ਅੱਜ ਪਰਮੇਸ਼ੁਰ ਦੇ ਕੰਮ ਨੂੰ ਜਾਣਨਾ

ਅਜੋਕੇ ਸਮਿਆਂ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਜਾਣਨ ਦਾ ਭਾਵ, ਪ੍ਰਮੁੱਖ ਤੌਰ ਤੇ ਇਹ ਜਾਣਨਾ ਹੈ ਕਿ ਅੰਤ ਦੇ ਦਿਨਾਂ ਵਿੱਚ ਦੇਹਧਾਰੀ ਪਰਮੇਸ਼ੁਰ ਦਾ ਮੂਲ ਕੰਮ ਕੀ ਹੈ ਅਤੇ ਉਹ ਇਸ ਧਰਤੀ ਉੱਤੇ ਕੀ ਕਰਨ ਲਈ ਆਇਆ ਹੈ। ਮੈਂ ਪਹਿਲਾਂ ਆਪਣੇ ਵਚਨਾਂ ਵਿੱਚ ਜ਼ਿਕਰ ਕੀਤਾ ਹੈ ਕਿ ਪਰਮੇਸ਼ੁਰ (ਅੰਤ ਦੇ ਦਿਨਾਂ ਦੇ ਦੌਰਾਨ) ਧਰਤੀ ਉੱਪਰ ਰਵਾਨਗੀ ਤੋਂ ਪਹਿਲਾਂ ਇੱਕ ਮਿਸਾਲ ਕਾਇਮ ਕਰਨ ਲਈ ਆਇਆ ਹੈ। ਪਰਮੇਸ਼ੁਰ ਇਹ ਮਿਸਾਲ ਕਿਵੇਂ ਕਾਇਮ ਕਰਦਾ ਹੈ? ਉਹ ਅਜਿਹਾ ਵਚਨਾਂ ਨੂੰ ਬੋਲ ਕੇ ਅਤੇ ਸਮੁੱਚੀ ਧਰਤੀ ਉੱਤੇ ਕੰਮ ਕਰਕੇ ਅਤੇ ਬੋਲ ਕੇ ਕਰਦਾ ਹੈ। ਅੰਤ ਦੇ ਦਿਨਾਂ ਦੇ ਦੌਰਾਨ ਇਹ ਪਰਮੇਸ਼ੁਰ ਦਾ ਕੰਮ ਹੈ; ਉਹ ਸਿਰਫ਼ ਬੋਲਦਾ ਹੈ, ਤਾਂ ਕਿ ਇਸ ਧਰਤੀ ਨੂੰ ਵਚਨਾਂ ਦਾ ਇੱਕ ਸੰਸਾਰ ਬਣਾਇਆ ਜਾ ਸਕੇ, ਤਾਂ ਕਿ ਉਸ ਦੇ ਵਚਨਾਂ ਦੇ ਦੁਆਰਾ ਹਰ ਮਨੁੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਹ ਪ੍ਰਬੁੱਧ ਹੋ ਸਕੇ, ਤਾਂਕਿ ਜਿਸ ਨਾਲ ਮਨੁੱਖ ਦੀ ਰੂਹ ਜਾਗ ਜਾਵੇ ਅਤੇ ਉਹ ਦਰਸ਼ਨਾਂ ਦੇ ਬਾਰੇ ਵਿੱਚ ਸਪੱਸ਼ਟਤਾ ਪ੍ਰਾਪਤ ਕਰ ਲਵੇ। ਅੰਤ ਦੇ ਦਿਨਾਂ ਦੇ ਦੌਰਾਨ, ਦੇਹਧਾਰੀ ਪਰਮੇਸ਼ੁਰ, ਪ੍ਰਮੁੱਖ ਤੌਰ ਤੇ, ਵਚਨਾਂ ਨੂੰ ਬੋਲਣ ਲਈ ਧਰਤੀ ਉੱਤੇ ਆਇਆ ਹੈ। ਜਦੋਂ ਯਿਸੂ ਆਇਆ, ਉਸ ਨੇ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਫੈਲਾ ਦਿੱਤੀ, ਅਤੇ ਉਸ ਨੇ ਸਲੀਬੀ ਮੌਤ ਦੇ ਛੁਟਕਾਰੇ ਦੇ ਕੰਮ ਨੂੰ ਸਿਰੇ ਚਾੜ੍ਹਿਆ। ਉਸ ਨੇ ਸ਼ਰਾ ਦੇ ਯੁੱਗ ਦਾ ਅੰਤ ਕਰ ਦਿੱਤਾ, ਅਤੇ ਉਸ ਨੇ ਉਸ ਸਭ ਦਾ ਨਾਸ ਕਰ ਦਿੱਤਾ ਜੋ ਪੁਰਾਣਾ ਸੀ। ਯਿਸੂ ਦੀ ਆਮਦ ਨਾਲ ਸ਼ਰਾ ਦੇ ਯੁੱਗ ਦਾ ਅੰਤ ਹੋ ਕੇ ਕਿਰਪਾ ਦੇ ਯੁੱਗ ਦਾ ਅਰੰਭ ਹੋਇਆ; ਅੰਤ ਦੇ ਦਿਨਾਂ ਵਿੱਚ ਦੇਹਧਾਰੀ ਪਰਮੇਸ਼ੁਰ ਦੀ ਆਮਦ ਨੇ ਕਿਰਪਾ ਦੇ ਯੁੱਗ ਦਾ ਅੰਤ ਕਰ ਦਿੱਤਾ ਹੈ। ਉਹ ਪ੍ਰਮੁੱਖ ਤੌਰ ਤੇ ਆਪਣੇ ਵਚਨਾਂ ਨੂੰ ਬੋਲਣ ਲਈ, ਵਚਨਾਂ ਨੂੰ ਵਰਤ ਕੇ ਮਨੁੱਖ ਨੂੰ ਸੰਪੂਰਨ ਬਣਾਉਣ, ਮਨੁੱਖ ਨੂੰ ਪ੍ਰਕਾਸ਼ਮਾਨ ਅਤੇ ਪ੍ਰਬੁੱਧ ਕਰਨ, ਅਤੇ ਮਨੁੱਖ ਦੇ ਦਿਲ ਵਿੱਚੋਂ ਖ਼ਿਆਲੀ ਪਰਮੇਸ਼ੁਰ ਦੀ ਜਗ੍ਹਾ ਨੂੰ ਮਿਟਾਉਣ ਲਈ ਆਇਆ ਹੈ। ਇਹ ਕੰਮ ਦਾ ਉਹ ਪੜਾਅ ਨਹੀਂ ਹੈ ਜੋ ਯਿਸੂ ਨੇ ਆ ਕੇ ਕੀਤਾ ਸੀ। ਜਦੋਂ ਯਿਸੂ ਆਇਆ, ਉਸ ਨੇ ਕਈ ਕਰਾਮਾਤਾਂ ਦਿਖਾਈਆਂ, ਉਸ ਨੇ ਬਿਮਾਰਾਂ ਨੂੰ ਰਾਜ਼ੀ ਕੀਤਾ, ਅਤੇ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ, ਅਤੇ ਉਸ ਨੇ ਸਲੀਬੀ ਮੌਤ ਦੇ ਛੁਟਕਾਰੇ ਦਾ ਕੰਮ ਕੀਤਾ। ਜਿਸਦੇ ਸਿੱਟੇ ਵਜੋਂ, ਲੋਕ ਆਪਣੇ ਵਿਚਾਰਾਂ ਵਿੱਚ, ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੂੰ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਕਿਉਂਕਿ ਜਦੋਂ ਯਿਸੂ ਆਇਆ ਸੀ, ਉਸ ਨੇ ਮਨੁੱਖ ਦੇ ਦਿਲ ਵਿੱਚੋਂ ਖ਼ਿਆਲੀ ਪਰਮੇਸ਼ੁਰ ਦੇ ਸਰੂਪ ਨੂੰ ਮਿਟਾਉਣ ਦਾ ਕੰਮ ਨਹੀਂ ਕੀਤਾ; ਜਦੋਂ ਉਹ ਆਇਆ ਉਸ ਨੂੰ ਸਲੀਬ ਤੇ ਟੰਗ ਦਿੱਤਾ ਗਿਆ, ਉਸ ਨੇ ਬਿਮਾਰਾਂ ਨੂੰ ਰਾਜ਼ੀ ਕੀਤਾ, ਅਤੇ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ, ਅਤੇ ਉਸ ਨੇ ਸਵਰਗ ਦੇ ਰਾਜ ਦੀ ਖ਼ੁਸ਼ਖ਼ਬਰੀ ਨੂੰ ਫੈਲਾਇਆ। ਇਸ ਸੰਬੰਧ ਵਿੱਚ, ਪਰਮੇਸ਼ੁਰ ਦਾ ਅੰਤ ਦੇ ਦਿਨਾਂ ਦਾ ਦੇਹਧਾਰਣ ਮਨੁੱਖ ਦੇ ਵਿਚਾਰਾਂ ਵਿੱਚੋਂ ਖ਼ਿਆਲੀ ਪਰਮੇਸ਼ੁਰ ਦੁਆਰਾ ਮੱਲੀ ਗਈ ਜਗ੍ਹਾ ਨੂੰ ਮਿਟਾ ਦਿੰਦਾ ਹੈ, ਤਾਂ ਕਿ ਮਨੁੱਖ ਦੇ ਦਿਲ ਵਿੱਚ ਖ਼ਿਆਲੀ ਪਰਮੇਸ਼ੁਰ ਦਾ ਸਰੂਪ ਨਾ ਰਹਿ ਸਕੇ। ਆਪਣੇ ਅਸਲੀ ਵਚਨਾਂ, ਅਤੇ ਅਸਲੀ ਕੰਮ ਦੇ ਦੁਆਰਾ, ਸਾਰੇ ਦੇਸ਼ਾਂ ਵਿੱਚ ਉਸ ਦੀ ਗਤੀਵਿਧੀ ਅਤੇ ਵਿਸ਼ੇਸ਼ ਰੂਪ ਵਿੱਚ ਅਸਲੀ ਅਤੇ ਸਧਾਰਣ ਕੰਮ, ਜੋ ਉਹ ਮਨੁੱਖ ਦੇ ਦਰਮਿਆਨ ਕਰਦਾ ਹੈ, ਦੇ ਦੁਆਰਾ ਉਹ ਮਨੁੱਖ ਨੂੰ ਪਰਮੇਸ਼ੁਰ ਦੀ ਅਸਲੀਅਤ ਬਾਰੇ ਜਾਣੂ ਕਰਵਾਉਂਦਾ ਹੈ ਅਤੇ ਮਨੁੱਖ ਦੇ ਦਿਲ ਵਿਚਲੀ ਖ਼ਿਆਲੀ ਪਰਮੇਸ਼ੁਰ ਦੀ ਜਗ੍ਹਾ ਮਿਟਾ ਦਿੰਦਾ ਹੈ। ਦੂਸਰੇ ਸ਼ਬਦਾਂ ਵਿੱਚ, ਪਰਮੇਸ਼ਰ ਆਪਣੀ ਦੇਹ ਦੇ ਦੁਆਰਾ ਬੋਲੇ ਗਏ ਵਚਨਾਂ ਦੀ ਵਰਤੋਂ ਮਨੁੱਖ ਨੂੰ ਮੁਕੰਮਲ ਬਣਾਉਣ ਅਤੇ ਸਾਰੀਆਂ ਚੀਜ਼ਾਂ ਨੂੰ ਸਿਰੇ ਚਾੜ੍ਹਨ ਲਈ ਕਰਦਾ ਹੈ। ਇਹ ਉਹ ਕੰਮ ਹੈ ਜੋ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਸਿਰੇ ਚਾੜ੍ਹੇਗਾ।

ਤੁਹਾਡੇ ਲਈ ਕੀ ਜਾਣਨਾ ਲਾਜ਼ਮੀ ਹੈ:

1. ਪਰਮੇਸ਼ੁਰ ਦਾ ਕੰਮ ਅਲੌਕਿਕ ਨਹੀਂ ਹੈ, ਅਤੇ ਤੁਹਾਨੂੰ ਅਜਿਹੀਆਂ ਧਾਰਣਾਵਾਂ ਨੂੰ ਪਾਲਣਾ ਨਹੀਂ ਚਾਹੀਦਾ।

2. ਤੁਹਾਡੇ ਲਈ ਦੇਹਧਾਰੀ ਪਰਮੇਸ਼ੁਰ ਦੇ ਮੁੱਖ ਕੰਮ, ਜਿਸਨੂੰ ਕਰਨ ਲਈ ਉਹ ਇਸ ਸਮੇਂ ਆਇਆ ਹੈ, ਨੂੰ ਸਮਝਣਾ ਲਾਜ਼ਮੀ ਹੈ।

ਉਹ ਬਿਮਾਰਾਂ ਨੂੰ ਰਾਜ਼ੀ ਕਰਨ, ਜਾਂ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਣ, ਜਾਂ ਕਰਾਮਾਤਾਂ ਦਿਖਾਉਣ ਲਈ ਨਹੀਂ ਆਇਆ ਹੈ, ਅਤੇ ਨਾ ਹੀ ਉਹ ਪਛਤਾਵੇ ਦੀ ਖੁਸ਼ਖ਼ਬਰੀ ਨੂੰ ਫੈਲਾਉਣ, ਜਾਂ ਮਨੁੱਖ ਨੂੰ ਛੁਟਕਾਰਾ ਪ੍ਰਦਾਨ ਕਰਨ ਲਈ ਆਇਆ ਹੈ। ਕਿਉਂਕਿ ਯਿਸੂ ਪਹਿਲਾਂ ਹੀ ਇਹ ਕੰਮ ਕਰ ਚੁੱਕਾ ਹੈ, ਅਤੇ ਪਰਮੇਸ਼ੁਰ ਇੱਕੋ ਕੰਮ ਨੂੰ ਦੁਹਰਾਉਂਦਾ ਨਹੀਂ ਹੈ। ਅੱਜ ਪਰਮੇਸ਼ੁਰ ਕਿਰਪਾ ਦੇ ਯੁੱਗ ਨੂੰ ਖ਼ਤਮ ਕਰਨ ਅਤੇ ਕਿਰਪਾ ਦੇ ਯੁੱਗ ਦੇ ਸਭ ਰਿਵਾਜਾਂ ਨੂੰ ਬਾਹਰ ਕੱਢਣ ਲਈ ਆਇਆ ਹੈ। ਹਕੀਕੀ ਪਰਮੇਸ਼ੁਰ ਖ਼ਾਸ ਤੌਰ ਤੇ ਇਹ ਦਰਸਾਉਣ ਲਈ ਆਇਆ ਹੈ ਕਿ ਉਹ ਅਸਲ ਹੈ। ਜਦੋਂ ਯਿਸੂ ਆਇਆ ਤਾਂ ਉਸ ਨੇ ਕੁਝ ਵਚਨ ਬੋਲੇ; ਉਸ ਨੇ ਮੂਲ ਰੂਪ ਵਿੱਚ ਕਰਾਮਾਤਾਂ ਦਿਖਾਈਆਂ, ਚਿੰਨ੍ਹ ਅਤੇ ਅਚੰਭੇ ਦਿਖਾਏ, ਅਤੇ ਬਿਮਾਰਾਂ ਨੂੰ ਰਾਜ਼ੀ ਕੀਤਾ, ਅਤੇ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ, ਜਾਂ ਕਿਤੇ-ਕਿਤੇ ਉਸ ਨੇ ਲੋਕਾਂ ਨੂੰ ਯਕੀਨ ਦਿਵਾਉਣ ਲਈ ਅਗੰਮ ਵਾਕ ਬੋਲੇ, ਅਤੇ ਉਨ੍ਹਾਂ ਨੂੰ ਦਿਖਾਇਆ ਕਿ ਉਹ ਅਸਲੀ ਪਰਮੇਸ਼ੁਰ ਹੈ, ਕਿ ਉਹ ਇੱਕ ਸ਼ਾਂਤ-ਚਿੱਤ ਪਰਮੇਸ਼ੁਰ ਸੀ। ਅੰਤ ਵਿੱਚ ਉਸ ਨੇ ਸਲੀਬੀ ਮੌਤ ਦਾ ਕੰਮ ਪੂਰਾ ਕੀਤਾ। ਅੱਜ ਦਾ ਪਰਮੇਸ਼ੁਰ ਕੋਈ ਚਿੰਨ੍ਹ ਜਾਂ ਅਚੰਭੇ ਨਹੀਂ ਦਿਖਾਉਂਦਾ, ਨਾ ਤਾਂ ਉਹ ਬਿਮਾਰਾਂ ਨੂੰ ਰਾਜ਼ੀ ਕਰਦਾ ਹੈ ਅਤੇ ਨਾ ਹੀ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਦਾ ਹੈ। ਜਦੋਂ ਯਿਸੂ ਆਇਆ ਸੀ, ਅਤੇ ਉਸ ਨੇ ਜੋ ਕੰਮ ਕੀਤਾ ਉਸ ਨੇ ਪਰਮੇਸ਼ੁਰ ਦੇ ਇੱਕ ਪੱਖ ਨੂੰ ਦਰਸਾਇਆ, ਪਰ ਇਸ ਵੇਲੇ ਪਰਮੇਸ਼ੁਰ ਕੰਮ ਦੇ ਉਸ ਪੜਾਅ ਨੂੰ ਕਰਨ ਲਈ ਆਇਆ ਹੈ ਜੋ ਨਿਰਧਾਰਤ ਕੀਤਾ ਗਿਆ ਹੈ, ਕਿਉਂਕਿ ਪਰਮੇਸ਼ੁਰ ਆਪਣੇ ਇੱਕੋ ਕੰਮ ਨੂੰ ਨਹੀਂ ਦੁਹਰਾਉਂਦਾ; ਉਹ ਅਜਿਹਾ ਪਰਮੇਸ਼ੁਰ ਹੈ ਜੋ ਹਮੇਸ਼ਾਂ ਨਵਾਂ ਰਹਿੰਦਾ ਹੈ ਅਤੇ ਕਦੇ ਵੀ ਪੁਰਾਣਾ ਨਹੀਂ ਹੁੰਦਾ, ਅਤੇ ਅੱਜ ਤੂੰ ਜੋ ਕੁਝ ਵੀ ਵੇਖ ਰਿਹਾ ਹੈਂ ਉਹ ਹਕੀਕੀ ਪਰਮੇਸ਼ੁਰ ਦੇ ਵਚਨ ਅਤੇ ਉਸ ਦਾ ਕੰਮ ਹਨ।

ਅੰਤ ਦੇ ਦਿਨਾਂ ਦਾ ਪਰਮੇਸ਼ੁਰ ਮੁੱਖ ਤੌਰ ਤੇ ਆਪਣੇ ਵਚਨਾਂ ਨੂੰ ਬੋਲਣ, ਮਨੁੱਖ ਨੂੰ ਜ਼ਿੰਦਗੀ ਦੀਆਂ ਸਭ ਲੋੜਾਂ ਦੀ ਵਿਆਖਿਆ ਕਰਨ, ਇਹ ਦਰਸਾਉਣ ਲਈ ਕਿ ਕਿਹੜੇ ਮਨੁੱਖ ਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ, ਮਨੁੱਖ ਨੂੰ ਪਰਮੇਸ਼ੁਰ ਦੇ ਕੰਮ ਦਿਖਾਉਣ, ਅਤੇ ਮਨੁੱਖ ਨੂੰ ਪਰਮੇਸ਼ੁਰ ਦੀ ਬੁੱਧ, ਆਪਣੇ ਸਰਬਸ਼ਕਤੀਮਾਨ ਹੋਣ ਅਤੇ ਆਪਣੀ ਅਦਭੁਤਤਾ ਨੂੰ ਦਿਖਾਉਣ ਲਈ ਆਇਆ ਹੈ। ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਬੋਲਦਾ ਹੈ, ਮਨੁੱਖ ਪਰਮੇਸ਼ੁਰ ਦੀ ਸ੍ਰੇਸ਼ਠਤਾ, ਪਰਮੇਸ਼ੁਰ ਦੀ ਮਹਿਮਾ, ਅਤੇ ਇਸ ਦੇ ਇਲਾਵਾ ਪਰਮੇਸ਼ੁਰ ਦੀ ਨਿਮਰਤਾ ਅਤੇ ਗੁਪਤਤਾ ਨੂੰ ਦੇਖਦਾ ਹੈ। ਮਨੁੱਖ ਦੇਖਦਾ ਹੈ ਕਿ ਪਰਮੇਸ਼ੁਰ ਸਰਬਉੱਚ ਹੈ, ਪਰ ਉਹ ਨਿਮਰ ਅਤੇ ਗੁਪਤ ਵੀ ਹੈ ਅਤੇ ਉਹ ਸਭ ਤੋਂ ਨੀਵਾਂ ਵੀ ਬਣ ਸਕਦਾ ਹੈ। ਉਸ ਦੇ ਬੋਲੇ ਕੁਝ ਵਚਨ ਸਿੱਧੇ ਰੂਪ ਵਿੱਚ ਆਤਮਾ ਦੇ ਨਜ਼ਰੀਏ ਤੋਂ ਆਉਂਦੇ ਹਨ, ਕੁਝ ਸਿੱਧੇ ਤੌਰ ਤੇ ਮਨੁੱਖ ਦੇ ਨਜ਼ਰੀਏ ਤੋਂ ਆਉਂਦੇ ਹਨ, ਅਤੇ ਕੁਝ ਤੀਜੇ ਪੁਰਖ ਦੇ ਨਜ਼ਰੀਏ ਤੋਂ ਆਉਂਦੇ ਹਨ। ਇਸ ਪ੍ਰਕਾਰ, ਇਹ ਦੇਖਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਕੰਮ ਦੇ ਢੰਗ ਵਿੱਚ ਬਹੁਤ ਵੱਡੇ ਪੱਧਰ ਉੱਤੇ ਬਦਲਾਵ ਆਉਂਦਾ ਰਹਿੰਦਾ ਹੈ, ਅਤੇ ਆਪਣੇ ਵਚਨਾਂ ਦੇ ਦੁਆਰਾ, ਇਸ ਨੂੰ ਮਨੁੱਖ ਅੱਗੇ ਪ੍ਰਤੱਖ ਕਰਦਾ ਹੈ। ਅੰਤ ਦੇ ਦਿਨਾਂ ਦੇ ਪਰਮੇਸ਼ੁਰ ਦਾ ਕੰਮ ਸਧਾਰਣ ਅਤੇ ਅਸਲ, ਦੋਨੋ ਤਰ੍ਹਾਂ ਦਾ ਹੈ, ਅਤੇ ਇਸ ਕਰਕੇ ਅੰਤ ਦੇ ਦਿਨਾਂ ਦੇ ਲੋਕਾਂ ਦੇ ਸਮੂਹ ਨੂੰ ਸਭ ਤੋਂ ਵੱਡੇ ਪਰਤਾਵਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਮੇਸ਼ੁਰ ਦੀ ਸਧਾਰਣਤਾ ਅਤੇ ਅਸਲੀਅਤ ਦੇ ਕਾਰਨ ਵਜੋਂ, ਸਾਰੇ ਲੋਕਾਂ ਨੂੰ ਅਜਿਹੇ ਪਰਤਾਵਿਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ; ਕਿ ਮਨੁੱਖ ਪਰਮੇਸ਼ੁਰ ਦੀ ਸਧਾਰਣਤਾ ਅਤੇ ਅਸਲੀਅਤ ਦੀ ਵਜ੍ਹਾ ਤੋਂ ਪਰਮੇਸ਼ੁਰ ਦੇ ਪਰਤਾਵਿਆਂ ਵਿੱਚ ਉੱਤਰਦਾ ਹੈ। ਯਿਸੂ ਦੇ ਯੁੱਗ ਦੇ ਦੌਰਾਨ, ਕੋਈ ਵਿਚਾਰ ਜਾਂ ਪਰਤਾਵੇ ਨਹੀਂ ਸਨ। ਕਿਉਂਕਿ ਯਿਸੂ ਦੁਆਰਾ ਕੀਤਾ ਗਿਆ ਜ਼ਿਆਦਾਤਰ ਕੰਮ ਮਨੁੱਖ ਦੇ ਵਿਚਾਰਾਂ ਦੇ ਅਨੁਸਾਰ ਸੀ, ਲੋਕ ਉਸ ਨੂੰ ਮੰਨਦੇ ਸਨ ਅਤੇ ਉਨ੍ਹਾਂ ਦੀਆਂ ਉਸ ਦੇ ਪ੍ਰਤੀ ਕੋਈ ਤੈਅ ਧਾਰਨਾਵਾਂ ਨਹੀਂ ਸਨ। ਅੱਜ ਦੇ ਪਰਤਾਵੇ ਮਨੁੱਖ ਦੁਆਰਾ ਹੁਣ ਤੱਕ ਝੱਲੇ ਗਏ ਪਰਤਾਵਿਆਂ ਵਿੱਚੋਂ ਸਭ ਤੋਂ ਵੱਡੇ ਹਨ, ਅਤੇ ਜਦੋਂ ਕਿਹਾ ਜਾਂਦਾ ਹੈ ਕਿ ਇਹ ਲੋਕ ਬਹੁਤ ਵੱਡੇ ਦੁੱਖਾਂ ਵਿੱਚੋਂ ਨਿਕਲ ਕੇ ਆਏ ਹਨ, ਤਾਂ ਇਹੀ ਉਹ ਦੁੱਖ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਅੱਜ ਪਰਮੇਸ਼ੁਰ ਇਨ੍ਹਾਂ ਲੋਕਾਂ ਵਿੱਚ ਵਿਸ਼ਵਾਸ, ਪਿਆਰ, ਦੁੱਖ ਨੂੰ ਸਵੀਕਾਰਨ ਅਤੇ ਆਗਿਆਕਾਰੀ ਉਤਪੰਨ ਕਰਨ ਲਈ ਬੋਲਦਾ ਹੈ। ਅੰਤ ਦੇ ਦਿਨਾਂ ਵਿੱਚ ਦੇਹਧਾਰੀ ਪਰਮੇਸ਼ੁਰ ਦੁਆਰਾ ਬੋਲੇ ਗਏ ਵਚਨ ਮਨੁੱਖ ਦੇ ਸੁਭਾਅ ਦੇ ਤੱਤ, ਮਨੁੱਖ ਦੇ ਵਤੀਰੇ, ਅਤੇ ਜਿਸ ਦੇ ਵਿੱਚ ਮਨੁੱਖ ਨੂੰ ਅੱਜ ਦਾਖਲ ਹੋਣਾ ਚਾਹੀਦਾ ਹੈ, ਦੇ ਅਨੁਸਾਰ ਹਨ। ਉਸ ਦੇ ਵਚਨ ਅਸਲ ਅਤੇ ਸਧਾਰਣ ਦੋਵੇਂ ਤਰ੍ਹਾਂ ਦੇ ਹਨ: ਉਹ ਆਉਣ ਵਾਲੇ ਕੱਲ੍ਹ ਦੀ ਗੱਲ ਨਹੀਂ ਕਰਦਾ, ਨਾ ਹੀ ਉਹ ਬੀਤੇ ਹੋਏ ਕੱਲ੍ਹ ਵੱਲ ਝਾਤ ਮਾਰਦਾ ਹੈ; ਉਹ ਸਿਰਫ਼ ਉਸ ਦੀ ਗੱਲ ਕਰਦਾ ਹੈ ਜਿਸ ਵਿੱਚ ਅੱਜ ਦਾਖਲ ਹੋਣਾ ਚਾਹੀਦਾ ਹੈ, ਜਿਸ ਦਾ ਅਭਿਆਸ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਸਨੂੰ ਅੱਜ ਸਮਝਿਆ ਜਾਣਾ ਚਾਹੀਦਾ ਹੈ। ਜੇਕਰ ਅੱਜ ਦੇ ਦਿਨ ਦੇ ਦੌਰਾਨ, ਕੋਈ ਮਨੁੱਖ ਉਭਰਦਾ ਹੈ ਜੋ ਚਿੰਨ੍ਹ ਅਤੇ ਅਚੰਭੇ ਦਿਖਾ ਸਕਦਾ ਹੈ, ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢ ਸਕਦਾ ਹੈ, ਬਿਮਾਰਾਂ ਨੂੰ ਰਾਜ਼ੀ ਕਰ ਸਕਦਾ ਹੈ, ਅਤੇ ਬਹੁਤ ਸਾਰੀਆਂ ਕਰਾਮਾਤਾਂ ਦਿਖਾ ਸਕਦਾ ਹੈ ਅਤੇ ਜੇ ਇਹ ਵਿਅਕਤੀ ਦਾਅਵਾ ਕਰਦਾ ਹੈ ਕਿ ਉਹ ਯਿਸੂ ਹੈ ਜੋ ਕਿ ਆ ਚੁੱਕਾ ਹੈ, ਤਾਂ ਉਹ ਨਕਲੀ ਹੈ ਜੋ ਦੁਸ਼ਟ ਆਤਮਾਵਾਂ ਦੁਆਰਾ ਯਿਸੂ ਦੀ ਨਕਲ ਕਰਨ ਲਈ ਤਿਆਰ ਕੀਤਾ ਗਿਆ ਹੈ। ਯਾਦ ਰੱਖੋ! ਪਰਮੇਸ਼ਰ ਇੱਕੋ ਕੰਮ ਨੂੰ ਦੁਹਰਾਉਂਦਾ ਨਹੀਂ ਹੈ। ਯਿਸੂ ਦੇ ਕੰਮ ਦਾ ਪੜਾਅ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ, ਅਤੇ ਪਰਮੇਸ਼ੁਰ ਕਦੇ ਵੀ ਕੰਮ ਦੇ ਉਸ ਪੜਾਅ ਨੂੰ ਦੁਬਾਰਾ ਨਹੀਂ ਕਰੇਗਾ। ਪਰਮੇਸ਼ੁਰ ਦਾ ਕੰਮ ਮਨੁੱਖ ਦੇ ਵਿਚਾਰਾਂ ਦੇ ਨਾਲ ਬਿਲਕੁਲ ਅਸੰਗਤ ਹੈ; ਉਦਾਹਰਣ ਵਜੋਂ, ਪੁਰਾਣੇ ਨੇਮ ਵਿੱਚ ਇੱਕ ਮਸੀਹਾ ਦੇ ਆਉਣ ਦੀ ਨਬੂਵਤ ਕੀਤੀ ਗਈ, ਅਤੇ ਇਸ ਅਗੰਮ ਵਾਕ ਦਾ ਨਤੀਜਾ ਯਿਸੂ ਦੀ ਆਮਦ ਸੀ। ਇਹ ਪਹਿਲਾਂ ਹੀ ਵਾਪਰ ਚੁੱਕਾ ਹੈ, ਇਸ ਲਈ ਕਿਸੇ ਹੋਰ ਮਸੀਹਾ ਦਾ ਦੁਬਾਰਾ ਆਉਣਾ ਗ਼ਲਤ ਹੋਵੇਗਾ। ਯਿਸੂ ਪਹਿਲਾਂ ਹੀ ਇੱਕ ਵਾਰ ਆ ਚੁੱਕਾ ਹੈ, ਅਤੇ ਯਿਸੂ ਦਾ ਇਸ ਸਮੇਂ ਦੁਬਾਰਾ ਆਉਣਾ ਗ਼ਲਤ ਹੋਵੇਗਾ। ਹਰ ਯੁੱਗ ਦਾ ਸਿਰਫ਼ ਇੱਕ ਨਾਂ ਹੈ, ਅਤੇ ਹਰੇਕ ਨਾਂ ਉਸ ਯੁੱਗ ਦੀ ਵਿਆਖਿਆ ਕਰਦਾ ਹੈl ਮਨੁੱਖ ਦੇ ਵਿਚਾਰਾਂ ਵਿੱਚ, ਪਰਮੇਸ਼ੁਰ ਲਈ ਹਮੇਸ਼ਾਂ ਚਿੰਨ੍ਹ ਅਤੇ ਅਚੰਭੇ ਦਿਖਾਉਣੇ ਲਾਜ਼ਮੀ ਹਨ, ਹਮੇਸ਼ਾਂ ਬਿਮਾਰਾਂ ਨੂੰ ਰਾਜ਼ੀ ਕਰਨਾ ਅਤੇ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਣਾ ਲਾਜ਼ਮੀ ਹੈ, ਅਤੇ ਹਮੇਸ਼ਾਂ ਬਿਲਕੁਲ ਯਿਸੂ ਵਰਗਾ ਹੋਣਾ ਲਾਜ਼ਮੀ ਹੈ। ਪਰ ਇਸ ਸਮੇਂ, ਪਰਮੇਸ਼ੁਰ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਹੈ। ਜੇ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਅਜੇ ਵੀ ਚਿੰਨ੍ਹ ਅਤੇ ਅਚੰਭੇ ਦਿਖਾਉਂਦਾ ਹੈ, ਅਤੇ ਅਜੇ ਵੀ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਦਾ ਹੈ, ਅਤੇ ਬਿਮਾਰਾਂ ਨੂੰ ਰਾਜ਼ੀ ਕਰਦਾ ਹੈ—ਜੇ ਉਹ ਬਿਲਕੁਲ ਯਿਸੂ ਦੀ ਤਰ੍ਹਾਂ ਕਰਦਾ ਹੈ—ਤਾਂ ਪਰਮੇਸ਼ੁਰ ਆਪਣੇ ਇੱਕੋ ਕੰਮ ਨੂੰ ਦੁਹਰਾ ਰਿਹਾ ਹੋਵੇਗਾ, ਅਤੇ ਯਿਸੂ ਦੇ ਕੰਮ ਦਾ ਕੋਈ ਅਰਥ ਜਾਂ ਮਹੱਤਤਾ ਨਹੀਂ ਰਹੇਗੀ। ਇਸ ਕਰਕੇ ਪਰਮੇਸ਼ੁਰ ਹਰ ਯੁੱਗ ਵਿੱਚ ਕੰਮ ਦੇ ਇੱਕ ਪੜਾਅ ਨੂੰ ਪੂਰਾ ਕਰਦਾ ਹੈ। ਜਦੋਂ ਉਸ ਦੇ ਕੰਮ ਦਾ ਹਰ ਪੜਾਅ ਇੱਕ ਵਾਰ ਪੂਰਾ ਹੋ ਜਾਂਦਾ ਹੈ ਤਾਂ ਜਲਦੀ ਹੀ ਦੁਸ਼ਟ ਆਤਮਾਵਾਂ ਦੁਆਰਾ ਇਸਦੀ ਨਕਲ ਕੀਤੀ ਜਾਂਦੀ ਹੈ, ਅਤੇ ਬਾਅਦ ਵਿੱਚ ਜਦ ਸ਼ਤਾਨ ਪਰਮੇਸ਼ੁਰ ਦੀ ਪੈੜ ਉੱਤੇ ਤੁਰਨਾ ਸ਼ੁਰੂ ਕਰਦਾ ਹੈ, ਪਰਮੇਸ਼ੁਰ ਆਪਣੀ ਵਿਧੀ ਨੂੰ ਬਦਲ ਦਿੰਦਾ ਹੈ। ਇੱਕ ਵਾਰ ਜਦ ਪਰਮੇਸ਼ੁਰ ਆਪਣੇ ਕੰਮ ਦਾ ਇੱਕ ਪੜਾਅ ਪੂਰਾ ਕਰ ਲੈਂਦਾ ਹੈ ਤਾਂ ਬੁਰੀਆਂ ਆਤਮਾਵਾਂ ਇਸਦੀ ਨਕਲ ਕਰਦੀਆਂ ਹਨ। ਤੁਹਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦਾ ਅੱਜ ਦਾ ਕੰਮ ਯਿਸੂ ਦੇ ਕੰਮ ਤੋਂ ਵੱਖਰਾ ਕਿਉਂ ਹੈ? ਅੱਜ ਪਰਮੇਸ਼ੁਰ ਕੋਈ ਚਿੰਨ੍ਹ ਅਤੇ ਅਚੰਭੇ ਕਿਉਂ ਨਹੀਂ ਵਿਖਾਉਂਦਾ, ਭਰਿਸ਼ਟ ਆਤਮਾਵਾਂ ਨੂੰ ਕਿਉਂ ਨਹੀਂ ਕੱਢਦਾ, ਅਤੇ ਬਿਮਾਰਾਂ ਨੂੰ ਰਾਜ਼ੀ ਕਿਉਂ ਨਹੀਂ ਕਰਦਾ? ਜੇ ਯਿਸੂ ਦਾ ਕੰਮ ਸ਼ਰਾ ਦੇ ਯੁੱਗ ਦੇ ਦੌਰਾਨ ਕੀਤੇ ਗਏ ਕੰਮ ਦੇ ਸਮਾਨ ਹੁੰਦਾ ਤਾਂ ਕੀ ਉਹ ਕਿਰਪਾ ਦੇ ਯੁੱਗ ਦੇ ਪਰਮੇਸ਼ੁਰ ਨੂੰ ਦਰਸਾ ਸਕਦਾ ਸੀ? ਕੀ ਉਹ ਆਪਣਾ ਸਲੀਬੀ ਮੌਤ ਦਾ ਕੰਮ ਪੂਰਾ ਕਰ ਪਾਉਂਦਾ? ਜੇ ਸ਼ਰਾ ਦੇ ਯੁੱਗ ਦੀ ਤਰ੍ਹਾਂ ਯਿਸੂ ਮੰਦਰ ਅੰਦਰ ਦਾਖਲ ਹੋ ਕੇ ਸਬਤ ਦਾ ਪਾਲਣ ਕਰਦਾ ਤਾਂ ਕਿਸੇ ਨੇ ਉਸ ਨੂੰ ਤਸੀਹੇ ਨਹੀਂ ਦੇਣੇ ਸਨ, ਅਤੇ ਸਭ ਨੇ ਉਸ ਨੂੰ ਸਵੀਕਾਰਨਾ ਸੀ। ਜੇ ਇਸ ਤਰ੍ਹਾਂ ਹੁੰਦਾ, ਤਾਂ ਕੀ ਉਸ ਨੂੰ ਸਲੀਬ ਚੜ੍ਹਾਇਆ ਜਾਂਦਾ? ਕੀ ਉਸ ਨੇ ਛੁਟਕਾਰੇ ਦਾ ਕੰਮ ਪੂਰਾ ਕਰ ਪਾਉਣਾ ਸੀ? ਜੇ ਅੰਤ ਦੇ ਦਿਨਾਂ ਦਾ ਦੇਹਧਾਰੀ ਪਰਮੇਸ਼ੁਰ ਯਿਸੂ ਦੀ ਤਰ੍ਹਾਂ ਚਿੰਨ੍ਹ ਅਤੇ ਅਚੰਭੇ ਦਿਖਾਉਂਦਾ ਹੈ ਤਾਂ ਉਸ ਦਾ ਮਤਲਬ ਕੀ ਹੋਵੇਗਾ? ਜੇਕਰ ਪਰਮੇਸ਼ੁਰ ਸਿਰਫ਼ ਅੰਤ ਦੇ ਦਿਨਾਂ ਦੇ ਦੌਰਾਨ ਆਪਣੇ ਕੰਮ ਦੇ ਇੱਕ ਹੋਰ ਹਿੱਸੇ ਨੂੰ ਪੂਰਾ ਕਰਦਾ ਹੈ, ਉਹ ਹਿੱਸਾ ਜੋ ਉਸ ਦੀ ਪ੍ਰਬੰਧਨ ਦੀ ਯੋਜਨਾ ਦੇ ਹਿੱਸੇ ਨੂੰ ਦਰਸਾਉਂਦਾ ਹੈ, ਤਾਂ ਹੀ ਮਨੁੱਖ ਪਰਮੇਸ਼ੁਰ ਦੇ ਬਾਰੇ ਡੂੰਘਾ ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਕੇਵਲ ਤਾਂ ਹੀ ਪਰਮੇਸ਼ੁਰ ਦੀ ਪ੍ਰਬੰਧਨ ਦੀ ਯੋਜਨਾ ਪੂਰੀ ਸਕਦੀ ਹੈ।

ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਮੁੱਖ ਤੌਰ ਤੇ ਆਪਣੇ ਵਚਨਾਂ ਨੂੰ ਬੋਲਣ ਲਈ ਆਇਆ ਹੈ। ਉਹ ਆਤਮਾ ਦੇ ਨਜ਼ਰੀਏ ਤੋਂ, ਮਨੁੱਖ ਦੇ ਨਜ਼ਰੀਏ ਤੋਂ ਅਤੇ ਤੀਜੇ ਪੁਰਖ ਦੇ ਨਜ਼ਰੀਏ ਤੋਂ ਬੋਲਦਾ ਹੈ; ਉਹ ਵੱਖਰੇ-ਵੱਖਰੇ ਤਰੀਕਿਆਂ ਨਾਲ ਬੋਲਦਾ ਹੈ, ਸਮੇਂ ਦੇ ਇੱਕ ਅਰਸੇ ਵਿੱਚ ਇੱਕ ਤਰੀਕੇ ਨੂੰ ਵਰਤਦਾ ਹੈ ਅਤੇ ਬੋਲਣ ਦੀ ਵਿਧੀ ਦੀ ਵਰਤੋਂ ਕਰਕੇ ਮਨੁੱਖ ਦੇ ਵਿਚਾਰਾਂ ਨੂੰ ਤਬਦੀਲ ਕਰਦਾ ਹੈ ਅਤੇ ਮਨੁੱਖ ਦੇ ਦਿਲ ਵਿੱਚੋਂ ਖ਼ਿਆਲੀ ਪਰਮੇਸ਼ੁਰ ਦਾ ਸਰੂਪ ਮਿਟਾਉਂਦਾ ਹੈ। ਇਹ ਪਰਮੇਸ਼ੁਰ ਦੁਆਰਾ ਕੀਤਾ ਜਾਣ ਵਾਲਾ ਮੁੱਖ ਕੰਮ ਹੈ। ਕਿਉਂਕਿ ਮਨੁੱਖ ਮੰਨ ਕੇ ਚਲਦਾ ਹੈ ਕਿ ਪਰਮੇਸ਼ੁਰ ਬਿਮਾਰਾਂ ਨੂੰ ਰਾਜ਼ੀ ਕਰਨ, ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਣ, ਕਰਾਮਾਤਾਂ ਵਿਖਾਉਣ ਅਤੇ ਮਨੁੱਖ ਨੂੰ ਭੌਤਿਕ ਅਸੀਸਾਂ ਪ੍ਰਦਾਨ ਕਰਨ ਲਈ ਆਇਆ ਹੈ, ਪਰਮੇਸ਼ੁਰ ਇਸ ਪੜਾਅ ਦਾ ਕੰਮ—ਤਾੜਨਾ ਅਤੇ ਨਿਆਂ ਕਰਨ ਦਾ ਕੰਮ—ਮਨੁੱਖ ਦੇ ਵਿਚਾਰਾਂ ਵਿੱਚੋਂ ਅਜਿਹੀਆਂ ਚੀਜ਼ਾਂ ਨੂੰ ਮਿਟਾਉਣ ਲਈ ਪੂਰਾ ਕਰਦਾ ਹੈ, ਤਾਂ ਕਿ ਮਨੁੱਖ ਪਰਮੇਸ਼ੁਰ ਦੀ ਅਸਲੀਅਤ ਅਤੇ ਸਧਾਰਣਤਾ ਨੂੰ ਜਾਣ ਸਕੇ, ਅਤੇ ਤਾਂ ਕਿ ਉਸ ਦੇ ਦਿਲ ਵਿੱਚੋਂ ਯਿਸੂ ਦੇ ਸਰੂਪ ਨੂੰ ਮਿਟਾ ਕੇ ਨਵੇਂ ਪਰਮੇਸ਼ੁਰ ਦੇ ਸਰੂਪ ਨਾਲ ਬਦਲਿਆ ਜਾਵੇ। ਜਿਉਂ ਹੀ ਮਨੁੱਖ ਅੰਦਰ ਪਰਮੇਸ਼ੁਰ ਦਾ ਸਰੂਪ ਪੁਰਾਣਾ ਹੋ ਜਾਂਦਾ ਹੈ, ਇਹ ਇੱਕ ਬੁੱਤ ਬਣ ਜਾਂਦਾ ਹੈ। ਜਦੋਂ ਯਿਸੂ ਆਇਆ ਅਤੇ ਉਸ ਨੇ ਕੰਮ ਦੇ ਉਸ ਪੜਾਅ ਨੂੰ ਪੂਰਾ ਕੀਤਾ, ਉਸ ਨੇ ਪਰਮੇਸ਼ੁਰ ਦੀ ਸਮੁੱਚਤਾ ਨੂੰ ਨਹੀਂ ਦਰਸਾਇਆ। ਉਸ ਨੇ ਕੁਝ ਚਿੰਨ੍ਹ ਅਤੇ ਅਚੰਭੇ ਦਿਖਾਏ, ਕੁਝ ਵਚਨ ਬੋਲੇ ਅਤੇ ਅੰਤ ਵਿੱਚ ਉਸ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ ਗਿਆ। ਉਸ ਨੇ ਪਰਮੇਸ਼ੁਰ ਦੇ ਇੱਕ ਪੱਖ ਨੂੰ ਦਰਸਾਇਆ। ਉਹ ਸਮੁੱਚੇ ਪਰਮੇਸ਼ੁਰ ਨੂੰ ਨਹੀਂ ਦਰਸਾ ਸਕਿਆ, ਬਲਕਿ ਉਸ ਨੇ ਪਰਮੇਸ਼ੁਰ ਦੇ ਕੰਮ ਦੇ ਇੱਕ ਹਿੱਸੇ ਨੂੰ ਕਰਨ ਵਾਲੇ ਪਰਮੇਸ਼ੁਰ ਨੂੰ ਦਰਸਾਇਆ। ਕਿਉਂਕਿ ਪਰਮੇਸ਼ੁਰ ਬਹੁਤ ਵਿਸ਼ਾਲ ਹੈ ਅਤੇ ਬਹੁਤ ਅਦਭੁਤ ਹੈ, ਅਤੇ ਉਹ ਕਲਪਨਾ ਤੋਂ ਪਰੇ ਹੈ, ਅਤੇ ਕਿਉਂਕਿ ਪਰਮੇਸ਼ੁਰ ਇੱਕ ਯੁੱਗ ਵਿੱਚ ਆਪਣੇ ਕੰਮ ਦਾ ਸਿਰਫ਼ ਇੱਕ ਹਿੱਸਾ ਪੂਰਾ ਕਰਦਾ ਹੈ। ਇਸ ਯੁੱਗ ਵਿੱਚ ਪਰਮੇਸ਼ੁਰ ਦੁਆਰਾ ਕੀਤਾ ਜਾਣ ਵਾਲਾ ਕੰਮ ਮੁੱਖ ਤੌਰ ਤੇ ਮਨੁੱਖ ਦੀ ਜ਼ਿੰਦਗੀ ਨੂੰ ਵਚਨ ਪ੍ਰਦਾਨ ਕਰਨਾ ਹੈ, ਮਨੁੱਖ ਦੇ ਸੁਭਾਅ, ਮੂਲ ਪ੍ਰਕਿਰਤੀ, ਅਤੇ ਉਸਦੇ ਭਰਿਸ਼ਟ ਸੁਭਾਅ, ਅਤੇ ਧਾਰਮਕ ਵਿਚਾਰਾਂ, ਸਾਮੰਤਵਾਦੀ ਸੋਚ, ਅਤੇ ਦਕਿਆਨੂਸੀ ਸੋਚ: ਮਨੁੱਖ ਦੇ ਗਿਆਨ ਅਤੇ ਸੰਸਕ੍ਰਿਤੀਨੂੰ ਪਰਮੇਸ਼ੁਰ ਦੇ ਵਚਨਾਂ ਦੁਆਰਾ ਉਜਾਗਰ ਕਰਕੇ ਸ਼ੁੱਧ ਕਰਨਾ ਹੋਵੇਗਾ। ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਮਨੁੱਖ ਨੂੰ ਸੰਪੂਰਨ ਬਣਾਉਣ ਲਈ, ਚਿੰਨ੍ਹਾਂ ਅਤੇ ਅਚੰਭਿਆਂ ਦੀ ਨਹੀਂ, ਵਚਨਾਂ ਦੀ ਵਰਤੋਂ ਕਰਦਾ ਹੈ। ਉਹ ਆਪਣੇ ਵਚਨਾਂ ਦੀ ਵਰਤੋਂ ਮਨੁੱਖ ਨੂੰ ਉਜਾਗਰ ਕਰਨ ਲਈ, ਮਨੁੱਖ ਦਾ ਨਿਆਂ ਕਰਨ ਲਈ, ਮਨੁੱਖ ਦੀ ਤਾੜਨਾ ਲਈ, ਅਤੇ ਮਨੁੱਖ ਨੂੰ ਸੰਪੂਰਨ ਬਣਾਉਣ ਲਈ ਕਰਦਾ ਹੈ, ਤਾਂ ਕਿ ਪਰਮੇਸ਼ੁਰ ਦੇ ਵਚਨਾਂ ਦੇ ਵਿੱਚ, ਮਨੁੱਖ ਪਰਮੇਸ਼ੁਰ ਦੀ ਬੁੱਧ ਅਤੇ ਸੁਹੱਪਣ ਨੂੰ ਦੇਖ ਸਕੇ, ਅਤੇ ਪਰਮੇਸ਼ੁਰ ਦੇ ਸੁਭਾਅ ਨੂੰ ਸਮਝ ਸਕੇ, ਅਤੇ ਪਰਮੇਸ਼ੁਰ ਦੇ ਵਚਨਾਂ ਦੇ ਦੁਆਰਾ ਮਨੁੱਖ ਪਰਮੇਸ਼ੁਰ ਦੇ ਕੰਮਾਂ ਨੂੰ ਦੇਖ ਸਕੇ। ਸ਼ਰਾ ਦੇ ਯੁੱਗ ਦੇ ਦੌਰਾਨ, ਯਹੋਵਾਹ ਆਪਣੇ ਵਚਨਾਂ ਦੇ ਦੁਆਰਾ ਮੂਸਾ ਨੂੰ ਮਿਸਰ ਤੋਂ ਬਾਹਰ ਲੈ ਕੇ ਗਿਆ, ਅਤੇ ਇਸਰਾਏਲੀਆਂ ਨੂੰ ਕੁਝ ਵਚਨ ਬੋਲਿਆ, ਉਸੇ ਸਮੇਂ, ਪਰਮੇਸ਼ੁਰ ਦੇ ਕੰਮਾਂ ਦੇ ਹਿੱਸੇ ਨੂੰ ਪ੍ਰਤੱਖ ਕਰ ਦਿੱਤਾ ਗਿਆ, ਪਰ ਕਿਉਂਕਿ ਮਨੁੱਖ ਦੀ ਯੋਗਤਾ ਸੀਮਤ ਸੀ ਅਤੇ ਕੋਈ ਵੀ ਚੀਜ਼ ਉਸ ਦੇ ਗਿਆਨ ਨੂੰ ਪੂਰਾ ਨਹੀਂ ਕਰ ਸਕਦੀ ਸੀ, ਪਰਮੇਸ਼ੁਰ ਨੇ ਬੋਲਣਾ ਅਤੇ ਕੰਮ ਕਰਨਾ ਜਾਰੀ ਰੱਖਿਆ। ਕਿਰਪਾ ਦੇ ਯੁੱਗ ਵਿੱਚ ਇੱਕ ਵਾਰ ਫਿਰ ਮਨੁੱਖ ਨੇ ਪਰਮੇਸ਼ੁਰ ਦੇ ਕੰਮਾਂ ਦੇ ਹਿੱਸੇ ਨੂੰ ਦੇਖਿਆ। ਯਿਸੂ ਚਿੰਨ੍ਹ ਅਤੇ ਅਚੰਭੇ ਦਿਖਾਉਣ, ਬਿਮਾਰਾਂ ਨੂੰ ਰਾਜ਼ੀ ਕਰਨ, ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਣ, ਅਤੇ ਸਲੀਬ ਉੱਤੇ ਟੰਗੇ ਜਾਣ ਦੇ ਸਮਰੱਥ ਸੀ, ਜਿਸਦੇ ਤਿੰਨ ਦਿਨਾਂ ਬਾਅਦ ਉਸ ਦਾ ਪੁਨਰਉਥਾਨ ਹੋਇਆ ਅਤੇ ਉਹ ਮਨੁੱਖ ਦੇ ਸਾਹਮਣੇ ਦੇਹ ਵਿੱਚ ਪ੍ਰਗਟ ਹੋਇਆ। ਮਨੁੱਖ ਪਰਮੇਸ਼ੁਰ ਦੇ ਬਾਰੇ ਵਿੱਚ ਇਸ ਤੋਂ ਵੱਧ ਕੁਝ ਵੀ ਨਹੀਂ ਜਾਣਦਾ ਸੀ। ਮਨੁੱਖ ਸਿਰਫ਼ ਓਨਾ ਹੀ ਜਾਣਦਾ ਹੈ ਜਿੰਨਾ ਪਰਮੇਸ਼ੁਰ ਦੁਆਰਾ ਉਸ ਨੂੰ ਦਿਖਾਇਆ ਜਾਂਦਾ ਹੈ, ਅਤੇ ਜੇ ਪਰਮੇਸ਼ੁਰ ਮਨੁੱਖ ਨੂੰ ਇਸ ਤੋਂ ਵੱਧ ਕੁਝ ਨਹੀਂ ਦਿਖਾਉਣਾ ਚਾਹੁੰਦਾ ਤਾਂ, ਇਹੀ ਮਨੁੱਖ ਦੀ ਪਰਮੇਸ਼ੁਰ ਦੇ ਸੰਬੰਧ ਵਿੱਚ ਸੀਮਾ ਹੋਵੇਗੀ। ਇਸ ਕਰਕੇ, ਪਰਮੇਸ਼ੁਰ ਕੰਮ ਕਰਨਾ ਜਾਰੀ ਰੱਖਦਾ ਹੈ ਤਾਂ ਕਿ ਮਨੁੱਖ ਦਾ ਉਸ ਬਾਰੇ ਗਿਆਨ ਡੂੰਘਾ ਹੁੰਦਾ ਜਾਵੇ, ਅਤੇ ਤਾਂ ਕਿ ਮਨੁੱਖ ਹੌਲੀ-ਹੌਲੀ ਪਰਮੇਸ਼ੁਰ ਦੇ ਤੱਤ ਨੂੰ ਜਾਣ ਸਕੇ। ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਆਪਣੇ ਵਚਨਾਂ ਦੀ ਵਰਤੋਂ ਮਨੁੱਖ ਨੂੰ ਸੰਪੂਰਨ ਬਣਾਉਣ ਲਈ ਕਰਦਾ ਹੈ। ਪਰਮੇਸ਼ੁਰ ਦੇ ਵਚਨਾਂ ਦੁਆਰਾ ਤੇਰੇ ਭ੍ਰਿਸ਼ਟ ਸੁਭਾਅ ਦੀ ਪੋਲ ਖੁੱਲ੍ਹਦੀ ਹੈ, ਅਤੇ ਤੇਰੇ ਧਾਰਮਕ ਵਿਚਾਰ ਪਰਮੇਸ਼ੁਰ ਦੀ ਅਸਲੀਅਤ ਦੁਆਰਾ ਬਦਲ ਦਿੱਤੇ ਜਾਂਦੇ ਹਨ। ਅੰਤ ਦੇ ਦਿਨਾਂ ਦਾ ਦੇਹਧਾਰੀ ਪਰਮੇਸ਼ੁਰ ਮੁੱਖ ਤੌਰ ਤੇ “ਵਚਨ ਦੇਹ ਬਣ ਜਾਂਦਾ ਹੈ, ਵਚਨ ਦੇਹਧਾਰੀ ਹੋ ਜਾਂਦਾ ਹੈ, ਅਤੇ ਵਚਨ ਵਿਚ ਪਰਗਟ ਹੁੰਦਾ ਹੈ” ਦੇ ਵਚਨਾਂ ਨੂੰ ਪੂਰਾ ਕਰਨ ਲਈ ਆਉਂਦਾ ਹੈ ਅਤੇ ਜੇ ਤੈਨੂੰ ਇਸ ਦਾ ਸੰਪੂਰਨ ਗਿਆਨ ਨਹੀਂ ਹੈ ਤਾਂ ਤੂੰ ਮਜ਼ਬੂਤੀ ਨਾਲ ਖੜ੍ਹੇ ਹੋਣ ਦੇ ਕਾਬਲ ਨਹੀਂ ਹੋਵੇਂਗਾ। ਅੰਤ ਦੇ ਦਿਨਾਂ ਵਿੱਚ, ਪਰਮੇਸ਼ੁਰ ਮੂਲ ਰੂਪ ਵਿੱਚ ਕੰਮ ਦੇ ਉਸ ਪੜਾਅ ਨੂੰ ਸਿਰੇ ਚਾੜ੍ਹਨਾ ਚਾਹੁੰਦਾ ਹੈ ਜਿਸ ਵਿੱਚ ਵਚਨ ਦੇਹਧਾਰੀ ਹੁੰਦਾ ਹੈ, ਅਤੇ ਇਹ ਪਰਮੇਸ਼ੁਰ ਦੀ ਪ੍ਰਬੰਧਨ ਯੋਜਨਾ ਦਾ ਇੱਕ ਹਿੱਸਾ ਹੈ। ਇਸ ਕਰਕੇ ਤੁਹਾਡਾ ਗਿਆਨ ਸਪੱਸ਼ਟ ਹੋਣਾ ਚਾਹੀਦਾ ਹੈ; ਇਸ ਦੇ ਬਾਵਜੂਦ ਕਿ ਪਰਮੇਸ਼ੁਰ ਕਿਵੇ ਕੰਮ ਕਰਦਾ ਹੈ, ਪਰਮੇਸ਼ੁਰ ਮਨੁੱਖ ਨੂੰ ਆਪਣੀ ਹੱਦਬੰਦੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਜੇ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਇਸ ਕੰਮ ਨੂੰ ਪੂਰਾ ਨਹੀਂ ਕਰਦਾ ਤਾਂ ਮਨੁੱਖ ਦਾ ਉਸ ਦੇ ਪ੍ਰਤੀ ਗਿਆਨ ਅੱਗੇ ਨਹੀਂ ਵਧ ਸਕੇਗਾ। ਤੂੰ ਸਿਰਫ਼ ਇੰਨਾ ਜਾਣਦਾ ਹੋਵੇਂਗਾ ਕਿ ਪਰਮੇਸ਼ੁਰ ਨੂੰ ਸਲੀਬ ਉੱਤੇ ਟੰਗਿਆ ਜਾ ਸਕਦਾ ਹੈ, ਅਤੇ ਉਹ ਸਦੂਮ ਨੂੰ ਤਬਾਹ ਕਰ ਸਕਦਾ ਹੈ, ਅਤੇ ਯਿਸੂ ਨੂੰ ਮੌਤ ਤੋਂ ਉਠਾ ਕੇ ਪਤਰਸ ਦੇ ਅੱਗੇ ਪ੍ਰਗਟਾਇਆ ਜਾ ਸਕਦਾ ਹੈ.... ਪਰ ਤੂੰ ਇਹ ਕਦੇ ਨਹੀਂ ਕਹੇਂਗਾ ਕਿ ਪਰਮੇਸ਼ੁਰ ਦੇ ਵਚਨ ਸਭ ਕੁਝ ਸਿਰੇ ਚਾੜ੍ਹ ਸਕਦੇ ਹਨ ਅਤੇ ਮਨੁੱਖ ਨੂੰ ਜਿੱਤ ਸਕਦੇ ਹਨ। ਸਿਰਫ਼ ਪਰਮੇਸ਼ੁਰ ਦੇ ਵਚਨਾਂ ਦੇ ਤਜਰਬੇ ਦੇ ਦੁਆਰਾ ਹੀ ਤੂੰ ਇਸ ਗਿਆਨ ਦੇ ਬਾਰੇ ਵਿੱਚ ਗੱਲ ਕਰ ਸਕਦਾ ਹੈਂ, ਅਤੇ ਜਿੰਨਾ ਜ਼ਿਆਦਾ ਤੈਨੂੰ ਪਰਮੇਸ਼ੁਰ ਦੇ ਕੰਮ ਬਾਰੇ ਤਜਰਬਾ ਹੁੰਦਾ ਹੈ ਓਨਾ ਹੀ ਉਸ ਬਾਰੇ ਤੇਰਾ ਗਿਆਨ ਸਪੱਸ਼ਟ ਹੋ ਜਾਵੇਗਾ। ਸਿਰਫ਼ ਉਦੋਂ ਹੀ ਤੂੰ ਪਰਮੇਸ਼ੁਰ ਦੀ ਆਪਣੇ ਵਿਚਾਰਾਂ ਵਿੱਚ ਹੱਦਬੰਦੀ ਕਰਨਾ ਬੰਦ ਕਰੇਂਗਾ। ਮਨੁੱਖ ਆਪਣਾ ਪਰਮੇਸ਼ੁਰ ਬਾਰੇ ਗਿਆਨ ਉਸ ਦੇ ਕੰਮਾਂ ਦੇ ਤਜਰਬੇ ਦੁਆਰਾ ਪ੍ਰਾਪਤ ਕਰਦਾ ਹੈ; ਇਸ ਦੇ ਇਲਾਵਾ ਪਰਮੇਸ਼ੁਰ ਨੂੰ ਜਾਣਨ ਦਾ ਕੋਈ ਹੋਰ ਸਹੀ ਢੰਗ ਨਹੀਂ ਹੈ। ਅੱਜ, ਕਈ ਲੋਕ ਚਿੰਨ੍ਹਾਂ ਅਤੇ ਅਚੰਭਿਆਂ ਅਤੇ ਵੱਡੀਆਂ ਆਫ਼ਤਾਂ ਨੂੰ ਦੇਖਣ ਦੀ ਉਡੀਕ ਕਰਨ ਦੇ ਸਿਵਾ ਕੁਝ ਨਹੀਂ ਕਰਦੇ। ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ਼ ਰੱਖਦਾ ਹੈਂ ਜਾਂ ਵੱਡੀਆਂ ਆਫ਼ਤਾਂ ਵਿੱਚ? ਜਦੋਂ ਵੱਡੀਆਂ ਆਫ਼ਤਾਂ ਆਉਣਗੀਆਂ ਉਦੋਂ ਬਹੁਤ ਦੇਰ ਹੋ ਜਾਵੇਗੀ, ਅਤੇ ਜੇ ਪਰਮੇਸ਼ੁਰ ਵੱਡੀਆਂ ਆਫ਼ਤਾਂ ਨੂੰ ਨਹੀਂ ਭੇਜਦਾ ਤਾਂ ਕੀ ਉਹ ਪਰਮੇਸ਼ੁਰ ਨਹੀਂ ਹੈ? ਤੂੰ ਚਿੰਨ੍ਹਾਂ ਅਤੇ ਅਚੰਭਿਆਂ ਵਿੱਚ ਵਿਸ਼ਵਾਸ ਰੱਖਦਾ ਹੈਂ ਜਾਂ ਖੁਦ ਪਰਮੇਸ਼ੁਰ ਵਿੱਚ? ਜਦੋਂ ਲੋਕਾਂ ਨੇ ਯਿਸੂ ਦਾ ਮਖ਼ੌਲ ਉਡਾਇਆ, ਉਸ ਨੇ ਕੋਈ ਚਿੰਨ੍ਹ ਜਾਂ ਅਚੰਭੇ ਨਹੀਂ ਦਿਖਾਏ, ਤਾਂ ਕੀ ਉਹ ਪਰਮੇਸ਼ੁਰ ਨਹੀਂ ਸੀ? ਤੂੰ ਚਿੰਨ੍ਹਾਂ ਅਤੇ ਅਚੰਭਿਆਂ ਵਿੱਚ ਵਿਸ਼ਵਾਸ ਕਰਦਾ ਹੈਂ, ਜਾਂ ਪਰਮੇਸ਼ੁਰ ਦੇ ਤੱਤ ਵਿੱਚ? ਮਨੁੱਖ ਦੇ ਪਰਮੇਸ਼ੁਰ ਵਿੱਚ ਵਿਸ਼ਵਾਸ ਸੰਬੰਧੀ ਵਿਚਾਰ ਗ਼ਲਤ ਹਨ! ਸ਼ਰਾ ਦੇ ਯੁੱਗ ਦੇ ਦੌਰਾਨ ਯਹੋਵਾਹ ਨੇ ਕਈ ਵਚਨ ਬੋਲੇ, ਪਰ ਅੱਜ ਵੀ, ਉਨ੍ਹਾਂ ਵਿੱਚੋਂ ਕੁਝ ਪੂਰੇ ਹੋਣੇ ਬਾਕੀ ਹਨ। ਕੀ ਤੂੰ ਕਹਿ ਸਕਦਾ ਹੈਂ ਕਿ ਯਹੋਵਾਹ ਪਰਮੇਸ਼ੁਰ ਨਹੀਂ ਸੀ?

ਅੱਜ ਤੁਹਾਨੂੰ ਸਾਰਿਆਂ ਨੂੰ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਮੂਲ ਰੂਪ ਵਿੱਚ “ਵਚਨ ਦਾ ਦੇਹਧਾਰੀ ਬਣਨਾ” ਦੇ ਤੱਥ ਨੂੰ ਪਰਮੇਸ਼ੁਰ ਦੁਆਰਾ ਸਿਰੇ ਚਾੜ੍ਹਿਆ ਜਾਣਾ ਹੈ। ਧਰਤੀ ਉੱਪਰ ਆਪਣੇ ਅਸਲੀ ਕੰਮ ਦੇ ਦੁਆਰਾ, ਉਹ ਮਨੁੱਖ ਨੂੰ ਆਪਣੇ ਬਾਰੇ ਜਾਣਨ ਅਤੇ ਆਪਣੇ ਨਾਲ ਜੁੜਨ, ਆਪਣੇ ਅਸਲੀ ਕੰਮਾਂ ਨੂੰ ਦੇਖਣ ’ਤੇ ਲਗਾਉਂਦਾ ਹੈ। ਉਹ ਮਨੁੱਖ ਨੂੰ ਸਪੱਸ਼ਟਤਾ ਨਾਲ ਇਹ ਦੇਖਣ ਵਿੱਚ ਸਹਾਇਤਾ ਕਰਦਾ ਹੈ ਕਿ ਉਹ ਚਿੰਨ੍ਹਾਂ ਅਤੇ ਅਚੰਭਿਆਂ ਨੂੰ ਦਿਖਾਉਣ ਦੇ ਸਮਰੱਥ ਹੈ, ਅਤੇ ਅਜਿਹੇ ਸਮੇਂ ਵੀ ਹੁੰਦੇ ਹਨ ਜਦੋਂ ਉਹ ਅਜਿਹਾ ਕਰਨ ਵਿੱਚ ਅਸਮਰੱਥ ਹੁੰਦਾ ਹੈ; ਇਹ ਯੁੱਗ ਉੱਪਰ ਨਿਰਭਰ ਕਰਦਾ ਹੈ। ਇਸ ਕਰਕੇ ਤੂੰ ਦੇਖ ਸਕਦਾ ਹੈਂ ਕਿ ਪਰਮੇਸ਼ੁਰ ਚਿੰਨ੍ਹ ਅਤੇ ਅਚੰਭੇ ਦਿਖਾਉਣ ਵਿੱਚ ਅਸਮਰੱਥ ਨਹੀਂ ਹੈ, ਪਰ ਇਸ ਦੇ ਬਜਾਏ ਆਪਣੇ ਕੰਮ ਕਰਨ ਦੇ ਢੰਗ ਨੂੰ ਕੀਤੇ ਜਾਣ ਵਾਲੇ ਕੰਮ ਅਤੇ ਯੁੱਗ ਦੇ ਅਨੁਸਾਰ ਤਬਦੀਲ ਕਰਦਾ ਹੈ। ਕੰਮ ਦੇ ਮੌਜੂਦਾ ਪੜਾਅ ਵਿੱਚ ਉਹ ਚਿੰਨ੍ਹ ਅਤੇ ਅਚੰਭੇ ਨਹੀਂ ਦਿਖਾਉਂਦਾ; ਕਿ ਉਸ ਨੇ ਯਿਸੂ ਦੇ ਯੁੱਗ ਵਿੱਚ ਕੁਝ ਚਿੰਨ੍ਹ ਅਤੇ ਅਚੰਭੇ ਦਿਖਾਏ ਸਨ ਉਹ ਇਸ ਕਰਕੇ ਸਨ ਕਿ ਉਸ ਯੁੱਗ ਵਿੱਚ ਉਸ ਦਾ ਕੰਮ ਵੱਖਰਾ ਸੀ। ਪਰਮੇਸ਼ੁਰ ਉਹ ਕੰਮ ਅੱਜ ਨਹੀਂ ਕਰਦਾ, ਅਤੇ ਕੁਝ ਲੋਕ ਮੰਨਦੇ ਹਨ ਕਿ ਉਹ ਚਿੰਨ੍ਹ ਅਤੇ ਅਚੰਭੇ ਦਿਖਾਉਣ ਵਿੱਚ ਅਸਮਰੱਥ ਹੈ, ਜਾਂ ਉਹ ਇਹ ਸੋਚਦੇ ਹਨ ਕਿ ਜੇ ਉਹ ਚਿੰਨ੍ਹ ਅਤੇ ਅਚੰਭੇ ਨਹੀਂ ਦਿਖਾਉਂਦਾ, ਤਾਂ ਉਹ ਪਰਮੇਸ਼ੁਰ ਨਹੀਂ ਹੈ। ਕੀ ਇਹ ਇੱਕ ਭਰਮ ਨਹੀਂ ਹੈ? ਪਰਮੇਸ਼ੁਰ ਚਿੰਨ੍ਹ ਅਤੇ ਅਚੰਭੇ ਦਿਖਾਉਣ ਦੇ ਸਮਰੱਥ ਹੈ, ਪਰ ਉਹ ਇੱਕ ਵੱਖਰੇ ਯੁੱਗ ਵਿੱਚ ਕੰਮ ਕਰ ਰਿਹਾ ਹੈ, ਅਤੇ ਇਸ ਕਰਕੇ ਉਹ ਅਜਿਹਾ ਕੰਮ ਨਹੀਂ ਕਰਦਾ ਹੈ। ਕਿਉਂਕਿ ਇਹ ਇੱਕ ਵੱਖਰਾ ਯੁੱਗ ਹੈ, ਅਤੇ ਕਿਉਂਕਿ ਇਹ ਪਰਮੇਸ਼ੁਰ ਦੇ ਕੰਮ ਦਾ ਵੱਖਰਾ ਪੜਾਅ ਹੈ, ਪਰਮੇਸ਼ੁਰ ਦੁਆਰਾ ਪ੍ਰਤੱਖ ਕੀਤੇ ਗਏ ਕੰਮ ਵੀ ਵੱਖਰੇ ਹਨ। ਮਨੁੱਖ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ, ਚਿੰਨ੍ਹਾਂ ਅਤੇ ਅਚੰਭਿਆਂ ਵਿਚਲਾ ਵਿਸ਼ਵਾਸ ਨਹੀਂ ਹੈ, ਨਾ ਹੀ ਉਹ ਕਰਾਮਾਤਾਂ ਵਿਚਲਾ ਵਿਸ਼ਵਾਸ ਹੈ, ਪਰ ਉਸ ਦੇ ਨਵੇਂ ਯੁੱਗ ਦੇ ਅਸਲੀ ਕੰਮ ਵਿਚਲਾ ਵਿਸ਼ਵਾਸ ਹੈ। ਮਨੁੱਖ ਪਰਮੇਸ਼ੁਰ ਨੂੰ ਪਰਮੇਸ਼ੁਰ ਦੇ ਕੰਮ ਕਰਨ ਦੇ ਢੰਗ ਦੇ ਦੁਆਰਾ ਜਾਣਦਾ ਹੈ, ਅਤੇ ਉਸ ਦਾ ਗਿਆਨ ਮਨੁੱਖ ਵਿੱਚ ਪਰਮੇਸ਼ੁਰ ਪ੍ਰਤੀ ਵਿਸ਼ਵਾਸ, ਕਹਿਣ ਦਾ ਭਾਵ ਹੈ ਕਿ ਉਸ ਦੇ ਕੰਮ ਅਤੇ ਕਾਰਜਾਂ ਵਿਚ ਵਿਸ਼ਵਾਸ ਪੈਦਾ ਕਰਨਾ ਹੈ। ਕੰਮ ਦੇ ਇਸ ਪੜਾਅ ਵਿੱਚ, ਪਰਮੇਸੁਰ ਮੁੱਖ ਤੌਰ ਤੇ ਬੋਲਦਾ ਹੈ। ਚਿੰਨ੍ਹਾਂ ਅਤੇ ਅਚੰਭਿਆਂ ਨੂੰ ਦੇਖਣ ਦੀ ਉਡੀਕ ਨਾ ਕਰ, ਕਿਉਂਕਿ ਤੂੰ ਅਜਿਹਾ ਕੁਝ ਵੀ ਨਹੀਂ ਦੇਖੇਂਗਾ! ਇਹ ਇਸ ਕਰਕੇ ਹੈ ਕਿਉਂਕਿ ਤੂੰ ਕਿਰਪਾ ਦੇ ਯੁੱਗ ਵਿੱਚ ਜਨਮ ਨਹੀਂ ਲਿਆ ਸੀ। ਜੇ ਤੂੰ ਲਿਆ ਹੁੰਦਾ, ਤਾਂ ਹੋ ਸਕਦਾ ਹੈ ਕਿ ਤੂੰ ਚਿੰਨ੍ਹ ਅਤੇ ਅਚੰਭੇ ਦੇਖ ਪਾਉਂਦਾ, ਪਰ ਤੂੰ ਅੰਤ ਦੇ ਦਿਨਾਂ ਵਿੱਚ ਜਨਮ ਲਿਆ ਹੈ, ਅਤੇ ਇਸ ਕਰਕੇ ਤੂੰ ਸਿਰਫ਼ ਪਰਮੇਸ਼ੁਰ ਦੀ ਅਸਲੀਅਤ ਅਤੇ ਸਧਾਰਣਤਾ ਹੀ ਦੇਖ ਸਕਦਾ ਹੈਂ। ਅੰਤ ਦੇ ਦਿਨਾਂ ਵਿੱਚ ਅਲੌਕਿਕ ਯਿਸੂ ਨੂੰ ਦੇਖਣ ਦੀ ਆਸ ਨਾ ਰੱਖ। ਤੂੰ ਸਿਰਫ਼ ਹਕੀਕੀ ਪਰਮੇਸ਼ੁਰ ਦੇ ਦੇਹਧਾਰਣ ਨੂੰ ਦੇਖਣ ਦੇ ਲਾਇਕ ਹੈਂ, ਜੋ ਕਿਸੇ ਵੀ ਸਧਾਰਣ ਮਨੁੱਖ ਤੋਂ ਵੱਖਰਾ ਨਹੀਂ ਹੈ। ਹਰੇਕ ਯੁੱਗ ਵਿੱਚ, ਪਰਮੇਸ਼ੁਰ ਵੱਖਰੇ-ਵੱਖਰੇ ਕੰਮਾਂ ਨੂੰ ਪ੍ਰਤੱਖ ਕਰਦਾ ਹੈ। ਹਰੇਕ ਯੁੱਗ ਵਿੱਚ ਉਹ ਪਰਮੇਸ਼ੁਰ ਦੇ ਕੰਮਾਂ ਦੇ ਹਿੱਸੇ ਨੂੰ ਪ੍ਰਤੱਖ ਕਰਦਾ ਹੈ ਅਤੇ ਹਰ ਯੁੱਗ ਦਾ ਕੰਮ ਪਰਮੇਸ਼ੁਰ ਦੇ ਸੁਭਾਅ ਦੇ ਇੱਕ ਹਿੱਸੇ ਅਤੇ ਪਰਮੇਸ਼ੁਰ ਦੇ ਕੰਮਾਂ ਦੇ ਇੱਕ ਹਿੱਸੇ ਨੂੰ ਦਰਸਾਉਂਦਾ ਹੈ। ਕੰਮ ਜਿਨ੍ਹਾਂ ਨੂੰ ਉਹ ਪ੍ਰਤੱਖ ਕਰਦਾ ਹੈ ਉਹ ਉਸ ਯੁੱਗ ਦੇ ਅਨੁਸਾਰ ਬਦਲਦੇ ਹਨ, ਜਿਸ ਵਿੱਚ ਉਹ ਕੰਮ ਕਰਦਾ ਹੈ, ਪਰ ਇਹ ਮਨੁੱਖ ਨੂੰ ਪਰਮੇਸ਼ੁਰ ਦਾ ਗਿਆਨ ਦਿੰਦੇ ਹਨ ਜੋ ਕਿ ਡੂੰਘਾ ਹੈ, ਪਰਮੇਸ਼ੁਰ ਵਿੱਚ ਵਿਸ਼ਵਾਸ ਦਿੰਦੇ ਹਨ ਜੋ ਕਿ ਜ਼ਿਆਦਾ ਸੱਚਾ, ਅਤੇ ਜ਼ਿਆਦਾ ਨਿਮਰਤਾ ਭਰਿਆ ਹੈ। ਮਨੁੱਖ ਪਰਮੇਸ਼ੁਰ ਵਿੱਚ ਉਸ ਦੇ ਕੰਮਾਂ ਦੀ ਵਜ੍ਹਾ ਤੋਂ ਵਿਸ਼ਵਾਸ ਕਰਦਾ ਹੈ, ਕਿਉਂਕਿ ਉਹ ਬਹੁਤ ਅਦਭੁਤ, ਬਹੁਤ ਵਿਸ਼ਾਲ ਹੈ, ਕਿਉਂਕਿ ਉਹ ਸਰਬਸ਼ਕਤੀਮਾਨ ਅਤੇ ਕਲਪਨਾ ਤੋਂ ਪਰੇ ਹੈ। ਜੇ ਤੂੰ ਪਰਮੇਸ਼ੁਰ ਵਿੱਚ ਇਸ ਕਰਕੇ ਵਿਸ਼ਵਾਸ ਕਰਦਾ ਹੈਂ ਕਿ ਉਹ ਚਿੰਨ੍ਹ ਅਤੇ ਅਚੰਭੇ ਦਿਖਾ ਸਕਦਾ ਹੈ ਅਤੇ ਬਿਮਾਰਾਂ ਨੂੰ ਰਾਜ਼ੀ ਕਰ ਸਕਦਾ ਹੈ, ਅਤੇ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢ ਸਕਦਾ ਹੈ ਤਾਂ ਤੇਰਾ ਨਜ਼ਰੀਆ ਗ਼ਲਤ ਹੈ, ਅਤੇ ਕੁਝ ਲੋਕ ਤੈਨੂੰ ਕਹਿਣਗੇ, “ਕੀ ਦੁਸ਼ਟ ਆਤਮਾਵਾਂ ਅਜਿਹਾ ਨਹੀਂ ਕਰ ਸਕਦੀਆਂ?” ਕੀ ਇਹ ਪਰਮੇਸੁਰ ਦੇ ਸਰੂਪ ਨੂੰ ਸ਼ਤਾਨ ਦਾ ਸਰੂਪ ਸਮਝਣਾ ਨਹੀਂ ਹੈ? ਅੱਜ ਮਨੁੱਖ ਨੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਉਸ ਦੇ ਕਾਰਜਾਂ, ਅਤੇ ਉਸ ਦੁਆਰਾ ਕੀਤੇ ਕੰਮ ਦੀ ਬਹੁਤਾਤ ਅਤੇ ਉਸ ਦੇ ਬੋਲਣ ਦੇ ਢੰਗਾਂ ਦੀ ਵਜ੍ਹਾ ਤੋਂ ਹੈ। ਪਰਮੇਸ਼ੁਰ ਆਪਣੀਆਂ ਬਾਣੀਆਂ ਦਾ ਇਸਤੇਮਾਲ ਮਨੁੱਖ ਨੂੰ ਜਿੱਤਣ ਅਤੇ ਉਸ ਨੂੰ ਸੰਪੂਰਣ ਬਣਾਉਣ ਲਈ ਕਰਦਾ ਹੈ। ਮਨੁੱਖ ਪਰਮੇਸ਼ੁਰ ਵਿੱਚ ਵਿਸ਼ਵਾਸ ਉਸ ਦੇ ਕੰਮਾਂ ਦੀ ਵਜ੍ਹਾ ਤੋਂ ਕਰਦਾ ਹੈ, ਨਾ ਕਿ ਇਸ ਕਰਕੇ ਕਿ ਉਹ ਚਿੰਨ੍ਹ ਅਤੇ ਅਚੰਭੇ ਦਿਖਾ ਸਕਦਾ ਹੈ; ਲੋਕ ਪਰਮੇਸ਼ੁਰ ਵਿੱਚ ਸਿਰਫ਼ ਉਸ ਦੇ ਕੰਮਾਂ ਨੂੰ ਅੱਖੀਂ ਦੇਖ ਕੇ ਵਿਸ਼ਵਾਸ ਕਰਦੇ ਹਨ। ਸਿਰਫ਼ ਪਰਮੇਸ਼ੁਰ ਦੇ ਅਸਲੀ ਕੰਮਾਂ ਨੂੰ ਜਾਣ ਕੇ ਕਿ ਉਹ ਕਿਵੇਂ ਕੰਮ ਕਰਦਾ ਹੈ, ਕਿਵੇਂ ਬੋਲਦਾ ਹੈ, ਅਤੇ ਉਹ ਮਨੁੱਖ ਨੂੰ ਸੰਪੂਰਨ ਕਿਵੇਂ ਬਣਾਉਂਦਾ ਹੈ—ਸਿਰਫ਼ ਇਨ੍ਹਾਂ ਪੱਖਾਂ ਨੂੰ ਜਾਣ ਕੇ ਹੀ—ਕਿ ਉਹ ਕੀ ਪਸੰਦ ਕਰਦਾ ਹੈ, ਉਹ ਕਿਸ ਨੂੰ ਨਫ਼ਰਤ ਕਰਦਾ ਹੈ, ਅਤੇ ਉਹ ਮਨੁੱਖ ਉੱਪਰ ਕਿਵੇਂ ਕੰਮ ਕਰਦਾ ਹੈ, ਤੂੰ ਪਰਮੇਸ਼ੁਰ ਦੀ ਅਸਲੀਅਤ ਅਤੇ ਉਸ ਦੇ ਸੁਭਾਅ ਨੂੰ ਸਮਝ ਸਕਦਾ ਹੈਂ। ਪਰਮੇਸ਼ੁਰ ਦੀ ਪਸੰਦ ਅਤੇ ਨਾਪਸੰਦ ਨੂੰ ਜਾਣ ਕੇ ਤੂੰ ਸਕਾਰਾਤਮਕ ਅਤੇ ਨਕਾਰਾਤਮਕ ਵਿੱਚ ਅੰਤਰ ਕਰ ਸਕਦਾ ਹੈਂ ਅਤੇ ਪਰਮੇਸ਼ੁਰ ਬਾਰੇ ਤੇਰੇ ਗਿਆਨ ਦੁਆਰਾ ਤੇਰਾ ਜੀਵਨ ਤਰੱਕੀ ਕਰਦਾ ਹੈ। ਸੰਖੇਪ ਵਿੱਚ, ਤੈਨੂੰ ਪਰਮੇਸ਼ੁਰ ਦੇ ਕੰਮ ਦਾ ਗਿਆਨ ਪ੍ਰਾਪਤ ਕਰਨਾ ਲਾਜ਼ਮੀ ਹੈ, ਅਤੇ ਤੈਨੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੇ ਆਪਣੇ ਵਿਚਾਰਾਂ ਨੂੰ ਸਿੱਧਾ ਰੱਖਣਾ ਜ਼ਰੂਰੀ ਹੈ।

ਪਿਛਲਾ: ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਕੀਕੀ ਪਰਮੇਸ਼ਰ ਖੁਦ ਪਰਮੇਸ਼ਰ ਹੈ

ਅਗਲਾ: ਕੀ ਪਰਮੇਸ਼ੁਰ ਦਾ ਕੰਮ ਮਨੁੱਖ ਦੀਆਂ ਕਲਪਨਾਵਾਂ ਦੇ ਸਮਾਨ ਸਰਲ ਹੈ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ