ਆਪਣੀ ਮੰਜ਼ਿਲ ਲਈ ਲੋੜੀਂਦੀ ਮਾਤਰਾ ਵਿੱਚ ਚੰਗੇ ਕੰਮ ਤਿਆਰ ਕਰੋ

ਮੈਂ ਤੁਹਾਡੇ ਵਿੱਚ ਰਹਿ ਕੇ ਬਹੁਤ ਸਾਰਾ ਕੰਮ ਕੀਤਾ ਹੈ ਅਤੇ, ਬੇਸ਼ੱਕ, ਬਹੁਤ ਸਾਰੀਆਂ ਗੱਲਾਂ ਵੀ ਕੀਤੀਆਂ ਹਨ। ਫਿਰ ਵੀ ਮੈਨੂੰ ਅਜਿਹਾ ਕੁਝ ਮਹਿਸੂਸ ਕਰਨ ਵਿੱਚ ਕੋਈ ਮਦਦ ਨਹੀਂ ਮਿਲੀ ਕਿ ਮੇਰੇ ਵਚਨਾਂ ਅਤੇ ਅੰਤ ਦੇ ਦਿਨਾਂ ਦੌਰਾਨ ਮੇਰੇ ਕੰਮਾਂ ਨਾਲ ਮੰਤਵ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ। ਕਿਉਂਕਿ ਅੰਤ ਦੇ ਦਿਨਾਂ ਦੌਰਾਨ, ਮੇਰਾ ਕੰਮ ਕਿਸੇ ਖ਼ਾਸ ਵਿਅਕਤੀ ਜਾਂ ਖ਼ਾਸ ਲੋਕਾਂ ਲਈ ਨਹੀਂ ਹੈ, ਸਗੋਂ ਉਹ ਮੇਰੇ ਮੂਲ ਸੁਭਾਅ ਨੂੰ ਦਰਸਾਉਣ ਲਈ ਹੈ। ਫਿਰ ਵੀ ਬਹੁਤ ਸਾਰੇ ਕਾਰਨਾਂ ਕਰਕੇ–ਸ਼ਾਇਦ ਸਮੇਂ ਦੀ ਘਾਟ ਜਾਂ ਕੰਮ ਦੇ ਬਹੁਤ ਜ਼ਿਆਦਾ ਰੁਝੇਵਿਆਂ ਕਾਰਨ–ਲੋਕਾਂ ਨੇ ਮੇਰੇ ਰੁਝਾਨ ਸੁਭਾਅ ਤੋਂ ਮੇਰੇ ਬਾਰੇ ਕੋਈ ਗਿਆਨ ਹਾਸਲ ਨਹੀਂ ਕੀਤਾ। ਇਸ ਪ੍ਰਕਾਰ ਮੈਂ ਆਪਣੀ ਨਵੀਂ ਯੋਜਨਾ, ਆਪਣਾ ਅੰਤਿਮ ਕੰਮ ਸ਼ੁਰੂ ਕਰਦਾ ਹਾਂ, ਅਤੇ ਆਪਣੇ ਕੰਮ ਦਾ ਇੱਕ ਨਵਾਂ ਪੰਨਾ ਖੋਲ੍ਹਦਾ ਹਾਂ, ਤਾਂ ਜਿਹੜੇ ਵੀ ਮੈਨੂੰ ਵੇਖਣਗੇ, ਮੇਰੀ ਹੋਂਦ ਕਾਰਨ ਬਿਨਾ ਰੁਕੇ ਆਪਣੀਆਂ ਛਾਤੀਆਂ ਪਿੱਟਣਗੇ ਅਤੇ ਰੋਣਗੇ ਅਤੇ ਵਿਰਲਾਪ ਕਰਨਗੇ। ਅਜਿਹਾ ਇਸ ਲਈ ਹੈ ਕਿਉਂਕਿ ਮੈਂ ਸੰਸਾਰ ਵਿੱਚ ਮਨੁੱਖਜਾਤੀ ਦਾ ਅੰਤ ਲਿਆਇਆ ਹਾਂ, ਅਤੇ ਹੁਣ ਤੋਂ ਆਪਣਾ ਸੰਪੂਰਨ ਰੁਝਾਨ ਸੁਭਾਅ ਮਨੁੱਖਤਾ ਸਾਹਵੇਂ ਰੱਖਦਾ ਹਾਂ, ਤਾਂ ਜੋ ਜਿਹੜੇ ਵੀ ਮੈਨੂੰ ਜਾਣਦੇ ਹਨ ਅਤੇ ਉਹ ਸਾਰੇ ਜਿਹੜੇ ਮੈਨੂੰ ਨਹੀਂ ਜਾਣਦੇ, ਆਪਣੀਆਂ ਅੱਖਾਂ ਨੂੰ ਤ੍ਰਿਪਤ ਕਰਨ ਅਤੇ ਵੇਖਣ ਕਿ ਮੈਂ ਸੱਚਮੁਚ ਮਨੁੱਖੀ ਸੰਸਾਰ ਵਿੱਚ ਆ ਚੁੱਕਿਆ ਹਾਂ, ਧਰਤੀ ਉੱਤੇ ਆ ਚੁੱਕਿਆ ਹਾਂ ਜਿੱਥੇ ਸਾਰੀਆਂ ਚੀਜ਼ਾਂ ਕਈ ਗੁਣਾ ਵਧਦੀਆਂ ਹਨ। ਮਨੁੱਖਤਾ ਦੀ ਸਿਰਜਣਾ ਤੋਂ ਬਾਅਦ ਇਹ ਮੇਰੀ ਯੋਜਨਾ, ਅਤੇ ਮੇਰਾ ਇੱਕੋ–ਇੱਕ “ਇਕਰਾਰ” ਹੈ। ਕੀ ਤੁਸੀਂ ਮੇਰੇ ਹਰ ਕਦਮ ਉੱਤੇ ਆਪਣਾ ਅਣਵੰਡਿਆ ਧਿਆਨ ਦੇ ਸਕਦੇ ਹੋ, ਕਿਉਂਕਿ ਮੇਰਾ ਡੰਡਾ ਇੱਕ ਵਾਰ ਫਿਰ ਮਨੁੱਖਜਾਤੀ ਦੇ ਨੇੜੇ ਆ ਗਿਆ ਹੈ, ਉਹਨਾਂ ਸਭਨਾਂ ਦੇ ਨੇੜੇ ਜੋ ਮੇਰਾ ਵਿਰੋਧ ਕਰਦੇ ਹਨ।

ਸੁਰਗਾਂ ਨਾਲ ਮਿਲ ਕੇ, ਮੈਂ ਕੰਮ ਸ਼ੁਰੂ ਕਰਦਾ ਹਾਂ ਜੋ ਮੈਨੂੰ ਕਰਨਾ ਜ਼ਰੂਰੀ ਹੈ। ਅਤੇ ਮੈਂ ਲੋਕਾਂ ਦੇ ਪਰਵਾਹ ਰਾਹੀਂ ਆਪਣਾ ਮਾਰਗ ਬਣਾਉਂਦਾ ਹਾਂ ਅਤੇ ਸੁਰਗ ਅਤੇ ਧਰਤੀ ਵਿਚਾਲੇ ਆਉਂਦਾ–ਜਾਂਦਾ ਹਾਂ, ਮੇਰੇ ਇਸ ਆਉਣ–ਜਾਣ ਨੂੰ ਹਾਲੇ ਤੱਕ ਕਿਸੇ ਨੇ ਨਹੀਂ ਸਮਝਿਆ ਜਾਂ ਮੇਰੇ ਵਚਨਾਂ ਵੱਲ ਕਿਸੇ ਨੇ ਧਿਆਨ ਨਹੀਂ ਕੀਤਾ। ਇਸ ਲਈ, ਮੇਰੀ ਯੋਜਨਾ ਰਵਾਨੀ ਨਾਲ ਲਗਾਤਾਰ ਅੱਗੇ ਵਧਦੀ ਹੈ। ਅਜਿਹਾ ਸਿਰਫ ਇਸ ਕਰਕੇ ਹੈ ਕਿ ਤੁਹਾਡਾ ਸਾਰਾ ਹੋਸ਼ ਸੁੰਨ ਹੋ ਚੁੱਕਾ ਹੈ ਅਤੇ ਤੁਸੀਂ ਮੇਰੇ ਕੰਮ ਦੇ ਕਦਮਾਂ ਤੋਂ ਬੇਖ਼ਬਰ ਹੋ। ਪਰ ਯਕੀਨੀ ਤੌਰ ਉੱਤੇ ਅਜਿਹਾ ਦਿਨ ਆਵੇਗਾ ਜਦੋਂ ਤੁਸੀਂ ਮੇਰੀ ਮਨਸ਼ਾ ਨੂੰ ਮਹਿਸੂਸ ਕਰੋਗੇ। ਅੱਜ, ਮੈਂ ਤੁਹਾਡੇ ਨਾਲ ਰਹਿੰਦਾ ਹਾਂ ਅਤੇ ਤੁਹਾਡੇ ਨਾਲ ਮਿਲ ਕੇ ਦੁੱਖ ਕੱਟਦਾ ਹਾਂ, ਅਤੇ ਮੈਂ ਲੰਮੇ ਸਮੇਂ ਤੋਂ ਇਹ ਸਮਝ ਲਿਆ ਹੈ ਕਿ ਮਨੁੱਖਤਾ ਦਾ ਮੇਰੇ ਪ੍ਰਤੀ ਕੀ ਵਤੀਰਾ ਹੈ। ਮੇਰੀ ਹੋਰ ਕੁਝ ਆਖਣ ਦੀ ਇੱਛਾ ਨਹੀਂ ਹੈ, ਮੇਰੀ ਇਸ ਤਕਲੀਫ਼ਦੇਹ ਵਿਸ਼ੇ ਦੀਆਂ ਹੋਰ ਮਿਸਾਲਾਂ ਦੇ ਕੇ ਤੁਹਾਨੂੰ ਸ਼ਰਮਸਾਰ ਕਰਨ ਦੀ ਇੱਛਾ ਹੋਣਾ ਤਾਂ ਦੂਰ ਦੀ ਗੱਲ ਰਹੀਮੇਰੀ ਸਿਰਫ ਇਹ ਇੱਛਾ ਹੈ ਕਿ ਤੁਸੀਂ ਜੋ ਕੁਝ ਵੀ ਕੀਤਾ ਹੈ, ਉਹ ਤੁਸੀਂ ਸਾਰੇ ਆਪਣੇ ਦਿਲਾਂ ਵਿੱਚ ਚੇਤੇ ਰੱਖੋ, ਤਾਂ ਜੋ ਜਦੋਂ ਵੀ ਅਸੀਂ ਦੋਬਾਰਾ ਮਿਲੀਏ, ਤਾਂ ਅਸੀਂ ਉਸ ਦਿਨ ਆਪਣੇ ਹਿਸਾਬ–ਕਿਤਾਬ ਮਿਲਾ ਸਕੀਏ। ਮੈਂ ਤੁਹਾਡੇ ਵਿੱਚੋਂ ਕਿਸੇ ਉੱਤੇ ਵੀ ਝੂਠਾ ਦੋਸ਼ ਲਾਉਣ ਦਾ ਚਾਹਵਾਨ ਨਹੀਂ ਹਾਂ, ਕਿਉਂਕਿ ਮੈਂ ਸਦਾ ਨਿਆਂਪੂਰਣ, ਨਿਰਪੱਖ ਢੰਗ ਅਤੇ ਆਦਰ ਨਾਲ ਕਾਰਵਾਈ ਕੀਤੀ ਹੈ। ਬੇਸ਼ੱਕ, ਮੈਨੂੰ ਇਹ ਵੀ ਆਸ ਹੈ ਕਿ ਤੁਸੀਂ ਖਰੇ ਬਣ ਸਕਦੇ ਹੋ ਅਤੇ ਅਜਿਹਾ ਕੁਝ ਨਹੀਂ ਕਰ ਸਕਦੇ ਜੋ ਸੁਰਗ ਅਤੇ ਧਰਤੀ ਜਾਂ ਤੁਹਾਡੀ ਆਪਣੀ ਜ਼ਮੀਰ ਦੇ ਵਿਰੁੱਧ ਹੋਵੇ। ਸਿਰਫ ਇਹੋ ਇੱਕੋ–ਇੱਕ ਚੀਜ਼ ਹੈ ਜੋ ਮੈਂ ਤੁਹਾਥੋਂ ਮੰਗਦਾ ਹਾਂ। ਬਹੁਤ ਸਾਰੇ ਲੋਕ ਸਹਿਜੇ ਹੀ ਬੇਚੈਨੀ ਅਤੇ ਬੀਮਾਰ ਮਹਿਸੂਸ ਕਰਦੇ ਹਨ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਗ਼ਲਤ ਕੰਮ ਕੀਤੇ ਹਨ, ਅਤੇ ਬਹੁਤ ਸਾਰੇ ਆਪਣੇ–ਆਪ ਤੋਂ ਸ਼ਰਮਸਾਰ ਹੁੰਦੇ ਹਨ ਕਿਉਂਕਿ ਉਹਨਾਂ ਕਦੇ ਇੱਕ ਵੀ ਚੰਗਾ ਕੰਮ ਨਹੀਂ ਕੀਤਾ। ਫਿਰ ਵੀ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਆਪਣੇ ਪਾਪਾਂ ਤੋਂ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ, ਉਹਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ, ਅਤੇ ਉਨ੍ਹਾਂ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਭੱਦੇ ਗੁਣ ਉਜਾਗਰ ਹੋ ਜਾਂਦੇ ਹਨ–ਜੋ ਅਜੇ ਉਜਾਗਰ ਹੋਣੇ ਬਾਕੀ ਸਨ–ਅਤੇ ਇਸ ਨਾਲ ਉਹ ਮੇਰੇ ਸੁਭਾਅ ਦੀ ਪਰਖ ਕਰਦੇ ਹਨ। ਮੈਨੂੰ ਕਿਸੇ ਇੱਕ ਵਿਅਕਤੀ ਦੀ ਕੋਈ ਪਰਵਾਹ ਨਹੀਂ ਹੈ, ਨਾ ਹੀ ਮੈਂ ਉਸ ਦੇ ਕਾਰਜਾਂ ਵੱਲ ਕੋਈ ਧਿਆਨ ਦਿੰਦਾ ਹਾਂ ਫਿਰ ਵੀ, ਮੈਂ ਉਹੀ ਕੰਮ ਕਰਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ, ਭਾਵੇਂ ਕੋਈ ਜਾਣਕਾਰੀ ਇਕੱਠੀ ਕਰਨੀ ਹੋਵੇ, ਜਾਂ ਜ਼ਮੀਨ ਉੱਤੇ ਯਾਤਰਾ ਕਰਨੀ ਹੋਵੇ, ਜਾਂ ਆਪਣੇ ਮਨੋਰਥਾਂ ਮੁਤਾਬਕ ਕੋਈ ਹੋਰ ਚੀਜ਼ ਕਰਨੀ ਹੋਵੇ। ਮਹੱਤਵਪੂਰਣ ਸਮੇਂ ’ਤੇ, ਮੈਂ ਮਨੁੱਖ ਵਿੱਚ ਅਸਲ ਯੋਜਨਾ ਮੁਤਾਬਕ ਆਪਣੇ ਕੰਮ ਨਾਲ ਅੱਗੇ ਵਧਦਾ ਹਾਂ, ਇੱਕ ਸੈਕੰਡ ਦੀ ਵੀ ਦੇਰੀ ਨਾਲ ਜਾਂ ਪਹਿਲਾਂ ਨਹੀਂ, ਅਤੇ ਉਹ ਵੀ ਆਸਾਨੀ ਅਤੇ ਸਥਿਰਤਾ ਨਾਲ। ਫਿਰ ਵੀ, ਆਪਣੇ ਕੰਮ ਦੇ ਹਰੇਕ ਕਦਮ ਨਾਲ, ਕੁਝ ਨੂੰ ਲਾਂਭੇ ਕਰਦਾ ਜਾਂਦਾ ਹਾਂ, ਕਿਉਂਕਿ ਮੈਨੂੰ ਉਹਨਾਂ ਦੀ ਚਾਪਲੂਸੀ ਦੇ ਢੰਗ ਅਤੇ ਝੂਠੀ ਤਾਅਬੇਦਾਰੀ ਤੋਂ ਨਫ਼ਰਤ ਹੈ। ਜਿਹੜੇ ਲੋਕ ਮੈਨੂੰ ਨਫ਼ਰਤ ਕਰਦੇ ਹਨ, ਉਹ ਯਕੀਨੀ ਤੌਰ ’ਤੇ ਤਿਆਗੇ ਜਾਣਗੇ, ਭਾਵੇਂ ਜਾਣਬੁੱਝ ਕੇ ਅਤੇ ਚਾਹੇ ਅਣਜਾਣਪੁਣੇ ਵਿੱਚ। ਸੰਖੇਪ ਵਿੱਚ, ਜਿਨ੍ਹਾਂ ਨੂੰ ਮੈਂ ਨਫ਼ਰਤ ਕਰਦਾ ਹਾਂ, ਉਹ ਸਾਰੇ ਮੈਥੋਂ ਦੂਰ ਰਹਿਣਗੇ। ਇਹ ਆਖਣ ਦੀ ਕੋਈ ਲੋੜ ਨਹੀਂ ਹੈ ਕਿ ਮੈਂ ਅਜਿਹੇ ਭੈੜੇ ਲੋਕਾਂ ਨੂੰ ਬਖ਼ਸ਼ਾਂਗਾ ਨਹੀਂ ਜਿਹੜੇ ਮੇਰੇ ਘਰ ਵਿੱਚ ਰਹਿੰਦੇ ਹਨ। ਕਿਉਂਕਿ ਮਨੁੱਖ ਦੀ ਸਜ਼ਾ ਦਾ ਦਿਨ ਨੇੜੇ ਹੈ, ਮੈਨੂੰ ਉਹਨਾਂ ਨਿਕੰਮੀਆਂ ਆਤਮਾਵਾਂ ਨੂੰ ਆਪਣੇ ਘਰ ਤੋਂ ਬਾਹਰ ਕੱਢਣ ਦੀ ਕੋਈ ਕਾਹਲੀ ਨਹੀਂ ਹੈ, ਕਿਉਂਕਿ ਮੇਰੀ ਆਪਣੀ ਇੱਕ ਯੋਜਨਾ ਹੈ।

ਹੁਣ ਵੇਲਾ ਹੈ ਜਦੋਂ ਮੈਂ ਹਰੇਕ ਵਿਅਕਤੀ ਦੇ ਖ਼ਾਤਮੇ ਲਈ ਦ੍ਰਿੜ੍ਹ ਇਰਾਦਾ ਕਰਦਾ ਹਾਂ, ਇਹ ਉਹ ਪੜਾਅ ਨਹੀਂ ਕਿ ਜਿੱਥੇ ਮੈਂ ਮਨੁੱਖ ਉੱਤੇ ਕੰਮ ਸ਼ੁਰੂ ਕੀਤਾ ਸੀ। ਮੈਂ ਆਪਣੀ ਰਿਕਾਰਡ ਪੁਸਤਿਕਾ ਵਿੱਚ ਇੱਕ–ਇੱਕ ਕਰ ਕੇ ਹਰੇਕ ਵਿਅਕਤੀ ਦੇ ਬੋਲ ਅਤੇ ਕਾਰਜਾਂ ਨੂੰ ਅਤੇ ਉਹ ਮਾਰਗ ਵੀ ਲਿਖਦਾ ਹਾਂ, ਜਿਸ ਜ਼ਰੀਏ ਉਹ ਮੇਰੇ ਪਿੱਛੇ ਚੱਲੇ, ਅਤੇ ਉਹਨਾਂ ਦੀਆਂ ਜਮਾਂਦਰੂ ਵਿਸ਼ੇਸ਼ਤਾਵਾਂ ਵੀ ਅਤੇ ਅੰਤ ਵਿੱਚ ਉਹਨਾਂ ਖ਼ੁਦ ਦਾ ਆਚਰਣ ਕਿਵੇਂ ਅਨੁਕੂਲ ਬਣਾਇਆ। ਇਸ ਤਰੀਕੇ ਨਾਲ, ਉਹ ਭਾਵੇਂ ਕਿਹੋ ਜਿਹੇ ਵੀ ਵਿਅਕਤੀ ਹੋਣ, ਕੋਈ ਵੀ ਮੇਰੇ ਹੱਥ ਤੋਂ ਬਚ ਨਹੀਂ ਸਕਦਾ, ਅਤੇ ਮੈਂ ਜਿਵੇਂ ਚਾਹਾਂਗਾ ਉਹ ਸਾਰੇ ਆਪੋ–ਆਪਣੇ ਹਿਸਾਬ ਨਾਲ ਨਜਿੱਠੇ ਜਾਣਗੇ। ਮੈਂ ਹਰੇਕ ਵਿਅਕਤੀ ਦੇ ਟਿਕਾਣੇ ਦਾ ਫ਼ੈਸਲਾ ਉਸ ਦੀ ਉਮਰ, ਵਰਿਸ਼ਠਤਾ, ਉਸ ਵੱਲੋਂ ਝੱਲੇ ਦੁੱਖਾਂ ਦੀ ਮਾਤਰਾ ਦੇ ਆਧਾਰ ਉੱਤੇ ਨਹੀਂ ਕਰਦਾ, ਅਤੇ ਅਤੇ ਇਸ ਅਧਾਰ ’ਤੇ ਬਹੁਤ ਹੀ ਘੱਟ ਕਿ ਉਹ ਤਰਸ ਦੇ ਕਿੰਨੇ ਹੱਕਦਾਰ ਹਨ, ਪਰ ਇਸ ਅਧਾਰ ’ਤੇ ਕਰਦਾ ਹਾਂ ਕਿ ਕੀ ਉਨ੍ਹਾਂ ਕੋਲ ਸੱਚਾਈ ਹੈ ਜਾਂ ਨਹੀਂ। ਇਸ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਤੁਹਾਨੂੰ ਇਹ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੋ ਲੋਕ ਪਰਮੇਸ਼ੁਰ ਦੀ ਇੱਛਾ ਅਨੁਸਾਰ ਨਹੀਂ ਚੱਲਦੇ, ਉਹਨਾਂ ਨੂੰ ਸਜ਼ਾ ਮਿਲੇਗੀ। ਇਸ ਤੱਥ ਨੂੰ ਬਦਲਿਆ ਨਹੀਂ ਜਾ ਸਕਦਾ। ਇੰਝ, ਜਿਨ੍ਹਾਂ ਨੂੰ ਵੀ ਸਜ਼ਾ ਮਿਲੀ ਹੈ, ਉਹਨਾਂ ਨਾਲ ਪਰਮੇਸ਼ੁਰ ਦੀ ਸੱਚਾਈ ਦੇ ਆਧਾਰ ਉੱਤੇ ਅਜਿਹਾ ਹੋਇਆ ਹੈ ਅਤੇ ਉਹਨਾਂ ਨੂੰ ਆਪਣੇ ਅਣਗਿਣਤ ਮਾੜੇ ਕੰਮਾਂ ਕਰਕੇ ਸਜ਼ਾ ਮਿਲੀ ਹੈ। ਮੈਂ ਅਰੰਭ ਤੋਂ ਹੀ ਆਪਣੀ ਯੋਜਨਾ ਵਿੱਚ ਇੱਕ ਵੀ ਤਬਦੀਲੀ ਨਹੀਂ ਕੀਤੀ। ਇਹ ਸਿਰਫ ਇਹ ਗੱਲ ਹੈ ਕਿ ਜਿੱਥੋਂ ਤੱਕ ਮਨੁੱਖਾਂ ਦਾ ਸਬੰਧ ਹੈ, ਜਿਨ੍ਹਾਂ ਵੱਲ ਮੈਂ ਆਪਣੇ ਵਚਨਾਂ ਨੂੰ ਨਿਰਦੇਸ਼ਿਤ ਕਰਦਾ ਹਾਂ ਉਨ੍ਹਾਂ ਦੀ ਗਿਣਤੀ ਘਟਦੀ ਹੋਈ ਜਾਪ ਰਹੀ ਹੈ, ਅਤੇ ਉਨ੍ਹਾਂ ਦੀ ਵੀ ਜਿਨ੍ਹਾਂ ਨੂੰ ਮੈਂ ਸੱਚਮੁਚ ਪ੍ਰਵਾਨ ਕਰਦਾ ਹਾਂ। ਫਿਰ ਵੀ, ਇਹ ਪੱਕੀ ਗੱਲ ਹੈ ਕਿ ਮੈਂ ਆਪਣੀ ਯੋਜਨਾ ਕਦੇ ਨਹੀਂ ਬਦਲੀ; ਪਰ ਇਹ ਮਨੁੱਖ ਦਾ ਵਿਸ਼ਵਾਸ ਅਤੇ ਪਿਆਰ ਹੀ ਹੈ ਜੋ ਸਦਾ ਬਦਲਦਾ, ਸਦਾ ਘਟਦਾ ਰਹਿੰਦਾ ਹੈ, ਅਤੇ ਇਹ ਹਰੇਕ ਵਿਅਕਤੀ ਲਈ ਇਸ ਹੱਦ ਤੱਕ ਸੰਭਵ ਹੁੰਦਾ ਹੈ ਕਿ ਉਹ ਕਦੇ ਮੇਰੀ ਖ਼ੁਸ਼ਾਮਦ ਕਰਦੇ ਹਨ ਅਤੇ ਕਦੇ ਮੇਰੀ ਪਰਵਾਹ ਨਹੀਂ ਕਰਦੇ ਅਤੇ ਕਦੇ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਬਿਲਕੁਲ ਹੀ ਕੱਢ ਦਿੰਦੇ ਹਨ। ਤੁਹਾਡੇ ਪ੍ਰਤੀ ਮੇਰਾ ਵਿਵਹਾਰ ਨਾ ਨਿੱਘਾ ਹੋਵੇਗਾ ਅਤੇ ਨਾ ਹੀ ਠੰਢਾ ਜਦੋਂ ਤੱਕ ਕਿ ਮੈਂ ਨਾਰਾਜ਼ਗੀ ਅਤੇ ਨਫ਼ਰਤ ਮਹਿਸੂਸ ਨਾ ਕਰਾਂ, ਅਤੇ ਅੰਤ ਵਿੱਚ ਸਜ਼ਾ ਨਾ ਦੇਵਾਂ। ਉਂਝ, ਤੁਹਾਡੀ ਸਜ਼ਾ ਵਾਲੇ ਦਿਨ, ਮੈਂ ਤੁਹਾਨੂੰ ਵੇਖਾਂਗਾ, ਪਰ ਤੁਸੀਂ ਮੈਨੂੰ ਬਿਲਕੁਲ ਵੀ ਨਹੀਂ ਵੇਖ ਸਕੋਗੇ। ਜਿਵੇਂ ਕਿ ਤੁਹਾਡਾ ਸਾਰਿਆਂ ਦਾ ਜੀਵਨ ਮੇਰੇ ਲਈ ਪਹਿਲਾਂ ਹੀ ਅਕਾਊ ਅਤੇ ਮੰਦਾ ਹੋ ਚੁੱਕਿਆ ਹੈ, ਇਸ ਲਈ, ਇਹ ਆਖਣ ਦੀ ਲੋੜ ਨਹੀਂ ਹੈ, ਕਿ ਮੈਂ ਰਹਿਣ ਲਈ ਵੱਖਰੇ ਸਥਾਨ ਚੁਣ ਲਏ ਹਨ, ਜੋ ਤੁਹਾਡੇ ਮੰਦੇ ਸ਼ਬਦਾਂ ਤੋਂ ਦੁਖੀ ਹੋਣ ਅਤੇ ਤੁਹਾਡੇ ਅਸਹਿਣਸ਼ੀਲ ਭੈੜੇ ਵਿਵਹਾਰ ਤੋਂ ਬਚਣ ਲਈ ਬਿਹਤਰ ਹੈ, ਤਾਂ ਜੋ ਤੁਸੀਂ ਮੈਨੂੰ ਮੂਰਖ ਨਾ ਬਣਾ ਸਕੋ ਅਚੇਤ ਤੌਰ ਉੱਤੇ ਮੇਰੇ ਨਾਲ ਹੋਰ ਕੋਈ ਚਾਲ ਨਾ ਚੱਲ ਸਕੋ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਛੱਡ ਕੇ ਜਾਵਾਂ, ਮੈਂ ਹਾਲੇ ਵੀ ਤੁਹਾਨੂੰ ਇਹ ਸਲਾਹ ਜ਼ਰੂਰ ਦੇਵਾਂਗਾ ਕਿ ਅਜਿਹਾ ਕੁਝ ਕਰਨ ਤੋਂ ਬਚੋ ਜੋ ਸੱਚ ਦੇ ਅਨੁਸਾਰ ਨਹੀਂ ਹੈ। ਸਗੋਂ, ਤੁਹਾਨੂੰ ਉਹ ਕੁਝ ਕਰਨਾ ਚਾਹੀਦਾ ਹੈ ਜੋ ਸਭ ਨੂੰ ਖ਼ੁਸ਼ੀ ਦੇਵੇ, ਜਿਸ ਨਾਲ ਸਭ ਦਾ ਫ਼ਾਇਦਾ ਹੋਵੇ, ਅਤੇ ਜੋ ਤੁਹਾਡੇ ਆਪਣੇ ਖ਼ੁਦ ਦੇ ਟਿਕਾਣੇ ਨੂੰ ਲਾਭ ਪਹੁੰਚਾਵੇ, ਨਹੀਂ ਤਾਂ ਤਬਾਹੀ ਦੌਰਾਨ ਜੋ ਵੀ ਦੁੱਖ ਉਠਾਏਗਾ, ਉਹ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਹੋਵੇਗਾ।

ਮੇਰੀ ਦਯਾ ਉਹਨਾਂ ਪ੍ਰਤੀ ਜ਼ਾਹਿਰ ਹੁੰਦੀ ਹੈ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਖ਼ੁਦ ਤੋਂ ਇਨਕਾਰ ਕਰਦੇ ਹਨ। ਇਸ ਦੌਰਾਨ ਬੁਰੇ ਲੋਕਾਂ ਨੂੰ ਸਜ਼ਾ ਦਿੱਤੀ ਜਾ ਚੁੱਕੀ ਹੈ ਜੋ ਮੇਰੇ ਧਰਮੀ ਸੁਭਾਅ ਦਾ ਦਰੁਸਤ ਸਬੂਤ ਹੈ ਅਤੇ ਮੇਰੇ ਕ੍ਰੋਧ ਦੀ ਵੀ ਗਵਾਹੀ ਹੈ। ਜਦੋਂ ਤਬਾਹੀ ਆਉਂਦੀ ਹੈ, ਜਿਹੜੇ ਵੀ ਮੇਰਾ ਵਿਰੋਧ ਕਰਦੇ ਹਨ, ਉਹ ਰੋਣਗੇ ਕਿਉਂਕਿ ਉਹ ਅਕਾਲ ਅਤੇ ਮਹਾਂਮਾਰੀ ਦੇ ਸ਼ਿਕਾਰ ਹੋਣਗੇ। ਜਿਹੜੇ ਲੋਕਾਂ ਨੇ ਹਰ ਤਰ੍ਹਾਂ ਦਾ ਮਾੜਾ ਕੰਮ ਕੀਤਾ ਹੈ, ਪਰ ਬਹੁਤ ਸਾਲ ਮੇਰੇ ਪਿੱਛੇ ਚੱਲੇ ਹਨ, ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਲਈ ਬਖ਼ਸ਼ਿਆ ਨਹੀਂ ਜਾਵੇਗਾ; ਉਹ ਵੀ ਤਬਾਹੀ ਵਿੱਚ ਸੁੱਟੇ ਜਾਣਗੇ, ਅਜਿਹਾ ਸ਼ਾਇਦ ਹੀ ਕਦੇ ਲੱਖਾਂ ਸਾਲਾਂ ਵਿੱਚ ਦੇਖਣ ਨੂੰ ਮਿਲਿਆ ਹੈ। ਅਤੇ ਮੇਰੇ ਸਾਰੇ ਉਹ ਪੈਰੋਕਾਰ ਜਿਨ੍ਹਾਂ ਨੇ ਮੇਰੇ ਪ੍ਰਤੀ ਵਫ਼ਾਦਾਰੀ ਵਿਖਾਈ ਹੈ, ਉਹ ਖ਼ੁਸ਼ੀ ਮਨਾਉਣਗੇ ਅਤੇ ਮੇਰੀ ਤਾਕਤ ਦੀ ਸ਼ਲਾਘਾ ਕਰਨਗੇ। ਉਹਨਾਂ ਨੂੰ ਅਜਿਹੀ ਸ਼ਾਂਤੀ ਮਿਲੇਗੀ ਕਿ ਜਿਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ ਅਤੇ ਉਹ ਖ਼ੁਸ਼ੀ ਵਿੱਚ ਰਹਿਣਗੇ ਕਿਉਂਕਿ ਮੈਂ ਪਹਿਲਾਂ ਕਦੇ ਮਨੁੱਖਤਾ ਨੂੰ ਇੰਝ ਕੁਝ ਪ੍ਰਦਾਨ ਨਹੀਂ ਕੀਤਾ। ਕਿਉਂਕਿ ਮੈਂ ਮਨੁੱਖ ਦੇ ਚੰਗੇ ਕੰਮਾਂ ਨੂੰ ਸੰਭਾਲ ਕੇ ਰੱਖਦਾ ਹਾਂ ਅਤੇ ਉਹਨਾਂ ਦੇ ਮਾੜੇ ਕੰਮਾਂ ਨੂੰ ਨਫ਼ਰਤ ਕਰਦਾ ਹਾਂ। ਮੈਂ ਜਦ ਤੋਂ ਮਨੁੱਖਤਾ ਦੀ ਅਗਵਾਈ ਸ਼ੁਰੂ ਕੀਤੀ ਹੈ, ਮੈਨੂੰ ਅਜਿਹੀ ਬਹੁਤ ਇੱਛਾ ਅਤੇ ਆਸ ਰਹੀ ਹੈ ਕਿ ਲੋਕਾਂ ਦਾ ਇੱਕ ਅਜਿਹਾ ਸਮੂਹ ਹੋਵੇ, ਜਿਨ੍ਹਾਂ ਦੀ ਸੋਚਣੀ ਬਿਲਕੁਲ ਮੇਰੇ ਵਰਗੀ ਹੋਵੇ। ਨਾਲ-ਨਾਲ ਜਿਨ੍ਹਾਂ ਦੀ ਸੋਚਣੀ ਮੇਰੇ ਵਰਗੀ ਨਹੀਂ ਹੈ, ਮੈਂ ਉਨ੍ਹਾਂ ਨੂੰ ਕਦੇ ਨਹੀਂ ਭੁਲਾਉਂਦਾ; ਮੈਂ ਆਪਣੇ ਦਿਲ ਵਿੱਚ ਉਹਨਾਂ ਨੂੰ ਸਦਾ ਨਫ਼ਰਤ ਕਰਦਾ ਹਾਂ, ਕਿਸੇ ਅਜਿਹੇ ਮੌਕੇ ਦੀ ਉਡੀਕ ਕਰਦਾ ਹਾਂ ਕਿ ਉਹਨਾਂ ਨੂੰ ਇਸ ਦੀ ਸਜ਼ਾ ਮਿਲੇ, ਜਿਸ ਨੂੰ ਵੇਖ ਕੇ ਮੈਂ ਆਨੰਦ ਮਾਣਾਂਗਾ। ਹੁਣ ਆਖਰਕਾਰ ਮੇਰਾ ਦਿਨ ਆ ਗਿਆ ਹੈ, ਅਤੇ ਮੈਨੂੰ ਹੋਰ ਉਡੀਕ ਕਰਨ ਦੀ ਲੋੜ ਨਹੀਂ ਹੈ!

ਮੇਰਾ ਅੰਤਿਮ ਕੰਮ ਸਿਰਫ ਮਨੁੱਖ ਨੂੰ ਸਜ਼ਾ ਦੇਣਾ ਹੀ ਨਹੀਂ ਹੈ ਸਗੋਂ ਮਨੁੱਖ ਦੇ ਟਿਕਾਣੇ ਦਾ ਇੰਤਜ਼ਾਮ ਕਰਨਾ ਵੀ ਹੈ। ਇਸ ਤੋਂ ਇਲਾਵਾ, ਅਜਿਹਾ ਹੈ ਕਿ ਸਾਰੇ ਲੋਕ ਮੇਰੇ ਕੰਮਾਂ ਅਤੇ ਕਾਰਜਾਂ ਨੂੰ ਜਾਣ ਸਕਦੇ ਹਨ। ਮੈਂ ਚਾਹੁੰਦਾ ਹਾਂ ਕਿ ਹਰੇਕ ਵਿਅਕਤੀ ਇਹ ਵੇਖੇ ਕਿ ਮੈਂ ਜੋ ਕੁਝ ਵੀ ਕੀਤਾ ਹੈ, ਉਹ ਠੀਕ ਹੈ ਅਤੇ ਮੈਂ ਜੋ ਕੁਝ ਵੀ ਕੀਤਾ ਹੈ ਉਹ ਮੇਰੇਸੁਭਾਅ ਦਾ ਪ੍ਰਗਟਾਵਾ ਹੈ। ਮਨੁੱਖਜਾਤੀ ਨੂੰ ਹੋਂਦ ਵਿੱਚ ਲਿਆਉਣ ਵਾਲਾ ਮਨੁੱਖ ਨਹੀਂ ਹੈ, ਕੁਦਰਤ ਦੀ ਤਾਂ ਗੱਲ ਹੀ ਬਹੁਤ ਦੂਰ ਹੈ, ਪਰ ਉਹ ਮੈਂ ਹਾਂ ਜੋ ਇਸ ਧਰਤੀ ਦੇ ਹਰੇਕ ਜੀਵਤ ਪ੍ਰਾਣੀ ਨੂੰ ਪਾਲਦਾ–ਪੋਸਦਾ ਹਾਂ। ਮੇਰੀ ਹੋਂਦ ਤੋਂ ਬਿਨਾ, ਮਨੁੱਖਤਾ ਸਿਰਫ ਨਸ਼ਟ ਹੋ ਜਾਵੇਗੀ ਅਤੇ ਆਫ਼ਤ ਦੀ ਸਜ਼ਾ ਝੱਲੇਗੀ। ਕੋਈ ਵੀ ਮਨੁੱਖ ਦੋਬਾਰਾ ਸੂਰਜ ਅਤੇ ਚੰਨ ਜਾਂ ਇਸ ਹਰੇ–ਭਰੇ ਵਿਸ਼ਵ ਨੂੰ ਨਹੀਂ ਵੇਖੇਗਾ; ਮਨੁੱਖ ਸਿਰਫ ਠੰਢੀ ਸੀਤ ਰਾਤ ਅਤੇ ਮੌਤ ਦੇ ਪਰਛਾਵੇਂ ਦੀ ਜ਼ਾਲਮ ਵਾਦੀ ਦਾ ਸਾਹਮਣਾ ਕਰੇਗਾ ਮੈਂ ਮਨੁੱਖਜਾਤੀ ਦੀ ਇੱਕੋ–ਇੱਕ ਮੁਕਤੀ ਹਾਂ। ਮੈਂ ਮਨੁੱਖਜਾਤੀ ਦੀ ਇੱਕੋ–ਇੱਕ ਆਸ ਹਾਂ ਅਤੇ ਇਸ ਤੋਂ ਵੀ ਵੱਧ, ਮੈਂ ਉਹ ਹਾਂ ਜਿਸ ਉੱਤੇ ਸਮੁੱਚੀ ਮਨੁੱਖਤਾ ਦੀ ਹੋਂਦ ਟਿਕੀ ਹੋਈ ਹੈ। ਮੇਰੇ ਬਗੈਰ, ਮਨੁੱਖਤਾ ਤੁਰੰਤ ਠਹਿਰ ਜਾਵੇਗੀ। ਮੇਰੇ ਤੋਂ ਬਗੈਰ, ਮਨੁੱਖਤਾ ਤਬਾਹੀ ਝੱਲੇਗੀ ਅਤੇ ਹਰ ਤਰ੍ਹਾਂ ਦੇ ਭੂਤ ਉਸ ਨੂੰ ਆਪਣੇ ਪੈਰਾਂ ਹੇਠ ਕੁਚਲਣਗੇ, ਭਾਵੇਂ ਕੋਈ ਵੀ ਮੇਰੀ ਪਰਵਾਹ ਨਹੀਂ ਕਰਦਾ। ਮੈਂ ਜਿਹੜਾ ਕੰਮ ਕੀਤਾ ਹੈ, ਉਹ ਹੋਰ ਕੋਈ ਨਹੀਂ ਕਰ ਸਕਦਾ ਅਤੇ ਸਿਰਫ ਇਹੋ ਆਸ ਹੈ ਕਿ ਮਨੁੱਖ ਮੈਨੂੰ ਕੁਝ ਚੰਗੇ ਕੰਮਾਂ ਨਾਲ ਮੇਰਾ ਕਰਜ਼ਾ ਉਤਾਰ ਸਕਦਾ ਹੈ। ਭਾਵੇਂ ਸਿਰਫ ਕੁਝ ਲੋਕ ਹੀ ਮੇਰਾ ਕਰਜ਼ਾ ਉਤਾਰਨ ਦੇ ਯੋਗ ਹਨ, ਮੈਂ ਫਿਰ ਵੀ ਮਨੁੱਖੀ ਸੰਸਾਰ ਵਿੱਚ ਆਪਣੀ ਯਾਤਰਾ ਪੂਰੀ ਕਰਾਂਗਾ ਅਤੇ ਆਪਣੇ ਪਰਤੱਖ ਹੋ ਰਹੇ ਕੰਮ ਦੇ ਅਗਲੇ ਕਦਮ ਦੀ ਸ਼ੁਰੂਆਤ ਕਰਾਂਗਾ, ਕਿਉਂਕਿ ਇਹਨਾਂ ਸਾਲਾਂ ਦੌਰਾਨ ਮਨੁੱਖ ਨਾਲ ਬਿਤਾਏ ਮੇਰੇ ਦਿਨ ਫਲਦਾਇਕ ਰਹੇ ਹਨ ਅਤੇ ਮੈਂ ਬਹੁਤ ਖ਼ੁਸ਼ ਹਾਂ। ਮੈਨੂੰ ਲੋਕਾਂ ਦੀ ਗਿਣਤੀ ਦੀ ਨਹੀਂ, ਸਗੋਂ ਉਹਨਾਂ ਦੇ ਚੰਗੇ ਕੰਮਾਂ ਦੀ ਪਰਵਾਹ ਹੈ। ਕਿਸੇ ਵੀ ਤਰ੍ਹਾਂ, ਮੈਨੂੰ ਆਸ ਹੈ ਕਿ ਤੁਸੀਂ ਆਪਣੇ ਖ਼ੁਦ ਦੇ ਟਿਕਾਣੇ ਲਈ ਕਾਫ਼ੀ ਚੰਗੇ ਕੰਮਾਂ ਦੀ ਤਿਆਰੀ ਕਰੋ। ਤਦ ਮੈਂ ਸੰਤੁਸ਼ਟ ਹੋਵਾਂਗਾ; ਨਹੀਂ ਤਾਂ, ਤੁਹਾਡੇ ਵਿੱਚੋਂ ਕੋਈ ਵੀ ਉਸ ਤਬਾਹੀ ਤੋਂ ਬਚ ਨਹੀਂ ਸਕਦਾ ਜੋ ਤੁਹਾਡੇ ਉੱਤੇ ਆਉਣ ਵਾਲੀ ਹੈ। ਤਬਾਹੀ ਮੇਰੇ ਤੋਂ ਸ਼ੁਰੂ ਹੁੰਦੀ ਹੈ ਅਤੇ ਬੇਸ਼ੱਕ ਮੇਰੇ ਵੱਲੋਂ ਸਿਰਜੀ ਗਈ ਹੈ। ਜੇ ਤੁਸੀਂ ਮੇਰੀਆਂ ਨਜ਼ਰਾਂ ਵਿੱਚ ਚੰਗੇ ਨਹੀਂ ਬਣ ਸਕਦੇ, ਤਾਂ ਤੁਸੀਂ ਤਬਾਹੀ ਦੇ ਦੁੱਖ ਤੋਂ ਬਚ ਨਹੀਂ ਸਕਦੇ। ਕਸ਼ਟ ਦੇ ਚੱਲਦਿਆਂ, ਤੁਹਾਡੀਆਂ ਕਾਰਵਾਈਆਂ ਅਤੇ ਕੰਮ ਪੂਰੀ ਤਰ੍ਹਾਂ ਵਾਜਬ ਨਹੀਂ ਸਮਝੇ ਗਏ, ਕਿਉਂਕਿ ਤੁਹਾਡਾ ਵਿਸ਼ਵਾਸ ਅਤੇ ਪਿਆਰ ਫੋਕੇ ਸਨ ਅਤੇ ਤੁਸੀਂ ਖ਼ੁਦ ਨੂੰ ਸਿਰਫ ਡਰਪੋਕ ਜਾਂ ਮਜ਼ਬੂਤ ਵਿਖਾਇਆ। ਇਸ ਸਬੰਧੀ, ਮੈਂ ਸਿਰਫ ਚੰਗੇ ਜਾਂ ਮਾੜੇ ਬਾਰੇ ਫ਼ੈਸਲਾ ਲਵਾਂਗਾ। ਮੇਰੀ ਚਿੰਤਾ ਨਿਰੰਤਰ ਉਸ ਤਰੀਕੇ ਬਾਰੇ ਹੈ ਜਿਵੇਂ ਤੁਸੀਂ ਸਾਰੇ ਕਾਰਜ ਕਰਦੇ ਅਤੇ ਖ਼ੁਦ ਨੂੰ ਪ੍ਰਗਟਾਉਂਦੇ ਹੋ, ਜਿਸ ਦੇ ਆਧਾਰ ਉੱਤੇ ਮੈਂ ਤੁਹਾਡਾ ਅੰਤ ਨਿਰਧਾਰਤ ਕਰਾਂਗਾ। ਫਿਰ ਵੀ, ਮੈਂ ਇਹ ਜ਼ਰੂਰ ਸਪੱਸ਼ਟ ਕਰਾਂਗਾ: ਉਹਨਾਂ ਵੱਲ ਜਿਨ੍ਹਾਂ ਨੇ ਤਬਾਹੀ ਦੇ ਸਮਿਆਂ ਦੌਰਾਨ ਮੇਰੇ ਪ੍ਰਤੀ ਥੋੜ੍ਹੀ ਜਿੰਨੀ ਵੀ ਵਫ਼ਾਦਾਰੀ ਨਹੀਂ ਪ੍ਰਗਟਾਈ, ਮੈਂ ਉਹਨਾਂ ਉੱਤੇ ਹੋਰ ਤਰਸ ਨਹੀਂ ਕਰਾਂਗਾ, ਕਿਉਂਕਿ ਮੇਰੀ ਮੇਰੀ ਦਯਾ ਦੀ ਹੱਦ ਇੰਨੀ ਹੀ ਹੈ। ਮੇਰੀ ਕੋਈ ਪਸੰਦ ਨਹੀਂ, ਇਸ ਲਈ, ਜਿਸ ਵਿਅਕਤੀ ਨੇ ਮੇਰੇ ਨਾਲ ਇੱਕ ਵਾਰ ਵਿਸ਼ਵਾਸਘਾਤ ਕੀਤਾ ਹੈ, ਮੈਂ ਉਹਨਾਂ ਨਾਲ ਜੁੜਨਾ ਬਹੁਤ ਘੱਟ ਪਸੰਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਦੋਸਤਾਂ ਦੇ ਹਿਤਾਂ ਨੂੰ ਵੇਚ ਸੁੱਟਿਆ ਹੈ। ਇਹ ਮੇਰਾ ਸੁਭਾਅ ਹੈ, ਵਿਅਕਤੀ ਭਾਵੇਂ ਕੋਈ ਵੀ ਹੋਵੇ। ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ: ਜੋ ਵੀ ਵਿਅਕਤੀ ਮੇਰਾ ਦਿਲ ਤੋੜਦਾ ਹੈ, ਉਹ ਦੂਜੀ ਵਾਰ ਮੇਰੇ ਕੋਲੋਂ ਰਹਿਮ ਨਹੀਂ ਲੈ ਸਕੇਗਾ ਅਤੇ ਜੋ ਮੇਰੇ ਪ੍ਰਤੀ ਵਫ਼ਾਦਾਰ ਰਿਹਾ ਹੈ, ਉਹ ਸਦਾ ਮੇਰੇ ਦਿਲ ਵਿੱਚ ਰਹੇਗਾ।

ਪਿਛਲਾ: ਸਿਰਫ਼ ਆਖਰੀ ਦਿਨਾਂ ਦਾ ਮਸੀਹ ਹੀ ਮਨੁੱਖ ਨੂੰ ਸਦੀਵੀ ਜ਼ਿੰਦਗੀ ਦਾ ਰਾਹ ਦੇ ਸਕਦਾ ਹੈ

ਅਗਲਾ: ਤੂੰ ਕਿਸ ਦੇ ਪ੍ਰਤੀ ਵਫ਼ਾਦਾਰ ਹੈਂ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ