ਸਫ਼ਲਤਾ ਜਾਂ ਅਸਫ਼ਲਤਾ ਉਸ ਰਾਹ ’ਤੇ ਨਿਰਭਰ ਕਰਦੀ ਹੈ ਜਿਸ ’ਤੇ ਮਨੁੱਖ ਤੁਰਦਾ ਹੈ

ਜ਼ਿਆਦਾਤਰ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਆਪਣੇ ਭਵਿੱਖ ਦੇ ਅਸਲ ਸਥਾਨ ਦੀ ਖਾਤਰ, ਜਾਂ ਵਕਤੀ ਅਨੰਦ ਲਈ ਕਰਦੇ ਹਨ। ਜੋ ਲੋਕ ਅਜੇ ਕਿਸੇ ਤਰ੍ਹਾਂ ਦੇ ਨਜਿੱਠੇ ਜਾਣ ਤੋਂ ਨਹੀਂ ਲੰਘੇ ਹਨ, ਉਹ ਸਵਰਗ ਵਿੱਚ ਪ੍ਰਵੇਸ਼ ਕਰਨ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਫਲ ਮਿਲ ਸਕਣ। ਉਹ ਸੰਪੂਰਣ ਬਣਾਏ ਜਾਣ ਲਈ, ਜਾਂ ਪਰਮੇਸ਼ੁਰ ਦੇ ਇੱਕ ਪ੍ਰਾਣੀ ਦਾ ਫਰਜ਼ ਨਿਭਾਉਣ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ। ਕਹਿਣ ਦਾ ਭਾਵ ਇਹ ਹੈ ਕਿ ਬਹੁਤੇ ਲੋਕ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਣ ਲਈ, ਜਾਂ ਆਪਣਾ ਫਰਜ਼ ਪੂਰਾ ਕਰਨ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ। ਬਹੁਤ ਹੀ ਘੱਟ ਲੋਕ ਇੱਕ ਸਾਰਥਕ ਜੀਵਨ ਬਤੀਤ ਕਰਨ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਅਤੇ ਨਾ ਹੀ ਅਜਿਹੇ ਲੋਕ ਹਨ ਜੋ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਹਨ ਕਿ, ਕਿਉਂਕਿ ਮਨੁੱਖ ਜੀਉਂਦਾ ਹੈ, ਇਸ ਲਈ ਉਸ ਨੂੰ ਪਰਮੇਸ਼ੁਰ ਨੂੰ ਪ੍ਰੇਮ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨਾ ਹੀ ਸਹੀ ਅਤੇ ਉਚਿਤ ਹੈ, ਅਤੇ ਇਹ ਮਨੁੱਖ ਦਾ ਕੁਦਰਤੀ ਆਹਰ ਹੈ। ਇਸ ਤਰ੍ਹਾਂ, ਹਾਲਾਂਕਿ ਵੱਖੋ-ਵੱਖਰੇ ਲੋਕਾਂ ਵਿੱਚੋਂ ਹਰ ਕੋਈ ਆਪੋ-ਆਪਣੇ ਟੀਚਿਆਂ ਦਾ ਪਿੱਛਾ ਕਰਦਾ ਹੈ, ਪਰ ਉਨ੍ਹਾਂ ਦੀ ਖੋਜ ਦਾ ਮਕਸਦ ਅਤੇ ਇਸ ਦੇ ਪਿੱਛੇ ਦੀ ਪ੍ਰੇਰਣਾ ਇੱਕੋ ਜਿਹੇ ਹੀ ਹੁੰਦੇ ਹਨ, ਅਤੇ ਹੋਰ ਤਾਂ ਹੋਰ, ਉਨ੍ਹਾਂ ਵਿੱਚੋਂ ਬਹੁਤਿਆਂ ਲਈ ਉਨ੍ਹਾਂ ਦੀ ਉਪਾਸਨਾ ਦੇ ਉਦੇਸ਼ ਤਕਰੀਬਨ ਇੱਕੋ ਜਿਹੇ ਹੀ ਹੁੰਦੇ ਹਨ। ਪਿਛਲੇ ਕਈ ਹਜ਼ਾਰ ਸਾਲਾਂ ਤੋਂ, ਬਹੁਤ ਸਾਰੇ ਵਿਸ਼ਵਾਸੀ ਮਰ ਚੁੱਕੇ ਹਨ, ਅਤੇ ਬਹੁਤ ਸਾਰੇ ਮਰ ਕੇ ਦੁਬਾਰਾ ਜਨਮ ਲੈ ਚੁੱਕੇ ਹਨ। ਇਹ ਸਿਰਫ਼ ਇੱਕ ਜਾਂ ਦੋ ਲੋਕ ਨਹੀਂ ਹਨ ਜੋ ਪਰਮੇਸ਼ੁਰ ਦੀ ਭਾਲ ਕਰਦੇ ਹਨ, ਅਤੇ ਨਾ ਹੀ ਇੱਕ ਜਾਂ ਦੋ ਹਜ਼ਾਰ, ਫਿਰ ਵੀ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੀਆਂ ਖੁਦ ਦੀਆਂ ਸੰਭਾਵਨਾਵਾਂ ਜਾਂ ਭਵਿੱਖ ਲਈ ਆਪਣੀਆਂ ਸ਼ਾਨਦਾਰ ਉਮੀਦਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੋ ਲੋਕ ਮਸੀਹ ਪ੍ਰਤੀ ਸਮਰਪਤ ਹਨ, ਉਹ ਨਾਂਮਾਤਰ ਹੀ ਹਨ। ਫਿਰ ਵੀ ਬਹੁਤ ਸਾਰੇ ਸ਼ਰਧਾਲੂ ਵਿਸ਼ਵਾਸੀ ਆਪਣੇ ਹੀ ਜਾਲਾਂ ਵਿੱਚ ਫਸ ਕੇ ਮਰ ਚੁੱਕੇ ਹਨ, ਅਤੇ ਇਸ ਤੋਂ ਇਲਾਵਾ, ਜੇਤੂ ਰਹੇ ਲੋਕਾਂ ਦੀ ਗਿਣਤੀ ਜ਼ਿਕਰਯੋਗ ਵੀ ਨਹੀਂ ਹੈ। ਅੱਜ ਤੱਕ, ਲੋਕ ਅਸਫ਼ਲ ਕਿਉਂ ਹੁੰਦੇ ਹਨ ਇਸ ਦੇ ਕਾਰਨਾਂ, ਜਾਂ ਆਪਣੀ ਜਿੱਤ ਦੇ ਭੇਤਾਂ ਤੋਂ, ਅਜੇ ਵੀ ਅਣਜਾਣ ਹਨ। ਜਿਨ੍ਹਾਂ ਲੋਕਾਂ ਨੂੰ ਮਸੀਹ ਦੀ ਭਾਲ ਕਰਨ ਦਾ ਜਨੂੰਨ ਹੈ ਉਨ੍ਹਾਂ ਨੂੰ ਅਜੇ ਵੀ ਅਚਾਨਕ ਸੋਝੀ ਦਾ ਆਪਣਾ ਉਹ ਪਲ ਨਹੀਂ ਮਿਲਿਆ ਹੈ, ਉਹ ਇਨ੍ਹਾਂ ਰਹੱਸਾਂ ਦੀ ਤਹਿ ਤਕ ਨਹੀਂ ਪਹੁੰਚੇ ਹਨ, ਕਿਉਂਕਿ ਉਨ੍ਹਾਂ ਨੂੰ ਬਸ ਪਤਾ ਹੀ ਨਹੀਂ ਹੈ। ਹਾਲਾਂਕਿ ਉਹ ਆਪਣੀ ਖੋਜ ਵਿੱਚ ਜੀਅਤੋੜ ਕੋਸ਼ਿਸ਼ਾਂ ਕਰਦੇ ਹਨ, ਪਰ ਉਹ ਜਿਸ ਰਾਹ ਤੁਰਦੇ ਹਨ ਉਹ ਰਾਹ ਅਸਫ਼ਲਤਾ ਦਾ ਹੈ ਜਿਸ ’ਤੇ ਕਦੇ ਉਨ੍ਹਾਂ ਦੇ ਪੂਰਵਜ ਤੁਰੇ ਸਨ, ਤੇ ਇਹ ਸਫ਼ਲਤਾ ਦਾ ਰਾਹ ਨਹੀਂ ਹੈ। ਇਸ ਤਰੀਕੇ ਨਾਲ, ਭਾਵੇਂ ਉਹ ਜਿਵੇਂ ਵੀ ਭਾਲ ਕਰਦੇ ਹੋਣ, ਕੀ ਉਹ ਉਸ ਰਾਹ ’ਤੇ ਨਹੀਂ ਤੁਰਦੇ ਜੋ ਹਨੇਰੇ ਵੱਲ ਲਿਜਾਉਂਦਾ ਹੈ? ਕੀ ਉਨ੍ਹਾਂ ਨੂੰ ਜੋ ਪ੍ਰਾਪਤ ਹੁੰਦਾ ਹੈ ਉਹ ਕੌੜਾ ਫਲ ਨਹੀਂ ਹੁੰਦਾ? ਇਸ ਦਾ ਅੰਦਾਜ਼ਾ ਲਗਾਉਣਾ ਅਤਿਅੰਤ ਔਖਾ ਹੈ ਕਿ ਜੋ ਲੋਕ ਬੀਤੇ ਸਮਿਆਂ ਵਿੱਚ ਸਫ਼ਲ ਹੋਏ ਲੋਕਾਂ ਦੇ ਪਾਏ ਪੂਰਨਿਆਂ ’ਤੇ ਚੱਲਦੇ ਹਨ, ਕੀ ਉਨ੍ਹਾਂ ਨੂੰ ਆਖਰਕਾਰ ਵਿਰਸੇ ਵਿੱਚ ਖੁਸ਼ਕਿਸਮਤੀ ਮਿਲੇਗੀ ਜਾਂ ਬਿਪਤਾ। ਤਾਂ ਫਿਰ, ਅਜਿਹੇ ਲੋਕਾਂ ਲਈ ਸੰਜੋਗ ਕਿੰਨੇ ਕੁ ਮਾੜੇ ਹਨ ਜੋ ਅਸਫ਼ਲ ਹੋਏ ਲੋਕਾਂ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਭਾਲ ਕਰਦੇ ਹਨ? ਕੀ ਉਨ੍ਹਾਂ ਦੀ ਅਸਫ਼ਲਤਾ ਦੀ ਸੰਭਾਵਨਾ ਹੋਰ ਵੀ ਵਧੇਰੇ ਨਹੀਂ ਹੈ? ਜਿਸ ਰਾਹ ਉਹ ਤੁਰਦੇ ਹਨ ਉਸ ਰਾਹ ਦਾ ਕੀ ਮੁੱਲ ਹੈ? ਕੀ ਉਹ ਆਪਣਾ ਸਮਾਂ ਬਰਬਾਦ ਨਹੀਂ ਕਰ ਰਹੇ ਹਨ? ਭਾਵੇਂ ਲੋਕ ਆਪਣੀ ਖੋਜ ਵਿੱਚ ਸਫ਼ਲ ਹੁੰਦੇ ਹਨ ਜਾਂ ਅਸਫ਼ਲ, ਸੰਖੇਪ ਵਿੱਚ, ਇਸ ਦੇ ਪਿੱਛੇ ਇੱਕ ਕਾਰਨ ਹੈ ਕਿ ਉਹ ਅਜਿਹਾ ਕਿਉਂ ਕਰਦੇ ਹਨ, ਅਤੇ ਇਹ ਅਜਿਹਾ ਮਾਮਲਾ ਨਹੀਂ ਹੈ ਕਿ ਉਨ੍ਹਾਂ ਦੁਆਰਾ ਆਪਣੀ ਮਨਮਰਜ਼ੀ ਨਾਲ ਕੀਤੀ ਭਾਲ ਦੁਆਰਾ ਉਨ੍ਹਾਂ ਦੀ ਸਫ਼ਲਤਾ ਜਾਂ ਅਸਫ਼ਲਤਾ ਨਿਰਧਾਰਤ ਹੁੰਦੀ ਹੈ।

ਮਨੁੱਖ ਦੇ ਪਰਮੇਸ਼ੁਰ ਵਿੱਚ ਵਿਸ਼ਵਾਸ ਦੀ ਸਭ ਤੋਂ ਬੁਨਿਆਦੀ ਲੋੜ ਇਹ ਹੈ ਕਿ ਉਸ ਕੋਲ ਇੱਕ ਈਮਾਨਦਾਰ ਦਿਲ ਹੋਵੇ, ਅਤੇ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰੇ, ਅਤੇ ਸੱਚਮੁੱਚ ਪਾਲਣ ਕਰੇ। ਮਨੁੱਖ ਲਈ ਸਭ ਤੋਂ ਔਖੀ ਗੱਲ ਹੈ ਸੱਚੇ ਵਿਸ਼ਵਾਸ ਦੇ ਬਦਲੇ ਆਪਣਾ ਸਾਰਾ ਜੀਵਨ ਪ੍ਰਦਾਨ ਕਰਨਾ, ਜਿਸ ਰਾਹੀਂ ਉਹ ਸਾਰੀ ਸੱਚਾਈ ਪ੍ਰਾਪਤ ਕਰ ਸਕਦਾ ਹੈ, ਅਤੇ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣਾ ਫ਼ਰਜ਼ ਨਿਭਾ ਸਕਦਾ ਹੈ। ਇਹ ਉਨ੍ਹਾਂ ਲੋਕਾਂ ਲਈ ਪ੍ਰਾਪਤੀਯੋਗ ਨਹੀਂ ਹੈ ਜੋ ਅਸਫ਼ਲ ਹੁੰਦੇ ਹਨ, ਅਤੇ ਉਨ੍ਹਾਂ ਲਈ ਤਾਂ ਹੋਰ ਵੀ ਪ੍ਰਾਪਤੀਯੋਗ ਨਹੀਂ ਜੋ ਮਸੀਹ ਨੂੰ ਨਹੀਂ ਲੱਭ ਸਕਦੇ। ਕਿਉਂਕਿ ਮਨੁੱਖ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਨੂੰ ਸਮਰਪਿਤ ਕਰਨ ਵਿੱਚ ਵਧੀਆ ਨਹੀਂ ਹੈ, ਕਿਉਂਕਿ ਮਨੁੱਖ ਸਿਰਜਣਹਾਰ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ ਇੱਛੁਕ ਨਹੀਂ ਹੈ, ਕਿਉਂਕਿ ਮਨੁੱਖ ਨੇ ਸੱਚਾਈ ਨੂੰ ਵੇਖਿਆ ਤਾਂ ਹੈ ਪਰ ਇਸ ਤੋਂ ਪਰਹੇਜ਼ ਕਰਦਾ ਹੈ ਅਤੇ ਆਪਣੇ ਹੀ ਰਾਹ ਤੁਰਦਾ ਹੈ, ਕਿਉਂਕਿ ਮਨੁੱਖ ਹਮੇਸ਼ਾ ਉਨ੍ਹਾਂ ਦੇ ਰਾਹ ’ਤੇ ਤੁਰਦਿਆਂ ਭਾਲ ਕਰਦਾ ਹੈ ਜੋ ਅਸਫ਼ਲ ਹੋ ਚੁੱਕੇ ਹਨ, ਕਿਉਂਕਿ ਮਨੁੱਖ ਹਮੇਸ਼ਾ ਸਵਰਗ ਦਾ ਵਿਰੋਧ ਕਰਦਾ ਹੈ, ਇਸ ਤਰ੍ਹਾਂ, ਮਨੁੱਖ ਹਮੇਸ਼ਾ ਅਸਫ਼ਲ ਰਹਿੰਦਾ ਹੈ, ਹਮੇਸ਼ਾ ਸ਼ਤਾਨ ਦੀ ਚਾਲਬਾਜ਼ੀ ਦੇ ਝਾਂਸੇ ਵਿੱਚ ਆ ਜਾਂਦਾ ਹੈ, ਅਤੇ ਆਪਣੇ ਹੀ ਜਾਲ ਵਿੱਚ ਫਸ ਜਾਂਦਾ ਹੈ। ਕਿਉਂਕਿ ਮਨੁੱਖ ਮਸੀਹ ਨੂੰ ਨਹੀਂ ਜਾਣਦਾ, ਕਿਉਂਕਿ ਮਨੁੱਖ ਸੱਚਾਈ ਨੂੰ ਸਮਝਣ ਅਤੇ ਇਸ ਦਾ ਅਨੁਭਵ ਕਰਨ ਵਿੱਚ ਮਾਹਰ ਨਹੀਂ ਹੈ, ਕਿਉਂਕਿ ਮਨੁੱਖ ਲਈ ਪੌਲੁਸ ਬਹੁਤ ਪੂਜਣਯੋਗ ਹੈ ਅਤੇ ਮਨੁੱਖ ਸਵਰਗ ਦਾ ਲੋਭੀ ਵੀ ਹੈ, ਕਿਉਂਕਿ ਮਨੁੱਖ ਹਮੇਸ਼ਾ ਇਹ ਮੰਗ ਕਰਦਾ ਹੈ ਕਿ ਮਸੀਹ ਉਸ ਦੀ ਪਾਲਣਾ ਕਰੇ ਅਤੇ ਉਸ ਬਾਰੇ ਪਰਮੇਸ਼ੁਰ ਨੂੰ ਹੁਕਮ ਦੇਵੇ, ਇਸ ਤਰ੍ਹਾਂ ਉਹ ਮਹਾਨ ਹਸਤੀਆਂ ਅਤੇ ਉਹ ਜਿਨ੍ਹਾਂ ਨੇ ਸੰਸਾਰ ਦੇ ਉਤਰਾਅ-ਚੜ੍ਹਾਅ ਦਾ ਅਨੁਭਵ ਕੀਤਾ ਹੈ ਅਜੇ ਵੀ ਨਾਸਵਾਨ ਹਨ, ਅਤੇ ਅਜੇ ਵੀ ਪਰਮੇਸ਼ੁਰ ਦੀ ਤਾੜਨਾ ਦਰਮਿਆਨ ਮਰਦੇ ਹਨ। ਅਜਿਹੇ ਲੋਕਾਂ ਬਾਰੇ ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਉਹ ਇੱਕ ਦੁਖਦਾਈ ਮੌਤ ਮਰਦੇ ਹਨ, ਅਤੇ ਇਹ ਕਿ ਉਨ੍ਹਾਂ ਦੇ ਅੰਤ—ਉਨ੍ਹਾਂ ਦੀ ਮੌਤ—ਦਾ ਕੋਈ ਸਪਸ਼ਟੀਕਰਣ ਨਹੀਂ ਹੈ। ਕੀ ਉਨ੍ਹਾਂ ਦੀ ਅਸਫ਼ਲਤਾ ਸਵਰਗ ਦੇ ਨਿਯਮ ਪ੍ਰਤੀ ਹੋਰ ਵੀ ਵੱਧ ਅਸਹਿ ਨਹੀਂ ਹੈ? ਸੱਚਾਈ ਮਨੁੱਖੀ ਸੰਸਾਰ ਤੋਂ ਆਉਂਦੀ ਹੈ, ਫਿਰ ਵੀ ਮਨੁੱਖਾਂ ਦਰਮਿਆਨ ਸੱਚਾਈ ਮਸੀਹ ਦੁਆਰਾ ਦਿੱਤੀ ਜਾਂਦੀ ਹੈ। ਇਹ ਮਸੀਹ ਤੋਂ, ਅਰਥਾਤ, ਖੁਦ ਪਰਮੇਸ਼ੁਰ ਤੋਂ ਅਰੰਭ ਹੁੰਦੀ ਹੈ, ਅਤੇ ਇਹ ਅਜਿਹੀ ਚੀਜ਼ ਨਹੀਂ ਹੈ ਮਨੁੱਖ ਜਿਸ ਦੇ ਸਮਰੱਥ ਹੈ। ਫਿਰ ਵੀ ਮਸੀਹ ਸਿਰਫ਼ ਸੱਚਾਈ ਪ੍ਰਦਾਨ ਕਰਦਾ ਹੈ; ਉਹ ਇਹ ਫ਼ੈਸਲਾ ਕਰਨ ਲਈ ਨਹੀਂ ਆਉਂਦਾ ਕਿ ਕੀ ਮਨੁੱਖ ਸੱਚਾਈ ਦੀ ਆਪਣੀ ਖੋਜ ਵਿੱਚ ਸਫ਼ਲ ਹੋਵੇਗਾ ਜਾਂ ਨਹੀਂ। ਇੰਝ ਇਸ ਤੋਂ ਇਹ ਅਰਥ ਨਿਕਲਦਾ ਹੈ ਕਿ ਸੱਚਾਈ ਵਿੱਚ ਸਫ਼ਲਤਾ ਜਾਂ ਅਸਫ਼ਲਤਾ ਪੂਰੀ ਤਰ੍ਹਾਂ ਮਨੁੱਖ ਦੀ ਖੋਜ ’ਤੇ ਨਿਰਭਰ ਕਰਦੀ ਹੈ। ਸੱਚਾਈ ਵਿੱਚ ਮਨੁੱਖ ਦੀ ਸਫ਼ਲਤਾ ਜਾਂ ਅਸਫ਼ਲਤਾ ਦਾ ਕਦੇ ਵੀ ਮਸੀਹ ਨਾਲ ਕੋਈ ਲੈਣ-ਦੇਣ ਨਹੀਂ ਸੀ, ਬਲਕਿ ਇਸ ਦੀ ਬਜਾਏ ਮਨੁੱਖ ਦੀ ਖੋਜ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਮਨੁੱਖ ਦੇ ਅਸਲ ਸਥਾਨ ਅਤੇ ਉਸ ਦੀ ਸਫ਼ਲਤਾ ਜਾਂ ਅਸਫ਼ਲਤਾ ਨੂੰ ਪਰਮੇਸ਼ੁਰ ਦੇ ਸਿਰ ਨਹੀਂ ਮੜ੍ਹਿਆ ਜਾ ਸਕਦਾ, ਤਾਂ ਜੋ ਖੁਦ ਪਰਮੇਸ਼ੁਰ ਨੂੰ ਇਹ ਸਹਿਣ ਕਰਾਇਆ ਜਾਵੇ, ਕਿਉਂਕਿ ਇਸ ਦਾ ਕਾਰਨ ਖੁਦ ਪਰਮੇਸ਼ੁਰ ਨਹੀਂ ਹੈ, ਬਲਕਿ ਇਸ ਦਾ ਸੰਬੰਧ ਸਿੱਧਿਆਂ ਉਸ ਫ਼ਰਜ਼ ਨਾਲ ਹੈ ਜੋ ਪਰਮੇਸ਼ੁਰ ਦੇ ਪ੍ਰਾਣੀਆਂ ਨੂੰ ਨਿਭਾਉਣਾ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਨੂੰ ਪੌਲੁਸ ਅਤੇ ਪਤਰਸ ਦੀ ਖੋਜ ਅਤੇ ਅਸਲ ਸਥਾਨ ਬਾਰੇ ਥੋੜ੍ਹਾ ਜਿਹਾ ਗਿਆਨ ਹੁੰਦਾ ਹੈ, ਫਿਰ ਵੀ ਲੋਕ ਪਤਰਸ ਅਤੇ ਪੌਲੁਸ ਦੇ ਅੰਤ ਤੋਂ ਇਲਾਵਾ ਹੋਰ ਕੁਝ ਨਹੀਂ ਜਾਣਦੇ ਹੁੰਦੇ, ਅਤੇ ਪਤਰਸ ਦੀ ਸਫ਼ਲਤਾ ਪਿਛਲੇ ਭੇਤ, ਜਾਂ ਉਨ੍ਹਾਂ ਕਮੀਆਂ ਤੋਂ ਅਣਜਾਣ ਹੁੰਦੇ ਹਨ ਜਿਨ੍ਹਾਂ ਕਰਕੇ ਪੌਲੁਸ ਅਸਫ਼ਲ ਹੋਇਆ ਸੀ। ਅਤੇ ਇਸ ਲਈ, ਜੇ ਤੁਸੀਂ ਉਨ੍ਹਾਂ ਦੀ ਖੋਜ ਦੇ ਤੱਤ ਵਿੱਚੋਂ ਦੀ ਦੇਖਣ ਵਿੱਚ ਪੂਰੀ ਤਰ੍ਹਾਂ ਅਸਮਰਥ ਹੋ, ਤਾਂ ਤੁਹਾਡੇ ਵਿਚੋਂ ਬਹੁਤਿਆਂ ਦੀ ਖੋਜ ਅਜੇ ਵੀ ਅਸਫ਼ਲ ਹੋ ਜਾਵੇਗੀ, ਅਤੇ ਜੇ ਕਿਤੇ ਤੁਹਾਡੇ ਵਿੱਚੋਂ ਥੋੜ੍ਹੇ ਜਿਹੇ ਸਫ਼ਲ ਹੋ ਵੀ ਜਾਣਗੇ, ਤਾਂ ਵੀ ਉਹ ਪਤਰਸ ਦੇ ਬਰਾਬਰ ਨਹੀਂ ਹੋਣਗੇ। ਜੇ ਤੇਰੀ ਖੋਜ ਦਾ ਰਾਹ ਸਹੀ ਹੈ, ਤਾਂ ਤੇਰੇ ਕੋਲ ਸਫ਼ਲਤਾ ਦੀ ਇੱਕ ਉਮੀਦ ਹੈ; ਪਰ ਸੱਚਾਈ ਦੀ ਖੋਜ ਦੇ ਜਿਸ ਰਾਹ ’ਤੇ ਤੂੰ ਤੁਰਦਾ ਹੈਂ ਜੇ ਉਹ ਗਲਤ ਹੈ, ਤਾਂ ਤੂੰ ਹਮੇਸ਼ਾ ਸਫ਼ਲਤਾ ਦੇ ਅਸਮਰਥ ਹੀ ਰਹੇਂਗਾ, ਅਤੇ ਤੇਰਾ ਅੰਤ ਪੌਲੁਸ ਵਰਗਾ ਹੀ ਹੋਵੇਗਾ।

ਪਤਰਸ ਇੱਕ ਮਨੁੱਖ ਸੀ ਜਿਸ ਨੂੰ ਸੰਪੂਰਣ ਬਣਾਇਆ ਗਿਆ ਸੀ। ਸਿਰਫ਼ ਤਾੜਨਾ ਅਤੇ ਨਿਆਂ ਦਾ ਅਨੁਭਵ ਕਰਨ ਤੋਂ ਬਾਅਦ, ਅਤੇ ਇੰਝ ਪਰਮੇਸ਼ੁਰ ਦੇ ਲਈ ਸ਼ੁੱਧ ਪ੍ਰੇਮ ਪ੍ਰਾਪਤ ਕਰਨ ਤੋਂ ਬਾਅਦ ਹੀ, ਉਸ ਨੂੰ ਪੂਰੀ ਤਰ੍ਹਾਂ ਸੰਪੂਰਣ ਬਣਾਇਆ ਗਿਆ ਸੀ; ਜਿਸ ਰਾਹ ’ਤੇ ਉਹ ਤੁਰਿਆ ਉਹ ਸੰਪੂਰਣ ਬਣਾਏ ਜਾਣ ਦਾ ਰਾਹ ਸੀ। ਕਹਿਣ ਦਾ ਭਾਵ ਇਹ ਹੈ ਕਿ, ਪਤਰਸ ਐਨ ਸ਼ੁਰੂ ਤੋਂ ਹੀ, ਜਿਸ ਰਾਹ ’ਤੇ ਤੁਰਿਆ ਉਹ ਸਹੀ ਸੀ, ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਲਈ ਉਸ ਦੀ ਪ੍ਰੇਰਣਾ ਸਹੀ ਸੀ, ਅਤੇ ਇਸ ਲਈ ਉਹ ਇੱਕ ਅਜਿਹਾ ਵਿਅਕਤੀ ਬਣ ਗਿਆ ਜਿਸ ਨੂੰ ਸੰਪੂਰਣ ਬਣਾਇਆ ਗਿਆ ਸੀ ਅਤੇ ਉਹ ਇੱਕ ਨਵੇਂ ਰਾਹ ਤੁਰਿਆ ਜਿਸ ’ਤੇ ਮਨੁੱਖ ਪਹਿਲਾਂ ਕਦੇ ਨਹੀਂ ਤੁਰਿਆ ਸੀ। ਹਾਲਾਂਕਿ, ਪੌਲੁਸ ਸ਼ੁਰੂ ਤੋਂ ਹੀ ਜਿਸ ਰਾਹ ’ਤੇ ਤੁਰਿਆ ਸੀ ਉਹ ਮਸੀਹ ਦੇ ਵਿਰੋਧ ਦਾ ਰਾਹ ਸੀ, ਅਤੇ ਇਹ ਸਿਰਫ਼ ਇਸ ਲਈ ਸੀ ਕਿਉਂਕਿ ਪਵਿੱਤਰ ਆਤਮਾ ਉਸ ਦੀ ਵਰਤੋਂ ਕਰਨੀ ਚਾਹੁੰਦਾ ਸੀ, ਅਤੇ ਆਪਣੇ ਕੰਮ ਲਈ ਉਸ ਦੀਆਂ ਕੁਦਰਤੀ ਯੋਗਤਾਵਾਂ ਤੇ ਉਸ ਦੀਆਂ ਸਾਰੀਆਂ ਖੂਬੀਆਂ ਦਾ ਲਾਭ ਉਠਾਉਣਾ ਚਾਹੁੰਦਾ ਸੀ, ਜਿਸ ਕਰਕੇ ਉਸ ਨੇ ਕਈ ਦਹਾਕਿਆਂ ਤਕ ਮਸੀਹ ਵਾਸਤੇ ਕੰਮ ਕੀਤਾ ਸੀ। ਉਹ ਮਹਿਜ਼ ਇੱਕ ਅਜਿਹਾ ਵਿਅਕਤੀ ਸੀ ਜਿਸ ਦੀ ਵਰਤੋਂ ਪਵਿੱਤਰ ਆਤਮਾ ਦੁਆਰਾ ਕੀਤੀ ਗਈ ਸੀ, ਅਤੇ ਉਸ ਨੂੰ ਇਸ ਕਰਕੇ ਨਹੀਂ ਵਰਤਿਆ ਗਿਆ ਸੀ ਕਿਉਂਕਿ ਯਿਸੂ ਉਸ ਦੀ ਇਨਸਾਨੀਅਤ ਵੱਲ ਮਿਹਰਬਾਨੀ ਨਾਲ ਦੇਖਦਾ ਸੀ, ਪਰ ਉਸ ਦੀਆਂ ਕੁਦਰਤੀ ਯੋਗਤਾਵਾਂ ਕਰਕੇ ਵਰਤਿਆ ਗਿਆ ਸੀ। ਉਹ ਯਿਸੂ ਲਈ ਕੰਮ ਕਰਨ ਦੇ ਯੋਗ ਇਸ ਲਈ ਸੀ ਕਿਉਂਕਿ ਉਸ ਨੂੰ ਬੇਵੱਸ ਕੀਤਾ ਗਿਆ ਸੀ, ਨਾ ਕਿ ਇਸ ਲਈ ਕਿ ਉਹ ਅਜਿਹਾ ਕਰਨ ਤੋਂ ਖੁਸ਼ ਸੀ। ਉਹ ਪਵਿੱਤਰ ਆਤਮਾ ਦੇ ਅੰਦਰੂਨੀ ਚਾਨਣ ਅਤੇ ਸੇਧ ਕਰਕੇ ਅਜਿਹਾ ਕੰਮ ਕਰਨ ਦੇ ਯੋਗ ਸੀ, ਅਤੇ ਉਸ ਨੇ ਜੋ ਕੰਮ ਕੀਤਾ ਉਹ ਕਿਸੇ ਵੀ ਤਰੀਕੇ ਉਸ ਦੀ ਖੋਜ ਜਾਂ ਉਸ ਦੀ ਇਨਸਾਨੀਅਤ ਦੀ ਨੁਮਾਇੰਦਗੀ ਨਹੀਂ ਕਰਦਾ ਸੀ। ਪੌਲੁਸ ਦਾ ਕੰਮ ਇੱਕ ਸੇਵਕ ਦੇ ਕੰਮ ਦੀ ਨੁਮਾਇੰਦਗੀ ਕਰਦਾ ਸੀ, ਕਹਿਣ ਦਾ ਭਾਵ ਇਹ ਹੈ ਕਿ ਉਸ ਨੇ ਇੱਕ ਰਸੂਲ ਦਾ ਕੰਮ ਕੀਤਾ ਸੀ। ਹਾਲਾਂਕਿ, ਪਤਰਸ ਵੱਖਰਾ ਸੀ: ਉਸ ਨੇ ਵੀ ਕੁਝ ਕੰਮ ਕੀਤਾ; ਇਹ ਪੌਲੁਸ ਦੇ ਕੰਮ ਜਿੰਨਾ ਮਹਾਨ ਨਹੀਂ ਸੀ, ਪਰ ਉਸ ਨੇ ਆਪਣੇ ਪ੍ਰਵੇਸ਼ ਦਾ ਪਿੱਛਾ ਕਰਦੇ ਹੋਏ ਕੰਮ ਕੀਤਾ, ਅਤੇ ਉਸ ਦਾ ਕੰਮ ਪੌਲੁਸ ਦੇ ਕੰਮ ਨਾਲੋਂ ਵੱਖਰਾ ਸੀ। ਪਤਰਸ ਦਾ ਕੰਮ ਪਰਮੇਸ਼ੁਰ ਦੇ ਇੱਕ ਪ੍ਰਾਣੀ ਦੇ ਫਰਜ਼ ਦੀ ਕਾਰਗੁਜ਼ਾਰੀ ਸੀ। ਉਸ ਨੇ ਕਿਸੇ ਰਸੂਲ ਦੀ ਭੂਮਿਕਾ ਵਿੱਚ ਕੰਮ ਨਹੀਂ ਕੀਤਾ, ਸਗੋਂ ਪਰਮੇਸ਼ੁਰ ਲਈ ਪ੍ਰੇਮ ਦੀ ਖੋਜ ਕਰਨ ਦੌਰਾਨ ਕੰਮ ਕੀਤਾ। ਪੌਲੁਸ ਦੇ ਕੰਮ ਦੇ ਸਿਲਸਿਲੇ ਵਿੱਚ ਉਸ ਦੀ ਵਿਅਕਤੀਗਤ ਖੋਜ ਵੀ ਸ਼ਾਮਲ ਸੀ: ਉਸ ਦੀ ਖੋਜ ਭਵਿੱਖ ਲਈ ਉਸ ਦੀਆਂ ਉਮੀਦਾਂ ਦੀ ਖਾਤਰ, ਅਤੇ ਇੱਕ ਚੰਗੇ ਅਸਲ ਸਥਾਨ ਲਈ ਉਸ ਦੀ ਇੱਛਾ ਤੋਂ ਵੱਧ ਹੋਰ ਕੁਝ ਵੀ ਨਹੀਂ ਸੀ। ਉਸ ਨੇ ਆਪਣੇ ਕੰਮ ਦੇ ਦੌਰਾਨ ਤਾਏ ਜਾਣ ਨੂੰ ਸਵੀਕਾਰ ਨਹੀਂ ਕੀਤਾ, ਅਤੇ ਨਾ ਹੀ ਉਸ ਨੇ ਛੰਗਾਈ ਅਤੇ ਨਜਿੱਠੇ ਜਾਣ ਨੂੰ ਸਵੀਕਾਰ ਕੀਤਾ। ਉਹ ਮੰਨਦਾ ਸੀ ਕਿ ਜਿੰਨਾ ਚਿਰ ਉਸ ਦੁਆਰਾ ਕੀਤਾ ਜਾਣਾ ਵਾਲਾ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਦਾ ਸੀ, ਅਤੇ ਉਹ ਜੋ ਕੁਝ ਵੀ ਕਰਦਾ ਸੀ ਉਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਸੀ, ਤਾਂ ਫਿਰ ਅੰਤ ਵਿੱਚ ਫਲ ਉਸ ਦੀ ਉਡੀਕ ਕਰਦਾ ਹੋਵੇਗਾ। ਉਸ ਦੇ ਕੰਮ ਵਿੱਚ ਕੋਈ ਨਿੱਜੀ ਅਨੁਭਵ ਨਹੀਂ ਸਨ—ਇਹ ਸਭ ਕੁਝ ਕੰਮ ਦੀ ਖਾਤਰ ਸੀ, ਅਤੇ ਤਬਦੀਲੀ ਦੀ ਖੋਜ ਦਰਮਿਆਨ ਨਹੀਂ ਕੀਤਾ ਗਿਆ ਸੀ। ਉਸ ਦੇ ਕੰਮ ਵਿੱਚ ਹਰ ਚੀਜ਼ ਇੱਕ ਲੈਣ-ਦੇਣ ਸੀ, ਇਸ ਵਿੱਚ ਪਰਮੇਸ਼ੁਰ ਦੇ ਇੱਕ ਪ੍ਰਾਣੀ ਦਾ ਕੋਈ ਫ਼ਰਜ਼ ਜਾਂ ਅਧੀਨਗੀ ਸ਼ਾਮਲ ਨਹੀਂ ਸੀ। ਆਪਣੇ ਕੰਮ ਦੇ ਦੌਰਾਨ, ਪੌਲੁਸ ਦੇ ਪੁਰਾਣੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਆਈ। ਉਸ ਦਾ ਕੰਮ ਮਹਿਜ਼ ਦੂਜਿਆਂ ਦੀ ਸੇਵਾ ਸੀ, ਅਤੇ ਉਸ ਦੇ ਸੁਭਾਅ ਵਿੱਚ ਤਬਦੀਲੀਆਂ ਲਿਆਉਣ ਦੇ ਸਮਰੱਥ ਨਹੀਂ ਸੀ। ਪੌਲੁਸ ਨੇ ਆਪਣਾ ਕੰਮ ਸਿੱਧੇ ਤੌਰ ’ਤੇ, ਉਸ ਨੂੰ ਸੰਪੂਰਣ ਬਣਾਏ ਜਾਣ ਜਾਂ ਨਜਿੱਠੇ ਜਾਣ ਬਗੈਰ ਕੀਤਾ, ਅਤੇ ਉਹ ਫਲ ਤੋਂ ਪ੍ਰੇਰਿਤ ਸੀ। ਪਤਰਸ ਵੱਖਰਾ ਸੀ: ਉਹ ਅਜਿਹਾ ਵਿਅਕਤੀ ਸੀ ਜੋ ਛੰਗਾਈ ਅਤੇ ਨਜਿੱਠੇ ਜਾਣ ਵਿੱਚੋਂ ਲੰਘ ਚੁੱਕਿਆ ਸੀ ਅਤੇ ਤਾਏ ਜਾਣ ਵਿੱਚੋਂ ਹੋ ਕੇ ਨਿਕਲਿਆ ਸੀ। ਪਤਰਸ ਦੇ ਕੰਮ ਦਾ ਉਦੇਸ਼ ਅਤੇ ਪ੍ਰੇਰਣਾ ਬੁਨਿਆਦੀ ਤੌਰ ਤੇ ਪੌਲੁਸ ਦੇ ਉਦੇਸ਼ ਅਤੇ ਪ੍ਰੇਰਣਾ ਨਾਲੋਂ ਵੱਖਰੇ ਸਨ। ਹਾਲਾਂਕਿ ਪਤਰਸ ਨੇ ਕੋਈ ਬਹੁਤ ਸਾਰਾ ਕੰਮ ਨਹੀਂ ਕੀਤਾ ਸੀ, ਪਰ ਉਸ ਦੇ ਸੁਭਾਅ ਵਿੱਚ ਅਨੇਕਾਂ ਤਬਦੀਲੀਆਂ ਆਈਆਂ, ਅਤੇ ਜੋ ਉਹ ਭਾਲਦਾ ਸੀ ਉਹ ਸੱਚਾਈ ਅਤੇ ਅਸਲ ਤਬਦੀਲੀ ਸੀ। ਉਸ ਦਾ ਕੰਮ ਸਿਰਫ਼ ਕੰਮ ਦੀ ਖਾਤਰ ਹੀ ਨਹੀਂ ਕੀਤਾ ਗਿਆ ਸੀ। ਹਾਲਾਂਕਿ ਪੌਲੁਸ ਨੇ ਬਹੁਤ ਸਾਰਾ ਕੰਮ ਕੀਤਾ, ਇਹ ਸਾਰਾ ਪਵਿੱਤਰ ਆਤਮਾ ਦਾ ਕੰਮ ਸੀ, ਅਤੇ ਭਾਵੇਂ ਪੌਲੁਸ ਨੇ ਇਸ ਕੰਮ ਵਿੱਚ ਸਹਿਯੋਗ ਦਿੱਤਾ, ਪਰ ਉਸ ਨੇ ਇਸ ਦਾ ਅਨੁਭਵ ਨਹੀਂ ਕੀਤਾ। ਪਤਰਸ ਨੇ ਬਹੁਤ ਹੀ ਘੱਟ ਕੰਮ ਸਿਰਫ਼ ਇਸ ਲਈ ਕੀਤਾ ਸੀ ਕਿਉਂਕਿ ਪਵਿੱਤਰ ਆਤਮਾ ਨੇ ਉਸ ਦੇ ਰਾਹੀਂ ਉੱਨਾ ਜ਼ਿਆਦਾ ਕੰਮ ਨਹੀਂ ਕੀਤਾ ਸੀ। ਉਨ੍ਹਾਂ ਦੇ ਕੰਮ ਦੀ ਮਿਕਦਾਰ ਇਹ ਨਿਰਧਾਰਤ ਨਹੀਂ ਕਰਦੀ ਕਿ ਕੀ ਉਹ ਸੰਪੂਰਣ ਬਣਾਏ ਗਏ ਸਨ ਜਾਂ ਨਹੀਂ; ਇੱਕ ਦੀ ਖੋਜ ਫਲ ਪ੍ਰਾਪਤ ਕਰਨ ਲਈ ਸੀ, ਅਤੇ ਦੂਸਰੇ ਦੀ ਪਰਮੇਸ਼ੁਰ ਲਈ ਇੱਕ ਪੂਰਨ ਪ੍ਰੇਮ ਪ੍ਰਾਪਤ ਕਰਨ ਲਈ, ਅਤੇ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣਾ ਫਰਜ਼ ਪੂਰਾ ਕਰਨ ਲਈ, ਇਸ ਹੱਦ ਤਕ ਕਿ ਉਹ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਲਈ ਇੱਕ ਪਿਆਰੇ ਸਰੂਪ ਨੂੰ ਵਿਹਾਰ ਵਿੱਚ ਪਰਗਟ ਕਰ ਸਕੇ। ਬਾਹਰੋਂ ਦੇਖਣ ਵਿੱਚ ਉਹ ਵੱਖਰੇ ਸਨ, ਅਤੇ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਤੱਤ ਵੀ ਵੱਖਰੇ ਸਨ। ਉਨ੍ਹਾਂ ਨੇ ਕਿੰਨਾ ਕੰਮ ਕੀਤਾ ਇਸ ਅਧਾਰ ’ਤੇ ਤੂੰ ਇਹ ਨਿਰਧਾਰਤ ਨਹੀਂ ਕਰ ਸਕਦਾ ਕਿ ਉਨ੍ਹਾਂ ਵਿੱਚੋਂ ਕਿਸ ਨੂੰ ਸੰਪੂਰਣ ਬਣਾਇਆ ਗਿਆ ਸੀ। ਪਤਰਸ ਨੇ ਉਸ ਵਿਅਕਤੀ ਦੇ ਸਰੂਪ ਨੂੰ ਵਿਹਾਰ ਵਿੱਚ ਪਰਗਟ ਕਰਨ ਦੀ ਭਾਲ ਕੀਤੀ ਜੋ ਪਰਮੇਸ਼ੁਰ ਨੂੰ ਪ੍ਰੇਮ ਕਰਦਾ ਹੋਵੇ, ਅਜਿਹਾ ਵਿਅਕਤੀ ਬਣਨ ਦੀ ਜਿਸ ਨੇ ਪਰਮੇਸ਼ੁਰ ਦਾ ਆਗਿਆ ਪਾਲਣ ਕੀਤਾ, ਅਜਿਹਾ ਵਿਅਕਤੀ ਬਣਨ ਦੀ ਜਿਸ ਨੇ ਨਜਿੱਠੇ ਜਾਣ ਅਤੇ ਛੰਗਾਈ ਨੂੰ ਸਵੀਕਾਰ ਕੀਤਾ, ਅਤੇ ਅਜਿਹਾ ਵਿਅਕਤੀ ਬਣਨ ਦੀ ਜਿਸ ਨੇ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਇਆ। ਉਹ ਆਪਣੇ ਆਪ ਨੂੰ ਪਰਮੇਸ਼ੁਰ ਪ੍ਰਤੀ ਸਮਰਪਿਤ ਕਰਨ ਦੇ ਯੋਗ ਸੀ, ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਹੱਥਾਂ ਵਿੱਚ ਸੌਂਪਣ, ਅਤੇ ਮੌਤ ਤਕ ਉਸ ਦਾ ਆਗਿਆ ਪਾਲਣ ਕਰਨ ਦੇ ਯੋਗ ਸੀ। ਇਹੀ ਉਹ ਸੀ ਜਿਸ ਨੂੰ ਕਰਨ ਦਾ ਉਸ ਨੇ ਸੰਕਲਪ ਧਾਰਿਆ ਸੀ ਅਤੇ, ਇਸ ਤੋਂ ਇਲਾਵਾ, ਇਹੀ ਸੀ ਜੋ ਉਸ ਨੇ ਪ੍ਰਾਪਤ ਕੀਤਾ। ਇਹੀ ਉਹ ਬੁਨਿਆਦੀ ਕਾਰਨ ਹੈ ਜਿਸ ਕਰਕੇ ਆਖਰਕਾਰ ਉਸ ਦਾ ਅੰਤ ਪੌਲੁਸ ਦੇ ਅੰਤ ਨਾਲੋਂ ਵੱਖਰਾ ਸੀ। ਪਵਿੱਤਰ ਆਤਮਾ ਨੇ ਪਤਰਸ ਵਿੱਚ ਜਿਹੜਾ ਕੰਮ ਕੀਤਾ ਉਹ ਉਸ ਨੂੰ ਸੰਪੂਰਣ ਬਣਾਉਣ ਲਈ ਸੀ, ਅਤੇ ਪਵਿੱਤਰ ਆਤਮਾ ਨੇ ਪੌਲੁਸ ਵਿੱਚ ਜਿਹੜਾ ਕੰਮ ਕੀਤਾ ਉਹ ਉਸ ਨੂੰ ਵਰਤਣ ਲਈ ਸੀ। ਅਜਿਹਾ ਇਸ ਕਰਕੇ ਹੈ ਕਿਉਂਕਿ ਉਨ੍ਹਾਂ ਦੀ ਫ਼ਿਤਰਤ ਅਤੇ ਖੋਜ ਪ੍ਰਤੀ ਉਨ੍ਹਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਸਨ। ਦੋਵਾਂ ਵਿੱਚ ਹੀ ਪਵਿੱਤਰ ਆਤਮਾ ਦਾ ਕੰਮ ਹੋਇਆ ਸੀ। ਪਤਰਸ ਨੇ ਇਹ ਕੰਮ ਆਪਣੇ ਆਪ ’ਤੇ ਲਾਗੂ ਕੀਤਾ, ਅਤੇ ਇਸ ਨੂੰ ਹੋਰਨਾਂ ਨੂੰ ਵੀ ਪ੍ਰਦਾਨ ਕੀਤਾ; ਜਦਕਿ, ਪੌਲੁਸ ਨੇ, ਸਿਰਫ਼ ਪਵਿੱਤਰ ਆਤਮਾ ਦਾ ਸਮੁੱਚਾ ਕੰਮ ਦੂਜਿਆਂ ਨੂੰ ਪ੍ਰਦਾਨ ਕੀਤਾ, ਅਤੇ ਖੁਦ ਇਸ ਤੋਂ ਕੁਝ ਵੀ ਪ੍ਰਾਪਤ ਨਹੀਂ ਕੀਤਾ। ਇਸ ਤਰ੍ਹਾਂ, ਉਸ ਦੁਆਰਾ ਪਵਿੱਤਰ ਆਤਮਾ ਦੇ ਕੰਮ ਨੂੰ ਇੰਨੇ ਸਾਲਾਂ ਤਕ ਅਨੁਭਵ ਕਰ ਚੁੱਕੇ ਹੋਣ ਤੋਂ ਬਾਅਦ, ਪੌਲੁਸ ਵਿਚਲੀਆਂ ਤਬਦੀਲੀਆਂ ਨਾਂਮਾਤਰ ਹੀ ਸਨ। ਉਹ ਅਜੇ ਵੀ ਲਗਭਗ ਆਪਣੀ ਕੁਦਰਤੀ ਅਵਸਥਾ ਵਿੱਚ ਹੀ ਰਿਹਾ, ਅਤੇ ਉਹ ਅਜੇ ਵੀ ਪਹਿਲਾਂ ਵਾਲਾ ਪੌਲੁਸ ਹੀ ਸੀ। ਮਹਿਜ਼ ਇੰਨਾ ਸੀ ਕਿ ਅਨੇਕਾਂ ਸਾਲਾਂ ਦਾ ਕਸ਼ਟ ਸਹਿਣ ਕਰਨ ਤੋਂ ਬਾਅਦ, ਉਸ ਨੇ ਇਹ ਸਿੱਖ ਲਿਆ ਸੀ ਕਿ “ਕੰਮ” ਕਿਵੇਂ ਕਰਨਾ ਹੈ ਅਤੇ ਉਸ ਨੇ ਧੀਰਜ ਸਿੱਖ ਲਿਆ ਸੀ, ਪਰ ਉਸ ਦੀ ਪੁਰਾਣੀ ਫ਼ਿਤਰਤ—ਉਸ ਦੀ ਨਿਹਾਇਤ ਮੁਕਾਬਲੇਬਾਜ਼ੀ ਵਾਲੀ ਅਤੇ ਸੁਆਰਥੀ ਫ਼ਿਤਰਤ—ਅਜੇ ਵੀ ਕਾਇਮ ਸੀ। ਇੰਨੇ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ, ਉਸ ਨੂੰ ਆਪਣੇ ਭ੍ਰਿਸ਼ਟ ਸੁਭਾਅ ਬਾਰੇ ਨਹੀਂ ਪਤਾ ਸੀ, ਅਤੇ ਨਾ ਹੀ ਉਸ ਨੇ ਆਪਣੇ ਪੁਰਾਣੇ ਸੁਭਾਅ ਤੋਂ ਛੁਟਕਾਰਾ ਪਾਇਆ ਸੀ, ਅਤੇ ਇਹ ਉਸ ਦੇ ਕੰਮ ਵਿੱਚ ਅਜੇ ਵੀ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਸੀ। ਉਸ ਵਿੱਚ ਮਹਿਜ਼ ਕੰਮ ਦਾ ਵਧੇਰੇ ਅਨੁਭਵ ਸੀ, ਪਰ ਸਿਰਫ਼ ਇਹ ਥੋੜ੍ਹਾ ਜਿਹਾ ਅਨੁਭਵ ਇਕੱਲਿਆਂ ਉਸ ਨੂੰ ਬਦਲਣ ਵਿੱਚ ਸਮਰੱਥ ਨਹੀਂ ਸੀ ਅਤੇ ਹੋਂਦ ਬਾਰੇ ਜਾਂ ਉਸ ਦੀ ਖੋਜ ਦੇ ਮਹੱਤਵ ਬਾਰੇ ਉਸ ਦੇ ਵਿਚਾਰਾਂ ਨੂੰ ਬਦਲ ਨਹੀਂ ਸਕਦਾ ਸੀ। ਹਾਲਾਂਕਿ ਉਸ ਨੇ ਮਸੀਹ ਲਈ ਕਈ ਸਾਲਾਂ ਤਕ ਕੰਮ ਕੀਤਾ, ਅਤੇ ਪ੍ਰਭੂ ਯਿਸੂ ਨੂੰ ਦੁਬਾਰਾ ਕਦੇ ਨਹੀਂ ਸਤਾਇਆ, ਪਰ ਉਸ ਦੇ ਹਿਰਦੇ ਵਿੱਚ ਪਰਮੇਸ਼ੁਰ ਬਾਰੇ ਉਸ ਦੇ ਗਿਆਨ ਵਿੱਚ ਕੋਈ ਤਬਦੀਲੀ ਨਹੀਂ ਆਈ ਸੀ। ਇਸ ਦਾ ਅਰਥ ਇਹ ਹੈ ਕਿ ਉਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਪ੍ਰਤੀ ਸਮਰਪਿਤ ਕਰਨ ਲਈ ਕੰਮ ਨਹੀਂ ਕੀਤਾ, ਬਲਕਿ ਇਸ ਦੀ ਬਜਾਏ ਉਹ ਆਪਣੀ ਭਵਿੱਖ ਦੇ ਅਸਲ ਸਥਾਨ ਦੀ ਖਾਤਰ ਕੰਮ ਕਰਨ ਲਈ ਮਜਬੂਰ ਸੀ। ਕਿਉਂਕਿ, ਅਰੰਭ ਵਿੱਚ, ਉਸ ਨੇ ਮਸੀਹ ਨੂੰ ਸਤਾਇਆ ਸੀ, ਅਤੇ ਮਸੀਹ ਦੇ ਅਧੀਨ ਨਹੀਂ ਹੋਇਆ ਸੀ; ਉਹ ਸੁਭਾਵਕ ਤੌਰ ਤੇ ਇੱਕ ਬਾਗੀ ਸੀ ਜਿਸ ਨੇ ਜਾਣ-ਬੁੱਝ ਕੇ ਮਸੀਹ ਦਾ ਵਿਰੋਧ ਕੀਤਾ ਸੀ, ਅਤੇ ਇੱਕ ਅਜਿਹਾ ਵਿਅਕਤੀ ਸੀ ਜਿਸ ਨੂੰ ਪਵਿੱਤਰ ਆਤਮਾ ਦੇ ਕੰਮ ਬਾਰੇ ਕੋਈ ਗਿਆਨ ਨਹੀਂ ਸੀ। ਜਦੋਂ ਉਸ ਦਾ ਕੰਮ ਲਗਭਗ ਖਤਮ ਹੋ ਗਿਆ ਸੀ, ਫਿਰ ਵੀ ਉਸ ਨੂੰ ਪਵਿੱਤਰ ਆਤਮਾ ਦੇ ਕੰਮ ਬਾਰੇ ਨਹੀਂ ਪਤਾ ਸੀ, ਅਤੇ ਉਸ ਨੇ ਪਵਿੱਤਰ ਆਤਮਾ ਦੀ ਇੱਛਾ ਵੱਲ ਰੱਤੀ ਭਰ ਵੀ ਧਿਆਨ ਦਿੱਤੇ ਬਗੈਰ, ਆਪਣੇ ਖੁਦ ਦੇ ਚਰਿੱਤਰ ਦੇ ਅਨੁਸਾਰ ਮਹਿਜ਼ ਆਪਣੀ ਹੀ ਮਰਜ਼ੀ ਅਨੁਸਾਰ ਕੰਮ ਕੀਤਾ ਸੀ। ਅਤੇ ਇਸ ਲਈ ਉਸ ਦੀ ਫ਼ਿਤਰਤ ਮਸੀਹ ਨਾਲ ਦੁਸ਼ਮਣੀ ਵਾਲੀ ਸੀ ਅਤੇ ਉਸ ਨੇ ਸੱਚ ਦਾ ਪਾਲਣ ਨਹੀਂ ਕੀਤਾ। ਇਸ ਤਰ੍ਹਾਂ ਦਾ ਕੋਈ ਵਿਅਕਤੀ, ਜਿਸ ਨੂੰ ਪਵਿੱਤਰ ਆਤਮਾ ਦੇ ਕੰਮ ਦੁਆਰਾ ਤਿਆਗ ਦਿੱਤਾ ਗਿਆ ਸੀ, ਜਿਸ ਨੂੰ ਪਵਿੱਤਰ ਆਤਮਾ ਦੇ ਕੰਮ ਬਾਰੇ ਨਹੀਂ ਪਤਾ ਸੀ, ਅਤੇ ਜਿਸ ਨੇ ਮਸੀਹ ਦਾ ਵਿਰੋਧ ਵੀ ਕੀਤਾ ਸੀ—ਅਜਿਹੇ ਕਿਸੇ ਵਿਅਕਤੀ ਨੂੰ ਕਿਵੇਂ ਬਚਾਇਆ ਜਾ ਸਕਦਾ ਸੀ? ਮਨੁੱਖ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ ਇਹ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਕਿ ਉਹ ਕਿੰਨਾ ਕੰਮ ਕਰਦਾ ਹੈ, ਜਾਂ ਉਹ ਕਿੰਨਾ ਸਮਰਪਣ ਕਰਦਾ ਹੈ, ਪਰ ਇਸ ਦੀ ਬਜਾਏ ਇਸ ਨਾਲ ਨਿਰਧਾਰਤ ਕੀਤਾ ਜਾਂਦਾ ਹੈ ਕਿ ਕੀ ਉਹ ਪਵਿੱਤਰ ਆਤਮਾ ਦੇ ਕੰਮ ਬਾਰੇ ਜਾਣਦਾ ਹੈ ਜਾਂ ਨਹੀਂ, ਕੀ ਉਹ ਸੱਚਾਈ ਨੂੰ ਅਮਲ ਵਿੱਚ ਲਿਆ ਸਕਦਾ ਹੈ ਜਾਂ ਨਹੀਂ, ਅਤੇ ਕੀ ਖੋਜ ਪ੍ਰਤੀ ਉਸ ਦੇ ਵਿਚਾਰ ਸੱਚਾਈ ਦੇ ਅਨੁਕੂਲ ਹਨ ਜਾਂ ਨਹੀਂ।

ਹਾਲਾਂਕਿ ਪਤਰਸ ਦੁਆਰਾ ਯਿਸੂ ਦੇ ਪਿੱਛੇ ਚੱਲਣਾ ਸ਼ੁਰੂ ਕਰਨ ਤੋਂ ਬਾਅਦ ਕੁਦਰਤੀ ਪ੍ਰਕਾਸ਼ਨ ਹੋਏ ਸਨ, ਸੁਭਾਅ ਪੱਖੋਂ, ਉਹ ਬਿਲਕੁਲ ਸ਼ੁਰੂ ਤੋਂ ਹੀ, ਅਜਿਹਾ ਵਿਅਕਤੀ ਸੀ ਜੋ ਪਵਿੱਤਰ ਆਤਮਾ ਦੇ ਅਧੀਨ ਹੋਣ ਅਤੇ ਮਸੀਹ ਦੀ ਭਾਲ ਕਰਨ ਦਾ ਇੱਛੁਕ ਸੀ। ਪਵਿੱਤਰ ਆਤਮਾ ਪ੍ਰਤੀ ਉਸ ਦੀ ਆਗਿਆਕਾਰਤਾ ਸ਼ੁੱਧ ਸੀ: ਉਹ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਦੀ ਭਾਲ ਨਹੀਂ ਕਰਦਾ ਸੀ, ਬਲਕਿ ਇਸ ਦੀ ਬਜਾਏ ਸੱਚਾਈ ਦੀ ਆਗਿਆਕਾਰਤਾ ਦੁਆਰਾ ਪ੍ਰੇਰਿਤ ਸੀ। ਹਾਲਾਂਕਿ ਤਿੰਨ ਵਾਰੀ ਅਜਿਹਾ ਹੋਇਆ ਸੀ ਜਦੋਂ ਪਤਰਸ ਮਸੀਹ ਨੂੰ ਜਾਣਦੇ ਹੋਣ ਤੋਂ ਮੁਕਰ ਗਿਆ ਸੀ, ਅਤੇ ਹਾਲਾਂਕਿ ਉਸ ਨੇ ਪ੍ਰਭੂ ਯਿਸੂ ਨੂੰ ਪ੍ਰਲੋਭਨ ਦਿੱਤਾ, ਪਰ ਅਜਿਹੀ ਹਲਕੀ-ਫੁਲਕੀ ਮਨੁੱਖੀ ਕਮਜ਼ੋਰੀ ਦਾ ਉਸ ਦੀ ਫ਼ਿਤਰਤ ਨਾਲ ਕੋਈ ਸੰਬੰਧ ਨਹੀਂ ਸੀ, ਉਸ ਦੇ ਭਵਿੱਖ ਦੀ ਖੋਜ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ, ਅਤੇ ਇਹ ਲੋੜੀਂਦੇ ਰੂਪ ਵਿੱਚ ਇਸ ਗੱਲ ਨੂੰ ਸਿੱਧ ਨਹੀਂ ਕਰ ਸਕਦਾ ਕਿ ਉਸ ਦਾ ਪ੍ਰਲੋਭਨ ਕਿਸੇ ਮਸੀਹ-ਵਿਰੋਧੀ ਦਾ ਕੰਮ ਸੀ। ਸਧਾਰਣ ਮਨੁੱਖੀ ਕਮਜ਼ੋਰੀ ਇੱਕ ਅਜਿਹੀ ਚੀਜ਼ ਹੈ ਜੋ ਸੰਸਾਰ ਭਰ ਦੇ ਸਾਰੇ ਲੋਕਾਂ ਵਿੱਚ ਹੀ ਹੁੰਦੀ ਹੈ—ਕੀ ਤੂੰ ਪਤਰਸ ਤੋਂ ਕੋਈ ਵੱਖਰਾ ਹੋਣ ਦੀ ਉਮੀਦ ਕਰਦਾ ਹੈਂ? ਕੀ ਪਤਰਸ ਬਾਰੇ ਲੋਕਾਂ ਦੇ ਕੁਝ ਵਿਚਾਰ ਇਸ ਕਰਕੇ ਨਹੀਂ ਹਨ ਕਿਉਂਕਿ ਉਸ ਨੇ ਕਈ ਮੂਰਖਤਾ ਭਰੀਆਂ ਗਲਤੀਆਂ ਕੀਤੀਆਂ ਸਨ? ਅਤੇ ਕੀ ਲੋਕ ਪੌਲੁਸ ਨੂੰ ਉਸ ਦੁਆਰਾ ਕੀਤੇ ਸਾਰੇ ਕੰਮਾਂ ਕਰਕੇ, ਅਤੇ ਉਨ੍ਹਾਂ ਸਾਰੀਆਂ ਪੱਤ੍ਰੀਆਂ ਕਰਕੇ ਐਨਾ ਪਸੰਦ ਨਹੀਂ ਕਰਦੇ ਜੋ ਉਸ ਨੇ ਲਿਖੀਆਂ ਸਨ? ਮਨੁੱਖ ਕਿਸ ਤਰ੍ਹਾਂ ਮਨੁੱਖ ਦੇ ਸਾਰ ਵਿੱਚੋਂ ਦੀ ਵੇਖਣ ਦੇ ਸਮਰੱਥ ਹੋ ਸਕਦਾ ਹੈ? ਉਹ ਲੋਕ ਜਿਨ੍ਹਾਂ ਕੋਲ ਸੱਚਮੁੱਚ ਅਹਿਸਾਸ ਹੁੰਦਾ ਹੈ ਯਕੀਨਨ ਅਜਿਹੀ ਮਾਮੂਲੀ ਜਿਹੀ ਚੀਜ਼ ਵੇਖ ਸਕਦੇ ਹਨ? ਹਾਲਾਂਕਿ ਪਤਰਸ ਦੇ ਕਈ ਸਾਲਾਂ ਦੇ ਦਰਦਨਾਕ ਅਨੁਭਵ ਬਾਈਬਲ ਵਿੱਚ ਦਰਜ ਨਹੀਂ ਹਨ, ਪਰ ਇਸ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਪਤਰਸ ਨੂੰ ਅਸਲ ਅਨੁਭਵ ਨਹੀਂ ਹੋਏ, ਜਾਂ ਇਹ ਕਿ ਪਤਰਸ ਨੂੰ ਸੰਪੂਰਣ ਨਹੀਂ ਬਣਾਇਆ ਗਿਆ ਸੀ। ਮਨੁੱਖ ਪਰਮੇਸ਼ੁਰ ਦੇ ਕੰਮ ਦੀ ਥਾਹ ਪੂਰੀ ਤਰ੍ਹਾਂ ਨਾਲ ਕਿਵੇਂ ਲਾ ਸਕਦਾ ਹੈ? ਬਾਈਬਲ ਵਿਚਲੇ ਰਿਕਾਰਡਾਂ ਨੂੰ ਯਿਸੂ ਦੁਆਰਾ ਨਿੱਜੀ ਤੌਰ ’ਤੇ ਨਹੀਂ ਚੁਣਿਆ ਗਿਆ ਸੀ, ਸਗੋਂ ਬਾਅਦ ਦੀਆਂ ਪੀੜ੍ਹੀਆਂ ਨੇ ਇਸ ਦਾ ਸੰਗ੍ਰਹਿ ਤਿਆਰ ਕੀਤਾ ਸੀ। ਅਜਿਹਾ ਹੁੰਦੇ ਹੋਏ, ਕੀ ਬਾਈਬਲ ਵਿੱਚ ਦਰਜ ਉਹ ਸਭ ਕੁਝ ਮਨੁੱਖ ਦੇ ਵਿਚਾਰਾਂ ਅਨੁਸਾਰ ਨਹੀਂ ਚੁਣਿਆ ਗਿਆ ਸੀ? ਇਸ ਤੋਂ ਇਲਾਵਾ, ਪੱਤ੍ਰੀਆਂ ਵਿੱਚ ਪਤਰਸ ਅਤੇ ਪੌਲੁਸ ਦੇ ਅੰਤ ਬਾਰੇ ਸਪਸ਼ਟ ਤੌਰ ਤੇ ਬਿਆਨ ਨਹੀਂ ਕੀਤਾ ਗਿਆ ਹੈ, ਇਸ ਲਈ ਮਨੁੱਖ ਪਤਰਸ ਅਤੇ ਪੌਲੁਸ ਨੂੰ ਉਸ ਦੀਆਂ ਆਪਣੀਆਂ ਧਾਰਣਾਵਾਂ ਅਨੁਸਾਰ, ਅਤੇ ਆਪਣੀਆਂ ਖੁਦ ਦੀਆਂ ਤਰਜੀਹਾਂ ਦੇ ਅਨੁਸਾਰ ਪਰਖਦਾ ਹੈ। ਅਤੇ ਕਿਉਂਕਿ ਪੌਲੁਸ ਨੇ ਬਹੁਤ ਸਾਰਾ ਕੰਮ ਕੀਤਾ, ਕਿਉਂਕਿ ਉਸ ਦੇ “ਯੋਗਦਾਨ” ਐਨੇ ਮਹਾਨ ਸਨ, ਕਿ ਉਸ ਨੇ ਲੁਕਾਈ ਦਾ ਭਰੋਸਾ ਜਿੱਤਿਆ। ਕੀ ਮਨੁੱਖ ਸਿਰਫ਼ ਦਿਖਾਵਿਆਂ ’ਤੇ ਹੀ ਧਿਆਨ ਕੇਂਦ੍ਰਿਤ ਨਹੀਂ ਕਰਦਾ ਹੈ? ਮਨੁੱਖ, ਮਨੁੱਖ ਦੇ ਸਾਰ ਵਿੱਚੋਂ ਦੀ ਵੇਖਣ ਦੇ ਸਮਰੱਥ ਕਿਵੇਂ ਹੋ ਸਕਦਾ ਹੈ? ਇਸ ਤੋਂ ਇਲਾਵਾ, ਇਹ ਮੰਨਦੇ ਹੋਏ ਕਿ ਪੌਲੁਸ ਹਜ਼ਾਰਾਂ ਸਾਲਾਂ ਤੋਂ ਉਪਾਸਨਾ ਦਾ ਪਾਤਰ ਰਿਹਾ ਹੈ, ਕੌਣ ਉਸ ਦੇ ਕੰਮ ਨੂੰ ਅੰਨ੍ਹੇਵਾਹ ਨਕਾਰਨ ਦੀ ਹਿੰਮਤ ਕਰੇਗਾ? ਪਤਰਸ ਸਿਰਫ਼ ਇੱਕ ਮਛੇਰਾ ਸੀ, ਤਾਂ ਉਸ ਦਾ ਯੋਗਦਾਨ ਪੌਲੁਸ ਦੇ ਯੋਗਦਾਨ ਜਿੰਨਾ ਮਹਾਨ ਕਿਵੇਂ ਹੋ ਸਕਦਾ ਸੀ? ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨਾਂ ਦੇ ਵਿਸ਼ੇ ਵਿੱਚ, ਪੌਲੁਸ ਨੂੰ ਪਤਰਸ ਤੋਂ ਪਹਿਲਾਂ ਫਲ ਮਿਲਣਾ ਚਾਹੀਦਾ ਸੀ, ਅਤੇ ਉਹੀ ਉਹ ਵਿਅਕਤੀ ਹੋਣਾ ਚਾਹੀਦਾ ਸੀ ਜੋ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਕਰਨ ਲਈ ਬਿਹਤਰ ਰੂਪ ਵਿੱਚ ਯੋਗਤਾ ਪ੍ਰਾਪਤ ਸੀ। ਕੌਣ ਇਹ ਕਲਪਨਾ ਕਰ ਸਕਦਾ ਸੀ ਕਿ, ਪੌਲੁਸ ਨਾਲ ਆਪਣੇ ਸਲੂਕ ਵਿੱਚ, ਪਰਮੇਸ਼ੁਰ ਨੇ ਉਸ ਤੋਂ ਮਹਿਜ਼ ਉਸ ਦੀਆਂ ਕੁਦਰਤੀ ਯੋਗਤਾਵਾਂ ਰਾਹੀਂ ਕੰਮ ਕਰਵਾਇਆ, ਜਦੋਂ ਕਿ ਪਰਮੇਸ਼ੁਰ ਨੇ ਪਤਰਸ ਨੂੰ ਸੰਪੂਰਣ ਬਣਾਇਆ। ਇਹ ਕਿਸੇ ਵੀ ਤਰ੍ਹਾਂ ਅਜਿਹਾ ਮਾਮਲਾ ਨਹੀਂ ਹੈ ਕਿ ਪ੍ਰਭੂ ਯਿਸੂ ਨੇ ਐਨ ਸ਼ੁਰੂ ਤੋਂ ਹੀ ਪਤਰਸ ਅਤੇ ਪੌਲੁਸ ਲਈ ਯੋਜਨਾਵਾਂ ਬਣਾਈਆਂ ਸਨ: ਇਸ ਦੀ ਬਜਾਏ, ਉਨ੍ਹਾਂ ਨੂੰ ਉਨ੍ਹਾਂ ਦੀ ਸੁਭਾਵਕ ਫ਼ਿਤਰਤ ਦੇ ਅਨੁਸਾਰ ਸੰਪੂਰਣ ਬਣਾਇਆ ਗਿਆ ਸੀ ਜਾਂ ਕੰਮ ’ਤੇ ਲਾਇਆ ਗਿਆ ਸੀ। ਅਤੇ ਇਸ ਲਈ, ਲੋਕ ਜੋ ਵੇਖਦੇ ਹਨ ਉਹ ਮਹਿਜ਼ ਮਨੁੱਖ ਦੇ ਬਾਹਰੀ ਯੋਗਦਾਨ ਹਨ, ਜਦ ਕਿ ਪਰਮੇਸ਼ੁਰ ਜੋ ਵੇਖਦਾ ਹੈ ਉਹ ਹੈ ਮਨੁੱਖ ਦਾ ਸਾਰ, ਅਤੇ ਨਾਲ ਹੀ ਉਹ ਰਸਤਾ ਜਿਸ ਦਾ ਮਨੁੱਖ ਸ਼ੁਰੂ ਤੋਂ ਹੀ ਪਿੱਛਾ ਕਰਦਾ ਹੈ, ਅਤੇ ਮਨੁੱਖ ਦੀ ਖੋਜ ਦੀ ਪ੍ਰੇਰਣਾ। ਲੋਕ ਮਨੁੱਖ ਦਾ ਮੁਲਾਂਕਣ ਉਸ ਦੀਆਂ ਧਾਰਣਾਵਾਂ ਦੇ ਅਨੁਸਾਰ, ਅਤੇ ਆਪਣੇ ਪ੍ਰਤੱਖ ਗਿਆਨ ਦੇ ਅਨੁਸਾਰ ਕਰਦੇ ਹਨ, ਫਿਰ ਵੀ ਮਨੁੱਖ ਦਾ ਮੁਕੰਮਲ ਅੰਤ ਉਸ ਦੇ ਬਾਹਰਲੇ ਰੂਪ ਅਨੁਸਾਰ ਨਿਰਧਾਰਤ ਨਹੀਂ ਕੀਤਾ ਜਾਂਦਾ। ਅਤੇ ਇਸੇ ਲਈ ਮੈਂ ਕਹਿੰਦਾ ਹਾਂ ਕਿ ਜੋ ਰਾਹ ਤੂੰ ਸ਼ੁਰੂਆਤ ਤੋਂ ਲੈਂਦਾ ਹੈਂ ਜੇ ਉਹ ਸਫ਼ਲਤਾ ਦਾ ਰਾਹ ਹੈ, ਅਤੇ ਖੋਜ ਪ੍ਰਤੀ ਤੇਰਾ ਨਜ਼ਰੀਆ ਸ਼ੁਰੂ ਤੋਂ ਹੀ ਸਹੀ ਹੈ, ਤਾਂ ਫਿਰ ਤੂੰ ਪਤਰਸ ਵਰਗਾ ਹੈਂ; ਜੇ ਤੂੰ ਉਸ ਰਾਹ ਤੁਰਦਾ ਹੈਂ ਜੋ ਅਸਫ਼ਲਤਾ ਦਾ ਰਾਹ ਹੈ, ਤਾਂ ਤੂੰ ਭਾਵੇਂ ਜਿੰਨਾ ਵੀ ਮੁੱਲ ਚੁਕਾਏਂ, ਤੇਰਾ ਅੰਤ ਫਿਰ ਵੀ ਪੌਲੁਸ ਦੇ ਅੰਤ ਵਰਗਾ ਹੀ ਹੋਵੇਗਾ। ਸਥਿਤੀ ਭਾਵੇਂ ਜੋ ਵੀ ਹੋਵੇ, ਤੇਰਾ ਅਸਲ ਸਥਾਨ, ਅਤੇ ਕੀ ਤੂੰ ਸਫ਼ਲ ਹੁੰਦਾ ਹੈਂ ਜਾਂ ਅਸਫ਼ਲ, ਇਹ ਦੋਵੇਂ ਹੀ ਇਸ ਤੋਂ ਨਿਰਧਾਰਤ ਹੁੰਦੇ ਹਨ ਕਿ ਤੂੰ ਜਿਸ ਰਾਹ ਦੀ ਭਾਲ ਕਰਦਾ ਹੈਂ ਉਹ ਸਹੀ ਹੈ ਜਾਂ ਨਹੀਂ, ਨਾ ਕਿ ਤੇਰੀ ਸ਼ਰਧਾ, ਜਾਂ ਤੇਰੇ ਦੁਆਰਾ ਚੁਕਾਏ ਜਾਣ ਵਾਲੇ ਮੁੱਲ ਤੋਂ। ਪਤਰਸ ਅਤੇ ਪੌਲੁਸ ਦੇ ਤੱਤ, ਅਤੇ ਜਿਨ੍ਹਾਂ ਟੀਚਿਆਂ ਦਾ ਉਨ੍ਹਾਂ ਨੇ ਪਿੱਛਾ ਕੀਤਾ, ਉਹ ਵੱਖੋ-ਵੱਖਰੇ ਸਨ; ਮਨੁੱਖ ਇਨ੍ਹਾਂ ਚੀਜ਼ਾਂ ਦਾ ਪਤਾ ਲਗਾਉਣ ਦੇ ਸਮਰੱਥ ਨਹੀਂ ਹੈ, ਅਤੇ ਸਿਰਫ਼ ਪਰਮੇਸ਼ੁਰ ਹੀ ਉਨ੍ਹਾਂ ਦੇ ਸਮੁੱਚੇ ਰੂਪ ਵਿੱਚ ਉਨ੍ਹਾਂ ਨੂੰ ਜਾਣ ਸਕਦਾ ਹੈ। ਕਿਉਂਕਿ ਪਰਮੇਸ਼ੁਰ ਜੋ ਵੇਖਦਾ ਹੈ ਉਹ ਮਨੁੱਖ ਦਾ ਸਾਰ ਹੁੰਦਾ ਹੈ, ਜਦੋਂ ਕਿ ਮਨੁੱਖ ਆਪਣੇ ਸਾਰ ਬਾਰੇ ਕੁਝ ਵੀ ਨਹੀਂ ਜਾਣਦਾ ਹੈ। ਮਨੁੱਖ, ਮਨੁੱਖ ਦੇ ਅੰਦਰਲੇ ਤੱਤ ਜਾਂ ਉਸ ਦੇ ਅਸਲ ਰੁਤਬੇ ਨੂੰ ਵੇਖਣ ਦੇ ਸਮਰੱਥ ਨਹੀਂ ਹੈ, ਅਤੇ ਇਸ ਤਰ੍ਹਾਂ ਉਹ ਪੌਲੁਸ ਅਤੇ ਪਤਰਸ ਦੀ ਅਸਫ਼ਲਤਾ ਅਤੇ ਸਫ਼ਲਤਾ ਦੇ ਕਾਰਨਾਂ ਦੀ ਪਛਾਣ ਕਰਨ ਵਿੱਚ ਵੀ ਸਮਰੱਥ ਨਹੀਂ ਹੈ। ਜ਼ਿਆਦਾਤਰ ਲੋਕ ਪਤਰਸ ਦੀ ਨਹੀਂ, ਪੌਲੁਸ ਦੀ ਉਪਾਸਨਾ ਕਰਦੇ ਹਨ ਇਸ ਦਾ ਕਾਰਨ ਇਹ ਹੈ ਕਿ ਪੌਲੁਸ ਨੂੰ ਜਨਤਕ ਕੰਮ ਲਈ ਵਰਤਿਆ ਗਿਆ ਸੀ, ਅਤੇ ਮਨੁੱਖ ਇਸ ਕੰਮ ਨੂੰ ਸਮਝ ਸਕਦਾ ਹੈ, ਅਤੇ ਇਸ ਲਈ ਲੋਕ ਪੌਲੁਸ ਦੀਆਂ “ਪ੍ਰਾਪਤੀਆਂ” ਨੂੰ ਸਵੀਕਾਰ ਕਰਦੇ ਹਨ। ਇਸ ਦੌਰਾਨ, ਪਤਰਸ ਦੇ ਅਨੁਭਵ ਮਨੁੱਖ ਲਈ ਅਦਿੱਖ ਹਨ, ਅਤੇ ਜਿਸ ਦੀ ਉਸ ਨੇ ਭਾਲ ਕੀਤੀ, ਉਹ ਮਨੁੱਖ ਲਈ ਪ੍ਰਾਪਤੀਯੋਗ ਨਹੀਂ ਹੈ, ਅਤੇ ਇਸ ਲਈ ਮਨੁੱਖ ਨੂੰ ਪਤਰਸ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਪਤਰਸ ਨੂੰ ਨਜਿੱਠੇ ਜਾਣ ਅਤੇ ਤਾਏ ਜਾਣ ਦਾ ਅਨੁਭਵ ਕਰਨ ਰਾਹੀਂ ਸੰਪੂਰਣ ਬਣਾਇਆ ਗਿਆ ਸੀ। ਉਸ ਨੇ ਕਿਹਾ, “ਮੈਨੂੰ ਹਰ ਸਮੇਂ ਪਰਮੇਸ਼ੁਰ ਦੀ ਇੱਛਾ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ। ਮੈਂ ਜੋ ਕੁਝ ਵੀ ਕਰਦਾ ਹਾਂ ਉਸ ਵਿੱਚ ਮੈਂ ਸਿਰਫ਼ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨਾ ਭਾਲਦਾ ਹਾਂ, ਤੇ ਭਾਵੇਂ ਮੈਨੂੰ ਤਾੜਿਆ ਜਾਵੇ, ਜਾਂ ਮੇਰਾ ਨਿਆਂ ਕੀਤਾ ਜਾਵੇ, ਮੈਂ ਫਿਰ ਵੀ ਅਜਿਹਾ ਕਰਕੇ ਖੁਸ਼ ਹਾਂ।” ਪਤਰਸ ਨੇ ਆਪਣਾ ਸਭ ਕੁਝ ਪਰਮੇਸ਼ੁਰ ਨੂੰ ਦੇ ਦਿੱਤਾ, ਅਤੇ ਉਸ ਦਾ ਕੰਮ, ਵਚਨ, ਅਤੇ ਸਾਰਾ ਜੀਵਨ ਸਭ ਕੁਝ ਪਰਮੇਸ਼ੁਰ ਨੂੰ ਪ੍ਰੇਮ ਕਰਨ ਦੀ ਖਾਤਰ ਹੀ ਸੀ। ਉਹ ਅਜਿਹਾ ਵਿਅਕਤੀ ਸੀ ਜਿਸ ਨੇ ਪਵਿੱਤਰਤਾ ਨੂੰ ਭਾਲਿਆ, ਅਤੇ ਉਸ ਨੇ ਜਿੰਨਾ ਜ਼ਿਆਦਾ ਅਨੁਭਵ ਕੀਤਾ, ਉੱਨਾ ਹੀ ਉਸ ਦੇ ਹਿਰਦੇ ਦੀ ਡੂੰਘਾਈ ਵਿੱਚ ਪਰਮੇਸ਼ੁਰ ਦੇ ਲਈ ਪ੍ਰੇਮ ਸੀ। ਇਸੇ ਦੌਰਾਨ, ਪੌਲੁਸ ਨੇ ਸਿਰਫ਼ ਬਾਹਰੀ ਕੰਮ ਕੀਤਾ, ਅਤੇ ਹਾਲਾਂਕਿ ਉਸ ਨੇ ਵੀ ਸਖਤ ਮਿਹਨਤ ਕੀਤੀ, ਪਰ ਉਸ ਦੀ ਘਾਲਣਾ ਸਿਰਫ਼ ਆਪਣੇ ਕੰਮ ਨੂੰ ਸਹੀ ਢੰਗ ਨਾਲ ਕਰਨ ਅਤੇ ਇੰਝ ਫਲ ਪ੍ਰਾਪਤ ਕਰਨ ਲਈ ਸੀ। ਜੇ ਉਸ ਨੂੰ ਪਤਾ ਹੁੰਦਾ ਕਿ ਉਸ ਨੂੰ ਕੋਈ ਫਲ ਨਹੀਂ ਮਿਲੇਗਾ, ਤਾਂ ਉਸ ਨੇ ਆਪਣਾ ਕੰਮ ਛੱਡ ਦਿੱਤਾ ਹੁੰਦਾ। ਪਤਰਸ ਨੂੰ ਜਿਸ ਚੀਜ਼ ਦੀ ਪਰਵਾਹ ਸੀ ਉਹ ਸੀ ਉਸ ਦੇ ਹਿਰਦੇ ਵਿੱਚ ਸੱਚਾ ਪ੍ਰੇਮ, ਅਤੇ ਇਹ ਉਹ ਸੀ ਜੋ ਵਿਹਾਰਕ ਸੀ ਅਤੇ ਪ੍ਰਾਪਤ ਕੀਤਾ ਜਾ ਸਕਦਾ ਸੀ। ਉਸ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਉਸ ਨੂੰ ਫਲ ਮਿਲੇਗਾ ਜਾਂ ਨਹੀਂ, ਪਰ ਇਸ ਬਾਰੇ ਸੀ ਕਿ ਕੀ ਉਸ ਦਾ ਸੁਭਾਅ ਬਦਲਿਆ ਜਾ ਸਕਦਾ ਹੈ ਜਾਂ ਨਹੀਂ। ਪੌਲੁਸ ਨੂੰ ਹਮੇਸ਼ਾ ਹੋਰ ਸਖਤ ਮਿਹਨਤ ਕਰਨ ਦੀ ਪਰਵਾਹ ਹੁੰਦੀ ਸੀ, ਉਸ ਨੂੰ ਬਾਹਰੀ ਕੰਮ ਅਤੇ ਸ਼ਰਧਾ ਬਾਰੇ, ਅਤੇ ਉਨ੍ਹਾਂ ਸਿਧਾਂਤਾਂ ਬਾਰੇ ਪਰਵਾਹ ਹੁੰਦੀ ਸੀ ਜੋ ਆਮ ਲੋਕਾਂ ਦੁਆਰਾ ਅਨੁਭਵ ਨਹੀਂ ਕੀਤੇ ਜਾਂਦੇ। ਉਸ ਨੂੰ ਆਪਣੇ ਅੰਦਰ ਦੀਆਂ ਡੂੰਘੀਆਂ ਤਬਦੀਲੀਆਂ ਜਾਂ ਪਰਮੇਸ਼ੁਰ ਲਈ ਸੱਚੇ ਪ੍ਰੇਮ ਦੀ ਕੋਈ ਪਰਵਾਹ ਨਹੀਂ ਸੀ। ਪਤਰਸ ਦੇ ਅਨੁਭਵ ਪਰਮੇਸ਼ੁਰ ਦੇ ਸੱਚੇ ਪ੍ਰੇਮ ਅਤੇ ਸੱਚੇ ਗਿਆਨ ਦੀ ਪ੍ਰਾਪਤੀ ਲਈ ਸਨ। ਉਸ ਦੇ ਅਨੁਭਵ ਪਰਮੇਸ਼ੁਰ ਨਾਲ ਨੇੜਲੇ ਸੰਬੰਧ ਪ੍ਰਾਪਤ ਕਰਨ, ਅਤੇ ਵਿਹਾਰਕ ਜੀਵਨ ਜੀਉਣਾ ਸਨ। ਪੌਲੁਸ ਦਾ ਕੰਮ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਇਹ ਯਿਸੂ ਦੁਆਰਾ ਉਸ ਨੂੰ ਸੌਂਪਿਆ ਗਿਆ ਸੀ, ਅਤੇ ਉਹ ਚੀਜ਼ਾਂ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ ਜਿਨ੍ਹਾਂ ਦੀ ਉਸ ਨੂੰ ਤਾਂਘ ਸੀ, ਪਰ ਇਨ੍ਹਾਂ ਦਾ ਉਸ ਦੇ ਆਪਣੇ ਅਤੇ ਪਰਮੇਸ਼ੁਰ ਬਾਰੇ ਗਿਆਨ ਨਾਲ ਸੰਬੰਧ ਨਹੀਂ ਸੀ। ਉਸ ਦਾ ਕੰਮ ਸਿਰਫ਼ ਤਾੜਨਾ ਅਤੇ ਨਿਆਂ ਤੋਂ ਬਚਣ ਦੀ ਖਾਤਰ ਸੀ। ਪਤਰਸ ਨੂੰ ਜਿਸ ਦੀ ਤਾਂਘ ਸੀ ਉਹ ਸ਼ੁੱਧ ਪ੍ਰੇਮ ਸੀ, ਅਤੇ ਪੌਲੁਸ ਨੂੰ ਜਿਸ ਦੀ ਤਾਂਘ ਸੀ ਉਹ ਧਾਰਮਿਕਤਾ ਦਾ ਮੁਕਟ ਸੀ। ਪਤਰਸ ਨੇ ਪਵਿੱਤਰ ਆਤਮਾ ਦੇ ਕੰਮ ਦਾ ਕਈ ਸਾਲਾਂ ਤਕ ਅਨੁਭਵ ਕੀਤਾ, ਅਤੇ ਉਸ ਨੂੰ ਮਸੀਹ ਬਾਰੇ ਵਿਹਾਰਕ ਗਿਆਨ ਦੇ ਨਾਲ-ਨਾਲ ਆਪਣੇ ਆਪ ਬਾਰੇ ਗੂੜ੍ਹ ਗਿਆਨ ਵੀ ਸੀ। ਅਤੇ ਇਸ ਲਈ, ਉਸ ਦਾ ਪਰਮੇਸ਼ੁਰ ਲਈ ਪ੍ਰੇਮ ਸ਼ੁੱਧ ਸੀ। ਕਈ ਸਾਲਾਂ ਤਕ ਤਾਏ ਜਾਣ ਨੇ ਯਿਸੂ ਅਤੇ ਜੀਵਨ ਬਾਰੇ ਉਸ ਦੇ ਗਿਆਨ ਨੂੰ ਉੱਚਿਆਂ ਕਰ ਦਿੱਤਾ ਸੀ, ਅਤੇ ਉਸ ਦਾ ਪ੍ਰੇਮ ਸ਼ਰਤੀਆ ਨਹੀਂ ਸੀ, ਇਹ ਇੱਕ ਸੁਭਾਵਕ ਪ੍ਰੇਮ ਸੀ, ਅਤੇ ਉਹ ਬਦਲੇ ਵਿੱਚ ਕੁਝ ਵੀ ਨਹੀਂ ਮੰਗਦਾ ਸੀ, ਅਤੇ ਨਾ ਹੀ ਉਸ ਨੂੰ ਕਿਸੇ ਲਾਭ ਦੀ ਉਮੀਦ ਸੀ। ਪੌਲੁਸ ਨੇ ਬਹੁਤ ਸਾਲਾਂ ਤਕ ਕੰਮ ਕੀਤਾ, ਫਿਰ ਵੀ ਉਸ ਕੋਲ ਮਸੀਹ ਬਾਰੇ ਕੋਈ ਉੱਤਮ ਗਿਆਨ ਨਹੀਂ ਸੀ, ਅਤੇ ਉਸ ਦਾ ਆਪਣੇ ਆਪ ਬਾਰੇ ਗਿਆਨ ਵੀ ਤਰਸਯੋਗ ਪੱਧਰ ਤਕ ਘੱਟ ਸੀ। ਉਸ ਦਾ ਮਸੀਹ ਲਈ ਬਿਲਕੁਲ ਕੋਈ ਪ੍ਰੇਮ ਨਹੀਂ ਸੀ, ਅਤੇ ਉਸ ਦਾ ਕੰਮ ਅਤੇ ਉਸ ਵੱਲੋਂ ਲਗਾਈ ਗਈ ਦੌੜ ਅੰਤਮ ਨਾਮਣਾ ਖੱਟਣ ਲਈ ਸਨ। ਉਸ ਨੂੰ ਜਿਸ ਦੀ ਤਾਂਘ ਸੀ, ਉਹ ਸਭ ਤੋਂ ਸ਼ੁੱਧ ਪ੍ਰੇਮ ਦੀ ਨਹੀਂ, ਬਲਕਿ ਸਭ ਤੋਂ ਵਧੀਆ ਮੁਕਟ ਦੀ ਸੀ। ਉਸ ਨੇ ਸਰਗਰਮੀ ਨਾਲ ਨਹੀਂ, ਬਲਕਿ ਨਿਰਉਤਸ਼ਾਹ ਹੋ ਕੇ ਭਾਲ ਕੀਤੀ; ਉਹ ਆਪਣਾ ਫਰਜ਼ ਨਹੀਂ ਨਿਭਾ ਰਿਹਾ ਸੀ, ਸਗੋਂ ਪਵਿੱਤਰ ਆਤਮਾ ਦੇ ਕੰਮ ਦੁਆਰਾ ਅਧਿਕਾਰ ਵਿੱਚ ਲਏ ਜਾਣ ਤੋਂ ਬਾਅਦ ਉਸ ਨੂੰ ਉਸ ਦੀ ਖੋਜ ਵਿੱਚ ਮਜਬੂਰ ਕੀਤਾ ਗਿਆ ਸੀ। ਅਤੇ ਇਸ ਲਈ, ਉਸ ਦੀ ਖੋਜ ਇਹ ਸਿੱਧ ਨਹੀਂ ਕਰਦੀ ਕਿ ਉਹ ਪਰਮੇਸ਼ੁਰ ਦਾ ਇੱਕ ਯੋਗ ਪ੍ਰਾਣੀ ਸੀ; ਇਹ ਪਤਰਸ ਸੀ ਜੋ ਪਰਮੇਸ਼ੁਰ ਦਾ ਇੱਕ ਯੋਗ ਪ੍ਰਾਣੀ ਸੀ ਜਿਸ ਨੇ ਆਪਣਾ ਫਰਜ਼ ਨਿਭਾਇਆ। ਮਨੁੱਖ ਸੋਚਦਾ ਹੈ ਕਿ ਜੋ ਪਰਮੇਸ਼ੁਰ ਲਈ ਯੋਗਦਾਨ ਪਾਉਂਦੇ ਹਨ ਉਨ੍ਹਾਂ ਸਾਰਿਆਂ ਨੂੰ ਫਲ ਮਿਲਣਾ ਚਾਹੀਦਾ ਹੈ, ਅਤੇ ਇਹ ਕਿ ਜਿੰਨਾ ਵਧੇਰੇ ਯੋਗਦਾਨ ਹੁੰਦਾ ਹੈ, ਉੱਨਾ ਹੀ ਵੱਧ ਇਸ ਗੱਲ ਨੂੰ ਸਵੈ-ਸਿੱਧ ਮੰਨ ਲਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਹੋਣੀ ਚਾਹੀਦੀ ਹੈ। ਮਨੁੱਖ ਦੇ ਨਜ਼ਰੀਏ ਦਾ ਸਾਰ ਸੌਦੇਬਾਜ਼ੀ ਵਾਲਾ ਹੈ, ਅਤੇ ਉਹ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਦੀ ਸਰਗਰਮੀ ਨਾਲ ਭਾਲ ਨਹੀਂ ਕਰਦਾ। ਪਰਮੇਸ਼ੁਰ ਲਈ, ਜਿੰਨਾ ਜ਼ਿਆਦਾ ਲੋਕ ਪਰਮੇਸ਼ੁਰ ਲਈ ਸੱਚਾ ਪ੍ਰੇਮ ਭਾਲਦੇ ਹਨ ਅਤੇ ਪਰਮੇਸ਼ੁਰ ਪ੍ਰਤੀ ਸੰਪੂਰਣ ਆਗਿਆਕਾਰਤਾ ਕਰਦੇ ਹਨ, ਜਿਸ ਦਾ ਅਰਥ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਨਾ ਵੀ ਹੈ, ਉੱਨਾ ਹੀ ਜ਼ਿਆਦਾ ਉਹ ਪਰਮੇਸ਼ੁਰ ਦੀ ਮਨਜ਼ੂਰੀ ਪ੍ਰਾਪਤ ਕਰਨ ਦੇ ਵੀ ਯੋਗ ਹੁੰਦੇ ਹਨ। ਪਰਮੇਸ਼ੁਰ ਦਾ ਨਜ਼ਰੀਆ ਇਹ ਮੰਗ ਕਰਨਾ ਹੈ ਕਿ ਮਨੁੱਖ ਆਪਣਾ ਅਸਲ ਫਰਜ਼ ਅਤੇ ਰੁਤਬਾ ਮੁੜ ਹਾਸਲ ਕਰੇ। ਮਨੁੱਖ ਪਰਮੇਸ਼ੁਰ ਦਾ ਇੱਕ ਪ੍ਰਾਣੀ ਹੈ, ਅਤੇ ਇਸ ਲਈ ਮਨੁੱਖ ਨੂੰ ਪਰਮੇਸ਼ੁਰ ਤੋਂ ਕੋਈ ਵੀ ਮੰਗਾਂ ਕਰਕੇ ਆਪਣੀ ਹੱਦ ਪਾਰ ਨਹੀਂ ਕਰਨੀ ਚਾਹੀਦੀ, ਅਤੇ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਚਾਹੀਦਾ। ਪੌਲੁਸ ਅਤੇ ਪਤਰਸ ਦੇ ਅਸਲ ਸਥਾਨਾਂ ਦਾ ਮੁਲਾਂਕਣ ਇਸ ਅਨੁਸਾਰ ਕੀਤਾ ਗਿਆ ਸੀ ਕਿ ਕੀ ਉਹ ਪਰਮੇਸ਼ੁਰ ਦੇ ਪ੍ਰਾਣੀਆਂ ਵਜੋਂ ਆਪਣਾ ਫਰਜ਼ ਨਿਭਾ ਸਕੇ ਜਾਂ ਨਹੀਂ, ਨਾ ਕਿ ਇਸ ਅਨੁਸਾਰ ਕਿ ਉਨ੍ਹਾਂ ਨੇ ਕਿੰਨਾ ਯੋਗਦਾਨ ਦਿੱਤਾ; ਉਨ੍ਹਾਂ ਦੇ ਅਸਲ ਸਥਾਨਾਂ ਨੂੰ ਇਸ ਅਨੁਸਾਰ ਨਿਰਧਾਰਤ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਸ਼ੁਰੂ ਤੋਂ ਕਾਹਦੀ ਭਾਲ ਕੀਤੀ, ਨਾ ਕਿ ਇਸ ਅਨੁਸਾਰ ਕਿ ਉਨ੍ਹਾਂ ਨੇ ਕਿੰਨਾ ਕੰਮ ਕੀਤਾ, ਜਾਂ ਦੂਜੇ ਲੋਕਾਂ ਦੇ ਉਨ੍ਹਾਂ ਬਾਰੇ ਅਨੁਮਾਨ ਕੀ ਸੀ। ਅਤੇ ਇਸ ਲਈ, ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣੇ ਫਰਜ਼ ਨੂੰ ਸਰਗਰਮੀ ਨਾਲ ਨਿਭਾਉਣ ਦੀ ਭਾਲ ਕਰਨਾ ਸਫ਼ਲਤਾ ਦਾ ਰਾਹ ਹੈ; ਪਰਮੇਸ਼ੁਰ ਲਈ ਸੱਚੇ ਪ੍ਰੇਮ ਦੇ ਰਾਹ ਦੀ ਭਾਲ ਕਰਨਾ ਸਭ ਤੋਂ ਸਹੀ ਰਸਤਾ ਹੈ; ਆਪਣੇ ਪੁਰਾਣੇ ਸੁਭਾਅ ਵਿੱਚ ਤਬਦੀਲੀਆਂ ਦੀ ਭਾਲ ਕਰਨਾ, ਅਤੇ ਪਰਮੇਸ਼ੁਰ ਲਈ ਸ਼ੁੱਧ ਪ੍ਰੇਮ ਦੀ ਭਾਲ ਕਰਨਾ, ਸਫ਼ਲਤਾ ਦਾ ਰਾਹ ਹੈ। ਸਫ਼ਲਤਾ ਦਾ ਅਜਿਹਾ ਮਾਰਗ ਅਸਲ ਫ਼ਰਜ਼ ਦੀ ਮੁੜ ਪ੍ਰਾਪਤੀ ਦੇ ਨਾਲ-ਨਾਲ ਪਰਮੇਸ਼ੁਰ ਦੇ ਪ੍ਰਾਣੀ ਦੇ ਅਸਲ ਪ੍ਰਗਟਾਉ ਦਾ ਵੀ ਮਾਰਗ ਹੈ। ਇਹ ਮੁੜ ਪ੍ਰਾਪਤੀ ਦਾ ਰਾਹ ਹੈ, ਅਤੇ ਇਹ ਅਰੰਭ ਤੋਂ ਅੰਤ ਤੱਕ ਪਰਮੇਸ਼ੁਰ ਦੇ ਸਾਰੇ ਕੰਮ ਦਾ ਮਕਸਦ ਵੀ ਹੈ। ਜੇ ਮਨੁੱਖ ਦੀ ਖੋਜ ਫ਼ਜ਼ੂਲ ਦੀਆਂ ਨਿੱਜੀ ਮੰਗਾਂ ਅਤੇ ਤਰਕਹੀਣ ਲਾਲਸਾਵਾਂ ਨਾਲ ਦੂਸ਼ਿਤ ਹੈ, ਤਾਂ ਜੋ ਪ੍ਰਭਾਵ ਪ੍ਰਾਪਤ ਹੋਵੇਗਾ ਉਹ ਮਨੁੱਖ ਦੇ ਸੁਭਾਅ ਵਿੱਚ ਤਬਦੀਲੀ ਨਹੀਂ ਹੋਣਗੀਆਂ। ਇਹ ਮੁੜ ਪ੍ਰਾਪਤੀ ਦੇ ਕੰਮ ਤੋਂ ਉਲਟ ਹੈ। ਇਹ ਬੇਸ਼ੱਕ ਪਵਿੱਤਰ ਆਤਮਾ ਦੁਆਰਾ ਕੀਤਾ ਗਿਆ ਕੰਮ ਨਹੀਂ ਹੈ, ਅਤੇ ਇਸ ਲਈ ਇਹ ਸਿੱਧ ਕਰਦਾ ਹੈ ਕਿ ਇਸ ਕਿਸਮ ਦੀ ਖੋਜ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਹੈ। ਅਜਿਹੇ ਪਿੱਛੇ ਦਾ ਕੀ ਮਹੱਤਵ ਹੋਇਆ ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਹੈ?

ਪੌਲੁਸ ਦੁਆਰਾ ਕੀਤੇ ਕੰਮ ਨੂੰ ਮਨੁੱਖ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ ਸੀ, ਪਰ ਜਿੱਥੋਂ ਤਕ ਇਹ ਗੱਲ ਹੈ ਕਿ ਪਰਮੇਸ਼ੁਰ ਲਈ ਉਸ ਦਾ ਪ੍ਰੇਮ ਕਿੰਨਾ ਕੁ ਸ਼ੁੱਧ ਸੀ ਅਤੇ ਉਹ ਆਪਣੇ ਹਿਰਦੇ ਦੀ ਡੂੰਘਾਈ ਵਿੱਚ ਪਰਮੇਸ਼ੁਰ ਨਾਲ ਕਿੰਨਾ ਕੁ ਪ੍ਰੇਮ ਕਰਦਾ ਸੀ—ਤਾਂ ਮਨੁੱਖ ਇਹ ਚੀਜ਼ਾਂ ਨਹੀਂ ਦੇਖ ਸਕਦਾ। ਮਨੁੱਖ ਸਿਰਫ਼ ਉਹ ਕੰਮ ਦੇਖ ਸਕਦਾ ਹੈ ਜੋ ਉਸ ਨੇ ਕੀਤਾ, ਜਿਸ ਤੋਂ ਉਸ ਨੂੰ ਇਹ ਪਤਾ ਲਗਦਾ ਹੈ ਕਿ ਉਸ ਨੂੰ ਪਵਿੱਤਰ ਆਤਮਾ ਦੁਆਰਾ ਯਕੀਨਨ ਵਰਤਿਆ ਗਿਆ ਸੀ, ਅਤੇ ਇਸ ਲਈ ਮਨੁੱਖ ਸੋਚਦਾ ਹੈ ਕਿ ਪੌਲੁਸ ਪਤਰਸ ਨਾਲੋਂ ਬਿਹਤਰ ਸੀ, ਕਿ ਉਸ ਦਾ ਕੰਮ ਉਚੇਰਾ ਸੀ, ਕਿਉਂਕਿ ਉਹ ਕਲੀਸਿਆਵਾਂ ਨੂੰ ਪ੍ਰਦਾਨ ਕਰਨ ਦੇ ਯੋਗ ਸੀ। ਪਤਰਸ ਨੇ ਸਿਰਫ਼ ਆਪਣੇ ਨਿੱਜੀ ਅਨੁਭਵਾਂ ’ਤੇ ਨਿਰਭਰ ਕੀਤਾ ਅਤੇ ਆਪਣੇ ਕਦੇ-ਕਦਾਈਂ ਵਾਲੇ ਕੰਮ ਦੌਰਾਨ ਸਿਰਫ਼ ਕੁਝ ਕੁ ਲੋਕਾਂ ਨੂੰ ਹੀ ਹਾਸਲ ਕੀਤਾ। ਉਸ ਵੱਲੋਂ ਕੁਝ ਕੁ ਪੱਤ੍ਰੀਆਂ ਲਿਖੀਆਂ ਗਈਆਂ ਜੋ ਬਹੁਤੀਆਂ ਪ੍ਰਸਿੱਧ ਨਹੀਂ ਹਨ, ਪਰ ਕੌਣ ਜਾਣਦਾ ਹੈ ਕਿ ਉਸ ਦੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਪਰਮੇਸ਼ੁਰ ਲਈ ਪ੍ਰੇਮ ਕਿੰਨਾ ਕੁ ਮਹਾਨ ਸੀ? ਪੌਲੁਸ ਨੇ ਦਿਨ-ਰਾਤ ਪਰਮੇਸ਼ੁਰ ਲਈ ਕੰਮ ਕੀਤਾ: ਜਿੰਨਾ ਚਿਰ ਕਰਨ ਲਈ ਕੰਮ ਸੀ, ਉਸ ਨੇ ਕੀਤਾ। ਉਸ ਨੇ ਮਹਿਸੂਸ ਕੀਤਾ ਕਿ ਇਸ ਤਰੀਕੇ ਨਾਲ ਉਹ ਮੁਕਟ ਪ੍ਰਾਪਤ ਕਰ ਸਕੇਗਾ, ਅਤੇ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਸਕੇਗਾ, ਫਿਰ ਵੀ ਉਸ ਨੇ ਆਪਣੇ ਕੰਮ ਰਾਹੀਂ ਆਪਣੇ ਆਪ ਨੂੰ ਬਦਲਣ ਦੇ ਤਰੀਕਿਆਂ ਦੀ ਭਾਲ ਨਹੀਂ ਕੀਤੀ। ਪਤਰਸ ਦੇ ਜੀਵਨ ਵਿੱਚ ਜੋ ਕੁਝ ਵੀ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਨਹੀਂ ਕਰਦਾ ਸੀ, ਉਸ ਨਾਲ ਉਹ ਬੇਚੈਨ ਮਹਿਸੂਸ ਕਰਦਾ ਸੀ। ਜੇ ਇਹ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਨਹੀਂ ਕਰਦਾ ਸੀ, ਤਾਂ ਉਸ ਨੂੰ ਪਛਤਾਵਾ ਮਹਿਸੂਸ ਹੁੰਦਾ, ਅਤੇ ਅਜਿਹਾ ਕੋਈ ਢੁਕਵਾਂ ਤਰੀਕਾ ਲੱਭਿਆ ਕਰਦਾ ਜਿਸ ਦੁਆਰਾ ਉਹ ਪਰਮੇਸ਼ੁਰ ਦੇ ਹਿਰਦੇ ਨੂੰ ਸੰਤੁਸ਼ਟ ਕਰਨ ਦਾ ਜਤਨ ਕਰ ਸਕੇ। ਇੱਥੋਂ ਤਕ ਕਿ ਆਪਣੇ ਜੀਵਨ ਦੇ ਸਭ ਤੋਂ ਛੋਟੇ ਅਤੇ ਸਭ ਤੋਂ ਵੱਧ ਮਹੱਤਵਹੀਣ ਪਹਿਲੂਆਂ ਵਿੱਚ ਵੀ, ਉਹ ਇਹੀ ਚਾਹੁੰਦਾ ਸੀ ਕਿ ਉਹ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰੇ। ਜਦੋਂ ਉਸ ਦੇ ਪੁਰਾਣੇ ਸੁਭਾਅ ਦੀ ਗੱਲ ਆਉਂਦੀ ਸੀ ਤਾਂ ਉਹ ਕੋਈ ਘੱਟ ਕਠੋਰ ਨਹੀਂ ਸੀ, ਸੱਚਾਈ ਦੀ ਡੂੰਘਾਈ ਤਕ ਅੱਗੇ ਵਧਣ ਲਈ ਆਪਣੇ ਆਪ ਤੋਂ ਉਸ ਦੀਆਂ ਲੋੜਾਂ ਪ੍ਰਤੀ ਹੋਰ ਵੀ ਸਖਤ ਸੀ। ਪੌਲੁਸ ਨੇ ਸਿਰਫ਼ ਦਿਖਾਵੇ ਦੀ ਪ੍ਰਸਿੱਧੀ ਅਤੇ ਰੁਤਬੇ ਦੀ ਭਾਲ ਕੀਤੀ। ਉਸ ਨੇ ਮਨੁੱਖਾਂ ਸਾਹਮਣੇ ਵਿਖਾਵਾ ਕਰਨ ਦੀ ਭਾਲ ਕੀਤੀ, ਅਤੇ ਜੀਵਨ ਦੇ ਪ੍ਰਵੇਸ਼ ਵਿੱਚ ਕੋਈ ਹੋਰ ਡੂੰਘੀ ਤਰੱਕੀ ਕਰਨ ਦੀ ਭਾਲ ਨਹੀਂ ਕੀਤੀ। ਉਸ ਨੂੰ ਜਿਸ ਗੱਲ ਦੀ ਪਰਵਾਹ ਸੀ, ਉਹ ਅਸਲੀਅਤ ਨਹੀਂ, ਸਿਧਾਂਤ ਸੀ। ਕੁਝ ਲੋਕ ਕਹਿੰਦੇ ਹਨ, “ਪੌਲੁਸ ਨੇ ਪਰਮੇਸ਼ੁਰ ਲਈ ਇੰਨਾ ਕੰਮ ਕੀਤਾ, ਉਸ ਨੂੰ ਪਰਮੇਸ਼ੁਰ ਨੇ ਯਾਦ ਕਿਉਂ ਨਹੀਂ ਰੱਖਿਆ? ਪਤਰਸ ਨੇ ਪਰਮੇਸ਼ੁਰ ਲਈ ਬਹੁਤ ਥੋੜ੍ਹਾ ਜਿਹਾ ਕੰਮ ਕੀਤਾ, ਅਤੇ ਕਲੀਸਿਆਵਾਂ ਲਈ ਕੋਈ ਵੱਡਾ ਯੋਗਦਾਨ ਨਹੀਂ ਪਾਇਆ, ਤਾਂ ਉਸ ਨੂੰ ਸੰਪੂਰਣ ਕਿਉਂ ਬਣਾਇਆ ਗਿਆ ਸੀ?” ਪਤਰਸ ਕਿਸੇ ਖਾਸ ਹੱਦ ਤਕ ਪਰਮੇਸ਼ੁਰ ਨੂੰ ਪ੍ਰੇਮ ਕਰਦਾ ਸੀ, ਜਿਸ ਦੀ ਪਰਮੇਸ਼ੁਰ ਨੂੰ ਲੋੜ ਸੀ; ਸਿਰਫ਼ ਅਜਿਹੇ ਲੋਕਾਂ ਕੋਲ ਹੀ ਗਵਾਹੀ ਹੁੰਦੀ ਹੈ। ਅਤੇ ਪੌਲੁਸ ਬਾਰੇ ਕੀ ਕਹੋਗੇ? ਪੌਲੁਸ ਕਿਸ ਹੱਦ ਤਕ ਪਰਮੇਸ਼ੁਰ ਨੂੰ ਪ੍ਰੇਮ ਕਰਦਾ ਸੀ? ਕੀ ਤੈਨੂੰ ਪਤਾ ਹੈ? ਪੌਲੁਸ ਦਾ ਕੰਮ ਕਿਸ ਲਈ ਕੀਤਾ ਗਿਆ ਸੀ? ਅਤੇ ਪਤਰਸ ਦਾ ਕੰਮ ਕਿਸ ਲਈ ਕੀਤਾ ਗਿਆ ਸੀ? ਪਤਰਸ ਨੇ ਬਹੁਤਾ ਕੰਮ ਨਹੀਂ ਕੀਤਾ, ਪਰ ਕੀ ਤੈਨੂੰ ਪਤਾ ਹੈ ਕਿ ਉਸ ਦੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਕੀ ਸੀ? ਪੌਲੁਸ ਦਾ ਕੰਮ ਕਲੀਸਿਆਵਾਂ ਦੇ ਪ੍ਰਬੰਧ, ਅਤੇ ਕਲੀਸਿਆਵਾਂ ਦੀ ਸਹਾਇਤਾ ਨਾਲ ਸੰਬੰਧਤ ਸੀ। ਪਤਰਸ ਨੇ ਜੋ ਅਨੁਭਵ ਕੀਤਾ ਉਹ ਉਸ ਦੇ ਜੀਵਨ ਦੀ ਅਵਸਥਾ ਵਿੱਚ ਤਬਦੀਲੀਆਂ ਸਨ; ਉਸ ਨੇ ਪਰਮੇਸ਼ੁਰ ਲਈ ਪ੍ਰੇਮ ਦਾ ਅਨੁਭਵ ਕੀਤਾ। ਹੁਣ ਜਦੋਂ ਤੈਨੂੰ ਉਨ੍ਹਾਂ ਦੇ ਤੱਤ ਵਿੱਚ ਵਖਰੇਵਿਆਂ ਬਾਰੇ ਪਤਾ ਹੈ, ਤਾਂ ਤੂੰ ਦੇਖ ਸਕਦਾ ਹੈਂ ਕਿ, ਆਖਰਕਾਰ, ਕੌਣ ਪਰਮੇਸ਼ੁਰ ਵਿੱਚ ਸੱਚਮੁੱਚ ਵਿਸ਼ਵਾਸ ਕਰਦਾ ਸੀ, ਅਤੇ ਕਿਸ ਨੇ ਸੱਚਮੁੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕੀਤਾ। ਉਨ੍ਹਾਂ ਵਿੱਚੋਂ ਇੱਕ ਪਰਮੇਸ਼ੁਰ ਨੂੰ ਸੱਚਮੁੱਚ ਪ੍ਰੇਮ ਕਰਦਾ ਸੀ, ਅਤੇ ਦੂਜਾ ਪਰਮੇਸ਼ੁਰ ਨੂੰ ਸੱਚਮੁੱਚ ਪ੍ਰੇਮ ਨਹੀਂ ਕਰਦਾ ਸੀ; ਇੱਕ ਦੇ ਸੁਭਾਅ ਵਿੱਚ ਤਬਦੀਲੀਆਂ ਆਈਆਂ, ਅਤੇ ਦੂਜੇ ਦੇ ਸੁਭਾਅ ਵਿੱਚ ਨਹੀਂ; ਇੱਕ ਨੇ ਨਿਮਰਤਾ ਨਾਲ ਸੇਵਾ ਕੀਤੀ, ਅਤੇ ਅਸਾਨੀ ਨਾਲ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਇਆ, ਅਤੇ ਦੂਜੇ ਦੀ ਲੋਕ ਉਪਾਸਨਾ ਕਰਦੇ ਸਨ, ਅਤੇ ਉਸ ਦਾ ਸਰੂਪ ਸ਼ਾਨਦਾਰ ਸੀ; ਇੱਕ ਨੇ ਪਵਿੱਤਰਤਾ ਦੀ ਭਾਲ ਕੀਤੀ, ਪਰ ਦੂਜੇ ਨੇ ਨਹੀਂ, ਅਤੇ ਹਾਲਾਂਕਿ ਉਹ ਅਸ਼ੁੱਧ ਨਹੀਂ ਸੀ, ਪਰ ਉਸ ਵਿੱਚ ਸ਼ੁੱਧ ਪ੍ਰੇਮ ਵੀ ਨਹੀਂ ਸੀ; ਇੱਕ ਕੋਲ ਸੱਚੀ ਇਨਸਾਨੀਅਤ ਸੀ, ਅਤੇ ਦੂਜੇ ਕੋਲ ਨਹੀਂ; ਇੱਕ ਕੋਲ ਪਰਮੇਸ਼ੁਰ ਦੇ ਇੱਕ ਪ੍ਰਾਣੀ ਦਾ ਅਹਿਸਾਸ ਸੀ, ਦੂਜੇ ਕੋਲ ਨਹੀਂ। ਅਜਿਹੇ ਵਖਰੇਵੇਂ ਹਨ ਪੌਲੁਸ ਅਤੇ ਪਤਰਸ ਦੇ ਤੱਤ ਵਿਚਕਾਰ। ਪਤਰਸ ਜਿਸ ਰਾਹ ਤੁਰਿਆ ਉਹ ਸਫ਼ਲਤਾ ਦਾ ਰਾਹ ਸੀ, ਜੋ ਸਧਾਰਣ ਇਨਸਾਨੀਅਤ ਦੀ ਬਹਾਲੀ ਅਤੇ ਪਰਮੇਸ਼ੁਰ ਦੇ ਇੱਕ ਪ੍ਰਾਣੀ ਦੇ ਫ਼ਰਜ਼ ਦੀ ਬਹਾਲੀ ਦੀ ਪ੍ਰਾਪਤੀ ਦਾ ਵੀ ਰਾਹ ਸੀ। ਪਤਰਸ ਉਨ੍ਹਾਂ ਸਾਰਿਆਂ ਦੀ ਨੁਮਾਇੰਦਗੀ ਕਰਦਾ ਹੈ ਜੋ ਸਫ਼ਲ ਹਨ। ਪੌਲੁਸ ਜਿਸ ਰਾਹ ਤੁਰਿਆ ਉਹ ਅਸਫ਼ਲਤਾ ਦਾ ਰਾਹ ਸੀ, ਅਤੇ ਉਹ ਉਨ੍ਹਾਂ ਸਾਰਿਆਂ ਦੀ ਨੁਮਾਇੰਦਗੀ ਕਰਦਾ ਹੈ ਜੋ ਸਿਰਫ਼ ਦਿਖਾਵੇ ਵਜੋਂ ਅਧੀਨ ਹੁੰਦੇ ਹਨ ਅਤੇ ਆਪਣੇ ਆਪ ਨੂੰ ਖਰਚ ਕਰਦੇ ਹਨ, ਅਤੇ ਸੱਚੇ ਮਨੋਂ ਪਰਮੇਸ਼ੁਰ ਨੂੰ ਪ੍ਰੇਮ ਨਹੀਂ ਕਰਦੇ। ਪੌਲੁਸ ਉਨ੍ਹਾਂ ਸਾਰਿਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਕੋਲ ਸੱਚਾਈ ਨਹੀਂ ਹੈ। ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਵਿੱਚ, ਪਤਰਸ ਨੇ ਹਰ ਚੀਜ਼ ਵਿੱਚ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੀ ਭਾਲ ਕੀਤੀ, ਅਤੇ ਉਸ ਸਭ ਦੀ ਪਾਲਣਾ ਕਰਨ ਦੀ ਭਾਲ ਕੀਤੀ ਜੋ ਪਰਮੇਸ਼ੁਰ ਤੋਂ ਆਈ। ਉਹ ਆਪਣੇ ਜੀਵਨ ਵਿੱਚ ਰੱਤੀ ਭਰ ਵੀ ਸ਼ਿਕਾਇਤ ਕੀਤੇ ਬਗੈਰ, ਤਾੜਨਾ ਅਤੇ ਨਿਆਂ, ਅਤੇ ਇਸ ਦੇ ਨਾਲ ਹੀ ਤਾਏ ਜਾਣ, ਕਸ਼ਟ ਅਤੇ ਵਿਹੂਣਤਾ ਨੂੰ ਸਵੀਕਾਰ ਕਰਨ ਦੇ ਯੋਗ ਸੀ, ਇਨ੍ਹਾਂ ਵਿੱਚੋਂ ਕੋਈ ਵੀ ਪਰਮੇਸ਼ੁਰ ਲਈ ਉਸ ਦੇ ਪ੍ਰੇਮ ਨੂੰ ਬਦਲ ਨਹੀਂ ਸਕਦਾ ਸੀ। ਕੀ ਇਹ ਪਰਮੇਸ਼ੁਰ ਲਈ ਪਰਮ ਪ੍ਰੇਮ ਨਹੀਂ ਸੀ? ਕੀ ਇਹ ਪਰਮੇਸ਼ੁਰ ਦੇ ਕਿਸੇ ਪ੍ਰਾਣੀ ਦੇ ਫਰਜ਼ ਦੀ ਪੂਰਤੀ ਨਹੀਂ ਸੀ? ਭਾਵੇਂ ਤਾੜਨਾ ਮਿਲੀ ਹੋਵੇ, ਜਾਂ ਨਿਆਂ, ਜਾਂ ਕਸ਼ਟ ਵਿੱਚ ਹੋਵੇਂ, ਤੂੰ ਹਮੇਸ਼ਾ ਮੌਤ ਤਕ ਆਗਿਆਕਾਰਤਾ ਪ੍ਰਾਪਤ ਕਰਨ ਦੇ ਸਮਰੱਥ ਹੁੰਦਾ ਹੈਂ, ਅਤੇ ਇਹੀ ਉਹ ਚੀਜ਼ ਹੈ ਜੋ ਪਰਮੇਸ਼ੁਰ ਦੇ ਕਿਸੇ ਪ੍ਰਾਣੀ ਦੁਆਰਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ, ਇਹੀ ਪਰਮੇਸ਼ੁਰ ਲਈ ਪ੍ਰੇਮ ਦੀ ਸ਼ੁੱਧਤਾ ਹੈ। ਜੇ ਮਨੁੱਖ ਇੰਨਾ ਕੁ ਪ੍ਰਾਪਤ ਕਰ ਸਕਦਾ ਹੈ, ਤਾਂ ਉਹ ਪਰਮੇਸ਼ੁਰ ਦਾ ਇੱਕ ਯੋਗ ਪ੍ਰਾਣੀ ਹੈ, ਅਤੇ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਜੋ ਬਿਹਤਰ ਢੰਗ ਨਾਲ ਸਿਰਜਣਹਾਰ ਦੀ ਇੱਛਾ ਨੂੰ ਪੂਰਾ ਕਰਦਾ ਹੋਵੇ। ਕਲਪਨਾ ਕਰ ਕਿ ਤੂੰ ਪਰਮੇਸ਼ੁਰ ਲਈ ਕੰਮ ਕਰਨ ਦੇ ਯੋਗ ਹੈਂ, ਫਿਰ ਵੀ ਤੂੰ ਪਰਮੇਸ਼ੁਰ ਦੀ ਆਗਿਆ ਨਹੀਂ ਮੰਨਦਾ ਹੈਂ, ਅਤੇ ਸੱਚੇ ਮਨੋਂ ਪਰਮੇਸ਼ੁਰ ਨੂੰ ਪ੍ਰੇਮ ਕਰਨ ਵਿੱਚ ਸਮਰੱਥ ਨਹੀਂ ਹੈਂ। ਇਸ ਤਰ੍ਹਾਂ, ਨਾ ਸਿਰਫ਼ ਤੂੰ ਪਰਮੇਸ਼ੁਰ ਦੇ ਪ੍ਰਾਣੀ ਦਾ ਫਰਜ਼ ਨਹੀਂ ਨਿਭਾਇਆ ਹੋਵੇਗਾ, ਬਲਕਿ ਪਰਮੇਸ਼ੁਰ ਦੁਆਰਾ ਵੀ ਤੇਰੀ ਨਿੰਦਾ ਕੀਤੀ ਜਾਵੇਗੀ, ਕਿਉਂਕਿ ਤੂੰ ਅਜਿਹਾ ਵਿਅਕਤੀ ਹੈਂ ਜਿਸ ਦੇ ਕੋਲ ਸੱਚਾਈ ਨਹੀਂ ਹੈ, ਜੋ ਪਰਮੇਸ਼ੁਰ ਦੀ ਆਗਿਆ ਮੰਨਣ ਵਿੱਚ ਸਮਰੱਥ ਨਹੀਂ ਹੈ, ਅਤੇ ਜੋ ਪਰਮੇਸ਼ੁਰ ਪ੍ਰਤੀ ਅਣਆਗਿਆਕਾਰ ਹੈ। ਤੂੰ ਸਿਰਫ਼ ਪਰਮੇਸ਼ੁਰ ਲਈ ਕੰਮ ਕਰਨ ਦੀ ਪਰਵਾਹ ਕਰਦਾ ਹੈਂ, ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਣ ਜਾਂ ਆਪਣੇ ਆਪ ਨੂੰ ਜਾਣਨ ਦੀ ਪਰਵਾਹ ਨਹੀਂ ਕਰਦਾ। ਤੂੰ ਸਿਰਜਣਹਾਰ ਨੂੰ ਸਮਝਦਾ ਜਾਂ ਜਾਣਦਾ ਨਹੀਂ ਹੈਂ, ਅਤੇ ਸਿਰਜਣਹਾਰ ਦੀ ਆਗਿਆ ਨਹੀਂ ਮੰਨਦਾ ਹੈਂ ਜਾਂ ਉਸ ਨੂੰ ਪ੍ਰੇਮ ਨਹੀਂ ਕਰਦਾ ਹੈਂ। ਤੂੰ ਅਜਿਹਾ ਵਿਅਕਤੀ ਹੈਂ ਜੋ ਸੁਭਾਵਕ ਰੂਪ ਵਿੱਚ ਹੀ ਪਰਮੇਸ਼ੁਰ ਦਾ ਅਣਆਗਿਆਕਾਰ ਹੈ, ਅਤੇ ਇਸ ਲਈ ਅਜਿਹੇ ਲੋਕ ਸਿਰਜਣਹਾਰ ਦੇ ਪਿਆਰੇ ਨਹੀਂ ਹੁੰਦੇ।

ਕੁਝ ਲੋਕ ਕਹਿੰਦੇ ਹਨ, “ਪੌਲੁਸ ਨੇ ਬਹੁਤ ਸਾਰਾ ਕੰਮ ਕੀਤਾ, ਅਤੇ ਉਸ ਨੇ ਕਲੀਸਿਆਵਾਂ ਲਈ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਉਠਾਇਆ ਅਤੇ ਉਨ੍ਹਾਂ ਲਈ ਬਹੁਤ ਸਾਰਾ ਯੋਗਦਾਨ ਪਾਇਆ। ਪੌਲੁਸ ਦੀਆਂ ਤੇਰ੍ਹਾਂ ਪੱਤ੍ਰੀਆਂ ਨੇ ਕਿਰਪਾ ਦੇ ਯੁਗ ਦੇ 2,000 ਸਾਲ ਨੂੰ ਸੰਭਾਲ ਕੇ ਰੱਖਿਆ, ਅਤੇ ਇਹ ਚਾਰ ਇੰਜੀਲਾਂ ਤੋਂ ਬਾਅਦ ਦੂਜੇ ਸਥਾਨ ’ਤੇ ਆਉਂਦੀਆਂ ਹਨ। ਉਸ ਨਾਲ ਕੌਣ ਬਰਾਬਰੀ ਕਰ ਸਕਦਾ ਹੈ? ਕੋਈ ਵੀ ਯੂਹੰਨਾ ਦੇ ਪਰਕਾਸ਼ ਦੀ ਪੋਥੀ ਵਿਚਲੇ ਗੁੱਝੇ ਅਰਥਾਂ ਨੂੰ ਨਹੀਂ ਸਮਝਾ ਸਕਦਾ, ਜਦੋਂ ਕਿ ਪੌਲੁਸ ਦੀਆਂ ਪੱਤ੍ਰੀਆਂ ਜੀਵਨ ਪ੍ਰਦਾਨ ਕਰਦੀਆਂ ਹਨ, ਅਤੇ ਉਸ ਨੇ ਜੋ ਕੰਮ ਕੀਤਾ ਉਹ ਕਲੀਸਿਆਵਾਂ ਲਈ ਲਾਭਕਾਰੀ ਸੀ। ਅਜਿਹੀਆਂ ਚੀਜ਼ਾਂ ਹੋਰ ਕੌਣ ਹਾਸਲ ਕਰ ਸਕਦਾ ਸੀ? ਅਤੇ ਪਤਰਸ ਨੇ ਕੀ ਕੰਮ ਕੀਤਾ?” ਜਦੋਂ ਮਨੁੱਖ ਦੂਜਿਆਂ ਦਾ ਮੁਲਾਂਕਣ ਕਰਦਾ ਹੈ, ਤਾਂ ਉਹ ਉਨ੍ਹਾਂ ਦੇ ਯੋਗਦਾਨ ਦੇ ਅਨੁਸਾਰ ਅਜਿਹਾ ਕਰਦਾ ਹੈ। ਜਦੋਂ ਪਰਮੇਸ਼ੁਰ ਮਨੁੱਖ ਦਾ ਮੁਲਾਂਕਣ ਕਰਦਾ ਹੈ, ਉਹ ਅਜਿਹਾ ਮਨੁੱਖ ਦੀ ਫ਼ਿਤਰਤ ਅਨੁਸਾਰ ਕਰਦਾ ਹੈ। ਜੋ ਲੋਕ ਜੀਵਨ ਦੀ ਭਾਲ ਕਰਦੇ ਹਨ ਉਨ੍ਹਾਂ ਵਿੱਚੋਂ, ਪੌਲੁਸ ਇੱਕ ਅਜਿਹਾ ਵਿਅਕਤੀ ਸੀ ਜਿਸ ਨੂੰ ਆਪਣੇ ਖੁਦ ਦੇ ਸਾਰ ਬਾਰੇ ਨਹੀਂ ਪਤਾ ਸੀ। ਉਹ ਕਿਸੇ ਵੀ ਤਰੀਕੇ ਨਾਲ ਨਿਮਰ ਜਾਂ ਆਗਿਆਕਾਰੀ ਨਹੀਂ ਸੀ, ਅਤੇ ਨਾ ਹੀ ਉਸ ਨੂੰ ਆਪਣੇ ਤੱਤ ਬਾਰੇ ਪਤਾ ਸੀ, ਜੋ ਪਰਮੇਸ਼ੁਰ ਦੇ ਵਿਰੋਧ ਵਿੱਚ ਸੀ। ਅਤੇ ਇਸ ਤਰ੍ਹਾਂ, ਉਹ ਅਜਿਹਾ ਵਿਅਕਤੀ ਸੀ ਜੋ ਵਿਸਤਾਰ ਭਰੇ ਅਨੁਭਵਾਂ ਵਿੱਚੋਂ ਨਹੀਂ ਲੰਘਿਆ ਸੀ, ਅਤੇ ਅਜਿਹਾ ਵਿਅਕਤੀ ਸੀ ਜਿਸ ਨੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਂਦਾ ਸੀ। ਪਤਰਸ ਵੱਖਰਾ ਸੀ। ਉਸ ਨੂੰ ਆਪਣੇ ਨੁਕਸਾਂ, ਕਮਜ਼ੋਰੀਆਂ, ਅਤੇ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣੇ ਭ੍ਰਿਸ਼ਟ ਸੁਭਾਅ ਬਾਰੇ ਪਤਾ ਸੀ, ਅਤੇ ਇਸ ਲਈ ਉਸ ਕੋਲ ਅਮਲ ਦਾ ਅਜਿਹਾ ਰਾਹ ਸੀ ਜਿਸ ਦੁਆਰਾ ਉਸ ਦੇ ਸੁਭਾਅ ਨੂੰ ਬਦਲਿਆ ਜਾ ਸਕਦਾ ਸੀ; ਉਹ ਉਨ੍ਹਾਂ ਲੋਕਾਂ ਵਿੱਚੋਂ ਇੱਕ ਨਹੀਂ ਸੀ ਜਿਨ੍ਹਾਂ ਕੋਲ ਸਿਰਫ਼ ਸਿਧਾਂਤ ਤਾਂ ਸੀ ਪਰ ਕੋਈ ਅਸਲੀਅਤ ਨਹੀਂ ਸੀ। ਜੋ ਲੋਕ ਬਦਲਦੇ ਹਨ ਉਹ ਨਵੇਂ ਲੋਕ ਹਨ ਜਿਨ੍ਹਾਂ ਨੂੰ ਬਚਾਇਆ ਗਿਆ ਹੈ, ਇਹ ਉਹ ਲੋਕ ਹਨ ਜੋ ਸੱਚਾਈ ਦਾ ਪਿੱਛਾ ਕਰਨ ਦੇ ਯੋਗ ਹਨ। ਜੋ ਲੋਕ ਨਹੀਂ ਬਦਲਦੇ ਉਨ੍ਹਾਂ ਦਾ ਸੰਬੰਧ ਕੁਦਰਤੀ ਤੌਰ ’ਤੇ ਬੇਕਾਰ ਲੋਕਾਂ ਨਾਲ ਹੁੰਦਾ ਹੈ; ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਬਚਾਇਆ ਨਹੀਂ ਗਿਆ ਹੈ, ਭਾਵ, ਉਹ ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਨਫ਼ਰਤ ਕੀਤਾ ਅਤੇ ਠੁਕਰਾਇਆ ਜਾਂਦਾ ਹੈ। ਭਾਵੇਂ ਉਨ੍ਹਾਂ ਦਾ ਕੰਮ ਕਿੰਨਾ ਵੀ ਮਹਾਨ ਹੋਵੇ ਪਰਮੇਸ਼ੁਰ ਉਨ੍ਹਾਂ ਨੂੰ ਯਾਦ ਨਹੀਂ ਰੱਖੇਗਾ। ਜਦੋਂ ਤੂੰ ਇਸ ਦੀ ਤੁਲਨਾ ਆਪਣੀ ਖੁਦ ਦੀ ਖੋਜ ਨਾਲ ਕਰਦਾ ਹੈਂ, ਤਾਂ ਇਹ ਆਪਣੇ ਆਪ ਪ੍ਰਤੱਖ ਹੋਣਾ ਚਾਹੀਦਾ ਹੈ ਕਿ ਕੀ ਤੂੰ ਆਖਰਕਾਰ ਪਤਰਸ ਜਾਂ ਪੌਲੁਸ ਵਰਗਾ ਹੀ ਵਿਅਕਤੀ ਹੈਂ ਜਾਂ ਨਹੀਂ। ਜਿਸ ਦੀ ਤੂੰ ਭਾਲ ਕਰਦਾ ਹੈਂ ਜੇ ਉਸ ਵਿੱਚ ਅਜੇ ਵੀ ਕੋਈ ਸੱਚਾਈ ਨਹੀਂ ਹੈ, ਅਤੇ ਜੇ ਤੂੰ ਅੱਜ ਵੀ ਪੌਲੁਸ ਜਿੰਨਾ ਹੀ ਘਮੰਡੀ ਤੇ ਢੀਠ ਹੈਂ, ਅਤੇ ਅਜੇ ਵੀ ਉਸ ਜਿੰਨਾ ਚਾਪਲੂਸ ਤੇ ਡੀਂਗਾਂ ਮਾਰਨ ਵਾਲਾ ਹੈਂ, ਤਾਂ ਤੂੰ ਬੇਸ਼ੱਕ ਇੱਕ ਭ੍ਰਿਸ਼ਟਿਆ ਹੋਇਆ ਵਿਅਕਤੀ ਹੈਂ ਜੋ ਅਸਫ਼ਲ ਹੁੰਦਾ ਹੈ। ਜੇ ਤੂੰ ਪਤਰਸ ਵਾਂਗ ਹੀ ਭਾਲ ਕਰਦਾ ਹੈਂ, ਜੇ ਤੂੰ ਅਮਲ ਅਤੇ ਸੱਚੀਆਂ ਤਬਦੀਲੀਆਂ ਦੀ ਭਾਲ ਕਰਦਾ ਹੈਂ, ਅਤੇ ਘਮੰਡੀ ਜਾਂ ਜ਼ਿੱਦੀ ਨਹੀਂ ਹੈਂ, ਪਰ ਆਪਣਾ ਫ਼ਰਜ਼ ਨਿਭਾਉਣ ਦੀ ਭਾਲ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਦਾ ਇੱਕ ਪ੍ਰਾਣੀ ਹੋਵੇਂਗਾ ਜੋ ਜਿੱਤ ਹਾਸਲ ਕਰ ਸਕਦਾ ਹੈ। ਪੌਲੁਸ ਨੂੰ ਆਪਣੇ ਤੱਤ ਜਾਂ ਭ੍ਰਿਸ਼ਟਾਚਾਰ ਬਾਰੇ ਨਹੀਂ ਪਤਾ ਸੀ, ਉਸ ਨੂੰ ਆਪਣੀ ਅਣਆਗਿਆਕਾਰੀ ਬਾਰੇ ਤਾਂ ਬਿਲਕੁਲ ਵੀ ਨਹੀਂ ਪਤਾ ਸੀ। ਉਸ ਨੇ ਕਦੇ ਵੀ ਮਸੀਹ ਪ੍ਰਤੀ ਆਪਣੀ ਨੀਚ ਅਵੱਗਿਆ ਦਾ ਜ਼ਿਕਰ ਨਹੀਂ ਕੀਤਾ, ਅਤੇ ਨਾ ਹੀ ਉਸ ਨੂੰ ਬਹੁਤਾ ਜ਼ਿਆਦਾ ਅਫ਼ਸੋਸ ਸੀ। ਉਸ ਨੇ ਸਿਰਫ਼ ਸੰਖੇਪ ਜਿਹੀ ਵਿਆਖਿਆ ਕੀਤੀ ਅਤੇ, ਉਹ ਆਪਣੇ ਦਿਲ ਦੀ ਡੂੰਘਾਈ ਤੋਂ, ਪੂਰੀ ਤਰ੍ਹਾਂ ਪਰਮੇਸ਼ੁਰ ਦੇ ਅਧੀਨ ਨਹੀਂ ਹੋਇਆ। ਹਾਲਾਂਕਿ ਉਸ ਨੂੰ ਦੰਮਿਸਕ ਦੇ ਰਾਹ ’ਤੇ ਅਹਿਸਾਸ ਹੋਇਆ, ਪਰ ਉਸ ਨੇ ਆਪਣੇ ਅੰਦਰ ਦੀ ਗਹਿਰਾਈ ਵਿੱਚ ਨਹੀਂ ਵੇਖਿਆ। ਉਸ ਨੂੰ ਮਹਿਜ਼ ਕੰਮ ਕਰਦੇ ਰਹਿਣ ਵਿੱਚ ਹੀ ਸੰਤੋਖ ਸੀ, ਅਤੇ ਉਸ ਨੇ ਆਪਣੇ ਆਪ ਨੂੰ ਜਾਣਨ ਅਤੇ ਆਪਣੇ ਪੁਰਾਣੇ ਸੁਭਾਅ ਨੂੰ ਬਦਲਣ ਨੂੰ ਸਭ ਤੋਂ ਅਹਿਮ ਮੁੱਦਿਆਂ ਵਜੋਂ ਨਹੀਂ ਮੰਨਿਆ। ਉਹ ਮਹਿਜ਼ ਸੱਚਾਈ ਬੋਲਣ, ਆਪਣੀ ਅੰਤਰ-ਆਤਮਾ ਨੂੰ ਤਸੱਲੀ ਦੇਣ ਲਈ ਦੂਜਿਆਂ ਦੀ ਮਦਦ ਕਰਨ, ਅਤੇ ਖੁਦ ਨੂੰ ਦਿਲਾਸਾ ਦੇਣ ਤੇ ਆਪਣੇ ਪਿਛਲੇ ਪਾਪਾਂ ਲਈ ਖੁਦ ਨੂੰ ਮਾਫ਼ ਕਰਨ ਲਈ ਯਿਸੂ ਦੇ ਚੇਲਿਆਂ ਨੂੰ ਹੁਣ ਹੋਰ ਨਾ ਸਤਾਉਣ ਵਿੱਚ ਹੀ ਸੰਤੁਸ਼ਟ ਸੀ। ਉਸ ਨੇ ਜਿਸ ਟੀਚੇ ਦਾ ਪਿੱਛਾ ਕੀਤਾ ਉਹ ਭਵਿੱਖ ਦੇ ਮੁਕਟ ਅਤੇ ਵਕਤੀ ਕੰਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ, ਉਸ ਨੇ ਜਿਸ ਟੀਚੇ ਦਾ ਪਿੱਛਾ ਕੀਤਾ ਉਹ ਭਰਪੂਰ ਕਿਰਪਾ ਸੀ। ਉਸ ਨੇ ਬਥੇਰੀ ਸੱਚਾਈ ਦੀ ਭਾਲ ਨਹੀਂ ਕੀਤੀ, ਅਤੇ ਨਾ ਹੀ ਉਸ ਨੇ ਸੱਚਾਈ ਦੀ ਹੋਰ ਡੂੰਘਾਈ ਵਿੱਚ ਅੱਗੇ ਵਧਣ ਦੀ ਭਾਲ ਕੀਤੀ, ਜਿਸ ਨੂੰ ਪਹਿਲਾਂ ਉਸ ਨੇ ਨਹੀਂ ਸਮਝਿਆ ਸੀ। ਇਸ ਲਈ ਉਸ ਦੇ ਆਪਣੇ ਬਾਰੇ ਗਿਆਨ ਨੂੰ ਝੂਠਾ ਕਿਹਾ ਜਾ ਸਕਦਾ ਹੈ, ਅਤੇ ਉਸ ਨੇ ਤਾੜਨਾ ਜਾਂ ਨਿਆਂ ਨੂੰ ਸਵੀਕਾਰ ਨਹੀਂ ਕੀਤਾ। ਉਹ ਕੰਮ ਕਰਨ ਦੇ ਯੋਗ ਸੀ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਕੋਲ ਉਸ ਦੀ ਆਪਣੀ ਫ਼ਿਤਰਤ ਜਾਂ ਤੱਤ ਬਾਰੇ ਕੋਈ ਗਿਆਨ ਸੀ; ਉਸ ਦਾ ਧਿਆਨ ਸਿਰਫ਼ ਦਿਖਾਵੇ ਦੇ ਅਮਲ ’ਤੇ ਕੇਂਦ੍ਰਿਤ ਸੀ। ਇਸ ਤੋਂ ਇਲਾਵਾ, ਉਸ ਨੇ ਜਿਸ ਚੀਜ਼ ਲਈ ਜਤਨ ਕੀਤਾ ਉਹ ਤਬਦੀਲੀ ਨਹੀਂ, ਬਲਕਿ ਗਿਆਨ ਸੀ। ਉਸ ਦਾ ਕੰਮ ਪੂਰੀ ਤਰ੍ਹਾਂ ਦੰਮਿਸਕ ਦੇ ਰਾਹ ’ਤੇ ਯਿਸੂ ਦੇ ਪਰਗਟ ਹੋਣ ਦਾ ਨਤੀਜਾ ਸੀ। ਇਹ ਅਜਿਹਾ ਕੁਝ ਨਹੀਂ ਸੀ ਜਿਸ ਨੂੰ ਕਰਨ ਦਾ ਉਸ ਨੇ ਅਸਲ ਵਿੱਚ ਸੰਕਲਪ ਲਿਆ ਸੀ, ਅਤੇ ਨਾ ਹੀ ਇਹ ਅਜਿਹਾ ਕੰਮ ਸੀ ਜੋ ਉਸ ਦੁਆਰਾ ਆਪਣੇ ਪੁਰਾਣੇ ਸੁਭਾਅ ਦੀ ਛੰਗਾਈ ਨੂੰ ਸਵੀਕਾਰ ਕਰਨ ਤੋਂ ਬਾਅਦ ਹੋਇਆ ਸੀ। ਭਾਵੇਂ ਉਸ ਨੇ ਜਿਵੇਂ ਵੀ ਕੰਮ ਕੀਤਾ, ਪਰ ਉਸ ਦਾ ਪੁਰਾਣਾ ਸੁਭਾਅ ਨਹੀਂ ਬਦਲਿਆ, ਅਤੇ ਇਸ ਤਰ੍ਹਾਂ ਉਸ ਦੇ ਕੰਮ ਨੇ ਉਸ ਦੇ ਪਿਛਲੇ ਪਾਪਾਂ ਲਈ ਪਛਤਾਵਾ ਨਹੀਂ ਕੀਤਾ ਬਲਕਿ ਇਸ ਨੇ ਮਹਿਜ਼ ਤਤਕਾਲੀ ਕਲੀਸਿਆਵਾਂ ਦਰਮਿਆਨ ਇੱਕ ਖਾਸ ਭੂਮਿਕਾ ਨਿਭਾਈ। ਇਸ ਤਰ੍ਹਾਂ ਦੇ ਕਿਸੇ ਵਿਅਕਤੀ ਲਈ, ਜਿਸ ਦਾ ਪੁਰਾਣਾ ਸੁਭਾਅ ਨਹੀਂ ਬਦਲਿਆ—ਕਹਿਣ ਦਾ ਭਾਵ ਇਹ ਕਿ, ਜਿਸ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ, ਅਤੇ ਜੋ ਪਹਿਲਾਂ ਨਾਲੋਂ ਵੱਧ ਕੇ ਸੱਚਾਈ ਤੋਂ ਸੱਖਣਾ ਸੀ—ਉਹ ਪ੍ਰਭੂ ਯਿਸੂ ਦੁਆਰਾ ਸਵੀਕਾਰੇ ਗਏ ਲੋਕਾਂ ਵਿੱਚੋਂ ਇੱਕ ਬਣਨ ਦੇ ਬਿਲਕੁਲ ਸਮਰੱਥ ਨਹੀਂ ਸੀ। ਉਹ ਕੋਈ ਅਜਿਹਾ ਵਿਅਕਤੀ ਨਹੀਂ ਸੀ ਜਿਸ ਵਿੱਚ ਯਿਸੂ ਮਸੀਹ ਦੇ ਲਈ ਪ੍ਰੇਮ ਅਤੇ ਸਤਿਕਾਰ ਭਰਿਆ ਹੋਇਆ ਸੀ, ਅਤੇ ਨਾ ਹੀ ਉਹ ਕੋਈ ਅਜਿਹਾ ਵਿਅਕਤੀ ਸੀ ਜਿਸ ਕੋਲ ਸੱਚਾਈ ਦੀ ਭਾਲ ਕਰਨ ਵਿੱਚ ਮੁਹਾਰਤ ਸੀ, ਅਜਿਹਾ ਵਿਅਕਤੀ ਤਾਂ ਬਿਲਕੁਲ ਹੀ ਨਹੀਂ ਸੀ ਜਿਸ ਨੇ ਦੇਹਧਾਰਣ ਦੇ ਰਹੱਸ ਦੀ ਭਾਲ ਕੀਤੀ। ਉਹ ਮਹਿਜ਼ ਇੱਕ ਅਜਿਹਾ ਵਿਅਕਤੀ ਸੀ ਜੋ ਝੂਠੀ ਦਲੀਲਬਾਜ਼ੀ ਵਿੱਚ ਹੁਨਰਮੰਦ ਸੀ, ਅਤੇ ਉਹ ਕਿਸੇ ਵੀ ਅਜਿਹੇ ਵਿਅਕਤੀ ਅੱਗੇ ਈਨ ਨਹੀਂ ਮੰਨਦਾ ਸੀ ਜੋ ਉਸ ਤੋਂ ਉੱਚਾ ਹੁੰਦਾ ਸੀ ਜਾਂ ਜਿਸ ਕੋਲ ਸੱਚਾਈ ਹੁੰਦੀ ਸੀ। ਉਹ ਅਜਿਹੇ ਲੋਕਾਂ ਜਾਂ ਸੱਚਾਈਆਂ ਨਾਲ ਈਰਖਾ ਕਰਦਾ ਸੀ ਜੋ ਉਸ ਦੇ ਉਲਟ ਸਨ, ਜਾਂ ਜਿਨ੍ਹਾਂ ਦੀ ਉਸ ਨਾਲ ਦੁਸ਼ਮਣੀ ਸੀ, ਬਲਕਿ ਅਜਿਹੇ ਕੁਦਰਤੀ ਯੋਗਤਾ ਪ੍ਰਾਪਤ ਲੋਕਾਂ ਨੂੰ ਤਰਜੀਹ ਦਿੰਦਾ ਸੀ, ਜੋ ਬੁਲੰਦ ਸਾਖ ਵਾਲੇ ਸਨ ਅਤੇ ਗੂੜ੍ਹ ਗਿਆਨ ਰੱਖਦੇ ਸਨ। ਉਹ ਅਜਿਹੇ ਗਰੀਬ ਲੋਕਾਂ ਨਾਲ ਗੱਲਬਾਤ ਕਰਨਾ ਪਸੰਦ ਨਹੀਂ ਕਰਦਾ ਸੀ ਜਿਹੜੇ ਸੱਚੇ ਰਾਹ ਦੀ ਭਾਲ ਕਰਦੇ ਸਨ ਅਤੇ ਸੱਚਾਈ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਵੀ ਪਰਵਾਹ ਨਹੀਂ ਕਰਦੇ ਸਨ, ਅਤੇ ਇਸ ਦੀ ਬਜਾਏ ਉਹ ਆਪਣਾ ਸਰੋਕਾਰ ਧਾਰਮਿਕ ਸੰਸਥਾਵਾਂ ਦੀਆਂ ਪ੍ਰਧਾਨ ਸ਼ਖਸੀਅਤਾਂ ਨਾਲ ਰੱਖਦਾ ਸੀ ਜੋ ਸਿਰਫ਼ ਸਿਧਾਂਤਾਂ ਦੀ ਗੱਲ ਕਰਦੇ ਸਨ, ਅਤੇ ਜਿਨ੍ਹਾਂ ਕੋਲ ਭਰਪੂਰ ਗਿਆਨ ਸੀ। ਉਸ ਨੂੰ ਪਵਿੱਤਰ ਆਤਮਾ ਦੇ ਨਵੇਂ ਕੰਮ ਨਾਲ ਕੋਈ ਪ੍ਰੇਮ ਨਹੀਂ ਸੀ ਅਤੇ ਨਾ ਹੀ ਉਹ ਪਵਿੱਤਰ ਆਤਮਾ ਦੇ ਨਵੇਂ ਕੰਮ ਦੀ ਗਤੀਵਿਧੀ ਦੀ ਕੋਈ ਪਰਵਾਹ ਕਰਦਾ ਸੀ। ਇਸ ਦੀ ਬਜਾਏ, ਉਹ ਉਨ੍ਹਾਂ ਨਿਯਮਾਂ ਅਤੇ ਸਿਧਾਂਤਾਂ ਦਾ ਪੱਖ ਪੂਰਦਾ ਸੀ ਜੋ ਆਮ ਸੱਚਾਈਆਂ ਨਾਲੋਂ ਉਚੇਰੇ ਸਨ। ਉਸ ਦੇ ਸੁਭਾਵਕ ਸਾਰ ਵਿੱਚ ਅਤੇ ਜਿਸ ਦੀ ਉਹ ਸਮੁੱਚੇ ਰੂਪ ਵਿੱਚ ਭਾਲ ਕਰਦਾ ਸੀ, ਉਹ ਅਜਿਹਾ ਈਸਾਈ ਕਹਾਉਣ ਦਾ ਹੱਕਦਾਰ ਨਹੀਂ ਹੈ ਜਿਸ ਨੇ ਸੱਚਾਈ ਦੀ ਖੋਜ ਕੀਤੀ, ਪਰਮੇਸ਼ੁਰ ਦੇ ਘਰ ਦਾ ਵਿਸ਼ਵਾਸੀ ਸੇਵਕ ਕਹਾਉਣ ਦਾ ਹੱਕਦਾਰ ਤਾਂ ਬਿਲਕੁਲ ਹੀ ਨਹੀਂ ਹੈ, ਕਿਉਂਕਿ ਉਸ ਦਾ ਪਖੰਡ ਬਹੁਤ ਜ਼ਿਆਦਾ ਸੀ, ਅਤੇ ਉਸ ਦੀ ਅਣਆਗਿਆਕਾਰੀ ਵੀ ਅਤਿਅੰਤ ਵੱਡੀ ਸੀ। ਹਾਲਾਂਕਿ ਉਸ ਨੂੰ ਪ੍ਰਭੂ ਯਿਸੂ ਦੇ ਇੱਕ ਸੇਵਕ ਵਜੋਂ ਜਾਣਿਆ ਜਾਂਦਾ ਹੈ, ਪਰ ਉਹ ਸਵਰਗ ਦੇ ਰਾਜ ਦੇ ਦੁਆਰ ਤੋਂ ਪ੍ਰਵੇਸ਼ ਕਰਨ ਦੇ ਬਿਲਕੁਲ ਵੀ ਲਾਇਕ ਨਹੀਂ ਸੀ, ਕਿਉਂਕਿ ਸ਼ੁਰੂ ਤੋਂ ਲੈ ਕੇ ਅੰਤ ਤਕ ਉਸ ਦੇ ਕੰਮਾਂ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ। ਉਸ ਨੂੰ ਮਹਿਜ਼ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜੋ ਪਖੰਡੀ ਸੀ, ਅਤੇ ਜਿਸ ਨੇ ਕੁਧਰਮ ਕੀਤਾ, ਪਰ ਜਿਸ ਨੇ ਮਸੀਹ ਲਈ ਕੰਮ ਵੀ ਕੀਤਾ। ਹਾਲਾਂਕਿ ਉਸ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ, ਉਸ ਨੂੰ ਮੁਨਾਸਬ ਰੂਪ ਵਿੱਚ ਅਜਿਹਾ ਮਨੁੱਖ ਕਿਹਾ ਜਾ ਸਕਦਾ ਹੈ ਜਿਸ ਨੇ ਕੁਧਰਮ ਕੀਤਾ। ਉਸ ਨੇ ਬਹੁਤ ਸਾਰਾ ਕੰਮ ਕੀਤਾ, ਫਿਰ ਵੀ ਜ਼ਰੂਰੀ ਹੈ ਕਿ ਉਸ ਨੂੰ ਦੁਆਰਾ ਕੀਤੇ ਗਏ ਕੰਮ ਦੀ ਮਿਕਦਾਰ ਦੁਆਰਾ ਨਹੀਂ, ਸਗੋਂ ਸਿਰਫ਼ ਕੰਮ ਦੇ ਮਿਆਰ ਅਤੇ ਤੱਤ ਦੁਆਰਾ ਪਰਖਿਆ ਜਾਵੇ। ਸਿਰਫ਼ ਇਸ ਤਰੀਕੇ ਨਾਲ ਹੀ ਇਸ ਮਾਮਲੇ ਦੀ ਤਹਿ ਤੱਕ ਪਹੁੰਚਣਾ ਸੰਭਵ ਹੈ। ਉਹ ਹਮੇਸ਼ਾ ਇਹ ਮੰਨਦਾ ਸੀ: “ਮੈਂ ਕੰਮ ਕਰਨ ਦੇ ਸਮਰੱਥ ਹਾਂ, ਮੈਂ ਜ਼ਿਆਦਾਤਰ ਲੋਕਾਂ ਨਾਲੋਂ ਬਿਹਤਰ ਹਾਂ; ਮੈਨੂੰ ਪ੍ਰਭੂ ਦੀ ਜ਼ਿੰਮੇਵਾਰੀ ਦਾ ਲਿਹਾਜ਼ ਹੈ ਜਿੰਨਾ ਹੋਰ ਕਿਸੇ ਨੂੰ ਨਹੀਂ, ਅਤੇ ਕੋਈ ਵੀ ਉੱਨੀ ਡੂੰਘਾਈ ਵਿੱਚ ਪਛਤਾਵਾ ਨਹੀਂ ਕਰਦਾ ਜਿੰਨਾ ਮੈਂ ਕਰਦਾ ਹਾਂ, ਕਿਉਂਕਿ ਮਹਾਨ ਚਾਨਣ ਮੇਰੇ ’ਤੇ ਚਮਕਿਆ ਸੀ, ਅਤੇ ਮੈਂ ਮਹਾਨ ਚਾਨਣ ਨੂੰ ਵੇਖਿਆ ਹੈ, ਅਤੇ ਇਸ ਲਈ ਮੇਰਾ ਪਛਤਾਵਾ ਕਿਸੇ ਵੀ ਹੋਰ ਵਿਅਕਤੀ ਨਾਲੋਂ ਡੂੰਘਾ ਹੈ।” ਉਸ ਸਮੇਂ, ਉਸ ਨੇ ਆਪਣੇ ਮਨ ਅੰਦਰ ਇਹੀ ਸੋਚਿਆ ਸੀ। ਆਪਣੇ ਕੰਮ ਦੇ ਅੰਤ ਵਿੱਚ ਪੌਲੁਸ ਨੇ ਕਿਹਾ: “ਮੈ ਲੜਾਈ ਲੜੀ ਹੈ, ਮੈਂ ਆਪਣੀ ਦੌੜ ਖਤਮ ਕਰ ਲਈ ਹੈ, ਅਤੇ ਮੇਰੇ ਲਈ ਧਾਰਮਿਕਤਾ ਦਾ ਮੁਕਟ ਤਿਆਰ ਹੈ।” ਉਸ ਦੀ ਲੜਾਈ, ਕੰਮ ਅਤੇ ਦੌੜ ਪੂਰੀ ਤਰ੍ਹਾਂ ਨਾਲ ਧਾਰਮਿਕਤਾ ਦੇ ਮੁਕਟ ਦੀ ਖਾਤਰ ਸਨ, ਅਤੇ ਉਹ ਸਰਗਰਮ ਰੂਪ ਵਿੱਚ ਤੇਜ਼ੀ ਨਾਲ ਅੱਗੇ ਨਹੀਂ ਵਧਿਆ। ਹਾਲਾਂਕਿ ਉਹ ਆਪਣੇ ਕੰਮ ਵਿੱਚ ਲਾਪਰਵਾਹ ਨਹੀਂ ਸੀ, ਪਰ ਇਹ ਕਿਹਾ ਜਾ ਸਕਦਾ ਹੈ ਕਿ ਉਸ ਦਾ ਕੰਮ ਮਹਿਜ਼ ਆਪਣੀਆਂ ਗਲਤੀਆਂ ਦੀ ਭਰਪਾਈ ਲਈ, ਆਪਣੀ ਅੰਤਰ-ਆਤਮਾ ਦੀਆਂ ਤੁਹਮਤਾਂ ਦੀ ਭਰਪਾਈ ਲਈ ਕੀਤਾ ਗਿਆ ਸੀ। ਉਸ ਨੂੰ ਸਿਰਫ਼ ਆਪਣਾ ਕੰਮ ਪੂਰਾ ਕਰਨ, ਆਪਣੀ ਦੌੜ ਖਤਮ ਕਰਨ, ਅਤੇ ਜਿੰਨੀ ਛੇਤੀ ਹੋ ਸਕੇ ਆਪਣੀ ਲੜਾਈ ਲੜਨ ਦੀ ਉਮੀਦ ਸੀ, ਤਾਂ ਜੋ ਉਹ ਜਿੰਨੀ ਜ਼ਿਆਦਾ ਛੇਤੀ ਹੋ ਸਕੇ ਧਾਰਮਿਕਤਾ ਦਾ ਮੁਕਤ ਪ੍ਰਾਪਤ ਕਰ ਸਕੇ ਜਿਸ ਦੀ ਉਸ ਨੂੰ ਤਾਂਘ ਸੀ। ਉਸ ਨੂੰ ਜਿਸ ਦੀ ਤਾਂਘ ਸੀ, ਉਹ ਪ੍ਰਭੂ ਯਿਸੂ ਨੂੰ ਆਪਣੇ ਅਨੁਭਵਾਂ ਅਤੇ ਸੱਚੇ ਗਿਆਨ ਨਾਲ ਮਿਲਣ ਦੀ ਨਹੀਂ, ਬਲਕਿ ਜਿੰਨੀ ਛੇਤੀ ਸੰਭਵ ਹੋ ਸਕੇ, ਆਪਣਾ ਕੰਮ ਖਤਮ ਕਰਨ ਦੀ ਸੀ, ਤਾਂ ਜੋ ਉਸ ਨੂੰ ਉਹ ਫਲ ਮਿਲ ਸਕਣ ਜੋ ਉਸ ਦੇ ਕੰਮ ਤੋਂ ਉਸ ਨੇ ਕਮਾਏ ਸਨ, ਜਦੋਂ ਉਹ ਪ੍ਰਭੂ ਯਿਸੂ ਨੂੰ ਮਿਲਿਆ ਸੀ। ਉਸ ਨੇ ਆਪਣੇ ਕੰਮ ਦੀ ਵਰਤੋਂ ਆਪਣੇ ਆਪ ਨੂੰ ਦਿਲਾਸਾ ਦੇਣ ਲਈ, ਅਤੇ ਭਵਿੱਖ ਦੇ ਮੁਕਟ ਦੇ ਬਦਲੇ ਸੌਦਾ ਕਰਨ ਲਈ ਕੀਤੀ। ਉਸ ਨੂੰ ਜਿਸ ਦੀ ਭਾਲ ਸੀ ਉਹ ਸੱਚਾਈ ਜਾਂ ਪਰਮੇਸ਼ੁਰ ਨਹੀਂ ਸੀ, ਬਲਕਿ ਸਿਰਫ਼ ਮੁਕਟ ਸੀ। ਇਹੋ ਜਿਹੀ ਖੋਜ ਮਿਆਰਾਂ ਮੁਤਾਬਕ ਕਿਵੇਂ ਹੋ ਸਕਦੀ ਹੈ? ਉਸ ਦੀ ਪ੍ਰੇਰਣਾ, ਉਸ ਦਾ ਕੰਮ, ਉਸ ਨੇ ਜੋ ਮੁੱਲ ਤਾਰਿਆ, ਅਤੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ—ਉਸ ਦੀਆਂ ਸ਼ਾਨਦਾਰ ਕਲਪਨਾਵਾਂ ਇਨ੍ਹਾਂ ਸਾਰਿਆਂ ਉੱਪਰ ਛਾ ਗਈਆਂ, ਅਤੇ ਉਸ ਨੇ ਸਮੁੱਚੇ ਤੌਰ ਤੇ ਆਪਣੀਆਂ ਖੁਦ ਦੀਆਂ ਇੱਛਾਵਾਂ ਅਨੁਸਾਰ ਕੰਮ ਕੀਤਾ। ਉਸ ਦੇ ਸਮੁੱਚੇ ਕੰਮ ਵਿੱਚ, ਉਸ ਦੁਆਰਾ ਤਾਰੇ ਗਏ ਮੁੱਲ ਵਿੱਚ ਰੱਤੀ ਭਰ ਵੀ ਮਰਜ਼ੀ ਨਹੀਂ ਸੀ; ਉਹ ਮਹਿਜ਼ ਸੌਦਾ ਕਰਨ ਵਿੱਚ ਰੁੱਝਿਆ ਸੀ। ਉਸ ਦੀਆਂ ਕੋਸ਼ਿਸਾਂ ਸਵੈ-ਇੱਛਾ ਨਾਲ ਆਪਣਾ ਫ਼ਰਜ਼ ਨਿਭਾਉਣ ਲਈ ਨਹੀਂ ਕੀਤੀਆਂ ਗਈਆਂ ਸਨ, ਬਲਕਿ ਸੌਦੇ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਸਵੈ-ਇੱਛਾ ਨਾਲ ਕੀਤੀਆਂ ਗਈਆਂ ਸਨ। ਕੀ ਅਜਿਹੀਆਂ ਕੋਸ਼ਿਸ਼ਾਂ ਦਾ ਕੋਈ ਮੁੱਲ ਹੈ? ਕੌਣ ਉਸ ਦੀਆਂ ਖੋਟੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰੇਗਾ? ਅਜਿਹੀਆਂ ਕੋਸ਼ਿਸ਼ਾਂ ਵਿੱਚ ਦਿਲਚਸਪੀ ਕਿਸ ਦੀ ਹੈ? ਉਸ ਦਾ ਕੰਮ ਭਵਿੱਖ ਦੇ ਸੁਪਨਿਆਂ ਨਾਲ ਭਰਪੂਰ ਸੀ, ਸ਼ਾਨਦਾਰ ਯੋਜਨਾਵਾਂ ਨਾਲ ਭਰਪੂਰ ਸੀ, ਅਤੇ ਇਸ ਵਿੱਚ ਕੋਈ ਅਜਿਹਾ ਰਾਹ ਨਹੀਂ ਸੀ ਜਿਸ ਦੁਆਰਾ ਮਨੁੱਖੀ ਸੁਭਾਅ ਨੂੰ ਬਦਲਿਆ ਜਾ ਸਕੇ। ਉਸ ਦੀ ਇੰਨੀ ਜ਼ਿਆਦਾ ਦਿਆਲਤਾ ਇੱਕ ਪਖੰਡ ਸੀ; ਉਸ ਦੇ ਕੰਮ ਨੇ ਜੀਵਨ ਪ੍ਰਦਾਨ ਨਹੀਂ ਕੀਤਾ, ਸਗੋਂ ਇਹ ਸਾਊਪੁਣੇ ਦਾ ਢੌਂਗ ਸੀ; ਇਹ ਇੱਕ ਸੌਦੇ ਦਾ ਨਿਰਮਾਣ ਸੀ। ਅਜਿਹੀ ਕਿਸਮ ਦਾ ਕੰਮ ਮਨੁੱਖ ਨੂੰ ਉਸ ਦੇ ਅਸਲ ਫ਼ਰਜ਼ ਦੀ ਮੁੜ ਪ੍ਰਾਪਤੀ ਦੇ ਰਾਹ ’ਤੇ ਕਿਵੇਂ ਲਿਜਾ ਸਕਦਾ ਹੈ?

ਪਤਰਸ ਨੇ ਜੋ ਵੀ ਭਾਲ ਕੀਤੀ ਉਹ ਸਭ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਸੀ। ਉਸ ਨੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੀ ਭਾਲ ਕੀਤੀ, ਅਤੇ ਦੁੱਖ ਅਤੇ ਮੁਸੀਬਤ ਦੇ ਬਾਵਜੂਦ, ਉਹ ਅਜੇ ਵੀ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਲਈ ਇੱਛੁਕ ਸੀ। ਪਰਮੇਸ਼ੁਰ ਵਿੱਚ ਕਿਸੇ ਵਿਸ਼ਵਾਸੀ ਦੁਆਰਾ ਇਸ ਤੋਂ ਵੱਡੀ ਖੋਜ ਹੋਰ ਕੋਈ ਨਹੀਂ ਹੋ ਸਕਦੀ। ਪੌਲੁਸ ਦੀ ਭਾਲ ਉਸ ਦੇ ਆਪਣੇ ਸਰੀਰ ਦੁਆਰਾ, ਉਸ ਦੀਆਂ ਆਪਣੀਆਂ ਧਾਰਣਾਵਾਂ ਦੁਆਰਾ, ਅਤੇ ਉਸ ਦੀਆਂ ਆਪਣੀਆਂ ਯੋਜਨਾਵਾਂ ਅਤੇ ਮਨਸੂਬਿਆਂ ਦੁਆਰਾ ਭ੍ਰਿਸ਼ਟ ਸੀ। ਉਹ ਕਿਸੇ ਵੀ ਤਰ੍ਹਾਂ ਪਰਮੇਸ਼ੁਰ ਦਾ ਇੱਕ ਯੋਗ ਪ੍ਰਾਣੀ ਨਹੀਂ ਸੀ, ਅਤੇ ਨਾ ਹੀ ਅਜਿਹਾ ਵਿਅਕਤੀ ਸੀ ਜਿਸ ਨੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੀ ਭਾਲ ਕੀਤੀ। ਪਤਰਸ ਨੇ ਪਰਮੇਸ਼ੁਰ ਦੇ ਪ੍ਰਬੰਧਾਂ ਪ੍ਰਤੀ ਅਧੀਨ ਹੋਣ ਦੀ ਭਾਲ ਕੀਤੀ, ਅਤੇ ਹਾਲਾਂਕਿ ਉਸ ਦੁਆਰਾ ਕੀਤਾ ਗਿਆ ਕੰਮ ਮਹਾਨ ਨਹੀਂ ਸੀ, ਪਰ ਉਸ ਦੀ ਖੋਜ ਦੀ ਪ੍ਰੇਰਣਾ ਅਤੇ ਜਿਸ ਰਾਹ ਉਹ ਤੁਰਿਆ ਸੀ, ਉਹ ਸਹੀ ਸਨ; ਹਾਲਾਂਕਿ ਉਹ ਬਹੁਤ ਸਾਰੇ ਲੋਕਾਂ ਨੂੰ ਪ੍ਰਾਪਤ ਨਹੀਂ ਕਰ ਸਕਿਆ, ਪਰ ਉਹ ਸੱਚਾਈ ਦੇ ਸੱਚੇ ਰਾਹ ਦਾ ਪਿੱਛਾ ਕਰਨ ਦੇ ਯੋਗ ਸੀ। ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਪਰਮੇਸ਼ੁਰ ਦਾ ਇੱਕ ਯੋਗ ਪ੍ਰਾਣੀ ਸੀ। ਅੱਜ, ਭਾਵੇਂ ਤੂੰ ਕੋਈ ਕਾਰਜਕਰਤਾ ਨਹੀਂ ਹੈਂ, ਪਰ ਤੈਨੂੰ ਪਰਮੇਸ਼ੁਰ ਦੇ ਪ੍ਰਾਣੀ ਦਾ ਫਰਜ਼ ਨਿਭਾਉਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਸਾਰੇ ਪ੍ਰਬੰਧਾਂ ਦੇ ਅਧੀਨ ਹੋਣ ਦੀ ਭਾਲ ਕਰਨ ਕਰਨੀ ਚਾਹੀਦੀ ਹੈ। ਪਰਮੇਸ਼ੁਰ ਜੋ ਵੀ ਕਹਿੰਦਾ ਹੈ ਤੈਨੂੰ ਉਸ ਸਭ ਦਾ ਪਾਲਣ ਕਰਨ, ਅਤੇ ਹਰ ਤਰ੍ਹਾਂ ਦੀ ਬਿਪਤਾ ਅਤੇ ਤਾਏ ਜਾਣ ਦਾ ਅਨੁਭਵ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਅਤੇ ਹਾਲਾਂਕਿ ਤੂੰ ਕਮਜ਼ੋਰ ਹੈਂ, ਪਰ ਅਜੇ ਵੀ ਤੂੰ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਨੂੰ ਪ੍ਰੇਮ ਕਰਨ ਦੇ ਯੋਗ ਹੋਣਾ ਚਾਹੀਦਾ ਹੈਂ। ਜੋ ਲੋਕ ਆਪਣੇ ਖੁਦ ਦੇ ਜੀਵਨ ਦੀ ਜ਼ਿੰਮੇਵਾਰੀ ਲੈਂਦੇ ਹਨ ਉਹ ਪਰਮੇਸ਼ੁਰ ਦੇ ਪ੍ਰਾਣੀ ਦਾ ਫਰਜ਼ ਨਿਭਾਉਣ ਦੇ ਇੱਛੁਕ ਹੁੰਦੇ ਹਨ, ਅਤੇ ਖੋਜ ਬਾਰੇ ਅਜਿਹੇ ਲੋਕਾਂ ਦਾ ਨਜ਼ਰੀਆ ਸਹੀ ਹੁੰਦਾ ਹੈ। ਇਹੀ ਉਹ ਲੋਕ ਹਨ ਜਿਨ੍ਹਾਂ ਦੀ ਪਰਮੇਸ਼ੁਰ ਨੂੰ ਲੋੜ ਹੈ। ਜੇ ਤੂੰ ਬਹੁਤ ਸਾਰਾ ਕੰਮ ਕੀਤਾ, ਅਤੇ ਦੂਜਿਆਂ ਨੇ ਤੇਰੀਆਂ ਸਿੱਖਿਆਵਾਂ ਪ੍ਰਾਪਤ ਕੀਤੀਆਂ, ਪਰ ਤੂੰ ਖੁਦ ਨਹੀਂ ਬਦਲਿਆ, ਅਤੇ ਕੋਈ ਗਵਾਹੀ ਨਹੀਂ ਦਿੱਤੀ, ਜਾਂ ਤੈਨੂੰ ਕੋਈ ਸੱਚਾ ਅਨੁਭਵ ਨਹੀਂ ਹੋਇਆ, ਇਸ ਹੱਦ ਤਕ ਕਿ ਤੇਰੇ ਜੀਵਨ ਦੇ ਅੰਤ ਸਮੇਂ, ਤੂੰ ਜੋ ਕੁਝ ਵੀ ਕੀਤਾ ਹੈ ਉਸ ਵਿੱਚੋਂ ਕੁਝ ਵੀ ਅਜੇ ਤਕ ਵੀ ਗਵਾਹੀ ਨਹੀਂ ਦਿੰਦਾ ਹੈ, ਤਾਂ ਕੀ ਤੂੰ ਅਜਿਹਾ ਵਿਅਕਤੀ ਹੈਂ ਜੋ ਬਦਲ ਗਿਆ ਹੈ? ਕੀ ਤੂੰ ਕੋਈ ਅਜਿਹਾ ਵਿਅਕਤੀ ਹੈਂ ਜੋ ਸੱਚਾਈ ਦਾ ਪਿੱਛਾ ਕਰਦਾ ਹੈ? ਜਿਸ ਸਮੇਂ, ਪਵਿੱਤਰ ਆਤਮਾ ਨੇ ਤੈਨੂੰ ਵਰਤਿਆ, ਪਰ ਜਦੋਂ ਉਸ ਨੇ ਤੈਨੂੰ ਵਰਤਿਆ, ਉਸ ਨੇ ਸਿਰਫ਼ ਤੇਰੇ ਕੁਝ ਹਿੱਸੇ ਦੀ ਵਰਤੋਂ ਕੀਤੀ ਜਿਸ ਨੂੰ ਕੰਮ ਕਰਨ ਲਈ ਵਰਤਿਆ ਜਾ ਸਕਦਾ ਸੀ, ਅਤੇ ਉਸ ਨੇ ਤੇਰੇ ਕੁਝ ਹਿੱਸੇ ਦੀ ਵਰਤੋਂ ਨਹੀਂ ਕੀਤੀ ਜਿਸ ਨੂੰ ਨਹੀਂ ਵਰਤਿਆ ਜਾ ਸਕਦਾ ਸੀ। ਜੇ ਤੂੰ ਬਦਲਣ ਦੀ ਭਾਲ ਕਰਦਾ ਹੈਂ, ਤਾਂ ਤੈਨੂੰ ਵਰਤੇ ਜਾਣ ਦੀ ਪ੍ਰਕਿਰਿਆ ਦੌਰਾਨ ਹੌਲੀ-ਹੌਲੀ ਸੰਪੂਰਣ ਬਣਾਇਆ ਜਾਵੇਗਾ। ਫਿਰ ਵੀ ਪਵਿੱਤਰ ਆਤਮਾ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਦਾ ਹੈ ਕਿ ਕੀ ਤੈਨੂੰ ਆਖਰਕਾਰ ਪ੍ਰਾਪਤ ਕੀਤਾ ਜਾਵੇਗਾ ਜਾਂ ਨਹੀਂ, ਅਤੇ ਇਹ ਤੇਰੇ ਖੋਜ ਕਰਨ ਦੇ ਢੰਗ ਉੱਤੇ ਨਿਰਭਰ ਕਰਦਾ ਹੈ। ਜੇ ਤੇਰੇ ਨਿੱਜੀ ਸੁਭਾਅ ਵਿੱਚ ਕੋਈ ਤਬਦੀਲੀਆਂ ਨਹੀਂ ਹਨ, ਤਾਂ ਉਹ ਇਸ ਕਰਕੇ ਹੈ ਕਿਉਂਕਿ ਖੋਜ ਪ੍ਰਤੀ ਤੇਰਾ ਨਜ਼ਰੀਆ ਗਲਤ ਹੈ। ਜੇ ਤੈਨੂੰ ਕੋਈ ਫਲ ਨਹੀਂ ਮਿਲਦਾ, ਤਾਂ ਉਹ ਤੇਰੀ ਆਪਣੀ ਸਮੱਸਿਆ ਹੈ, ਅਤੇ ਇਸ ਲਈ ਕਿਉਂਕਿ ਤੂੰ ਖੁਦ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਹੈ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈਂ। ਅਤੇ ਇਸ ਤਰ੍ਹਾਂ, ਤੇਰੇ ਨਿੱਜੀ ਅਨੁਭਵਾਂ ਨਾਲੋਂ ਵਧੇਰੇ ਮਹੱਤਵਪੂਰਣ ਕੁਝ ਵੀ ਨਹੀਂ ਹੈ, ਅਤੇ ਤੇਰੇ ਨਿੱਜੀ ਪ੍ਰਵੇਸ਼ ਨਾਲੋਂ ਵਧੇਰੇ ਨਿਰਣਾਇਕ ਕੁਝ ਵੀ ਨਹੀਂ ਹੁੰਦਾ! ਕੁਝ ਲੋਕ ਇਹ ਕਹਿੰਦਿਆਂ ਗੱਲ ਨੂੰ ਮੁਕਾਉਣਗੇ, “ਮੈਂ ਤੇਰੇ ਲਈ ਬਹੁਤ ਸਾਰਾ ਕੰਮ ਕੀਤਾ ਹੈ, ਅਤੇ ਭਾਵੇਂ ਮੈਂ ਕੋਈ ਪ੍ਰਸਿੱਧ ਪ੍ਰਾਪਤੀਆਂ ਸ਼ਾਇਦ ਨਾ ਕੀਤੀਆਂ ਹੋਣ, ਫਿਰ ਵੀ ਮੈਂ ਆਪਣੀਆਂ ਕੋਸ਼ਿਸ਼ਾਂ ਵਿੱਚ ਅਣਥੱਕ ਰਿਹਾ ਹਾਂ। ਕੀ ਤੂੰ ਬਸ ਮੈਨੂੰ ਜੀਵਨ ਦੇ ਫਲ ਖਾਣ ਲਈ ਸਵਰਗ ਵਿੱਚ ਦਾਖਲ ਨਹੀਂ ਹੋਣ ਦੇ ਸਕਦਾ?” ਤੇਰੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਮੈਨੂੰ ਕਿਹੋ ਲੋਕਾਂ ਦੀ ਚਾਹ ਹੈ; ਜੋ ਅਸ਼ੁੱਧ ਹਨ ਉਨ੍ਹਾਂ ਨੂੰ ਰਾਜ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੈ, ਜੋ ਅਸ਼ੁੱਧ ਹਨ ਉਨ੍ਹਾਂ ਨੂੰ ਪਵਿੱਤਰ ਧਰਤੀ ਨੂੰ ਮਲੀਨ ਕਰਨ ਦੀ ਆਗਿਆ ਨਹੀਂ ਹੈ। ਹਾਲਾਂਕਿ ਹੋ ਸਕਦਾ ਹੈ ਕਿ ਤੂੰ ਬਹੁਤ ਸਾਰਾ ਕੰਮ ਕੀਤਾ ਹੋਵੇ, ਅਤੇ ਕਈ ਸਾਲਾਂ ਤਕ ਕੰਮ ਕੀਤਾ ਹੋਵੇ, ਪਰ ਅੰਤ ਵਿੱਚ ਜੇ ਤੂੰ ਅਜੇ ਵੀ ਅਫ਼ਸੋਸਨਾਕ ਹੱਦ ਤਕ ਮਲੀਨ ਹੈਂ, ਤਾਂ ਸਵਰਗ ਦੇ ਨਿਯਮ ਲਈ ਇਹ ਅਸਹਿ ਹੋਵੇਗਾ ਕਿ ਤੂੰ ਮੇਰੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਇੱਛਾ ਰੱਖਦਾ ਹੈਂ! ਸੰਸਾਰ ਦੀ ਬੁਨਿਆਦ ਤੋਂ ਲੈ ਕੇ ਅੱਜ ਤਕ, ਮੈਂ ਕਦੇ ਵੀ ਅਜਿਹੇ ਲੋਕਾਂ ਨੂੰ ਆਪਣੇ ਰਾਜ ਵਿੱਚ ਸੌਖੀ ਪਹੁੰਚ ਪੇਸ਼ ਨਹੀਂ ਕੀਤੀ ਹੈ ਜੋ ਮੇਰੀ ਚਾਪਲੂਸੀ ਕਰਦੇ ਹਨ। ਇਹ ਸਵਰਗ ਦਾ ਨਿਯਮ ਹੈ, ਅਤੇ ਕੋਈ ਵੀ ਇਸ ਨੂੰ ਤੋੜ ਨਹੀਂ ਸਕਦਾ! ਤੈਨੂੰ ਜੀਵਨ ਦੀ ਭਾਲ ਕਰਨੀ ਪਵੇਗੀ। ਅੱਜ, ਜਿਨ੍ਹਾਂ ਨੂੰ ਸੰਪੂਰਣ ਬਣਾਇਆ ਜਾਵੇਗਾ, ਉਹ ਪਤਰਸ ਵਰਗੇ ਹੀ ਹਨ: ਇਹ ਉਹ ਲੋਕ ਹਨ ਜੋ ਆਪਣੇ ਸੁਭਾਅ ਵਿੱਚ ਤਬਦੀਲੀਆਂ ਦੀ ਭਾਲ ਕਰਦੇ ਹਨ, ਅਤੇ ਜੋ ਪਰਮੇਸ਼ੁਰ ਦੀ ਗਵਾਹੀ ਦੇਣ ਅਤੇ ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਲਈ ਇੱਛੁਕ ਹਨ। ਸਿਰਫ਼ ਇਸ ਤਰ੍ਹਾਂ ਦੇ ਲੋਕ ਹੀ ਸੰਪੂਰਣ ਬਣਾਏ ਜਾਣਗੇ। ਜੇ ਤੂੰ ਸਿਰਫ਼ ਫਲ ਦੀ ਉਮੀਦ ਰੱਖਦਾ ਹੈਂ, ਅਤੇ ਆਪਣੀ ਜੀਵਨ ਦੀ ਅਵਸਥਾ ਵਿੱਚ ਤਬਦੀਲੀ ਦੀ ਭਾਲ ਨਹੀਂ ਕਰਦਾ ਹੈਂ, ਤਾਂ ਤੇਰੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਹੋ ਜਾਣਗੀਆਂ—ਇਹ ਇੱਕ ਅਟੱਲ ਸੱਚਾਈ ਹੈ!

ਪਤਰਸ ਅਤੇ ਪੌਲੁਸ ਦੇ ਤੱਤ ਵਿੱਚ ਅੰਤਰ ਤੋਂ ਤੈਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਸਾਰੇ ਜੋ ਜੀਵਨ ਦਾ ਪਿੱਛਾ ਨਹੀਂ ਕਰਦੇ, ਵਿਅਰਥ ਵਿੱਚ ਹੀ ਮਿਹਨਤ ਕਰਦੇ ਹਨ! ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਅਤੇ ਪਰਮੇਸ਼ੁਰ ਦਾ ਪਾਲਣ ਕਰਦਾ ਹੈਂ, ਅਤੇ ਇਸ ਤਰ੍ਹਾਂ ਤੈਨੂੰ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਨੂੰ ਪ੍ਰੇਮ ਜ਼ਰੂਰ ਕਰਨਾ ਚਾਹੀਦਾ ਹੈ। ਤੈਨੂੰ ਆਪਣੇ ਭ੍ਰਿਸ਼ਟ ਸੁਭਾਅ ਨੂੰ ਪਾਸੇ ਰੱਖਣਾ ਪਵੇਗਾ, ਤੈਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਭਾਲ ਕਰਨੀ ਪਵੇਗੀ, ਅਤੇ ਤੈਨੂੰ ਪਰਮੇਸ਼ੁਰ ਦੇ ਇੱਕ ਪ੍ਰਾਣੀ ਦਾ ਫਰਜ਼ ਨਿਭਾਉਣਾ ਪਵੇਗਾ। ਕਿਉਂਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਅਤੇ ਉਸ ਦਾ ਪਾਲਣ ਕਰਦਾ ਹੈਂ, ਤਾਂ ਤੈਨੂੰ ਉਸ ਨੂੰ ਸਭ ਕੁਝ ਅਰਪਣ ਕਰਨਾ ਚਾਹੀਦਾ ਹੈ, ਅਤੇ ਕੋਈ ਵਿਅਕਤੀਗਤ ਫ਼ੈਸਲੇ ਜਾਂ ਮੰਗਾਂ ਨਹੀਂ ਕਰਨੀਆਂ ਚਾਹੀਦੀਆਂ, ਅਤੇ ਤੈਨੂੰ ਪਰਮੇਸ਼ੁਰ ਦੀ ਇੱਛਾ ਦੀ ਪੂਰਤੀ ਪ੍ਰਾਪਤ ਕਰਨੀ ਚਾਹੀਦੀ ਹੈ। ਕਿਉਂਕਿ ਤੈਨੂੰ ਸਿਰਜਿਆ ਗਿਆ ਸੀ, ਇਸ ਲਈ ਤੈਨੂੰ ਉਸ ਪ੍ਰਭੂ ਦਾ ਆਗਿਆ ਪਾਲਣ ਕਰਨਾ ਚਾਹੀਦਾ ਹੈ ਜਿਸ ਨੇ ਤੈਨੂੰ ਸਿਰਜਿਆ, ਕਿਉਂਕਿ ਤੇਰਾ ਸੁਭਾਵਕ ਰੂਪ ਵਿੱਚ ਆਪਣੇ ਆਪ ਉੱਤੇ ਕੋਈ ਇਖਤਿਆਰ ਨਹੀਂ ਹੈ, ਅਤੇ ਆਪਣੇ ਖੁਦ ਦੇ ਨਸੀਬ ਦਾ ਨਿਯੰਤਰਣ ਕਰਨ ਦੀ ਯੋਗਤਾ ਨਹੀਂ ਹੈ। ਕਿਉਂਕਿ ਤੂੰ ਇੱਕ ਅਜਿਹਾ ਵਿਅਕਤੀ ਹੈਂ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈ, ਤੈਨੂੰ ਪਵਿੱਤਰਤਾ ਅਤੇ ਤਬਦੀਲੀ ਦੀ ਭਾਲ ਕਰਨੀ ਚਾਹੀਦੀ ਹੈ। ਕਿਉਂਕਿ ਤੂੰ ਪਰਮੇਸ਼ੁਰ ਦਾ ਇੱਕ ਪ੍ਰਾਣੀ ਹੈਂ, ਤੈਨੂੰ ਆਪਣੇ ਫਰਜ਼ ’ਤੇ ਡਟੇ ਰਹਿਣਾ ਚਾਹੀਦਾ ਹੈ, ਅਤੇ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ ਹੈ, ਤੇ ਜ਼ਰੂਰੀ ਹੈ ਕਿ ਤੂੰ ਆਪਣੇ ਫ਼ਰਜ਼ ਦੀ ਹੱਦ ਪਾਰ ਨਾ ਕਰੇਂ। ਇਹ ਤੇਰੇ ’ਤੇ ਪਾਬੰਦੀ ਲਾਉਣ, ਜਾਂ ਸਿਧਾਂਤ ਦੁਆਰਾ ਤੈਨੂੰ ਦਬਾਉਣ ਲਈ ਨਹੀਂ ਹੈ, ਬਲਕਿ ਇਸ ਦੀ ਬਜਾਏ ਉਹ ਰਸਤਾ ਹੈ ਜਿਸ ਰਾਹੀਂ ਤੂੰ ਆਪਣਾ ਫਰਜ਼ ਨਿਭਾ ਸਕਦਾ ਹੈਂ, ਅਤੇ ਇਹ ਉਨ੍ਹਾਂ ਸਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ—ਅਤੇ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ—ਜੋ ਧਾਰਮਿਕਤਾ ਦਾ ਕੰਮ ਕਰਦੇ ਹਨ। ਜੇ ਤੂੰ ਪਤਰਸ ਅਤੇ ਪੌਲੁਸ ਦੇ ਤੱਤ ਦੀ ਤੁਲਨਾ ਕਰੇਂਗਾ, ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਤੈਨੂੰ ਕਿਸ ਤਰ੍ਹਾਂ ਭਾਲ ਕਰਨੀ ਚਾਹੀਦੀ ਹੈ। ਪਤਰਸ ਅਤੇ ਪੌਲੁਸ ਜਿਨ੍ਹਾਂ ਰਾਹਾਂ ’ਤੇ ਤੁਰੇ ਉਨ੍ਹਾਂ ਵਿੱਚੋਂ, ਇੱਕ ਸੰਪੂਰਣ ਬਣਾਏ ਜਾਣ ਦਾ ਰਾਹ ਹੈ, ਅਤੇ ਇੱਕ ਮਿਟਾਏ ਜਾਣ ਦਾ ਰਾਹ ਹੈ; ਪਤਰਸ ਅਤੇ ਪੌਲੁਸ ਦੋ ਵੱਖੋ-ਵੱਖਰੇ ਰਾਹਾਂ ਨੂੰ ਦਰਸਾਉਂਦੇ ਹਨ। ਹਾਲਾਂਕਿ ਦੋਹਾਂ ਨੇ ਹੀ ਪਵਿੱਤਰ ਆਤਮਾ ਦਾ ਕੰਮ ਪ੍ਰਾਪਤ ਕੀਤਾ, ਅਤੇ ਦੋਹਾਂ ਨੇ ਹੀ ਪਵਿੱਤਰ ਆਤਮਾ ਦਾ ਅੰਦਰੂਨੀ ਚਾਨਣ ਅਤੇ ਪਰਕਾਸ਼ ਪ੍ਰਾਪਤ ਕੀਤਾ, ਅਤੇ ਦੋਹਾਂ ਨੇ ਹੀ ਉਹ ਸਵੀਕਾਰ ਕੀਤਾ ਜੋ ਪ੍ਰਭੂ ਯਿਸੂ ਦੁਆਰਾ ਉਨ੍ਹਾਂ ਨੂੰ ਸੌਂਪਿਆ ਗਿਆ ਸੀ, ਪਰ ਹਰੇਕ ਵਿੱਚ ਜੋ ਫਲ ਪੈਦਾ ਹੋਇਆ ਉਹ ਇੱਕੋ ਜਿਹਾ ਨਹੀਂ ਸੀ: ਇੱਕ ਨੇ ਸੱਚਮੁੱਚ ਫਲ ਪੈਦਾ ਕੀਤਾ, ਅਤੇ ਦੂਜੇ ਨੇ ਨਹੀਂ। ਉਨ੍ਹਾਂ ਦੇ ਤੱਤ, ਉਹਨਾਂ ਦੁਆਰਾ ਕੀਤੇ ਕੰਮ, ਜੋ ਉਨ੍ਹਾਂ ਦੁਆਰਾ ਦਿਖਾਵੇ ਵਜੋਂ ਪ੍ਰਗਟ ਕੀਤਾ ਗਿਆ ਸੀ, ਅਤੇ ਉਨ੍ਹਾਂ ਦੇ ਆਖਰੀ ਅੰਤ ਤੋਂ, ਤੈਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੈਨੂੰ ਕਿਹੜਾ ਰਾਹ ਅਪਣਾਉਣਾ ਚਾਹੀਦਾ ਹੈ, ਤੈਨੂੰ ਤੁਰਨ ਲਈ ਕਿਹੜਾ ਰਾਹ ਚੁਣਨਾ ਚਾਹੀਦਾ ਹੈ। ਉਹ ਸਪਸ਼ਟ ਤੌਰ ਤੇ ਦੋ ਵੱਖੋ-ਵੱਖਰੇ ਰਾਹਾਂ ’ਤੇ ਤੁਰੇ। ਪੌਲੁਸ ਅਤੇ ਪਤਰਸ, ਉਹ ਹਰ ਰਾਹ ਦਾ ਬਿਲਕੁਲ ਸ਼ੁੱਧ ਪ੍ਰਤੀਕ ਸਨ, ਅਤੇ ਇਸ ਲਈ ਐਨ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਰਾਹਾਂ ਦੀ ਨੁਮਾਇੰਦਗੀ ਕਰਨ ਲਈ ਖੜ੍ਹੇ ਕੀਤਾ ਗਿਆ ਸੀ। ਪੌਲੁਸ ਦੇ ਅਨੁਭਵਾਂ ਦੇ ਮੁੱਖ ਬਿੰਦੂ ਕੀ ਹਨ ਅਤੇ ਉਹ ਸਫ਼ਲ ਕਿਉਂ ਨਹੀਂ ਹੋਇਆ? ਪਤਰਸ ਦੇ ਅਨੁਭਵਾਂ ਦੇ ਮੁੱਖ ਬਿੰਦੂ ਕੀ ਹਨ, ਅਤੇ ਉਸ ਨੇ ਸੰਪੂਰਣ ਬਣਾਏ ਜਾਣ ਦਾ ਅਨੁਭਵ ਕਿਵੇਂ ਕੀਤਾ? ਜੇ ਤੁਸੀਂ ਇਸ ਦੀ ਤੁਲਨਾ ਕਰੋ ਕਿ ਉਨ੍ਹਾਂ ਨੇ ਕਿਸ ਬਾਰੇ ਪਰਵਾਹ ਕੀਤੀ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਰਮੇਸ਼ੁਰ ਹੂਬਹੂ ਕਿਹੋ ਜਿਹਾ ਵਿਅਕਤੀ ਚਾਹੁੰਦਾ ਹੈ, ਪਰਮੇਸ਼ੁਰ ਦੀ ਇੱਛਾ ਕੀ ਹੈ, ਪਰਮੇਸ਼ੁਰ ਦਾ ਸੁਭਾਅ ਕੀ ਹੈ, ਆਖਰਕਾਰ ਕਿਹੋ ਜਿਹੇ ਵਿਅਕਤੀ ਨੂੰ ਸੰਪੂਰਣ ਬਣਾਇਆ ਜਾਵੇਗਾ, ਅਤੇ ਇਹ ਵੀ ਕਿ ਕਿਹੋ ਜਿਹੇ ਵਿਅਕਤੀ ਨੂੰ ਸੰਪੂਰਣ ਨਹੀਂ ਬਣਾਇਆ ਜਾਵੇਗਾ; ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸੰਪੂਰਣ ਬਣਾਏ ਜਾਣ ਵਾਲੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੈ, ਅਤੇ ਉਨ੍ਹਾਂ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੈ ਜੋ ਸੰਪੂਰਣ ਨਹੀਂ ਬਣਾਏ ਜਾਣਗੇ—ਤੱਤ ਸਬੰਧੀ ਇਹ ਮੁੱਦੇ ਪਤਰਸ ਅਤੇ ਪੌਲੁਸ ਦੇ ਅਨੁਭਵਾਂ ਵਿੱਚ ਦੇਖੇ ਜਾ ਸਕਦੇ ਹਨ। ਪਰਮੇਸ਼ੁਰ ਨੇ ਸਭ ਵਸਤਾਂ ਨੂੰ ਸਿਰਜਿਆ ਹੈ, ਅਤੇ ਇਸ ਲਈ ਉਹ ਸਾਰੀ ਸਿਰਜਣਾ ਨੂੰ ਆਪਣੇ ਇਖਤਿਆਰ ਅਧੀਨ ਲਿਆਉਂਦਾ ਹੈ ਅਤੇ ਆਪਣੇ ਇਖਤਿਆਰ ਦੇ ਅਧੀਨ ਕਰਾਉਂਦਾ ਹੈ; ਉਹ ਸਭ ਵਸਤਾਂ ਦਾ ਨਿਯੰਤ੍ਰਣ ਕਰੇਗਾ, ਤਾਂ ਜੋ ਸਭ ਵਸਤਾਂ ਉਸ ਦੇ ਹੱਥ ਵਿੱਚ ਹੋਣ। ਜਾਨਵਰਾਂ, ਪੌਦਿਆਂ, ਮਨੁੱਖਜਾਤੀ, ਪਹਾੜਾਂ ਅਤੇ ਨਦੀਆਂ, ਅਤੇ ਝੀਲਾਂ ਸਮੇਤ ਪਰਮੇਸ਼ੁਰ ਦੀ ਸਾਰੀ ਸਿਰਜਣਾ—ਸਭ ਨੂੰ ਉਸ ਦੇ ਇਖਤਿਆਰ ਦੇ ਅਧੀਨ ਆਉਣਾ ਜ਼ਰੂਰੀ ਹੈ। ਅਕਾਸ਼ਾਂ ਵਿੱਚ ਅਤੇ ਧਰਤੀ ਉੱਤੇ ਸਭ ਵਸਤਾਂ ਦਾ ਉਸ ਦੇ ਇਖਤਿਆਰ ਅਧੀਨ ਆਉਣਾ ਜ਼ਰੂਰੀ ਹੈ। ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਹੋ ਸਕਦਾ ਅਤੇ ਸਭ ਨੂੰ ਉਸ ਦੇ ਪ੍ਰਬੰਧਾਂ ਦੇ ਅਧੀਨ ਆਉਣਾ ਪਵੇਗਾ। ਇਸ ਦਾ ਹੁਕਮ ਪਰਮੇਸ਼ੁਰ ਦੁਆਰਾ ਦਿੱਤਾ ਗਿਆ ਸੀ, ਅਤੇ ਇਹ ਪਰਮੇਸ਼ੁਰ ਦਾ ਅਧਿਕਾਰ ਹੈ। ਪਰਮੇਸ਼ੁਰ ਹਰ ਚੀਜ਼ ਦਾ ਨਿਯੰਤ੍ਰਣ ਕਰਦਾ ਹੈ, ਅਤੇ ਪਰਮੇਸ਼ੁਰ ਆਪਣੀ ਇੱਛਾ ਅਨੁਸਾਰ, ਹਰੇਕ ਨੂੰ ਉਸ ਦੀ ਕਿਸਮ ਦੇ ਅਨੁਸਾਰ ਵਰਗਾਂ ਵਿੱਚ ਰੱਖਦੇ ਹੋਏ, ਅਤੇ ਉਸ ਦੀ ਆਪਣੀ ਥਾਂ ਮਿੱਥਦੇ ਹੋਏ, ਸਭ ਚੀਜ਼ਾਂ ਨੂੰ ਕ੍ਰਮ ਵਿੱਚ ਰੱਖਦਾ ਅਤੇ ਦਰਜਾ ਦਿੰਦਾ ਹੈ। ਭਾਵੇਂ ਕੋਈ ਚੀਜ਼ ਕਿੰਨੀ ਵੀ ਮਹਾਨ ਹੋਵੇ, ਪਰਮੇਸ਼ੁਰ ਨੂੰ ਨਹੀਂ ਪਛਾੜ ਸਕਦੀ, ਸਭ ਵਸਤਾਂ ਪਰਮੇਸ਼ੁਰ ਦੁਆਰਾ ਸਿਰਜੀ ਗਈ ਮਨੁੱਖਜਾਤੀ ਦੀ ਸੇਵਾ ਕਰਦੀਆਂ ਹਨ, ਅਤੇ ਕੋਈ ਵੀ ਵਸਤੂ ਪਰਮੇਸ਼ੁਰ ਦੀ ਅਵੱਗਿਆ ਕਰਨ ਜਾਂ ਪਰਮੇਸ਼ੁਰ ਤੋਂ ਜ਼ਬਰਦਸਤੀ ਮੰਗਣ ਦੀ ਹਿੰਮਤ ਨਹੀਂ ਕਰਦੀ। ਇਸ ਲਈ, ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ, ਮਨੁੱਖ ਲਈ ਵੀ ਮਨੁੱਖ ਦਾ ਫਰਜ਼ ਨਿਭਾਉਣਾ ਜ਼ਰੂਰੀ ਹੈ। ਭਾਵੇਂ ਵਿਅਕਤੀ ਸਭ ਵਸਤਾਂ ਦਾ ਮਾਲਕ ਜਾਂ ਦੇਖਭਾਲ ਕਰਨ ਵਾਲਾ ਹੋਵੇ ਜਾਂ ਨਹੀਂ, ਭਾਵੇਂ ਸਭ ਵਸਤਾਂ ਦਰਮਿਆਨ ਮਨੁੱਖ ਦਾ ਰੁਤਬਾ ਜਿੰਨਾ ਵੀ ਉੱਚਾ ਹੋਵੇ, ਫਿਰ ਵੀ ਉਹ ਪਰਮੇਸ਼ੁਰ ਦੇ ਇਖਤਿਆਰ ਅਧੀਨ ਇੱਕ ਛੋਟਾ ਜਿਹਾ ਇਨਸਾਨ ਹੀ ਹੈ, ਅਤੇ ਇੱਕ ਮਾਮੂਲੀ ਇਨਸਾਨ, ਪਰਮੇਸ਼ੁਰ ਦੇ ਇੱਕ ਪ੍ਰਾਣੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ, ਅਤੇ ਉਹ ਕਦੇ ਵੀ ਪਰਮੇਸ਼ੁਰ ਤੋਂ ਉੱਪਰ ਨਹੀਂ ਹੋਵੇਗਾ। ਪਰਮੇਸ਼ੁਰ ਦੇ ਇੱਕ ਪ੍ਰਾਣੀ ਵਜੋਂ, ਮਨੁੱਖ ਨੂੰ ਪਰਮੇਸ਼ੁਰ ਦੇ ਇੱਕ ਪ੍ਰਾਣੀ ਦਾ ਫਰਜ਼ ਨਿਭਾਉਣ ਦੀ ਭਾਲ ਕਰਨੀ ਚਾਹੀਦੀ ਹੈ, ਅਤੇ ਹੋਰ ਫ਼ੈਸਲੇ ਕੀਤੇ ਬਗੈਰ ਪਰਮੇਸ਼ੁਰ ਨੂੰ ਪ੍ਰੇਮ ਕਰਨ ਦੀ ਭਾਲ ਕਰਨੀ ਚਾਹੀਦੀ ਹੈ, ਕਿਉਂਕਿ ਪਰਮੇਸ਼ੁਰ ਮਨੁੱਖ ਦੇ ਪ੍ਰੇਮ ਦੇ ਯੋਗ ਹੈ। ਪਰਮੇਸ਼ੁਰ ਨੂੰ ਪ੍ਰੇਮ ਕਰਨ ਦੀ ਭਾਲ ਕਰਦੇ ਲੋਕਾਂ ਨੂੰ ਕੋਈ ਨਿੱਜੀ ਲਾਭ ਨਹੀਂ ਭਾਲਣਾ ਚਾਹੀਦਾ ਜਾਂ ਅਜਿਹੀ ਚੀਜ਼ ਦੀ ਭਾਲ ਨਹੀਂ ਕਰਨੀ ਚਾਹੀਦੀ ਹੈ ਜਿਸ ਦੀ ਉਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਤਾਂਘ ਹੈ; ਇਹ ਖੋਜ ਦਾ ਸਭ ਤੋਂ ਸਹੀ ਢੰਗ ਹੈ। ਤੂੰ ਜਿਸ ਦੀ ਭਾਲ ਕਰਦਾ ਹੈਂ ਜੇ ਉਹ ਸੱਚਾਈ ਹੈ, ਤੂੰ ਜਿਸ ਨੂੰ ਅਮਲ ਵਿੱਚ ਲਿਆਉਂਦਾ ਹੈਂ ਜੇ ਉਹ ਸੱਚਾਈ ਹੈ, ਅਤੇ ਤੂੰ ਜੋ ਪ੍ਰਾਪਤ ਕਰਦਾ ਹੈਂ ਉਹ ਤੇਰੇ ਸੁਭਾਅ ਵਿੱਚ ਤਬਦੀਲੀ ਹੈ, ਤਾਂ ਤੂੰ ਜਿਸ ਰਾਹ ਤੁਰਦਾ ਹੈਂ ਉਹ ਸਹੀ ਰਾਹ ਹੈ। ਜੇ ਤੂੰ ਸਰੀਰ ਲਈ ਦਾਤਾਂ ਦੀ ਭਾਲ ਕਰਦਾ ਹੈਂ, ਅਤੇ ਤੂੰ ਜਿਸ ਨੂੰ ਅਮਲ ਵਿੱਚ ਲਿਆਉਂਦਾ ਹੈ ਉਹ ਤੇਰੀਆਂ ਖੁਦ ਦੀਆਂ ਧਾਰਣਾਵਾਂ ਦੀ ਸੱਚਾਈ ਹੈ, ਅਤੇ ਜੇ ਤੇਰੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਹੈ, ਅਤੇ ਤੂੰ ਸਰੀਰ ਵਿੱਚ ਪਰਮੇਸ਼ੁਰ ਦੇ ਪ੍ਰਤੀ ਬਿਲਕੁਲ ਵੀ ਆਗਿਆਕਾਰੀ ਨਹੀਂ ਹੈਂ, ਅਤੇ ਤੂੰ ਅਜੇ ਵੀ ਅਸਪਸ਼ਟਤਾ ਵਿੱਚ ਜੀਉਂਦਾ ਹੈਂ, ਤਾਂ ਫਿਰ ਤੂੰ ਜਿਸ ਦੀ ਭਾਲ ਕਰਦਾ ਹੈਂ ਉਹ ਯਕੀਨਨ ਤੈਨੂੰ ਨਰਕ ਲੈ ਜਾਵੇਗਾ, ਕਿਉਂਕਿ ਤੂੰ ਜਿਸ ਰਾਹ ਤੁਰਦਾ ਹੈਂ ਉਹ ਅਸਫ਼ਲਤਾ ਦਾ ਰਾਹ ਹੈ। ਕੀ ਤੈਨੂੰ ਸੰਪੂਰਣ ਬਣਾਇਆ ਜਾਵੇਗਾ ਜਾਂ ਮਿਟਾ ਦਿੱਤਾ ਜਾਵੇਗਾ, ਇਹ ਤੇਰੀ ਖੁਦ ਦੀ ਖੋਜ ਉੱਪਰ ਨਿਰਭਰ ਕਰਦਾ ਹੈ, ਕਹਿਣ ਦਾ ਮਤਲਬ ਇਹ ਵੀ ਹੈ ਕਿ ਸਫ਼ਲਤਾ ਜਾਂ ਅਸਫ਼ਲਤਾ ਉਸ ਰਾਹ ’ਤੇ ਨਿਰਭਰ ਕਰਦੀ ਹੈ ਜਿਸ ਰਾਹ ਮਨੁੱਖ ਤੁਰਦਾ ਹੈ।

ਪਿਛਲਾ: ਪਰਮੇਸ਼ੁਰ ਸਾਰੀ ਸ੍ਰਿਸ਼ਟੀ ਦਾ ਪ੍ਰਭੂ ਹੈ

ਅਗਲਾ: ਪਰਮੇਸ਼ੁਰ ਦਾ ਕੰਮ ਅਤੇ ਮਨੁੱਖ ਦਾ ਕੰਮ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ