ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 103

ਇੱਕ ਗਰਜਦੀ ਆਵਾਜ਼ ਬਾਹਰ ਨਿਲਕਦੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਹਿਲਾ ਦਿੰਦੀ ਹੈ। ਇਹ ਆਵਾਜ਼ ਕੰਨਾਂ ਨੂੰ ਇੰਨਾ ਬੋਲਾ ਕਰ ਦੇਣ ਵਾਲੀ ਹੈ ਕਿ ਲੋਕ ਸਮੇਂ ’ਤੇ ਰਸਤੇ ਤੋਂ ਬਚ ਕੇ ਨਹੀਂ ਨਿਕਲ ਸਕਦੇ। ਕੁਝ ਮਾਰੇ ਜਾਂਦੇ ਹਨ, ਕੁਝ ਨਾਸ ਹੋ ਜਾਂਦੇ ਹਨ, ਅਤੇ ਕੁਝ ਦਾ ਨਿਆਂ ਕੀਤਾ ਜਾਂਦਾ ਹੈ। ਇਹ ਸੱਚਮੁੱਚ ਅਜਿਹਾ ਨਜ਼ਾਰਾ ਹੈ ਜਿਸ ਨੂੰ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖਿਆ। ਧਿਆਨ ਨਾਲ ਸੁਣੋ: ਗਰਜ ਦੇ ਧਮਾਕਿਆਂ ਨਾਲ ਰੋਣ ਦੀ ਆਵਾਜ਼ ਆਉਂਦੀ ਹੈ, ਇਹ ਆਵਾਜ਼ ਪਤਾਲ ਤੋਂ ਆਉਂਦੀ ਹੈ; ਇਹ ਨਰਕ ਤੋਂ ਆਉਂਦੀ ਹੈ। ਇਹ ਵਿਦ੍ਰੋਹ ਦੇ ਉਨ੍ਹਾਂ ਪੁੱਤਰਾਂ ਦੀ ਕੌੜੀ ਆਵਾਜ਼ ਹੈ ਜਿਨ੍ਹਾਂ ਦਾ ਮੇਰੇ ਦੁਆਰਾ ਨਿਆਂ ਕੀਤਾ ਗਿਆ ਹੈ। ਜਿਨ੍ਹਾਂ ਨੇ ਉਹ ਨਹੀਂ ਸੁਣਿਆ ਹੈ ਜੋ ਮੈਂ ਕਹਿੰਦਾ ਹੈ ਅਤੇ ਮੇਰੇ ਵਚਨਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਹੈ ਉਨ੍ਹਾਂ ਦਾ ਸਖਤੀ ਨਾਲ ਨਿਆਂ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਮੇਰੇ ਕ੍ਰੋਧ ਦਾ ਸਰਾਪ ਪ੍ਰਾਪਤ ਹੋਇਆ ਹੈ। ਮੇਰੀ ਆਵਾਜ਼ ਨਿਆਂ ਅਤੇ ਕ੍ਰੋਧ ਹੈ; ਮੈਂ ਕਿਸੇ ਪ੍ਰਤੀ ਨਰਮੀ ਨਾਲ ਪੇਸ਼ ਨਹੀਂ ਆਉਂਦਾ ਅਤੇ ਕਿਸੇ ਨੂੰ ਦਯਾ ਨਹੀਂ ਦਿਖਾਉਂਦਾ, ਕਿਉਂਕਿ ਮੈਂ ਖੁਦ ਧਰਮੀ ਪਰਮੇਸ਼ੁਰ ਹਾਂ, ਅਤੇ ਮੇਰੇ ਕੋਲ ਕ੍ਰੋਧ ਹੈ; ਮੈਂ ਅੱਗ, ਸ਼ੁੱਧੀਕਰਣ ਅਤੇ ਨਾਸ ਨਾਲ ਸੰਪੰਨ ਹਾਂ। ਮੇਰੇ ਅੰਦਰ ਕੁਝ ਵੀ ਛੁਪਿਆ ਹੋਇਆ ਜਾਂ ਭਾਵਨਾਤਮਕ ਨਹੀਂ ਹੈ, ਸਗੋਂ ਇਸ ਦੇ ਉਲਟ, ਸਭ ਕੁਝ ਖੁੱਲ੍ਹਾ, ਧਰਮੀ, ਅਤੇ ਨਿਰਪੱਖ ਹੈ। ਕਿਉਂਕਿ ਮੇਰੇ ਪਹਿਲੌਠੇ ਪੁੱਤਰ ਪਹਿਲਾਂ ਹੀ ਮੇਰੇ ਨਾਲ ਸਿੰਘਾਸਣ ’ਤੇ ਹਨ, ਸਾਰੀਆਂ ਕੌਮਾਂ ਅਤੇ ਸਾਰੇ ਲੋਕਾਂ ’ਤੇ ਸ਼ਾਸਨ ਕਰ ਰਹੇ ਹਨ, ਇਸ ਲਈ ਉਨ੍ਹਾਂ ਚੀਜ਼ਾਂ ਅਤੇ ਲੋਕਾਂ ਜੋ ਕਿ ਅਨਿਆਂਪੂਰਣ ਅਤੇ ਕੁਧਰਮੀ ਹਨ ਦਾ ਨਿਆਂ ਕੀਤਾ ਜਾਣਾ ਹੁਣ ਸ਼ੁਰੂ ਹੋ ਰਿਹਾ ਹੈ। ਮੈਂ ਇੱਕ-ਇੱਕ ਕਰਕੇ ਉਨ੍ਹਾਂ ਦੀ ਜਾਂਚ ਕਰਾਂਗਾ, ਕੁਝ ਵੀ ਨਹੀਂ ਛੱਡਾਂਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਰਗਟ ਕਰਾਂਗਾ। ਕਿਉਂਕਿ ਮੇਰਾ ਨਿਆਂ ਪੂਰੀ ਤਰ੍ਹਾਂ ਪਰਗਟ ਹੋ ਗਿਆ ਹੈ ਅਤੇ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ, ਮੈਂ ਕੁਝ ਵੀ ਰੋਕ ਕੇ ਨਹੀਂ ਰੱਖਿਆ ਹੈ; ਮੈਂ ਉਹ ਹਰ ਚੀਜ਼ ਬਾਹਰ ਸੁੱਟ ਦਿਆਂਗਾ ਜੋ ਮੇਰੀ ਇੱਛਾ ਅਨੁਸਾਰ ਨਹੀਂ ਹੋਏਗੀ, ਅਤੇ ਇਸ ਨੂੰ ਸਦਾ ਲਈ ਅਥਾਹ-ਕੁੰਡ ਵਿੱਚ ਖਤਮ ਹੋਣ ਦਿਆਂਗਾ। ਉੱਥੇ ਮੈਂ ਇਸ ਨੂੰ ਸਦਾ ਲਈ ਬਲਣ ਦਿਆਂਗਾ। ਇਹ ਮੇਰੀ ਧਾਰਮਿਕਤਾ ਹੈ, ਅਤੇ ਇਹ ਮੇਰੀ ਈਮਾਨਦਾਰੀ ਹੈ। ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ, ਅਤੇ ਇਹ ਜ਼ਰੂਰ ਮੇਰੇ ਹੁਕਮ ’ਤੇ ਹੋਏਗਾ।

ਜ਼ਿਆਦਾਤਰ ਲੋਕ ਮੇਰੀਆਂ ਬਾਣੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਹ ਸੋਚਦੇ ਹਨ ਕਿ ਵਚਨ ਸਿਰਫ਼ ਵਚਨ ਹਨ ਅਤੇ ਤੱਥ ਤੱਥ ਹਨ। ਉਹ ਅੰਨ੍ਹੇ ਹਨ! ਕੀ ਉਹ ਨਹੀਂ ਜਾਣਦੇ ਕਿ ਮੈਂ ਖੁਦ ਵਫ਼ਾਦਾਰ ਪਰਮੇਸ਼ੁਰ ਹਾਂ? ਮੇਰੇ ਵਚਨ ਅਤੇ ਤੱਥ ਨਾਲੋਂ ਨਾਲ ਹੁੰਦੇ ਹਨ। ਕੀ ਅਸਲ ਵਿੱਚ ਇਹ ਸੱਚ ਨਹੀਂ ਹੈ? ਲੋਕ ਮੇਰੇ ਵਚਨਾਂ ਨੂੰ ਬਿਲਕੁਲ ਵੀ ਨਹੀਂ ਸਮਝਦੇ, ਅਤੇ ਸਿਰਫ਼ ਉਹ ਜੋ ਪ੍ਰਕਾਸ਼ਮਾਨ ਕੀਤੇ ਗਏ ਹਨ ਅਸਲ ਵਿੱਚ ਸਮਝ ਸਕਦੇ ਹਨ। ਇਹ ਇਹ ਤੱਥ ਹੈ। ਜਿਵੇਂ ਹੀ ਲੋਕ ਮੇਰੇ ਵਚਨਾਂ ਨੂੰ ਦੇਖਦੇ ਹਨ, ਉਹ ਡਰ ਦੇ ਕਾਰਣ ਸੋਚ ਨਹੀਂ ਪਾਉਂਦੇ ਅਤੇ ਹਰ ਪਾਸੇ ਛੁਪਣ ਲਈ ਥਾਂ ਲੱਭਦੇ ਫਿਰਦੇ ਹਨ। ਅਜਿਹਾ ਉਦੋਂ ਹੋਰ ਵੀ ਜ਼ਿਆਦਾ ਹੁੰਦਾ ਹੈ ਜਦੋਂ ਮੇਰਾ ਨਿਆਂ ਪੈਂਦਾ ਹੈ। ਜਦੋਂ ਮੈਂ ਸਾਰੀਆਂ ਚੀਜ਼ਾਂ ਦੀ ਸਿਰਜਣਾ ਕੀਤੀ, ਜਦੋਂ ਮੈਂ ਸੰਸਾਰ ਦਾ ਨਾਸ ਕਰਦਾ ਹਾਂ, ਅਤੇ ਜਦੋਂ ਮੈਂ ਪਹਿਲੌਠੇ ਪੁੱਤਰਾਂ ਨੂੰ ਪੂਰਣ ਕਰਦਾ ਹਾਂ—ਇਹ ਸਾਰੀਆਂ ਚੀਜ਼ਾਂ ਮੇਰੇ ਮੂੰਹ ਦੇ ਇੱਕ ਵਚਨ ਨਾਲ ਪੂਰੀਆਂ ਹੋ ਜਾਂਦੀਆਂ ਹਨ। ਕਿਉਂਕਿ ਮੇਰਾ ਵਚਨ ਆਪਣੇ ਆਪ ਵਿੱਚ ਇਖਤਿਆਰ ਹੈ; ਇਹ ਨਿਆਂ ਹੈ। ਇਹ ਕਿਹਾ ਜਾ ਸਕਦਾ ਹੈ ਕਿ ਜੋ ਵਿਅਕਤੀ ਮੈਂ ਹਾਂ ਉਹ ਨਿਆਂ ਹੈ ਅਤੇ ਪ੍ਰਤਾਪ ਹੈ; ਇਹ ਇੱਕ ਅਪਰਿਵਰਤਨੀ (ਅਟੱਲ) ਤੱਥ ਹੈ। ਇਹ ਮੇਰੇ ਪ੍ਰਬੰਧਕੀ ਹੁਕਮਾਂ ਦਾ ਇੱਕ ਪਹਿਲੂ ਹੈ; ਇਹ ਲੋਕਾਂ ਦਾ ਨਿਆਂ ਕਰਨ ਦਾ ਮੇਰਾ ਇੱਕ ਤਰੀਕਾ ਹੈ। ਮੇਰੀਆਂ ਨਜ਼ਰਾਂ ਵਿੱਚ, ਹਰ ਚੀਜ਼—ਸਾਰੇ ਲੋਕਾਂ, ਸਾਰੇ ਮਾਮਲਿਆਂ, ਅਤੇ ਸਾਰੀਆਂ ਚੀਜ਼ਾਂ ਸਮੇਤ—ਮੇਰੇ ਹੱਥਾਂ ਵਿੱਚ ਅਤੇ ਮੇਰੇ ਨਿਆਂ ਅਧੀਨ ਹੈ। ਕੋਈ ਵੀ ਅਤੇ ਕੁਝ ਵੀ ਆਪਮੁਹਾਰਾ ਜਾਂ ਮਨਮਰਜ਼ੀ ਦਾ ਵਰਤਾਉ ਕਰਨ ਦੀ ਹਿੰਮਤ ਨਹੀਂ ਕਰਦਾ, ਅਤੇ ਸਭ ਕੁਝ ਮੇਰੇ ਦੁਆਰਾ ਕਹੇ ਜਾਂਦੇ ਵਚਨਾਂ ਅਨੁਸਾਰ ਪੂਰਾ ਹੋਣਾ ਜ਼ਰੂਰੀ ਹੈ। ਮਨੁੱਖੀ ਧਾਰਣਾਵਾਂ ਦੇ ਅੰਦਰ ਤੋਂ, ਹਰ ਕੋਈ ਉਸ ਵਿਅਕਤੀ ਦੇ ਵਚਨਾਂ ’ਤੇ ਵਿਸ਼ਵਾਸ ਕਰਦਾ ਹੈ ਜੋ ਮੈਂ ਹਾਂ। ਜਦੋਂ ਮੇਰਾ ਆਤਮਾ ਆਵਾਜ਼ ਦਿੰਦਾ ਹੈ, ਹਰ ਕੋਈ ਸ਼ੱਕੀ ਹੋ ਜਾਂਦਾ ਹੈ। ਲੋਕਾਂ ਨੂੰ ਮੇਰੇ ਸਰਬ ਸ਼ਕਤੀਸ਼ਾਲੀ ਹੋਣ ਬਾਰੇ ਮਾਮੂਲੀ ਜਿਹਾ ਵੀ ਗਿਆਨ ਨਹੀਂ ਹੈ, ਅਤੇ ਇੱਥੋਂ ਤਕ ਕਿ ਉਹ ਮੇਰੇ ਵਿਰੁੱਧ ਤੁਹਮਤਾਂ ਲਗਾਉਂਦੇ ਹਨ। ਮੈਂ ਤੈਨੂੰ ਹੁਣ ਦੱਸਦਾ ਹਾਂ, ਜੋ ਵੀ ਮੇਰੇ ਵਚਨਾਂ ’ਤੇ ਸ਼ੱਕ ਕਰਦੇ ਹਨ, ਅਤੇ ਜੋ ਵੀ ਮੇਰੇ ਵਚਨਾਂ ਦਾ ਤਿਰਸਕਾਰ ਕਰਦੇ ਹਨ, ਇਹੀ ਉਹ ਲੋਕ ਹਨ ਜੋ ਨਾਸ ਕੀਤੇ ਜਾਣਗੇ; ਉਹ ਨਰਕ (ਨਾਸ) ਦੇ ਸਦੀਵੀ ਪੁੱਤਰ ਹਨ। ਇਸ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਬਹੁਤ ਘੱਟ ਅਜਿਹੇ ਹਨ ਜੋ ਪਹਿਲੌਠੇ ਪੁੱਤਰ ਹਨ, ਕਿਉਂਕਿ ਇਹ ਕੰਮ ਕਰਨ ਦਾ ਮੇਰਾ ਤਰੀਕਾ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ, ਮੈਂ ਇੱਕ ਉੰਗਲ ਵੀ ਹਿਲਾਏ ਬਿਨਾਂ ਹਰ ਕੰਮ ਪੂਰਾ ਕਰਦਾ ਹਾਂ, ਮੈਂ ਸਿਰਫ਼ ਆਪਣੇ ਵਚਨਾਂ ਦਾ ਇਸਤੇਮਾਲ ਕਰਦਾ ਹਾਂ। ਤਾਂ, ਇਹੀ ਹੈ ਜਿੱਥੇ ਮੇਰੀ ਸਰਬ ਸ਼ਕਤੀਸ਼ਾਲਤਾ ਮੌਜੂਦ ਹੁੰਦੀ ਹੈ। ਮੇਰੇ ਵਚਨਾਂ ਵਿੱਚ, ਕੋਈ ਵੀ ਮੈਂ ਜੋ ਕਹਿੰਦਾ ਹਾਂ ਉਸ ਦੇ ਸ੍ਰੋਤ ਅਤੇ ਉਦੇਸ਼ ਦਾ ਪਤਾ ਨਹੀਂ ਲਾ ਸਕਦਾ। ਲੋਕ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਅਤੇ ਉਹ ਸਿਰਫ਼ ਮੇਰੀ ਅਗਵਾਈ ਅਨੁਸਾਰ ਕੰਮ ਕਰ ਸਕਦੇ ਹਨ ਅਤੇ ਮੇਰੀ ਧਾਰਮਿਕਤਾ ਅਨੁਸਾਰ ਸਿਰਫ਼ ਮੇਰੀ ਇੱਛਾ ਦੇ ਅਨੁਰੂਪ ਹੀ ਸਭ ਕੁਝ ਕਰ ਸਕਦੇ ਹਨ, ਜਿਸ ਨਾਲ ਮੇਰੇ ਪਰਿਵਾਰ ਕੋਲ, ਹਮੇਸ਼ਾ ਲਈ ਜੀਉਣ ਵਾਸਤੇ, ਅਤੇ ਸਦੀਪਕ ਤੌਰ ਤੇ ਦ੍ਰਿੜ੍ਹ ਅਤੇ ਅਟੱਲ ਬਣਨ ਲਈ ਧਾਰਮਿਕਤਾ ਅਤੇ ਸ਼ਾਂਤੀ ਹੋਏਗੀ।

ਮੇਰਾ ਨਿਆਂ ਹਰੇਕ ਲਈ ਆਉਂਦਾ ਹੈ, ਮੇਰੇ ਪ੍ਰਬੰਦਕੀ ਹੁਕਮ ਹਰ ਕਿਸੇ ਨੂੰ ਛੋਹੰਦੇ ਹਨ, ਅਤੇ ਮੇਰੇ ਵਚਨ ਅਤੇ ਮੇਰੀ ਸ਼ਖਸੀਅਤ ਹਰ ਕਿਸੇ ਲਈ ਪਰਗਟ ਹੁੰਦੀ ਹੈ। ਇਹ ਮੇਰੇ ਆਤਮਾ ਦੇ ਮਹਾਨ ਕੰਮ ਦਾ ਸਮਾਂ ਹੈ (ਇਸ ਸਮੇਂ, ਜਿਨ੍ਹਾਂ ਲੋਕਾਂ ਨੂੰ ਅਸੀਸ ਮਿਲੇਗੀ ਅਤੇ ਜੋ ਬਦਨਸੀਬੀ ਨਾਲ ਪੀੜਿਤ ਹੋਣਗੇ ਨੂੰ ਇੱਕ ਦੂਜੇ ਤੋਂ ਅਲੱਗ ਕੀਤਾ ਜਾਂਦਾ ਹੈ)। ਮੇਰੇ ਵਚਨਾਂ ਦੇ ਸਾਹਮਣੇ ਆਉਂਦਿਆਂ ਹੀ, ਮੈਂ ਉਨ੍ਹਾਂ ਲੋਕਾਂ ਨੂੰ ਅਲੱਗ ਕਰ ਦਿੱਤਾ ਹੈ ਜਿਨ੍ਹਾਂ ਨੂੰ ਅਸੀਸ ਮਿਲੇਗੀ, ਅਤੇ ਜੋ ਬਦਨਸੀਬੀ ਨਾਲ ਪੀੜਿਤ ਹੋਣਗੇ। ਇਹ ਬੇਹੱਦ ਸਪਸ਼ਟ ਹੈ, ਅਤੇ ਮੈਂ ਇਸ ਸਭ ਨੂੰ ਇੱਕ ਨਜ਼ਰ ਵਿੱਚ ਦੇਖ ਸਕਦਾ ਹਾਂ। (ਮੈਂ ਇਹ ਆਪਣੀ ਮਨੁੱਖੀ ਅਵਸਥਾ ਦੇ ਸੰਬੰਧ ਵਿੱਚ ਕਹਿ ਰਿਹਾ ਹਾਂ; ਇਸ ਲਈ ਇਹ ਵਚਨ ਮੇਰੀ ਪੂਰਵਨਿਯਤੀ ਅਤੇ ਚੋਣ ਦੇ ਵਿਪਰੀਤ ਨਹੀਂ ਹਨ। ) ਮੈਂ ਪਹਾੜਾਂ ਅਤੇ ਨਦੀਆਂ ਅਤੇ ਸਾਰੀਆਂ ਚੀਜ਼ਾਂ, ਬ੍ਰਹਿਮੰਡ ਦੇ ਪੁਲਾੜ ਦੇ ਪਾਰ ਘੁੰਮਦਾ ਹਾਂ, ਹਰ ਜਗ੍ਹਾ ਨੂੰ ਦੇਖਦਾ ਹਾਂ ਅਤੇ ਸ਼ੁੱਧ ਕਰਦਾ ਹਾਂ, ਤਾਂ ਕਿ ਉਨ੍ਹਾਂ ਮਲੀਨ ਅਤੇ ਬੇਕਾਇਦਾ ਥਾਂਵਾਂ ਦੀ ਹੋਂਦ ਖਤਮ ਹੋ ਜਾਏਗੀ ਅਤੇ ਮੇਰੇ ਵਚਨਾਂ ਦੇ ਨਤੀਜੇ ਵਜੋਂ ਉਹ ਸੜ ਕੇ ਸੁਆਹ ਹੋ ਜਾਣਗੀਆਂ। ਮੇਰੇ ਲਈ,ਸਭ ਕੁਝ ਆਸਾਨ ਹੈ। ਜੇ ਹੁਣ ਉਹ ਸਮਾਂ ਹੁੰਦਾ ਜੋ ਮੈਂ ਸੰਸਾਰ ਦੇ ਨਾਸ ਲਈ ਪਹਿਲਾਂ ਨਿਰਧਾਰਤ ਕੀਤਾ ਸੀ, ਤਾਂ ਮੈਂ ਇਸ ਨੂੰ ਇੱਕ ਵਚਨ ਦੇ ਬੋਲਣ ਨਾਲ ਨਿਗਲ ਸਕਦਾ ਸੀ। ਪਰ ਅਜੇ ਉਹ ਸਮਾਂ ਨਹੀਂ ਹੈ। ਇਸ ਤੋਂ ਪਹਿਲਾਂ ਕਿ ਮੈਂ ਇਹ ਕੰਮ ਕਰਾਂਗਾ, ਸਾਰਿਆਂ ਲਈ ਤਿਆਰ ਰਹਿਣਾ ਜ਼ਰੂਰੀ ਹੋਏਗਾ ਤਾਂ ਕਿ ਮੇਰੀ ਯੋਜਨਾ ਵਿੱਚ ਗੜਬੜ ਨਾ ਹੋਏ ਅਤੇ ਮੇਰੇ ਪ੍ਰਬੰਧ ਵਿੱਚ ਵਿਘਨ ਨਾ ਪਵੇ। ਮੈਨੂੰ ਪਤਾ ਹੈ ਇਸ ਨੂੰ ਉਚਿਤ ਤਰੀਕੇ ਨਾਲ ਕਿਵੇਂ ਕਰਨਾ ਹੈ: ਮੇਰੇ ਕੋਲ ਮੇਰੀ ਬੁੱਧ ਹੈ, ਮੇਰੇ ਕੋਲ ਮੇਰੇ ਆਪਣੇ ਪ੍ਰਬੰਧ ਹਨ। ਲੋਕਾਂ ਲਈ ਇੱਕ ਉੰਗਲ ਵੀ ਹਿਲਾਉਣੀ ਜ਼ਰੂਰੀ ਨਹੀਂ ਹੈ; ਮੇਰੇ ਹੱਥੋਂ ਨਾ ਮਾਰੇ ਜਾਣ ਲਈ ਖ਼ਬਰਦਾਰ ਰਹੋ। ਇਸ ਨੇ ਪਹਿਲਾਂ ਹੀ ਮੇਰੇ ਪ੍ਰਬੰਧਕੀ ਹੁਕਮਾਂ ਨੂੰ ਛੋਹਿਆ ਹੈ। ਇਸ ਤੋਂ ਕੋਈ ਵਿਅਕਤੀ ਮੇਰੇ ਪ੍ਰਬੰਧਕੀ ਹੁਕਮਾਂ ਦੀ ਸਖਤੀ ਨੂੰ ਦੇਖ ਸਕਦਾ ਹੈ, ਅਤੇ ਨਾਲ ਹੀ ਉਨ੍ਹਾਂ ਦੇ ਪਿੱਛੇ ਦੇ ਅਸੂਲਾਂ ਨੂੰ ਦੇਖ ਸਕਦਾ ਹੈ, ਜਿਸ ਵਿੱਚ ਦੋ ਪਹਿਲੂ ਸ਼ਾਮਲ ਹਨ: ਇੱਕ ਪਾਸੇ, ਮੈਂ ਉਨ੍ਹਾਂ ਸਾਰਿਆਂ ਨੂੰ ਮਾਰਦਾ ਹਾਂ ਜੋ ਮੇਰੀ ਇੱਛਾ ਦੇ ਅਨੁਸਾਰ ਨਹੀਂ ਹਨ ਅਤੇ ਜੋ ਮੇਰੇ ਪ੍ਰਬੰਧਕੀ ਹੁਕਮਾਂ ਦਾ ਉਲੰਘਣ ਕਰਦੇ ਹਨ; ਦੂਜੇ ਪਾਸੇ, ਆਪਣੇ ਕ੍ਰੋਧ ਵਿੱਚ ਮੈਂ ਉਨ੍ਹਾਂ ਸਾਰਿਆਂ ਨੂੰ ਸਰਾਪ ਦਿੰਦਾ ਹਾਂ ਜੋ ਮੇਰੇ ਪ੍ਰਬੰਧਕੀ ਹੁਕਮਾਂ ਦਾ ਉਲੰਘਣ ਕਰਦੇ ਹਨ। ਇਹ ਦੋਵੇਂ ਪਹਿਲੂ ਲਾਜ਼ਮੀ ਹਨ ਅਤੇ ਮੇਰੇ ਪ੍ਰਬੰਧਕੀ ਹੁਕਮਾਂ ਦੇ ਕਾਰਜਕਾਰੀ ਅਸੂਲ ਹਨ। ਭਾਵੇਂ ਲੋਕ ਕਿੰਨੇ ਵੀ ਵਫ਼ਾਦਾਰ ਹੋਣ, ਸਾਰਿਆਂ ਨਾਲ ਇਨ੍ਹਾਂ ਦੋ ਅਸੂਲਾਂ ਅਨੁਸਾਰ, ਬਿਨਾਂ ਕਿਸੇ ਭਾਵਨਾ ਦੇ ਵਿਵਹਾਰ ਕੀਤਾ ਜਾਂਦਾ ਹੈ। ਇਹ ਮੇਰੀ ਧਾਰਮਿਕਤਾ, ਮੇਰੇ ਪ੍ਰਤਾਪ, ਅਤੇ ਮੇਰੇ ਕ੍ਰੋਧ ਨੂੰ ਦਰਸਾਉਣ ਲਈ ਕਾਫ਼ੀ ਹੈ, ਜੋ ਕਿ ਸਾਰੀਆਂ ਦੁਨਿਆਵੀ ਚੀਜ਼ਾਂ, ਸਾਰੀਆਂ ਸੰਸਾਰਕ ਚੀਜ਼ਾਂ, ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਭਸਮ ਕਰ ਦਏਗਾ ਜੋ ਮੇਰੀ ਇੱਛਾ ਦੇ ਅਨੁਸਾਰ ਨਹੀਂ ਹਨ। ਮੇਰੇ ਵਚਨਾਂ ਵਿੱਚ ਰਹੱਸ ਛੁਪੇ ਰਹਿੰਦੇ ਹਨ, ਅਤੇ ਮੇਰੇ ਵਚਨਾਂ ਵਿੱਚ ਰਹੱਸ ਹਨ ਜਿਨ੍ਹਾਂ ਨੂੰ ਪਰਗਟ ਕੀਤਾ ਗਿਆ ਹੈ। ਇਸ ਲਈ ਮਨੁੱਖੀ ਧਾਰਣਾ ਅਨੁਸਾਰ ਅਤੇ ਮਨੁੱਖੀ ਮਨ ਵਿੱਚ, ਮੇਰੇ ਵਚਨ ਹਮੇਸ਼ਾ ਸਮਝ ਤੋਂ ਬਾਹਰ ਹਨ ਅਤੇ ਮੇਰਾ ਮਨ ਹਮੇਸ਼ਾ ਕਲਪਨਾ ਤੋਂ ਪਰੇ ਹੈ। ਅਰਥਾਤ, ਮੇਰੇ ਲਈ ਮਨੁੱਖਾਂ ਨੂੰ ਉਨ੍ਹਾਂ ਦੀਆਂ ਧਾਰਣਾਵਾਂ ਅਤੇ ਵਿਚਾਰਾਂ ਤੋਂ ਦੂਰ ਕਰਨਾ ਜ਼ਰੂਰੀ ਹੈ। ਇਹ ਮੇਰੇ ਪ੍ਰਬੰਧਨ ਦੀ ਯੋਜਨਾ ਦਾ ਸਭ ਤੋਂ ਮਹੱਤਵਪੂਰਣ ਅੰਸ਼ ਹੈ। ਮੇਰੇ ਲਈ ਆਪਣੇ ਪਹਿਲੌਠੇ ਪੁੱਤਰਾਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਚੀਜ਼ਾਂ ਨੂੰ ਪੂਰਾ ਕਰਨ ਜੋ ਮੈਂ ਕਰਨ ਚਾਹੁੰਦਾ ਹਾਂ ਇਸ ਨੂੰ ਇਸੇ ਤਰ੍ਹਾਂ ਕਰਨਾ ਜ਼ਰੂਰੀ ਹੋਏਗਾ।

ਸੰਸਾਰ ਦੀਆਂ ਆਫ਼ਤਾਂ ਦਿਨ-ਬ-ਦਿਨ ਵਧਦੀਆਂ ਜਾਂਦੀਆਂ ਹਨ, ਅਤੇ ਮੇਰੇ ਘਰ ਵਿੱਚ, ਤਬਾਹਕੁਨ ਆਫ਼ਤਾਂ ਹੋਰ ਜ਼ਿਆਦਾ ਸ਼ਕਤੀਸ਼ਾਲੀ ਹੋ ਰਹੀਆਂ ਹਨ। ਲੋਕਾਂ ਕੋਲ ਛੁਪਣ ਲਈ, ਅਤੇ ਆਪਣੇ ਆਪ ਨੂੰ ਛੁਪਾਉਣ ਲਈ ਅਸਲ ਵਿੱਚ ਕੋਈ ਥਾਂ ਨਹੀਂ ਹੈ। ਕਿਉਂਕਿ ਇਸ ਸਮੇਂ ਤਬਦੀਲੀ ਹੋ ਰਾਹੀਂ ਹੈ, ਲੋਕ ਨਹੀਂ ਜਾਣਦੇ ਕਿ ਉਹ ਆਪਣਾ ਅਗਲਾ ਕਦਮ ਕਿੱਥੇ ਰੱਖਣਗੇ। ਇਹ ਸਿਰਫ਼ ਮੇਰੇ ਨਿਆਂ ਤੋਂ ਬਾਅਦ ਹੀ ਸਪਸ਼ਟ ਹੋਏਗਾ। ਯਾਦ ਰੱਖੋ! ਇਹ ਮੇਰੇ ਕੰਮ ਦੇ ਕਦਮ ਹਨ, ਅਤੇ ਇਹ ਉਹ ਤਰੀਕਾ ਹੈ ਜਿਸ ਨਾਲ ਮੈਂ ਕੰਮ ਕਰਦਾ ਹਾਂ। ਮੈਂ ਆਪਣੇ ਸਾਰੇ ਪਹਿਲੌਠੇ ਪੁੱਤਰਾਂ ਨੂੰ ਇੱਕ-ਇੱਕ ਕਰਕੇ ਅਰਾਮ ਦਿਆਂਗਾ, ਅਤੇ ਉਨ੍ਹਾਂ ਨੂੰ ਕਦਮ-ਦਰ-ਕਦਮ ਉੱਪਰ ਚੁਕਾਂਗਾ; ਸਾਰੇ ਸੇਵਕਾਂ ਦੇ ਸੰਬੰਧ ਵਿੱਚ, ਮੈਂ ਉਨ੍ਹਾਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਾਂਗਾ ਅਤੇ ਉਨ੍ਹਾਂ ਦਾ ਤਿਆਗ ਕਰਾਂਗਾ, ਮੇਰੇ ਪਹਿਲੌਠੇ ਪੁੱਤਰਾਂ ਨੂੰ ਵੀ ਪਰਗਟ ਕੀਤਾ ਜਾਏਗਾ। (ਮੇਰੇ ਲਈ, ਇਹ ਬੇਹੱਦ ਆਸਾਨ ਹੈ। ਮੇਰੇ ਵਚਨਾਂ ਨੂੰ ਸੁਣਨ ਤੋਂ ਬਾਅਦ, ਸਾਰੇ ਉਹ ਸੇਵਕ ਹੌਲੀ-ਹੌਲੀ ਮੇਰੇ ਵਚਨਾਂ ਦੇ ਨਿਆਂ ਅਤੇ ਖਤਰੇ ਦੇ ਅਧੀਨ ਪਿੱਛੇ ਹੱਟ ਜਾਣਗੇ, ਅਤੇ ਸਿਰਫ਼ ਮੇਰੇ ਪਹਿਲੌਠੇ ਪੁੱਤਰ ਬਚਣਗੇ। ਇਹ ਸਵੈ ਇੱਛਾ ਨਾਲ ਨਹੀਂ ਹੈ, ਨਾ ਹੀ ਇਹ ਕੁਝ ਅਜਿਹਾ ਹੈ ਜਿਸ ਨੂੰ ਮਨੁੱਖੀ ਇੱਛਾ ਬਦਲ ਸਕਦੀ ਹੈ; ਸਗੋਂ ਇਹ ਮੇਰਾ ਆਤਮਾ ਵਿਅਕਤੀਗਤ ਤੌਰ ਤੇ ਕੰਮ ਕਰ ਰਿਹਾ ਹੈ। ) ਇਹ ਕੋਈ ਦੂਰ ਦੀ ਘਟਨਾ ਨਹੀਂ ਹੈ, ਅਤੇ ਤੁਹਾਨੂੰ ਇਸ ਨੂੰ ਮੇਰੇ ਕੰਮ ਅਤੇ ਮੇਰੇ ਵਚਨਾਂ ਦੇ ਇਸ ਕਦਮ ਦੇ ਅੰਦਰੋਂ ਸਮਝਣ ਵਿੱਚ ਕੁਝ ਹੱਦ ਤਕ ਸਮਰੱਥ ਹੋਣਾ ਚਾਹੀਦਾ ਹੈ। ਮੈਂ ਇੰਨਾ ਜ਼ਿਆਦਾ ਕਿਉਂ ਕਹਿੰਦਾ ਹਾਂ, ਅਤੇ ਮੇਰੀਆਂ ਬਾਣੀਆਂ ਦਾ ਨਾਅਨੁਮਾਨਣ ਯੋਗ ਸੁਭਾਅ, ਲੋਕਾਂ ਦੀ ਕਲਪਨਾ ਤੋਂ ਪਰੇ ਹਨ। ਮੈਂ ਆਪਣੇ ਪਹਿਲੌਠੇ ਪੁੱਤਰਾਂ ਨਾਲ ਅਰਾਮ, ਦਯਾ, ਅਤੇ ਪਿਆਰ ਦੇ ਸੁਰ ਵਿੱਚ ਗੱਲ ਕਰਦਾ ਹਾਂ (ਕਿਉਂਕਿ ਮੈਂ ਇਨ੍ਹਾਂ ਲੋਕਾਂ ਨੂੰ ਹਮੇਸ਼ਾ ਪ੍ਰਕਾਸ਼ਮਾਨ ਕੀਤਾ ਹੈ, ਮੈਂ ਉਨ੍ਹਾਂ ਨੂੰ ਨਹੀਂ ਛੱਡਾਂਗਾ, ਕਿਉਂਕਿ ਮੈਂ ਉਨ੍ਹਾਂ ਨੂੰ ਪੂਰਵਨਿਯਤ ਕੀਤਾ ਹੈ), ਜਦਕਿ ਮੈਂ ਆਪਣੇ ਪਹਿਲੌਠੇ ਪੁੱਤਰਾਂ ਤੋਂ ਇਲਾਵਾ ਦੂਜੇ ਲੋਕਾਂ ਨਾਲ ਸਖਤ ਨਿਆਂ, ਧਮਕਾਉਣ, ਅਤੇ ਡਰਾਉਣ ਵਾਲਾ ਵਰਤਾਉ ਕਰਦਾ ਹਾਂ, ਉਨ੍ਹਾਂ ਨੂੰ ਹਮੇਸ਼ਾ ਇਸ ਹੱਦ ਤਕ ਭੈਭੀਤ ਰੱਖਦਾ ਹਾਂ ਉਹ ਹਮੇਸ਼ਾ ਜੋਸ਼ ਵਿੱਚ ਰਹਿੰਦੇ ਹਨ। ਜਦੋਂ ਸਥਿਤੀ ਇੱਕ ਨਿਸ਼ਚਿਤ ਸੀਮਾ ਤਕ ਵਿਕਸਿਤ ਹੋ ਜਾਂਦੀ ਹੈ, ਉਹ ਇਸ ਅਵਸਥਾ ਤੋਂ ਬਚ ਨਿਕਲਣਗੇ (ਜਦੋਂ ਮੈਂ ਸੰਸਾਰ ਦਾ ਨਾਸ ਕਰਾਂਗਾ, ਇਹ ਲੋਕ ਅਥਾਹ-ਕੁੰਡ ਵਿੱਚ ਹੋਣਗੇ), ਫਿਰ ਵੀ ਉਹ ਕਦੇ ਵੀ ਮੇਰੇ ਨਿਆਂ ਦੇ ਹੱਥੋਂ ਨਹੀਂ ਬਚਣਗੇ, ਜਾਂ ਇਸ ਸਥਿਤੀ ਤੋਂ ਬਾਹਰ ਨਿਕਲਣਗੇ। ਤਾਂ, ਇਹ ਉਨ੍ਹਾਂ ਦਾ ਨਿਆਂ ਹੈ; ਇਹ ਉਨ੍ਹਾਂ ਦੀ ਤਾੜਨਾ ਹੈ। ਜਿਸ ਦਿਨ ਵਿਦੇਸ਼ੀ ਆਉਣਗੇ, ਮੈਂ ਇੱਕ-ਇੱਕ ਕਰਕੇ, ਇਨ੍ਹਾਂ ਲੋਕਾਂ ਨੂੰ ਪਰਗਟ ਕਰਾਂਗਾ। ਇਹ ਮੇਰੇ ਕੰਮ ਦੇ ਕਦਮ ਹਨ। ਕੀ ਤੁਹਾਨੂੰ ਹੁਣ ਇਸ ਗੱਲ ਦੇ ਪਿੱਛੇ ਦੇ ਇਰਾਦੇ ਸਮਝ ਆ ਗਏ ਹਨ ਕਿ ਮੈਂ ਪਹਿਲਾਂ ਇਨ੍ਹਾਂ ਵਚਨਾਂ ਨੂੰ ਕਿਉਂ ਕਿਹਾ ਸੀ? ਮੇਰੀ ਰਾਏ ਵਿੱਚ ਕੋਈ ਅਧੂਰੀ ਚੀਜ਼ ਕੁਝ ਅਜਿਹੀ ਚੀਜ਼ ਵੀ ਹੈ ਜੋ ਪੂਰੀ ਹੋ ਚੁੱਕੀ ਹੈ ਜ਼ਰੂਰੀ ਨਹੀਂ ਕਿ ਅਜਿਹੀ ਚੀਜ਼ ਹੋਏ ਜਿਸ ਨੂੰ ਪ੍ਰਾਪਤ ਕਰ ਲਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮੇਰੀ ਆਪਣੀ ਬੁੱਧ ਹੈ ਅਤੇ ਮੇਰਾ ਕੰਮ ਕਰਨ ਦਾ ਤਰੀਕਾ ਹੈ ਜੋ ਮਨੁੱਖਾਂ ਲਈ ਬਿਲਕੁਲ ਅਗਮ ਹੈ। ਜਦੋਂ ਇੱਕ ਵਾਰ ਮੈਂ ਇਸ ਕਦਮ ਨਾਲ ਨਤੀਜੇ ਪ੍ਰਾਪਤ ਕਰ ਲੈਂਦਾ ਹਾਂ (ਜਦੋਂ ਮੈਂ ਉਨ੍ਹਾਂ ਸਾਰੇ ਦੁਸ਼ਟ ਲੋਕਾਂ ਨੂੰ ਪਰਗਟ ਕਰ ਦਿੰਦਾ ਹਾਂ ਜੋ ਮੇਰਾ ਪ੍ਰਤੀਰੋਧ ਕਰਦੇ ਹਨ), ਮੈਂ ਆਪਣਾ ਅਗਲਾ ਕਦਮ ਸ਼ੁਰੂ ਕਰਾਂਗਾ, ਕਿਉਂਕਿ ਮੇਰੀ ਇੱਛਾ ਬੇਰੋਕ ਹੈ ਅਤੇ ਕੋਈ ਵੀ ਮੇਰੀ ਪ੍ਰਬੰਧਨ ਦੀ ਯੋਜਨਾ ਵਿੱਚ ਅੜਿੱਕਾ ਪਾਉਣ ਦੀ ਹਿੰਮਤ ਨਹੀਂ ਕਰਦਾ ਹੈ, ਅਤੇ ਕੋਈ ਵੀ ਚੀਜ਼ ਰੁਕਾਵਟਾਂ ਪਾਉਣ ਦੀ ਹਿੰਮਤ ਨਹੀਂ ਕਰਦੀ—ਉਨ੍ਹਾਂ ਲਈ ਰਾਹ ਤੋਂ ਹਟਣਾ ਜ਼ਰੂਰੀ ਹੈ! ਵੱਡੇ ਲਾਲ ਅਜਗਰ ਦੇ ਪੁਤਰੋ, ਮੇਰੀ ਗੱਲ ਸੁਣੋ! ਮੈਂ ਸੀਯੋਨ ਤੋਂ ਆਇਆ ਅਤੇ ਆਪਣੇ ਪਹਿਲੌਠੇ ਪੁੱਤਰਾਂ ਨੂੰ ਪ੍ਰਾਪਤ ਕਰਨ ਲਈ, ਤੁਹਾਡੇ ਪਿਤਾ ਨੂੰ ਅਪਮਾਨਤ ਕਰਨ( ਇਹ ਸ਼ਬਦ ਵੱਡੇ ਲਾਲ ਅਜਗਰ ਦੇ ਵੰਸ਼ਜਾਂ ਵੱਲ ਲਕਸ਼ਿਤ ਹਨ), ਆਪਣੇ ਪਹਿਲੌਠੇ ਪੁੱਤਰਾਂ ਨੂੰ ਸਹਾਰਾ ਦੇਣ, ਅਤੇ ਆਪਣੇ ਪਹਿਲੌਠੇ ਪੁੱਤਰਾਂ ਨਾਲ ਕੀਤੇ ਗਏ ਗ਼ਲਤ ਨੂੰ ਸਹੀ ਕਰਨ ਲਈ ਸੰਸਾਰ ਵਿੱਚ ਦੇਹ ਬਣ ਗਿਆ। ਇਸ ਲਈ, ਫਿਰ ਤੋਂ ਬੇਰਹਿਮ ਨਾ ਬਣੋ; ਮੈਂ ਆਪਣੇ ਪਹਿਲੌਠੇ ਪੁੱਤਰਾਂ ਨੂੰ ਤੁਹਾਡੇ ਨਾਲ ਨਿਪਟਣ ਦਿਆਂਗਾ। ਅਤੀਤ ਵਿੱਚ, ਮੇਰੇ ਪੁੱਤਰਾਂ ਨੂੰ ਧਮਕਾਇਆ ਗਿਆ ਅਤੇ ਉਨ੍ਹਾਂ ਦਾ ਦਮਨ ਕੀਤਾ ਗਿਆ, ਅਤੇ ਕਿਉਂਕਿ ਪਿਤਾ ਪੁੱਤਰਾਂ ਲਈ ਤਾਕਤ ਦੀ ਵਰਤੋਂ ਕਰਦਾ ਹੈ, ਮੇਰੇ ਪੁੱਤਰ ਮੇਰੀ ਪਿਆਰ ਭਰੀ ਗਲਵੱਕੜੀ ਵਿੱਚ ਵਾਪਸ ਆਉਣਗੇ, ਅਤੇ ਹੁਣ ਹੋਰ ਧਮਕਾਏ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਦਬਾਇਆ ਨਹੀਂ ਜਾਏਗਾ। ਮੈਂ ਕੁਧਰਮੀ ਨਹੀਂ ਹਾਂ; ਇਹ ਮੇਰੀ ਧਾਰਮਿਕਤਾ ਨੂੰ ਦਰਸਾਉਂਦਾ ਹੈ, ਅਤੇ ਇਹੀ ਅਸਲ ਵਿੱਚ “ਉਨ੍ਹਾਂ ਨਾਲ ਪਿਆਰ ਕਰਨਾ ਜਿਨ੍ਹਾਂ ਨਾਲ ਮੈਂ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਨਾਲ ਘਿਰਣਾ ਕਰਨਾ ਜਿਨ੍ਹਾਂ ਨਾਲ ਮੈਂ ਘਿਰਣਾ ਕਰਦਾ ਹਾਂ” ਹੈ। ਜੇ ਤੁਸੀਂ ਕਹਿੰਦੇ ਹੋ ਕਿ ਮੈਂ ਕੁਧਰਮੀ ਹੈ, ਤਾਂ ਤੁਹਾਨੂੰ ਜਲਦੀ ਨਾਲ ਬਾਹਰ ਨਿਕਲ ਜਾਣਾ ਚਾਹੀਦਾ ਹੈ। ਮੇਰੇ ਘਰ ਵਿੱਚ ਬੇਸ਼ਰਮ ਅਤੇ ਮੁਫ਼ਤਖੋਰ ਨਾ ਬਣੋ। ਤੈਨੂੰ ਛੇਤੀ-ਛੇਤੀ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੈ ਤਾਂ ਕਿ ਮੈਨੂੰ ਹੁਣ ਹੋਰ ਤੈਨੂੰ ਦੇਖਣਾ ਨਾ ਪਵੇ। ਅਥਾਹ-ਕੁੰਡ ਤੁਹਾਡਾ ਅਸਲ ਸਥਾਨ ਹੈ, ਅਤੇ ਇਹੀ ਉਹ ਥਾਂ ਹੈ ਜਿੱਥੇ ਤੁਸੀਂ ਅਰਾਮ ਕਰੋਗੇ। ਜੇ ਤੁਸੀਂ ਮੇਰੇ ਘਰ ਵਿੱਚ ਹੋ, ਤਾਂ ਤੁਹਾਡੇ ਲਈ ਕੋਈ ਥਾਂ ਨਹੀਂ ਹੋਏਗੀ ਕਿਉਂਕਿ ਤੁਸੀਂ ਭਾਰ ਢੋਣ ਵਾਲੇ ਜਾਨਵਰ ਹੋ; ਤੁਸੀਂ ਮੇਰੇ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਸੰਦ ਹੋ। ਜਦੋਂ ਮੇਰੇ ਲਈ ਹੁਣ ਤੁਹਾਡਾ ਹੋਰ ਇਸਤੇਮਾਲ ਨਹੀਂ ਰਹੇਗਾ, ਮੈਂ ਤੁਹਾਨੂੰ ਸਾੜ ਕੇ ਸੁਆਹ ਕਰਨ ਲਈ ਅੱਗ ਵਿੱਚ ਸੁੱਟ ਦਿਆਂਗਾ। ਇਹ ਮੇਰਾ ਪ੍ਰਬੰਧਕੀ ਹੁਕਮ ਹੈ; ਮੇਰੇ ਲਈ ਇਸ ਨੂੰ ਇਸੇ ਤਰ੍ਹਾਂ ਕਰਨਾ ਜ਼ਰੂਰੀ ਹੈ, ਅਤੇ ਸਿਰਫ਼ ਇਹੀ ਉਸ ਤਰੀਕੇ ਨੂੰ ਦਰਸਾਉਂਦਾ ਹੈ ਕਿ ਜਿਸ ਨਾਲ ਮੈਂ ਕੰਮ ਕਰਦਾ ਹਾਂ ਅਤੇ ਮੇਰੀ ਧਾਰਮਿਕਤਾ ਅਤੇ ਪ੍ਰਤਾਪ ਨੂੰ ਪਰਗਟ ਕਰਦਾ ਹੈ। ਜ਼ਿਆਦਾ ਮਹੱਤਵਪੂਰਣ ਇਹ ਹੈ ਕਿ, ਸਿਰਫ਼ ਇਸ ਤਰ੍ਹਾਂ ਨਾਲ ਮੇਰੇ ਪਹਿਲੌਠੇ ਪੁੱਤਰ ਮੇਰੇ ਨਾਲ ਸੱਤਾ ਵਿੱਚ ਆ ਸਕਣਗੇ।

ਪਿਛਲਾ: ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 88

ਅਗਲਾ: ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 4

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ