ਸੱਦੇ ਹੋਏ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ
ਮੈਂ ਧਰਤੀ ’ਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪੈਰੋਕਾਰ ਪਾਇਆ ਹੈ। ਇਨ੍ਹਾਂ ਸਾਰੇ ਪੈਰੋਕਾਰਾਂ ਵਿੱਚ, ਉਹ ਲੋਕ ਹਨ ਜੋ ਜਾਜਕਾਂ ਵਜੋਂ ਸੇਵਾ ਕਰਦੇ ਹਨ, ਜਿਹੜੇ ਅਗਵਾਈ ਕਰਦੇ ਹਨ, ਜਿਹੜੇ ਪਰਮੇਸ਼ੁਰ ਦੇ ਪੁੱਤਰ ਹਨ, ਜਿਹੜੇ ਪਰਮੇਸ਼ੁਰ ਦੇ ਲੋਕ ਹਨ, ਅਤੇ ਜਿਹੜੇ ਸੇਵਾ ਕਰਦੇ ਹਨ। ਮੈਂ ਉਨ੍ਹਾਂ ਨੂੰ ਉਸ ਵਫ਼ਾਦਾਰੀ ਦੇ ਅਧਾਰ ਤੇ ਵਰਗੀਕ੍ਰਿਤ ਕਰਦਾ ਹਾਂ ਜੋ ਉਹ ਮੈਨੂੰ ਦਿਖਾਉਂਦੇ ਹਨ। ਜਦੋਂ ਸਭ ਨੂੰ ਕਿਸਮ ਦੇ ਅਨੁਸਾਰ ਵਰਗੀਕ੍ਰਿਤ ਕੀਤਾ ਗਿਆ ਹੈ, ਭਾਵ, ਜਦੋਂ ਹਰੇਕ ਕਿਸਮ ਦੇ ਵਿਅਕਤੀ ਦਾ ਸੁਭਾਅ ਸਪੱਸ਼ਟ ਕਰ ਦਿੱਤਾ ਗਿਆ ਹੈ, ਤਾਂ ਮੈਂ ਮਨੁੱਖਜਾਤੀ ਦੀ ਮੁਕਤੀ ਦੇ ਆਪਣੇ ਟੀਚੇ ਦੀ ਪ੍ਰਾਪਤੀ ਲਈ, ਉਨ੍ਹਾਂ ਵਿਚੋਂ ਹਰੇਕ ਨੂੰ ਉਨ੍ਹਾਂ ਦੀ ਸਹੀ ਸ਼੍ਰੇਣੀ ਵਿਚ ਸ਼ਾਮਲ ਕਰਾਂਗਾ ਅਤੇ ਹਰ ਇੱਕ ਨੂੰ ਉਨ੍ਹਾਂ ਦੇ ਢੁਕਵੇਂ ਸਥਾਨ ਵਿੱਚ ਰੱਖਾਂਗਾ। ਮੈਂ ਉਨ੍ਹਾਂ ਨੂੰ, ਜਿਨ੍ਹਾਂ ਨੂੰ ਬਚਾਉਣਾ ਚਾਹੁੰਦਾ ਹਾਂ, ਸਮੂਹਾਂ ਵਿੱਚ ਆਪਣੇ ਘਰ ਬੁਲਾਉਂਦਾ ਹਾਂ, ਅਤੇ ਫਿਰ ਉਨ੍ਹਾਂ ਸਾਰਿਆਂ ਨੂੰ ਪਿਛਲੇ ਦਿਨਾਂ ਦੇ ਮੇਰੇ ਕੰਮ ਨੂੰ ਸਵੀਕਾਰ ਕਰਨ ਦਿੰਦਾ ਹਾਂ। ਉਸੇ ਸਮੇਂ, ਮੈਂ ਉਨ੍ਹਾਂ ਨੂੰ ਕਿਸਮ ਦੇ ਅਨੁਸਾਰ ਵਰਗੀਕ੍ਰਿਤ ਕਰਦਾ ਹਾਂ, ਫਿਰ ਉਨ੍ਹਾਂ ਦੇ ਕੰਮਾਂ ਦੇ ਅਧਾਰ ’ਤੇ ਹਰੇਕ ਨੂੰ ਇਨਾਮ ਜਾਂ ਸਜ਼ਾ ਦਿੰਦਾ ਹਾਂ। ਇਹ ਉਹ ਕਦਮ ਹਨ ਜੋ ਮੇਰੇ ਕੰਮ ਵਿੱਚ ਸ਼ਾਮਲ ਹਨ।
ਅੱਜ, ਮੈਂ ਧਰਤੀ ਉੱਤੇ ਹਾਂ, ਅਤੇ ਮੈਂ ਮਨੁੱਖਾਂ ਦੇ ਵਿਚਕਾਰ ਰਹਿੰਦਾ ਹਾਂ। ਲੋਕ ਮੇਰੇ ਕੰਮ ਦਾ ਅਨੁਭਵ ਕਰਦੇ ਹਨ, ਅਤੇ ਮੇਰੇ ਬੋਲਾਂ ਨੂੰ ਵੇਖਦੇ ਹਨ, ਅਤੇ ਇਸ ਦੇ ਨਾਲ ਮੈਂ ਆਪਣੇ ਪੈਰੋਕਾਰਾਂ ਵਿੱਚੋਂ ਹਰ ਇੱਕ ਨੂੰ ਸਾਰੀਆਂ ਸੱਚਾਈਆਂ ਦਿੰਦਾ ਹਾਂ, ਤਾਂ ਜੋ ਉਹ ਮੇਰੇ ਤੋਂ ਜੀਵਨ ਪ੍ਰਾਪਤ ਕਰ ਸਕਣ ਅਤੇ ਇਸ ਤਰ੍ਹਾਂ ਉਹ ਰਸਤਾ ਪ੍ਰਾਪਤ ਕਰ ਸਕਣ ਜਿਸ ਉੱਪਰ ਉਹ ਤੁਰ ਸਕਦੇ ਹਨ। ਕਿਉਂਕਿ ਮੈਂ ਪਰਮੇਸ਼ੁਰ ਹਾਂ, ਜੀਵਨ ਦੇਣ ਵਾਲਾ ਹਾਂ। ਮੇਰੇ ਕੰਮ ਦੇ ਕਈ ਸਾਲਾਂ ਦੌਰਾਨ, ਲੋਕਾਂ ਨੇ ਬਹੁਤ ਕੁਝ ਹਾਸਲ ਕੀਤਾ ਹੈ ਅਤੇ ਬਹੁਤ ਕੁਝ ਤਿਆਗ ਦਿੱਤਾ ਹੈ, ਫਿਰ ਵੀ ਮੈਂ ਕਹਿੰਦਾ ਹਾਂ ਕਿ ਉਹ ਸੱਚਮੁੱਚ ਮੇਰੇ ’ਤੇ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਲੋਕ ਸਿਰਫ ਆਪਣੇ ਮੂੰਹਾਂ ਤੋਂ ਮੰਨਦੇ ਹਨ ਕਿ ਮੈਂ ਪਰਮੇਸ਼ੁਰ ਹਾਂ, ਪਰ ਉਹ ਉਨ੍ਹਾਂ ਸੱਚਾਈਆਂ ਨਾਲ ਸਹਿਮਤ ਨਹੀਂ ਹਨ ਜੋ ਮੈਂ ਬੋਲਦਾ ਹਾਂ, ਅਤੇ ਇਸ ਤੋਂ ਇਲਾਵਾ, ਉਨ੍ਹਾਂ ਸੱਚਾਈਆਂ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਜਿਨ੍ਹਾਂ ਦੀ ਮੰਗ ਮੈਂ ਉਨ੍ਹਾਂ ਤੋਂ ਕਰਦਾ ਹਾਂ। ਜਿਸ ਦਾ ਭਾਵ ਹੈ, ਲੋਕ ਕੇਵਲ ਪਰਮੇਸ਼ੁਰ ਦੀ ਹੋਂਦ ਨੂੰ ਮੰਨਦੇ ਹਨ, ਪਰ ਸੱਚ ਦੀ ਨਹੀਂ; ਲੋਕ ਕੇਵਲ ਪਰਮੇਸ਼ੁਰ ਦੀ ਹੋਂਦ ਨੂੰ ਮੰਨਦੇ ਹਨ, ਪਰ ਜ਼ਿੰਦਗੀ ਦੀ ਨਹੀਂ; ਲੋਕ ਕੇਵਲ ਪਰਮੇਸ਼ੁਰ ਦੇ ਨਾਮ ਨੂੰ ਮੰਨਦੇ ਹਨ, ਪਰ ਉਸ ਦੇ ਤੱਤ ਨੂੰ ਨਹੀਂ। ਮੈਂ ਉਨ੍ਹਾਂ ਦੇ ਜੋਸ਼ ਲਈ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ, ਕਿਉਂਕਿ ਉਹ ਸਿਰਫ ਮੈਨੂੰ ਛਲਨ ਲਈ ਚੰਗੇ ਲੱਗਣ ਵਾਲੇ ਸ਼ਬਦ ਵਰਤਦੇ ਹਨ; ਉਨ੍ਹਾਂ ਵਿਚੋਂ ਕੋਈ ਵੀ ਸੱਚਮੁੱਚ ਮੇਰੀ ਉਪਾਸਨਾ ਨਹੀਂ ਕਰਦਾ। ਤੁਹਾਡੇ ਸ਼ਬਦਾਂ ਵਿੱਚ ਸੱਪ ਵਾਲਾ ਪ੍ਰਲੋਭਨ ਹੈ; ਇਸ ਤੋਂ ਇਲਾਵਾ, ਉਹ ਅਤਿਅੰਤ ਅਭਿਮਾਨੀ ਹਨ, ਮਹਾਂਦੂਤ ਦੁਆਰਾ ਮੂਲ ਐਲਾਨ ਹੈ। ਹੋਰ ਕੀ ਹੈ, ਤੁਹਾਡੇ ਕੰਮ ਤਾਰ-ਤਾਰ ਹੋ ਚੁੱਕੇ ਹਨ ਅਤੇ ਸ਼ਰਮਨਾਕ ਹੱਦ ਤਕ ਟੁੱਟ ਗਏ ਹਨ; ਤੁਹਾਡੀਆਂ ਹੱਦੋਂ ਵੱਧ ਇੱਛਾਵਾਂ ਅਤੇ ਲਾਲਚ ਦੇ ਇਰਾਦੇ ਸੁਣਨ ਵਿੱਚ ਬੁਰੇ ਲੱਗਦੇ ਹਨ। ਤੁਸੀਂ ਸਾਰੇ ਮੇਰੇ ਘਰ ਦੇ ਕੀੜੇ ਬਣ ਗਏ ਹੋ, ਘਿਰਣਾ ਨਾਲ ਬਾਹਰ ਸੁੱਟ ਦਿੱਤੀਆਂ ਜਾਣ ਵਾਲੀਆਂ ਵਸਤਾਂ। ਕਿਉਂਕਿ ਤੁਹਾਡੇ ਵਿੱਚੋਂ ਕੋਈ ਵੀ ਸੱਚ ਨੂੰ ਪਿਆਰ ਨਹੀਂ ਕਰਦਾ; ਇਸ ਦੀ ਬਜਾਏ, ਤੁਸੀਂ ਅਸੀਸ ਪ੍ਰਾਪਤ ਕਰਨਾ ਚਾਹੁੰਦੇ ਹੋ, ਸਵਰਗ ਨੂੰ ਜਾਣਾ ਚਾਹੁੰਦੇ ਹੋ, ਮਸੀਹ ਵੱਲੋਂ ਧਰਤੀ ਉੱਤੇ ਆਪਣੀ ਸ਼ਕਤੀ ਇਸਤੇਮਾਲ ਕਰਨ ਦੇ ਸ਼ਾਨਦਾਰ ਦ੍ਰਿਸ਼ ਨੂੰ ਵੇਖਣਾ ਚਾਹੁੰਦੇ ਹੋ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਵਰਗਾ ਕੋਈ, ਜੋ ਇੰਨਾ ਜ਼ਿਆਦਾ ਭ੍ਰਿਸ਼ਟ ਹੈ, ਜਿਸ ਨੂੰ ਐਨਾ ਨਹੀਂ ਪਤਾ ਕਿ ਪਰਮੇਸ਼ੁਰ ਕੀ ਹੈ, ਪਰਮੇਸ਼ੁਰ ਨੂੰ ਮੰਨਣ ਦੇ ਯੋਗ ਹੋ ਸਕਦਾ ਹੈ? ਤੁਸੀਂ ਸਵਰਗ ਨੂੰ ਕਿਵੇਂ ਚੜ੍ਹ ਸਕਦੇ ਹੋ? ਤੁਸੀਂ ਅਜਿਹੇ ਸ਼ਾਨਦਾਰ ਦ੍ਰਿਸ਼ਾਂ, ਬੇਮਿਸਾਲ ਦ੍ਰਿਸ਼ਾਂ ਨੂੰ ਉਨ੍ਹਾਂ ਦੀ ਸ਼ਾਨ ਵਿਚ ਵੇਖਣ ਦੇ ਕਿਵੇਂ ਯੋਗ ਹੋ ਸਕਦੇ ਹੋ? ਤੁਹਾਡੇ ਮੂੰਹ ਧੋਖੇ ਅਤੇ ਗੰਦਗੀ ਦੇ ਸ਼ਬਦਾਂ ਨਾਲ ਭਰੇ ਹੋਏ ਹਨ, ਧੋਖੇਬਾਜ਼ ਅਤੇ ਹੰਕਾਰੀ ਸ਼ਬਦਾਂ ਨਾਲ। ਮੇਰੇ ਵਚਨ ਦਾ ਅਨੁਭਵ ਕਰਨ ਵੇਲੇ ਤੁਸੀਂ ਕਦੇ ਮੇਰੇ ਪ੍ਰਤੀ ਸੁਹਿਰਦਤਾ ਦੇ ਸ਼ਬਦ ਨਹੀਂ ਬੋਲੇ, ਕੋਈ ਪਵਿੱਤਰ ਸ਼ਬਦ ਨਹੀਂ, ਕੋਈ ਅਧੀਨਗੀ ਵਾਲੇ ਸ਼ਬਦ ਨਹੀਂ ਬੋਲੇ। ਅੰਤ ਵਿੱਚ, ਤੁਹਾਡੀ ਨਿਹਚਾ ਕਿਸ ਤਰ੍ਹਾਂ ਦੀ ਹੈ? ਤੁਹਾਡੇ ਦਿਲਾਂ ਵਿੱਚ ਇੱਛਾ ਅਤੇ ਪੈਸੇ ਤੋਂ ਇਲਾਵਾ ਕੁਝ ਵੀ ਨਹੀਂ ਹੈ, ਅਤੇ ਤੁਹਾਡੇ ਮਨ ਵਿੱਚ ਪਦਾਰਥਕ ਚੀਜ਼ਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ। ਹਰ ਰੋਜ਼, ਤੁਸੀਂ ਹਿਸਾਬ ਲਗਾਉਂਦੇ ਹੋ ਕਿ ਮੇਰੇ ਤੋਂ ਕੁਝ ਕਿਵੇਂ ਪ੍ਰਾਪਤ ਕਰਨਾ ਹੈ। ਹਰ ਰੋਜ਼, ਤੁਸੀਂ ਗਿਣਦੇ ਹੋ ਕਿ ਤੁਸੀਂ ਮੇਰੇ ਤੋਂ ਕਿੰਨੀ ਦੌਲਤ ਅਤੇ ਕਿੰਨੀਆਂ ਪਦਾਰਥਕ ਚੀਜ਼ਾਂ ਪ੍ਰਾਪਤ ਕੀਤੀਆਂ ਹਨ। ਹਰ ਰੋਜ਼, ਤੁਸੀਂ ਆਪਣੇ ’ਤੇ ਆਉਣ ਵਾਲੀਆਂ ਹੋਰ ਅਸੀਸਾਂ ਦਾ ਇੰਤਜ਼ਾਰ ਕਰਦੇ ਹੋ ਤਾਂ ਜੋ ਤੁਸੀਂ ਵਧੇਰੇ ਮਾਤਰਾ ਵਿੱਚ ਅਤੇ ਉੱਚ ਪੱਧਰ ਦੀਆਂ ਉਨ੍ਹਾਂ ਚੀਜ਼ਾਂ ਦਾ ਅਨੰਦ ਮਾਣ ਸਕੋ ਜਿਨ੍ਹਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ। ਇਹ ਮੈਂ ਨਹੀਂ ਹਾਂ ਜੋ ਹਰ ਪਲ ਤੁਹਾਡੇ ਵਿਚਾਰਾਂ ਵਿੱਚ ਹੈ, ਅਤੇ ਨਾ ਹੀ ਸੱਚ ਜੋ ਮੇਰੇ ਵੱਲੋਂ ਆਇਆ ਹੈ, ਬਲਕਿ ਤੁਹਾਡੇ ਪਤੀ ਜਾਂ ਪਤਨੀ, ਤੁਹਾਡੇ ਪੁੱਤਰ, ਧੀਆਂ, ਅਤੇ ਉਹ ਚੀਜ਼ਾਂ ਹਨ ਜੋ ਤੁਸੀਂ ਖਾ ਅਤੇ ਪਹਿਨ ਰਹੇ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਕਿਵੇਂ ਵਧੇਰੇ, ਸਭ ਤੋਂ ਉੱਚਾ ਅਨੰਦ ਪ੍ਰਾਪਤ ਕਰ ਸਕਦੇ ਹੋ। ਪਰ ਫਿਰ ਵੀ ਜਦੋਂ ਤੁਸੀਂ ਆਪਣਾ ਪੇਟ ਫਟ ਜਾਣ ਤਕ ਭਰ ਲਿਆ ਹੈ, ਤਾਂ ਕੀ ਤੁਸੀਂ ਅਜੇ ਵੀ ਲਾਸ਼ ਨਹੀਂ ਹੋ? ਭਾਵੇਂ ਕਿ, ਬਾਹਰੋਂ ਤੁਸੀਂ ਆਪਣੇ ਆਪ ਨੂੰ ਇੰਨੇ ਸੁੰਦਰ ਲਿਬਾਸ ਨਾਲ ਸ਼ਿੰਗਾਰਦੇ ਹੋ, ਕੀ ਤੁਸੀਂ ਅਜੇ ਵੀ ਤੁਰਦੀ-ਫਿਰਦੀ ਲਾਸ਼ ਨਹੀਂ ਹੋ ਜੋ ਜ਼ਿੰਦਗੀ ਤੋਂ ਖਾਲੀ ਹੈ? ਤੁਸੀਂ ਆਪਣੇ ਪੇਟ ਦੀ ਖ਼ਾਤਰ ਮਿਹਨਤ ਕਰਦੇ ਹੋ, ਜਦ ਤੱਕ ਕਿ ਤੁਹਾਡੇ ਵਾਲ ਸਫੈਦ ਨਹੀਂ ਹੁੰਦੇ, ਫਿਰ ਵੀ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਕੰਮ ਲਈ ਇੱਕ ਵਾਲ ਵੀ ਕੁਰਬਾਨ ਨਹੀਂ ਕਰਦਾ। ਤੁਸੀਂ ਨਿਰੰਤਰ ਚਲਦੇ ਜਾ ਰਹੇ ਹੋ, ਆਪਣੇ ਸਰੀਰ ਨੂੰ ਦੁੱਖ ਦਿੰਦੇ ਹੋ ਅਤੇ ਆਪਣੇ ਦਿਮਾਗ ਨੂੰ, ਤੁਹਾਡੇ ਆਪਣੇ ਸਰੀਰ ਦੀ ਖਾਤਰ, ਅਤੇ ਆਪਣੇ ਪੁੱਤਰਾਂ ਅਤੇ ਧੀਆਂ ਦੀ ਖਾਤਰ ਕਸ਼ਟ ਦਿੰਦੇ ਹੋ, ਪਰ ਫਿਰ ਵੀ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਇੱਛਾ ਲਈ ਕੋਈ ਚਿੰਤਾ ਜਾਂ ਪਰਵਾਹ ਨਹੀਂ ਦਰਸਾਉਂਦਾ। ਇਹ ਕੀ ਹੈ ਜੋ ਤੁਸੀਂ ਅਜੇ ਵੀ ਮੇਰੇ ਕੋਲੋਂ ਪ੍ਰਾਪਤ ਕਰਨ ਦੀ ਉਮੀਦ ਕਰਦੇ ਹੋ?
ਜਦੋਂ ਮੈਂ ਕੰਮ ਕਰਦਾ ਹਾਂ ਤਾਂ ਮੈਨੂੰ ਕਾਹਲੀ ਨਹੀਂ ਹੁੰਦੀ। ਇਸ ਗੱਲ ਦੀ ਪਰਵਾਹ ਕੀਤੇ ਬਗੈਰ ਕਿ ਲੋਕ ਮੇਰੇ ਪਿੱਛੇ ਕਿਵੇਂ ਚੱਲਦੇ ਹਨ ਮੈਂ ਆਪਣੀ ਯੋਜਨਾ ਦੇ ਅਨੁਸਾਰ, ਹਰ ਕਦਮ ਦੇ ਅਨੁਸਾਰ ਆਪਣਾ ਕੰਮ ਕਰਦਾ ਹਾਂ। ਇਸ ਲਈ ਤੁਹਾਡੇ ਦੁਆਰਾ ਮੇਰੀ ਬਗਾਵਤ ਦੇ ਬਾਵਜੂਦ, ਮੈਂ ਅਜੇ ਵੀ ਬਿਨਾਂ ਰੁਕੇ ਕੰਮ ਕਰਦਾ ਹਾਂ, ਅਤੇ ਮੈਂ ਅਜੇ ਵੀ ਉਨ੍ਹਾਂ ਸ਼ਬਦਾਂ ਨੂੰ ਬੋਲਣਾ ਜਾਰੀ ਰੱਖਦਾ ਹਾਂ ਜੋ ਮੈਨੂੰ ਬੋਲਣੇ ਚਾਹੀਦੇ ਹਨ। ਮੈਂ ਉਹਨਾਂ ਨੂੰ ਆਪਣੇ ਘਰ ਬੁਲਾਉਂਦਾ ਹਾਂ, ਜਿਨ੍ਹਾਂ ਨੂੰ ਮੇਰੇ ਦੁਆਰਾ ਪਹਿਲਾਂ ਹੀ ਦੱਸਿਆ ਗਿਆ ਸੀ, ਤਾਂ ਕਿ ਉਹ ਮੇਰੇ ਵਚਨਾਂ ਨੂੰ ਸੁਣ ਸਕਣ। ਉਹ ਸਾਰੇ ਜੋ ਮੇਰੇ ਵਚਨਾਂ ਦੇ ਅਧੀਨ ਹਨ, ਜੋ ਮੇਰੇ ਵਚਨਾਂ ਦੀ ਤਾਂਘ ਵਿੱਚ ਹਨ, ਮੈਂ ਉਨ੍ਹਾਂ ਨੂੰ ਆਪਣੇ ਤਖਤ ਦੇ ਅੱਗੇ ਲਿਆਉਂਦਾ ਹਾਂ; ਉਹ ਸਾਰੇ ਜੋ ਮੇਰੇ ਸ਼ਬਦਾਂ ਨੂੰ ਪਿੱਠ ਵਿਖਾਉਂਦੇ ਹਨ, ਜੋ ਮੇਰੀ ਗੱਲ ਨਹੀਂ ਮੰਨਦੇ, ਅਤੇ ਖੁੱਲ੍ਹ ਕੇ ਮੇਰਾ ਵਿਰੋਧ ਕਰਦੇ ਹਨ, ਮੈਂ ਉਨ੍ਹਾਂ ਉਨ੍ਹਾਂ ਨੂੰ ਇੱਕ ਪਾਸੇ ਕਰ ਦਿੰਦਾ ਹਾਂ ਕਿ ਉਹ ਆਪਣੀ ਆਖਰੀ ਸਜ਼ਾ ਨੂੰ ਉਡੀਕਣ। ਸਾਰੇ ਲੋਕ ਭ੍ਰਿਸ਼ਟਤਾ ਵਿੱਚ ਅਤੇ ਦੁਸ਼ਟ ਦੇ ਹੱਥ ਹੇਠ ਜੀਉਂਦੇ ਹਨ, ਅਤੇ ਇਸ ਲਈ ਮੇਰੇ ਪਿੱਛੇ ਚੱਲਣ ਵਾਲਿਆਂ ਵਿੱਚੋਂ ਬਹੁਤੇ ਨਹੀਂ ਹਨ ਜਿਹੜੇ ਸੱਚਾਈ ਦੀ ਲਾਲਸਾ ਰੱਖਦੇ ਹਨ। ਜਿਸ ਦਾ ਭਾਵ ਹੈ, ਬਹੁਤੇ ਲੋਕ ਸੱਚਮੁੱਚ ਮੇਰੀ ਉਪਾਸਨਾ ਨਹੀਂ ਕਰਦੇ; ਉਹ ਸੱਚਾਈ ਨਾਲ ਮੇਰੀ ਉਪਾਸਨਾ ਨਹੀਂ ਕਰਦੇ, ਪਰ ਭ੍ਰਿਸ਼ਟਤਾ ਅਤੇ ਆਕੀਪੁਣੇ ਦੇ ਦੁਆਰਾ ਮੇਰਾ ਭਰੋਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਕਰਕੇ ਮੈਂ ਕਹਿੰਦਾ ਹਾਂ: ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ। ਉਹ ਜਿਹੜੇ ਸੱਦੇ ਹੋਏ ਹਨ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੇ ਹਨ ਅਤੇ ਸਾਰੇ ਇਕੋ ਯੁੱਗ ਵਿਚ ਜ਼ਿੰਦਗੀ ਜੀ ਰਹੇ ਹਨ—ਪਰ ਜਿਹੜੇ ਚੁਣੇ ਹੋਏ ਹਨ ਉਨ੍ਹਾਂ ਦਾ ਇਕ ਹਿੱਸਾ ਹਨ, ਉਹ ਅਜਿਹੇ ਲੋਕ ਹਨ ਜੋ ਸੱਚਾਈ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਸੱਚਾਈ ਨੂੰ ਮੰਨਦੇ ਹਨ, ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ। ਇਹ ਲੋਕ ਸਾਰੇ ਵਿੱਚੋਂ ਬਹੁਤ ਥੋੜ੍ਹਾ ਜਿਹਾ ਹਿੱਸਾ ਹਨ, ਅਤੇ ਉਨ੍ਹਾਂ ਵਿੱਚੋਂ ਮੈਨੂੰ ਵਧੇਰੇ ਮਹਿਮਾ ਮਿਲੇਗੀ। ਇਹਨਾਂ ਸ਼ਬਦਾਂ ਦੇ ਵਿਰੁੱਧ ਮਾਪਣ ’ਤੇ ਕੀ ਤੁਸੀਂ ਜਾਣ ਗਏ ਹੋ ਕਿ ਤੁਸੀਂ ਚੁਣੇ ਹੋਇਆਂ ਵਿੱਚ ਸ਼ਾਮਲ ਹੋ ਜਾਂ ਨਹੀਂ? ਤੁਹਾਡਾ ਅੰਤ ਕਿਹੋ ਜਿਹਾ ਹੋਵੇਗਾ?
ਜਿਵੇਂ ਮੈਂ ਕਿਹਾ ਹੈ ਕਿ ਜਿਹੜੇ ਮੇਰਾ ਅਨੁਸਰਣ ਕਰਦੇ ਹਨ, ਬਹੁਤ ਹਨ, ਪਰ ਜਿਹੜੇ ਮੈਨੂੰ ਸੱਚਾ ਪ੍ਰੇਮ ਕਰਦੇ ਹਨ, ਕੁਝ ਕੁ ਹਨ। ਸ਼ਾਇਦ, ਕੁਝ ਲੋਕ ਇਹ ਆਖ ਸਕਦੇ ਹਨ, “ਕੀ ਮੈਨੂੰ ਐਡੀ ਵੱਡੀ ਕੀਮਤ ਦੇਣੀ ਪੈਂਦੀ, ਜੇ ਮੈਂ ਤੈਨੂੰ ਪ੍ਰੇਮ ਨਾ ਕੀਤਾ ਹੁੰਦਾ? ਕੀ ਮੈਂ ਇਸ ਨੁਕਤੇ ਦਾ ਪਾਲਣ ਕੀਤਾ ਹੁੰਦਾ, ਜੇ ਮੈਂ ਤੈਨੂੰ ਪ੍ਰੇਮ ਨਾ ਕੀਤਾ ਹੁੰਦਾ?” ਨਿਸ਼ਚਿਤ ਹੈ ਕਿ ਤੇਰੇ ਕੋਲ ਬਹੁਤ ਤਰਕ ਹਨ ਅਤੇ ਤੇਰਾ ਪ੍ਰੇਮ ਬਹੁਤ ਜ਼ਿਆਦਾ ਹੈ, ਪਰ ਮੇਰੇ ਲਈ ਤੇਰੇ ਪ੍ਰੇਮ ਦਾ ਨਿਚੋੜ ਕੀ ਹੈ? ਜਿਵੇਂ ਕਿਹਾ ਜਾਂਦਾ ਹੈ ਕਿ ਪ੍ਰੇਮ ਇੱਕ ਭਾਵਨਾ ਨੂੰ ਦਰਸਾਉਂਦਾ ਹੈ ਜੋ ਪਵਿੱਤਰ ਅਤੇ ਬੱਜ ਰਹਿਤ ਹੁੰਦੀ ਹੈ, ਜਿਸ ਨਾਲ ਤੁਸੀਂ ਆਪਣੇ ਦਿਲ ਨੂੰ ਪ੍ਰੇਮ ਕਰਨ, ਮਹਿਸੂਸ ਕਰਨ ਅਤੇ ਵਿਚਾਰਸ਼ੀਲ ਬਣਨ ਲਈ ਵਰਤਦੇ ਹੋ। ਪ੍ਰੇਮ ਵਿੱਚ ਕੋਈ ਸ਼ਰਤਾਂ, ਰੁਕਾਵਟਾਂ ਅਤੇ ਕੋਈ ਫਾਸਲਾ ਨਹੀਂ ਹੁੰਦਾ। ਪ੍ਰੇਮ ਵਿੱਚ ਕੋਈ ਸ਼ੱਕ, ਧੋਖਾ ਅਤੇ ਹੁਸ਼ਿਆਰੀ ਨਹੀਂ ਹੁੰਦੀ। ਪ੍ਰੇਮ ਵਿੱਚ ਕੋਈ ਵਪਾਰ ਨਹੀਂ ਹੁੰਦਾ ਅਤੇ ਕੁਝ ਵੀ ਅਸ਼ੁੱਧ ਨਹੀਂ ਹੁੰਦਾ। ਜੇਕਰ ਤੂੰ ਪ੍ਰੇਮ ਕਰਦਾ ਹੈਂ, ਤਾਂ ਤੂੰ ਧੋਖਾ, ਸ਼ਿਕਾਇਤ, ਵਿਸ਼ਵਾਸਘਾਤ, ਵਿਦਰੋਹ, ਠੋਸਣਾ, ਜਾਂ ਕੁਝ ਹਾਸਲ ਕਰਨ ਜਾਂ ਇੱਕ ਖਾਸ ਮਾਤਰਾ ਹਾਸਲ ਕਰਨ ਦੀ ਇੱਛਾ ਨਹੀਂ ਰੱਖੇਂਗਾ। ਜੇਕਰ ਤੂੰ ਪ੍ਰੇਮ ਕਰਦਾ ਹੈਂ, ਤੂੰ ਖੁਸ਼ੀ-ਖੁਸ਼ੀ ਆਪਣਾ ਆਪ ਸਮਰਪਿਤ ਕਰੇਂਗਾ, ਮੁਸੀਬਤ ਨੂੰ ਖੁਸ਼ੀ-ਖੁਸ਼ੀ ਝੱਲੇਂਗਾ, ਮੇਰੇ ਅਨੁਕੂਲ ਹੋਵੇਂਗਾ, ਸਭ ਕੁਝ ਜੋ ਤੇਰੇ ਕੋਲ ਹੈ ਮੇਰੇ ਲਈ ਤਿਆਗ ਦੇਵੇਂਗਾ, ਆਪਣਾ ਪਰਿਵਾਰ, ਆਪਣਾ ਭਵਿੱਖ, ਆਪਣੀ ਜਵਾਨੀ, ਅਤੇ ਆਪਣਾ ਵਿਆਹ ਛੱਡ ਦੇਵੇਂਗਾ। ਜੇਕਰ ਨਹੀਂ, ਤਾਂ ਤੇਰਾ ਪ੍ਰੇਮ ਹਰਗਿਜ਼ ਹੀ ਪ੍ਰੇਮ ਨਹੀਂ ਸਗੋਂ ਧੋਖਾ ਅਤੇ ਵਿਸ਼ਵਾਸਘਾਤ ਹੋਵੇਗਾ! ਤੇਰਾ ਪ੍ਰੇਮ ਕਿਸ ਤਰ੍ਹਾਂ ਦਾ ਹੈ? ਕੀ ਇਹ ਇੱਕ ਸੱਚਾ ਪ੍ਰੇਮ ਹੈ? ਜਾਂ ਝੂਠਾ? ਤੂੰ ਕਿੰਨਾ ਤਿਆਗ ਕੀਤਾ ਹੈ? ਤੂੰ ਕਿੰਨਾ ਪ੍ਰੇਮ ਭੇਟ ਕੀਤਾ ਹੈ? ਮੈਨੂੰ ਤੇਰੇ ਤੋਂ ਕਿੰਨਾ ਕੁ ਪ੍ਰੇਮ ਮਿਲਿਆ ਹੈ? ਕੀ ਤੈਨੂੰ ਪਤਾ ਹੈ? ਤੁਹਾਡੇ ਹਿਰਦੇ ਬੁਰਿਆਈ, ਵਿਸ਼ਵਾਸਘਾਤ ਅਤੇ ਧੋਖੇ ਨਾਲ ਭਰੇ ਹੋਏ ਹਨ-ਅਤੇ ਇਸ ਤਰ੍ਹਾਂ ਹੋਣ ਕਰਕੇ, ਤੁਹਾਡਾ ਪ੍ਰੇਮ ਕਿੰਨਾ ਅਪਵਿੱਤਰ ਹੈ? ਤੁਸੀਂ ਸੋਚਦੇ ਹੋ ਕਿ ਤੁਸੀਂ ਪਹਿਲਾਂ ਹੀ ਮੇਰੇ ਲਈ ਕਾਫੀ ਤਿਆਗ ਕਰ ਦਿੱਤਾ ਹੈ; ਤੁਸੀਂ ਸੋਚਦੇ ਹੋ ਕਿ ਮੇਰੇ ਲਈ ਤੁਹਾਡਾ ਪ੍ਰੇਮ ਪਹਿਲਾਂ ਹੀ ਕਾਫੀ ਹੈ? ਪਰ ਫਿਰ ਤੁਹਾਡੇ ਸ਼ਬਦ ਅਤੇ ਕੰਮ ਹਮੇਸ਼ਾ ਵਿਦਰੋਹੀ ਅਤੇ ਕਪਟੀ ਕਿਉਂ ਹੁੰਦੇ ਹਨ? ਤੁਸੀਂ ਮੇਰਾ ਅਨੁਸਰਣ ਕਰਦੇ ਹੋ, ਪਰ ਤੁਸੀਂ ਮੇਰੇ ਵਚਨ ਨੂੰ ਨਹੀਂ ਮੰਨਦੇ। ਕੀ ਇਸ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਮੇਰਾ ਅਨੁਸਰਣ ਕਰਦੇ ਹੋ, ਪਰ ਫਿਰ ਮੈਨੂੰ ਇੱਕ ਪਾਸੇ ਕਰ ਦਿੰਦੇ ਹੋ। ਕੀ ਇਸ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਮੇਰਾ ਅਨੁਸਰਣ ਕਰਦੇ ਹੋ, ਪਰ ਮੇਰੇ ’ਤੇ ਵਿਸ਼ਵਾਸ ਨਹੀਂ ਕਰਦੇ। ਕੀ ਇਸ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਮੇਰਾ ਅਨੁਸਰਣ ਕਰਦੇ ਹੋ, ਪਰ ਤੁਸੀਂ ਮੇਰੀ ਹੋਂਦ ਨੂੰ ਪ੍ਰਵਾਨ ਨਹੀਂ ਕਰ ਸਕਦੇ। ਕੀ ਇਸ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਮੇਰਾ ਅਨੁਸਰਣ ਕਰਦੇ ਹੋ, ਪਰ ਮੇਰੇ ਨਾਲ ਅਜਿਹਾ ਵਿਹਾਰ ਨਹੀਂ ਕਰਦੇ ਜੋ ਉਸ ਲਾਇਕ ਹੋਵੇ ਜੋ ਮੈਂ ਹਾਂ, ਅਤੇ ਤੁਸੀਂ ਹਰ ਵਾਰੀ ਮੇਰੇ ਲਈ ਚੀਜ਼ਾਂ ਮੁਸ਼ਕਿਲ ਬਣਾਉਂਦੇ ਹੋ। ਕੀ ਇਸ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਮੇਰਾ ਅਨੁਸਰਣ ਕਰਦੇ ਹੋ, ਪਰ ਤੁਸੀਂ ਹਰ ਮਾਮਲੇ ਵਿੱਚ ਮੈਨੂੰ ਮੂਰਖ ਬਣਾਉਣ ਅਤੇ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ। ਕੀ ਇਸ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਮੇਰੀ ਸੇਵਾ ਕਰਦੇ ਹੋ, ਪਰ ਮੇਰਾ ਡਰ ਨਹੀਂ ਮੰਨਦੇ। ਕੀ ਇਸ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਹਰ ਪੱਖੋਂ ਅਤੇ ਸਾਰੀਆਂ ਚੀਜ਼ਾਂ ਵਿੱਚ ਮੇਰਾ ਵਿਰੋਧ ਕਰਦੇ ਹੋ। ਕੀ ਇਸ ਸਭ ਨੂੰ ਪ੍ਰੇਮ ਕਹਿੰਦੇ ਹਨ? ਤੁਸੀਂ ਬਹੁਤ ਕੁਝ ਸਮਰਪਿਤ ਕੀਤਾ ਹੈ, ਇਹ ਸੱਚ ਹੈ, ਪਰ ਤੁਸੀਂ ਕਦੇ ਅਮਲ ਨਹੀਂ ਕੀਤਾ ਜੋ ਮੈਂ ਤੁਹਾਡੇ ਤੋਂ ਚਾਹੁੰਦਾ ਹਾਂ। ਕੀ ਇਸ ਨੂੰ ਪ੍ਰੇਮ ਕਿਹਾ ਜਾ ਸਕਦਾ ਹੈ? ਧਿਆਨਪੂਰਵਕ ਲੇਖਾ ਵਿਖਾਉਂਦਾ ਹੈ ਕਿ ਤੁਹਾਡੇ ਅੰਦਰ ਮੇਰੇ ਲਈ ਪ੍ਰੇਮ ਦਾ ਮਾਮੂਲੀ ਸੰਕੇਤ ਵੀ ਨਹੀਂ ਹੈ। ਕੰਮ ਦੇ ਐਨੇ ਸਾਲਾਂ ਅਤੇ ਮੇਰੇ ਪ੍ਰਦਾਨ ਕੀਤੇ ਸਾਰੇ ਵਚਨਾਂ ਤੋਂ ਬਾਅਦ, ਤੁਸੀਂ ਅਸਲ ਵਿੱਚ ਕਿੰਨਾ ਕੁ ਹਾਸਲ ਕੀਤਾ ਹੈ? ਕੀ ਇਹ ਧਿਆਨਪੂਰਵਕ ਪਿੱਛੇ ਵੇਖਣ ਦੇ ਲਾਇਕ ਨਹੀਂ ਹੈ? ਮੈਂ ਤੁਹਾਨੂੰ ਚਿਤਾਵਨੀ ਦਿੰਦਾ ਹਾਂ: ਜਿਨ੍ਹਾਂ ਨੂੰ ਮੈਂ ਬੁਲਾਉਂਦਾ ਹਾਂ, ਉਹ ਅਜਿਹੇ ਨਹੀਂ ਹੁੰਦੇ ਜੋ ਕਦੇ ਭ੍ਰਿਸ਼ਟ ਨਹੀਂ ਹੋਏ; ਸਗੋਂ ਜਿਨ੍ਹਾਂ ਨੂੰ ਮੈਂ ਚੁਣਦਾ ਹਾਂ, ਉਹ ਹੁੰਦੇ ਹਨ ਜੋ ਮੈਨੂੰ ਸੱਚਾ ਪ੍ਰੇਮ ਕਰਦੇ ਹਨ। ਇਸ ਲਈ, ਤੁਹਾਨੂੰ ਆਪਣੇ ਸ਼ਬਦਾਂ ਅਤੇ ਕੰਮਾਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ, ਅਤੇ ਆਪਣੀਆਂ ਨੀਅਤਾਂ ਅਤੇ ਸੋਚਾਂ ਦੀ ਘੋਖ ਕਰਨੀ ਚਾਹੀਦੀ ਹੈ ਤਾਂ ਕਿ ਉਹ ਹੱਦ ਨਾ ਟੱਪਣ। ਆਖਰੀ ਦਿਨਾਂ ਦੇ ਸਮੇਂ, ਮੇਰੇ ਅੱਗੇ ਆਪਣਾ ਪ੍ਰੇਮ ਭੇਟ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਨਹੀਂ ਤਾਂ ਮੇਰਾ ਕਹਿਰ ਤੁਹਾਡੇ ਤੋਂ ਕਦੇ ਨਹੀਂ ਹਟੇਗਾ!