ਧਰਤੀ ਉੱਤਲੇ ਪਰਮੇਸ਼ੁਰ ਨੂੰ ਕਿਵੇਂ ਜਾਣੀਏ

ਤੁਸੀਂ ਸਾਰੇ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਡੇ ’ਤੇ ਕਿਰਪਾ ਕਰੇ ਅਤੇ ਉਸ ਦੇ ਸਾਹਮਣੇ ਤੁਹਾਨੂੰ ਇਨਾਮ ਦਿੱਤਾ ਜਾਵੇ; ਜਦੋਂ ਲੋਕ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹਨ, ਤਾਂ ਹਰ ਕੋਈ ਅਜਿਹੀਆਂ ਚੀਜ਼ਾਂ ਦੀ ਆਸ ਕਰਦਾ ਹੈ, ਕਿਉਂਕਿ ਹਰ ਕੋਈ ਉੱਚੀਆਂ ਚੀਜ਼ਾਂ ਦੀ ਭਾਲ ਵਿੱਚ ਰੁੱਝਿਆ ਪਿਆ ਹੈ ਅਤੇ ਕੋਈ ਵੀ ਦੂਜਿਆਂ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ ਹੈ। ਲੋਕ ਇਸੇ ਤਰ੍ਹਾਂ ਦੇ ਹੁੰਦੇ ਹਨ। ਨਿਸ਼ਚਤ ਤੌਰ ਤੇ ਇਸੇ ਕਾਰਨ, ਤੁਹਾਡੇ ਵਿੱਚੋਂ ਕਈ ਲੋਕ ਲਗਾਤਾਰ ਸਵਰਗ ਵਿਚਲੇ ਪਰਮੇਸ਼ੁਰ ਦੀ ਚਾਪਲੂਸੀ ਕਰਕੇ ਕਿਰਪਾ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਫਿਰ ਵੀ ਦਰਅਸਲ ਪਰਮੇਸ਼ੁਰ ਦੇ ਪ੍ਰਤੀ ਤੁਹਾਡੀ ਵਫ਼ਾਦਾਰੀ ਅਤੇ ਖਰਾਪਣ ਆਪਣੇ ਆਪ ਦੇ ਪ੍ਰਤੀ ਤੁਹਾਡੀ ਭਗਤੀ ਅਤੇ ਖਰੇਪਣ ਤੋਂ ਕਿਤੇ ਘੱਟ ਹੈ। ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ? ਕਿਉਂਕਿ ਮੈਂ ਪਰਮੇਸ਼ੁਰ ਪ੍ਰਤੀ ਤੁਹਾਡੀ ਵਫ਼ਾਦਾਰੀ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦਾ ਹਾਂ ਅਤੇ ਇਸ ਤੋਂ ਇਲਾਵਾ, ਕਿਉਂਕਿ ਮੈਂ ਉਸ ਪਰਮੇਸ਼ੁਰ ਦੀ ਹੋਂਦ ਨੂੰ ਨਕਾਰਦਾ ਹਾਂ ਜੋ ਤੁਹਾਡੇ ਦਿਲਾਂ ਵਿੱਚ ਹੈ। ਕਹਿਣ ਦਾ ਭਾਵ ਇਹ ਹੈ, ਜਿਸ ਪਰਮੇਸ਼ੁਰ ਦੀ ਤੁਸੀਂ ਉਪਾਸਨਾ ਕਰਦੇ ਹੋ, ਜਿਸ ਖਿਆਲੀ ਪਰਮੇਸ਼ੁਰ ਦੀ ਤੁਸੀਂ ਮਹਿਮਾ ਕਰਦੇ ਹੋ, ਉਹ ਬਿਲਕੁਲ ਹੋਂਦ ਵਿੱਚ ਨਹੀਂ ਹੈ। ਮੈਂ ਨਿਸ਼ਚਤ ਤੌਰ ਤੇ ਕਹਿ ਸਕਦਾ ਹਾਂ ਕਿ ਇਸ ਦਾ ਕਾਰਣ ਇਹੋ ਹੈ ਕਿ ਤੁਸੀਂ ਸੱਚੇ ਪਰਮੇਸ਼ੁਰ ਤੋਂ ਬਹੁਤ ਹੀ ਦੂਰ ਹੋ। ਤੁਹਾਡੀ ਵਫ਼ਾਦਾਰੀ ਦਾ ਕਾਰਣ ਤੁਹਾਡੇ ਦਿਲਾਂ ਵਿਚਲੀ ਮੂਰਤੀ ਹੈ; ਇਸੇ ਦੌਰਾਨ, ਜਿੱਥੋਂ ਤਕ ਮੈਂ ਸਮਝਦਾ ਹਾਂ ਇਹ ਉਹ ਪਰਮੇਸ਼ੁਰ ਹੈ ਜਿਸ ਨੂੰ ਤੁਸੀਂ ਵੱਡਾ ਜਾਂ ਛੋਟਾ ਨਹੀਂ ਸਮਝਦੇ, ਸਿਰਫ ਸ਼ਬਦਾਂ ਨਾਲ ਉਸ ਨੂੰ ਸਵੀਕਾਰਦੇ ਹੋ। ਜਦੋਂ ਮੈਂ ਕਹਿੰਦਾ ਹਾਂ ਕਿ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਹੋ, ਤਾਂ ਮੇਰਾ ਮਤਲਬ ਹੈ ਕਿ ਤੁਸੀਂ ਸੱਚੇ ਪਰਮੇਸ਼ੁਰ ਤੋਂ ਬਹੁਤ ਦੂਰ ਹੋ, ਜਦਕਿ ਖਿਆਲੀ ਪਰਮੇਸ਼ੁਰ ਬਹੁਤ ਹੀ ਨੇੜੇ ਜਾਪਦਾ ਹੈ। ਜਦੋਂ ਮੈਂ ਕਹਿੰਦਾ ਹਾਂ, “ਮਹਾਨ ਨਹੀਂ,” ਤਾਂ ਇਹ ਇਸ ਗੱਲ ਦਾ ਹਵਾਲਾ ਦਿੰਦਾ ਹੈ ਕਿ ਜਿਸ ਪਰਮੇਸ਼ੁਰ ’ਤੇ ਤੁਸੀਂ ਅੱਜ ਵਿਸ਼ਵਾਸ ਕਰਦੇ ਹੋ ਉਹ ਕਿਹੋ ਜਿਹਾ ਦਿਸਦਾ ਹੈ, ਉਹ ਸਿਰਫ ਇੱਕ ਇਨਸਾਨ ਵਾਂਗ ਦਿਸਦਾ ਹੈ ਜਿਸ ਵਿੱਚ ਮਹਾਨ ਯੋਗਤਾਵਾਂ ਨਹੀਂ ਹਨ, ਇੱਕ ਅਜਿਹਾ ਇਨਸਾਨ ਜੋ ਬਹੁਤ ਵੱਡਾ ਨਹੀਂ ਹੈ। ਅਤੇ ਜਦੋਂ ਮੈਂ ਕਹਿੰਦਾ ਹਾਂ “ਛੋਟਾ ਨਹੀਂ,” ਤਾਂ ਇਸ ਦਾ ਅਰਥ ਹੈ ਕਿ, ਭਾਵੇਂ ਇਹ ਵਿਅਕਤੀ ਹਵਾ ਨੂੰ ਸੱਦ ਨਹੀਂ ਸਕਦਾ ਅਤੇ ਮੀਂਹ ਨੂੰ ਹੁਕਮ ਨਹੀਂ ਦੇ ਸਕਦਾ, ਤਾਂ ਵੀ ਉਹ ਇਸ ਦੇ ਯੋਗ ਹੈ ਕਿ ਪਰਮੇਸ਼ੁਰ ਦੇ ਆਤਮਾ ਨੂੰ ਉਹ ਕੰਮ ਕਰਨ ਦੇ ਲਈ ਬੁਲਾ ਸਕੇ ਜੋ ਧਰਤੀ ਅਤੇ ਅਕਾਸ਼ਾਂ ਨੂੰ ਹਿਲਾ ਦਿੰਦਾ ਹੈ, ਜਿਸ ਨਾਲ ਲੋਕ ਪੂਰੀ ਤਰ੍ਹਾਂ ਹੱਕੇ-ਬੱਕੇ ਰਹਿ ਜਾਂਦੇ ਹਨ। ਬਾਹਰੀ ਤੌਰ ਤੇ, ਤੁਸੀਂ ਸਾਰੇ ਧਰਤੀ ਉੱਤੇ ਮਸੀਹ ਦੇ ਬਹੁਤ ਹੀ ਆਗਿਆਕਾਰੀ ਦਿਖਾਈ ਦਿੰਦੇ ਹੋ, ਪਰ ਅਸਲ ਵਿੱਚ, ਤੁਸੀਂ ਉਸ ਵਿੱਚ ਨਿਹਚਾ ਨਹੀਂ ਰੱਖਦੇ ਹੋ, ਨਾ ਹੀ ਤੁਸੀਂ ਉਸ ਦੇ ਨਾਲ ਪਿਆਰ ਕਰਦੇ ਹੋ। ਕਹਿਣ ਦਾ ਭਾਵ ਇਹ ਹੈ ਕਿ ਇੱਕ ਜਿਸ ਦੇ ਉੱਤੇ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ ਉਹ ਤੁਹਾਡੀਆਂ ਆਪਣੀਆਂ ਭਾਵਨਾਵਾਂ ਦਾ ਅਸਪੱਸ਼ਟ ਪਰਮੇਸ਼ੁਰ ਹੈ ਅਤੇ ਉਹ ਜਿਸ ਨੂੰ ਤੁਸੀਂ ਸੱਚਮੁੱਚ ਪਿਆਰ ਕਰਦੇ ਹੋ ਉਹ ਪਰਮੇਸ਼ੁਰ ਉਹ ਹੈ ਜਿਸ ਦੇ ਲਈ ਤੁਸੀਂ ਦਿਨ ਰਾਤ ਤਰਸ ਰਹੇ ਹੋ, ਪਰ ਤਾਂ ਵੀ ਉਸ ਨੂੰ ਆਹਮਣੇ-ਸਾਹਮਣੇ ਕਦੇ ਨਹੀਂ ਵੇਖਿਆ ਹੈ। ਇਸ ਮਸੀਹ ਦੇ ਪ੍ਰਤੀ ਤੁਹਾਡਾ ਵਿਸ਼ਵਾਸ ਥੋੜ੍ਹਾ ਜਿਹਾ ਹੈ ਅਤੇ ਤੁਹਾਡਾ ਪ੍ਰੇਮ ਕੁਝ ਵੀ ਨਹੀਂ ਹੈ। ਵਿਸ਼ਵਾਸ ਦਾ ਅਰਥ ਹੈ ਆਸਥਾ ਅਤੇ ਭਰੋਸਾ; ਪਿਆਰ ਦਾ ਅਰਥ ਹੈ ਕਿਸੇ ਦੇ ਦਿਲ ਵਿੱਚ ਅਜਿਹਾ ਆਦਰ ਅਤੇ ਭਗਤੀ ਜੋ ਕਦੇ ਵੀ ਖਤਮ ਨਹੀਂ ਹੋ ਸਕਦੇ ਹਨ। ਫਿਰ ਵੀ ਮਸੀਹ ਵਿੱਚ ਤੁਹਾਡਾ ਵਿਸ਼ਵਾਸ ਅਤੇ ਉਸ ਦੇ ਪ੍ਰਤੀ ਤੁਹਾਡਾ ਪ੍ਰੇਮ ਇਸ ਤੋਂ ਕਿਤੇ ਘੱਟ ਹੈ। ਜਦੋਂ ਵਿਸ਼ਵਾਸ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਵਿੱਚ ਵਿਸ਼ਵਾਸ ਰੱਖਦੇ ਹੋ? ਜਦੋਂ ਪ੍ਰੇਮ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਕਿਸ ਤਰ੍ਹਾਂ ਉਸ ਨੂੰ ਪ੍ਰੇਮ ਕਰਦੇ ਹੋ? ਤੁਹਾਨੂੰ ਉਸ ਦੇ ਸੁਭਾਅ ਦੀ ਜ਼ਰਾ ਵੀ ਸਮਝ ਨਹੀਂ ਹੈ, ਤੁਸੀਂ ਉਸ ਦੇ ਮੂਲ-ਤੱਤ ਦੇ ਬਾਰੇ ਤਾਂ ਹੋਰ ਵੀ ਘੱਟ ਜਾਣਦੇ ਹੋ, ਤਾਂ ਤੁਹਾਨੂੰ ਉਸ ਉੱਤੇ ਵਿਸ਼ਵਾਸ ਕਿਵੇਂ ਹੈ? ਉਸ ਦੇ ਉੱਤੇ ਤੁਹਾਡੇ ਵਿਸ਼ਵਾਸ ਦੀ ਹਕੀਕਤ ਕਿੱਥੇ ਹੈ? ਤੁਸੀਂ ਕਿਵੇਂ ਉਸ ਨੂੰ ਪਿਆਰ ਕਰਦੇ ਹੋ? ਉਸ ਦੇ ਪ੍ਰਤੀ ਤੁਹਾਡੇ ਪਿਆਰ ਦੀ ਅਸਲੀਅਤ ਕਿੱਥੇ ਹੈ?

ਇਸ ਦਿਨ ਤੱਕ ਬਹੁਤ ਸਾਰੇ ਲੋਕ ਬਿਨਾ ਝਿਜਕ ਦੇ ਮੇਰੇ ਪਿੱਛੇ ਚੱਲੇ ਹਨ। ਇਸ ਲਈ, ਤੁਸੀਂ ਵੀ ਪਿਛਲੇ ਕਈ ਸਾਲਾਂ ਤੋਂ ਬਹੁਤ ਜ਼ਿਆਦਾ ਥਕਾਵਟ ਝੱਲੀ ਹੈ। ਤੁਹਾਡੇ ਵਿੱਚੋਂ ਹਰੇਕ ਦੇ ਜਨਮਜਾਤ ਚਰਿੱਤਰ ਅਤੇ ਆਦਤਾਂ ਨੂੰ ਮੈਂ ਬਹੁਤ ਹੀ ਸਪਸ਼ਟਤਾ ਦੇ ਨਾਲ ਵੇਖਿਆ ਹੈ; ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਾਫ਼ੀ ਮੁਸ਼ਕਲ ਰਹੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਭਾਵੇਂ ਮੈਂ ਤੁਹਾਡੇ ਬਾਰੇ ਬਹੁਤ ਕੁਝ ਸਮਝਿਆ ਹੈ, ਪਰ ਤੁਸੀਂ ਮੇਰੇ ਬਾਰੇ ਕੁਝ ਵੀ ਨਹੀਂ ਸਮਝਦੇ ਹੋ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਲੋਕ ਕਹਿੰਦੇ ਹਨ ਕਿ ਉਲਝਣ ਦੀ ਘੜੀ ਵਿੱਚ ਤੁਸੀਂ ਕਿਸੇ ਦੀ ਚਾਲ ਵਿੱਚ ਫਸ ਗਏ। ਅਸਲ ਵਿੱਚ, ਤੁਸੀਂ ਮੇਰੇ ਸੁਭਾਅ ਦੇ ਵਿਸ਼ੇ ਵਿੱਚ ਕੁਝ ਵੀ ਨਹੀਂ ਸਮਝਦੇ ਹੋ ਅਤੇ ਮੇਰੇ ਮਨ ਵਿੱਚ ਜੋ ਹੈ ਉਸ ਨੂੰ ਸਮਝਣਾ ਤਾਂ ਕਿਤੇ ਦੂਰ ਦੀ ਗੱਲ ਹੈ। ਅੱਜ, ਮੇਰੇ ਬਾਰੇ ਤੁਹਾਡੀਆਂ ਗਲਤਫ਼ਹਿਮੀਆਂ ਬੜੀ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਮੇਰੇ ਵਿੱਚ ਤੁਹਾਡਾ ਵਿਸ਼ਵਾਸ ਹਾਲੇ ਤੱਕ ਭੰਬਲ-ਭੂਸੇ ਵਾਲਾ ਹੀ ਹੈ। ਇਹ ਕਹਿਣ ਦੀ ਬਜਾਇ ਕਿ ਤੁਹਾਨੂੰ ਮੇਰੇ ’ਤੇ ਵਿਸ਼ਵਾਸ ਹੈ, ਇਹ ਕਹਿਣਾ ਵਧੇਰੇ ਉਚਿਤ ਹੋਵੇਗਾ ਕਿ ਤੁਸੀਂ ਸਾਰੇ ਮੇਰੀ ਚਾਪਲੂਸੀ ਅਤੇ ਮੇਰੀ ਖੁਸ਼ਾਮਦ ਕਰਕੇ ਮੇਰੀ ਕਿਰਪਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੇ ਇਰਾਦੇ ਬਹੁਤ ਸਧਾਰਣ ਹਨ: ਮੈਂ ਉਸ ਦੇ ਪਿੱਛੇ ਚੱਲਾਂਗਾ ਜੋ ਮੈਨੂੰ ਇਨਾਮ ਦੇ ਸਕਦਾ ਹੈ ਅਤੇ ਮੈਂ ਉਸੇ ’ਤੇ ਵਿਸ਼ਵਾਸ ਕਰਾਂਗਾ ਜੋ ਮੈਨੂੰ ਵੱਡੀਆਂ ਤਬਾਹੀਆਂ ਤੋਂ ਬਚਾ ਸਕਦਾ ਹੈ, ਭਾਵੇਂ ਉਹ ਪਰਮੇਸ਼ੁਰ ਹੋਵੇ ਜਾਂ ਹੋਰ ਕੋਈ ਵੀ ਈਸ਼ਵਰ। ਮੈਨੂੰ ਇਨ੍ਹਾਂ ਵਿੱਚੋਂ ਕਿਸੇ ਗੱਲ ਦੀ ਪਰਵਾਹ ਨਹੀਂ ਹੈ। ਤੁਹਾਡੇ ਵਿਚਕਾਰ ਅਜਿਹੇ ਕਈ ਲੋਕ ਹਨ ਅਤੇ ਇਹ ਸਥਿਤੀ ਬਹੁਤ ਗੰਭੀਰ ਹੈ। ਜੇਕਰ, ਇੱਕ ਦਿਨ, ਇਹ ਪਰੀਖਿਆ ਕੀਤੀ ਜਾਵੇ ਕਿ ਉਸ ਦੇ ਤੱਤ ਬਾਰੇ ਤੁਹਾਡੀ ਸੋਝੀ ਦੇ ਕਾਰਨ ਤੁਹਾਡੇ ਵਿੱਚੋਂ ਕਿੰਨਿਆਂ ਦਾ ਮਸੀਹ ਵਿੱਚ ਵਿਸ਼ਵਾਸ ਹੈ, ਤਾਂ ਮੈਨੂੰ ਡਰ ਹੈ ਕਿ ਤੁਹਾਡੇ ਵਿੱਚੋਂ ਇੱਕ ਵੀ ਮੈਨੂੰ ਸੰਤੁਸ਼ਟ ਨਹੀਂ ਕਰੇਗਾ। ਇਸ ਲਈ ਇਸ ਪ੍ਰਸ਼ਨ ’ਤੇ ਵਿਚਾਰ ਕਰਨਾ ਤੁਹਾਡੇ ਵਿੱਚੋਂ ਹਰੇਕ ਦੇ ਲਈ ਦੁੱਖ ਦੇਣ ਵਾਲਾ ਨਹੀਂ ਹੋਵੇਗਾ: ਜਿਸ ਪਰਮੇਸ਼ੁਰ ’ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਮੇਰੇ ਤੋਂ ਇਕਦਮ ਵੱਖਰਾ ਹੈ ਅਤੇ ਜਦੋਂ ਐਸੀ ਗੱਲ ਹੈ ਤਾਂ ਪਰਮੇਸ਼ੁਰ ਵਿੱਚ ਤੁਹਾਡੇ ਵਿਸ਼ਵਾਸ ਦਾ ਸਾਰ ਕੀ ਹੈ? ਜਿੰਨਾ ਜ਼ਿਆਦਾ ਤੁਸੀਂ ਆਪਣੇ ਅਖੌਤੀ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹੋ, ਤੁਸੀਂ ਮੇਰੇ ਤੋਂ ਉੱਨਾ ਹੀ ਦੂਰ ਹੁੰਦੇ ਜਾਂਦੇ ਹੋ। ਫਿਰ, ਇਸ ਮਸਲੇ ਦਾ ਸਾਰ ਕੀ ਹੈ? ਇਹ ਗੱਲ ਪੱਕੀ ਹੈ ਕਿ ਤੁਹਾਡੇ ਵਿੱਚੋਂ ਕਿਸੇ ਨੇ ਵੀ ਕਦੀ ਇਸ ਤਰ੍ਹਾਂ ਦੇ ਪ੍ਰਸ਼ਨ ’ਤੇ ਵਿਚਾਰ ਨਹੀਂ ਕੀਤਾ ਹੈ, ਪਰ ਕੀ ਤੁਸੀਂ ਇਸ ਦੀ ਗੰਭੀਰਤਾ ਨੂੰ ਜਾਣਿਆ ਹੈ? ਕੀ ਤੁਸੀਂ ਇਸ ਤਰ੍ਹਾਂ ਨਾਲ ਵਿਸ਼ਵਾਸ ਕਰਦੇ ਰਹਿਣ ਦੇ ਨਤੀਜਿਆਂ ਦੇ ਵਿਸ਼ੇ ਵਿੱਚ ਸੋਚਿਆ ਹੈ?

ਅੱਜ, ਤੁਸੀਂ ਬਹੁਤ ਸਾਰੇ ਮਸਲਿਆਂ ਦਾ ਸਾਹਮਣਾ ਕਰਦੇ ਹੋ ਅਤੇ ਤੁਹਾਡੇ ਵਿੱਚੋਂ ਇੱਕ ਵੀ ਸਮੱਸਿਆ ਦਾ ਹੱਲ ਕਰਨ ਵਿੱਚ ਮਾਹਰ ਨਹੀਂ ਹੈ। ਕੀ ਇਹ ਸਥਿਤੀ ਜਾਰੀ ਰਹਿਣੀ ਚਾਹੀਦੀ ਹੈ, ਇਸ ਵਿੱਚ ਹਾਰ ਕੇਵਲ ਤੁਹਾਡੀ ਹੈ। ਮੈਂ ਮੁੱਦਿਆਂ ਨੂੰ ਪਛਾਣਨ ਵਿੱਚ ਤੁਹਾਡੀ ਮਦਦ ਕਰਾਂਗਾ, ਪਰ ਉਨ੍ਹਾਂ ਦਾ ਹੱਲ ਕਰਨਾ ਤੁਹਾਡੇ ’ਤੇ ਨਿਰਭਰ ਕਰਦਾ ਹੈ।

ਮੈਨੂੰ ਉਨ੍ਹਾਂ ਲੋਕਾਂ ਤੋਂ ਖੁਸ਼ੀ ਹੁੰਦੀ ਹੈ ਜੋ ਦੂਜਿਆਂ ’ਤੇ ਸ਼ੱਕ ਨਹੀਂ ਕਰਦੇ ਅਤੇ ਮੈਂ ਉਨ੍ਹਾਂ ਨੂੰ ਪਸੰਦ ਕਰਦਾ ਹਾਂ ਜੋ ਸੱਚਾਈ ਨੂੰ ਆਸਾਨੀ ਨਾਲ ਸਵੀਕਾਰ ਕਰਦੇ ਹਨ; ਅਜਿਹੀਆਂ ਦੋ ਕਿਸਮਾਂ ਦੇ ਲੋਕਾਂ ਦਾ ਮੈਂ ਬਹੁਤ ਧਿਆਨ ਰੱਖਦਾ ਹਾਂ, ਕਿਉਂਕਿ ਮੇਰੀਆਂ ਨਜ਼ਰਾਂ ਵਿੱਚ ਉਹ ਈਮਾਨਦਾਰ ਲੋਕ ਹਨ। ਜੇਕਰ ਤੂੰ ਧੋਖੇਬਾਜ਼ ਹੈਂ, ਤਾਂ ਤੈਨੂੰ ਸਾਰਿਆਂ ਲੋਕਾਂ ਅਤੇ ਮਾਮਲਿਆਂ ਦੇ ਪ੍ਰਤੀ ਸੰਕੋਚੀ ਅਤੇ ਸ਼ੱਕੀ ਹੋਵੇਂਗਾ ਅਤੇ ਇਸ ਤਰ੍ਹਾਂ ਮੇਰੇ ’ਤੇ ਤੇਰਾ ਵਿਸ਼ਵਾਸ ਸ਼ੱਕ ਦੀ ਨੀਂਹ ’ਤੇ ਉਸਾਰਿਆ ਜਾਵੇਗਾ। ਮੈਂ ਅਜਿਹੇ ਵਿਸ਼ਵਾਸ ਨੂੰ ਕਦੇ ਸਵੀਕਾਰ ਨਹੀਂ ਕਰ ਸਕਦਾ। ਸੱਚੇ ਵਿਸ਼ਵਾਸ ਦੀ ਘਾਟ ਨਾਲ, ਤੂੰ ਸੱਚੇ ਪ੍ਰੇਮ ਤੋਂ ਹੋਰ ਵੀ ਵਾਂਝਾ ਰਹੇਂਗਾ। ਜੇਕਰ ਤੂੰ ਪਰਮੇਸ਼ੁਰ ’ਤੇ ਸ਼ੱਕ ਕਰਨ ਦਾ ਜ਼ਿੰਮੇਵਾਰ ਹੈਂ ਅਤੇ ਉਸ ਦੀ ਇੱਛਾ ਦੇ ਵਿਸ਼ੇ ਵਿੱਚ ਅੰਦਾਜ਼ੇ ਲਗਾਉਂਦਾ ਹੈਂ, ਤਾਂ ਤੂੰ ਬਿਨਾਂ ਸ਼ੱਕ ਸਾਰੇ ਲੋਕਾਂ ਵਿੱਚੋਂ ਸਭ ਤੋਂ ਵਧ ਧੋਖੇਬਾਜ਼ ਹੈਂ। ਤੂੰ ਅੰਦਾਜ਼ਾ ਲਗਾਉਂਦਾ ਹੈਂ ਕਿ ਕੀ ਪਰਮੇਸ਼ੁਰ ਮਨੁੱਖ ਵਰਗਾ ਹੋ ਸਕਦਾ ਹੈ: ਨਾ ਮਾਫ਼ ਕੀਤਾ ਜਾਣ ਵਾਲਾ ਪਾਪੀ, ਬੁਰੇ ਚਰਿੱਤਰ ਵਾਲਾ, ਨਿਰਪੱਖਤਾ ਅਤੇ ਤਰਕ ਤੋਂ ਰਹਿਤ, ਨਿਆਂ ਦੀ ਭਾਵਨਾ ਦੀ ਘਾਟ ਵਾਲਾ, ਦੁਸ਼ਟ ਚਾਲਾਂ ਪ੍ਰਤੀ ਝੁਕਾਅ ਵਾਲਾ, ਧੋਖੇਬਾਜ਼ ਅਤੇ ਚਲਾਕ, ਬੁਰਾਈ ਅਤੇ ਹਨੇਰੇ ਤੋਂ ਖੁਸ਼ ਹੋਣ ਵਾਲਾ ਅਤੇ ਇਸੇ ਤਰ੍ਹਾਂ ਦੀ ਹੋਰ ਗੱਲਾਂ। ਕੀ ਲੋਕਾਂ ਦੇ ਅਜਿਹੀਆਂ ਸੋਚਾਂ ਰੱਖਣ ਦਾ ਕਾਰਣ ਇਹ ਨਹੀਂ ਹੈ ਕਿ ਉਨ੍ਹਾਂ ਦੇ ਕੋਲ ਪਰਮੇਸ਼ੁਰ ਦੇ ਬਾਰੇ ਥੋੜ੍ਹਾ ਜਿਹਾ ਵੀ ਗਿਆਨ ਨਹੀਂ ਹੈ? ਅਜਿਹਾ ਵਿਸ਼ਵਾਸ ਪਾਪ ਤੋਂ ਘੱਟ ਨਹੀਂ ਹੈ! ਕੁਝ ਅਜਿਹੇ ਲੋਕ ਵੀ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਮੈਨੂੰ ਖੁਸ਼ ਕਰਨ ਵਾਲੇ ਲੋਕ ਬਿਲਕੁਲ ਚਾਪਲੂਸੀ ਅਤੇ ਖੁਸ਼ਾਮਦ ਕਰਨ ਵਾਲੇ ਲੋਕ ਹੁੰਦੇ ਹਨ ਅਤੇ ਇਹ ਕਿ ਜਿਨ੍ਹਾਂ ਲੋਕਾਂ ਵਿੱਚ ਅਜਿਹੇ ਹੁਨਰਾਂ ਦੀ ਕਮੀ ਹੁੰਦੀ ਹੈ ਪਰਮੇਸ਼ੁਰ ਦੇ ਘਰ ਵਿੱਚ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ ਅਤੇ ਉਹ ਆਪਣਾ ਸਥਾਨ ਗੁਆ ਲੈਣਗੇ। ਕੀ ਤੁਸੀਂ ਇੰਨੇ ਸਾਲਾਂ ਦੇ ਬਾਅਦ ਇਹੀ ਗਿਆਨ ਹਾਸਲ ਕੀਤਾ ਹੈ? ਕੀ ਇਹ ਉਹ ਹੈ ਜੋ ਤੁਸੀਂ ਹਾਸਲ ਕੀਤਾ ਹੈ? ਅਤੇ ਮੇਰੇ ਵਿਸ਼ੇ ਵਿੱਚ ਤੁਹਾਡਾ ਗਿਆਨ ਇਨ੍ਹਾਂ ਗਲਤਫਹਿਮੀਆਂ ’ਤੇ ਹੀ ਨਹੀਂ ਰੁਕਦਾ ਹੈ; ਇਸ ਤੋਂ ਵੀ ਬੁਰੀ ਗੱਲ ਪਰਮੇਸ਼ੁਰ ਦੇ ਆਤਮਾ ਦੇ ਖਿਲਾਫ਼ ਤੁਹਾਡੀ ਨਿੰਦਾ ਅਤੇ ਸਵਰਗ ਦੇ ਵਿਸ਼ੇ ਵਿੱਚ ਬੁਰਾ ਬੋਲਣਾ ਹੈ। ਇਸੇ ਲਈ ਮੈਂ ਕਹਿੰਦਾ ਹਾਂ ਤੁਹਾਡੇ ਵਿਸ਼ਵਾਸ ਵਰਗਾ ਵਿਸ਼ਵਾਸ ਤੁਹਾਨੂੰ ਮੇਰੇ ਤੋਂ ਹੋਰ ਦੂਰ ਲੈ ਜਾਵੇਗਾ ਅਤੇ ਮੇਰੇ ਵਿਰੋਧ ਵਿੱਚ ਵਧਾਵੇਗਾ। ਕਈ ਸਾਲਾਂ ਦੇ ਦੌਰਾਨ, ਤੁਸੀਂ ਕਈ ਸੱਚਾਈਆਂ ਨੂੰ ਵੇਖਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਮੇਰੇ ਕੰਨਾਂ ਨੇ ਕੀ ਸੁਣਿਆ ਹੈ? ਤੁਹਾਡੇ ਵਿੱਚੋਂ ਕਿੰਨੇ ਜਣੇ ਸੱਚਾਈ ਨੂੰ ਕਬੂਲ ਕਰਨ ਦੇ ਲਈ ਤਿਆਰ ਹਨ? ਤੁਸੀਂ ਸਾਰੇ ਵਿਸ਼ਵਾਸ ਕਰਦੇ ਹੋ, ਤੁਸੀਂ ਸਾਰੇ ਸੱਚਾਈ ਦੇ ਲਈ ਕੀਮਤ ਚੁਕਾਉਣ ਲਈ ਤਿਆਰ ਹੋ, ਪਰ ਤੁਹਾਡੇ ਵਿੱਚੋਂ ਕਿੰਨੇ ਜਣਿਆਂ ਨੂੰ ਸੱਚਮੁੱਚ ਸੱਚਾਈ ਦੇ ਲਈ ਦੁੱਖ ਉਠਾਉਣਾ ਪਿਆ ਹੈ? ਤੁਹਾਡੇ ਦਿਲਾਂ ਵਿੱਚ ਅਧਰਮ ਤੋਂ ਇਲਾਵਾ ਕੁਝ ਵੀ ਨਹੀਂ ਹੈ, ਜੋ ਤੁਹਾਡੇ ਅੰਦਰ ਇਹ ਸੋਚ ਪੈਦਾ ਕਰਦਾ ਹੈ ਕਿ ਹਰ ਕੋਈ, ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ, ਸਮਾਨ ਰੂਪ ਵਿੱਚ ਧੋਖੇਬਾਜ਼ ਅਤੇ ਬੁਰੇ ਹੈ-ਇਸ ਹੱਦ ਤੱਕ ਕਿ ਤੁਸੀਂ ਇਹ ਵੀ ਮੰਨਦੇ ਹੋ ਕਿ ਪਰਮੇਸ਼ੁਰ ਇੱਕ ਸਧਾਰਣ ਮਨੁੱਖ ਦੇ ਵਾਂਗ ਬਿਨ੍ਹਾਂ ਇੱਕ ਦਿਆਲੂ ਮਨ ਜਾਂ ਦਿਆਲੂ ਪ੍ਰੇਮ ਤੋਂ ਜਨਮ ਲੈ ਸਕਦਾ ਹੈ। ਇਸ ਤੋਂ ਵਧ ਕੇ, ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਇੱਕ ਮਹਾਨ ਚਰਿੱਤਰ ਅਤੇ ਇੱਕ ਦਿਆਲੂ ਅਤੇ ਪਰਉਪਕਾਰੀ ਸੁਭਾਅ ਸਿਰਫ ਸਵਰਗ ਦੇ ਪਰਮੇਸ਼ੁਰ ਦੇ ਅੰਦਰ ਹੀ ਹੈ। ਤੁਸੀਂ ਮੰਨਦੇ ਹੋ ਕਿ ਅਜਿਹਾ ਸੰਤ ਨਹੀਂ ਹੈ ਅਤੇ ਧਰਤੀ ਉੱਤੇ ਸਿਰਫ ਹਨੇਰਾ ਅਤੇ ਬੁਰਾਈ ਰਾਜ ਕਰਦੇ ਹਨ, ਜਦ ਕਿ ਪਰਮੇਸ਼ੁਰ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਲੋਕ ਭਲਾਈ ਅਤੇ ਸੁੰਦਰਤਾ ਦੀ ਆਪਣੀ ਤਾਂਘ ਸੌਂਪ ਦਿੰਦੇ ਹਨ, ਉਨ੍ਹਾਂ ਦੁਆਰਾ ਘੜੀ ਹੋਈ ਇੱਕ ਮਿੱਥਿਅਕ ਮੂਰਤੀ। ਤੁਹਾਡੇ ਦਿਮਾਗਾਂ ਵਿੱਚ, ਸਵਰਗ ਵਿਚਲਾ ਪਰਮੇਸ਼ੁਰ ਬਹੁਤ ਹੀ ਚੰਗਾ, ਧਰਮੀ ਅਤੇ ਮਹਾਨ ਹੈ ਜੋ ਮਹਿਮਾ ਅਤੇ ਸਤੂਤੀ ਦੇ ਯੋਗ ਹੈ, ਜਦ ਕਿ ਧਰਤੀ ਉੱਤਲਾ ਪਰਮੇਸ਼ੁਰ, ਸਵਰਗ ਵਿਚਲੇ ਪਰਮੇਸ਼ੁਰ ਦਾ ਇੱਕ ਵਿਕਲਪ ਅਤੇ ਇੱਕ ਸਾਧਨ ਹੈ। ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਪਰਮੇਸ਼ੁਰ ਸਵਰਗ ਵਿਚਲੇ ਪਰਮੇਸ਼ੁਰ ਦੇ ਬਰਾਬਰ ਨਹੀਂ ਹੋ ਸਕਦਾ ਹੈ, ਇਸ ਦਾ ਜ਼ਿਕਰ ਉਸ ਦੇ ਵਾਂਗ ਨਹੀਂ ਕੀਤਾ ਜਾ ਸਕਦਾ। ਜਦੋਂ ਪਰਮੇਸ਼ੁਰ ਦੀ ਮਹਾਨਤਾ ਅਤੇ ਆਦਰ ਦੀ ਗੱਲ ਆਉਂਦੀ ਹੈ, ਤਾਂ ਉਹ ਸਵਰਗ ਵਿਚਲੇ ਪਰਮੇਸ਼ੁਰ ਦੀ ਮਹਿਮਾ ਦੇ ਨਾਲ ਸੰਬੰਧਤ ਹੁੰਦੇ ਹਨ, ਪਰ ਜਦੋਂ ਮਨੁੱਖ ਦੇ ਸੁਭਾਅ ਅਤੇ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ, ਤਾਂ ਇਹ ਉਹ ਗੁਣ ਹਨ ਜੋ ਧਰਤੀ ਉੱਤਲੇ ਪਰਮੇਸ਼ੁਰ ਦਾ ਇੱਕ ਹਿੱਸਾ ਹੁੰਦਾ ਹੈ। ਸਵਰਗ ਵਿਚਲਾ ਪਰਮੇਸ਼ੁਰ ਸਦਾ ਦੇ ਲਈ ਉੱਚਾ ਹੈ, ਜਦ ਕਿ ਧਰਤੀ ਉੱਤਲਾ ਪਰਮੇਸ਼ੁਰ ਸਦਾ ਲਈ ਮਾਮੂਲੀ, ਕਮਜ਼ੋਰ, ਅਤੇ ਅਯੋਗ ਹੈ। ਸਵਰਗ ਵਿਚਲੇ ਪਰਮੇਸ਼ੁਰ ਨੂੰ ਭਾਵਨਾ ਨਹੀਂ, ਸਿਰਫ ਧਾਰਮਿਕਤਾ ਦਿੱਤੀ ਗਈ ਹੈ, ਜਦ ਕਿ ਧਰਤੀ ਉੱਤਲੇ ਪਰਮੇਸ਼ੁਰ ਦਾ ਉਦੇਸ਼ ਸੁਆਰਥੀ ਹੁੰਦਾ ਹੈ ਅਤੇ ਉਸ ਵਿੱਚ ਕੋਈ ਨਿਰਪੱਖਤਾ ਅਤੇ ਤਰਕ ਨਹੀਂ ਹੈ। ਸਵਰਗ ਦੇ ਪਰਮੇਸ਼ੁਰ ਵਿੱਚ ਜ਼ਰਾ ਵੀ ਬੇਈਮਾਨੀ ਨਹੀਂ ਹੈ ਅਤੇ ਉਹ ਹਮੇਸ਼ਾ ਵਫ਼ਾਦਾਰ ਹੈ, ਜਦ ਕਿ ਧਰਤੀ ਉੱਤਲੇ ਪਰਮੇਸ਼ੁਰ ਵਿੱਚ ਹਮੇਸ਼ਾ ਇੱਕ ਬੇਈਮਾਨ ਪੱਖ ਹੁੰਦਾ ਹੈ। ਸਵਰਗ ਦਾ ਪਰਮੇਸ਼ੁਰ ਮਨੁੱਖ ਨਾਲ ਬਹੁਤ ਹੀ ਪਿਆਰ ਕਰਦਾ ਹੈ, ਜਦ ਕਿ ਧਰਤੀ ਉੱਤਲਾ ਪਰਮੇਸ਼ੁਰ ਮਨੁੱਖ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰਦਾ ਹੈ, ਇੱਥੋਂ ਤੱਕ ਕਿ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ ਕਰ ਦਿੰਦਾ ਹੈ। ਇਸ ਗਲਤ ਗਿਆਨ ਨੂੰ ਬਹੁਤ ਹੀ ਲੰਬੇ ਸਮੇਂ ਤੋਂ ਤੁਹਾਡੇ ਅੰਦਰ ਰੱਖਿਆ ਗਿਆ ਹੈ ਅਤੇ ਭਵਿੱਖ ਵਿੱਚ ਇਸ ਨੂੰ ਸਥਾਈ ਤੌਰ ਤੇ ਰੱਖਿਆ ਜਾ ਸਕਦਾ ਹੈ। ਤੁਸੀਂ ਮਸੀਹ ਦੇ ਸਾਰੇ ਕੰਮਾਂ ਨੂੰ ਅਧਰਮੀਆਂ ਦੇ ਦ੍ਰਿਸ਼ਟੀਕੋਣ ਤੋਂ ਵੇਖਦੇ ਹੋ ਅਤੇ ਉਨ੍ਹਾਂ ਦਾ ਮੁਲਾਂਕਣ ਕਰਦੇ ਹੋ, ਇਸ ਦੇ ਨਾਲ-ਨਾਲ ਉਸ ਦੀ ਪਛਾਣ ਅਤੇ ਪਦਾਰਥ ਨੂੰ ਵੀ ਦੁਸ਼ਟਾਂ ਦੇ ਦ੍ਰਿਸ਼ਟੀਕੋਣ ਦੇ ਨਾਲ ਵੇਖਦੇ ਹੋ। ਤੁਸੀਂ ਬਹੁਤ ਹੀ ਗੰਭੀਰ ਗਲਤੀ ਕੀਤੀ ਹੈ ਅਤੇ ਉਹ ਕੀਤਾ ਹੈ ਜੋ ਤੁਹਾਡੇ ਤੋਂ ਪਹਿਲਾਂ ਆਉਣ ਵਾਲਿਆਂ ਦੇ ਦੁਆਰਾ ਕਦੀ ਵੀ ਨਹੀਂ ਕੀਤਾ ਗਿਆ। ਅਰਥਾਤ, ਤੁਸੀਂ ਸਿਰਫ ਸਵਰਗ ਵਿਚਲੇ ਉੱਚੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ ਜਿਸ ਨੇ ਸਿਰ ’ਤੇ ਮੁਕਟ ਪਹਿਨਿਆ ਹੋਇਆ ਹੈ ਅਤੇ ਕਦੀ ਵੀ ਉਸ ਪਰਮੇਸ਼ੁਰ ਦੇ ਕੋਲ ਨਹੀਂ ਗਏ ਜਿਸ ਨੂੰ ਤੁਸੀਂ ਇੰਨਾ ਮਹੱਤਵਹੀਣ ਸਮਝਦੇ ਹੋ ਕਿ ਉਹ ਤੁਹਾਡੇ ਲਈ ਅਦ੍ਰਿਸ਼ ਹੈ। ਕੀ ਇਹ ਤੁਹਾਡਾ ਪਾਪ ਨਹੀਂ ਹੈ? ਕੀ ਇਹ ਪਰਮੇਸ਼ੁਰ ਦੇ ਸੁਭਾਅ ਦੇ ਵਿਰੋਧ ਵਿੱਚ ਤੁਹਾਡੇ ਅਪਰਾਧ ਦੀ ਉੱਤਮ ਉਦਾਹਰਣ ਨਹੀਂ ਹੈ। ਤੁਸੀਂ ਸਵਰਗ ਵਿਚਲੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ। ਤੁਸੀਂ ਵੱਡੀਆਂ ਵੱਡੀਆਂ ਮੁਰਤੀਆਂ ਨੂੰ ਪਿਆਰ ਕਰਦੇ ਹੋ ਅਤੇ ਆਪਣੀਆਂ ਗੱਲਾਂ ਵਿਚ ਮਾਹਿਰ ਲੋਕਾਂ ਨੂੰ ਆਦਰ ਦਿੰਦੇ ਹੋ। ਤੈਨੂੰ ਉਸ ਪਰਮੇਸ਼ੁਰ ਦੇ ਰਾਹੀਂ ਖੁਸ਼ੀ ਨਾਲ ਹੁਕਮ ਦਿੱਤਾ ਗਿਆ ਹੈ ਜੋ ਤੇਰੇ ਹੱਥਾਂ ਨੂੰ ਧਨ-ਦੌਲਤ ਦੇ ਨਾਲ ਭਰ ਦਿੰਦਾ ਹੈ ਅਤੇ ਉਸ ਪਰਮੇਸ਼ੁਰ ਦੀ ਤਾਂਘ ਰੱਖਦਾ ਹੈਂ ਜੋ ਤੇਰੀ ਹਰ ਇੱਕ ਇੱਛਾ ਨੂੰ ਪੂਰਾ ਕਰ ਸਕਦਾ ਹੈ। ਇੱਕੋ ਇੱਕ ਜਿਸ ਦੀ ਉਪਾਸਨਾ ਤੂੰ ਨਹੀਂ ਕਰਦਾ ਉਹ ਇਹ ਪਰਮੇਸ਼ੁਰ ਹੈ ਜੋ ਬੁਲੰਦ ਨਹੀਂ ਹੈ; ਸਿਰਫ ਇੱਕ ਚੀਜ਼ ਜਿਸ ਤੋਂ ਤੂੰ ਨਫ਼ਰਤ ਕਰਦਾ ਹੈਂ ਉਹ ਇਸ ਪਰਮੇਸ਼ੁਰ ਦੇ ਨਾਲ ਸਬੰਧ ਰੱਖਣਾ ਹੈ ਜਿਸ ਨੂੰ ਕੋਈ ਵੀ ਮਨੁੱਖ ਬਹੁਤ ਜ਼ਿਆਦਾ ਆਦਰ ਨਹੀਂ ਦੇ ਸਕਦਾ। ਸਿਰਫ ਇੱਕ ਚੀਜ਼ ਜੋ ਤੂੰ ਕਰਨਾ ਨਹੀਂ ਚਾਹੁੰਦਾ ਹੈਂ ਉਹ ਹੈ ਉਸ ਪਰਮੇਸ਼ੁਰ ਦੀ ਸੇਵਾ ਕਰਨਾ ਜਿਸ ਨੇ ਤੈਨੂੰ ਇੱਕ ਧੇਲਾ ਤੱਕ ਨਹੀਂ ਦਿੱਤਾ ਅਤੇ ਜੋ ਤੈਨੂੰ ਆਪਣੇ ਲਈ ਤਰਸਣ ਵਾਲਾ ਬਣਾਉਣ ਤੋਂ ਅਸਮਰਥ ਇਹ ਭੱਦਾ ਪਰਮੇਸ਼ੁਰ ਹੈ। ਇਸ ਤਰ੍ਹਾਂ ਦਾ ਪਰਮੇਸ਼ੁਰ ਤੇਰੀਆਂ ਸੀਮਾਵਾਂ ਨੂੰ ਵਧਾਉਣ ਦੇ ਯੋਗ ਨਹੀਂ ਹੈ, ਤਾਂ ਕਿ ਤੈਨੂੰ ਇੰਝ ਮਹਿਸੂਸ ਹੋਵੇ ਕਿ ਤੂੰ ਇੱਕ ਖਜ਼ਾਨਾ ਲੱਭ ਲਿਆ ਹੈ, ਤੇਰੀ ਇੱਛਾ ਨੂੰ ਪੂਰਾ ਕਰਨ ਦੀ ਗੱਲ ਤਾਂ ਬੜੀ ਦੂਰ ਹੈ। ਫਿਰ, ਤੂੰ ਉਸ ਦੇ ਪਿੱਛੇ ਕਿਉਂ ਚੱਲਦਾ ਹੈਂ? ਕੀ ਤੂੰ ਅਜਿਹੇ ਪ੍ਰਸ਼ਨਾਂ ਦੇ ਵਿਸ਼ੇ ਵਿੱਚ ਸੋਚਿਆ ਹੈ? ਜੋ ਤੂੰ ਕਰਦਾ ਹੈਂ ਉਹ ਸਿਰਫ ਇਸ ਮਸੀਹ ਨੂੰ ਹੀ ਨਰਾਜ਼ ਨਹੀਂ ਕਰਦਾ ਹੈ; ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸਵਰਗ ਦੇ ਪਰਮੇਸ਼ੁਰ ਨੂੰ ਨਰਾਜ਼ ਕਰਦਾ ਹੈ। ਮੇਰਾ ਖਿਆਲ ਹੈ ਕਿ ਪਰਮੇਸ਼ੁਰ ਵਿੱਚ ਤੁਹਾਡੇ ਵਿਸ਼ਵਾਸ ਦਾ ਉਦੇਸ਼ ਇਹ ਨਹੀਂ ਹੈ!

ਤੁਸੀਂ ਲੰਮੇ ਸਮੇਂ ਤੋਂ ਪਰਮੇਸ਼ੁਰ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਪਰ ਤਾਂ ਵੀ ਤੁਸੀਂ ਪਰਮੇਸ਼ੁਰ ਤੋਂ ਬਹੁਤ ਹੀ ਦੂਰ ਹੋ। ਇਸ ਦੀ ਕੀ ਵਜ੍ਹਾ ਹੈ? ਤੁਸੀਂ ਸਿਰਫ ਉਸ ਦੇ ਵਚਨਾਂ ਨੂੰ ਸਵੀਕਾਰ ਕਰਦੇ ਹੋ, ਪਰ ਉਸ ਦੇ ਵਿਹਾਰ ਅਤੇ ਛਾਂਗਣ ਨੂੰ ਨਹੀਂ ਅਤੇ ਉਸ ਉੱਤੇ ਪੂਰਾ ਵਿਸ਼ਵਾਸ ਰੱਖਣ ਦੇ ਲਈ ਉਸ ਦੇ ਹਰ ਪ੍ਰਬੰਧ ਨੂੰ ਸਵੀਕਾਰ ਕਰਨ ਦੇ ਯੋਗ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ। ਤਾਂ, ਫਿਰ, ਇੱਥੇ ਕੀ ਮਾਮਲਾ ਹੈ? ਆਖਰੀ ਵਿਸ਼ਲੇਸ਼ਣ, ਤੁਹਾਡਾ ਵਿਸ਼ਵਾਸ ਅੰਡੇ ਦਾ ਖਾਲੀ ਛਿਲਕਾ ਹੈ, ਜੋ ਕਦੀ ਵੀ ਇੱਕ ਚੂਚੇ ਨੂੰ ਪੈਦਾ ਨਹੀਂ ਕਰ ਸਕਦਾ ਹੈ। ਤੁਹਾਡੇ ਵਿਸ਼ਵਾਸ ਨੇ ਨਾ ਹੀ ਤੁਹਾਨੂੰ ਸੱਚਾਈ ਦਿੱਤੀ ਹੈ ਨਾ ਹੀ ਤੁਹਾਨੂੰ ਜੀਵਨ ਦਿੱਤਾ ਹੈ, ਪਰ ਇਸ ਦੀ ਬਜਾਇ ਤੁਹਾਨੂੰ ਰੋਜ਼ੀ ਰੋਟੀ ਅਤੇ ਆਸ ਦੀ ਇੱਕ ਭਰਮਾਉਣ ਵਾਲੀ ਉਮੀਦ ਦਿੱਤੀ ਹੈ। ਇਸ ਦਾ ਅਰਥ ਇਹ ਹੈ ਕਿ ਤੁਹਾਡਾ ਪਰਮੇਸ਼ੁਰ ’ਤੇ ਵਿਸ਼ਵਾਸ ਕਰਨ ਦਾ ਉਦੇਸ਼ ਰੋਜ਼ੀ ਰੋਟੀ ਦੀ ਭਾਵਨਾ ਅਤੇ ਆਸ ਹੈ, ਸੱਚਾਈ ਅਤੇ ਜੀਵਨ ਨਹੀਂ । ਇਸ ਲਈ ਮੈਂ ਇਹ ਕਹਿੰਦਾ ਹਾਂ ਕਿ ਤੁਹਾਡਾ ਪਰਮੇਸ਼ੁਰ ’ਤੇ ਵਿਸ਼ਵਾਸ ਦਾ ਰਾਹ ਹੋਰ ਕੋਈ ਨਹੀਂ ਸਗੋਂ ਖੁਸ਼ਾਮਦ ਅਤੇ ਬੇਸ਼ਰਮੀ ਦੇ ਰਾਹੀਂ ਪਰਮੇਸ਼ੁਰ ਦਾ ਪੱਖ ਹਾਸਲ ਕਰਨ ਦੀ ਕੋਸ਼ਿਸ਼ ਕਰਨਾ ਹੈ ਅਤੇ ਕਿਸੇ ਵੀ ਤਰ੍ਹਾਂ ਨਾਲ ਇਸ ਨੂੰ ਸੱਚਾ ਵਿਸ਼ਵਾਸ ਨਹੀਂ ਮੰਨਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਵਿਸ਼ਵਾਸ ਦੇ ਨਾਲ ਇੱਕ ਚੂਚਾ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ? ਦੂਜੇ ਸ਼ਬਦਾਂ ਵਿੱਚ, ਇਸ ਤਰ੍ਹਾਂ ਦਾ ਵਿਸ਼ਵਾਸ ਕੀ ਹਾਸਲ ਕਰਦਾ ਹੈ? ਪਰਮੇਸ਼ੁਰ ਵਿੱਚ ਤੁਹਾਡੇ ਵਿਸ਼ਵਾਸ ਦਾ ਉਦੇਸ਼ ਆਪਣੇ ਖੁਦ ਦੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਉਸ ਦਾ ਇਸਤੇਮਾਲ ਕਰਨਾ ਹੈ। ਕੀ ਇਹ ਪਰਮੇਸ਼ੁਰ ਦੇ ਸੁਭਾਅ ਦੇ ਵਿਰੁੱਧ ਤੁਹਾਡੇ ਪਾਪ ਦਾ ਇੱਕ ਹੋਰ ਤੱਥ ਨਹੀਂ ਹੈ? ਤੁਸੀਂ ਸਵਰਗ ਵਿਚਲੇ ਪਰਮੇਸ਼ੁਰ ਦੀ ਹੋਂਦ ’ਤੇ ਵਿਸ਼ਵਾਸ ਕਰਦੇ ਹੋ ਅਤੇ ਧਰਤੀ ਉੱਤਲੇ ਪਰਮੇਸ਼ੁਰ ਦਾ ਇਨਕਾਰ ਕਰਦੇ ਹੋ, ਫਿਰ ਵੀ ਮੈਂ ਤੁਹਾਡੇ ਵਿਚਾਰਾਂ ਨੂੰ ਪ੍ਰਵਾਨ ਨਹੀਂ ਕਰਦਾ; ਮੈਂ ਸਿਰਫ ਉਨ੍ਹਾਂ ਲੋਕਾਂ ਦੀ ਤਾਰੀਫ਼ ਕਰਦਾ ਹਾਂ ਜੋ ਆਪਣੇ ਪੈਰ ਜ਼ਮੀਨ ’ਤੇ ਰੱਖਦੇ ਹਨ ਅਤੇ ਧਰਤੀ ਉੱਤਲੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਪਰ ਉਨ੍ਹਾਂ ਲੋਕਾਂ ਦੀ ਕਦੀ ਵੀ ਨਹੀਂ ਜੋ ਕਦੀ ਵੀ ਮਸੀਹ ਨੂੰ ਸਵੀਕਾਰ ਨਹੀਂ ਕਰਦੇ ਹਨ ਜੋ ਧਰਤੀ ਉੱਤੇ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਲੋਕ ਸਵਰਗ ਦੇ ਪਰਮੇਸ਼ੁਰ ਦੇ ਪ੍ਰਤੀ ਕਿੰਨੇ ਵਫ਼ਾਦਾਰ ਹਨ, ਪਰ ਅੰਤ ਵਿੱਚ ਉਹ ਦੁਸ਼ਟਾਂ ਨੂੰ ਸਜ਼ਾ ਦੇਣ ਵਾਲੇ ਮੇਰੇ ਹੱਥ ਤੋਂ ਨਹੀਂ ਬਚਣਗੇ। ਇਹ ਦੁਸ਼ਟ ਲੋਕ ਹਨ; ਇਹ ਬੁਰੇ ਲੋਕ ਹਨ ਜੋ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਅਤੇ ਕਦੀ ਵੀ ਖੁਸ਼ੀ ਦੇ ਨਾਲ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਦੇ ਹਨ। ਬੇਸ਼ੱਕ, ਉਨ੍ਹਾਂ ਦੀ ਗਿਣਤੀ ਵਿੱਚ ਉਹ ਸਭ ਲੋਕ ਸ਼ਾਮਲ ਹਨ ਜੋ ਮਸੀਹ ਨੂੰ ਨਹੀਂ ਜਾਣਦੇ ਅਤੇ ਨਾ ਹੀ ਮਸੀਹ ਨੂੰ ਸਵੀਕਾਰ ਕਰਦੇ ਹਨ। ਕੀ ਤੂੰ ਵਿਸ਼ਵਾਸ ਕਰਦਾ ਹੈਂ ਕਿ ਜਦੋਂ ਤੱਕ ਤੂੰ ਸਵਰਗ ਦੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੈਂ ਉਦੋਂ ਤੱਕ ਤੂੰ ਮਸੀਹ ਦੇ ਪ੍ਰਤੀ ਜਿਵੇਂ ਚਾਹੇਂ ਵਿਹਾਰ ਕਰ ਸਕਦਾ ਹੈਂ? ਗਲਤ! ਮਸੀਹ ਦੇ ਪ੍ਰਤੀ ਤੇਰੀ ਨਜ਼ਰਅੰਦਾਜ਼ੀ ਸਵਰਗ ਦੇ ਪਰਮੇਸ਼ੁਰ ਦੇ ਪ੍ਰਤੀ ਤੇਰੀ ਨਜ਼ਰਅੰਦਾਜੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਸਵਰਗ ਦੇ ਪਰਮੇਸ਼ੁਰ ਦੇ ਪ੍ਰਤੀ ਕਿੰਨਾ ਵਫ਼ਾਦਾਰ ਹੈਂ, ਇਹ ਸਿਰਫ ਖਾਲੀ ਗੱਲਾਂ ਅਤੇ ਦਿਖਾਵਾ ਹੈ, ਕਿਉਂਕਿ ਧਰਤੀ ਉੱਤੇ ਪਰਮੇਸ਼ੁਰ ਸਿਰਫ ਇੱਕ ਅਜਿਹਾ ਸਾਧਨ ਹੀ ਨਹੀਂ ਹੈ ਕਿ ਮਨੁੱਖ ਉਸ ਦੇ ਦੁਆਰਾ ਗਹਿਰੇ ਗਿਆਨ ਅਤੇ ਸੱਚਾਈ ਨੂੰ ਗ੍ਰਹਿਣ ਕਰ ਸਕੇ, ਪਰ ਇਸ ਤੋਂ ਵੀ ਵੱਧ ਕੇ ਮਨੁੱਖ ਦੇ ਵਿਨਾਸ਼ ਅਤੇ ਉਸ ਤੋਂ ਬਾਅਦ ਦੁਸ਼ਟਾਂ ਨੂੰ ਸਜ਼ਾ ਦੇਣ ਦੇ ਲਈ ਤੱਥਾਂ ਨੂੰ ਇਕੱਠਾ ਕਰਨ ਦਾ ਸਾਧਨ ਵੀ ਹੈ। ਕੀ ਤੂੰ ਇੱਥੇ ਲਾਭਦਾਇਕ ਅਤੇ ਹਾਨੀਕਾਰਕ ਨਤੀਜਿਆਂ ਨੂੰ ਸਮਝਿਆ ਹੈ? ਕੀ ਤੂੰ ਉਨ੍ਹਾਂ ਦਾ ਤਜ਼ਰਬਾ ਕੀਤਾ ਹੈ? ਮੈਂ ਇਹ ਇੱਛਾ ਕਰਦਾ ਹਾਂ ਕਿ ਇੱਕ ਦਿਨ ਜਲਦੀ ਹੀ ਤੁਸੀਂ ਇਸ ਸੱਚਾਈ ਨੂੰ ਸਮਝ ਜਾਓ: ਪਰਮੇਸ਼ੁਰ ਨੂੰ ਜਾਣਨ ਦੇ ਲਈ, ਤੁਹਾਨੂੰ ਸਿਰਫ ਸਵਰਗ ਦੇ ਪਰਮੇਸ਼ੁਰ ਨੂੰ ਜਾਣਨਾ ਹੀ ਜ਼ਰੂਰੀ ਨਹੀਂ ਹੈ ਸਗੋਂ, ਇਸ ਤੋਂ ਵੀ ਮਹੱਤਵਪੂਰਣ ਧਰਤੀ ਉੱਤਲੇ ਪਰਮੇਸ਼ੁਰ ਨੂੰ ਜਾਣਨਾ ਹੈ। ਆਪਣੀਆਂ ਪ੍ਰਾਥਮਿਕਤਾਵਾਂ ਨੂੰ ਉਲਝਾਓ ਨਾ ਜਾਂ ਪ੍ਰਮੁੱਖ ਨੂੰ ਦੂਜੇ ਦਰਜੇ ਵਿੱਚ ਨਾ ਰੱਖੋ। ਸਿਰਫ ਇਸ ਤਰ੍ਹਾਂ ਕਰਨ ਦੇ ਨਾਲ ਤੂੰ ਸੱਚਮੁੱਚ ਪਰਮੇਸ਼ੁਰ ਦੇ ਨਾਲ ਇੱਕ ਚੰਗਾ ਸੰਬੰਧ ਬਣਾ ਸਕਦਾ ਹੈਂ, ਪਰਮੇਸ਼ੁਰ ਦੇ ਹੋਰ ਨੇੜੇ ਆ ਸਕਦਾ ਹੈਂ ਅਤੇ ਆਪਣਾ ਦਿਲ ਉਸ ਦੇ ਨਾਲ ਮਿਲਾ ਸਕਦਾ ਹੈਂ। ਜੇਕਰ ਤੂੰ ਕਈਆਂ ਸਾਲਾਂ ਤੋਂ ਵਿਸ਼ਵਾਸ ਵਿੱਚ ਹੈਂ ਅਤੇ ਲੰਮੇ ਸਮੇਂ ਤੋਂ ਮੇਰੇ ਨਾਲ ਜੁੜਿਆ ਹੋਇਆ ਹੈਂ, ਪਰ ਫਿਰ ਵੀ ਮੇਰੇ ਤੋਂ ਦੂਰ ਰਹਿੰਦਾ ਹੈਂ, ਤਾਂ ਮੇਰੇ ਲਈ ਇਹ ਕਹਿਣਾ ਲਾਜ਼ਮੀ ਹੈ ਕਿ ਤੂੰ ਅਕਸਰ ਪਰਮੇਸ਼ੁਰ ਦੇ ਸੁਭਾਅ ਨੂੰ ਨਰਾਜ਼ ਕਰਦਾ ਹੈਂ ਅਤੇ ਤੇਰੇ ਅੰਤ ਦਾ ਅਨੁਮਾਨ ਲਗਾਉਣਾ ਬਹੁਤ ਹੀ ਮੁਸ਼ਕਲ ਹੋਵੇਗਾ। ਜੇਕਰ ਮੇਰੇ ਨਾਲ ਕਈ ਸਾਲਾਂ ਦਾ ਸੰਬੰਧ ਤੈਨੂੰ ਮਨੁੱਖਤਾ ਅਤੇ ਸਚਿਆਈ ਵਾਲੇ ਇੱਕ ਵਿਅਕਤੀ ਵਿੱਚ ਬਦਲ ਨਹੀਂ ਸਕਿਆ, ਪਰ ਇਸ ਤੋਂ ਉਲਟ ਤੇਰੇ ਬੁਰੇ ਰਾਹਾਂ ਨੂੰ ਤੇਰਾ ਸੁਭਾਅ ਬਣਾ ਦਿੱਤਾ ਹੈ ਅਤੇ ਤੂੰ ਸਿਰਫ ਪਹਿਲਾਂ ਤੋਂ ਦੁਗਣਾ ਹੰਕਾਰ ਹੀ ਨਹੀਂ ਕਰਦਾ, ਸਗੋਂ ਮੇਰੇ ਬਾਰੇ ਤੇਰੀ ਗਲਤਫਹਿਮੀ ਵੀ ਕਈ ਗੁਣਾ ਵੱਧ ਗਈ ਹੈ, ਇੰਨਾ ਕਿ ਤੂੰ ਮੈਨੂੰ ਆਪਣਾ ਇੱਕ ਛੋਟਾ ਜਿਹਾ ਸਹਾਇਕ ਸਮਝਦਾ ਹੈਂ, ਫਿਰ ਮੈਂ ਕਹਿੰਦਾ ਹਾਂ ਕਿ ਤੇਰਾ ਰੋਗ ਹੁਣ ਸਿਰਫ ਚਮੜੀ ਤੱਕ ਹੀ ਨਹੀਂ ਸਗੋਂ ਹੱਡੀਆਂ ਤੱਕ ਪਹੁੰਚ ਚੁੱਕਿਆ ਹੈ। ਬਾਕੀ ਜੋ ਕੁਝ ਵੀ ਬਚਿਆ ਹੈ ਉਹ ਸਿਰਫ ਤੇਰੇ ਜਨਾਜ਼ੇ ਦੀਆਂ ਤਿਆਰੀਆਂ ਦਾ ਇੰਤਜ਼ਾਰ ਹੈ। ਤੈਨੂੰ ਮੇਰੇ ਸਾਹਮਣੇ ਬੇਨਤੀ ਕਰਨ ਦੀ ਲੋੜ ਨਹੀਂ ਹੈ ਕਿ ਮੈਂ ਫਿਰ ਤੋਂ ਤੇਰਾ ਪਰਮੇਸ਼ੁਰ ਬਣਾਂ, ਕਿਉਂਕਿ ਤੂੰ ਇੱਕ ਅਜਿਹਾ ਪਾਪ ਕੀਤਾ ਹੈ ਜਿਸ ਦੀ ਸਜ਼ਾ ਮੌਤ ਹੈ, ਇੱਕ ਨਾ ਮਾਫ਼ ਕੀਤਾ ਜਾ ਸਕਣ ਵਾਲਾ ਪਾਪ। ਇੱਥੋਂ ਤੱਕ ਕਿ ਜੇਕਰ ਮੈਂ ਤੇਰੇ ਉੱਤੇ ਦਯਾ ਕਰ ਸਕਾਂ, ਤਾਂ ਵੀ ਸਵਰਗ ਦਾ ਪਰਮੇਸ਼ੁਰ ਇਸ ਗੱਲ ਤੇ ਜ਼ੋਰ ਦੇਵੇਗਾ ਕਿ ਤੇਰੇ ਜੀਵਨ ਨੂੰ ਖਤਮ ਕੀਤਾ ਜਾਵੇ, ਕਿਉਂਕਿ ਪਰਮੇਸ਼ੁਰ ਦੇ ਸੁਭਾਅ ਦੇ ਵਿਰੋਧ ਵਿੱਚ ਤੇਰਾ ਪਾਪ ਕੋਈ ਸਧਾਰਣ ਸਮੱਸਿਆ ਨਹੀਂ ਹੈ, ਪਰ ਇੱਕ ਗੰਭੀਰ ਕਿਸਮ ਦੀ ਸਮੱਸਿਆ ਹੈ। ਜਦੋਂ ਸਮਾਂ ਆਵੇਗਾ ਤਾਂ ਮੇਰੇ ਤੇ ਦੋਸ਼ ਨਾ ਲਾਵੀਂ ਕਿ ਮੈਂ ਤੈਨੂੰ ਪਹਿਲਾਂ ਤੋਂ ਨਹੀਂ ਦੱਸਿਆ ਸੀ। ਇਹ ਸਭ ਇਸ ਗੱਲ ’ਤੇ ਵਾਪਸ ਆਉਂਦਾ ਹੈ: ਜਦੋਂ ਤੁਸੀਂ ਮਸੀਹ ਦੇ ਨਾਲ-ਧਰਤੀ ਉੱਤਲੇ ਪਰਮੇਸ਼ੁਰ ਦੇ ਨਾਲ-ਇੱਕ ਆਮ ਵਿਅਕਤੀ ਦੇ ਰੂਪ ਵਿੱਚ ਜੁੜਦੇ ਹੋ, ਅਰਥਾਤ ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਪਰਮੇਸ਼ੁਰ ਕੁਝ ਵੀ ਨਹੀਂ ਸਿਰਫ ਇੱਕ ਵਿਅਕਤੀ ਹੈ, ਤਾਂ ਤੁਸੀਂ ਜ਼ਰੂਰ ਨਾਸ ਹੋ ਜਾਓਗੇ। ਇਹ ਤੁਹਾਡੇ ਸਾਰਿਆਂ ਦੇ ਲਈ ਮੇਰੀ ਇੱਕੋ ਇੱਕ ਚਿਤਾਵਨੀ ਹੈ।

ਪਿਛਲਾ: ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣਾ ਬਹੁਤ ਜ਼ਰੂਰੀ ਹੈ

ਅਗਲਾ: ਧੋਖਾ: ਇੱਕ ਬਹੁਤ ਗੰਭੀਰ ਸਮੱਸਿਆ (1)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ