ਬਰਕਤਾਂ ਬਾਰੇ ਤੁਹਾਡੀ ਕੀ ਸਮਝ ਹੈ?

ਭਾਵੇਂ ਕਿ ਇਸ ਯੁਗ ਵਿੱਚ ਜਨਮੇ ਲੋਕਾਂ ਨੂੰ ਸ਼ਤਾਨ ਅਤੇ ਭੈੜੇ ਦੁਸ਼ਟਾਂ ਦੁਆਰਾ ਭ੍ਰਿਸ਼ਟ ਕਰ ਦਿੱਤਾ ਗਿਆ ਹੈ, ਅਜਿਹੀ ਭ੍ਰਿਸ਼ਟਤਾ ਨੇ ਉਨ੍ਹਾਂ ਨੂੰ ਬੇਹੱਦ ਮੁਕਤੀ ਵੀ ਦਿੱਤੀ ਹੈ, ਪਸ਼ੂਧਨ ਦੇ ਪਹਾੜਾਂ ਤੇ ਮੈਦਾਨਾਂ ਅਤੇ ਅੱਯੂਬ ਦੀ ਅਪਾਰ ਧਨ-ਦੌਲਤ ਨਾਲੋਂ ਵੀ ਵੱਡੀ ਮੁਕਤੀ, ਅਤੇ ਯਹੋਵਾਹ ਨੂੰ ਵੇਖਣ ਦੀ ਬਰਕਤ ਜਿਹੜੀ ਅੱਯੂਬ ਨੇ ਆਪਣੇ ਪਰਤਾਵਿਆਂ ਮਗਰੋਂ ਪ੍ਰਾਪਤ ਕੀਤੀ ਸੀ, ਨਾਲੋਂ ਵੀ ਵੱਡੀ। ਅੱਯੂਬ ਦੁਆਰਾ ਮੌਤ ਦੇ ਪਰਤਾਵੇ ਨੂੰ ਭੁਗਤੇ ਜਾਣ ਮਗਰੋਂ ਹੀ ਇਹ ਹੋਇਆ ਸੀ ਕਿ ਉਸ ਨੇ ਯਹੋਵਾਹ ਨੂੰ ਬੋਲਦਿਆਂ ਸੁਣਿਆ ਅਤੇ ਵਾਵਰੋਲੇ ਵਿੱਚ ਯਹੋਵਾਹ ਦੀ ਆਵਾਜ਼ ਸੁਣੀ। ਫਿਰ ਵੀ ਉਸ ਨੇ ਯਹੋਵਾਹ ਦਾ ਚਿਹਰਾ ਨਹੀਂ ਵੇਖਿਆ, ਅਤੇ ਉਹ ਉਸ ਦੇ ਸੁਭਾਅ ਨੂੰ ਨਹੀਂ ਜਾਣਦਾ ਸੀ। ਅੱਯੂਬ ਨੂੰ ਜੋ ਹਾਸਲ ਹੋਇਆ, ਉਹ ਮਹਿਜ਼ ਪਦਾਰਥਕ ਧਨ-ਦੌਲਤ ਸੀ ਜਿਸ ਨੇ ਸਰੀਰਕ ਸੁੱਖ ਅਤੇ ਆਲੇ-ਦੁਆਲੇ ਦੇ ਸਾਰੇ ਸ਼ਹਿਰਾਂ ਦੇ ਸਭ ਤੋਂ ਸੁੰਦਰ ਬੱਚੇ ਤੇ ਨਾਲ ਹੀ ਸਵਰਗ ਦੇ ਫ਼ਰਿਸ਼ਤਿਆਂ ਦੀ ਸੁਰੱਖਿਆ ਪ੍ਰਦਾਨ ਕੀਤੇ। ਉਸ ਨੇ ਯਹੋਵਾਹ ਨੂੰ ਕਦੇ ਨਹੀਂ ਵੇਖਿਆ ਸੀ, ਅਤੇ ਭਾਵੇਂ ਕਿ ਉਸ ਨੂੰ ਧਰਮੀ ਕਿਹਾ ਜਾਂਦਾ ਸੀ, ਪਰ ਉਸ ਨੇ ਯਹੋਵਾਹ ਦੇ ਸੁਭਾਅ ਨੂੰ ਕਦੇ ਨਹੀਂ ਜਾਣਿਆ। ਕਿਹਾ ਜਾ ਸਕਦਾ ਹੈ ਕਿ ਭਾਵੇਂ ਕਿ ਅੱਜ ਦੇ ਲੋਕਾਂ ਦੇ ਪਦਾਰਥਕ ਸੁੱਖ ਆਰਜ਼ੀ ਤੌਰ ਤੇ ਥੋੜ੍ਹੇ ਹਨ, ਜਾਂ ਬਾਹਰੀ ਸੰਸਾਰ ਦਾ ਵਾਤਾਵਰਣ ਵਿਰੋਧੀ ਹੈ, ਪਰ ਮੈਂ ਆਪਣਾ ਸੁਭਾਅ ਵਿਖਾਉਂਦਾ ਹਾਂ, ਜੋ ਮੈਂ ਪ੍ਰਾਚੀਨ ਯੁਗ ਤੋਂ ਕਦੇ ਵੀ ਮਨੁੱਖ ਅੱਗੇ ਪਰਗਟ ਨਹੀਂ ਕੀਤਾ ਅਤੇ ਜਿਹੜਾ ਹਮੇਸ਼ਾ ਹੀ ਗੁਪਤ ਅਤੇ ਉਨ੍ਹਾਂ ਲੋਕਾਂ ਲਈ ਬੀਤੇ ਯੁਗਾਂ ਦੇ ਭੇਤ ਰਿਹਾ ਹੈ, ਜਿਹੜੇ ਸਾਰਿਆਂ ’ਚੋਂ ਸਭ ਤੋਂ ਨੀਵੇਂ ਹਨ ਪਰ ਜਿਨ੍ਹਾਂ ਨੂੰ ਮੈਂ ਆਪਣੀ ਸਭ ਤੋਂ ਵੱਡੀ ਮੁਕਤੀ ਦਿੱਤੀ ਹੈ। ਇਸ ਤੋਂ ਇਲਾਵਾ, ਇਹ ਪਹਿਲੀ ਵਾਰ ਹੈ ਕਿ ਮੈਂ ਇਹ ਚੀਜ਼ਾਂ ਪਰਗਟ ਕੀਤੀਆਂ ਹਨ; ਮੈਂ ਪਹਿਲਾਂ ਕਦੇ ਵੀ ਅਜਿਹਾ ਕੰਮ ਨਹੀਂ ਕੀਤਾ। ਭਾਵੇਂ ਕਿ ਤੁਸੀਂ ਅੱਯੂਬ ਨਾਲੋਂ ਕਿਤੇ ਨੀਵੇਂ ਹੋ, ਪਰ ਤੁਸੀਂ ਜੋ ਪ੍ਰਾਪਤ ਕੀਤਾ ਹੈ ਅਤੇ ਜੋ ਤੁਸੀਂ ਹੁਣ ਤਕ ਵੇਖਿਆ ਹੈ, ਉਹ ਉਸ ਨੂੰ ਕਿਤੇ ਪਿੱਛੇ ਛੱਡ ਗਿਆ ਹੈ। ਭਾਵੇਂ ਕਿ ਤੁਸੀਂ ਹਰ ਕਿਸਮ ਦਾ ਦੁੱਖ ਭੋਗ ਚੁੱਕੇ ਹੋ ਅਤੇ ਹਰ ਤਰ੍ਹਾਂ ਦੇ ਕਸ਼ਟ ਦਾ ਅਨੁਭਵ ਕਰ ਚੁੱਕੇ ਹੋ, ਪਰ ਉਹ ਦੁੱਖ ਅੱਯੂਬ ਦੇ ਪਰਤਾਵਿਆਂ ਜਿਹਾ ਬਿਲਕੁਲ ਵੀ ਨਹੀਂ ਹੈ; ਇਸ ਦੀ ਬਜਾਏ ਇਹ ਨਿਆਂ ਅਤੇ ਤਾੜਨਾ ਹੈ ਜੋ ਲੋਕਾਂ ਨੂੰ ਆਪਣੇ ਵਿਦ੍ਰੋਹ ਕਾਰਨ, ਆਪਣੇ ਵਿਰੋਧ ਕਾਰਨ, ਅਤੇ ਮੇਰੇ ਧਰਮੀ ਸੁਭਾਅ ਕਾਰਨ ਮਿਲਿਆ ਹੈ; ਇਹ ਧਰਮੀ ਨਿਆਂ, ਤਾੜਨਾ, ਅਤੇ ਸਰਾਪ ਹੈ। ਦੂਜੇ ਪਾਸੇ, ਅੱਯੂਬ ਇਜ਼ਰਾਇਲੀਆਂ ਵਿੱਚੋਂ ਇੱਕ ਧਰਮੀ ਮਨੁੱਖ ਸੀ ਜਿਸ ਨੂੰ ਯਹੋਵਾਹ ਦਾ ਅਤਿਅੰਤ ਪ੍ਰੇਮ ਅਤੇ ਸਨੇਹ ਪ੍ਰਾਪਤ ਹੋਇਆ। ਉਸ ਨੇ ਕੋਈ ਵੀ ਬੁਰਾ ਕੰਮ ਨਹੀਂ ਕੀਤਾ ਸੀ, ਅਤੇ ਉਸ ਨੇ ਯਹੋਵਾਹ ਦੀ ਵਿਰੋਧਤਾ ਨਹੀਂ ਕੀਤੀ; ਸਗੋਂ, ਉਹ ਯਹੋਵਾਹ ਪ੍ਰਤੀ ਵਫ਼ਾਦਾਰੀ ਨਾਲ ਸਮਰਪਿਤ ਸੀ। ਉਸ ਦੇ ਧਰਮੀ ਸੁਭਾਅ ਕਾਰਨ, ਉਸ ਨੂੰ ਪਰਤਾਵਿਆਂ ਵਿੱਚੋਂ ਲੰਘਣਾ ਪਿਆ, ਅਤੇ ਉਸ ਨੇ ਅਗਨੀ ਪਰਤਾਵੇ ਭੁਗਤੇ ਕਿਉਂਕਿ ਉਹ ਯਹੋਵਾਹ ਦਾ ਇੱਕ ਵਫ਼ਾਦਾਰ ਸੇਵਕ ਸੀ। ਅੱਜ ਦੇ ਲੋਕ ਆਪਣੀ ਮਲੀਨਤਾ ਅਤੇ ਅਧਰਮ ਕਾਰਨ ਮੇਰਾ ਨਿਆਂ ਅਤੇ ਸਰਾਪ ਝੱਲਦੇ ਹਨ। ਭਾਵੇਂ ਕਿ ਉਨ੍ਹਾਂ ਦਾ ਦੁੱਖ ਉਸ ਜਿਹਾ ਬਿਲਕੁਲ ਨਹੀਂ ਜਿਸ ਵਿੱਚੋਂ ਅੱਯੂਬ ਲੰਘਿਆ ਸੀ ਜਦੋਂ ਉਸ ਨੇ ਆਪਣਾ ਪਸ਼ੂਧਨ, ਆਪਣੀ ਸੰਪਤੀ, ਆਪਣੇ ਸੇਵਕ, ਆਪਣੇ ਬੱਚੇ, ਅਤੇ ਆਪਣੀਆਂ ਸਾਰੀਆਂ ਪਿਆਰੀਆਂ ਚੀਜ਼ਾਂ ਗਵਾ ਲਏ, ਜੋ ਉਹ ਭੁਗਤਦੇ ਹਨ, ਉਹ ਹੈ ਅਗਨੀ ਸੁਧਾਰ ਅਤੇ ਬਲਣ। ਅਤੇ ਜਿਹੜੀ ਗੱਲ ਇਸ ਨੂੰ ਅੱਯੂਬ ਦੇ ਅਨੁਭਵ ਨਾਲੋਂ ਵੀ ਗੰਭੀਰ ਬਣਾਉਂਦੀ ਹੈ, ਉਹ ਇਹ ਹੈ ਕਿ ਅਜਿਹੇ ਪਰਤਾਵੇ ਘਟਾਏ ਜਾਂ ਹਟਾਏ ਨਹੀਂ ਜਾਂਦੇ ਕਿਉਂਕਿ ਲੋਕ ਕਮਜ਼ੋਰ ਹਨ; ਇਸ ਦੀ ਬਜਾਏ, ਉਹ ਲੰਮੇ ਸਮੇਂ ਤਕ ਚੱਲਣ ਵਾਲੇ ਹਨ, ਅਤੇ ਲੋਕਾਂ ਦੇ ਜੀਵਨ ਦੇ ਆਖ਼ਰੀ ਦਿਨ ਤਕ ਜਾਰੀ ਰਹਿੰਦੇ ਹਨ। ਇਹ ਸਜ਼ਾ, ਨਿਆਂ, ਅਤੇ ਸਰਾਪ ਹੈ; ਇਹ ਦਯਾਹੀਣ ਬਲਣ, ਅਤੇ ਇਸ ਤੋਂ ਵੀ ਵੱਧ ਹੈ, ਇਹ ਮਨੁੱਖਜਾਤੀ ਦੀ ਉਚਿਤ “ਮਿਰਾਸ” ਹੈ। ਇਹ ਹੈ ਜਿਸ ਦੇ ਲੋਕ ਹੱਕਦਾਰ ਹੈ, ਅਤੇ ਇਹ ਹੈ ਜਿੱਥੇ ਮੇਰਾ ਧਰਮੀ ਸੁਭਾਅ ਪਰਗਟ ਹੁੰਦਾ ਹੈ। ਇਹ ਜਾਣਿਆ-ਪਛਾਣਿਆ ਤੱਥ ਹੈ। ਫਿਰ ਵੀ, ਲੋਕਾਂ ਨੇ ਜੋ ਪ੍ਰਾਪਤ ਕੀਤਾ ਹੈ, ਉਹ ਉਸ ਦੁੱਖ ਨੂੰ ਕਾਫ਼ੀ ਪਿੱਛੇ ਛੱਡਦਾ ਹੈ ਜਿਹੜਾ ਉਹ ਅੱਜ ਸਹਿਣ ਕਰਦੇ ਹਨ। ਜੋ ਦੁੱਖ ਤੁਸੀਂ ਸਹਿਣ ਕਰਦੇ ਹੋ, ਮਹਿਜ਼ ਇੱਕ ਝਟਕਾ ਹੈ ਜਿਹੜਾ ਤੁਹਾਡੀ ਮੂਰਖਤਾ ਵਿੱਚੋਂ ਨਿਕਲਿਆ ਹੈ, ਜਦ ਕਿ ਜੋ ਤੁਸੀਂ ਪ੍ਰਾਪਤ ਕੀਤਾ ਹੈ, ਉਹ ਤੁਹਾਡੇ ਦੁੱਖ ਨਾਲੋਂ ਸੈਂਕੜੇ ਗੁਣਾਂ ਜ਼ਿਆਦਾ ਹੈ। ਪੁਰਾਣੇ ਨੇਮ ਵਿੱਚ ਇਜ਼ਰਾਇਲ ਦੇ ਨਿਯਮਾਂ ਅਨੁਸਾਰ, ਉਹ ਸਾਰੇ ਜਿਹੜੇ ਮੇਰੀ ਵਿਰੋਧਤਾ ਕਰਦੇ ਹਨ, ਉਹ ਸਾਰੇ ਜਿਹੜੇ ਮੇਰੇ ਬਾਰੇ ਖੁੱਲ੍ਹੇਆਮ ਨਿਰਣਾ ਕਰਦੇ ਹਨ, ਅਤੇ ਉਹ ਸਾਰੇ ਜਿਹੜੇ ਮੇਰੇ ਤਰੀਕੇ ਅਨੁਸਾਰ ਨਹੀਂ ਚੱਲਦੇ, ਅਤੇ ਇਸ ਦੀ ਬਜਾਏ ਮੇਰੇ ਅੱਗੇ ਦਲੇਰੀ ਨਾਲ ਸ਼ਰਧਾਹੀਣ ਬਲੀਆਂ ਚੜ੍ਹਾਉਂਦੇ ਹਨ, ਉਹ ਭਵਨ ਵਿੱਚ ਯਕੀਨਨ ਹੀ ਅੱਗ ਨਾਲ ਭਸਮ ਕਰ ਦਿੱਤੇ ਜਾਣਗੇ ਜਾਂ ਚੁਣੇ ਹੋਏ ਲੋਕਾਂ ਵਿੱਚੋਂ ਕੁਝ ਦੁਆਰਾ ਪੱਥਰ ਮਾਰ-ਮਾਰ ਕੇ ਮਾਰ ਦਿੱਤੇ ਜਾਣਗੇ, ਅਤੇ ਇੱਥੋਂ ਤਕ ਕਿ ਉਨ੍ਹਾਂ ਦੇ ਆਪਣੇ ਕਬੀਲਿਆਂ ਦੇ ਵੰਸ਼ ਅਤੇ ਹੋਰ ਸਿੱਧੇ ਰਿਸ਼ੇਤਦਾਰ ਵੀ ਮੇਰੀ ਸਰਾਪ ਭੁਗਤਣਗੇ। ਅਗਲੇ ਜਨਮਾਂ ਵਿੱਚ, ਉਹ ਮੁਕਤ ਨਹੀਂ ਹੋਣਗੇ, ਸਗੋਂ ਮੇਰੇ ਗ਼ੁਲਾਮਾਂ ਦੇ ਗ਼ੁਲਾਮ ਬਣ ਜਾਣਗੇ, ਅਤੇ ਮੈਂ ਉਨ੍ਹਾਂ ਨੂੰ ਪਰਾਈਆਂ-ਕੌਮਾਂ ਵਿੱਚ ਜਲਾਵਤਨ ਕਰ ਦੇਵਾਂਗਾ, ਅਤੇ ਉਹ ਆਪਣੀ ਮਾਤਭੂਮੀ ’ਤੇ ਵਾਪਸ ਨਹੀਂ ਆ ਸਕਣਗੇ। ਉਨ੍ਹਾਂ ਦੇ ਕੰਮਾਂ ਅਤੇ ਸੁਭਾਅ ਦੇ ਆਧਾਰ ’ਤੇ, ਅੱਜ ਦੇ ਲੋਕਾਂ ਦੁਆਰਾ ਝੱਲਿਆ ਗਿਆ ਦੁੱਖ ਇਸ਼ਰਾਇਲੀਆਂ ਦੁਆਰਾ ਭੁਗਤੀ ਗਈ ਸਜ਼ਾ ਜਿੰਨਾ ਲਗਭਗ ਗੰਭੀਰ ਨਹੀਂ ਹੈ। ਇਹ ਕਹਿਣਾ ਕਿ ਤੁਹਾਡੇ ਦੁਆਰਾ ਇਸ ਵੇਲੇ ਭੋਗਿਆ ਜਾ ਰਿਹਾ ਦੁੱਖ ਬਦਲਾ ਹੈ, ਬਿਨਾਂ ਪੁਸ਼ਟੀ ਦੇ ਨਹੀਂ ਹੈ ਕਿਉਂਕਿ ਤੁਸੀਂ ਸੱਚਮੁੱਚ ਹੱਦ ਟੱਪ ਚੁੱਕੇ ਹੋ। ਜੇ ਤੁਸੀਂ ਇਜ਼ਰਾਇਲ ਵਿੱਚ ਹੁੰਦੇ, ਤੁਸੀਂ ਸਦੀਵੀ ਪਾਪੀ ਬਣ ਚੁੱਕੇ ਹੁੰਦੇ, ਅਤੇ ਤੁਹਾਨੂੰ ਇਜ਼ਰਾਇਲੀਆਂ ਦੁਆਰਾ ਬਹੁਤ ਪਹਿਲਾਂ ਟੁਕੜੇ-ਟੁਕੜੇ ਕਰ ਦਿੱਤਾ ਗਿਆ ਹੁੰਦਾ ਅਤੇ ਯਹੋਵਾਹ ਦੇ ਭਵਨ ਵਿੱਚ ਸਵਰਗ ਤੋਂ ਆਈ ਅੱਗ ਨਾਲ ਭਸਮ ਕਰ ਦਿੱਤਾ ਗਿਆ ਹੁੰਦਾ। ਇਹ ਕੀ ਹੈ ਜੋ ਤੁਸੀਂ ਹੁਣ ਪ੍ਰਾਪਤ ਕੀਤਾ ਹੈ? ਤੁਸੀਂ ਕੀ ਪ੍ਰਾਪਤ ਕੀਤਾ ਹੈ, ਅਤੇ ਤੁਸੀਂ ਕੀ ਅਨੰਦ ਮਾਣਿਆ ਹੈ? ਮੈਂ ਆਪਣਾ ਧਰਮੀ ਸੁਭਾਅ ਤੁਹਾਡੇ ਅੰਦਰ ਵਿਅਕਤ ਕਰ ਚੁੱਕਾ ਹਾਂ, ਪਰ ਸਭ ਤੋਂ ਅਹਿਮ ਗੱਲ ਹੈ ਕਿ ਮਨੁੱਖਜਾਤੀ ਦਾ ਛੁਟਕਾਰਾ ਕਰਨ ਲਈ ਮੈਂ ਆਪਣਾ ਸਬਰ ਵਿਅਕਤ ਕੀਤਾ ਹੈ। ਕੋਈ ਕਹਿ ਸਕਦਾ ਹੈ ਕਿ ਜੋ ਕਾਰਜ ਮੈਂ ਤੁਹਾਡੇ ਅੰਦਰ ਕੀਤਾ ਹੈ, ਉਹ ਮਹਿਜ਼ ਸਬਰ ਦਾ ਕਾਰਜ ਹੈ; ਇਹ ਮੇਰੇ ਪ੍ਰਬੰਧਨ ਖ਼ਾਤਰ ਕੀਤਾ ਗਿਆ ਹੈ ਅਤੇ, ਇਸ ਤੋਂ ਇਲਾਵਾ, ਮਨੁੱਖਜਾਤੀ ਦੇ ਅਨੰਦ ਖ਼ਾਤਰ ਕੀਤਾ ਗਿਆ ਹੈ।

ਭਾਵੇਂ ਕਿ ਅੱਯੂਬ ਨੇ ਯਹੋਵਾਹ ਦੇ ਪਰਤਾਵੇ ਭੁਗਤੇ, ਪਰ ਉਹ ਮਹਿਜ਼ ਇੱਕ ਧਰਮੀ ਮਨੁੱਖ ਸੀ ਜਿਹੜਾ ਯਹੋਵਾਹ ਦੀ ਅਰਾਧਨਾ ਕਰਦਾ ਸੀ। ਉਨ੍ਹਾਂ ਪਰਤਾਵਿਆਂ ਨੂੰ ਭੁਗਤਣ ਦੇ ਬਾਵਜੂਦ, ਉਸ ਨੇ ਯਹੋਵਾਹ ਬਾਰੇ ਸ਼ਿਕਾਇਤ ਨਹੀਂ ਕੀਤੀ, ਅਤੇ ਉਸ ਨੇ ਉਸ ਨਾਲ ਆਪਣੇ ਅਨੁਭਵ ਨੂੰ ਸੰਭਾਲ ਕੇ ਰੱਖਿਆ। ਅੱਜ ਦੇ ਲੋਕ ਨਾ ਸਿਰਫ਼ ਯਹੋਵਾਹ ਦੀ ਮੌਜੂਦਗੀ ਦੀ ਕਦਰ ਨਹੀਂ ਕਰਦੇ ਹਨ, ਸਗੋਂ ਉਹ ਉਸ ਦੇ ਪ੍ਰਗਟਾਵੇ ਨੂੰ ਠੁਕਰਾਉਂਦੇ, ਨਫ਼ਰਤ ਕਰਦੇ, ਉਸ ਬਾਰੇ ਸ਼ਿਕਾਇਤ ਕਰਦੇ, ਅਤੇ ਉਸ ਦਾ ਮਜ਼ਾਕ ਉਡਾਉਂਦੇ ਹਨ। ਕੀ ਤੁਸੀਂ ਬਹੁਤ ਕੁਝ ਪ੍ਰਾਪਤ ਨਹੀਂ ਕੀਤਾ ਹੈ? ਕੀ ਤੁਹਾਡਾ ਦੁੱਖ ਸੱਚਮੁੱਚ ਇੰਨਾ ਵੱਡਾ ਰਿਹਾ ਹੈ? ਕੀ ਤੁਸੀਂ ਮਰਿਯਮ ਅਤੇ ਯਾਕੂਬ ਨਾਲੋਂ ਵਧੇਰੇ ਖ਼ੁਸ਼ਕਿਸਮਤ ਨਹੀਂ ਰਹੇ ਹੋ? ਅਤੇ ਕੀ ਤੁਹਾਡੀ ਵਿਰੋਧਤਾ ਸੱਚਮੁੱਚ ਇੰਨੀ ਮਾਮੂਲੀ ਰਹੀ ਹੈ? ਕੀ ਇਹ ਹੋ ਸਕਦਾ ਹੈ ਕਿ ਜੋ ਮੰਗਾਂ ਮੈਂ ਤੁਹਾਡੇ ਕੋਲੋਂ ਕੀਤੀਆਂ ਹਨ, ਉਹ ਬਹੁਤ ਵੱਡੀਆਂ ਰਹੀਆਂ ਹਨ ਅਤੇ ਜੋ ਮੈਂ ਤੁਹਾਡੇ ਕੋਲੋਂ ਪੁੱਛਿਆ ਹੈ, ਉਹ ਬਹੁਤ ਜ਼ਿਆਦਾ ਰਿਹਾ ਹੈ? ਮੇਰਾ ਗੁੱਸਾ, ਸਿੱਧਾ ਤੁਹਾਡੇ ਉੱਤੇ ਨਹੀਂ, ਸਿਰਫ਼ ਉਨ੍ਹਾਂ ਇਜ਼ਰਾਇਲੀਆਂ ਉੱਤੇ ਫੁੱਟਿਆ ਸੀ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ; ਜੋ ਤੁਸੀਂ ਹਾਸਲ ਕੀਤਾ ਹੈ, ਉਹ ਮਹਿਜ਼ ਮੇਰਾ ਦਯਾਹੀਣ ਨਿਆਂ ਅਤੇ ਪ੍ਰਗਟਾਵੇ, ਨਾਲ ਹੀ ਨਿਰਦਈ ਅਗਨੀ ਸੁਧਾਰ ਰਿਹਾ ਹੈ। ਇਸ ਦੇ ਬਾਵਜੂਦ, ਲੋਕ ਮੇਰਾ ਵਿਰੋਧ ਅਤੇ ਖੰਡਨ ਕਰਨਾ ਜਾਰੀ ਰੱਖਦੇ ਹਨ, ਅਤੇ ਉਹ ਅਜਿਹਾ ਥੋੜ੍ਹੀ ਜਿਹੀ ਵੀ ਅਧੀਨਤਾਈ ਤੋਂ ਬਿਨਾਂ ਕਰਦੇ ਹਨ। ਅਜਿਹੇ ਵੀ ਕੁਝ ਹਨ ਜਿਹੜੇ ਖ਼ੁਦ ਨੂੰ ਮੇਰੇ ਕੋਲੋਂ ਦੂਰ ਕਰਦੇ ਹਨ ਅਤੇ ਮੇਰੇ ਤੋਂ ਮੁਨਕਰ ਹਨ; ਅਜਿਹੇ ਲੋਕ ਕੋਰਹ ਅਤੇ ਦਾਥਾਨ ਦੀ ਟੋਲੀ ਨਾਲੋਂ ਜ਼ਰਾ ਵੀ ਬਿਹਤਰ ਨਹੀਂ ਜਿਨ੍ਹਾਂ ਨੇ ਮੂਸਾ ਦਾ ਵਿਰੋਧ ਕੀਤਾ ਸੀ। ਲੋਕਾਂ ਦੇ ਹਿਰਦੇ ਬੇਹੱਦ ਕਠੋਰ ਹਨ, ਅਤੇ ਉਨ੍ਹਾਂ ਦੇ ਸੁਭਾਅ ਬੇਹੱਦ ਜ਼ਿੱਦੀ ਹਨ। ਉਹ ਆਪਣੇ ਪੁਰਾਣੇ ਤੌਰ-ਤਰੀਕਿਆਂ ਨੂੰ ਕਦੇ ਨਹੀਂ ਬਦਲਦੇ। ਮੈਂ ਤਾਂ ਕਹਿੰਦਾ ਹਾਂ ਕਿ ਉਹ ਵੇਸਵਾ ਵਾਂਗ ਦਿਨ-ਦਿਹਾੜੇ ਨੰਗੇ ਪਏ ਹਨ, ਅਤੇ ਮੇਰੇ ਵਚਨ ਇਸ ਹੱਦ ਤਕ ਸਖ਼ਤ ਹਨ ਕਿ ਉਹ ਲੋਕਾਂ ਦੇ ਸੁਭਾਅ ਨੂੰ ਦਿਨ ਦੀ ਰੌਸ਼ਨੀ ਵਿੱਚ ਉਜਾਗਰ ਕਰਦੇ ਹੋਏ, “ਕੰਨਾਂ ਲਈ ਅਪਮਾਨਜਨਕ” ਹੋ ਸਕਦੇ ਹਨ—ਫਿਰ ਵੀ ਉਹ ਸਹਿਮਤੀ ’ਚ ਮਹਿਜ਼ ਆਪਣੇ ਸਿਰ ਹਿਲਾਉਂਦੇ ਹਨ, ਕੁਝ ਕੁ ਹੰਝੂ ਵਹਾਉਂਦੇ ਹਨ, ਅਤੇ ਥੋੜ੍ਹਾ ਜਿਹਾ ਉਦਾਸ ਮਹਿਸੂਸ ਕਰਨ ਲਈ ਆਪਣੇ ਆਪ ਨੂੰ ਮਜਬੂਰ ਕਰਦੇ ਹਨ। ਇੱਕ ਵਾਰ ਜਦੋਂ ਇਹ ਬੀਤ ਗਿਆ ਹੈ, ਉਹ ਪਹਾੜਾਂ ਵਿਚਲੇ ਜੰਗਲੀ ਜਾਨਵਰਾਂ ਦੇ ਰਾਜੇ ਵਾਂਗ ਭਿਆਨਕ ਬਣ ਜਾਂਦੇ ਹਨ, ਅਤੇ ਉਨ੍ਹਾਂ ਕੋਲ ਥੋੜ੍ਹੀ ਜਿਹੀ ਵੀ ਜਾਗਰੂਕਤਾ ਨਹੀਂ ਹੁੰਦੀ। ਅਜਿਹੇ ਸੁਭਾਅ ਵਾਲੇ ਲੋਕ ਕਿਵੇਂ ਜਾਣ ਸਕਦੇ ਹਨ ਕਿ ਉਹ ਅੱਯੂਬ ਨਾਲੋਂ ਸੌ ਗੁਣਾਂ ਵਧੇਰੇ ਖ਼ੁਸ਼ਕਿਸਮਤ ਰਹੇ ਹਨ? ਉਹ ਕਿਵੇਂ ਸਮਝ ਸਕਦੇ ਹਨ ਕਿ ਜਿਸ ਦਾ ਉਹ ਅਨੰਦ ਮਾਣਦੇ ਹਨ, ਉਹ ਬਰਕਤਾਂ ਹਨ ਜੋ ਯਕੀਨਨ ਹੀ ਯੁਗਾਂ-ਯੁਗਾਂ ਤਕ ਵੇਖੀਆਂ ਨਾ ਗਈਆਂ ਹੋਣ, ਅਤੇ ਇਹ ਕਿ ਪਹਿਲਾਂ ਕਿਸੇ ਨੇ ਵੀ ਉਨ੍ਹਾਂ ਦਾ ਅਨੰਦ ਨਹੀਂ ਮਾਣਿਆ ਹੈ? ਲੋਕਾਂ ਦੇ ਜ਼ਮੀਰ ਅਜਿਹੀਆਂ ਬਰਕਤਾਂ ਨੂੰ ਕਿਵੇਂ ਸਮਝ ਸਕਦੇ ਹਨ, ਉਹ ਬਰਕਤਾਂ ਜਿਨ੍ਹਾਂ ’ਚ ਸਜ਼ਾ ਸ਼ਾਮਲ ਹੈ? ਸਾਫ਼ ਤੌਰ ਤੇ ਕਹਾਂ ਕਿ ਜੋ ਕੁਝ ਮੈਂ ਤੁਹਾਡੇ ਕੋਲੋਂ ਮੰਗਦਾ ਹਾਂ, ਉਹ ਇਸ ਲਈ ਹੈ ਤਾਂ ਕਿ ਤੁਸੀਂ ਮੇਰੇ ਕਾਰਜ ਲਈ ਨਮੂਨੇ, ਮੇਰੇ ਸਮੁੱਚੇ ਸੁਭਾਅ ਲਈ ਅਤੇ ਮੇਰੇ ਸਾਰੇ ਕਾਰਜਾਂ ਦੇ ਗਵਾਹ ਬਣ ਸਕਦੇ ਹੋ, ਅਤੇ ਇਸ ਲਈ ਹੈ ਤਾਂ ਜੋ ਤੁਹਾਨੂੰ ਸ਼ਤਾਨ ਦੀ ਮਾਰ ਤੋਂ ਮੁਕਤ ਕੀਤਾ ਜਾ ਸਕੇ। ਫਿਰ ਵੀ ਲੋਕ ਮੇਰੇ ਕਾਰਜ ਦੁਆਰਾ ਹਮੇਸ਼ਾ ਹੀ ਪਿੱਛੇ ਧੱਕ ਦਿੱਤੇ ਜਾਂਦੇ ਹਨ ਅਤੇ ਉਹ ਜਾਣ-ਬੁਝ ਕੇ ਇਸ ਦੇ ਵਿਰੋਧੀ ਹਨ। ਅਜਿਹੇ ਲੋਕ ਇਜ਼ਰਾਇਲ ਦੇ ਨਿਯਮ ਵਾਪਸ ਲਿਆਉਣ, ਅਤੇ ਉਨ੍ਹਾਂ ਉੱਤੇ ਗੁੱਸਾ ਕੱਢਣ ਜਿਹੜਾ ਮੈਂ ਇਜ਼ਰਾਇਲ ’ਤੇ ਕੱਢਿਆ ਸੀ, ਲਈ ਮੈਨੂੰ ਕਿਵੇਂ ਨਹੀਂ ਉਕਸਾ ਸਕਦੇ? ਭਾਵੇਂ ਕਿ ਤੁਹਾਡੇ ਵਿੱਚ ਕਈ ਹਨ ਜਿਹੜੇ ਮੇਰੇ ਪ੍ਰਤੀ “ਆਗਿਆਕਾਰ ਅਤੇ ਨਿਮਰ” ਹਨ, ਹੋਰ ਵੀ ਹਨ ਜਿਹੜੇ ਕੋਰਹ ਦੀ ਟੋਲੀ ਦੀ ਕਿਸਮ ਦੇ ਹਨ। ਇੱਕ ਵਾਰ ਜਦੋਂ ਮੈਂ ਆਪਣਾ ਪੂਰਾ ਪ੍ਰਤਾਪ ਹਾਸਲ ਕਰ ਚੁੱਕਾ ਹੋਵਾਂਗਾ, ਤਾਂ ਮੈਂ ਉਨ੍ਹਾਂ ਨੂੰ ਸਾੜ ਕੇ ਸੁਆਹ ਕਰਨ ਲਈ ਸਵਰਗ ਦੀ ਅੱਗ ਵਰਤਾਂਗਾ। ਤੁਸੀਂ ਜਾਣ ਲਓ ਕਿ ਮੈਂ ਆਪਣੇ ਵਚਨਾਂ ਨਾਲ ਲੋਕਾਂ ਦੀ ਹੋਰ ਤਾੜਨਾ ਨਹੀਂ ਕਰਾਂਗਾ; ਇਸ ਦੀ ਬਜਾਏ, ਇਜ਼ਰਾਇਲ ਵਾਲਾ ਕੰਮ ਕਰਨ ਤੋਂ ਪਹਿਲਾਂ, ਮੈਂ “ਕੋਰਹ ਦੀ ਟੋਲੀ” ਨੂੰ ਪੂਰੀ ਤਰ੍ਹਾਂ ਭਸਮ ਕਰ ਦੇਵਾਂਗਾ ਜਿਹੜੇ ਮੇਰਾ ਵਿਰੋਧ ਕਰਦੇ ਹਨ ਅਤੇ ਜਿਨ੍ਹਾਂ ਦਾ ਮੈਂ ਬਹੁਤ ਪਹਿਲਾਂ ਖ਼ਾਤਮਾ ਕਰ ਦਿੱਤਾ ਸੀ। ਮਨੁੱਖਜਾਤੀ ਕੋਲ ਮੇਰਾ ਅਨੰਦ ਮਾਣਨ ਦਾ ਮੌਕਾ ਨਹੀਂ ਰਹੇਗਾ; ਇਸ ਦੀ ਬਜਾਏ, ਉਹ ਜੋ ਕੁਝ ਵੇਖਣਗੇ, ਉਹ ਮੇਰਾ ਕ੍ਰੋਧ ਅਤੇ ਸਵਰਗ ਤੋਂ ਆਈਆਂ ਲਪਟਾਂ ਹੋਣਗੀਆਂ। ਮੈਂ ਹਰ ਕਿਸਮ ਦੇ ਲੋਕਾਂ ਦੇ ਵੱਖ-ਵੱਖ ਨਤੀਜੇ ਪਰਗਟ ਕਰਾਂਗਾ, ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਸ਼੍ਰੇਣੀਆਂ ਵਿੱਚ ਵੰਡ ਦੇਵਾਂਗਾ। ਮੈਂ ਉਨ੍ਹਾਂ ਦੇ ਹਰ ਵਿਦ੍ਰੋਹੀ ਕੰਮ ’ਤੇ ਗ਼ੌਰ ਕਰਾਂਗਾ ਅਤੇ ਫਿਰ ਆਪਣਾ ਕਾਰਜ ਖ਼ਤਮ ਕਰਾਂਗਾ, ਤਾਂ ਕਿ ਲੋਕਾਂ ਦੇ ਨਤੀਜੇ ਧਰਤੀ ’ਤੇ ਰਹਿੰਦਿਆਂ ਮੇਰੇ ਫ਼ੈਸਲੇ ਅਤੇ ਉਨ੍ਹਾਂ ਦੇ ਮੇਰੇ ਪ੍ਰਤੀ ਰਵੱਈਏ ਦੇ ਆਧਾਰ ’ਤੇ ਤੈਅ ਕੀਤੇ ਜਾਣਗੇ। ਜਦੋਂ ਉਹ ਸਮਾਂ ਆਵੇਗਾ, ਅਜਿਹਾ ਕੁਝ ਨਹੀਂ ਹੋਵੇਗਾ ਜਿਹੜਾ ਉਨ੍ਹਾਂ ਦੇ ਨਤੀਜਿਆਂ ਨੂੰ ਬਦਲ ਸਕੇ। ਲੋਕਾਂ ਨੂੰ ਆਪਣੇ ਸਵੈ-ਨਤੀਜੇ ਪਰਗਟ ਕਰ ਲੈਣ ਦਿਓ! ਫਿਰ ਮੈਂ ਲੋਕਾਂ ਦੇ ਨਤੀਜੇ ਸਵਰਗੀ ਪਿਤਾ ਦੇ ਸਪੁਰਦ ਕਰ ਦੇਵਾਂਗਾ।

ਪਿਛਲਾ: ਤੈਨੂੰ ਆਪਣੇ ਭਵਿੱਖ ਦੇ ਮਿਸ਼ਨ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ?

ਅਗਲਾ: ਤੇਰੀ ਸਮਝ ਵਿੱਚ ਪਰਮੇਸ਼ੁਰ ਕੀ ਹੈ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ