ਖੁਦ, ਵਿਲੱਖਣ ਪਰਮੇਸ਼ੁਰ X

ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ (IV)

ਅੱਜ ਅਸੀਂ ਇੱਕ ਵਿਸ਼ੇਸ਼ ਵਿਸ਼ੇ ’ਤੇ ਸੰਗਤੀ ਕਰ ਰਹੇ ਹਾਂ। ਹਰ ਇੱਕ ਵਿਸ਼ਵਾਸੀ ਦੇ ਲਈ ਦੋ ਮੁੱਖ ਚੀਜ਼ਾਂ ਨੂੰ ਜਾਣਨ, ਅਨੁਭਵ ਕਰਨ ਅਤੇ ਸਮਝਣ ਦੀ ਜ਼ਰੂਰਤ ਹੁੰਦੀ ਹੈ। ਇਹ ਦੋ ਚੀਜ਼ਾਂ ਕਿਹੜੀਆਂ ਹਨ? ਪਹਿਲੀ ਇੱਕ ਮਨੁੱਖ ਦਾ ਜੀਵਨ ਵਿੱਚ ਵਿਅਕਤੀਗਤ ਪ੍ਰਵੇਸ਼ ਹੈ ਅਤੇ ਦੂਜਾ ਪਰਮੇਸ਼ੁਰ ਨੂੰ ਜਾਣਨ ਦੇ ਨਾਲ ਸੰਬੰਧਤ ਹੈ। ਪਰਮੇਸ਼ੁਰ ਨੂੰ ਜਾਣਨ ਦੇ ਵਿਸ਼ੇ ਵਿੱਚ, ਜਿਸ ਬਾਰੇ ਅਸੀ ਹਾਲ ਹੀ ਵਿੱਚ ਗੱਲਬਾਤ ਕਰ ਰਹੇ ਹਾਂ, ਕੀ ਤੁਸੀਂ ਸੋਚਦੇ ਹੋ ਕਿ ਇਹ ਪ੍ਰਾਪਤੀਯੋਗ ਹੈ? ਇਹ ਕਹਿਣਾ ਸਹੀ ਹੈ ਕਿ ਇਹ ਸੱਚਮੁੱਚ ਹੀ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਹੋ ਸਕਦਾ ਹੈ ਕਿ ਤੁਸੀਂ ਮੇਰੇ ਸ਼ਬਦਾਂ ’ਤੇ ਯਕੀਨ ਨਾ ਕਰੋ, ਪਰ ਮੈਂ ਅਜਿਹਾ ਕਿਉਂ ਕਹਿੰਦਾ ਹਾਂ? ਮੈਂ ਅਜਿਹਾ ਕਹਿੰਦਾ ਹਾਂ ਕਿਉਂਕਿ ਜਦੋਂ ਤੁਸੀਂ ਮੈਨੂੰ ਪਹਿਲਾਂ ਅਜਿਹਾ ਕਹਿੰਦੇ ਹੋਏ ਸੁਣ ਰਹੇ ਸੀ, ਭਾਵੇਂ ਮੈਂ ਇਸਨੂੰ ਕਿਵੇਂ ਵੀ ਕਿਹਾ ਹੋਵੇ ਜਾਂ ਕਿਨ੍ਹਾਂ ਸ਼ਬਦਾਂ ਵਿੱਚ ਕਿਹਾ ਹੋਵੇ, ਤੁਸੀਂ, ਦੋਵੇਂ ਸ਼ਾਬਦਿਕ ਅਤੇ ਸਿਧਾਂਤਕ ਤੌਰ ਤੇ ਇਹ ਜਾਣਨ ਦੇ ਯੋਗ ਹੋ ਕਿ ਇਹ ਸ਼ਬਦ ਕਿਸ ਬਾਰੇ ਸਨ। ਹਾਲਾਂਕਿ, ਤੁਹਾਡੇ ਸਾਰਿਆਂ ਲਈ, ਇੱਕ ਗੰਭੀਰ ਮੁੱਦਾ ਇਹ ਸੀ ਕਿ ਤੁਹਾਨੂੰ ਇਹ ਸਮਝ ਨਹੀਂ ਆਈ ਕਿ ਮੈਂ ਅਜਿਹੀਆਂ ਚੀਜ਼ਾਂ ਕਿਉਂ ਕਹੀਆਂ ਜਾਂ ਮੈਂ ਅਜਿਹੇ ਵਿਸ਼ਿਆਂ ਉੱਪਰ ਕਿਉਂ ਬੋਲਿਆ ਹਾਂ। ਇਹ ਇਸ ਮਾਮਲੇ ਦੀ ਮੂਲ ਸਮੱਸਿਆ ਹੈ। ਇਸਲਈ, ਭਾਵੇਂ ਇਨ੍ਹਾਂ ਚੀਜ਼ਾਂ ਨੂੰ ਸੁਣਨ ਨਾਲ ਤੁਹਾਡੀ ਪਰਮੇਸ਼ੁਰ ਅਤੇ ਉਸਦੇ ਕੰਮਾਂ ਦੇ ਬਾਰੇ ਜਾਣਕਾਰੀ ਵਿੱਚ ਕੁਝ ਜੁੜਿਆ ਹੈ ਅਤੇ ਇਸਨੂੰ ਭਰਪੂਰ ਕੀਤਾ ਹੈ, ਤੁਹਾਨੂੰ ਅਜੇ ਵੀ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਜਾਣਨ ਲਈ ਸਖਤ ਜਤਨ ਲੱਗਦਾ ਹੈ। ਇਹ ਅਜਿਹਾ ਹੈ, ਜੋ ਤੁਸੀਂ ਮੇਰੇ ਕਹੇ ਨੂੰ ਸੁਣ ਕੇ ਤੁਹਾਡੇ ਵਿੱਚੋਂ ਬਹੁਤ ਸਾਰੇ ਇਹ ਨਹੀਂ ਸਮਝਦੇ ਕਿ ਮੈਂ ਅਜਿਹਾ ਕਿਉਂ ਕਿਹਾ ਹੈ ਜਾਂ ਇਸਦਾ ਪਰਮੇਸ਼ੁਰ ਨੂੰ ਜਾਣਨ ਨਾਲ ਕੀ ਸੰਬੰਧ ਹੈ। ਤੁਹਾਡਾ ਇਸਦੇ ਪਰਮੇਸ਼ੁਰ ਨੂੰ ਜਾਣਨ ਨਾਲ ਸੰਬੰਧ ਨੂੰ ਸਮਝਣ ਵਿੱਚ ਅਸਮਰੱਥ ਹੋਣ ਦਾ ਕਾਰਨ ਇਹ ਹੈ ਕਿ ਤੁਹਾਡਾ ਜੀਵਨ ਦਾ ਅਨੁਭਵ ਬਹੁਤ ਹੀ ਸਤਹੀ ਹੈ। ਜੇ ਲੋਕਾਂ ਦਾ ਪਰਮੇਸ਼ੁਰ ਦੇ ਵਚਨਾਂ ਬਾਰੇ ਗਿਆਨ ਅਤੇ ਅਨੁਭਵ ਬਹੁਤ ਹੀ ਸਤਹੀ ਪੱਧਰ ’ਤੇ ਰਹਿੰਦਾ ਹੈ ਤਾਂ ਉਨ੍ਹਾਂ ਦਾ ਉਸ ਪ੍ਰਤੀ ਗਿਆਨ ਖ਼ਿਆਲੀ ਅਤੇ ਅਭੌਤਿਕ ਹੋਵੇਗਾ; ਇਹ ਸਭ ਬਹੁਤ ਹੀ ਸਧਾਰਣ, ਸਿਧਾਂਤਕ ਅਤੇ ਵਿਚਾਰਾਤਮਕ ਹੋਵੇਗਾ। ਸਿਧਾਂਤ ਵਿੱਚ, ਇਹ ਤਰਕਸ਼ੀਲ ਅਤੇ ਮੁਨਾਸਬ ਪਰਗਟ ਹੋ ਸਕਦਾ ਹੈ ਜਾਂ ਜਾਪ ਸਕਦਾ ਹੈ, ਪਰ ਪਰਮੇਸ਼ੁਰ ਪ੍ਰਤੀ ਗਿਆਨ ਜੋ ਜ਼ਿਆਦਾਤਰ ਲੋਕਾਂ ਦੇ ਮੂੰਹਾਂ ਵਿੱਚੋਂ ਨਿਕਲਦਾ ਹੈ ਉਹ ਅਸਲ ਵਿੱਚ ਖਾਲੀ ਹੁੰਦਾ ਹੈ। ਅਤੇ ਮੈਂ ਅਜਿਹਾ ਕਿਉਂ ਕਹਿੰਦਾ ਹਾਂ ਕਿ ਇਹ ਖਾਲੀ ਹੈ? ਇਸਦਾ ਕਾਰਨ ਇਹ ਹੈ ਕਿ ਦਰਅਸਲ, ਜੋ ਕੁਝ ਤੂੰ ਖੁਦ ਪਰਮੇਸ਼ੁਰ ਨੂੰ ਜਾਣਨ ਦੇ ਮਾਮਲੇ ਵਿੱਚ ਕਹਿੰਦਾ ਹੈਂ ਉਸਦੀ ਸੱਚਾਈ ਅਤੇ ਸ਼ੁੱਧਤਾ ਦੇ ਬਾਰੇ ਤੈਨੂੰ ਸਪੱਸ਼ਟ ਸਮਝ ਨਹੀਂ ਹੈ। ਜਿਵੇਂ ਕਿ, ਭਾਵੇਂ ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਨੂੰ ਜਾਣਨ ਬਾਰੇ ਬਹੁਤ ਸਾਰੀ ਸੂਚਨਾ ਅਤੇ ਵਿਸ਼ਿਆਂ ਬਾਰੇ ਸੁਣਿਆ ਹੈ, ਅਜੇ ਵੀ ਉਨ੍ਹਾਂ ਦੇ ਪਰਮੇਸ਼ੁਰ ਪ੍ਰਤੀ ਗਿਆਨ ਨੂੰ ਖ਼ਿਆਲੀ ਅਤੇ ਅਭੌਤਿਕ ਸਿਧਾਂਤਾਂ ਤੋਂ ਅੱਗੇ ਵੱਧਣ ਦੀ ਲੋੜ ਹੈ। ਫਿਰ ਇਸ ਸਮੱਸਿਆ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ? ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? ਜੇ ਕੋਈ ਸੱਚਾਈ ਦੀ ਭਾਲ ਨਹੀਂ ਕਰਦਾ ਤਾਂ ਕੀ ਉਹ ਅਸਲੀਅਤ ਨੂੰ ਪਾ ਸਕਦਾ ਹੈ? ਜੇ ਕੋਈ ਸੱਚਾਈ ਦੀ ਭਾਲ ਨਹੀਂ ਕਰਦਾ ਤਾਂ ਉਹ ਬਿਨਾ ਸ਼ੱਕ ਅਸਲੀਅਤ ਦੇ ਬਗੈਰ ਹੁੰਦਾ ਹੈ, ਅਤੇ ਇਸ ਲਈ, ਉਸਨੂੰ ਪੱਕੇ ਤੌਰ ਤੇ ਪਰਮੇਸ਼ੁਰ ਦੇ ਵਚਨਾਂ ਦਾ ਗਿਆਨ ਅਤੇ ਅਨੁਭਵ ਨਹੀਂ ਹੁੰਦਾ। ਜਿਨ੍ਹਾਂ ਨੂੰ ਪਰਮੇਸ਼ੁਰ ਦੇ ਵਚਨਾਂ ਦੀ ਕੋਈ ਸਮਝ ਨਹੀਂ ਹੁੰਦੀ, ਕੀ ਉਹ ਪਰਮੇਸ਼ੁਰ ਨੂੰ ਜਾਣ ਸਕਦੇ ਹਨ? ਬਿਲਕੁਲ ਵੀ ਨਹੀਂ; ਇਹ ਦੋਵੇਂ ਆਪਸ ਵਿੱਚ ਜੁੜੇ ਹੋਏ ਹਨ। ਇਸ ਲਈ, ਜ਼ਿਆਦਾਤਰ ਲੋਕ ਕਹਿੰਦੇ ਹਨ, “ਪਰਮੇਸ਼ੁਰ ਨੂੰ ਜਾਣਨਾ ਇੰਨਾ ਔਖਾ ਕਿਉਂ ਹੈ? ਜਦੋਂ ਮੈਂ ਆਪਣੇਆਪ ਨੂੰ ਜਾਣਨ ਬਾਰੇ ਗੱਲ ਕਰਦਾ ਹਾਂ ਤਾਂ ਮੈਂ ਘੰਟਿਆਂ ਬੱਧੀ ਗੱਲ ਕਰ ਸਕਦਾ ਹਾਂ, ਪਰ ਜਦੋਂ ਪਰਮੇਸ਼ੁਰ ਨੂੰ ਜਾਣਨ ਦੀ ਗੱਲ ਆਉਂਦੀ ਹੈ ਤਾਂ ਮੇਰੇ ਸ਼ਬਦ ਗੁਆਚ ਜਾਂਦੇ ਹਨ। ਭਾਵੇਂ ਮੈਂ ਇਸ ਵਿਸ਼ੇ ਉੱਪਰ ਕੁਝ ਬੋਲ ਸਕਦਾ ਹਾਂ, ਮੇਰੇ ਸ਼ਬਦਾਂ ਉੱਪਰ ਜ਼ੋਰ ਲੱਗਦਾ ਹੈ ਅਤੇ ਇਹ ਨੀਰਸ ਸੁਣਾਈ ਦਿੰਦੇ ਹਨ। ਜਦੋਂ ਮੈਂ ਆਪਣੇਆਪ ਨੂੰ ਉਨ੍ਹਾਂ ਨੂੰ ਬੋਲਦਿਆਂ ਸੁਣਦਾ ਹਾਂ ਤਾਂ ਇਹ ਭੱਦੇ ਸੁਣਾਈ ਦਿੰਦੇ ਹਨ।” ਇਹੀ ਸ੍ਰੋਤ ਹੈ। ਜੇ ਤੈਨੂੰ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਜਾਣਨਾ ਬਹੁਤ ਔਖਾ ਹੈ, ਕਿ ਉਸਨੂੰ ਜਾਣਨ ਵਿੱਚ ਬਹੁਤ ਜਤਨ ਲਗਦਾ ਹੈ, ਜਾਂ ਕਿ ਤੇਰੇ ਕੋਲ ਚੁੱਕਣ ਲਈ ਅਜਿਹੇ ਵਿਸ਼ੇ ਨਹੀਂ ਹਨ ਅਤੇ ਤੇਰੇ ਕੋਲ ਦੂਜਿਆਂ ਅਤੇ ਆਪਣੇਆਪ ਨਾਲ ਸੰਗਤੀ ਕਰਨ ਅਤੇ ਪ੍ਰਦਾਨ ਕਰਨ ਲਈ ਕੁਝ ਵੀ ਜਥਾਰਥਕ ਨਹੀਂ ਹੈ ਤਾਂ ਇਹ ਸਾਬਤ ਕਰਦਾ ਹੈ ਕਿ ਤੂੰ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਨਹੀਂ ਕੀਤਾ ਹੈ। ਪਰਮੇਸ਼ੁਰ ਦੇ ਵਚਨ ਕੀ ਹਨ? ਕੀ ਉਸਦੇ ਵਚਨ, ਪਰਮੇਸ਼ੁਰ ਕੋਲ ਜੋ ਹੈ ਅਤੇ ਜੋ ਉਹ ਹੈ, ਦੇ ਪ੍ਰਗਟਾਵੇ ਨਹੀਂ ਹਨ? ਜੇ ਤੂੰ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਨਹੀਂ ਕੀਤਾ ਹੈ ਤਾਂ ਕੀ ਤੇਰੇ ਕੋਲ ਪਰਮੇਸ਼ੁਰ ਕੋਲ ਜੋ ਹੈ ਅਤੇ ਉਹ ਜੋ ਹੈ ਪ੍ਰਤੀ ਕੋਈ ਗਿਆਨ ਹੈ? ਯਕੀਨਨ ਨਹੀਂ। ਇਹ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਜੇ ਤੇਰੇ ਕੋਲ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਨਹੀਂ ਤਾਂ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝ ਨਹੀਂ ਸਕਦਾ, ਨਾ ਹੀ ਤੂੰ ਜਾਣਦਾ ਹੈਂ ਕਿ ਉਸਦਾ ਸੁਭਾਅ ਕੀ ਹੈ, ਉਹ ਕੀ ਪਸੰਦ ਕਰਦਾ ਹੈ, ਉਹ ਕਿਸ ਤੋਂ ਸੂਗ ਕਰਦਾ ਹੈ, ਉਸਦੀਆਂ ਲੋਕਾਂ ਤੋਂ ਕੀ ਮੰਗਾਂ ਹਨ, ਉਸਦਾ ਉਨ੍ਹਾਂ ਵੱਲ ਕੀ ਰਵੱਈਆ ਹੈ ਜੋ ਚੰਗੇ ਹਨ, ਅਤੇ ਉਨ੍ਹਾਂ ਵੱਲ ਕੀ ਰਵੱਈਆ ਹੈ ਜੋ ਬੁਰੇ ਹਨ; ਇਹ ਸਭ, ਨਿਸ਼ਚਿਤ ਰੂਪ ਵਿੱਚ, ਤੇਰੇ ਲਈ ਅਸਪੱਸ਼ਟ ਅਤੇ ਧੁੰਦਲੇ ਹਨ। ਜੇ ਤੂੰ ਅਜਿਹੇ ਧੁੰਦਲੇਪਨ ਦੇ ਵਿਚਕਾਰ ਪਰਮੇਸ਼ੁਰ ਉੱਪਰ ਵਿਸ਼ਵਾਸ ਕਰਦਾ ਹੈਂ ਤਾਂ ਜਦੋਂ ਤੂੰ ਉਨ੍ਹਾਂ ਵਿੱਚੋਂ ਇੱਕ ਹੋਣ ਦਾ ਦਾਅਵਾ ਕਰਦਾ ਹੈਂ ਜੋ ਸੱਚਾਈ ਦੀ ਭਾਲ ਕਰਦੇ ਹਨ ਅਤੇ ਪਰਮੇਸ਼ੁਰ ਦਾ ਅਨੁਸਰਣ ਕਰਦੇ ਹਨ, ਕੀ ਅਜਿਹੇ ਦਾਅਵੇ ਜਥਾਰਥਕ ਹਨ? ਉਹ ਨਹੀਂ ਹਨ! ਇਸ ਲਈ, ਚਲੋ, ਆਪਾਂ ਪਰਮੇਸ਼ੁਰ ਨੂੰ ਜਾਣਨ ਬਾਰੇ ਸੰਗਤੀ ਨੂੰ ਜਾਰੀ ਰੱਖੀਏ।

ਤੁਸੀਂ ਸਾਰੇ ਅੱਜ ਦੀ ਸੰਗਤੀ ਦੇ ਵਿਸ਼ੇ ਨੂੰ ਜਾਣਨ ਲਈ ਉਤਾਵਲੇ ਹੋ, ਹੈ ਨਾ? ਇਹ ਵਿਸ਼ਾ ਵੀ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਦੇ ਵਿਸ਼ੇ ਨਾਲ ਜੁੜਿਆ ਹੋਇਆ ਹੈ ਜਿਸ ਦੀ ਅਸੀਂ ਹਾਲ ਵਿੱਚ ਚਰਚਾ ਕਰਦੇ ਆ ਰਹੇ ਹਾਂ। ਅਸੀਂ, “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਬਾਰੇ, ਵੱਖੋ-ਵੱਖ ਸਾਧਨਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਵਰਤ ਕੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਬਹੁਤ ਕੁਝ ਬੋਲ ਚੁੱਕੇ ਹਾਂ ਕਿ ਪਰਮੇਸ਼ੁਰ ਸਭ ਕੁਝ ਉੱਪਰ ਕਿਵੇਂ ਰਾਜ ਕਰਦਾ ਹੈ, ਕਿਹੜੇ ਸਾਧਨਾਂ ਦੁਆਰਾ ਉਹ ਅਜਿਹਾ ਕਰਦਾ ਹੈ, ਅਤੇ ਕਿਹੜੇ ਸਿਧਾਂਤ ਦੇ ਅਨੁਸਾਰ ਉਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ ਤਾਂ ਕਿ ਉਹ ਸਭ ਪਰਮੇਸ਼ੁਰ ਦੇ ਸਿਰਜੇ ਇਸ ਗ੍ਰਹਿ ਉੱਪਰ ਮੌਜੂਦ ਰਹਿ ਸਕਣ। ਅਸੀਂ ਪਰਮੇਸ਼ੁਰ ਮਨੁੱਖਜਾਤੀ ਦੀਆਂ ਲੋੜਾਂ ਦੀ ਕਿਵੇਂ ਪੂਰਤੀ ਕਰਦਾ ਹੈ ਬਾਰੇ ਵੀ ਕਾਫ਼ੀ ਗੱਲ ਕਰ ਚੁੱਕੇ ਹਾਂ: ਕਿਨ੍ਹਾਂ ਸਾਧਨਾਂ ਦੇ ਦੁਆਰਾ ਅਜਿਹੀ ਪੂਰਤੀ ਕਰਦਾ ਹੈ, ਲੋਕਾਂ ਨੂੰ ਕਿਸ ਪ੍ਰਕਾਰ ਦੇ ਜੀਵਤ ਵਾਤਾਵਰਣ ਪ੍ਰਦਾਨ ਕਰਦਾ ਹੈ,ਅਤੇ ਕਿਹੜੇ ਸਾਧਨਾਂ ਦੁਆਰਾ, ਅਤੇ ਕਿਹੜੇ ਸ਼ੁਰੂਆਤੀ ਬਿੰਦੂਆਂ ਤੋਂ ਉਹ ਮਨੁੱਖ ਲਈ ਇੱਕ ਸਥਿਰ ਜੀਵਤ ਵਾਤਾਵਰਣ ਪ੍ਰਦਾਨ ਕਰਦਾ ਹੈ। ਭਾਵੇਂ, ਮੈਂ ਸਾਰੀਆਂ ਚੀਜ਼ਾਂ ਉੱਪਰ ਪਰਮੇਸ਼ੁਰ ਦੇ ਇਖਤਿਆਰ ਅਤੇ ਉਸਦੇ ਪ੍ਰਬੰਧਨ ਵਿਚਲੇ ਸੰਬੰਧ ਬਾਰੇ ਸਿੱਧੇ ਤੌਰ ਤੇ ਬੋਲਿਆ ਨਹੀਂ ਹਾਂ, ਮੈਂ ਅਸਿੱਧੇ ਤੌਰ ਤੇ ਉਨ੍ਹਾਂ ਕਾਰਨਾਂ ਬਾਰੇ ਬੋਲਿਆ ਹਾਂ ਕਿ ਉਹ ਸਾਰੀਆਂ ਚੀਜ਼ਾਂ ਦਾ ਸੰਚਾਲਨ ਇਸ ਢੰਗ ਨਾਲ ਕਰਦਾ ਹੈ, ਨਾਲ ਹੀ ਮੈਂ ਉਨ੍ਹਾਂ ਕਾਰਨਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਦੁਆਰਾ ਉਹ ਮਨੁੱਖਜਾਤੀ ਨੂੰ ਇਸ ਪ੍ਰਕਾਰ ਪ੍ਰਦਾਨ ਕਰਦਾ ਹੈ ਅਤੇ ਇਸਦਾ ਪਾਲਣ-ਪੋਸ਼ਣ ਕਰਦਾ ਹੈ। ਇਹ ਸਭ ਕੁਝ ਉਸਦੇ ਪ੍ਰਬੰਧਨ ਨਾਲ ਸੰਬੰਧਤ ਹੈ। ਵਿਸ਼ਾ-ਵਸਤੂ, ਜਿਸ ਬਾਰੇ ਅਸੀਂ ਬੋਲੇ ਹਾਂ, ਬਹੁਤ ਵਿਆਪਕ ਹੈ: ਵਿਸ਼ਾਲ ਵਾਤਾਵਰਣ ਤੋਂ ਲੈ ਕੇ ਬਹੁਤ ਛੋਟੀਆਂ ਚੀਜ਼ਾਂ, ਜਿਵੇਂ ਕਿ ਲੋਕਾਂ ਦੀਆਂ ਮੁਢਲੀਆਂ ਲੋੜਾਂ ਅਤੇ ਖੁਰਾਕ ਤੱਕ; ਪਰਮੇਸ਼ੁਰ ਸਾਰੀਆਂ ਚੀਜ਼ਾਂ ਉੱਪਰ ਰਾਜ ਕਿਵੇਂ ਕਰਦਾ ਹੈ ਅਤੇ ਉਨ੍ਹਾਂ ਨੂੰ ਕ੍ਰਮਬੱਧ ਢੰਗ ਨਾਲ ਚਲਾਉਂਦਾ ਹੈ, ਉਸਨੇ ਹਰੇਕ ਨਸਲ ਦੇ ਲੋਕਾਂ ਲਈ ਜੀਵਨ ਦੇ ਸਹੀ ਅਤੇ ਉਚਿਤ ਵਾਤਾਵਰਣ ਸਿਰਜੇ ਹਨ, ਆਦਿ। ਇਹ ਸਾਰੀ ਵਿਸ਼ਾਲ ਵਿਸ਼ਾਵਸਤੂ ਮਨੁੱਖ ਦੇਹ ਵਿੱਚ ਕਿਵੇਂ ਜੀਉਂਦੇ ਹਨ ਨਾਲ ਜੁੜੀ ਹੋਈ ਹੈ—ਭਾਵ, ਇਹ ਸਭ ਪਦਾਰਥਕ ਸੰਸਾਰ ਦੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਹੈ ਜੋ ਨੰਗੀ ਅੱਖ ਨੂੰ ਦਿਖਾਈ ਦਿੰਦੀਆਂ ਹਨ, ਅਤੇ ਜਿਸਨੂੰ ਲੋਕ ਮਹਿਸੂਸ ਕਰ ਸਕਦੇ ਹਨ, ਜਿਵੇਂ ਕਿ ਪਰਬਤ, ਦਰਿਆ, ਸਮੁੰਦਰ, ਮੈਦਾਨ, ਆਦਿ। ਇਹ ਉਹ ਸਾਰੀਆਂ ਚੀਜ਼ਾਂ ਹਨ ਜੋ ਦੇਖੀਆਂ ਅਤੇ ਛੂਹੀਆਂ ਜਾ ਸਕਦੀਆਂ ਹਨ। ਜਦੋਂ ਮੈਂ ਹਵਾ ਅਤੇ ਤਾਪਮਾਨ ਦੀ ਗੱਲ ਕਰਦਾ ਹਾਂ, ਤੁਸੀਂ ਹਵਾ ਦੇ ਵਜੂਦ ਨੂੰ ਸਿੱਧੇ ਤੌਰ ਤੇ ਮਹਿਸੂਸ ਕਰਨ ਲਈ ਆਪਣੇ ਸਾਹ ਨੂੰ ਵਰਤ ਸਕਦੇ ਹੋ, ਅਤੇ ਆਪਣੇ ਸਰੀਰ ਦੁਆਰਾ ਅਹਿਸਾਸ ਕਰ ਸਕਦੇ ਹੋ ਕਿ ਤਾਪਮਾਨ ਉੱਚਾ ਹੈ ਜਾਂ ਨਿਮਨ ਹੈ। ਰੁੱਖ, ਘਾਹ, ਅਤੇ ਜੰਗਲ ਵਿੱਚ ਪੰਛੀ ਅਤੇ ਜਾਨਵਰ, ਉਹ ਚੀਜ਼ਾਂ ਜੋ ਹਵਾ ਵਿੱਚ ਉਡਦੀਆਂ ਹਨ ਜਾਂ ਜ਼ਮੀਨ ਉੱਪਰ ਤੁਰਦੀਆਂ ਹਨ, ਅਤੇ ਉਹ ਵਿਭਿੰਨ ਛੋਟੇ ਜਾਨਵਰ ਜੋ ਖੁੱਡਾਂ ਵਿੱਚੋਂ ਨਿਕਲਦੇ ਹਨ, ਇਨ੍ਹਾਂ ਸਭਨਾ ਨੂੰ ਲੋਕ ਆਪਣੀਆਂ ਅੱਖਾਂ ਨਾਲ ਦੇਖ ਅਤੇ ਆਪਣੇ ਕੰਨਾਂ ਨਾਲ ਸੁਣ ਸਕਦੇ ਹਨ। ਭਾਵੇਂ ਇਨ੍ਹਾਂ ਚੀਜ਼ਾਂ ਦੁਆਰਾ ਛੂਹਿਆ ਜਾਣ ਵਾਲਾ ਕਾਰਜ-ਖੇਤਰ ਕਾਫੀ ਵਿਸ਼ਾਲ ਹੈ, ਚੀਜ਼ਾਂ ਜੋ ਪਰਮੇਸ਼ੁਰ ਨੇ ਸਿਰਜੀਆਂ ਹਨ ਉਹ ਕੇਵਲ ਪਦਾਰਥਕ ਸੰਸਾਰ ਦੀ ਪ੍ਰਤੀਨਿਧਤਾ ਕਰਦੀਆਂ ਹਨ। ਪਦਾਰਥਕ ਚੀਜ਼ਾਂ ਉਹ ਹਨ ਜੋ ਲੋਕ ਦੇਖ ਅਤੇ ਮਹਿਸੂਸ ਕਰ ਸਕਦੇ ਹਨ, ਕਹਿਣ ਦਾ ਭਾਵ ਹੈ ਕਿ ਜਦੋਂ ਤੂੰ ਉਨ੍ਹਾਂ ਨੂੰ ਛੂਹਦਾ ਹੈਂ, ਉਨ੍ਹਾਂ ਦਾ ਅਹਿਸਾਸ ਕਰਦਾ ਹੈਂ, ਅਤੇ ਜਦੋਂ ਤੇਰੀਆਂ ਅੱਖਾਂ ਉਨ੍ਹਾਂ ਨੂੰ ਦੇਖਦੀਆਂ ਹਨ, ਤੇਰਾ ਦਿਮਾਗ ਤੈਨੂੰ ਇੱਕ ਚਿੱਤਰ, ਇੱਕ ਤਸਵੀਰ ਪੇਸ਼ ਕਰਦਾ ਹੈ। ਇਹ ਅਜਿਹੀਆਂ ਚੀਜ਼ਾਂ ਹਨ ਜੋ ਕਿ ਅਸਲ ਅਤੇ ਜਥਾਰਥਕ ਹਨ; ਤੇਰੇ ਲਈ ਉਹ ਅਮੂਰਤ ਨਹੀਂ, ਬਲਕਿ ਉਨ੍ਹਾਂ ਦਾ ਇੱਕ ਅਕਾਰ ਹੈ। ਉਹ ਵਰਗ ਜਾਂ ਗੋਲ, ਜਾਂ ਲੰਮੀਆਂ ਜਾਂ ਛੋਟੀਆਂ ਹੋ ਸਕਦੀਆਂ ਹਨ ਅਤੇ ਹਰੇਕ ਚੀਜ਼ ਤੇਰੇ ਉੱਪਰ ਇੱਕ ਵੱਖਰਾ ਪ੍ਰਭਾਵ ਪਾਉਂਦੀ ਹੈ। ਇਹ ਸਾਰੀਆਂ ਚੀਜ਼ਾਂ ਸ੍ਰਿਸ਼ਟੀ ਦੇ ਉਸ ਪਦਾਰਥਕ ਪੱਖ ਦੀ ਪ੍ਰਤੀਨਿਧਤਾ ਕਰਦੀਆਂ ਹਨ। ਅਤੇ ਇਸਲਈ, ਪਰਮੇਸ਼ੁਰ ਲਈ, ਇਸ ਵਾਕੰਸ਼ “ਪਰਮੇਸ਼ੁਰ ਦਾ ਸਾਰੀਆਂ ਚੀਜ਼ਾਂ ਉੱਪਰ ਇਖਤਿਆਰ,” ਵਿੱਚ ਕਿਹੜੀਆਂ “ਸਾਰੀਆਂ ਚੀਜ਼ਾਂ” ਸ਼ਾਮਲ ਹਨ? ਇਹ ਸਧਾਰਣ ਤੌਰ ਤੇ ਉਨ੍ਹਾਂ ਚੀਜ਼ਾਂ ਨੂੰ ਹੀ ਸ਼ਾਮਲ ਨਹੀਂ ਕਰਦੀਆਂ ਜੋ ਮਨੁੱਖ ਦੇਖ ਅਤੇ ਛੂਹ ਸਕਦੇ ਹਨ; ਇਨ੍ਹਾਂ ਦੇ ਇਲਾਵਾ, ਇਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਮਨੁੱਖਾਂ ਦੇ ਦੁਆਰਾ ਦੇਖਿਆ ਅਤੇ ਛੂਹਿਆ ਨਹੀਂ ਜਾ ਸਕਦਾ। ਇਹ ਪਰਮੇਸ਼ੁਰ ਦੇ ਸਾਰੀਆਂ ਚੀਜ਼ਾਂ ਉੱਪਰ ਇਖਤਿਆਰ ਦੇ ਸੱਚੇ ਅਰਥਾਂ ਵਿੱਚੋਂ ਇੱਕ ਹੈ। ਭਾਵੇਂ ਮਨੁੱਖ ਅਜਿਹੀਆਂ ਚੀਜ਼ਾਂ ਨੂੰ ਦੇਖ ਜਾਂ ਛੂਹ ਨਹੀਂ ਸਕਦੇ, ਪਰਮੇਸ਼ੁਰ ਲਈ—ਜਦ ਤੱਕ ਇਹ ਉਸਦੀਆਂ ਨਜ਼ਰਾਂ ਦੁਆਰਾ ਦੇਖੀਆਂ ਜਾ ਸਕਦੀਆਂ ਹਨ ਅਤੇ ਉਸਦੀ ਪ੍ਰਭੁਤਾ ਦੇ ਕਾਰਜ ਖੇਤਰ ਦੇ ਅਧੀਨ ਹਨ—ਜਥਾਰਥ ਵਿੱਚ ਮੌਜੂਦ ਹਨ। ਇਸ ਤੱਥ ਦੇ ਬਾਵਜੂਦ ਵੀ ਕਿ ਇਹ ਅਮੂਰਤ ਅਤੇ ਕਲਪਨਾ ਤੋਂ ਬਾਹਰ ਹਨ, ਅਤੇ ਇਸਦੇ ਇਲਾਵਾ ਮਨੁੱਖਾਂ ਦੁਆਰਾ ਇਨ੍ਹਾਂ ਨੂੰ ਦੇਖਿਆ ਅਤੇ ਛੂਹਿਆ ਨਹੀਂ ਜਾ ਸਕਦਾ, ਪਰਮੇਸ਼ੁਰ ਲਈ ਇਹ ਜਥਾਰਥਕ ਤੌਰ ਤੇ ਅਤੇ ਸੱਚਮੁੱਚ ਮੌਜੂਦ ਹਨ। ਸਾਰੀਆਂ ਚੀਜ਼ਾਂ ਜਿਨ੍ਹਾਂ ਉੱਪਰ ਪਰਮੇਸ਼ੁਰ ਰਾਜ ਕਰਦਾ ਹੈ ਦੇ ਵਿਚਕਾਰ ਇਹ ਇੱਕ ਵੱਖਰਾ ਸੰਸਾਰ ਹੈ ਅਤੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਉੱਪਰ ਉਸਦਾ ਇਖਤਿਆਰ ਹੈ ਇਹ ਉਨ੍ਹਾਂ ਦੇ ਕਾਰਜ-ਖੇਤਰ ਦਾ ਅਗਲਾ ਹਿੱਸਾ ਹੈ। ਇਹ ਅੱਜ ਦੀ ਸੰਗਤੀ ਦਾ ਵਿਸ਼ਾ ਹੈ: ਪਰਮੇਸ਼ੁਰ ਆਤਮਿਕ ਸੰਸਾਰ ਉੱਪਰ ਰਾਜ ਅਤੇ ਇਸਦਾ ਸੰਚਾਲਨ ਕਿਵੇਂ ਕਰਦਾ ਹੈ। ਕਿਉਂਕਿ ਇਸ ਵਿਸ਼ੇ ਵਿੱਚ, ਪਰਮੇਸ਼ੁਰ ਸਾਰੀਆਂ ਚੀਜ਼ਾਂ ਉੱਪਰ ਰਾਜ ਅਤੇ ਪ੍ਰਬੰਧਨ ਕਿਵੇਂ ਕਰਦਾ ਹੈ, ਸ਼ਾਮਲ ਕੀਤਾ ਗਿਆ ਹੈ, ਇਹ ਪਦਾਰਥਕ ਸੰਸਾਰ ਦੇ ਬਾਹਰ—ਆਤਮਿਕ ਸੰਸਾਰ ਸਮੇਤ—ਸੰਸਾਰ ਨਾਲ ਸੰਬੰਧਤ ਹੈ ਅਤੇ, ਸੋ ਸਾਡੇ ਲਈ ਇਸਨੂੰ ਸਮਝਣ ਬਹੁਤ ਮਹੱਤਵਪੂਰਣ ਹੈ। ਕੇਵਲ ਇਸ ਬਾਰੇ ਗੱਲ ਕਰਕੇ ਅਤੇ ਇਸ ਵਿਸ਼ਾਵਸਤੂ ਨੂੰ ਸਮਝਣ ਦੇ ਬਾਅਦ ਹੀ ਲੋਕ ਇਨ੍ਹਾਂ ਸ਼ਬਦਾਂ, “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਦੇ ਸੱਚੇ ਅਰਥ ਨੂੰ ਮੌਲਿਕ ਰੂਪ ਵਿੱਚ ਸਮਝ ਸਕਦੇ ਹਨ। ਇਸੇ ਕਾਰਨ ਕਰਕੇ ਅਸੀਂ ਇਸ ਵਿਸ਼ੇ ਦੀ ਚਰਚਾ ਕਰਨ ਜਾ ਰਹੇ ਹਾਂ; ਇਸਦਾ ਉਦੇਸ਼ “ਪਰਮੇਸ਼ੁਰ ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ ਅਤੇ ਪਰਮੇਸ਼ੁਰ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ,” ਦੇ ਵਿਸ਼ੇ ਨੂੰ ਪੂਰਣ ਕਰਨਾ ਹੈ। ਸ਼ਾਇਦ ਇਸ ਵਿਸ਼ੇ ਬਾਰੇ ਸੁਣ ਕੇ ਤੁਹਾਨੂੰ ਅਜੀਬ ਲੱਗੇ ਜਾਂ ਇਹ ਤੁਹਾਡੀ ਕਲਪਨਾ ਤੋਂ ਪਰ੍ਹੇ ਹੋਵੇ, ਭਾਵੇਂ ਤੁਸੀਂ ਜੋ ਮਰਜ਼ੀ ਮਹਿਸੂਸ ਕਰੋ, ਕਿਉਂਕਿ ਆਤਮਿਕ ਸੰਸਾਰ ਪਰਮੇਸ਼ੁਰ ਦੁਆਰਾ ਸ਼ਾਸਤ ਕੀਤੀਆਂ ਸਾਰੀਆਂ ਚੀਜ਼ਾਂ ਵਿੱਚੋਂ ਇੱਕ ਹੈ, ਤੁਹਾਡੇ ਲਈ ਇਸ ਵਿਸ਼ੇ ਨੂੰ ਸਮਝਣਾ ਲਾਜ਼ਮੀ ਹੈ। ਇੱਕ ਵਾਰ ਜਦ ਤੁਸੀਂ ਸਮਝ ਲੈਂਦੇ ਹੋ ਕਿ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਤਾਂ ਤੁਸੀਂ ਇਸ ਵਾਕੰਸ਼ ਦੀ ਇੱਕ ਡੂੰਘੀ ਕਦਰ, ਸਮਝ ਅਤੇ ਗਿਆਨ ਪ੍ਰਾਪਤ ਕਰ ਲਵੋਗੇ।

ਪਰਮੇਸ਼ੁਰ ਆਤਮਿਕ ਸੰਸਾਰ ਦਾ ਸ਼ਾਸਨ ਅਤੇ ਸੰਚਾਲਨ ਕਿਵੇਂ ਕਰਦਾ ਹੈ

ਪਦਾਰਥਕ ਸੰਸਾਰ ਲਈ, ਜਦੋਂ ਵੀ ਲੋਕ ਕੁਝ ਚੀਜ਼ਾਂ ਜਾਂ ਵਰਤਾਰੇ ਨੂੰ ਨਹੀਂ ਸਮਝਦੇ, ਉਹ ਸੰਬੰਧਤ ਜਾਣਕਾਰੀ ਦੀ ਭਾਲ ਕਰ ਸਕਦੇ ਹਨ ਜਾਂ ਉਨ੍ਹਾਂ ਚੀਜ਼ਾਂ ਦੇ ਮੂਲ ਅਤੇ ਪਿਛੋਕੜ ਦਾ ਪਤਾ ਲਗਾਉਣ ਲਈ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਕਰ ਸਕਦੇ ਹਨ। ਪਰ ਜਦੋਂ ਦੂਸਰੀ ਦੁਨੀਆਂ ਦੀ ਗੱਲ ਆਉਂਦੀ ਹੈ ਜਿਸ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ—ਆਤਮਿਕ ਸੰਸਾਰ, ਜੋ ਕਿ ਪਦਾਰਥਕ ਸੰਸਾਰ ਤੋਂ ਬਾਹਰ ਮੌਜੂਦ ਹੈ—ਲੋਕਾਂ ਕੋਲ ਇਸ ਬਾਰੇ ਕੁਝ ਵੀ ਸਿੱਖਣ ਲਈ ਕੋਈ ਢੰਗ ਜਾਂ ਮਾਧਿਅਮ ਨਹੀਂ ਹਨ। ਮੈਂ ਇਹ ਕਿਉਂ ਕਹਿੰਦਾ ਹਾਂ? ਮੈਂ ਇਹ ਇਸ ਲਈ ਕਹਿੰਦਾ ਹਾਂ ਕਿਉਂਕਿ, ਮਨੁੱਖਜਾਤੀ ਦੇ ਸੰਸਾਰ ਵਿੱਚ, ਪਦਾਰਥਕ ਸੰਸਾਰ ਦੀ ਹਰ ਚੀਜ਼ ਮਨੁੱਖ ਦੀ ਸਰੀਰਕ ਹੋਂਦ ਤੋਂ ਅਟੁੱਟ ਹੈ, ਅਤੇ ਕਿਉਂਕਿ ਲੋਕ ਮਹਿਸੂਸ ਕਰਦੇ ਹਨ ਕਿ ਪਦਾਰਥਕ ਸੰਸਾਰ ਦੀ ਹਰ ਚੀਜ਼ ਉਨ੍ਹਾਂ ਦੇ ਸਰੀਰਕ ਜੀਵਨ ਦੇ ਢੰਗ ਅਤੇ ਸਰੀਰਕ ਜੀਵਨ ਤੋਂ ਹੈ, ਜ਼ਿਆਦਾਤਰ ਲੋਕ ਕੇਵਲ ਜਾਗਰੂਕ ਹਨ, ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਪਦਾਰਥਕ ਚੀਜ਼ਾਂ ਹੀ ਉਨ੍ਹਾਂ ਨੂੰ ਦਿਖਾਈ ਦਿੰਦੀਆਂ ਹਨ। ਪਰ, ਜਦੋਂ ਇਹ ਆਤਮਿਕ ਸੰਸਾਰ ਦੀ ਗੱਲ ਆਉਂਦੀ ਹੈ—ਭਾਵ ਹਰ ਚੀਜ਼ ਜੋ ਉਸ ਦੂਸਰੇ ਸੰਸਾਰ ਦੀ ਹੈ—ਇਹ ਕਹਿਣਾ ਉਚਿਤ ਹੋਵੇਗਾ ਕਿ ਬਹੁਤੇ ਲੋਕ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਲੋਕ ਇਸਨੂੰ ਨਹੀਂ ਦੇਖ ਸਕਦੇ, ਅਤੇ ਵਿਸ਼ਵਾਸ ਕਰਦੇ ਹਨ ਕਿ ਇਸ ਨੂੰ ਸਮਝਣ ਦੀ ਜਾਂ ਇਸ ਬਾਰੇ ਕੁਝ ਜਾਣਨ ਦੀ ਜ਼ਰੂਰਤ ਨਹੀਂ ਹੈ, ਇਸ ਬਾਰੇ ਕੁਝ ਵੀ ਨਹੀਂ ਕਹਿਣਾ ਕਿ ਕਿਵੇਂ ਆਤਮਿਕ ਸੰਸਾਰ ਪਦਾਰਥਕ ਸੰਸਾਰ ਨਾਲੋਂ ਬਿਲਕੁਲ ਵੱਖਰਾ ਸੰਸਾਰ ਹੈ ਅਤੇ, ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ, ਖੁਲ੍ਹਾ ਹੈ—ਹਾਲਾਂਕਿ, ਮਨੁੱਖਾਂ ਲਈ, ਇਹ ਗੁਪਤ ਅਤੇ ਬੰਦ ਹੈ—ਇਸ ਲਈ ਲੋਕਾਂ ਲਈ ਇਸ ਸੰਸਾਰ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦਾ ਰਸਤਾ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ। ਆਤਮਿਕ ਸੰਸਾਰ ਦੇ ਵੱਖ-ਵੱਖ ਪਹਿਲੂ ਜਿਨ੍ਹਾਂ ਬਾਰੇ ਮੈਂ ਬੋਲਣ ਜਾ ਰਿਹਾ ਹਾਂ ਕੇਵਲ ਪਰਮੇਸ਼ੁਰ ਦੇ ਪ੍ਰਬੰਧਨ ਅਤੇ ਪ੍ਰਭੂਤਾ ਦੇ ਨਾਲ ਜੁੜਿਆ ਹੋਇਆ ਹੈ; ਮੈਂ ਕੋਈ ਭੇਦ ਨਹੀਂ ਜ਼ਾਹਰ ਕਰ ਰਿਹਾ ਹਾਂ, ਅਤੇ ਨਾ ਹੀ ਮੈਂ ਤੁਹਾਨੂੰ ਕੋਈ ਅਜਿਹਾ ਭੇਦ ਦੱਸ ਰਿਹਾ ਹਾਂ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ। ਕਿਉਂਕਿ ਇਹ ਪਰਮੇਸ਼ੁਰ ਦੀ ਪ੍ਰਭੂਤਾ, ਪਰਮੇਸ਼ੁਰ ਦੇ ਸੰਚਾਲਨ, ਅਤੇ ਪਰਮੇਸ਼ੁਰ ਦੇ ਪ੍ਰਬੰਧ ਦੇ ਨਾਲ ਜੁੜਿਆ ਹੋਇਆ ਹੈ, ਇਸ ਲਈ ਮੈਂ ਕੇਵਲ ਉਸ ਹਿੱਸੇ ਦੀ ਗੱਲ ਕਰਾਂਗਾ ਜੋ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ।

ਪਹਿਲਾਂ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ: ਤੁਹਾਡੇ ਮਨ ਵਿੱਚ, ਆਤਮਿਕ ਸੰਸਾਰ ਕੀ ਹੈ? ਵਿਆਪਕ ਰੂਪ ਵਿੱਚ ਕਹੀਏ ਤਾਂ, ਇਹ ਪਦਾਰਥਕ ਸੰਸਾਰ ਤੋਂ ਬਾਹਰ ਇੱਕ ਸੰਸਾਰ ਹੈ ਜੋ ਕਿ ਲੋਕਾਂ ਲਈ ਅਦਿੱਖ ਅਤੇ ਅਛੂਹ ਹੈ। ਫਿਰ ਵੀ, ਤੁਹਾਡੀ ਕਲਪਨਾ ਵਿੱਚ, ਆਤਮਿਕ ਸੰਸਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਸ਼ਾਇਦ, ਇਸ ਨੂੰ ਵੇਖਣ ਦੇ ਯੋਗ ਨਾ ਹੋਣ ਦੇ ਨਤੀਜੇ ਵਜੋਂ, ਤੁਸੀਂ ਇਸ ਬਾਰੇ ਸੋਚਣ ਦੇ ਅਯੋਗ ਹੋ। ਹਾਲਾਂਕਿ, ਜਦੋਂ ਤੁਸੀਂ ਕੁਝ ਦੰਤ ਕਥਾਵਾਂ ਸੁਣਦੇ ਹੋ, ਤਾਂ ਤੁਸੀਂ ਅਜੇ ਵੀ ਇਸ ਬਾਰੇ ਸੋਚ ਰਹੇ ਹੁੰਦੇ ਹੋ, ਅਤੇ ਤੁਸੀਂ ਇਸ ਬਾਰੇ ਸੋਚਣਾ ਰੋਕ ਨਹੀਂ ਸਕਦੇ। ਮੈਂ ਇਹ ਕਿਉਂ ਕਿਹਾ? ਇੱਥੇ ਕੁਝ ਅਜਿਹਾ ਹੁੰਦਾ ਹੈ ਜੋ ਬਹੁਤ ਸਾਰੇ ਲੋਕਾਂ ਨਾਲ ਬਚਪਨ ਵਿੱਚ ਵਾਪਰਦਾ ਹੈ: ਜਦੋਂ ਕੋਈ ਉਨ੍ਹਾਂ ਨੂੰ ਇੱਕ ਡਰਾਉਣੀ ਕਹਾਣੀ ਸੁਣਾਉਂਦਾ ਹੈ—ਜਿਵੇਂ ਕਿ ਭੂਤਾਂ ਜਾਂ ਆਤਮਾਵਾਂ ਬਾਰੇ—ਉਹ ਬੁਰੀ ਤਰ੍ਹਾਂ ਡਰ ਜਾਂਦੇ ਹਨ। ਉਹ ਕਿਉਂ ਡਰਦੇ ਹਨ? ਇਹ ਇਸ ਲਈ ਹੈ ਕਿਉਂਕਿ ਉਹ ਉਨ੍ਹਾਂ ਚੀਜ਼ਾਂ ਦੀ ਕਲਪਨਾ ਕਰ ਰਹੇ ਹੁੰਦੇ ਹਨ; ਭਾਵੇਂ ਉਹ ਉਨ੍ਹਾਂ ਨੂੰ ਨਹੀਂ ਦੇਖ ਸਕਦੇ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਾਰੇ ਉਨ੍ਹਾਂ ਦੇ ਕਮਰਿਆਂ ਦੇ ਦੁਆਲੇ ਹਨ, ਕਿਸੇ ਗੁਪਤ ਜਾਂ ਹਨੇਰੇ ਕੋਨੇ ਵਿੱਚ, ਅਤੇ ਉਹ ਇੰਨਾ ਡਰ ਜਾਂਦੇ ਹਨ ਕਿ ਉਨ੍ਹਾਂ ਦੀ ਸੌਣ ਦੀ ਹਿੰਮਤ ਨਹੀਂ ਹੁੰਦੀ। ਖ਼ਾਸਕਰ ਰਾਤ ਨੂੰ, ਉਹ ਆਪਣੇ ਕਮਰਿਆਂ ਵਿੱਚ ਇਕੱਲੇ ਰਹਿਣ ਜਾਂ ਆਪਣੇ ਵੇਹੜਿਆਂ ਵਿੱਚ ਇਕੱਲਾ ਹੋਣ ਤੋਂ ਬਹੁਤ ਡਰਦੇ ਹਨ। ਉਹ ਤੁਹਾਡੀ ਕਲਪਨਾ ਦਾ ਅਤਮਕ ਸੰਸਾਰ ਹੈ, ਅਤੇ ਇਹ ਅਜਿਹਾ ਸੰਸਾਰ ਹੈ ਜਿਸਨੂੰ ਲੋਕ ਡਰਾਉਣਾ ਸਮਝਦੇ ਹਨ। ਤੱਥ ਇਹ ਹੈ ਕਿ ਹਰ ਕੋਈ ਕੁਝ ਹੱਦ ਤੱਕ ਇਸਦੀ ਕਲਪਨਾ ਕਰਦਾ ਹੈ, ਅਤੇ ਹਰ ਕੋਈ ਇਸ ਨੂੰ ਥੋੜ੍ਹਾ ਮਹਿਸੂਸ ਕਰ ਸਕਦਾ ਹੈ।

ਚਲੋ ਅਸੀਂ ਆਤਮਿਕ ਸੰਸਾਰ ਬਾਰੇ ਗੱਲਬਾਤ ਤੋਂ ਸ਼ੁਰੂਆਤ ਕਰੀਏ। ਇਹ ਕੀ ਹੈ? ਚਲੋ ਮੈਂ ਤੁਹਾਨੂੰ ਇੱਕ ਛੋਟੀ ਅਤੇ ਸਧਾਰਨ ਵਿਆਖਿਆ ਦੇਵਾਂ:ਆਤਮਿਕ ਸੰਸਾਰ ਇੱਕ ਮਹੱਤਵਪੂਰਣ ਸਥਾਨ ਹੈ, ਜੋ ਪਦਾਰਥਕ ਸੰਸਾਰ ਨਾਲੋਂ ਵੱਖਰਾ ਹੈ। ਮੈਂ ਇਹ ਕਿਉਂ ਕਹਿੰਦਾ ਹਾਂ ਕਿ ਇਹ ਮਹੱਤਵਪੂਰਣ ਹੈ? ਅਸੀਂ ਇਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਜਾ ਰਹੇ ਹਾਂ। ਆਤਮਿਕ ਸੰਸਾਰ ਦੀ ਹੋਂਦ ਮਨੁੱਖਜਾਤੀ ਦੇ ਪਦਾਰਥਕ ਸੰਸਾਰ ਨਾਲ ਜੁੜੀ ਹੋਈ ਹੈ। ਇਹ ਸਭ ਚੀਜ਼ਾਂ ਉੱਤੇ ਪਰਮੇਸ਼ੁਰ ਦੇ ਰਾਜ ਵਿੱਚ ਮਨੁੱਖੀ ਜੀਵਨ ਅਤੇ ਮੌਤ ਦੇ ਚੱਕਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ; ਇਹ ਇਸਦੀ ਭੂਮਿਕਾ ਹੈ, ਅਤੇ ਇਹ ਇਕ ਕਾਰਨ ਹੈ ਕਿ ਇਸਦੀ ਹੋਂਦ ਮਹੱਤਵਪੂਰਣ ਹੈ। ਕਿਉਂਕਿ ਇਹ ਉਹ ਸਥਾਨ ਹੈ ਜੋ ਪੰਜ ਇੰਦਰੀਆਂ ਦੇ ਬਿਆਨ ਤੋਂ ਬਾਹਰ ਹੈ, ਕੋਈ ਵੀ ਸਹੀ ਨਿਰਣਾ ਨਹੀਂ ਕਰ ਸਕਦਾ ਕਿ ਆਤਮਿਕ ਸੰਸਾਰ ਮੌਜੂਦ ਹੈ ਜਾਂ ਨਹੀਂ। ਇਸ ਦੀਆਂ ਵੱਖ-ਵੱਖ ਗਤੀਵਿਧੀਆਂ ਮਨੁੱਖੀ ਹੋਂਦ ਨਾਲ ਨੇੜਿਓਂ ਜੁੜੀਆਂ ਹੋਈਆਂ ਹਨ, ਨਤੀਜੇ ਵਜੋਂ ਮਨੁੱਖਜਾਤੀ ਦੇ ਜੀਵਨ ਦਾ ਕ੍ਰਮ ਵੀ ਆਤਮਿਕ ਸੰਸਾਰ ਦੁਆਰਾ ਬਹੁਤ ਪ੍ਰਭਾਵਿਤ ਕੀਤਾ ਜਾਂਦਾ ਹੈ। ਕੀ ਇਸ ਵਿਚ ਪਰਮੇਸ਼ੁਰ ਦੀ ਪ੍ਰਭੁਤਾ ਸ਼ਾਮਲ ਹੈ ਜਾਂ ਨਹੀਂ? ਇਹ ਸ਼ਾਮਲ ਹੈ। ਜਦੋਂ ਮੈਂ ਇਹ ਕਹਿੰਦਾ ਹਾਂ, ਤਾਂ ਤੁਸੀਂ ਸਮਝ ਜਾਂਦੇ ਹੋ ਕਿ ਮੈਂ ਇਸ ਵਿਸ਼ੇ ’ਤੇ ਕਿਉਂ ਚਰਚਾ ਕਰ ਰਿਹਾ ਹਾਂ: ਇਹ ਇਸ ਲਈ ਹੈ ਕਿਉਂਕਿ ਇਹ ਪਰਮੇਸ਼ੁਰ ਦੀ ਪ੍ਰਭੂਤਾ, ਅਤੇ ਨਾਲ ਹੀ ਉਸਦੇ ਸੰਚਾਲਨ ਦੇ ਨਾਲ ਜੁੜਿਆ ਹੈ। ਅਜਿਹੀ ਦੁਨੀਆਂ ਵਿੱਚ—ਜੋ ਲੋਕਾਂ ਲਈ ਅਦਿੱਖ ਹੈ—ਇਸ ਦਾ ਹਰ ਸਵਰਗੀ ਹੁਕਮ, ਫ਼ਰਮਾਨ ਅਤੇ ਪ੍ਰਬੰਧਕੀ ਸੰਚਾਲਨ ਪ੍ਰਣਾਲੀ ਪਦਾਰਥਕ ਸੰਸਾਰ ਦੇ ਕਿਸੇ ਵੀ ਦੇਸ਼ ਦੇ ਕਾਨੂੰਨਾਂ ਅਤੇ ਪ੍ਰਣਾਲੀਆਂ ਤੋਂ ਬਹੁਤ ਉੱਪਰ ਹੈ, ਅਤੇ ਇਸ ਸੰਸਾਰ ਵਿਚ ਕੋਈ ਵੀ ਵਿਅਕਤੀ ਇਸਦੀ ਉਲੰਘਣਾ ਕਰਨ ਜਾਂ ਉਸਨੂੰ ਭੰਗ ਕਰਨ ਦੀ ਹਿੰਮਤ ਨਹੀਂ ਕਰੇਗਾ। ਕੀ ਇਹ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਸੰਚਾਲਨ ਨਾਲ ਸੰਬੰਧਿਤ ਹੈ? ਆਤਮਿਕ ਸੰਸਾਰ ਵਿਚ, ਸਪੱਸ਼ਟ ਪ੍ਰਬੰਧਕੀ ਹੁਕਮਾਂ, ਸਪਸ਼ਟ ਸਵਰਗੀ ਆਦੇਸ਼ ਅਤੇ ਸਪਸ਼ਟ ਨਿਯਮ ਹਨ। ਵੱਖ-ਵੱਖ ਪੱਧਰਾਂ ਅਤੇ ਵੱਖ-ਵੱਖ ਖੇਤਰਾਂ ਵਿਚ, ਸੇਵਾਦਾਰ ਆਪਣੇ ਕਰਤੱਵਾਂ ਦੀ ਸਖਤੀ ਨਾਲ ਪਾਲਣਾ ਕਰਦੇ ਹਨ ਅਤੇ ਨਿਯਮਾਂ ਅਤੇ ਕਾਇਦਿਆਂ ਦੀ ਪਾਲਣਾ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਸਵਰਗੀ ਹੁਕਮ ਦੀ ਉਲੰਘਣਾ ਦਾ ਨਤੀਜਾ ਕੀ ਹੈ; ਉਹ ਸਪਸ਼ਟ ਤੌਰ ਤੇ ਜਾਣਦੇ ਹਨ ਕਿ ਪਰਮੇਸ਼ੁਰ ਬੁਰਾਈ ਨੂੰ ਕਿਵੇਂ ਸਜ਼ਾ ਦਿੰਦਾ ਹੈ ਅਤੇ ਭਲਾਈ ਨੂੰ ਫਲ ਦਿੰਦਾ ਹੈ, ਅਤੇ ਇਸ ਬਾਰੇ ਕਿ ਉਹ ਕਿਵੇਂ ਸਭ ਕੁਝ ਚਲਾਉਂਦਾ ਹੈ ਅਤੇ ਰਾਜ ਕਰਦਾ ਹੈ। ਇਸ ਤੋਂ ਇਲਾਵਾ, ਉਹ ਸਾਫ਼-ਸਾਫ਼ ਦੇਖਦੇ ਹਨ ਕਿ ਉਹ ਕਿਵੇਂ ਆਪਣੇ ਸਵਰਗੀ ਆਦੇਸ਼ਾਂ ਅਤੇ ਕਾਨੂੰਨਾਂ ਨੂੰ ਪੂਰਾ ਕਰਦਾ ਹੈ। ਕੀ ਇਹ ਮਨੁੱਖਜਾਤੀ ਦੁਆਰਾ ਵਸਾਏ ਪਦਾਰਥਕ ਸੰਸਾਰ ਨਾਲੋਂ ਵੱਖਰੇ ਹਨ? ਉਹ ਸੱਚਮੁੱਚ ਬਹੁਤ ਵੱਖਰੇ ਹਨ। ਆਤਮਿਕ ਸੰਸਾਰ ਇੱਕ ਅਜਿਹਾ ਸੰਸਾਰ ਹੈ ਜੋ ਪਦਾਰਥਕ ਸੰਸਾਰ ਨਾਲੋਂ ਬਿਲਕੁਲ ਵੱਖਰਾ ਹੈ। ਕਿਉਂਕਿ ਸਵਰਗੀ ਹੁਕਮ ਅਤੇ ਨਿਯਮ ਹਨ, ਇਹ ਪਰਮੇਸ਼ੁਰ ਦੀ ਪ੍ਰਭਤਾ, ਸੰਚਾਲਨ ਅਤੇ ਇਸ ਤੋਂ ਇਲਾਵਾ, ਉਸ ਦੇ ਸੁਭਾਅ, ਅਤੇ ਨਾਲ ਹੀ ਉਸ ਕੋਲ ਜੋ ਹੈ ਅਤੇ ਉਹ ਜੋ ਹੈ ਨੂੰ ਵੀ ਪ੍ਰਭਾਵਤ ਕਰਦਾ ਹੈ। ਇਹ ਸੁਣ ਕੇ, ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਮੇਰੇ ਲਈ ਇਸ ਵਿਸ਼ੇ ਬਾਰੇ ਬੋਲਣਾ ਬਹੁਤ ਜ਼ਰੂਰੀ ਹੈ? ਕੀ ਤੁਸੀਂ ਇਸ ਵਿਚਲੇ ਭੇਦ ਜਾਣਨਾ ਨਹੀਂ ਚਾਹੁੰਦੇ? (ਹਾਂ, ਅਸੀਂ ਚਾਹੁੰਦੇ ਹਾਂ।) ਇਹ ਆਤਮਿਕ ਸੰਸਾਰ ਦੀ ਐਸੀ ਹੀ ਧਾਰਣਾ ਹੈ। ਹਾਲਾਂਕਿ ਇਹ ਪਦਾਰਥਕ ਸੰਸਾਰ ਦੇ ਨਾਲ ਮਿਲਵਰਤਨ ਨਾਲ ਰਹਿੰਦਾ ਹੈ, ਅਤੇ ਇਕੋ ਸਮੇਂ ਪਰਮੇਸ਼ੁਰ ਦੇ ਸੰਚਾਲਨ ਅਤੇ ਪ੍ਰਭੁਤਾ ਦੇ ਅਧੀਨ ਹੈ, ਪਰਮੇਸ਼ੁਰ ਦਾ ਸੰਚਾਲਨ ਅਤੇ ਇਸ ਸੰਸਾਰ ਦੀ ਪ੍ਰਭੁਤਾ ਪਦਾਰਥਕ ਸੰਸਾਰ ਨਾਲੋਂ ਬਹੁਤ ਸਖ਼ਤ ਹੈ। ਜਦੋਂ ਵੇਰਵਿਆਂ ਦੀ ਗੱਲ ਆਉਂਦੀ ਹੈ, ਸਾਨੂੰ ਇਸ ਗੱਲ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਕਿਵੇਂ ਮਨੁੱਖਜਾਤੀ ਦੇ ਜੀਵਨ ਅਤੇ ਮੌਤ ਦੇ ਚੱਕਰ ਦੇ ਕੰਮ ਲਈ ਆਤਮਿਕ ਸੰਸਾਰ ਜ਼ਿੰਮੇਵਾਰ ਹੈ, ਕਿਉਂਕਿ ਇਹ ਆਤਮਿਕ ਸੰਸਾਰ ਦੇ ਜੀਵਾਂ ਦੇ ਕੰਮ ਦਾ ਇੱਕ ਵੱਡਾ ਹਿੱਸਾ ਹੈ।

ਮਨੁੱਖਜਾਤੀ ਦੇ ਵਿੱਚਕਾਰ, ਮੈਂ ਸਾਰੇ ਲੋਕਾਂ ਨੂੰ ਤਿੰਨ ਕਿਸਮਾਂ ਵਿੱਚ ਸ਼੍ਰੇਣੀਬੱਧ ਕਰਦਾ ਹਾਂ। ਪਹਿਲੇ ਗੈਰ-ਵਿਸ਼ਵਾਸੀ ਹਨ ਜੋ ਕਿ ਧਾਰਮਿਕ ਵਿਸ਼ਵਾਸਾਂ ਦੇ ਬਗੈਰ ਹਨ। ਉਨ੍ਹਾਂ ਨੂੰ ਗੈਰ-ਵਿਸ਼ਵਾਸੀ ਕਿਹਾ ਜਾਂਦਾ ਹੈ। ਬਹੁਸੰਖਿਅਕ ਗੈਰ-ਵਿਸ਼ਵਾਸੀ ਕੇਵਲ ਪੈਸੇ ਵਿੱਚ ਵਿਸ਼ਵਾਸ ਕਰਦੇ ਹਨ; ਉਹ ਕੇਵਲ ਆਪਣੇ ਹਿੱਤਾਂ ਨੂੰ ਉੱਪਰ ਰੱਖਦੇ ਹਨ, ਉਹ ਪਦਾਰਥਕ ਹਨ, ਅਤੇ ਕੇਵਲ ਪਦਾਰਥਕ ਸੰਸਾਰ ਵਿੱਚ ਵਿਸ਼ਵਾਸ ਕਰਦੇ ਹਨ—ਉਹ ਜੀਵਨ ਅਤੇ ਮੌਤ ਦੇ ਚੱਕਰ ਜਾਂ ਦੇਵੀਆਂ ਅਤੇ ਭੂਤਾਂ ਦੇ ਬਾਰੇ ਵਿੱਚੇ ਕਹੀ ਗਈ ਕਿਸੇ ਚੀਜ਼ ਦਾ ਵਿਸ਼ਵਾਸ ਨਹੀਂ ਕਰਦੇ। ਮੈਂ ਇਨ੍ਹਾਂ ਲੋਕਾਂ ਨੂੰ ਗੈਰ-ਵਿਸ਼ਵਾਸੀ ਦੇ ਤੌਰ ਤੇ ਸ਼੍ਰੇਣੀਬੱਧ ਕਰਦਾ ਹਾਂ ਅਤੇ ਉਹ ਪਹਿਲੀ ਕਿਸਮ ਹਨ। ਦੂਜੀ ਕਿਸਮ ਵਿੱਚ, ਗੈਰ-ਵਿਸ਼ਵਾਸੀਆਂ ਦੇ ਇਲਾਵਾ, ਵੱਖੋ-ਵੱਖ ਵਿਸ਼ਵਾਸਾਂ ਦੇ ਲੋਕ ਸ਼ਾਮਲ ਹਨ। ਮਨੁੱਖਜਾਤੀ ਦੇ ਵਿਚਕਾਰ, ਮੈਂ ਵਿਸ਼ਵਾਸ ਦੇ ਇਨ੍ਹਾਂ ਲੋਕਾਂ ਨੂੰ ਕਈ ਮੁੱਖ ਸਮੂਹਾਂ ਵਿੱਚ ਵੰਡਦਾ ਹਾਂ: ਪਹਿਲੇ ਯਹੂਦੀ ਹਨ, ਦੂਜੇ ਕੈਥੋਲਿਕ ਹਨ, ਤੀਜੇ ਮਸੀਹੀ ਲੋਕ ਹਨ, ਚੌਥੇ ਮੁਸਲਮਾਨ ਹਨ ਅਤੇ ਪੰਜਵੇਂ ਬੌਧੀ ਹਨ; ਇਹ ਪੰਜ ਕਿਸਮਾਂ ਹਨ। ਇਹ ਵੱਖੋ-ਵੱਖ ਵਿਸ਼ਵਾਸਾਂ ਵਾਲੇ ਲੋਕ ਹਨ। ਤੀਜੀ ਕਿਸਮ ਵਿੱਚ ਉਹ ਸ਼ਾਮਲ ਹਨ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਤੁਸੀਂ ਇਸ ਵਿੱਚ ਸ਼ਾਮਲ ਹੋ। ਅਜਿਹੇ ਵਿਸ਼ਵਾਸੀ ਉਹ ਹਨ ਜੋ ਅੱਜ ਪਰਮੇਸ਼ੁਰ ਦਾ ਅਨੁਸਰਣ ਕਰਦੇ ਹਨ। ਅਜਿਹੇ ਲੋਕ ਦੋ ਕਿਸਮਾਂ ਵਿੱਚ ਵੰਡੇ ਜਾਂਦੇ ਹਨ: ਪਰਮੇਸ਼ੁਰ ਦੇ ਚੁਣੇ ਹੋਏ ਲੋਕ ਅਤੇ ਸੇਵਕ। ਇਹ ਮੁੱਖ ਕਿਸਮਾਂ ਸਪੱਸ਼ਟ ਤੌਰ ਤੇ ਵੱਖੋ-ਵੱਖ ਹਨ। ਇਸ ਕਰਕੇ ਹੁਣ ਤੁਸੀਂ ਆਪਣੇ ਮਨਾਂ ਵਿੱਚ ਮਨੁੱਖਾਂ ਦੀਆਂ ਕਿਸਮਾਂ ਅਤੇ ਦਰਜਾਬੰਦੀਆਂ ਵਿਚਕਾਰ ਸਪੱਸ਼ਟ ਰੂਪ ਵਿੱਚ ਅੰਤਰ ਕਰ ਸਕਦੇ ਹੋ, ਹੈ ਨਾ? ਪਹਿਲੀ ਕਿਸਮ ਗੈਰ-ਵਿਸ਼ਵਾਸੀਆਂ ਨਾਲ ਬਣਦੀ ਹੈ, ਅਤੇ ਮੈਂ ਦੱਸਿਆ ਹੈ ਕਿ ਉਹ ਕੋਣ ਹਨ। ਉਹ ਲੋਕ ਜੋ ਅਕਾਸ਼ ਵਿੱਚ ਬਜ਼ੁਰਗ ਮਨੁੱਖ ਵਿੱਚ ਵਿਸ਼ਵਾਸ ਕਰਦੇ ਹਨ, ਕੀ ਉਨ੍ਹਾਂ ਨੂੰ ਗੈਰ-ਵਿਸ਼ਵਾਸੀ ਦੇ ਤੌਰ ਤੇ ਗਿਣਿਆ ਜਾ ਸਕਦਾ ਹੈ? ਕਈ ਗੈਰ-ਵਿਸ਼ਵਾਸੀ ਕੇਵਲ ਅਕਾਸ਼ ਵਿਚਲੇ ਬਜ਼ੁਰਗ ਮਨੁੱਖ ਵਿੱਚ ਵਿਸ਼ਵਾਸ ਕਰਦੇ ਹਨ; ਉਹ ਵਿਸ਼ਵਾਸ ਕਰਦੇ ਹਨ ਕਿ ਹਵਾ, ਮੀਂਹ, ਗਰਜਣਾ, ਆਦਿ ਨੂੰ ਉਹ ਹਸਤੀ ਕਾਬੂ ਵਿੱਚ ਰੱਖਦੀ ਹੈ ਜਿਸ ਉੱਪਰ ਉਹ ਫਸਲਾਂ ਅਤੇ ਵਾਢੀ ਲਈ ਨਿਰਭਰ ਕਰਦੇ ਹਨ—ਫਿਰ ਜਦੋਂ ਪਰਮੇਸ਼ੁਰ ਵਿੱਚ ਵਿਸ਼ਵਾਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਉਸ ਵਿੱਚ ਵਿਸ਼ਵਾਸ ਕਰਨ ਦੇ ਅਣਇਛੁੱਕ ਹਨ। ਕੀ ਇਸਨੂੰ ਵਿਸ਼ਵਾਸ ਕਿਹਾ ਜਾ ਸਕਦਾ ਹੈ? ਅਜਿਹੇ ਲੋਕ ਗੈਰ-ਵਿਸ਼ਵਾਸੀਆਂ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਤੁਸੀਂ ਇਹ ਸਮਝਦੇ ਹੋ, ਹੈ ਨਾ? ਇਨ੍ਹਾਂ ਸ਼੍ਰੇਣੀਆਂ ਦੇ ਬਾਰੇ ਗਲਤਫ਼ਹਿਮੀ ਨਾ ਰੱਖੋ। ਦੂਜੀ ਕਿਸਮ ਵਿਸ਼ਵਾਸ ਦੇ ਲੋਕਾਂ ਨੂੰ ਸ਼ਾਮਲ ਕਰਦੀ ਹੈ ਅਤੇ ਤੀਜੀ ਕਿਸਮ ਉਨ੍ਹਾਂ ਦੀ ਹੈ ਜੋ ਵਰਤਮਾਨ ਵਿੱਚ ਪਰਮੇਸ਼ੁਰ ਦਾ ਅਨੁਸਰਣ ਕਰਦੇ ਹਨ। ਫਿਰ, ਮੈਂ ਸਾਰੇ ਮਨੁੱਖਾਂ ਨੂੰ ਇਨ੍ਹਾਂ ਕਿਸਮਾਂ ਵਿੱਚ ਕਿਉਂ ਵੰਡਦਾ ਹਾਂ? (ਕਿਉਂਕਿ ਵਿਭਿੰਨ ਕਿਸਮਾਂ ਦੇ ਲੋਕਾਂ ਦੇ ਵੱਖੋ-ਵੱਖ ਅੰਤ ਅਤੇ ਮੰਜ਼ਿਲਾਂ ਹੁੰਦੀਆਂ ਹਨ।) ਉਹ ਇਸਦਾ ਇੱਕ ਪੱਖ ਹੈ। ਜਦੋਂ ਵਿਭਿੰਨ ਨਸਲਾਂ ਅਤੇ ਕਿਸਮਾਂ ਦੇ ਲੋਕ ਆਤਮਿਕ ਸੰਸਾਰ ਵਿੱਚ ਪਰਤਦੇ ਹਨ, ਉਨ੍ਹਾਂ ਕੋਲ ਜਾਣ ਲਈ ਵੱਖੋ-ਵੱਖ ਸਥਾਨ ਹੋਣਗੇ ਅਤੇ ਉਹ ਜੀਵਨ ਅਤੇ ਮੌਤ ਚੱਕਰ ਦੇ ਵੱਖੋ-ਵੱਖ ਨਿਯਮਾਂ ਦੇ ਅਧੀਨ ਹੋਣਗੇ, ਸੋ, ਇਸ ਕਰਕੇ ਮੈਂ ਮਨੁੱਖਾਂ ਨੂੰ ਇਨ੍ਹਾਂ ਮੁੱਖ ਕਿਸਮਾਂ ਵਿੱਚ ਸ਼੍ਰੇਣੀਬੱਧ ਕਰਦਾ ਹਾਂ।

1. ਗੈਰ-ਵਿਸ਼ਵਾਸੀਆਂ ਦੇ ਜੀਵਨ ਅਤੇ ਮੌਤ ਦਾ ਚੱਕਰ

ਚਲੋ, ਗੈਰ-ਵਿਸ਼ਵਾਸੀਆਂ ਦੇ ਜੀਵਨ ਅਤੇ ਮੌਤ ਦੇ ਚੱਕਰ ਤੋਂ ਅਰੰਭ ਕਰਦੇ ਹਾਂ। ਮਰਨ ਤੋਂ ਬਾਅਦ, ਮਨੁੱਖ ਨੂੰ ਆਤਮਿਕ ਸੰਸਾਰ ਦੇ ਸੇਵਾਦਾਰ ਦੁਆਰਾ ਲਿਜਾਇਆ ਜਾਂਦਾ ਹੈ। ਨਿਸ਼ਚਿਤ ਰੂਪ ਵਿੱਚ, ਮਨੁੱਖ ਦਾ ਕੀ ਲਿਜਾਇਆ ਜਾਂਦਾ ਹੈ? ਉਸਦਾ ਮਾਸ ਨਹੀਂ, ਕੇਵਲ ਉਸਦੀ ਆਤਮਾ। ਜਦੋਂ ਆਤਮਾ ਲਿਜਾਈ ਜਾਂਦੀ ਹੈ ਤਾਂ, ਇੱਕ ਵਿਅਕਤੀ ਅਜਿਹੇ ਸਥਾਨ ’ਤੇ ਪਹੁੰਚਦਾ ਹੈ ਜੋ ਆਤਮਿਕ ਸੰਸਾਰ ਦੀ ਸ਼ਾਖ਼ ਹੁੰਦੀ ਹੈ ਜੋ ਖਾਸ ਤੌਰ ਤੇ ਉਨ੍ਹਾਂ ਲੋਕਾਂ ਦੀਆਂ ਆਤਮਾਵਾਂ ਨੂੰ ਪ੍ਰਾਪਤ ਕਰਦੀ ਹੋ ਜੋ ਹੁਣੇ-ਹੁਣੇ ਮਰੇ ਹਨ। (ਟਿੱਪਣੀ: ਪਹਿਲਾ ਸਥਾਨ ਜਿੱਥੇ ਹਰ ਕੋਈ ਮਰਨ ਤੋਂ ਬਾਅਦ ਜਾਂਦਾ ਹੈ ਉਹ ਆਤਮਾ ਲਈ ਅਣਜਾਣ ਹੁੰਦਾ ਹੈ।) ਜਦੋਂ ਉਨ੍ਹਾਂ ਨੂੰ ਇਸ ਸਥਾਨ ’ਤੇ ਲਿਜਾਇਆ ਜਾਂਦਾ ਹੈ ਤਾਂ ਇੱਕ ਅਧਿਕਾਰੀ ਪਹਿਲੀ ਜਾਂਚ ਕਰਕੇ ਉਨ੍ਹਾਂ ਦੇ ਨਾਂ, ਪਤੇ, ਉਮਰ, ਅਤੇ ਉਨ੍ਹਾਂ ਦੇ ਸਾਰੇ ਅਨੁਭਵਾਂ ਦੀ ਤਸਦੀਕ ਕਰਦਾ ਹੈ। ਆਪਣੇ ਜੀਵਨ ਦੇ ਦੌਰਾਨ ਜੋ ਕੁਝ ਵੀ ਉਨ੍ਹਾਂ ਨੇ ਕੀਤਾ ਹੁੰਦਾ ਹੈ ਉਹ ਇੱਕ ਕਿਤਾਬ ਵਿੱਚ ਦਰਜ ਕੀਤਾ ਜਾਂਦਾ ਹੈ ਅਤੇ ਸ਼ੁੱਧਤਾ ਲਈ ਪ੍ਰਮਾਣਿਤ ਕੀਤਾ ਜਾਂਦਾ ਹੈ। ਇਹ ਸਾਰੀ ਜਾਂਚ ਪੂਰੀ ਹੋਣ ਤੋਂ ਬਾਅਦ, ਮਨੁੱਖ ਦੇ ਜੀਵਨ ਦੇ ਦੌਰਾਨ ਕੀਤੇ ਗਏ ਵਤੀਰੇ ਅਤੇ ਕੰਮਾਂ ਦੀ ਵਰਤੋਂ ਕਰਕੇ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਉਸ ਨੂੰ ਸਜਾ ਦਿੱਤੀ ਜਾਵੇਗੀ ਜਾਂ ਉਹ ਮਨੁੱਖ ਦੇ ਤੌਰ ਤੇ ਦੁਬਾਰਾ ਜਨਮ ਲਵੇਗਾ, ਜੋ ਕਿ ਪਹਿਲਾ ਪੜਾਅ ਹੈ। ਕੀ ਇਹ ਪਹਿਲਾ ਪੜਾਅ ਡਰਾਉਣਾ ਹੈ? ਇਹ ਬਹੁਤ ਡਰਾਉਣਾ ਨਹੀਂ ਹੈ, ਕਿਉਂਕਿ ਇੱਕੋ ਚੀਜ਼ ਜੋ ਵਾਪਰੀ ਹੈ ਉਹ ਇਹ ਹੈ ਕਿ ਮਨੁੱਖ ਇੱਕ ਹਨੇਰੇ ਅਤੇ ਅਣਜਾਣ ਸਥਾਨ ’ਤੇ ਪਹੁੰਚ ਗਿਆ ਹੈ।

ਦੂਜੇ ਪੜਾਅ ਵਿਚ, ਜੇ ਇਸ ਵਿਅਕਤੀ ਨੇ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਕੀਤੀਆਂ ਹਨ ਅਤੇ ਬਹੁਤ ਸਾਰੇ ਦੁਸ਼ਟ ਕੰਮ ਕੀਤੇ ਹਨ, ਤਾਂ ਉਸ ਨਾਲ ਨਜਿੱਠਣ ਲਈ ਉਸ ਨੂੰ ਸਜ਼ਾ ਦੀ ਜਗ੍ਹਾ ’ਤੇ ਲਿਜਾਇਆ ਜਾਵੇਗਾ। ਇਹ ਉਹ ਜਗ੍ਹਾ ਹੋਵੇਗੀ ਜੋ ਲੋਕਾਂ ਦੀ ਸਜ਼ਾ ਲਈ ਸਪਸ਼ਟ ਤੌਰ ਤੇ ਵਰਤੀ ਜਾਂਦੀ ਹੈ। ਉਨ੍ਹਾਂ ਨੂੰ ਦਿੱਤੀ ਜਾਂਦੀ ਸਜ਼ਾ ਦੀਆਂ ਵਿਸ਼ੇਸ਼ਤਾਵਾਂ ਉਨ੍ਹਾਂ ਦੇ ਪਾਪਾਂ ’ਤੇ ਨਿਰਭਰ ਕਰਦੀਆਂ ਹਨ, ਅਤੇ ਨਾਲ ਹੀ ਇਸ ਗੱਲ ’ਤੇ ਵੀ ਨਿਰਭਰ ਕਰਦੀਆਂ ਹਨ ਕਿ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਕਿੰਨੀਆਂ ਦੁਸ਼ਟ ਚੀਜ਼ਾਂ ਕੀਤੀਆਂ—ਇਹ ਪਹਿਲੀ ਸਥਿਤੀ ਹੈ ਜੋ ਇਸ ਦੂਜੇ ਪੜਾਅ ਵਿਚ ਵਾਪਰਦੀ ਹੈ। ਉਨ੍ਹਾਂ ਦੁਆਰਾ ਕੀਤੀਆਂ ਬੁਰੀਆਂ ਚੀਜ਼ਾਂ ਅਤੇ ਉਨ੍ਹਾਂ ਦੀ ਬੁਰਾਈ ਜੋ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਕੀਤੀ ਸੀ ਦੀ ਵਜ੍ਹਾ ਤੋਂ, ਜਦੋਂ ਉਹਨਾਂ ਨੂੰ ਆਪਣੀ ਸਜ਼ਾ ਤੋਂ ਬਾਅਦ ਪੁਨਰ ਜਨਮ ਦਿੱਤਾ ਜਾਂਦਾ ਹੈ—ਜਦੋਂ ਉਹ ਇੱਕ ਵਾਰ ਫਿਰ ਪਦਾਰਥਕ ਸੰਸਾਰ ਵਿਚ ਪੈਦਾ ਹੁੰਦੇ ਹਨ—ਕੁਝ ਲੋਕ ਮਨੁੱਖ ਬਣੇ ਰਹਿਣਗੇ, ਜਦੋਂ ਕਿ ਦੂਸਰੇ ਜਾਨਵਰ ਬਣ ਜਾਣਗੇ। ਕਹਿਣ ਦਾ ਭਾਵ ਇਹ ਹੈ ਕਿ, ਜਦੋਂ ਕੋਈ ਵਿਅਕਤੀ ਆਤਮਿਕ ਸੰਸਾਰ ਵਿੱਚ ਪਰਤਦਾ ਹੈ, ਤਾਂ ਉਸਨੂੰ ਆਪਣੇ ਦੁਆਰਾ ਕੀਤੀਆਂ ਬੁਰਾਈਆਂ ਦੀ ਵਜ੍ਹਾ ਤੋਂ ਸਜ਼ਾ ਦਿੱਤੀ ਜਾਂਦੀ ਹੈ; ਇਸਤੋਂ ਇਲਾਵਾ, ਬੁਰੇ ਕੰਮਾਂ ਕਰਕੇ ਜੋ ਉਸਨੇ ਨੇ ਕੀਤੇ ਹਨ, ਉਹ ਅਗਲੇ ਜਨਮ ਵਿੱਚ ਸ਼ਾਇਦ ਇੱਕ ਮਨੁੱਖ ਵਜੋਂ ਨਹੀਂ, ਪਰ ਇੱਕ ਜਾਨਵਰ ਵਜੋਂ ਵਾਪਸ ਆਵੇਗਾ। ਜਾਨਵਰਾਂ ਦੀਆਂ ਕਿਸਮਾਂ ਜੋ ਕਿ ਉਹ ਬਣ ਸਕਦੇ ਹਨ ਉਨ੍ਹਾਂ ਵਿੱਚ ਗਾਵਾਂ, ਘੋੜੇ, ਸੂਰ ਅਤੇ ਕੁੱਤੇ ਸ਼ਾਮਲ ਹਨ। ਕੁਝ ਲੋਕ ਪੰਛੀਆਂ, ਜਾਂ ਬੱਤਖਾਂ ਜਾਂ ਹੰਸਾਂ ਦੇ ਤੌਰ ਤੇ ਦੁਬਾਰਾ ਜਨਮ ਲੈ ਸਕਦੇ ਹਨ... ਉਨ੍ਹਾਂ ਦੇ ਜਾਨਵਰਾਂ ਦੇ ਤੌਰ ਤੇ ਪੁਨਰ ਜਨਮ ਤੋਂ ਬਾਅਦ, ਜਦੋਂ ਉਹ ਦੁਬਾਰਾ ਮਰ ਜਾਣਗੇ, ਉਹ ਆਤਮਿਕ ਸੰਸਾਰ ਵਿਚ ਵਾਪਸ ਆ ਜਾਣਗੇ। ਉਥੇ, ਪਹਿਲਾਂ ਦੀ ਤਰ੍ਹਾਂ, ਉਨ੍ਹਾਂ ਦੀ ਮੌਤ ਤੋਂ ਪਹਿਲਾਂ ਦੇ ਵਿਵਹਾਰ ਦੇ ਅਧਾਰ ਤੇ, ਆਤਮਿਕ ਸੰਸਾਰ ਇਹ ਫੈਸਲਾ ਕਰੇਗਾ ਕਿ ਉਹ ਮਨੁੱਖਾਂ ਦੇ ਤੌਰ ’ਤੇ ਪੁਨਰ ਜਨਮ ਲੈਂਦੇ ਹਨ ਜਾਂ ਨਹੀਂ। ਬਹੁਤੇ ਲੋਕ ਬਹੁਤ ਜ਼ਿਆਦਾ ਬੁਰਾਈਆਂ ਕਰਦੇ ਹਨ, ਅਤੇ ਉਨ੍ਹਾਂ ਦੇ ਪਾਪ ਵੀ ਬਹੁਤ ਗੰਭੀਰ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਸੱਤ ਤੋਂ ਬਾਰਾਂ ਵਾਰ ਜਾਨਵਰਾਂ ਵਜੋਂ ਪੁਨਰ ਜਨਮ ਲੈਣਾ ਪੈਂਦਾ ਹੈ। ਸੱਤ ਤੋਂ ਬਾਰਾਂ ਵਾਰ—ਕੀ ਇਹ ਡਰਾਉਣਾ ਨਹੀਂ ਹੈ? (ਇਹ ਡਰਾਉਣਾ ਹੈ।) ਕਿਹੜੀ ਚੀਜ਼ ਤੁਹਾਨੂੰ ਡਰਾਉਂਦੀ ਹੈ? ਇੱਕ ਵਿਅਕਤੀ ਲਈ ਇੱਕ ਜਾਨਵਰ ਬਣਨਾ—ਉਹ ਡਰਾਉਣਾ ਹੈ। ਅਤੇ ਇੱਕ ਵਿਅਕਤੀ ਲਈ, ਜਾਨਵਰ ਬਣਨ ਦੀਆਂ ਸਭ ਤੋਂ ਦੁਖਦਾਈ ਚੀਜ਼ਾਂ ਕੀ ਹਨ? ਕਿਸੇ ਵੀ ਭਾਸ਼ਾ ਦਾ ਨਾ ਹੋਣਾ, ਕੇਵਲ ਸਧਾਰਣ ਵਿਚਾਰਾਂ ਦਾ ਹੋਣਾ, ਕੇਵਲ ਉਹ ਚੀਜ਼ਾਂ ਕਰਨ ਦੇ ਯੋਗ ਹੋਣ ਜੋ ਜਾਨਵਰ ਕਰਦੇ ਹਨ ਅਤੇ ਉਹ ਭੋਜਨ ਖਾਣਾ ਜੋ ਜਾਨਵਰ ਖਾਂਦੇ ਹਨ, ਇੱਕ ਜਾਨਵਰ ਦੀ ਸਧਾਰਣ ਮਾਨਸਿਕਤਾ ਅਤੇ ਸਰੀਰਕ ਭਾਸ਼ਾ ਹੋਣ ਦੇ ਨਾਲ, ਸਿੱਧੇ ਖੜ੍ਹੇ ਹੋ ਕੇ ਚੱਲਣ ਦੀ ਯੋਗਤਾ ਨਾ ਹੋਣਾ, ਮਨੁੱਖਾਂ ਨਾਲ ਦੇ ਸੰਚਾਰ ਕਰਨ ਦੇ ਯੋਗ ਨਾ ਹੋਣਾ, ਅਤੇ ਇਹ ਤੱਥ ਕਿ ਮਨੁੱਖਾਂ ਦੇ ਵਿਹਾਰ ਜਾਂ ਕਿਰਿਆਵਾਂ ਵਿਚੋਂ ਕੋਈ ਵੀ ਜਾਨਵਰਾਂ ਨਾਲ ਕੋਈ ਸਬੰਧ ਨਹੀਂ ਰੱਖਦੀ। ਭਾਵ, ਸਭ ਚੀਜ਼ਾਂ ਵਿੱਚ, ਇੱਕ ਜਾਨਵਰ ਹੋਣਾ ਤੁਹਾਨੂੰ ਸਭ ਜੀਵਨਾਂ ਨਾਲੋਂ ਨੀਵਾਂ ਬਣਾਉਂਦਾ ਹੈ ਅਤੇ ਇਸ ਵਿੱਚ ਇੱਕ ਮਨੁੱਖ ਹੋਣ ਨਾਲੋਂ ਜ਼ਿਆਦਾ ਦੁੱਖ ਸ਼ਾਮਲ ਹੁੰਦਾ ਹੈ। ਇਹ ਉਨ੍ਹਾਂ ਲੋਕਾਂ ਦੀ ਆਤਮਿਕ ਸੰਸਾਰ ਦੀ ਸਜ਼ਾ ਦਾ ਇੱਕ ਪਹਿਲੂ ਹੈ ਜਿਨ੍ਹਾਂ ਨੇ ਬਹੁਤ ਬੁਰਾਈਆਂ ਕੀਤੀਆਂ ਹਨ ਅਤੇ ਵੱਡੇ ਪਾਪ ਕੀਤੇ ਹਨ। ਜਦੋਂ ਉਨ੍ਹਾਂ ਦੀ ਸਜ਼ਾ ਦੀ ਤੀਬਰਤਾ ਦੀ ਗੱਲ ਆਉਂਦੀ ਹੈ, ਤਾਂ ਇਹ ਨਿਰਣਾ ਕੀਤਾ ਜਾਂਦਾ ਹੈ ਕਿ ਉਹ ਕਿਸ ਕਿਸਮ ਦੇ ਜਾਨਵਰ ਬਣਦੇ ਹਨ। ਉਦਾਹਰਣ ਦੇ ਲਈ, ਕੀ ਇੱਕ ਸੂਰ ਹੋਣਾ ਇੱਕ ਕੁੱਤਾ ਹੋਣ ਨਾਲੋਂ ਵਧੀਆ ਹੈ? ਕੀ ਸੂਰ ਕੁੱਤੇ ਨਾਲੋਂ ਵਧੀਆ ਰਹਿੰਦਾ ਹੈ ਜਾਂ ਭੈੜਾ? ਬਦਤਰ, ਠੀਕ ਹੈ? ਜੇ ਲੋਕ ਗਾਵਾਂ ਜਾਂ ਘੋੜੇ ਬਣ ਜਾਣ, ਤਾਂ ਕੀ ਉਹ ਸੂਰਾਂ ਨਾਲੋਂ ਚੰਗੇ ਰਹਿਣਗੇ ਜਾਂ ਭੈੜੇ? (ਬਿਹਤਰ।) ਕੀ ਕੋਈ ਵਿਅਕਤੀ ਇੱਕ ਬਿੱਲੀ ਦੇ ਤੌਰ ਤੇ ਪੁਨਰ ਜਨਮ ਵਿੱਚ ਆਰਾਮ ਨਾਲ ਰਹਿ ਪਾਵੇਗਾ? ਉਹ ਕੇਵਲ ਇੱਕ ਜਾਨਵਰ ਹੋਵੇਗਾ, ਅਤੇ ਇੱਕ ਬਿੱਲੀ ਹੋਣਾ ਗਾਂ ਜਾਂ ਘੋੜਾ ਹੋਣ ਨਾਲੋਂ ਅਸਾਨ ਹੋਵੇਗਾ, ਕਿਉਂਕਿ ਬਿੱਲੀਆਂ ਆਪਣਾ ਜ਼ਿਆਦਾਤਰ ਸਮਾਂ ਨੀਂਦ ਵਿਚ ਬਿਤਾਉਂਦੀਆਂ ਹਨ। ਗਾਂ ਜਾਂ ਘੋੜਾ ਬਣਨਾ ਵਧੇਰੇ ਮਿਹਨਤ ਵਾਲਾ ਕੰਮ ਹੈ। ਇਸ ਲਈ, ਜੇ ਕਿਸੇ ਵਿਅਕਤੀ ਨੂੰ ਗਾਂ ਜਾਂ ਘੋੜੇ ਵਜੋਂ ਪੁਨਰ ਜਨਮ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਸਖਤ ਮਿਹਨਤ ਕਰਨੀ ਪਵੇਗੀ—ਜੋ ਸਖ਼ਤ ਸਜ਼ਾ ਦੇ ਸਮਾਨ ਹੈ। ਇੱਕ ਕੁੱਤਾ ਬਣਨਾ ਇੱਕ ਗਾਂ ਜਾਂ ਘੋੜਾ ਬਣਨ ਨਾਲੋਂ ਥੋੜਾ ਬਿਹਤਰ ਹੋਵੇਗਾ, ਕਿਉਂਕਿ ਇੱਕ ਕੁੱਤਾ ਆਪਣੇ ਮਾਲਕ ਨਾਲ ਗੂੜ੍ਹਾ ਸੰਬੰਧ ਰੱਖਦਾ ਹੈ। ਕੁਝ ਕੁੱਤੇ, ਕਈ ਸਾਲਾਂ ਤੋਂ ਪਾਲਤੂ ਜਾਨਵਰ ਬਣਨ ਤੋਂ ਬਾਅਦ, ਉਨ੍ਹਾਂ ਦੇ ਮਾਲਕ ਕੀ ਕਹਿੰਦੇ ਹਨ ਨੂੰ ਸਮਝਣ ਦੇ ਯੋਗ ਹੋ ਜਾਂਦੇ ਹਨ। ਕਈ ਵਾਰ, ਇੱਕ ਕੁੱਤਾ ਆਪਣੇ ਮਾਲਕ ਦੀ ਮਨੋਦਸ਼ਾ ਅਤੇ ਜ਼ਰੂਰਤਾਂ ਦੇ ਅਨੁਕੂਲ ਬਣ ਸਕਦਾ ਹੈ ਅਤੇ ਮਾਲਕ ਕੁੱਤੇ ਨਾਲ ਬਿਹਤਰ ਢੰਗ ਨਾਲ ਪੇਸ਼ ਆਉਂਦਾ ਹੈ, ਅਤੇ ਕੁੱਤਾ ਚੰਗਾ ਖਾਂਦਾ ਅਤੇ ਪੀਂਦਾ ਹੈ, ਅਤੇ ਜਦੋਂ ਉਹ ਦਰਦ ਵਿੱਚ ਹੁੰਦਾ ਹੈ, ਤਾਂ ਇਸਦੀ ਵਧੇਰੇ ਦੇਖਭਾਲ ਕੀਤੀ ਜਾਂਦੀ ਹੈ। ਕੀ ਫਿਰ ਕੁੱਤਾ ਖੁਸ਼ਹਾਲ ਜੀਵਨ ਨਹੀਂ ਮਾਣਦਾ? ਇਸ ਤਰ੍ਹਾਂ, ਇੱਕ ਕੁੱਤਾ ਹੋਣਾ ਇੱਕ ਗਾਂ ਜਾਂ ਘੋੜਾ ਹੋਣ ਨਾਲੋਂ ਵਧੀਆ ਹੈ। ਇਸ ਵਿੱਚ, ਇੱਕ ਵਿਅਕਤੀ ਦੀ ਸਜ਼ਾ ਦੀ ਗੰਭੀਰਤਾ ਇਸ ਪ੍ਰਕਾਰ ਨਿਰਧਾਰਤ ਕੀਤੀ ਜਾਂਦੀ ਹੈ ਕਿ ਇੱਕ ਜਾਨਵਰ ਦੇ ਰੂਪ ਵਿੱਚ ਕਿੰਨੀ ਵਾਰ ਅਤੇ ਕਿਸ ਕਿਸਮ ਦਾ ਜਨਮ ਲਿਆ ਜਾਂਦਾ ਹੈ।

ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਦੇ ਦੌਰਾਨ ਬਹੁਤ ਸਾਰੇ ਪਾਪ ਕੀਤੇ ਸਨ, ਕੁਝ ਲੋਕਾਂ ਨੂੰ ਸੱਤ ਤੋਂ ਬਾਰਾਂ ਵਾਰ ਜਾਨਵਰ ਦੇ ਰੂਪ ਵਿੱਚ ਦੁਬਾਰਾ ਜਨਮ ਲੈਣ ਦੀ ਸਜ਼ਾ ਦਿੱਤੀ ਜਾਂਦੀ ਹੈ। ਇੰਨੀ ਵਾਰ ਸਜ਼ਾ ਪੂਰੀ ਕਰਨ ਤੋਂ ਬਾਅਦ, ਆਤਮਿਕ ਸੰਸਾਰ ਵਿੱਚ ਵਾਪਸ ਪਰਤਣ ’ਤੇ ਉਨ੍ਹਾਂ ਨੂੰ ਕਿਤੇ ਹੋਰ ਲਿਜਾਇਆ ਜਾਂਦਾ ਹੈ—ਅਜਿਹਾ ਸਥਾਨ ਜਿੱਥੇ ਕਈ ਪ੍ਰਕਾਰ ਦੀਆਂ ਆਤਮਾਵਾਂ ਨੂੰ ਪਹਿਲਾਂ ਤੋਂ ਹੀ ਸਜ਼ਾ ਦਿੱਤੀ ਜਾ ਚੁੱਕੀ ਹੈ ਅਤੇ ਉਹ ਅਜਿਹੀ ਕਿਸਮ ਦੀਆਂ ਹਨ ਜੋ ਕਿ ਮਨੁੱਖ ਦੇ ਰੂਪ ਵਿੱਚ ਪੁਨਰ ਜਨਮ ਲੈਣ ਲਈ ਤਿਆਰ ਹੋ ਰਹੀਆਂ ਹਨ। ਇਸ ਸਥਾਨ ’ਤੇ ਹਰੇਕ ਆਤਮਾ ਨੂੰ, ਉਹ ਕਿਹੜੀ ਕਿਸਮ ਦੇ ਪਰਿਵਾਰ ਵਿੱਚ ਜਨਮ ਲਵੇਗੀ, ਪੁਨਰ ਜਨਮ ਤੋਂ ਬਾਅਦ ਕਿਸ ਕਿਸਮ ਦੀ ਭੂਮਿਕਾ ਨਿਭਾਵੇਗੀ, ਆਦਿ, ਦੇ ਅਨੁਸਾਰ ਕਿਸਮ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਉਦਾਹਰਣ ਵਜੋਂ, ਕੁਝ ਲੋਕ ਇਸ ਸੰਸਾਰ ਵਿੱਚ ਆ ਕੇ ਗਾਇਕ ਬਣ ਜਾਣਗੇ, ਸੋ ਉਨ੍ਹਾਂ ਨੂੰ ਗਾਇਕਾਂ ਦੇ ਵਿਚਕਾਰ ਰੱਖਿਆ ਜਾਂਦਾ ਹੈ; ਕੁਝ ਇਸ ਸੰਸਾਰ ਵਿੱਚ ਆ ਕੇ ਕਾਰੋਬਾਰੀ ਲੋਕ ਬਣ ਜਾਣਗੇ ਅਤੇ ਸੋ, ਉਹ ਕਾਰੋਬਾਰੀ ਲੋਕਾਂ ਦੇ ਵਿਚਕਾਰ ਰੱਖੇ ਜਾਂਦੇ ਹਨ;ਅਤੇ ਜੇ ਕਿਸੇ ਨੇ ਮਨੁੱਖ ਬਣਨ ਤੋਂ ਬਾਅਦ ਵਿਗਿਆਨਕ ਖੋਜਾਰਥੀ ਬਣਨਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਵਿਗਿਆਨਕ ਖੋਜਾਰਥੀਆਂ ਦੇ ਵਿਚਕਾਰ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਵਰਗੀਕਰਨ ਤੋਂ ਬਾਅਦ ਹਰ ਇੱਕ ਨੂੰ ਇੱਕ ਵੱਖਰੇ ਸਮੇਂ ਅਤੇ ਇੱਕ ਨਿਰਧਾਰਤ ਮਿਤੀ ਦੇ ਅਨੁਸਾਰ ਭੇਜਿਆ ਜਾਂਦਾ ਹੈ, ਜਿਵੇਂ ਅੱਜਕਲ ਲੋਕ ਈਮੇਲ ਭੇਜਦੇ ਹਨ। ਇਸ ਵਿੱਚ ਜੀਵਨ ਅਤੇ ਮਰਨ ਦੇ ਇੱਕ ਚੱਕਰ ਨੂੰ ਪੂਰਾ ਕੀਤਾ ਜਾਵੇਗਾ। ਜਿਸ ਦਿਨ ਮਨੁੱਖ ਆਤਮਿਕ ਸੰਸਾਰ ਵਿੱਚ ਪਹੁੰਚਦਾ ਹੈ ਉਸ ਦਿਨ ਤੋਂ ਲੈ ਕੇ ਉਸ ਦੀ ਸਜ਼ਾ ਦੇ ਖਤਮ ਹੋਣ ਤੱਕ, ਜਾਂ ਜਦੋਂ ਤੱਕ ਉਸਦਾ ਕਈ ਵਾਰ ਇਕ ਜਾਨਵਰ ਦੇ ਰੂਪ ਵਿੱਚ ਪੁਨਰ ਜਨਮ ਨਹੀਂ ਹੁੰਦਾ, ਅਤੇ ਇਹ ਇੱਕ ਮਨੁੱਖ ਦੇ ਰੂਪ ਵਿੱਚ ਦੁਬਾਰਾ ਜਨਮ ਲੈਣ ਲਈ ਤਿਆਰੀ ਕਰ ਰਿਹਾ ਹੁੰਦਾ ਹੈ, ਇਹ ਪ੍ਰਕਿਰਿਆ ਪੂਰਣ ਹੁੰਦੀ ਹੈ।

ਜਿਨ੍ਹਾਂ ਲੋਕਾਂ ਦੀ ਸਜ਼ਾ ਪੂਰੀ ਹੋ ਗਈ ਹੈ ਅਤੇ ਜਾਨਵਰਾਂ ਦੇ ਰੂਪ ਵਿੱਚ ਪੁਨਰ ਜਨਮ ਨਹੀਂ ਲੈ ਰਹੇ, ਕੀ ਉਨ੍ਹਾਂ ਨੂੰ ਤੁਰੰਤ ਹੀ ਮਨੁੱਖਾਂ ਦੇ ਰੂਪ ਵਿੱਚ ਪਦਾਰਥਕ ਸੰਸਾਰ ਵਿੱਚ ਭੇਜ ਦਿੱਤਾ ਜਾਵੇਗਾ? ਜਾਂ ਉਹ ਕਿੰਨੀ ਦੇਰ ਬਾਅਦ ਮਨੁੱਖਾਂ ਦੇ ਵਿਚਕਾਰ ਪਹੁੰਚਣਗੇ? ਇਹ ਕਿਹੜੀ ਬਾਰੰਬਾਰਤਾ ਨਾਲ ਵਾਪਰ ਸਕਦਾ ਹੈ? ਇਸ ਉੱਪਰ ਕਈ ਸੰਸਾਰਕ ਪਾਬੰਦੀਆਂ ਹਨ। ਹਰ ਚੀਜ਼ ਜੋ ਆਤਮਿਕ ਸੰਸਾਰ ਵਿੱਚ ਵਾਪਰਦੀ ਹੈ ਉਹ ਨਿਸ਼ਚਿਤ ਸੰਸਾਰਕ ਪਾਬੰਦੀਆਂ ਅਤੇ ਨਿਯਮਾਂ ਦੇ ਅਧੀਨ ਹੁੰਦੀ ਹੈ—ਜਿਨ੍ਹਾਂ ਦੀ ਜੇ ਮੈਂ ਸੰਖਿਆ ਦੇ ਨਾਲ ਵਿਆਖਿਆ ਕਰਾਂ ਤਾਂ ਤੁਸੀਂ ਸਮਝ ਜਾਓਗੇ। ਜਿਨ੍ਹਾਂ ਦਾ ਸਮੇਂ ਦੀ ਛੋਟੀ ਮਿਆਦ ਦੇ ਅੰਦਰ ਦੁਬਾਰਾ ਜਨਮ ਹੁੰਦਾ ਹੈ, ਉਨ੍ਹਾਂ ਲਈ, ਜਦੋਂ ਉਹ ਮਰਦੇ ਹਨ, ਉਨ੍ਹਾਂ ਦੇ ਮਨੁੱਖਾਂ ਦੇ ਰੂਪ ਵਿੱਚ ਪੁਨਰ ਜਨਮ ਲਈ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸਦੇ ਵਾਪਰ ਸਕਣ ਵਿੱਚ ਲੱਗਣ ਵਾਲਾ ਸਭ ਤੋਂ ਘੱਟ ਸਮਾਂ ਤਿੰਨ ਦਿਨਾਂ ਦਾ ਹੈ। ਕੁਝ ਲੋਕਾਂ ਲਈ ਇਸ ਵਿੱਚ ਤਿੰਨ ਮਹੀਨੇ ਲੱਗਦੇ ਹਨ ਅਤੇ ਕੁਝ ਲਈ ਤਿੰਨ ਸਾਲ ਲੱਗਦੇ ਹਨ, ਅਤੇ ਕੁਝ ਲਈ ਤੀਹ ਸਾਲ ਲੱਗਦੇ ਹਨ, ਕੁਝ ਲਈ ਤਿੰਨ ਸੌ ਸਾਲ ਲੱਗਦੇ ਹਨ, ਆਦਿ। ਸੋ, ਇਨ੍ਹਾਂ ਸੰਸਾਰਕ ਨਿਯਮਾਂ ਦੇ ਬਾਰੇ ਵਿੱਚ ਕੀ ਕਿਹਾ ਜਾ ਸਕਦਾ ਹੈ, ਅਤੇ ਇਨ੍ਹਾਂ ਦੀਆਂ ਵਿਸ਼ਸ਼ਤਾਵਾਂ ਕੀ ਹਨ? ਪਦਾਰਥਕ ਸੰਸਾਰ—ਮਨੁੱਖ ਦਾ ਸੰਸਾਰ—ਆਤਮਾਂ ਤੋਂ ਕੀ ਚਾਹੁੰਦਾ ਹੈ ਅਤੇ ਇਸ ਆਤਮਾ ਨੇ ਇਸ ਸੰਸਾਰ ਵਿੱਚ ਕੀ ਭੂਮਿਕਾ ਨਿਭਾਉਣੀ ਹੈ ਉੱਪਰ ਅਧਾਰਤ ਹਨ। ਜਦੋਂ ਲੋਕ ਸਧਾਰਣ ਮਨੁੱਖਾਂ ਦੇ ਰੂਪ ਵਿੱਚ ਪੁਨਰ ਜਨਮ ਲੈਂਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਬਹੁਤ ਛੇਤੀ ਪੁਨਰ ਜਨਮ ਲੈਂਦੇ ਹਨ, ਕਿਉਂਕਿ ਮਨੁੱਖ ਦੇ ਸੰਸਾਰ ਵਿੱਚ ਸਧਾਰਣ ਲੋਕਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ—ਅਤੇ ਇਸ ਕਰਕੇ, ਤਿੰਨ ਦਿਨਾਂ ਬਾਅਦ, ਉਨ੍ਹਾਂ ਨੂੰ ਦੁਬਾਰਾ ਤੋਂ ਅਜਿਹੇ ਪਰਿਵਾਰ ਵਿੱਚ ਭੇਜ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਦੇ ਪਰਿਵਾਰ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਹਾਲਾਂਕਿ, ਇਸ ਸੰਸਾਰ ਵਿੱਚ ਕੁਝ ਲੋਕ ਖਾਸ ਭੂਮਿਕਾ ਨਿਭਾਉਂਦੇ ਹਨ। “ਖਾਸ” ਦਾ ਅਰਥ ਹੈ ਕਿ ਮਨੁੱਖ ਦੇ ਸੰਸਾਰ ਵਿੱਚ ਇਨ੍ਹਾਂ ਲੋਕਾਂ ਦੀ ਵੱਡੀ ਮੰਗ ਨਹੀਂ ਹੁੰਦੀ; ਅਜਿਹੀ ਭੂਮਿਕਾ ਨੂੰ ਨਿਭਾਉਣ ਲਈ ਜ਼ਿਆਦਾ ਲੋਕਾਂ ਦੀ ਜ਼ਰੂਰਤ ਨਹੀਂ ਹੁੰਦੀ, ਇਸ ਕਰਕੇ ਇਸ ਵਿੱਚ ਤਿੰਨ ਸੌ ਸਾਲ ਲੱਗ ਸਕਦੇ ਹਨ। ਦੂਜੇ ਸ਼ਬਦਾਂ ਵਿੱਚ, ਇਹ ਆਤਮਾ ਤਿੰਨ ਸੌ ਸਾਲਾਂ ਵਿੱਚ ਕੇਵਲ ਇੱਕ ਵਾਰ ਆਵੇਗੀ, ਜਾਂ ਇੱਥੋਂ ਤੱਕ ਕਿ ਤਿੰਨ ਹਜ਼ਾਰ ਸਾਲਾਂ ਵਿੱਚ ਕੇਵਲ ਇੱਕ ਵਾਰ ਆਵੇਗੀ। ਅਜਿਹਾ ਕਿਉਂ ਹੈ? ਇਹ ਇਸ ਤੱਥ ਦੀ ਵਜ੍ਹਾ ਤੋਂ ਹੈ ਕਿ ਤਿੰਨ ਸੌ ਜਾਂ ਤਿੰਨ ਹਜ਼ਾਰ ਸਾਲਾਂ ਤੱਕ ਮਨੁੱਖ ਦੇ ਸੰਸਾਰ ਵਿੱਚ ਅਜਿਹੀ ਭੂਮਿਕਾ ਦੀ ਲੋੜ ਨਹੀਂ ਹੁੰਦੀ, ਇਸ ਕਰਕੇ ਉਨ੍ਹਾਂ ਨੂੰ ਆਤਮਿਕ ਸੰਸਾਰ ਦੇ ਕਿਸੇ ਹੋਰ ਸਥਾਨ ਉੱਪਰ ਰੱਖਿਆ ਜਾਂਦਾ ਹੈ। ਕਨਫ਼ਿਊਸ਼ੀਅਸ ਦੀ ਉਦਾਹਰਣ ਲਓ: ਪਰੰਪਰਾਗਤ ਚੀਨੀ ਸਭਿਆਚਾਰ ਉੱਪਰ ਉਸਦਾ ਅਹਿਮ ਪ੍ਰਭਾਵ ਸੀ, ਅਤੇ ਉਸਦੇ ਆਗਮਨ ਨਾਲ ਉਸ ਸਮੇਂ ਦੇ ਸਭਿਆਚਾਰ, ਗਿਆਨ, ਪਰੰਪਰਾ, ਅਤੇ ਲੋਕਾਂ ਦੀ ਵਿਚਾਰਧਾਰਾ ਉੱਪਰ ਡੂੰਘਾ ਪ੍ਰਭਾਵ ਪਿਆ। ਹਾਲਾਂਕਿ ਉਸ ਵਰਗੇ ਮਨੁੱਖ ਦੀ ਹਰ ਦੌਰ ਵਿੱਚ ਲੋੜ ਨਹੀਂ ਹੁੰਦੀ, ਇਸ ਕਰਕੇ ਉਸਨੂੰ ਪੁਨਰ ਜਨਮ ਲੈਣ ਤੋਂ ਪਹਿਲਾਂ ਤਿੰਨ ਸੌ ਜਾਂ ਤਿੰਨ ਹਜ਼ਾਰ ਸਾਲਾਂ ਤੱਕ ਉਡੀਕ ਕਰਦਿਆਂ ਆਤਮਿਕ ਸੰਸਾਰ ਵਿੱਚ ਰਹਿਣਾ ਪਿਆ। ਕਿਉਂਕਿ ਮਨੁੱਖ ਦੇ ਸੰਸਾਰ ਵਿੱਚ ਅਜਿਹੇ ਵਿਅਕਤੀ ਦੀ ਲੋੜ ਨਹੀਂ ਸੀ, ਉਸਨੂੰ ਵਿਹਲਿਆਂ ਬੈਠ ਕੇ ਆਪਣੇ ਵਰਗੀਆਂ ਬਹੁਤ ਥੋੜ੍ਹੀਆਂ ਭੂਮਿਕਾਵਾਂ ਲਈ ਉਡੀਕ ਕਰਨੀ ਪਈ ਅਤੇ ਜਿਨ੍ਹਾਂ ਵਿੱਚ ਉਸਦੇ ਕਰਨ ਲਈ ਬਹੁਤ ਥੋੜ੍ਹਾ ਕੰਮ ਹੁੰਦਾ ਹੈ। ਇਸ ਤਰ੍ਹਾਂ ਉਸਨੂੰ ਆਪਣੇ ਜ਼ਿਆਦਾਤਰ ਸਮੇਂ ਲਈ ਆਤਮਿਕ ਸੰਸਾਰ ਦੇ ਕਿਸੇ ਹਿੱਸੇ ਵਿੱਚ, ਮਨੁੱਖ ਦੇ ਸੰਸਾਰ ਵਿੱਚ ਉਸ ਲਈ ਲੋੜ ਉਪਜਣ ਤੱਕ ਵਿਹਲਾ ਰੱਖਿਆ ਗਿਆ ਸੀ। ਆਤਮਿਕ ਸੰਸਾਰ ਦੀ ਬਾਰੰਬਾਰਤਾ ਸੰਬੰਧੀ ਅਜਿਹੇ ਸੰਸਾਰਕ ਨਿਯਮ ਹੁੰਦੇ ਹਨ ਜਿਨ੍ਹਾਂ ਨਾਲ ਜ਼ਿਆਦਾਤਰ ਲੋਕਾਂ ਦਾ ਪੁਨਰ ਜਨਮ ਹੁੰਦਾ ਹੈ। ਭਾਵੇਂ ਉਹ ਲੋਕ ਸਧਾਰਣ ਹਨ ਜਾਂ ਖ਼ਾਸ, ਆਤਮਿਕ ਸੰਸਾਰ ਦੇ ਉਨ੍ਹਾਂ ਦੇ ਪੁਨਰ ਜਨਮ ਲੈਣ ਦੀਆਂ ਪ੍ਰਕਿਰਿਆਵਾਂ ਦੇ ਉਚਿਤ ਨਿਯਮ ਅਤੇ ਸਹੀ ਰਿਵਾਜ ਹੁੰਦੇ ਹਨ, ਅਤੇ ਇਹ ਨਿਯਮ ਅਤੇ ਰਿਵਾਜ ਪਰਮੇਸ਼ੁਰ ਦੁਆਰਾ ਹੇਠਾਂ ਭੇਜੇ ਜਾਂਦੇ ਹਨ, ਇਹ ਆਤਮਿਕ ਸੰਸਾਰ ਦੇ ਕਿਸੇ ਵੀ ਸੇਵਾਦਾਰ ਜਾਂ ਜੀਵ ਦੁਆਰਾ ਨਿਰਧਾਰਤ ਜਾਂ ਨਿਯੰਤਰਤ ਨਹੀਂ ਕੀਤੇ ਜਾਂਦੇ। ਤੁਸੀਂ ਇਸਨੂੰ ਹੁਣ ਸਮਝ ਗਏ ਹੋ, ਹੈ ਨਾ?

ਕਿਸੇ ਵੀ ਆਤਮਾ ਲਈ, ਇਸਦਾ ਪੁਨਰ ਜਨਮ, ਇਸ ਜੀਵਨ ਵਿੱਚ ਇਸਦੀ ਭੂਮਿਕਾ ਕੀ ਹੈ, ਇਹ ਕਿਸ ਪਰਿਵਾਰ ਵਿੱਚ ਪੈਦਾ ਹੋਇਆ ਹੈ, ਅਤੇ ਇਸਦਾ ਜੀਵਨ ਕਿਸ ਤਰ੍ਹਾਂ ਦਾ ਹੈ ਇਹ ਆਤਮਾ ਦੇ ਪਿਛਲੇ ਜੀਵਨ ਕਾਲ ਨਾਲ ਬਹੁਤ ਨੇੜਤਾ ਨਾਲ ਸੰਬੰਧਤ ਹੈ। ਹਰ ਕਿਸਮ ਦੇ ਲੋਕ ਮਨੁੱਖ ਦੇ ਸੰਸਾਰ ਵਿਚ ਆਉਂਦੇ ਹਨ, ਅਤੇ ਉਨ੍ਹਾਂ ਦੀ ਭੂਮਿਕਾ ਵੱਖ-ਵੱਖ ਹੁੰਦੀ ਹੈ ਜਿਵੇਂ ਕਿ ਉਨ੍ਹਾਂ ਦੇ ਕੰਮ ਹੁੰਦੇ ਹਨ। ਅਤੇ ਇਹ ਕਿਹੜੇ ਕੰਮ ਹਨ? ਕੁਝ ਲੋਕ ਕਰਜ਼ ਚੁਕਾਉਣ ਲਈ ਆਏ ਹਨ: ਜੇ ਉਨ੍ਹਾਂ ਦੇ ਆਪਣੇ ਪਿਛਲੇ ਜੀਵਨ ਵਿੱਚ ਦੂਸਰਿਆਂ ਦਾ ਬਹੁਤ ਜ਼ਿਆਦਾ ਪੈਸਾ ਬਕਾਇਆ ਹੈ, ਤਾਂ ਉਹ ਇਸ ਜੀਵਨ ਵਿੱਚ ਉਹਨਾਂ ਕਰਜ਼ਿਆਂ ਨੂੰ ਵਾਪਸ ਕਰਨ ਲਈ ਆਉਂਦੇ ਹਨ। ਕੁਝ ਲੋਕ, ਇਸ ਸਮੇਂ ਦੌਰਾਨ, ਕਰਜ਼ੇ ਇਕੱਤਰ ਕਰਨ ਲਈ ਆਏ ਹਨ: ਉਨ੍ਹਾਂ ਨਾਲ ਪਿਛਲੇ ਜਨਮ ਦੇ ਸਮੇਂ ਬਹੁਤ ਸਾਰੀਆਂ ਚੀਜ਼ਾਂ ਅਤੇ ਬਹੁਤ ਜ਼ਿਆਦਾ ਪੈਸੇ ਦਾ ਘੋਟਾਲਾ ਕੀਤਾ ਗਿਆ ਸੀ; ਨਤੀਜੇ ਵਜੋਂ, ਉਨ੍ਹਾਂ ਦੇ ਆਤਮਿਕ ਸੰਸਾਰ ਵਿੱਚ ਪਹੁੰਚਣ ਤੋਂ ਬਾਅਦ, ਇਹ ਉਨ੍ਹਾਂ ਨੂੰ ਨਿਆਂ ਦਿੰਦਾ ਹੈ ਅਤੇ ਉਨ੍ਹਾਂ ਨੂੰ ਇਸ ਜੀਵਨ ਕਾਲ ਵਿੱਚ ਉਨ੍ਹਾਂ ਦੇ ਕਰਜ਼ੇ ਇਕੱਠੇ ਕਰਨ ਦੀ ਆਗਿਆ ਦਿੰਦਾ ਹੈ। ਕੁਝ ਲੋਕ ਸ਼ੁਕਰਗੁਜ਼ਾਰੀ ਦੇ ਕਰਜ਼ੇ ਚੁਕਾਉਣ ਲਈ ਆਏ ਹਨ: ਪਿਛਲੇ ਜੀਵਨ ਕਾਲ ਦੌਰਾਨ—ਅਰਥਾਤ ਉਹਨਾਂ ਦਾ ਪਿਛਲਾ ਪੁਨਰ ਜਨਮ—ਕੋਈ ਉਨ੍ਹਾਂ ਪ੍ਰਤੀ ਦਿਆਲੂ ਸੀ, ਅਤੇ ਇਸ ਜੀਵਨ ਵਿੱਚ ਪੁਨਰ ਜਨਮ ਲੈਣ ਦਾ ਮਹਾਨ ਮੌਕਾ ਮਿਲਣ ਦੇ ਕਾਰਨ, ਉਹ ਉਨ੍ਹਾਂ ਸ਼ੁਕਰਗੁਜ਼ਾਰੀ ਦੇ ਕਰਜ਼ਿਆਂ ਚੁਕਾਉਣ ਲਈ ਦੁਬਾਰਾ ਪੈਦਾ ਹੋਏ ਹਨ। ਦੂਸਰਿਆਂ ਨੇ, ਇਸ ਦੌਰਾਨ, ਜੀਵਨਾਂ ਉੱਪਰ ਦਾਅਵਾ ਕਰਨ ਲਈ ਦੁਬਾਰਾ ਜਨਮ ਲਏ ਹਨ। ਅਤੇ ਉਹ ਕਿਨ੍ਹਾਂ ਦੇ ਜੀਵਨਾਂ ਉੱਪਰ ਦਾਅਵਾ ਕਰਦੇ ਹਨ? ਉਹ ਅਜਿਹੇ ਲੋਕਾਂ ਉੱਪਰ ਦਾਅਵਾ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਪਿਛਲੇ ਜੀਵਨ ਵਿੱਚ ਮਾਰਿਆ ਸੀ। ਸੰਖੇਪ ਵਿੱਚ, ਹਰ ਵਿਅਕਤੀ ਦਾ ਮੌਜੂਦਾ ਜੀਵਨ ਆਪਣੇ ਪਿਛਲੇ ਜਨਮ ਸਮੇਂ ਨਾਲ ਇੱਕ ਮਜ਼ਬੂਤ ਸੰਬੰਧ ਰੱਖਦਾ ਹੈ; ਇਹ ਸੰਬੰਧ ਵੱਖ ਹੋਣ ਯੋਗ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਹਰ ਵਿਅਕਤੀ ਜਾ ਅਜੋਕਾ ਜੀਵਨ ਪਿਛਲੇ ਜੀਵਨ ਦੁਆਰਾ ਬਹੁਤ ਪ੍ਰਭਾਵਿਤ ਹੁੰਦਾ ਹੈ। ਉਦਾਹਰਣ ਵਜੋਂ, ਮੰਨ ਲਓ ਕਿ ਆਪਣੀ ਮੌਤ ਤੋਂ ਪਹਿਲਾਂ, ਜ਼ੈਂਗ ਨੇ ਲੀ ਨੂੰ ਇੱਕ ਵੱਡੀ ਰਕਮ ਦਾ ਧੋਖਾ ਦਿੱਤਾ। ਫਿਰ ਕੀ ਜ਼ੈਂਗ ਉੱਪਰ ਲੀ ਦਾ ਕਰਜ਼ਾ ਹੈ? ਹਾਂ ਹੈ, ਤਾਂ ਕੀ ਇਹ ਸੁਭਾਵਕ ਹੈ ਕਿ ਲੀ ਨੂੰ ਜ਼ੈਂਗ ਤੋਂ ਆਪਣਾ ਕਰਜ਼ਾ ਇਕੱਠਾ ਕਰਨਾ ਚਾਹੀਦਾ ਹੈ? ਨਤੀਜੇ ਵਜੋਂ, ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਵਿਚਕਾਰ ਇੱਕ ਕਰਜ਼ਾ ਹੈ ਜਿਸਨੂੰ ਮੋੜਿਆ ਜਾਣਾ ਲਾਜ਼ਮੀ ਹੈ। ਜਦੋਂ ਉਹ ਪੁਨਰ ਜਨਮ ਲੈਂਦੇ ਹਨ ਅਤੇ ਜ਼ੈਂਗ ਮਨੁੱਖ ਬਣ ਜਾਂਦਾ ਹੈ, ਤਾਂ ਲੀ ਉਸ ਤੋਂ ਆਪਣਾ ਕਰਜ਼ਾ ਕਿਵੇਂ ਵਾਪਸ ਲੈਂਦਾ ਹੈ? ਇੱਕ ਤਰੀਕਾ ਹੈ ਜ਼ੈਂਗ ਦੇ ਬੇਟੇ ਦੇ ਤੌਰ ਤੇ ਦੁਬਾਰਾ ਜਨਮ ਲੈਣਾ; ਜ਼ੈਂਗ ਵੱਡੀ ਮਾਤਰਾ ਵਿੱਚ ਪੈਸਾ ਕਮਾਉਂਦਾ ਹੈ, ਜੋ ਕਿ ਫਿਰ ਲੀ ਦੁਆਰਾ ਬਰਬਾਦ ਕਰ ਦਿੱਤਾ ਜਾਂਦਾ ਹੈ। ਜ਼ੈਂਗ ਚਾਹੇ ਜਿੰਨਾ ਮਰਜ਼ੀ ਪੈਸਾ ਕਮਾ ਲਵੇ, ਉਸਦਾ ਬੇਟਾ ਲੀ ਇਸ ਨੂੰ ਬਰਬਾਦ ਕਰ ਦਿੰਦਾ ਹੈ। ਚਾਹੇ ਜ਼ੈਂਗ ਜਿੰਨਾ ਮਰਜ਼ੀ ਕਮਾ ਲਵੇ, ਇਹ ਕਦੇ ਵੀ ਕਾਫ਼ੀ ਨਹੀਂ ਹੁੰਦਾ; ਅਤੇ ਇਸੇ ਦੌਰਾਨ, ਉਸਦਾ ਪੁੱਤਰ, ਕਿਸੇ ਕਾਰਨ ਕਰਕੇ, ਹਮੇਸ਼ਾ ਵੱਖੋ ਵੱਖਰੇ ਤਰੀਕਿਆਂ ਨਾਲ ਆਪਣੇ ਪਿਤਾ ਦੇ ਪੈਸੇ ਖਰਚ ਕਰਦਾ ਰਹਿੰਦਾ ਹੈ। ਜ਼ੈਂਗ ਬਹੁਤ ਹੈਰਾਨ ਹੋਇਆ ਸੋਚਦਾ ਹੈ, “ਮੇਰਾ ਇਹ ਪੁੱਤਰ ਹਮੇਸ਼ਾਂ ਅਜਿਹੀ ਮਾੜੀ ਕਿਸਮਤ ਕਿਉਂ ਲਿਆਉਂਦਾ ਹੈ? ਅਜਿਹਾ ਕਿਉਂ ਹੈ ਕਿ ਦੂਜੇ ਲੋਕਾਂ ਦੇ ਮੁੰਡਿਆਂ ਦਾ ਇੰਨਾ ਵਧੀਆ ਰਵੱਈਆ ਹੈ? ਮੇਰੇ ਆਪਣੇ ਬੇਟੇ ਦੀ ਕੋਈ ਤਮੰਨਾ ਕਿਉਂ ਨਹੀਂ ਹੈ, ਉਹ ਇੰਨਾ ਬੇਕਾਰ ਅਤੇ ਪੈਸੇ ਕਮਾਉਣ ਦੇ ਨਾਕਾਬਲ ਕਿਉਂ ਹੈ, ਅਤੇ ਮੈਨੂੰ ਹਮੇਸ਼ਾ ਉਸਦੀ ਸਹਾਇਤਾ ਕਿਉਂ ਕਰਨੀ ਪੈਂਦੀ ਹੈ? ਕਿਉਂਕਿ ਮੈਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ, ਮੈਂ ਕਰਾਂਗਾ—ਪਰ ਇਹ ਕਿਉਂ ਹੈ ਕਿ ਮੈਂ ਉਸ ਨੂੰ ਚਾਹੇ ਜਿੰਨਾ ਮਰਜ਼ੀ ਪੈਸਾ ਦੇ ਦੇਵਾਂ, ਉਸ ਨੂੰ ਹਮੇਸ਼ਾਂ ਵਧੇਰੇ ਲੋੜ ਹੁੰਦੀ ਹੈ? ਉਹ ਇਮਾਨਦਾਰ ਦਿਨ ਦਾ ਕੰਮ ਕਰਨ ਤੋਂ ਅਸਮਰੱਥ ਕਿਉਂ ਹੈ, ਅਤੇ ਇਸ ਦੀ ਬਜਾਏ ਹਰ ਕਿਸਮ ਦੀਆਂ ਚੀਜ਼ਾਂ ਜਿਵੇਂ ਕਿ ਅਵਾਰਾਗਰਦੀ ਕਰਨਾ, ਖਾਣਾ, ਪੀਣਾ, ਵੇਸਵਾਬਾਜ਼ੀ ਅਤੇ ਸੱਟੇਬਾਜ਼ੀ ਕਰਦਾ ਹੈ? ਆਖਿਰ ਇਹ ਹੋ ਕੀ ਰਿਹਾ ਹੈ?” ਜ਼ੈਂਗ ਫਿਰ ਕੁਝ ਦੇਰ ਲਈ ਸੋਚਦਾ ਹੈ, “ਇਹ ਹੋ ਸਕਦਾ ਹੈ ਕਿ ਮੈਂ ਉਸਨੂੰ ਪਿਛਲੇ ਜਨਮ ਦਾ ਕੋਈ ਕਰਜ਼ਾ ਵਾਪਸ ਕਰਨਾ ਹੋਵੇ। ਖੈਰ ਫਿਰ, ਮੈਂ ਇਸਦਾ ਭੁਗਤਾਨ ਕਰਾਂਗਾ! ਇਹ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਮੈਂ ਇਸਦਾ ਪੂਰਾ ਭੁਗਤਾਨ ਨਹੀਂ ਕਰਦਾ!” ਉਹ ਦਿਨ ਆ ਸਕਦਾ ਹੈ ਜਦੋਂ ਲੀ ਨੇ ਸੱਚਮੁੱਚ ਆਪਣਾ ਕਰਜ਼ਾ ਵਾਪਸ ਲੈ ਲਿਆ ਹੋਵੇਗਾ, ਅਤੇ ਜਦੋਂ ਉਹ ਚਾਲੀ ਜਾਂ ਪੰਜਾਹ ਦੇ ਦਹਾਕੇ ਵਿੱਚ ਹੋਵੇਗਾ, ਅਚਾਨਕ ਉਸ ਨੂੰ ਹੋਸ਼ ਆਵੇਗੀ, ਇਹ ਅਹਿਸਾਸ ਹੋਵੇਗਾ, “ਮੈਂ ਆਪਣੇ ਜੀਵਨ ਦੇ ਪੂਰੇ ਪਹਿਲੇ ਅੱਧ ਵਿਚ ਇਕ ਵੀ ਚੰਗੀ ਚੀਜ਼ ਨਹੀਂ ਕੀਤੀ! ਮੈਂ ਆਪਣੇ ਪਿਤਾ ਦੁਆਰਾ ਕਮਾਏ ਸਾਰੇ ਪੈਸੇ ਨੂੰ ਬਰਬਾਦ ਕਰ ਦਿੱਤਾ ਹੈ, ਇਸ ਲਈ ਮੈਨੂੰ ਇਕ ਚੰਗਾ ਵਿਅਕਤੀ ਬਣਨਾ ਸ਼ੁਰੂ ਕਰਨਾ ਚਾਹੀਦਾ ਹੈ! ਮੈਂ ਆਪਣੇ ਆਪ ਨੂੰ ਮਜ਼ਬੂਤ ਬਣਾਵਾਂਗਾ; ਮੈਂ ਅਜਿਹਾ ਵਿਅਕਤੀ ਬਣਾਂਗਾ ਜੋ ਇਮਾਨਦਾਰ ਹੈ ਅਤੇ ਸਹੀ ਢੰਗ ਨਾਲ ਜੀਉਂਦਾ ਹੈ, ਅਤੇ ਮੈਂ ਆਪਣੇ ਪਿਤਾ ਨੂੰ ਦੁਬਾਰਾ ਕਦੇ ਦੁਖੀ ਨਹੀਂ ਕਰਾਂਗਾ!” ਉਹ ਅਜਿਹਾ ਕਿਉਂ ਸੋਚਦਾ ਹੈ? ਉਹ ਅਚਾਨਕ ਬਿਹਤਰੀ ਲਈ ਕਿਉਂ ਬਦਲਦਾ ਹੈ? ਕੀ ਇਸਦਾ ਕੋਈ ਕਾਰਨ ਹੈ? ਕੀ ਕਾਰਨ ਹੈ? (ਇਹ ਇਸ ਲਈ ਹੈ ਕਿਉਂਕਿ ਲੀ ਨੇ ਆਪਣਾ ਕਰਜ਼ਾ ਇਕੱਠਾ ਕਰ ਲਿਆ ਹੈ; ਜ਼ੈਂਗ ਨੇ ਉਸਦਾ ਕਰਜ਼ਾ ਵਾਪਸ ਕਰ ਦਿੱਤਾ ਹੈ।) ਇਸ ਵਿੱਚ, ਕਾਰਨ ਅਤੇ ਪ੍ਰਭਾਵ ਦਾ ਸੰਬੰਧ ਹੈ। ਕਹਾਣੀ ਬਹੁਤ, ਬਹੁਤ ਸਮੇਂ ਪਹਿਲਾਂ, ਉਨ੍ਹਾਂ ਦੇ ਮੌਜੂਦਾ ਜੀਵਨ ਕਾਲ ਤੋਂ ਪਹਿਲਾਂ ਸ਼ੁਰੂ ਹੋਈ ਸੀ; ਉਨ੍ਹਾਂ ਦੇ ਪਿਛਲੇ ਜੀਵਨਾਂ ਦੀ ਇਹ ਕਹਾਣੀ ਅੱਜ ਦੇ ਸਮੇਂ ਵਿਚ ਲਿਆਂਦੀ ਗਈ ਹੈ, ਅਤੇ ਦੋਨਾਂ ਵਿੱਚੋਂ ਕੋਈ ਵੀ ਇੱਕ-ਦੂਸਰੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਹਨ। ਕੋਈ ਫ਼ਰਕ ਨਹੀਂ ਪੈਂਦਾ ਕਿ ਜ਼ੈਂਗ ਨੇ ਆਪਣੇ ਪੁੱਤਰ ਨੂੰ ਕੀ ਸਿਖਾਇਆ, ਉਸ ਦੇ ਪੁੱਤਰ ਨੇ ਕਦੇ ਨਹੀਂ ਸੁਣਿਆ ਅਤੇ ਨਾ ਹੀ ਇੱਕ ਇਮਾਨਦਾਰ ਦਿਨ ਦਾ ਕੰਮ ਕੀਤਾ। ਫਿਰ ਵੀ ਜਿਸ ਦਿਨ ਕਰਜ਼ਾ ਮੋੜਿਆ ਗਿਆ ਸੀ, ਉਸ ਦੇ ਬੇਟੇ ਨੂੰ ਸਿਖਾਉਣ ਦੀ ਕੋਈ ਲੋੜ ਨਹੀਂ ਸੀ—ਉਹ ਸੁਭਾਵਕ ਤੌਰ ’ਤੇ ਸਮਝ ਗਿਆ ਸੀ। ਇਹ ਇੱਕ ਸਧਾਰਣ ਉਦਾਹਰਣ ਹੈ। ਕੀ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ? (ਹਾਂ, ਹਨ।) ਇਹ ਲੋਕਾਂ ਨੂੰ ਕੀ ਦੱਸਦਾ ਹੈ? (ਕਿ ਉਹ ਚੰਗੇ ਬਣਨ ਅਤੇ ਬੁਰਾਈ ਨਾ ਕਰਨ।) ਕਿ ਉਨ੍ਹਾਂ ਨੂੰ ਕੋਈ ਬੁਰਾ ਕੰਮ ਨਹੀਂ ਕਰਨਾ ਚਾਹੀਦਾ, ਅਤੇ ਉਨ੍ਹਾਂ ਦੇ ਗਲਤ ਕੰਮਾਂ ਦਾ ਬਦਲਾ ਲਿਆ ਜਾਵੇਗਾ! ਬਹੁਤ ਸਾਰੇ ਗੈਰ-ਵਿਸ਼ਵਾਸੀ ਬਹੁਤ ਬੁਰੇ ਕੰਮ ਕਰਦੇ ਹਨ, ਅਤੇ ਉਨ੍ਹਾਂ ਨੂੰ ਬੁਰੇ ਕੰਮਾਂ ਬਦਲੇ ਸਜ਼ਾ ਮਿਲਦੀ ਹੈ, ਠੀਕ ਹੈ? ਹਾਲਾਂਕਿ, ਕੀ ਇਸ ਤਰ੍ਹਾਂ ਦਾ ਬਦਲਾ ਲੈਣਾ ਮਨਮਾਨੀ ਹੈ? ਹਰ ਕਾਰਜ ਲਈ, ਇਸ ਦੇ ਬਦਲੇ ਪਿੱਛੇ ਇੱਕ ਪਿਛੋਕੜ ਅਤੇ ਇੱਕ ਕਾਰਨ ਹੁੰਦਾ ਹੈ। ਕੀ ਤੂੰ ਸੋਚਦਾ ਹੈਂ ਕਿ ਤੇਰੇ ਦੁਆਰਾ ਪੈਸੇ ਦੀ ਧੋਖਾਧੜੀ ਕਰਨ ਤੋਂ ਬਾਅਦ ਤੇਰੇ ਨਾਲ ਕੁਝ ਨਹੀਂ ਵਾਪਰੇਗਾ? ਕੀ ਤੂੰ ਸੋਚਦਾ ਹੈਂ ਕਿ ਪੈਸੇ ਬਰਬਾਦ ਕਰਨ ਤੋਂ ਬਾਅਦ, ਤੈਨੂੰ ਕੋਈ ਨਤੀਜਾ ਨਹੀਂ ਭੁਗਤਣਾ ਪਵੇਗਾ? ਅਜਿਹਾ ਅਸੰਭਵ ਹੋਵੇਗਾ; ਨਤੀਜੇ ਜ਼ਰੂਰ ਭੁਗਤਣੇ ਪੈਣਗੇ! ਚਾਹੇ ਉਹ ਕੋਈ ਵੀ ਹੋਣ ਜਾਂ ਉਹ ਪਰਮੇਸ਼ੁਰ ਨੂੰ ਮੰਨਦੇ ਹੋਣ ਜਾਂ ਨਾ, ਸਾਰੇ ਵਿਅਕਤੀਆਂ ਨੂੰ ਆਪਣੇ ਵਤੀਰੇ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਚਾਹੀਦੇ ਹਨ। ਇਸ ਸਧਾਰਣ ਉਦਾਹਰਣ ਦੇ ਸੰਬੰਧ ਵਿੱਚ—ਜ਼ੈਂਗ ਨੂੰ ਸਜਾ ਦਿੱਤੀ ਜਾ ਰਹੀ ਹੈ, ਅਤੇ ਲੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ—ਕੀ ਇਹ ਸਹੀ ਨਹੀਂ ਹੈ? ਜਦੋਂ ਲੋਕ ਅਜਿਹੀਆਂ ਚੀਜ਼ਾਂ ਕਰਦੇ ਹਨ, ਤਾਂ ਅਜਿਹੇ ਨਤੀਜੇ ਹੀ ਨਿਕਲਦੇ ਹਨ। ਇਹ ਆਤਮਿਕ ਸੰਸਾਰ ਦੇ ਸੰਚਾਲਨ ਤੋਂ ਅਟੁੱਟ ਹੈ। ਉਨ੍ਹਾਂ ਦੇ ਗੈਰ-ਵਿਸ਼ਵਾਸੀ ਹੋਣ ਦੇ ਬਾਵਜੂਦ, ਉਨ੍ਹਾਂ ਲੋਕਾਂ ਦੀ ਹੋਂਦ, ਜੋ ਪਰਮੇਸ਼ੁਰ ਨੂੰ ਨਹੀਂ ਮੰਨਦੇ, ਸਵਰਗੀ ਹੁਕਮਾਂ ਅਤੇ ਆਦੇਸ਼ਾਂ ਦੇ ਅਧੀਨ ਹੈ। ਕੋਈ ਵੀ ਉਨ੍ਹਾਂ ਤੋਂ ਬਚ ਨਹੀਂ ਸਕਦਾ, ਅਤੇ ਕੋਈ ਵੀ ਇਸ ਸੱਚਾਈ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।

ਜਿਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ ਉਹ ਅਕਸਰ ਮੰਨਦੇ ਹਨ ਕਿ ਹਰ ਚੀਜ਼ ਜੋ ਮਨੁੱਖਾਂ ਨੂੰ ਦਿਖਾਈ ਦਿੰਦੀ ਹੈ ਮੌਜੂਦ ਹੈ, ਜਦਕਿ ਹਰ ਚੀਜ਼ ਜੋ ਦਿਖਾਈ ਨਹੀਂ ਦੇ ਸਕਦੀ, ਜਾਂ ਜਿਹੜੀ ਲੋਕਾਂ ਤੋਂ ਬਹੁਤ ਦੂਰ ਹੁੰਦੀ ਹੈ ਉਹ ਮੌਜੂਦ ਨਹੀਂ ਹੈ। ਉਹ ਇਹ ਮੰਨਣ ਨੂੰ ਤਰਜੀਹ ਦਿੰਦੇ ਹਨ ਕਿ “ਜੀਵਨ ਅਤੇ ਮੌਤ ਦਾ ਕੋਈ ਚੱਕਰ ਨਹੀਂ ਹੁੰਦਾ,” ਅਤੇ ਕਿ ਕੋਈ “ਸਜ਼ਾ” ਨਹੀਂ ਹੁੰਦੀ; ਜਿਸ ਕਰਕੇ, ਉਹ ਬਿਨਾ ਕਿਸੇ ਸੰਕੋਚ ਦੇ ਪਾਪ ਅਤੇ ਬੁਰਾਈ ਕਰਦੇ ਹਨ। ਇਸ ਦੇ ਬਾਅਦ, ਉਨ੍ਹਾਂ ਨੂੰ ਸਜ਼ਾ ਮਿਲਦੀ ਹੈ, ਜਾਂ ਉਹ ਜਾਨਵਰਾਂ ਵਜੋਂ ਪੁਨਰ ਜਨਮ ਲੈਂਦੇ ਹਨ। ਗੈਰ-ਵਿਸ਼ਵਾਸੀਆਂ ਵਿਚਕਾਰ ਵਿਭਿੰਨ ਕਿਸਮਾਂ ਦੇ ਜ਼ਿਆਦਾਤਰ ਲੋਕ ਇਸ ਦੁਸ਼ਟ ਚੱਕਰ ਵਿੱਚ ਫੱਸ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਆਤਮਿਕ ਸੰਸਾਰ ਆਪਣੇ ਸਾਰੀਆਂ ਜੀਵਤ ਚੀਜ਼ਾਂ ਦੇ ਸੰਚਾਲਨ ਦੇ ਮਾਮਲੇ ਵਿੱਚ ਸਖਤ ਹੈ। ਭਾਵੇਂ ਤੂੰ ਮੰਨੇ ਜਾਂ ਨਾ, ਇਹ ਤੱਥ ਮੌਜੂਦ ਹੈ, ਜਿਸ ਕਾਰਜ ਖੇਤਰ ਨੂੰ ਪਰਮੇਸ਼ੁਰ ਆਪਣੀਆਂ ਅੱਖਾਂ ਨਾਲ ਦੇਖਦਾ ਹੈ ਉਸ ਵਿੱਚੋਂ ਕੋਈ ਵੀ ਵਿਅਕਤੀ ਜਾਂ ਚੀਜ਼ ਬਚ ਨਹੀਂ ਸਕਦੀ, ਅਤੇ ਕੋਈ ਵੀ ਵਿਅਕਤੀ ਜਾਂ ਚੀਜ਼ ਉਸਦੇ ਸਵਰਗੀ ਆਦੇਸ਼ਾਂ ਅਤੇ ਹੁਕਮਾਂ ਦੇ ਨਿਯਮਾਂ ਅਤੇ ਸੀਮਾਵਾਂ ਤੋਂ ਬਚ ਨਹੀਂ ਸਕਦਾ। ਇਸ ਕਰਕੇ ਇਹ ਸਧਾਰਣ ਉਦਾਹਰਣ ਸਾਰਿਆਂ ਨੂੰ ਦਸਦੀ ਹੈ ਕਿ ਭਾਵੇਂ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੇਂ ਜਾਂ ਨਾ, ਪਾਪ ਅਤੇ ਬੁਰਾਈ ਕਰਨਾ ਸਵੀਕਾਰ ਨਹੀਂ ਹੈ, ਅਤੇ ਕਿ ਸਾਰੇ ਕੰਮਾਂ ਦੇ ਨਤੀਜੇ ਨਿਕਲਦੇ ਹਨ। ਜਦੋਂ ਕਿਸੇ ਨੂੰ ਹੋਰਾਂ ਨਾਲ ਪੈਸਿਆਂ ਦੀ ਠੱਗੀ ਮਾਰਨ ’ਤੇ ਸਜ਼ਾ ਮਿਲਦੀ ਹੈ, ਅਜਿਹੀ ਸਜ਼ਾ ਸਹੀ ਹੈ। ਅਜਿਹੇ ਆਮ ਤੌਰ ਤੇ ਦੇਖੇ ਜਾਂਦੇ ਵਤੀਰੇ ਨੂੰ ਆਤਮਿਕ ਸੰਸਾਰ ਵਿੱਚ ਸਜ਼ਾ ਦਿੱਤੀ ਜਾਂਦੀ ਹੈ, ਅਤੇ ਅਜਿਹੀ ਸਜ਼ਾ ਪਰਮੇਸ਼ੁਰ ਦੇ ਸਵਰਗੀ ਆਦੇਸ਼ਾਂ ਅਤੇ ਹੁਕਮਾਂ ਦੁਆਰਾ ਦਿੱਤੀ ਜਾਂਦੀ ਹੈ। ਇਸ ਲਈ, ਗੰਭੀਰ ਅਪਰਾਧੀ ਅਤੇ ਦੁਸ਼ਟ ਵਤੀਰੇ—ਬਲਾਤਕਾਰ ਅਤੇ ਲੁੱਟ, ਠੱਗੀ ਅਤੇ ਧੋਖਾ, ਚੋਰੀ ਅਤੇ ਡਕੈਤੀ, ਕਤਲ ਅਤੇ ਸਾੜ-ਫੂਕ, ਆਦਿ—ਹੋਰ ਵੀ ਵੱਖੋ-ਵੱਖ ਤੀਬਰਤਾ ਦੀ ਤਰਤੀਬ ਵਿੱਚ ਸਜ਼ਾਵਾਂ ਦੇ ਅਧੀਨ ਹੁੰਦੇ ਹਨ। ਇਨ੍ਹਾਂ ਵੱਖੋ-ਵੱਖ ਤੀਬਰਤਾ ਵਾਲੀਆਂ ਸਜ਼ਾਵਾਂ ਵਿੱਚ ਕੀ ਸ਼ਾਮਲ ਹੁੰਦਾ ਹੈ? ਇਨ੍ਹਾਂ ਵਿੱਚੋਂ ਕੁਝ ਆਪਣੀ ਤੀਬਰਤਾ ਦੇ ਪੱਧਰ ਨੂੰ ਸਮੇਂ ਦੀ ਵਰਤੋਂ ਨਾਲ ਸਥਾਪਤ ਕਰਦੇ ਹਨ, ਜਦਕਿ ਕੁਝ ਅਜਿਹਾ ਵੱਖਰੀਆਂ ਵਿਧੀਆਂ ਦੁਆਰਾ ਕਰਦੇ ਹਨ; ਅਜੇ ਵੀ ਕੁਝ ਨੂੰ ਲੋਕ ਪੁਨਰ ਜਨਮ ਤੋਂ ਬਾਅਦ ਕਿੱਥੇ ਜਾਂਦੇ ਹਨ ਤੋਂ ਨਿਰਧਾਰਤ ਕੀਤਾ ਜਾਂਦਾ ਹੈ। ਉਦਾਹਰਣ ਵਜੋਂ, ਕੁਝ ਲੋਕ ਅਪਸ਼ਬਦ ਬੋਲਦੇ ਹਨ। “ਅਪਸ਼ਬਦ ਬੋਲਣ” ਤੋਂ ਕੀ ਭਾਵ ਹੈ? ਇਸਦਾ ਅਰਥ ਹੈ ਕਿ ਬਾਰ-ਬਾਰ ਦੂਜਿਆਂ ਨੂੰ ਗਾਲ੍ਹਾਂ ਕਢਦੇ ਹਨ ਅਤੇ ਖੁਣਸੀ ਭਾਸ਼ਾ ਵਰਤਦੇ ਹਨ ਜੋ ਦੂਜਿਆਂ ਨੂੰ ਸਰਾਪ ਦਿੰਦੀ ਹੈ। ਖੁਣਸੀ ਭਾਸ਼ਾ ਦਾ ਕੀ ਭਾਵ ਹੈ? ਇਹ ਦਰਸਾਉਂਦੀ ਹੈ ਕਿ ਮਨੁੱਖ ਦਾ ਦਿਲ ਖੁਣਸੀ ਹੈ। ਗੰਦੀ ਭਾਸ਼ਾ ਜੋ ਦੂਜਿਆਂ ਨੂੰ ਸਰਾਪ ਦਿੰਦੀ ਹੈ ਅਕਸਰ ਅਜਿਹੇ ਲੋਕਾਂ ਦੇ ਮੂੰਹੋਂ ਨਿਕਲਦੀ ਹੈ, ਅਤੇ ਅਜਿਹੀ ਖੁਣਸੀ ਭਾਸ਼ਾ ਬਹੁਤ ਗੰਭੀਰ ਨਤੀਜੇ ਲਿਆਉਂਦੀ ਹੈ। ਅਜਿਹੇ ਲੋਕ ਮਰਨ ਅਤੇ ਉਚਿਤ ਸਜ਼ਾ ਪਾਉਣ ਤੋਂ ਪਿੱਛੋਂ, ਗੂੰਗਿਆਂ ਦੇ ਰੂਪ ਵਿੱਚ ਪੁਨਰ ਜਨਮ ਲੈ ਸਕਦੇ ਹਨ। ਕੁਝ ਲੋਕ ਆਪਣੇ ਜੀਵਨ ਦੇ ਦੌਰਾਨ ਬਹੁਤ ਹਿਸਾਬੀ ਹੁੰਦੇ ਹਨ; ਉਹ ਅਕਸਰ ਦੂਜਿਆਂ ਦਾ ਫਾਇਦਾ ਉਠਾਉਂਦੇ ਹਨ, ਅਤੇ ਉਨ੍ਹਾਂ ਦੀਆਂ ਨਿੱਕੀਆਂ ਸਕੀਮਾਂ ਖਾਸ ਤੌਰ ਤੇ ਬਹੁਤ ਵਧੀਆ ਢੰਗ ਨਾਲ ਯੋਜਨਾਬੱਧ ਹੁੰਦੀਆਂ ਹਨ, ਅਤੇ ਉਹ ਦੂਜੇ ਲੋਕਾਂ ਦਾ ਕਾਫ਼ੀ ਨੁਕਸਾਨ ਕਰਦੇ ਹਨ। ਜਦੋਂ ਉਨ੍ਹਾਂ ਦਾ ਪੁਨਰ ਜਨਮ ਹੁੰਦਾ ਹੈ ਤਾਂ ਉਹ ਮੰਦਬੁੱਧੀ ਜਾਂ ਦਿਮਾਗੀ ਤੌਰ ਤੇ ਅਪਾਹਜ ਹੋ ਸਕਦੇ ਹਨ। ਕੁਝ ਲੋਕ ਹਮੇਸ਼ਾਂ ਦੂਜਿਆਂ ਦੇ ਨਿਜੀ ਮਾਮਲਿਆਂ ਉੱਪਰ ਨਜ਼ਰ ਰੱਖਦੇ ਹਨ; ਕਈ ਵਾਰ ਉਨ੍ਹਾਂ ਦੀਆਂ ਅੱਖਾਂ ਬਹੁਤ ਜ਼ਿਆਦਾ ਦੇਖ ਲੈਂਦੀਆਂ ਹਨ ਜੋ ਉਨ੍ਹਾਂ ਤੋਂ ਲੁਕਿਆ ਹੋਣਾ ਚਾਹੀਦਾ ਹੈ, ਅਤੇ ਉਹ ਇੰਨਾ ਕੁਝ ਜਾਣ ਲੈਂਦੇ ਹਨ ਜੋ ਉਨ੍ਹਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ। ਨਤੀਜੇ ਵਜੋਂ, ਪੁਨਰ ਜਨਮ ਤੋਂ ਬਾਅਦ ਉਹ ਅੰਨ੍ਹੇ ਹੋ ਸਕਦੇ ਹਨ। ਕੁਝ ਲੋਕ ਜਿਉਂਦੇ-ਜੀਅ ਕਾਫੀ ਫੁਰਤੀਲੇ ਹੁੰਦੇ ਹਨ; ਉਹ ਅਕਸਰ ਲੜਦੇ ਹਨ ਅਤੇ ਬੁਰਾਈ ਕਰਦੇ ਹਨ। ਇਸ ਕਾਰਨ ਦੀ ਵਜ੍ਹਾ ਤੋਂ, ਉਨ੍ਹਾਂ ਦਾ ਪੁਨਰ ਜਨਮ ਅਪਾਹਜ, ਲੰਗੜੇ ਜਾਂ ਟੁੰਡੇ ਦੇ ਰੂਪ ਵਿੱਚ ਹੋ ਸਕਦਾ ਹੈ; ਨਹੀਂ ਤਾਂ ਉਨ੍ਹਾਂ ਦਾ ਪੁਨਰ ਜਨਮ ਕੁੱਬੇ ਜਾਂ ਬੌਨੇ, ਲੰਗੜਾ ਕੇ ਤੁਰਨ ਵਾਲੇ, ਇੱਕ ਲੰਮੀ ਲੱਤ ਵਾਲੇ, ਆਦਿ ਦੇ ਰੂਪ ਵਿੱਚ ਹੋ ਸਕਦਾ ਹੈ। ਇਨ੍ਹਾਂ ਵਿੱਚ ਉਨ੍ਹਾਂ ਨੂੰ ਆਪਣੇ ਜੀਵਨ ਦੇ ਦੌਰਾਨ ਕੀਤੀ ਬੁਰਾਈ ਦੇ ਪੱਧਰਾਂ ਦੇ ਅਧਾਰ ਤੇ ਵੱਖੋ-ਵੱਖ ਸਜ਼ਾਵਾਂ ਦੇ ਅਧੀਨ ਕੀਤਾ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਲੋਕਾਂ ਦੀ ਸੁਸਤ ਅੱਖ ਕਿਉਂ ਹੁੰਦੀ ਹੈ? ਕੀ ਅਜਿਹੇ ਬਹੁਤ ਸਾਰੇ ਲੋਕ ਹਨ? ਅੱਜਕੱਲ ਅਜਿਹੇ ਕਾਫੀ ਲੋਕ ਹਨ। ਕੁਝ ਲੋਕਾਂ ਦੀ ਸੁਸਤ ਅੱਖ ਉਨ੍ਹਾਂ ਦੇ ਪਿਛਲੇ ਜਨਮਾਂ ਦੀ ਵਜ੍ਹਾ ਤੋਂ ਹੁੰਦੀ ਹੈ, ਉਨ੍ਹਾਂ ਨੇ ਆਪਣੀਆਂ ਅੱਖਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੁੰਦੀ ਹੈ ਅਤੇ ਬਹੁਤ ਸਾਰੀਆਂ ਬੁਰੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਹਨ, ਇਸ ਕਰਕੇ ਉਹ ਇਸ ਜੀਵਨ ਵਿੱਚ ਸੁਸਤ ਅੱਖ ਨਾਲ ਜੰਮਦੇ ਹਨ, ਅਤੇ ਗੰਭੀਰ ਮਾਮਲਿਆਂ ਵਿੱਚ ਉਹ ਅੰਨ੍ਹੇ ਪੈਦਾ ਹੁੰਦੇ ਹਨ। ਇਹ ਬਦਲਾ ਹੈ! ਕੁਝ ਲੋਕ ਮਰਨ ਤੋਂ ਪਹਿਲਾਂ ਦੂਜਿਆਂ ਨਾਲ ਵਧੀਆ ਢੰਗ ਨਾਲ ਰਹਿੰਦੇ ਹਨ; ਉਹ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਸਹਿਕਰਮੀਆਂ, ਅਤੇ ਆਪਣੇ ਨਾਲ ਜੁੜੇ ਹੋਏ ਹੋਰ ਲੋਕਾਂ ਲਈ ਬਹੁਤ ਕੁਝ ਕਰਦੇ ਹਨ। ਉਹ ਦਾਨ ਕਰਦੇ ਹਨ ਅਤੇ ਦੂਜਿਆਂ ਦੀ ਸੇਵਾ ਕਰਦੇ ਹਨ ਜਾਂ ਉਨ੍ਹਾਂ ਦੀ ਮਾਲੀ ਸਹਾਇਤਾ ਕਰਦੇ ਹਨ, ਅਤੇ ਲੋਕ ਉਨ੍ਹਾਂ ਬਾਰੇ ਉੱਚ ਵਿਚਾਰ ਰੱਖਦੇ ਹਨ। ਜਦੋਂ ਅਜਿਹੇ ਲੋਕ ਆਤਮਿਕ ਸੰਸਾਰ ਵਿੱਚ ਪਰਤਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਨਹੀਂ ਮਿਲਦੀ। ਇੱਕ ਗੈਰ-ਵਿਸ਼ਵਾਸੀ ਨੂੰ ਕਿਸੇ ਵੀ ਕਿਸਮ ਦੀ ਸਜ਼ਾ ਨਾ ਮਿਲਣ ਦਾ ਅਰਥ ਹੈ ਕਿ ਉਹ ਬਹੁਤ ਸੱਜਣ ਵਿਅਕਤੀ ਸੀ। ਪਰਮੇਸ਼ੁਰ ਦੇ ਵਜੂਦ ਵਿੱਚ ਵਿਸ਼ਵਾਸ ਕਰਨ ਦੇ ਬਜਾਏ ਉਹ ਕੇਵਲ ਅਕਾਸ਼ ਵਿਚਲੇ ਬਜ਼ੁਰਗ ਮਨੁੱਖ ਵਿੱਚ ਵਿਸ਼ਵਾਸ ਰੱਖਦੇ ਹਨ। ਅਜਿਹਾ ਵਿਅਕਤੀ ਜੋ ਕੇਵਲ ਇਹ ਵਿਸ਼ਵਾਸ ਕਰੇ ਕਿ ਉਸ ਉੱਪਰ ਇੱਕ ਆਤਮਾ ਹੈ ਜੋ ਸਭ ਕੁਝ ਉਹ ਕਰਦਾ ਹੈ ਉੱਪਰ ਨਜ਼ਰ ਰੱਖਦੀ ਹੈ—ਇਹ ਵਿਅਕਤੀ ਕੇਵਲ ਇਸੇ ਵਿੱਚ ਵਿਸ਼ਵਾਸ ਕਰਦਾ ਹੈ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਵਿਅਕਤੀ ਬਹੁਤ ਵਿਹਾਰ ਵਾਲਾ ਹੁੰਦਾ ਹੈ। ਅਜਿਹੇ ਲੋਕ ਦਿਆਲੂ ਅਤੇ ਦਾਨੀ ਹੁੰਦੇ ਹਨ, ਅਤੇ ਜਦੋਂ ਅੰਤ ਵਿੱਚ ਉਹ ਆਤਮਿਕ ਸੰਸਾਰ ਵਿੱਚ ਵਾਪਸ ਪਰਤਦੇ ਹਨ ਤਾਂ ਇਹ ਉਨ੍ਹਾਂ ਨਾਲ ਵਧੀਆ ਵਿਹਾਰ ਕਰਦਾ ਹੈ ਅਤੇ ਉਹ ਬਹੁਤ ਜਲਦੀ ਪੁਨਰ ਜਨਮ ਲੈਣਗੇ। ਜਦੋਂ ਉਨ੍ਹਾਂ ਦਾ ਪੁਨਰ ਜਨਮ ਹੁੰਦਾ ਹੈ ਤਾਂ ਉਹ ਕਿਸ ਕਿਸਮ ਦੇ ਪਰਿਵਾਰ ਵਿੱਚ ਪਹੁੰਚਣਗੇ? ਭਾਵੇ ਅਜਿਹੇ ਪਰਿਵਾਰ ਅਮੀਰ ਨਾ ਹੋਣ, ਉਹ ਕਿਸੇ ਵੀ ਨੁਕਸਾਨ ਤੋਂ ਮੁਕਤ ਹੋਣਗੇ, ਦੂਜੇ ਪਰਿਵਾਰ ਦੇ ਮੈਂਬਰਾਂ ਨਾਲ ਇੱਕਸੁਰਤਾ ਨਾਲ ਰਹਿਣਗੇ; ਉੱਥੇ ਇਹ ਦੁਬਾਰਾ ਜਨਮ ਲੈਣ ਵਾਲੇ ਲੋਕ ਸੁਰੱਖਿਅਤ, ਖੁਸ਼ਹਾਲ ਦਿਨ ਬਿਤਾਉਣਗੇ, ਅਤੇ ਹਰ ਕੋਈ ਅਨੰਦਮਈ ਹੋਵੇਗਾ ਅਤੇ ਵਧੀਆ ਜੀਵਨ ਗੁਜ਼ਾਰੇਗਾ। ਜਦੋਂ ਇਹ ਲੋਕ ਬਾਲਗ ਹੁੰਦੇ ਹਨ, ਉਨ੍ਹਾਂ ਦੇ ਵੱਡੇ ਅਤੇ ਵਿਸਤਰਿਤ ਪਰਿਵਾਰ ਹੋਣਗੇ ਅਤੇ ਉਨ੍ਹਾਂ ਦੇ ਬੱਚੇ ਪ੍ਰਤਿਭਾਵਾਨ ਹੋਣਗੇ ਅਤੇ ਸਫਲਤਾ ਦਾ ਅਨੰਦ ਮਾਨਣਗੇ, ਅਤੇ ਉਨ੍ਹਾਂ ਦੇ ਪਰਿਵਾਰ ਵਧੀਆ ਨਸੀਬ ਦਾ ਅਨੰਦ ਮਾਨਣਗੇ—ਅਤੇ ਅਜਿਹਾ ਨਤੀਜਾ ਇਨ੍ਹਾਂ ਲੋਕਾਂ ਦੇ ਪਿਛਲੇ ਜਨਮਾਂ ਨਾਲ ਵਿਸ਼ਾਲ ਰੂਪ ਵਿੱਚ ਜੁੜਿਆ ਹੋਇਆ ਹੈ। ਭਾਵ, ਲੋਕ ਮਰਨ ਅਤੇ ਪੁਨਰ ਜਨਮ ਤੋਂ ਪਿੱਛੋਂ ਕਿੱਥੇ ਜਾਂਦੇ ਹਨ, ਭਾਵੇਂ ਉਹ ਆਦਮੀ ਹੋਣ ਜਾਂ ਔਰਤ, ਉਨ੍ਹਾਂ ਦੇ ਜੀਵਨ ਉਦੇਸ਼ ਕੀ ਹਨ, ਉਹ ਜੀਵਨ ਦੇ ਦੌਰਾਨ ਕਿਨ੍ਹਾਂ ਚੀਜ਼ਾਂ ਵਿੱਚੋਂ ਗੁਜ਼ਰਣਗੇ, ਉਹ ਕਿਹੜੀਆਂ ਅਸਫਲਤਾਵਾਂ ਸਹਿਣਗੇ, ਉਹ ਕਿਹੜੀਆਂ ਅਸੀਸਾਂ ਦਾ ਅਨੰਦ ਮਾਣਨਗੇ, ਉਹ ਕਿਨ੍ਹਾਂ ਨੂੰ ਮਿਲਣਗੇ, ਅਤੇ ਉਨ੍ਹਾਂ ਨਾਲ ਕੀ ਹੋਵੇਗਾ—ਕੋਈ ਵੀ ਇਨ੍ਹਾਂ ਚੀਜ਼ਾਂ ਦੀ ਭਵਿੱਖਬਾਣੀ ਨਹੀਂ ਕਰ ਸਕਦਾ, ਇਨ੍ਹਾਂ ਤੋਂ ਬਚ ਨਹੀਂ ਸਕਦਾ, ਜਾਂ ਇਨ੍ਹਾਂ ਤੋਂ ਲੁਕ ਨਹੀਂ ਸਕਦਾ। ਕਹਿਣ ਦਾ ਭਾਵ ਹੈ ਕਿ, ਇੱਕ ਵਾਰ ਜਦ ਤੇਰਾ ਜੀਵਨ ਨਿਰਧਾਰਤ ਕਰ ਦਿੱਤਾ ਜਾਂਦਾ ਹੈ, ਤੇਰੇ ਨਾਲ ਜੋ ਵੀ ਵਾਪਰਦਾ ਹੈ—ਭਾਵੇ ਤੂੰ ਕਿਸ ਵੀ ਸਾਧਨ ਦੁਆਰਾ ਇਸਤੋਂ ਬਚਣ ਦੀ ਕੋਸ਼ਿਸ਼ ਕਰੇਂ—ਤੇਰੇ ਕੋਲ ਪਰਮੇਸ਼ੁਰ ਦੁਆਰਾ ਤੇਰੇ ਲਈ ਆਤਮਿਕ ਸੰਸਾਰ ਵਿੱਚ ਨਿਰਧਾਰਤ ਕੀਤੇ ਜੀਵਨ ਦੇ ਰਾਹ ਦੀ ਉਲੰਘਣਾ ਕਰਨ ਦਾ ਕੋਈ ਤਰੀਕਾ ਨਹੀਂ ਹੈ। ਕਿਉਂਕਿ ਜਦੋਂ ਤੂੰ ਪੁਨਰ ਜਨਮ ਲੈਂਦਾ ਹੈਂ ਤਾਂ ਤੇਰੇ ਜੀਵਨ ਦੀ ਅੱਗੇ ਦੀ ਅਵਸਥਾ ਪਹਿਲਾਂ ਹੀ ਨਿਰਧਾਰਤ ਕੀਤਾ ਜਾ ਚੁਕੀ ਹੁੰਦੀ ਹੈ। ਭਾਵੇਂ ਇਹ ਚੰਗੀ ਹੋਵੇ ਜਾਂ ਬੁਰੀ, ਹਰੇਕ ਨੂੰ ਇਸਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਇਹ ਅਜਿਹਾ ਮੁੱਦਾ ਹੈ ਜਿਸਨੂੰ ਇਸ ਸੰਸਾਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਨਜ਼ਰਅੰਦਾਜ਼ ਨਹੀਂ ਕਰ ਸਕਦਾ ਅਤੇ ਕੋਈ ਹੋਰ ਮੁੱਦਾ ਇਸਤੋਂ ਵਧੇਰੇ ਅਸਲ ਨਹੀਂ ਹੁੰਦਾ। ਮੈਂ ਜੋ ਕੁਝ ਬੋਲਦਾ ਆ ਰਿਹਾ ਹਾਂ ਤੁਸੀਂ ਸਭ ਸਮਝ ਗਏ ਹੋ, ਹੈ ਨਾ?

ਇਨ੍ਹਾਂ ਗੱਲਾਂ ਨੂੰ ਸਮਝਣ ਤੋਂ ਬਾਅਦ, ਕੀ ਹੁਣ ਤੁਸੀਂ ਵੇਖਿਆ ਹੈ ਕਿ ਪਰਮੇਸ਼ੁਰ ਕੋਲ ਗੈਰ-ਵਿਸ਼ਵਾਸੀਆਂ ਦੇ ਜੀਵਨ ਅਤੇ ਮੌਤ ਦੇ ਚੱਕਰ ਲਈ ਬਹੁਤ ਹੀ ਔਖੀਆਂ ਅਤੇ ਸਖਤ ਜਾਂਚਾਂ ਅਤੇ ਸੰਚਾਲਨ ਹਨ? ਪਹਿਲਾਂ, ਉਸਨੇ ਆਤਮਿਕ ਖੇਤਰ ਵਿੱਚ ਅਨੇਕਾਂ ਸਵਰਗੀ ਆਦੇਸ਼, ਹੁਕਮ ਅਤੇ ਪ੍ਰਣਾਲੀਆਂ ਸਥਾਪਿਤ ਕੀਤੇ ਹਨ, ਅਤੇ ਇੱਕ ਵਾਰ ਜਦੋਂ ਇਹਨਾਂ ਦਾ ਐਲਾਨ ਹੋ ਗਿਆ ਹੈ, ਪਰਮੇਸ਼ੁਰ ਦੇ ਨਿਰਧਾਰਣ ਅਨੁਸਾਰ, ਆਤਮਿਕ ਸੰਸਾਰ ਵਿੱਚ ਵੱਖ ਵੱਖ ਅਧਿਕਾਰਤ ਅਹੁਦਿਆਂ ਉੱਤੇ ਜੀਵਾਂ ਦੁਆਰਾ, ਉਨਾਂ ਨੂੰ ਬਹੁਤ ਸਖਤੀ ਨਾਲ ਲਾਗੂ ਕੀਤਾ ਗਿਆ ਹੈ, ਅਤੇ ਕੋਈ ਵੀ ਉਨ੍ਹਾਂ ਦੀ ਉਲੰਘਣਾ ਕਰਨ ਦੀ ਹਿੰਮਤ ਨਹੀਂ ਕਰੇਗਾ। ਇਸ ਲਈ, ਮਨੁੱਖ ਦੇ ਸੰਸਾਰ ਵਿਚ ਮਨੁੱਖਜਾਤੀ ਦੇ ਜੀਵਨ ਅਤੇ ਮੌਤ ਦੇ ਚੱਕਰ ਵਿੱਚ, ਭਾਵੇਂ ਕੋਈ ਇਕ ਜਾਨਵਰ ਜਾਂ ਮਨੁੱਖ ਦੇ ਤੌਰ ਤੇ ਪੁਨਰ ਜਨਮਿਆ ਹੈ, ਦੋਵਾਂ ਲਈ ਨਿਯਮ ਹਨ। ਕਿਉਂਕਿ ਇਹ ਨਿਯਮ ਪਰਮੇਸ਼ੁਰ ਵੱਲੋਂ ਆਉਂਦੇ ਹਨ, ਕੋਈ ਵੀ ਉਨ੍ਹਾਂ ਨੂੰ ਤੋੜਨ ਦੀ ਹਿੰਮਤ ਨਹੀਂ ਕਰਦਾ, ਅਤੇ ਨਾ ਹੀ ਕੋਈ ਇਨ੍ਹਾਂ ਨੂੰ ਤੋੜਨ ਦੇ ਯੋਗ ਹੈ। ਇਹ ਕੇਵਲ ਪਰਮੇਸ਼ੁਰ ਦੀ ਇਸ ਪ੍ਰਭੁਤਾ ਦੇ ਕਾਰਨ ਹੈ, ਅਤੇ ਕਿਉਂਕਿ ਅਜਿਹੇ ਨਿਯਮ ਮੌਜੂਦ ਹਨ, ਉਹ ਪਦਾਰਥਕ ਸੰਸਾਰ ਜੋ ਲੋਕ ਵੇਖਦੇ ਹਨ ਨਿਯਮਿਤ ਅਤੇ ਵਿਵਸਥਿਤ ਹੈ; ਇਹ ਕੇਵਲ ਪਰਮੇਸ਼ੁਰ ਦੀ ਇਸ ਪ੍ਰਭੁਤਾ ਦੇ ਕਾਰਨ ਹੀ ਹੈ ਕਿ ਮਨੁੱਖ ਦੂਸਰੇ ਸੰਸਾਰ ਨਾਲ ਸ਼ਾਂਤੀ ਨਾਲ ਰਹਿਣ ਦੇ ਯੋਗ ਹਨ ਜੋ ਉਹਨਾਂ ਲਈ ਪੂਰੀ ਤਰ੍ਹਾਂ ਅਦਿੱਖ ਹੈ, ਅਤੇ ਇਸ ਦੇ ਇੱਕਸੁਰਤਾ ਨਾਲ ਜੀਉਣ ਦੇ ਯੋਗ ਹੈ—ਇਹ ਸਭ ਕੁਝ ਪਰਮੇਸ਼ੁਰ ਦੀ ਪ੍ਰਭੁਤਾ ਤੋਂ ਅਨਿੱਖੜਵਾਂ ਹੈ। ਜਦੋਂ ਕਿਸੇ ਵਿਅਕਤੀ ਦਾ ਸਰੀਰਕ ਜੀਵਨ ਮਰ ਜਾਂਦਾ ਹੈ, ਆਤਮਾ ਕੋਲ ਅਜੇ ਵੀ ਜੀਵਨ ਹੁੰਦਾ ਹੈ, ਅਤੇ ਇਸ ਲਈ ਕੀ ਹੁੰਦਾ ਜੇ ਇਹ ਪਰਮੇਸ਼ੁਰ ਦੇ ਪ੍ਰਬੰਧ ਅਧੀਨ ਨਾ ਹੁੰਦੀ?ਆਤਮਾ ਸਾਰੀ ਜਗ੍ਹਾ ਭਟਕਦੀ ਰਹਿੰਦੀ, ਹਰ ਜਗ੍ਹਾ ਘੁਸਪੈਠ ਕਰਦੀ ਰਹਿੰਦੀ, ਅਤੇ ਮਨੁੱਖੀ ਸੰਸਾਰ ਵਿਚ ਰਹਿਣ ਵਾਲੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀ ਰਹਿੰਦੀ। ਅਜਿਹਾ ਨੁਕਸਾਨ ਮਨੁੱਖਜਾਤੀ ਨੂੰ ਹੀ ਨਹੀਂ, ਬਲਕਿ ਪੌਦਿਆਂ ਅਤੇ ਜਾਨਵਰਾਂ ਨੂੰ ਵੀ ਕੀਤਾ ਜਾ ਸਕਦਾ ਹੈ—ਹਾਲਾਂਕਿ, ਸਭ ਤੋਂ ਪਹਿਲਾਂ ਲੋਕਾਂ ਦਾ ਹੀ ਨੁਕਸਾਨ ਹੋਵੇਗਾ। ਜੇ ਅਜਿਹਾ ਹੋਣਾ ਹੁੰਦਾ—ਜੇ ਕੋਈ ਅਜਿਹੀ ਆਤਮਾ ਹੁੰਦੀ ਜੋ ਸੰਚਾਲਨ ਤੋਂ ਬਗੈਰ ਹੁੰਦੀ, ਲੋਕਾਂ ਨੂੰ ਅਸਲ ਵਿਚ ਨੁਕਸਾਨ ਪਹੁੰਚਾਉਂਦੀ ਅਤੇ ਅਸਲ ਵਿਚ ਦੁਸ਼ਟ ਚੀਜ਼ਾਂ ਕਰਦੀ—ਤਾਂ ਇਹ ਆਤਮਿਕ ਸੰਸਾਰ ਵਿਚ ਵੀ ਸਹੀ ਢੰਗ ਨਾਲ ਸੰਭਾਲੀ ਜਾ ਸਕਦੀ ਸੀ: ਜੇ ਚੀਜ਼ਾਂ ਗੰਭੀਰ ਹੁੰਦੀਆਂ, ਤਾਂ ਆਤਮਾ ਦੀ ਹੋਂਦ ਜਲਦੀ ਹੀ ਖਤਮ ਹੋ ਜਾਂਦੀ, ਅਤੇ ਨਸ਼ਟ ਹੋ ਜਾਂਦੀ। ਜੇ ਅਜਿਹਾ ਸੰਭਵ ਹੋਵੇ ਤਾਂ ਇਸ ਨੂੰ ਕਿਸੇ ਸਥਾਨ ਉੱਤੇ ਰੱਖਿਆ ਜਾਵੇਗਾ ਅਤੇ ਫਿਰ ਇਸਦਾ ਪੁਨਰ ਜਨਮ ਕਰਵਾਇਆ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਆਤਮਿਕ ਸੰਸਾਰ ਦੇ ਵਿੱਚ ਵੱਖ-ਵੱਖ ਆਤਮਾਵਾਂ ਦੇ ਸੰਚਾਲਨ ਦਾ ਆਦੇਸ਼ ਦਿੱਤਾ ਜਾਂਦਾ ਹੈ, ਅਤੇ ਇਹ ਕਦਮਾਂ ਅਤੇ ਨਿਯਮਾਂ ਦੇ ਅਨੁਸਾਰ ਪੂਰਾ ਕੀਤਾ ਜਾਂਦਾ ਹੈ। ਇਹ ਕੇਵਲ ਅਜਿਹੇ ਸੰਚਾਲਨ ਦੇ ਕਾਰਨ ਹੀ ਹੈ ਕਿ ਮਨੁੱਖ ਦਾ ਪਦਾਰਥਕ ਸੰਸਾਰ ਉਥਲ-ਪੁਥਲ ਵਿੱਚ ਨਹੀਂ ਫੱਸਿਆ ਹੈ, ਪਦਾਰਥਕ ਸੰਸਾਰ ਦੇ ਮਨੁੱਖ ਇੱਕ ਸਧਾਰਣ ਮਾਨਸਿਕਤਾ, ਇੱਕ ਸਧਾਰਣ ਤਰਕਸ਼ੀਲਤਾ, ਅਤੇ ਇੱਕ ਸਧਾਰਣ ਭੌਤਿਕ ਜੀਵਨ ਦੇ ਮਾਲਕ ਹਨ। ਮਨੁੱਖਜਾਤੀ ਦੇ ਅਜਿਹੇ ਸਧਾਰਣ ਜੀਵਨ ਵਿੱਚ ਆਉਣ ਤੋਂ ਬਾਅਦ ਹੀ ਉਹ ਲੋਕ ਜੋ ਸਰੀਰ ਵਿਚ ਰਹਿੰਦੇ ਹਨ, ਪੀੜ੍ਹੀ-ਦਰ-ਪੀੜ੍ਹੀ ਪ੍ਰਫੁੱਲਿਤ ਹੋ ਸਕਦੇ ਹਨ ਅਤੇ ਪ੍ਰਜਨਨ ਕਰ ਸਕਦੇ ਹਨ।

ਜੋ ਸ਼ਬਦ ਤੁਸੀਂ ਹੁਣੇ-ਹੁਣੇ ਸੁਣੇ ਹਨ ਉਨ੍ਹਾਂ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਉਹ ਤੁਹਾਡੇ ਲਈ ਨਵੇਂ ਹਨ? ਸੰਗਤੀ ਦੇ ਅੱਜ ਦੇ ਵਿਸ਼ਿਆਂ ਨੇ ਤੁਹਾਡੇ ਉੱਪਰ ਕਿਹੋ ਜਿਹੀਆਂ ਛਾਪਾਂ ਛੱਡੀਆਂ ਹਨ? ਉਨ੍ਹਾਂ ਦੀ ਨਵੀਨਤਾ ਦੇ ਇਲਾਵਾ, ਕੀ ਤੁਸੀਂ ਕੁਝ ਹੋਰ ਮਹਿਸੂਸ ਕਰਦੇ ਹੋ? (ਲੋਕਾਂ ਨੂੰ ਵਧੀਆ ਵਿਹਾਰ ਕਰਨਾ ਚਾਹੀਦਾ ਹੈ ਅਤੇ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਮਹਾਨ ਹੈ ਅਤੇ ਉਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ।) (ਪਰਮੇਸ਼ੁਰ ਦੇ ਸੰਗਤੀ ਵਿੱਚ ਪਰਮੇਸ਼ੁਰ ਵਿਭਿੰਨ ਕਿਸਮ ਦੇ ਲੋਕਾਂ ਦੇ ਅੰਤਾਂ ਦਾ ਪ੍ਰਬੰਧ ਕਿਵੇਂ ਕਰਦਾ ਹੈ ਬਾਰੇ ਜਾਣਨ ਤੋਂ ਬਾਅਦ, ਇੱਕ ਪਾਸੇ ਮੈਂ ਮਹਿਸੂਸ ਕਰਦਾ ਹਾਂ ਕਿ ਇਸਦਾ ਸੁਭਾਅ ਕਿਸੇ ਵੀ ਅਪਰਾਧ ਦੀ ਆਗਿਆ ਨਹੀਂ ਦਿੰਦਾ, ਅਤੇ ਕਿ ਮੈਨੂੰ ਉਸਦਾ ਆਦਰ ਕਰਨਾ ਚਾਹੀਦਾ ਹੈ; ਦੂਜੇ ਪਾਸੇ ਮੈਨੂੰ ਪਤਾ ਲੱਗਿਆ ਹੈ ਕਿ ਪਰਮੇਸ਼ੁਰ ਕਿਹੋ ਜਿਹੇ ਲੋਕਾਂ ਨੂੰ ਪਸੰਦ ਕਰਦਾ ਹੈ ਅਤੇ ਕਿਹੋ ਜਿਹੋ ਲੋਕਾਂ ਨੂੰ ਉਹ ਪਸੰਦ ਨਹੀਂ ਕਰਦਾ, ਸੋ ਇਸ ਕਰਕੇ ਮੈਂ ਉਹ ਬਣਨਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਉਹ ਪਸੰਦ ਕਰਦਾ ਹੈ।) ਕੀ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ੁਰ ਇਸ ਖੇਤਰ ਵਿੱਚ ਆਪਣੇ ਕੰਮਾਂ ਵਿੱਚ ਵਿਵਸਥਿਤ ਹੈ? ਉਹ ਕਿਹੜੇ ਸਿਧਾਂਤ ਹਨ ਜਿਨ੍ਹਾਂ ਦੇ ਦੁਆਰਾ ਉਹ ਕੰਮ ਕਰਦਾ ਹੈ? (ਉਹ ਲੋਕਾਂ ਦੇ ਅੰਤ ਨੂੰ ਉਹ ਕੀ ਕਰਦੇ ਹਨ ਦੇ ਅਨੁਸਾਰ ਨਿਰਧਾਰਤ ਕਰਦਾ ਹੈ।) ਅਸੀਂ ਹੁਣੇ-ਹੁਣੇ ਗੈਰ-ਵਿਸ਼ਵਾਸੀਆਂ ਦੇ ਵੱਖੋ-ਵੱਖ ਅੰਤਾਂ ਬਾਰੇ ਬੋਲੇ ਹਾਂ। ਗੈਰ ਵਿਸ਼ਵਾਸੀਆਂ ਦੇ ਮਾਮਲੇ ਵਿੱਚ, ਕੀ ਪਰਮੇਸ਼ੁਰ ਦੇ ਕੰਮਾਂ ਦੇ ਪਿੱਛੇ ਚੰਗਿਆਂ ਨੂੰ ਇਨਾਮ ਦੇਣ ਅਤੇ ਦੁਸ਼ਟਾਂ ਨੂੰ ਸਜ਼ਾ ਦੇਣ ਦਾ ਸਿਧਾਂਤ ਹੈ? ਕੀ ਇੱਥੇ ਕੋਈ ਅਪਵਾਦ ਹਨ? (ਨਹੀਂ।) ਕੀ ਤੁਸੀਂ ਦੇਖਦੇ ਹੋ ਕਿ ਪਰਮੇਸ਼ੁਰ ਦੇ ਕੰਮਾਂ ਦੇ ਪਿੱਛੇ ਇੱਕ ਸਿਧਾਂਤ ਹੈ? ਗੈਰ-ਵਿਸ਼ਵਾਸੀ ਅਸਲ ਵਿੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਰੱਖਦੇ, ਨਾ ਹੀ ਉਹ ਉਸਦੇ ਨਿਯੋਜਨਾਂ ਦੇ ਅਧੀਨ ਹੁੰਦੇ ਹਨ। ਇਸਦੇ ਇਲਾਵਾ, ਉਹ ਉਸਦੀ ਪ੍ਰਭੁਤਾ ਤੋਂ ਬੇਖ਼ਬਰ ਹਨ, ਉਸਨੂੰ ਸਵੀਕਾਰ ਕਰਨਾ ਤਾਂ ਦੂਰ ਦੀ ਗੱਲ ਹੈ। ਜ਼ਿਆਦਾ ਗੰਭੀਰਤਾ ਨਾਲ, ਉਹ ਪਰਮੇਸ਼ੁਰ ਦੇ ਵਿਰੁਧ ਨਿਰਾਦਰੀ ਕਰਦੇ ਹਨ, ਉਸਨੂੰ ਸਰਾਪ ਦਿੰਦੇ ਹਨ, ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨਾਲ ਵੈਰ ਰੱਖਦੇ ਹਨ। ਉਨ੍ਹਾਂ ਦੇ ਪਰਮੇਸ਼ੁਰ ਪ੍ਰਤੀ ਅਜਿਹੇ ਵਤੀਰੇ ਦੇ ਬਾਵਜੂਦ, ਉਸ ਦੁਆਰਾ ਉਨ੍ਹਾਂ ਦਾ ਸੰਚਾਲਨ ਅਜੇ ਵੀ ਉਸਦੇ ਸਿਧਾਂਤਾਂ ਤੋਂ ਭਟਕਦਾ ਨਹੀਂ ਹੈ; ਉਹ ਉਨ੍ਹਾਂ ਦਾ ਸੰਚਾਲਨ, ਆਪਣੇ ਸਿਧਾਂਤਾਂ ਅਤੇ ਆਪਣੇ ਸੁਭਾਅ ਦੇ ਅਨੁਸਾਰ, ਕ੍ਰਮਬੱਧ ਢੰਗ ਨਾਲ ਕਰਦਾ ਹੈ। ਉਹ ਉਨ੍ਹਾਂ ਦੇ ਵੈਰ ਨੂੰ ਕਿਵੇਂ ਦੇਖਦਾ ਹੈ? ਅਗਿਆਨਤਾ ਵਜੋਂ! ਸਿੱਟੇ ਵਜੋਂ, ਉਸਨੇ ਇਨ੍ਹਾਂ ਲੋਕਾਂ ਨੂੰ—ਭਾਵ ਬਹੁਸੰਖਿਅਕ ਗੈਰ-ਵਿਸ਼ਵਾਸੀਆਂ ਨੂੰ—ਅਤੀਤ ਵਿੱਚ ਜਾਨਵਰਾਂ ਦੇ ਤੌਰ ਤੇ ਪੁਨਰ ਜਨਮ ਦਿਵਾਇਆ ਹੈ। ਇਸ ਲਈ, ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਗੈਰ-ਵਿਸ਼ਵਾਸੀ ਨਿਸ਼ਚਿਤ ਰੂਪ ਵਿੱਚ ਕੀ ਹਨ? ਉਹ ਸਾਰੇ ਜਾਨਵਰ ਹਨ। ਪਰਮੇਸ਼ੁਰ ਜਾਨਵਰਾਂ ਦੇ ਨਾਲ-ਨਾਲ ਮਨੁੱਖਜਾਤੀ ਦਾ ਸੰਚਾਲਨ ਵੀ ਕਰਦਾ ਹੈ, ਅਤੇ ਅਜਿਹੇ ਲੋਕਾਂ ਲਈ ਉਸਦੇ ਉਹੀ ਸਿਧਾਂਤ ਹਨ। ਇਨ੍ਹਾਂ ਲੋਕਾਂ ਦੇ ਸੰਚਾਲਨ ਵਿੱਚ ਵੀ ਉਸਦੇ ਸੁਭਾਅ ਅਤੇ ਉਸਦੇ ਸਾਰੀਆਂ ਚੀਜ਼ਾਂ ਉੱਪਰ ਇਖਤਿਆਰ ਦੇ ਪਿਛਲੇ ਨਿਯਮ, ਅਜੇ ਵੀ ਦੇਖੇ ਜਾ ਸਕਦੇ ਹਨ। ਅਤੇ ਇਸ ਲਈ, ਕੀ ਤੁਸੀਂ ਸਿਧਾਂਤਾਂ ਵਿੱਚ ਉਸਦੀ ਪ੍ਰਭੁਤਾ ਨੂੰ ਦੇਖਦੇ ਹੋ ਜਿਸ ਨਾਲ ਉਹ ਗੈਰ-ਵਿਸ਼ਵਾਸੀਆਂ ਦਾ ਸੰਚਾਲਨ ਕਰਦਾ ਹੈ, ਜਿਵੇਂ ਮੈਂ ਹੁਣੇ-ਹੁਣੇ ਗੱਲ ਕੀਤੀ ਹੈ? ਕੀ ਤੁਸੀਂ ਪਰਮੇਸ਼ੁਰ ਦੇ ਧਰਮੀ ਸੁਭਾਅ ਨੂੰ ਦੇਖਦੇ ਹੋ? (ਅਸੀਂ ਦੇਖਦੇ ਹਾਂ।) ਦੂਜੇ ਸ਼ਬਦਾਂ ਵਿੱਚ, ਸਾਰੀਆਂ ਚੀਜ਼ਾਂ ਵਿੱਚੋਂ ਭਾਵੇਂ ਜਿਹੜੀ ਮਰਜ਼ੀ ਨਾਲ ਉਹ ਨਜਿੱਠਦਾ ਹੈ, ਪਰਮੇਸ਼ੁਰ ਆਪਣੇ ਖੁਦ ਦੇ ਸਿਧਾਂਤਾਂ ਅਤੇ ਸੁਭਾਅ ਦੇ ਅਨੁਸਾਰ ਕੰਮ ਕਰਦਾ ਹੈ। ਇਹ ਪਰਮੇਸ਼ੁਰ ਦਾ ਮੂਲ ਤੱਤ ਹੈ; ਉਹ ਕਦੇ ਵੀ ਲਾਪਰਵਾਹੀ ਨਾਲ ਆਪਣੇ ਦੁਆਰਾ ਨਿਯਤ ਆਦੇਸ਼ਾਂ ਅਤੇ ਸਵਰਗੀ ਹੁਕਮਾਂ ਨੂੰ ਕੇਵਲ ਇਸ ਲਈ ਨਹੀਂ ਤੋੜਦਾ ਕਿ ਉਹ ਅਜਿਹੇ ਲੋਕਾਂ ਨੂੰ ਜਾਨਵਰ ਸਮਝਦਾ ਹੈ। ਪਰਮੇਸ਼ੁਰ ਆਪਣੇ ਸਿਧਾਂਤਾਂ ਦੇ ਅਨੁਸਾਰ ਚਲਦਾ ਹੈ, ਬਿਲਕੁਲ ਵੀ ਲਾਪਰਵਾਹੀ ਨਹੀਂ ਕਰਦਾ, ਅਤੇ ਉਸਦੇ ਕੰਮ ਕਿਸੇ ਵੀ ਕਾਰਕ ਤੋਂ ਪੂਰੀ ਤਰ੍ਹਾਂ ਨਾਲ ਅਪ੍ਰਭਾਵਿਤ ਹੁੰਦੇ ਹਨ। ਜੋ ਕੁਝ ਵੀ ਉਹ ਕਰਦਾ ਹੈ ਉਹ ਉਸਦੇ ਆਪਣੇ ਸਿਧਾਂਤਾਂ ਦੀ ਆਗਿਆਕਾਰੀ ਕਰਦਾ ਹੈ। ਇਸਦਾ ਕਾਰਨ ਇਹ ਹੈ ਕਿ ਪਰਮੇਸ਼ੁਰ ਖੁਦ ਪਰਮੇਸ਼ੁਰ ਦੇ ਮੂਲ ਦਾ ਮਾਲਕ ਹੈ; ਇਹ ਉਸਦੇ ਮੂਲ ਦਾ ਅਜਿਹਾ ਪਹਿਲੂ ਹੈ ਜਿਸਨੂੰ ਕੋਈ ਵੀ ਸਿਰਜਿਆ ਜੀਵ ਧਾਰਣ ਨਹੀਂ ਕਰ ਸਕਦਾ। ਪਰਮੇਸ਼ੁਰ ਵਿਵੇਕਸ਼ੀਲ ਹੈ ਅਤੇ ਆਪਣੀ ਹਰੇਕ ਚੀਜ਼, ਮਨੁੱਖ, ਅਤੇ ਉਸ ਦੀਆਂ ਸਿਰਜੀਆਂ ਸਾਰੀਆਂ ਚੀਜ਼ਾਂ ਵਿਚਕਾਰ ਹਰੇਕ ਜੀਵਤ ਚੀਜ਼ ਉੱਪਰ ਨਿਯੰਤਰਣ, ਪਹੁੰਚ, ਪ੍ਰਬੰਧਨ, ਸੰਚਾਲਨ, ਅਤੇ ਰਾਜ ਕਰਨ ਲਈ ਜ਼ਿੰਮੇਵਾਰ ਹੈ ਅਤੇ ਇਸ ਵਿੱਚ ਉਹ ਕਦੇ ਵੀ ਲਾਪਰਵਾਹ ਨਹੀਂ ਹੋਇਆ ਹੈ। ਚੰਗਿਆਂ ਲਈ ਉਹ ਮਿਹਰਬਾਨ ਅਤੇ ਦਿਆਲੂ ਹੈ; ਅਤੇ ਦੁਸ਼ਟਾਂ ਨੂੰ ਉਹ ਬੇਰਹਿਮ ਸਜ਼ਾ ਦਿੰਦਾ ਹੈ; ਅਤੇ ਵਿਭਿੰਨ ਜੀਵਤ ਚੀਜ਼ਾਂ ਲਈ ਉਹ ਵੱਖੋ-ਵੱਖ ਸਮਿਆਂ ਦੇ ਦੌਰਾਨ ਮਨੁੱਖੀ ਸੰਸਾਰ ਦੀਆਂ ਵੱਖੋ-ਵੱਖ ਲੋੜਾਂ ਦੇ ਅਨੁਸਾਰ ਸਮੇਂ-ਸਿਰ ਅਤੇ ਨਿਯਮਤ ਢੰਗ ਨਾਲ ਉਚਿਤ ਪ੍ਰਬੰਧ ਕਰਦਾ ਹੈ, ਤਾਂ ਕਿ ਇਹ ਵਿਭਿੰਨ ਜੀਵਤ ਜੀਅ ਆਪਣੀਆਂ ਭੂਮਿਕਾਵਾਂ ਦੇ ਅਨੁਸਾਰ ਇੱਕ ਕ੍ਰਮਬੱਧ ਢੰਗ ਨਾਲ ਪੁਨਰ ਜਨਮ ਲੈ ਸਕਣ ਅਤੇ ਪਦਾਰਥਕ ਸੰਸਾਰ ਅਤੇ ਆਤਮਿਕ ਸੰਸਾਰ ਵਿਚਕਾਰ ਵਿਧੀਪੂਰਵਕ ਢੰਗ ਨਾਲ ਚਲਦੇ ਰਹਿਣ।

ਇੱਕ ਜੀਵਿਤ ਜੀਵ ਦੀ ਮੌਤ—ਸਰੀਰਕ ਜੀਵਨ ਦੀ ਸਮਾਪਤੀ—ਤੋਂ ਇਹ ਸੰਕੇਤ ਮਿਲਦਾ ਹੈ ਕਿ ਜੀਵ ਪਦਾਰਥਕ ਸੰਸਾਰ ਤੋਂ ਆਤਮਿਕ ਸੰਸਾਰ ਵਿੱਚ ਚਲਾ ਗਿਆ ਹੈ, ਜਦੋਂ ਕਿ ਇੱਕ ਨਵੇਂ ਸਰੀਰਕ ਜੀਵਨ ਦਾ ਸੰਕੇਤ ਹੈ ਕਿ ਇੱਕ ਜੀਵ ਆਤਮਿਕ ਸੰਸਾਰ ਤੋਂ ਪਦਾਰਥਕ ਸੰਸਾਰ ਵਿੱਚ ਆ ਗਿਆ ਹੈ ਅਤੇ ਇਸ ਦੀ ਭੂਮਿਕਾ ਨੂੰ ਨਿਭਾਉਣਾ ਅਤੇ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਇਹ ਕਿਸੇ ਜੀਵ ਦਾ ਵਿਦਾ ਹੋਣਾ ਹੋਵੇ ਜਾਂ ਆਉਣਾ ਹੋਵੇ, ਦੋਵੇਂ ਆਤਮਿਕ ਸੰਸਾਰ ਦੇ ਕੰਮ ਨਾਲੋਂ ਅਟੁੱਟ ਹਨ। ਜਿਸ ਸਮੇਂ ਤੱਕ ਕੋਈ ਵਿਅਕਤੀ ਪਦਾਰਥਕ ਸੰਸਾਰ ਵਿੱਚ ਆਉਂਦਾ ਹੈ, ਪਰਮੇਸ਼ੁਰ ਦੁਆਰਾ ਆਤਮਿਕ ਸੰਸਾਰ ਵਿੱਚ ਪਹਿਲਾਂ ਹੀ ਢੁਕਵੇਂ ਪ੍ਰਬੰਧ ਅਤੇ ਪਰਿਭਾਸ਼ਾਵਾਂ ਬਣਾਈਆਂ ਜਾ ਚੁੱਕੀਆਂ ਹੁੰਦੀਆਂ ਹਨ ਕਿ ਉਹ ਵਿਅਕਤੀ ਕਿਸ ਪਰਿਵਾਰ ਵਿੱਚ ਜਾਵੇਗਾ, ਉਹ ਯੁਗ ਜਿਸ ਵਿੱਚ ਉਹ ਪਹੁੰਚਣਗੇ, ਕਿਸ ਘੜੀ ਉਹ ਪਹੁੰਚਣਗੇ, ਅਤੇ ਉਹ ਕਿਹੜੀ ਭੂਮਿਕਾ ਨਿਭਾਉਣਗੇ। ਇਸੇ ਪ੍ਰਕਾਰ, ਇਸ ਵਿਅਕਤੀ ਦਾ ਪੂਰਾ ਜੀਵਨ—ਉਹ ਜੋ ਕੁਝ ਕਰਦਾ ਹੈ, ਅਤੇ ਜੋ ਮਾਰਗ ਉਹ ਲੈਂਦਾ ਹੈ –ਆਤਮਿਕ ਸੰਸਾਰ ਵਿਚ ਕੀਤੇ ਪ੍ਰਬੰਧਾਂ ਅਨੁਸਾਰ ਥੋੜ੍ਹੀ ਜਿਹੀ ਵੀ ਭਟਕਣਾ ਤੋਂ ਬਿਨਾ ਅੱਗੇ ਵਧਣਗੇ। ਇਸ ਤੋਂ ਇਲਾਵਾ, ਜਿਸ ਸਮੇਂ ਸਰੀਰਕ ਜੀਵਨ ਖਤਮ ਹੁੰਦਾ ਹੈ ਅਤੇ ਉਹ ਢੰਗ ਅਤੇ ਸਥਾਨ ਜਿਸ ਵਿਚ ਇਹ ਖਤਮ ਹੁੰਦਾ ਹੈ, ਆਤਮਿਕ ਸੰਸਾਰ ਲਈ ਸਪੱਸ਼ਟ ਅਤੇ ਸਮਝਣਯੋਗ ਹੁੰਦਾ ਹੈ। ਪਰਮੇਸ਼ੁਰ ਪਦਾਰਥਕ ਸੰਸਾਰ ਉੱਤੇ ਰਾਜ ਕਰਦਾ ਹੈ, ਅਤੇ ਉਹ ਆਤਮਿਕ ਸੰਸਾਰ ਉੱਤੇ ਵੀ ਰਾਜ ਕਰਦਾ ਹੈ, ਅਤੇ ਉਹ ਕਿਸੇ ਆਤਮਾ ਦੇ ਜੀਵਨ ਅਤੇ ਮੌਤ ਦੇ ਸਧਾਰਣ ਚੱਕਰ ਵਿੱਚ ਦੇਰੀ ਨਹੀਂ ਕਰੇਗਾ, ਅਤੇ ਨਾ ਹੀ ਉਹ ਉਸ ਚੱਕਰ ਦੇ ਪ੍ਰਬੰਧਾਂ ਵਿੱਚ ਕੋਈ ਗਲਤੀ ਕਰ ਸਕਦਾ ਹੈ। ਆਤਮਿਕ ਸੰਸਾਰ ਦੇ ਅਧਿਕਾਰਤ ਅਹੁਦਿਆਂ ’ਤੇ ਸੇਵਾਦਾਰਾਂ ਵਿੱਚੋਂ ਹਰ ਇੱਕ ਆਪਣੇ ਵਿਅਕਤੀਗਤ ਕੰਮਾਂ ਨੂੰ ਪੂਰਾ ਕਰਦਾ ਹੈ, ਅਤੇ ਉਹ ਕਰਦਾ ਹੈ ਜੋ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਿਰਦੇਸ਼ਾਂ ਅਤੇ ਨਿਯਮਾਂ ਦੇ ਅਨੁਸਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ, ਮਨੁੱਖਜਾਤੀ ਦੇ ਸੰਸਾਰ ਵਿਚ, ਮਨੁੱਖ ਦੁਆਰਾ ਵੇਖਿਆ ਗਿਆ ਹਰ ਪਦਾਰਥਕ ਵਰਤਾਰਾ ਕ੍ਰਮਬੱਧ ਹੈ, ਅਤੇ ਇਸ ਵਿਚ ਕੋਈ ਉੱਥਲ-ਪੁਥਲ ਨਹੀਂ ਹੈ। ਇਹ ਸਭ ਕੁਝ ਪਰਮੇਸ਼ੁਰ ਦੇ ਨਿਯਮਤ ਤੌਰ ਤੇ ਸਾਰੀਆਂ ਚੀਜ਼ਾਂ ਉੱਤੇ ਰਾਜ ਕਰਨ ਦੇ ਕਾਰਨ ਹੈ, ਅਤੇ ਨਾਲ ਹੀ ਕਿਉਂਕਿ ਉਸਦਾ ਅਧਿਕਾਰ ਹਰ ਚੀਜ਼ ਉੱਤੇ ਨਿਯਮਿਤ ਰੂਪ ਵਿੱਚ ਹੈ। ਆਪਣੇ ਰਾਜ ਵਿੱਚ ਉਹ ਪਦਾਰਥਕ ਸੰਸਾਰ ਜਿਸ ਵਿੱਚ ਮਨੁੱਖ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ, ਮਨੁੱਖਜਾਤੀ ਦੇ ਪਿੱਛੇ ਅਦਿੱਖ ਆਤਮਿਕ ਸੰਸਾਰ ਵੀ ਸ਼ਾਮਲ ਹੈ। ਇਸ ਲਈ, ਜੇ ਮਨੁੱਖ ਚੰਗਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ, ਅਤੇ ਚੰਗੇ ਮਾਹੌਲ ਵਿਚ ਰਹਿਣ ਦੀ ਉਮੀਦ ਰੱਖਦੇ ਹਨ, ਇਸ ਤੋਂ ਇਲਾਵਾ ਪੂਰੇ ਦਿਖਾਈ ਦੇਣ ਵਾਲੇ ਪਦਾਰਥਕ ਸੰਸਾਰ ਦੇ ਨਾਲ, ਉਨ੍ਹਾਂ ਨੂੰ ਆਤਮਿਕ ਸੰਸਾਰ ਵੀ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ, ਜਿਸ ਨੂੰ ਕੋਈ ਨਹੀਂ ਦੇਖ ਸਕਦਾ, ਜੋ ਮਨੁੱਖਤਾ ਵੱਲੋਂ ਹਰ ਇੱਕ ਜੀਵਤ ਜੀਵਨ ਨੂੰ ਨਿਯੰਤਰਿਤ ਕਰਦਾ ਹੈ, ਅਤੇ ਜੋ ਵਿਵਸਥਤ ਹੈ। ਇਸ ਲਈ, ਇਹ ਕਹਿ ਕੇ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਲਈ ਜੀਵਨ ਦਾ ਸ੍ਰੋਤ ਹੈ, ਕੀ ਅਸੀਂ “ਸਭ ਕੁਝ” ਦੀ ਆਪਣੀ ਜਾਗਰੂਕਤਾ ਅਤੇ ਸਮਝ ਨੂੰ ਹੋਰ ਉੱਚਾ ਨਹੀਂ ਕੀਤਾ ਹੈ? (ਹਾਂ।)

2. ਵੱਖੋ-ਵੱਖ ਵਿਸ਼ਵਾਸਾਂ ਦੇ ਲੋਕਾਂ ਦੇ ਜੀਵਨ ਅਤੇ ਮੌਤ ਦਾ ਚੱਕਰ

ਅਸੀਂ ਹੁਣੇ-ਹੁਣੇ ਪਹਿਲੀ ਸ਼੍ਰੇਣੀ ਦੇ ਲੋਕਾਂ, ਗੈਰ-ਵਿਸ਼ਵਾਸੀਆਂ, ਦੇ ਜੀਵਨ ਅਤੇ ਮੌਤ ਦੇ ਚੱਕਰ ਬਾਰੇ ਚਰਚਾ ਕੀਤੀ ਹੈ। ਚਲੋ ਹੁਣ ਦੂਜੀ ਸ਼੍ਰੇਣੀ, ਵੱਖੋ-ਵੱਖ ਵਿਸ਼ਵਾਸਾਂ ਦੇ ਲੋਕਾਂ ਦੀ ਚਰਚਾ ਕਰੀਏ। “ਵੱਖੋ-ਵੱਖ ਵਿਸ਼ਵਾਸਾਂ ਦੇ ਲੋਕਾਂ ਦੇ ਜੀਵਨ ਅਤੇ ਮੌਤ ਦਾ ਚੱਕਰ” ਇੱਕ ਹੋਰ ਮਹੱਤਵਪੂਰਣ ਵਿਸ਼ਾ ਹੈ, ਅਤੇ ਤੁਹਾਡੇ ਲਈ ਇਸਦੀ ਕੁਝ ਸਮਝ ਹੋਣਾ ਬੇਹੱਦ ਜ਼ਰੂਰੀ ਹੈ। ਪਹਿਲਾਂ ਚਲੋ ਅਸੀਂ ਇਸ ਬਾਰੇ ਗੱਲ ਕਰੀਏ ਕਿ “ਵਿਸ਼ਵਾਸਾਂ ਦੇ ਲੋਕਾਂ” ਵਿੱਚ “ਵਿਸ਼ਵਾਸ” ਕਿਹੜੇ ਵਿਸ਼ਵਾਸਾਂ ਨੂੰ ਦਰਸਾਉਂਦਾ ਹੈ: ਪੰਜ ਪ੍ਰਮੁੱਖ ਧਰਮਾਂ, ਯਹੂਦੀ ਧਰਮ, ਮਸੀਹਤ, ਕੈਥੋਲਿਕਵਾਦ, ਇਸਲਾਮ, ਅਤੇ ਬੁੱਧ ਧਰਮ। ਗੈਰ-ਵਿਸ਼ਵਾਸੀਆਂ ਦੇ ਇਲਾਵਾ, ਲੋਕ ਜੋ ਇਨ੍ਹਾਂ ਪੰਜ ਧਰਮਾਂ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਇਸ ਸੰਸਾਰ ਦੀ ਜਨਸੰਖਿਆ ਦਾ ਵੱਡਾ ਹਿੱਸਾ ਹਨ। ਇਨ੍ਹਾਂ ਧਰਮਾਂ ਵਿੱਚੋਂ ਬਹੁਤ ਥੋੜ੍ਹੇ ਹਨ ਜਿਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਆਪਣਾ ਕਿੱਤਾ ਬਣਾਇਆ ਹੈ, ਫਿਰ ਵੀ ਇਨ੍ਹਾਂ ਧਰਮਾਂ ਦੇ ਬਹੁਤ ਸਾਰੇ ਅਨੁਯਾਈ ਹਨ। ਮਰਨ ਤੋਂ ਬਾਅਦ ਉਹ ਇੱਕ ਵੱਖਰੇ ਸਥਾਨ ’ਤੇ ਜਾਣਗੇ। ਕਿਸ ਤੋਂ “ਵੱਖਰੇ”? ਗੈਰ-ਵਿਸ਼ਵਾਸੀਆਂ—ਬਿਨਾ ਵਿਸ਼ਵਾਸ ਵਾਲੇ ਲੋਕ—ਜਿਨ੍ਹਾਂ ਬਾਰੇ ਅਸੀਂ ਹਾਲ ਹੀ ਵਿੱਚ ਗੱਲ ਕਰ ਰਹੇ ਸੀ। ਮਰਨ ਤੋਂ ਬਾਅਦ, ਇਨ੍ਹਾਂ ਪੰਜਾਂ ਧਰਮਾਂ ਦੇ ਲੋਕ ਕਿਤੇ ਹੋਰ ਜਾਂਦੇ ਹਨ, ਗੈਰ-ਵਿਸ਼ਵਾਸੀਆਂ ਤੋਂ ਵੱਖਰੀ, ਕਿਸੇ ਹੋਰ ਜਗ੍ਹਾ। ਹਾਲਾਂਕਿ ਇਹ ਅਜੇ ਵੀ ਉਹੀ ਪ੍ਰਕਿਰਿਆ ਹੈ; ਆਤਮਿਕ ਸੰਸਾਰ ਉਸੇ ਪ੍ਰਕਾਰ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀ ਕੁਝ ਕੀਤਾ ਦੇ ਅਧਾਰ ਤੇ ਨਿਆਂ ਕਰੇਗਾ, ਇਸ ਦੇ ਬਾਅਦ ਉਨ੍ਹਾਂ ਦੀ ਇਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਲੋਕਾਂ ਨੂੰ ਪ੍ਰਕਿਰਿਆ ਵਿੱਚੋਂ ਨਿਕਲਣ ਲਈ ਕਿਸੇ ਹੋਰ ਸਥਾਨ ’ਤੇ ਕਿਉਂ ਭੇਜਿਆ ਜਾਂਦਾ ਹੈ? ਇਸ ਪਿੱਛੇ ਇੱਕ ਮਹੱਤਵਪੂਰਣ ਕਾਰਨ ਹੈ। ਇਹ ਕੀ ਹੈ? ਮੈਂ ਇਸਦੀ ਤੁਹਾਡੇ ਲਈ ਵਿਆਖਿਆ ਇੱਕ ਉਦਾਹਰਣ ਦੁਆਰਾ ਕਰਾਂਗਾ। ਮੇਰੇ ਅਜਿਹਾ ਕਰਨ ਤੋਂ ਪਹਿਲਾਂ, ਹਾਲਾਂਕਿ, ਤੁਸੀਂ ਸੋਚ ਰਹੇ ਹੋਵੋਗੇ: “ਸ਼ਾਇਦ ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਵਿੱਚ ਬਹੁਤ ਥੋੜ੍ਹਾ ਵਿਸ਼ਵਾਸ ਹੈ! ਉਹ ਪੂਰੀ ਤਰ੍ਹਾਂ ਗੈਰ-ਵਿਸ਼ਵਾਸੀ ਨਹੀਂ ਹਨ।” ਹਾਲਾਂਕਿ ਇਹ ਕਾਰਨ ਨਹੀਂ ਹੈ। ਉਨ੍ਹਾਂ ਨੂੰ ਦੂਜਿਆਂ ਤੋਂ ਵੱਖ ਰੱਖਣ ਦਾ ਇੱਕ ਬਹੁਤ ਮਹੱਤਵਪੂਰਣ ਕਾਰਨ ਹੈ।

ਉਦਾਹਰਣ ਵਜੋਂ, ਬੁੱਧ ਧਰਮ ਨੂੰ ਲਓ। ਮੈਂ ਤੁਹਾਨੂੰ ਇੱਕ ਤੱਥ ਦੱਸਾਂਗਾ। ਇੱਕ ਬੋਧੀ, ਸਭ ਤੋਂ ਪਹਿਲਾਂ, ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਬਦਲ ਕੇ ਬੁੱਧ ਧਰਮ ਵਿੱਚ ਆਇਆ ਹੈ, ਅਤੇ ਇਹ ਉਹ ਵਿਅਕਤੀ ਹੈ ਜੋ ਜਾਣਦਾ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਕੀ ਹੈ। ਜਦੋਂ ਬੁੱਧਵਾਦੀ ਆਪਣੇ ਵਾਲ ਕੱਟ ਦਿੰਦੇ ਹਨ ਅਤੇ ਭਿਕਸ਼ੂ ਜਾਂ ਸਾਧਵੀ ਬਣ ਜਾਂਦੇ ਹਨ, ਤਾਂ ਇਸਦਾ ਅਰਥ ਇਹ ਹੈ ਕਿ ਉਨ੍ਹਾਂ ਨੇ ਮਨੁੱਖੀ ਸੰਸਾਰ ਦਾ ਰੌਲਾ-ਰੱਪਾ ਛੱਡ ਕੇ ਧਰਮ ਨਿਰਪੱਖ ਸੰਸਾਰ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਹਰ ਰੋਜ਼, ਉਹ ਸੂਤਰਾਂ ਦਾ ਪਾਠ ਕਰਦੇ ਹਨ ਅਤੇ ਬੁੱਧ ਦੇ ਨਾਮ ਦਾ ਜਾਪ ਕਰਦੇ ਹਨ, ਕੇਵਲ ਸ਼ਾਕਾਹਾਰੀ ਭੋਜਨ ਖਾਂਦੇ ਹਨ, ਸੰਨਿਆਸਿਕ ਜੀਵਨ ਜਿਉਂਦੇ ਹਨ, ਅਤੇ ਮੱਖਣ ਦੀਵੇ ਦੀ ਰੋਸ਼ਨੀ ਦੀ ਠੰਡੀ ਕਮਜ਼ੋਰ ਰੋਸ਼ਨੀ ਹੇਠ ਉਨ੍ਹਾਂ ਦੇ ਦਿਨ ਬੀਤਦੇ ਹਨ। ਉਹ ਆਪਣਾ ਸਾਰਾ ਜੀਵਨ ਇਸ ਤਰ੍ਹਾਂ ਬਿਤਾਉਂਦੇ ਹਨ। ਜਦੋਂ ਇੱਕ ਬੋਧੀ ਦਾ ਸਰੀਰਕ ਜੀਵਨ ਖਤਮ ਹੋ ਜਾਂਦਾ ਹੈ, ਉਹ ਆਪਣੇ ਜੀਵਨ ਦਾ ਸਾਰ ਬਣਾਉਂਦੇ ਹਨ, ਪਰ ਉਨ੍ਹਾਂ ਦੇ ਦਿਲ ਵਿੱਚ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਕਿੱਥੇ ਜਾਣਗੇ, ਕਿਸ ਨੂੰ ਮਿਲਣਗੇ, ਜਾਂ ਉਨ੍ਹਾਂ ਦਾ ਸਿੱਟਾ ਕੀ ਹੋਵੇਗਾ: ਦਿਲ ਹੀ ਦਿਲ ਵਿੱਚ, ਉਨ੍ਹਾਂ ਕੋਲ ਅਜਿਹੀਆਂ ਚੀਜ਼ਾਂ ਬਾਰੇ ਸਪਸ਼ਟ ਵਿਚਾਰ ਨਹੀਂ ਹੋਵੇਗਾ। ਉਨ੍ਹਾਂ ਨੇ ਆਪਣੇ ਪੂਰੇ ਜੀਵਨ ਵਿਚ ਅੰਨ੍ਹੇਵਾਹ ਇਕ ਕਿਸਮ ਦਾ ਵਿਸ਼ਵਾਸ ਰੱਖਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਹੋਵੇਗਾ, ਜਿਸ ਤੋਂ ਬਾਅਦ ਉਹ ਆਪਣੀਆਂ ਅੰਨ੍ਹੀਆਂ ਇੱਛਾਵਾਂ ਅਤੇ ਆਦਰਸ਼ਾਂ ਦੇ ਨਾਲ ਮਨੁੱਖੀ ਸੰਸਾਰ ਤੋਂ ਚਲੇ ਜਾਂਦੇ ਹਨ। ਇਹ ਇੱਕ ਬੋਧੀ ਦੇ ਸਰੀਰਕ ਜੀਵਨ ਦੀ ਸਮਾਪਤੀ ਹੈ, ਜਦੋਂ ਉਹ ਜੀਵਤਾਂ ਦੀ ਦੁਨੀਆ ਨੂੰ ਛੱਡ ਦਿੰਦੇ ਹਨ; ਉਸ ਤੋਂ ਬਾਅਦ, ਉਹ ਆਤਮਿਕ ਸੰਸਾਰ ਵਿਚ ਆਪਣੇ ਅਸਲ ਸਥਾਨ ਉੱਤੇ ਵਾਪਸ ਆ ਜਾਂਦੇ ਹਨ। ਇਹ ਵਿਅਕਤੀ ਧਰਤੀ ਉੱਤੇ ਵਾਪਸ ਪਰਤਣ ਅਤੇ ਆਪਣੀ ਸਵੈ-ਵਿਕਾਸ ਨੂੰ ਜਾਰੀ ਰੱਖਣ ਲਈ ਪੁਨਰ ਜਨਮ ਲੈਂਦਾ ਹੈ ਜਾਂ ਨਹੀਂ, ਇਹ ਉਸ ਦੇ ਮੌਤ ਤੋਂ ਪਹਿਲਾਂ ਦੇ ਵਿਵਹਾਰ ਅਤੇ ਅਭਿਆਸ ’ਤੇ ਨਿਰਭਰ ਕਰਦਾ ਹੈ। ਜੇ ਉਸ ਨੇ ਆਪਣੇ ਜੀਵਨ ਕਾਲ ਦੌਰਾਨ ਕੁਝ ਵੀ ਗਲਤ ਨਹੀਂ ਕੀਤਾ, ਤਾਂ ਉਸ ਨੂੰ ਜਲਦੀ ਹੀ ਪੁਨਰ ਜਨਮ ਦਿੱਤਾ ਜਾਵੇਗਾ ਅਤੇ ਦੁਬਾਰਾ ਧਰਤੀ ’ਤੇ ਵਾਪਸ ਭੇਜ ਦਿੱਤਾ ਜਾਵੇਗਾ, ਜਿੱਥੇ ਇਹ ਵਿਅਕਤੀ ਇਕ ਵਾਰ ਫਿਰ ਭਿਕਸ਼ੂ ਜਾਂ ਸਾਧਵੀ ਬਣ ਜਾਵੇਗਾ। ਅਰਥਾਤ, ਉਹ ਆਪਣੇ ਸਰੀਰਕ ਜੀਵਨ ਦੇ ਦੌਰਾਨ ਉਸੇ ਪ੍ਰਕਾਰ ਸਵੈ-ਵਿਕਾਸ ਦਾ ਅਭਿਆਸ ਕਰਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲੀ ਵਾਰ ਸਵੈ-ਵਿਕਾਸ ਦਾ ਅਭਿਆਸ ਕੀਤਾ ਸੀ, ਅਤੇ ਫਿਰ ਉਹ ਸਰੀਰਕ ਜੀਵਨ ਦੇ ਸਮਾਪਤ ਹੋਣ ਤੋਂ ਬਾਅਦ ਆਤਮਿਕ ਖੇਤਰ ਵਿੱਚ ਵਾਪਸ ਆ ਜਾਂਦੇ ਹਨ, ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਉਸ ਤੋਂ ਬਾਅਦ, ਜੇ ਕੋਈ ਸਮੱਸਿਆਵਾਂ ਨਹੀਂ ਮਿਲਦੀਆਂ, ਉਹ ਇੱਕ ਵਾਰ ਫਿਰ ਮਨੁੱਖ ਦੀ ਦੁਨੀਆਂ ਵਿਚ ਵਾਪਸ ਆ ਸਕਦੇ ਹਨ ਅਤੇ ਦੁਬਾਰਾ ਬੁੱਧ ਧਰਮ ਵਿਚ ਬਦਲ ਸਕਦੇ ਹਨ, ਇਸ ਤਰ੍ਹਾਂ ਆਪਣੇ ਅਭਿਆਸ ਨੂੰ ਜਾਰੀ ਰੱਖਦੇ ਹਨ। ਤਿੰਨ ਤੋਂ ਸੱਤ ਵਾਰ ਪੁਨਰ ਜਨਮ ਲੈਣ ਤੋਂ ਬਾਅਦ, ਉਹ ਇਕ ਵਾਰ ਫਿਰ ਆਤਮਿਕ ਸੰਸਾਰ ਵਿਚ ਵਾਪਸ ਆ ਜਾਣਗੇ, ਜਿਥੇ ਉਹ ਹਰੇਕ ਸਰੀਰਕ ਜੀਵਨ ਖਤਮ ਹੋਣ ਤੋਂ ਬਾਅਦ ਜਾਂਦੇ ਹਨ। ਜੇ ਮਨੁੱਖੀ ਸੰਸਾਰ ਵਿਚ ਉਨ੍ਹਾਂ ਦੀਆਂ ਵਿਭਿੰਨ ਯੋਗਤਾਵਾਂ ਅਤੇ ਵਿਵਹਾਰ ਆਤਮਿਕ ਸੰਸਾਰ ਦੇ ਸਵਰਗੀ ਸਿਧਾਂਤਾਂ ਦੀ ਪਾਲਣਾ ਕਰਦੇ ਰਹੇ ਹੋਣ, ਤਾਂ ਇਸ ਸਮੇਂ ਤੋਂ, ਉਹ ਉੱਥੇ ਰਹਿਣਗੇ; ਉਹਨਾਂ ਦਾ ਹੁਣ ਮਨੁੱਖੀ ਰੂਪ ਵਿਚ ਪੁਨਰ ਜਨਮ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਹਨਾਂ ਨੂੰ ਧਰਤੀ ਉੱਤੇ ਬੁਰਾਈਆਂ ਲਈ ਸਜ਼ਾ ਮਿਲਣ ਦਾ ਕੋਈ ਖ਼ਤਰਾ ਹੋਵੇਗਾ। ਉਹਨਾਂ ਨੂੰ ਫਿਰ ਕਦੇ ਵੀ ਇਸ ਪ੍ਰਕਿਰਿਆ ਵਿਚੋਂ ਲੰਘਣਾ ਨਹੀਂ ਪਵੇਗਾ। ਇਸ ਦੇ ਬਜਾਏ, ਉਨ੍ਹਾਂ ਦੇ ਹਾਲਾਤਾਂ ਦੇ ਅਧਾਰ ਤੇ, ਉਹ ਆਤਮਿਕ ਖੇਤਰ ਵਿੱਚ ਕੋਈ ਜਗ੍ਹਾ ਲੈਣਗੇ। ਇਹ ਉਹ ਹੈ ਜਿਸ ਨੂੰ ਬੁੱਧ ਲੋਕ “ਬੁੱਧ ਦੀ ਅਵਸਥਾ ਨੂੰ ਪ੍ਰਾਪਤ ਕਰਨਾ” ਕਹਿੰਦੇ ਹਨ। ਬੁੱਧ ਦੀ ਅਵਸਥਾ ਦੀ ਪ੍ਰਾਪਤੀ ਦਾ ਮੁੱਖ ਅਰਥ ਹੈ ਆਤਮਿਕ ਸੰਸਾਰ ਦੇ ਅਧਿਕਾਰੀ ਵਜੋਂ ਫਲ ਪ੍ਰਾਪਤ ਕਰਨਾ ਅਤੇ ਇਸ ਤੋਂ ਬਾਅਦ, ਪੁਨਰ ਜਨਮ ਲੈਣ ਜਾਂ ਸਜਾ ਮਿਲਣ ਦਾ ਜੋਖਮ ਨਹੀਂ ਰਹਿੰਦਾ। ਇਸ ਤੋਂ ਇਲਾਵਾ, ਇਸਦਾ ਭਾਵ ਹੁਣ ਪੁਨਰ ਜਨਮ ਤੋਂ ਬਾਅਦ ਮਨੁੱਖ ਹੋਣ ਦੇ ਦੁੱਖਾਂ ਨੂੰ ਵੀ ਸਹਿਣਾ ਨਹੀਂ ਪੈਂਦਾ। ਤਾਂ ਫਿਰ, ਕੀ ਅਜੇ ਵੀ ਉਨ੍ਹਾਂ ਦੇ ਕਿਸੇ ਜਾਨਵਰ ਦੇ ਤੌਰ ਤੇ ਪੁਨਰ ਜਨਮ ਲੈਣ ਦਾ ਕੋਈ ਮੌਕਾ ਹੈ? (ਨਹੀਂ।) ਇਸਦਾ ਅਰਥ ਹੈ ਕਿ ਉਹ ਆਤਮਿਕ ਸੰਸਾਰ ਵਿਚ ਭੂਮਿਕਾ ਨਿਭਾਉਣ ਲਈ ਰਹਿਣਗੇ ਅਤੇ ਹੁਣ ਦੁਬਾਰਾ ਜਨਮ ਨਹੀਂ ਲੈਣਗੇ। ਇਹ ਬੁੱਧ ਧਰਮ ਵਿਚ ਬੁੱਧ ਦੀ ਅਵਸਥਾ ਦੇ ਫਲ ਦੀ ਪ੍ਰਾਪਤੀ ਦੀ ਇਕ ਉਦਾਹਰਣ ਹੈ। ਬਾਕੀ, ਉਹ ਲੋਕ ਜੋ ਆਤਮਿਕ ਸੰਸਾਰ ਵਿਚ ਵਾਪਸ ਆਉਣ ’ਤੇ ਫਲ ਨਹੀਂ ਪਾਉਂਦੇ, ਉਹ ਸੰਬੰਧਤ ਅਧਿਕਾਰੀ ਦੀ ਜਾਂਚ ਅਤੇ ਤਸਦੀਕ ਅਧੀਨ ਹੋ ਜਾਂਦੇ ਹਨ। ਜੋ ਇਹ ਖੋਜ ਕਰਦਾ ਹੈ ਕਿ ਉਨ੍ਹਾਂ ਨੇ ਜੀਵਤ ਰਹਿੰਦਿਆਂ ਵੀ ਮਿਹਨਤ ਨਾਲ ਸਵੈ-ਵਿਕਾਸ ਨਹੀਂ ਕੀਤਾ ਸੀ ਜਾਂ ਸੂਤਰਾਂ ਦਾ ਪਾਠ ਕਰਨ ਅਤੇ ਬੁੱਧ ਧਰਮ ਦੇ ਨਿਰਧਾਰਤ ਬੁੱਧਾਂ ਦੇ ਨਾਮ ਦਾ ਜਾਪ ਕਰਨ ਵਿੱਚ ਸੁਹਿਰਦ ਨਹੀਂ ਰਹੇ ਸਨ, ਅਤੇ ਇਸ ਦੇ ਬਜਾਏ ਉਨ੍ਹਾਂ ਨੇ ਬਹੁਤ ਸਾਰੀਆਂ ਬੁਰਾਈਆਂ ਕੀਤੀਆਂ ਸਨ ਅਤੇ ਬਹੁਤ ਸਾਰੇ ਦੁਸ਼ਟ ਵਿਵਹਾਰ ਵਿੱਚ ਰੁੱਝੇ ਹੋਏ ਸਨ। ਫਿਰ, ਆਤਮਿਕ ਸੰਸਾਰ ਵਿਚ, ਉਨ੍ਹਾਂ ਦੇ ਬੁਰੇ ਕਰਮਾਂ ਬਾਰੇ ਇੱਕ ਨਿਰਣਾ ਕੀਤਾ ਜਾਂਦਾ ਹੈ, ਅਤੇ ਇਸ ਤੋਂ ਬਾਅਦ, ਉਹ ਨਿਸ਼ਚਿਤ ਤੌਰ ’ਤੇ ਸਜ਼ਾ ਪ੍ਰਾਪਤ ਕਰਦੇ ਹਨ। ਇਸ ਵਿੱਚ, ਕੋਈ ਅਪਵਾਦ ਨਹੀਂ ਹਨ। ਜਿਵੇਂ ਕਿ, ਅਜਿਹਾ ਵਿਅਕਤੀ ਕਦੋਂ ਫਲ ਪ੍ਰਾਪਤ ਕਰ ਸਕਦਾ ਹੈ? ਅਜਿਹੇ ਜੀਵਨ ਵਿਚ ਜਿਸ ਵਿਚ ਉਸ ਨੇ ਕੋਈ ਬੁਰਾਈ ਨਾ ਕੀਤੀ ਹੋਵੇ—ਜਦੋਂ, ਆਤਮਿਕ ਸੰਸਾਰ ਵਿਚ ਵਾਪਸ ਆਉਣ ਤੋਂ ਬਾਅਦ, ਇਹ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਕੁਝ ਵੀ ਗਲਤ ਨਹੀਂ ਕੀਤਾ। ਫਿਰ ਉਹ ਪੁਨਰ ਜਨਮ ਲੈਂਦੇ ਹਨ, ਸੂਤਰਾਂ ਦਾ ਜਾਪ ਕਰਦੇ ਹਨ ਅਤੇ ਬੁੱਧਾਂ ਦੇ ਨਾਮ ਦਾ ਜਾਪ ਕਰਦੇ ਹਨ, ਮੱਖਣ ਦੀਵੇ ਦੀ ਠੰਡੀ, ਕਮਜ਼ੋਰ ਰੋਸ਼ਨੀ ਨਾਲ ਆਪਣੇ ਦਿਨ ਬਤੀਤ ਕਰਦੇ ਹਨ, ਕਿਸੇ ਜੀਵਤ ਚੀਜ਼ ਨੂੰ ਮਾਰਨ ਜਾਂ ਮਾਸ ਖਾਣ ਤੋਂ ਪਰਹੇਜ਼ ਕਰਦੇ ਹਨ। ਉਹ ਮਨੁੱਖ ਦੇ ਸੰਸਾਰ ਵਿੱਚ ਹਿੱਸਾ ਨਹੀਂ ਲੈਂਦੇ, ਇਸ ਦੀਆਂ ਮੁਸੀਬਤਾਂ ਨੂੰ ਬਹੁਤ ਪਿੱਛੇ ਛੱਡ ਦਿੰਦੇ ਹਨ ਅਤੇ ਦੂਜਿਆਂ ਨਾਲ ਕੋਈ ਵਿਵਾਦ ਨਹੀਂ ਕਰਦੇ। ਇਸ ਪ੍ਰਕਿਰਿਆ ਵਿੱਚ, ਜੇ ਉਨ੍ਹਾਂ ਨੇ ਕੋਈ ਬੁਰਾਈ ਨਹੀਂ ਕੀਤੀ ਹੈ, ਫਿਰ ਉਹਨਾਂ ਦੇ ਆਤਮਿਕ ਸੰਸਾਰ ਵਿੱਚ ਵਾਪਸ ਆਉਣ ਤੋਂ ਬਾਅਦ ਅਤੇ ਉਨ੍ਹਾਂ ਦੇ ਸਾਰੇ ਕੰਮਾਂ ਅਤੇ ਵਿਹਾਰਾਂ ਦੀ ਜਾਂਚ ਕਰ ਲੈਣ ਤੋਂ ਬਾਅਦ, ਉਹ ਇੱਕ ਵਾਰ ਫਿਰ ਮਨੁੱਖੀ ਖੇਤਰ ਵਿਚ ਭੇਜੇ ਜਾਂਦੇ ਹਨ, ਇੱਕ ਚੱਕਰ ਵਿਚ ਜੋ ਤਿੰਨ ਤੋਂ ਸੱਤ ਵਾਰ ਤੱਕ ਜਾਰੀ ਰਹਿੰਦਾ ਹੈ। ਜੇ ਇਸ ਸਮੇਂ ਦੌਰਾਨ ਕੋਈ ਦੁਰਵਿਵਹਾਰ ਨਹੀਂ ਕੀਤਾ ਜਾਂਦਾ ਹੈ, ਤਾਂ ਉਹਨਾਂ ਦੀ ਬੁੱਧ ਦੀ ਅਵਸਥਾ ਦੀ ਪ੍ਰਾਪਤੀ ਪ੍ਰਭਾਵਿਤ ਨਹੀਂ ਹੋਵੇਗੀ, ਅਤੇ ਇਸ ਵਿੱਚ ਦੇਰੀ ਨਹੀਂ ਕੀਤੀ ਜਾਵੇਗੀ। ਇਹ ਵਿਸ਼ਵਾਸ ਦੇ ਸਾਰੇ ਲੋਕਾਂ ਦੇ ਜੀਵਨ ਅਤੇ ਮੌਤ ਦੇ ਚੱਕਰ ਦੀ ਵਿਸ਼ੇਸ਼ਤਾ ਹੈ: ਉਹ “ਫਲ ਪ੍ਰਾਪਤ ਕਰਨ” ਦੇ ਯੋਗ ਹਨ, ਅਤੇ ਆਤਮਿਕ ਸੰਸਾਰ ਵਿਚ ਸਥਾਨ ਪ੍ਰਾਪਤ ਕਰਨ ਦੇ ਯੋਗ ਹਨ; ਇਹ ਉਨ੍ਹਾਂ ਨੂੰ ਗੈਰ-ਵਿਸ਼ਵਾਸੀ ਲੋਕਾਂ ਤੋਂ ਵੱਖਰਾ ਬਣਾਉਂਦਾ ਹੈ। ਪਹਿਲਾਂ, ਅਜੇ ਧਰਤੀ ਉੱਤੇ ਹੀ ਰਹਿੰਦਿਆਂ ਹੋਇਆਂ, ਜੋ ਆਤਮਿਕ ਸੰਸਾਰ ਵਿਚ ਅਹੁਦਾ ਸੰਭਾਲਣ ਦੇ ਯੋਗ ਹਨ, ਉਹ ਕਿਵੇਂ ਵਿਵਹਾਰ ਕਰਦੇ ਹਨ? ਉਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਕੋਈ ਬੁਰਾਈ ਨਾ ਕਰਨ: ਉਹਨਾਂ ਨੂੰ ਕਤਲ ਕਰਨਾ, ਅਗਵਾ ਕਰਨਾ, ਬਲਾਤਕਾਰ ਕਰਨਾ ਜਾਂ ਲੁੱਟਣਾ ਨਹੀਂ ਚਾਹੀਦਾ; ਜੇ ਉਹ ਗਬਨ, ਧੋਖਾਧੜੀ, ਚੋਰੀ ਜਾਂ ਡਾਕੇ ਦੀਆਂ ਵਾਰਦਾਤਾਂ ਵਿੱਚ ਉਲਝ ਜਾਂਦੇ ਹਨ, ਤਾਂ ਉਹ ਫਲ ਪ੍ਰਾਪਤ ਨਹੀਂ ਕਰ ਸਕਦੇ। ਦੂਜੇ ਸ਼ਬਦਾਂ ਵਿਚ, ਜੇ ਉਨ੍ਹਾਂ ਦਾ ਕਿਸੇ ਵੀ ਬੁਰੀ ਚੀਜ਼ ਨਾਲ ਕੋਈ ਸੰਬੰਧ ਜਾਂ ਸ਼ਮੂਲੀਅਤ ਹੈ, ਤਾਂ ਉਹ ਆਤਮਿਕ ਸੰਸਾਰ ਦੁਆਰਾ ਦਿੱਤੀ ਗਈ ਸਜ਼ਾ ਤੋਂ ਨਹੀਂ ਬਚ ਸਕਣਗੇ। ਆਤਮਿਕ ਸੰਸਾਰ ਬੁੱਧ ਦੀ ਅਵਸਥਾ ਪ੍ਰਾਪਤ ਕਰਨ ਵਾਲੇ ਬੌਧੀਆਂ ਲਈ ਢੁਕਵੇਂ ਪ੍ਰਬੰਧ ਕਰਦਾ ਹੈ: ਉਨ੍ਹਾਂ ਨੂੰ ਉਹਨਾਂ ਲੋਕਾਂ ਦਾ ਸੰਚਾਲਨ ਕਰਨ ਦੀ ਜ਼ਿੰਮਵਾਰੀ ਦਿੱਤੀ ਜਾ ਸਕਦਾ ਹੈ ਜੋ ਬੁੱਧ ਧਰਮ, ਅਤੇ ਅਕਾਸ਼ ਵਿੱਚ ਬਜ਼ੁਰਗ ਮਨੁੱਖ ਵਿੱਚ ਵਿਸ਼ਵਾਸ ਰੱਖਦੇ ਹਨ—ਉਹਨਾਂ ਦਾ ਇੱਕ ਅਧਿਕਾਰ ਖੇਤਰ ਨਿਰਧਾਰਤ ਕੀਤਾ ਜਾ ਸਕਦਾ ਹੈ। ਉਹ ਕੇਵਲ ਗੈਰ-ਵਿਸ਼ਵਾਸੀਆਂ ਦੇ ਮੁਖੀ ਵੀ ਹੋ ਸਕਦੇ ਹਨ ਜਾਂ ਬਹੁਤ ਘੱਟ ਮਾਮੂਲੀ ਫਰਜ਼ਾਂ ਵਾਲੇ ਅਹੁਦੇ ਪ੍ਰਾਪਤ ਕਰ ਸਕਦੇ ਹਨ। ਅਜਿਹੀ ਵੰਡ ਉਹਨਾਂ ਦੀਆਂ ਆਤਮਾਵਾਂ ਦੇ ਵੱਖ-ਵੱਖ ਸੁਭਾਵਾਂ ਦੇ ਅਨੁਸਾਰ ਹੁੰਦੀ ਹੈ। ਇਹ ਬੁੱਧ ਧਰਮ ਦੀ ਇੱਕ ਉਦਾਹਰਣ ਹੈ।

ਪੰਜ ਧਰਮਾਂ ਵਿੱਚੋਂ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕੀਤੀ ਹੈ, ਮਸੀਹਤ ਇਨ੍ਹਾਂ ਦੀ ਤੁਲਨਾ ਵਿੱਚ ਵਿਸ਼ੇਸ਼ ਹੈ। ਅਜਿਹਾ ਕੀ ਹੈ ਜੋ ਮਸੀਹੀ ਲੋਕਾਂ ਨੂੰ ਇੰਨਾ ਵਿਸ਼ੇਸ਼ ਬਣਾਉਂਦਾ ਹੈ? ਇਹ ਉਹ ਲੋਕ ਹਨ ਜੋ ਸੱਚੇ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹਨ। ਜੋ ਲੋਕ ਸੱਚੇ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਨੂੰ ਇੱਥੇ ਕਿਵੇਂ ਸੂਚੀਬੱਧ ਕੀਤਾ ਜਾ ਸਕਦਾ ਹੈ? ਇਹ ਕਹਿਣਾ ਕਿ ਮਸੀਹਤ ਵਿਸ਼ਵਾਸ ਦੀ ਇੱਕ ਕਿਸਮ ਹੈ, ਇਹ ਬਿਨਾ ਸ਼ੱਕ ਕੇਵਲ ਵਿਸ਼ਵਾਸ ਦਾ ਮਾਮਲਾ ਹੋਵੇਗਾ; ਇਹ ਕੇਵਲ ਇੱਕ ਕਿਸਮ ਦੀ ਰਸਮ ਹੋਵੇਗੀ, ਇੱਕ ਕਿਸਮ ਦਾ ਧਰਮ, ਅਤੇ ਇਹ ਉਨ੍ਹਾਂ ਲੋਕਾਂ ਦੇ ਵਿਸ਼ਵਾਸ ਤੋਂ ਪੂਰੀ ਤਰ੍ਹਾਂ ਵੱਖਰੀ ਚੀਜ਼ ਹੋਵੇਗੀ ਜੋ ਸੱਚਮੁੱਚ ਪਰਮੇਸ਼ੁਰ ਦਾ ਅਨੁਸਰਣ ਕਰਦੇ ਹਨ। ਮਸੀਹਤ ਨੂੰ ਪੰਜ ਪ੍ਰਮੁੱਖ ਧਰਮਾਂ ਦੇ ਵਿਚਕਾਰ ਸੂਚੀਬੱਧ ਕਰਨ ਪਿੱਛੇ ਮੇਰਾ ਕਾਰਨ ਇਹ ਹੈ ਕਿ ਇਸਨੂੰ ਯਹੂਦੀ ਧਰਮ, ਬੁੱਧ ਧਰਮ, ਅਤੇ ਇਸਲਾਮ ਦੇ ਬਰਾਬਰ ਦੇ ਪੱਧਰ ਤੱਕ ਘਟਾ ਦਿੱਤਾ ਗਿਆ ਹੈ। ਇੱਥੇ, ਜ਼ਿਆਦਾਤਰ ਲੋਕ ਵਿਸ਼ਵਾਸ ਨਹੀਂ ਕਰਦੇ ਕਿ ਇੱਥੇ ਇੱਕ ਪਰਮੇਸ਼ੁਰ ਹੈ, ਜਾਂ ਕਿ ਉਹ ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ; ਉਨ੍ਹਾਂ ਦਾ ਉਸਦੇ ਵਜੂਦ ਵਿੱਚ ਵਿਸ਼ਵਾਸ ਕਰਨਾ ਤਾਂ ਦੂਰ ਦੀ ਗੱਲ ਹੈ। ਇਸ ਦੇ ਬਜਾਏ ਉਹ ਕੇਵਲ ਲਿਖਤਾਂ ਦੀ ਵਰਤੋਂ ਕਰਕੇ ਧਰਮਸ਼ਾਸਤਰ ਦੀ ਚਰਚਾ ਕਰਦੇ ਹਨ ਅਤੇ ਧਰਮਸ਼ਾਸਤਰ ਦੀ ਵਰਤੋਂ ਕਰਕੇ ਲੋਕਾਂ ਨੂੰ ਦਿਆਲੂ ਬਣਨ, ਦੁੱਖ ਸਹਿਣ, ਅਤੇ ਚੰਗੀਆਂ ਚੀਜ਼ਾਂ ਕਰਨਾ ਸਿਖਾਉਂਦੇ ਹਨ। ਮਸੀਹਤ ਇਸ ਕਿਸਮ ਦਾ ਧਰਮ ਬਣ ਗਿਆ ਹੈ: ਇਹ ਕੇਵਲ ਧਰਮਸ਼ਾਸਤਰ ਦੇ ਸਿਧਾਂਤਾਂ ਉੱਪਰ ਕੇਂਦਰਿਤ ਹੈ, ਪਰਮੇਸ਼ੁਰ ਦੇ ਪ੍ਰਬੰਧਨ ਅਤੇ ਮਨੁੱਖ ਨੂੰ ਬਚਾਉਣ ਦੇ ਕੰਮ ਨਾਲ ਇਸਦਾ ਬਿਲਕੁਲ ਵੀ ਸੰਬੰਧ ਨਹੀਂ ਹੈ। ਇਹ ਲੋਕਾਂ ਦਾ ਅਜਿਹਾ ਧਰਮ ਬਣ ਗਿਆ ਹੈ ਜੋ ਪਰਮੇਸ਼ੁਰ ਦਾ ਅਨੁਸਰਣ ਕਰਦੇ ਹਨ ਪਰ ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਅਸਲੀਅਤ ਵਿੱਚ ਸਵੀਕਾਰਿਆ ਨਹੀਂ ਗਿਆ ਹੈ। ਹਾਲਾਂਕਿ, ਪਰਮੇਸ਼ੁਰ ਦਾ ਵੀ ਅਜਿਹੇ ਲੋਕਾਂ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਦਾ ਇੱਕ ਸਿਧਾਂਤ ਹੈ। ਉਹ ਉਨ੍ਹਾਂ ਦਾ ਲਾਪਰਵਾਹੀ ਨਾਲ ਪ੍ਰਬੰਧ ਨਹੀਂ ਕਰਦਾ ਜਾਂ ਪੇਸ਼ ਨਹੀਂ ਆਉਂਦਾ, ਜਿਵੇਂ ਕਿ ਉਹ ਗੈਰ-ਵਿਸ਼ਵਾਸੀ ਲੋਕਾਂ ਨਾਲ ਕਰਦਾ ਹੈ। ਉਹ ਉਨ੍ਹਾਂ ਨਾਲ ਬੌਧੀਆਂ ਦੇ ਸਮਾਨ ਵਿਹਾਰ ਕਰਦਾ ਹੈ: ਜੇ ਜੀਵਤ ਰਹਿਣ ਦੇ ਦੌਰਾਨ ਇੱਕ ਮਸੀਹੀ ਸਵੈ-ਅਨੁਸ਼ਾਸਨ ਦਾ ਅਭਿਆਸ ਕਰਦਾ ਹੈ, ਦਸ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਦਾ ਹੈ ਅਤੇ ਨਿਯਮਾਂ ਅਤੇ ਹੁਕਮਾਂ ਦੇ ਅਨੁਸਾਰ ਆਪਣੇ ਖੁਦ ਦੇ ਵਿਹਾਰ ਤੋਂ ਮੰਗਾਂ ਕਰਦਾ ਹੈ, ਅਤੇ ਆਪਣੇ ਸਾਰੇ ਜੀਵਨਾਂ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਦਾ ਹੈ, ਤਦ ਉਨ੍ਹਾਂ ਲਈ ਵੀ ਸਮੇਂ ਦੀ ਉਨੀ ਹੀ ਮਿਆਦ ਨੂੰ ਜੀਵਨ ਅਤੇ ਮੌਤ ਦੇ ਚੱਕਰਾਂ ਵਿੱਚੋਂ ਗੁਜ਼ਾਰਨਾ ਲਾਜ਼ਮੀ ਹੈ ਜਦ ਤੱਕ ਕਿ ਉਹ ਸੱਚਮੁੱਚ ਹੀ ਕਥਿਤ “ਕਿਆਮਤ” ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਕਿਆਮਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਹ ਆਤਮਿਕ ਸੰਸਾਰ ਵਿੱਚ ਰਹਿੰਦੇ ਹਨ, ਜਿੱਥੇ ਉਹ ਇੱਕ ਅਹੁਦਾ ਲੈਂਦੇ ਹਨ ਅਤੇ ਇਸਦੇ ਅਧਿਕਾਰੀਆਂ ਵਿੱਚੋਂ ਇੱਕ ਬਣ ਜਾਂਦੇ ਹਨ। ਇਸੇ ਪ੍ਰਕਾਰ ਜੇ ਉਹ ਧਰਤੀ ਉੱਪਰ ਬੁਰਾਈ ਕਰਦੇ ਹਨ—ਜੇ ਉਹ ਬਹੁਤ ਜ਼ਿਆਦਾ ਪਾਪੀ ਹਨ ਅਤੇ ਬਹੁਤ ਸਾਰੇ ਪਾਪ ਕਰਦੇ ਹਨ—ਤਾਂ ਉਨ੍ਹਾਂ ਨੂੰ ਲਾਜ਼ਮੀ ਸਜ਼ਾ ਦਿੱਤੀ ਜਾਵੇਗੀ ਅਤੇ ਵੱਖੋ-ਵੱਖ ਤੀਬਰਤਾ ਨਾਲ ਅਨੁਸ਼ਾਸਤ ਕੀਤਾ ਜਾਵੇਗਾ। ਬੁੱਧ ਧਰਮ ਵਿੱਚ ਫਲ ਪ੍ਰਾਪਤ ਕਰਨ ਦਾ ਭਾਵ ਪੂਰਨ ਅਨੰਦ ਦੀ ਸ਼ੁੱਧ ਜ਼ਮੀਨ ਵਿੱਚ ਦਾਖਲ ਹੋਣਾ ਹੈ, ਪਰ ਮਸੀਹਤ ਵਿੱਚ ਇਸਨੂੰ ਕੀ ਕਹਿੰਦੇ ਹਨ? ਇਸਨੂੰ “ਉਠਾਏ ਜਾਣ” ਅਤੇ “ਸਵਰਗ ਵਿੱਚ ਪ੍ਰਵੇਸ਼ ਕਰਨਾ” ਕਹਿੰਦੇ ਹਨ। ਉਹ ਜੋ ਸੱਚਮੁੱਚ ਉਠਾਏ ਜਾਂਦੇ ਹਨ ਉਹ ਵੀ ਜਨਮ ਅਤੇ ਮੌਤ ਦੇ ਚੱਕਰ ਵਿੱਚੋਂ ਤਿੰਨ ਤੋਂ ਸੱਤ ਵਾਰ ਗੁਜ਼ਰਦੇ ਹਨ, ਜਿਸਦੇ ਬਾਅਦ, ਮਰ ਕੇ ਉਹ ਇਸ ਪ੍ਰਕਾਰ ਆਤਮਿਕ ਸੰਸਾਰ ਵਿੱਚ ਆ ਜਾਂਦੇ ਹਨ, ਜਿਵੇਂ ਉਹ ਸੌਂ ਗਏ ਹੋਣ। ਜੇ ਉਹ ਇਸ ਪੱਧਰ ਤੱਕ ਆਉਂਦੇ ਹਨ, ਤਾਂ ਉਹ ਉੱਥੇ ਅਹੁਦਾ ਹਾਸਿਲ ਕਰਨ ਤੱਕ ਰਹਿ ਸਕਦੇ ਹਨ, ਅਤੇ ਧਰਤੀ ਦੇ ਲੋਕਾਂ ਦੇ ਉਲਟ, ਉਹ ਸਧਾਰਣ ਤੌਰ ਤੇ ਜਾਂ ਰਿਵਾਜ ਦੇ ਅਨੁਸਾਰ ਪੁਨਰ ਜਨਮ ਨਹੀਂ ਲੈਣਗੇ।

ਇਹਨਾਂ ਸਾਰੇ ਧਰਮਾਂ ਵਿਚੋਂ, ਜਿਸ ਅੰਤ ਬਾਰੇ ਉਹ ਬੋਲਦੇ ਹਨ ਅਤੇ ਜਿਸ ਲਈ ਉਹ ਕੋਸ਼ਿਸ਼ ਕਰਦੇ ਹਨ, ਉਹ ਉਹੀ ਹੈ ਜੋ ਬੁੱਧ ਧਰਮ ਵਿਚ ਫਲ ਦੀ ਪ੍ਰਾਪਤੀ ਹੈ; ਫਰਕ ਕੇਵਲ ਇਹ ਹੈ ਕਿ ਇਹ “ਫਲ” ਵੱਖੋ ਵੱਖਰੇ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਇਹ ਸਾਰੇ ਇੱਕ ਹੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਹਨ। ਇਹਨਾਂ ਧਰਮਾਂ ਦੇ ਅਨੁਯਾਈਆਂ ਦੇ ਇਸ ਹਿੱਸੇ ਲਈ, ਜੋ ਆਪਣੇ ਵਿਹਾਰ ਵਿੱਚ ਧਾਰਮਿਕ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਯੋਗ ਹਨ, ਪਰਮੇਸ਼ੁਰ ਇੱਕ ਢੁਕਵੀਂ ਮੰਜ਼ਿਲ, ਜਾਣ ਲਈ ਇੱਕ ਢੁਕਵੀਂ ਜਗ੍ਹਾ ਪ੍ਰਦਾਨ ਕਰਦਾ ਹੈ, ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਸੰਭਾਲਦਾ ਹੈ। ਇਹ ਸਭ ਵਾਜਬ ਹਨ, ਪਰ ਇਹ ਉਵੇਂ ਨਹੀਂ ਜਿਵੇਂ ਲੋਕ ਕਲਪਨਾ ਕਰਦੇ ਹਨ, ਠੀਕ ਹੈ? ਹੁਣ, ਜਦੋਂ ਤੁਸੀਂ ਇਹ ਸੁਣ ਲਿਆ ਹੈ ਕਿ ਮਸੀਹਤ ਵਿੱਚ ਲੋਕਾਂ ਨਾਲ ਕੀ ਵਾਪਰਦਾ ਹੈ, ਤਾਂ ਕਿਵੇਂ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਲਗਦਾ ਹੈ ਕਿ ਉਨ੍ਹਾਂ ਦੀ ਦੁਰਦਸ਼ਾ ਗੈਰ ਵਾਜਿਬ ਹੈ? ਕੀ ਤੁਸੀਂ ਉਨ੍ਹਾਂ ਨਾਲ ਹਮਦਰਦੀ ਕਰਦੇ ਹੋ? (ਥੋੜ੍ਹੀ ਜਿਹੀ।) ਇੱਥੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ; ਉਹ ਆਪ ਹੀ ਦੋਸ਼ੀ ਹਨ। ਮੈਂ ਇਹ ਕਿਉਂ ਕਿਹਾ? ਪਰਮੇਸ਼ੁਰ ਦਾ ਕੰਮ ਸੱਚ ਹੈ; ਉਹ ਜੀਵਤ ਅਤੇ ਅਸਲ ਹੈ, ਅਤੇ ਉਸਦੇ ਕੰਮ ਦਾ ਉਦੇਸ਼ ਸਾਰੀ ਮਨੁੱਖਜਾਤੀ ਅਤੇ ਹਰ ਵਿਅਕਤੀ ਲਈ ਹੈ। ਤਾਂ ਫਿਰ, ਉਹ ਇਸ ਨੂੰ ਸਵੀਕਾਰ ਕਿਉਂ ਨਹੀਂ ਕਰਦੇ? ਉਹ ਇੰਨੀ ਦ੍ਰਿੜ੍ਹਤਾ ਨਾਲ ਪਰਮੇਸ਼ੁਰ ਦਾ ਵਿਰੋਧ ਅਤੇ ਉਸਨੂੰ ਸਤਾਉਂਦੇ ਕਿਉਂ ਹਨ? ਉਨ੍ਹਾਂ ਨੂੰ ਇਸ ਕਿਸਮ ਦਾ ਨਤੀਜਾ ਨਿਕਲਣ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ, ਤਾਂ ਫਿਰ ਤੁਸੀਂ ਉਨ੍ਹਾਂ ’ਤੇ ਤਰਸ ਕਿਉਂ ਕਰਦੇ ਹੋ? ਉਹਨਾਂ ਦਾ ਇਸ ਤਰੀਕੇ ਦੀ ਸੰਭਾਲ ਬਹੁਤ ਸਹਿਣਸ਼ੀਲਤਾ ਦਰਸਾਉਂਦੀ ਹੈ। ਜਿਸ ਹੱਦ ਤੱਕ ਉਹ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ, ਫਿਰ ਵੀ ਪਰਮੇਸ਼ੁਰ ਅਜਿਹਾ ਨਹੀਂ ਕਰਦਾ; ਉਹ ਇਸ ਦੇ ਬਜਾਏ ਮਸੀਹਤ ਨੂੰ ਕਿਸੇ ਵੀ ਆਮ ਧਰਮ ਵਾਂਗ ਸੰਭਾਲਦਾ ਹੈ। ਇਸ ਲਈ, ਕੀ ਹੋਰ ਧਰਮਾਂ ਬਾਰੇ ਹੋਰ ਵਿਸਥਾਰ ਵਿਚ ਜਾਣਨ ਦੀ ਜ਼ਰੂਰਤ ਹੈ? ਇਨ੍ਹਾਂ ਸਾਰੇ ਧਰਮਾਂ ਦੀ ਨੈਤਿਕਤਾ ਇਹ ਹੈ ਕਿ ਲੋਕ ਵਧੇਰੇ ਮੁਸੀਬਤਾਂ ਝੱਲਣ, ਕੋਈ ਬੁਰਾਈ ਨਾ ਕਰਨ, ਚੰਗੇ ਕੰਮ ਕਰਨ, ਦੂਜਿਆਂ ਨੂੰ ਬੁਰਾ-ਭਲਾ ਨਾ ਕਹਿਣ, ਦੂਸਰਿਆਂ ਉੱਤੇ ਨਿਰਣਾ ਨਾ ਕਰਨ, ਝਗੜਿਆਂ ਤੋਂ ਆਪਣੇ ਆਪ ਨੂੰ ਦੂਰ ਰੱਖਣ, ਅਤੇ ਚੰਗੇ ਇਨਸਾਨ ਬਣਨ—ਜ਼ਿਆਦਾਤਰ ਧਾਰਮਿਕ ਸਿੱਖਿਆਵਾਂ ਇਸ ਤਰ੍ਹਾਂ ਹਨ। ਇਸ ਲਈ, ਜੇ ਵਿਸ਼ਵਾਸ ਦੇ ਇਹ ਲੋਕ—ਵੱਖ-ਵੱਖ ਧਰਮਾਂ ਅਤੇ ਸੰਪ੍ਰਦਾਵਾਂ ਦੇ ਇਹ ਅਨੁਯਾਈ ਆਪਣੇ ਧਾਰਮਿਕ ਆਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਦੇ ਯੋਗ ਹਨ, ਤਾਂ ਉਹ ਧਰਤੀ ਉੱਤੇ ਰਹਿੰਦਿਆਂ ਹੋਇਆਂ ਵੱਡੀਆਂ ਗਲਤੀਆਂ ਜਾਂ ਪਾਪ ਨਹੀਂ ਕਰਨਗੇ; ਅਤੇ, ਤਿੰਨ ਤੋਂ ਸੱਤ ਵਾਰ ਪੁਨਰ ਜਨਮ ਤੋਂ ਬਾਅਦ, ਇਹ ਲੋਕ—ਜੋ ਧਾਰਮਿਕ ਆਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੇ ਯੋਗ ਹੁੰਦੇ ਹਨ—ਆਮ ਤੌਰ ’ਤੇ, ਆਤਮਿਕ ਸੰਸਾਰ ਵਿੱਚ ਇੱਕ ਅਹੁਦਾ ਕਾਇਮ ਰੱਖਣਗੇ। ਕੀ ਇੱਥੇ ਬਹੁਤ ਸਾਰੇ ਅਜਿਹੇ ਲੋਕ ਹਨ? (ਨਹੀਂ, ਨਹੀਂ ਹਨ।) ਤੁਸੀਂ ਆਪਣੇ ਜਵਾਬ ਨੂੰ ਕਿਸ ’ਤੇ ਅਧਾਰਤ ਕਰਦੇ ਹੋ? ਚੰਗਿਆਈ ਕਰਨਾ ਅਤੇ ਧਾਰਮਿਕ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ ਸੌਖਾ ਨਹੀਂ ਹੈ। ਬੁੱਧ ਧਰਮ ਲੋਕਾਂ ਨੂੰ ਮੀਟ ਨਹੀਂ ਖਾਣ ਦਿੰਦਾ—ਕੀ ਤੂੰ ਅਜਿਹਾ ਕਰ ਸਕਦਾ ਹੈਂ? ਜੇ ਤੈਨੂੰ ਸਾਰੇ ਦਿਨ ਬੁੱਧ ਮੰਦਰ ਵਿਚ ਸਲੇਟੀ ਚੋਲੇ ਪਹਿਣ ਕੇ ਸੂਤਰਾਂ ਦਾ ਪਾਠ ਕਰਨਾ ਪੈਂਦਾ ਅਤੇ ਬੁੱਧਾਂ ਦੇ ਨਾਮ ਦਾ ਜਾਪ ਕਰਨਾ ਪੈਂਦਾ, ਤਾਂ ਕੀ ਤੂੰ ਇਹ ਕਰ ਸਕਦਾ? ਇਹ ਸੌਖਾ ਨਹੀਂ ਹੋਵੇਗਾ। ਮਸੀਹਤ ਦੇ ਦਸ ਹੁਕਮ, ਹੁਕਮ ਅਤੇ ਨਿਯਮ ਹਨ; ਕੀ ਇਨ੍ਹਾਂ ਦੀ ਪਾਲਣਾ ਕਰਨੀ ਸੌਖੀ ਹੈ? ਉਹ ਨਹੀ ਹੈ! ਉਦਾਹਰਣ ਵਜੋਂ, ਦੂਜਿਆਂ ਦੀ ਸਹੁੰ ਨਾ ਖਾਓ: ਲੋਕ ਇਸ ਨਿਯਮ ਦੀ ਪਾਲਣਾ ਕਰਨ ਦੇ ਅਸਮਰੱਥ ਹਨ। ਆਪਣੇ ਆਪ ਨੂੰ ਰੋਕਣ ਵਿਚ ਅਸਮਰੱਥ, ਉਹ ਸਹੁੰ ਖਾਂਦੇ ਹਨ—ਅਤੇ ਸਹੁੰ ਖਾਣ ਤੋਂ ਬਾਅਦ, ਉਹ ਇਹ ਸ਼ਬਦ ਵਾਪਸ ਨਹੀਂ ਲੈ ਸਕਦੇ, ਤਾਂ ਉਹ ਕੀ ਕਰਦੇ ਹਨ? ਰਾਤ ਨੂੰ, ਉਹ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਨ। ਕਈ ਵਾਰ ਦੂਜਿਆਂ ਦੀ ਸਹੁੰ ਖਾਣ ਤੋਂ ਬਾਅਦ ਵੀ ਉਹਨਾਂ ਦੇ ਪ੍ਰਤੀ ਦਿਲਾਂ ਵਿਚ ਨਫ਼ਰਤ ਰੱਖਦੇ ਹਨ, ਅਤੇ ਉਹ ਇਸ ਹੱਦ ਤਕ ਜਾਂਦੇ ਹਨ ਕਿ ਉਹਨਾਂ ਲੋਕਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਲਈ ਸਮਾਂ ਕੱਢ ਕੇ ਯੋਜਨਾ ਬਣਾਉਂਦੇ ਹਨ। ਸੰਖੇਪ ਵਿੱਚ, ਜੋ ਇਸ ਪੁਰਾਣੇ ਪੈ ਚੁੱਕੇ ਮੱਤ ਵਿੱਚ ਰਹਿੰਦੇ ਹਨ, ਉਹਨਾਂ ਲਈ ਪਾਪ ਕਰਨ ਜਾਂ ਬੁਰਾਈ ਕਰਨ ਤੋਂ ਗੁਰੇਜ਼ ਕਰਨਾ ਆਸਾਨ ਨਹੀਂ ਹੈ। ਇਸ ਲਈ, ਹਰ ਧਰਮ ਵਿਚ, ਸਿਰਫ ਮੁੱਠੀ ਭਰ ਲੋਕ ਹੀ ਫਲ ਪ੍ਰਾਪਤ ਕਰਦੇ ਹਨ। ਤੂੰ ਮੰਨਦਾ ਹੈਂ ਕਿ ਬਹੁਤ ਸਾਰੇ ਲੋਕ ਇਨ੍ਹਾਂ ਧਰਮਾਂ ਦਾ ਪਾਲਣ ਕਰਦੇ ਹਨ, ਇਸ ਲਈ ਉਨ੍ਹਾਂ ਦਾ ਇੱਕ ਵੱਡਾ ਹਿੱਸਾ ਆਤਮਿਕ ਖੇਤਰ ਵਿੱਚ ਭੂਮਿਕਾ ਨਿਭਾਉਣ ਦੇ ਯੋਗ ਬਣੇਗਾ। ਹਾਲਾਂਕਿ, ਇੱਥੇ ਬਹੁਤ ਸਾਰੇ ਨਹੀਂ ਹਨ; ਕੁਝ ਹੀ ਅਸਲ ਵਿੱਚ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਹਨ। ਅਜਿਹਾ ਆਮ ਤੌਰ ਤੇ ਵਿਸ਼ਵਾਸ ਦੇ ਲੋਕਾਂ ਦੇ ਜੀਵਨ ਅਤੇ ਮੌਤ ਦੇ ਚੱਕਰ ਲਈ ਹੁੰਦਾ ਹੈ। ਜਿਹੜੀ ਚੀਜ਼ ਉਨ੍ਹਾਂ ਨੂੰ ਦੂਜਿਆਂ ਤੋਂ ਅਲੱਗ ਕਰਦੀ ਹੈ ਉਹ ਇਹ ਹੈ ਕਿ ਉਹ ਫਲ ਪ੍ਰਾਪਤ ਕਰ ਸਕਦੇ ਹਨ, ਅਤੇ ਇਹੀ ਗੱਲ ਉਨ੍ਹਾਂ ਨੂੰ ਗੈਰ-ਵਿਸ਼ਵਾਸੀਆਂ ਤੋਂ ਵੱਖ ਕਰਦੀ ਹੈ।

3. ਪਰਮੇਸ਼ੁਰ ਦੇ ਅਨੁਯਾਈਆਂ ਦੇ ਜੀਵਨ ਅਤੇ ਮੌਤ ਦਾ ਚੱਕਰ

ਅੱਗੇ, ਚਲੋ ਅਸੀਂ ਉਨ੍ਹਾਂ ਦੇ ਜੀਵਨ ਅਤੇ ਮੌਤ ਦੇ ਚੱਕਰ ਬਾਰੇ ਬੋਲਦੇ ਹਾਂ ਜੋ ਪਰਮੇਸ਼ੁਰ ਦਾ ਅਨੁਸਰਣ ਕਰਦੇ ਹਨ। ਇਹ ਤੁਹਾਡੇ ਨਾਲ ਸੰਬੰਧਤ ਹੈ, ਸੋ ਧਿਆਨ ਦਿਓ: ਪਹਿਲਾਂ ਇਹ ਸੋਚੋ ਕਿ ਪਰਮੇਸ਼ੁਰ ਦੇ ਅਨੁਯਾਈਆਂ ਨੂੰ ਕਿਵੇਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। (ਪਰਮੇਸ਼ੁਰ ਦੇ ਚੁਣੇ ਹੋਏ ਲੋਕ, ਅਤੇ ਸੇਵਕ।) ਅਸਲ ਵਿੱਚ ਦੋ ਕਿਸਮਾਂ ਹਨ: ਪਰਮੇਸ਼ੁਰ ਦੇ ਚੁਣੇ ਹੋਏ ਲੋਕ ਅਤੇ ਸੇਵਕ। ਚਲੋ ਪਹਿਲਾਂ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ, ਜੋ ਬਹੁਤ ਥੋੜ੍ਹੇ ਹਨ, ਬਾਰੇ ਗੱਲ ਕਰੀਏ। “ਪਰਮੇਸ਼ੁਰ ਦੇ ਚੁਣੇ ਹੋਏ ਲੋਕ” ਕਿਨ੍ਹਾਂ ਨੂੰ ਕਿਹਾ ਜਾਂਦਾ ਹੈ? ਪਰਮੇਸ਼ੁਰ ਦੁਆਰਾ ਸਾਰੀਆਂ ਚੀਜ਼ਾਂ ਦੀ ਸਿਰਜਨਾ ਕਰਨ ਅਤੇ ਮਨੁੱਖਜਾਤੀ ਦੇ ਵਜੂਦ ਵਿੱਚ ਆਉਣ ਤੋਂ ਬਾਅਦ ਪਰਮੇਸ਼ੁਰ ਨੇ ਲੋਕਾਂ ਦੇ ਇੱਕ ਸਮੂਹ ਨੂੰ ਚੁਣਿਆ ਜੋ ਉਸਦਾ ਅਨੁਸਰਣ ਕਰਨਗੇ; ਉਨ੍ਹਾਂ ਨੂੰ ਆਮ ਤੌਰ ਤੇ “ਪਰਮੇਸ਼ੁਰ ਦੇ ਚੁਣੇ ਹੋਏ ਲੋਕ” ਕਿਹਾ ਜਾਂਦਾ ਹੈ। ਪਰਮੇਸ਼ੁਰ ਦੁਆਰਾ ਇਨ੍ਹਾਂ ਲੋਕਾਂ ਦੀ ਚੋਣ ਦਾ ਇੱਕ ਵਿਸ਼ੇਸ਼ ਕਾਰਜ ਖੇਤਰ ਅਤੇ ਮਹੱਤਤਾ ਸੀ। ਕਾਰਜ ਖੇਤਰ ਦੀ ਵਿਸ਼ੇਸ਼ਤਾ ਇਸ ਵਿੱਚ ਹੈ ਕਿ ਇਹ ਕੇਵਲ ਕੁਝ ਚੁਣੇ ਹੋਏ ਲੋਕਾਂ ਤੱਕ ਸੀਮਤ ਹੈ, ਜਿਨ੍ਹਾਂ ਦਾ ਉਸਦੇ ਮਹੱਤਵਪੂਰਣ ਕੰਮ ਕਰਨ ਸਮੇਂ ਆਉਣਾ ਲਾਜ਼ਮੀ ਹੈ। ਅਤੇ ਮਹੱਤਤਾ ਕੀ ਹੈ? ਕਿਉਂਕਿ ਉਹ ਪਰਮੇਸ਼ੁਰ ਦੁਆਰਾ ਚੁਣਿਆ ਗਿਆ ਸਮੂਹ ਸਨ, ਉਨ੍ਹਾਂ ਦੀ ਮਹੱਤਤਾ ਬਹੁਤ ਵੱਡੀ ਹੈ। ਭਾਵ, ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਪੂਰਨ ਕਰਨ ਦੀ ਇੱਛਾ ਰੱਖਦਾ ਹੈ, ਅਤੇ ਉਨ੍ਹਾਂ ਨੂੰ ਸੰਪੂਰਨ ਕਰਦਾ ਹੈ, ਅਤੇ ਜਦੋਂ ਉਸਦਾ ਪ੍ਰਬੰਧਨ ਦਾ ਕੰਮ ਪੂਰਾ ਹੁੰਦਾ ਹੈ ਤਾਂ ਉਹ ਇਨ੍ਹਾਂ ਲੋਕਾਂ ਨੂੰ ਪ੍ਰਾਪਤ ਕਰ ਲਵੇਗਾ। ਕੀ ਇਹ ਮਹੱਤਤਾ ਬਹੁਤ ਵੱਡੀ ਨਹੀਂ ਹੈ? ਇਸ ਲਈ ਇਹ ਚੁਣੇ ਹੋਏ ਲੋਕ ਪਰਮੇਸ਼ੁਰ ਲਈ ਬਹੁਤ ਮਹੱਤਵਪੂਰਣ ਹਨ ਕਿਉਂਕਿ ਇਹ ਉਹ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਪ੍ਰਾਪਤ ਕਰਨ ਦਾ ਇਰਾਦਾ ਰੱਖਦਾ ਹੈ। ਜਿੱਥੇ ਤੱਕ ਸੇਵਕਾਂ ਦਾ ਸਵਾਲ ਹੈ, ਚਲੋ ਪਰਮੇਸ਼ੁਰ ਦੇ ਪੂਰਵਨਿਰਧਾਰਣ ਦੇ ਵਿਸ਼ੇ ਤੋਂ ਇੱਕ ਪਲ ਲਈ ਇੱਕ ਵਕਫ਼ਾ ਲਈਏ, ਅਤੇ ਪਹਿਲਾਂ ਇਨ੍ਹਾਂ ਦੇ ਮੁੱਢ ਬਾਰੇ ਗੱਲ ਕਰੀਏ। ਇੱਕ “ਸੇਵਕ” ਦਾ ਸ਼ਾਬਦਿਕ ਅਰਥ ਸੇਵਾ ਕਰਨ ਵਾਲਾ ਹੈ। ਉਹ ਜੋ ਸੇਵਾ ਕਰਦੇ ਹਨ ਉਹ ਅਸਥਿਰ ਹਨ; ਉਹ ਅਜਿਹਾ ਲੰਮੇ ਸਮੇਂ ਲਈ ਜਾਂ ਹਮੇਸ਼ਾਂ ਲਈ ਨਹੀਂ ਕਰਦੇ, ਪਰ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਭਾੜੇ ਉੱਪਰ ਰੱਖਿਆ ਜਾਂਦਾ ਹੈ ਜਾਂ ਭਰਤੀ ਕੀਤਾ ਜਾਂਦਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਮੁੱਢ ਇਹ ਹੈ ਕਿ ਉਨ੍ਹਾਂ ਨੂੰ ਗੈਰ-ਵਿਸ਼ਵਾਸੀਆਂ ਵਿੱਚੋਂ ਚੁਣਿਆ ਗਿਆ ਸੀ। ਜਦੋਂ ਇਹ ਹੁਕਮ ਹੋਇਆ ਕਿ ਉਹ ਪਰਮੇਸ਼ੁਰ ਦੇ ਕੰਮ ਵਿੱਚ ਸੇਵਕ ਦੀ ਭਮਿਕਾ ਨਿਭਾਉਣਗੇ ਤਾਂ ਉਹ ਧਰਤੀ ਉੱਪਰ ਆ ਗਏ। ਉਹ ਪਿਛਲੇ ਜਨਮ ਵਿੱਚ ਜਾਨਵਰ ਹੋ ਸਕਦੇ ਹਨ, ਪਰ ਉਹ ਗੈਰ-ਵਿਸ਼ਵਾਸੀ ਵੀ ਹੋ ਸਕਦੇ ਹਨ। ਸੇਵਕਾਂ ਦਾ ਅਜਿਹੇ ਮੁੱਢ ਹਨ।

ਚਲੋ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਬਾਰੇ ਅੱਗੇ ਗੱਲ ਕਰੀਏ। ਜਦੋਂ ਉਹ ਮਰ ਜਾਂਦੇ ਹਨ, ਉਹ ਗੈਰ-ਵਿਸ਼ਵਾਸੀਆਂ ਅਤੇ ਹੋਰ ਵਿਸ਼ਵਾਸਾਂ ਵਾਲੇ ਲੋਕਾਂ ਨਾਲੋਂ ਇੱਕ ਵੱਖਰੇ ਸਥਾਨ ਉੱਪਰ ਜਾਂਦੇ ਹਨ। ਇਹ ਅਜਿਹਾ ਸਥਾਨ ਹੈ ਜਿੱਥੇ ਉਨ੍ਹਾਂ ਦੇ ਨਾਲ ਦੂਤ ਅਤੇ ਪਰਮੇਸ਼ੁਰ ਦੇ ਸੰਦੇਸੀਏ ਹੋਣਗੇ; ਇਹ ਅਜਿਹਾ ਸਥਾਨ ਹੈ ਜਿਸਦਾ ਸੰਚਾਲਨ ਪਰਮੇਸ਼ੁਰ ਵਿਅਕਤੀਗਤ ਤੌਰ ਤੇ ਕਰਦਾ ਹੈ। ਭਾਵੇਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਇਸ ਸਥਾਨ ਉੱਪਰ ਪਰਮੇਸ਼ੁਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦੇ, ਇਹ ਆਤਮਿਕ ਸੰਸਾਰ ਦੇ ਕਿਸੇ ਵੀ ਹਿੱਸੇ ਤੋਂ ਵੱਖਰਾ ਹੈ; ਇਹ ਇੱਕ ਵੱਖਰਾ ਖੇਤਰ ਹੈ ਜਿੱਥੇ ਇਸ ਹਿੱਸੇ ਦੇ ਲੋਕ ਮਰਨ ਤੋਂ ਬਾਅਦ ਜਾਂਦੇ ਹਨ। ਮਰਨ ਤੋਂ ਬਾਅਦ ਉਹ ਵੀ ਪਰਮੇਸ਼ੁਰ ਦੇ ਸੰਦੇਸੀਆਂ ਦੀ ਸਖਤ ਜਾਂਚ ਦੇ ਅਧੀਨ ਹੁੰਦੇ ਹਨ। ਅਤੇ ਕੀ ਜਾਂਚਿਆ ਜਾਂਦਾ ਹੈ? ਪਰਮੇਸ਼ੁਰ ਦੇ ਸੰਦੇਸੀਏ ਉਨ੍ਹਾਂ ਰਾਹਾਂ ਦੀ ਜਾਂਚ ਕਰਦੇ ਹਨ ਜੋ ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਵਿੱਚ ਸਾਰੇ ਜੀਵਨ ਦੇ ਦੌਰਾਨ ਲਏ ਹਨ, ਭਾਵੇ ਉਨ੍ਹਾਂ ਨੇ ਕਦੇ ਪਰਮੇਸ਼ੁਰ ਦਾ ਵਿਰੋਧ ਕੀਤਾ ਜਾਂ ਨਹੀਂ, ਜਾਂ ਉਸ ਸਮੇਂ ਉਸ ਨੂੰ ਸਰਾਪ ਦਿੱਤੇ ਜਾਂ ਨਹੀਂ ਅਤੇ ਭਾਵੇਂ ਉਨ੍ਹਾਂ ਕੋਈ ਗੰਭੀਰ ਪਾਪ ਜਾਂ ਬੁਰਾਈ ਕੀਤੀ ਜਾਂ ਨਹੀਂ। ਇਹ ਜਾਂਚ ਇਸ ਸਵਾਲ ਦਾ ਨਿਰਣਾ ਕਰੇਗੀ ਕਿ ਉਸ ਵਿਸ਼ੇਸ਼ ਮਨੁੱਖ ਨੂੰ ਉੱਥੇ ਰਹਿਣ ਦਿੱਤੇ ਜਾਵੇ ਜਾਂ ਉਸਦਾ ਨਿਕਲਣਾ ਲਾਜ਼ਮੀ ਹੈ। “ਨਿਕਲਣ” ਤੋਂ ਕੀ ਭਾਵ ਹੈ? ਅਤੇ “ਰਹਿਣ” ਤੋਂ ਕੀ ਭਾਵ ਹੈ? “ਨਿਕਲਣ” ਦਾ ਅਰਥ ਹੈ ਕਿ ਉਨ੍ਹਾਂ ਦੇ ਵਿਹਾਰ ਦੇ ਅਧਾਰ ਤੇ ਉਹ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਦਰਜਿਆਂ ਦੇ ਵਿਚਕਾਰ ਰਹਿੰਦੇ ਹਨ ਜਾਂ ਨਹੀਂ; “ਰਹਿਣ” ਦਿੱਤੇ ਜਾਣ ਦਾ ਅਰਥ ਹੈ ਕਿ ਉਹ ਉਨ੍ਹਾਂ ਦੇ ਵਿਚਕਾਰ ਰਹਿ ਸਕਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਸੰਪੂਰਣ ਬਣਾਉਂਦਾ ਹੈ। ਜੋ ਰਹਿੰਦੇ ਹਨ, ਪਰਮੇਸ਼ੁਰ ਦੀਆਂ ਉਨ੍ਹਾਂ ਲਈ ਵਿਸ਼ੇਸ਼ ਤਿਆਰੀਆਂ ਹਨ। ਆਪਣੇ ਕੰਮ ਦੇ ਹਰੇਕ ਪੜਾਅ ’ਤੇ ਉਹ ਅਜਿਹੇ ਲੋਕਾਂ ਨੂੰ ਚੇਲਿਆਂ ਵਜੋਂ ਕੰਮ ਕਰਨ ਲਈ ਜਾਂ ਕਲੀਸਿਆਵਾਂ ਨੂੰ ਪੁਨਰ-ਜੀਵਤ ਕਰਨ ਜਾਂ ਇਨ੍ਹਾਂ ਦੀ ਦੇਖਭਾਲ ਕਰਨ ਲਈ ਭੇਜਦਾ ਹੈ। ਹਾਲਾਂਕਿ, ਲੋਕ ਜੋ ਇਹ ਕੰਮ ਕਰਨ ਦੇ ਸਮਰੱਥ ਹਨ ਉਨ੍ਹਾਂ ਦਾ ਗੈਰਵਿਸ਼ਵਾਸੀਆਂ ਦੀ ਤਰ੍ਹਾਂ ਬਾਰੰਬਾਰਤਾ ਨਾਲ ਪੁਨਰ ਜਨਮ ਨਹੀਂ ਹੁੰਦਾ ਜੋ ਪੀੜ੍ਹੀ-ਦਰ-ਪੀੜ੍ਹੀ ਪੁਨਰ ਜਨਮ ਲੈਂਦੇ ਰਹਿੰਦੇ ਹਨ; ਬਲਕਿ ਉਨ੍ਹਾਂ ਨੂੰ ਧਰਤੀ ਉੱਪਰ ਪਰਮੇਸ਼ੁਰ ਦੇ ਕੰਮ ਦੇ ਪੜਾਵਾਂ ਅਤੇ ਜ਼ਰੂਰਤਾਂ ਦੇ ਅਨੁਸਾਰ ਵਾਪਸ ਭੇਜਿਆ ਜਾਂਦਾ ਹੈ, ਅਤੇ ਇਹ ਬਾਰੰਬਾਰਤਾ ਨਾਲ ਪੁਨਰ ਜਨਮ ਨਹੀਂ ਲੈਂਦੇ। ਸੋ, ਇਹ ਪੁਨਰ ਜਨਮ ਕਦੋਂ ਲੈਂਦੇ ਹਨ ਕੀ ਇਸ ਬਾਰੇ ਕੋਈ ਨਿਯਮ ਹਨ? ਕੀ ਇਹ ਕੁਝ ਸਾਲਾਂ ਬਾਅਦ ਵਾਰ-ਵਾਰ ਆਉਂਦੇ ਹਨ? ਕੀ ਉਹ ਅਜਿਹੀ ਬਾਰੰਬਾਰਤਾ ਨਾਲ ਆਉਂਦੇ ਹਨ? ਉਹ ਨਹੀਂ ਆਉਂਦੇ। ਇਹ ਸਭ ਕੁਝ ਪਰਮੇਸ਼ੁਰ ਦੇ ਕੰਮ, ਇਸਦੇ ਪੜਾਵਾਂ, ਉਸ ਦੀਆਂ ਜ਼ਰੂਰਤਾਂ ਉੱਪਰ ਅਧਾਰਤ ਹੈ ਅਤੇ ਕੋਈ ਸਥਾਪਤ ਨਿਯਮ ਨਹੀਂ ਹੁੰਦੇ। ਕੇਵਲ ਇੱਕੋ ਨਿਯਮ ਹੈ ਕਿ ਜਦੋਂ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਤਾਂ ਇਹ ਸਾਰੇ ਚੁਣੇ ਹੋਏ ਲੋਕ ਆਉਣਗੇ ਅਤੇ ਉਨ੍ਹਾਂ ਦਾ ਆਉਣਾ ਉਨ੍ਹਾਂ ਦਾ ਆਖਰੀ ਪੁਨਰ ਜਨਮ ਹੋਵੇਗਾ। ਅਤੇ ਅਜਿਹਾ ਕਿਉਂ ਹੈ? ਇਹ ਪਰਮੇਸ਼ੁਰ ਦੇ ਕੰਮ ਦੇ ਆਖਰੀ ਪੜਾਅ ਵਿੱਚ ਪ੍ਰਾਪਤ ਕੀਤੇ ਸਿੱਟੇ ਉੱਪਰ ਅਧਾਰਤ ਹੋਵੇਗਾ—ਕਿਉਂਕਿ ਕੰਮ ਦੇ ਆਖਰੀ ਪੜਾਅ ਦੇ ਦੌਰਾਨ, ਪਰਮੇਸ਼ੁਰ ਇਨ੍ਹਾਂ ਚੁਣੇ ਹੋਏ ਲੋਕਾਂ ਨੂੰ ਪੂਰੀ ਤਰ੍ਹਾਂ ਪੂਰਨ ਬਣਾਵੇਗਾ। ਇਸਦਾ ਕੀ ਅਰਥ ਹੈ? ਜੇ ਇਸ ਆਖਰੀ ਪੜਾਅ ਦੇ ਦੌਰਾਨ ਇਨ੍ਹਾਂ ਲੋਕਾਂ ਨੂੰ ਪੂਰਣ ਅਤੇ ਸੰਪੂਰਣ ਬਣਾ ਦਿੱਤਾ ਗਿਆ ਤਾਂ ਉਹ ਪਹਿਲਾਂ ਦੀ ਤਰ੍ਹਾਂ ਪੁਨਰ ਜਨਮ ਨਹੀਂ ਲੈਣਗੇ; ਉਨ੍ਹਾਂ ਦੀ ਮਨੁੱਖ ਬਣਨ ਦੀ ਪ੍ਰਕਿਰਿਆ, ਪੁਨਰ ਜਨਮ ਦੀ ਪ੍ਰਕਿਰਿਆ ਵਾਂਗ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਹ ਉਨ੍ਹਾਂ ਨਾਲ ਸੰਬੰਧਤ ਹੈ ਜੋ ਰਹਿਣਗੇ। ਸੋ, ਜੋ ਨਹੀਂ ਰਹਿ ਸਕਦੇ ਉਹ ਕਿੱਥੇ ਜਾਂਦੇ ਹਨ? ਜਿਨ੍ਹਾਂ ਨੂੰ ਰਹਿਣ ਨਹੀਂ ਦਿੱਤਾ ਜਾਂਦਾ ਉਨ੍ਹਾਂ ਦੀ ਵੀ ਆਪਣੀ ਉਚਿਤ ਮੰਜ਼ਿਲ ਹੁੰਦੀ ਹੈ। ਸਭ ਤੋਂ ਪਹਿਲਾਂ, ਆਪਣੇ ਬੁਰੇ ਕੰਮਾਂ, ਆਪਣੀਆਂ ਗਲਤੀਆਂ ਅਤੇ ਆਪਣੇ ਪਾਪਾਂ ਦੇ ਨਤੀਜੇ ਵਜੋਂ, ਉਨ੍ਹਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ। ਸਜ਼ਾ ਮਿਲਣ ਤੋਂ ਬਾਅਦ ਪਰਮੇਸ਼ੁਰ ਜਾਂ ਤਾਂ ਉਨ੍ਹਾਂ ਨੂੰ ਸਥਿਤੀਆਂ ਦੇ ਅਨੁਕੂਲ ਗੈਰ-ਵਿਸ਼ਵਾਸੀਆਂ ਦੇ ਵਿਚਕਾਰ ਜਾਂ ਹੋਰ ਵਿਸ਼ਵਾਸਾਂ ਵਾਲੇ ਲੋਕਾਂ ਦੇ ਵਿਚਕਾਰ ਭੇਜਣ ਦੀ ਤਿਆਰੀ ਕਰਦਾ ਹੈ। ਦੂਜੇ ਸ਼ਬਦਾਂ ਵਿੱਚ, ਉਨ੍ਹਾਂ ਦੇ ਦੋ ਸੰਭਾਵਿਤ ਨਤੀਜੇ ਹੁੰਦੇ ਹਨ: ਪਹਿਲਾ ਸਜ਼ਾ ਮਿਲਣਾ ਅਤੇ ਸ਼ਾਇਦ ਪੁਨਰ ਜਨਮ ਤੋਂ ਬਾਅਦ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਦੇ ਵਿਚਕਾਰ ਰਹਿਣਾ, ਅਤੇ ਦੂਜਾ ਗੈਰ-ਵਿਸ਼ਵਾਸੀ ਬਣ ਜਾਣਾ ਹੈ। ਜੇ ਉਹ ਗੈਰ-ਵਿਸ਼ਵਾਸੀ ਬਣਦੇ ਹਨ ਤਾਂ ਉਹ ਸਾਰੇ ਮੌਕੇ ਗੁਆ ਦੇਣਗੇ; ਹਾਲਾਂਕਿ ਜੇ ਉਹ ਵਿਸ਼ਵਾਸੀ ਲੋਕ ਬਣ ਜਾਂਦੇ—ਉਦਾਹਰਣ ਵਜੋਂ, ਜੇ ਉਹ ਮਸੀਹੀ ਲੋਕ ਬਣ ਜਾਂਦੇ ਹਨ—ਤਾਂ ਉਨ੍ਹਾਂ ਕੋਲ ਅਜੇ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਦਰਜੇ ਵਿੱਚ ਵਾਪਸ ਆਉਣ ਦਾ ਇੱਕ ਮੌਕਾ ਹੁੰਦਾ ਹੈ; ਇਸਦੇ ਬਹੁਤ ਜ਼ਿਆਦਾ ਗੁੰਝਲਦਾਰ ਸੰਬੰਧ ਹੁੰਦੇ ਹਨ। ਸੰਖੇਪ ਵਿੱਚ, ਜੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਕੋਈ ਇੱਕ ਅਜਿਹਾ ਕੰਮ ਕਰਦਾ ਹੈ ਜੋ ਪਰਮੇਸ਼ੁਰ ਨੂੰ ਨਰਾਜ਼ ਕਰਦਾ ਹੈ ਤਾਂ ਉਸਨੂੰ ਵੀ ਹਰੇਕ ਦੀ ਤਰ੍ਹਾਂ ਸਜ਼ਾ ਦਿੱਤੀ ਜਾਵੇਗੀ। ਪੌਲੁਸ ਨੂੰ ਉਦਾਹਰਣ ਵਜੋਂ ਲਓ, ਜਿਸ ਬਾਰੇ ਅਸੀਂ ਪਹਿਲਾਂ ਵੀ ਬੋਲੇ ਹਾਂ। ਪੌਲੁਸ ਉਸ ਮਨੁੱਖ ਦੀ ਉਦਾਹਰਣ ਹੈ ਜਿਸਨੂੰ ਸਜ਼ਾ ਦਿੱਤੀ ਗਈ ਹੈ। ਕੀ ਤੁਸੀਂ ਮੇਰੀ ਗੱਲ ਦਾ ਮਤਲਬ ਸਮਝ ਰਹੇ ਹੋ? ਕੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦਾ ਕਾਰਜ ਖੇਤਰ ਨਿਯਤ ਹੁੰਦਾ ਹੈ? (ਇਹ ਹੁੰਦਾ ਹੈ, ਜ਼ਿਆਦਾਤਰ।) ਇਹ ਜ਼ਿਆਦਾਤਰ ਨਿਯਤ ਹੁੰਦਾ ਹੈ, ਪਰ ਇਸਦਾ ਇੱਕ ਛੋਟਾ ਜਿਹਾ ਹਿੱਸਾ ਨਿਯਤ ਨਹੀਂ ਹੁੰਦਾ। ਅਜਿਹਾ ਕਿਉਂ ਹੈ? ਇੱਥੇ ਮੈਂ ਸਭ ਤੋਂ ਸਪੱਸ਼ਟ ਕਾਰਨ: ਬੁਰਾਈ ਕਰਨਾ, ਦਾ ਜ਼ਿਕਰ ਕੀਤਾ ਹੈ। ਜਦੋਂ ਲੋਕ ਬੁਰਾਈ ਕਰਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਨਹੀਂ ਚਾਹੁੰਦਾ, ਅਤੇ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਨਹੀਂ ਚਾਹੁੰਦਾ ਤਾਂ ਉਹ ਇਨ੍ਹਾਂ ਨੂੰ ਲੋਕਾਂ ਦੀਆਂ ਵੱਖੋ-ਵੱਖ ਨਸਲਾਂ ਅਤੇ ਕਿਸਮਾਂ ਦੇ ਵਿਚਕਾਰ ਸੁੱਟ ਦਿੰਦਾ ਹੈ। ਇਹ ਉਨ੍ਹਾਂ ਨੂੰ ਕਿਸੇ ਵੀ ਉਮੀਦ ਤੋਂ ਸੱਖਣਾ ਕਰ ਦਿੰਦਾ ਹੈ ਅਤੇ ਉਨ੍ਹਾਂ ਲਈ ਵਾਪਸ ਆਉਣਾ ਔਖਾ ਬਣਾ ਦਿੰਦਾ ਹੈ। ਇਹ ਸਭ ਕੁਝ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਜੀਵਨ ਅਤੇ ਮੌਤ ਦੇ ਚੱਕਰ ਨਾਲ ਸੰਬੰਧਤ ਹੈ।

ਇਹ ਅਗਲਾ ਵਿਸ਼ਾ ਸੇਵਕਾਂ ਦੇ ਜੀਵਨ ਅਤੇ ਮੌਤ ਦੇ ਚੱਕਰ ਨਾਲ ਸੰਬੰਧਤ ਹੈ। ਅਸੀਂ ਬੱਸ ਸੇਵਕਾਂ ਦੇ ਮੁੱਢ ਬਾਰੇ ਗੱਲ ਕੀਤੀ; ਭਾਵ ਉਹ ਤੱਥ ਕਿ ਉਨ੍ਹਾਂ ਦੇ ਪਿਛਲੇ ਜਨਮ ਸਮੇਂ ਗੈਰ-ਵਿਸ਼ਵਾਸੀ ਅਤੇ ਜਾਨਵਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੁਨਰ ਜਨਮ ਦਿੱਤਾ ਗਿਆ ਸੀ। ਕੰਮ ਦੇ ਆਖ਼ਰੀ ਪੜਾਅ ਦੇ ਆਉਣ ਨਾਲ, ਪਰਮੇਸ਼ੁਰ ਨੇ ਅਵਿਸ਼ਵਾਸੀਆਂ ਵਿਚੋਂ ਅਜਿਹੇ ਲੋਕਾਂ ਦਾ ਸਮੂਹ ਚੁਣਿਆ ਹੈ, ਅਤੇ ਇਹ ਸਮੂਹ ਵਿਸ਼ੇਸ਼ ਹੈ। ਪਰਮੇਸ਼ੁਰ ਦਾ ਇਨ੍ਹਾਂ ਲੋਕਾਂ ਨੂੰ ਚੁਣਨ ਪਿੱਛੇ ਉਦੇਸ਼ ਹੈ ਉਨ੍ਹਾਂ ਤੋਂ ਉਸਦੇ ਕੰਮ ਦੀ ਸੇਵਾ ਕਰਵਾਉਣਾ। “ਸੇਵਾ” ਇਕ ਬਹੁਤ ਹੀ ਸੁੰਦਰ ਸ਼ਬਦ ਨਹੀਂ ਹੈ ਅਤੇ ਨਾ ਹੀ ਇਹ ਹਰ ਕਿਸੇ ਦੀਆਂ ਇੱਛਾਵਾਂ ਦੇ ਅਨੁਸਾਰ ਹੈ, ਪਰ ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਸਦਾ ਉਦੇਸ਼ ਕੀ ਹੈ। ਪਰਮੇਸ਼ੁਰ ਦੇ ਸੇਵਕਾਂ ਦੀ ਹੋਂਦ ਦੀ ਇਕ ਵਿਸ਼ੇਸ਼ ਮਹੱਤਤਾ ਹੈ। ਕੋਈ ਹੋਰ ਉਨ੍ਹਾਂ ਦੀ ਭੂਮਿਕਾ ਨਹੀਂ ਨਿਭਾ ਸਕਦਾ ਸੀ, ਕਿਉਂਕਿ ਉਹ ਪਰਮੇਸ਼ੁਰ ਦੁਆਰਾ ਚੁਣੇ ਗਏ ਸਨ। ਅਤੇ ਇਨ੍ਹਾਂ ਸੇਵਕਾਂ ਦੀ ਭੂਮਿਕਾ ਕੀ ਹੈ? ਇਹ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਦੀ ਭੂਮਿਕਾ ਦਾ ਵੱਡਾ ਹਿੱਸਾ ਪਰਮੇਸ਼ੁਰ ਦੇ ਕੰਮ ਨੂੰ ਸੇਵਾ ਪ੍ਰਦਾਨ ਕਰਨਾ, ਇਸ ਵਿੱਚ ਸਹਿਯੋਗ ਕਰਨਾ, ਅਤੇ ਪਰਮੇਸ਼ੁਰ ਦੁਆਰਾ ਆਪਣੇ ਚੁਣੇ ਹੋਏ ਲੋਕਾਂ ਨੂੰ ਪੂਰਣ ਕਰਨ ਦੇ ਅਨੁਕੂਲ ਹੋਣਾ ਹੈ। ਚਾਹੇ ਉਹ ਮਿਹਨਤ ਕਰ ਰਹੇ ਹੋਣ, ਕੰਮ ਦੇ ਕਿਸੇ ਪਹਿਲੂ ਨੂੰ ਪੂਰਾ ਕਰ ਰਹੇ ਹੋਣ, ਜਾਂ ਕੁਝ ਕਾਰਜਾਂ ਨੂੰ ਪੂਰਾ ਕਰ ਰਹੇ ਹੋਣ, ਪਰਮੇਸ਼ੁਰ ਦੀ ਇਨ੍ਹਾਂ ਸੇਵਕਾਂ ਤੋਂ ਕੀ ਮੰਗ ਹੈ? ਕੀ ਉਹ ਆਪਣੀਆਂ ਮੰਗਾਂ ਵਿੱਚ ਬਹੁਤ ਸ਼ਰਤਾਂ ਰੱਖ ਰਿਹਾ ਹੈ? (ਨਹੀਂ, ਉਹ ਕੇਵਲ ਇਹ ਚਾਹੁੰਦਾ ਹੈ ਕਿ ਉਹ ਵਫ਼ਾਦਾਰ ਹੋਣ।) ਸੇਵਕ ਵੀ ਲਾਜ਼ਮੀ ਤੌਰ ’ਤੇ ਵਫ਼ਾਦਾਰ ਹੋਣੇ ਚਾਹੀਦੇ ਹਨ। ਚਾਹੇ ਮੁੱਢ ਕੋਈ ਵੀ ਹੋਵੇ ਜਾਂ ਪਰਮੇਸ਼ੁਰ ਨੇ ਤੈਨੂੰ ਕਿਉਂ ਚੁਣਿਆ ਹੈ, ਤੈਨੂੰ ਲਾਜ਼ਮੀ ਤੌਰ ’ਤੇ ਪਰਮੇਸ਼ੁਰ ਦੁਆਰਾ ਤੈਨੂੰ ਸੌਂਪੇ ਗਏ ਕਿਸੇ ਵੀ ਅਖ਼ਤਿਆਰ ਪ੍ਰਤੀ, ਅਤੇ ਉਸ ਕੰਮ ਪ੍ਰਤੀ ਜਿਸ ਲਈ ਤੂੰ ਜ਼ਿੰਮੇਵਾਰ ਹੈਂ ਅਤੇ ਉਹ ਫਰਜ਼ ਜੋ ਤੁਸੀਂ ਕਰਦਾ ਹੈਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਜੋ ਵਫ਼ਾਦਾਰ ਸੇਵਕ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੇ ਸਮਰੱਥ ਹਨ, ਉਨ੍ਹਾਂ ਦੇ ਨਤੀਜੇ ਕੀ ਹੋਣਗੇ? ਉਹ ਰਹਿਣ ਦੇ ਯੋਗ ਹੋਣਗੇ। ਕੀ ਅਜਿਹਾ ਸੇਵਕ ਬਣਨਾ ਇੱਕ ਅਸੀਸ ਹੈ ਜੋ ਰਹਿੰਦਾ ਹੈ? ਰਹਿਣ ਦਾ ਕੀ ਅਰਥ ਹੈ? ਇਸ ਅਸੀਸ ਦੀ ਕੀ ਮਹੱਤਤਾ ਹੈ? ਰੁਤਬੇ ਵਿੱਚ, ਉਹ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਤੋਂ ਅਲਗ ਜਾਪਦੇ ਹਨ; ਉਹ ਵੱਖਰੇ ਜਾਪਦੇ ਹਨ। ਪਰ ਅਸਲ ਵਿੱਚ, ਉਹ ਇਸ ਜੀਵਨ ਵਿਚ ਜੋ ਅਨੰਦ ਲੈਂਦੇ ਹਨ ਕੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਰਗਾ ਨਹੀਂ ਹੈ? ਘੱਟੋ-ਘੱਟ, ਇਸ ਜੀਵਨ ਕਾਲ ਵਿੱਚ ਇਹ ਕ ਸਮਾਨ ਹੈ। ਤੁਸੀਂ ਇਸ ਤੋਂ ਇਨਕਾਰ ਨਹੀਂ ਕਰਦੇ, ਕੀ ਤੁਸੀਂ ਕਰਦੇ ਹੋ? ਪਰਮੇਸ਼ੁਰ ਦੇ ਵਚਨ, ਪਰਮੇਸ਼ੁਰ ਦੀ ਕਿਰਪਾ, ਪਰਮੇਸ਼ੁਰ ਦਾ ਪ੍ਰਬੰਧ, ਪਰਮੇਸ਼ੁਰ ਦੀਆਂ ਅਸੀਸਾਂ—ਕੌਣ ਇਨ੍ਹਾਂ ਚੀਜ਼ਾਂ ਦਾ ਅਨੰਦ ਨਹੀਂ ਲੈਂਦਾ? ਹਰ ਕੋਈ ਅਜਿਹੀ ਬਹੁਤਾਤ ਦਾ ਅਨੰਦ ਲੈਂਦਾ ਹੈ। ਇੱਕ ਸੇਵਕ ਦੀ ਪਛਾਣ ਉਸ ਵਿਅਕਤੀ ਦੀ ਹੈ ਜੋ ਸੇਵਾ ਕਰਦਾ ਹੈ, ਪਰ ਪਰਮੇਸ਼ੁਰ ਲਈ, ਉਹ ਉਨ੍ਹਾਂ ਸਭ ਚੀਜ਼ਾਂ ਵਿਚੋਂ ਇੱਕ ਹਨ ਜੋ ਉਸ ਨੇ ਸਿਰਜੀਆਂ ਹਨ; ਬੱਸ ਇਹ ਹੈ ਕਿ ਉਨ੍ਹਾਂ ਦੀ ਭੂਮਿਕਾ ਸੇਵਕਾਂ ਦੀ ਹੈ। ਕਿਉਂਕਿ ਉਹ ਦੋਵੇਂ ਪਰਮੇਸ਼ੁਰ ਦੇ ਜੀਵ ਹਨ, ਕੀ ਇੱਕ ਸੇਵਕ ਅਤੇ ਪਰਮੇਸ਼ੁਰ ਦੇ ਚੁਣੇ ਹੋਏ ਮਨੁੱਖ ਵਿੱਚ ਕੋਈ ਅੰਤਰ ਹੈ? ਦਰਅਸਲ, ਅਜਿਹਾ ਨਹੀਂ ਹੈ। ਸ਼ਾਬਦਿਕ ਪਰਿਭਾਸ਼ਾ ਵਜੋਂ, ਇੱਕ ਅੰਤਰ ਹੈ; ਮੂਲ ਤੱਤ ਵਿੱਚ ਅਤੇ ਜੋ ਭੂਮਿਕਾ ਉਹ ਨਿਭਾਉਂਦੇ ਹਨ ਦੇ ਸੰਦਰਭ ਵਿਚ, ਇਕ ਅੰਤਰ ਹੈ—ਪਰ ਪਰਮੇਸ਼ੁਰ ਇਸ ਸਮੂਹ ਦੇ ਲੋਕਾਂ ਨਾਲ ਅਨਿਆਂ ਨਹੀਂ ਕਰਦਾ। ਤਾਂ ਫਿਰ ਇਨ੍ਹਾਂ ਲੋਕਾਂ ਨੂੰ ਸੇਵਕਾਂ ਵਜੋਂ ਕਿਉਂ ਪਰਿਭਾਸ਼ਤ ਕੀਤਾ ਗਿਆ ਹੈ? ਤੁਹਾਨੂੰ ਇਸ ਬਾਰੇ ਥੋੜ੍ਹੀ ਸਮਝ ਹੋਣੀ ਚਾਹੀਦੀ ਹੈ! ਸੇਵਕ ਗੈਰ-ਵਿਸ਼ਵਾਸੀਆਂ ਵਿਚੋਂ ਆਉਂਦੇ ਹਨ। ਜਿਉਂ ਹੀ ਅਸੀਂ ਕਹਿੰਦੇ ਹਾਂ ਕਿ ਉਹ ਗੈਰ-ਵਿਸ਼ਵਾਸੀਆਂ ਵਿਚੋਂ ਆਉਂਦੇ ਹਨ, ਇਹ ਸਪੱਸ਼ਟ ਹੁੰਦਾ ਹੈ ਕਿ ਉਹ ਇਕ ਭੈੜਾ ਪਿਛੋਕੜ ਸਾਂਝਾ ਕਰਦੇ ਹਨ: ਉਹ ਸਾਰੇ ਨਾਸਤਿਕ ਹਨ, ਅਤੇ ਪਿਛਲੇ ਸਮੇਂ ਵਿੱਚ ਵੀ ਸਨ; ਉਨ੍ਹਾਂ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕੀਤਾ, ਅਤੇ ਉਹ ਉਸ ਨਾਲ, ਸੱਚਾਈ ਅਤੇ ਸਾਰੀਆਂ ਸਕਾਰਾਤਮਕ ਚੀਜ਼ਾਂ ਨਾਲ ਵੈਰ ਰੱਖਦੇ ਸਨ। ਉਹ ਪਰਮੇਸ਼ੁਰ ਜਾਂ ਉਸਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ। ਫਿਰ, ਕੀ ਉਹ ਪਰਮੇਸ਼ੁਰ ਦੇ ਸ਼ਬਦਾਂ ਨੂੰ ਸਮਝਣ ਦੇ ਯੋਗ ਹਨ? ਇਹ ਕਹਿਣਾ ਸਹੀ ਹੈ ਕਿ ਬਹੁਤ ਹੱਦ ਉਹ ਨਹੀਂ ਹਨ। ਜਿਵੇਂ ਜਾਨਵਰ ਮਨੁੱਖੀ ਸ਼ਬਦਾਂ ਨੂੰ ਸਮਝਣ ਦੇ ਅਯੋਗ ਹੁੰਦੇ ਹਨ, ਸੇਵਕ ਇਹ ਨਹੀਂ ਸਮਝ ਸਕਦੇ ਕਿ ਪਰਮੇਸ਼ੁਰ ਕੀ ਕਹਿ ਰਿਹਾ ਹੈ, ਉਸ ਨੂੰ ਕੀ ਚਾਹੀਦਾ ਹੈ, ਜਾਂ ਉਹ ਅਜਿਹੀਆਂ ਮੰਗਾਂ ਕਿਉਂ ਕਰਦਾ ਹੈ। ਉਹ ਨਹੀਂ ਸਮਝਦੇ; ਇਹ ਚੀਜ਼ਾਂ ਉਨ੍ਹਾਂ ਦੀ ਸਮਝ ਤੋਂ ਬਾਹਰ ਹਨ, ਅਤੇ ਉਹ ਵਿਵੇਕਹੀਣ ਰਹਿੰਦੇ ਹਨ। ਇਸ ਕਾਰਨ ਕਰਕੇ, ਇਹ ਲੋਕ ਉਸ ਜੀਵਨ ਦੇ ਮਾਲਕ ਨਹੀਂ ਹਨ ਜਿਸਦੀ ਅਸੀਂ ਗੱਲ ਕੀਤੀ ਹੈ। ਜੀਵਨਤੋਂ ਬਿਨਾਂ, ਕੀ ਲੋਕ ਸੱਚ ਨੂੰ ਸਮਝ ਸਕਦੇ ਹਨ? ਕੀ ਉਹ ਸੱਚਾਈ ਨਾਲ ਲੈਸ ਹਨ? ਕੀ ਉਨ੍ਹਾਂ ਕੋਲ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਅਤੇ ਗਿਆਨ ਹੈ? (ਨਹੀਂ।) ਸੇਵਕਾਂ ਦੇ ਅਜਿਹੇ ਮੁਢ ਹਨ। ਹਾਲਾਂਕਿ, ਕਿਉਂਕਿ ਪਰਮੇਸ਼ੁਰ ਨੇ ਅਜਿਹੇ ਲੋਕਾਂ ਨੂੰ ਸੇਵਕ ਬਣਾਇਆ ਹੈ, ਉਸ ਦੀਆਂ ਉਨ੍ਹਾਂ ਤੋਂ ਮੰਗਾਂ ਦੇ ਅਜੇ ਵੀ ਦਰਜੇ ਹਨ; ਉਹ ਉਨ੍ਹਾਂ ਵੱਲ ਹਿਕਾਰਤ ਦੀ ਨਜ਼ਰ ਨਾਲ ਨਹੀਂ ਦੇਖਦਾ, ਨਾ ਹੀ ਉਹ ਉਨ੍ਹਾਂ ਪ੍ਰਤੀ ਬੇਦਿਲ ਹੁੰਦਾ ਹੈ। ਭਾਵੇਂ ਉਹ ਉਸਦੇ ਵਚਨਾਂ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਕੋਲ ਜੀਵਨ ਨਹੀਂ ਹੁੰਦਾ, ਪਰਮੇਸੁਰ ਫਿਰ ਵੀ ਉਨ੍ਹਾਂ ਨਾਲ ਦਯਾ ਭਰਿਆ ਵਿਹਾਰ ਕਰਦਾ ਹੈ, ਅਤੇ ਜਦੋਂ ਉਸ ਦੀਆਂ ਉਨ੍ਹਾਂ ਤੋਂ ਮੰਗਾਂ ਦੀ ਗੱਲ ਹੁੰਦੀ ਹੈ ਤਾਂ ਅਜੇ ਵੀ ਦਰਜੇ ਹੁੰਦੇ ਹਨ। ਤੁਸੀਂ ਹੁਣੇ-ਹੁਣੇ ਇਨ੍ਹਾਂ ਦਰਜਿਆਂ ਦੀ ਗੱਲ ਕੀਤੀ ਹੈ: ਪਰਮੇਸ਼ੁਰ ਪ੍ਰਤੀ ਵਫਾਦਾਰੀ ਰੱਖਣਾ ਅਤੇ ਉਸਦੇ ਕਹੇ ਅਨੁਸਾਰ ਕਰਨਾ। ਆਪਣੀ ਸੇਵਕਾਈ ਵਿੱਚ, ਤੇਰੇ ਲਈ ਜਿੱਥੇ ਸੇਵਾ ਲੋੜੀਂਦੀ ਹੈ ਉੱਥੇ ਸੇਵਾ ਕਰਨਾ ਅਤੇ ਸੇਵਾ ਨੂੰ ਅੰਤ ਤੱਕ ਪਹੁੰਚਾਉਣਾ ਲਾਜ਼ਮੀ ਹੈ। ਜੇ ਤੂੰ ਇੱਕ ਵਫ਼ਾਦਾਰ ਸੇਵਕ ਹੋ ਸਕਦਾ ਹੈਂ, ਤੂੰ ਅੰਤ ਤੱਕ ਸੇਵਾ ਕਰਦੇ ਰਹਿਣ ਦੇ ਸਮਰੱਥ ਹੈਂ, ਅਤੇ ਪਰਮੇਸ਼ੁਰ ਦੁਆਰਾ ਤੈਨੂੰ ਸੌਂਪੇ ਗਏ ਕੰਮ ਨੂੰ ਪੂਰਾ ਕਰ ਸਕਦਾ ਹੈਂ ਤਾਂ ਤੂੰ ਮੁੱਲਵਾਨ ਜੀਵਨ ਬਿਤਾਏਂਗਾ। ਜੇ ਤੂੰ ਅਜਿਹਾ ਕਰ ਸਕਦਾ ਹੈਂ, ਤੂੰ ਰਹਿਣ ਦੇ ਸਮਰੱਥ ਹੋ ਜਾਵੇਂਗਾ। ਜੇ ਤੂੰ ਥੋੜ੍ਹੀ ਜਿਹੀ ਹੋਰ ਮਿਹਨਤ ਕਰੇਂ, ਜੇ ਤੂੰ ਥੋੜ੍ਹੀ ਹੋਰ ਜ਼ੋਰ ਲਗਾਵੇਂ, ਪਰਮੇਸ਼ੁਰ ਨੂੰ ਜਾਣਨ ਲਈ ਆਪਣੇ ਜਤਨਾਂ ਨੂੰ ਦੁਗਣਾ ਕਰੇਂ, ਪਰਮੇਸ਼ੁਰ ਨੂੰ ਜਾਣਨ ਬਾਰੇ ਥੋੜ੍ਹਾ ਬਹੁਤ ਬੋਲ ਸਕੇਂ, ਉਸਦੀ ਗਵਾਹੀ ਭਰ ਸਕੇਂ, ਅਤੇ ਇਸਦੇ ਇਲਾਵਾ, ਜੇ ਉਸਦੀ ਇੱਛਾ ਬਾਰੇ ਕੁਝ ਜਾਣ ਸਕੇਂ, ਉਸਦੇ ਕੰਮ ਵਿੱਚ ਸਹਿਯੋਗ ਦੇ ਸਕੇਂ, ਅਤੇ ਉਸਦੀਆਂ ਇਰਾਦਿਆਂ ਬਾਰੇ ਥੋੜ੍ਹਾ ਜਾਗਰੂਕ ਹੋ ਸਕੇਂ, ਤਾਂ ਤੂੰ, ਇੱਕ ਸੇਵਕ ਦੇ ਤੌਰ ਤੇ ਨਸੀਬ ਵਿੱਚ ਬਦਲਾਵ ਦੇਖੇਂਗਾ। ਅਤੇ ਨਸੀਬ ਵਿੱਚ ਇਹ ਬਦਲਾਵ ਕਿਸ ਤਰ੍ਹਾਂ ਦਾ ਹੋਵੇਗਾ? ਤੂੰ ਕੇਵਲ ਰਹਿਣ ਦੇ ਸਮਰੱਥ ਹੀ ਨਹੀਂ ਹੋਵੇਂਗਾ। ਤੇਰੇ ਵਿਹਾਰ ਅਤੇ ਤੇਰੇ ਨਿਜੀ ਆਸ਼ਾਵਾਂ ਅਤੇ ਖੋਜਾਂ ਦੇ ਅਧਾਰ ਤੇ ਪਰਮੇਸ਼ੁਰ ਤੈਨੂੰ ਚੁਣੇ ਹੋਏ ਲੋਕਾਂ ਵਿੱਚ ਇੱਕ ਬਣਾ ਦੇਵੇਗਾ। ਇਹ ਤੇਰੇ ਨਸੀਬ ਵਿੱਚ ਇੱਕ ਬਦਲਾਵ ਹੋਵੇਗਾ। ਇਸ ਮਾਮਾਲ ਵਿੱਚ ਸੇਵਕਾਂ ਲਈ ਸਭ ਤੋਂ ਵਧੀਆ ਚੀਜ਼ ਕੀ ਹੈ? ਉਹ ਇਹ ਹੈ ਕਿ ਉਹ ਪਰਮੇਸ਼ੁਰ ਦੁਆਰਾ ਚੁਣੇ ਹੋਏ ਬਣ ਸਕਦੇ ਹਨ। ਜੇ ਉਹ ਅਜਿਹਾ ਕਰਦੇ ਹਨ, ਤਾਂ ਇਸਦਾ ਅਰਥ ਇਹ ਹੋਵੇਗਾ ਕਿ ਉਹ ਜਾਨਵਰਾਂ ਅਤੇ ਗੈਰ-ਵਿਸ਼ਵਾਸੀਆਂ ਦੀ ਤਰ੍ਹਾਂ ਪੁਨਰ ਜਨਮ ਨਹੀਂ ਲੈਣਗੇ। ਕੀ ਇਹ ਚੰਗਾ ਹੈ? ਇਹ ਹੈ ਅਤੇ ਇਙ ਇੱਕ ਖ਼ੁਸ਼ਖ਼ਬਰੀ ਹੈ: ਇਸਦਾ ਅਰਥ ਹੈ ਕਿ ਸੇਵਕਾਂ ਨੂੰ ਢਾਲਿਆ ਜਾ ਸਕਦਾ ਹੈ। ਅਜਿਹਾ ਨਹੀਂ ਹੈ ਕਿ ਪਰਮੇਸ਼ੁਰ ਨੇ ਕਿਸੇ ਸੇਵਕ ਨੂੰ ਸੇਵਾ ਕਰਨ ਲਈ ਪੂਰਵ-ਨਿਰਧਾਰਤ ਕੀਤਾ ਹੈ ਤਾਂ ਉਹ ਹਮੇਸ਼ਾਂ ਲਈ ਅਜਿਹਾ ਕਰਨਗੇ; ਅਜਿਹਾ ਹੋਣਾ ਲਾਜ਼ਮੀ ਨਹੀਂ ਹੈ। ਪਰਮੇਸ਼ੁਰ ਉਨ੍ਹਾਂ ਨਾਲ ਉਨ੍ਹਾਂ ਦੇ ਵਿਅਕਤੀਗਤ ਵਿਹਾਰਾਂ ਦੇ ਅਨੁਕੂਲ ਨਜਿੱਠੇਗਾ ਅਤੇ ਢੁਕਵੀਂ ਪ੍ਰਤੀਕਿਰਿਆ ਦੇਵੇਗਾ।

ਹਾਲਾਂਕਿ ਅਜਿਹੇ ਸੇਵਕ ਵੀ ਹੁੰਦੇ ਹਨ ਜੋ ਬਿਲਕੁਲ ਅੰਤ ਤੱਕ ਸੇਵਾ ਕਰਨ ਵਿੱਚ ਅਸਮਰੱਥ ਹੁੰਦੇ ਹਨ; ਕੁਝ ਅਜਿਹੇ ਹਨ ਜੋ ਆਪਣੀ ਸੇਵਾ ਦੇ ਦੌਰਾਨ, ਅੱਧੇ ਰਾਹ ਵਿੱਚ ਹਾਰ ਮੰਨ ਕੇ ਪਰਮੇਸ਼ੁਰ ਨੂੰ ਤਿਆਗ ਦਿੰਦੇ ਹਨ, ਨਾਲ ਹੀ ਅਜਿਹੇ ਲੋਕ ਵੀ ਹਨ ਜੋ ਬਹੁਤ ਸਾਰੇ ਗਲਤ ਕੰਮ ਕਰਦੇ ਹਨ। ਕੁਝ ਅਜਿਹੇ ਵੀ ਹੁੰਦੇ ਹਨ ਜੋ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਅਤੇ ਪਰਮੇਸ਼ੁਰ ਦੇ ਕੰਮ ਨੂੰ ਬਹੁਤ ਵੱਡੀ ਹਾਨੀ ਕਰਦੇ ਹਨ, ਅਤੇ ਅਜਿਹੇ ਸੇਵਕ ਵੀ ਹਨ ਜੋ ਪਰਮੇਸ਼ੁਰ ਨੂੰ ਸਰਾਪ ਦਿੰਦੇ ਹਨ, ਆਦਿ। ਇਹ ਲਾਇਲਾਜ ਸਿੱਟੇ ਕੀ ਸੰਕੇਤ ਦਿੰਦੇ ਹਨ? ਅਜਿਹੇ ਕੋਈ ਬੁਰੇ ਕੰਮ ਉਨ੍ਹਾਂ ਦੀਆਂ ਸੇਵਾਵਾਂ ਦੇ ਖਾਤਮੇ ਨੂੰ ਦਰਸਾਉਂਦੇ ਹਨ। ਕਿਉਂਕਿ ਤੇਰੀ ਸੇਵਾ ਦੇ ਦੌਰਾਨ ਤੇਰਾ ਵਿਹਾਰ ਬਹੁਤ ਜ਼ਿਆਦਾ ਮਾੜਾ ਰਿਹਾ ਅਤੇ ਕਿਉਂਕਿ ਤੂੰ ਬਹੁਤ ਦੂਰ ਨਿਕਲ ਗਿਆ ਹੈਂ, ਇੱਕ ਵਾਰ ਜਦ ਤੇਰੀ ਸੇਵਾ ਪਰਮੇਸ਼ੁਰ ਦੇ ਦਰਜੇ ’ਤੇ ਖ਼ਰੀ ਨਹੀਂ ਉਤਰਦੀ ਉਹ ਤੇਰੇ ਤੋਂ ਤੇਰੀ ਸੇਵਾ ਕਰਨ ਦੀ ਸਮਰੱਥਾ ਨੂੰ ਖੋਹ ਲਵੇਗਾ। ਉਹ ਤੈਨੂੰ ਹੋਰ ਸੇਵਾ ਕਰਨ ਦੀ ਆਗਿਆ ਨਹੀਂ ਦੇਵੇਗਾ; ਉਹ ਤੈਨੂੰ ਆਪਣੀਆਂ ਖ਼ੁਦ ਦੀਆਂ ਨਜ਼ਰਾਂ ਅਤੇ ਪਰਮੇਸ਼ੁਰ ਦੇ ਘਰ ਤੋਂ ਦੂਰ ਕਰ ਦੇਵੇਗਾ। ਕੀ ਤੂੰ ਸੇਵਾ ਨਹੀਂ ਕਰਨਾ ਚਾਹੁੰਦਾ? ਕੀ ਤੂੰ ਨਿਰੰਤਰ ਬੁਰਾਈ ਕਰਦੇ ਰਹਿਣਾ ਚਾਹੁੰਦਾ ਹੈਂ? ਕੀ ਤੂੰ ਲਗਾਤਾਰ ਗੱਦਾਰ ਨਹੀਂ ਰਿਹਾ ਹੈਂ? ਚੱਲ ਫਿਰ, ਇੱਕ ਸੌਖਾ ਹੱਲ ਹੈ: ਤੇਰੇ ਤੋਂ ਤੇਰੀ ਸੇਵਾ ਕਰਨ ਦੀ ਸਮਰੱਥਾ ਖੋਹ ਲਈ ਜਾਵੇਗੀ। ਪਰਮੇਸ਼ੁਰ ਲਈ, ਇੱਕ ਸੇਵਕ ਤੋਂ ਉਸਦੀ ਸੇਵਾ ਕਰਨ ਦੀ ਸਮਰੱਥਾ ਨੂੰ ਖੋਹਣ ਦਾ ਅਰਥ ਹੈ ਕਿ ਸੇਵਕ ਦੇ ਅੰਤ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਹ ਪਰਮੇਸ਼ੁਰ ਦੀ ਸੇਵਾ ਦੇ ਸਮਰੱਥ ਨਹੀਂ ਰਹਿਣਗੇ। ਪਰਮੇਸ਼ੁਰ ਨੂੰ ਇਸ ਮਨੁੱਖ ਦੀ ਸੇਵਾ ਦੀ ਹੋਰ ਜ਼ਰੂਰਤ ਨਹੀਂ, ਅਤੇ ਭਾਵੇਂ ਉਹ ਜਿੰਨੀਆਂ ਮਰਜ਼ੀ ਮਿੱਠੀਆਂ-ਮਿੱਠੀਆਂ ਗੱਲਾਂ ਕਰੇ, ਇਹ ਸਾਰੇ ਸ਼ਬਦ ਬੇਕਾਰ ਹੋਣਗੇ। ਜਦੋਂ ਚੀਜ਼ਾਂ ਇਸ ਬਿੰਦੂ ਤੱਕ ਪਹੁੰਚ ਜਾਂਦੀਆਂ ਹਨ, ਇਹ ਸਥਿਤੀ ਲਾਇਲਾਜ ਬਣ ਜਾਂਦੀ; ਅਜਿਹੇ ਸੇਵਕਾਂ ਲਈ ਵਾਪਸੀ ਦਾ ਕੋਈ ਰਾਹ ਨਹੀਂ ਹੋਵੇਗਾ। ਅਤੇ ਪਰਮੇਸ਼ੁਰ ਅਜਿਹੇ ਸੇਵਕਾਂ ਨਾਲ ਕਿਵੇਂ ਨਜਿੱਠਦਾ ਹੈ? ਕੀ ਉਹ ਇਨ੍ਹਾਂ ਨੂੰ ਕੇਵਲ ਸੇਵਾ ਕਰਨ ਤੋਂ ਰੋਕਦਾ ਹੈ? ਨਹੀਂ। ਕੀ ਉਹ ਇਨ੍ਹਾਂ ਨੂੰ ਕੇਵਲ ਰਹਿਣ ਤੋਂ ਰੋਕਦਾ ਹੈ? ਜਾਂ ਕੀ ਉਹ ਇਨ੍ਹਾਂ ਨੂੰ ਇੱਕ ਪਾਸੇ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਦਾ ਹੈ? ਉਹ ਨਹੀਂ ਕਰਦਾ ਹੈ। ਜਦੋਂ ਸੇਵਕਾਂ ਦੀ ਗੱਲ ਆਉਂਦੀ ਹੈ ਪਰਮੇਸ਼ੁਰ ਦਾ ਰਵੱਈਆ ਸੱਚਮੁੱਚ ਹੀ ਇੰਨਾ ਪਿਆਰ ਭਰਿਆ ਨਹੀਂ ਹੁੰਦਾ। ਜੇ ਇੱਕ ਮਨੁੱਖ ਪਰਮੇਸ਼ੁਰ ਦੀ ਸੇਵਾ ਵਿੱਚ ਅਜਿਹਾ ਰਵੱਈਆ ਅਪਣਾਉਂਦਾ ਹੈ, ਪਰਮੇਸ਼ੁਰ, ਇਸ ਰਵੱਈਏ ਦੇ ਸਿੱਟੇ ਵਜੋਂ, ਉਨ੍ਹਾਂ ਤੋਂ ਸੇਵਾ ਕਰਨ ਦੀ ਸਮਰੱਥਾ ਖੋਹ ਲਵੇਗਾ, ਅਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਗੈਰ-ਵਿਸ਼ਵਾਸੀਆਂ ਵਿੱਚ ਵਾਪਸ ਸੁੱਟ ਦੇਵੇਗਾ। ਅਤੇ ਅਜਿਹੇ ਗੈਰ-ਵਿਸ਼ਵਾਸੀਆਂ ਵਿਚਕਾਰ ਸੁੱਟੇ ਗਏ ਸੇਵਕਾਂ ਦੀ ਅੱਗੇ ਦੀ ਅਵਸਥਾ ਕੀ ਹੁੰਦੀ ਹੈ? ਇਹ ਗੈਰ-ਵਿਸ਼ਵਾਸੀਆਂ ਦੇ ਸਮਾਨ ਹੋਵੇਗੀ: ਉਹ ਇੱਕ ਜਾਨਵਰ ਦੇ ਰੂਪ ਵਿੱਚ ਪੁਨਰ ਜਨਮ ਲੈਣਗੇ ਅਤੇ ਆਤਮਿਕ ਸੰਸਾਰ ਵਿੱਚ ਗੈਰ-ਵਿਸ਼ਵਾਸੀ ਦੇ ਸਮਾਨ ਸਜ਼ਾ ਪਾਉਣਗੇ। ਇਸਦੇ ਇਲਾਵਾ, ਪਰਮੇਸ਼ੁਰ ਅਜਿਹੇ ਵਿਅਕਤੀ ਦੀ ਸਜ਼ਾ ਵਿੱਚ ਵਿਅਕਤੀਗਤ ਰੁੱਚੀ ਨਹੀਂ ਲਵੇਗਾ, ਕਿਉਂਕਿ ਅਜਿਹੇ ਲੋਕਾਂ ਦਾ ਪਰਮੇਸ਼ੁਰ ਦੇ ਕੰਮ ਵਿੱਚ ਕੋਈ ਮਹੱਤਵ ਨਹੀਂ ਹੁੰਦਾ ਹੈ। ਇਹ ਕੇਵਲ ਉਨ੍ਹਾਂ ਦੇ ਪਰਮੇਸ਼ੁਰ ਵਿੱਚ ਵਿਸ਼ਵਾਸ ਦਾ ਅੰਤ ਹੀ ਨਹੀਂ ਬਲਕਿ ਉਨ੍ਹਾਂ ਦੀ ਆਪਣੀ ਅੱਗੇ ਦੀ ਅਵਸਥਾ ਦਾ ਅੰਤ ਦੇ ਨਾਲ ਇਸਦੇ ਅੰਤ ਦਾ ਐਲਾਨ ਵੀ ਹੈ। ਇਸ ਕਰਕੇ, ਜੇ ਸੇਵਕ ਘਟੀਆ ਢੰਗ ਨਾਲ ਸੇਵਾ ਕਰਦੇ ਹਨ, ਉਨ੍ਹਾਂ ਨੂੰ ਨਤੀਜੇ ਆਪਣੇ-ਆਪ ਝੱਲਣੇ ਪੈਣਗੇ। ਜੇ ਇੱਕ ਸੇਵਕ ਅੰਤ ਤੱਕ ਸੇਵਾ ਕਰਨ ਦੇ ਅਸਮਰੱਥ ਹੁੰਦਾ ਹੈ, ਜਾਂ ਅੱਧ-ਰਾਹ ਵਿੱਚ ਉਸਤੋਂ ਇਸਦੀ ਸਮਰੱਥਾ ਖੋਹ ਲਈ ਜਾਂਦੀ ਹੈ ਤਾਂ ਉਸਨੂੰ ਗੈਰ-ਵਿਸ਼ਵਾਸੀਆਂ ਵਿਚਕਾਰ ਸੁੱਟ ਦਿੱਤਾ ਜਾਵੇਗਾ—ਜੇ ਅਜਿਹਾ ਹੁੰਦਾ ਹੈ ਤਾਂ, ਅਜਿਹੇ ਮਨੁੱਖ ਨੂੰ ਡੰਗਰ ਦੇ ਸਮਾਨ ਨਜਿੱਠਿਆ ਜਾਵੇਗਾ, ਉਸੇ ਸਮਾਨ ਜਿਵੇਂ ਬੁੱਧੀ ਅਤੇ ਤਰਕ ਦੇ ਬਗੈਰ ਲੋਕਾਂ ਨਾਲ ਨਜਿੱਠਿਆ ਜਾਂਦਾ ਹੈ। ਜੇ ਮੈਂ ਇਸਨੂੰ ਇਸ ਤਰ੍ਹਾਂ ਕਹਿੰਦਾ ਹਾਂ ਤਾਂ ਤੁਸੀਂ ਸਮਝ ਸਕਦੇ ਹੋ, ਹੈ ਨਾ?

ਉੱਪਰ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਅਤੇ ਸੇਵਕਾਂ ਦੇ ਜੀਵਨ ਅਤੇ ਮੌਤ ਦੇ ਚੱਕਰ ਨਾਲ ਕਿਵੇਂ ਨਜਿੱਠਦਾ ਹੈ। ਇਸਨੂੰ ਸੁਣਨ ਦੇ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ? ਕੀ ਮੈਂ ਪਹਿਲਾਂ ਕਦੇ ਅਜਿਹੇ ਵਿਸ਼ੇ ਉੱਪਰ ਬੋਲਿਆ ਹਾਂ? ਕੀ ਮੈਂ ਕਦੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਅਤੇ ਸੇਵਕਾਂ ਦੇ ਵਿਸ਼ੇ ਉੱਪਰ ਬੋਲਿਆ ਹਾਂ? ਦਰਅਸਲ ਮੈਂ ਬੋਲਿਆ ਹਾਂ, ਪਰ ਤੁਹਾਨੂੰ ਯਾਦ ਨਹੀਂ ਹੈ। ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਅਤੇ ਸੇਵਕਾਂ ਵੱਲ ਧਰਮੀ ਹੁੰਦਾ ਹੈ। ਸਾਰੇ ਮਾਮਲਿਆਂ ਵਿੱਚ ਉਹ ਧਰਮੀ ਹੈ। ਕੀ ਮੈਂ ਸਹੀਂ ਹਾਂ? ਕੀ ਤੁਸੀਂ ਇਸ ਵਿੱਚ ਕਿਤੇ ਕੋਈ ਗਲਤੀ ਕੱਢ ਸਕਦੇ ਹੋ? ਕੀ ਕੋਈ ਅਜਿਹੇ ਲੋਕ ਨਹੀਂ ਹਨ ਜੋ ਕਹਿਣਗੇ “ਪਰਮੇਸ਼ੁਰ ਚੁਣੇ ਹੋਏ ਲੋਕਾਂ ਦੇ ਪ੍ਰਤੀ ਇੰਨਾ ਸਹਿਣਸ਼ੀਲ ਕਿਉਂ ਹੁੰਦਾ ਹੈ? ਅਤੇ ਉਹ ਸੇਵਕਾਂ ਨੂੰ ਹੀ ਕਿਉਂ ਕੇਵਲ ਥੋੜ੍ਹਾ ਜਿਹਾ ਸਹਾਰਦਾ ਹੈ?” ਕੀ ਇੱਥੇ ਕੋਈ ਸੇਵਕਾਂ ਦੇ ਸਮਰਥਨ ਵਿੱਚ ਖੜ੍ਹਾ ਹੋਣਾ ਚਾਹੁੰਦਾ ਹੈ? “ਕੀ ਪਰਮੇਸ਼ੁਰ ਸੇਵਕਾਂ ਨੂੰ ਥੋੜ੍ਹਾ ਹੋਰ ਸਮਾਂ ਦੇ ਸਕਦਾ ਹੈ, ਅਤੇ ਉਨ੍ਹਾਂ ਪ੍ਰਤੀ ਜ਼ਿਆਦਾ ਸਹਿਣਸ਼ੀਲਤਾ ਅਤੇ ਧੀਰਜ ਰੱਖ ਸਕਦਾ ਹੈ?” ਕੀ ਅਜਿਹਾ ਸਵਾਲ ਪੁੱਛਣਾ ਸਹੀ ਹੈ? (ਨਹੀਂ, ਇਹ ਨਹੀਂ ਹੈ।) ਅਤੇ ਕਿਉਂ ਨਹੀਂ? (ਕਿਉਂਕਿ ਦਰਅਸਲ ਸਾਨੂੰ ਕੇਵਲ ਸੇਵਕ ਬਣਾਉਣ ਦੇ ਕੰਮ ਵਿੱਚ ਵੀ ਤਰਜੀਹ ਦਰਸਾਈ ਗਈ ਹੈ।) ਦਰਅਸਲ ਸੇਵਕਾਂ ਨੂੰ ਕੇਵਲ ਸੇਵਾ ਦੀ ਆਗਿਆ ਦੇ ਕੇ ਹੀ ਉਨ੍ਹਾਂ ਦਾ ਪੱਖ ਪੂਰਿਆ ਗਿਆ ਹੈ! “ਸੇਵਕਾਂ” ਦੇ ਸਿਰਲੇਖ ਦੇ ਬਗੈਰ ਅਤੇ ਜੋ ਕੰਮ ਉਹ ਕਰਦੇ ਹਨ ਉਸਦੇ ਬਗੈਰ, ਇਹ ਲੋਕ ਕਿੱਥੇ ਹੋਣਗੇ? ਉਹ ਗੈਰ-ਵਿਸ਼ਵਾਸੀਆਂ ਦੇ ਵਿਚਕਾਰ ਹੋਣਗੇ, ਡੰਗਰਾਂ ਨਾਲ ਜਿਉਂਦੇ ਅਤੇ ਮਰਦੇ ਹੋਏ। ਅੱਜ ਇਹ ਕਿੰਨੀ ਵੱਡੀ ਕਿਰਪਾ ਦਾ ਅਨੰਦ ਮਾਣਦੇ ਹਨ, ਪਰਮੇਸ਼ੁਰ ਦੇ ਸਾਹਮਣੇ ਆਉਣ ਅਤੇ ਪਰਮੇਸ਼ੁਰ ਦੇ ਘਰ ਅੰਦਰ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ! ਕੀ ਇਹ ਬਹੁਤ ਵੱਡੀ ਕਿਰਪਾ ਨਹੀਂ ਹੈ! ਜੇ ਪਰਮੇਸ਼ੁਰ ਤੈਨੂੰ ਸੇਵਾ ਦਾ ਮੌਕਾ ਨਾ ਦਿੰਦਾ ਤਾਂ ਤੈਨੂੰ ਕਦੇ ਵੀ ਉਸਦੇ ਅੱਗੇ ਆਉਣ ਦਾ ਮੌਕਾ ਨਹੀਂ ਮਿਲਣਾ ਸੀ। ਸੰਖੇਪ ਵਿੱਚ, ਭਾਵੇਂ, ਜੇ ਤੂੰ ਇੱਕ ਬੌਧੀ ਹੁੰਦਾ ਜਿਸਨੇ ਫਲ ਦਾ ਲਾਭ ਪ੍ਰਾਪਤ ਕੀਤਾ ਹੋਵੇ, ਤੂੰ ਆਤਿਮਕ ਸੰਸਾਰ ਵਿੱਚ ਵੱਧ ਤੋਂ ਵੱਧ ਇੱਕ ਹਰਕਾਰਾ ਹੁੰਦਾ; ਤੂੰ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਮਿਲੇਂਗਾ, ਨਾ ਉਸਦੀ ਅਵਾਜ਼ ਜਾਂ ਉਸਦੇ ਵਚਨਾਂ ਨੂੰ ਸੁਣੇਂਗਾ, ਜਾਂ ਉਸਦੇ ਪਿਆਰ ਨੂੰ ਮਹਿਸੂਸ ਕਰੇਂਗਾ ਅਤੇ ਅਸੀਸਾਂ ਪ੍ਰਾਪਤ ਕਰੇਂਗਾ, ਨਾ ਹੀ ਤੂੰ ਕਦੇ ਸੰਭਾਵਿਤ ਰੂਪ ਵਿੱਚ ਉਸਦੇ ਰੂਬਰੂ ਆ ਸਕੇਂਗਾ। ਕੇਵਲ ਉਹ ਚੀਜ਼ਾਂ ਜੋ ਬੌਧੀਆਂ ਦੇ ਸਾਹਮਣੇ ਹਨ ਉਹ ਅਸਾਨ ਕੰਮ ਹਨ। ਉਹ ਸੰਭਵ ਤੌਰ ਤੇ ਪਰਮੇਸ਼ੁਰ ਨੂੰ ਜਾਣ ਨਹੀਂ ਸਕਦੇ ਅਤੇ ਉਹ ਕੇਵਲ ਸਹਿਮਤ ਹੋਣ ਅਤੇ ਆਗਿਆ ਮੰਨਣ ਦੇ ਯੋਗ ਹਨ, ਜਦਕਿ ਸੇਵਕ ਕੰਮ ਦੇ ਇਸ ਪੜਾਅ ਤੋਂ ਬਹੁਤ ਕੁਝ ਪ੍ਰਾਪਤ ਕਰਦੇ ਹਨ! ਪਹਿਲਾਂ, ਉਹ ਪਰਮੇਸ਼ੁਰ ਦੇ ਰੂਬਰੂ ਆਉਣ, ਉਸਦੀ ਅਵਾਜ਼ ਨੂੰ ਸੁਣਨ, ਉਸਦੇ ਵਚਨਾਂ ਨੂੰ ਸੁਣਨ, ਅਤੇ ਜੋ ਕਿਰਪਾ ਅਤੇ ਅਸੀਸਾਂ ਉਹ ਲੋਕਾਂ ਨੂੰ ਬਖਸ਼ਦਾ ਹੈ, ਉਨ੍ਹਾਂ ਨੂੰ ਮਹਿਸੂਸ ਕਰਨ ਦੇ ਸਮਰੱਥ ਹਨ। ਇਸਦੇ ਇਲਾਵਾ ਉਹ ਉਸਦੇ ਵਚਨਾਂ ਅਤੇ ਪਰਮੇਸ਼ੁਰ ਜੋ ਸੱਚਾਈਆਂ ਪ੍ਰਦਾਨ ਕਰਦਾ ਹੈ ਦਾ ਅਨੰਦ ਮਾਨਣ ਦੇ ਸਮਰੱਥ ਹਨ। ਸੇਵਕ ਸੱਚਮੁੱਚ ਹੀ ਬਹੁਤ ਕੁਝ ਪ੍ਰਾਪਤ ਕਰਦੇ ਹਨ! ਇਸ ਲਈ, ਜੇ ਇੱਕ ਸੇਵਕ ਦੇ ਰੂਪ ਵਿੱਚ ਤੂੰ ਸਹੀ ਜਤਨ ਨਹੀਂ ਕਰ ਸਕਦਾ, ਤਾਂ ਕੀ ਪਰਮੇਸ਼ੁਰ ਤੈਨੂੰ ਅਜੇ ਵੀ ਰੱਖ ਸਕਦਾ ਹੈ? ਉਹ ਤੈਨੂੰ ਨਹੀਂ ਰੱਖ ਸਕਦਾ। ਉਹ ਤੇਰੇ ਤੋਂ ਬਹੁਤ ਕੁਝ ਨਹੀਂ ਮੰਗਦਾ, ਫਿਰ ਵੀ ਤੂੰ ਜੋ ਕੁਝ ਉਹ ਮੰਗਦਾ ਹੈ ਉਸਨੂੰ ਸਹੀ ਤਰੀਕੇ ਨਾਲ ਨਹੀਂ ਦਿੰਦਾ; ਤੂੰ ਆਪਣਾ ਫ਼ਰਜ਼ ਨਹੀਂ ਨਿਭਾਇਆ ਹੈ। ਇਸੇ ਤਰ੍ਹਾਂ, ਬਿਨਾ ਸ਼ੱਕ, ਪਰਮੇਸ਼ੁਰ ਤੈਨੂੰ ਨਹੀਂ ਰੱਖ ਸਕਦਾ। ਇਹ ਪਰਮੇਸ਼ੁਰ ਦਾ ਧਰਮੀ ਸੁਭਾਅ ਹੈ। ਪਰਮੇਸ਼ੁਰ ਤੈਨੂੰ ਲਾਡ ਨਾਲ ਸਿਰ ਨਹੀਂ ਚੜ੍ਹਾਉਂਦਾ ਪਰ ਨਾ ਹੀ ਉਹ ਤੇਰੇ ਵਿਰੁੱਧ ਵਿਤਕਰਾ ਕਰਦਾ ਹੈ। ਇਹ ਅਜਿਹੇ ਸਿਧਾਂਤ ਹਨ ਜਿਨ੍ਹਾਂ ਦੇ ਅਨੁਸਾਰ ਪਰਮੇਸ਼ੁਰ ਕੰਮ ਕਰਦਾ ਹੈ। ਪਰਮੇਸ਼ੁਰ ਸਾਰੇ ਲੋਕਾਂ ਅਤੇ ਜੀਵਾਂ ਨਾਲ ਇਸੇ ਢੰਗ ਨਾਲ ਪੇਸ਼ ਆਉਂਦਾ ਹੈ।

ਜਦੋਂ ਆਤਮਿਕ ਸੰਸਾਰ ਦੀ ਗੱਲ ਆਉਂਦੀ ਹੈ, ਜੇ ਇਸ ਵਿਚਲੇ ਵੱਖ-ਵੱਖ ਜੀਵ ਕੁਝ ਗਲਤ ਕਰਦੇ ਹਨ ਜਾਂ ਆਪਣੇ ਕੰਮ ਸਹੀ ਢੰਗ ਨਾਲ ਨਹੀਂ ਕਰਦੇ ਹਨ, ਤਾਂ ਪਰਮੇਸ਼ੁਰ ਕੋਲ ਇਨ੍ਹਾਂ ਨਾਲ ਨਜਿੱਠਣ ਲਈ ਸਵਰਗੀ ਆਦੇਸ਼ ਅਤੇ ਹੁਕਮ ਵੀ ਹਨ; ਇਹ ਸੰਪੂਰਨ ਹੈ। ਇਸ ਲਈ, ਪਰਮੇਸ਼ੁਰ ਦੇ ਕਈ ਹਜ਼ਾਰ ਸਾਲਾਂ ਦੇ ਪ੍ਰਬੰਧਨ ਕਾਰਜ ਦੌਰਾਨ, ਕੁਝ ਕਰਤੱਵ ਕਰਨ ਵਾਲੇ ਜਿਨ੍ਹਾਂ ਨੇ ਗ਼ਲਤ ਕੰਮ ਕੀਤੇ ਸਨ, ਨੂੰ ਖਤਮ ਕਰ ਦਿੱਤਾ ਗਿਆ ਹੈ, ਜਦਕਿ ਕੁਝ—ਅੱਜ ਤੱਕ ਵੀ ਨਜ਼ਰਬੰਦ ਹਨ ਅਤੇ ਸਜ਼ਾ ਕਟ ਰਹੇ ਹਨ। ਹਰ ਜੀਵਿਤ ਜੀਅ ਲਈ ਆਤਮਿਕ ਸੰਸਾਰ ਵਿਚ ਇਸਦਾ ਸਾਹਮਣਾ ਕਰਨਾ ਲਾਜ਼ਮੀ ਹੈ। ਜੇ ਉਹ ਕੁਝ ਗਲਤ ਕਰਦੇ ਹਨ ਜਾਂ ਬੁਰਾਈਆਂ ਕਰਦੇ ਹਨ, ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ—ਅਤੇ ਰਮੇਸ਼ੁਰ ਦਾ ਆਪਣੇ ਚੁਣੇ ਹੋਏ ਲੋਕਾਂ ਅਤੇ ਸੇਵਕਾਂ ਪ੍ਰਤੀ ਵੀ ਇਹੀ ਵਿਵਹਾਰ ਹੈ। ਇਸ ਤਰ੍ਹਾਂ, ਆਤਮਿਕ ਸੰਸਾਰ ਅਤੇ ਪਦਾਰਥਕ ਸੰਸਾਰ ਦੋਹਾਂ ਵਿਚ, ਉਹ ਸਿਧਾਂਤ ਨਹੀਂ ਬਦਲਦੇ ਜਿਨ੍ਹਾਂ ਦੁਆਰਾ ਪਰਮੇਸ਼ੁਰ ਕੰਮ ਕਰਦਾ ਹੈ। ਭਾਵੇਂ ਤੂੰ ਪਰਮੇਸ਼ੁਰ ਦੀਆਂ ਕਿਰਿਆਵਾਂ ਵੇਖ ਸਕੇਂ ਜਾਂ ਨਾ, ਉਨ੍ਹਾਂ ਦੇ ਸਿਧਾਂਤ ਨਹੀਂ ਬਦਲਦੇ। ਸਾਰੇ ਸਮੇਂ ਵਿੱਚ, ਪਰਮੇਸ਼ੁਰ ਦੇ ਕੋਲ ਹਰ ਚੀਜ਼ ਪ੍ਰਤੀ ਉਸਦੇ ਵਿਵਹਾਰ ਵਿੱਚ ਅਤੇ ਉਸੇ ਤਰ੍ਹਾਂ ਸਭ ਚੀਜ਼ਾਂ ਦੇ ਪ੍ਰਬੰਧਨ ਵਿੱਚ ਇੱਕੋ ਜਿਹੇ ਸਿਧਾਂਤ ਰਹੇ ਹਨ। ਇਹ ਅਟੱਲ ਹੈ। ਪਰਮੇਸ਼ੁਰ ਉਨ੍ਹਾਂ ਗੈਰ-ਵਿਸ਼ਵਾਸੀ ਲੋਕਾਂ ਪ੍ਰਤੀ ਦਿਆਲੂ ਹੋਵੇਗਾ ਜਿਹੜੇ ਤੁਲਨਾਤਮਕ ਢੰਗ ਨਾਲ ਸਹੀ ਜੀਵਨ ਜੀਉਂਦੇ ਹਨ, ਅਤੇ ਹਰੇਕ ਧਰਮ ਦੇ ਉਨ੍ਹਾਂ ਲੋਕਾਂ ਲਈ ਅਵਸਰ ਬਚਾਵੇਗਾ ਜੋ ਚੰਗੇ ਵਿਵਹਾਰ ਕਰਦੇ ਹਨ ਅਤੇ ਕੋਈ ਬੁਰਾਈ ਨਹੀਂ ਕਰਦੇ, ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਪ੍ਰਬੰਧਤ ਸਾਰੀਆਂ ਚੀਜ਼ਾਂ ਵਿੱਚ ਆਪਣੀਆਂ ਭੂਮਿਕਾਵਾਂ ਨਿਭਾਉਣ ਦੀ ਆਗਿਆ ਦਿੰਦਾ ਹੈ ਅਤੇ ਉਹ ਅਜਿਹਾ ਕਰਦੇ ਹਨ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ, ਜਿਹੜੇ ਪਰਮੇਸ਼ੁਰ ਦੀ ਆਗਿਆਕਾਰੀ ਕਰਦੇ ਹਨ, ਅਤੇ ਉਸਦੇ ਚੁਣੇ ਹੋਏ ਲੋਕਾਂ ਵਿਚ, ਪਰਮੇਸ਼ੁਰ ਕਿਸੇ ਵੀ ਵਿਅਕਤੀ ਨਾਲ ਉਸਦੇ ਸਿਧਾਂਤਾਂ ਅਨੁਸਾਰ ਵਿਤਕਰਾ ਨਹੀਂ ਕਰਦਾ। ਉਹ ਹਰ ਉਸ ਵਿਅਕਤੀ ਪ੍ਰਤੀ ਦਿਆਲੂ ਹੈ ਜਿਹੜਾ ਸੱਚੇ ਦਿਲੋਂ ਉਸ ਦੀ ਆਗਿਆਕਾਰੀ ਦੇ ਯੋਗ ਹੁੰਦਾ ਹੈ, ਅਤੇ ਉਹ ਉਨ੍ਹਾਂ ਸਾਰਿਆਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਨਾਲ ਸੱਚੇ ਦਿਲੋਂ ਚਲਦੇ ਹਨ। ਫਰਕ ਕੇਵਲ ਇੰਨਾ ਇਹ ਹੈ ਕਿ ਇਨ੍ਹਾਂ ਕਈ ਕਿਸਮਾਂ ਦੇ ਲੋਕਾਂ ਲਈ—ਗੈਰ ਵਿਸ਼ਵਾਸੀ, ਵੱਖ-ਵੱਖ ਵਿਸ਼ਵਾਸਾਂ ਦੇ ਲੋਕ, ਅਤੇ ਪਰਮੇਸ਼ੁਰ ਦੇ ਚੁਣੇ ਹੋਏ ਲੋਕ—ਜੋ ਉਹ ਉਨ੍ਹਾਂ ਨੂੰ ਬਖਸ਼ਦਾ ਹੈ ਉਹ ਭਿੰਨ ਹੁੰਦਾ ਹੈ। ਉਦਾਹਰਣ ਦੇ ਤੌਰ ਤੇ, ਗੈਰ ਵਿਸ਼ਵਾਸੀਆਂ ਨੂੰ ਲਓ: ਹਾਲਾਂਕਿ ਉਹ ਪਰਮੇਸ਼ੁਰ ਨੂੰ ਨਹੀਂ ਮੰਨਦੇ, ਅਤੇ ਪਰਮੇਸ਼ੁਰ ਉਨ੍ਹਾਂ ਨੂੰ ਜਾਨਵਰਾਂ ਦੇ ਰੂਪ ਵਿੱਚ ਵੇਖਦਾ ਹੈ, ਉਨ੍ਹਾਂ ਸਭਨਾਂ ਚੀਜਾਂ ਵਿੱਚੋਂ ਹਰੇਕ ਕੋਲ ਖਾਣ ਲਈ ਭੋਜਨ ਹੈ, ਆਪਣੀ ਜਗ੍ਹਾ ਹੈ, ਅਤੇ ਜੀਵਨ ਅਤੇ ਮੌਤ ਦਾ ਇੱਕ ਸਧਾਰਣ ਚੱਕਰ ਹੈ। ਬੁਰਾਈ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਹੈ ਅਤੇ ਚੰਗਾ ਕਰਨ ਵਾਲੇ ਪਰਮੇਸ਼ੁਰ ਦੀਆਂ ਅਸੀਸਾਂ ਅਤੇ ਦਯਾ ਪ੍ਰਾਪਤ ਕਰਦੇ ਹਨ। ਕੀ ਅਜਿਹਾ ਨਹੀਂ ਹੈ? ਵਿਸ਼ਵਾਸਾਂ ਵਾਲੇ ਲੋਕਾਂ ਲਈ ਜੇ ਉਹ ਆਪਣੇ ਧਾਰਮਿਕ ਉਪਦੇਸ਼ਾਂ ਦਾ ਬਾਰ-ਬਾਰ ਪੁਨਰ ਜਨਮ ਲੈ ਕੇ ਸਖਤੀ ਨਾਲ ਅਨੁਸਰਣ ਨਹੀਂ ਕਰਦੇ, ਤਾਂ ਪਰਮੇਸ਼ੁਰ ਅੰਤ ਵਿੱਚ ਇਨ੍ਹਾਂ ਪੁਨਰ ਜਨਮਾਂ ਤੋਂ ਬਾਅਦ ਉਨ੍ਹਾਂ ਲਈ ਆਪਣਾ ਐਲਾਨ ਕਰ ਦੇਵੇਗਾ। ਇਸੇ ਪ੍ਰਕਾਰ, ਤੂੰ ਅੱਜ ਭਾਵੇ ਪਰਮੇਸ਼ੁਰ ਦਾ ਚੁਣਿਆ ਹੋਇਆ ਹੋਵੇਂ, ਜਾਂ ਇੱਕ ਸੇਵਕ ਹੋਵੇਂ, ਪਰਮੇਸ਼ੁਰ ਆਪਣੇ ਦੁਆਰਾ ਸਥਾਪਤ ਕੀਤੇ ਗਏ ਸੰਚਾਲਕੀ ਆਦੇਸ਼ਾਂ ਅਤੇ ਨਿਯਮਾਂ ਦੇ ਅਨੁਸਾਰ ਤੈਨੂੰ ਲੀਹ ਉੱਤੇ ਲਿਆਵੇਗਾ ਅਤੇ ਤੇਰੇ ਨਤੀਜੇ ਨਿਰਧਾਰਤ ਕਰੇਗਾ। ਅਜਿਹੀ ਕਿਸਮ ਦੇ ਲੋਕਾਂ ਦੇ ਵਿਚਕਾਰ, ਵੱਖ-ਵੱਖ ਕਿਸਮ ਦੇ ਵਿਸ਼ਵਾਸਾਂ ਵਾਲੇ ਲੋਕ –ਭਾਵ ਜੋ ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਦੇ ਹਨ—ਕੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਰਹਿਣ ਲਈ ਸਥਾਨ ਦਿੱਤਾ ਹੈ? ਯਹੂਦੀ ਕਿੱਥੇ ਹਨ? ਕੀ ਪਰਮੇਸ਼ੁਰ ਨੇ ਉਨ੍ਹਾਂ ਦੇ ਵਿਸ਼ਵਾਸ ਵਿੱਚ ਦਖਲਅੰਦਾਜ਼ੀ ਕੀਤੀ ਹੈ? ਉਸਨੇ ਨਹੀਂ ਕੀਤੀ ਹੈ। ਅਤੇ ਮਸੀਹੀ ਲੋਕਾਂ ਬਾਰੇ ਕੀ ਖਿਆਲ ਹੈ? ਉਸਨੇ ਉਨ੍ਹਾਂ ਵਿੱਚ ਵੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਉਹ ਉਨ੍ਹਾਂ ਨੂੰ ਆਪਣੀਆਂ ਵਿਧੀਆਂ ਦੀ ਪਾਲਣਾ ਕਰਨ ਦਿੰਦਾ ਹੈ, ਉਹ ਉਹ ਉਨ੍ਹਾਂ ਨਾਲ ਗੱਲ ਨਹੀਂ ਕਰਦਾ ਜਾਂ ਉਨਾਂ ਨੂੰ ਕੋਈ ਅੰਦਰੂਨੀ ਚਾਣਨ ਨਹੀਂ ਦਿੰਦਾ, ਅਤੇ, ਇਸੇਦ ਇਲਾਵਾ, ਉਹ ਉਨ੍ਹਾਂ ਅੱਗੇ ਕੁਝ ਵੀ ਉਜਾਗਰ ਨਹੀਂ ਕਰਦਾ। ਜੇ ਤੂੰ ਸੋਚਦਾ ਹੈਂ ਕਿ ਇਹ ਠੀਕ ਹੈ, ਤਾਂ ਇਸ ਵਿੱਚ ਵਿਸ਼ਵਾਸ ਕਰਦਾ ਰਹਿ। ਕੈਥੋਲਿਕ ਮਰਿਅਮ ਵਿੱਚ ਵਿਸ਼ਵਾਸ ਰੱਖਦੇ ਹਨ, ਅਤੇ ਇਹ ਕਿ ਉਸਦੇ ਦੁਆਰਾ ਯਿਸੂ ਤੱਕ ਖ਼ਬਰ ਪਹੁੰਚਾਈ ਗਈ ਸੀ; ਉਨ੍ਹਾਂ ਦੇ ਵਿਸ਼ਵਾਸ ਦਾ ਇਹ ਰੂਪ ਹੈ। ਕੀ ਪਰਮੇਸ਼ੁਰ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਕਦੇ ਠੀਕ ਕੀਤਾ ਹੈ? ਉਹ ਉਨ੍ਹਾਂ ਨੂੰ ਪੂਰੀ ਖੁੱਲ ਦਿੰਦਾ ਹੈ; ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਅਤੇ ਉਨ੍ਹਾਂ ਨੂੰ ਜੀਉਣ ਲਈ ਖਾਸ ਸਥਾਨ ਦਿੰਦਾ ਹੈ। ਕੀ ਉਹ ਮੁਸਲਮਾਨਾਂ ਅਤ ਬੋਧੀਆਂ ਨਾਲ ਵੀ ਅਜਿਹਾ ਨਹੀਂ ਕਰਦਾ? ਉਸਨੇ ਉਨ੍ਹਾਂ ਲਈ ਵੀ ਹੱਦਾਂ ਸਥਾਪਤ ਕੀਤੀਆਂ ਹਨ ਅਤੇ ਉਨ੍ਹਾਂ ਦੇ ਆਪੋ-ਆਪਣੇ ਵਿਸ਼ਵਾਸਾਂ ਵਿੱਚ ਦਖਲਅੰਦਾਜ਼ੀ ਕੀਤਿਆਂ ਬਗੈਰ, ਉਨ੍ਹਾਂ ਆਪਣੇ ਜੀਉਣ ਜੋਗਾ ਸਥਾਨ ਲੈਣ ਦਿੰਦਾ ਹੈ। ਸਭ ਕੁਝ ਚੰਗੀ ਤਰ੍ਹਾਂ ਵਿਵਸਥਿਤ ਹੈ। ਅਤੇ ਤੁਸੀਂ ਸ ਸਭ ਵਿੱਚ ਕੀ ਦੇਖਦੇ ਹੋ? ਕਿ ਪਰਮੇਸ਼ੁਰ ਕੋਲ ਅਧਿਕਾਰ ਹੈ ਪਰ ਉਹ ਉਸਦਾ ਗਲਤ ਇਸਤੇਮਾਲ ਨਹੀਂ ਕਰਦਾ। ਪਰਮੇਸ਼ੁਰ ਸਾਰੀਆਂ ਚੀਜ਼ਾਂ ਦਾ ਇੱਕ ਸੰਪੂਰਣ ਕ੍ਰਮ ਅਤੇ ਇੱਕ ਵਿਵਸਥਿਤ ਢੰਗ ਨਾਲ ਪ੍ਰਬੰਧ ਕਰਦਾ ਹੈ, ਅਤੇ ਇਸ ਵਿੱਚ ਹੀ ਉਸਦੀ ਬੁੱਧ ਅਤੇ ਉਸਦਾ ਸਰਬ ਸ਼ਕਤੀਸ਼ਾਲੀ ਹੋਣਾ ਝਲਕਦਾ ਹੈ।

ਅੱਜ ਅਸੀਂ ਇੱਕ ਨਵੇਂ ਅਤੇ ਵਿਸ਼ੇਸ਼ ਵਿਸ਼ੇ ਨੂੰ ਛੂਹਿਆ ਹੈ, ਜੋ ਆਤਮਿਕ ਸੰਸਾਰ ਦੇ ਮਾਮਲਿਆਂ ਨਾਲ ਜੁੜਿਆ ਹੋਇਆ ਹੈ, ਜੋ ਪਰਮੇਸ਼ੁਰ ਦੇ ਸੰਚਾਲਨ ਅਤੇ ਉਸ ਸੰਸਾਰ ਉੱਪਰ ਉਸਦੇ ਇਖਤਿਆਰ ਦੇ ਇੱਕ ਪਹਿਲੂ ਨੂੰ ਪੇਸ਼ ਕਰਦਾ ਹੈ। ਇਨ੍ਹਾਂ ਚੀਜ਼ਾਂ ਨੂੰ ਸਮਝਣ ਤੋਂ ਪਹਿਲਾਂ ਤੁਸੀਂ ਕਿਹਾ ਹੋ ਸਕਦਾ ਹੈ, “ਇਸ ਨਾਲ ਸੰਬੰਧਤ ਹਰ ਚੀਜ਼ ਰਹੱਸਮਈ ਹੈ, ਅਤੇ ਇਸਦਾ ਸਾਡੇ ਜੀਵਨ ਵਿੱਚ ਪ੍ਰਵੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ; ਇਹ ਚੀਜ਼ਾਂ ਲੋਕ ਅਸਲ ਵਿੱਚ ਜੀਵਨ ਕਿਵੇਂ ਗੁਜ਼ਾਰਦੇ ਹਨ ਤੋਂ ਬਿਲਕੁਲ ਵੱਖ ਹਨ, ਅਤੇ ਸਾਨੂੰ ਇਨ੍ਹਾਂ ਨੂੰ ਸਮਝਣ ਦੀ ਲੋੜ ਨਹੀਂ ਹੈ, ਨਾ ਹੀ ਇਨ੍ਹਾਂ ਬਾਰੇ ਸੁਣਨ ਦੀ ਸਾਡੀ ਕੋਈ ਇੱਛਾ ਹੈ। ਇਨ੍ਹਾਂ ਦਾ ਪਰਮੇਸ਼ੁਰ ਨੂੰ ਜਾਣਨ ਨਾਲ ਬਿਲਕੁਲ ਕੋਈ ਸੰਬੰਧ ਨਹੀਂ ਹੈ।” ਹੁਣ, ਕੀ ਤੁਸੀਂ ਸੋਚਦੇ ਹੋ ਕਿ ਅਜਿਹੀ ਸੋਚ ਵਿੱਚ ਕੋਈ ਸਮੱਸਿਆ ਹੈ? ਕੀ ਇਹ ਸਹੀਂ ਹੈ? (ਨਹੀਂ।) ਅਜਿਹੀ ਸੋਚ ਸਹੀ ਨਹੀਂ ਹੈ ਅਤੇ ਇਸ ਵਿੱਚ ਬਹੁਤ ਗੰਭੀਰ ਸਮੱਸਿਆਵਾਂ ਹਨ। ਇਸਦਾ ਕਾਰਨ ਇਹ ਹੈ ਕਿ ਜੇ ਤੂੰ ਇਹ ਸਮਝਣਾ ਚਾਹੁੰਦਾ ਹੈਂ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਉੱਪਰ ਰਾਜ ਕਿਵੇਂ ਕਰਦਾ ਹੈ ਤਾਂ ਤੂੰ ਸਧਾਰਣ ਤੌਰ, ਜੋ ਕੁਝ ਦੇਖ ਸਕਦਾ ਹੈਂ ਅਤੇ ਜੋ ਤੇਰੀ ਸੋਚ ਦਾ ਤਰੀਕਾ ਪਕੜ ਸਕਦਾ ਹੈ ਕੇਵਲ ਇਹੀ ਸਮਝ ਨਹੀਂ ਸਕਦਾ ਹੈਂ; ਤੈਨੂੰ ਦੂਜੇ ਸੰਸਾਰ ਦੀ ਵੀ ਸਮਝ ਹੋਣੀ ਲਾਜ਼ਮੀ ਹੈ, ਜੋ ਹੋ ਸਕਦਾ ਹੈ ਕਿ ਤੈਨੂੰ ਦਿਖਾਈ ਨਹੀਂ ਦਿੰਦਾ, ਪਰ ਜੋ ਇਸ ਸੰਸਾਰ ਜਿਸਨੂੰ ਤੂੰ ਦੇਖ ਸਕਦਾ ਹੈਂ ਨਾਲ ਅਟੁਟ ਤੌਰ ਤੇ ਜੁੜਿਆ ਹੋਇਆ ਹੈ। ਇਹ ਪਰਮੇਸ਼ੁਰ ਦੀ ਪ੍ਰਭੁਤਾ ਨਾਲ ਸੰਬੰਧਤ ਹੈ, ਅਤੇ ਇਹ ਇਸ ਵਿਸ਼ੇ, “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ” ਨਾਲ ਸੰਬੰਧਤ ਹੈ। ਇਹ ਉਸ ਬਾਰੇ ਜਾਣਕਾਰੀ ਹੈ। ਇਸ ਜਾਣਕਾਰੀ ਦਾ ਬਿਨਾ ਲੋਕਾਂ ਦੇ, ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਕਿਵੇਂ ਹੈ, ਬਾਰੇ ਵਿੱਚ ਗਿਆਨ ਵਿੱਚ ਤਰੁਟੀਆਂ ਅਤੇ ਕਮੀਆਂ ਹੋਣਗੀਆਂ। ਇਸ ਲਈ ਅਸੀ ਅੱਜ ਜੋ ਬੋਲੇ ਹਾਂ, ਉਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਸਨੇ ਪਿਛਲੇ ਸਾਰੇ ਵਿਸ਼ਿਆਂ ਨੂੰ ਪੂਰਨ ਕਰ ਦਿੱਤਾ ਹੈ ਅਤੇ ਨਾਲ ਹੀ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ” ਦੇ ਵਿਸ਼ਾਵਸਤੂ ਦਾ ਨਿਸ਼ਕਰਸ਼ ਕਰ ਦਿੱਤਾ ਹੈ। ਇਸਨੂੰ ਸਮਝਣ ਦੇ ਬਾਅਦ, ਕੀ ਤੁਸੀਂ ਹੁਣ ਪਰਮੇਸ਼ੁਰ ਨੂੰ ਇਸ ਵਿਸ਼ਾ ਵਸਤੂ ਦੇ ਦੁਆਰਾ ਜਾਣਨ ਦੇ ਯੋਗ ਹੋ? ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਇਹ ਹੈ ਕਿ ਅੱਜ ਮੈਂ ਤੁਹਾਡੇ ਤੱਕ ਸੇਵਕਾਂ ਨਾਲ ਜੁੜੀ ਨਿਰਨਾਕਾਰੀ ਜਾਣਕਾਰੀ ਪਹੁੰਚਾਈ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਅਜਿਹੇ ਵਿਸ਼ਿਆਂ ਨੂੰ ਸੁਣ ਕੇ ਸੱਚਮੁੱਚ ਹੀ ਅਨੰਦ ਮਾਣਦੇ ਹੋ, ਅਤੇ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੇ ਬਾਰੇ ਸੱਚਮੁੱਚ ਹੀ ਪਰਵਾਹ ਕਰਦੇ ਹੋ। ਇਸ ਲਈ ਜੋ ਮੈਂ ਅੱਜ ਬੋਲਿਆ ਹਾਂ ਕੀ ਤੁਸੀਂ ਇਸ ਬਾਰੇ ਸੰਤੁਸ਼ਟੀ ਮਹਿਸੂਸ ਕਰਦੇ ਹੋ? (ਹਾਂ, ਅਸੀਂ ਕਰਦੇ ਹਾਂ।) ਹੋ ਸਕਦਾ ਹੈ ਕੁਝ ਚੀਜ਼ਾਂ ਨੇ ਤੁਹਾਡੇ ਉੱਪਰ ਬਹੁਤ ਪ੍ਰਭਾਵਸ਼ਾਲੀ ਛਾਪ ਨਹੀਂ ਛੱਡੀ, ਪਰ ਜੋ ਮੈਂ ਸੇਵਕਾਂ ਦੇ ਬਾਰੇ ਵਿੱਚ ਕਿਹਾ ਹੈ ਉਸਨੇ ਵਿਸ਼ੇਸ਼ ਤੌਰ ਤੇ ਪ੍ਰਭਾਵਸ਼ਾਲੀ ਛਾਪ ਛੱਡੀ ਹੈ, ਕਿਉਂਕਿ ਇਹ ਵਿਸ਼ਾ ਤੁਹਾਡੇ ਸਾਰਿਆਂ ਦੀਆਂ ਆਤਮਾਵਾਂ ਨੂੰ ਛੂੰਹਦਾ ਹੈ।

ਪਰਮੇਸ਼ੁਰ ਦੀਆਂ ਮਨੁੱਖਜਾਤੀ ਤੋਂ ਮੰਗਾਂ

1. ਖੁਦ ਪਰਮੇਸ਼ੁਰ ਦੀ ਪਛਾਣ ਅਤੇ ਰੁਤਬਾ

ਅਸੀ ਵਿਸ਼ਿਆਂ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਨਾਲ ਹੀ “ਪਰਮੇਸ਼ੁਰ ਖੁਦ ਵਿਲੱਖਣ ਪਰਮੇਸ਼ੁਰ ਹੈ” ਦੇ ਅੰਤ ਤੱਕ ਪਹੁੰਚ ਗਏ ਹਾਂ। ਅਜਿਹਾ ਕਰਕੇ ਸਾਨੂੰ ਚੀਜ਼ਾਂ ਨੂੰ ਸਮੇਟਣ ਦੀ ਜ਼ਰੂਰਤ ਹੈ। ਸਾਡੇ ਲਈ ਕਿਸ ਕਿਸਮ ਦਾ ਸਾਰ ਬਣਾਉਣਾ ਲਾਜ਼ਮੀ ਹੈ? ਇਹ ਖੁਦ ਪਰਮੇਸ਼ੁਰ ਦੇ ਬਾਰੇ ਇੱਕ ਨਿਸ਼ਕਰਸ਼ ਹੈ। ਇਹ ਮਾਮਲਾ ਹੋਣ ਕਰਕੇ ਇਸਦਾ ਪਰਮੇਸ਼ੁਰ ਦੇ ਹਰੇਕ ਪਹਿਲੂ, ਨਾਲ ਹੀ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਿਵੇਂ ਰੱਖਦੇ ਹਨ, ਦੇ ਨਾਲ ਇੱਕ ਅਟੁਟ ਸੰਬੰਧ ਹੋਣਾ ਜ਼ਰੂਰੀ ਹੈ। ਅਤੇ ਸੋ, ਪਹਿਲਾਂ ਮੈਨੂੰ ਤੁਹਾਨੂੰ ਪੁੱਛਣਾ ਪਵੇਗਾ ਕਿ ਇਨ੍ਹਾਂ ਉਪਦੇਸ਼ਾਂ ਨੂੰ ਸੁਣ ਕੇ ਤੁਹਾਡੇ ਮਨ ਦੀ ਨਜ਼ਰ ਵਿੱਚ ਪਰਮੇਸ਼ੁਰ ਕੌਣ ਹੈ? (ਸਿਰਜਣਹਾਰ।) ਤੁਹਾਡੇ ਮਨ ਦੀ ਨਜ਼ਰ ਵਿੱਚ ਪਰਮੇਸ਼ੁਰ ਸਿਰਜਣਹਾਰ ਹੈ। ਕੀ ਹੋਰ ਕੁਝ ਵੀ ਹੈ? ਪਰਮੇਸ਼ੁਰ ਸਾਰੀਆਂ ਚੀਜ਼ਾਂ ਦਾ ਪ੍ਰਭੂ ਹੈ। ਕੀ ਇਹ ਸ਼ਬਦ ਉਚਿਤ ਹਨ? (ਹਾਂ।) ਪਰਮੇਸ਼ੁਰ ਉਹ ਹੈ ਜੋ ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ ਅਤੇ ਸਾਰੀਆਂ ਚੀਜ਼ਾਂ ਦਾ ਸੰਚਾਲਨ ਕਰਦਾ ਹੈ। ਇੱਥੇ ਜੋ ਵੀ ਹੈ ਉਸਨੇ ਸਿਰਜਿਆ ਹੈ, ਇੱਥੇ ਜੋ ਵੀ ਹੈ ਉਹ ਉਸਦਾ ਸੰਚਾਲਨ ਕਰਦਾ ਹੈ, ਇੱਥੋ ਜੋ ਵੀ ਹੈ ਉਹ ਉਸ ਉੱਪਰ ਰਾਜ ਕਰਦਾ ਹੈ, ਅਤੇ ਉਹ ਇੱਥੋ ਜੋ ਕੁਝ ਵੀ ਹੈ ਉਸਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਇਹ ਪਰਮੇਸ਼ੁਰ ਦਾ ਰੁਤਬਾ ਹੈ, ਅਤੇ ਇਹ ਉਸਦੀ ਪਛਾਣ ਹੈ। ਸਾਰੀਆਂ ਚੀਜ਼ਾਂ ਅਤੇ ਜੋ ਇੱਥੇ ਹੈ ਉਸ ਲਈ, ਪਰਮੇਸ਼ੁਰ ਦੀ ਸੱਚੀ ਪਛਾਣ ਸਿਰਜਣਹਾਰ ਅਤੇ ਸਾਰੀ ਸ੍ਰਿਸ਼ਟੀ ਦੇ ਸ਼ਾਸਕ ਦੀ ਹੈ। ਪਰਮੇਸ਼ੁਰ ਦੀ ਅਜਿਹੀ ਪਛਾਣ ਹੈ, ਅਤੇ ਉਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਵਿਲੱਖਣ ਹੈ। ਪਰਮੇਸ਼ੁਰ ਦਾ ਕੋਈ ਵੀ ਜੀਅ—ਭਾਵੇਂ ਉਹ ਮਨੁੱਖਜਾਤੀ ਵਿਚਕਾਰ ਹੋਵੇ ਜਾਂ ਆਤਮਿਕ ਸੰਸਾਰ ਵਿੱਚ—ਕੋਈ ਵੀ ਸਾਧਨ ਜਾਂ ਬਹਾਨਾ ਵਰਤ ਕੇ ਪਰਮੇਸ਼ੁਰ ਦੀ ਪਛਾਣ ਅਤੇ ਰੁਤਬੇ ਦੀ ਨਕਲ ਨਹੀਂ ਕਰ ਸਕਦਾ ਜਾਂ ਇਨ੍ਹਾਂ ਬਦਲ ਨਹੀਂ ਸਕਦਾ, ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿਚਕਾਰ ਉਹ ਕੇਵਲ ਇੱਕੋ-ਇੱਕ ਹੈ ਜਿਸਦੀ ਇਹ ਪਛਾਣ, ਸ਼ਕਤੀ, ਅਧਿਕਾਰ, ਅਤੇ ਸ੍ਰਿਸ਼ਟੀ ਉੱਪਰ ਰਾਜ ਕਰਨ ਦੀ ਸਮਰੱਥਾ ਹੈ: ਸਾਡਾ ਖੁਦ ਵਿਲੱਖਣ ਪਰਮੇਸ਼ੁਰ। ਉਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਚਲਦਾ ਅਤੇ ਰਹਿੰਦਾ ਹੈ; ਉਹ ਸਾਰੀਆਂ ਚੀਜ਼ਾਂ ਦੇ ਉੱਪਰ ਸਭ ਤੋਂ ਉੱਚੇ ਸਥਾਨ ਉੱਪਰ ਪਹੁੰਚ ਸਕਦਾ ਹੈ। ਉਹ ਆਪਣੇ ਆਪ ਨੂੰ ਮਨੁੱਖ ਬਣ ਕੇ, ਮਾਸ ਅਤੇ ਖੂਨ ਵਾਲਿਆਂ ਵਿਚਕਾਰ ਇੱਕ ਬਣ ਕੇ, ਲੋਕਾਂ ਦੇ ਰੂਬਰੂ ਆ ਕੇ, ਅਤੇ ਉਨ੍ਹਾਂ ਦੇ ਸੁੱਖ ਅਤੇ ਦੁਖ ਨੂੰ ਸਾਂਝਾ ਕਰਕੇ ਨਿਮਾਣਾ ਬਣ ਸਕਦਾ ਹੈ, ਜਦਕਿ ਉਸੇ ਸਮੇਂ, ਉਹ ਜੋ ਕੁਝ ਵੀ ਇੱਥੇ ਹੈ ਦੇ ਉੱਪਰ ਹੁਕਮ ਚਲਾਉਂਦਾ, ਇੱਥੋ ਜੋ ਵੀ ਹੈ ਦੀ ਅੱਗੇ ਦੀ ਅਵਸਥਾ ਅਤੇ ਇਹ ਕਿਸ ਦਿਸ਼ਾ ਵੱਲ ਜਾਵੇਗੀ ਦਾ ਨਿਰਣਾ ਕਰਦਾ ਹੈ। ਇਸਦੇ ਇਲਾਵਾ ਉਹ ਸਮੁੱਚੀ ਮਨੁੱਖਜਾਤੀ ਦੀ ਅੱਗੇ ਦੀ ਅਵਸਥਾ ਦਾ ਮਾਰਗਦਰਸ਼ਨ ਕਰਦਾ ਹੈ ਅਤੇ ਉਸਨੂੰ ਮਨੁੱਖਜਾਤੀ ਦੀ ਦਿਸ਼ਾ ਵੱਲ ਘੁੰਮਾਉਂਦਾ ਹੈ। ਅਜਿਹੇ ਪਰਮੇਸ਼ੁਰ ਦੀ ਉਪਾਸਨਾ ਅਤੇ ਆਗਿਆਕਾਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਸਾਰੇ ਜੀਵਤ ਜੀਵਾਂ ਦੁਆਰਾ ਜਾਣਿਆ ਜਾਣਾ ਚਾਹੀਦਾ ਹੈ। ਇਸ ਕਰਕੇ, ਭਾਵੇਂ ਤੂੰ ਮਨੁੱਖਜਾਤੀ ਦੇ ਜਿਹੜੇ ਮਰਜ਼ੀ ਸਮੂਹ ਜਾਂ ਕਿਸਮ ਨਾਲ ਸੰਬੰਧਤ ਹੋਵੇਂ, ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣਾ,ਪਰਮੇਸ਼ੁਰ ਦਾ ਅਨੁਸਰਣ ਕਰਨਾ, ਪਰਮੇਸ਼ੁਰ ਦਾ ਆਦਰ ਕਰਨਾ, ਉਸਦੇ ਰਾਜ ਨੂੰ ਸਵੀਕਾਰ ਕਰਨਾ, ਅਤੇ ਉਸ ਦੁਆਰਾ ਤੇਰੀ ਅੱਗੇ ਦੀ ਅਵਸਥਾ ਲਈ ਕੀਤੀਆਂ ਤਿਆਰੀਆਂ ਨੂੰ ਸਵੀਕਾਰ ਕਰਨਾ ਹੀ ਤੇਰੇ ਲਈ, ਕਿਸੇ ਵੀ ਮਨੁੱਖ ਅਤੇ ਕਿਸੇ ਵੀ ਜੀਵਤ ਜੀਅ ਲਈ ਇੱਕੋ-ਇੱਕ ਚੋਣ—ਜ਼ਰੂਰੀ ਚੋਣ—ਹੈ। ਪਰਮੇਸ਼ੁਰ ਦੀ ਵਿਲੱਖਣਤਾ ਵਿੱਚ, ਲੋਕ ਉਸਦੇ ਅਧਿਕਾਰ, ਉਸਦੇ ਧਰਮੀ ਸੁਭਾਅ, ਉਸਦੇ ਮੂਲ ਤੱਤ ਨੂੰ ਦੇਖਦੇ ਹਨ, ਅਤੇ ਜਿਨ੍ਹਾਂ ਸਾਧਨਾਂ ਦੇ ਦੁਆਰਾ ਉਹ ਸਾਰੀਆਂ ਚੀਜ਼ਾਂ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਉਹ ਪੂਰੀ ਤਰ੍ਹਾਂ ਨਾਲ ਵਿਲੱਖਣ ਹਨ; ਇਹੀ ਵਿਲੱਖਣਤਾ ਖੁਦ ਪਰਮੇਸ਼ੁਰ ਦੀ ਸੱਚੀ ਪਛਾਣ ਅਤੇ ਉਸਦੇ ਰੁਤਬੇ ਨੂੰ ਨਿਰਧਾਰਤ ਕਰਦੀ ਹੈ। ਇਸ ਕਰਕੇ, ਸਾਰੇ ਸਿਰਜੇ ਗਏ ਜੀਵਾਂ ਦੇ ਵਿਚਕਾਰ, ਜੇ ਆਤਿਮਕ ਸੰਸਾਰ ਵਿੱਚ ਕੋਈ ਜੀਵਤ ਜੀਵ ਜਾਂ ਮਨੁੱਖਜਾਤੀ ਵਿੱਚੋਂ ਕੋਈ ਪਰਮੇਸ਼ੁਰ ਦੇ ਸਥਾਨ ਉੱਤੇ ਖੜ੍ਹੇ ਹੋਣ ਦੀ ਇੱਛਾ ਕਰੇ ਤਾਂ ਇਸ ਵਿੱਚ ਸਫਲਤਾ ਅਸੰਭਵ ਹੋਵੇਗੀ, ਉਸੇ ਪ੍ਰਕਾਰ ਜਿਵੇਂ ਪਰਮੇਸ਼ੁਰ ਦੀ ਨਕਲ ਕਰਨ ਦੀ ਕੋਈ ਕੋਸ਼ਿਸ਼। ਇਹ ਤੱਥ ਹੈ। ਅਜਿਹੇ ਸ਼ਾਸਕ ਅਤੇ ਇੱਕ ਸਿਰਜਣਹਾਰ, ਜਿਸਦੀ ਅਜਿਹੀ ਪਛਾਣ ਹੁੰਦੀ ਹੈ, ਜੋ ਖੁਦ ਪਰਮੇਸ਼ੁਰ ਦੀ ਸ਼ਕਤੀ ਅਤੇ ਰੁਤਬੇ ਦਾ ਮਾਲਕ ਹੈ, ਉਸ ਦੀਆਂ ਮਨੁੱਖਜਾਤੀ ਤੋਂ ਕੀ ਮੰਗਾਂ ਹਨ? ਇਹ ਸਭ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਅਤੇ ਸਭ ਨੂੰ ਇਸਨੂੰ ਯਾਦ ਰੱਖਣਾ ਚਾਹੀਦਾ ਹੈ; ਇਹ ਪਰਮੇਸ਼ੁਰ ਅਤੇ ਮਨੁੱਖ ਦੋਵਾਂ ਲਈ ਬਹੁਤ ਮਹੱਤਵਪੂਰਣ ਹੈ!

2. ਮਨੁੱਖਜਾਤੀ ਦੇ ਪਰਮੇਸ਼ੁਰ ਪ੍ਰਤੀ ਵੱਖੋ-ਵੱਖ ਰਵੱਈਏ

ਲੋਕ ਪਰਮੇਸ਼ੁਰ ਪ੍ਰਤੀ ਕੀ ਰਵੱਈਆ ਅਪਣਾਉਂਦੇ ਹਨ ਇਹ ਉਨ੍ਹਾਂ ਦੀ ਅੱਗੇ ਦੀ ਅਵਸਥਾ ਨੂੰ ਨਿਰਧਾਰਤ ਕਰਦਾ ਹੈ, ਨਾਲ ਹੀ ਇਹ ਵੀ ਕਿ ਪਰਮੇਸ਼ੁਰ ਉਨ੍ਹਾਂ ਪ੍ਰਤੀ ਕਿਵੇਂ ਵਿਹਾਰ ਕਰੇਗਾ ਅਤੇ ਉਨ੍ਹਾਂ ਨਾਲ ਕਿਵੇਂ ਨਜਿੱਠੇਗਾ। ਇਸ ਬਿੰਦੂ ’ਤੇ ਮੈਂ ਤੁਹਾਨੂੰ ਕੁਝ ਉਦਾਹਰਣਾਂ ਦੇਵਾਂਗਾ ਕਿ ਲੋਕ ਪਰਮੇਸ਼ੁਰ ਦੇ ਪ੍ਰਤੀ ਕੀ ਰਵੱਈਆ ਰੱਖਦੇ ਹਨ। ਚਲੋ ਸੁਣੀਏ ਅਤੇ ਦੇਖੀਏ ਕਿ ਪਰਮੇਸ਼ੁਰ ਅੱਗੇ ਉਨ੍ਹਾਂ ਦੇ ਆਪਣੇਆਪ ਨਾਲ ਪੇਸ਼ ਆਉਣ ਦੇ ਵਿਹਾਰ ਅਤੇ ਰਵੱਈਏ ਸਹੀ ਹਨ ਜਾਂ ਨਹੀਂ। ਚਲੋ ਸੱਤ ਕਿਸਮ ਦੇ ਲੋਕਾਂ ਦੇ ਵਿਹਾਰ ਨੂੰ ਵਿਚਾਰੀਏ।

1) ਇੱਕ ਅਜਿਹੀ ਕਿਸਮ ਦਾ ਮਨੁੱਖ ਹੈ ਜਿਸਦਾ ਪਰਮੇਸ਼ੁਰ ਦੇ ਪ੍ਰਤੀ ਰਵੱਈਆ ਵਿਸ਼ੇਸ਼ ਰੂਪ ਵਿੱਚ ਬੇਤੁਕਾ ਹੈ ਇਹ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਬੋਧੀ ਸਤਵ ਦੀ ਤਰ੍ਹਾਂ ਹੈ ਜਾਂ ਮਨੁੱਖੀ ਕਥਾ ਕਹਾਣੀ ਦਾ ਇੱਕ ਪਵਿੱਤਰ ਜੀਅ ਹੈ ਅਤੇ ਮਨੁੱਖਾਂ ਨੂੰ ਹਰ ਵਾਰ ਮਿਲਣ ਵੇਲੇ ਇੱਕ ਦੂਜੇ ਅੱਗੇ ਤਿੰਨ ਵਾਰ ਝੁਕਣਾ ਚਾਹੀਦਾ ਹੈ ਅਤੇ ਹਰ ਭੋਜਨ ਤੋਂ ਬਾਅਦ ਅਗਰਬੱਤੀ ਧੁਖਾਉਣੀ ਚਾਹੀਦੀ ਹੈ। ਸਿੱਟੇ ਵਜੋਂ, ਜਦੋਂ ਵੀ ਉਹ ਉਸਦੀ ਕਿਰਪਾ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੁੰਦੇ ਹਨ ਅਤੇ ਉਸ ਪ੍ਰਤੀ ਧੰਨਵਾਦੀ ਮਹਿਸੂਸ ਕਰਦੇ ਹਨ ਤਾਂ ਉਹ ਅਜਿਹਾ ਇੱਕ ਕਿਸਮ ਦੇ ਮਨੋਵੇਗ ਵਿੱਚ ਕਰਦੇ ਹਨ। ਉਹ ਬਹੁਤ ਇੱਛਾ ਰੱਖਦੇ ਹਨ ਕਿ ਜਿਸ ਪਰਮੇਸ਼ੁਰ ਵਿੱਚ ਅੱਜ ਉਹ ਵਿਸ਼ਵਾਸ ਕਰਦੇ ਹਨ ਉਹ ਵੀ ਇੱਕ ਪਵਿੱਤਰ ਜੀਅ, ਜਿਸਦੀ ਤਾਂਘ ਉਨ੍ਹਾਂ ਦੇ ਦਿਲਾਂ ਵਿੱਚ ਹੁੰਦੀ, ਦੀ ਤਰ੍ਹਾਂ ਮਿਲਣ ਵੇਲੇ ਉਨ੍ਹਾਂ ਦੇ ਤਿੰਨ ਵਾਰ ਝੁਕਣ ਦੇ ਤਰੀਕੇ ਨੂੰ ਸਵੀਕਾਰ ਕਰੇ, ਅਤੇ ਹਰ ਭੋਜਨ ਦੇ ਬਾਅਦ ਅਗਰਬੱਤੀ ਧੁਖਾਏ।

2) ਕੁਝ ਲੋਕ ਪਰਮੇਸ਼ੁਰ ਨੂੰ ਇੱਕ ਜੀਵਤ ਬੁੱਧ ਦੀ ਤਰ੍ਹਾਂ ਦੇਖਦੇ ਹਨ ਜੋ ਕਿ ਸਾਰੀਆਂ ਜੀਵਤ ਚੀਜ਼ਾਂ ਦੇ ਦੁਖਾਂ ਦਾ ਨਿਵਾਰਨ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਦੇ ਸਮਰੱਥ ਹੈ। ਉਹ ਉਸਨੂੰ ਇੱਕ ਜੀਵਤ ਬੁੱਧ ਦੀ ਤਰ੍ਹਾਂ ਦੇਖਦੇ ਹਨ ਜੋ ਉਨ੍ਹਾਂ ਨੂੰ ਮੁਸੀਬਤਾਂ ਦੇ ਸਮੁੰਦਰ ਤੋਂ ਦੂਰ ਲਿਜਾਣ ਦੇ ਸਮਰੱਥ ਹੁੰਦਾ ਹੈ। ਇਨ੍ਹਾਂ ਲੋਕਾਂ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਉਸਨੂੰ ਬੁੱਧ ਦੀ ਤਰ੍ਹਾਂ ਪੂਜਣ ਤੋਂ ਆਉਂਦਾ ਹੈ। ਭਾਵੇਂ ਉਹ ਅਗਰਬੱਤੀ ਨਹੀਂ ਧੁਖਾਉਂਦੇ, ਮੱਥਾ ਨਹੀਂ ਟੇਕਦੇ, ਜਾਂ ਭੇਟਾ ਨਹੀਂ ਚੜ੍ਹਾਉਂਦੇ, ਅੰਦਰ ਹੀ ਅੰਦਰ ਉਨ੍ਹਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਕੇਵਲ ਇੱਕ ਬੁੱਧ ਹੈ ਜੋ ਉਨ੍ਹਾਂ ਤੋਂ ਕੇਵਲ ਦਿਆਲੂ ਹੋਣ ਅਤੇ ਦਾਨੀ ਬਣਨ ਦੀ ਮੰਗ ਕਰਦਾ ਹੈ, ਕਿ ਉਹ ਕਿਸੇ ਜੀਵਤ ਚੀਜ਼ ਨੂੰ ਨਾ ਮਾਰਨ, ਦੂਜਿਆਂ ਨੂੰ ਅਪਸ਼ਬਦ ਨਾ ਬੋਲਣ, ਅਜਿਹਾ ਜੀਵਨ ਜੀਉਣ ਜੋ ਇਮਾਨਦਾਰ ਜਾਪੇ, ਅਤੇ ਕੋਈ ਵੀ ਗਲਤ ਕੰਮ ਨਾ ਕਰਨ। ਉਹ ਵਿਸ਼ਵਾਸ ਕਰਦੇ ਹਨ ਕਿ ਉਹ ਉਨ੍ਹਾਂ ਤੋਂ ਕੇਵਲ ਇਨ੍ਹਾਂ ਚੀਜ਼ਾਂ ਦੀ ਮੰਗ ਕਰਦਾ ਹੈ; ਇਹ ਉਨ੍ਹਾਂ ਦੇ ਮਨ ਵਿੱਚ ਵੱਸਿਆ ਪਰਮੇਸ਼ੁਰ ਹੈ।

3) ਕੁਝ ਲੋਕ ਪਰਮੇਸ਼ੁਰ ਦੀ ਇੰਝ ਉਪਾਸਨਾ ਕਰਦੇ ਹਨ ਜਿਵੇਂ ਕਿ ਉਹ ਕੋਈ ਬਹੁਤ ਮਹਾਨ ਜਾਂ ਪ੍ਰਸਿੱਧ ਹਸਤੀ ਹੈ। ਉਦਾਹਰਣ ਵਜੋਂ, ਜਦ ਵੀ ਅਜਿਹਾ ਮਹਾਨ ਮਨੁੱਖ ਬੋਲਣਾ ਚਾਹੁੰਦਾ ਹੈ, ਉਹ ਕਿਹੜੇ ਸੁਰ ਵਿੱਚ ਬੋਲਦਾ ਹੈ ਅਤੇ ਜੋ ਸ਼ਬਦ ਅਤੇ ਸ਼ਬਦਾਵਲੀ ਉਹ ਵਰਤਦਾ ਹੈ, ਉਸਦੀ ਅਵਾਜ਼, ਉਸਦੇ ਹੱਥਾਂ ਦੇ ਇਸ਼ਾਰੇ, ਉਸਦੇ ਵਿਚਾਰ ਅਤੇ ਕੰਮ, ਉਸਦੇ ਪ੍ਰਭਾਵ—ਉਹ ਸਾਰਿਆਂ ਦੀ ਨਕਲ ਕਰਦੇ ਹਨ, ਅਤੇ ਇਹ ਅਜਿਹੀਆ ਚੀਜ਼ਾਂ ਹਨ ਜੋ ਉਨ੍ਹਾਂ ਲਈ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਦੇ ਪੂਰੇ ਸਫਰ ਦੇ ਦੌਰਾਨ ਆਪਣੇ ਅੰਦਰ ਪੂਰੀ ਤਰ੍ਹਾਂ ਪੈਦਾ ਕਰਨੀਆਂ ਲਾਜ਼ਮੀ ਹਨ।

4) ਕੁਝ ਲੋਕ ਪਰਮੇਸ਼ੁਰ ਨੂੰ ਇੱਕ ਰਾਜੇ ਦੇ ਤੌਰ ਤੇ ਦੇਖਦੇ ਹਨ, ਇਹ ਸੋਚਦਿਆਂ ਕਿ ਉਹ ਸਾਰਿਆਂ ਤੋਂ ਉੱਪਰ ਹੈ ਅਤੇ ਕੋਈ ਵੀ ਉਸਨੂੰ ਨਰਾਜ਼ ਕਰਨ ਦੀ ਹਿੰਮਤ ਨਹੀਂ ਕਰਦਾ—ਅਤੇ ਜੇ ਕੋਈ ਕਰਦਾ ਹੈ ਤਾਂ ਉਸ ਮਨੁੱਖ ਨੂੰ ਸਜ਼ਾ ਮਿਲੇਗੀ। ਉਹ ਅਜਿਹੇ ਇੱਕ ਰਾਜੇ ਦੀ ਉਪਾਸਨਾ ਇਸ ਲਈ ਕਰਦੇ ਹਨ ਕਿਉਂਕਿ ਰਾਜੇ ਉਨ੍ਹਾਂ ਦੇ ਦਿਲਾਂ ਵਿੱਚ ਇੱਕ ਖਾਸ ਸਥਾਨ ਰੱਖਦੇ ਹਨ। ਉਨ੍ਹਾਂ ਦੇ ਵਿਚਾਰ, ਵਿਹਾਰ, ਅਧਿਕਾਰ, ਅਤੇ ਸੁਭਾਅ—ਇੱਥੋਂ ਤੱਕ ਕਿ ਉਨ੍ਹਾਂ ਦੀਆਂ ਰੁਚੀਆਂ ਅਤੇ ਵਿਅਕਤੀਗਤ ਜੀਵਨ—ਸਭ ਕੁਝ ਅਜਿਹਾ ਬਣ ਜਾਂਦਾ ਹੈ ਜੋ ਇਹ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਲਈ ਸਮਝਣਾ ਲਾਜ਼ਮੀ ਹੈ; ਇਹ ਮੁੱਦੇ ਅਤੇ ਮਾਮਲੇ ਬਣ ਜਾਂਦੇ ਹਨ ਜਿਨ੍ਹਾਂ ਦੇ ਬਾਰੇ ਉਹ ਬਹੁਤ ਚਿੰਤਤ ਹੁੰਦੇ ਹਨ. ਨਤੀਜੇ ਵਜੋਂ ਉਹ ਪਰਮੇਸ਼ੁਰ ਦੀ ਉਪਾਸਨਾ ਇੱਕ ਰਾਜੇ ਦੇ ਰੂਪ ਵਿੱਚ ਕਰਦੇ ਹਨ। ਵਿਸ਼ਵਾਸ ਦੀ ਅਜਿਹੀ ਕਿਸਮ ਹਾਸੋਹੀਣੀ ਹੈ।

5) ਕੁਝ ਲੋਕਾਂ ਦਾ ਪਰਮੇਸ਼ੁਰ ਦੇ ਵਜੂਦ ਵਿੱਚ ਵਿਸ਼ੇਸ਼ ਵਿਸ਼ਵਾਸ ਹੈ ਅਤੇ ਇਹ ਵਿਸ਼ਵਾਸ ਡੂੰਘਾ ਅਤੇ ਅਟੱਲ ਹੁੰਦਾ ਹੈ। ਕਿਉਂਕਿ ਉਨ੍ਹਾਂ ਦਾ ਪਰਮੇਸ਼ੁਰ ਦਾ ਗਿਆਨ ਇੰਨਾ ਸਤਹੀ ਹੁੰਦਾ ਹੈ ਕਿ ਉਹ ਉਸਦੀ ਇੱਕ ਮੂਰਤੀ ਦੀ ਤਰ੍ਹਾਂ ਉਪਾਸਨਾ ਕਰਦੇ ਹਨ। ਇਹ ਮੂਰਤੀ ਉਨ੍ਹਾਂ ਦੇ ਦਿਲਾਂ ਵਿਚਲਾ ਪਰਮੇਸ਼ੁਰ ਹੈ; ਇਹ ਕੁਝ ਅਜਿਹਾ ਹੈ ਜਿਸ ਬਾਰੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਉਸਤੋਂ ਡਰਨਾ ਅਤੇ ਉਸ ਅੱਗੇ ਸਿਰ ਝੁਕਾਉਣਾ ਲਾਜ਼ਮੀ ਹੈ, ਅਤੇ ਜਿਸ ਦਾ ਅਨੁਸਰਣ ਅਤੇ ਨਕਲ ਕਰਨਾ ਉਨ੍ਹਾਂ ਲਈ ਲਾਜ਼ਮੀ ਹੈ। ਉਹ ਪਰਮੇਸ਼ੁਰ ਨੂੰ ਅਜਿਹੀ ਮੂਰਤੀ ਦੇ ਰੂਪ ਵਿੱਚ ਦੇਖਦੇ ਹਨ ਜਿਸਦੀ ਉਨ੍ਹਾਂ ਨੂੰ ਆਪਣੇ ਸਾਰਾ ਜੀਵਨ ਪਾਲਣਾ ਕਰਨਾ ਲਾਜ਼ਮੀ ਹੈ। ਉਹ ਉਸ ਸੁਰ ਦੀ ਨਕਲ ਕਰਦੇ ਹਨ ਜਿਸ ਵਿੱਚ ਪਰਮੇਸ਼ੁਰ ਬੋਲਦਾ ਹੈ, ਅਤੇ ਬਾਹਰੀ ਤੌਰ ਤੇ, ਉਹ ਉਨ੍ਹਾਂ ਦੀ ਨਕਲ ਕਰਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਪਸੰਦ ਕਰਦਾ ਹੈ। ਉਹ ਅਕਸਰ ਚੀਜ਼ਾਂ ਕਰਦੇ ਜੋ ਮਾਸੂਮ, ਸ਼ੁੱਧ, ਅਤੇ ਇਮਾਨਦਾਰ ਨਜ਼ਰ ਆਉਂਦੀਆਂ ਹਨ, ਅਤੇ ਇੱਥੋਂ ਤੱਕ ਕਿ ਇਸ ਮੂਰਤੀ ਦਾ ਇਸ ਪ੍ਰਕਾਰ ਅਨੁਸਰਣ ਕਰਦੇ ਹਨ ਜਿਵੇਂ ਕਿ ਉਹ ਇੱਕ ਸਹਿਭਾਗੀ ਜਾਂ ਸਾਥੀ ਹੋਵੇ ਜਿਸ ਤੋਂ ਉਹ ਕਦੇ ਵੀ ਬਿਛੜ ਨਹੀਂ ਸਕਦੇ। ਉਨ੍ਹਾਂ ਦੇ ਵਿਸ਼ਵਾਸ ਦਾ ਇਹ ਰੂਪ ਹੈ।

6) ਇੱਕ ਅਜਿਹੀ ਕਿਸਮ ਦੇ ਲੋਕ ਹੁੰਦੇ ਹਨ ਜੋ ਪਰਮੇਸ਼ੁਰ ਦੇ ਬਹੁਤ ਸਾਰੇ ਵਚਨਾਂ ਨੂੰ ਪੜ੍ਹਨ ਅਤੇ ਬਹੁਤ ਜ਼ਿਆਦਾ ਉਪਦੇਸ਼ ਸੁਣਨ ਦੇ ਬਾਵਜੂਦ, ਮਨ ਦੇ ਅੰਦਰ ਡੂੰਘਾਈ ਵਿੱਚ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਪ੍ਰਤੀ ਵਿਹਾਰ ਪਿੱਛੇ ਕੇਵਲ ਇੱਕੋ-ਇੱਕ ਸਿਧਾਂਤ ਇਹ ਹੈ ਕਿ ਉਨ੍ਹਾਂ ਨੂੰ ਹਮੇਸ਼ਾਂ ਚਾਪਲੂਸੀ ਅਤੇ ਖੁਸ਼ਾਮਦੀ ਕਰਦੇ ਰਹਿਣਾ ਚਾਹੀਦਾ ਹੈ, ਜਾਂ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ ਅਤੇ ਇਸ ਪ੍ਰਕਾਰ ਉਸਤਤ ਕਰਨੀ ਚਾਹੀਦੀ ਹੈ ਜੋ ਕਿ ਅਯਥਾਰਥਕ ਹੈ। ਉਹ ਮੰਨਦੇ ਹਨ ਕਿ ਪਰਮੇਸ਼ੁਰ ਅਜਿਹਾ ਪਰਮੇਸ਼ੁਰ ਹੈ ਜੋ ਉਨ੍ਹਾਂ ਤੋਂ ਅਜਿਹੇ ਢੰਗ ਦੇ ਵਿਵਹਾਰ ਚਾਹੁੰਦਾ ਹੈ। ਇਸਦੇ ਇਲਾਵਾ, ਉਹ ਮੰਨਦੇ ਹਨ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਕਿਸੇ ਵੀ ਸਮੇਂ ਉਸਦੇ ਗੁੱਸੇ ਨੂੰ ਭੜਕਾ ਦੇਣਗੇ ਜਾਂ ਉਸਦੇ ਵਿਰੁੱਧ ਪਾਪ ਵਿੱਚ ਗਰਕ ਹੋ ਜਾਣਗੇ, ਅਤੇ ਇਸ ਪਾਪ ਦੇ ਸਿੱਟੇ ਵਜੋਂ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਵੇਗਾ। ਉਹ ਅਜਿਹੇ ਪਰਮੇਸ਼ੁਰ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਹਨ।

7) ਅਤੇ, ਫਿਰ ਵੀ ਅਜਿਹੇ ਬਹੁਸੰਖਿਆ ਵਿੱਚ ਲੋਕ ਹਨ ਜੋ ਆਪਣਾ ਆਤਮਿਕ ਪਾਲਣ-ਪੋਸ਼ਣ ਪਰਮੇਸ਼ੁਰ ਵਿੱਚੋਂ ਪਾਉਂਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹ ਅਜਿਹੇ ਸੰਸਾਰ ਵਿੱਚ ਰਹਿੰਦੇ ਹਨ, ਜਿੱਥੇ ਉਹ ਸ਼ਾਂਤੀ ਅਤੇ ਖ਼ੁਸ਼ੀ ਦੇ ਬਗੈਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਿਤੇ ਵੀ ਚੈਨ ਨਹੀਂ ਮਿਲਦਾ; ਇੱਕ ਵਾਰ ਜਦ ਉਹ ਪਰਮੇਸ਼ੁਰ ਨੂੰ ਪਾ ਲੈਂਦੇ ਹਨ, ਉਸਦੇ ਵਚਨਾਂ ਨੂੰ ਸੁਣ ਅਤੇ ਦੇਖ ਕੇ ਉਹ ਗੁਪਤ ਰੂਪ ਵਿੱਚ ਆਪਣੇ ਦਿਲਾਂ ਵਿੱਚ ਅਨੰਦ ਅਤੇ ਹੁੱਲਾਸ ਨੂੰ ਪਾਲਣਾ ਸ਼ੁਰੂ ਕਰ ਦਿੰਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹ ਮੰਨਦੇ ਹਨ ਕਿ ਅੰਤ ਵਿੱਚ ਉਨ੍ਹਾਂ ਨੇ ਅਜਿਹਾ ਸਥਾਨ ਲੱਭ ਲਿਆ ਹੈ ਜੋ ਉਨ੍ਹਾਂ ਦੀਆਂ ਆਤਮਾਵਾਂ ਨੂੰ ਖ਼ੁਸ਼ੀ ਦੇਵੇਗਾ, ਅਤੇ ਕਿ ਉਨ੍ਹਾਂ ਨੇ ਅੰਤ ਵਿੱਚ ਅਜਿਹੇ ਪਰਮੇਸ਼ੁਰ ਨੂੰ ਲੱਭ ਲਿਆ ਹੈ ਜੋ ਉਨ੍ਹਾਂ ਨੂੰ ਆਤਮਿਕ ਪਾਲਣ-ਪੋਸ਼ਣ ਦੇਵੇਗਾ। ਪਰਮੇਸ਼ੁਰ ਨੂੰ ਸਵੀਕਾਰ ਕਰਨ ਤੋਂ ਬਾਅਦ ਅਤੇ ਉਸਦਾ ਅਨੁਸਰਣ ਸ਼ੁਰੂ ਕਰਕੇ ਉਹ ਖ਼ੁਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਜੀਵਨ ਪੂਰਣ ਹੋ ਜਾਂਦੇ ਹਨ। ਉਹ ਗੈਰ-ਵਿਸ਼ਵਾਸੀਆਂ ਦੀ ਤਰ੍ਹਾਂ ਹੋਰ ਵਿਹਾਰ ਨਹੀਂ ਕਰਦੇ ਜੋ ਕਿ ਜਾਨਵਰਾਂ ਦੀ ਤਰ੍ਹਾਂ ਨੀਂਦ ਵਿੱਚ ਤੁਰਦਿਆਂ ਜੀਵਨ ਬਿਤਾ ਦਿੰਦੇ ਸਨ, ਅਤੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਕੋਲ ਜੀਵਨ ਵਿੱਚ ਉਮੀਦ ਕਾਇਮ ਰੱਖਣ ਲਈ ਕੁਝ ਹੈ। ਇਸ ਕਰਕੇ ਉਹ ਸੋਚਦੇ ਹਨ ਕਿ ਇਹ ਪਰਮੇਸ਼ੁਰ ਵਿਸ਼ਾਲ ਰੂਪ ਵਿੱਚ ਉਨ੍ਹਾਂ ਦੀਆਂ ਆਤਮਿਕ ਲੋੜਾਂ ਦੀ ਪੂਰਤੀ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਮਨ ਅਤੇ ਆਤਮਾ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਪ੍ਰਦਾਨ ਕਰ ਸਕਦਾ ਹੈ। ਇਹ ਬਿਨਾ ਅਹਿਸਾਸ ਕੀਤਿਆਂ, ਕਿ ਉਹ ਇਸ ਪਰਮੇਸ਼ੁਰ ਨੂੰ ਛੱਡਣ ਦੇ ਅਸਮਰੱਥ ਹਨ ਜੋ ਉਨ੍ਹਾਂ ਨੂੰ ਆਤਮਿਕ ਪਾਲਣ ਪੋਸ਼ਣ ਦਿੰਦਾ ਹੈ ਅਤੇ ਉਨ੍ਹਾਂ ਦੀਆਂ ਆਤਮਾਵਾਂ ਅਤੇ ਪਰਿਵਾਰਾਂ ਦੇ ਮੈਂਬਰਾਂ ਲਈ ਖੁਸ਼ੀ ਲਿਆਉਂਦਾ ਹੈ। ਉਹ ਮੰਨਦੇ ਹਨ ਕਿ ਪਰਮੇਸ਼ੁਰ ਵਿੱਚ ਇੱਕ ਵਿਸ਼ਵਾਸ ਨੂੰ ਆਤਮਿਕ ਪਾਲਣ-ਪੋਸ਼ਣ ਦੇ ਇਲਾਵਾ ਕੁਝ ਹੋਰ ਲਿਆਉਣ ਦਾ ਜ਼ਰੂਰਤ ਨਹੀਂ ਹੁੰਦੀ।

ਕੀ ਤੁਹਾਡੇ ਵਿੱਚੋਂ ਕੋਈ ਪਰਮੇਸ਼ੁਰ ਪ੍ਰਤੀ ਇਨ੍ਹਾਂ ਵੱਖ-ਵੱਖ ਰਵੱਈਏ ਦਾ ਮਾਲਕ ਹੈ? (ਹਾਂ।) ਜੇ, ਪਰਮੇਸ਼ੁਰ ਵਿੱਚ ਉਨ੍ਹਾਂ ਦੇ ਵਿਸ਼ਵਾਸ ਵਿੱਚ, ਇੱਕ ਵਿਅਕਤੀ ਦਾ ਦਿਲ ਉਨ੍ਹਾਂ ਵਿੱਚੋਂ ਕਿਸੇ ਵੀ ਰਵੱਈਏ ਨੂੰ ਮੰਨਦਾ ਹੈ, ਤਾਂ ਕੀ ਉਹ ਸੱਚਮੁੱਚ ਪਰਮੇਸ਼ੁਰ ਦੇ ਸਾਹਮਣੇ ਆਉਣ ਦੇ ਯੋਗ ਹਨ? ਜੇ ਕਿਸੇ ਦੇ ਦਿਲ ਵਿਚ ਇਹੋ ਜਿਹਾ ਰਵੱਈਆ ਹੈ, ਤਾਂ ਕੀ ਉਹ ਪਰਮੇਸ਼ੁਰ ਨੂੰ ਮੰਨਦੇ ਹਨ? ਕੀ ਅਜਿਹਾ ਵਿਅਕਤੀ ਖੁਦ ਵਿਲੱਖਣ ਪਰਮੇਸ਼ੁਰ ਨੂੰ ਮੰਨਦਾ ਹੈ? (ਨਹੀਂ) ਕਿਉਂਕਿ ਤੂੰ ਆਪਣੇ ਆਪ ਵਿੱਚ ਵਿਲੱਖਣ ਪਰਮੇਸ਼ੁਰ ਨੂੰ ਨਹੀਂ ਮੰਨਦਾ, ਤੂੰ ਕਿਸ ਵਿਚ ਵਿਸ਼ਵਾਸ ਕਰਦਾ ਹੈਂ? ਜੇ ਤੂੰ ਉਸ ਵਿਲੱਖਣ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦਾ ਹੈਂ, ਤਾਂ ਇਹ ਸੰਭਵ ਹੈ ਕਿ ਤੂੰ ਕਿਸੇ ਬੁੱਤ, ਜਾਂ ਇੱਕ ਮਹਾਨ ਆਦਮੀ, ਜਾਂ ਬੋਧੀਸਤਵ ਵਿੱਚ ਵਿਸ਼ਵਾਸ ਕਰਦਾ ਹੈਂ, ਜਾਂ ਤੂੰ ਆਪਣੇ ਦਿਲ ਵਿਚਲੇ ਬੁੱਧ ਦੀ ਉਪਾਸਨਾ ਕਰਦਾ ਹੈਂ। ਇਸ ਤੋਂ ਇਲਾਵਾ, ਇਹ ਸੰਭਵ ਹੈ ਕਿ ਤੂੰ ਇੱਕ ਆਮ ਵਿਅਕਤੀ ’ਤੇ ਵਿਸ਼ਵਾਸ ਕਰਦਾ ਹੈਂ। ਸੰਖੇਪ ਵਿੱਚ, ਲੋਕਾਂ ਦੇ ਵੱਖ-ਵੱਖ ਵਿਸ਼ਵਾਸਾਂ ਅਤੇ ਪਰਮੇਸ਼ੁਰ ਪ੍ਰਤੀ ਰਵੱਈਏ ਦੇ ਕਾਰਨ, ਉਹ ਆਪਣੇ ਖੁਦ ਦੇ ਅਨੁਭਵ ਦੇ ਪਰਮੇਸ਼ੁਰ ਨੂੰ ਆਪਣੇ ਦਿਲਾਂ ਵਿੱਚ ਬਿਠਾਉਂਦੇ ਹਨ, ਪਰਮੇਸ਼ੁਰ ਉੱਤੇ ਆਪਣੀ ਕਲਪਨਾ ਥੋਪਦੇ ਹਨ, ਪਰਮੇਸ਼ੁਰ ਬਾਰੇ ਆਪਣੇ ਰਵੱਈਏ ਅਤੇ ਕਲਪਨਾਵਾਂ ਨੂੰ ਵਿਲੱਖਣ ਪਰਮੇਸ਼ੁਰ ਦੇ ਨਾਲ-ਨਾਲ ਰੱਖਦੇ ਹਨ ਅਤੇ, ਬਾਅਦ ਵਿੱਚ, ਪਵਿੱਤਰ ਹੋਣ ਲਈ ਉਨ੍ਹਾਂ ਨੂੰ ਪਕੜਦੇ ਹਨ। ਜਦੋਂ ਲੋਕ ਪਰਮੇਸ਼ੁਰ ਪ੍ਰਤੀ ਗ਼ਲਤ ਰਵੱਈਏ ਰੱਖਦੇ ਹਨ ਤਾਂ ਇਸ ਦਾ ਕੀ ਮਤਲਬ ਹੁੰਦਾ ਹੈ? ਇਸਦਾ ਅਰਥ ਹੈ ਕਿ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਨੂੰ ਠੁਕਰਾ ਦਿੱਤਾ ਹੈ ਅਤੇ ਝੂਠੇ ਦੇਵਤੇ ਦੀ ਪੂਜਾ ਕਰ ਰਹੇ ਹਨ; ਇਹ ਦਰਸਾਉਂਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਿਆਂ, ਉਹ ਉਸ ਨੂੰ ਨਕਾਰਦੇ ਅਤੇ ਉਸਦਾ ਵਿਰੋਧ ਕਰ ਰਹੇ ਹਨ, ਅਤੇ ਇਹ ਕਿ ਉਹ ਸੱਚੇ ਪਰਮੇਸ਼ੁਰ ਦੀ ਹੋਂਦ ਤੋਂ ਮੁਨਕਰ ਹਨ। ਜੇ ਲੋਕ ਇਸ ਤਰ੍ਹਾਂ ਦੇ ਵਿਸ਼ਵਾਸਾਂ ਨੂੰ ਮੰਨਦੇ ਰਹੇ, ਤਾਂ ਉਨ੍ਹਾਂ ਨੂੰ ਕਿਹੜੇ ਨਤੀਜੇ ਭੁਗਤਣੇ ਪੈਣਗੇ? ਵਿਸ਼ਵਾਸ ਦੇ ਅਜਿਹੇ ਰੂਪਾਂ ਨਾਲ, ਕੀ ਉਹ ਪਰਮੇਸ਼ੁਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨੇੜੇ ਆਉਣ ਦੇ ਯੋਗ ਹੋਣਗੇ? (ਨਹੀਂ, ਉਹ ਨਹੀਂ ਹੋਣਗੇ।) ਇਸਦੇ ਉਲਟ, ਉਨ੍ਹਾਂ ਦੀਆਂ ਧਾਰਨਾਵਾਂ ਅਤੇ ਕਲਪਨਾਵਾਂ ਦੇ ਕਾਰਨ, ਉਹ ਹਮੇਸ਼ਾਂ ਪਰਮੇਸ਼ੁਰ ਦੀ ਸੱਚਾਈ ਦੇ ਰਾਹ ਤੋਂ ਭਟਕਦੇ ਰਹਿਣਗੇ, ਕਿਉਂਕਿ ਜਿਸ ਦਿਸ਼ਾ ਦੀ ਉਹ ਭਾਲ ਕਰ ਰਹੇ ਹਨ, ਉਹ ਉਸਦੇ ਬਿਲਕੁਲ ਉਲਟ ਹੈ ਜੋ ਪਰਮੇਸ਼ੁਰ ਅਨੁਸਾਰ ਉਹਨਾਂ ਨੂੰ ਲੈਣੀ ਚਾਹੀਦੀ ਹੈ। ਕੀ ਤੁਸੀਂ ਕਦੇ “ਰੱਥ ਨੂੰ ਉੱਤਰ ਵੱਲ ਚਲਾ ਕੇ ਦੱਖਣ ਵੱਲ ਜਾਣ” ਦੀ ਕਹਾਣੀ ਸੁਣੀ ਹੈ? ਇਹ ਰੱਥ ਦੇ ਉੱਤਰ ਵੱਲ ਚਲਾ ਕੇ ਦੱਖਣ ਵੱਲ ਜਾਣ ਦਾ ਵਰਗਾ ਮਾਮਲਾ ਹੋ ਸਕਦਾ ਹੈ। ਜੇ ਲੋਕ ਅਜਿਹੇ ਹਾਸੋਹੀਣੇ ਢੰਗ ਨਾਲ ਪਰਮੇਸ਼ੁਰ ਨੂੰ ਮੰਨਦੇ ਹਨ, ਤਾਂ ਤੁਸੀਂ ਜਿੰਨੀ ਜ਼ਿਆਦਾ ਕੋਸ਼ਿਸ਼ ਕਰੋਗੇ, ਤੁਸੀਂ ਪਰਮੇਸ਼ੁਰ ਤੋਂ ਉਨੇ ਹੀ ਦੂਰ ਹੋਵੋਗੇ। ਇਸੇ ਤਰ੍ਹਾਂ, ਮੈਂ ਤੁਹਾਨੂੰ ਇਹ ਚਿਤਾਵਨੀ ਦਿੰਦਾ ਹਾਂ: ਸ਼ੁਰੂ ਕਰਨ ਤੋਂ ਪਹਿਲਾਂ, ਤੈਨੂੰ ਪਹਿਲਾਂ ਇਹ ਪਤਾ ਲਗਾਉਣਾ ਪਵੇਗਾ ਕਿ ਤੂੰ ਅਸਲ ਵਿੱਚ ਸਹੀ ਦਿਸ਼ਾ ਵੱਲ ਜਾ ਰਿਹਾ ਹੈਂ। ਆਪਣੇ ਜਤਨਾਂ ਵਿਚ ਕੇਂਦ੍ਰਤ ਰਹਿ ਅਤੇ ਆਪਣੇ ਆਪ ਤੋਂ ਇਹ ਪੁੱਛਣਾ ਨਿਸ਼ਚਤ ਕਰ, “ਕੀ ਪਰਮੇਸ਼ੁਰ ਜਿਸ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ, ਸਭ ਚੀਜ਼ਾਂ ਦਾ ਸ਼ਾਸਕ ਹੈ? ਪਰਮੇਸ਼ੁਰ ਜਿਸ ਵਿੱਚ ਮੈਂ ਵਿਸ਼ਵਾਸ ਕਰਦਾ ਹੈ ਕੀ ਉਹ ਮੈਨੂੰ ਆਤਮਿਕ ਪਾਲਣ ਪੋਸ਼ਣ ਦਿੰਦਾ ਹੈ? ਕੀ ਉਹ ਬਸ ਮੇਰੀ ਮੂਰਤੀ ਹੈ? ਇਹ ਪਰਮੇਸ਼ੁਰ ਮੇਰਾ ਕੀ ਮੰਨਦਾ ਹੈ ਜੋ ਮੇਰੇ ਤੋਂ ਪੁੱਛਦਾ ਹੈ? ਪਰਮੇਸ਼ੁਰ ਜਿਸ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ, ਉਹ ਮੇਰੇ ਤੋਂ ਕੀ ਮੰਗ ਕਰਦਾ ਹੈ? ਕੀ ਪਰਮੇਸ਼ੁਰ ਮੇਰੇ ਹਰ ਕੰਮ ਨੂੰ ਸਵੀਕਾਰ ਕਰਦਾ ਹੈ? ਕੀ ਮੇਰੇ ਸਾਰੇ ਕੰਮ ਅਤੇ ਖੋਜਾਂ ਪਰਮੇਸ਼ੁਰ ਨੂੰ ਜਾਣਨ ਦੀ ਕੋਸ਼ਿਸ਼ ਦੇ ਅਨੁਸਾਰ ਹਨ? ਕੀ ਉਸਦੀਆ ਮੇਰੇ ਤੋਂ ਮੰਗਾਂ ਦੇ ਅਨੁਸਾਰ ਹਨ? ਕੀ ਮੈਂ ਜਿਸ ਰਾਹ ਤੇ ਚੱਲਦਾ ਹਾਂ ਉਸਨੂੰ ਪਰਮੇਸ਼ੁਰ ਦੁਆਰਾ ਪਛਾਣਿਆ ਅਤੇ ਪ੍ਰਵਾਨ ਕੀਤਾ ਜਾਂਦਾ ਹੈ? ਕੀ ਉਹ ਮੇਰੇ ਵਿਸ਼ਵਾਸ ਨਾਲ ਸੰਤੁਸ਼ਟ ਹੈ?” ਤੈਨੂੰ ਅਕਸਰ ਅਤੇ ਬਾਰ ਬਾਰ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਣੇ ਚਾਹੀਦੇ ਹਨ। ਜੇ ਤੂੰ ਪਰਮੇਸ਼ੁਰ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈਂ, ਤਾਂ ਤੇਰੇ ਕੋਲ ਉਸ ਨੂੰ ਸੰਤੁਸ਼ਟ ਕਰਨ ਵਿਚ ਸਫਲ ਹੋਣ ਤੋਂ ਪਹਿਲਾਂ ਇੱਕ ਸਪਸ਼ਟ ਚੇਤਨਾ ਅਤੇ ਸਪਸ਼ਟ ਉਦੇਸ਼ ਹੋਣੇ ਲਾਜ਼ਮੀ ਹਨ।

ਕੀ ਇਹ ਸੰਭਵ ਹੈ ਕਿ ਉਸਦੀ ਸਹਿਣਸ਼ੀਲਤਾ ਦੇ ਸਿੱਟੇ ਵਜੋਂ, ਪਰਮੇਸ਼ੁਰ, ਵੈਰ-ਭਾਵ ਨਾਲ ਅਜਿਹੇ ਅਣਉਚਿਤ ਰਵੱਈਏ ਨੂੰ ਸਵੀਕਾਰ ਕਰ ਸਕਦਾ ਹੈ, ਜਿਨ੍ਹਾਂ ਬਾਰੇ ਮੈਂ ਹੁਣੇ-ਹੁਣੇ ਬੋਲਿਆ ਹਾਂ? ਕੀ ਪਰਮੇਸ਼ੁਰ ਲੋਕਾਂ ਦੇ ਅਜਿਹੇ ਰਵੱਈਏ ਦੀ ਸ਼ਲਾਘਾ ਕਰ ਸਕਦਾ ਹੈ? (ਨਹੀਂ।) ਪਰਮੇਸ਼ੁਰ ਦੀਆਂ ਮਨੁੱਖਾਂ ਅਤੇ ਉਹ ਜੋ ਉਸਦਾ ਅਨੁਸਰਣ ਕਰਦੇ ਹਨ ਤੋਂ ਕੀ ਮੰਗਾਂ ਕਰਦਾ ਹੈ? ਕੀ ਤੁਹਾਡੇ ਕੋਲ ਇਹ ਸਪਸ਼ਟ ਵਿਚਾਰ ਹੈ ਕਿ ਉਹ ਕਿਸ ਕਿਸਮ ਦੇ ਰਵੱਈਏ ਦੀ ਲੋਕਾਂ ਤੋਂ ਮੰਗ ਕਰਦਾ ਹੈ? ਇਸ ਬਿੰਦੂ ’ਤੇ ਮੈਂ ਬਹੁਤ ਕੁਝ ਬੋਲ ਚੁੱਕਾ ਹਾਂ; ਮੈਂ ਖੁਦ ਪਰਮੇਸ਼ੁਰ ਦੇ ਇਸ ਵਿਸ਼ੇ ਉੱਤੇ, ਨਾਲ ਹੀ ਉਸਦੇ ਕੰਮਾਂ ਅਤੇ ਜੋ ਉਸ ਕੋਲ ਹੈ ਅਤੋ ਜੋ ਉਹ ਹੈ ਦੇ ਬਾਰੇ ਬਹੁਤ ਕੁਝ ਬੋਲਿਆ ਹੈ। ਕੀ ਤੁਸੀਂ ਹੁਣ ਜਾਣਦੇ ਹੋ ਕਿ ਪਰਮੇਸ਼ੁਰ ਲੋਕਾਂ ਤੋਂ ਕੀ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ? ਕੀ ਤੈਨੂੰ ਪਤਾ ਹੈ ਕਿ ਉਹ ਤੇਰੇ ਤੋਂ ਕੀ ਚਾਹੁੰਦਾ ਹੈ? ਬੋਲ। ਜੇ ਤੁਹਾਡਾ ਅਨੁਭਵ ਅਤੇ ਅਭਿਆਸਾਂ ਤੋਂ ਪ੍ਰਾਪਤ ਗਿਆਨ ਅਜੇ ਵੀ ਸੱਖਣਾ ਹੈ ਜਾਂ ਅਜੇ ਵੀ ਕਾਫੀ ਸਤਹੀ ਹੈ ਤਾਂ ਤੁਸੀਂ ਇਨ੍ਹਾਂ ਸ਼ਬਦਾਂ ਦੇ ਆਪਣੇ ਗਿਆਨ ਬਾਰੇ ਕੁਝ ਕਹਿ ਸਕਦੇ ਹੋ। ਕੀ ਤੁਹਾਡੇ ਕੋਲ ਇੱਕ ਸੰਖੇਪ ਗਿਆਨ ਹੈ? ਪਰਮੇਸ਼ੁਰ ਮਨੁੱਖ ਤੋਂ ਕੀ ਮੰਗਦਾ ਹੈ? (ਇਨ੍ਹਾਂ ਕਈ ਸੰਗਤੀਆਂ ਦੇ ਦੌਰਾਨ, ਪਰਮੇਸ਼ੁਰ ਨੇ ਮੰਗ ਦਾ ਇੱਕ ਬਿੰਦੂ ਬਣਾਇਆ ਹੈ ਕਿ ਸਾਨੂੰ ਉਸਨੂੰ, ਉਸਦੇ ਕੰਮਾਂ ਨੂੰ ਜਾਣਨਾ ਚਾਹੀਦਾ ਹੈ, ਅਤੇ ਇਹ ਜਾਣਨਾ ਚਾਹੀਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ, ਅਤੇ ਸਾਨੂੰ ਉਸਦੇ ਰੁਤਬੇ ਅਤੇ ਪਛਾਣ ਤੋਂ ਵਾਕਫ਼ ਹੋਣਾ ਚਾਹੀਦਾ ਹੈ।) ਅਤੇ ਜਦੋਂ ਪਰਮੇਸ਼ੁਰ ਮੰਗ ਕਰਦਾ ਹੈ ਕਿ ਲੋਕਾਂ ਨੂੰ ਉਸਨੂੰ ਜਾਣਨਾ ਚਾਹੀਦਾ ਹੈ ਤਾਂ ਇਸਦਾ ਅੰਤਲਾ ਸਿੱਟਾ ਕੀ ਹੁੰਦਾ ਹੈ? (ਉਹ ਸਮਝਦੇ ਹਨ ਕਿ ਪਰਮੇਸ਼ੁਰ ਸਿਰਜਣਹਾਰ ਹੈ, ਅਤੇ ਮਨੁੱਖ ਸਿਰਜੇ ਗਏ ਜੀਵ ਹਨ।) ਜਦੋਂ ਲੋਕ ਅਜਿਹਾ ਗਿਆਨ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਦੇ ਪਰਮੇਸੁਰ ਪ੍ਰਤੀ ਰਵੱਈਏ ਵਿੱਚ, ਆਪਣੇ ਫ਼ਰਜ਼ ਨੂੰ ਨਿਭਾਉਣ ਵਿੱਚ, ਜਾਂ ਆਪਣੇ ਜੀਵਨ ਦੇ ਨਿਸ਼ਚਿਆਂ ਵਿੱਚ ਕੀ ਤਬਦੀਲੀਆਂ ਆਉਂਦੀਆਂ ਹਨ? ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? ਪਰਮੇਸ਼ੁਰ ਨੂੰ ਜਾਣਨ ਅਤੇ ਸਮਝਣ ਤੋਂ ਬਾਅਦ ਕੀ ਇਹ ਕਿਹਾ ਜਾ ਸਕਦਾ ਹੈ ਕਿ ਉਹ ਚੰਗੇ ਲੋਕ ਬਣ ਗਏ ਹਨ? (ਪਰਮੇਸ਼ੁਰ ਵਿੱਚ ਵਿਸ਼ਵਾਸ ਵਿੱਚ ਚੰਗਾ ਮਨੁੱਖ ਬਣਨ ਦੀ ਉਮੀਦ ਕਰਨਾ ਸ਼ਾਮਲ ਨਹੀਂ ਹੈ। ਬਲਕਿ ਇਹ ਪਰਮੇਸ਼ੁਰ ਦੇ ਇੱਕ ਜੀਅ ਬਣਨ ਦੀ ਇੱਛਾ ਕਰਨਾ ਹੈ ਜੋ ਕਿ ਇੱਕ ਇਮਾਨਦਾਰ ਮਨੁੱਖ ਬਣਨਾ ਜਾਂ ਇਸਦੇ ਬਰਾਬਰ ਆਉਣਾ ਹੈ।) ਕੀ ਕੁਝ ਹੋਰ ਵੀ ਹੈ? (ਪਰਮੇਸ਼ੁਰ ਨੂੰ ਸੱਚਾਈ ਨਾਲ ਅਤੇ ਸਹੀ ਢੰਗ ਨਾਲ ਜਾਣਨ ਤੋਂ ਬਾਅਦ, ਅਸੀਂ ਉਸ ਨਾਲ ਪਰਮੇਸ਼ੁਰ ਦੇ ਤੌਰ ਤੇ ਵਿਵਹਾਰ ਕਰਨ ਦੇ ਯੋਗ ਹੋਏ ਹਾਂ; ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਹਮੇਸ਼ਾਂ ਪਰਮੇਸ਼ੁਰ ਹੁੰਦਾ ਹੈ, ਕਿ ਅਸੀਂ ਸਭ ਸਿਰਜੇ ਹੋਏ ਜੀਵ ਹਾਂ, ਕਿ ਸਾਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ, ਅਤੇ ਕਿ ਸਾਨੂੰ ਆਪਣੇ ਉਚਿਤ ਸਥਾਨਾਂ ਉੱਪਰ ਰਹਿਣਾ ਚਾਹੀਦਾ ਹੈ।) ਬਹੁਤ ਵਧੀਆ! ਚਲੋ ਹੋਰਾਂ ਤੋਂ ਵੀ ਸੁਣੀਏ। (ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ, ਅਤੇ ਅੰਤ ਵਿੱਚ ਅਸੀਂ ਉਹ ਲੋਕ ਬਣਨ ਦੇ ਯੋਗ ਹੋਏ ਹਾਂ ਜੋ ਪਰਮੇਸ਼ੁਰ ਦੇ ਅਧੀਨ ਹੁੰਦੇ ਹਨ, ਪਰਮੇਸ਼ੁਰ ਦਾ ਆਦਰ ਕਰਦੇ ਹਨ, ਅਤੇ ਬੁਰਾਈ ਨੂੰ ਤਿਆਗਦੇ ਹਨ।) ਇਹ ਸਹੀ ਹੈ!

3. ਆਪਣੇ ਲਈ ਉਹ ਰਵੱਈਆ ਜਿਸਦੀ ਪਰਮੇਸ਼ੁਰ ਮਨੁੱਖਜਾਤੀ ਤੋਂ ਮੰਗ ਕਰਦਾ ਹੈ

ਦਰਅਸਲ, ਪਰਮੇਸ਼ੁਰ ਮਨੁੱਖਜਾਤੀ ਤੋਂ ਬਹੁਤ ਜ਼ਿਆਦਾ ਮੰਗਾਂ ਨਹੀਂ ਕਰਦਾ—ਜਾਂ, ਘੱਟ ਤੋਂ ਘੱਟ, ਉਹ ਇੰਨੀਆਂ ਮੰਗਾਂ ਨਹੀਂ ਕਰਦਾ ਜਿੰਨੀਆਂ ਦੀ ਲੋਕ ਕਲਪਨਾ ਕਰਦੇ ਹਨ। ਜੇ ਪਰਮੇਸ਼ੁਰ ਨੇ ਕੋਈ ਵੀ ਵਚਨ ਨਾ ਬੋਲੇ ਹੁੰਦੇ, ਅਤੇ ਜੇ ਪਰਮੇਸ਼ੁਰ ਨੇ ਆਪਣਾ ਸੁਭਾਅ ਜਾਂ ਕੋਈ ਕੰਮ ਉਜਾਗਰ ਨਾ ਕੀਤਾ ਹੁੰਦਾ, ਤਾਂ ਤੁਹਾਡੇ ਲਈ ਪਰਮੇਸ਼ੁਰ ਨੂੰ ਜਾਣਨਾ ਬਹੁਤ ਜ਼ਿਆਦਾ ਔਖਾ ਹੋਣਾ ਸੀ, ਕਿਉਂਕਿ ਲੋਕਾਂ ਨੂੰ ਉਸਦੇ ਇਰਾਦੇ ਅਤੇ ਇੱਛਾ ਦਾ ਅਨੁਮਾਨ ਲਗਾਉਣਾ ਪੈਂਦਾ; ਅਜਿਹਾ ਕਰਨਾ ਬਹੁਤ ਔਖਾ ਹੋਣਾ ਸੀ। ਹਾਲਾਂਕਿ ਆਪਣੇ ਕੰਮ ਦੇ ਅੰਤਲੇ ਪੜਾਅ ਵਿੱਚ, ਪਰਮੇਸ਼ੁਰ ਨੇ ਕਈ ਵਚਨ ਬੋਲੇ ਹਨ, ਬਹੁਤ ਸਾਰਾ ਕੰਮ ਕੀਤਾ ਹੈ, ਅਤੇ ਮਨੁੱਖ ਤੋਂ ਕਈ ਮੰਗਾਂ ਕੀਤੀਆਂ ਹਨ। ਉਸਦੇ ਵਚਨਾਂ ਅਤੇ ਉਸਦੇ ਬਹੁਤ ਸਾਰੇ ਕੰਮਾਂ ਵਿੱਚ ਉਸਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਕੀ ਪਸੰਦ ਕਰਦਾ ਹੈ, ਉਹ ਕਿਸਤੋਂ ਸੂਗ ਕਰਦਾ ਹੈ, ਅਤੇ ਉਨ੍ਹਾਂ ਨੂੰ ਕਿਹੋ ਜਿਹੇ ਲੋਕ ਬਣਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਸਮਝਦ ਦੇ ਬਾਅਦ, ਲੋਕਾਂ ਨੂੰ ਆਪਣੇ ਦਿਲਾਂ ਵਿੱਚ ਪਰਮੇਸ਼ੁਰ ਦੀਆਂ ਮੰਗਾਂ ਦੀ ਸਹੀ ਪਰਿਭਾਸ਼ਾ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਉਹ ਪਰਮੇਸ਼ੁਰ ਵਿੱਚ ਅਸਪਸ਼ਟਤਾ ਨਾਲ ਵਿਸ਼ਵਾਸ ਨਹੀਂ ਕਰਦੇ ਅਤੇ ਉਹ ਹੁਣ ਖ਼ਿਆਲੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ, ਨਾ ਹੀ ਉਨ੍ਹਾਂ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਅਸਪਸ਼ਟਤਾ ਜਾਂ ਨਿਰਾਰਥਕਤਾ ਦੇ ਵਿਚਕਾਰ ਹੈ। ਬਲਕਿ ਉਹ ਉਸਦੇ ਵਾਕਾਂ ਨੂੰ ਸੁਣਨ, ਉਸਦੀਆਂ ਮੰਗਾਂ ਦੇ ਦਰਜਿਆਂ ਨੂੰ ਸਮਝਣ ਅਤੇ ਪ੍ਰਾਪਤ ਕਰਨ ਦੇ ਸਮਰੱਥ ਹਨ, ਅਤੇ ਪਰਮੇਸ਼ੁਰ ਮਨੁੱਖਤਾ ਦੀ ਭਾਸ਼ਾ ਦੀ ਵਰਤੋਂ ਉਨ੍ਹਾਂ ਨੂੰ ਇਹ ਦਸਣ ਲਈ ਕਰਦਾ ਹੈ ਕਿ ਉਨ੍ਹਾਂ ਨੂੰ ਕੀ ਜਾਣਨਾ ਅਤੇ ਸਮਝਣਾ ਚਾਹੀਦਾ ਹੈ। ਅੱਜ, ਜੇ ਲੋਕ ਅਜੇ ਵੀ ਨਹੀਂ ਜਾਣਦੇ ਕਿ ਪਰਮੇਸ਼ੁਰ ਜੋ ਹੈ ਅਤੇ ਉਹ ਉਨ੍ਹਾਂ ਤੋਂ ਕੀ ਮੰਗਾਂ ਕਰਦਾ ਹੈ; ਜੇ ਉਹ ਇਹ ਨਹੀਂ ਜਾਣਦੇ ਕਿ ਕਿਉਂ ਮਨੁੱਖ ਨੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ, ਨਾ ਹੀ ਇਹ ਜਾਣਦੇ ਹਨ ਕਿ ਉਸ ਵਿੱਚ ਵਿਸ਼ਵਾਸ ਕਿਵੇਂ ਕਰਨਾ ਹੈ ਅਤੇ ਉਸ ਨਾਲ ਵਿਹਾਰ ਕਿਵੇਂ ਕਰਨਾ ਹੈ—ਤਾਂ ਇਸ ਵਿੱਚ ਇੱਕ ਸਮੱਸਿਆ ਹੈ। ਹੁਣੇ-ਹੁਣੇ ਤੁਹਾਡੇ ਵਿੱਚੋਂ ਹਰਇੱਕ ਇੱਕ ਵਿਸ਼ੇਸ਼ ਖੇਤਰ ਉੱਪਰ ਬੋਲਿਆ ਹੈ; ਤੁਸੀਂ ਕੁਝ ਚੀਜ਼ਾਂ ਤੋਂ ਜਾਗਰੂਕ ਹੋ, ਭਾਵੇਂ ਇਹ ਚੀਜ਼ਾਂ ਖਾਸ ਹਨ ਜਾਂ ਆਮ। ਹਾਲਾਂਕਿ ਮੈਂ ਤੁਹਾਨੂੰ ਸਹੀ, ਪੂਰਣ ਅਤੇ ਖਾਸ ਮੰਗਾਂ ਬਾਰੇ ਦਸਣਾ ਚਾਹੁੰਦਾ ਹਾਂ ਜੋ ਪਰਮੇਸ਼ੁਰ ਮਨੁੱਖਜਾਤੀ ਤੋਂ ਕਰਦਾ ਹੈ। ਇਹ ਕੇਵਲ ਕੁਝ ਸ਼ਬਦ ਹਨ, ਅਤੇ ਬਹੁਤ ਸਰਲ ਹਨ; ਤੁਸੀਂ ਇਨ੍ਹਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਹੋਵੋਗੇ। ਪਰਮੇਸ਼ੁਰ ਦੀਆਂ ਮਨੁੱਖਜਾਤੀ ਅਤੇ ਜੋ ਉਸਦੇ ਅਨੁਯਾਈ ਹਨ ਤੋਂ ਸਹੀ ਮੰਗਾਂ ਅੱਗੇ ਲਿਖੀਆਂ ਹਨ। ਉਹ ਆਪਣੇ ਅਨੁਯਾਈਆਂ ਤੋਂ ਪੰਜ ਚੀਜ਼ਾਂ ਦੀ ਮੰਗ ਕਰਦਾ ਹੈ: ਸੱਚਾ ਵਿਸ਼ਵਾਸ, ਵਫਾਦਾਰ ਅਨੁਸਰਣ, ਸੰਪੂਰਣ ਅਧੀਨਤਾਈ, ਸੱਚਾ ਗਿਆਨ ਅਤੇ ਦਿਲੀ ਆਦਰ।

ਇਨ੍ਹਾਂ ਪੰਜ ਚੀਜ਼ਾਂ ਵਿੱਚ, ਪਰਮੇਸ਼ੁਰ ਦੀ ਮੰਗ ਹੈ ਕਿ ਲੋਕ ਹੁਣ ਉਸ ਤੋਂ ਪ੍ਰਸ਼ਨ ਨਾ ਕਰਨ ਜਾਂ ਉਨ੍ਹਾਂ ਦੀਆਂ ਕਲਪਨਾਵਾਂ ਜਾਂ ਅਸਪਸ਼ਟ ਅਤੇ ਸੰਖੇਪ ਦ੍ਰਿਸ਼ਟੀਕੋਣ ਦੀ ਵਰਤੋਂ ਕਰਦਿਆਂ ਉਸ ਦਾ ਅਨੁਸਰਣ ਨਾ ਕਰਨ; ਉਨ੍ਹਾਂ ਨੂੰ ਕਿਸੇ ਕਲਪਨਾ ਜਾਂ ਧਾਰਨਾ ਦੇ ਅਧਾਰ ਤੇ ਪਰਮੇਸ਼ੁਰ ਦੀ ਪਾਲਣਾ ਨਹੀਂ ਕਰਨੀ ਚਾਹੀਦੀ। ਉਹ ਚਾਹੁੰਦਾ ਹੈ ਕਿ ਹਰ ਕੋਈ ਜੋ ਉਸਦਾ ਅਨੁਸਰਣ ਕਰੇ ਉਹ ਵਫ਼ਾਦਾਰੀ ਨਾਲ ਕਰੇ, ਅੱਧੇ ਮਨ ਨਾਲ ਜਾਂ ਵਚਨਬੱਧਤਾ ਤੋਂ ਬਗੈਰ ਨਹੀਂ। ਜਦੋਂ ਪਰਮੇਸ਼ੁਰ ਤੇਰੇ ਤੋਂ ਕੋਈ ਮੰਗ ਕਰਦਾ ਹੈ, ਤੇਰੀ ਪਰਖ ਕਰਦਾ ਹੈ, ਤੇਰਾ ਨਿਰਣਾ ਕਰਦਾ ਹੈ, ਤੇਰੇ ਨਾਲ ਨਜਿੱਠਦਾ ਹੈ ਅਤੇ ਤੈਨੂੰ ਸਜ਼ਾ ਦਿੰਦਾ ਹੈ, ਜਾਂ ਤੇਰਾ ਅਨੁਸ਼ਾਸਨ ਕਰਦਾ ਹੈ ਅਤੇ ਤੈਨੂੰ ਮਾਰਦਾ ਹੈ ਤਾਂ ਤੈਨੂੰ ਉਸ ਦੇ ਅਧੀਨ ਹੋ ਚਾਹੀਦਾ ਹੈ। ਤੈਨੂੰ ਕਾਰਨ ਪੁੱਛਣੇ ਜਾਂ ਹਾਲਾਤ ਨਹੀਂ ਬਣਾਉਣ ਚਾਹੀਦੇ, ਤੈਨੂੰ ਕਾਰਨਾਂ ਬਾਰੇ ਬਹੁਤ ਘੱਟ ਗੱਲ ਕਰਨੀ ਚਾਹੀਦੀ ਹੈ। ਤੇਰੀ ਆਗਿਆਕਾਰੀ ਨਿਰੋਲ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦਾ ਗਿਆਨ ਉਹ ਖੇਤਰ ਹੈ ਜਿਸ ਵਿਚ ਲੋਕ ਬਹੁਤ ਪਿੱਛੇ ਹਨ। ਉਹ ਅਕਸਰ ਪਰਮੇਸ਼ੁਰ ਉੱਪਰ ਉਨ੍ਹਾਂ ਕਥਨੀਆਂ, ਵਾਕਾਂ ਅਤੇ ਵਚਨਾਂ ਨੂੰ ਥੋਪਦੇ ਹਨ ਜੋ ਉਸ ਨਾਲ ਸੰਬੰਧਿਤ ਨਹੀਂ ਹਨ, ਉਹ ਵਿਸ਼ਵਾਸ ਕਰਦੇ ਹਨ ਕਿ ਅਜਿਹੇ ਵਚਨ ਪਰਮੇਸ਼ੁਰ ਦੇ ਗਿਆਨ ਦੀ ਸਭ ਤੋਂ ਸਹੀ ਪਰਿਭਾਸ਼ਾ ਹਨ। ਉਹ ਇਸ ਬਾਰੇ ਬਹੁਤ ਘੱਟ ਜਾਣਦੇ ਹਨ ਕਿ ਇਹ ਗੱਲਾਂ ਜੋ ਮਨੁੱਖੀ ਕਲਪਨਾ, ਉਹਨਾਂ ਦੇ ਆਪਣੇ ਤਰਕ ਅਤੇ ਆਪਣੇ ਗਿਆਨ ਦੁਆਰਾ ਆਉਂਦੀਆਂ ਹਨ, ਪਰਮੇਸ਼ੁਰ ਦੇ ਤੱਤ ਦੇ ਨਾਲ ਮਾਮੂਲੀ ਜਿਹਾ ਸੰਬੰਧ ਵੀ ਨਹੀਂ ਰੱਖਦੀਆਂ। ਇਸ ਤਰ੍ਹਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਗਿਆਨ ਦੀ ਗੱਲ ਆਉਂਦੀ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਤਾਂ ਉਹ ਤੇਰੇ ਤੋਂ ਕੇਵਲ ਇਹ ਨਹੀਂ ਮੰਗ ਕਰਦਾ ਕਿ ਤੂੰ ਉਸਨੂੰ ਅਤੇ ਉਸ ਦੇ ਸ਼ਬਦਾਂ ਨੂੰ ਪਛਾਣੇ, ਪਰ ਇਹ ਵੀ ਕਿ ਤੇਰਾ ਉਸਦੇ ਪ੍ਰਤੀ ਗਿਆਨ ਸਹੀ ਹੈ। ਭਾਵੇਂ ਤੂੰ ਕੇਵਲ ਇੱਕ ਵਾਕ ਕਹਿ ਸਕਦਾ ਹੋਵੇਂ, ਜਾਂ ਸਿਰਫ ਥੋੜ੍ਹੇ ਜਿਹੇ ਤੋਂ ਜਾਣੂ ਹੋਵੇਂ, ਇਹ ਛੋਟੀ ਜਿਹੀ ਜਾਗਰੂਕਤਾ ਸਹੀ ਅਤੇ ਸੱਚ ਹੈ, ਅਤੇ ਖੁਦ ਪਰਮੇਸ਼ੁਰ ਦੇ ਤੱਤ ਦੇ ਅਨੁਕੂਲ ਹੈ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਆਪਣੀ ਕਿਸੇ ਅਜਿਹੀ ਉਸਤਤ ਜਾਂ ਪ੍ਰਸੰਸਾ ਤੋਂ ਨਫ਼ਰਤ ਕਰਦਾ ਹੈ ਜੋ ਅਜਥਾਰਥਕ ਜਾਂ ਗ਼ਲਤ-ਵਿਚਾਰਾਂ ਵਾਲੀ ਹੈ। ਇਸ ਤੋਂ ਵੀ ਵੱਧ, ਉਹ ਉਦੋਂ ਨਫ਼ਰਤ ਕਰਦਾ ਹੈ ਜਦੋਂ ਲੋਕ ਉਸ ਨਾਲ ਹਵਾ ਵਾਂਗ ਵਰਤਾਓ ਕਰਦੇ ਹਨ। ਉਹ ਉਦੋਂ ਨਫ਼ਰਤ ਕਰਦਾ ਹੈ ਜਦੋਂ, ਪਰਮੇਸ਼ੁਰ ਬਾਰੇ ਵਿਸ਼ਿਆਂ ਬਾਰੇ ਚਰਚਾ ਦੌਰਾਨ, ਲੋਕ ਤੱਥਾਂ ਦੀ ਕੋਈ ਪਰਵਾਹ ਨਹੀਂ ਕਰਦੇ, ਆਪਣੀ ਮਰਜ਼ੀ ਨਾਲ ਗੱਲ ਕਰਦੇ ਹਨ ਅਤੇ ਬੇਝਿਜਕ ਬੋਲਦੇ ਹਨ। ਅਤੇ ਇਸ ਢੰਗ ਨਾਲ ਬੋਲਦੇ ਹਨ ਜਿਵੇਂ ਉਨ੍ਹਾਂ ਨੂੰ ਸਹੀ ਲੱਗਦਾ; ਇਸ ਤੋਂ ਇਲਾਵਾ, ਉਹ ਉਨ੍ਹਾਂ ਲੋਕਾਂ ਨਾਲ ਨਫ਼ਰਤ ਕਰਦਾ ਹੈ ਜੋ ਵਿਸ਼ਵਾਸ ਕਰਦੇ ਹਨ ਕਿ ਉਹ ਪਰਮੇਸ਼ੁਰ ਨੂੰ ਜਾਣਦੇ ਹਨ ਅਤੇ ਉਸ ਬਾਰੇ ਆਪਣੇ ਗਿਆਨ ਬਾਰੇ ਸ਼ੇਖੀ ਮਾਰਦੇ ਹਨ, ਉਹ ਉਸ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਬਿਨਾ ਕਿਸੇ ਰੁਕਾਵਟ ਅਤੇ ਬੇਝਿਜਕ ਨਾਲ ਚਰਚਾ ਕਰਦੇ ਹਨ। ਇਨ੍ਹਾਂ ਉਪਰੋਕਤ ਪੰਜ ਮੰਗਾਂ ਵਿਚੋਂ ਅਖੀਰਲੀ ਦਿਲੋਂ ਆਦਰ ਸੀ: ਇਹ ਉਨ੍ਹਾਂ ਸਭ ਲੋਕਾਂ ਤੋਂ ਪਰਮੇਸ਼ੁਰ ਦੀ ਅੰਤਿਮ ਮੰਗ ਹੈ ਜੋ ਉਸਦਾ ਅਨੁਸਰਣ ਕਰਦੇ ਹਨ। ਜਦੋਂ ਕਿਸੇ ਕੋਲ ਪਰਮੇਸ਼ੁਰ ਦਾ ਸਹੀ ਅਤੇ ਸੱਚਾ ਗਿਆਨ ਹੁੰਦਾ ਹੈ, ਤਾਂ ਉਹ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਨ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੇ ਯੋਗ ਹੋ ਜਾਂਦਾ ਹੈ। ਇਹ ਆਦਰ ਉਨ੍ਹਾਂ ਦੇ ਦਿਲ ਦੀ ਗਹਿਰਾਈ ਤੋਂ ਆਉਂਦਾ ਹੈ; ਇਹ ਆਦਰ ਆਪਣੀ ਮਰਜ਼ੀ ਨਾਲ ਦਿੱਤਾ ਜਾਂਦਾ ਹੈ, ਨਾ ਕਿ ਪਰਮੇਸ਼ੁਰ ਦੇ ਦਬਾਅ ਦੇ ਨਤੀਜੇ ਵਜੋਂ। ਪਰਮੇਸ਼ੁਰ ਇਹ ਨਹੀਂ ਮੰਗ ਕਰਦਾ ਕਿ ਤੁਸੀਂ ਉਸ ਨੂੰ ਕਿਸੇ ਚੰਗੇ ਵਤੀਰੇ, ਵਿਹਾਰ ਜਾਂ ਬਾਹਰੀ ਵਿਵਹਾਰ ਦਾ ਤੋਹਫਾ ਦਿਓ; ਇਸ ਦੇ ਬਜਾਏ, ਉਹ ਤੇਰੇ ਤੋਂ ਮੰਗ ਕਰਦਾ ਹੈ ਕਿ ਤੂੰ ਉਸ ਦਾ ਆਦਰ ਕਰੇਂ ਅਤੇ ਆਪਣੇ ਦਿਲ ਦੀ ਗਹਿਰਾਈ ਵਿੱਚ ਉਸ ਤੋਂ ਡਰੇਂ। ਅਜਿਹੀ ਸ਼ਰਧਾ ਤੇਰੇ ਜੀਵਨ ਦੇ ਸੁਭਾਅ ਵਿੱਚ ਤਬਦੀਲੀਆਂ, ਪਰਮੇਸ਼ੁਰ ਦੇ ਗਿਆਨ ਦੀ ਪ੍ਰਾਪਤੀ ਅਤੇ ਪਰਮੇਸ਼ੁਰ ਦੇ ਕਾਰਜਾਂ ਦੀ ਸਮਝ, ਪਰਮੇਸ਼ੁਰ ਦੇ ਤੱਤ ਨੂੰ ਸਮਝ ਆਉਣ ਦੇ ਨਤੀਜੇ ਵਜੋਂ ਪ੍ਰਾਪਤ ਹੋਈ ਹੈ, ਅਤੇ ਇਸ ਸੱਚਾਈ ਦੀ ਆਪਣੀ ਪੁਸ਼ਟੀ ਵਜੋਂ ਕਿ ਤੂੰ ਇੱਕ ਪਰਮੇਸ਼ੁਰ ਦੇ ਜੀਵ ਹੈਂ। ਇਸ ਲਈ, ਮੇਰਾ ਮਨੋਰਥ ਇੱਥੇ ਆਦਰ ਦੀ ਪਰਿਭਾਸ਼ਾ ਲਈ ਸ਼ਬਦ “ਦਿਲੋਂ” ਵਰਤਣ ਦਾ ਹੈ ਜੋ ਮਨੁੱਖਾਂ ਨੂੰ ਇਹ ਸਮਝਣਾ ਹੈ ਕਿ ਉਨ੍ਹਾਂ ਲਈ ਪਰਮੇਸ਼ੁਰ ਪ੍ਰਤੀ ਆਦਰ ਉਨ੍ਹਾਂ ਦੇ ਦਿਲ ਦੇ ਤਲ ਤੋਂ ਆਉਣਾ ਚਾਹੀਦਾ ਹੈ।

ਹੁਣ ਉਨ੍ਹਾਂ ਪੰਜ ਮੰਗਾਂ ’ਤੇ ਗੌਰ ਕਰੋ: ਕੀ ਤੁਹਾਡੇ ਵਿਚੋਂ ਕੋਈ ਪਹਿਲੀਆਂ ਤਿੰਨ ਨੂੰ ਪ੍ਰਾਪਤ ਕਰਨ ਦੇ ਯੋਗ ਹੈ? ਇਸ ਵੇਲੇ, ਮੈਂ ਸਹੀ ਵਿਸ਼ਵਾਸ, ਵਫ਼ਾਦਾਰ ਅਨੁਸਰਣ, ਅਤੇ ਪੂਰਨ ਅਧੀਨਤਾ ਦਾ ਹਵਾਲਾ ਦੇ ਰਿਹਾ ਹਾਂ। ਕੀ ਤੁਹਾਡੇ ਵਿੱਚੋਂ ਕੋਈ ਇਨ੍ਹਾਂ ਚੀਜ਼ਾਂ ਦੇ ਯੋਗ ਹੈ? ਮੈਂ ਜਾਣਦਾ ਹਾਂ ਕਿ ਜੇ ਮੈਂ ਪੰਜਾਂ ਬਾਰੇ ਕਿਹਾ ਹੁੰਦਾ, ਤਾਂ ਬਿਨਾਂ ਸ਼ੱਕ ਤੁਹਾਡੇ ਵਿਚੋਂ ਕੋਈ ਨਹੀਂ ਹੁੰਦਾ, ਪਰ ਮੈਂ ਇਹ ਗਿਣਤੀ ਘਟਾ ਕੇ ਤਿੰਨ ਕਰ ਦਿੱਤੀ ਹੈ। ਇਸ ਬਾਰੇ ਸੋਚੋ ਕਿ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕੀਤਾ ਹੈ ਜਾਂ ਨਹੀਂ। ਕੀ “ਸੱਚਾ ਵਿਸ਼ਵਾਸ” ਪ੍ਰਾਪਤ ਕਰਨਾ ਆਸਾਨ ਹੈ? (ਨਹੀਂ, ਇਹ ਨਹੀਂ ਹੈ।) ਇਹ ਸੌਖਾ ਨਹੀਂ ਹੈ, ਕਿਉਂਕਿ ਲੋਕ ਅਕਸਰ ਪਰਮੇਸ਼ੁਰ ਨੂੰ ਸਵਾਲ ਕਰਦੇ ਹਨ। ਅਤੇ “ਵਫ਼ਾਦਾਰ ਅਨੁਸਰਣ” ਬਾਰੇ ਕੀ ਖਿਆਲ ਹੈ? ਇਥੇ “ਵਫ਼ਾਦਾਰ” ਦਾ ਕੀ ਅਰਥ ਹੈ? (ਅਣਮਨੇ ਮਨ ਨਾਲ ਨਹੀਂ, ਬਲਕਿ ਪੂਰੇ ਦਿਲ ਨਾਲ ਕੀਤਾ ਗਿਆ।) ਅਣਮਨੇ ਮਨ ਨਾਲ ਨਹੀਂ, ਬਲਕਿ ਪੂਰੇ ਦਿਲ ਨਾਲ ਕੀਤਾ ਗਿਆ। ਤੁਹਾਡਾ ਤੀਰ ਸਹੀ ਨਿਸ਼ਾਨੇ ਉੱਤੇ ਲੱਗਿਆ ਹੈ! ਤਾਂ ਫਿਰ, ਕੀ ਤੁਸੀਂ ਇਸ ਮੰਗ ਨੂੰ ਪ੍ਰਾਪਤ ਕਰਨ ਦੇ ਯੋਗ ਹੋ? ਤੁਹਾਨੂੰ ਸਖਤ ਕੋਸ਼ਿਸ਼ ਕਰਨੀ ਪਵੇਗੀ, ਠੀਕ ਹੈ? ਫਿਲਹਾਲ, ਤੁਸੀਂ ਅਜੇ ਵੀ ਇਸ ਮੰਗ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ। “ਪੂਰਨ ਅਧੀਨਤਾ” ਬਾਰੇ ਕੀ—ਤੁਸੀਂ ਇਸਨੂੰ ਪ੍ਰਾਪਤ ਕਰ ਲਿਆ ਹੈ?(ਨਹੀਂ।) ਤੁਸੀਂ ਇਸਨੂੰ ਵੀ ਪ੍ਰਾਪਤ ਨਹੀਂ ਕੀਤਾ ਹੈ। ਤੁਸੀਂ ਅਕਸਰ ਅਵੱਗਿਆਕਾਰ ਅਤੇ ਵਿਦਰੋਹੀ ਹੁੰਦੇ ਹੋ; ਤੁਸੀਂ ਅਕਸਰ ਨਹੀਂ ਸੁਣਦੇ, ਆਗਿਆਕਾਰੀ ਕਰਨਾ ਨਹੀਂ ਚਾਹੁੰਦੇ, ਜਾਂ ਸੁਣਨਾ ਨਹੀਂ ਚਾਹੁੰਦੇ। ਇਹ ਤਿੰਨ ਸਭ ਤੋਂ ਬੁਨਿਆਦੀ ਮੰਗਾਂ ਹਨ ਜੋ ਲੋਕ ਜੀਵਨ ਵਿੱਚ ਦਾਖਲ ਹੋਣ ਤੋਂ ਬਾਅਦ ਪ੍ਰਾਪਤ ਕਰਦੇ ਹਨ, ਪਰ ਤੁਸੀਂ ਅਜੇ ਤੱਕ ਉਨ੍ਹਾਂ ਨੂੰ ਪ੍ਰਾਪਤ ਨਹੀਂ ਕੀਤਾ ਹੈ। ਇਸ ਤਰ੍ਹਾਂ, ਇਸ ਸਮੇਂ, ਕੀ ਤੁਹਾਡੇ ਕੋਲ ਬਹੁਤ ਜ਼ਿਆਦਾ ਸੰਭਾਵਨਾ ਹੈ? ਅੱਜ, ਮੇਰੇ ਬੋਲੇ ਸ਼ਬਦਾਂ ਨੂੰ ਸੁਣ ਕੇ ਕੀ ਤੁਸੀਂ ਫ਼ਿਕਰਮੰਦ ਹੋ? (ਹਾਂ।) ਇਹ ਸਹੀ ਹੈ ਕਿ ਤੁਹਾਨੂੰ ਫਿਕਰਮੰਦ ਹੋਣਾ ਚਾਹੀਦਾ ਹੈ। ਫ਼ਿਕਰਮੰਦ ਹੋਣ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ। ਮੈਨੂੰ ਤੁਹਾਡੇ ਲਈ ਫ਼ਿਕਰਮੰਦ ਹਾਂ। ਮੈਂ ਹੋਰ ਦੋ ਮੰਗਾਂ ਵੱਲ ਨਹੀਂ ਜਾਵਾਂਗਾ; ਬਿਨਾਂ ਸ਼ੱਕ, ਇੱਥੇ ਕੋਈ ਵੀ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹੈ। ਤੁਸੀਂ ਫ਼ਿਕਰਮੰਦ ਹੋ। ਤਾਂ ਫਿਰ, ਕੀ ਤੁਸੀਂ ਆਪਣੇ ਉਦੇਸ਼ਾਂ ਨੂੰ ਨਿਰਧਾਰਤ ਕਰ ਲਿਆ ਹੈ? ਤੁਹਾਨੂੰ ਕਿਹੜੇ ਉਦੇਸ਼ਾਂ ਨਾਲ, ਅਤੇ ਕਿਸ ਦਿਸ਼ਾ ਵਿੱਚ, ਆਪਣੇ ਜਤਨਾਂ ਪ੍ਰਤੀ ਡਟਣਾ ਅਤੇ ਸਮਰਪਿਤ ਹੋਣਾ ਚਾਹੀਦਾ ਹੈ? ਕੀ ਤੁਹਾਡਾ ਕੋਈ ਉਦੇਸ਼ ਹੈ? ਮੈਨੂੰ ਸਪਸ਼ਟ ਤੌਰ ਤੇ ਬੋਲਣ ਦਿਓ: ਇੱਕ ਵਾਰ ਜਦੋਂ ਤੁਸੀਂ ਇਹ ਪੰਜ ਮੰਗਾਂ ਪੂਰੀਆਂ ਕਰ ਲਓਗੇ, ਤੁਸੀਂ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਲਓਗੇ। ਇਹਨਾਂ ਵਿੱਚੋਂ ਹਰ ਇੱਕ ਕਿਸੇ ਵਿਅਕਤੀ ਦੇ ਪਰਿਪੱਕ ਹੋਣ ਅਤੇ ਜੀਵਨ ਵਿੱਚ ਦਾਖਲ ਹੋਣ ਦਾ ਇੱਕ ਸੰਕੇਤਕ, ਅਤੇ ਨਾਲ ਹੀ ਇੱਕ ਅੰਤਮ ਉਦੇਸ਼ ਹੈ। ਭਾਵੇਂ ਮੈਂ ਵਿਸਥਾਰ ਵਿੱਚ ਗੱਲ ਕਰਨ ਲਈ ਇਨ੍ਹਾਂ ਵਿੱਚੋਂ ਇੱਕ ਹੀ ਮੰਗ ਨੂੰ ਚੁਣਿਆ ਹੈ, ਅਤੇ ਚਾਹੁੰਦਾ ਹਾਂ ਕਿ ਤੁਹਾਨੂੰ ਇਨ੍ਹਾਂ ਸਾਰਿਆਂ ਨੂੰ ਪੂਰਾ ਕਰਨ ਦੀ ਲੋੜ ਹੈ, ਇਹ ਪ੍ਰਾਪਤ ਕਰਨਾ ਸੌਖਾ ਨਹੀਂ ਹੋਵੇਗਾ; ਤੁਹਾਨੂੰ ਕੁਝ ਹੱਦ ਤੱਕ ਮੁਸ਼ਕਲ ਸਹਿਣੀ ਪਵੇਗੀ ਅਤੇ ਮਿਹਨਤ ਕਰਨੀ ਪਵੇਗੀ। ਤੁਹਾਡੀ ਮਾਨਸਿਕਤਾ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ? ਇਹ ਅਪਰੇਸ਼ਨ ਦੀ ਮੇਜ਼ ’ਤੇ ਜਾਣ ਲਈ ਇੰਤਜ਼ਾਰ ਕਰ ਰਹੇ ਕੈਂਸਰ ਦੇ ਮਰੀਜ਼ ਵਾਂਗ ਹੀ ਹੋਣੀ ਚਾਹੀਦੀ ਹੈ। ਮੈਂ ਇਹ ਕਿਉਂ ਕਹਿੰਦਾ ਹਾਂ? ਜੇ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਚਾਹੁੰਦਾ ਹੈਂ, ਅਤੇ ਜੇ ਤੂੰ ਪਰਮੇਸ਼ੁਰ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈਂ ਅਤੇ ਉਸ ਦੀ ਸੰਤੁਸ਼ਟੀ ਪ੍ਰਾਪਤ ਕਰਨਾ ਚਾਹੁੰਦਾ ਹੈਂ, ਤਾਂ ਜਦੋਂ ਤੱਕ ਤੂੰ ਕੁਝ ਹੱਦ ਤਕ ਤਕਲੀਫ ਸਹਿਣ ਨਹੀਂ ਕਰਦਾ ਅਤੇ ਕੁਝ ਹੱਦ ਤਕ ਕੋਸ਼ਿਸ਼ ਨਹੀਂ ਕਰਦਾ, ਤੂੰ ਇਨ੍ਹਾਂ ਚੀਜ਼ਾਂ ਪ੍ਰਾਪਤ ਨਹੀਂ ਕਰ ਸਕੇਂਗਾ। ਤੁਸੀਂ ਬਹੁਤ ਜ਼ਿਆਦਾ ਪ੍ਰਚਾਰ ਸੁਣਿਆ ਹੈ, ਪਰੰਤੂ ਇਸ ਨੂੰ ਸੁਣਨ ਦਾ ਸਿੱਧਾ ਅਰਥ ਇਹ ਨਹੀਂ ਕਿ ਇਹ ਉਪਦੇਸ਼ ਤੇਰਾ ਹੈ; ਤੈਨੂੰ ਲਾਜ਼ਮੀ ਤੌਰ ’ਤੇ ਇਸ ਨੂੰ ਜਜ਼ਬ ਕਰਨਾ ਪੈਣਾ ਹੈ ਅਤੇ ਇਸ ਨੂੰ ਉਸ ਚੀਜ਼ ਵਿੱਚ ਬਦਲਣਾ ਚਾਹੀਦਾ ਹੈ ਜੋ ਤੇਰੇ ਨਾਲ ਸੰਬੰਧਤ ਹੋਵੇ। ਤੈਨੂੰ ਲਾਜ਼ਮੀ ਤੌਰ ’ਤੇ ਇਸ ਨੂੰ ਆਪਣੇ ਜੀਵਨ ਵਿਚ ਜੋੜ ਲੈਣਾ ਚਾਹੀਦਾ ਹੈ ਅਤੇ ਆਪਣੀ ਹੋਂਦ ਵਿਚ ਲੈ ਆਉਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਅਤੇ ਪ੍ਰਚਾਰ ਨੂੰ ਤੇਰੇ ਜੀਵਨ ਢੰਗ ਦਾ ਮਾਰਗ ਦਰਸ਼ਨ ਕਰਨ ਦੀ ਆਗਿਆ ਦੇਣਾ ਅਤੇ ਆਪਣੇ ਜੀਵਨ ਵਿੱਚ ਹੋਂਦ ਅਤੇ ਮਕਸਦ ਲਿਆਉਣਾ ਚਾਹੀਦਾ ਹੈ। ਜਦੋਂ ਅਜਿਹਾ ਹੋਵੇਗਾ ਤਾਂ ਤੇਰਾ ਇਹਨਾਂ ਸ਼ਬਦਾਂ ਨੂੰ ਸੁਣਨਾ ਮਹੱਤਵਪੂਰਣ ਹੋ ਜਾਵੇਗਾ। ਜੇ ਮੇਰੇ ਦੁਆਰਾ ਬੋਲੇ ਗਏ ਸ਼ਬਦ ਤੇਰੇ ਜੀਵਨ ਵਿਚ ਕੋਈ ਤਬਦੀਲੀ ਨਹੀਂ ਲਿਆਉਂਦੇ ਜਾਂ ਤੇਰੇ ਵਜੂਦ ਦਾ ਮੁੱਲ ਨਹੀਂ ਵਧਾਉਂਦੇ, ਤਾਂ ਤੇਰਾ ਉਨ੍ਹਾਂ ਨੂੰ ਸੁਣਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਤੁਸੀਂ ਇਹ ਸਮਝਦੇ ਹੋ, ਠੀਕ ਹੈ? ਇਸ ਨੂੰ ਸਮਝਣ ਤੋਂ ਬਾਅਦ, ਜੋ ਵਾਪਰਦਾ ਹੈ ਉਹ ਤੁਹਾਡੇ ਉਤੇ ਨਿਰਭਰ ਕਰਦਾ ਹੈ। ਤੁਹਾਨੂੰ ਲਾਜ਼ਮੀ ਤੌਰ ’ਤੇ ਕੰਮ ’ਤੇ ਲੱਗ ਜਾਣਾ ਚਾਹੀਦਾ ਹੈ! ਤੁਹਾਨੂੰ ਸਾਰੀਆਂ ਚੀਜ਼ਾਂ ਵਿੱਚ ਸੰਜੀਦਾ ਹੋਣਾ ਚਾਹੀਦਾ ਹੈ! ਅਸਤ-ਵਿਅਸਤ ਨਾ ਰਹੋ; ਵਕਤ ਉਡ ਰਿਹਾ ਹੈ! ਤੁਹਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹਨ। ਪਿਛਲੇ ਦਸ ਸਾਲਾਂ ਵੱਲ ਮੁੜ ਕੇ ਦੇਖੋ: ਤੁਸੀਂ ਕੀ ਕਮਾਇਆ ਹੈ? ਅਤੇ ਤੁਹਾਡੇ ਕੋਲ ਇਸ ਜੀਵਨ-ਕਾਲ ਵਿੱਚ ਰਹਿਣ ਲਈ ਕਿੰਨੇ ਦਹਾਕੇ ਬਚੇ ਹਨ? ਤੁਹਾਡੇ ਕੋਲ ਲੰਬਾ ਸਮਾਂ ਨਹੀਂ ਹੈ। ਇਹ ਭੁੱਲ ਜਾ ਕਿ ਪਰਮੇਸ਼ੁਰ ਦਾ ਕੰਮ ਤੇਰੀ ਉਡੀਕ ਕਰ ਰਿਹਾ ਹੈ, ਕਿ ਉਸਨੇ ਤੇਰੇ ਲਈ ਮੌਕਾ ਛੱਡਿਆ ਹੈ, ਜਾਂ ਕੀ ਉਹ ਫਿਰ ਉਹੀ ਕੰਮ ਦੁਬਾਰਾ ਕਰੇਗਾ—ਇਨ੍ਹਾਂ ਚੀਜ਼ਾਂ ਬਾਰੇ ਨਾ ਬੋਲ। ਕੀ ਤੂੰ ਆਪਣੇ ਪਿਛਲੇ ਦਸ ਸਾਲਾਂ ਦੇ ਜੀਵਨ ਨੂੰ ਉਲਟਾ ਸਕਦਾ ਹੈਂ? ਹਰ ਲੰਘਦੇ ਦਿਨ ਨਾਲ, ਅਤੇ ਤੇਰੇ ਦੁਆਰਾ ਲਏ ਗਏ ਹਰ ਕਦਮ ਦੇ ਨਾਲ, ਤੇਰਾ ਇੱਕ ਦਿਨ ਘੱਟ ਹੋ ਜਾਂਦਾ ਹੈ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ! ਤੂੰ ਕੇਵਲ ਉਦੋਂ ਹੀ ਪਰਮੇਸ਼ੁਰ ਵਿੱਚ ਵਿਸ਼ਵਾਸ ਪ੍ਰਾਪਤ ਕਰੇਂਗਾ ਜਦੋਂ ਤੂੰ ਇਸ ਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਚੀਜ਼ ਸਮਝੇਂਗਾ, ਖਾਣੇ, ਕੱਪੜੇ ਜਾਂ ਹੋਰ ਕੁਝ ਨਾਲੋਂ ਵੀ ਮਹੱਤਵਪੂਰਣ! ਜੇ ਤੂੰ ਕੇਵਲ ਉਦੋਂ ਵਿਸ਼ਵਾਸ ਕਰਦਾ ਹੈਂ ਜਦੋਂ ਤੇਰੇ ਕੋਲ ਸਮਾਂ ਹੁੰਦਾ ਹੈ, ਅਤੇ ਆਪਣਾ ਪੂਰਾ ਧਿਆਨ ਆਪਣੇ ਵਿਸ਼ਵਾਸ ਵਿੱਚ ਲਗਾਉਣ ਦੇ ਅਯੋਗ ਹੁੰਦਾ ਹੈਂ, ਅਤੇ ਜੇ ਤੂੰ ਹਮੇਸ਼ਾਂ ਉਲਝਣ ਵਿੱਚ ਰੁੱਝਿਆ ਰਹਿੰਦਾ ਹੈਂ, ਤਾਂ ਤੈਨੂੰ ਕੋਈ ਲਾਭ ਨਹੀਂ ਹੋਵੇਗਾ। ਤੁਸੀਂ ਇਹ ਸਮਝਦੇ ਹੋ, ਠੀਕ ਹੈ? ਅਸੀਂ ਅੱਜ ਇਥੇ ਰੁਕਾਂਗੇ। ਫੇਰ ਮਿਲਾਂਗੇ!

15 ਫਰਵਰੀ, 2014

ਪਿਛਲਾ: ਖੁਦ, ਵਿਲੱਖਣ ਪਰਮੇਸ਼ੁਰ IX

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ