ਪਰਮੇਸ਼ੁਰ ਅਤੇ ਮਨੁੱਖ ਇਕੱਠੇ ਆਰਾਮ ਵਿੱਚ ਪ੍ਰਵੇਸ਼ ਕਰਨਗੇ

ਆਦ ਵਿੱਚ, ਪਰਮੇਸ਼ੁਰ ਆਰਾਮ ਕਰ ਰਿਹਾ ਸੀ। ਉਸ ਸਮੇਂ ਧਰਤੀ ਉੱਤੇ ਕੋਈ ਮਨੁੱਖ ਜਾਂ ਹੋਰ ਕੁਝ ਵੀ ਨਹੀਂ ਸੀ, ਅਤੇ ਪਰਮੇਸ਼ੁਰ ਨੇ ਅਜੇ ਕੋਈ ਕੰਮ ਨਹੀਂ ਕੀਤਾ ਸੀ। ਪਰਮੇਸ਼ੁਰ ਨੇ ਆਪਣੇ ਪ੍ਰਬੰਧਨ ਦਾ ਕੰਮ ਸਿਰਫ਼ ਉਦੋਂ ਸ਼ੁਰੂ ਕੀਤਾ ਜਦੋਂ ਇੱਕ ਵਾਰ ਮਨੁੱਖਜਾਤੀ ਹੋਂਦ ਵਿੱਚ ਆ ਗਈ ਅਤੇ ਉਸ ਮਗਰੋਂ ਜਦੋਂ ਮਨੁੱਖਜਾਤੀ ਭ੍ਰਿਸ਼ਟ ਕਰ ਦਿੱਤੀ ਗਈ; ਇਸ ਦੇ ਬਾਅਦ ਤੋਂ, ਉਸ ਨੇ ਹੁਣ ਹੋਰ ਆਰਾਮ ਨਹੀਂ ਕੀਤਾ, ਸਗੋਂ ਇਸ ਦੀ ਬਜਾਏ ਆਪਣੇ ਆਪ ਨੂੰ ਮਨੁੱਖਜਾਤੀ ਦਰਮਿਆਨ ਵਿਅਸਤ ਰੱਖਣਾ ਸ਼ੁਰੂ ਕਰ ਦਿੱਤਾ। ਇਹ ਮਨੁੱਖ ਦੀ ਭ੍ਰਿਸ਼ਟਤਾ ਦੀ ਵਜ੍ਹਾ ਕਰਕੇ ਸੀ, ਕਿ ਪਰਮੇਸ਼ੁਰ ਨੇ ਆਪਣਾ ਅਰਾਮ ਗੁਆ ਦਿੱਤਾ, ਅਤੇ ਇਹ ਪ੍ਰਮੁੱਖ ਫ਼ਰਿਸ਼ਤੇ ਦੇ ਵਿਦ੍ਰੋਹ ਕਾਰਣ ਵੀ ਸੀ। ਜੇ ਪਰਮੇਸ਼ੁਰ ਸ਼ਤਾਨ ਨੂੰ ਨਹੀਂ ਹਰਾਉਂਦਾ ਅਤੇ ਭ੍ਰਿਸ਼ਟ ਹੋ ਚੁੱਕੀ ਮਨੁੱਖਜਾਤੀ ਨੂੰ ਨਹੀਂ ਬਚਾਉਂਦਾ, ਤਾਂ ਉਹ ਫਿਰ ਕਦੇ ਆਰਾਮ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗਾ। ਜਿਵੇਂ ਮਨੁੱਖ ਵਿੱਚ ਆਰਾਮ ਦੀ ਕਮੀ ਹੈ, ਉਂਝ ਹੀ ਪਰਮੇਸ਼ੁਰ ਵਿੱਚ ਵੀ ਹੈ, ਅਤੇ ਜਦੋਂ ਉਹ ਦੋਬਾਰਾ ਆਰਾਮ ਵਿੱਚ ਪ੍ਰਵੇਸ਼ ਕਰੇਗਾ, ਤਾਂ ਮਨੁੱਖ ਵੀ ਆਰਾਮ ਕਰੇਗਾ। ਆਰਾਮ ਵਿੱਚ ਜੀਉਣ ਦਾ ਅਰਥ ਬਿਨਾਂ ਜੰਗ, ਬਿਨਾਂ ਗੰਦਗੀ, ਅਤੇ ਨਿਰੰਤਰ ਬਣੇ ਰਹਿਣ ਵਾਲੇ ਕੁਧਰਮ ਤੋਂ ਬਿਨਾਂ ਜੀਵਨ ਹੈ। ਕਹਿਣ ਦਾ ਭਾਵ ਹੈ, ਇਹ ਸ਼ਤਾਨ ਦੇ ਵਿਘਨ (ਇੱਥੇ “ਸ਼ਤਾਨ” ਦਾ ਭਾਵ ਦੁਸ਼ਮਣ ਸ਼ਕਤੀਆਂ ਤੋਂ ਹੈ), ਸ਼ਤਾਨ ਦੀ ਭ੍ਰਿਸ਼ਟਤਾ ਤੋਂ ਮੁਕਤ, ਅਤੇ ਨਾਲ ਹੀ ਪਰਮੇਸ਼ੁਰ ਦੀ ਵਿਰੋਧੀ ਕਿਸੇ ਵੀ ਸ਼ਕਤੀ ਦੇ ਹਮਲੇ ਤੋਂ ਮੁਕਤ ਜੀਵਨ ਹੈ; ਇਹ ਉਹ ਜੀਵਨ ਹੈ ਜਿਸ ਵਿੱਚ ਹਰ ਚੀਜ਼ ਇਸ ਦੇ ਆਪਣੇ ਤਰੀਕੇ ਦੀ ਪਾਲਣਾ ਕਰਦੀ ਹੈ ਅਤੇ ਸਿਰਜਣਾ ਦੇ ਪ੍ਰਭੂ ਦੀ ਉਪਾਸਨਾ ਕਰ ਸਕਦੀ ਹੈ, ਅਤੇ ਜਿਸ ਵਿੱਚ ਸਵਰਗ ਅਤੇ ਧਰਤੀ ਪੂਰੀ ਤਰ੍ਹਾਂ ਨਾਲ ਸ਼ਾਂਤ ਹਨ—“ਮਨੁੱਖਜਾਤੀ ਦੇ ਆਰਾਮ ਭਰੇ ਜੀਵਨ” ਸ਼ਬਦਾਂ ਦਾ ਇਹੀ ਅਰਥ ਹੈ। ਜਦੋਂ ਪਰਮੇਸ਼ੁਰ ਆਰਾਮ ਕਰਦਾ ਹੈ, ਧਰਤੀ ’ਤੇ ਅੱਗੇ ਤੋਂ ਕੋਈ ਕੁਧਰਮ ਨਾ ਰਹੇਗਾ, ਨਾ ਹੀ ਦੁਸ਼ਮਣ ਸ਼ਕਤੀਆਂ ਦਾ ਹਮਲਾ ਹੋਏਗਾ, ਅਤੇ ਮਨੁੱਖਜਾਤੀ ਇੱਕ ਨਵੇਂ ਖੇਤਰ ਵਿੱਚ ਪ੍ਰਵੇਸ਼ ਕਰੇਗੀ—ਉਹ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੀ ਮਨੁੱਖਜਾਤੀ ਨਹੀਂ ਰਹੇਗੀ, ਸਗੋਂ ਅਜਿਹੀ ਮਨੁੱਖਜਾਤੀ ਹੋਏਗੀ ਜਿਸ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਜਾਣ ਤੋਂ ਬਾਅਦ ਬਚਾਇਆ ਗਿਆ ਹੈ। ਮਨੁੱਖਜਾਤੀ ਦੇ ਆਰਾਮ ਦਾ ਦਿਨ ਹੀ ਪਰਮੇਸ਼ੁਰ ਦੇ ਆਰਾਮ ਦਾ ਦਿਨ ਵੀ ਹੋਏਗਾ। ਪਰਮੇਸ਼ੁਰ ਨੇ ਮਨੁੱਖਜਾਤੀ ਦੀ ਆਰਾਮ ਵਿੱਚ ਪ੍ਰਵੇਸ਼ ਕਰਨ ਦੀ ਅਸਮਰਥਤਾ ਦੇ ਕਾਰਣ ਆਪਣਾ ਆਰਾਮ ਗੁਆਇਆ ਹੈ, ਅਜਿਹਾ ਨਹੀਂ ਸੀ ਕਿ ਉਹ ਮੂਲ ਰੂਪ ਵਿੱਚ ਆਰਾਮ ਕਰਨ ਵਿੱਚ ਅਸਮਰਥ ਸੀ। ਆਰਾਮ ਵਿੱਚ ਪ੍ਰਵੇਸ਼ ਕਰਨ ਦਾ ਅਰਥ ਇਹ ਨਹੀਂ ਹੈ ਕਿ ਹਰ ਚੀਜ਼ ਚੱਲਣੀ ਬੰਦ ਹੋ ਜਾਏਗੀ ਜਾਂ ਵਿਕਸਿਤ ਹੋਣ ਤੋਂ ਰੁਕ ਜਾਏਗੀ, ਨਾ ਹੀ ਇਸ ਦਾ ਇਹ ਅਰਥ ਹੈ ਕਿ ਪਰਮੇਸ਼ੁਰ ਕੰਮ ਕਰਨਾ ਬੰਦ ਕਰ ਦਏਗਾ ਜਾਂ ਕਿ ਮਨੁੱਖ ਜੀਉਣਾ ਬੰਦ ਕਰ ਦਏਗਾ। ਆਰਾਮ ਵਿੱਚ ਪ੍ਰਵੇਸ਼ ਕਰਨ ਦਾ ਸੰਕੇਤ ਇਹ ਹੋਏਗਾ ਜਦੋਂ ਸ਼ਤਾਨ ਦਾ ਨਾਸ ਕਰ ਦਿੱਤਾ ਗਿਆ ਹੋਏਗਾ, ਜਦੋਂ ਸ਼ਤਾਨ ਦੇ ਨਾਲ ਬੁਰੇ ਕੰਮਾਂ ਵਿੱਚ ਸ਼ਾਮਲ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੋਏਗੀ ਅਤੇ ਮਿਟਾ ਦਿੱਤਾ ਗਿਆ ਹੋਏਗਾ ਅਤੇ ਜਦੋਂ ਪਰਮੇਸ਼ੁਰ ਦੀਆਂ ਸਾਰੀਆਂ ਦੁਸ਼ਮਣ ਤਾਕਤਾਂ ਦੀ ਹੋਂਦ ਖਤਮ ਹੋ ਗਈ ਹੋਏਗੀ। ਪਰਮੇਸ਼ੁਰ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਦਾ ਅਰਥ ਹੈ ਕਿ ਉਹ ਮਨੁੱਖਜਾਤੀ ਦੀ ਮੁਕਤੀ ਦੇ ਆਪਣੇ ਕੰਮ ਨੂੰ ਹੁਣ ਹੋਰ ਨਹੀਂ ਕਰੇਗਾ। ਮਨੁੱਖਜਾਤੀ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਦਾ ਅਰਥ ਹੈ ਕਿ ਸਮੁੱਚੀ ਮਨੁੱਖਜਾਤੀ ਪਰਮੇਸ਼ੁਰ ਦੇ ਚਾਨਣ ਵਿੱਚ ਅਤੇ ਉਸ ਦੀਆਂ ਬਰਕਤਾਂ ਦੇ ਅਧੀਨ ਜੀਵਨ ਜੀਏਗੀ, ਸ਼ਤਾਨ ਦੀ ਭ੍ਰਿਸ਼ਟਤਾ ਨਹੀਂ ਹੋਏਗੀ, ਅਤੇ ਨਾ ਹੀ ਕੋਈ ਕੁਧਰਮੀ ਗੱਲ ਹੋਏਗੀ। ਪਰਮੇਸ਼ੁਰ ਦੀ ਦੇਖਭਾਲ ਅਧੀਨ, ਮਨੁੱਖਜਾਤੀ ਆਮ ਤਰੀਕੇ ਨਾਲ ਧਰਤੀ ’ਤੇ ਰਹੇਗੀ। ਜਦੋਂ ਪਰਮੇਸ਼ੁਰ ਅਤੇ ਮਨੁੱਖ ਇਕੱਠੇ ਆਰਾਮ ਵਿੱਚ ਪ੍ਰਵੇਸ਼ ਕਰਦੇ ਹਨ, ਇਸ ਦਾ ਅਰਥ ਹੁੰਦਾ ਹੈ ਕਿ ਮਨੁੱਖਜਾਤੀ ਨੂੰ ਬਚਾ ਲਿਆ ਗਿਆ ਹੈ ਅਤੇ ਸ਼ਤਾਨ ਦਾ ਨਾਸ ਹੋ ਗਿਆ ਹੈ, ਕਿ ਮਨੁੱਖਾਂ ਦਰਮਿਆਨ ਪਰਮੇਸ਼ੁਰ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਪਰਮੇਸ਼ੁਰ ਮਨੁੱਖਾਂ ਦਰਮਿਆਨ ਹੁਣ ਹੋਰ ਕੰਮ ਜਾਰੀ ਨਹੀਂ ਰੱਖੇਗਾ, ਅਤੇ ਉਹ ਹੁਣ ਹੋਰ ਸ਼ਤਾਨ ਦੇ ਵੱਸ ਵਿੱਚ ਨਹੀਂ ਰਹਿਣਗੇ। ਇਸ ਲਈ, ਪਰਮੇਸ਼ੁਰ ਹੁਣ ਹੋਰ ਵਿਅਸਤ ਨਹੀਂ ਰਹੇਗਾ, ਅਤੇ ਮਨੁੱਖ ਹੁਣ ਹੋਰ ਨਿਰੰਤਰ ਭੱਜ ਦੌੜ ਵਿੱਚ ਨਹੀਂ ਰਹੇਗਾ; ਪਰਮੇਸ਼ੁਰ ਅਤੇ ਮਨੁੱਖਜਾਤੀ ਨਾਲੋ-ਨਾਲ ਆਰਾਮ ਵਿੱਚ ਪ੍ਰਵੇਸ਼ ਕਰੇਗੀ। ਪਰਮੇਸ਼ੁਰ ਆਪਣੇ ਮੂਲ ਸਥਾਨ ’ਤੇ ਪਰਤ ਜਾਏਗਾ ਅਤੇ ਹਰੇਕ ਵਿਅਕਤੀ ਆਪੋ-ਆਪਣੇ ਸੰਬੰਧਤ ਸਥਾਨ ’ਤੇ ਮੁੜ ਜਾਏਗਾ। ਇਹ ਉਹ ਸਥਾਨ ਹਨ ਜਿਨ੍ਹਾਂ ਵਿੱਚ ਪਰਮੇਸ਼ੁਰ ਦੇ ਸਮੁੱਚੇ ਪ੍ਰਬੰਧਨ ਦੇ ਖਤਮ ਹੋਣ ਤੋਂ ਬਾਅਦ ਪਰਮੇਸ਼ੁਰ ਅਤੇ ਮਨੁੱਖ ਰਹਿਣਗੇ। ਪਰਮੇਸ਼ੁਰ ਕੋਲ ਪਰਮੇਸ਼ੁਰ ਦੀ ਮੰਜ਼ਿਲ ਹੈ, ਅਤੇ ਮਨੁੱਖਜਾਤੀ ਕੋਲ ਮਨੁੱਖਜਾਤੀ ਦੀ ਮੰਜ਼ਿਲ ਹੈ। ਆਰਾਮ ਕਰਦੇ ਹੋਏ, ਪਰਮੇਸ਼ੁਰ ਧਰਤੀ ’ਤੇ ਸਮੁੱਚੀ ਮਨੁੱਖਜਾਤੀ ਦੇ ਜੀਵਨ ਦੀ ਰਹਿਨੁਮਾਈ ਕਰਦਾ ਰਹੇਗਾ, ਅਤੇ ਉਸ ਦੇ ਪ੍ਰਕਾਸ਼ ਵਿੱਚ, ਉਹ ਸਵਰਗ ਵਿੱਚ ਇੱਕਮਾਤਰ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ। ਪਰਮੇਸ਼ੁਰ ਮਨੁੱਖਾਂ ਦਰਮਿਆਨ ਹੁਣ ਹੋਰ ਨਹੀਂ ਰਹੇਗਾ, ਨਾ ਹੀ ਮਨੁੱਖ ਪਰਮੇਸ਼ੁਰ ਦੇ ਨਾਲ ਉਸ ਦੀ ਮੰਜ਼ਿਲ ਵਿੱਚ ਰਹਿਣ ਦੇ ਸਮਰੱਥ ਹੋਏਗਾ। ਪਰਮੇਸ਼ੁਰ ਅਤੇ ਮਨੁੱਖ ਦੋਵੇਂ ਇੱਕ ਖੇਤਰ ਅੰਦਰ ਨਹੀਂ ਰਹਿ ਸਕਦੇ ਹਨ; ਸਗੋਂ, ਦੋਹਾਂ ਦੇ ਜੀਉਣ ਦੇ ਆਪੋ-ਆਪਣੇ ਤਰੀਕੇ ਹਨ। ਪਰਮੇਸ਼ੁਰ ਉਹ ਹੈ ਜੋ ਸਮੁੱਚੀ ਮਨੁੱਖਜਾਤੀ ਦੀ ਰਹਿਨੁਮਾਈ ਕਰਦਾ ਹੈ, ਜਦਕਿ ਸਮੁੱਚੀ ਮਨੁੱਖਜਾਤੀ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦਾ ਠੋਸ ਰੂਪ ਹੈ। ਮਨੁੱਖ ਉਹ ਹਨ ਜਿਨ੍ਹਾਂ ਦੀ ਅਗਵਾਈ ਕੀਤੀ ਜਾਂਦੀ ਹੈ, ਅਤੇ ਜਿਨ੍ਹਾਂ ਦਾ ਮੂਲ ਤੱਤ ਪਰਮੇਸ਼ੁਰ ਦੇ ਮੂਲ ਤੱਤ ਦੇ ਸਮਾਨ ਨਹੀਂ ਹੈ। “ਆਰਾਮ ਕਰਨ” ਦਾ ਅਰਥ ਹੈ ਆਪਣੇ ਮੂਲ ਸਥਾਨ ਵਿੱਚ ਵਾਪਸ ਜਾਣਾ। ਇਸ ਲਈ, ਜਦੋਂ ਪਰਮੇਸ਼ੁਰ ਆਰਾਮ ਵਿੱਚ ਪ੍ਰਵੇਸ਼ ਕਰਦਾ ਹੈ, ਇਸ ਦਾ ਅਰਥ ਹੈ ਕਿ ਉਹ ਆਪਣੇ ਮੂਲ ਸਥਾਨ ’ਤੇ ਵਾਪਸ ਚਲਾ ਗਿਆ ਹੈ। ਉਹ ਹੁਣ ਹੋਰ ਧਰਤੀ ’ਤੇ ਨਹੀਂ ਰਹੇਗਾ ਜਾਂ ਮਨੁੱਖਾਂ ਦਰਮਿਆਨ ਉਨ੍ਹਾਂ ਦੇ ਆਨੰਦ ਅਤੇ ਤਕਲੀਫ਼ਾਂ ਸਾਂਝੀਆਂ ਕਰਨ ਲਈ ਨਹੀਂ ਰਹੇਗਾ। ਜਦੋਂ ਮਨੁੱਖ ਆਰਾਮ ਵਿੱਚ ਪ੍ਰਵੇਸ਼ ਕਰਦੇ ਹਨ, ਤਾਂ ਇਸ ਦਾ ਅਰਥ ਹੈ ਕਿ ਉਹ ਸਿਰਜਣਾ ਦੀਆਂ ਅਸਲ ਵਸਤਾਂ ਬਣ ਗਏ ਹਨ; ਉਹ ਧਰਤੀ ਤੋਂ ਪਰਮੇਸ਼ੁਰ ਦੀ ਉਪਾਸਨਾ ਕਰਨਗੇ, ਅਤੇ ਸਧਾਰਣ ਮਨੁੱਖੀ ਜੀਵਨ ਜੀਉਣਗੇ। ਲੋਕ ਹੁਣ ਤੋਂ ਪਰਮੇਸ਼ੁਰ ਦੀ ਅਣਆਗਿਆਕਾਰੀ ਜਾਂ ਉਸ ਦਾ ਪ੍ਰਤੀਰੋਧ ਨਹੀਂ ਕਰਨਗੇ, ਅਤੇ ਆਦਮ ਅਤੇ ਹੱਵਾਹ ਦੇ ਮੂਲ ਜੀਵਨ ਵੱਲ ਪਰਤ ਜਾਣਗੇ। ਇਹ ਪਰਮੇਸ਼ੁਰ ਅਤੇ ਮਨੁੱਖਜਾਤੀ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਉਨ੍ਹਾਂ ਦੇ ਸੰਬੰਧਤ ਜੀਵਨ ਅਤੇ ਮੰਜ਼ਿਲਾਂ ਹੋਣਗੀਆਂ। ਪਰਮੇਸ਼ੁਰ ਅਤੇ ਸ਼ਤਾਨ ਵਿਚਕਾਰ ਜੰਗ ਵਿੱਚ ਸ਼ਤਾਨ ਦੀ ਹਾਰ ਇੱਕ ਅਟੱਲ ਰੁਝਾਨ ਹੈ। ਇਸੇ ਤਰ੍ਹਾਂ, ਪਰਮੇਸ਼ੁਰ ਦਾ ਆਪਣੇ ਪ੍ਰਬੰਧਨ ਦਾ ਕੰਮ ਪੂਰਾ ਹੋਣ ਮਗਰੋਂ ਆਰਾਮ ਵਿੱਚ ਪ੍ਰਵੇਸ਼ ਕਰਨਾ ਅਤੇ ਮਨੁੱਖਜਾਤੀ ਦੀ ਸੰਪੂਰਣ ਮੁਕਤੀ ਅਤੇ ਆਰਾਮ ਵਿੱਚ ਪ੍ਰਵੇਸ਼ ਇਸੇ ਤਰ੍ਹਾਂ ਅਟੱਲ ਰੁਝਾਨ ਬਣ ਗਏ ਹਨ। ਮਨੁੱਖ ਦੇ ਆਰਾਮ ਦਾ ਸਥਾਨ ਧਰਤੀ ਹੈ, ਅਤੇ ਪਰਮੇਸ਼ੁਰ ਦੇ ਆਰਾਮ ਦਾ ਸਥਾਨ ਸਵਰਗ ਹੈ। ਜਦੋਂ ਮਨੁੱਖ ਆਰਾਮ ਕਰਦੇ ਹੋਏ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ, ਤਾਂ ਉਹ ਧਰਤੀ ’ਤੇ ਰਹਿਣਗੇ, ਅਤੇ ਜਦੋਂ ਪਰਮੇਸ਼ੁਰ ਆਰਾਮ ਕਰਦੇ ਹੋਏ ਮਨੁੱਖਜਾਤੀ ਦੇ ਬਚੇ ਹੋਏ ਹਿੱਸੇ ਦੀ ਅਗਵਾਈ ਕਰੇਗਾ, ਉਹ ਧਰਤੀ ਤੋਂ ਨਹੀਂ, ਸਵਰਗ ਤੋਂ ਉਨ੍ਹਾਂ ਦੀ ਅਗਵਾਈ ਕਰੇਗਾ। ਪਰਮੇਸ਼ੁਰ ਤਾਂ ਵੀ ਆਤਮਾ ਹੀ ਹੋਏਗਾ, ਜਦਕਿ ਮਨੁੱਖ ਤਾਂ ਵੀ ਦੇਹ ਹੋਏਗਾ। ਪਰਮੇਸ਼ੁਰ ਅਤੇ ਮਨੁੱਖ ਦੋਵੇਂ ਵੱਖ-ਵੱਖ ਤਰੀਕੇ ਨਾਲ ਆਰਾਮ ਕਰਦੇ ਹਨ। ਜਿਸ ਸਮੇਂ, ਪਰਮੇਸ਼ੁਰ ਆਰਾਮ ਕਰਦਾ ਹੈ, ਤਾਂ ਉਹ ਮਨੁੱਖਾਂ ਦਰਮਿਆਨ ਆਏਗਾ ਅਤੇ ਪਰਗਟ ਹੋਏਗਾ; ਜਿਸ ਸਮੇਂ ਮਨੁੱਖ ਆਰਾਮ ਕਰਦੇ ਹਨ, ਤਾਂ ਪਰਮੇਸ਼ੁਰ ਦੁਆਰਾ ਉਨ੍ਹਾਂ ਦੀ ਸਵਰਗ ਵਿੱਚ ਆਉਣ, ਅਤੇ ਨਾਲ ਹੀ ਉੱਥੇ ਦੇ ਜੀਵਨ ਦਾ ਆਨੰਦ ਉਠਾਉਣ ਲਈ ਅਗਵਾਈ ਕੀਤੀ ਜਾਏਗੀ। ਪਰਮੇਸ਼ੁਰ ਅਤੇ ਮਨੁੱਖਜਾਤੀ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, ਸ਼ਤਾਨ ਦੀ ਹੋਂਦ ਹੁਣ ਹੋਰ ਨਹੀਂ ਰਹੇਗੀ; ਇਸੇ ਤਰ੍ਹਾਂ ਉਨ੍ਹਾਂ ਦੁਸ਼ਟ ਲੋਕਾਂ ਦੀ ਹੋਂਦ ਵੀ ਨਹੀਂ ਰਹੇਗੀ। ਪਰਮੇਸ਼ੁਰ ਅਤੇ ਮਨੁੱਖਜਾਤੀ ਦੇ ਆਰਾਮ ਵਿੱਚ ਜਾਣ ਤੋਂ ਪਹਿਲਾਂ, ਉਨ੍ਹਾਂ ਦੁਸ਼ਟ ਵਿਅਕਤੀਆਂ ਜਿਨ੍ਹਾਂ ਨੇ ਕਦੇ ਧਰਤੀ ’ਤੇ ਪਰਮੇਸ਼ੁਰ ’ਤੇ ਜ਼ੁਲਮ ਕੀਤਾ ਸੀ, ਅਤੇ ਨਾਲ ਹੀ ਉਨ੍ਹਾਂ ਦੁਸ਼ਮਣਾਂ, ਜੋ ਧਰਤੀ ’ਤੇ ਉਸ ਦੇ ਪ੍ਰਤੀ ਅਣਆਗਿਆਕਾਰੀ ਸਨ, ਦਾ ਪਹਿਲਾਂ ਹੀ ਨਾਸ ਕਰ ਦਿੱਤਾ ਗਿਆ ਹੋਏਗਾ; ਉਨ੍ਹਾਂ ਦਾ ਅੰਤ ਦੇ ਦਿਨਾਂ ਦੀਆਂ ਵੱਡੀਆਂ ਆਫਤਾਂ ਦੁਆਰਾ ਨਾਸ ਹੋ ਗਿਆ ਹੋਏਗਾ। ਇੱਕ ਵਾਰ ਉਨ੍ਹਾਂ ਦੁਸ਼ਟ ਵਿਅਕਤੀਆਂ ਦਾ ਪੂਰੀ ਤਰ੍ਹਾਂ ਖਾਤਮਾ ਹੋਣ ਤੋਂ ਬਾਅਦ, ਧਰਤੀ ਫਿਰ ਕਦੇ ਵੀ ਸ਼ਤਾਨ ਦੀ ਤਕਲੀਫ਼ ਨੂੰ ਨਹੀਂ ਜਾਣੇਗੀ। ਸਿਰਫ਼ ਤਾਂ ਹੀ, ਮਨੁੱਖਜਾਤੀ ਸੰਪੂਰਣ ਮੁਕਤੀ ਪ੍ਰਾਪਤ ਕਰੇਗੀ, ਅਤੇ ਪਰਮੇਸ਼ੁਰ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਜਾਏਗਾ। ਇਹ ਪਰਮੇਸ਼ੁਰ ਅਤੇ ਮਨੁੱਖਜਾਤੀ ਲਈ ਆਰਾਮ ਵਿੱਚ ਪ੍ਰਵੇਸ਼ ਕਰਨ ਦੀਆਂ ਅਗਾਉਂ ਸ਼ਰਤਾਂ ਹਨ।

ਸਾਰੀਆਂ ਚੀਜ਼ਾਂ ਦਾ ਅੰਤ ਵੱਲ ਪਹੁੰਚਣਾ ਪਰਮੇਸ਼ੁਰ ਦੇ ਕੰਮ ਦੇ ਖਤਮ ਹੋਣ ਵੱਲ, ਅਤੇ ਨਾਲ ਹੀ ਨਾਲ ਮਨੁੱਖਜਾਤੀ ਦੇ ਵਿਕਾਸ ਦੇ ਅੰਤ ਵੱਲ ਸੰਕੇਤ ਕਰਦਾ ਹੈ। ਇਸ ਦਾ ਅਰਥ ਹੈ ਕਿ, ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਗਏ ਮਨੁੱਖ ਆਪਣੇ ਵਿਕਾਸ ਦੇ ਅੰਤਮ ਪੜਾਅ ’ਤੇ ਪਹੁੰਚ ਗਏ ਹੋਣਗੇ, ਅਤੇ ਇਹ ਕਿ ਆਦਮ ਅਤੇ ਹੱਵਾਹ ਦੇ ਵੰਸ਼ਜਾਂ ਨੇ ਆਪਣਾ ਵੰਸ਼-ਵਾਧਾ ਪੂਰਾ ਕਰ ਲਿਆ ਹੋਏਗਾ। ਇਸ ਦਾ ਇਹ ਵੀ ਅਰਥ ਹੈ ਕਿ ਹੁਣ ਅਜਿਹੀ ਮਨੁੱਖਜਾਤੀ, ਜਿਸ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਜਾ ਚੁੱਕਾ ਹੈ, ਲਈ ਲਗਾਤਾਰ ਵਿਕਾਸ ਕਰਨਾ ਅਸੰਭਵ ਹੋਏਗਾ। ਆਦਮ ਅਤੇ ਹੱਵਾਹ ਅਰੰਭ ਵਿੱਚ ਭ੍ਰਿਸ਼ਟ ਨਹੀਂ ਸਨ, ਪਰ ਆਦਮ ਅਤੇ ਹੱਵਾਹ ਜਿਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢਿਆ ਗਿਆ ਸੀ, ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਗਏ ਸਨ। ਜਦੋਂ ਪਰਮੇਸ਼ੁਰ ਅਤੇ ਮਨੁੱਖ ਇਕੱਠੇ ਆਰਾਮ ਵਿੱਚ ਪ੍ਰਵੇਸ਼ ਕਰਨਗੇ, ਤਾਂ ਆਦਮ ਅਤੇ ਹੱਵਾਹ—ਜੋ ਅਦਨ ਦੇ ਬਾਗ਼ ਵਿੱਚੋਂ ਕੱਢੇ ਗਏ ਸਨ—ਅਤੇ ਉਨ੍ਹਾਂ ਦੇ ਵੰਸ਼ਜਾਂ ਦਾ ਆਖਰਕਾਰ ਅੰਤ ਹੋ ਜਾਏਗਾ। ਭਵਿੱਖ ਦੀ ਮਨੁੱਖਜਾਤੀ ਵੀ ਆਦਮ ਅਤੇ ਹੱਵਾਹ ਦੇ ਵੰਸ਼ਜਾਂ ਨਾਲ ਮਿਲ ਕੇ ਬਣੇਗੀ, ਪਰ ਉਹ ਸ਼ਤਾਨ ਦੇ ਅਧਿਕਾਰ-ਖੇਤਰ ਅਧੀਨ ਰਹਿਣ ਵਾਲੇ ਮਨੁੱਖ ਨਹੀਂ ਹੋਣਗੇ। ਸਗੋਂ, ਉਹ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਬਚਾਇਆ ਗਿਆ ਅਤੇ ਸ਼ੁੱਧ ਕੀਤਾ ਗਿਆ ਹੈ। ਇਹ ਉਹ ਮਨੁੱਖਜਾਤੀ ਹੋਏਗੀ ਜਿਸ ਦਾ ਨਿਆਂ ਕੀਤਾ ਜਾ ਚੁੱਕਾ ਹੈ ਅਤੇ ਤਾੜਨਾ ਦਿੱਤੀ ਗਈ ਹੈ, ਅਤੇ ਉਹ ਜੋ ਪਵਿੱਤਰ ਹੈ। ਇਹ ਲੋਕ ਉਸ ਮਨੁੱਖਜਾਤੀ ਵਾਂਗ ਨਹੀਂ ਹੋਣਗੇ ਜਿਵੇਂ ਦੀ ਇਹ ਮੂਲ ਰੂਪ ਵਿੱਚ ਸੀ; ਲੱਗਭੱਗ ਕਿਹਾ ਜਾ ਸਕਦਾ ਹੈ ਕਿ ਉਹ ਅਰੰਭ ਦੇ ਆਦਮ ਅਤੇ ਹੱਵਾਹ ਤੋਂ ਪੂਰੀ ਤਰ੍ਹਾਂ ਨਾਲ ਵੱਖਰੇ ਕਿਸਮ ਦੇ ਲੋਕ ਹੋਣਗੇ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਸਭਨਾਂ ਵਿੱਚੋਂ ਚੁਣਿਆ ਗਿਆ ਹੋਏਗਾ ਜਿਨ੍ਹਾਂ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਸੀ, ਅਤੇ ਇਹ ਉਹ ਲੋਕ ਹੋਣਗੇ ਜੋ ਆਖਰਕਾਰ ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਦੌਰਾਨ ਅਡਿੱਗ ਰਹੇ ਹਨ; ਉਹ ਭ੍ਰਿਸ਼ਟ ਮਨੁੱਖਜਾਤੀ ਦਰਮਿਆਨ ਮਨੁੱਖਾਂ ਦਾ ਆਖਰੀ ਬਾਕੀ ਸਮੂਹ ਹੋਏਗਾl ਸਿਰਫ਼ ਇਹ ਲੋਕ ਪਰਮੇਸ਼ੁਰ ਦੇ ਨਾਲ ਅੰਤਮ ਆਰਾਮ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੋਣਗੇ। ਜੋ ਅੰਤ ਦੇ ਦਿਨਾਂ ਦੌਰਾਨ ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਦੇ ਕੰਮ ਦੌਰਾਨ—ਅਰਥਾਤ ਸ਼ੁੱਧੀਕਰਣ ਦੇ ਅੰਤਮ ਕੰਮ ਦੌਰਾਨ ਅਡਿੱਗ ਰਹਿਣ ਵਿੱਚ ਸਮਰੱਥ ਹਨ—ਉਹ ਲੋਕ ਹੋਣਗੇ ਜੋ ਪਰਮੇਸ਼ੁਰ ਦੇ ਨਾਲ-ਨਾਲ ਅੰਤਮ ਆਰਾਮ ਵਿੱਚ ਪ੍ਰਵੇਸ਼ ਕਰਨਗੇ; ਇਸ ਲਈ, ਉਹ ਸਾਰੇ ਜੋ ਆਰਾਮ ਵਿੱਚ ਪ੍ਰਵੇਸ਼ ਕਰਨਗੇ ਸ਼ਤਾਨ ਦੇ ਪ੍ਰਭਾਵ ਤੋਂ ਮੁਕਤ ਹੋ ਚੁੱਕੇ ਹੋਣਗੇ ਅਤੇ ਪਰਮੇਸ਼ੁਰ ਦੇ ਸ਼ੁੱਧੀਕਰਣ ਦੇ ਅੰਤਮ ਕੰਮ ਤੋਂ ਲੰਘਣ ਤੋਂ ਬਾਅਦ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾ ਚੁੱਕੇ ਹੋਣਗੇ। ਅਜਿਹੇ ਮਨੁੱਖ, ਜੋ ਆਖਰਕਾਰ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਂ ਚੁੱਕੇ ਹੋਣਗੇ, ਅੰਤਮ ਆਰਾਮ ਵਿੱਚ ਪ੍ਰਵੇਸ਼ ਕਰਨਗੇ। ਪਰਮੇਸ਼ੁਰ ਦੇ ਤਾੜਨਾ ਅਤੇ ਨਿਆਂ ਦੇ ਕੰਮ ਦਾ ਉਦੇਸ਼ ਅਸਲ ਵਿੱਚ ਅੰਤਮ ਆਰਾਮ ਦੀ ਖਾਤਰ ਮਨੁੱਖਜਾਤੀ ਨੂੰ ਸ਼ੁੱਧ ਕਰਨਾ ਹੈ; ਅਜਿਹੇ ਸ਼ੁੱਧੀਕਰਣ ਤੋਂ ਬਿਨਾਂ, ਕਿਸੇ ਵੀ ਮਨੁੱਖ ਨੂੰ ਕਿਸਮ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਨਹੀਂ ਕੀਤਾ ਜਾ ਸਕਦਾ, ਨਾ ਹੀ ਉਹ ਆਰਾਮ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਇਹ ਕੰਮ ਮਨੁੱਖਜਾਤੀ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਦਾ ਇੱਕੋ-ਇੱਕ ਰਾਹ ਹੈ। ਸਿਰਫ਼ ਪਰਮੇਸ਼ੁਰ ਦਾ ਸ਼ੁੱਧ ਕਰਨ ਦਾ ਕੰਮ ਮਨੁੱਖਾਂ ਨੂੰ ਉਨ੍ਹਾਂ ਦੇ ਕੁਧਰਮ ਤੋਂ ਸ਼ੁੱਧ ਕਰੇਗਾ, ਅਤੇ ਸਿਰਫ਼ ਉਸ ਦਾ ਤਾੜਨਾ ਅਤੇ ਨਿਆਂ ਦਾ ਕੰਮ ਹੀ ਮਨੁੱਖਜਾਤੀ ਦੇ ਉਨ੍ਹਾਂ ਅਣਆਗਿਆਕਾਰੀ ਤੱਤਾਂ ਨੂੰ ਸਾਹਮਣੇ ਲਿਆਏਗਾ, ਇਸ ਦੇ ਦੁਆਰਾ ਉਨ੍ਹਾਂ ਨੂੰ ਜਿਹੜੇ ਬਚਾਏ ਜਾ ਸਕਦੇ ਹਨ ਉਨ੍ਹਾਂ ਤੋਂ ਜਿਹੜੇ ਬਚਾਏ ਨਹੀਂ ਜਾ ਸਕਦੇ, ਅਤੇ ਉਨ੍ਹਾਂ ਨੂੰ ਜਿਹੜੇ ਬਚਣਗੇ ਉਨ੍ਹਾਂ ਤੋਂ ਜਿਹੜੇ ਨਹੀਂ ਬਚਣਗੇ, ਅਲੱਗ ਕਰੇਗਾ। ਜਦੋਂ ਇਹ ਕੰਮ ਖਤਮ ਹੋਏਗਾ, ਜਿਨ੍ਹਾਂ ਲੋਕਾਂ ਨੂੰ ਬਚੇ ਰਹਿਣ ਦੀ ਅਨੁਮਤੀ ਮਿਲੇਗੀ ਉਹ ਸਾਰੇ ਸ਼ੁੱਧ ਕੀਤੇ ਜਾਣਗੇ, ਅਤੇ ਉਹ ਮਨੁੱਖਤਾ ਦੇ ਉਚੇਰੇ ਪੱਧਰ ਵਿੱਚ ਪ੍ਰਵੇਸ਼ ਕਰਨਗੇ ਜਿਸ ਵਿੱਚ ਉਹ ਧਰਤੀ ਉੱਤੇ ਇੱਕ ਵਧੇਰੇ ਅਦਭੁਤ ਦੂਜੇ ਮਨੁੱਖੀ ਜੀਵਨ ਦਾ ਆਨੰਦ ਉਠਾਉਣਗੇ; ਦੂਜੇ ਸ਼ਬਦਾਂ ਵਿੱਚ, ਉਹ ਮਨੁੱਖਜਾਤੀ ਦੇ ਆਰਾਮ ਦੇ ਦਿਨ ਨੂੰ ਸ਼ੁਰੂ ਕਰਨਗੇ, ਅਤੇ ਪਰਮੇਸ਼ੁਰ ਦੇ ਨਾਲ-ਨਾਲ ਰਹਿਣਗੇ। ਉਨ੍ਹਾਂ ਮਗਰੋਂ ਜਿਨ੍ਹਾਂ ਨੂੰ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਏਗੀ, ਉਨ੍ਹਾਂ ਦੇ ਤਾੜਨਾ ਅਤੇ ਨਿਆਂ ਤੋਂ ਲੰਘਣ ਤੋਂ ਬਾਅਦ, ਉਨ੍ਹਾਂ ਦੀ ਅਸਲੀਅਤ ਪੂਰੀ ਤਰ੍ਹਾਂ ਪਰਗਟ ਹੋ ਜਾਏਗੀ, ਜਿਸ ਮਗਰੋਂ ਉਨ੍ਹਾਂ ਸਾਰਿਆਂ ਦਾ ਨਾਸ ਕਰ ਦਿੱਤਾ ਜਾਏਗਾ ਅਤੇ, ਸ਼ਤਾਨ ਵਾਂਗ, ਉਨ੍ਹਾਂ ਨੂੰ ਹੁਣ ਹੋਰ ਧਰਤੀ ’ਤੇ ਜੀਵਿਤ ਰਹਿਣ ਦੀ ਅਨੁਮਤੀ ਨਹੀਂ ਹੋਏਗੀ। ਭਵਿੱਖ ਦੀ ਮਨੁੱਖਜਾਤੀ ਵਿੱਚ ਇਸ ਕਿਸਮ ਦੇ ਕੋਈ ਵੀ ਲੋਕ ਸ਼ਾਮਲ ਨਹੀਂ ਹੋਣਗੇ; ਅਜਿਹੇ ਲੋਕ ਅੰਤਮ ਆਰਾਮ ਦੇ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਯੋਗ ਨਹੀਂ ਹਨ, ਨਾ ਹੀ ਲੋਕ ਉਸ ਆਰਾਮ ਦੇ ਦਿਨ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹਨ ਜਿਸ ਨੂੰ ਪਰਮੇਸ਼ੁਰ ਅਤੇ ਮਨੁੱਖ ਦੋਵੇਂ ਸਾਂਝਾ ਕਰਨਗੇ, ਕਿਉਂਕਿ ਉਹ ਸਜ਼ਾ ਦੇ ਨਿਸ਼ਾਨੇ ਹਨ ਅਤੇ ਦੁਸ਼ਟ, ਕੁਧਰਮੀ ਲੋਕ ਹਨ। ਉਨ੍ਹਾਂ ਨੂੰ ਇੱਕ ਵਾਰ ਛੁਟਕਾਰਾ ਦਿੱਤਾ ਗਿਆ ਸੀ, ਅਤੇ ਉਨ੍ਹਾਂ ਨੂੰ ਨਿਆਂ ਅਤੇ ਤਾੜਨਾ ਵੀ ਦਿੱਤੀ ਗਈ ਸੀ; ਉਨ੍ਹਾਂ ਨੇ ਇੱਕ ਵਾਰ ਪਰਮੇਸ਼ੁਰ ਨੂੰ ਸੇਵਾਵਾਂ ਵੀ ਦਿੱਤੀਆਂ ਸਨ। ਪਰ, ਜਦੋਂ ਅੰਤਮ ਦਿਨ ਆਏਗਾ, ਤਾਂ ਫਿਰ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਦੁਸ਼ਟਤਾ ਕਾਰਣ ਅਤੇ ਅਣਆਗਿਆਕਾਰੀ ਅਤੇ ਛੁਟਕਾਰਾ ਪਾਏ ਜਾਣ ਦੀ ਅਸਮਰਥਤਾ ਦੇ ਨਤੀਜੇ ਵਜੋਂ ਮਿਟਾ ਦਿੱਤਾ ਜਾਏਗਾ ਅਤੇ ਨਾਸ ਕਰ ਦਿੱਤਾ ਜਾਏਗਾ; ਉਹ ਭਵਿੱਖ ਦੇ ਸੰਸਾਰ ਵਿੱਚ ਫਿਰ ਕਦੇ ਹੋਂਦ ਵਿੱਚ ਨਹੀਂ ਆਉਣਗੇ, ਅਤੇ ਭਵਿੱਖ ਦੀ ਮਨੁੱਖਜਾਤੀ ਦਰਮਿਆਨ ਉਹ ਹੁਣ ਹੋਰ ਜ਼ਿੰਦਾ ਨਹੀਂ ਰਹਿਣਗੇ। ਭਾਵੇਂ ਉਹ ਮ੍ਰਿਤਕ ਲੋਕਾਂ ਦੀਆਂ ਆਤਮਾਵਾਂ ਹਨ ਜਾਂ ਅਜੇ ਵੀ ਦੇਹ ਵਿੱਚ ਰਹਿੰਦੇ ਲੋਕ, ਸਾਰੇ ਕੁਕਰਮੀ ਅਤੇ ਉਹ ਸਾਰੇ ਜੋ ਬਚਾਏ ਨਹੀਂ ਗਏ ਹਨ ਇੱਕ ਵਾਰ ਮਨੁੱਖਜਾਤੀ ਦਰਮਿਆਨ ਪਵਿੱਤਰ ਲੋਕਾਂ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਨਾਸ ਕਰ ਦਿੱਤੇ ਜਾਣਗੇ। ਇਨ੍ਹਾਂ ਕੁਕਰਮੀ ਆਤਮਾਵਾਂ ਅਤੇ ਮਨੁੱਖਾਂ, ਜਾਂ ਧਰਮੀ ਲੋਕਾਂ ਦੀਆਂ ਆਤਮਾਵਾਂ ਅਤੇ ਉਹ ਲੋਕ ਜੋ ਧਰਮੀ ਹਨ, ਇਸ ਗੱਲ ਦੀ ਪਰਵਾਹ ਕਿਤੇ ਬਿਨਾਂ ਕਿ ਭਾਵੇਂ ਉਹ ਕਿਸੇ ਵੀ ਯੁਗ ਨਾਲ ਸੰਬੰਧਤ ਹਨ, ਬੁਰਾ ਕਰਨ ਵਾਲੇ ਸਾਰਿਆਂ ਦਾ ਆਖਰਕਾਰ ਨਾਸ ਹੋ ਜਾਏਗਾ, ਅਤੇ ਉਹ ਸਾਰੇ ਜੋ ਧਰਮੀ ਹਨ ਜ਼ਿੰਦਾ ਰਹਿਣਗੇ। ਕਿਸੇ ਵਿਅਕਤੀ ਜਾਂ ਆਤਮਾ ਨੂੰ ਮੁਕਤੀ ਮਿਲੇਗੀ ਜਾਂ ਨਹੀਂ ਇਸ ਦਾ ਫ਼ੈਸਲਾ ਪੂਰੀ ਤਰ੍ਹਾਂ ਨਾਲ ਅੰਤਮ ਯੁਗ ਦੇ ਕੰਮ ਦੇ ਆਧਾਰ ’ਤੇ ਨਹੀਂ ਕੀਤਾ ਜਾਂਦਾ; ਸਗੋਂ ਇਹ ਇਸ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ ਕਿ ਕੀ ਉਨ੍ਹਾਂ ਨੇ ਪਰਮੇਸ਼ੁਰ ਦਾ ਪ੍ਰਤੀਰੋਧ ਕੀਤਾ ਹੈ ਜਾਂ ਉਹ ਪਰਮੇਸ਼ੁਰ ਦੀ ਅਵੱਗਿਆ ਕਰਦੇ ਰਹੇ ਹਨ ਜਾਂ ਨਹੀਂl ਪਿਛਲੇ ਯੁਗ ਵਿੱਚ ਲੋਕ ਜਿਨ੍ਹਾਂ ਨੇ ਬੁਰਾ ਕੀਤਾ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕੇ ਸਨ, ਬੇਸ਼ੱਕ, ਸਜ਼ਾ ਦੇ ਪਾਤਰ ਬਣਨਗੇ, ਅਤੇ ਵਰਤਮਾਨ ਯੁਗ ਵਿੱਚ ਜੋ ਲੋਕ ਬੁਰਾ ਕਰਦੇ ਹਨ ਅਤੇ ਬਚਾਏ ਨਹੀਂ ਜਾ ਸਕਦੇ ਹਨ, ਉਹ ਵੀ ਨਿਸ਼ਚਿਤ ਤੌਰ ’ਤੇ ਸਜ਼ਾ ਦੇ ਪਾਤਰ ਹੋਣਗੇ। ਮਨੁੱਖਾਂ ਨੂੰ ਚੰਗੇ ਅਤੇ ਬੁਰੇ ਦੇ ਆਧਾਰ ’ਤੇ ਵੰਡਿਆ ਜਾਂਦਾ ਹੈ, ਨਾ ਕਿ ਉਸ ਯੁਗ ਦੇ ਆਧਾਰ ’ਤੇ ਜਿਸ ਵਿੱਚ ਉਹ ਰਹਿੰਦੇ ਹਨ। ਇੱਕ ਵਾਰ ਵਰਗੀਕਰਣ ਕੀਤੇ ਜਾਣ ਮਗਰੋਂ, ਉਨ੍ਹਾਂ ਨੂੰ ਫ਼ੌਰਨ ਸਜ਼ਾ ਜਾਂ ਪ੍ਰਤੀਫਲ ਨਹੀਂ ਦਿੱਤਾ ਜਾਏਗਾ; ਪਰਮੇਸ਼ੁਰ ਬੁਰੇ ਨੂੰ ਸਜ਼ਾ ਦੇਣ ਅਤੇ ਚੰਗੇ ਨੂੰ ਪ੍ਰਤੀਫਲ ਦੇਣ ਦਾ ਆਪਣਾ ਕੰਮ ਅੰਤਮ ਦਿਨਾਂ ਵਿੱਚ ਜਿੱਤਣ ਦਾ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਹੀ ਕਰੇਗਾ। ਅਸਲ ਵਿੱਚ, ਉਹ ਉਦੋਂ ਤੋਂ ਮਨੁੱਖਾਂ ਨੂੰ ਚੰਗੇ ਅਤੇ ਬੁਰੇ ਦਰਮਿਆਨ ਅਲੱਗ-ਅਲੱਗ ਕਰ ਰਿਹਾ ਹੈ ਜਦੋਂ ਤੋਂ ਉਸ ਨੇ ਮਨੁੱਖਜਾਤੀ ਦੀ ਮੁਕਤੀ ਦਾ ਆਪਣਾ ਕੰਮ ਸ਼ੁਰੂ ਕੀਤਾ ਸੀ। ਬਸ ਇੰਨਾ ਹੀ ਹੈ ਕਿ ਉਹ ਸਿਰਫ਼ ਆਪਣਾ ਕੰਮ ਖਤਮ ਹੋਣ ਮਗਰੋਂ ਹੀ ਧਰਮੀਆਂ ਨੂੰ ਪ੍ਰਤੀਫਲ ਦਏਗਾ ਅਤੇ ਦੁਸ਼ਟਾਂ ਨੂੰ ਸਜ਼ਾ ਦਏਗਾ; ਅਜਿਹਾ ਨਹੀਂ ਹੈ ਕਿ ਉਹ ਆਪਣਾ ਕੰਮ ਪੂਰਾ ਹੋਣ ਮਗਰੋਂ ਉਨ੍ਹਾਂ ਨੂੰ ਵਰਗਾਂ ਵਿੱਚ ਵੰਡੇਗਾ ਅਤੇ ਫ਼ੌਰਨ ਬੁਰਿਆਂ ਨੂੰ ਸਜ਼ਾ ਦੇਣ ਅਤੇ ਚੰਗਿਆਂ ਨੂੰ ਪ੍ਰਤੀਫਲ ਦੇਣ ਦਾ ਕੰਮ ਸ਼ੁਰੂ ਕਰੇਗਾ। ਬਲਕਿ, ਇਹ ਕੰਮ ਸਿਰਫ਼ ਉਦੋਂ ਹੀ ਹੋਵੇਗਾ ਜਦੋਂ ਉਸਦਾ ਕੰਮ ਪੂਰੀ ਤਰ੍ਹਾਂ ਨਾਲ ਮੁੱਕ ਜਾਵੇਗਾ। ਪਰਮੇਸ਼ੁਰ ਦੇ ਦੁਸ਼ਟਾਂ ਨੂੰ ਸਜ਼ਾ ਦੇਣ ਅਤੇ ਚੰਗਿਆਂ ਨੂੰ ਪ੍ਰਤੀਫਲ ਦੇਣ ਦੇ ਕੰਮ ਦਾ ਸਮੁੱਚਾ ਉਦੇਸ਼ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਨਾਲ ਸ਼ੁੱਧ ਕਰਨਾ ਹੈ ਤਾਂ ਕਿ ਉਹ ਪੂਰੀ ਤਰ੍ਹਾਂ ਸ਼ੁੱਧ ਮਨੁੱਖਜਾਤੀ ਨੂੰ ਸਦੀਵੀ ਆਰਾਮ ਵਿੱਚ ਲਿਆ ਸਕੇ। ਉਸ ਦੇ ਕੰਮ ਦਾ ਇਹ ਪੜਾਅ ਸਭ ਤੋਂ ਮਹੱਤਵਪੂਰਣ ਹੈ; ਇਹ ਉਸ ਦੇ ਪ੍ਰਬੰਧਨ ਦੇ ਸਮੁੱਚੇ ਕੰਮ ਦਾ ਅੰਤਮ ਪੜਾਅ ਹੈ। ਜੇ ਪਰਮੇਸ਼ੁਰ ਦੁਸ਼ਟਾਂ ਦਾ ਨਾਸ ਨਾ ਕਰਦਾ, ਸਗੋਂ ਇਸ ਦੀ ਬਜਾਏ ਉਨ੍ਹਾਂ ਨੂੰ ਬਚੇ ਰਹਿਣ ਦੀ ਆਗਿਆ ਦਿੰਦਾ, ਤਾਂ ਹਰੇਕ ਮਨੁੱਖ ਅਜੇ ਵੀ ਆਰਾਮ ਵਿੱਚ ਪ੍ਰਵੇਸ਼ ਕਰਨ ਦੇ ਯੋਗ ਨਾ ਹੁੰਦਾ, ਅਤੇ ਪਰਮੇਸ਼ੁਰ ਸਮੁੱਚੀ ਮਨੁੱਖਜਾਤੀ ਨੂੰ ਇੱਕ ਬਿਹਤਰ ਖੇਤਰ ਵਿੱਚ ਲਿਆਉਣ ਦੇ ਯੋਗ ਨਾ ਹੁੰਦਾ। ਅਜਿਹਾ ਕੰਮ ਮੁਕੰਮਲ ਨਹੀਂ ਹੋਏਗਾ। ਜਦੋਂ ਉਸ ਦਾ ਕੰਮ ਖਤਮ ਹੋ ਜਾਏਗਾ, ਤਾਂ ਸਮੁੱਚੀ ਮਨੁੱਖਜਾਤੀ ਪੂਰੀ ਤਰ੍ਹਾਂ ਨਾਲ ਪਵਿੱਤਰ ਹੋ ਜਾਏਗੀ; ਸਿਰਫ਼ ਇਸ ਤਰ੍ਹਾਂ ਹੀ ਪਰਮੇਸ਼ੁਰ ਸ਼ਾਂਤੀਪੂਰਵਕ ਆਰਾਮ ਵਿੱਚ ਰਹਿ ਸਕੇਗਾ।

ਅੱਜ ਲੋਕ ਅਜੇ ਵੀ ਦੇਹ ਦੀਆਂ ਗੱਲਾਂ ਛੱਡਣ ਦੇ ਅਸਮਰਥ ਹਨ; ਉਹ ਦੇਹ ਦੇ ਸੁੱਖ ਨੂੰ ਤਿਆਗ ਨਹੀਂ ਸਕਦੇ, ਨਾ ਹੀ ਉਹ ਸੰਸਾਰ, ਧਨ, ਜਾਂ ਉਨ੍ਹਾਂ ਦੇ ਭ੍ਰਿਸ਼ਟ ਸੁਭਾਅ ਨੂੰ ਤਿਆਗ ਸਕਦੇ ਹਨ। ਬਹੁਤੇ ਲੋਕ ਆਪਣੀ ਤਲਾਸ਼ ਰਸਮੀ ਤਰੀਕੇ ਨਾਲ ਕਰਦੇ ਹਨ। ਅਸਲ ਵਿੱਚ, ਇਨ੍ਹਾਂ ਲੋਕਾਂ ਦੇ ਦਿਲ ਵਿੱਚ ਪਰਮੇਸ਼ੁਰ ਹੈ ਹੀ ਨਹੀਂ; ਇਸ ਤੋਂ ਵੀ ਬੁਰਾ ਇਹ ਹੈ ਕਿ, ਉਹ ਪਰਮੇਸ਼ੁਰ ਤੋਂ ਡਰਦੇ ਨਹੀਂ ਹਨ। ਉਨ੍ਹਾਂ ਦੇ ਦਿਲ ਵਿੱਚ ਪਰਮੇਸ਼ੁਰ ਨਹੀਂ ਹੈ, ਅਤੇ ਇਸ ਲਈ ਉਹ, ਉਹ ਸਭ ਨਹੀਂ ਸਮਝ ਸਕਦੇ ਜੋ ਪਰਮੇਸ਼ੁਰ ਕਰਦਾ ਹੈ, ਉਸ ਦੁਆਰਾ ਕਹੇ ਜਾਂਦੇ ਵਚਨਾਂ ’ਤੇ ਵਿਸ਼ਵਾਸ ਕਰਨਾ ਤਾਂ ਦੂਰ ਦੀ ਗੱਲ ਰਹੀ। ਅਜਿਹੇ ਲੋਕ ਬਹੁਤ ਜ਼ਿਆਦਾ ਦੇਹ ਦੇ ਪੱਧਰ ’ਤੇ ਹਨ, ਉਹ ਬਹੁਤ ਗਹਿਰਾਈ ਤਕ ਭ੍ਰਿਸ਼ਟ ਹਨ ਅਤੇ ਉਨ੍ਹਾਂ ਵਿੱਚ ਹਰ ਤਰ੍ਹਾਂ ਦੀ ਸੱਚਾਈ ਦੀ ਘਾਟ ਹੈ। ਇਸ ਤੋਂ ਇਲਾਵਾ, ਉਹ ਵਿਸ਼ਵਾਸ ਨਹੀਂ ਕਰਦੇ ਕਿ ਪਰਮੇਸ਼ੁਰ ਦੇਹਧਾਰਣ ਕਰ ਸਕਦਾ ਹੈ। ਕੋਈ ਵੀ ਜੋ ਦੇਹਧਾਰੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦਾ—ਅਰਥਾਤ ਕੋਈ ਜੋ ਦ੍ਰਿਸ਼ਟੀਗੋਚਰ ਪਰਮੇਸ਼ੁਰ ਵਿੱਚ ਜਾਂ ਉਸ ਦੇ ਕੰਮ ਅਤੇ ਵਚਨਾਂ ਵਿੱਚ ਵਿਸ਼ਵਾਸ ਨਹੀਂ ਕਰਦਾ, ਅਤੇ ਇਸ ਦੀ ਬਜਾਏ ਸਵਰਗ ਵਿੱਚ ਅਦਿੱਖ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ—ਉਹ ਇੱਕ ਅਜਿਹਾ ਵਿਅਕਤੀ ਹੈ ਜਿਸ ਦੇ ਦਿਲ ਵਿੱਚ ਪਰਮੇਸ਼ੁਰ ਨਹੀਂ ਹੈ। ਅਜਿਹੇ ਲੋਕ ਵਿਦ੍ਰੋਹੀ ਅਤੇ ਪਰਮੇਸ਼ੁਰ ਦਾ ਪ੍ਰਤੀਰੋਧ ਕਰਨ ਵਾਲੇ ਹੁੰਦੇ ਹਨ। ਉਨ੍ਹਾਂ ਵਿੱਚ ਮਨੁੱਖਤਾ ਅਤੇ ਤਰਕ ਦੀ ਘਾਟ ਹੁੰਦੀ ਹੈ, ਫਿਰ ਸੱਚਾਈ ਬਾਰੇ ਤਾਂ ਕੀ ਕਹੀਏ। ਇਸ ਤੋਂ ਇਲਾਵਾ, ਇਨ੍ਹਾਂ ਲੋਕਾਂ ਲਈ, ਪ੍ਰਤੱਖ ਅਤੇ ਅਸਲ ਪਰਮੇਸ਼ੁਰ ਉਹ ਹੈ ਜਿਸ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਪਰ ਉਹ ਅਦਿੱਖ ਅਤੇ ਖਿਆਲੀ ਪਰਮੇਸ਼ੁਰ ਨੂੰ ਸਭ ਤੋਂ ਭਰੋਸੇਯੋਗ ਅਤੇ ਖੁਸ਼ੀ ਦੇਣ ਵਾਲਾ ਮੰਨਦੇ ਹਨ। ਉਹ ਜੋ ਭਾਲ ਰਹੇ ਹਨ ਅਸਲ ਸੱਚਾਈ ਨਹੀਂ ਹੈ, ਨਾ ਹੀ ਇਹ ਜੀਵਨ ਦਾ ਅਸਲ ਸਾਰ ਹੈ; ਪਰਮੇਸ਼ੁਰ ਦੀ ਇੱਛਾ ਹੋਣਾ ਤਾਂ ਦੂਰ ਦੀ ਗੱਲ ਰਹੀ। ਇਸ ਦੀ ਬਜਾਏ, ਉਹ ਰੋਮਾਂਚ ਦੀ ਭਾਲ ਕਰਦੇ ਹਨ। ਉਹ ਸਭ ਚੀਜ਼ਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਉਨ੍ਹਾਂ ਦੀਆਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੇ ਯੋਗ ਬਣਾਉਂਦੀਆਂ ਹਨ, ਬੇਸ਼ੱਕ, ਉਹੀ ਹਨ ਜਿਨ੍ਹਾਂ ’ਤੇ ਉਹ ਵਿਸ਼ਵਾਸ ਕਰਦੇ ਹਨ ਅਤੇ ਜਿਨ੍ਹਾਂ ਦਾ ਉਹ ਪਿੱਛਾ ਕਰਦੇ ਹਨ। ਉਹ ਸਿਰਫ਼ ਆਪਣੀਆਂ ਖੁਦ ਦੀਆਂ ਇੱਛਾਵਾਂ ਦੀ ਸੰਤੁਸ਼ਟੀ ਲਈ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਹਨ, ਸੱਚਾਈ ਦੀ ਖੋਜ ਲਈ ਨਹੀਂ। ਕੀ ਅਜਿਹੇ ਲੋਕ ਬੁਰੇ ਕੰਮ ਕਰਨ ਵਾਲੇ ਨਹੀਂ ਹਨ? ਉਹ ਬੇਹੱਦ ਆਤਮ-ਵਿਸ਼ਵਾਸੀ ਹਨ, ਅਤੇ ਉਹ ਇਸ ਗੱਲ ’ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਕਿ ਸਵਰਗ ਵਿਚਲਾ ਪਰਮੇਸ਼ੁਰ ਉਨ੍ਹਾਂ ਵਰਗੇ ਅਜਿਹੇ “ਚੰਗੇ ਲੋਕਾਂ” ਦਾ ਨਾਸ ਕਰ ਦਏਗਾ। ਸਗੋਂ, ਉਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਹਮੇਸ਼ਾਂ ਬਚਾਈ ਰੱਖੇਗਾ ਅਤੇ, ਇਸ ਤੋਂ ਵੱਧ, ਉਨ੍ਹਾਂ ਨੂੰ ਬਹੁਤ ਵੱਡਾ ਪ੍ਰਤੀਫਲ ਦਏਗਾ, ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਲਈ ਬਹੁਤ ਸਾਰੇ ਕੰਮ ਕੀਤੇ ਹਨ, ਅਤੇ ਉਸ ਦੇ ਪ੍ਰਤੀ ਬਹੁਤ ਜ਼ਿਆਦਾ “ਵਫ਼ਾਦਾਰੀ” ਦਿਖਾਈ ਹੈ। ਜੇ ਉਨ੍ਹਾਂ ਨੇ ਪ੍ਰਤੱਖ ਪਰਮੇਸ਼ੁਰ ਦੀ ਵੀ ਖੋਜ ਕਰਨੀ ਹੁੰਦੀ, ਤਾਂ ਜਿਵੇਂ ਹੀ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਨਾ ਹੁੰਦੀਆਂ, ਉਹ ਫ਼ੌਰਨ ਪਰਮੇਸ਼ੁਰ ਖ਼ਿਲਾਫ਼ ਬੋਲਣ ਲੱਗ ਗਏ ਹੁੰਦੇ ਜਾਂ ਗੁੱਸੇ ਨਾਲ ਭਰ ਜਾਂਦੇ। ਉਹ ਖੁਦ ਨੂੰ ਨੀਚ ਘਿਰਣਾਯੋਗ ਮਨੁੱਖਾਂ ਵਾਂਗ ਦਿਖਾਉਂਦੇ ਹਨ ਜੋ ਹਮੇਸ਼ਾ ਆਪਣੀਆਂ ਖੁਦ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਖੋਜ ਵਿੱਚ ਰਹਿੰਦੇ ਹਨ; ਉਹ ਸੱਚਾਈ ਦਾ ਪਿੱਛਾ ਕਰਨ ਵਾਲੇ ਇਮਾਨਦਾਰ ਲੋਕ ਨਹੀਂ ਹਨ। ਅਜਿਹੇ ਲੋਕ ਕਥਿਤ ਦੁਸ਼ਟ ਲੋਕ ਹਨ ਜੋ ਮਸੀਹ ਦੇ ਪਿੱਛੇ ਚੱਲਦੇ ਹਨ। ਉਹ ਲੋਕ ਜੋ ਸੱਚਾਈ ਦੀ ਖੋਜ ਨਹੀਂ ਕਰਦੇ ਸੰਭਵ ਤੌਰ ’ਤੇ ਸੱਚਾਈ ਉੱਪਰ ਵਿਸ਼ਵਾਸ ਨਹੀਂ ਕਰ ਸਕਦੇ, ਅਤੇ ਮਨੁੱਖਜਾਤੀ ਦੇ ਭਵਿੱਖ ਦੇ ਨਤੀਜੇ ਨੂੰ ਸਮਝਣ ਵਿੱਚ ਹੋਰ ਵੀ ਜ਼ਿਆਦਾ ਅਯੋਗ ਹਨ, ਕਿਉਂਕਿ ਉਹ ਪ੍ਰਤੱਖ ਪਰਮੇਸ਼ੁਰ ਦੇ ਕਿਸੇ ਕੰਮ ਜਾਂ ਵਚਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ—ਅਤੇ ਇਸ ਵਿੱਚ ਮਨੁੱਖਜਾਤੀ ਦੇ ਭਵਿੱਖ ਦੀ ਮੰਜ਼ਿਲ ਵਿੱਚ ਵਿਸ਼ਵਾਸ ਨਾ ਕਰ ਸਕਣਾ ਸ਼ਾਮਲ ਹੈ। ਇਸ ਲਈ, ਭਾਵੇਂ ਉਹ ਦ੍ਰਿਸ਼ਟੀਗੋਚਰ ਪਰਮੇਸ਼ੁਰ ਦੇ ਪਿੱਛੇ ਚੱਲਣ ਵੀ, ਤਾਂ ਵੀ ਉਹ ਬੁਰਾ ਕਰਨਗੇ ਅਤੇ ਸੱਚਾਈ ਦੀ ਖੋਜ ਬਿਲਕੁਲ ਨਹੀਂ ਕਰਨਗੇ, ਨਾ ਹੀ ਉਸ ਸੱਚਾਈ ’ਤੇ ਅਮਲ ਕਰਨਗੇ ਜਿਸ ਨੂੰ ਮੈਂ ਚਾਹੁੰਦਾ ਹਾਂ। ਉਹ ਲੋਕ ਜੋ ਇਹ ਵਿਸ਼ਵਾਸ ਨਹੀਂ ਕਰਦੇ ਕਿ ਉਨ੍ਹਾਂ ਦਾ ਨਾਸ ਹੋ ਜਾਏਗਾ, ਇਸ ਦੇ ਉਲਟ, ਉਹੀ ਹਨ ਜਿਨ੍ਹਾਂ ਦਾ ਨਾਸ ਹੋਏਗਾ। ਉਹ ਆਪਣੇ ਆਪ ਨੂੰ ਬਹੁਤ ਚਲਾਕ ਵੀ ਸਮਝਦੇ ਹਨ, ਅਤੇ ਉਹ ਸੋਚਦੇ ਹਨ ਕਿ ਉਹ ਖੁਦ ਉਹ ਲੋਕ ਹਨ ਜੋ ਸੱਚਾਈ ’ਤੇ ਅਮਲ ਕਰਦੇ ਹਨ। ਉਹ ਆਪਣੇ ਬੁਰੇ ਆਚਰਣ ਨੂੰ ਸੱਚਾਈ ਮੰਨਦੇ ਹਨ ਅਤੇ ਇਸ ਲਈ ਇਸ ਦਾ ਅਨੰਦ ਮਾਣਦੇ ਹਨ। ਅਜਿਹੇ ਦੁਸ਼ਟ ਲੋਕ ਬੇਹੱਦ ਆਤਮਵਿਸ਼ਵਾਸ ਨਾਲ ਭਰੇ ਹੁੰਦੇ ਹਨ, ਉਹ ਸੱਚਾਈ ਨੂੰ ਸਿੱਖਿਆ ਮੰਨਦੇ ਹਨ ਅਤੇ ਆਪਣੇ ਬੁਰੇ ਕੰਮਾਂ ਨੂੰ ਸੱਚਾਈ ਮੰਨਦੇ ਹਨ, ਪਰ ਅੰਤ ਵਿੱਚ, ਉਹ ਉਹੀ ਵੱਢ ਸਕਣਗੇ, ਜੋ ਉਨ੍ਹਾਂ ਨੇ ਬੀਜਿਆ ਹੈ। ਲੋਕ ਜਿੰਨਾ ਜ਼ਿਆਦਾ ਆਤਮ ਵਿਸ਼ਵਾਸ ਰੱਖਦੇ ਹਨ ਉੰਨਾ ਹੀ ਜ਼ਿਆਦਾ ਉਹ ਅਭਿਮਾਨੀ ਹੁੰਦੇ ਹਨ, ਉੰਨਾ ਹੀ ਜ਼ਿਆਦਾ ਉਹ ਸੱਚਾਈ ਪ੍ਰਾਪਤ ਕਰਨ ਦੇ ਅਯੋਗ ਹੁੰਦੇ ਹਨ; ਲੋਕ ਜਿੰਨਾ ਜ਼ਿਆਦਾ ਸਵਰਗ ਦੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਉਹ ਉੰਨਾ ਹੀ ਜ਼ਿਆਦਾ ਪਰਮੇਸ਼ੁਰ ਦਾ ਪ੍ਰਤੀਰੋਧ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਸਜ਼ਾ ਮਿਲੇਗੀ। ਮਨੁੱਖਜਾਤੀ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਹਰੇਕ ਵਿਅਕਤੀ ਦੀ ਸਜ਼ਾ ਜਾਂ ਪ੍ਰਤੀਫਲ ਪ੍ਰਾਪਤ ਕਰਨਾ ਇਸ ਗੱਲ ’ਤੇ ਅਧਾਰਤ ਹੋਏਗਾ ਕਿ ਕੀ ਉਹ ਸੱਚਾਈ ਦੀ ਖੋਜ ਕਰਦੇ ਹਨ, ਕੀ ਉਹ ਪਰਮੇਸ਼ੁਰ ਨੂੰ ਜਾਣਦੇ ਹਨ, ਕੀ ਉਹ ਦ੍ਰਿਸ਼ਟੀਗੋਚਰ ਪਰਮੇਸ਼ੁਰ ਦੇ ਅਧੀਨ ਹੋ ਸਕਦੇ ਹਨ। ਉਹ ਜਿਨ੍ਹਾਂ ਨੇ ਦ੍ਰਿਸ਼ਟੀਗੋਚਰ ਪਰਮੇਸ਼ੁਰ ਦੀ ਸੇਵਾ ਕੀਤੀ ਹੈ, ਪਰ ਉਸ ਨੂੰ ਜਾਣਦੇ ਨਹੀਂ ਜਾਂ ਉਸ ਦੀ ਆਗਿਆਕਾਰੀ ਨਹੀਂ ਕਰਦੇ, ਉਨ੍ਹਾਂ ਵਿੱਚ ਸੱਚਾਈ ਨਹੀਂ ਹੈ। ਅਜਿਹੇ ਲੋਕ ਕੁਕਰਮੀ ਹਨ, ਅਤੇ ਕੁਕਰਮੀ ਬੇਸ਼ੱਕ ਸਜ਼ਾ ਦੇ ਪਾਤਰ ਹੋਣਗੇ; ਇਸ ਤੋਂ ਜ਼ਿਆਦਾ, ਉਨ੍ਹਾਂ ਨੂੰ ਉਨ੍ਹਾਂ ਦੇ ਬੁਰੇ ਆਚਰਣ ਅਨੁਸਾਰ ਸਜ਼ਾ ਦਿੱਤੀ ਜਾਏਗੀ। ਪਰਮੇਸ਼ੁਰ ਮਨੁੱਖਾਂ ਦੁਆਰਾ ਵਿਸ਼ਵਾਸ ਕੀਤੇ ਜਾਣ ਲਈ ਹੈ, ਅਤੇ ਉਹ ਉਨ੍ਹਾਂ ਦੀ ਆਗਿਆਕਾਰੀ ਦੇ ਵੀ ਯੋਗ ਹੈ। ਉਹ ਲੋਕ ਜਿਨ੍ਹਾਂ ਦਾ ਸਿਰਫ਼ ਖਿਆਲੀ ਅਤੇ ਅਦਿੱਖ ਪਰਮੇਸ਼ੁਰ ਵਿੱਚ ਵਿਸ਼ਵਾਸ ਹੈ ਉਹ ਲੋਕ ਹਨ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ ਅਤੇ ਉਸ ਦੇ ਅਧੀਨ ਹੋਣ ਦੇ ਵੀ ਅਸਮਰਥ ਹਨ। ਜੇ ਅਜਿਹੇ ਲੋਕ ਪਰਮੇਸ਼ੁਰ ਦਾ ਜਿੱਤਣ ਦਾ ਕੰਮ ਪੂਰਾ ਹੋਣ ਦੇ ਸਮੇਂ ਤਕ ਵੀ ਦ੍ਰਿਸ਼ਟੀਗੋਚਰ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰ ਪਾਉਂਦੇ, ਅਤੇ ਦੇਹ ਵਿੱਚ ਦ੍ਰਿਸ਼ਮਾਨ ਪਰਮੇਸ਼ੁਰ ਦੀ ਅਵੱਗਿਆ ਅਤੇ ਪ੍ਰਤੀਰੋਧ ਜਾਰੀ ਰੱਖਦੇ ਹਨ, ਤਾਂ ਇਹ “ਖਿਆਲੀ ਪਰਮੇਸ਼ੁਰ ਦੇ ਪੈਰੋਕਾਰ” ਨਿਰਸੰਦੇਹ, ਨਾਸ ਕੀਤੇ ਜਾਣਗੇ। ਇਹ ਉਸੇ ਤਰ੍ਹਾਂ ਹੈ ਜਿਵੇਂ ਤੁਹਾਡੇ ਦਰਮਿਆਨ—ਕੋਈ ਮੌਖਿਕ ਰੂਪ ਵਿੱਚ ਦੇਹਧਾਰੀ ਪਰਮੇਸ਼ੁਰ ਨੂੰ ਮੰਨਦਾ ਹੈ, ਪਰ ਦੇਹਧਾਰੀ ਪਰਮੇਸ਼ੁਰ ਦੇ ਅਧੀਨ ਹੋਣ ਦੀ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆ ਸਕਦਾ, ਆਖਰਕਾਰ ਹਟਾ ਦਿੱਤਾ ਜਾਏਗਾ ਅਤੇ ਨਾਸ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ, ਕੋਈ ਵੀ ਜੋ ਮੌਖਿਕ ਰੂਪ ਵਿੱਚ ਦ੍ਰਿਸ਼ਟੀਗੋਚਰ ਪਰਮੇਸ਼ੁਰ ਨੂੰ ਮੰਨਦਾ ਹੈ, ਉਸ ਦੁਆਰਾ ਪਰਗਟ ਕੀਤੀ ਸੱਚਾਈ ਨੂੰ ਖਾਂਦਾ ਅਤੇ ਪੀਂਦਾ ਹੈ, ਪਰ ਫਿਰ ਵੀ ਖਿਆਲੀ ਅਤੇ ਅਦਿੱਖ ਪਰਮੇਸ਼ੁਰ ਦੀ ਖੋਜ ਕਰਦਾ ਹੈ, ਤਾਂ ਉਹ ਯਕੀਨਨ ਨਾਸ ਦੀ ਵਸਤੂ ਹੋਵੇਗਾ। ਇਨ੍ਹਾਂ ਲੋਕਾਂ ਵਿੱਚੋਂ ਕੋਈ ਵੀ, ਆਰਾਮ ਦੇ ਸਮੇਂ ਤਕ ਬਚੇ ਨਹੀਂ ਰਹਿ ਸਕਣਗੇ ਜੋ ਕਿ ਪਰਮੇਸ਼ੁਰ ਦਾ ਕੰਮ ਪੂਰਾ ਹੋਣ ਤੋਂ ਬਾਅਦ ਆਏਗਾ, ਅਤੇ ਨਾ ਹੀ ਅਜਿਹੇ ਲੋਕਾਂ ਵਰਗਾ ਕੋਈ ਵੀ ਵਿਅਕਤੀ ਆਰਾਮ ਦਾ ਸਮਾਂ ਆਉਣ ਤਕ ਬਚ ਸਕੇਗਾ। ਦੁਸ਼ਟ ਲੋਕ ਉਹ ਹਨ ਜੋ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦੇ; ਉਨ੍ਹਾਂ ਦਾ ਸਾਰ ਪਰਮੇਸ਼ੁਰ ਦਾ ਪ੍ਰਤੀਰੋਧ ਅਤੇ ਅਵੱਗਿਆ ਕਰਨਾ ਹੈ, ਉਨ੍ਹਾਂ ਦੀ ਪਰਮੇਸ਼ੁਰ ਦੇ ਅਧੀਨ ਹੋਣ ਦੀ ਬਿਲਕੁਲ ਵੀ ਇੱਛਾ ਨਹੀਂ ਹੈ। ਅਜਿਹੇ ਲੋਕਾਂ ਦਾ ਨਾਸ ਹੋਏਗਾ। ਭਾਵੇਂ ਤੇਰੇ ਅੰਦਰ ਸੱਚਾਈ ਹੈ ਅਤੇ ਭਾਵੇਂ ਤੂੰ ਪਰਮੇਸ਼ੁਰ ਦਾ ਪ੍ਰਤੀਰੋਧ ਕਰਦਾ ਹੈਂ ਇਹ ਤੇਰੇ ਮੂਲ ਤੱਤ ’ਤੇ ਨਿਰਭਰ ਕਰਦਾ ਹੈ, ਤੇਰੇ ਰੂਪ-ਰੰਗ ਜਾਂ ਤੂੰ ਅਕਸਰ ਕਿਵੇ ਗੱਲਬਾਤ ਜਾਂ ਆਚਰਣ ਕਰਦਾ ਹੈਂ ਉਸ ਉੱਪਰ ਨਹੀਂ। ਹਰੇਕ ਵਿਅਕਤੀ ਦਾ ਮੂਲ ਤੱਤ ਨਿਰਧਾਰਤ ਕਰੇਗਾ ਕਿ ਉਸ ਦਾ ਨਾਸ ਕੀਤਾ ਜਾਏਗਾ ਜਾਂ ਨਹੀਂ; ਇਸ ਦਾ ਫ਼ੈਸਲਾ ਕਿਸੇ ਵਿਅਕਤੀ ਦੇ ਵਿਵਹਾਰ ਦੁਆਰਾ ਪਰਗਟ ਮੂਲ ਤੱਤ ਅਤੇ ਉਸ ਦੀ ਸੱਚਾਈ ਦੀ ਖੋਜ ਦੇ ਅਨੁਸਾਰ ਕੀਤਾ ਜਾਏਗਾ। ਉਨ੍ਹਾਂ ਲੋਕਾਂ ਦਰਮਿਆਨ ਜੋ ਕੰਮ ਕਰਨ ਵਿੱਚ ਇੱਕ ਦੂਜੇ ਦੇ ਸਮਾਨ ਹੁੰਦੇ ਹਨ, ਅਤੇ ਜੋ ਸਮਾਨ ਮਾਤਰਾ ਵਿੱਚ ਕੰਮ ਕਰਦੇ ਹਨ, ਉਹ ਲੋਕ ਜਿਨ੍ਹਾਂ ਦਾ ਮਨੁੱਖੀ ਮੂਲ ਤੱਤ ਚੰਗਾ ਹੈ ਅਤੇ ਜੋ ਸੱਚਾਈ ਧਾਰਣ ਕਰਦੇ ਹਨ ਉਹ ਲੋਕ ਹਨ ਜਿਨ੍ਹਾਂ ਨੂੰ ਬਚੇ ਰਹਿਣ ਦੀ ਆਗਿਆ ਹੋਏਗੀ, ਜਦਕਿ ਜਿਨ੍ਹਾਂ ਦੇ ਮਨੁੱਖੀ ਮੂਲ ਤੱਤ ਬੁਰੇ ਹਨ ਅਤੇ ਜੋ ਦ੍ਰਿਸ਼ਟੀਗੋਚਰ ਪਰਮੇਸ਼ੁਰ ਦੀ ਅਵੱਗਿਆ ਕਰਦੇ ਹਨ ਉਹ ਹਨ ਜੋ ਨਾਸ ਕੀਤੇ ਜਾਣਗੇ। ਮਨੁੱਖਜਾਤੀ ਦੀ ਮੰਜ਼ਿਲ ਦੇ ਸੰਬੰਧ ਵਿੱਚ ਪਰਮੇਸ਼ੁਰ ਦੇ ਸਾਰੇ ਕੰਮ ਜਾਂ ਵਚਨ ਹਰੇਕ ਵਿਅਕਤੀ ਦੇ ਮੂਲ ਤੱਤ ਦੇ ਅਨੁਸਾਰ ਉਚਿਤ ਢੰਗ ਨਾਲ ਲੋਕਾਂ ਨਾਲ ਪੇਸ਼ ਆਉਣਗੇ; ਕੋਈ ਮਾਮੂਲੀ ਜਿਹੀ ਤਰੁੱਟੀ ਨਹੀਂ ਹੋਏਗੀ, ਅਤੇ ਇੱਕ ਵੀ ਗ਼ਲਤੀ ਨਹੀਂ ਹੋਏਗੀ। ਇਹ ਸਿਰਫ਼ ਉਦੋਂ ਹੁੰਦਾ ਹੈ ਜਦੋਂ ਲੋਕ ਕੰਮ ਕਰਦੇ ਹਨ ਤਾਂ ਮਨੁੱਖੀ ਭਾਵਨਾ ਜਾਂ ਅਰਥ ਉਸ ਵਿੱਚ ਮਿਸ਼ਰਿਤ ਹੁੰਦੇ ਹਨ। ਪਰਮੇਸ਼ੁਰ ਜੋ ਕੰਮ ਕਰਦਾ ਹੈ ਉਹ ਸਭ ਤੋਂ ਢੁਕਵਾਂ ਹੁੰਦਾ ਹੈ; ਉਹ ਨਿਸ਼ਚਿਤ ਤੌਰ ’ਤੇ ਕਿਸੇ ਪ੍ਰਾਣੀ ਖ਼ਿਲਾਫ਼ ਝੂਠੇ ਦਾਅਵੇ ਨਹੀਂ ਕਰਦਾ। ਇਸ ਸਮੇਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮਨੁੱਖਜਾਤੀ ਦੀ ਭਵਿੱਖ ਦੀ ਮੰਜ਼ਿਲ ਨੂੰ ਸਮਝਣ ਦੇ ਅਸਮਰਥ ਹਨ ਅਤੇ ਉਹ ਉਨ੍ਹਾਂ ਵਚਨਾਂ ’ਤੇ ਵਿਸ਼ਵਾਸ ਨਹੀਂ ਕਰਦੇ ਜੋ ਮੈਂ ਕਹਿੰਦਾ ਹਾਂ। ਉਹ ਸਭ ਜੋ ਵਿਸ਼ਵਾਸ ਨਹੀਂ ਕਰਦੇ, ਅਤੇ ਉਹ ਜੋ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਦੁਸ਼ਟ ਆਤਮਾਵਾਂ ਹਨ!

ਅੱਜਕਲ, ਉਹ ਜੋ ਖੋਜ ਕਰਦੇ ਹਨ ਅਤੇ ਉਹ ਜੋ ਖੋਜ ਨਹੀਂ ਕਰਦੇ, ਉਹ ਪੂਰੀ ਤਰ੍ਹਾਂ ਨਾਲ ਦੋ ਵੱਖ-ਵੱਖ ਕਿਸਮ ਦੇ ਲੋਕ ਹਨ, ਜਿਨ੍ਹਾਂ ਦੀਆਂ ਮੰਜ਼ਿਲਾਂ ਵੀ ਬਹੁਤ ਅਲੱਗ ਹਨ। ਉਹ ਜੋ ਸੱਚਾਈ ਦੇ ਗਿਆਨ ਦਾ ਪਿੱਛਾ ਕਰਦੇ ਹਨ ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ ਉਹ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਮੁਕਤੀ ਦਏਗਾ। ਉਹ ਜੋ ਸੱਚਾ ਰਾਹ ਨਹੀਂ ਜਾਣਦੇ ਦੁਸ਼ਟ ਅਤੇ ਦੁਸ਼ਮਣ ਹਨ; ਉਹ ਪ੍ਰਧਾਨ ਸਵਰਗਦੂਤ ਦੇ ਵੰਸ਼ਜ ਹਨ ਅਤੇ ਉਨ੍ਹਾਂ ਦਾ ਨਾਸ ਕਾਰ ਦਿੱਤਾ ਜਾਏਗਾ। ਇੱਥੋਂ ਤਕ ਕਿ ਉਹ ਵੀ ਜੋ ਖਿਆਲੀ ਪਰਮੇਸ਼ੁਰ ਦੇ ਵਿਸ਼ਵਾਸੀ ਹਨ—ਕੀ ਉਹ ਦੁਸ਼ਟ ਆਤਮਾ ਨਹੀਂ ਹਨ? ਲੋਕ ਜੋ ਚੰਗਾ ਵਿਵੇਕ ਰੱਖਦੇ ਹਨ ਪਰ ਸੱਚੇ ਰਾਹ ਨੂੰ ਸਵੀਕਾਰ ਨਹੀਂ ਕਰਦੇ ਉਹ ਵੀ ਦੁਸ਼ਟ ਆਤਮਾ ਹਨ; ਉਨ੍ਹਾਂ ਦਾ ਮੂਲ ਤੱਤ ਵੀ ਪਰਮੇਸ਼ੁਰ ਦਾ ਪ੍ਰਤੀਰੋਧ ਕਰਨਾ ਹੈ। ਉਹ ਜੋ ਸੱਚੇ ਰਾਹ ਨੂੰ ਸਵੀਕਾਰ ਨਹੀਂ ਕਰਦੇ, ਉਹ ਪਰਮੇਸ਼ੁਰ ਦਾ ਪ੍ਰਤੀਰੋਧ ਕਰਦੇ ਹਨ, ਅਤੇ ਭਾਵੇਂ ਅਜਿਹੇ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਸਹਿਣ ਕਰਨ, ਉਨ੍ਹਾਂ ਦਾ ਫਿਰ ਵੀ ਨਾਸ ਹੋ ਜਾਏਗਾ। ਉਹ ਸਾਰੇ ਜੋ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦੇ, ਉਹ ਜੋ ਆਪਣੇ ਮਾਤਾ-ਪਿਤਾ ਤੋਂ ਅਲੱਗ ਹੋਣ ਦੀ ਗੱਲ ਸਹਿਣ ਨਹੀਂ ਕਰ ਸਕਦੇ, ਅਤੇ ਜੋ ਖੁਦ ਨੂੰ ਦੇਹ ਦੇ ਸੁੱਖ ਤੋਂ ਦੂਰ ਰੱਖਣਾ ਸਹਿਣ ਨਹੀਂ ਕਰ ਸਕਦੇ, ਪਰਮੇਸ਼ੁਰ ਦੀ ਅਣਆਗਿਆਕਾਰੀ ਕਰਦੇ ਹਨ, ਅਤੇ ਉਨ੍ਹਾਂ ਸਾਰਿਆਂ ਦਾ ਨਾਸ ਹੋਏਗਾ। ਕੋਈ ਵੀ ਜੋ ਦੇਹਧਾਰੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦਾ, ਸ਼ਤਾਨੀ ਹੈ ਅਤੇ, ਇਸ ਤੋਂ ਇਲਾਵਾ, ਉਨ੍ਹਾਂ ਦਾ ਨਾਸ ਹੋਏਗਾ। ਉਹ ਜਿਨ੍ਹਾਂ ਨੂੰ ਨਿਹਚਾ ਹੈ ਪਰ ਸੱਚਾਈ ’ਤੇ ਅਮਲ ਨਹੀਂ ਕਰਦੇ, ਉਹ ਜੋ ਦੇਹਧਾਰੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ, ਅਤੇ ਜੋ ਪਰਮੇਸ਼ੁਰ ਦੀ ਹੋਂਦ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਦਾ ਵੀ ਨਾਸ ਹੋਏਗਾ। ਉਹ ਸਾਰੇ ਜੋ ਅੰਤ ਵਿੱਚ ਬਚੇ ਰਹਿਣਗੇ ਉਹ ਲੋਕ ਹਨ ਜੋ ਤਾਏ ਜਾਣ ਦੀ ਤਕਲੀਫ਼ ਰਾਹੀਂ ਲੰਘੇ ਹਨ ਅਤੇ ਮਜ਼ਬੂਤੀ ਨਾਲ ਖੜ੍ਹੇ ਰਹੇ ਹਨ; ਇਹ ਉਹ ਲੋਕ ਹਨ ਜਿਨ੍ਹਾਂ ਨੇ ਸੱਚਮੁੱਚ ਪਰਤਾਵੇ ਨੂੰ ਸਹਿਣ ਕੀਤਾ ਹੈ। ਕੋਈ ਵੀ ਜੋ ਪਰਮੇਸ਼ੁਰ ਨੂੰ ਨਹੀਂ ਪਛਾਣਦਾ ਹੈ ਉਹ ਦੁਸ਼ਮਣ ਹੈ; ਅਰਥਾਤ, ਕੋਈ ਵੀ ਜੋ ਦੇਹਧਾਰੀ ਪਰਮੇਸ਼ੁਰ ਨੂੰ ਨਹੀਂ ਪਛਾਣਦਾ ਹੈ—ਭਾਵੇਂ ਉਹ ਇਸ ਧਾਰਾ ਦੇ ਅੰਦਰ ਹਨ ਜਾਂ ਬਾਹਰ—ਮਸੀਹ-ਵਿਰੋਧੀ ਹੈ! ਸ਼ਤਾਨ ਕੌਣ ਹੈ, ਦੁਸ਼ਟ ਆਤਮਾਵਾਂ ਕੌਣ ਹਨ, ਅਤੇ ਪਰਮੇਸ਼ੁਰ ਦੇ ਦੁਸ਼ਮਣ ਕੌਣ ਹਨ, ਕੀ ਇਹ ਉਹ ਲੋਕ ਨਹੀਂ ਹਨ ਜੋ ਪਰਮੇਸ਼ੁਰ ਦਾ ਪ੍ਰਤੀਰੋਧ ਕਰਦੇ ਹਨ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ? ਕੀ ਇਹ ਉਹ ਲੋਕ ਨਹੀਂ ਹਨ ਜੋ ਪਰਮੇਸ਼ੁਰ ਦੀ ਅਵੱਗਿਆ ਕਰਦੇ ਹਨ? ਕੀ ਇਹ ਉਹ ਨਹੀਂ ਹਨ ਜੋ ਨਿਹਚਾ ਹੋਣ ਦਾ ਦਾਅਵਾ ਕਰਦੇ ਹਨ, ਪਰ ਜਿਨ੍ਹਾਂ ਵਿੱਚ ਸੱਚਾਈ ਦੀ ਘਾਟ ਹੈ? ਕੀ ਇਹ ਉਹ ਨਹੀਂ ਹਨ ਜੋ ਸਿਰਫ਼ ਬਰਕਤਾਂ ਲੈਣ ਦੀ ਤਾਂਘ ਵਿੱਚ ਰਹਿੰਦੇ ਹਨ ਜਦਕਿ ਪਰਮੇਸ਼ੁਰ ਲਈ ਗਵਾਹੀ ਦੇਣ ਦੇ ਅਸਮਰਥ ਹਨ? ਤੂੰ ਅੱਜ ਵੀ ਉਨ੍ਹਾਂ ਦੁਸ਼ਟ ਆਤਮਾਵਾਂ ਨਾਲ ਘੁਲਦਾ ਮਿਲਦਾ ਹੈਂ ਅਤੇ ਉਨ੍ਹਾਂ ਦੇ ਪ੍ਰਤੀ ਝੁਕਾਅ ਅਤੇ ਪਿਆਰ ਰੱਖਦਾ ਹੈਂ, ਪਰ ਇਸ ਮਾਮਲੇ ਵਿੱਚ ਕੀ ਤੂੰ ਸ਼ਤਾਨ ਦੇ ਪ੍ਰਤੀ ਚੰਗੇ ਇਰਾਦੇ ਨਹੀਂ ਦਿਖਾ ਰਿਹਾ? ਕੀ ਤੂੰ ਦੁਸ਼ਟ ਆਤਮਾਵਾਂ ਨਾਲ ਮਿਲਿਆ ਨਹੀਂ ਹੋਇਆ ਹੈਂ? ਜੇ ਇਨ੍ਹਾਂ ਦਿਨਾਂ ਵਿੱਚ ਵੀ ਲੋਕ ਅਜੇ ਵੀ ਚੰਗੇ ਅਤੇ ਬੁਰੇ ਦਰਮਿਆਨ ਅੰਤਰ ਨਹੀਂ ਕਰ ਸਕਦੇ, ਅਤੇ ਪਰਮੇਸ਼ੁਰ ਦੀ ਇੱਛਾ ਜਾਣਨ ਦਾ ਕੋਈ ਇਰਾਦਾ ਮਨ ਵਿੱਚ ਰੱਖੇ ਬਿਨਾਂ, ਅੱਖਾਂ ਬੰਦ ਕਰਕੇ ਪਿਆਰ ਅਤੇ ਦਯਾ ਦਰਸਾਉਣਾ ਜਾਰੀ ਰੱਖਦੇ ਹਨ ਜਾਂ ਪਰਮੇਸ਼ੁਰ ਦੇ ਇਰਾਦੇ ਨੂੰ ਆਪਣਾ ਇਰਾਦਾ ਮੰਨਣ ਵਿੱਚ ਕਿਸੇ ਵੀ ਤਰ੍ਹਾਂ ਨਾਲ ਸਮਰੱਥ ਨਹੀਂ ਹੁੰਦੇ, ਤਾਂ ਉਨ੍ਹਾਂ ਦਾ ਅੰਤ ਹੋਰ ਵੀ ਜ਼ਿਆਦਾ ਦੁਖਦਾਈ ਹੋਏਗਾ। ਕੋਈ ਵੀ ਜੋ ਦੇਹਧਾਰੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦਾ ਪਰਮੇਸ਼ੁਰ ਦਾ ਦੁਸ਼ਮਣ ਹੈ। ਜੇ ਤੂੰ ਇੱਕ ਦੁਸ਼ਮਣ ਪ੍ਰਤੀ ਝੁਕਾਅ ਅਤੇ ਪਿਆਰ ਰੱਖ ਸਕਦਾ ਹੈਂ, ਤਾਂ ਕੀ ਤੇਰੇ ਅੰਦਰ ਧਾਰਮਿਕਤਾ ਦੀ ਚੇਤਨਾ ਦੀ ਕਮੀ ਨਹੀਂ ਹੈ? ਜੇ ਤੂੰ ਉਨ੍ਹਾਂ ਦੇ ਅਨੁਕੂਲ ਹੈ ਜਿਨ੍ਹਾਂ ਨੂੰ ਮੈਂ ਘਿਰਣਾ ਕਰਦਾ ਹਾਂ ਅਤੇ ਜਿਨ੍ਹਾਂ ਨਾਲ ਮੈਂ ਅਸਹਿਮਤ ਹਾਂ, ਤਾਂ ਕੀ ਤੂੰ ਅਣਅਗਿਆਕਾਰੀ ਨਹੀਂ ਹੈਂ? ਕੀ ਤੂੰ ਜਾਣਬੁਝ ਕੇ ਪਰਮੇਸ਼ੁਰ ਦਾ ਪ੍ਰਤੀਰੋਧ ਨਹੀਂ ਕਰ ਰਿਹਾ? ਕੀ ਅਜਿਹੇ ਵਿਅਕਤੀ ਕੋਲ ਸੱਚਾਈ ਹੈ? ਜੇ ਲੋਕ ਦੁਸ਼ਮਣਾਂ ਪ੍ਰਤੀ ਝੁਕਾਅ ਰੱਖਦੇ ਹਨ, ਦੁਸ਼ਟ ਆਤਮਾਵਾਂ ਨੂੰ ਪਿਆਰ ਕਰਦੇ ਹਨ, ਸ਼ਤਾਨ ਲਈ ਦਯਾ ਰੱਖਦੇ ਹਨ, ਤਾਂ ਕੀ ਉਹ ਜਾਣਬੁੱਝ ਕੇ ਪਰਮੇਸ਼ੁਰ ਦੇ ਕੰਮ ਵਿੱਚ ਵਿਘਨ ਨਹੀਂ ਪਾ ਰਹੇ? ਉਹ ਲੋਕ ਜੋ ਸਿਰਫ਼ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਅੰਤ ਦੇ ਦਿਨਾਂ ਦੌਰਾਨ ਦੇਹਧਾਰੀ ਪਰਮੇਸ਼ੁਰ ’ਤੇ ਵਿਸ਼ਵਾਸ ਨਹੀਂ ਕਰਦੇ, ਨਾਲ ਹੀ ਨਾਲ ਉਹ ਜੋ ਜ਼ਬਾਨੀ ਤੌਰ ’ਤੇ ਦੇਹਧਾਰੀ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਪਰ ਬੁਰੇ ਕੰਮ ਕਰਦੇ ਹਨ, ਸਾਰੇ ਮਸੀਹ-ਵਿਰੋਧੀ ਹਨ, ਉਨ੍ਹਾਂ ਦਾ ਤਾਂ ਜ਼ਿਕਰ ਵੀ ਨਾ ਕਰੋ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਤਕ ਵੀ ਨਹੀਂ ਕਰਦੇ। ਇਨ੍ਹਾਂ ਸਾਰੇ ਲੋਕਾਂ ਦਾ ਨਾਸ ਕਰ ਦਿੱਤਾ ਜਾਏਗਾ। ਮਨੁੱਖ ਜਿਸ ਪੈਮਾਨੇ ਨਾਲ ਦੂਜੇ ਮਨੁੱਖਾਂ ਨੂੰ ਪਰਖਦੇ ਹਨ ਉਨ੍ਹਾਂ ਦੇ ਵਿਵਹਾਰ ’ਤੇ ਅਧਾਰਤ ਹੁੰਦਾ ਹੈ; ਉਹ ਜਿਨ੍ਹਾਂ ਦਾ ਆਚਰਣ ਚੰਗਾ ਹੈ ਉਹ ਧਰਮੀ ਹਨ ਜਦਕਿ ਜਿਨ੍ਹਾਂ ਦਾ ਆਚਰਣ ਖਰਾਬ ਹੈ ਉਹ ਦੁਸ਼ਟ ਹਨ। ਪਰਮੇਸ਼ੁਰ ਜਿਸ ਪੈਮਾਨੇ ਨਾਲ ਮਨੁੱਖ ਨੂੰ ਜਾਂਚਦਾ ਹੈ, ਉਸ ਦਾ ਆਧਾਰ ਇਹ ਹੈ ਕਿ ਕੀ ਮਨੁੱਖਾਂ ਦਾ ਮੂਲ ਤੱਤ ਉਸ ਦੇ ਅਧੀਨ ਹੈ ਜਾਂ ਨਹੀਂ; ਜੋ ਪਰਮੇਸ਼ੁਰ ਦੇ ਅਧੀਨ ਹੁੰਦਾ ਹੈ, ਉਹ ਧਰਮੀ ਹੈ, ਜਦਕਿ ਜੋ ਨਹੀਂ ਹੁੰਦਾ ਉਹ ਦੁਸ਼ਮਣ ਹੈ ਅਤੇ ਦੁਸ਼ਟ ਵਿਅਕਤੀ ਹੈ, ਭਾਵੇਂ ਉਸ ਵਿਅਕਤੀ ਦਾ ਵਿਵਹਾਰ ਚੰਗਾ ਹੋਵੇ ਜਾਂ ਬੁਰਾ ਅਤੇ ਭਾਵੇਂ ਉਸ ਦੀ ਬਾਣੀ ਸਹੀ ਹੋਵੇ ਜਾਂ ਗ਼ਲਤ। ਕੁਝ ਲੋਕ ਚੰਗੇ ਕਰਮਾਂ ਦੀ ਵਰਤੋਂ ਭਵਿੱਖ ਵਿੱਚ ਚੰਗੀ ਮੰਜ਼ਿਲ ਪ੍ਰਾਪਤ ਕਰਨ ਲਈ ਕਰਨਾ ਚਾਹੁੰਦੇ ਹਨ, ਅਤੇ ਕੁਝ ਲੋਕ ਚੰਗੀ ਮੰਜ਼ਿਲ ਪ੍ਰਾਪਤ ਕਰਨ ਲਈ ਚੰਗੇ ਵਚਨਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ। ਹਰ ਕੋਈ ਗਲਤੀ ਨਾਲ ਇਹ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ੁਰ ਲੋਕਾਂ ਦੇ ਵਿਵਹਾਰ ਨੂੰ ਦੇਖਣ ਜਾਂ ਉਨ੍ਹਾਂ ਦੀ ਬਾਣੀ ਸੁਣਨ ਤੋਂ ਬਾਅਦ ਉਨ੍ਹਾਂ ਦੇ ਨਤੀਜਿਆਂ ਬਾਰੇ ਫ਼ੈਸਲਾ ਕਰਦਾ ਹੈ; ਇਸ ਲਈ ਕਈ ਲੋਕ ਪਰਮੇਸ਼ੁਰ ਤੋਂ ਧੋਖੇ ਨਾਲ ਅਸਥਾਈ ਕਿਰਪਾ ਪ੍ਰਾਪਤ ਕਰਨ ਲਈ ਇਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਵਿੱਖ ਵਿੱਚ, ਉਹ ਲੋਕ ਜੋ ਆਰਾਮ ਦੀ ਸਥਿਤੀ ਵਿੱਚ ਜ਼ਿੰਦਾ ਰਹਿਣਗੇ ਉਹ ਸਾਰੇ ਹੋਣਗੇ ਜਿਨ੍ਹਾਂ ਨੇ ਕਸ਼ਟ ਦਾ ਦਿਨ ਸਹਿਣ ਕੀਤਾ ਹੋਏਗਾ ਅਤੇ ਜਿਨ੍ਹਾਂ ਪਰਮੇਸ਼ੁਰ ਲਈ ਗਵਾਹੀ ਦਿੱਤੀ ਹੋਈ ਹੋਏਗੀ; ਇਹ ਉਹ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਆਪਣੇ ਫਰਜ਼ ਪੂਰੇ ਕੀਤੇ ਹੋਣਗੇ ਅਤੇ ਜੋ ਕਿ ਸੋਚ ਸਮਝ ਕੇ ਪਰਮੇਸ਼ੁਰ ਦੇ ਅਧੀਨ ਹੋਏ ਹੋਣਗੇ। ਉਹ ਜੋ ਸਿਰਫ਼ ਸੱਚਾਈ ਤੇ ਅਮਲ ਕਰਨ ਤੋਂ ਬਚਣ ਦੇ ਇਰਾਦੇ ਨਾਲ ਸੇਵਾ ਕਰਨ ਦੇ ਮੌਕੇ ਦੀ ਵਰਤੋਂ ਕਰਨਾ ਚਾਹੁੰਦੇ ਹਨ, ਉਹ ਬਚ ਨਹੀਂ ਸਕਣਗੇ। ਪਰਮੇਸ਼ੁਰ ਕੋਲ ਹਰੇਕ ਵਿਅਕਤੀ ਦੇ ਨਤੀਜਿਆਂ ਦੇ ਪ੍ਰਬੰਧ ਲਈ ਉਚਿਤ ਮਾਪਦੰਡ ਹਨ; ਉਹ ਕੇਵਲ ਕਿਸੇ ਦੇ ਵਚਨਾਂ ਅਤੇ ਵਿਵਹਾਰ ਦੇ ਅਨੁਸਾਰ ਇਹ ਫ਼ੈਸਲੇ ਨਹੀਂ ਲੈਂਦਾ, ਅਤੇ ਨਾ ਹੀ ਉਹ ਇਨ੍ਹਾਂ ਨੂੰ ਸਮੇਂ ਦੀ ਕਿਸੇ ਇੱਕ ਮਿਆਦ ਦੌਰਾਨ ਕਿਸੇ ਵੱਲੋਂ ਕੀਤੇ ਵਿਵਹਾਰ ਦੇ ਆਧਾਰ ’ਤੇ ਲੈਂਦਾ ਹੈ। ਉਹ ਅਤੀਤ ਵਿੱਚ ਕਿਸੇ ਵਿਅਕਤੀ ਦੁਆਰਾ ਪਰਮੇਸ਼ੁਰ ਲਈ ਕੀਤੀ ਗਈ ਕਿਸੇ ਵੀ ਸੇਵਾ ਦੇ ਕਾਰਣ ਕਿਸੇ ਦੇ ਦੁਸ਼ਟ ਵਤੀਰੇ ਪ੍ਰਤੀ ਬਿਲਕੁਲ ਨਰਮ ਵਿਵਹਾਰ ਨਹੀਂ ਕਰੇਗਾ, ਨਾ ਹੀ ਉਹ ਕਿਸੇ ਨੂੰ ਪਰਮੇਸ਼ੁਰ ਲਈ ਕਿਸੇ ਇੱਕ-ਵਾਰ ਖਰਚ ਹੋਣ ਕਰਕੇ ਉਸ ਨੂੰ ਮੌਤ ਤੋਂ ਬਚਾ ਲਏਗਾ। ਕੋਈ ਵੀ ਆਪਣੀ ਦੁਸ਼ਟਤਾ ਲਈ ਸਜ਼ਾ ਤੋਂ ਬਚ ਨਹੀਂ ਸਕਦਾ, ਅਤੇ ਨਾ ਹੀ ਕੋਈ ਆਪਣੇ ਦੁਸ਼ਟ ਆਚਰਣ ਨੂੰ ਛੁਪਾ ਸਕਦਾ ਹੈ ਅਤੇ ਫਲਸਰੂਪ ਨਾਸ ਦੀ ਤਕਲੀਫ਼ ਤੋਂ ਬਚ ਸਕਦਾ ਹੈ। ਜੇ ਲੋਕ ਸੱਚਮੁੱਚ ਆਪਣਾ ਫਰਜ਼ ਪੂਰਾ ਕਰ ਸਕਦੇ ਹਨ, ਤਾਂ ਇਸ ਦਾ ਅਰਥ ਹੈ ਕਿ ਉਹ ਪਰਮੇਸ਼ੁਰ ਦੇ ਪ੍ਰਤੀ ਸਦੀਵੀ ਤੌਰ ’ਤੇ ਨਿਹਚਾ ਰੱਖਦੇ ਹਨ ਅਤੇ ਪ੍ਰਤੀਫਲ ਦੀ ਖੋਜ ਨਹੀਂ ਕਰ ਰਹੇ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਨ੍ਹਾਂ ਨੂੰ ਅਸੀਸਾਂ ਮਿਲਣ ਜਾਂ ਬਦਕਿਸਮਤੀ ਭੋਗਣੀ ਪਏ। ਜੇ ਲੋਕ ਜਦੋਂ ਬਰਕਤਾਂ ਦੇਖਦੇ ਹਨ ਤਾਂ ਉਨ੍ਹਾਂ ਦੀ ਪਰਮੇਸ਼ੁਰ ਪ੍ਰਤੀ ਨਿਹਚਾ ਹੁੰਦੀ ਹੈ, ਪਰ ਜਦੋਂ ਉਹ ਬਰਕਤਾਂ ਨਹੀਂ ਦੇਖਦੇ ਤਾਂ ਆਪਣੀ ਨਿਹਚਾ ਗੁਆ ਬੈਠਦੇ ਹਨ, ਅਤੇ ਜੇ, ਅੰਤ ਵਿੱਚ, ਉਹ ਅਜੇ ਵੀ ਪਰਮੇਸ਼ੁਰ ਲਈ ਗਵਾਹੀ ਦੇਣ ਦੇ ਅਸਮਰਥ ਰਹਿੰਦੇ ਹਨ ਜਾਂ ਉਨ੍ਹਾਂ ਦੇ ਜ਼ਿੰਮੇ ਲਾਏ ਗਏ ਫ਼ਰਜ਼ ਪੂਰੇ ਕਰਨ ਵਿੱਚ ਅਸਮਰਥ ਰਹਿੰਦੇ ਹਨ, ਤਾਂ ਇਹ ਲੋਕ ਜਿਨ੍ਹਾਂ ਨੇ ਕਦੇ ਪਰਮੇਸ਼ੁਰ ਦੀ ਵਫਾਦਾਰੀ ਨਾਲ ਸੇਵਾ ਕੀਤੀ ਸੀ, ਉਸ ਦੇ ਬਾਵਜੂਦ ਵੀ ਨਾਸ ਕੀਤੇ ਜਾਣਗੇ। ਸੰਖੇਪ ਵਿੱਚ, ਦੁਸ਼ਟ ਲੋਕ ਸਦਾਕਾਲ ਵਿੱਚ ਬਚੇ ਨਹੀਂ ਰਹਿ ਸਕਦੇ, ਨਾ ਹੀ ਉਹ ਆਰਾਮ ਵਿੱਚ ਪ੍ਰਵੇਸ਼ ਕਰ ਸਕਦੇ ਹਨ; ਸਿਰਫ਼ ਧਰਮੀ ਲੋਕ ਹੀ ਆਰਾਮ ਦੇ ਹੱਕਦਾਰ ਹਨ। ਇੱਕ ਵਾਰ ਮਨੁੱਖਜਾਤੀ ਦੇ ਸਹੀ ਰਾਹ ’ਤੇ ਆ ਜਾਣ ਮਗਰੋਂ ਲੋਕਾਂ ਦਾ ਜੀਵਨ ਆਮ ਵਾਂਗ ਹੋਏਗਾ। ਉਹ ਸਭ ਆਪਣੇ ਸੰਬੰਧਤ ਫ਼ਰਜ਼ਾਂ ਨੂੰ ਨਿਭਾਉਣਗੇ ਅਤੇ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੇ ਵਿਸ਼ਵਾਸੀ ਹੋਣਗੇ। ਉਹ ਆਪਣੀ ਅਵੱਗਿਆ ਅਤੇ ਆਪਣੇ ਭ੍ਰਿਸ਼ਟ ਸੁਭਾਅ ਨੂੰ ਪੂਰੀ ਤਰ੍ਹਾਂ ਤਿਆਗ ਦੇਣਗੇ, ਅਤੇ ਪਰਮੇਸ਼ੁਰ ਲਈ ਅਤੇ ਪਰਮੇਸ਼ੁਰ ਦੇ ਕਾਰਣ ਜੀਉਣਗੇ, ਅਣਆਗਿਆਕਾਰੀ ਅਤੇ ਪ੍ਰਤੀਰੋਧ ਦੋਹਾਂ ਤੋਂ ਦੂਰ ਹੋਣਗੇ। ਉਹ ਸਾਰੇ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੇ ਅਧੀਨ ਬਣਨ ਦੇ ਯੋਗ ਹੋਣਗੇ। ਇਹ ਪਰਮੇਸ਼ੁਰ ਅਤੇ ਮਨੁੱਖਜਾਤੀ ਦਾ ਜੀਵਨ ਹੋਏਗਾ; ਇਹ ਰਾਜ ਦਾ ਜੀਵਨ ਹੋਏਗਾ, ਅਤੇ ਇਹ ਆਰਾਮ ਦਾ ਜੀਵਨ ਹੋਏਗਾ।

ਉਹ ਜੋ ਆਪਣੇ ਬਿਲਕੁਲ ਹੀ ਅਵਿਸ਼ਵਾਸੀ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਜ਼ਬਰਦਸਤੀ ਕਲੀਸਿਯਾ ਵਿੱਚ ਲਿਆਉਂਦੇ ਹਨ ਬਹੁਤ ਸਵਾਰਥੀ ਹਨ, ਅਤੇ ਉਹ ਸਿਰਫ਼ ਦਿਆਲਤਾ ਦੀ ਨੁਮਾਇਸ਼ ਕਰ ਰਹੇ ਹਨ। ਇਹ ਲੋਕ ਇਸ ਗੱਲ ਦੀ ਕੋਈ ਪਰਵਾਹ ਨਾ ਕਰਦੇ ਹੋਏ ਕਿ ਕੀ ਉਹ ਵਿਸ਼ਵਾਸ ਕਰਦੇ ਹਨ ਜਾਂ ਨਹੀਂ ਜਾਂ ਇਹ ਪਰਮੇਸ਼ੁਰ ਦੀ ਇੱਛਾ ਹੈ ਜਾਂ ਨਹੀਂ, ਸਿਰਫ਼ ਪ੍ਰੇਮਪੂਰਣ ਬਣਨ ’ਤੇ ਧਿਆਨ ਦਿੰਦੇ ਹਨ। ਕੁਝ ਲੋਕ ਆਪਣੀਆਂ ਪਤਨੀਆਂ ਨੂੰ ਪਰਮੇਸ਼ੁਰ ਸਾਹਮਣੇ ਲਿਆਉਂਦੇ ਹਨ, ਜਾਂ ਆਪਣੇ ਮਾਤਾ-ਪਿਤਾ ਨੂੰ ਪਰਮੇਸ਼ੁਰ ਸਾਹਮਣੇ ਲਿਆਉਂਦੇ ਹਨ, ਅਤੇ ਪਵਿੱਤਰ ਆਤਮਾ ਇਸ ਨਾਲ ਸਹਿਮਤ ਹੈ ਜਾਂ ਨਹੀਂ ਜਾਂ ਉਹ ਉਨ੍ਹਾਂ ਵਿੱਚ ਕੰਮ ਕਰ ਰਿਹਾ ਹੈ ਜਾਂ ਨਹੀਂ, ਉਹ ਅੱਖਾਂ ਮੀਟ ਕੇ ਪਰਮੇਸ਼ੁਰ ਲਈ “ਪ੍ਰਤਿਭਾਸ਼ਾਲੀ ਲੋਕਾਂ ਨੂੰ ਅਪਣਾਉਣਾ” ਜਾਰੀ ਰੱਖਦੇ ਹਨ। ਇਨ੍ਹਾਂ ਗੈਰ-ਵਿਸ਼ਵਾਸੀਆਂ ਪ੍ਰਤੀ ਦਯਾ ਪ੍ਰਦਾਨ ਕਰਨ ਤੋਂ ਸੰਭਵ ਤੌਰ ਤੇ ਕੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ? ਭਾਵੇਂ ਉਹ, ਜੋ ਪਵਿੱਤਰ ਆਤਮਾ ਦੀ ਮੌਜੂਦਗੀ ਤੋਂ ਬਿਨਾਂ ਹਨ, ਪਰਮੇਸ਼ੁਰ ਦੇ ਪਿੱਛੇ ਚੱਲਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ, ਪਰ ਉਹ ਤਾਂ ਵੀ ਬਚਾਏ ਜਾ ਨਹੀਂ ਸਕਦੇ ਜਿਵੇਂ ਕਿ ਕਿਸੇ ਨੂੰ ਲੱਗ ਸਕਦਾ ਹੈ। ਜੋ ਲੋਕ ਮੁਕਤੀ ਪ੍ਰਾਪਤ ਕਰ ਸਕਦੇ ਹਨ ਉਨ੍ਹਾਂ ਨੂੰ ਅਸਲ ਵਿੱਚ ਪ੍ਰਾਪਤ ਕਰਨਾ ਇੰਨਾ ਅਸਾਨ ਨਹੀਂ ਹੈ। ਉਹ ਲੋਕ ਜੋ ਪਵਿੱਤਰ ਆਤਮਾ ਦੇ ਕੰਮ ਅਤੇ ਪਰਤਾਵੇ ਵਿੱਚੋਂ ਨਹੀਂ ਲੰਘੇ ਹਨ, ਅਤੇ ਦੇਹਧਾਰੀ ਪਰਮੇਸ਼ੁਰ ਦੁਆਰਾ ਸੰਪੂਰਣ ਨਹੀਂ ਕੀਤੇ ਗਏ ਹਨ, ਉਹ ਪੂਰਣ ਬਣਾਏ ਜਾਣ ਦੇ ਬਿਲਕੁਲ ਵੀ ਯੋਗ ਨਹੀਂ ਹਨ। ਇਸ ਲਈ, ਜਿਸ ਪਲ ਤੋਂ ਉਹ ਨਾਮਮਾਤਰ ਲਈ ਪਰਮੇਸ਼ੁਰ ਦੇ ਪਿੱਛੇ ਚੱਲਣਾ ਸ਼ੁਰੂ ਕਰਦੇ ਹਨ, ਉਨ੍ਹਾਂ ਲੋਕਾਂ ਵਿੱਚ ਪਵਿੱਤਰ ਆਤਮਾ ਦੀ ਮੌਜੂਦਗੀ ਦੀ ਘਾਟ ਹੁੰਦੀ ਹੈ। ਉਨ੍ਹਾਂ ਦੀਆਂ ਸਥਿਤੀਆਂ ਅਤੇ ਅਸਲ ਅਵਸਥਾਵਾਂ ਦੇ ਮੱਦੇਨਜ਼ਰ, ਉਨ੍ਹਾਂ ਨੂੰ ਬਸ ਪੂਰਣ ਨਹੀਂ ਬਣਾਇਆ ਜਾ ਸਕਦਾ। ਇਸ ਲਈ, ਪਵਿੱਤਰ ਆਤਮਾ ਉਨ੍ਹਾਂ ’ਤੇ ਜ਼ਿਆਦਾ ਊਰਜਾ ਖਰਚ ਨਾ ਕਰਨ ਦਾ ਫ਼ੈਸਲਾ ਕਰਦਾ ਹੈ, ਨਾ ਹੀ ਉਹ ਉਨ੍ਹਾਂ ਨੂੰ ਕੋਈ ਪ੍ਰਕਾਸ਼ ਮੁਹੱਈਆ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੀ ਰਹਿਨੁਮਾਈ ਕਰਦਾ ਹੈ; ਉਹ ਸਿਰਫ਼ ਉਨ੍ਹਾਂ ਨੂੰ ਨਾਲ-ਨਾਲ ਪਿੱਛੇ ਚੱਲਣ ਦੀ ਅਨੁਮਤੀ ਦਿੰਦਾ ਹੈ, ਅਤੇ ਆਖਰਕਾਰ ਉਨ੍ਹਾਂ ਦੇ ਨਤੀਜਿਆਂ ਨੂੰ ਪਰਗਟ ਕਰੇਗਾ—ਇੰਨਾ ਕਾਫ਼ੀ ਹੈ। ਮਨੁੱਖਜਾਤੀ ਦਾ ਉਤਸ਼ਾਹ ਅਤੇ ਇਰਾਦੇ ਸ਼ਤਾਨ ਤੋਂ ਆਉਂਦੇ ਹਨ, ਅਤੇ ਇਹ ਚੀਜ਼ਾਂ ਕਿਸੇ ਵੀ ਤਰ੍ਹਾਂ ਨਾਲ ਪਵਿੱਤਰ ਆਤਮਾ ਦੇ ਕੰਮ ਨੂੰ ਪੂਰਾ ਨਹੀਂ ਕਰ ਸਕਦੀਆਂ। ਭਾਵੇਂ ਲੋਕ ਜਿਵੇਂ ਦੇ ਵੀ ਹੋਣ, ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਹੋਣਾ ਜ਼ਰੂਰੀ ਹੈ। ਕੀ ਮਨੁੱਖ ਦੂਜੇ ਮਨੁੱਖਾਂ ਨੂੰ ਪੂਰਣ ਕਰ ਸਕਦੇ ਹਨ? ਪਤੀ ਆਪਣੀ ਪਤਨੀ ਨੂੰ ਪਿਆਰ ਕਿਉਂ ਕਰਦਾ ਹੈ? ਪਤਨੀ ਆਪਣੇ ਪਤੀ ਨੂੰ ਪਿਆਰ ਕਿਉਂ ਕਰਦੀ ਹੈ? ਬੱਚੇ ਆਪਣੇ ਮਾਪਿਆਂ ਪ੍ਰਤੀ ਕਰਤੱਵਸ਼ੀਲ ਕਿਉਂ ਰਹਿੰਦੇ ਹਨ? ਮਾਪੇ ਆਪਣੇ ਬੱਚਿਆਂ ਨਾਲ ਬੇਹੱਦ ਪਿਆਰ ਕਿਉਂ ਕਰਦੇ ਹਨ? ਲੋਕ ਅਸਲ ਵਿੱਚ ਕਿਸ ਕਿਸਮ ਦੇ ਇਰਾਦਿਆਂ ਨੂੰ ਮਨ ਵਿੱਚ ਰੱਖਦੇ ਹਨ? ਕੀ ਉਨ੍ਹਾਂ ਦਾ ਮਨੋਰਥ ਉਨ੍ਹਾਂ ਦੀਆਂ ਆਪਣੀਆਂ ਖੁਦ ਦੀਆਂ ਯੋਜਨਾਵਾਂ ਅਤੇ ਸਵਾਰਥੀ ਇੱਛਾਵਾਂ ਨੂੰ ਸੰਤੁਸ਼ਟ ਕਰਨ ਲਈ ਨਹੀਂ ਹੈ? ਕੀ ਸੱਚਮੁੱਚ ਉਨ੍ਹਾਂ ਦਾ ਭਾਵ ਪਰਮੇਸ਼ੁਰ ਦੀ ਪ੍ਰਬੰਧਨ ਦੀ ਯੋਜਨਾ ਲਈ ਕੰਮ ਕਰਨ ਲਈ ਹੈ? ਕੀ ਉਹ ਸੱਚਮੁੱਚ ਪਰਮੇਸ਼ੁਰ ਦੇ ਕੰਮ ਲਈ ਕਾਰਜ ਕਰ ਰਹੇ ਹਨ? ਕੀ ਉਨ੍ਹਾਂ ਦਾ ਇਰਾਦਾ ਇੱਕ ਸਿਰਜਣਾ ਕੀਤੇ ਗਏ ਪ੍ਰਾਣੀ ਦੇ ਫਰਜ਼ ਪੂਰੇ ਕਰਨ ਦਾ ਹੈ? ਉਹ ਜੋ, ਉਸ ਪਲ ਦੇ ਬਾਅਦ ਤੋਂ, ਜਦੋਂ ਉਨ੍ਹਾਂ ਨੇ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ, ਪਵਿੱਤਰ ਆਤਮਾ ਦੀ ਮੌਜੂਦਗੀ ਨੂੰ ਪ੍ਰਾਪਤ ਕਰਨ ਵਿੱਚ ਅਸਮਰਥ ਰਹੇ ਹਨ, ਪਵਿੱਤਰ ਆਤਮਾ ਦੇ ਕੰਮ ਨੂੰ ਕਦੇ ਨਹੀਂ ਪਾ ਸਕਦੇ; ਅਜਿਹੇ ਲੋਕ ਨਿਸ਼ਚਿਤ ਤੌਰ 'ਤੇ ਨਾਸ ਹੋਣ ਵਾਲੀਆਂ ਵਸਤਾਂ ਹਨ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਕੋਈ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ, ਇਹ ਪਵਿੱਤਰ ਆਤਮਾ ਦੇ ਕੰਮ ਦੀ ਥਾਂ ਨਹੀਂ ਲੈ ਸਕਦਾ। ਲੋਕਾਂ ਦਾ ਉਤਸ਼ਾਹ ਅਤੇ ਪਿਆਰ ਮਨੁੱਖ ਦੇ ਇਰਾਦਿਆਂ ਦੀ ਨੁਮਾਇੰਦਗੀ ਕਰਦਾ ਹੈ, ਪਰ ਇਹ ਪਰਮੇਸ਼ੁਰ ਦੇ ਇਰਾਦਿਆਂ ਦੀ ਨੁਮਾਇੰਦਗੀ ਨਹੀਂ ਕਰ ਸਕਦਾ, ਨਾ ਹੀ ਉਹ ਪਰਮੇਸ਼ੁਰ ਦੇ ਕੰਮ ਦੇ ਵਿਕਲਪ ਬਣ ਸਕਦੇ ਹਨ। ਭਾਵੇਂ ਕੋਈ ਉਨ੍ਹਾਂ ਵਿਅਕਤੀਆਂ ਪ੍ਰਤੀ ਸਭ ਤੋਂ ਵੱਧ ਸੰਭਵ ਮਾਤਰਾ ਵਿੱਚ ਪਿਆਰ ਜਾਂ ਦਯਾ ਵਿਖਾਏ ਜੋ ਨਾਮਮਾਤਰ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਇਹ ਜਾਣੇ ਬਿਨਾਂ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਅਸਲ ਅਰਥ ਕੀ ਹੈ ਉਸ ਦੇ ਪਿੱਛੇ ਚੱਲਣ ਦਾ ਦਿਖਾਵਾ ਕਰਦੇ ਹਨ, ਉਹ ਫਿਰ ਵੀ ਪਰਮੇਸ਼ੁਰ ਦੀ ਹਮਦਰਦੀ ਪ੍ਰਾਪਤ ਨਹੀਂ ਕਰ ਸਕਣਗੇ, ਨਾ ਹੀ ਉਹ ਪਵਿੱਤਰ ਆਤਮਾ ਦਾ ਕੰਮ ਪ੍ਰਾਪਤ ਕਰ ਸਕਣਗੇ। ਇੱਥੋਂ ਤਕ ਕਿ ਉਹ ਲੋਕ ਜੋ ਇਮਾਨਦਾਰੀ ਨਾਲ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ ਭਾਵੇਂ ਕਮਜ਼ੋਰ ਯੋਗਤਾ ਵਾਲੇ ਹੋਣ ਅਤੇ ਬਹੁਤ ਸਾਰੀਆਂ ਸੱਚਾਈਆਂ ਨੂੰ ਸਮਝਣ ਵਿੱਚ ਅਸਮਰਥ ਹੋਣ, ਉਹ ਫਿਰ ਵੀ ਕਦੇ-ਕਦਾਈਂ ਪਵਿੱਤਰ ਆਤਮਾ ਦਾ ਕੰਮ ਪ੍ਰਾਪਤ ਕਰ ਸਕਦੇ ਹਨ; ਪਰ, ਜੋ ਬਹੁਤ ਹੀ ਚੰਗੀ ਯੋਗਤਾ ਵਾਲੇ ਹਨ, ਪਰ ਇਮਾਨਦਾਰੀ ਨਾਲ ਵਿਸ਼ਵਾਸ ਨਹੀਂ ਕਰਦੇ, ਬਸ ਪਵਿੱਤਰ ਆਤਮਾ ਦੀ ਮੌਜੂਦਗੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਜਿਹੇ ਲੋਕਾਂ ਦੀ ਮੁਕਤੀ ਦੀ ਬਿਲਕੁਲ ਵੀ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦੇ ਹਨ ਜਾਂ ਕਦੇ-ਕਦਾਈਂ ਉਪਦੇਸ਼ ਸੁਣਦੇ ਹਨ, ਜਾਂ ਪਰਮੇਸ਼ੁਰ ਦੀ ਸਤੁਤੀ ਗਾਉਂਦੇ ਹਨ, ਪਰ ਉਹ ਅੰਤ ਵਿੱਚ ਆਰਾਮ ਦੇ ਸਮੇਂ ਤਕ ਜ਼ਿੰਦਾ ਬਚੇ ਰਹਿਣ ਦੇ ਯੋਗ ਨਹੀਂ ਹੋਣਗੇ। ਲੋਕ ਇਮਾਨਦਾਰੀ ਨਾਲ ਖੋਜ ਕਰਦੇ ਹਨ ਜਾਂ ਨਹੀਂ ਇਹ ਇਸ ਗੱਲ ਤੋਂ ਤੈਅ ਨਹੀਂ ਹੁੰਦਾ ਕਿ ਦੂਜੇ ਲੋਕ ਉਨ੍ਹਾਂ ਬਾਰੇ ਕੀ ਅਨੁਮਾਨ ਲਗਾਉਂਦੇ ਹਨ ਅਤੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ, ਸਗੋਂ ਇਸ ਗੱਲ ਨਾਲ ਤੈਅ ਹੁੰਦਾ ਹੈ ਕਿ ਕੀ ਪਵਿੱਤਰ ਆਤਮਾ ਉਨ੍ਹਾਂ ਉੱਪਰ ਕੰਮ ਕਰਦਾ ਹੈ, ਅਤੇ ਕੀ ਉਨ੍ਹਾਂ ਨੇ ਪਵਿੱਤਰ ਆਤਮਾ ਦੀ ਮੌਜੂਦਗੀ ਪ੍ਰਾਪਤ ਕਰ ਲਈ ਹੈ। ਇਸ ਤੋਂ ਇਲਾਵਾ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਉਨ੍ਹਾਂ ਦੇ ਸੁਭਾਅ ਬਦਲ ਗਏ ਹਨ ਅਤੇ ਕੀ ਉਨ੍ਹਾਂ ਨੇ ਇੱਕ ਨਿਸ਼ਚਿਤ ਮਿਆਦ ਤਕ ਪਵਿੱਤਰ ਆਤਮਾ ਦੇ ਕੰਮ ਰਾਹੀਂ ਲੰਘਣ ਮਗਰੋਂ ਪਰਮੇਸ਼ੁਰ ਦਾ ਕੋਈ ਗਿਆਨ ਪ੍ਰਾਪਤ ਕੀਤਾ ਹੈ। ਜੇ ਪਵਿੱਤਰ ਆਤਮਾ ਇੱਕ ਵਿਅਕਤੀ ’ਤੇ ਕੰਮ ਕਰਦਾ ਹੈ, ਤਾਂ ਇਸ ਵਿਅਕਤੀ ਦਾ ਸੁਭਾਅ ਹੌਲੀ-ਹੌਲੀ ਬਦਲ ਜਾਏਗਾ, ਅਤੇ ਪਰਮੇਸ਼ੁਰ ’ਤੇ ਵਿਸ਼ਵਾਸ ਕਰਨ ਦਾ ਉਨ੍ਹਾਂ ਦਾ ਨਜ਼ਰੀਆ ਹੌਲੀ-ਹੌਲੀ ਹੋਰ ਸ਼ੁੱਧ ਹੋ ਜਾਏਗਾ। ਜਦੋਂ ਤਕ ਉਨ੍ਹਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ, ਉਦੋਂ ਤਕ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਕਿੰਨੇ ਸਮੇਂ ਤਕ ਪਰਮੇਸ਼ੁਰ ਦਾ ਪਿੱਛਾ ਕਰਦਾ ਹੈ, ਇਸ ਦਾ ਅਰਥ ਹੈ ਕਿ ਪਵਿੱਤਰ ਆਤਮਾ ਉਨ੍ਹਾਂ ’ਤੇ ਕੰਮ ਕਰ ਰਿਹਾ ਹੈ। ਜੇ ਉਹ ਬਦਲਦੇ ਨਹੀਂ ਹਨ, ਤਾਂ ਇਸ ਦਾ ਅਰਥ ਹੈ ਕਿ ਪਵਿੱਤਰ ਆਤਮਾ ਉਨ੍ਹਾਂ ’ਤੇ ਕੰਮ ਨਹੀਂ ਕਰ ਰਿਹਾ। ਭਾਵੇਂ ਇਹ ਲੋਕ ਕੁਝ ਸੇਵਾ ਕਰਦੇ ਹਨ, ਪਰ ਉਨ੍ਹਾਂ ਨੂੰ ਬਰਕਤਾਂ ਪ੍ਰਾਪਤ ਕਰਨ ਦੀ ਇੱਛਾ ਹੀ ਇਸ ਵਾਸਤੇ ਪ੍ਰੇਰਿਤ ਕਰਦੀ ਹੈ। ਸਿਰਫ਼ ਕਦੇ-ਕਦਾਈਂ ਦੀ ਸੇਵਾ ਉਨ੍ਹਾਂ ਦੇ ਸੁਭਾਅ ਵਿੱਚ ਤਬਦੀਲੀ ਦਾ ਅਨੁਭਵ ਕਰਨ ਦੀ ਥਾਂ ਨਹੀਂ ਲੈ ਸਕਦੀ। ਆਖਰਕਾਰ, ਉਨ੍ਹਾਂ ਦਾ ਤਾਂ ਵੀ ਨਾਸ ਕਰ ਦਿੱਤਾ ਜਾਏਗਾ, ਕਿਉਂਕਿ ਰਾਜ ਵਿੱਚ ਸੇਵਕਾਂ ਦੀ ਕੋਈ ਜ਼ਰੂਰਤ ਨਹੀਂ ਹੋਏਗੀ, ਨਾ ਹੀ ਕਿਸੇ ਅਜਿਹੇ ਦੀ ਜ਼ਰੂਰਤ ਹੋਏਗੀ ਜਿਸ ਦਾ ਸੁਭਾਅ ਉਨ੍ਹਾਂ ਲੋਕਾਂ ਦੀ ਸੇਵਾ ਦੇ ਯੋਗ ਹੋਣ ਲਈ ਨਹੀਂ ਬਦਲਿਆ ਹੈ ਜਿਨ੍ਹਾਂ ਨੂੰ ਸੰਪੂਰਣ ਕੀਤਾ ਜਾ ਚੁੱਕਿਆ ਹੈ ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹਨ। ਅਤੀਤ ਵਿੱਚ ਕਹੇ ਗਏ ਉਹ ਵਚਨ, “ਜਦੋਂ ਕੋਈ ਪ੍ਰਭੂ ’ਤੇ ਵਿਸ਼ਵਾਸ ਕਰਦਾ ਹੈ, ਤਾਂ ਨਸੀਬ ਉਸ ਦੇ ਪੂਰੇ ਪਰਿਵਾਰ ’ਤੇ ਮੁਸਕਰਾਉਂਦਾ ਹੈ,” ਕਿਰਪਾ ਦੇ ਯੁਗ ਲਈ ਢੁਕਵੇਂ ਹਨ, ਪਰ ਮਨੁੱਖਜਾਤੀ ਦੀ ਮੰਜ਼ਿਲ ਨਾਲ ਸੰਬੰਧਤ ਨਹੀਂ ਹਨ। ਉਹ ਸਿਰਫ਼ ਕਿਰਪਾ ਦੇ ਯੁਗ ਦੌਰਾਨ ਇੱਕ ਪੜਾਅ ਲਈ ਢੁਕਵੇਂ ਸਨ। ਉਨ੍ਹਾਂ ਵਚਨਾਂ ਦਾ ਭਾਵਾਰਥ ਸ਼ਾਂਤੀ ਅਤੇ ਭੌਤਿਕ ਬਰਕਤਾਂ ’ਤੇ ਨਿਰਦੇਸ਼ਿਤ ਸੀ, ਜਿਨ੍ਹਾਂ ਦਾ ਲੋਕ ਆਨੰਦ ਮਾਣਦੇ ਸਨ; ਇਨ੍ਹਾਂ ਦਾ ਅਰਥ ਇਹ ਨਹੀਂ ਸੀ ਕਿ ਪ੍ਰਭੂ ਵਿੱਚ ਵਿਸ਼ਵਾਸ ਕਰਨ ਵਾਲੇ ਵਿਅਕਤੀ ਦੇ ਪੂਰੇ ਪਰਿਵਾਰ ਨੂੰ ਬਚਾਇਆ ਜਾਏਗਾ, ਨਾ ਹੀ ਇਨ੍ਹਾਂ ਦਾ ਇਹ ਅਰਥ ਸੀ ਕਿ ਜਦੋਂ ਕਿਸੇ ਵਿਅਕਤੀ ਨੂੰ ਬਰਕਤਾਂ ਪ੍ਰਾਪਤ ਹੁੰਦੀਆਂ ਹਨ, ਤਾਂ ਉਸ ਦੇ ਪੂਰੇ ਪਰਿਵਾਰ ਨੂੰ ਵੀ ਆਰਾਮ ਵਿੱਚ ਲਿਆਂਦਾ ਜਾ ਸਕਦਾ ਹੈ। ਭਾਵੇਂ ਕਿਸੇ ਵਿਅਕਤੀ ਨੂੰ ਬਰਕਤਾਂ ਮਿਲਣ ਜਾਂ ਬਦਨਸੀਬੀ ਨੂੰ ਸਹਿਣਾ ਪਏ, ਇਸ ਦਾ ਨਿਰਧਾਰਣ ਵਿਅਕਤੀ ਦੇ ਮੂਲ ਤੱਤ ਦੇ ਅਨੁਸਾਰ ਹੁੰਦਾ ਹੈ, ਇਹ ਉਸ ਆਮ ਭਾਵ ਦੇ ਅਨੁਸਾਰ ਨਹੀਂ ਹੁੰਦਾ ਜੋ ਵਿਅਕਤੀ ਦੂਜਿਆਂ ਨਾਲ ਸਾਂਝਾ ਕਰ ਸਕਦਾ ਹੈ। ਰਾਜ ਵਿੱਚ ਇਸ ਕਿਸਮ ਦੀ ਕਹਾਵਤ ਜਾਂ ਨਿਯਮ ਲਈ ਬਸ ਕੋਈ ਸਥਾਨ ਨਹੀਂ ਹੈ। ਜੇ ਕੋਈ ਵਿਅਕਤੀ ਅੰਤ ਵਿੱਚ ਜ਼ਿੰਦਾ ਰਹਿਣ ਦੇ ਸਮਰੱਥ ਰਹਿੰਦਾ ਹੈ, ਤਾਂ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੀਆਂ ਸ਼ਰਤਾਂ ਨੂੰ ਪੂਰਾ ਕੀਤਾ ਹੈ, ਅਤੇ ਜੇ ਉਹ ਆਰਾਮ ਦੇ ਸਮੇਂ ਤਕ ਬਚਣ ਵਿੱਚ ਅਸਮਰਥ ਰਹਿੰਦੇ ਹਨ, ਤਾਂ ਅਜਿਹਾ ਇਸ ਲਈ ਹੈ ਕਿਉਂਕਿ ਉਹ ਪਰਮੇਸ਼ੁਰ ਪ੍ਰਤੀ ਅਣਆਗਿਆਕਾਰੀ ਹਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਹੈ। ਹਰੇਕ ਦੀ ਆਪਣੀ ਇੱਕ ਢੁਕਵੀਂ ਮੰਜ਼ਿਲ ਹੁੰਦੀ ਹੈ। ਇਨ੍ਹਾਂ ਮੰਜ਼ਿਲਾਂ ਦਾ ਨਿਰਧਾਰਣ ਹਰੇਕ ਵਿਅਕਤੀ ਦੇ ਮੂਲ ਤੱਤ ਦੇ ਅਨੁਸਾਰ ਹੁੰਦਾ ਹੈ, ਅਤੇ ਇਸ ਦਾ ਦੂਜੇ ਲੋਕਾਂ ਨਾਲ ਬਿਲਕੁਲ ਕੋਈ ਸੰਬੰਧ ਨਹੀਂ ਹੈ। ਇੱਕ ਬੱਚੇ ਦੇ ਦੁਸ਼ਟ ਆਚਰਣ ਦਾ ਤਬਾਦਲਾ ਉਸ ਦੇ ਮਾਪਿਆਂ ਨੂੰ ਨਹੀਂ ਕੀਤਾ ਜਾ ਸਕਦਾ, ਨਾ ਹੀ ਕਿਸੇ ਬੱਚੇ ਦੀ ਧਾਰਮਿਕਤਾ ਨੂੰ ਉਸ ਦੇ ਮਾਪਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਮਾਤਾ-ਪਿਤਾ ਦੇ ਦੁਸ਼ਟ ਆਚਰਣ ਦਾ ਤਬਾਦਲਾ ਉਨ੍ਹਾਂ ਦੇ ਬੱਚਿਆਂ ਨੂੰ ਨਹੀਂ ਕੀਤਾ ਜਾ ਸਕਦਾ, ਨਾ ਹੀ ਮਾਤਾ-ਪਿਤਾ ਦੀ ਧਾਰਮਿਕਤਾ ਬੱਚਿਆਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਹਰ ਕੋਈ ਆਪੋ-ਆਪਣੇ ਪਾਪਾਂ ਦਾ ਬੋਝ ਉਠਾਉਂਦਾ ਹੈ, ਅਤੇ ਹਰ ਕੋਈ ਆਪੋ-ਆਪਣੀਆਂ ਬਰਕਤਾਂ ਦਾ ਆਨੰਦ ਲੈਂਦਾ ਹੈ। ਕੋਈ ਵੀ ਕਿਸੇ ਦੂਜੇ ਵਿਅਕਤੀ ਦਾ ਬਦਲ ਨਹੀਂ ਹੋ ਸਕਦਾ; ਇਹੀ ਧਾਰਮਿਕਤਾ ਹੈ। ਮਨੁੱਖ ਦੇ ਵਿਚਾਰ ਵਿੱਚ, ਜੇ ਮਾਤਾ-ਪਿਤਾ ਨੂੰ ਬਰਕਤਾਂ ਪ੍ਰਾਪਤ ਹੁੰਦੀਆਂ ਹਨ, ਤਾਂ ਉਨ੍ਹਾਂ ਦੇ ਬੱਚੇ ਵੀ ਇਸ ਦੇ ਯੋਗ ਹੋਣੇ ਚਾਹੀਦੇ ਹਨ, ਅਤੇ ਜੇ ਬੱਚੇ ਬੁਰਾ ਕਰਦੇ ਹਨ, ਤਾਂ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਪਾਪਾਂ ਲਈ ਪ੍ਰਾਸਚਿਤ ਕਰਨਾ ਜ਼ਰੂਰੀ ਹੈ। ਇਹ ਮਨੁੱਖ ਦਾ ਦ੍ਰਿਸ਼ਟੀਕੋਣ ਹੈ, ਅਤੇ ਮਨੁੱਖ ਦਾ ਕੰਮ ਕਰਨ ਦਾ ਤਰੀਕਾ ਹੈ; ਇਹ ਪਰਮੇਸ਼ੁਰ ਦਾ ਦ੍ਰਿਸ਼ਟੀਕੋਣ ਨਹੀਂ ਹੈl ਹਰੇਕ ਵਿਅਕਤੀ ਦਾ ਨਤੀਜਾ ਉਸ ਦੇ ਮੂਲ ਤੱਤ ਅਨੁਸਾਰ ਤੈਅ ਹੁੰਦਾ ਹੈ ਜੋ ਉਨ੍ਹਾਂ ਦੇ ਆਚਰਣ ਤੋਂ ਆਉਂਦਾ ਹੈ, ਅਤੇ ਇਸ ਦਾ ਨਿਰਧਾਰਣ ਹਮੇਸ਼ਾਂ ਉਚਿਤ ਢੰਗ ਨਾਲ ਹੁੰਦਾ ਹੈ। ਕੋਈ ਵੀ ਕਿਸੇ ਦੂਜੇ ਦੇ ਪਾਪਾਂ ਦਾ ਬੋਝ ਨਹੀਂ ਉਠਾ ਸਕਦਾ; ਇਸ ਤੋਂ ਵੀ ਵੱਧ, ਕਿਸੇ ਨੂੰ ਵੀ ਦੂਜੇ ਦੇ ਬਦਲੇ ਸਜ਼ਾ ਨਹੀਂ ਮਿਲ ਸਕਦੀ। ਇਹ ਪਰਮ ਸੱਚਾਈ ਹੈ। ਮਾਤਾ-ਪਿਤਾ ਵੱਲੋਂ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਦੇਖਭਾਲ ਕਰਨ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਉਹ ਆਪਣੇ ਬੱਚਿਆਂ ਦੇ ਬਦਲੇ ਧਾਰਮਿਕਤਾ ਦੇ ਕੰਮ ਕਰ ਸਕਦੇ ਹਨ, ਨਾ ਹੀ ਬੱਚੇ ਦੇ ਆਪਣੇ ਮਾਤਾ-ਪਿਤਾ ਪ੍ਰਤੀ ਕਰਤੱਵਸ਼ੀਲ ਪਿਆਰ ਦਾ ਇਹ ਅਰਥ ਹੈ ਕਿ ਉਹ ਆਪਣੇ ਮਾਪਿਆਂ ਦੇ ਬਦਲੇ ਧਾਰਮਿਕਤਾ ਦੇ ਕੰਮ ਕਰ ਸਕਦੇ ਹਨ। ਇਹੀ ਇਨ੍ਹਾਂ ਵਚਨਾਂ ਦਾ ਅਸਲ ਅਰਥ ਹੈ, “ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ। ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ।” ਲੋਕ ਆਪਣੇ ਬੱਚਿਆਂ ਲਈ ਆਪਣੇ ਡੂੰਘੇ ਪਿਆਰ ਦੇ ਆਧਾਰ ’ਤੇ ਬੁਰਾ ਕੰਮ ਕਰਨ ਵਾਲੇ ਆਪਣੇ ਬੱਚਿਆਂ ਨੂੰ ਆਰਾਮ ਵਿੱਚ ਨਹੀਂ ਲਿਜਾ ਸਕਦੇ, ਨਾ ਹੀ ਕੋਈ ਆਪਣੇ ਖੁਦ ਦੇ ਧਰਮੀ ਆਚਰਣ ਦੇ ਆਧਾਰ ’ਤੇ ਆਪਣੀ ਪਤਨੀ (ਜਾਂ ਪਤੀ) ਨੂੰ ਆਰਾਮ ਵਿੱਚ ਲਿਜਾ ਸਕਦਾ ਹੈ। ਇਹ ਇੱਕ ਪ੍ਰਬੰਧਕੀ ਨਿਯਮ ਹੈ; ਕਿਸੇ ਲਈ ਵੀ ਕੋਈ ਅਪਵਾਦ ਨਹੀਂ ਹੋ ਸਕਦਾ। ਅੰਤ ਵਿੱਚ, ਧਾਰਮਿਕਤਾ ਕਰਨ ਵਾਲੇ ਧਾਰਮਿਕਤਾ ਹੀ ਕਰਨਗੇ, ਅਤੇ ਬੁਰਾ ਕਰਨ ਵਾਲੇ ਬੁਰਾ ਹੀ ਕਰਨਗੇ। ਧਰਮੀ ਆਖਰਕਾਰ ਜ਼ਿੰਦਾ ਬਚ ਸਕਣਗੇ, ਜਦਕਿ ਬੁਰਾ ਕਰਨ ਵਾਲਿਆਂ ਦਾ ਨਾਸ ਹੋ ਜਾਏਗਾ। ਜੋ ਪਵਿੱਤਰ ਹਨ ਉਹ ਪਵਿੱਤਰ ਹਨ, ਉਹ ਮਲੀਨ ਨਹੀਂ ਹਨ। ਜੋ ਮਲੀਨ ਹਨ ਉਹ ਮਲੀਨ ਹਨ, ਅਤੇ ਉਨ੍ਹਾਂ ਵਿੱਚ ਪਵਿੱਤਰਤਾ ਦਾ ਇੱਕ ਅੰਸ਼ ਵੀ ਨਹੀਂ ਹੈ। ਜਿਨ੍ਹਾਂ ਲੋਕਾਂ ਦਾ ਨਾਸ ਕੀਤਾ ਜਾਏਗਾ ਉਹ ਸਾਰੇ ਦੁਸ਼ਟ ਹਨ, ਅਤੇ ਉਹ ਜੋ ਜ਼ਿੰਦਾ ਬਚਣਗੇ ਸਾਰੇ ਧਰਮੀ ਹਨ—ਭਾਵੇਂ ਦੁਸ਼ਟ ਲੋਕਾਂ ਦੇ ਬੱਚੇ ਧਾਰਮਿਕ ਕੰਮ ਕਰਨ, ਅਤੇ ਭਾਵੇਂ ਕਿਸੇ ਧਰਮੀ ਵਿਅਕਤੀ ਦੇ ਮਾਪੇ ਬੁਰੇ ਕੰਮ ਕਰਨ। ਵਿਸ਼ਵਾਸੀ ਪਤੀ ਅਤੇ ਅਵਿਸ਼ਵਾਸੀ ਪਤਨੀ ਦਰਮਿਆਨ ਕੋਈ ਸੰਬੰਧ ਨਹੀਂ ਹੈ, ਅਤੇ ਵਿਸ਼ਵਾਸੀ ਬੱਚਿਆਂ ਅਤੇ ਅਵਿਸ਼ਵਾਸੀ ਮਾਪਿਆਂ ਦਰਮਿਆਨ ਕੋਈ ਸੰਬੰਧ ਨਹੀਂ ਹੈ; ਇਹ ਦੋ ਕਿਸਮ ਦੇ ਲੋਕ ਪੂਰੀ ਤਰ੍ਹਾਂ ਨਾਲ ਅਸੰਗਤ ਹਨ। ਆਰਾਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਵਿਅਕਤੀ ਦੇ ਭੌਤਿਕ ਸੰਬੰਧੀ ਹੁੰਦੇ ਹਨ, ਪਰ ਇੱਕ ਵਾਰ ਆਰਾਮ ਵਿੱਚ ਪ੍ਰਵੇਸ਼ ਕਰ ਲੈਣ ’ਤੇ, ਵਿਅਕਤੀ ਦੇ ਕਹਿਣ ਲਈ ਵੀ ਕੋਈ ਭੌਤਿਕ ਸੰਬੰਧੀ ਨਹੀਂ ਹੋਣਗੇ। ਜੋ ਲੋਕ ਆਪਣਾ ਫਰਜ਼ ਪੂਰਾ ਕਰਦੇ ਹਨ ਉਹ ਉਨ੍ਹਾਂ ਦੇ ਦੁਸ਼ਮਣ ਹਨ ਜੋ ਆਪਣਾ ਫਰਜ਼ ਪੂਰਾ ਨਹੀਂ ਕਰਦੇ ਹਨ; ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਜੋ ਉਸ ਨਾਲ ਘਿਰਣਾ ਕਰਦੇ ਹਨ, ਇੱਕ ਦੂਜੇ ਦੇ ਵਿਰੋਧ ਵਿੱਚ ਹਨ। ਉਹ ਜੋ ਆਰਾਮ ਵਿੱਚ ਪ੍ਰਵੇਸ਼ ਕਰਨਗੇ ਅਤੇ ਉਹ ਜਿਨ੍ਹਾਂ ਦਾ ਨਾਸ ਹੋ ਜਾਏਗਾ ਦੋ ਅਸੰਗਤ ਕਿਸਮ ਦੇ ਪ੍ਰਾਣੀ ਹਨ। ਆਪਣੇ ਫਰਜ਼ਾਂ ਨੂੰ ਪੂਰਾ ਕਰਨ ਵਾਲੇ ਪ੍ਰਾਣੀ ਜ਼ਿੰਦਾ ਬਚਣ ਦੇ ਸਮਰੱਥ ਹੋਣਗੇ, ਜਦਕਿ ਜੋ ਆਪਣੇ ਫਰਜ਼ ਪੂਰੇ ਨਹੀਂ ਕਰਨਗੇ ਉਨ੍ਹਾਂ ਦਾ ਨਾਸ ਹੋ ਜਾਏਗਾ; ਇਸ ਦੇ ਇਲਾਵਾ, ਇਹ ਸਭ ਅਨੰਤ ਕਾਲ ਲਈ ਹੋਏਗਾ। ਕੀ ਤੂੰ ਇੱਕ ਸਿਰਜੇ ਹੋਏ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਲਈ ਆਪਣੇ ਪਤੀ ਨੂੰ ਪਿਆਰ ਕਰਦੀ ਹੈਂ? ਕੀ ਤੂੰ ਇੱਕ ਸਿਰਜੇ ਹੋਏ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਲਈ ਆਪਣੀ ਪਤਨੀ ਨੂੰ ਪਿਆਰ ਕਰਦਾ ਹੈਂ? ਕੀ ਤੂੰ ਇੱਕ ਸਿਰਜੇ ਹੋਏ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਲਈ ਆਪਣੇ ਅਵਿਸ਼ਵਾਸੀ ਮਾਤਾ-ਪਿਤਾ ਪ੍ਰਤੀ ਕਰਤੱਵਸ਼ੀਲ ਹੈਂ? ਕੀ ਪਰਮੇਸ਼ੁਰ ’ਤੇ ਵਿਸ਼ਵਾਸ ਕਰਨ ਦਾ ਮਨੁੱਖ ਦਾ ਨਜ਼ਰੀਆ ਸਹੀ ਹੈ ਜਾਂ ਗ਼ਲਤ? ਕੀ ਤੂੰ ਪਰਮੇਸ਼ੁਰ ’ਤੇ ਵਿਸ਼ਵਾਸ ਕਰਦਾ ਹੈਂ? ਤੂੰ ਕੀ ਪ੍ਰਾਪਤ ਕਰਨ ਚਾਹੁੰਦਾ ਹੈਂ? ਤੂੰ ਪਰਮੇਸ਼ੁਰ ਨੂੰ ਕਿਵੇਂ ਪਿਆਰ ਕਰਦਾ ਹੈਂ? ਉਹ ਲੋਕ ਜੋ ਸਿਰਜੇ ਹੋਏ ਪ੍ਰਾਣੀਆਂ ਦੇ ਰੂਪ ਵਿੱਚ ਆਪਣਾ ਫਰਜ਼ ਪੂਰਾ ਨਹੀਂ ਕਰ ਸਕਦੇ ਅਤੇ ਜੋ ਪੂਰੀ ਕੋਸ਼ਿਸ਼ ਨਹੀਂ ਕਰ ਸਕਦੇ, ਨਾਸ ਦੇ ਪਾਤਰ ਬਣਨਗੇ। ਅੱਜ ਦੇ ਲੋਕਾਂ ਦਰਮਿਆਨ ਭੌਤਿਕ ਸੰਬੰਧ ਮੌਜੂਦ ਹਨ, ਅਤੇ ਨਾਲ ਹੀ ਉਹ ਲਹੂ ਦੇ ਸੰਬੰਧਾਂ ਨਾਲ ਜੁੜੇ ਹੋਏ ਹਨ, ਪਰ ਭਵਿੱਖ ਵਿੱਚ ਇਹ ਸਭ ਚੂਰ-ਚੂਰ ਹੋ ਜਾਣਗੇ। ਵਿਸ਼ਵਾਸੀਆਂ ਅਤੇ ਅਵਿਸ਼ਵਾਸੀਆਂ ਦਰਮਿਆਨ ਕੋਈ ਮੇਲ ਨਹੀਂ ਹੈ; ਸਗੋਂ, ਉਹ ਇੱਕ ਦੂਜੇ ਦੇ ਵਿਰੋਧੀ ਹਨ। ਉਹ ਜੋ ਆਰਾਮ ਵਿੱਚ ਹਨ, ਵਿਸ਼ਵਾਸ ਕਰਨਗੇ ਕਿ ਪਰਮੇਸ਼ੁਰ ਹੈ ਅਤੇ ਉਸ ਦੇ ਅਧੀਨ ਹੋ ਜਾਣਗੇ, ਜਦਕਿ ਜੋ ਪਰਮੇਸ਼ੁਰ ਦੇ ਅਣਆਗਿਆਕਾਰੀ ਹਨ ਉਨ੍ਹਾਂ ਸਾਰਿਆਂ ਦਾ ਨਾਸ ਕਰ ਦਿੱਤਾ ਜਾਏਗਾ। ਧਰਤੀ ’ਤੇ ਇਸ ਤੋਂ ਅੱਗੇ ਪਰਿਵਾਰਾਂ ਦੀ ਹੋਂਦ ਨਹੀਂ ਹੋਏਗੀ; ਮਾਤਾ-ਪਿਤਾ ਜਾਂ ਔਲਾਦਾਂ ਜਾਂ ਪਤੀ-ਪਤਨੀਆਂ ਦੇ ਸੰਬੰਧ ਕਿਵੇਂ ਹੋ ਸਕਦੇ ਹਨ? ਵਿਸ਼ਵਾਸ ਅਤੇ ਅਵਿਸ਼ਵਾਸ ਦੀ ਇਸ ਬੇਹੱਦ ਬੇਮੇਲਤਾ ਨਾਲ ਅਜਿਹੇ ਭੌਤਿਕ ਸੰਬੰਧ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਹੋਣਗੇ!

ਮਨੁੱਖਜਾਤੀ ਦਰਮਿਆਨ ਮੂਲ ਰੂਪ ਵਿੱਚ ਕੋਈ ਪਰਿਵਾਰ ਨਹੀਂ ਸਨ; ਸਿਰਫ਼ ਇੱਕ ਮਰਦ ਅਤੇ ਇੱਕ ਇਸਤ੍ਰੀ ਮੌਜੂਦ ਸਨ—ਦੋ ਵੱਖ-ਵੱਖ ਕਿਸਮ ਦੇ ਮਨੁੱਖ। ਕੋਈ ਦੇਸ਼ ਨਹੀਂ ਸਨ, ਪਰਿਵਾਰਾਂ ਦੀ ਤਾਂ ਗੱਲ ਹੀ ਛੱਡੋ, ਪਰ ਮਨੁੱਖਜਾਤੀ ਦੀ ਭ੍ਰਿਸ਼ਟਤਾ ਕਾਰਣ ਸਾਰੇ ਕਿਸਮ ਦੇ ਲੋਕਾਂ ਨੇ ਆਪਣੇ-ਆਪ ਨੂੰ ਵਿਅਕਤੀਗਤ ਗੋਤਾਂ ਵਿੱਚ ਗਠਿਤ ਕਰ ਲਿਆ, ਬਾਅਦ ਵਿੱਚ ਇਹ ਦੇਸ਼ਾਂ ਅਤੇ ਨਸਲਾਂ ਵਜੋਂ ਵਿਕਸਿਤ ਹੋ ਗਏ। ਇਹ ਦੇਸ਼ ਅਤੇ ਨਸਲਾਂ ਛੋਟੇ-ਛੋਟੇ ਪਰਿਵਾਰਾਂ ਨਾਲ ਮਿਲ ਕੇ ਬਣੇ ਸਨ, ਅਤੇ ਇਸ ਤਰੀਕੇ ਨਾਲ ਸਾਰੇ ਕਿਸਮ ਦੇ ਲੋਕ ਭਾਸ਼ਾਵਾਂ ਵਿੱਚ ਭਿੰਨਤਾਵਾਂ ਅਤੇ ਸਰਹੱਦਾਂ ਦੇ ਆਧਾਰ ’ਤੇ ਵੱਖ-ਵੱਖ ਜਾਤੀਆਂ ਵਿੱਚ ਵੰਡੇ ਗਏ। ਅਸਲ ਵਿੱਚ, ਭਾਵੇਂ ਸੰਸਾਰ ਵਿੱਚ ਕਿੰਨੀਆਂ ਹੀ ਜਾਤੀਆਂ ਹੋਣ, ਮਨੁੱਖਜਾਤੀ ਦਾ ਸਿਰਫ਼ ਇੱਕ ਹੀ ਪੂਰਵਜ ਹੈ। ਅਰੰਭ ਵਿੱਚ, ਸਿਰਫ਼ ਦੋ ਹੀ ਕਿਸਮ ਦੇ ਮਨੁੱਖ ਸਨ, ਅਤੇ ਇਹ ਦੋ ਕਿਸਮਾਂ ਮਰਦ ਅਤੇ ਇਸਤ੍ਰੀ ਸਨ। ਹਾਲਾਂਕਿ, ਪਰਮੇਸ਼ੁਰ ਦੇ ਕੰਮ ਦੀ ਪ੍ਰਗਤੀ, ਇਤਿਹਾਸ ਦੀ ਹਲਚਲ, ਅਤੇ ਭੂਗੌਲਿਕ ਤਬਦੀਲੀਆਂ ਦੇ ਕਾਰਣ, ਵੱਖ-ਵੱਖ ਅੰਸ਼ਾਂ ਤਕ ਇਹ ਦੋ ਕਿਸਮ ਦੇ ਮਨੁੱਖ ਹੋਰ ਵੀ ਜ਼ਿਆਦਾ ਕਿਸਮਾਂ ਵਿੱਚ ਵਿਕਸਿਤ ਹੋ ਗਏ। ਬੁਨਿਆਦੀ ਤੌਰ ’ਤੇ, ਮਨੁੱਖਜਾਤੀ ਵਿੱਚ ਭਾਵੇਂ ਕਿੰਨੀਆਂ ਹੀ ਜਾਤੀਆਂ ਹੋਣ, ਪਰ ਸਾਰੀ ਮਨੁੱਖਜਾਤੀ ਪਰਮੇਸ਼ੁਰ ਦੀ ਸਿਰਜਣਾ ਹੈ। ਭਾਵੇਂ ਲੋਕ ਕਿਸੇ ਵੀ ਜਾਤੀ ਨਾਲ ਸੰਬੰਧਤ ਹੋਣ, ਉਹ ਸਾਰੇ ਉਸ ਦੇ ਸਿਰਜੇ ਹੋਏ ਪ੍ਰਾਣੀ ਹਨ; ਉਹ ਸਭ ਆਦਮ ਅਤੇ ਹੱਵਾਹ ਦੇ ਵੰਸ਼ਜ ਹਨ। ਭਾਵੇਂ ਕਿ ਉਹ ਪਰਮੇਸ਼ੁਰ ਦੇ ਹੱਥਾਂ ਨਾਲ ਨਹੀਂ ਸਿਰਜੇ ਗਏ ਹਨ, ਫਿਰ ਵੀ ਉਹ ਆਦਮ ਅਤੇ ਹੱਵਾਹ ਦੇ ਵੰਸ਼ਜ ਹਨ, ਜਿਨ੍ਹਾਂ ਦੀ ਪਰਮੇਸ਼ੁਰ ਨੇ ਵਿਅਕਤੀਗਤ ਤੌਰ ਤੇ ਸਿਰਜਣਾ ਕੀਤੀ ਸੀ। ਭਾਵੇਂ ਲੋਕ ਕਿਸੇ ਵੀ ਕਿਸਮ ਨਾਲ ਸੰਬੰਧਤ ਹੋਣ, ਉਹ ਸਾਰੇ ਉਸ ਦੇ ਸਿਰਜੇ ਹੋਏ ਪ੍ਰਾਣੀ ਹਨ; ਕਿਉਂਕਿ ਉਹ ਮਨੁੱਖਜਾਤੀ ਨਾਲ ਸੰਬੰਧਤ ਹਨ, ਜਿਸ ਦੀ ਸਿਰਜਣਾ ਪਰਮੇਸ਼ੁਰ ਨੇ ਕੀਤੀ ਹੈ, ਇਸ ਲਈ ਉਨ੍ਹਾਂ ਦੀ ਮੰਜ਼ਿਲ ਉਹੀ ਹੈ ਜੋ ਮਨੁੱਖਜਾਤੀ ਦੀ ਹੋਣੀ ਚਾਹੀਦੀ ਹੈ, ਅਤੇ ਉਹ ਉਨ੍ਹਾਂ ਨਿਯਮਾਂ ਅਨੁਸਾਰ ਵੰਡੇ ਗਏ ਹਨ ਜੋ ਮਨੁੱਖਾਂ ਨੂੰ ਸੰਗਠਤ ਕਰਦੇ ਹਨ। ਕਹਿਣ ਦਾ ਭਾਵ ਹੈ ਕਿ ਸਾਰੇ ਬੁਰਾ ਕਰਨ ਵਾਲੇ ਅਤੇ ਸਾਰੇ ਧਰਮੀ ਲੋਕ, ਆਖਰਕਾਰ ਪ੍ਰਾਣੀ ਹੀ ਹਨ। ਉਹ ਪ੍ਰਾਣੀ ਜੋ ਬੁਰਾ ਕਰਦੇ ਹਨ ਆਖਰਕਾਰ ਉਨ੍ਹਾਂ ਦਾ ਨਾਸ ਹੋ ਜਾਏਗਾ, ਅਤੇ ਉਹ ਲੋਕ ਜੋ ਧਾਰਮਿਕਤਾ ਦੇ ਕੰਮ ਕਰਦੇ ਹਨ ਜ਼ਿੰਦਾ ਬਚੇ ਰਹਿਣਗੇ। ਇਨ੍ਹਾਂ ਦੋ ਕਿਸਮ ਦੇ ਪ੍ਰਾਣੀਆਂ ਲਈ ਇਹ ਸਭ ਤੋਂ ਢੁਕਵਾਂ ਪ੍ਰਬੰਧ ਹੈ। ਕੁਕਰਮੀ, ਆਪਣੀ ਅਣਆਗਿਆਕਾਰੀ ਕਾਰਣ ਇਨਕਾਰ ਨਹੀਂ ਕਰ ਸਕਦੇ ਕਿ ਹਾਲਾਂਕਿ ਉਹ ਪਰਮੇਸ਼ੁਰ ਦੀ ਸਿਰਜਣਾ ਹਨ, ਪਰ ਸ਼ਤਾਨ ਦੁਆਰਾ ਕਾਬੂ ਵਿੱਚ ਲੈ ਲਏ ਗਏ ਹਨ, ਅਤੇ ਇਸ ਲਈ ਬਚਾਏ ਨਹੀਂ ਜਾ ਸਕਦੇ। ਧਰਮੀ ਆਚਰਣ ਵਾਲੇ ਪ੍ਰਾਣੀ, ਇਸ ਤੱਥ ਦੇ ਆਧਾਰ ’ਤੇ ਕਿ ਉਹ ਜ਼ਿੰਦਾ ਬਚਣਗੇ, ਇਨਕਾਰ ਨਹੀਂ ਕਰ ਸਕਦੇ ਕਿ ਉਹ ਪਰਮੇਸ਼ੁਰ ਦੁਆਰਾ ਸਿਰਜੇ ਗਏ ਹਨ ਪਰ ਫਿਰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਜਾਣ ਤੋਂ ਬਾਅਦ ਮੁਕਤੀ ਪ੍ਰਾਪਤ ਕਰ ਚੁੱਕੇ ਹਨ। ਕੁਕਰਮੀ ਲੋਕ ਅਜਿਹੇ ਪ੍ਰਾਣੀ ਹਨ ਜੋ ਪਰਮੇਸ਼ੁਰ ਪ੍ਰਤੀ ਅਣਆਗਿਆਕਾਰੀ ਹਨ; ਉਹ ਅਜਿਹੇ ਪ੍ਰਾਣੀ ਹਨ ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੂੰ ਸ਼ਤਾਨ ਦੁਆਰਾ ਪਹਿਲਾਂ ਹੀ ਪੂਰੀ ਤਰ੍ਹਾਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਬੁਰਾ ਕਰਨ ਵਾਲੇ ਲੋਕ ਵੀ ਮਨੁੱਖ ਹੀ ਹਨ; ਉਹ ਅਜਿਹੇ ਮਨੁੱਖ ਹਨ ਜੋ ਚਰਮਸੀਮਾ ਤਕ ਭ੍ਰਿਸ਼ਟ ਕੀਤੇ ਜਾ ਚੁੱਕੇ ਹਨ, ਅਤੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਦਾ। ਠੀਕ ਉਸੇ ਤਰ੍ਹਾਂ ਉਹ ਵੀ ਪ੍ਰਾਣੀ ਹਨ, ਧਰਮੀ ਆਚਰਣ ਵਾਲੇ ਲੋਕ ਵੀ ਭ੍ਰਿਸ਼ਟ ਕੀਤੇ ਗਏ ਹਨ, ਪਰ ਇਹ ਉਹ ਮਨੁੱਖ ਹਨ ਜੋ ਆਪਣੇ ਭ੍ਰਿਸ਼ਟ ਸੁਭਾਅ ਤੋਂ ਮੁਕਤ ਹੋਣਾ ਚਾਹੁੰਦੇ ਹਨ ਅਤੇ ਪਰਮੇਸ਼ੁਰ ਦੇ ਅਧੀਨ ਹੋਣ ਦੇ ਸਮਰੱਥ ਬਣ ਗਏ ਹਨ। ਧਰਮੀ ਆਚਰਣ ਵਾਲੇ ਲੋਕ ਧਾਰਮਿਕਤਾ ਨਾਲ ਲਬਰੇਜ਼ ਨਹੀਂ ਹਨ; ਸਗੋਂ, ਉਨ੍ਹਾਂ ਨੇ ਮੁਕਤੀ ਪ੍ਰਾਪਤ ਕਰ ਲਈ ਹੈ ਅਤੇ ਆਪਣੇ ਭ੍ਰਿਸ਼ਟ ਸੁਭਾਅ ਨੂੰ ਛੱਡ ਕੇ ਸੁਤੰਤਰ ਹੋ ਗਏ ਹਨ; ਉਹ ਪਰਮੇਸ਼ੁਰ ਦੇ ਅਧੀਨ ਹੋ ਸਕਦੇ ਹਨ। ਉਹ ਅੰਤ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ, ਪਰ ਕਹਿਣ ਦਾ ਇਹ ਅਰਥ ਨਹੀਂ ਹੈ ਕਿ ਉਹ ਕਦੇ ਸ਼ਤਾਨ ਦੁਆਰਾ ਭ੍ਰਿਸ਼ਟ ਨਹੀਂ ਕੀਤੇ ਗਏ ਸਨ। ਪਰਮੇਸ਼ੁਰ ਦਾ ਕੰਮ ਖਤਮ ਹੋਣ ਤੋਂ ਬਾਅਦ, ਉਸ ਦੇ ਸਾਰੇ ਪ੍ਰਾਣੀਆਂ ਦਰਮਿਆਨ, ਉਹ ਲੋਕ ਹੋਣਗੇ ਜਿਨ੍ਹਾਂ ਦਾ ਨਾਸ ਕੀਤਾ ਜਾਏਗਾ ਅਤੇ ਉਹ ਹੋਣਗੇ ਜੋ ਜ਼ਿੰਦਾ ਬਚੇ ਰਹਿਣਗੇ। ਇਹ ਉਸ ਦੇ ਪ੍ਰਬੰਧਨ ਦੇ ਕੰਮ ਦੀ ਅਟੱਲ ਪ੍ਰਵਿਰਤੀ ਹੈ; ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਕੁਕਰਮੀਆਂ ਨੂੰ ਜ਼ਿੰਦਾ ਰਹਿਣ ਦੀ ਅਨੁਮਤੀ ਨਹੀਂ ਦਿੱਤੀ ਜਾਏਗੀ; ਜੋ ਲੋਕ ਅੰਤ ਤਕ ਪਰਮੇਸ਼ੁਰ ਦੇ ਅਧੀਨ ਰਹਿੰਦੇ ਹਨ ਅਤੇ ਉਸ ਦੇ ਪਿੱਛੇ ਚੱਲਦੇ ਹਨ ਨਿਸ਼ਚਿਤ ਰੂਪ ਵਿੱਚ ਜ਼ਿੰਦਾ ਰਹਿਣਗੇ। ਕਿਉਂਕਿ ਇਹ ਕੰਮ ਮਨੁੱਖਜਾਤੀ ਦੇ ਪ੍ਰਬੰਧਨ ਦਾ ਹੈ, ਇਸ ਲਈ ਕੁਝ ਹੋਣਗੇ ਜੋ ਬਚੇ ਰਹਿਣਗੇ ਅਤੇ ਕੁਝ ਹੋਣਗੇ ਜਿਨ੍ਹਾਂ ਦਾ ਨਾਸ ਕਰ ਦਿੱਤਾ ਜਾਏਗਾ। ਇਹ ਵੱਖ-ਵੱਖ ਕਿਸਮ ਦੇ ਲੋਕਾਂ ਲਈ ਵੱਖ-ਵੱਖ ਨਤੀਜੇ ਹਨ, ਅਤੇ ਪਰਮੇਸ਼ੁਰ ਦੇ ਸਿਰਜੇ ਹੋਏ ਪ੍ਰਾਣੀਆਂ ਲਈ ਸਭ ਤੋਂ ਢੁਕਵੇਂ ਪ੍ਰਬੰਧ ਹਨ। ਮਨੁੱਖਜਾਤੀ ਲਈ ਪਰਮੇਸ਼ੁਰ ਦਾ ਅੰਤਮ ਪ੍ਰਬੰਧਨ ਪਰਿਵਾਰਾਂ ਨੂੰ ਤੋੜ ਕੇ, ਨਸਲਾਂ ਨੂੰ ਤਬਾਹ ਕਰਕੇ ਅਤੇ ਕੌਮੀ ਸਰਹੱਦਾਂ ਨੂੰ ਖਤਮ ਕਰਕੇ ਉਨ੍ਹਾਂ ਨੂੰ ਪਰਿਵਾਰਾਂ ਜਾਂ ਕੌਮੀ ਸਰਹੱਦਾਂ ਤੋਂ ਬਿਨਾਂ ਇੱਕ ਪ੍ਰਬੰਧ ਵਿੱਚ ਵੰਡਣਾ ਹੈ, ਕਿਉਂਕਿ, ਆਖਰਕਾਰ ਮਨੁੱਖ ਇੱਕ ਹੀ ਪੂਰਵਜ ਤੋਂ ਹਨ ਅਤੇ ਪਰਮੇਸ਼ੁਰ ਦੀ ਸਿਰਜਣਾ ਹਨ। ਸੰਖੇਪ ਵਿੱਚ, ਬੁਰਾ ਕਰਨ ਵਾਲੇ ਪ੍ਰਾਣੀਆਂ ਦਾ ਨਾਸ ਕੀਤਾ ਜਾਏਗਾ, ਅਤੇ ਪਰਮੇਸ਼ੁਰ ਦੀ ਆਗਿਆਕਾਰੀ ਕਰਨ ਵਾਲੇ ਜ਼ਿੰਦਾ ਰਹਿਣਗੇ। ਇਸ ਤਰ੍ਹਾਂ, ਆਰਾਮ ਦੇ ਆਉਣ ਵਾਲੇ ਸਮੇਂ ਵਿੱਚ ਕੋਈ ਪਰਿਵਾਰ ਨਹੀਂ ਹੋਣਗੇ, ਕੋਈ ਦੇਸ਼ ਨਹੀਂ ਹੋਣਗੇ, ਅਤੇ ਖਾਸ ਕਰਕੇ ਕੋਈ ਨਸਲਾਂ ਨਹੀਂ ਹੋਣਗੀਆਂ; ਇਸ ਪ੍ਰਕਾਰ ਦੀ ਮਨੁੱਖਜਾਤੀ ਸਭ ਤੋਂ ਪਵਿੱਤਰ ਕਿਸਮ ਦੀ ਮਨੁੱਖਜਾਤੀ ਹੋਏਗੀ। ਆਦਮ ਅਤੇ ਹੱਵਾਹ ਦੀ ਸਿਰਜਣਾ ਮੂਲ ਰੂਪ ਵਿੱਚ ਇਸ ਲਈ ਕੀਤੀ ਗਈ ਸੀ ਤਾਂ ਕਿ ਮਨੁੱਖਜਾਤੀ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੀ ਦੇਖਭਾਲ ਕਰ ਸਕੇ; ਮੂਲ ਰੂਪ ਵਿੱਚ ਮਨੁੱਖ ਸਾਰੀਆਂ ਚੀਜ਼ਾਂ ਦੇ ਮਾਲਕ ਸਨ। ਮਨੁੱਖਾਂ ਦੀ ਸਿਰਜਣਾ ਵਿੱਚ ਯਹੋਵਾਹ ਦਾ ਮਨੋਰਥ ਮਨੁੱਖ ਨੂੰ ਧਰਤੀ ਉੱਪਰ ਹੋਂਦ ਬਣਾਈ ਰੱਖਣ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਦੀ ਦੇਖਭਾਲ ਦੀ ਅਨੁਮਤੀ ਦੇਣਾ ਸੀ, ਕਿਉਂਕਿ ਅਰੰਭ ਵਿੱਚ ਮਨੁੱਖਜਾਤੀ ਭ੍ਰਿਸ਼ਟ ਨਹੀਂ ਕੀਤੀ ਗਈ ਸੀ ਅਤੇ ਬੁਰਾ ਕਰਨ ਵਿੱਚ ਅਸਮਰਥ ਸੀ। ਹਾਲਾਂਕਿ, ਮਨੁੱਖਾਂ ਦੇ ਭ੍ਰਿਸ਼ਟ ਹੋ ਜਾਣ ਮਗਰੋਂ, ਉਹ ਹੁਣ ਹੋਰ ਸਾਰੀਆਂ ਚੀਜ਼ਾਂ ਦੇ ਦੇਖਭਾਲ ਕਰਨ ਵਾਲੇ ਨਹੀਂ ਰਹੇ। ਪਰਮੇਸ਼ੁਰ ਦੀ ਮੁਕਤੀ ਦਾ ਉਦੇਸ਼ ਮਨੁੱਖਜਾਤੀ ਦੇ ਇਸ ਕੰਮ ਨੂੰ ਪੁਨਰਸਥਾਪਤ ਕਰਨਾ, ਮਨੁੱਖਜਾਤੀ ਦੇ ਮੂਲ ਕਾਰਣ ਅਤੇ ਮੂਲ ਅਗਿਆਕਾਰਿਤਾ ਨੂੰ ਪੁਨਰਸਥਾਪਤ ਕਰਨਾ ਹੈ; ਆਰਾਮ ਵਿੱਚ ਮਨੁੱਖਜਾਤੀ ਉਸ ਨਤੀਜੇ ਦਾ ਸਟੀਕ ਪ੍ਰਤੀਕ ਹੋਏਗੀ ਜਿਸ ਨੂੰ ਪਰਮੇਸ਼ੁਰ ਮੁਕਤੀ ਦੇ ਆਪਣੇ ਕੰਮ ਦੇ ਨਾਲ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ। ਹਾਲਾਂਕਿ ਇਸ ਤੋਂ ਅੱਗੇ ਇਹ ਅਦਨ ਦੇ ਬਾਗ਼ ਦੇ ਜੀਵਨ ਦੇ ਸਮਾਨ ਜੀਵਨ ਨਹੀਂ ਹੋਏਗਾ, ਪਰ ਉਨ੍ਹਾਂ ਦਾ ਮੂਲ ਤੱਤ ਉਹੀ ਹੋਏਗਾ; ਹੁਣ ਮਨੁੱਖਜਾਤੀ ਸਿਰਫ਼ ਆਪਣੀ ਉਸ ਭ੍ਰਿਸ਼ਟਤਾ-ਰਹਿਤ ਅਵਸਥਾ ਵਿੱਚ ਹੀ ਨਹੀਂ ਹੋਏਗੀ ਜਿਵੇਂ ਇਹ ਸ਼ੁਰੂ ਵਿੱਚ ਸੀ, ਸਗੋਂ ਇਹ ਅਜਿਹੀ ਮਨੁੱਖਜਾਤੀ ਹੋਏਗੀ ਜੋ ਭ੍ਰਿਸ਼ਟ ਬਣ ਗਈ ਸੀ ਅਤੇ ਫਿਰ ਉਸ ਨੇ ਮੁਕਤੀ ਪ੍ਰਾਪਤ ਕਰ ਲਈ। ਇਹ ਲੋਕ ਜਿਨ੍ਹਾਂ ਨੇ ਮੁਕਤੀ ਪ੍ਰਾਪਤ ਕਰ ਲਈ ਹੈ ਆਖਰਕਾਰ (ਅਰਥਾਤ, ਪਰਮੇਸ਼ੁਰ ਦਾ ਕੰਮ ਖਤਮ ਹੋਣ ਤੋਂ ਬਾਅਦ) ਆਰਾਮ ਵਿੱਚ ਪ੍ਰਵੇਸ਼ ਕਰਨਗੇ। ਇਸੇ ਤਰ੍ਹਾਂ, ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਹੈ ਉਨ੍ਹਾਂ ਦੇ ਨਤੀਜੇ ਵੀ ਅੰਤ ਵਿੱਚ ਪੂਰੀ ਤਰ੍ਹਾਂ ਪਰਗਟ ਕੀਤੇ ਜਾਣਗੇ, ਅਤੇ ਉਨ੍ਹਾਂ ਦਾ ਸਿਰਫ਼ ਉਦੋਂ ਨਾਸ ਕੀਤਾ ਜਾਏਗਾ ਜਦੋਂ ਪਰਮੇਸ਼ੁਰ ਦਾ ਕੰਮ ਖਤਮ ਹੋ ਜਾਏਗਾ। ਦੂਜੇ ਸ਼ਬਦਾਂ ਵਿੱਚ, ਜਦੋਂ ਉਸ ਦਾ ਕੰਮ ਖਤਮ ਹੋ ਜਾਂਦਾ ਹੈ, ਤਾਂ ਉਹ ਜੋ ਕੁਕਰਮੀ ਹਨ ਅਤੇ ਜਿਨ੍ਹਾਂ ਨੂੰ ਬਚਾਇਆ ਜਾ ਚੁੱਕਿਆ ਹੈ, ਸਾਰੇ ਉਜਾਗਰ ਕੀਤੇ ਜਾਣਗੇ, ਕਿਉਂਕਿ ਸਾਰੇ ਕਿਸਮ ਦੇ ਲੋਕਾਂ ਨੂੰ ਉਜਾਗਰ ਕਰਨ ਦਾ ਕੰਮ (ਭਾਵੇਂ ਕਿ ਉਹ ਕੁਕਰਮੀ ਹਨ ਜਾਂ ਉਨ੍ਹਾਂ ਵਿੱਚੋਂ ਹਨ ਜੋ ਬਚਾਏ ਗਏ ਹਨ) ਹਰੇਕ ਉੱਪਰ ਇੱਕੋ ਸਮੇਂ ’ਤੇ ਪੂਰਾ ਕੀਤਾ ਜਾਏਗਾ। ਇਸ ਲਈ, ਸਾਰੇ ਕਿਸਮ ਦੇ ਲੋਕਾਂ ਦੇ ਨਤੀਜੇ ਇੱਕੋ ਸਮੇਂ ’ਤੇ ਪਰਗਟ ਕੀਤੇ ਜਾਣਗੇ। ਪਰਮੇਸ਼ੁਰ ਕੁਕਰਮੀ ਲੋਕਾਂ ਨੂੰ ਅਲੱਗ ਰੱਖਣ ਅਤੇ ਇੱਕ ਵਾਰ ਵਿੱਚ ਉਨ੍ਹਾਂ ਦਾ ਥੋੜ੍ਹਾ ਜਿਹਾ ਨਿਆਂ ਕਰਨ ਜਾਂ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ, ਅਜਿਹੇ ਲੋਕਾਂ ਦੇ ਸਮੂਹ ਨੂੰ ਆਰਾਮ ਵਿੱਚ ਪ੍ਰਵੇਸ਼ ਕਰਨ ਦੀ ਅਨੁਮਤੀ ਨਹੀਂ ਦਏਗਾ ਜਿਨ੍ਹਾਂ ਨੂੰ ਮੁਕਤੀ ਦਿੱਤੀ ਜਾ ਚੁੱਕੀ ਹੈ; ਉਹ ਤੱਥਾਂ ਦੇ ਅਨੁਸਾਰ ਨਹੀਂ ਹੋਏਗਾ। ਜਦੋਂ ਕੁਕਰਮੀਆਂ ਦਾ ਨਾਸ ਹੋ ਜਾਂਦਾ ਹੈ ਅਤੇ ਉਹ ਜੋ ਜ਼ਿੰਦਾ ਰਹਿ ਸਕਦੇ ਹਨ ਆਰਾਮ ਵਿੱਚ ਪ੍ਰਵੇਸ਼ ਕਰ ਲੈਂਦੇ ਹਨ, ਤਾਂ ਸਮੁੱਚੇ ਬ੍ਰਹਿਮੰਡ ਵਿੱਚ ਪਰਮੇਸ਼ੁਰ ਦਾ ਕੰਮ ਪੂਰਾ ਹੋ ਜਾਏਗਾ। ਉਹ ਜੋ ਬਰਕਤਾਂ ਪ੍ਰਾਪਤ ਕਰਨਗੇ ਅਤੇ ਜੋ ਬਦਨਸੀਬੀ ਦੀ ਤਕਲੀਫ਼ ਝੱਲਣਗੇ ਉਨ੍ਹਾਂ ਦਰਮਿਆਨ ਤਰਜੀਹ ਦਾ ਕ੍ਰਮ ਨਹੀਂ ਹੋਏਗਾ; ਉਹ ਜੋ ਬਰਕਤਾਂ ਪ੍ਰਾਪਤ ਕਰਨਗੇ ਉਹ ਅਨੰਤ ਕਾਲ ਤਕ ਜ਼ਿੰਦਾ ਰਹਿਣਗੇ, ਜਦਕਿ ਜੋ ਬਦਨਸੀਬੀ ਤੋਂ ਪੀੜਿਤ ਹੋਣਗੇ, ਉਨ੍ਹਾਂ ਸਾਰਿਆਂ ਦਾ ਅਨੰਤ ਕਾਲ ਤਕ ਨਾਸ ਹੋ ਜਾਏਗਾ। ਕੰਮ ਦੇ ਇਹ ਦੋ ਕਦਮ ਨਾਲੋ-ਨਾਲ ਪੂਰੇ ਕੀਤੇ ਜਾਣਗੇ। ਇਹ ਠੀਕ ਹੈ ਕਿਉਂਕਿ ਅਣਆਗਿਆਕਾਰੀ ਲੋਕਾਂ ਦੀ ਹੋਂਦ ਕਰਕੇ ਉਨ੍ਹਾਂ ਲੋਕਾਂ, ਜਿਨ੍ਹਾਂ ਨੇ ਸਮਰਪਣ ਕਰ ਦਿੱਤਾ ਹੈ, ਦੀ ਧਾਰਮਿਕਤਾ ਪਰਗਟ ਹੋਏਗੀ, ਅਤੇ ਇਹ ਠੀਕ ਹੈ ਕਿਉਂਕਿ ਅਜਿਹੇ ਲੋਕ ਹਨ ਜੋ ਬਰਕਤਾਂ ਪ੍ਰਾਪਤ ਕਰ ਚੁੱਕੇ ਹਨ ਕਿ ਕੁਕਰਮੀਆਂ ਦੁਆਰਾ ਉਨ੍ਹਾਂ ਦੇ ਦੁਸ਼ਟ ਆਚਰਣ ਕਰਕੇ ਸਹਿਣ ਕੀਤੀ ਜਾ ਰਹੀ ਬਦਨਸੀਬੀ ਪਰਗਟ ਕੀਤੀ ਜਾਵੇਗੀ। ਜੇ ਪਰਮੇਸ਼ੁਰ ਨੇ ਕੁਕਰਮੀਆਂ ਨੂੰ ਉਜਾਗਰ ਨਾ ਕੀਤਾ ਹੁੰਦਾ, ਤਾਂ ਇਮਾਨਦਾਰੀ ਨਾਲ ਪਰਮੇਸ਼ੁਰ ਦੇ ਅਧੀਨ ਹੋਣ ਵਾਲੇ ਲੋਕ ਕਦੇ ਵੀ ਪ੍ਰਕਾਸ਼ ਨਾ ਦੇਖ ਸਕੇ ਹੁੰਦੇ; ਜੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਜੋ ਉਸ ਦੇ ਅਧੀਨ ਹਨ ਉਚਿਤ ਮੰਜ਼ਿਲ ’ਤੇ ਨਾ ਪਹੁੰਚਾਇਆ ਹੁੰਦਾ, ਤਾਂ ਉਹ ਜੋ ਪਰਮੇਸ਼ੁਰ ਪ੍ਰਤੀ ਆਗਿਆਕਾਰੀ ਨਹੀਂ ਹਨ, ਨੂੰ ਉਨ੍ਹਾਂ ਦੀ ਯੋਗ ਸਜ਼ਾ ਨਾ ਮਿਲੀ ਹੁੰਦੀ। ਇਹੀ ਪਰਮੇਸ਼ੁਰ ਦੇ ਕੰਮ ਦੀ ਪ੍ਰਕਿਰਿਆ ਹੈ। ਜੇ ਉਹ ਬੁਰੇ ਨੂੰ ਸਜ਼ਾ ਦੇਣ ਅਤੇ ਚੰਗੇ ਨੂੰ ਪ੍ਰਤੀਫਲ ਦੇਣ ਦਾ ਕੰਮ ਨਾ ਕਰਦਾ, ਤਾਂ ਉਸ ਦੇ ਪ੍ਰਾਣੀ ਕਦੇ ਵੀ ਆਪਣੀਆਂ ਸੰਬੰਧਤ ਮੰਜ਼ਿਲਾਂ ’ਤੇ ਨਾ ਪਹੁੰਚ ਸਕੇ ਹੁੰਦੇ। ਇੱਕ ਵਾਰ ਮਨੁੱਖਜਾਤੀ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, ਬੁਰੇ ਲੋਕਾਂ ਦਾ ਨਾਸ ਕਰ ਦਿੱਤਾ ਜਾਏਗਾ ਅਤੇ ਸਮੁੱਚੀ ਮਨੁੱਖਜਾਤੀ ਸਹੀ ਰਾਹ ’ਤੇ ਆ ਜਾਏਗੀ; ਸਾਰੇ ਕਿਸਮ ਦੇ ਲੋਕ ਉਨ੍ਹਾਂ ਕੰਮਾਂ ਦੇ ਅਨੁਸਾਰ ਜੋ ਉਨ੍ਹਾਂ ਨੂੰ ਕਰਨੇ ਚਾਹੀਦੇ ਹਨ ਆਪਣੀ ਖੁਦ ਦੀ ਕਿਸਮ ਨਾਲ ਸ਼ਾਮਲ ਹੋ ਜਾਣਗੇ। ਸਿਰਫ਼ ਇਹੀ ਮਨੁੱਖਜਾਤੀ ਦੇ ਆਰਾਮ ਦਾ ਦਿਨ ਹੋਏਗਾ, ਇਹ ਮਨੁੱਖਜਾਤੀ ਦੇ ਵਿਕਾਸ ਲਈ ਅਟੱਲ ਪ੍ਰਵਿਰਤੀ ਹੋਏਗੀ, ਅਤੇ ਜਦੋਂ ਮਨੁੱਖਜਾਤੀ ਆਰਾਮ ਵਿੱਚ ਪ੍ਰਵੇਸ਼ ਕਰੇਗੀ, ਸਿਰਫ਼ ਤਾਂ ਹੀ ਪਰਮੇਸ਼ੁਰ ਦੀ ਮਹਾਨ ਅਤੇ ਅੰਤਮ ਕਾਰਜ-ਸਿੱਧੀ ਆਪਣੀ ਪੂਰਣਤਾ ’ਤੇ ਪਹੁੰਚੇਗੀ; ਇਹ ਉਸ ਦੇ ਕੰਮ ਦਾ ਅੰਤਮ ਭਾਗ ਹੋਏਗਾ। ਇਹ ਕੰਮ ਮਨੁੱਖਜਾਤੀ ਦੇ ਪਤਨਸ਼ੀਲ ਭੌਤਿਕ ਜੀਵਨ, ਅਤੇ ਭ੍ਰਿਸ਼ਟ ਮਨੁੱਖਜਾਤੀ ਦੇ ਜੀਵਨ ਦਾ ਅੰਤ ਕਰੇਗਾ। ਉਸ ਤੋਂ ਬਾਅਦ ਮਨੁੱਖਜਾਤੀ ਇੱਕ ਨਵੇਂ ਖੇਤਰ ਵਿੱਚ ਪ੍ਰਵੇਸ਼ ਕਰੇਗੀ। ਹਾਲਾਂਕਿ ਸਾਰੇ ਮਨੁੱਖ ਸਰੀਰ ਵਿੱਚ ਰਹਿਣਗੇ, ਪਰ ਇਸ ਜੀਵਨ ਦੇ ਮੂਲ ਤੱਤ ਅਤੇ ਭ੍ਰਿਸ਼ਟ ਮਨੁੱਖਜਾਤੀ ਦੇ ਜੀਵਨ ਦਰਮਿਆਨ ਮਹੱਤਵਪੂਰਣ ਅੰਤਰ ਹੋਣਗੇ। ਇਸ ਹੋਂਦ ਦਾ ਮਹੱਤਵ ਅਤੇ ਭ੍ਰਿਸ਼ਟ ਮਨੁੱਖਜਾਤੀ ਦੇ ਜੀਵਨ ਦੀ ਹੋਂਦ ਦਾ ਮਹੱਤਵ ਵੀ ਭਿੰਨ ਹੁੰਦਾ ਹੈ। ਹਾਲਾਂਕਿ ਇਹ ਇੱਕ ਨਵੇਂ ਕਿਸਮ ਦੇ ਵਿਅਕਤੀ ਦਾ ਜੀਵਨ ਨਹੀਂ ਹੈ, ਪਰ ਇਸ ਨੂੰ ਉਸ ਮਨੁੱਖਜਾਤੀ ਦਾ ਜੀਵਨ ਕਿਹਾ ਜਾ ਸਕਦਾ ਹੈ ਜਿਸ ਨੇ ਮੁਕਤੀ ਪ੍ਰਾਪਤ ਕਰ ਲਈ ਹੈ, ਅਤੇ ਅਜਿਹਾ ਜੀਵਨ ਜਿਸ ਨੇ ਮਨੁੱਖਤਾ ਅਤੇ ਤਰਕ ਨੂੰ ਮੁੜ ਪ੍ਰਾਪਤ ਕਰ ਲਿਆ ਹੈ। ਇਹ ਉਹ ਲੋਕ ਹਨ ਜੋ ਕਦੇ ਪਰਮੇਸ਼ੁਰ ਦੇ ਪ੍ਰਤੀ ਅਣਆਗਿਆਕਾਰੀ ਸਨ, ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਜਿੱਤਿਆ ਗਿਆ ਅਤੇ ਫਿਰ ਉਸ ਦੁਆਰਾ ਬਚਾਇਆ ਗਿਆ ਹੈ; ਇਹ ਉਹ ਲੋਕ ਹਨ ਜਿਨ੍ਹਾਂ ਨੇ ਪਰਮੇਸ਼ੁਰ ਦਾ ਅਪਮਾਨ ਕੀਤਾ ਅਤੇ ਬਾਅਦ ਵਿੱਚ ਉਸ ਦੀ ਗਵਾਹੀ ਦਿੱਤੀ। ਉਸ ਦੀ ਪ੍ਰੀਖਿਆ ਵਿੱਚੋਂ ਲੰਘ ਕੇ ਬਚ ਜਾਣ ਤੋਂ ਬਾਅਦ, ਉਨ੍ਹਾਂ ਦੀ ਹੋਂਦ ਸਭ ਤੋਂ ਮਹੱਤਵਪੂਰਣ ਹੋਂਦ ਹੋਵੇਗੀ; ਇਹ ਉਹ ਲੋਕ ਹਨ ਜਿਨ੍ਹਾਂ ਨੇ ਸ਼ਤਾਨ ਸਾਹਮਣੇ ਪਰਮੇਸ਼ੁਰ ਦੀ ਗਵਾਹੀ ਦਿੱਤੀ ਹੈ, ਇਹ ਉਹ ਮਨੁੱਖ ਹਨ ਜੋ ਜ਼ਿੰਦਾ ਰਹਿਣ ਦੇ ਯੋਗ ਹਨ। ਉਹ ਲੋਕ ਜਿਨ੍ਹਾਂ ਦਾ ਨਾਸ ਕੀਤਾ ਜਾਏਗਾ ਉਹ ਹਨ ਜੋ ਪਰਮੇਸ਼ੁਰ ਦੇ ਗਵਾਹ ਨਹੀਂ ਬਣ ਸਕਦੇ ਅਤੇ ਜ਼ਿੰਦਾ ਰਹਿਣ ਦੇ ਯੋਗ ਨਹੀਂ ਹਨ। ਉਨ੍ਹਾਂ ਦਾ ਨਾਸ ਉਨ੍ਹਾਂ ਦੇ ਦੁਸ਼ਟ ਆਚਰਣ ਦਾ ਨਤੀਜਾ ਹੋਏਗਾ, ਅਤੇ ਅਜਿਹਾ ਵਿਨਾਸ਼ ਹੀ ਉਨ੍ਹਾਂ ਲਈ ਬਿਹਤਰੀਨ ਮੰਜ਼ਿਲ ਹੈ। ਭਵਿੱਖ ਵਿੱਚ, ਜਦੋਂ ਮਨੁੱਖਜਾਤੀ ਖੂਬਸੂਰਤ ਖੇਤਰ ਵਿੱਚ ਪ੍ਰਵੇਸ਼ ਕਰੇਗੀ, ਤਾਂ ਪਤੀ ਅਤੇ ਪਤਨੀ ਦਰਮਿਆਨ, ਪਿਤਾ ਅਤੇ ਧੀ ਦਰਮਿਆਨ, ਜਾਂ ਮਾਂ ਅਤੇ ਪੁੱਤ ਦਰਮਿਆਨ ਅਜਿਹੇ ਕੋਈ ਸੰਬੰਧ ਨਹੀਂ ਹੋਣਗੇ ਜਿਨ੍ਹਾਂ ਦੀ ਲੋਕ ਕਲਪਨਾ ਕਰਦੇ ਹਨ ਕਿ ਉਨ੍ਹਾਂ ਨੂੰ ਉੱਥੇ ਮਿਲਣਗੇ। ਉਸ ਸਮੇਂ, ਹਰੇਕ ਮਨੁੱਖ ਆਪਣੀ ਕਿਸਮ ਦਾ ਪਿੱਛਾ ਕਰੇਗਾ, ਅਤੇ ਪਰਿਵਾਰ ਪਹਿਲਾਂ ਹੀ ਖਤਮ ਹੋ ਚੁੱਕੇ ਹੋਣਗੇ। ਪੂਰੀ ਤਰ੍ਹਾਂ ਨਾਕਾਮ ਹੋਣ ’ਤੇ, ਸ਼ਤਾਨ ਮਨੁੱਖਜਾਤੀ ਨੂੰ ਫਿਰ ਕਦੇ ਪਰੇਸ਼ਾਨ ਨਹੀਂ ਕਰੇਗਾ, ਅਤੇ ਮਨੁੱਖ ਹੁਣ ਹੋਰ ਭ੍ਰਿਸ਼ਟ ਸ਼ਤਾਨੀ ਸੁਭਾਅ ਵਾਲੇ ਨਹੀਂ ਹੋਣਗੇ। ਉਹ ਅਣਆਗਿਆਕਾਰੀ ਲੋਕ ਪਹਿਲਾਂ ਹੀ ਨਾਸ ਕੀਤੇ ਜਾ ਚੁੱਕੇ ਹੋਣਗੇ, ਅਤੇ ਸਿਰਫ਼ ਆਗਿਆਕਾਰੀ ਲੋਕ ਹੀ ਜ਼ਿੰਦਾ ਬਚਣਗੇ। ਇਸ ਤਰ੍ਹਾਂ, ਬਹੁਤ ਥੋੜ੍ਹੇ ਜਿਹੇ ਪਰਿਵਾਰ ਪੂਰੀ ਤਰ੍ਹਾਂ ਜ਼ਿੰਦਾ ਬਚਣਗੇ; ਤਦ ਮਨੁੱਖਾਂ ਦਰਮਿਆਨ ਭੌਤਿਕ ਸੰਬੰਧ ਕਿਵੇਂ ਕਾਇਮ ਰਹਿ ਸਕਦੇ ਹਨ? ਮਨੁੱਖਜਾਤੀ ਦੇ ਪਿਛਲੇ ਸਰੀਰਕ ਜੀਵਨ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਏਗੀ; ਤਦ ਲੋਕਾਂ ਦਰਮਿਆਨ ਭੌਤਿਕ ਸੰਬੰਧ ਕਿਵੇਂ ਕਾਇਮ ਰਹਿ ਸਕਦੇ ਹਨ? ਭ੍ਰਿਸ਼ਟ ਸ਼ਤਾਨੀ ਸੁਭਾਅ ਦੇ ਬਿਨਾਂ, ਮਨੁੱਖੀ ਜੀਵਨ ਅੱਗੇ ਤੋਂ ਅਤੀਤ ਦਾ ਪੁਰਾਣਾ ਜੀਵਨ ਨਹੀਂ ਹੋਏਗਾ, ਸਗੋਂ ਇੱਕ ਨਵਾਂ ਜੀਵਨ ਹੋਏਗਾ। ਮਾਤਾ-ਪਿਤਾ ਬੱਚਿਆਂ ਨੂੰ ਗੁਆ ਦੇਣਗੇ, ਅਤੇ ਬੱਚੇ ਮਾਪਿਆਂ ਨੂੰ ਗੁਆ ਦੇਣਗੇ। ਪਤੀ ਪਤਨੀਆਂ ਨੂੰ ਗੁਆ ਦੇਣਗੇ, ਅਤੇ ਪਤਨੀਆਂ ਪੱਤੀਆਂ ਨੂੰ ਗੁਆ ਦੇਣਗੀਆਂ। ਇਸ ਸਮੇਂ ਲੋਕਾਂ ਦਰਮਿਆਨ ਭੌਤਿਕ ਸੰਬੰਧ ਹੁੰਦੇ ਹਨ, ਪਰ ਇੱਕ ਵਾਰ ਹਰੇਕ ਦੇ ਆਰਾਮ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਕੋਈ ਸੰਬੰਧ ਹੋਂਦ ਵਿੱਚ ਨਹੀਂ ਰਹੇਗਾ। ਸਿਰਫ਼ ਇਸ ਕਿਸਮ ਦੀ ਮਨੁੱਖਜਾਤੀ ਧਾਰਮਿਕਤਾ ਅਤੇ ਪਵਿੱਤਰਤਾ ਪ੍ਰਾਪਤ ਕਰੇਗੀ; ਸਿਰਫ਼ ਇਸ ਕਿਸਮ ਦੀ ਮਨੁੱਖਜਾਤੀ ਪਰਮੇਸ਼ੁਰ ਦੀ ਉਪਾਸਨਾ ਕਰ ਸਕਦੀ ਹੈ।

ਪਰਮੇਸ਼ੁਰ ਨੇ ਮਨੁੱਖਾਂ ਦੀ ਸਿਰਜਣਾ ਕੀਤੀ, ਅਤੇ ਉਨ੍ਹਾਂ ਨੂੰ ਧਰਤੀ ’ਤੇ ਰੱਖਿਆ, ਅਤੇ ਉਸ ਨੇ ਉਦੋਂ ਤੋਂ ਹੀ ਉਨ੍ਹਾਂ ਦੀ ਅਗਵਾਈ ਕੀਤੀ ਹੈ। ਫਿਰ ਉਸ ਨੇ ਮਨੁੱਖਜਾਤੀ ਨੂੰ ਬਚਾਇਆ ਅਤੇ ਮਨੁੱਖਜਾਤੀ ਲਈ ਪਾਪ-ਬਲੀ ਵਜੋਂ ਕੰਮ ਕੀਤਾ। ਅੰਤ ਵਿੱਚ, ਉਸ ਨੂੰ ਅਜੇ ਵੀ ਮਨੁੱਖਜਾਤੀ ਨੂੰ ਜਿੱਤਣਾ ਜ਼ਰੂਰੀ ਹੈ, ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਬਚਾਉਣਾ ਜ਼ਰੂਰੀ ਹੈ, ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੂਲ ਸਮਰੂਪਤਾ ਵਿੱਚ ਪੁਨਰਸਥਾਪਤ ਕਰਨਾ ਜ਼ਰੂਰੀ ਹੈ। ਇਹੀ ਉਹ ਕੰਮ ਹੈ ਜਿਸ ਵਿੱਚ ਉਹ ਅਰੰਭ ਤੋਂ ਹੀ ਰੁੱਝਿਆ ਹੋਇਆ ਹੈ—ਮਨੁੱਖਜਾਤੀ ਨੂੰ ਉਸ ਦੇ ਮੂਲ ਸਰੂਪ ਅਤੇ ਸਮਰੂਪਤਾ ਵਿੱਚ ਪੁਨਰਸਥਾਪਤ ਕਰਨਾ। ਪਰਮੇਸ਼ੁਰ ਆਪਣਾ ਰਾਜ ਕਾਇਮ ਕਰੇਗਾ ਅਤੇ ਮਨੁੱਖਾਂ ਦੀ ਮੂਲ ਸਮਰੂਪਤਾ ਪੁਨਰਸਥਾਪਤ ਕਰੇਗਾ, ਜਿਸ ਦਾ ਅਰਥ ਹੈ ਕਿ ਪਰਮੇਸ਼ੁਰ ਧਰਤੀ ’ਤੇ ਅਤੇ ਸਿਰਜੇ ਹੋਏ ਸਾਰੇ ਪ੍ਰਾਣੀਆਂ ਦਰਮਿਆਨ ਆਪਣੇ ਅਧਿਕਾਰ ਨੂੰ ਪੁਨਰਸਥਾਪਤ ਕਰੇਗਾ। ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਜਾਣ ਤੋਂ ਬਾਅਦ ਮਨੁੱਖਜਾਤੀ ਨੇ ਪਰਮੇਸ਼ੁਰ ਤੋਂ ਡਰਨ ਵਾਲਾ ਆਪਣਾ ਹਿਰਦਾ ਅਤੇ ਪਰਮੇਸ਼ੁਰ ਦੇ ਸਿਰਜੇ ਹੋਏ ਪ੍ਰਾਣੀਆਂ ਦੇ ਜ਼ਿੰਮੇ ਲੱਗਾ ਕੰਮ ਗੁਆ ਲਿਆ, ਫਲਸਰੂਪ ਉਹ ਪਰਮੇਸ਼ੁਰ ਦੇ ਅਵੱਗਿਆਕਾਰੀ ਦੁਸ਼ਮਣ ਬਣ ਗਏ। ਮਨੁੱਖਜਾਤੀ ਫਿਰ ਸ਼ਤਾਨ ਦੇ ਵੱਸ ਵਿੱਚ ਰਹੀ ਅਤੇ ਉਸ ਨੇ ਸ਼ਤਾਨ ਦੇ ਹੁਕਮਾਂ ਦੀ ਪਾਲਣਾ ਕੀਤੀ; ਇਸ ਤਰ੍ਹਾਂ, ਪਰਮੇਸ਼ੁਰ ਕੋਲ ਆਪਣੇ ਪ੍ਰਾਣੀਆਂ ਦਰਮਿਆਨ ਕੰਮ ਕਰਨ ਦਾ ਕੋਈ ਰਾਹ ਨਹੀਂ ਸੀ, ਅਤੇ ਹੋਰ ਤਾਂ ਕੀ, ਉਹ ਉਨ੍ਹਾਂ ਦੀ ਭੈਦਾਇਕ ਸ਼ਰਧਾ ਪ੍ਰਾਪਤ ਕਰਨ ਵਿੱਚ ਅਸਮਰਥ ਸੀ। ਮਨੁੱਖਾਂ ਦੀ ਸਿਰਜਣਾ ਪਰਮੇਸ਼ੁਰ ਨੇ ਕੀਤੀ ਸੀ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਸੀ, ਪਰ ਉਨ੍ਹਾਂ ਦੇ ਅਸਲ ਵਿੱਚ ਉਸ ਵੱਲ ਪਿੱਠ ਕਰ ਲਈ ਅਤੇ ਇਸ ਦੀ ਬਜਾਏ ਸ਼ਤਾਨ ਦੀ ਉਪਾਸਨਾ ਕੀਤੀ। ਸ਼ਤਾਨ ਉਨ੍ਹਾਂ ਦੇ ਦਿਲਾਂ ਵਿੱਚ ਮੂਰਤ ਬਣ ਗਿਆ। ਇਸ ਤਰ੍ਹਾਂ, ਪਰਮੇਸ਼ੁਰ ਨੇ ਮਨੁੱਖ ਦੇ ਦਿਲ ਵਿੱਚ ਆਪਣਾ ਸਥਾਨ ਗੁਆ ਲਿਆ, ਜਿਸ ਦਾ ਭਾਵ ਹੈ ਕਿ ਉਸ ਨੇ ਮਨੁੱਖ ਦੀ ਸਿਰਜਣਾ ਦੇ ਆਪਣੇ ਅਰਥ ਨੂੰ ਗੁਆ ਦਿੱਤਾ। ਇਸ ਲਈ, ਮਨੁੱਖਜਾਤੀ ਦੀ ਸਿਰਜਣਾ ਦੇ ਆਪਣੇ ਅਰਥ ਨੂੰ ਪੁਨਰਸਥਾਪਤ ਕਰਨ ਲਈ, ਉਸ ਲਈ ਉਨ੍ਹਾਂ ਦੀ ਮੂਲ ਸਮਰੂਪਤਾ ਪੁਨਰਸਥਾਪਤ ਕਰਨ ਅਤੇ ਮਨੁੱਖਜਾਤੀ ਨੂੰ ਉਨ੍ਹਾਂ ਦੇ ਭ੍ਰਿਸ਼ਟ ਸੁਭਾਅ ਤੋਂ ਛੁਡਾਉਣਾ ਜ਼ਰੂਰੀ ਹੈ। ਮਨੁੱਖਾਂ ਨੂੰ ਸ਼ਤਾਨ ਤੋਂ ਮੁੜ ਪ੍ਰਾਪਤ ਕਰਨ ਲਈ, ਉਸ ਨੂੰ ਉਨ੍ਹਾਂ ਨੂੰ ਪਾਪ ਤੋਂ ਬਚਾਉਣਾ ਜ਼ਰੂਰੀ ਹੈ। ਸਿਰਫ਼ ਇਸੇ ਤਰ੍ਹਾਂ ਪਰਮੇਸ਼ੁਰ ਹੌਲੀ-ਹੌਲੀ ਮਨੁੱਖ ਦੀ ਮੂਲ ਸਮਰੂਪਤਾ ਅਤੇ ਕੰਮ ਨੂੰ ਪੁਨਰਸਥਾਪਤ ਕਰ ਸਕਦਾ ਹੈ, ਅਤੇ ਆਖਰਕਾਰ, ਆਪਣੇ ਰਾਜ ਦਾ ਪੁਨਰਸਥਾਪਨ ਕਰ ਸਕਦਾ ਹੈ। ਮਨੁੱਖ ਨੂੰ ਬਿਹਤਰ ਢੰਗ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ ਦੇ ਯੋਗ ਬਣਾਉਣ ਅਤੇ ਧਰਤੀ ਉੱਤੇ ਬਿਹਤਰ ਜੀਵਨ ਜੀਉਣ ਦੇ ਯੋਗ ਬਣਾਉਣ ਲਈ ਅਵੱਗਿਆ ਦੇ ਉਨ੍ਹਾਂ ਪੁੱਤਰਾਂ ਦਾ ਵੀ ਅੰਤਮ ਨਾਸ ਕੀਤਾ ਜਾਏਗਾ। ਕਿਉਂਕਿ ਪਰਮੇਸ਼ੁਰ ਨੇ ਮਨੁੱਖਾਂ ਦੀ ਸਿਰਜਣਾ ਕੀਤੀ ਹੈ, ਉਹ ਉਨ੍ਹਾਂ ਤੋਂ ਆਪਣੀ ਉਪਾਸਨਾ ਕਰਵਾਏਗਾ; ਕਿਉਂਕਿ ਉਹ ਮਨੁੱਖਜਾਤੀ ਦੇ ਅਸਲ ਕਾਰਜ ਨੂੰ ਪੁਨਰਸਥਾਪਤ ਕਰਨਾ ਚਾਹੁੰਦਾ ਹੈ, ਇਸ ਲਈ ਉਹ ਉਸ ਨੂੰ ਪੂਰੀ ਤਰ੍ਹਾਂ ਨਾਲ ਅਤੇ ਬਿਨਾਂ ਕਿਸੇ ਮਿਲਾਵਟ ਦੇ ਪੁਨਰਸਥਾਪਤ ਕਰੇਗਾ। ਆਪਣਾ ਇਖਤਿਆਰ ਪੁਨਰਸਥਾਪਤ ਕਰਨ ਦਾ ਅਰਥ ਹੈ ਮਨੁੱਖਾਂ ਤੋਂ ਆਪਣੀ ਉਪਾਸਨਾ ਕਰਵਾਉਣਾ ਅਤੇ ਆਪਣੇ ਅਧੀਨ ਲਿਆਉਣਾ; ਇਸ ਦਾ ਅਰਥ ਹੈ ਪਰਮੇਸ਼ੁਰ ਮਨੁੱਖਾਂ ਨੂੰ ਆਪਣੀ ਵਜ੍ਹਾ ਕਰਕੇ ਜ਼ਿੰਦਾ ਰੱਖੇਗਾ ਅਤੇ ਆਪਣੇ ਇਖਤਿਆਰ ਨਾਲ ਆਪਣੇ ਦੁਸ਼ਮਣਾਂ ਦਾ ਨਾਸ ਕਰੇਗਾ। ਇਸ ਦਾ ਅਰਥ ਹੈ ਕਿ ਪਰਮੇਸ਼ੁਰ ਆਪਣੇ ਸੰਬੰਧੀ ਹਰੇਕ ਚੀਜ਼ ਨੂੰ ਮਨੁੱਖਜਾਤੀ ਦਰਮਿਆਨ ਕਿਸੇ ਦੁਆਰਾ ਬਿਨਾਂ ਕਿਸੇ ਪ੍ਰਤੀਰੋਧ ਦੇ ਬਣਾਈ ਰੱਖੇਗਾ। ਪਰਮੇਸ਼ੁਰ ਜੋ ਰਾਜ ਸਥਾਪਤ ਕਰਨਾ ਚਾਹੁੰਦਾ ਹੈ ਉਹ ਉਸ ਦਾ ਆਪਣਾ ਰਾਜ ਹੈ। ਜਿਸ ਮਨੁੱਖਜਾਤੀ ਦੀ ਉਹ ਇੱਛਾ ਕਰਦਾ ਹੈ, ਉਹ ਹੈ ਜੋ ਉਸ ਦੀ ਉਪਾਸਨਾ ਕਰੇਗੀ, ਜੋ ਪੂਰੀ ਤਰ੍ਹਾਂ ਨਾਲ ਉਸ ਦੇ ਅਧੀਨ ਹੋਏਗੀ ਅਤੇ ਉਸ ਦੀ ਮਹਿਮਾ ਪਰਗਟ ਕਰੇਗੀ। ਜੇ ਪਰਮੇਸ਼ੁਰ ਭ੍ਰਿਸ਼ਟ ਮਨੁੱਖਜਾਤੀ ਨੂੰ ਨਹੀਂ ਬਚਾਉਂਦਾ ਹੈ, ਤਾਂ ਮਨੁੱਖਜਾਤੀ ਦੀ ਸਿਰਜਣਾ ਕਰਨ ਦਾ ਉਸ ਦਾ ਅਰਥ ਵਿਅਰਥ ਹੋ ਜਾਏਗਾ; ਉਸ ਦਾ ਮਨੁੱਖਜਾਤੀ ਦਰਮਿਆਨ ਹੋਰ ਇਖਤਿਆਰ ਨਹੀਂ ਰਹੇਗਾ, ਅਤੇ ਧਰਤੀ ’ਤੇ ਉਸ ਦਾ ਰਾਜ ਹੁਣ ਹੋਰ ਬਣਿਆ ਨਹੀਂ ਰਹਿ ਸਕੇਗਾ। ਜੇ ਪਰਮੇਸ਼ੁਰ ਆਪਣੇ ਉਨ੍ਹਾਂ ਦੁਸ਼ਮਣਾਂ ਦਾ ਨਾਸ ਨਹੀਂ ਕਰਦਾ ਜੋ ਉਸ ਦੇ ਪ੍ਰਤੀ ਅਣਆਗਿਆਕਾਰੀ ਹਨ, ਤਾਂ ਉਹ ਆਪਣੀ ਸੰਪੂਰਣ ਮਹਿਮਾ ਪ੍ਰਾਪਤ ਕਰਨ ਵਿੱਚ ਅਸਮਰਥ ਹੋਏਗਾ, ਅਤੇ ਉਹ ਧਰਤੀ ’ਤੇ ਆਪਣਾ ਰਾਜ ਕਾਇਮ ਕਰਨ ਦੇ ਸਮਰੱਥ ਵੀ ਨਹੀਂ ਹੋਏਗਾ। ਪਰਮੇਸ਼ੁਰ ਦਾ ਕੰਮ ਪੂਰਾ ਹੋਣ ਅਤੇ ਉਸ ਦੀ ਮਹਾਨ ਉਪਲਬਧੀ ਦੇ ਇਹ ਚਿੰਨ੍ਹ ਹੋਣਗੇ: ਮਨੁੱਖਜਾਤੀ ਵਿੱਚੋਂ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਸ ਕਰਨਾ ਜੋ ਉਸ ਪ੍ਰਤੀ ਅਣਆਗਿਆਕਾਰੀ ਹਨ, ਅਤੇ ਜੋ ਪੂਰਣ ਕੀਤੇ ਜਾ ਚੁੱਕੇ ਹਨ ਉਨ੍ਹਾਂ ਨੂੰ ਆਰਾਮ ਵਿੱਚ ਲਿਆਉਣਾ। ਜਦੋਂ ਮਨੁੱਖਜਾਤੀ ਨੂੰ ਉਸ ਦੀ ਮੂਲ ਸਮਰੂਪਤਾ ਵਿੱਚ ਪੁਨਰਸਥਾਪਤ ਕਰ ਦਿੱਤਾ ਜਾਂਦਾ ਹੈ, ਅਤੇ ਜਦੋਂ ਉਹ ਆਪਣੇ ਸੰਬੰਧਤ ਫਰਜ਼ ਪੂਰੇ ਕਰ ਸਕਦੇ ਹਨ, ਆਪਣੇ ਖੁਦ ਦੇ ਸਥਾਨ ’ਤੇ ਆਪਣੇ ਆਪ ਨੂੰ ਰੱਖ ਸਕਦੇ ਹਨ ਅਤੇ ਪਰਮੇਸ਼ੁਰ ਦੇ ਸਾਰੇ ਪ੍ਰਬੰਧਾਂ ਦੀ ਪਾਲਣਾ ਕਰ ਸਕਦੇ ਹਨ, ਤਾਂ ਪਰਮੇਸ਼ੁਰ ਧਰਤੀ ’ਤੇ ਲੋਕਾਂ ਦਾ ਇੱਕ ਸਮੂਹ ਪ੍ਰਾਪਤ ਕਰ ਚੁੱਕਿਆ ਹੋਏਗਾ ਜੋ ਉਸ ਦੀ ਉਪਾਸਨਾ ਕਰਦਾ ਹੈ, ਉਹ ਧਰਤੀ ’ਤੇ ਇੱਕ ਰਾਜ ਵੀ ਸਥਾਪਤ ਕਰ ਚੁੱਕਿਆ ਹੋਏਗਾ ਜੋ ਉਸ ਦੀ ਉਪਾਸਨਾ ਕਰਦਾ ਹੈ। ਉਸ ਦੇ ਕੋਲ ਧਰਤੀ ਉੱਤੇ ਸਦੀਵੀ ਜਿੱਤ ਹੋਏਗੀ, ਅਤੇ ਜੋ ਉਸ ਦਾ ਵਿਰੋਧ ਕਰਦੇ ਹਨ ਉਨ੍ਹਾਂ ਦਾ ਸਦਾ ਲਈ ਨਾਸ ਹੋ ਜਾਏਗਾ। ਇਸ ਨਾਲ ਮਨੁੱਖਜਾਤੀ ਦੀ ਸਿਰਜਣਾ ਕਰਨ ਦਾ ਉਸ ਦਾ ਮੂਲ ਮਨੋਰਥ ਪੁਨਰਸਥਾਪਤ ਹੋ ਜਾਏਗਾ, ਇਸ ਨਾਲ ਸਾਰੀਆਂ ਚੀਜ਼ਾਂ ਦੀ ਸਿਰਜਣਾ ਦਾ ਉਸ ਦਾ ਮੂਲ ਮਨੋਰਥ ਪੁਨਰਸਥਾਪਤ ਹੋ ਜਾਏਗਾ, ਅਤੇ ਇਸ ਨਾਲ ਧਰਤੀ ’ਤੇ, ਸਾਰੀਆਂ ਚੀਜ਼ਾਂ ਦਰਮਿਆਨ, ਅਤੇ ਉਸ ਦੇ ਦੁਸ਼ਮਣਾਂ ਦਰਮਿਆਨ ਉਸ ਦਾ ਇਖਤਿਆਰ ਵੀ ਪੁਨਰਸਥਾਪਤ ਹੋ ਜਾਏਗਾ। ਇਹ ਉਸ ਦੀ ਸੰਪੂਰਣ ਜਿੱਤ ਦੇ ਚਿੰਨ੍ਹ ਹੋਣਗੇ। ਇਸ ਤੋਂ ਬਾਅਦ, ਮਨੁੱਖਜਾਤੀ ਆਰਾਮ ਵਿੱਚ ਪ੍ਰਵੇਸ਼ ਕਰੇਗੀ ਅਤੇ ਅਜਿਹਾ ਜੀਵਨ ਸ਼ੁਰੂ ਕਰੇਗੀ ਜੋ ਸਹੀ ਰਾਹ ’ਤੇ ਚੱਲਦਾ ਹੈ। ਮਨੁੱਖਜਾਤੀ ਦੇ ਨਾਲ ਪਰਮੇਸ਼ੁਰ ਵੀ ਸਦੀਵੀ ਆਰਾਮ ਵਿੱਚ ਪ੍ਰਵੇਸ਼ ਕਰੇਗਾ, ਅਤੇ ਇੱਕ ਸਦੀਵੀ ਜੀਵਨ ਦਾ ਅਰੰਭ ਕਰੇਗਾ ਜਿਹੜਾ ਉਹ ਅਤੇ ਮਨੁੱਖ ਸਾਂਝਾ ਕਰਨਗੇ। ਧਰਤੀ ਤੋਂ ਮਲੀਨਤਾ ਅਤੇ ਅਵੱਗਿਆ ਗਾਇਬ ਹੋ ਚੁੱਕੀ ਹੋਵੇਗੀ, ਅਤੇ ਸਾਰਾ ਵਿਰਲਾਪ ਖਤਮ ਹੋ ਚੁੱਕਿਆ ਹੋਵੇਗਾ, ਅਤੇ ਇਸ ਸੰਸਾਰ ਵਿਚਲੀ ਹਰੇਕ ਚੀਜ਼ ਜੋ ਪਰਮੇਸ਼ੁਰ ਦਾ ਵਿਰੋਧ ਕਰਦੀ ਹੈ ਉਸ ਦੀ ਹੋਂਦ ਖਤਮ ਹੋ ਚੁੱਕੀ ਹੋਵੇਗੀ। ਸਿਰਫ਼ ਪਰਮੇਸ਼ੁਰ ਅਤੇ ਉਹ ਲੋਕ ਬਾਕੀ ਬਚਣਗੇ ਜਿਨ੍ਹਾਂ ਲਈ ਉਸ ਨੇ ਮੁਕਤੀ ਲਿਆਂਦੀ ਹੈ; ਸਿਰਫ਼ ਉਸ ਦੀ ਸਿਰਜਣਾ ਬਚੇਗੀ।

ਪਿਛਲਾ: ਮਨੁੱਖ ਦੇ ਸਧਾਰਣ ਜੀਵਨ ਨੂੰ ਬਹਾਲ ਕਰਨਾ ਅਤੇ ਉਸ ਨੂੰ ਇੱਕ ਸ਼ਾਨਦਾਰ ਮੰਜ਼ਲ ’ਤੇ ਲੈ ਜਾਣਾ

ਅਗਲਾ: ਜਦੋਂ ਤਕ ਤੈਨੂੰ ਯਿਸੂ ਦੀ ਆਤਮਿਕ ਦੇਹ ਨੂੰ ਵੇਖਣਾ ਮਿਲੇਗਾ, ਪਰਮੇਸ਼ੁਰ ਨਵਾਂ ਆਕਾਸ਼ ਅਤੇ ਨਵੀਂ ਧਰਤੀ ਬਣਾ ਚੁੱਕਿਆ ਹੋਵੇਗਾ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ