ਵਚਨ ਦਾ ਦੇਹਧਾਰੀ ਹੋਣਾ

ਸਰਬਸ਼ਕਤੀਮਾਨ ਪਰਮੇਸ਼ੁਰ, ਅੰਤ ਦੇ ਦਿਨਾਂ ਦਾ ਮਸੀਹ, ਆਪਣੇ ਕੰਮ ਕਰਨ, ਅਤੇ ਅਜਿਹੀਆਂ ਸਾਰੀਆਂ ਸਚਾਈਆਂ ਨੂੰ ਵਿਅਕਤ ਕਰਨ ਲਈ ਪ੍ਰਗਟ ਹੋਇਆ ਹੈ ਜੋ ਮਨੁੱਖਜਾਤੀ ਨੂੰ ਸ਼ੁੱਧ ਕਰਦੀਆਂ ਅਤੇ ਬਚਾਉਂਦੀਆਂ ਹਨ, ਅਤੇ ਉਨ੍ਹਾਂ ਸਾਰੀਆਂ ਨੂੰ ਵਚਨ ਦਾ ਦੇਹਧਾਰੀ ਹੋਣਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸਨੇ ਬਾਈਬਲ ਵਿੱਚ ਲਿਖੀ ਇਸ ਗੱਲ ਨੂੰ ਪੂਰਾ ਕੀਤਾ ਹੈ “ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ” (ਯੂਹੰਨਾ 1:1)। ਜਿੱਥੇ ਤਕ ਵਚਨ ਦਾ ਦੇਹਧਾਰੀ ਹੋਣਾ, ਦੀ ਗੱਲ ਹੈ, ਸੰਸਾਰ ਦੀ ਸਿਰਜਣਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪਰਮੇਸ਼ੁਰ ਨੇ ਸਮੁੱਚੀ ਮਨੁੱਖਜਾਤੀ ਨੂੰ ਸੰਬੋਧਨ ਕੀਤਾ ਹੈ। ਇਹ ਬਾਣੀਆਂ ਮਨੁੱਖਜਾਤੀ ਦਰਮਿਆਨ ਪਰਮੇਸ਼ੁਰ ਦੁਆਰਾ ਵਿਅਕਤ ਕੀਤੇ ਗਏ ਪਹਿਲੇ ਪਾਠ ਨੂੰ ਸਿਰਜਦੀ ਹੈ ਜਿਸ ਵਿੱਚ ਉਹ ਲੋਕਾਂ ਨੂੰ ਉਜਾਗਰ ਕਰਦਾ ਹੈ, ਉਨ੍ਹਾਂ ਦੀ ਰਹਿਨੁਮਾਈ ਕਰਦਾ ਹੈ, ਉਨ੍ਹਾਂ ਦਾ ਨਿਆਂ ਕਰਦਾ ਹੈ, ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਦਾ ਹੈ ਅਤੇ ਇਸ ਲਈ, ਇਹ ਉਹ ਪਹਿਲੀਆਂ ਬਾਣੀਆਂ ਵੀ ਹਨ ਜਿਨ੍ਹਾਂ ਵਿੱਚ ਪਰਮੇਸ਼ੁਰ ਲੋਕਾਂ ਨੂੰ ਆਪਣੀਆਂ ਪੈੜਾਂ, ਉਹ ਸਥਾਨ ਜਿੱਥੇ ਉਹ ਰਹਿੰਦਾ ਹੈ, ਪਰਮੇਸ਼ੁਰ ਦੇ ਸੁਭਾਅ ਨੂੰ, ਪਰਮੇਸ਼ੁਰ ਕੋਲ ਜੋ ਹੈ ਅਤੇ ਜੋ ਉਹ ਹੈ, ਪਰਮੇਸ਼ੁਰ ਦੇ ਵਿਚਾਰਾਂ, ਅਤੇ ਮਨੁੱਖਜਾਤੀ ਲਈ ਉਸ ਦੀ ਚਿੰਤਾ ਤੋਂ ਜਾਣੂ ਹੋਣ ਦਿੰਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਉਹ ਪਹਿਲੀਆਂ ਬਾਣੀਆਂ ਹਨ ਜੋ ਪਰਮੇਸ਼ੁਰ ਨੇ ਸਿਰਜਣਾ ਤੋਂ ਬਾਅਦ ਤੀਸਰੇ ਸਵਰਗ ਤੋਂ ਮਨੁੱਖਜਾਤੀ ਲਈ ਬੋਲੀਆਂ ਹਨ, ਅਤੇ ਇਹ ਪਹਿਲੀ ਵਾਰ ਹੈ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਵਚਨਾਂ ਦਰਮਿਆਨ ਪ੍ਰਗਟ ਹੋਣ ਅਤੇ ਆਪਣੇ ਦਿਲ ਦੀ ਅਵਾਜ਼ ਵਿਅਕਤ ਕਰਨ ਲਈ ਆਪਣੀ ਮੂਲ ਪਛਾਣ ਦੀ ਵਰਤੋਂ ਕੀਤੀ ਹੈ।

ਮਸੀਹ ਦੀਆਂ ਬਾਣੀਆਂ

ਸਾਡੇ ਨਾਲ Messenger ’ਤੇ ਜੁੜੋ