ਸੱਤ ਗਰਜਾਂ ਐਲਾਨ ਕਰਦੀਆਂ ਹੋਈਆਂ—ਭਵਿੱਖਬਾਣੀ ਕਰਦੀਆਂ ਹਨ ਕਿ ਰਾਜ ਦੀ ਖੁਸ਼ਖਬਰੀ ਸਾਰੇ ਬ੍ਰਹਿਮੰਡ ਵਿੱਚ ਫੈਲ ਜਾਵੇਗੀ

ਮੈਂ ਆਪਣੇ ਕੰਮ ਨੂੰ ਗੈਰ ਕੌਮਾਂ ਵਿੱਚ ਫੈਲਾ ਰਿਹਾ ਹਾਂ। ਮੇਰੀ ਮਹਿਮਾ ਪੂਰੇ ਬ੍ਰਹਿਮੰਡ ਵਿੱਚ ਚਮਕਦੀ ਹੈ; ਮੇਰੀ ਇੱਛਾ ਸ਼ਬਦ ਦਰ ਸ਼ਬਦ ਲੋਕਾਂ ਵਿੱਚ ਸ਼ਾਮਲ ਹੈ, ਸਭ ਮੇਰੇ ਹੱਥ ਦੁਆਰਾ ਚਲਾਏ ਜਾਂਦੇ ਅਤੇ ਮੇਰੇ ਨਿਰਧਾਰਤ ਕੀਤੇ ਹੋਏ ਕੰਮਾਂ ਨੂੰ ਪੂਰਾ ਕਰਦੇ ਹਨ। ਇਸ ਘੜੀ ਤੋਂ, ਮੈਂ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਲਿਆ ਹੈ, ਅਤੇ ਸਭਨਾਂ ਮਨੁੱਖਾਂ ਨੂੰ ਇੱਕ ਹੋਰ ਸੰਸਾਰ ਵਿੱਚ ਲੈ ਆਇਆ ਹਾਂ। ਜਦੋਂ ਮੈਂ ਆਪਣੇ “ਦੇਸ” ਵਾਪਸ ਮੁੜਿਆ, ਤਾਂ ਮੈਂ ਆਪਣੀ ਮੂਲ ਯੋਜਨਾ ਵਿੱਚ ਕੰਮ ਦਾ ਇੱਕ ਹੋਰ ਹਿੱਸਾ ਸ਼ੁਰੂ ਕੀਤਾ, ਤਾਂ ਕਿ ਮਨੁੱਖ ਮੈਨੂੰ ਹੋਰ ਵੀ ਗਹਿਰਾਈ ਦੇ ਨਾਲ ਜਾਣੇ। ਮੈਂ ਬ੍ਰਹਿਮੰਡ ਨੂੰ ਉਸ ਦੀ ਸੰਪੂਰਨਤਾ ਵਿੱਚ ਵੇਖਦਾ ਹਾਂ ਅਤੇ ਵੇਖਦਾ ਹਾਂ ਕਿ[ੳ] ਇਹ ਮੇਰੇ ਕੰਮ ਲਈ ਇੱਕ ਢੁਕਵਾਂ ਸਮਾਂ ਹੈ, ਇਸ ਲਈ ਮੈਂ ਆਦਮੀ ਦੇ ਉੱਤੇ ਆਪਣਾ ਨਵਾਂ ਕੰਮ ਕਰਦਿਆਂ ਹਰ ਪਾਸਿਓਂ ਫੁਰਤੀ ਕਰਦਾ ਹਾਂ। ਆਖਿਰਕਾਰ, ਇਹ ਇੱਕ ਨਵਾਂ ਯੁੱਗ ਹੈ ਅਤੇ ਮੈਂ ਨਵਾਂ ਕੰਮ ਲੈ ਕੇ ਆਇਆ ਹਾਂ ਤਾਂ ਜੋ ਹੋਰ ਨਵੇਂ ਲੋਕਾਂ ਨੂੰ ਨਵੇਂ ਯੁੱਗ ਵਿੱਚ ਲਿਆ ਸਕਾਂ ਅਤੇ ਉਨ੍ਹਾਂ ਬਹੁਤਿਆਂ ਨੂੰ ਇੱਕ ਪਾਸੇ ਕਰ ਸਕਾਂ ਜਿਨ੍ਹਾਂ ਨੂੰ ਮੈਂ ਨਾਸ ਕਰ ਦਿਆਂਗਾ। ਵੱਡੇ ਲਾਲ ਅਜਗਰ ਦੇ ਰਾਸ਼ਟਰ ਵਿੱਚ, ਮੈਂ ਕੰਮ ਦਾ ਅਜਿਹਾ ਇੱਕ ਪੜਾਅ ਪੂਰਾ ਕੀਤਾ ਹੈ ਜੋ ਮਨੁੱਖਾਂ ਦੇ ਲਈ ਅਥਾਹ ਹੈ, ਜਿਸ ਨਾਲ ਉਹ ਹਵਾ ਵਿੱਚ ਡੋਲਦੇ ਹਨ, ਜਿਸ ਤੋਂ ਬਾਅਦ ਕਈ ਚੁੱਪਚਾਪ ਹਵਾ ਦੇ ਵਹਾਓ ਦੇ ਨਾਲ ਵਹਿ ਜਾਂਦੇ ਹਨ। ਸੱਚਮੁੱਚ ਇਹ ਉਹ “ਪਿੱੜ” ਹੈ ਜਿਸ ਨੂੰ ਮੈਂ ਸਾਫ ਕਰਨ ਜਾ ਰਿਹਾ ਹਾਂ; ਇਹੀ ਹੈ ਜਿਸ ਦੇ ਲਈ ਮੈਂ ਤਰਸ ਰਿਹਾ ਹਾਂ ਅਤੇ ਇਹੋ ਮੇਰੀ ਯੋਜਨਾ ਵੀ ਹੈ। ਕਿਉਂਕਿ ਜਦੋਂ ਮੈਂ ਕੰਮ ਕਰਦਾ ਹਾਂ ਤਾਂ ਬਹੁਤ ਸਾਰੇ ਲੋਕ ਚੁੱਪਚਾਪ ਅੰਦਰ ਆ ਵੜੇ ਹਨ, ਪਰ ਮੈਂ ਉਨ੍ਹਾਂ ਨੂੰ ਭਜਾਉਣ ਦੀ ਜਲਦਬਾਜੀ ਵਿੱਚ ਨਹੀਂ ਹਾਂ। ਬਲਕਿ, ਮੈਂ ਸਹੀ ਸਮਾਂ ਆਉਣ ਤੇ ਉਨ੍ਹਾਂ ਨੂੰ ਤਿਤਰ-ਬਿਤਰ ਕਰ ਦਿਆਂਗਾ। ਇਸ ਤੋਂ ਬਾਅਦ ਹੀ ਮੈਂ ਜੀਵਨ ਦਾ ਚਸ਼ਮਾ ਬਣਾਂਗਾ ਅਤੇ ਜੋ ਸੱਚਮੁੱਚ ਮੈਨੂੰ ਪਿਆਰ ਕਰਦੇ ਹਨ ਉਹ ਮੇਰੇ ਤੋਂ ਅੰਜੀਰ ਦੇ ਰੁੱਖ ਦੇ ਫਲ ਅਤੇ ਸੋਸਨ ਦੀ ਖੁਸ਼ਬੂ ਪ੍ਰਾਪਤ ਕਰਨਗੇ। ਜਿਸ ਦੇਸ਼ ਵਿੱਚ ਸ਼ਤਾਨ ਵਾਸ ਕਰਦਾ ਹੈ, ਧੂੜ ਦਾ ਦੇਸ਼, ਉੱਥੇ ਕੋਈ ਸ਼ੁੱਧ ਸੋਨਾ ਨਹੀਂ ਬਚਿਆ, ਸਿਰਫ ਰੇਤ ਹੀ ਰੇਤ ਹੈ ਅਤੇ ਇਸ ਲਈ, ਇਨ੍ਹਾਂ ਸਥਿਤੀਆਂ ਦੇ ਵਿੱਚ, ਮੈਂ ਕੰਮ ਦੇ ਅਜਿਹੇ ਪੜਾਅ ਨੂੰ ਪੂਰਾ ਕਰਦਾ ਹਾਂ। ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਮੈਂ ਹਾਸਲ ਕਰਦਾ ਹਾਂ ਉਹ ਸ਼ੁੱਧ, ਕੁੰਦਨ ਸੋਨਾ ਹੈ, ਨਾ ਕਿ ਰੇਤ। ਇੱਕ ਦੁਸ਼ਟ ਮੇਰੇ ਘਰ ਵਿੱਚ ਕਿਵੇਂ ਵਾਸ ਕਰ ਸਕਦਾ ਹੈ? ਮੈਂ ਆਪਣੇ ਫਿਰਦੌਸ ਵਿੱਚ ਲੂੰਬੜੀਆਂ ਨੂੰ ਪਰਜੀਵੀ ਕਿਵੇਂ ਬਣਨ ਦੇ ਸਕਦਾ ਹਾਂ? ਮੈਂ ਇਨ੍ਹਾਂ ਚੀਜ਼ਾਂ ਨੂੰ ਭਜਾਉਣ ਦੇ ਲਈ ਹਰ ਸੰਭਵ ਵਿਧੀ ਨੂੰ ਵਰਤਦਾ ਹਾਂ। ਮੇਰੀ ਇੱਛਾ ਪ੍ਰਗਟ ਹੋਣ ਤੋਂ ਪਹਿਲਾਂ, ਕੋਈ ਇਸ ਗੱਲ ਨੂੰ ਨਹੀਂ ਜਾਣਦਾ ਕਿ ਮੈਂ ਕੀ ਕਰਨ ਵਾਲਾ ਹਾਂ। ਇਸ ਮੌਕੇ ਦਾ ਲਾਭ ਉਠਾਉਂਦੇ ਹੋਏ, ਮੈਂ ਉਨ੍ਹਾਂ ਦੁਸ਼ਟ ਲੋਕਾਂ ਨੂੰ ਭਜਾਉਂਦਾ ਹਾਂ ਅਤੇ ਉਨ੍ਹਾਂ ਨੂੰ ਮੇਰੀ ਹਜ਼ੂਰੀ ਨੂੰ ਛੱਡਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ। ਦੁਸ਼ਟਾਂ ਦੇ ਨਾਲ ਮੈਂ ਅਜਿਹਾ ਹੀ ਕਰਦਾ ਹਾਂ, ਪਰ ਅਜੇ ਵੀ ਮੇਰੀ ਸੇਵਾ ਕਰਨ ਦੇ ਲਈ ਉਨ੍ਹਾਂ ਦੇ ਕੋਲ ਇੱਕ ਦਿਨ ਹੋਵੇਗਾ। ਬਰਕਤਾਂ ਦੇ ਲਈ ਮਨੁੱਖਾਂ ਦੀ ਇੱਛਾ ਬਹੁਤ ਹੀ ਮਜ਼ਬੂਤ ਹੁੰਦੀ ਹੈ; ਇਸ ਲਈ ਮੈਂ ਮੁੜਦਾ ਹਾਂ ਅਤੇ ਆਪਣਾ ਮਹਿਮਾ ਨਾਲ ਭਰਿਆ ਹੋਇਆ ਚਿਹਰਾ ਗੈਰ ਕੌਮਾਂ ਨੂੰ ਵਿਖਾਉਂਦਾ ਹਾਂ, ਤਾਂ ਕਿ ਮਨੁੱਖ ਆਪਣੇ ਸੰਸਾਰ ਵਿੱਚ ਰਹਿਣ ਅਤੇ ਆਪਣੇ ਆਪ ਦਾ ਨਿਆਂ ਕਰਨ, ਜਦਕਿ ਮੈਂ ਉਨ੍ਹਾਂ ਸ਼ਬਦਾਂ ਨੂੰ ਬੋਲਦਾ ਰਹਿੰਦਾ ਹਾਂ ਜੋ ਮੈਨੂੰ ਬੋਲਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਉਹ ਮੁਹੱਈਆ ਕਰਵਾਉਂਦਾ ਹਾਂ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਜਦੋਂ ਲੋਕ ਆਪਣੀ ਹੋਸ਼ ਵਿੱਚ ਆਉਣਗੇ, ਉਸ ਸਮੇਂ ਤੱਕ ਮੈਨੂੰ ਆਪਣੇ ਕੰਮ ਨੂੰ ਫੈਲਾਉਂਦੇ ਹੋਏ ਬਹੁਤ ਦੇਰ ਹੋ ਚੁੱਕੀ ਹੋਵੇਗੀ। ਫਿਰ ਮੈਂ ਆਪਣੀ ਇੱਛਾ ਮਨੁੱਖਾਂ ਉੱਤੇ ਜ਼ਾਹਿਰ ਕਰਾਂਗਾ ਅਤੇ ਲੋਕਾਂ ਦੇ ਵਿਚਕਾਰ ਆਪਣੇ ਕੰਮ ਦਾ ਦੂਜਾ ਹਿੱਸਾ ਸ਼ੁਰੂ ਕਰਾਂਗਾ, ਸਾਰੇ ਲੋਕਾਂ ਨੂੰ ਨੇੜਿਓਂ ਹੋ ਕੇ ਮੇਰੇ ਕੰਮ ਵਿੱਚ ਤਾਲਮੇਲ ਬਣਾਉਣ ਦਿਆਂਗਾ ਤਾਂ ਕਿ ਉਹ ਮੇਰੇ ਕੰਮ ਵਿੱਚ ਮੇਰੇ ਨਾਲ ਸਾਂਝੀ ਹੋ ਸਕਣ ਅਤੇ ਮਨੁੱਖਾਂ ਨੂੰ ਆਪਣੇ ਉਸ ਕੰਮ ਨੂੰ ਪੂਰਾ ਕਰਨ ਦੀ ਯੋਗਤਾ ਵਿੱਚ ਹਰ ਸੰਭਵ ਕੋਸ਼ਿਸ਼ ਕਰਨ ਦਿਆਂਗਾ ਤਾਂ ਕਿ ਉਹ ਉਸ ਕੰਮ ਨੂੰ ਮੇਰੇ ਨਾਲ ਪੂਰਾ ਕਰਨ ਵਿੱਚ ਮੇਰਾ ਸਾਥ ਦੇਣ ਜੋ ਮੈਨੂੰ ਕਰਨਾ ਚਾਹੀਦਾ ਹੈ।

ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੈ ਕਿ ਉਹ ਮੇਰੀ ਮਹਿਮਾ ਨੂੰ ਵੇਖਣਗੇ ਅਤੇ ਮੈਂ ਉਨ੍ਹਾਂ ਨੂੰ ਮਜਬੂਰ ਨਹੀਂ ਕਰਦਾ, ਪਰ ਇਸ ਦੀ ਬਜਾਇ ਮਨੁੱਖਜਾਤੀ ਦੇ ਵਿੱਚੋਂ ਆਪਣੀ ਮਹਿਮਾ ਨੂੰ ਹਟਾ ਕੇ ਇਸ ਨੂੰ ਦੂਸਰੀ ਦੁਨੀਆਂ ਦੇ ਵਿੱਚ ਲੈ ਜਾਂਦਾ ਹਾਂ। ਜਦੋਂ ਇੱਕ ਵਾਰ ਫਿਰ ਮਨੁੱਖ ਤੋਬਾ ਕਰਦੇ ਹਨ, ਤਦ ਮੈਂ ਆਪਣੀ ਮਹਿਮਾ ਨੂੰ ਲੈ ਕੇ ਵਿਸ਼ਵਾਸੀਆਂ ਨੂੰ ਹੋਰ ਵੀ ਵੱਧ ਵਿਖਾਵਾਂਗਾ। ਇਹ ਉਹ ਸਿਧਾਂਤ ਹੈ ਜਿਸ ਦੇ ਦੁਆਰਾ ਮੈਂ ਕੰਮ ਕਰਦਾ ਹਾਂ। ਕਿਉਂਕਿ ਇੱਕ ਸਮਾਂ ਹੈ ਜਦੋਂ ਮੇਰੀ ਮਹਿਮਾ ਕਨਾਨ ਨੂੰ ਛੱਡਦੀ ਹੈ ਅਤੇ ਇੱਕ ਅਜਿਹਾ ਸਮਾਂ ਵੀ ਹੁੰਦਾ ਹੈ ਜਦੋਂ ਮੇਰੀ ਮਹਿਮਾ ਚੁਣੇ ਹੋਇਆਂ ਨੂੰ ਛੱਡ ਜਾਂਦੀ ਹੈ। ਇਸ ਤੋਂ ਇਲਾਵਾ, ਇੱਕ ਸਮਾਂ ਹੁੰਦਾ ਹੈ ਜਦੋਂ ਮੇਰੀ ਮਹਿਮਾ ਸਾਰੀ ਧਰਤੀ ਨੂੰ ਛੱਡ ਜਾਂਦੀ ਹੈ, ਜਿਸ ਕਾਰਨ ਇਹ ਧੁੰਦਲੀ ਹੋ ਜਾਂਦੀ ਹੈ ਅਤੇ ਹਨੇਰੇ ਵੱਲ ਧੱਕ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਕਨਾਨ ਦੇਸ਼ ਵੀ ਸੂਰਜ ਦੀ ਰੌਸ਼ਨੀ ਨੂੰ ਨਹੀਂ ਵੇਖੇਗਾ; ਸਾਰੇ ਮਨੁੱਖ ਆਪਣਾ ਵਿਸ਼ਵਾਸ ਗੁਆ ਬੈਠਣਗੇ, ਪਰ ਕੋਈ ਵੀ ਕਨਾਨ ਦੀ ਖੁਸ਼ਬੂ ਨੂੰ ਛੱਡਣਾ ਸਹਿ ਨਹੀਂ ਸਕਦਾ। ਸਿਰਫ ਜਦੋਂ ਮੈਂ ਨਵੇਂ ਅਕਾਸ਼ ਅਤੇ ਧਰਤੀ ਵਿੱਚ ਪ੍ਰਵੇਸ਼ ਕਰਦਾ ਹਾਂ ਤਦ ਮੈਂ ਆਪਣੀ ਮਹਿਮਾ ਦਾ ਦੂਸਰਾ ਹਿੱਸਾ ਲੈਂਦਾ ਹਾਂ ਅਤੇ ਇਸ ਨੂੰ ਪਹਿਲਾਂ ਕਨਾਨ ਦੇਸ਼ ਵਿੱਚ ਪਰਗਟ ਕਰਦਾ ਹਾਂ, ਤਾਂ ਜੋ ਚਾਨਣ ਦੀ ਇੱਕ ਕਿਰਨ ਰਾਤ ਦੇ ਹਨੇਰੇ ਵਿੱਚ ਡੁੱਬੀ ਹੋਈ ਸਾਰੀ ਧਰਤੀ ਤੇ ਚਮਕੇ, ਤਾਂ ਕਿ ਸਾਰੀ ਧਰਤੀ ਚਾਨਣ ਵਿੱਚ ਆ ਜਾਵੇ। ਸਾਰੀ ਧਰਤੀ ਤੋਂ ਮਨੁੱਖ ਆ ਜਾਣ ਅਤੇ ਚਾਨਣ ਦੀ ਸ਼ਕਤੀ ਤੋਂ ਬਲ ਹਾਸਲ ਕਰ ਲੈਣ ਜਿਸ ਦੇ ਨਾਲ ਮੇਰੀ ਮਹਿਮਾ ਵਧੇ ਅਤੇ ਹਰ ਕੌਮ ਨੂੰ ਨਵੇਂ ਸਿਰਿਓਂ ਦਿਖਾਈ ਦੇਵੇ। ਸਾਰੀ ਮਨੁੱਖਤਾ ਇਹ ਸਿਆਣ ਲਵੇ ਕਿ ਬਹੁਤ ਸਮਾਂ ਪਹਿਲਾਂ ਮੈਂ ਮਨੁੱਖੀ ਸੰਸਾਰ ਵਿੱਚ ਆਇਆ ਸੀ ਅਤੇ ਬਹੁਤ ਪਹਿਲਾਂ ਆਪਣੀ ਮਹਿਮਾ ਨੂੰ ਇਸਰਾਏਲ ਵਿੱਚੋਂ ਪੂਰਬ ਵਿੱਚ ਲਿਆਇਆ ਸੀ; ਕਿਉਂਕਿ ਮੇਰੀ ਮਹਿਮਾ ਪੂਰਬ ਤੋਂ ਚਮਕਦੀ ਹੈ, ਜਿੱਥੇ ਇਸ ਨੂੰ ਕਿਰਪਾ ਦੇ ਯੁੱਗ ਤੋਂ ਅੱਜ ਦੇ ਦਿਨ ਤੱਕ ਲਿਆਂਦਾ ਗਿਆ ਸੀ। ਪਰ ਇਸਰਾਏਲ ਨੂੰ ਮੈਂ ਛੱਡ ਦਿੱਤਾ ਸੀ ਅਤੇ ਉੱਥੋਂ ਮੈਂ ਪੂਰਬ ਵਿੱਚ ਪਹੁੰਚਿਆ। ਸਿਰਫ ਜਦੋਂ ਪੂਰਬ ਦਾ ਪ੍ਰਕਾਸ਼ ਹੌਲੀ-ਹੌਲੀ ਤੇਜ਼ ਹੋਣ ਲੱਗੇਗਾ, ਉਦੋਂ ਧਰਤੀ ਦਾ ਹਨੇਰਾ ਚਾਨਣ ਵਿੱਚ ਬਦਲਣਾ ਸ਼ੁਰੂ ਹੋ ਜਾਵੇਗਾ, ਅਤੇ ਉਦੋਂ ਹੀ ਮਨੁੱਖ ਨੂੰ ਪਤਾ ਲੱਗੇਗਾ ਕਿ ਮੈਂ ਬਹੁਤ ਸਮਾਂ ਪਹਿਲਾਂ ਇਸਰਾਏਲ ਵਿੱਚੋਂ ਜਾ ਚੁੱਕਾ ਹਾਂ ਅਤੇ ਪੂਰਬ ਵਿੱਚ ਨਵੇਂ ਸਿਰੇ ਤੋਂ ਵੱਧ ਰਿਹਾ ਹਾਂ। ਇੱਕ ਵਾਰ ਇਸਰਾਏਲ ਵਿੱਚ ਆ ਕੇ ਅਤੇ ਬਾਅਦ ਵਿੱਚ ਇਸ ਤੋਂ ਵਿਦਾ ਹੋ ਕੇ, ਮੈਂ ਦੁਬਾਰਾ ਇਸਰਾਏਲ ਵਿੱਚ ਪੈਦਾ ਨਹੀਂ ਹੋ ਸਕਦਾ ਹਾਂ, ਕਿਉਂਕਿ ਮੇਰਾ ਕੰਮ ਸਾਰੇ ਬ੍ਰਹਿਮੰਡ ਦੀ ਅਗਵਾਈ ਕਰਨਾ ਹੈ, ਇਸ ਤੋਂ ਵੀ ਵੱਧ ਕੇ, ਬਿਜਲੀ ਪੂਰਬ ਤੋਂ ਪੱਛਮ ਵੱਲ ਸਿੱਧੀ ਚਮਕਦੀ ਹੈ। ਇਸ ਕਾਰਨ ਮੈਂ ਪੂਰਬ ਵਿੱਚ ਉਤਰਿਆ ਅਤੇ ਕਨਾਨ ਨੂੰ ਪੂਰਬ ਦੇ ਲੋਕਾਂ ਕੋਲ ਲੈ ਆਇਆ ਹਾਂ। ਮੈਂ ਸਾਰੀ ਧਰਤੀ ਤੋਂ ਲੋਕਾਂ ਨੂੰ ਕਨਾਨ ਦੀ ਧਰਤੀ ਤੇ ਲਿਆਉਣਾ ਚਾਹੁੰਦਾ ਹਾਂ ਅਤੇ ਇਸ ਲਈ ਮੈਂ ਪੂਰੇ ਬ੍ਰਹਿਮੰਡ ਨੂੰ ਨਿਯੰਤਰਿਤ ਕਰਨ ਦੇ ਲਈ ਕਨਾਨ ਦੇਸ਼ ਵਿੱਚੋਂ ਵਚਨ ਜਾਰੀ ਕਰਦਾ ਰਹਿੰਦਾ ਹਾਂ। ਇਸ ਸਮੇਂ, ਕਨਾਨ ਨੂੰ ਛੱਡ ਕੇ ਬਾਕੀ ਸਾਰੀ ਧਰਤੀ ਤੇ ਚਾਨਣ ਨਹੀਂ ਹੈ ਅਤੇ ਸਾਰੇ ਲੋਕ ਭੁੱਖ ਅਤੇ ਠੰਢ ਨਾਲ ਦੁਖੀ ਹਨ। ਮੈਂ ਇਸਰਾਏਲ ਨੂੰ ਆਪਣੀ ਮਹਿਮਾ ਦਿੱਤੀ ਅਤੇ ਫਿਰ ਇਸ ਨੂੰ ਖੋਹ ਲਿਆ ਅਤੇ ਬਾਅਦ ਵਿੱਚ ਮੈਂ ਇਸਰਾਏਲੀਆਂ ਨੂੰ ਅਤੇ ਸਾਰੀ ਮਨੁੱਖਤਾ ਨੂੰ ਪੂਰਬ ਵਿੱਚ ਲੈ ਗਿਆ। ਮੈਂ ਉਨ੍ਹਾਂ ਸਾਰਿਆਂ ਨੂੰ ਪ੍ਰਕਾਸ਼ ਵਿੱਚ ਲਿਆਂਦਾ ਤਾਂ ਕਿ ਉਹ ਇਸ ਦੇ ਨਾਲ ਦੁਬਾਰਾ ਜੁੜ ਜਾਣ, ਅਤੇ ਇਸ ਦੇ ਨਾਲ ਜੁੜੇ ਰਹਿਣ ਅਤੇ ਅਗਾਂਹ ਤੋਂ ਇਸ ਨੂੰ ਲੱਭਣਾ ਨਾ ਪਵੇ। ਜਿਹੜੇ ਲੋਕ ਭਾਲ ਰਹੇ ਹਨ ਉਨ੍ਹਾਂ ਸਾਰਿਆਂ ਨੂੰ ਮੈਂ ਦੁਬਾਰਾ ਚਾਨਣ ਦਿਖਾਵਾਂਗਾ ਅਤੇ ਉਹ ਮਹਿਮਾ ਦਿਖਾਵਾਂਗਾ ਜਿਹੜੀ ਮੇਰੇ ਕੋਲ ਇਸਰਾਏਲ ਵਿੱਚ ਸੀ; ਮੈਂ ਉਨ੍ਹਾਂ ਨੂੰ ਇਹ ਦਿਖਾਵਾਂਗਾ ਕਿ ਮੈਂ ਬਹੁਤ ਦੇਰ ਪਹਿਲਾਂ ਇੱਕ ਚਿੱਟੇ ਬੱਦਲ ਦੇ ਵਿੱਚ ਮਨੁੱਖਤਾ ਦੇ ਦਰਮਿਆਨ ਆਇਆ ਸੀ, ਮੈਂ ਉਨ੍ਹਾਂ ਨੂੰ ਅਣਗਿਣਤ ਚਿੱਟੇ ਬੱਦਲ ਅਤੇ ਫਲਾਂ ਦੇ ਅਣਗਿਣਤ ਗੁੱਛੇ ਅਤੇ ਇਸ ਤੋਂ ਵੀ ਵੱਧ, ਉਨ੍ਹਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵੀ ਦਿਖਾਵਾਂਗਾ। ਮੈਂ ਉਨ੍ਹਾਂ ਨੂੰ ਯਹੂਦੀਆਂ ਦੇ ਗੁਰੂ, ਬੇਸਬਰੀ ਨਾਲ ਉਡੀਕ ਕੀਤੇ ਜਾਣ ਵਾਲੇ ਮਸੀਹ ਅਤੇ ਆਪਣਾ ਪੂਰਾ ਰੂਪ ਦਿਖਾਵਾਂਗਾ, ਜੋ ਸਾਰਿਆਂ ਯੁੱਗਾਂ ਦੇ ਰਾਜਿਆਂ ਦੇ ਦੁਆਰਾ ਸਤਾਇਆ ਗਿਆ ਸੀ। ਮੈਂ ਸਾਰੇ ਬ੍ਰਹਿਮੰਡ ਵਿੱਚ ਕੰਮ ਕਰਾਂਗਾ ਅਤੇ ਮਹਾਨ ਕੰਮ ਕਰਾਂਗਾ ਅਤੇ ਅੰਤ ਦੇ ਦਿਨਾਂ ਵਿੱਚ ਮਨੁੱਖਜਾਤੀ ਦੇ ਉੱਤੇ ਆਪਣੀ ਸਾਰੀ ਮਹਿਮਾ ਅਤੇ ਆਪਣੇ ਸਾਰੇ ਕੰਮਾਂ ਨੂੰ ਪਰਗਟ ਕਰਾਂਗਾ। ਮੈਂ ਆਪਣਾ ਸ਼ਾਨਦਾਰ ਚਿਹਰਾ ਪੂਰੀ ਤਰ੍ਹਾਂ ਦੇ ਨਾਲ ਉਨ੍ਹਾਂ ਲੋਕਾਂ ਨੂੰ ਵਿਖਾਵਾਂਗਾ ਜਿਨ੍ਹਾਂ ਨੇ ਬਹੁਤ ਸਾਲਾਂ ਤੋਂ ਮੇਰੇ ਲਈ ਉਡੀਕ ਕੀਤੀ ਹੈ, ਜੋ ਇਸ ਗੱਲ ਦੀ ਉਡੀਕ ਵਿੱਚ ਹਨ ਕਿ ਉਹ ਮੈਨੂੰ ਇੱਕ ਚਿੱਟੇ ਬੱਦਲ ਉੱਤੇ ਆਉਂਦਾ ਹੋਇਆ ਵੇਖਣ, ਇਸਰਾਏਲ ਨੂੰ ਜੋ ਮੇਰੇ ਇੱਕ ਵਾਰ ਫਿਰ ਤੋਂ ਪਰਗਟ ਹੋਣ ਲਈ ਤਰਸ ਰਿਹਾ ਹੈ ਅਤੇ ਸਾਰੇ ਮਨੁੱਖਾਂ ਨੂੰ ਜੋ ਮੈਨੂੰ ਸਤਾਉਂਦੇ ਹਨ, ਤਾਂ ਕਿ ਸਾਰੇ ਜਾਣ ਲੈਣ ਕਿ ਮੈਂ ਬਹੁਤ ਦੇਰ ਪਹਿਲਾਂ ਆਪਣੀ ਮਹਿਮਾ ਨੂੰ ਵਾਪਿਸ ਲੈ ਲਿਆ ਸੀ ਅਤੇ ਇਸ ਨੂੰ ਪੂਰਬ ਵਿੱਚ ਲੈ ਆਇਆ ਸੀ, ਤਾਂ ਕਿ ਉਹ ਅਗਾਂਹ ਤੋਂ ਯਹੂਦਿਯਾ ਵਿੱਚ ਨਾ ਰਹੇ। ਕਿਉਂਕਿ ਅੰਤ ਦੇ ਦਿਨ ਆ ਚੁੱਕੇ ਹਨ!

ਸੰਪੂਰਣ ਬ੍ਰਹਿਮੰਡ ਵਿੱਚ ਮੈਂ ਆਪਣਾ ਕੰਮ ਕਰ ਰਿਹਾ ਹਾਂ, ਅਤੇ ਪੂਰਬ ਵਿੱਚ, ਕੜਕਦੀਆਂ ਗਰਜਾਂ ਲਗਾਤਾਰ ਗੱਜ ਰਹੀਆਂ ਹਨ, ਜੋ ਸਾਰੇ ਦੇਸ਼ਾਂ ਅਤੇ ਸੰਪ੍ਰਦਾਇਆਂ ਨੂੰ ਹਿਲਾ ਰਹੀਆਂ ਹਨ। ਇਹ ਮੇਰੀ ਆਵਾਜ਼ ਹੈ ਜਿਸ ਨੇ ਸਾਰੇ ਲੋਕਾਂ ਨੂੰ ਵਰਤਮਾਨ ਵਿੱਚ ਪਹੁੰਚਾ ਦਿੱਤਾ ਹੈ। ਮੈਂ ਆਪਣੀ ਆਵਾਜ਼ ਦੇ ਰਾਹੀਂ ਸਾਰੇ ਲੋਕਾਂ ਨੂੰ ਜਿੱਤਦਾ ਹਾਂ, ਤਾਂ ਜੋ ਉਹ ਇਸ ਧਾਰਾ ਵਿੱਚ ਡਿੱਗਣ ਅਤੇ ਮੇਰੇ ਸਾਹਮਣੇ ਸਮਰਪਿਤ ਹੋ ਜਾਣ, ਕਿਉਂਕਿ ਮੈਂ ਬਹੁਤ ਸਮਾਂ ਪਹਿਲਾਂ ਹੀ ਸਾਰੀ ਧਰਤੀ ਉੱਤੋਂ ਆਪਣੀ ਮਹਿਮਾ ਵਾਪਿਸ ਲੈ ਲਈ ਹੈ ਅਤੇ ਪੂਰਬ ਵਿੱਚ ਇਸ ਨੂੰ ਨਵੇਂ ਸਿਰੇ ਤੋਂ ਜ਼ਾਹਿਰ ਕੀਤਾ ਹੈ। ਕੌਣ ਮੇਰੀ ਮਹਿਮਾ ਵੇਖਣ ਲਈ ਨਹੀਂ ਤਰਸਦਾ? ਕੌਣ ਉਤਸੁਕਤਾ ਦੇ ਨਾਲ ਮੇਰੀ ਆਮਦ ਦੀ ਉਡੀਕ ਨਹੀਂ ਕਰਦਾ? ਕੌਣ ਹੈ ਜਿਸ ਦੇ ਅੰਦਰ ਮੇਰੇ ਮੁੜ ਪਰਗਟ ਹੋਣ ਦੀ ਤਾਂਘ ਨਹੀਂ ਹੈ? ਕੌਣ ਹੈ ਜਿਸ ਦੇ ਅੰਦਰ ਮੇਰੇ ਪਿਆਰ ਦੀ ਪਿਆਸ ਨਹੀਂ ਹੈ? ਕੌਣ ਚਾਨਣ ਵਿੱਚ ਨਹੀਂ ਆਵੇਗਾ? ਕੌਣ ਕਨਾਨ ਦੀ ਭਰਪੂਰੀ ਵੱਲ ਨਹੀਂ ਵੇਖੇਗਾ? ਕੌਣ ਮੁਕਤੀਦਾਤੇ ਦੀ ਵਾਪਸੀ ਨਹੀਂ ਚਾਹੁੰਦਾ? ਕੌਣ ਹੈ ਜੋ ਉਸ ਦੀ ਬੰਦਗੀ ਨਹੀਂ ਕਰਦਾ ਜਿਸ ਦੀ ਸ਼ਕਤੀ ਮਹਾਨ ਹੈ? ਮੇਰੀ ਆਵਾਜ਼ ਪੂਰੀ ਧਰਤੀ ਉੱਤੇ ਫੈਲ ਜਾਵੇਗੀ; ਮੇਰੀ ਇੱਛਾ ਹੈ ਕਿ ਮੈਂ ਆਪਣੇ ਚੁਣੇ ਹੋਏ ਲੋਕਾਂ ਦਾ ਸਾਹਮਣਾ ਕਰਾਂਗਾ ਅਤੇ ਉਨ੍ਹਾਂ ਨਾਲ ਹੋਰ ਗੱਲਾਂ ਕਰਾਂਗਾ। ਪਹਾੜਾਂ ਅਤੇ ਨਦੀਆਂ ਨੂੰ ਹਿਲਾ ਦੇਣ ਵਾਲੀਆਂ ਗਰਜਾਂ ਦੇ ਵਾਂਗ, ਮੈਂ ਪੂਰੇ ਬ੍ਰਹਿਮੰਡ ਅਤੇ ਮਨੁੱਖਜਾਤੀ ਦੇ ਲਈ ਆਪਣੇ ਸ਼ਬਦ ਬੋਲਦਾ ਹਾਂ। ਇਸ ਲਈ ਮੇਰੇ ਮੁੱਖ ਦੇ ਸ਼ਬਦ ਮਨੁੱਖ ਦਾ ਖਜ਼ਾਨਾ ਬਣ ਗਏ ਹਨ ਅਤੇ ਸਾਰੇ ਲੋਕ ਮੇਰੇ ਸ਼ਬਦਾਂ ਦੀ ਕਦਰ ਕਰਦੇ ਹਨ। ਪੂਰਬ ਤੋਂ ਪੱਛਮ ਤੱਕ ਬਿਜਲੀ ਚਮਕਾਰਾ ਮਾਰਦੀ ਹੈ। ਮੇਰੇ ਸ਼ਬਦ ਅਜਿਹੇ ਹਨ ਕਿ ਮਨੁੱਖ ਉਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦਾ ਹੈ ਅਤੇ ਉਸ ਦੇ ਨਾਲ-ਨਾਲ ਉਹ ਉਸ ਨੂੰ ਅਥਾਹ ਲੱਗਦੇ ਹਨ, ਪਰ ਉਸ ਨੂੰ ਉਨ੍ਹਾਂ ਸਭਨਾਂ ਵਿੱਚ ਅਨੰਦ ਮਿਲਦਾ ਹੈ। ਸਾਰੇ ਲੋਕ ਖੁਸ਼ੀ ਅਤੇ ਅਨੰਦ ਦੇ ਨਾਲ ਮੇਰੇ ਆਉਣ ਦਾ ਜਸ਼ਨ ਮਨਾਉਂਦੇ ਹਨ, ਜਿਵੇਂ ਕਿਸੇ ਬੱਚੇ ਦਾ ਹੁਣੇ-ਹੁਣੇ ਜਨਮ ਹੋਇਆ ਹੋਵੇ। ਆਪਣੀ ਆਵਾਜ਼ ਦੇ ਦੁਆਰਾ ਮੈਂ ਸਾਰੇ ਲੋਕਾਂ ਨੂੰ ਆਪਣੇ ਸਾਹਮਣੇ ਲਿਆਵਾਂਗਾ। ਉਸ ਤੋਂ ਬਾਅਦ, ਮੈਂ ਬਾਕਾਇਦਾ ਮਨੁੱਖਜਾਤੀ ਵਿੱਚ ਪ੍ਰਵੇਸ਼ ਕਰਾਂਗਾ ਤਾਂ ਕਿ ਉਹ ਮੇਰੀ ਉਪਾਸਨਾ ਕਰਨ ਦੇ ਲਈ ਆਉਣ। ਆਪਣੀ ਲਿਸ਼ਕਦੀ ਮਹਿਮਾ ਦੇ ਨਾਲ ਅਤੇ ਆਪਣੇ ਮੁੱਖ ਦੇ ਸ਼ਬਦਾਂ ਦੇ ਨਾਲ, ਮੈਂ ਅਜਿਹਾ ਕਰਾਂਗਾ ਕਿ ਸਾਰੇ ਲੋਕ ਮੇਰੇ ਸਾਹਮਣੇ ਆਉਣ ਅਤੇ ਵੇਖਣ ਕਿ ਜਿਵੇਂ ਬਿਜਲੀ ਪੂਰਬ ਤੋਂ ਚਮਕਦੀ ਹੈ ਉਸੇ ਤਰ੍ਹਾਂ ਮੈਂ ਵੀ ਪੂਰਬ ਦੇ “ਜ਼ੈਤੂਨ ਦੇ ਪਹਾੜ” ਉੱਤੇ ਉੱਤਰ ਆਇਆ ਹਾਂ। ਉਹ ਵੇਖਣਗੇ ਕਿ ਮੈਂ ਬਹੁਤ ਪਹਿਲਾਂ ਧਰਤੀ ਉੱਤੇ ਆ ਚੁੱਕਾ ਹਾਂ, ਹੁਣ ਯਹੂਦੀਆਂ ਦੇ ਪੁੱਤਰ ਦੇ ਵਾਂਗ ਨਹੀਂ ਸਗੋਂ ਪੂਰਬ ਦੀ ਬਿਜਲੀ ਦੇ ਵਾਂਗ। ਕਿਉਂਕਿ ਮੈਂ ਬਹੁਤ ਪਹਿਲਾਂ ਹੀ ਜੀ ਉੱਠਿਆ ਹਾਂ ਅਤੇ ਮਨੁੱਖਾਂ ਦੇ ਵਿੱਚੋਂ ਚਲਾ ਗਿਆ ਹਾਂ ਅਤੇ ਫਿਰ ਸ਼ਾਨ ਦੇ ਨਾਲ ਲੋਕਾਂ ਦੇ ਵਿਚਕਾਰ ਪਰਗਟ ਹੋਇਆ ਹਾਂ। ਮੈਂ ਉਹ ਹਾਂ ਜਿਸ ਦੀ ਉਪਾਸਨਾ ਅਣਗਿਣਤ ਯੁੱਗਾਂ ਤੋਂ ਪਹਿਲਾਂ ਕੀਤੀ ਜਾਂਦੀ ਸੀ ਅਤੇ ਮੈਂ ਉਹ ਬੱਚਾ ਵੀ ਹਾਂ ਜਿਸ ਨੂੰ ਅਣਗਿਣਤ ਯੁੱਗਾਂ ਪਹਿਲਾਂ ਇਸਰਾਏਲੀਆਂ ਨੇ ਤਿਆਗ ਦਿੱਤਾ ਸੀ। ਇਸ ਤੋਂ ਇਲਾਵਾ, ਮੈਂ ਸਾਰੀ ਮਹਿਮਾ ਨਾਲ ਭਰਿਆ ਹੋਇਆ ਮੌਜੂਦਾ ਯੁੱਗ ਦਾ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ! ਸਾਰੇ ਮੇਰੇ ਸਿੰਘਾਸਣ ਦੇ ਸਾਹਮਣੇ ਆਉਣ ਅਤੇ ਮੇਰੇ ਸ਼ਾਨਦਾਰ ਚੇਹਰੇ ਨੂੰ ਵੇਖਣ, ਮੇਰੀ ਆਵਾਜ਼ ਨੂੰ ਸੁਣਨ ਅਤੇ ਮੇਰੇ ਕੰਮਾਂ ਨੂੰ ਵੇਖਣ। ਇਹ ਮੇਰੀ ਇੱਛਾ ਦੀ ਸੰਪੂਰਨਤਾ ਹੈ; ਇਹ ਮੇਰੀ ਯੋਜਨਾ ਦਾ ਅੰਤ ਅਤੇ ਸਿਖਰ ਹੈ, ਉਸ ਦੇ ਨਾਲ-ਨਾਲ ਮੇਰੇ ਪ੍ਰਬੰਧ ਦਾ ਉਦੇਸ਼ ਹੈ: ਕਿ ਹਰ ਦੇਸ਼ ਮੇਰੀ ਉਪਾਸਨਾ ਕਰੇ, ਹਰ ਜ਼ੁਬਾਨ ਮੇਰਾ ਇਕਰਾਰ ਕਰੇ, ਹਰ ਮਨੁੱਖ ਮੇਰੇ ਤੇ ਵਿਸ਼ਵਾਸ ਰੱਖੇ ਅਤੇ ਹਰ ਮਨੁੱਖ ਮੇਰੇ ਅਧੀਨ ਹੋਵੇ!

ਪਗ ਟਿੱਪਣੀ:

ੳ. ਅਸਲ ਲਿਖਤ ਵਿੱਚ “ਵੇਖਦਾ ਹਾਂ ਕਿ” ਵਾਕ ਨਹੀਂ ਹੈ।

ਪਿਛਲਾ: ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਤੋਂ ਬਾਅਦ ਤੁਹਾਨੂੰ ਸੱਚਾਈ ਦੇ ਲਈ ਜੀਉਣਾ ਜ਼ਰੂਰੀ ਹੈ

ਅਗਲਾ: ਦੇਹਧਾਰੀ ਪਰਮੇਸ਼ੁਰ ਅਤੇ ਪਰਮੇਸ਼ੁਰ ਦੁਆਰਾ ਵਰਤੇ ਜਾਣ ਵਾਲੇ ਲੋਕਾਂ ਵਿਚਾਲੇ ਜ਼ਰੂਰੀ ਭਿੰਨਤਾ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ