ਸਿਰਫ ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਸੱਚਮੁੱਚ ਪਰਮੇਸ਼ੁਰ ’ਤੇ ਸੱਚਾ ਵਿਸ਼ਵਾਸ ਕਰਨਾ ਹੈ

ਅੱਜ, ਜਦੋਂ ਤੁਸੀਂ ਪਰਮੇਸ਼ੁਰ ਨੂੰ ਪਿਆਰ ਕਰਨਾ ਅਤੇ ਜਾਣਨਾ ਚਾਹੁੰਦੇ ਹੋ, ਤਾਂ ਇੱਕ ਪਾਸੇ ਤਾਂ ਤੁਹਾਨੂੰ ਮੁਸ਼ਕਲ ਅਤੇ ਤਾਏ ਜਾਣ ਨੂੰ ਸਹਿਣਾ ਪਵੇਗਾ, ਅਤੇ ਦੂਸਰਾ, ਤੁਹਾਨੂੰ ਜ਼ਰੂਰ ਇੱਕ ਕੀਮਤ ਚੁਕਾਉਣੀ ਪਵੇਗੀ। ਪਰਮੇਸ਼ੁਰ ਨੂੰ ਪਿਆਰ ਕਰਨ ਦੇ ਸਬਕ ਨਾਲੋਂ ਵਧ ਕੇ ਗੂੜ੍ਹ ਸਬਕ ਹੋਰ ਕੋਈ ਨਹੀਂ ਹੈ, ਅਤੇ ਕਿਹਾ ਜਾ ਸਕਦਾ ਹੈ ਕਿ ਲੋਕ ਜੀਵਨ ਭਰ ਦੇ ਆਪਣੇ ਵਿਸ਼ਵਾਸ ਤੋਂ ਜਿਹੜਾ ਸਬਕ ਸਿੱਖਦੇ ਹਨ ਉਹ ਇਹੀ ਹੈ ਕਿ ਪਰਮੇਸ਼ੁਰ ਨੂੰ ਪਿਆਰ ਕਿਵੇਂ ਕਰਨਾ ਹੈl ਜਿਸ ਦਾ ਅਰਥ ਹੈ, ਜੇਕਰ ਤੂੰ ਪਰਮੇਸ਼ੁਰ ’ਤੇ ਵਿਸ਼ਵਾਸ ਕਰਦਾ ਹੈਂ ਤਾਂ ਤੈਨੂੰ ਪਰਮੇਸ਼ੁਰ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਜੇਕਰ ਤੁੰ ਸਿਰਫ ਪਰਮੇਸ਼ੁਰ ’ਤੇ ਵਿਸ਼ਵਾਸ ਕਰਦਾ ਹੈਂ ਪਰ ਉਸ ਨੂੰ ਪਿਆਰ ਨਹੀਂ ਕਰਦਾ ਹੈਂ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਹੈ ਅਤੇ ਕਦੀ ਵੀ ਪਰਮੇਸ਼ੁਰ ਨੂੰ ਉਹ ਸੱਚਾ ਪਿਆਰ ਨਹੀਂ ਕੀਤਾ ਜੋ ਤੇਰੇ ਦਿਲ ਵਿੱਚੋਂ ਨਿਕਲਦਾ ਹੈ, ਤਾਂ ਪਰਮੇਸ਼ੁਰ ਵਿੱਚ ਤੇਰਾ ਵਿਸ਼ਵਾਸ ਵਿਅਰਥ ਹੈ; ਜੇਕਰ, ਪਰਮੇਸ਼ੁਰ ’ਤੇ ਤੇਰੇ ਵਿਸ਼ਵਾਸ ਦੇ ਵਿੱਚ, ਤੂੰ ਪਰਮੇਸ਼ੁਰ ਦੇ ਨਾਲ ਪਿਆਰ ਨਹੀਂ ਕਰਦਾ ਤਾਂ ਤੇਰਾ ਜੀਉਣਾ ਵਿਅਰਥ ਹੈ ਅਤੇ ਤੇਰਾ ਸਾਰਾ ਜੀਵਨ ਸਭਨਾਂ ਜੀਵਨਾਂ ਵਿੱਚੋਂ ਸਭ ਤੋਂ ਤਰਸਯੋਗ ਹੈ। ਜੇਕਰ, ਤੇਰੇ ਪੂਰੇ ਜੀਵਨ ਵਿੱਚ, ਤੂੰ ਕਦੀ ਵੀ ਪਰਮੇਸ਼ੁਰ ਨੂੰ ਪਿਆਰ ਨਹੀਂ ਕੀਤਾ ਜਾਂ ਉਸ ਨੂੰ ਸੰਤੁਸ਼ਟ ਨਹੀਂ ਕੀਤਾ, ਤਾਂ ਤੇਰੇ ਜੀਵਨ ਦਾ ਕੀ ਅਰਥ ਹੈ? ਅਤੇ ਪਰਮੇਸ਼ੁਰ ਵਿੱਚ ਤੇਰੇ ਵਿਸ਼ਵਾਸ ਦਾ ਕੀ ਅਰਥ ਹੈ? ਕੀ ਇਹ ਬੇਕਾਰ ਮਿਹਨਤ ਨਹੀਂ ਹੈ? ਇਹ ਕਿਹਾ ਜਾ ਸਕਦਾ ਹੈ, ਜੇਕਰ ਲੋਕਾਂ ਨੇ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਅਤੇ ਉਸ ਦੇ ਨਾਲ ਪਿਆਰ ਕਰਨਾ ਹੈ, ਤਾਂ ਉਨ੍ਹਾਂ ਨੂੰ ਇੱਕ ਕੀਮਤ ਚੁਕਾਉਣੀ ਪਵੇਗੀ। ਬਾਹਰੀ ਤੌਰ ਤੇ ਇੱਕ ਖਾਸ ਤਰੀਕੇ ਦੇ ਨਾਲ ਕੰਮ ਕਰਨ ਦੀ ਬਜਾਇ, ਉਨ੍ਹਾਂ ਨੂੰ ਆਪਣੇ ਦਿਲਾਂ ਦੀਆਂ ਗਹਿਰਾਈਆਂ ਵਿੱਚ ਸੱਚੀ ਸੋਝੀ ਦੀ ਤਲਾਸ਼ ਕਰਨੀ ਚਾਹੀਦੀ ਹੈ। ਜੇਕਰ ਤੂੰ ਗਾਉਣ ਅਤੇ ਨੱਚਣ ਦੇ ਲਈ ਉਤਸ਼ਾਹੀ ਹੈਂ, ਪਰ ਸੱਚਾਈ ਨੂੰ ਅਮਲ ਵਿੱਚ ਲਿਆਉਣ ਵਿੱਚ ਅਸਮਰਥ ਹੈਂ, ਤਾਂ ਕੀ ਤੈਨੂੰ ਪਰਮੇਸ਼ੁਰ ਨੂੰ ਪਿਆਰ ਕਰਨ ਵਾਲਾ ਕਿਹਾ ਜਾ ਸਕਦਾ ਹੈਂ? ਪਰਮੇਸ਼ੁਰ ਨੂੰ ਪਿਆਰ ਕਰਨ ਦੇ ਲਈ ਹਰ ਚੀਜ਼ ਵਿੱਚ ਪਰਮੇਸ਼ੁਰ ਦੀ ਇੱਛਾ ਦੀ ਭਾਲ ਕਰਨ ਦੀ ਲੋੜ ਹੁੰਦੀ ਹੈ ਅਤੇ ਜਦੋਂ ਤੇਰੇ ਨਾਲ ਕੁਝ ਹੁੰਦਾ ਹੈ ਤਾਂ ਤੂੰ ਬਹੁਤ ਹੀ ਗਹਿਰਾਈ ਦੇ ਨਾਲ ਜਾਂਚ ਕਰਦਾ ਹੈਂ, ਇਸ ਗੱਲ ਦਾ ਪਤਾ ਲਗਾਉਣ ਦੇ ਲਈ ਕਿ ਇਸ ਮਾਮਲੇ ਵਿੱਚ ਪਰਮੇਸ਼ੁਰ ਦੀ ਇੱਛਾ ਕੀ ਹੈ, ਉਹ ਤੈਨੂੰ ਕੀ ਹਾਸਲ ਕਰਨ ਦੇ ਲਈ ਕਹਿੰਦਾ ਹੈ ਅਤੇ ਤੈਨੂੰ ਕਿਵੇਂ ਉਸ ਦੀ ਇੱਛਾ ਦੇ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ, ਕੁਝ ਅਜਿਹਾ ਹੁੰਦਾ ਹੈ ਜਿਸ ਦੇ ਲਈ ਤੈਨੂੰ ਕਸ਼ਟ ਭੋਗਣ ਦੀ ਲੋੜ ਹੁੰਦੀ ਹੈ, ਉਸ ਸਮੇਂ ਤੈਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ ਅਤੇ ਤੈਨੂੰ ਕਿਵੇਂ ਉਸ ਦੀ ਇੱਛਾ ਦੇ ਵਿਸ਼ੇ ਵਿੱਚ ਸਚੇਤ ਰਹਿਣਾ ਚਾਹੀਦਾ ਹੈ। ਤੈਨੂੰ ਆਪਣੇ ਆਪ ਨੂੰ ਸੰਤੁਸ਼ਟ ਨਹੀਂ ਕਰਨਾ ਚਾਹੀਦਾ ਹੈ: ਪਹਿਲਾਂ ਆਪਣੇ ਆਪ ਨੂੰ ਇੱਕ ਪਾਸੇ ਰੱਖ ਲੈ। ਸਰੀਰ ਤੋਂ ਵਧੇਰੇ ਘਿਰਣਾਯੋਗ ਕੁਝ ਵੀ ਨਹੀਂ ਹੈ। ਤੈਨੂੰ ਪਰਮੇਸ਼ੁਰ ਨੂੰ ਖੁਸ਼ ਕਰਨਾ ਚਾਹੀਦਾ ਹੈ ਅਤੇ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੇ ਵਿਚਾਰਾਂ ਦੇ ਨਾਲ, ਪਰਮੇਸ਼ੁਰ ਤੇਰੇ ਲਈ ਇੱਕ ਖਾਸ ਕਿਸਮ ਦੇ ਗਿਆਨ ਨੂੰ ਲਿਆਵੇਗਾ ਅਤੇ ਤੇਰੇ ਦਿਲ ਨੂੰ ਵੀ ਦਿਲਾਸਾ ਮਿਲੇਗਾ। ਵੱਡਾ ਹੋਵੇ ਜਾਂ ਛੋਟਾ, ਜਦੋਂ ਤੇਰੇ ਨਾਲ ਕੁਝ ਹੁੰਦਾ ਹੈ, ਤਾਂ ਤੈਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਪਾਸੇ ਰੱਖਣਾ ਚਾਹੀਦਾ ਹੈ ਅਤੇ ਸਰੀਰ ਨੂੰ ਸਭ ਤੋਂ ਨੀਵੀਂ ਥਾਂ ਦੇਣੀ ਚਾਹੀਦੀ ਹੈ। ਜਿੰਨਾ ਵਧੇਰੇ ਤੂੰ ਸਰੀਰ ਨੂੰ ਸੰਤੁਸ਼ਟ ਕਰਦਾ ਹੈਂ, ਇਸ ਨੂੰ ਉੱਨੀ ਹੀ ਵਧੇਰੇ ਅਜ਼ਾਦੀ ਮਿਲਦੀ ਹੈ; ਜੇਕਰ ਤੂੰ ਇਸ ਵਾਰ ਇਸ ਨੂੰ ਸੰਤੁਸ਼ਟ ਕਰਦਾ ਹੈਂ, ਤਾਂ ਅਗਲੀ ਵਾਰ ਇਹ ਹੋਰ ਵੀ ਮੰਗੇਗਾ। ਜਿਵੇਂ-ਜਿਵੇਂ ਇਹ ਅੱਗੇ ਵਧਦਾ ਹੈ, ਲੋਕ ਸਰੀਰ ਨੂੰ ਹੋਰ ਵੀ ਵਧੇਰੇ ਪਿਆਰ ਕਰਨ ਲੱਗ ਪੈਂਦੇ ਹਨ। ਸਰੀਰ ਵਿੱਚ ਹਮੇਸ਼ਾ ਬੇਮੁਹਾਰੀਆਂ ਇੱਛਾਵਾਂ ਹੁੰਦੀਆਂ ਹਨ; ਇਹ ਹਮੇਸ਼ਾ ਕਹਿੰਦਾ ਹੈ ਕਿ ਤੂੰ ਇਸ ਨੂੰ ਸੰਤੁਸ਼ਟ ਕਰ ਅਤੇ ਇਹ ਕਿ ਤੂੰ ਇਸ ਨੂੰ ਅੰਦਰੂਨੀ ਤੌਰ ’ਤੇ ਖੁਸ਼ ਕਰ, ਭਾਵੇਂ ਇਹ ਉਹ ਚੀਜ਼ਾਂ ਹੋਣ ਜੋ ਤੂੰ ਖਾ ਰਿਹਾ ਹੈਂ, ਜਾਂ ਜੋ ਤੂੰ ਪਹਿਨ ਰਿਹਾ ਹੈਂ, ਜਾਂ ਤੇਰੇ ਗੁੱਸੇ ਦੇ ਭੜਕ ਜਾਣ ਦੇ ਵਿੱਚ, ਜਾਂ ਆਪਣੀਆਂ ਕਮਜ਼ੋਰੀਆਂ ਅਤੇ ਆਲਸ ਨੂੰ ਭਾਂਪਣ ਵਿੱਚ ਹੋਵੇ ... ਜਿੰਨਾ ਜ਼ਿਆਦਾ ਤੂੰ ਸਰੀਰ ਦੀਆਂ ਇੱਛਾਵਾਂ ਨੂੰ ਸੰਤੁਸ਼ਟ ਕਰਦਾ ਹੈਂ, ਇਸ ਦੀਆਂ ਇੱਛਾਵਾਂ ਉੱਨੀਆਂ ਹੀ ਵਧ ਜਾਂਦੀਆਂ ਹਨ ਅਤੇ ਸਰੀਰ ਉੱਨਾ ਹੀ ਜ਼ਿਆਦਾ ਵਿਗੜ ਜਾਂਦਾ ਹੈ, ਜਦੋਂ ਤੱਕ ਇਹ ਉਸ ਬਿੰਦੂ ਤੱਕ ਨਹੀਂ ਪਹੁੰਚ ਜਾਂਦਾ ਜਦੋਂ ਲੋਕਾਂ ਦਾ ਮਨ ਹੋਰ ਵੀ ਗਹਿਰੀਆਂ ਧਾਰਣਾਵਾਂ ਨੂੰ ਆਪਣੇ ਅੰਦਰ ਜਮਾਂ ਕਰ ਲੈਂਦਾ ਅਤੇ ਪਰਮੇਸ਼ੁਰ ਦੀ ਅਣਆਗਿਆਕਾਰੀ ਕਰਦਾ ਹੈ ਅਤੇ ਆਪਣੇ ਆਪ ਨੂੰ ਉੱਚਾ ਕਰਦਾ ਹੈ ਅਤੇ ਪਰਮੇਸ਼ੁਰ ਦੇ ਕੰਮ ਦੇ ਵਿਸ਼ੇ ਵਿੱਚ ਸ਼ੱਕੀ ਹੋ ਜਾਂਦਾ ਹੈ। ਤੂੰ ਸਰੀਰ ਨੂੰ ਜਿੰਨਾ ਵਧੀਕ ਸੰਤੁਸ਼ਟ ਕਰਦਾ ਹੈਂ, ਸਰੀਰ ਦੀਆਂ ਕਮਜ਼ੋਰੀਆਂ ਉੱਨੀਆਂ ਹੀ ਵਧ ਜਾਂਦੀਆਂ ਹਨ; ਤੂੰ ਹਮੇਸ਼ਾ ਇਹੋ ਮਹਿਸੂਸ ਕਰੇਂਗਾ ਕਿ ਕੋਈ ਵੀ ਤੇਰੀਆਂ ਕਮਜ਼ੋਰੀਆਂ ਵਿੱਚ ਤੇਰੇ ਨਾਲ ਹਮਦਰਦੀ ਨਹੀਂ ਰੱਖਦਾ ਹੈ, ਤੂੰ ਹਮੇਸ਼ਾ ਇਸ ਗੱਲ ’ਤੇ ਵਿਸ਼ਵਾਸ ਕਰੇਂਗਾ ਕਿ ਪਰਮੇਸ਼ੁਰ ਬਹੁਤ ਦੂਰ ਚਲਾ ਗਿਆ ਹੈ ਅਤੇ ਤੂੰ ਕਹੇਂਗਾ: “ਪਰਮੇਸ਼ੁਰ ਇੰਨਾ ਕਠੋਰ ਕਿਵੇਂ ਹੋ ਸਕਦਾ ਹੈ? ਉਹ ਲੋਕਾਂ ਨੂੰ ਛੱਡ ਕਿਉਂ ਨਹੀਂ ਦਿੰਦਾ ਹੈ।” ਜਦੋਂ ਲੋਕ ਸਰੀਰ ਨੂੰ ਸੰਤੁਸ਼ਟ ਕਰਦੇ ਅਤੇ ਇਸ ਦੀ ਬਹੁਤ ਹੀ ਜ਼ਿਆਦਾ ਕਦਰ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਬਰਬਾਦ ਕਰ ਦਿੰਦੇ ਹਨ। ਜੇਕਰ ਤੂੰ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਦਾ ਹੈਂ ਅਤੇ ਸਰੀਰ ਨੂੰ ਸੰਤੁਸ਼ਟ ਨਹੀਂ ਕਰਦਾ, ਤਾਂ ਤੂੰ ਵੇਖੇਂਗਾ ਕਿ ਪਰਮੇਸ਼ੁਰ ਦੇ ਰਾਹੀਂ ਕੀਤਾ ਗਿਆ ਹਰ ਇੱਕ ਕੰਮ ਬਹੁਤ ਹੀ ਸਹੀ ਅਤੇ ਚੰਗਾ ਹੁੰਦਾ ਹੈ ਅਤੇ ਇਹ ਕਿ ਤੇਰੇ ਵਿਦਰੋਹ ਅਤੇ ਅਧਾਰਮਿਕਤਾ ਦੀ ਸਜ਼ਾ ਵੀ ਉਚਿਤ ਹੈ। ਅਜਿਹੇ ਸਮੇਂ ਵੀ ਆਉਣਗੇ ਜਦੋਂ ਪਰਮੇਸ਼ੁਰ ਤੈਨੂੰ ਤਾੜਨਾ ਦੇਵੇਗਾ ਅਤੇ ਅਨੁਸ਼ਾਸਤ ਕਰੇਗਾ, ਅਤੇ ਤੇਰੇ ਉੱਤੇ ਗੁੱਸਾ ਕਰਨ ਦਾ ਮਹੌਲ ਬਣਾਵੇਗਾ – ਜਿਸ ਦੇ ਦੁਆਰਾ ਤੂੰ ਉਸ ਦੇ ਕੋਲ ਆਉਣ ਦੇ ਲਈ ਮਜ਼ਬੂਰ ਹੋ ਜਾਵੇਂਗਾ-ਅਤੇ ਤੂੰ ਹਮੇਸ਼ਾ ਮਹਿਸੂਸ ਕਰੇਂਗਾ ਕਿ ਪਰਮੇਸ਼ੁਰ ਜੋ ਕਰ ਰਿਹਾ ਹੈ ਉਹ ਅਦਭੁਤ ਹੈ। ਇਸ ਤਰ੍ਹਾਂ ਤੈਨੂੰ ਮਹਿਸੂਸ ਹੋਵੇਗਾ ਕਿ ਜਿਵੇਂ ਬਹੁਤ ਜ਼ਿਆਦਾ ਦਰਦ ਨਹੀਂ ਹੈ ਅਤੇ ਪਰਮੇਸ਼ੁਰ ਬਹੁਤ ਹੀ ਪਿਆਰਾ ਹੈ। ਜੇਕਰ ਤੂੰ ਸਰੀਰ ਦੀਆਂ ਕਮਜ਼ੋਰੀਆਂ ਵੱਲ ਧਿਆਨ ਦਿੰਦਾ ਅਤੇ ਕਹਿੰਦਾ ਹੈਂ ਕਿ ਪਰਮੇਸ਼ੁਰ ਬਹੁਤ ਹੀ ਦੂਰ ਚਲਾ ਜਾਂਦਾ ਹੈ, ਤਾਂ ਤੂੰ ਹਮੇਸ਼ਾ ਦੁਖੀ ਅਤੇ ਉਦਾਸ ਰਹੇਂਗਾ ਅਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਦੇ ਵਿਸ਼ੇ ਵਿੱਚ ਅਸਪੱਸ਼ਟ ਰਹੇਂਗਾ ਅਤੇ ਇੰਝ ਮਹਿਸੂਸ ਹੋਵੇਗਾ ਜਿਵੇਂ ਪਰਮੇਸ਼ੁਰ ਨੂੰ ਮਨੁੱਖ ਦੀ ਮਜ਼ਬੂਰੀ ਦੇ ਨਾਲ ਕੋਈ ਮਤਲਬ ਨਹੀਂ ਹੈ ਅਤੇ ਉਹ ਮਨੁੱਖ ਦੀਆਂ ਕਮਜ਼ੋਰੀਆਂ ਤੋਂ ਅਣਜਾਣ ਹੈ। ਇਸ ਤਰ੍ਹਾਂ ਤੂੰ ਹਮੇਸ਼ਾ ਦੁਖੀ ਅਤੇ ਇਕੱਲਾ ਮਹਿਸੂਸ ਕਰੇਂਗਾ, ਜਿਵੇਂ ਤੂੰ ਬਹੁਤ ਬੇਇਨਸਾਫੀ ਝੱਲੀ ਹੋਵੇ, ਅਤੇ ਇਸ ਸਮੇਂ ਤੂੰ ਸ਼ਿਕਾਇਤ ਕਰਨਾ ਸ਼ੁਰੂ ਕਰੇਂਗਾ। ਤੂੰ ਜਿੰਨਾ ਵਧੇਰੇ ਇਸ ਤਰ੍ਹਾਂ ਦੀਆਂ ਸਰੀਰਕ ਕਮਜ਼ੋਰੀਆਂ ਵੱਲ ਜਾਵੇਂਗਾ, ਉੱਨਾ ਹੀ ਤੈਨੂੰ ਮਹਿਸੂਸ ਹੋਵੇਗਾ ਕਿ ਪਰਮੇਸ਼ੁਰ ਬਹੁਤ ਹੀ ਦੂਰ ਚਲਾ ਗਿਆ ਹੈ, ਜਦੋਂ ਤੱਕ ਸਥਿਤੀ ਇੰਨੀ ਬੁਰੀ ਨਹੀਂ ਹੋ ਜਾਂਦੀ ਕਿ ਤੂੰ ਪਰਮੇਸ਼ੁਰ ਦੇ ਕੰਮ ਦਾ ਇਨਕਾਰ ਕਰ ਦੇਵੇਂ ਅਤੇ ਪਰਮੇਸ਼ੁਰ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਵੇਂ ਅਤੇ ਅਣਆਗਿਆਕਾਰੀ ਨਾਲ ਭਰ ਜਾਵੇਂ। ਇਸ ਲਈ ਤੈਨੂੰ ਸਰੀਰ ਦੇ ਨਾਲ ਬਗਾਵਤ ਕਰਨੀ ਚਾਹੀਦੀ ਹੈ ਅਤੇ ਇਸ ਦੇ ਰਾਹੀਂ ਭਟਕਣਾ ਨਹੀਂ ਚਾਹੀਦਾ ਹੈ: “ਮੇਰਾ ਪਤੀ (ਪਤਨੀ), ਬੱਚੇ, ਸੰਭਾਵਨਾਵਾਂ, ਵਿਆਹ, ਪਰਿਵਾਰ-ਉਨ੍ਹਾਂ ਵਿੱਚੋਂ ਕੋਈ ਵੀ ਮਹੱਤਵ ਨਹੀਂ ਰੱਖਦਾ! ਮੇਰੇ ਦਿਲ ਦੇ ਅੰਦਰ ਸਿਰਫ ਪਰਮੇਸ਼ੁਰ ਹੈ ਅਤੇ ਮੈਨੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਲਈ ਅਤੇ ਆਪਣੇ ਸਰੀਰ ਨੂੰ ਸੰਤੁਸ਼ਟ ਨਾ ਕਰਨ ਦੇ ਲਈ ਆਪਣੀ ਪੂਰੀ ਕੋਸ਼ਿਸ ਕਰਨੀ ਚਾਹੀਦੀ ਹੈ।” ਤੇਰਾ ਇਹ ਪੱਕਾ ਇਰਾਦਾ ਹੋਣਾ ਚਾਹੀਦਾ ਹੈ। ਜੇਕਰ ਹਮੇਸ਼ਾ ਤੇਰਾ ਇਰਾਦਾ ਇਹੋ ਹੀ ਹੁੰਦਾ ਹੈ, ਫਿਰ ਜਦੋਂ ਤੂੰ ਸਚਿਆਈ ਨੂੰ ਅਮਲ ਵਿੱਚ ਲਿਆਵੇਂਗਾ ਅਤੇ ਆਪਣੇ ਆਪ ਨੂੰ ਇੱਕ ਪਾਸੇ ਰੱਖੇਂਗਾ, ਤਾਂ ਤੂੰ ਥੋੜ੍ਹੀ ਜਿਹੀ ਕੋਸ਼ਿਸ਼ ਦੇ ਨਾਲ ਅਜਿਹਾ ਕਰਨ ਦੇ ਯੋਗ ਹੋਵੇਂਗਾ। ਇਹ ਕਿਹਾ ਜਾਂਦਾ ਹੈ ਕਿ ਇੱਕ ਵਾਰ ਇੱਕ ਕਿਸਾਨ ਨੇ ਸੜਕ ’ਤੇ ਇੱਕ ਸੱਪ ਨੂੰ ਵੇਖਿਆ ਜੋ ਸੜਕ ’ਤੇ ਜੰਮਿਆ ਹੋਇਆ ਸੀ। ਕਿਸਾਨ ਨੇ ਉਸ ਨੂੰ ਚੁੱਕ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ ਅਤੇ ਜਦੋਂ ਉਹ ਠੀਕ ਹੋ ਗਿਆ ਤਾਂ ਉਸ ਨੇ ਕਿਸਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਨੁੱਖ ਦਾ ਸਰੀਰ ਸੱਪ ਦੇ ਸਮਾਨ ਹੈ: ਇਸ ਦਾ ਤੱਤ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਨੁਕਸਾਨ ਪਹੁੰਚਾਉਣਾ ਹੈ-ਅਤੇ ਜਦੋਂ ਇਹ ਪੂਰੀ ਤਰ੍ਹਾਂ ਹਾਵੀ ਹੋ ਜਾਂਦਾ ਹੈ, ਤਾਂ ਤੇਰਾ ਜੀਵਨ ਸਮਾਪਤ ਹੋ ਜਾਂਦਾ ਹੈ। ਸਰੀਰ ਸ਼ਤਾਨ ਨਾਲ ਸੰਬੰਧ ਰੱਖਦਾ ਹੈ। ਇਸ ਦੇ ਅੰਦਰ ਬੇਮੁਹਾਰੀਆਂ ਇੱਛਾਵਾਂ ਹੁੰਦੀਆਂ ਹਨ, ਇਹ ਸਿਰਫ ਆਪਣੇ ਆਪ ਦੇ ਬਾਰੇ ਸੋਚਦਾ ਹੈ, ਇਹ ਸਿਰਫ ਅਰਾਮ ਕਰਨਾ ਅਤੇ ਅਰਾਮ ਦਾ ਅਨੰਦ ਲੈਣਾ ਚਾਹੁੰਦਾ ਹੈ, ਇਹ ਸੁਸਤੀ ਅਤੇ ਵਿਹਲੇਪਣ ਵਿੱਚ ਡੁੱਬਿਆ ਰਹਿੰਦਾ ਹੈ ਅਤੇ ਜਦੋਂ ਤੂੰ ਇਸ ਨੂੰ ਇੱਕ ਨਿਸ਼ਚਤ ਬਿੰਦੂ ਤੱਕ ਸੰਤੁਸ਼ਟ ਕਰ ਚੁੱਕੇਂਗਾ ਤਾਂ ਇਹ ਆਖ਼ਰਕਾਰ ਤੈਨੂੰ ਖਾ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ, ਜੇਕਰ ਇਸ ਵਾਰ ਤੂੰ ਇਸ ਨੂੰ ਸੰਤੁਸ਼ਟ ਕਰਦਾ ਹੈਂ, ਅਗਲੀ ਵਾਰ ਇਹ ਹੋਰ ਵੀ ਮੰਗੇਗਾ। ਇਸ ਵਿੱਚ ਹਮੇਸ਼ਾ ਬੇਮੁਹਾਰੀਆਂ ਇੱਛਾਵਾਂ ਅਤੇ ਨਵੀਆਂ ਮੰਗਾਂ ਹੁੰਦੀਆਂ ਹਨ ਅਤੇ ਇਹ ਸਰੀਰ ਦੀਆਂ ਇੱਛਾਵਾਂ ਵੱਲ ਤੇਰੇ ਲਗਾਵ ਦਾ ਲਾਭ ਚੁੱਕਦਾ ਹੈ ਤਾਂ ਜੋ ਤੂੰ ਇਸ ਦੀ ਹੋਰ ਵਧੇਰੇ ਕਦਰ ਕਰੇਂ ਅਤੇ ਇਸ ਦੇ ਅਰਾਮ ਵਿੱਚ ਜੀਉਂਦਾ ਰਹੇਂ, ਅਤੇ ਜੇਕਰ ਤੂੰ ਇਸ ਦੇ ਉੱਤੇ ਕਾਬੂ ਨਹੀਂ ਪਾਉਂਦਾ, ਤਾਂ ਤੂੰ ਆਖ਼ਰਕਾਰ ਆਪਣੇ ਆਪ ਨੂੰ ਬਰਬਾਦ ਕਰ ਲਵੇਂਗਾ। ਭਾਵੇਂ ਤੂੰ ਪਰਮੇਸ਼ੁਰ ਦੇ ਸਾਹਮਣੇ ਜੀਵਨ ਨੂੰ ਹਾਸਲ ਕਰੇਂ ਜਾਂ ਆਖ਼ਰਕਾਰ ਤੇਰਾ ਅੰਤ ਕੀ ਹੋਵੇਗਾ, ਇਹ ਇਸ ਗੱਲ ਤੇ ਨਿਰਭਰ ਕਰਨੇ ਚਾਹੀਦੇ ਹਨ ਕਿ ਤੂੰ ਸਰੀਰ ਦੇ ਖਿਲਾਫ਼ ਯੁੱਧ ਨੂੰ ਕਿਵੇਂ ਅੰਜਾਮ ਦਿੰਦਾ ਹੈਂ। ਪਰਮੇਸ਼ੁਰ ਨੇ ਤੈਨੂੰ ਬਚਾਇਆ ਅਤੇ ਤੈਨੂੰ ਚੁਣਿਆ ਹੈ ਅਤੇ ਤੈਨੂੰ ਪੁਨਰ ਨਿਰਧਾਰਤ ਵੀ ਕੀਤਾ ਹੈ, ਫਿਰ ਵੀ ਜੇਕਰ ਤੂੰ ਉਸ ਨੂੰ ਸੰਤੁਸ਼ਟ ਕਰਨ ਦੇ ਲਈ ਤਿਆਰ ਨਹੀਂ ਹੈਂ, ਤਾਂ ਤੂੰ ਸਚਿਆਈ ਨੂੰ ਅਮਲ ਵਿੱਚ ਲਿਆਉਣ ਦੇ ਲਈ ਤਿਆਰ ਨਹੀਂ ਹੈਂ, ਤੂੰ ਅਜਿਹੇ ਮਨ ਦੇ ਨਾਲ ਆਪਣੇ ਸਰੀਰ ਦੇ ਵਿਰੁੱਧ ਬਗਾਵਤ ਕਰਨ ਦੇ ਲਈ ਤਿਆਰ ਨਹੀਂ ਹੈਂ ਜੋ ਪਰਮੇਸ਼ੁਰ ਨੂੰ ਸੱਚਮੁੱਚ ਪਿਆਰ ਕਰਦਾ ਹੈ ਆਖ਼ਰਕਾਰ ਤੂੰ ਆਪਣੇ ਆਪ ਨੂੰ ਬਰਬਾਦ ਕਰ ਲਵੇਂਗਾ ਅਤੇ ਇਸ ਤਰ੍ਹਾਂ ਇੱਕ ਬਹੁਤ ਵੱਡੇ ਦਰਦ ਨੂੰ ਸਹੇਂਗਾ। ਜੇਕਰ ਤੂੰ ਹਮੇਸ਼ਾ ਸਰੀਰ ਦੇ ਕਾਰਨ ਭਟਕਦਾ ਹੈਂ, ਤਾਂ ਸ਼ਤਾਨ ਤੈਨੂੰ ਹੌਲੀ-ਹੌਲੀ ਖਾ ਜਾਵੇਗਾ ਅਤੇ ਜੀਵਨ ਤੋਂ ਜਾਂ ਆਤਮਾ ਦੀ ਛੋਹ ਤੋਂ ਵਾਂਝਾ ਛੱਡ ਦੇਵੇਗਾ, ਜਦੋਂ ਤੱਕ ਉਹ ਦਿਨ ਨਾ ਆ ਜਾਵੇ ਜਦੋਂ ਤੂੰ ਅੰਦਰੋਂ ਪੂਰੀ ਤਰ੍ਹਾਂ ਅੰਨ੍ਹਾ ਨਾ ਹੋ ਜਾਵੇਂ। ਜਦੋਂ ਤੂੰ ਹਨੇਰੇ ਵਿੱਚ ਰਹਿੰਦਾ ਹੈਂ, ਤਾਂ ਤੈਨੂੰ ਸ਼ਤਾਨ ਦੇ ਰਾਹੀਂ ਬੰਦੀ ਬਣਾ ਲਿਆ ਜਾਵੇਗਾ, ਹੁਣ ਅਗਾਂਹ ਤੋਂ ਤੇਰੇ ਦਿਲ ਵਿੱਚ ਪਰਮੇਸ਼ੁਰ ਨਹੀਂ ਹੋਵੇਗਾ ਅਤੇ ਉਸ ਸਮੇਂ ਤੂੰ ਪਰਮੇਸ਼ੁਰ ਨੂੰ ਛੱਡ ਦੇਵੇਂਗਾ। ਇਸੇ ਤਰ੍ਹਾਂ, ਜੇਕਰ ਲੋਕ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਦਰਦ ਦੀ ਕੀਮਤ ਦੇਣੀ ਪਵੇਗੀ ਅਤੇ ਕਸ਼ਟ ਸਹਿਣਾ ਪਵੇਗਾ। ਬਾਹਰੀ ਸੰਜਮ ਅਤੇ ਦੁੱਖ ਸਹਿਣ, ਵਧੇਰੇ ਪੜ੍ਹਨ ਅਤੇ ਵਧੇਰੇ ਦੌੜਨ ਦੀ ਲੋੜ ਨਹੀਂ ਹੈ; ਇਸ ਦੀ ਬਜਾਇ, ਉਨ੍ਹਾਂ ਨੂੰ ਆਪਣੀਆਂ ਅੰਦਰੂਨੀ ਚੀਜ਼ਾਂ ਨੂੰ ਇੱਕ ਪਾਸੇ ਰੱਖਣਾ ਚਾਹੀਦਾ ਹੈ: ਅਰਥਾਤ ਬੇਮੁਹਾਰੇ ਵਿਚਾਰਾਂ, ਨਿਜੀ ਰੁਚੀਆਂ ਅਤੇ ਉਨ੍ਹਾਂ ਦੇ ਆਪਣੇ ਸੁਆਰਥਾਂ, ਧਾਰਣਾਵਾਂ ਅਤੇ ਇਰਾਦਿਆਂ ਨੂੰ। ਇਹੋ ਹੀ ਪਰਮੇਸ਼ੁਰ ਦੀ ਮਰਜ਼ੀ ਹੈ।

ਲੋਕਾਂ ਦੇ ਬਾਹਰੀ ਸੁਭਾਅ ਦੇ ਨਾਲ ਪਰਮੇਸ਼ੁਰ ਦਾ ਵਿਹਾਰ ਵੀ ਉਸ ਦੇ ਕੰਮ ਦਾ ਇੱਕ ਹਿੱਸਾ ਹੈ; ਲੋਕਾਂ ਦੀ ਬਾਹਰੀ, ਅਸਾਧਾਰਣ ਮਨੁੱਖਤਾ, ਉਦਾਹਰਣ ਵਜੋਂ, ਜਾਂ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਆਦਤਾਂ, ਉਨ੍ਹਾਂ ਦੇ ਤਰੀਕਿਆਂ ਅਤੇ ਰਿਵਾਜ਼ਾਂ ਦੇ ਨਾਲ ਨਾਲ ਉਨ੍ਹਾਂ ਦੇ ਬਾਹਰੀ ਵਿਹਾਰਾਂ ਅਤੇ ਉਨ੍ਹਾਂ ਦੇ ਉਤਸ਼ਾਹ ਨਾਲ ਪੇਸ਼ ਆਉਣਾ। ਪਰ ਜਦੋਂ ਉਹ ਪੁੱਛਦਾ ਹੈ ਕਿ ਲੋਕ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ ਅਤੇ ਆਪਣੇ ਸੁਭਾਅ ਨੂੰ ਬਦਲ ਲੈਂਦੇ ਹਨ, ਤਾਂ ਮੁੱਖ ਰੂਪ ਵਿੱਚ ਜਿਸ ਦੇ ਨਾਲ ਵਿਹਾਰ ਕੀਤਾ ਜਾ ਰਿਹਾ ਹੈ ਉਹ ਉਨ੍ਹਾਂ ਦੇ ਅੰਦਰਲੇ ਇਰਾਦੇ ਅਤੇ ਧਾਰਣਾਵਾਂ ਹਨ। ਸਿਰਫ ਤੇਰੇ ਬਾਹਰੀ ਸੁਭਾਅ ਦੇ ਨਾਲ ਨਿਪਟਣਾ ਔਖਾ ਨਹੀਂ ਹੈ; ਇਹ ਇਸ ਤਰ੍ਹਾਂ ਹੈ ਜਿਵੇਂ ਤੈਨੂੰ ਇਹ ਕਹਿਣਾ ਹੋਵੇ ਕਿ ਜੋ ਚੀਜ਼ਾਂ ਤੈਨੂੰ ਪਸੰਦ ਹਨ ਉਹ ਨਾ ਖਾਵੀਂ, ਜੋ ਕਿ ਸੌਖਾ ਹੈ। ਉਹ ਜੋ ਤੇਰੇ ਅੰਦਰਲੀਆਂ ਧਾਰਣਾਵਾਂ ਨੂੰ ਛੂੰਹਦਾ ਹੈ, ਪਰ, ਇਸ ਨੂੰ ਛੱਡਣਾ ਸੌਖਾ ਨਹੀਂ ਹੈ। ਇਸ ਦੇ ਲਈ ਲੋਕਾਂ ਨੂੰ ਸਰੀਰ ਦੇ ਵਿਰੋਧ ਵਿੱਚ ਵਿਦਰੋਹ ਕਰਨਾ ਅਤੇ ਕੀਮਤ ਅਦਾ ਕਰਨਾ ਅਤੇ ਪਰਮੇਸ਼ੁਰ ਦੇ ਸਾਹਮਣੇ ਦੁੱਖ ਉਠਾਉਣਾ ਜ਼ਰੂਰੀ ਹੈ। ਇਸ ਤਰ੍ਹਾਂ ਖਾਸ ਤੌਰ ’ਤੇ ਲੋਕਾਂ ਦੇ ਇਰਾਦਿਆਂ ਦੇ ਨਾਲ ਹੁੰਦਾ ਹੈ। ਜਦੋਂ ਦਾ ਲੋਕਾਂ ਨੇ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਹੈ, ਉਨ੍ਹਾਂ ਨੇ ਕਈ ਗਲਤ ਇਰਾਦਿਆਂ ਨੂੰ ਮੰਨਿਆ ਹੈ। ਜਦੋਂ ਤੂੰ ਸੱਚਾਈ ਨੂੰ ਅਮਲ ਵਿੱਚ ਲਿਆ ਰਿਹਾ ਹੈਂ, ਤਾਂ ਤੈਨੂੰ ਲੱਗਦਾ ਹੈ ਕਿ ਤੇਰੇ ਸਾਰੇ ਇਰਾਦੇ ਸਹੀ ਹਨ, ਪਰ ਜਦੋਂ ਤੇਰੇ ਨਾਲ ਕੁਝ ਹੁੰਦਾ ਹੈ, ਤਾਂ ਤੂੰ ਵੇਖੇਂਗਾ ਕਿ ਤੇਰੇ ਅੰਦਰ ਕਿੰਨੇ ਸਾਰੇ ਗਲਤ ਇਰਾਦੇ ਹਨ। ਇਸ ਤਰ੍ਹਾਂ, ਜਦੋਂ ਪਰਮੇਸ਼ੁਰ ਲੋਕਾਂ ਨੂੰ ਸਿੱਧ ਬਣਾਉਂਦਾ ਹੈ, ਤਾਂ ਉਹ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਉਨ੍ਹਾਂ ਦੇ ਅੰਦਰ ਬਹੁਤ ਸਾਰੇ ਵਿਚਾਰ ਹਨ ਜੋ ਪਰਮੇਸ਼ੁਰ ਦੇ ਪ੍ਰਤੀ ਉਨ੍ਹਾਂ ਦੇ ਗਿਆਨ ਵਿੱਚ ਰੁਕਾਵਟ ਪਾ ਰਹੇ ਹਨ। ਜਦੋਂ ਤੂੰ ਇਸ ਗੱਲ ਨੂੰ ਸਮਝ ਜਾਂਦਾ ਹੈਂ ਕਿ ਤੇਰੇ ਇਰਾਦੇ ਗਲਤ ਹਨ, ਫਿਰ ਜੇਕਰ ਤੂੰ ਆਪਣੀਆਂ ਧਾਰਣਾਵਾਂ ਅਤੇ ਇਰਾਦਿਆਂ ਦੇ ਅਨੁਸਾਰ ਵਿਹਾਰ ਕਰਨਾ ਬੰਦ ਕਰ ਸਕਣ ਦੇ ਯੋਗ ਹੈਂ ਅਤੇ ਪਰਮੇਸ਼ੁਰ ਦੀ ਗਵਾਹੀ ਦੇਣ ਦੇ ਯੋਗ ਹੈਂ ਅਤੇ ਤੇਰੇ ਨਾਲ ਵਾਪਰਨ ਵਾਲੀ ਹਰ ਗੱਲ ਵਿੱਚ ਆਪਣੀ ਗੱਲ ਉੱਤੇ ਕਾਇਮ ਰਹੇਂ, ਤਾਂ ਇਹ ਸਾਬਤ ਕਰਦਾ ਹੈ ਕਿ ਤੂੰ ਸਰੀਰ ਦੇ ਨਾਲ ਬਗਾਵਤ ਕੀਤੀ ਹੈ। ਜਦੋਂ ਤੂੰ ਸਰੀਰ ਦੇ ਵਿਰੁੱਧ ਬਗਾਵਤ ਕਰਦਾ ਹੈਂ, ਤਾਂ ਲਾਜ਼ਮੀ ਤੌਰ ਤੇ ਤੇਰੇ ਅੰਦਰ ਲੜਾਈ ਹੋਵੇਗੀ। ਸ਼ਤਾਨ ਕੋਸ਼ਿਸ਼ ਕਰੇਗਾ ਅਤੇ ਲੋਕਾਂ ਨੂੰ ਆਪਣੇ ਪਿੱਛੇ ਲਾਵੇਗਾ, ਉਹ ਕੋਸ਼ਿਸ਼ ਕਰੇਗਾ ਕਿ ਉਹ ਸਰੀਰ ਦੀਆਂ ਧਾਰਣਾਵਾਂ ਦੇ ਪਿੱਛੇ ਚੱਲਣ ਅਤੇ ਸਰੀਰ ਦੀਆਂ ਇੱਛਾਵਾਂ ਨੂੰ ਬਰਕਰਾਰ ਰੱਖਣ-ਪਰ ਪਰਮੇਸ਼ੁਰ ਦੇ ਵਚਨ ਲੋਕਾਂ ਨੂੰ ਅੰਦਰੋਂ ਰੌਸ਼ਨ ਅਤੇ ਪ੍ਰਕਾਸ਼ਮਾਨ ਕਰਨਗੇ, ਪਰ ਇਸ ਸਮੇਂ ਇਹ ਤੇਰੇ ’ਤੇ ਨਿਰਭਰ ਕਰਦਾ ਹੈ ਕਿ ਤੂੰ ਪਰਮੇਸ਼ੁਰ ਦੇ ਪਿੱਛੇ ਚੱਲਦਾ ਹੈਂ ਜਾਂ ਸ਼ਤਾਨ ਦੇ ਪਿੱਛੇ। ਪਰਮੇਸ਼ੁਰ ਮੁੱਖ ਤੌਰ ਤੇ ਲੋਕਾਂ ਨੂੰ ਉਨ੍ਹਾਂ ਦੇ ਅੰਦਰ ਦੀਆਂ ਚੀਜ਼ਾਂ ਉਨ੍ਹਾਂ ਦੇ ਵਿਚਾਰਾਂ ਅਤੇ ਧਾਰਣਾਵਾਂ ਨਾਲ ਨਜਿੱਠਣ ਦੇ ਲਈ, ਜੋ ਉਸ ਦੇ ਮਨ ਦੇ ਅਨੁਸਾਰ ਨਹੀਂ ਹਨ, ਸੱਚਾਈ ਨੂੰ ਅਮਲ ਵਿੱਚ ਲਿਆਉਣ ਲਈ ਕਹਿੰਦਾ ਹੈ। ਪਵਿੱਤਰ ਆਤਮਾ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਨੂੰ ਛੂੰਹਦਾ ਹੈ ਅਤੇ ਉਨ੍ਹਾਂ ਨੂੰ ਪ੍ਰਕਾਸ਼ਮਾਨ ਅਤੇ ਰੌਸ਼ਨ ਕਰਦਾ ਹੈ। ਇਸ ਲਈ ਹਰ ਚੀਜ਼ ਜੋ ਹੁੰਦੀ ਹੈ ਉਸ ਦੇ ਪਿੱਛੇ ਇੱਕ ਯੁੱਧ ਹੁੰਦਾ ਹੈ: ਹਰ ਵਾਰ ਜਦੋਂ ਲੋਕ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ, (ਪਰਮੇਸ਼ੁਰ ਦੇ ਪਿਆਰ) ਨੂੰ ਅਮਲ ਵਿੱਚ ਲਿਆਉਂਦੇ ਹਨ, ਤਾਂ ਇੱਕ ਬਹੁਤ ਵੱਡਾ ਯੁੱਧ ਹੁੰਦਾ ਹੈ, ਅਤੇ ਹਾਲਾਂਕਿ ਸਰੀਰ ਵਿੱਚ ਸਭ ਠੀਕ ਜਾਪੇਗਾ, ਪਰ ਉਨ੍ਹਾਂ ਦੇ ਦਿਲਾਂ ਦੀਆਂ ਗਹਿਰਾਈਆਂ ਵਿੱਚ ਇੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਚੱਲ ਰਹੀ ਹੋਵੇਗੀ,-ਅਤੇ ਇਸ ਤੀਬਰ ਲੜਾਈ ਦੇ ਬਾਅਦ, ਬਹੁਤ ਜ਼ਿਆਦਾ ਚਿੰਤਨ ਦੇ ਬਾਅਦ, ਜਿੱਤ ਜਾਂ ਹਾਰ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। ਕੋਈ ਨਹੀਂ ਜਾਣ ਸਕਦਾ ਕਿ ਹੱਸਣਾ ਚਾਹੀਦਾ ਹੈ ਜਾਂ ਰੋਣਾ। ਕਿਉਂਕਿ ਲੋਕਾਂ ਦੇ ਅੰਦਰ ਬਹੁਤ ਸਾਰੇ ਗਲਤ ਇਰਾਦੇ ਹੁੰਦੇ ਹਨ, ਜਾਂ ਇਸ ਤੋਂ ਇਲਾਵਾ ਕਿਉਂਕਿ ਪਰਮੇਸ਼ੁਰ ਦਾ ਬਹੁਤ ਸਾਰਾ ਕੰਮ ਮਨੁੱਖ ਦੀਆਂ ਧਾਰਣਾਵਾਂ ਦੇ ਨਾਲ ਹੈ, ਇਸ ਲਈ ਜਦੋਂ ਲੋਕ ਸਚਿਆਈ ਤੇ ਅਮਲ ਕਰਦੇ ਹਨ, ਤਾਂ ਪਰਦੇ ਦੇ ਪਿੱਛੇ ਇੱਕ ਬਹੁਤ ਵੱਡੀ ਲੜਾਈ ਲੜੀ ਜਾਂਦੀ ਹੈ। ਇਸ ਸੱਚਾਈ ਨੂੰ ਅਮਲ ਵਿੱਚ ਲਿਆਉਣ ਤੋਂ ਬਾਅਦ, ਪਰਦਿਆਂ ਦੇ ਪਿੱਛੇ, ਲੋਕ ਦੁੱਖ ਦੇ ਅਣਗਿਣਤ ਅੱਥਰੂ ਵਹਾ ਚੁੱਕੇ ਹੋਣਗੇ ਅਤੇ ਫਿਰ ਆਖ਼ਰਕਾਰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਲਈ ਆਪਣਾ ਮਨ ਬਣਾਉਣਗੇ। ਇਸ ਯੁੱਧ ਦੇ ਕਾਰਨ ਹੀ ਲੋਕ ਦੁੱਖ ਅਤੇ ਸ਼ੁੱਧੀਕਰਣ ਨੂੰ ਸਹਿ ਰਹੇ ਹਨ: ਇਹ ਅਸਲੀ ਦੁਖ ਭੋਗਣਾ ਹੈ। ਜਦੋਂ ਇਹ ਲੜਾਈ ਤੇਰੇ ’ਤੇ ਆਉਂਦੀ ਹੈ, ਉਸ ਸਮੇਂ ਜੇਕਰ ਤੂੰ ਸੱਚਮੁੱਚ ਪਰਮੇਸ਼ੁਰ ਦੇ ਪੱਖ ਵਿੱਚ ਖੜ੍ਹਾ ਹੋ ਸਕਦਾ ਹੈਂ, ਤਾਂ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਹੋਵੇਂਗਾ। ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਸਮੇਂ, ਮਨੁੱਖ ਦਾ ਅੰਦਰੂਨੀ ਤੌਰ ਤੇ ਦੁਖੀ ਹੋਣਾ ਲਾਜ਼ਮੀ ਹੈ; ਜੇ, ਜਦੋਂ ਉਹ ਸਚਿਆਈ ਨੂੰ ਅਮਲ ਵਿੱਚ ਲਿਆਉਂਦੇ ਹਨ, ਲੋਕਾਂ ਦੇ ਅੰਦਰ ਸਭ ਕੁਝ ਸਹੀ ਹੁੰਦਾ ਸੀ, ਤਾਂ ਪਰਮੇਸ਼ੁਰ ਦੇ ਦੁਆਰਾ ਉਨ੍ਹਾਂ ਨੂੰ ਸਿੱਧ ਬਣਾਏ ਜਾਣ ਦੀ ਲੋੜ ਨਹੀਂ ਹੋਵੇਗੀ ਅਤੇ ਕੋਈ ਲੜਾਈ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਨੁੱਖ ਦੇ ਅੰਦਰ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ ਜੋ ਪਰਮੇਸ਼ੁਰ ਦੇ ਰਾਹੀਂ ਇਸਤੇਮਾਲ ਕੀਤੇ ਜਾਣ ਦੇ ਯੋਗ ਨਹੀਂ ਹੁੰਦੀਆਂ ਹਨ, ਸਰੀਰ ਵਿੱਚ ਸਾਰੀਆਂ ਵਿਦਰੋਹੀ ਗੱਲਾਂ ਹੁੰਦੀਆਂ ਹਨ, ਜਿਸ ਕਾਰਣ ਲੋਕਾਂ ਨੂੰ ਹੋਰ ਵੀ ਗਹਿਰਾਈ ਦੇ ਨਾਲ ਸਰੀਰ ਦੇ ਖਿਲਾਫ਼ ਵਿਦਰੋਹ ਕਰਨ ਦਾ ਸਬਕ ਸਿੱਖਣ ਦੀ ਲੋੜ ਹੁੰਦੀ ਹੈ। ਇਹ ਉਹ ਹੈ ਜਿਸ ਨੂੰ ਪਰਮੇਸ਼ੁਰ ਦੁੱਖ ਕਹਿੰਦਾ ਹੈ ਜਿਸ ਦੇ ਲਈ ਉਸ ਨੇ ਕਿਹਾ ਸੀ ਕਿ ਉਹ ਉਸ ਦੇ ਨਾਲ ਬਣੇ ਰਹਿਣਗੇ। ਜਦੋਂ ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋ, ਤਾਂ ਜਲਦੀ ਨਾਲ ਪਰਮੇਸ਼ੁਰ ਦੇ ਸਾਹਮਣੇ ਪ੍ਰਾਰਥਨਾ ਕਰੋ: “ਹੇ ਪਰਮੇਸ਼ੁਰ, ਮੈਂ ਤੁਹਾਨੂੰ ਸੁੰਤਸ਼ਟ ਕਰਨਾ ਚਾਹੁੰਦਾ ਹਾਂ, ਮੈਂ ਤੁਹਾਡੇ ਦਿਲ ਨੂੰ ਸੰਤੁਸ਼ਟ ਕਰਨ ਦੇ ਲਈ ਹਰ ਇੱਕ ਮੁਸ਼ਕਲ ਨੂੰ ਸਹਿਣਾ ਚਾਹੁੰਦਾ ਹਾਂ ਅਤੇ ਭਾਵੇਂ ਮੈਨੂੰ ਕਿੰਨੀਆਂ ਵੀ ਵੱਡੀਆਂ ਅਸਫਲਤਾਵਾਂ ਕਿਉਂ ਨਾ ਸਹਿਣੀਆਂ ਪੈਣ, ਤਾਂ ਵੀ ਮੈਂ ਤੁਹਾਨੂੰ ਸੰਤੁਸ਼ਟ ਕਰਾਂਗਾ। ਭਾਵੇਂ ਮੈਨੂੰ ਆਪਣਾ ਪੂਰਾ ਜੀਵਨ ਹੀ ਤਿਆਗ ਦੇਣਾ ਪਵੇ, ਤਾਂ ਵੀ ਮੈਂ ਜ਼ਰੂਰ ਤੁਹਾਨੂੰ ਸੰਤੁਸ਼ਟ ਕਰਾਂਗਾ!” ਇਸ ਸੰਕਲਪ ਦੇ ਨਾਲ, ਜਦੋਂ ਤੁਸੀਂ ਪ੍ਰਾਰਥਨਾ ਕਰੋਗੇ, ਤਾਂ ਤੁਸੀਂ ਆਪਣੀ ਗਵਾਹੀ ਵਿੱਚ ਦ੍ਰਿੜ੍ਹ ਹੋ ਸਕੋਗੇ। ਹਰ ਵਾਰ ਜਦੋਂ ਉਹ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ, ਹਰ ਵਾਰ ਜਦੋਂ ਉਹ ਸੁਧਾਰੇ ਜਾਂਦੇ ਹਨ, ਹਰ ਵਾਰ ਜਦੋਂ ਉਨ੍ਹਾਂ ਨੂੰ ਅਜ਼ਮਾਇਆ ਜਾਂਦਾ ਹੈ ਅਤੇ ਹਰ ਵਾਰ ਜਦੋਂ ਪਰਮੇਸ਼ੁਰ ਦਾ ਕੰਮ ਉਨ੍ਹਾਂ ’ਤੇ ਆਉਂਦਾ ਹੈ, ਤਾਂ ਲੋਕਾਂ ਨੂੰ ਬਹੁਤ ਵੱਡੇ ਦੁੱਖ ਨੂੰ ਸਹਿਣਾ ਪੈਂਦਾ ਹੈ। ਇਹ ਸਭ ਲੋਕਾਂ ਦੇ ਲਈ ਇੱਕ ਪਰੀਖਿਆ ਹੈ ਅਤੇ ਇਸ ਲਈ ਉਨ੍ਹਾਂ ਸਭਨਾਂ ਦੇ ਵਿਚਕਾਰ ਇੱਕ ਲੜਾਈ ਵੀ ਹੈ। ਇਹ ਉਹ ਅਸਲੀ ਕੀਮਤ ਹੈ ਜਿਸ ਦਾ ਉਹ ਭੁਗਤਾਨ ਕਰਦੇ ਹਨ। ਪਰਮੇਸ਼ੁਰ ਦੇ ਵਚਨ ਨੂੰ ਵਧੇਰੇ ਪੜ੍ਹਨਾ ਅਤੇ ਇਸ ਦੇ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨਾ ਇਸ ਕੀਮਤ ਦਾ ਇੱਕ ਹਿੱਸਾ ਹੈ। ਇਹ ਉਹੀ ਹੈ ਜੋ ਲੋਕਾਂ ਨੂੰ ਕਰਨਾ ਚਾਹੀਦਾ ਹੈ, ਇਹ ਉਨ੍ਹਾਂ ਦਾ ਫਰਜ਼ ਹੈ ਅਤੇ ਜ਼ਿੰਮੇਵਾਰੀ ਹੈ ਜੋ ਉਨ੍ਹਾਂ ਨੂੰ ਨਿਭਾਉਣੀ ਚਾਹੀਦੀ ਹੈ, ਪਰ ਲੋਕਾਂ ਨੂੰ ਅਜਿਹੀਆਂ ਗੱਲਾਂ ਨੂੰ ਜਿਨ੍ਹਾਂ ਨੂੰ ਇੱਕ ਪਾਸੇ ਰੱਖਣ ਦੀ ਲੋੜ ਹੈ ਇੱਕ ਪਾਸੇ ਰੱਖਣਾ ਚਾਹੀਦਾ ਹੈ। ਜੇਕਰ ਤੂੰ ਅਜਿਹਾ ਨਹੀਂ ਕਰਦਾ, ਤਾਂ ਫਿਰ ਭਾਵੇਂ ਤੇਰੇ ਬਾਹਰੀ ਦੁੱਖ ਕਿੰਨੇ ਵੀ ਵੱਡੇ ਕਿਉਂ ਨਾ ਹੋਣ, ਭਾਵੇਂ ਤੂੰ ਕਿੰਨਾ ਵੀ ਇੱਧਰ-ਉੱਧਰ ਭੱਜ ਲਵੇਂ, ਸਭ ਕੁਝ ਵਿਅਰਥ ਹੋ ਜਾਵੇਗਾ! ਕਹਿਣ ਦਾ ਭਾਵ ਇਹ ਹੈ, ਸਿਰਫ ਤੇਰੇ ਅੰਦਰ ਦਾ ਬਦਲਾਅ ਇਸ ਗੱਲ ਨੂੰ ਨਿਰਧਾਰਤ ਕਰ ਸਕਦਾ ਹੈ ਕਿ ਤੇਰੇ ਬਾਹਰੀ ਦੁੱਖ ਦੀ ਕੀਮਤ ਹੈ। ਜਦੋਂ ਤੇਰਾ ਅੰਦਰੂਨੀ ਸੁਭਾਅ ਬਦਲ ਗਿਆ ਹੈ ਅਤੇ ਤੂੰ ਸੱਚਾਈ ਨੂੰ ਅਮਲ ਵਿੱਚ ਲਿਆਂਦਾ ਹੈ, ਤਾਂ ਤੇਰੇ ਸਾਰੇ ਬਾਹਰੀ ਦੁੱਖ ਪਰਮੇਸ਼ੁਰ ਵੱਲੋਂ ਪ੍ਰਵਾਨ ਕੀਤੇ ਜਾਣਗੇ; ਪਰ ਜੇਕਰ ਤੇਰੇ ਅੰਦਰੂਨੀ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ, ਤਾਂ ਫਿਰ ਭਾਵੇਂ ਤੂੰ ਕਿੰਨੇ ਵੀ ਦੁੱਖ ਝੱਲ ਰਿਹਾ ਹੈਂ ਜਾਂ ਬਾਹਰੀ ਤੌਰ ਤੇ ਤੂੰ ਕਿੰਨਾ ਵੀ ਦੌੜ ਭੱਜ ਰਿਹਾ ਹੈਂ, ਤੈਨੂੰ ਪਰਮੇਸ਼ੁਰ ਦੀ ਵੱਲੋਂ ਪਰਵਾਨਗੀ ਨਹੀਂ ਦਿੱਤੀ ਜਾਵੇਗੀ-ਅਤੇ ਜਿਸ ਦੁੱਖ ਦੀ ਪੁਸ਼ਟੀ ਪਰਮੇਸ਼ੁਰ ਦੇ ਦੁਆਰਾ ਨਹੀਂ ਕੀਤੀ ਜਾਂਦੀ ਉਹ ਵਿਅਰਥ ਹੈ। ਇਸ ਤਰ੍ਹਾਂ, ਤੇਰੇ ਦੁਆਰਾ ਅਦਾ ਕੀਤੀ ਗਈ ਕੀਮਤ ਪਰਮੇਸ਼ੁਰ ਦੇ ਦੁਆਰਾ ਪ੍ਰਵਾਨ ਕੀਤੀ ਗਈ ਹੈ ਕਿ ਨਹੀਂ, ਇਹ ਇਸ ਤੋਂ ਤੈਅ ਹੁੰਦਾ ਹੈ ਕਿ ਤੇਰੇ ਵਿੱਚ ਕੋਈ ਤਬਦੀਲੀ ਆਈ ਹੈ ਕਿ ਨਹੀਂ ਅਤੇ ਤੂੰ ਸੱਚ ਨੂੰ ਅਮਲ ਵਿੱਚ ਲਿਆਉਂਦਾ ਹੈਂ ਕਿ ਨਹੀਂ ਅਤੇ ਪਰਮੇਸ਼ੁਰ ਦੀ ਇੱਛਾ, ਪਰਮੇਸ਼ੁਰ ਦਾ ਗਿਆਨ ਅਤੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰੀ ਦੀ ਸੰਤੁਸ਼ਟੀ ਪ੍ਰਾਪਤ ਕਰਨ ਲਈ ਆਪਣੇ ਇਰਾਦਿਆਂ ਅਤੇ ਧਾਰਣਾਵਾਂ ਦੇ ਖਿਲਾਫ਼ ਵਿਦਰੋਹ ਕਰਦਾ ਹੈਂ ਜਾਂ ਨਹੀਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਕਿੰਨਾ ਭੱਜ ਰਿਹਾ ਹੈਂ, ਜੇਕਰ ਤੂੰ ਕਦੀ ਵੀ ਆਪਣੇ ਮਨੋਰਥਾਂ ਦੇ ਖਿਲਾਫ਼ ਵਿਦਰੋਹ ਕਰਨਾ ਨਹੀਂ ਜਾਣਦਾ ਹੈਂ, ਪਰ ਸਿਰਫ ਬਾਹਰੀ ਕੰਮਾਂ ਅਤੇ ਗਰਮਜੋਸ਼ੀ ਨੂੰ ਭਾਲਣਾ ਚਾਹੁੰਦਾ ਹੈਂ ਅਤੇ ਆਪਣੇ ਜੀਵਨ ਤੇ ਧਿਆਨ ਨਹੀਂ ਦਿੰਦਾ ਹੈਂ ਤਾਂ ਤੇਰੀ ਮਿਹਨਤ ਵਿਅਰਥ ਹੋ ਜਾਵੇਗੀ। ਜੇਕਰ, ਇੱਕ ਨਿਸ਼ਚਤ ਵਾਤਾਵਰਣ ਵਿੱਚ, ਤੇਰੇ ਕੋਲ ਕੋਈ ਅਜਿਹੀ ਗੱਲ ਹੈ ਜੋ ਤੂੰ ਕਹਿਣਾ ਚਾਹੁੰਦਾ ਹੈਂ, ਪਰ ਆਪਣੇ ਅੰਦਰ ਤੂੰ ਮਹਿਸੂਸ ਕਰਦਾ ਹੈਂ ਕਿ ਇਹ ਕਹਿਣਾ ਸਹੀ ਨਹੀਂ ਹੈ, ਕਿ ਇਹ ਕਹਿਣ ਦੇ ਨਾਲ ਤੇਰੇ ਭੈਣ ਭਰਾਵਾਂ ਨੂੰ ਕੋਈ ਲਾਭ ਨਹੀਂ ਹੋਵੇਗਾ ਅਤੇ ਹੋ ਸਕਦਾ ਹੈ ਕਿ ਇਹ ਉਨ੍ਹਾਂ ਨੂੰ ਦੁੱਖ ਦੇਵੇ, ਫਿਰ ਤੂੰ ਉਸ ਨੂੰ ਕਹਿ ਦੇਣ ਦੀ ਬਜਾਇ ਆਪਣੇ ਅੰਦਰ ਦੁਖੀ ਹੋਣ ਨੂੰ ਤਰਜੀਹ ਦੇਹ, ਕਿਉਂਕਿ ਇਹ ਸ਼ਬਦ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ। ਇਸ ਸਮੇਂ ਤੇਰੇ ਅੰਦਰ ਇੱਕ ਲੜਾਈ ਹੋਵੇਗੀ, ਪਰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਉਸ ਨੂੰ ਤਿਆਗ ਕੇ ਤੂੰ ਦੁੱਖ ਝੱਲਣ ਦੇ ਲਈ ਤਿਆਰ ਹੋਵੇਂਗਾ। ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਲਈ ਇਸ ਦੁੱਖ ਨੂੰ ਸਹਿਣ ਦੇ ਲਈ ਤਿਆਰ ਹੋਵੇਂਗਾ ਅਤੇ ਭਾਵੇਂ ਤੈਨੂੰ ਅੰਦਰੂਨੀ ਤੌਰ ਤੇ ਦਰਦ ਹੋਵੇਗਾ, ਪਰ ਤੂੰ ਸਰੀਰ ਦੇ ਦੁਆਰਾ ਭਰਮਾਇਆ ਨਹੀਂ ਜਾਵੇਂਗਾ ਅਤੇ ਪਰਮੇਸ਼ੁਰ ਦਾ ਦਿਲ ਵੀ ਸੰਤੁਸ਼ਟ ਹੋ ਜਾਵੇਗਾ ਅਤੇ ਅੰਦਰੂਨੀ ਤੌਰ ਤੇ ਤੈਨੂੰ ਵੀ ਤਸੱਲੀ ਹੋਵੇਗੀ। ਇਹ ਸੱਚਮੁੱਚ ਇੱਕ ਮੁੱਲ ਤਾਰਨਾ ਹੈ ਅਤੇ ਇਹ ਉਹ ਮੁੱਲ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ। ਜੇਕਰ ਤੂੰ ਇਸ ਤਰੀਕੇ ਨਾਲ ਵਿਹਾਰ ਕਰਦਾ ਹੈਂ, ਤਾਂ ਪਰਮੇਸ਼ੁਰ ਤੈਨੂੰ ਜ਼ਰੂਰ ਬਰਕਤ ਦੇਵੇਗਾ; ਜੇਕਰ ਤੂੰ ਇਸ ਨੂੰ ਹਾਸਲ ਨਹੀਂ ਕਰ ਸਕਦਾ, ਤਾਂ ਤੂੰ ਭਾਵੇਂ ਕਿੰਨਾ ਵੀ ਸਮਝੇਂ, ਭਾਵੇਂ ਤੂੰ ਕਿੰਨਾ ਵੀ ਵਧੀਆ ਬੋਲ ਸਕਦਾ ਹੋਵੇਂ, ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ! ਜੇਕਰ, ਪਰਮੇਸ਼ੁਰ ਦੇ ਪ੍ਰੇਮ ਦੇ ਮਾਰਗ ਵਿੱਚ, ਤੂੰ ਪਰਮੇਸ਼ੁਰ ਦੇ ਪੱਖ ਵਿੱਚ ਖੜ੍ਹਾ ਹੋ ਸਕਦਾ ਹੈਂ ਜਦੋਂ ਉਹ ਸ਼ਤਾਨ ਦੇ ਨਾਲ ਯੁੱਧ ਕਰਦਾ ਹੈ ਅਤੇ ਤੂੰ ਸ਼ਤਾਨ ਵੱਲ ਵਾਪਸ ਨਹੀਂ ਮੁੜਦਾ, ਤਾਂ ਤੂੰ ਪਰਮੇਸ਼ੁਰ ਦੇ ਪਿਆਰ ਨੂੰ ਹਾਸਲ ਕਰ ਲਵੇਂਗਾ ਅਤੇ ਤੂੰ ਪਰਮੇਸ਼ੁਰ ਦੀ ਗਵਾਹੀ ’ਤੇ ਦ੍ਰਿੜਤਾ ਨਾਲ ਖੜ੍ਹਾ ਹੋਵੇਂਗਾ।

ਪਰਮੇਸ਼ੁਰ ਵੱਲੋਂ ਲੋਕਾਂ ਦੇ ਵਿਚਕਾਰ ਕੀਤੇ ਜਾਣ ਵਾਲੇ ਕੰਮ ਦਾ ਹਰ ਪੜਾਅ ਬਾਹਰੀ ਤੌਰ ਤੇ ਲੋਕਾਂ ਵਿਚਕਾਰ ਹੋਣ ਵਾਲੀ ਇੱਕ ਗੱਲਬਾਤ ਜਾਪਦਾ ਹੈ, ਜਿਵੇਂ ਕਿ ਇਹ ਮਨੁੱਖੀ ਪ੍ਰਬੰਧਾਂ ਅਤੇ ਮਨੁੱਖੀ ਦਖਲਅੰਦਾਜ਼ੀ ਵਿੱਚੋਂ ਉਤਪੰਨ ਹੋਇਆ ਹੋਵੇ। ਪਰ ਪਰਦੇ ਦੇ ਪਿੱਛੇ, ਕੰਮ ਦਾ ਹਰ ਪੜਾਅ ਅਤੇ ਜੋ ਕੁਝ ਵੀ ਹੁੰਦਾ ਹੈ, ਉੁਹ ਪਰਮੇਸ਼ੁਰ ਦੇ ਸਾਹਮਣੇ ਸ਼ਤਾਨ ਦੇ ਦੁਆਰਾ ਬਣਾਇਆ ਗਿਆ ਇੱਕ ਦਾਅ ਹੁੰਦਾ ਹੈ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਪ੍ਰਤੀ ਆਪਣੀ ਗਵਾਹੀ ਵਿੱਚ ਦ੍ਰਿੜ੍ਹ ਰਹਿਣ ਦੀ ਮੰਗ ਕਰਦਾ ਹੈ। ਉਦਾਹਰਣ ਦੇ ਲਈ, ਜਦੋਂ ਅੱਯੂਬ ਨੂੰ ਪਰਖਿਆ ਗਿਆ ਸੀ: ਪਰਦੇ ਦੇ ਪਿੱਛੇ, ਸ਼ਤਾਨ ਪਰਮੇਸ਼ੁਰ ਦੇ ਨਾਲ ਇੱਕ ਸ਼ਰਤ ਲਾ ਰਿਹਾ ਸੀ ਅਤੇ ਅੱਯੂਬ ਦੇ ਨਾਲ ਜੋ ਵਾਪਰਿਆ ਉਹ ਮਨੁੱਖਾਂ ਦੇ ਕੰਮ ਅਤੇ ਮਨੁੱਖਾਂ ਦੀ ਦਖਲਅੰਦਾਜ਼ੀ ਸੀ। ਜੋ ਕੰਮ ਪਰਮੇਸ਼ੁਰ ਤੁਹਾਡੇ ਅੰਦਰ ਕਰਦਾ ਹੈ ਉਸ ਦੇ ਹਰ ਕਦਮ ’ਤੇ ਸ਼ਤਾਨ ਦਾ ਦਾਅ ਹੁੰਦਾ ਹੈ-ਇਸ ਸਭ ਦੇ ਪਿੱਛੇ ਇੱਕ ਲੜਾਈ ਹੁੰਦੀ ਹੈ। ਉਦਾਹਰਣ ਦੇ ਲਈ, ਜੇਕਰ ਤੂੰ ਆਪਣੇ ਭਰਾਵਾਂ ਅਤੇ ਭੈਣਾਂ ਦੇ ਪ੍ਰਤੀ ਪੱਖਪਾਤ ਕਰ ਰਿਹਾ ਹੈਂ, ਤੇਰੇ ਕੋਲ ਸ਼ਬਦ ਹਨ ਜੋ ਤੂੰ ਕਹਿਣਾ ਚਾਹੁੰਦਾ ਹੈਂ-ਉਹ ਸ਼ਬਦ ਜਿਨ੍ਹਾਂ ਨਾਲ ਤੈਨੂੰ ਜਾਪਦਾ ਹੈ ਕਿ ਪਰਮੇਸ਼ੁਰ ਨਾਰਾਜ਼ ਹੋ ਜਾਵੇਗਾ-ਪਰ ਜੇਕਰ ਤੂੰ ਉਨ੍ਹਾਂ ਨੂੰ ਨਾ ਕਹੇਂ, ਤਾਂ ਤੈਨੂੰ ਅੰਦਰੂਨੀ ਤੌਰ ਤੇ ਅਸਹਿਜਤਾ ਮਹਿਸੂਸ ਹੋਵੇਗੀ ਅਤੇ ਇਸ ਸਮੇਂ ਤੇਰੇ ਅੰਦਰ ਇੱਕ ਅੰਦਰੂਨੀ ਲੜਾਈ ਛਿੜ ਜਾਵੇਗੀ: “ਕੀ ਮੈਂ ਕਹਾਂ ਜਾਂ ਨਾ?” ਇਹ ਇੱਕ ਲੜਾਈ ਹੈ। ਇਸ ਤਰ੍ਹਾਂ, ਤੇਰੇ ਦੁਆਰਾ ਸਾਹਮਣਾ ਕੀਤੀ ਜਾਣ ਵਾਲੀ ਹਰ ਚੀਜ਼ ਵਿੱਚ ਇੱਕ ਲੜਾਈ ਹੁੰਦੀ ਹੈ ਅਤੇ ਜਦੋਂ ਤੇਰੇ ਅੰਦਰ ਇੱਕ ਲੜਾਈ ਹੁੰਦੀ ਹੈ, ਜਿਸ ਦੀ ਵਜ੍ਹਾ ਤੇਰਾ ਅਸਲੀ ਸਹਿਯੋਗ ਅਤੇ ਦੁੱਖ ਹੈ, ਤਾਂ ਪਰਮੇਸ਼ੁਰ ਤੇਰੇ ਅੰਦਰ ਕੰਮ ਕਰਦਾ ਹੈ। ਆਖ਼ਰਕਾਰ, ਤੂੰ ਮਾਮਲੇ ਨੂੰ ਇੱਕ ਪਾਸੇ ਰੱਖਣ ਦੇ ਲਾਇਕ ਹੋ ਜਾਂਦਾ ਹੈਂ ਅਤੇ ਗੁੱਸਾ ਸੁਭਾਵਕ ਤੌਰ ’ਤੇ ਖਤਮ ਹੋ ਜਾਂਦਾ ਹੈ। ਇਹ ਪਰਮੇਸ਼ੁਰ ਦੇ ਨਾਲ ਤੇਰੇ ਸਹਿਯੋਗ ਦਾ ਪ੍ਰਭਾਵ ਹੈ। ਲੋਕ ਜੋ ਕੁਝ ਵੀ ਕਰਦੇ ਹਨ ਉਨ੍ਹਾਂ ਕੋਸ਼ਿਸ਼ਾਂ ਦੇ ਲਈ ਉਨ੍ਹਾਂ ਨੂੰ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਬਿਨ੍ਹਾਂ ਅਸਲੀ ਦੁੱਖ ਸਹਿਣ ਦੇ ਉਹ ਕਦੀ ਵੀ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ; ਉਹ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਲਈ ਉਸ ਦੇ ਨੇੜੇ ਵੀ ਨਹੀਂ ਆ ਸਕਦੇ ਹਨ, ਉਹ ਸਿਰਫ ਖਾਲੀ ਨਾਅਰੇ ਲਗਾ ਰਹੇ ਹਨ! ਕੀ ਇਹ ਖਾਲੀ ਨਾਅਰੇ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਸਕਦੇ ਹਨ? ਜਦੋਂ ਆਤਮਕ ਖੇਤਰ ਵਿੱਚ ਪਰਮੇਸ਼ੁਰ ਅਤੇ ਸ਼ਤਾਨ ਯੁੱਧ ਕਰਦੇ ਹਨ, ਤਾਂ ਤੂੰ ਪਰਮੇਸ਼ੁਰ ਨੂੰ ਕਿਵੇਂ ਸੰਤੁਸ਼ਟ ਕਰ ਸਕਦਾ ਹੈਂ ਅਤੇ ਤੈਨੂੰ ਆਪਣੀ ਗਵਾਹੀ ਵਿੱਚ ਕਿਵੇਂ ਦ੍ਰਿੜ੍ਹ ਰਹਿਣਾ ਚਾਹੀਦਾ ਹੈ? ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਤੇਰੇ ਨਾਲ ਹੋਣ ਵਾਲੀ ਹਰ ਇੱਕ ਚੀਜ਼ ਇੱਕ ਮਹਾਨ ਪਰੀਖਿਆ ਹੈ ਅਤੇ ਇਹ ਉਹ ਸਮਾਂ ਹੈ ਜਦੋਂ ਪਰਮੇਸ਼ੁਰ ਚਾਹੁੰਦਾ ਹੈ ਕਿ ਤੂੰ ਉਸ ਦੀ ਗਵਾਹੀ ਦੇਵੇਂ। ਭਾਵੇਂ ਇਹ ਚੀਜ਼ਾਂ ਬਾਹਰੋਂ ਮਹੱਤਵਪੂਰਣ ਨਹੀਂ ਜਾਪਦੀਆਂ, ਪਰ ਜਦੋਂ ਇਹ ਵਾਪਰਦੀਆਂ ਹਨ ਤਾਂ ਇਹ ਦਰਸਾਉਂਦੀਆਂ ਹਨ ਕਿ ਤੂੰ ਪਰਮੇਸ਼ੁਰ ਨੂੰ ਪਿਆਰ ਕਰਦਾ ਹੈਂ ਕਿ ਨਹੀਂ। ਜੇਕਰ ਤੂੰ ਅਜਿਹਾ ਕਰਦਾ ਹੈ, ਤਾਂ ਤੂੰ ਉਸ ਦੇ ਪ੍ਰਤੀ ਆਪਣੀ ਗਵਾਹੀ ਵਿੱਚ ਮਜ਼ਬੂਤੀ ਦੇ ਨਾਲ ਖੜ੍ਹਾ ਰਹਿ ਸਕੇਂਗਾ, ਅਤੇ ਜੇਕਰ ਤੂੰ ਉਸ ਦੇ ਪਿਆਰ ਨੂੰ ਅਮਲ ਵਿੱਚ ਨਹੀਂ ਲਿਆਂਦਾ, ਤਾਂ ਇਹ ਦਰਸਾਉਂਦਾ ਹੈ, ਕਿ ਤੂੰ ਇੱਕ ਅਜਿਹਾ ਮਨੁੱਖ ਨਹੀਂ ਹੈ ਜੋ ਸੱਚਾਈ ਨੂੰ ਅਮਲ ਵਿੱਚ ਲਿਆਉਂਦਾ ਹੈਂ, ਕਿ ਤੂੰ ਸੱਚਾਈ, ਜੀਵਨ ਤੋਂ ਬਿਨਾਂ ਹੈਂ, ਕਿ ਤੂੰ ਤੂੜੀ ਹੈਂ! ਲੋਕਾਂ ਦੇ ਨਾਲ ਜੋ ਕੁਝ ਵੀ ਹੁੰਦਾ ਹੈ ਉਹ ਉਸ ਸਮੇਂ ਹੁੰਦਾ ਹੈ ਜਦੋਂ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਉਸ ਦੇ ਪ੍ਰਤੀ ਆਪਣੀ ਗਵਾਹੀ ਵਿੱਚ ਦ੍ਰਿੜ੍ਹ ਹੋ ਜਾਣ। ਹਾਲਾਂਕਿ ਇਸ ਸਮੇਂ ਤੇਰੇ ਨਾਲ ਕੁਝ ਵੀ ਵੱਡਾ ਨਹੀਂ ਹੋ ਰਿਹਾ ਹੈ ਅਤੇ ਤੂੰ ਵੱਡੀ ਗਵਾਹੀ ਨਹੀਂ ਦੇ ਰਿਹਾ ਹੈਂ, ਤੇਰੇ ਰੋਜ਼ਾਨਾ ਦੇ ਜੀਵਨ ਦਾ ਹਰੇਕ ਵੇਰਵਾ ਪਰਮੇਸ਼ੁਰ ਦੀ ਗਵਾਹੀ ਦਾ ਇੱਕ ਵਿਸ਼ਾ ਹੈ। ਜੇਕਰ ਤੂੰ ਆਪਣੇ ਭੈਣਾਂ ਅਤੇ ਭਰਾਵਾਂ, ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਆਪਣੇ ਆਲੇ-ਦੁਆਲੇ ਦੇ ਹਰ ਕਿਸੇ ਵਿਅਕਤੀ ਦੀ ਪ੍ਰਸ਼ੰਸਾ ਨੂੰ ਜਿੱਤ ਸਕਦਾ ਹੈਂ; ਜੇਕਰ, ਇੱਕ ਦਿਨ, ਗੈਰ ਵਿਸ਼ਵਾਸੀ ਲੋਕ ਆਉਂਦੇ ਅਤੇ ਉਸ ਸਭ ਦੀ ਪ੍ਰਸ਼ੰਸਾ ਕਰਦੇ ਹਨ ਜੋ ਤੂੰ ਕਰਦਾ ਹੈਂ ਅਤੇ ਵੇਖਦੇ ਹਨ ਕਿ ਉਹ ਸਭ ਜੋ ਪਰਮੇਸ਼ੁਰ ਕਰਦਾ ਹੈ, ਉਹ ਅਦਭੁਤ ਹੈ, ਤਾਂ ਤੇਰੇ ਕੋਲ ਗਵਾਹੀ ਹੋਵੇਗੀ। ਹਾਲਾਂਕਿ ਤੇਰੇ ਕੋਲ ਕੋਈ ਸੋਝੀ ਨਹੀਂ ਹੈ ਅਤੇ ਤੇਰੀ ਯੋਗਤਾ ਬਹੁਤ ਘੱਟ ਹੈ, ਪਰ ਤੂੰ ਪਰਮੇਸ਼ੁਰ ਵੱਲੋਂ ਤੈਨੂੰ ਸੰਪੂਰਣ ਕਰਨ ਦੇ ਰਾਹੀਂ, ਪਰਮੇਸ਼ੁਰ ਨੂੰ ਸੰਤੁਸ਼ਟ ਕਰ ਪਾਉਂਦਾ ਹੈਂ ਅਤੇ ਉਸ ਦੀ ਇੱਛਾ ਦੇ ਪ੍ਰਤੀ ਸਚੇਤ ਰਹਿੰਦਾ ਹੋਇਆ ਦੂਜਿਆਂ ਨੂੰ ਇਹ ਵਿਖਾਉਂਦਾ ਹੈਂ ਕਿ ਉਸ ਨੇ ਸਭ ਤੋਂ ਘੱਟ ਯੋਗਤਾ ਦੇ ਲੋਕਾਂ ਵਿੱਚ ਵੀ ਕਿੰਨਾ ਮਹਾਨ ਕੰਮ ਕੀਤਾ ਹੈ। ਜਦੋਂ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਅਤੇ ਸ਼ਤਾਨ ਦੇ ਸਾਹਮਣੇ ਜੇਤੂ ਬਣ ਜਾਂਦੇ ਹਨ, ਪਰਮੇਸ਼ੁਰ ਦੇ ਪ੍ਰਤੀ ਬਹੁਤ ਹੱਦ ਤਕ ਵਫ਼ਾਦਾਰ ਬਣ ਜਾਂਦੇ ਹਨ, ਤਾਂ ਲੋਕਾਂ ਦੇ ਇਸ ਸਮੂਹ ਦੀ ਤੁਲਨਾ ਵਿੱਚ ਕਿਸੇ ਕੋਲ ਵਧੇਰੇ ਹਿੰਮਤ ਨਹੀਂ ਹੁੰਦੀ ਅਤੇ ਇਹ ਸਭ ਤੋਂ ਵੱਡੀ ਗਵਾਹੀ ਹੈ। ਭਾਵੇਂ ਤੂੰ ਮਹਾਨ ਕੰਮ ਕਰਨ ਵਿੱਚ ਅਸਮਰੱਥ ਹੈਂ, ਤਾਂ ਵੀ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਸਕਦਾ ਹੈਂ। ਦੂਜੇ ਲੋਕ ਆਪਣੀਆਂ ਧਾਰਣਾਵਾਂ ਨੂੰ ਇੱਕ ਪਾਸੇ ਨਹੀਂ ਰੱਖ ਸਕਦੇ, ਪਰ ਤੂੰ ਰੱਖ ਸਕਦਾ ਹੈਂ; ਲੋਕ ਆਪਣੇ ਅਸਲੀ ਤਜ਼ਰਬਿਆਂ ਦੇ ਦੌਰਾਨ ਗਵਾਹੀ ਨਹੀਂ ਦੇ ਸਕਦੇ, ਪਰ ਤੂੰ ਆਪਣੇ ਪਰਮੇਸ਼ੁਰ ਦੇ ਪਿਆਰ ਦਾ ਮੁੱਲ ਮੋੜਣ ਦੇ ਲਈ ਆਪਣੇ ਅਸਲੀ ਰੁਤਬੇ ਅਤੇ ਕੰਮਾਂ ਦੀ ਵਰਤੋਂ ਕਰ ਸਕਦਾ ਹੈਂ ਅਤੇ ਉਸ ਦੀ ਗਵਾਹੀ ਦੇ ਸਕਦਾ ਹੈਂ। ਸਿਰਫ ਇਸ ਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਗਿਣਿਆ ਜਾ ਸਕਦਾ ਹੈ। ਜੇਕਰ ਤੂੰ ਅਜਿਹਾ ਨਹੀਂ ਕਰ ਸਕਦਾ, ਤਾਂ ਤੂੰ ਆਪਣੇ ਪਰਿਵਾਰਕ ਮੈਂਬਰਾਂ, ਆਪਣੇ ਭੈਣ ਭਰਾਵਾਂ ਅਤੇ ਦੁਨੀਆਂ ਦੇ ਲੋਕਾਂ ਦੇ ਸਾਹਮਣੇ ਗਵਾਹੀ ਨਹੀਂ ਦਿੰਦਾ ਹੈਂ। ਜੇਕਰ ਤੂੰ ਸ਼ਤਾਨ ਦੇ ਸਾਹਮਣੇ ਗਵਾਹੀ ਨਹੀਂ ਦੇ ਸਕਦਾ, ਤਾਂ ਸ਼ਤਾਨ ਤੇਰੇ ’ਤੇ ਹੱਸੇਗਾ, ਉਹ ਤੇਰਾ ਮਖੌਲ ਉਡਾਵੇਗਾ ਅਤੇ ਅਕਸਰ ਤੈਨੂੰ ਬੇਵਕੂਫ਼ ਬਣਾ ਦੇਵੇਗਾ ਅਤੇ ਤੈਨੂੰ ਖੇਡ ਦੀ ਵਸਤ ਜਾਣੇਗਾ। ਭਵਿੱਖ ਵਿੱਚ, ਤੇਰੇ ਉੱਤੇ ਵੱਡੀਆਂ ਅਜ਼ਮਾਇਸ਼ਾਂ ਆ ਸਕਦੀਆਂ ਹਨ-ਪਰ ਅੱਜ, ਜੇਕਰ ਤੂੰ ਸੱਚੇ ਦਿਲ ਤੋਂ ਪਰਮੇਸ਼ੁਰ ਦੇ ਨਾਲ ਪਿਆਰ ਕਰਦਾ ਹੈਂ ਅਤੇ ਜੇ, ਅੱਗੇ ਭਾਵੇਂ ਕਿੰਨੀ ਵੀ ਵੱਡੀ ਅਜ਼ਮਾਇਸ਼ ਹੋਵੇ, ਭਾਵੇਂ ਤੇਰੇ ਨਾਲ ਕੁਝ ਵੀ ਹੋਵੇ, ਤੂੰ ਆਪਣੀ ਗਵਾਹੀ ਵਿੱਚ ਮਜ਼ਬੂਤੀ ਨਾਲ ਬਣਿਆ ਰਹਿ ਸਕੇਂ, ਫਿਰ ਤੇਰੇ ਦਿਲ ਨੂੰ ਸ਼ਾਂਤੀ ਮਿਲੇਗੀ ਅਤੇ ਭਵਿੱਖ ਵਿੱਚ ਭਾਵੇਂ ਕਿੰਨੀਆਂ ਵੱਡੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪਵੇ ਤੂੰ ਬੇਫਿਕਰ ਰਹੇਂਗਾ। ਤੂੰ ਇਹ ਨਹੀਂ ਵੇਖ ਸਕਦਾ ਕਿ ਭਵਿੱਖ ਵਿੱਚ ਕੀ ਹੋਵੇਗਾ; ਤੂੰ ਸਿਰਫ ਅੱਜ ਦੇ ਹਾਲਾਤਾਂ ਵਿੱਚ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਸਕਦਾ ਹੈਂ। ਤੂੰ ਕੋਈ ਵੀ ਮਹਾਨ ਕੰਮ ਕਰਨ ਦੇ ਯੋਗ ਨਹੀਂ ਹੈਂ ਅਤੇ ਤੈਨੂੰ ਉਸ ਦੇ ਵਚਨਾਂ ਦਾ ਅਨੁਭਵ ਕਰਕੇ ਪਰਮੇਸ਼ੁਰ ਨੂੰ ਖੁਸ਼ ਕਰਨ ’ਤੇ ਧਿਆਨ ਲਗਾਉਣਾ ਚਾਹੀਦਾ ਹੈ ਅਤੇ ਇੱਕ ਮਜ਼ਬੂਤ ਅਤੇ ਸ਼ਾਨਦਾਰ ਗਵਾਹੀ ਨੂੰ ਕਾਇਮ ਕਰਨਾ ਚਾਹੀਦਾ ਹੈ ਜੋ ਸ਼ਤਾਨ ਨੂੰ ਸ਼ਰਮਿੰਦਾ ਕਰ ਸਕੇ। ਹਾਲਾਂਕਿ ਤੇਰਾ ਸਰੀਰ ਅਸੰਤੁਸ਼ਟ ਰਹੇਗਾ ਅਤੇ ਦੁਖੀ ਹੋਇਆ ਹੋਵੇਗਾ, ਪਰ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਅਤੇ ਸ਼ਤਾਨ ਨੂੰ ਸ਼ਰਮਿੰਦਾ ਕਰੇਂਗਾ। ਜੇਕਰ ਤੂੰ ਹਮੇਸ਼ਾ ਇਸੇ ਤਰੀਕੇ ਨਾਲ ਅਮਲ ਕਰੇਂ, ਤਾਂ ਪਰਮੇਸ਼ੁਰ ਤੇਰੇ ਅੱਗੇ ਇੱਕ ਰਸਤੇ ਨੂੰ ਖੋਲ੍ਹ ਦੇਵੇਗਾ। ਜਦੋਂ, ਇੱਕ ਦਿਨ, ਕੋਈ ਵੱਡੀ ਅਜ਼ਮਾਇਸ਼ ਆਉਂਦੀ ਹੈ, ਤਾਂ ਦੂਜੇ ਲੋਕ ਡਿੱਗ ਪੈਣਗੇ, ਪਰ ਫਿਰ ਵੀ ਤੂੰ ਦ੍ਰਿੜ੍ਹ ਬਣਿਆ ਰਹਿਣ ਦੇ ਯੋਗ ਹੋਵੇਂਗਾ: ਤੂੰ ਜੋ ਕੀਮਤ ਅਦਾ ਕੀਤੀ ਹੈ ਉਸ ਦੇ ਕਾਰਨ ਪਰਮੇਸ਼ੁਰ ਤੇਰੀ ਰਾਖੀ ਕਰੇਗਾ, ਤਾਂ ਕਿ ਤੂੰ ਦ੍ਰਿੜ੍ਹ ਖੜ੍ਹਾ ਰਹਿ ਸਕੇਂ ਅਤੇ ਨਾ ਡਿੱਗੇਂ। ਜੇਕਰ, ਆਮ ਤੌਰ ਤੇ, ਤੂੰ ਸੱਚਾਈ ਨੂੰ ਵਿਹਾਰ ਵਿੱਚ ਲਿਆਉਣ ਦੇ ਯੋਗ ਹੈਂ ਅਤੇ ਪਰਮੇਸ਼ੁਰ ਨੂੰ ਇੱਕ ਅਜਿਹੇ ਦਿਲ ਦੇ ਨਾਲ ਸੰਤੁਸ਼ਟ ਕਰਦਾ ਹੈਂ ਜੋ ਸੱਚਮੁੱਚ ਉਸ ਨੂੰ ਪਿਆਰ ਕਰਦਾ ਹੈ, ਤਾਂ ਪਰਮੇਸ਼ੁਰ ਭਵਿੱਖ ਵਿੱਚ ਆਉਣ ਵਾਲੀਆਂ ਸਾਰੀਆਂ ਅਜ਼ਮਾਇਸ਼ਾਂ ਦੇ ਦੌਰਾਨ ਜ਼ਰੂਰ ਤੇਰੀ ਰਾਖੀ ਕਰੇਗਾ। ਭਾਵੇਂ ਤੂੰ ਮੂਰਖ ਅਤੇ ਬਹੁਤ ਛੋਟਾ ਅਤੇ ਘੱਟ ਯੋਗਤਾ ਵਾਲਾ ਹੈਂ, ਪਰ ਪਰਮੇਸ਼ੁਰ ਤੇਰੇ ਨਾਲ ਭੇਦ ਭਾਵ ਨਹੀਂ ਕਰੇਗਾ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੇਰੇ ਇਰਾਦੇ ਸਹੀ ਹਨ। ਅੱਜ, ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਹੈਂ, ਜਿਸ ਵਿੱਚ ਤੂੰ ਛੋਟੇ ਤੋਂ ਛੋਟੇ ਵੇਰਵੇ ਦਾ ਵੀ ਧਿਆਨ ਰੱਖਦਾ ਹੈਂ, ਤੂੰ ਹਰ ਚੀਜ਼ ਵਿੱਚ ਪਰਮੇਸ਼ੁਰ ਨੂੰ ਸੰਤੁਸ਼ਟ ਕਰਦਾ ਹੈਂ, ਤੇਰੇ ਅੰਦਰ ਇੱਕ ਅਜਿਹਾ ਦਿਲ ਹੈ ਜੋ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ, ਤੂੰ ਆਪਣਾ ਸੱਚਾ ਦਿਲ ਪਰਮੇਸ਼ੁਰ ਨੂੰ ਦਿੱਤਾ ਹੈ ਅਤੇ ਭਾਵੇਂ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੂੰ ਨਹੀਂ ਸਮਝਦਾ ਹੈਂ, ਤਾਂ ਵੀ ਤੂੰ ਪਰਮੇਸ਼ੁਰ ਦੇ ਸਾਹਮਣੇ ਆ ਕੇ ਆਪਣੇ ਇਰਾਦਿਆਂ ਨੂੰ ਸੁਧਾਰ ਸਕਦਾ ਹੈਂ ਅਤੇ ਪਰਮੇਸ਼ੁਰ ਦੀ ਇੱਛਾ ਦੀ ਖੋਜ ਕਰ ਸਕਦਾ ਹੈਂ, ਅਤੇ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਲਈ ਹਰ ਲੋੜੀਂਦੀ ਚੀਜ਼ ਨੂੰ ਕਰੇਂਗਾ। ਸ਼ਾਇਦ ਤੇਰੇ ਭੈਣਾਂ ਅਤੇ ਭਰਾ ਤੈਨੂੰ ਤਿਆਗ ਦੇਣਗੇ, ਪਰ ਤੇਰਾ ਦਿਲ ਪਰਮੇਸ਼ੁਰ ਨੂੰ ਸੰਤੁਸ਼ਟ ਕਰੇਗਾ ਅਤੇ ਤੂੰ ਸਰੀਰ ਦੀਆਂ ਖੁਸ਼ੀਆਂ ਦਾ ਲਾਲਚ ਨਹੀਂ ਕਰੇਂਗਾ। ਜੇਕਰ ਤੂੰ ਹਮੇਸ਼ਾ ਇਸ ਤਰੀਕੇ ਨਾਲ ਅਭਿਆਸ ਕਰੇਂਗਾ, ਤਾਂ ਜਦੋਂ ਤੇਰੇ ’ਤੇ ਵੱਡੀਆਂ ਅਜ਼ਮਾਇਸ਼ਾਂ ਆਉਣਗੀਆਂ ਤਾਂ ਤੈਨੂੰ ਸੰਭਾਲਿਆ ਜਾਵੇਗਾ।

ਲੋਕਾਂ ਵਿੱਚ ਕਿਹੜੀ ਅੰਦਰੂਨੀ ਸਥਿਤੀ ਪਰਤਾਵਿਆਂ ਦਾ ਨਿਸ਼ਾਨਾ ਹੈ? ਇਹ ਲੋਕਾਂ ਵਿਚ ਪਾਏ ਜਾਣ ਵਾਲੇ ਬਗਾਵਤੀ ਸੁਭਾਅ ’ਤੇ ਨਿਸ਼ਾਨਾ ਸਾਧਦੇ ਹਨ ਜੋ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਵਿੱਚ ਅਯੋਗ ਹੈ। ਲੋਕਾਂ ਦੇ ਅੰਦਰ ਬਹੁਤ ਕੁਝ ਹੁੰਦਾ ਹੈ ਜੋ ਅਸ਼ੁੱਧ ਹੁੰਦਾ ਹੈ ਅਤੇ ਉਸ ਵਿੱਚੋਂ ਜ਼ਿਆਦਾ ਭਾਗ ਪਖੰਡ ਹੈ ਅਤੇ ਇਸ ਲਈ ਲੋਕਾਂ ਨੂੰ ਸ਼ੁੱਧ ਕਰਨ ਦੇ ਲਈ ਪਰਮੇਸ਼ੁਰ ਲੋਕਾਂ ਨੂੰ ਪਰਤਾਵਿਆਂ ਵਿੱਚ ਪਾਉਂਦਾ ਹੈ। ਪਰ ਜੇਕਰ, ਅੱਜ, ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਹੈਂ, ਤਾਂ ਭਵਿੱਖ ਦੇ ਪਰਤਾਵੇ ਤੇਰੇ ਲਈ ਸਿੱਧਤਾ ਹੋਣਗੇ। ਜੇਕਰ, ਅੱਜ, ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਨਹੀਂ ਹੈਂ, ਤਾਂ ਭਵਿੱਖ ਦੇ ਪਰਤਾਵੇ ਤੈਨੂੰ ਪ੍ਰ੍ਲੋਭਿਤ ਕਰਨਗੇ ਅਤੇ ਤੂੰ ਨਾ ਚਾਹੁੰਦਾ ਹੋਇਆ ਵੀ ਹੇਠਾਂ ਡਿੱਗ ਪਵੇਂਗਾ ਅਤੇ ਉਸ ਸਮੇਂ ਤੂੰ ਆਪਣੇ ਆਪ ਦੀ ਮਦਦ ਨਹੀਂ ਕਰ ਸਕੇਂਗਾ, ਕਿਉਂਕਿ ਤੂੰ ਪਰਮੇਸ਼ੁਰ ਦੇ ਕੰਮ ਨੂੰ ਜਾਰੀ ਨਹੀਂ ਰੱਖ ਸਕੇਂਗਾ ਅਤੇ ਅਸਲੀ ਕੱਦ ਨੂੰ ਪ੍ਰਾਪਤ ਨਹੀਂ ਕਰ ਸਕੇਂਗਾ। ਅਤੇ ਇਸ ਲਈ, ਜੇਕਰ ਤੂੰ ਭਵਿੱਖ ਵਿੱਚ ਦ੍ਰਿੜ੍ਹ ਹੋਣ ਦੇ ਯੋਗ ਹੋਣਾ ਚਾਹੁੰਦਾ ਹੈਂ, ਪਰਮੇਸ਼ੁਰ ਨੂੰ ਬਿਹਤਰ ਢੰਗ ਦੇ ਨਾਲ ਸੰਤੁਸ਼ਟ ਕਰਨਾ ਚਾਹੁੰਦਾ ਹੈਂ ਅਤੇ ਅੰਤ ਤੱਕ ਉਸ ਦੇ ਪਿੱਛੇ ਚੱਲਣਾ ਚਾਹੁੰਦਾ ਹੈਂ, ਤਾਂ ਤੈਨੂੰ ਅੱਜ ਤੋਂ ਹੀ ਇੱਕ ਮਜ਼ਬੂਤ ਨੀਂਹ ਤਿਆਰ ਕਰਨੀ ਚਾਹੀਦੀ ਹੈ। ਤੈਨੂੰ ਹਰ ਗੱਲ ਵਿੱਚ ਸੱਚਾਈ ਨੂੰ ਲਾਗੂ ਕਰਨ ਅਤੇ ਉਸ ਦੀ ਇੱਛਾ ਦੇ ਪ੍ਰਤੀ ਸੁਚੇਤ ਰਹਿ ਕੇ ਪਰਮੇਸ਼ੁਰ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ। ਜੇਕਰ ਤੂੰ ਹਮੇਸ਼ਾ ਇਸ ਤਰੀਕੇ ਦੇ ਨਾਲ ਵਿਹਾਰ ਕਰੇਂਗਾ, ਤਾਂ ਤੇਰੇ ਅੰਦਰ ਇੱਕ ਨੀਂਹ ਹੋਵੇਗੀ ਅਤੇ ਪਰਮੇਸ਼ੁਰ ਤੈਨੂੰ ਇੱਕ ਅਜਿਹੇ ਦਿਲ ਦੇ ਨਾਲ ਪ੍ਰੇਰਣਾ ਦੇਵੇਗਾ ਜੋ ਉਸ ਨੂੰ ਪਿਆਰ ਕਰਦਾ ਹੈ ਅਤੇ ਉਹ ਤੈਨੂੰ ਵਿਸ਼ਵਾਸ ਬਖਸ਼ੇਗਾ। ਇੱਕ ਦਿਨ, ਜਦੋਂ ਸੱਚਮੁੱਚ ਤੇਰੇ ’ਤੇ ਕੋਈ ਪਰਤਾਵਾ ਆਉਂਦਾ ਹੈ, ਤਾਂ ਤੈਨੂੰ ਕਾਫੀ ਦਰਦ ਹੋ ਸਕਦੀ ਹੈ ਅਤੇ ਤੂੰ ਇੱਕ ਖਾਸ ਬਿੰਦੂ ਤੱਕ ਦੁਖੀ ਮਹਿਸੂਸ ਕਰ ਸਕਦਾ ਹੈਂ ਅਤੇ ਦੁੱਖ ਨਾਲ ਪੀਸਿਆ ਜਾ ਸਕਦਾ ਹੈਂ, ਜਿਵੇਂ ਕਿ ਤੂੰ ਮਰ ਹੀ ਗਿਆ ਹੋਵੇਂ-ਪਰ ਪਰਮੇਸ਼ੁਰ ਦੇ ਪ੍ਰਤੀ ਤੇਰਾ ਪਿਆਰ ਨਹੀਂ ਬਦਲੇਗਾ ਅਤੇ ਇਹ ਹੋਰ ਵੀ ਗਹਿਰਾ ਹੋ ਜਾਵੇਗਾ। ਪਰਮੇਸ਼ੁਰ ਦੀਆਂ ਬਰਕਤਾਂ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ। ਜੇਕਰ ਅੱਜ ਤੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਜੋ ਪਰਮੇਸ਼ੁਰ ਕਹਿੰਦਾ ਅਤੇ ਕਰਦਾ ਹੈ ਇੱਕ ਆਗਿਆਕਾਰੀ ਹਿਰਦੇ ਨਾਲ ਸਵੀਕਾਰ ਕਰਨ ਦੇ ਯੋਗ ਹੈਂ, ਤਾਂ ਤੂੰ ਜ਼ਰੂਰ ਪਰਮੇਸ਼ੁਰ ਦੇ ਦੁਆਰਾ ਬਰਕਤ ਪਾਵੇਂਗਾ ਅਤੇ ਇਸ ਲਈ ਤੂੰ ਪਰਮੇਸ਼ੁਰ ਦੇ ਰਾਹੀਂ ਬਰਕਤ ਪਾਉਣ ਅਤੇ ਉਸ ਦੇ ਵਾਅਦੇ ਨੂੰ ਪ੍ਰਾਪਤ ਕਰਨ ਵਾਲਾ ਮਨੁੱਖ ਹੋਵੇਂਗਾ। ਜੇਕਰ, ਅੱਜ, ਤੂੰ ਅਮਲ ਨਹੀਂ ਕਰਦਾ ਹੈਂ, ਤਾਂ ਇੱਕ ਦਿਨ ਜਦੋਂ ਪਰਤਾਵੇ ਤੇਰੇ ਉੱਤੇ ਆਉਣਗੇ, ਤਾਂ ਤੂੰ ਵਿਸ਼ਵਾਸ ਜਾਂ ਪ੍ਰੇਮ ਭਰੇ ਦਿਲ ਤੋਂ ਰਹਿਤ ਹੋਵੇਂਗਾ ਅਤੇ ਉਸ ਸਮੇਂ ਪਰਤਾਵਾ ਪ੍ਰਲੋਭਨ ਬਣ ਜਾਵੇਗਾ; ਤੂੰ ਸ਼ਤਾਨ ਦੇ ਪ੍ਰਲੋਭਨ ਵਿੱਚ ਡੁੱਬਿਆ ਹੋਵੇਂਗਾ ਅਤੇ ਤੇਰੇ ਕੋਲ ਬਚਣ ਦਾ ਕੋਈ ਸਾਧਨ ਨਹੀਂ ਹੋਵੇਗਾ। ਅੱਜ, ਹੋ ਸਕਦਾ ਹੈ ਕਿ ਇੱਕ-ਛੋਟੇ ਜਿਹੇ ਪਰਤਾਵੇ ਦੇ ਦੌਰਾਨ ਤੂੰ ਟਿਕਿਆ ਰਹਿ ਸਕਣ ਦੇ ਯੋਗ ਹੋਵੇਂ, ਪਰ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਇੱਕ ਦਿਨ ਤੇਰੇ ’ਤੇ ਇੱਕ ਵੱਡਾ ਪਰਤਾਵਾ ਆਵੇ ਤਾਂ ਤੂੰ ਟਿਕਿਆ ਰਹਿ ਸਕੇਂ। ਕੁਝ ਲੋਕ ਕਲਪਨਾ ਕਰਦੇ ਅਤੇ ਸੋਚਦੇ ਹਨ ਕਿ ਉਹ ਪਹਿਲਾਂ ਤੋਂ ਹੀ ਸਿੱਧ ਹਨ। ਜੇਕਰ ਤੂੰ ਅਜਿਹੇ ਸਮੇਂ ਗਹਿਰਾਈ ਵਿੱਚ ਨਹੀਂ ਜਾਂਦਾ ਅਤੇ ਆਤਮ ਸੰਤੁਸ਼ਟ ਰਹਿੰਦਾ ਹੈਂ ਤਾਂ ਤੂੰ ਖ਼ਤਰੇ ਵਿੱਚ ਹੋਵੇਂਗਾ। ਅੱਜ, ਪਰਮੇਸ਼ੁਰ ਵੱਡੇ ਪਰਤਾਵਿਆਂ ਵਾਲਾ ਕੰਮ ਨਹੀਂ ਕਰਦਾ ਹੈ ਅਤੇ ਸਭ ਕੁਝ ਸਹੀ ਮਹਿਸੂਸ ਹੁੰਦਾ ਹੈ, ਪਰ ਜਦੋਂ ਪਰਮੇਸ਼ੁਰ ਤੈਨੂੰ ਪਰਖਦਾ ਹੈ, ਤਾਂ ਤੈਨੂੰ ਪਤਾ ਲੱਗੇਗਾ ਕਿ ਤੇਰੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਕਿਉਂਕਿ ਤੇਰਾ ਰੁਤਬਾ ਬਹੁਤ ਛੋਟਾ ਹੈ ਅਤੇ ਤੂੰ ਵੱਡੇ ਪਰਤਾਵਿਆਂ ਨੂੰ ਸਹਿਣ ਦੇ ਯੋਗ ਨਹੀਂ ਹੈਂ। ਜੇ ਤੂੰ ਉਸੇ ਤਰ੍ਹਾਂ ਜੜ੍ਹਤਾ ਦੀ ਸਥਿਤੀ ਵਿੱਚ ਹੀ ਰਹਿੰਦਾ ਹੈਂ ਜਿਵੇਂ ਤੂੰ ਹੈਂ ਤਾਂ ਜਦੋਂ ਪਰਤਾਵੇ ਆਉਣਗੇ, ਤਾਂ ਤੂੰ ਡਿੱਗ ਪਵੇਂਗਾ। ਤੁਹਾਨੂੰ ਹਮੇਸ਼ਾ ਵੇਖਦੇ ਰਹਿਣਾ ਚਾਹੀਦਾ ਹੈ ਕਿ ਤੁਹਾਡਾ ਰੁਤਬਾ ਕਿੰਨਾ ਛੋਟਾ ਹੈ; ਸਿਰਫ ਇਸ ਤਰੀਕੇ ਦੇ ਨਾਲ ਤੁਸੀਂ ਤਰੱਕੀ ਕਰ ਸਕੋਗੇ। ਜੇਕਰ ਤੂੰ ਕੇਵਲ ਪਰਤਾਵਿਆਂ ਦੌਰਾਨ ਹੀ ਇਹ ਵੇਖਦਾ ਹੈਂ ਕਿ ਤੇਰਾ ਰੁਤਬਾ ਬਹੁਤ ਹੀ ਛੋਟਾ ਹੈ, ਤੇਰੀ ਇੱਛਾ-ਸ਼ਕਤੀ ਬਹੁਤ ਹੀ ਕਮਜ਼ੋਰ ਹੈ, ਤੇਰੇ ਅੰਦਰ ਅਸਲੀਅਤ ਬਹੁਤ ਹੀ ਘੱਟ ਹੈ ਅਤੇ ਤੂੰ ਪਰਮੇਸ਼ੁਰ ਦੀ ਇੱਛਾ ਦੇ ਲਈ ਨਾਕਾਫ਼ੀ ਹੈਂ-ਜੇਕਰ ਇਨ੍ਹਾਂ ਚੀਜ਼ਾਂ ਦਾ ਅਹਿਸਾਸ ਤੈਨੂੰ ਉਸ ਸਮੇਂ ਹੀ ਹੁੰਦਾ ਹੈ, ਤਾਂ ਇਹ ਬਹੁਤ ਹੀ ਦੇਰ ਹੋ ਜਾਵੇਗੀ।

ਜੇਕਰ ਤੈਨੂੰ ਪਰਮੇਸ਼ੁਰ ਦੇ ਸੁਭਾਅ ਦਾ ਪਤਾ ਨਹੀਂ ਹੈ, ਤਾਂ ਪਰਤਾਵਿਆਂ ਦੇ ਦੌਰਾਨ ਤੂੰ ਜ਼ਰੂਰ ਡਿੱਗ ਪਵੇਂਗਾ, ਕਿਉਂਕਿ ਤੂੰ ਇਸ ਗੱਲ ਨੂੰ ਨਹੀਂ ਜਾਣਦਾ ਕਿ ਪਰਮੇਸ਼ੁਰ ਲੋਕਾਂ ਨੂੰ ਕਿਵੇਂ ਸਿੱਧ ਬਣਾਉਂਦਾ ਹੈ, ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਸਿੱਧ ਬਣਾਉਂਦਾ ਹੈ ਅਤੇ ਜਦੋਂ ਪਰਮੇਸ਼ੁਰ ਦੇ ਪਰਤਾਵੇ ਤੇਰੇ ’ਤੇ ਆਉਂਦੇ ਹਨ ਅਤੇ ਉਹ ਤੇਰੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ, ਤਾਂ ਤੂੰ ਮਜ਼ਬੂਤੀ ਦੇ ਨਾਲ ਖੜ੍ਹਾ ਨਹੀਂ ਰਹਿ ਸਕੇਂਗਾ। ਪਰਮੇਸ਼ੁਰ ਦਾ ਸੱਚਾ ਪ੍ਰੇਮ ਉਸ ਦਾ ਸੰਪੂਰਣ ਸੁਭਾਅ ਹੈ ਅਤੇ ਜਦੋਂ ਪਰਮੇਸ਼ੁਰ ਦਾ ਸੰਪੂਰਣ ਸੁਭਾਅ ਲੋਕਾਂ ਨੂੰ ਵਿਖਾਇਆ ਜਾਂਦਾ ਹੈ, ਤਾਂ ਇਹ ਤੁਹਾਡੇ ਸਰੀਰ ਲਈ ਕੀ ਲੈ ਆਉਂਦਾ ਹੈ? ਜਦੋਂ ਪਰਮੇਸ਼ੁਰ ਦਾ ਧਰਮੀ ਸੁਭਾਅ ਲੋਕਾਂ ਨੂੰ ਵਿਖਾਇਆ ਜਾਂਦਾ ਹੈ, ਤਾਂ ਉਨ੍ਹਾਂ ਦਾ ਸਰੀਰ ਲਾਜ਼ਮੀ ਤੌਰ ’ਤੇ ਬਹੁਤ ਦੁੱਖ ਨੂੰ ਝੱਲਦਾ ਹੈ। ਜੇਕਰ ਤੂੰ ਇਸ ਦਰਦ ਨੂੰ ਨਹੀਂ ਝੱਲਦਾ, ਤਾਂ ਤੂੰ ਪਰਮੇਸ਼ੁਰ ਦੇ ਦੁਆਰਾ ਸਿੱਧ ਨਹੀਂ ਬਣਾਇਆ ਜਾ ਸਕਦਾ ਹੈਂ, ਨਾ ਹੀ ਤੂੰ ਪਰਮੇਸ਼ੁਰ ਨੂੰ ਸੱਚਾ ਪਿਆਰ ਅਰਪਣ ਕਰਨ ਦੇ ਯੋਗ ਹੋਵੇਂਗਾ। ਜੇਕਰ ਪਰਮੇਸ਼ੁਰ ਤੈਨੂੰ ਸਿੱਧ ਬਣਾਉਂਦਾ ਹੈ, ਤਾਂ ਉਹ ਤੈਨੂੰ ਆਪਣਾ ਸੰਪੂਰਣ ਸੁਭਾਅ ਜ਼ਰੂਰ ਵਿਖਾਵੇਗਾ। ਸਿਰਜਣਾ ਦੇ ਅਰੰਭ ਤੋਂ ਲੈ ਕੇ ਅੱਜ ਤੱਕ, ਪਰਮੇਸ਼ੁਰ ਨੇ ਕਦੀ ਵੀ ਆਪਣੇ ਸੰਪੂਰਣ ਸੁਭਾਅ ਨੂੰ ਮਨੁੱਖ ਦੇ ਉੱਤੇ ਪਰਗਟ ਨਹੀਂ ਕੀਤਾ ਹੈ-ਪਰ ਅੰਤਿਮ ਦਿਨਾਂ ਦੇ ਦੌਰਾਨ ਉਹ ਇਸ ਨੂੰ ਅਜਿਹੇ ਲੋਕਾਂ ਦੇ ਸਮੂਹ ’ਤੇ ਪਰਗਟ ਕਰਦਾ ਹੈ, ਜਿਨ੍ਹਾਂ ਨੂੰ ਉਸ ਨੇ ਪਹਿਲਾਂ ਤੋਂ ਹੀ ਚੁਣਿਆ ਅਤੇ ਨਿਰਧਾਰਤ ਕੀਤਾ ਹੈ ਅਤੇ ਲੋਕਾਂ ਨੂੰ ਸੰਪੂਰਣ ਬਣਾ ਕੇ, ਉਹ ਆਪਣੇ ਸੁਭਾਅ ਨੂੰ ਪੇਸ਼ ਕਰਦਾ ਹੈ, ਜਿਸ ਦੇ ਰਾਹੀਂ ਉਹ ਲੋਕਾਂ ਦੇ ਇੱਕ ਸਮੂਹ ਨੂੰ ਸੰਪੂਰਣ ਬਣਾਉਂਦਾ ਹੈ। ਇਹ ਲੋਕਾਂ ਦੇ ਪ੍ਰਤੀ ਪਰਮੇਸ਼ੁਰ ਦਾ ਸੱਚਾ ਪਿਆਰ ਹੈ। ਪਰਮੇਸ਼ੁਰ ਦੇ ਸੱਚੇ ਪਿਆਰ ਦਾ ਅਨੁਭਵ ਕਰਨ ਦੇ ਲਈ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਸਹਿਣਾ ਪੈਂਦਾ ਹੈ ਅਤੇ ਇੱਕ ਭਾਰੀ ਮੁੱਲ ਅਦਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਹੀ ਉਹ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣਗੇ ਅਤੇ ਆਪਣੇ ਸੱਚੇ ਪ੍ਰੇਮ ਨੂੰ ਪਰਮੇਸ਼ੁਰ ਨੂੰ ਵਾਪਸ ਦੇ ਸਕਣਗੇ ਅਤੇ ਸਿਰਫ ਇਸ ਤੋਂ ਬਾਅਦ ਹੀ ਪਰਮੇਸ਼ੁਰ ਦਾ ਮਨ ਸੰਤੁਸ਼ਟ ਹੋਵੇਗਾ। ਜੇਕਰ ਲੋਕ ਪਰਮੇਸ਼ੁਰ ਦੇ ਰਾਹੀਂ ਸਿੱਧ ਹੋਣਾ ਚਾਹੁੰਦੇ ਹਨ ਅਤੇ ਜੇਕਰ ਉਹ ਉਸ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹਨ ਅਤੇ ਸੰਪੂਰਣ ਰੀਤੀ ਨਾਲ ਆਪਣਾ ਸੱਚਾ ਪ੍ਰੇਮ ਪਰਮੇਸ਼ੁਰ ਨੂੰ ਦੇਣਾ ਚਾਹੁੰਦੇ ਹਨ, ਤਦ ਉਨ੍ਹਾਂ ਨੂੰ ਆਪਣੇ ਹਾਲਾਤਾਂ ਵਿੱਚੋਂ ਬਹੁਤ ਦੁੱਖਾਂ ਅਤੇ ਕਸ਼ਟਾਂ ਦਾ ਅਨੁਭਵ ਕਰਨਾ ਪਵੇਗਾ, ਤਾਂ ਕਿ ਉਹ ਮੌਤ ਤੋਂ ਵੀ ਬੁਰੇ ਦਰਦ ਨੂੰ ਝੱਲ ਸਕਣ। ਆਖ਼ਰਕਾਰ ਉਹ ਆਪਣਾ ਸੱਚਾ ਦਿਲ ਪਰਮੇਸ਼ੁਰ ਨੂੰ ਵਾਪਸ ਦੇਣ ਦੇ ਲਈ ਮਜ਼ਬੂਰ ਹੋ ਜਾਣਗੇ। ਕਿਸੇ ਨੂੰ ਪਰਮੇਸ਼ੁਰ ਦੇ ਨਾਲ ਸੱਚਾ ਪ੍ਰੇਮ ਹੈ ਕਿ ਨਹੀਂ, ਇਹ ਦੁੱਖ ਅਤੇ ਤਾਏ ਜਾਣ ਦੇ ਸਮੇਂ ਪਰਗਟ ਹੁੰਦਾ ਹੈ। ਪਰਮੇਸ਼ੁਰ ਲੋਕਾਂ ਦੇ ਪ੍ਰੇਮ ਨੂੰ ਸ਼ੁੱਧ ਕਰਦਾ ਹੈ, ਅਤੇ ਇਸ ਨੂੰ ਸਿਰਫ ਮੁਸ਼ਕਲ ਅਤੇ ਤਾਏ ਜਾਣ ਦੇ ਸਮੇਂ ’ਤੇ ਹਾਸਲ ਕੀਤਾ ਜਾ ਸਕਦਾ ਹੈ।

ਪਿਛਲਾ: ਸਿਰਫ਼ ਦਰਦ ਭਰੇ ਪਰਤਾਵਿਆਂ ਦਾ ਅਨੁਭਵ ਕਰਕੇ ਹੀ ਤੁਸੀਂ ਪਰਮੇਸ਼ੁਰ ਦੀ ਮਨੋਹਰਤਾ ਨੂੰ ਜਾਣ ਸਕਦੇ ਹੋ

ਅਗਲਾ: ਜੋ ਪਰਮੇਸ਼ੁਰ ਨੂੰ ਜਾਣਦੇ ਹਨ ਸਿਰਫ਼ ਉਹੀ ਪਰਮੇਸ਼ੁਰ ਦੀ ਗਵਾਹੀ ਦੇ ਸਕਦੇ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ