ਭ੍ਰਿਸ਼ਟ ਮਨੁੱਖ ਪਰਮੇਸ਼ੁਰ ਨੂੰ ਦਰਸਾਉਣ ਵਿੱਚ ਅਸਮਰਥ ਹੈ
ਮਨੁੱਖ ਸਦਾ ਤੋਂ ਹਨੇਰੇ ਦੇ ਪ੍ਰਭਾਵ ਦੀ ਚਾਦਰ ਹੇਠਾਂ ਰਿਹਾ ਹੈ, ਸ਼ਤਾਨ ਦੇ ਪ੍ਰਭਾਵ ਦੇ ਬੰਧਨ ਵਿੱਚ ਬੰਨ੍ਹਿਆ, ਬਚ ਨਿੱਕਲਣ ਵਿੱਚ ਅਸਮਰਥ, ਅਤੇ ਸ਼ਤਾਨ ਵੱਲੋਂ ਕੀਤੇ ਗਏ ਫੇਰਬਦਲ ਕਰਕੇ ਉਸ ਦਾ ਸੁਭਾਅ ਲਗਾਤਾਰ ਭ੍ਰਿਸ਼ਟ ਹੁੰਦਾ ਜਾਂਦਾ ਹੈ। ਇਹ ਆਖਿਆ ਜਾ ਸਕਦਾ ਹੈ ਕਿ ਮਨੁੱਖ ਸਦਾ ਤੋਂ ਹੀ ਆਪਣੇ ਸ਼ਤਾਨੀ ਸੁਭਾਅ ਵਿਚ ਜੀਉਂਦਾ ਆਇਆ ਹੈ ਅਤੇ ਪਰਮੇਸ਼ੁਰ ਨਾਲ ਸੱਚਾ ਪਿਆਰ ਕਰਨ ਵਿੱਚ ਅਸਮਰਥ ਹੈ। ਇਸ ਤਰ੍ਹਾਂ ਹੋਣ ਕਰਕੇ, ਜੇਕਰ ਮਨੁੱਖ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਆਤਮ-ਧਾਰਮਿਕਤਾ, ਆਤਮ-ਮਹੱਤਤਾ, ਹੰਕਾਰ, ਘਮੰਡ, ਅਤੇ ਇਸ ਜਿਹੀਆਂ ਹੋਰ ਸਭ ਗੱਲਾਂ ਜੋ ਸ਼ਤਾਨ ਦੇ ਸੁਭਾਅ ਵਾਲੀਆਂ ਹਨ, ਨੂੰ ਲਾਹ ਸੁੱਟਣਾ ਜ਼ਰੂਰੀ ਹੈ। ਜੇਕਰ ਨਹੀਂ ਤਾਂ, ਉਸ ਦਾ ਪਿਆਰ ਇੱਕ ਅਸ਼ੁੱਧ ਪਿਆਰ, ਇੱਕ ਸ਼ਤਾਨੀ ਪਿਆਰ, ਅਤੇ ਉਹ ਪਿਆਰ ਹੈ ਜਿਹੜਾ ਕਦੇ ਵੀ ਪਰਮੇਸ਼ਰ ਨੂੰ ਪ੍ਰਵਾਨ ਨਹੀਂ ਹੋ ਸਕਦਾ। ਸਿੱਧਾ ਪਵਿੱਤਰ ਆਤਮਾ ਵੱਲੋਂ ਸੰਪੂਰਣ ਕੀਤੇ ਬਿਨਾਂ, ਸਾਹਮਣਾ ਕੀਤੇ ਬਿਨਾਂ, ਤੋੜੇ ਬਿਨਾਂ, ਛਾਂਗੇ ਬਿਨਾਂ, ਅਨੁਸ਼ਾਸਿਤ ਕੀਤੇ ਬਿਨਾਂ, ਤਾੜੇ ਬਿਨਾਂ ਅਤੇ ਸ਼ੁੱਧ ਕੀਤੇ ਬਿਨਾਂ ਕੋਈ ਵੀ ਪਰਮੇਸ਼ਰ ਨੂੰ ਸੱਚਾ ਪਿਆਰ ਕਰਨ ਦੇ ਯੋਗ ਨਹੀਂ ਹੈ। ਜੇਕਰ ਤੁਸੀਂ ਕਹੋ ਕਿ ਤੁਹਾਡੇ ਸੁਭਾਅ ਦਾ ਇੱਕ ਹਿੱਸਾ ਪਰਮੇਸ਼ੁਰ ਨੂੰ ਦਰਸਾਉਂਦਾ ਹੈ ਅਤੇ ਇਸ ਲਈ ਤੁਸੀਂ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਨ ਵਿੱਚ ਸਮਰੱਥ ਹੋ, ਤਦ ਤੁਸੀਂ ਉਹ ਵਿਅਕਤੀ ਹੋ ਜਿਸ ਦੀਆਂ ਗੱਲਾਂ ਵਿੱਚ ਘਮੰਡ ਹੈ, ਅਤੇ ਤੁਸੀਂ ਬੇਤੁਕੀ ਗੱਲ ਕਰ ਰਹੇ ਹੋ। ਅਜਿਹੇ ਲੋਕ ਪਰਧਾਨ ਦੂਤ ਹਨ! ਮਨੁੱਖ ਦਾ ਜਮਾਂਦਰੂ ਸੁਭਾਅ ਸਿੱਧਾ-ਸਿੱਧਾ ਪਰਮੇਸ਼ਰ ਨੂੰ ਦਰਸਾਉਣ ਵਿੱਚ ਅਸਮਰਥ ਹੈ; ਉਸ ਨੂੰ ਪਰਮੇਸ਼ੁਰ ਦੀ ਸਿੱਧਤਾ ਰਾਹੀਂ ਆਪਣੇ ਜਮਾਂਦਰੂ ਸੁਭਾਅ ਨੂੰ ਲਾਹ ਸੁੱਟਣਾ ਜ਼ਰੂਰੀ ਹੈ ਅਤੇ ਸਿਰਫ ਤਦ ਹੀ–ਸਿਰਫ ਪਰਮੇਸ਼ੁਰ ਦੀ ਇੱਛਾ ਦੀ ਪਰਵਾਹ ਕਰਨ ਦੁਆਰਾ, ਪਰਮੇਸ਼ੁਰ ਦੇ ਇਰਾਦਿਆਂ ਨੂੰ ਪੂਰਾ ਕਰਨ ਦੁਆਰਾ, ਅਤੇ ਨਾਲ ਹੀ ਪਵਿੱਤਰ ਆਤਮਾ ਦੇ ਕੰਮ ਵਿੱਚੋਂ ਦੀ ਗੁਜ਼ਰਦੇ ਹੋਏ-ਤਦ ਜਿਹੜਾ ਜੀਵਨ ਉਹ ਜੀਉਂਦਾ ਹੈ ਉਹ ਪਰਮੇਸ਼ਰ ਨੂੰ ਪਰਵਾਨ ਹੋ ਸਕਦਾ ਹੈ। ਕੋਈ ਵੀ ਜਿਹੜਾ ਸਰੀਰ ਵਿੱਚ ਜੀਵਨ ਬਿਤਾਉਂਦਾ ਹੈ ਤਦ ਤੱਕ ਸਿੱਧਾ-ਸਿੱਧਾ ਪਰਮੇਸ਼ੁਰ ਨੂੰ ਨਹੀਂ ਦਰਸਾ ਸਕਦਾ, ਜਦ ਤੱਕ ਉਹ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤਾ ਜਾਣ ਵਾਲਾ ਮਨੁੱਖ ਨਹੀਂ ਬਣਦਾ। ਫਿਰ ਵੀ, ਅਜਿਹੇ ਮਨੁੱਖ ਬਾਰੇ ਵੀ, ਇਹ ਨਹੀਂ ਆਖਿਆ ਜਾ ਸਕਦਾ ਕਿ ਉਸ ਦਾ ਸੁਭਾਅ ਅਤੇ ਜਿਸ ਤਰ੍ਹਾਂ ਦਾ ਜੀਵਨ ਉਹ ਬਿਤਾਉਂਦਾ ਹੈ ਉਹ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਦਰਸਾਉਂਦਾ ਹੈ; ਸਿਰਫ ਇਹ ਆਖਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦਾ ਜੀਵਨ ਉਹ ਜੀਉਂਦਾ ਹੈ ਉਹ ਪਵਿੱਤਰ ਆਤਮਾ ਦੁਆਰਾ ਨਿਰਦੇਸ਼ਿਤ ਹੈ। ਅਜਿਹੇ ਮਨੁੱਖ ਦਾ ਸੁਭਾਅ ਪਰਮੇਸ਼ੁਰ ਨੂੰ ਨਹੀਂ ਦਰਸਾ ਸਕਦਾ।
ਭਾਵੇਂ ਕਿ ਮਨੁੱਖ ਦਾ ਸੁਭਾਅ ਪਰਮੇਸ਼ੁਰ ਦੁਆਰਾ ਠਹਿਰਾਇਆ ਜਾਂਦਾ ਹੈ-ਇਸ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਇੱਕ ਹਾਂ-ਪੱਖੀ ਗੱਲ ਗਿਣਿਆ ਜਾ ਸਕਦਾ ਹੈ-ਇਸ ਵਿੱਚ ਸ਼ਤਾਨ ਨੇ ਫੇਰਬਦਲ ਕੀਤਾ ਹੈ, ਅਤੇ ਇਸ ਲਈ ਮਨੁੱਖ ਦਾ ਪੂਰਾ ਸੁਭਾਅ ਹੀ ਸ਼ਤਾਨ ਦਾ ਸੁਭਾਅ ਹੈ। ਕੁਝ ਲੋਕ ਇਹ ਆਖਦੇ ਹਨ ਕਿ ਪਰਮੇਸ਼ੁਰ ਦਾ ਸੁਭਾਅ ਇਹ ਹੈ ਕਿ ਉਹ ਸਭ ਕੁਝ ਸਿੱਧਾ-ਸਿੱਧਾ ਕਰਦਾ ਹੈ, ਅਤੇ ਇਹ ਕਿ ਇਹ ਚੀਜ਼ ਉਨ੍ਹਾਂ ਵਿੱਚ ਵੀ ਵਿਖਾਈ ਦਿੰਦੀ ਹੈ, ਅਤੇ ਇਹ ਕਿ ਉਨ੍ਹਾਂ ਦਾ ਚਰਿੱਤਰ ਵੀ ਇਸੇ ਤਰ੍ਹਾਂ ਦਾ ਹੈ, ਅਤੇ ਇਸ ਕਰਕੇ ਉਹ ਆਖਦੇ ਹਨ ਕਿ ਉਨ੍ਹਾਂ ਦਾ ਸੁਭਾਅ ਪਰਮੇਸ਼ੁਰ ਨੂੰ ਨੂੰ ਦਰਸਾਉਂਦਾ ਹੈ। ਇਹ ਕਿਹੋ ਜਿਹੇ ਲੋਕ ਹਨ? ਕੀ ਭ੍ਰਿਸ਼ਟ ਸ਼ਤਾਨੀ ਸੁਭਾਅ ਪਰਮੇਸ਼ੁਰ ਨੂੰ ਦਰਸਾਉਣ ਦੇ ਯੋਗ ਹੈ? ਜਿਹੜਾ ਵੀ ਇਹ ਘੋਸ਼ਣਾ ਕਰਦਾ ਹੈ ਕਿ ਉਸ ਦਾ ਸੁਭਾਅ ਪਰਮੇਸ਼ੁਰ ਨੂੰ ਦਰਸਾਉਂਦਾ ਹੈ ਉਹ ਪਰਮੇਸ਼ੁਰ ਦੀ ਨਿੰਦਾ ਕਰਦਾ ਹੈ ਅਤੇ ਪਵਿੱਤਰ ਆਤਮਾ ਦਾ ਅਪਮਾਨ ਕਰਦਾ ਹੈ! ਜਿਸ ਢੰਗ ਨਾਲ ਪਵਿੱਤਰ ਆਤਮਾ ਕੰਮ ਕਰਦਾ ਹੈ ਉਹ ਇਹ ਵਿਖਾਉਂਦਾ ਹੈ ਕਿ ਧਰਤੀ ਉੱਤੇ ਪਰਮੇਸ਼ੁਰ ਦਾ ਕੰਮ ਸਿਰਫ਼ ਜਿੱਤ ਦਾ ਕੰਮ ਹੈ। ਅਜਿਹਾ ਹੁੰਦੇ ਹੋਏ, ਮਨੁੱਖ ਦੇ ਬਹੁਤ ਸਾਰੇ ਸ਼ਤਾਨੀ ਸੁਭਾਅ ਅਜੇ ਸ਼ੁੱਧ ਕੀਤੇ ਜਾਣੇ ਹਨ, ਜਿਸ ਤਰ੍ਹਾਂ ਦਾ ਜੀਵਨ ਉਹ ਜੀਉਂਦਾ ਹੈ ਉਹ ਅਜੇ ਵੀ ਸ਼ਤਾਨ ਦਾ ਸਰੂਪ ਹੈ, ਇਸੇ ਨੂੰ ਹੀ ਮਨੁੱਖ ਚੰਗਾ ਗਿਣਦਾ ਹੈ, ਅਤੇ ਇਹ ਮਨੁੱਖ ਦੇ ਸਰੀਰ ਦੇ ਕੰਮਾਂ ਨੂੰ ਦਰਸਾਉਂਦਾ ਹੈ; ਹੋਰ ਸਿੱਧੇ ਸ਼ਬਦਾਂ ਵਿੱਚ, ਇਹ ਸ਼ਤਾਨ ਨੂੰ ਦਰਸਾਉਂਦਾ ਹੈ, ਅਤੇ ਯਕੀਨਨ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦਰਸਾ ਸਕਦਾ। ਜੇਕਰ ਕੋਈ ਪਰਮੇਸ਼ੁਰ ਨੂੰ ਇਸ ਹੱਦ ਤੱਕ ਵੀ ਪਿਆਰ ਕਰਦਾ ਹੈ ਕਿ ਉਹ ਧਰਤੀ ਉੱਤੇ ਸਵਰਗ ਦੇ ਜੀਵਨ ਦਾ ਅਨੰਦ ਲੈ ਪਾ ਰਿਹਾ ਹੈ, ਇਸ ਤਰ੍ਹਾਂ ਦੀ ਗੱਲ ਕਹਿ ਪਾ ਰਿਹਾ ਹੈ ਕਿ: “ਹੇ ਪਰਮੇਸ਼ੁਰ! ਮੈਂ ਤੈਨੂੰ ਜਿੰਨਾ ਵੀ ਪਿਆਰ ਕਰਾਂ ਉਹ ਘੱਟ ਹੈ,” ਅਤੇ ਉਸ ਨੇ ਸਭ ਤੋਂ ਉੱਚੀਆਂ ਉਚਾਈਆਂ ਨੂੰ ਛੂਹ ਲਿਆ ਹੋਵੇ, ਫਿਰ ਵੀ ਇਹ ਨਹੀਂ ਆਖਿਆ ਜਾ ਸਕਦਾ ਕਿ ਉਨ੍ਹਾਂ ਵਿੱਚ ਪਰਮੇਸ਼ਰ ਦੀ ਸ਼ਖਸੀਅਤ ਵਿਖਾਈ ਦਿੰਦੀ ਹੈ ਜਾਂ ਉਹ ਪਰਮੇਸ਼ੁਰ ਨੂੰ ਦਰਸਾਉਂਦੇ ਹਨ, ਕਿਉਂ ਜੋ ਮਨੁੱਖ ਦਾ ਮੂਲ-ਤੱਤ ਪਰਮੇਸ਼ੁਰ ਵਰਗਾ ਹੈ ਹੀ ਨਹੀਂ, ਅਤੇ ਮਨੁੱਖ ਆਪਣੇ ਰਾਹੀਂ ਪਰਮੇਸ਼ੁਰ ਦੀ ਸ਼ਖਸੀਅਤ ਨੂੰ ਨਹੀਂ ਜੀ ਸਕਦਾ, ਪਰਮੇਸ਼ੁਰ ਬਣਨਾ ਤਾਂ ਬੜੀ ਦੂਰ ਦੀ ਗੱਲ ਹੈ। ਪਵਿੱਤਰ ਆਤਮਾ ਨੇ ਮਨੁੱਖ ਨੂੰ ਜਿਸ ਤਰ੍ਹਾਂ ਦਾ ਜੀਵਨ ਜੀਉਣ ਲਈ ਨਿਰਦੇਸ਼ਿਤ ਕੀਤਾ ਹੈ ਉਹ ਕੇਵਲ ਉਸੇ ਦੇ ਅਨੁਸਾਰ ਹੈ ਜੋ ਪਰਮੇਸ਼ੁਰ ਮਨੁੱਖ ਤੋਂ ਚਾਹੁੰਦਾ ਹੈl
ਸ਼ਤਾਨ ਦੇ ਸਾਰੇ ਕੰਮ ਅਤੇ ਕਾਰਜ ਮਨੁੱਖ ਵਿੱਚ ਪਰਗਟ ਹੁੰਦੇ ਹਨ। ਅੱਜ, ਮਨੁੱਖ ਦੇ ਸਾਰੇ ਕੰਮ ਅਤੇ ਕਾਰਜ ਸ਼ਤਾਨ ਦਾ ਪ੍ਰਗਟਾਵਾ ਹਨ ਅਤੇ ਇਸ ਲਈ ਇਹ ਪਰਮੇਸ਼ੁਰ ਨੂੰ ਨਹੀਂ ਦਰਸਾ ਸਕਦੇ। ਮਨੁੱਖ ਸ਼ਤਾਨ ਦਾ ਸਾਕਾਰ ਰੂਪ ਹੈ, ਅਤੇ ਮਨੁੱਖ ਦਾ ਸੁਭਾਅ ਪਰਮੇਸ਼ੁਰ ਦੇ ਸੁਭਾਅ ਨੂੰ ਪਰਗਟ ਕਰਨ ਵਿੱਚ ਅਸਮਰਥ ਹੈ। ਕੁਝ ਲੋਕ ਚੰਗੇ ਚਰਿੱਤਰ ਦੇ ਹੁੰਦੇ ਹਨ; ਪਰਮੇਸ਼ੁਰ ਅਜਿਹੇ ਲੋਕਾਂ ਦੇ ਚਰਿੱਤਰ ਰਾਹੀਂ ਕੁਝ ਕੰਮ ਕਰ ਸਕਦਾ ਹੈ, ਅਤੇ ਜਿਹੜਾ ਕੰਮ ਉਹ ਕਰਦੇ ਹਨ ਉਹ ਪਵਿੱਤਰ ਆਤਮਾ ਦੁਆਰਾ ਨਿਰਦੇਸ਼ਿਤ ਹੁੰਦਾ ਹੈ। ਫਿਰ ਵੀ ਉਨ੍ਹਾਂ ਦਾ ਸੁਭਾਅ ਪਰਮੇਸ਼ੁਰ ਨੂੰ ਦਰਸਾਉਣ ਵਿੱਚ ਅਸਮਰਥ ਹੈ। ਜਿਹੜਾ ਕੰਮ ਪਰਮੇਸ਼ੁਰ ਉਨ੍ਹਾਂ ਵਿੱਚ ਕਰਦਾ ਹੈ ਉਹ ਪਹਿਲਾਂ ਹੀ ਜੋ ਉਨ੍ਹਾਂ ਦੇ ਅੰਦਰ ਹੈ ਉਸੇ ਨੂੰ ਇਸਤੇਮਾਲ ਕਰਨ ਅਤੇ ਉਸੇ ਦਾ ਵਿਸਥਾਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਭਾਵੇਂ ਬੀਤੇ ਯੁਗਾਂ ਦੇ ਨਬੀ ਹੋਣ ਜਾਂ ਅਜਿਹੇ ਲੋਕ ਹੋਣ ਜਿਹੜੇ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਗਏ ਸਨ, ਕੋਈ ਵੀ ਉਸ ਨੂੰ ਸਿੱਧਾ ਨਹੀਂ ਦਰਸਾ ਸਕਦਾ। ਲੋਕ ਸਿਰਫ ਹਾਲਾਤਾਂ ਦੇ ਦਬਾਅ ਹੇਠ ਹੀ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਅਤੇ ਕੋਈ ਵੀ ਆਪਣੀ ਮਰਜ਼ੀ ਨਾਲ ਸਹਿਯੋਗ ਕਰਨ ਦਾ ਜਤਨ ਨਹੀਂ ਕਰਦਾ ਹੈ। ਹਾਂ-ਪੱਖੀ ਗੱਲਾਂ ਕੀ ਹਨ? ਸਭ ਜੋ ਸਿੱਧਾ ਪਰਮੇਸ਼ੁਰ ਤੋਂ ਆਉਂਦਾ ਉਹ ਸਕਾਰਾਤਮਕ ਹੈ; ਪਰ ਕਿਉਂਕਿ ਮਨੁੱਖ ਦੇ ਸੁਭਾਅ ਵਿੱਚ ਸ਼ਤਾਨ ਵੱਲੋਂ ਫੇਰਬਦਲ ਕੀਤਾ ਗਿਆ ਹੈ, ਇਸ ਲਈ ਉਹ ਪਰਮੇਸ਼ੁਰ ਨੂੰ ਨਹੀਂ ਦਰਸਾ ਸਕਦਾ। ਸਿਰਫ ਦੇਹਧਾਰੀ ਹੋਏ ਪਰਮੇਸ਼ੁਰ ਦਾ ਪਿਆਰ, ਉਸ ਦੀ ਦੁੱਖ ਝੱਲਣ ਦੀ ਇੱਛਾ, ਧਾਰਮਿਕਤਾ, ਅਧੀਨਤਾ, ਹਲੀਮੀ ਅਤੇ ਉਸ ਦੀ ਗੁਪਤਤਾ ਹੀ ਸਿੱਧਾ ਪਰਮੇਸ਼ੁਰ ਨੂੰ ਦਰਸਾਉਂਦੀ ਹੈ। ਇਹ ਇਸ ਕਰਕੇ ਹੈ ਕਿਉਂਕਿ ਜਦੋਂ ਉਹ ਆਇਆ, ਉਹ ਪਾਪੀ ਸੁਭਾਅ ਤੋਂ ਬਿਨਾਂ ਆਇਆ ਅਤੇ ਸ਼ਤਾਨ ਦੀ ਪ੍ਰਕਿਰਿਆ ਵਿੱਚੋਂ ਲੰਘੇ ਬਿਨਾਂ, ਸਿੱਧਾ ਪਰਮੇਸ਼ੁਰ ਤੋਂ ਆਇਆ। ਯਿਸੂ ਸਿਰਫ ਪਾਪੀ ਸਰੀਰ ਦੀ ਸਮਾਨਤਾ ਵਿੱਚ ਹੋ ਕੇ ਆਇਆ, ਉਹ ਪਾਪ ਨੂੰ ਨਹੀਂ ਦਰਸਾਉਂਦਾ; ਇਸ ਲਈ, ਸਲੀਬ ਰਾਹੀਂ ਉਸ ਦੇ ਕੰਮ ਨੂੰ ਪੂਰਾ ਕੀਤੇ ਜਾਣ ਦੇ ਸਮੇਂ ਤੱਕ (ਜਿਸ ਵਿੱਚ ਉਸ ਦੇ ਸਲੀਬ ਚੜ੍ਹਾਏ ਜਾਣ ਦਾ ਪਲ ਵੀ ਸ਼ਾਮਲ ਹੈ) ਉਸ ਦੇ ਕੰਮ, ਕਾਰਜ, ਅਤੇ ਗੱਲਾਂ, ਇਹ ਸਭ ਪਰਤੱਖ ਤੌਰ ’ਤੇ ਪਰਮੇਸ਼ੁਰ ਨੂੰ ਦਰਸਾਉਂਦੇ ਹਨl ਯਿਸੂ ਦਾ ਉਦਾਹਰਣ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਕੋਈ ਵੀ ਪਾਪੀ ਸੁਭਾਅ ਵਾਲਾ ਇਨਸਾਨ ਪਰਮੇਸ਼ੁਰ ਨੂੰ ਨਹੀਂ ਦਰਸਾ ਸਕਦਾ, ਅਤੇ ਇਹ ਕਿ ਮਨੁੱਖ ਦਾ ਪਾਪ ਸ਼ਤਾਨ ਨੂੰ ਦਰਸਾਉਂਦਾ ਹੈ। ਜਿਸ ਦਾ ਅਰਥ ਹੈ ਕਿ ਪਾਪ ਪਰਮੇਸ਼ੁਰ ਨੂੰ ਨਹੀਂ ਦਰਸਾਉਂਦਾ ਅਤੇ ਪਰਮੇਸ਼ੁਰ ਪਾਪ ਰਹਿਤ ਹੈl ਇੱਥੋਂ ਤੱਕ ਕਿ ਮਨੁੱਖ ਦੇ ਅੰਦਰ ਪਵਿੱਤਰ ਆਤਮਾ ਦੁਆਰਾ ਕੀਤਾ ਗਿਆ ਕੰਮ ਵੀ ਸਿਰਫ ਪਵਿੱਤਰ ਆਤਮਾ ਦੁਆਰਾ ਨਿਰਦੇਸ਼ਿਤ ਹੀ ਗਿਣਿਆ ਜਾ ਸਕਦਾ ਹੈ, ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮਨੁੱਖ ਵੱਲੋਂ ਪਰਮੇਸ਼ੁਰ ਦੇ ਨਮਿੱਤ ਕੀਤਾ ਗਿਆ ਹੈ। ਪਰ, ਜਿੱਥੋਂ ਤੱਕ ਮਨੁੱਖ ਦਾ ਸਵਾਲ ਹੈ, ਨਾ ਹੀ ਉਸ ਦਾ ਪਾਪ ਅਤੇ ਨਾ ਹੀ ਉਸ ਦਾ ਸੁਭਾਅ ਪਰਮੇਸ਼ੁਰ ਨੂੰ ਦਰਸਾਉਂਦਾ ਹੈ। ਅਤੀਤ ਤੋਂ ਲੈ ਕੇ ਵਰਤਮਾਨ ਦੇ ਦਿਨ ਤੱਕ ਮਨੁੱਖ ਵਿੱਚ ਕੀਤੇ ਗਏ ਪਵਿੱਤਰ ਆਤਮਾ ਦੇ ਕੰਮ ਨੂੰ ਵੇਖਦੇ ਹੋਏ, ਕੋਈ ਵੀ ਇਹ ਵੇਖ ਸਕਦਾ ਹੈ ਕਿ ਮਨੁੱਖ ਜਿਸ ਤਰ੍ਹਾਂ ਜੀਵਨ ਜੀਉਂਦਾ ਹੈ ਉਹ ਸਿਰਫ ਉਸ ਉੱਤੇ ਕੀਤੇ ਗਏ ਪਵਿੱਤਰ ਆਤਮਾ ਦੇ ਕੰਮ ਦੇ ਕਾਰਨ ਹੈ। ਬਹੁਤ ਘੱਟ ਹਨ ਜਿਹੜੇ ਪਵਿੱਤਰ ਆਤਮਾ ਦੁਆਰਾ ਕੰਮ ਕੀਤੇ ਜਾਣ ਅਤੇ ਅਨੁਸ਼ਾਸਿਤ ਕੀਤੇ ਜਾਣ ਤੋਂ ਬਾਅਦ ਆਪਣੇ ਜੀਉਣ ਦੁਆਰਾ ਸਚਾਈ ਨੂੰ ਪਰਗਟ ਕਰਦੇ ਹਨ। ਜਿਸ ਦਾ ਅਰਥ ਇਹ ਹੈ ਕਿ ਸਿਰਫ ਪਵਿੱਤਰ ਆਤਮਾ ਦਾ ਕੰਮ ਹੀ ਮੌਜੂਦ ਹੈ; ਅਤੇ ਮਨੁੱਖ ਦਾ ਸਹਿਯੋਗ ਗੈਰ-ਮੌਜੂਦ ਹੈ। ਕੀ ਹੁਣ ਤੁਸੀਂ ਸਾਫ਼-ਸਾਫ਼ ਵੇਖ ਰਹੇ ਹੋ? ਅਜਿਹੀ ਸਥਿਤੀ ਵਿੱਚ, ਜਦੋਂ ਪਵਿੱਤਰ ਆਤਮਾ ਕੰਮ ਕਰਦਾ ਹੈ ਤਾਂ ਤੁਸੀਂ ਪਰਮੇਸ਼ੁਰ ਨੂੰ ਸਹਿਯੋਗ ਦੇਣ ਲਈ ਅਤੇ ਆਪਣੇ ਫਰਜ਼ ਨੂੰ ਪੂਰਾ ਕਰਨ ਲਈ ਕਿਵੇਂ ਆਪਣੀ ਭਰਪੂਰ ਕੋਸ਼ਿਸ਼ ਕਰੋਗੇ?