰਗਟ ਕਰ ਸਕਦੇ ਹਨ, ਅਤੇ ਮਨੁੱਖਜਾਤੀ ਦੀ ਮੁਕਤੀ ਦੀ ਪੂਰੀ ਪ੍ਰਕਿਰਿਆ ਨੂੰ ਪਰਗਟ ਕਰ ਸਕਦੇ ਹਨ। ਇਹ ਸਬੂਤ ਹੈ ਕਿ ਉਸ ਨੇ ਸ਼ਤਾਨ ਨੂੰ ਹਰਾਇਆ ਹੈ ਅਤੇ ਮਨੁੱਖਜਾਤੀ ਨੂੰ ਹਾਸਲ ਕੀਤਾ ਹੈ; ਇਹ ਪਰਮੇਸ਼ੁਰ ਦੀ ਜਿੱਤ ਦਾ ਸਬੂਤ ਹੈ, ਅਤੇ ਪਰਮੇਸ਼ੁਰ ਦੇ ਸੰਪੂਰਨ ਸੁਭਾਅ ਦਾ ਪ੍ਰਗਟਾਵਾ ਹੈ। ਜਿਹੜੇ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਵਿੱਚੋਂ ਕੇਵਲ ਇੱਕ ਨੂੰ ਸਮਝਦੇ ਹਨ ਉਹ ਪਰਮੇਸ਼ੁਰ ਦੇ ਸੁਭਾਅ ਦੇ ਇੱਕ ਹਿੱਸੇ ਨੂੰ ਹੀ ਜਾਣਦੇ ਹਨ। ਮਨੁੱਖ ਦੇ ਖਿਆਲਾਂ ਵਿੱਚ ਕੰਮ ਦੇ ਇਸ ਇੱਕ ਪੜਾਅ ਦਾ ਸਿਧਾਂਤ ਬਣ ਜਾਣਾ ਸੌਖਾ ਹੈ, ਅਤੇ ਇਹ ਇਸ ਤਰ੍ਹਾਂ ਹੋਵੇਗਾ ਕਿ ਮਨੁੱਖ ਪਰਮੇਸ਼ੁਰ ਦੇ ਬਾਰੇ ਆਪਣੇ ਨਾ ਬਦਲਣ ਵਾਲੇ ਨਿਯਮ ਸਥਾਪਿਤ ਕਰੇਗਾ ਅਤੇ ਪਰਮੇਸ਼ੁਰ ਦੇ ਸੁਭਾਅ ਦੇ ਇਸ ਇੱਕ ਹਿੱਸੇ ਦੀ ਵਰਤੋਂ ਪਰਮੇਸ਼ੁਰ ਦੇ ਸੰਪੂਰਨ ਸੁਭਾਅ ਦੇ ਪ੍ਰਗਟੀਕਰਣ ਦੇ ਰੂਪ ਵਿੱਚ ਕਰੇਗਾ। ਇਸ ਤੋਂ ਵਧ ਕੇ ਮਨੁੱਖ ਦੀ ਕਲਪਨਾ ਰਲਵੀਂ-ਮਿਲਵੀਂ ਹੈ, ਜਿਵੇਂ ਕਿ ਮਨੁੱਖ ਸਖਤੀ ਨਾਲ ਪਰਮੇਸ਼ੁਰ ਦੇ ਸੁਭਾਅ, ਹੋਂਦ, ਅਤੇ ਬੁੱਧ ਨੂੰ ਰੋਕਦਾ ਹੈ, ਅਤੇ ਪਰਮੇਸ਼ੁਰ ਦੇ ਕੰਮ ਦੇ ਸਿਧਾਂਤਾਂ ਨੂੰ ਸੀਮਿਤ ਮਾਪਦੰਡਾਂ ਵਿੱਚ ਰੱਖਦਾ ਹੈ, ਉਹ ਅਜਿਹਾ ਇਸ ਵਿਸ਼ਵਾਸ ਨਾਲ ਕਰਦਾ ਹੈ ਕਿ ਜੇ ਪਰਮੇਸ਼ੁਰ ਇੱਕ ਵਾਰ ਅਜਿਹਾ ਸੀ ਤਾਂ ਉਹ ਹਮੇਸ਼ਾ ਅਜਿਹਾ ਹੀ ਰਹੇਗਾ ਉਹ ਕਦੇ ਵੀ ਨਹੀਂ ਬਦਲੇਗਾ। ਕੇਵਲ ਉਹੋ ਜਿਹੜੇ ਕੰਮ ਦੇ ਤਿੰਨ ਪੜਾਵਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਨ, ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਅਤੇ ਸਹੀ ਰੂਪ ਵਿੱਚ ਜਾਣ ਸਕਦੇ ਹਨ। ਘੱਟੋ ਘੱਟ ਉਹ ਪਰਮੇਸ਼ੁਰ ਨੂੰ ਇਸਰਾਏਲੀਆਂ, ਜਾਂ ਯਹੂਦੀਆਂ ਦੇ ਪਰਮੇਸ਼ੁਰ ਦੇ ਰੂਪ ਵਿੱਚ ਨਹੀਂ ਦੱਸਣਗੇ, ਅਤੇ ਉਸ ਨੂੰ ਉਸ ਪਰਮੇਸ਼ੁਰ ਦੇ ਰੂਪ ਵਿੱਚ ਨਹੀਂ ਵੇਖਣਗੇ ਜੋ ਹਮੇਸ਼ਾ ਮਨੁੱਖ ਲਈ ਸਲੀਬ ਉੱਤੇ ਟੰਗਿਆ ਰਹੇਗਾ। ਜੇ ਕੋਈ ਪਰਮੇਸ਼ੁਰ ਨੂੰ ਪਰਮੇਸ਼ੁਰ ਦੇ ਕੰਮ ਦੇ ਕੇਵਲ ਇੱਕ ਪੜਾਅ ਤੋਂ ਜਾਣਦਾ ਹੈ, ਤਾਂ ਉਨ੍ਹਾਂ ਦਾ ਗਿਆਨ ਬਹੁਤ ਘੱਟ ਹੈ, ਅਤੇ ਸਾਗਰ ਵਿੱਚ ਇੱਕ ਬੂੰਦ ਤੋਂ ਜ਼ਿਆਦਾ ਨਹੀਂ ਹੈ। ਜੇ ਨਹੀਂ, ਤਾਂ ਪੁਰਾਣੇ ਧਾਰਮਿਕ ਰੱਖਿਅਕ ਪਰਮੇਸ਼ੁਰ ਨੂੰ ਜੀਉਂਦਾ ਸਲੀਬ ਉੱਤੇ ਕਿਉਂ ਟੰਗਦੇ? ਕੀ ਇਸ ਲਈ ਨਹੀਂ ਹੈ ਕਿ ਮਨੁੱਖ ਪਰਮੇਸ਼ੁਰ ਨੂੰ ਕੁਝ ਮਾਪਦੰਡਾਂ ਵਿੱਚ ਸੀਮਿਤ ਕਰਦਾ ਹੈ? ਕੀ ਬਹੁਤ ਲੋਕ ਪਰਮੇਸ਼ੁਰ ਦਾ ਵਿਰੋਧ ਇਸ ਲਈ ਨਹੀਂ ਕਰਦੇ ਅਤੇ ਪਵਿੱਤਰ ਆਤਮਾ ਦੇ ਕੰਮ ਨੂੰ ਇਸ ਲਈ ਨਹੀਂ ਰੋਕਦੇ ਕਿਉਂਕਿ ਉਹ ਪਰਮੇਸ਼ੁਰ ਦੇ ਵਿਭਿੰਨ ਅਤੇ ਅਨੇਕ ਕੰਮ ਨੂੰ ਨਹੀਂ ਜਾਣਦੇ ਹਨ, ਅਤੇ ਇਸ ਤੋਂ ਵਧ ਕੇ, ਕਿਉਂਕਿ ਉਨ੍ਹਾਂ ਕੋਲ ਗਿਆਨ ਅਤੇ ਸਿਧਾਂਤ ਰਤੀ ਭਰ ਹੀ ਹੈ ਜਿਸ ਨਾਲ ਪਵਿੱਤਰ ਆਤਮਾ ਦੇ ਕੰਮ ਨੂੰ ਮਾਪਿਆ ਜਾਂਦਾ ਹੈ? ਭਾਵੇਂ ਇਨ੍ਹਾਂ ਲੋਕਾਂ ਦੇ ਅਨੁਭਵ ਦਿਖਾਵੇ ਲਈ ਹਨ, ਉਹ ਸੁਭਾਅ ਤੋਂ ਆਕੜਬਾਜ਼ ਅਤੇ ਦਿਖਾਵਟੀ ਦਿਆਲੂ ਹਨ ਅਤੇ ਉਹ ਪਵਿੱਤਰ ਆਤਮਾ ਦੇ ਕੰਮ ਦਾ ਅਪਮਾਨ ਕਰਦੇ ਹਨ, ਪਵਿੱਤਰ ਆਤਮਾ ਦੀ ਤਾੜਨਾ ਨੂੰ ਅਣਦੇਖਿਆ ਕਰਦੇ ਹਨ, ਅਤੇ ਇਸ ਤੋਂ ਵਧ ਕੇ, ਪਵਿੱਤਰ ਆਤਮਾ ਦੇ ਕੰਮ ਦੀ “ਪੁਸ਼ਟੀ” ਲਈ ਘਟੀਆ ਤਰਕਾਂ ਦੀ ਵਰਤੋਂ ਕਰਦੇ ਹਨ। ਉਹ ਦਿਖਾਵਾ ਵੀ ਕਰਦੇ ਹਨ, ਅਤੇ ਉਹ ਆਪਣੀ ਸਿੱਖਿਆ ਅਤੇ ਆਪਣੇ ਵਿਆਪਕ ਗਿਆਨ ਦੇ ਪੂਰੀ ਤਰ੍ਹਾਂ ਕਾਇਲ ਹਨ, ਅਤੇ ਮੰਨਦੇ ਹਨ ਕਿ ਉਹ ਸੰਸਾਰ ਭਰ ਵਿੱਚ ਯਾਤਰਾ ਕਰਨ ਦੇ ਯੋਗ ਹਨ। ਕੀ ਅਜਿਹੇ ਲੋਕ ਉਹ ਨਹੀਂ ਜੋ ਪਵਿੱਤਰ ਆਤਮਾ ਦੁਆਰਾ ਤੁੱਛ ਜਾਣੇ ਜਾਂਦੇ ਅਤੇ ਰੱਦ ਕੀਤੇ ਗਏ ਹਨ, ਅਤੇ ਉਹ ਨਵੇਂ ਯੁਗ ਦੁਆਰਾ ਖਤਮ ਨਹੀਂ ਕੀਤੇ ਜਾਣਗੇ? ਜੋ ਪਰਮੇਸ਼ੁਰ ਦੇ ਸਾਹਮਣੇ ਆਉਂਦੇ ਹਨ ਅਤੇ ਸ਼ਰੇਆਮ ਉਸ ਦਾ ਵਿਰੋਧ ਕਰਦੇ ਹਨ, ਕੀ ਉਹ ਨਾਮਸਝ ਅਤੇ ਘੱਟ ਜਾਣਕਾਰ ਨਹੀਂ ਹਨ, ਜੋ ਸਿਰਫ਼ ਇਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਿੰਨ੍ਹੇਂ ਬੁੱਧੀਮਾਨ ਹਨ? ਬਾਈਬਲ ਦੇ ਘੱਟ ਗਿਆਨ ਨਾਲ, ਉਹ ਸੰਸਾਰ ਦੇ “ਸਿੱਖਿਆ ਖੇਤਰ” ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰਦੇ ਹਨ; ਪਰ ਲੋਕਾਂ ਨੂੰ ਸਿਖਾਉਣ ਲਈ ਇੱਕ ਦਿਖਾਵਟੀ ਸਿਧਾਂਤ ਨਾਲ ਉਹ ਪਵਿੱਤਰ ਆਤਮਾ ਦੇ ਕੰਮ ਨੂੰ ਉਲਟਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਨੂੰ ਆਪਣੇ ਖੁਦ ਦੇ ਵਿਚਾਰਾਂ ਦੀ ਪ੍ਰਕਿਰਿਆ ਦੇ ਦੁਆਲੇ ਘੁਮਾਉਣ ਦਾ ਜਤਨ ਕਰਦੇ ਹਨ। ਜਿਵੇਂ ਕਿ ਉਹ ਤੰਗ ਨਜ਼ਰੀਏ ਵਾਲੇ ਹਨ, ਉਹ ਪਰਮੇਸ਼ੁਰ ਦੇ 6000 ਸਾਲਾਂ ਦੇ ਕੰਮ ਨੂੰ ਇੱਕ ਨਜ਼ਰ ਵਿੱਚ ਵੇਖਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਲੋਕਾਂ ਕੋਲ ਕੋਈ ਸਮਝ ਨਹੀਂ ਹੈ ਜਿਸ ਦਾ ਜ਼ਿਕਰ ਕੀਤਾ ਜਾ ਸਕੇ! ਅਸਲ ਵਿੱਚ, ਜਿੰਨਾ ਲੋਕਾਂ ਨੂੰ ਪਰਮੇਸ਼ੁਰ ਦੇ ਕੰਮ ਬਾਰੇ ਗਿਆਨ ਹੁੰਦਾ ਹੈ, ਓਨੇ ਉਹ ਉਸ ਦੇ ਕੰਮ ਦੀ ਅਲੋਚਨਾ ਕਰਨ ਵਿੱਚ ਧੀਮੇ ਹੁੰਦੇ ਹਨ। ਇਸ ਤੋਂ ਵਧ ਕੇ, ਉਹ ਅੱਜ ਪਰਮੇਸ਼ੁਰ ਦੇ ਕੰਮ ਬਾਰੇ ਆਪਣੇ ਗਿਆਨ ਬਾਰੇ ਘੱਟ ਗੱਲ ਕਰਦੇ ਹਨ, ਪਰ ਉਹ ਆਪਣੀਆਂ ਅਲੋਚਨਾਵਾਂ ਵਿੱਚ ਕਾਹਲੇ ਨਹੀਂ ਹੁੰਦੇ ਹਨ। ਲੋਕ ਜਿੰਨਾ ਘੱਟ ਪਰਮੇਸ਼ੁਰ ਬਾਰੇ ਜਾਣਦੇ ਹਨ, ਓਨੇ ਜ਼ਿਆਦਾ ਉਹ ਆਕੜਬਾਜ਼ ਅਤੇ ਅਤਿ ਆਤਮ-ਵਿਸ਼ਵਾਸ ਨਾਲ ਭਰੇ ਹੁੰਦੇ ਹਨ ਅਤੇ ਮਨ-ਮਰਜ਼ੀ ਨਾਲ ਪਰਮੇਸ਼ੁਰ ਦੀ ਹੋਂਦ ਦੀ ਘੋਸ਼ਣਾ ਕਰਦੇ ਹਨ—ਉਹ ਕੇਵਲ ਸਿਧਾਂਤ ਦੇ ਬਾਰੇ ਗੱਲ ਕਰਦੇ ਹਨ, ਅਤੇ ਕੋਈ ਵੀ ਅਸਲ ਸਬੂਤ ਨਹੀਂ ਦਿੰਦੇ ਹਨ। ਜੋ ਵੀ ਹੋਵੇ ਅਜਿਹੇ ਲੋਕ ਕਿਸੇ ਕੰਮ ਦੇ ਨਹੀਂ ਹਨ। ਉਹ ਜੋ ਪਵਿੱਤਰ ਆਤਮਾ ਦੇ ਕੰਮ ਨੂੰ ਖੇਡ ਸਮਝਦੇ ਹਨ, ਹੋਛੇ ਹਨ! ਜਿਹੜੇ ਉਦੋਂ ਸਾਵਧਾਨ ਨਹੀਂ ਹੁੰਦੇ ਹਨ ਜਦੋਂ ਉਹ ਪਵਿੱਤਰ ਆਤਮਾ ਦੇ ਨਵੇਂ ਕੰਮ ਦਾ ਸਾਹਮਣਾ ਕਰਦੇ ਹਨ, ਜਿਹੜੇ ਬਹੁਤ ਜ਼ਿਆਦਾ ਬੋਲਦੇ ਹਨ, ਉਹ ਅਲੋਚਨਾ ਕਰਨ ਵਿੱਚ ਕਾਹਲੀ ਕਰਦੇ ਹਨ, ਜਿਹੜੇ ਪਵਿੱਤਰ ਆਤਮਾ ਦੇ ਕੰਮ ਦੇ ਖਰੇਪਣ ਦਾ ਇਨਕਾਰ ਕਰਨ ਲਈ ਆਪਣੇ ਸੁਭਾਵਿਕ ਵਿਹਾਰ ਨੂੰ ਪ੍ਰਭਾਵੀ ਹੋਣ ਦਿੰਦੇ ਹਨ, ਅਤੇ ਜੋ ਇਸ ਦਾ ਨਿਰਾਦਰ ਕਰਦੇ ਹਨ ਅਤੇ ਇਸ ਬਾਰੇ ਕੁਫ਼ਰ ਬੋਲਦੇ ਹਨ—ਕੀ ਅਜਿਹੇ ਗੁਸਤਾਖ ਲੋਕ ਪਵਿੱਤਰ ਆਤਮਾ ਦੇ ਕੰਮ ਤੋਂ ਅਣਜਾਣ ਨਹੀਂ ਹਨ? ਇਸ ਤੋਂ ਵਧ ਕੇ, ਕੀ ਉਹ ਵੱਡੀ ਆਕੜ ਵਾਲੇ ਲੋਕ ਨਹੀਂ ਹਨ, ਉਹ ਲੋਕ ਜੋ ਮੁੱਢ ਤੋਂ ਘਮੰਡੀ ਅਤੇ ਬੇਕਾਬੂ ਹਨ? ਭਾਵੇਂ ਅਜਿਹਾ ਦਿਨ ਆਵੇ ਜਦੋਂ ਅਜਿਹੇ ਲੋਕ ਪਵਿੱਤਰ ਆਤਮਾ ਦੇ ਕੰਮ ਨੂੰ ਸਵੀਕਾਰ ਕਰਨ, ਫਿਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਸਹਿਣ ਨਹੀਂ ਕਰੇਗਾ। ਕੇਵਲ ਉਹ ਉਨ੍ਹਾਂ ਲੋਕਾਂ ਨੂੰ ਹੀ ਘਟੀਆ ਨਹੀਂ ਸਮਝਦੇ ਜੋ ਪਰਮੇਸ਼ੁਰ ਲਈ ਕੰਮ ਕਰਦੇ ਹਨ, ਪਰ ਉਹ ਪਰਮੇਸ਼ੁਰ ਦੇ ਵਿਰੁੱਧ ਵੀ ਕੁਫ਼ਰ ਬੋਲਦੇ ਹਨ। ਅਜਿਹੇ ਅੱਖੜ ਲੋਕ ਨਾ ਹੀ ਇਸ ਯੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਯੁੱਗ ਵਿੱਚ ਮਾਫ਼ ਕੀਤੇ ਜਾਣਗੇ, ਅਤੇ ਉਹ ਸਦਾ ਲਈ ਨਰਕ ਵਿੱਚ ਨਾਸ ਹੋਣਗੇ! ਅਜਿਹੇ ਗੁਸਤਾਖ ਅਤੇ ਦਿਖਾਵਟੀ ਦਿਆਲੂ ਲੋਕ ਪਰਮੇਸ਼ੁਰ ’ਤੇ ਵਿਸ਼ਵਾਸ ਕਰਨ ਦਾ ਦਿਖਾਵਾ ਕਰਦੇ ਹਨ, ਅਤੇ ਜਿੰਨੇ ਜ਼ਿਆਦਾ ਲੋਕ ਅਜਿਹੇ ਹੋਣਗੇ, ਓਨੇ ਜ਼ਿਆਦਾ ਉਹ ਪਰਮੇਸ਼ੁਰ ਦੇ ਪ੍ਰਬੰਧਨ ਦੇ ਹੁਕਮਾਂ ਨੂੰ ਤੋੜਨ ਲਈ ਜ਼ਿੰਮੇਦਾਰ ਹੋਣਗੇ। ਕੀ ਅਜਿਹੇ ਆਕੜਬਾਜ਼ ਲੋਕ ਸੁਭਾਅ ਤੋਂ ਹੀ ਬੇਲਗਾਮ ਨਹੀਂ ਹਨ, ਜਿੰਨ੍ਹਾਂ ਨੇ ਕਦੇ ਕਿਸੇ ਦੀ ਆਗਿਆ ਨਹੀਂ ਮੰਨੀ ਅਤੇ ਸਾਰੇ ਇਸੇ ਮਾਰਗ ਉੱਤੇ ਚੱਲਦੇ ਹਨ? ਕੀ ਉਹ ਦਿਨੋ-ਦਿਨ ਉਸ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਜੋ ਹਮੇਸ਼ਾ ਨਵਾਂ ਹੁੰਦਾ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ ਹੈ? ਅੱਜ, ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਨੂੰ ਕਿਉਂ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਨੂੰ ਜਾਣਨਾ ਚਾਹੀਦਾ ਹੈ। ਜਿਹੜੇ ਸ਼ਬਦ ਮੈਂ ਆਖਦਾ ਹਾਂ ਉਹ ਤੁਹਾਡੇ ਲਾਭ ਦੇ ਹਨ, ਅਤੇ ਵਿਅਰਥ ਨਹੀਂ ਹਨ। ਜੇਕਰ ਤੁਸੀਂ ਉਨ੍ਹਾਂ ਨੂੰ ਸਿਰਫ਼ ਇਸ ਤਰ੍ਹਾਂ ਪੜ੍ਹਦੇ ਹੋ ਜਿਵੇਂ ਕੋਈ ਤੇਜ਼ ਰਫਤਾਰ ਘੋੜੇ ਉੱਤੇ ਬੈਠਾ ਹੋਇਆ ਫੁੱਲਾਂ ਨੂੰ ਵੇਖਦਾ ਹੈ, ਤਾਂ ਕੀ ਮੇਰੀ ਸਾਰੀ ਮਿਹਨਤ ਬੇਕਾਰ ਨਹੀਂ ਹੋ ਜਾਵੇਗੀ? ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਸੁਭਾਅ ਨੂੰ ਜਾਣਨਾ ਚਾਹੀਦਾ ਹੈ। ਤੁਹਾਡੇ ਵਿੱਚੋਂ ਬਹੁਤੇ ਵਿਵਾਦ ਕਰਨ ਦਾ ਹੁਨਰ ਰੱਖਦੇ ਹਨ; ਸਿਧਾਂਤਕ ਪ੍ਰਸ਼ਨਾਂ ਦੇ ਉੱਤਰ ਦੇਣਾ ਤੁਹਾਡੇ ਲਈ ਬਹੁਤ ਸੌਖਾ ਹੈ, ਪਰ ਮੁੱਦੇ ਦੇ ਪ੍ਰਸ਼ਨਾਂ ਬਾਰੇ ਕਹਿਣ ਲਈ ਤੁਹਾਡੇ ਕੋਲ ਕੁਝ ਨਹੀਂ ਹੈ। ਅੱਜ ਵੀ, ਤੁਸੀਂ ਹੋਛੀ ਗੱਲਬਾਤ ਵਿੱਚ ਅਨੰਦ ਲੈਂਦੇ ਹੋ, ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਬਦਲ ਨਹੀਂ ਸਕਦੇ, ਅਤੇ ਤੁਹਾਡੇ ਵਿੱਚੋਂ ਬਹੁਤਿਆਂ ਦਾ ਉਸ ਢੰਗ ਨੂੰ ਬਦਲਣ ਵੱਲ ਕੋਈ ਧਿਆਨ ਨਹੀਂ ਹੈ ਜਿਸ ਦੁਆਰਾ ਤੁਸੀਂ ਉੱਚ ਸੱਚਾਈ ਨੂੰ ਪ੍ਰਾਪਤ ਕਰਨ ਵਿੱਚ ਲੱਗੇ ਹੋਏ ਹੋ, ਪਰ ਇਸ ਦੇ ਬਜਾਇ ਤੁਸੀਂ ਆਪਣੇ ਜੀਵਨਾਂ ਨੂੰ ਅਧੂਰੇ ਮਨ ਨਾਲ ਜੀਉਂਦੇ ਹੋ। ਅਜਿਹੇ ਲੋਕ ਕਿਵੇਂ ਅੰਤ ਤੋੜੀ ਪਰਮੇਸ਼ੁਰ ਦੇ ਮਗਰ ਚੱਲਣ ਦੇ ਯੋਗ ਹਨ? ਭਾਵੇਂ ਤੁਸੀਂ ਅਧੂਰੇ ਮਨ ਨਾਲ ਅੰਤ ਤੋੜੀ ਮੱਗਰ ਚੱਲੋ, ਪਰ ਇਸ ਦਾ ਤੁਹਾਡੇ ਲਈ ਕੀ ਲਾਭ ਹੋਵੇਗਾ? ਬਹੁਤ ਦੇਰ ਹੋਣ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਬਦਲਣਾ ਬੇਹਤਰ ਹੈ, ਜਾਂ ਸੱਚਮੁੱਚ ਡਟ ਜਾਓ ਜਾਂ ਜਲਦ ਹੀ ਪਿੱਛੇ ਹਟ ਜਾਓ। ਸਮੇਂ ਦੇ ਨਾਲ-ਨਾਲ ਤੁਸੀਂ ਮੁਫ਼ਤਖੋਰ ਕੀੜੇ ਬਣ ਜਾਵੋਗੇ—ਕੀ ਤੁਸੀਂ ਅਜਿਹੀ ਨੀਵੀਂ ਅਤੇ ਤੁੱਛ ਭੂਮਿਕਾ ਨਿਭਾਉਣ ਦੇ ਇੱਛੁਕ ਹੋ?

ਕੰਮ ਦੇ ਤਿੰਨ ਪੜਾਅ ਪਰਮੇਸ਼ੁਰ ਦੇ ਸੰਪੂਰਣ ਕੰਮ ਦਾ ਵਰਨਣ ਹਨ; ਉਹ ਪਰਮੇਸ਼ੁਰ ਦੀ ਮਨੁੱਖਜਾਤੀ ਦੀ ਮੁਕਤੀ ਦਾ ਵਰਨਣ ਹਨ, ਅਤੇ ਉਹ ਕਾਲਪਨਿਕ ਨਹੀਂ ਹਨ। ਜੇ ਤੁਸੀਂ ਸੱਚਮੁੱਚ ਪਰਮੇਸ਼ੁਰ ਦੇ ਸੰਪੂਰਨ ਦੇ ਗਿਆਨ ਲਈ ਲੋਚਦੇ ਹੋ, ਤਾਂ ਤੁਹਾਨੂੰ ਪਰਮੇਸ਼ੁਰ ਦੁਆਰਾ ਕੀਤੇ ਜਾਂਦੇ ਕੰਮ ਦੇ ਤਿੰਨ ਪੜਾਵਾਂ ਨੂੰ ਜਾਣਨਾ ਚਾਹੀਦਾ ਹੈ, ਅਤੇ ਇਸ ਤੋਂ ਵਧ ਕੇ, ਤੁਹਾਨੂੰ ਕਿਸੇ ਵੀ ਪੜਾਅ ਨੂੰ ਛੱਡਣਾ ਨਹੀਂ ਚਾਹੀਦਾ ਹੈ। ਇਹ ਘੱਟੋ ਘੱਟ ਹੈ ਜੋ ਉਨ੍ਹਾਂ ਲੋਕਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ। ਮਨੁੱਖ ਆਪ ਪਰਮੇਸ਼ੁਰ ਦੇ ਬਾਰੇ ਸੱਚੇ ਗਿਆਨ ਨੂੰ ਬਣਾ ਨਹੀਂ ਸਕਦਾ ਹੈ। ਇਹ ਕੁਝ ਅਜਿਹਾ ਨਹੀਂ ਹੈ ਜਿਸ ਬਾਰੇ ਮਨੁੱਖ ਖੁਦ ਕਲਪਨਾ ਕਰ ਸਕਦਾ ਹੈ, ਨਾ ਹੀ ਇਹ ਮਨੁੱਖ ਉੱਤੇ ਪਵਿੱਤਰ ਆਤਮਾ ਵੱਲੋਂ ਕੀਤੀ ਗਈ ਵਿਸ਼ੇਸ਼ ਕਿਰਪਾ ਦਾ ਨਤੀਜਾ ਹੈ। ਸਗੋਂ, ਇਹ ਉਹ ਗਿਆਨ ਹੈ ਜੋ ਮਨੁੱਖ ਦੇ ਪਰਮੇਸ਼ੁਰ ਦੇ ਕੰਮ ਨੂੰ ਅਨੁਭਵ ਕਰਨ ਤੋਂ ਬਾਅਦ ਆਉਂਦਾ ਹੈ, ਅਤੇ ਇਹ ਪਰਮੇਸ਼ੁਰ ਦਾ ਗਿਆਨ ਹੈ ਜੋ ਪਰਮੇਸ਼ੁਰ ਦੇ ਕੰਮ ਦੇ ਤੱਥਾਂ ਨੂੰ ਅਨੁਭਵ ਕਰਨ ਤੋਂ ਬਾਅਦ ਹੀ ਆਉਂਦਾ ਹੈ। ਅਜਿਹੇ ਗਿਆਨ ਨੂੰ ਸਨਕੀ ਹੋਣ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ, ਅਤੇ ਨਾ ਹੀ ਇਹ ਅਜਿਹਾ ਹੈ ਜਿਸ ਨੂੰ ਸਿਖਾਇਆ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਨਾਲ ਨਿੱਜੀ ਅਨੁਭਵ ਦੇ ਨਾਲ ਸੰਬੰਧਤ ਹੈ। ਪਰਮੇਸ਼ੁਰ ਵੱਲੋਂ ਮਨੁੱਖ ਦੀ ਮੁਕਤੀ ਇਨ੍ਹਾਂ ਕੰਮ ਦੇ ਤਿੰਨ ਪੜਾਵਾਂ ਦਾ ਕੇਂਦਰ ਹੈ, ਫਿਰ ਵੀ ਮੁਕਤੀ ਦੇ ਕੰਮ ਵਿੱਚ ਕੰਮ ਕਰਨ ਦੇ ਬਹੁਤ ਸਾਰੇ ਢੰਗ ਹਨ ਅਤੇ ਬਹੁਤ ਸਾਰੇ ਮਾਧਿਅਮ ਹਨ ਜਿੰਨ੍ਹਾਂ ਦੁਆਰਾ ਪਰਮੇਸ਼ੁਰ ਦੇ ਸੁਭਾਅ ਨੂੰ ਪਰਗਟ ਕੀਤਾ ਜਾਂਦਾ ਹੈ। ਇਹ ਹੈ ਜੋ ਮਨੁੱਖ ਲਈ ਪਛਾਨਣਾ ਸਭ ਤੋਂ ਮੁਸ਼ਕਲ ਹੈ, ਅਤੇ ਇਹੋ ਹੈ ਜੋ ਮਨੁੱਖ ਲਈ ਸਮਝਣਾ ਮੁਸ਼ਕਲ ਹੈ। ਇਹ ਸੱਭੇ ਕੰਮ ਦੇ ਤਿੰਨ ਪੜਾਵਾਂ ਵਿੱਚ ਸ਼ਾਮਲ ਹਨ—ਯੁੱਗਾਂ ਦੀ ਵੰਡ, ਪਰਮੇਸ਼ੁਰ ਦੇ ਕੰਮ ਵਿੱਚ ਬਦਲਾਵ, ਕੰਮ ਦੇ ਸਥਾਨ ਵਿੱਚ ਬਦਲਾਵ, ਕੰਮ ਨੂੰ ਗ੍ਰਹਿਣ ਕਰਨ ਵਾਲਿਆਂ ਵਿੱਚ ਬਦਲਾਵ, ਅਤੇ ਹੋਰ ਬਹੁਤ ਕੁਝ। ਖਾਸ ਕਰਕੇ, ਪਵਿੱਤਰ ਦੇ ਕੰਮ ਕਰਨ ਦੇ ਢੰਗ ਵਿੱਚ ਤਬਦੀਲੀ, ਇਸ ਦੇ ਨਾਲ ਹੀ ਪਰਮੇਸ਼ੁਰ ਦੇ ਸੁਭਾਅ, ਸਰੂਪ, ਨਾਮ, ਪਛਾਣ ਵਿੱਚ ਬਦਲਾਵ ਜਾਂ ਹੋਰ ਬਦਲਾਵ, ਸਾਰੇ ਕੰਮ ਦੇ ਤਿੰਨ ਪੜਾਵਾਂ ਦਾ ਹਿੱਸਾ ਹਨ। ਕੰਮ ਦਾ ਇੱਕ ਪੜਾਅ ਕੇਵਲ ਇੱਕ ਹੀ ਹਿੱਸੇ ਨੂੰ ਦਰਸਾ ਸਕਦਾ ਹੈ, ਅਤੇ ਇੱਕ ਖੇਤਰ ਤੱਕ ਸੀਮਿਤ ਹੈ। ਇਸ ਵਿੱਚ ਯੁੱਗਾਂ ਦੀ ਵੰਡ, ਜਾਂ ਪਰਮੇਸ਼ੁਰ ਦੇ ਕੰਮ ਵਿੱਚ ਬਦਲਾਵ ਸ਼ਾਮਲ ਨਹੀਂ ਹੈ, ਨਾ ਹੀ ਦੂਸਰੇ ਪਹਿਲੂ ਸ਼ਾਮਲ ਹਨ। ਇਹ ਪ੍ਰਤੱਖ ਤੱਥ ਹੈ। ਕੰਮ ਦੇ ਤਿੰਨ ਪੜਾਅ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੇ ਮਨੁੱਖਜਾਤੀ ਨੂੰ ਬਚਾਉਣ ਦੇ ਕੰਮ ਦੇ ਹਨ। ਮਨੁੱਖ ਨੂੰ ਮੁਕਤੀ ਦੇ ਕੰਮ ਵਿੱਚ ਪਰਮੇਸ਼ੁਰ ਦੇ ਕੰਮ ਅਤੇ ਪਰਮੇਸ਼ੁਰ ਦੇ ਸੁਭਾਅ ਨੂੰ ਜਾਣਨਾ ਚਾਹੀਦਾ ਹੈ; ਇਸ ਤੱਥ ਤੋਂ ਬਿਨਾਂ ਪਰਮੇਸ਼ੁਰ ਦੇ ਬਾਰੇ ਤੁਹਾਡਾ ਗਿਆਨ ਕੁਝ ਨਹੀਂ ਹੈ ਸਗੋਂ ਖੋਖਲੇ ਸ਼ਬਦ ਹਨ, ਕੁਰਸੀ ’ਤੇ ਬੈਠਣ ਵਾਲੇ ਧਰਮ ਅਧਿਕਾਰੀ ਤੋਂ ਵਧ ਕੇ ਹੋਰ ਕੁਝ ਨਹੀਂ। ਇਸ ਤਰ੍ਹਾਂ ਦਾ ਗਿਆਨ ਨਾ ਹੀ ਮਨੁੱਖ ਨੂੰ ਸਮਝਾ ਸਕਦਾ ਹੈ ਅਤੇ ਨਾ ਹੀ ਜਿੱਤ ਸਕਦਾ ਹੈ; ਇਹ ਸੱਚਾਈ ਦੇ ਨਾਲ ਮੇਲ ਨਹੀਂ ਖਾਂਦਾ ਹੈ, ਅਤੇ ਇਹ ਸੱਚਾਈ ਨਹੀਂ ਹੈ। ਇਹ ਕੰਨਾਂ ਲਈ ਬਹੁਤ ਜ਼ਿਆਦਾ ਅਤੇ ਸੁਹਾਵਣਾ ਹੋ ਸਕਦਾ ਹੈ, ਪਰ ਪਰ ਜੇ ਇਹ ਪਰਮੇਸ਼ੁਰ ਦੇ ਸੁਭਾਅ ਨਾਲ ਮੇਲ ਨਹੀਂ ਖਾਂਦਾ ਹੈ, ਤਾਂ ਪਰਮੇਸ਼ੁਰ ਤੈਨੂੰ ਨਹੀਂ ਬਖਸ਼ੇਗਾ। ਉਹ ਤੇਰੇ ਕੰਮ ਦੀ ਪ੍ਰਸ਼ੰਸਾ ਨਹੀਂ ਕਰੇਗਾ, ਅਤੇ ਉਹ ਤੇਰੇ ਪਾਪੀ ਹੋਣ ਦਾ ਬਦਲਾ ਲਵੇਗਾ, ਤੂੰ ਜੋ ਉਸ ਦੇ ਵਿਰੁੱਧ ਕੁਫਰ ਬੋਲਿਆ ਹੈ। ਪਰਮੇਸ਼ੁਰ ਨੂੰ ਜਾਣਨ ਦੇ ਸ਼ਬਦ ਹਲਕੇ ਵਿੱਚ ਨਹੀਂ ਬੋਲੇ ਜਾਂਦੇ ਹਨ। ਭਾਵੇਂ ਤੂੰ ਚਿਕਣੀਆਂ ਚੋਪੜੀਆਂ ਗੱਲਾਂ ਕਰੇਂ ਅਤੇ ਤੇਰੇ ਬੋਲ ਚਤੁਰਾਈ ਦੇ ਹੋਣ, ਅਤੇ ਭਾਵੇਂ ਤੇਰੇ ਬੋਲ ਐਨੇ ਚਲਾਕੀ ਭਰੇ ਹੋਣ ਕਿ ਉਹ ਕਾਲੇ ਨੂੰ ਗੋਰਾ ਅਤੇ ਗੋਰੇ ਨੂੰ ਕਾਲਾ ਸਾਬਤ ਕਰ ਸਕਣ, ਫਿਰ ਵੀ ਜਦੋਂ ਪਰਮੇਸ਼ੁਰ ਦੇ ਗਿਆਨ ਬਾਰੇ ਬੋਲਣ ਦੀ ਗੱਲ ਆਉਂਦੀ ਹੈ, ਤਾਂ ਤੂੰ ਅਜੇ ਗਹਿਰਾਈ ਤੋਂ ਬਹੁਤ ਦੂਰ ਹੈਂ। ਪਰਮੇਸ਼ੁਰ ਕੋਈ ਅਜਿਹਾ ਨਹੀਂ ਜਿਸ ਬਾਰੇ ਤੂੰ ਕਾਹਲੀ ਨਾਲ ਆਪਣਾ ਅੰਦਾਜ਼ਾ ਲਾ ਸਕੇਂ ਜਾਂ ਬਿਨਾਂ ਸੋਚੇਂ ਉਸਤਤ ਉਸ ਦੀ ਕਰ ਸਕੇਂ, ਜਾਂ ਲਾਪਰਵਾਹੀ ਨਾਲ ਅਲੋਚਨਾ ਕਰੇਂ। ਤੂੰ ਕਿਸੇ ਦੀ ਜਾਂ ਹਰੇਕ ਦੀ ਸਤੂਤੀ ਕਰੇਂ, ਪਰ ਫਿਰ ਵੀ ਤੈਨੂੰ ਪਰਮੇਸ਼ੁਰ ਦੇ ਗੁਣਾਂ ਅਤੇ ਉਸ ਦੀ ਦਿਆਲਗੀ ਦੇ ਲਈ ਸਹੀ ਸ਼ਬਦ ਲੱਭਣ ਵਿੱਚ ਮੁਸ਼ਕਲ ਆਉਂਦੀ ਹੈਂ—ਇਹੋ ਹੈ ਜੋ ਹਰੇਕ ਅਸਫ਼ਲ ਵਿਅਕਤੀ ਮਹਿਸੂਸ ਕਰਦਾ ਹੈ। ਭਾਵੇਂ ਕਿ ਬਹੁਤ ਸਾਰੇ ਭਾਸ਼ਾ ਦੇ ਵਿਦਵਾਨ ਹਨ ਜੋ ਪਰਮੇਸ਼ੁਰ ਬਾਰੇ ਵਿਆਖਿਆ ਕਰ ਸਕਦੇ ਹਨ, ਪਰ ਜੋ ਵਿਆਖਿਆ ਕੀਤੀ ਗਈ ਹੈ ਉਸ ਦੀ ਸ਼ੁੱਧਤਾ ਪਰਮੇਸ਼ੁਰ ਦੇ ਲੋਕਾਂ ਵੱਲੋਂ ਬੋਲੀ ਗਈ ਸੱਚਾਈ ਦੀ ਤੁਲਨਾ ਵਿੱਚ ਇੱਕ ਪ੍ਰਤੀਸ਼ਤ ਹੀ ਹੈ, ਉਹ ਲੋਕ ਜਿੰਨ੍ਹਾਂ ਦੀ ਸ਼ਬਦਾਵਲੀ ਸੀਮਿਤ ਹੈ ਪਰ ਉਨ੍ਹਾਂ ਕੋਲ ਵਿਆਖਿਆ ਕਰਨ ਲਈ ਭਰਪੂਰ ਅਨੁਭਵ ਹੈ। ਇਸ ਲਈ ਇਹ ਵੇਖਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਦਾ ਗਿਆਨ ਸ਼ੁੱਧਤਾ ਅਤੇ ਅਸਲੀਅਤ ਵਿੱਚ ਹੈ, ਅਤੇ ਸ਼ਬਦਾਂ ਨੂੰ ਚਲਾਕੀ ਨਾਲ ਵਰਤਣ ਜਾਂ ਚੰਗੀ ਸ਼ਬਦਾਵਲੀ ਵਿੱਚ ਨਹੀਂ ਹੈ, ਅਤੇ ਇਹ ਕਿ ਮਨੁੱਖ ਦਾ ਗਿਆਨ ਅਤੇ ਪਰਮੇਸ਼ੁਰ ਦਾ ਗਿਆਨ ਪੂਰੀ ਤਰ੍ਹਾਂ ਨਾਲ ਇੱਕ ਦੂਜੇ ਤੋਂ ਵੱਖਰਾ ਹੈ। ਪਰਮੇਸ਼ੁਰ ਨੂੰ ਜਾਣਨ ਦਾ ਸਬਕ ਮਨੁੱਖਜਾਤੀ ਦੇ ਕਿਸੇ ਵੀ ਕੁਦਰਤੀ ਵਿਗਿਆਨ ਨਾਲੋਂ ਉੱਚਾ ਹੈ। ਇਹ ਸਬਕ ਹੈ ਜੋ ਪਰਮੇਸ਼ੁਰ ਨੂੰ ਖੋਜਣ ਵਾਲੇ ਬਹੁਤ ਘੱਟ ਲੋਕਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਅਤੇ ਕਿਸੇ ਵੀ ਹੁਨਰ ਵਾਲੇ ਵਿਅਕਤੀ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ, ਤੁਹਾਨੂੰ ਪਰਮੇਸ਼ੁਰ ਨੂੰ ਜਾਣਨ ਅਤੇ ਸੱਚਾਈ ਦੇ ਮਗਰ ਚੱਲਣ ਨੂੰ ਉਨ੍ਹਾਂ ਗੱਲਾਂ ਦੇ ਵਾਂਗ ਨਹੀਂ ਸੱਖਣਾ ਚਾਹੀਦਾ ਜੋ ਬੱਚਿਆਂ ਦੁਆਰਾ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਭਾਵੇਂ ਤੂੰ ਆਪਣੇ ਪਰਿਵਾਰਕ ਜੀਵਨ, ਜਾਂ ਆਪਣੇ ਕੰਮ, ਜਾਂ ਆਪਣੇ ਵਿਆਹ ਵਿੱਚ ਪੂਰੀ ਤਰ੍ਹਾਂ ਨਾਲ ਸਫ਼ਲ ਹੋਵੇਂ, ਪਰ ਜਦੋਂ ਸੱਚਾਈ ਅਤੇ ਪਰਮੇਸ਼ੁਰ ਨੂੰ ਜਾਣਨ ਦੀ ਗੱਲ ਆਉਂਦੀ ਹੈ, ਤਾਂ ਤੇਰੇ ਕੋਲ ਵਿਖਾਉਣ ਲਈ ਕੁਝ ਨਹੀਂ ਹੈ ਅਤੇ ਤੂੰ ਕੁਝ ਵੀ ਪ੍ਰਾਪਤ ਨਹੀਂ ਕੀਤਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਸੱਚਾਈ ’ਤੇ ਅਮਲ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਅਤੇ ਪਰਮੇਸ਼ੁਰ ਨੂੰ ਜਾਣਨਾ ਉਸ ਤੋਂ ਵੀ ਵੱਡੀ ਸਮੱਸਿਆ ਹੈ। ਇਹ ਤੁਹਾਡੀ ਮੁਸ਼ਕਲ ਹੈ, ਅਤੇ ਇਹੋ ਮੁਸ਼ਕਲ ਦਾ ਸਾਰੀ ਮਨੁੱਖਜਾਤੀ ਦੁਆਰਾ ਸਾਹਮਣਾ ਕੀਤਾ ਜਾਂਦਾ ਹੈ। ਜਿੰਨ੍ਹਾਂ ਨੇ ਪਰਮੇਸ਼ੁਰ ਨੂੰ ਜਾਣਨ ਦੇ ਰਾਹ ਵਿੱਚ ਕੁਝ ਜਾਣ ਲਿਆ ਹੈ ਉਨ੍ਹਾਂ ਵਿੱਚੋਂ ਕੋਈ ਨਹੀਂ ਹੈ ਜੋ ਮਾਪਦੰਢਾਂ ਨੂੰ ਪੂਰਾ ਕਰਦਾ ਹੈ। ਮਨੁੱਖ ਨਹੀਂ ਜਾਣਦਾ ਕਿ ਪਰਮੇਸ਼ੁਰ ਨੂੰ ਜਾਣਨ ਦਾ ਕੀ ਅਰਥ ਹੈ, ਜਾਂ ਪਰਮੇਸ਼ੁਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ, ਜਾਂ ਕਿਸੇ ਨੂੰ ਪਰਮੇਸ਼ੁਰ ਨੂੰ ਕਿਸ ਹੱਦ ਤੱਕ ਜਾਣਨਾ ਚਾਹੀਦਾ ਹੈ। ਇਹੋ ਹੈ ਜੋ ਮਨੁੱਖਜਾਤੀ ਲਈ ਬਹੁਤ ਵੱਡਾ ਭੁਲੇਖਾ ਹੈ, ਅਤੇ ਇਹ ਮਨੁੱਖਜਾਤੀ ਲਈ ਸਭ ਤੋਂ ਵੱਡੀ ਪਹੇਲੀ ਹੈ—ਕੋਈ ਵੀ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਦਾ ਹੈ, ਨਾ ਹੀ ਕੋਈ ਇਸ ਪ੍ਰਸ਼ਨ ਦਾ ਉੱਤਰ ਦੇਣਾ ਚਾਹੁੰਦਾ ਹੈ, ਕਿਉਂਕਿ ਅੱਜ ਤੱਕ ਮਨੁੱਖਜਾਤੀ ਵਿੱਚ ਕਿਸੇ ਨੇ ਵੀ ਇਸ ਕੰਮ ਦੇ ਅਧਿਐਨ ਵਿੱਚ ਕੋਈ ਸਫ਼ਲਤਾ ਪ੍ਰਾਪਤ ਨਹੀਂ ਕੀਤੀ ਹੈ। ਹੋ ਸਕਦਾ ਹੈ, ਜਦੋਂ ਕੰਮ ਦੇ ਤਿੰਨ ਪੜਾਵਾਂ ਦੀ ਪਹੇਲੀ ਮਨੁੱਖਜਾਤੀ ਨੂੰ ਸਮਝਾਈ ਜਾਂਦੀ ਹੈ, ਤਾਂ ਪਰਮੇਸ਼ੁਰ ਨੂੰ ਜਾਣਨ ਵਾਲੇ ਹੁਨਰਮੰਦ ਲੋਕਾਂ ਦਾ ਸਮੂਹ ਸਫ਼ਲ ਵਿਖਾਈ ਦੇਵੇਗਾ। ਬਿਨਾਂ ਸ਼ੱਕ, ਮੈਂ ਉਮੀਦ ਕਰਦਾ ਹਾਂ ਕਿ ਅਜਿਹਾ ਹੀ ਹੋਵੇ, ਇਸ ਤੋਂ ਵਧ ਕੇ, ਮੈਂ ਇਸ ਕੰਮ ਨੂੰ ਕਰਨ ਦੀ ਪ੍ਰਕਿਰਿਆ ਵਿੱਚ ਹਾਂ, ਅਤੇ ਨੇੜੇ ਦੇ ਭਵਿੱਖ ਵਿੱਚ ਅਜਿਹੇ ਹੁਨਰਮੰਦ ਹੋਰ ਲੋਕਾਂ ਨੂੰ ਵੇਖਣ ਦੀ ਆਸ ਕਰਦਾ ਹਾਂ। ਉਹ ਕੰਮ ਦੇ ਇਨ੍ਹਾਂ ਤਿੰਨ ਪੜਾਵਾਂ ਦੇ ਤੱਥ ਦੇ ਗਵਾਹ ਬਣਨਗੇ, ਅਤੇ ਬਿਨਾਂ ਸ਼ੱਕ, ਉਹ ਕੰਮ ਦੇ ਤਿੰਨ ਪੜਾਵਾਂ ਬਾਰੇ ਗਵਾਹੀ ਦੇਣ ਵਾਲੇ ਪਹਿਲੇ ਹੋਣਗੇ। ਜੇ ਅਜਿਹੇ ਹੁਨਰਮੰਦ ਲੋਕ ਉਸ ਦਿਨ ਨਿੱਕਲਕੇ ਨਹੀਂ ਆਉਂਦੇ ਜਿਸ ਦਿਨ ਪਰਮੇਸ਼ੁਰ ਦਾ ਕੰਮ ਸਮਾਪਤ ਹੁੰਦਾ ਹੈ, ਜਾਂ ਕੇਵਲ ਇੱਕ ਦੋ ਹੀ ਹਨ ਜੋ ਨਿੱਜੀ ਤੌਰ ’ਤੇ ਮੰਨਦੇ ਹਨ ਕਿ ਉਹ ਦੇਹਧਾਰੀ ਪਰਮੇਸ਼ੁਰ ਦੁਆਰਾ ਸਿੱਧ ਕੀਤੇ ਗਏ ਹਨ, ਤਾਂ ਇਸ ਤੋਂ ਵਧ ਕੇ ਦੁੱਖਦਾਈ ਅਤੇ ਅਫਸੋਸਜਨਕ ਹੋਰ ਕੁਝ ਨਹੀਂ ਹੋਵੇਗਾ। ਹਾਲਾਂਕਿ, ਇਹ ਸਭ ਤੋਂ ਬੁਰੀ ਹਾਲਤ ਵਿੱਚ ਹੋਵੇਗਾ। ਹਾਲ ਜੋ ਵੀ ਹੋਵੇ, ਪਰ ਮੈਂ ਅਜੇ ਵੀ ਮੰਨਦਾ ਹਾਂ ਕਿ ਜੋ ਸੱਚਾਈ ਨਾਲ ਮਗਰ ਚੱਲਦੇ ਹਨ ਉਹ ਬਰਕਤ ਪ੍ਰਾਪਤ ਕਰ ਸਕਦੇ ਹਨ। ਸਮੇਂ ਦੇ ਆਰੰਭ ਤੋਂ, ਇਸ ਤਰ੍ਹਾਂ ਦਾ ਕੰਮ ਕਦੇ ਵੀ ਨਹੀਂ ਹੋਇਆ ਹੈ; ਮਨੁੱਖ ਦੇ ਵਿਕਾਸ ਦੇ ਇਤਿਹਾਸ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਹੈ। ਜੇ ਤੁਸੀਂ ਉਨ੍ਹਾਂ ਵਿੱਚੋਂ ਪਹਿਲੇ ਬਣ ਜਾਂਦੇ ਹੋ ਜੋ ਪਰਮੇਸ਼ੁਰ ਨੂੰ ਜਾਣਦੇ ਹਨ, ਤਾਂ ਇਹ ਸਾਰੇ ਪ੍ਰਾਣੀਆਂ ਵਿਚਕਾਰ ਸਭ ਤੋਂ ਆਦਰ ਵਾਲੀ ਗੱਲ ਨਹੀਂ ਹੋਵੇਗੀ? ਕੀ ਮਨੁੱਖਜਾਤੀ ਵਿਚਕਾਰ ਜਿਸੇ ਹੋਰ ਜੀਵ ਦੀ ਪਰਮੇਸ਼ੁਰ ਦੁਆਰਾ ਜ਼ਿਆਦਾ ਪ੍ਰਸ਼ੰਸਾ ਕੀਤੀ ਜਾਵੇਗੀ? ਅਜਿਹੇ ਕੰਮ ਨੂੰ ਕਰਨਾ ਆਸਾਨ ਨਹੀਂ ਹੈ, ਪਰ ਆਖਰ ਇਸ ਦਾ ਫ਼ਲ ਮਿਲੇਗਾ। ਭਾਵੇਂ ਔਰਤ ਜਾਂ ਆਦਮੀ ਹੋਵੇ ਜਾਂ ਕੋਈ ਕਿਸੇ ਵੀ ਕੌਮ ਦਾ ਹੋਵੇ, ਪਰ ਉਹ ਸਾਰੇ ਜਿਹੜੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਯੋਗ ਹਨ, ਉਹ ਅੰਤ ਵਿੱਚ ਪਰਮੇਸ਼ੁਰ ਤੋਂ ਸਭ ਤੋਂ ਜ਼ਿਆਦਾ ਆਦਰ ਪ੍ਰਾਪਤ ਕਰਨਗੇ, ਅਤੇ ਕੇਵਲ ਉਹੋ ਹੋਣਗੇ ਜਿੰਨ੍ਹਾਂ ਕੋਲ ਪਰਮੇਸ਼ੁਰ ਦਾ ਅਧਿਕਾਰ ਹੈ। ਇਹ ਅੱਜ ਦਾ ਕੰਮ ਹੈ, ਅਤੇ ਇਹ ਭਵਿੱਖ ਦਾ ਕੰਮ ਵੀ ਹੈ; ਇਹ 6000 ਸਾਲਾਂ ਵਿੱਚ ਪੂਰਾ ਕਰਨ ਲਈ ਆਖਰੀ ਅਤੇ ਸਭ ਤੋਂ ਵੱਡਾ ਕੰਮ ਹੈ, ਅਤੇ ਇਹ ਕੰਮ ਕਰਨ ਦਾ ਇੱਕ ਢੰਗ ਹੈ ਜੋ ਮਨੁੱਖ ਦੀ ਹਰੇਕ ਸ਼੍ਰੇਣੀ ਨੂੰ ਪਰਗਟ ਕਰਦਾ ਹੈ। ਮਨੁੱਖ ਨੂੰ ਪਰਮੇਸ਼ੁਰ ਬਾਰੇ ਜਾਣੂ ਕਰਾਉਣ ਦੇ ਕੰਮ ਦੁਆਰਾ, ਮਨੁੱਖ ਦੇ ਵੱਖਰੇ-ਵੱਖਰੇ ਦਰਜੇ ਪਰਗਟ ਕੀਤੇ ਜਾਂਦੇ ਹਨ: ਜਿਹੜੇ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਪਰਮੇਸ਼ੁਰ ਤੋਂ ਬਰਕਤਾਂ ਪਾਉਣ ਅਤੇ ਉਸ ਦੇ ਵਾਅਦਿਆਂ ਨੂੰ ਗ੍ਰਹਿਣ ਕਰਨ ਦੇ ਯੋਗ ਹਨ, ਜਦੋਂਕਿ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਹਨ ਉਹ ਪਰਮੇਸ਼ੁਰ ਤੋਂ ਬਰਕਤਾਂ ਪਾਉਣ ਅਤੇ ਉਸ ਦੇ ਵਾਅਦਿਆਂ ਨੂੰ ਗ੍ਰਹਿਣ ਕਰਨ ਦੇ ਅਯੋਗ ਹਨ। ਜਿਹੜੇ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਪਰਮੇਸ਼ੁਰ ਦੇ ਕਰੀਬੀ ਹਨ, ਅਤੇ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਹਨ ਉਨ੍ਹਾਂ ਨੂੰ ਪਰਮੇਸ਼ੁਰ ਦੇ ਕਰੀਬੀ ਨਹੀਂ ਕਿਹਾ ਜਾ ਸਕਦਾ ਹੈ; ਪਰਮੇਸ਼ੁਰ ਦੇ ਕਰੀਬੀ ਪਰਮੇਸ਼ੁਰ ਦੀਆਂ ਬਰਕਤਾਂ ਨੂੰ ਪ੍ਰਾਪਤ ਕਰ ਸਕਦੇ ਹਨ, ਪਰ ਜਿਹੜੇ ਉਸ ਦੇ ਕਰੀਬੀ ਨਹੀਂ ਹਨ ਉਹ ਉਸ ਦੇ ਕਿਸੇ ਵੀ ਕੰਮ ਦੇ ਯੋਗ ਨਹੀਂ ਹਨ। ਭਾਵੇਂ ਬਿਪਤਾ ਹੋਵੇ, ਤਾਇਆ ਜਾਣਾ ਹੋਵੇ, ਜਾਂ ਸਜ਼ਾ ਹੋਵੇ, ਇਹ ਸਾਰੀਆਂ ਗੱਲਾਂ ਮਨੁੱਖ ਨੂੰ ਇਜਾਜ਼ਤ ਦੇਣ ਲਈ ਹਨ ਕਿ ਉਹ ਆਖਰ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇ, ਅਤੇ ਤਾਂਕਿ ਮਨੁੱਖ ਪਰਮੇਸ਼ੁਰ ਦੇ ਅਧੀਨ ਹੋਵੇ। ਕੇਵਲ ਇਹੋ ਨਤੀਜਾ ਹੈ ਜੋ ਆਖਰ ਪ੍ਰਾਪਤ ਕੀਤਾ ਜਾਵੇਗਾ। ਕੰਮ ਦੇ ਤਿੰਨ ਪੜਾਵਾਂ ਵਿੱਚੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੈ, ਅਤੇ ਮਨੁੱਖ ਦੇ ਪਰਮੇਸ਼ੁਰ ਬਾਰੇ ਗਿਆਨ ਲਈ ਲਾਭਦਾਇਕ ਹੈ, ਅਤੇ ਮਨੁੱਖ ਦੀ ਪਰਮੇਸ਼ੁਰ ਦੇ ਸੰਪੂਰਨ ਅਤੇ ਗਹਨ ਗਿਆਨ ਨੂੰ ਹਾਸਲ ਵਿੱਚ ਮਦਦ ਕਰਦਾ ਹੈ। ਇਹ ਸਾਰਾ ਕੰਮ ਮਨੁੱਖ ਦੇ ਲਾਭ ਲਈ ਹੈ।

ਪਰਮੇਸ਼ੁਰ ਦਾ ਖੁਦ ਦਾ ਕੰਮ ਉਹ ਦਰਸ਼ਣ ਹੈ ਜੋ ਮਨੁੱਖ ਨੂੰ ਜਾਣਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੇ ਕੰਮ ਨੂੰ ਮਨੁੱਖ ਦੁਆਰਾ ਪੂਰਾ ਨਹੀਂ ਕੀਤਾ ਜਾ ਸਕਦਾ ਹੈ, ਅਤੇ ਅਤੇ ਮਨੁੱਖ ਦੁਆਰਾ ਸੰਪਨ ਨਹੀਂ ਕੀਤਾ ਜਾ ਸਕਦਾ। ਕੰਮ ਦੇ ਤਿੰਨ ਪੜਾਅ ਪਰਮਸ਼ੂਰ ਦੇ ਪ੍ਰਬੰਧਨ ਦੀ ਪੂਰਨਤਾ ਹੈ, ਅਤੇ ਇਸ ਤੋਂ ਵੱਡਾ ਕੋਈ ਦਰਸ਼ਣ ਨਹੀਂ ਹੈ ਜੋ ਮਨੁੱਖ ਨੂੰ ਜਾਣਨਾ ਚਾਹੀਦਾ ਹੈ। ਜੇ ਮਨੁੱਖ ਇਸ ਸਮਰੱਥੀ ਦਰਸ਼ਣ ਨੂੰ ਨਹੀਂ ਜਾਣਦਾ ਹੈ, ਤਾਂ ਪਰਮੇਸ਼ੁਰ ਨੂੰ ਜਾਣਨਾ ਸੌਖਾ ਨਹੀਂ ਹੈ, ਪਰਮੇਸ਼ੁਰ ਦੀ ਇੱਛਾ ਨੂੰ ਸਮਝਣਾ ਸੌਖਾ ਨਹੀਂ ਹੈ, ਅਤੇ, ਇਸ ਤੋਂ ਵਧ ਕੇ, ਜਿਸ ਰਾਹ ਉੱਤੇ ਮਨੁੱਖ ਚੱਲਦਾ ਹੈ ਉਹ ਹੋਰ ਮੁਸ਼ਕਲ ਹੋ ਜਾਵੇਗਾ। ਦਰਸ਼ਣ ਤੋਂ ਬਿਨਾਂ, ਮਨੁੱਖ ਇੱਥੇ ਤੱਕ ਨਹੀਂ ਆ ਸਕਦਾ ਸੀ। ਇਹ ਦਰਸ਼ਣ ਹੈ ਜਿਸ ਨੇ ਅੱਜ ਤੱਕ ਮਨੁੱਖ ਨੂੰ ਸੰਭਾਲ ਕੇ ਰੱਖਿਆ ਹੈ, ਅਤੇ ਇਸ ਨੇ ਮਨੁੱਖ ਨੂੰ ਸਭ ਤੋਂ ਵੱਡੀ ਸੁਰੱਖਿਆ ਪ੍ਰਦਾਨ ਕੀਤੀ ਹੈ। ਭਵਿੱਖ ਵਿੱਚ, ਤੁਹਾਡਾ ਗਿਆਨ ਗਹਿਰਾ ਹੋਣਾ ਚਾਹੀਦਾ ਹੈ, ਅਤੇ ਤੁਹਾਨੂੰ ਕੰਮ ਦੇ ਤਿੰਨ ਪੜਾਵਾਂ ਵਿੱਚ ਉਸ ਦੀ ਇੱਛਾ ਦੀ ਪੂਰਨਤਾ ਨੂੰ ਅਤੇ ਉਸ ਦੇ ਕੰਮ ਦੇ ਤੱਤ ਨੂੰ ਜਾਣਨਾ ਚਾਹੀਦਾ ਹੈ। ਕੇਵਲ ਇਹੋ ਤੁਹਾਡੀ ਸੱਚੀ ਮਹਾਨਤਾ ਹੈ। ਕੰਮ ਦਾ ਅੰਤਿਮ ਪੜਾਅ ਇਕੱਲਾ ਨਹੀਂ ਹੈ, ਪਰ ਇਹ ਪਿੱਛਲੇ ਦੋ ਪੜਾਵਾਂ ਨੂੰ ਮਿਲਕੇ ਬਣੇ ਸੰਪੂਰਨ ਕੰਮ ਦਾ ਹਿੱਸਾ ਹੈ, ਕਹਿਣ ਦਾ ਅਰਥ ਇਹ ਹੈ ਕਿ ਮੁਕਤੀ ਦੇ ਸੰਪੂਰਨ ਕੰਮ ਨੂੰ ਕੰਮ ਦੇ ਤਿੰਨ ਪੜਾਵਾਂ ਵਿੱਚੋਂ ਇੱਕ ਨੂੰ ਕਰਨ ਨਾਲ ਪੂਰਾ ਕਰਨਾ ਅਸੰਭਵ ਹੈ। ਭਾਵੇਂ ਕੰਮ ਦਾ ਆਖਰੀ ਪੜਾਅ ਹੀ ਮਨੁੱਖ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਯੋਗ ਹੈ, ਇਸ ਅਰਥ ਇਹ ਨਹੀਂ ਹੈ ਕਿ ਕੇਵਲ ਇਸ ਪੜਾਅ ਨੂੰ ਹੀ ਪੂਰਾ ਕਰਨਾ ਜ਼ਰੂਰੀ ਹੈ, ਅਤੇ ਇਹ ਕਿ ਕੰਮ ਦੇ ਪਹਿਲੇ ਦੋ ਪੜਾਅ ਮਨੁੱਖ ਨੂੰ ਸ਼ਤਾਨ ਦੇ ਪ੍ਰਭਾਵ ਤੋਂ ਬਚਾਉਣ ਲਈ ਜ਼ਰੂਰੀ ਨਹੀਂ ਹਨ। ਤਿੰਨ ਪੜਾਵਾਂ ਵਿੱਚੋਂ ਕਿਸੇ ਵੀ ਇੱਕ ਪੜਾਅ ਨੂੰ ਉਸ ਦਰਸ਼ਣ ਦੇ ਰੂਪ ਵਿੱਚ ਨਹੀਂ ਵੇਖਿਆ ਜਾ ਸਕਦਾ ਜੋ ਮਨੁੱਖਜਾਤੀ ਲਈ ਜਾਣਨਾ ਜ਼ਰੂਰੀ ਹੈ, ਕਿਉਂਕਿ ਮੁਕਤੀ ਦੇ ਕੰਮ ਦੀ ਪੂਰਨਤਾ ਕੰਮ ਦੇ ਤਿੰਨ ਪੜਾਅ ਹਨ, ਉਨ੍ਹਾਂ ਵਿੱਚੋਂ ਕੋਈ ਇੱਕ ਪੜਾਅ ਮੁਕਤੀ ਦੇ ਕੰਮ ਦੀ ਪੂਰਨਤਾ ਨਹੀਂ ਹੈ। ਜਦੋਂ ਤੱਕ ਮੁਕਤੀ ਦੇ ਕੰਮ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਰਮੇਸ਼ੁਰ ਦਾ ਪ੍ਰਬੰਧਨ ਪੂਰਾ ਨਹੀਂ ਹੋ ਸਕੇਗਾ। ਪਰਮੇਸ਼ੁਰ ਦੀ ਹੋਂਦ, ਉਸ ਦਾ ਸੁਭਾਅ, ਅਤੇ ਉਸ ਦੀ ਬੁੱਧ ਨੂੰ ਮੁਕਤੀ ਦੇ ਕੰਮ ਦੀ ਪੂਰਨਤਾ ਵਿੱਚ ਪਰਗਟ ਕੀਤਾ ਗਿਆ ਹੈ; ਉਨ੍ਹਾਂ ਨੂੰ ਆਰੰਭ ਵਿੱਚ ਮਨੁੱਖ ’ਤੇ ਪਰਗਟ ਨਹੀਂ ਕੀਤਾ ਗਿਆ, ਪਰ ਹੌਲੀ ਹੌਲੀ ਮੁਕਤੀ ਦੇ ਕੰਮ ਵਿੱਚ ਪਰਗਟ ਕੀਤਾ ਗਿਆ ਹੈ। ਮੁਕਤੀ ਦੇ ਕੰਮ ਦਾ ਹਰੇਕ ਪੜਾਅ ਪਰਮੇਸ਼ੁਰ ਦੇ ਸੁਭਾਅ ਦੇ ਇੱਕ ਹਿੱਸੇ ਨੂੰ ਪਰਗਟ ਕਰਦਾ ਹੈ, ਅਤੇ ਉਸ ਦੀ ਹੋਂਦ ਨੂੰ ਪਰਗਟ ਕਰਦਾ ਹੈ; ਹਰੇਕ ਪੜਾਅ ਪਰਮੇਸ਼ੁਰ ਦੀ ਹੋਂਦ ਦੀ ਪੂਰਨਤਾ ਨੂੰ ਸਿੱਧਾ ਅਤੇ ਪੂਰੀ ਤਰ੍ਹਾਂ ਨਾਲ ਪਰਗਟ ਨਹੀਂ ਕਰ ਸਕਦਾ। ਇਸ ਤਰ੍ਹਾਂ, ਮੁਕਤੀ ਦੇ ਕੰਮ ਨੂੰ ਤਦ ਹੀ ਪੂਰੀ ਤਰ੍ਹਾਂ ਸਮਾਪਤ ਕੀਤਾ ਜਾ ਸਕਦਾ ਹੈ ਜਦੋਂ ਕੰਮ ਦੇ ਤਿੰਨੇ ਪੜਾਅ ਪੂਰੇ ਹੋ ਜਾਂਦੇ ਹਨ, ਅਤੇ ਇਸ ਲਈ ਮਨੁੱਖ ਦੇ ਪਰਮੇਸ਼ੁਰ ਦੀ ਸੰਪੂਰਨਤਾ ਬਾਰੇ ਗਿਆਨ ਨੂੰ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਹੈ। ਜੋ ਮਨੁੱਖ ਕੰਮ ਦੇ ਇੱਕ ਪੜਾਅ ਤੋਂ ਹਾਸਲ ਕਰਦਾ ਹੈ ਉਹ ਪਰਮੇਸ਼ੁਰ ਦਾ ਸੁਭਾਅ ਹੈ, ਜਿੰਨਾ ਕੁ ਉਸ ਦੇ ਕੰਮ ਦੇ ਇੱਕ ਹਿੱਸੇ ਵਿੱਚ ਪਰਗਟ ਕੀਤਾ ਗਿਆ ਹੈ। ਇਹ ਉਹ ਸੁਭਾਅ ਜਾਂ ਹੋਂਦ ਨਹੀਂ ਹੋ ਸਕਦੀ ਜੋ ਪਹਿਲਾਂ ਜਾਂ ਬਾਅਦ ਵਾਲੇ ਪੜਾਅ ਵਿੱਚ ਪਰਗਟ ਕੀਤੀ ਗਈ ਹੈ। ਇਸੇ ਕਾਰਨ ਮਨੁੱਖਜਾਤੀ ਨੂੰ ਬਚਾਉਣ ਦੇ ਕੰਮ ਨੂੰ ਸਿੱਧਾ ਇੱਕ ਸਮੇਂ ਵਿੱਚ, ਜਾਂ ਇੱਕ ਸਥਾਨ ’ਤੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਵੱਖ-ਵੱਖ ਸਮਿਆਂ ਅਤੇ ਸਥਾਨਾਂ ’ਤੇ ਮਨੁੱਖ ਦੇ ਵਿਕਾਸ ਦੇ ਪੱਧਰ ਅਨੁਸਾਰ ਹੌਲੀ-ਹੌਲੀ ਗਹਿਰਾ ਹੁੰਦਾ ਜਾਂਦਾ ਹੈ। ਇਹ ਕੰਮ ਹੈ ਜਿਸ ਨੂੰ ਪੜਾਵਾਂ ਵਿੱਚ ਕੀਤਾ ਜਾਂਦਾ ਹੈ, ਅਤੇ ਇਹ ਇੱਕ ਹੀ ਪੜਾਅ ਵਿੱਚ ਪੂਰਾ ਨਹੀਂ ਹੁੰਦਾ ਹੈ। ਇਸ ਲਈ, ਪਰਮੇਸ਼ੁਰ ਦੀ ਪੂਰੀ ਬੁੱਧ ਨੂੰ ਇੱਕ ਪੜਾਅ ਵਿੱਚ ਪ੍ਰਤੀਬਿੰਬਤ ਕਰਨ ਦੀ ਬਜਾਇ ਤਿੰਨ ਪੜਾਵਾਂ ਵਿੱਚ ਪ੍ਰਤੀਬਿੰਬਤ ਕੀਤਾ ਗਿਆ ਹੈ। ਉਸ ਦੀ ਪੂਰਣ ਹੋਂਦ ਅਤੇ ਉਸ ਦੀ ਪੂਰਣ ਬੁੱਧ ਨੂੰ ਇਨ੍ਹਾਂ ਤਿੰਨ ਪੜਾਵਾਂ ਵਿੱਚ ਰੱਖਿਆ ਗਿਆ ਹੈ, ਅਤੇ ਹਰੇਕ ਪੜਾਅ ਵਿੱਚ ਉਸ ਦੀ ਹੋਂਦ ਹੈ, ਅਤੇ ਹਰੇਕ ਪੜਾਅ ਉਸ ਦੇ ਕੰਮ ਦੀ ਬੁੱਧ ਦਾ ਵਰਨਣ ਹੈ। ਮਨੁੱਖ ਨੂੰ ਇਨ੍ਹਾਂ ਤਿੰਨ ਪੜਾਵਾਂ ਵਿੱਚ ਪਰਗਟ ਕੀਤੇ ਗਏ ਪਰਮੇਸ਼ੁਰ ਦੇ ਸੰਪੂਰਨ ਸੁਭਾਅ ਨੂੰ ਜਾਣਨਾ ਚਾਹੀਦਾ ਹੈ। ਪਰਮੇਸ਼ੁਰ ਦੀ ਹੋਂਦ ਬਾਰੇ ਇਹ ਸਭ ਮਨੁੱਖਜਾਤੀ ਲਈ ਅਤਿ ਮਹੱਤਵਪੂਰਣ ਹੈ, ਅਤੇ ਜਦੋਂ ਲੋਕ ਪਰਮੇਸ਼ੁਰ ਦੀ ਅਰਾਧਨਾ ਕਰਦੇ ਹਨ ਜੇ ਉਦੋਂ ਉਨ੍ਹਾਂ ਨੂੰ ਇਹ ਗਿਆਨ ਨਹੀਂ ਹੈ, ਤਾਂ ਉਹ ਭਗਵਾਨ ਬੁੱਧ ਦੀ ਅਰਾਧਨਾ ਕਰਨ ਵਾਲਿਆਂ ਨਾਲੋਂ ਵੱਖਰੇ ਨਹੀਂ ਹਨ। ਮਨੁੱਖ ਦੇ ਵਿਚਕਾਰ ਪਰਮੇਸ਼ੁਰ ਦਾ ਕੰਮ ਮਨੁੱਖ ਤੋਂ ਛਿਪਿਆ ਹੋਇਆ ਨਹੀਂ ਹੈ, ਅਤੇ ਪਰਮੇਸ਼ੁਰ ਦੀ ਅਰਾਧਨਾ ਕਰਨ ਵਾਲੇ ਸਾਰਿਆਂ ਨੂੰ ਇਸ ਬਾਰੇ ਗਿਆਨ ਹੋਣਾ ਚਾਹੀਦਾ ਹੈ। ਕਿਉਂਕਿ ਪਰਮੇਸ਼ੁਰ ਨੇ ਮਨੁੱਖਾਂ ਦੇ ਵਿਚਕਾਰ ਮੁਕਤੀ ਦੇ ਕੰਮ ਦੇ ਤਿੰਨ ਪੜਾਵਾਂ ਨੂੰ ਕੀਤਾ ਹੈ, ਮਨੁੱਖ ਨੂੰ ਇਸ ਦੇ ਪ੍ਰਗਟੀਕਰਨ ਨੂੰ ਜਾਣਨਾ ਚਾਹੀਦਾ ਹੈ ਕਿ ਉਸ ਕੋਲ ਕੀ ਹੈ ਅਤੇ ਕੰਮ ਦੇ ਇਨ੍ਹਾਂ ਤਿੰਨ ਪੜਾਵਾਂ ਦੌਰਾਨ ਉਹ ਕੀ ਹੈ। ਇਹੋ ਹੈ ਜੋ ਮਨੁੱਖ ਦੁਆਰਾ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਜੋ ਪਰਮੇਸ਼ੁਰ ਮਨੁੱਖ ਤੋਂ ਲੁਕਾਉਂਦਾ ਹੈ ਉਹ ਹੈ ਜਿਸ ਨੂੰ ਪ੍ਰਾਪਤ ਕਰਨ ਦੇ ਮਨੁੱਖ ਯੋਗ ਨਹੀਂ ਹੈ, ਅਤੇ ਉਹ ਹੈ ਜੋ ਮਨੁੱਖ ਨੂੰ ਜਾਣਨਾ ਨਹੀਂ ਚਾਹੀਦਾ ਹੈ, ਉੱਥੇ ਹੀ ਜੋ ਪਰਮੇਸ਼ੁਰ ਮਨੁੱਖ ਨੂੰ ਵਿਖਾਉਂਦਾ ਹੈ ਉਹ ਹੈ ਜੋ ਮਨੁੱਖ ਨੂੰ ਜਾਣਨਾ ਚਾਹੀਦਾ ਹੈ, ਅਤੇ ਉਹ ਹੈ ਜੋ ਮਨੁੱਖ ਕੋਲ ਹੋਣਾ ਚਾਹੀਦਾ ਹੈ। ਕੰਮ ਦੇ ਤਿੰਨ ਪੜਾਵਾਂ ਵਿੱਚੋਂ ਹਰੇਕ ਪੜਾਅ ਪਿੱਛਲੇ ਪੜਾਅ ਦੀ ਨੀਂਹ ਉੱਤੇ ਕੀਤਾ ਜਾਂਦਾ ਹੈ; ਇਹ ਆਪਣੇ ਆਪ ਵਿੱਚ ਮੁਕਤੀ ਦੇ ਕੰਮ ਤੋਂ ਵੱਖਰਾ ਨਹੀਂ ਕੀਤਾ ਜਾਂਦਾ ਹੈ। ਭਾਵੇਂ ਯੁੱਗ ਅਤੇ ਕੀਤੇ ਜਾਣ ਵਾਲੇ ਕੰਮ ਦੀ ਕਿਸਮ ਵਿੱਚ ਵੱਡੀ ਭਿੰਨਤਾ ਹੈ, ਪਰ ਇਸ ਦੇ ਕੇਂਦਰ ਤੋਂ ਇਹ ਮਨੁੱਖ ਦੀ ਮੁਕਤੀ ਹੀ ਹੈ, ਅਤੇ ਮੁਕਤੀ ਦੇ ਕੰਮ ਦਾ ਹਰੇਕ ਪੜਾਅ ਪਿੱਛਲੇ ਪੜਾਅ ਨਾਲੋਂ ਗਹਿਰਾ ਹੈ। ਕੰਮ ਦਾ ਹਰੇਕ ਪੜਾਅ ਪਿੱਛਲੇ ਪੜਾਅ ਦੀ ਨੀਂਹ ਉੱਤੇ ਜਾਰੀ ਰਹਿੰਦਾ ਹੈ, ਨੀਂਹ ਜਿਸ ਨੂੰ ਮਿਟਾਇਆ ਨਹੀਂ ਜਾਂਦਾ। ਇਸ ਤਰ੍ਹਾਂ, ਉਸ ਦੇ ਕੰਮ ਵਿੱਚ ਜੋ ਹਮੇਸ਼ਾ ਨਵਾਂ ਹੈ ਅਤੇ ਕਦੇ ਪੁਰਾਣ ਨਹੀਂ ਹੁੰਦਾ, ਪਰਮੇਸ਼ੁਰ ਲਗਾਤਾਰ ਆਪਣੇ ਸੁਭਾਅ ਦੇ ਪਹਿਲੂਆਂ ਨੂੰ ਪਰਗਟ ਕਰ ਰਿਹਾ ਹੈ ਜਿੰਨ੍ਹਾਂ ਨੂੰ ਪਹਿਲਾਂ ਕਦੇ ਵੀ ਮਨੁੱਖ ਉੱਤੇ ਪਰਗਟ ਨਹੀਂ ਕੀਤਾ ਗਿਆ ਹੈ, ਅਤੇ ਹਮੇਸ਼ਾ ਮਨੁੱਖ ਉੱਤੇ ਆਪਣੇ ਨਵੇਂ ਕੰਮ ਅਤੇ ਆਪਣੀ ਨਵੀਂ ਹੋਂਦ ਨੂੰ ਪਰਗਟ ਕਰ ਰਿਹਾ ਹੈ, ਅਤੇ ਭਾਵੇਂ ਪੁਰਾਣੇ ਧਾਰਮਿਕ ਰੱਖਿਅਕ ਇਸ ਨੂੰ ਰੋਕਣ ਲਈ ਆਪਣਾ ਉੱਤਮ ਕਰਦੇ ਹਨ ਅਤੇ ਸ਼ਰੇਆਮ ਇਸ ਦਾ ਵਿਰੋਧ ਕਰਦੇ ਹਨ, ਫਿਰ ਵੀ ਪਰਮੇਸ਼ੁਰ ਹਮੇਸ਼ਾ ਨਵਾਂ ਕੰਮ ਕਰਦਾ ਹੈ ਜਿਸ ਨੂੰ ਕਰਨ ਦਾ ਉਹ ਇਰਾਦਾ ਕਰਦਾ ਹੈ। ਉਸ ਦਾ ਕੰਮ ਹਮੇਸ਼ਾ ਬਦਲ ਰਿਹਾ ਹੈ, ਅਤੇ ਇਸੇ ਕਾਰਨ ਇਹ ਹਮੇਸ਼ਾ ਮਨੁੱਖ ਦੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਇਸੇ ਤਰ੍ਹਾਂ ਉਸ ਦਾ ਸੁਭਾਅ ਵੀ ਹਮੇਸ਼ਾ ਬਦਲ ਰਿਹਾ ਹੈ, ਜਿਵੇਂ ਯੁੱਗ ਅਤੇ ਉਸ ਦੇ ਕੰਮ ਨੂੰ ਗ੍ਰਹਿਣ ਕਰਨ ਵਾਲੇ ਬਦਲ ਰਹੇ ਹਨ। ਇਸ ਤੋਂ ਵਧ ਕੇ, ਉਹ ਹਮੇਸ਼ਾ ਉਹ ਕੰਮ ਕਰ ਰਿਹਾ ਹੈ ਜੋ ਪਹਿਲਾਂ ਕਦੇ ਵੀ ਨਹੀਂ ਕੀਤਾ ਗਿਆ ਹੈ, ਇੱਥੋਂ ਤੱਕ ਕਿ ਭਾਵੇਂ ਉਹ ਕੰਮ ਕਰਨਾ ਹੋਵੇ ਜੋ ਮਨੁੱਖ ਨੂੰ ਪਹਿਲਾਂ ਕੀਤੇ ਕੰਮ ਦੇ ਵਿਰੋਧ ਵਿੱਚ ਜਾਪਦਾ ਹੈ, ਇਸ ਦਾ ਵਿਰੋਧ ਕਰਨ ਲਈ ਜਾਪਦਾ ਹੈ। ਮਨੁੱਖ ਇੱਕ ਕਿਸਮ ਦੇ ਕੰਮ ਜਾਂ ਅਮਲ ਕਰਨ ਦੇ ਇੱਕ ਢੰਗ ਨੂੰ ਸਵੀਕਾਰ ਕਰਨ ਦੇ ਯੋਗ ਹੈ, ਅਤੇ ਮਨੁੱਖ ਲਈ ਉਸ ਕੰਮ ਜਾਂ ਅਮਲ ਕਰਨ ਦੇ ਢੰਗ ਨੂੰ ਸਵੀਕਾਰ ਕਰਨਾ ਮੁਸ਼ਕਲ ਹੈ ਜੋ ਉਨ੍ਹਾਂ ਦੇ ਅਨੁਸਾਰ ਨਹੀਂ ਹੈ ਜਾਂ ਉਨ੍ਹਾਂ ਤੋਂ ਉੱਚਾ ਹੈ। ਪਰ ਪਵਿੱਤਰ ਆਤਮਾ ਹਮੇਸ਼ਾ ਨਵਾਂ ਕੰਮ ਕਰ ਰਿਹਾ ਹੈ, ਅਤੇ ਇਸ ਲਈ ਧਾਰਮਿਕ ਨਿਪੁੰਨ ਲੋਕਾਂ ਦਾ ਇੱਕ ਤੋਂ ਬਾਅਦ ਇੱਕ ਸਮੂਹ ਆਉਂਦਾ ਹੈ ਜੋ ਪਰਮੇਸ਼ੁਰ ਦੇ ਨਵੇਂ ਕੰਮ ਦਾ ਵਿਰੋਧ ਕਰਦਾ ਹੈ। ਇਹ ਲੋਕ ਠੀਕ ਠਾਕ ਨਿਪੁੰਨ ਲੋਕ ਬਣ ਗਏ ਹਨ ਕਿਉਂਕਿ ਮਨੁੱਖ ਨੂੰ ਇਸ ਦਾ ਗਿਆਨ ਨਹੀਂ ਹੈ ਕਿ ਕਿਵੇਂ ਪਰਮੇਸ਼ੁਰ ਹਮੇਸ਼ਾ ਨਵਾਂ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ ਹੈ, ਅਤੇ ਪਰਮੇਸ਼ੁਰ ਦੇ ਕੰਮ ਦੇ ਸਿਧਾਂਤ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਤੇ, ਇਸ ਤੋਂ ਵਧ ਕੇ, ਉਨ੍ਹਾਂ ਬਹੁਤ ਸਾਰੇ ਢੰਗਾਂ ਦਾ ਗਿਆਨ ਨਹੀਂ ਹੈ ਜਿੰਨ੍ਹਾਂ ਦੁਆਰਾ ਪਰਮੇਸ਼ੁਰ ਮਨੁੱਖ ਨੂੰ ਬਚਾਉਂਦਾ ਹੈ। ਇਸ ਤਰ੍ਹਾਂ, ਮਨੁੱਖ ਪੂਰੀ ਤਰ੍ਹਾਂ ਇਹ ਨਹੀਂ ਦੱਸ ਸਕਦਾ ਕਿ ਕੀ ਇਹ ਕੰਮ ਪਵਿੱਤਰ ਆਤਮਾ ਤੋਂ ਆਉਂਦਾ ਹੈ, ਜਾਂ ਇਹ ਕੰਮ ਖੁਦ ਪਰਮੇਸ਼ੁਰ ਦਾ ਹੈ। ਬਹੁਤੇ ਲੋਕ ਇਸ ਮਨੋਭਾਵ ਨੂੰ ਫੜੀ ਰੱਖਦੇ ਹਨ ਕਿ ਜੇ ਕੋਈ ਗੱਲ ਪਹਿਲੇ ਸ਼ਬਦਾਂ ਦੇ ਅਨੁਸਾਰ ਹੈ, ਤਾਂ ਉਹ ਇਸ ਨੂੰ ਸਵੀਕਾਰ ਕਰਨਗੇ, ਅਤੇ ਜੇ ਪਹਿਲਾ ਕੀਤੇ ਕੰਮ ਤੋਂ ਵੱਖ ਹੈ, ਤਾਂ ਉਹ ਇਸ ਦਾ ਵਿਰੋਧ ਕਰਨਗੇ ਅਤੇ ਇਸ ਨੂੰ ਰੱਦ ਕਰਨਗੇ। ਅੱਜ, ਕੀ ਤੁਸੀਂ ਸਾਰੇ ਇਸ ਤਰ੍ਹਾਂ ਦੇ ਸਿਧਾਂਤਾਂ ਦੀ ਪਾਲਣਾ ਨਹੀਂ ਕਰਦੇ ਹੋ? ਮੁਕਤੀ ਦੇ ਕੰਮ ਦੇ ਤਿੰਨ ਪੜਾਵਾਂ ਨੇ ਤੁਹਾਡੇ ਉੱਤੇ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਪਾਇਆ ਹੈ, ਅਤੇ ਅਜਿਹੇ ਵੀ ਹਨ ਜੋ ਮੰਨਦੇ ਹਨ ਕਿ ਪਹਿਲੇ ਦੋ ਪੜਾਅ ਬੋਝ ਹਨ ਉਨ੍ਹਾਂ ਨੂੰ ਜਾਣਨਾ ਦੀ ਲੋੜ੍ਹ ਨਹੀਂ ਹੈ। ਉਹ ਸੋਚਦੇ ਹਨ ਕਿ ਇਹ ਪੜਾਅ ਲੋਕਾਂ ਨੂੰ ਨਹੀਂ ਦੱਸੇ ਜਾਣੇ ਚਾਹੀਦੇ ਹਨ ਅਤੇ ਜਿੰਨਾ ਜਲਦੀ ਸੰਭਵ ਹੋ ਸਕੇ ਇਨ੍ਹਾਂ ਦਾ ਖੰਡਨ ਕਰਨਾ ਚਾਹੀਦਾ ਹੈ, ਤਾਂਕਿ ਲੋਕ ਕੰਮ ਦੇ ਤਿੰਨ ਪੜਾਵਾਂ ਵਿੱਚੋਂ ਪਹਿਲੇ ਦੋ ਪੜਾਵਾਂ ਕਾਰਨ ਭਾਰੀ ਬੋਝ ਹੇਠ ਮਹਿਸੂਸ ਨਾ ਕਰਨ। ਜ਼ਿਆਦਾਤਰ ਲੋਕ ਵਿਸ਼ਵਾਸ ਕਰਦੇ ਹਨ ਕਿ ਪਹਿਲੇ ਦੋ ਪੜਾਅ ਬਹੁਤ ਦੂਰ ਦਾ ਕਦਮ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਅਤੇ ਪਰਮੇਸ਼ੁਰ ਨੂੰ ਜਾਣਨਾ ਵਿੱਚ ਕੋਈ ਮਦਦ ਨਹੀਂ ਕਰ ਸਕਦੇ ਹਨ—ਇਹੋ ਹੈ ਜੋ ਤੁਸੀਂ ਸੋਚਦੇ ਹੋ। ਅੱਜ, ਤੁਸੀਂ ਸਾਰੇ ਵਿਸ਼ਵਾਸ ਕਰਦੇ ਹੋ ਕਿ ਇਸ ਤਰ੍ਹਾਂ ਕੰਮ ਕਰਨਾ ਸਹੀ ਹੈ, ਪਰ ਇੱਕ ਦਿਨ ਆਵੇਗਾ ਜਦੋਂ ਤੁਸੀਂ ਮੇਰੇ ਕੰਮ ਦੀ ਮਹੱਤਤਾ ਨੂੰ ਜਾਣੋਗੇ: ਜਾਣੋਗੇ ਕਿ ਮੈਂ ਕੋਈ ਅਜਿਹਾ ਕੰਮ ਨਹੀਂ ਕਰਦਾ ਜਿਸ ਦੀ ਕੋਈ ਮਹੱਤਤਾ ਨਹੀਂ ਹੈ। ਕਿਉਂਕਿ ਮੈਂ ਤੁਹਾਡੇ ਲਈ ਕੰਮ ਦੇ ਤਿੰਨ ਪੜਾਵਾਂ ਦੀ ਘੋਸ਼ਣਾ ਕਰ ਰਿਹਾ ਹਾਂ, ਉਹ ਤੁਹਾਡੇ ਲਈ ਬਹੁਤ ਲਾਭ ਦੇ ਹੋਣੇ ਚਾਹੀਦੇ ਹਨ: ਕਿਉਂਕਿ ਕੰਮ ਦੇ ਇਹ ਤਿੰਨ ਪੜਾਅ ਪਰਮੇਸ਼ੁਰ ਦੇ ਸੰਪੂਰਨ ਪ੍ਰਬੰਧਨ ਦਾ ਕੇਂਦਰ ਹਨ, ਉਹ ਦੁਨੀਆਂ ਭਰ ਵਿੱਚ ਹਰੇਕ ਦਾ ਕੇਂਦਰ ਹੋਣੇ ਚਾਹੀਦੇ ਹਨ। ਇੱਕ ਦਿਨ, ਤੁਸੀਂ ਸਾਰੇ ਇਸ ਕੰਮ ਦੀ ਮਹੱਤਤਾ ਨੂੰ ਜਾਣੋਗੇ। ਜਾਣ ਲਵੋ ਕਿ ਤੁਸੀਂ ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰਦੇ ਹੋ, ਜਾਂ ਅੱਜ ਦੇ ਕੰਮ ਨੂੰ ਮਾਪਣ ਲਈ ਆਪਣੇ ਖੁਦ ਦੇ ਵਿਚਾਰਾਂ ਦੀ ਵਰਤੋਂ ਕਰਦੇ ਹੋ, ਕਿਉਂਕਿ ਤੁਸੀਂ ਪਰਮੇਸ਼ੁਰ ਦੇ ਕੰਮ ਦੇ ਸਿਧਾਂਤਾਂ ਨੂੰ ਨਹੀਂ ਜਾਣਦੇ ਹੋ, ਅਤੇ ਕਿਉਂਕਿ ਤੁਸੀਂ ਪਵਿੱਤਰ ਆਤਮਾ ਦੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹੋ। ਤੁਹਾਡਾ ਪਰਮੇਸ਼ੁਰ ਦਾ ਵਿਰੋਧ ਕਰਨਾ ਅਤੇ ਪਵਿੱਤਰ ਆਤਮਾ ਦੇ ਕੰਮ ਵਿੱਚ ਰੁਕਾਵਟ ਬਣਨਾ ਤੁਹਾਡੇ ਆਪਣੇ ਵਿਚਾਰਾਂ ਅਤੇ ਪੈਦਾਇਸ਼ੀ ਆਕੜ ਦੇ ਕਾਰਨ ਹੈ। ਇਹ ਇਸ ਲਈ ਨਹੀਂ ਹੈ ਕਿ ਪਰਮੇਸ਼ੁਰ ਦਾ ਕੰਮ ਗਲਤ ਹੈ, ਪਰ ਇਸ ਕਾਰਨ ਹੈ ਕਿਉਂਕਿ ਤੁਸੀਂ ਸੁਭਾਅ ਤੋਂ ਬਹੁਤ ਅਣਆਗਿਆਕਾਰੀ ਹੋ। ਕੁਝ ਲੋਕ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਤੋਂ ਬਾਅਦ ਇਹ ਵੀ ਨਹੀਂ ਆਖ ਸਕਦੇ ਕਿ ਮਨੁੱਖ ਕਿੱਥੋਂ ਆਇਆ ਹੈ, ਫਿਰ ਵੀ ਉਹ ਪਵਿੱਤਰ ਆਤਮਾ ਦੇ ਕੰਮ ਬਾਰੇ ਸਹੀ ਅਤੇ ਗਲਤ ਤੈਅ ਕਰਨ ਦੇ ਜਨਤਕ ਭਾਸ਼ਣ ਦੇਣ ਦੀ ਹਿੰਮਤ ਕਰਦੇ ਹਨ। ਉਹ ਉਨ੍ਹਾਂ ਰਸੂਲਾਂ ਨੂੰ ਵੀ ਲੈਕਚਰ ਦਿੰਦੇ ਹਨ ਜਿਨ੍ਹਾਂ ਵਿੱਚ ਪਵਿੱਤਰ ਆਤਮਾ ਨਵਾਂ ਕੰਮ ਕਰਦਾ ਹੈ, ਉਹ ਟਿੱਪਣੀਆਂ ਕਰਦੇ ਹਨ ਅਤੇ ਉਨ੍ਹਾਂ ਨੂੰ ਮੁੜਨ ਲਈ ਆਖਦੇ ਹਨ; ਉਨ੍ਹਾਂ ਦੀ ਮਨੁੱਖੀ ਸੋਚ ਬਹੁਤ ਛੋਟੀ ਹੈ, ਅਤੇ ਉਨ੍ਹਾਂ ਨੂੰ ਇਸ ਦੀ ਥੋੜੀ ਜਿਹੀ ਵੀ ਸਮਝ ਨਹੀਂ ਹੈ। ਕੀ ਅਜਿਹਾ ਦਿਨ ਨਹੀਂ ਆਵੇਗਾ ਜਿਸ ਦਿਨ ਅਜਿਹੇ ਲੋਕ ਪਵਿੱਤਰ ਆਤਮਾ ਦੇ ਕੰਮ ਦੁਆਰਾ ਰੱਦ ਕੀਤੇ ਜਾਣਗੇ, ਅਤੇ ਨਰਕ ਦੀ ਅੱਗ ਦੁਆਰਾ ਸਾੜੇ ਜਾਣਗੇ? ਉਹ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਜਾਣਦੇ ਹਨ, ਪਰ ਇਸ ਦੇ ਬਜਾਇ ਉਹ ਉਸ ਦੇ ਕੰਮ ਦੀ ਅਲੋਚਨਾ ਕਰਦੇ ਹਨ, ਅਤੇ ਪਰਮੇਸ਼ੁਰ ਨੂੰ ਨਿਰਦੇਸ਼ ਦੇਣ ਦੀ ਕੋਸ਼ਿਸ਼ ਵੀ ਕਰਦੇ ਹਨ ਕਿ ਕਿਵੇਂ ਕੰਮ ਕਰਨਾ ਹੈ। ਅਜਿਹੇ ਅਣਉਚਿਤ ਲੋਕ ਕਿਵੇਂ ਪਰਮੇਸ਼ੁਰ ਨੂੰ ਜਾਣ ਸਕਦੇ ਹਨ? ਮਨੁੱਖ ਖੋਜਣ ਅਤੇ ਅਨੁਭਵ ਕਰਨ ਦੀ ਪ੍ਰਕਿਰਿਆ ਦੁਆਰਾ ਪਰਮੇਸ਼ੁਰ ਨੂੰ ਜਾਣਦਾ ਹੈ; ਇਹ ਆਪਣੀ ਮਰਜ਼ੀ ਨਾਲ ਅਲੋਚਨਾ ਕਰਨ ਦੁਆਰਾ ਨਹੀਂ ਹੈ ਕਿ ਮਨੁੱਖ ਪਵਿੱਤਰ ਆਤਮਾ ਦੇ ਪਰਕਾਸ਼ ਦੁਆਰਾ ਪਰਮੇਸ਼ੁਰ ਨੂੰ ਜਾਣਦਾ ਹੈ। ਜਿੰਨਾ ਲੋਕਾਂ ਦਾ ਪਰਮੇਸ਼ੁਰ ਬਾਰੇ ਗਿਆਨ ਸ਼ੁੱਧ ਹੁੰਦਾ ਜਾਂਦਾ ਹੈ, ਓਨਾ ਘੱਟ ਉਹ ਉਸ ਦਾ ਵਿਰੋਧ ਕਰਦੇ ਹਨ। ਇਸ ਦੇ ਉਲਟ, ਜਿੰਨਾ ਘੱਟ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ, ਓਨਾ ਜ਼ਿਆਦਾ ਉਹ ਉਸ ਦਾ ਵਿਰੋਧ ਕਰਦੇ ਹਨ। ਤੇਰੇ ਖਿਆਲ, ਤੇਰਾ ਪੁਰਾਣਾ ਸੁਭਾਅ, ਅਤੇ ਤੇਰੀ ਮਨੁੱਖੀ ਸੋਚ, ਚਰਿੱਤਰ ਅਤੇ ਨੈਤਿਕ ਦਿਖਾਵਟ “ਮੂਲ ਗੱਲਾਂ” ਜਿੰਨ੍ਹਾਂ ਦੁਆਰਾ ਤੂੰ ਪਰਮੇਸ਼ੁਰ ਦਾ ਵਿਰੋਧ ਕਰਦਾ ਹੈਂ, ਅਤੇ ਜਿੰਨਾ ਜ਼ਿਆਦਾ ਭ੍ਰਿਸ਼ਟ, ਘਟੀਆ ਅਤੇ ਨੀਚ ਤੂੰ ਬਣਦਾ ਹੈਂ, ਓਨਾ ਜ਼ਿਆਦਾ ਤੂੰ ਪਰਮੇਸ਼ੁਰ ਦਾ ਵੈਰੀ ਬਣ ਜਾਂਦਾ ਹੈਂ। ਉਹ ਜਿਹੜੇ ਦ੍ਰਿੜ੍ਹ ਖਿਆਲ ਰੱਖਦੇ ਹਨ ਅਤੇ ਜਿੰਨ੍ਹਾਂ ਦਾ ਸਵੈ-ਧਰਮੀ ਸੁਭਾਅ ਹੈ ਉਹ ਹਨ ਜਿਹੜੇ ਦੇਹਧਾਰੀ ਪਰਮੇਸ਼ੁਰ ਨਾਲ ਜ਼ਿਆਦਾ ਦੁਸ਼ਮਣੀ ਵਿੱਚ ਹਨ; ਅਜਿਹੇ ਲੋਕ ਮਸੀਹ ਵਿਰੋਧੀ ਹਨ। ਜੇ ਤੇਰੇ ਖਿਆਲਾਂ ਨੂੰ ਸੋਧਿਆ ਨਹੀਂ ਜਾਂਦਾ ਹੈ, ਤਾਂ ਉਹ ਸਦਾ ਪਰਮੇਸ਼ੁਰ ਦੇ ਵਿਰੋਧ ਵਿੱਚ ਹੋਣਗੇ; ਤੂੰ ਕਦੇ ਵੀ ਪਰਮੇਸ਼ੁਰ ਦੇ ਅਨੁਸਾਰ ਨਹੀਂ ਹੋਵੇਂਗਾ, ਅਤੇ ਹਮੇਸ਼ਾ ਉਸ ਤੋਂ ਦੂਰ ਰਹੇਂਗਾ।

ਆਪਣੇ ਖਿਆਲਾਂ ਨੂੰ ਇੱਕ ਪਾਸੇ ਰੱਖ ਕੇ ਤੁਸੀਂ ਨਵੇਂ ਗਿਆਨ ਨੂੰ ਹਾਸਲ ਕਰ ਸਕਦੇ ਹੋ, ਫਿਰ ਵੀ ਜ਼ਰੂਰੀ ਨਹੀਂ ਹੈ ਕਿ ਪੁਰਾਣਾ ਗਿਆਨ ਪੁਰਾਣੇ ਖਿਆਲਾਂ ਦੇ ਬਰਾਬਰ ਹੋਵੇ। “ਖਿਆਲ” ਮਨੁੱਖ ਦੁਆਰਾ ਕਲਪਨਾ ਕੀਤੀਆਂ ਗਈਆਂ ਉਹ ਗੱਲਾਂ ਹਨ ਜੋ ਸੱਚਾਈ ਦੇ ਅਨੁਸਾਰ ਨਹੀਂ ਹਨ। ਜੇ ਪੁਰਾਣਾ ਗਿਆਨ ਪੁਰਾਣੇ ਯੁੱਗ ਵਿੱਚ ਹੀ ਪੁਰਾਣਾ ਹੋ ਗਿਆ ਸੀ ਅਤੇ ਇਸ ਨੇ ਮਨੁੱਖ ਨੂੰ ਨਵੇਂ ਕੰਮ ਦਾਖਲ ਹੋਣ ਤੋਂ ਰੋਕ ਦਿੱਤਾ ਸੀ, ਤਾਂ ਇਸ ਤਰ੍ਹਾਂ ਦਾ ਗਿਆਨ ਵੀ ਇੱਕ ਖਿਆਲ ਹੀ ਹੈ। ਜੇ ਮਨੁੱਖ ਇਸ ਤਰ੍ਹਾਂ ਦੇ ਗਿਆਨ ਲਈ ਸਹੀ ਕਦਮ ਲੈ ਸਕਦਾ ਹੈ ਅਤੇ ਪੁਰਾਣੇ ਅਤੇ ਨਵੇਂ ਨੂੰ ਮਿਲਾਉਂਦੇ ਹੋਏ ਪਰਮੇਸ਼ੁਰ ਨੂੰ ਬਹੁਤ ਸਾਰੇ ਵੱਖ-ਵੱਖ ਪਹਿਲੂਆਂ ਤੋਂ ਜਾਣ ਸਕਦਾ ਹੈ, ਤਾਂ ਪੁਰਾਣਾ ਗਿਆਨ ਮਨੁੱਖ ਲਈ ਇੱਕ ਮਦਦ ਬਣ ਜਾਂਦਾ ਹੈ, ਅਤੇ ਉਹ ਅਧਾਰ ਬਣ ਜਾਂਦਾ ਹੈ ਜਿਸ ਦੁਆਰਾ ਮਨੁੱਖ ਨਵੇਂ ਯੁੱਗ ਵਿੱਚ ਸ਼ਾਮਲ ਹੁੰਦਾ ਹੈ। ਪਰਮੇਸ਼ੁਰ ਨੂੰ ਜਾਣਨ ਦੇ ਸਬਕ ਲਈ ਤੈਨੂੰ ਬਹੁਤ ਸਾਰੇ ਸਿਧਾਂਤਾਂ ਵਿੱਚ ਮਾਹਰ ਹੋਣ ਦੀ ਲੋੜ੍ਹ ਹੈ: ਪਰਮੇਸ਼ੁਰ ਨੂੰ ਜਾਣਨ ਲਈ ਮਾਰਗ ਵਿੱਚ ਕਿਵੇਂ ਦਾਖਲ ਹੋਣਾ ਹੈ, ਪਰਮੇਸ਼ੁਰ ਨੂੰ ਜਾਣਨ ਲਈ ਤੈਨੂੰ ਕਿਹੜੀਆਂ ਸੱਚਾਈਆਂ ਸਮਝਣੀਆਂ ਚਾਹੀਦੀਆਂ ਹਨ, ਅਤੇ ਕਿਵੇਂ ਤੂੰ ਆਪਣੇ ਖਿਆਲਾਂ ਤੋਂ ਅਤੇ ਪੁਰਾਣੇ ਸੁਭਾਅ ਤੋਂ ਛੁਟਕਾਰਾ ਪਾਉਣਾ ਹੈ ਤਾਂਕਿ ਤੂੰ ਪਰਮੇਸ਼ੁਰ ਦੇ ਨਵੇਂ ਕੰਮ ਦੇ ਸਾਰੇ ਪ੍ਰਬੰਧਨ ਦੇ ਅਧੀਨ ਹੋ ਸਕੇਂ। ਜੇ ਤੂੰ ਪਰਮੇਸ਼ੁਰ ਨੂੰ ਜਾਣਨ ਦੇ ਸਬਕ ਵਿੱਚ ਦਾਖਲ ਹੋਣ ਲਈ ਇਨ੍ਹਾਂ ਸਿਧਾਂਤਾਂ ਨੂੰ ਨੀਂਹ ਦੇ ਰੂਪ ਵਿੱਚ ਵਰਤਦਾ ਹੈਂ, ਤਾਂ ਤੇਰਾ ਗਿਆਨ ਗਹਿਰਾ ਹੀ ਗਹਿਰਾ ਹੁੰਦਾ ਜਾਵੇਗਾ। ਜੇ ਤੈਨੂੰ ਕੰਮ ਦੇ ਤਿੰਨ ਪੜਾਵਾਂ ਬਾਰੇ ਸਪਸ਼ਟ ਗਿਆਨ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਪ੍ਰਬੰਧਨ ਦੀ ਸੰਪੂਰਨ ਯੋਜਨਾ ਕਿਹਾ ਜਾਂਦਾ ਹੈ, ਅਤੇ ਜੇ ਤੂੰ ਪਰਮੇਸ਼ੁਰ ਦੇ ਕੰਮ ਦੇ ਪਿੱਛਲੇ ਦੋ ਪੜਾਵਾਂ ਨੂੰ ਸਹੀ ਤਰ੍ਹਾਂ ਨਾਲ ਵਰਤਮਾਨ ਪੜਾਅ ਨਾਲ ਜੋੜ ਸਕਦਾ ਹੈਂ, ਅਤੇ ਇਸ ਨੂੰ ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਦੇ ਰੂਪ ਵਿੱਚ ਵੇਖ ਸਕਦਾ ਹੈਂ, ਤਾਂ ਤੇਰੀ ਐਨੀ ਮਜ਼ਬੂਤ ਨੀਂਹ ਹੋਵੇਗੀ ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਕੰਮ ਦੇ ਤਿੰਨ ਪੜਾਅ ਪਰਮੇਸ਼ੁਰ ਦੁਆਰਾ ਕੀਤੇ ਗਏ ਸਨ; ਇਹ ਸਭ ਤੋਂ ਵੱਡਾ ਦਰਸ਼ਣ ਹੈ ਅਤੇ ਪਰਮੇਸ਼ੁਰ ਨੂੰ ਜਾਣਨ ਦਾ ਇਹੋ ਇੱਕ ਮਾਰਗ ਹੈ। ਕੰਮ ਦੇ ਤਿੰਨ ਪੜਾਅ ਕੇਵਲ ਖੁਦ ਪਰਮੇਸ਼ੁਰ ਦੁਆਰਾ ਹੀ ਕੀਤੇ ਜਾ ਸਕਦੇ ਸਨ, ਅਤੇ ਕੋਈ ਮਨੁੱਖ ਉਸ ਦੇ ਲਈ ਅਜਿਹਾ ਕੰਮ ਨਹੀਂ ਕਰ ਸਕਦਾ ਸੀ—ਕਹਿਣ ਦਾ ਅਰਥ ਹੈ ਕਿ ਅਰੰਭ ਤੋਂ ਲੈ ਕੇ ਅੱਜ ਤੱਕ ਪਰਮੇਸ਼ੁਰ ਖੁਦ ਹੀ ਆਪਣੇ ਕੰਮ ਨੂੰ ਕਰ ਸਕਦਾ ਸੀ। ਭਾਵੇਂ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਅ ਵੱਖ-ਵੱਖ ਯੁੱਗਾਂ ਵਿੱਚ ਵੱਖ-ਵੱਖ ਸਥਾਨਾਂ ’ਤੇ ਕੀਤੇ ਗਏ ਹਨ, ਅਤੇ ਭਾਵੇਂ ਹਰੇਕ ਪੜਾਅ ਦਾ ਕੰਮ ਵੱਖਰਾ ਹੈ, ਪਰ ਇਹ ਸਾਰਾ ਕੰਮ ਇੱਕੋ ਪਰਮੇਸ਼ੁਰ ਦੁਆਰਾ ਕੀਤਾ ਗਿਆ ਹੈ। ਸਾਰੇ ਦਰਸ਼ਣਾਂ ਵਿੱਚੋਂ ਇਹ ਸਭ ਤੋਂ ਵੱਡਾ ਦਰਸ਼ਣ ਹੈ ਜੋ ਮਨੁੱਖ ਨੂੰ ਜਾਣਨਾ ਚਾਹੀਦਾ ਹੈ, ਅਤੇ ਜੇ ਮਨੁੱਖ ਦੁਆਰਾ ਇਸ ਨੂੰ ਪੂਰੀ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ, ਤਾਂ ਉਹ ਦ੍ਰਿੜ੍ਹ ਖੜਾ ਹੋਣ ਦੇ ਯੋਗ ਹੋਵੇਗਾ। ਅੱਜ ਧਰਮ ਅਤੇ ਸੰਪਰਦਾਏ ਜਿਸ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਉਹ ਹੈ ਕਿ ਉਹ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਜਾਣਦੇ ਹਨ, ਅਤੇ ਪਵਿੱਤਰ ਆਤਮਾ ਦੇ ਕੰਮ ਅਤੇ ਉਹ ਕੰਮ ਵਿੱਚ ਅੰਤਰ ਨਹੀਂ ਵੇਖ ਸਕਦੇ ਹਨ ਜੋ ਪਵਿੱਤਰ ਆਤਮ ਦਾ ਨਹੀਂ ਹੈ—ਇਸ ਕਾਰਨ ਉਹ ਇਹ ਨਹੀਂ ਦੱਸ ਸਕਦੇ ਕਿ ਕੰਮ ਦਾ ਇਹ ਪੜਾਅ ਵੀ ਕੰਮ ਦੇ ਪਹਿਲੇ ਦੋ ਪੜਾਵਾਂ ਵਾਂਗ ਯਹੋਵਾਹ ਪਰਮੇਸ਼ੁਰ ਦੁਆਰਾ ਕੀਤਾ ਗਿਆ ਹੈ। ਭਾਵੇਂ ਲੋਕ ਪਰਮੇਸ਼ੁਰ ਦੇ ਮਗਰ ਚੱਲਦੇ ਹਨ, ਪਰ ਜ਼ਿਆਦਾਤਰ ਲੋਕ ਅਜੇ ਵੀ ਨਹੀਂ ਦੱਸ ਸਕਦੇ ਹਨ ਕਿ ਕੀ ਇਹ ਸੱਚਾ ਮਾਰਗ ਹੈ। ਕੁਝ ਲੋਕ ਚਿੰਤਾ ਕਰਦੇ ਹਨ ਕਿ ਕੀ ਇਹ ਉਹੋ ਮਾਰਗ ਹੈ ਜਿਸ ’ਤੇ ਪਰਮੇਸ਼ੁਰ ਖੁਦ ਚਲਾਉਂਦਾ ਹੈ, ਅਤੇ ਬਹੁਤੇ ਲੋਕਾਂ ਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਇਸ ਤਰ੍ਹਾਂ ਦੀ ਗੱਲਾਂ ਦੀ ਪਰਖ ਕਿਵੇਂ ਕਰਨੀ ਹੈ। ਜਿਹੜੇ ਪਰਮੇਸ਼ੁਰ ਦੇ ਮਗਰ ਚੱਲਦੇ ਹਨ ਉਹ ਮਾਰਗ ਨੂੰ ਨਿਰਧਾਰਤ ਕਰਨ ਦੇ ਅਯੋਗ ਹਨ, ਅਤੇ ਇਸੇ ਤਰ੍ਹਾਂ ਬੋਲੇ ਗਏ ਸੰਦੇਸ਼ਾਂ ਦਾ ਅਜਿਹੇ ਲੋਕਾਂ ਵਿੱਚ ਅਧੂਰਾ ਪ੍ਰਭਾਵ ਹੀ ਪੈਂਦਾ ਹੈ, ਅਤੇ ਪੂਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੋ ਸਕਦੇ ਹਨ, ਅਤੇ ਇਸ ਤਰ੍ਹਾਂ ਇਹ ਅਜਿਹੇ ਲੋਕਾਂ ਦੇ ਜੀਵਨ ਵਿੱਚ ਪ੍ਰਵੇਸ਼ ਨੂੰ ਪ੍ਰਭਾਵਿਤ ਕਰਦਾ ਹੈ। ਜੇ ਮਨੁੱਖ ਕੰਮ ਦੇ ਤਿੰਨ ਪੜਾਵਾਂ ਵਿੱਚ ਵੇਖ ਸਕਦਾ ਹੈ ਕਿ ਉਹ ਪਰਮੇਸ਼ੁਰ ਦੁਆਰਾ ਵੱਖ-ਵੱਖ ਸਮਿਆਂ ’ਤੇ, ਵੱਖ-ਵੱਖ ਸਥਾਨਾਂ ’ਤੇ, ਅਤੇ ਵੱਖ-ਵੱਖ ਲੋਕਾਂ ਵਿੱਚ ਖੁਦ ਕੀਤੇ ਗਏ ਹਨ; ਜੇ ਮਨੁੱਖ ਵੇਖ ਸਕਦਾ ਹੈ ਕਿ ਭਾਵੇਂ ਕੰਮ ਵੱਖ ਹੈ ਪਰ ਇਹ ਇੱਕੋ ਪਰਮੇਸ਼ੁਰ ਦੁਆਰਾ ਕੀਤਾ ਗਿਆ ਹੈ, ਤਾਂ ਸਹੀ ਹੋਵੇਗਾ ਅਤੇ ਇਸ ਵਿੱਚ ਕੋਈ ਗਲਤੀ ਨਹੀਂ ਹੋਵੇਗੀ, ਅਤੇ ਭਾਵੇਂ ਇਹ ਮਨੁੱਖ ਦੇ ਖਿਆਲਾਂ ਦੇ ਅਨੁਸਾਰ ਨਾ ਹੋਵੇ, ਪਰ ਇਸ ਗੱਲ ਵਿੱਚ ਕੋਈ ਇਨਕਾਰ ਨਹੀਂ ਹੈ ਕਿ ਇਹ ਇੱਕੋ ਪਰਮੇਸ਼ੁਰ ਦਾ ਕੰਮ ਹੈ—ਜੇ ਮਨੁੱਖ ਯਕੀਨ ਨਾਲ ਕਹਿ ਸਕਦਾ ਹੈ ਕਿ ਇਹ ਇੱਕੋ ਪਰਮੇਸ਼ੁਰ ਦਾ ਕੰਮ ਹੈ, ਤਾਂ ਮਨੁੱਖ ਦੇ ਖਿਆਲ ਕੇਵਲ ਮਾਮੂਲੀ ਜਿਹੀ ਗੱਲ ਹਨ ਜਿਸ ਦਾ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ ਹੈ। ਕਿਉਂਕਿ ਮਨੁੱਖ ਦੇ ਦਰਸ਼ਣ ਅਸਪਸ਼ਟ ਹਨ, ਅਤੇ ਕਿਉਂਕਿ ਮਨੁੱਖ ਕੇਵਲ ਯਹੋਵਾਹ ਨੂੰ ਪਰਮੇਸ਼ੁਰ ਅਤੇ ਯਿਸੂ ਨੂੰ ਪ੍ਰਭੂ ਦੇ ਰੂਪ ਵਿੱਚ ਵੇਖ ਸਕਦਾ ਹੈ, ਅਤੇ ਅੱਜ ਦੇਹਧਾਰੀ ਪਰਮੇਸ਼ੁਰ ਬਾਰੇ ਦੁਚਿੱਤੀ ਵਿੱਚ ਹੈ, ਬਹੁਤ ਲੋਕ ਯਹੋਵਾਹ ਅਤੇ ਯਿਸੂ ਦੇ ਕੰਮ ਲਈ ਸਮਰਪਿਤ ਰਹਿੰਦੇ ਹਨ, ਅਤੇ ਅੱਜ ਦੇ ਕੰਮ ਬਾਰੇ ਖਿਆਲਾਂ ਤੋਂ ਪ੍ਰੇਸ਼ਾਨ ਹਨ, ਬਹੁਤੇ ਲੋਕ ਹਮੇਸ਼ਾ ਸ਼ੱਕੀ ਹੁੰਦੇ ਹਨ, ਅਤੇ ਅੱਜ ਦੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਕੰਮ ਦੇ ਪਹਿਲੇ ਦੋ ਪੜਾਵਾਂ ਬਾਰੇ ਮਨੁੱਖ ਦੇ ਕੋਈ ਖਿਆਲ ਨਹੀਂ ਹਨ, ਇਹ ਪੜਾਅ ਅਦਿੱਖ ਸਨ। ਇਹ ਇਸ ਕਾਰਨ ਹੈ ਕਿ ਮਨੁੱਖ ਕੰਮ ਦੇ ਪਹਿਲੇ ਦੋ ਪੜਾਵਾਂ ਦੀ ਅਸਲੀਅਤ ਨੂੰ ਨਹੀਂ ਸਮਝਦਾ ਹੈ, ਅਤੇ ਉਨ੍ਹਾਂ ਲਈ ਨਿੱਜੀ ਗਵਾਹੀ ਨਹੀਂ ਦਿੰਦਾ ਹੈ। ਇਹ ਇਸ ਲਈ ਹੈ ਕਿਉਂਕਿ ਕੰਮ ਦੇ ਤਿੰਨ ਪੜਾਵਾਂ ਨੂੰ ਉਸ ਤਰ੍ਹਾਂ ਨਹੀਂ ਵੇਖਿਆ ਜਾ ਸਕਦਾ ਜਿਵੇਂ ਮਨੁੱਖ ਕਲਪਨਾਵਾਂ ਕਰਦਾ ਹੈ; ਭਾਵੇਂ ਉਹ ਕੁਝ ਵੀ ਸੋਚੇ ਪਰ ਇਨ੍ਹਾਂ ਕਲਪਨਾਵਾਂ ਨੂੰ ਸਾਬਤ ਕਰਨ ਲਈ ਕੋਈ ਤੱਥ ਨਹੀਂ ਹੈ, ਅਤੇ ਕੋਈ ਇਨ੍ਹਾਂ ਨੂੰ ਸੁਧਾਰਨ ਲਈ ਨਹੀਂ ਹੈ। ਮਨੁੱਖ ਆਪਣੀ ਸਮਝ ਨੂੰ ਆਜ਼ਾਦੀ ਨਾਲ ਅਧਿਕਾਰ ਕਰਨ ਦਿੰਦਾ ਹੈ, ਲਾਪਰਵਾਹੀ ਕਰਦਾ ਹੈ ਅਤੇ ਆਪਣੀ ਕਲਪਨਾ ਨੂੰ ਇੱਧਰ ਉੱਧਰ ਭਟਕਣ ਦਿੰਦਾ ਹੈ, ਅਤੇ ਇਸ ਤਰ੍ਹਾਂ ਮਨੁੱਖ ਦੀਆਂ ਕਲਪਨਾਵਾਂ “ਤੱਥ” ਬਣ ਜਾਂਦੀਆਂ ਹਨ, ਭਾਵੇਂ ਇਨ੍ਹਾਂ ਲਈ ਕੋਈ ਸਬੂਤ ਨਾ ਹੋਵੇ। ਇਸ ਤਰ੍ਹਾਂ ਮਨੁੱਖ ਆਪਣੇ ਮਨ ਵਿੱਚ ਆਪਣੇ ਕਲਪਨਾ ਕੀਤੇ ਹੋਏ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦਾ ਹੈ, ਅਤੇ ਅਸਲੀਅਤ ਦੇ ਪਰਮੇਸ਼ੁਰ ਨੂੰ ਨਹੀਂ ਖੋਜਦਾ ਹੈ। ਜੇ ਇੱਕ ਵਿਅਕਤੀ ਦੀ ਇੱਕ ਕਿਸਮ ਦੀ ਧਾਰਨਾ ਹੈ, ਤਾਂ ਸੌ ਮਨੁੱਖਾਂ ਵਿੱਚ ਸੌ ਪ੍ਰਕਾਰ ਦੀਆਂ ਧਾਰਨਾਵਾਂ ਹੋਣਗੀਆਂ। ਮਨੁੱਖ ਇਸ ਤਰ੍ਹਾਂ ਦੀਆਂ ਧਾਰਨਾਵਾਂ ਦੇ ਅਧੀਨ ਹੈ ਕਿਉਂਕਿ ਉਸੇ ਨੇ ਪਰਮੇਸ਼ੁਰ ਦੇ ਕੰਮ ਦੀ ਅਸਲੀਅਤ ਨੂੰ ਨਹੀਂ ਵੇਖਿਆ ਹੈ, ਕਿਉਂਕਿ ਉਸ ਨੇ ਇਹ ਆਪਣੇ ਕੰਨਾਂ ਨਾਲ ਹੀ ਸੁਣਿਆ ਹੈ ਅਤੇ ਇਸ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਹੈ। ਮਨੁੱਖ ਨੇ ਕਿੱਸੇ ਅਤੇ ਕਹਾਣੀਆਂ ਸੁਣੇ ਹਨ—ਪਰ ਉਸ ਨੇ ਪਰਮੇਸ਼ੁਰ ਦੇ ਕੰਮ ਦੇ ਤੱਥਾਂ ਦੇ ਗਿਆਨ ਬਾਰੇ ਘੱਟ ਹੀ ਸੁਣਿਆ ਹੈ। ਇਹ ਉਹ ਲੋਕ ਹਨ ਜੋ ਕੇਵਲ ਇੱਕ ਸਾਲ ਤੋਂ ਹੀ ਵਿਸ਼ਵਾਸੀ ਹਨ ਉਹ ਪਰਮੇਸ਼ੁਰ ’ਤੇ ਆਪਣੀ ਖਿਆਲਾਂ ਦੁਆਰਾ ਵਿਸ਼ਵਾਸ ਕਰਦੇ ਹਨ। ਇਹ ਉਨ੍ਹਾਂ ਲਈ ਵੀ ਸੱਚ ਹੈ ਜਿੰਨ੍ਹਾਂ ਨੇ ਆਪਣੇ ਪੂਰੇ ਜੀਵਨ ਵਿੱਚ ਪਰਮੇਸ਼ੁਰ ’ਤੇ ਵਿਸ਼ਵਾਸ ਕੀਤਾ ਹੈ। ਉਹ ਜਿਹੜੇ ਤੱਥਾਂ ਨੂੰ ਨਹੀਂ ਵੇਖ ਸਕਦੇ ਹਨ ਉਹ ਕਦੇ ਵੀ ਉਸ ਵਿਸ਼ਵਾਸ ਤੋਂ ਬਚ ਨਹੀਂ ਸਕਣਗੇ ਜਿਸ ਵਿੱਚ ਪਰਮੇਸ਼ੁਰ ਬਾਰੇ ਉਨ੍ਹਾਂ ਦੇ ਖਿਆਲ ਹਨ। ਮਨੁੱਖ ਵਿਸ਼ਵਾਸ ਕਰਦਾ ਹੈ ਕਿ ਉਸ ਨੇ ਖੁਦ ਨੂੰ ਆਪਣੇ ਪੁਰਾਣੇ ਖਿਆਲਾਂ ਦੇ ਬੰਧਨ ਤੋਂ ਆਜ਼ਾਦ ਕਰ ਲਿਆ ਹੈ, ਅਤੇ ਨਵੇਂ ਖੇਤਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਕੀ ਮਨੁੱਖ ਨਹੀਂ ਜਾਣਦਾ ਹੈ ਕਿ ਜਿਹੜੇ ਪਰਮੇਸ਼ੁਰ ਦੇ ਸੱਚੇ ਮੁੱਖ ਨੂੰ ਨਹੀਂ ਵੇਖ ਸਕਦੇ ਹਨ ਉਨ੍ਹਾਂ ਦਾ ਗਿਆਨ ਕੁਝ ਨਹੀਂ ਹੈ ਸਗੋਂ ਖਿਆਲ ਅਤੇ ਕਪਟ ਹੈ? ਮਨੁੱਖ ਸੋਚਦਾ ਹੈ ਕਿ ਉਸ ਦੇ ਖਿਆਲ ਸਹੀ ਹਨ ਅਤੇ ਇਨ੍ਹਾਂ ਵਿੱਚ ਕੋਈ ਗਲਤੀ ਨਹੀਂ ਹੈ, ਅਤੇ ਉਹ ਸੋਚਦਾ ਹੈ ਕਿ ਇਹ ਖਿਆਲ ਪਰਮੇਸ਼ੁਰ ਤੋਂ ਆਉਂਦੇ ਹਨ। ਅੱਜ, ਜਦੋਂ ਮਨੁੱਖ ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦਿੰਦਾ ਹੈ, ਤਾਂ ਉਹ ਆਪਣੇ ਖਿਆਲਾਂ ਨੂੰ ਜਾਣ ਦਿੰਦਾ ਹੈ ਜੋ ਕਈ ਸਾਲਾਂ ਤੋਂ ਬਣਾਏ ਗਏ ਹਨ। ਅਤੀਤ ਦੀਆਂ ਕਲਪਨਾਵਾਂ ਅਤੇ ਵਿਚਾਰ ਇਸ ਪੜਾਅ ਦੇ ਕੰਮ ਵਿੱਚ ਰੁਕਾਵਟ ਬਣਦੇ ਹਨ, ਅਤੇ ਮਨੁੱਖ ਲਈ ਇਨ੍ਹਾਂ ਖਿਆਲਾਂ ਨੂੰ ਜਾਣ ਦੇਣਾ ਅਤੇ ਇਨ੍ਹਾਂ ਵਿਚਾਰਾਂ ਦਾ ਖੰਡਨ ਕਰਨਾ ਮੁਸ਼ਕਲ ਹੋ ਗਿਆ ਹੈ। ਇਹ ਖਿਆਲ ਉਨ੍ਹਾਂ ਲਈ ਹੋਰ ਵੀ ਦੁੱਖਦਾਇਕ ਹੋ ਗਏ ਹਨ ਜੋ ਅੱਜ ਤੱਕ ਪਰਮੇਸ਼ੁਰ ਦੇ ਮਗਰ ਚੱਲਦੇ ਰਹੇ ਹਨ, ਅਤੇ ਇਨ੍ਹਾਂ ਲੋਕਾਂ ਨੇ ਹੌਲੀ ਹੌਲੀ ਦੇਹਧਾਰੀ ਪਰਮੇਸ਼ੁਰ ਦੇ ਪ੍ਰਤੀ ਕਠੋਰ ਦੁਸ਼ਮਣੀ ਬਣਾ ਲਈ ਹੈ। ਇਸ ਨਫ਼ਰਤ ਦਾ ਸਰੋਤ ਮਨੁੱਖ ਦੇ ਖਿਆਲਾਂ ਅਤੇ ਕਲਪਨਾਵਾਂ ਵਿੱਚ ਹੈ। ਮਨੁੱਖ ਦੇ ਖਿਆਲ ਅਤੇ ਕਲਪਨਾਵਾਂ ਅੱਜ ਦੇ ਕੰਮ ਦੇ ਵੈਰੀ ਬਣ ਗਏ ਹਨ, ਉਹ ਕੰਮ ਜੋ ਮਨੁੱਖ ਦੇ ਖਿਆਲਾਂ ਦੇ ਅਨੁਸਾਰ ਨਹੀਂ ਹੈ। ਇਹ ਬਿਧੀ ਅਨੁਸਾਰ ਹੋਇਆ ਹੈ ਕਿਉਂਕਿ ਤੱਥ ਮਨੁੱਖ ਨੂੰ ਇਜਾਜ਼ਤ ਨਹੀਂ ਦਿੰਦੇ ਹਨ ਕਿ ਉਹ ਆਪਣੀਆਂ ਕਲਪਨਾਵਾਂ ਨੂੰ ਆਜ਼ਾਦੀ ਨਾਲ ਅਧਿਕਾਰ ਰੱਖਣ ਦੇਵੇ, ਅਤੇ, ਇਸ ਤੋਂ ਵਧ ਕੇ, ਮਨੁੱਖ ਦੁਆਰਾ ਇਨ੍ਹਾਂ ਦਾ ਆਸਾਨੀ ਨਾਲ ਖੰਡਨ ਨਹੀਂ ਕੀਤਾ ਜਾ ਸਕਦਾ, ਅਤੇ ਮਨੁੱਖ ਦੇ ਖਿਆਲ ਅਤੇ ਕਲਪਨਾਵਾਂ ਤੱਥਾਂ ਦੀ ਹੋਂਦ ਨੂੰ ਖਤਮ ਨਹੀਂ ਕਰਦੇ ਹਨ, ਅਤੇ, ਇਸ ਤੋਂ ਵਧ ਕੇ, ਕਿਉਂਕਿ ਮਨੁੱਖ ਸੁਧਾਰ ਅਤੇ ਤੱਥਾਂ ਦੀ ਸੱਚਾਈ ਵੱਲ ਧਿਆਨ ਨਹੀਂ ਦਿੰਦਾ ਹੈ, ਅਤੇ ਮਨੁੱਖ ਆਪਣੇ ਖਿਆਲਾਂ ਨੂੰ ਘੱਟ ਹੀ ਜਾਣ ਦਿੰਦਾ ਹੈ ਅਤੇ ਘੱਟ ਹੀ ਆਪਣੀ ਕਲਪਨਾ ਨੂੰ ਕਾਬੂ ਵਿੱਚ ਕਰਦਾ ਹੈ। ਇਸ ਨੂੰ ਕੇਵਲ ਮਨੁੱਖ ਦੇ ਖਿਆਲਾਂ ਦੀ ਗਲਤੀ ਕਿਹਾ ਜਾ ਸਕਦਾ ਹੈ, ਅਤੇ ਇਸ ਨੂੰ ਪਰਮੇਸ਼ੁਰ ਦੇ ਕੰਮ ਦੀ ਗਲਤੀ ਨਹੀਂ ਕਿਹਾ ਜਾ ਸਕਦਾ ਹੈ। ਮਨੁੱਖ ਜੋ ਵੀ ਚਾਹੇ ਕਲਪਨਾ ਕਰ ਸਕਦਾ ਹੈ, ਪਰ ਉਹ ਪਰਮੇਸ਼ੁਰ ਦੇ ਕੰਮ ਦੇ ਕਿਸੇ ਪੜਾਅ ਬਾਰੇ ਜਾਂ ਇਸ ਦੇ ਥੋੜ੍ਹੇ ਜਿਹੇ ਹਿੱਸੇ ਬਾਰੇ ਵੀ ਵਿਵਾਦ ਨਹੀਂ ਕਰ ਸਕਦਾ ਹੈ; ਪਰਮੇਸ਼ੁਰ ਦੇ ਕੰਮ ਦੇ ਤੱਥ ਨੂੰ ਮਨੁੱਖ ਦੁਆਰਾ ਭ੍ਰਿਸ਼ਟ ਨਹੀਂ ਕੀਤਾ ਜਾ ਸਕਦਾ ਹੈ। ਤੂੰ ਆਪਣੀ ਕਲਪਨਾ ਨੂੰ ਆਜ਼ਾਦੀ ਨਾਲ ਅਧਿਕਾਰ ਰੱਖਣ ਦੇ ਸਕਦਾ ਹੈਂ, ਅਤੇ ਯਹੋਵਾਹ ਅਤੇ ਯਿਸੂ ਦੇ ਕੰਮ ਬਾਰੇ ਚੰਗੀਆਂ ਕਹਾਣੀਆਂ ਵੀ ਬਣਾ ਸਕਦਾ ਹੈਂ, ਪਰ ਤੂੰ ਯਹੋਵਾਹ ਅਤੇ ਯਿਸੂ ਦੇ ਕੰਮ ਦੇ ਹਰੇਕ ਪੜਾਅ ਦੇ ਤੱਥ ਦਾ ਖੰਡਨ ਨਹੀਂ ਕਰ ਸਕਦਾ ਹੈਂ; ਇਹ ਸਿਧਾਂਤ ਹੈ, ਅਤੇ ਇਹ ਇੱਕ ਪ੍ਰਬੰਧਕੀ ਹੁਕਮ ਵੀ ਹੈ, ਅਤੇ ਤੁਹਾਨੂੰ ਇਨ੍ਹਾਂ ਮਸਲਿਆਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਮਨੁੱਖ ਵਿਸ਼ਵਾਸ ਕਰਦਾ ਹੈ ਕਿ ਕੰਮ ਦਾ ਇਹ ਪੜਾਅ ਮਨੁੱਖ ਦੇ ਖਿਆਲਾਂ ਨਾਲ ਮੇਲ ਨਹੀਂ ਖਾਂਦਾ ਹੈ, ਅਤੇ ਇਹ ਕਿ ਪਹਿਲੇ ਦੋ ਪੜਾਵਾਂ ਦੇ ਬਾਰੇ ਇਸ ਤਰ੍ਹਾਂ ਨਹੀਂ ਹੈ। ਆਪਣੀ ਕਲਪਨਾ ਵਿੱਚ ਮਨੁੱਖ ਵਿਸ਼ਵਾਸ ਕਰਦਾ ਹੈ ਕਿ ਕੰਮ ਦੇ ਪਹਿਲੇ ਦੋ ਪੜਾਵਾਂ ਦਾ ਕੰਮ ਅਤੇ ਅੱਜ ਦਾ ਕੰਮ ਇੱਕੋ ਹੀ ਨਹੀਂ ਹਨ—ਪਰ ਕੀ ਤੂੰ ਕਦੇ ਧਿਆਨ ਦਿੱਤਾ ਹੈ ਕਿ ਪਰਮੇਸ਼ੁਰ ਦੇ ਕੰਮ ਦੇ ਸਿਧਾਂਤ ਇੱਕੋ ਹਨ, ਇਹ ਕਿ ਉਸ ਦਾ ਕੰਮ ਹਮੇਸ਼ਾ ਹਕੀਕੀ ਹੈ, ਅਤੇ ਇਹ ਕਿ ਭਾਵੇਂ ਕੋਈ ਵੀ ਯੁੱਗ ਹੋਵੇ ਉਨ੍ਹਾਂ ਲੋਕਾਂ ਦੀ ਭਰਮਾਰ ਹੋਵੇਗੀ ਜੋ ਉਸ ਦੇ ਕੰਮ ਦੇ ਤੱਥ ਦਾ ਵਿਰੋਧ ਕਰਦੇ ਹਨ? ਉਹ ਸਾਰੇ ਜੋ ਅੱਜ ਦੇ ਕੰਮ ਦੇ ਇਸ ਪੜਾਅ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੇ ਅਤੀਤ ਵਿੱਚ ਬਿਨਾਂ ਸ਼ੱਕ ਕਈ ਵਾਰ ਪਰਮੇਸ਼ੁਰ ਦਾ ਵਿਰੋਧ ਕੀਤਾ ਹੋਵੇਗਾ, ਕਿਉਂਕਿ ਅਜਿਹੇ ਲੋਕ ਹਮੇਸ਼ਾ ਪਰਮੇਸ਼ੁਰ ਦੇ ਵੈਰੀ ਰਹਿਣਗੇ। ਜੋ ਲੋਕ ਪਰਮੇਸ਼ੁਰ ਦੇ ਕੰਮ ਦੇ ਤੱਥ ਨੂੰ ਜਾਣਦੇ ਹਨ ਉਹ ਕੰਮ ਦੇ ਤਿੰਨਾਂ ਪੜਾਵਾਂ ਨੂੰ ਇੱਕੋ ਪਰਮੇਸ਼ੁਰ ਦੇ ਕੰਮ ਵਜੋਂ ਵੇਖਣਗੇ, ਅਤੇ ਆਪਣੇ ਖਿਆਲਾਂ ਨੂੰ ਜਾਣ ਦੇਣਗੇ। ਇਹ ਉਹ ਲੋਕ ਹਨ ਜੋ ਪਰਮੇਸ਼ੁਰ ਨੂੰ ਜਾਣਦੇ ਹਨ, ਅਤੇ ਅਜਿਹੇ ਲੋਕ ਉਹ ਹਨ ਜੋ ਸੱਚਮੁੱਚ ਪਰਮੇਸ਼ੁਰ ਦੇ ਮਗਰ ਚੱਲਦੇ ਹਨ। ਜਦੋਂ ਪਰਮੇਸ਼ੁਰ ਦਾ ਸੰਪੂਰਨ ਪ੍ਰਬੰਧਨ ਅੰਤ ਦੇ ਨੇੜ੍ਹੇ ਹੈ, ਪਰਮੇਸ਼ੁਰ ਸਾਰੀਆਂ ਗੱਲਾਂ ਦਾ ਕਿਸਮ ਦੇ ਅਨੁਸਾਰ ਵਰਗੀਕਰਣ ਕਰੇਗਾ। ਮਨੁੱਖ ਨੂੰ ਸਿਰਜਣਹਾਰ ਦੇ ਹੱਥਾਂ ਨਾਲ ਬਣਾਇਆ ਗਿਆ ਸੀ, ਅਤੇ ਅੰਤ ਵਿੱਚ ਉਹ ਜ਼ਰੂਰ ਮਨੁੱਖ ਨੂੰ ਆਪਣੇ ਅਧੀਨ ਵਿੱਚ ਵਾਪਸ ਲਿਆਵਗੇ; ਇਹ ਕੰਮ ਦੇ ਤਿੰਨ ਪੜਾਵਾਂ ਦੀ ਸਮਾਪਤੀ ਹੈ। ਅੰਤ ਦੇ ਦਿਨਾਂ ਦੇ ਕੰਮ ਦਾ ਪੜਾਅ, ਅਤੇ ਇਸਰਾਏਲ ਅਤੇ ਯਹੂਦਿਯਾ ਵਿੱਚ ਪਹਿਲੇ ਦੋ ਪੜਾਅ, ਸਾਰੇ ਸੰਸਾਰ ਵਿੱਚ ਪਰਮੇਸ਼ੁਰ ਦੇ ਪ੍ਰਬੰਧਨ ਦੀ ਯੋਜਨਾ ਹਨ। ਕੋਈ ਵੀ ਇਸ ਦਾ ਇਨਕਾਰ ਨਹੀਂ ਕਰ ਸਕਦਾ ਹੈ, ਅਤੇ ਇਹ ਪਰਮੇਸ਼ੁਰ ਦੇ ਕੰਮ ਦਾ ਤੱਥ ਹੈ। ਭਾਵੇਂ ਲੋਕਾਂ ਨੇ ਇਸ ਕੰਮ ਦਾ ਜ਼ਿਆਦਾ ਅਨੁਭਵ ਨਹੀਂ ਕੀਤਾ ਜਾਂ ਜ਼ਿਆਦਾ ਇਸ ਦੀ ਗਵਾਹੀ ਨਹੀਂ ਦਿੱਤੀ ਹੈ, ਫਿਰ ਵੀ ਤੱਥ ਤਾਂ ਤੱਥ ਹੀ ਹਨ, ਅਤੇ ਮਨੁੱਖ ਦੁਆਰਾ ਇਨ੍ਹਾਂ ਦਾ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਦੁਨੀਆਂ ਦੇ ਹਰੇਕ ਦੇਸ ਵਿੱਚ ਜੋ ਲੋਕ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਹਨ ਉਹ ਸਾਰੇ ਕੰਮ ਦੇ ਤਿੰਨ ਪੜਾਵਾਂ ਨੂੰ ਸਵੀਕਾਰ ਕਰਨਗੇ। ਜੇ ਤੂੰ ਕੰਮ ਦੇ ਕੇਵਲ ਇੱਕ ਪੜਾਅ ਨੂੰ ਹੀ ਜਾਣਦਾ ਹੈਂ, ਅਤੇ ਦੂਸਰੇ ਦੋ ਪੜਾਵਾਂ ਨੂੰ ਨਹੀਂ ਸਮਝਦਾ ਹੈਂ, ਅਤੀਤ ਦੇ ਸਮਿਆਂ ਵਿੱਚ ਕੀਤੇ ਪਰਮੇਸ਼ੁਰ ਦੇ ਕੰਮਾਂ ਨੂੰ ਨਹੀਂ ਸਮਝਦਾ ਹੈਂ, ਤਾਂ ਤੂੰ ਪਰਮੇਸ਼ੁਰ ਦੇ ਪ੍ਰਬੰਧਨ ਦੀ ਯੋਜਨਾ ਬਾਰੇ ਸੰਪੂਰਨ ਅਸਲੀਅਤ ਨੂੰ ਬੋਲਣ ਦੇ ਅਯੋਗ ਹੈਂ, ਅਤੇ ਤੇਰਾ ਪਰਮੇਸ਼ੁਰ ਬਾਰੇ ਗਿਆਨ ਇੱਕ ਤਰਫ਼ਾ ਹੈ, ਕਿਉਂਕਿ ਤੂੰ ਪਰਮੇਸ਼ੁਰ ਉੱਤੇ ਆਪਣੇ ਵਿਸ਼ਵਾਸ ਵਿੱਚ ਉਸ ਨੂੰ ਜਾਣਦਾ ਜਾਂ ਸਮਝਦਾ ਨਹੀਂ ਹੈਂ, ਅਤੇ ਇਸ ਲਈ ਤੂੰ ਪਰਮੇਸ਼ੁਰ ਦੀ ਗਵਾਹੀ ਦੇਣ ਦੇ ਯੋਗ ਨਹੀਂ ਹੈਂ। ਭਾਵੇਂ ਇਨ੍ਹਾਂ ਗੱਲਾਂ ਬਾਰੇ ਤੇਰਾ ਹੁਣ ਦਾ ਗਿਆਨ ਗਹਿਰਾ ਜਾਂ ਦਿਖਾਵਟੀ ਹੋਵੇ, ਪਰ ਅੰਤ ਵਿੱਚ, ਤੁਹਾਨੂੰ ਜ਼ਰੂਰ ਗਿਆਨ ਹੋਵੇਗਾ, ਅਤੇ ਤੁਸੀਂ ਜ਼ਰੂਰ ਪੂਰੀ ਤਰ੍ਹਾਂ ਮੰਨ ਜਾਓਗੇ, ਅਤੇ ਸਾਰੇ ਲੋਕ ਪਰਮੇਸ਼ੁਰ ਦੇ ਕੰਮ ਦੀ ਪੂਰਨਤਾ ਨੂੰ ਵੇਖਣਗੇ ਅਤੇ ਪਰਮੇਸ਼ੁਰ ਦੇ ਅਧੀਨ ਹੋਣਗੇ। ਇਸ ਕੰਮ ਦੇ ਅੰਤ ਵਿੱਚ, ਸਾਰੇ ਧਰਮ ਇੱਕ ਹੋ ਜਾਣਗੇ, ਸਾਰੇ ਪ੍ਰਾਣੀ ਸਿਰਜਣਹਾਰ ਦੇ ਅਧੀਨ ਹੋਣਗੇ, ਸਾਰੇ ਪ੍ਰਾਣੀ ਇੱਕੋ ਸੱਚੇ ਪਰਮੇਸ਼ੁਰ ਦੀ ਅਰਾਧਨਾ ਕਰਨਗੇ, ਅਤੇ ਸਾਰੇ ਬੁਰੇ ਧਰਮ ਖਤਮ ਹੋ ਜਾਣਗੇ ਅਤੇ ਫਿਰ ਕਦੇ ਵੀ ਪਰਗਟ ਨਹੀਂ ਹੋਣਗੇ।

ਕੰਮ ਦੇ ਤਿੰਨ ਪੜਾਵਾਂ ਬਾਰੇ ਲਗਾਤਾਰ ਕਿਉਂ ਜ਼ਿਕਰ ਕੀਤਾ ਗਿਆ ਹੈ? ਯੁੱਗਾਂ ਦਾ ਬੀਤਣਾ, ਸਮਾਜਿਕ ਵਿਕਾਸ, ਕੁਦਰਤ ਦੇ ਚਿਹਰੇ ਦਾ ਬਦਲਣਾ ਸਭੋ ਕੁਝ ਕੰਮ ਦੇ ਤਿੰਨ ਪੜਾਵਾਂ ਵਿੱਚ ਅਦਲ-ਬਦਲ ਨਾਲ ਹੁੰਦਾ ਹੈ। ਮਨੁੱਖਜਾਤੀ ਪਰਮੇਸ਼ੁਰ ਦੇ ਕੰਮ ਨਾਲ ਸਮੇਂ ਅਨੁਸਾਰ ਬਦਲਦੀ ਹੈ, ਅਤੇ ਇਹ ਆਪਣੇ ਆਪ ਵਿਕਸਤ ਨਹੀਂ ਹੁੰਦੀ ਹੈ। ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਅ ਸਾਰੇ ਪ੍ਰਾਣੀਆਂ ਨੂੰ, ਸਾਰੇ ਧਰਮਾਂ ਅਤੇ ਸੰਪਰਦਾਏ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਅਧੀਨ ਲਿਆਉਣ ਲਈ ਹਨ। ਭਾਵੇਂ ਤੂੰ ਕਿਸੇ ਵੀ ਧਰਮ ਦਾ ਹੋਵੇਂ, ਪਰ ਅਖੀਰ ਤੁਸੀਂ ਸਾਰੇ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਹੋਵੋਗੇ। ਕੇਵਲ ਪਰਮੇਸ਼ੁਰ ਆਪ ਹੀ ਇਸ ਕੰਮ ਨੂੰ ਕਰ ਸਕਦਾ ਹੈ; ਇਹ ਕਿਸੇ ਵੀ ਧਾਰਮਿਕ ਮੁਖੀਏ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਸੰਸਾਰ ਵਿੱਚ ਬਹੁਤ ਸਾਰੇ ਵੱਡੇ ਧਰਮ ਹਨ, ਅਤੇ ਉਨ੍ਹਾਂ ਧਰਮਾਂ ਨੂੰ ਮੰਨਣ ਵਾਲੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਵਿੱਚ ਫੈਲੇ ਹੋਏ ਹਨ; ਕੋਈ ਵੀ ਦੇਸ ਭਾਵੇਂ ਛੋਟਾ ਜਾਂ ਵੱਡਾ ਹੋਵੇ, ਉਸ ਵਿੱਚ ਵੱਖ-ਵੱਖ ਧਰਮ ਹਨ। ਹਾਲਾਂਕਿ, ਭਾਵੇਂ ਸੰਸਾਰ ਵਿੱਚ ਕਿੰਨੇ ਵੀ ਧਰਮ ਹੋਣ, ਪਰ ਦੁਨੀਆਂ ਵਿੱਚ ਸਾਰੇ ਲੋਕ ਅਖੀਰ ਸੱਚੇ ਪਰਮੇਸ਼ੁਰ ਦੀ ਅਗਵਾਈ ਦੇ ਅਧੀਨ ਰਹਿੰਦੇ ਹਨ, ਅਤੇ ਉਨ੍ਹਾਂ ਦੀ ਹੋਂਦ ਧਾਰਮਿਕ ਮੁਖੀਆਂ ਜਾਂ ਆਗੂਆਂ ਦੀ ਅਗਵਾਈ ਵਿੱਚ ਨਹੀਂ ਹੈ। ਇਹ ਕਹਿਣ ਦਾ ਅਰਥ ਹੈ ਕਿ ਮਨੁੱਖਜਾਤੀ ਦੀ ਕਿਸੇ ਧਾਰਮਿਕ ਮੁਖੀ ਜਾਂ ਆਗੂ ਦੁਆਰਾ ਅਗਵਾਈ ਨਹੀਂ ਕੀਤੀ ਜਾਂਦੀ ਹੈ; ਸਗੋਂ ਸਾਰੀ ਮਨੁੱਖਜਾਤੀ ਦੀ ਅਗਵਾਈ ਸਿਰਜਣਹਾਰ ਦੁਆਰਾ ਕੀਤੀ ਜਾਂਦੀ ਹੈ, ਜਿਸ ਨੇ ਸਵਰਗ ਅਤੇ ਧਰਤੀ ਅਤੇ ਸਾਰੀਆਂ ਵਸਤਾਂ ਨੂੰ ਬਣਾਇਆ ਹੈ, ਅਤੇ ਜਿਸ ਨੇ ਮਨੁੱਖਜਾਤੀ ਨੂੰ ਵੀ ਬਣਾਇਆ ਹੈ—ਇਹ ਇੱਕ ਤੱਥ ਹੈ। ਭਾਵੇਂ ਸੰਸਾਰ ਵਿੱਚ ਬਹੁਤ ਸਾਰੇ ਧਰਮ ਹਨ, ਭਾਵੇਂ ਉਹ ਕਿੰਨੇ ਵੀ ਵੱਡੇ ਹੋਣ, ਉਹ ਸਾਰੇ ਸਿਰਜਣਹਾਰ ਦੇ ਅਧਿਕਾਰ ਅਧੀਨ ਹਨ, ਅਤੇ ਉਨ੍ਹਾਂ ਵਿੱਚੋਂ ਕੋਈ ਵੀ ਇਸ ਅਧਿਕਾਰ ਤੋਂ ਬਾਹਰ ਨਹੀਂ ਜਾ ਸਕਦਾ ਹੈ। ਮਨੁੱਖਜਾਤੀ ਦਾ ਵਿਕਾਸ, ਸਮਾਜਿਕ ਤਰੱਕੀ, ਕੁਦਰਤੀ ਵਿਗਿਆਨਾਂ ਦਾ ਵਿਕਾਸ—ਕਿਸੇ ਨੂੰ ਵੀ ਸਿਰਜਣਹਾਰ ਦੇ ਪ੍ਰਬੰਧਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ, ਅਤੇ ਇਹ ਕੰਮ ਕੋਈ ਅਜਿਹਾ ਕੰਮ ਨਹੀਂ ਹੈ ਜੋ ਕਿਸੇ ਧਾਰਮਿਕ ਮੁਖੀਏ ਦੁਆਰਾ ਕੀਤਾ ਜਾ ਸਕੇ। ਧਾਰਮਿਕ ਮੁਖੀਏ ਸਿਰਫ਼ ਇੱਕ ਧਰਮ ਦੇ ਆਗੂ ਹਨ, ਅਤੇ ਉਹ ਪਰਮੇਸ਼ੁਰ ਦਾ ਸਥਾਨ ਨਹੀਂ ਲੈ ਸਕਦੇ ਹਨ, ਨਾ ਹੀ ਉਹ ਉਸ ਦਾ ਸਥਾਨ ਲੈ ਸਕਦੇ ਹਨ ਜਿਸ ਨੇ ਸਵਰਗ ਅਤੇ ਧਰਤੀ ਅਤੇ ਸਾਰੀਆਂ ਵਸਤਾਂ ਨੂੰ ਬਣਾਇਆ ਹੈ। ਧਾਰਮਿਕ ਮੁਖੀਏ ਉਨ੍ਹਾਂ ਸਾਰਿਆਂ ਦੀ ਅਗਵਾਈ ਕਰ ਸਕਦੇ ਹਨ ਜੋ ਪੂਰੇ ਧਰਮ ਵਿੱਚ ਹਨ, ਪਰ ਉਹ ਅਕਾਸ਼ ਦੇ ਹੇਠ ਸਾਰੇ ਪ੍ਰਾਣੀਆਂ ਨੂੰ ਹੁਕਮ ਨਹੀਂ ਦੇ ਸਕਦੇ ਹਨ—ਇਹ ਸੰਸਾਰ ਭਰ ਵਿੱਚ ਮੰਨਿਆ ਜਾਣ ਵਾਲਾ ਤੱਥ ਹੈ। ਧਾਰਮਿਕ ਮੁਖੀਏ ਸਿਰਫ਼ ਆਗੂ ਹਨ, ਅਤੇ ਪਰਮੇਸ਼ੁਰ (ਸਿਰਜਣਹਾਰ) ਦੇ ਬਰਾਬਰ ਨਹੀਂ ਹੋ ਸਕਦੇ ਹਨ। ਸਾਰੀਆਂ ਵਸਤਾਂ ਸਿਰਜਣਹਾਰ ਦੇ ਹੱਥਾਂ ਵਿੱਚ ਹਨ, ਅਤੇ ਅੰਤ ਵਿੱਚ ਉਹ ਸਾਰੀਆਂ ਸਿਰਜਣਹਾਰ ਦੇ ਹੱਥਾਂ ਵਿੱਚ ਹੀ ਵਾਪਸ ਜਾਣਗੀਆਂ। ਮਨੁੱਖਜਾਤੀ ਨੂੰ ਅਸਲ ਵਿੱਚ ਪਰਮੇਸ਼ੁਰ ਦੁਆਰਾ ਬਣਾਇਆ ਗਿਆ ਸੀ, ਅਤੇ ਭਾਵੇਂ ਕੋਈ ਵੀ ਧਰਮ ਦਾ ਹੋਵੇ, ਹਰੇਕ ਵਿਅਕਤੀ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਵਾਪਸ ਜਾਵੇਗਾ—ਇਹ ਅਟੱਲ ਹੈ। ਸਾਰੀਆਂ ਵਸਤਾਂ ਵਿੱਚ ਕੇਵਲ ਪਰਮੇਸ਼ੁਰ ਹੀ ਅੱਤ ਮਹਾਨ ਹੈ, ਅਤੇ ਪ੍ਰਾਣੀਆਂ ਵਿੱਚੋਂ ਸਭ ਤੋਂ ਵੱਡਾ ਸ਼ਾਸਕ ਵੀ ਜ਼ਰੂਰ ਉਸ ਦੇ ਅਧਿਕਾਰ ਦੇ ਅਧੀਨ ਵਾਪਸ ਜਾਵੇਗਾ। ਭਾਵੇਂ ਮਨੁੱਖ ਦਾ ਪੱਧਰ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਉਹ ਮਨੁੱਖ ਮਨੁੱਖਜਾਤੀ ਨੂੰ ਉਚਿਤ ਮੰਜ਼ਿਲ ਵੱਲ ਨਹੀਂ ਲੈ ਕੇ ਜਾ ਸਕਦਾ ਹੈ, ਅਤੇ ਕੋਈ ਵੀ ਸਾਰੀਆਂ ਵਸਤਾਂ ਦਾ ਕਿਸਮ ਦੇ ਅਨੁਸਾਰ ਵਰਗੀਕਰਣ ਕਰਨ ਦੇ ਯੋਗ ਨਹੀਂ ਹੈ। ਯਹੋਵਾਹ ਨੇ ਖੁਦ ਮਨੁੱਖਜਾਤੀ ਨੂੰ ਬਣਾਇਆ ਹੈ ਅਤੇ ਹਰੇਕ ਦਾ ਕਿਸਮ ਦੇ ਅਨੁਸਾਰ ਵਰਗੀਕਰਣ ਕੀਤਾ ਹੈ, ਅਤੇ ਜਦੋਂ ਅੰਤ ਦਾ ਸਮਾਂ ਆਵੇਗਾ ਉਹ ਤਦ ਵੀ ਆਪਣੇ ਸਾਰੀਆਂ ਵਸਤਾਂ ਨੂੰ ਕਿਸਮ ਦੇ ਅਨੁਸਾਰ ਵਰਗੀਕਰਣ ਕਰਨ ਦੇ ਕੰਮ ਨੂੰ ਖੁਦ ਕਰੇਗਾ—ਇਹ ਕੰਮ ਪਰਮੇਸ਼ੁਰ ਤੋਂ ਬਿਨਾਂ ਕਿਸੇ ਹੋਰ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਕੰਮ ਦੇ ਤਿੰਨ ਪੜਾਅ ਜੋ ਅਰੰਭ ਤੋਂ ਅੱਜ ਤੱਕ ਕੀਤੇ ਗਏ ਉਹ ਸਾਰੇ ਖੁਦ ਪਰਮੇਸ਼ੁਰ ਦੁਆਰਾ ਕੀਤੇ ਗਏ ਸਨ, ਅਤੇ ਇੱਕੋ ਸੱਚੇ ਪਰਮੇਸ਼ੁਰ ਦੁਆਰਾ ਕੀਤੇ ਗਏ ਸਨ। ਕੰਮ ਦੇ ਤਿੰਨ ਪੜਾਵਾਂ ਦਾ ਤੱਥ ਮਨੁੱਖਜਾਤੀ ਲਈ ਪਰਮੇਸ਼ੁਰ ਦੀ ਅਗਵਾਈ ਦਾ ਤੱਥ ਹੈ, ਇੱਕ ਤੱਥ ਜਿਸ ਦਾ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈ। ਕੰਮ ਦੇ ਤਿੰਨ ਪੜਾਵਾਂ ਦੇ ਅੰਤ ਵਿੱਚ, ਸਾਰੀਆਂ ਵਸਤਾਂ ਦਾ ਕਿਸਮ ਦੇ ਅਨੁਸਾਰ ਵਰਗੀਕਰਣ ਕੀਤਾ ਜਾਵੇਗਾ ਅਤੇ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਵਾਪਸ ਜਾਣਗੀਆਂ, ਕਿਉਂਕਿ ਸਾਰੀ ਦੁਨੀਆਂ ਵਿੱਚ ਕੇਵਲ ਇੱਕੋ ਪਰਮੇਸ਼ੁਰ ਹੈ, ਅਤੇ ਕੋਈ ਧਰਮ ਨਹੀਂ ਹੈ। ਉਹ ਜੋ ਸੰਸਾਰ ਨੂੰ ਬਣਾਉਣ ਦੇ ਅਯੋਗ ਹੈ ਉਹ ਇਸ ਦਾ ਅੰਤ ਕਰਨ ਦੇ ਵੀ ਅਯੋਗ ਹੋਵੇਗਾ, ਜਦੋਂਕਿ ਉਹ ਜਿਸ ਨੇ ਸੰਸਾਰ ਨੂੰ ਬਣਾਇਆ ਹੈ ਉਹ ਯਕੀਨਨ ਇਸ ਦਾ ਅੰਤ ਕਰੇਗਾ। ਇਸ ਲਈ, ਜੇ ਕੋਈ ਯੁੱਗ ਦਾ ਅੰਤ ਕਰਨ ਦੇ ਅਯੋਗ ਹੈ ਅਤੇ ਸਿਰਫ਼ ਮਨੁੱਖ ਦੀ ਉਸ ਦੇ ਦਿਮਾਗ ਦੇ ਵਿਕਾਸ ਵਿੱਚ ਹੀ ਮਦਦ ਕਰ ਸਕਦਾ ਹੈ, ਤਾਂ ਉਹ ਯਕੀਨਨ ਪਰਮੇਸ਼ੁਰ ਨਹੀਂ ਹੋਵੇਗਾ, ਅਤੇ ਯਕੀਨਨ ਮਨੁੱਖਜਾਤੀ ਦਾ ਪ੍ਰਭੂ ਨਹੀਂ ਹੋਵੇਗਾ। ਉਹ ਅਜਿਹੇ ਵੱਡੇ ਕੰਮ ਕਰਨ ਦੇ ਅਯੋਗ ਹੋਵੇਗਾ; ਕੇਵਲ ਇੱਕ ਹੀ ਹੈ ਜੋ ਅਜਿਹੇ ਕੰਮ ਕਰ ਸਕਦਾ ਹੈ, ਅਤੇ ਸਾਰੇ ਜਿਹੜੇ ਇਸ ਕੰਮ ਨੂੰ ਨਹੀਂ ਕਰ ਸਕਦੇ ਹਨ ਉਹ ਵੈਰੀ ਹਨ ਅਤੇ ਪਰਮੇਸ਼ੁਰ ਨਹੀਂ ਹਨ। ਸਾਰੇ ਬੁਰੇ ਧਰਮ ਪਰਮੇਸ਼ੁਰ ਦੇ ਅਨੁਸਾਰ ਨਹੀਂ ਹਨ, ਅਤੇ ਕਿਉਂਕਿ ਉਹ ਪਰਮੇਸ਼ੁਰ ਦੇ ਅਨੁਸਾਰ ਨਹੀਂ ਹਨ, ਉਹ ਪਰਮੇਸ਼ੁਰ ਦੇ ਵੈਰੀ ਹਨ। ਸਾਰਾ ਕੰਮ ਇਸ ਇੱਕੋ ਸੱਚੇ ਪਰਮੇਸ਼ੁਰ ਦੁਆਰਾ ਕੀਤਾ ਗਿਆ ਹੈ, ਅਤੇ ਸਾਰੀ ਦੁਨੀਆਂ ਨੂੰ ਇਸ ਇੱਕੋ ਸੱਚੇ ਪਰਮੇਸ਼ੁਰ ਦੁਆਰਾ ਹੁਕਮ ਦਿੱਤਾ ਗਿਆ ਹੈ। ਭਾਵੇਂ ਉਹ ਇਸਰਾਏਲ ਜਾਂ ਚੀਨ ਵਿੱਚ ਕੰਮ ਕਰੇ, ਭਾਵੇਂ ਕੰਮ ਆਤਮਾ ਜਾਂ ਦੇਹ ਦੁਆਰਾ ਕੀਤਾ ਜਾਵੇ, ਸਾਰਾ ਕੁਝ ਖੁਦ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ, ਅਤੇ ਕਿਸੇ ਹੋਰ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਇਹ ਸਹੀ ਹੈ ਕਿਉਂਕਿ ਉਹ ਸਾਰੀ ਮਨੁੱਖਜਾਤੀ ਦਾ ਪਰਮੇਸ਼ੁਰ ਹੈ ਜੋ ਆਜ਼ਾਦੀ ਨਾਲ ਕੰਮ ਕਰਦਾ ਹੈ, ਉਸ ’ਤੇ ਕੋਈ ਵੀ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਹਨ—ਇਹ ਸਾਰੇ ਦਰਸ਼ਣਾਂ ਨਾਲੋਂ ਵੱਡਾ ਹੈ। ਪਰਮੇਸ਼ੁਰ ਦੇ ਪ੍ਰਾਣੀ ਹੋਣ ਦੇ ਕਾਰਨ, ਜੇ ਤੁਸੀਂ ਪਰਮੇਸ਼ੁਰ ਦੇ ਪ੍ਰਾਣੀ ਦੇ ਕੰਮ ਨੂੰ ਕਰਨਾ ਚਾਹੁੰਦੇ ਹੋ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸਮਝਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਰੂਰ ਉਸ ਦੇ ਪ੍ਰਬੰਧਨ ਦੀ ਯੋਜਨਾ ਨੂੰ ਸਮਝਣਾ ਚਾਹੀਦਾ ਹੈ, ਅਤੇ ਤੁਹਾਨੂੰ ਉਸ ਕੰਮ ਦੀ ਸਾਰੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਜੋ ਉਹ ਕਰਦਾ ਹੈ। ਜੋ ਇਹ ਨਹੀਂ ਸਮਝੇ ਹਨ ਉਹ ਪਰਮੇਸ਼ੁਰ ਦੇ ਪ੍ਰਾਣੀ ਹੋਣ ਦੇ ਯੋਗ ਨਹੀਂ ਹਨ! ਪਰਮੇਸ਼ੁਰ ਦੇ ਪ੍ਰਾਣੀ ਹੋਣ ’ਤੇ, ਜੇ ਤੁਸੀਂ ਨਹੀਂ ਸਮਝਦੇ ਕਿ ਤੁਸੀਂ ਕਿੱਥੋਂ ਆਏ ਹੋ, ਮਨੁੱਖਜਾਤੀ ਦੇ ਇਤਿਹਾਸ ਨੂੰ ਅਤੇ ਪਰਮੇਸ਼ੁਰ ਦੁਆਰਾ ਕੀਤੇ ਗਏ ਸਾਰੇ ਕੰਮ ਨੂੰ ਨਹੀਂ ਸਮਝਦੇ ਹੋ, ਅਤੇ, ਇਸ ਤੋਂ ਵਧ ਕੇ, ਨਹੀਂ ਸਮਝਦੇ ਹੋ ਕਿ ਮਨੁੱਖਜਾਤੀ ਦਾ ਅੱਜ ਤੱਕ ਵਿਕਾਸ ਕਿਵੇਂ ਹੋਇਆ ਹੈ, ਅਤੇ ਨਹੀਂ ਸਮਝਦੇ ਹੋ ਕਿ ਸਾਰੀ ਮਨੁੱਖਜਾਤੀ ਨੂੰ ਕੌਣ ਹੁਕਮ ਦਿੰਦਾ ਹੈ, ਤਾਂ ਤੁਸੀਂ ਆਪਣਾ ਕੰਮ ਕਰਨ ਦੇ ਅਯੋਗ ਹੋ। ਪਰਮੇਸ਼ੁਰ ਨੇ ਅੱਜ ਤੱਕ ਮਨੁੱਖਜਾਤੀ ਦੀ ਅਗਵਾਈ ਕੀਤੀ ਹੈ, ਅਤੇ ਜਦੋਂ ਤੋਂ ਉਸ ਨੇ ਧਰਤੀ ਉੱਤੇ ਮਨੁੱਖ ਨੂੰ ਬਣਾਇਆ ਹੈ ਉਸ ਨੇ ਉਸ ਨੂੰ ਕਦੇ ਵੀ ਛੱਡਿਆ ਨਹੀਂ ਹੈ। ਪਵਿੱਤਰ ਆਤਮਾ ਕਦੇ ਵੀ ਕੰਮ ਕਰਨਾ ਬੰਦ ਨਹੀਂ ਕਰਦਾ ਹੈ, ਕਦੇ ਵੀ ਉਸ ਨੇ ਮਨੁੱਖਜਾਤੀ ਦੀ ਅਗਵਾਈ ਕਰਨਾ ਬੰਦ ਨਹੀਂ ਕੀਤਾ ਹੈ, ਅਤੇ ਕਦੇ ਵੀ ਮਨੁੱਖਜਾਤੀ ਨੂੰ ਨਹੀਂ ਛੱਡਿਆ ਹੈ। ਪਰ ਮਨੁੱਖਜਾਤੀ ਇਹ ਨਹੀਂ ਸਮਝਦੀ ਕਿ ਇੱਕ ਪਰਮੇਸ਼ੁਰ ਹੈ, ਨਾ ਉਹ ਪਰਮੇਸ਼ੁਰ ਨੂੰ ਜਾਣਦਾ ਹੈ। ਕੀ ਪਰਮੇਸ਼ੁਰ ਦੇ ਸਾਰੇ ਪ੍ਰਾਣੀਆਂ ਲਈ ਇਸ ਤੋਂ ਵੱਡੀ ਕੋਈ ਸ਼ਰਮ ਦੀ ਗੱਲ ਹੈ? ਪਰਮੇਸ਼ੁਰ ਖੁਦ ਮਨੁੱਖ ਦੀ ਅਗਵਾਈ ਕਰਦਾ ਹੈ, ਪਰ ਮਨੁੱਖ ਪਰਮੇਸ਼ੁਰ ਦੇ ਕੰਮ ਨਹੀਂ ਸਮਝਦਾ ਹੈ। ਤੂੰ ਪਰਮੇਸ਼ੁਰ ਦਾ ਇੱਕ ਪ੍ਰਾਣੀ ਹੈਂ, ਫਿਰ ਵੀ ਤੂੰ ਆਪਣੇ ਖੁਦ ਦੇ ਇਤਿਹਾਸ ਨੂੰ ਨਹੀਂ ਸਮਝਦਾ ਹੈਂ, ਅਤੇ ਤੂੰ ਇਸ ਤੋਂ ਅਣਜਾਣ ਹੈਂ ਕਿ ਕਿਸ ਨੇ ਤੇਰੀ ਯਾਤਰਾ ਵਿੱਚ ਤੇਰੀ ਅਗਵਾਈ ਕੀਤੀ ਹੈ, ਤੂੰ ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਤੋਂ ਅਣਜਾਣ ਹੈਂ, ਅਤੇ ਇਸ ਲਈ ਤੂੰ ਪਰਮੇਸ਼ੁਰ ਨੂੰ ਜਾਣ ਨਹੀਂ ਸਕਦਾ ਹੈਂ। ਜੇ ਤੂੰ ਇਹ ਸਾਰਾ ਕੁਝ ਹੁਣ ਨਹੀਂ ਜਾਣਦਾ ਹੈਂ, ਤਾਂ ਤੂੰ ਪਰਮੇਸ਼ੁਰ ਦੀ ਗਵਾਹੀ ਦੇਣ ਦੇ ਯੋਗ ਕਦੇ ਵੀ ਨਹੀਂ ਹੋਵੇਂਗਾ। ਅੱਜ, ਫਿਰ ਸਿਰਜਣਹਾਰ ਸਾਰੇ ਲੋਕਾਂ ਦੀ ਅਗਵਾਈ ਕਰਦਾ ਹੈ, ਅਤੇ ਸਾਰੇ ਲੋਕਾਂ ਨੂੰ ਆਪਣੀ ਬੁੱਧ, ਸਮਰੱਥਾ, ਮੁਕਤੀ, ਅਤੇ ਅਨੋਖਾਪਣ ਵਿਖਾਉਂਦਾ ਹੈ। ਫਿਰ ਵੀ ਤੂੰ ਨਹੀਂ ਸਮਝਦਾ ਹੈਂ ਜਾਂ ਮਹਿਸੂਸ ਨਹੀਂ ਕਰਦਾ ਹੈਂ—ਇਸ ਲਈ ਕੀ ਤੂੰ ਉਹ ਨਹੀਂ ਹੈਂ ਜੋ ਮੁਕਤੀ ਨਹੀਂ ਪਾਵੇਗਾ? ਜੋ ਸ਼ਤਾਨ ਦੇ ਹਨ ਉਹ ਪਰਮੇਸ਼ੁਰ ਦੇ ਬਚਨਾਂ ਨੂੰ ਨਹੀਂ ਸਮਝਦੇ ਹਨ, ਜਦੋਂਕਿ ਜੋ ਪਰਮੇਸ਼ੁਰ ਦੇ ਹਨ ਉਹ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣ ਸਕਦੇ ਹਨ। ਉਹ ਸਾਰੇ ਜੋ ਮੇਰੇ ਬੋਲੇ ਬਚਨਾਂ ਨੂੰ ਸਮਝਦੇ ਹਨ ਉਹ ਹਨ ਜੋ ਬਚਾਏ ਜਾਣਗੇ ਅਤੇ ਪਰਮੇਸ਼ੁਰ ਦੀ ਗਵਾਹੀ ਦੇਣਗੇ; ਉਹ ਸਾਰੇ ਜੋ ਮੇਰੇ ਬੋਲੇ ਬਚਨਾਂ ਨੂੰ ਨਹੀਂ ਸਮਝਦੇ ਹਨ ਉਹ ਪਰਮੇਸ਼ੁਰ ਦੀ ਗਵਾਹੀ ਨਹੀਂ ਦੇ ਸਕਦੇ ਹਨ, ਅਤੇ ਉਹ ਹਨ ਜੋ ਬਾਹਰ ਕੱਢੇ ਜਾਣਗੇ। ਜੋ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦੇ ਹਨ ਅਤੇ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਜਾਣਦੇ ਹਨ ਉਹ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਅਯੋਗ ਹਨ, ਅਤੇ ਅਜਿਹੇ ਲੋਕ ਪਰਮੇਸ਼ੁਰ ਦੀ ਗਵਾਹੀ ਨਹੀਂ ਦੇਣਗੇ। ਜੇ ਤੂੰ ਪਰਮੇਸ਼ੁਰ ਦੀ ਗਵਾਹੀ ਦੇਣਾ ਚਾਹੁੰਦਾ ਹੈਂ, ਤੈਨੂੰ ਪਰਮੇਸ਼ੁਰ ਨੂੰ ਜਾਣਨਾ ਚਾਹੀਦਾ ਹੈ; ਪਰਮੇਸ਼ੁਰ ਦੇ ਗਿਆਨ ਨੂੰ ਪਰਮੇਸ਼ੁਰ ਦੇ ਕੰਮ ਦੁਆਰਾ ਪੂਰਾ ਕੀਤਾ ਜਾਣਦਾ ਹੈ। ਮੁਕਦੀ ਗੱਲ, ਜੇ ਤੂੰ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਹੈਂ, ਤੈਨੂੰ ਪਰਮੇਸ਼ੁਰ ਦੇ ਕੰਮ ਨੂੰ ਜਾਣਨਾ ਚਾਹੀਦਾ ਹੈ: ਪਰਮੇਸ਼ੁਰ ਦੇ ਕੰਮ ਨੂੰ ਜਾਣਨਾ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੈ। ਜਦੋਂ ਕੰਮ ਦੇ ਤਿੰਨ ਪੜਾਵਾਂ ਦਾ ਅੰਤ ਆਵੇਗਾ, ਤਾਂ ਉਨ੍ਹਾਂ ਲੋਕਾਂ ਦਾ ਸਮੂਹ ਬਣਾਇਆ ਗਿਆ ਹੋਵੇਗਾ ਜੋ ਪਰਮੇਸ਼ੁਰ ਦੀ ਗਵਾਹੀ ਦਿੰਦੇ ਹਨ, ਉਨ੍ਹਾਂ ਲੋਕਾਂ ਦਾ ਇੱਕ ਸਮੂਹ ਜੋ ਪਰਮੇਸ਼ੁਰ ਨੂੰ ਜਾਣਦੇ ਹਨ। ਇਹ ਸਾਰੇ ਲੋਕ ਪਰਮੇਸ਼ੁਰ ਨੂੰ ਜਾਣਨਗੇ ਅਤੇ ਸੱਚਾਈ ’ਤੇ ਅਮਲ ਕਰਨ ਦੇ ਯੋਗ ਹੋਣਗੇ। ਉਨ੍ਹਾਂ ਵਿੱਚ ਇਨਸਾਨੀਅਤ ਅਤੇ ਸਮਝ ਹੋਵੇਗੀ, ਅਤੇ ਉਹ ਸਾਰੇ ਪਰਮੇਸ਼ੁਰ ਦੇ ਮੁਕਤੀ ਦੇ ਕੰਮ ਦੇ ਤਿੰਨ ਪੜਾਵਾਂ ਨੂੰ ਜਾਣਨਗੇ। ਇਹ ਕੰਮ ਹੈ ਜੋ ਅੰਤ ਵਿੱਚ ਪੂਰਾ ਕੀਤਾ ਜਾਵੇਗਾ, ਅਤੇ ਇਹ ਲੋਕ ਪ੍ਰਬੰਧਨ ਦੇ 6000 ਸਾਲਾਂ ਦੇ ਕੰਮ ਦੀ ਬਣਤਰ ਹਨ, ਅਤੇ ਅੰਤ ਵਿੱਚ ਸ਼ਤਾਨ ਦੀ ਹਾਰ ਦੀ ਸਭ ਤੋਂ ਸਮਰੱਥੀ ਗਵਾਹੀ ਹਨ। ਉਹ ਜੋ ਪਰਮੇਸ਼ੁਰ ਦੀ ਗਵਾਹੀ ਦੇ ਸਕਦੇ ਹਨ ਉਹ ਪਰਮੇਸ਼ੁਰ ਦੇ ਵਾਅਦਿਆਂ ਅਤੇ ਬਰਕਤ ਨੂੰ ਪਾਉਣ ਦੇ ਯੋਗ ਹੋਣਗੇ, ਅਤੇ ਉਹ ਸਮੂਹ ਹੋਣਗੇ ਜੋ ਅੰਤ ਤੱਕ ਬਣਿਆ ਰਹਿੰਦਾ ਹੈ, ਉਹ ਸਮੂਹ ਜਿਸ ਕੋਲ ਪਰਮੇਸ਼ੁਰ ਦਾ ਅਧਿਕਾਰ ਹੈ ਅਤੇ ਪਰਮੇਸ਼ੁਰ ਦੀ ਗਵਾਹੀ ਦਿੰਦਾ ਹੈ। ਸ਼ਾਇਦ ਤੁਹਾਡੇ ਵਿੱਚੋਂ ਸਾਰੇ ਇਸ ਸਮੂਹ ਦੇ ਮੈਂਬਰ ਬਣਨ, ਜਾ ਸ਼ਾਇਦ ਅੱਧੇ ਬਣਨ, ਜਾਂ ਬਹੁਤ ਥੋੜ੍ਹੇ ਜਿਹੇ ਬਣਨ—ਇਹ ਤੁਹਾਡੀ ਇੱਛਾ ਅਤੇ ਪੈਰਵੀ ’ਤੇ ਨਿਰਭਰ ਕਰਦਾ ਹੈ।

ਪਿਛਲਾ: ਪਰਮੇਸ਼ੁਰ ਦਾ ਕੰਮ ਅਤੇ ਮਨੁੱਖ ਦਾ ਕੰਮ

ਅਗਲਾ: ਭ੍ਰਿਸ਼ਟ ਮਨੁੱਖਜਾਤੀ ਨੂੰ ਦੇਹਧਾਰੀ ਪਰਮੇਸ਼ੁਰ ਦੀ ਮੁਕਤੀ ਦੀ ਲੋੜ ਵਧੇਰੇ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ