ਅਧਿਆਇ 4

ਮੇਰੇ ਉਹ ਸਾਰੇ ਲੋਕ, ਜੋ ਮੇਰੇ ਅੱਗੇ ਸੇਵਾ ਕਰਦੇ ਹਨ, ਉਨ੍ਹਾਂ ਨੂੰ ਬੀਤੇ ਸਮੇਂ ਬਾਰੇ ਸੋਚਣਾ ਚਾਹੀਦਾ ਹੈ: ਕੀ ਮੇਰੇ ਲਈ ਤੁਹਾਡਾ ਪਿਆਰ ਅਪਵਿੱਤਰਤਾ ਨਾਲ ਦਾਗ਼ੀ ਸੀ? ਕੀ ਤੁਹਾਡੀ ਮੇਰੇ ਪ੍ਰਤੀ ਵਫ਼ਾਦਾਰੀ ਸ਼ੁੱਧ ਅਤੇ ਪੂਰੇ ਦਿਲੋਂ ਸੀ? ਕੀ ਮੇਰੇ ਬਾਰੇ ਤੁਹਾਡਾ ਗਿਆਨ ਸੱਚ ਸੀ? ਮੈਂ ਤੁਹਾਡੇ ਦਿਲਾਂ ਅੰਦਰ ਕਿੰਨੀ ਕੁ ਜਗ੍ਹਾ ਬਣਾਈ? ਕੀ ਮੈਂ ਤੁਹਾਡੇ ਦਿਲਾਂ ਨੂੰ ਪੂਰੀ ਤਰ੍ਹਾਂ ਭਰਿਆ? ਮੇਰੇ ਵਚਨਾਂ ਨੇ ਤੁਹਾਡੇ ਅੰਦਰ ਕਿੰਨਾ ਕੁ ਕੰਮ ਪੂਰਾ ਕੀਤਾ? ਮੈਨੂੰ ਮੂਰਖ ਨਾ ਜਾਣੋ! ਇਹ ਚੀਜ਼ਾਂ ਮੇਰੇ ਲਈ ਬਿਲਕੁਲ ਸਪਸ਼ਟ ਹਨ! ਅੱਜ, ਜਿਵੇਂ ਕਿ ਮੇਰੀ ਮੁਕਤੀ ਦੀ ਆਵਾਜ਼ ਉਚਾਰੀ ਜਾਂਦੀ ਹੈ, ਕੀ ਮੇਰੇ ਲਈ ਤੁਹਾਡੇ ਪਿਆਰ ਵਿੱਚ ਕੁਝ ਵਾਧਾ ਹੋਇਆ ਹੈ? ਕੀ ਮੇਰੇ ਲਈ ਤੁਹਾਡੀ ਥੋੜ੍ਹੀ ਜਿਹੀ ਵਫ਼ਾਦਾਰੀ ਸ਼ੁੱਧ ਹੋ ਗਈ ਹੈ? ਕੀ ਮੇਰੇ ਬਾਰੇ ਤੁਹਾਡਾ ਗਿਆਨ ਡੂੰਘਾ ਹੋਇਆ ਹੈ? ਕੀ ਅਤੀਤ ਵਿੱਚ ਕੀਤੀ ਗਈ ਪ੍ਰਸ਼ੰਸਾ ਨੇ ਅੱਜ ਤੁਹਾਡੇ ਗਿਆਨ ਦੀ ਇਕ ਠੋਸ ਨੀਂਹ ਰੱਖੀ ਹੈ? ਤੁਹਾਡਾ ਕਿੰਨਾ ਹਿੱਸਾ ਮੇਰੇ ਆਤਮਾ ਨੇ ਮੱਲਿਆ ਹੋਇਆ ਹੈ? ਮੇਰਾ ਸਰੂਪ ਤੁਹਾਡੇ ਅੰਦਰ ਕਿੰਨਾ ਕੁ ਵਸਿਆ ਹੈ? ਕੀ ਮੇਰੀ ਬਾਣੀ ਨੇ ਤੁਹਾਡੇ ਅੰਦਰਲੇ ਘਰ ਨੂੰ ਹਿਲਾਇਆ ਹੈ? ਕੀ ਤੁਸੀਂ ਸੱਚਮੁੱਚ ਮਹਿਸੂਸ ਕਰਦੇ ਹੋ ਕਿ ਤੁਹਾਡੇ ਕੋਲ ਆਪਣੀ ਸ਼ਰਮ ਲੁਕਾਉਣ ਲਈ ਕੋਈ ਥਾਂ ਨਹੀਂ? ਕੀ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਮੇਰੇ ਲੋਕ ਹੋਣ ਦੇ ਯੋਗ ਨਹੀਂ ਹੋ? ਜੇ ਤੁਸੀਂ ਉੱਪਰ ਦੱਸੇ ਪ੍ਰਸ਼ਨਾਂ ਤੋਂ ਬਿਲਕੁਲ ਅਣਜਾਣ ਹੋ, ਤਾਂ ਇਹ ਦਰਸਾਉਂਦਾ ਹੈ ਕਿ ਤੁਸੀਂ ਪਰਾਈ ਅੱਗ ਵਿੱਚ ਹੱਥ ਸੇਕ ਰਹੇ ਹੋ, ਕਿ ਤੁਸੀਂ ਸਿਰਫ਼ ਗਿਣਤੀ ਪੂਰੀ ਕਰਨ ਲਈ ਮੌਜੂਦ ਹੋ ਅਤੇ ਮੇਰੇ ਦੁਆਰਾ ਪਹਿਲਾਂ ਤੋਂ ਨਿਰਧਾਰਤ ਸਮੇਂ ’ਤੇ ਤੁਹਾਨੂੰ ਯਕੀਨਨ ਮਿਟਾ ਦਿੱਤਾ ਜਾਵੇਗਾ ਅਤੇ ਦੂਸਰੀ ਵਾਰ ਅਥਾਹ-ਕੁੰਡ ਵਿੱਚ ਸੁੱਟ ਦਿੱਤੇ ਜਾਓਗੇ। ਇਹ ਮੇਰੀ ਚਿਤਾਵਨੀ ਦੇ ਵਚਨ ਹਨ ਅਤੇ ਜਿਹੜਾ ਵੀ ਇਹਨਾਂ ਨੂੰ ਹਲਕੇ ਤੌਰ ਤੇ ਲਏਗਾ, ਉਸ ’ਤੇ ਮੇਰੇ ਨਿਆਂ ਦੀ ਮਾਰ ਪਏਗੀ, ਅਤੇ, ਨਿਰਧਾਰਤ ਸਮੇਂ ਤੇ, ਤਬਾਹੀ ਦਾ ਸਾਹਮਣਾ ਕਰੇਗਾ। ਕੀ ਇਹ ਅਜਿਹਾ ਨਹੀਂ ਹੈ? ਕੀ ਇਸ ਨੂੰ ਸਮਝਾਉਣ ਲਈ ਅਜੇ ਵੀ ਮੈਨੂੰ ਉਦਾਹਰਣਾਂ ਦੇਣ ਦੀ ਲੋੜ ਹੈ? ਕੀ ਤੁਹਾਨੂੰ ਉਦਾਹਰਣ ਦੇਣ ਲਈ ਮੈਨੂੰ ਸਾਫ਼ ਸ਼ਬਦਾਂ ਵਿੱਚ ਦੱਸਣਾ ਪਵੇਗਾ? ਸ੍ਰਿਸ਼ਟੀ ਰਚਨਾ ਵੇਲੇ ਤੋਂ ਲੈ ਕੇ ਅੱਜ ਤੱਕ, ਬਹੁਤ ਸਾਰੇ ਲੋਕਾਂ ਨੇ ਮੇਰੇ ਵਚਨਾਂ ਦੀ ਅਵੱਗਿਆ ਕੀਤੀ ਹੈ ਅਤੇ ਇਸ ਤਰ੍ਹਾਂ ਉਹ ਸਿਹਤਯਾਬੀ ਦੇ ਮੇਰੇ ਵਰਗ ਵਿੱਚੋਂ ਬਾਹਰ ਕੱਢ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਮਿਟਾ ਦਿੱਤਾ ਗਿਆ ਹੈ; ਆਖ਼ਰਕਾਰ ਉਨ੍ਹਾਂ ਦੇ ਸਰੀਰ ਨਸ਼ਟ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਆਤਮਾਵਾਂ ਪਤਾਲ ਵਿਚ ਸੁੱਟ ਦਿੱਤੀਆਂ ਜਾਂਦੀਆਂ ਹਨ, ਅਤੇ ਅੱਜ ਵੀ ਉਹ ਸਖ਼ਤ ਸਜ਼ਾ ਦੇ ਭਾਗੀ ਹਨ। ਬਹੁਤ ਸਾਰੇ ਲੋਕਾਂ ਨੇ ਮੇਰੇ ਵਚਨਾਂ ਦੀ ਪਾਲਣਾ ਕੀਤੀ ਹੈ ਪਰ ਉਹ ਮੇਰੇ ਗਿਆਨ ਅਤੇ ਪਰਕਾਸ਼ ਦੇ ਵਿਰੁੱਧ ਹੋ ਗਏ ਹਨ, ਅਤੇ ਇਸ ਲਈ ਮੇਰੇ ਵੱਲੋਂ ਉਹਨਾਂ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ ਹੈ, ਸ਼ਤਾਨ ਦੇ ਖੇਤਰ ਵਿੱਚ ਡਿੱਗ ਚੁੱਕੇ ਹਨ ਅਤੇ ਮੇਰਾ ਵਿਰੋਧ ਕਰਨ ਵਾਲਿਆਂ ਵਿੱਚੋਂ ਇੱਕ ਬਣ ਚੁੱਕੇ ਹਨ। (ਅੱਜ ਉਹ ਸਾਰੇ ਜੋ ਮੇਰਾ ਸਿੱਧਾ ਵਿਰੋਧ ਕਰਦੇ ਹਨ, ਉਹ ਸਿਰਫ਼ ਮੇਰੇ ਵਚਨਾਂ ਦੇ ਸਤਹੀਪਣ ਦੀ ਪਾਲਣਾ ਕਰਦੇ ਹਨ ਅਤੇ ਮੇਰੇ ਵਚਨਾਂ ਦੇ ਤੱਤ ਦੀ ਅਵੱਗਿਆ ਕਰਦੇ ਹਨ।) ਇੱਥੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਮੇਰੇ ਦੁਆਰਾ ਕੱਲ੍ਹ ਬੋਲੇ ਗਏ ਵਚਨਾਂ ਨੂੰ ਸਿਰਫ਼ ਸੁਣਿਆ ਹੈ, ਜਿਹੜੇ ਬੀਤੇ ਸਮੇਂ ਦੇ “ਕਬਾੜ” ਨੂੰ ਚਿੰਬੜੇ ਹੋਏ ਹਨ ਅਤੇ ਅਜੋਕੇ ਸਮੇਂ ਦੀ “ਉਪਜ” ਦਾ ਮੁੱਲ ਨਹੀਂ ਪਾਇਆ ਹੈ। ਇਹ ਲੋਕ ਨਾ ਸਿਰਫ਼ ਸ਼ਤਾਨ ਦੁਆਰਾ ਗ਼ੁਲਾਮ ਬਣਾਏ ਹੋਏ ਹਨ, ਬਲਕਿ ਸਦੀਪਕ ਪਾਪੀ ਬਣ ਗਏ ਹਨ ਅਤੇ ਮੇਰੇ ਦੁਸ਼ਮਣ ਬਣ ਗਏ ਹਨ, ਅਤੇ ਉਹ ਸਿੱਧੇ ਤੌਰ ਤੇ ਮੇਰਾ ਵਿਰੋਧ ਕਰਦੇ ਹਨ। ਅਜਿਹੇ ਲੋਕ ਮੇਰੇ ਕ੍ਰੋਧ ਦੇ ਸਿਖਰ ’ਤੇ ਮੇਰੇ ਨਿਆਂ ਦੇ ਪਾਤਰ ਹਨ, ਅਤੇ ਅੱਜ ਵੀ ਉਹ ਅੰਨ੍ਹੇ ਹਨ, ਅਜੇ ਵੀ ਅੰਧਕੂਪਾਂ ਅੰਦਰ ਹਨ। (ਜਿਸਦਾ ਮਤਲਬ ਇਹ ਹੈ ਕਿ ਅਜਿਹੇ ਲੋਕ ਸ਼ਤਾਨ ਦੁਆਰਾ ਨਿਯੰਤਰਤ ਸੜ੍ਹਾਂਦ ਮਾਰਦੀਆਂ ਸੁੰਨ ਹੋਈਆਂ ਲਾਸ਼ਾਂ ਹਨ; ਕਿਉਂਕਿ ਮੇਰੇ ਦੁਆਰਾ ਉਹਨਾਂ ਦੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਗਿਆ ਹੈ, ਇਸ ਲਈ ਮੈਂ ਕਹਿੰਦਾ ਹਾਂ ਕਿ ਉਹ ਅੰਨ੍ਹੇ ਹਨ।) ਤੁਹਾਡੇ ਹਵਾਲੇ ਲਈ ਇੱਕ ਉਦਾਹਰਣ ਦੇਣੀ ਚੰਗੀ ਰਹੇਗੀ ਤਾਂ ਜੋ ਤੁਸੀਂ ਇਸ ਤੋਂ ਸਿਖ ਸਕੋ:

ਪੌਲੁਸ ਦਾ ਜ਼ਿਕਰ ਆਉਂਦਿਆਂ ਹੀ, ਤੁਸੀਂ ਉਸ ਦੇ ਇਤਿਹਾਸ ਅਤੇ ਉਸ ਬਾਰੇ ਕੁਝ ਕਹਾਣੀਆਂ ਬਾਰੇ ਸੋਚੋਗੇ ਜੋ ਗ਼ਲਤ ਅਤੇ ਸੱਚਾਈ ਤੋਂ ਬਾਹਰ ਹਨ। ਛੋਟੀ ਉਮਰ ਤੋਂ ਹੀ ਉਸ ਨੂੰ ਉਸ ਦੇ ਮਾਪਿਆਂ ਦੁਆਰਾ ਸਿਖਾਇਆ ਗਿਆ ਸੀ ਅਤੇ ਉਸ ਨੇ ਮੇਰਾ ਜੀਵਨ ਪ੍ਰਾਪਤ ਕੀਤਾ, ਅਤੇ ਮੇਰੇ ਦੁਆਰਾ ਪਹਿਲਾਂ ਤੋਂ ਮਿੱਥੇ ਹੋਣ ਦੇ ਨਤੀਜੇ ਵਜੋਂ ਉਸ ਨੂੰ ਉਹ ਯੋਗਤਾ ਪ੍ਰਾਪਤ ਸੀ ਜਿਸ ਦੀ ਮੈਨੂੰ ਲੋੜ ਸੀ। 19 ਸਾਲਾਂ ਦੀ ਉਮਰ ਵਿੱਚ, ਉਸ ਨੇ ਜੀਵਨ ਬਾਰੇ ਵਿਭਿੰਨ ਕਿਤਾਬਾਂ ਪੜ੍ਹੀਆਂ; ਇਸ ਤਰ੍ਹਾਂ ਮੈਨੂੰ ਇਸ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਕਿ ਕਿਵੇਂ, ਉਸ ਦੀ ਕਾਬਲੀਅਤ ਸਦਕਾ ਅਤੇ ਮੇਰੇ ਗਿਆਨ ਅਤੇ ਪਰਕਾਸ਼ ਕਾਰਨ, ਉਹ ਨਾ ਸਿਰਫ਼ ਅਧਿਆਤਮਿਕ ਮਾਮਲਿਆਂ ਬਾਰੇ ਸੂਝ ਨਾਲ ਬੋਲ ਸਕਦਾ ਸੀ ਸਗੋਂ ਮੇਰੇ ਇਰਾਦਿਆਂ ਨੂੰ ਸਮਝਣ ਦੇ ਯੋਗ ਵੀ ਸੀ। ਬੇਸ਼ੱਕ, ਇਸ ਵਿੱਚੋਂ ਅੰਦਰੂਨੀ ਅਤੇ ਬਾਹਰੀ ਕਾਰਕਾਂ ਦੇ ਸੁਮੇਲ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਫਿਰ ਵੀ ਉਸਦੀ ਇਕ ਘਾਟ ਇਹ ਸੀ ਕਿ ਆਪਣੀ ਪ੍ਰਤਿਭਾ ਕਾਰਨ, ਉਹ ਅਕਸਰ ਗੱਪੀ ਅਤੇ ਸ਼ੇਖੀ ਮਾਰਨ ਵਾਲਾ ਹੋ ਜਾਂਦਾ ਸੀ। ਨਤੀਜੇ ਵਜੋਂ, ਉਸ ਦੀ ਅਵੱਗਿਆ ਕਾਰਨ, ਜਿਸਦਾ ਇਕ ਹਿੱਸਾ ਸਿੱਧੇ ਤੌਰ ’ਤੇ ਮਹਾਂ ਦੂਤ ਦੀ ਪ੍ਰਤਿਨਿਧਤਾ ਕਰਦਾ ਸੀ, ਜਦ ਮੈਂ ਪਹਿਲੀ ਵਾਰ ਸਰੀਰ ਧਾਰਨ ਕੀਤਾ, ਉਸ ਨੇ ਮੇਰਾ ਵਿਰੋਧ ਕਰਨ ਦੀ ਹਰ ਕੋਸ਼ਿਸ਼ ਕੀਤੀ। ਉਹ ਉਹਨਾਂ ਵਿੱਚੋਂ ਇਕ ਸੀ ਜੋ ਮੇਰੇ ਵਚਨਾਂ ਨੂੰ ਨਹੀਂ ਜਾਣਦੇ, ਅਤੇ ਉਸ ਦੇ ਦਿਲ ਵਿੱਚੋਂ ਮੇਰਾ ਸਥਾਨ ਪਹਿਲਾਂ ਹੀ ਅਲੋਪ ਹੋ ਚੁੱਕਾ ਸੀ। ਅਜਿਹੇ ਲੋਕ ਸਿੱਧੇ ਤੌਰ ’ਤੇ ਮੇਰੀ ਪਰਮੇਸ਼ੁਰਤਾਈ ਦਾ ਵਿਰੋਧ ਕਰਦੇ ਹਨ ਤੇ ਮੇਰੇ ਦੁਆਰਾ ਹੇਠਾਂ ਸੁੱਟ ਦਿੱਤੇ ਜਾਂਦੇ ਹਨ ਅਤੇ ਆਖ਼ਰ ਉਹ ਸਿਰਫ਼ ਝੁਕਦੇ ਹਨ ਅਤੇ ਆਪਣੇ ਪਾਪ ਕਬੂਲਦੇ ਹਨ। ਇਸ ਲਈ, ਮੇਰੇ ਦੁਆਰਾ ਉਸ ਦੀਆਂ ਮਜ਼ਬੂਤ ਯੋਗਤਾਵਾਂ ਦੀ ਵਰਤੋਂ ਕਰਨ ਤੋਂ ਬਾਅਦ—ਜਿਸ ਦਾ ਅਰਥ ਇਹ ਹੈ ਕਿ ਮੇਰੇ ਲਈ ਕੁਝ ਸਮਾਂ ਕੰਮ ਕਰਨ ਬਾਅਦ—ਉਹ ਇਕ ਵਾਰ ਫੇਰ ਆਪਣੇ ਪੁਰਾਣੇ ਤਰੀਕਿਆਂ ’ਤੇ ਆਣ ਢੁੱਕਿਆ, ਅਤੇ ਭਾਵੇਂ ਉਸ ਨੇ ਸਿੱਧੇ ਤੌਰ ’ਤੇ ਮੇਰੇ ਵਚਨਾਂ ਦੀ ਅਵੱਗਿਆ ਨਹੀਂ ਕੀਤੀ, ਉਸ ਨੇ ਮੇਰੇ ਅੰਦਰੂਨੀ ਮਾਰਗ ਦਰਸ਼ਨ ਅਤੇ ਗਿਆਨ ਦੀ ਅਵੱਗਿਆ ਕੀਤੀ, ਅਤੇ ਇਸ ਤਰਾਂ ਅਤੀਤ ਵਿੱਚ ਜੋ ਕੁਝ ਉਸ ਨੇ ਕੀਤਾ ਉਹ ਵਿਅਰਥ ਸੀ; ਦੂਸਰੇ ਸ਼ਬਦਾਂ ਵਿੱਚ, ਮਹਿਮਾ ਦੇ ਜਿਸ ਤਾਜ ਦੀ ਉਹ ਗੱਲ ਕਰਦਾ ਸੀ, ਉਹ ਖਾਲੀ ਸ਼ਬਦ ਹੋ ਨਿੱਬੜੇ, ਉਸ ਦੀ ਆਪਣੀ ਕਲਪਨਾ ਦੀ ਉਪਜ, ਕਿਉਂਕਿ ਅੱਜ ਵੀ ਉਹ ਮੇਰੇ ਬੰਧਨਾਂ ਦੀ ਕੈਦ ਵਿੱਚ ਮੇਰੇ ਨਿਆਂ ਦੇ ਅਧੀਨ ਹੈ।

ਉਪਰੋਕਤ ਉਦਾਹਰਣ ਤੋਂ ਇਹ ਵੇਖਿਆ ਜਾ ਸਕਦਾ ਹੈ ਕਿ ਜਿਹੜਾ ਵੀ ਵਿਅਕਤੀ ਮੇਰਾ ਵਿਰੋਧ ਕਰਦਾ ਹੈ (ਸਿਰਫ਼ ਮੇਰੇ ਸਰੀਰਕ ਵਜੂਦ ਦਾ ਹੀ ਨਹੀਂ ਸਗੋਂ ਇਸ ਤੋਂ ਵੀ ਵੱਧ ਮਹੱਤਵਪੂਰਣ ਮੇਰੇ ਵਚਨ ਅਤੇ ਮੇਰੇ ਆਤਮਾ—ਅਰਥਾਤ ਮੇਰੀ ਪਰਮੇਸ਼ੁਰਤਾਈ ਦਾ ਵਿਰੋਧ ਕਰਦੇ ਹੋਏ), ਉਹ ਆਪਣੇ ਸਰੀਰ ਵਿੱਚ ਮੇਰਾ ਨਿਆਂ ਪ੍ਰਾਪਤ ਕਰਦਾ ਹੈ। ਜਦੋਂ ਮੇਰਾ ਆਤਮਾ ਤੈਨੂੰ ਛੱਡਦਾ ਹੈ, ਤੂੰ ਧੜੰਮ ਕਰਕੇ ਹੇਠਾਂ, ਸਿੱਧੇ ਪਤਾਲ ਵਿੱਚ ਜਾ ਡਿੱਗਦਾ ਹੈਂ। ਹਾਲਾਂਕਿ ਤੇਰਾ ਸਰੀਰ ਧਰਤੀ ਉੱਪਰ ਹੈ, ਤੂੰ ਉਸ ਵਿਅਕਤੀ ਵਰਗਾ ਹੈਂ ਜਿਹੜਾ ਮਾਨਸਿਕ ਬੀਮਾਰੀ ਨਾਲ ਪੀੜਤ ਹੈ: ਤੂੰ ਆਪਣੀ ਸੂਝ-ਬੂਝ ਗੁਆ ਬੈਠਾ ਹੈਂ, ਅਤੇ ਤੁਰੰਤ ਹੀ ਮਹਿਸੂਸ ਕਰਦਾ ਹੈਂ ਜਿਵੇਂ ਤੂੰ ਕੋਈ ਲਾਸ਼ ਹੋਵੇਂ, ਜਿਵੇਂ ਕਿ ਤੂੰ ਮੈਨੂੰ ਬਗ਼ੈਰ ਕਿਸੇ ਦੇਰੀ ਦੇ ਤੇਰੇ ਸਰੀਰ ਨੂੰ ਖ਼ਤਮ ਕਰ ਦੇਣ ਦੀ ਮਿੰਨਤ ਕਰਦਾ ਹੋਵੇਂ। ਤੁਹਾਡੇ ’ਚੋਂ ਬਹੁਤ ਸਾਰੇ, ਜਿਨ੍ਹਾਂ ਕੋਲ ਆਤਮਾ ਹੈ, ਇਨ੍ਹਾਂ ਹਾਲਾਤ ਦੀ ਡੂੰਘੀ ਕਦਰ ਕਰਦੇ ਹਨ, ਅਤੇ ਮੈਨੂੰ ਹੋਰ ਵਿਸਤਾਰ ਵਿੱਚ ਜਾਣ ਦੀ ਲੋੜ ਨਹੀਂ। ਅਤੀਤ ਵਿੱਚ, ਜਦੋਂ ਮੈਂ ਅਸਲ ਮਨੁੱਖਤਾ ਵਿੱਚ ਕੰਮ ਕੀਤਾ, ਬਹੁਤ ਲੋਕ ਪਹਿਲਾਂ ਹੀ ਮੇਰੇ ਕ੍ਰੋਧ ਅਤੇ ਪ੍ਰਤਾਪ ਦੇ ਵਿਰੁੱਧ ਆਪਣੇ ਆਪ ਨੂੰ ਮਾਪ ਚੁੱਕੇ ਸਨ, ਅਤੇ ਮੇਰੀ ਬੁੱਧ ਅਤੇ ਸੁਭਾਅ ਬਾਰੇ ਥੋੜ੍ਹਾ ਜਿਹਾ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ। ਅੱਜ, ਮੈਂ ਸਿੱਧਾ ਪਰਮੇਸ਼ੁਰਤਾਈ ਨਾਲ ਬੋਲਦਾ ਅਤੇ ਕੰਮ ਕਰਦਾ ਹਾਂ, ਅਤੇ ਅਜੇ ਵੀ ਕੁਝ ਲੋਕ ਹਨ ਜੋ ਮੇਰੇ ਕ੍ਰੋਧ ਅਤੇ ਨਿਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਣਗੇ; ਇਸ ਤੋਂ ਇਲਾਵਾ ਨਿਆਂ ਦੇ ਯੁਗ ਦੇ ਦੂਜੇ ਹਿੱਸੇ ਦਾ ਮੁੱਖ ਕੰਮ ਹੈ ਮੇਰੇ ਸਾਰੇ ਲੋਕਾਂ ਨੂੰ ਸਿੱਧਾ ਸਰੀਰ ਵਿੱਚ ਕੀਤੇ ਮੇਰੇ ਕੰਮਾਂ ਤੋਂ ਜਾਣੂ ਕਰਾਉਣਾ, ਅਤੇ ਤੁਹਾਨੂੰ ਸਾਰਿਆਂ ਨੂੰ ਮੇਰਾ ਸੁਭਾਅ ਸਿੱਧੇ ਤੌਰ ’ਤੇ ਵਿਖਾਉਣਾ। ਫਿਰ ਵੀ ਕਿਉਂਕਿ ਮੈਂ ਸਰੀਰ ਵਿੱਚ ਹਾਂ, ਮੈਨੂੰ ਤੁਹਾਡੀਆਂ ਕਮਜ਼ੋਰੀਆਂ ਦਾ ਲਿਹਾਜ਼ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੀ ਆਤਮਾ, ਰੂਹ ਅਤੇ ਸਰੀਰ ਨੂੰ ਖਿਡੌਣੇ ਨਹੀਂ ਸਮਝਦੇ ਅਤੇ ਇਹਨਾਂ ਨੂੰ ਬਗ਼ੈਰ ਸੋਚੇ ਸਮਝੇ ਸ਼ਤਾਨ ਨੂੰ ਸਮਰਪਿਤ ਨਹੀਂ ਕਰਦੇ। ਤੁਹਾਡੇ ਕੋਲ ਜੋ ਕੁਝ ਹੈ ਉਸ ਨੂੰ ਸੰਜੋਅ ਕੇ ਰੱਖਣਾ ਬੇਹਤਰ ਹੈ ਅਤੇ ਇਸ ਨੂੰ ਇਕ ਖੇਡ ਵਜੋਂ ਨਾ ਜਾਣੋ, ਕਿਉਂਕਿ ਇਹ ਚੀਜ਼ਾਂ ਤੁਹਾਡੇ ਨਸੀਬ ਨਾਲ ਸੰਬੰਧਿਤ ਹਨ। ਕੀ ਤੁਸੀਂ ਸੱਚਮੁੱਚ ਮੇਰੇ ਵਚਨਾਂ ਦੇ ਸਹੀ ਅਰਥਾਂ ਨੂੰ ਸਮਝਣ ਦੇ ਯੋਗ ਹੋ? ਕੀ ਤੁਸੀਂ ਸੱਚਮੁੱਚ ਮੇਰੀਆਂ ਸੱਚੀਆਂ ਭਾਵਨਾਵਾਂ ਦਾ ਵਿਚਾਰ ਕਰਨ ਦੇ ਸਮਰੱਥ ਹੋ?

ਕੀ ਤੁਸੀਂ ਧਰਤੀ ਉੱਤੇ ਮੇਰੀਆਂ ਅਸੀਸਾਂ, ਜੋ ਸਵਰਗ ਵਿਚਲੀਆਂ ਅਸੀਸਾਂ ਦੇ ਬਰਾਬਰ ਹਨ, ਦਾ ਅਨੰਦ ਲੈਣ ਲਈ ਤਿਆਰ ਹੋ? ਕੀ ਤੁਸੀਂ ਮੈਨੂੰ ਸਮਝਣ, ਮੇਰੇ ਵਚਨਾਂ ਦਾ ਅਨੰਦ ਲੈਣ ਅਤੇ ਮੇਰੇ ਬਾਰੇ ਗਿਆਨ ਨੂੰ ਆਪਣੇ ਜੀਵਨ ਵਿੱਚ ਸਭ ਤੋਂ ਕੀਮਤੀ ਅਤੇ ਅਰਥਪੂਰਨ ਚੀਜ਼ਾਂ ਵਜੋਂ ਸਾਂਭ ਕੇ ਰੱਖਣ ਲਈ ਤਿਆਰ ਹੋ? ਕੀ ਤੁਸੀਂ ਆਪਣੀਆਂ ਖ਼ੁਦ ਦੀਆਂ ਸੰਭਾਵਨਾਵਾਂ ਬਾਰੇ ਸੋਚੇ ਬਗੈਰ, ਸੱਚਮੁੱਚ ਪੂਰੀ ਤਰ੍ਹਾਂ ਮੇਰੇ ਅਧੀਨ ਹੋਣ ਦੇ ਯੋਗ ਹੋ? ਕੀ ਤੁਸੀਂ ਸੱਚਮੁੱਚ ਹੀ ਮੇਰੇ ਦੁਆਰਾ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਨ ਦੇ ਯੋਗ ਹੋ ਅਤੇ ਭੇਡ ਵਾਂਗ, ਮੇਰੀ ਅਗਵਾਈ ਹੇਠ ਰਹਿਣ ਦੇ ਯੋਗ ਹੋ? ਕੀ ਤੁਹਾਡੇ ਵਿੱਚੋਂ ਕੋਈ ਅਜਿਹੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੈ? ਕੀ ਇਹ ਹੋ ਸਕਦਾ ਹੈ ਕਿ ਉਹ ਸਾਰੇ ਜੋ ਮੇਰੇ ਦੁਆਰਾ ਕਬੂਲ ਕੀਤੇ ਜਾਂਦੇ ਹਨ ਅਤੇ ਮੇਰੇ ਵਾਅਦੇ ਪ੍ਰਾਪਤ ਕਰਦੇ ਹਨ ਉਹ ਉਹ ਹਨ ਜੋ ਮੇਰੀਆਂ ਅਸੀਸਾਂ ਪ੍ਰਾਪਤ ਕਰਦੇ ਹਨ? ਕੀ ਤੁਹਾਨੂੰ ਇਹਨਾਂ ਵਚਨਾਂ ਤੋਂ ਕੁਝ ਸਮਝ ਆਇਆ ਹੈ? ਜੇ ਮੈਂ ਤੁਹਾਨੂੰ ਪਰਖਾਂ, ਤਾਂ ਕੀ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਮੇਰੇ ਰਹਿਮ ’ਤੇ ਛੱਡ ਸਕਦੇ ਹੋ, ਅਤੇ, ਇਨ੍ਹਾਂ ਪਰਤਾਵਿਆਂ ਦੇ ਵਿਚਕਾਰ, ਮੇਰੇ ਇਰਾਦਿਆਂ ਦੀ ਖੋਜ ਕਰ ਸਕਦੇ ਹੋ ਅਤੇ ਮੇਰੇ ਦਿਲ ਨੂੰ ਸਮਝ ਸਕਦੇ ਹੋ? ਮੈਂ ਤੁਹਾਡੇ ਤੋਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਬਹੁਤ ਸਾਰੇ ਦਿਲ ਟੁੰਬਵੇਂ ਸ਼ਬਦ ਬੋਲਣ ਦੇ ਯੋਗ ਹੋਵੋ, ਜਾਂ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਸੁਣਾਓ; ਸਗੋਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਮੇਰੇ ਲਈ ਚੰਗੀ ਗਵਾਹੀ ਦੇਣ ਦੇ ਯੋਗ ਹੋਵੋ, ਅਤੇ ਇਹ ਕਿ ਤੁਸੀਂ ਪੂਰੀ ਤਰ੍ਹਾਂ ਅਤੇ ਡੂੰਘਾਈ ਨਾਲ ਸੱਚਾਈ ਅੰਦਰ ਪ੍ਰਵੇਸ਼ ਕਰ ਸਕੋ। ਜੇ ਮੈਂ ਸਿੱਧਾ ਨਹੀਂ ਬੋਲਦਾ, ਤਾਂ ਕੀ ਤੁਸੀਂ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਨੂੰ ਤਿਆਗ ਸਕਦੇ ਸੀ ਅਤੇ ਆਪਣੇ ਆਪ ਨੂੰ ਮੇਰੇ ਦੁਆਰਾ ਵਰਤੇ ਜਾਣ ਦੀ ਆਗਿਆ ਦੇ ਸਕਦੇ ਸੀ? ਕੀ ਇਹ ਉਹ ਸੱਚ ਨਹੀਂ ਹੈ ਜਿਸ ਦੀ ਮੈਨੂੰ ਲੋੜ ਹੈ? ਮੇਰੇ ਵਚਨਾਂ ਦੇ ਅਰਥ ਸਮਝਣ ਦੇ ਯੋਗ ਕੌਣ ਹੈ? ਫਿਰ ਵੀ ਮੈਂ ਕਹਿੰਦਾ ਹਾਂ ਕਿ ਤੁਸੀਂ ਗਲਤਫ਼ਹਿਮੀਆਂ ਦੇ ਬੋਝ ਥੱਲੇ ਹੋਰ ਨਾ ਝੁਕੋ, ਕਿ ਤੁਸੀਂ ਆਪਣੇ ਪ੍ਰਵੇਸ਼ ਵਿੱਚ ਹੋਰ ਸਰਗਰਮ ਬਣੋ ਅਤੇ ਮੇਰੇ ਵਚਨਾਂ ਦੇ ਅਰਥ ਸਮਝੋ। ਇਹ ਤੁਹਾਨੂੰ ਮੇਰੇ ਵਚਨਾਂ ਨੂੰ ਗਲਤ ਸਮਝਣ ਤੋਂ, ਅਤੇ ਮੇਰੇ ਅਰਥਾਂ ਬਾਰੇ ਅਸਪਸ਼ਟ ਹੋਣ ਤੋਂ ਬਚਾਏਗਾ ਅਤੇ ਇਸ ਤਰ੍ਹਾਂ ਮੇਰੇ ਪ੍ਰਬੰਧਕੀ ਹੁਕਮਾਂ ਦਾ ਉਲੰਘਣ ਕਰਨ ਤੋਂ ਬਚਾਏਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਵਚਨਾਂ ਵਿਚਲੇ ਤੁਹਾਡੇ ਲਈ ਮੇਰੇ ਇਰਾਦਿਆਂ ਨੂੰ ਸਮਝੋਗੇ। ਆਪਣੀਆਂ ਖ਼ੁਦ ਦੀਆਂ ਸੰਭਾਵਨਾਵਾਂ ਬਾਰੇ ਹੋਰ ਨਾ ਸੋਚੋ, ਅਤੇ ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਮੇਰੇ ਸਾਹਮਣੇ ਹਰ ਚੀਜ਼ ਵਿੱਚ ਪਰਮੇਸ਼ੁਰ ਦੇ ਪ੍ਰਬੰਧਾਂ ਦੇ ਅਧੀਨ ਹੋਣ ਦਾ ਸੰਕਲਪ ਲਿਆ ਹੈ। ਮੇਰੇ ਪਰਿਵਾਰ ਵਿੱਚ ਸ਼ਾਮਲ ਸਭ ਨੂੰ ਜਿੰਨਾ ਸੰਭਵ ਹੋ ਸਕੇ ਕਰਨਾ ਚਾਹੀਦਾ ਹੈ; ਤੁਹਾਨੂੰ ਧਰਤੀ ਉੱਤੇ ਮੇਰੇ ਕੰਮ ਦੇ ਅੰਤਲੇ ਹਿੱਸੇ ਤਕ ਆਪਣਾ ਸਭ ਤੋਂ ਉੱਤਮ ਯੋਗਦਾਨ ਪਾਉਣਾ ਚਾਹੀਦਾ ਹੈ। ਕੀ ਤੁਸੀਂ ਅਜਿਹੀਆਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਣ ਲਈ ਸੱਚਮੁੱਚ ਤਿਆਰ ਹੋ?

23 ਫਰਵਰੀ, 1992

ਪਿਛਲਾ: ਅਧਿਆਇ 103

ਅਗਲਾ: ਅਧਿਆਇ 5

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ