ਮਨੁੱਖ ਦੇ ਸਧਾਰਣ ਜੀਵਨ ਨੂੰ ਬਹਾਲ ਕਰਨਾ ਅਤੇ ਉਸ ਨੂੰ ਇੱਕ ਸ਼ਾਨਦਾਰ ਮੰਜ਼ਲ ’ਤੇ ਲੈ ਜਾਣਾ

ਮਨੁੱਖ ਅੱਜ ਦੇ ਕੰਮ ਅਤੇ ਭਵਿੱਖ ਦੇ ਕੰਮ ਬਾਰੇ ਥੋੜ੍ਹਾ ਜਿਹਾ ਸਮਝਦਾ ਹੈ, ਪਰ ਉਹ ਉਸ ਮੰਜ਼ਲ ਨੂੰ ਨਹੀਂ ਸਮਝਦਾ ਜਿਸ ਵਿੱਚ ਮਨੁੱਖਤਾ ਪ੍ਰਵੇਸ਼ ਕਰੇਗੀ। ਇੱਕ ਪ੍ਰਾਣੀ ਵਜੋਂ, ਮਨੁੱਖ ਨੂੰ ਇੱਕ ਪ੍ਰਾਣੀ ਦਾ ਫਰਜ਼ ਨਿਭਾਉਣਾ ਚਾਹੀਦਾ ਹੈ: ਮਨੁੱਖ ਜੋ ਕੁਝ ਵੀ ਕਰਦਾ ਹੈ ਉਸ ਵਿੱਚ ਉਸ ਨੂੰ ਪਰਮੇਸ਼ੁਰ ਦੇ ਪਿੱਛੇ ਚੱਲਣਾ ਚਾਹੀਦਾ ਹੈ; ਤੁਹਾਨੂੰ ਉਸੇ ਰਾਹ ਵਿੱਚ ਅੱਗੇ ਵਧਣਾ ਚਾਹੀਦਾ ਹੈ ਜਿਸ ਵਿੱਚ ਮੈਂ ਕਹਿੰਦਾ ਹਾਂ। ਤੇਰੇ ਕੋਲ ਆਪਣੇ ਆਪ ਚੀਜ਼ਾਂ ਦਾ ਪ੍ਰਬੰਧ ਕਰਨ ਦਾ ਕੋਈ ਤਰੀਕਾ ਨਹੀਂ ਹੈ, ਅਤੇ ਨਾ ਹੀ ਤੇਰੀ ਆਪਣੇ ਆਪ ਉੱਤੇ ਕੋਈ ਪਕੜ ਹੈ; ਜ਼ਰੂਰੀ ਹੈ ਕਿ ਸਭ ਕੁਝ ਪਰਮੇਸ਼ੁਰ ਦੀ ਦਇਆ ’ਤੇ ਛੱਡ ਦਿੱਤਾ ਜਾਵੇ, ਅਤੇ ਸਭ ਕੁਝ ਉਸ ਦੇ ਹੱਥ ਵਿੱਚ ਹੋਵੇ। ਜੇ ਪਰਮੇਸ਼ੁਰ ਦਾ ਕੰਮ ਮਨੁੱਖ ਨੂੰ ਸਮੇਂ ਤੋਂ ਪਹਿਲਾਂ, ਇਕ ਅੰਤ, ਇਕ ਸ਼ਾਨਦਾਰ ਮੰਜ਼ਲ ਪ੍ਰਦਾਨ ਕਰਦਾ, ਅਤੇ ਜੇ ਪਰਮੇਸ਼ੁਰ ਮਨੁੱਖ ਨੂੰ ਭਰਮਾਉਣ ਲਈ ਅਤੇ ਮਨੁੱਖ ਨੂੰ ਆਪਣੇ ਪਿੱਛੇ ਲਾਉਣ ਲਈ ਇਸ ਦੀ ਵਰਤੋਂ ਕਰਦਾ—ਜੇ ਉਹ ਮਨੁੱਖ ਨਾਲ ਕੋਈ ਸੌਦਾ ਕਰਦਾ—ਤਾਂ ਇਹ ਜਿੱਤ ਨਾ ਹੁੰਦੀ, ਅਤੇ ਨਾ ਹੀ ਇਹ ਮਨੁੱਖ ਦੇ ਜੀਵਨ ਉੱਤੇ ਮਿਹਨਤ ਕਰਨਾ ਹੁੰਦਾ। ਜੇ ਪਰਮੇਸ਼ੁਰ ਮਨੁੱਖ ’ਤੇ ਨਿਯੰਤ੍ਰਣ ਕਰਨ ਅਤੇ ਉਸ ਦਾ ਹਿਰਦਾ ਜਿੱਤਣ ਲਈ ਉਸ ਦੇ ਅੰਤ ਨੂੰ ਵਰਤਦਾ, ਤਾਂ ਇਸ ਵਿੱਚ ਉਹ ਮਨੁੱਖ ਨੂੰ ਸੰਪੂਰਣ ਨਾ ਬਣਾ ਰਿਹਾ ਹੁੰਦਾ, ਅਤੇ ਨਾ ਹੀ ਉਹ ਮਨੁੱਖ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦਾ, ਸਗੋਂ ਇਸ ਦੀ ਬਜਾਏ ਉਸ ’ਤੇ ਨਿਯੰਤ੍ਰਣ ਕਰਨ ਲਈ ਮੰਜ਼ਲ ਦੀ ਵਰਤੋਂ ਕਰ ਰਿਹਾ ਹੁੰਦਾ। ਮਨੁੱਖ ਨੂੰ ਭਵਿੱਖ ਵਿੱਚ ਹੋਣ ਵਾਲੇ ਅੰਤ, ਭਾਵ ਅੰਤਮ ਮੰਜ਼ਲ, ਤੋਂ ਵੱਧ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ, ਅਤੇ ਨਾ ਹੀ ਇਸ ਗੱਲ ਦੀ ਕਿ ਕੀ ਉਮੀਦ ਕਰਨ ਯੋਗ ਕੋਈ ਚੰਗੀ ਗੱਲ ਹੈ ਜਾਂ ਨਹੀਂ। ਜੇ ਮਨੁੱਖ ਨੂੰ ਜਿੱਤ ਦੇ ਕੰਮ ਦੌਰਾਨ ਇੱਕ ਸੁੰਦਰ ਉਮੀਦ ਦੇ ਦਿੱਤੀ ਜਾਂਦੀ, ਅਤੇ ਜੇ, ਮਨੁੱਖ ਦੀ ਜਿੱਤ ਤੋਂ ਪਹਿਲਾਂ, ਉਸ ਨੂੰ ਪਿੱਛਾ ਕਰਨ ਲਈ ਇੱਕ ਸਹੀ ਮੰਜ਼ਲ ਦੇ ਦਿੱਤੀ ਜਾਂਦੀ, ਤਾਂ ਨਾ ਸਿਰਫ਼ ਮਨੁੱਖ ਦੀ ਜਿੱਤ ਆਪਣੇ ਪ੍ਰਭਾਵ ਨੂੰ ਹਾਸਲ ਨਾ ਕਰ ਪਾਉਂਦੀ, ਸਗੋਂ ਜਿੱਤ ਦੇ ਕੰਮ ਦੇ ਪ੍ਰਭਾਵ ਉੱਪਰ ਵੀ ਅਸਰ ਪੈਣਾ ਸੀ। ਕਹਿਣ ਦਾ ਭਾਵ ਇਹ ਹੈ ਕਿ, ਜਿੱਤ ਦਾ ਕੰਮ ਮਨੁੱਖ ਦੇ ਨਸੀਬ ਅਤੇ ਭਵਿੱਖ ਨੂੰ ਖੋਹ ਕੇ ਅਤੇ ਮਨੁੱਖ ਦੇ ਵਿਦ੍ਰੋਹੀ ਸੁਭਾਅ ਦਾ ਨਿਆਂ ਅਤੇ ਤਾੜਨਾ ਕਰਕੇ ਆਪਣਾ ਪ੍ਰਭਾਵ ਪ੍ਰਾਪਤ ਕਰਦਾ ਹੈ। ਇਹ ਮਨੁੱਖ ਨਾਲ ਕੋਈ ਸੌਦਾ ਕਰਕੇ, ਭਾਵ, ਮਨੁੱਖ ਨੂੰ ਬਰਕਤਾਂ ਅਤੇ ਕਿਰਪਾ ਦੇ ਕੇ ਪ੍ਰਾਪਤ ਨਹੀਂ ਹੁੰਦਾ, ਸਗੋਂ ਮਨੁੱਖ ਤੋਂ ਉਸ ਦੀ “ਅਜ਼ਾਦੀ” ਖੋਹ ਕੇ ਅਤੇ ਉਸ ਦੇ ਭਵਿੱਖ ਨੂੰ ਖਤਮ ਕਰਕੇ, ਉਸ ਦੀ ਵਫ਼ਾਦਾਰੀ ਨੂੰ ਉਜਾਗਰ ਕਰਦੇ ਹੋਏ ਪ੍ਰਾਪਤ ਹੁੰਦਾ ਹੈ। ਜਿੱਤ ਦੇ ਕੰਮ ਦਾ ਇਹੀ ਤੱਤ ਹੈ। ਜੇ ਮਨੁੱਖ ਨੂੰ ਸ਼ੁਰੂਆਤ ਵਿੱਚ ਹੀ ਇਕ ਸੁੰਦਰ ਉਮੀਦ ਦੇ ਦਿੱਤੀ ਜਾਂਦੀ, ਅਤੇ ਨਿਆਂ ਅਤੇ ਤਾੜਨਾ ਦਾ ਕੰਮ ਬਾਅਦ ਵਿੱਚ ਕੀਤਾ ਜਾਂਦਾ, ਤਾਂ ਮਨੁੱਖ ਇਸ ਤਾੜਨਾ ਅਤੇ ਨਿਆਂ ਨੂੰ ਉਸ ਕੋਲ ਮੌਜੂਦ ਸੰਭਾਵਨਾਵਾਂ ਦੇ ਅਧਾਰ ਤੇ ਸਵੀਕਾਰ ਕਰਦਾ, ਅਤੇ ਅੰਤ ਵਿੱਚ, ਸਿਰਜਣਹਾਰ ਦੇ ਸਾਰੇ ਸਿਰਜੇ ਹੋਏ ਪ੍ਰਾਣੀਆਂ ਦੁਆਰਾ ਉਸ ਦੀ ਬਿਨਾਂ ਸ਼ਰਤ ਆਗਿਆਕਾਰਤਾ ਅਤੇ ਉਪਾਸਨਾ ਪ੍ਰਾਪਤ ਨਹੀਂ ਕੀਤੀ ਜਾ ਸਕਣੀ ਸੀ; ਸਿਰਫ਼ ਅੰਨ੍ਹੇਵਾਹ, ਅਗਿਆਨੀ ਆਗਿਆਕਾਰਤਾ ਹੁੰਦੀ, ਜਾਂ ਫਿਰ ਮਨੁੱਖ ਪਰਮੇਸ਼ੁਰ ਤੋਂ ਅੰਨ੍ਹੇਵਾਹ ਮੰਗਾਂ ਕਰਦਾ, ਅਤੇ ਮਨੁੱਖ ਦੇ ਹਿਰਦੇ ਨੂੰ ਪੂਰੀ ਤਰ੍ਹਾਂ ਨਾਲ ਜਿੱਤਣਾ ਅਸੰਭਵ ਹੁੰਦਾ। ਨਤੀਜੇ ਵਜੋਂ, ਮਨੁੱਖ ਨੂੰ ਪ੍ਰਾਪਤ ਕਰਨ ਲਈ ਜਾਂ, ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਗਵਾਹੀ ਦੇਣ ਲਈ, ਜਿੱਤ ਦਾ ਅਜਿਹਾ ਕੰਮ ਅਸੰਭਵ ਹੁੰਦਾ। ਅਜਿਹੇ ਪ੍ਰਾਣੀ ਆਪਣਾ ਫਰਜ਼ ਨਿਭਾਉਣ ਦੇ ਯੋਗ ਨਾ ਹੁੰਦੇ ਅਤੇ ਪਰਮੇਸ਼ੁਰ ਨਾਲ ਸਿਰਫ਼ ਸੌਦੇਬਾਜ਼ੀਆਂ ਕਰਦੇ; ਇਹ ਜਿੱਤ ਨਾ ਹੁੰਦੀ, ਬਲਕਿ ਦਯਾ ਅਤੇ ਬਰਕਤ ਹੁੰਦੀ। ਮਨੁੱਖ ਨਾਲ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਉਹ ਆਪਣੇ ਨਸੀਬ ਅਤੇ ਸੰਭਾਵਨਾਵਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੋਚਦਾ ਅਤੇ ਇਨ੍ਹਾਂ ਚੀਜ਼ਾਂ ਨਾਲ ਗੂੜ੍ਹਾ ਪਿਆਰ ਕਰਦਾ ਹੈ। ਮਨੁੱਖ ਆਪਣੇ ਨਸੀਬ ਅਤੇ ਸੰਭਾਵਨਾਵਾਂ ਦੀ ਖਾਤਰ ਪਰਮੇਸ਼ੁਰ ਦੇ ਮਗਰ ਚੱਲਦਾ ਹੈ; ਉਹ ਪਰਮੇਸ਼ੁਰ ਦੇ ਲਈ ਆਪਣੇ ਪਿਆਰ ਕਰਕੇ ਉਸ ਦੀ ਉਪਾਸਨਾ ਨਹੀਂ ਕਰਦਾ ਹੈ। ਅਤੇ ਇਸ ਲਈ, ਮਨੁੱਖ ਦੀ ਜਿੱਤ ਵਿੱਚ, ਮਨੁੱਖ ਦਾ ਸੁਆਰਥ, ਲਾਲਚ ਅਤੇ ਉਨ੍ਹਾਂ ਸਭ ਚੀਜ਼ਾਂ ਨਾਲ ਨਜਿੱਠਣਾ ਅਤੇ ਇੰਝ ਇਨ੍ਹਾਂ ਦਾ ਖਾਤਮਾ ਕਰਨਾ ਜ਼ਰੂਰੀ ਹੈ ਜਿਹੜੀਆਂ ਉਸ ਦੁਆਰਾ ਪਰਮੇਸ਼ੁਰ ਦੀ ਉਪਾਸਨਾ ਵਿੱਚ ਸਭ ਤੋਂ ਵੱਧ ਰੁਕਾਵਟ ਪਾਉਂਦੀਆਂ ਹਨ। ਅਜਿਹਾ ਕਰਨ ਨਾਲ, ਮਨੁੱਖ ਦੀ ਜਿੱਤ ਦੇ ਪ੍ਰਭਾਵ ਪ੍ਰਾਪਤ ਕੀਤੇ ਜਾ ਸਕਣਗੇ। ਨਤੀਜੇ ਵਜੋਂ, ਮਨੁੱਖ ਦੀ ਜਿੱਤ ਦੇ ਪਹਿਲੇ ਪੜਾਵਾਂ ਵਿੱਚ, ਇਹ ਜ਼ਰੂਰੀ ਹੈ ਕਿ ਮਨੁੱਖ ਦੀਆਂ ਬੇਕਾਬੂ ਲਾਲਸਾਵਾਂ ਅਤੇ ਸਭ ਤੋਂ ਘਾਤਕ ਕਮਜ਼ੋਰੀਆਂ ਨੂੰ ਸ਼ੁੱਧ ਕੀਤਾ ਜਾਵੇ, ਅਤੇ, ਇਸ ਦੇ ਰਾਹੀਂ, ਮਨੁੱਖ ਦੇ ਪਰਮੇਸ਼ੁਰ ਪ੍ਰਤੀ ਪ੍ਰੇਮ ਨੂੰ ਉਜਾਗਰ ਕੀਤਾ ਜਾਵੇ ਅਤੇ ਮਨੁੱਖੀ ਜੀਵਨ ਬਾਰੇ ਉਸ ਦੇ ਗਿਆਨ, ਪਰਮੇਸ਼ੁਰ ਬਾਰੇ ਉਸ ਦੇ ਨਜ਼ਰੀਏ ਅਤੇ ਉਸ ਦੀ ਹੋਂਦ ਦੇ ਅਰਥ ਨੂੰ ਬਦਲਿਆ ਜਾਵੇ। ਇਸ ਤਰੀਕੇ ਨਾਲ, ਮਨੁੱਖ ਦਾ ਪਰਮੇਸ਼ੁਰ ਪ੍ਰਤੀ ਪਿਆਰ ਸ਼ੁੱਧ ਕੀਤਾ ਜਾਂਦਾ ਹੈ, ਕਹਿਣ ਦਾ ਭਾਵ ਇਹ ਕਿ, ਮਨੁੱਖ ਦੇ ਹਿਰਦੇ ਨੂੰ ਜਿੱਤਿਆ ਜਾਂਦਾ ਹੈ। ਪਰ ਸਾਰੇ ਪ੍ਰਾਣੀਆਂ ਪ੍ਰਤੀ ਪਰਮੇਸ਼ੁਰ ਦੇ ਰਵੱਈਏ ਅਨੁਸਾਰ, ਪਰਮੇਸ਼ੁਰ ਸਿਰਫ਼ ਜਿੱਤ ਪ੍ਰਾਪਤ ਕਰਨ ਲਈ ਹੀ ਨਹੀਂ ਜਿੱਤਦਾ; ਇਸ ਦੀ ਬਜਾਏ, ਉਹ ਮਨੁੱਖ ਨੂੰ ਪ੍ਰਾਪਤ ਕਰਨ ਲਈ, ਆਪਣੀ ਖੁਦ ਦੀ ਮਹਿਮਾ ਲਈ, ਅਤੇ ਮਨੁੱਖ ਦੀ ਮੁੱਢਲੀ, ਮੂਲ ਸਮਾਨਤਾ ਨੂੰ ਮੁੜ ਹਾਸਲ ਕਰਨ ਲਈ ਜਿੱਤਦਾ ਹੈ। ਜੇ ਉਸ ਨੇ ਸਿਰਫ਼ ਜਿੱਤ ਪ੍ਰਾਪਤ ਕਰਨ ਲਈ ਹੀ ਜਿੱਤਣਾ ਹੁੰਦਾ, ਤਾਂ ਜਿੱਤ ਦੇ ਕੰਮ ਦੀ ਮਹੱਤਤਾ ਖਤਮ ਹੋ ਜਾਂਦੀ। ਕਹਿਣ ਦਾ ਭਾਵ ਇਹ ਹੈ ਕਿ ਜੇ ਮਨੁੱਖ ਨੂੰ ਜਿੱਤਣ ਤੋਂ ਬਾਅਦ, ਪਰਮੇਸ਼ੁਰ ਮਨੁੱਖ ਨਾਲ ਕੋਈ ਸੰਬੰਧ ਨਾ ਰੱਖਦਾ ਅਤੇ ਮਨੁੱਖ ਦੇ ਜੀਵਨ ਜਾਂ ਮੌਤ ਵੱਲ ਕੋਈ ਧਿਆਨ ਨਾ ਦਿੰਦਾ, ਤਾਂ ਇਹ ਮਨੁੱਖਜਾਤੀ ਦਾ ਪ੍ਰਬੰਧਨ ਨਾ ਹੁੰਦਾ, ਨਾ ਹੀ ਮਨੁੱਖ ਦੀ ਜਿੱਤ ਉਸ ਦੀ ਮੁਕਤੀ ਦੀ ਖਾਤਰ ਹੁੰਦੀ। ਮਨੁੱਖ ਦੀ ਜਿੱਤ ਤੋਂ ਬਾਅਦ ਸਿਰਫ਼ ਉਸ ਨੂੰ ਪ੍ਰਾਪਤ ਕਰਨਾ, ਅਤੇ ਆਖਰਕਾਰ ਸ਼ਾਨਦਾਰ ਮੰਜ਼ਲ ’ਤੇ ਉਸ ਦਾ ਪਹੁੰਚਣਾ, ਮੁਕਤੀ ਦੇ ਸਾਰੇ ਕੰਮ ਦੇ ਕੇਂਦਰ ਵਿੱਚ ਹੈ, ਅਤੇ ਸਿਰਫ਼ ਇਹ ਗੱਲ ਹੀ ਮਨੁੱਖ ਦੀ ਮੁਕਤੀ ਦਾ ਉਦੇਸ਼ ਪ੍ਰਾਪਤ ਕਰ ਸਕਦੀ ਹੈ। ਦੂਜੇ ਸ਼ਬਦਾਂ ਵਿੱਚ, ਸਿਰਫ਼ ਸੁੰਦਰ ਮੰਜ਼ਲ ’ਤੇ ਮਨੁੱਖ ਦੀ ਪਹੁੰਚ ਅਤੇ ਅਰਾਮ ਵਿੱਚ ਉਸ ਦਾ ਪ੍ਰਵੇਸ਼ ਉਹ ਸੰਭਾਵਨਾਵਾਂ ਹਨ ਜੋ ਸਾਰੇ ਪ੍ਰਾਣੀਆਂ ਕੋਲ ਹੋਣੀਆਂ ਚਾਹੀਦੀਆਂ ਹਨ, ਅਤੇ ਉਹ ਕੰਮ ਹੈ ਜੋ ਸਿਰਜਣਹਾਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਜੇ ਮਨੁੱਖ ਨੇ ਇਹ ਕੰਮ ਕਰਨਾ ਹੁੰਦਾ, ਤਾਂ ਇਹ ਬਹੁਤ ਸੀਮਤ ਜਿਹਾ ਹੁੰਦਾ: ਇਹ ਮਨੁੱਖ ਨੂੰ ਕਿਸੇ ਖਾਸ ਜਗ੍ਹਾ ਤਕ ਤਾਂ ਲਿਆ ਸਕਦਾ ਸੀ, ਪਰ ਇਹ ਮਨੁੱਖ ਨੂੰ ਸਦੀਪਕ ਮੰਜ਼ਲ ’ਤੇ ਲਿਆਉਣ ਯੋਗ ਨਹੀਂ ਹੋਣਾ ਸੀ। ਮਨੁੱਖ, ਮਨੁੱਖ ਦੇ ਨਸੀਬ ਬਾਰੇ ਫ਼ੈਸਲਾ ਕਰਨ ਦੇ ਸਮਰੱਥ ਨਹੀਂ ਹੈ, ਅਤੇ ਇਸ ਤੋਂ ਇਲਾਵਾ, ਨਾ ਹੀ ਉਹ ਮਨੁੱਖ ਦੀਆਂ ਸੰਭਾਵਨਾਵਾਂ ਅਤੇ ਭਵਿੱਖ ਦੀ ਮੰਜ਼ਲ ਨੂੰ ਯਕੀਨੀ ਬਣਾਉਣ ਦੇ ਸਮਰੱਥ ਹੈ। ਫਿਰ ਵੀ, ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ ਵੱਖਰਾ ਹੈ। ਕਿਉਂਕਿ ਉਸ ਨੇ ਮਨੁੱਖ ਦੀ ਸਿਰਜਣਾ ਕੀਤੀ ਹੈ, ਇਸ ਲਈ ਉਹ ਉਸ ਦੀ ਅਗਵਾਈ ਕਰਦਾ ਹੈ; ਕਿਉਂਕਿ ਉਹ ਮਨੁੱਖ ਨੂੰ ਬਚਾਉਂਦਾ ਹੈ, ਇਸ ਲਈ ਉਹ ਉਸ ਨੂੰ ਪੂਰੀ ਤਰ੍ਹਾਂ ਬਚਾਏਗਾ, ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਪਤ ਕਰੇਗਾ; ਕਿਉਂਕਿ ਉਹ ਮਨੁੱਖ ਦੀ ਅਗਵਾਈ ਕਰਦਾ ਹੈ, ਇਸ ਲਈ ਉਹ ਉਸ ਨੂੰ ਸਹੀ ਮੰਜ਼ਲ ’ਤੇ ਲਿਆਏਗਾ; ਅਤੇ ਕਿਉਂਕਿ ਉਸ ਨੇ ਮਨੁੱਖ ਦੀ ਸਿਰਜਣਾ ਕੀਤੀ ਅਤੇ ਉਸ ਦਾ ਪ੍ਰਬੰਧਨ ਕਰਦਾ ਹੈ, ਇਸ ਲਈ ਉਸ ਨੂੰ ਮਨੁੱਖ ਦੇ ਨਸੀਬ ਅਤੇ ਸੰਭਾਵਨਾਵਾਂ ਦੀ ਜ਼ਿੰਮੇਦਾਰੀ ਲੈਣਾ ਜ਼ਰੂਰੀ ਹੈ। ਇਹ ਉਹ ਕੰਮ ਹੈ ਜੋ ਸਿਰਜਣਹਾਰ ਦੁਆਰਾ ਕੀਤਾ ਜਾਂਦਾ ਹੈ। ਹਾਲਾਂਕਿ ਜਿੱਤ ਦਾ ਕੰਮ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਸ਼ੁੱਧ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ, ਪਰ ਆਖਰਕਾਰ ਮਨੁੱਖ ਨੂੰ ਪਰਮੇਸ਼ੁਰ ਦੁਆਰਾ ਉਸ ਦੇ ਲਈ ਤਿਆਰ ਕੀਤੀ ਸਹੀ ਮੰਜ਼ਲ ਤਕ ਲਿਆਉਣਾ ਜ਼ਰੂਰੀ ਹੈ। ਅਸਲ ਵਿੱਚ ਕਿਉਂਕਿ ਪਰਮੇਸ਼ੁਰ ਮਨੁੱਖ ਉੱਤੇ ਮਿਹਨਤ ਕਰਦਾ ਹੈ ਇਸੇ ਕਰਕੇ ਹੀ ਮਨੁੱਖ ਦੀ ਕੋਈ ਮੰਜ਼ਲ ਹੈ ਅਤੇ ਉਸ ਦਾ ਨਸੀਬ ਸੁਰੱਖਿਅਤ ਹੈ। ਇੱਥੇ, ਜਿਸ ਸਹੀ ਮੰਜ਼ਲ ਦਾ ਜ਼ਿਕਰ ਕੀਤਾ ਗਿਆ ਹੈ ਉਹ ਬੀਤੇ ਸਮੇਂ ਵਿੱਚ ਸ਼ੁੱਧ ਕੀਤੀਆਂ ਗਈਆਂ ਮਨੁੱਖ ਦੀਆਂ ਉਮੀਦਾਂ ਅਤੇ ਸੰਭਾਵਨਾਵਾਂ ਨਹੀਂ ਹਨ; ਦੋਵੇਂ ਗੱਲਾਂ ਵੱਖੋ-ਵੱਖਰੀਆਂ ਹਨ। ਮਨੁੱਖ ਜਿਨ੍ਹਾਂ ਚੀਜ਼ਾਂ ਦੀ ਉਮੀਦ ਕਰਦਾ ਹੈ ਅਤੇ ਜਿਨ੍ਹਾਂ ਲਈ ਭੱਜ-ਦੌੜ ਕਰਦਾ ਹੈ, ਉਹ, ਉਹ ਲਾਲਸਾਵਾਂ ਹਨ ਜੋ ਉਸ ਦੁਆਰਾ ਸਰੀਰ ਦੀਆਂ ਫ਼ਜ਼ੂਲ ਇੱਛਾਵਾਂ ਦੇ ਖਹਿੜੇ ਪਏ ਰਹਿਣ ਤੋਂ ਉਪਜਦੀਆਂ ਹਨ, ਨਾ ਕਿ ਉਸ ਮੰਜ਼ਲ ਤੋਂ ਜਿਸ ਦਾ ਮਨੁੱਖ ਹੱਕਦਾਰ ਹੈ। ਇਸ ਦੌਰਾਨ, ਪਰਮੇਸ਼ੁਰ ਨੇ ਮਨੁੱਖ ਲਈ ਜੋ ਕੁਝ ਤਿਆਰ ਕੀਤਾ ਹੈ, ਉਹ ਮਨੁੱਖ ਲਈ ਬਰਕਤਾਂ ਅਤੇ ਵਾਅਦੇ ਹਨ ਜਿਨ੍ਹਾਂ ਦਾ ਮਨੁੱਖ ਉਦੋਂ ਹੱਕਦਾਰ ਹੋਵੇਗਾ ਜਦੋਂ ਉਸ ਨੂੰ ਸ਼ੁੱਧ ਬਣਾਇਆ ਜਾ ਚੁੱਕਾ ਹੋਵੇਗਾ, ਜੋ ਪਰਮੇਸ਼ੁਰ ਨੇ ਸੰਸਾਰ ਦੀ ਸਿਰਜਣਾ ਕਰਨ ਤੋਂ ਬਾਅਦ ਮਨੁੱਖ ਲਈ ਤਿਆਰ ਕੀਤੇ ਸਨ, ਅਤੇ ਜੋ ਫੈਸਲੇ, ਧਾਰਣਾਵਾਂ, ਕਲਪਨਾਵਾਂ, ਜਾਂ ਮਨੁੱਖੀ ਸਰੀਰ ਦੁਆਰਾ ਭ੍ਰਿਸ਼ਟੇ ਨਹੀਂ ਹਨ। ਇਹ ਮੰਜ਼ਲ ਕਿਸੇ ਖਾਸ ਵਿਅਕਤੀ ਲਈ ਨਹੀਂ ਤਿਆਰ ਕੀਤੀ ਜਾਂਦੀ ਹੈ, ਸਗੋਂ ਸਮੁੱਚੀ ਮਨੁੱਖਜਾਤੀ ਲਈ ਅਰਾਮ ਦੀ ਜਗ੍ਹਾ ਹੈ। ਅਤੇ ਇਸ ਲਈ, ਇਹ ਮੰਜ਼ਲ ਮਨੁੱਖਜਾਤੀ ਲਈ ਸਭ ਤੋਂ ਢੁਕਵੀਂ ਮੰਜ਼ਲ ਹੈ।

ਸਿਰਜਣਹਾਰ ਦਾ ਮਨੋਰਥ ਸ੍ਰਿਸ਼ਟੀ ਦੇ ਸਾਰੇ ਜੀਵਾਂ ਦਾ ਪ੍ਰਬੰਧ ਕਰਨਾ ਹੈ। ਲਾਜ਼ਮੀ ਹੈ ਕਿ ਤੂੰ ਉਸ ਦੁਆਰਾ ਕੀਤੇ ਜਾਣ ਵਾਲੇ ਕਿਸੇ ਕੰਮ ਨੂੰ ਰੱਦ ਨਾ ਕਰੇਂ ਜਾਂ ਉਸ ਦੀ ਅਵੱਗਿਆ ਨਾ ਕਰੇਂ, ਨਾ ਹੀ ਤੈਨੂੰ ਉਸ ਪ੍ਰਤੀ ਵਿਦ੍ਰੋਹੀ ਹੋਣਾ ਚਾਹੀਦਾ ਹੈ। ਜਦੋਂ ਉਸ ਦੁਆਰਾ ਕੀਤਾ ਜਾਣ ਵਾਲਾ ਕੰਮ ਆਖਰਕਾਰ ਆਪਣੇ ਮਕਸਦ ਨੂੰ ਪੂਰਾ ਕਰ ਲਵੇਗਾ, ਤਾਂ ਉਹ ਇਸ ਵਿੱਚ ਮਹਿਮਾ ਪ੍ਰਾਪਤ ਕਰੇਗਾ। ਅੱਜ, ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਤੂੰ ਮੋਆਬ ਦਾ ਵੰਸ਼ਜ ਹੈਂ, ਜਾਂ ਵੱਡੇ ਲਾਲ ਅਜਗਰ ਦੀ ਸੰਤਾਨ ਹੈਂ? ਚੁਣੇ ਹੋਏ ਲੋਕਾਂ ਦੀ ਕੋਈ ਗੱਲ ਕਿਉਂ ਨਹੀਂ ਕੀਤੀ ਜਾਂਦੀ, ਅਤੇ ਸਿਰਫ਼ ਸਿਰਜੇ ਹੋਏ ਪ੍ਰਾਣੀਆਂ ਦੀ ਹੀ ਗੱਲ ਕਿਉਂ ਕੀਤੀ ਜਾਂਦੀ ਹੈ? ਸਿਰਜਿਆ ਹੋਇਆ ਜੀਵ—ਇਹ ਮਨੁੱਖ ਦਾ ਅਸਲ ਖਿਤਾਬ ਸੀ, ਅਤੇ ਇਹ ਉਹ ਹੈ ਜੋ ਉਸ ਦੀ ਸੁਭਾਵਕ ਪਛਾਣ ਹੈ। ਸਿਰਫ਼ ਨਾਂਅ ਹੀ ਬਦਲਦੇ ਹਨ ਕਿਉਂਕਿ ਕੰਮ ਦੇ ਯੁਗ ਅਤੇ ਸਮੇਂ ਦੀ ਮਿਆਦ ਵੱਖੋ-ਵੱਖਰੀ ਹੁੰਦੀ ਹੈ; ਦਰਅਸਲ, ਮਨੁੱਖ ਇਕ ਆਮ ਜਿਹਾ ਪ੍ਰਾਣੀ ਹੈ। ਸਾਰੇ ਪ੍ਰਾਣੀਆਂ ਲਈ, ਭਾਵੇਂ ਉਹ ਸਭ ਤੋਂ ਵੱਧ ਭ੍ਰਿਸ਼ਟ ਹੋਣ ਜਾਂ ਸਭ ਤੋਂ ਵੱਧ ਪਵਿੱਤਰ, ਇੱਕ ਸਿਰਜੇ ਹੋਏ ਪ੍ਰਾਣੀ ਦਾ ਫ਼ਰਜ਼ ਨਿਭਾਉਣਾ ਜ਼ਰੂਰੀ ਹੈ। ਜਦੋਂ ਪਰਮੇਸ਼ੁਰ ਜਿੱਤ ਦਾ ਕੰਮ ਪੂਰਾ ਕਰਦਾ ਹੈ, ਤਾਂ ਉਹ ਤੇਰੀਆਂ ਸੰਭਾਵਨਾਵਾਂ, ਨਸੀਬ ਜਾਂ ਮੰਜ਼ਲ ਦੀ ਵਰਤੋਂ ਕਰਦਿਆਂ ਤੇਰੇ ’ਤੇ ਨਿਯੰਤ੍ਰਣ ਨਹੀਂ ਕਰਦਾ। ਅਸਲ ਵਿੱਚ ਇਸ ਤਰੀਕੇ ਨਾਲ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ। ਜਿੱਤ ਦੇ ਕੰਮ ਦਾ ਮਕਸਦ ਇਹ ਹੈ ਕਿ ਮਨੁੱਖ ਇਕ ਸਿਰਜੇ ਹੋਏ ਪ੍ਰਾਣੀ ਦਾ ਫਰਜ਼ ਨਿਭਾਵੇ, ਉਸ ਤੋਂ ਸਿਰਜਣਹਾਰ ਦੀ ਉਪਾਸਨਾ ਕਰਾਈ ਜਾਵੇ; ਸਿਰਫ਼ ਇਸ ਤੋਂ ਬਾਅਦ ਹੀ ਉਹ ਸ਼ਾਨਦਾਰ ਮੰਜ਼ਲ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਮਨੁੱਖ ਦਾ ਨਸੀਬ ਪਰਮੇਸ਼ੁਰ ਦੇ ਹੱਥਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ। ਤੂੰ ਖੁਦ ਆਪਣਾ ਨਿਯੰਤ੍ਰਣ ਕਰਨ ਦੇ ਸਮਰੱਥ ਨਹੀਂ ਹੈਂ: ਭਾਵੇਂ ਮਨੁੱਖ ਹਮੇਸ਼ਾ ਆਪਣੇ ਲਈ ਦੌੜ-ਭੱਜ ਕਰਦਾ ਹੈ ਤੇ ਆਹਰੇ ਲੱਗਿਆ ਰਹਿੰਦਾ ਹੈ, ਪਰ ਇਸ ਦੇ ਬਾਵਜੂਦ ਉਹ ਖੁਦ ਦਾ ਨਿਯੰਤ੍ਰਣ ਕਰਨ ’ਚ ਅਸਮਰਥ ਹੀ ਰਹਿੰਦਾ ਹੈ। ਜੇ ਤੂੰ ਆਪਣੀਆਂ ਖੁਦ ਦੀਆਂ ਸੰਭਾਵਨਾਵਾਂ ਬਾਰੇ ਜਾਣ ਸਕਦਾ, ਜੇ ਤੂੰ ਆਪਣੇ ਖੁਦ ਦੇ ਨਸੀਬ ਦਾ ਨਿਯੰਤ੍ਰਣ ਕਰ ਸਕਦਾ ਤਾਂ ਵੀ ਕੀ ਤੂੰ ਸਿਰਜਿਆ ਹੋਇਆ ਪ੍ਰਾਣੀ ਹੀ ਹੁੰਦਾ? ਸੰਖੇਪ ਵਿੱਚ, ਪਰਮੇਸ਼ੁਰ ਭਾਵੇਂ ਜਿਵੇਂ ਵੀ ਕੰਮ ਕਰਦਾ ਹੋਵੇ, ਉਸ ਦਾ ਸਾਰਾ ਕੰਮ ਮਨੁੱਖ ਦੀ ਖਾਤਰ ਹੀ ਹੁੰਦਾ ਹੈ। ਉਦਾਹਰਣ ਵਜੋਂ, ਧਰਤੀ, ਅਕਾਸ਼ ਅਤੇ ਉਹ ਸਭ ਵਸਤਾਂ ਨੂੰ ਹੀ ਲੈ ਲਓ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਨੁੱਖ ਦੀ ਸੇਵਾ ਕਰਨ ਲਈ ਸਿਰਜਿਆ: ਚੰਨ, ਸੂਰਜ ਅਤੇ ਤਾਰੇ ਜੋ ਉਸ ਨੇ ਮਨੁੱਖ, ਜਾਨਵਰਾਂ ਅਤੇ ਪੌਦਿਆਂ ਲਈ ਬਣਾਏ ਸਨ, ਬਸੰਤ, ਗਰਮੀ, ਪਤਝੜ ਅਤੇ ਸਰਦੀ, ਅਤੇ ਵਗੈਰਾ-ਵਗੈਰਾ—ਇਹ ਸਭ ਮਨੁੱਖ ਦੀ ਹੋਂਦ ਦੀ ਖਾਤਰ ਬਣਾਏ ਹੋਏ ਹਨ। ਅਤੇ ਇਸ ਲਈ, ਭਾਵੇਂ ਪਰਮੇਸ਼ੁਰ ਮਨੁੱਖ ਨੂੰ ਜਿਵੇਂ ਵੀ ਤਾੜਨਾ ਕਰਦਾ ਹੈ ਅਤੇ ਉਸ ਦਾ ਨਿਆਂ ਕਰਦਾ ਹੈ, ਇਹ ਸਭ ਮਨੁੱਖ ਦੀ ਮੁਕਤੀ ਦੀ ਖਾਤਰ ਹੀ ਹੈ। ਭਾਵੇਂ ਉਹ ਮਨੁੱਖ ਤੋਂ ਉਸ ਦੀਆਂ ਸਰੀਰਕ ਉਮੀਦਾਂ ਖੋਹ ਲੈਂਦਾ ਹੈ, ਪਰ ਇਹ ਮਨੁੱਖ ਨੂੰ ਸ਼ੁੱਧ ਬਣਾਉਣ ਲਈ ਹੀ ਹੈ, ਅਤੇ ਮਨੁੱਖ ਨੂੰ ਸ਼ੁੱਧ ਇਸ ਲਈ ਬਣਾਇਆ ਜਾਂਦਾ ਹੈ ਤਾਂ ਕਿ ਉਹ ਜੀਉਂਦਾ ਰਹਿ ਸਕੇ। ਮਨੁੱਖ ਦੀ ਮੰਜ਼ਲ ਸਿਰਜਣਹਾਰ ਦੇ ਹੱਥਾਂ ਵਿੱਚ ਹੈ, ਤਾਂ ਮਨੁੱਖ ਆਪਣੇ ਆਪ ਦਾ ਨਿਯੰਤ੍ਰਣ ਕਿਵੇਂ ਕਰ ਸਕਦਾ ਹੈ?

ਜਿੱਤ ਦਾ ਕੰਮ ਸੰਪੂਰਣ ਹੋ ਜਾਣ ਤੋਂ ਬਾਅਦ, ਮਨੁੱਖ ਨੂੰ ਇੱਕ ਸੁੰਦਰ ਸੰਸਾਰ ਵਿੱਚ ਲਿਆਇਆ ਜਾਵੇਗਾ। ਬੇਸ਼ੱਕ, ਇਹ ਜੀਵਨ, ਫਿਰ ਵੀ ਧਰਤੀ ਉੱਤੇ ਹੀ ਹੋਵੇਗਾ, ਪਰ ਇਹ ਮਨੁੱਖ ਦੇ ਅਜੋਕੇ ਜੀਵਨ ਤੋਂ ਬਿਲਕੁਲ ਉਲਟ ਹੋਵੇਗਾ। ਮਨੁੱਖਜਾਤੀ ਦਾ ਇਹ ਜੀਵਨ ਉਦੋਂ ਹੋਵੇਗਾ ਜਦੋਂ ਸਮੁੱਚੀ ਮਨੁੱਖਜਾਤੀ ਨੂੰ ਜਿੱਤਿਆ ਜਾ ਚੁੱਕਾ ਹੋਵੇਗਾ, ਇਹ ਧਰਤੀ ਉੱਤੇ ਮਨੁੱਖ ਲਈ ਇੱਕ ਨਵਾਂ ਅਰੰਭ ਹੋਵੇਗਾ, ਅਤੇ ਮਨੁੱਖਜਾਤੀ ਲਈ ਅਜਿਹਾ ਜੀਵਨ ਹੋਣਾ ਇਸ ਗੱਲ ਦਾ ਸਬੂਤ ਹੋਵੇਗਾ ਕਿ ਇਸ ਨੇ ਇਕ ਨਵੇਂ ਅਤੇ ਸੁੰਦਰ ਖੇਤਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਹ ਧਰਤੀ ਉੱਤੇ ਮਨੁੱਖ ਅਤੇ ਪਰਮੇਸ਼ੁਰ ਦੇ ਜੀਵਨ ਦਾ ਅਰੰਭ ਹੋਵੇਗਾ। ਅਜਿਹੇ ਸੁੰਦਰ ਜੀਵਨ ਦਾ ਅਧਾਰ ਲਾਜ਼ਮੀ ਤੌਰ ਤੇ ਇਹ ਹੋਣਾ ਚਾਹੀਦਾ ਹੈ ਕਿ, ਮਨੁੱਖ ਨੂੰ ਸ਼ੁੱਧ ਕੀਤੇ ਜਾਣ ਅਤੇ ਜਿੱਤ ਲਏ ਜਾਣ ਤੋਂ ਬਾਅਦ, ਉਹ ਸਿਰਜਣਹਾਰ ਦੇ ਅਧੀਨ ਹੋ ਜਾਂਦਾ ਹੈ। ਅਤੇ ਇਸ ਲਈ, ਜਿੱਤ ਦਾ ਕੰਮ ਮਨੁੱਖਜਾਤੀ ਦੁਆਰਾ ਸ਼ਾਨਦਾਰ ਮੰਜ਼ਲ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੇ ਕੰਮ ਦਾ ਆਖਰੀ ਪੜਾਅ ਹੈ। ਅਜਿਹਾ ਜੀਵਨ ਮਨੁੱਖ ਦਾ ਧਰਤੀ ਉੱਤੇ ਭਵਿੱਖ ਵਾਲਾ ਜੀਵਨ ਹੈ, ਧਰਤੀ ਉੱਤੇ ਸਭ ਤੋਂ ਸੁੰਦਰ ਜੀਵਨ, ਅਜਿਹਾ ਜੀਵਨ ਜਿਸ ਦੀ ਮਨੁੱਖ ਲਾਲਸਾ ਰੱਖਦਾ ਹੈ, ਅਜਿਹਾ ਜੋ ਮਨੁੱਖ ਨੇ ਸੰਸਾਰ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਪ੍ਰਾਪਤ ਕੀਤਾ। ਇਹ 6,000 ਸਾਲਾਂ ਦੇ ਪ੍ਰਬੰਧਨ ਦੇ ਕੰਮ ਦਾ ਅੰਤਮ ਨਤੀਜਾ ਹੈ; ਇਹ ਉਹ ਹੈ ਜਿਸ ਦੇ ਲਈ ਮਨੁੱਖਜਾਤੀ ਸਭ ਤੋਂ ਵੱਧ ਤਰਸਦੀ ਹੈ, ਅਤੇ ਇਹੀ ਮਨੁੱਖ ਲਈ ਪਰਮੇਸ਼ੁਰ ਦਾ ਵਾਅਦਾ ਵੀ ਹੈ। ਪਰ ਇਹ ਵਾਅਦਾ ਤੁਰੰਤ ਪੂਰਾ ਨਹੀਂ ਹੋ ਸਕਦਾ: ਮਨੁੱਖ ਭਵਿੱਖ ਦੀ ਮੰਜ਼ਲ ਵਿੱਚ ਪ੍ਰਵੇਸ਼ ਉਦੋਂ ਹੀ ਕਰ ਸਕੇਗਾ ਜਦੋਂ ਅੰਤ ਦੇ ਦਿਨਾਂ ਦਾ ਕੰਮ ਪੂਰਾ ਹੋ ਚੁੱਕਾ ਹੋਵੇਗਾ ਅਤੇ ਮਨੁੱਖ ਨੂੰ ਪੂਰੀ ਤਰ੍ਹਾਂ ਜਿੱਤਿਆ ਜਾ ਚੁੱਕਾ ਹੋਵੇਗਾ, ਭਾਵ, ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਹਰਾ ਦਿੱਤੇ ਜਾਣ ਤੋਂ ਬਾਅਦ। ਮਨੁੱਖ ਨੂੰ ਤਾਏ ਜਾਣ ਤੋਂ ਬਾਅਦ, ਉਹ ਪਾਪੀ ਸੁਭਾਅ ਵਾਲਾ ਨਹੀਂ ਹੋਵੇਗਾ, ਕਿਉਂਕਿ ਪਰਮੇਸ਼ੁਰ ਸ਼ਤਾਨ ਨੂੰ ਹਰਾ ਚੁੱਕਾ ਹੋਵੇਗਾ, ਇਸ ਦਾ ਅਰਥ ਇਹ ਹੈ ਕਿ ਦੁਸ਼ਮਣ ਤਾਕਤਾਂ, ਭਾਵ ਅਜਿਹੀਆਂ ਕੋਈ ਵੀ ਦੁਸ਼ਮਣ ਤਾਕਤਾਂ ਜੋ ਮਨੁੱਖੀ ਸਰੀਰ ’ਤੇ ਹਮਲਾ ਕਰ ਸਕਦੀਆਂ ਹਨ, ਦੁਆਰਾ ਕੋਈ ਵੀ ਅਯੋਗ ਦਖਲ ਨਹੀਂ ਦਿੱਤਾ ਜਾਵੇਗਾ। ਅਤੇ ਇਸ ਤਰ੍ਹਾਂ ਮਨੁੱਖ ਅਜ਼ਾਦ ਅਤੇ ਪਵਿੱਤਰ ਹੋਵੇਗਾ—ਉਹ ਸਦੀਪਕਾਲ ਵਿੱਚ ਪ੍ਰਵੇਸ਼ ਕਰ ਜਾਵੇਗਾ। ਜੇ ਹਨੇਰੇ ਦੀਆਂ ਦੁਸ਼ਮਣ ਤਾਕਤਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਵੇਗਾ, ਸਿਰਫ਼ ਤਾਂ ਹੀ ਮਨੁੱਖ ਜਿੱਥੇ ਵੀ ਜਾਵੇਗਾ ਅਜ਼ਾਦ ਹੋਵੇਗਾ, ਅਤੇ ਇਸ ਲਈ ਉਹ ਵਿਦ੍ਰੋਹ ਜਾਂ ਵਿਰੋਧ ਤੋਂ ਬਗੈਰ ਹੋਵੇਗਾ। ਪਰ ਸ਼ਤਾਨ ਨੂੰ ਗੁਲਾਮ ਬਣਾਉਣਾ ਹੀ ਪਵੇਗਾ, ਅਤੇ ਮਨੁੱਖ ਨਾਲ ਸਭ ਕੁਝ ਚੰਗਾ ਹੋਵੇਗਾ; ਇਸ ਸਮੇਂ ਸਥਿਤੀ ਅਜਿਹੀ ਇਸ ਕਰਕੇ ਹੈ ਕਿਉਂਕਿ ਸ਼ਤਾਨ ਅਜੇ ਵੀ ਧਰਤੀ ’ਤੇ ਹਰ ਥਾਂ ਮੁਸੀਬਤਾਂ ਨੂੰ ਸ਼ਹਿ ਦਿੰਦਾ ਹੈ, ਅਤੇ ਕਿਉਂਕਿ ਪਰਮੇਸ਼ੁਰ ਦੇ ਪ੍ਰਬੰਧਨ ਦੇ ਸਾਰੇ ਕੰਮ ਦਾ ਅਜੇ ਆਪਣੇ ਅੰਤ ’ਤੇ ਪਹੁੰਚਣਾ ਬਾਕੀ ਹੈ। ਸ਼ਤਾਨ ਨੂੰ ਹਰਾ ਦੇਣ ਤੋਂ ਬਾਅਦ, ਮਨੁੱਖ ਪੂਰੀ ਤਰ੍ਹਾਂ ਨਾਲ ਮੁਕਤ ਹੋ ਜਾਵੇਗਾ; ਜਦੋਂ ਮਨੁੱਖ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਵੇਗਾ ਅਤੇ ਸ਼ਤਾਨ ਦੇ ਵੱਸ ਤੋਂ ਬਾਹਰ ਨਿਕਲ ਜਾਵੇਗਾ, ਤਾਂ ਉਹ ਧਾਰਮਿਕਤਾ ਦਾ ਸੂਰਜ ਵੇਖ ਸਕੇਗਾ। ਆਮ ਮਨੁੱਖ ਜਿਸ ਜੀਵਨ ਦਾ ਹੱਕਦਾਰ ਹੈ ਉਹ ਮੁੜ ਪ੍ਰਾਪਤ ਹੋਵੇਗਾ; ਉਹ ਸਭ ਕੁਝ ਜੋ ਆਮ ਮਨੁੱਖ ਕੋਲ ਹੋਣਾ ਚਾਹੀਦਾ ਹੈ—ਜਿਵੇਂ ਕਿ ਬੁਰਾਈ ਤੋਂ ਭਲਾਈ ਵਿਚਾਲੇ ਫ਼ਰਕ ਸਮਝਣ ਦੀ ਯੋਗਤਾ, ਅਤੇ ਇਹ ਸਮਝਣਾ ਕਿ ਖਾਣਾ ਅਤੇ ਪਹਿਨਣਾ ਕਿਵੇਂ ਹੈ, ਅਤੇ ਆਮ ਵਾਂਗ ਜੀਉਣ ਦੀ ਯੋਗਤਾ—ਇਹ ਸਭ ਮੁੜ ਪ੍ਰਾਪਤ ਕੀਤਾ ਜਾਵੇਗਾ। ਜੇ ਹੱਵਾਹ ਸੱਪ ਦੇ ਪ੍ਰਲੋਭਨ ਵਿੱਚ ਨਾ ਆਈ ਹੁੰਦੀ, ਤਾਂ ਮਨੁੱਖ ਕੋਲ ਸ਼ੁਰੂ ਵਿੱਚ ਹੀ ਅਜਿਹਾ ਆਮ ਜੀਵਨ ਹੋਣਾ ਸੀ ਜਦੋਂ ਉਸ ਨੂੰ ਸਿਰਜਿਆ ਗਿਆ ਸੀ। ਉਸ ਨੇ ਖਾਧਾ ਹੁੰਦਾ, ਕੱਪੜੇ ਪਹਿਨੇ ਹੁੰਦੇ, ਅਤੇ ਧਰਤੀ ਉੱਤੇ ਆਮ ਮਨੁੱਖੀ ਜੀਵਨ ਬਿਤਾਇਆ ਹੁੰਦਾ। ਫਿਰ ਵੀ ਮਨੁੱਖ ਦੇ ਭ੍ਰਿਸ਼ਟ ਹੋ ਜਾਣ ਤੋਂ ਬਾਅਦ, ਇਹ ਜੀਵਨ ਨਾ ਪ੍ਰਾਪਤ ਹੋਣ ਯੋਗ ਇੱਕ ਭਰਮ ਬਣ ਗਿਆ, ਤੇ ਇੱਥੋਂ ਤਕ ਕਿ ਅੱਜ ਵੀ ਮਨੁੱਖ ਅਜਿਹੀਆਂ ਚੀਜ਼ਾਂ ਦੀ ਕਲਪਨਾ ਕਰਨ ਦੀ ਹਿੰਮਤ ਨਹੀਂ ਕਰਦਾ। ਦਰਅਸਲ, ਇਹ ਖੂਬਸੂਰਤ ਜੀਵਨ ਜਿਸ ਦੀ ਮਨੁੱਖ ਲਾਲਸਾ ਕਰਦਾ ਹੈ, ਇਕ ਜ਼ਰੂਰਤ ਹੈ। ਜੇ ਮਨੁੱਖ ਅਜਿਹੀ ਕਿਸੇ ਮੰਜ਼ਲ ਤੋਂ ਬਗੈਰ ਹੁੰਦਾ, ਤਾਂ ਧਰਤੀ ’ਤੇ ਉਸ ਦਾ ਭ੍ਰਿਸ਼ਟ ਜੀਵਨ ਕਦੇ ਵੀ ਖਤਮ ਨਾ ਹੁੰਦਾ, ਅਤੇ ਜੇ ਅਜਿਹਾ ਕੋਈ ਖੂਬਸੂਰਤ ਜੀਵਨ ਨਾ ਹੁੰਦਾ, ਤਾਂ ਸ਼ਤਾਨ ਦੇ ਨਸੀਬ ਜਾਂ ਉਸ ਯੁਗ ਦਾ ਕੋਈ ਅੰਤ ਨਾ ਹੁੰਦਾ ਜਿਸ ਵਿੱਚ ਸ਼ਤਾਨ ਕੋਲ ਧਰਤੀ ਉੱਤੇ ਸ਼ਕਤੀ ਹੈ। ਮਨੁੱਖ ਲਈ ਉਸ ਖੇਤਰ ਵਿੱਚ ਪਹੁੰਚਣਾ ਲਾਜ਼ਮੀ ਹੈ ਜਿੱਥੇ ਹਨੇਰੇ ਦੀਆਂ ਤਾਕਤਾਂ ਨਹੀਂ ਪਹੁੰਚ ਸਕਦੀਆਂ, ਅਤੇ ਜਦੋਂ ਉਹ ਅਜਿਹਾ ਕਰਦਾ ਹੈ, ਤਾਂ ਇਸ ਨਾਲ ਸਿੱਧ ਹੋਵੇਗਾ ਕਿ ਸ਼ਤਾਨ ਨੂੰ ਹਰਾ ਦਿੱਤਾ ਗਿਆ ਹੈ। ਇਸ ਤਰੀਕੇ ਨਾਲ, ਜਦੋਂ ਸ਼ਤਾਨ ਦੁਆਰਾ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਤਾਂ ਖੁਦ ਪਰਮੇਸ਼ੁਰ ਮਨੁੱਖਜਾਤੀ ਦਾ ਨਿਯੰਤ੍ਰਣ ਕਰੇਗਾ, ਅਤੇ ਉਹ ਮਨੁੱਖ ਦੇ ਸਮੁੱਚੇ ਜੀਵਨ ਨੂੰ ਦਿਸ਼ਾ ਪ੍ਰਦਾਨ ਕਰੇਗਾ ਅਤੇ ਉਸ ਦਾ ਨਿਯੰਤ੍ਰਣ ਕਰੇਗਾ; ਸਿਰਫ਼ ਤਾਂ ਹੀ ਸ਼ਤਾਨ ਨੂੰ ਸੱਚਮੁੱਚ ਹਰਾਇਆ ਜਾ ਸਕੇਗਾ। ਅੱਜ ਮਨੁੱਖ ਦਾ ਜ਼ਿਆਦਾਤਰ ਜੀਵਨ ਕੂੜੇ ਭਰਿਆ ਹੈ; ਇਹ ਅਜੇ ਵੀ ਦੁੱਖ ਅਤੇ ਤਕਲੀਫ਼ ਵਾਲਾ ਜੀਵਨ ਹੈ। ਇਸ ਨੂੰ ਸ਼ਤਾਨ ਦੀ ਹਾਰ ਨਹੀਂ ਕਿਹਾ ਜਾ ਸਕਦਾ; ਮਨੁੱਖ ਦਾ ਤਕਲੀਫ਼ ਦੇ ਸਮੁੰਦਰ ਤੋਂ ਬਚਣਾ ਅਜੇ ਬਾਕੀ ਹੈ, ਆਪਣੇ ਜੀਵਨ ਦੀ ਮੁਸ਼ਕਲ ਤੋਂ, ਜਾਂ ਸ਼ਤਾਨ ਦੇ ਪ੍ਰਭਾਵ ਤੋਂ ਬਚਣਾ ਅਜੇ ਬਾਕੀ ਹੈ ਅਤੇ ਉਸ ਕੋਲ ਪਰਮੇਸ਼ੁਰ ਬਾਰੇ ਗਿਆਨ ਅਜੇ ਵੀ ਅਤਿਅੰਤ ਥੋੜ੍ਹਾ ਹੈ। ਮਨੁੱਖ ਦੀ ਸਾਰੀ ਮੁਸ਼ਕਲ ਸ਼ਤਾਨ ਦੁਆਰਾ ਪੈਦਾ ਕੀਤੀ ਗਈ ਸੀ; ਇਹ ਸ਼ਤਾਨ ਹੀ ਸੀ ਜੋ ਮਨੁੱਖ ਦੇ ਜੀਵਨ ਵਿੱਚ ਦੁੱਖ ਲਿਆਇਆ ਅਤੇ ਸ਼ਤਾਨ ਨੂੰ ਗੁਲਾਮੀ ਵਿੱਚ ਰੱਖਣ ਤੋਂ ਬਾਅਦ ਹੀ ਮਨੁੱਖ ਤਕਲੀਫ਼ ਦੇ ਸਮੁੰਦਰ ਤੋਂ ਪੂਰੀ ਤਰ੍ਹਾਂ ਨਾਲ ਬਚ ਸਕੇਗਾ। ਫਿਰ ਵੀ ਸ਼ਤਾਨ ਦੀ ਗੁਲਾਮੀ ਮਨੁੱਖ ਦੀ ਜਿੱਤ ਅਤੇ ਮਨੁੱਖੀ ਹਿਰਦੇ ਨੂੰ ਪ੍ਰਾਪਤ ਕਰਕੇ, ਅਤੇ ਮਨੁੱਖ ਨੂੰ ਸ਼ਤਾਨ ਨਾਲ ਲੜਾਈ ਦੀ ਲੁੱਟ ਦਾ ਮਾਲ ਬਣਾ ਕੇ ਪ੍ਰਾਪਤ ਕੀਤੀ ਜਾਂਦੀ ਹੈ।

ਅੱਜ, ਮਨੁੱਖ ਦੀ ਫਤਹਮੰਦ ਬਣਨ ਅਤੇ ਸੰਪੂਰਣ ਬਣਾਏ ਜਾਣ ਦੀ ਤਲਾਸ਼ ਉਹ ਚੀਜ਼ਾਂ ਹਨ ਜਿਨ੍ਹਾਂ ਲਈ ਉਹ ਧਰਤੀ ਉੱਤੇ ਉਸ ਕੋਲ ਸਧਾਰਣ ਮਨੁੱਖੀ ਜੀਵਨ ਹੋਣ ਤੋਂ ਪਹਿਲਾਂ ਭੱਜ-ਦੌੜ ਕਰਦਾ ਹੈ, ਅਤੇ ਇਹ ਉਹ ਉਦੇਸ਼ ਹਨ ਜਿਨ੍ਹਾਂ ਨੂੰ ਉਹ ਸ਼ਤਾਨ ਨੂੰ ਜੰਜ਼ੀਰਾਂ ਵਿੱਚ ਜਕੜੇ ਜਾਣ ਤੋਂ ਪਹਿਲਾਂ ਭਾਲਦਾ ਹੈ। ਖਾਸ ਕਰਕੇ, ਫਤਹਮੰਦ ਬਣਨ ਅਤੇ ਸੰਪੂਰਣ ਬਣਾਏ ਜਾਣ, ਜਾਂ ਬਹੁਤ ਉਪਯੋਗੀ ਬਣਾਏ ਜਾਣ ਦੀ ਮਨੁੱਖ ਦੀ ਤਲਾਸ਼, ਸ਼ਤਾਨ ਦੇ ਅਸਰ ਤੋਂ ਬਚਣ ਲਈ ਹੈ: ਮਨੁੱਖ ਦੀ ਤਲਾਸ਼ ਫਤਹਮੰਦ ਬਣਨ ਦੀ ਹੈ, ਪਰ ਅੰਤਮ ਨਤੀਜਾ ਸ਼ਤਾਨ ਦੇ ਪ੍ਰਭਾਵ ਤੋਂ ਉਸ ਦਾ ਬਚਾਅ ਹੋਵੇਗਾ। ਸਿਰਫ਼ ਸ਼ਤਾਨ ਦੇ ਅਸਰ ਤੋਂ ਬਚ ਕੇ ਹੀ ਮਨੁੱਖ ਧਰਤੀ ਉੱਤੇ ਸਧਾਰਣ ਮਨੁੱਖੀ ਜੀਵਨ, ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲਾ ਜੀਵਨ ਜੀਅ ਸਕਦਾ ਹੈ। ਅੱਜ, ਮਨੁੱਖ ਦੀ ਫਤਹਮੰਦ ਬਣਨ ਅਤੇ ਸੰਪੂਰਣ ਬਣਾਏ ਜਾਣ ਦੀ ਤਲਾਸ਼ ਉਹ ਚੀਜ਼ਾਂ ਹਨ ਜਿਨ੍ਹਾਂ ਲਈ ਧਰਤੀ ਉੱਤੇ ਸਧਾਰਣ ਮਨੁੱਖੀ ਜੀਵਨ ਹੋਣ ਤੋਂ ਪਹਿਲਾਂ ਹੀ ਭੱਜ-ਦੌੜ ਕੀਤੀ ਜਾਂਦੀ ਹੈ। ਇਨ੍ਹਾਂ ਲਈ ਭੱਜ-ਦੌੜ ਮੁੱਖ ਤੌਰ ਤੇ ਸ਼ੁੱਧ ਕੀਤੇ ਜਾਣ ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਣ, ਅਤੇ ਸਿਰਜਣਹਾਰ ਦੀ ਉਪਾਸਨਾ ਕਰਨ ਲਈ ਕੀਤੀ ਜਾਂਦੀ ਹੈ। ਜੇ ਮਨੁੱਖ ਕੋਲ ਧਰਤੀ ਉੱਤੇ ਸਧਾਰਣ ਮਨੁੱਖੀ ਜੀਵਨ ਹੈ, ਇੱਕ ਅਜਿਹਾ ਜੀਵਨ ਜਿਸ ਵਿੱਚ ਕੋਈ ਮੁਸ਼ਕਲ ਜਾਂ ਤਕਲੀਫ਼ ਨਹੀਂ ਹੈ, ਤਾਂ ਮਨੁੱਖ ਫਤਹਮੰਦ ਬਣਨ ਦੀ ਤਲਾਸ਼ ਵਿੱਚ ਨਹੀਂ ਰੁੱਝੇਗਾ। “ਫਤਹਮੰਦ ਬਣਨਾ” ਅਤੇ “ਸੰਪੂਰਣ ਬਣਾਏ ਜਾਣਾ” ਉਹ ਉਦੇਸ਼ ਹਨ ਜੋ ਪਰਮੇਸ਼ੁਰ ਮਨੁੱਖ ਨੂੰ ਇਨ੍ਹਾਂ ਦਾ ਪਿੱਛਾ ਕਰਨ ਲਈ ਦਿੰਦਾ ਹੈ, ਅਤੇ ਇਨ੍ਹਾਂ ਉਦੇਸ਼ਾਂ ਦੀ ਤਲਾਸ਼ ਰਾਹੀਂ ਉਹ ਮਨੁੱਖ ਤੋਂ ਸੱਚਾਈ ਨੂੰ ਅਮਲ ਵਿੱਚ ਲਿਆਉਂਦਾ ਹੈ ਅਤੇ ਸਾਰਥਕ ਜੀਵਨ ਨੂੰ ਵਿਹਾਰ ਵਿੱਚ ਪ੍ਰਗਟ ਕਰਾਉਂਦਾ ਹੈ। ਜਿਸ ਦਾ ਉਦੇਸ਼ ਹੈ ਮਨੁੱਖ ਨੂੰ ਸੰਪੂਰਣ ਬਣਾਉਣਾ ਅਤੇ ਉਸ ਨੂੰ ਪ੍ਰਾਪਤ ਕਰਨਾ, ਅਤੇ ਫਤਹਮੰਦ ਬਣਨ ਅਤੇ ਸੰਪੂਰਣ ਬਣਾਏ ਜਾਣ ਦੀ ਤਲਾਸ਼ ਸਿਰਫ਼ ਇੱਕ ਜ਼ਰੀਆ ਹਨ। ਜੇ, ਭਵਿੱਖ ਵਿੱਚ, ਮਨੁੱਖ ਸ਼ਾਨਦਾਰ ਮੰਜ਼ਲ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਫਤਹਮੰਦ ਬਣਨ ਅਤੇ ਸੰਪੂਰਣ ਬਣਾਏ ਜਾਣ ਦਾ ਕੋਈ ਜ਼ਿਕਰ ਨਹੀਂ ਮਿਲੇਗਾ; ਉੱਥੇ ਸਿਰਫ਼ ਹਰ ਸਿਰਜਿਆ ਹੋਇਆ ਜੀਵ ਆਪੋ-ਆਪਣਾ ਫਰਜ਼ ਨਿਭਾਅ ਰਿਹਾ ਹੋਵੇਗਾ। ਅੱਜ ਮਨੁੱਖ ਤੋਂ ਇਨ੍ਹਾਂ ਚੀਜ਼ਾਂ ਦਾ ਪਿੱਛਾ ਸਿਰਫ਼ ਇਸ ਲਈ ਕਰਾਇਆ ਜਾਂਦਾ ਹੈ ਤਾਂ ਕਿ ਮਨੁੱਖ ਲਈ ਦਾਇਰੇ ਦੇ ਸਪਸ਼ਟ ਅਰਥ ਦੱਸੇ ਜਾ ਸਕਣ, ਤਾਂ ਜੋ ਮਨੁੱਖ ਦਾ ਪਿੱਛਾ ਕਰਨਾ ਵਧੇਰੇ ਨਿਸ਼ਾਨਾਬੱਧ ਅਤੇ ਵਿਹਾਰਕ ਹੋ ਸਕੇ। ਨਹੀਂ ਤਾਂ, ਮਨੁੱਖ ਅਸਪਸ਼ਟ ਬੇਧਿਆਨੀ ਵਿੱਚ ਜੀਉਂਦਾ, ਅਤੇ ਸਦੀਪਕ ਜੀਵਨ ਵਿੱਚ ਪ੍ਰਵੇਸ਼ ਦਾ ਪਿੱਛਾ ਕਰਦਾ, ਅਤੇ ਜੇ ਅਜਿਹਾ ਹੁੰਦਾ, ਤਾਂ ਕੀ ਮਨੁੱਖ ਹੋਰ ਵੀ ਤਰਸਯੋਗ ਨਹੀਂ ਹੁੰਦਾ? ਟੀਚਿਆਂ ਜਾਂ ਸਿਧਾਂਤਾਂ ਤੋਂ ਬਗੈਰ ਇਸ ਤਰੀਕੇ ਨਾਲ ਭੱਜ-ਦੌੜ ਕਰਨਾ—ਕੀ ਇਹ ਆਪਣੇ ਆਪ ਨੂੰ ਧੋਖਾ ਦੇਣਾ ਨਹੀਂ ਹੈ? ਆਖਰਕਾਰ, ਇਹ ਪਿੱਛਾ ਕੁਦਰਤੀ ਤੌਰ ਤੇ ਫਲਹੀਣ ਹੋਵੇਗਾ; ਅੰਤ ਵਿੱਚ, ਮਨੁੱਖ ਅਜੇ ਵੀ ਸ਼ਤਾਨ ਦੇ ਵੱਸ ਵਿੱਚ ਰਹੇਗਾ ਅਤੇ ਆਪਣੇ ਆਪ ਨੂੰ ਇਸ ਤੋਂ ਛੁਡਾਉਣ ਵਿੱਚ ਅਸਮਰਥ ਹੋਵੇਗਾ। ਉਸ ਨੂੰ ਇਸ ਤਰ੍ਹਾਂ ਦੀ ਮਨੋਰਥਹੀਣ ਕੋਸ਼ਿਸ਼ ਵਿੱਚ ਕਿਉਂ ਲਗਾਇਆ ਜਾਵੇ? ਜਦੋਂ ਮਨੁੱਖ ਸਦੀਪਕ ਮੰਜ਼ਲ ਵਿੱਚ ਪ੍ਰਵੇਸ਼ ਕਰੇਗਾ, ਤਾਂ ਉਹ ਸਿਰਜਣਹਾਰ ਦੀ ਉਪਾਸਨਾ ਕਰੇਗਾ, ਅਤੇ ਕਿਉਂਕਿ ਮਨੁੱਖ ਨੇ ਮੁਕਤੀ ਪ੍ਰਾਪਤ ਕਰ ਲਈ ਹੈ ਅਤੇ ਸਦੀਪਕਾਲ ਵਿੱਚ ਪ੍ਰਵੇਸ਼ ਕਰ ਲਿਆ ਹੈ, ਤਾਂ ਉਹ ਕਿਸੇ ਉਦੇਸ਼ ਦਾ ਪਿੱਛਾ ਨਹੀਂ ਕਰੇਗਾ, ਅਤੇ ਇਸ ਤੋਂ ਇਲਾਵਾ, ਨਾ ਹੀ ਉਸ ਨੂੰ ਸ਼ਤਾਨ ਦੁਆਰਾ ਘੇਰ ਲਏ ਜਾਣ ਬਾਰੇ ਚਿੰਤਾ ਕਰਨ ਦੀ ਲੋੜ ਹੋਵੇਗੀ। ਇਸ ਸਮੇਂ, ਮਨੁੱਖ ਨੂੰ ਆਪਣੀ ਜਗ੍ਹਾ ਦਾ ਪਤਾ ਲੱਗੇਗਾ, ਅਤੇ ਉਹ ਆਪਣਾ ਫਰਜ਼ ਨਿਭਾਏਗਾ, ਅਤੇ ਭਾਵੇਂ ਉਸ ਨੂੰ ਤਾੜਨਾ ਨਹੀਂ ਕੀਤੀ ਜਾਂਦੀ ਜਾਂ ਉਸ ਦਾ ਨਿਰਣਾ ਨਹੀਂ ਵੀ ਕੀਤਾ ਜਾਂਦਾ ਹੈ, ਤਾਂ ਵੀ ਹਰ ਵਿਅਕਤੀ ਆਪਣਾ ਫਰਜ਼ ਨਿਭਾਏਗਾ। ਉਸ ਸਮੇਂ, ਮਨੁੱਖ ਪਛਾਣ ਅਤੇ ਰੁਤਬੇ ਦੋਵਾਂ ਅਨੁਸਾਰ ਹੀ ਇੱਕ ਪ੍ਰਾਣੀ ਹੋਵੇਗਾ। ਹੁਣ ਉੱਚੇ ਅਤੇ ਨੀਵੇਂ ਦਾ ਭੇਦ ਨਹੀਂ ਰਹੇਗਾ; ਹਰ ਇਕ ਵਿਅਕਤੀ ਬਸ ਇਕ ਵੱਖਰਾ ਕਾਰਜ ਨਿਭਾਏਗਾ। ਫਿਰ ਵੀ ਮਨੁੱਖ ਅਜੇ ਵੀ ਅਜਿਹੀ ਮੰਜ਼fਲ ਵਿੱਚ ਜੀਵੇਗਾ ਜੋ ਮਨੁੱਖਜਾਤੀ ਲਈ ਸਲੀਕੇਦਾਰ ਅਤੇ ਢੁੱਕਵੀਂ ਹੈ; ਮਨੁੱਖ ਸਿਰਜਣਹਾਰ ਦੀ ਉਪਾਸਨਾ ਕਰਨ ਦੀ ਖ਼ਾਤਰ ਆਪਣਾ ਫਰਜ਼ ਨਿਭਾਏਗਾ, ਅਤੇ ਇਹੀ ਉਹ ਮਨੁੱਖਜਾਤੀ ਹੈ ਜੋ ਸਦੀਪ ਕਾਲ ਦੀ ਮਨੁੱਖਜਾਤੀ ਬਣ ਜਾਵੇਗੀ। ਉਸ ਸਮੇਂ, ਮਨੁੱਖ ਪਰਮੇਸ਼ੁਰ ਦੁਆਰਾ ਅੰਦਰੂਨੀ ਚਾਨਣ ਵਾਲਾ ਜੀਵਨ ਪ੍ਰਾਪਤ ਕਰ ਚੁੱਕਾ ਹੋਵੇਗਾ, ਪਰਮੇਸ਼ੁਰ ਦੀ ਦੇਖਭਾਲ ਅਤੇ ਸੁਰੱਖਿਆ ਦੇ ਅਧੀਨ ਇੱਕ ਜੀਵਨ, ਪਰਮੇਸ਼ੁਰ ਦੇ ਨਾਲ ਮਿਲਜੁਲ ਕੇ ਇੱਕ ਜੀਵਨ। ਮਨੁੱਖਜਾਤੀ ਧਰਤੀ ਉੱਤੇ ਸਧਾਰਣ ਜੀਵਨ ਜੀਵੇਗੀ, ਅਤੇ ਸਾਰੇ ਲੋਕ ਸਹੀ ਰਸਤੇ ’ਤੇ ਪ੍ਰਵੇਸ਼ ਕਰਨਗੇ। 6,000-ਸਾਲਾ ਪ੍ਰਬੰਧਨ ਯੋਜਨਾ ਨੇ ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਹਰਾ ਦਿੱਤਾ ਹੋਵੇਗਾ, ਭਾਵ ਇਹ ਕਿ ਪਰਮੇਸ਼ੁਰ ਨੇ ਮਨੁੱਖ ਦੇ ਸਿਰਜਣਾ ਸਮੇਂ ਵਾਲੇ ਉਸ ਦੇ ਸਰੂਪ ਨੂੰ ਮੁੜ ਪ੍ਰਾਪਤ ਕਰ ਲਿਆ ਹੋਵੇਗਾ, ਅਤੇ ਇਸ ਤਰ੍ਹਾਂ, ਪਰਮੇਸ਼ੁਰ ਦਾ ਅਸਲ ਮਨੋਰਥ ਪੂਰਾ ਹੋ ਚੁੱਕਾ ਹੋਵੇਗਾ। ਅਰੰਭ ਵਿੱਚ, ਮਨੁੱਖਜਾਤੀ ਦੇ ਸ਼ਤਾਨ ਦੁਆਰਾ ਭ੍ਰਿਸ਼ਟ ਹੋਣ ਤੋਂ ਪਹਿਲਾਂ, ਮਨੁੱਖਜਾਤੀ ਧਰਤੀ ਉੱਤੇ ਸਧਾਰਣ ਜੀਵਨ ਬਤੀਤ ਕਰਦੀ ਸੀ। ਬਾਅਦ ਵਿੱਚ, ਜਦੋਂ ਮਨੁੱਖ ਸ਼ਤਾਨ ਦੁਆਰਾ ਭ੍ਰਿਸ਼ਟ ਹੋ ਗਿਆ, ਤਾਂ ਮਨੁੱਖ ਆਪਣਾ ਸਧਾਰਣ ਜੀਵਨ ਗੁਆ ਬੈਠਾ, ਅਤੇ ਇਸ ਤਰ੍ਹਾਂ ਪਰਮੇਸ਼ੁਰ ਦੇ ਪ੍ਰਬੰਧਨ, ਅਤੇ ਮਨੁੱਖ ਦੇ ਸਧਾਰਣ ਜੀਵਨ ਨੂੰ ਮੁੜ ਪ੍ਰਾਪਤ ਕਰਨ ਲਈ ਸ਼ਤਾਨ ਨਾਲ ਲੜਾਈ ਦਾ ਕੰਮ ਸ਼ੁਰੂ ਹੋਇਆ। ਜਦੋਂ ਪਰਮੇਸ਼ੁਰ ਦੇ ਪ੍ਰਬੰਧਨ ਦਾ 6,000-ਸਾਲਾ ਕੰਮ ਪੂਰਾ ਹੋ ਜਾਵੇਗਾ, ਸਿਰਫ਼ ਤਦ ਹੀ ਸਾਰੀ ਮਨੁੱਖਜਾਤੀ ਦਾ ਜੀਵਨ ਧਰਤੀ ਉੱਤੇ ਅਧਿਕਾਰਤ ਤੌਰ ਤੇ ਅਰੰਭ ਹੋਵੇਗਾ; ਸਿਰਫ਼ ਤਦ ਹੀ ਮਨੁੱਖ ਕੋਲ ਇੱਕ ਸ਼ਾਨਦਾਰ ਜੀਵਨ ਹੋਵੇਗਾ, ਅਤੇ ਪਰਮੇਸ਼ੁਰ ਸ਼ੁਰੂਆਤ ਵਿੱਚ ਮਨੁੱਖ ਦੀ ਸਿਰਜਣਾ ਕਰਨ, ਅਤੇ ਨਾਲ ਹੀ ਮਨੁੱਖ ਦੀ ਅਸਲ ਸਮਾਨਤਾ ਦੇ ਆਪਣੇ ਉਦੇਸ਼ ਨੂੰ ਮੁੜ ਪ੍ਰਾਪਤ ਕਰੇਗਾ। ਅਤੇ ਇਸ ਤਰ੍ਹਾਂ, ਜਦੋਂ ਮਨੁੱਖ ਕੋਲ ਧਰਤੀ ਉੱਤੇ ਮਨੁੱਖਜਾਤੀ ਦਾ ਸਧਾਰਣ ਜੀਵਨ ਹੋਵੇਗਾ, ਤਾਂ ਮਨੁੱਖ ਇਕ ਸ਼ਕਤੀਸ਼ਾਲੀ ਫਤਹਮੰਦ ਜਾਂ ਸੰਪੂਰਣ ਬਣਾਏ ਜਾਣ ਲਈ ਕੋਸ਼ਿਸ਼ ਨਹੀਂ ਕਰੇਗਾ, ਕਿਉਂਕਿ ਮਨੁੱਖ ਪਵਿੱਤਰ ਹੋਵੇਗਾ। “ਫਤਹਮੰਦ” ਅਤੇ “ਸੰਪੂਰਣ ਬਣਾਏ ਜਾਣ” ਜਿਨ੍ਹਾਂ ਬਾਰੇ ਲੋਕ ਗੱਲ ਕਰਦੇ ਹਨ, ਅਜਿਹੇ ਉਦੇਸ਼ ਹਨ ਜੋ ਮਨੁੱਖ ਨੂੰ ਪਰਮੇਸ਼ੁਰ ਅਤੇ ਸ਼ਤਾਨ ਵਿਚਾਲੇ ਲੜਾਈ ਦੌਰਾਨ ਪਿੱਛਾ ਕਰਨ ਲਈ ਦਿੱਤੇ ਜਾਂਦੇ ਹਨ, ਅਤੇ ਉਹ ਸਿਰਫ਼ ਇਸ ਲਈ ਮੌਜੂਦ ਹਨ ਕਿਉਂਕਿ ਮਨੁੱਖ ਭ੍ਰਿਸ਼ਟ ਹੋਇਆ ਹੈ। ਇਹ ਤੈਨੂੰ ਇੱਕ ਉਦੇਸ਼ ਦੇ ਕੇ ਅਤੇ ਤੇਰੇ ਤੋਂ ਇਸ ਉਦੇਸ਼ ਦਾ ਪਿੱਛਾ ਕਰਾਉਣ ਦੁਆਰਾ ਹੀ ਹੈ, ਕਿ ਸ਼ਤਾਨ ਨੂੰ ਹਰਾਇਆ ਜਾਵੇਗਾ। ਤੈਨੂੰ ਫਤਹਮੰਦ ਬਣਨ ਜਾਂ ਸੰਪੂਰਣ ਬਣਾਏ ਜਾਣ ਜਾਂ ਇਸਤੇਮਾਲ ਕੀਤੇ ਜਾਣ ਲਈ ਕਹਿਣ ਵਾਸਤੇ ਇਹ ਜ਼ਰੂਰੀ ਹੈ ਕਿ ਤੂੰ ਸ਼ਤਾਨ ਨੂੰ ਸ਼ਰਮਿੰਦਾ ਕਰਨ ਲਈ ਗਵਾਹੀ ਦੇਵੇਂ। ਅੰਤ ਵਿੱਚ, ਮਨੁੱਖ ਧਰਤੀ ਉੱਤੇ ਸਧਾਰਣ ਮਨੁੱਖੀ ਜੀਵਨ ਜੀਵੇਗਾ, ਅਤੇ ਮਨੁੱਖ ਪਵਿੱਤਰ ਹੋਵੇਗਾ; ਜਦੋਂ ਇਹ ਹੋਵੇਗਾ, ਤਾਂ ਕੀ ਲੋਕ ਫਿਰ ਵੀ ਫਤਹਮੰਦ ਬਣਨ ਦੀ ਤਾਂਘ ਕਰਨਗੇ? ਕੀ ਉਹ ਸਭ ਸ੍ਰਿਸ਼ਟੀ ਦੇ ਪ੍ਰਾਣੀ ਨਹੀਂ ਹਨ? ਫਤਹਮੰਦ ਹੋਣ ਅਤੇ ਸੰਪੂਰਣ ਬਣਾਇਆ ਵਿਅਕਤੀ ਹੋਣ ਬਾਰੇ ਗੱਲ ਕਰਦਿਆਂ, ਇਨ੍ਹਾਂ ਸ਼ਬਦਾਂ ਦਾ ਨਿਸ਼ਾਨਾ ਸ਼ਤਾਨ, ਅਤੇ ਮਨੁੱਖ ਦੀ ਮਲੀਨਤਾ ਹੈ। ਕੀ ਇਹ ਸ਼ਬਦ “ਫਤਹਮੰਦ” ਸ਼ਤਾਨ ਅਤੇ ਦੁਸ਼ਮਣ ਤਾਕਤਾਂ ਉੱਤੇ ਜਿੱਤ ਦੇ ਸੰਬੰਧ ਵਿੱਚ ਨਹੀਂ ਹੈ? ਜਦੋਂ ਤੂੰ ਕਹਿੰਦਾ ਹੈਂ ਕਿ ਤੈਨੂੰ ਸੰਪੂਰਣ ਬਣਾਇਆ ਗਿਆ ਹੈ, ਤਾਂ ਤੇਰੇ ਅੰਦਰ ਕੀ ਸੰਪੂਰਣ ਬਣਾਇਆ ਗਿਆ ਹੈ? ਕੀ ਇਹ ਉਹ ਨਹੀਂ ਕਿ ਤੂੰ ਆਪਣੇ ਆਪ ਨੂੰ ਆਪਣੇ ਭ੍ਰਿਸ਼ਟ ਸ਼ਤਾਨੀ ਸੁਭਾਅ ਤੋਂ ਵੱਖ ਕਰ ਲਿਆ ਹੈ, ਤਾਂ ਜੋ ਤੂੰ ਪਰਮੇਸ਼ੁਰ ਲਈ ਸਰਬਉੱਚ ਪ੍ਰੇਮ ਪ੍ਰਾਪਤ ਕਰ ਸਕੇ? ਅਜਿਹੀਆਂ ਗੱਲਾਂ ਮਨੁੱਖ ਦੇ ਅੰਦਰ ਮੌਜੂਦ ਮਲੀਨ ਚੀਜ਼ਾਂ ਅਤੇ ਸ਼ਤਾਨ ਦੇ ਸੰਬੰਧ ਵਿੱਚ ਕਹੀਆਂ ਜਾਂਦੀਆਂ ਹਨ; ਉਹ ਪਰਮੇਸ਼ੁਰ ਦੇ ਸੰਬੰਧ ਵਿੱਚ ਨਹੀਂ ਬੋਲੀਆਂ ਜਾਂਦੀਆਂ।

ਜੇ ਤੂੰ ਇਸ ਸਮੇਂ ਫਤਹਮੰਦ ਬਣਨ ਅਤੇ ਸੰਪੂਰਣ ਬਣਾਏ ਜਾਣ ਦਾ ਪਿੱਛਾ ਨਹੀਂ ਕਰਦਾ ਹੈਂ, ਤਾਂ ਭਵਿੱਖ ਵਿੱਚ, ਜਦੋਂ ਮਨੁੱਖਤਾ ਧਰਤੀ ਉੱਤੇ ਸਧਾਰਣ ਜੀਵਨ ਜੀਵੇਗੀ, ਤਾਂ ਅਜਿਹੇ ਪਿੱਛੇ ਲਈ ਕੋਈ ਮੌਕਾ ਨਹੀਂ ਹੋਵੇਗਾ। ਉਸ ਸਮੇਂ, ਹਰ ਕਿਸਮ ਦੇ ਵਿਅਕਤੀ ਦਾ ਅੰਤ ਪ੍ਰਗਟ ਕੀਤਾ ਜਾ ਚੁੱਕਾ ਹੋਵੇਗਾ। ਉਸ ਸਮੇਂ, ਇਹ ਸਪਸ਼ਟ ਹੋ ਜਾਵੇਗਾ ਕਿ ਤੂੰ ਕਿਸ ਕਿਸਮ ਦੀ ਚੀਜ਼ ਹੈਂ, ਅਤੇ ਜੇ ਤੂੰ ਫਤਹਮੰਦ ਬਣਨਾ ਚਾਹੁੰਦਾ ਹੈਂ ਜਾਂ ਸੰਪੂਰਣ ਬਣਾਏ ਜਾਣਾ ਚਾਹੁੰਦਾ ਹੈਂ, ਤਾਂ ਇਹ ਅਸੰਭਵ ਹੋਵੇਗਾ। ਸਿਰਫ਼ ਇੰਨਾ ਹੀ ਹੋਵੇਗਾ ਕਿ, ਮਨੁੱਖ ਦੇ ਵਿਦ੍ਰੋਹ ਦੇ ਕਾਰਨ, ਉਜਾਗਰ ਹੋਣ ਬਾਅਦ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਉਸ ਸਮੇਂ, ਮਨੁੱਖ ਦੁਆਰਾ ਪਿੱਛਾ ਕਰਨਾ ਦੂਜਿਆਂ ਦੇ ਮੁਕਾਬਲੇ ਕੋਈ ਉਚੇਰੇ ਦਰਜੇ ਵਾਲਾ ਨਹੀਂ ਹੋਵੇਗਾ, ਕੁਝ ਲੋਕਾਂ ਲਈ ਫਤਹਮੰਦ ਬਣਨਾ ਅਤੇ ਹੋਰਨਾਂ ਨੂੰ ਸੰਪੂਰਣ ਬਣਾਏ ਜਾਣਾ, ਜਾਂ ਕੁਝ ਲੋਕਾਂ ਲਈ ਪਰਮੇਸ਼ੁਰ ਦੇ ਪਹਿਲੋਠੇ ਪੁੱਤਰ ਬਣਨਾ ਅਤੇ ਹੋਰਨਾਂ ਲਈ ਪਰਮੇਸ਼ੁਰ ਦੇ ਪੁੱਤਰ ਬਣਨਾ; ਉਹ ਇਨ੍ਹਾਂ ਚੀਜ਼ਾਂ ਦਾ ਪਿੱਛਾ ਨਹੀਂ ਕਰਨਗੇ। ਸਾਰੇ ਪਰਮੇਸ਼ੁਰ ਦੇ ਪ੍ਰਾਣੀ ਹੋਣਗੇ, ਸਾਰੇ ਧਰਤੀ ਉੱਤੇ ਰਹਿਣਗੇ, ਅਤੇ ਸਾਰੇ ਧਰਤੀ ਉੱਤੇ ਪਰਮੇਸ਼ੁਰ ਨਾਲ ਇਕੱਠੇ ਰਹਿਣਗੇ। ਹੁਣ ਪਰਮੇਸ਼ੁਰ ਅਤੇ ਸ਼ਤਾਨ ਵਿਚਾਲੇ ਲੜਾਈ ਦਾ ਸਮਾਂ ਹੈ, ਇਹ ਉਹ ਸਮਾਂ ਹੈ ਜਿਸ ਵਿੱਚ ਇਹ ਲੜਾਈ ਅਜੇ ਖਤਮ ਹੋਣੀ ਬਾਕੀ ਹੈ, ਇੱਕ ਅਜਿਹਾ ਸਮਾਂ ਜਿਸ ਵਿੱਚ ਮਨੁੱਖ ਨੂੰ ਅਜੇ ਪੂਰੀ ਤਰ੍ਹਾਂ ਪ੍ਰਾਪਤ ਕੀਤਾ ਜਾਣਾ ਬਾਕੀ ਹੈ; ਇਹ ਤਬਦੀਲੀ ਦਾ ਸਮਾਂ ਹੈ। ਅਤੇ ਇਸ ਲਈ, ਮਨੁੱਖ ਨੂੰ ਜਾਂ ਤਾਂ ਫਤਹਮੰਦ ਬਣਨ ਜਾਂ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਇੱਕ ਬਣਨ ਦੀ ਲੋੜ ਹੈ। ਅੱਜ ਰੁਤਬਿਆਂ ਵਿੱਚ ਅੰਤਰ ਹੈ, ਪਰ ਜਦੋਂ ਸਮਾਂ ਆਵੇਗਾ ਤਾਂ ਅਜਿਹਾ ਕੋਈ ਅੰਤਰ ਨਹੀਂ ਹੋਵੇਗਾ: ਜੇਤੂ ਹੋਏ ਸਾਰੇ ਲੋਕਾਂ ਦਾ ਰੁਤਬਾ ਇੱਕੋ ਜਿਹਾ ਹੋਵੇਗਾ, ਉਹ ਸਾਰੇ ਹੀ ਮਨੁੱਖਜਾਤੀ ਦੇ ਯੋਗ ਸਦੱਸ ਹੋਣਗੇ ਅਤੇ ਧਰਤੀ ਉੱਤੇ ਇੱਕ ਬਰਾਬਰ ਜੀਉਣਗੇ, ਭਾਵ ਇਹ ਕਿ ਉਹ ਸਾਰੇ ਯੋਗ ਸਿਰਜੇ ਹੋਏ ਪ੍ਰਾਣੀ ਹੋਣਗੇ, ਅਤੇ ਸਭ ਨੂੰ ਇੱਕੋ ਜਿਹਾ ਮਿਲੇਗਾ। ਕਿਉਂਕਿ ਪਰਮੇਸ਼ੁਰ ਦੇ ਕੰਮ ਦੇ ਯੁਗ ਵੱਖੋ-ਵੱਖਰੇ ਹਨ, ਅਤੇ ਉਸ ਦੇ ਕੰਮ ਦੇ ਉਦੇਸ਼ ਵੱਖੋ-ਵੱਖਰੇ ਹਨ, ਇਸ ਲਈ ਜੇ ਇਹ ਕੰਮ ਤੁਹਾਡੇ ਵਿੱਚ ਕੀਤਾ ਜਾਂਦਾ ਹੈ, ਤਾਂ ਤੁਸੀਂ ਸੰਪੂਰਣ ਬਣਾਏ ਜਾਣ ਅਤੇ ਫਤਹਮੰਦ ਬਣਨ ਦੇ ਯੋਗ ਹੁੰਦੇ ਹੋ; ਜੇ ਇਹ ਵਿਦੇਸ਼ ਵਿੱਚ ਕੀਤਾ ਜਾਂਦਾ, ਤਾਂ ਉੱਥੋਂ ਦੇ ਲੋਕ ਜਿੱਤੇ ਜਾਣ ਵਾਲੇ ਲੋਕਾਂ ਦਾ ਪਹਿਲਾ ਸਮੂਹ ਬਣਨ ਦੇ ਯੋਗ ਹੁੰਦੇ, ਅਤੇ ਸੰਪੂਰਣ ਬਣਾਏ ਜਾਣ ਵਾਲੇ ਲੋਕਾਂ ਦਾ ਪਹਿਲਾ ਸਮੂਹ ਹੁੰਦੇ। ਅੱਜ, ਇਹ ਕੰਮ ਵਿਦੇਸ਼ ਵਿੱਚ ਨਹੀਂ ਕੀਤਾ ਜਾਂਦਾ ਹੈ, ਇਸ ਲਈ ਦੂਜੇ ਦੇਸ਼ਾਂ ਦੇ ਲੋਕ ਸੰਪੂਰਣ ਬਣਾਏ ਜਾਣ ਅਤੇ ਫਤਹਮੰਦ ਬਣਨ ਦੇ ਯੋਗ ਨਹੀਂ ਹਨ, ਅਤੇ ਉਨ੍ਹਾਂ ਲਈ ਪਹਿਲਾ ਸਮੂਹ ਬਣਨਾ ਅਸੰਭਵ ਹੈ। ਕਿਉਂਕਿ ਪਰਮੇਸ਼ੁਰ ਦੇ ਕੰਮ ਦਾ ਉਦੇਸ਼ ਵੱਖਰਾ ਹੈ, ਪਰਮੇਸ਼ੁਰ ਦੇ ਕੰਮ ਦਾ ਯੁਗ ਵੀ ਵੱਖਰਾ ਹੈ, ਅਤੇ ਇਸ ਦਾ ਦਾਇਰਾ ਵੀ ਵੱਖਰਾ ਹੈ, ਇਸ ਲਈ ਇਹ ਪਹਿਲਾ ਸਮੂਹ ਹੈ, ਭਾਵ ਇਸ ਵਿੱਚ ਫਤਹਮੰਦ ਹਨ, ਅਤੇ ਇਸੇ ਤਰ੍ਹਾਂ ਦੂਸਰਾ ਸਮੂਹ ਵੀ ਹੋਵੇਗਾ ਜਿਸ ਨੂੰ ਸੰਪੂਰਣ ਬਣਾਇਆ ਜਾਂਦਾ ਹੈ। ਜਦੋਂ ਪਹਿਲੇ ਸਮੂਹ ਨੂੰ ਸੰਪੂਰਣ ਬਣਾ ਦਿੱਤਾ ਜਾਵੇਗਾ, ਤਾਂ ਇੱਕ ਨਮੂਨਾ ਅਤੇ ਖਾਕਾ ਹੋਵੇਗਾ, ਅਤੇ ਇਸ ਲਈ ਭਵਿੱਖ ਵਿੱਚ ਉਨ੍ਹਾਂ ਲੋਕਾਂ ਦਾ ਦੂਜਾ ਅਤੇ ਤੀਜਾ ਸਮੂਹ ਹੋਵੇਗਾ ਜੋ ਸੰਪੂਰਣ ਬਣਾਏ ਜਾਂਦੇ ਹਨ, ਪਰ ਸਦੀਪਕਾਲ ਵਿੱਚ ਉਹ ਸਾਰੇ ਇੱਕੋ ਜਿਹੇ ਹੋਣਗੇ, ਅਤੇ ਰੁਤਬੇ ਨੂੰ ਵਰਗਾਂ ਵਿੱਚ ਨਹੀਂ ਵੰਡਿਆ ਹੋਵੇਗਾ। ਉਹ ਸਿਰਫ਼ ਵੱਖੋ-ਵੱਖਰੇ ਸਮਿਆਂ ’ਤੇ ਸੰਪੂਰਣ ਬਣਾਏ ਗਏ ਹੋਣਗੇ, ਅਤੇ ਰੁਤਬੇ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਜਦੋਂ ਸਮਾਂ ਆਵੇਗਾ ਕਿ ਹਰ ਕੋਈ ਸੰਪੂਰਣ ਬਣਾਇਆ ਜਾ ਚੁੱਕਾ ਹੋਵੇਗਾ, ਅਤੇ ਸਮੁੱਚੇ ਬ੍ਰਹਿਮੰਡ ਦਾ ਕੰਮ ਸੰਪੰਨ ਹੋ ਚੁੱਕਾ ਹੋਵੇਗਾ, ਤਾਂ ਰੁਤਬੇ ਵਿੱਚ ਕੋਈ ਅੰਤਰ ਨਹੀਂ ਹੋਵੇਗਾ, ਅਤੇ ਸਾਰੇ ਇਕੋ ਜਿਹੇ ਰੁਤਬੇ ਵਾਲੇ ਹੋਣਗੇ। ਅੱਜ, ਇਹ ਕੰਮ ਤੁਹਾਡੇ ਦਰਮਿਆਨ ਕੀਤਾ ਜਾਂਦਾ ਹੈ ਤਾਂ ਜੋ ਤੁਸੀਂ ਫਤਹਮੰਦ ਬਣ ਸਕੋ। ਜੇ ਇਹ ਬ੍ਰਿਟੇਨ ਵਿੱਚ ਕੀਤਾ ਜਾਂਦਾ, ਤਾਂ ਪਹਿਲਾ ਸਮੂਹ ਬ੍ਰਿਟੇਨ ਦਾ ਹੁੰਦਾ, ਉਸੇ ਤਰ੍ਹਾਂ ਜਿਵੇਂ ਤੁਸੀਂ ਪਹਿਲਾ ਸਮੂਹ ਬਣੋਗੇ। ਸਿਰਫ਼ ਇੰਨਾ ਹੀ ਹੈ ਕਿ ਤੁਹਾਨੂੰ ਖਾਸ ਤੌਰ ਤੇ ਇਸ ਤਰ੍ਹਾਂ ਕਿਰਪਾ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਤੁਹਾਡੇ ਅੰਦਰ ਕੰਮ ਕੀਤਾ ਜਾ ਰਿਹਾ ਹੈ, ਅਤੇ ਜੇ ਇਹ ਕੰਮ ਤੁਹਾਡੇ ਅੰਦਰ ਨਾ ਕੀਤਾ ਜਾਂਦਾ, ਤਾਂ ਤੁਸੀਂ ਦੂਜਾ ਸਮੂਹ ਹੁੰਦੇ, ਜਾਂ ਤੀਜਾ, ਜਾਂ ਫੇਰ ਚੌਥਾ, ਜਾਂ ਪੰਜਵਾਂ। ਇਹ ਸਿਰਫ਼ ਇਸ ਕਰਕੇ ਹੈ ਕਿਉਂਕਿ ਕੰਮ ਦੀ ਤਰਤੀਬ ਵਿੱਚ ਅੰਤਰ ਹੈ; ਪਹਿਲਾ ਸਮੂਹ ਅਤੇ ਦੂਜਾ ਸਮੂਹ ਇਹ ਨਹੀਂ ਦਰਸਾਉਂਦੇ ਕਿ ਇੱਕ ਸਮੂਹ ਦੂਸਰੇ ਨਾਲੋਂ ਵਧੇਰੇ ਉੱਚਾ ਜਾਂ ਨੀਵਾਂ ਹੈ, ਇਹ ਸਿਰਫ਼ ਉਸ ਤਰਤੀਬ ਨੂੰ ਦਰਸਾਉਂਦਾ ਹੈ ਜਿਸ ਵਿੱਚ ਲੋਕਾਂ ਨੂੰ ਸੰਪੂਰਣ ਬਣਾਇਆ ਜਾਂਦਾ ਹੈ। ਅੱਜ ਇਹ ਵਚਨ ਤੁਹਾਨੂੰ ਦੱਸੇ ਗਏ ਹਨ, ਪਰ ਤੁਹਾਨੂੰ ਪਹਿਲਾਂ ਸੂਚਨਾ ਕਿਉਂ ਨਹੀਂ ਦਿੱਤੀ ਗਈ ਸੀ? ਕਿਉਂਕਿ, ਕਿਸੇ ਪ੍ਰਕਿਰਿਆ ਦੇ ਨਾ ਹੋਣ ’ਤੇ, ਲੋਕਾਂ ਦਾ ਰੁਝਾਨ ਚਰਮਸੀਮਾ ਵੱਲ ਹੋ ਤੁਰਦਾ ਹੈ। ਮਿਸਾਲ ਲਈ, ਯਿਸੂ ਨੇ ਆਪਣੇ ਸਮੇਂ ਵਿੱਚ ਕਿਹਾ ਸੀ: “ਜਿਵੇਂ ਮੈਂ ਜਾ ਰਿਹਾ ਹਾਂ, ਉਸੇ ਤਰ੍ਹਾਂ ਮੈਂ ਵਾਪਸ ਆਵਾਂਗਾ।” ਅੱਜ, ਬਹੁਤ ਸਾਰੇ ਲੋਕ ਇਨ੍ਹਾਂ ਵਚਨਾਂ ਤੋਂ ਪ੍ਰਭਾਵਿਤ ਹਨ, ਅਤੇ ਉਹ ਸਿਰਫ਼ ਚਿੱਟੇ ਚੋਲੇ ਪਹਿਨਣਾ ਚਾਹੁੰਦੇ ਹਨ ਅਤੇ ਸਵਰਗ ਵਿੱਚ ਉਨ੍ਹਾਂ ਨੂੰ ਉਠਾਏ ਜਾਣ ਦੀ ਉਡੀਕ ਕਰਦੇ ਹਨ। ਇਸ ਤਰ੍ਹਾਂ, ਬਹੁਤ ਸਾਰੇ ਅਜਿਹੇ ਵਚਨ ਹਨ ਜੋ ਬਹੁਤ ਛੇਤੀ ਨਹੀਂ ਬੋਲੇ ਜਾ ਸਕਦੇ, ਜੇ ਉਨ੍ਹਾਂ ਨੂੰ ਬਹੁਤ ਛੇਤੀ ਬੋਲਿਆ ਜਾਂਦਾ, ਤਾਂ ਮਨੁੱਖ ਚਰਮਸੀਮਾ ਵੱਲ ਹੋ ਤੁਰਦਾ ਹੈ। ਮਨੁੱਖ ਦਾ ਰੁਤਬਾ ਬਹੁਤ ਛੋਟਾ ਹੈ, ਅਤੇ ਉਹ ਇਨ੍ਹਾਂ ਸ਼ਬਦਾਂ ਦੇ ਵਿੱਚੋਂ ਦੀ ਸੱਚ ਨੂੰ ਵੇਖਣ ਦੇ ਸਮਰੱਥ ਨਹੀਂ ਹੈ।

ਜਦੋਂ ਮਨੁੱਖ ਧਰਤੀ ਉੱਤੇ ਆਪਣਾ ਅਸਲ ਜੀਵਨ ਪ੍ਰਾਪਤ ਕਰ ਲਵੇਗਾ ਅਤੇ ਸ਼ਤਾਨ ਦੀਆਂ ਸਾਰੀਆਂ ਤਾਕਤਾਂ ਨੂੰ ਜੰਜ਼ੀਰਾਂ ਜਾਵੇਗਾ, ਤਾਂ ਮਨੁੱਖ ਧਰਤੀ ਉੱਤੇ ਅਸਾਨੀ ਨਾਲ ਜੀਵੇਗਾ। ਚੀਜ਼ਾਂ ਓਨੀਆਂ ਗੁੰਝਲਦਾਰ ਨਹੀਂ ਹੋਣਗੀਆਂ ਜਿੰਨੀਆਂ ਅੱਜ ਹਨ: ਮਨੁੱਖੀ ਸੰਬੰਧ, ਸਮਾਜਕ ਸੰਬੰਧ, ਗੁੰਝਲਦਾਰ ਪਰਿਵਾਰਕ ਸੰਬੰਧ—ਉਹ ਬਹੁਤ ਜ਼ਿਆਦਾ ਮੁਸੀਬਤ, ਬਹੁਤ ਜ਼ਿਆਦਾ ਦਰਦ ਲਿਆਉਂਦੇ ਹਨ! ਮਨੁੱਖ ਦਾ ਜੀਵਨ ਇੱਥੇ ਬਹੁਤ ਤਰਸਯੋਗ ਹੈ! ਜਦੋਂ ਮਨੁੱਖ ਨੂੰ ਜਿੱਤ ਲਿਆ ਜਾਵੇਗਾ, ਤਾਂ ਉਸ ਦਾ ਹਿਰਦਾ ਅਤੇ ਮਨ ਵੀ ਬਦਲ ਜਾਵੇਗਾ: ਉਸ ਕੋਲ ਅਜਿਹਾ ਹਿਰਦਾ ਹੋਵੇਗਾ ਜੋ ਪਰਮੇਸ਼ੁਰ ਦਾ ਸਤਿਕਾਰ ਕਰਦਾ ਹੋਵੇ, ਉਸ ਨਾਲ ਪ੍ਰੇਮ ਕਰਦਾ ਹੋਵੇ। ਜਦੋਂ ਬ੍ਰਹਿਮੰਡ ਵਿਚਲੇ ਉਨ੍ਹਾਂ ਸਭ ਲੋਕਾਂ ਨੂੰ ਜਿੱਤ ਲਿਆ ਜਾਵੇਗਾ ਜੋ ਪਰਮੇਸ਼ੁਰ ਨਾਲ ਪ੍ਰੇਮ ਕਰਨ ਦੀ ਤਾਂਘ ਰੱਖਦੇ ਹਨ, ਕਹਿਣ ਤੋਂ ਭਾਵ ਇਹ ਕਿ ਜਦੋਂ ਸ਼ਤਾਨ ਨੂੰ ਹਰਾਇਆ ਜਾ ਚੁੱਕਾ ਹੋਵੇਗਾ, ਅਤੇ ਜਦੋਂ ਸ਼ਤਾਨ—ਭਾਵ ਹਨੇਰੇ ਦੀਆਂ ਸਾਰੀਆਂ ਤਾਕਤਾਂ—ਨੂੰ ਗੁਲਾਮ ਬਣਾ ਲਿਆ ਜਾਵੇਗਾ, ਤਾਂ ਧਰਤੀ ਉੱਤੇ ਮਨੁੱਖ ਦਾ ਜੀਵਨ ਮੁਸ਼ਕਲਾਂ ਭਰਿਆ ਨਹੀਂ ਹੋਵੇਗਾ, ਅਤੇ ਉਹ ਧਰਤੀ ਉੱਤੇ ਅਜ਼ਾਦ ਢੰਗ ਨਾਲ ਜੀਅ ਸਕੇਗਾ। ਜੇ ਮਨੁੱਖ ਦੇ ਜੀਵਨ ਵਿੱਚ ਸਰੀਰ ਦੇ ਸੰਬੰਧ ਅਤੇ ਸਰੀਰਕ ਉਲਝਣਾਂ ਨਾ ਹੁੰਦੀਆਂ, ਤਾਂ ਇਹ ਕਿਤੇ ਜ਼ਿਆਦਾ ਸੌਖਾ ਹੁੰਦਾ। ਮਨੁੱਖ ਦੇ ਸਰੀਰ ਦੇ ਸੰਬੰਧ ਬਹੁਤ ਗੁੰਝਲਦਾਰ ਹਨ, ਅਤੇ ਮਨੁੱਖ ਕੋਲ ਅਜਿਹੀਆਂ ਚੀਜ਼ਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਉਸ ਨੇ ਅਜੇ ਆਪਣੇ ਆਪ ਨੂੰ ਸ਼ਤਾਨ ਦੇ ਅਸਰ ਤੋਂ ਮੁਕਤ ਕਰਨਾ ਹੈ। ਜੇ ਤੇਰਾ ਆਪਣੇ ਹਰ ਭੈਣ-ਭਰਾ ਨਾਲ ਇੱਕੋ ਜਿਹਾ ਸੰਬੰਧ ਹੁੰਦਾ, ਜੇ ਤੇਰੇ ਪਰਿਵਾਰ ਦੇ ਹਰ ਮੈਂਬਰ ਨਾਲ ਤੇਰਾ ਇੱਕੋ ਜਿਹਾ ਹੀ ਸੰਬੰਧ ਹੁੰਦਾ, ਤਾਂ ਤੈਨੂੰ ਕੋਈ ਚਿੰਤਾ ਨਹੀਂ ਹੁੰਦੀ, ਅਤੇ ਤੈਨੂੰ ਕਿਸੇ ਬਾਰੇ ਚਿੰਤਾ ਕਰਨ ਦੀ ਲੋੜ ਨਾ ਹੁੰਦੀ। ਇਸ ਤੋਂ ਬਿਹਤਰ ਹੋਰ ਕੁਝ ਨਹੀਂ ਹੋਣਾ ਸੀ, ਅਤੇ ਇਸ ਤਰੀਕੇ ਨਾਲ ਮਨੁੱਖ ਆਪਣੇ ਅੱਧੇ ਦੁੱਖ ਤੋਂ ਮੁਕਤ ਹੋ ਗਿਆ ਹੁੰਦਾ। ਧਰਤੀ ਉੱਤੇ ਆਮ ਮਨੁੱਖੀ ਜੀਵਨ ਜੀਉਂਦੇ ਹੋਏ, ਮਨੁੱਖ ਦੂਤਾਂ ਵਰਗਾ ਹੀ ਹੋਵੇਗਾ; ਹਾਲਾਂਕਿ ਅਜੇ ਵੀ ਉਹ ਸਰੀਰ ਤੋਂ ਹੀ ਬਣਿਆ ਹੋਇਆ ਹੈ, ਪਰ ਉਹ ਕਾਫ਼ੀ ਹੱਦ ਤਕ ਇੱਕ ਦੂਤ ਵਰਗਾ ਹੋਵੇਗਾ। ਇਹ ਅੰਤਮ ਵਾਅਦਾ ਹੈ, ਮਨੁੱਖ ਨੂੰ ਬਖਸ਼ਿਆ ਗਿਆ ਆਖਰੀ ਵਾਅਦਾ। ਅੱਜ ਮਨੁੱਖ ਤਾੜਨਾ ਅਤੇ ਨਿਆਂ ਵਿੱਚੋਂ ਲੰਘਦਾ ਹੈ; ਕੀ ਤੈਨੂੰ ਲੱਗਦਾ ਹੈ ਕਿ ਮਨੁੱਖ ਦਾ ਅਜਿਹੀਆਂ ਚੀਜ਼ਾਂ ਦਾ ਤਜਰਬਾ ਵਿਅਰਥ ਹੈ? ਕੀ ਤਾੜਨਾ ਅਤੇ ਨਿਆਂ ਦਾ ਕੰਮ ਬਿਨਾਂ ਵਜ੍ਹਾ ਕੀਤਾ ਜਾ ਸਕਦਾ ਹੈ? ਪਹਿਲਾਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਮਨੁੱਖ ਦੀ ਤਾੜਨਾ ਅਤੇ ਉਸ ਦਾ ਨਿਆਂ ਕਰਨਾ ਉਸ ਨੂੰ ਅਥਾਹ-ਕੁੰਡ ਵਿੱਚ ਪਾਉਣਾ ਹੈ, ਜਿਸ ਦਾ ਅਰਥ ਹੈ ਉਸ ਦੇ ਨਸੀਬ ਅਤੇ ਸੰਭਾਵਨਾਵਾਂ ਨੂੰ ਖੋਹ ਲੈਣਾ। ਇਹ ਇੱਕੋ ਚੀਜ਼ ਦੀ ਖਾਤਰ ਹੈ: ਮਨੁੱਖ ਨੂੰ ਸ਼ੁੱਧ ਕਰਨਾ। ਮਨੁੱਖ ਨੂੰ ਜਾਣ-ਬੁੱਝ ਕੇ ਅਥਾਹ-ਕੁੰਡ ਵਿੱਚ ਨਹੀਂ ਪਾਇਆ ਜਾਂਦਾ ਹੈ, ਜਿਸ ਤੋਂ ਬਾਅਦ ਪਰਮੇਸ਼ੁਰ ਉਸ ਨਾਲ ਆਪਣਾ ਸੰਬੰਧ ਤੋੜ ਦਿੰਦਾ ਹੈ। ਇਸ ਦੀ ਬਜਾਏ, ਇਹ ਮਨੁੱਖ ਦੇ ਅੰਦਰਲੇ ਵਿਦ੍ਰੋਹ ਨਾਲ ਨਜਿੱਠਣ ਲਈ ਕੀਤਾ ਜਾਂਦਾ ਹੈ, ਤਾਂ ਜੋ ਅੰਤ ਵਿੱਚ ਮਨੁੱਖ ਦੇ ਅੰਦਰਲੀਆਂ ਚੀਜ਼ਾਂ ਸ਼ੁੱਧ ਕੀਤੀਆਂ ਜਾ ਸਕਣ, ਤਾਂ ਜੋ ਉਹ ਪਰਮੇਸ਼ੁਰ ਦਾ ਸੱਚਾ ਗਿਆਨ ਪ੍ਰਾਪਤ ਕਰ ਸਕੇ ਅਤੇ ਇਕ ਪਵਿੱਤਰ ਵਿਅਕਤੀ ਵਰਗਾ ਬਣ ਸਕੇ। ਜੇ ਇਹ ਕੀਤਾ ਜਾਂਦਾ ਹੈ, ਤਾਂ ਸਭ ਕੁਝ ਸਿਰੇ ਚੜ੍ਹ ਜਾਵੇਗਾ। ਦਰਅਸਲ, ਜਦੋਂ ਮਨੁੱਖ ਦੇ ਅੰਦਰਲੀਆਂ ਉਨ੍ਹਾਂ ਚੀਜ਼ਾਂ ਨਾਲ ਨਜਿੱਠਿਆ ਜਾਂਦਾ ਹੈ ਜਿਨ੍ਹਾਂ ਨਾਲ ਨਜਿੱਠੇ ਜਾਣ ਦੀ ਲੋੜ ਹੁੰਦੀ ਹੈ, ਅਤੇ ਜਦੋਂ ਮਨੁੱਖ ਜ਼ੋਰਦਾਰ ਗਵਾਹੀ ਦਿੰਦਾ ਹੈ, ਤਾਂ ਸ਼ਤਾਨ ਨੂੰ ਵੀ ਹਰਾ ਦਿੱਤਾ ਜਾਵੇਗਾ, ਅਤੇ ਭਾਵੇਂ ਕਿ ਕੁਝ ਚੀਜ਼ਾਂ ਅਜਿਹੀਆਂ ਹੋ ਸਕਦੀਆਂ ਹਨ ਜੋ ਅਸਲ ਵਿੱਚ ਮਨੁੱਖ ਦੇ ਅੰਦਰ ਮੌਜੂਦ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸ਼ੁੱਧ ਨਹੀਂ ਕੀਤਾ ਗਿਆ ਹੈ, ਪਰ ਸ਼ਤਾਨ ਨੂੰ ਹਰਾ ਦਿੱਤੇ ਜਾਣ ਤੋਂ ਬਾਅਦ, ਇਸ ਨਾਲ ਹੋਰ ਮੁਸ਼ਕਲ ਨਹੀਂ ਆਵੇਗੀ, ਅਤੇ ਉਸ ਸਮੇਂ ਮਨੁੱਖ ਨੂੰ ਪੂਰੀ ਤਰ੍ਹਾਂ ਸ਼ੁੱਧ ਕੀਤਾ ਜਾ ਚੁੱਕਾ ਹੋਵੇਗਾ। ਮਨੁੱਖ ਨੇ ਕਦੇ ਵੀ ਅਜਿਹੇ ਜੀਵਨ ਦਾ ਅਨੁਭਵ ਨਹੀਂ ਕੀਤਾ ਹੈ, ਪਰ ਜਦੋਂ ਸ਼ਤਾਨ ਨੂੰ ਹਰਾ ਦਿੱਤਾ ਜਾਂਦਾ ਹੈ, ਤਾਂ ਸਭ ਕੁਝ ਦਾ ਨਿਪਟਾਰਾ ਹੋ ਜਾਵੇਗਾ ਅਤੇ ਮਨੁੱਖ ਦੇ ਅੰਦਰ ਅਜਿਹੀਆਂ ਸਾਰੀਆਂ ਛੋਟੀਆਂ-ਮੋਟੀਆਂ ਚੀਜ਼ਾਂ ਵੀ ਹੱਲ ਹੋ ਜਾਣਗੀਆਂ, ਅਤੇ ਜਦੋਂ ਮੁੱਖ ਸਮੱਸਿਆ ਹੱਲ ਹੋ ਜਾਵੇਗੀ, ਤਾਂ ਸਾਰੀਆਂ ਮੁਸ਼ਕਲਾਂ ਵੀ ਖਤਮ ਹੋ ਜਾਣਗੀਆਂ। ਧਰਤੀ ਉੱਤੇ ਪਰਮੇਸ਼ੁਰ ਦੇ ਇਸ ਦੇਹਧਾਰਣ ਦੌਰਾਨ, ਜਦੋਂ ਉਹ ਵਿਅਕਤੀਗਤ ਤੌਰ ਤੇ ਮਨੁੱਖਾਂ ਦਰਮਿਆਨ ਆਪਣਾ ਕੰਮ ਕਰਦਾ ਹੈ, ਤਾਂ ਉਹ ਜੋ ਵੀ ਕੰਮ ਕਰਦਾ ਹੈ ਉਹ ਸ਼ਤਾਨ ਨੂੰ ਹਰਾਉਣ ਲਈ ਕੀਤਾ ਜਾਂਦਾ ਹੈ, ਅਤੇ ਉਹ ਮਨੁੱਖ ਦੀ ਜਿੱਤ ਦੁਆਰਾ ਅਤੇ ਤੁਹਾਨੂੰ ਸੰਪੂਰਣ ਬਣਾ ਕੇ ਸ਼ਤਾਨ ਨੂੰ ਹਰਾਏਗਾ। ਜਦੋਂ ਤੁਸੀਂ ਜ਼ੋਰਦਾਰ ਗਵਾਹੀ ਦਿਓਗੇ, ਤਾਂ, ਇਹ ਵੀ ਸ਼ਤਾਨ ਦੀ ਹਾਰ ਦੀ ਨਿਸ਼ਾਨੀ ਹੋਵੇਗੀ। ਸ਼ਤਾਨ ਨੂੰ ਹਰਾਉਣ ਲਈ ਪਹਿਲਾਂ ਮਨੁੱਖ ਨੂੰ ਜਿੱਤਿਆ ਜਾਂਦਾ ਹੈ ਅਤੇ ਫਿਰ ਆਖਰਕਾਰ ਪੂਰੀ ਤਰ੍ਹਾਂ ਨਾਲ ਸੰਪੂਰਣ ਬਣਾਇਆ ਜਾਂਦਾ ਹੈ। ਪਰ, ਖਾਸ ਕਰਕੇ, ਸ਼ਤਾਨ ਦੀ ਹਾਰ ਦੇ ਨਾਲ-ਨਾਲ ਇਹ ਤਕਲੀਫ਼ਾਂ ਦੇ ਇਸ ਖਾਲੀ ਸਮੁੰਦਰ ਤੋਂ ਸਾਰੀ ਮਨੁੱਖਜਾਤੀ ਦੀ ਮੁਕਤੀ ਵੀ ਹੈ। ਇਸ ਦੇ ਬਾਵਜੂਦ ਕਿ ਭਾਵੇਂ ਕੰਮ ਪੂਰੇ ਬ੍ਰਹਿਮੰਡ ਵਿੱਚ ਕੀਤਾ ਜਾਵੇ ਜਾਂ ਚੀਨ ਵਿੱਚ, ਇਹ ਸਭ ਸ਼ਤਾਨ ਨੂੰ ਹਰਾਉਣ ਅਤੇ ਸਮੁੱਚੀ ਮਨੁੱਖਜਾਤੀ ਨੂੰ ਮੁਕਤੀ ਦਿਵਾਉਣ ਲਈ ਹੈ, ਤਾਂ ਜੋ ਮਨੁੱਖ ਆਰਾਮ ਦੇ ਸਥਾਨ ਵਿੱਚ ਪ੍ਰਵੇਸ਼ ਕਰ ਸਕੇ। ਦੇਹਧਾਰੀ ਪਰਮੇਸ਼ੁਰ, ਇਹ ਸਧਾਰਣ ਸਰੀਰ, ਅਸਲ ਵਿੱਚ ਸ਼ਤਾਨ ਨੂੰ ਹਰਾਉਣ ਲਈ ਹੈ। ਸਰੀਰ ਵਿੱਚ ਪਰਮੇਸ਼ੁਰ ਦਾ ਕੰਮ ਸਵਰਗ ਦੇ ਹੇਠਾਂ ਉਨ੍ਹਾਂ ਸਾਰਿਆਂ ਲਈ ਮੁਕਤੀ ਲਿਆਉਣ ਵਾਸਤੇ ਵਰਤਿਆ ਜਾਂਦਾ ਹੈ ਜੋ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਨ, ਇਹ ਸਾਰੀ ਮਨੁੱਖਜਾਤੀ ਨੂੰ ਜਿੱਤਣ ਲਈ ਹੈ, ਅਤੇ ਇਸ ਤੋਂ ਇਲਾਵਾ, ਸ਼ਤਾਨ ਨੂੰ ਹਰਾਉਣ ਲਈ ਹੈ। ਪਰਮੇਸ਼ੁਰ ਦੇ ਸਾਰੇ ਪ੍ਰਬੰਧਨ ਕਾਰਜ ਦੇ ਮੂਲ ਹਿੱਸੇ ਨੂੰ ਸਾਰੀ ਮਨੁੱਖਜਾਤੀ ਲਈ ਮੁਕਤੀ ਲਿਆਉਣ ਵਾਸਤੇ ਸ਼ਤਾਨ ਦੀ ਹਾਰ ਤੋਂ ਅੱਡ ਨਹੀਂ ਕੀਤਾ ਜਾ ਸਕਦਾ ਹੈ। ਇਸ ਕੰਮ ਦੇ ਬਹੁਤੇ ਹਿੱਸੇ ਵਿੱਚ, ਕਿਉਂ ਹਮੇਸ਼ਾ ਤੁਹਾਡੇ ਦੁਆਰਾ ਗਵਾਹੀ ਦੇਣ ਦੀ ਗੱਲ ਕੀਤੀ ਜਾਂਦੀ ਹੈ? ਅਤੇ ਇਸ ਗਵਾਹੀ ਦਾ ਨਿਸ਼ਾਨਾ ਕੌਣ ਹੈ? ਕੀ ਇਸ ਦਾ ਨਿਸ਼ਾਨਾ ਸ਼ਤਾਨ ਨਹੀਂ ਹੈ? ਇਹ ਗਵਾਹੀ ਪਰਮੇਸ਼ੁਰ ਨੂੰ ਦਿੱਤੀ ਜਾਂਦੀ ਹੈ, ਅਤੇ ਇਹ ਇਸ ਗੱਲ ਦਾ ਸਬੂਤ ਦੇਣ ਲਈ ਹੈ ਕਿ ਪਰਮੇਸ਼ੁਰ ਦੇ ਕੰਮ ਨੇ ਆਪਣੇ ਪ੍ਰਭਾਵ ਨੂੰ ਹਾਸਲ ਕਰ ਲਿਆ ਹੈ। ਗਵਾਹੀ ਦੇਣ ਦਾ ਸੰਬੰਧ ਸ਼ਤਾਨ ਨੂੰ ਹਰਾਉਣ ਦੇ ਕੰਮ ਨਾਲ ਹੈ; ਜੇ ਸ਼ਤਾਨ ਨਾਲ ਕੋਈ ਲੜਾਈ ਨਾ ਹੁੰਦੀ, ਤਾਂ ਮਨੁੱਖ ਨੂੰ ਕੋਈ ਗਵਾਹੀ ਦੇਣ ਦੀ ਲੋੜ ਨਹੀਂ ਹੁੰਦੀ। ਅਜਿਹਾ ਇਸ ਕਰਕੇ ਹੈ ਕਿਉਂਕਿ, ਮਨੁੱਖ ਨੂੰ ਬਚਾਉਣ ਦੇ ਸਮੇਂ ਹੀ, ਸ਼ਤਾਨ ਨੂੰ ਵੀ ਹਰਾਉਣਾ ਜ਼ਰੂਰੀ ਹੈ, ਪਰਮੇਸ਼ੁਰ ਚਾਹੁੰਦਾ ਹੈ ਕਿ ਮਨੁੱਖ ਸ਼ਤਾਨ ਸਾਹਮਣੇ ਪਰਮੇਸ਼ੁਰ ਦੀ ਗਵਾਹੀ ਦੇਵੇ, ਜਿਸ ਦੀ ਵਰਤੋਂ ਪਰਮੇਸ਼ੁਰ ਮਨੁੱਖ ਨੂੰ ਬਚਾਉਣ ਅਤੇ ਸ਼ਤਾਨ ਨਾਲ ਲੜਾਈ ਲੜਨ ਲਈ ਕਰਦਾ ਹੈ। ਨਤੀਜੇ ਵਜੋਂ, ਮਨੁੱਖ ਮੁਕਤੀ ਦਾ ਉਦੇਸ਼ ਵੀ ਹੈ ਅਤੇ ਨਾਲ ਹੀ ਸ਼ਤਾਨ ਦੀ ਹਾਰ ਦਾ ਇੱਕ ਸਾਧਨ ਵੀ ਹੈ, ਅਤੇ ਇਸ ਲਈ ਮਨੁੱਖ ਪਰਮੇਸ਼ੁਰ ਦੇ ਪ੍ਰਬੰਧਨ ਦੇ ਸਾਰੇ ਕੰਮ ਦੇ ਮੂਲ ਹਿੱਸੇ ਵਿੱਚ ਹੈ, ਜਦੋਂ ਕਿ ਦੁਸ਼ਮਣ, ਸ਼ਤਾਨ ਸਿਰਫ਼ ਵਿਨਾਸ਼ ਦਾ ਉਦੇਸ਼ ਹੈ। ਹੋ ਸਕਦਾ ਹੈ ਤੈਨੂੰ ਅਜਿਹਾ ਮਹਿਸੂਸ ਹੋਵੇ ਕਿ ਤੂੰ ਕੁਝ ਨਹੀਂ ਕੀਤਾ ਹੈ, ਪਰ ਤੇਰੇ ਸੁਭਾਅ ਵਿੱਚ ਤਬਦੀਲੀਆਂ ਦੇ ਕਾਰਨ, ਗਵਾਹੀ ਦਿੱਤੀ ਜਾ ਚੁੱਕੀ ਹੈ, ਅਤੇ ਇਸ ਗਵਾਹੀ ਦਾ ਨਿਸ਼ਾਨਾ ਸ਼ਤਾਨ ਵੱਲ ਹੈ, ਇਹ ਮਨੁੱਖ ਨੂੰ ਨਹੀਂ ਦਿੱਤੀ ਜਾਂਦੀ। ਮਨੁੱਖ ਅਜਿਹੀ ਗਵਾਹੀ ਦਾ ਅਨੰਦ ਮਾਣਨ ਦੇ ਲਾਇਕ ਨਹੀਂ ਹੈ। ਉਹ ਪਰਮੇਸ਼ੁਰ ਦੁਆਰਾ ਕੀਤੇ ਕੰਮ ਨੂੰ ਕਿਵੇਂ ਸਮਝ ਸਕਦਾ ਹੈ? ਪਰਮੇਸ਼ੁਰ ਦੀ ਲੜਾਈ ਦਾ ਉਦੇਸ਼ ਸ਼ਤਾਨ ਹੈ; ਇਸ ਦੌਰਾਨ, ਮਨੁੱਖ, ਸਿਰਫ਼ ਮੁਕਤੀ ਦਾ ਉਦੇਸ਼ ਹੈ। ਮਨੁੱਖ ਕੋਲ ਭ੍ਰਿਸ਼ਟ ਸ਼ਤਾਨਵਾਦੀ ਸੁਭਾਅ ਹੈ, ਅਤੇ ਇਹ ਇਸ ਕੰਮ ਨੂੰ ਸਮਝਣ ਦੇ ਸਮਰੱਥ ਨਹੀਂ ਹੈ। ਇਹ ਸ਼ਤਾਨ ਦੀ ਭ੍ਰਿਸ਼ਟਤਾ ਕਾਰਨ ਹੈ ਅਤੇ ਮਨੁੱਖ ਵਿੱਚ ਸੁਭਾਵਕ ਰੂਪ ਵਿੱਚ ਮੌਜੂਦ ਨਹੀਂ ਹੈ, ਸਗੋਂ ਸ਼ਤਾਨ ਦੁਆਰਾ ਨਿਰਦੇਸ਼ਤ ਹੈ। ਅੱਜ, ਪਰਮੇਸ਼ੁਰ ਦਾ ਮੁੱਖ ਕੰਮ ਸ਼ਤਾਨ ਨੂੰ ਹਰਾਉਣਾ ਹੈ, ਭਾਵ, ਮਨੁੱਖ ਨੂੰ ਪੂਰੀ ਤਰ੍ਹਾਂ ਜਿੱਤਣਾ ਹੈ, ਤਾਂ ਜੋ ਮਨੁੱਖ ਸ਼ਤਾਨ ਅੱਗੇ ਪਰਮੇਸ਼ੁਰ ਦੀ ਅੰਤਮ ਗਵਾਹੀ ਦੇ ਸਕੇ। ਇਸ ਤਰੀਕੇ ਨਾਲ, ਸਭ ਕੰਮ ਨੇਪਰੇ ਚੜ੍ਹ ਜਾਣਗੇ। ਬਹੁਤ ਸਾਰੇ ਮਾਮਲਿਆਂ ਵਿੱਚ, ਤੇਰੀਆਂ ਸਧਾਰਣ ਅੱਖਾਂ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਕੁਝ ਵੀ ਨਹੀਂ ਕੀਤਾ ਗਿਆ ਹੈ, ਪਰ ਅਸਲ ਵਿੱਚ, ਕੰਮ ਪਹਿਲਾਂ ਹੀ ਸੰਪੂਰਣ ਹੋ ਚੁੱਕਾ ਹੁੰਦਾ ਹੈ। ਮਨੁੱਖ ਚਾਹੁੰਦਾ ਹੈ ਕਿ ਮੁਕੰਮਲ ਹੋਣ ਵਾਲਾ ਸਾਰਾ ਕੰਮ ਦਿਖਾਈ ਦੇਣ ਯੋਗ ਹੋਵੇ, ਪਰ ਫਿਰ ਵੀ ਤੈਨੂੰ ਦਿਖਾਏ ਬਗੈਰ, ਮੈਂ ਆਪਣਾ ਕੰਮ ਪੂਰਾ ਕਰ ਲਿਆ ਹੈ, ਕਿਉਂਕਿ ਸ਼ਤਾਨ ਅਧੀਨ ਹੋ ਚੁੱਕਾ ਹੈ, ਜਿਸ ਦਾ ਅਰਥ ਇਹ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਨਾਲ ਹਰਾਇਆ ਜਾ ਚੁੱਕਾ ਹੈ, ਕਿ ਪਰਮੇਸ਼ੁਰ ਦੀ ਸਾਰੀ ਬੁੱਧ, ਸ਼ਕਤੀ ਅਤੇ ਅਧਿਕਾਰ ਨੇ ਸ਼ਤਾਨ ਨੂੰ ਕਾਬੂ ਕਰ ਲਿਆ ਹੈ। ਇਹ ਬਿਲਕੁਲ ਉਹੀ ਗਵਾਹੀ ਹੈ ਜਿਹੜੀ ਲਾਜ਼ਮੀ ਤੌਰ ਤੇ ਦਿੱਤੀ ਜਾਣੀ ਚਾਹੀਦੀ ਹੈ, ਅਤੇ ਹਾਲਾਂਕਿ ਮਨੁੱਖ ਵਿੱਚ ਇਸ ਦਾ ਸਪਸ਼ਟ ਪ੍ਰਗਟਾਵਾ ਨਹੀਂ ਹੈ, ਹਾਲਾਂਕਿ ਇਹ ਸਧਾਰਣ ਅੱਖਾਂ ਨੂੰ ਦਿਖਾਈ ਨਹੀਂ ਦਿੰਦੀ, ਪਰ ਸ਼ਤਾਨ ਨੂੰ ਪਹਿਲਾਂ ਹੀ ਹਰਾਇਆ ਜਾ ਚੁੱਕਾ ਹੈ। ਇਹ ਸਮੁੱਚਾ ਕੰਮ ਸ਼ਤਾਨ ਦੇ ਵਿਰੁੱਧ ਨਿਰਦੇਸ਼ਤ ਹੈ ਅਤੇ ਇਹ ਸ਼ਤਾਨ ਨਾਲ ਲੜਾਈ ਦੇ ਕਾਰਨ ਕੀਤਾ ਜਾਂਦਾ ਹੈ। ਅਤੇ ਇਸ ਤਰ੍ਹਾਂ, ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਮਨੁੱਖ ਸਫ਼ਲ ਹੋਏ ਹੋਣ ਵਜੋਂ ਨਹੀਂ ਵੇਖਦਾ, ਪਰ ਜਿਹੜੀਆਂ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਬਹੁਤ ਚਿਰ ਪਹਿਲਾਂ ਸਫ਼ਲਤਾਪੂਰਵਕ ਪੂਰੀਆਂ ਕਰ ਦਿੱਤੀਆਂ ਗਈਆਂ ਸਨ। ਇਹ ਪਰਮੇਸ਼ੁਰ ਦੇ ਸਾਰੇ ਕੰਮ ਦੀਆਂ ਅੰਦਰੂਨੀ ਸੱਚਾਈਆਂ ਵਿੱਚੋਂ ਇੱਕ ਹੈ।

ਸ਼ਤਾਨ ਨੂੰ ਹਰਾ ਦਿੱਤੇ ਜਾਣ ਤੋਂ ਬਾਅਦ, ਕਹਿਣ ਤੋਂ ਭਾਵ, ਜਦੋਂ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਜਿੱਤਿਆ ਜਾ ਚੁੱਕਾ ਹੋਵੇਗਾ, ਤਾਂ ਮਨੁੱਖ ਇਹ ਸਮਝ ਲਵੇਗਾ ਕਿ ਇਹ ਸਾਰਾ ਕੰਮ ਮੁਕਤੀ ਦੀ ਖਾਤਰ ਹੈ, ਅਤੇ ਇਹ ਕਿ ਇਸ ਮੁਕਤੀ ਦਾ ਸਾਧਨ ਲੋਕਾਂ ਨੂੰ ਸ਼ਤਾਨ ਦੇ ਹੱਥੋਂ ਖੋਹਣਾ ਹੈ। ਪਰਮੇਸ਼ੁਰ ਦੇ ਪ੍ਰਬੰਧਨ ਦੇ 6,000 ਸਾਲਾਂ ਦੇ ਕੰਮ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ: ਸ਼ਰਾ ਦਾ ਯੁਗ, ਕਿਰਪਾ ਦਾ ਯੁਗ, ਅਤੇ ਰਾਜ ਦਾ ਯੁਗ। ਕੰਮ ਦੇ ਇਹ ਤਿੰਨੋ ਪੜਾਅ ਮਨੁੱਖਜਾਤੀ ਦੀ ਮੁਕਤੀ ਲਈ ਹਨ, ਕਹਿਣ ਤੋਂ ਭਾਵ ਇਹ ਹੈ ਕਿ ਉਹ ਉਸ ਮਨੁੱਖਜਾਤੀ ਦੀ ਮੁਕਤੀ ਲਈ ਹਨ ਜੋ ਸ਼ਤਾਨ ਦੁਆਰਾ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ। ਉਸੇ ਸਮੇਂ, ਹਾਲਾਂਕਿ, ਇਹ ਇਸ ਲਈ ਵੀ ਹਨ ਕਿ ਪਰਮੇਸ਼ੁਰ ਸ਼ਤਾਨ ਨਾਲ ਲੜਾਈ ਲੜ ਸਕੇ। ਇੰਝ, ਜਿਵੇਂ ਮੁਕਤੀ ਦਾ ਕੰਮ ਤਿੰਨ ਪੜਾਵਾਂ ਵਿੱਚ ਵੰਡਿਆ ਹੋਇਆ ਹੈ, ਉਸੇ ਤਰ੍ਹਾਂ ਸ਼ਤਾਨ ਨਾਲ ਲੜਾਈ ਨੂੰ ਵੀ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ, ਅਤੇ ਪਰਮੇਸ਼ੁਰ ਦੇ ਕੰਮ ਦੇ ਇਹ ਦੋ ਪਹਿਲੂ ਇੱਕੋ ਸਮੇਂ ਪੂਰੇ ਕੀਤੇ ਜਾਂਦੇ ਹਨ। ਸ਼ਤਾਨ ਨਾਲ ਲੜਾਈ ਅਸਲ ਵਿੱਚ ਮਨੁੱਖਜਾਤੀ ਦੀ ਮੁਕਤੀ ਖਾਤਰ ਹੈ, ਅਤੇ ਕਿਉਂਕਿ ਮਨੁੱਖਤਾ ਦੀ ਮੁਕਤੀ ਦਾ ਕੰਮ ਅਜਿਹਾ ਨਹੀਂ ਹੈ ਜੋ ਇੱਕੋ ਹੀ ਪੜਾਅ ਵਿੱਚ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਸਕੇ, ਇਸ ਲਈ ਸ਼ਤਾਨ ਨਾਲ ਲੜਾਈ ਵੀ ਪੜਾਵਾਂ ਅਤੇ ਸਮੇਂ ਦੀਆਂ ਮਿਆਦਾਂ ਵਿੱਚ ਵੰਡੀ ਹੋਈ ਹੈ, ਅਤੇ ਸ਼ਤਾਨ ਨਾਲ ਲੜਾਈ ਮਨੁੱਖ ਦੀਆਂ ਲੋੜਾਂ ਅਤੇ ਸ਼ਤਾਨ ਦੁਆਰਾ ਮਨੁੱਖ ਦੀ ਭ੍ਰਿਸ਼ਟਤਾ ਦੀ ਹੱਦ ਦੇ ਅਨੁਸਾਰ ਲੜੀ ਜਾਂਦੀ ਹੈ। ਮਨੁੱਖ ਦੀ ਕਲਪਨਾ ਵਿੱਚ, ਸ਼ਾਇਦ, ਉਹ ਮੰਨਦਾ ਹੈ ਕਿ ਇਸ ਲੜਾਈ ਵਿੱਚ ਪਰਮੇਸ਼ੁਰ ਸ਼ਤਾਨ ਦੇ ਵਿਰੁੱਧ ਹਥਿਆਰ ਚੁੱਕੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦੋ ਫ਼ੌਜਾਂ ਇੱਕ ਦੂਜੇ ਨਾਲ ਲੜਦੀਆਂ ਹਨ। ਮਨੁੱਖ ਦੀ ਬੁੱਧੀ ਬੱਸ ਇੰਨੀ ਕੁ ਕਲਪਨਾ ਕਰਨ ਦੇ ਹੀ ਸਮਰੱਥ ਹੈ; ਇਹ ਇਕ ਅਸਪਸ਼ਟ ਅਤੇ ਖਿਆਲੀ ਵਿਚਾਰ ਹੈ, ਫਿਰ ਵੀ ਮਨੁੱਖ ਇਸੇ ਨੂੰ ਹੀ ਮੰਨਦਾ ਹੈ। ਅਤੇ ਕਿਉਂਕਿ ਮੈਂ ਇੱਥੇ ਕਹਿੰਦਾ ਹਾਂ ਕਿ ਮਨੁੱਖ ਦੀ ਮੁਕਤੀ ਦਾ ਸਾਧਨ ਸ਼ਤਾਨ ਨਾਲ ਲੜਾਈ ਦੁਆਰਾ ਹੈ, ਤਾਂ ਮਨੁੱਖ ਇਹੀ ਕਲਪਨਾ ਕਰਦਾ ਹੈ ਕਿ ਲੜਾਈ ਇਸੇ ਤਰ੍ਹਾਂ ਹੀ ਲੜੀ ਜਾਂਦੀ ਹੈ। ਮਨੁੱਖ ਦੀ ਮੁਕਤੀ ਦੇ ਕੰਮ ਦੇ ਤਿੰਨ ਪੜਾਅ ਹਨ, ਕਹਿਣ ਦਾ ਭਾਵ ਹੈ ਕਿ ਸ਼ਤਾਨ ਨੂੰ ਹਮੇਸ਼ਾ ਲਈ ਹਰਾਉਣ ਵਾਸਤੇ ਉਸ ਦੇ ਨਾਲ ਲੜਾਈ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ। ਫਿਰ ਵੀ ਸ਼ਤਾਨ ਨਾਲ ਲੜਾਈ ਦੇ ਸਮੁੱਚੇ ਕੰਮ ਦਾ ਅੰਦਰੂਨੀ ਸੱਚ ਇਹ ਹੈ ਕਿ ਇਸ ਦੇ ਪ੍ਰਭਾਵ ਕੰਮ ਦੇ ਕਈ ਕਦਮਾਂ ਦੁਆਰਾ ਹਾਸਲ ਕੀਤੇ ਜਾਂਦੇ ਹਨ ਜਿਵੇਂ: ਮਨੁੱਖ ਨੂੰ ਕਿਰਪਾ ਬਖਸ਼ਣਾ, ਮਨੁੱਖ ਦੀ ਪਾਪ ਬਲੀ ਬਣਨਾ, ਮਨੁੱਖ ਦੇ ਪਾਪ ਮਾਫ਼ ਕਰਨਾ, ਮਨੁੱਖ ਨੂੰ ਜਿੱਤਣਾ, ਅਤੇ ਮਨੁੱਖ ਨੂੰ ਸੰਪੂਰਣ ਬਣਾਉਣਾ। ਅਸਲ ਵਿੱਚ, ਸ਼ਤਾਨ ਨਾਲ ਲੜਾਈ ਦਾ ਮਤਲਬ ਸ਼ਤਾਨ ਵਿਰੁੱਧ ਹਥਿਆਰ ਚੁੱਕਣਾ ਨਹੀਂ, ਸਗੋਂ ਮਨੁੱਖ ਦੀ ਮੁਕਤੀ, ਮਨੁੱਖ ਦੇ ਜੀਵਨ ਉੱਪਰ ਮਿਹਨਤ ਕਰਨਾ, ਅਤੇ ਮਨੁੱਖ ਦੇ ਸੁਭਾਅ ਨੂੰ ਬਦਲਣਾ ਹੈ ਤਾਂ ਜੋ ਉਹ ਪਰਮੇਸ਼ੁਰ ਦੀ ਗਵਾਹੀ ਦੇ ਸਕੇ। ਸ਼ਤਾਨ ਨੂੰ ਇਸੇ ਤਰ੍ਹਾਂ ਹਰਾਇਆ ਜਾਂਦਾ ਹੈ। ਸ਼ਤਾਨ ਨੂੰ ਮਨੁੱਖ ਦੇ ਭ੍ਰਿਸ਼ਟ ਸੁਭਾਅ ਨੂੰ ਬਦਲ ਕੇ ਹਰਾਇਆ ਜਾਂਦਾ ਹੈ। ਜਦੋਂ ਸ਼ਤਾਨ ਨੂੰ ਹਰਾਇਆ ਜਾਵੇਗਾ, ਭਾਵ ਜਦੋਂ ਮਨੁੱਖ ਨੂੰ ਪੂਰੀ ਤਰ੍ਹਾਂ ਬਚਾਇਆ ਜਾਵੇਗਾ, ਤਦ ਬੇਇੱਜ਼ਤ ਸ਼ਤਾਨ ਪੂਰੀ ਤਰ੍ਹਾਂ ਨਾਲ ਜਕੜ ਦਿੱਤਾ ਜਾਵੇਗਾ, ਅਤੇ ਇਸ ਤਰੀਕੇ ਨਾਲ, ਮਨੁੱਖ ਪੂਰੀ ਤਰ੍ਹਾਂ ਨਾਲ ਬਚਾਇਆ ਜਾ ਚੁੱਕਾ ਹੋਵੇਗਾ। ਇਸ ਤਰ੍ਹਾਂ, ਮਨੁੱਖ ਦੀ ਮੁਕਤੀ ਦਾ ਤੱਤ ਸ਼ਤਾਨ ਵਿਰੁੱਧ ਯੁੱਧ ਹੈ, ਅਤੇ ਇਹ ਯੁੱਧ ਮੁੱਖ ਤੌਰ ਤੇ ਮਨੁੱਖ ਦੀ ਮੁਕਤੀ ਵਿੱਚ ਝਲਕਦਾ ਹੈ। ਅੰਤ ਦੇ ਦਿਨਾਂ ਦਾ ਪੜਾਅ, ਜਿਸ ਵਿੱਚ ਮਨੁੱਖ ਨੂੰ ਜਿੱਤਿਆ ਜਾਣਾ ਹੈ, ਸ਼ਤਾਨ ਨਾਲ ਲੜਾਈ ਦਾ ਅੰਤਮ ਪੜਾਅ ਹੈ, ਅਤੇ ਇਹ ਸ਼ਤਾਨ ਦੇ ਵੱਸ ਤੋਂ ਮਨੁੱਖ ਦੀ ਸੰਪੂਰਣ ਮੁਕਤੀ ਦਾ ਕੰਮ ਵੀ ਹੈ। ਮਨੁੱਖ ਦੀ ਜਿੱਤ ਦਾ ਅੰਦਰੂਨੀ ਅਰਥ ਹੈ ਮਨੁੱਖ—ਜਿਸ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਹੈ—ਦੀ ਜਿੱਤ ਤੋਂ ਬਾਅਦ ਉਸ ਦੀ ਸ਼ਤਾਨ ਦੇ ਸਾਕਾਰ ਰੂਪ ਤੋਂ ਸਿਰਜਣਹਾਰ ਵੱਲ ਵਾਪਸੀ, ਜਿਸ ਰਾਹੀਂ ਉਹ ਸ਼ਤਾਨ ਨੂੰ ਤਿਆਗ ਦੇਵੇਗਾ ਅਤੇ ਪੂਰੀ ਤਰ੍ਹਾਂ ਪਰਮੇਸ਼ੁਰ ਕੋਲ ਪਰਤ ਜਾਵੇਗਾ। ਇਸ ਤਰ੍ਹਾਂ, ਮਨੁੱਖ ਨੂੰ ਪੂਰੀ ਤਰ੍ਹਾਂ ਬਚਾਇਆ ਜਾ ਚੁੱਕਾ ਹੋਵੇਗਾ। ਅਤੇ ਇੰਝ, ਜਿੱਤ ਦਾ ਕੰਮ ਸ਼ਤਾਨ ਦੇ ਵਿਰੁੱਧ ਲੜਾਈ ਦਾ ਆਖਰੀ ਕੰਮ ਹੈ ਅਤੇ ਸ਼ਤਾਨ ਦੀ ਹਾਰ ਖਾਤਰ ਪਰਮੇਸ਼ੁਰ ਦੇ ਪ੍ਰਬੰਧਨ ਦਾ ਅੰਤਮ ਪੜਾਅ ਹੈ। ਇਸ ਕੰਮ ਤੋਂ ਬਿਨਾਂ, ਮਨੁੱਖ ਦੀ ਮੁਕੰਮਲ ਮੁਕਤੀ ਆਖਰਕਾਰ ਅਸੰਭਵ ਹੋਵੇਗੀ, ਸ਼ਤਾਨ ਦੀ ਪੂਰੀ ਹਾਰ ਵੀ ਅਸੰਭਵ ਹੋਵੇਗੀ, ਅਤੇ ਮਨੁੱਖਜਾਤੀ ਕਦੇ ਵੀ ਸ਼ਾਨਦਾਰ ਮੰਜ਼ਲ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ, ਜਾਂ ਸ਼ਤਾਨ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇਗੀ। ਨਤੀਜੇ ਵਜੋਂ, ਮਨੁੱਖ ਦੀ ਮੁਕਤੀ ਦਾ ਕੰਮ ਸ਼ਤਾਨ ਨਾਲ ਲੜਾਈ ਲੜਨ ਤੋਂ ਪਹਿਲਾਂ ਸਮਾਪਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦਾ ਮੁੱਖ ਹਿੱਸਾ ਮਨੁੱਖਜਾਤੀ ਦੀ ਮੁਕਤੀ ਦੀ ਖਾਤਰ ਹੈ। ਸ਼ੁਰੂਆਤੀ ਮਨੁੱਖਜਾਤੀ ਪਰਮੇਸ਼ੁਰ ਦੇ ਹੱਥ ਵਿੱਚ ਸੀ, ਪਰ ਸ਼ਤਾਨ ਦੇ ਪ੍ਰਲੋਭਨ ਅਤੇ ਭ੍ਰਿਸ਼ਟਤਾ ਦੇ ਕਾਰਨ, ਮਨੁੱਖ ਸ਼ਤਾਨ ਦੁਆਰਾ ਜਕੜਿਆ ਹੋਇਆ ਸੀ ਅਤੇ ਦੁਸ਼ਟ ਆਤਮਾ ਦੇ ਚੁੰਗਲ ਵਿੱਚ ਫਸ ਗਿਆ ਸੀ। ਇਸ ਤਰ੍ਹਾਂ, ਸ਼ਤਾਨ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਵਿੱਚ ਹਰਾਏ ਜਾਣ ਦਾ ਉਦੇਸ਼ ਬਣ ਗਿਆ। ਕਿਉਂਕਿ ਸ਼ਤਾਨ ਨੇ ਮਨੁੱਖ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ, ਅਤੇ ਕਿਉਂਕਿ ਮਨੁੱਖ ਉਹ ਕੇਂਦਰ ਹੈ ਜਿਸ ਦੀ ਵਰਤੋਂ ਪਰਮੇਸ਼ੁਰ ਸਾਰੇ ਪ੍ਰਬੰਧਨ ਲਈ ਕਰਦਾ ਹੈ, ਇਸ ਲਈ ਜੇ ਮਨੁੱਖ ਨੂੰ ਬਚਾਉਣਾ ਹੈ, ਤਾਂ ਉਸ ਨੂੰ ਸ਼ਤਾਨ ਦੇ ਹੱਥੋਂ ਖੋਹਿਆ ਜਾਣਾ ਜ਼ਰੂਰੀ ਹੈ, ਜਿਸ ਦਾ ਅਰਥ ਇਹ ਹੈ ਕਿ ਮਨੁੱਖ ਨੂੰ ਸ਼ਤਾਨ ਦੁਆਰਾ ਗੁਲਾਮ ਬਣਾ ਲਏ ਜਾਣ ਤੋਂ ਬਾਅਦ ਉਸ ਤੋਂ ਵਾਪਸ ਹਾਸਲ ਕਰਨਾ ਪਵੇਗਾ। ਇੰਝ ਮਨੁੱਖ ਦੇ ਪੁਰਾਣੇ ਸੁਭਾਅ ਵਿੱਚ ਤਬਦੀਲੀਆਂ ਕਰਕੇ ਸ਼ਤਾਨ ਨੂੰ ਹਰਾਉਣਾ ਜ਼ਰੂਰੀ ਹੈ, ਅਜਿਹੀਆਂ ਤਬਦੀਲੀਆਂ ਜੋ ਮਨੁੱਖ ਦੀ ਸੂਝ-ਬੂਝ ਦੀ ਅਸਲ ਭਾਵਨਾ ਨੂੰ ਵਾਪਸ ਲਿਆ ਸਕਣ। ਇਸ ਤਰੀਕੇ ਨਾਲ, ਗੁਲਾਮ ਬਣਾਏ ਹੋਏ ਮਨੁੱਖ ਨੂੰ ਸ਼ਤਾਨ ਦੇ ਹੱਥੋਂ ਵਾਪਸ ਖੋਹਿਆ ਜਾ ਸਕਦਾ ਹੈ। ਜੇ ਮਨੁੱਖ ਸ਼ਤਾਨ ਦੇ ਪ੍ਰਭਾਵ ਅਤੇ ਗੁਲਾਮੀ ਤੋਂ ਮੁਕਤ ਹੋ ਜਾਂਦਾ ਹੈ, ਤਾਂ ਸ਼ਤਾਨ ਸ਼ਰਮਸਾਰ ਹੋਵੇਗਾ, ਮਨੁੱਖ ਨੂੰ ਆਖਰਕਾਰ ਵਾਪਸ ਲਿਆਂਦਾ ਜਾ ਸਕੇਗਾ, ਅਤੇ ਸ਼ਤਾਨ ਨੂੰ ਹਰਾ ਦਿੱਤਾ ਜਾਵੇਗਾ। ਅਤੇ ਕਿਉਂਕਿ ਮਨੁੱਖ ਸ਼ਤਾਨ ਦੇ ਹਨੇਰੇ ਪ੍ਰਭਾਵ ਤੋਂ ਮੁਕਤ ਹੋ ਚੁੱਕਾ ਹੈ, ਇਸ ਲਈ ਮਨੁੱਖ ਇਸ ਸਾਰੀ ਲੜਾਈ ਦਾ ਲੁੱਟਿਆ ਮਾਲ ਬਣ ਜਾਵੇਗਾ, ਅਤੇ ਸ਼ਤਾਨ ਲੜਾਈ ਖਤਮ ਹੋ ਜਾਣ ਤੋਂ ਬਾਅਦ ਸਜ਼ਾ ਦਿੱਤੇ ਜਾਣ ਵਾਲੀ ਚੀਜ਼ ਬਣ ਜਾਵੇਗਾ, ਜਿਸ ਤੋਂ ਬਾਅਦ ਮਨੁੱਖਜਾਤੀ ਦੀ ਮੁਕਤੀ ਦਾ ਸਾਰਾ ਕੰਮ ਸੰਪੂਰਣ ਹੋ ਜਾਵੇਗਾ।

ਪਰਮੇਸ਼ੁਰ ਸ੍ਰਿਸ਼ਟੀ ਦੇ ਪ੍ਰਾਣੀਆਂ ਪ੍ਰਤੀ ਕੋਈ ਮੰਦ ਭਾਵਨਾ ਨਹੀਂ ਰੱਖਦਾ; ਉਹ ਸਿਰਫ਼ ਸ਼ਤਾਨ ਨੂੰ ਹਰਾਉਣ ਦੀ ਇੱਛਾ ਰੱਖਦਾ ਹੈ। ਉਸ ਦਾ ਸਾਰਾ ਕੰਮ—ਭਾਵੇਂ ਇਹ ਤਾੜਨਾ ਹੋਵੇ ਜਾਂ ਨਿਆਂ—ਇਸ ਦਾ ਨਿਸ਼ਾਨਾ ਸ਼ਤਾਨ ਹੁੰਦਾ ਹੈ; ਇਹ ਮਨੁੱਖਜਾਤੀ ਦੀ ਮੁਕਤੀ ਦੀ ਖਾਤਰ ਕੀਤਾ ਜਾਂਦਾ ਹੈ, ਇਹ ਸਭ ਸ਼ਤਾਨ ਨੂੰ ਹਰਾਉਣ ਲਈ ਹੈ, ਅਤੇ ਇਸ ਦਾ ਇੱਕੋ ਉਦੇਸ਼ ਹੈ: ਸ਼ਤਾਨ ਦੇ ਵਿਰੁੱਧ ਐਨ ਅੰਤ ਤਕ ਲੜਨਾ! ਪਰਮੇਸ਼ੁਰ ਉਦੋਂ ਤਕ ਕਦੇ ਵੀ ਆਰਾਮ ਨਹੀਂ ਕਰੇਗਾ ਜਦੋਂ ਤਕ ਉਹ ਸ਼ਤਾਨ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਲੈਂਦਾ! ਉਹ ਸਿਰਫ਼ ਉਦੋਂ ਆਰਾਮ ਕਰੇਗਾ ਜਦੋਂ ਉਸ ਨੇ ਸ਼ਤਾਨ ਨੂੰ ਹਰਾ ਦਿੱਤਾ ਹੋਵੇਗਾ। ਕਿਉਂਕਿ ਪਰਮੇਸ਼ੁਰ ਦੁਆਰਾ ਕੀਤੇ ਗਏ ਸਾਰੇ ਕੰਮ ਦਾ ਨਿਸ਼ਾਨਾ ਸ਼ਤਾਨ ਹੈ, ਅਤੇ ਕਿਉਂਕਿ ਜਿਹੜੇ ਲੋਕ ਸ਼ਤਾਨ ਦੁਆਰਾ ਭ੍ਰਿਸ਼ਟ ਹੋ ਚੁੱਕੇ ਹਨ ਉਹ ਸਾਰੇ ਸ਼ਤਾਨ ਦੇ ਵੱਸ ਵਿੱਚ ਹਨ ਅਤੇ ਸਾਰੇ ਸ਼ਤਾਨ ਦੇ ਅਧਿਕਾਰ ਹੇਠ ਰਹਿੰਦੇ ਹਨ, ਇਸ ਲਈ ਸ਼ਤਾਨ ਨਾਲ ਲੜਾਈ ਲੜੇ ਬਗੈਰ, ਅਤੇ ਇਸ ਦੇ ਨਾਲ ਸੰਬੰਧ ਤੋੜੇ ਬਗੈਰ, ਸ਼ਤਾਨ ਇਨ੍ਹਾਂ ਲੋਕਾਂ ਤੇ ਆਪਣੀ ਪਕੜ ਨੂੰ ਢਿੱਲਾ ਨਹੀਂ ਕਰੇਗਾ, ਅਤੇ ਉਨ੍ਹਾਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕੇਗਾ। ਜੇ ਉਨ੍ਹਾਂ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ, ਤਾਂ ਇਸ ਨਾਲ ਇਹ ਸਾਬਤ ਹੋਵੇਗਾ ਕਿ ਸ਼ਤਾਨ ਨੂੰ ਹਰਾਇਆ ਨਹੀਂ ਗਿਆ ਹੈ, ਇਸ ਨੂੰ ਕਾਬੂ ਨਹੀਂ ਕੀਤਾ ਗਿਆ ਹੈ। ਅਤੇ ਇਸ ਲਈ, ਪਰਮੇਸ਼ੁਰ ਦੀ 6,000-ਸਾਲਾ ਪ੍ਰਬੰਧਨ ਯੋਜਨਾ ਵਿੱਚ, ਪਹਿਲੇ ਪੜਾਅ ਦੇ ਦੌਰਾਨ ਉਸ ਨੇ ਸ਼ਰਾ ਦਾ ਕੰਮ ਕੀਤਾ, ਦੂਜੇ ਪੜਾਅ ਦੌਰਾਨ ਉਸ ਨੇ ਕਿਰਪਾ ਦੇ ਯੁਗ ਦਾ ਕੰਮ ਕੀਤਾ, ਭਾਵ ਸਲੀਬ ’ਤੇ ਚੜ੍ਹਾਏ ਜਾਣ ਦਾ, ਅਤੇ ਤੀਜੇ ਪੜਾਅ ਦੌਰਾਨ ਉਹ ਮਨੁੱਖਜਾਤੀ ਨੂੰ ਜਿੱਤਣ ਦਾ ਕੰਮ ਕਰਦਾ ਹੈ। ਇਹ ਸਾਰਾ ਕੰਮ ਉਸ ਹੱਦ ਤੱਕ ਨਿਰਦੇਸ਼ਤ ਹੈ ਜਿੱਥੇ ਤਕ ਸ਼ਤਾਨ ਨੇ ਮਨੁੱਖਜਾਤੀ ਨੂੰ ਭ੍ਰਿਸ਼ਟ ਕੀਤਾ ਹੈ, ਇਹ ਸਭ ਸ਼ਤਾਨ ਨੂੰ ਹਰਾਉਣ ਲਈ ਹੈ, ਅਤੇ ਹਰ ਪੜਾਅ ਸ਼ਤਾਨ ਨੂੰ ਹਰਾਉਣ ਲਈ ਹੈ। ਪਰਮੇਸ਼ੁਰ ਦੇ ਪ੍ਰਬੰਧਨ ਦੇ 6,000-ਸਾਲਾ ਕੰਮ ਦਾ ਤੱਤ ਵੱਡੇ ਲਾਲ ਅਜਗਰ ਦੇ ਵਿਰੁੱਧ ਲੜਾਈ ਹੈ, ਅਤੇ ਮਨੁੱਖਜਾਤੀ ਦੇ ਪ੍ਰਬੰਧਨ ਦਾ ਕੰਮ ਸ਼ਤਾਨ ਨੂੰ ਹਰਾਉਣ ਦਾ ਕੰਮ, ਭਾਵ ਸ਼ਤਾਨ ਨਾਲ ਲੜਾਈ ਲੜਨ ਦਾ ਕੰਮ ਵੀ ਹੈ। ਪਰਮੇਸ਼ੁਰ ਨੇ 6,000 ਸਾਲਾਂ ਤੋਂ ਲੜਾਈ ਲੜੀ ਹੈ, ਅਤੇ ਇਸ ਤਰ੍ਹਾਂ ਉਸ ਨੇ 6,000 ਸਾਲਾਂ ਤਕ ਕੰਮ ਕੀਤਾ ਹੈ ਕਿ ਆਖਰਕਾਰ ਮਨੁੱਖ ਨੂੰ ਨਵੇਂ ਖੇਤਰ ਵਿੱਚ ਲਿਆ ਸਕੇ। ਜਦੋਂ ਸ਼ਤਾਨ ਨੂੰ ਹਰਾਇਆ ਜਾਵੇਗਾ, ਤਾਂ ਮਨੁੱਖ ਪੂਰੀ ਤਰ੍ਹਾਂ ਨਾਲ ਮੁਕਤ ਹੋ ਜਾਵੇਗਾ। ਕੀ ਇਹ ਅੱਜ ਪਰਮੇਸ਼ੁਰ ਦੇ ਕੰਮ ਦੀ ਦਿਸ਼ਾ ਨਹੀਂ ਹੈ? ਇਹ ਬਿਲਕੁਲ ਅੱਜ ਦੇ ਕੰਮ ਦੀ ਹੀ ਦਿਸ਼ਾ ਹੈ: ਮਨੁੱਖ ਨੂੰ ਪੂਰਨ ਤੌਰ ਤੇ ਮੁਕਤ ਅਤੇ ਅਜ਼ਾਦ ਕਰਨਾ, ਤਾਂ ਕਿ ਉਹ ਕਿਸੇ ਨਿਯਮ ਦੇ ਅਧੀਨ ਨਾ ਹੋਵੇ, ਨਾ ਹੀ ਕਿਸੇ ਬੰਧਨ ਜਾਂ ਪਾਬੰਦੀਆਂ ਵਿੱਚ ਸੀਮਤ ਹੋਵੇ। ਇਹ ਸਾਰਾ ਕੰਮ ਤੁਹਾਡੇ ਰੁਤਬੇ ਦੇ ਅਨੁਸਾਰ ਅਤੇ ਤੁਹਾਡੀਆਂ ਲੋੜਾਂ ਦੇ ਅਨੁਸਾਰ ਕੀਤਾ ਜਾਂਦਾ ਹੈ, ਭਾਵ ਇਹ ਕਿ ਤੁਹਾਨੂੰ ਉਹ ਸਭ ਕੁਝ ਦਿੱਤਾ ਜਾਂਦਾ ਹੈ ਜੋ ਤੁਸੀਂ ਨੇਪਰੇ ਚੜ੍ਹਾ ਸਕਦੇ ਹੋ। ਇਹ ਤੁਹਾਡੇ ਤੋਂ “ਤੁਹਾਡੀ ਸਮਰੱਥਾ ਤੋਂ ਬਾਹਰ ਕੁਝ ਕਰਵਾਉਣ”, ਤੁਹਾਡੇ ’ਤੇ ਕੁਝ ਵੀ ਥੋਪਣ ਦਾ ਮਾਮਲਾ ਨਹੀਂ ਹੈ; ਇਸ ਦੀ ਬਜਾਏ, ਇਹ ਸਾਰਾ ਕੰਮ ਤੁਹਾਡੀਆਂ ਅਸਲ ਲੋੜਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਕੰਮ ਦਾ ਹਰ ਪੜਾਅ ਮਨੁੱਖ ਦੀਆਂ ਅਸਲ ਜ਼ਰੂਰਤਾਂ ਅਤੇ ਲੋੜਾਂ ਦੇ ਅਨੁਸਾਰ ਕੀਤਾ ਜਾਂਦਾ ਹੈ; ਕੰਮ ਦਾ ਹਰ ਪੜਾਅ ਸ਼ਤਾਨ ਨੂੰ ਹਰਾਉਣ ਲਈ ਹੁੰਦਾ ਹੈ। ਅਸਲ ਵਿੱਚ, ਸ਼ੁਰੂ ਵਿੱਚ ਸਿਰਜਣਹਾਰ ਅਤੇ ਉਸ ਦੇ ਪ੍ਰਾਣੀਆਂ ਵਿਚਕਾਰ ਕੋਈ ਰੁਕਾਵਟਾਂ ਨਹੀਂ ਸਨ। ਇਹ ਸਾਰੀਆਂ ਰੁਕਾਵਟਾਂ ਸ਼ਤਾਨ ਦੁਆਰਾ ਪੈਦਾ ਕੀਤੀਆਂ ਗਈਆਂ ਸਨ। ਮਨੁੱਖ ਕੁਝ ਵੀ ਵੇਖਣ ਜਾਂ ਛੂਹਣ ਯੋਗ ਨਹੀਂ ਰਿਹਾ ਹੈ ਕਿਉਂਕਿ ਸ਼ਤਾਨ ਨੇ ਉਸ ਦਾ ਮਨ ਭਟਕਾ ਦਿੱਤਾ ਹੈ ਅਤੇ ਉਸ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਮਨੁੱਖ ਪੀੜਤ ਹੈ, ਅਜਿਹਾ ਪੀੜਤ ਜਿਸ ਨੂੰ ਧੋਖਾ ਦਿੱਤਾ ਗਿਆ ਹੈ। ਇਕ ਵਾਰ ਸ਼ਤਾਨ ਨੂੰ ਹਰਾਉਣ ਤੋਂ ਬਾਅਦ, ਸਿਰਜੇ ਹੋਏ ਪ੍ਰਾਣੀ ਸਿਰਜਣਹਾਰ ਨੂੰ ਵੇਖਣਗੇ, ਅਤੇ ਸਿਰਜਣਹਾਰ ਸਿਰਜੇ ਹੋਏ ਪ੍ਰਾਣੀਆਂ ਵੱਲ ਵਿਸ਼ੇਸ਼ ਰੂਪ ਵਿੱਚ ਵੇਖੇਗਾ ਅਤੇ ਉਨ੍ਹਾਂ ਦੀ ਨਿੱਜੀ ਤੌਰ ਤੇ ਅਗਵਾਈ ਕਰ ਸਕੇਗਾ। ਸਿਰਫ਼ ਇਹੀ ਉਹ ਜੀਵਨ ਹੈ ਜੋ ਧਰਤੀ ਉੱਤੇ ਮਨੁੱਖ ਦਾ ਹੋਣਾ ਚਾਹੀਦਾ ਹੈ। ਅਤੇ ਇਸ ਤਰ੍ਹਾਂ, ਪਰਮੇਸ਼ੁਰ ਦਾ ਕੰਮ ਮੁੱਖ ਤੌਰ ਤੇ ਸ਼ਤਾਨ ਨੂੰ ਹਰਾਉਣਾ ਹੈ, ਅਤੇ ਜਦੋਂ ਸ਼ਤਾਨ ਨੂੰ ਹਰਾ ਦਿੱਤਾ ਗਿਆ, ਤਾਂ ਸਭ ਕੁਝ ਹੱਲ ਹੋ ਜਾਵੇਗਾ। ਅੱਜ, ਤੂੰ ਵੇਖ ਲਿਆ ਹੈ ਕਿ ਮਨੁੱਖਾਂ ਵਿਚਕਾਰ ਪਰਮੇਸ਼ੁਰ ਦਾ ਆਉਣਾ ਕੋਈ ਅਸਾਨ ਗੱਲ ਨਹੀਂ ਹੈ। ਉਹ ਹਰ ਰੋਜ਼ ਤੁਹਾਡੇ ਵਿੱਚ ਨੁਕਸ ਲੱਭਣ ਲਈ, ਜਾਂ ਕੁਝ ਨਾ ਕੁਝ ਕਹਿੰਦੇ ਰਹਿਣ ਲਈ, ਜਾਂ ਬਸ ਤੁਹਾਨੂੰ ਇਹ ਵੇਖਣ ਦੀ ਆਗਿਆ ਦੇਣ ਲਈ ਨਹੀਂ ਆਇਆ ਕਿ ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ ਅਤੇ ਉਹ ਕਿਵੇਂ ਬੋਲਦਾ ਅਤੇ ਜੀਉਂਦਾ ਹੈ। ਪਰਮੇਸ਼ੁਰ ਨੇ ਸਿਰਫ਼ ਇਸ ਕਰਕੇ ਸਰੀਰ ਧਾਰਣ ਨਹੀਂ ਕੀਤਾ ਹੈ ਕਿ ਉਹ ਤੁਹਾਨੂੰ ਉਸ ਵੱਲ ਦੇਖਣ ਦੀ ਆਗਿਆ ਦੇਵੇ ਜਾਂ ਤੁਹਾਡੀਆਂ ਅੱਖਾਂ ਖੋਲ੍ਹ ਸਕੇ, ਜਾਂ ਤੁਹਾਨੂੰ ਉਨ੍ਹਾਂ ਰਹੱਸਾਂ ਨੂੰ ਸੁਣਨ ਦੀ ਆਗਿਆ ਦੇਵੇ ਜੋ ਉਸ ਨੇ ਬੋਲੇ ਹਨ ਅਤੇ ਉਹ ਸੱਤ ਮੋਹਰਾਂ ਜੋ ਉਸ ਨੇ ਤੋੜੀਆਂ ਹਨ। ਇਸ ਦੀ ਬਜਾਏ, ਉਸ ਨੇ ਸ਼ਤਾਨ ਨੂੰ ਹਰਾਉਣ ਲਈ ਸਰੀਰ ਧਾਰਨ ਕੀਤਾ ਹੈ। ਉਹ ਖੁਦ ਮਨੁੱਖਾਂ ਦਰਮਿਆਨ ਸਰੀਰ ਧਾਰਨ ਕਰਕੇ ਆਇਆ ਹੈ ਤਾਂ ਜੋ ਮਨੁੱਖ ਨੂੰ ਬਚਾ ਸਕੇ ਅਤੇ ਸ਼ਤਾਨ ਨਾਲ ਲੜਾਈ ਲੜ ਸਕੇ; ਇਹ ਉਸ ਦੇ ਦੇਹਧਾਰਣ ਦਾ ਮਹੱਤਵ ਹੈ। ਜੇ ਇਹ ਸ਼ਤਾਨ ਨੂੰ ਹਰਾਉਣ ਦੀ ਖਾਤਰ ਨਹੀਂ ਹੁੰਦਾ, ਤਾਂ ਉਹ ਵਿਅਕਤੀਗਤ ਤੌਰ ਤੇ ਇਹ ਕੰਮ ਨਹੀਂ ਕਰਦਾ। ਪਰਮੇਸ਼ੁਰ ਧਰਤੀ ਉੱਤੇ ਆਪਣਾ ਕੰਮ ਮਨੁੱਖਾਂ ਵਿੱਚ ਕਰਨ ਲਈ ਆਇਆ ਹੈ, ਤਾਂ ਜੋ ਉਹ ਵਿਅਕਤੀਗਤ ਰੂਪ ਵਿੱਚ ਮਨੁੱਖ ਉੱਤੇ ਆਪਣੇ ਆਪ ਨੂੰ ਪਰਗਟ ਕਰ ਸਕੇ ਅਤੇ ਮਨੁੱਖ ਨੂੰ ਉਸ ਨੂੰ ਵੇਖਣ ਦੇ ਸਕੇ; ਕੀ ਇਹ ਕੋਈ ਮਾਮੂਲੀ ਗੱਲ ਹੈ? ਇਹ ਸੱਚਮੁੱਚ ਸੌਖੀ ਗੱਲ ਨਹੀਂ ਹੈ! ਇਹ ਇੱਦਾਂ ਨਹੀਂ ਹੈ ਜਿਵੇਂ ਮਨੁੱਖ ਕਲਪਨਾ ਕਰਦਾ ਹੈ: ਕਿ ਪਰਮੇਸ਼ੁਰ ਇਸ ਲਈ ਆਇਆ ਹੈ ਤਾਂ ਜੋ ਮਨੁੱਖ ਉਸ ਵੱਲ ਵੇਖ ਸਕੇ, ਤਾਂ ਜੋ ਮਨੁੱਖ ਸਮਝ ਸਕੇ ਕਿ ਪਰਮੇਸ਼ੁਰ ਅਸਲ ਹੈ, ਖਿਆਲੀ ਜਾਂ ਖੋਖਲਾ ਨਹੀਂ, ਅਤੇ ਇਹ ਕਿ ਪਰਮੇਸ਼ੁਰ ਸ੍ਰੇਸ਼ਠ ਹੈ, ਪਰ ਨਿਮਰ ਵੀ ਹੈ। ਕੀ ਇਹ ਇੰਨਾ ਸੌਖਾ ਹੋ ਸਕਦਾ ਹੈ? ਇਹ ਅਸਲ ਵਿੱਚ ਇਸ ਕਰਕੇ ਹੈ ਕਿਉਂਕਿ ਸ਼ਤਾਨ ਨੇ ਮਨੁੱਖ ਦੇ ਸਰੀਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ, ਅਤੇ ਮਨੁੱਖ ਹੀ ਹੈ ਜਿਸ ਨੂੰ ਪਰਮੇਸ਼ੁਰ ਬਚਾਉਣ ਦਾ ਇਰਾਦਾ ਰੱਖਦਾ ਹੈ, ਕਿ ਪਰਮੇਸ਼ੁਰ ਨੂੰ ਸ਼ਤਾਨ ਨਾਲ ਲੜਨ ਲਈ ਦੇਹਧਾਰਣ ਕਰਨਾ ਹੀ ਪਵੇਗਾ ਅਤੇ ਵਿਅਕਤੀਗਤ ਤੌਰ ਤੇ ਮਨੁੱਖ ਦਾ ਅਯਾਲੀ ਬਣਨਾ ਪਵੇਗਾ। ਸਿਰਫ਼ ਇਹੀ ਉਸ ਦੇ ਕੰਮ ਲਈ ਲਾਹੇਵੰਦ ਹੈ। ਸ਼ਤਾਨ ਨੂੰ ਹਰਾਉਣ ਲਈ, ਅਤੇ ਮਨੁੱਖ ਨੂੰ ਬਿਹਤਰ ਢੰਗ ਨਾਲ ਬਚਾਉਣ ਲਈ ਵੀ, ਪਰਮੇਸ਼ੁਰ ਦੇ ਦੋ ਦੇਹਧਾਰੀ ਰੂਪ ਮੌਜੂਦ ਰਹੇ ਹਨ। ਅਜਿਹਾ ਇਸ ਕਰਕੇ ਹੈ ਕਿਉਂਕਿ ਸ਼ਤਾਨ ਨਾਲ ਲੜਾਈ ਲੜਨ ਵਾਲਾ ਸਿਰਫ਼ ਪਰਮੇਸ਼ੁਰ ਹੀ ਹੋ ਸਕਦਾ ਹੈ, ਭਾਵੇਂ ਇਹ ਪਰਮੇਸ਼ੁਰ ਦਾ ਆਤਮਾ ਹੋਵੇ ਜਾਂ ਪਰਮੇਸ਼ੁਰ ਦਾ ਦੇਹਧਾਰੀ ਰੂਪ। ਸੰਖੇਪ ਵਿੱਚ, ਇਹ ਉਹ ਦੂਤ ਨਹੀਂ ਹੋ ਸਕਦੇ ਜੋ ਸ਼ਤਾਨ ਨਾਲ ਲੜਾਈ ਲੜ ਰਹੇ ਹਨ, ਮਨੁੱਖ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ, ਜਿਸ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਹੈ। ਦੂਤ ਇਸ ਲੜਾਈ ਨੂੰ ਲੜਨ ਵਿੱਚ ਸ਼ਕਤੀਸ਼ਾਲੀ ਨਹੀਂ ਹਨ, ਅਤੇ ਮਨੁੱਖ ਤਾਂ ਹੋਰ ਵੀ ਲਾਚਾਰ ਹੈ। ਵੈਸੇ ਤਾਂ, ਜੇ ਪਰਮੇਸ਼ੁਰ ਮਨੁੱਖ ਦੇ ਜੀਵਨ ਉੱਤੇ ਮਿਹਨਤ ਕਰਨੀ ਚਾਹੁੰਦਾ ਹੈ, ਜੇ ਉਹ ਵਿਅਕਤੀਗਤ ਤੌਰ ਤੇ ਮਨੁੱਖ ਨੂੰ ਬਚਾਉਣ ਲਈ ਧਰਤੀ ’ਤੇ ਆਉਣਾ ਚਾਹੁੰਦਾ ਹੈ, ਤਾਂ ਉਸ ਦੇ ਲਈ ਵਿਅਕਤੀਗਤ ਤੌਰ ਤੇ ਦੇਹਧਾਰੀ ਬਣਨਾ ਜ਼ਰੂਰੀ ਹੈ—ਭਾਵ, ਉਸ ਨੂੰ ਵਿਅਕਤੀਗਤ ਤੌਰ ਤੇ ਸਰੀਰ ਧਾਰਨ ਕਰਨਾ ਹੀ ਪਵੇਗਾ, ਅਤੇ ਆਪਣੀ ਮੂਲ ਪਛਾਣ ਅਤੇ ਉਸ ਕੰਮ ਦੇ ਨਾਲ ਜੋ ਉਸ ਨੂੰ ਕਰਨਾ ਹੀ ਪੈਣਾ ਹੈ, ਮਨੁੱਖਾਂ ਦਰਮਿਆਨ ਆਉਣਾ ਪਵੇਗਾ ਅਤੇ ਵਿਅਕਤੀਗਤ ਰੂਪ ਵਿੱਚ ਮਨੁੱਖ ਨੂੰ ਬਚਾਉਣਾ ਪਵੇਗਾ। ਜੇ ਅਜਿਹਾ ਨਹੀਂ ਹੁੰਦਾ ਤਾਂ, ਜੇ ਇਹ ਪਰਮੇਸ਼ੁਰ ਦਾ ਆਤਮਾ ਜਾਂ ਮਨੁੱਖ ਹੁੰਦਾ ਜਿਸ ਨੇ ਇਹ ਕੰਮ ਕੀਤਾ ਸੀ, ਤਾਂ ਇਸ ਲੜਾਈ ਦਾ ਕੋਈ ਨਤੀਜਾ ਨਾ ਨਿਕਲਦਾ, ਅਤੇ ਇਹ ਕਦੇ ਖ਼ਤਮ ਨਾ ਹੁੰਦੀ। ਜਦੋਂ ਪਰਮੇਸ਼ੁਰ ਵਿਅਕਤੀਗਤ ਤੌਰ ਤੇ ਮਨੁੱਖਾਂ ਦਰਮਿਆਨ ਸ਼ਤਾਨ ਦੇ ਵਿਰੁੱਧ ਯੁੱਧ ਲੜਨ ਲਈ ਸਰੀਰ ਧਾਰਨ ਕਰ ਲੈਂਦਾ ਹੈ ਸਿਰਫ਼ ਉਦੋਂ ਹੀ ਮਨੁੱਖ ਨੂੰ ਮੁਕਤੀ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ, ਸਿਰਫ਼ ਤਦ ਹੀ ਸ਼ਤਾਨ ਸ਼ਰਮਿੰਦਾ ਹੁੰਦਾ ਹੈ ਅਤੇ ਉਸ ਕੋਲ ਸ਼ੋਸ਼ਣ ਕਰਨ ਜਾਂ ਕਿਸੇ ਵੀ ਯੋਜਨਾ ਨੂੰ ਅੰਜਾਮ ਦੇਣ ਦਾ ਕੋਈ ਮੌਕਾ ਨਹੀਂ ਬਚਦਾ। ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ ਪਰਮੇਸ਼ੁਰ ਦੇ ਆਤਮਾ ਦੁਆਰਾ ਪ੍ਰਾਪਤ ਕਰਨ ਯੋਗ ਨਹੀਂ ਹੁੰਦਾ, ਅਤੇ ਕਿਸੇ ਵੀ ਸਰੀਰਕ ਮਨੁੱਖ ਲਈ ਪਰਮੇਸ਼ੁਰ ਦੀ ਤਰਫੋਂ ਇਸ ਨੂੰ ਕਰਨਾ ਹੋਰ ਵੀ ਅਸੰਭਵ ਹੋਵੇਗਾ, ਕਿਉਂਕਿ ਉਹ ਜੋ ਕੰਮ ਕਰਦਾ ਹੈ ਉਹ ਮਨੁੱਖ ਦੇ ਜੀਵਨ ਲਈ ਹੈ, ਅਤੇ ਮਨੁੱਖ ਦੇ ਭ੍ਰਿਸ਼ਟ ਸੁਭਾਅ ਨੂੰ ਬਦਲਣ ਲਈ ਹੈ। ਜੇ ਮਨੁੱਖ ਇਸ ਲੜਾਈ ਵਿੱਚ ਹਿੱਸਾ ਲੈਂਦਾ, ਤਾਂ ਉਹ ਸਿਰਫ਼ ਅਫ਼ਸੋਸਨਾਕ ਬੇਤਰਤੀਬੀ ਵਿੱਚ ਮੈਦਾਨ ਛੱਡ ਕੇ ਭੱਜ ਜਾਂਦਾ, ਅਤੇ ਆਪਣੇ ਭ੍ਰਿਸ਼ਟ ਸੁਭਾਅ ਨੂੰ ਬਦਲਣ ਵਿੱਚ ਬਸ ਅਸਮਰਥ ਹੁੰਦਾ। ਉਹ ਮਨੁੱਖ ਨੂੰ ਸਲੀਬ ਤੋਂ ਬਚਾਉਣ, ਜਾਂ ਸਾਰੀ ਵਿਦ੍ਰੋਹੀ ਮਨੁੱਖਜਾਤੀ ਨੂੰ ਜਿੱਤਣ ਵਿੱਚ ਅਸਮਰਥ ਹੁੰਦਾ, ਪਰ ਸਿਰਫ਼ ਥੋੜ੍ਹਾ ਜਿਹਾ ਪੁਰਾਣਾ ਕੰਮ ਕਰਨ ਦੇ ਯੋਗ ਹੁੰਦਾ ਜੋ ਸਿਧਾਂਤਾਂ ਤੋਂ ਪਰੇ ਨਹੀਂ ਹੈ, ਜਾਂ ਅਜਿਹਾ ਕੰਮ ਜੋ ਸ਼ਤਾਨ ਦੀ ਹਾਰ ਨਾਲ ਸੰਬੰਧ ਨਹੀਂ ਰੱਖਦਾ। ਤਾਂ ਫਿਰ ਪਰੇਸ਼ਾਨੀ ਕਿਉਂ? ਉਸ ਕੰਮ ਦਾ ਮਹੱਤਵ ਕੀ ਹੋਇਆ ਜੋ ਮਨੁੱਖਜਾਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ, ਸ਼ਤਾਨ ਨੂੰ ਹਰਾਉਣਾ ਤਾਂ ਦੂਰ ਹੀ ਗੱਲ ਰਹੀ? ਅਤੇ ਇਸ ਲਈ, ਸ਼ਤਾਨ ਨਾਲ ਲੜਾਈ ਸਿਰਫ਼ ਖੁਦ ਪਰਮੇਸ਼ੁਰ ਦੁਆਰਾ ਹੀ ਲੜੀ ਜਾ ਸਕਦੀ ਹੈ, ਅਤੇ ਮਨੁੱਖ ਲਈ ਅਜਿਹਾ ਕਰਨਾ ਬਸ ਅਸੰਭਵ ਹੀ ਹੋਵੇਗਾ। ਮਨੁੱਖ ਦਾ ਫਰਜ਼ ਹੈ ਆਗਿਆ ਦਾ ਪਾਲਣ ਕਰਨਾ ਅਤੇ ਪਿੱਛੇ ਚੱਲਣਾ, ਕਿਉਂਕਿ ਮਨੁੱਖ ਅਕਾਸ਼ ਅਤੇ ਧਰਤੀ ਦੀ ਸਿਰਜਣਾ ਕਰਨ ਵਰਗੇ ਕੰਮ ਕਰਨ ਦੇ ਅਯੋਗ ਹੈ, ਅਤੇ ਇਸ ਤੋਂ ਇਲਾਵਾ, ਨਾ ਹੀ ਉਹ ਸ਼ਤਾਨ ਨਾਲ ਲੜਾਈ ਲੜਨ ਦਾ ਕੰਮ ਕਰ ਸਕਦਾ ਹੈ। ਮਨੁੱਖ ਸਿਰਫ਼ ਖੁਦ ਪਰਮੇਸ਼ੁਰ ਦੀ ਅਗਵਾਈ ਹੇਠ ਹੀ ਸਿਰਜਣਹਾਰ ਨੂੰ ਸੰਤੁਸ਼ਟ ਕਰ ਸਕਦਾ ਹੈ, ਜਿਸ ਦੁਆਰਾ ਸ਼ਤਾਨ ਨੂੰ ਹਰਾਇਆ ਜਾਂਦਾ ਹੈ; ਸਿਰਫ਼ ਇਹੀ ਕੰਮ ਹੈ ਜੋ ਮਨੁੱਖ ਕਰ ਸਕਦਾ ਹੈ। ਅਤੇ ਇਸ ਲਈ, ਹਰ ਵਾਰ ਜਦੋਂ ਇੱਕ ਨਵੀਂ ਲੜਾਈ ਸ਼ੁਰੂ ਹੁੰਦੀ ਹੈ, ਕਹਿਣ ਦਾ ਭਾਵ ਕਿ, ਜਦੋਂ ਹਰ ਵਾਰ ਨਵੇਂ ਯੁੱਗ ਦਾ ਕੰਮ ਸ਼ੁਰੂ ਹੁੰਦਾ ਹੈ, ਇਹ ਕੰਮ ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਕੀਤਾ ਜਾਂਦਾ ਹੈ, ਜਿਸ ਰਾਹੀਂ ਉਹ ਸਮੁੱਚੇ ਯੁਗ ਦੀ ਅਗਵਾਈ ਕਰਦਾ ਹੈ ਅਤੇ ਸਮੁੱਚੀ ਮਨੁੱਖਜਾਤੀ ਲਈ ਲਈ ਇਕ ਨਵਾਂ ਰਾਹ ਖੋਲ੍ਹਦਾ ਹੈ। ਹਰ ਨਵੇਂ ਯੁੱਗ ਦਾ ਅਰੰਭ ਸ਼ਤਾਨ ਨਾਲ ਲੜਾਈ ਦੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ, ਜਿਸ ਦੁਆਰਾ ਮਨੁੱਖ ਇਕ ਵਧੇਰੇ ਨਵੇਂ, ਵਧੇਰੇ ਸੁੰਦਰ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ, ਅਤੇ ਇਕ ਅਜਿਹੇ ਨਵੇਂ ਯੁਗ ਵਿੱਚ ਜਿਸ ਦੀ ਅਗਵਾਈ ਖੁਦ ਪਰਮੇਸ਼ੁਰ ਕਰਦਾ ਹੈ। ਮਨੁੱਖ ਸਭ ਵਸਤਾਂ ਦਾ ਮਾਲਕ ਹੈ, ਪਰ ਜਿਨ੍ਹਾਂ ਮਨੁੱਖਾਂ ਨੂੰ ਪ੍ਰਾਪਤ ਕਰ ਲਿਆ ਗਿਆ ਹੈ ਉਹ ਸ਼ਤਾਨ ਨਾਲ ਸਾਰੀਆਂ ਲੜਾਈਆਂ ਦਾ ਫ਼ਲ ਬਣ ਜਾਣਗੇ। ਸ਼ਤਾਨ ਸਭ ਵਸਤਾਂ ਨੂੰ ਭ੍ਰਿਸ਼ਟ ਕਰਨ ਵਾਲਾ ਹੈ, ਅਤੇ ਉਹ ਹੈ ਜਿਸ ਨੂੰ ਸਭ ਲੜਾਈਆਂ ਦੇ ਅੰਤ ਵਿੱਚ ਹਰਾਇਆ ਜਾਂਦਾ ਹੈ, ਅਤੇ ਉਹ ਵੀ ਹੈ ਜਿਸ ਨੂੰ ਇਨ੍ਹਾਂ ਲੜਾਈਆਂ ਉਪਰੰਤ ਸਜ਼ਾ ਦਿੱਤੀ ਜਾਵੇਗੀ। ਪਰਮੇਸ਼ੁਰ, ਮਨੁੱਖ ਅਤੇ ਸ਼ਤਾਨ ਦਰਮਿਆਨ, ਸਿਰਫ਼ ਸ਼ਤਾਨ ਹੀ ਉਹ ਹੈ ਜਿਸ ਨਾਲ ਨਫ਼ਰਤ ਕੀਤੀ ਜਾਏਗੀ ਅਤੇ ਜਿਸ ਨੂੰ ਠੁਕਰਾਇਆ ਜਾਵੇਗਾ। ਇਸ ਦੌਰਾਨ ਜਿਨ੍ਹਾਂ ਨੂੰ ਸ਼ਤਾਨ ਦੁਆਰਾ ਪ੍ਰਾਪਤ ਕੀਤਾ ਗਿਆ ਸੀ ਪਰ ਪਰਮੇਸ਼ੁਰ ਦੁਆਰਾ ਵਾਪਸ ਨਹੀਂ ਲਿਆ ਗਿਆ ਸੀ, ਉਹ ਸ਼ਤਾਨ ਦੀ ਦੇ ਥਾਂ ਸਜ਼ਾ ਪਾਉਣ ਵਾਲੇ ਬਣ ਜਾਣਗੇ। ਇਨ੍ਹਾਂ ਤਿੰਨਾਂ ਵਿੱਚੋਂ, ਹਰ ਵਸਤੂ ਦੁਆਰਾ ਸਿਰਫ਼ ਪਰਮੇਸ਼ੁਰ ਦੀ ਹੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਜਿਹੜੇ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਗਏ ਸਨ ਪਰ ਪਰਮੇਸ਼ੁਰ ਦੁਆਰਾ ਵਾਪਸ ਲੈ ਲਏ ਜਾਂਦੇ ਹਨ ਅਤੇ ਜਿਹੜੇ ਪਰਮੇਸ਼ੁਰ ਦੇ ਸੱਚੇ ਰਾਹ ’ਤੇ ਚੱਲਦੇ ਹਨ, ਉਹ, ਉਹ ਬਣ ਜਾਂਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਵਾਅਦਾ ਪ੍ਰਾਪਤ ਹੋਵੇਗਾ ਅਤੇ ਜੋ ਪਰਮੇਸ਼ੁਰ ਲਈ ਦੁਸ਼ਟਾਂ ਦਾ ਨਿਆਂ ਕਰਨਗੇ। ਪਰਮੇਸ਼ੁਰ ਜ਼ਰੂਰ ਜਿੱਤ ਪ੍ਰਾਪਤ ਕਰੇਗਾ ਅਤੇ ਸ਼ਤਾਨ ਨੂੰ ਜ਼ਰੂਰ ਹਰਾਇਆ ਜਾਵੇਗਾ, ਪਰ ਮਨੁੱਖਾਂ ਦਰਮਿਆਨ ਅਜਿਹੇ ਲੋਕ ਹਨ ਜੋ ਜਿੱਤ ਜਾਣਗੇ ਅਤੇ ਅਜਿਹੇ ਲੋਕ ਹਨ ਜੋ ਹਾਰ ਜਾਣਗੇ। ਜੋ ਜਿੱਤਣਗੇ ਉਹ ਫਤਹਮੰਦਾਂ ਨਾਲ ਸੰਬੰਧਤ ਹੋਣਗੇ, ਅਤੇ ਜੋ ਹਾਰ ਜਾਣਗੇ ਉਹ ਹਾਰਨ ਵਾਲਿਆਂ ਨਾਲ ਸੰਬੰਧਤ ਹੋਣਗੇ; ਇਹ ਕਿਸਮ ਦੇ ਅਨੁਸਾਰ ਹਰੇਕ ਦਾ ਵਰਗੀਕਰਣ ਹੈ, ਇਹ ਪਰਮੇਸ਼ੁਰ ਦੇ ਸਾਰੇ ਕੰਮ ਦਾ ਆਖਰੀ ਅੰਤ ਹੈ। ਇਹ ਪਰਮੇਸ਼ੁਰ ਦੇ ਸਾਰੇ ਕੰਮ ਦਾ ਉਦੇਸ਼ ਵੀ ਹੈ, ਅਤੇ ਇਹ ਕਦੇ ਨਹੀਂ ਬਦਲੇਗਾ। ਪਰਮੇਸ਼ੁਰ ਦੀ ਪ੍ਰਬੰਧਨ ਯੋਜਨਾ ਦੇ ਪ੍ਰਮੁੱਖ ਕੰਮ ਦਾ ਮੁੱਖ ਹਿੱਸਾ ਮਨੁੱਖ ਦੀ ਮੁਕਤੀ ਉੱਤੇ ਕੇਂਦ੍ਰਤ ਹੈ, ਅਤੇ ਪਰਮੇਸ਼ੁਰ ਮੂਲ ਰੂਪ ਵਿੱਚ ਇਸ ਮੁੱਖ ਹਿੱਸੇ ਲਈ, ਇਸ ਕੰਮ ਦੇ ਲਈ, ਅਤੇ ਸ਼ਤਾਨ ਨੂੰ ਹਰਾਉਣ ਲਈ ਦੇਹਧਾਰੀ ਬਣਦਾ ਹੈ। ਜਦੋਂ ਪਹਿਲੀ ਵਾਰ ਪਰਮੇਸ਼ੁਰ ਨੇ ਸਰੀਰ ਧਾਰਣ ਕੀਤਾ ਸੀ ਤਾਂ ਉਹ ਵੀ ਸ਼ਤਾਨ ਨੂੰ ਹਰਾਉਣ ਲਈ ਸੀ: ਉਹ ਵਿਅਕਤੀਗਤ ਤੌਰ ਤੇ ਦੇਹਧਾਰੀ ਬਣਿਆ, ਅਤੇ ਉਸ ਨੂੰ ਵਿਅਕਤੀਗਤ ਤੌਰ ਤੇ ਸਲੀਬ ’ਤੇ ਚੜ੍ਹਾਇਆ ਗਿਆ ਸੀ, ਤਾਂ ਜੋ ਉਹ ਪਹਿਲੀ ਲੜਾਈ ਦੇ ਕੰਮ ਨੂੰ ਪੂਰਾ ਕਰ ਸਕੇ, ਜੋ ਕਿ ਮਨੁੱਖਜਾਤੀ ਦੇ ਛੁਟਕਾਰੇ ਦਾ ਕੰਮ ਸੀ। ਇਸੇ ਤਰ੍ਹਾਂ, ਕੰਮ ਦਾ ਇਹ ਪੜਾਅ ਵੀ ਵਿਅਕਤੀਗਤ ਤੌਰ ਤੇ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ, ਜਿਸ ਨੇ ਮਨੁੱਖਾਂ ਦਰਮਿਆਨ ਆਪਣਾ ਕੰਮ ਕਰਨ ਲਈ, ਖੁਦ ਆਪਣੇ ਵਚਨ ਬੋਲਣ ਲਈ, ਅਤੇ ਮਨੁੱਖ ਨੂੰ ਉਸ ਨੂੰ ਦੇਖਣ ਦੀ ਆਗਿਆ ਦੇਣ ਲਈ ਸਰੀਰ ਧਾਰਨ ਕੀਤਾ ਹੈ। ਬੇਸ਼ਕ, ਇਹ ਜ਼ਰੂਰੀ ਹੈ ਕਿ ਉਹ ਰਾਹ ਵਿੱਚ ਕੁਝ ਹੋਰ ਕੰਮ ਵੀ ਕਰਦਾ ਹੈ, ਪਰ ਜਿਸ ਮੁੱਖ ਕਾਰਨ ਕਰਕੇ ਉਹ ਆਪਣਾ ਕੰਮ ਵਿਅਕਤੀਗਤ ਤੌਰ ਤੇ ਕਰਦਾ ਹੈ ਉਹ ਹੈ ਸ਼ਤਾਨ ਨੂੰ ਹਰਾਉਣਾ, ਸਮੁੱਚੀ ਮਨੁੱਖਜਾਤੀ ਨੂੰ ਜਿੱਤਣਾ ਅਤੇ ਇਨ੍ਹਾਂ ਲੋਕਾਂ ਨੂੰ ਪ੍ਰਾਪਤ ਕਰਨਾ। ਸੋ, ਪਰਮੇਸ਼ੁਰ ਦੇ ਦੇਹਧਾਰਣ ਦਾ ਕੰਮ ਸੱਚਮੁੱਚ ਸੌਖਾ ਨਹੀਂ ਹੈ। ਜੇ ਉਸ ਦਾ ਉਦੇਸ਼ ਮਨੁੱਖ ਨੂੰ ਸਿਰਫ਼ ਇਹ ਦਿਖਾਉਣਾ ਹੁੰਦਾ ਕਿ ਪਰਮੇਸ਼ੁਰ ਨਿਮਰ ਹੈ ਅਤੇ ਲੁਕਿਆ ਹੋਇਆ ਹੈ ਅਤੇ ਪਰਮੇਸ਼ੁਰ ਅਸਲੀ ਹੈ, ਜੇ ਇਹ ਸਿਰਫ਼ ਇਸ ਕੰਮ ਨੂੰ ਕਰਨ ਲਈ ਹੀ ਹੁੰਦਾ, ਤਾਂ ਸਰੀਰ ਧਾਰਨ ਕਰਨ ਦੀ ਕੋਈ ਲੋੜ ਨਾ ਹੁੰਦੀ। ਭਾਵੇਂ ਪਰਮੇਸ਼ੁਰ ਸਰੀਰ ਧਾਰਣ ਨਾ ਵੀ ਕਰਦਾ, ਤਾਂ ਵੀ ਉਹ ਮਨੁੱਖ ਨੂੰ ਸਿੱਧੇ ਤੌਰ ਤੇ ਆਪਣੀ ਨਿਮਰਤਾ ਅਤੇ ਲੁਕਾਅ, ਆਪਣੀ ਮਹਾਨਤਾ ਅਤੇ ਪਵਿੱਤਰਤਾ ਪਰਗਟ ਕਰ ਸਕਦਾ ਸੀ, ਪਰ ਅਜਿਹੀਆਂ ਗੱਲਾਂ ਦਾ ਮਨੁੱਖਤਾ ਦੇ ਪ੍ਰਬੰਧਨ ਦੇ ਕੰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਮਨੁੱਖ ਨੂੰ ਬਚਾਉਣ ਜਾਂ ਉਸ ਨੂੰ ਸੰਪੂਰਣ ਬਣਾਉਣ ਦੇ ਸਮਰੱਥ ਨਹੀਂ ਹਨ, ਸ਼ਤਾਨ ਨੂੰ ਤਾਂ ਕੀ ਹਰਾਉਣਗੀਆਂ। ਜੇ ਸ਼ਤਾਨ ਦੀ ਹਾਰ ਵਿੱਚ ਸਿਰਫ਼ ਆਤਮਾ ਵੱਲੋਂ ਆਤਮਾ ਨਾਲ ਲੜਾਈ ਕਰਨਾ ਹੀ ਸ਼ਾਮਲ ਹੁੰਦਾ, ਤਾਂ ਅਜਿਹੇ ਕੰਮ ਦਾ ਇਸ ਤੋਂ ਵੀ ਘੱਟ ਵਿਹਾਰਕ ਮੁੱਲ ਹੁੰਦਾ; ਇਹ ਮਨੁੱਖ ਨੂੰ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹੁੰਦਾ ਅਤੇ ਮਨੁੱਖ ਦੇ ਨਸੀਬ ਅਤੇ ਸੰਭਾਵਨਾਵਾਂ ਨੂੰ ਬਰਬਾਦ ਕਰ ਦਿੰਦਾ। ਆਪਣੇ ਆਪ ਵਿੱਚ, ਅੱਜ ਪਰਮੇਸ਼ੁਰ ਦਾ ਕੰਮ ਡੂੰਘੇ ਮਹੱਤਵ ਵਾਲਾ ਹੈ। ਇਹ ਸਿਰਫ਼ ਇਸ ਕਰਕੇ ਨਹੀਂ ਹੈ ਕਿ ਮਨੁੱਖ ਉਸ ਨੂੰ ਵੇਖ ਸਕੇ, ਜਾਂ ਮਨੁੱਖ ਦੀਆਂ ਅੱਖਾਂ ਖੁੱਲ੍ਹ ਸਕਣ, ਜਾਂ ਇਹ ਉਸ ਵਿੱਚ ਥੋੜ੍ਹਾ ਪ੍ਰੇਰਿਤ ਅਤੇ ਉਤਸ਼ਾਹਤ ਮਹਿਸੂਸ ਕਰਨ ਦੀ ਭਾਵਨਾ ਜਗਾਉਣ ਲਈ ਨਹੀਂ ਹੈ; ਅਜਿਹੇ ਕੰਮ ਦਾ ਕੋਈ ਮਹੱਤਵ ਨਹੀਂ ਹੈ। ਜੇ ਤੂੰ ਸਿਰਫ਼ ਇਸ ਕਿਸਮ ਦੇ ਗਿਆਨ ਬਾਰੇ ਗੱਲ ਕਰ ਸਕਦਾ ਹੈਂ, ਤਾਂ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਤੂੰ ਪਰਮੇਸ਼ੁਰ ਦੇ ਦੇਹਧਾਰਣ ਦੇ ਸੱਚੇ ਮਹੱਤਵ ਨੂੰ ਨਹੀਂ ਜਾਣਦਾ ਹੈਂ।

ਪਰਮੇਸ਼ੁਰ ਦੀ ਸਾਰੀ ਪ੍ਰਬੰਧਨ ਯੋਜਨਾ ਦਾ ਕੰਮ ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਕੀਤਾ ਜਾਂਦਾ ਹੈ। ਪਹਿਲਾ ਪੜਾਅ—ਸੰਸਾਰ ਦੀ ਸਿਰਜਣਾ—ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਕੀਤੀ ਗਈ ਸੀ, ਅਤੇ ਜੇ ਇਹ ਨਾ ਕੀਤੀ ਜਾਂਦੀ, ਤਾਂ ਕੋਈ ਵੀ ਮਨੁੱਖਜਾਤੀ ਦੀ ਸਿਰਜਣਾ ਕਰਨ ਦੇ ਸਮਰੱਥ ਨਾ ਹੁੰਦਾ; ਦੂਜਾ ਪੜਾਅ ਸਾਰੀ ਮਨੁੱਖਜਾਤੀ ਦਾ ਛੁਟਕਾਰਾ ਸੀ, ਅਤੇ ਇਹ ਵੀ ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਕੀਤਾ ਗਿਆ ਸੀ; ਤੀਜਾ ਪੜਾਅ ਬਿਲਕੁਲ ਸਪਸ਼ਟ ਹੈ: ਪਰਮੇਸ਼ੁਰ ਦੇ ਸਾਰੇ ਕੰਮ ਦੇ ਅੰਤ ਨੂੰ ਖੁਦ ਪਰਮੇਸ਼ੁਰ ਦੁਆਰਾ ਕੀਤੇ ਜਾਣ ਦੀ ਹੋਰ ਵੀ ਕਿਤੇ ਵਧੇਰੇ ਲੋੜ ਹੈ। ਸਮੁੱਚੀ ਮਨੁੱਖਜਾਤੀ ਨੂੰ ਛੁਟਕਾਰਾ ਦਵਾਉਣ, ਜਿੱਤਣ, ਪ੍ਰਾਪਤ ਕਰਨ ਅਤੇ ਸੰਪੂਰਣ ਬਣਾਉਣ ਦਾ ਸਾਰਾ ਕੰਮ ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਕੀਤਾ ਜਾਂਦਾ ਹੈ। ਜੇ ਉਹ ਵਿਅਕਤੀਗਤ ਰੂਪ ਵਿੱਚ ਇਹ ਕੰਮ ਨਾ ਕਰਦਾ, ਤਾਂ ਉਸ ਦੀ ਪਛਾਣ ਮਨੁੱਖ ਦੁਆਰਾ ਨਹੀਂ ਦਰਸਾਈ ਜਾ ਸਕਦੀ ਸੀ, ਅਤੇ ਨਾ ਹੀ ਮਨੁੱਖ ਦੁਆਰਾ ਕੀਤੇ ਉਸ ਦੇ ਕੰਮ ਦੁਆਰਾ। ਸ਼ਤਾਨ ਨੂੰ ਹਰਾਉਣ ਲਈ, ਮਨੁੱਖਜਾਤੀ ਨੂੰ ਪ੍ਰਾਪਤ ਕਰਨ ਲਈ, ਅਤੇ ਧਰਤੀ ਉੱਤੇ ਮਨੁੱਖ ਨੂੰ ਇਕ ਸਧਾਰਣ ਜੀਵਨ ਦੇਣ ਲਈ, ਉਹ ਵਿਅਕਤੀਗਤ ਤੌਰ ਤੇ ਮਨੁੱਖ ਦੀ ਅਗਵਾਈ ਕਰਦਾ ਹੈ ਅਤੇ ਮਨੁੱਖਾਂ ਵਿਚਕਾਰ ਵਿਅਕਤੀਗਤ ਤੌਰ ਤੇ ਕੰਮ ਕਰਦਾ ਹੈ; ਆਪਣੀ ਸਾਰੀ ਪ੍ਰਬੰਧਨ ਯੋਜਨਾ ਦੀ ਖਾਤਰ, ਅਤੇ ਆਪਣੇ ਸਾਰੇ ਕੰਮ ਦੀ ਖਾਤਰ, ਇਹ ਜ਼ਰੂਰੀ ਹੈ ਕਿ ਉਹ ਖੁਦ ਇਹ ਕੰਮ ਕਰੇ। ਜੇ ਮਨੁੱਖ ਸਿਰਫ਼ ਇਹ ਮੰਨਦਾ ਹੈ ਕਿ ਪਰਮੇਸ਼ੁਰ ਇਸ ਕਰਕੇ ਆਇਆ ਤਾਂ ਕਿ ਮਨੁੱਖ ਉਸ ਨੂੰ ਦੇਖ ਸਕੇ, ਤਾਂ ਕਿ ਉਹ ਮਨੁੱਖ ਨੂੰ ਖੁਸ਼ ਕਰ ਸਕੇ, ਤਾਂ ਅਜਿਹੇ ਵਿਸ਼ਵਾਸਾਂ ਦਾ ਕੋਈ ਮੁੱਲ, ਕੋਈ ਮਹੱਤਵ ਨਹੀਂ ਹੈ। ਮਨੁੱਖ ਦੀ ਸਮਝ ਬਹੁਤੀ ਸਤਹੀ ਹੈ! ਪਰਮੇਸ਼ੁਰ ਇਸ ਕਾਰਜ ਨੂੰ ਸਿਰਫ਼ ਖੁਦ ਪੂਰਾ ਕਰਕੇ ਹੀ ਇਸ ਕੰਮ ਨੂੰ ਚੰਗੀ ਤਰ੍ਹਾਂ ਅਤੇ ਸੰਪੂਰਣ ਰੂਪ ਵਿੱਚ ਕਰ ਸਕਦਾ ਹੈ। ਮਨੁੱਖ ਪਰਮੇਸ਼ੁਰ ਦੇ ਥਾਂ ਇਸ ਨੂੰ ਕਰਨ ਦੇ ਸਮਰੱਥ ਨਹੀਂ ਹੈ। ਕਿਉਂਕਿ ਉਸ ਕੋਲ ਪਰਮੇਸ਼ੁਰ ਦੀ ਪਛਾਣ ਜਾਂ ਪਰਮੇਸ਼ੁਰ ਦਾ ਤੱਤ ਨਹੀਂ ਹੈ, ਉਹ ਪਰਮੇਸ਼ੁਰ ਦਾ ਕੰਮ ਕਰਨ ਦੇ ਸਮਰੱਥ ਨਹੀਂ ਹੈ, ਅਤੇ ਭਾਵੇਂ ਮਨੁੱਖ ਇਹ ਕੰਮ ਕਰ ਵੀ ਲੈਂਦਾ, ਤਾਂ ਵੀ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਜਦੋਂ ਪਰਮੇਸ਼ੁਰ ਪਹਿਲੀ ਵਾਰ ਦੇਹਧਾਰੀ ਬਣਿਆ ਸੀ, ਤਾਂ ਇਹ ਮੁਕਤੀ ਦੀ ਖ਼ਾਤਰ, ਮਨੁੱਖਜਾਤੀ ਨੂੰ ਪਾਪ ਤੋਂ ਛੁਟਕਾਰਾ ਦਿਵਾਉਣ ਲਈ, ਮਨੁੱਖ ਨੂੰ ਸ਼ੁੱਧ ਕੀਤੇ ਜਾਣ ਯੋਗ ਬਣਾਉਣ ਲਈ ਅਤੇ ਉਸ ਨੂੰ ਉਸ ਦੇ ਪਾਪਾਂ ਤੋਂ ਮਾਫ਼ ਕਰਨ ਵਾਸਤੇ ਸੀ। ਜਿੱਤ ਦਾ ਕੰਮ ਵੀ ਪਰਮੇਸ਼ੁਰ ਦੁਆਰਾ ਮਨੁੱਖਾਂ ਦੇ ਦਰਮਿਆਨ ਵਿਅਕਤੀਗਤ ਤੌਰ ਤੇ ਕੀਤਾ ਜਾਂਦਾ ਹੈ। ਜੇ, ਇਸ ਪੜਾਅ ਦੇ ਦੌਰਾਨ, ਪਰਮੇਸ਼ੁਰ ਨੇ ਸਿਰਫ਼ ਅਗੰਮ ਵਾਕ ਬੋਲਣਾ ਹੁੰਦਾ, ਤਾਂ ਕੋਈ ਨਬੀ ਜਾਂ ਅਜਿਹੀ ਸ਼ਕਤੀ ਪ੍ਰਾਪਤ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਜਗ੍ਹਾ ਲੱਭਿਆ ਜਾ ਸਕਦਾ ਸੀ; ਜੇ ਸਿਰਫ਼ ਭਵਿੱਖਬਾਣੀ ਕੀਤੀ ਜਾਣੀ ਹੁੰਦੀ, ਤਾਂ ਮਨੁੱਖ ਪਰਮੇਸ਼ੁਰ ਦੀ ਥਾਂ ਖੜ੍ਹਾ ਹੋ ਸਕਦਾ ਸੀ। ਫਿਰ ਵੀ ਜੇ ਮਨੁੱਖ ਵਿਅਕਤੀਗਤ ਤੌਰ ਤੇ ਖੁਦ ਪਰਮੇਸ਼ੁਰ ਦੇ ਕਾਰਜ ਨੂੰ ਕਰਨ ਦੀ ਕੋਸ਼ਿਸ਼ ਕਰਦਾ ਅਤੇ ਮਨੁੱਖ ਦੇ ਜੀਵਨ ’ਤੇ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਸ ਦੇ ਲਈ ਇਹ ਕੰਮ ਕਰਨਾ ਅਸੰਭਵ ਹੋਣਾ ਸੀ। ਇਹ ਲਾਜ਼ਮੀ ਤੌਰ ਤੇ ਖੁਦ ਪਰਮੇਸ਼ੁਰ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ: ਪਰਮੇਸ਼ੁਰ ਲਈ ਇਸ ਕੰਮ ਨੂੰ ਕਰਨ ਵਾਸਤੇ ਵਿਅਕਤੀਗਤ ਤੌਰ ਤੇ ਦੇਹਧਾਰੀ ਬਣਨਾ ਜ਼ਰੂਰੀ ਹੈ। ਵਚਨ ਦੇ ਯੁੱਗ ਵਿੱਚ, ਜੇ ਸਿਰਫ਼ ਅਗੰਮ ਵਾਕ ਹੀ ਬੋਲਣਾ ਹੁੰਦਾ, ਤਾਂ ਯਸਾਯਾਹ ਜਾਂ ਏਲੀਯਾਹ ਨਬੀ ਨੂੰ ਇਹ ਕੰਮ ਕਰਨ ਲਈ ਲੱਭਿਆ ਜਾ ਸਕਦਾ ਸੀ, ਅਤੇ ਖੁਦ ਪਰਮੇਸ਼ੁਰ ਨੂੰ ਵਿਅਕਤੀਗਤ ਤੌਰ ਤੇ ਇਹ ਕੰਮ ਕਰਨ ਦੀ ਕੋਈ ਲੋੜ ਨਹੀਂ ਹੋਣੀ ਸੀ। ਕਿਉਂਕਿ ਇਸ ਪੜਾਅ ਵਿੱਚ ਕੀਤਾ ਜਾਣ ਵਾਲਾ ਕੰਮ ਸਿਰਫ਼ ਅਗੰਮ ਵਾਕ ਬੋਲਣ ਦਾ ਨਹੀਂ ਹੁੰਦਾ, ਅਤੇ ਕਿਉਂਕਿ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਣ ਹੈ ਕਿ ਵਚਨਾਂ ਦਾ ਕੰਮ ਮਨੁੱਖ ਨੂੰ ਜਿੱਤਣ ਅਤੇ ਸ਼ਤਾਨ ਨੂੰ ਹਰਾਉਣ ਲਈ ਵਰਤਿਆ ਜਾਵੇ, ਇਸ ਲਈ ਇਹ ਕੰਮ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ, ਅਤੇ ਲਾਜ਼ਮੀ ਤੌਰ ਤੇ ਵਿਅਕਤੀਗਤ ਰੂਪ ਵਿੱਚ ਖੁਦ ਪਰਮੇਸ਼ੁਰ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ। ਸ਼ਰਾ ਦੇ ਯੁੱਗ ਵਿੱਚ, ਯਹੋਵਾਹ ਨੇ ਆਪਣੇ ਹਿੱਸੇ ਦਾ ਕੰਮ ਕੀਤਾ, ਜਿਸ ਤੋਂ ਬਾਅਦ ਉਸ ਨੇ ਕੁਝ ਵਚਨ ਬੋਲੇ ਅਤੇ ਨਬੀਆਂ ਰਾਹੀਂ ਕੁਝ ਕੰਮ ਕੀਤਾ। ਅਜਿਹਾ ਇਸ ਕਰਕੇ ਹੈ ਕਿਉਂਕਿ ਮਨੁੱਖ ਯਹੋਵਾਹ ਦੇ ਕੰਮ ਵਿੱਚ ਉਸ ਦੀ ਜਗ੍ਹਾ ਲੈ ਸਕਦਾ ਸੀ, ਅਤੇ ਦਰਸ਼ੀ ਯਹੋਵਾਹ ਦੀ ਤਰਫ਼ੋਂ ਚੀਜ਼ਾਂ ਨੂੰ ਪਹਿਲਾਂ ਤੋਂ ਦੱਸ ਸਕਦੇ ਸਨ ਅਤੇ ਕੁਝ ਸੁਪਨਿਆਂ ਦੀ ਵਿਆਖਿਆ ਕਰ ਸਕਦੇ ਸਨ। ਸ਼ੁਰੂ ਵਿੱਚ ਕੀਤਾ ਕੰਮ ਮਨੁੱਖ ਦੇ ਸੁਭਾਅ ਨੂੰ ਸਿੱਧੇ ਰੂਪ ਵਿੱਚ ਬਦਲਣ ਦਾ ਕੰਮ ਨਹੀਂ ਸੀ, ਅਤੇ ਇਸ ਦਾ ਸੰਬੰਧ ਮਨੁੱਖ ਦੇ ਪਾਪ ਨਾਲ ਨਹੀਂ ਸੀ, ਅਤੇ ਮਨੁੱਖ ਲਈ ਸਿਰਫ਼ ਸ਼ਰਾ ਦੀ ਪਾਲਣਾ ਕਰਨੀ ਜ਼ਰੂਰੀ ਸੀ। ਇਸ ਲਈ ਯਹੋਵਾਹ ਦੇਹਧਾਰੀ ਨਹੀਂ ਬਣਿਆ ਅਤੇ ਆਪਣੇ ਆਪ ਨੂੰ ਮਨੁੱਖ ਦੇ ਸਾਹਮਣੇ ਪਰਗਟ ਨਹੀਂ ਕੀਤਾ; ਇਸ ਦੀ ਬਜਾਏ ਉਸਨੇ ਮੂਸਾ ਅਤੇ ਦੂਜਿਆਂ ਨਾਲ ਸਿੱਧੇ ਤੌਰ ਤੇ ਗੱਲ ਕੀਤੀ, ਉਨ੍ਹਾਂ ਨੂੰ ਆਪਣੀ ਤਰਫ਼ੋਂ ਬੁਲਵਾਇਆ ਅਤੇ ਕੰਮ ਕਰਵਾਇਆ, ਮਨੁੱਖਜਾਤੀ ਦਰਮਿਆਨ ਉਨ੍ਹਾਂ ਤੋਂ ਸਿੱਧੇ ਤੌਰ ਤੇ ਕੰਮ ਕਰਵਾਇਆ। ਪਰਮੇਸ਼ੁਰ ਦੇ ਕੰਮ ਦਾ ਪਹਿਲਾ ਪੜਾਅ ਮਨੁੱਖ ਦੀ ਅਗਵਾਈ ਸੀ। ਇਹ ਸ਼ਤਾਨ ਵਿਰੁੱਧ ਲੜਾਈ ਦੀ ਸ਼ੁਰੂਆਤ ਸੀ, ਪਰ ਇਹ ਲੜਾਈ ਅਜੇ ਅਧਿਕਾਰਤ ਤੌਰ ਤੇ ਸ਼ੁਰੂ ਹੋਣੀ ਸੀ। ਸ਼ਤਾਨ ਵਿਰੁੱਧ ਅਧਿਕਾਰਤ ਲੜਾਈ ਪਰਮੇਸ਼ੁਰ ਦੇ ਪਹਿਲੇ ਦੇਹਧਾਰਣ ਨਾਲ ਸ਼ੁਰੂ ਹੋਈ ਸੀ, ਅਤੇ ਇਹ ਅੱਜ ਤਕ ਜਾਰੀ ਹੈ। ਇਸ ਯੁੱਧ ਦੀ ਪਹਿਲੀ ਲੜਾਈ ਉਦੋਂ ਹੋਈ ਜਦੋਂ ਦੇਹਧਾਰੀ ਪਰਮੇਸ਼ੁਰ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਦੇਹਧਾਰੀ ਪਰਮੇਸ਼ੁਰ ਨੂੰ ਸਲੀਬ ’ਤੇ ਚੜ੍ਹਾਏ ਜਾਣ ਨੇ ਸ਼ਤਾਨ ਨੂੰ ਹਰਾ ਦਿੱਤਾ, ਅਤੇ ਇਹ ਯੁੱਧ ਦਾ ਪਹਿਲਾ ਸਫ਼ਲ ਪੜਾਅ ਸੀ। ਜਦੋਂ ਦੇਹਧਾਰੀ ਪਰਮੇਸ਼ੁਰ ਨੇ ਸਿੱਧੇ ਤੌਰ ਤੇ ਮਨੁੱਖ ਦੇ ਜੀਵਨ ਉੱਤੇ ਮਿਹਨਤ ਕਰਨੀ ਸ਼ੁਰੂ ਕੀਤੀ, ਇਹ ਮਨੁੱਖ ਨੂੰ ਮੁੜ ਪ੍ਰਾਪਤ ਕਰਨ ਦੇ ਕੰਮ ਦੀ ਅਧਿਕਾਰਤ ਸ਼ੁਰੂਆਤ ਸੀ, ਅਤੇ ਕਿਉਂਕਿ ਇਹ ਮਨੁੱਖ ਦੇ ਪੁਰਾਣੇ ਸੁਭਾਅ ਨੂੰ ਬਦਲਣ ਦਾ ਕੰਮ ਸੀ, ਇਹ ਸ਼ਤਾਨ ਨਾਲ ਲੜਾਈ ਲੜਨ ਦਾ ਕੰਮ ਸੀ। ਸ਼ੁਰੂਆਤ ਵਿੱਚ ਯਹੋਵਾਹ ਦੁਆਰਾ ਕੀਤੇ ਕੰਮ ਦਾ ਪੜਾਅ ਸਿਰਫ਼ ਧਰਤੀ ਉੱਤੇ ਮਨੁੱਖ ਦੇ ਜੀਵਨ ਦੀ ਅਗਵਾਈ ਕਰਨਾ ਹੀ ਸੀ। ਇਹ ਪਰਮੇਸ਼ੁਰ ਦੇ ਕੰਮ ਦੀ ਸ਼ੁਰੂਆਤ ਸੀ, ਅਤੇ ਹਾਲਾਂਕਿ ਅਜੇ ਇਸ ਵਿੱਚ ਕੋਈ ਲੜਾਈ, ਜਾਂ ਕੋਈ ਵੱਡਾ ਕੰਮ ਸ਼ਾਮਲ ਹੋਣਾ ਬਾਕੀ ਸੀ, ਪਰ ਇਸ ਨੇ ਆਉਣ ਵਾਲੇ ਲੜਾਈ ਦੇ ਕੰਮ ਦੀ ਬੁਨਿਆਦ ਰੱਖੀ। ਬਾਅਦ ਵਿੱਚ, ਕਿਰਪਾ ਦੇ ਯੁਗ ਦੇ ਦੌਰਾਨ ਕੰਮ ਦੇ ਦੂਜੇ ਪੜਾਅ ਵਿੱਚ ਮਨੁੱਖ ਦੇ ਪੁਰਾਣੇ ਸੁਭਾਅ ਨੂੰ ਬਦਲਣਾ ਸ਼ਾਮਲ ਸੀ, ਜਿਸ ਦਾ ਮਤਲਬ ਹੈ ਕਿ ਖੁਦ ਪਰਮੇਸ਼ੁਰ ਨੇ ਮਨੁੱਖ ਦੇ ਜੀਵਨ ਨੂੰ ਘੜਿਆ। ਇਹ ਵਿਅਕਤੀਗਤ ਤੌਰ ਤੇ ਪਰਮੇਸ਼ੁਰ ਦੁਆਰਾ ਕੀਤਾ ਜਾਣਾ ਜ਼ਰੂਰੀ ਸੀ: ਇਸ ਦੇ ਲਈ ਜ਼ਰੂਰੀ ਸੀ ਕਿ ਪਰਮੇਸ਼ੁਰ ਖੁਦ ਸਰੀਰ ਧਾਰਨ ਕਰੇ। ਜੇ ਉਸ ਨੇ ਸਰੀਰ ਧਾਰਨ ਨਾ ਕੀਤਾ ਹੁੰਦਾ, ਤਾਂ ਕੰਮ ਦੇ ਇਸ ਪੜਾਅ ਵਿੱਚ ਕੋਈ ਵੀ ਹੋਰ ਉਸ ਦੀ ਜਗ੍ਹਾ ਨਹੀਂ ਲੈ ਸਕਦਾ ਸੀ, ਕਿਉਂਕਿ ਇਹ ਸ਼ਤਾਨ ਨਾਲ ਸਿੱਧੇ ਤੌਰ ਤੇ ਲੜਨ ਦੇ ਕੰਮ ਨੂੰ ਦਰਸਾਉਂਦਾ ਸੀ। ਜੇ ਮਨੁੱਖ ਨੇ ਇਹ ਕੰਮ ਪਰਮੇਸ਼ੁਰ ਦੀ ਤਰਫ਼ੋਂ ਕੀਤਾ ਹੁੰਦਾ, ਤਾਂ ਜਦੋਂ ਮਨੁੱਖ ਸ਼ਤਾਨ ਦੇ ਸਾਹਮਣੇ ਖੜ੍ਹਾ ਹੁੰਦਾ, ਤਾਂ ਸ਼ਤਾਨ ਨੇ ਅਧੀਨ ਨਹੀਂ ਹੋਣਾ ਸੀ ਅਤੇ ਇਸ ਨੂੰ ਹਰਾਉਣਾ ਅਸੰਭਵ ਹੋਣਾ ਸੀ। ਇਹ ਦੇਹਧਾਰੀ ਪਰਮੇਸ਼ੁਰ ਦਾ ਹੋਣਾ ਜ਼ਰੂਰੀ ਸੀ ਜੋ ਸ਼ੈਤਾਨ ਨੂੰ ਹਰਾਉਣ ਆਉਂਦਾ, ਕਿਉਂਕਿ ਦੇਹਧਾਰੀ ਪਰਮੇਸ਼ੁਰ ਦਾ ਤੱਤ ਅਜੇ ਵੀ ਪਰਮੇਸ਼ੁਰ ਹੈ, ਉਹ ਅਜੇ ਵੀ ਮਨੁੱਖ ਦਾ ਜੀਵਨ ਹੈ, ਅਤੇ ਉਹ ਅਜੇ ਵੀ ਸਿਰਜਣਹਾਰ ਹੈ; ਜੋ ਵੀ ਹੋਵੇ, ਉਸ ਦੀ ਪਛਾਣ ਅਤੇ ਤੱਤ ਨਹੀਂ ਬਦਲਦੇ। ਅਤੇ ਇਸ ਤਰ੍ਹਾਂ, ਉਸ ਨੇ ਸਰੀਰ ਧਾਰਨ ਕੀਤਾ ਅਤੇ ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਅਧੀਨ ਕਰਨ ਲਈ ਕੰਮ ਕੀਤਾ। ਅੰਤ ਦੇ ਦਿਨਾਂ ਦੇ ਕੰਮ ਦੇ ਪੜਾਅ ਦੌਰਾਨ, ਜੇ ਮਨੁੱਖ ਨੇ ਇਹ ਕੰਮ ਕਰਨਾ ਹੁੰਦਾ ਅਤੇ ਉਸ ਤੋਂ ਸਿੱਧੇ ਤੌਰ ਤੇ ਵਚਨ ਬੁਲਵਾਏ ਜਾਂਦੇ, ਤਾਂ ਉਹ ਉਨ੍ਹਾਂ ਨੂੰ ਬੋਲਣ ਦੇ ਯੋਗ ਨਾ ਹੁੰਦਾ, ਅਤੇ ਜੇ ਅਗੰਮ ਵਾਕ ਬੋਲਿਆ ਜਾਂਦਾ, ਤਾਂ ਇਹ ਅਗੰਮ ਵਾਕ ਮਨੁੱਖ ਨੂੰ ਜਿੱਤਣ ਦੇ ਸਮਰੱਥ ਨਾ ਹੁੰਦਾ। ਸਰੀਰ ਧਾਰਨ ਕਰਕੇ, ਪਰਮੇਸ਼ੁਰ ਸ਼ਤਾਨ ਨੂੰ ਹਰਾਉਣ ਲਈ ਤੇ ਇਸ ਨੂੰ ਪੂਰੀ ਤਰ੍ਹਾਂ ਅਧੀਨ ਕਰਨ ਲਈ ਆਉਂਦਾ ਹੈ। ਜਦੋਂ ਉਹ ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਹਰਾ ਦੇਵੇਗਾ, ਮਨੁੱਖ ਨੂੰ ਪੂਰੀ ਤਰ੍ਹਾਂ ਜਿੱਤ ਲਵੇਗਾ, ਅਤੇ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਪਤ ਕਰ ਲਵੇਗਾ, ਤਾਂ ਕੰਮ ਦਾ ਇਹ ਪੜਾਅ ਪੂਰਾ ਹੋ ਜਾਵੇਗਾ ਅਤੇ ਸਫ਼ਲਤਾ ਮਿਲ ਜਾਵੇਗੀ। ਪਰਮੇਸ਼ੁਰ ਦੇ ਪ੍ਰਬੰਧਨ ਵਿੱਚ, ਮਨੁੱਖ ਪਰਮੇਸ਼ੁਰ ਦੀ ਜਗ੍ਹਾ ਕੰਮ ਨਹੀਂ ਕਰ ਸਕਦਾ। ਖਾਸ ਕਰਕੇ, ਯੁਗ ਦੀ ਅਗਵਾਈ ਕਰਨ ਅਤੇ ਨਵਾਂ ਕੰਮ ਅਰੰਭਣ ਦਾ ਕੰਮ ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਕੀਤੇ ਜਾਣ ਦੀ ਹੋਰ ਵੀ ਵਧੇਰੇ ਲੋੜ ਹੈ। ਮਨੁੱਖ ਨੂੰ ਪ੍ਰਕਾਸ਼ਨ ਦੇਣਾ ਅਤੇ ਉਸ ਨੂੰ ਅਗੰਮ ਵਾਕ ਮੁਹੱਈਆ ਕਰਨਾ ਮਨੁੱਖ ਦੁਆਰਾ ਕੀਤਾ ਜਾ ਸਕਦਾ ਹੈ, ਪਰ ਜੇ ਇਹ ਉਹ ਕੰਮ ਹੈ ਜੋ ਵਿਅਕਤੀਗਤ ਤੌਰ ਤੇ ਪਰਮੇਸ਼ੁਰ ਦੁਆਰਾ ਕੀਤਾ ਜਾਣਾ ਜ਼ਰੂਰੀ ਹੈ, ਭਾਵ ਖੁਦ ਪਰਮੇਸ਼ੁਰ ਅਤੇ ਸ਼ਤਾਨ ਵਿਚਾਲੇ ਲੜਾਈ ਦਾ ਕੰਮ, ਤਾਂ ਇਹ ਕੰਮ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ। ਕੰਮ ਦੇ ਪਹਿਲੇ ਪੜਾਅ ਦੌਰਾਨ, ਜਦੋਂ ਸ਼ਤਾਨ ਨਾਲ ਕੋਈ ਲੜਾਈ ਨਹੀਂ ਸੀ, ਤਾਂ ਯਹੋਵਾਹ ਨੇ ਨਬੀਆਂ ਦੁਆਰਾ ਬੋਲੇ ਗਏ ਅਗੰਮ ਵਾਕ ਦੀ ਵਰਤੋਂ ਕਰਦਿਆਂ ਇਸਰਾਏਲ ਦੇ ਲੋਕਾਂ ਦੀ ਖੁਦ ਅਗਵਾਈ ਕੀਤੀ। ਇਸ ਤੋਂ ਬਾਅਦ, ਕੰਮ ਦਾ ਦੂਜਾ ਪੜਾਅ ਸ਼ਤਾਨ ਨਾਲ ਲੜਾਈ ਸੀ, ਅਤੇ ਖੁਦ ਪਰਮੇਸ਼ੁਰ ਨੇ ਇਹ ਕੰਮ ਕਰਨ ਲਈ ਵਿਅਕਤੀਗਤ ਰੂਪ ਵਿੱਚ ਸਰੀਰ ਧਾਰਨ ਕੀਤਾ ਸੀ। ਕੋਈ ਵੀ ਚੀਜ਼ ਜਿਸ ਵਿੱਚ ਸ਼ਤਾਨ ਵਿਰੁੱਧ ਲੜਾਈ ਸ਼ਾਮਲ ਹੁੰਦੀ ਹੈ ਉਸ ਵਿੱਚ ਪਰਮੇਸ਼ੁਰ ਦਾ ਦੇਹਧਾਰਣ ਵੀ ਸ਼ਾਮਲ ਹੁੰਦਾ ਹੈ, ਜਿਸ ਦਾ ਅਰਥ ਹੈ ਕਿ ਇਹ ਲੜਾਈ ਮਨੁੱਖ ਦੁਆਰਾ ਨਹੀਂ ਲੜੀ ਜਾ ਸਕਦੀ। ਜੇ ਮਨੁੱਖ ਨੇ ਲੜਾਈ ਲੜਨੀ ਹੁੰਦੀ, ਤਾਂ ਉਹ ਸ਼ਤਾਨ ਨੂੰ ਹਰਾਉਣ ਦੇ ਸਮਰੱਥ ਨਾ ਹੁੰਦਾ। ਉਸ ਕੋਲ ਸ਼ਤਾਨ ਦੇ ਵਿਰੁੱਧ ਲੜਨ ਦੀ ਤਾਕਤ ਕਿਵੇਂ ਹੋ ਸਕਦੀ ਸੀ ਜਦੋਂ ਕਿ ਉਹ ਅਜੇ ਵੀ ਉਸ ਦੇ ਵੱਸ ਵਿੱਚ ਹੀ ਹੈ? ਮਨੁੱਖ ਅੱਧ ਵਿਚਾਲੇ ਹੈ: ਜੇ ਤੂੰ ਸ਼ਤਾਨ ਵੱਲ ਝੁਕਦਾ ਹੈਂ, ਤਾਂ ਤੂੰ ਸ਼ਤਾਨ ਨਾਲ ਸੰਬੰਧ ਰੱਖਦਾ ਹੈਂ, ਪਰ ਜੇ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਨਾਲ ਸੰਬੰਧ ਰੱਖਦਾ ਹੈਂ। ਜੇ ਮਨੁੱਖ ਨੇ ਇਸ ਲੜਾਈ ਦੇ ਕੰਮ ਵਿੱਚ ਪਰਮੇਸ਼ੁਰ ਦੀ ਜਗ੍ਹਾ ਖੜ੍ਹੇ ਹੋਣ ਦੀ ਕੋਸ਼ਿਸ਼ ਕਰਨੀ ਹੁੰਦੀ, ਤਾਂ ਕੀ ਉਹ ਇਸ ਦੇ ਯੋਗ ਹੁੰਦਾ? ਜੇ ਉਹ ਯੋਗ ਹੁੰਦਾ, ਤਾਂ ਕੀ ਬਹੁਤ ਸਮਾਂ ਪਹਿਲਾਂ ਉਸ ਦਾ ਨਾਸ ਨਾ ਹੋ ਗਿਆ ਹੁੰਦਾ? ਕੀ ਉਹ ਬਹੁਤ ਸਮਾਂ ਪਹਿਲਾਂ ਨਰਕ ਵਿੱਚ ਪ੍ਰਵੇਸ਼ ਨਾ ਕਰ ਚੁੱਕਾ ਹੁੰਦਾ? ਇਸ ਲਈ, ਮਨੁੱਖ ਪਰਮੇਸ਼ੁਰ ਦੇ ਕੰਮ ਵਿੱਚ ਉਸ ਦੀ ਜਗ੍ਹਾ ਲੈਣ ਦੇ ਸਮਰੱਥ ਨਹੀਂ ਹੈ, ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਕੋਲ ਪਰਮੇਸ਼ੁਰ ਦਾ ਤੱਤ ਨਹੀਂ ਹੈ, ਅਤੇ ਜੇ ਤੂੰ ਸ਼ਤਾਨ ਨਾਲ ਲੜਾਈ ਕੀਤੀ ਤਾਂ ਤੂੰ ਇਸ ਨੂੰ ਹਰਾਉਣ ਦੇ ਸਮਰੱਥ ਨਹੀਂ ਹੋਵੇਂਗਾ। ਮਨੁੱਖ ਸਿਰਫ਼ ਕੁਝ ਕੰਮ ਕਰ ਸਕਦਾ ਹੈ; ਉਹ ਕੁਝ ਲੋਕਾਂ ਨੂੰ ਜਿੱਤ ਸਕਦਾ ਹੈ, ਪਰ ਉਹ ਖੁਦ ਪਰਮੇਸ਼ੁਰ ਦੇ ਕੰਮ ਵਿੱਚ ਪਰਮੇਸ਼ੁਰ ਦੀ ਜਗ੍ਹਾ ਨਹੀਂ ਲੈ ਸਕਦਾ। ਮਨੁੱਖ ਸ਼ਤਾਨ ਨਾਲ ਕਿਵੇਂ ਲੜਾਈ ਲੜ ਸਕਦਾ ਹੈ? ਇਸ ਤੋਂ ਪਹਿਲਾਂ ਕਿ ਤੂੰ ਸ਼ੁਰੂਆਤ ਵੀ ਕਰੇਂ ਉਹ ਤੈਨੂੰ ਗੁਲਾਮ ਬਣਾ ਲਏਗਾ। ਜਦੋਂ ਖੁਦ ਪਰਮੇਸ਼ੁਰ ਸ਼ਤਾਨ ਨਾਲ ਲੜਾਈ ਕਰਦਾ ਹੈ ਅਤੇ ਮਨੁੱਖ ਇਸ ਦੇ ਅਧਾਰ ਤੇ ਪਰਮੇਸ਼ੁਰ ਦਾ ਆਗਿਆ ਪਾਲਣ ਕਰਦਾ ਅਤੇ ਉਸ ਦੇ ਪਿੱਛੇ ਚੱਲਦਾ ਹੈ, ਸਿਰਫ਼ ਤਾਂ ਹੀ ਮਨੁੱਖ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸ਼ਤਾਨ ਦੇ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ। ਮਨੁੱਖ ਜੋ ਚੀਜ਼ਾਂ ਆਪਣੀ ਸਿਆਣਪ ਅਤੇ ਯੋਗਤਾਵਾਂ ਨਾਲ ਪ੍ਰਾਪਤ ਕਰ ਸਕਦਾ ਹੈ ਉਹ ਬਹੁਤ ਸੀਮਤ ਹਨ; ਉਹ ਮਨੁੱਖ ਨੂੰ ਸੰਪੂਰਣ ਬਣਾਉਣ, ਉਸ ਦੀ ਅਗਵਾਈ ਕਰਨ, ਅਤੇ ਇਸ ਤੋਂ ਇਲਾਵਾ, ਸ਼ਤਾਨ ਨੂੰ ਹਰਾਉਣ ਵਿੱਚ ਅਸਮਰਥ ਹੈ। ਮਨੁੱਖ ਦੀ ਅਕਲ ਅਤੇ ਸਿਆਣਪ ਸ਼ਤਾਨ ਦੀਆਂ ਚਾਲਾਂ ਨੂੰ ਨਾਕਾਮ ਕਰਨ ਦੇ ਅਯੋਗ ਹਨ, ਤਾਂ ਮਨੁੱਖ ਇਸ ਨਾਲ ਕਿਵੇਂ ਲੜਾਈ ਲੜ ਸਕਦਾ ਹੈ?

ਉਹ ਸਭ ਜੋ ਸੰਪੂਰਣ ਬਣਾਏ ਜਾਣ ਦੇ ਇੱਛੁਕ ਹਨ ਉਨ੍ਹਾਂ ਕੋਲ ਸੰਪੂਰਣ ਬਣਾਏ ਜਾਣ ਦਾ ਮੌਕਾ ਹੈ, ਇਸ ਲਈ ਜ਼ਰੂਰੀ ਹੈ ਕਿ ਹਰ ਕੋਈ ਠਰ੍ਹੰਮਾ ਰੱਖੇ: ਭਵਿੱਖ ਵਿੱਚ ਤੁਸੀਂ ਸਾਰੇ ਮੰਜ਼ਲ ਵਿੱਚ ਪ੍ਰਵੇਸ਼ ਕਰੋਗੇ। ਪਰ ਜੇ ਤੂੰ ਸੰਪੂਰਣ ਬਣਾਏ ਜਾਣ ਦਾ ਇੱਛੁਕ ਨਹੀਂ ਹੈ, ਅਤੇ ਸ਼ਾਨਦਾਰ ਖੇਤਰ ਵਿੱਚ ਪ੍ਰਵੇਸ਼ ਕਰਨ ਦਾ ਇੱਛੁਕ ਨਹੀਂ ਹੈਂ, ਤਾਂ ਇਹ ਤੇਰੀ ਆਪਣੀ ਸਮੱਸਿਆ ਹੈ। ਉਹ ਸਭ ਜੋ ਸੰਪੂਰਣ ਬਣਾਏ ਜਾਣ ਦੇ ਇੱਛੁਕ ਹਨ ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹਨ, ਉਹ ਸਭ ਜੋ ਆਗਿਆ ਦਾ ਪਾਲਣ ਕਰਦੇ ਹਨ, ਅਤੇ ਉਹ ਸਭ ਜੋ ਵਫ਼ਾਦਾਰੀ ਨਾਲ ਆਪਣਾ ਕਾਰਜ ਪੂਰਾ ਕਰਦੇ ਹਨ—ਅਜਿਹੇ ਸਾਰੇ ਲੋਕ ਸੰਪੂਰਣ ਬਣਾਏ ਜਾ ਸਕਦੇ ਹਨ। ਅੱਜ, ਉਹ ਸਭ ਜੋ ਵਫ਼ਾਦਾਰੀ ਨਾਲ ਆਪਣਾ ਫਰਜ਼ ਨਹੀਂ ਨਿਭਾਉਂਦੇ, ਉਹ ਸਭ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਹਨ, ਉਹ ਸਭ ਜੋ ਪਰਮੇਸ਼ੁਰ ਦੇ ਅਧੀਨ ਨਹੀਂ ਹੁੰਦੇ, ਖਾਸ ਕਰਕੇ ਉਹ ਜਿਨ੍ਹਾਂ ਨੂੰ ਪਵਿੱਤਰ ਆਤਮਾ ਦਾ ਅੰਦਰੂਨੀ ਚਾਨਣ ਅਤੇ ਪ੍ਰਕਾਸ਼ ਪ੍ਰਾਪਤ ਹੋਇਆ ਹੈ ਪਰ ਇਸ ਨੂੰ ਅਮਲ ਵਿੱਚ ਨਹੀਂ ਲਿਆਉਂਦੇ—ਅਜਿਹੇ ਸਾਰੇ ਲੋਕ ਸੰਪੂਰਣ ਬਣਾਏ ਜਾਣ ਦੇ ਯੋਗ ਨਹੀਂ ਹਨ। ਉਹ ਸਭ ਜੋ ਵਫ਼ਾਦਾਰ ਰਹਿਣ ਅਤੇ ਪਰਮੇਸ਼ੁਰ ਦਾ ਆਗਿਆ ਪਾਲਣ ਕਰਨ ਦੇ ਇੱਛੁਕ ਹਨ, ਭਾਵੇਂ ਉਹ ਥੋੜ੍ਹੇ ਜਿਹੇ ਅਗਿਆਨੀ ਵੀ ਹੋਣ ਤਾਂ ਵੀ ਸੰਪੂਰਣ ਬਣਾਏ ਜਾ ਸਕਦੇ ਹਨ; ਉਹ ਸਭ ਜੋ ਪਿੱਛਾ ਕਰਨ ਲਈ ਤਿਆਰ ਹਨ, ਸੰਪੂਰਣ ਬਣਾਏ ਜਾ ਸਕਦੇ ਹਨ। ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜਿੰਨਾ ਚਿਰ ਤੂੰ ਇਸ ਦਿਸ਼ਾ ਵੱਲ ਚੱਲਣ ਲਈ ਤਿਆਰ ਹੈਂ, ਤੈਨੂੰ ਸੰਪੂਰਣ ਬਣਾਇਆ ਜਾ ਸਕਦਾ ਹੈ। ਮੈਂ ਤੁਹਾਡੇ ਵਿੱਚੋਂ ਅਜਿਹੇ ਕਿਸੇ ਵੀ ਵਿਅਕਤੀ ਨੂੰ ਤਿਆਗਣ ਜਾਂ ਕੱਢਣ ਲਈ ਤਿਆਰ ਨਹੀਂ ਹਾਂ, ਪਰ ਜੇ ਮਨੁੱਖ ਚੰਗਾ ਕਰਨ ਦਾ ਜਤਨ ਨਹੀਂ ਕਰਦਾ, ਤਾਂ ਤੂੰ ਸਿਰਫ਼ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹੈਂ; ਇਹ ਮੈਂ ਨਹੀਂ ਹਾਂ ਜੋ ਤੈਨੂੰ ਮਿਟਾਉਂਦਾ ਹਾਂ, ਪਰ ਤੂੰ ਆਪ ਹੀ ਆਪਣੇ ਆਪ ਨੂੰ ਮਿਟਾਉਂਦਾ ਹੈਂ। ਜੇ ਤੂੰ ਖੁਦ ਚੰਗਾ ਕਰਨ ਦਾ ਜਤਨ ਨਹੀਂ ਕਰਦਾ ਹੈਂ—ਜੇ ਤੂੰ ਆਲਸੀ ਹੈਂ, ਜਾਂ ਆਪਣਾ ਫਰਜ਼ ਨਹੀਂ ਨਿਭਾਉਂਦਾ ਹੈਂ, ਜਾਂ ਵਫ਼ਾਦਾਰ ਨਹੀਂ ਹੈਂ, ਜਾਂ ਸੱਚਾਈ ਦਾ ਪਾਲਣ ਨਹੀਂ ਕਰਦਾ ਹੈਂ ਅਤੇ ਹਮੇਸ਼ਾਂ ਆਪਣੀ ਮਨਮਰਜ਼ੀ ਕਰਦਾ ਹੈਂ, ਜੇ ਤੂੰ ਲਾਪਰਵਾਹੀ ਨਾਲ ਪੇਸ਼ ਆਉਂਦਾ ਹੈਂ, ਆਪਣੀ ਪ੍ਰਸਿੱਧੀ ਅਤੇ ਕਿਸਮਤ ਲਈ ਲੜਦਾ ਹੈਂ, ਅਤੇ ਵਿਰੋਧੀ ਲਿੰਗ ਨਾਲ ਤੇਰਾ ਵਿਹਾਰ ਅਨੈਤਿਕ ਹੈ, ਤਾਂ ਤੂੰ ਆਪਣੇ ਖੁਦ ਦੇ ਪਾਪਾਂ ਦਾ ਬੋਝ ਉਠਾਏਂਗਾ; ਤੂੰ ਕਿਸੇ ਦੇ ਵੀ ਤਰਸ ਦੇ ਕਾਬਲ ਨਹੀਂ ਹੈਂ। ਮੇਰਾ ਇਰਾਦਾ ਤੁਹਾਨੂੰ ਸਭ ਨੂੰ ਸੰਪੂਰਣ ਬਣਾਉਣਾ ਹੈ, ਅਤੇ ਇਸ ਤੋਂ ਵੀ ਵੱਧ ਤੁਹਾਨੂੰ ਜਿੱਤਣਾ ਹੈ, ਤਾਂ ਜੋ ਇਸ ਪੜਾਅ ਦਾ ਕੰਮ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਸਕੇ। ਪਰਮੇਸ਼ੁਰ ਦੀ ਇੱਛਾ ਹੈ ਕਿ ਸਭ ਵਿਅਕਤੀਆਂ ਨੂੰ ਸੰਪੂਰਣ ਬਣਾਇਆ ਜਾਵੇ, ਆਖਰਕਾਰ ਉਸ ਦੁਆਰਾ ਪ੍ਰਾਪਤ ਕੀਤਾ ਜਾਵੇ, ਤਾਂ ਕਿ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸ਼ੁੱਧ ਕਰ ਸਕੇ, ਅਤੇ ਉਹ ਅਜਿਹੇ ਲੋਕ ਬਣ ਸਕਣ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਇਹ ਮਹੱਤਵਪੂਰਨ ਨਹੀਂ ਹੈ ਕਿ ਕੀ ਮੈਂ ਤੁਹਾਨੂੰ ਪਛੜਿਆ ਹੋਇਆ ਜਾਂ ਘੱਟ ਯੋਗਤਾ ਵਾਲੇ ਕਹਿੰਦਾ ਹਾਂ—ਇਹ ਸਭ ਤੱਥ ਹੈ। ਮੇਰਾ ਇਹ ਕਹਿਣਾ ਇਹ ਸਾਬਤ ਨਹੀਂ ਕਰਦਾ ਕਿ ਮੇਰਾ ਇਰਾਦਾ ਤੁਹਾਨੂੰ ਤਿਆਗਣ ਦਾ ਹੈ, ਕਿ ਮੈਂ ਤੁਹਾਡੇ ਤੋਂ ਉਮੀਦ ਛੱਡ ਬੈਠਾ ਹਾਂ, ਇਹ ਤਾਂ ਬਿਲਕੁਲ ਵੀ ਨਹੀਂ ਕਿ ਮੈਂ ਤੁਹਾਨੂੰ ਬਚਾਉਣ ਦਾ ਇੱਛੁਕ ਨਹੀਂ ਹਾਂ। ਅੱਜ ਮੈਂ ਤੁਹਾਡੀ ਮੁਕਤੀ ਦਾ ਕੰਮ ਕਰਨ ਲਈ ਆਇਆ ਹਾਂ, ਕਹਿਣ ਦਾ ਭਾਵ ਇਹ ਹੈ ਕਿ ਮੈਂ ਜੋ ਕੰਮ ਕਰਦਾ ਹਾਂ ਉਹ ਮੁਕਤੀ ਦੇ ਕੰਮ ਨੂੰ ਜਾਰੀ ਰੱਖਣ ਦਾ ਹੈ। ਹਰੇਕ ਵਿਅਕਤੀ ਕੋਲ ਸੰਪੂਰਣ ਬਣਾਏ ਜਾਣ ਦਾ ਮੌਕਾ ਹੁੰਦਾ ਹੈ: ਬਸ਼ਰਤੇ ਤੂੰ ਇੱਛੁਕ ਹੋਵੇਂ, ਬਸ਼ਰਤੇ ਤੂੰ ਪਿੱਛਾ ਕਰੇਂ, ਅੰਤ ਵਿੱਚ ਤੂੰ ਇਹ ਨਤੀਜਾ ਪ੍ਰਾਪਤ ਕਰ ਸਕੇਂਗਾ, ਅਤੇ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਤਿਆਗਿਆ ਨਹੀਂ ਜਾਵੇਗਾ। ਜੇ ਤੇਰੀ ਯੋਗਤਾ ਘੱਟ ਹੈ, ਤਾਂ ਤੇਰੇ ਤੋਂ ਮੇਰੀਆਂ ਲੋੜਾਂ ਵੀ ਤੇਰੀ ਘੱਟ ਯੋਗਤਾ ਦੇ ਅਨੁਸਾਰ ਹੀ ਹੋਣਗੀਆਂ; ਜੇ ਤੇਰੀ ਯੋਗਤਾ ਉੱਚੀ ਹੈ, ਤਾਂ ਤੇਰੇਂ ਤੋਂ ਮੇਰੀਆਂ ਲੋੜਾਂ ਵੀ ਤੇਰੀ ਉੱਚੀ ਯੋਗਤਾ ਦੇ ਅਨੁਸਾਰ ਹੀ ਹੋਣਗੀਆਂ; ਜੇ ਤੂੰ ਅਗਿਆਨੀ ਅਤੇ ਅਨਪੜ੍ਹ ਹੈਂ, ਤਾਂ ਤੇਰੇ ਤੋਂ ਮੇਰੀਆਂ ਲੋੜਾਂ ਤੇਰੀ ਅਨਪੜ੍ਹਤਾ ਦੇ ਅਨੁਸਾਰ ਹੋਣਗੀਆਂ; ਅਤੇ ਜੇ ਤੂੰ ਪੜ੍ਹਿਆ-ਲਿਖਿਆ ਹੈਂ, ਤਾਂ ਤੇਰੇ ਤੋਂ ਮੇਰੀਆਂ ਲੋੜਾਂ ਇਸ ਤੱਥ ਦੇ ਅਨੁਸਾਰ ਹੋਣਗੀਆਂ ਕਿ ਤੂੰ ਪੜ੍ਹਿਆ-ਲਿਖਿਆ ਹੈਂ; ਜੇ ਤੂੰ ਵਡੇਰੀ ਉਮਰ ਦਾ ਹੈਂ, ਤਾਂ ਤੇਰੇ ਤੋਂ ਮੇਰੀਆਂ ਲੋੜਾਂ ਤੇਰੀ ਉਮਰ ਦੇ ਅਨੁਸਾਰ ਹੋਣਗੀਆਂ; ਜੇ ਤੂੰ ਪ੍ਰਾਹੁਣਾਚਾਰੀ ਕਰਨ ਦੇ ਸਮਰੱਥ ਹੈਂ, ਤਾਂ ਤੇਰੇ ਤੋਂ ਮੇਰੀਆਂ ਲੋੜਾਂ ਇਸ ਸਮਰੱਥਾ ਦੇ ਅਨੁਸਾਰ ਹੋਣਗੀਆਂ; ਜੇ ਤੂੰ ਕਹਿੰਦਾ ਹੈਂ ਕਿ ਤੂੰ ਪ੍ਰਾਹੁਣਾਚਾਰੀ ਨਹੀਂ ਕਰ ਸਕਦਾ, ਅਤੇ ਸਿਰਫ਼ ਕੁਝ ਖਾਸ ਕੰਮ ਹੀ ਕਰ ਸਕਦਾ ਹੈਂ, ਭਾਵੇਂ ਇਹ ਖੁਸ਼ਖਬਰੀ ਨੂੰ ਫ਼ੈਲਾਉਣਾ ਹੋਵੇ, ਜਾਂ ਕਲੀਸਿਯਾ ਦੀ ਦੇਖਭਾਲ ਕਰਨਾ, ਜਾਂ ਫੇਰ ਦੂਜੇ ਹੋਰ ਆਮ ਮਾਮਲਿਆਂ ਨੂੰ ਵੇਖਣਾ ਹੋਵੇ, ਤਾਂ ਤੇਰੇ ਲਈ ਮੇਰੀ ਸੰਪੂਰਣਤਾ ਉਸ ਕਾਰਜ ਦੇ ਅਨੁਸਾਰ ਹੋਵੇਗੀ ਜੋ ਤੂੰ ਨਿਭਾਉਂਦਾ ਹੈਂ। ਵਫ਼ਾਦਾਰ ਹੋਣਾ, ਐਨ ਅੰਤ ਤਕ ਪਾਲਣਾ ਕਰਨਾ, ਅਤੇ ਪਰਮੇਸ਼ੁਰ ਲਈ ਪਰਮ ਪ੍ਰੇਮ ਦੀ ਭਾਲ ਕਰਨਾ—ਇਹ ਉਹ ਹੈ ਜੋ ਤੈਨੂੰ ਜ਼ਰੂਰ ਨੇਪਰੇ ਚਾੜ੍ਹਨਾ ਚਾਹੀਦਾ ਹੈ, ਅਤੇ ਇਨ੍ਹਾਂ ਤਿੰਨਾਂ ਚੀਜ਼ਾਂ ਨਾਲੋਂ ਬਿਹਤਰ ਅਮਲ ਹੋਰ ਕੋਈ ਨਹੀਂ ਹਨ। ਆਖਰਕਾਰ, ਮਨੁੱਖ ਲਈ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ, ਅਤੇ ਜੇ ਉਹ ਇਨ੍ਹਾਂ ਨੂੰ ਪ੍ਰਾਪਤ ਕਰ ਸਕਦਾ ਹੈ, ਤਾਂ ਉਸ ਨੂੰ ਸੰਪੂਰਣ ਬਣਾਇਆ ਜਾਵੇਗਾ। ਪਰ, ਸਭ ਤੋਂ ਵੱਧ, ਤੈਨੂੰ ਸੱਚੇ ਮਨੋਂ ਇਸ ਦਾ ਪਿੱਛਾ ਕਰਨਾ ਜ਼ਰੂਰੀ ਹੈ, ਇਹ ਜ਼ਰੂਰੀ ਹੈ ਕਿ ਤੂੰ ਹੋਰ ਜ਼ਿਆਦਾ ਸਫ਼ਲ ਹੋਣ ਲਈ ਸਰਗਰਮ ਹੋ ਕੇ ਕੋਸ਼ਿਸ਼ ਕਰੇਂ ਅਤੇ ਇਸ ਸੰਬੰਧ ਵਿੱਚ ਢਿੱਲਾ ਨਾ ਪਵੇਂ। ਮੈਂ ਕਿਹਾ ਹੈ ਕਿ ਹਰ ਵਿਅਕਤੀ ਕੋਲ ਸੰਪੂਰਣ ਬਣਨ ਦਾ ਮੌਕਾ ਹੁੰਦਾ ਹੈ ਅਤੇ ਉਹ ਸੰਪੂਰਣ ਬਣਾਏ ਜਾਣ ਦੇ ਸਮਰੱਥ ਹੁੰਦਾ ਹੈ, ਅਤੇ ਇਹ ਸੱਚ ਹੈ, ਪਰ ਤੂੰ ਆਪਣੇ ਯਤਨ ਵਿੱਚ ਬਿਹਤਰ ਹੋਣ ਦੀ ਕੋਸ਼ਿਸ਼ ਨਹੀਂ ਕਰਦਾ। ਜੇ ਤੂੰ ਇਹ ਤਿੰਨ ਮਾਪਦੰਡ ਪ੍ਰਾਪਤ ਨਹੀਂ ਕਰਦਾ, ਤਾਂ ਅੰਤ ਵਿੱਚ ਲਾਜ਼ਮੀ ਤੌਰ ਤੇ ਤੈਨੂੰ ਮਿਟਾਉਣਾ ਪਵੇਗਾ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਕਮੀਆਂ ਨੂੰ ਪੂਰਾ ਕਰੇ, ਮੈਂ ਚਾਹੁੰਦਾ ਹਾਂ ਕਿ ਹਰ ਕਿਸੇ ਨੂੰ ਪਵਿੱਤਰ ਆਤਮਾ ਦਾ ਕੰਮ ਅਤੇ ਅੰਦਰੂਨੀ ਚਾਨਣ ਪ੍ਰਾਪਤ ਹੋਵੇ, ਅਤੇ ਹਰ ਕੋਈ ਐਨ ਅੰਤ ਤਕ ਪਾਲਣ ਕਰ ਸਕੇ, ਕਿਉਂਕਿ ਇਹ ਉਹ ਫਰਜ਼ ਹੈ ਜੋ ਤੁਹਾਡੇ ਵਿੱਚੋਂ ਹਰੇਕ ਨੂੰ ਨਿਭਾਉਣਾ ਚਾਹੀਦਾ ਹੈ। ਜਦੋਂ ਤੁਸੀਂ ਸਭ ਆਪਣਾ ਫ਼ਰਜ਼ ਨਿਭਾਅ ਚੁੱਕੇ ਹੋਵੋਗੇ, ਤਾਂ ਤੁਹਾਨੂੰ ਸਭ ਨੂੰ ਸੰਪੂਰਣ ਬਣਾਇਆ ਜਾ ਚੁੱਕਾ ਹੋਵੇਗਾ, ਤੁਹਾਡੇ ਕੋਲ ਜ਼ੋਰਦਾਰ ਗਵਾਹੀ ਵੀ ਹੋਵੇਗੀ। ਉਹ ਸਾਰੇ ਜਿਨ੍ਹਾਂ ਕੋਲ ਗਵਾਹੀ ਹੈ, ਅਜਿਹੇ ਲੋਕ ਹਨ ਜੋ ਸ਼ਤਾਨ ਉੱਤੇ ਜੇਤੂ ਰਹੇ ਹਨ ਅਤੇ ਪਰਮੇਸ਼ੁਰ ਦਾ ਵਾਅਦਾ ਪ੍ਰਾਪਤ ਚੁੱਕੇ ਹਨ, ਅਤੇ ਇਹ ਉਹ ਲੋਕ ਹਨ ਜੋ ਸ਼ਾਨਦਾਰ ਮੰਜ਼ਲ ਵਿੱਚ ਜੀਉਣ ਲਈ ਬਚੇ ਰਹਿਣਗੇ।

ਪਿਛਲਾ: ਮਸੀਹ ਦਾ ਮੂਲ-ਤੱਤ ਸਵਰਗੀ ਪਿਤਾ ਦੀ ਇੱਛਾ ਪ੍ਰਤੀ ਆਗਿਆਕਾਰਤਾ ਹੈ

ਅਗਲਾ: ਪਰਮੇਸ਼ੁਰ ਅਤੇ ਮਨੁੱਖ ਇਕੱਠੇ ਆਰਾਮ ਵਿੱਚ ਪ੍ਰਵੇਸ਼ ਕਰਨਗੇ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ