ਮੁਖਬੰਧ

ਹਾਲਾਂਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਪਰ ਕੁਝ ਹੀ ਸਮਝਦੇ ਹਨ ਕਿ ਪਰਮੇਸ਼ੁਰ ਵਿੱਚ ਨਿਹਚਾ ਦਾ ਕੀ ਮਤਲਬ ਹੈ, ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਰੂਪ ਬਣਨ ਲਈ ਉਨ੍ਹਾਂ ਲਈ ਕੀ ਕਰਨਾ ਜ਼ਰੂਰੀ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਲੋਕ ਹਾਲਾਂਕਿ “ਪਰਮੇਸ਼ੁਰ” ਸ਼ਬਦ ਅਤੇ “ਪਰਮੇਸ਼ੁਰ ਦਾ ਕੰਮ” ਵਰਗੇ ਵਾਕਾਂਸ਼ਾਂ ਨੂੰ ਪਛਾਣਦੇ ਹਨ, ਪਰ ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ, ਅਤੇ ਉਸ ਦੇ ਕੰਮ ਬਾਰੇ ਜਾਣਨਾ ਤਾਂ ਦੂਰ ਦੀ ਗੱਲ ਰਹੀ। ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਸਾਰੇ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਸ ਬਾਰੇ ਆਪਣੇ ਵਿਸ਼ਵਾਸ ਨੂੰ ਲੈ ਕੇ ਭਰਮ ਵਿੱਚ ਰਹਿੰਦੇ ਹਨ। ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਅਤੇ ਇਹ ਸਮੁੱਚੇ ਤੌਰ ਤੇ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਉਨ੍ਹਾਂ ਲਈ ਬਹੁਤ ਅਣਜਾਣਾ, ਅਤੇ ਬਹੁਤ ਅਜੀਬ ਹੈ। ਇਸ ਤਰ੍ਹਾਂ, ਉਹ ਪਰਮੇਸ਼ੁਰ ਦੀਆਂ ਮੰਗਾਂ ’ਤੇ ਖਰੇ ਨਹੀਂ ਉਤਰਦੇ। ਦੂਜੇ ਸ਼ਬਦਾਂ ਵਿੱਚ, ਜੇ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ, ਅਤੇ ਉਸ ਦੇ ਕੰਮ ਨੂੰ ਨਹੀਂ ਜਾਣਦੇ, ਤਾਂ ਉਹ ਪਰਮੇਸ਼ੁਰ ਦੇ ਇਸਤੇਮਾਲ ਦੇ ਯੋਗ ਨਹੀਂ ਹਨ, ਅਤੇ ਉਸ ਦੀ ਇੱਛਾ ਨੂੰ ਸੰਤੁਸ਼ਟ ਕਰਨ ਦੇ ਯੋਗ ਹੋਣਾ ਤਾਂ ਦੂਰ ਦੀ ਗੱਲ ਰਹੀ। “ਪਰਮੇਸ਼ੁਰ ਵਿੱਚ ਵਿਸ਼ਵਾਸ” ਦਾ ਅਰਥ ਇਹ ਮੰਨਣਾ ਹੈ ਕਿ ਪਰਮੇਸ਼ੁਰ ਹੈ; ਇਹ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੇ ਸੰਬੰਧ ਵਿੱਚ ਸਭ ਤੋਂ ਸਰਲ ਧਾਰਣਾ ਹੈ। ਇਸ ਤੋਂ ਵੀ ਵੱਧ ਕੇ, ਇਹ ਮੰਨਣਾ ਕਿ ਪਰਮੇਸ਼ੁਰ ਹੈ, ਪਰਮੇਸ਼ੁਰ ਵਿੱਚ ਸੱਚਮੁੱਚ ਵਿਸ਼ਵਾਸ ਕਰਨ ਵਰਗਾ ਨਹੀਂ ਹੈ; ਸਗੋਂ ਇਹ ਮਜਬੂਤ ਧਾਰਮਿਕ ਸੰਕੇਤਾਂ ਨਾਲ ਇੱਕ ਕਿਸਮ ਦੀ ਸਰਲ ਨਿਹਚਾ ਹੈ। ਪਰਮੇਸ਼ੁਰ ਵਿੱਚ ਸੱਚੀ ਨਿਹਚਾ ਦਾ ਅਰਥ ਇਹ ਹੈ: ਇਸ ਵਿਸ਼ਵਾਸ ਦੇ ਆਧਾਰ ਤੇ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ’ਤੇ ਪ੍ਰਭੂਤਾ ਰੱਖਦਾ ਹੈ, ਵਿਅਕਤੀ ਉਸ ਦੇ ਵਚਨਾਂ ਅਤੇ ਉਸ ਦੇ ਕੰਮ ਦਾ ਅਨੁਭਵ ਕਰਦਾ ਹੈ, ਆਪਣੇ ਭ੍ਰਿਸ਼ਟ ਸੁਭਾਅ ਨੂੰ ਸ਼ੁੱਧ ਕਰਦਾ ਹੈ, ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਦਾ ਹੈ, ਅਤੇ ਪਰਮੇਸ਼ੁਰ ਨੂੰ ਜਾਣਦਾ ਹੈ। ਸਿਰਫ਼ ਇਸ ਕਿਸਮ ਦੇ ਸਫ਼ਰ ਨੂੰ ਹੀ “ਪਰਮੇਸ਼ੁਰ ਵਿੱਚ ਨਿਹਚਾ” ਕਿਹਾ ਜਾ ਸਕਦਾ ਹੈ। ਪਰ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਨੂੰ ਅਕਸਰ ਬਹੁਤ ਸਰਲ ਅਤੇ ਤੁੱਛ ਮਾਮਲਾ ਮੰਨਦੇ ਹਨ। ਪਰਮੇਸ਼ੁਰ ’ਤੇ ਇਸ ਤਰ੍ਹਾਂ ਵਿਸ਼ਵਾਸ ਕਰਨ ਵਾਲੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਅਰਥ ਗੁਆ ਚੁੱਕੇ ਹਨ, ਅਤੇ ਭਾਵੇਂ ਉਹ ਬਿਲਕੁਲ ਅੰਤ ਤਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਜਾਰੀ ਰੱਖਣ, ਉਨ੍ਹਾਂ ਨੂੰ ਕਦੇ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਨਹੀਂ ਹੋਏਗੀ, ਕਿਉਂਕਿ ਉਹ ਗ਼ਲਤ ਮਾਰਗ ’ਤੇ ਚੱਲਦੇ ਹਨ। ਅੱਜ ਵੀ ਅਜਿਹੇ ਲੋਕ ਹਨ ਜੋ ਪਰਮੇਸ਼ੁਰ ਵਿੱਚ ਲਿਖਤਾਂ ਅਤੇ ਖੋਖਲੀਆਂ ਸਿੱਖਿਆਵਾਂ ਅਨੁਸਾਰ ਵਿਸ਼ਵਾਸ ਕਰਦੇ ਹਨ। ਉਹ ਨਹੀਂ ਜਾਣਦੇ ਕਿ ਪਰਮੇਸ਼ੁਰ ਵਿੱਚ ਉਨ੍ਹਾਂ ਦੇ ਵਿਸ਼ਵਾਸ ਦਾ ਕੋਈ ਸਾਰ ਨਹੀਂ ਹੈ, ਅਤੇ ਉਹ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਸਕਦੇ। ਫਿਰ ਵੀ ਉਹ ਪਰਮੇਸ਼ੁਰ ਤੋਂ ਸਲਾਮਤੀ ਲਈ ਅਸੀਸਾਂ ਅਤੇ ਕਾਫ਼ੀ ਕਿਰਪਾ ਲਈ ਪ੍ਰਾਰਥਨਾ ਕਰਦੇ ਹਨ। ਆਓ ਰੁਕੀਏ, ਆਪਣੇ ਮਨ ਨੂੰ ਸ਼ਾਂਤ ਕਰੀਏ, ਅਤੇ ਖੁਦ ਨੂੰ ਪੁੱਛੀਏ: ਕੀ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਅਰਥ ਪਰਮੇਸ਼ੁਰ ਤੋਂ ਜ਼ਿਆਦਾ ਕਿਰਪਾ ਪ੍ਰਾਪਤ ਕਰਨ ਤੋਂ ਵੱਧ ਕੁਝ ਨਹੀਂ ਹੈ? ਕੀ ਉਹ ਲੋਕ ਜੋ ਪਰਮੇਸ਼ੁਰ ਨੂੰ ਜਾਣੇ ਬਿਨਾਂ ਉਸ ਵਿੱਚ ਵਿਸ਼ਵਾਸ ਕਰਦੇ ਹਨ ਜਾਂ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਫਿਰ ਵੀ ਉਸ ਦਾ ਵਿਰੋਧ ਕਰਦੇ ਹਨ ਸੱਚਮੁੱਚ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨ ਦੇ ਯੋਗ ਹਨ।

ਪਰਮੇਸ਼ੁਰ ਅਤੇ ਮਨੁੱਖ ਨੂੰ ਬਰਾਬਰ ਨਹੀਂ ਕਿਹਾ ਜਾ ਸਕਦਾ। ਉਸ ਦਾ ਸਾਰ ਅਤੇ ਉਸ ਦਾ ਕੰਮ ਮਨੁੱਖ ਲਈ ਸਭ ਤੋਂ ਜ਼ਿਆਦਾ ਕਲਪਨਾ ਤੋਂ ਪਰੇ (ਅਥਾਹ) ਅਤੇ ਸਮਝ ਤੋਂ ਬਾਹਰ ਹੈ। ਜੇ ਪਰਮੇਸ਼ੁਰ ਮਨੁੱਖ ਦੇ ਸੰਸਾਰ ਵਿੱਚ ਵਿਅਕਤੀਗਤ ਰੂਪ ਵਿੱਚ ਆਪਣਾ ਕੰਮ ਨਾ ਕਰੇ ਅਤੇ ਆਪਣੇ ਵਚਨ ਨਾ ਕਹੇ, ਤਾਂ ਮਨੁੱਖ ਕਦੇ ਵੀ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਦੇ ਯੋਗ ਨਹੀਂ ਹੋਏਗਾ। ਅਤੇ ਇਸ ਲਈ, ਉਹ ਲੋਕ ਵੀ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਪਰਮੇਸ਼ੁਰ ਨੂੰ ਸਮਰਪਤ ਕਰ ਦਿੱਤਾ ਹੈ ਉਸ ਦੀ ਪ੍ਰਵਾਨਗੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ। ਜੇ ਪਰਮੇਸ਼ੁਰ ਆਪਣਾ ਕੰਮ ਕਰਨ ਲਈ ਤਿਆਰ ਨਾ ਹੋਏ, ਤਾਂ ਮਨੁੱਖ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਕਰੇ,ਇਹ ਸਭ ਬੇਕਾਰ ਹੋਏਗਾ, ਕਿਉਂਕਿ ਪਰਮੇਸ਼ੁਰ ਦੇ ਵਿਚਾਰ ਹਮੇਸ਼ਾ ਮਨੁੱਖ ਦੇ ਵਿਚਾਰਾਂ ਤੋਂ ਉੱਚੇ ਰਹਿਣਗੇ, ਅਤੇ ਪਰਮੇਸ਼ੁਰ ਦੀ ਬੁੱਧ ਮਨੁੱਖ ਦੀ ਸਮਝ ਤੋਂ ਪਰੇ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਜੋ ਲੋਕ ਪਰਮੇਸ਼ੁਰ ਅਤੇ ਉਸ ਦੇ ਕੰਮ ਨੂੰ “ਪੂਰੀ ਤਰ੍ਹਾਂ ਸਮਝਣ” ਦਾ ਦਾਆਵਾ ਕਰਦੇ ਹਨ ਉਹ ਅਨਾੜੀ ਹਨ; ਉਹ ਸਾਰੇ ਹੰਕਾਰੀ ਅਤੇ ਅਗਿਆਨੀ ਹਨ। ਮਨੁੱਖ ਨੂੰ ਪਰਮੇਸ਼ੁਰ ਦੇ ਕੰਮ ਨੂੰ ਪਰਿਭਾਸ਼ਿਤ ਨਹੀਂ ਕਰਨਾ ਚਾਹੀਦਾ; ਸਗੋਂ ਮਨੁੱਖ ਪਰਮੇਸ਼ੁਰ ਦੇ ਕੰਮ ਨੂੰ ਪਰਿਭਾਸ਼ਿਤ ਨਹੀਂ ਕਰ ਸਕਦਾ। ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਮਨੁੱਖ ਇੰਨਾ ਮਹੱਤਵਹੀਣ ਹੈ ਜਿੰਨੀ ਕਿ ਇੱਕ ਕੀੜੀ; ਤਾਂ ਮਨੁੱਖ ਪਰਮੇਸ਼ੁਰ ਦੇ ਕੰਮ ਦੀ ਥਾਹ ਕਿਵੇਂ ਪਾ ਸਕਦਾ ਹੈ? ਉਹ ਲੋਕ ਜੋ ਜ਼ੋਰ-ਜ਼ੋਰ ਦੀ ਇਹ ਬੋਲਣਾ ਪਸੰਦੇ ਕਰਦੇ ਹਨ, “ਪਰਮੇਸ਼ੁਰ ਇਸ ਤਰ੍ਹਾਂ ਨਾਲ ਜਾਂ ਉਸ ਤਰ੍ਹਾਂ ਨਾਲ ਕੰਮ ਨਹੀਂ ਕਰਦਾ”, ਜਾਂ “ਪਰਮੇਸ਼ੁਰ ਇੰਝ ਦਾ ਹੈ ਜਾਂ ਉਂਝ ਦਾ ਹੈ”—ਕੀ ਉਹ ਅਭਿਮਾਨ ਨਾਲ ਗੱਲ ਨਹੀਂ ਕਰ ਰਹੇ? ਸਾਨੂੰ ਸਾਰਿਆਂ ਨੂੰ ਇਹ ਜਾਣਨਾ ਚਾਹੀਦਾ ਹੈ ਮਨੁੱਖ, ਜੋ ਸਰੀਰ ਦਾ ਹੈ, ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਹੈ। ਮਨੁੱਖਜਾਤੀ ਦਾ ਸੁਭਾਅ ਹੀ ਪਰਮੇਸ਼ੁਰ ਦਾ ਵਿਰੋਧ ਕਰਨਾ ਹੈ। ਮਨੁੱਖਜਾਤੀ ਪਰਮੇਸ਼ੁਰ ਦੇ ਬਰਾਬਰ ਨਹੀਂ ਹੋ ਸਕਦੀ, ਮਨੁੱਖਜਾਤੀ ਵੱਲੋਂ ਪਰਮੇਸ਼ੁਰ ਦੇ ਕੰਮ ਲਈ ਸਲਾਹ ਦੇਣਾ ਤਾਂ ਦੂਰ ਦੀ ਗੱਲ ਰਹੀ। ਜਿੱਥੇ ਤਕ ਇਸ ਗੱਲ ਦਾ ਸੰਬੰਧ ਹੈ ਕਿ ਪਰਮੇਸ਼ੁਰ ਮਨੁੱਖ ਦੀ ਰਹਿਨੁਮਾਈ ਕਿਵੇਂ ਕਰਦਾ ਹੈ, ਇਹ ਖੁਦ ਪਰਮੇਸ਼ੁਰ ਦਾ ਕੰਮ ਹੈ। ਇਹ ਉਚਿਤ ਹੈ ਕਿ ਮਨੁੱਖ ਨੂੰ ਇਸ ਜਾਂ ਉਸ ਵਿਚਾਰ ਦਾ ਦਮ ਭਰਨ ਦੀ ਬਜਾਏ ਅਧੀਨ ਹੋਣਾ ਚਾਹੀਦਾ ਹੈ, ਕਿਉਂਕਿ ਮਨੁੱਖ ਕੁਝ ਨਹੀਂ ਧੂੜ ਮਾਤਰ ਹੈ। ਕਿਉਂਕਿ ਸਾਡਾ ਇਰਾਦਾ ਪਰਮੇਸ਼ੁਰ ਦੀ ਖੋਜ ਕਰਨ ਦਾ ਹੈ, ਇਸ ਲਈ ਸਾਨੂੰ ਪਰਮੇਸ਼ੁਰ ਦੇ ਵਿਚਾਰ ਲਈ ਉਸ ਦੇ ਕੰਮ ਉੱਪਰ ਆਪਣੀਆਂ ਧਾਰਣਾਵਾਂ ਨਹੀਂ ਮੜ੍ਹਨੀਆਂ ਚਾਹੀਦੀਆਂ, ਅਤੇ ਜਾਣਬੁੱਝ ਕੇ ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰਨ ਲਈ ਆਪਣੇ ਭ੍ਰਿਸ਼ਟ ਸੁਭਾਅ ਨੂੰ ਇਸ ਦੀ ਇੰਤਹਾ ਤਕ ਤਾਂ ਬਿਲਕੁਲ ਨਹੀਂ ਵਰਤਣਾ ਚਾਹੀਦਾ। ਕੀ ਇਹ ਸਾਨੂੰ ਮਸੀਹ-ਵਿਰੋਧੀ ਨਹੀਂ ਬਣਾਏਗਾ? ਅਜਿਹੇ ਲੋਕ ਪਰਮੇਸ਼ੁਰ ਵਿੱਚ ਕਿਵੇਂ ਵਿਸ਼ਵਾਸ ਕਰ ਸਕਦੇ ਹਨ? ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ੁਰ ਹੈ, ਅਤੇ ਕਿਉਂਕਿ ਅਸੀਂ ਉਸਨੂੰ ਸੰਤੁਸ਼ਟ ਕਰਨਾ ਅਤੇ ਦੇਖਣਾ ਚਾਹੁੰਦੇ ਹਾਂ, ਇਸ ਲਈ ਸਾਨੂੰ ਸੱਚਾਈ ਦੇ ਰਾਹ ਦੀ ਖੋਜ ਕਰਨੀ ਚਾਹੀਦੀ ਹੈ, ਅਤੇ ਪਰਮੇਸ਼ੁਰ ਦੇ ਅਨੁਕੂਲ ਰਹਿਣ ਦੇ ਰਾਹ ਦੀ ਤਲਾਸ਼ ਕਰਨੀ ਚਾਹੀਦੀ ਹੈ। ਸਾਨੂੰ ਉਸ ਦੇ ਕਰੜੇ ਵਿਰੋਧ ਵਿੱਚ ਨਹੀਂ ਖੜ੍ਹੇ ਹੋਣਾ ਚਾਹੀਦਾ। ਅਜਿਹੇ ਕੰਮਾਂ ਨਾਲ ਸੰਭਵ ਤੌਰ ਤੇ ਕੀ ਚੰਗਾ ਹੋ ਸਕਦਾ ਹੈ?

ਅੱਜ, ਪਰਮੇਸ਼ੁਰ ਨੇ ਨਵਾਂ ਕੰਮ ਕੀਤਾ ਹੈ। ਤੂੰ ਸ਼ਾਇਦ ਇਨ੍ਹਾਂ ਵਚਨਾਂ ਨੂੰ ਸਵੀਕਾਰ ਨਾ ਕਰ ਸਕੇਂ, ਅਤੇ ਉਹ ਸ਼ਾਇਦ ਤੈਨੂੰ ਅਜੀਬ ਲੱਗਣ, ਪਰ ਮੈਂ ਤੈਨੂੰ ਆਪਣੀ ਸੁਭਾਵਕਤਾ ਪਰਗਟ ਨਾ ਕਰਨ ਦੀ ਸਲਾਹ ਦਿਆਂਗਾ, ਕਿਉਂਕਿ ਸਿਰਫ਼ ਉਹ ਲੋਕ ਸੱਚਾਈ ਨੂੰ ਪ੍ਰਾਪਤ ਕਰ ਸਕਦੇ ਹਨ ਜੋ ਪਰਮੇਸ਼ੁਰ ਸਾਹਮਣੇ ਧਾਰਮਿਕਤਾ ਲਈ ਸੱਚੀ ਭੁੱਖ ਅਤੇ ਪਿਆਸ ਰੱਖਦੇ ਹਨ, ਅਤੇ ਸਿਰਫ਼ ਉਹ ਹੀ ਪਰਮੇਸ਼ੁਰ ਦੁਆਰਾ ਪ੍ਰਕਾਸ਼ਮਾਨ ਕੀਤੇ ਜਾ ਸਕਦੇ ਹਨ ਅਤੇ ਉਸ ਦੀ ਰਹਿਨੁਮਾਈ ਪ੍ਰਾਪਤ ਕਰ ਸਕਦੇ ਹਨ ਜੋ ਅਸਲ ਵਿੱਚ ਧਰਮੀ ਹਨ। ਨਤੀਜੇ ਸੰਜਮ ਅਤੇ ਸ਼ਾਂਤੀ ਨਾਲ ਸੱਚਾਈ ਦੀ ਖੋਜ ਕਰਨ ਨਾਲ ਪ੍ਰਾਪਤ ਹੁੰਦੇ ਹਨ, ਲੜਾਈ ਅਤੇ ਵਿਵਾਦ ਨਾਲ ਨਹੀਂ। ਜਦੋਂ ਮੈਂ ਇਹ ਕਹਿੰਦਾ ਹਾਂ ਕਿ “ਅੱਜ, ਪਰਮੇਸ਼ੁਰ ਨੇ ਨਵਾਂ ਕੰਮ ਕੀਤਾ ਹੈ” ਤਾਂ ਮੈਂ ਪਰਮੇਸ਼ੁਰ ਦੇ ਦੇਹ ਵਿੱਚ ਪਰਤਣ ਦੀ ਗੱਲ ਕਰ ਰਿਹਾ ਹੁੰਦਾ ਹਾਂ। ਸ਼ਾਇਦ ਇਹ ਵਚਨ ਤੈਨੂੰ ਪਰੇਸ਼ਾਨ ਨਾ ਕਰਦੇ ਹੋਣ; ਸ਼ਾਇਦ ਤੂੰ ਇਨ੍ਹਾਂ ਨਾਲ ਘਿਰਣਾ ਕਰਦਾ ਹੋਏਂ; ਜਾਂ ਇੱਥੋਂ ਤਕ ਕਿ ਸ਼ਾਇਦ ਇਹ ਤੈਨੂੰ ਬਹੁਤ ਦਿਲਚਸਪ ਲੱਗਣ। ਭਾਵੇਂ ਜੋ ਵੀ ਹੋਏ, ਮੈਨੂੰ ਉਮੀਦ ਹੈ ਕਿ ਉਹ ਸਭ ਜੋ ਅਸਲ ਵਿੱਚ ਪਰਮੇਸ਼ੁਰ ਦੇ ਪਰਗਟ ਹੋਣ ਲਈ ਚਾਹ ਕਰਦੇ ਹਨ ਇਸ ਤੱਥ ਦਾ ਸਾਹਮਣਾ ਕਰ ਸਕਦੇ ਹਨ ਅਤੇ ਇਸ ਦੇ ਬਾਰੇ ਵਿੱਚ ਤੁਰੰਤ ਸਿੱਟਿਆਂ ’ਤੇ ਪਹੁੰਚਣ ਦੀ ਬਜਾਏ, ਇਸ ਬਾਰੇ ਧਿਆਨ ਨਾਲ ਪੜਤਾਲ ਕਰ ਸਕਦੇ ਹਨ; ਇੱਕ ਸਮਝਦਾਰ ਵਿਅਕਤੀ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ।

ਅਜਿਹੀ ਚੀਜ਼ ਦੀ ਜਾਂਚ ਕਰਨਾ ਮੁਸ਼ਕਲ ਨਹੀਂ ਹੈ, ਪਰ ਇਸ ਦੇ ਲਈ ਸਾਡੇ ਵਿੱਚੋਂ ਹਰੇਕ ਨੂੰ ਇਸ ਸੱਚਾਈ ਨੂੰ ਜਾਣਨ ਦੀ ਲੋੜ ਹੈ: ਉਹ ਜੋ ਦੇਹਧਾਰੀ ਪਰਮੇਸ਼ੁਰ ਹੈ, ਉਸ ਦੇ ਕੋਲ ਪਰਮੇਸ਼ੁਰ ਦਾ ਸਾਰ ਹੋਏਗਾ, ਅਤੇ ਉਹ ਜੋ ਦੇਹਧਾਰੀ ਪਰਮੇਸ਼ੁਰ ਹੈ, ਉਸ ਦੇ ਕੋਲ ਪਰਮੇਸ਼ੁਰ ਦਾ ਪ੍ਰਗਟਾਵਾ ਹੋਏਗਾ। ਕਿਉਂਕਿ ਪਰਮੇਸ਼ੁਰ ਨੇ ਦੇਹ ਧਾਰਣ ਕੀਤੀ ਹੈ, ਇਸ ਲਈ ਉਹ ਉਸ ਕੰਮ ਨੂੰ ਸਾਹਮਣੇ ਲਿਆਏਗਾ ਜੋ ਉਹ ਕਰਨਾ ਚਾਹੁੰਦਾ ਹੈ, ਅਤੇ ਕਿਉਂਕਿ ਪਰਮੇਸ਼ੁਰ ਨੇ ਦੇਹ ਧਾਰਣ ਕੀਤੀ ਹੈ, ਇਸ ਲਈ ਉਹ ਉਸ ਨੂੰ ਵਿਅਕਤ ਕਰੇਗਾ ਜੋ ਉਹ ਹੈ, ਅਤੇ ਮਨੁੱਖ ਲਈ ਸੱਚਾਈ ਨੂੰ ਲਿਆਉਣ, ਉਸ ਨੂੰ ਜੀਵਨ ਪ੍ਰਦਾਨ ਕਰਨ, ਅਤੇ ਉਸ ਨੂੰ ਰਾਹ ਦਿਖਾਉਣ ਦੇ ਸਮਰੱਥ ਹੋਏਗਾ। ਜਿਸ ਦੇਹ ਵਿੱਚ ਪਰਮੇਸ਼ੁਰ ਦਾ ਸਾਰ ਨਹੀਂ ਹੈ, ਉਹ ਨਿਸ਼ਚਿਤ ਤੌਰ ਤੇ ਦੇਹਧਾਰੀ ਪਰਮੇਸ਼ੁਰ ਨਹੀਂ ਹੈ; ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੇ ਮਨੁੱਖ ਇਹ ਪਤਾ ਲਗਾਉਣਾ ਚਾਹੁੰਦਾ ਹੈ ਕਿ ਕੀ ਇਹ ਦੇਹਧਾਰੀ ਪਰਮੇਸ਼ੁਰ ਦਾ ਸਰੀਰ ਹੈ ਜਾਂ ਨਹੀਂ, ਤਾਂ ਉਸ ਨੂੰ ਜ਼ਰੂਰ ਇਸ ਦੀ ਪੁਸ਼ਟੀ ਉਸ ਦੁਆਰਾ ਵਿਅਕਤ ਕੀਤੇ ਗਏ ਸੁਭਾਅ ਅਤੇ ਉਸ ਦੁਆਰਾ ਕਹੇ ਵਚਨਾਂ ਤੋਂ ਕਰਨੀ ਚਾਹੀਦੀ ਹੈ। ਜਿਸ ਦਾ ਅਰਥ ਹੈ, ਇਸ ਗੱਲ ਦਾ ਨਿਸ਼ਚਾ ਕਰਨ ਲਈ ਕਿ ਇਹ ਦੇਹਧਾਰੀ ਪਰਮੇਸ਼ੁਰ ਦਾ ਸਰੀਰ ਹੈ ਜਾਂ ਨਹੀਂ, ਅਤੇ ਇਹ ਸੱਚਾ ਰਾਹ ਹੈ ਜਾਂ ਨਹੀਂ, ਵਿਅਕਤੀ ਲਈ ਉਸ ਦੇ ਸਾਰ ਦੇ ਆਧਾਰ ਤੇ ਭੇਦ ਕਰਨਾ ਜ਼ਰੂਰੀ ਹੈ। ਅਤੇ ਇਸ ਲਈ, ਇਹ ਨਿਰਧਾਰਤ ਕਰਨ ਕਿ ਇਹ ਦੇਹਧਾਰੀ ਪਰਮੇਸ਼ੁਰ ਦਾ ਸਰੀਰ ਹੈ ਜਾਂ ਨਹੀਂ, ਦੀ ਕੁੰਜੀ ਉਸ ਦੇ ਬਾਹਰੀ ਪ੍ਰਗਟਾਵੇ ਦੀ ਬਜਾਏ, ਉਸ ਦੇ ਸਾਰ ( ਉਸ ਦੇ ਕੰਮ, ਉਸ ਦੀਆਂ ਬਾਣੀਆਂ, ਉਸ ਦੇ ਸੁਭਾਅ, ਅਤੇ ਕਈ ਦੂਜੇ ਪਹਿਲੂਆਂ) ਵਿੱਚ ਹੈ। ਜੇ ਮਨੁੱਖ ਸਿਰਫ਼ ਉਸ ਦੇ ਬਾਹਰੀ ਰੂਪ ਦੀ ਪੜਤਾਲ ਕਰਦਾ ਹੈ, ਅਤੇ ਨਤੀਜੇ ਵਜੋਂ ਉਸ ਦੇ ਸਾਰ ਦੀ ਅਣਦੇਖੀ ਕਰਦਾ ਹੈ, ਤਾਂ ਇਸ ਨਾਲ ਉਸ ਦੇ ਅਗਿਆਨੀ ਅਤੇ ਅਣਜਾਣ ਹੋਣ ਦਾ ਪਤਾ ਲੱਗਦਾ ਹੈ। ਬਾਹਰੀ ਪ੍ਰਗਟਾਵਾ ਸਾਰ ਨੂੰ ਨਿਰਧਾਰਤ ਨਹੀਂ ਕਰ ਸਕਦਾ; ਇੰਨਾ ਹੀ ਨਹੀਂ, ਪਰਮੇਸ਼ੁਰ ਦਾ ਕੰਮ ਕਦੇ ਵੀ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਰੂਪ ਨਹੀਂ ਹੋ ਸਕਦਾ। ਕੀ ਯਿਸੂ ਦਾ ਬਾਹਰੀ ਪ੍ਰਗਟਾਵਾ ਮਨੁੱਖ ਦੀਆਂ ਧਾਰਣਾਵਾਂ ਦੇ ਵਿਪਰੀਤ ਨਹੀਂ ਸੀ? ਕੀ ਯਿਸੂ ਦਾ ਚਿਹਰਾ ਅਤੇ ਪਹਿਰਾਵਾ ਉਸ ਦੀ ਅਸਲ ਪਛਾਣ ਬਾਰੇ ਕੋਈ ਵੀ ਸੁਰਾਗ ਦੇਣ ਵਿੱਚ ਅਸਮਰਥ ਨਹੀਂ ਸਨ? ਕੀ ਅਰੰਭਕ ਫਰੀਸੀਆਂ ਨੇ ਯਿਸੂ ਦਾ ਠੀਕ ਇਸ ਲਈ ਵਿਰੋਧ ਨਹੀਂ ਕੀਤਾ ਸੀ, ਕਿਉਂਕਿ ਉਨ੍ਹਾਂ ਨੇ ਸਿਰਫ਼ ਉਸ ਦੇ ਬਾਹਰੀ ਪ੍ਰਗਟਾਵੇ ਨੂੰ ਹੀ ਦੇਖਿਆ ਸੀ, ਅਤੇ ਉਸ ਦੁਆਰਾ ਕਹੇ ਗਏ ਵਚਨਾਂ ਨੂੰ ਗਹਿਰਾਈ ਨਾਲ ਨਹੀਂ ਸਮਝਿਆ ਸੀ? ਮੈਨੂੰ ਉਮੀਦ ਹੈ ਕਿ ਸਾਰੇ ਭਰਾ ਅਤੇ ਭੈਣ ਜੋ ਪਰਮੇਸ਼ੁਰ ਦੇ ਪਰਗਟ ਹੋਣ ਦੀ ਚਾਹ ਰੱਖਦੇ ਹਨ ਇਤਿਹਾਸ ਦੀ ਤ੍ਰਾਸਦੀ ਨੂੰ ਨਹੀਂ ਦੁਹਰਾਉਣਗੇ। ਤੁਹਾਡੇ ਲਈ ਆਧੁਨਿਕ ਸਮੇਂ ਦੇ ਫਰੀਸੀ ਬਣਨਾ ਅਤੇ ਪਰਮੇਸ਼ੁਰ ਨੂੰ ਫਿਰ ਤੋਂ ਸਲੀਬ ’ਤੇ ਚੜ੍ਹਾਉਣਾ ਜ਼ਰੂਰੀ ਨਹੀਂ ਹੈ। ਤੁਹਾਨੂੰ ਧਿਆਨ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਵਾਪਸ ਆਉਣ ਦਾ ਸੁਆਗਤ ਕਿਵੇਂ ਕੀਤਾ ਜਾਏ, ਅਤੇ ਤੁਹਾਨੂੰ ਇਸ ਬਾਰੇ ਸਪਸ਼ਟ ਮਨ ਰੱਖਣਾ ਚਾਹੀਦਾ ਹੈ ਕਿ ਸੱਚਾਈ ਦੇ ਅਧੀਨ ਹੋਣ ਵਾਲਾ ਵਿਅਕਤੀ ਕਿਵੇਂ ਬਣਨਾ ਹੈ। ਇਹ ਹਰ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੈ ਜੋ ਯਿਸੂ ਦੇ ਬੱਦਲ ’ਤੇ ਸੁਆਰ ਹੋ ਕੇ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ। ਸਾਨੂੰ ਆਪਣੀਆਂ ਆਤਮਿਕ ਅੱਖਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ਅਤੇ ਅਤਿਕਥਨੀ ਕਲਪਨਾ ਦੇ ਸ਼ਬਦਾਂ ਦੇ ਦਲਦਲ ਵਿੱਚ ਨਹੀਂ ਫਸਣਾ ਚਾਹੀਦਾ। ਸਾਨੂੰ ਪਰਮੇਸ਼ੁਰ ਦੇ ਵਿਹਾਰਕ ਕੰਮ ਬਾਰੇ ਸੋਚਣਾ ਚਾਹੀਦਾ ਹੈ, ਅਤੇ ਪਰਮੇਸ਼ੁਰ ਦੇ ਵਿਹਾਰਕ ਪਹਿਲੂ ਵੱਲ ਧਿਆਨ ਦੇਣਾ ਚਾਹੀਦਾ ਹੈ। ਹਮੇਸ਼ਾ ਉਸ ਦਿਨ ਦੀ ਤਾਂਘ ਕਰਦੇ ਹੋਏ ਜਦੋਂ ਪ੍ਰਭੂ ਯਿਸੂ, ਬੱਦਲ ’ਤੇ ਸੁਆਰ ਹੋ ਕੇ ਅਚਾਨਕ ਤੁਹਾਡੇ ਦਰਮਿਆਨ ਉਤਰੇਗਾ, ਅਤੇ ਤੁਹਾਨੂੰ, ਜਿਨ੍ਹਾਂ ਨੇ ਕਦੇ ਉਸ ਨੂੰ ਜਾਣਿਆ ਜਾਂ ਦੇਖਿਆ ਨਹੀਂ ਹੈ, ਅਤੇ ਜੋ ਇਹ ਨਹੀਂ ਜਾਣਦੇ ਕਿ ਉਸ ਦੀ ਇੱਛਾ ਕਿਵੇਂ ਪੂਰੀ ਕਰੀਏ, ਲੈ ਜਾਏਗਾ, ਆਪਣੇ ਆਪ ਨੂੰ ਖਿਆਲਾਂ ਵਿੱਚ ਵਹਿਣ ਜਾਂ ਗੁਮ ਨਾ ਹੋਣ ਦਿਓ। ਜ਼ਿਆਦਾ ਵਿਹਾਰਕ ਮਾਮਲਿਆਂ ’ਤੇ ਵਿਚਾਰ ਕਰਨਾ ਬਿਹਤਰ ਹੈ!

ਹੋ ਸਕਦਾ ਹੈ, ਤੂੰ ਇਸ ਕਿਤਾਬ ਨੂੰ ਖੋਜ ਦੇ ਉਦੇਸ਼ ਨਾਲ, ਜਾਂ ਸਵੀਕਾਰ ਕਰਨ ਦੇ ਇਰਾਦੇ ਨਾਲ ਖੋਲ੍ਹਿਆ ਹੋਏ; ਤੇਰਾ ਜੋ ਵੀ ਰਵੱਈਆ ਹੋਏ, ਮੈਨੂੰ ਉਮੀਦ ਹੈ ਕਿ ਤੂੰ ਇਸ ਨੂੰ ਅਖੀਰ ਤਕ ਪੜ੍ਹ ਲਏਂਗਾ, ਅਤੇ ਇਸ ਨੂੰ ਆਸਾਨੀ ਨਾਲ ਇੱਕ ਪਾਸੇ ਚੁੱਕ ਕੇ ਨਹੀਂ ਰੱਖ ਦਏਂਗਾ। ਸ਼ਾਇਦ, ਇਹ ਵਚਨ ਪੜ੍ਹਨ ਤੋਂ ਬਾਅਦ, ਤੇਰਾ ਦ੍ਰਿਸ਼ਟੀਕੋਣ ਬਦਲ ਜਾਏਗਾ, ਪਰ ਇਹ ਤੇਰੀ ਪ੍ਰੇਰਣਾ ਅਤੇ ਤੇਰੀ ਸਮਝਣ ਦੀ ਹੱਦ ’ਤੇ ਨਿਰਭਰ ਕਰਦਾ ਹੈ। ਪਰ, ਇੱਕ ਗੱਲ ਹੈ, ਜੋ ਤੈਨੂੰ ਜਾਣਨੀ ਚਾਹੀਦੀ ਹੈ: ਪਰਮੇਸ਼ੁਰ ਦੇ ਵਚਨ ਨੂੰ ਮਨੁੱਖ ਦੇ ਵਚਨ ਨਹੀਂ ਬਣਾਇਆ ਜਾ ਸਕਦਾ, ਅਤੇ ਕੋਈ ਮਨੁੱਖ ਦੇ ਵਚਨ ਨੂੰ ਪਰਮੇਸ਼ੁਰ ਦਾ ਵਚਨ ਤਾਂ ਬਿਲਕੁਲ ਵੀ ਨਹੀਂ ਬਣਾ ਸਕਦਾ। ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤਾ ਗਿਆ ਮਨੁੱਖ ਦੇਹਧਾਰੀ ਪਰਮੇਸ਼ੁਰ ਨਹੀਂ ਹੈ, ਅਤੇ ਦੇਹਧਾਰੀ ਪਰਮੇਸ਼ੁਰ, ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤਾ ਗਿਆ ਮਨੁੱਖ ਨਹੀਂ ਹੈ। ਇਸ ਵਿੱਚ, ਇੱਕ ਜ਼ਰੂਰੀ ਅੰਤਰ ਹੈ। ਸ਼ਾਇਦ, ਇਹ ਵਚਨ ਪੜ੍ਹਨ ਤੋਂ ਬਾਅਦ, ਤੂੰ ਇਨ੍ਹਾਂ ਨੂੰ ਪਰਮੇਸ਼ੁਰ ਦੇ ਵਚਨ ਨਾ ਮੰਨ ਕੇ, ਸਗੋਂ ਸਿਰਫ਼ ਮਨੁੱਖ ਦੁਆਰਾ ਪ੍ਰਾਪਤ ਅੰਦਰੂਨੀ ਚਾਨਣ ਮੰਨੇ। ਉਸ ਸੂਰਤ ਵਿੱਚ, ਤੂੰ ਅਗਿਆਨਤਾ ਨਾਲ ਅੰਨ੍ਹਾ ਹੈਂ। ਪਰਮੇਸ਼ੁਰ ਦੇ ਵਚਨ ਮਨੁੱਖ ਦੁਆਰਾ ਪ੍ਰਾਪਤ ਕੀਤੇ ਗਏ ਅੰਦਰੂਨੀ ਚਾਨਣ ਵਰਗੇ ਕਿਵੇਂ ਹੋ ਸਕਦੇ ਹਨ? ਦੇਹਧਾਰੀ ਪਰਮੇਸ਼ੁਰ ਦੇ ਵਚਨ ਇੱਕ ਨਵਾਂ ਯੁਗ ਅਰੰਭ ਕਰਦੇ ਹਨ, ਸਾਰੀ ਮਨੁੱਖਜਾਤੀ ਦੀ ਰਹਿਨੁਮਾਈ ਕਰਦੇ ਹਨ, ਰਹੱਸ ਪਰਗਟ ਕਰਦੇ ਹਨ, ਅਤੇ ਮਨੁੱਖ ਨੂੰ ਉਹ ਦਿਸ਼ਾ ਦਿਖਾਉਂਦੇ ਹਨ ਜੋ ਉਸ ਨੇ ਨਵੇਂ ਯੁਗ ਵਿੱਚ ਲੈਣੀ ਹੈ। ਪਰ ਮਨੁੱਖ ਦੁਆਰਾ ਪ੍ਰਾਪਤ ਅੰਦਰੂਨੀ ਚਾਨਣ ਵਿਹਾਰ ਜਾਂ ਗਿਆਨ ਲਈ ਨਿਰਦੇਸ਼ ਮਾਤਰ ਹਨ। ਇਹ ਨਵੇਂ ਯੁਗ ਵਿੱਚ ਸਮੁੱਚੀ ਮਨੁੱਖਜਾਤੀ ਦੀ ਰਹਿਨੁਮਾਈ ਨਹੀਂ ਕਰ ਸਕਦਾ ਜਾਂ ਖੁਦ ਪਰਮੇਸ਼ੁਰ ਦੇ ਰਹੱਸ ਨਹੀਂ ਪਰਗਟ ਕਰ ਸਕਦਾ। ਆਖਰਕਾਰ, ਪਰਮੇਸ਼ੁਰ ਪਰਮੇਸ਼ੁਰ ਹੈ, ਮਨੁੱਖ ਮਨੁੱਖ ਹੈ। ਪਰਮੇਸ਼ੁਰ ਵਿੱਚ ਪਰਮੇਸ਼ੁਰ ਦਾ ਸਾਰ ਹੈ, ਅਤੇ ਮਨੁੱਖ ਵਿੱਚ ਮਨੁੱਖ ਦਾ ਸਾਰ ਹੈ। ਜੇ ਮਨੁੱਖ ਪਰਮੇਸ਼ੁਰ ਦੁਆਰਾ ਕਹੇ ਗਏ ਵਚਨਾਂ ਨੂੰ ਪਵਿੱਤਰ ਆਤਮਾ ਦੁਆਰਾ ਸਧਾਰਣ ਅੰਦਰੂਨੀ ਚਾਨਣ ਵਜੋਂ ਮੰਨਦਾ ਹੈ, ਅਤੇ ਰਸੂਲਾਂ ਅਤੇ ਨਬੀਆਂ ਦੇ ਵਚਨਾਂ ਨੂੰ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਕਹੇ ਗਏ ਵਚਨ ਮੰਨਦਾ ਹੈ, ਤਾਂ ਇਹ ਮਨੁੱਖ ਦੀ ਗਲਤੀ ਹੋਏਗੀ। ਭਾਵੇਂ ਜੋ ਵੀ ਹੋਏ, ਤੈਨੂੰ ਕਦੇ ਸਹੀ ਜਾਂ ਗ਼ਲਤ ਨੂੰ ਮਿਲਾਉਣਾ ਨਹੀਂ ਚਾਹੀਦਾ, ਜਾਂ ਉੱਚੇ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ, ਜਾਂ ਗੂੜ੍ਹ ਨੂੰ ਸਤਹੀ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ; ਭਾਵੇਂ ਜੋ ਵੀ ਹੋਏ, ਤੈਨੂੰ ਕਦੇ ਜਾਣਬੁੱਝ ਕੇ ਉਸ ਦਾ ਖੰਡਨ ਨਹੀਂ ਕਰਨਾ ਚਾਹੀਦਾ ਜੋ ਤੂੰ ਜਾਣਦਾ ਹੈਂ ਕਿ ਸੱਚ ਹੈ। ਹਰ ਉਸ ਵਿਅਕਤੀ ਨੂੰ, ਜੋ ਇਹ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ੁਰ ਹੈ, ਸਮੱਸਿਆਵਾਂ ਦੀ ਸਹੀ ਦ੍ਰਿਸ਼ਟੀਕੋਣ ਤੋਂ ਜਾਂਚ ਕਰਨੀ ਚਾਹੀਦੀ ਹੈ, ਅਤੇ ਪਰਮੇਸ਼ੁਰ ਦੇ ਸਿਰਜੇ ਹੋਏ ਪ੍ਰਾਣੀ ਦੇ ਪਰਿਪੇਖ ਤੋਂ ਪਰਮੇਸ਼ੁਰ ਦੇ ਨਵੇਂ ਕੰਮ ਅਤੇ ਉਸ ਦੇ ਨਵੇਂ ਵਚਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ; ਨਹੀਂ ਤਾਂ, ਉਨ੍ਹਾਂ ਨੂੰ ਮਿਟਾ ਦਿੱਤਾ ਜਾਏਗਾ।

ਯਹੋਵਾਹ ਦੇ ਕੰਮ ਤੋਂ ਬਾਅਦ, ਯਿਸੂ ਮਨੁੱਖਾਂ ਦਰਮਿਆਨ ਕੰਮ ਕਰਨ ਲਈ ਦੇਹਧਾਰੀ ਬਣਿਆ। ਉਸ ਦਾ ਕੰਮ ਅਲੱਗ ਤੋਂ ਕੀਤਾ ਗਿਆ ਕੰਮ ਨਹੀਂ ਸੀ, ਸਗੋਂ ਯਹੋਵਾਹ ਦੇ ਕੰਮ ਦੇ ਆਧਾਰ ਤੇ ਕੀਤਾ ਗਿਆ ਸੀ। ਇਹ ਕੰਮ ਨਵੇਂ ਯੁਗ ਲਈ ਸੀ ਜੋ ਪਰਮੇਸ਼ੁਰ ਨੇ ਸ਼ਰਾ ਦਾ ਯੁਗ ਖਤਮ ਕਰਨ ਤੋਂ ਬਾਅਦ ਕੀਤਾ ਸੀ। ਇਸੇ ਤਰ੍ਹਾਂ, ਯਿਸੂ ਦਾ ਕੰਮ ਖਤਮ ਹੋ ਜਾਣ ਤੋਂ ਬਾਅਦ ਪਰਮੇਸ਼ੁਰ ਨੇ ਅਗਲੇ ਯੁਗ ਲਈ ਆਪਣਾ ਕੰਮ ਜਾਰੀ ਰੱਖਿਆ, ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪ੍ਰਬੰਧਨ ਹਮੇਸ਼ਾ ਅੱਗੇ ਵੱਧ ਰਿਹਾ ਹੈ। ਜਦੋਂ ਪੁਰਾਣਾ ਯੁਗ ਬੀਤ ਜਾਂਦਾ ਹੈ, ਇਸ ਦੀ ਥਾਂ ਨਵਾਂ ਯੁਗ ਆ ਜਾਂਦਾ ਹੈ, ਅਤੇ ਜਦੋਂ ਪੁਰਾਣਾ ਕੰਮ ਪੂਰਾ ਹੋ ਜਾਂਦਾ ਹੈ, ਤਾਂ ਪਰਮੇਸ਼ੁਰ ਦੇ ਪ੍ਰਬੰਧਨ ਨੂੰ ਜਾਰੀ ਰੱਖਣ ਲਈ ਨਵਾਂ ਕੰਮ ਸ਼ੁਰੂ ਹੋ ਜਾਂਦਾ ਹੈ। ਇਹ ਦੇਹਧਾਰਣ ਪਰਮੇਸ਼ੁਰ ਦਾ ਦੂਜਾ ਦੇਹਧਾਰਣ ਹੈ, ਜੋ ਯਿਸੂ ਦਾ ਕੰਮ ਪੂਰਾ ਹੋਣ ਤੋਂ ਬਾਅਦ ਆਇਆ ਹੈ। ਬੇਸ਼ੱਕ, ਇਹ ਦੇਹਧਾਰਣ ਸੁਤੰਤਰ ਰੂਪ ਵਿੱਚ ਨਹੀਂ ਵਾਪਰਦਾ ਹੈ; ਇਹ ਸ਼ਰਾ ਦੇ ਯੁਗ ਅਤੇ ਕਿਰਪਾ ਦੇ ਯੁਗ ਤੋਂ ਬਾਅਦ ਕੰਮ ਦਾ ਤੀਜਾ ਪੜਾਅ ਹੈ। ਹਰ ਵਾਰ ਪਰਮੇਸ਼ੁਰ ਕੰਮ ਦੇ ਨਵੇਂ ਪੜਾਅ ਦੀ ਸ਼ੁਰੂਆਤ ਕਰਦਾ ਹੈ, ਹਰ ਵਾਰ ਨਵੀਂ ਸ਼ੁਰੂਆਤ ਹੋਣੀ ਜ਼ਰੂਰੀ ਹੈ ਅਤੇ ਇਸ ਨਾਲ ਹਮੇਸ਼ਾ ਨਵਾਂ ਯੁਗ ਲਿਆਉਣਾ ਜ਼ਰੂਰੀ ਹੈ। ਇਸ ਲਈ ਪਰਮੇਸ਼ੁਰ ਦੇ ਸੁਭਾਅ, ਉਸ ਦੇ ਕੰਮ ਕਰਨ ਦੇ ਤਰੀਕੇ, ਉਸ ਦੇ ਕੰਮ ਦੇ ਸਥਾਨ, ਅਤੇ ਉਸ ਦੇ ਨਾਂ ਵਿੱਚ ਵੀ ਅਨੁਰੂਪੀ ਤਬਦੀਲੀਆਂ ਆਉਂਦੀਆਂ ਹਨ। ਤਾਂ, ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿ ਮਨੁੱਖ ਲਈ ਨਵੇਂ ਯੁਗ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਸਵੀਕਾਰ ਕਰਨਾ ਮੁਸ਼ਕਲ ਹੁੰਦਾ ਹੈ। ਪਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਮਨੁੱਖ ਉਸ ਦਾ ਕਿੰਨਾ ਵਿਰੋਧ ਕਰਦਾ ਹੈ, ਪਰਮੇਸ਼ੁਰ ਹਮੇਸ਼ਾ ਆਪਣਾ ਕੰਮ ਕਰਦਾ ਰਹਿੰਦਾ ਹੈ, ਅਤੇ ਹਮੇਸ਼ਾ ਸਮੁੱਚੀ ਮਨੁੱਖਜਾਤੀ ਦੀ ਅੱਗੇ ਵਧਣ ਵਿੱਚ ਅਗਵਾਈ ਕਰਦਾ ਰਹਿੰਦਾ ਹੈ। ਜਦੋਂ ਯਿਸੂ ਮਨੁੱਖੀ ਦੁਨੀਆ ਵਿੱਚ ਆਇਆ, ਤਾਂ ਉਸ ਨੇ ਕਿਰਪਾ ਦੇ ਯੁਗ ਦੀ ਸ਼ੁਰੂਆਤ ਕੀਤੀ ਅਤੇ ਸ਼ਰਾ ਦੇ ਯੁਗ ਨੂੰ ਖਤਮ ਕੀਤਾ। ਅੰਤ ਦੇ ਦਿਨਾਂ ਦੌਰਾਨ, ਪਰਮੇਸ਼ੁਰ ਇੱਕ ਵਾਰ ਫਿਰ ਦੇਹਧਾਰੀ ਬਣਿਆ, ਅਤੇ ਇਸ ਦੇਹਧਾਰਣ ਨਾਲ ਉਸ ਨੇ ਕਿਰਪਾ ਦੇ ਯੁਗ ਨੂੰ ਖਤਮ ਕੀਤਾ ਅਤੇ ਰਾਜ ਦਾ ਯੁਗ ਸ਼ੁਰੂ ਕੀਤਾ। ਉਨ੍ਹਾਂ ਸਾਰਿਆਂ ਨੂੰ, ਜੋ ਪਰਮੇਸ਼ੁਰ ਦੇ ਦੂਜੇ ਦੇਹਧਾਰਣ ਨੂੰ ਸਵੀਕਾਰ ਦੇ ਸਮਰੱਥ ਹਨ ਨੂੰ ਰਾਜ ਦੇ ਯੁਗ ਵਿੱਚ ਲਿਜਾਇਆ ਜਾਏਗਾ, ਅਤੇ ਇਸ ਤੋਂ ਵੀ ਵੱਧ ਕੇ ਉਹ ਵਿਅਕਤੀਗਤ ਰੂਪ ਵਿੱਚ ਪਰਮੇਸ਼ੁਰ ਦੀ ਰਹਿਨੁਮਾਈ ਪ੍ਰਾਪਤ ਕਰਨ ਦੇ ਯੋਗ ਬਣ ਜਾਣਗੇ। ਹਾਲਾਂਕਿ ਕਿ ਯਿਸੂ ਨੇ ਮਨੁੱਖਾਂ ਦਰਮਿਆਨ ਬਹੁਤ ਕੰਮ ਕੀਤਾ, ਫਿਰ ਵੀ ਉਸ ਨੇ ਸਿਰਫ਼ ਸਮੁੱਚੀ ਮਨੁੱਖਜਾਤੀ ਦੇ ਛੁਟਕਾਰੇ ਦਾ ਕੰਮ ਪੂਰਾ ਕੀਤਾ ਅਤੇ ਮਨੁੱਖ ਦੀ ਪਾਪਬਲੀ ਬਣਿਆ; ਉਸ ਨੇ ਮਨੁੱਖ ਨੂੰ ਉਸ ਦੇ ਸਾਰੇ ਭ੍ਰਿਸ਼ਟ ਸੁਭਾਅ ਤੋਂ ਛੁਟਕਾਰਾ ਨਹੀਂ ਦਿਵਾਇਆ। ਮਨੁੱਖ ਨੂੰ ਸ਼ਤਾਨ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਬਚਾਉਣ ਲਈ ਯਿਸੂ ਨੂੰ ਨਾ ਸਿਰਫ਼ ਪਾਪਬਲੀ ਬਣਨ ਅਤੇ ਮਨੁੱਖ ਦੇ ਪਾਪ ਸਹਿਣ ਕਰਨ ਦੀ ਜ਼ਰੂਰਤ ਸੀ, ਸਗੋਂ ਮਨੁੱਖ ਨੂੰ ਸ਼ਤਾਨੀ ਤੌਰ ਤੇ ਭ੍ਰਿਸ਼ਟ ਕੀਤੇ ਗਏ ਉਸ ਦੇ ਸੁਭਾਅ ਤੋਂ ਪੂਰੀ ਤਰ੍ਹਾਂ ਛੁਟਕਾਰਾ ਦਿਵਾਉਣ ਲਈ ਹੋਰ ਵੀ ਵੱਡਾ ਕੰਮ ਕਰਨ ਦੀ ਲੋੜ ਸੀ। ਅਤੇ ਇਸ ਲਈ, ਹੁਣ ਜਦੋਂ ਕਿ ਮਨੁੱਖ ਨੂੰ ਉਸ ਦੇ ਪਾਪਾਂ ਲਈ ਮਾਫ਼ ਕਰ ਦਿੱਤਾ ਗਿਆ ਹੈ, ਪਰਮੇਸ਼ੁਰ ਮਨੁੱਖ ਨੂੰ ਨਵੇਂ ਯੁਗ ਵਿੱਚ ਲਿਜਾਣ ਲਈ ਦੇਹ ਵਿੱਚ ਪਰਤ ਆਇਆ ਹੈ, ਅਤੇ ਤਾੜਨਾ ਅਤੇ ਨਿਆਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਕੰਮ ਮਨੁੱਖ ਨੂੰ ਇੱਕ ਉਚੇਰੇ ਖੇਤਰ ਵਿੱਚ ਲੈ ਆਇਆ ਹੈ। ਉਹ ਸਭ ਜੋ ਉਸ ਦੀ ਪ੍ਰਧਾਨਤਾ ਦੇ ਅਧੀਨ ਆਉਣਗੇ, ਜ਼ਿਆਦਾ ਉੱਚੀ ਸੱਚਾਈ ਅਤੇ ਅਤੇ ਜ਼ਿਆਦਾ ਵੱਡੀ ਅਸੀਸ ਪ੍ਰਾਪਤ ਕਰਨਗੇ। ਉਹ ਅਸਲ ਵਿੱਚ ਚਾਨਣ ਵਿੱਚ ਰਹਿਣਗੇ, ਅਤੇ ਸੱਚਾਈ, ਰਾਹ ਅਤੇ ਜੀਵਨ ਪ੍ਰਾਪਤ ਕਰਨਗੇ।

ਜੇ ਲੋਕ ਕਿਰਪਾ ਦੇ ਯੁਗ ਵਿੱਚ ਅਟਕੇ ਰਹਿਣਗੇ, ਤਾਂ ਉਹ ਕਦੇ ਵੀ ਆਪਣੇ ਭ੍ਰਿਸ਼ਟ ਸੁਭਾਅ ਤੋਂ ਛੁਟਕਾਰਾ ਨਹੀਂ ਪਾਉਣਗੇ, ਪਰਮੇਸ਼ੁਰ ਦੇ ਮੁੱਲ ਸੁਭਾਅ ਨੂੰ ਜਾਣਨਾ ਤਾਂ ਦੂਰ ਦੀ ਗੱਲ ਰਹੀ। ਜੇ ਲੋਕ ਹਮੇਸ਼ਾ ਭਰਪੂਰ ਕਿਰਪਾ ਦਰਮਿਆਨ ਰਹਿੰਦੇ ਹਨ, ਪਰ ਉਨ੍ਹਾਂ ਕੋਲ ਜੀਵਨ ਦਾ ਉਹ ਰਾਹ ਨਹੀਂ ਹੈ ਜੋ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਜਾਣਨ ਜਾਂ ਉਸ ਨੂੰ ਸੰਤੁਸ਼ਟ ਕਰਨ ਦਾ ਮੌਕਾ ਦਿੰਦਾ ਹੈ, ਤਾਂ ਉਹ ਉਸ ਵਿੱਚ ਆਪਣੇ ਵਿਸ਼ਵਾਸ ਨਾਲ ਅਸਲ ਵਿੱਚ ਉਸ ਨੂੰ ਕਦੇ ਪ੍ਰਾਪਤ ਨਹੀਂ ਕਰਨਗੇ। ਇਸ ਕਿਸਮ ਦਾ ਵਿਸ਼ਵਾਸ ਅਸਲ ਵਿੱਚ ਤਰਸਯੋਗ ਹੈ। ਜਦੋਂ ਤੂੰ ਇਸ ਕਿਤਾਬ ਨੂੰ ਪੂਰਾ ਪੜ੍ਹ ਲਏਂਗਾ, ਜਦੋਂ ਤੂੰ ਰਾਜ ਦੇ ਯੁਗ ਵਿੱਚ ਦੇਹਧਾਰੀ ਪਰਮੇਸ਼ੁਰ ਦੇ ਕੰਮ ਦੇ ਹਰੇਕ ਕਦਮ ਦਾ ਅਨੁਭਵ ਕਰ ਲਏਂਗਾ, ਤਾਂ ਤੂੰ ਮਹਿਸੂਸ ਕਰੇਂਗਾ ਕਿ ਕਈ ਸਾਲਾਂ ਦੀਆਂ ਤੇਰੀਆਂ ਇੱਛਾਵਾਂ ਆਖਰਕਾਰ ਪੂਰੀਆਂ ਹੋ ਗਈਆਂ ਹਨ। ਤੂੰ ਮਹਿਸੂਸ ਕਰੇਂਗਾ ਕਿ ਸਿਰਫ਼ ਹੁਣ ਤੂੰ ਪਰਮੇਸ਼ੁਰ ਨੂੰ ਰੂ-ਬਰੂ ਦੇਖਿਆ ਹੈ; ਸਿਰਫ਼ ਹੁਣ ਤੂੰ ਉਸ ਦੇ ਮੁਖ ਨੂੰ ਨਿਹਾਰਿਆ ਹੈ, ਉਸ ਦੀਆਂ ਵਿਅਕਤੀਗਤ ਬਾਣੀਆਂ ਸੁਣੀਆਂ ਹਨ, ਉਸ ਦੇ ਕੰਮ ਦੀ ਬੁੱਧ ਦੀ ਸ਼ਲਾਘਾ ਕੀਤੀ ਹੈ, ਅਤੇ ਸੱਚਮੁੱਚ ਮਹਿਸੂਸ ਕੀਤਾ ਹੈ ਕਿ ਉਹ ਕਿੰਨਾ ਅਸਲੀ ਅਤੇ ਸਰਬਸ਼ਕਤੀਮਾਨ ਹੈ। ਤੂੰ ਮਹਿਸੂਸ ਕਰੇਂਗਾ ਕਿ ਤੂੰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਹਨ ਜੋ ਅਤੀਤ ਵਿੱਚ ਲੋਕਾਂ ਨੇ ਨਾ ਤਾਂ ਦੇਖੀਆਂ ਸਨ ਅਤੇ ਨਾ ਹੀ ਹਾਸਿਲ ਕੀਤੀਆਂ ਸਨ। ਇਸ ਸਮੇਂ, ਤੂੰ ਸਪਸ਼ਟ ਤੌਰ ਤੇ ਜਾਣ ਲਏਂਗਾ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਕੀ ਹੁੰਦਾ ਹੈ, ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਰੂਪ ਹੋਣਾ ਕੀ ਹੁੰਦਾ ਹੈ। ਬੇਸ਼ੱਕ, ਜੇ ਤੂੰ ਅਤੀਤ ਦੇ ਵਿਚਾਰਾਂ ਨਾਲ ਬੱਝਿਆ ਰਹੇਂਗਾ, ਅਤੇ ਪਰਮੇਸ਼ੁਰ ਦੇ ਦੂਜੇ ਦੇਹਧਾਰਣ ਦੇ ਤੱਥ ਨੂੰ ਰੱਦ ਕਰਦਾ ਰਹੇਂਗਾ ਜਾਂ ਉਸ ਤੋਂ ਇਨਕਾਰ ਕਰਦਾ ਰਹੇਂਗਾ, ਤਾਂ ਤੂੰ ਖਾਲੀ ਹੱਥ ਰਹਿ ਜਾਏਂਗਾ, ਕੁਝ ਪ੍ਰਾਪਤ ਨਹੀਂ ਕਰੇਂਗਾ, ਅਤੇ ਆਖਰਕਾਰ ਤੈਨੂੰ ਪਰਮੇਸ਼ੁਰ ਦਾ ਵਿਰੋਧ ਕਰਨ ਲਈ ਦੋਸ਼ੀ ਐਲਾਨਿਆ ਜਾਏਗਾ। ਉਹ ਜੋ ਸੱਚਾਈ ਦੀ ਪਾਲਣਾ ਕਰਨ ਅਤੇ ਪਰਮੇਸ਼ੁਰ ਦੇ ਕੰਮ ਦੇ ਅਧੀਨ ਹੋਣ ਦੇ ਯੋਗ ਹੁੰਦੇ ਹਨ, ਉਨ੍ਹਾਂ ਨੂੰ ਦੂਜੇ ਦੇਹਧਾਰੀ ਪਰਮੇਸ਼ੁਰ—ਸਰਬਸ਼ਕਤੀਮਾਨ ਦੇ ਨਾਂ ਤਹਿਤ ਲੈ ਲਿਆ ਜਾਏਗਾ। ਉਹ ਪਰਮੇਸ਼ੁਰ ਦੀ ਵਿਅਕਤੀਗਤ ਰਹਿਨੁਮਾਈ ਸਵੀਕਾਰ ਕਰਨ, ਹੋਰ ਜ਼ਿਆਦਾ ਅਤੇ ਉਚੇਰੀ ਸੱਚਾਈ ਪ੍ਰਾਪਤ ਕਰਨ ਦੇ ਨਾਲ ਨਾਲ ਅਸਲ ਜੀਵਨ ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ। ਉਹ ਉਸ ਦਰਸ਼ਣ ਨੂੰ ਦੇਖਣਗੇ ਜਿਸ ਨੂੰ ਅਤੀਤ ਦੇ ਲੋਕਾਂ ਦੁਆਰਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ: “ਅਤੇ ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭਵਿੰਆ ਅਤੇ ਜਾਂ ਭਵਿੰਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ; ਅਤੇ ਓਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤ੍ਰ ਦੀ ਨਿਆਈਂ ਕੋਈ ਵੇਖਿਆ ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੇ ਹੋਏ ਸੀ। ਉਹ ਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਨਿਆਈਂ ਚਿੱਟੇ, ਸਗੋਂ ਬਰਫ ਦੇ ਸਮਾਨ ਸਨ; ਅਤੇ ਉਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ; ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਸਨ, ਭਈ ਜਾਣੀਦਾ ਉਹ ਭੱਠੀ ਵਿੱਚ ਤਾਇਆ ਹੋਇਆ ਹੈ; ਅਤੇ ਉਹ ਦੀ ਅਵਾਜ਼ ਬਾਹਲੇ ਪਾਣੀਆਂ ਦੀ ਘੂਕ ਵਰਗੀ ਸੀ। ਉਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ; ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੁਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ: ਅਤੇ ਉਹ ਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ” (ਪਰਕਾਸ਼ ਦੀ ਪੋਥੀ 1:12-16)। ਇਹ ਦਰਸ਼ਣ ਪਰਮੇਸ਼ੁਰ ਦੇ ਸੰਪੂਰਣ ਸੁਭਾਅ ਦਾ ਪ੍ਰਗਟਾਵਾ ਹੈ, ਅਤੇ ਉਸ ਦੇ ਸੰਪੂਰਣ ਸੁਭਾਅ ਦਾ ਪ੍ਰਗਟਾਵਾ ਪਰਮੇਸ਼ੁਰ ਦੇ ਵਰਤਮਾਨ ਦੇਹਧਾਰਣ ਵਿੱਚ ਉਸ ਦੇ ਕੰਮ ਦਾ ਪ੍ਰਗਟਾਵਾ ਵੀ ਹੈ। ਤਾੜਨਾਵਾਂ ਅਤੇ ਨਿਆਂ ਦੀਆਂ ਬੁਛਾੜਾਂ ਵਿੱਚ, ਮਨੁੱਖ ਦਾ ਪੁੱਤਰ ਬਾਣੀਆਂ ਦੇ ਜ਼ਰੀਏ ਆਪਣਾ ਮੁੱਲ ਸੁਭਾਅ ਵਿਅਕਤ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਨੂੰ ਜੋ ਉਸ ਦੀ ਤਾੜਨਾ ਅਤੇ ਨਿਆਂ ਸਵੀਕਾਰ ਕਰਦੇ ਹਨ ਨੂੰ ਮਨੁੱਖ ਦੇ ਪੁੱਤਰ ਦਾ ਅਸਲ ਸਰੂਪ ਦੇਖਣ ਦੀ ਆਗਿਆ ਦਿੰਦਾ ਹੈ, ਜੋ ਕਿ ਯੂਹੰਨਾ ਦੁਆਰਾ ਦੇਖੇ ਗਏ ਮਨੁੱਖ ਦੇ ਪੁੱਤਰ ਦੇ ਸਰੂਪ ਦਾ ਈਮਾਨਦਾਰ ਚਿੱਤਰਨ ਹੈ। (ਬੇਸ਼ੱਕ, ਇਹ ਸਭ ਉਨ੍ਹਾਂ ਸਾਰਿਆਂ ਲਈ ਅਦ੍ਰਿਸ਼ ਹੋਏਗਾ ਜੋ ਰਾਜ ਦੇ ਯੁਗ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਸਵੀਕਾਰ ਨਹੀਂ ਕਰਦੇ।) ਪਰਮੇਸ਼ੁਰ ਦਾ ਅਸਲ ਸਰੂਪ ਮਨੁੱਖੀ ਭਾਸ਼ਾ ਦਾ ਇਸਤੇਮਾਲ ਕਰਕੇ ਪੂਰੀ ਤਰ੍ਹਾਂ ਵਿਅਕਤ ਨਹੀਂ ਕੀਤਾ ਜਾ ਸਕਦਾ, ਅਤੇ ਇਸ ਲਈ ਪਰਮੇਸ਼ੁਰ ਉਨ੍ਹਾਂ ਸਾਧਨਾਂ ਦਾ ਇਸਤੇਮਾਲ ਕਰਦਾ ਹੈ ਜਿਨ੍ਹਾਂ ਰਾਹੀਂ ਉਹ ਮਨੁੱਖ ਨੂੰ ਆਪਣਾ ਅਸਲ ਸਰੂਪ ਦਿਖਾਉਣ ਲਈ ਆਪਣੇ ਮੁੱਲ ਸੁਭਾਅ ਨੂੰ ਵਿਅਕਤ ਕਰਦਾ ਹੈ। ਕਹਿਣ ਦਾ ਭਾਵ ਹੈ ਕਿ ਉਹ ਸਾਰੇ ਜਿਨ੍ਹਾਂ ਨੇ ਮਨੁੱਖ ਦੇ ਪੁੱਤਰ ਦੇ ਮੁੱਲ ਸੁਭਾਅ ਦੀ ਸ਼ਲਾਘਾ ਕੀਤੀ ਹੈ ਉਨ੍ਹਾਂ ਨੇ ਮਨੁੱਖ ਦੇ ਪੁੱਤਰ ਦਾ ਅਸਲ ਸਰੂਪ ਦੇਖਿਆ ਹੈ, ਕਿਉਂਕਿ ਪਰਮੇਸ਼ੁਰ ਬਹੁਤ ਮਹਾਨ ਹੈ ਅਤੇ ਮਨੁੱਖ ਦੀ ਭਾਸ਼ਾ ਦੇ ਇਸਤੇਮਾਲ ਰਾਹੀਂ ਇਸ ਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਜਦੋਂ ਮਨੁੱਖ ਨੇ ਰਾਜ ਦੇ ਯੁਗ ਵਿੱਚ ਪਰਮੇਸ਼ੁਰ ਦੇ ਕੰਮ ਦੇ ਹਰੇਕ ਕਦਮ ਨੂੰ ਅਨੁਭਵ ਕਰ ਲਿਆ, ਤਾਂ ਉਹ ਯੂਹੰਨਾ ਦੇ ਵਚਨਾਂ ਦਾ ਅਸਲ ਅਰਥ ਜਾਣ ਲਏਗਾ ਜਦੋਂ ਉਹ ਸ਼ਮਾਦਾਨਾਂ ਦਰਮਿਆਨ ਮਨੁੱਖ ਦੇ ਪੁੱਤਰ ਬਾਰੇ ਬੋਲਿਆ ਸੀ: “ਉਹ ਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਨਿਆਈਂ ਚਿੱਟੇ, ਸਗੋਂ ਬਰਫ ਦੇ ਸਮਾਨ ਸਨ; ਅਤੇ ਉਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ; ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਸਨ, ਭਈ ਜਾਣੀਦਾ ਉਹ ਭੱਠੀ ਵਿੱਚ ਤਾਇਆ ਹੋਇਆ ਹੈ; ਅਤੇ ਉਹ ਦੀ ਅਵਾਜ਼ ਬਾਹਲੇ ਪਾਣੀਆਂ ਦੀ ਘੂਕ ਵਰਗੀ ਸੀ। ਉਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ; ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੁਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ: ਅਤੇ ਉਹ ਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ।” ਉਸ ਸਮੇਂ ਤੂੰ ਬਿਨਾਂ ਕਿਸੇ ਸ਼ੱਕ ਦੇ ਜਾਣ ਜਾਏਂਗਾ ਕਿ ਇਹ ਸਧਾਰਣ ਦੇਹ ਨਿਰਵਿਵਾਦ ਰੂਪ ਵਿੱਚ ਦੂਜਾ ਦੇਹਧਾਰੀ ਪਰਮੇਸ਼ੁਰ ਹੈ। ਇਸ ਤੋਂ ਇਲਾਵਾ, ਤੂੰ ਅਸਲ ਵਿੱਚ ਸਮਝ ਜਾਏਂਗਾ ਕਿ ਤੂੰ ਕਿੰਨਾ ਧੰਨ ਹੈਂ, ਅਤੇ ਤੂੰ ਆਪਣੇ ਆਪ ਨੂੰ ਸਭ ਤੋਂ ਖੁਸ਼ਨਸੀਬ ਮਹਿਸੂਸ ਕਰੇਂਗਾ। ਕੀ ਤੂੰ ਇਹ ਅਸੀਸ ਪ੍ਰਾਪਤ ਕਰਨ ਦਾ ਚਾਹਵਾਨ ਨਹੀਂ ਹੈਂ?

ਅਗਲਾ: ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 1

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ