ਨਿਆਂ ਪਰਮੇਸ਼ੁਰ ਦੇ ਘਰ ਤੋਂ ਸ਼ੁਰੂ ਹੁੰਦਾ ਹੈ

ਇਸ ਪੁਸਤਕ ਵਿਚਲੇ ਸੰਗ੍ਰਹਿ ਸਰਬਸ਼ਕਤੀਮਾਨ ਪਰਮੇਸ਼ੁਰ ਦੁਆਰਾ ਅੰਤ ਦੇ ਦਿਨਾਂ ਵਿੱਚ ਉਸ ਦੇ ਨਿਆਂ ਦੇ ਕੰਮ ਵਿੱਚ ਵਿਅਕਤ ਕੀਤੇ ਗਏ ਸਾਰੇ ਵਚਨ ਹਨ, ਜੋ ਵਚਨ ਦਾ ਦੇਹਧਾਰੀ ਹੋਣਾ ਵਿੱਚੋਂ ਲਏ ਗਏ ਹਨ। ਇਹ ਉਹ ਸਚਾਈਆਂ ਹਨ ਜਿਨ੍ਹਾਂ ਨੂੰ ਉਸ ਹਰੇਕ ਵਿਅਕਤੀ ਨੂੰ ਪ੍ਰਾਪਤ ਕਰਨ ਦੀ ਫ਼ੌਰੀ ਲੋੜ ਹੈ ਜੋ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਦੇ ਕੰਮ ਦੀ ਖੋਜ ਅਤੇ ਜਾਂਚ ਕਰਦਾ ਹੈ, ਅਤੇ ਜਿਨ੍ਹਾਂ ਨੂੰ ਉਨ੍ਹਾਂ ਸਾਰਿਆਂ ਨੂੰ ਸਮਰੱਥ ਬਣਾਉਣ ਲਈ ਚੁਣਿਆ ਗਿਆ ਹੈ ਜੋ ਪਰਮੇਸ਼ੁਰ ਦੇ ਪ੍ਰਗਟ ਹੋਣ ’ਤੇ ਛੇਤੀ ਤੋਂ ਛੇਤੀ ਉਸ ਦੀ ਅਵਾਜ਼ ਸੁਣਨ ਦੀ ਤਾਂਘ ਰੱਖਦੇ ਹਨ। ਇਸ ਵਿੱਚ ਪਰਮੇਸ਼ੁਰ ਦੇ ਪ੍ਰਗਟਾਵੇ ਉਹੀ ਹਨ ਜੋ ਪਵਿੱਤਰ ਆਤਮਾ ਦੁਆਰਾ ਕਲੀਸਿਆਵਾਂ ਨੂੰ ਕਹੇ ਗਏ ਹਨ ਜਿਵੇਂ ਕਿ ਪਰਕਾਸ਼ ਦੀ ਪੋਥੀ ਵਿੱਚ ਭਵਿੱਖਬਾਣੀ ਕੀਤੀ ਗਈ ਹੈ। ਪਰਮੇਸ਼ੁਰ ਦੇ ਇਹ ਵਰਤਮਾਨ ਵਚਨ ਉਸ ਦੇ ਪ੍ਰਗਟ ਹੋਣ ਅਤੇ ਕੰਮ ਲਈ ਬਿਹਤਰੀਨ ਗਵਾਹੀ ਹਨ, ਨਾਲ ਹੀ ਇਸ ਤੱਥ ਦੀ ਬਿਹਤਰੀਨ ਗਵਾਹੀ ਵੀ ਹਨ ਕਿ ਮਸੀਹ ਰਾਹ, ਸਚਾਈ ਅਤੇ ਜੀਵਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਰੇ ਜੋ ਪ੍ਰਭੂ ਦੇ ਆਉਣ ਦੀ ਉਡੀਕ ਕਰ ਰਹੇ ਹਨ, ਅਤੇ ਪਰਮੇਸ਼ੁਰ ਦੇ ਪ੍ਰਗਟ ਹੋਣ ਅਤੇ ਕੰਮ ਦੀ ਤਾਂਘ ਕਰ ਰਹੇ ਹਨ, ਇਸ ਪੁਸਤਕ ਨੂੰ ਪੜ੍ਹ ਸਕਣਗੇ।

ਮਸੀਹ ਦੀਆਂ ਬਾਣੀਆਂ

ਸਾਡੇ ਨਾਲ Messenger ’ਤੇ ਜੁੜੋ