ਅਸਲ ਇਨਸਾਨ ਹੋਣ ਦਾ ਕੀ ਅਰਥ ਹੈ

ਮਨੁੱਖ ਦਾ ਪ੍ਰਬੰਧ ਕਰਨਾ ਹਮੇਸ਼ਾ ਮੇਰਾ ਫਰਜ਼ ਰਿਹਾ ਹੈ। ਇਸ ਤੋਂ ਇਲਾਵਾ, ਮਨੁੱਖ ਦੀ ਜਿੱਤ ਉਹ ਹੈ ਜੋ ਮੈਂ ਦੁਨੀਆਂ ਬਣਾਉਣ ਦੇ ਸਮੇਂ ਠਹਿਰਾਈ ਸੀ। ਹੋ ਸਕਦਾ ਹੈ ਕਿ ਲੋਕ ਨਾ ਜਾਣਦੇ ਹੋਣ ਕਿ ਅੰਤ ਦੇ ਦਿਨਾਂ ਵਿੱਚ ਮੈਂ ਮਨੁੱਖਜਾਤੀ ’ਤੇ ਪੂਰੀ ਤਰ੍ਹਾਂ ਦੇ ਨਾਲ ਜਿੱਤ ਹਾਸਲ ਕਰਾਂਗਾ, ਜਾਂ ਇਹ ਕਿ ਮਨੁੱਖਾਂ ਦੇ ਵਿਚਕਾਰ ਵਿਦਰੋਹੀ ਲੋਕਾਂ ’ਤੇ ਮੇਰੀ ਜਿੱਤ ਮੇਰੇ ਦੁਆਰਾ ਸ਼ਤਾਨ ਦੀ ਹਾਰ ਦਾ ਸਬੂਤ ਹੈ। ਪਰ, ਜਦੋਂ ਮੇਰਾ ਦੁਸ਼ਮਣ ਮੇਰੇ ਨਾਲ ਯੁੱਧ ਵਿੱਚ ਸ਼ਾਮਲ ਹੋ ਗਿਆ, ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਉਨ੍ਹਾਂ ਲੋਕਾਂ ਨੂੰ ਜਿੱਤ ਲਵਾਂਗਾ ਜਿਨ੍ਹਾਂ ਨੂੰ ਸ਼ਤਾਨ ਨੇ ਬੰਦੀ ਬਣਾ ਲਿਆ ਸੀ ਅਤੇ ਆਪਣੇ ਬੱਚਿਆਂ ਵਿੱਚ ਰਲਾ ਲਿਆ ਸੀ, ਜੋ ਉਸ ਦੇ ਵਫ਼ਾਦਾਰ ਸੇਵਕ ਸਨ ਜੋ ਉਸ ਦੇ ਘਰ ਦੀ ਨਿਗਰਾਨੀ ਰੱਖਦੇ ਸਨ। ਜਿੱਤ ਦਾ ਅਸਲੀ ਅਰਥ ਹਰਾਉਣਾ, ਅਪਮਾਨ ਕਰਨਾ ਹੈ; ਇਸਰਾਏਲੀਆਂ ਦੀ ਭਾਸ਼ਾ ਵਿੱਚ, ਇਸ ਦਾ ਅਰਥ ਪੂਰੀ ਤਰ੍ਹਾਂ ਹਰਾਉਣਾ, ਨਸ਼ਟ ਕਰਨਾ ਅਤੇ ਮੇਰੇ ਵਿਰੁੱਧ ਹੋਰ ਵਿਦਰੋਹ ਕਰਨ ਵਿੱਚ ਅਸਮਰੱਥ ਬਣਾਉਣਾ ਹੈ। ਪਰ ਅੱਜ, ਜਦੋਂ ਇਹ ਤੁਹਾਡੇ ਵਿਚਕਾਰ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਇਸ ਦਾ ਅਰਥ ਜਿੱਤਣਾ ਹੁੰਦਾ ਹੈ। ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਮਨੁੱਖ ਦੇ ਪ੍ਰਤੀ ਮੇਰਾ ਇਰਾਦਾ ਹਮੇਸ਼ਾ ਮਨੁੱਖਜਾਤੀ ਵਿਚਲੇ ਉਸ ਦੁਸ਼ਟ ਨੂੰ ਮਿਟਾ ਦੇਣਾ ਅਤੇ ਤਹਿਸ-ਨਹਿਸ ਕਰ ਦੇਣਾ ਹੈ, ਤਾਂ ਕਿ ਇਹ ਹੁਣ ਮੇਰੇ ਖਿਲਾਫ਼ ਬਗਾਵਤ ਨਾ ਕਰ ਸਕੇ, ਮੇਰੇ ਕੰਮ ਨੂੰ ਰੋਕਣ ਜਾਂ ਉਸ ਵਿੱਚ ਰੁਕਾਵਟ ਪਾਉਣ ਦੇ ਲਈ ਇਸ ਵਿੱਚ ਬਹੁਤ ਹੀ ਘੱਟ ਦਮ ਹੋਵੇ। ਇਸ ਤਰ੍ਹਾਂ, ਜਿੱਥੋਂ ਤੱਕ ਮਨੁੱਖਜਾਤੀ ਦਾ ਸੰਬੰਧ ਹੈ, ਇਸ ਸ਼ਬਦ ਦਾ ਅਰਥ ਜਿੱਤ ਪ੍ਰਾਪਤ ਕਰਨਾ ਹੈ। ਸ਼ਬਦ ਦਾ ਅਰਥ ਭਾਵੇਂ ਕੁਝ ਵੀ ਹੋਵੇ, ਮੇਰਾ ਕੰਮ ਮਨੁੱਖਜਾਤੀ ਨੂੰ ਹਰਾਉਣਾ ਹੈ। ਕਿਉਂਕਿ ਇਹ ਸੱਚ ਹੈ ਕਿ ਮਨੁੱਖਜਾਤੀ ਮੇਰੇ ਪ੍ਰਬੰਧਨ ਦਾ ਇੱਕ ਹਿੱਸਾ ਹੈ, ਇਸ ਨੂੰ ਹੋਰ ਸਪੱਸ਼ਟ ਤੌਰ ਤੇ ਦੱਸਣ ਦੇ ਲਈ, ਮਨੁੱਖਜਾਤੀ ਸਿਰਫ ਮੇਰੀ ਦੁਸ਼ਮਣ ਹੈ ਹੋਰ ਕੁਝ ਵੀ ਨਹੀਂ। ਮਨੁੱਖਜਾਤੀ ਇੱਕ ਬੁਰਾਈ ਹੈ ਜੋ ਮੇਰਾ ਵਿਰੋਧ ਕਰਦੀ ਅਤੇ ਮੇਰੀ ਅਣਆਗਿਆਕਾਰੀ ਕਰਦੀ ਹੈ। ਮਨੁੱਖਜਾਤੀ ਕੋਈ ਹੋਰ ਨਹੀਂ ਸਗੋਂ ਮੇਰੇ ਦੁਆਰਾ ਸਰਾਪੀ ਗਈ ਬੁਰਾਈ ਦੀ ਸੰਤਾਨ ਹੈ। ਮਨੁੱਖਜਾਤੀ ਕੁਝ ਹੋਰ ਨਹੀਂ ਸਗੋਂ ਮੈਨੂੰ ਧੋਖਾ ਦੇਣ ਵਾਲੇ ਪ੍ਰਧਾਨ ਸਵਰਗਦੂਤ ਦੀ ਸੰਤਾਨ ਹੈ। ਮਨੁੱਖਜਾਤੀ ਕੋਈ ਹੋਰ ਨਹੀਂ ਬਲਕਿ ਉਸ ਸ਼ਤਾਨ ਦੀ ਵਿਰਾਸਤ ਹੈ, ਜਿਸ ਨੂੰ ਮੈਂ ਬਹੁਤ ਚਿਰ ਪਹਿਲਾਂ ਠੁਕਰਾ ਦਿੱਤਾ ਸੀ, ਉਹ ਹੁਣ ਤੱਕ ਮੇਰਾ ਕੱਟੜ ਵਿਰੋਧੀ ਹੈ। ਕਿਉਂਕਿ ਮਨੁੱਖਜਾਤੀ ਦੇ ਉੱਪਰ ਦਾ ਅਕਾਸ਼ ਧੁੰਦਲਾ ਅਤੇ ਹਨੇਰਾ ਹੈ, ਸਪੱਸ਼ਟਤਾ ਦੀ ਥੋੜੀ ਜਿਹੀ ਵੀ ਛਾਪ ਨਹੀਂ ਹੈ, ਅਤੇ ਮਨੁੱਖੀ ਸੰਸਾਰ ਭਿਆਨਕ ਹਨੇਰੇ ਵਿੱਚ ਡੁੱਬ ਗਿਆ ਹੈ, ਤਾਂ ਕਿ ਉਸ ਵਿੱਚ ਰਹਿਣ ਵਾਲਾ ਜਦੋਂ ਆਪਣਾ ਸਿਰ ਉੱਪਰ ਚੁੱਕੇ, ਤਾਂ ਉਹ ਆਪਣਾ ਮੂੰਹ ਜਾਂ ਸੂਰਜ ਦੇ ਸਾਹਮਣੇ ਆਪਣਾ ਫੈਲਾਇਆ ਹੋਇਆ ਹੱਥ ਤੱਕ ਵੀ ਨਾ ਦੇਖ ਸਕੇ। ਉਨ੍ਹਾਂ ਦੇ ਪੈਰਾਂ ਦੇ ਹੇਠਲਾ ਰਾਹ ਚਿੱਕੜ ਅਤੇ ਖੱਡਿਆਂ, ਦੁੱਖਾਂ ਨਾਲ ਪੀੜਿਤ ਲੋਕਾਂ ਅਤੇ ਲਾਸ਼ਾਂ ਦੇ ਨਾਲ ਭਰਿਆ ਹੋਇਆ ਹੈ। ਹਨੇਰੇ ਕੋਨੇ ਮੁਰਦਿਆਂ ਦੇ ਅਵਸ਼ੇਸ਼ਾਂ ਦੇ ਨਾਲ ਭਰੇ ਹੋਏ ਹਨ ਅਤੇ ਠੰਡੇ ਅਤੇ ਛਾਂ ਵਾਲਿਆਂ ਕੋਨਿਆਂ ਵਿੱਚ ਭੂਤਾਂ ਦੀ ਭੀੜ ਨੇ ਵਾਸ ਕੀਤਾ ਹੋਇਆ ਹੈ। ਅਤੇ ਮਨੁੱਖਾਂ ਦੀ ਦੁਨੀਆਂ ਵਿੱਚ ਹਰ ਜਗਾ ਭੂਤਾਂ ਦੀਆਂ ਭੀੜਾਂ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਹਰ ਪ੍ਰਕਾਰ ਦੇ ਜਾਨਵਰਾਂ ਦੀ ਸੰਤਾਨ, ਗੰਦਗੀ ਨਾਲ ਢੱਕੀ ਅਤੇ ਲੜਾਈ ਵਿੱਚ ਫਸੀ ਹੋਈ ਹੈ, ਜਿਸ ਦੀ ਅਵਾਜ਼ ਦਿਲ ਨੂੰ ਡਰਾਉਂਦੀ ਹੈ। ਅਜਿਹੇ ਸਮਿਆਂ ’ਤੇ, ਇਸ ਤਰ੍ਹਾਂ ਦੀ ਦੁਨੀਆਂ ਵਿੱਚ, ਇਸ ਤਰ੍ਹਾਂ ਦੇ ਇੱਕ “ਦੁਨਿਆਵੀ ਸਵਰਗ,” ਵਿੱਚ ਇੱਕ ਮਨੁੱਖ ਜੀਵਨ ਦੇ ਪਰਮ ਸੁੱਖਾਂ ਦੀ ਖੋਜ ਵਿੱਚ ਕਿੱਥੇ ਜਾਵੇ? ਕੋਈ ਮਨੁੱਖ ਆਪਣੇ ਜੀਵਨ ਦੀ ਮੰਜ਼ਿਲ ਖੋਜਣ ਦੇ ਲਈ ਕਿੱਥੇ ਜਾਵੇ? ਮਨੁੱਖਜਾਤੀ, ਲੰਬੇ ਸਮੇਂ ਤੋਂ ਜਦੋਂ ਤੋਂ ਸ਼ਤਾਨ ਦੇ ਪੈਰਾਂ ਹੇਠਾਂ ਲਤਾੜੀ ਗਈ ਹੈ, ਪਹਿਲਾਂ ਤੋਂ ਹੀ ਸ਼ਤਾਨ ਦਾ ਰੂਪ ਧਾਰਣ ਵਾਲੀ ਕਲਾਕਾਰ ਰਹੀ ਹੈ-ਇਸ ਤੋਂ ਵੀ ਵੱਧ ਕੇ, ਮਨੁੱਖਜਾਤੀ ਸ਼ਤਾਨ ਦੀ ਪ੍ਰਤੱਖ ਮੂਰਤ ਹੈ ਅਤੇ ਇੱਕ ਸਬੂਤ ਦੇ ਵਾਂਗ ਕੰਮ ਕਰਦੀ ਹੈ ਜੋ ਉੱਚੀ ਅਤੇ ਸਪੱਸ਼ਟ ਤੌਰ ਤੇ, ਸ਼ਤਾਨ ਦੀ ਗਵਾਹੀ ਦਿੰਦੀ ਹੈ। ਕਿਵੇਂ ਅਜਿਹੀ ਮਨੁੱਖਜਾਤੀ, ਬੁਰੇ ਲੋਕਾਂ ਦਾ ਅਜਿਹਾ ਸਮੂਹ, ਇੱਕ ਭ੍ਰਿਸ਼ਟ ਮਨੁੱਖੀ ਪਰਿਵਾਰ ਦੀ ਸੰਤਾਨ, ਪਰਮੇਸ਼ੁਰ ਦੀ ਗਵਾਹੀ ਦੇ ਸਕਦੀ ਹੈ? ਮੇਰੀ ਮਹਿਮਾ ਕਿੱਥੋਂ ਆਉਂਦੀ ਹੈ? ਕੋਈ ਮਨੁੱਖ ਮੇਰੀ ਗਵਾਹੀ ਦੇ ਬਾਰੇ ਗੱਲ ਕਰਨਾ ਕਿੱਥੋਂ ਸ਼ੁਰੂ ਕਰ ਸਕਦਾ ਹੈ? ਕਿਉਂਕਿ ਉਹ ਦੁਸ਼ਮਣ ਜਿਸ ਨੇ, ਮਨੁੱਖਜਾਤੀ ਨੂੰ ਭ੍ਰਿਸ਼ਟ ਕੀਤਾ ਹੈ, ਮੇਰੇ ਵਿਰੁੱਧ ਖੜ੍ਹਾ ਹੈ, ਉਸ ਨੇ ਪਹਿਲਾਂ ਤੋਂ ਹੀ ਮਨੁੱਖਜਾਤੀ ਨੂੰ ਲੈ ਲਿਆ ਹੈ-ਉਹ ਮਨੁੱਖਜਾਤੀ ਜਿਸ ਨੂੰ ਮੈਂ ਬਹੁਤ ਹੀ ਪਹਿਲਾਂ ਰਚਿਆ ਅਤੇ ਆਪਣੀ ਮਹਿਮਾ ਅਤੇ ਜੀਵਨ ਨਾਲ ਭਰਪੂਰ ਕੀਤਾ ਸੀ-ਅਤੇ ਮੈਲਾ ਕਰ ਦਿੱਤਾ ਹੈ। ਇਸ ਨੇ ਮੇਰੀ ਮਹਿਮਾ ਨੂੰ ਖੋਹ ਲਿਆ ਹੈ ਅਤੇ ਉਹ ਸਭ ਜਿਸ ਦੇ ਨਾਲ ਉਸ ਨੇ ਮਨੁੱਖ ਨੂੰ ਰੰਗਿਆ ਹੈ ਉਹ ਸ਼ਤਾਨ ਦੀ ਕਰੂਪਤਾ ਦੇ ਨਾਲ ਭਰਿਆ ਹੋਇਆ ਜ਼ਹਿਰ ਹੈ ਅਤੇ ਭਲੇ ਬੁਰੇ ਦੀ ਪਛਾਣ ਦੇ ਰੁੱਖ ਦੇ ਫਲ ਦਾ ਰਸ ਹੈ। ਸ਼ੁਰੂਆਤ ਵਿੱਚ, ਮੈਂ ਮਨੁੱਖਜਾਤੀ ਨੂੰ ਰਚਿਆ; ਅਰਥਾਤ, ਮੈਂ ਮਨੁੱਖਜਾਤੀ ਦੇ ਪੁਰਖੇ ਆਦਮ ਨੂੰ ਰਚਿਆ। ਉਹ ਰੂਪ ਅਤੇ ਸਰੂਪ ਨਾਲ ਭਰਪੂਰ, ਜੋਸ਼ ਨਾਲ ਭਰਿਆ ਹੋਇਆ, ਜੀਵਨ ਦੀ ਸ਼ਕਤੀ ਨਾਲ ਲੱਦਿਆ ਹੋਇਆ ਅਤੇ ਇਸ ਤੋਂ ਇਲਾਵਾ, ਅਤੇ ਮੇਰੀ ਮਹਿਮਾ ਦੀ ਸੰਗਤੀ ਵਿੱਚ ਰਹਿੰਦਾ ਸੀ। ਜਿਸ ਦਿਨ ਮੈਂ ਮਨੁੱਖ ਨੂੰ ਰਚਿਆ ਸੀ ਉਹ ਇੱਕ ਸ਼ਾਨਦਾਰ ਦਿਨ ਸੀ। ਉਸ ਤੋਂ ਬਾਅਦ, ਆਦਮ ਦੇ ਸਰੀਰ ਤੋਂ ਹੱਵਾਹ ਨੂੰ ਪੈਦਾ ਕੀਤਾ ਗਿਆ ਸੀ ਅਤੇ ਉਹ ਵੀ ਮਨੁੱਖ ਦੀ ਪੂਰਵਜ ਸੀ ਅਤੇ ਇਸ ਲਈ ਉਹ ਲੋਕ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਉਹ ਮੇਰੇ ਸਾਹ ਨਾਲ ਭਰਪੂਰ ਸਨ ਅਤੇ ਮੇਰੀ ਮਹਿਮਾ ਨਾਲ ਭਰੇ ਹੋਏ ਸਨ। ਆਦਮ ਅਸਲ ਵਿੱਚ ਮੇਰੇ ਹੱਥ ਨਾਲ ਬਣਾਇਆ ਗਿਆ ਸੀ ਅਤੇ ਮੇਰੇ ਸਰੂਪ ਨੂੰ ਦਰਸਾਉਂਦਾ ਸੀ। ਇਸ ਪ੍ਰਕਾਰ “ਆਦਮ” ਦਾ ਅਸਲੀ ਅਰਥ ਸੀ ਮੇਰੇ ਦੁਆਰਾ ਰਚਿਆ ਗਿਆ ਇੱਕ ਪ੍ਰਾਣੀ, ਜੋ ਮੇਰੀ ਜੀਵਨ ਸ਼ਕਤੀ ਨਾਲ ਭਰਿਆ ਹੋਇਆ, ਮੇਰੀ ਮਹਿਮਾ ਨਾਲ ਭਰਪੂਰ, ਸਰੂਪ ਅਤੇ ਰੂਪ ਰੱਖਣ ਵਾਲਾ ਅਤੇ ਆਤਮਾ ਅਤੇ ਸਾਹ ਰੱਖਣ ਵਾਲਾ। ਸਿਰਫ ਇਹੀ ਸਿਰਜਿਆ ਹੋਇਆ ਪ੍ਰਾਣੀ ਸੀ, ਜਿਸ ਵਿੱਚ ਇੱਕ ਆਤਮਾ ਸੀ, ਜੋ ਮੈਨੂੰ ਦਰਸਾਉਣ ਦੇ, ਮੇਰੇ ਸਰੂਪ ਨੂੰ ਧਾਰਨ ਕਰਨ, ਅਤੇ ਮੇਰੇ ਸਾਹ ਨੂੰ ਪ੍ਰਾਪਤ ਕਰਨ ਦੇ ਯੋਗ ਸੀ। ਅਰੰਭ ਵਿੱਚ, ਹੱਵਾਹ ਦੂਸਰਾ ਮਨੁੱਖ ਸੀ ਜਿਸ ਵਿੱਚ ਸਾਹ ਸੀ, ਜਿਸ ਦੀ ਰਚਨਾ ਮੈਂ ਕੀਤੀ ਸੀ, ਇਸ ਲਈ “ਹੱਵਾਹ” ਦਾ ਅਰਥ ਇੱਕ ਅਜਿਹਾ ਪ੍ਰਾਣੀ ਸੀ, ਜੋ ਮੇਰੀ ਮਹਿਮਾ ਨੂੰ ਜਾਰੀ ਰੱਖੇਗਾ, ਜੋ ਮੇਰੀ ਜੀਵਨ-ਸ਼ਕਤੀ ਦੇ ਨਾਲ ਭਰਪੂਰ ਹੋਵੇਗਾ ਅਤੇ ਇਸ ਤੋਂ ਬਾਅਦ ਮੇਰੀ ਮਹਿਮਾ ਦੇ ਨਾਲ ਭਰਪੂਰ ਹੋਵੇਗਾ। ਹੱਵਾਹ ਆਦਮ ਤੋਂ ਆਈ ਸੀ, ਇਸ ਲਈ ਉਸ ਨੇ ਵੀ ਮੇਰੇ ਸਰੂਪ ਨੂੰ ਧਾਰਨ ਕੀਤਾ, ਕਿਉਂਕਿ ਉਹ ਦੂਜਾ ਮਨੁੱਖ ਸੀ ਜਿਸ ਨੂੰ ਮੇਰੇ ਸਰੂਪ ’ਤੇ ਰਚਿਆ ਗਿਆ ਸੀ। “ਹੱਵਾਹ” ਦਾ ਅਸਲੀ ਅਰਥ ਆਤਮਾ, ਮਾਸ, ਅਤੇ ਹੱਡੀਆਂ ਵਾਲਾ ਇੱਕ ਜੀਉਂਦਾ ਮਨੁੱਖ ਸੀ, ਮੇਰੀ ਦੂਜੀ ਗਵਾਹੀ ਅਤੇ ਨਾਲ ਹੀ ਮਨੁੱਖਾਂ ਦੇ ਵਿਚਕਾਰ ਮੇਰਾ ਦੂਜਾ ਸਰੂਪ। ਉਹ ਮਨੁੱਖਜਾਤੀ ਦੇ ਪੁਰਖੇ ਸਨ, ਉਹ ਮਨੁੱਖ ਦਾ ਸ਼ੁੱਧ ਅਤੇ ਅਨਮੋਲ ਖਜ਼ਾਨਾ, ਅਤੇ, ਪਹਿਲਾਂ ਤੋਂ, ਆਤਮਾ ਧਾਰਨ ਕੀਤੇ ਹੋਏ ਜੀਉਂਦੇ ਪ੍ਰਾਣੀ ਸਨ। ਹਾਲਾਂਕਿ, ਦੁਸ਼ਟ ਨੇ ਮਨੁੱਖਜਾਤੀ ਦੇ ਪੂਰਵਜਾਂ ਦੀ ਸੰਤਾਨ ਨੂੰ ਕੁਚਲਿਆ ਅਤੇ ਗੁਲਾਮ ਬਣਾ ਕੇ ਮਨੁੱਖੀ ਸੰਸਾਰ ਨੂੰ ਪੂਰੀ ਤਰ੍ਹਾਂ ਹਨੇਰੇ ਵਿੱਚ ਡੋਬ ਦਿੱਤਾ ਅਤੇ ਇਸ ਨੂੰ ਅਜਿਹਾ ਬਣਾ ਦਿੱਤਾ ਕਿ ਹੁਣ ਸੰਤਾਨ ਮੇਰੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦੀ। ਇਸ ਤੋਂ ਵੀ ਵੱਧ ਘਿਣਾਉਣੀ ਗੱਲ ਇਹ ਹੈ ਕਿ, ਇੱਥੋਂ ਤੱਕ ਕਿ ਜਦੋਂ ਉਹ ਦੁਸ਼ਟ, ਲੋਕਾਂ ਨੂੰ ਭ੍ਰਿਸ਼ਟ ਕਰਦਾ ਹੈ ਅਤੇ ਉਨ੍ਹਾਂ ਨੂੰ ਪੈਰਾਂ ਹੇਠਾਂ ਲਤਾੜਦਾ ਹੈ, ਇਸ ਨਾਲ ਉਹ ਮੇਰੀ ਮਹਿਮਾ, ਮੇਰੀ ਗਵਾਹੀ, ਉਹ ਜੀਵਨ ਸ਼ਕਤੀ ਜੋ ਮੈਂ ਉਨ੍ਹਾਂ ਦਿੱਤੀ, ਜੀਵਨ ਅਤੇ ਸਾਹ ਜੋ ਮੈਂ ਉਨ੍ਹਾਂ ਦੇ ਵਿੱਚ ਫੂਕਿਆ, ਮਨੁੱਖੀ ਸੰਸਾਰ ਵਿੱਚ ਮੇਰੀ ਸਾਰੀ ਸ਼ਾਨ ਅਤੇ ਦਿਲ ਦੇ ਸਾਰੇ ਲਹੂ ਨੂੰ ਜੋ ਮੈਂ ਸਾਰੀ ਮਨੁੱਖਜਾਤੀ ਦੇ ਲਈ ਖਰਚ ਕੀਤਾ ਹੈ, ਬੜੀ ਬੇਰਹਿਮੀ ਦੇ ਨਾਲ ਖੋਂਹਦਾ ਜਾ ਰਿਹਾ ਹੈ। ਮਨੁੱਖਜਾਤੀ ਹੁਣ ਰੌਸ਼ਨੀ ਵਿੱਚ ਨਹੀਂ ਹੈ, ਲੋਕਾਂ ਨੇ ਉਹ ਸਭ ਕੁਝ ਗੁਆ ਲਿਆ ਹੈ ਜੋ ਮੈਂ ਉਨ੍ਹਾਂ ਨੂੰ ਦਿੱਤਾ ਸੀ ਅਤੇ ਉਨ੍ਹਾਂ ਨੇ ਮੇਰੇ ਦੁਆਰਾ ਦਿੱਤੀ ਗਈ ਮਹਿਮਾ ਨੂੰ ਛੱਡ ਦਿੱਤਾ ਹੈ। ਉਹ ਕਿਵੇਂ ਸਵੀਕਾਰ ਕਰ ਸਕਦੇ ਹਨ ਕਿ ਮੈਂ ਸਾਰੇ ਰਚੇ ਹੋਏ ਪ੍ਰਾਣੀਆਂ ਦਾ ਮਾਲਕ ਹਾਂ? ਉਹ ਸਵਰਗ ਵਿਚਲੀ ਮੇਰੀ ਹੋਂਦ ਵਿੱਚ ਵਿਸ਼ਵਾਸ ਰੱਖਣਾ ਕਿਵੇਂ ਜਾਰੀ ਰੱਖ ਸਕਦੇ ਹਨ? ਉਹ ਇਸ ਧਰਤੀ ਉੱਤੇ ਮੇਰੀ ਮਹਿਮਾ ਦੇ ਪ੍ਰਗਟਾਵਿਆਂ ਦੀ ਖੋਜ ਕਿਵੇਂ ਕਰ ਸਕਦੇ ਹਨ? ਇਹ ਪੋਤਰੇ ਅਤੇ ਪੋਤਰੀਆਂ ਪਰਮੇਸ਼ੁਰ ਨੂੰ ਆਪਣੇ ਉਸ ਸਿਰਜਣਹਾਰ ਪ੍ਰਭੂ ਦੇ ਰੂਪ ਵਿੱਚ ਕਿਵੇਂ ਸਵੀਕਾਰ ਕਰ ਸਕਦੇ ਹਨ ਜਿਸ ਦੀ ਭਗਤੀ ਉਨ੍ਹਾਂ ਦੇ ਪੂਰਵਜ ਕਰਦੇ ਸਨ? ਇਨ੍ਹਾਂ ਤਰਸਯੋਗ ਪੋਤਰੇ ਪੋਤਰੀਆਂ ਨੇ ਦੁਸ਼ਟ ਨੂੰ ਉਦਾਰਤਾ ਦੇ ਨਾਲ ਮਹਿਮਾ, ਸਰੂਪ, ਅਤੇ ਗਵਾਹੀ “ਪੇਸ਼ ਕੀਤੀ” ਹੈ ਜੋ ਮੈਂ ਆਦਮ ਅਤੇ ਹੱਵਾਹ ਨੂੰ ਪ੍ਰਦਾਨ ਕੀਤੀ ਸੀ, ਇਸ ਦੇ ਨਾਲ ਨਾਲ ਉਹ ਜੀਵਨ ਵੀ ਜੋ ਮੈਂ ਮਨੁੱਖਜਾਤੀ ਨੂੰ ਪ੍ਰਦਾਨ ਕੀਤਾ ਸੀ ਜਿਸ ਦੇ ਉੱਤੇ ਉਹ ਆਪਣੀ ਹੋਂਦ ਦੇ ਲਈ ਨਿਰਭਰ ਕਰਦੇ ਹਨ; ਅਤੇ ਉਹ ਦੁਸ਼ਟ ਦੀ ਮੌਜੂਦਗੀ ਤੋਂ ਬਿਲਕੁਲ ਅਣਜਾਣ ਹਨ ਅਤੇ ਮੇਰੀ ਸਾਰੀ ਮਹਿਮਾ ਉਸ ਨੂੰ ਦਿੰਦੇ ਹਨ। ਕੀ ਇਹ ਸ਼ਬਦ “ਗੰਦਗੀ” ਦਾ ਮੂਲ ਸ੍ਰੋਤ ਨਹੀਂ ਹੈ? ਅਜਿਹੀ ਮਨੁੱਖਜਾਤੀ, ਅਜਿਹੀਆਂ ਦੁਸ਼ਟ ਆਤਮਾਵਾਂ, ਅਜਿਹੀਆਂ ਚਲਦਿਆਂ ਫਿਰਦੀਆਂ ਲਾਸ਼ਾਂ, ਸ਼ਤਾਨ ਦੀਆਂ ਅਜਿਹੀਆਂ ਮੂਰਤੀਆਂ, ਮੇਰੇ ਅਜਿਹੇ ਦੁਸ਼ਮਣਾਂ ਕੋਲ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ? ਮੈਂ ਆਪਣੀ ਉਸ ਗਵਾਹੀ ਨੂੰ, ਆਪਣੀ ਉਸ ਮਹਿਮਾ ਨੂੰ ਜੋ ਮਨੁੱਖਾਂ ਦੇ ਵਿਚਕਾਰ ਮੌਜੂਦ ਹੈ, ਦੁਬਾਰਾ ਹਾਸਲ ਕਰਾਂਗਾ ਅਤੇ ਉਸ ਸਭ ਨੂੰ ਵੀ ਜੋ ਇੱਕ ਸਮੇਂ ਮੇਰਾ ਸੀ ਅਤੇ ਬਹੁਤ ਸਮਾਂ ਪਹਿਲਾਂ ਮੈਂ ਮਨੁੱਖਜਾਤੀ ਨੂੰ ਦਿੱਤਾ ਸੀ-ਮੈਂ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਨਾਲ ਜਿੱਤ ਲਵਾਂਗਾ। ਪਰ, ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਮੈਂ ਰਚਿਆ ਹੈ ਉਹ, ਉਹ ਪਵਿੱਤਰ ਪੁਰਖ ਸਨ ਜੋ ਮੇਰੀ ਮਹਿਮਾ ਅਤੇ ਸਰੂਪ ਨੂੰ ਧਾਰਨ ਕੀਤੇ ਹੋਏ ਸਨ। ਉਹ ਸ਼ਤਾਨ ਨਾਲ ਸੰਬੰਧ ਨਹੀਂ ਰੱਖਦੇ ਸਨ, ਨਾ ਹੀ ਉਹ ਉਸ ਦੇ ਦੁਆਰਾ ਕੁਚਲੇ ਜਾਣ ਦੇ ਲਈ ਸਨ, ਪਰ ਉਹ ਸ਼ੁੱਧ ਰੂਪ ਵਿੱਚ ਮੇਰਾ ਪ੍ਰਗਟਾਵਾ ਸਨ, ਜੋ ਸ਼ਤਾਨ ਦੇ ਮਾਮੂਲੀ ਜਿਹੇ ਜ਼ਹਿਰ ਦੇ ਨਿਸ਼ਾਨ ਤੋਂ ਵੀ ਮੁਕਤ ਸਨ। ਅਤੇ ਇਸ ਲਈ, ਮੈਂ ਮਨੁੱਖਜਾਤੀ ਨੂੰ ਸੂਚਿਤ ਕਰਦਾ ਹਾਂ ਕਿ ਮੈਂ ਸਿਰਫ ਉਸ ਨੂੰ ਚਾਹੁੰਦਾ ਹਾਂ ਜੋ ਮੇਰੇ ਹੱਥ ਨੇ ਬਣਾਇਆ ਹੈ, ਉਹ ਪਵਿੱਤਰ ਲੋਕ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਜੋ ਕਿਸੇ ਹੋਰ ਹਸਤੀ ਨਾਲ ਸੰਬੰਧਤ ਨਹੀਂ ਹਨ। ਇਸ ਤੋਂ ਇਲਾਵਾ, ਮੈਂ ਉਨ੍ਹਾਂ ਵਿੱਚ ਅਨੰਦ ਹੋਵਾਂਗਾ ਅਤੇ ਉਨ੍ਹਾਂ ਨੂੰ ਆਪਣੀ ਮਹਿਮਾ ਸਮਝਾਂਗਾ। ਪਰ, ਮੈਂ ਜੋ ਚਾਹੁੰਦਾ ਹਾਂ ਉਹ, ਉਹ ਮਨੁੱਖਜਾਤੀ ਨਹੀਂ ਹੈ ਜੋ ਸ਼ਤਾਨ ਦੇ ਦੁਆਰਾ ਵਿਗਾੜੀ ਗਈ ਹੈ, ਜੋ ਅੱਜ ਸ਼ਤਾਨ ਦੀ ਹੈ ਅਤੇ ਹੁਣ ਉਹ ਮੇਰੀ ਅਸਲੀ ਰਚਨਾ ਨਹੀਂ ਹੈ। ਮੈਂ ਮਨੁੱਖੀ ਸੰਸਾਰ ਵਿੱਚ ਮੌਜੂਦ ਆਪਣੀ ਮਹਿਮਾ ਨੂੰ ਦੁਬਾਰਾ ਹਾਸਲ ਕਰਨਾ ਚਾਹੁੰਦਾ ਹਾਂ, ਇਸ ਲਈ ਮੈਂ ਸ਼ਤਾਨ ਨੂੰ ਹਰਾਉਣ ਵਿੱਚ ਆਪਣੀ ਮਹਿਮਾ ਦੇ ਸਬੂਤ ਦੇ ਤੌਰ ਤੇ, ਮਨੁੱਖਜਾਤੀ ਦੇ ਵਿੱਚ ਬਚੇ ਹੋਏ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਿੱਤ ਲਵਾਂਗਾ। ਮੈਂ ਕੇਵਲ ਆਪਣੀ ਗਵਾਹੀ ਨੂੰ ਹੀ ਆਪਣਾ ਠੋਸ ਰੂਪ, ਆਪਣੇ ਅਨੰਦ ਦੀ ਵਸਤੂ ਮੰਨਦਾ ਹਾਂ। ਇਹ ਮੇਰੀ ਇੱਛਾ ਹੈ।

ਮਨੁੱਖਜਾਤੀ ਨੂੰ ਉਸ ਸਥਾਨ ’ਤੇ ਪਹੁੰਚਣ ਦੇ ਲਈ ਜਿੱਥੇ ਅੱਜ ਇਹ ਹੈ ਇਤਿਹਾਸ ਦੇ ਹਜ਼ਾਰਾਂ ਸਾਲ ਲੱਗੇ ਹਨ, ਫਿਰ ਵੀ ਉਹ ਮਨੁੱਖਜਾਤੀ ਜਿਸ ਨੂੰ ਮੈਂ ਅਰੰਭ ਵਿੱਚ ਬਣਾਇਆ ਸੀ ਉਹ ਲੰਬੇ ਸਮੇਂ ਤੋਂ ਪਤਨ ਵਿੱਚ ਡੁੱਬੀ ਹੋਈ ਹੈ। ਮਨੁੱਖਜਾਤੀ ਹੁਣ ਉਹ ਮਨੁੱਖਜਾਤੀ ਨਹੀਂ ਰਹੀ ਜਿਸ ਮਨੁੱਖਜਾਤੀ ਦੀ ਮੈਂ ਇੱਛਾ ਕਰਦਾ ਹਾਂ ਅਤੇ ਇਸ ਤਰ੍ਹਾਂ, ਮੇਰੀਆਂ ਨਜ਼ਰਾਂ ਵਿੱਚ ਲੋਕ ਹੁਣ ਮਨੁੱਖਜਾਤੀ ਦੇ ਨਾਮ ਦੇ ਯੋਗ ਨਹੀਂ ਹਨ। ਇਸ ਦੀ ਬਜਾਇ, ਉਹ, ਮਨੁੱਖਜਾਤੀ ਦੀ ਮੈਲ ਹਨ ਜਿਸ ਨੂੰ ਸ਼ਤਾਨ ਨੇ ਗੁਲਾਮ ਬਣਾ ਲਿਆ ਹੈ, ਸੜੀਆਂ ਹੋਈਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਹਨ ਜਿਨ੍ਹਾਂ ਨੂੰ ਸ਼ਤਾਨ ਨੇ ਆਪਣਾ ਵਾਸ ਬਣਾ ਲਿਆ ਹੈ ਅਤੇ ਜਿਨ੍ਹਾਂ ਦੇ ਦੁਆਰਾ ਸ਼ਤਾਨ ਆਪਣੇ ਆਪ ਨੂੰ ਢੱਕਦਾ ਹੈ। ਲੋਕਾਂ ਨੂੰ ਮੇਰੀ ਹੋਂਦ ’ਤੇ ਕੋਈ ਭਰੋਸਾ ਨਹੀਂ ਹੈ ਅਤੇ ਨਾ ਹੀ ਉਹ ਮੇਰੇ ਆਉਣ ਦਾ ਸਵਾਗਤ ਕਰਦੇ ਹਨ। ਮਨੁੱਖਜਾਤੀ ਸਿਰਫ ਨਰਾਜ਼ਗੀ ਦੇ ਨਾਲ ਮੇਰੀਆਂ ਬੇਨਤੀਆਂ ਦਾ ਉੱਤਰ ਦਿੰਦੀ ਹੈ, ਉਨ੍ਹਾਂ ਨੂੰ ਅਸਥਾਈ ਤੌਰ ਤੇ ਮੰਨਦੀ ਹੈ ਅਤੇ ਮੇਰੇ ਨਾਲ ਜੀਵਨ ਦੀਆਂ ਖੁਸ਼ੀਆਂ ਅਤੇ ਦੁੱਖਾਂ ਵਿੱਚ ਦਿਲ ਤੋਂ ਹਿੱਸਾ ਨਹੀਂ ਲੈਂਦੀ ਹੈ। ਕਿਉਂਕਿ ਲੋਕ ਮੈਨੂੰ ਰਹੱਸਮਈ ਦੇ ਰੂਪ ਵਿੱਚ ਵੇਖਦੇ ਹਨ, ਉਹ ਮੇਰੇ ਵੱਲ ਨਰਾਜ਼ਗੀ ਨਾਲ ਮੁਸਕੁਰਾਉਂਦੇ ਹਨ, ਉਨ੍ਹਾਂ ਦਾ ਰਵੱਈਆ ਉਸ ਵਰਗਾ ਹੈ ਜੋ ਹਾਕਮ ਦਾ ਨਜ਼ਦੀਕੀ ਬਣਨ ਦੇ ਯਤਨ ਵਿੱਚ ਹੈ, ਕਿਉਂਕਿ ਲੋਕਾਂ ਨੂੰ ਮੇਰੇ ਕੰਮ ਦਾ ਕੋਈ ਗਿਆਨ ਨਹੀਂ ਹੈ, ਨਾ ਹੀ ਵਰਤਮਾਨ ਸਮੇਂ ਵਿੱਚ ਮੇਰੀ ਇੱਛਾ ਦਾ ਕੋਈ ਗਿਆਨ ਹੈ। ਮੈਂ ਤੁਹਾਨੂੰ ਈਮਾਨਦਾਰੀ ਨਾਲ ਕਹਿੰਦਾ ਹਾਂ: ਜਦੋਂ ਦਿਨ ਆਉਂਦਾ ਹੈ, ਤਾਂ ਮੇਰੀ ਉਪਾਸਨਾ ਕਰਨ ਵਾਲੇ ਕਿਸੇ ਵੀ ਮਨੁੱਖ ਦਾ ਦੁੱਖ ਤੁਹਾਡੇ ਦੁੱਖ ਨਾਲੋਂ ਸਹਾਰਨ ਦੇ ਯੋਗ ਹੋਵੇਗਾ। ਮੇਰੇ ’ਤੇ ਤੁਹਾਡੇ ਵਿਸ਼ਵਾਸ ਦੀ ਮਾਤਰਾ ਅਸਲ ਵਿੱਚ ਅੱਯੂਬ ਦੇ ਵਿਸ਼ਵਾਸ ਤੋਂ ਵੱਧ ਨਹੀਂ ਹੈ-ਇੱਥੋਂ ਤੱਕ ਕਿ ਯਹੂਦੀ ਫ਼ਰੀਸੀਆਂ ਦਾ ਵਿਸ਼ਵਾਸ ਵੀ ਤੁਹਾਡੇ ਵਿਸ਼ਵਾਸ ਤੋਂ ਅੱਗੇ ਨਿਕਲ ਜਾਂਦਾ ਹੈ-ਅਤੇ ਇਸੇ ਤਰ੍ਹਾਂ, ਜੇਕਰ ਅੱਗ ਦਾ ਦਿਨ ਉੱਤਰਦਾ ਹੈ, ਤਾਂ ਤੁਹਾਡਾ ਦੁੱਖ ਉਨ੍ਹਾਂ ਫ਼ਰੀਸੀਆਂ ਤੋਂ ਵੀ ਗੰਭੀਰ ਹੋਵੇਗਾ ਜਦੋਂ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਸੀ, ਉਨ੍ਹਾਂ 250 ਆਗੂਆਂ ਤੋਂ ਵੀ ਵਧੀਕ ਜਿਨ੍ਹਾਂ ਨੇ ਮੂਸਾ ਦਾ ਵਿਰੋਧ ਕੀਤਾ ਸੀ, ਸਦੂਮ ਤੋਂ ਵੀ ਵੱਧ ਕੇ ਜੋ ਆਪਣੇ ਵਿਨਾਸ਼ ਦੀਆਂ ਲਾਟਾਂ ਵਿੱਚ ਸੜ ਗਿਆ ਸੀ। ਜਦੋਂ ਮੂਸਾ ਨੇ ਚੱਟਾਨ ਨੂੰ ਮਾਰਿਆ ਤਾਂ ਉਸ ਵਿੱਚੋਂ ਯਹੋਵਾਹ ਦੁਆਰਾ ਦਿੱਤਾ ਗਿਆ ਪਾਣੀ ਉੱਛਲ ਪਿਆ, ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜਦੋਂ ਅੱਯੂਬ ਨੇ ਆਪਣੇ ਪਸ਼ੂਆਂ ਨੂੰ ਜੋ ਪਹਾੜਾਂ ਨੂੰ ਭਰ ਦਿੰਦੇ ਸਨ ਅਤੇ ਆਪਣੀ ਬੇਸ਼ੁਮਾਰ ਦੌਲਤ ਨੂੰ ਗੁਆ ਲਿਆ ਅਤੇ ਉਸ ਦਾ ਸਰੀਰ ਫੋੜਿਆਂ ਦੇ ਨਾਲ ਭਰ ਗਿਆ, ਤਾਂ ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜਦੋਂ ਉਹ ਮੇਰੀ, ਯਹੋਵਾਹ ਦੀ, ਅਵਾਜ਼ ਨੂੰ ਸੁਣ ਸਕਿਆ ਅਤੇ ਮੇਰੀ ਯਹੋਵਾਹ ਦੀ ਮਹਿਮਾ ਨੂੰ ਵੇਖ ਸਕਿਆ, ਤਾਂ ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜੇ ਪਤਰਸ ਆਪਣੇ ਵਿਸ਼ਵਾਸ ਦੇ ਕਾਰਨ ਯਿਸੂ ਮਸੀਹ ਦੇ ਪਿੱਛੇ ਚੱਲ ਸਕਿਆ, ਤਾਂ ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜੇ ਉਹ ਮੇਰੀ ਖਾਤਿਰ ਸਲੀਬ ਤੇ ਕਿੱਲਾਂ ਦੇ ਨਾਲ ਠੋਕਿਆ ਜਾ ਸਕਿਆ ਅਤੇ ਇੱਕ ਸ਼ਾਨਦਾਰ ਗਵਾਹੀ ਦੇ ਸਕਿਆ, ਤਾਂ ਇਹ ਵੀ ਉਸ ਦੇ ਵਿਸ਼ਵਾਸ ਦੇ ਕਾਰਨ ਸੀ। ਜਦੋਂ ਯੂਹੰਨਾ ਨੇ ਮਨੁੱਖ ਦੇ ਪੁੱਤਰ ਦੇ ਸ਼ਾਨਦਾਰ ਰੂਪ ਨੂੰ ਵੇਖਿਆ, ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜਦੋਂ ਉਸ ਨੇ ਅੰਤ ਦੇ ਦਿਨਾਂ ਦਾ ਦਰਸ਼ਨ ਵੇਖਿਆ, ਇਹ ਸਭ ਕੁਝ ਹੋਰ ਵੀ ਵਧੀਕ ਉਸ ਦੇ ਵਿਸ਼ਵਾਸ ਦੇ ਕਾਰਨ ਸੀ। ਅਖੌਤੀ ਗੈਰ ਕੌਮਾਂ ਦੀਆਂ ਭੀੜਾਂ ਨੇ ਮੇਰੇ ਪਰਕਾਸ਼ ਨੂੰ ਪ੍ਰਾਪਤ ਕੀਤਾ ਹੈ ਅਤੇ ਇਸ ਗੱਲ ਨੂੰ ਜਾਣਿਆ ਹੈ ਕਿ ਮੈਂ ਮਨੁੱਖਾਂ ਵਿਚਕਾਰ ਆਪਣਾ ਕੰਮ ਕਰਨ ਦੇ ਲਈ ਦੇਹਧਾਰੀ ਹੋ ਕੇ ਮੁੜ ਆਇਆ ਹਾਂ, ਇਹ ਵੀ ਉਨ੍ਹਾਂ ਦੇ ਵਿਸ਼ਵਾਸ ਦੇ ਕਾਰਨ ਹੈ। ਉਹ ਸਾਰੇ ਜੋ ਮੇਰੇ ਕਠੋਰ ਸ਼ਬਦਾਂ ਦੇ ਕਾਰਨ ਦੁਖੀ ਹੁੰਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਰਾਹੀਂ ਤਸੱਲੀ ਪਾਉਂਦੇ ਅਤੇ ਬਚਾਏ ਜਾਂਦੇ ਹਨ-ਕੀ ਇਹ ਉਨ੍ਹਾਂ ਦੇ ਵਿਸ਼ਵਾਸ ਦੇ ਕਾਰਨ ਨਹੀਂ ਹੁੰਦਾ ਹੈ? ਉਹ ਲੋਕ ਜੋ ਮੇਰੇ ’ਤੇ ਵਿਸ਼ਵਾਸ ਕਰਦੇ ਹਨ ਪਰ ਅਜੇ ਤੱਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਕੀ ਉਨ੍ਹਾਂ ਨੂੰ ਵੀ ਦੁਨੀਆਂ ਨੇ ਖਾਰਿਜ ਨਹੀਂ ਕੀਤਾ ਹੈ? ਜੋ ਲੋਕ ਮੇਰੇ ਵਚਨ ਤੋਂ ਬਾਹਰ ਜੀਉਂਦੇ ਹਨ ਅਤੇ ਅਜ਼ਮਾਇਸ਼ਾਂ ਦੇ ਦੁੱਖਾਂ ਤੋਂ ਭੱਜਦੇ ਹਨ, ਕੀ ਉਹ ਸਾਰੇ ਸੰਸਾਰ ਦੇ ਰਾਹੀਂ ਵਹਿੰਦੇ ਨਹੀਂ ਜਾ ਰਹੇ ਹਨ? ਉਹ ਸਰਦੀ ਦੇ ਰੁੱਤ ਦੇ ਪੱਤਿਆਂ ਦੇ ਵਾਂਗ ਫੜਫੜਾ ਰਹੇ ਹਨ, ਜਿਨ੍ਹਾਂ ਦੇ ਲਈ ਅਰਾਮ ਕਰਨ ਦਾ ਕੋਈ ਸਥਾਨ ਨਹੀਂ ਹੈ, ਉਨ੍ਹਾਂ ਕੋਲ ਮੇਰੇ ਤਸੱਲੀ ਦੇ ਸ਼ਬਦ ਹੋਣਾ ਤਾਂ ਬੜੀ ਦੂਰ ਦੀ ਗੱਲ ਹਨ। ਹਾਲਾਂਕਿ ਮੇਰੀ ਤਾੜਨਾ ਅਤੇ ਤਾਇਆ ਜਾਣਾ ਉਨ੍ਹਾਂ ਦੇ ਅਨੁਸਾਰ ਨਹੀਂ ਹੈ, ਕੀ ਉਹ ਸਵਰਗ ਦੇ ਰਾਜ ਦੇ ਬਾਹਰ ਸੜਕਾਂ ਉੱਤੇ ਇੱਕ ਸਥਾਨ ਤੋਂ ਦੂਜੇ ਸਥਾਨ ’ਤੇ ਦਰ-ਦਰ ਭਟਕਦੇ ਭਿਖਾਰੀ ਨਹੀਂ ਹਨ? ਕੀ ਦੁਨੀਆਂ ਸੱਚਮੁੱਚ ਤੇਰੇ ਅਰਾਮ ਦਾ ਸਥਾਨ ਹੈ? ਕੀ ਤੂੰ ਸੱਚਮੁੱਚ, ਮੇਰੀ ਤਾੜਨਾ ਤੋਂ ਬਚ ਕੇ ਸੰਸਾਰ ਵਿੱਚ ਸੰਤੁਸ਼ਟੀ ਦੀ ਮਮੂਲੀ ਜਿਹੀ ਮੁਸਕੁਰਾਹਟ ਪ੍ਰਾਪਤ ਕਰ ਸਕਦਾ ਹੈਂ? ਕੀ ਤੂੰ ਆਪਣੇ ਦਿਲ ਦੇ ਖਾਲੀਪਣ ਨੂੰ ਲੁਕਾਉਣ ਦੇ ਲਈ ਆਪਣੇ ਪਲ ਭਰ ਦੇ ਅਨੰਦ ਦਾ ਇਸਤੇਮਾਲ ਕਰ ਕੇ ਆਪਣੇ ਦਿਲ ਦੇ ਖਾਲੀਪਣ ਨੂੰ ਭਰ ਸਕਦਾ ਹੈਂ, ਉਹ ਖਾਲੀਪਣ ਜਿਸ ਨੂੰ ਲੁਕਾਇਆ ਨਹੀਂ ਜਾ ਸਕਦਾ ਹੈ? ਹੋ ਸਕਦਾ ਹੈ ਕਿ ਤੂੰ ਆਪਣੇ ਪਰਿਵਾਰ ਦੇ ਹਰ ਜੀਅ ਨੂੰ ਮੂਰਖ ਬਣਾ ਸਕਦਾ ਹੋਵੇਂ, ਪਰ ਤੂੰ ਕਦੀ ਵੀ ਮੈਨੂੰ ਮੂਰਖ ਨਹੀਂ ਬਣਾ ਸਕਦਾ। ਕਿਉਂਕਿ ਤੇਰਾ ਵਿਸ਼ਵਾਸ ਬਹੁਤ ਹੀ ਘੱਟ ਹੈ, ਤੂੰ ਹੁਣ ਵੀ, ਇਸ ਦਿਨ ਤੱਕ, ਜੀਵਨ ਦੇ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਕਿਸੇ ਵੀ ਅਨੰਦ ਨੂੰ ਪ੍ਰਾਪਤ ਕਰਨ ਤੋਂ ਅਸਮਰਥ ਹੈਂ। ਮੈਂ ਤੈਨੂੰ ਬੇਨਤੀ ਕਰਦਾ ਹਾਂ: ਕਿ ਬਿਹਤਰ ਹੈ ਕਿ ਤੂੰ ਈਮਾਨਦਾਰੀ ਨਾਲ ਆਪਣਾ ਅੱਧਾ ਜੀਵਨ ਮੇਰੇ ਲਈ ਇਸਤੇਮਾਲ ਕਰੇਂ, ਬਜਾਇ ਇਸ ਦੇ ਕਿ ਤੂੰ ਆਪਣਾ ਪੂਰਾ ਜੀਵਨ ਔਸਤ ਦਰਜੇ ਅਤੇ ਸਰੀਰਕ ਰੁਝੇਵਿਆਂ ਵਿੱਚ ਬਿਤਾਉਂਦਾ ਹੋਇਆ ਉਨ੍ਹਾਂ ਦੁੱਖਾਂ ਨੂੰ ਸਹਿੰਦਾ ਰਹੇਂ ਜਿਨ੍ਹਾਂ ਦਾ ਸਹਿਣਾ ਇੱਕ ਮਨੁੱਖ ਦੇ ਲਈ ਬਹੁਤ ਮੁਸ਼ਕਲ ਹੈ। ਇਸ ਨਾਲ ਕੀ ਫਾਇਦਾ ਹੋਵੇਗਾ ਕਿ ਤੂੰ ਆਪਣੇ ਆਪ ਨੂੰ ਇੰਨਾ ਸੁਰੱਖਿਅਤ ਰੱਖੇਂ ਕਿ ਮੇਰੇ ਤਾੜਨਾ ਤੋਂ ਭੱਜ ਸਕੇਂ? ਇਸ ਨਾਲ ਕੀ ਫਾਇਦਾ ਹੋਵੇਗਾ ਕਿ ਤੂੰ ਮੇਰੀ ਪਲ ਭਰ ਦੀ ਤਾੜਨਾ ਤੋਂ ਲੁਕ ਕੇ ਸਦੀਪ ਕਾਲ ਦੀ ਸ਼ਰਮਿੰਦਗੀ ਅਤੇ ਸਦੀਪ ਕਾਲ ਦੀ ਤਾੜਨਾ ਦੀ ਫਸਲ ਵੱਢੇਂ? ਅਸਲ ਵਿੱਚ, ਮੈਂ ਕਿਸੇ ਨੂੰ ਵੀ ਆਪਣੀ ਮਰਜ਼ੀ ਦੇ ਸਾਹਮਣੇ ਨਹੀਂ ਝੁਕਾਉਂਦਾ ਹਾਂ। ਜੇਕਰ ਕੋਈ ਸੱਚਮੁੱਚ ਮੇਰੀਆਂ ਸਾਰੀਆਂ ਯੋਜਨਾਵਾਂ ਦੇ ਅਨੁਸਾਰ ਚੱਲਣ ਦੇ ਲਈ ਤਿਆਰ ਹੈ, ਤਾਂ ਮੈਂ ਉਸ ਦੇ ਨਾਲ ਬੁਰਾ ਵਿਹਾਰ ਨਹੀਂ ਕਰਾਂਗਾ। ਪਰ ਮੈਂ ਚਾਹੁੰਦਾ ਹਾਂ ਕਿ ਸਾਰੇ ਲੋਕ ਮੇਰੇ ਵਿੱਚ ਵਿਸ਼ਵਾਸ ਕਰਨ, ਜਿਵੇਂ ਅੱਯੂਬ ਨੇ, ਮੇਰੇ ਵਿੱਚ, ਯਹੋਵਾਹ ਵਿੱਚ ਵਿਸ਼ਵਾਸ ਕੀਤਾ ਸੀ। ਜੇਕਰ ਤੁਹਾਡਾ ਵਿਸ਼ਵਾਸ ਥੋਮਾ ਤੋਂ ਵੱਧ ਕੇ ਹੈ, ਤਾਂ ਮੈਂ ਤੁਹਾਡੇ ਵਿਸ਼ਵਾਸ ਦੀ ਪ੍ਰਸ਼ੰਸਾ ਕਰਾਂਗਾ, ਆਪਣੀ ਭਗਤੀ ਵਿੱਚ ਤੁਸੀਂ ਮੇਰੇ ਅਨੰਦ ਨੂੰ ਹਾਸਲ ਕਰੋਗੇ ਅਤੇ ਤੁਸੀਂ ਆਪਣੇ ਜੀਵਨ ਵਿੱਚ ਜ਼ਰੂਰ ਮੇਰੀ ਮਹਿਮਾ ਨੂੰ ਪ੍ਰਾਪਤ ਕਰੋਗੇ। ਪਰ, ਜੋ ਲੋਕ ਸੰਸਾਰ ਵਿੱਚ ਅਤੇ ਸ਼ਤਾਨ ਵਿੱਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੇ ਆਪਣੇ ਦਿਲਾਂ ਨੂੰ ਕਠੋਰ ਕਰ ਲਿਆ ਹੈ, ਠੀਕ ਜਿਵੇਂ ਸਦੂਮ ਸ਼ਹਿਰ ਦੇ ਬਹੁਤੇ ਲੋਕਾਂ ਨੇ ਕੀਤਾ ਜਿਨ੍ਹਾਂ ਦੀਆਂ ਅੱਖਾਂ ਵਿੱਚ ਹਵਾ ਨਾਲ ਉਡਾਏ ਹੋਏ ਰੇਤ ਦੇ ਕਿਣਕੇ ਅਤੇ ਮੂੰਹਾਂ ਵਿੱਚ ਸ਼ਤਾਨ ਦੇ ਚੜ੍ਹਾਵੇ ਹਨ, ਜਿਨ੍ਹਾਂ ਦੇ ਧੁੰਧਲੇ ਮਨਾਂ ਉੱਤੇ ਬਹੁਤ ਪਹਿਲਾਂ ਤੋਂ ਹੀ ਉਸ ਦੁਸ਼ਟ ਦਾ ਵੱਸ ਹੈ ਜਿਸ ਨੇ ਦੁਨੀਆਂ ਨੂੰ ਹੜਪ ਲਿਆ ਹੈ। ਉਨ੍ਹਾਂ ਦੇ ਵਿਚਾਰ ਤਕਰੀਬਨ ਪੂਰੀ ਤਰ੍ਹਾਂ ਪੁਰਾਤਨ ਸਮੇਂ ਦੇ ਸ਼ਤਾਨ ਦੇ ਗੁਲਾਮ ਹੋ ਗਏ ਹਨ। ਅਤੇ ਇਸ ਤਰ੍ਹਾਂ, ਮਨੁੱਖਜਾਤੀ ਦਾ ਵਿਸ਼ਵਾਸ ਹਵਾ ਦੇ ਨਾਲ ਉੱਡ ਗਿਆ ਹੈ ਅਤੇ ਉਹ ਮੇਰੇ ਕੰਮ ਵੱਲ ਧਿਆਨ ਦੇਣ ਤੋਂ ਵੀ ਅਸਮਰਥ ਹੋ ਗਏ ਹਨ। ਉਹ ਕੇਵਲ ਮੇਰੇ ਕੰਮ ਪ੍ਰਤੀ ਲਾਪਰਵਾਹੀ ਵਾਲਾ ਵਿਹਾਰ ਕਰਨ ਦੀ ਜਾਂ ਇਸ ਦਾ ਮੋਟੇ ਤੌਰ ਤੇ ਵਿਸ਼ਲੇਸ਼ਣ ਕਰਨ ਦੀ ਨਿਗੂਣੀ ਜਿਹੀ ਕੋਸ਼ਿਸ਼ ਕਰ ਸਕਦੇ ਹਨ, ਕਿਉਂਕਿ ਉਹ ਬਹੁਤ ਲੰਮੇ ਸਮੇਂ ਤੋਂ ਸ਼ਤਾਨ ਦੇ ਜ਼ਹਿਰ ਦੇ ਅਸਰ ਹੇਠ ਹਨl

ਮੈਂ ਮਨੁੱਖਜਾਤੀ ਨੂੰ ਜਿੱਤ ਲਵਾਂਗਾ ਕਿਉਂਕਿ ਲੋਕ ਮੇਰੇ ਦੁਆਰਾ ਰਚੇ ਗਏ ਸਨ ਅਤੇ ਉਸ ਤੋਂ ਵੀ ਵੱਧ ਕੇ, ਉਹ ਮੇਰੀ ਰਚਨਾ ਦੀਆਂ ਸਾਰੀਆਂ ਚੀਜ਼ਾਂ ਦਾ ਭਰਪੂਰ ਅਨੰਦ ਮਾਣਦੇ ਆਏ ਹਨ। ਪਰ ਲੋਕਾਂ ਨੇ ਮੈਨੂੰ ਰੱਦ ਵੀ ਦਿੱਤਾ ਹੈ; ਮੈਂ ਉਨ੍ਹਾਂ ਦੇ ਦਿਲਾਂ ਵਿੱਚ ਮੌਜੂਦ ਨਹੀਂ ਹਾਂ ਅਤੇ ਉਹ ਆਪਣੀ ਹੋਂਦ ਉੱਤੇ ਮੈਨੂੰ ਇੱਕ ਬੋਝ ਦੇ ਰੂਪ ਵਿੱਚ ਵੇਖਦੇ ਹਨ, ਇੱਥੋਂ ਤੱਕ ਕਿ ਮੈਨੂੰ ਸੱਚਮੁੱਚ ਵੇਖਣ ਦੇ ਬਾਵਜੂਦ ਵੀ, ਉਹ ਮੈਨੂੰ ਰੱਦ ਦਿੰਦੇ ਹਨ ਅਤੇ ਆਪਣੇ ਦਿਮਾਗ ਵਿੱਚ ਮੈਨੂੰ ਹਰਾਉਣ ਦੇ ਹਰੇਕ ਸੰਭਵ ਤਰੀਕੇ ਦੇ ਬਾਰੇ ਸੋਚਦੇ ਹਨ। ਲੋਕ ਮੈਨੂੰ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਉਨ੍ਹਾਂ ਦੇ ਨਾਲ ਗੰਭੀਰ ਤੌਰ ਤੇ ਵਿਹਾਰ ਕਰਾਂ ਜਾਂ ਉਨ੍ਹਾਂ ਕੋਲੋਂ ਕਠੋਰ ਮੰਗਾਂ ਕਰਾਂ, ਨਾ ਹੀ ਉਹ ਮੈਨੂੰ ਉਨ੍ਹਾਂ ਦੇ ਕੁਧਰਮ ਦਾ ਨਿਆਂ ਜਾਂ ਤਾੜਨਾ ਕਰਨ ਦੀ ਇਜਾਜ਼ਤ ਦਿੰਦੇ ਹਨ। ਇਸ ਵਿੱਚ ਸ਼ਾਮਲ ਹੋਣ ਤੋਂ ਕਿਤੇ ਦੂਰ, ਉਹ ਇਸ ਨੂੰ ਅਕਾਉਣ ਵਾਲਾ ਸਮਝਦੇ ਹਨ। ਅਤੇ ਇਸ ਲਈ ਮੇਰਾ ਕੰਮ ਅਜਿਹੀ ਮਨੁੱਖਜਾਤੀ ਨੂੰ ਲੈਣਾ ਅਤੇ ਹਰਾਉਣਾ ਹੈ ਜੋ ਮੇਰੇ ਵਿੱਚ ਖਾਂਦੀ, ਪੀਂਦੀ, ਅਤੇ ਮੇਰੇ ਵਿੱਚ ਅਨੰਦ ਭੋਗਦੀ ਹੈ ਪਰ ਮੈਨੂੰ ਨਹੀਂ ਜਾਣਦੀ। ਮੈਂ ਮਨੁੱਖਜਾਤੀ ਨੂੰ ਸੱਖਣਾ ਕਰ ਦਿਆਂਗਾ ਅਤੇ ਫਿਰ, ਆਪਣੇ ਸਵਰਗਦੂਤਾਂ ਨੂੰ, ਆਪਣੀ ਮਹਿਮਾ ਨੂੰ ਲੈ ਕੇ ਮੈਂ ਆਪਣੇ ਨਿਵਾਸ ਸਥਾਨ ਨੂੰ ਮੁੜ ਆਵਾਂਗਾ। ਕਿਉਂਕਿ ਲੋਕਾਂ ਦੇ ਕੰਮਾਂ ਨੇ ਲੰਮੇ ਸਮੇਂ ਤੋਂ ਮੇਰੇ ਦਿਲ ਨੂੰ ਤੋੜਿਆ ਹੈ ਅਤੇ ਮੇਰੇ ਕੰਮਾਂ ਨੂੰ ਟੁਕੜੇ-ਟੁਕੜੇ ਕਰ ਦਿੱਤਾ ਹੈ। ਮੈਂ ਉਸ ਮਹਿਮਾ ਨੂੰ ਦੁਬਾਰਾ ਹਾਸਲ ਕਰਨਾ ਚਾਹੁੰਦਾ ਹਾਂ ਜੋ ਦੁਸ਼ਟ ਨੇ ਮੇਰੇ ਖੁਸ਼ੀ-ਖੁਸ਼ੀ ਜਾਣ ਤੋਂ ਪਹਿਲਾਂ ਖੋਹ ਲਈ ਹੈ, ਤਾਂਕਿ ਮੈਂ ਮਨੁੱਖਜਾਤੀ ਨੂੰ ਉਨ੍ਹਾਂ ਦੀ ਜ਼ਿੰਦਗੀ ਜੀਉਣ ਦਿਆਂ, “ਸ਼ਾਂਤੀ ਅਤੇ ਸੰਤੋਸ਼ ਵਿੱਚ ਜੀਉਂਦੇ ਅਤੇ ਕੰਮ ਕਰਨਾ ਜਾਰੀ ਰੱਖਣ ਦਿਆਂ,” “ਉਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਖੇਤੀ ਕਰਨਾ ਜਾਰੀ ਰੱਖਣ ਦਿਆਂ” ਅਤੇ ਹੁਣ ਅਗਾਹਾਂ ਤੋਂ ਮੈਂ ਉਨ੍ਹਾਂ ਦੇ ਜੀਵਨਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗਾ। ਪਰ ਹੁਣ ਮੇਰਾ ਇਰਾਦਾ ਹੈ ਕਿ ਮੈਂ ਪੂਰੀ ਤਰ੍ਹਾਂ ਦੇ ਨਾਲ ਦੁਸ਼ਟ ਦੇ ਹੱਥੋਂ ਆਪਣੀ ਵਡਿਆਈ ਵਾਪਸ ਲੈ ਲਵਾਂ, ਮੈਂ ਉਸ ਮਹਿਮਾ ਦੀ ਸੰਪੂਰਣਤਾ ਨੂੰ ਵਾਪਸ ਲੈ ਲਵਾਂ ਜੋ ਮੈਂ ਦੁਨੀਆਂ ਦੀ ਰਚਨਾ ਦੇ ਸਮੇਂ ਮਨੁੱਖ ਦੇ ਅੰਦਰ ਪਾਈ ਸੀ। ਅੱਗੇ ਤੋਂ ਮੈਂ ਕਦੀ ਵੀ ਇਸ ਨੂੰ ਇਸ ਧਰਤੀ ਉੱਤਲੀ ਮਨੁੱਖਜਾਤੀ ਨੂੰ ਨਹੀਂ ਦੇਵਾਂਗਾ। ਕਿਉਂਕਿ ਲੋਕ ਨਾ ਸਿਰਫ ਮੇਰੀ ਮਹਿਮਾ ਨੂੰ ਕਾਇਮ ਰੱਖਣ ਵਿੱਚ ਨਾਕਾਮ ਰਹੇ ਹਨ, ਪਰ ਉਨ੍ਹਾਂ ਨੇ ਇਸ ਨੂੰ ਸ਼ਤਾਨ ਦੇ ਸਰੂਪ ਦੇ ਨਾਲ ਵਟਾ ਦਿੱਤਾ ਹੈ। ਲੋਕ ਮੇਰੀ ਆਮਦ ਦੀ ਕਦਰ ਨਹੀਂ ਕਰਦੇ, ਨਾ ਹੀ ਮੇਰੀ ਮਹਿਮਾ ਦੇ ਦਿਨ ਦੀ ਕੀਮਤ ਨੂੰ ਸਮਝਦੇ ਹਨ। ਉਹ ਮੇਰੀ ਤਾੜਨਾ ਨੂੰ ਹਾਸਲ ਕਰਕੇ ਖੁਸ਼ ਨਹੀਂ ਹਨ, ਉਹ ਮੇਰੀ ਮਹਿਮਾ ਮੈਨੂੰ ਵਾਪਸ ਕਰਨ ਲਈ ਤਾਂ ਬਿਲਕੁਲ ਵੀ ਤਿਆਰ ਨਹੀਂ ਹਨ, ਨਾ ਹੀ ਉਹ ਦੁਸ਼ਟ ਦੇ ਜ਼ਹਿਰ ਨੂੰ ਦੂਰ ਕਰਨ ਦੇ ਲਈ ਤਿਆਰ ਹਨ। ਮਨੁੱਖਜਾਤੀ ਉਸੇ ਪੁਰਾਣੇ ਤਰੀਕੇ ਨਾਲ ਮੈਨੂੰ ਲਗਾਤਾਰ ਧੋਖਾ ਦੇ ਰਹੀ ਹੈ, ਲੋਕ ਹੁਣ ਵੀ ਉਸੇ ਪੁਰਾਣੇ ਤਰੀਕੇ ਨਾਲ ਚਮਕਦਾਰ ਮੁਸਕਰਾਹਟ ਅਤੇ ਖੁਸ਼ ਚਿਹਰੇ ਲਈ ਫਿਰਦੇ ਹਨ। ਉਹ ਨਿਰਾਸ਼ਾ ਦੀ ਉਸ ਗਹਿਰਾਈ ਤੋਂ ਅਣਜਾਣ ਹਨ ਜੋ ਮੇਰੀ ਮਹਿਮਾ ਦੇ ਚਲੇ ਜਾਣ ਤੋਂ ਬਾਅਦ ਮਨੁੱਖਜਾਤੀ ਦੇ ਉੱਤੇ ਆ ਪਵੇਗੀ। ਖਾਸ ਤੌਰ ਤੇ, ਉਹ ਇਸ ਗੱਲ ਤੋਂ ਅਣਜਾਣ ਹਨ ਕਿ ਜਦੋਂ ਮੇਰਾ ਦਿਨ ਸੰਪੂਰਣ ਮਨੁੱਖਜਾਤੀ ਉੱਤੇ ਆਵੇਗਾ, ਤਾਂ ਇਹ ਉਨ੍ਹਾਂ ਦੇ ਲਈ ਨੂਹ ਦੇ ਸਮੇਂ ਦੇ ਲੋਕਾਂ ਦੀ ਤੁਲਨਾ ਵਿੱਚ ਹੋਰ ਵੀ ਮੁਸ਼ਕਲ ਹੋਵੇਗਾ, ਕਿਉਂਕਿ ਉਹ ਨਹੀਂ ਜਾਣਦੇ ਕਿ ਉਸ ਸਮੇਂ ਇਸਰਾਏਲ ਕਿੰਨਾ ਹਨੇਰਾ ਹੋ ਗਿਆ ਸੀ ਜਦੋਂ ਮੇਰੀ ਮਹਿਮਾ ਉਸ ਤੋਂ ਦੂਰ ਚਲੀ ਗਈ ਸੀ, ਕਿਉਂਕਿ ਸਵੇਰ ਦੇ ਸਮੇਂ ਮਨੁੱਖ ਭੁੱਲ ਜਾਂਦਾ ਹੈ ਕਿ ਘੋਰ ਹਨੇਰੇ ਨਾਲ ਭਰੀ ਹੋਈ ਰਾਤ ਵਿੱਚੋਂ ਲੰਘਣਾ ਕਿੰਨਾ ਮੁਸ਼ਕਲ ਸੀ। ਜਦੋਂ ਸੂਰਜ ਦੁਬਾਰਾ ਆਪਣੇ ਲੁਕਣ ਦੇ ਸਥਾਨ ਨੂੰ ਮੁੜ ਜਾਂਦਾ ਹੈ ਅਤੇ ਮਨੁੱਖ ਦੇ ਉੱਤੇ ਹਨੇਰਾ ਉੱਤਰਦਾ ਹੈ, ਤਾਂ ਉਹ ਫਿਰ ਤੋਂ ਵਿਰਲਾਪ ਕਰੇਗਾ ਅਤੇ ਹਨੇਰੇ ਵਿੱਚ ਆਪਣੇ ਦੰਦਾਂ ਨੂੰ ਪੀਸੇਗਾ। ਕੀ ਤੁਹਾਨੂੰ ਭੁੱਲ ਗਿਆ ਹੈ, ਕਿ ਜਦੋਂ ਮੇਰੀ ਮਹਿਮਾ ਇਸਰਾਏਲ ਦੇ ਉੱਤੋਂ ਉੱਠ ਗਈ ਸੀ, ਤਾਂ ਇਸਰਾਏਲੀਆਂ ਦੇ ਲਈ ਕਸ਼ਟ ਦੇ ਉਨ੍ਹਾਂ ਦਿਨਾਂ ਨੂੰ ਸਹਿ ਸਕਣਾ ਕਿੰਨਾ ਮੁਸ਼ਕਲ ਸੀ? ਹੁਣ ਉਹ ਸਮਾਂ ਹੈ ਜਦੋਂ ਤੁਸੀਂ ਮੇਰੀ ਮਹਿਮਾ ਨੂੰ ਵੇਖਦੇ ਹੋ ਅਤੇ ਇਹ ਉਹ ਸਮਾਂ ਵੀ ਹੈ ਜਦੋਂ ਤੁਸੀਂ ਮੇਰੀ ਮਹਿਮਾ ਦੇ ਦਿਨ ਵਿੱਚ ਸਾਂਝੀ ਹੋ। ਜਦੋਂ ਮੇਰੀ ਮਹਿਮਾ ਇਸ ਗੰਦੀ ਧਰਤੀ ਨੂੰ ਛੱਡ ਦੇਵੇਗੀ ਤਾਂ ਮਨੁੱਖ ਹਨੇਰੇ ਵਿੱਚ ਵਿਰਲਾਪ ਕਰੇਗਾ। ਹੁਣ ਉਹ ਮਹਿਮਾ ਦਾ ਦਿਨ ਹੈ ਜਦੋਂ ਮੈਂ ਆਪਣਾ ਕੰਮ ਕਰਦਾ ਹਾਂ ਅਤੇ ਇਹ ਉਹ ਦਿਨ ਹੈ ਜਦੋਂ ਮੈਂ ਮਨੁੱਖਜਾਤੀ ਨੂੰ ਦੁੱਖਾਂ ਤੋਂ ਮੁਕਤ ਕਰਦਾ ਹਾਂ, ਕਿਉਂਕਿ ਮੈਂ ਉਨ੍ਹਾਂ ਦੇ ਨਾਲ ਕਸ਼ਟ ਅਤੇ ਬਿਪਤਾ ਦੇ ਸਮਿਆਂ ਨੂੰ ਸਾਂਝਾ ਨਹੀਂ ਕਰਾਂਗਾ। ਮੈਂ ਕੇਵਲ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਨਾਲ ਜਿੱਤਣਾ ਚਾਹੁੰਦਾ ਹਾਂ ਅਤੇ ਮੈਂ ਮਨੁੱਖਜਾਤੀ ਦੇ ਉਸ ਦੁਸ਼ਟ ਨੂੰ ਪੂਰੀ ਤਰ੍ਹਾਂ ਨਾਲ ਹਰਾਉਣਾ ਚਾਹੁੰਦਾ ਹਾਂ।

ਪਿਛਲਾ: ਤੇਰੀ ਸਮਝ ਵਿੱਚ ਪਰਮੇਸ਼ੁਰ ਕੀ ਹੈ?

ਅਗਲਾ: ਤੂੰ ਵਿਸ਼ਵਾਸ ਬਾਰੇ ਕੀ ਜਾਣਦਾ ਹੈਂ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ