ਅੰਤਿਕਾ 3: ਮਨੁੱਖ ਕੇਵਲ ਪਰਮੇਸ਼ੁਰ ਦੇ ਪ੍ਰਬੰਧਨ ਦੇ ਅਧੀਨ ਹੀ ਬਚਾਇਆ ਜਾ ਸਕਦਾ ਹੈ
ਹਰੇਕ ਵਿਅਕਤੀ ਦੀ ਦ੍ਰਿਸ਼ਟੀ ਵਿੱਚ ਪਰਮੇਸ਼ੁਰ ਦਾ ਪ੍ਰਬੰਧਨ ਬਹੁਤ ਹੀ ਅਣਜਾਣੀ ਗੱਲ ਹੈ ਕਿਉਂਕਿ ਉਸ ਦੇ ਪ੍ਰਬੰਧਨ ਬਾਰੇ ਲੋਕ ਇਹੋ ਸੋਚਦੇ ਹਨ ਕਿ ਇਸ ਦਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਹੈ। ਲੋਕਾਂ ਦਾ ਮੰਨਣਾ ਹੈ ਕਿ ਪਰਮੇਸ਼ੁਰ ਦਾ ਪ੍ਰਬੰਧਨ ਕੇਵਲ ਉਸੇ ਦਾ ਕੰਮ ਹੈ ਅਤੇ ਇਸ ਦਾ ਸੰਬੰਧ ਵੀ ਉਸੇ ਨਾਲ ਹੈ, ਅਤੇ ਇਸ ਕਰਕੇ ਮਨੁੱਖਜਾਤੀ ਉਸ ਦੇ ਪ੍ਰਬੰਧਨ ਦੇ ਪ੍ਰਤੀ ਉਦਾਸੀਨ ਹੈ। ਇਸ ਤਰ੍ਹਾਂ, ਮਨੁੱਖਜਾਤੀ ਦੀ ਮੁਕਤੀ ਅਸਪਸ਼ਟ ਅਤੇ ਧੁੰਦਲੀ ਹੋ ਗਈ ਹੈ ਅਤੇ ਹੁਣ ਇਹ ਇੱਕ ਖੋਖਲੀ ਭਾਸ਼ਣਬਾਜ਼ੀ ਤੋਂ ਇਲਾਵਾ ਕੁਝ ਨਹੀਂ ਰਹਿ ਗਈ। ਭਾਵੇਂ ਮਨੁੱਖ ਮੁਕਤੀ ਪ੍ਰਾਪਤ ਕਰਨ ਅਤੇ ਉਸ ਅਦਭੁਤ ਠਿਕਾਣੇ ’ਤੇ ਪਹੁੰਚਣ ਲਈ ਪਰਮੇਸ਼ੁਰ ਦੇ ਪਿੱਛੇ ਚੱਲਦਾ ਹੈ, ਪਰ ਉਸ ਨੂੰ ਇਸ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿ ਪਰਮੇਸ਼ੁਰ ਆਪਣੇ ਕੰਮ ਨੂੰ ਕਿਸ ਤਰ੍ਹਾਂ ਕਰਦਾ ਹੈ। ਮਨੁੱਖ ਨੂੰ ਉਸ ਗੱਲ ਦੀ ਪਰਵਾਹ ਨਹੀਂ ਹੈ ਜਿਸ ਦੀ ਯੋਜਨਾ ਪਰਮੇਸ਼ੁਰ ਨੇ ਬਣਾਈ ਹੈ ਅਤੇ ਨਾ ਹੀ ਉਸ ਭੂਮਿਕਾ ਦੀ ਪਰਵਾਹ ਹੈ ਜਿਹੜੀ ਬਚਾਏ ਜਾਣ ਲਈ ਉਸ ਨੂੰ ਨਿਭਾਉਣੀ ਜ਼ਰੂਰੀ ਹੈ। ਇਹ ਸੱਚਮੁੱਚ ਬਹੁਤ ਹੀ ਦੁਖਦ ਹੈ। ਮਨੁੱਖ ਦੀ ਮੁਕਤੀ ਨੂੰ ਪਰਮੇਸ਼ੁਰ ਦੇ ਪ੍ਰਬੰਧਨ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਨੂੰ ਉਸ ਦੀ ਯੋਜਨਾ ਤੋਂ ਵੱਖਰਾ ਕੀਤਾ ਜਾ ਸਕਦਾ ਹੈ। ਫਿਰ ਵੀ ਮਨੁੱਖ ਪਰਮੇਸ਼ੁਰ ਦੇ ਪ੍ਰਬੰਧਨ ਬਾਰੇ ਕੁਝ ਨਹੀਂ ਸੋਚਦਾ ਅਤੇ ਇਸ ਕਰਕੇ ਲਗਾਤਾਰ ਉਸ ਤੋਂ ਦੂਰ ਹੁੰਦਾ ਜਾਂਦਾ ਹੈ। ਇਸ ਦੇ ਕਾਰਣ ਲਗਾਤਾਰ ਅਜਿਹੇ ਲੋਕ ਉਸ ਦੇ ਅਨੁਯਾਈਆਂ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ ਜਿਹੜੇ ਮੁਕਤੀ ਦੇ ਸਵਾਲ ਨਾਲ ਡੂੰਘੇ ਜੁੜੇ ਮੁੱਦਿਆਂ ਬਾਰੇ ਪੂਰੀ ਤਰ੍ਹਾਂ ਅਣਜਾਣ ਹਨ, ਅਰਥਾਤ ਕਿ ਸਿਰਜਣਾ ਕੀ ਹੈ, ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਕੀ ਹੈ, ਪਰਮੇਸ਼ੁਰ ਦੀ ਉਪਾਸਨਾ ਕਿਵੇਂ ਕਰਨੀ ਹੈ ਅਤੇ ਇਸ ਤਰ੍ਹਾਂ ਦੇ ਹੋਰ ਮੁੱਦੇ। ਇਸ ਕਰਕੇ ਹੁਣ ਸਾਡੇ ਲਈ ਪਰਮੇਸ਼ੁਰ ਦੇ ਪ੍ਰਬੰਧਨ ਬਾਰੇ ਚਰਚਾ ਕਰਨਾ ਜ਼ਰੂਰੀ ਹੈ ਤਾਂਕਿ ਉਸ ਦਾ ਹਰੇਕ ਅਨੁਯਾਈ ਸਾਫ਼-ਸਾਫ਼ ਸਮਝ ਸਕੇ ਕਿ ਪਰਮੇਸ਼ੁਰ ਦੇ ਪਿੱਛੇ ਚੱਲਣਾ ਅਤੇ ਉਸ ਉੱਤੇ ਵਿਸ਼ਵਾਸ ਕਰਨਾ ਕੀ ਹੈ। ਇਸ ਤਰ੍ਹਾਂ ਕਰਨ ਨਾਲ ਹਰੇਕ ਵਿਅਕਤੀ ਨੂੰ ਹੋਰ ਜ਼ਿਆਦਾ ਸਟੀਕ ਢੰਗ ਨਾਲ ਉਹ ਰਾਹ ਚੁਣਨ ਵਿੱਚ ਮਦਦ ਮਿਲੇਗੀ ਜਿਸ ਉੱਤੇ ਉਸ ਨੇ ਚੱਲਣਾ ਹੈ, ਬਜਾਏ ਕਿ ਉਹ ਕੇਵਲ ਬਰਕਤਾਂ ਪਾਉਣ ਲਈ ਜਾਂ ਆਫਤਾਂ ਤੋਂ ਬਚਣ ਲਈ ਜਾਂ ਦੂਜਿਆਂ ਤੋਂ ਉੱਚਾ ਬਣਨ ਲਈ ਪਰਮੇਸ਼ੁਰ ਦੇ ਪਿੱਛੇ ਚੱਲੇ।
ਹਾਲਾਂਕਿ ਪਰਮੇਸ਼ੁਰ ਦੇ ਪ੍ਰਬੰਧਨ ਦਾ ਭੇਤ ਬਹੁਤ ਡੂੰਘਾ ਹੈ, ਤਾਂ ਵੀ ਇਹ ਮਨੁੱਖ ਦੀ ਸਮਝ ਤੋਂ ਪਰੇ ਨਹੀਂ ਹੈ। ਅਜਿਹਾ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਦਾ ਸਾਰਾ ਕੰਮ ਉਸ ਦੇ ਪ੍ਰਬੰਧਨ ਨਾਲ ਅਤੇ ਮਨੁੱਖਜਾਤੀ ਨੂੰ ਬਚਾਉਣ ਦੇ ਉਸ ਦੇ ਕੰਮ ਨਾਲ ਹੀ ਜੁੜਿਆ ਹੋਇਆ ਹੈ ਅਤੇ ਇਸ ਦਾ ਸੰਬੰਧ ਮਨੁੱਖਜਾਤੀ ਦੇ ਜੀਵਨ, ਜੀਵਨਸ਼ੈਲੀ ਅਤੇ ਉਸ ਦੀ ਮੰਜ਼ਲ ਨਾਲ ਹੈ। ਜਿਹੜਾ ਕੰਮ ਪਰਮੇਸ਼ੁਰ ਮਨੁੱਖ ਉੱਤੇ ਅਤੇ ਮਨੁੱਖ ਦੇ ਅੰਦਰ ਕਰਦਾ ਹੈ ਉਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਬਹੁਤ ਵਿਹਾਰਕ ਅਤੇ ਅਰਥਪੂਰਣ ਹੈ। ਮਨੁੱਖ ਇਸ ਨੂੰ ਵੇਖ ਸਕਦਾ ਹੈ ਅਤੇ ਅਨੁਭਵ ਕਰ ਸਕਦਾ ਹੈ ਅਤੇ ਇਹ ਬਿਲਕੁਲ ਵੀ ਕੋਈ ਅਸਪਸ਼ਟ ਜਾਂ ਕਾਲਪਨਿਕ ਚੀਜ਼ ਨਹੀਂ ਹੈ। ਜੇ ਮਨੁੱਖ ਪਰਮੇਸ਼ੁਰ ਵੱਲੋਂ ਕੀਤੇ ਜਾਣ ਵਾਲੇ ਸਾਰੇ ਕੰਮ ਨੂੰ ਕਬੂਲ ਕਰਨ ਵਿੱਚ ਅਸਮਰਥ ਰਹਿੰਦਾ ਹੈ, ਤਾਂ ਫਿਰ ਪਰਮੇਸ਼ੁਰ ਦੇ ਕੰਮ ਦਾ ਮਹੱਤਵ ਹੀ ਕੀ ਰਹਿ ਜਾਂਦਾ ਹੈ? ਅਤੇ ਇਸ ਤਰ੍ਹਾਂ ਦਾ ਪ੍ਰਬੰਧਨ ਮਨੁੱਖ ਨੂੰ ਮੁਕਤੀ ਵੱਲ ਕਿਵੇਂ ਲਿਜਾ ਸਕਦਾ ਹੈ? ਪਰਮੇਸ਼ੁਰ ਦੇ ਪਿੱਛੇ ਚੱਲਣ ਵਾਲੇ ਬਹੁਤੇ ਲੋਕਾਂ ਨੂੰ ਕੇਵਲ ਇਸੇ ਗੱਲ ਦੀ ਪਰਵਾਹ ਹੈ ਕਿ ਬਰਕਤਾਂ ਕਿਵੇਂ ਲੈਣੀਆਂ ਹਨ ਜਾਂ ਕਸ਼ਟ ਦਾ ਨਿਵਾਰਣ ਕਿਵੇਂ ਕਰਾਉਣਾ ਹੈ। ਜਿਵੇਂ ਹੀ ਪਰਮੇਸ਼ੁਰ ਦੇ ਕੰਮ ਅਤੇ ਪ੍ਰਬੰਧਨ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਮਨੁੱਖ ਚੁੱਪੀ ਵੱਟ ਲੈਂਦਾ ਹੈ ਅਤੇ ਉਸ ਦੀ ਦਿਲਚਸਪੀ ਖ਼ਤਮ ਹੋ ਜਾਂਦੀ ਹੈ। ਉਹ ਸੋਚਦੇ ਹਨ ਕਿ ਇਸ ਤਰ੍ਹਾਂ ਦੇ ਪੇਚੀਦਾ ਮਸਲਿਆਂ ਨੂੰ ਸਮਝ ਕੇ ਉਨ੍ਹਾਂ ਦੇ ਜੀਵਨਾਂ ਦੀ ਤਰੱਕੀ ਵਿੱਚ ਕੋਈ ਮਦਦ ਨਹੀਂ ਮਿਲੇਗੀ ਜਾਂ ਇਸ ਤੋਂ ਕੋਈ ਲਾਭ ਨਹੀਂ ਹੋਵੇਗਾ। ਨਤੀਜੇ ਵਜੋਂ, ਭਾਵੇਂ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਪ੍ਰਬੰਧਨ ਦੇ ਬਾਰੇ ਸੁਣਿਆ ਹੈ, ਤਾਂ ਵੀ ਉਹ ਇਸ ਉੱਤੇ ਕੋਈ ਬਹੁਤਾ ਗੌਰ ਨਹੀਂ ਕਰਦੇ। ਇਸ ਨੂੰ ਆਪਣੇ ਜੀਵਨ ਦਾ ਹਿੱਸਾ ਸਮਝ ਕੇ ਗ੍ਰਹਿਣ ਕਰਨ ਦੀ ਤਾਂ ਗੱਲ ਬਹੁਤ ਦੂਰ ਹੈ, ਉਨ੍ਹਾਂ ਨੂੰ ਇਹ ਕੋਈ ਅਜਿਹੀ ਕੀਮਤੀ ਚੀਜ਼ ਵੀ ਨਹੀਂ ਲੱਗਦੀ ਜਿਸ ਨੂੰ ਗ੍ਰਹਿਣ ਕੀਤਾ ਜਾਵੇ। ਅਜਿਹੇ ਲੋਕਾਂ ਦਾ ਪਰਮੇਸ਼ੁਰ ਦੇ ਪਿੱਛੇ ਚੱਲਣ ਦਾ ਇੱਕੋ-ਇੱਕ ਸਧਾਰਣ ਜਿਹਾ ਟੀਚਾ ਹੈ ਅਤੇ ਉਹ ਟੀਚਾ ਹੈ ਬਰਕਤਾਂ ਪ੍ਰਾਪਤ ਕਰਨਾ। ਅਜਿਹੇ ਲੋਕਾਂ ਨੂੰ ਇਹ ਪਰੇਸ਼ਾਨੀ ਨਹੀਂ ਦਿੱਤੀ ਜਾ ਸਕਦੀ ਕਿ ਉਹ ਕਿਸੇ ਅਜਿਹੀ ਗੱਲ ਉੱਤੇ ਧਿਆਨ ਦੇਣ ਜਿਸ ਵਿੱਚ ਸਿੱਧਾ-ਸਿੱਧਾ ਇਹ ਟੀਚਾ ਸ਼ਾਮਲ ਨਹੀਂ ਹੈ। ਉਨ੍ਹਾਂ ਦੇ ਲਈ ਕੇਵਲ ਬਰਕਤਾਂ ਲੈਣ ਵਾਸਤੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਤੋਂ ਵਧ ਕੇ ਹੋਰ ਕੋਈ ਟੀਚਾ ਵਧੇਰੇ ਜਾਇਜ਼ ਨਹੀਂ ਹੈ-ਇਹੀ ਉਨ੍ਹਾਂ ਦੇ ਵਿਸ਼ਵਾਸ ਦਾ ਕੁੱਲ ਜੋੜ ਹੈ। ਜੇ ਕੋਈ ਗੱਲ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਮਦਦਗਾਰ ਨਹੀਂ ਹੈ ਤਾਂ ਇਹ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਕਰਦੀ। ਅੱਜ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਵਾਲੇ ਬਹੁਤੇ ਲੋਕਾਂ ਦੀ ਇਹੋ ਸੱਚਾਈ ਹੈ। ਉਨ੍ਹਾਂ ਦਾ ਟੀਚਾ ਅਤੇ ਇਰਾਦਾ ਜਾਇਜ਼ ਲੱਗਦਾ ਹੈ, ਕਿਉਂਕਿ ਜੇ ਉਹ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹਨ ਤਾਂ ਉਹ ਉਸ ਦੇ ਲਈ ਖਰਚ ਵੀ ਹੁੰਦੇ ਹਨ, ਆਪਣੇ ਆਪ ਨੂੰ ਉਸ ਦੇ ਪ੍ਰਤੀ ਸਮਰਪਿਤ ਵੀ ਕਰਦੇ ਹਨ, ਅਤੇ ਆਪਣੀ ਜ਼ਿੰਮੇਦਾਰੀ ਨੂੰ ਵੀ ਪੂਰਾ ਕਰਦੇ ਹਨ। ਉਹ ਆਪਣੀ ਜਵਾਨੀ ਦਾ ਤਿਆਗ ਕਰਦੇ ਹਨ, ਆਪਣੇ ਪਰਿਵਾਰ ਅਤੇ ਭਵਿੱਖ ਨੂੰ ਛੱਡ ਦਿੰਦੇ ਹਨ ਅਤੇ ਕਈ-ਕਈ ਸਾਲ ਆਪਣੇ ਘਰਾਂ ਤੋਂ ਦੂਰ ਉਸ ਦੇ ਕੰਮਾਂ ਵਿੱਚ ਬਿਤਾਉਂਦੇ ਹਨ। ਆਪਣੇ ਉਸ ਮੁੱਖ ਟੀਚੇ ਦੀ ਖ਼ਾਤਰ ਉਹ ਆਪਣੀਆਂ ਪਸੰਦਾਂ ਨੂੰ ਬਦਲ ਲੈਂਦੇ ਹਨ, ਜੀਵਨ ਬਾਰੇ ਆਪਣੇ ਨਜ਼ਰੀਏ ਵਿੱਚ ਬਦਲਾਵ ਕਰਦੇ ਹਨ ਅਤੇ ਇੱਥੋਂ ਤਕ ਕਿ ਉਹ ਜਿਸ ਦਿਸ਼ਾ ਦੀ ਖੋਜ ਵਿੱਚ ਹੁੰਦੇ ਹਨ ਉਸ ਨੂੰ ਵੀ ਬਦਲ ਲੈਂਦੇ ਹਨ; ਤਾਂ ਵੀ ਉਹ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੇ ਪਿੱਛੇ ਉਨ੍ਹਾਂ ਦਾ ਜੋ ਟੀਚਾ ਹੈ ਉਸ ਨੂੰ ਬਦਲਣ ਵਿੱਚ ਅਸਮਰਥ ਹਨ। ਉਹ ਆਪਣੇ ਆਦਰਸ਼ਾਂ ਦੇ ਪ੍ਰਬੰਧਨ ਲਈ ਭੱਜੇ-ਫਿਰਦੇ ਹਨ; ਰਾਹ ਭਾਵੇਂ ਕਿੰਨਾ ਵੀ ਲੰਮਾ ਹੋਵੇ, ਅਤੇ ਰਾਹ ਵਿੱਚ ਭਾਵੇਂ ਕਿੰਨੀਆਂ ਵੀ ਪਰੇਸ਼ਾਨੀਆਂ ਅਤੇ ਰੁਕਾਵਟਾਂ ਆਉਣ, ਉਹ ਦ੍ਰਿੜ੍ਹ ਅਤੇ ਮੌਤ ਤੋਂ ਨਿਡਰ ਰਹਿੰਦੇ ਹਨ। ਉਹ ਕਿਹੜੀ ਸ਼ਕਤੀ ਹੈ ਜਿਹੜੀ ਉਨ੍ਹਾਂ ਨੂੰ ਇਸ ਤਰ੍ਹਾਂ ਸਮਰਪਿਤ ਰਹਿਣ ਦਾ ਬਲ ਦਿੰਦੀ ਹੈ? ਕੀ ਉਨ੍ਹਾਂ ਦਾ ਵਿਵੇਕ? ਕੀ ਉਨ੍ਹਾਂ ਦਾ ਚੰਗਾ ਅਤੇ ਸਾਊ ਚਰਿੱਤਰ? ਕੀ ਅੰਤ ਤਕ ਬੁਰੀਆਂ ਸ਼ਕਤੀਆਂ ਨਾਲ ਲੜਦੇ ਰਹਿਣ ਦਾ ਉਨ੍ਹਾਂ ਦਾ ਦ੍ਰਿੜ੍ਹ ਨਿਸ਼ਚਾ? ਕੀ ਬਿਨਾਂ ਪ੍ਰਤੀਫਲ ਦੀ ਇੱਛਾ ਕੀਤੇ ਪਰਮੇਸ਼ੁਰ ਦੀ ਗਵਾਹੀ ਦੇਣ ਲਈ ਉਨ੍ਹਾਂ ਦਾ ਵਿਸ਼ਵਾਸ? ਕੀ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਵਾਸਤੇ ਸਭ ਕੁਝ ਤਿਆਗਣ ਲਈ ਤਿਆਰ ਹੋਣ ਵਿੱਚ ਉਨ੍ਹਾਂ ਦੀ ਵਫ਼ਾਦਾਰੀ? ਜਾਂ ਕੀ ਉਨ੍ਹਾਂ ਦਾ ਸ਼ਰਧਾ ਵਾਲਾ ਵਿਹਾਰ ਜਿਹੜਾ ਬੇਤੁਕੀਆਂ ਨਿੱਜੀ ਮੰਗਾਂ ਨੂੰ ਛੱਡਣ ਲਈ ਹਮੇਸ਼ਾ ਤਿਆਰ ਹੈ? ਕਿਸੇ ਅਜਿਹੇ ਵਿਅਕਤੀ ਲਈ ਜਿਸ ਨੇ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਨੂੰ ਕਦੇ ਨਹੀਂ ਸਮਝਿਆ ਹੈ, ਪਰ ਫਿਰ ਵੀ ਇੰਨਾ ਤਿਆਗ ਕਰਨਾ, ਇਹ ਬਸ ਇੱਕ ਚਮਤਕਾਰ ਹੀ ਹੈ! ਫਿਲਹਾਲ, ਅਸੀਂ ਇਸ ਬਾਰੇ ਗੱਲ ਨਹੀਂ ਕਰਾਂਗੇ ਕਿ ਇਨ੍ਹਾਂ ਲੋਕਾਂ ਨੇ ਕਿੰਨਾ ਕੁਝ ਤਿਆਗਿਆ ਹੈ। ਪਰ ਫਿਰ ਵੀ ਸਾਨੂੰ ਉਨ੍ਹਾਂ ਦੇ ਰਵੱਈਏ ਦਾ ਮੁਲਾਂਕਣ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਫਾਇਦਿਆਂ ਤੋਂ ਇਲਾਵਾ ਜਿਹੜੇ ਬੜੀ ਨਜ਼ਦੀਕੀ ਨਾਲ ਉਨ੍ਹਾਂ ਨਾਲ ਜੁੜੇ ਹਨ, ਕੀ ਕੋਈ ਹੋਰ ਕਾਰਣ ਵੀ ਹੋ ਸਕਦਾ ਹੈ ਕਿ ਕਿਵੇਂ ਅਜਿਹੇ ਲੋਕ ਜਿਹੜੇ ਕਦੇ ਪਰਮੇਸ਼ੁਰ ਦੀ ਯੋਜਨਾ ਨੂੰ ਨਹੀਂ ਸਮਝਦੇ, ਉਸ ਦੇ ਲਈ ਇੰਨਾ ਕੁਝ ਤਿਆਗ ਸਕਦੇ ਹਨ? ਇਸ ਦੇ ਵਿੱਚ ਸਾਨੂੰ ਇੱਕ ਸਮੱਸਿਆ ਨਜ਼ਰ ਆਉਂਦੀ ਹੈ, ਜੋ ਪਹਿਲਾਂ ਅਣਪਛਾਤੀ ਸੀ: ਪਰਮੇਸ਼ੁਰ ਦੇ ਨਾਲ ਮਨੁੱਖ ਦਾ ਸੰਬੰਧ ਸਿੱਧਾ-ਸਿੱਧਾ ਨਿੱਜੀ ਸੁਆਰਥ ਵਾਲਾ ਸੰਬੰਧ ਹੈ। ਇਹ ਬਰਕਤਾਂ ਦੇਣ ਵਾਲੇ ਅਤੇ ਬਰਕਤਾਂ ਹਾਸਲ ਕਰਨ ਵਾਲੇ ਵਿਚਲਾ ਸੰਬੰਧ ਹੈ। ਸਰਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਉਸ ਸੰਬੰਧ ਵਰਗਾ ਹੈ ਜਿਹੜਾ ਇੱਕ ਮਾਲਕ ਅਤੇ ਕਰਮਚਾਰੀ ਵਿਚਕਾਰ ਹੁੰਦਾ ਹੈ। ਕਰਮਚਾਰੀ ਕੇਵਲ ਉਹ ਪ੍ਰਤੀਫਲ ਲੈਣ ਲਈ ਕੰਮ ਕਰਦਾ ਹੈ ਜਿਹੜੇ ਉਸ ਨੂੰ ਮਾਲਕ ਤੋਂ ਮਿਲਣੇ ਹੁੰਦੇ ਹਨ। ਇਸ ਤਰ੍ਹਾਂ ਦੇ ਸੰਬੰਧ ਵਿੱਚ ਕੋਈ ਮੋਹ-ਪਿਆਰ ਨਹੀਂ ਹੁੰਦਾ, ਕੇਵਲ ਲੈਣ-ਦੇਣ ਹੁੰਦਾ ਹੈ। ਇਸ ਵਿੱਚ ਪਿਆਰ ਕਰਨਾ ਜਾਂ ਪਿਆਰ ਕੀਤੇ ਜਾਣਾ ਨਹੀਂ ਹੁੰਦਾ, ਕੇਵਲ ਪਰਉਪਕਾਰ ਅਤੇ ਰਹਿਮ ਹੁੰਦਾ ਹੈ। ਇਸ ਵਿੱਚ ਕੋਈ ਆਪਸੀ ਸਮਝ ਨਹੀਂ ਹੁੰਦੀ, ਕੇਵਲ ਆਪੋ ਆਪਣੇ ਅੰਦਰ ਦਬਾ ਕੇ ਰੱਖਿਆ ਹੋਇਆ ਕ੍ਰੋਧ ਅਤੇ ਛਲ ਹੁੰਦਾ ਹੈ। ਇਸ ਵਿੱਚ ਕੋਈ ਨੇੜਤਾ ਨਹੀਂ ਹੁੰਦੀ, ਕੇਵਲ ਇੱਕ ਖੱਡ ਹੁੰਦੀ ਹੈ ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਹੁਣ ਜਦੋਂ ਗੱਲ ਇੱਥੋਂ ਤਕ ਪਹੁੰਚ ਚੁੱਕੀ ਹੈ, ਤਾਂ ਕੌਣ ਹੈ ਜਿਹੜਾ ਇਸ ਤਰ੍ਹਾਂ ਦੀ ਸਥਿਤੀ ਨੂੰ ਪਲਟ ਸਕਦਾ ਹੈ? ਅਤੇ ਕਿੰਨੇ ਲੋਕ ਸੱਚਮੁੱਚ ਇਸ ਗੱਲ ਨੂੰ ਸਮਝਣ ਦੇ ਸਮਰੱਥ ਹਨ ਕਿ ਇਹ ਸੰਬੰਧ ਕਿੰਨਾ ਖ਼ਤਰਨਾਕ ਬਣ ਚੁੱਕਿਆ ਹੈ? ਮੈਂ ਮੰਨਦਾ ਹਾਂ ਕਿ ਜਦੋਂ ਲੋਕ ਉਨ੍ਹਾਂ ਨੂੰ ਮਿਲਣ ਵਾਲੀਆਂ ਬਰਕਤਾਂ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਡੋਬ ਲੈਂਦੇ ਹਨ ਤਾਂ ਕੋਈ ਇਹ ਕਲਪਨਾ ਨਹੀਂ ਕਰ ਸਕਦਾ ਕਿ ਪਰਮੇਸ਼ੁਰ ਦੇ ਨਾਲ ਅਜਿਹਾ ਸੰਬੰਧ ਕਿੰਨਾ ਸ਼ਰਮਸਾਰ ਕਰਨ ਵਾਲਾ ਅਤੇ ਕੋਝਾ ਹੁੰਦਾ ਹੈ।
ਪਰਮੇਸ਼ੁਰ ਉੱਤੇ ਮਨੁੱਖਜਾਤੀ ਦੇ ਵਿਸ਼ਵਾਸ ਦੇ ਸੰਬੰਧ ਵਿੱਚ ਜੋ ਸਭ ਤੋਂ ਦੁਖਦ ਚੀਜ਼ ਹੈ ਉਹ ਇਹ ਹੈ ਕਿ ਪਰਮੇਸ਼ੁਰ ਦੇ ਕੰਮ ਦੇ ਦੌਰਾਨ ਮਨੁੱਖ ਆਪਣਾ ਪ੍ਰਬੰਧਨ ਖੁਦ ਕਰਦਾ ਹੈ ਅਤੇ ਪਰਮੇਸ਼ੁਰ ਦੇ ਪ੍ਰਬੰਧਨ ਉੱਤੇ ਕੋਈ ਧਿਆਨ ਨਹੀਂ ਦਿੰਦਾ। ਮਨੁੱਖ ਦੀ ਸਭ ਤੋਂ ਵੱਡੀ ਨਾਕਾਮਯਾਬੀ ਇਸ ਗੱਲ ਵਿੱਚ ਹੈ ਕਿ ਕਿਵੇਂ ਇੱਕ ਪਾਸੇ ਤਾਂ ਉਹ ਪਰਮੇਸ਼ੁਰ ਦੇ ਅਧੀਨ ਹੋਣ ਅਤੇ ਉਸ ਦੀ ਉਪਾਸਨਾ ਕਰਨ ਲਈ ਯਤਨਸ਼ੀਲ ਹੈ, ਤੇ ਫਿਰ ਆਪਣੀ ਪਸੰਦੀਦਾ ਮੰਜ਼ਲ ਦਾ ਨਿਰਮਾਣ ਵੀ ਕਰ ਰਿਹਾ ਹੈ ਅਤੇ ਸਕੀਮਾਂ ਲਾ ਰਿਹਾ ਹੈ ਕਿ ਸਭ ਤੋਂ ਵੱਡੀ ਬਰਕਤ ਅਤੇ ਸ੍ਰੇਸ਼ਟ ਮੰਜ਼ਲ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੇ। ਜੇ ਕੋਈ ਇਸ ਗੱਲ ਨੂੰ ਸਮਝਦਾ ਵੀ ਹੈ ਕਿ ਮਨੁੱਖ ਕਿੰਨਾ ਤਰਸਯੋਗ, ਘਿਰਣਾਯੋਗ ਅਤੇ ਬਦਤਰ ਹੈ, ਤਾਂ ਵੀ ਕਿੰਨੇ ਹਨ ਜਿਹੜੇ ਨਿਰਸੰਕੋਚ ਆਪਣੇ ਆਦਰਸ਼ਾਂ ਅਤੇ ਆਸਾਂ ਨੂੰ ਤਿਆਗਣ ਲਈ ਤਿਆਰ ਹਨ? ਅਤੇ ਕੌਣ ਹਨ ਜਿਹੜੇ ਆਪਣੇ ਖੁਦ ਦੇ ਕਦਮਾਂ ਨੂੰ ਰੋਕਣ ਦੇ ਅਤੇ ਆਪਣੇ ਹੀ ਬਾਰੇ ਸੋਚਣਾ ਬੰਦ ਕਰਨ ਦੇ ਸਮਰੱਥ ਹਨ? ਪਰਮੇਸ਼ੁਰ ਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਉਸ ਦੇ ਪ੍ਰਬੰਧਨ ਨੂੰ ਪੂਰਾ ਕਰਨ ਲਈ ਦਿਲੋਂ ਉਸ ਦੇ ਨਾਲ ਸਹਿਯੋਗ ਕਰਨ। ਉਸ ਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਆਪਣੇ ਪੂਰੇ ਦੇਹ ਅਤੇ ਪ੍ਰਾਣ ਨੂੰ ਉਸ ਦੇ ਪ੍ਰਬੰਧਨ ਦੇ ਕੰਮ ਵਿੱਚ ਲਗਾਉਂਦੇ ਹੋਏ ਉਸ ਦੇ ਅਧੀਨ ਹੋਣ। ਉਸ ਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਨਹੀਂ ਹੈ ਜਿਹੜੇ ਰੋਜ਼ ਉਸ ਤੋਂ ਮੰਗਣ ਲਈ ਉਸ ਦੇ ਸਾਹਮਣੇ ਹੱਥ ਅੱਡਦੇ ਹਨ, ਅਤੇ ਅਜਿਹੇ ਲੋਕ ਤਾਂ ਬਿਲਕੁਲ ਵੀ ਨਹੀਂ ਚਾਹੀਦੇ ਜਿਹੜੇ ਉਸ ਨੂੰ ਥੋੜ੍ਹਾ ਜਿਹਾ ਦੇ ਕੇ ਉਸ ਤੋਂ ਪ੍ਰਤੀਫਲ ਪਾਉਣ ਦੀ ਉਡੀਕ ਕਰਦੇ ਰਹਿੰਦੇ ਹਨ। ਪਰਮੇਸ਼ੁਰ ਨੂੰ ਅਜਿਹੇ ਲੋਕਾਂ ਤੋਂ ਘਿਰਣਾ ਹੈ ਜਿਹੜੇ ਨਿਗੂਣਾ ਜਿਹਾ ਯੋਗਦਾਨ ਦੇ ਕੇ ਆਪਣੇ ਆਪ ਵਿੱਚ ਸੰਤੁਸ਼ਟ ਰਹਿੰਦੇ ਹਨ। ਉਸ ਨੂੰ ਅਜਿਹੇ ਸਖ਼ਤ-ਦਿਲੇ ਲੋਕਾਂ ਤੋਂ ਘਿਰਣਾ ਹੈ ਜਿਹੜੇ ਉਸ ਦੇ ਪ੍ਰਬੰਧਨ ਦੇ ਕੰਮ ਨੂੰ ਬੁਰਾ ਸਮਝਦੇ ਹਨ ਅਤੇ ਕੇਵਲ ਸਵਰਗ ਜਾਣ ਅਤੇ ਬਰਕਤਾਂ ਹਾਸਲ ਕਰਨ ਬਾਰੇ ਗੱਲ ਕਰਨਾ ਚਾਹੁੰਦੇ ਹਨ। ਉਸ ਨੂੰ ਅਜਿਹੇ ਲੋਕਾਂ ਤੋਂ ਹੋਰ ਵੀ ਜ਼ਿਆਦਾ ਘਿਰਣਾ ਹੈ ਜਿਹੜੇ ਉਸ ਕੰਮ ਦੇ ਦੁਆਰਾ ਮਿਲਣ ਵਾਲੇ ਮੌਕੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ ਜਿਹੜਾ ਉਹ ਮਨੁੱਖਜਾਤੀ ਨੂੰ ਬਚਾਉਣ ਲਈ ਕਰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਹੈ ਕਿ ਪਰਮੇਸ਼ੁਰ ਆਪਣੇ ਪ੍ਰਬੰਧਨ ਦੇ ਕੰਮ ਦੇ ਦੁਆਰਾ ਕਿਹੜੀ ਗੱਲ ਨੂੰ ਨੇਪਰੇ ਚਾੜ੍ਹਨਾ ਚਾਹੁੰਦਾ ਹੈ ਅਤੇ ਕੀ ਹਾਸਲ ਕਰਨਾ ਚਾਹੁੰਦਾ ਹੈ। ਉਨ੍ਹਾਂ ਨੂੰ ਕੇਵਲ ਇਸ ਗੱਲ ਨਾਲ ਸਰੋਕਾਰ ਹੈ ਕਿ ਕਿਵੇਂ ਉਹ ਬਰਕਤਾਂ ਪ੍ਰਾਪਤ ਕਰਨ ਲਈ ਪਰਮੇਸ਼ੁਰ ਦੇ ਕੰਮ ਦੇ ਦੁਆਰਾ ਮਿਲੇ ਮੌਕੇ ਦਾ ਇਸਤੇਮਾਲ ਕਰਨ। ਉਹ ਪੂਰੀ ਤਰ੍ਹਾਂ ਆਪਣੀਆਂ ਸੰਭਾਵਨਾਵਾਂ ਅਤੇ ਨਸੀਬ ਬਾਰੇ ਸੋਚਣ ਵਿੱਚ ਮਗਨ ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹਿਰਦੇ ਦੀ ਕੋਈ ਪਰਵਾਹ ਨਹੀਂ ਹੈ। ਉਹ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਪ੍ਰਬੰਧਨ ਦਾ ਕੰਮ ਬੁਰਾ ਲੱਗਦਾ ਹੈ ਅਤੇ ਪਰਮੇਸ਼ੁਰ ਦੀ ਇੱਛਾ ਵਿੱਚ ਅਤੇ ਇਸ ਗੱਲ ਵਿੱਚ ਜ਼ਰਾ ਵੀ ਦਿਲਚਸਪੀ ਨਹੀਂ ਹੈ ਕਿ ਉਹ ਮਨੁੱਖਜਾਤੀ ਨੂੰ ਕਿਵੇਂ ਬਚਾਉਂਦਾ ਹੈ, ਉਹ ਕੇਵਲ ਉਹੀ ਕਰ ਰਹੇ ਹਨ ਜੋ ਉਨ੍ਹਾਂ ਨੂੰ ਇਸ ਤਰੀਕੇ ਨਾਲ ਖੁਸ਼ੀ ਪ੍ਰਦਾਨ ਕਰਦਾ ਹੈ ਜੋ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਤੋਂ ਬਿਲਕੁਲ ਅੱਡ ਹੈ। ਪਰਮੇਸ਼ੁਰ ਉਨ੍ਹਾਂ ਦੇ ਵਤੀਰੇ ਨੂੰ ਨਾ ਯਾਦ ਰੱਖਦਾ ਹੈ ਅਤੇ ਨਾ ਹੀ ਪ੍ਰਵਾਨ ਕਰਦਾ ਹੈ, ਕਿਰਪਾਪੂਰਬਕ ਇਸ ਵੱਲ ਤੱਕਣ ਦੀ ਤਾਂ ਗੱਲ ਹੀ ਬਹੁਤ ਦੂਰ ਹੈ।
ਬ੍ਰਹਿਮੰਡ ਅਤੇ ਅੰਬਰ ਵਿੱਚ ਅਣਗਿਣਤ ਪ੍ਰਾਣੀ ਰਹਿੰਦੇ ਅਤੇ ਸੰਤਾਨ ਪੈਦਾ ਕਰਦੇ ਹਨ, ਜੀਵਨ-ਚੱਕਰ ਦੇ ਨਿਯਮ ਦਾ ਪਾਲਣ ਕਰਦੇ ਹਨ ਅਤੇ ਇੱਕੋ ਸਥਿਰ ਨਿਯਮ ਦੇ ਅਧੀਨ ਰਹਿੰਦੇ ਹਨ। ਜਿਹੜੇ ਮਰ ਜਾਂਦੇ ਹਨ ਉਹ ਜੀਉਂਦਿਆਂ ਦੀਆਂ ਕਹਾਣੀਆਂ ਆਪਣੇ ਨਾਲ ਲੈ ਜਾਂਦੇ ਹਨ, ਅਤੇ ਜਿਹੜੇ ਜੀਉਂਦੇ ਹਨ ਉਹ ਨਾਸ ਹੋ ਚੁੱਕਿਆਂ ਦੇ ਉਸੇ ਦਰਦਨਾਕ ਇਤਿਹਾਸ ਨੂੰ ਦੁਹਰਾਉਂਦੇ ਰਹਿੰਦੇ ਹਨ। ਅਤੇ ਇਸ ਲਈ, ਮਨੁੱਖਜਾਤੀ ਦਾ ਆਪਣੇ ਆਪ ਨੂੰ ਇਹ ਸਵਾਲ ਕਰਨਾ ਲਾਜ਼ਮੀ ਹੈ: ਅਸੀਂ ਜੀਉਂਦੇ ਕਿਉਂ ਹਾਂ? ਅਤੇ ਸਾਨੂੰ ਮਰਨਾ ਕਿਉਂ ਪੈਂਦਾ ਹੈ? ਇਸ ਜਗਤ ਨੂੰ ਕੌਣ ਚਲਾਉਂਦਾ ਹੈ? ਅਤੇ ਇਸ ਮਨੁੱਖਜਾਤੀ ਨੂੰ ਕਿਸ ਨੇ ਸਿਰਜਿਆ ਹੈ? ਕੀ ਮਨੁੱਖਜਾਤੀ ਨੂੰ ਸੱਚਮੁੱਚ ਕੁਦਰਤ ਨੇ ਸਿਰਜਿਆ ਹੈ? ਕੀ ਸੱਚਮੁੱਚ ਮਨੁੱਖਜਾਤੀ ਦਾ ਨਸੀਬ ਉਸ ਦੇ ਆਪਣੇ ਨਿਯੰਤ੍ਰਣ ਵਿੱਚ ਹੈ? ... ਇਹ ਉਹ ਸਵਾਲ ਹਨ ਜਿਹੜੇ ਮਨੁੱਖਜਾਤੀ ਹਜ਼ਾਰਾਂ ਸਾਲਾਂ ਤੋਂ ਪੁੱਛਦੀ ਆਈ ਹੈ। ਅਫਸੋਸ, ਜਿੰਨਾ ਜ਼ਿਆਦਾ ਮਨੁੱਖਜਾਤੀ ਉੱਤੇ ਇਨ੍ਹਾਂ ਸਵਾਲਾਂ ਦੀ ਧੁਨ ਸਵਾਰ ਹੋਈ ਹੈ, ਉੰਨਾ ਜ਼ਿਆਦਾ ਮਨੁੱਖ ਦੇ ਅੰਦਰ ਵਿਗਿਆਨ ਦੇ ਲਈ ਇੱਕ ਤਰ੍ਹਾਂ ਦੀ ਪਿਆਸ ਪੈਦਾ ਹੋਈ ਹੈ। ਵਿਗਿਆਨ ਥੋੜ੍ਹੀ ਜਿਹੀ ਤਸੱਲੀ ਅਤੇ ਅਸਥਾਈ ਸਰੀਰਕ ਅਨੰਦ ਪ੍ਰਦਾਨ ਕਰਦਾ ਹੈ, ਪਰ ਇਹ ਇਕੱਲੇਪਣ, ਤਨਹਾਈ, ਪ੍ਰਤੱਖ ਦਹਿਸ਼ਤ ਅਤੇ ਮਨੁੱਖ ਦੇ ਮਨ ਦੀ ਗਹਿਰਾਈ ਵਿੱਚ ਲੁਕੀ ਬੈਠੀ ਲਾਚਾਰੀ ਤੋਂ ਮਨੁੱਖ ਨੂੰ ਅਜ਼ਾਦ ਕਰਨ ਲਈ ਬਹੁਤ ਨਾਕਾਫੀ ਹੈ। ਮਨੁੱਖ ਕੇਵਲ ਉਸ ਵਿਗਿਆਨਕ ਗਿਆਨ ਦਾ ਇਸਤੇਮਾਲ ਕਰਦਾ ਹੈ ਜਿਸ ਨੂੰ ਉਹ ਸਾਫ਼-ਸਾਫ਼ ਵੇਖ ਸਕਦਾ ਹੈ ਅਤੇ ਆਪਣੇ ਦਿਮਾਗ ਨਾਲ ਸਮਝ ਸਕਦਾ ਹੈ ਤਾਂਕਿ ਇਸ ਨਾਲ ਉਸ ਦਾ ਹਿਰਦਾ ਸੁੰਨ ਹੋ ਜਾਵੇ। ਪਰ ਇਸ ਤਰ੍ਹਾਂ ਦਾ ਵਿਗਿਆਨਕ ਗਿਆਨ ਮਨੁੱਖਜਾਤੀ ਨੂੰ ਭੇਤਾਂ ਦੀ ਖੋਜ ਕਰਨ ਤੋਂ ਰੋਕਣ ਲਈ ਕਾਫੀ ਨਹੀਂ ਹੈ। ਮਨੁੱਖਜਾਤੀ ਦੇ ਭਵਿੱਖ ਦੇ ਅਰੰਭ ਦੀ ਤਾਂ ਗੱਲ ਬੜੀ ਦੂਰ ਹੈ, ਮਨੁੱਖਜਾਤੀ ਨੂੰ ਇਹੋ ਪਤਾ ਨਹੀਂ ਹੈ ਕਿ ਕੌਣ ਸਾਰੇ ਬ੍ਰਹਿਮੰਡ ਦਾ ਅਤੇ ਸਭਨਾਂ ਚੀਜ਼ਾਂ ਦਾ ਪ੍ਰਭੂ ਹੈ। ਮਨੁੱਖ ਇਸ ਨਿਯਮ ਦੇ ਅਧੀਨ ਕੇਵਲ ਮਜ਼ਬੂਰੀ ਵੱਸ ਹੀ ਜੀਉਂਦਾ ਹੈ। ਕੋਈ ਇਸ ਤੋਂ ਬਚ ਨਹੀਂ ਸਕਦਾ ਅਤੇ ਕੋਈ ਇਸ ਨੂੰ ਬਦਲ ਨਹੀਂ ਸਕਦਾ, ਕਿਉਂਕਿ ਅਕਾਸ਼ਾਂ ਵਿੱਚ ਅਤੇ ਸਭਨਾਂ ਵਸਤਾਂ ਵਿੱਚ ਯੁਗੋ-ਯੁਗ ਕੇਵਲ ਇੱਕੋ ਵਿੱਧਮਾਨ ਹੈ ਜਿਸ ਦੀ ਸਭਨਾਂ ਵਸਤਾਂ ਉੱਤੇ ਪ੍ਰਭੁਤਾ ਹੈ। ਉਹੀ ਹੈ ਜਿਸ ਨੂੰ ਮਨੁੱਖ ਨੇ ਕਦੇ ਨਹੀਂ ਵੇਖਿਆ ਹੈ ਅਤੇ ਜਿਸ ਨੂੰ ਮਨੁੱਖਜਾਤੀ ਨੇ ਕਦੇ ਨਹੀਂ ਜਾਣਿਆ ਹੈ ਅਤੇ ਜਿਸ ਦੀ ਹੋਂਦ ਵਿੱਚ ਮਨੁੱਖਜਾਤੀ ਨੇ ਕਦੇ ਵਿਸ਼ਵਾਸ ਨਹੀਂ ਕੀਤਾ ਹੈ, ਪਰ ਤਾਂ ਵੀ ਉਹੀ ਹੈ ਜਿਸ ਨੇ ਮਨੁੱਖਜਾਤੀ ਦੇ ਪੂਰਵਜਾਂ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਪਾਇਆ ਅਤੇ ਮਨੁੱਖਜਾਤੀ ਨੂੰ ਜੀਵਨ ਦਿੱਤਾ। ਉਹੀ ਹੈ ਜਿਹੜਾ ਮਨੁੱਖਜਾਤੀ ਦੀਆਂ ਲੋੜਾਂ ਪੂਰੀਆਂ ਕਰਦਾ ਅਤੇ ਇਸ ਨੂੰ ਪਾਲਦਾ ਅਤੇ ਇਸ ਦੀ ਹੋਂਦ ਨੂੰ ਕਾਇਮ ਰਹਿਣ ਦਿੰਦਾ ਹੈ; ਅਤੇ ਉਹੀ ਹੈ ਜਿਸ ਨੇ ਮਨੁੱਖਜਾਤੀ ਨੂੰ ਅੱਜ ਤਕ ਚਲਾਇਆ ਹੈ। ਇਸ ਤੋਂ ਇਲਾਵਾ, ਮਨੁੱਖਜਾਤੀ ਜ਼ਿੰਦਾ ਰਹਿਣ ਲਈ ਸਿਰਫ ਤੇ ਸਿਰਫ ਉਸੇ ’ਤੇ ਨਿਰਭਰ ਹੈ। ਸਾਰੀਆਂ ਚੀਜ਼ਾਂ ਉੱਤੇ ਉਸੇ ਦੀ ਪ੍ਰਭੁਤਾ ਹੈ ਅਤੇ ਉਹੀ ਬ੍ਰਹਿਮੰਡ ਦੇ ਸਭ ਸਾਹ-ਧਾਰੀ ਪ੍ਰਾਣੀਆਂ ਉੱਤੇ ਰਾਜ ਕਰਦਾ ਹੈ। ਉਹੀ ਚੌਹਾਂ ਰੁੱਤਾਂ ਨੂੰ ਆਗਿਆ ਦਿੰਦਾ ਹੈ ਅਤੇ ਉਹੀ ਹੈ ਜਿਹੜਾ ਹਵਾ, ਠੰਡ, ਬਰਫ਼ ਅਤੇ ਮੀਂਹ ਭੇਜਦਾ ਹੈ। ਉਹੀ ਮਨੁੱਖਜਾਤੀ ਨੂੰ ਦਿਨ ਦੀ ਧੁੱਪ ਮੁਹੱਈਆ ਕਰਾਉਂਦਾ ਅਤੇ ਰਾਤ ਭੇਜਦਾ ਹੈ। ਉਸੇ ਨੇ ਅਕਾਸ਼ਾਂ ਨੂੰ ਤਣਿਆ ਅਤੇ ਧਰਤੀ ਨੂੰ ਵਿਛਾਇਆ ਅਤੇ ਮਨੁੱਖ ਨੂੰ ਪਹਾੜ, ਝੀਲਾਂ, ਨਦੀਆਂ ਅਤੇ ਇਨ੍ਹਾਂ ਵਿੱਚ ਰਹਿਣ ਵਾਲੇ ਸਭ ਸਾਹ-ਧਾਰੀ ਪ੍ਰਾਣੀ ਦਿੱਤੇ। ਉਸ ਦੇ ਕੰਮ ਹਰ ਜਗ੍ਹਾ ਮੌਜੂਦ ਹਨ, ਉਸ ਦੀ ਸ਼ਕਤੀ ਹਰ ਜਗ੍ਹਾ ਮੌਜੂਦ ਹੈ, ਉਸ ਦੀ ਬੁੱਧ ਹਰ ਜਗ੍ਹਾ ਮੌਜੂਦ ਹੈ ਅਤੇ ਉਸ ਦਾ ਇਖਤਿਆਰ ਹਰ ਜਗ੍ਹਾ ਮੌਜੂਦ ਹੈ। ਉਸ ਦੇ ਸਾਰੇ ਨਿਯਮਾਂ ਅਤੇ ਬਿਧੀਆਂ ਵਿੱਚੋਂ ਹਰੇਕ ਉਸ ਦੇ ਕਾਰਜਾਂ ਦਾ ਅਵਤਾਰ ਹੈ, ਅਤੇ ਹਰੇਕ ਉਸ ਦੀ ਬੁੱਧ ਅਤੇ ਇਖਤਿਆਰ ਨੂੰ ਪਰਗਟ ਕਰਦਾ ਹੈ। ਕੌਣ ਆਪਣੇ ਆਪ ਨੂੰ ਉਸ ਦੀ ਪ੍ਰਭੁਤਾ ਤੋਂ ਮੁਕਤ ਕਰ ਸਕਦਾ ਹੈ? ਅਤੇ ਕੌਣ ਆਪਣੇ ਆਪ ਨੂੰ ਉਸ ਦੇ ਮਨੋਰਥਾਂ ਵਿੱਚੋਂ ਬਾਹਰ ਕੱਢ ਸਕਦਾ ਹੈ? ਉਸ ਦੀ ਦ੍ਰਿਸ਼ਟੀ ਸਭ ਵਸਤਾਂ ਉੱਤੇ ਲੱਗੀ ਰਹਿੰਦੀ ਹੈ ਅਤੇ ਇਸ ਤੋਂ ਵੀ ਵਧ ਕੇ, ਸਭ ਵਸਤਾਂ ਉਸ ਦੀ ਪ੍ਰਭੁਤਾ ਹੇਠ ਕਾਇਮ ਰਹਿੰਦੀਆਂ ਹਨ। ਉਸ ਦੇ ਕਾਰਜਾਂ ਅਤੇ ਉਸ ਦੀ ਸਮਰੱਥਾ ਦੇ ਸਾਹਮਣੇ ਮਨੁੱਖਜਾਤੀ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਕਿ ਇਸ ਤੱਥ ਨੂੰ ਸਵੀਕਾਰ ਕਰੇ ਕਿ ਪਰਮੇਸ਼ੁਰ ਸੱਚਮੁੱਚ ਹੈ ਅਤੇ ਸਭਨਾਂ ਵਸਤਾਂ ਉੱਤੇ ਪ੍ਰਭੁਤਾ ਰੱਖਦਾ ਹੈ। ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜੋ ਬ੍ਰਹਿਮੰਡ ਨੂੰ ਹੁਕਮ ਕਰ ਸਕੇ, ਮਨੁੱਖਜਾਤੀ ਦੀਆਂ ਅੰਤਹੀਣ ਜ਼ਰੂਰਤਾਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ ਹੈ। ਭਾਵੇਂ ਤੂੰ ਪਰਮੇਸ਼ੁਰ ਦੇ ਕਾਰਜਾਂ ਨੂੰ ਮੰਨਦਾ ਹੈਂ ਜਾਂ ਨਹੀਂ, ਅਤੇ ਭਾਵੇਂ ਤੂੰ ਪਰਮੇਸ਼ੁਰ ਦੀ ਹੋਂਦ ਵਿੱਚ ਵਿਸ਼ਵਾਸ ਕਰਦਾ ਹੈਂ ਜਾਂ ਨਹੀਂ, ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਤੇਰਾ ਨਸੀਬ ਪਰਮੇਸ਼ੁਰ ਵੱਲੋਂ ਹੀ ਤੈਅ ਕੀਤਾ ਜਾਂਦਾ ਹੈ, ਅਤੇ ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਸਭਨਾਂ ਵਸਤਾਂ ਉੱਤੇ ਹਮੇਸ਼ਾ ਪਰਮੇਸ਼ੁਰ ਦੀ ਹੀ ਪ੍ਰਭੁਤਾ ਰਹੇਗੀ। ਉਸ ਦੀ ਹੋਂਦ ਅਤੇ ਇਖਤਿਆਰ ਇਸ ਗੱਲ ਤੋਂ ਸਾਬਤ ਨਹੀਂ ਹੁੰਦੇ ਕਿ ਮਨੁੱਖ ਇਨ੍ਹਾਂ ਨੂੰ ਮੰਨਦਾ ਜਾਂ ਸਮਝਦਾ ਹੈ ਜਾਂ ਨਹੀਂ। ਕੇਵਲ ਉਹੀ ਹੈ ਜਿਹੜਾ ਮਨੁੱਖ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਜਾਣਦਾ ਹੈ, ਅਤੇ ਕੇਵਲ ਉਹੀ ਹੈ ਜਿਹੜਾ ਮਨੁੱਖਜਾਤੀ ਦੇ ਨਸੀਬ ਨੂੰ ਤੈਅ ਕਰ ਸਕਦਾ ਹੈ। ਭਾਵੇਂ ਤੂੰ ਇਸ ਤੱਥ ਨੂੰ ਸਵੀਕਾਰ ਕਰੇਂ ਜਾਂ ਨਾ, ਬਹੁਤੀ ਦੇਰ ਨਹੀਂ ਹੈ ਜਦੋਂ ਮਨੁੱਖ ਇਹ ਸਭ ਆਪਣੀ ਅੱਖੀਂ ਵੇਖੇਗਾ ਅਤੇ ਇਹੀ ਉਹ ਤੱਥ ਹੈ ਜਿਸ ਨੂੰ ਪਰਮੇਸ਼ੁਰ ਛੇਤੀ ਹੀ ਸਥਾਪਿਤ ਕਰੇਗਾ। ਮਨੁੱਖਜਾਤੀ ਪਰਮੇਸ਼ੁਰ ਦੀਆਂ ਨਜ਼ਰਾਂ ਹੇਠ ਜੀਉਂਦੀ ਅਤੇ ਮਰਦੀ ਹੈ। ਮਨੁੱਖ ਪਰਮੇਸ਼ੁਰ ਦੇ ਪ੍ਰਬੰਧਨ ਲਈ ਜੀਉਂਦਾ ਹੈ ਅਤੇ ਆਖਰਕਾਰ ਜਦੋਂ ਉਸ ਦੀਆਂ ਅੱਖਾਂ ਬੰਦ ਹੁੰਦੀਆਂ ਹਨ ਤਾਂ ਉਹ ਵੀ ਇਸੇ ਪ੍ਰਬੰਧਨ ਦੇ ਨਮਿੱਤ ਹੀ ਬੰਦ ਹੁੰਦੀਆਂ ਹਨ। ਮਨੁੱਖ ਬਾਰ-ਬਾਰ ਆਉਂਦਾ ਅਤੇ ਜਾਂਦਾ ਹੈ। ਇਹ ਸਭ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਉਸ ਦੀ ਯੋਜਨਾ ਦਾ ਹਿੱਸਾ ਹੈ ਅਤੇ ਕੋਈ ਵੀ ਇਸ ਤੋਂ ਅਛੂਤਾ ਨਹੀਂ ਹੈ। ਪਰਮੇਸ਼ੁਰ ਦਾ ਪ੍ਰਬੰਧਨ ਕਦੇ ਨਹੀਂ ਰੁਕਿਆ ਹੈ; ਇਹ ਨਿਰੰਤਰ ਅੱਗੇ ਵਧ ਰਿਹਾ ਹੈ। ਉਹ ਮਨੁੱਖ ਨੂੰ ਆਪਣੀ ਹੋਂਦ ਤੋਂ ਜਾਣੂ ਕਰਾਵੇਗਾ, ਉਸ ਦੀ ਪ੍ਰਭੁਤਾ ਉੱਤੇ ਭਰੋਸਾ ਕਰਾਵੇਗਾ, ਆਪਣੇ ਕਾਰਜ ਵਿਖਾਵੇਗਾ, ਅਤੇ ਆਪਣੇ ਰਾਜ ਵਿੱਚ ਵਾਪਸ ਮੋੜ ਲਿਆਵੇਗਾ। ਇਹੀ ਉਸ ਦੀ ਯੋਜਨਾ ਅਤੇ ਉਹ ਕੰਮ ਹੈ ਜਿਸ ਦਾ ਪ੍ਰਬੰਧਨ ਉਹ ਹਜ਼ਾਰਾਂ ਸਾਲਾਂ ਤੋਂ ਕਰਦਾ ਆ ਰਿਹਾ ਹੈ।
ਪਰਮੇਸ਼ੁਰ ਦੇ ਪ੍ਰਬੰਧਨ ਦਾ ਕੰਮ ਸੰਸਾਰ ਦੀ ਸਿਰਜਣਾ ਦੇ ਸਮੇਂ ਤੋਂ ਅਰੰਭ ਹੋਇਆ ਅਤੇ ਮਨੁੱਖ ਇਸ ਕੰਮ ਦਾ ਧੁਰਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਪਰਮੇਸ਼ੁਰ ਵੱਲੋਂ ਸਾਰੀਆਂ ਵਸਤਾਂ ਦੀ ਸਿਰਜਣਾ ਮਨੁੱਖ ਦੇ ਲਈ ਹੀ ਕੀਤੀ ਗਈ। ਉਸ ਦੇ ਪ੍ਰਬੰਧਨ ਦਾ ਕੰਮ ਕਿਉਂਕਿ ਹਜ਼ਾਰਾਂ ਸਾਲਾਂ ਦਾ ਹੈ ਅਤੇ ਕੋਈ ਮਿੰਟਾਂ-ਸਕਿੰਟਾਂ ਵਿੱਚ ਜਾਂ ਅੱਖ ਦੇ ਝਮੱਕੇ ਵਿੱਚ ਜਾਂ ਇੱਕ-ਦੋ ਸਾਲਾਂ ਵਿੱਚ ਕੀਤਾ ਜਾਣ ਵਾਲਾ ਕੰਮ ਨਹੀਂ ਹੈ, ਇਸ ਲਈ ਉਸ ਨੂੰ ਮਨੁੱਖਜਾਤੀ ਦੇ ਬਚੇ ਰਹਿਣ ਲਈ ਲੋੜੀਂਦੀਆਂ ਵਧੀਕ ਵਸਤਾਂ ਦੀ ਸਿਰਜਣਾ ਕਰਨੀ ਪਈ, ਜਿਵੇਂ ਕਿ ਸੂਰਜ, ਚੰਦਰਮਾ, ਹਰ ਪ੍ਰਕਾਰ ਦੇ ਸਾਹ-ਧਾਰੀ ਪ੍ਰਾਣੀ, ਭੋਜਨ ਅਤੇ ਰਹਿਣ ਲਈ ਅਨੁਕੂਲ ਵਾਤਾਵਰਣ। ਇਹੀ ਪਰਮੇਸ਼ੁਰ ਦੇ ਪ੍ਰਬੰਧਨ ਦਾ ਅਰੰਭ ਸੀ।
ਇਸ ਤੋਂ ਬਾਅਦ, ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਸ਼ਤਾਨ ਦੇ ਵੱਸ ਕਰ ਦਿੱਤਾ ਅਤੇ ਮਨੁੱਖ ਸ਼ਤਾਨ ਦੇ ਅਧਿਕਾਰ ਹੇਠ ਜੀਉਣ ਲੱਗਾ, ਜਿਸ ਨਾਲ ਪਹਿਲੇ ਯੁਗ ਵਿੱਚ ਹੌਲੀ-ਹੌਲੀ ਪਰਮੇਸ਼ੁਰ ਦਾ ਕੰਮ ਅਰੰਭ ਹੋਇਆ: ਸ਼ਰਾ ਦੇ ਯੁਗ ਦੀ ਕਹਾਣੀ.... ਸ਼ਰਾ ਦੇ ਯੁਗ ਦੇ ਹਜ਼ਾਰਾਂ ਸਾਲਾਂ ਦੇ ਦੌਰਾਨ ਮਨੁੱਖ ਸ਼ਰਾ ਦੇ ਯੁਗ ਦੀ ਰਾਹਨੁਮਾਈ ਦਾ ਆਦੀ ਹੋ ਗਿਆ ਅਤੇ ਇਸ ਨੂੰ ਹਲਕਾ ਜਾਣਨ ਲੱਗਾ। ਹੌਲੀ-ਹੌਲੀ ਮਨੁੱਖ ਪਰਮੇਸ਼ੁਰ ਦੀ ਦੇਖਭਾਲ ਵਿੱਚੋਂ ਬਾਹਰ ਨਿੱਕਲ ਗਿਆ, ਜਿਸ ਕਰਕੇ ਸ਼ਰਾ ਦਾ ਪਾਲਣ ਕਰਨ ਦੇ ਨਾਲ-ਨਾਲ ਉਹ ਮੂਰਤੀਪੂਜਾ ਅਤੇ ਬੁਰੇ ਕੰਮ ਕਰਨ ਵਿੱਚ ਲੱਗ ਗਿਆ। ਯਹੋਵਾਹ ਦੀ ਸੁਰੱਖਿਆ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਉਹ ਕੇਵਲ ਮੰਦਰ ਦੀ ਜਗਵੇਦੀ ਦੇ ਸਾਹਮਣੇ ਆਪਣੀਆਂ ਜ਼ਿੰਦਗੀਆਂ ਜੀ ਰਹੇ ਸਨ। ਬਲਕਿ, ਪਰਮੇਸ਼ੁਰ ਦਾ ਕੰਮ ਤਾਂ ਬਹੁਤ ਪਹਿਲਾਂ ਹੀ ਉਨ੍ਹਾਂ ਵਿੱਚੋਂ ਹਟ ਗਿਆ ਸੀ, ਅਤੇ ਹਾਲਾਂਕਿ ਇਸਰਾਏਲੀ ਹਾਲੇ ਵੀ ਸ਼ਰਾ ਨੂੰ ਮੰਨਣ ਵਿੱਚ ਲੱਗੇ ਰਹੇ ਅਤੇ ਯਹੋਵਾਹ ਦਾ ਨਾਮ ਲੈਂਦੇ ਰਹੇ, ਅਤੇ ਇੱਥੋਂ ਤੱਕ ਕਿ ਬੜੇ ਘਮੰਡ ਨਾਲ ਇਹ ਵਿਸ਼ਵਾਸ ਕਰਦੇ ਰਹੇ ਕਿ ਕੇਵਲ ਉਹੀ ਯਹੋਵਾਹ ਦੇ ਆਪਣੇ ਅਤੇ ਯਹੋਵਾਹ ਦੇ ਚੁਣੇ ਹੋਏ ਲੋਕ ਸਨ, ਪਰਮੇਸ਼ੁਰ ਦਾ ਤੇਜ ਚੁੱਪਚਾਪ ਉਨ੍ਹਾਂ ਨੂੰ ਛੱਡ ਕੇ ਜਾ ਚੁੱਕਿਆ ਸੀ ...
ਜਦੋਂ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਤਾਂ ਉਹ ਹਮੇਸ਼ਾ ਚੁੱਪਚਾਪ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ’ਤੇ ਹੌਲੀ ਜਿਹੀ ਆਪਣੇ ਨਵੇਂ ਕੰਮ ਨੂੰ ਸ਼ੁਰੂ ਕਰਦਾ ਹੈ ਅਤੇ ਫਿਰ ਉਸ ਨੂੰ ਪੂਰਾ ਕਰਨ ਵਿੱਚ ਲੱਗਾ ਰਹਿੰਦਾ ਹੈ। ਇਹ ਗੱਲ ਉਨ੍ਹਾਂ ਲੋਕਾਂ ਨੂੰ ਨਾਮੰਨਣਯੋਗ ਜਾਪਦੀ ਹੈ ਜਿਹੜੇ ਸੁੰਨ ਪਏ ਹੋਏ ਹਨ। ਲੋਕ ਹਮੇਸ਼ਾ ਤੋਂ ਪੁਰਾਣੀਆਂ ਚੀਜ਼ਾਂ ਨੂੰ ਸੰਜੋਂਦੇ ਆਏ ਹਨ ਅਤੇ ਨਵੀਆਂ ਅਤੇ ਅਣਜਾਣ ਚੀਜ਼ਾਂ ਨੂੰ ਨਫਰਤ ਕਰਦੇ ਜਾਂ ਸਿਰਦਰਦ ਮੰਨਦੇ ਆਏ ਹਨ। ਇਸ ਲਈ, ਪਰਮੇਸ਼ੁਰ ਜਿਹੜਾ ਵੀ ਨਵਾਂ ਕੰਮ ਕਰਦਾ ਹੈ, ਸ਼ੁਰੂ ਤੋਂ ਲੈ ਅੰਤ ਤਕ ਸਾਰੀਆਂ ਵਸਤਾਂ ਵਿੱਚੋਂ ਮਨੁੱਖ ਹੀ ਹੈ ਜਿਸ ਨੂੰ ਇਸ ਦਾ ਪਤਾ ਆਖਰ ਵਿੱਚ ਲੱਗਦਾ ਹੈ।
ਜਿਵੇਂ ਕਿ ਹਮੇਸ਼ਾ ਹੁੰਦਾ ਆਇਆ ਹੈ, ਸ਼ਰਾ ਦੇ ਯੁਗ ਵਿੱਚ ਯਹੋਵਾਹ ਦੇ ਕੰਮ ਤੋਂ ਬਾਅਦ, ਪਰਮੇਸ਼ੁਰ ਨੇ ਦੂਜੇ ਪੜਾਅ ਦੇ ਆਪਣੇ ਇਸ ਨਵੇਂ ਕੰਮ ਨੂੰ ਸ਼ੁਰੂ ਕੀਤਾ: ਦੇਹਧਾਰਣ ਕਰਨਾ ਅਰਥਾਤ ਦਸ, ਵੀਹ ਸਾਲਾਂ ਲਈ ਮਨੁੱਖ ਦੇ ਰੂਪ ਵਿੱਚ ਦੇਹਧਾਰੀ ਹੋ ਕੇ ਆਉਣਾ ਅਤੇ ਵਿਸ਼ਵਾਸੀਆਂ ਵਿਚਕਾਰ ਆਪਣੇ ਕੰਮ ਬਾਰੇ ਦੱਸਣਾ ਅਤੇ ਇਸ ਕੰਮ ਨੂੰ ਕਰਨਾ। ਪਰ ਤਾਂ ਵੀ ਕੋਈ ਇੱਕ ਵੀ ਅਜਿਹਾ ਮਨੁੱਖ ਨਹੀਂ ਸੀ ਜਿਹੜਾ ਇਸ ਦੇ ਬਾਰੇ ਜਾਣਦਾ ਹੋਵੇ, ਅਤੇ ਪ੍ਰਭੂ ਯਿਸੂ ਦੇ ਸਲੀਬ ਚੜ੍ਹਾਏ ਜਾਣ ਅਤੇ ਜੀ ਉੱਠਣ ਤੋਂ ਬਾਅਦ ਬਸ ਕੁਝ ਥੋੜ੍ਹੇ ਜਿਹੇ ਲੋਕਾਂ ਨੇ ਹੀ ਸਵੀਕਾਰ ਕੀਤਾ ਕਿ ਉਹ ਦੇਹਧਾਰੀ ਪਰਮੇਸ਼ੁਰ ਸੀ। ਸਮੱਸਿਆ ਦੀ ਗੱਲ ਇਹ ਸੀ ਕਿ ਪੌਲੁਸ ਨਾਮ ਦਾ ਇੱਕ ਵਿਅਕਤੀ ਉੱਠਿਆ ਜਿਸ ਨੇ ਪਰਮੇਸ਼ੁਰ ਨਾਲ ਇਨਸਾਨੀ ਦੁਸ਼ਮਣੀ ਕਰਨ ਦੀ ਠਾਣੀ। ਇੱਥੋਂ ਤੱਕ ਕਿ ਜਦੋਂ ਪਰਮੇਸ਼ੁਰ ਨੇ ਪੌਲੁਸ ਨੂੰ ਮਾਰਿਆ ਅਤੇ ਉਹ ਰਸੂਲ ਬਣ ਗਿਆ, ਉਸ ਨੇ ਫਿਰ ਵੀ ਆਪਣੇ ਪੁਰਾਣੇ ਸੁਭਾਅ ਨੂੰ ਨਹੀਂ ਬਦਲਿਆ ਅਤੇ ਲਗਾਤਾਰ ਪਰਮੇਸ਼ੁਰ ਦੇ ਵਿਰੋਧ ਦੇ ਰਾਹ ਉੱਤੇ ਚੱਲਦਾ ਰਿਹਾ। ਜਿਸ ਸਮੇਂ ਪੌਲੁਸ ਆਪਣਾ ਕੰਮ ਕਰਨ ਵਿੱਚ ਲੱਗਾ ਹੋਇਆ ਸੀ ਉਸੇ ਸਮੇਂ ਉਸ ਨੇ ਕਈ ਪੱਤ੍ਰੀਆਂ ਲਿਖੀਆਂ; ਅਫਸੋਸ, ਬਾਅਦ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੇ ਉਸ ਦੀਆਂ ਪੱਤ੍ਰੀਆਂ ਨੂੰ ਪਰਮੇਸ਼ੁਰ ਦੇ ਵਚਨ ਕਹਿ ਕੇ ਮੰਨ ਲਿਆ ਅਤੇ ਇੱਥੋਂ ਤੱਕ ਕਿ ਇਨ੍ਹਾਂ ਪੱਤ੍ਰੀਆਂ ਨੂੰ ਨਵੇਂ ਨੇਮ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਪਰਮੇਸ਼ੁਰ ਵੱਲੋਂ ਬੋਲੇ ਗਏ ਵਚਨਾਂ ਨਾਲ ਰਲਗੱਡ ਕਰ ਦਿੱਤਾ ਗਿਆ। ਵਚਨ ਦੇ ਪਰਗਟ ਹੋਣ ਤੋਂ ਲੈ ਕੇ ਹੁਣ ਤਕ ਇਹ ਸਭ ਤੋਂ ਸ਼ਰਮਨਾਕ ਗੱਲ ਹੋਈ ਹੈ! ਕੀ ਇਹ ਗਲਤੀ ਮਨੁੱਖ ਦੀ ਹੱਦ ਦਰਜੇ ਦੀ ਬੇਵਕੂਫੀ ਦੇ ਕਾਰਣ ਨਹੀਂ ਹੋਈ? ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਕਿਰਪਾ ਦੇ ਯੁਗ ਦੇ ਦੌਰਾਨ ਪਰਮੇਸ਼ੁਰ ਦੇ ਕੰਮ ਦੇ ਦਸਤਾਵੇਜ਼ ਵਿੱਚ ਪੱਤ੍ਰੀਆਂ ਜਾਂ ਮਨੁੱਖ ਦੀਆਂ ਆਤਮਿਕ ਲਿਖਤਾਂ ਨੂੰ ਸ਼ਾਮਲ ਕਰਕੇ ਇਨ੍ਹਾਂ ਨੂੰ ਪਰਮੇਸ਼ੁਰ ਦੇ ਕੰਮ ਅਤੇ ਉਸ ਦੇ ਵਚਨਾਂ ਦਾ ਰੂਪ ਕਦੇ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਖੈਰ ਇਹ ਇੱਕ ਵੱਖਰਾ ਵਿਸ਼ਾ ਹੈ, ਆਓ ਅਸੀਂ ਆਪਣੇ ਅਸਲੀ ਵਿਸ਼ੇ ’ਤੇ ਵਾਪਸ ਮੁੜਦੇ ਹਾਂ। ਸਲੀਬ ਦੇ ਦੌਰ ਤੋਂ ਬਾਅਦ, ਜਿਵੇਂ ਹੀ ਪਰਮੇਸ਼ੁਰ ਦੇ ਕੰਮ ਦਾ ਦੂਜਾ ਪੜਾਅ ਪੂਰਾ ਹੋਇਆ ਤਾਂ ਮਨੁੱਖ ਨੂੰ ਪਾਪ ਤੋਂ ਛੁਡਾਉਣ ਦਾ (ਅਰਥਾਤ ਮਨੁੱਖ ਨੂੰ ਸ਼ਤਾਨ ਦੇ ਹੱਥੋਂ ਛੁਡਾਉਣ ਦਾ) ਪਰਮੇਸ਼ੁਰ ਦਾ ਕੰਮ ਪੂਰਾ ਹੋ ਗਿਆ। ਅਤੇ ਇਸ ਕਰਕੇ, ਉਸ ਪਲ ਤੋਂ ਮਨੁੱਖਜਾਤੀ ਨੂੰ ਕੇਵਲ ਇੰਨਾ ਹੀ ਕਰਨ ਦੀ ਲੋੜ ਸੀ ਕਿ ਉਹ ਪ੍ਰਭੂ ਯਿਸੂ ਨੂੰ ਮੁਕਤੀਦਾਤਾ ਸਵੀਕਾਰ ਕਰਦੇ ਅਤੇ ਉਨ੍ਹਾਂ ਦੇ ਪਾਪ ਮਾਫ਼ ਹੋ ਜਾਂਦੇ। ਸੰਖੇਪ ਵਿੱਚ ਕਿਹਾ ਜਾਵੇ ਤਾਂ ਮਨੁੱਖ ਦੇ ਪਾਪ ਹੁਣ ਉਸ ਦੇ ਮੁਕਤੀ ਪ੍ਰਾਪਤ ਕਰਨ ਅਤੇ ਪਰਮੇਸ਼ੁਰ ਦੇ ਸਾਹਮਣੇ ਆਉਣ ਦੇ ਰਾਹ ਵਿੱਚ ਰੁਕਾਵਟ ਨਹੀਂ ਸਨ, ਅਤੇ ਨਾ ਹੀ ਹੁਣ ਇਹ ਪਾਪ ਉਹ ਬਹਾਨਾ ਸੀ ਜਿਸ ਦਾ ਫਾਇਦਾ ਚੁੱਕ ਕੇ ਸ਼ਤਾਨ ਮਨੁੱਖ ਉੱਤੇ ਦੋਸ਼ ਲਾ ਸਕਦਾ ਸੀ। ਅਜਿਹਾ ਇਸ ਲਈ ਸੀ ਕਿਉਂਕਿ ਅਸਲ ਕੰਮ ਪਰਮੇਸ਼ੁਰ ਨੇ ਆਪ ਕਰ ਦਿੱਤਾ ਸੀ, ਉਸ ਨੇ ਪਾਪੀ ਸਰੀਰ ਦੀ ਸਮਾਨਤਾ ਧਾਰਨ ਕੀਤੀ ਅਤੇ ਇਸ ਦਾ ਪੂਰਵ-ਅਨੁਭਵ ਕੀਤਾ ਤੇ ਉਹ ਖੁਦ ਪਾਪ ਬਲੀ ਬਣਿਆ। ਇਸ ਪ੍ਰ੍ਕਾਰ, ਮਨੁੱਖ ਸਲੀਬ ਉੱਤੋਂ ਉਤਾਰਿਆ ਗਿਆ ਅਤੇ ਉਸ ਨੇ ਪਰਮੇਸ਼ੁਰ ਦੀ ਦੇਹ ਅਰਥਾਤ ਇਸ ਪਾਪੀ ਸਰੀਰ ਦੀ ਸਮਾਨਤਾ ਦੇ ਦੁਆਰਾ ਛੁਟਕਾਰੇ ਅਤੇ ਮੁਕਤੀ ਨੂੰ ਪ੍ਰਾਪਤ ਕਰ ਲਿਆ। ਅਤੇ ਇਸ ਕਰਕੇ, ਸ਼ਤਾਨ ਵੱਲੋਂ ਗੁਲਾਮ ਬਣਾਏ ਜਾਣ ਤੋਂ ਬਾਅਦ ਮਨੁੱਖ ਪਰਮੇਸ਼ੁਰ ਦੇ ਸਾਹਮਣੇ ਆਪਣੀ ਮੁਕਤੀ ਨੂੰ ਸਵੀਕਾਰ ਕਰਨ ਦੇ ਇੱਕ ਕਦਮ ਹੋਰ ਨੇੜੇ ਆ ਗਿਆ। ਯਕੀਨਨ, ਕੰਮ ਦਾ ਇਹ ਪੜਾਅ ਸ਼ਰਾ ਦੇ ਯੁਗ ਵਿੱਚ ਪਰਮੇਸ਼ੁਰ ਦੇ ਪ੍ਰਬੰਧਨ ਨਾਲੋਂ ਵਧੇਰੇ ਡੂੰਘਾ ਅਤੇ ਵਧੇਰੇ ਵਿਕਸਿਤ ਸੀ।
ਪਰਮੇਸ਼ੁਰ ਦਾ ਪ੍ਰਬੰਧਨ ਇਹ ਹੈ: ਮਨੁੱਖਜਾਤੀ ਨੂੰ ਸ਼ਤਾਨ ਦੇ ਹਵਾਲੇ ਕਰਨਾ--ਉਸ ਮਨੁੱਖਜਾਤੀ ਨੂੰ ਜੋ ਇਹ ਨਹੀਂ ਜਾਣਦੀ ਕਿ ਪਰਮੇਸ਼ੁਰ ਕੀ ਹੈ, ਸਿਰਜਣਹਾਰ ਕੀ ਹੈ, ਪਰਮੇਸ਼ੁਰ ਦੀ ਉਪਾਸਨਾ ਕਿਵੇਂ ਕਰਨੀ ਹੈ, ਜਾਂ ਪਰਮੇਸ਼ੁਰ ਦੇ ਅਧੀਨ ਹੋਣਾ ਜ਼ਰੂਰੀ ਕਿਉਂ ਹੈ-ਤਾਂਕਿ ਸ਼ਤਾਨ ਇਸ ਨੂੰ ਭ੍ਰਿਸ਼ਟ ਕਰੇ। ਫਿਰ ਪਰਮੇਸ਼ੁਰ ਕਦਮ-ਦਰ ਕਦਮ ਉਦੋਂ ਤਕ ਮਨੁੱਖ ਨੂੰ ਸ਼ਤਾਨ ਦੇ ਹੱਥੋਂ ਵਾਪਸ ਹਾਸਲ ਕਰਨ ਵਿੱਚ ਲੱਗਾ ਰਹਿੰਦਾ ਹੈ ਜਦੋਂ ਤਕ ਮਨੁੱਖ ਸ਼ਤਾਨ ਨੂੰ ਰੱਦ ਕੇ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰਨ ਲੱਗ ਜਾਂਦਾ। ਇਹੀ ਪਰਮੇਸ਼ੁਰ ਦਾ ਪ੍ਰਬੰਧਨ ਹੈ। ਹੋ ਸਕਦਾ ਹੈ ਕਿ ਇਹ ਕੋਈ ਕਾਲਪਨਿਕ ਕਹਾਣੀ ਅਤੇ ਬਹੁਤ ਪੇਚੀਦਾ ਜਿਹੀ ਗੱਲ ਮਹਿਸੂਸ ਹੋਵੇ। ਲੋਕਾਂ ਨੂੰ ਇਹ ਕਾਲਪਨਿਕ ਕਹਾਣੀ ਇਸ ਕਰਕੇ ਜਾਪਦੀ ਹੈ ਕਿਉਂਕਿ ਇਹ ਜਾਣਨਾ ਤਾਂ ਬੜਾ ਦੂਰ ਰਿਹਾ ਕਿ ਬ੍ਰਹਿਮੰਡ ਅਤੇ ਅੰਬਰ ਵਿੱਚ ਕਿੰਨੀਆਂ ਹੀ ਕਹਾਣੀਆਂ ਵਾਪਰ ਚੁੱਕੀਆਂ ਹਨ, ਉਨ੍ਹਾਂ ਨੂੰ ਇਸ ਗੱਲ ਵਿੱਚ ਵੀ ਕੋਈ ਰੁਚੀ ਨਹੀਂ ਹੈ ਕਿ ਪਿਛਲੇ ਕਈ ਹਜ਼ਾਰ ਸਾਲਾਂ ਵਿੱਚ ਮਨੁੱਖ ਨਾਲ ਕੀ ਕੁਝ ਵਾਪਰਿਆ ਹੈ। ਇਸ ਤੋਂ ਵੀ ਵਧ ਕੇ, ਅਜਿਹਾ ਇਸ ਲਈ ਹੈ ਕਿਉਂਕਿ ਉਹ ਵਧੀਕ ਹੈਰਾਨੀਜਨਕ ਅਤੇ ਵਧੀਕ ਭੈਭੀਤ ਕਰਨ ਵਾਲੇ ਅਜਿਹੇ ਜਗਤ ਦੀ ਸ਼ਲਾਘਾ ਨਹੀਂ ਕਰ ਸਕਦੇ ਜਿਹੜਾ ਭੌਤਿਕ ਸੰਸਾਰ ਤੋਂ ਪਾਰ ਕਾਇਮ ਹੈ, ਪਰ ਉਨ੍ਹਾਂ ਦੀਆਂ ਨਾਸਵਾਨ ਅੱਖਾਂ ਉਨ੍ਹਾਂ ਨੂੰ ਇਸ ਨੂੰ ਵੇਖਣ ਤੋਂ ਰੋਕਦੀਆਂ ਹਨ। ਇਹ ਮਨੁੱਖ ਨੂੰ ਸਮਝ ਤੋਂ ਬਾਹਰ ਇਸ ਕਰਕੇ ਜਾਪਦਾ ਹੈ ਕਿਉਂਕਿ ਉਸ ਨੂੰ ਪਰਮੇਸ਼ੁਰ ਵੱਲੋਂ ਮਨੁੱਖਜਾਤੀ ਦੀ ਮੁਕਤੀ ਦੇ ਮਹੱਤਵ ਜਾਂ ਉਸ ਦੇ ਪ੍ਰਬੰਧਨ ਦੇ ਕੰਮ ਦੇ ਮਹੱਤਵ ਦੀ ਕੋਈ ਸਮਝ ਨਹੀਂ ਹੈ, ਅਤੇ ਉਹ ਇਸ ਗੱਲ ਨੂੰ ਨਹੀਂ ਸਮਝਦਾ ਕਿ ਪਰਮੇਸ਼ੁਰ ਆਖਰਕਾਰ ਮਨੁੱਖਜਾਤੀ ਨੂੰ ਕਿਸ ਤਰ੍ਹਾਂ ਦੀ ਵੇਖਣਾ ਚਾਹੁੰਦਾ ਹੈ। ਕੀ ਉਹ ਇਸ ਨੂੰ ਸ਼ਤਾਨ ਦੀ ਭ੍ਰਿਸ਼ਟਤਾ ਤੋਂ ਬਿਨਾਂ ਬਿਲਕੁਲ ਉਸ ਤਰ੍ਹਾਂ ਦੇ ਵੇਖਣਾ ਚਾਹੁੰਦਾ ਹੈ ਜਿਵੇਂ ਆਦਮ ਅਤੇ ਹੱਵਾਹ ਸਨ? ਨਹੀਂ! ਪਰਮੇਸ਼ੁਰ ਦੇ ਪ੍ਰਬੰਧਨ ਦਾ ਉਦੇਸ਼ ਲੋਕਾਂ ਦੇ ਇੱਕ ਅਜਿਹੇ ਸਮੂਹ ਨੂੰ ਹਾਸਲ ਕਰਨਾ ਹੈ ਜਿਹੜਾ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਉਸ ਦੇ ਅਧੀਨ ਰਹਿੰਦਾ ਹੈ। ਹਾਲਾਂਕਿ ਇਹ ਲੋਕ ਵੀ ਸ਼ਤਾਨ ਦੇ ਦੁਆਰਾ ਭ੍ਰਿਸ਼ਟ ਕੀਤੇ ਗਏ ਹਨ, ਪਰ ਹੁਣ ਉਹ ਸ਼ਤਾਨ ਨੂੰ ਆਪਣੇ ਪਿਤਾ ਦੇ ਰੂਪ ਵਿੱਚ ਨਹੀਂ ਵੇਖਦੇ; ਉਹ ਸ਼ਤਾਨ ਦੇ ਘਿਣਾਉਣੇ ਚਿਹਰੇ ਨੂੰ ਪਛਾਣਦੇ ਅਤੇ ਇਸ ਨੂੰ ਰੱਦ ਕਰਦੇ ਹਨ, ਅਤੇ ਉਹ ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਨੂੰ ਸਵੀਕਾਰ ਕਰਨ ਲਈ ਉਸ ਦੇ ਸਾਹਮਣੇ ਆਉਂਦੇ ਹਨ। ਉਹ ਜਾਣ ਲੈਂਦੇ ਹਨ ਕਿ ਕੀ ਘਿਣਾਉਣਾ ਹੈ ਅਤੇ ਇਹ ਉਸ ਨਾਲੋਂ ਕਿਵੇਂ ਭਿੰਨ ਹੈ ਜੋ ਪਵਿੱਤਰ ਹੈ, ਅਤੇ ਉਹ ਪਰਮੇਸ਼ੁਰ ਦੀ ਮਹਾਨਤਾ ਅਤੇ ਸ਼ਤਾਨ ਦੀ ਦੁਸ਼ਟਤਾ ਨੂੰ ਜਾਣ ਲੈਂਦੇ ਹਨ। ਇਸ ਤਰ੍ਹਾਂ ਦੀ ਮਨੁੱਖਜਾਤੀ ਹੁਣ ਤੋਂ ਸ਼ਤਾਨ ਦੇ ਲਈ ਕੰਮ ਨਹੀਂ ਕਰੇਗੀ, ਉਸ ਦੀ ਉਪਾਸਨਾ ਨਹੀਂ ਕਰੇਗੀ, ਨਾ ਹੀ ਉਸ ਨੂੰ ਪੂਜਨੀਕ ਮੰਨੇਗੀ। ਅਜਿਹਾ ਇਸ ਲਈ ਹੈ, ਕਿਉਂਕਿ ਇਹ ਲੋਕਾਂ ਦਾ ਉਹ ਸਮੂਹ ਹੈ ਜਿਹੜੇ ਸੱਚਮੁੱਚ ਪਰਮੇਸ਼ੁਰ ਵੱਲੋਂ ਪ੍ਰਾਪਤ ਕਰ ਲਏ ਗਏ ਹਨ। ਪਰਮੇਸ਼ੁਰ ਵੱਲੋਂ ਮਨੁੱਖ ਦੇ ਪ੍ਰਬੰਧਨ ਦੇ ਕੰਮ ਦਾ ਇਹੋ ਮਹੱਤਵ ਹੈ। ਪਰਮੇਸ਼ੁਰ ਦੇ ਇਸ ਸਮੇਂ ਦੇ ਪ੍ਰਬੰਧਨ ਦੇ ਕੰਮ ਦੇ ਦੌਰਾਨ ਮਨੁੱਖ ਹੀ ਸ਼ਤਾਨ ਦੀ ਭ੍ਰਿਸ਼ਟਤਾ ਅਤੇ ਪਰਮੇਸ਼ੁਰ ਦੀ ਮੁਕਤੀ ਦੀ ਮੁੱਖ ਵਸਤੂ ਹੈ, ਅਤੇ ਮਨੁੱਖ ਹੀ ਉਹ ਪਦਾਰਥ ਹੈ ਜਿਸ ਦੇ ਲਈ ਪਰਮੇਸ਼ੁਰ ਅਤੇ ਸ਼ਤਾਨ ਲੜ ਰਹੇ ਹਨ। ਪਰਮੇਸ਼ੁਰ ਆਪਣੇ ਕੰਮ ਨੂੰ ਕਰਦਾ ਹੋਇਆ ਹੌਲੀ-ਹੌਲੀ ਮਨੁੱਖ ਨੂੰ ਸ਼ਤਾਨ ਦੇ ਹੱਥੋਂ ਵਾਪਸ ਲੈ ਰਿਹਾ ਹੈ, ਅਤੇ ਇਸ ਲਈ ਮਨੁੱਖ ਪਰਮੇਸ਼ੁਰ ਦੇ ਸਭ ਤੋਂ ਨਜ਼ਦੀਕ ਆਉਂਦਾ ਜਾ ਰਿਹਾ ਹੈ ...
ਫਿਰ ਇਸ ਤੋਂ ਬਾਅਦ ਆਇਆ ਰਾਜ ਦਾ ਯੁਗ, ਜੋ ਕਿ ਕੰਮ ਦਾ ਵਧੀਕ ਵਿਹਾਰਕ ਪੜਾਅ ਹੈ, ਅਤੇ ਨਾਲ ਹੀ ਮਨੁੱਖ ਦੇ ਕਬੂਲ ਕਰਨ ਲਈ ਸਭ ਤੋਂ ਔਖਾ ਪੜਾਅ ਵੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਿੰਨਾ ਜ਼ਿਆਦਾ ਮਨੁੱਖ ਪਰਮੇਸ਼ੁਰ ਦੇ ਨਜ਼ਦੀਕ ਆਉਂਦਾ ਜਾਂਦਾ ਹੈ, ਉਨ੍ਹਾਂ ਪਰਮੇਸ਼ੁਰ ਦਾ ਡੰਡਾ ਮਨੁੱਖ ਦੇ ਨੇੜੇ ਆਉਂਦਾ ਜਾਂਦਾ ਹੈ ਅਤੇ ਉੰਨਾ ਜ਼ਿਆਦਾ ਪ੍ਰਤੱਖ ਤੌਰ ਤੇ ਪਰਮੇਸ਼ੁਰ ਦਾ ਚਿਹਰਾ ਮਨੁੱਖ ਉੱਤੇ ਪਰਗਟ ਹੁੰਦਾ ਜਾਂਦਾ ਹੈ। ਮਨੁੱਖਜਾਤੀ ਦੇ ਛੁਟਕਾਰੇ ਤੋਂ ਬਾਅਦ, ਮਨੁੱਖ ਅਧਿਕਾਰਕ ਤੌਰ ਤੇ ਪਰਮੇਸ਼ੁਰ ਦੇ ਪਰਿਵਾਰ ਵਿੱਚ ਵਾਪਸ ਮੁੜ ਆਉਂਦਾ ਹੈ। ਮਨੁੱਖ ਨੇ ਸੋਚਿਆ ਕਿ ਇਹ ਸਮਾਂ ਤਾਂ ਅਨੰਦ ਕਰਨ ਦਾ ਹੈ, ਪਰ ਉਸ ਨੂੰ ਪਰਮੇਸ਼ੁਰ ਦੇ ਪੂਰੀ ਸ਼ਕਤੀ ਵਾਲੇ ਸਿੱਧੇ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ, ਅਜਿਹਾ ਹਮਲਾ ਜਿਸ ਦਾ ਕੋਈ ਪਹਿਲਾਂ ਤੋਂ ਅੰਦਾਜ਼ਾ ਵੀ ਨਹੀਂ ਲਾ ਸਕਦਾ ਸੀ: ਜੋ ਸਥਿਤੀ ਹੈ ਉਹ ਇਹ ਹੈ ਕਿ ਇਹ ਉਹ ਬਪਤਿਸਮਾ ਹੈ ਜਿਸ ਦਾ ਪਰਮੇਸ਼ੁਰ ਦੇ ਲੋਕਾਂ ਲਈ “ਅਨੰਦ ਲੈਣਾ” ਲਾਜ਼ਮੀ ਹੈ। ਇਸ ਤਰ੍ਹਾਂ ਦੇ ਵਰਤਾਉ ਨੂੰ ਝੱਲਦਿਆਂ, ਲੋਕਾਂ ਲਈ ਜ਼ਰਾ ਰੁਕ ਕੇ ਇਹ ਸੋਚਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਕਿ, “ਮੈਂ ਤਾਂ ਉਹ ਲੇਲਾ ਹਾਂ ਜਿਹੜਾ ਇੰਨੇ ਸਾਲਾਂ ਤੋਂ ਗੁਆਚਾ ਹੋਇਆ ਸੀ ਅਤੇ ਮੈਨੂੰ ਵਾਪਸ ਖਰੀਦਣ ਵਾਸਤੇ ਪਰਮੇਸ਼ੁਰ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ, ਤਾਂ ਪਰਮੇਸ਼ੁਰ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਦਾ ਹੈ? ਕੀ ਇਹ ਪਰਮੇਸ਼ੁਰ ਵੱਲੋਂ ਮੇਰਾ ਮਜ਼ਾਕ ਉਡਾਉਣ ਦਾ ਅਤੇ ਮੈਨੂੰ ਉਜਾਗਰ ਕਰਨ ਦਾ ਤਰੀਕਾ ਹੈ? ...” ਸਾਲਾਂ-ਸਾਲ ਬੀਤਣ ਤੋਂ ਬਾਅਦ, ਮਨੁੱਖ ਤਾਏ ਜਾਣ ਦਾ ਅਤੇ ਤਾੜਨਾ ਦਾ ਅਨੁਭਵ ਕਰਦਾ-ਕਰਦਾ ਇਸ ਦਾ ਆਦੀ ਹੋ ਗਿਆ ਹੈ। ਭਾਵੇਂ ਮਨੁੱਖ ਬੀਤੇ ਸਮੇਂ ਦੇ “ਪ੍ਰਤਾਪ” ਅਤੇ “ਪ੍ਰੀਤ” ਨੂੰ ਗੁਆ ਬੈਠਾ ਹੈ, ਤਾਂ ਵੀ ਅਣਜਾਣੇ ਵਿੱਚ ਉਹ ਮਨੁੱਖ ਦੇ ਆਚਰਣ ਦੇ ਨਿਯਮਾਂ ਨੂੰ ਸਮਝਣ ਲੱਗ ਗਿਆ ਹੈ, ਅਤੇ ਮਨੁੱਖਜਾਤੀ ਨੂੰ ਬਚਾਉਣ ਲਈ ਪਰਮੇਸ਼ੁਰ ਦੇ ਵਰ੍ਹਿਆਂ ਦੇ ਸਮਰਪਣ ਦੀ ਕਦਰ ਕਰਨ ਲੱਗ ਪਿਆ ਹੈ। ਮਨੁੱਖ ਹੌਲੀ-ਹੌਲੀ ਆਪਣੇ ਖੁਦ ਦੇ ਵਹਿਸ਼ੀਪਣ ਤੋਂ ਘਿਰਣਾ ਕਰਨ ਲੱਗਦਾ ਹੈ। ਉਸ ਨੂੰ ਪਰਮੇਸ਼ੁਰ ਦੇ ਵਿਖੇ ਆਪਣੀਆਂ ਸਾਰੀਆਂ ਗਲਤਫਹਿਮੀਆਂ ਅਤੇ ਉਨ੍ਹਾਂ ਸਾਰੀਆਂ ਨਹੱਕ ਮੰਗਾਂ ਬਾਰੇ ਜਿਹੜੀਆਂ ਉਹ ਪਰਮੇਸ਼ੁਰ ਤੋਂ ਕਰਦਾ ਆਇਆ ਹੈ, ਸੋਚ ਕੇ ਘਿਰਣਾ ਹੋਣ ਲੱਗਦੀ ਹੈ ਕਿ ਉਹ ਕਿੰਨਾ ਵਹਿਸ਼ੀ ਹੈ। ਪਰ ਸਮੇਂ ਦੇ ਦੌਰ ਨੂੰ ਵਾਪਸ ਨਹੀਂ ਘੁਮਾਇਆ ਜਾ ਸਕਦਾ। ਬੀਤੇ ਸਮੇਂ ਦੀਆਂ ਘਟਨਾਵਾਂ ਮਨੁੱਖ ਦੀਆਂ ਖੇਦ ਭਰੀਆਂ ਯਾਦਾਂ ਬਣ ਜਾਂਦੀਆਂ ਹਨ, ਅਤੇ ਪਰਮੇਸ਼ੁਰ ਦੇ ਵਚਨ ਅਤੇ ਉਸ ਦਾ ਪ੍ਰੇਮ ਮਨੁੱਖ ਦੇ ਨਵੇਂ ਜੀਵਨ ਨੂੰ ਚਲਾਉਣ ਵਾਲੀ ਸ਼ਕਤੀ ਬਣ ਜਾਂਦੇ ਹਨ। ਮਨੁੱਖ ਦੇ ਜ਼ਖਮ ਦਿਨ-ਬ ਦਿਨ ਚੰਗੇ ਹੁੰਦੇ ਜਾਂਦੇ ਹਨ, ਉਸ ਦੀ ਤਾਕਤ ਵਾਪਸ ਆ ਜਾਂਦੀ ਹੈ ਤੇ ਉਹ ਉੱਠ ਖੜ੍ਹਾ ਹੁੰਦਾ ਅਤੇ ਸਰਬਸ਼ਕਤੀਮਾਨ ਦੇ ਮੁੱਖ ਨੂੰ ਵੇਖਣ ਲੱਗਦਾ ਹੈ ... ਤੇ ਉਸ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਤਾਂ ਹਮੇਸ਼ਾ ਤੋਂ ਮੇਰੇ ਨਾਲ ਸੀ, ਅਤੇ ਉਸ ਦੀ ਮੁਸਕੁਰਾਹਟ ਅਤੇ ਉਸ ਦਾ ਸੁੰਦਰ ਨੂਰ ਹਾਲੇ ਵੀ ਬਹੁਤ ਉਤੇਜਤ ਕਰਦੇ ਹਨ। ਉਸ ਦੇ ਦਿਲ ਵਿੱਚ ਹਾਲੇ ਵੀ ਆਪਣੀ ਸਿਰਜੀ ਹੋਈ ਮਨੁੱਖਜਾਤੀ ਦੇ ਲਈ ਚਿੰਤਾ ਹੈ, ਅਤੇ ਉਸ ਦੇ ਹੱਥ ਹਾਲੇ ਵੀ ਉੰਨੇ ਹੀ ਨਿੱਘੇ ਅਤੇ ਸ਼ਕਤੀਸ਼ਾਲੀ ਹਨ ਜਿੰਨੇ ਅਰੰਭ ਵਿੱਚ ਸਨ। ਇਹ ਇਸ ਤਰ੍ਹਾਂ ਹੈ ਜਿਵੇਂ ਮਨੁੱਖ ਅਦਨ ਦੇ ਬਾਗ ਵਿੱਚ ਵਾਪਸ ਮੁੜ ਆਇਆ ਹੋਵੇ, ਪਰ ਇਸ ਵਾਰ ਮਨੁੱਖ ਹੁਣ ਸੱਪ ਦੀ ਲੁਭਾਉਣੀਆਂ ਗੱਲਾਂ ਉੱਤੇ ਕੰਨ ਨਹੀਂ ਲਾਉਂਦਾ ਅਤੇ ਹੁਣ ਯਹੋਵਾਹ ਦੇ ਮੁੱਖ ਤੋਂ ਪਾਸਾ ਨਹੀਂ ਵੱਟਦਾ। ਮਨੁੱਖ ਪਰਮੇਸ਼ੁਰ ਦੇ ਸਾਹਮਣੇ ਗੋਡੇ ਟੇਕਦਾ ਹੈ, ਪਰਮੇਸ਼ੁਰ ਦੇ ਮੁਸਕਰਾਉਂਦੇ ਹੋਏ ਮੁੱਖ ਨੂੰ ਤੱਕਦਾ ਹੈ, ਅਤੇ ਆਪਣਾ ਸਭ ਤੋਂ ਕੀਮਤੀ ਬਲਿਦਾਨ ਚੜ੍ਹਾਉਂਦਾ ਹੈ-ਓ! ਮੇਰੇ ਪ੍ਰਭੂ, ਮੇਰੇ ਪਰਮੇਸ਼ੁਰ!
ਪਰਮੇਸ਼ੁਰ ਪ੍ਰਬੰਧਨ ਦੇ ਕੰਮ ਦੇ ਹਰ ਇੱਕ ਵੇਰਵੇ ਵਿੱਚ ਉਸ ਦਾ ਪ੍ਰੇਮ ਅਤੇ ਤਰਸ ਸਮਾਇਆ ਹੋਇਆ ਹੈ, ਅਤੇ ਭਾਵੇਂ ਲੋਕ ਪਰਮੇਸ਼ੁਰ ਦੇ ਨੇਕ ਇਰਾਦਿਆਂ ਨੂੰ ਸਮਝ ਪਾਉਣ ਜਾਂ ਨਾ, ਉਹ ਹਾਲੇ ਵੀ ਉਸ ਕੰਮ ਨੂੰ ਕਰਨ ਵਿੱਚ ਅਣਥੱਕ ਲੱਗਾ ਹੋਇਆ ਹੈ ਜਿਸ ਨੂੰ ਪੂਰਾ ਕਰਨ ਲਈ ਉਹ ਨਿੱਕਲਿਆ ਸੀ। ਲੋਕ ਪਰਮੇਸ਼ੁਰ ਦੇ ਪ੍ਰਬੰਧਨ ਨੂੰ ਕਿੰਨਾ ਸਮਝਦੇ ਹਨ, ਇਸ ਬਾਰੇ ਸੋਚੇ ਬਗੈਰ, ਹਰ ਕੋਈ ਉਸ ਸਹਾਇਤਾ ਅਤੇ ਉਨ੍ਹਾਂ ਫਾਇਦਿਆਂ ਦੀ ਸ਼ਲਾਘਾ ਕਰ ਸਕਦਾ ਹੈ ਜੋ ਪਰਮੇਸ਼ੁਰ ਦੇ ਕੰਮ ਦੇ ਦੁਆਰਾ ਮਨੁੱਖ ਤੱਕ ਪਹੁੰਚੇ ਹਨ। ਸ਼ਾਇਦ ਅੱਜ ਦੇ ਦਿਨ ਤਕ ਤੂੰ ਪਰਮੇਸ਼ੁਰ ਦੇ ਦੁਆਰਾ ਮੁਹੱਈਆ ਕਰਾਏ ਜਾਣ ਵਾਲੇ ਪ੍ਰੇਮ ਅਤੇ ਜੀਵਨ ਨੂੰ ਜ਼ਰਾ ਜਿੰਨਾ ਵੀ ਮਹਿਸੂਸ ਨਹੀਂ ਕੀਤਾ ਹੈ, ਪਰ ਜਿੰਨਾ ਚਿਰ ਤੂੰ ਪਰਮੇਸ਼ੁਰ ਨੂੰ ਨਹੀਂ ਤਿਆਗਦਾ ਅਤੇ ਸੱਚਾਈ ਦੇ ਪਿੱਛੇ ਲੱਗੇ ਰਹਿਣ ਦੇ ਆਪਣੇ ਦ੍ਰਿੜ ਇਰਾਦੇ ਨੂੰ ਨਹੀਂ ਛੱਡਦਾ, ਅਜਿਹਾ ਦਿਨ ਜ਼ਰੂਰ ਆਵੇਗਾ ਜਦੋਂ ਪਰਮੇਸ਼ੁਰ ਦੀ ਮੁਸਕੁਰਾਹਟ ਤੇਰੇ ਉੱਤੇ ਪਰਗਟ ਕੀਤੀ ਜਾਵੇਗੀ। ਕਿਉਂਕਿ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦਾ ਟੀਚਾ ਉਨ੍ਹਾਂ ਲੋਕਾਂ ਨੂੰ ਵਾਪਸ ਹਾਸਲ ਕਰਨਾ ਹੈ ਜਿਹੜੇ ਸ਼ਤਾਨ ਦੇ ਅਧਿਕਾਰ ਹੇਠ ਹਨ, ਨਾ ਕਿ ਉਨ੍ਹਾਂ ਲੋਕਾਂ ਨੂੰ ਤਿਆਗ ਦੇਣਾ ਜਿਹੜੇ ਸ਼ਤਾਨ ਦੇ ਦੁਆਰਾ ਭ੍ਰਿਸ਼ਟ ਕੀਤੇ ਗਏ ਹਨ ਅਤੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ।
23 ਸਿਤੰਬਰ, 2005