ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 1

ਸੀਯੋਨ ਨੂੰ ਉਸਤਤ ਮਿਲੀ ਹੈ ਅਤੇ ਪਰਮੇਸ਼ੁਰ ਦਾ ਨਿਵਾਸ ਸਥਾਨ ਪਰਗਟ ਹੋਇਆ ਹੈ। ਪ੍ਰਤਾਪੀ ਪਵਿੱਤਰ ਨਾਮ ਜਿਸ ਦਾ ਸਭ ਲੋਕ ਗੁਣਗਾਨ ਕਰਦੇ ਹਨ, ਫੈਲਦਾ ਹੈ। ਆਹ, ਸਰਬਸ਼ਕਤੀਮਾਨ ਪਰਮੇਸ਼ੁਰ! ਬ੍ਰਹਿਮੰਡ ਦਾ ਮੁਖੀ, ਅੰਤ ਦੇ ਦਿਨਾਂ ਦਾ ਮਸੀਹ—ਉਹੀ ਉਹ ਚਮਕਦਾ ਹੋਇਆ ਸੂਰਜ ਹੈ ਜਿਹੜਾ ਸੀਯੋਨ ਪਹਾੜ ਉੱਤੇ ਚੜ੍ਹਿਆ ਹੈ, ਜੋ ਪ੍ਰਤਾਪ ਅਤੇ ਸ਼ਾਨ ਵਿੱਚ ਪੂਰੇ ਬ੍ਰਹਿਮੰਡ ਵਿੱਚ ਬੁਲੰਦ ਹੈ …

ਹੇ ਸਰਬਸ਼ਕਤੀਮਾਨ ਪਰਮੇਸ਼ੁਰ! ਅਸੀਂ ਜਸ਼ਨ ਮਨਾਉਂਦੇ ਹੋਏ ਤੈਨੂੰ ਪੁਕਾਰਦੇ ਹਾਂ; ਅਸੀਂ ਨੱਚਦੇ ਅਤੇ ਗਾਉਂਦੇ ਹਾਂ। ਸੱਚਮੁੱਚ ਤੂੰ ਹੀ ਸਾਡਾ ਛੁਟਕਾਰਾ ਦੇਣ ਵਾਲਾ ਹੈਂ, ਬ੍ਰਹਿਮੰਡ ਦਾ ਮਹਾਨ ਰਾਜਾ! ਤੂੰ ਜੇਤੂਆਂ ਦਾ ਇੱਕ ਸਮੂਹ ਬਣਾਇਆ ਹੈ ਅਤੇ ਪਰਮੇਸ਼ੁਰ ਦੀ ਪ੍ਰਬੰਧਨ ਦੀ ਯੋਜਨਾ ਨੂੰ ਪੂਰਾ ਕਰ ਦਿੱਤਾ ਹੈ। ਸਭ ਲੋਕ ਵਹਿੰਦੇ ਹੋਏ ਇਸ ਪਹਾੜ ਤਕ ਆਉਣਗੇ। ਸਭ ਲੋਕ ਸਿੰਘਾਸਣ ਦੇ ਸਾਹਮਣੇ ਗੋਡੇ ਟੇਕਣਗੇ! ਕੇਵਲ ਤੂੰ ਹੀ ਇੱਕੋ ਅਤੇ ਇੱਕਮਾਤਰ ਸੱਚਾ ਪਰਮੇਸ਼ੁਰ ਹੈਂ ਅਤੇ ਤੂੰ ਆਦਰ ਅਤੇ ਮਹਿਮਾ ਦਾ ਹੱਕਦਾਰ ਹੈਂ। ਸਾਰੀ ਮਹਿਮਾ, ਸਤੁਤੀ ਅਤੇ ਅਧਿਕਾਰ ਸਿੰਘਾਸਣ ਦਾ ਹੋਵੇ! ਜੀਵਨ ਦਾ ਸੋਮਾ ਸਿੰਘਾਸਣ ਤੋਂ ਵਗਦਾ ਹੋਇਆ ਪਰਮੇਸ਼ੁਰ ਦੇ ਲੋਕਾਂ ਦੀਆਂ ਭੀੜਾਂ ਨੂੰ ਪਾਣੀ ਅਤੇ ਭੋਜਨ ਦਿੰਦਾ ਹੈ। ਹਰ ਦਿਨ ਦੇ ਨਾਲ ਜੀਵਨ ਬਦਲਦਾ ਹੈ; ਨਵਾਂ ਚਾਨਣ ਅਤੇ ਪ੍ਰਕਾਸ਼ਨ ਸਾਡੇ ਪਿੱਛੇ-ਪਿੱਛੇ ਆਉਂਦੇ ਹੋਏ ਪਰਮੇਸ਼ੁਰ ਦੇ ਬਾਰੇ ਨਿਰੰਤਰ ਨਵੀਆਂ ਅੰਤਰਦ੍ਰਿਸ਼ਟੀਆਂ ਨੂੰ ਲਿਆਉਂਦੇ ਹਨ। ਅਨੁਭਵਾਂ ਦੇ ਵਿਚਕਾਰ, ਅਸੀਂ ਪਰਮੇਸ਼ੁਰ ਦੇ ਬਾਰੇ ਸੰਪੂਰਣ ਨਿਸ਼ਚਿਤਤਾ ’ਤੇ ਪਹੁੰਚ ਜਾਂਦੇ ਹਾਂ। ਉਸ ਦੇ ਵਚਨ ਨਿਰੰਤਰ ਪਰਗਟ ਕੀਤੇ ਜਾਂਦੇ ਹਨ, ਉਨ੍ਹਾਂ ਦੇ ਅੰਦਰ ਪਰਗਟ ਕੀਤੇ ਜਾਂਦੇ ਹਨ ਜਿਹੜੇ ਸਹੀ ਹਨ। ਅਸੀਂ ਸੱਚਮੁੱਚ ਬਹੁਤ ਧੰਨ ਹਾਂ! ਹਰ ਦਿਨ ਪਰਮੇਸ਼ੁਰ ਨੂੰ ਆਹਮਣੇ-ਸਾਹਮਣੇ ਮਿਲਦੇ ਹਾਂ, ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਨਾਲ ਗੱਲਬਾਤ ਕਰਦੇ ਹਾਂ, ਅਤੇ ਹਰ ਚੀਜ਼ ਉੱਤੇ ਪਰਮੇਸ਼ੁਰ ਨੂੰ ਪ੍ਰਭੁਤਾ ਦਿੰਦੇ ਹਾਂ। ਅਸੀਂ ਧਿਆਨਪੂਰਵਕ ਪਰਮੇਸ਼ੁਰ ਦੇ ਵਚਨ ਉੱਤੇ ਵਿਚਾਰ ਕਰਦੇ ਹਾਂ, ਸਾਡੇ ਮਨ ਪਰਮੇਸ਼ੁਰ ਵਿੱਚ ਸ਼ਾਂਤ ਰਹਿੰਦੇ ਹਨ, ਅਤੇ ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਸਨਮੁਖ ਆਉਂਦੇ ਹਾਂ, ਜਿੱਥੇ ਸਾਨੂੰ ਉਸ ਦਾ ਚਾਨਣ ਮਿਲਦਾ ਹੈ। ਹਰ ਦਿਨ ਅਸੀਂ ਆਪਣੇ ਜੀਵਨ, ਕੰਮਾਂ, ਸ਼ਬਦਾਂ, ਸੋਚਾਂ ਅਤੇ ਵਿਚਾਰਾਂ ਵਿੱਚ ਪਰਮੇਸ਼ੁਰ ਦੇ ਵਚਨ ਦੇ ਅੰਦਰ ਜੀਉਂਦੇ ਹੋਏ ਹਰ ਸਮੇਂ ਅੰਤਰ ਕਰਨ ਦੇ ਸਮਰੱਥ ਹੁੰਦੇ ਹਾਂ। ਪਰਮੇਸ਼ੁਰ ਦਾ ਵਚਨ ਸੂਈ ਦੇ ਨੱਕੇ ਵਿੱਚੋਂ ਧਾਗੇ ਦੀ ਅਗਵਾਈ ਕਰਦਾ ਹੈ; ਅਚਾਨਕ, ਇੱਕ-ਇੱਕ ਕਰਕੇ ਸਾਡੇ ਅੰਦਰ ਲੁਕੀਆਂ ਹੋਈਆਂ ਗੱਲਾਂ ਚਾਨਣ ਵਿੱਚ ਆ ਜਾਂਦੀਆਂ ਹਨ। ਪਰਮੇਸ਼ੁਰ ਦੇ ਨਾਲ ਸੰਗਤੀ ਜ਼ਰਾ ਵੀ ਦੇਰੀ ਨੂੰ ਸਹਿਣ ਨਹੀਂ ਕਰਦੀ; ਸਾਡੀਆਂ ਸੋਚਾਂ ਅਤੇ ਵਿਚਾਰ ਪਰਮੇਸ਼ੁਰ ਦੇ ਸਾਹਮਣੇ ਖੁੱਲ੍ਹੇ ਪਏ ਹੁੰਦੇ ਹਨ। ਹਰ ਪਲ ਅਸੀਂ ਮਸੀਹ ਦੇ ਆਸਣ ਦੇ ਸਾਹਮਣੇ ਜੀਅ ਰਹੇ ਹਾਂ ਜਿੱਥੇ ਅਸੀਂ ਨਿਆਂ ਵਿੱਚੋਂ ਗੁਜ਼ਰਦੇ ਹਾਂ। ਸਾਡੇ ਸਰੀਰਾਂ ਅੰਦਰਲੀ ਹਰ ਥਾਂ ਸ਼ਤਾਨ ਦੇ ਕਬਜ਼ੇ ਹੇਠ ਰਹਿੰਦੀ ਹੈ। ਅੱਜ, ਪਰਮੇਸ਼ੁਰ ਦੀ ਪ੍ਰਭੁਤਾ ਨੂੰ ਮੁੜ ਹਾਸਲ ਕਰਨ ਲਈ, ਉਸ ਦੀ ਹੈਕਲ ਦਾ ਸਾਫ਼ ਕੀਤਾ ਜਾਣਾ ਲਾਜ਼ਮੀ ਹੈ। ਪੂਰੀ ਤਰ੍ਹਾਂ ਪਰਮੇਸ਼ੁਰ ਦੇ ਵੱਸ ਵਿੱਚ ਹੋਣ ਲਈ, ਸਾਨੂੰ ਜੀਵਨ ਅਤੇ ਮੌਤ ਦੇ ਸੰਘਰਸ਼ ਵਿੱਚ ਜੁੱਟ ਜਾਣਾ ਲਾਜ਼ਮੀ ਹੈ। ਜਦੋਂ ਸਾਡੇ ਪੁਰਾਣੇ ਆਪੇ ਸਲੀਬ ਉੱਤੇ ਚੜ੍ਹਾਏ ਜਾਂਦੇ ਹਨ, ਕੇਵਲ ਉਦੋਂ ਹੀ ਮਸੀਹ ਦਾ ਜੀਅ ਉੱਠਿਆ ਜੀਵਨ ਸ੍ਰੇਸ਼ਠਤਾ ਨਾਲ ਰਾਜ ਕਰ ਸਕਦਾ ਹੈ।

ਹੁਣ ਪਵਿੱਤਰ ਆਤਮਾ ਸਾਨੂੰ ਮੁੜ ਪ੍ਰਾਪਤ ਕਰਨ ਲਈ ਸਾਡੇ ਹਰੇਕ ਕੋਨੇ ਵਿੱਚ ਇੱਕ ਚੜ੍ਹਾਈ ਕਰਦਾ ਹੈ! ਜਦੋਂ ਤਕ ਅਸੀਂ ਆਪਣੇ ਆਪ ਦਾ ਇਨਕਾਰ ਕਰਨ ਲਈ ਤਿਆਰ ਹਾਂ ਅਤੇ ਪਰਮੇਸ਼ੁਰ ਨਾਲ ਸਹਿਯੋਗ ਕਰਨ ਦੇ ਇੱਛੁਕ ਹਾਂ, ਪਰਮੇਸ਼ੁਰ ਨਿਸ਼ਚਿਤ ਤੌਰ ਤੇ ਹਰ ਸਮੇਂ ਸਾਨੂੰ ਅੰਦਰੋਂ ਪ੍ਰਕਾਸ਼ਮਾਨ ਅਤੇ ਸ਼ੁੱਧ ਕਰੇਗਾ, ਜਿਸ ਉੱਤੇ ਸ਼ਤਾਨ ਨੇ ਕਬਜ਼ਾ ਕਰ ਲਿਆ ਹੈ ਉਸ ਨੂੰ ਨਵੇਂ ਸਿਰਿਓਂ ਪ੍ਰਾਪਤ ਕਰੇਗਾ, ਤਾਂ ਕਿ ਜਿੰਨਾ ਜਲਦੀ ਹੋ ਸਕੇ ਅਸੀਂ ਪਰਮੇਸ਼ੁਰ ਦੁਆਰਾ ਸੰਪੂਰਣ ਕੀਤੇ ਹੋਏ ਬਣ ਸਕੀਏ। ਸਮਾਂ ਬਰਬਾਦ ਨਾ ਕਰੋ—ਹਰ ਪਲ ਨੂੰ ਪਰਮੇਸ਼ੁਰ ਦੇ ਵਚਨ ਵਿੱਚ ਜੀਓ। ਸੰਤਾਂ ਦੇ ਨਾਲ ਉੱਸਰਦੇ ਜਾਓ, ਰਾਜ ਵਿੱਚ ਲਿਆਂਦੇ ਜਾਓ, ਅਤੇ ਪਰਮੇਸ਼ੁਰ ਦੇ ਨਾਲ ਮਹਿਮਾ ਵਿੱਚ ਪ੍ਰਵੇਸ਼ ਕਰੋ।

ਅਗਲਾ: ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 2

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ