ਜਦੋਂ ਤਕ ਤੈਨੂੰ ਯਿਸੂ ਦੀ ਆਤਮਿਕ ਦੇਹ ਨੂੰ ਵੇਖਣਾ ਮਿਲੇਗਾ, ਪਰਮੇਸ਼ੁਰ ਨਵਾਂ ਆਕਾਸ਼ ਅਤੇ ਨਵੀਂ ਧਰਤੀ ਬਣਾ ਚੁੱਕਿਆ ਹੋਵੇਗਾ

ਕੀ ਤੂੰ ਯਿਸੂ ਨੂੰ ਵੇਖਣਾ ਚਾਹੁੰਦਾ ਹੈਂ? ਕੀ ਤੂੰ ਯਿਸੂ ਦੇ ਨਾਲ ਰਹਿਣਾ ਚਾਹੁੰਦਾ ਹੈਂ? ਕੀ ਤੂੰ ਯਿਸੂ ਦੇ ਕਹੇ ਵਚਨਾਂ ਨੂੰ ਸੁਣਨਾ ਚਾਹੁੰਦਾ ਹੈਂ? ਜੇਕਰ ਹਾਂ, ਤਾਂ ਤੂੰ ਯਿਸੂ ਦੀ ਵਾਪਸੀ ਦਾ ਸਵਾਗਤ ਕਿਸ ਤਰ੍ਹਾਂ ਕਰੇਂਗਾ? ਕੀ ਤੂੰ ਬਿਲਕੁਲ ਤਿਆਰ ਹੈਂ? ਤੂੰ ਯਿਸੂ ਦੀ ਵਾਪਸੀ ਦਾ ਸਵਾਗਤ ਕਿਸ ਤਰੀਕੇ ਨਾਲ ਕਰੇਂਗਾ? ਮੇਰਾ ਖਿਆਲ ਹੈ ਕਿ ਯਿਸੂ ਦੇ ਪਿੱਛੇ ਚੱਲਣ ਵਾਲਾ ਹਰੇਕ ਭਾਈ ਅਤੇ ਭੈਣ ਉਸ ਦਾ ਬਹੁਤ ਵਧੀਆ ਸਵਾਗਤ ਕਰਨਾ ਚਾਹੇਗਾ। ਪਰ ਕੀ ਤੁਸੀਂ ਇਸ ਬਾਰੇ ਵਿਚਾਰ ਕੀਤਾ ਹੈ: ਕੀ ਯਿਸੂ ਦੀ ਵਾਪਸੀ ਦੇ ਸਮੇਂ ਤੁਸੀਂ ਉਸ ਨੂੰ ਸੱਚਮੁੱਚ ਜਾਣਦੇ ਹੋਵੋਗੇ? ਕੀ ਤੁਸੀਂ ਸੱਚਮੁੱਚ ਉਹ ਸਭ ਸਮਝ ਸਕੋਗੇ ਜੋ ਉਹ ਕਹੇਗਾ? ਕੀ ਤੁਸੀਂ ਉਸ ਦੇ ਦੁਆਰਾ ਕੀਤੇ ਜਾਣ ਵਾਲੇ ਸਾਰੇ ਕੰਮ ਨੂੰ ਸੱਚਮੁੱਚ ਬਿਨਾਂ ਸ਼ਰਤ ਕਬੂਲ ਕਰੋਗੇ? ਉਹ ਸਭ ਜਿਨ੍ਹਾਂ ਨੇ ਬਾਈਬਲ ਨੂੰ ਪੜ੍ਹਿਆ ਹੈ ਯਿਸੂ ਦੇ ਵਾਪਸ ਆਉਣ ਬਾਰੇ ਜਾਣਦੇ ਹਨ, ਅਤੇ ਉਹ ਸਭ ਜਿਨ੍ਹਾਂ ਨੇ ਬਾਈਬਲ ਨੂੰ ਪੜ੍ਹਿਆ ਹੈ ਬੜੀ ਉਤਸੁਕਤਾ ਨਾਲ ਉਸ ਦੀ ਆਮਦ ਦੀ ਉਡੀਕ ਕਰ ਰਹੇ ਹਨ। ਤੁਹਾਡੀਆਂ ਸਭ ਦੀਆਂ ਨਜ਼ਰਾਂ ਉਸ ਦੀ ਆਮਦ ਦੇ ਉਸ ਪਲ ਉੱਤੇ ਲੱਗੀਆਂ ਹੋਈਆਂ ਹਨ ਅਤੇ ਤੁਹਾਡੀ ਇਹ ਈਮਾਨਦਾਰੀ ਸ਼ਲਾਘਾਯੋਗ ਹੈ, ਤੇ ਤੁਹਾਡੀ ਅਜਿਹੀ ਨਿਹਚਾ ਨੂੰ ਵੇਖ ਕੇ ਸੱਚਮੁੱਚ ਈਰਖਾ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇੱਕ ਬਹੁਤ ਵੱਡੀ ਗਲਤੀ ਕਰ ਬੈਠੇ ਹੋ? ਯਿਸੂ ਕਿਸ ਤਰੀਕੇ ਨਾਲ ਵਾਪਸ ਆਵੇਗਾ? ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਿਸੂ ਇੱਕ ਚਿੱਟੇ ਬੱਦਲ ਉੱਤੇ ਵਾਪਸ ਆਵੇਗਾ, ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ: ਇਹ ਚਿੱਟਾ ਬੱਦਲ ਕਿਸ ਦਾ ਪ੍ਰਤੀਕ ਹੈ? ਜਦੋਂ ਯਿਸੂ ਦੇ ਇੰਨੇ ਸਾਰੇ ਅਨੁਯਾਈ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ, ਤਾਂ ਜਦੋਂ ਉਹ ਆਵੇਗਾ ਤਾਂ ਕਿਹੜੇ ਲੋਕਾਂ ਦਰਮਿਆਨ ਉਤਰੇਗਾ? ਜੇ ਤੁਸੀਂ ਉਹ ਪਹਿਲੇ ਲੋਕ ਹੋ ਜਿਨ੍ਹਾਂ ਦਰਮਿਆਨ ਯਿਸੂ ਉੱਤਰੇਗਾ ਤਾਂ ਕੀ ਦੂਜੇ ਇਸ ਗੱਲ ਨੂੰ ਬਹੁਤ ਵੱਡੀ ਨਾਇਨਸਾਫੀ ਦੇ ਤੌਰ ਤੇ ਨਹੀਂ ਵੇਖਣਗੇ? ਮੈਨੂੰ ਪਤਾ ਹੈ ਕਿ ਤੁਸੀਂ ਯਿਸੂ ਦੇ ਪ੍ਰਤੀ ਬਹੁਤ ਸੱਚਾਈ ਅਤੇ ਵਫਾਦਾਰੀ ਰੱਖਦੇ ਹੋ, ਪਰ ਕੀ ਤੁਸੀਂ ਕਦੇ ਯਿਸੂ ਨੂੰ ਮਿਲੇ ਹੋ? ਕੀ ਤੁਸੀਂ ਉਸ ਦੇ ਸੁਭਾਅ ਬਾਰੇ ਜਾਣਦੇ ਹੋ? ਕੀ ਤੁਸੀਂ ਕਦੇ ਉਸ ਦੇ ਨਾਲ ਰਹੇ ਹੋ? ਤੁਸੀਂ ਉਸ ਦੇ ਬਾਰੇ ਅਸਲ ਵਿੱਚ ਕਿੰਨਾ ਸਮਝਦੇ ਹੋ? ਕੁਝ ਲੋਕ ਕਹਿਣਗੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਉਨ੍ਹਾਂ ਨੂੰ ਕਸੂਤੀ ਦੁਬਿਧਾ ਵਿੱਚ ਪਾ ਦਿੰਦੀਆਂ ਹਨ। ਉਹ ਕਹਿਣਗੇ, “ਮੈਂ ਕਈ ਵਾਰ ਬਾਈਬਲ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਪੜ੍ਹਿਆ ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਯਿਸੂ ਨੂੰ ਨਹੀਂ ਸਮਝਦਾ? ਯਿਸੂ ਦੇ ਸੁਭਾਅ ਬਾਰੇ ਕੀ ਪੁੱਛਦੇ ਹੋ, ਮੈਂ ਤਾਂ ਇਹ ਵੀ ਜਾਣਦਾ ਹਾਂ ਕਿ ਉਸ ਨੂੰ ਕਿਸ ਰੰਗ ਦੇ ਕਪੜੇ ਪਹਿਨਣਾ ਪਸੰਦ ਸੀ। ਕੀ ਤੂੰ ਇਹ ਕਹਿ ਕੇ ਮੈਨੂੰ ਹੀਣ ਨਹੀਂ ਬਣਾਉਂਦਾ ਕਿ ਮੈਂ ਉਸ ਨੂੰ ਨਹੀਂ ਸਮਝਦਾ?” ਮੇਰੀ ਸਲਾਹ ਹੈ ਕਿ ਤੂੰ ਇਨ੍ਹਾਂ ਗੱਲਾਂ ਬਾਰੇ ਵਾਦ-ਵਿਵਾਦ ਨਾ ਕਰ; ਚੰਗਾ ਹੋਵੇਗਾ ਕਿ ਤੂੰ ਸ਼ਾਂਤ ਹੋ ਜਾ ਅਤੇ ਇਨ੍ਹਾਂ ਸਵਾਲਾਂ ਬਾਰੇ ਸੰਗਤੀ ਕਰ: ਸਭ ਤੋਂ ਪਹਿਲਾਂ, ਕੀ ਤੂੰ ਜਾਣਦਾ ਹੈਂ ਕਿ ਅਸਲੀਅਤ ਕੀ ਹੁੰਦੀ ਹੈ ਅਤੇ ਸਿਧਾਂਤ ਕੀ ਹੁੰਦਾ ਹੈ? ਦੂਸਰੀ ਗੱਲ, ਕੀ ਤੂੰ ਜਾਣਦਾ ਹੈਂ ਕਿ ਧਾਰਣਾਵਾਂ ਕੀ ਹੁੰਦੀਆਂ ਹਨ ਅਤੇ ਸੱਚਾਈ ਕੀ ਹੁੰਦੀ ਹੈ? ਤੀਸਰੀ ਗੱਲ, ਕੀ ਤੂੰ ਜਾਣਦਾ ਹੈਂ ਕਿ ਕਲਪਨਾ ਕੀ ਹੁੰਦੀ ਹੈ ਅਤੇ ਅਸਲ ਕੀ ਹੁੰਦਾ ਹੈ?

ਕੁਝ ਲੋਕ ਇਸ ਤੱਥ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਉਹ ਯਿਸੂ ਨੂੰ ਨਹੀਂ ਸਮਝਦੇ। ਅਤੇ ਫਿਰ ਵੀ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਤੁਸੀਂ ਯਿਸੂ ਨੂੰ ਜ਼ਰਾ ਜਿੰਨਾ ਵੀ ਨਹੀਂ ਸਮਝਦੇ ਅਤੇ ਉਸ ਦੇ ਵਚਨ ਦਾ ਇੱਕ ਸ਼ਬਦ ਤਕ ਨਹੀਂ ਸਮਝਦੇ। ਅਜਿਹਾ ਇਸ ਲਈ ਹੈ ਕਿਉਂਕਿ ਤੁਹਾਡੇ ਵਿੱਚੋਂ ਹਰੇਕ ਜਣਾ ਬਾਈਬਲ ਵਿੱਚ ਉਸ ਦੇ ਬਾਰੇ ਲਿਖੀਆਂ ਗੱਲਾਂ ਦੇ ਅਧਾਰ ’ਤੇ ਅਤੇ ਜੋ ਦੂਜਿਆਂ ਨੇ ਕਿਹਾ ਉਸ ਦੇ ਅਧਾਰ ’ਤੇ ਯਿਸੂ ਦੇ ਪਿੱਛੇ ਚਲਦਾ ਹੈ। ਯਿਸੂ ਦੇ ਨਾਲ ਰਹਿਣ ਦੀ ਗੱਲ ਤਾਂ ਦੂਰ, ਤੁਸੀਂ ਉਸ ਨੂੰ ਕਦੇ ਵੇਖਿਆ ਤਕ ਨਹੀਂ ਹੈ ਅਤੇ ਇੱਥੋਂ ਤਕ ਕਿ ਉਸ ਨਾਲ ਥੋੜ੍ਹਾ ਚਿਰ ਵੀ ਸੰਗਤੀ ਨਹੀਂ ਕੀਤੀ ਹੈ। ਜੇ ਅਜਿਹਾ ਹੈ ਤਾਂ ਕੀ ਯਿਸੂ ਬਾਰੇ ਤੁਹਾਡੀ ਸਮਝ ਕੇਵਲ ਇੱਕ ਸਿਧਾਂਤ ਨਹੀਂ ਹੈ? ਕੀ ਇਹ ਅਸਲੀਅਤ ਤੋਂ ਸੱਖਣੀ ਨਹੀਂ ਹੈ? ਸ਼ਾਇਦ ਕੁਝ ਲੋਕਾਂ ਨੇ ਯਿਸੂ ਦਾ ਚਿੱਤਰ ਵੇਖਿਆ ਹੋਵੇ, ਜਾਂ ਕੁਝ ਲੋਕ ਨਿੱਜੀ ਰੂਪ ਵਿੱਚ ਯਿਸੂ ਦੇ ਘਰ ਜਾ ਕੇ ਆਏ ਹੋਣ। ਸ਼ਾਇਦ ਕੁਝ ਨੇ ਯਿਸੂ ਦੇ ਵਸਤਰਾਂ ਨੂੰ ਛੂਹਿਆ ਹੋਵੇ। ਇੱਥੋਂ ਤੱਕ ਕਿ ਭਾਵੇਂ ਤੂੰ ਖੁਦ ਯਿਸੂ ਦੇ ਦੁਆਰਾ ਖਾਧਾ ਗਿਆ ਭੋਜਨ ਵੀ ਚੱਖਿਆ ਹੋਵੇ, ਤਾਂ ਵੀ ਉਸ ਦੇ ਬਾਰੇ ਤੇਰੀ ਸਮਝ ਹਾਲੇ ਖਿਆਲੀ ਹੀ ਹੈ ਅਤੇ ਅਸਲ ਨਹੀਂ ਹੈ। ਭਾਵੇਂ ਜੋ ਵੀ ਹੈ, ਤੂੰ ਯਿਸੂ ਨੂੰ ਕਦੇ ਨਹੀਂ ਵੇਖਿਆ ਹੈ, ਕਦੇ ਉਸ ਦੇ ਸਰੀਰਕ ਰੂਪ ਵਿੱਚ ਉਸ ਦੇ ਨਾਲ ਸੰਗਤੀ ਨਹੀਂ ਕੀਤੀ ਹੈ, ਅਤੇ ਇਸ ਲਈ ਯਿਸੂ ਦੇ ਬਾਰੇ ਤੇਰੀ ਜੋ ਸਮਝ ਹੈ ਉਹ ਹਮੇਸ਼ਾ ਇੱਕ ਖੋਖਲਾ ਸਿਧਾਂਤ ਹੀ ਰਹੇਗੀ ਜਿਹੜੀ ਅਸਲੀਅਤ ਤੋਂ ਸੱਖਣੀ ਹੈ। ਸ਼ਾਇਦ ਮੇਰੀਆਂ ਗੱਲਾਂ ਵਿੱਚ ਤੇਰੀ ਕੋਈ ਬਹੁਤੀ ਰੁਚੀ ਨਾ ਹੋਵੇ, ਪਰ ਮੈਂ ਤੈਨੂੰ ਇਹ ਜ਼ਰੂਰ ਪੁੱਛਦਾ ਹਾਂ: ਤੂੰ ਭਾਵੇਂ ਆਪਣੇ ਮਨਪਸੰਦ ਲੇਖਕ ਦੀਆਂ ਲਿਖੀਆਂ ਅਨੇਕਾਂ ਰਚਨਾਵਾਂ ਪੜ੍ਹੀਆਂ ਹੋਣ, ਪਰ ਕੀ ਕਦੇ ਉਸ ਨਾਲ ਸਮਾਂ ਬਿਤਾਏ ਬਿਨਾਂ ਤੂੰ ਉਸ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਹੈਂ? ਕੀ ਤੂੰ ਜਾਣਦਾ ਹੈਂ ਕਿ ਉਸ ਦੀ ਸ਼ਖਸੀਅਤ ਕਿਹੋ ਜਿਹੀ ਹੈ? ਕੀ ਤੂੰ ਜਾਣਦਾ ਹੈਂ ਕਿ ਉਹ ਕਿਸ ਤਰ੍ਹਾਂ ਦਾ ਜੀਵਨ ਜੀਉਂਦਾ ਹੈ? ਕੀ ਤੂੰ ਉਸ ਦੀ ਭਾਵਾਤਮਕ ਸਥਿਤੀ ਬਾਰੇ ਕੁਝ ਵੀ ਜਾਣਦਾ ਹੈਂ? ਜੇ ਤੂੰ ਉਸ ਇਨਸਾਨ ਨੂੰ ਹੀ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਜਿਸ ਨੂੰ ਤੂੰ ਪਸੰਦ ਕਰਦਾ ਹੈਂ, ਤਾਂ ਫਿਰ ਤੂੰ ਯਿਸੂ ਮਸੀਹ ਨੂੰ ਖਬਰੇ ਕਿਵੇਂ ਸਮਝ ਸਕਦਾ ਹੈਂ? ਯਿਸੂ ਦੇ ਬਾਰੇ ਤੂੰ ਜੋ ਵੀ ਸਮਝਦਾ ਹੈਂ ਉਹ ਸਭ ਕਲਪਨਾਵਾਂ ਅਤੇ ਧਾਰਣਾਵਾਂ ਨਾਲ ਭਰਿਆ ਹੋਇਆ ਹੈ ਅਤੇ ਉਸ ਵਿੱਚ ਕੋਈ ਸੱਚਾਈ ਜਾਂ ਅਸਲੀਅਤ ਨਹੀਂ ਹੈ। ਇਸ ਵਿੱਚੋਂ ਬਦਬੂ ਆਉਂਦੀ ਹੈ ਅਤੇ ਇਹ ਸਰੀਰਕ ਗੱਲਾਂ ਨਾਲ ਭਰਿਆ ਹੋਇਆ ਹੈ। ਇਸ ਤਰ੍ਹਾਂ ਦੀ ਸਮਝ ਕਿਵੇਂ ਤੈਨੂੰ ਯਿਸੂ ਦੀ ਵਾਪਸੀ ਦਾ ਸਵਾਗਤ ਕਰਨ ਦੇ ਕਾਬਲ ਬਣਾ ਸਕਦੀ ਹੈ? ਯਿਸੂ ਉਨ੍ਹਾਂ ਨੂੰ ਗ੍ਰਹਿਣ ਨਹੀਂ ਕਰੇਗਾ ਜਿਨ੍ਹਾਂ ਦੇ ਅੰਦਰ ਸਰੀਰਕ ਕਲਪਨਾਵਾਂ ਅਤੇ ਧਾਰਣਾਵਾਂ ਭਰੀਆਂ ਹੋਈਆਂ ਹਨ। ਜਿਹੜੇ ਯਿਸੂ ਨੂੰ ਸਮਝਦੇ ਹੀ ਨਹੀਂ ਹਨ ਉਹ ਉਸ ਦੇ ਵਿਸ਼ਵਾਸੀ ਬਣਨ ਲਈ ਕਿਵੇਂ ਢੁਕਵੇਂ ਹਨ?

ਕੀ ਤੁਸੀਂ ਇਸ ਗੱਲ ਦੀ ਜੜ੍ਹ ਨੂੰ ਜਾਣਨਾ ਚਾਹੋਗੇ ਕਿ ਫ਼ਰੀਸੀ ਯਿਸੂ ਦਾ ਵਿਰੋਧ ਕਿਉਂ ਕਰਦੇ ਸਨ? ਕੀ ਤੁਸੀਂ ਫ਼ਰੀਸੀਆਂ ਦੀ ਹਕੀਕਤ ਨੂੰ ਜਾਣਨਾ ਚਾਹੋਗੇ? ਉਨ੍ਹਾਂ ਦੇ ਮਨਾਂ ਵਿੱਚ ਮਸੀਹ ਦੇ ਬਾਰੇ ਕਈ ਪ੍ਰਕਾਰ ਦੀਆਂ ਕਲਪਨਾਵਾਂ ਸਨ। ਇਸ ਤੋਂ ਵੀ ਵੱਧ ਕੇ, ਉਹ ਇਹ ਤਾਂ ਮੰਨਦੇ ਸਨ ਕਿ ਮਸੀਹ ਆਵੇਗਾ, ਪਰ ਤਾਂ ਵੀ ਉਹ ਜੀਵਨ ਦੀ ਸੱਚਾਈ ਨੂੰ ਨਹੀਂ ਲੋਚਦੇ ਸਨ। ਅਤੇ ਇਸ ਕਰਕੇ, ਉਹ ਅੱਜ ਵੀ ਮਸੀਹ ਦੀ ਉਡੀਕ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਜੀਵਨ ਦੇ ਰਾਹ ਬਾਰੇ ਕੋਈ ਗਿਆਨ ਨਹੀਂ ਹੈ, ਅਤੇ ਉਹ ਨਹੀਂ ਜਾਣਦੇ ਕਿ ਸੱਚਾਈ ਦਾ ਰਾਹ ਕਿਹੜਾ ਹੈ। ਤਾਂ ਫਿਰ ਤੁਹਾਡੇ ਵਰਗੇ ਇੰਨੇ ਨਾਸਮਝ, ਹਠੀਲੇ ਅਤੇ ਅਗਿਆਨੀ ਲੋਕ ਪਰਮੇਸ਼ੁਰ ਦੀ ਬਰਕਤ ਕਿਵੇਂ ਪਾ ਸਕਦੇ ਹਨ? ਉਹ ਮਸੀਹ ਨੂੰ ਕਿਵੇਂ ਵੇਖ ਸਕਦੇ ਹਨ? ਉਨ੍ਹਾਂ ਯਿਸੂ ਦਾ ਵਿਰੋਧ ਇਸ ਕਰਕੇ ਕੀਤਾ ਕਿਉਂਕਿ ਉਹ ਪਵਿੱਤਰ ਆਤਮਾ ਦੇ ਕੰਮ ਦੀ ਦਿਸ਼ਾ ਨੂੰ ਨਹੀਂ ਜਾਣਦੇ ਸਨ, ਕਿਉਂਕਿ ਉਹ ਯਿਸੂ ਦੁਆਰਾ ਦੱਸੇ ਗਏ ਸੱਚਾਈ ਦੇ ਰਾਹ ਨੂੰ ਨਹੀਂ ਜਾਣਦੇ ਸਨ, ਅਤੇ ਇਸ ਤੋਂ ਇਲਾਵਾ ਇਸ ਲਈ ਕਿਉਂਕਿ ਉਹ ਮਸੀਹ ਨੂੰ ਨਹੀਂ ਸਮਝਦੇ ਸਨ। ਅਤੇ ਕਿਉਂਕਿ ਉਨ੍ਹਾਂ ਮਸੀਹ ਨੂੰ ਕਦੇ ਨਹੀਂ ਵੇਖਿਆ ਸੀ ਅਤੇ ਕਦੇ ਮਸੀਹ ਦੇ ਨਾਲ ਸੰਗਤੀ ਨਹੀਂ ਕੀਤੀ ਸੀ, ਇਸ ਲਈ ਉਨ੍ਹਾਂ ਦੀ ਗਲਤੀ ਇਹ ਸੀ ਕਿ ਇੱਕ ਪਾਸੇ ਤਾਂ ਉਹ ਹਰ ਤਰੀਕੇ ਨਾਲ ਮਸੀਹ ਦੇ ਮੂਲ-ਤੱਤ ਦਾ ਵਿਰੋਧ ਰਹੇ ਸਨ ਅਤੇ ਦੂਜੇ ਪਾਸੇ ਵਿਅਰਥ ਹੀ ਮਸੀਹ ਦੇ ਨਾਮ ਨਾਲ ਚਿੰਬੜੇ ਹੋਏ ਸਨ। ਇਹ ਫ਼ਰੀਸੀ ਅਸਲ ਵਿੱਚ ਹਠੀਲੇ ਅਤੇ ਘਮੰਡੀ ਸਨ ਅਤੇ ਸੱਚਾਈ ਉੱਤੇ ਨਹੀਂ ਚੱਲਦੇ ਸਨ। ਪਰਮੇਸ਼ੁਰ ਉੱਤੇ ਉਨ੍ਹਾਂ ਦੀ ਨਿਹਚਾ ਦਾ ਮੂਲ ਸਿਧਾਂਤ ਇਹ ਸੀ: ਤੇਰਾ ਪ੍ਰਚਾਰ ਭਾਵੇਂ ਕਿੰਨਾ ਵੀ ਗਹਿਰਾਈ ਵਾਲਾ ਹੈ, ਤੇਰਾ ਇਖਤਿਆਰ ਭਾਵੇਂ ਕਿੰਨਾ ਵੀ ਉੱਚਾ ਹੈ, ਜੇਕਰ ਤੂੰ ਖ੍ਰੀਸਤ ਨਹੀਂ ਸਦਾਉਂਦਾ ਤਾਂ ਤੂੰ ਮਸੀਹ ਨਹੀਂ ਹੈਂ। ਕੀ ਇਸ ਤਰ੍ਹਾਂ ਦੇ ਵਿਚਾਰ ਫਜ਼ੂਲ ਅਤੇ ਬੇਤੁਕੇ ਨਹੀਂ ਹਨ? ਮੈਂ ਤੁਹਾਨੂੰ ਹੋਰ ਪੁੱਛਦਾ ਹਾਂ: ਕਿਉਂਕਿ ਤੁਹਾਨੂੰ ਯਿਸੂ ਦੇ ਬਾਰੇ ਜ਼ਰਾ ਵੀ ਸਮਝ ਨਹੀਂ ਹੈ, ਇਸ ਲਈ ਕੀ ਤੁਸੀਂ ਸਹਿਜੇ ਹੀ ਉਨ੍ਹਾਂ ਅਰੰਭਕ ਫ਼ਰੀਸੀਆਂ ਵਰਗੀਆਂ ਗਲਤੀਆਂ ਨਹੀਂ ਕਰ ਸਕਦੇ? ਕੀ ਤੂੰ ਸੱਚਾਈ ਦੇ ਰਾਹ ਨੂੰ ਸਮਝਣ ਦੇ ਸਮਰੱਥ ਹੈਂ? ਕੀ ਤੂੰ ਸੱਚਮੁੱਚ ਯਕੀਨ ਨਾਲ ਇਹ ਕਹਿ ਸਕਦਾ ਹੈਂ ਕਿ ਤੂੰ ਮਸੀਹ ਦਾ ਵਿਰੋਧ ਨਹੀਂ ਕਰੇਂਗਾ? ਕੀ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਸਮਝ ਪਾ ਰਿਹਾ ਹੈਂ? ਜੇ ਤੈਨੂੰ ਪਤਾ ਨਹੀਂ ਹੈ ਕਿ ਤੂੰ ਮਸੀਹ ਦਾ ਵਿਰੋਧ ਕਰੇਂਗਾ ਜਾਂ ਨਹੀਂ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਪਹਿਲਾਂ ਹੀ ਮੌਤ ਦੇ ਕੰਢੇ ’ਤੇ ਜੀ ਰਿਹਾ ਹੈਂ। ਉਹ ਸਭ ਜਿਹੜੇ ਮਸੀਹ ਨੂੰ ਨਹੀਂ ਜਾਣਦੇ ਸਨ, ਯਿਸੂ ਦਾ ਵਿਰੋਧ ਕਰਨ, ਯਿਸੂ ਨੂੰ ਰੱਦ ਕਰਨ ਅਤੇ ਉਸ ਦੀ ਨਿੰਦਾ ਕਰਨ ਦੇ ਸਮਰੱਥ ਸਨ। ਜਿਹੜੇ ਲੋਕ ਯਿਸੂ ਨੂੰ ਨਹੀਂ ਸਮਝਦੇ ਉਹ ਸਭ ਉਸ ਨੂੰ ਰੱਦ ਕਰਨ ਅਤੇ ਉਸ ਨੂੰ ਮੰਦਾ ਬੋਲਣ ਦੇ ਸਮਰੱਥ ਹਨ। ਇਸ ਤੋਂ ਇਲਾਵਾ, ਉਹ ਯਿਸੂ ਦੀ ਵਾਪਸੀ ਨੂੰ ਸ਼ਤਾਨ ਦੇ ਛਲ ਦੇ ਰੂਪ ਵਿੱਚ ਵੇਖਣ ਦੇ ਸਮਰੱਥ ਹਨ, ਅਤੇ ਹੋਰ ਜ਼ਿਆਦਾ ਲੋਕ ਯਿਸੂ ਦੇ ਸਰੀਰ ਵਿੱਚ ਵਾਪਸ ਆਉਣ ਦੀ ਨਿੰਦਾ ਕਰਨਗੇ। ਕੀ ਤੁਹਾਨੂੰ ਇਨ੍ਹਾਂ ਸਭ ਗੱਲਾਂ ਤੋਂ ਡਰ ਨਹੀਂ ਲੱਗਦਾ? ਤੁਹਾਨੂੰ ਇਨ੍ਹਾਂ ਗੱਲਾਂ ਨਾਲ ਰੂਬਰੂ ਹੋਣਾ ਪਵੇਗਾ: ਪਵਿੱਤਰ ਆਤਮਾ ਦੇ ਵਿਰੁੱਧ ਨਿੰਦਾ, ਪਵਿੱਤਰ ਆਤਮਾ ਵੱਲੋਂ ਕਲੀਸਿਆਵਾਂ ਨੂੰ ਕਹੇ ਗਏ ਵਚਨਾਂ ਦਾ ਨਾਸ, ਅਤੇ ਯਿਸੂ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਠੁਕਰਾਉਣਾ। ਜੇ ਤੁਸੀਂ ਇੰਨੇ ਹੀ ਭੰਬਲਭੂਸੇ ਵਿੱਚ ਹੋ ਤਾਂ ਤੁਸੀਂ ਯਿਸੂ ਤੋਂ ਕੀ ਪ੍ਰਾਪਤ ਕਰ ਸਕਦੇ ਹੋ? ਜੇ ਤੁਸੀਂ ਹਠੀਲੇ ਬਣ ਕੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨ ਤੋਂ ਇਨਕਾਰੀ ਰਹੋਗੇ ਤਾਂ ਜਦੋਂ ਯਿਸੂ ਚਿੱਟੇ ਬਦਲ ’ਤੇ ਸਵਾਰ ਸਰੀਰ ਧਾਰਨ ਕਰਨ ਲਈ ਵਾਪਸ ਆਵੇਗਾ ਤਾਂ ਤੁਸੀਂ ਉਸ ਦੇ ਕੰਮ ਨੂੰ ਕਿਵੇਂ ਸਮਝ ਸਕੋਗੇ? ਮੈਂ ਤੁਹਾਨੂੰ ਦੱਸਦਾ ਹਾਂ: ਜਿਹੜੇ ਲੋਕ ਸੱਚਾਈ ਨੂੰ ਕਬੂਲ ਨਹੀਂ ਕਰਦੇ, ਪਰ ਫਿਰ ਵੀ ਅੰਨ੍ਹੇ ਬਣ ਕੇ ਯਿਸੂ ਦੇ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਵਾਪਸ ਆਉਣ ਦੀ ਉਡੀਕ ਵਿੱਚ ਲੱਗੇ ਹੋਏ ਹਨ, ਉਹ ਯਕੀਨਨ ਪਵਿੱਤਰ ਆਤਮਾ ਦੇ ਵਿਰੁੱਧ ਨਿੰਦਾ ਕਰਨਗੇ, ਅਤੇ ਇਹੀ ਲੋਕਾਂ ਦਾ ਉਹ ਵਰਗ ਹੈ ਜਿਸ ਦਾ ਨਾਸ ਕੀਤਾ ਜਾਵੇਗਾ। ਤੁਸੀਂ ਕੇਵਲ ਯਿਸੂ ਦੀ ਕਿਰਪਾ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋ, ਅਤੇ ਕੇਵਲ ਸਵਰਗ ਦੇ ਸੁਖਮਈ ਰਾਜ ਦਾ ਅਨੰਦ ਮਾਣਨਾ ਚਾਹੁੰਦੇ ਹੋ, ਪਰ ਤੁਸੀਂ ਕਦੇ ਵੀ ਯਿਸੂ ਵੱਲੋਂ ਕਹੇ ਗਏ ਵਚਨਾਂ ਦਾ ਪਾਲਣ ਨਹੀਂ ਕੀਤਾ ਹੈ ਅਤੇ ਯਿਸੂ ਦੇ ਮੁੜ ਸਰੀਰ ਵਿੱਚ ਪਰਤਣ ਸਮੇਂ ਉਸ ਵੱਲੋਂ ਪਰਗਟ ਕੀਤੀ ਜਾਣ ਵਾਲੀ ਸੱਚਾਈ ਨੂੰ ਕਬੂਲ ਨਹੀਂ ਕੀਤਾ ਹੈ। ਯਿਸੂ ਦੇ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਆਉਣ ਦੀ ਸੱਚਾਈ ਦੇ ਬਦਲੇ ਵਿੱਚ ਤੁਹਾਡੇ ਕੋਲ ਉਸ ਨੂੰ ਵਿਖਾਉਣ ਲਈ ਕੀ ਹੋਵੇਗਾ? ਕੀ ਤੁਸੀਂ ਆਪਣੀ ਉਹ ਈਮਾਨਦਾਰੀ ਉਸ ਅੱਗੇ ਪੇਸ਼ ਕਰੋਗੇ ਜਿਸ ਵਿੱਚ ਤੁਸੀਂ ਬਾਰ-ਬਾਰ ਪਾਪ ਕਰਦੇ ਹੋ, ਅਤੇ ਬਾਰ-ਬਾਰ ਪਾਪਾਂ ਦਾ ਇਕਰਾਰ ਕਰਦੇ ਹੋ? ਤੁਸੀਂ ਯਿਸੂ ਦੇ ਸਾਹਮਣੇ, ਜਿਹੜਾ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਆਉਂਦਾ ਹੈ, ਭੇਂਟ ਦੇ ਰੂਪ ਵਿੱਚ ਕੀ ਚੜ੍ਹਾਓਗੇ? ਕੀ ਵਰ੍ਹਿਆਂ ਦੇ ਆਪਣੇ ਉਸ ਕੰਮ ਨੂੰ ਜਿਸ ਦਾ ਤੁਸੀਂ ਬੜਾ ਮਾਣ ਕਰਦੇ ਹੋ? ਤੁਸੀਂ ਉਸ ਨੂੰ ਅਜਿਹਾ ਕੀ ਵਿਖਾਓਗੇ ਜਿਸ ਨਾਲ ਵਾਪਸ ਮੁੜਿਆ ਯਿਸੂ ਤੁਹਾਡੇ ਉੱਤੇ ਭਰੋਸਾ ਕਰੇ? ਕੀ ਆਪਣਾ ਉਹ ਘਮੰਡੀ ਸੁਭਾਅ ਉਸ ਨੂੰ ਵਿਖਾਓਗੇ ਜਿਹੜਾ ਕਿਸੇ ਸੱਚਾਈ ਦਾ ਪਾਲਣ ਨਹੀਂ ਕਰਦਾ?

ਤੁਹਾਡੀ ਵਫਾਦਾਰੀ ਕੇਵਲ ਸ਼ਬਦਾਂ ਵਿੱਚ ਹੈ, ਤੁਹਾਡਾ ਗਿਆਨ ਕੇਵਲ ਦਿਮਾਗੀ ਅਤੇ ਧਾਰਣਾਵਾਦੀ ਹੈ, ਤੁਹਾਡੀਆਂ ਮਿਹਨਤਾਂ ਕੇਵਲ ਸਵਰਗ ਦੀਆਂ ਬਰਕਤਾਂ ਹਾਸਲ ਕਰਨ ਲਈ ਹਨ, ਇਸ ਕਰਕੇ ਤੁਹਾਡਾ ਵਿਸ਼ਵਾਸ ਕਿਸ ਤਰ੍ਹਾਂ ਦਾ ਹੋਵੇਗਾ? ਅੱਜ ਵੀ, ਤੁਸੀਂ ਹਾਲੇ ਤਕ ਸੱਚਾਈ ਦੇ ਹਰੇਕ ਵਚਨ ਨੂੰ ਅਣਸੁਣਿਆ ਕਰ ਛੱਡਦੇ ਹੋ। ਤੁਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਕੀ ਹੈ, ਤੁਸੀਂ ਨਹੀਂ ਜਾਣਦੇ ਕਿ ਮਸੀਹ ਕੀ ਹੈ, ਤੁਸੀਂ ਯਹੋਵਾਹ ਦੇ ਪ੍ਰਤੀ ਸ਼ਰਧਾ ਰੱਖਣੀ ਨਹੀਂ ਜਾਣਦੇ, ਤੁਸੀਂ ਪਵਿੱਤਰ ਆਤਮਾ ਦੇ ਕੰਮ ਵਿੱਚ ਪ੍ਰਵੇਸ਼ ਕਰਨਾ ਨਹੀਂ ਜਾਣਦੇ, ਅਤੇ ਤੁਸੀਂ ਪਰਮੇਸ਼ੁਰ ਦੇ ਕੰਮ ਅਤੇ ਮਨੁੱਖ ਦੇ ਛਲਾਵਿਆਂ ਵਿੱਚ ਅੰਤਰ ਕਰਨਾ ਨਹੀਂ ਜਾਣਦੇ। ਤੂੰ ਕੇਵਲ ਪਰਮੇਸ਼ੁਰ ਵੱਲੋਂ ਵਿਅਕਤ ਕੀਤੇ ਗਏ ਹਰੇਕ ਉਸ ਵਚਨ ਦੀ ਨਿੰਦਾ ਕਰਨਾ ਜਾਣਦਾ ਹੈਂ ਜਿਹੜਾ ਤੇਰੇ ਆਪਣੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ। ਤੇਰੀ ਦੀਨਤਾ ਕਿੱਥੇ ਹੈ? ਤੇਰੀ ਆਗਿਆਕਾਰੀ ਕਿੱਥੇ ਹੈ? ਤੇਰੀ ਵਫ਼ਾਦਾਰੀ ਕਿੱਥੇ ਹੈ? ਸੱਚਾਈ ਨੂੰ ਖੋਜਣ ਦੀ ਤੇਰੀ ਇੱਛਾ ਕਿੱਥੇ ਹੈ? ਪਰਮੇਸ਼ੁਰ ਦੇ ਪ੍ਰਤੀ ਤੇਰੀ ਸ਼ਰਧਾ ਕਿੱਥੇ ਹੈ? ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜੇ ਲੋਕ ਚਿੰਨ੍ਹਾਂ ਦੇ ਕਾਰਣ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹਨ, ਇਹ ਯਕੀਨਨ ਲੋਕਾਂ ਦਾ ਉਹੀ ਵਰਗ ਹੈ ਜਿਸ ਦਾ ਨਾਸ ਕੀਤਾ ਜਾਵੇਗਾ। ਉਹ ਜਿਹੜੇ ਯਿਸੂ ਦੇ ਵਚਨਾਂ ਨੂੰ ਕਬੂਲ ਕਰਨ ਵਿੱਚ ਅਸਮਰਥ ਹਨ ਜਿਹੜਾ ਸਰੀਰ ਵਿੱਚ ਵਾਪਸ ਆਇਆ ਹੈ, ਉਹ ਯਕੀਨਨ ਨਰਕ ਦੀ ਸੰਤਾਨ, ਮਹਾਂ ਦੂਤ ਦੇ ਵੰਸ਼ਜ ਅਤੇ ਲੋਕਾਂ ਦਾ ਉਹ ਵਰਗ ਹਨ ਜਿਹੜਾ ਸਦੀਪਕ ਵਿਨਾਸ਼ ਦਾ ਹੱਕਦਾਰ ਹੋਵੇਗਾ। ਬਹੁਤ ਸਾਰੇ ਲੋਕਾਂ ਨੂੰ ਮੇਰੀਆਂ ਗੱਲਾਂ ਦੀ ਪਰਵਾਹ ਨਹੀਂ ਹੈ, ਪਰ ਫਿਰ ਵੀ ਮੈਂ ਹਰ ਉਸ ਅਖੌਤੀ ਸੰਤ ਨੂੰ ਜਿਹੜਾ ਯਿਸੂ ਦੇ ਪਿੱਛੇ ਚੱਲਦਾ ਹੈ, ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਆਪਣੀਆਂ ਅੱਖਾਂ ਨਾਲ ਯਿਸੂ ਨੂੰ ਚਿੱਟੇ ਬੱਦਲ ਉੱਤੇ ਸਵਰਗ ਤੋਂ ਉਤਰਦਾ ਵੇਖੋਗੇ ਤਾਂ ਇਹ ਧਾਰਮਿਕਤਾ ਦੇ ਸੂਰਜ ਦਾ ਲੌਕਿਕ ਪ੍ਰਗਟਾਵਾ ਹੋਵੇਗਾ। ਸ਼ਾਇਦ ਉਹ ਸਮਾਂ ਤੇਰੇ ਲਈ ਬੜਾ ਰੋਮਾਂਚਕ ਹੋਵੇਗਾ, ਪਰ ਫਿਰ ਵੀ ਤੈਨੂੰ ਜਾਣ ਲੈਣਾ ਚਾਹੀਦਾ ਹੈ ਕਿ ਜਦੋਂ ਤੂੰ ਯਿਸੂ ਨੂੰ ਆਪਣੀ ਅੱਖੀਂ ਸਵਰਗ ਤੋਂ ਉਤਰਦਾ ਵੇਖੇਂਗਾ ਤਾਂ ਇਹੀ ਉਹ ਸਮਾਂ ਹੋਵੇਗਾ ਜਦੋਂ ਤੂੰ ਸਜ਼ਾ ਭੋਗਣ ਲਈ ਨਰਕ ਵਿੱਚ ਸੁੱਟਿਆ ਜਾਵੇਂਗਾ। ਇਹੀ ਪਰਮੇਸ਼ੁਰ ਦੀ ਪ੍ਰਬੰਧਨ ਦੀ ਯੋਜਨਾ ਦੇ ਅੰਤ ਦਾ ਸਮਾਂ ਹੋਵੇਗਾ ਅਤੇ ਇਹੀ ਉਹ ਸਮਾਂ ਹੋਵੇਗਾ ਜਦੋਂ ਪਰਮੇਸ਼ੁਰ ਭਲੇ ਨੂੰ ਸੇਵਾਫਲ ਅਤੇ ਦੁਸ਼ਟ ਨੂੰ ਦੰਡ ਦੇਵੇਗਾ। ਕਿਉਂਕਿ ਇਸ ਤੋਂ ਪਹਿਲਾਂ ਕਿ ਮਨੁੱਖ ਨੂੰ ਚਿੰਨ੍ਹ ਵਿਖਾਈ ਦੇਣ, ਪਰਮੇਸ਼ੁਰ ਦਾ ਨਿਆਂ ਖ਼ਤਮ ਹੋ ਚੁੱਕਾ ਹੋਵੇਗਾ ਅਤੇ ਕੇਵਲ ਸੱਚਾਈ ਦਾ ਪ੍ਰਗਟਾਓ ਹੋਵੇਗਾ। ਜਿਹੜੇ ਸੱਚਾਈ ਨੂੰ ਸਵੀਕਾਰ ਕਰਦੇ ਹਨ ਅਤੇ ਚਿੰਨ੍ਹ ਨਹੀਂ ਭਾਲਦੇ, ਅਤੇ ਇਸੇ ਤਰ੍ਹਾਂ ਸ਼ੁੱਧ ਕੀਤੇ ਜਾ ਚੁੱਕੇ ਹਨ, ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਵਾਪਸ ਆ ਚੁੱਕੇ ਹੋਣਗੇ ਅਤੇ ਸਿਰਜਣਹਾਰ ਦੀ ਬੁੱਕਲ ਵਿੱਚ ਸਮਾ ਜਾਣਗੇ। ਜਿਹੜੇ ਇਸ ਵਿਸ਼ਵਾਸ ਉੱਤੇ ਕਾਇਮ ਰਹਿੰਦੇ ਹਨ ਕਿ “ਜਿਹੜਾ ਯਿਸੂ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਨਹੀਂ ਆਉਂਦਾ, ਉਹ ਝੂਠਾ ਮਸੀਹ ਹੈ,” ਕੇਵਲ ਉਹੀ ਸਦੀਪਕ ਦੰਡ ਦੇ ਅਧਿਕਾਰੀ ਹੋਣਗੇ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਕੇਵਲ ਉਸ ਯਿਸੂ ਉੱਤੇ ਹੈ ਜਿਹੜਾ ਚਿੰਨ੍ਹ ਵਿਖਾਉਂਦਾ ਹੈ, ਪਰ ਉਹ ਉਸ ਯਿਸੂ ਨੂੰ ਸਵੀਕਾਰ ਨਹੀਂ ਕਰਦੇ ਜਿਹੜਾ ਸਖ਼ਤ ਦੰਡ ਦੀ ਘੋਸ਼ਣਾ ਕਰਦਾ ਹੈ ਅਤੇ ਜੀਵਨ ਦੇ ਸੱਚੇ ਰਾਹ ਨੂੰ ਖੋਲ੍ਹਦਾ ਹੈ। ਇਸ ਲਈ ਕੇਵਲ ਇਹੀ ਹੋ ਸਕਦਾ ਹੈ ਕਿ ਯਿਸੂ ਉਨ੍ਹਾਂ ਨਾਲ ਉਸ ਸਮੇਂ ਨਜਿੱਠੇਗਾ ਜਦੋਂ ਉਹ ਸਭ ਦੇ ਸਾਹਮਣੇ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਆਵੇਗਾ। ਉਹ ਬਹੁਤ ਹਠੀਲੇ ਹਨ, ਉਨ੍ਹਾਂ ਨੂੰ ਆਪਣੇ ਆਪ ਉੱਤੇ ਬਹੁਤ ਭਰੋਸਾ ਹੈ, ਉਹ ਬਹੁਤ ਅਭਿਮਾਨੀ ਹਨ। ਯਿਸੂ ਇਸ ਤਰ੍ਹਾਂ ਦੇ ਭ੍ਰਿਸ਼ਟੇ ਹੋਏ ਲੋਕਾਂ ਨੂੰ ਸੇਵਾਫਲ ਕਿਵੇਂ ਦੇ ਸਕਦਾ ਹੈ? ਯਿਸੂ ਦਾ ਵਾਪਸ ਆਉਣਾ ਉਨ੍ਹਾਂ ਵਾਸਤੇ ਮਹਾਨ ਮੁਕਤੀ ਹੈ ਜਿਹੜੇ ਸੱਚਾਈ ਨੂੰ ਸਵੀਕਾਰ ਕਰਨ ਦੇ ਸਮਰੱਥ ਹਨ, ਪਰ ਉਨ੍ਹਾਂ ਲਈ ਜਿਹੜੇ ਸੱਚਾਈ ਨੂੰ ਸਵੀਕਾਰ ਕਰਨ ਦੇ ਸਮਰੱਥ ਨਹੀਂ ਹਨ ਇਹ ਦੋਸ਼ੀ ਠਹਿਰਾਏ ਜਾਣ ਦੀ ਨਿਸ਼ਾਨੀ ਹੈ। ਤੁਹਾਨੂੰ ਆਪਣਾ ਰਾਹ ਚੁਣ ਲੈਣਾ ਚਾਹੀਦਾ ਹੈ ਅਤੇ ਪਵਿੱਤਰ ਆਤਮਾ ਦੇ ਵਿਰੁੱਧ ਨਿੰਦਾ ਨਹੀਂ ਕਰਨੀ ਚਾਹੀਦੀ ਅਤੇ ਸੱਚਾਈ ਨੂੰ ਅਸਵੀਕਾਰ ਨਹੀਂ ਕਰਨਾ ਚਾਹੀਦਾ। ਤੁਹਾਨੂੰ ਅਗਿਆਨੀ ਅਤੇ ਘਮੰਡੀ ਨਹੀਂ ਬਣਨਾ ਚਾਹੀਦਾ, ਸਗੋਂ ਅਜਿਹੇ ਵਿਅਕਤੀ ਬਣਨਾ ਚਾਹੀਦਾ ਹੈ ਜਿਹੜਾ ਪਵਿੱਤਰ ਆਤਮਾ ਦੀ ਅਗਵਾਈ ਨੂੰ ਮੰਨਦਾ ਅਤੇ ਇਸ ਦੀ ਤਾਂਘ ਰੱਖਦਾ ਹੈ, ਅਤੇ ਸੱਚਾਈ ਦਾ ਖੋਜੀ ਹੈ; ਕੇਵਲ ਇਸ ਤਰ੍ਹਾਂ ਕਰਨ ਨਾਲ ਹੀ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਮੇਰੀ ਤੁਹਾਨੂੰ ਸਲਾਹ ਹੈ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਦੇ ਰਾਹ ’ਤੇ ਬੜੇ ਧਿਆਨ ਨਾਲ ਚੱਲੋ। ਫਟਾਫਟ ਸਿੱਟੇ ’ਤੇ ਨਾ ਪਹੁੰਚੋ; ਇਸ ਤੋਂ ਵੀ ਵੱਧ ਕੇ, ਪਰਮੇਸ਼ੁਰ ਉੱਤੇ ਆਪਣੇ ਵਿਸ਼ਵਾਸ ਦੇ ਸੰਬੰਧ ਵਿੱਚ ਲਾਪਰਵਾਹ ਅਤੇ ਨਾਸਮਝ ਨਾ ਬਣੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ, ਘੱਟ ਤੋਂ ਘੱਟ, ਦੀਨ ਅਤੇ ਸ਼ਰਧਾਵਾਨ ਤਾਂ ਹੋਣਾ ਹੀ ਚਾਹੀਦਾ ਹੈ। ਉਹ ਜਿਨ੍ਹਾਂ ਨੇ ਸੱਚਾਈ ਸੁਣ ਲਈ ਹੈ ਅਤੇ ਫਿਰ ਵੀ ਇਸ ਤੋਂ ਨੱਕ ਮੂੰਹ ਵੱਟਦੇ ਹਨ, ਉਹ ਮੂਰਖ ਅਤੇ ਅਣਜਾਣ ਹਨ। ਉਹ ਜਿਨ੍ਹਾਂ ਨੇ ਸੱਚਾਈ ਸੁਣ ਲਈ ਹੈ ਅਤੇ ਫਿਰ ਵੀ ਲਾਪਰਵਾਹੀ ਨਾਲ ਇਸ ਬਾਰੇ ਫਟਾਫਟ ਸਿੱਟਿਆਂ ’ਤੇ ਪਹੁੰਚ ਜਾਂਦੇ ਹਨ ਅਤੇ ਇਸ ਦਾ ਖੰਡਨ ਕਰਦੇ ਹਨ, ਉਹ ਘਮੰਡ ਨਾਲ ਘਿਰੇ ਹੋਏ ਹਨ। ਕੋਈ ਵੀ ਜਿਹੜਾ ਯਿਸੂ ਉੱਤੇ ਵਿਸ਼ਵਾਸ ਕਰਦਾ ਹੈ ਉਸ ਨੂੰ ਦੂਜਿਆਂ ਨੂੰ ਮੰਦਾ ਬੋਲਣ ਅਤੇ ਨਿੰਦਾ ਕਰਨ ਦਾ ਹੱਕ ਨਹੀਂ ਹੈ। ਤੁਹਾਨੂੰ ਸਭ ਨੂੰ ਅਜਿਹੇ ਲੋਕ ਬਣਨਾ ਚਾਹੀਦਾ ਹੈ ਜਿਨ੍ਹਾਂ ਨੂੰ ਸੋਝੀ ਹੈ ਅਤੇ ਜਿਹੜੇ ਸੱਚਾਈ ਨੂੰ ਸਵੀਕਾਰ ਕਰਦੇ ਹਨ। ਸ਼ਾਇਦ, ਸੱਚਾਈ ਦੇ ਰਾਹ ਬਾਰੇ ਸੁਣਨ ਅਤੇ ਜੀਵਨ ਦੇ ਵਚਨ ਨੂੰ ਪੜ੍ਹਨ ਤੋਂ ਬਾਅਦ ਤੂੰ ਇਹ ਵਿਸ਼ਵਾਸ ਕਰਦਾ ਹੈਂ ਕਿ ਇਨ੍ਹਾਂ 10,000 ਵਚਨਾਂ ਵਿੱਚੋਂ ਕੋਈ ਇੱਕ ਵਚਨ ਹੀ ਤੇਰੀਆਂ ਧਾਰਣਾਵਾਂ ਅਤੇ ਬਾਈਬਲ ਨਾਲ ਮੇਲ ਖਾਂਦਾ ਹੈ, ਅਤੇ ਇਸ ਲਈ ਤੈਨੂੰ 10,000ਵੇਂ ਸ਼ਬਦ ਤਕ ਖੋਜਣਾ ਜਾਰੀ ਰੱਖਣਾ ਚਾਹੀਦਾ ਹੈ। ਮੈਂ ਹਾਲੇ ਵੀ ਤੈਨੂੰ ਇਹੀ ਸਲਾਹ ਦਿੰਦਾ ਹਾਂ ਕਿ ਦੀਨ ਬਣ, ਹੱਦੋਂ ਵੱਧ ਆਤਮ-ਵਿਸ਼ਵਾਸੀ ਨਾ ਬਣ, ਅਤੇ ਆਪਣੇ ਆਪ ਨੂੰ ਬਹੁਤਾ ਉੱਚਾ ਨਾ ਬਣਾ। ਤੇਰੇ ਦਿਲ ਵਿੱਚ ਪਰਮੇਸ਼ੁਰ ਦੇ ਪ੍ਰਤੀ ਜੋ ਸ਼ਰਧਾ ਹੈ ਉਹ ਬਹੁਤ ਘੱਟ ਹੈ, ਇਸ ਲਈ ਤੂੰ ਹੋਰ ਵੱਡੇ ਚਾਨਣ ਨੂੰ ਪ੍ਰਾਪਤ ਕਰ ਸਕੇਂਗਾ। ਜੇ ਤੂੰ ਧਿਆਨ ਨਾਲ ਇਨ੍ਹਾਂ ਵਚਨਾਂ ਦੀ ਜਾਂਚ ਕਰੇਂ ਅਤੇ ਲਗਾਤਾਰ ਇਨ੍ਹਾਂ ਉੱਤੇ ਵਿਚਾਰ ਕਰੇਂ, ਤਾਂ ਤੂੰ ਸਮਝ ਜਾਵੇਂਗਾ ਕਿ ਇਹ ਸੱਚਾਈ ਹਨ ਜਾਂ ਨਹੀਂ, ਅਤੇ ਇਹ ਜੀਵਨ ਹਨ ਜਾਂ ਨਹੀਂ। ਸ਼ਾਇਦ, ਕੁਝ ਲੋਕ ਕੁਝ ਕੁ ਵਾਕਾਂ ਨੂੰ ਪੜ੍ਹ ਕੇ ਬਿਨਾਂ ਵਿਚਾਰੇ ਹੀ ਇਨ੍ਹਾਂ ਵਚਨਾਂ ਦੀ ਇਹ ਕਹਿ ਕੇ ਨਿੰਦਾ ਕਰਨ ਲੱਗ ਜਾਣਗੇ ਕਿ “ਇਹ ਤਾਂ ਬਸ ਪਵਿੱਤਰ ਆਤਮਾ ਵੱਲੋਂ ਦਿੱਤਾ ਗਿਆ ਕੋਈ ਅੰਦਰੂਨੀ ਗਿਆਨ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ,” ਜਾਂ, “ਇਹ ਕੋਈ ਝੂਠਾ ਮਸੀਹ ਹੈ ਜਿਹੜਾ ਲੋਕਾਂ ਨੂੰ ਭਰਮਾਉਣ ਵਾਸਤੇ ਆਇਆ ਹੈ।” ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਅਗਿਆਨਤਾ ਨੇ ਅੰਨ੍ਹੇ ਕਰ ਛੱਡਿਆ ਹੈ! ਤੂੰ ਪਰਮੇਸ਼ੁਰ ਦੇ ਕੰਮ ਅਤੇ ਉਸ ਦੀ ਬੁੱਧ ਬਾਰੇ ਬਹੁਤ ਥੋੜ੍ਹਾ ਜਿਹਾ ਸਮਝਦਾ ਹੈਂ, ਅਤੇ ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਮੁੱਢ ਤੋਂ ਸ਼ੁਰੂ ਕਰ! ਅੰਤ ਦੇ ਦਿਨਾਂ ਵਿੱਚ ਝੂਠੇ ਮਸੀਹਾਂ ਦੇ ਪਰਗਟ ਹੋਣ ਕਾਰਣ ਤੈਨੂੰ ਅੰਨ੍ਹੇਵਾਹ ਪਰਮੇਸ਼ੁਰ ਦੁਆਰਾ ਵਿਅਕਤ ਕੀਤੇ ਗਏ ਵਚਨਾਂ ਦਾ ਬਿਲਕੁਲ ਖੰਡਨ ਨਹੀਂ ਕਰਨਾ ਚਾਹੀਦਾ, ਅਤੇ ਤੈਨੂੰ ਅਜਿਹਾ ਵਿਅਕਤੀ ਬਿਲਕੁਲ ਨਹੀਂ ਬਣਨਾ ਚਾਹੀਦਾ ਜਿਹੜਾ ਇਸ ਕਰਕੇ ਪਵਿੱਤਰ ਆਤਮਾ ਦੇ ਵਿਰੁੱਧ ਨਿੰਦਾ ਕਰਦਾ ਹੈ ਕਿਉਂਕਿ ਉਸ ਨੂੰ ਭਰਮਾਏ ਜਾਣ ਦਾ ਡਰ ਹੈ। ਕੀ ਇਹ ਬੜੀ ਤਰਸਯੋਗ ਦਸ਼ਾ ਨਹੀਂ ਹੋਵੇਗੀ? ਜੇ ਇੰਨੀ ਜਾਂਚ-ਪਰਖ ਤੋਂ ਬਾਅਦ ਵੀ ਤੈਨੂੰ ਇਹੀ ਲੱਗਦਾ ਹੈ ਕਿ ਇਹ ਵਚਨ ਸੱਚਾਈ ਨਹੀਂ ਹਨ, ਰਾਹ ਨਹੀਂ ਹਨ, ਅਤੇ ਪਰਮੇਸ਼ੁਰ ਦਾ ਪ੍ਰਗਟਾਓ ਨਹੀਂ ਹਨ, ਤਾਂ ਤੈਨੂੰ ਆਖਰ ਨੂੰ ਦੰਡ ਜ਼ਰੂਰ ਮਿਲੇਗਾ ਅਤੇ ਤੂੰ ਬਰਕਤਾਂ ਤੋਂ ਸੱਖਣਾ ਰਹੇਂਗਾ। ਜੇ ਤੂੰ ਇੰਨੇ ਸਾਫ਼-ਸਾਫ਼ ਅਤੇ ਸਪਸ਼ਟ ਤਰੀਕੇ ਨਾਲ ਬਿਆਨ ਕੀਤੀ ਗਈ ਸੱਚਾਈ ਨੂੰ ਵੀ ਸਵੀਕਾਰ ਨਹੀਂ ਕਰ ਸਕਦਾ, ਤਾਂ ਕੀ ਤੂੰ ਪਰਮੇਸ਼ੁਰ ਦੀ ਮੁਕਤੀ ਲਈ ਅਯੋਗ ਨਹੀਂ ਹੈਂ? ਕੀ ਤੂੰ ਅਜਿਹਾ ਵਿਅਕਤੀ ਨਹੀਂ ਹੈਂ ਜਿਹੜਾ ਇੰਨਾ ਮੁਬਾਰਕ ਨਹੀਂ ਹੈ ਕਿ ਪਰਮੇਸ਼ੁਰ ਦੇ ਸਿੰਘਾਸਣ ਸਾਹਮਣੇ ਵਾਪਸ ਆ ਸਕੇ? ਇਸ ਬਾਰੇ ਸੋਚ! ਜਲਦਬਾਜ਼ ਅਤੇ ਕਾਹਲਾ ਨਾ ਬਣ, ਅਤੇ ਪਰਮੇਸ਼ੁਰ ਉੱਤੇ ਵਿਸ਼ਵਾਸ ਨੂੰ ਖੇਡ ਨਾ ਸਮਝ। ਆਪਣੀ ਮੰਜ਼ਿਲ ਦੀ ਖ਼ਾਤਰ, ਆਪਣੀਆਂ ਸੰਭਾਵਨਾਵਾਂ ਦੀ ਖ਼ਾਤਰ ਅਤੇ ਆਪਣੇ ਜੀਵਨ ਦੀ ਖ਼ਾਤਰ ਸੋਚ-ਵਿਚਾਰ ਕਰ, ਅਤੇ ਆਪਣੇ ਆਪ ਨੂੰ ਧੋਖਾ ਨਾ ਦੇ। ਕੀ ਤੂੰ ਇਨ੍ਹਾਂ ਵਚਨਾਂ ਨੂੰ ਕਬੂਲ ਕਰ ਸਕਦਾ ਹੈਂ?

ਪਿਛਲਾ: ਪਰਮੇਸ਼ੁਰ ਅਤੇ ਮਨੁੱਖ ਇਕੱਠੇ ਆਰਾਮ ਵਿੱਚ ਪ੍ਰਵੇਸ਼ ਕਰਨਗੇ

ਅਗਲਾ: ਜਿਹੜੇ ਮਸੀਹ ਦੇ ਅਨਕੂਲ ਨਹੀਂ, ਉਹ ਯਕੀਨਨ ਹੀ ਪਰਮੇਸ਼ੁਰ ਦੇ ਵਿਰੋਧੀ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ