ਖੁਦ, ਵਿਲੱਖਣ ਪਰਮੇਸ਼ੁਰ IX
ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ (III)
ਕੁਝ ਸਮੇਂ ਤੋਂ, ਅਸੀਂ ਪਰਮੇਸ਼ੁਰ ਨੂੰ ਜਾਣਨ ਨਾਲ ਸੰਬੰਧਤ ਚੀਜ਼ਾਂ ਦੇ ਬਾਰੇ ਵਿੱਚ ਬੋਲੇ ਹਾਂ, ਅਤੇ ਹੁਣੇ-ਹੁਣੇ ਅਸੀਂ ਇੱਕ ਵਿਸ਼ੇ ਦੇ ਬਾਰੇ ਗੱਲ ਕੀਤੀ ਜੋ ਇਸੇ ਨਾਲ ਜੁੜਿਆ ਹੋਇਆ ਹੈ ਅਤੇ ਜੋ ਕਾਫ਼ੀ ਮਹੱਤਵਪੂਰਣ ਹੈ। ਇਹ ਵਿਸ਼ਾ ਕੀ ਹੈ? (ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ।) ਇੰਝ ਜਾਪਦਾ ਹੈ ਕਿ ਮੁੱਦੇ ਅਤੇ ਵਿਸ਼ਾ-ਵਸਤੂ, ਜਿਨ੍ਹਾਂ ਦੇ ਬਾਰੇ ਮੈਂ ਬੋਲਿਆ ਹਾਂ, ਨੇ ਹਰ ਇੱਕ ਉੱਪਰ ਇੱਕ ਸਪਸ਼ਟ ਛਾਪ ਛੱਡੀ ਹੈ। ਪਿਛਲੀ ਵਾਰ ਅਸੀਂ ਬਚਾਅ ਦੇ ਵਾਤਾਵਰਣ ਦੇ ਕੁਝ ਉਨ੍ਹਾਂ ਪਹਿਲੂਆਂ ਦੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਸਿਰਜਿਆ, ਅਤੇ ਨਾਲ ਹੀ ਪਾਲਣ-ਪੋਸ਼ਣ ਦੀਆਂ ਕਈ ਕਿਸਮਾਂ ਦੀ ਗੱਲ ਕੀਤੀ ਜੋ ਲੋਕਾਂ ਦੇ ਜੀਉਣ ਲਈ ਲਾਜ਼ਮੀ ਹਨ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਤਿਆਰ ਕੀਤਾ ਹੈ। ਦਰਅਸਲ, ਪਰਮੇਸ਼ੁਰ ਜੋ ਕਰਦਾ ਹੈ ਉਹ ਕੇਵਲ ਲੋਕਾਂ ਦੇ ਬਚਾਅ ਲਈ ਵਾਤਾਵਰਣ ਨੂੰ ਤਿਆਰ ਕਰਨ ਜਾਂ ਉਨ੍ਹਾਂ ਦੇ ਰੋਜ਼ਾਨਾ ਪਾਲਣ-ਪੋਸ਼ਣ ਦੀ ਤਿਆਰੀ ਤੱਕ ਹੀ ਸੀਮਤ ਨਹੀਂ ਹੈ। ਬਲਕਿ, ਇਸ ਵਿੱਚ ਬਹੁਤ ਸਾਰੇ ਰਹੱਸਮਈ ਅਤੇ ਲਾਜ਼ਮੀ ਕੰਮ ਸ਼ਾਮਲ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਬਚਾਅ ਅਤੇ ਮਨੁੱਖਜਾਤੀ ਦੇ ਜੀਵਨ ਦੇ ਕਈ ਵੱਖੋ-ਵੱਖ ਪੱਖ ਅਤੇ ਪਹਿਲੂ ਸ਼ਾਮਲ ਹਨ। ਇਹ ਸਭ ਪਰਮੇਸ਼ੁਰ ਦੇ ਕੰਮ ਹਨ। ਪਰਮੇਸ਼ੁਰ ਦੇ ਇਹ ਕੰਮ ਲੋਕਾਂ ਦੇ ਬਚੇ ਰਹਿਣ ਲਈ ਵਾਤਾਵਰਣ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਦੇ ਰੋਜ਼ਾਨਾ ਪਾਲਣ-ਪੋਸ਼ਣ ਤੱਕ ਹੀ ਸੀਮਤ ਨਹੀਂ ਹਨ—ਉਨ੍ਹਾਂ ਦਾ ਕਾਰਜ-ਖੇਤਰ ਇਸ ਤੋਂ ਕਿਤੇ ਵਿਸ਼ਾਲ ਹੈ। ਕੰਮ ਦੀਆਂ ਇਨ੍ਹਾਂ ਦੋ ਕਿਸਮਾਂ ਦੇ ਇਲਾਵਾ, ਉਹ ਮਨੁੱਖ ਦੇ ਜੀਉਣ ਲਈ ਜ਼ਰੂਰੀ ਕਈ ਵਾਤਾਵਰਣਾਂ ਅਤੇ ਬਚੇ ਰਹਿਣ ਲਈ ਸਥਿਤੀਆਂ ਦਾ ਪ੍ਰਬੰਧ ਵੀ ਕਰਦਾ ਹੈ। ਇਹ ਅਜਿਹਾ ਵਿਸ਼ਾ ਹੈ ਜਿਸ ਦੀ ਅਸੀਂ ਅੱਜ ਚਰਚਾ ਕਰਨ ਜਾ ਰਹੇ ਹਾਂ। ਇਹ ਪਰਮੇਸ਼ੁਰ ਦੇ ਕੰਮਾਂ ਨਾਲ ਵੀ ਸੰਬੰਧਤ ਹੈ; ਨਹੀਂ ਤਾਂ ਇੱਥੇ ਇਸ ਬਾਰੇ ਗੱਲ ਕਰਨਾ ਅਰਥਹੀਣ ਹੋਵੇਗਾ। ਜੇ ਲੋਕ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ “ਪਰਮੇਸ਼ੁਰ” ਦੀ ਇੱਕ ਸ਼ਬਦ ਦੇ ਤੌਰ ਤੇ, ਜਾਂ ਪਰਮੇਸ਼ੁਰ ਕੋਲ ਕੀ ਹੈ ਅਤੇ ਪਰਮੇਸ਼ੁਰ ਕੀ ਹੈ, ਕੇਵਲ ਸ਼ਾਬਦਿਕ ਸਮਝ ਹੈ ਤਾਂ ਇਹ ਇੱਕ ਸੱਚੀ ਸਮਝ ਨਹੀਂ ਹੈ। ਇਸ ਲਈ, ਪਰਮੇਸ਼ੁਰ ਬਾਰੇ ਗਿਆਨ ਦਾ ਰਾਹ ਕੀ ਹੈ? ਇਹ ਉਸ ਨੂੰ ਉਸ ਦੇ ਕੰਮਾਂ ਦੁਆਰਾ ਜਾਣਨਾ ਹੈ, ਅਤੇ ਉਸ ਨੂੰ ਉਸ ਦੇ ਬਹੁਤ ਸਾਰੇ ਪਹਿਲੂਆਂ ਵਿੱਚ ਜਾਣਨਾ ਹੈ। ਇਸ ਕਰਕੇ ਸਾਡੇ ਲਈ ਸਾਡੀ ਅੱਗੇ ਦੀ ਸੰਗਤੀ ਨੂੰ ਸਾਰੀਆਂ ਚੀਜ਼ਾਂ ਦੀ ਸਿਰਜਣਾ ਵੇਲੇ ਪਰਮੇਸ਼ੁਰ ਦੇ ਕੰਮਾਂ ਦੇ ਵਿਸ਼ੇ ਉੱਪਰ ਕਰਨਾ ਜ਼ਰੂਰੀ ਹੈ।
ਜਦੋਂ ਤੋਂ ਪਰਮੇਸ਼ੁਰ ਨੇ ਚੀਜ਼ਾਂ ਦੀ ਸਿਰਜਣਾ ਕੀਤੀ ਹੈ, ਉਹ ਉਸ ਦੁਆਰਾ ਨਿਯਤ ਕੀਤੇ ਗਏ ਨਿਯਮਾਂ ਦੇ ਅਨੁਸਾਰ ਕੰਮ ਕਰ ਰਹੀਆਂ ਹਨ ਅਤੇ ਇੱਕ ਕ੍ਰਮਬੱਧ ਢੰਗ ਨਾਲ ਲਗਾਤਾਰ ਤਰੱਕੀ ਕਰ ਰਹੀਆਂ ਹਨ। ਉਸ ਦੀ ਦ੍ਰਿਸ਼ਟੀ ਦੇ ਹੇਠਾਂ, ਉਸ ਦੇ ਰਾਜ ਦੇ ਅਧੀਨ, ਮਨੁੱਖਜਾਤੀ ਬਚੀ ਹੋਈ ਹੈ ਅਤੇ ਸਾਰਾ ਸਮਾਂ ਇਸ ਦੌਰਾਨ ਇੱਕ ਕ੍ਰਮਬੱਧ ਢੰਗ ਨਾਲ ਸਾਰੀਆਂ ਚੀਜ਼ਾਂ ਵਿਕਾਸ ਕਰ ਰਹੀਆਂ ਹਨ। ਕੁਝ ਵੀ ਅਜਿਹਾ ਨਹੀਂ ਹੈ ਜੋ ਇਨ੍ਹਾਂ ਨਿਯਮਾਂ ਨੂੰ ਬਦਲ ਸਕੇ ਜਾਂ ਇਨ੍ਹਾਂ ਦਾ ਨਾਸ ਕਰ ਸਕੇ। ਇਹ ਪਰਮੇਸ਼ੁਰ ਦੇ ਨਿਯਮ, ਕਿ ਸਾਰੀਆਂ ਚੀਜ਼ਾਂ ਫੈਲ ਸਕਦੀਆਂ ਹਨ, ਦੇ ਕਰਕੇ ਹੈ ਅਤੇ ਉਸ ਦੇ ਰਾਜ ਅਤੇ ਪ੍ਰਬੰਧਨ ਕਰਕੇ ਹੈ ਕਿ ਸਾਰੀਆਂ ਚੀਜ਼ਾਂ ਬਚ ਸਕਦੀਆਂ ਹਨ। ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਦੇ ਰਾਜ ਦੇ ਅਧੀਨ ਸਾਰੀਆਂ ਚੀਜ਼ਾਂ ਵਜੂਦ ਵਿੱਚ ਆਉਂਦੀਆਂ ਹਨ, ਵਧਦੀਆਂ-ਫੁਲਦੀਆਂ ਹਨ, ਮਿਟ ਜਾਂਦੀਆਂ ਹਨ, ਅਤੇ ਇੱਕ ਕ੍ਰਮਬੱਧ ਤਰੀਕੇ ਨਾਲ ਮੁੜ-ਜਿਵਾਲੀਆਂ ਜਾਂਦੀਆਂ ਹਨ। ਜਦੋਂ ਬਸੰਤ ਆਉਂਦੀ ਹੈ, ਮੀਂਹ ਦੀ ਕਿਣ-ਮਿਣ ਧਰਤੀ ਨੂੰ ਗਿੱਲਾ ਕਰਦੀ ਹੈ ਅਤੇ ਨਵੇਂ ਮੌਸਮ ਦਾ ਅਹਿਸਾਸ ਲਿਆਉਂਦਾ ਹੈ। ਜ਼ਮੀਨ ਨਰਮ ਹੋਣ ਲੱਗਦੀ ਹੈ ਅਤੇ ਘਾਹ ਮਿੱਟੀ ਨੂੰ ਧੱਕ ਕੇ ਬਾਹਰ ਨਿਕਲਦਾ ਹੈ ਅਤੇ ਫੁੱਟਣਾ ਸ਼ੁਰੂ ਕਰਦਾ ਹੈ, ਜਦਕਿ ਰੁੱਖ ਹੌਲੀ-ਹੌਲੀ ਹਰੇ ਹੁੰਦੇ ਹਨ। ਇਹ ਸਾਰੀਆਂ ਜੀਵਤ ਚੀਜ਼ਾਂ ਧਰਤੀ ਵਿੱਚ ਤਾਜ਼ਾ ਸਜੀਵਤਾ ਲਿਆਉਂਦੀਆਂ ਹਨ। ਇਸ ਤਰ੍ਹਾਂ ਉਦੋਂ ਨਜ਼ਰ ਆਉਂਦਾ ਹੈ ਜਦੋਂ ਸਾਰੇ ਜੀਵ ਵਜੂਦ ਵਿੱਚ ਆ ਰਹੇ ਹਨ ਅਤੇ ਵਧ-ਫੁਲ ਰਹੇ ਹਨ। ਸਭ ਤਰ੍ਹਾਂ ਦੇ ਜਾਨਵਰ ਬਸੰਤ ਦੇ ਨਿੱਘ ਨੂੰ ਮਾਣਨ ਅਤੇ ਨਵਾਂ ਸਾਲ ਸ਼ੁਰੂ ਕਰਨ ਲਈ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਆਉਂਦੇ ਹਨ। ਸਾਰੇ ਜੀਵ ਗਰਮੀ ਦੇ ਦੌਰਾਨ ਧੁੱਪ ਸੇਕਦੇ ਹਨ ਅਤੇ ਮੌਸਮ ਦੁਆਰਾ ਲਿਆਂਦੇ ਨਿੱਘ ਦਾ ਅਨੰਦ ਮਾਣਦੇ ਹਨ। ਉਹ ਤੇਜ਼ੀ ਨਾਲ ਵਧਦੇ ਹਨ। ਰੁੱਖ, ਘਾਹ, ਅਤੇ ਸਾਰੀਆਂ ਕਿਸਮਾਂ ਦੇ ਪੌਦੇ ਬਹੁਤ ਤੇਜ਼ ਗਤੀ ਨਾਲ ਵਧਦੇ ਹਨ, ਜਦ ਤੱਕ ਕਿ ਅੰਤ ਵਿੱਚ ਉਨ੍ਹਾਂ ’ਤੇ ਬੂਰ ਆਉਂਦਾ ਹੈ ਅਤੇ ਫਲ ਲੱਗਦੇ ਹਨ। ਗਰਮੀ ਦੇ ਦੌਰਾਨ ਸਾਰੇ ਜੀਵ, ਮਨੁੱਖਾਂ ਦੇ ਸਮੇਤ ਰੁੱਝੇ ਰਹਿੰਦੇ ਹਨ। ਪਤਝੜ ਵਿੱਚ, ਮੀਂਹ ਪਤਝੜ ਦੀ ਠੰਡਕ ਲਿਆਉਂਦੇ ਹਨ ਅਤੇ ਸਭ ਕਿਸਮਾਂ ਦੇ ਜੀਵਤ ਜੀਵ ਵਾਢੀ ਦੇ ਮੌਸਮ ਦੇ ਅਰੰਭ ਦਾ ਅਹਿਸਾਸ ਕਰਨਾ ਸ਼ੁਰੂ ਕਰਦੇ ਹਨ। ਸਾਰੇ ਜੀਵ ਫਲਵੰਤ ਹੁੰਦੇ ਹਨ, ਅਤੇ ਮਨੁੱਖ ਸਰਦੀ ਦੀ ਤਿਆਰੀ ਲਈ ਭੋਜਨ ਇਕੱਠਾ ਕਰਨ ਲਈ ਇਨ੍ਹਾਂ ਵੱਖਰੀਆਂ ਕਿਸਮਾਂ ਦੇ ਫਲਾਂ ਦੀ ਵਾਢੀ ਸ਼ੁਰੂ ਕਰਦੇ ਹਨ। ਸਰਦੀ ਵਿੱਚ, ਠੰਡ ਦੀ ਰੁੱਤ ਉਤਰਨ ’ਤੇ ਸਾਰੇ ਜੀਵ ਹੌਲੀ-ਹੌਲੀ ਸ਼ਾਂਤੀ ਵਿੱਚ ਟਿਕਣਾ ਅਤੇ ਅਰਾਮ ਕਰਨਾ ਸ਼ੁਰੂ ਕਰਦੇ ਹਨ, ਅਤੇ ਮਨੁੱਖ ਵੀ ਇਸ ਮੌਸਮ ਦੇ ਦੌਰਾਨ ਛੁੱਟੀ ਲੈਂਦੇ ਹਨ। ਮੌਸਮ ਤੋਂ ਮੌਸਮ, ਬਸੰਤ ਤੋਂ ਗਰਮੀ, ਗਰਮੀ ਤੋਂ ਪਤਝੜ, ਪਤਝੜ ਤੋਂ ਸਰਦੀ ਵਿੱਚ ਬਦਲਦਿਆਂ—ਪਰਮੇਸ਼ੁਰ ਦੁਆਰਾ ਸਥਾਪਤ ਕੀਤੇ ਨਿਯਮਾਂ ਦੇ ਅਨੁਸਾਰ ਇਹ ਤਬਦੀਲੀਆਂ ਹੋਣੀਆਂ ਸ਼ੁਰੂ ਹੁੰਦੀਆਂ ਹਨ। ਉਹ ਇਨ੍ਹਾਂ ਨਿਯਮਾਂ ਦੀ ਵਰਤੋਂ ਕਰਕੇ ਸਾਰੀਆਂ ਚੀਜ਼ਾਂ ਅਤੇ ਮਨੁੱਖਜਾਤੀ ਦੀ ਅਗਵਾਈ ਕਰਦਾ ਹੈ ਅਤੇ ਉਸ ਨੇ ਮਨੁੱਖਜਾਤੀ ਲਈ ਜੀਵਨ ਦਾ ਇੱਕ ਭਰਪੂਰ ਅਤੇ ਰੰਗੀਨ ਢੰਗ ਠਹਿਰਾਇਆ ਹੈ, ਅਤੇ ਉਸ ਨੇ ਬਚਾਅ ਲਈ ਅਜਿਹਾ ਵਾਤਾਵਰਣ ਤਿਆਰ ਕੀਤਾ ਜਿਸ ਵਿੱਚ ਵਿਭਿੰਨ ਪ੍ਰਕਾਰ ਦੇ ਤਾਪਮਾਨ ਅਤੇ ਮੌਸਮ ਹੁੰਦੇ ਹਨ। ਇਸ ਕਰਕੇ, ਅਜਿਹੇ ਵਿਵਸਥਿਤ ਕਿਸਮ ਦੇ ਵਾਤਾਵਰਣ ਵਿੱਚ, ਮਨੁੱਖ ਇੱਕ ਵਿਵਸਥਿਤ ਢੰਗ ਨਾਲ ਬਚੇ ਰਹਿ ਸਕਦੇ ਹਨ ਅਤੇ ਵਧ ਸਕਦੇ ਹਨ। ਮਨੁੱਖ ਇਨ੍ਹਾਂ ਨਿਯਮਾਂ ਨੂੰ ਬਦਲ ਨਹੀਂ ਸਕਦੇ ਅਤੇ ਕੋਈ ਵੀ ਵਿਅਕਤੀ ਜਾਂ ਚੀਜ਼ ਇਨ੍ਹਾਂ ਨੂੰ ਤੋੜ ਨਹੀਂ ਸਕਦੇ। ਭਾਵੇਂ ਅਣਗਿਣਤ ਤਬਦੀਲੀਆਂ ਹੋਈਆਂ ਹਨ—ਸਮੁੰਦਰ ਖੇਤ ਬਣ ਗਏ ਹਨ ਜਦਕਿ ਖੇਤ ਸਮੁੰਦਰ ਬਣ ਗਏ ਹਨ—ਇਨ੍ਹਾਂ ਨਿਯਮਾਂ ਨੇ ਵਜੂਦ ਵਿੱਚ ਰਹਿਣਾ ਜਾਰੀ ਰੱਖਿਆ ਹੈ। ਇਹ ਪਰਮੇਸ਼ੁਰ ਦੇ ਵਜੂਦ, ਉਸ ਦੇ ਅਧਿਕਾਰ ਅਤੇ ਉਸ ਦੇ ਪ੍ਰਬੰਧਨ ਦੀ ਵਜ੍ਹਾ ਤੋਂ ਵਜੂਦ ਵਿੱਚ ਹਨ। ਇਸ ਕਿਸਮ ਦੇ ਵਿਵਸਥਿਤ, ਵੱਡੇ ਪੈਮਾਨੇ ਦੇ ਵਾਤਾਵਰਣ ਦੇ ਨਾਲ, ਲੋਕਾਂ ਦੇ ਜੀਵਨ ਇਹਨਾਂ ਨਿਯਮਾਂ ਅਤੇ ਕਾਇਦਿਆਂ ਦੇ ਤਹਿਤ ਅੱਗੇ ਵਧਦੇ ਹਨ। ਲੋਕਾਂ ਦੀ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨਿਯਮਾਂ ਦੇ ਅਧੀਨ ਪਾਲੀ-ਪੋਸੀ ਗਈ, ਅਤੇ ਲੋਕਾਂ ਦੀ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਦੇ ਅਧੀਨ ਬਚੀ ਰਹੀ ਹੈ। ਲੋਕਾਂ ਨੇ ਪਰਮੇਸ਼ੁਰ ਦੁਆਰਾ ਪੀੜ੍ਹੀ ਦਰ ਪੀੜ੍ਹੀ ਲਈ ਸਿਰਜੇ ਬਚਾਅ ਦੇ ਇਸ ਵਿਵਸਥਿਤ ਵਾਤਾਵਰਣ ਦੇ ਨਾਲ-ਨਾਲ ਸਾਰੀਆਂ ਚੀਜ਼ਾਂ ਦਾ ਅਨੰਦ ਮਾਣਿਆ ਹੈ। ਭਾਵੇਂ ਲੋਕ ਇਹ ਮਹਿਸੂਸ ਕਰਦੇ ਹਨ ਕਿ ਇਸ ਕਿਸਮ ਦੇ ਨਿਯਮ ਸੁਭਾਵਕ ਹਨ ਅਤੇ ਤਿਰਸਕਾਰ ਦੀ ਭਾਵਨਾ ਨਾਲ ਇਨ੍ਹਾਂ ਨੂੰ ਮਨੋਂ ਮਿਥ ਲੈਂਦੇ ਹਨ, ਅਤੇ ਭਾਵੇਂ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪਰਮੇਸ਼ੁਰ ਇਹਨਾਂ ਨਿਯਮਾਂ ਦਾ ਨਿਯੋਜਨ ਕਰ ਰਿਹਾ ਹੈ, ਕਿ ਪਰਮੇਸ਼ੁਰ ਇਹਨਾਂ ਨਿਯਮਾਂ ਉੱਪਰ ਰਾਜ ਕਰ ਰਿਹਾ ਹੈ, ਭਾਵੇਂ ਜੋ ਵੀ ਹੋਵੇ, ਪਰਮੇਸ਼ੁਰ ਹਮੇਸ਼ਾਂ ਇਸ ਸਥਿਰ ਕੰਮ ਵਿੱਚ ਜੁਟਿਆ ਰਹਿੰਦਾ ਹੈ। ਉਸ ਦੇ ਇਸ ਸਥਿਰ ਕੰਮ ਦਾ ਉਦੇਸ਼ ਮਨੁੱਖਜਾਤੀ ਦਾ ਬਚਾਅ ਹੈ, ਅਤੇ ਤਾਂ ਕਿ ਮਨੁੱਖਜਾਤੀ ਜੀਵਤ ਰਹਿ ਸਕੇ।
ਪਰਮੇਸ਼ੁਰ ਸਮੁੱਚੀ ਮਨੁੱਖਜਾਤੀ ਦਾ ਪਾਲਣ ਪੋਸ਼ਣ ਕਰਨ ਲਈ ਸਾਰੀਆਂ ਚੀਜ਼ਾਂ ਦੀਆਂ ਸੀਮਾਵਾਂ ਨਿਰਧਾਰਤ ਕਰਦਾ ਹੈ
ਅੱਜ ਮੈਂ ਇਸ ਵਿਸ਼ੇ ’ਤੇ ਬੋਲਣ ਜਾ ਰਿਹਾ ਹਾਂ ਕਿ ਕਿਵੇਂ ਇਸ ਕਿਸਮ ਦੇ ਨਿਯਮਾਂ ਦੇ ਦੁਆਰਾ ਪਰਮੇਸ਼ੁਰ ਸਾਰੀਆਂ ਸਾਰੀਆਂ ਚੀਜ਼ਾਂ ਨੂੰ ਸਮੁੱਚੀ ਮਨੁੱਖਜਾਤੀ ਦੇ ਪਾਲਣ ਪੋਸ਼ਣ ਲਈ ਲਿਆਇਆ ਹੈ। ਬਲਕਿ ਇਹ ਇੱਕ ਵਿਸ਼ਾਲ ਵਿਸ਼ਾ ਹੈ ਇਸ ਕਰਕੇ ਅਸੀਂ ਇਸ ਨੂੰ ਕਈ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਅਤੇ ਇੱਕ-ਇੱਕ ਕਰਕੇ ਇਨ੍ਹਾਂ ਉੱਪਰ ਚਰਚਾ ਕਰਦੇ ਹਾਂ ਤਾਂ ਕਿ ਤੁਹਾਡੇ ਲਈ ਇਨ੍ਹਾਂ ਦੀ ਸਪਸ਼ਟ ਰੂਪ ਵਿੱਚ ਵਿਆਖਿਆ ਕੀਤੀ ਜਾ ਸਕੇ। ਇਸ ਪ੍ਰਕਾਰ ਤੁਹਾਡੇ ਲਈ ਇਸ ਨੂੰ ਪਕੜ ਪਾਉਣਾ ਸੌਖਾ ਹੋਵੇਗਾ ਅਤੇ ਤੁਸੀਂ ਇਸ ਨੂੰ ਹੌਲੀ-ਹੌਲੀ ਸਮਝ ਸਕਦੇ ਹੋ।
ਸੋ, ਆਓ ਪਹਿਲੇ ਹਿੱਸੇ ਨਾਲ ਅਰੰਭ ਕਰੀਏ। ਜਦੋਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਨੂੰ ਸਿਰਜਿਆ, ਉਸ ਨੇ ਪਰਬਤਾਂ, ਮੈਦਾਨਾਂ, ਰੇਗਿਸਤਾਨਾਂ, ਪਹਾੜੀਆਂ, ਦਰਿਆਵਾਂ, ਅਤੇ ਝੀਲਾਂ ਦੀਆਂ ਹੱਦਾਂ ਬੰਨ੍ਹੀਆਂ। ਧਰਤੀ ਉੱਤੇ ਪਰਬਤ, ਮੈਦਾਨ, ਰੇਗਿਸਤਾਨ ਅਤੇ ਪਹਾੜੀਆਂ, ਅਤੇ ਨਾਲ ਹੀ ਨਾਲ ਪਾਣੀ ਦੇ ਵੱਖੋ-ਵੱਖ ਸ੍ਰੋਤ ਹਨ। ਇਨ੍ਹਾਂ ਦੇ ਨਾਲ ਵਿਭਿੰਨ ਕਿਸਮਾਂ ਦੇ ਧਰਾਤਲ ਬਣਦੇ ਹਨ, ਹੈ ਨਾ? ਉਨ੍ਹਾਂ ਦੇ ਵਿਚਕਾਰ ਪਰਮੇਸ਼ੁਰ ਨੇ ਹੱਦਾਂ ਬੰਨ੍ਹੀਆਂ। ਜਦੋਂ ਅਸੀਂ ਹੱਦਾਂ ਬੰਨ੍ਹਣ ਦੀ ਗੱਲ ਕਰਦੇ ਹਾਂ, ਇਸਦਾ ਅਰਥ ਹੈ ਕਿ ਪਰਬਤਾਂ ਦੀਆਂ ਆਪਣੀਆਂ ਰੂਪ-ਰੇਖਾਵਾਂ ਹੁੰਦੀਆਂ ਹਨ, ਰੇਗਿਸਤਾਨਾਂ ਦੀਆਂ ਖਾਸ ਸੀਮਾਵਾਂ ਹੁੰਦੀਆਂ ਹਨ, ਅਤੇ ਪਹਾੜੀਆਂ ਦਾ ਇੱਕ ਨਿਯਤ ਖੇਤਰ ਹੁੰਦਾ ਹੈ। ਪਾਣੀ ਦੇ ਸ੍ਰੋਤਾਂ ਜਿਵੇਂ ਕਿ ਦਰਿਆਵਾਂ ਅਤੇ ਝੀਲਾਂ ਦੀ ਵੀ ਇੱਕ ਨਿਯਤ ਮਾਤਰਾ ਹੁੰਦੀ ਹੈ। ਇਸ ਕਰਕੇ, ਜਦੋਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਨੂੰ ਸਿਰਜਿਆ, ਉਸ ਨੇ ਸਭ ਕੁਝ ਨੂੰ ਬਹੁਤ ਸਪਸ਼ਟਤਾ ਨਾਲ ਵੰਡਿਆ। ਪਰਮੇਸ਼ੁਰ ਨੇ ਪਹਿਲਾਂ ਹੀ ਨਿਰਧਾਰਤ ਕੀਤਾ ਹੈ ਕਿ ਕਿਸੇ ਇੱਕ ਪਰਬਤ ਦਾ ਘੇਰਾ ਕਿੰਨੇ ਕਿਲੋਮੀਟਰ ਦਾ ਹੋਣਾ ਚਾਹੀਦਾ ਹੈ ਅਤੇ ਇਸਦਾ ਢਾਂਚਾ ਕਿਹੋ ਜਿਹਾ ਹੈ। ਉਸ ਨੇ ਇਹ ਵੀ ਨਿਰਧਾਰਤ ਕੀਤਾ ਕਿ ਕਿਸੇ ਦਿੱਤੇ ਮੈਦਾਨ ਦਾ ਘੇਰਾ ਕਿੰਨੇ ਕਿਲੋਮੀਟਰ ਹੋਣਾ ਚਾਹੀਦਾ ਅਤੇ ਇਸਦਾ ਢਾਂਚਾ ਕਿਹੋ ਜਿਹਾ ਹੈ। ਜਦੋਂ ਸਾਰੀਆਂ ਚੀਜ਼ਾਂ ਦੀ ਸਿਰਜਣਾ ਕਰਦਿਆਂ, ਉਸ ਨੇ ਰੇਗਿਸਤਾਨਾਂ ਦੀਆਂ ਸੀਮਾਵਾਂ ਅਤੇ ਨਾਲ ਹੀ ਨਾਲ ਪਹਾੜੀਆਂ ਦੀ ਸ਼੍ਰੇਣੀ ਅਤੇ ਉਨ੍ਹਾਂ ਦੇ ਅਨੁਪਾਤ, ਅਤੇ ਉਨ੍ਹਾਂ ਦੀ ਸੀਮਾ ਉੱਪਰ ਕੀ ਹੋਵੇਗਾ—ਉਸ ਨੇ ਇਸ ਸਭ ਨੂੰ ਨਿਰਧਾਰਤ ਕੀਤਾ ਹੈ। ਉਸ ਨੇ ਦਰਿਆਵਾਂ ਅਤੇ ਝੀਲਾਂ ਨੂੰ ਸਿਰਜਣ ਦੇ ਕੰਮ ਵੇਲੇ, ਇਨ੍ਹਾਂ ਦੀਆਂ ਸੀਮਾਵਾਂ ਨਿਰਧਾਰਤ ਕੀਤੀਆਂ ਹਨ—ਇਨ੍ਹਾਂ ਸਭਨਾਂ ਦੀਆਂ ਹੱਦਾਂ ਹੁੰਦੀਆਂ ਹਨ। ਸੋ, ਜਦੋਂ ਅਸੀਂ “ਹੱਦਾਂ” ਦੀ ਗੱਲ ਕਰਦੇ ਹਾਂ ਤਾਂ ਸਾਡਾ ਕੀ ਭਾਵ ਹੁੰਦਾ ਹੈ? ਅਸੀਂ ਹੁਣੇ ਇਸ ਬਾਰੇ ਗੱਲ ਕੀਤੀ ਹੈ ਕਿ ਪਰਮੇਸ਼ੁਰ ਕਿਵੇਂ ਸਭ ਚੀਜ਼ਾਂ ਲਈ ਨਿਯਮ ਸਥਾਪਤ ਕਰਕੇ ਸਾਰੀਆਂ ਚੀਜ਼ਾਂ ਉੱਤੇ ਰਾਜ ਕਰਦਾ ਹੈ। ਅਰਥਾਤ, ਧਰਤੀ ਦੇ ਘੁੰਮਣ ਜਾਂ ਸਮੇਂ ਦੇ ਲੰਘਣ ਦੇ ਕਾਰਨ ਪਹਾੜਾਂ ਦੀਆਂ ਸੀਮਾਵਾਂ ਅਤੇ ਹੱਦਾਂ ਫੈਲਣਗੀਆਂ ਜਾਂ ਘਟਣਗੀਆਂ ਨਹੀਂ। ਉਹ ਨਿਯਤ, ਅਪਰਿਵਰਤਨਸ਼ੀਲ ਹਨ, ਅਤੇ ਇਹ ਪਰਮੇਸ਼ੁਰ ਹੈ ਜੋ ਉਨ੍ਹਾਂ ਦੀ ਸਥਿਰਤਾ ਦੀ ਹਿਦਾਇਤ ਕਰਦਾ ਹੈ। ਜਿੱਥੋਂ ਤੱਕ ਮੈਦਾਨਾਂ ਦੇ ਖੇਤਰਾਂ ਦੀ ਗੱਲ ਹੈ, ਉਨ੍ਹਾਂ ਦੀ ਸੀਮਾ ਕੀ ਹੈ, ਉਹ ਕਿਸ ਚੀਜ਼ ਦੁਆਰਾ ਬੰਨ੍ਹੇ ਹੋਏ ਹਨ—ਇਹ ਪਰਮੇਸ਼ੁਰ ਦੁਆਰਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੀਆਂ ਆਪਣੀਆਂ ਸੀਮਾਵਾਂ ਹਨ, ਅਤੇ ਇਸੇ ਪ੍ਰਕਾਰ ਧਰਤੀ ਦੇ ਇੱਕ ਟਿੱਲੇ ਦਾ ਮੈਦਾਨ ਤੋਂ ਬੇਤਰਤੀਬੇ ਢੰਗ ਨਾਲ ਉੱਠਣਾ ਅਸੰਭਵ ਹੋਵੇਗਾ। ਮੈਦਾਨ ਅਚਾਨਕ ਪਰਬਤ ਵਿੱਚ ਨਹੀਂ ਬਦਲ ਸਕਦਾ—ਇਹ ਅਸੰਭਵ ਹੋਵੇਗਾ। ਇਹ ਉਨ੍ਹਾਂ ਨਿਯਮਾਂ ਅਤੇ ਸੀਮਾਵਾਂ ਦਾ ਅਰਥ ਹੈ ਜਿਨ੍ਹਾਂ ਬਾਰੇ ਅਸੀਂ ਹੁਣੇ ਗੱਲ ਕੀਤੀ ਹੈ। ਜਿੱਥੋਂ ਤੱਕ ਕਿ ਰੇਗਿਸਤਾਨਾਂ ਦੀ ਗੱਲ ਹੈ, ਅਸੀਂ ਇੱਥੇ ਰੇਗਿਸਤਾਨਾਂ ਦੇ ਖ਼ਾਸ ਕਾਰਜਾਂ ਜਾਂ ਕਿਸੇ ਹੋਰ ਕਿਸਮ ਦੇ ਧਰਾਤਲ ਜਾਂ ਭੂਗੋਲਿਕ ਸਥਾਨ ਦੇ ਬਜਾਏ, ਕੇਵਲ ਉਨ੍ਹਾਂ ਦੀਆਂ ਸੀਮਾਵਾਂ ਦਾ ਹੀ ਜ਼ਿਕਰ ਕਰਾਂਗੇ। ਪਰਮੇਸ਼ੁਰ ਦੇ ਰਾਜ ਦੇ ਅਧੀਨ, ਰੇਗਿਸਤਾਨ ਦੀਆਂ ਹੱਦਾਂ ਵੀ ਨਹੀਂ ਵਧਣਗੀਆਂ। ਇਹ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਆਪਣਾ ਨਿਯਮ, ਇਸ ਦੀਆਂ ਸੀਮਾਵਾਂ ਦਿੱਤੀਆਂ ਹਨ। ਇਸਦਾ ਖੇਤਰ ਕਿੰਨਾ ਵਿਸ਼ਾਲ ਹੈ ਅਤੇ ਇਸਦਾ ਕਾਰਜ ਕੀ ਹੈ, ਇਸ ਨੂੰ ਕਿਸ ਨਾਲ ਬੰਨ੍ਹਿਆ ਹੋਇਆ ਹੈ, ਅਤੇ ਇਹ ਕਿੱਥੇ ਸਥਿਤ ਹੈ—ਇਹ ਪਹਿਲਾਂ ਹੀ ਪਰਮੇਸ਼ੁਰ ਦੁਆਰਾ ਨਿਰਧਾਰਤ ਕਰ ਦਿੱਤਾ ਗਿਆ ਹੈ। ਇਹ ਇਸ ਦੀਆਂ ਸੀਮਾਵਾਂ ਤੋਂ ਬਾਹਰ ਨਹੀਂ ਜਾਵੇਗਾ ਜਾਂ ਆਪਣੀ ਸਥਿਤੀ ਨੂੰ ਨਹੀਂ ਬਦਲੇਗਾ, ਅਤੇ ਇਸਦਾ ਖੇਤਰ ਆਪਹੁਦਰੇ ਢੰਗ ਨਾਲ ਨਹੀਂ ਫੈਲੇਗਾ। ਹਾਲਾਂਕਿ ਦਰਿਆਵਾਂ ਅਤੇ ਝੀਲਾਂ ਵਰਗੇ ਪਾਣੀਆਂ ਦੇ ਬਹਾਵ ਸਾਰੇ ਵਿਵਸਥਿਤ ਅਤੇ ਨਿਰੰਤਰ ਹਨ, ਉਹ ਕਦੇ ਵੀ ਆਪਣੀ ਸੀਮਾ ਤੋਂ ਬਾਹਰ ਜਾਂ ਉਨ੍ਹਾਂ ਦੀਆਂ ਹੱਦਾਂ ਤੋਂ ਅੱਗੇ ਨਹੀਂ ਵਧਣਗੇ। ਇਹ ਸਾਰੇ ਇੱਕ ਦਿਸ਼ਾ ਵਿਚ ਵਗਦੇ ਹਨ, ਉਸੇ ਦਿਸ਼ਾ ਵਿਚ ਜਿਸ ਵਿੱਚ ਉਨ੍ਹਾਂ ਨੂੰ ਇੱਕ ਵਿਵਸਥਿਤ ਢੰਗ ਨਾਲ ਵਗਣਾ ਚਾਹੀਦਾ ਹੈ। ਇਸ ਲਈ ਪਰਮੇਸ਼ੁਰ ਦੇ ਰਾਜ ਦੇ ਨਿਯਮਾਂ ਦੇ ਅਧੀਨ, ਕੋਈ ਵੀ ਦਰਿਆ ਜਾਂ ਝੀਲ ਧਰਤੀ ਦੇ ਘੁੰਮਣ ਜਾਂ ਸਮੇਂ ਦੇ ਲੰਘਣ ਕਾਰਨ ਆਪਹੁਦਰੇ ਢੰਗ ਨਾਲ ਆਪਣੇ ਪ੍ਰਵਾਹ ਦੀ ਦਿਸ਼ਾ ਜਾਂ ਮਾਤਰਾ ਨੂੰ ਨਹੀਂ ਬਦਲੇਗੀ। ਇਹ ਸਭ ਪਰਮੇਸ਼ੁਰ ਦੇ ਨਿਯੰਤਰਣ ਵਿੱਚ ਹੈ। ਕਹਿਣ ਦਾ ਭਾਵ ਹੈ ਕਿ, ਇਸ ਮਨੁੱਖਜਾਤੀ ਦੇ ਵਿਚਕਾਰ ਪਰਮੇਸ਼ੁਰ ਦੁਆਰਾ ਬਣਾਈਆਂ ਗਈਆਂ ਸਾਰੀਆਂ ਚੀਜ਼ਾਂ ਦੇ ਆਪਣੇ ਨਿਰਧਾਰਤ ਸਥਾਨ, ਖੇਤਰ ਅਤੇ ਸੀਮਾਵਾਂ ਹਨ। ਭਾਵ, ਜਦੋਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਦੀ ਸਿਰਜਣਾ ਕੀਤੀ, ਉਨ੍ਹਾਂ ਦੀਆਂ ਸੀਮਾਵਾਂ ਸਥਾਪਤ ਕੀਤੀਆਂ ਗਈਆਂ ਸਨ, ਅਤੇ ਉਨ੍ਹਾਂ ਨੂੰ ਆਪਹੁਦਰੇ ਢੰਗ ਨਾਲ ਤਬਦੀਲ ਕੀਤਾ, ਨਵਿਆਇਆ ਜਾਂ ਬਦਲਿਆ ਨਹੀਂ ਜਾ ਸਕਦਾ। “ਆਪਹੁਦਰੇ ਢੰਗ” ਦਾ ਕੀ ਅਰਥ ਹੈ? ਇਸਦਾ ਅਰਥ ਹੈ ਕਿ ਉਹ ਮੌਸਮ, ਤਾਪਮਾਨ ਜਾਂ ਧਰਤੀ ਦੇ ਘੁੰਮਣ ਦੀ ਗਤੀ ਦੇ ਕਾਰਨ ਆਪਣੇ ਅਸਲੀ ਰੂਪ ਨੂੰ ਬੇਤਰਤੀਬੇ ਢੰਗ ਨਾਲ ਪਰਿਵਰਤਿਤ ਨਹੀਂ ਕਰਨਗੇ, ਫੈਲਾਉਣਗੇ ਜਾਂ ਬਦਲਣਗੇ ਨਹੀਂ। ਉਦਾਹਰਣ ਵਜੋਂ, ਇੱਕ ਪਰਬਤ ਇੱਕ ਨਿਸ਼ਚਤ ਉਚਾਈ ਦਾ ਹੁੰਦਾ ਹੈ, ਇਸਦਾ ਅਧਾਰ ਇੱਕ ਖਾਸ ਖੇਤਰ ਦਾ ਹੁੰਦਾ ਹੈ, ਇਸਦੀ ਇੱਕ ਖਾਸ ਉਚਾਈ ਹੁੰਦੀ ਹੈ, ਅਤੇ ਇਸ ਵਿੱਚ ਇੱਕ ਖਾਸ ਮਾਤਰਾ ਦੀ ਬਨਸਪਤੀ ਹੁੰਦੀ ਹੈ। ਇਹ ਸਭ ਪਰਮੇਸ਼ੁਰਦੁਆਰਾ ਯੋਜਨਾਬੱਧ ਕੀਤਾ ਅਤੇ ਮਾਪਿਆ ਗਿਆ ਹੈ, ਅਤੇ ਇਸ ਨੂੰ ਆਪਹੁਦਰੇ ਢੰਗ ਨਾਲ ਬਦਲਿਆ ਨਹੀਂ ਜਾਏਗਾ। ਮੈਦਾਨਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਮਨੁੱਖ ਮੈਦਾਨੀ ਇਲਾਕਿਆਂ ਵਿਚ ਰਹਿੰਦੇ ਹਨ, ਅਤੇ ਮੌਸਮ ਵਿਚ ਕੋਈ ਵੀ ਤਬਦੀਲੀ ਉਨ੍ਹਾਂ ਦੇ ਖੇਤਰਾਂ ਜਾਂ ਉਨ੍ਹਾਂ ਦੀ ਹੋਂਦ ਦੀ ਕਦਰ-ਕੀਮਤ ਨੂੰ ਪ੍ਰਭਾਵਤ ਨਹੀਂ ਕਰੇਗੀ। ਇਨ੍ਹਾਂ ਵੱਖੋ-ਵੱਖ ਧਰਾਤਲਾਂ ਅਤੇ ਭੂਗੋਲਿਕ ਵਾਤਾਵਰਣਾਂ ਵਿਚਲੀਆਂ ਚੀਜ਼ਾਂ, ਜੋ ਪਰਮੇਸ਼ੁਰ ਦੁਆਰਾ ਬਣਾਈਆਂ ਗਈਆਂ ਸਨ, ਵੀ ਆਪਹੁਦਰੇ ਨਹੀਂ ਬਦਲੀਆਂ ਜਾਣਗੀਆਂ। ਉਦਾਹਰਣ ਵਜੋਂ, ਰੇਗਿਸਤਾਨ ਦੀ ਬਣਤਰ, ਭੂਮੀ ਦੇ ਹੇਠਾਂ ਜਮ੍ਹਾ ਖਣਿਜਾਂ ਦੀਆਂ ਕਿਸਮਾਂ, ਕਿਸੇ ਰੇਗਿਸਤਾਨ ਵਿੱਚ ਮੌਜੂਦ ਰੇਤ ਦੀ ਮਾਤਰਾ ਅਤੇ ਇਸਦਾ ਰੰਗ, ਰੇਗਿਸਤਾਨ ਦੀ ਮੋਟਾਈ—ਇਹ ਆਪਹੁਦਰੇ ਨਹੀਂ ਬਦਲਣਗੇ। ਅਜਿਹਾ ਕਿਉਂ ਹੈ ਕਿ ਇਹ ਆਪਹੁਦਰੇ ਢੰਗ ਨਾਲ ਨਹੀਂ ਬਦਲਣਗੇ? ਇਹ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਪ੍ਰਬੰਧਨ ਕਰਕੇ ਹੈ। ਪਰਮੇਸ਼ੁਰ ਦੁਆਰਾ ਬਣਾਏ ਗਏ ਇਹਨਾਂ ਵੱਖੋ-ਵੱਖ ਧਰਾਤਲਾਂ ਅਤੇ ਭੂਗੋਲਿਕ ਵਤਾਵਰਣਾਂ ਦੇ ਅੰਦਰ, ਉਹ ਯੋਜਨਾਬੱਧ ਅਤੇ ਵਿਵਸਥਿਤ ਢੰਗ ਨਾਲ ਹਰ ਚੀਜ਼ ਦਾ ਪ੍ਰਬੰਧ ਕਰ ਰਿਹਾ ਹੈ। ਇਸ ਲਈ ਇਹ ਸਾਰੇ ਭੂਗੋਲਿਕ ਵਾਤਾਵਰਣ ਅਜੇ ਵੀ ਮੌਜੂਦ ਹਨ ਅਤੇ ਪਰਮੇਸ਼ੁਰ ਦੁਆਰਾ ਸਿਰਜੇ ਜਾਣ ਦੇ ਹਜ਼ਾਰਾਂ ਅਤੇ ਅਤੇ ਇੱਥੋਂ ਤੱਕ ਕਿ ਦਸਾਂ ਹਜ਼ਾਰਾਂ ਸਾਲਾਂ ਬਾਅਦ ਵੀ ਆਪਣੇ ਕਾਰਜਾਂ ਨੂੰ ਪੂਰਾ ਕਰ ਰਹੇ ਹਨ। ਹਾਲਾਂਕਿ ਕੁਝ ਦੌਰ ਅਜਿਹੇ ਵੀ ਹਨ ਜਦੋਂ ਜਵਾਲਾਮੁਖੀ ਫਟਦੇ ਹਨ, ਅਤੇ ਦੌਰ ਜਦੋਂ ਭੁਚਾਲ ਆਉਂਦੇ ਹਨ, ਅਤੇ ਧਰਤੀ ਵਿੱਚ ਵੱਡੀਆਂ ਤਬਦੀਲੀਆਂ ਹੁੰਦੀਆਂ ਹਨ, ਪਰਮੇਸ਼ੁਰ ਬਿਲਕੁਲ ਵੀ ਕਿਸੇ ਧਰਾਤਲ ਨੂੰ ਆਪਣਾ ਅਸਲ ਕਾਰਜ ਗੁਆਉਣ ਨਹੀਂ ਦੇਵੇਗਾ। ਇਹ ਕੇਵਲ ਪਰਮੇਸ਼ੁਰ ਦੇ ਇਸ ਪ੍ਰਬੰਧਨ ਦੇ ਕਾਰਨ, ਇਹਨਾਂ ਨਿਯਮਾਂ ਉੱਤੇ ਉਸ ਦੇ ਰਾਜ ਅਤੇ ਨਿਯੰਤਰਣ ਦੇ ਕਾਰਨ ਹੈ ਕਿ ਇਹ ਸਭ—ਇਹ ਸਭ ਜੋ ਮਨੁੱਖਜਾਤੀ ਦੁਆਰਾ ਵੇਖਿਆ ਅਤੇ ਮਾਣਿਆ ਗਿਆ ਹੈ—ਇੱਕ ਵਿਵਸਥਿਤ ਢੰਗ ਨਾਲ ਧਰਤੀ ’ਤੇ ਬਚ ਸਕਦੇ ਹਨ। ਤਾਂ ਫਿਰ, ਪਰਮੇਸ਼ੁਰ ਇਸ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਦੇ ਵੱਖੋ-ਵੱਖ ਧਰਾਤਲਾਂ ਦਾ ਪ੍ਰਬੰਧ ਕਿਉਂ ਕਰਦਾ ਹੈ? ਉਸ ਦਾ ਉਦੇਸ਼ ਇਸ ਲਈ ਹੈ ਕਿ ਜੀਵਿਤ ਚੀਜ਼ਾਂ ਜੋ ਕਿ ਵੱਖੋ-ਵੱਖ ਭੂਗੋਲਿਕ ਵਾਤਾਵਰਣ ਵਿੱਚ ਜੀਉਂਦੀਆਂ ਹਨ, ਸਭ ਦਾ ਇੱਕ ਸਥਿਰ ਵਾਤਾਵਰਣ ਹੋਵੇ, ਅਤੇ ਇਸ ਲਈ ਉਹ ਉਸ ਸਥਿਰ ਵਾਤਾਵਰਣ ਵਿੱਚ ਜੀਉਂਦੇ ਰਹਿਣ ਅਤੇ ਵਧਣ-ਫੁੱਲਣ ਦੇ ਯੋਗ ਹੋਣਗੀਆਂ। ਇਹ ਸਾਰੀਆਂ ਚੀਜ਼ਾਂ—ਉਹ ਚੀਜ਼ਾਂ ਜੋ ਗਤੀਸ਼ੀਲ ਹਨ ਅਤੇ ਉਹ ਚੀਜ਼ਾਂ ਜੋ ਸਥਿਰ ਹਨ, ਉਹ ਜਿਹੜੀਆਂ ਆਪਣੀਆਂ ਨਾਸਾਂ ਰਾਹੀਂ ਸਾਹ ਲੈਂਦੀਆਂ ਹਨ ਅਤੇ ਜੋ ਨਹੀਂ ਲੈਂਦੀਆਂ—ਮਨੁੱਖਜਾਤੀ ਦੇ ਬਚਾਅ ਲਈ ਵਿਲੱਖਣ ਵਾਤਾਵਰਣ ਬਣਾਉਂਦੀਆਂ ਹਨ। ਕੇਵਲ ਇਸ ਕਿਸਮ ਦਾ ਵਾਤਾਵਰਣ ਹੀ ਮਨੁੱਖ ਦਾ ਪੀੜ੍ਹੀ ਦਰ ਪੀੜ੍ਹੀ ਪਾਲਣ-ਪੋਸ਼ਣ ਕਰਨ ਦੇ ਯੋਗ ਹੈ, ਅਤੇ ਕੇਵਲ ਇਸ ਕਿਸਮ ਦਾ ਵਾਤਾਵਰਣ ਹੀ ਮਨੁੱਖਾਂ ਨੂੰ ਪੀੜ੍ਹੀ ਦਰ ਪੀੜ੍ਹੀ ਸ਼ਾਂਤੀਪੂਰਵਕ ਢੰਗ ਨਾਲ ਬਚੇ ਰਹਿਣ ਦੇ ਯੋਗ ਬਣਾ ਸਕਦਾ ਹੈ।
ਮੈਂ ਹੁਣੇ-ਹੁਣੇ ਜਿਸ ਬਾਰੇ ਗੱਲ ਕੀਤੀ ਹੈ ਉਹ ਕੁਝ ਹੱਦ ਤੱਕ ਇਕ ਵੱਡਾ ਵਿਸ਼ਾ ਹੈ, ਇਸ ਲਈ ਸ਼ਾਇਦ ਇਹ ਤੁਹਾਡੇ ਜੀਵਨਾਂ ਤੋਂ ਕੁਝ ਦੂਰ ਹੈ, ਪਰ ਮੈਨੂੰ ਭਰੋਸਾ ਹੈ ਕਿ ਤੁਸੀਂ ਸਾਰੇ ਇਸ ਨੂੰ ਸਮਝ ਸਕਦੇ ਹੋ, ਹੈ ਨਾ? ਕਹਿਣ ਦਾ ਭਾਵ ਇਹ ਹੈ ਕਿ ਹਰ ਚੀਜ਼ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਵਿੱਚ ਉਸ ਦੇ ਨਿਯਮ ਬਹੁਤ ਮਹੱਤਵਪੂਰਣ ਹਨ—ਅਸਲ ਵਿੱਚ ਬਹੁਤ ਮਹੱਤਵਪੂਰਣ! ਇਨ੍ਹਾਂ ਨਿਯਮਾਂ ਦੇ ਅਧੀਨ ਸਾਰੇ ਜੀਵਾਂ ਦੇ ਵਿਕਾਸ ਲਈ ਪੂਰਵ-ਸ਼ਰਤ ਕੀ ਹੈ? ਇਹ ਪਰਮੇਸ਼ੁਰ ਦੇ ਰਾਜ ਦੇ ਕਾਰਨ ਹੈ। ਇਹ ਉਸ ਦੇ ਰਾਜ ਦੇ ਕਾਰਨ ਹੈ ਕਿ ਸਾਰੀਆਂ ਚੀਜ਼ਾਂ ਉਸ ਦੇ ਨਿਯਮ ਦੇ ਅੰਦਰ ਆਪਣੇ ਕਾਰਜਾਂ ਨੂੰ ਪੂਰਾ ਕਰਦੀਆਂ ਹਨ। ਉਦਾਹਰਣ ਵਜੋਂ, ਪਰਬਤ ਜੰਗਲਾਂ ਦਾ ਪਾਲਣ-ਪੋਸ਼ਣ ਕਰਦੇ ਹਨ ਅਤੇ ਜੰਗਲ ਆਪਣੇ ਅੰਦਰ ਰਹਿੰਦੇ ਵੱਖੋ-ਵੱਖ ਪੰਛੀਆਂ ਅਤੇ ਜਾਨਵਰਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਮੈਦਾਨ ਮਨੁੱਖਾਂ ਲਈ ਫਸਲਾਂ ਲਗਾਉਣ ਦੇ ਨਾਲ-ਨਾਲ ਵੱਖੋ-ਵੱਖ ਪੰਛੀਆਂ ਅਤੇ ਜਾਨਵਰਾਂ ਲਈ ਤਿਆਰ ਕੀਤਾ ਇਕ ਚੌਂਤਰਾ ਹਨ। ਉਹ ਮਨੁੱਖਜਾਤੀ ਦੀ ਬਹੁਗਿਣਤੀ ਨੂੰ ਸਮਤਲ ਧਰਤੀ ’ਤੇ ਰਹਿਣ ਦਿੰਦੇ ਹਨ ਅਤੇ ਲੋਕਾਂ ਦੇ ਜੀਵਨ ਵਿਚ ਸਹੂਲਤ ਪ੍ਰਦਾਨ ਕਰਦੇ ਹਨ। ਅਤੇ ਮੈਦਾਨੀ ਇਲਾਕਿਆਂ ਵਿੱਚ ਘਾਹ ਦੇ ਮੈਦਾਨ ਵੀ ਸ਼ਾਮਲ ਹੁੰਦੇ ਹਨ—ਘਾਹ ਦੇ ਮੈਦਾਨ ਦੇ ਬਹੁਤ ਵੱਡੇ ਹਿੱਸੇ। ਧਰਤੀ ਦੇ ਫਰਸ਼ ਲਈ ਘਾਹ ਦੇ ਮੈਦਾਨ ਪੌਦਿਆਂ ਦਾ ਗਿਲਾਫ ਪ੍ਰਦਾਨ ਕਰਦੇ ਹਨ। ਉਹ ਮਿੱਟੀ ਦੀ ਰੱਖਿਆ ਕਰਦੇ ਹਨ ਅਤੇ ਗਊਆਂ, ਭੇਡਾਂ ਅਤੇ ਘੋੜਿਆਂ ਦਾ ਪਾਲਣ-ਪੋਸ਼ਣ ਕਰਦੇ ਹਨ ਜੋ ਘਾਹ ਦੇ ਮੈਦਾਨਾਂ ਵਿੱਚ ਰਹਿੰਦੇ ਹਨ। ਰੇਗਿਸਤਾਨ ਵੀ ਆਪਣਾ ਕੰਮ ਕਰਦਾ ਹੈ। ਇਹ ਜਗ੍ਹਾ ਮਨੁੱਖਾਂ ਦੇ ਰਹਿਣ ਲਈ ਨਹੀਂ ਹੈ; ਇਸ ਦੀ ਭੂਮਿਕਾ ਨਮੀ ਵਾਲੇ ਮੌਸਮ ਨੂੰ ਸੁੱਕਾ ਬਣਾਉਣਾ ਹੈ। ਦਰਿਆਵਾਂ ਅਤੇ ਝੀਲਾਂ ਦੇ ਵਹਾਅ ਲੋਕਾਂ ਲਈ ਸੁਵਿਧਜਨਕ ਢੰਗ ਨਾਲ ਪੀਣ ਵਾਲਾ ਪਾਣੀ ਲਿਆਉਂਦੇ ਹਨ। ਉਹ ਜਿੱਥੇ ਵੀ ਵਗਣਗੇ, ਲੋਕਾਂ ਕੋਲ ਪੀਣ ਲਈ ਪਾਣੀ ਹੋਵੇਗਾ ਅਤੇ ਪਾਣੀ ਦੀਆਂ ਸਾਰੀਆਂ ਚੀਜ਼ਾਂ ਦੀਆਂ ਜ਼ਰੂਰਤਾਂ ਅਸਾਨੀ ਨਾਲ ਪੂਰੀਆਂ ਹੋ ਜਾਣਗੀਆਂ। ਇਹ ਪਰਮੇਸ਼ੁਰ ਦੁਆਰਾ ਵੱਖੋ-ਵੱਖ ਧਰਾਤਲਾਂ ਲਈ ਬੰਨ੍ਹੀਆਂ ਗਈਆਂ ਹੱਦਾਂ ਹਨ।
ਪਰਮੇਸ਼ੁਰ ਨੇ ਜੋ ਇਹ ਹੱਦਾਂ ਬੰਨ੍ਹੀਆਂ ਹਨ ਉਨ੍ਹਾਂ ਦੀ ਵਜ੍ਹਾ ਤੋਂ, ਵੱਖੋ-ਵੱਖ ਧਰਾਤਲਾਂ ਨੇ ਬਚਾਅ ਦੇ ਵੱਖੋ-ਵੱਖ ਵਾਤਾਵਰਣ ਤਿਆਰ ਕੀਤੇ ਹਨ, ਅਤੇ ਇਹ ਬਚਾਅ ਦੇ ਵਾਤਾਵਰਣ ਕਈ ਕਿਸਮਾਂ ਦੇ ਪੰਛੀਆਂ ਅਤੇ ਜਾਨਵਰਾਂ ਲਈ ਸਹਾਇਕ ਹੋਏ ਹਨ, ਅਤੇ ਉਨ੍ਹਾਂ ਨੂੰ ਬਚਾਅ ਦਾ ਸਥਾਨ ਵੀ ਪ੍ਰਦਾਨ ਕਰਦੇ ਹਨ। ਇਸ ਤੋਂ ਵੱਖੋ-ਵੱਖ ਜੀਵਤ ਚੀਜ਼ਾਂ ਦੇ ਬਚਾਅ ਦੇ ਵਾਤਾਵਰਣਾਂ ਦੀਆਂ ਹੱਦਾਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਦੂਜਾ ਹਿੱਸਾ ਹੈ ਜਿਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਸਭ ਤੋਂ ਪਹਿਲਾਂ, ਪੰਛੀ, ਜਾਨਵਰ, ਅਤੇ ਕੀਟ-ਪਤੰਗੇ ਕਿੱਥੇ ਰਹਿੰਦੇ ਹਨ? ਕੀ ਉਹ ਜੰਗਲਾਂ ਅਤੇ ਰੁੱਖਾਂ ਦੇ ਝੁੰਡ ਵਿੱਚ ਰਹਿੰਦੇ ਹਨ? ਇਹ ਉਨ੍ਹਾਂ ਦੇ ਘਰ ਹਨ। ਇਸ ਲਈ, ਵੱਖੋ-ਵੱਖ ਭੂਗੋਲਿਕ ਵਾਤਾਵਰਣਾਂ ਦੀਆਂ ਹੱਦਾਂ ਸਥਾਪਤ ਕਰਨ ਦੇ ਇਲਾਵਾ, ਪਰਮੇਸ਼ੁਰ ਨੇ ਵੱਖੋ-ਵੱਖ ਪੰਛੀਆਂ ਅਤੇ ਜਾਨਵਰਾਂ, ਮੱਛੀਆਂ, ਕੀਟ-ਪਤੰਗਿਆਂ, ਅਤੇ ਸਾਰੇ ਪੌਦਿਆਂ ਲਈ ਵੀ ਹੱਦਾਂ ਬੰਨ੍ਹੀਆਂ ਅਤੇ ਨਿਯਮ ਸਥਾਪਤ ਕੀਤੇ। ਵਿਭਿੰਨ ਭੂਗੋਲਿਕ ਵਾਤਾਵਰਣਾਂ ਵਿਚਲੇ ਅੰਤਰਾਂ ਅਤੇ ਵਿਭਿੰਨ ਭੂਗੋਲਿਕ ਵਾਤਾਵਰਣਾਂ ਦੀ ਮੌਜੂਦਗੀ ਦੀ ਵਜ੍ਹਾ ਤੋਂ ਵੱਖੋ-ਵੱਖ ਕਿਸਮਾਂ ਦੇ ਪੰਛੀਆਂ ਅਤੇ ਜਾਨਵਰਾਂ, ਮੱਛੀਆਂ, ਕੀਟ-ਪਤੰਗਿਆਂ ਅਤੇ ਪੌਦਿਆਂ ਦੇ ਬਚੇ ਰਹਿਣ ਦੇ ਵੱਖੋ-ਵੱਖ ਵਾਤਾਵਰਣ ਹਨ। ਪੰਛੀ ਅਤੇ ਜਾਨਵਰ ਅਤੇ ਕੀਟ-ਪਤੰਗੇ ਵੱਖੋ-ਵੱਖ ਪੌਦਿਆਂ ਦੇ ਵਿਚਕਾਰ ਰਹਿੰਦੇ ਹਨ, ਮੱਛੀਆਂ ਪਾਣੀ ਵਿੱਚ ਰਹਿੰਦੀਆਂ ਹਨ, ਅਤੇ ਪੌਦੇ ਜ਼ਮੀਨ ਉੱਪਰ ਉੱਗਦੇ ਹਨ। ਜ਼ਮੀਨ ਵਿੱਚ ਵੱਖੋ-ਵੱਖ ਇਲਾਕਿਆਂ, ਜਿਵੇਂ ਕਿ ਪਰਬਤ, ਮੈਦਾਨ, ਅਤੇ ਪਹਾੜੀਆਂ, ਸ਼ਾਮਲ ਹੁੰਦੇ ਹਨ। ਇੱਕ ਵਾਰ ਜਦੋਂ ਪੰਛੀ ਅਤੇ ਜਾਨਵਰ ਆਪਣੇ ਘਰ ਬਣਾ ਲੈਂਦੇ ਹਨ, ਉਹ ਇੱਧਰ-ਉਧਰ, ਕਿਸੇ ਵੀ ਰਾਹ ’ਤੇ ਘੁੰਮਦੇ ਨਹੀਂ ਰਹਿਣਗੇ। ਉਨ੍ਹਾਂ ਦੇ ਘਰ ਜੰਗਲ ਅਤੇ ਪਰਬਤ ਹਨ। ਜੇ, ਇੱਕ ਦਿਨ, ਉਨ੍ਹਾਂ ਦੇ ਘਰਾਂ ਦਾ ਨਾਸ ਕਰ ਦਿੱਤਾ ਜਾਵੇ, ਤਾਂ ਇਸ ਵਿਵਸਥਾ ਵਿੱਚ ਉੱਥਲ-ਪੁਥਲ ਮੱਚ ਜਾਵੇਗੀ। ਜਿਉਂ ਹੀ ਇਸ ਵਿਵਸਥਾ ਵਿੱਚ ਉੱਥਲ-ਪੁਥਲ ਮੱਚ ਜਾਂਦੀ ਹੈ ਤਾਂ ਇਸਦੇ ਨਤੀਜੇ ਕੀ ਹੋਣਗੇ? ਸਭ ਤੋਂ ਪਹਿਲਾਂ ਕਿਨ੍ਹਾਂ ਦਾ ਨੁਕਸਾਨ ਹੋਵੇਗਾ? ਇਹ ਮਨੁੱਖਜਾਤੀ ਹੈ। ਪਰਮੇਸ਼ੁਰ ਨੇ ਜੋ ਨਿਯਮ ਅਤੇ ਹੱਦਾਂ ਸਥਾਪਤ ਕੀਤੇ ਹਨ, ਉਨ੍ਹਾਂ ਵਿੱਚ ਕੀ ਤੁਸੀਂ ਕੋਈ ਅਨੋਖੀ ਘਟਨਾ ਦੇਖੀ ਹੈ? ਉਦਾਹਰਣ ਵਜੋਂ, ਰੇਗਿਸਤਾਨ ਵਿੱਚ ਹਾਥੀ ਚੱਲ ਰਹੇ ਹਨ। ਕੀ ਤੁਸੀਂ ਕਦੇ ਅਜਿਹਾ ਦੇਖਿਆ ਹੈ? ਜੇ ਅਜਿਹਾ ਸੱਚਮੁੱਚ ਹੀ ਵਾਪਰੇ ਤਾਂ ਇਹ ਬਹੁਤ ਹੀ ਅਜੀਬ ਘਟਨਾ ਹੋਵੇਗੀ, ਕਿਉਂਕਿ ਹਾਥੀ ਜੰਗਲ ਵਿੱਚ ਰਹਿੰਦੇ ਹਨ, ਅਤੇ ਪਰਮੇਸ਼ੁਰ ਨੇ ਉਨ੍ਹਾਂ ਲਈ ਬਚੇ ਰਹਿਣ ਦੇ ਇਸ ਵਾਤਾਵਰਣ ਨੂੰ ਤਿਆਰ ਕੀਤਾ ਹੈ। ਉਨ੍ਹਾਂ ਕੋਲ ਬਚਾਅ ਦਾ ਆਪਣਾ ਵਾਤਾਵਰਣ ਅਤੇ ਆਪਣੇ ਖੁਦ ਦੇ ਬਣਾਏ ਘਰ ਹਨ, ਫਿਰ ਉਹ ਕਿਉਂ ਇੱਧਰ-ਉਧਰ ਭੱਜੇ ਫਿਰਨਗੇ? ਕੀ ਕਦੇ ਕਿਸੇ ਨੇ ਸ਼ੇਰਾਂ ਜਾਂ ਬਾਘਾਂ ਨੂੰ ਸਮੁੰਦਰ ਦੇ ਕਿਨਾਰੇ ’ਤੇ ਘੁੰਮਦੇ ਵੇਖਿਆ ਹੈ? ਨਹੀਂ, ਤੁਸੀਂ ਨਹੀਂ ਦੇਖਿਆ ਹੈ। ਸ਼ੇਰਾਂ ਅਤੇ ਬਾਘਾਂ ਦੇ ਘਰ ਜੰਗਲ ਅਤੇ ਪਰਬਤ ਹਨ। ਕੀ ਕਦੇ ਕਿਸੇ ਨੇ ਸਮੁੰਦਰ ਦੀਆਂ ਵੇਲ੍ਹ ਮੱਛੀਆਂ ਜਾਂ ਸ਼ਾਰਕਾਂ ਨੂੰ ਰੇਗਿਸਤਾਨ ਵਿੱਚ ਤੈਰਦਿਆਂ ਦੇਖਿਆ ਹੈ? ਨਹੀਂ, ਤੁਸੀਂ ਨਹੀਂ ਦੇਖਿਆ ਹੈ। ਵੇਲ੍ਹ ਮੱਛੀਆਂ ਅਤੇ ਸ਼ਾਰਕਾਂ ਸਮੁੰਦਰ ਵਿੱਚ ਆਪਣੇ ਘਰ ਬਣਾਉਂਦੀਆਂ ਹਨ। ਮਨੁੱਖਾਂ ਦੇ ਜੀਵਤ ਵਾਤਾਵਰਣ ਵਿੱਚ, ਕੀ ਕੋਈ ਲੋਕ ਹਨ ਜੋ ਭੂਰੇ ਰਿੱਛਾਂ ਦੇ ਦਰਮਿਆਨ ਰਹਿੰਦੇ ਹਨ? ਕੀ ਅਜਿਹੇ ਲੋਕ ਹਨ ਜੋ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਹਮੇਸ਼ਾਂ ਮੋਰਾਂ ਜਾਂ ਹੋਰ ਪੰਛੀਆਂ ਦੁਆਰਾ ਘਿਰੇ ਰਹਿੰਦੇ ਹਨ? ਕੀ ਕਦੇ ਕਿਸੇ ਨੇ ਇੱਲਾਂ ਜਾ ਜੰਗਲੀ ਹੰਸਾਂ ਨੂੰ ਬਾਂਦਰਾਂ ਨਾਲ ਖੇਡਦੇ ਵੇਖਿਆ ਹੈ? (ਨਹੀਂ।) ਇਹ ਸਭ ਕੁਝ ਅਨੋਖੀ ਘਟਨਾ ਹੋਣਗੇ। ਮੇਰਾ ਇਨ੍ਹਾਂ ਚੀਜ਼ਾਂ ਜੋ ਤੁਹਾਨੂੰ ਕਾਫ਼ੀ ਅਨੋਖੀਆਂ ਜਾਪਦੀਆਂ ਹਨ, ਬਾਰੇ ਬੋਲਣ ਦੇ ਪਿੱਛੇ ਮਕਸਦ ਹੈ ਕਿ ਤੁਸੀਂ ਇਹ ਸਮਝ ਜਾਓ ਕਿ ਪਰਮੇਸ਼ੁਰ ਦੁਆਰਾ ਸਿਰਜੀਆਂ ਸਾਰੀਆਂ ਚੀਜ਼ਾਂ—ਭਾਵੇਂ, ਉਹ ਇੱਕ ਸਥਾਨ ’ਤੇ ਨਿਯਤ ਹਨ ਜਾਂ ਉਹ ਆਪਣੀਆਂ ਨਾਸਾਂ ਰਾਹੀਂ ਸਾਹ ਲੈ ਸਕਦੀਆਂ ਹਨ—ਦੇ ਬਚਾਅ ਦੇ ਆਪਣੇ ਨਿਯਮ ਹਨ। ਪਰਮੇਸ਼ੁਰ ਦੇ ਇਨ੍ਹਾਂ ਚੀਜ਼ਾਂ ਨੂੰ ਸਿਰਜਣ ਤੋਂ ਬਹੁਤ ਪਹਿਲਾਂ, ਉਸ ਨੇ ਪਹਿਲਾਂ ਹੀ ਉਨ੍ਹਾਂ ਲਈ ਖੁਦ ਦੇ ਘਰ ਅਤੇ ਖੁਦ ਦੇ ਬਚਾਅ ਦੇ ਵਾਤਾਵਰਣ ਤਿਆਰ ਕੀਤੇ। ਇਨ੍ਹਾਂ ਜੀਵਤ ਜੀਵਾਂ ਦੇ ਆਪਣੇ ਬਚਾਅ ਦੇ ਨਿਯਤ ਵਾਤਾਵਰਣ, ਆਪਣੇ ਖੁਦ ਦੇ ਭੋਜਨ ਅਤੇ ਆਪਣੇ ਖੁਦ ਦੇ ਨਿਯਤ ਘਰ ਸਨ, ਅਤੇ ਉਨ੍ਹਾਂ ਦੇ ਆਪਣੇ ਖੁਦ ਦੇ ਬਚਾਅ ਲਈ ਉਚਿਤ ਨਿਯਤ ਸਥਾਨ, ਉਨ੍ਹਾਂ ਦੇ ਬਚਾਅ ਲਈ ਉਚਿਤ ਤਾਪਮਾਨ ਵਾਲੇ ਸਥਾਨ ਸਨ। ਇਸ ਕਰਕੇ, ਉਹ ਕਿਸੇ ਵੀ ਰਾਹ ’ਤੇ ਘੁੰਮਦੇ ਨਹੀਂ ਰਹਿਣਗੇ ਜਾਂ ਮਨੁੱਖਜਾਤੀ ਦੇ ਬਚਾਅ ਨੂੰ ਨੁਕਸਾਨ ਜਾਂ ਲੋਕਾਂ ਦੇ ਜੀਵਨਾਂ ’ਤੇ ਅਸਰ ਨਹੀਂ ਪਾਉਣਗੇ। ਪਰਮੇਸ਼ੁਰ ਇਸ ਪ੍ਰਕਾਰ, ਮਨੁੱਖਜਾਤੀ ਨੂੰ ਬਚਾਅ ਲਈ ਸਭ ਤੋਂ ਵਧੀਆ ਵਾਤਾਵਰਣ ਪ੍ਰਦਾਨ ਕਰਦਿਆਂ, ਸਾਰੀਆਂ ਚੀਜ਼ਾਂ ਦਾ ਪ੍ਰਬੰਧਨ ਕਰਦਾ ਹੈ। ਸਾਰੀਆਂ ਚੀਜ਼ਾਂ ਦੇ ਵਿਚਕਾਰ ਰਹਿੰਦੇ ਸਭ ਜੀਵਤ ਜੀਵਾਂ ਦੇ ਆਪਣੇ ਖੁਦ ਦੇ ਬਚਾਅ ਦੇ ਵਾਤਾਵਰਣਾਂ ਵਿੱਚ, ਆਪਣੇ ਖੁਦ ਦੇ ਜੀਵਨ ਨੂੰ ਕਾਇਮ ਰੱਖਣ ਵਾਲੇ ਭੋਜਨ ਹੁੰਦੇ ਹਨ। ਉਸ ਭੋਜਨ ਦੁਆਰਾ, ਉਹ ਆਪਣੇ ਬਚਾਅ ਦੇ ਮੌਲਿਕ ਵਾਤਾਵਰਣਾਂ ਨਾਲ ਜੁੜੇ ਹੁੰਦੇ ਹਨ। ਇਸ ਕਿਸਮ ਦੇ ਵਾਤਾਵਰਣ ਦੇ ਅੰਦਰ, ਉਹ ਪਰਮੇਸ਼ੁਰ ਦੁਆਰਾ ਉਹਨਾਂ ਲਈ ਸਥਾਪਤ ਕੀਤੇ ਨਿਯਮਾਂ ਦੇ ਅਨੁਸਾਰ ਬਚੇ ਰਹਿਣਾ, ਫੈਲਣਾ, ਅਤੇ ਅੱਗੇ ਵਧਣਾ ਜਾਰੀ ਰੱਖਦੇ ਹਨ। ਇਸ ਕਿਸਮ ਦੇ ਨਿਯਮਾਂ ਦੀ ਵਜ੍ਹਾ ਤੋਂ, ਪਰਮੇਸ਼ੁਰ ਦੇ ਪੂਰਵ-ਨਿਰਧਾਰਣ ਦੀ ਵਜ੍ਹਾ ਤੋਂ ਸਾਰੀਆਂ ਚੀਜ਼ਾਂ ਮਨੁੱਖਜਾਤੀ ਨਾਲ ਇੱਕਸੁਰਤਾ ਨਾਲ ਰਹਿੰਦੀਆਂ ਹਨ, ਅਤੇ ਮਨੁੱਖਜਾਤੀ ਸਾਰੀਆਂ ਚੀਜ਼ਾਂ ਨਾਲ ਪਰਸਪਰ ਨਿਰਭਰਤਾ ਨਾਲ ਸਹਿ-ਹੋਂਦ ਵਿੱਚ ਰਹਿੰਦੀ ਹੈ।
ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਬਣਾਈਆਂ ਅਤੇ ਉਨ੍ਹਾਂ ਲਈ ਸੀਮਾਵਾਂ ਸਥਾਪਤ ਕੀਤੀਆਂ; ਉਨ੍ਹਾਂ ਵਿੱਚ ਉਸ ਨੇ ਹਰ ਕਿਸਮ ਦੀਆਂ ਜੀਵਤ ਚੀਜ਼ਾਂ ਦਾ ਪਾਲਣ-ਪੋਸ਼ਣ ਕੀਤਾ। ਇਸ ਦੌਰਾਨ, ਉਸ ਨੇ ਮਨੁੱਖਜਾਤੀ ਲਈ ਬਚਾਅ ਦੇ ਵੱਖ-ਵੱਖ ਸਾਧਨ ਵੀ ਤਿਆਰ ਕੀਤੇ, ਤਾਂ ਜੋ ਤੁਸੀਂ ਵੇਖ ਸਕੋ ਕਿ ਮਨੁੱਖਾਂ ਕੋਲ ਬਚਣ ਲਈ ਕੇਵਲ ਇਕ ਹੀ ਰਸਤਾ ਨਹੀਂ ਹੈ, ਅਤੇ ਨਾ ਹੀ ਉਨ੍ਹਾਂ ਦੇ ਬਚਾਅ ਲਈ ਇਕ ਹੀ ਕਿਸਮ ਦਾ ਵਾਤਾਵਰਣ ਹੈ। ਅਸੀਂ ਇਸ ਤੋਂ ਪਹਿਲਾਂ ਪਰਮੇਸ਼ੁਰ ਦੁਆਰਾ ਮਨੁੱਖਾਂ ਲਈ ਕਈ ਤਰ੍ਹਾਂ ਦੇ ਭੋਜਨ ਅਤੇ ਪਾਣੀ ਦੇ ਸ੍ਰੋਤ ਤਿਆਰ ਕਰਨ ਬਾਰੇ ਗੱਲ ਕੀਤੀ ਸੀ, ਜੋ ਮਨੁੱਖਜਾਤੀ ਨੂੰ ਸਰੀਰ ਵਿੱਚ ਵਧਣ-ਫੁੱਲਣ ਦੀ ਸਮਰੱਥਾ ਦੇਣ ਲਈ ਮਹੱਤਵਪੂਰਣ ਹੈ। ਹਾਲਾਂਕਿ, ਇਸ ਮਨੁੱਖਜਾਤੀ ਦੇ ਵਿਚਕਾਰ, ਸਾਰੇ ਲੋਕ ਅਨਾਜਾਂ ਦੇ ਸਹਾਰੇ ਗੁਜ਼ਾਰਾ ਨਹੀਂ ਕਰਦੇ। ਭੂਗੋਲਿਕ ਵਾਤਾਵਰਣ ਅਤੇ ਧਰਾਤਲਾਂ ਵਿੱਚ ਅੰਤਰ ਕਾਰਨ ਲੋਕਾਂ ਦੇ ਬਚੇ ਰਹਿਣ ਦੇ ਵੱਖੋ-ਵੱਖ ਢੰਗ ਹਨ। ਬਚਾਅ ਦੇ ਇਹ ਸਾਰੇ ਸਾਧਨ ਪਰਮੇਸ਼ੁਰ ਦੁਆਰਾ ਤਿਆਰ ਕੀਤੇ ਗਏ ਹਨ। ਇਸ ਲਈ ਸਾਰੇ ਮਨੁੱਖ ਮੁੱਖ ਤੌਰ ’ਤੇ ਖੇਤੀ ਵਿੱਚ ਨਹੀਂ ਲੱਗੇ ਹੋਏ ਹਨ। ਭਾਵ, ਸਾਰੇ ਲੋਕ ਆਪਣਾ ਭੋਜਨ ਫਸਲਾਂ ਉਗਾ ਕੇ ਪ੍ਰਾਪਤ ਨਹੀਂ ਕਰਦੇ। ਇਹ ਤੀਜਾ ਹਿੱਸਾ ਹੈ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ: ਮਨੁੱਖਜਾਤੀ ਦੀਆਂ ਕਈ ਪ੍ਰਕਾਰ ਦੀਆਂ ਵੱਖ-ਵੱਖ ਜੀਵਨ ਸ਼ੈਲੀਆਂ ਦੇ ਕਾਰਨ ਸੀਮਾਵਾਂ ਪੈਦਾ ਹੋਈਆਂ ਹਨ। ਤਾਂ ਫਿਰ ਮਨੁੱਖਾਂ ਦੀਆਂ ਹੋਰ ਕਿਹੜੀਆਂ ਕਿਸਮਾਂ ਦੀਆਂ ਜੀਵਨ ਸ਼ੈਲੀਆਂ ਹਨ? ਭੋਜਨ ਦੇ ਵੱਖੋ-ਵੱਖ ਸ੍ਰੋਤਾਂ ਦੇ ਸੰਦਰਭ ਵਿੱਚ, ਹੋਰ ਕਿਸ ਕਿਸਮ ਦੇ ਲੋਕ ਹਨ? ਇੱਥੇ ਕਈ ਪ੍ਰਮੁੱਖ ਕਿਸਮਾਂ ਹਨ।
ਸਭ ਤੋਂ ਪਹਿਲਾਂ ਸ਼ਿਕਾਰ ਦੀ ਜੀਵਨ ਸ਼ੈਲੀ ਹੈ। ਹਰ ਕੋਈ ਜਾਣਦਾ ਹੈ ਕਿ ਉਹ ਕੀ ਹੈ। ਉਹ ਲੋਕ ਜੋ ਸ਼ਿਕਾਰ ਕਰਕੇ ਜੀਉਂਦੇ ਹਨ ਉਹ ਕੀ ਖਾਂਦੇ ਹਨ? (ਸ਼ਿਕਾਰ।) ਉਹ ਜੰਗਲ ਦੇ ਪੰਛੀ ਅਤੇ ਜਾਨਵਰਾਂ ਨੂੰ ਖਾਂਦੇ ਹਨ। “ਖੇਡ” ਇੱਕ ਆਧੁਨਿਕ ਸ਼ਬਦ ਹੈ। ਸ਼ਿਕਾਰੀ ਇਸ ਨੂੰ ਖੇਡ ਨਹੀਂ ਸਮਝਦੇ; ਉਹ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਨਿਰਬਾਹ ਕਰਨ ਲਈ ਭੋਜਨ ਸਮਝਦੇ ਹਨ। ਉਦਾਹਰਣ ਵਜੋਂ, ਉਹ ਇੱਕ ਹਿਰਣ ਦਾ ਸ਼ਿਕਾਰ ਕਰਦੇ ਹਨ। ਜਦੋਂ ਉਨ੍ਹਾਂ ਨੂੰ ਇਹ ਹਿਰਣ ਮਿਲਦਾ ਹੈ, ਇਹ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਇਕ ਕਿਸਾਨ ਮਿੱਟੀ ਤੋਂ ਭੋਜਨ ਪ੍ਰਾਪਤ ਕਰਦਾ ਹੈ। ਇੱਕ ਕਿਸਾਨ ਮਿੱਟੀ ਤੋਂ ਭੋਜਨ ਪ੍ਰਾਪਤ ਕਰਦਾ ਹੈ, ਅਤੇ ਜਦੋਂ ਉਹ ਇਹ ਭੋਜਨ ਦੇਖਦਾ ਹੈ, ਤਾਂ ਉਹ ਖੁਸ਼ ਹੁੰਦਾ ਹੈ ਅਤੇ ਆਰਾਮ ਮਹਿਸੂਸ ਕਰਦਾ ਹੈ। ਪਰਿਵਾਰ ਖਾਣ ਲਈ ਫਸਲਾਂ ਹੋਣ ਕਾਰਨ ਭੁੱਖਾ ਨਹੀਂ ਰਹੇਗਾ। ਕਿਸਾਨ ਦਾ ਦਿਲ ਚਿੰਤਾ ਤੋਂ ਮੁਕਤ ਹੈ ਅਤੇ ਉਹ ਸੰਤੁਸ਼ਟੀ ਮਹਿਸੂਸ ਕਰਦਾ ਹੈ। ਇੱਕ ਸ਼ਿਕਾਰੀ ਵੀ ਜਦੋਂ ਵੇਖਦਾ ਹੈ ਕਿ ਉਸ ਨੇ ਕੀ ਫੜਿਆ ਹੈ ਤਾਂ ਸਹਿਜ ਅਤੇ ਸੰਤੁਸ਼ਟ ਮਹਿਸੂਸ ਕਰਦਾ ਹੈ ਕਿਉਂਕਿ ਉਸ ਨੂੰ ਹੁਣ ਭੋਜਨ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਅਗਲੇ ਭੋਜਨ ਵਿੱਚ ਖਾਣ ਲਈ ਕੁਝ ਹੈ ਅਤੇ ਭੁੱਖੇ ਰਹਿਣ ਦੀ ਜ਼ਰੂਰਤ ਨਹੀਂ ਹੈ। ਇਹ ਉਹ ਵਿਅਕਤੀ ਹੈ ਜੋ ਰੋਜ਼ੀ-ਰੋਟੀ ਕਮਾਉਣ ਲਈ ਸ਼ਿਕਾਰ ਕਰਦਾ ਹੈ। ਜਿਹੜੇ ਜ਼ਿਆਦਾਤਰ ਸ਼ਿਕਾਰ ਕਰਕੇ ਜੀਵਨ ਜੀਉਂਦੇ ਹਨ ਉਹ ਪਰਬਤੀ ਜੰਗਲਾਂ ਵਿਚ ਰਹਿੰਦੇ ਹਨ। ਉਹ ਖੇਤੀ ਨਹੀਂ ਕਰਦੇ। ਉੱਥੇ ਕਾਸ਼ਤਯੋਗ ਜ਼ਮੀਨ ਲੱਭਣਾ ਸੌਖਾ ਨਹੀਂ ਹੈ, ਇਸ ਲਈ ਉਹ ਵਿਭਿੰਨ ਸਜੀਵ ਚੀਜ਼ਾਂ, ਵਿਭਿੰਨ ਕਿਸਮਾਂ ਦੇ ਸ਼ਿਕਾਰ ਕਰਕੇ ਬਚੇ ਰਹਿੰਦੇ ਹਨ। ਇਹ ਪਹਿਲੀ ਕਿਸਮ ਦੀ ਜੀਵਨ ਸ਼ੈਲੀ ਹੈ ਜੋ ਆਮ ਲੋਕਾਂ ਨਾਲੋਂ ਵੱਖਰੀ ਹੈ।
ਦੂਜੀ ਕਿਸਮ ਇੱਕ ਚਰਵਾਹੇ ਦਾ ਜੀਵਨ ਦਾ ਢੰਗ ਹੈ। ਕੀ ਉਹ ਲੋਕ ਜੋ ਰੋਜ਼ੀ-ਰੋਟੀ ਕਮਾਉਣ ਲਈ ਪਸ਼ੂ ਪਾਲਦੇ ਹਨ ਉਹ ਵੀ ਜ਼ਮੀਨਾਂ ਦੀ ਖੇਤੀ ਕਰਦੇ ਹਨ? (ਨਹੀਂ।) ਤਾਂ ਫਿਰ ਉਹ ਕੀ ਕਰਦੇ ਹਨ? ਉਹ ਕਿਵੇਂ ਜੀਉਂਦੇ ਹਨ? (ਜ਼ਿਆਦਾਤਰ, ਉਹ ਗੁਜ਼ਾਰਾ ਕਰਨ ਲਈ ਪਸ਼ੂਆਂ ਅਤੇ ਭੇਡਾਂ ਨੂੰ ਚਰਾਉਂਦੇ ਹਨ, ਅਤੇ ਸਰਦੀਆਂ ਵਿੱਚ ਉਹ ਆਪਣੇ ਪਸ਼ੂਆਂ ਨੂੰ ਵੱਢ ਕੇ ਖਾਦੇ ਹਨ। ਉਨ੍ਹਾਂ ਦਾ ਮੁੱਖ ਭੋਜਨ ਗਊ ਅਤੇ ਮੁਰਗੇ ਦਾ ਮਾਸ ਹੈ, ਅਤੇ ਉਹ ਦੁੱਧ ਦੀ ਚਾਹ ਪੀਂਦੇ ਹਨ। ਹਾਲਾਂਕਿ ਚਰਵਾਹੇ ਸਾਰੇ ਚਾਰ ਮੌਸਮਾਂ ਵਿੱਚ ਰੁੱਝੇ ਹੋਏ ਹੁੰਦੇ ਹਨ, ਉਹ ਵਧੀਆ ਭੋਜਨ ਖਾਂਦੇ ਹਨ। ਉਨ੍ਹਾਂ ਕੋਲ ਕਾਫ਼ੀ ਮਾਤਰਾ ਵਿੱਚ ਦੁੱਧ, ਡੇਅਰੀ ਉਤਪਾਦ ਅਤੇ ਮਾਸ ਹੁੰਦੇ ਹਨ।) ਉਹ ਲੋਕ ਜੋ ਜੀਵਨ ਜੀਉਣ ਲਈ ਜਾਨਵਰਾਂ ਦਾ ਪਾਲਣ ਪੋਸ਼ਣ ਕਰਦੇ ਹਨ, ਉਹ ਮੁੱਖ ਤੌਰ ਤੇ ਗਊ ਦੇ ਮਾਸ ਅਤੇ ਬੱਕਰੇ ਦੇ ਮਾਸ ਦਾ ਸੇਵਨ ਕਰਦੇ ਹਨ, ਭੇਡਾਂ ਅਤੇ ਗਾਵਾਂ ਦਾ ਦੁੱਧ ਪੀਂਦੇ ਹਨ, ਅਤੇ ਪਸ਼ੂਆਂ ਅਤੇ ਘੋੜਿਆਂ ’ਤੇ ਸਵਾਰ ਹੋ ਕੇ ਇੱਜੜ ਨੂੰ ਖੇਤ ਵਿੱਚ ਚਾਰਦੇ ਹਨ। ਉਨ੍ਹਾਂ ਦੇ ਵਾਲਾਂ ਵਿੱਚ ਹਵਾ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਸੂਰਜ ਪੈ ਰਿਹਾ ਹੁੰਦਾ ਹੈ। ਉਨ੍ਹਾਂ ਨੂੰ ਆਧੁਨਿਕ ਜ਼ਿੰਦਗੀ ਦੇ ਤਣਾਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਹ ਸਾਰਾ ਦਿਨ ਨੀਲੇ ਅਕਾਸ਼ ਅਤੇ ਘਾਹ ਦੇ ਮੈਦਾਨਾਂ ਦੇ ਵਿਸ਼ਾਲ ਵਿਸਥਾਰਾਂ ’ਤੇ ਨਜ਼ਰ ਮਾਰਦੇ ਹਨ। ਬਹੁਤ ਸਾਰੇ ਲੋਕ ਜੋ ਪਸ਼ੂਆਂ ਦਾ ਪਾਲਣ ਪੋਸ਼ਣ ਕਰਦੇ ਹਨ ਉਹ ਘਾਹ ਦੇ ਮੈਦਾਨਾਂ ਵਿਚ ਰਹਿੰਦੇ ਹਨ, ਅਤੇ ਉਹ ਪੀੜ੍ਹੀ ਦਰ-ਪੀੜ੍ਹੀ ਆਪਣੇ ਖਾਨਾਬਦੋਸ਼ ਜੀਵਨ ਢੰਗ ਨੂੰ ਜਾਰੀ ਰੱਖਣ ਦੇ ਸਮਰੱਥ ਰਹੇ ਹਨ। ਹਾਲਾਂਕਿ ਘਾਹ ਦੇ ਮੈਦਾਨਾਂ ਵਿੱਚ ਜੀਵਨ ਕੁਝ ਇਕੱਲੇਪਣ ਵਾਲਾ ਹੈ, ਇਹ ਬਹੁਤ ਖੁਸ਼ਹਾਲ ਜੀਵਨ ਵੀ ਹੈ। ਇਹ ਜੀਵਨ ਦਾ ਮਾੜਾ ਤਰੀਕਾ ਨਹੀਂ ਹੈ!
ਤੀਜੀ ਕਿਸਮ ਦਾ ਜੀਵਨ ਮੱਛੀ ਫੜਨ ਦਾ ਢੰਗ ਹੈ। ਮਨੁੱਖਜਾਤੀ ਦਾ ਇੱਕ ਬਹੁਤ ਥੋੜ੍ਹਾ ਹਿੱਸਾ ਸਮੁੰਦਰ ਦੇ ਕਿਨਾਰੇ ਜਾਂ ਛੋਟੇ ਟਾਪੂਆਂ ਉੱਪਰ ਰਹਿੰਦਾ ਹੈ। ਉਹ ਚਾਰੇ ਪਾਸਿਆਂ ਤੋਂ, ਸਮੁੰਦਰ ਦਾ ਸਾਹਮਣਾ ਕਰਦਿਆਂ, ਪਾਣੀ ਵਿੱਚ ਘਿਰੇ ਰਹਿੰਦੇ ਹਨ। ਇਹ ਲੋਕ ਰੋਜ਼ੀ-ਰੋਟੀ ਲਈ ਮੱਛੀਆਂ ਫੜਦੇ ਹਨ। ਜੋ ਰੋਜ਼ੀ-ਰੋਟੀ ਲਈ ਮੱਛੀਆਂ ਫੜਦੇ ਹਨ ਉਨ੍ਹਾਂ ਦੇ ਭੋਜਨ ਦਾ ਸ੍ਰੋਤ ਕੀ ਹੈ? ਉਨ੍ਹਾਂ ਦੇ ਭੋਜਨ ਦੇ ਸ੍ਰੋਤਾਂ ਵਿੱਚ ਸਭ ਕਿਸਮਾਂ ਦੀਆਂ ਮੱਛੀਆਂ, ਸਮੁੰਦਰੀ ਭੋਜਨ ਅਤੇ ਸਮੁੰਦਰ ਦੇ ਬਾਕੀ ਉਤਪਾਦ ਸ਼ਾਮਲ ਹਨ। ਲੋਕ ਜੋ ਰੋਜ਼ੀ-ਰੋਟੀ ਲਈ ਮੱਛੀ ਫੜਦੇ ਹਨ ਉਹ ਖੇਤੀ ਨਹੀਂ ਕਰਦੇ, ਬਲਕਿ ਹਰ ਦਿਨ ਮੱਛੀ ਫੜਨ ਵਿੱਚ ਬਿਤਾਉਂਦੇ ਹਨ। ਉਨ੍ਹਾਂ ਦੇ ਮੁੱਖ ਭੋਜਨ ਵਿੱਚ ਵੱਖੋ-ਵੱਖ ਕਿਸਮਾਂ ਦੀਆਂ ਮੱਛੀਆਂ ਅਤੇ ਸਮੁੰਦਰ ਦੇ ਉਤਪਾਦ ਸ਼ਾਮਲ ਹੁੰਦੇ ਹਨ। ਉਹ ਕਦੇ-ਕਦੇ ਇਨ੍ਹਾਂ ਚੀਜ਼ਾਂ ਦਾ ਚੌਲ, ਆਟੇ ਅਤੇ ਰੋਜ਼ਾਨਾ ਦੀਆਂ ਲੋੜਾਂ ਲਈ ਵਪਾਰ ਕਰਦੇ ਹਨ। ਇਹ ਪਾਣੀ ਕੋਲ ਰਹਿਣ ਵਾਲੇ ਲੋਕਾਂ ਦੀ ਇੱਕ ਵੱਖਰੀ ਜੀਵਨ ਸ਼ੈਲੀ ਹੈ। ਪਾਣੀ ਦੇ ਨਜ਼ਦੀਕ ਰਹਿਣ ਕਰਕੇ, ਉਹ ਆਪਣੇ ਭੋਜਨ ਲਈ ਇਸ ਉੱਪਰ ਨਿਰਭਰ ਕਰਦੇ ਹਨ, ਅਤੇ ਮੱਛੀਆਂ ਫੜ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਮੱਛੀਆਂ ਫੜਨਾ, ਨਾ ਕੇਵਲ ਉਨ੍ਹਾਂ ਨੂੰ ਭੋਜਨ ਪ੍ਰਦਾਨ ਕਰਦਾ ਹੈ, ਬਲਕਿ ਇਹ ਉਨਾਂ ਦੀ ਰੋਜ਼ੀ-ਰੋਟੀ ਦਾ ਇੱਕ ਸਾਧਨ ਵੀ ਹੈ।
ਜ਼ਮੀਨ ’ਤੇ ਖੇਤੀ ਕਰਨ ਦੇ ਇਲਾਵਾ, ਮਨੁੱਖਤਾ ਜ਼ਿਆਦਾਤਰ ਉੱਪਰ ਦਿੱਤੇ ਜੀਵਨ ਦੇ ਤਿੰਨ ਢੰਗਾਂ ਦੇ ਅਨੁਸਾਰ ਰਹਿੰਦੀ ਹੈ। ਹਾਲਾਂਕਿ, ਵੱਡੀ ਸੰਖਿਆ ਵਿੱਚ ਲੋਕ ਜੀਉਣ ਲਈ ਖੇਤੀਬਾੜੀ ਕਰਦੇ ਹਨ, ਲੋਕਾਂ ਦੇ ਕੇਵਲ ਕੁਝ ਸਮੂਹ ਜਾਨਵਰਾਂ ਨੂੰ ਚਾਰ ਕੇ, ਮੱਛੀਆਂ ਫੜ ਕੇ, ਅਤੇ ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਹਨ। ਅਤੇ, ਖੇਤੀ ਕਰਕੇ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਕੀ ਚਾਹੀਦਾ ਹੈ? ਉਨ੍ਹਾਂ ਨੂੰ ਜ਼ਮੀਨ ਦੀ ਲੋੜ ਹੁੰਦੀ ਹੈ। ਪੀੜ੍ਹੀ ਦਰ ਪੀੜ੍ਹੀ, ਉਹ ਜ਼ਮੀਨ ਵਿੱਚ ਫਸਲਾਂ ਬੀਜ ਕੇ ਗੁਜ਼ਾਰਾ ਕਰਦੇ ਹਨ, ਅਤੇ ਭਾਵੇਂ ਉਹ ਸਬਜ਼ੀਆਂ ਬੀਜਣ ਜਾਂ ਫਲ ਜਾਂ ਅਨਾਜ, ਉਹ ਆਪਣਾ ਭੋਜਨ ਅਤੇ ਰੋਜ਼ਾਨਾ ਲੋੜਾਂ ਦੀਆਂ ਚੀਜ਼ਾਂ ਨੂੰ ਧਰਤੀ ਤੋਂ ਪ੍ਰਾਪਤ ਕਰਦੇ ਹਨ।
ਮਨੁੱਖ ਦੀਆਂ ਇਨ੍ਹਾਂ ਵੱਖੋ-ਵੱਖ ਜੀਵਨ ਸ਼ੈਲੀਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਮੁਢਲੀਆਂ ਸਥਿਤੀਆਂ ਕਿਹੜੀਆਂ ਹਨ? ਕੀ ਇਹ ਪੂਰੀ ਤਰ੍ਹਾਂ ਜ਼ਰੂਰੀ ਨਹੀਂ ਹੈ ਕਿ ਵਾਤਾਵਰਣਾਂ, ਜਿਨ੍ਹਾਂ ਵਿੱਚ ਉਹ ਬਚੇ ਰਹਿਣ ਦੇ ਯੋਗ ਹੁੰਦੇ ਹਨ, ਨੂੰ ਇੱਕ ਮੁਢਲੇ ਪੱਧਰ ’ਤੇ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਇਹ ਕਿ, ਉਹ ਜੋ ਸ਼ਿਕਾਰ ਕਰਕੇ ਜੀਉਂਦੇ ਹਨ, ਜੇ ਉਹ ਪਰਬਤੀ ਜੰਗਲਾਂ, ਜਾਂ ਪੰਛੀਆਂ, ਜਾਂ ਜਾਨਵਰਾਂ ਨੂੰ ਗੁਆ ਲੈਣ ਤਾਂ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਖਤਮ ਹੋ ਜਾਵੇਗਾ। ਜਿਸ ਦਿਸ਼ਾ ਵਿੱਚ ਇਸ ਨਸਲ ਜਾਂ ਇਸ ਕਿਸਮ ਦੇ ਲੋਕਾਂ ਨੂੰ ਜਾਣਾ ਚਾਹੀਦਾ ਹੈ ਉਹ ਅਨਿਸ਼ਚਿਤ ਬਣ ਜਾਵੇਗੀ, ਅਤੇ ਉਹ ਅਲੋਪ ਵੀ ਹੋ ਸਕਦੇ ਹਨ। ਅਤੇ ਉਨ੍ਹਾਂ ਦਾ ਕੀ ਜੋ ਜਾਨਵਰਾਂ ਨੂੰ ਚਰਾ ਕੇ ਰੋਜ਼ੀ-ਰੋਟੀ ਕਮਾਉਂਦੇ ਹਨ? ਜਿਸ ਚੀਜ਼ ਉੱਪਰ ਉਹ ਅਸਲ ਵਿੱਚ ਨਿਰਭਰ ਕਰਦੇ ਹਨ ਉਹ ਉਨ੍ਹਾਂ ਦੇ ਪਸ਼ੂ ਨਹੀਂ, ਬਲਕਿ ਉਹ ਵਾਤਾਵਰਣ ਹੈ—ਘਾਹ ਦੇ ਮੈਦਾਨ—ਜਿਨ੍ਹਾਂ ਵਿੱਚ ਉਨ੍ਹਾਂ ਦੇ ਪਸ਼ੂ ਬਚ ਸਕਦੇ ਹਨ। ਜੇ ਘਾਹ ਦੇ ਮੈਦਾਨ ਨਾ ਹੋਣ ਤਾਂ ਆਜੜੀ ਆਪਣੇ ਪਸ਼ੂਆਂ ਨੂੰ ਕਿੱਥੇ ਚਰਾਉਣਗੇ? ਪਸ਼ੂ ਅਤੇ ਭੇਡਾਂ ਕੀ ਖਾਣਗੇ? ਪਸ਼ੂਆਂ ਦੇ ਬਗੈਰ, ਇਹਨਾਂ ਖਾਨਾਬਦੋਸ਼ ਲੋਕਾਂ ਦੀ ਕੋਈ ਰੋਜ਼ੀ-ਰੋਟੀ ਨਹੀਂ ਹੋਵੇਗੀ। ਆਪਣੀ ਰੋਜ਼ੀ-ਰੋਟੀ ਦੇ ਸਾਧਨ ਦੇ ਬਗੈਰ, ਇਹ ਲੋਕ ਕਿੱਥੇ ਜਾਣਗੇ? ਉਨ੍ਹਾਂ ਲਈ ਲਗਾਤਾਰ ਬਚੇ ਰਹਿਣਾ ਬਹੁਤ ਔਖਾ ਹੋ ਜਾਵੇਗਾ; ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ। ਜੇ ਪਾਣੀ ਦੇ ਕੋਈ ਸ੍ਰੋਤ ਨਾ ਹੁੰਦੇ, ਅਤੇ ਦਰਿਆ ਅਤੇ ਝੀਲਾਂ ਪੂਰੀ ਤਰ੍ਹਾਂ ਸੁੱਕ ਜਾਂਦੇ, ਤਾਂ ਕੀ ਉਨ੍ਹਾਂ ਸਾਰੀਆਂ ਮੱਛੀਆਂ ਨੇ ਮੌਜੂਦ ਰਹਿਣਾ ਸੀ ਜੋ ਜੀਉਣ ਲਈ ਪਾਣੀ ’ਤੇ ਨਿਰਭਰ ਕਰਦੀਆਂ ਹਨ? ਉਨ੍ਹਾਂ ਨੇ ਨਹੀਂ ਰਹਿਣਾ ਸੀ। ਕੀ ਜੋ ਲੋਕ ਆਪਣੀ ਰੋਜ਼ੀ-ਰੋਟੀ ਲਈ ਪਾਣੀ ਅਤੇ ਮੱਛੀਆਂ ਉੱਪਰ ਨਿਰਭਰ ਕਰਦੇ ਹਨ ਉਨ੍ਹਾਂ ਨੇ ਬਚੇ ਰਹਿਣਾ ਸੀ? ਜਦੋਂ ਉਨ੍ਹਾਂ ਕੋਲ ਭੋਜਨ ਨਹੀਂ ਹੋਵੇਗਾ, ਜਦੋਂ ਉਨ੍ਹਾਂ ਆਪਣੀ ਰੋਜ਼ੀ-ਰੋਟੀ ਦਾ ਸਾਧਨ ਨਹੀਂ ਹੋਵੇਗਾ ਤਾਂ ਇਨ੍ਹਾਂ ਲੋਕਾਂ ਨੇ ਬਚੇ ਨਹੀਂ ਰਹਿ ਪਾਉਣਾ। ਭਾਵ, ਜੇ ਕਿਸੇ ਨਸਲ ਨੂੰ ਕਦੇ ਵੀ ਆਪਣੀ ਰੋਜ਼ੀ-ਰੋਟੀ ਜਾਂ ਆਪਣੇ ਬਚਾਅ ਦੇ ਮਾਮਲੇ ਵਿੱਚ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਨਸਲ ਕਾਇਮ ਨਹੀਂ ਰਹਿ ਸਕੇਗੀ, ਅਤੇ ਉਹ ਧਰਤੀ ਤੋਂ ਅਲੋਪ ਹੋ ਸਕਦੀ ਹੈ ਅਤੇ ਲੁਪਤ ਹੋ ਸਕਦੀ ਹੈ। ਅਤੇ ਜੋ ਰੋਜ਼ੀ-ਰੋਟੀ ਲਈ ਖੇਤੀ ਕਰਦੇ ਹਨ, ਜੇ ਉਹ ਆਪਣੀ ਜ਼ਮੀਨ ਗੁਆ ਲੈਣ ਤਾਂ ਉਹ ਸਭ ਕਿਸਮਾਂ ਦੇ ਪੌਦੇ ਉਗਾ ਨਹੀਂ ਪਾਉਣਗੇ ਅਤੇ ਉਨ੍ਹਾਂ ਪੌਦਿਆਂ ਤੋਂ ਭੋਜਨ ਪ੍ਰਾਪਤ ਨਹੀਂ ਕਰ ਪਾਉਣਗੇ, ਤਾਂ ਫਿਰ ਇਸਦਾ ਨਤੀਜਾ ਕੀ ਹੋਵੇਗਾ? ਕੀ ਭੋਜਨ ਦੇ ਬਿਨਾ ਲੋਕ ਭੁੱਖੇ ਨਹੀਂ ਮਰ ਜਾਣਗੇ? ਜੇ ਲੋਕ ਭੁੱਖੇ ਮਰ ਰਹੇ ਹਨ, ਤਾਂ ਕੀ ਮਨੁੱਖਾਂ ਦੀ ਉਹ ਨਸਲ ਮਿਟ ਨਹੀਂ ਜਾਵੇਗੀ? ਸੋ, ਇਹ ਪਰਮੇਸ਼ੁਰ ਦੇ ਵਿਭਿੰਨ ਕਿਸਮਾਂ ਦੇ ਵਾਤਾਵਰਣਾਂ ਦੇ ਪ੍ਰਬੰਧਨ ਦਾ ਉਦੇਸ਼ ਹੈ। ਵੱਖੋ-ਵੱਖ ਵਾਤਾਵਰਣਾਂ ਅਤੇ ਪਰਿਸਥਿਤਿਕ ਪ੍ਰਣਾਲੀਆਂ ਅਤੇ ਉਹਨਾਂ ਵਿੱਚ ਜੀਉਣ ਵਾਲੇ ਵੱਖੋ-ਵੱਖ ਜੀਵਾਂ ਦੇ ਪ੍ਰਬੰਧਨ ਪਿੱਛੇ ਪਰਮੇਸ਼ੁਰ ਦਾ ਕੇਵਲ ਇੱਕੋ-ਇੱਕ ਉਦੇਸ਼ ਹੈ—ਅਤੇ ਇਹ ਸਭ ਕਿਸਮਾਂ ਦੇ ਲੋਕਾਂ ਦਾ ਪਾਲਣ ਪੋਸ਼ਣ ਕਰਨਾ ਹੈ, ਉਨ੍ਹਾਂ ਲੋਕਾਂ ਦਾ ਪਾਲਣ ਪੋਸ਼ਣ ਕਰਨਾ ਜੋ ਵਿਭਿੰਨ ਭੂਗੋਲਿਕ ਵਾਤਾਵਰਣਾਂ ਵਿੱਚ ਰਹਿੰਦੇ ਹਨ।
ਜੇ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਆਪਣੇ ਨਿਯਮ ਗੁਆ ਲੈਂਦੀਆਂ, ਤਾਂ ਉਹਨਾਂ ਨੇ ਹੁਣ ਮੌਜੂਦ ਨਹੀਂ ਹੋਣਾ ਸੀ; ਜੇ ਸਾਰੀਆਂ ਚੀਜ਼ਾਂ ਦੇ ਨਿਯਮ ਗੁੰਮ ਜਾਂਦੇ, ਤਾਂ ਸਭ ਚੀਜ਼ਾਂ ਦੇ ਵਿਚਕਾਰ ਜੀਵ ਨਾ ਰਹਿ ਸਕਦੇ। ਮਨੁੱਖਤਾ ਵੀ ਆਪਣੇ ਵਾਤਾਵਰਣ ਨੂੰ ਗੁਆ ਦੇਵੇਗੀ ਜਿਸ ਉੱਤੇ ਉਹ ਬਚੇ ਰਹਿਣ ਲਈ ਨਿਰਭਰ ਕਰਦੀ ਹੈ। ਜੇ ਮਨੁੱਖਤਾ ਇਹ ਸਭ ਗੁਆ ਲੈਂਦੀ, ਉਹ ਪੀੜ੍ਹੀ ਦਰ ਪੀੜ੍ਹੀ ਵਧਣ-ਫੁੱਲਣ ਅਤੇ ਫੈਲਣਾ ਜਾਰੀ ਨਹੀਂ ਰੱਖ ਪਾਵੇਗੀ, ਜਿਵੇਂ ਕਿ ਉਹ ਕਰਦੀ ਆ ਰਹੀ ਹੈ। ਮਨੁੱਖਾਂ ਦੇ ਅੱਜ ਤੱਕ ਜੀਉਂਦੇ ਰਹਿਣ ਦਾ ਕਾਰਨ ਇਹ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਾਲਣ ਪੋਸ਼ਣ ਲਈ, ਮਨੁੱਖਜਾਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਪਾਲਣ ਪੋਸ਼ਣ ਲਈ, ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਪ੍ਰਦਾਨ ਕੀਤੀਆਂ ਹਨ। ਕਿਉਂਕਿ ਪਰਮੇਸ਼ੁਰ ਮਨੁੱਖਜਾਤੀ ਨੂੰ ਵੱਖੋ-ਵੱਖ ਤਰੀਕਿਆਂ ਨਾਲ ਪਾਲਦਾ ਹੈ, ਇਸੇ ਕਰਕੇ ਹੈ ਕਿ ਮਨੁੱਖਜਾਤੀ ਅੱਜ ਤਕ ਬਚੀ ਹੋਈ ਹੈ। ਬਚਾਅ ਦੇ ਇੱਕ ਨਿਯਤ ਵਾਤਾਵਰਣ, ਜੋ ਕਿ ਅਨੁਕੂਲ ਹੈ ਅਤੇ ਜਿਸ ਵਿਚ ਕੁਦਰਤੀ ਨਿਯਮ ਸਹੀ ਢੰਗ ਨਾਲ ਹਨ, ਦੇ ਕਰਕੇ ਧਰਤੀ ਦੇ ਸਾਰੇ ਵੱਖ-ਵੱਖ ਕਿਸਮਾਂ ਦੇ ਲੋਕ, ਸਾਰੀਆਂ ਵੱਖ-ਵੱਖ ਨਸਲਾਂ ਆਪਣੇ ਨਿਰਧਾਰਤ ਖੇਤਰਾਂ ਵਿਚ ਬਚ ਸਕਦੀਆਂ ਹਨ। ਕੋਈ ਵੀ ਇਨ੍ਹਾਂ ਖੇਤਰਾਂ ਜਾਂ ਉਨ੍ਹਾਂ ਵਿਚਕਾਰਲੀਆਂ ਸੀਮਾਵਾਂ ਤੋਂ ਪਾਰ ਨਹੀਂ ਜਾ ਸਕਦਾ ਕਿਉਂਕਿ ਇਹ ਪਰਮੇਸ਼ੁਰ ਹੈ ਜਿਸ ਨੇ ਉਨ੍ਹਾਂ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਪਰਮੇਸ਼ੁਰ ਇਸ ਤਰੀਕੇ ਨਾਲ ਸੀਮਾਵਾਂ ਨੂੰ ਕਿਉਂ ਨਿਰਧਾਰਤ ਕਰੇਗਾ? ਇਹ ਸਾਰੀ ਮਨੁੱਖਜਾਤੀ ਲਈ ਬਹੁਤ ਮਹੱਤਵਪੂਰਣ ਗੱਲ ਹੈ—ਸੱਚਮੁੱਚ ਬਹੁਤ ਮਹੱਤਵਪੂਰਣ! ਪਰਮੇਸ਼ੁਰ ਨੇ ਹਰ ਕਿਸਮ ਦੇ ਜੀਵ-ਜੰਤੂਆਂ ਲਈ ਇੱਕ ਸੀਮਾ ਨਿਰਧਾਰਤ ਕੀਤੀ ਹੈ ਅਤੇ ਮਨੁੱਖ ਦੇ ਲਈ ਹਰ ਕਿਸਮ ਦੇ ਬਚਾਅ ਦੇ ਸਾਧਨ ਨਿਰਧਾਰਤ ਕੀਤੇ ਹਨ। ਉਸ ਨੇ ਧਰਤੀ ਉੱਤੇ ਵੱਖ ਵੱਖ ਕਿਸਮਾਂ ਦੇ ਲੋਕਾਂ ਅਤੇ ਵੱਖ ਵੱਖ ਨਸਲਾਂ ਨੂੰ ਵੀ ਵੰਡਿਆ ਅਤੇ ਉਹਨਾਂ ਲਈ ਇੱਕ ਸੀਮਾ ਸਥਾਪਤ ਕੀਤੀ। ਇਹ ਉਹ ਹੈ ਜਿਸ ਦੀ ਅਸੀਂ ਅੱਗੇ ਚਰਚਾ ਕਰਾਂਗੇ।
ਚੌਥਾ, ਪਰਮੇਸ਼ੁਰ ਨੇ ਵੱਖੋ-ਵੱਖ ਨਸਲਾਂ ਦਰਮਿਆਨ ਹੱਦਾਂ ਬੰਨ੍ਹੀਆਂ ਹਨ। ਧਰਤੀ ਉੱਪਰ ਗੋਰੇ ਲੋਕ, ਕਾਲੇ ਲੋਕ, ਭੂਰੇ ਲੋਕ, ਅਤੇ ਪੀਲੇ ਲੋਕ ਹਨ। ਇਹ ਵੱਖੋ-ਵੱਖ ਕਿਸਮਾਂ ਦੇ ਲੋਕ ਹਨ। ਪਰਮੇਸ਼ੁਰ ਨੇ ਇਨ੍ਹਾਂ ਵੱਖਰੀਆਂ ਕਿਸਮਾਂ ਦੇ ਲੋਕਾਂ ਦੇ ਜੀਵਨਾਂ ਲਈ ਵੀ ਇੱਕ ਕਾਰਜ ਖੇਤਰ ਨਿਯਤ ਕੀਤਾ ਹੈ, ਅਤੇ ਇਸ ਤੋਂ ਜਾਗਰੂਕ ਹੋਏ ਬਗੈਰ, ਲੋਕ ਪਰਮੇਸ਼ੁਰ ਦੇ ਪ੍ਰਬੰਧਨ ਹੇਠ ਆਪਣੇ ਬਚਾਅ ਦੇ ਢੁਕਵੇਂ ਵਾਤਾਵਰਣ ਵਿੱਚ ਜੀਵਤ ਰਹਿਣਾ ਜਾਰੀ ਰੱਖਦੇ ਹਨ। ਕੋਈ ਵੀ ਇਸਦੇ ਬਾਹਰ ਨਹੀਂ ਜਾ ਸਕਦਾ। ਉਦਾਹਰਣ ਵਜੋਂ, ਆਓ ਗੋਰੇ ਲੋਕਾਂ ਨੂੰ ਵਿਚਾਰੀਏ। ਜਿੱਥੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਰਹਿੰਦੇ ਹਨ ਉੱਥੋਂ ਦੀ ਭਗੋਲਿਕ ਸੀਮਾ ਕੀ ਹੈ? ਜ਼ਿਆਦਾਤਰ ਯੂਰਪ ਅਤੇ ਅਮਰੀਕਾ ਵਿੱਚ ਰਹਿੰਦੇ ਹਨ। ਉਹ ਭੂਗੋਲਿਕ ਸੀਮਾ ਜਿਸ ਵਿੱਚ ਜ਼ਿਆਦਾਤਰ ਕਾਲੇ ਲੋਕ ਰਹਿੰਦੇ ਹਨ ਉਹ ਮੁੱਖ ਤੌਰ ’ਤੇ ਅਫਰੀਕਾ ਹੈ। ਭੂਰੇ ਲੋਕ ਜ਼ਿਆਦਾਤਰ ਦੱਖਣੀ-ਉੱਤਰੀ ਏਸ਼ੀਆ ਅਤੇ ਦੱਖਣੀ ਏਸ਼ੀਆ ਵਿੱਚ, ਥਾਈਲੈਂਡ, ਭਾਰਤ, ਮਿਆਂਮਾਰ, ਵੀਅਤਨਾਮ, ਅਤੇ ਲਾਓਸ ਵਰਗੇ ਦੇਸ਼ਾਂ ਵਿੱਚ ਰਹਿੰਦੇ ਹਨ। ਪੀਲੇ ਲੋਕ ਮੁੱਖ ਰੂਪ ਵਿੱਚ ਏਸ਼ੀਆ ਵਿੱਚ, ਭਾਵ, ਚੀਨ, ਜਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਵਿੱਚ ਰਹਿੰਦੇ ਹਨ। ਪਰਮੇਸ਼ੁਰ ਨੇ ਵੱਖੋ-ਵੱਖ ਕਿਸਮ ਦੀਆਂ ਨਸਲਾਂ ਨੂੰ ਢੁਕਵੇਂ ਢੰਗ ਨਾਲ ਸੰਸਾਰ ਦੇ ਵੱਖੋ-ਵੱਖ ਭਾਗਾਂ ਵਿੱਚ ਵੰਡਿਆ ਹੈ। ਸੰਸਾਰ ਦੇ ਇਨ੍ਹਾਂ ਵੱਖੋ-ਵੱਖ ਭਾਗਾਂ ਵਿੱਚ, ਪਰਮੇਸ਼ੁਰ ਨੇ ਬਹੁਤ ਪਹਿਲਾਂ ਤੋਂ ਹੀ ਮਨੁੱਖਾਂ ਦੀਆਂ ਹਰ ਵੱਖਰੀ ਨਸਲ ਦੇ ਰਹਿਣ ਲਈ ਬਚਾਅ ਦਾ ਉਚਿਤ ਵਾਤਾਵਰਣ ਤਿਆਰ ਕੀਤਾ। ਇਨ੍ਹਾਂ ਉਚਿਤ ਵਾਤਾਵਰਣਾਂ ਵਿੱਚ, ਪਰਮੇਸ਼ੁਰ ਨੇ ਉਨ੍ਹਾਂ ਲਈ ਵੱਖਰੇ-ਵੱਖਰੇ ਰੰਗ ਅਤੇ ਬਣਤਰ ਦੀ ਮਿੱਟੀ ਤਿਆਰ ਕੀਤੀ। ਦੂਜੇ ਸ਼ਬਦਾਂ ਵਿੱਚ, ਤੱਤ ਜਿਨ੍ਹਾਂ ਤੋਂ ਗੋਰੇ ਲੋਕਾਂ ਦੇ ਸਰੀਰ ਬਣੇ ਹਨ ਉਹ ਉਨ੍ਹਾਂ ਦੇ ਸਮਾਨ ਨਹੀਂ ਹਨ ਜਿਨ੍ਹਾਂ ਤੋਂ ਕਾਲੇ ਲੋਕਾਂ ਦੇ ਸਰੀਰ ਬਣਦੇ ਹਨ। ਅਤੇ ਇਹ ਉਨ੍ਹਾਂ ਤੱਤਾਂ ਤੋਂ ਵੱਖ ਹਨ ਜਿਨ੍ਹਾਂ ਤੋਂ ਬਾਕੀ ਨਸਲਾਂ ਦੇ ਲੋਕਾਂ ਦੇ ਸਰੀਰ ਬਣੇ ਹਨ। ਜਦੋਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਨੂੰ ਸਿਰਜਿਆ ਤਾਂ, ਉਸ ਨੇ ਪਹਿਲਾਂ ਤੋਂ ਹੀ ਉਸ ਨਸਲ ਦੇ ਬਚਾਅ ਦੇ ਵਾਤਾਵਰਣ ਨੂੰ ਤਿਆਰ ਕੀਤਾ ਸੀ। ਅਜਿਹਾ ਕਰਨ ਪਿੱਛੇ ਉਸ ਦਾ ਉਦੇਸ਼ ਸੀ ਕਿ, ਜਦੋਂ ਉਸ ਕਿਸਮ ਦੇ ਲੋਕ ਫੈਲਣਾ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਵਧਣ ਲੱਗਦੀ ਹੈ ਤਾਂ ਉਨ੍ਹਾਂ ਦੀ ਇੱਕ ਸੀਮਾ ਨਿਯਤ ਕੀਤੀ ਜਾ ਸਕੇ। ਪਰਮੇਸ਼ੁਰ ਦੁਆਰਾ ਮਨੁੱਖ ਸਿਰਜਣ ਤੋਂ ਪਹਿਲਾਂ, ਉਸ ਨੇ ਇਹ ਸਭ ਕੁਝ ਵਿਚਾਰ ਲਿਆ ਸੀ—ਉਸ ਨੇ ਯੂਰਪ ਅਤੇ ਅਮਰੀਕਾ ਨੂੰ ਗੋਰੇ ਲੋਕਾਂ ਲਈ ਸੁਰੱਖਿਅਤ ਕੀਤਾ ਤਾਂ ਕਿ ਉਹ ਵਿਕਸਿਤ ਹੋਣ ਅਤੇ ਫੈਲ ਸਕਣ। ਸੋ, ਜਦੋਂ ਪਰਮੇਸ਼ੁਰ ਧਰਤੀ ਸਿਰਜ ਰਿਹਾ ਸੀ, ਉਸ ਕੋਲ ਪਹਿਲਾਂ ਤੋਂ ਹੀ ਯੋਜਨਾ ਸੀ, ਉਸ ਦਾ ਇੱਕ ਟੀਚਾ ਸੀ, ਅਤੇ ਉਸ ਜ਼ਮੀਨ ਦੇ ਟੁਕੜੇ ਉੱਤੇ ਉਹ ਕੀ ਰੱਖ ਰਿਹਾ ਸੀ ਅਤੇ ਉਸ ਜ਼ਮੀਨ ਦੇ ਟੁਕੜੇ ਉੱਤੇ ਉਹ ਕਿਸਦਾ ਪਾਲਣ-ਪੋਸ਼ਣ ਕਰ ਰਿਹਾ ਸੀ, ਦੇ ਪਾਲਣ-ਪੋਸ਼ਣ ਦੇ ਪਿੱਛੇ ਉਸ ਦਾ ਇੱਕ ਉਦੇਸ਼ ਸੀ। ਉਦਾਹਰਣ ਵਜੋਂ, ਉਸ ਜ਼ਮੀਨ ਉੱਤੇ ਕਿਹੜੇ ਪਰਬਤ, ਕਿੰਨੇ ਮੈਦਾਨ, ਕਿੰਨੇ ਪਾਣੀ ਦੇ ਸ੍ਰੋਤ, ਕਿਹੜੀਆਂ ਕਿਸਮਾਂ ਦੇ ਪੰਛੀ ਅਤੇ ਜਾਨਵਰ, ਕਿਹੜੀਆਂ ਮੱਛੀਆਂ ਅਤੇ ਕਿਹੜੇ ਪੌਦੇ ਹੋਣਗੇ, ਇਹ ਪਰਮੇਸ਼ੁਰ ਨੇ ਬਹੁਤ ਪਹਿਲਾਂ ਹੀ ਤਿਆਰ ਕੀਤਾ ਸੀ। ਇਕ ਨਸਲ ਦੇ, ਇੱਕ ਕਿਸਮ ਦੇ ਮਨੁੱਖਾਂ ਦੇ ਬਚਾਅ ਦੇ ਵਾਤਾਵਰਣ ਨੂੰ ਤਿਆਰ ਕਰਦਿਆਂ ਪਰਮੇਸ਼ੁਰ ਲਈ ਬਹੁਤ ਸਾਰੇ ਮੁੱਦਿਆਂ ਨੂੰ ਹਰ ਤਰ੍ਹਾਂ ਦੇ ਕੋਣਾਂ ਤੋਂ ਵਿਚਾਰਨ ਦੀ ਲੋੜ ਸੀ: ਭੂਗੋਲਿਕ ਵਾਤਾਵਰਣ, ਮਿੱਟੀ ਦੀ ਬਣਤਰ, ਪੰਛੀਆਂ ਅਤੇ ਜਾਨਵਰਾਂ ਦੀਆਂ ਵਿਭਿੰਨ ਜਾਤੀਆਂ, ਵੱਖੋ-ਵੱਖ ਕਿਸਮਾਂ ਦੀਆਂ ਮੱਛੀਆਂ ਦੇ ਅਕਾਰ, ਤੱਤ ਜਿਨ੍ਹਾਂ ਤੋਂ ਮੱਛੀਆਂ ਦੇ ਸਰੀਰ ਬਣਦੇ ਹਨ, ਪਾਣੀ ਦੀ ਗੁਣਵੱਤਾ ਦੇ ਅੰਤਰ, ਨਾਲ ਹੀ ਨਾਲ ਵੱਖੋ-ਵੱਖ ਕਿਸਮਾਂ ਦੇ ਪੌਦੇ...। ਪਰਮੇਸ਼ੁਰ ਨੇ ਸਭ ਕੁਝ ਬਹੁਤ ਸਮਾਂ ਪਹਿਲਾਂ ਹੀ ਤਿਆਰ ਕੀਤਾ। ਅਜਿਹੀ ਕਿਸਮ ਦਾ ਵਾਤਾਵਰਣ ਉਹ ਬਚਾਅ ਦਾ ਵਾਤਾਵਰਣ ਹੈ ਜਿਸਨੂੰ ਪਰਮੇਸ਼ੁਰ ਨੇ ਗੋਰੇ ਲੋਕਾਂ ਲਈ ਸਿਰਜਿਆ ਅਤੇ ਤਿਆਰ ਕੀਤਾ ਅਤੇ ਜੋ ਸੁਭਾਵਿਕ ਤੌਰ ਤੇ ਉਨ੍ਹਾਂ ਨਾਲ ਸੰਬੰਧਤ ਹੈ। ਕੀ ਤੁਸੀਂ ਦੇਖਿਆ ਕਿ ਜਦੋਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਨੂੰ ਸਿਰਜਿਆ, ਉਸ ਨੇ ਕਾਫੀ ਵਿਚਾਰ ਕੀਤਾ ਅਤੇ ਯੋਜਨਾ ਅਨੁਸਾਰ ਕੰਮ ਕੀਤਾ। (ਹਾਂ, ਅਸੀਂ ਦੇਖਿਆ ਹੈ ਕਿ ਪਰਮੇਸ਼ੁਰ ਵਿਭਿੰਨ ਕਿਸਮਾਂ ਦੇ ਲੋਕਾਂ ਨੂੰ ਵਿਚਾਰਨ ਵੇਲੇ ਬਹੁਤ ਵਿਚਾਰਸ਼ੀਲ ਸੀ। ਬਚਾਅ ਦੇ ਵਾਤਾਵਰਣ, ਜੋ ਉਸ ਨੇ ਵੱਖੋ-ਵੱਖ ਕਿਸਮਾਂ ਦੇ ਮਨੁੱਖਾਂ ਲਈ ਸਿਰਜੇ, ਉਹ ਕਿਹੜੀਆਂ ਕਿਸਮਾਂ ਦੇ ਪੰਛੀਆਂ ਅਤੇ ਜਾਨਵਰਾਂ ਅਤੇ ਮੱਛੀਆਂ, ਕਿੰਨੇ ਪਰਬਤ, ਕਿੰਨੇ ਮੈਦਾਨ ਤਿਆਰ ਕਰੇਗਾ, ਉਸ ਨੇ ਬਹੁਤ ਹੀ ਵਿਚਾਰਸ਼ੀਲਤਾ ਅਤੇ ਸੁਨਿਸ਼ਚਤਤਾ ਨਾਲ ਵਿਚਾਰਿਆ) ਗੋਰੇ ਲੋਕਾਂ ਨੂੰ ਉਦਾਹਰਣ ਵਜੋਂ ਲਓ। ਗੋਰੇ ਲੋਕ ਮੁੱਖ ਰੂਪ ਵਿੱਚ ਕਿਹੜੇ ਭੋਜਨ ਖਾਂਦੇ ਹਨ? ਜੋ ਭੋਜਨ ਗੋਰੇ ਲੋਕ ਖਾਂਦੇ ਹਨ ਉਹ ਏਸ਼ੀਅਨ ਲੋਕਾਂ ਦੇ ਭੋਜਨਾਂ ਤੋਂ ਬਹੁਤ ਵੱਖ ਹੁੰਦੇ ਹਨ। ਗੋਰੇ ਲੋਕਾਂ ਦੇ ਮੁੱਖ ਭੋਜਨਾਂ ਵਿੱਚ ਮਾਸ, ਆਂਡੇ, ਦੁੱਧ, ਅਤੇ ਪੋਲਟਰੀ ਸ਼ਾਮਲ ਹੁੰਦੇ ਹਨ। ਅਨਾਜ ਜਿਵੇਂ ਕਿ ਬ੍ਰੈਡ ਅਤੇ ਚੌਲ ਆਮ ਤੌਰ ’ਤੇ ਪੂਰਕ ਭੋਜਨ ਹੁੰਦੇ ਜੋ ਥਾਲੀ ਦੇ ਇੱਕ ਪਾਸੇ ਰੱਖੇ ਜਾਂਦੇ ਹਨ। ਭਾਵੇਂ ਸਬਜ਼ੀਆਂ ਦਾ ਸਲਾਦ ਖਾਣ ਵੇਲੇ ਉਹ ਇਸ ਵਿੱਚ ਭੁੰਨਿਆ ਹੋਇਆ ਗਊ ਦਾ ਮਾਸ ਜਾਂ ਮੁਰਗਾ ਪਾ ਲੈਂਦੇ ਹਨ, ਅਤੇ ਇੱਥੋਂ ਤੱਕ ਕਿ ਕਣਕ ’ਤੇ ਅਧਾਰਤ ਭੋਜਨਾਂ ਨੂੰ ਖਾਣ ਵੇਲੇ ਉਹ ਪਨੀਰ, ਆਂਡਿਆਂ ਜਾਂ ਮਾਸ ਨੂੰ ਸ਼ਾਮਲ ਕਰ ਲੈਂਦੇ ਹਨ। ਕਹਿਣ ਦਾ ਭਾਵ ਹੈ ਕਿ ਉਨ੍ਹਾਂ ਦੇ ਮੁੱਖ ਭੋਜਨਾਂ ਵਿੱਚ ਪ੍ਰਮੁੱਖ ਰੂਪ ਵਿੱਚ ਕਣਕ ’ਤੇ ਅਧਾਰਤ ਭੋਜਨ ਜਾਂ ਚੌਲ ਸ਼ਾਮਲ ਨਹੀਂ ਹੁੰਦੇ; ਉਹ ਮਾਸ ਅਤੇ ਪਨੀਰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਂਦੇ ਹਨ। ਉਹ ਅਕਸਰ ਬਰਫ਼ ਵਾਲਾ ਪਾਣੀ ਪੀਂਦੇ ਹਨ ਕਿਉਂਕਿ ਉਨ੍ਹਾਂ ਦੇ ਭੋਜਨਾਂ ਵਿੱਚ ਕੈਲੋਰੀਆਂ ਉੱਚ ਮਾਤਰਾ ਵਿੱਚ ਹੁੰਦੀਆਂ ਹਨ। ਸੋ, ਗੋਰੇ ਲੋਕ ਅਸਧਾਰਣ ਰੂਪ ਵਿੱਚ ਤਕੜੇ ਹੁੰਦੇ ਹਨ। ਉਨ੍ਹਾਂ ਲਈ ਪਰਮੇਸ਼ੁਰ ਦੁਆਰਾ ਅਜਿਹੀ ਰੋਜ਼ੀ-ਰੋਟੀ ਅਤੇ ਅਜਿਹਾ ਵਾਤਾਵਰਣ ਤਿਆਰ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਜੀਵਨ ਦੇ ਅਜਿਹੇ ਢੰਗ ਦੇ ਸਮਰੱਥ ਬਣਾਉਂਦਾ ਹੈ, ਇੱਕ ਅਜਿਹਾ ਢੰਗ ਜੋ ਦੂਜੀਆਂ ਨਸਲਾਂ ਦੇ ਲੋਕਾਂ ਦੀਆਂ ਜੀਵਨ ਸ਼ੈਲੀਆਂ ਤੋਂ ਵੱਖਰਾ ਹੁੰਦਾ ਹੈ। ਜੀਵਨ ਦੇ ਇਸ ਢੰਗ ਵਿੱਚ ਕੁਝ ਵੀ ਸਹੀ ਜਾਂ ਗਲਤ ਨਹੀਂ ਹੈ—ਇਹ ਸੁਭਾਵਕ ਹੈ, ਪਰਮੇਸ਼ੁਰ ਦੁਆਰਾ ਪੂਰਵ-ਨਿਰਧਾਰਤ ਹੈ ਅਤੇ ਇਹ ਪਰਮੇਸ਼ੁਰ ਦੀਆਂ ਹਿਦਾਇਤਾਂ ਅਤੇ ਉਸ ਦੀਆਂ ਤਿਆਰੀਆਂ ਵਿੱਚੋਂ ਉੱਭਰਦਾ ਹੈ। ਇਸ ਨਸਲ ਦੇ ਜੀਵਨ ਦਾ ਅਜਿਹਾ ਢੰਗ ਅਤੇ ਇਨ੍ਹਾਂ ਦੇ ਰੋਜ਼ੀ-ਰੋਟੀ ਦੇ ਅਜਿਹੇ ਸਾਧਨ, ਉਹਨ੍ਹਾਂ ਦੀ ਨਸਲ ਅਤੇ ਪਰਮੇਸ਼ੁਰ ਨੇ ਜੋ ਉਨ੍ਹਾਂ ਦੇ ਬਚਾਅ ਲਈ ਵਾਤਾਵਰਣ ਤਿਆਰ ਕੀਤਾ ਹੈ ਉਸ ਦੀ ਵਜ੍ਹਾ ਤੋਂ ਹਨ। ਤੁਸੀਂ ਕਹਿ ਸਕਦੇ ਹੋ ਕਿ ਪਰਮੇਸ਼ੁਰ ਨੇ ਗੋਰੇ ਲੋਕਾਂ ਲਈ ਜਿਸ ਬਚਾਅ ਦੇ ਵਾਤਾਵਰਣ ਨੂੰ ਤਿਆਰ ਕੀਤਾ ਹੈ, ਅਤੇ ਉਸ ਤੋਂ ਜੋ ਉਹ ਰੋਜ਼ਾਨਾ ਦਾ ਪਾਲਣ-ਪੋਸ਼ਣ ਪ੍ਰਾਪਤ ਕਰਦੇ ਹਨ ਉਹ ਸੰਪੰਨ ਅਤੇ ਭਰਪੂਰ ਹੈ।
ਪਰਮੇਸ਼ੁਰ ਨੇ ਦੂਸਰੀਆਂ ਨਸਲਾਂ ਦੇ ਬਚਾਅ ਲਈ ਜ਼ਰੂਰੀ ਵਾਤਾਵਰਣ ਵੀ ਤਿਆਰ ਕੀਤੇ। ਉੱਥੇ ਕਾਲੇ ਲੋਕ ਵੀ ਹਨ—ਕਾਲੇ ਲੋਕ ਕਿੱਥੇ ਸਥਿਤ ਹਨ? ਉਹ ਮੁੱਖ ਤੌਰ ਤੇ ਮੱਧ ਅਤੇ ਦੱਖਣੀ ਅਫਰੀਕਾ ਵਿੱਚ ਸਥਿਤ ਹਨ। ਪਰਮੇਸ਼ੁਰ ਨੇ ਉਨ੍ਹਾਂ ਦੇ ਜੀਉਣ ਲਈ ਉਸ ਕਿਸਮ ਦੇ ਵਾਤਾਵਰਣ ਵਿਚ ਕੀ ਤਿਆਰ ਕੀਤਾ? ਊਸ਼ਣ-ਕਟਿਬੰਧੀ ਬਰਸਾਤੀ ਜੰਗਲ, ਹਰ ਤਰ੍ਹਾਂ ਦੇ ਪੰਛੀ ਅਤੇ ਜਾਨਵਰ, ਅਤੇ ਰੇਗਿਸਤਾਨ ਅਤੇ ਹਰ ਤਰ੍ਹਾਂ ਦੇ ਪੌਦੇ ਜੋ ਲੋਕਾਂ ਦੇ ਨਾਲ ਜੀਉਂਦੇ ਹਨ। ਉਨ੍ਹਾਂ ਕੋਲ ਪਾਣੀ, ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਭੋਜਨ ਲਈ ਸ੍ਰੋਤ ਹਨ। ਪਰਮੇਸ਼ੁਰ ਉਨ੍ਹਾਂ ਦੇ ਪ੍ਰਤੀ ਪੱਖਪਾਤ ਨਹੀਂ ਕਰਦਾ ਸੀ। ਕੋਈ ਫ਼ਰਕ ਨਹੀਂ ਪੈਂਦਾ ਕਿ ਉਨ੍ਹਾਂ ਨੇ ਕਦੇ ਕੀ ਕੀਤਾ, ਉਨ੍ਹਾਂ ਦਾ ਬਚਾਅ ਕਦੇ ਮੁੱਦਾ ਨਹੀਂ ਰਿਹਾ। ਉਹ ਵੀ ਸੰਸਾਰ ਦੇ ਇਕ ਹਿੱਸੇ ਵਿਚ ਇਕ ਖ਼ਾਸ ਜਗ੍ਹਾ ਅਤੇ ਇਕ ਖ਼ਾਸ ਖੇਤਰ ਵਿਚ ਰਹਿੰਦੇ ਹਨ।
ਚਲੋ ਹੁਣ ਪੀਲੇ ਲੋਕਾਂ ਬਾਰੇ ਗੱਲ ਕਰੀਏ। ਪੀਲੇ ਲੋਕ ਮੁੱਖ ਤੌਰ ਤੇ ਧਰਤੀ ਦੇ ਪੂਰਬ ਵਿੱਚ ਸਥਿੱਤ ਹਨ। ਪੂਰਬ ਅਤੇ ਪੱਛਮ ਦੇ ਵਾਤਾਵਰਣਾਂ ਅਤੇ ਭੂਗੋਲਿਕ ਸਥਿਤੀਆਂ ਦੇ ਵਿਚਕਾਰ ਕੀ ਅੰਤਰ ਹਨ? ਪੂਰਬ ਵਿੱਚ, ਜ਼ਿਆਦਾਤਰ ਜ਼ਮੀਨ ਉਪਜਾਊ ਹੈ, ਅਤੇ ਪਦਾਰਥਾਂ ਅਤੇ ਖਣਿਜ ਭੰਡਾਰਾਂ ਨਾਲ ਭਰਪੂਰ ਹੈ। ਭਾਵ ਧਰਤੀ ਦੇ ਉੱਪਰ ਅਤੇ ਧਰਤੀ ਦੇ ਹੇਠਾਂ ਦੇ ਸ੍ਰੋਤ ਭਰਪੂਰ ਹਨ। ਅਤੇ ਇਸ ਸਮੂਹ ਦੇ ਲੋਕਾਂ ਲਈ, ਇਸ ਨਸਲ ਲਈ, ਪਰਮੇਸ਼ੁਰ ਨੇ ਉਨ੍ਹਾਂ ਨਾਲ ਸੰਬੰਧਤ ਮਿੱਟੀ, ਪੌਣ-ਪਾਣੀ ਅਤੇ ਵੱਖੋ-ਵੱਖ ਭੂਗੋਲਿਕ ਵਾਤਾਵਰਣ ਵੀ ਤਿਆਰ ਕੀਤੇ ਜੋ ਉਨ੍ਹਾਂ ਲਈ ਢੁਕਵੇਂ ਹਨ। ਹਾਲਾਂਕਿ ਉਸ ਭੂਗੋਲਿਕ ਵਾਤਾਵਰਣ ਅਤੇ ਪੱਛਮ ਦੇ ਵਾਤਾਵਰਣ ਦੇ ਵਿਚਕਾਰ ਬਹੁਤ ਅੰਤਰ ਹਨ, ਲੋਕਾਂ ਦਾ ਜ਼ਰੂਰੀ ਭੋਜਨ, ਰੋਜ਼ੀ-ਰੋਟੀ ਅਤੇ ਬਚਾਅ ਲਈ ਸ੍ਰੋਤ ਵੀ ਪਰਮੇਸ਼ੁਰ ਦੁਆਰਾ ਤਿਆਰ ਕੀਤੇ ਗਏ ਸਨ। ਇਹ ਕੇਵਲ ਪੱਛਮ ਵਿਚ ਰਹਿਣ ਵਾਲੇ ਗੋਰੇ ਲੋਕਾਂ ਦੇ ਜੀਉਣ ਦੇ ਵਾਤਾਵਰਣ ਤੋਂ ਵੱਖਰਾ ਹੈ। ਪਰ ਕਿਹੜੀ ਇੱਕ ਚੀਜ਼ ਹੈ ਜਿਹੜੀ ਮੈਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਹੈ? ਪੂਰਬੀ ਨਸਲ ਦੇ ਲੋਕਾਂ ਦੀ ਸੰਖਿਆ ਤੁਲਨਾਤਮਕ ਤੌਰ ਤੇ ਵੱਡੀ ਹੈ, ਇਸ ਲਈ ਪਰਮੇਸ਼ੁਰ ਨੇ ਧਰਤੀ ਦੇ ਉਸ ਹਿੱਸੇ ਵਿੱਚ ਬਹੁਤ ਸਾਰੇ ਤੱਤ ਸ਼ਾਮਲ ਕੀਤੇ ਜੋ ਪੱਛਮ ਨਾਲੋਂ ਵੱਖਰੇ ਹਨ। ਉੱਥੇ, ਉਸ ਨੇ ਬਹੁਤ ਸਾਰੇ ਵੱਖੋ-ਵੱਖ ਕੁਦਰਤੀ ਨਜ਼ਾਰੇ ਅਤੇ ਹਰ ਕਿਸਮ ਦੇ ਬੇਅੰਤ ਪਦਾਰਥ ਸ਼ਾਮਲ ਕੀਤੇ। ਉੱਥੇ ਕੁਦਰਤੀ ਸ੍ਰੋਤ ਬਹੁਤ ਜ਼ਿਆਦਾ ਮਾਤਰਾ ਵਿੱਚ ਹਨ; ਇਹ ਇਲਾਕਾ ਵੱਖੋ ਵੱਖਰਾ ਅਤੇ ਵਿਭਿੰਨ ਵੀ ਹੈ, ਪੂਰਬੀ ਨਸਲ ਦੇ ਬਹੁਤ ਸਾਰੇ ਲੋਕਾਂ ਦੇ ਪਾਲਣ-ਪੋਸ਼ਣ ਲਈ ਢੁਕਵਾਂ ਹੈ। ਪੂਰਬ ਨੂੰ ਪੱਛਮ ਤੋਂ ਜੋ ਵੱਖ ਕਰਦਾ ਹੈ ਉਹ ਇਹ ਹੈ ਕਿ ਪੂਰਬ ਵਿੱਚ—ਦੱਖਣ ਤੋਂ ਉੱਤਰ, ਪੂਰਬ ਤੋਂ ਪੱਛਮ ਵਿੱਚ—ਪੌਣ-ਪਾਣੀ ਪੱਛਮ ਨਾਲੋਂ ਵਧੀਆ ਹੈ। ਚਾਰ ਮੌਸਮ ਸਪਸ਼ਟ ਤੌਰ ਤੇ ਵੱਖਰੇ ਹਨ, ਤਾਪਮਾਨ ਢੁਕਵੇਂ ਹਨ, ਕੁਦਰਤੀ ਸ੍ਰੋਤ ਭਰਪੂਰ ਹਨ, ਅਤੇ ਕੁਦਰਤੀ ਨਜ਼ਾਰੇ ਅਤੇ ਧਰਾਤਲ ਦੀਆਂ ਕਿਸਮਾਂ ਪੱਛਮ ਨਾਲੋਂ ਕਿਤੇ ਬਿਹਤਰ ਹਨ। ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ? ਪਰਮੇਸ਼ੁਰ ਨੇ ਗੋਰੇ ਲੋਕਾਂ ਅਤੇ ਪੀਲੇ ਲੋਕਾਂ ਵਿਚਕਾਰ ਇੱਕ ਬਹੁਤ ਤਰਕਸੰਗਤ ਸੰਤੁਲਨ ਸਿਰਜਿਆ। ਇਸਦਾ ਕੀ ਮਤਲਬ ਹੈ? ਇਸਦਾ ਅਰਥ ਇਹ ਹੈ ਕਿ ਗੋਰੇ ਲੋਕਾਂ ਦੇ ਭੋਜਨ ਦੇ ਸਾਰੇ ਪਹਿਲੂ, ਉਹ ਚੀਜ਼ਾਂ ਜੋ ਉਹ ਵਰਤਦੇ ਹਨ ਅਤੇ ਉਨ੍ਹਾਂ ਦੇ ਅਨੰਦ ਲਈ ਦਿੱਤੀਆਂ ਚੀਜ਼ਾਂ ਪੀਲੇ ਲੋਕਾਂ ਨਾਲੋਂ ਕਿਤੇ ਵਧੀਆ ਹਨ। ਹਾਲਾਂਕਿ, ਪਰਮੇਸ਼ੁਰ ਕਿਸੇ ਵੀ ਨਸਲ ਦਾ ਪੱਖਪਾਤ ਨਹੀਂ ਕਰਦਾ। ਪਰਮੇਸ਼ੁਰ ਨੇ ਪੀਲੇ ਲੋਕਾਂ ਨੂੰ ਬਚਾਅ ਲਈ ਵਧੇਰੇ ਸੁੰਦਰ ਅਤੇ ਵਧੀਆ ਵਾਤਾਵਰਣ ਦਿੱਤਾ। ਇਹ ਸੰਤੁਲਨ ਹੈ।
ਪਰਮੇਸ਼ੁਰ ਨੇ ਪੂਰਵ-ਨਿਰਧਾਰਤ ਕੀਤਾ ਹੈ ਕਿ ਕਿਹੜੀ ਕਿਸਮ ਦੇ ਲੋਕਾਂ ਨੂੰ ਸੰਸਾਰ ਦੇ ਕਿਹੜੇ ਹਿੱਸੇ ਵਿੱਚ ਰਹਿਣਾ ਚਾਹੀਦਾ ਹੈ; ਕੀ ਮਨੁੱਖ ਇਨ੍ਹਾਂ ਸੀਮਾਵਾਂ ਦੇ ਬਾਹਰ ਜਾ ਸਕਦੇ ਹਨ? (ਨਹੀਂ, ਉਹ ਨਹੀਂ ਜਾ ਸਕਦੇ।) ਕਿੰਨੀ ਅਚੰਭੇ ਵਾਲੀ ਗੱਲ ਹੈ! ਭਾਵੇਂ ਵੱਖੋ-ਵੱਖ ਦੌਰਾਂ ਵਿੱਚ ਲੜਾਈਆਂ ਅਤੇ ਕਬਜ਼ੇ ਹੋਏ ਜਾਂ ਅਸਧਾਰਣ ਸਮਿਆਂ ਵਿੱਚ, ਇਹ ਲੜਾਈਆਂ ਅਤੇ ਕਬਜ਼ੇ ਬਚਾਅ ਦੇ ਵਾਤਾਵਰਣਾਂ ਦਾ ਬਿਲਕੁਲ ਵੀ ਨਾਸ ਨਹੀਂ ਕਰ ਸਕਦੇ ਜੋ ਪਰਮੇਸ਼ੁਰ ਨੇ ਹਰ ਨਸਲ ਲਈ ਪੂਰਵ-ਨਿਰਧਾਰਤ ਕੀਤੇ ਹਨ। ਭਾਵ, ਪਰਮੇਸ਼ੁਰ ਨੇ ਖਾਸ ਕਿਸਮ ਦੇ ਲੋਕਾਂ ਨੂੰ ਸੰਸਾਰ ਦੇ ਇੱਕ ਖਾਸ ਹਿੱਸੇ ਵਿੱਚ ਨਿਯਤ ਕੀਤਾ ਹੈ ਅਤੇ ਉਹ ਇਨ੍ਹਾਂ ਸੀਮਾਵਾਂ ਦੇ ਬਾਹਰ ਨਹੀਂ ਜਾ ਸਕਦੇ। ਭਾਵੇਂ ਲੋਕਾਂ ਵਿੱਚ ਆਪਣੀ ਹੱਦ ਨੂੰ ਬਦਲਣ ਅਤੇ ਇਸਦਾ ਵਿਸਤਾਰ ਕਰਨ ਦੀ ਇੱਛਾ ਹੁੰਦੀ ਹੈ, ਪਰਮੇਸ਼ੁਰ ਦੀ ਆਗਿਆ ਦੇ ਬਗੈਰ ਇਹ ਹਾਸਲ ਕਰਨਾ ਬਹੁਤਾ ਜ਼ਿਆਦਾ ਔਖਾ ਹੋਵੇਗਾ। ਉਨ੍ਹਾਂ ਲਈ ਸਫਲਤਾ ਪ੍ਰਾਪਤ ਕਰਨਾ ਬਹੁਤ ਔਖਾ ਹੋਵੇਗਾ। ਉਦਾਹਰਣ ਵਜੋਂ, ਗੋਰੇ ਲੋਕ ਆਪਣੀ ਹੱਦ ਦਾ ਵਿਸਤਾਰ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਕੁਝ ਹੋਰ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਬਣਾਇਆ। ਜਰਮਨੀ ਦੇ ਲੋਕਾਂ ਨੇ ਕੁਝ ਦੇਸ਼ਾਂ ਉੱਤੇ ਹਮਲਾ ਕੀਤਾ, ਅਤੇ ਬਰਤਾਨੀਆ ਨੇ ਇੱਕ ਵਾਰ ਭਾਰਤ ਉੱਤੇ ਕਬਜ਼ਾ ਕੀਤਾ। ਇਸ ਦਾ ਨਤੀਜਾ ਕੀ ਨਿਕਲਿਆ? ਅੰਤ ਵਿੱਚ, ਉਹ ਹਾਰ ਗਏ। ਅਸੀਂ ਉਨ੍ਹਾਂ ਦੀ ਹਾਰ ਵਿੱਚ ਕੀ ਦੇਖਦੇ ਹਾਂ? ਪਰਮੇਸ਼ੁਰ ਨੇ ਜੋ ਪੂਰਵ-ਨਿਰਧਾਰਤ ਕੀਤਾ ਹੈ ਉਸ ਦਾ ਨਾਸ ਕਰਨ ਦੀ ਆਗਿਆ ਨਹੀਂ ਹੈ। ਇਸ ਕਰਕੇ, ਭਾਵੇਂ ਤੂੰ ਬਰਤਾਨੀਆ ਦੇ ਵਿਸਤਾਰ ਦੀ ਕਿੰਨੀ ਵੱਡੀ ਰਫ਼ਤਾਰ ਦੇਖੀ ਹੋਵੇ, ਅੰਤ ਵਿੱਚ, ਉਨ੍ਹਾਂ ਨੂੰ ਉਸ ਜ਼ਮੀਨ ਨੂੰ ਛੱਡ ਕੇ ਜੋ ਅਜੇ ਵੀ ਭਾਰਤ ਦੀ ਸੀ, ਪਿੱਛੇ ਹਟਣਾ ਹੀ ਪਿਆ। ਜੋ ਉਸ ਜ਼ਮੀਨ ਉੱਤੇ ਰਹਿੰਦੇ ਹਨ ਉਹ ਅਜੇ ਵੀ ਬਰਾਤਨਵੀ ਨਹੀਂ, ਭਾਰਤੀ ਹਨ, ਕਿਉਂਕਿ ਪਰਮੇਸ਼ੁਰ ਇਸਦੀ ਆਗਿਆ ਨਹੀਂ ਦੇਵੇਗਾ। ਕੁਝ ਲੋਕ ਜੋ ਇਤਿਹਾਸ ਅਤੇ ਰਾਜਨੀਤੀ ਉੱਤੇ ਖੋਜ ਕਰਦੇ ਹਨ ਉਨ੍ਹਾਂ ਨੇ ਇਸ ਉੱਪਰ ਥੀਸਸ ਲਿਖੇ ਹਨ। ਉਹ ਬਰਤਾਨਵੀਆਂ ਦੀ ਹਾਰ ਦੇ ਕਈ ਕਾਰਨ ਦਿੰਦੇ ਹਨ, ਉਹ ਕਹਿੰਦੇ ਹਨ ਕਿ ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਇੱਕ ਖਾਸ ਨਸਲ ਨੂੰ ਜਿੱਤਿਆ ਨਹੀਂ ਜਾ ਸਕਦਾ ਜਾਂ ਇਹ ਕੋਈ ਹੋਰ ਮਨੁੱਖੀ ਕਾਰਨ ਹੋ ਸਕਦਾ ਹੈ...। ਇਹ ਅਸਲੀ ਕਾਰਨ ਨਹੀਂ ਹਨ। ਅਸਲ ਕਾਰਨ ਪਰਮੇਸ਼ੁਰ ਦੀ ਵਜ੍ਹਾ ਤੋਂ ਹੈ—ਉਹ ਇਸਦੀ ਆਗਿਆ ਨਹੀਂ ਦੇਵੇਗਾ! ਪਰਮੇਸ਼ੁਰ ਇੱਕ ਨਸਲ ਨੂੰ ਜ਼ਮੀਨ ਦੇ ਇੱਕ ਖਾਸ ਹਿੱਸੇ ਉੱਤੇ ਰਹਿਣ ਦਿੰਦਾ ਹੈ ਅਤੇ ਉਨ੍ਹਾਂ ਨੂੰ ਉੱਥੇ ਸਥਾਪਤ ਕਰਦਾ ਹੈ, ਅਤੇ ਜੇ ਪਰਮੇਸ਼ੁਰ ਉਨ੍ਹਾਂ ਨੂੰ ਉਸ ਜ਼ਮੀਨ ਤੋਂ ਹਿੱਲਣ ਦੀ ਆਗਿਆ ਨਹੀਂ ਦਿੰਦਾ ਤਾਂ ਉਹ ਕਦੇ ਵੀ ਹਿਲਣ ਯੋਗ ਨਹੀਂ ਹੋਣਗੇ। ਜੇ ਪਰਮੇਸ਼ੁਰ ਉਨ੍ਹਾਂ ਲਈ ਇੱਕ ਪ੍ਰਭਾਸ਼ਿਤ ਖੇਤਰ ਦਿੰਦਾ ਹੈ ਤਾਂ ਉਹ ਉਸੇ ਖੇਤਰ ਦੇ ਅੰਦਰ ਰਹਿਣਗੇ। ਮਨੁੱਖਜਾਤੀ ਆਪਣੇ ਆਪ ਨੂੰ ਅਜਿਹੇ ਪ੍ਰਭਾਸ਼ਿਤ ਖੇਤਰਾਂ ਤੋਂ ਅਜ਼ਾਦ ਨਹੀਂ ਕਰ ਸਕਦੀ ਜਾਂ ਮੁਕਤ ਨਹੀਂ ਕਰ ਸਕਦੀ। ਇਹ ਸੁਨਿਸ਼ਚਿਤ ਹੈ। ਕਬਜ਼ਾ ਕਰਨ ਵਾਲਿਆਂ ਦੀਆਂ ਤਾਕਤਾਂ ਭਾਵੇਂ ਕਿੰਨੀਆਂ ਵੀ ਮਜ਼ਬੂਤ ਹੋਣ, ਜਾਂ ਜਿਨ੍ਹਾਂ ਉੱਤੇ ਕਬਜ਼ਾ ਹੋ ਰਿਹਾ ਹੈ ਉਹ ਭਾਵੇਂ ਕਿੰਨੇ ਵੀ ਕਮਜ਼ੋਰ ਹੋਣ, ਹਮਲਾ ਕਰਨ ਵਾਲਿਆਂ ਦੀ ਸਫਲਤਾ ਦਾ ਫੈਸਲਾ ਅੰਤ ਵਿੱਚ ਪਰਮੇਸ਼ੁਰ ਹੀ ਕਰਦਾ ਹੈ। ਇਹ ਉਸ ਦੁਆਰਾ ਪਹਿਲਾਂ ਹੀ ਮਿੱਥਿਆ ਜਾ ਚੁੱਕਾ ਹੈ, ਅਤੇ ਇਸ ਨੂੰ ਕੋਈ ਵੀ ਤਬਦੀਲ ਨਹੀਂ ਕਰ ਸਕਦਾ।
ਉੱਪਰ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਨੇ ਵੱਖੋ-ਵੱਖ ਨਸਲਾਂ ਨੂੰ ਕਿਵੇਂ ਵੰਡਿਆ ਹੈ। ਪਰਮੇਸ਼ੁਰ ਨੇ ਨਸਲਾਂ ਨੂੰ ਵੰਡਣ ਲਈ ਕਿਹੜਾ ਕੰਮ ਪੂਰਾ ਕੀਤਾ ਹੈ? ਪਹਿਲਾਂ, ਉਸ ਨੇ ਵੱਡੇ ਪੈਮਾਨੇ ’ਤੇ ਭੂਗੋਲਿਕ ਵਾਤਾਵਰਣ ਤਿਆਰ ਕੀਤਾ, ਲੋਕਾਂ ਲਈ ਵੱਖੋ-ਵੱਖ ਸਥਾਨ ਨਿਰਧਾਰਤ ਕੀਤੇ, ਜਿਸ ਦੇ ਬਾਅਦ, ਪੀੜ੍ਹੀ ਦਰ-ਪੀੜ੍ਹੀ ਉਨ੍ਹਾਂ ਸਥਾਨਾਂ ਉੱਪਰ ਬਚੀ ਰਹੀ। ਇਹ ਸਥਾਪਤ ਹੈ—ਉਨ੍ਹਾਂ ਦੇ ਬਚਾਅ ਦਾ ਪ੍ਰਭਾਸ਼ਿਤ ਖੇਤਰ ਸਥਾਪਤ ਹੈ। ਅਤੇ ਉਨ੍ਹਾਂ ਦੇ ਜੀਵਨ, ਉਹ ਕੀ ਖਾਂਦੇ ਹਨ, ਉਹ ਕੀ ਪੀਂਦੇ ਹਨ, ਉਨ੍ਹਾਂ ਦੀ ਰੋਜ਼ੀ-ਰੋਟੀ—ਪਰਮੇਸ਼ੁਰ ਨੇ ਬਹੁਤ ਸਮਾਂ ਪਹਿਲਾਂ ਤੋਂ ਹੀ ਸਥਾਪਤ ਕੀਤਾ ਹੈ। ਅਤੇ ਜਦੋਂ ਪਰਮੇਸ਼ੁਰ ਇਨ੍ਹਾਂ ਚੀਜ਼ਾਂ ਨੂੰ ਸਿਰਜ ਰਿਹਾ ਸੀ ਤਾਂ ਉਸ ਨੇ ਵੱਖੋ-ਵੱਖ ਕਿਸਮਾਂ ਦੇ ਲੋਕਾਂ ਲਈ ਵੱਖੋ-ਵੱਖ ਤਿਆਰੀਆਂ ਕੀਤੀਆਂ: ਮਿੱਟੀ ਦੀਆਂ ਵੱਖੋ-ਵੱਖ ਬਣਤਰਾਂ ਹਨ, ਵੱਖੋ-ਵੱਖ ਪੌਣ-ਪਾਣੀ, ਵੱਖੋ-ਵੱਖ ਪੌਦੇ, ਅਤੇ ਵੱਖੋ-ਵੱਖ ਭੂਗੋਲਿਕ ਵਾਤਾਵਰਣ ਹਨ। ਵੱਖੋ-ਵੱਖ ਸਥਾਨਾਂ ਦੇ ਵੱਖੋ-ਵੱਖ ਪੰਛੀ ਅਤੇ ਜਾਨਵਰ, ਆਪਣੀ ਖਾਸ ਕਿਸਮ ਦੀਆਂ ਮੱਛੀਆਂ ਅਤੇ ਜਲ ਦੇ ਉਤਪਾਦਾਂ ਵਾਲੇ ਵੱਖੋ-ਵੱਖ ਪਾਣੀ ਵੀ ਹੁੰਦੇ ਹਨ। ਇੱਥੋਂ ਤੱਕ ਕਿ ਕੀਟ-ਪਤੰਗਿਆਂ ਦੀਆਂ ਕਿਸਮਾਂ ਵੀ ਪਰਮੇਸ਼ੁਰ ਨਿਰਧਾਰਤ ਕਰਦਾ ਹੈ। ਉਦਾਹਰਣ ਵਜੋਂ, ਜੋ ਚੀਜ਼ਾਂ ਅਮਰੀਕੀ ਮਹਾਂਦੀਪ ਉੱਪਰ ਉੱਗਦੀਆਂ ਹਨ ਉਹ ਬਹੁਤ ਵਿਸ਼ਾਲ, ਬਹੁਤ ਲੰਮੀਆਂ ਅਤੇ ਬਹੁਤ ਤਕੜੀਆਂ ਹੁੰਦੀਆਂ ਹਨ। ਪਰਬਤੀ ਜੰਗਲਾਂ ਦੇ ਰੁੱਖਾਂ ਦੀਆਂ ਜੜ੍ਹਾਂ ਬਹੁਤ ਘੱਟ ਡੂੰਘੀਆਂ ਹੁੰਦੀਆਂ ਹਨ, ਪਰ ਇਹ ਉਚਾਈ ਵਿੱਚ ਬਹੁਤ ਵੱਧ ਜਾਂਦੇ ਹਨ। ਇਹ ਇੱਕ ਸੌ ਮੀਟਰ ਜਾਂ ਇਸ ਤੋਂ ਵੀ ਜ਼ਿਆਦਾ ਉਚਾਈ ਪ੍ਰਾਪਤ ਕਰ ਲੈਂਦੇ ਹਨ, ਪਰ ਏਸ਼ੀਆ ਦੇ ਜ਼ਿਆਦਾਤਰ ਰੁੱਖ ਇੰਨੇ ਉੱਚੇ ਨਹੀਂ ਹੁੰਦੇ। ਕੁਆਰ ਦੇ ਪੌਦਿਆਂ ਦੀ ਉਦਾਹਰਣ ਲਓ। ਜਪਾਨ ਵਿੱਚ ਇਹ ਬਹੁਤ ਸੁਕੜੇ ਹੋਏ ਅਤੇ ਬਹੁਤ ਪਤਲੇ ਹੁੰਦੇ ਹਨ, ਪਰ ਅਮਰੀਕਾ ਵਿੱਚ ਕੁਆਰ ਦੇ ਪੌਦੇ ਬਹੁਤ ਵਿਸ਼ਾਲ ਹੁੰਦੇ ਹਨ। ਇੱਥੇ ਇਹ ਅੰਤਰ ਹੈ। ਇਹ ਉਸੇ ਕਿਸਮ ਦਾ, ਉਸੇ ਨਾਂ ਵਾਲਾ ਪੌਦਾ ਹੈ, ਪਰ ਅਮਰੀਕੀ ਮਹਾਂਦੀਪ ਵਿੱਚ ਇਹ ਖਾਸ ਤੌਰ ’ਤੇ, ਉੱਗ ਕੇ ਵਿਸ਼ਾਲ ਹੋ ਜਾਂਦਾ ਹੈ। ਲੋਕ ਇਨ੍ਹਾਂ ਵੱਖੋ-ਵੱਖ ਪਹਿਲੂਆਂ ਦੇ ਅੰਤਰ ਨੂੰ ਦੇਖ ਜਾਂ ਸਮਝ ਨਹੀਂ ਸਕਦੇ, ਪਰ ਜਦੋਂ ਪਰਮੇਸ਼ੁਰ ਇਨ੍ਹਾਂ ਚੀਜ਼ਾਂ ਨੂੰ ਸਿਰਜ ਰਿਹਾ ਸੀ, ਉਸ ਨੇ ਇਨ੍ਹਾਂ ਦੀ ਰੂਪ-ਰੇਖਾ ਬਣਾਈ ਅਤੇ ਵੱਖੋ-ਵੱਖ ਭੂਗੋਲਿਕ ਵਾਤਾਵਰਣਾਂ, ਵੱਖੋ-ਵੱਖ ਧਰਾਤਲਾਂ, ਅਤੇ ਵੱਖੋ-ਵੱਖ ਨਸਲਾਂ ਲਈ ਵੱਖੋ-ਵੱਖ ਜੀਵਤ ਚੀਜ਼ਾਂ ਨੂੰ ਤਿਆਰ ਕੀਤਾ। ਇਸਦਾ ਕਾਰਨ ਇਹ ਹੈ ਕਿ ਪਰਮੇਸ਼ੁਰ ਨੇ ਵੱਖੋ-ਵੱਖ ਕਿਸਮਾਂ ਦੇ ਲੋਕ ਸਿਰਜੇ, ਅਤੇ ਉਹ ਜਾਣਦਾ ਹੈ ਕਿ ਉਨ੍ਹਾਂ ਵਿੱਚੋਂ ਹਰ ਇੱਕ ਦੀਆਂ ਲੋੜਾਂ ਅਤੇ ਉਨ੍ਹਾਂ ਦੀਆਂ ਜੀਵਨ ਸ਼ੈਲੀਆਂ ਕਿਹੜੀਆਂ ਹਨ।
ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਬਾਰੇ ਗੱਲ ਕਰਨ ਤੋਂ ਬਾਅਦ, ਹੁਣ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਮੁੱਖ ਵਿਸ਼ੇ ਬਾਰੇ ਕੁਝ ਸਿੱਖਿਆ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਨੂੰ ਸਮਝਣਾ ਸ਼ੁਰੂ ਕਰ ਰਹੇ ਹੋ? ਮੇਰਾ ਮੰਨਣਾ ਹੈ ਕਿ ਤੁਹਾਨੂੰ ਹੁਣ ਇਸ ਬਾਰੇ ਇੱਕ ਮੋਟੀ ਜਾਣਕਾਰੀ ਹੋ ਜਾਣੀ ਚਾਹੀਦੀ ਹੈ ਕਿ ਮੈਂ ਵਿਆਪਕ ਵਿਸ਼ੇ ਦੇ ਅੰਦਰ ਇਹਨਾਂ ਪਹਿਲੂਆਂ ਬਾਰੇ ਗੱਲ ਕਿਉਂ ਕੀਤੀ। ਕੀ ਅਜਿਹਾ ਹੀ ਹੈ? ਸ਼ਾਇਦ ਤੁਸੀਂ ਇਸ ਬਾਰੇ ਥੋੜ੍ਹੀ ਜਿਹੀ ਗੱਲ ਕਰ ਸਕਦੇ ਹੋ ਕਿ ਤੁਹਾਨੂੰ ਕਿੰਨੀ ਸਮਝ ਆਈ। (ਸਾਰੀ ਮਨੁੱਖਜਾਤੀ ਦਾ ਪਾਲਣ-ਪੋਸ਼ਣ ਪਰਮੇਸ਼ੁਰ ਦੁਆਰਾ ਸਭ ਚੀਜ਼ਾਂ ਲਈ ਨਿਰਧਾਰਤ ਕੀਤੇ ਨਿਯਮਾਂ ਦੁਆਰਾ ਕੀਤਾ ਜਾਂਦਾ ਹੈ। ਜਦੋਂ ਪਰਮੇਸ਼ੁਰ ਇਹਨਾਂ ਨਿਯਮਾਂ ਨੂੰ ਨਿਰਧਾਰਤ ਕਰ ਰਿਹਾ ਸੀ, ਤਾਂ ਉਸ ਨੇ ਵੱਖ-ਵੱਖ ਵਾਤਾਵਰਣ, ਵੱਖ-ਵੱਖ ਜੀਵਨ ਸ਼ੈਲੀਆਂ, ਵੱਖ-ਵੱਖ ਭੋਜਨ ਅਤੇ ਵੱਖ-ਵੱਖ ਮੌਸਮ ਅਤੇ ਤਾਪਮਾਨ ਦੇ ਨਾਲ ਵੱਖ-ਵੱਖ ਨਸਲਾਂ ਪ੍ਰਦਾਨ ਕੀਤੀਆਂ। ਇਹ ਇਸ ਲਈ ਸੀ ਤਾਂਕਿ ਸਾਰੀ ਮਨੁੱਖਜਾਤੀ ਧਰਤੀ ਉੱਤੇ ਵਸ ਸਕੇ ਅਤੇ ਬਚ ਸਕੇ। ਇਸ ਤੋਂ ਮੈਂ ਵੇਖ ਸਕਦਾ ਹਾਂ ਕਿ ਮਨੁੱਖਜਾਤੀ ਦੇ ਬਚਾਅ ਲਈ ਪਰਮੇਸ਼ੁਰ ਦੀਆਂ ਯੋਜਨਾਵਾਂ ਬਿਲਕੁਲ ਸੁਨਿਸ਼ਚਿਤ ਹਨ ਅਤੇ ਮੈਂ ਉਸ ਦੀ ਬੁੱਧ ਅਤੇ ਸੰਪੂਰਨਤਾ, ਅਤੇ ਮਨੁੱਖਾਂ ਲਈ ਉਸ ਦੇ ਪਿਆਰ ਨੂੰ ਵੇਖ ਸਕਦਾ ਹਾਂ।) (ਪਰਮੇਸ਼ੁਰ ਦੁਆਰਾ ਨਿਰਧਾਰਤ ਕੀਤੇ ਨਿਯਮਾਂ ਅਤੇ ਕਾਰਜ ਖੇਤਰਾਂ ਨੂੰ ਕਿਸੇ ਵਿਅਕਤੀ, ਘਟਨਾ ਜਾਂ ਚੀਜ਼ ਦੁਆਰਾ ਬਦਲਿਆ ਨਹੀਂ ਜਾ ਸਕਦਾ। ਇਹ ਸਭ ਉਸ ਦੇ ਰਾਜ ਅਧੀਨ ਹੈ।) ਸਾਰੀਆਂ ਚੀਜ਼ਾਂ ਦੇ ਵਾਧੇ ਲਈ ਪਰਮੇਸ਼ੁਰ ਦੁਆਰਾ ਨਿਰਧਾਰਤ ਕਾਨੂੰਨਾਂ ਦੇ ਨਜ਼ਰੀਏ ਤੋਂ ਝਾਤੀ ਮਾਰੀਏ, ਤਾਂ ਕੀ ਸਾਰੀ ਮਨੁੱਖਜਾਤੀ ਨੂੰ, ਇਸ ਦੀਆਂ ਸਾਰੀਆਂ ਕਿਸਮਾਂ ਵਿੱਚ, ਪਰਮੇਸ਼ੁਰ ਦੁਆਰਾ ਮੁਹੱਈਆ ਕੀਤਾ ਅਤੇ ਪਾਲਿਆ ਨਹੀਂ ਜਾਂਦਾ ਹੈ? ਜੇ ਇਨ੍ਹਾਂ ਨਿਯਮਾਂ ਦਾ ਨਾਸ ਕਰ ਦਿੱਤਾ ਜਾਂਦਾ ਜਾਂ ਜੇ ਪਰਮੇਸ਼ੁਰ ਨੇ ਇਹ ਨਿਯਮ ਮਨੁੱਖਜਾਤੀ ਲਈ ਸਥਾਪਤ ਨਹੀਂ ਕੀਤੇ ਹੁੰਦੇ, ਤਾਂ ਮਨੁੱਖਜਾਤੀ ਦੀਆਂ ਕੀ ਸੰਭਾਵਨਾਵਾਂ ਹੋਣੀਆਂ ਸਨ? ਜਦੋਂ ਮਨੁੱਖਾਂ ਨੇ ਬਚਾਅ ਦੇ ਲਈ ਆਪਣੇ ਮੁੱਢਲੇ ਵਾਤਾਵਰਣ ਨੂੰ ਗੁਆ ਲਿਆ, ਕੀ ਉਨ੍ਹਾਂ ਕੋਲ ਭੋਜਨ ਦਾ ਕੋਈ ਸ੍ਰੋਤ ਹੋਵੇਗਾ? ਇਹ ਸੰਭਵ ਹੈ ਕਿ ਭੋਜਨ ਦੇ ਸ੍ਰੋਤ ਇੱਕ ਸਮੱਸਿਆ ਬਣ ਜਾਣਗੇ। ਜੇ ਲੋਕ ਆਪਣੇ ਭੋਜਨ ਦੇ ਸ੍ਰੋਤ ਗੁਆ ਬੈਠੇ, ਭਾਵ ਜੇ ਉਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਮਿਲਿਆ, ਤਾਂ ਉਹ ਕਿੰਨੇ ਦਿਨ ਜੀ ਸਕਣਗੇ? ਸੰਭਾਵਤ ਤੌਰ ਤੇ ਉਹ ਇੱਕ ਮਹੀਨੇ ਤੱਕ ਵੀ ਨਹੀਂ ਬਚ ਸਕਣਗੇ, ਅਤੇ ਉਨ੍ਹਾਂ ਦਾ ਬਚਾਅ ਇੱਕ ਸਮੱਸਿਆ ਬਣ ਜਾਵੇਗਾ। ਇਸ ਲਈ ਹਰ ਇੱਕ ਚੀਜ਼ ਜੋ ਪਰਮੇਸ਼ੁਰ ਲੋਕਾਂ ਦੇ ਬਚਾਅ ਲਈ ਕਰਦਾ ਹੈ, ਉਨ੍ਹਾਂ ਦੀ ਨਿਰੰਤਰ ਹੋਂਦ, ਪ੍ਰਜਨਨ ਅਤੇ ਨਿਰਭਰਤਾ ਲਈ ਬਹੁਤ ਮਹੱਤਵਪੂਰਣ ਹੈ। ਹਰ ਇੱਕ ਚੀਜ਼ ਜੋ ਪਰਮੇਸ਼ੁਰ ਆਪਣੀ ਸ੍ਰਿਸ਼ਟੀ ਦੀਆਂ ਚੀਜ਼ਾਂ ਵਿੱਚ ਕਰਦਾ ਹੈ ਉਹ ਮਨੁੱਖੀਜਾਤੀ ਨੂੰ ਬਚਾਉਣ ਲਈ ਬਹੁਤ ਨੇੜਿਓਂ ਅਟੁੱਟ ਤਰੀਕੇ ਨਾਲ ਸੰਬੰਧਤ ਹੈ। ਜੇ ਮਨੁੱਖਜਾਤੀ ਦਾ ਬਚਾਅ ਸਮੱਸਿਆ ਬਣ ਗਿਆ, ਤਾਂ ਕੀ ਪਰਮੇਸ਼ੁਰ ਦਾ ਪ੍ਰਬੰਧ ਜਾਰੀ ਰਹਿ ਸਕੇਗਾ? ਕੀ ਪਰਮੇਸ਼ੁਰ ਦਾ ਪ੍ਰਬੰਧ ਫਿਰ ਵੀ ਮੌਜੂਦ ਰਹੇਗਾ? ਪਰਮੇਸ਼ੁਰ ਦਾ ਪ੍ਰਬੰਧ ਸਾਰੀ ਮਨੁੱਖਜਾਤੀ ਦੇ ਬਚਾਅ ਦੇ ਨਾਲ ਸਹਿ-ਹੋਂਦ ਵਿੱਚ ਰਹਿੰਦਾ ਹੈ ਜਿਸ ਦਾ ਉਹ ਪਾਲਣ ਪੋਸ਼ਣ ਕਰਦਾ ਹੈ, ਇਸ ਲਈ ਭਾਵੇਂ ਪਰਮੇਸ਼ੁਰ ਆਪਣੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਲਈ ਜੋ ਵੀ ਤਿਆਰੀ ਕਰਦਾ ਹੈ ਅਤੇ ਉਹ ਮਨੁੱਖਾਂ ਲਈ ਜੋ ਵੀ ਕਰਦਾ ਹੈ, ਇਹ ਸਭ ਉਸ ਲਈ ਜ਼ਰੂਰੀ ਹੈ, ਅਤੇ ਇਹ ਮਨੁੱਖਜਾਤੀ ਦੇ ਬਚੇ ਰਹਿਣ ਲਈ ਮਹੱਤਵਪੂਰਣ ਹੈ। ਜੇ ਇਹ ਨਿਯਮ ਜਿਹੜੇ ਪਰਮੇਸ਼ੁਰ ਨੇ ਸਭ ਚੀਜ਼ਾਂ ਲਈ ਨਿਰਧਾਰਤ ਕੀਤੇ ਸਨ, ਤਿਆਗ ਦਿੱਤੇ ਗਏ, ਜੇ ਇਹ ਨਿਯਮ ਤੋੜੇ ਗਏ ਜਾਂ ਵਿਗਾੜ ਦਿੱਤੇ ਗਏ, ਤਾਂ ਸਭ ਚੀਜ਼ਾਂ ਇਸ ਦੇ ਬਾਅਦ ਮੌਜੂਦ ਨਹੀਂ ਰਹਿ ਸਕਣਗੀਆਂ, ਮਨੁੱਖਜਾਤੀ ਦੇ ਜੀਵਨ ਨੂੰ ਬਚਾਉਣ ਵਾਲਾ ਵਾਤਾਵਰਣ ਨਹੀਂ ਰਹੇਗਾ, ਨਾ ਹੀ ਉਨ੍ਹਾਂ ਦਾ ਰੋਜ਼ਾਨਾ ਭੋਜਨ ਅਤੇ ਨਾ ਹੀ ਮਨੁੱਖਜਾਤੀ। ਇਸ ਕਾਰਨ ਕਰਕੇ, ਮਨੁੱਖਜਾਤੀ ਦੀ ਮੁਕਤੀ ਦਾ ਪਰਮੇਸ਼ੁਰ ਦਾ ਪ੍ਰਬੰਧਨ ਵੀ ਹੋਂਦ ਵਿੱਚ ਨਹੀਂ ਰਹਿ ਪਾਵੇਗਾ।
ਹਰ ਚੀਜ਼ ਜਿਸ ਬਾਰੇ ਅਸੀਂ ਚਰਚਾ ਕੀਤੀ ਹੈ, ਹਰ ਇੱਕ ਚੀਜ਼, ਹਰ ਵਸਤੂ ਹਰ ਇੱਕ ਵਿਅਕਤੀ ਦੇ ਬਚਾਅ ਨਾਲ ਨੇੜਤਾ ਨਾਲ ਜੁੜੀ ਹੋਈ ਹੈ। ਤੁਸੀਂ ਕਹਿ ਸਕਦੇ ਹੋ, “ਤੁਸੀਂ ਜਿਸ ਬਾਰੇ ਗੱਲ ਕਰ ਰਹੇ ਹੋ ਉਹ ਬਹੁਤ ਵੱਡੀ ਚੀਜ਼ ਹੈ, ਇਹ ਅਜਿਹੀ ਚੀਜ਼ ਨਹੀਂ ਜਿਹੜੀ ਅਸੀਂ ਵੇਖ ਸਕਦੇ ਹਾਂ,” ਅਤੇ ਹੋ ਸਕਦਾ ਹੈ ਕਿ ਅਜਿਹੇ ਲੋਕ ਹੋਣ ਜੋ ਕਹਿਣਗੇ “ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਸ ਵਿੱਚ ਮੇਰੇ ਬਾਰੇ ਵਿੱਚ ਕੁਝ ਵੀ ਨਹੀਂ ਹੈ।” ਹਾਲਾਂਕਿ, ਇਹ ਨਾ ਭੁੱਲੋ ਕਿ ਤੁਸੀਂ ਸਾਰੀਆਂ ਚੀਜ਼ਾਂ ਦੇ ਹਿੱਸੇ ਵਜੋਂ ਹੀ ਜੀ ਰਹੇ ਹੋ; ਪਰਮੇਸ਼ੁਰ ਦੇ ਰਾਜ ਦੇ ਅਧੀਨ ਤੁਸੀਂ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਇੱਕ ਹੋ। ਪਰਮੇਸ਼ੁਰ ਦੀ ਸਿਰਜਣਾ ਦੀਆਂ ਚੀਜ਼ਾਂ ਉਸ ਦੇ ਰਾਜ ਤੋਂ ਵੱਖ ਨਹੀਂ ਕੀਤੀਆਂ ਜਾ ਸਕਦੀਆਂ, ਅਤੇ ਇੱਕ ਵੀ ਵਿਅਕਤੀ ਆਪਣੇ ਆਪ ਨੂੰ ਉਸ ਦੇ ਰਾਜ ਤੋਂ ਵੱਖ ਨਹੀਂ ਕਰ ਸਕਦਾ। ਉਸ ਦੇ ਨਿਯਮ ਨੂੰ ਗੁਆਉਣ ਅਤੇ ਉਸ ਦੀ ਵਿਵਸਥਾ ਨੂੰ ਗੁਆਉਣ ਦਾ ਅਰਥ ਇਹ ਹੋਵੇਗਾ ਕਿ ਲੋਕਾਂ ਦੀ ਵਿਕਸਿਤ ਹੋਣ ਦੀ ਸਮਰੱਥਾ, ਲੋਕਾਂ ਦੀਆਂ ਸਰੀਰਕ ਤੌਰ ਤੇ ਵਿਕਸਿਤ ਹੋਣ ਦੀ ਸਮਰੱਥਾ, ਅਲੋਪ ਹੋ ਜਾਵੇਗੀ। ਇਹ ਮਨੁੱਖਤਾ ਦੇ ਬਚਾਅ ਲਈ ਪਰਮੇਸ਼ੁਰ ਦੁਆਰਾ ਵਾਤਾਵਰਣ ਸਥਾਪਤ ਕਰਨ ਦੀ ਮਹੱਤਤਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਤੂੰ ਕਿਸ ਨਸਲ ਨਾਲ ਸੰਬੰਧਤ ਹੈਂ ਜਾਂ ਤੂੰ ਕਿਸ ਧਰਤੀ ਦੇ ਟੁਕੜੇ ’ਤੇ ਵਸਦਾ ਹੈਂ, ਇਹ ਪੱਛਮ ਹੋਵੇ ਜਾਂ ਪੂਰਬ—ਤੂੰ ਆਪਣੇ ਬਚਾਅ ਲਈ ਵਾਤਾਵਰਣ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਦਾ ਜਿਸ ਨੂੰ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਸਥਾਪਤ ਕੀਤਾ ਹੈ। ਮਨੁੱਖਜਾਤੀ, ਅਤੇ ਤੂੰ ਆਪਣੇ ਆਪ ਨੂੰ ਬਚਾਅ ਦੇ ਵਾਤਾਵਰਣ ਦੇ ਪਾਲਣ-ਪੋਸ਼ਣ ਅਤੇ ਪ੍ਰਬੰਧਾਂ ਤੋਂ ਵੱਖ ਨਹੀਂ ਕਰ ਸਕਦਾ ਜੋ ਉਸ ਨੇ ਮਨੁੱਖਾਂ ਲਈ ਸਥਾਪਤ ਕੀਤਾ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਤੇਰੀ ਰੋਜ਼ੀ-ਰੋਟੀ ਕੀ ਹੈ, ਤੂੰ ਬਚਾਅ ਲਈ ਕਿਸ ’ਤੇ ਭਰੋਸਾ ਕਰਦਾ ਹੈਂ, ਅਤੇ ਤੂੰ ਸਰੀਰ ਵਿਚ ਆਪਣੇ ਜੀਵਨ ਨੂੰ ਕਾਇਮ ਰੱਖਣ ਲਈ ਕਿਸ ’ਤੇ ਨਿਰਭਰ ਕਰਦਾ ਹੈਂ, ਤੂੰ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਿਯਮ ਅਤੇ ਉਸ ਦੇ ਪ੍ਰਬੰਧਨ ਤੋਂ ਵੱਖ ਨਹੀਂ ਕਰ ਸਕਦਾ। ਕੁਝ ਲੋਕ ਕਹਿੰਦੇ ਹਨ: “ਮੈਂ ਕਿਸਾਨ ਨਹੀਂ ਹਾਂ; ਮੈਂ ਗੁਜ਼ਾਰੇ ਲਈ ਫਸਲਾਂ ਨਹੀਂ ਉਗਾਉਂਦਾ। ਮੈਂ ਆਪਣੇ ਭੋਜਨ ਲਈ ਅਕਾਸ਼ਾਂ ’ਤੇ ਭਰੋਸਾ ਨਹੀਂ ਕਰਦਾ, ਇਸ ਲਈ ਮੇਰਾ ਬਚਾਅ ਪਰਮੇਸ਼ੁਰ ਦੁਆਰਾ ਬਚਾਅ ਲਈ ਸਥਾਪਤ ਕੀਤੇ ਵਾਤਾਵਰਣ ਦੇ ਅੰਦਰ ਨਹੀਂ ਹੋ ਰਿਹਾ। ਮੈਨੂੰ ਉਸ ਕਿਸਮ ਦੇ ਵਾਤਾਵਰਣ ਤੋਂ ਕੁਝ ਨਹੀਂ ਦਿੱਤਾ ਗਿਆ ਹੈ।” ਕੀ ਇਹ ਸਹੀ ਹੈ? ਤੂੰ ਕਹਿੰਦਾ ਹੈਂ ਕਿ ਤੂੰ ਗੁਜ਼ਾਰੇ ਲਈ ਫਸਲਾਂ ਨਹੀਂ ਉਗਾਉਂਦਾ, ਪਰ ਕੀ ਤੂੰ ਅਨਾਜ ਨਹੀਂ ਖਾਂਦਾ? ਕੀ ਤੂੰ ਮਾਸ ਅਤੇ ਆਂਡੇ ਨਹੀਂ ਖਾਂਦਾ? ਅਤੇ ਕੀ ਤੂੰ ਸਬਜ਼ੀਆਂ ਅਤੇ ਫਲ ਨਹੀਂ ਖਾਂਦਾ? ਹਰ ਚੀਜ਼ ਜੋ ਤੂੰ ਖਾਂਦਾ ਹੈਂ, ਇਹ ਸਭ ਚੀਜ਼ਾਂ ਜਿਹੜੀਆਂ ਤੇਰੀਆਂ ਜ਼ਰੂਰਤਾਂ ਹਨ, ਉਹ ਮਨੁੱਖਜਾਤੀ ਲਈ ਪਰਮੇਸ਼ੁਰ ਦੁਆਰਾ ਸਥਾਪਤ ਕੀਤੇ ਗਏ ਬਚਾਅ ਦੇ ਵਾਤਾਵਰਣ ਤੋਂ ਅਟੁੱਟ ਹਨ। ਅਤੇ ਹਰ ਚੀਜ਼ ਦਾ ਸ੍ਰੋਤ ਜਿਸ ਦੀ ਮਨੁੱਖਜਾਤੀ ਮੰਗ ਕਰਦੀ ਹੈ ਪਰਮੇਸ਼ੁਰ ਦੁਆਰਾ ਸਿਰਜੀਆਂ ਗਈਆਂ ਸਾਰੀਆਂ ਚੀਜ਼ਾਂ ਤੋਂ ਵੱਖ ਨਹੀਂ ਹੋ ਸਕਦਾ ਹੈ, ਜੋ ਕਿ ਪੂਰਨ ਤੌਰ ਤੇ ਤੇਰੇ ਬਚਾਅ ਲਈ ਵਾਤਾਵਰਣ ਬਣਾਉਂਦੀਆਂ ਹਨ। ਉਹ ਪਾਣੀ ਜੋ ਤੂੰ ਪੀਂਦਾ ਹੈਂ, ਕੱਪੜੇ ਜੋ ਤੂੰ ਪਹਿਨਦਾ ਹੈਂ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੂੰ ਵਰਤਦਾ ਹੈਂ—ਇਨ੍ਹਾਂ ਵਿੱਚੋਂ ਕਿਹੜੀਆਂ ਪਰਮੇਸ਼ੁਰ ਦੀ ਸ੍ਰਿਸ਼ਟੀ ਦੀਆਂ ਚੀਜ਼ਾਂ ਵਿੱਚੋਂ ਪ੍ਰਾਪਤ ਨਹੀਂ ਹੁੰਦੀਆਂ? ਕੁਝ ਲੋਕ ਕਹਿੰਦੇ ਹਨ: “ਕੁਝ ਚੀਜ਼ਾਂ ਅਜਿਹੀਆਂ ਹਨ ਜੋ ਪਰਮੇਸ਼ੁਰ ਦੀ ਸਿਰਜਣਾ ਦੀਆਂ ਚੀਜ਼ਾਂ ਤੋਂ ਪ੍ਰਾਪਤ ਨਹੀਂ ਕੀਤੀਆਂ ਜਾਂਦੀਆਂ। ਤੂੰ ਦੇਖ, ਪਲਾਸਟਿਕ ਉਨ੍ਹਾਂ ਚੀਜ਼ਾਂ ਵਿਚੋਂ ਇੱਕ ਹੈ। ਇਹ ਇੱਕ ਰਸਾਇਣਕ ਚੀਜ਼ ਹੈ, ਮਨੁੱਖ ਦੁਆਰਾ ਬਣਾਈ ਚੀਜ਼ ਹੈ।” ਕੀ ਇਹ ਸਹੀ ਹੈ? ਪਲਾਸਟਿਕ ਦਰਅਸਲ ਮਨੁੱਖ ਦੁਆਰਾ ਬਣਾਇਆ ਗਿਆ ਹੈ, ਅਤੇ ਇਹ ਇੱਕ ਰਸਾਇਣਕ ਚੀਜ਼ ਹੈ, ਪਰ ਪਲਾਸਟਿਕ ਦੇ ਅਸਲ ਭਾਗ ਕਿੱਥੋਂ ਆਏ? ਅਸਲ ਭਾਗ ਪਰਮੇਸ਼ੁਰ ਦੁਆਰਾ ਬਣਾਈ ਗਈ ਸਮੱਗਰੀ ਤੋਂ ਪ੍ਰਾਪਤ ਕੀਤੇ ਗਏ ਸਨ। ਉਹ ਚੀਜ਼ਾਂ ਜਿਹੜੀਆਂ ਤੂੰ ਵੇਖਦਾ ਹੈਂ ਅਤੇ ਅਨੰਦ ਲੈਂਦਾ ਹੈਂ, ਹਰ ਇੱਕ ਚੀਜ਼ ਜਿਸ ਦੀ ਤੂੰ ਵਰਤੋਂ ਕਰਦਾ ਹੈਂ, ਇਹ ਸਭ ਕੁਝ ਉਨ੍ਹਾਂ ਚੀਜ਼ਾਂ ਤੋਂ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਿਰਜਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਕੋਈ ਵਿਅਕਤੀ ਚਾਹੇ ਕਿਸੇ ਵੀ ਨਸਲ ਨਾਲ ਸੰਬੰਧ ਰੱਖਦਾ ਹੈ, ਭਾਵੇਂ ਉਸ ਦੀ ਰੋਜ਼ੀ-ਰੋਟੀ ਜਿਹੜੀ ਮਰਜ਼ੀ ਕਿਉਂ ਨਾ ਹੋਵੇ, ਜਾਂ ਉਹ ਭਾਵੇਂ ਕਿਹੜੇ ਵੀ ਬਚਾਅ ਦੇ ਵਾਤਾਵਰਣ ਵਿੱਚ ਜੀ ਰਹੇ ਹੋਣ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦੁਆਰਾ ਪ੍ਰਦਾਨ ਕੀਤੀਆਂ ਚੀਜ਼ਾਂ ਤੋਂ ਵੱਖ ਨਹੀਂ ਕਰ ਸਕਦੇ। ਤਾਂ ਫਿਰ ਕੀ ਇਹ ਗੱਲਾਂ ਜਿਨ੍ਹਾਂ ਦੀ ਅੱਜ ਅਸੀਂ ਚਰਚਾ ਕੀਤੀ ਹੈ ਕੀ ਇਹ ਸਾਡੇ ਵਿਸ਼ੇ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ” ਨਾਲ ਸੰਬੰਧਤ ਹਨ? ਕੀ ਜਿਹੜੀਆਂ ਗੱਲਾਂ ਦੀ ਅਸੀਂ ਅੱਜ ਚਰਚਾ ਕੀਤੀ ਹੈ ਉਹ ਇਸ ਵੱਡੇ ਵਿਸ਼ੇ ਅਧੀਨ ਆਉਂਦੀਆਂ ਹਨ? (ਹਾਂ।) ਸ਼ਾਇਦ ਮੈਂ ਅੱਜ ਜੋ ਕੁਝ ਕਿਹਾ ਹੈ ਉਹ ਥੋੜ੍ਹਾ ਜਿਹੇ ਸੂਖਮ ਵਿਚਾਰ ਹਨ ਅਤੇ ਉਨ੍ਹਾਂ ਬਾਰੇ ਚਰਚਾ ਕਰਨਾ ਮੁਸ਼ਕਲ ਹੈ। ਹਾਲਾਂਕਿ, ਮੈਂ ਸੋਚਦਾ ਹਾਂ ਕਿ ਤੁਹਾਨੂੰ ਸ਼ਾਇਦ ਇਸ ਬਾਰੇ ਹੁਣ ਬਿਹਤਰ ਸਮਝ ਆ ਗਈ ਹੈ।
ਸੰਗਤੀ ਵਿੱਚ ਪਿਛਲੇ ਕੁਝ ਸਮਿਆਂ ਦੇ ਦੌਰਾਨ, ਵਿਸ਼ਿਆਂ ਦੀ ਸੀਮਾ ਜਿਨ੍ਹਾਂ ਉੱਤੇ ਅਸੀਂ ਸੰਗਤੀ ਕੀਤੀ ਸੀ ਅਤੇ ਇਨ੍ਹਾਂ ਦਾ ਕਾਰਜ-ਖੇਤਰ ਕਾਫੀ ਵਿਸ਼ਾਲ ਰਿਹਾ ਹੈ, ਇਸ ਕਰਕੇ ਤੁਹਾਨੂੰ ਇਸ ਸਭ ਨੂੰ ਸਮਝਣ ਵਿੱਚ ਕੁਝ ਮਿਹਨਤ ਲੱਗਦੀ ਹੈ। ਇਸਦਾ ਕਾਰਨ ਇਹ ਹੈ ਕਿ ਇਹ ਵਿਸ਼ੇ ਉਹ ਚੀਜ਼ਾਂ ਹਨ ਜਿਨ੍ਹਾਂ ਨਾਲ ਪਰਮੇਸ਼ੁਰ ਵਿੱਚ ਲੋਕਾਂ ਦੇ ਵਿਸ਼ਵਾਸ ਦੇ ਮਾਮਲੇ ਵਿੱਚ ਪਹਿਲਾਂ ਕਦੇ ਵੀ ਨਜਿੱਠਿਆ ਨਹੀਂ ਗਿਆ ਹੈ। ਕੁਝ ਲੋਕ ਇਨ੍ਹਾਂ ਚੀਜ਼ਾਂ ਨੂੰ ਭੇਤ ਵਜੋਂ ਸੁਣਦੇ ਹਨ, ਅਤੇ ਕੁਝ ਲੋਕ ਇਨ੍ਹਾਂ ਨੂੰ ਕਹਾਣੀ ਵਜੋਂ ਸੁਣਦੇ ਹਨ—ਕਿਹੜਾ ਦ੍ਰਿਸ਼ਟੀਕੋਣ ਸਹੀ ਹੈ? ਤੁਸੀਂ ਇਸ ਸਭ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਸੁਣਦੇ ਹੋ? (ਅਸੀਂ ਦੇਖਿਆ ਹੈ ਕਿ ਕਿਵੇਂ ਪਰਮੇਸ਼ੁਰ ਨੇ ਵਿਧੀਬੱਧ ਰੂਪ ਵਿੱਚ ਆਪਣੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਨੂੰ ਵਿਵਸਥਿਤ ਕੀਤਾ ਹੈ ਅਤੇ ਕਿ ਸਾਰੀਆਂ ਚੀਜ਼ਾਂ ਦੇ ਨਿਯਮ ਹਨ, ਅਤੇ ਇਨ੍ਹਾਂ ਸ਼ਬਦਾਂ ਨਾਲ ਅਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਅਤੇ ਮਨੁੱਖਜਾਤੀ ਦੀ ਮੁਕਤੀ ਲਈ ਬਹੁਤ ਜ਼ਿਆਦਾ ਸਾਵਧਾਨੀ ਨਾਲ ਕੀਤੀਆਂ ਉਸ ਦੀਆਂ ਵਿਵਸਥਾਵਾਂ ਨੂੰ ਵਧੀਕ ਸਮਝ ਸਕਦੇ ਹਾਂ।) ਸੰਗਤੀ ਦੇ ਇਨ੍ਹਾਂ ਸਮਿਆਂ ਦੇ ਦੁਆਰਾ, ਕੀ ਤੁਸੀਂ ਦੇਖਿਆ ਹੈ ਕਿ ਪਰਮੇਸ਼ੁਰ ਦੇ ਸਾਰੀਆਂ ਚੀਜ਼ਾਂ ਦੇ ਪ੍ਰਬੰਧਨ ਦਾ ਕਾਰਜ ਖੇਤਰ ਕਿੰਨੀ ਦੂਰ ਤੱਕ ਫੈਲਦਾ ਹੈ? (ਸਮੁੱਚੀ ਮਨੁੱਖਜਾਤੀ ਉੱਪਰ, ਸਭ ਚੀਜ਼ਾਂ ਉੱਪਰ।) ਕੀ ਪਰਮੇਸ਼ੁਰ ਕੇਵਲ ਇੱਕ ਨਸਲ ਦਾ ਪਰਮੇਸ਼ੁਰ ਹੈ? ਕੀ ਉਹ ਕੇਵਲ ਇੱਕ ਪ੍ਰਕਾਰ ਦੇ ਲੋਕਾਂ ਦਾ ਪਰਮੇਸ਼ੁਰ ਹੈ? ਕੀ ਉਹ ਕੇਵਲ ਮਨੁੱਖਜਾਤੀ ਦੇ ਇੱਕ ਬਹੁਤ ਛੋਟੇ ਜਿਹੇ ਹਿੱਸੇ ਦਾ ਪਰਮੇਸ਼ੁਰ ਹੈ? (ਨਹੀਂ, ਉਹ ਨਹੀਂ ਹੈ।) ਕਿਉਂਕਿ ਅਜਿਹਾ ਨਹੀਂ ਹੈ, ਜੇ, ਤੁਹਾਡੇ ਪਰਮੇਸ਼ੁਰ ਪ੍ਰਤੀ ਗਿਆਨ ਦੇ ਅਨੁਸਾਰ, ਉਹ ਮਨੁੱਖਜਾਤੀ ਦੇ ਕੇਵਲ ਇੱਕ ਛੋਟੇ ਜਿਹੇ ਹਿੱਸੇ ਦਾ ਪਰਮੇਸ਼ੁਰ ਹੈ, ਜਾਂ ਜੇ ਉਹ ਕੇਵਲ ਤੁਹਾਡਾ ਪਰਮੇਸ਼ੁਰ ਹੈ, ਤਾਂ ਕੀ ਇਹ ਦ੍ਰਿਸ਼ਟੀਕੋਣ ਸਹੀ ਹੈ? ਕਿਉਂਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ ਅਤੇ ਉਨ੍ਹਾਂ ਉੱਪਰ ਰਾਜ ਕਰਦਾ ਹੈ, ਲੋਕਾਂ ਨੂੰ ਉਸ ਦੇ ਕੰਮਾਂ, ਉਸ ਦੀ ਬੁੱਧ, ਅਤੇ ਉਸ ਦੇ ਸਰਬਸ਼ਕਤੀਮਾਨ ਹੋਣ ਨੂੰ ਜੋ ਸਾਰੀਆਂ ਚੀਜ਼ਾਂ ਉੱਪਰ ਉਸ ਦੇ ਰਾਜ ਦੁਆਰਾ ਪਰਗਟ ਕੀਤੇ ਜਾਂਦੇ ਹਨ, ਨੂੰ ਦੇਖਣਾ ਚਾਹੀਦਾ ਹੈ। ਇਹ ਕੁਝ ਅਜਿਹਾ ਹੈ ਜਿਸ ਦਾ ਲੋਕਾਂ ਲਈ ਸਮਝਣਾ ਲਾਜ਼ਮੀ ਹੈ। ਜੇ ਤੂੰ ਕਹਿੰਦਾ ਹੈਂ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦਾ ਪ੍ਰਬੰਧਨ ਕਰਦਾ ਹੈ, ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ, ਅਤੇ ਸਮੁੱਚੀ ਮਨੁੱਖਜਾਤੀ ਉੱਪਰ ਰਾਜ ਕਰਦਾ ਹੈ, ਕੀ ਤੂੰ ਸੱਚਮੁੱਚ ਵਿੱਚ ਇਹ ਸਵੀਕਾਰ ਕਰ ਸਕਦਾ ਹੈਂ ਕਿ ਉਹ ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ? ਤੂੰ ਆਪਣੇ ਮਨ ਵਿੱਚ ਸੋਚ ਸਕਦਾ ਹੈਂ, “ਮੈਂ ਕਰ ਸਕਦਾ ਹਾਂ, ਕਿਉਂਕਿ ਮੈਂ ਦੇਖਦਾ ਹਾਂ ਕਿ ਮੇਰੇ ਸਮੁੱਚੇ ਜੀਵਨ ਉੱਤੇ ਪਰਮੇਸ਼ੁਰ ਦਾ ਰਾਜ ਹੈ।” ਪਰ ਕੀ ਪਰਮੇਸ਼ੁਰ ਸੱਚਮੁੱਚ ਹੀ ਇੰਨਾ ਛੋਟਾ ਹੈ? ਨਹੀਂ, ਉਹ ਨਹੀਂ ਹੈ! ਤੂੰ ਕੇਵਲ ਆਪਣੇ ਲਈ ਪਰਮੇਸ਼ੁਰ ਦੀ ਮੁਕਤੀ, ਅਤੇ ਆਪਣੇ ਵਿੱਚ ਉਸ ਦੇ ਕੰਮ ਨੂੰ ਹੀ ਦੇਖਦਾ ਹੈਂ, ਅਤੇ ਕੇਵਲ ਇਨ੍ਹਾਂ ਚੀਜ਼ਾਂ ਦੇ ਦੁਆਰਾ ਹੀ ਤੂੰ ਉਸ ਦੇ ਰਾਜ ਨੂੰ ਦੇਖ ਸਕਦਾ ਹੈਂ। ਇਹ ਕਾਰਜ ਖੇਤਰ ਬਹੁਤ ਹੀ ਛੋਟਾ ਹੈ, ਅਤੇ ਇਸਦਾ ਪਰਮੇਸ਼ੁਰ ਦੇ ਸੱਚੇ ਗਿਆਨ ਪ੍ਰਾਪਤ ਕਰਨ ਦੀਆਂ ਤੇਰੀਆਂ ਸੰਭਾਵਨਾਵਾਂ ਉੱਪਰ ਨੁਕਸਾਨਦੇਹ ਅਸਰ ਹੁੰਦਾ ਹੈ। ਇਹ ਪਰਮੇਸ਼ੁਰ ਦੇ ਸਾਰੀਆਂ ਚੀਜ਼ਾਂ ਉੱਪਰ ਰਾਜ ਬਾਰੇ ਤੇਰੇ ਸੱਚੇ ਗਿਆਨ ਨੂੰ ਸੀਮਤ ਕਰਦਾ ਹੈ। ਜੇ ਤੂੰ ਪਰਮੇਸ਼ੁਰ ਪ੍ਰਤੀ ਆਪਣੇ ਗਿਆਨ ਨੂੰ ਪਰਮੇਸ਼ੁਰ ਤੈਨੂੰ ਕੀ ਪ੍ਰਦਾਨ ਕਰਦਾ ਹੈ ਅਤੇ ਉਸ ਦੀ ਤੇਰੇ ਲਈ ਮੁਕਤੀ, ਤੱਕ ਸੀਮਤ ਕਰਦਾ ਹੈਂ ਤਾਂ ਤੂੰ ਕਦੇ ਵੀ ਜਾਣ ਨਹੀਂ ਸਕੇਂਗਾ ਕਿ ਪਰਮੇਸ਼ੁਰ ਸਭ ਕੁਝ ਉੱਪਰ ਰਾਜ ਕਰਦਾ ਹੈ, ਕਿ ਉਹੀ ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ, ਅਤੇ ਸਮੁੱਚੀ ਮਨੁੱਖਜਾਤੀ ਉੱਪਰ ਰਾਜ ਕਰਦਾ ਹੈ। ਜਦੋਂ ਤੂੰ ਇਸ ਨੂੰ ਜਾਣਨ ਵਿੱਚ ਅਸਫਲ ਹੁੰਦਾ ਹੈਂ ਤਾਂ ਕੀ ਤੂੰ ਸੱਚਮੁੱਚ ਜਾਣ ਸਕਦਾ ਹੈਂ ਕਿ ਪਰਮੇਸ਼ੁਰ ਤੇਰੇ ਨਸੀਬ ਉੱਪਰ ਰਾਜ ਕਰਦਾ ਹੈ? ਨਹੀਂ, ਤੂੰ ਨਹੀਂ ਜਾਣ ਸਕਦਾ। ਜੇ ਆਪਣੇ ਮਨ ਵਿੱਚ ਤੂੰ ਉਸ ਪਹਿਲੂ ਨੂੰ ਕਦੇ ਵੀ ਜਾਣ ਨਹੀਂ ਸਕੇਂਗਾ—ਤੂੰ ਕਦੇ ਵੀ ਸਮਝ ਦੇ ਅਜਿਹੇ ਉੱਚੇ ਪੱਧਰ ਤਕ ਪਹੁੰਚ ਨਹੀਂ ਪਾਵੇਂਗਾ। ਜੋ ਮੈਂ ਕਹਿ ਰਿਹਾ ਹਾਂ, ਤੂੰ ਸਮਝਦਾ ਹੈਂ, ਹੈਂ ਨਾ? ਦਰਅਸਲ, ਮੈਂ ਜਾਣਦਾ ਹਾਂ ਤੁਸੀਂ ਇਨ੍ਹਾਂ ਵਿਸ਼ਿਆਂ ਨੂੰ, ਇਸ ਵਿਸ਼ਾ-ਵਸਤੂ ਨੂੰ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ ਕਿਸ ਦਰਜੇ ਤਕ ਸਮਝ ਸਕਦੇ ਹੋ, ਤਾਂ ਮੈਂ ਕਿਉਂ ਇਸ ਬਾਰੇ ਬੋਲਦਾ ਰਹਿੰਦਾ ਹਾਂ? ਇਸਦਾ ਕਾਰਨ ਇਹ ਹੈ ਕਿ ਇਹ ਵਿਸ਼ੇ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਪਰਮੇਸ਼ੁਰ ਦੇ ਹਰ ਇੱਕ ਮੰਨਣ ਵਾਲੇ, ਹਰ ਉਸ ਵਿਅਕਤੀ ਜੋ ਪਰਮੇਸ਼ੁਰ ਦੁਆਰਾ ਬਚਾਇਆ ਜਾਣਾ ਚਾਹੁੰਦਾ ਹੈ, ਦੁਆਰਾ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ—ਇਨ੍ਹਾਂ ਵਿਸ਼ਿਆਂ ਨੂੰ ਸਮਝਣਾ ਜ਼ਰੂਰੀ ਹੈ। ਭਾਵੇਂ, ਇਸ ਪਲ ਤੂੰ ਉਨ੍ਹਾਂ ਨੂੰ ਨਹੀਂ ਸਮਝਦਾ ਹੈਂ, ਇੱਕ ਦਿਨ, ਜਦੋਂ ਤੇਰਾ ਜੀਵਨ ਅਤੇ ਤੇਰਾ ਸੱਚਾਈ ਦਾ ਅਨੁਭਵ ਇੱਕ ਖਾਸ ਪੱਧਰ ’ਤੇ ਪਹੁੰਚ ਜਾਂਦਾ ਹੈ, ਜਦੋਂ ਤੇਰੇ ਜੀਵਨ ਦੇ ਸੁਭਾਅ ਵਿੱਚ ਤਬਦੀਲੀ ਇੱਕ ਖਾਸ ਪੱਧਰ ’ਤੇ ਪਹੁੰਚ ਜਾਂਦੀ ਹੈ, ਅਤੇ ਤੂੰ ਰੁਤਬੇ ਦਾ ਇੱਕ ਖਾਸ ਦਰਜਾ ਪ੍ਰਾਪਤ ਕਰ ਲੈਂਦਾ ਹੈਂ, ਕੇਵਲ ਉਸ ਸਮੇਂ ਇਹ ਵਿਸ਼ੇ ਜਿਨ੍ਹਾਂ ਦਾ ਮੈਂ ਸੰਗਤੀ ਵਿੱਚ ਸੰਚਾਰ ਕਰ ਰਿਹਾ ਹਾਂ, ਸੱਚਮੁੱਚ ਹੀ ਤੇਰੀ ਪਰਮੇਸ਼ੁਰ ਪ੍ਰਤੀ ਗਿਆਨ ਦੀ ਖੋਜ ਦੀ ਪੂਰਤੀ ਅਤੇ ਸੰਤੁਸ਼ਟੀ ਕਰਨਗੇ। ਸੋ, ਇਹ ਸ਼ਬਦ ਇੱਕ ਨੀਂਹ ਰੱਖਣ ਵਾਲੇ ਹਨ, ਤਾਂ ਕਿ ਇਹ ਤੁਹਾਨੂੰ ਆਪਣੇ ਭਵਿੱਖ ਦੀ ਸਮਝ, ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ, ਲਈ ਤਿਆਰ ਕਰਨ ਅਤੇ ਖੁਦ ਪਰਮੇਸ਼ੁਰ ਪ੍ਰਤੀ ਤੁਹਾਡੀ ਸਮਝ ਲਈ ਹਨ।
ਪਰਮੇਸ਼ੁਰ ਦੀ ਜਿੰਨੀ ਵੀ ਸਮਝ ਲੋਕਾਂ ਦੇ ਦਿਲਾਂ ਵਿੱਚ ਹੈ, ਉਹੀ ਉਸ ਜਗ੍ਹਾ ਦੀ ਵੀ ਹੱਦ ਹੈ ਜੋ ਉਹ ਉਨ੍ਹਾਂ ਦੇ ਦਿਲਾਂ ਵਿਚ ਰੱਖਦਾ ਹੈ। ਹਾਲਾਂਕਿ ਉਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਦੇ ਗਿਆਨ ਦੀ ਵੱਡੀ ਮਾਤਰਾ ਹੈ, ਭਾਵ ਇਸੇ ਤਰੀਕੇ ਨਾਲ ਹੀ ਮਹਾਨ ਪਰਮੇਸ਼ੁਰ ਉਨ੍ਹਾਂ ਦੇ ਦਿਲਾਂ ਵਿੱਚ ਹੈ। ਜੇ ਉਹ ਪਰਮੇਸ਼ੁਰ, ਜਿਸ ਨੂੰ ਤੂੰ ਜਾਣਦਾ ਹੈਂ, ਖਾਲੀ ਅਤੇ ਅਸਪਸ਼ਟ ਹੈ, ਤਾਂ ਜਿਸ ਪਰਮੇਸ਼ੁਰ ਨੂੰ ਤੂੰ ਮੰਨਦਾ ਹੈਂ ਉਹ ਵੀ ਖਾਲੀ ਅਤੇ ਖਿਆਲੀ ਹੈ। ਉਹ ਪਰਮੇਸ਼ੁਰ ਜਿਸ ਨੂੰ ਤੂੰ ਜਾਣਦਾ ਹੈਂ ਤੇਰੇ ਆਪਣੇ ਨਿੱਜੀ ਜੀਵਨ ਦੇ ਦਾਇਰੇ ਤੱਕ ਸੀਮਿਤ ਹੈ, ਅਤੇ ਸੱਚੇ ਪਰਮੇਸ਼ੁਰ ਨਾਲ ਖੁਦ ਇਸਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਪ੍ਰਕਾਰ, ਪਰਮੇਸ਼ੁਰ ਦੇ ਵਿਹਾਰਕ ਕੰਮਾਂ ਨੂੰ ਜਾਣਨਾ, ਪਰਮੇਸ਼ੁਰ ਦੀ ਹਕੀਕਤ ਅਤੇ ਉਸ ਦੇ ਸਰਬ ਸ਼ਕਤੀਸ਼ਾਲੀ ਹੋਣ ਨੂੰ ਜਾਣਨਾ, ਖੁਦ ਪਰਮੇਸ਼ੁਰ ਦੀ ਅਸਲ ਪਛਾਣ ਨੂੰ ਜਾਣਨਾ, ਉਸ ਕੋਲ ਕੀ ਹੈ ਅਤੇ ਉਹ ਕੀ ਹੈ, ਉਹਨਾਂ ਕਾਰਜਾਂ ਨੂੰ ਜਾਣਨਾ ਜੋ ਉਸ ਨੇ ਆਪਣੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਵਿੱਚ ਉਜਾਗਰ ਕੀਤੇ ਹਨ—ਇਹ ਚੀਜ਼ਾਂ ਹਰ ਉਸ ਵਿਅਕਤੀ ਲਈ ਮਹੱਤਵਪੂਰਣ ਹਨ ਜੋ ਪਰਮੇਸ਼ੁਰ ਦੇ ਗਿਆਨ ਦੀ ਪੈਰਵੀ ਕਰਦਾ ਹੈ। ਉਨ੍ਹਾਂ ਦਾ ਸਿੱਧਾ ਅਸਰ ਹੁੰਦਾ ਹੈ ਕਿ ਕੀ ਲੋਕ ਸੱਚ ਦੀ ਅਸਲੀਅਤ ਵਿੱਚ ਦਾਖਲ ਹੋ ਸਕਦੇ ਹਨ ਜਾਂ ਨਹੀਂ। ਜੇ ਤੂੰ ਪਰਮੇਸ਼ੁਰ ਦੀ ਆਪਣੀ ਸਮਝ ਨੂੰ ਕੇਵਲ ਸ਼ਬਦਾਂ ਤੱਕ ਸੀਮਿਤ ਰੱਖਦਾ ਹੈਂ, ਜੇ ਤੂੰ ਇਸ ਨੂੰ ਆਪਣੇ ਛੋਟੇ ਅਨੁਭਵਾਂ ਤੱਕ ਸੀਮਿਤ ਕਰਦਾ ਹੈਂ, ਤਾਂ ਜਿਸ ਨੂੰ ਤੂੰ ਪਰਮੇਸ਼ੁਰ ਦੀ ਕਿਰਪਾ, ਜਾਂ ਤੇਰੀਆਂ ਪਰਮੇਸ਼ੁਰ ਲਈ ਛੋਟੀਆਂ ਗਵਾਹੀਆਂ ਸਮਝਦਾ ਹੈਂ, ਤਾਂ ਮੈਂ ਕਹਿੰਦਾ ਹਾਂ ਕਿ ਜਿਸ ਪਰਮੇਸ਼ੁਰ ਨੂੰ ਤੂੰ ਮੰਨਦਾ ਹੈਂ ਉਹ ਬਿਲਕੁਲ ਸੱਚਾ ਪਰਮੇਸ਼ੁਰ ਨਹੀਂ ਹੈ। ਕੇਵਲ ਇਹ ਹੀ ਨਹੀਂ, ਪਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਪਰਮੇਸ਼ੁਰ ਨੂੰ ਤੂੰ ਮੰਨਦਾ ਹੈਂ ਉਹ ਕਾਲਪਨਿਕ ਪਰਮੇਸ਼ੁਰ ਹੈ, ਸੱਚਾ ਪਰਮੇਸ਼ੁਰ ਨਹੀਂ। ਇਹ ਇਸ ਲਈ ਹੈ ਕਿਉਂਕਿ ਸੱਚਾ ਪਰਮੇਸ਼ੁਰ ਉਹ ਹੈ ਜੋ ਹਰ ਚੀਜ਼ ਉੱਤੇ ਨਿਯੰਤਰਣ ਕਰਦਾ ਹੈ, ਜੋ ਹਰ ਚੀਜ਼ ਦੇ ਵਿਚਕਾਰ ਚਲਦਾ ਹੈ, ਜੋ ਹਰ ਚੀਜ਼ ਦਾ ਪ੍ਰਬੰਧ ਕਰਦਾ ਹੈ। ਉਹ, ਉਹ ਹੈ ਜੋ ਸਾਰੀ ਮਨੁੱਖਜਾਤੀ ਅਤੇ ਹਰ ਚੀਜ਼ ਦੇ ਨਸੀਬ ਨੂੰ ਆਪਣੇ ਹੱਥਾਂ ਵਿੱਚ ਰੱਖਦਾ ਹੈ। ਪਰਮੇਸ਼ੁਰ ਦੇ ਕੰਮ ਅਤੇ ਕਾਰਜ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਕੇਵਲ ਲੋਕਾਂ ਦੇ ਥੋੜ੍ਹੇ ਜਿਹੇ ਹਿੱਸੇ ਤੱਕ ਸੀਮਿਤ ਨਹੀਂ ਹਨ। ਭਾਵ, ਉਹ ਕੇਵਲ ਉਹਨਾਂ ਲੋਕਾਂ ਤੱਕ ਸੀਮਿਤ ਨਹੀਂ ਹਨ ਜੋ ਇਸ ਸਮੇਂ ਉਸ ਨੂੰ ਮੰਨਦੇ ਹਨ। ਉਸ ਦੇ ਕੰਮ ਹਰ ਚੀਜ਼ ਦੇ ਵਿੱਚ, ਸਾਰੀਆਂ ਚੀਜ਼ਾਂ ਦੇ ਬਚਾਅ ਵਿੱਚ, ਅਤੇ ਸਭ ਚੀਜ਼ਾਂ ਦੇ ਤਬਦੀਲੀ ਦੇ ਨਿਯਮਾਂ ਵਿੱਚ ਪਰਗਟ ਹੁੰਦੇ ਹਨ।
ਜੇ ਤੂੰ ਪਰਮੇਸ਼ੁਰ ਦੇ ਕਿਸੇ ਵੀ ਕੰਮ ਨੂੰ ਉਸ ਦੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਵਿੱਚ ਦੇਖ ਜਾਂ ਜਾਣ ਨਹੀਂ ਸਕਦਾ ਤਾਂ ਤੂੰ ਉਸ ਦੇ ਕਿਸੇ ਵੀ ਕੰਮ ਦੀ ਗਵਾਹੀ ਨਹੀਂ ਭਰ ਸਕਦਾ। ਜੇ ਤੂੰ ਪਰਮੇਸ਼ੁਰ ਦੀ ਗਵਾਹੀ ਨਹੀਂ ਭਰ ਸਕਦਾ, ਜੇ ਤੂੰ ਉਸ ਛੋਟੇ ਜਿਹੇ ਕਥਿਤ “ਪਰਮੇਸ਼ੁਰ,” ਜਿਸ ਤੋਂ ਤੂੰ ਜਾਣੂ ਹੈਂ, ਬਾਰੇ ਬੋਲਣਾ ਜਾਰੀ ਰੱਖਦਾ ਹੈਂ, ਉਹ ਪਰਮੇਸ਼ੁਰ ਜੋ ਤੇਰੇ ਆਪਣੇ ਵਿਚਾਰਾਂ ਤੱਕ ਸੀਮਤ ਹੈ ਅਤੇ ਕੇਵਲ ਤੇਰੇ ਮਨ ਦੀਆਂ ਤੰਗ ਸੀਮਾਵਾਂ ਵਿੱਚ ਮੌਜੂਦ ਹੈ, ਜੇ ਤੂੰ ਉਸ ਕਿਸਮ ਦੇ ਪਰਮੇਸ਼ੁਰ ਬਾਰੇ ਬੋਲਣਾ ਜਾਰੀ ਰੱਖਦਾ ਹੈਂ ਤਾਂ ਪਰਮੇਸ਼ੁਰ ਕਦੇ ਵੀ ਤੇਰੇ ਵਿਸ਼ਵਾਸ ਦੀ ਪ੍ਰਸ਼ੰਸਾ ਨਹੀਂ ਕਰੇਗਾ। ਜਦੋਂ ਤੂੰ ਪਰਮੇਸ਼ੁਰ ਦੀ ਗਵਾਹੀ ਭਰਦਾ ਹੈਂ, ਜੇ ਤੂੰ ਇਹ ਕੇਵਲ ਇਸ ਕਰਕੇ ਕਰਦਾ ਹੈਂ ਕਿ ਤੂੰ ਪਰਮੇਸ਼ੁਰ ਦੀ ਕਿਰਪਾ ਦਾ ਕਿੰਨਾ ਅਨੰਦ ਮਾਣਦਾ ਹੈਂ, ਕਿਵੇਂ ਤੂੰ ਪਰਮੇਸ਼ੁਰ ਦੇ ਅਨੁਸ਼ਾਸਨ ਅਤੇ ਉਸ ਦੀ ਤਾੜਨਾ ਨੂੰ ਸਵੀਕਾਰ ਕਰਦਾ ਹੈਂ, ਅਤੇ ਤੂੰ ਆਪਣੀ ਉਸ ਦੀ ਗਵਾਹੀ ਵਿੱਚ ਉਸ ਦੀਆਂ ਅਸੀਸਾਂ ਦਾ ਅਨੰਦ ਮਾਣਦਾ ਹੈਂ, ਤਾਂ ਇਹ ਕਾਫੀ ਨਹੀਂ ਅਤੇ ਨਾ ਹੀ ਇਹ ਉਸ ਨੂੰ ਸੰਤੁਸ਼ਟ ਕਰਨ ਦੇ ਕਿਧਰੇ ਵੀ ਨੇੜੇ ਹੈ। ਜੇ ਤੂੰ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਕਿਸੇ ਵੀ ਢੰਗ ਨਾਲ ਪਰਮੇਸ਼ੁਰ ਦੀ ਗਵਾਹੀ ਭਰਨਾ ਚਾਹੁੰਦਾ ਹੈਂ, ਖੁਦ ਸੱਚੇ ਪਰਮੇਸ਼ੁਰ ਦੀ ਗਵਾਹੀ ਭਰਨਾ ਚਾਹੁੰਦਾ ਹੈਂ ਤਾਂ ਤੇਰੇ ਲਈ ਇਹ ਦੇਖਣਾ ਲਾਜ਼ਮੀ ਹੈ ਕਿ ਪਰਮੇਸ਼ੁਰ ਕੋਲ ਕੀ ਹੈ ਅਤੇ ਉਹ ਆਪਣੇ ਕੰਮਾਂ ਦੇ ਅਨੁਸਾਰ ਕੀ ਹੈ। ਤੈਨੂੰ ਪਰਮੇਸ਼ੁਰ ਦੇ ਅਧਿਕਾਰ ਨੂੰ ਉਸ ਦੇ ਸਭ ਚੀਜ਼ਾਂ ਉੱਪਰ ਕਬਜ਼ੇ ਤੋਂ ਦੇਖਣਾ ਲਾਜ਼ਮੀ ਹੈ ਅਤੇ ਇਸ ਸੱਚੇ ਤੱਥ ਨੂੰ ਦੇਖਣਾ ਲਾਜ਼ਮੀ ਹੈ ਕਿ ਉਹ ਕਿਵੇਂ ਸਮੁੱਚੀ ਮਨੁੱਖਜਾਤੀ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਜੇ ਤੂੰ ਕੇਵਲ ਇਹ ਸਵੀਕਾਰ ਕਰਦਾ ਹੈਂ ਕਿ ਤੇਰੀ ਰੋਜ਼ਾਨਾ ਦੀ ਰੋਜ਼ੀ-ਰੋਟੀ ਅਤੇ ਤੇਰੇ ਜੀਵਨ ਦੀਆਂ ਜ਼ਰੂਰਤਾਂ ਪਰਮੇਸ਼ੁਰ ਵੱਲੋਂ ਪੂਰੀਆਂ ਹੁੰਦੀਆਂ ਹਨ, ਪਰ ਤੂੰ ਉਸ ਸੱਚੇ ਤੱਥ ਨੂੰ ਦੇਖਣ ਵਿੱਚ ਅਸਫਲ ਹੁੰਦਾ ਹੈਂ ਜੋ ਪਰਮੇਸ਼ੁਰ ਨੇ ਸਮੁੱਚੀ ਮਨੁੱਖਚਾਤੀ ਦੀ ਪੂਰਤੀ ਦੇ ਵਾਸਤੇ ਆਪਣੀ ਸਾਰੀ ਸ੍ਰਿਸ਼ਟੀ ਦੀਆਂ ਚੀਜ਼ਾਂ ਵਿੱਚ ਵਰਤਿਆ ਹੈ, ਅਤੇ ਕਿ, ਸਾਰੀਆਂ ਚੀਜ਼ਾਂ ਉੱਪਰ ਰਾਜ ਕਰਕੇ, ਉਹ ਸਮੁੱਚੀ ਮਨੁੱਖਜਾਤੀ ਦੀ ਅਗਵਾਈ ਕਰਦਾ ਹੈ ਤਾਂ ਤੂੰ ਕਦੇ ਵੀ ਪਰਮੇਸ਼ੁਰ ਦੀ ਗਵਾਹੀ ਭਰ ਨਹੀਂ ਸਕੇਂਗਾ। ਇਹ ਕਹਿਣ ਦੇ ਪਿੱਛੇ ਮੇਰਾ ਮਕਸਦ ਕੀ ਹੈ? ਇਹ ਇਸ ਲਈ ਹੈ ਕਿ ਤੁਸੀਂ ਇਸ ਨੂੰ ਹਲਕੇ ਤੌਰ ’ਤੇ ਨਾ ਲਵੋ, ਤਾਂ ਕਿ ਤੁਸੀਂ ਗਲਤੀ ਨਾਲ ਇਹ ਵਿਸ਼ਵਾਸ ਨਾ ਕਰੋ ਕਿ ਜਿਨ੍ਹਾਂ ਵਿਸ਼ਿਆਂ ਬਾਰੇ ਮੈਂ ਬੋਲਿਆ ਹਾਂ ਉਹ ਤੁਹਾਡੇ ਜੀਵਨ ਵਿੱਚ ਵਿਅਕਤੀਗਤ ਪ੍ਰਵੇਸ਼ ਨਾਲ ਅਸੰਗਤ ਹਨ, ਅਤੇ ਤਾਂ ਕਿ ਤੁਸੀਂ ਇਨ੍ਹਾਂ ਵਿਸ਼ਿਆਂ ਨੂੰ ਕੇਵਲ ਇੱਕ ਪ੍ਰਕਾਰ ਦੇ ਗਿਆਨ ਜਾਂ ਸਿਧਾਂਤ ਵਜੋਂ ਨਾ ਲਓ। ਜੇ ਤੁਸੀਂ ਉਸ ਪ੍ਰਕਾਰ ਦੇ ਰਵੱਈਏ ਨਾਲ ਜੋ ਮੈਂ ਕਹਿ ਰਿਹਾ ਹਾਂ ਉਸ ਨੂੰ ਸੁਣਦੇ ਹੋ ਤਾਂ, ਤੁਸੀਂ ਇੱਕ ਵੀ ਚੀਜ਼ ਨੂੰ ਸਮਝ ਨਹੀਂ ਸਕੋਗੇ। ਤੁਸੀਂ ਪਰਮੇਸ਼ੁਰ ਨੂੰ ਜਾਣਨ ਦੇ ਇਸ ਮੌਕੇ ਨੂੰ ਗੁਆ ਦੇਵੋਗੇ।
ਇਨ੍ਹਾਂ ਚੀਜ਼ਾਂ ਦੇ ਬਾਰੇ ਬੋਲਣ ਪਿੱਛੇ ਮੇਰਾ ਕੀ ਉਦੇਸ਼ ਹੈ? ਮੇਰਾ ਉਦੇਸ਼ ਲੋਕਾਂ ਨੂੰ ਪਰਮੇਸ਼ੁਰ ਤੋਂ ਜਾਣੂ ਕਰਾਉਣਾ ਹੈ, ਲੋਕਾਂ ਨੂੰ ਪਰਮੇਸ਼ੁਰ ਦੇ ਵਿਹਾਰਕ ਕੰਮਾ ਦੀ ਸਮਝ ਪ੍ਰਦਾਨ ਕਰਨਾ ਹੈ। ਇੱਕ ਵਾਰ ਜਦੋਂ ਤੂੰ ਪਰਮੇਸ਼ੁਰ ਨੂੰ ਸਮਝ ਜਾਂਦਾ ਹੈਂ, ਅਤੇ ਤੂੰ ਉਸ ਦੇ ਕੰਮਾਂ ਨੂੰ ਜਾਣ ਜਾਂਦਾ ਹੈਂ, ਕੇਵਲ ਉਦੋਂ ਹੀ ਤੈਨੂੰ ਪਰਮੇਸ਼ੁਰ ਨੂੰ ਜਾਣਨ ਦਾ ਮੌਕਾ ਜਾਂ ਸੰਭਾਵਨਾ ਮਿਲਦੀ ਹੈ। ਉਦਾਹਰਣ ਵਜੋਂ, ਜੇ ਤੁਸੀਂ ਕਿਸੇ ਵਿਅਕਤੀ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਕਿਵੇਂ ਜਾਣਦੇ ਹੋ? ਕੀ ਇਹ ਉਸ ਦੇ ਬਾਹਰੀ ਸਰੂਪ ਨੂੰ ਦੇਖਣ ਦੁਆਰਾ ਹੋਵੇਗਾ? ਕੀ ਇਹ ਕੇਵਲ ਉਹ ਕੀ ਪਹਿਨਦਾ ਹੈ, ਅਤੇ ਉਹ ਕਿਵੇਂ ਤਿਆਰ ਹੁੰਦਾ ਹੈ, ਵੱਲ ਦੇਖਣ ਦੁਆਰਾ ਹੋਵੇਗਾ? ਕੀ ਇਹ ਉਹ ਕਿਵੇਂ ਤੁਰਦਾ ਵੱਲ ਵੇਖਣ ਨਾਲ ਹੋਵੇਗਾ? ਕੀ ਇਹ ਉਸ ਦੇ ਗਿਆਨ ਦੇ ਕਾਰਜ-ਖੇਤਰ ਨੂੰ ਦੇਖ ਕੇ ਹੋਵੇਗਾ? (ਨਹੀਂ।) ਤਾਂ, ਫਿਰ ਤੁਸੀਂ ਇੱਕ ਵਿਅਕਤੀ ਨੂੰ ਕਿਵੇਂ ਜਾਣੋਗੇ? ਤੁਸੀਂ ਵਿਅਕਤੀ ਦੀ ਗੱਲਬਾਤ ਅਤੇ ਵਤੀਰੇ, ਉਸ ਦੇ ਵਿਚਾਰਾਂ, ਅਤੇ ਚੀਜ਼ਾਂ ਜੋ ਉਹ ਉਜਾਗਰ ਕਰਦਾ ਹੈ, ਅਤੇ ਆਪਣੇ ਬਾਰੇ ਪਰਗਟ ਕਰਦਾ ਹੈ, ਦੇ ਅਧਾਰ ’ਤੇ ਰਾਏ ਕਾਇਮ ਕਰਦੇ ਹੋ। ਤੁਸੀਂ ਇਸ ਪ੍ਰਕਾਰ ਕਿਸੇ ਵਿਅਕਤੀ ਨੂੰ ਜਾਣਦੇ ਅਤੇ ਸਮਝਦੇ ਹੋ। ਇਸੇ ਪ੍ਰਕਾਰ, ਜੇ ਤੁਸੀਂ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹੋ, ਜੇ ਤੁਸੀਂ ਉਸ ਦੇ ਵਿਹਾਰਕ ਪੱਖ, ਉਸ ਦੇ ਸੱਚੇ ਪੱਖ ਨੂੰ ਸਮਝਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਉਸ ਦੇ ਕੰਮਾਂ ਅਤੇ ਉਸ ਦੁਆਰਾ ਕੀਤੀ ਹਰ ਇੱਕ ਵਿਹਾਰਕ ਚੀਜ਼ ਦੁਆਰਾ ਉਸ ਨੂੰ ਜਾਣਨਾ ਲਾਜ਼ਮੀ ਹੈ। ਇਹ ਸਭ ਤੋਂ ਵਧੀਆ ਤਰੀਕਾ ਹੈ ਅਤੇ ਕੇਵਲ ਇਹੀ ਰਾਹ ਹੈ।
ਪਰਮੇਸ਼ੁਰ ਮਨੁੱਖਜਾਤੀ ਨੂੰ ਬਚਾਅ ਲਈ ਸਥਿਰ ਵਾਤਾਵਰਣ ਪ੍ਰਦਾਨ ਕਰਨ ਵਾਸਤੇ ਸਾਰੀਆਂ ਚੀਜ਼ਾਂ ਦੇ ਵਿਚਕਾਰ ਸੰਬੰਧਾਂ ਨੂੰ ਸੰਤੁਲਿਤ ਕਰਦਾ ਹੈ
ਪਰਮੇਸ਼ੁਰ ਆਪਣੇ ਕੰਮਾਂ ਨੂੰ ਹਰ ਚੀਜ਼ ਵਿੱਚ ਪ੍ਰਦਰਸ਼ਿਤ ਕਰਦਾ ਹੈ, ਅਤੇ ਸਾਰੀਆਂ ਚੀਜ਼ਾਂ ਦੇ ਵਿਚਕਾਰ ਉਹ ਸਭ ਚੀਜ਼ਾਂ ਉੱਤੇ ਰਾਜ ਕਰਦਾ ਹੈ ਅਤੇ ਉਨ੍ਹਾਂ ਦੇ ਨਿਯਮਾਂ ਉੱਤੇ ਨਿਯੰਤਰਣ ਕਰਦਾ ਹੈ। ਅਸੀਂ ਹੁਣੇ ਇਸ ਬਾਰੇ ਗੱਲ ਕੀਤੀ ਹੈ ਕਿ ਪਰਮੇਸ਼ੁਰ ਕਿਵੇਂ ਸਭ ਚੀਜ਼ਾਂ ਦੇ ਨਿਯਮਾਂ ਉੱਤੇ ਰਾਜ ਕਰਦਾ ਹੈ ਅਤੇ ਨਾਲ ਹੀ ਉਹ ਉਨ੍ਹਾਂ ਨਿਯਮਾਂ ਦੇ ਅਧੀਨ ਕਿਵੇਂ ਸਾਰੀ ਮਨੁੱਖਜਾਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਅਤੇ ਇਸਦਾ ਪਾਲਣ-ਪੋਸ਼ਣ ਕਰਦਾ ਹੈ। ਇਹ ਇਕ ਪਹਿਲੂ ਹੈ। ਅੱਗੇ, ਅਸੀਂ ਇਕ ਹੋਰ ਪਹਿਲੂ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਹੜਾ ਇੱਕ ਤਰੀਕਾ ਹੈ ਜਿਸ ਨੂੰ ਪਰਮੇਸ਼ੁਰ ਹਰ ਚੀਜ਼ ਉੱਤੇ ਨਿਯੰਤਰਣ ਪਾਉਣ ਲਈ ਵਰਤਦਾ ਹੈ। ਮੈਂ ਇਸ ਬਾਰੇ ਗੱਲ ਕਰ ਰਿਹਾ ਹਾਂ ਕਿ ਕਿਵੇਂ, ਸਾਰੀਆਂ ਚੀਜ਼ਾਂ ਸਿਰਜਣ ਤੋਂ ਬਾਅਦ, ਪਰਮੇਸ਼ੁਰ ਨੇ ਉਨ੍ਹਾਂ ਵਿਚਕਾਰ ਸੰਬੰਧਾਂ ਨੂੰ ਸੰਤੁਲਿਤ ਕੀਤਾ। ਇਹ ਤੁਹਾਡੇ ਲਈ ਵੀ ਇੱਕ ਵੱਡਾ ਵਿਸ਼ਾ ਹੈ। ਸਭ ਚੀਜ਼ਾਂ ਦੇ ਵਿਚਕਾਰ ਸੰਬੰਧਾਂ ਦਾ ਸੰਤੁਲਨ ਬਣਾਉਣਾ—ਕੀ ਇਹ ਅਜਿਹੀ ਚੀਜ਼ ਹੈ ਜੋ ਲੋਕ ਪੂਰਾ ਕਰ ਸਕਦੇ ਹਨ? ਨਹੀਂ, ਮਨੁੱਖ ਅਜਿਹੇ ਕਾਰਨਾਮੇ ਵਿੱਚ ਅਸਮਰੱਥ ਹਨ। ਲੋਕ ਕੇਵਲ ਬਰਬਾਦੀ ਦੇ ਸਮਰੱਥ ਹਨ। ਉਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਸੰਬੰਧਾਂ ਨੂੰ ਸੰਤੁਲਿਤ ਨਹੀਂ ਕਰ ਸਕਦੇ; ਉਹ ਉਨ੍ਹਾਂ ਦਾ ਪ੍ਰਬੰਧਨ ਨਹੀਂ ਕਰ ਸਕਦੇ, ਅਤੇ ਇਹ ਮਹਾਨ ਅਧਿਕਾਰ ਅਤੇ ਸ਼ਕਤੀ ਮਨੁੱਖਜਾਤੀ ਦੀ ਸਮਝ ਤੋਂ ਬਾਹਰ ਹਨ। ਇਸ ਪ੍ਰਕਾਰ ਦੇ ਕੰਮ ਕਰਨ ਦੀ ਸ਼ਕਤੀ ਕੇਵਲ ਪਰਮੇਸ਼ੁਰ ਦੇ ਕੋਲ ਹੀ ਹੈ। ਪਰ ਅਜਿਹਾ ਕੰਮ ਕਰਨ ਵਿੱਚ ਪਰਮੇਸ਼ੁਰ ਦਾ ਕੀ ਮਕਸਦ ਹੈ—ਇਹ ਕਿਸ ਲਈ ਹੈ? ਇਹ ਵੀ ਮਨੁੱਖਜਾਤੀ ਦੇ ਬਚਾਅ ਨਾਲ ਬਹੁਤ ਨਜ਼ਦੀਕੀ ਸੰਬੰਧ ਰੱਖਦਾ ਹੈ। ਹਰ ਇੱਕ ਚੀਜ਼ ਜੋ ਪਰਮੇਸ਼ੁਰ ਕਰਨਾ ਚਾਹੁੰਦਾ ਹੈ, ਜ਼ਰੂਰੀ ਹੈ—ਇੱਥੇ ਕੁਝ ਵੀ ਅਜਿਹਾ ਨਹੀਂ ਜੋ ਉਹ ਕਰ ਜਾਂ ਨਹੀਂ ਕਰ ਸਕਦਾ ਹੈ। ਉਸ ਦੁਆਰਾ ਮਨੁੱਖਜਾਤੀ ਦੇ ਬਚਾਅ ਨੂੰ ਸੁਰੱਖਿਅਤ ਕਰਨ ਲਈ ਅਤੇ ਲੋਕਾਂ ਨੂੰ ਬਚਾਅ ਲਈ ਢੁਕਵਾਂ ਵਾਤਾਵਰਣ ਦੇਣ ਲਈ ਕੁਝ ਲਾਜ਼ਮੀ ਅਤੇ ਮਹੱਤਵਪੂਰਣ ਚੀਜ਼ਾਂ ਹਨ ਜੋ ਉਸ ਲਈ ਕਰਨਾ ਜ਼ਰੂਰੀ ਹੈ।
“ਪਰਮੇਸ਼ੁਰ ਸਭ ਕੁਝ ਸੰਤੁਲਿਤ ਕਰਦਾ ਹੈ” ਦੇ ਸ਼ਾਬਦਿਕ ਅਰਥਾਂ ਤੋਂ, ਇਹ ਇਕ ਬਹੁਤ ਵੱਡਾ ਵਿਸ਼ਾ ਜਾਪਦਾ ਹੈ। ਪਹਿਲਾਂ, ਇਹ ਲੋਕਾਂ ਨੂੰ ਇਹ ਸੰਕਲਪ ਪ੍ਰਦਾਨ ਕਰਦਾ ਹੈ ਕਿ “ਸਾਰੀਆਂ ਚੀਜ਼ਾਂ ਦਾ ਸੰਤੁਲਨ” ਰੱਖਣਾ ਵੀ ਹਰ ਚੀਜ਼ ਉੱਤੇ ਪਰਮੇਸ਼ੁਰ ਦੀ ਮੁਹਾਰਤ ਨੂੰ ਦਰਸਾਉਂਦਾ ਹੈ। ਇਸ “ਸੰਤੁਲਨ” ਦਾ ਕੀ ਅਰਥ ਹੈ? ਪਹਿਲਾਂ, “ਸੰਤੁਲਨ” ਦਾ ਅਰਥ ਹੈ ਕਿ ਕਿਸੇ ਚੀਜ਼ ਨੂੰ ਸੰਤੁਲਨ ਤੋਂ ਬਾਹਰ ਨਾ ਜਾਣ ਦੇਣਾ। ਇਹ ਚੀਜ਼ਾਂ ਨੂੰ ਤੋਲਣ ਲਈ ਤੱਕੜੀ ਦੀ ਵਰਤੋਂ ਕਰਨ ਵਰਗਾ ਹੈ। ਤੱਕੜੀ ਨੂੰ ਸੰਤੁਲਿਤ ਕਰਨ ਲਈ, ਹਰੇਕ ਪਾਸੇ ਭਾਰ ਇਕੋ ਜਿਹਾ ਹੋਣਾ ਚਾਹੀਦਾ ਹੈ। ਪਰਮੇਸ਼ੁਰ ਨੇ ਬਹੁਤ ਸਾਰੀਆਂ ਵੱਖਰੀਆਂ ਕਿਸਮਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਹਨ: ਉਹ ਚੀਜ਼ਾਂ ਜੋ ਉਨ੍ਹਾਂ ਦੀ ਜਗ੍ਹਾ ’ਤੇ ਨਿਰਧਾਰਤ ਕੀਤੀਆਂ ਗਈਆਂ ਹਨ, ਉਹ ਚੀਜ਼ਾਂ ਜੋ ਚਲਦੀਆਂ ਹਨ, ਉਹ ਚੀਜ਼ਾਂ ਜਿਹੜੀਆਂ ਜੀ ਰਹੀਆਂ ਹਨ, ਉਹ ਚੀਜ਼ਾਂ ਜੋ ਸਾਹ ਲੈ ਰਹੀਆਂ ਹਨ, ਅਤੇ ਉਹ ਚੀਜ਼ਾਂ ਜੋ ਸਾਹ ਨਹੀਂ ਲੈਂਦੀਆਂ। ਕੀ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਪਰਸਪਰ ਨਿਰਭਰਤਾ, ਅੰਤਰ-ਸੰਬੰਧ ਦੇ ਰਿਸ਼ਤੇ ਨੂੰ ਪ੍ਰਾਪਤ ਕਰਨਾ ਅਸਾਨ ਹੈ ਜਿੱਥੇ ਇਹ ਦੋਵੇਂ ਇੱਕ-ਦੂਜੇ ਨੂੰ ਮਜ਼ਬੂਤ ਕਰਦੇ ਹਨ ਅਤੇ ਇੱਕ-ਦੂਜੇ ਉੱਪਰ ਨਜ਼ਰ ਰੱਖਦੇ ਹਨ? ਇਸ ਸਭ ਦੇ ਅੰਦਰ ਜ਼ਰੂਰੀ ਸਿਧਾਂਤ ਹਨ, ਪਰ ਉਹ ਬਹੁਤ ਗੁੰਝਲਦਾਰ ਹਨ, ਕੀ ਉਹ ਨਹੀਂ ਹਨ? ਪਰਮੇਸ਼ੁਰ ਲਈ ਇਹ ਮੁਸ਼ਕਲ ਨਹੀਂ ਹੈ, ਪਰ ਲੋਕਾਂ ਲਈ ਅਧਿਐਨ ਕਰਨਾ ਬਹੁਤ ਗੁੰਝਲਦਾਰ ਮਾਮਲਾ ਹੈ। ਇਹ ਇਕ ਬਹੁਤ ਹੀ ਸੌਖਾ ਸ਼ਬਦ ਹੈ, ਹਾਲਾਂਕਿ, ਜੇ ਲੋਕਾਂ ਨੇ ਇਸਦਾ ਅਧਿਐਨ ਕਰਨਾ ਸੀ, ਅਤੇ ਜੇ ਲੋਕਾਂ ਨੂੰ ਆਪਣੇ ਆਪ ਵਿੱਚ ਸੰਤੁਲਨ ਪੈਦਾ ਕਰਨ ਦੀ ਜ਼ਰੂਰਤ ਸੀ, ਤਾਂ ਭਾਵੇਂ ਹਰ ਕਿਸਮ ਦੇ ਵਿਦਵਾਨ—ਮਨੁੱਖੀ ਜੀਵ ਵਿਗਿਆਨੀ, ਖਗੋਲ ਵਿਗਿਆਨੀ, ਭੌਤਿਕ ਵਿਗਿਆਨੀ, ਇੱਥੋਂ ਤੱਕ ਕਿ ਇਤਿਹਾਸਕਾਰ ਵੀ—ਇਸ ਉੱਤੇ ਕੰਮ ਕਰ ਰਹੇ ਹੁੰਦੇ, ਇਸ ਖੋਜ ਦਾ ਅੰਤਿਮ ਨਤੀਜਾ ਕੀ ਹੁੰਦਾ? ਇਸ ਦਾ ਨਤੀਜਾ ਕੁਝ ਵੀ ਨਹੀਂ ਹੋਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਦੁਆਰਾ ਸਭ ਚੀਜ਼ਾਂ ਦੀ ਸਿਰਜਣਾ ਬਹੁਤ ਅਦਭੁਤ ਹੈ, ਅਤੇ ਮਨੁੱਖਜਾਤੀ ਕਦੇ ਵੀ ਇਸ ਦੇ ਭੇਤਾਂ ਨੂੰ ਖੋਲ੍ਹ ਨਹੀਂ ਸਕੇਗੀ। ਜਦੋਂ ਪਰਮੇਸ਼ੁਰ ਨੇ ਸਭ ਕੁਝ ਸਿਰਜਿਆ, ਉਸ ਨੇ ਉਨ੍ਹਾਂ ਦੇ ਵਿਚਕਾਰ ਸਿਧਾਂਤ ਸਥਾਪਤ ਕੀਤੇ, ਆਪਸੀ ਸੰਜਮ, ਪੂਰਕਤਾ ਅਤੇ ਰੋਜ਼ੀ-ਰੋਟੀ ਲਈ ਬਚਾਅ ਦੇ ਵੱਖ ਵੱਖ ਢੰਗ ਸਥਾਪਤ ਕੀਤੇ। ਇਹ ਵਿਭਿੰਨ ਢੰਗ ਬਹੁਤ ਗੁੰਝਲਦਾਰ ਹਨ, ਅਤੇ ਇਹ ਨਿਸ਼ਚਤ ਤੌਰ ਤੇ ਸਧਾਰਣ ਜਾਂ ਇਕਸਾਰ ਨਹੀਂ ਹਨ। ਜਦੋਂ ਲੋਕ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ, ਗਿਆਨ ਜੋ ਉਨ੍ਹਾਂ ਨੇ ਪ੍ਰਾਪਤ ਕੀਤਾ ਹੈ, ਅਤੇ ਉਹ ਵਰਤਾਰੇ ਜੋ ਉਨ੍ਹਾਂ ਨੇ ਸਾਰੀਆਂ ਚੀਜ਼ਾਂ ਉੱਤੇ ਪਰਮੇਸ਼ੁਰ ਦੇ ਨਿਯੰਤਰਣ ਦੇ ਪਿੱਛੇ ਸਿਧਾਂਤਾਂ ਦੀ ਪੁਸ਼ਟੀ ਕਰਨ ਜਾਂ ਅਧਿਐਨ ਕਰਨ ਲਈ ਵੇਖੇ ਹਨ, ਇਨ੍ਹਾਂ ਚੀਜ਼ਾਂ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ, ਅਤੇ ਕੋਈ ਨਤੀਜਾ ਪ੍ਰਾਪਤ ਕਰਨਾ ਵੀ ਬਹੁਤ ਮੁਸ਼ਕਲ ਹੈ। ਲੋਕਾਂ ਲਈ ਕੋਈ ਨਤੀਜਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ; ਜਦੋਂ ਮਨੁੱਖਾਂ ਦੀ ਸੋਚ ਅਤੇ ਗਿਆਨ ’ਤੇ ਨਿਰਭਰ ਕਰਦਿਆਂ ਪਰਮੇਸ਼ੁਰ ਦੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ ਤਾਂ ਲੋਕਾਂ ਲਈ ਆਪਣਾ ਸੰਤੁਲਨ ਬਣਾਈ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਇਸ ਲਈ ਹੈ ਕਿਉਂਕਿ ਜੇ ਲੋਕ ਸਭ ਚੀਜ਼ਾਂ ਦੇ ਬਚਾਅ ਦੇ ਸਿਧਾਂਤਾਂ ਨੂੰ ਨਹੀਂ ਜਾਣਦੇ, ਤਾਂ ਉਹ ਇਹ ਨਹੀਂ ਜਾਣਦੇ ਹੋਣਗੇ ਕਿ ਇਸ ਕਿਸਮ ਦੇ ਸੰਤੁਲਨ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ। ਇਸ ਲਈ, ਜੇ ਲੋਕ ਸਭ ਚੀਜ਼ਾਂ ਦਾ ਪ੍ਰਬੰਧਨ ਅਤੇ ਸੰਚਾਲਨ ਕਰਦੇ, ਤਾਂ ਉਨ੍ਹਾਂ ਵਿੱਚ ਇਸ ਸੰਤੁਲਨ ਦਾ ਨਾਸ ਕਰਨ ਦੀ ਬਹੁਤ ਸੰਭਾਵਨਾ ਹੋਵੇਗੀ। ਜਿਵੇਂ ਹੀ ਸੰਤੁਲਨ ਨਸ਼ਟ ਹੋ ਜਾਂਦਾ ਹੈ, ਮਨੁੱਖਜਾਤੀ ਦੇ ਬਚਾਅ ਦੇ ਵਾਤਾਵਰਣ ਨਸ਼ਟ ਹੋ ਜਾਣਗੇ, ਅਤੇ ਜਦੋਂ ਇਹ ਵਾਪਰਦਾ ਹੈ, ਤਾਂ ਮਨੁੱਖਜਾਤੀ ਦੇ ਬਚਾਅ ਲਈ ਸੰਕਟ ਪੈਦਾ ਹੋਵੇਗਾ। ਇਹ ਇੱਕ ਤਬਾਹੀ ਲਿਆਏਗਾl ਜੇ ਮਨੁੱਖਤਾ ਤਬਾਹੀ ਦੇ ਵਿਚਕਾਰ ਜੀ ਰਹੀ ਹੈ, ਤਾਂ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ? ਨਤੀਜੇ ਦਾ ਮੁਲਾਂਕਣ ਕਰਨਾ ਬਹੁਤ ਮੁਸ਼ਕਲ ਹੋਵੇਗਾ, ਅਤੇ ਨਿਸ਼ਚਤਤਾ ਨਾਲ ਪੇਸ਼ੀਨਗੋਈ ਕਰਨਾ ਅਸੰਭਵ ਹੋਵੇਗਾ।
ਸੋ, ਪਰਮੇਸ਼ੁਰ ਸਾਰੀਆਂ ਚੀਜ਼ਾਂ ਵਿਚਕਾਰ ਸੰਬੰਧਾਂ ਦਾ ਸੰਤੁਲਨ ਕਿਵੇਂ ਬਣਾਉਂਦਾ ਹੈ? ਪਹਿਲਾਂ, ਸੰਸਾਰ ਵਿੱਚ ਅਜਿਹੇ ਸਥਾਨ ਹਨ ਜੋ ਸਾਰਾ ਸਾਲ ਬਰਫ਼ ਨਾਲ ਢੱਕੇ ਰਹਿੰਦੇ ਹਨ, ਜਦਕਿ ਕੁਝ ਸਥਾਨਾਂ ਉੱਤੇ, ਚਾਰੋਂ ਮੌਸਮ, ਜਿਵੇਂ ਕਿ ਬਸੰਤ ਅਤੇ ਸਰਦੀ ਕਦੇ ਵੀ ਨਹੀਂ ਆਉਂਦੇ, ਅਤੇ ਅਜਿਹੇ ਸਥਾਨਾਂ ਉੱਤੇ ਤੁਸੀਂ ਕਦੇ ਵੀ ਬਰਫ਼ ਦਾ ਇੱਕ ਟੁਕੜਾ ਜਾਂ ਬਰਫ਼ ਦਾ ਇੱਕ ਤੁੰਬਾ ਤੱਕ ਨਹੀਂ ਦੇਖਦੇ। ਇੱਥੇ ਅਸੀਂ ਇੱਕ ਵਿਸ਼ਾਲ ਪੌਣ-ਪਾਣੀ ਬਾਰੇ ਬੋਲ ਰਹੇ ਹਾਂ ਅਤੇ ਇਹ ਉਦਾਹਰਣ ਪਰਮੇਸ਼ੁਰ ਦੁਆਰਾ ਸਾਰੀਆਂ ਚੀਜ਼ਾਂ ਵਿੱਚ ਸੰਬੰਧਾਂ ਦਾ ਸੰਤੁਲਨ ਬਣਾਉਣ ਦੇ ਢੰਗਾਂ ਵਿੱਚੋਂ ਇੱਕ ਦੀ ਹੈ। ਦੂਜਾ ਢੰਗ ਇਹ ਹੈ: ਹਰੀ ਬਨਸਪਤੀ ਨਾਲ ਢੱਕੀ, ਜ਼ਮੀਨ ਉੱਪਰ ਗਲੀਚੇ ਵਾਂਗ ਵਿਛੇ ਹਰ ਕਿਸਮ ਦੇ ਪੌਦਿਆਂ ਨਾਲ, ਜੰਗਲਾਂ ਦੀ ਰਹਿਲ, ਜੋ ਇੰਨੇ ਸੰਘਣੇ ਹਨ ਕਿ ਜਦੋਂ ਤੁਸੀਂ ਉਹਨਾਂ ਵਿੱਚੋਂ ਨਿਕਲਦੇ ਹੋ ਤਾਂ ਤੁਸੀਂ ਉੱਪਰ ਸੂਰਜ ਤੱਕ ਨਹੀਂ ਦੇਖ ਸਕਦੇ, ਪਰਬਤਾਂ ਦੀ ਇੱਕ ਮਾਲਾ ਹੈ। ਪਰ ਪਰਬਤਾਂ ਦੀਆਂ ਦੂਜੀਆਂ ਮਾਲਾਵਾਂ ’ਤੇ ਦੇਖਣ ਨਾਲ, ਉੱਥੇ ਘਾਹ ਦੀ ਇੱਕ ਪੱਤੀ ਵੀ ਉੱਗਦੀ ਨਜ਼ਰ ਨਹੀਂ ਆਉਂਦੀ, ਬਸ ਪਰਤ ਦਰ-ਪਰਤ ਬੰਜਰ ਅਤੇ ਬੇਢੰਗੇ ਪਰਬਤ ਹੁੰਦੇ ਹਨ। ਬਾਹਰੀ ਸਰੂਪ ਵਿੱਚ, ਦੋਵੇਂ ਕਿਸਮਾਂ ਬੁਨਿਆਦੀ ਰੂਪ ਵਿੱਚ ਪਰਬਤ ਬਣਾਉਣ ਲਈ ਲਗਾਏ ਗਏ ਮਿੱਟੀ ਦੇ ਬਹੁਤ ਵੱਡੇ ਢੇਰ ਹਨ, ਪਰ ਇੱਕ ਸੰਘਣੇ ਜੰਗਲ ਨਾਲ ਢੱਕਿਆ ਹੈ, ਜਦਕਿ ਦੂਸਰਾ ਕਿਸੇ ਕਿਸਮ ਦੇ ਵਿਕਾਸ ਤੋਂ ਸੱਖਣਾ, ਘਾਹ ਦੀ ਇੱਕ ਪੱਤੀ ਤੋਂ ਬਗੈਰ ਹੈ। ਇਹ ਪਰਮੇਸ਼ੁਰ ਦਾ ਸਾਰੀਆਂ ਚੀਜ਼ਾਂ ਵਿੱਚ ਸੰਬੰਧਾਂ ਵਿੱਚ ਸੰਤੁਲਨ ਬਣਾਉਣ ਦਾ ਦੂਜਾ ਢੰਗ ਹੈ। ਤੀਜਾ ਢੰਗ ਇਹ ਹੈ: ਇੱਕ ਪਾਸੇ ਵੇਖਦਿਆਂ, ਤੁਸੀਂ ਅੰਤਹੀਣ ਘਾਹ ਦੇ ਮੈਦਾਨ, ਇੱਕ ਲਹਿਲਹਾਉਂਦੀ ਹਰਿਆਲੀ ਦਾ ਖੇਤ ਦੇਖ ਸਕਦੇ ਹੋ। ਦੂਜੇ ਪਾਸੇ ਦੇਖਦਿਆਂ, ਤੁਸੀਂ ਰੇਗਿਸਤਾਨ ਦੇਖ ਸਕਦੇ ਹੋ, ਜਿੱਥੇ ਤੱਕ ਨਜ਼ਰ ਜਾਵੇ, ਬੰਜਰ, ਸ਼ੂਕਦੀਆਂ ਹਵਾਵਾਂ ਵਿੱਚ ਕਿਸੇ ਇੱਕ ਵੀ ਜੀਵਤ ਚੀਜ਼ ਦੇ ਬਗੈਰ ਹੁੰਦਾ ਹੈ, ਪਾਣੀ ਦਾ ਸ੍ਰੋਤ ਹੋਣਾ ਤਾਂ ਦੂਰ ਦੀ ਗੱਲ ਹੈ। ਚੌਥਾ ਢੰਗ ਇਹ ਹੈ: ਇੱਕ ਪਾਸੇ ਵੇਖਦਿਆਂ, ਸਭ ਕੁਝ ਸਮੁੰਦਰ, ਜੋ ਕਿ ਪਾਣੀ ਦਾ ਬਹੁਤ ਵੱਡਾ ਸ੍ਰੋਤ ਹੈ, ਹੇਠਾਂ ਗਰਕ ਹੋਇਆ ਪਿਆ ਹੈ, ਜਦਕਿ ਦੂਸਰੇ ਪਾਸੇ ਵੇਖਦਿਆਂ, ਤੁਸੀਂ ਤਾਜ਼ਾ ਚਸ਼ਮੇ ਦੇ ਪਾਣੀ ਦੀ ਇੱਕ ਬੂੰਦ ਲਈ ਵੀ ਤਰਸਦੇ ਹੋ। ਪੰਜਵਾਂ ਢੰਗ ਇਹ ਹੈ: ਉਧਰ ਜ਼ਮੀਨ ਉੱਪਰ ਮੀਂਹ ਦੀ ਬੂੰਦਾਂਬਾਦੀ ਅਕਸਰ ਹੁੰਦੀ ਹੈ, ਅਤੇ ਪੌਣ-ਪਾਣੀ ਧੁੰਦਲਾ ਅਤੇ ਸਿੱਲ੍ਹਾ ਰਹਿੰਦਾ ਹੈ ਜਦਕਿ ਉੱਧਰ ਵਾਲੀ ਜ਼ਮੀਨ ਉੱਤੇ ਤਿੱਖਾ ਸੂਰਜ ਹਮੇਸ਼ਾਂ ਅਕਾਸ਼ ’ਤੇ ਚੜ੍ਹਿਆ ਰਹਿੰਦਾ ਹੈ, ਅਤੇ ਉਹ ਬਹੁਤ ਹੀ ਘੱਟ ਮੌਕੇ ਹੁੰਦੇ ਹਨ ਜਦੋਂ ਮੀਂਹ ਦੀ ਕਣੀ ਡਿੱਗਦੀ ਹੈ। ਛੇਵਾਂ ਢੰਗ ਇਹ ਹੈ: ਇੱਕ ਸਥਾਨ ਅਜਿਹਾ ਹੈ ਜਿੱਥੇ ਪਠਾਰ ਹਨ, ਜਿੱਥੇ ਹਵਾ ਇੰਨੀ ਹਲਕੀ ਹੈ ਕਿ ਮਨੁੱਖ ਲਈ ਸਾਹ ਲੈਣਾ ਔਖਾ ਹੁੰਦਾ ਹੈ, ਜਦਕਿ ਦੂਜੇ ਸਥਾਨ ਉੱਤੇ ਦਲਦਲਾਂ ਅਤੇ ਤਰਾਈ ਦੇ ਖੇਤਰ ਹੁੰਦੇ ਹਨ ਜੋ ਕਈ ਵਿਭਿੰਨ ਕਿਸਮਾਂ ਦੇ ਪ੍ਰਵਾਸੀ ਪੰਛੀਆਂ ਦੇ ਨਿਵਾਸ ਵਜੋਂ ਕੰਮ ਆਉਂਦੇ ਹਨ। ਵੱਖੋ-ਵੱਖ ਕਿਸਮਾਂ ਦੇ ਪੌਣ-ਪਾਣੀ ਹੁੰਦੇ ਹਨ ਜਾਂ ਇਹ ਅਜਿਹੇ ਪੌਣ-ਪਾਣੀ ਹੁੰਦੇ ਹਨ ਜੋ ਵੱਖੋ-ਵੱਖ ਭੂਗੋਲਿਕ ਵਾਤਾਵਰਣਾਂ ਦੇ ਅਨੁਸਾਰ ਹੁੰਦੇ ਹਨ। ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਮਨੁੱਖਜਾਤੀ ਦੇ ਬਚਾਅ ਦੇ ਮੁਢਲੇ ਵਾਤਾਵਰਣਾਂ ਨੂੰ ਵੱਡੇ ਪੈਮਾਨੇ ਦੇ ਪੌਣ-ਪਾਣੀ ਤੋਂ ਲੈ ਕੇ ਭੂਗੋਲਿਕ ਵਾਤਾਵਰਣ ਤੱਕ, ਅਤੇ ਮਿੱਟੀ ਦੇ ਵੱਖੋ-ਵੱਖ ਤੱਤਾਂ ਤੋਂ ਲੈ ਕੇ ਪਾਣੀ ਦੇ ਸ੍ਰੋਤਾਂ ਤੱਕ, ਦੇ ਵਾਤਾਵਰਣ ਦੇ ਰੂਪ ਵਿੱਚ ਸੰਤੁਲਿਤ ਕਰਦਾ ਹੈ, ਤਾਂ ਕਿ ਵਾਤਾਵਰਣ, ਜਿਨ੍ਹਾਂ ਵਿੱਚ ਲੋਕ ਜੀਵਤ ਰਹਿੰਦੇ ਹਨ, ਦੇ ਹਵਾ, ਤਾਪਮਾਨ, ਅਤੇ ਨਮੀ ਵਿੱਚ ਸੰਤੁਲਨ ਪ੍ਰਾਪਤ ਕੀਤਾ ਜਾ ਸਕੇ। ਇਨ੍ਹਾਂ ਵਿਪਰੀਤ ਭੂਗੋਲਿਕ ਵਾਤਾਵਰਣਾਂ ਕਰਕੇ, ਲੋਕਾਂ ਨੂੰ ਸਥਿਰ ਹਵਾ, ਤਾਪਮਾਨ ਮਿਲਦੇ ਹਨ ਅਤੇ ਵੱਖੋ-ਵੱਖ ਮੌਸਮਾਂ ਦੀ ਨਮੀ ਸਥਿਰ ਰਹਿੰਦੀ ਹੈ। ਇਹ ਲੋਕਾਂ ਨੂੰ ਇਸ ਕਿਸਮ ਦੇ ਬਚਾਅ ਦੇ ਵਾਤਾਵਰਣ ਵਿੱਚ ਹਮੇਸ਼ਾਂ ਦੀ ਤਰ੍ਹਾਂ ਜੀਵਤ ਰਹਿਣ ਦੇ ਯੋਗ ਬਣਾਉਂਦਾ ਹੈ। ਪਹਿਲਾਂ, ਵੱਡੇ ਪੈਮਾਨੇ ਦੇ ਵਾਤਾਵਰਣ ਦਾ ਸੰਤੁਲਨ ਕਾਇਮ ਰੱਖਣਾ ਲਾਜ਼ਮੀ ਹੈ। ਇਹ ਵੱਖੋ-ਵੱਖ ਭੂਗੋਲਿਕ ਇਲਾਕਿਆਂ ਅਤੇ ਬਣਤਰਾਂ ਦੇ ਉਪਯੋਗ ਦੁਆਰਾ, ਨਾਲ ਹੀ ਨਾਲ ਵੱਖੋ-ਵੱਖ ਪੌਣ-ਪਾਣੀਆਂ ਵਿਚਲੀਆਂ ਤਬਦੀਲੀਆਂ ਜੋ ਉਨ੍ਹਾਂ ਨੂੰ ਸੀਮਤ ਕਰਨ ਅਤੇ ਇੱਕ ਦੂਜੇ ਉੱਪਰ ਨਜ਼ਰ ਰੱਖਣ ਦੇ ਯੋਗ ਬਣਾਉਂਦੀਆਂ ਹਨ ਤਾਂ ਕਿ ਸੰਤੁਲਨ ਜੋ ਪਰਮੇਸ਼ੁਰ ਚਾਹੁੰਦਾ ਹੈ ਅਤੇ ਜਿਸ ਦੀ ਮਨੁੱਖਜਾਤੀ ਨੂੰ ਜ਼ਰੂਰਤ ਹੈ, ਪ੍ਰਾਪਤ ਕੀਤਾ ਜਾ ਸਕੇ। ਇਹ ਵੱਡੇ ਪੈਮਾਨੇ ਦੇ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਬੋਲਿਆ ਜਾ ਰਿਹਾ ਹੈ।
ਹੁਣ ਅਸੀਂ ਸੂਖਮ ਵੇਰਵਿਆਂ, ਜਿਵੇਂ ਕਿ ਬਨਸਪਤੀ ਬਾਰੇ ਬੋਲਾਂਗੇ। ਉਨ੍ਹਾਂ ਦਾ ਸੰਤੁਲਨ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ? ਕਹਿਣ ਦਾ ਭਾਵ ਹੈ ਕਿ ਬਚਾਅ ਦੇ ਇੱਕ ਸੰਤੁਲਿਤ ਵਾਤਾਵਰਣ ਵਿੱਚ ਬਨਸਪਤੀ ਨੂੰ ਬਚੇ ਰਹਿਣ ਦੇ ਯੋਗ ਕਿਵੇਂ ਬਣਾਇਆ ਜਾਂਦਾ ਹੈ? ਇਸਦਾ ਜਵਾਬ, ਬਚਾਅ ਦੇ ਵਾਤਾਵਰਣ ਦੀ ਸੁਰੱਖਿਆ ਲਈ ਜੀਵਨ ਦੀ ਮਿਆਦ, ਵਿਕਾਸ ਦੀਆਂ ਦਰਾਂ, ਅਤੇ ਵੱਖੋ-ਵੱਖ ਕਿਸਮਾਂ ਦੇ ਪੌਦਿਆਂ ਦੇ ਪ੍ਰਜਨਨ ਦੇ ਪ੍ਰਬੰਧਨ ਵਿੱਚ ਹੈ। ਆਓ, ਛੋਟੇ ਘਾਹਾਂ ਨੂੰ ਉਦਾਹਰਣ ਵਜੋਂ ਲਈਏ—ਇੱਥੇ ਬਸੰਤ ਦੀਆਂ ਕਰੂੰਬਲਾਂ, ਗਰਮੀ ਦਾ ਖਿੜਨਾ, ਅਤੇ ਪਤਝੜ ਦੇ ਫਲ ਹੁੰਦੇ ਹਨ। ਫਲ ਜ਼ਮੀਨ ਉੱਤੇ ਡਿੱਗਦੇ ਹਨ। ਅਗਲੇ ਸਾਲ, ਫਲ ਦਾ ਬੀਜ ਪੁੰਗਰਦਾ ਹੈ ਅਤੇ ਉਨ੍ਹਾਂ ਨਿਯਮਾਂ ਅਨੁਸਾਰ ਹੀ ਵਧਣਾ ਜਾਰੀ ਰੱਖਦਾ ਹੈ। ਘਾਹ ਦੇ ਜੀਵਨ ਦੀ ਮਿਆਦ ਬਹੁਤ ਥੋੜ੍ਹੀ ਹੁੰਦੀ ਹੈ; ਹਰ ਬੀਜ ਜ਼ਮੀਨ ਉੱਤੇ ਡਿੱਗਦਾ ਹੈ, ਜੜ੍ਹਾਂ ਫੜਦਾ ਹੈ ਅਤੇ ਪੁੰਗਰਦਾ ਹੈ, ਖਿੜਦਾ ਅਤੇ ਫਲ ਪੈਦਾ ਕਰਦਾ ਹੈ ਅਤੇ ਸਾਰੀ ਪ੍ਰਕਿਰਿਆ ਕੇਵਲ ਤਿੰਨ ਮੌਸਮਾਂ—ਬਸੰਤ, ਗਰਮੀ, ਅਤੇ ਪਤਝੜ—ਦੇ ਬਾਅਦ ਪੂਰੀ ਹੁੰਦੀ ਹੈ। ਸਭ ਕਿਸਮਾਂ ਦੇ ਰੁੱਖਾਂ ਦੇ ਜੀਵਨ ਦੀਆਂ ਆਪਣੀਆਂ ਮਿਆਦਾਂ ਅਤੇ ਪੁੰਗਰਣ ਅਤੇ ਫਲ ਲੱਗਣ ਦੀਆਂ ਵੱਖੋ-ਵੱਖ ਮਿਆਦਾਂ ਹੁੰਦੀਆਂ ਹਨ। ਕੁਝ ਰੁੱਖ 30 ਤੋਂ 50 ਸਾਲਾਂ ਬਾਅਦ ਹੀ ਮਰ ਜਾਂਦੇ ਹਨ—ਇਹ ਉਨ੍ਹਾਂ ਦੇ ਜੀਵਨ ਦੀ ਮਿਆਦ ਹੈ। ਪਰ ਉਨ੍ਹਾਂ ਦਾ ਫਲ ਜ਼ਮੀਨ ਉੱਤੇ ਡਿੱਗਦਾ ਹੈ, ਜੋ ਜੜ੍ਹਾਂ ਫੜ ਕੇ ਪੁੰਗਰਦਾ ਹੈ, ਖਿੜਦਾ ਅਤੇ ਫਲ ਦਿੰਦਾ ਹੈ, ਅਤੇ ਅਗਲੇ 30 ਤੋਂ 50 ਸਾਲਾਂ ਤੱਕ ਜੀਉਂਦਾ ਹੈ। ਇਹ ਮੁੜ-ਮੁੜ ਵਾਪਰਣ ਦੀ ਦਰ ਹੈ। ਇੱਕ ਬੁੱਢਾ ਰੁੱਖ ਮਰਦਾ ਹੈ ਅਤੇ ਇੱਕ ਜਵਾਨ ਰੁੱਖ ਉੱਗਦਾ ਹੈ; ਇਸੇ ਕਰਕੇ ਤੂੰ ਜੰਗਲ ਵਿੱਚ ਰੁੱਖਾਂ ਨੂੰ ਹਮੇਸ਼ਾਂ ਹੀ ਵਧਦੇ ਦੇਖ ਸਕਦਾ ਹੈਂ। ਪਰ ਇਨ੍ਹਾਂ ਦਾ ਵੀ ਆਪਣਾ ਸਧਾਰਣ ਚੱਕਰ ਅਤੇ ਜਨਮ ਅਤੇ ਮੌਤ ਦੀਆਂ ਪ੍ਰਕਿਰਿਆਵਾਂ ਹੁੰਦੀਆਂ ਹਨ। ਕੁਝ ਰੁੱਖ ਹਜ਼ਾਰ ਸਾਲਾਂ ਤੋਂ ਜ਼ਿਆਦਾ ਜੀ ਸਕਦੇ ਹਨ, ਅਤੇ ਕੁਝ ਤਿੰਨ ਹਜ਼ਾਰ ਸਾਲਾਂ ਤੱਕ ਵੀ ਜੀ ਸਕਦੇ ਹਨ। ਭਾਵੇਂ ਕਿਸੇ ਵੀ ਕਿਸਮ ਦਾ ਪੌਦਾ ਹੋਵੇ, ਭਾਵੇ ਇਸਦੇ ਜੀਵਨ ਦੀ ਮਿਆਦ ਕਿੰਨੀ ਵੀ ਹੋਵੇ, ਆਮ ਤੌਰ ’ਤੇ ਬੋਲਣ ਲਈ, ਪਰਮੇਸ਼ੁਰ ਇਸਦੇ ਸੰਤੁਲਨ ਨੂੰ ਇਹ ਕਿੰਨੀ ਦੇਰ ਜੀਵੇਗਾ, ਇਸਦੀ ਪ੍ਰਜਨਨ ਦੀ ਸਮਰੱਥਾ, ਇਸਦੀ ਪ੍ਰਜਨਨ ਦੀ ਗਤੀ ਅਤੇ ਬਾਰੰਬਾਰਤਾ ਅਤੇ ਇਸ ਦੀ ਔਲਾਦ ਜੋ ਇਹ ਪੈਦਾ ਕਰਦਾ ਹੈ ਦੀ ਮਾਤਰਾ ਦੇ ਅਧਾਰ ’ਤੇ ਕਰਦਾ ਹੈ। ਇਹ ਇੱਕ ਸੰਤੁਲਿਤ ਪਰਿਸਥਿਤਕ ਵਾਤਾਵਰਣ ਵਿੱਚ, ਘਾਹ ਤੋਂ ਲੈ ਕੇ ਰੁੱਖਾਂ ਤੱਕ, ਪੌਦਿਆਂ ਨੂੰ ਵਧਣਾ ਅਤੇ ਫੁੱਲਣਾ ਜਾਰੀ ਰੱਖਣ ਦੇ ਯੋਗ ਬਣਾਉਂਦਾ ਹੈ। ਸੋ, ਜਦ ਤੂੰ ਧਰਤੀ ਉੱਪਰ ਜੰਗਲ ਦੇਖਦਾ ਹੈਂ, ਜੋ ਕੁਝ ਵੀ ਇਸ ਵਿੱਚ ਉੱਗਦਾ ਹੈ, ਘਾਹ ਅਤੇ ਰੁੱਖ ਦੋਵੇਂ, ਆਪੋ-ਆਪਣੇ ਨਿਯਮਾਂ ਦੇ ਅਨੁਸਾਰ ਲਗਾਤਾਰ ਪ੍ਰਜਨਨ ਕਰਨਾ ਅਤੇ ਵਧਣਾ ਜਾਰੀ ਰੱਖਦੇ ਹਨ। ਉਨ੍ਹਾਂ ਨੂੰ ਮਨੁੱਖਜਾਤੀ ਤੋਂ ਵਾਧੂ ਮਜ਼ਦੂਰੀ ਜਾਂ ਸਹਾਇਤਾ ਦੀ ਲੋੜ ਨਹੀਂ ਹੁੰਦੀ। ਇਹ ਕੇਵਲ ਇਸ ਕਰਕੇ ਹੈ ਕਿ ਉਨ੍ਹਾਂ ਕੋਲ ਅਜਿਹੀ ਕਿਸਮ ਦਾ ਸੰਤੁਲਨ ਹੁੰਦਾ ਹੈ ਜੋ ਉਹ ਆਪਣੇ ਬਚਾਅ ਦੇ ਵਾਤਾਵਰਣ ਵਿੱਚ ਆਪਣੇ ਆਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ। ਇਹ ਕੇਵਲ ਇਸ ਕਰਕੇ ਹੈ ਕਿ ਉਨ੍ਹਾਂ ਕੋਲ ਬਚਾਅ ਦੇ ਉਚਿਤ ਵਾਤਾਵਰਣ ਹੁੰਦੇ ਹਨ ਜਿਨ੍ਹਾਂ ਨਾਲ ਸੰਸਾਰ ਦੇ ਜੰਗਲ ਅਤੇ ਘਾਹ ਦੇ ਮੈਦਾਨ ਧਰਤੀ ਉੱਪਰ ਜੀਉਂਦੇ ਰਹਿਣ ਦੇ ਯੋਗ ਹੁੰਦੇ ਹਨ। ਉਨ੍ਹਾਂ ਦੀ ਹੋਂਦ ਲੋਕਾਂ ਦਾ ਪੀੜ੍ਹੀ ਦਰ-ਪੀੜ੍ਹੀ ਅਤੇ ਨਾਲ ਹੀ ਸਭ ਕਿਸਮਾਂ ਦੀਆਂ ਜੀਵਤ ਚੀਜ਼ਾਂ ਦਾ ਪੀੜ੍ਹੀ ਦਰ-ਪੀੜ੍ਹੀ ਜੰਗਲਾਂ ਅਤੇ ਘਾਹ ਦੇ ਮੈਦਾਨਾਂ ਵਿੱਚ ਨਿਵਾਸ ਦੇ ਨਾਲ-ਨਾਲ—ਪੰਛੀਆਂ, ਅਤੇ ਜਾਨਵਰਾਂ, ਕੀਟ-ਪਤੰਗਿਆਂ ਅਤੇ ਸਭ ਕਿਸਮਾਂ ਦੇ ਬਹੁਤ ਸੂਖਮ ਜੀਵਾਂ ਦਾ ਪਾਲਣ-ਪੋਸ਼ਣ ਕਰਦੀ ਹੈ।
ਪਰਮੇਸ਼ੁਰ ਹਰ ਕਿਸਮ ਦੇ ਜਾਨਵਰਾਂ ਵਿਚਕਾਰ ਸੰਤੁਲਨ ਨੂੰ ਵੀ ਨਿਯੰਤਰਿਤ ਕਰਦਾ ਹੈ। ਉਹ ਇਸ ਸੰਤੁਲਨ ਨੂੰ ਕਿਵੇਂ ਨਿਯੰਤਰਿਤ ਕਰਦਾ ਹੈ? ਇਹ ਪੌਦਿਆਂ ਦੇ ਸਮਾਨ ਹੈ—ਉਹ ਉਨ੍ਹਾਂ ਦੇ ਸੰਤੁਲਨ ਦਾ ਪ੍ਰਬੰਧਨ ਕਰਦਾ ਹੈ ਅਤੇ ਉਨ੍ਹਾਂ ਦੀ ਸੰਖਿਆ ਨੂੰ ਪ੍ਰਜਨਨ ਕਰਨ ਦੀ ਯੋਗਤਾ, ਉਨ੍ਹਾਂ ਦੀ ਮਾਤਰਾ ਅਤੇ ਪ੍ਰਜਨਨ ਦੀ ਵਾਰਾਵਾਰਤਾ ਅਤੇ ਜਾਨਵਰਾਂ ਦੇ ਸੰਸਾਰ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਦੇ ਅਧਾਰ ’ਤੇ ਨਿਰਧਾਰਤ ਕਰਦਾ ਹੈ। ਉਦਾਹਰਣ ਵਜੋਂ, ਸ਼ੇਰ ਜ਼ੈਬਰਾ ਖਾਂਦੇ ਹਨ, ਇਸ ਲਈ ਜੇ ਸ਼ੇਰਾਂ ਦੀ ਗਿਣਤੀ ਜ਼ੈਬਰਿਆਂ ਦੀ ਗਿਣਤੀ ਤੋਂ ਵੱਧ ਜਾਵੇ, ਤਾਂ ਜ਼ੈਬਰਿਆਂ ਦਾ ਨਸੀਬ ਕੀ ਹੋਵੇਗਾ? ਉਹ ਅਲੋਪ ਹੋ ਜਾਣਗੇ। ਅਤੇ ਜੇ ਜ਼ੈਬਰਾ ਨੇ ਸ਼ੇਰਾਂ ਨਾਲੋਂ ਬਹੁਤ ਘੱਟ ਸੰਤਾਨ ਪੈਦਾ ਕੀਤੀ, ਤਾਂ ਉਨ੍ਹਾਂ ਦਾ ਨਸੀਬ ਕੀ ਹੋਵੇਗਾ? ਉਹ ਵੀ ਅਲੋਪ ਹੋ ਜਾਣਗੇ। ਤਾਂ ਜ਼ੈਬਰਿਆਂ ਦੀ ਗਿਣਤੀ ਸ਼ੇਰਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਹੋਣੀ ਚਾਹੀਦੀ ਹੈ। ਇਹ ਇਸ ਲਈ ਹੈ ਕਿਉਂਕਿ ਜ਼ੈਬਰਾ ਕੇਵਲ ਆਪਣੇ ਲਈ ਹੀ ਨਹੀਂ ਹੁੰਦਾ, ਬਲਕਿ ਉਹ ਸ਼ੇਰਾਂ ਲਈ ਵੀ ਹੁੰਦਾ ਹੈ। ਤੁਸੀਂ ਇਸ ਨੂੰ ਇਸ ਤਰੀਕੇ ਨਾਲ ਵੀ ਕਹਿ ਸਕਦੇ ਹੋ: ਹਰ ਜ਼ੈਬਰਾ, ਜ਼ੈਬਰਿਆਂ ਦੀ ਸੰਪੂਰਨਤਾ ਦਾ ਇਕ ਹਿੱਸਾ ਹੁੰਦਾ ਹੈ, ਪਰ ਇਹ ਸ਼ੇਰਾਂ ਲਈ ਭੋਜਨ ਵੀ ਹੁੰਦਾ ਹੈ। ਸ਼ੇਰਾਂ ਦੀ ਪ੍ਰਜਨਨ ਦੀ ਗਤੀ ਕਦੇ ਵੀ ਜ਼ੈਬਰਿਆਂ ਨੂੰ ਪਛਾੜ ਨਹੀਂ ਸਕਦੀ, ਇਸ ਲਈ ਉਨ੍ਹਾਂ ਦੀ ਸੰਖਿਆ ਕਦੇ ਵੀ ਜ਼ੈਬਰਿਆਂ ਦੀ ਗਿਣਤੀ ਨਾਲੋਂ ਜ਼ਿਆਦਾ ਨਹੀਂ ਹੋ ਸਕਦੀ। ਕੇਵਲ ਇਸ ਤਰੀਕੇ ਨਾਲ ਹੀ ਸ਼ੇਰਾਂ ਦੇ ਭੋਜਨ ਦਾ ਸ੍ਰੋਤ ਸੁਨਿਸ਼ਚਿਤ ਹੋ ਸਕਦਾ ਹੈ। ਅਤੇ ਇਸ ਲਈ, ਹਾਲਾਂਕਿ ਸ਼ੇਰ ਜ਼ੈਬਰਿਆਂ ਦੇ ਕੁਦਰਤੀ ਦੁਸ਼ਮਣ ਹਨ, ਲੋਕ ਅਕਸਰ ਦੋ ਪ੍ਰਜਾਤੀਆਂ ਨੂੰ ਇੱਕੋ ਖੇਤਰ ਵਿੱਚ ਸੁਸਤਾਉਂਦਿਆਂ ਵੇਖਦੇ ਹਨ। ਜ਼ੈਬਰੇ ਕਦੇ ਵੀ ਸੰਖਿਆ ਵਿਚ ਘੱਟ ਨਹੀਂ ਹੋਣਗੇ ਜਾਂ ਸ਼ੇਰਾਂ ਦੁਆਰਾ ਸ਼ਿਕਾਰ ਕੀਤੇ ਜਾਣ ਅਤੇ ਖਾਧੇ ਜਾਣ ਦੇ ਕਾਰਨ ਅਲੋਪ ਨਹੀਂ ਹੋਣਗੇ, ਅਤੇ ਸ਼ੇਰ ਆਪਣੇ “ਰਾਜੇ” ਦੇ ਰੁਤਬੇ ਕਾਰਨ ਕਦੇ ਵੀ ਆਪਣੀ ਸੰਖਿਆ ਨੂੰ ਨਹੀਂ ਵਧਾਉਣਗੇ। ਇਹ ਸੰਤੁਲਨ ਉਹ ਚੀਜ਼ ਹੈ ਜਿਸ ਦੀ ਸਥਾਪਨਾ ਪਰਮੇਸ਼ੁਰ ਨੇ ਬਹੁਤ ਪਹਿਲਾਂ ਕੀਤੀ ਸੀ। ਭਾਵ, ਪਰਮੇਸ਼ੁਰ ਨੇ ਸਾਰੇ ਜਾਨਵਰਾਂ ਵਿਚਕਾਰ ਸੰਤੁਲਨ ਦੇ ਨਿਯਮ ਸਥਾਪਤ ਕੀਤੇ ਤਾਂ ਜੋ ਉਹ ਇਸ ਕਿਸਮ ਦਾ ਸੰਤੁਲਨ ਪ੍ਰਾਪਤ ਕਰ ਸਕਣ, ਅਤੇ ਇਹ ਉਹ ਚੀਜ਼ ਹੈ ਜੋ ਲੋਕ ਅਕਸਰ ਵੇਖਦੇ ਹਨ। ਕੀ ਸ਼ੇਰ ਕੇਵਲ ਜ਼ੈਬਰਿਆਂ ਦੇ ਕੁਦਰਤੀ ਦੁਸ਼ਮਣ ਹੀ ਹਨ? ਨਹੀਂ, ਮਗਰਮੱਛ ਵੀ ਜ਼ੈਬਰਿਆਂ ਨੂੰ ਖਾਂਦੇ ਹਨ। ਜ਼ੈਬਰੇ ਬਹੁਤ ਲਾਚਾਰ ਕਿਸਮ ਦਾ ਜਾਨਵਰ ਜਾਪਦੇ ਹਨ। ਉਨ੍ਹਾਂ ਕੋਲ ਸ਼ੇਰਾਂ ਜਿੰਨੀ ਦਰਿੰਦਗੀ ਨਹੀਂ ਹੁੰਦੀ, ਅਤੇ ਇਕ ਸ਼ੇਰ ਦਾ ਸਾਹਮਣਾ ਕਰਦੇ ਸਮੇਂ, ਇਸ ਵੱਡੇ ਦੁਸ਼ਮਣ ਦੇ ਸਾਹਮਣੇ, ਉਹ ਕੇਵਲ ਦੌੜ ਹੀ ਸਕਦੇ ਹਨ। ਉਹ ਇੰਨੇ ਨਿਰਬਲ ਹਨ ਕਿ ਵਿਰੋਧ ਵੀ ਨਹੀਂ ਕਰ ਸਕਦੇ। ਜਦੋਂ ਉਹ ਸ਼ੇਰ ਤੋਂ ਅੱਗੇ ਨਹੀਂ ਲੰਘ ਸਕਦੇ, ਉਹ ਕੇਵਲ ਆਪਣੇ ਆਪ ਨੂੰ ਇਸ ਦੁਆਰਾ ਖਾਣ ਦੀ ਆਗਿਆ ਦੇ ਸਕਦੇ ਹਨ। ਇਹ ਜਾਨਵਰਾਂ ਦੇ ਸੰਸਾਰ ਵਿੱਚ ਅਕਸਰ ਵੇਖਿਆ ਜਾ ਸਕਦਾ ਹੈ। ਜਦੋਂ ਤੁਸੀਂ ਇਸ ਕਿਸਮ ਦੀ ਚੀਜ਼ ਨੂੰ ਵੇਖਦੇ ਹੋ ਤਾਂ ਤੁਹਾਡੇ ਅੰਦਰ ਕਿਹੋ ਜਿਹੀਆਂ ਭਾਵਨਾਵਾਂ ਅਤੇ ਵਿਚਾਰ ਹੁੰਦੇ ਹਨ? ਕੀ ਤੁਸੀਂ ਜ਼ੈਬਰਾ ’ਤੇ ਤਰਸ ਖਾਂਦੇ ਹੋ? ਕੀ ਤੁਸੀਂ ਸ਼ੇਰ ਨੂੰ ਨਫ਼ਰਤ ਕਰਦੇ ਹੋ? ਜ਼ੈਬਰੇ ਬਹੁਤ ਸੁੰਦਰ ਲੱਗਦੇ ਹਨ! ਪਰ ਸ਼ੇਰ, ਉਹ ਹਮੇਸ਼ਾਂ ਉਨ੍ਹਾਂ ਨੂੰ ਲਾਲਚ ਭਰੀ ਨਜ਼ਰ ਨਾਲ ਦੇਖਦੇ ਹਨ। ਅਤੇ ਮੂਰਖਤਾ ਨਾਲ, ਜ਼ੈਬਰੇ ਬਹੁਤ ਦੂਰ ਨਹੀਂ ਦੌੜ ਜਾਂਦੇ। ਉਹ ਉੱਥੇ ਸ਼ੇਰ ਨੂੰ ਇੱਕ ਰੁੱਖ ਦੇ ਥੱਲੇ ਛਾਂ ਵਿੱਚ ਆਪਣਾ ਇੰਤਜ਼ਾਰ ਕਰਦੇ ਹੋਏ ਵੇਖਦੇ ਹਨ। ਉਹ ਕਿਸੇ ਵੀ ਪਲ ਆ ਕੇ ਉਨ੍ਹਾਂ ਨੂੰ ਖਾ ਸਕਦਾ ਹੈ। ਉਹ ਇਸ ਨੂੰ ਆਪਣੇ ਦਿਲਾਂ ਵਿੱਚ ਜਾਣਦੇ ਹਨ, ਪਰ ਫਿਰ ਵੀ ਉਹ ਧਰਤੀ ਦੇ ਇਸ ਟੁਕੜੇ ਨੂੰ ਨਹੀਂ ਛੱਡਣਗੇ। ਇਹ ਇਕ ਹੈਰਾਨੀਜਨਕ ਚੀਜ਼ ਹੈ, ਇਕ ਚਮਤਕਾਰੀ ਚੀਜ਼ ਹੈ ਜੋ ਪਰਮੇਸ਼ੁਰ ਦੇ ਪੂਰਵ-ਨਿਰਧਾਰਨ ਅਤੇ ਉਸ ਦੇ ਰਾਜ ਨੂੰ ਦਰਸਾਉਂਦੀ ਹੈ। ਤੂੰ ਜ਼ੈਬਰਾ ਲਈ ਅਫ਼ਸੋਸ ਮਹਿਸੂਸ ਕਰਦਾ ਹੈਂ ਪਰ ਤੂੰ ਇਸ ਨੂੰ ਬਚਾਉਣ ਵਿੱਚ ਅਸਮਰੱਥ ਹੈਂ, ਅਤੇ ਤੂੰ ਸ਼ੇਰ ਨੂੰ ਘਿਰਣਾ ਕਰਦਾ ਹੈਂ ਪਰ ਤੂੰ ਇਸ ਦਾ ਨਾਸ ਨਹੀਂ ਕਰ ਸਕਦਾ। ਜ਼ੈਬਰਾ ਉਹ ਭੋਜਨ ਹੈ ਜੋ ਪਰਮੇਸ਼ੁਰ ਨੇ ਸ਼ੇਰ ਲਈ ਤਿਆਰ ਕੀਤਾ ਹੈ, ਪਰ ਭਾਵੇਂ ਕੋਈ ਸ਼ੇਰ ਕਿੰਨੇ ਵੀ ਕਿਉਂ ਨਾ ਖਾਵੇ, ਜ਼ੈਬਰੇ ਕਦੇ ਵੀ ਪੂਰੀ ਤਰ੍ਹਾਂ ਨਹੀਂ ਮਿਟਣਗੇ। ਸ਼ੇਰਾਂ ਦੀ ਔਲਾਦ ਪੈਦਾ ਕਰਨ ਦੀ ਗਿਣਤੀ ਬਹੁਤ ਘੱਟ ਹੈ, ਅਤੇ ਉਹ ਪ੍ਰਜਨਨ ਬਹੁਤ ਹੌਲੀ-ਹੌਲੀ ਕਰਦੇ ਹਨ, ਇਸ ਲਈ ਉਹ ਚਾਹੇ ਜਿੰਨੇ ਮਰਜ਼ੀ ਜ਼ੈਬਰੇ ਖਾਣ, ਉਨ੍ਹਾਂ ਦੀ ਗਿਣਤੀ ਜ਼ੈਬਰਿਆਂ ਨਾਲੋਂ ਕਦੇ ਵੀ ਵੱਧ ਨਹੀਂ ਹੋਵੇਗੀ। ਇਸ ਵਿੱਚ, ਸੰਤੁਲਨ ਹੈ।
ਇਸ ਕਿਸਮ ਦੇ ਸੰਤੁਲਨ ਨੂੰ ਕਾਇਮ ਰੱਖਣ ਪਿੱਛੇ ਪਰਮੇਸ਼ੁਰ ਦਾ ਕੀ ਉਦੇਸ਼ ਹੈ? ਇਹ ਲੋਕਾਂ ਦੇ ਬਚਾਅ ਦੇ ਵਾਤਾਵਰਣਾਂ ਦੇ ਨਾਲ-ਨਾਲ ਮਨੁੱਖਜਾਤੀ ਦੇ ਬਚਾਅ ਨਾਲ ਵੀ ਸੰਬੰਧਤ ਹੈ। ਜੇ ਜ਼ੈਬਰਾ ਜਾਂ ਸ਼ੇਰ ਦਾ ਕੋਈ ਇਸੇ ਤਰ੍ਹਾਂ ਦਾ ਸ਼ਿਕਾਰ—ਹਿਰਣ ਜਾ ਦੂਜੇ ਜਾਨਵਰ—ਬਹੁਤ ਧੀਮੇ ਪ੍ਰਜਨਨ ਕਰਨ, ਅਤੇ ਸ਼ੇਰਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੇ ਤਾਂ ਮਨੁੱਖਾਂ ਨੂੰ ਕਿਸ ਕਿਸਮ ਦੇ ਖਤਰਿਆਂ ਦਾ ਸਾਹਮਣਾ ਕਰਨਾ ਪਵੇਗਾ? ਸ਼ੇਰਾਂ ਦਾ ਆਪਣੇ ਸ਼ਿਕਾਰ ਨੂੰ ਖਾਣਾ ਆਮ ਘਟਨਾ ਹੈ, ਪਰ ਸ਼ੇਰ ਦਾ ਮਨੁੱਖ ਨੂੰ ਖਾਣਾ ਇੱਕ ਤ੍ਰਾਸਦੀ ਹੈ। ਪਰਮੇਸ਼ੁਰ ਨੇ ਇਸ ਤ੍ਰਾਸਦੀ ਦਾ ਪੂਰਵ-ਨਿਰਧਾਰਣ ਨਹੀਂ ਕੀਤਾ ਹੈ, ਇਹ ਕੁਝ ਅਜਿਹਾ ਨਹੀਂ ਹੈ ਜੋ ਉਸ ਦੇ ਰਾਜ ਵਿੱਚ ਵਾਪਰਦਾ ਹੈ, ਉਸ ਦੁਆਰਾ ਇਸ ਨੂੰ ਮਨੁੱਖਾਂ ਉੱਪਰ ਲਿਆਉਣਾ ਤਾਂ ਦੂਰ ਦੀ ਗੱਲ ਹੈ। ਬਲਕਿ, ਇਹ ਕੁਝ ਅਜਿਹਾ ਹੈ ਜੋ ਲੋਕ ਆਪਣੇ ਆਪ ਉੱਪਰ ਲਿਆਉਂਦੇ ਹਨ। ਸੋ, ਪਰਮੇਸ਼ੁਰ ਦੀ ਦ੍ਰਿਸ਼ਟੀ ਤੋਂ, ਮਨੁੱਖਜਾਤੀ ਦੇ ਬਚਾਅ ਲਈ ਸਾਰੀਆਂ ਚੀਜ਼ਾਂ ਵਿੱਚ ਸੰਤੁਲਨ ਨਿਰਣਾਕਾਰੀ ਹੁੰਦਾ ਹੈ। ਭਾਵੇਂ ਇਹ ਪੌਦੇ ਹੋਣ ਜਾਂ ਜਾਨਵਰ, ਕੋਈ ਵੀ ਆਪਣੇ ਸੰਤੁਲਨ ਨੂੰ ਗੁਆ ਨਹੀਂ ਸਕਦਾ। ਪੌਦੇ, ਜਾਨਵਰ, ਪਰਬਤ, ਅਤੇ ਝੀਲਾਂ ਨੂੰ—ਪਰਮੇਸ਼ੁਰ ਨੇ ਮਨੁੱਖਜਾਤੀ ਲਈ ਇੱਕ ਨਿਯਮਤ ਪਰਿਸਥਿਤਕ ਵਾਤਾਵਰਣ ਲਈ ਤਿਆਰ ਕੀਤਾ ਹੈ। ਕੇਵਲ ਜਦੋਂ ਲੋਕਾਂ ਕੋਲ ਇਸ ਕਿਸਮ ਦਾ ਪਰਿਸਥਿਤਕ ਵਾਤਾਵਰਣ—ਇੱਕ ਸੰਤੁਲਿਤ ਵਾਤਾਵਰਣ—ਹੁੰਦਾ ਹੈ ਤਾਂ ਉਨ੍ਹਾਂ ਦਾ ਬਚਾਅ ਸੁਰੱਖਿਅਤ ਹੁੰਦਾ ਹੈ। ਜੇ ਘਾਹ ਅਤੇ ਰੁੱਖਾਂ ਦੀ ਪ੍ਰਜਨਨ ਦੀ ਸਮਰੱਥਾ ਮਾੜੀ ਹੁੰਦੀ ਜਾਂ ਉਨ੍ਹਾਂ ਦੀ ਪ੍ਰਜਨਨ ਦੀ ਗਤੀ ਬਹੁਤ ਧੀਮੀ ਹੁੰਦੀ, ਤਾਂ ਕੀ ਮਿੱਟੀ ਨੇ ਆਪਣੀ ਨਮੀ ਗੁਆ ਨਹੀਂ ਲੈਣੀ ਸੀ? ਜੇ ਮਿੱਟੀ ਆਪਣੀ ਨਮੀ ਗੁਆ ਲਵੇ ਤਾਂ ਕੀ ਇਹ ਫਿਰ ਵੀ ਸਿਹਤਮੰਦ ਰਹੇਗੀ? ਜੇ ਮਿੱਟੀ ਆਪਣੀ ਬਨਸਪਤੀ ਅਤੇ ਨਮੀ ਗੁਆ ਲਵੇ ਤਾਂ ਇਹ ਬਹੁਤ ਤੇਜ਼ੀ ਨਾਲ ਖੁਰ ਜਾਵੇਗੀ, ਅਤੇ ਇਸਦੀ ਜਗ੍ਹਾ ’ਤੇ ਰੇਤ ਬਣ ਜਾਵੇਗੀ। ਜਦੋਂ ਮਿੱਟੀ ਖਰਾਬ ਹੋਈ, ਲੋਕਾਂ ਦੇ ਬਚਾਅ ਦੇ ਵਾਤਾਵਰਣ ਦਾ ਵੀ ਨਾਸ ਹੋ ਜਾਵੇਗਾ। ਇਸ ਬਰਬਾਦੀ ਦੇ ਨਾਲ ਬਹੁਤ ਸਾਰੀਆਂ ਤਬਾਹੀਆਂ ਆਉਣਗੀਆਂ। ਇਸ ਪ੍ਰਕਾਰ ਦੇ ਪਰਿਸਥਿਤਕ ਸੰਤੁਲਨ ਦੇ ਬਗੈਰ, ਇਸ ਪ੍ਰਕਾਰ ਦੇ ਪਰਿਸਥਿਤਕ ਵਾਤਾਵਰਣ ਦੇ ਬਗੈਰ, ਸਾਰੀਆਂ ਚੀਜ਼ਾਂ ਵਿਚਲੇ ਅਸੰਤੁਲਨਾਂ ਦੀ ਵਜ੍ਹਾ ਕਰਕੇ ਲੋਕ ਵਾਰ-ਵਾਰ ਤਬਾਹੀਆਂ ਸਹਿਣ ਕਰਨਗੇ। ਉਦਾਹਰਣ ਵਜੋਂ, ਜਦੋਂ ਵਾਤਾਵਰਣ ਦੇ ਕਿਸੇ ਅਸੰਤੁਲਨ ਦੀ ਵਜ੍ਹਾ ਤੋਂ ਡੱਡੂਆਂ ਦੇ ਪਰਿਸਥਿਤਕ ਵਾਤਾਵਰਨ ਦਾ ਨਾਸ ਹੁੰਦਾ ਹੈ, ਤਾਂ ਉਹ ਸਾਰੇ ਵੱਡੀ ਮਾਤਰਾ ਵਿੱਚ ਇਕੱਠੇ ਹੁੰਦੇ ਹਨ, ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੈ ਅਤੇ ਲੋਕ ਵੀ ਵੱਡੀ ਗਿਣਤੀ ਵਿੱਚ ਡੱਡੂਆਂ ਨੂੰ ਸ਼ਹਿਰਾਂ ਦੀਆਂ ਸੜਕਾਂ ਪਾਰ ਕਰਦੇ ਦੇਖਦੇ ਹਨ। ਜੇ ਡੱਡੂਆਂ ਦੀ ਵੱਡੀ ਗਿਣਤੀ ਲੋਕਾਂ ਦੇ ਬਚਾਅ ਦੇ ਵਾਤਾਵਰਣ ਉੱਪਰ ਕਬਜ਼ਾ ਕਰ ਲਵੇ ਤਾਂ ਇਸ ਨੂੰ ਕੀ ਕਿਹਾ ਜਾਵੇਗਾ? ਇੱਕ ਤਬਾਹੀ। ਇਸ ਨੂੰ ਇੱਕ ਤਬਾਹੀ ਕਿਉਂ ਕਿਹਾ ਜਾਵੇਗਾ? ਇਹ ਛੋਟੇ ਜਾਨਵਰ ਜੋ ਮਨੁੱਖਜਾਤੀ ਲਈ ਲਾਭਦਾਇਕ ਹੁੰਦੇ ਹਨ, ਲੋਕਾਂ ਲਈ ਉਨੀ ਦੇਰ ਤੱਕ ਹੀ ਉਪਯੋਗੀ ਰਹਿੰਦੇ ਹਨ ਜਦ ਤੱਕ ਇਹ ਆਪਣੇ ਉਚਿਤ ਸਥਾਨ ਉੱਪਰ ਰਹਿੰਦੇ ਹਨ; ਇਹ ਲੋਕਾਂ ਦੇ ਬਚਾਅ ਦੇ ਵਾਤਾਵਰਣ ਵਿੱਚ ਸੰਤੁਲਨ ਕਾਇਮ ਰੱਖ ਸਕਦੇ ਹਨ। ਪਰ ਜੇ ਇਹ ਇੱਕ ਤਬਾਹੀ ਬਣ ਜਾਣ ਤਾਂ ਇਹ ਲੋਕਾਂ ਦੇ ਜੀਵਨਾਂ ਦੀ ਸਧਾਰਣਤਾ ਉੱਪਰ ਅਸਰ ਪਾਉਣਗੇ। ਸਾਰੀਆਂ ਚੀਜ਼ਾਂ ਅਤੇ ਸਾਰੇ ਤੱਤ ਜੋ ਡੱਡੂ ਆਪਣੇ ਨਾਲ ਆਪਣੇ ਸਰੀਰ ਉੱਤੇ ਲਿਆਉਂਦੇ ਹਨ ਉਹ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਲੋਕਾਂ ਦੇ ਸਰੀਰਕ ਅੰਗਾਂ ਉੱਪਰ ਹਮਲੇ ਦਾ ਕਾਰਨ ਵੀ ਬਣ ਸਕਦੇ ਹਨ—ਜੋ ਕਿ ਇੱਕ ਪ੍ਰਕਾਰ ਦੀ ਤਬਾਹੀ ਹੈ। ਦੂਜੀ ਪ੍ਰਕਾਰ ਦੀ ਤਬਾਹੀ, ਜੋ ਕਿ ਮਨੁੱਖ ਅਕਸਰ ਅਨੁਭਵ ਕਰਦੇ ਹਨ, ਉਹ ਵੱਡੀ ਮਾਤਰਾ ਵਿੱਚ ਟਿੱਡੀਆਂ ਦਾ ਪਰਗਟ ਹੋਣਾ ਹੈ। ਕੀ ਇਹ ਇੱਕ ਤਬਾਹੀ ਨਹੀਂ ਹੈ? ਹਾਂ, ਇਹ ਸੱਚਮੁੱਚ ਇੱਕ ਡਰਾਉਣੀ ਤਬਾਹੀ ਹੈ। ਲੋਕ ਭਾਵੇਂ ਜਿੰਨੇ ਮਰਜ਼ੀ ਸਮਰੱਥ ਹੋਣ—ਲੋਕ ਹਵਾਈ ਜਹਾਜ਼, ਤੋਪਾਂ, ਅਤੇ ਪ੍ਰਮਾਣੂ ਬੰਬ ਬਣਾ ਸਕਦੇ ਹਨ—ਜਦੋਂ ਟਿੱਡੀਆਂ ਹਮਲਾ ਕਰਦੀਆਂ ਹਨ ਤਾਂ ਮਨੁੱਖਜਾਤੀ ਕੋਲ ਕੀ ਹੱਲ ਹੁੰਦਾ ਹੈ? ਕੀ ਉਹ ਇਨ੍ਹਾਂ ਉੱਤੇ ਤੋਪ ਚਲਾ ਸਕਦੇ ਹਨ? ਕੀ ਉਨ੍ਹਾਂ ਉੱਤੇ ਮਸ਼ੀਨ ਗੰਨ ਦੀਆਂ ਗੋਲੀਆਂ ਚਲਾ ਸਕਦੇ ਹਨ? ਨਹੀਂ, ਉਹ ਨਹੀਂ ਚਲਾ ਸਕਦੇ। ਫਿਰ ਕੀ ਉਹ ਇਨ੍ਹਾਂ ਨੂੰ ਭਜਾਉਣ ਲਈ ਕੀਟਨਾਸ਼ਕ ਦਾ ਛਿੜਕਾਅ ਕਰ ਸਕਦੇ ਹਨ? ਇਹ ਵੀ ਕੋਈ ਸੌਖਾ ਕੰਮ ਨਹੀਂ ਹੈ। ਇਹ ਛੋਟੀਆਂ ਟਿੱਡੀਆਂ ਕੀ ਕਰਨ ਲਈ ਆਉਂਦੀਆਂ ਹਨ? ਉਹ ਖਾਸ ਤੌਰ ’ਤੇ ਫਸਲਾਂ ਅਤੇ ਅਨਾਜ ਨੂੰ ਖਾਣ ਲਈ ਆਉਂਦੀਆਂ ਹਨ। ਜਿੱਥੇ ਵੀ ਟਿੱਡੀਆਂ ਜਾਂਦੀਆਂ ਹਨ, ਫਸਲਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੰਦੀਆਂ ਹਨ। ਟਿੱਡੀਆਂ ਦੇ ਹਮਲੇ ਦੇ ਦੌਰਾਨ, ਕਿਸਾਨਾਂ ਦੁਆਰਾ ਸਾਰੇ ਸਾਲ ਭਰ ਲਈ ਸਾਂਭੇ ਸਾਰੇ ਭੋਜਨ ਨੂੰ ਟਿੱਡੀਆਂ ਅੱਖ ਝਮਕਦਿਆਂ ਹੀ ਪੂਰੀ ਤਰ੍ਹਾਂ ਚੱਟ ਕਰ ਸਕਦੀਆਂ ਹਨ। ਲੋਕਾਂ ਲਈ, ਟਿੱਡੀਆਂ ਦਾ ਆਗਮਨ ਕੇਵਲ ਚਿੜਚਿੜਾਹਟ ਹੀ ਨਹੀਂ ਹੈ—ਇਹ ਇੱਕ ਤਬਾਹੀ ਹੈ। ਸੋ, ਅਸੀਂ ਜਾਣਦੇ ਹਾਂ ਕਿ ਵੱਡੀ ਗਿਣਤੀ ਵਿੱਚ ਟਿੱਡੀਆਂ ਦਾ ਪਰਗਟ ਹੋਣਾ ਇੱਕ ਪ੍ਰਕਾਰ ਦੀ ਤਬਾਹੀ ਹੈ, ਪਰ ਚੂਹਿਆਂ ਬਾਰੇ ਕੀ ਖਿਆਲ ਹੈ? ਜੇ ਚੂਹਿਆਂ ਨੂੰ ਖਾਣ ਲਈ ਕੋਈ ਸ਼ਿਕਾਰੀ ਪੰਛੀ ਨਾ ਹੁੰਦੇ ਤਾਂ ਇਨ੍ਹਾਂ ਨੇ ਬਹੁਤ ਜ਼ਿਆਦਾ ਨਾਲ ਫੈਲਣਾ ਸੀ, ਤੁਹਾਡੀ ਕਲਪਨਾ ਤੋਂ ਵੀ ਬਹੁਤ ਤੇਜ਼ੀ ਨਾਲ। ਅਤੇ ਜੇ ਚੂਹੇ ਬਿਨਾ ਰੋਕ ਟੋਕ ਫੈਲਦੇ ਰਹਿਣ ਤਾਂ ਕੀ ਮਨੁੱਖ ਵਧੀਆ ਜੀਵਨ ਗੁਜ਼ਾਰ ਸਕਦੇ ਹਨ? ਲੋਕਾਂ ਨੂੰ ਕਿਸ ਕਿਸਮ ਦੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ? (ਇੱਕ ਮਹਾਂਮਾਰੀ।) ਪਰ ਕੀ ਤੁਸੀਂ ਸੋਚਦੇ ਹੋ ਕਿ ਕੇਵਲ ਮਹਾਂਮਾਰੀ ਹੀ ਇਸਦਾ ਨਤੀਜਾ ਹੋਵੇਗੀ? ਚੂਹੇ ਸਭ ਕੁਝ ਟੁੱਕ ਦੇਣਗੇ, ਅਤੇ ਇਹ ਲੱਕੜੀ ਤੱਕ ਨੂੰ ਕੁਤਰ ਦੇਣਗੇ। ਜੇ ਇੱਕ ਘਰ ਵਿੱਚ ਕੇਵਲ ਦੋ ਚੂਹੇ ਹੋਣ ਤਾਂ ਉਹ ਉੱਥੇ ਰਹਿਣ ਵਾਲੇ ਹਰ ਇੱਕ ਵਿਅਕਤੀ ਲਈ ਪਰੇਸ਼ਾਨੀ ਬਣ ਜਾਣਗੇ। ਕਈ ਵਾਰ ਇਹ ਤੇਲ ਚੋਰੀ ਕਰਕੇ ਖਾ ਜਾਂਦੇ ਹਨ, ਅਤੇ ਕਈ ਵਾਰ ਉਹ ਬ੍ਰੈਡ ਅਤੇ ਸੀਰੀਅਲਾਂ ਨੂੰ ਖਾਂਦੇ ਹਨ। ਅਤੇ ਜਿਹੜੀਆਂ ਚੀਜ਼ਾਂ ਨੂੰ ਉਹ ਨਹੀਂ ਖਾਂਦੇ, ਉਹ ਉਨ੍ਹਾਂ ਨੂੰ ਬਸ ਕੁਤਰ ਕੇ ਪੂਰੀ ਤਰ੍ਹਾਂ ਬਰਬਾਦ ਕਰ ਦਿੰਦੇ ਹਨ। ਉਹ ਕੱਪੜਿਆਂ, ਜੁੱਤੀਆਂ, ਫਰਨੀਚਰ ਨੂੰ ਕੁਤਰ ਦਿੰਦੇ ਹਨ—ਉਹ ਸਭ ਕੁਝ ਕੁਤਰ ਦਿੰਦੇ ਹਨ। ਕਈ ਵਾਰ ਉਹ ਅਲਮਾਰੀ ਵਿੱਚ ਚੜ੍ਹ ਜਾਣਗੇ—ਜਿਨ੍ਹਾਂ ਭਾਂਡਿਆਂ ਵਿੱਚ ਉਹ ਫਿਰ ਆਉਂਦੇ ਹਨ, ਕੀ ਉਹ ਅਜੇ ਵੀ ਵਰਤੇ ਜਾ ਸਕਦੇ ਹਨ? ਭਾਵੇਂ ਤੂੰ ਉਨ੍ਹਾਂ ਨੂੰ ਕਿੰਨਾ ਵੀ ਰੋਗਾਣੂਮੁਕਤ ਕਰ ਲਵੇਂ, ਫਿਰ ਵੀ ਤੇਰੇ ਦਿਲ ਨੂੰ ਚੈਨ ਨਹੀਂ ਆਵੇਗਾ, ਇਸ ਲਈ ਤੂੰ ਉਨ੍ਹਾਂ ਨੂੰ ਬਾਹਰ ਸੁਟ ਦੇਵੇਂਗਾ। ਇਹ ਉਹ ਪਰੇਸ਼ਾਨੀਆਂ ਹਨ ਜੋ ਚੂਹੇ ਲੋਕਾਂ ਲਈ ਲਿਆਉਂਦੇ ਹਨ। ਹਾਲਾਂਕਿ ਚੂਹੇ ਛੋਟੇ ਜਾਨਵਰ ਹਨ, ਲੋਕਾਂ ਕੋਲ ਇਨ੍ਹਾਂ ਨਾਲ ਨਜਿੱਠਣ ਦਾ ਕੋਈ ਢੰਗ ਨਹੀਂ ਹੈ, ਅਤੇ ਬਲਕਿ ਉਨ੍ਹਾਂ ਨੂੰ ਇਨ੍ਹਾਂ ਦੇ ਉਜਾੜੇ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ। ਚੂਹਿਆਂ ਦੀ ਬਹੁਤ ਵੱਡੀ ਗਿਣਤੀ ਨੂੰ ਤਾਂ ਛੱਡੋ, ਇਨ੍ਹਾਂ ਦਾ ਕੇਵਲ ਇੱਕ ਜੋੜਾ ਹੀ ਵਿਘਨ ਪਾਉਣ ਲਈ ਕਾਫੀ ਹੁੰਦਾ ਹੈ। ਜੇ ਉਨ੍ਹਾਂ ਦੀ ਗਿਣਤੀ ਬਹੁਤ ਵਧ ਜਾਵੇ ਅਤੇ ਉਹ ਇੱਕ ਤਬਾਹੀ ਬਣ ਜਾਣ ਤਾਂ ਇਨ੍ਹਾਂ ਦੇ ਨਤੀਜੇ ਸੋਚ ਤੋਂ ਬਾਹਰ ਹੋਣਗੇ। ਇੱਥੋਂ ਤੱਕ ਕਿ ਕੀੜੀਆਂ ਵਰਗੇ ਬਹੁਤ ਛੋਟੇ ਜੀਵ ਵੀ ਇੱਕ ਤਬਾਹੀ ਬਣ ਸਕਦੇ ਹਨ। ਜੇ ਅਜਿਹਾ ਵਾਪਰੇ ਤਾਂ ਮਨੁੱਖਜਾਤੀ ਨੂੰ ਜੋ ਨੁਕਸਾਨ ਇਹ ਪਹੁੰਚਾਉਣਗੀਆਂ ਉਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕੀੜੀਆਂ ਘਰਾਂ ਨੂੰ ਇੰਨਾ ਨੁਕਸਾਨ ਪਹੁੰਚਾ ਸਕਦੀਆਂ ਹਨ ਕਿ ਉਹ ਢਹਿ ਸਕਦੇ ਹਨ। ਉਨ੍ਹਾਂ ਦੀ ਸ਼ਕਤੀ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਜੇ ਵੱਖੋ-ਵੱਖ ਕਿਸਮਾਂ ਦੇ ਪੰਛੀ ਇੱਕ ਤਬਾਹੀ ਦੀ ਸਿਰਜਣਾ ਕਰਨ, ਤਾਂ ਕੀ ਇਹ ਡਰਾਉਣਾ ਨਹੀਂ ਹੋਵੇਗਾ? (ਹਾਂ।) ਦੂਜੇ ਸ਼ਬਦਾਂ ਵਿੱਚ, ਜਦੋਂ ਵੀ ਜਾਨਵਰ ਅਤੇ ਜੀਵਤ ਚੀਜ਼ਾਂ, ਭਾਵੇਂ ਉਹ ਕਿਸੇ ਵੀ ਕਿਸਮ ਦੇ ਹੋਣ, ਆਪਣਾ ਸੰਤੁਲਨ ਗੁਆ ਲੈਂਦੇ ਹਨ, ਉਹ ਵਧਣਗੇ, ਪ੍ਰਜਨਨ ਕਰਨਗੇ, ਅਤੇ ਇੱਕ ਅਸਧਾਰਣ ਕਾਰਜ ਖੇਤਰ, ਇੱਕ ਅਨਿਯਮਤ ਕਾਰਜ ਖੇਤਰ ਵਿੱਚ ਰਹਿਣਗੇ। ਇਹ ਮਨੁੱਖਜਾਤੀ ਉੱਪਰ ਅਜਿਹੇ ਸਿੱਟੇ ਲਿਆਉਣਗੇ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਦਾ ਅਸਰ ਕੇਵਲ ਲੋਕਾਂ ਦੇ ਬਚਾਅ ਅਤੇ ਜੀਵਨਾਂ ਉੱਪਰ ਹੀ ਨਹੀਂ ਪਵੇਗਾ, ਬਲਕਿ ਇਹ ਮਨੁੱਖਜਾਤੀ ਲਈ ਪੂਰਨ ਸਰਵਨਾਸ਼ ਅਤੇ ਲੁਪਤ ਹੋਣ ਦੇ ਨਸੀਬ ਨੂੰ ਸਹਿਣ ਦੀ ਹੱਦ ਤੱਕ ਤਬਾਹੀ ਲਿਆਉਣਗੇ।
ਜਦੋਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਨੂੰ ਸਿਰਜਿਆ, ਉਸ ਨੇ ਪਹਾੜਾਂ ਅਤੇ ਝੀਲਾਂ, ਪੌਦਿਆਂ ਅਤੇ ਹਰ ਤਰ੍ਹਾਂ ਦੇ ਜਾਨਵਰਾਂ, ਪੰਛੀਆਂ ਅਤੇ ਕੀਟ-ਪਤੰਗਿਆਂ ਦੇ ਰਹਿਣ-ਸਹਿਣ ਨੂੰ ਸੰਤੁਲਿਤ ਕਰਨ ਲਈ ਹਰ ਤਰ੍ਹਾਂ ਦੇ ਢੰਗਾਂ ਅਤੇ ਤਰੀਕਿਆਂ ਦੀ ਵਰਤੋਂ ਕੀਤੀ। ਉਸ ਦਾ ਟੀਚਾ ਸੀ ਉਸ ਦੇ ਦੁਆਰਾ ਸਥਾਪਤ ਕੀਤੇ ਨਿਯਮਾਂ ਦੇ ਅਧੀਨ ਹਰ ਤਰ੍ਹਾਂ ਦੇ ਜੀਵਾਂ ਨੂੰ ਰਹਿਣ ਅਤੇ ਵਧਣ-ਫੁੱਲਣ ਦਿੱਤਾ ਜਾਵੇ। ਸ੍ਰਿਸ਼ਟੀ ਦੀਆਂ ਕੋਈ ਵੀ ਚੀਜ਼ਾਂ ਇਨ੍ਹਾਂ ਨਿਯਮਾਂ ਤੋਂ ਬਾਹਰ ਨਹੀਂ ਜਾ ਸਕਦੀਆਂ, ਅਤੇ ਇਨ੍ਹਾਂ ਨਿਯਮਾਂ ਨੂੰ ਤੋੜਿਆ ਨਹੀਂ ਜਾ ਸਕਦਾ। ਕੇਵਲ ਇਸ ਕਿਸਮ ਦੇ ਬੁਨਿਆਦੀ ਵਾਤਾਵਰਣ ਦੇ ਅੰਦਰ ਹੀ ਮਨੁੱਖ ਸੁਰੱਖਿਅਤ ਢੰਗ ਨਾਲ ਜੀਵਿਤ ਰਹਿ ਸਕਦੇ ਹਨ ਅਤੇ ਪੀੜ੍ਹੀ ਦਰ-ਪੀੜ੍ਹੀ ਵੱਧ-ਫੁੱਲ ਸਕਦੇ ਹਨ। ਜੇ ਕੋਈ ਜੀਵਿਤ ਪ੍ਰਾਣੀ ਪਰਮੇਸ਼ੁਰ ਦੁਆਰਾ ਸਥਾਪਤ ਕੀਤੀ ਗਈ ਮਾਤਰਾ ਜਾਂ ਸੀਮਾ ਤੋਂ ਪਾਰ ਜਾਂਦਾ ਹੈ, ਜਾਂ ਜੇ ਇਹ ਵਿਕਾਸ ਦਰ, ਪ੍ਰਜਨਨ ਬਾਰੰਬਾਰਤਾ, ਜਾਂ ਉਸ ਦੁਆਰਾ ਨਿਰਧਾਰਤ ਕੀਤੀ ਗਿਣਤੀ ਤੋਂ ਵੱਧ ਜਾਂਦਾ ਹੈ, ਤਾਂ ਮਨੁੱਖਜਾਤੀ ਦੇ ਬਚਾਅ ਦੇ ਵਾਤਾਵਰਣ ਨੂੰ ਵੱਖੋ-ਵੱਖ ਮਾਤਰਾ ਦਾ ਨੁਕਸਾਨ ਸਹਿਣਾ ਪਏਗਾ। ਅਤੇ ਉਸੇ ਸਮੇਂ, ਮਨੁੱਖਜਾਤੀ ਦੇ ਬਚਾਅ ਲਈ ਖਤਰਾ ਹੋਵੇਗਾ। ਜੇ ਇਕ ਕਿਸਮ ਦਾ ਜੀਵ ਸੰਖਿਆ ਵਿਚ ਬਹੁਤ ਵੱਡਾ ਹੈ, ਤਾਂ ਇਹ ਲੋਕਾਂ ਦਾ ਭੋਜਨ ਖੋਹ ਲਵੇਗਾ, ਲੋਕਾਂ ਦੇ ਜਲ ਸ੍ਰੋਤਾਂ ਦਾ ਨਾਸ ਕਰ ਦੇਵੇਗਾ ਅਤੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰ ਦੇਵੇਗਾ। ਇਸ ਤਰੀਕੇ ਨਾਲ, ਮਨੁੱਖਜਾਤੀ ਦੇ ਪ੍ਰਜਨਨ ਜਾਂ ਬਚਾਅ ਦੀ ਸਥਿਤੀ ’ਤੇ ਤੁਰੰਤ ਪ੍ਰਭਾਵ ਪਵੇਗਾ। ਉਦਾਹਰਣ ਵਜੋਂ, ਪਾਣੀ ਸਭ ਚੀਜ਼ਾਂ ਲਈ ਬਹੁਤ ਮਹੱਤਵਪੂਰਣ ਹੈ। ਜੇ ਚੂਹੇ, ਕੀੜੀਆਂ, ਟਿੱਡੀਆਂ, ਡੱਡੂ, ਜਾਂ ਕਿਸੇ ਹੋਰ ਕਿਸਮ ਦੇ ਜਾਨਵਰ ਬਹੁਤ ਸੰਖਿਆ ਵਿੱਚ ਹੋਣ ਤਾਂ ਉਹ ਵਧੇਰੇ ਪਾਣੀ ਪੀਣਗੇ। ਜਿਵੇਂ ਕਿ ਉਹਨਾਂ ਦੇ ਪੀਣ ਵਾਲੇ ਪਾਣੀ ਦੀ ਮਾਤਰਾ ਵਧਦੀ ਹੈ, ਲੋਕਾਂ ਦੇ ਪੀਣ ਵਾਲੇ ਪਾਣੀ ਅਤੇ ਪਾਣੀ ਦੇ ਸ੍ਰੋਤ ਵਾਲੇ ਖੇਤਰਾਂ ਦੇ ਸ੍ਰੋਤ ਨਿਸ਼ਚਤ ਸੀਮਾ ਦੇ ਅੰਦਰ ਘਟ ਜਾਣਗੇ ਅਤੇ ਉਹ ਪਾਣੀ ਦੀ ਕਮੀ ਦਾ ਅਨੁਭਵ ਕਰਨਗੇ। ਜੇ ਲੋਕਾਂ ਦੇ ਪੀਣ ਵਾਲੇ ਪਾਣੀ ਦਾ ਨਾਸ ਕੀਤਾ ਜਾਂਦਾ ਹੈ, ਇਹ ਦੂਸ਼ਿਤ ਹੋ ਜਾਂਦਾ ਹੈ ਜਾਂ ਕੱਟਿਆ ਜਾਂਦਾ ਹੈ ਕਿਉਂਕਿ ਹਰ ਤਰ੍ਹਾਂ ਦੇ ਜਾਨਵਰ ਬਚਾਅ ਲਈ ਇਸ ਤਰ੍ਹਾਂ ਦੇ ਕਠੋਰ ਵਾਤਾਵਰਣ ਦੇ ਤਹਿਤ ਸੰਖਿਆ ਵਿਚ ਬਹੁਤ ਵੱਧ ਗਏ ਹਨ, ਤਾਂ ਮਨੁੱਖਜਾਤੀ ਦੇ ਬਚਾਅ ਨੂੰ ਗੰਭੀਰ ਖ਼ਤਰਾ ਹੋਵੇਗਾ। ਜੇ ਕੇਵਲ ਇੱਕ ਕਿਸਮ ਦੇ ਜਾਂ ਕਈ ਕਿਸਮਾਂ ਦੇ ਜੀਵ ਢੁਕਵੀਂ ਸੰਖਿਆ ਤੋਂ ਵੱਧ ਜਾਂਦੇ ਹਨ, ਤਾਂ ਹਵਾ, ਤਾਪਮਾਨ, ਨਮੀ ਅਤੇ ਇੱਥੋਂ ਤਕ ਕਿ ਮਨੁੱਖਤਾ ਦੇ ਬਚਾਅ ਲਈ ਜਗ੍ਹਾ ਦੇ ਅੰਦਰ ਹਵਾ ਦੀ ਬਣਤਰ ਵੀ ਜ਼ਹਿਰੀਲੀ ਹੋ ਜਾਵੇਗੀ ਅਤੇ ਵੱਖ-ਵੱਖ ਦਰਜਿਆਂ ਤੱਕ ਨਸ਼ਟ ਕਰ ਦਿੱਤੀ ਜਾਵੇਗੀ। ਇਨ੍ਹਾਂ ਸਥਿਤੀਆਂ ਵਿੱਚ, ਮਨੁੱਖਾਂ ਦਾ ਬਚਾਅ ਅਤੇ ਨਸੀਬ ਵੀ ਇਨ੍ਹਾਂ ਵਾਤਾਵਰਣਕ ਕਾਰਕਾਂ ਦੁਆਰਾ ਪੈਦਾ ਹੋਏ ਖ਼ਤਰਿਆਂ ਦੇ ਅਧੀਨ ਹੋਵੇਗਾ। ਇਸ ਲਈ, ਜੇ ਇਹ ਸੰਤੁਲਨ ਗਵਾਚ ਜਾਂਦੇ ਹਨ, ਤਾਂ ਹਵਾ ਜਿਸ ਨਾਲ ਲੋਕ ਸਾਹ ਲੈਂਦੇ ਹਨ ਬਰਬਾਦ ਹੋ ਜਾਵੇਗੀ, ਪਾਣੀ ਜੋ ਉਹ ਪੀਂਦੇ ਹਨ ਉਹ ਦੂਸ਼ਿਤ ਹੋ ਜਾਵੇਗਾ, ਅਤੇ ਤਾਪਮਾਨ ਜੋ ਉਨ੍ਹਾਂ ਲਈ ਲੋੜੀਂਦਾ ਹੈ ਉਹ ਵੀ ਬਦਲ ਜਾਵੇਗਾ ਅਤੇ ਵੱਖੋ-ਵੱਖਰੀਆਂ ਸੀਮਾਵਾਂ ਨੂੰ ਪ੍ਰਭਾਵਿਤ ਕਰੇਗਾ। ਜੇ ਅਜਿਹਾ ਹੁੰਦਾ ਹੈ, ਤਾਂ ਬਚਾਅ ਦੇ ਵਾਤਾਵਰਣ ਜੋ ਮਨੁੱਖਜਾਤੀ ਦੇ ਨਾਲ ਅੰਦਰੂਨੀ ਤੌਰ ਤੇ ਸੰਬੰਧਤ ਹਨ, ਬਹੁਤ ਪ੍ਰਭਾਵ ਅਤੇ ਚੁਣੌਤੀਆਂ ਦੇ ਅਧੀਨ ਹੋਣਗੇ। ਇਸ ਕਿਸਮ ਦੇ ਦ੍ਰਿਸ਼ ਵਿਚ ਜਿੱਥੇ ਮਨੁੱਖਾਂ ਦੇ ਬਚਾਅ ਲਈ ਮੁੱਢਲੇ ਵਾਤਾਵਰਣਾਂ ਦਾ ਨਾਸ ਹੋ ਚੁੱਕਾ ਹੋਵੇਗਾ, ਮਨੁੱਖਜਾਤੀ ਦਾ ਨਸੀਬ ਅਤੇ ਸੰਭਾਵਨਾਵਾਂ ਕੀ ਹੋਣਗੀਆਂ? ਇਹ ਬਹੁਤ ਗੰਭੀਰ ਸਮੱਸਿਆ ਹੈ! ਕਿਉਂਕਿ ਪਰਮੇਸ਼ੁਰ ਜਾਣਦਾ ਹੈ ਕਿ ਸ੍ਰਿਸ਼ਟੀ ਦੀਆਂ ਸਭ ਚੀਜ਼ਾਂ ਮਨੁੱਖਤਾ ਦੀ ਖਾਤਰ ਕਿਸ ਤਰ੍ਹਾਂ ਮੌਜੂਦ ਹਨ, ਹਰ ਕਿਸਮ ਦੀ ਉਸ ਦੀ ਰਚਨਾ ਦੀ ਭੂਮਿਕਾ ਕੀ ਹੈ ਜਿਸ ਦੀ ਉਸ ਨੇ ਰਚਨਾ ਕੀਤੀ, ਹਰ ਚੀਜ਼ ਦਾ ਮਨੁੱਖਜਾਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ, ਅਤੇ ਇਹ ਮਨੁੱਖਜਾਤੀ ਨੂੰ ਕਿਸ ਹੱਦ ਤੱਕ ਲਾਭ ਪਹੁੰਚਾਉਂਦਾ ਹੈ, ਕਿਉਂਕਿ ਪਰਮੇਸ਼ੁਰ ਦੇ ਦਿਲ ਵਿਚ ਇਸ ਸਭ ਲਈ ਇਕ ਯੋਜਨਾ ਹੈ ਅਤੇ ਉਹ ਸਾਰੀਆਂ ਚੀਜ਼ਾਂ, ਜੋ ਉਸ ਨੇ ਬਣਾਈਆਂ ਹਨ, ਦੇ ਹਰੇਕ ਪਹਿਲੂ ਦਾ ਪ੍ਰਬੰਧਨ ਕਰਦਾ ਹੈ, ਇਸੇ ਲਈ ਹਰ ਇੱਕ ਚੀਜ਼ ਜੋ ਉਹ ਕਰਦਾ ਹੈ ਮਨੁੱਖਜਾਤੀ ਲਈ ਇੰਨੀ ਮਹੱਤਵਪੂਰਣ ਅਤੇ ਜ਼ਰੂਰੀ ਹੈ। ਇਸ ਲਈ ਹੁਣ ਤੋਂ, ਜਦੋਂ ਵੀ ਤੂੰ ਪਰਮੇਸ਼ੁਰ ਦੀ ਸਿਰਜਣਾ ਦੀਆਂ ਚੀਜ਼ਾਂ ਵਿਚਕਾਰ ਕਿਸੇ ਪਰਿਸਥਿਤਕ ਵਰਤਾਰੇ ਨੂੰ ਵੇਖਦਾ ਹੈਂ, ਜਾਂ ਪਰਮੇਸ਼ੁਰ ਦੀ ਸਿਰਜਣਾ ਦੀਆਂ ਚੀਜ਼ਾਂ ਵਿਚਕਾਰ ਕਿਸੇ ਕੁਦਰਤੀ ਨਿਯਮ ਨੂੰ ਕਾਰਜਸ਼ੀਲ ਵੇਖਦਾ ਹੈਂ, ਤਾਂ ਤੈਨੂੰ ਹੁਣ ਪਰਮੇਸ਼ੁਰ ਦੁਆਰਾ ਬਣਾਈ ਹਰ ਇੱਕ ਚੀਜ਼ ਦੀ ਜ਼ਰੂਰਤ ਬਾਰੇ ਸ਼ੱਕ ਨਹੀਂ ਹੋਵੇਗਾ। ਤੂੰ ਹੁਣ ਪਰਮੇਸ਼ੁਰ ਦੇ ਸਭ ਚੀਜ਼ਾਂ ਦੇ ਪ੍ਰਬੰਧਾਂ ਅਤੇ ਮਨੁੱਖਜਾਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਉਸ ਦੇ ਵੱਖ ਵੱਖ ਤਰੀਕਿਆਂ ਬਾਰੇ ਬੇਸਮਝ ਸ਼ਬਦਾਂ ਦੀ ਹੋਰ ਵਰਤੋਂ ਕਰਕੇ ਆਪਹੁਦਰੇ ਫ਼ੈਸਲੇ ਨਹੀਂ ਕਰੇਂਗਾ। ਨਾ ਹੀ ਤੂੰ ਪਰਮੇਸ਼ੁਰ ਦੀ ਸਿਰਜਣਾ ਦੀਆਂ ਸਾਰੀਆਂ ਚੀਜ਼ਾਂ ਲਈ ਪਰਮੇਸ਼ੁਰ ਦੇ ਨਿਯਮਾਂ ਬਾਰੇ ਆਪਹੁਦਰੇ ਸਿੱਟੇ ’ਤੇ ਪਹੁੰਚੇਂਗਾ। ਕੀ ਅਜਿਹਾ ਨਹੀਂ ਹੈ?
ਇਹ ਸਭ ਕੀ ਹੈ ਜਿਸ ਉੱਪਰ ਅਸੀਂ ਹੁਣ ਤੱਕ ਗੱਲ ਕੀਤੀ ਹੈ? ਇਸ ਬਾਰੇ ਇੱਕ ਪਲ ਲਈ ਸੋਚੋ। ਹਰ ਇੱਕ ਚੀਜ਼ ਜੋ ਪਰਮੇਸ਼ੁਰ ਕਰਦਾ ਹੈ ਉਸ ਪਿੱਛੇ ਉਸ ਦੀ ਆਪਣੀ ਇੱਛਾ ਹੁੰਦੀ ਹੈ। ਭਾਵੇਂ ਮਨੁੱਖਾਂ ਲਈ ਉਸ ਦੀ ਇੱਛਾ ਰਹੱਸਮਈ ਹੋਵੇ, ਇਹ ਹਮੇਸ਼ਾਂ ਹੀ ਗੁੰਝਲਦਾਰ ਅਤੇ ਸ਼ਕਤੀਸ਼ਾਲੀ ਰੂਪ ਵਿੱਚ ਮਨੁੱਖਜਾਤੀ ਦੇ ਬਚਾਅ ਨਾਲ ਜੁੜੀ ਹੋਈ ਹੈ। ਇਹ ਬਿਲਕੁਲ ਲਾਜ਼ਮੀ ਹੈ। ਇਸਦਾ ਕਾਰਣ ਇਹ ਹੈ ਕਿ ਪਰਮੇਸ਼ੁਰ ਕਦੇ ਵੀ ਕੁਝ ਨਹੀਂ ਕਰਦਾ ਜੋ ਬੇਕਾਰ ਹੋਵੇ। ਹਰ ਇੱਕ ਚੀਜ਼ ਜੋ ਉਹ ਕਰਦਾ ਹੈ ਦੇ ਪਿਛਲੇ ਸਿਧਾਂਤ ਉਸ ਦੀ ਯੋਜਨਾ ਅਤੇ ਉਸ ਦੀ ਬੁੱਧ ਨਾਲ ਰਚੇ ਹੁੰਦੇ ਹਨ। ਉਸ ਯੋਜਨਾ ਪਿੱਛੇ ਉਸ ਦਾ ਉਦੇਸ਼ ਅਤੇ ਇੱਛਾ ਮਨੁੱਖਜਾਤੀ ਦੀ ਸੁਰੱਖਿਆ, ਮਨੁੱਖਜਾਤੀ ਦੀ ਤਬਾਹੀ ਨੂੰ ਟਾਲਣ ਵਿੱਚ, ਦੂਜੀਆਂ ਜੀਵਤ ਚੀਜ਼ਾਂ ਦੇ ਉਜਾੜੇ, ਅਤੇ ਪਰਮੇਸ਼ੁਰ ਦੀ ਸ੍ਰਿਸ਼ਟੀ ਦੀ ਕਿਸੇ ਚੀਜ਼ ਦੁਆਰਾ ਮਨੁੱਖਾਂ ਨੂੰ ਪਹੁੰਚਾਏ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚਣ ਵਿੱਚ ਮਦਦ ਕਰਨ ਲਈ ਹੁੰਦੇ ਹਨ। ਇਸ ਲਈ, ਕੀ ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਕੰਮ ਜੋ ਅਸੀਂ ਇਸ ਵਿਸ਼ੇ ਵਿੱਚ ਵੇਖੇ ਹਨ, ਉਹ ਦੂਸਰੇ ਢੰਗ ਦਾ ਨਿਰਮਾਣ ਕਰਦੇ ਹਨ ਜਿਨ੍ਹਾਂ ਦੁਆਰਾ ਪਰਮੇਸ਼ੁਰ ਮਨੁੱਖਜਾਤੀ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ? ਕੀ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕੰਮਾਂ ਦੁਆਰਾ, ਪਰਮੇਸ਼ੁਰ ਮਨੁੱਖਜਾਤੀ ਨੂੰ ਖਿਲਾਉਂਦਾ ਹੈ ਅਤੇ ਇਸਦੀ ਅਗਵਾਈ ਕਰਦਾ ਹੈ? (ਹਾਂ।) ਕੀ ਸਾਡੀ ਸੰਗਤੀ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ” ਦੇ ਵਿਸ਼ਾ-ਵਸਤੂ ਅਤੇ ਇਸ ਵਿਸ਼ੇ ਵਿੱਚ ਕੋਈ ਮਜ਼ਬੂਤ ਸੰਬੰਧ ਹੈ? (ਹਾਂ।) ਇਹ ਬਹੁਤ ਮਜ਼ਬੂਤ ਸੰਬੰਧ ਹੈ ਅਤੇ ਇਹ ਵਿਸ਼ਾ ਉਸ ਦਾ ਇੱਕ ਪਹਿਲੂ ਹੈ। ਇਨ੍ਹਾਂ ਵਿਸ਼ਿਆਂ ਉੱਪਰ ਬੋਲਣ ਤੋਂ ਪਹਿਲਾਂ ਲੋਕਾਂ ਕੋਲ ਪਰਮੇਸ਼ੁਰ, ਖੁਦ ਪਰਮੇਸ਼ੁਰ ਅਤੇ ਉਸ ਦੇ ਕੰਮਾਂ ਦੀ ਕੁਝ ਖਿਆਲੀ ਕਲਪਨਾ ਸੀ—ਉਨ੍ਹਾਂ ਵਿੱਚ ਸੱਚੀ ਸਮਝ ਦੀ ਕਮੀ ਸੀ। ਹਾਲਾਂਕਿ ਜਦੋਂ ਲੋਕਾਂ ਨੂੰ ਉਸ ਦੇ ਕੰਮਾਂ ਅਤੇ ਚੀਜ਼ਾਂ ਜੋ ਉਸ ਨੇ ਕੀਤੀਆਂ ਹਨ, ਬਾਰੇ ਦੱਸਿਆ ਜਾਂਦਾ ਹੈ ਤਾਂ ਉਹ ਪਰਮੇਸ਼ੁਰ ਕੀ ਕਰਦਾ ਹੈ, ਦੇ ਸਿਧਾਂਤਾਂ ਨੂੰ ਸਮਝ ਅਤੇ ਜਾਣ ਸਕਦੇ ਹਨ, ਅਤੇ ਉਹ ਉਨ੍ਹਾਂ ਦੀ ਸਮਝ ਪ੍ਰਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਪਹੁੰਚ ਵਿੱਚ ਆ ਸਕਦੇ ਹਨ—ਕੀ ਅਜਿਹਾ ਨਹੀਂ ਹੈ? ਭਾਵੇਂ ਪਰਮੇਸ਼ੁਰ ਦੇ ਦਿਲ ਵਿੱਚ ਹਰ ਪ੍ਰਕਾਰ ਦੇ ਬਹੁਤ ਜਟਿਲ ਚਿੰਤਨ, ਸਿਧਾਂਤ ਅਤੇ ਨਿਯਮ ਹੁੰਦੇ ਹਨ, ਜਦੋਂ ਵੀ ਉਹ ਕੁਝ ਕਰਦਾ ਹੇ, ਜਿਵੇਂ ਕਿ ਚੀਜ਼ਾਂ ਦੀ ਸਿਰਜਣਾ ਅਤੇ ਉਨ੍ਹਾਂ ਉੱਪਰ ਰਾਜ ਕਰਨਾ, ਤਾਂ ਕੀ ਸੰਗਤੀ ਦੇ ਕੇਵਲ ਇੱਕ ਹਿੱਸੇ ਵਿੱਚ ਤੁਹਾਨੂੰ ਇਨ੍ਹਾਂ ਬਾਰੇਜਾਣਕਾਰੀ ਦੇ ਕੇ, ਤੁਹਾਡੇ ਲਈ ਆਪਣੇ ਦਿਲਾਂ ਵਿੱਚ ਸਮਝ ਪ੍ਰਾਪਤ ਕਰਨਾ ਸੰਭਵ ਨਹੀਂ ਹੈ ਕਿ ਇਹ ਪਰਮੇਸ਼ੁਰ ਦੇ ਕੰਮ ਹਨ ਅਤੇ ਉਨੇ ਹੀ ਵਾਸਤਵਿਕ ਹਨ ਜਿੰਨੇ ਇਹ ਹੋ ਸਕਦੇ ਹਨ? (ਹਾਂ।) ਤਾਂ ਫਿਰ ਤੁਹਾਡੀ ਪਰਮੇਸ਼ੁਰ ਪ੍ਰਤੀ ਮੌਜੂਦਾ ਸਮਝ ਪਹਿਲਾਂ ਨਾਲੋਂ ਕਿਵੇਂ ਵੱਖ ਹੈ? ਇਹ ਆਪਣੇ ਤੱਤ ਵਿੱਚ ਵੱਖ ਹੈ। ਪਹਿਲਾਂ ਤੁਹਾਡੀ ਸਮਝ ਬਹੁਤ ਖ਼ੋਖਲੀ ਸੀ, ਪਰ ਹੁਣ ਤੁਹਾਡੀ ਸਮਝ ਵਿੱਚ ਪਰਮੇਸ਼ੁਰ ਦੇ ਕੰਮਾਂ ਦੇ ਨਾਲ ਮਿਲਾਨ ਕਰਨ ਲਈ, ਪਰਮੇਸ਼ੁਰ ਕੋਲ ਕੀ ਹੈ ਅਤੇ ਪਰਮੇਸ਼ੁਰ ਕੀ ਹੈ ਦੇ ਨਾਲ ਮਿਲਾਨ ਕਰਨ ਲਈ ਬਹੁਤ ਜ਼ਿਆਦਾ ਮਾਤਰਾ ਵਿੱਚ ਠੋਸ ਸਬੂਤ ਸ਼ਾਮਲ ਹਨ। ਇਸ ਲਈ, ਜੋ ਕੁਝ ਵੀ ਮੈਂ ਬੋਲਿਆ ਹਾਂ ਉਹ ਤੁਹਾਡੀ ਪਰਮੇਸ਼ੁਰ ਪ੍ਰਤੀ ਸਮਝ ਲਈ ਅਦਭੁਤ ਵਿੱਦਿਅਕ ਸਮੱਗਰੀ ਹੈ।
9 ਫਰਵਰੀ, 2014