ਤੇਰੀ ਸਮਝ ਵਿੱਚ ਪਰਮੇਸ਼ੁਰ ਕੀ ਹੈ?

ਲੋਕ ਲੰਮੇ ਸਮੇਂ ਤੋਂ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਆਏ ਹਨ, ਪਰ ਫਿਰ ਵੀ ਉਹਨਾਂ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸ਼ਬਦ “ਪਰਮੇਸ਼ੁਰ” ਦਾ ਕੀ ਅਰਥ ਹੈ, ਅਤੇ ਉਹ ਸਿਰਫ਼ ਹੈਰਾਨੀ ਵਿੱਚ ਹੀ ਪਿੱਛੇ ਤੁਰਦੇ ਹਨ। ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਮਨੁੱਖ ਨੂੰ ਅਸਲ ਵਿੱਚ ਪਰਮੇਸ਼ੁਰ ’ਤੇ ਵਿਸ਼ਵਾਸ ਕਿਉਂ ਕਰਨਾ ਚਾਹੀਦਾ ਹੈ, ਜਾਂ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਕੀ ਹੈ। ਜੇ ਲੋਕ ਸਿਰਫ਼ ਪਰਮੇਸ਼ੁਰ ਵਿੱਚ ਵਿਸਵਾਸ ਕਰਨਾ ਅਤੇ ਉਸਦੇ ਪਿੱਛੇ ਚਲਣਾ ਜਾਣਦੇ ਹਨ, ਪਰ ਇਹ ਨਹੀਂ ਕਿ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਕੀ ਹੈ, ਅਤੇ ਜੇ ਉਹ ਪਰਮੇਸ਼ੁਰ ਨੂੰ ਜਾਣਦੇ ਵੀ ਨਹੀਂ ਹਨ, ਤਾਂ ਕੀ ਇਹ ਬੱਸ ਬਹੁਤ ਵੱਡਾ ਮਜ਼ਾਕ ਨਹੀਂ ਹੈ? ਹਾਲਾਂਕਿ, ਇੰਨੀ ਦੂਰ ਤਕ ਆਉਣ ਤੋਂ ਬਾਅਦ, ਲੋਕਾਂ ਨੇ ਕਈ ਸਵਰਗੀ ਭੇਤ ਦੇਖੇ ਹਨ, ਅਤੇ ਬਹੁਤ ਗੂੜ੍ਹ ਗਿਆਨ ਬਾਰੇ ਸੁਣਿਆ ਹੈ ਜਿਸ ਦੀ ਇਨਸਾਨ ਨੂੰ ਪਹਿਲਾਂ ਕਦੇ ਸਮਝ ਨਹੀਂ ਸੀ, ਪਰ ਉਹ ਕਈ ਸਭ ਤੋਂ ਮੁੱਢਲੀਆਂ ਸੱਚਾਈਆਂ ਤੋਂ ਅਣਜਾਣ ਹਨ ਜਿਨ੍ਹਾਂ ਉੱਪਰ ਇਨਸਾਨ ਵੱਲੋਂ ਪਹਿਲਾਂ ਕਦੇ ਵਿਚਾਰ ਨਹੀਂ ਕੀਤਾ ਗਿਆ। ਕੁਝ ਲੋਕ ਕਹਿ ਸਕਦੇ ਹਨ, “ਅਸੀਂ ਕਈ ਸਾਲਾਂ ਤੋਂ ਪਰਮੇਸ਼ੁਰ ’ਤੇ ਵਿਸ਼ਵਾਸ ਕੀਤਾ ਹੈ। ਸਾਨੂੰ ਇਹ ਕਿਵੇਂ ਨਹੀਂ ਪਤਾ ਹੋ ਸਕਦਾ ਕਿ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਕੀ ਹੈ? ਕੀ ਇਹ ਸੁਆਲ ਸਾਨੂੰ ਅਪਮਾਨਿਤ ਨਹੀਂ ਕਰਦਾ?” ਪਰ, ਅਸਲੀਅਤ ਵਿੱਚ, ਭਾਵੇਂ ਲੋਕ ਅੱਜ ਮੇਰੇ ਪਿੱਛੇ ਚੱਲਦੇ ਹਨ, ਉਹ ਮੇਰੇ ਅੱਜ ਦੇ ਕਿਸੇ ਕੰਮ ਬਾਰੇ ਨਹੀਂ ਜਾਣਦੇ, ਅਤੇ ਸਭ ਤੋਂ ਸਪਸ਼ਟ ਅਤੇ ਆਸਾਨ ਸੁਆਲਾਂ ਨੂੰ ਸਮਝਣ ਵਿੱਚ ਵੀ ਨਾਕਾਮ ਰਹਿੰਦੇ ਹਨ, ਅਜਿਹੇ ਬੇਹੱਦ ਪੇਚੀਦਾ ਸੁਆਲਾਂ ਜਿਵੇਂ ਕਿ ਪਰਮੇਸ਼ੁਰ ਸੰਬੰਧੀ ਸੁਆਲਾਂ ਬਾਰੇ ਸਮਝਣਾ ਤਾਂ ਦੂਰ ਦੀ ਗੱਲ ਰਹੀ। ਇਹ ਜਾਣ ਲੈ ਕਿ ਉਹ ਸੁਆਲ ਜਿਹਨਾਂ ਦੀ ਤੈਨੂੰ ਕੋਈ ਚਿੰਤਾ ਨਹੀਂ ਹੈ, ਅਤੇ ਜਿਹਨਾਂ ਦੀ ਤੂੰ ਪਛਾਣ ਨਹੀਂ ਕੀਤੀ ਹੈ, ਉਹ ਹਨ ਜੋ ਤੇਰੇ ਲਈ ਸਮਝਣੇ ਸਭ ਤੋਂ ਮਹੱਤਵਪੂਰਣ ਹਨ, ਕਿਉਂਕਿ ਤੂੰ ਕੋਈ ਧਿਆਨ ਦਿੱਤੇ ਬਿਨਾਂ ਅਤੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੈਨੂੰ ਆਪਣੇ ਆਪ ਨੂੰ ਕਿਸ ਚੀਜ਼ ਨਾਲ ਲੈਸ ਕਰਨਾ ਚਾਹੀਦਾ ਹੈ, ਸਿਰਫ਼ ਭੀੜ ਦੇ ਪਿੱਛੇ ਚਲਣਾ ਜਾਣਦਾ ਹੈਂ। ਕੀ ਤੂੰ ਸੱਚਮੁੱਚ ਜਾਣਦਾ ਹੈਂ ਕਿ ਤੈਨੂੰ ਪਰਮੇਸ਼ੁਰ ਵਿੱਚ ਨਿਹਚਾ ਕਿਉਂ ਹੋਣਾ ਚਾਹੀਦਾ ਹੈ? ਕੀ ਤੈਨੂੰ ਅਸਲ ਵਿੱਚ ਪਤਾ ਹੈ ਕਿ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਕੀ ਹੈ? ਕੀ ਤੂੰ ਸੱਚਮੁੱਚ ਜਾਣਦਾ ਹੈਂ ਕਿ ਮਨੁੱਖ ਕੀ ਹੈ? ਇੱਕ ਅਜਿਹੇ ਵਿਅਕਤੀ ਵਜੋਂ ਜਿਸ ਦਾ ਪਰਮੇਸ਼ੁਰ ਵਿੱਚ ਨਿਹਚਾ ਹੈ, ਜੇ ਤੂੰ ਇਹਨਾਂ ਗੱਲਾਂ ਨੂੰ ਸਮਝਣ ਵਿੱਚ ਨਾਕਾਮ ਰਹਿੰਦਾ ਹੈਂ, ਤਾਂ ਕੀ ਤੂੰ ਪਰਮੇਸ਼ੁਰ ਦੇ ਵਿਸ਼ਵਾਸੀ ਹੋਣ ਦੇ ਮਾਣ ਨੂੰ ਗੁਆ ਨਹੀਂ ਬੈਠਦਾ? ਅੱਜ ਮੇਰਾ ਕੰਮ ਇਹ ਹੈ: ਲੋਕਾਂ ਨੂੰ ਉਹਨਾਂ ਦਾ ਸਾਰ ਸਮਝਾਉਣਾ, ਉਹ ਸਭ ਸਮਝਾਉਣਾ ਜੋ ਮੈਂ ਕਰਦਾ ਹਾਂ, ਅਤੇ ਪਰਮੇਸ਼ੁਰ ਦੇ ਅਸਲ ਰੂਪ ਬਾਰੇ ਜਾਣਨਾ। ਇਹ ਮੇਰੇ ਪ੍ਰਬੰਧਨ ਦੀ ਯੋਜਨਾ ਦਾ ਸਮਾਪਤੀ ਕਾਰਜ ਹੈ, ਮੇਰੇ ਕੰਮ ਦਾ ਅੰਤਮ ਪੜਾਅ। ਇਸੇ ਲਈ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਜੀਵਨ ਦੇ ਭੇਤ ਦੱਸ ਰਿਹਾ ਹਾਂ, ਤਾਂ ਕਿ ਤੁਸੀਂ ਉਹਨਾਂ ਨੂੰ ਮੇਰੇ ਕੋਲੋਂ ਸਵੀਕਾਰ ਕਰ ਸਕੋ। ਕਿਉਂਕਿ ਇਹ ਅੰਤਮ ਯੁੱਗ ਦਾ ਕੰਮ ਹੈ, ਮੈਨੂੰ ਜੀਵਨ ਦੀਆਂ ਸਾਰੀਆਂ ਸੱਚਾਈਆਂ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਜਿਹਨਾਂ ਬਾਰੇ ਪਹਿਲਾਂ ਕਦੇ ਤੁਸੀਂ ਖੁੱਲ੍ਹ-ਦਿਲੇ ਨਹੀਂ ਰਹੇ ਹਾਲਾਂਕਿ ਤੁਸੀਂ ਬਹੁਤ ਜ਼ਿਆਦਾ ਕਮੀਆਂ ਹੋਣ ਅਤੇ ਅਢੁਕਵੇਂ ਹੋਣ ਕਰਕੇ ਉਹਨਾਂ ਨੂੰ ਸਮਝਣ ਜਾਂ ਧਾਰਣ ਕਰਨ ਦੇ ਵਿੱਚ ਅਸਮਰੱਥ ਹੋ। ਮੈਂ ਆਪਣਾ ਕੰਮ ਖਤਮ ਕਰਾਂਗਾ; ਮੈਂ ਉਸ ਕੰਮ ਨੂੰ ਮੁਕੰਮਲ ਕਰਾਂਗਾ ਜੋ ਮੈਨੂੰ ਕਰਨਾ ਚਾਹੀਦਾ ਹੈ, ਅਤੇ ਤੁਹਾਨੂੰ ਉਹ ਸਭ ਦੱਸਾਂਗਾ ਜਿਸ ਦਾ ਮੈਨੂੰ ਤੁਹਾਡੇ ਲਈ ਅਧਿਕਾਰ ਦਿੱਤਾ ਗਿਆ ਹੈ, ਇੰਝ ਨਾ ਹੋਏ ਕਿ ਤੁਸੀਂ ਫਿਰ ਭਟਕ ਜਾਓ ਅਤੇ ਹਨੇਰਾ ਹੋਣ ’ਤੇ ਸ਼ਤਾਨ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਬਣ ਜਾਓ। ਕਈ ਰਾਹ ਹਨ ਜਿਹਨਾਂ ਬਾਰੇ ਤੁਸੀਂ ਨਹੀਂ ਸਮਝਦੇ, ਕਈ ਮੁੱਦੇ ਹਨ ਜਿਹਨਾਂ ਦਾ ਤੁਹਾਨੂੰ ਕੋਈ ਗਿਆਨ ਨਹੀਂ ਹੈ। ਤੁਸੀਂ ਬਹੁਤ ਜ਼ਿਆਦਾ ਅਗਿਆਨੀ ਹੋ; ਮੈਂ ਤੁਹਾਡੇ ਰੁਤਬੇ ਅਤੇ ਤੁਹਾਡੀਆਂ ਕਮੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਇਸ ਲਈ, ਭਾਵੇਂ ਕਈ ਵਚਨ ਹਨ ਜਿਹਨਾਂ ਨੂੰ ਤੁਸੀਂ ਸਮਝਣ ਦੇ ਅਸਮਰੱਥ ਹੋ, ਮੈਂ ਫਿਰ ਵੀ ਤੁਹਾਨੂੰ ਇਹ ਸਾਰੀਆਂ ਸੱਚਾਈਆਂ ਦੱਸਣ ਦਾ ਚਾਹਵਾਨ ਹਾਂ ਜਿਹਨਾਂ ਲਈ ਤੁਸੀਂ ਪਹਿਲਾਂ ਕਦੇ ਖੁੱਲ੍ਹ-ਦਿਲੇ ਨਹੀਂ ਰਹੇ, ਕਿਉਂਕਿ ਮੈਨੂੰ ਇਹ ਚਿੰਤਾ ਰਹਿੰਦੀ ਹੈ ਕਿ ਕੀ, ਆਪਣੇ ਮੌਜੂਦਾ ਰੁਤਬੇ ਵਿੱਚ, ਤੁਸੀਂ ਮੇਰੇ ਲਈ ਆਪਣੀ ਗਵਾਹੀ ਵਿੱਚ ਮਜ਼ਬੂਤੀ ਨਾਲ ਕਾਇਮ ਰਹਿਣ ਦੇ ਯੋਗ ਹੋ। ਅਜਿਹਾ ਨਹੀਂ ਹੈ ਕਿ ਮੈਂ ਤੁਹਾਨੂੰ ਘੱਟ ਸਮਝਦਾ ਹਾਂ; ਤੁਸੀਂ ਸਾਰੇ ਜੰਗਲੀ ਜਾਨਵਰ ਹੋ ਜਿਹਨਾਂ ਨੂੰ ਅਜੇ ਮੇਰੇ ਦੁਆਰਾ ਬਾਕਾਇਦਾ ਸਿਖਲਾਈ ਦਿੱਤੀ ਜਾਣੀ ਬਾਕੀ ਹੈ, ਅਤੇ ਮੈਂ ਇਹ ਬਿਲਕੁਲ ਨਹੀਂ ਦੇਖ ਸਕਦਾ ਕਿ ਤੁਹਾਡੇ ਅੰਦਰ ਕਿੰਨੀ ਵਡਿਆਈ ਹੈ। ਭਾਵੇਂ ਮੈਂ ਤੁਹਾਡੇ ’ਤੇ ਕੰਮ ਕਰਦੇ ਹੋਏ ਬਹੁਤ ਜ਼ਿਆਦਾ ਊਰਜਾ ਖਰਚ ਕੀਤੀ ਹੈ, ਪਰ ਤੁਹਾਡੇ ਅੰਦਰ ਸਕਾਰਾਤਮਕ ਤੱਤ, ਵਿਹਾਰਕ ਤੌਰ ’ਤੇ ਗੈਰਹਾਜ਼ਰ ਜਾਪਦੇ ਹਨ, ਅਤੇ ਨਕਾਰਾਤਮਕ ਤੱਤ ਕਿਸੇ ਦੀਆਂ ਉਂਗਲਾਂ ’ਤੇ ਗਿਣੇ ਜਾ ਸਕਦੇ ਹਨ ਅਤੇ ਸਿਰਫ਼ ਅਜਿਹੀਆਂ ਗਵਾਹੀਆਂ ਵਜੋਂ ਕੰਮ ਕਰਦੇ ਹਨ ਜੋ ਸ਼ਤਾਨ ਲਈ ਸ਼ਰਮਿੰਦਗੀ ਲਿਆਉਂਦੇ ਹਨ। ਤੁਹਾਡੇ ਅੰਦਰ ਲੱਗਭੱਗ ਹੋਰ ਜੋ ਕੁਝ ਵੀ ਹੈ ਸ਼ਤਾਨ ਦਾ ਜ਼ਹਿਰ ਹੈ। ਤੁਸੀਂ ਮੇਰੇ ਵੱਲ ਇੰਝ ਦੇਖਦੇ ਹੋ ਜਿਵੇਂ ਤੁਸੀਂ ਮੁਕਤੀ ਤੋਂ ਪਰ੍ਹੇ ਹੋ। ਜਿਵੇਂ ਦੀ ਸਥਿਤੀ ਹੈ, ਮੈਂ ਤੁਹਾਡੇ ਵੱਖ-ਵੱਖ ਪ੍ਰਗਟਾਵਿਆਂ ਅਤੇ ਵਤੀਰੇ ਨੂੰ ਦੇਖਦਾ ਹਾਂ, ਅਤੇ ਆਖਰਕਾਰ, ਮੈਂ ਤੁਹਾਡੇ ਅਸਲ ਰੁਤਬੇ ਨੂੰ ਜਾਣਦਾ ਹਾਂ। ਇਸੇ ਲਈ ਮੈਂ ਹਮੇਸ਼ਾਂ ਤੁਹਾਡੇ ’ਤੇ ਕ੍ਰੋਧਵਾਨ ਰਹਿੰਦਾ ਹਾਂ: ਆਪਣੀ ਮਰਜ਼ੀ ਨਾਲ ਜੀਵਨ ਜੀਉਣ ਲਈ ਛੱਡ ਦਿੱਤਾ ਜਾਵੇ ਤਾਂ, ਕੀ ਮਨੁੱਖ ਅੱਜ ਦੇ ਮੁਕਾਬਲੇ ਸੱਚਮੁੱਚ ਬਿਹਤਰ ਹੁੰਦਾ ਜਾਂ ਅੱਜ ਨਾਲ ਤੁਲਨਾ ਕਰਨ ਯੋਗ ਹੁੰਦਾ? ਕੀ ਤੁਹਾਡਾ ਬਚਕਾਨਾ ਰੁਤਬਾ ਤੁਹਾਨੂੰ ਚਿੰਤਿਤ ਨਹੀਂ ਕਰਦਾ? ਕੀ ਤੁਸੀਂ ਅਸਲ ਵਿੱਚ ਇਸਰਾਏਲ ਦੇ ਚੁਣੇ ਹੋਏ ਲੋਕਾਂ ਵਾਂਗ—ਹਮੇਸ਼ਾ, ਮੇਰੇ ਪ੍ਰਤੀ, ਅਤੇ ਸਿਰਫ਼ ਮੇਰੇ ਪ੍ਰਤੀ ਵਫ਼ਾਦਾਰ ਬਣ ਸਕਦੇ ਹੋ? ਤੁਹਾਡੇ ਅੰਦਰ ਜੋ ਪਰਗਟ ਹੋਇਆ ਹੈ ਉਹ ਬੱਚਿਆਂ ਦਾ ਸ਼ਰਾਰਤੀਪੁਣਾ ਨਹੀਂ ਹੈ ਜੋ ਆਪਣੇ ਮਾਪਿਆਂ ਤੋਂ ਭਟਕ ਗਏ ਹੋਣ, ਸਗੋਂ ਆਪਣੇ ਮਾਲਕਾਂ ਦੇ ਕੋਰੜਿਆਂ ਦੀ ਪਹੁੰਚ ਤੋਂ ਦੂਰ ਜਾਨਵਰਾਂ ਦਾ ਵਹਿਸ਼ੀਪੁਣਾ ਹੈ। ਤੁਹਾਨੂੰ ਆਪਣੀ ਫ਼ਿਤਰਤ ਨੂੰ ਸਮਝਣਾ ਚਾਹੀਦਾ ਹੈ, ਜੋ ਕਿ ਉਹ ਕਮਜ਼ੋਰੀ ਵੀ ਹੈ ਜੋ ਤੁਹਾਡੇ ਸਾਰਿਆਂ ਵਿੱਚ ਸਾਂਝੀ ਹੈ; ਇਹ ਤੁਹਾਡਾ ਸਾਰਿਆਂ ਦਾ ਸਾਂਝਾ ਰੋਗ ਹੈ। ਇਸ ਤਰ੍ਹਾਂ, ਅੱਜ ਤੁਹਾਡੇ ਲਈ ਮੇਰਾ ਉਪਦੇਸ਼ ਸਿਰਫ਼ ਮੇਰੇ ਲਈ ਆਪਣੀ ਗਵਾਹੀ ਵਿੱਚ ਮਜ਼ਬੂਤੀ ਨਾਲ ਕਾਇਮ ਰਹਿਣ ਲਈ ਹੈ। ਕਿਸੇ ਵੀ ਹਾਲਾਤ ਵਿੱਚ, ਪੁਰਾਣੇ ਰੋਗ ਨੂੰ ਮੁੜ ਉਭਰਨ ਨਾ ਦਿਓ। ਗਵਾਹੀ ਦੇਣਾ ਸਭ ਤੋਂ ਮਹੱਤਵਪੂਰਣ ਹੈ—ਇਹ ਮੇਰੇ ਕੰਮ ਦਾ ਕੇਂਦਰ ਹੈ। ਤੁਹਾਨੂੰ ਮੇਰੇ ਵਚਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਪ੍ਰਵਾਨ ਕਰਨਾ ਚਾਹੀਦਾ ਹੈ ਜਿਵੇਂ ਕਿ ਮੇਰੀ ਨੇ ਯਹੋਵਾਹ ਦੇ ਪ੍ਰਕਾਸ਼ਨ ਨੂੰ ਪ੍ਰਵਾਨ ਕੀਤਾ ਸੀ ਜੋ ਕਿ ਉਸ ਦੇ ਸੁਪਨੇ ਵਿੱਚ ਆਇਆ ਸੀ: ਵਿਸ਼ਵਾਸ ਕਰਕੇ, ਅਤੇ ਫਿਰ ਆਗਿਆਕਾਰੀ ਕਰਕੇ। ਸਿਰਫ਼ ਇਹੀ ਪਵਿੱਤਰ ਹੋਣ ਦੇ ਯੋਗ ਹੈ। ਕਿਉਂਕਿ ਤੁਸੀਂ ਉਹ ਹੋ ਜੋ ਮੇਰੇ ਵਚਨਾਂ ਨੂੰ ਸਭ ਤੋਂ ਵੱਧ ਸੁਣਦੇ ਹੋ, ਉਹ ਜਿਹਨਾਂ ਨੂੰ ਮੇਰੀਆਂ ਸਭ ਤੋਂ ਜ਼ਿਆਦਾ ਅਸੀਸਾਂ ਪ੍ਰਾਪਤ ਹਨ। ਮੈਂ ਤੁਹਾਨੂੰ ਆਪਣੀਆਂ ਸਾਰੀਆਂ ਵਡਮੁੱਲੀਆਂ ਵਸਤਾਂ ਦਿੱਤੀਆਂ ਹਨ, ਮੈਂ ਤੁਹਾਨੂੰ ਸਭ ਕੁਝ ਬਖਸ਼ਿਆ ਹੈ, ਤਾਂ ਵੀ ਤੁਹਾਡਾ ਰੁਤਬਾ ਇਸਰਾਏਲ ਦੇ ਲੋਕਾਂ ਤੋਂ ਇੰਨਾ ਜ਼ਿਆਦਾ ਵੱਖਰਾ ਹੈ: ਤੁਸੀਂ ਇੱਕ ਦੂਜੇ ਤੋਂ ਬਿਲਕੁਲ ਅਲੱਗ ਹੋ। ਪਰ ਉਹਨਾਂ ਦੇ ਮੁਕਾਬਲੇ, ਤੁਹਾਨੂੰ ਹੋਰ ਬਹੁਤ ਜ਼ਿਆਦਾ ਮਿਲਿਆ ਹੈ; ਜਦਕਿ ਉਹ ਬੇਸਬਰੀ ਨਾਲ ਮੇਰੇ ਪਰਗਟ ਹੋਣ ਦੀ ਉਡੀਕ ਕਰਦੇ ਹਨ, ਤੁਸੀਂ ਮੇਰੀ ਰਹਿਮਤ ਨੂੰ ਸਾਂਝੀ ਕਰਦੇ ਹੋਏ, ਮੇਰੇ ਨਾਲ ਖੁਸ਼ੀਆਂ ਭਰੇ ਦਿਨ ਬਿਤਾਉਂਦੇ ਹੋ। ਇਸ ਅੰਤਰ ਨੂੰ ਦੇਖਦਿਆਂ, ਤੁਹਾਨੂੰ ਮੇਰੇ ਨਾਲ ਸ਼ਿਕਾਇਤ ਅਤੇ ਝਗੜਾ ਕਰਨ ਅਤੇ ਮੇਰੀਆਂ ਵਸਤਾਂ ਵਿੱਚੋਂ ਆਪਣਾ ਹਿੱਸਾ ਮੰਗਣ ਦਾ ਕੀ ਅਧਿਕਾਰ ਹੈ? ਕੀ ਤੁਸੀਂ ਬਹੁਤ ਜ਼ਿਆਦਾ ਹਾਸਿਲ ਨਹੀਂ ਕਰ ਲਿਆ? ਮੈਂ ਤੁਹਾਨੂੰ ਇੰਨਾ ਕੁਝ ਦਿੱਤਾ ਹੈ, ਪਰ ਤੁਸੀਂ ਬਦਲੇ ਵਿੱਚ ਮੈਨੂੰ ਜੋ ਦਿੱਤਾ ਹੈ ਬੱਸ ਦੁਖਦਾਈ ਉਦਾਸੀ ਅਤੇ ਚਿੰਤਾ, ਅਟੱਲ ਨਾਰਾਜ਼ਗੀ ਅਤੇ ਅਸੰਤੁਸ਼ਟੀ। ਤੁਸੀਂ ਇੰਨੇ ਅੰਤਰ-ਵਿਰੋਧੀ ਹੋ—ਫਿਰ ਵੀ ਤੁਸੀਂ ਤਰਸਯੋਗ ਹੋ, ਇਸ ਲਈ ਮੇਰੇ ਕੋਲ ਆਪਣੀ ਸਾਰੀ ਨਾਰਾਜ਼ਗੀ ਨੂੰ ਵਾਪਸ ਲੈਣ ਅਤੇ ਵਾਰ-ਵਾਰ ਆਪਣੇ ਇਤਰਾਜ਼ ਤੁਹਾਨੂੰ ਦੱਸਣ ਦੇ ਸਿਵਾਏ ਕੋਈ ਚਾਰਾ ਨਹੀਂ ਹੈ। ਹਜ਼ਾਰਾਂ ਸਾਲਾਂ ਤੋਂ ਵੱਧ ਦੇ ਕੰਮ ਤੋਂ ਬਾਅਦ, ਮੈਂ ਕਦੇ ਮਨੁੱਖਜਾਤੀ ਨਾਲ ਵਿਰੋਧ ਨਹੀਂ ਕੀਤਾ ਹੈ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ, ਮਨੁੱਖਜਾਤੀ ਦੇ ਵਿਕਾਸ ਦੌਰਾਨ, ਇਹ ਸਿਰਫ਼ ਤੁਹਾਡੇ ਦਰਮਿਆਨ “ਫ਼ਰੇਬ” ਹਨ ਜੋ ਸਭ ਤੋਂ ਜ਼ਿਆਦਾ ਮਸ਼ਹੂਰ ਹੋਏ ਹਨ, ਜਿਵੇਂ ਕਿ ਪ੍ਰਾਚੀਨ ਕਾਲ ਦੇ ਪ੍ਰਸਿੱਧ ਪੁਰਖਿਆਂ ਵੱਲੋਂ ਤੁਹਾਡੇ ਲਈ ਛੱਡੇ ਗਏ ਕੀਮਤੀ ਵਿਰਸੇ। ਮੈਂ ਉਹਨਾਂ ਅਣਮਨੁੱਖੀ ਸੂਰਾਂ ਅਤੇ ਕੁੱਤਿਆਂ ਨਾਲ ਕਿੰਨੀ ਨਫ਼ਰਤ ਕਰਦਾ ਹਾਂ। ਤੁਹਾਡੇ ਵਿੱਚ ਜ਼ਮੀਰ ਦੀ ਵੀ ਬਹੁਤ ਕਮੀ ਹੈ! ਤੁਸੀਂ ਬਹੁਤ ਘਟੀਆ ਚਰਿੱਤਰ ਵਾਲੇ ਹੋ! ਤੁਹਾਡੇ ਦਿਲ ਵੀ ਬਹੁਤ ਸਖ਼ਤ ਹਨ! ਜੇ ਮੈਂ ਅਜਿਹੇ ਵਚਨ ਅਤੇ ਕੰਮ ਇਸਰਾਏਲੀਆਂ ਕੋਲ ਲੈ ਕੇ ਗਿਆ ਹੁੰਦਾ, ਤਾਂ ਮੈਂ ਬਹੁਤ ਸਮਾਂ ਪਹਿਲਾਂ ਮਹਿਮਾ ਪ੍ਰਾਪਤ ਕਰ ਲਈ ਹੁੰਦੀ। ਪਰ ਤੁਹਾਡੇ ਦਰਮਿਆਨ ਇਹ ਹਾਸਲ ਕਰਨ ਯੋਗ ਨਹੀਂ ਹੈ; ਤੁਹਾਡੇ ਦਰਮਿਆਨ, ਇਹ ਸਿਰਫ਼ ਬੇਰਹਿਮ ਅਣਗਹਿਲੀ, ਤੁਹਾਡਾ ਰੁੱਖਾ ਵਤੀਰਾ, ਅਤੇ ਤੁਹਾਡੇ ਬਹਾਨੇ ਹਨ। ਤੁਸੀਂ ਬਹੁਤ ਹੀ ਅਸੰਵੇਦਨਸ਼ੀਲ ਹੋ, ਅਤੇ ਬਿਲਕੁਲ ਹੀ ਨਿਕੰਮੇ ਹੋ!

ਤੁਹਾਨੂੰ ਆਪਣਾ ਸਭ ਕੁਝ ਮੇਰੇ ਕੰਮ ਲਈ ਸਮਰਪਤ ਕਰਨਾ ਚਾਹੀਦਾ ਹੈ। ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਮੈਨੂੰ ਫ਼ਾਇਦਾ ਹੋਵੇ। ਮੈਂ ਤੁਹਾਨੂੰ ਹਰ ਗੱਲ ਦੀ ਵਿਆਖਿਆ ਕਰਨ ਦਾ ਇੱਛੁਕ ਹਾਂ ਜੋ ਤੁਸੀਂ ਨਹੀਂ ਸਮਝਦੇ ਹੋ ਤਾਂ ਕਿ ਤੁਸੀਂ ਮੇਰੇ ਤੋਂ ਉਹ ਸਭ ਕੁਝ ਪ੍ਰਾਪਤ ਕਰ ਸਕੋ ਜਿਸਦੀ ਤੁਹਾਡੇ ਅੰਦਰ ਘਾਟ ਹੈ। ਹਾਲਾਂਕਿ ਤੁਹਾਡੇ ਅੰਦਰ ਬਹੁਤ ਅਣਗਿਣਤ ਔਗੁਣ ਹਨ, ਪਰ ਮੈਨੂੰ ਤੁਹਾਡੇ ’ਤੇ ਜੋ ਕੰਮ ਕਰਨਾ ਚਾਹੀਦਾ ਹੈ ਉਸ ਨੂੰ ਮੈਂ ਤੁਹਾਨੂੰ ਆਪਣੀ ਅੰਤਮ ਦਯਾ ਦਿੰਦੇ ਹੋਏ, ਕਰਦੇ ਰਹਿਣ ਦਾ ਚਾਹਵਾਨ ਹਾਂ, ਤਾਂ ਕਿ ਤੁਹਾਨੂੰ ਮੇਰੇ ਕੋਲੋਂ ਫ਼ਾਇਦਾ ਮਿਲ ਸਕੇ ਅਤੇ ਤੁਸੀਂ ਉਹ ਵਡਿਆਈ ਪ੍ਰਾਪਤ ਕਰ ਸਕੋ ਜੋ ਤੁਹਾਡੇ ਅੰਦਰ ਮੌਜੂਦ ਨਹੀਂ ਹੈ ਅਤੇ ਜੋ ਸੰਸਾਰ ਨੇ ਕਦੇ ਨਹੀਂ ਦੇਖੀ ਹੈ। ਮੈਂ ਬਹੁਤ ਸਾਲਾਂ ਤਕ ਕੰਮ ਕੀਤਾ ਹੈ, ਫਿਰ ਵੀ ਕਦੇ ਕਿਸੇ ਮਨੁੱਖ ਨੇ ਮੈਨੂੰ ਜਾਣਿਆ ਨਹੀਂ ਹੈ। ਮੈਂ ਤੁਹਾਨੂੰ ਉਹ ਭੇਤ ਦੱਸਣਾ ਚਾਹੁੰਦਾ ਹਾਂ ਜੋ ਮੈਂ ਕਦੇ ਕਿਸੇ ਨੂੰ ਨਹੀਂ ਦੱਸੇ ਹਨ।

ਮਨੁੱਖਾਂ ਦਰਮਿਆਨ, ਮੈਂ ਉਹ ਆਤਮਾ ਸੀ ਜਿਸ ਨੂੰ ਉਹ ਦੇਖ ਨਹੀਂ ਸਕੇ, ਉਹ ਆਤਮਾ ਜਿਸ ਨਾਲ ਉਹ ਕਦੇ ਜੁੜ ਨਹੀਂ ਸਕੇ। ਧਰਤੀ ’ਤੇ ਮੇਰੇ ਕੰਮ ਦੇ ਤਿੰਨ ਪੜਾਵਾਂ (ਸੰਸਾਰ ਦੀ ਸਿਰਜਣਾ, ਛੁਟਕਾਰਾ, ਅਤੇ ਨਾਸ) ਕਾਰਣ, ਮੈਂ ਆਪਣਾ ਕੰਮ ਕਰਨ ਲਈ ਵੱਖ-ਵੱਖ ਸਮਿਆਂ ’ਤੇ ਉਹਨਾਂ ਦਰਮਿਆਨ ਪਰਗਟ ਹੁੰਦਾ ਹਾਂ (ਕਦੇ ਸਰਬਜਨਕ ਤੌਰ ’ਤੇ ਨਹੀਂ)। ਪਹਿਲੀ ਵਾਰ ਮੈਂ ਛੁਟਕਾਰੇ ਦੇ ਯੁੱਗ ਦੌਰਾਨ ਮਨੁੱਖਾਂ ਦਰਮਿਆਨ ਆਇਆ ਸੀ। ਬੇਸ਼ੱਕ, ਮੈਂ ਇੱਕ ਯਹੂਦੀ ਪਰਿਵਾਰ ਵਿੱਚ ਆਇਆ ਸੀ; ਵੈਸੇ ਤਾਂ, ਧਰਤੀ ’ਤੇ ਪਰਮੇਸ਼ੁਰ ਦਾ ਆਗਮਨ ਸਭ ਤੋਂ ਪਹਿਲਾਂ ਯਹੂਦੀਆਂ ਨੇ ਦੇਖਿਆ ਸੀ। ਮੈਂ ਆਪ ਇਹ ਕੰਮ ਇਸ ਲਈ ਕੀਤਾ ਕਿਉਂਕਿ ਮੈਂ ਆਪਣੇ ਦੇਹਧਾਰੀ ਰੂਪ ਨੂੰ ਮੇਰੇ ਛੁਟਕਾਰੇ ਦੇ ਇਸ ਕੰਮ ਵਿੱਚ ਪਾਪ ਬਲੀ ਵਜੋਂ ਵਰਤਣਾ ਚਾਹੁੰਦਾ ਸੀ। ਇਸ ਤਰ੍ਹਾਂ, ਮੈਨੂੰ ਕਿਰਪਾ ਦੇ ਯੁੱਗ ਵਿੱਚ ਪਹਿਲੀ ਵਾਰ ਦੇਖਣ ਵਾਲੇ ਯਹੂਦੀ ਸਨ। ਉਹ ਪਹਿਲੀ ਵਾਰ ਸੀ ਕਿ ਮੈਂ ਦੇਹਧਾਰੀ ਰੂਪ ਵਿੱਚ ਕੰਮ ਕੀਤਾ। ਰਾਜ ਦੇ ਯੁੱਗ ਵਿੱਚ, ਮੇਰਾ ਕੰਮ ਜਿੱਤਣਾ ਅਤੇ ਸਿੱਧ ਬਣਾਉਣਾ ਹੈ, ਇਸ ਲਈ ਮੈਂ ਫਿਰ ਦੇਹਧਾਰੀ ਰੂਪ ਵਿੱਚ ਆਪਣਾ ਚਰਵਾਹੀ ਦਾ ਕੰਮ ਕਰਦਾ ਹਾਂ। ਇਹ ਦੂਜੀ ਵਾਰ ਹੈ ਕਿ ਮੈਂ ਦੇਹਧਾਰੀ ਰੂਪ ਵਿੱਚ ਕੰਮ ਕਰ ਰਿਹਾ ਹਾਂ। ਕੰਮ ਦੇ ਦੋ ਅੰਤਮ ਪੜਾਵਾਂ ਵਿੱਚ, ਲੋਕ ਜਿਸ ਨਾਲ ਜੁੜਨਗੇ ਹੁਣ ਅਦਿੱਖ, ਅਮੂਰਤ ਆਤਮਾ ਨਹੀਂ ਹੈ, ਸਗੋਂ ਇੱਕ ਵਿਅਕਤੀ ਹੈ ਜੋ ਦੇਹਧਾਰੀ ਹੋਇਆ ਆਤਮਾ ਹੈ। ਇਸ ਤਰ੍ਹਾਂ, ਇਨਸਾਨ ਦੀਆਂ ਨਜ਼ਰਾਂ ਵਿੱਚ, ਮੈਂ ਫਿਰ ਮਨੁੱਖ ਬਣ ਜਾਂਦਾ ਹਾਂ, ਪਰਮੇਸ਼ੁਰ ਦੀ ਕਿਸੇ ਦਿੱਖ ਅਤੇ ਅਹਿਸਾਸ ਤੋਂ ਬਿਨਾਂ। ਇਸ ਤੋਂ ਇਲਾਵਾ, ਲੋਕ ਜਿਸ ਪਰਮੇਸ਼ੁਰ ਨੂੰ ਦੇਖਦੇ ਹਨ, ਨਾ ਸਿਰਫ਼ ਮਰਦ ਹੈ, ਸਗੋਂ ਇਸਤ੍ਰੀ ਵੀ ਹੈ, ਜੋ ਕਿ ਉਹਨਾਂ ਲਈ ਸਭ ਤੋਂ ਹੈਰਾਨੀਜਨਕ ਅਤੇ ਗੁੰਝਲਦਾਰ ਹੈ। ਵਾਰ-ਵਾਰ, ਮੇਰੇ ਅਸਾਧਾਰਣ ਕੰਮ ਨੇ ਕਈ, ਕਈ ਸਾਲਾਂ ਤੋਂ ਬਣੇ ਪੁਰਾਣੇ ਵਿਸ਼ਵਾਸਾਂ ਨੂੰ ਤੋੜਿਆ ਹੈ। ਲੋਕ ਹੈਰਾਨ ਹਨ! ਪਰਮੇਸ਼ੁਰ ਸਿਰਫ਼ ਪਵਿੱਤਰ ਆਤਮਾ, ਆਤਮਾ, ਸੱਤ ਗੁਣਾ ਸ਼ਕਤੀਸ਼ਾਲੀ ਆਤਮਾ, ਜਾਂ ਸਰਬ-ਵਿਆਪੀ ਆਤਮਾ ਹੀ ਨਹੀਂ ਹੈ, ਸਗੋਂ ਇੱਕ ਮਨੁੱਖ ਵੀ ਹੈ—ਇੱਕ ਸਾਧਾਰਣ ਮਨੁੱਖ, ਇੱਕ ਅਸਾਧਾਰਣ ਤੌਰ ’ਤੇ ਆਮ ਮਨੁੱਖ। ਉਹ ਸਿਰਫ਼ ਮਰਦ ਨਹੀਂ, ਸਗੋਂ ਇਸਤ੍ਰੀ ਵੀ ਹੈ। ਉਹ ਇੱਕੋ ਜਿਹੇ ਇਸ ਤਰ੍ਹਾਂ ਹਨ ਕਿ ਉਹ ਦੋਵੇਂ ਮਨੁੱਖਾਂ ਤੋਂ ਜੰਮੇ ਹਨ, ਅਤੇ ਭਿੰਨ ਇਸ ਤਰ੍ਹਾਂ ਹਨ ਕਿ ਇੱਕ ਪਵਿੱਤਰ ਆਤਮਾ ਦੁਆਰਾ ਧਾਰਿਆ ਗਿਆ ਸੀ, ਅਤੇ ਦੂਜੇ ਦਾ ਜਨਮ ਮਨੁੱਖ ਰਾਹੀਂ ਹੋਇਆ ਸੀ, ਹਾਲਾਂਕਿ ਸਿੱਧਿਆਂ ਆਤਮਾ ਤੋਂ ਬਣਾਇਆ ਗਿਆ ਸੀ। ਉਹ ਇੱਕੋ ਜਿਹੇ ਹਨ ਕਿਉਂਕਿ ਪਰਮੇਸ਼ੁਰ ਪਿਤਾ ਦਾ ਕੰਮ ਪੂਰਾ ਕਰਨ ਲਈ ਪਰਮੇਸ਼ੁਰ ਦੇ ਦੇਹਧਾਰੀ ਹੋਏ ਰੂਪ ਹਨ, ਭਿੰਨ ਇਸ ਤਰ੍ਹਾਂ ਹਨ ਕਿ ਇੱਕ ਨੇ ਛੁਟਕਾਰੇ ਦਾ ਕੰਮ ਕੀਤਾ ਜਦਕਿ ਦੂਜਾ ਜਿੱਤਣ ਦਾ ਕੰਮ ਕਰਦਾ ਹੈ। ਦੋਵੇਂ ਪਰਮੇਸ਼ੁਰ ਪਿਤਾ ਨੂੰ ਦਰਸਾਉਂਦੇ ਕਰਦੇ ਹਨ, ਪਰ ਇੱਕ ਛੁਟਕਾਰਾ ਦੇਣ ਵਾਲਾ ਹੈ, ਪ੍ਰੇਮਪੂਰਣ ਦਿਆਲਤਾ ਅਤੇ ਦਯਾ ਨਾਲ ਭਰਪੂਰ ਹੈ, ਅਤੇ ਦੂਜਾ ਕ੍ਰੋਧ ਅਤੇ ਨਿਆਂ ਨਾਲ ਭਰਪੂਰ, ਧਾਰਮਿਕਤਾ ਦਾ ਪਰਮੇਸ਼ੁਰ ਹੈ। ਇੱਕ ਸਰਬਉੱਚ ਨਾਇਕ ਹੈ ਜਿਸਨੇ ਛੁਟਕਾਰੇ ਦਾ ਕੰਮ ਸ਼ੁਰੂ ਕੀਤਾ, ਜਦਕਿ ਦੂਜਾ ਧਰਮੀ ਪਰਮੇਸ਼ੁਰ ਹੈ ਜੋ ਜਿੱਤਣ ਦਾ ਕੰਮ ਪੂਰਾ ਕਰਦਾ ਹੈ। ਇੱਕ ਸ਼ੁਰੂਆਤ ਹੈ, ਦੂਜਾ ਅੰਤ ਹੈ। ਇੱਕ ਪਾਪਰਹਿਤ ਦੇਹਧਾਰੀ ਹੈ, ਜਦਕਿ ਦੂਜਾ ਦੇਹਧਾਰੀ ਹੈ ਜੋ ਛੁਟਕਾਰੇ ਦਾ ਕੰਮ ਪੂਰਾ ਕਰਦਾ ਹੈ, ਕੰਮ ਜਾਰੀ ਰੱਖਦਾ ਹੈ, ਅਤੇ ਕਦੇ ਪਾਪੀ ਨਹੀਂ ਹੁੰਦਾ ਹੈ। ਦੋਵੇਂ ਇੱਕੋ ਆਤਮਾ ਹਨ, ਪਰ ਉਹ ਵੱਖ-ਵੱਖ ਦੇਹਾਂ ਵਿੱਚ ਵਾਸ ਕਰਦੇ ਹਨ ਅਤੇ ਉਹਨਾਂ ਦਾ ਜਨਮ ਵੱਖ-ਵੱਖ ਥਾਂਵਾਂ ’ਤੇ ਹੋਇਆ ਹੈ, ਅਤੇ ਉਹ ਕਈ ਹਜ਼ਾਰ ਸਾਲਾਂ ਤੋਂ ਵਿਛੜੇ ਹੋਏ ਹਨ। ਪਰ, ਉਹਨਾਂ ਦਾ ਸਾਰਾ ਕੰਮ ਇੱਕ ਦੂਜੇ ਦਾ ਪੂਰਕ ਹੈ, ਕਦੇ ਆਪਸ ਵਿੱਚ ਵਿਰੋਧੀ ਨਹੀਂ ਹੁੰਦਾ, ਅਤੇ ਉਹ ਇੱਕੋ ਜਿਹੇ ਹਨ। ਦੋਵੇਂ ਵਿਅਕਤੀ ਹਨ, ਪਰ ਇੱਕ ਬਾਲਕ ਸੀ ਅਤੇ ਦੂਜੀ ਬਾਲੜੀ। ਇਹਨਾਂ ਕਈ ਸਾਲਾਂ ਵਿੱਚ, ਲੋਕਾਂ ਨੇ ਜੋ ਦੇਖਿਆ ਹੈ ਉਹ ਨਾ ਸਿਰਫ਼ ਆਤਮਾ ਹੈ ਅਤੇ ਨਾ ਹੀ ਸਿਰਫ਼ ਕੋਈ ਮਨੁੱਖ, ਕੋਈ ਮਰਦ, ਸਗੋਂ ਹੋਰ ਵੀ ਕਈ ਚੀਜ਼ਾਂ ਹਨ ਜੋ ਕਿ ਮਨੁੱਖੀ ਧਾਰਣਾਵਾਂ ਨਾਲ ਮੇਲ ਨਹੀਂ ਖਾਂਦੀਆਂ; ਜਿਵੇਂ ਕਿ ਮਨੁੱਖ ਕਦੇ ਵੀ ਪੂਰੀ ਤਰ੍ਹਾਂ ਮੇਰੀ ਥਾਹ ਨਹੀਂ ਪਾ ਸਕਦੇ। ਉਹ ਮੇਰੇ ’ਤੇ ਅੱਧਾ ਵਿਸ਼ਵਾਸ ਕਰਦੇ ਹਨ ਅਤੇ ਅੱਧੀ ਸ਼ੰਕਾ—ਜਿਵੇਂ ਕਿ ਮੇਰੀ ਹੋਂਦ ਤਾਂ ਹੈ, ਫਿਰ ਵੀ ਮੈਂ ਇੱਕ ਭਰਮਾਊ ਸੁਪਨਾ ਵੀ ਹਾਂ—ਇਸੇ ਲਈ, ਅੱਜ ਤਕ, ਲੋਕ ਅਜੇ ਵੀ ਨਹੀਂ ਜਾਣਦੇ ਕਿ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਕੀ ਹੈ। ਕੀ ਤੂੰ ਸੱਚਮੁੱਚ ਇੱਕ ਸਾਧਾਰਣ ਵਾਕ ਵਿੱਚ ਮੈਨੂੰ ਬਿਆਨ ਕਰ ਸਕਦਾ ਹੈਂ? ਕੀ ਤੇਰੇ ਵਿੱਚ ਅਸਲ ਵਿੱਚ ਇਹ ਕਹਿਣ ਦੀ ਹਿੰਮਤ ਹੈ, “ਯਿਸੂ ਹੀ ਪਰਮੇਸ਼ੁਰ ਹੈ, ਅਤੇ ਪਰਮੇਸ਼ੁਰ ਹੀ ਯਿਸੂ ਹੈ”? ਕੀ ਤੂੰ ਸੱਚਮੁੱਚ ਇਹ ਕਹਿਣ ਵਿੱਚ ਇੰਨਾ ਦਲੇਰ ਹੈਂ, “ਪਰਮੇਸ਼ੁਰ ਹੀ ਆਤਮਾ ਹੈ, ਅਤੇ ਆਤਮਾ ਹੀ ਪਰਮੇਸ਼ੁਰ ਹੈ”? ਕੀ ਤੂੰ ਆਸਾਨੀ ਨਾਲ ਇਹ ਗੱਲ ਕਹਿ ਸਕਦਾ ਹੈਂ, “ ਪਰਮੇਸ਼ੁਰ ਦੇਹਧਾਰੀ ਦੇ ਰੂਪ ਵਿੱਚ ਸਿਰਫ਼ ਇੱਕ ਮਨੁੱਖ ਹੈ”? ਕੀ ਤੇਰੇ ਅੰਦਰ ਸੱਚਮੁੱਚ ਦ੍ਰਿੜ੍ਹਤਾ ਨਾਲ ਇਹ ਕਹਿਣ ਦਾ ਹੌਸਲਾ ਹੈ, “ਯਿਸੂ ਦਾ ਸਰੂਪ ਹੀ ਪਰਮੇਸ਼ੁਰ ਦਾ ਮਹਾਨ ਸਰੂਪ ਹੈ”? ਕੀ ਤੂੰ ਆਪਣੀ ਭਾਸ਼ਣ-ਕਲਾ ਦੀ ਵਰਤੋਂ ਕਰਦੇ ਹੋਏ ਪਰਮੇਸ਼ੁਰ ਦੇ ਸੁਭਾਅ ਅਤੇ ਸਰੂਪ ਦੀ ਵਿਸਥਾਰ ਨਾਲ ਵਿਆਖਿਆ ਕਰਨ ਦੇ ਯੋਗ ਹੈਂ? ਕੀ ਤੇਰੇ ਵਿੱਚ ਸੱਚਮੁੱਚ ਇਹ ਕਹਿਣ ਦੀ ਹਿੰਮਤ ਹੈ, “ਪਰਮੇਸ਼ੁਰ ਨੇ, ਆਪਣੇ ਖੁਦ ਦੇ ਸਰੂਪ ਤੋਂ, ਮਰਦਾਂ ਨੂੰ ਸਿਰਜਿਆ ਹੈ, ਇਸਤ੍ਰੀਆਂ ਨੂੰ ਨਹੀਂ”? ਜੇ ਤੂੰ ਇਹ ਕਹਿੰਦਾ ਹੈਂ, ਤਾਂ ਫਿਰ ਕੋਈ ਵੀ ਇਸਤ੍ਰੀ ਮੇਰੇ ਚੁਣੇ ਹੋਏ ਲੋਕਾਂ ਵਿੱਚ ਨਹੀਂ ਹੋਏਗੀ, ਇਸਤ੍ਰੀਆਂ ਦਾ ਮਨੁੱਖਜਾਤੀ ਦਾ ਇੱਕ ਵਰਗ ਹੋਣਾ ਤਾਂ ਦੂਰ ਦੀ ਗੱਲ ਰਹੀ। ਕੀ ਤੈਨੂੰ ਹੁਣ ਅਸਲ ਵਿੱਚ ਪਤਾ ਹੈ ਕਿ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਕੀ ਹੈ? ਕੀ ਪਰਮੇਸ਼ੁਰ ਕੋਈ ਇਨਸਾਨ ਹੈ? ਕੀ ਪਰਮੇਸ਼ੁਰ ਕੋਈ ਆਤਮਾ ਹੈ? ਕੀ ਪਰਮੇਸ਼ੁਰ ਸੱਚਮੁੱਚ ਕੋਈ ਮਰਦ ਹੈ? ਜੋ ਕੰਮ ਮੈਂ ਕਰਨਾ ਹੈ ਕੀ ਉਸ ਨੂੰ ਸਿਰਫ਼ ਯਿਸੂ ਕਰ ਸਕਦਾ ਹੈ? ਜੇ ਤੂੰ ਮੇਰੇ ਸਾਰ ਦੀ ਵਿਆਖਿਆ ਲਈ ਉੱਪਰ ਵਾਲਿਆਂ ਵਿੱਚੋਂ ਸਿਰਫ਼ ਕਿਸੇ ਇੱਕ ਨੂੰ ਚੁਣਦਾ ਹੈ, ਤਾਂ ਤੂੰ ਨਿਹਾਇਤ ਅਗਿਆਨੀ ਵਫ਼ਾਦਾਰ ਵਿਸ਼ਵਾਸੀ ਹੈਂ। ਜੇ ਮੈਂ ਇੱਕ ਵਾਰ, ਅਤੇ ਸਿਰਫ਼ ਇੱਕ ਵਾਰ ਦੇਹਧਾਰੀ ਪਰਮੇਸ਼ੁਰ ਵਜੋਂ ਕੰਮ ਕੀਤਾ ਹੈ, ਤਾਂ ਕੀ ਤੁਸੀਂ ਮੈਨੂੰ ਸੀਮਾਬੱਧ ਕਰ ਦਿਓਗੇ? ਕੀ ਤੂੰ ਇੱਕੋ ਨਜ਼ਰ ਵਿੱਚ ਸੱਚਮੁੱਚ ਮੈਨੂੰ ਪੂਰੀ ਤਰ੍ਹਾਂ ਸਮਝ ਸਕਦਾ ਹੈਂ? ਕੀ ਤੂੰ ਆਪਣੇ ਜੀਵਨ ਦੌਰਾਨ ਤੇਰੇ ਸਾਹਮਣੇ ਆਈਆਂ ਗੱਲਾਂ ਦੇ ਆਧਾਰ ’ਤੇ ਸੱਚਮੁੱਚ ਪੂਰੀ ਤਰ੍ਹਾਂ ਨਾਲ ਮੇਰੀ ਵਿਆਖਿਆ ਕਰ ਸਕਦਾ ਹੈਂ? ਜੇ ਮੈਂ ਆਪਣੇ ਦੇਹਧਾਰਣ ਦੇ ਦੋਹਾਂ ਰੂਪਾਂ ਵਿੱਚ ਇੱਕੋ ਜਿਹਾ ਕੰਮ ਕੀਤਾ ਸੀ, ਤਾਂ ਤੁਸੀਂ ਮੈਨੂੰ ਕਿਵੇਂ ਸਮਝੋਗੇ? ਕੀ ਤੁਸੀਂ ਮੈਨੂੰ ਹਮੇਸ਼ਾ ਲਈ ਸਲੀਬ ’ਤੇ ਟੰਗਿਆ ਹੋਇਆ ਛੱਡ ਦਿਓਗੇ? ਕੀ ਪਰਮੇਸ਼ੁਰ ਉੱਨਾ ਸਾਧਾਰਣ ਹੋ ਸਕਦਾ ਹੈ ਜਿੰਨਾ ਤੂੰ ਦਾਅਵਾ ਕਰਦਾ ਹੈਂ?

ਹਾਲਾਂਕਿ ਤੁਹਾਡਾ ਨਿਹਚਾ ਬਹੁਤ ਸੱਚਾ ਹੈ, ਤੁਹਾਡੇ ਵਿੱਚੋਂ ਕੋਈ ਵੀ ਮੇਰਾ ਪੂਰਾ ਲੇਖਾ-ਜੋਖਾ ਦੇਣ ਦੇ ਯੋਗ ਨਹੀਂ ਹੈ, ਕੋਈ ਵੀ ਤੁਹਾਡੇ ਦੁਆਰਾ ਦੇਖੇ ਜਾਂਦੇ ਸਾਰੇ ਤੱਥਾਂ ਦੀ ਪੂਰੀ ਗਵਾਹੀ ਨਹੀਂ ਦੇ ਸਕਦਾ। ਇਸ ਬਾਰੇ ਸੋਚੋ: ਅੱਜ, ਤੁਹਾਡੇ ਵਿੱਚੋਂ ਬਹੁਤੇ ਆਪਣੇ ਫ਼ਰਜ਼ਾਂ ਤੋਂ ਅਵੇਸਲੇ ਹਨ, ਇਸ ਦੀ ਬਜਾਏ ਸਰੀਰ ਦੇ ਪਿੱਛੇ ਚੱਲ ਰਹੇ ਹਨ, ਸਰੀਰ ਨੂੰ ਤ੍ਰਿਪਤ ਕਰ ਰਹੇ ਹਨ, ਅਤੇ ਲੋਭ ਨਾਲ ਸਰੀਰ ਦਾ ਆਨੰਦ ਮਾਣ ਰਹੇ ਹਨ। ਤੁਹਾਡੇ ਕੋਲ ਬਹੁਤ ਘੱਟ ਸੱਚਾਈ ਹੈ? ਤਾਂ ਫਿਰ, ਤੁਸੀਂ ਜੋ ਸਭ ਕੁਝ ਦੇਖਿਆ ਹੈ, ਉਸ ਦੀ ਗਵਾਹੀ ਕਿਵੇਂ ਭਰ ਸਕਦੇ ਹੋ? ਕੀ ਤੁਹਾਨੂੰ ਸੱਚਮੁੱਚ ਯਕੀਨ ਹੈ ਕਿ ਤੁਸੀਂ ਮੇਰੇ ਗਵਾਹ ਬਣ ਸਕਦੇ ਹੋ? ਜੇ ਅਜਿਹਾ ਦਿਨ ਆਉਂਦਾ ਹੈ ਜਦੋਂ ਤੂੰ ਅੱਜ ਜੋ ਕੁਝ ਵੀ ਦੇਖਿਆ ਹੈ ਉਸਦੀ ਗਵਾਹੀ ਨਹੀਂ ਦੇ ਸਕਦਾ ਹੈਂ, ਤਾਂ ਤੂੰ ਸਿਰਜੇ ਹੋਏ ਪ੍ਰਾਣੀਆਂ ਦਾ ਕੰਮ ਗੁਆ ਬੈਠੇਂਗਾ, ਅਤੇ ਤੇਰੀ ਜੋ ਵੀ ਹੋਂਦ ਹੈ ਉਸ ਦਾ ਕੋਈ ਅਰਥ ਨਹੀਂ ਹੋਏਗਾ। ਤੂੰ ਮਨੁੱਖ ਬਣਨ ਦੇ ਲਾਇਕ ਨਹੀਂ ਹੋਂਏਂਗਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਤੂੰ ਮਨੁੱਖ ਨਹੀਂ ਹੋਂਏਂਗਾ! ਮੈਂ ਤੁਹਾਡੇ ’ਤੇ ਅਥਾਹ ਕੰਮ ਕੀਤਾ ਹੈ, ਪਰ ਕਿਉਂਕਿ ਤੂੰ ਇਸ ਸਮੇਂ ਕੁਝ ਨਹੀਂ ਸਿੱਖ ਰਿਹਾ, ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ, ਅਤੇ ਤੇਰੀ ਮਿਹਨਤ ਵੀ ਬੇਕਾਰ ਹੈ, ਜਦੋਂ ਵੀ ਮੇਰਾ ਆਪਣੇ ਕੰਮ ਦਾ ਪਸਾਰ ਕਰਨ ਦਾ ਸਮਾਂ ਆਏਗਾ, ਤੂੰ ਬੱਸ ਖਾਲੀ ਨਜ਼ਰਾਂ ਨਾਲ ਤੱਕੇਂਗਾ, ਚੁੱਪ ਰਹੇਂਗਾ, ਅਤੇ ਬਿਲਕੁਲ ਬੇਕਾਰ ਹੋਏਂਗਾ। ਕੀ ਇਹ ਤੈਨੂੰ ਸਦਾ ਲਈ ਪਾਪੀ ਨਹੀਂ ਬਣਾ ਦਏਗਾ? ਜਦੋਂ ਉਹ ਸਮਾਂ ਆਏਗਾ, ਕੀ ਤੈਨੂੰ ਬਹੁਤ ਡੂੰਘਾ ਅਫ਼ਸੋਸ ਨਹੀਂ ਹੋਏਗਾ? ਕੀ ਤੂੰ ਨਿਰਾਸ਼ਾ ਵਿੱਚ ਨਹੀਂ ਡੁੱਬ ਜਾਏਂਗਾ? ਅੱਜ ਮੇਰਾ ਸਾਰਾ ਕੰਮ ਆਲਸ ਅਤੇ ਅਕੇਵੇਂ ਕਰਕੇ ਨਹੀਂ ਕੀਤਾ ਜਾਂਦਾ ਹੈ, ਸਗੋਂ ਮੇਰੇ ਭਵਿੱਖ ਦੇ ਕੰਮ ਦੀ ਨੀਂਹ ਰੱਖਣ ਲਈ ਕੀਤਾ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਮੈਂ ਕਿਸੇ ਉਲਝਣ ਵਿੱਚ ਹਾਂ ਅਤੇ ਮੈਨੂੰ ਕੁਝ ਨਵਾਂ ਲੈ ਕੇ ਆਉਣ ਦੀ ਲੋੜ ਹੈ। ਤੈਨੂੰ ਮੇਰੇ ਦੁਆਰਾ ਕੀਤੇ ਜਾਂਦੇ ਕੰਮ ਨੂੰ ਸਮਝਣਾ ਚਾਹੀਦਾ ਹੈ; ਇਹ ਗਲੀ ਵਿੱਚ ਖੇਡਦੇ ਕਿਸੇ ਬੱਚੇ ਦੁਆਰਾ ਕੀਤਾ ਗਿਆ ਕੁਝ ਨਹੀਂ ਹੈ, ਸਗੋਂ ਇਹ ਮੇਰੇ ਪਿਤਾ ਦੀ ਨੁਮਾਇੰਦਗੀ ਵਿੱਚ ਕੀਤਾ ਗਿਆ ਕੰਮ ਹੈ। ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਇਹ ਮੈਂ ਨਹੀਂ ਜੋ ਆਪਣੇ ਆਪ ਸਭ ਕੁਝ ਕਰ ਰਿਹਾ ਹਾਂ; ਬਲਕਿ, ਮੈਂ ਆਪਣੇ ਪਿਤਾ ਦੀ ਨੁਮਾਇੰਦਗੀ ਕਰਦਾ ਹਾਂ। ਇਸ ਦੌਰਾਨ, ਤੁਹਾਡੀ ਭੂਮਿਕਾ ਸਖ਼ਤੀ ਨਾਲ ਪਾਲਣਾ ਕਰਨ, ਆਗਿਆਕਾਰੀ ਕਰਨ, ਬਦਲਣ, ਅਤੇ ਗਵਾਹੀ ਦੇਣ ਦੀ ਹੈ। ਤੁਹਾਨੂੰ ਜੋ ਸਮਝਣਾ ਚਾਹੀਦਾ ਹੈ ਉਹ ਇਹ ਹੈ ਕਿ ਤੁਹਾਨੂੰ ਮੇਰੇ ਵਿੱਚ ਵਿਸ਼ਵਾਸ ਕਿਉਂ ਕਰਨਾ ਚਾਹੀਦਾ ਹੈ; ਇਹ ਤੁਹਾਡੇ ਸਾਰਿਆਂ ਲਈ ਸਮਝਣ ਵਾਸਤੇ ਸਭ ਤੋਂ ਮਹੱਤਵਪੂਰਣ ਸੁਆਲ ਹੈ। ਮੇਰੇ ਪਿਤਾ ਨੇ, ਆਪਣੀ ਮਹਿਮਾ ਲਈ, ਤੁਹਾਨੂੰ ਸਾਰਿਆਂ ਨੂੰ ਉਸੇ ਪਲ ਮੇਰੇ ਲਈ ਪਹਿਲਾਂ ਤੋਂ ਮਿੱਥ ਦਿੱਤਾ ਸੀ ਜਦੋਂ ਉਸ ਨੇ ਸੰਸਾਰ ਦੀ ਸਿਰਜਣਾ ਕੀਤੀ ਸੀ। ਇਹ ਮੇਰੇ ਕੰਮ ਲਈ, ਅਤੇ ਉਸ ਦੀ ਮਹਿਮਾ ਲਈ ਸੀ, ਕਿ ਉਸ ਨੇ ਤੁਹਾਡਾ ਭਾਗ ਪਹਿਲਾਂ ਤੋਂ ਮਿੱਥਿਆ। ਇਹ ਮੇਰੇ ਪਿਤਾ ਦੇ ਕਾਰਣ ਹੈ ਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਰਦੇ ਹੋ; ਇਹ ਮੇਰੇ ਪਿਤਾ ਦੁਆਰਾ ਪਹਿਲਾਂ ਤੋਂ ਮਿੱਥਣ ਕਾਰਣ ਹੈ ਕਿ ਤੁਸੀਂ ਮੇਰੇ ਪਿੱਛੇ ਚੱਲਦੇ ਹੋ। ਇਹਨਾਂ ਵਿੱਚੋਂ ਕੁਝ ਵੀ ਤੁਹਾਡੀ ਆਪਣੀ ਚੋਣ ਕਰਕੇ ਨਹੀਂ ਹੈ। ਹੋਰ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਤੁਸੀਂ ਸਮਝਦੇ ਹੋ ਕਿ ਤੁਸੀਂ ਉਹ ਹੋ ਜਿਹਨਾਂ ਨੂੰ ਮੇਰੇ ਪਿਤਾ ਨੇ ਮੇਰੇ ਲਈ ਗਵਾਹੀ ਦੇਣ ਦੇ ਉਦੇਸ਼ ਲਈ ਮੈਨੂੰ ਬਖਸ਼ਿਆ ਹੈ। ਕਿਉਂਕਿ ਉਸ ਨੇ ਤੁਹਾਨੂੰ ਮੇਰੇ ਲਈ ਪ੍ਰਵਾਨ ਕੀਤਾ ਹੈ, ਤੁਹਾਨੂੰ ਮੇਰੇ ਦੁਆਰਾ ਬਖਸ਼ੇ ਗਏ ਰਾਹਾਂ ’ਤੇ ਚਲਣਾ ਚਾਹੀਦਾ ਹੈ, ਨਾਲ ਹੀ ਮੇਰੇ ਦੁਆਰਾ ਸਿਖਾਏ ਗਏ ਤਰੀਕਿਆਂ ਅਤੇ ਵਚਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਮੇਰੇ ਰਾਹਾਂ ਦੀ ਪਾਲਣਾ ਕਰਨਾ ਤੁਹਾਡਾ ਫ਼ਰਜ਼ ਹੈ। ਇਹ ਮੇਰੇ ਵਿੱਚ ਤੁਹਾਡੇ ਨਿਹਚੇ ਦਾ ਅਸਲ ਉਦੇਸ਼ ਹੈ। ਇਸ ਲਈ, ਮੈਂ ਤੁਹਾਨੂੰ ਇਹ ਕਹਿੰਦਾ ਹਾਂ: ਤੁਸੀਂ ਸਿਰਫ਼ ਉਹ ਲੋਕ ਹੋ ਜਿਹਨਾਂ ਨੂੰ ਮੇਰੇ ਪਿਤਾ ਨੇ ਮੇਰੇ ਰਾਹਾਂ ਦੀ ਪਾਲਣਾ ਕਰਨ ਲਈ ਮੈਨੂੰ ਬਖਸ਼ਿਆ ਹੈ। ਪਰ, ਤੁਸੀਂ ਸਿਰਫ਼ ਮੇਰੇ ਵਿੱਚ ਵਿਸ਼ਵਾਸ ਕਰਦੇ ਹੋ; ਤੁਸੀਂ ਮੇਰੇ ਨਹੀਂ ਹੋ ਕਿਉਂਕਿ ਤੁਸੀਂ ਇਸਰਾਏਲੀ ਪਰਿਵਾਰ ਤੋਂ ਨਹੀਂ ਹੋ, ਅਤੇ ਇਸ ਦੀ ਬਜਾਏ ਪ੍ਰਾਚੀਨ ਸੱਪ ਦੀ ਕਿਸਮ ਹੋ। ਮੈਂ ਤੁਹਾਨੂੰ ਜੋ ਕਰਨ ਲਈ ਕਹਿ ਰਿਹਾ ਹਾਂ ਉਹ ਸਿਰਫ਼ ਇਹ ਹੈ ਕਿ ਮੇਰੀ ਗਵਾਹੀ ਦਿਓ, ਪਰ ਅੱਜ ਤੁਹਾਨੂੰ ਮੇਰੇ ਰਾਹਾਂ ’ਤੇ ਜ਼ਰੂਰ ਚਲਣਾ ਚਾਹੀਦਾ ਹੈ। ਇਹ ਸਭ ਕੁਝ ਭਵਿੱਖ ਦੀ ਗਵਾਹੀ ਲਈ ਹੈ। ਜੇ ਤੁਸੀਂ ਸਿਰਫ਼ ਉਹਨਾਂ ਲੋਕਾਂ ਵਾਂਗ ਕੰਮ ਕਰਦੇ ਹੋ ਜੋ ਮੇਰੇ ਤਰੀਕਿਆਂ ਨੂੰ ਸੁਣਦੇ ਹਨ, ਤਾਂ ਤੁਹਾਡੀ ਕੋਈ ਕੀਮਤ ਨਹੀਂ ਹੋਏਗੀ, ਅਤੇ ਮੇਰੇ ਪਿਤਾ ਦਾ ਤੁਹਾਨੂੰ ਮੈਨੂੰ ਬਖਸ਼ੇ ਜਾਣ ਦਾ ਮਹੱਤਵ ਖਤਮ ਹੋ ਜਾਏਗਾ। ਮੈਂ ਤੁਹਾਨੂੰ ਜੋ ਦੱਸਣ ’ਤੇ ਜ਼ੋਰ ਦੇ ਰਿਹਾ ਹਾਂ ਉਹ ਇਹ ਹੈ: ਤੁਹਾਨੂੰ ਮੇਰੇ ਰਾਹਾਂ ’ਤੇ ਚੱਲਣਾ ਚਾਹੀਦਾ ਹੈ।

ਪਿਛਲਾ: ਬਰਕਤਾਂ ਬਾਰੇ ਤੁਹਾਡੀ ਕੀ ਸਮਝ ਹੈ?

ਅਗਲਾ: ਅਸਲ ਇਨਸਾਨ ਹੋਣ ਦਾ ਕੀ ਅਰਥ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ