ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 12

ਜਦੋਂ ਪੂਰਬ ਵਿੱਚ ਬਿਜਲੀ ਚਮਕਦੀ ਹੈ, ਜੋ ਕਿ ਨਿਸ਼ਚਿਤ ਰੂਪ ਵਿੱਚ ਉਹ ਪਲ ਵੀ ਹੁੰਦਾ ਹੈ ਜਦੋਂ ਮੈਂ ਮੇਰੇ ਵਚਨ ਬੋਲਣਾ ਸ਼ੁਰੂ ਕਰਦਾ ਹਾਂ—ਜਿਸ ਪਲ ਬਿਜਲੀ ਚਮਕਦੀ ਹੈ, ਤਾਂ ਸਮੁੱਚਾ ਅਕਾਸ਼ ਪ੍ਰਕਾਸ਼ਮਾਨ ਹੋ ਜਾਂਦਾ ਹੈ, ਅਤੇ ਸਾਰੇ ਤਾਰਿਆਂ ਵਿੱਚ ਇੱਕ ਰੂਪਾਂਤਰਣ ਹੋ ਜਾਂਦਾ ਹੈ। ਸਮੁੱਚੀ ਮਨੁੱਖਜਾਤੀ ਅਜਿਹੀ ਹੋ ਜਾਂਦੀ ਹੈ ਜਿਵੇਂ ਕਿ ਇਸ ਨੂੰ ਸੁਲਝਾ ਦਿੱਤਾ ਗਿਆ ਹੋਵੇ। ਪੂਰਬ ਤੋਂ ਬਿਜਲੀ ਦੀ ਕਿਰਣ ਹੇਠਾਂ, ਸਮੁੱਚੀ ਮਨੁੱਖਜਾਤੀ ਨੂੰ ਇਸ ਦੇ ਮੂਲ ਰੂਪ ਵਿੱਚ ਪਰਗਟ ਕੀਤਾ ਜਾਂਦਾ ਹੈ, ਚੁੰਧਿਆਈਆਂ ਅੱਖਾਂ, ਕੀ ਕਰਨਾ ਹੈ ਉਸ ਬਾਰੇ ਨਿਸ਼ਚਿਤ ਨਹੀਂ, ਅਤੇ ਆਪਣੀ ਕਰੂਪ ਸ਼ਕਲ ਨੂੰ ਕਿਵੇਂ ਛੁਪਾਉਣਾ ਹੈ ਇਸ ਬਾਰੇ ਤਾਂ ਬਿਲਕੁਲ ਹੀ ਪਤਾ ਨਹੀਂ। ਉਹ ਉਨ੍ਹਾਂ ਪਸ਼ੂਆਂ ਵਰਗੇ ਵੀ ਹਨ ਜੋ ਮੇਰੇ ਚਾਨਣ ਤੋਂ ਦੂਰ ਭੱਜ ਕੇ ਪਹਾੜੀ ਗੁਫ਼ਾਵਾਂ ਵਿੱਚ ਪਨਾਹ ਲੈਂਦੇ ਹਨ—ਫਿਰ ਵੀ ਉਨ੍ਹਾਂ ਵਿੱਚੋਂ ਇੱਕ ਨੂੰ ਵੀ ਮੇਰੇ ਚਾਨਣ ਦੇ ਅੰਦਰੋਂ ਮਿਟਾਇਆ ਨਹੀਂ ਜਾ ਸਕਦਾ। ਸਾਰੇ ਮਨੁੱਖ ਹੈਰਾਨ ਹਨ, ਸਾਰੇ ਉਡੀਕ ਰਹੇ ਹਨ, ਸਾਰੇ ਦੇਖ ਰਹੇ ਹਨ; ਮੇਰੇ ਚਾਨਣ ਦੀ ਆਮਦ ਦੇ ਨਾਲ ਹੀ, ਸਾਰੇ ਉਸ ਦਿਨ ਦੀ ਖੁਸ਼ੀ ਮਨਾਉਂਦੇ ਹਨ ਜਿਸ ਦਿਨ ਉਹ ਪੈਦਾ ਹੋਏ ਸਨ, ਅਤੇ ਉਸੇ ਤਰ੍ਹਾਂ ਸਾਰੇ ਉਸ ਦਿਨ ਨੂੰ ਕੋਸਦੇ ਹਨ ਜਦੋਂ ਉਹ ਪੈਦਾ ਹੋਏ ਸਨ। ਆਪਾ-ਵਿਰੋਧੀ ਭਾਵਨਾਵਾਂ ਨੂੰ ਵਿਅਕਤ ਕਰਨਾ ਅਸੰਭਵ ਹੈ; ਆਤਮ-ਸਜ਼ਾ ਦੇ ਹੰਝੂ ਨਦੀਆਂ ਦਾ ਰੂਪ ਲੈ ਲੈਂਦੇ ਹਨ, ਅਤੇ ਤੇਜ਼ ਵਹਾਅ ਵਿੱਚ ਵਹਿ ਜਾਂਦੇ ਹਨ ਅਤੇ ਇੱਕ ਪਲ ਵਿੱਚ ਹੀ ਬਿਨਾਂ ਕੋਈ ਨਿਸ਼ਾਨ ਛੱਡਿਆਂ ਚਲੇ ਜਾਂਦੇ ਹਨ। ਇੱਕ ਵਾਰ ਫਿਰ, ਮੇਰਾ ਦਿਨ ਸਮੁੱਚੀ ਮਨੁੱਖਜਾਤੀ ਦੇ ਨੇੜੇ ਆ ਰਿਹਾ ਹੈ, ਇੱਕ ਵਾਰ ਫਿਰ, ਮਨੁੱਖਜਾਤੀ ਨੂੰ ਇੱਕ ਹੋਰ ਨਵੀਂ ਸ਼ਰੂਆਤ ਦਿੰਦੇ ਹੋਏ, ਮਨੁੱਖਜਾਤੀ ਨੂੰ ਜਗਾ ਰਿਹਾ ਹੈ। ਮੇਰਾ ਦਿਲ ਧੜਕਦਾ ਹੈ ਅਤੇ, ਮੇਰੇ ਦਿਲ ਦੀ ਧੜਕਣ ਦੀ ਲੈਅ ਦਾ ਪਿੱਛਾ ਕਰਦੇ ਹੋਏ, ਪਹਾੜ ਅਨੰਦ ਵਿੱਚ ਛਾਲਾਂ ਮਾਰਦੇ ਹਨ, ਪਾਣੀ ਖੁਸ਼ੀ ਨਾਲ ਨੱਚਦੇ ਹਨ, ਅਤੇ ਲਹਿਰਾਂ ਲੈਅ ਵਿੱਚ ਚਟਾਨੀ ਭਿੱਤੀਆਂ ਨਾਲ ਟਕਰਾਉਂਦੀਆਂ ਹਨ। ਮੇਰੇ ਮਨ ਵਿੱਚ ਜੋ ਹੈ ਉਸਨੂੰ ਵਿਅਕਤ ਕਰਨਾ ਮੁਸ਼ਕਲ ਹੈ। ਮੈਂ ਚਾਹੁੰਦਾ ਹਾਂ ਕਿ ਸਾਰੀਆਂ ਮਲੀਨ ਚੀਜ਼ਾਂ ਮੇਰੇ ਘੂਰਣ ਨਾਲ ਸੜ ਕੇ ਸੁਆਹ ਹੋ ਜਾਣ; ਮੈਂ ਚਾਹੁੰਦਾ ਹਾਂ ਕਿ ਅਵੱਗਿਆ ਦੇ ਸਾਰੇ ਪੁੱਤਰ ਮੇਰੀਆਂ ਨਜਰਾਂ ਤੋਂ ਦੂਰ ਹੋ ਜਾਣ, ਅਤੇ ਮੁੜ ਕੇ ਕਦੇ ਹੋਂਦ ਵਿੱਚ ਨਾ ਆਉਣ। ਮੈਂ ਨਾ ਸਿਰਫ਼ ਵੱਡੇ ਲਾਲ ਅਜਗਰ ਦੀ ਰਿਹਾਇਸ਼ ਦੇ ਸਥਾਨ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ ਹੈ, ਸਗੋਂ ਮੈਂ ਸੰਸਾਰ ਵਿੱਚ ਇੱਕ ਨਵੇਂ ਕੰਮ ਦੀ ਸ਼ੁਰੂਆਤ ਵੀ ਕੀਤੀ ਹੈ। ਛੇਤੀ ਹੀ, ਧਰਤੀ ਦੇ ਰਾਜ ਮੇਰੇ ਰਾਜ ਬਣ ਜਾਣਗੇ; ਛੇਤੀ ਹੀ ਧਰਤੀ ਦੇ ਰਾਜ, ਮੇਰੇ ਰਾਜ ਦੇ ਕਾਰਣ ਹਮੇਸ਼ਾ ਲਈ ਖਤਮ ਹੋ ਜਾਣਗੇ, ਕਿਉਂਕਿ ਮੈਂ ਪਹਿਲਾਂ ਹੀ ਜਿੱਤ ਪ੍ਰਾਪਤ ਕਰ ਲਈ ਹੈ, ਕਿਉਂਕਿ ਮੈਂ ਜੇਤੂ ਵਜੋਂ ਪਰਤਿਆਂ ਹਾਂ। ਧਰਤੀ ’ਤੇ ਮੇਰੇ ਰਾਜ ਨੂੰ ਖਤਮ ਕਰਨ ਦੀ ਉਮੀਦ ਕਰਦੇ ਹੋਏ, ਵੱਡੇ ਲਾਲ ਅਜਗਰ ਨੇ ਮੇਰੀ ਯੋਜਨਾ ਵਿੱਚ ਵਿਘਨ ਪਾਉਣ ਲਈ ਹਰੇਕ ਸੰਭਵ ਸਾਧਨ ਦੀ ਵਰਤੋਂ ਕਰ ਲਈ ਹੈ, ਪਰ ਕੀ ਮੈਂ ਉਸ ਦੀਆਂ ਧੋਖੇਬਾਜ਼ੀ ਭਰੀਆਂ ਸਾਜਸ਼ਾਂ ਕਾਰਣ ਨਿਰਾਸ਼ ਹੋ ਸਕਦਾ ਹਾਂ? ਕੀ ਉਸ ਦੀਆਂ ਧਮਕੀਆਂ ਮੈਨੂੰ ਇੰਨਾ ਭੈਭੀਤ ਕਰ ਸਕਦੀਆਂ ਹਨ ਕਿ ਮੈਂ ਆਪਣਾ ਆਤਮ ਵਿਸ਼ਵਾਸ ਗੁਆ ਦਿਆਂ? ਸਵਰਗ ਜਾਂ ਧਰਤੀ ਵਿੱਚ ਕਦੇ ਵੀ ਇੱਕ ਵੀ ਅਜਿਹਾ ਪ੍ਰਾਣੀ ਨਹੀਂ ਰਿਹਾ ਹੈ ਜਿਸ ਨੂੰ ਮੈਂ ਆਪਣੀ ਹਥੇਲੀ ’ਤੇ ਨਹੀਂ ਉਕੇਰਿਆ ਹੈ; ਵੱਡੇ ਲਾਲ ਅਜਗਰ ਦੇ ਸੰਬੰਧ ਵਿੱਚ ਇਹ ਗੱਲ ਕਿੰਨੀ ਜ਼ਿਆਦਾ ਸੱਚ ਹੈ, ਇਹ ਯੰਤਰ ਜੋ ਮੇਰੇ ਲਈ ਇਸਤੇਮਾਲ ਦੀ ਵਸਤੂ ਵਜੋਂ ਕੰਮ ਕਰਦਾ ਹੈ? ਕੀ ਉਹ ਮੇਰੇ ਹੱਥਾਂ ਵਿੱਚ ਚਲਾਕੀ ਨਾਲ ਇਸਤੇਮਾਲ ਕੀਤੇ ਜਾਣ ਵਾਲੀ ਇੱਕ ਵਸਤੂ ਨਹੀਂ ਹੈ?

ਮਨੁੱਖੀ ਸੰਸਾਰ ਵਿੱਚ ਮੇਰੇ ਦੇਹਧਾਰਣ ਦੌਰਾਨ, ਮਨੁੱਖਜਾਤੀ, ਮੇਰੀ ਰਹਿਨੁਮਾਈ ਹੇਠ, ਅਣਜਾਣੇ ਵਿੱਚ ਹੀ ਇਸ ਦਿਨ ਤਕ ਪਹੁੰਚੀ ਹੈ ਅਤੇ ਅਣਜਾਣੇ ਵਿੱਚ ਹੀ ਮੈਨੂੰ ਜਾਣ ਗਈ ਹੈ। ਪਰ, ਜਿੱਥੇ ਤਕ ਇਸ ਦੀ ਗੱਲ ਹੈ ਕਿ ਜੋ ਮਾਰਗ ਸਾਹਮਣੇ ਹੈ ਉਸ ਉੱਪਰ ਕਿਵੇਂ ਚੱਲਣਾ ਹੈ, ਤਾਂ ਕਿਸੇ ਨੂੰ ਕੋਈ ਅਹਿਸਾਸ ਨਹੀਂ ਹੈ, ਕੋਈ ਨਹੀਂ ਜਾਣਦਾ—ਅਤੇ ਇਹ ਮਾਰਗ ਕਿਸ ਦਿਸ਼ਾ ਵਿੱਚ ਲਿਜਾਏਗਾ ਕਿਸੇ ਕੋਲ ਇਸ ਦਾ ਸੁਰਾਗ ਹੋਣਾ ਤਾਂ ਦੂਰ ਦੀ ਗੱਲ ਰਹੀ। ਜਿਸ ਉੱਤੇ ਸਰਬਸ਼ਕਤੀਮਾਨ ਨਿਗਰਾਨੀ ਰੱਖੇਗਾ ਸਿਰਫ਼ ਉਹੀ ਮਾਰਗ ਦੇ ਅੰਤ ਤਕ ਚੱਲ ਸਕਣ ਦੇ ਸਮਰੱਥ ਹੋਏਗਾ; ਸਿਰਫ਼ ਪੂਰਬ ਵਿੱਚ ਚਮਕਦੀ ਬਿਜਲੀ ਦੀ ਰਹਿਨੁਮਾਈ ਨਾਲ ਹੀ ਕੋਈ ਮੇਰੇ ਰਾਜ ਵੱਲ ਲਿਜਾਣ ਵਾਲੀ ਦਹਿਲੀਜ਼ ਨੂੰ ਪਾਰ ਕਰਨ ਦੇ ਸਮਰੱਥ ਹੋਏਗਾ। ਮਨੁੱਖਾਂ ਦਰਮਿਆਨ, ਕਦੇ ਕੋਈ ਅਜਿਹਾ ਨਹੀਂ ਰਿਹਾ ਜਿਸ ਨੇ ਮੇਰਾ ਸਰੂਪ ਦੇਖਿਆ ਹੋਏ, ਜਿਸ ਨੇ ਪੂਰਬ ਦੀ ਚਮਕਦੀ ਬਿਜਲੀ ਨੂੰ ਦੇਖਿਆ ਹੋਏ; ਅਜਿਹਾ ਕੋਈ ਹੋਣਾ ਤਾਂ ਦੂਰ ਦੀ ਗੱਲ ਰਹੀ ਜਿਸ ਨੇ ਮੇਰੇ ਸਿੰਘਾਸਨ ਤੋਂ ਬਾਣੀਆਂ (ਆਵਾਜ਼ਾਂ) ਸੁਣੀਆਂ ਹੋਣ। ਦਰਅਸਲ, ਪ੍ਰਾਚੀਨ ਕਾਲ ਤੋਂ, ਕੋਈ ਵੀ ਮਨੁੱਖ ਮੇਰੀ ਸ਼ਖਸੀਅਤ ਦੇ ਸਿੱਧੇ ਸੰਪਰਕ ਵਿੱਚ ਨਹੀਂ ਆਇਆ ਹੈ; ਸਿਰਫ਼ ਅੱਜ, ਜਦੋਂ ਮੈਂ ਸੰਸਾਰ ਵਿੱਚ ਆ ਚੁੱਕਿਆ ਹਾਂ, ਮਨੁੱਖਾਂ ਕੋਲ ਮੈਨੂੰ ਦੇਖਣ ਦਾ ਮੌਕਾ ਹੈ। ਪਰ ਹੁਣ ਵੀ, ਮਨੁੱਖ ਮੈਨੂੰ ਜਾਣਦੇ ਨਹੀਂ ਹਨ, ਉਹ ਬਸ ਮੇਰੇ ਸਰੂਪ ਨੂੰ ਦੇਖਦੇ ਹਨ ਅਤੇ ਸਿਰਫ਼ ਮੇਰੀ ਆਵਾਜ਼ ਸੁਣਦੇ ਹਨ, ਪਰ ਇਹ ਨਹੀਂ ਸਮਝਦੇ ਕਿ ਮੇਰੇ ਵਚਨ ਦਾ ਕੀ ਅਰਥ ਹੈ। ਸਾਰੇ ਮਨੁੱਖ ਇਸੇ ਤਰ੍ਹਾਂ ਦੇ ਹਨ, ਮੇਰੇ ਲੋਕਾਂ ਵਿੱਚੋਂ ਇੱਕ ਹੋਣ ਦੇ ਨਾਤੇ, ਕੀ ਜਦੋਂ ਤੁਸੀਂ ਮੇਰਾ ਸਰੂਪ (ਚਿਹਰਾ) ਦੇਖਦੇ ਹੋ, ਤਾਂ ਕੀ ਤੁਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਨਹੀਂ ਕਰਦੇ ਹੋ? ਅਤੇ ਕੀ ਤੁਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ ਹੋ ਕਿਉਂਕਿ ਤੁਸੀਂ ਮੈਨੂੰ ਜਾਣਦੇ ਨਹੀਂ ਹੋ? ਮੈਂ ਮਨੁੱਖਾਂ ਦਰਮਿਆਨ ਚੱਲਦਾ ਫਿਰਦਾ ਹਾਂ ਅਤੇ ਮਨੁੱਖਾਂ ਦਰਮਿਆਨ ਰਹਿੰਦਾ ਹਾਂ, ਕਿਉਂਕਿ ਮੈਂ ਦੇਹ ਬਣ ਗਿਆ ਹਾਂ ਅਤੇ ਮੈਂ ਮਨੁੱਖੀ ਸੰਸਾਰ ਵਿੱਚ ਆ ਗਿਆ ਹਾਂ। ਮੇਰਾ ਉਦੇਸ਼ ਮਨੁੱਖਜਾਤੀ ਨੂੰ ਸਿਰਫ਼ ਮੇਰੇ ਦੇਹ ਦੀ ਦੇਖਭਾਲ ਕਰਨ ਦੇ ਯੋਗ ਬਣਾਉਣਾ ਨਹੀਂ ਹੈ; ਜ਼ਿਆਦਾ ਮਹੱਤਵਪੂਰਣ ਰੂਪ ਵਿੱਚ, ਮਨੁੱਖਜਾਤੀ ਨੂੰ ਮੈਨੂੰ ਜਾਣਨ ਦੇ ਸਮਰੱਥ ਬਣਾਉਣ ਲਈ ਹੈ। ਇਸ ਤੋਂ ਇਲਾਵਾ, ਮੈਂ ਆਪਣੇ ਦੇਹਧਾਰੀ ਸਰੀਰ ਰਾਹੀਂ ਮਨੁੱਖਜਾਤੀ ਨੂੰ ਉਸ ਦੇ ਪਾਪਾਂ ਲਈ ਦੋਸ਼ੀ ਠਹਿਰਾਵਾਂਗਾ; ਮੈਂ, ਆਪਣੇ ਦੇਹਧਾਰੀ ਸਰੀਰ ਰਾਹੀਂ, ਵੱਡੇ ਲਾਲ ਅਜਗਰ ਨੂੰ ਹਰਾਵਾਂਗਾ ਅਤੇ ਇਸ ਦੀ ਗੁਫ਼ਾ ਨੂੰ ਜੜ੍ਹੋਂ ਖਤਮ ਕਰ ਦਿਆਂਗਾ।

ਹਾਲਾਂਕਿ ਧਰਤੀ ’ਤੇ ਵਸੇ ਹੋਏ ਮਨੁੱਖ ਤਾਰਿਆਂ ਵਾਂਗ ਅਣਗਿਣਤ ਹਨ, ਪਰ ਫਿਰ ਵੀ ਮੈਂ ਉਨ੍ਹਾਂ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਅਤੇ, ਹਾਲਾਂਕਿ ਅਜਿਹੇ ਮਨੁੱਖ ਜੋ ਮੇਰੇ ਨਾਲ “ਪਿਆਰ” ਕਰਦੇ ਹਨ ਉਹ ਵੀ ਸਮੁੰਦਰ ਵਿਚਲੇ ਰੇਤ ਦੇ ਕਣਾਂ ਵਾਂਗ ਅਣਗਿਣਤ ਹਨ, ਪਰ ਮੈਂ ਸਿਰਫ਼ ਥੋੜ੍ਹੇ ਜਿਹੇ ਲੋਕਾਂ ਨੂੰ ਹੀ ਚੁਣਦਾ ਹਾਂ: ਸਿਰਫ਼ ਉਹ ਜੋ ਚਮਕਦੇ ਹੋਏ ਚਾਨਣ ਦਾ ਪਿੱਛਾ ਕਰਦੇ ਹਨ, ਜੋ ਉਨ੍ਹਾਂ ਤੋਂ ਅਲੱਗ ਹਨ ਜੋ ਮੈਨੂੰ “ਪਿਆਰ” ਕਰਦੇ ਹਨ। ਮੈਂ ਮਨੁੱਖ ਬਾਰੇ ਵੱਧ ਅੰਦਾਜ਼ਾ ਨਹੀਂ ਲਗਾਉਂਦਾ ਹਾਂ, ਅਤੇ ਨਾ ਹੀ ਉਸਨੂੰ ਘੱਟ ਕਰਕੇ ਆਂਕਦਾ ਹਾਂ; ਸਗੋਂ, ਮੈਂ ਮਨੁੱਖ ਦੇ ਕੁਦਰਤੀ ਗੁਣਾਂ ਅਨੁਸਾਰ ਹੀ ਉਸ ਤੋਂ ਮੰਗ ਕਰਦਾ ਹਾਂ, ਅਤੇ ਇਸ ਲਈ ਮੈਂ ਅਜਿਹੇ ਵਿਅਕਤੀ ਦੀ ਮੰਗ ਕਰਦਾ ਹਾਂ ਜੋ ਈਮਾਨਦਾਰੀ ਨਾਲ ਮੇਰੀ ਖੋਜ ਕਰਦਾ ਹੈ, ਇਸ ਤਰ੍ਹਾਂ ਮੈਂ ਲੋਕਾਂ ਨੂੰ ਚੁਣਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦਾ ਹਾਂ। ਪਹਾੜਾਂ ਵਿੱਚ ਬੇਹਿਸਾਬ ਜੰਗਲੀ ਜਾਨਵਰ ਹਨ, ਪਰ ਉਹ ਸਾਰੇ ਮੇਰੇ ਸਾਹਮਣੇ ਭੇਡ ਦੇ ਵਾਂਗ ਪਾਲਤੂ ਹਨ; ਸਮੁੰਦਰ ਦੀਆਂ ਲਹਿਰਾਂ ਹੇਠ ਕਲਪਨਾ ਤੋਂ ਪਰੇ (ਅਥਾਹ) ਰਹੱਸ ਛੁਪੇ ਹੋਏ ਹਨ, ਪਰ ਉਹ ਧਰਤੀ ਦੀ ਸਤਹਿ ਦੀਆਂ ਸਾਰੀਆਂ ਚੀਜ਼ਾਂ ਵਾਂਗ ਹੀ ਮੇਰੇ ਸਾਹਮਣੇ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਨ; ਉੱਪਰ ਅਕਾਸ਼ ਵਿੱਚ ਅਜਿਹੇ ਖੇਤਰ ਹਨ ਜਿੱਥੇ ਮਨੁੱਖ ਕਦੇ ਨਹੀਂ ਪਹੁੰਚ ਸਕਦਾ, ਫਿਰ ਵੀ ਮੈਂ ਉਨ੍ਹਾਂ ਅਗੰਮ ਖੇਤਰਾਂ ਵਿੱਚ ਆਜ਼ਾਦੀ ਨਾਲ ਚੱਲਦਾ-ਫਿਰਦਾ ਹਾਂ। ਮਨੁੱਖ ਨੇ ਚਾਨਣ ਵਿੱਚ ਕਦੇ ਮੈਨੂੰ ਨਹੀਂ ਪਛਾਣਿਆ ਹੈ, ਪਰ ਮੈਨੂੰ ਹਨੇਰੇ ਦੀ ਦੁਨੀਆ ਵਿੱਚ ਹੀ ਦੇਖਿਆ ਹੈ। ਕੀ ਤੁਸੀਂ ਅੱਜ ਇਸੇ ਸਥਿਤੀ ਵਿੱਚ ਨਹੀਂ ਹੋ? ਇਹ ਵੱਡੇ ਲਾਲ ਅਜਗਰ ਦੇ ਉਪੱਦਰੀ ਵਿਵਹਾਰ ਦੀ ਚਰਮ ਸੀਮਾ ਦਾ ਸਮਾਂ ਸੀ ਜਦੋਂ ਮੈਂ ਆਪਣੇ ਕੰਮ ਨੂੰ ਕਰਨ ਲਈ ਬਾਕਾਇਦਾ ਦੇਹ ਧਾਰਣ ਕੀਤਾ। ਜਦੋਂ ਵੱਡੇ ਲਾਲ ਅਜਗਰ ਨੇ ਪਹਿਲੀ ਵਾਰ ਆਪਣਾ ਅਸਲੀ ਰੂਪ ਪਰਗਟ ਕੀਤਾ, ਤਾਂ ਮੈਂ ਆਪਣੇ ਨਾਂਅ ਦੀ ਗਵਾਹੀ ਦਿੱਤੀ ਸੀ। ਜਦੋਂ ਮੈਂ ਮਨੁੱਖਜਾਤੀ ਦੇ ਰਾਹ ’ਤੇ ਚੱਲਦਾ-ਫਿਰਦਾ ਸੀ, ਤਾਂ ਵੀ ਇੱਕ ਵੀ ਪ੍ਰਾਣੀ, ਇੱਕ ਵੀ ਵਿਅਕਤੀ ਤ੍ਰਾਹ ਕੇ ਨਹੀਂ ਜਾਗਿਆ ਸੀ, ਅਤੇ ਇਸ ਲਈ ਜਦੋਂ ਮੈਂ ਦੇਹਧਾਰਣ ਦੇ ਰੂਪ ਵਿੱਚ ਮਨੁੱਖੀ ਸੰਸਾਰ ਵਿੱਚ ਆਇਆ, ਤਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਪਰ, ਜਦੋਂ ਆਪਣੇ ਦੇਹਧਾਰੀ ਦੇਹ ਵਿੱਚ, ਮੈਂ ਆਪਣਾ ਕੰਮ ਕਰਨਾ ਸ਼ੁਰੂ ਕੀਤਾ, ਤਾਂ ਮਨੁੱਖਜਾਤੀ ਜਾਗ ਗਈ ਅਤੇ ਮੇਰੀ ਗਰਜਦੀ ਹੋਈ (ਬੁਲੰਦ) ਆਵਾਜ਼ ਨਾਲ ਆਪਣੇ ਸੁਪਨਿਆਂ ਤੋਂ ਤ੍ਰਾਹ ਕੇ ਬਾਹਰ ਆ ਗਈ, ਅਤੇ ਇਸ ਪਲ ਤੋਂ, ਇਸ ਨੇ ਮੇਰੀ ਰਹਿਨੁਮਾਈ ਅਧੀਨ ਆਪਣਾ ਜੀਵਨ ਸ਼ੁਰੂ ਕੀਤਾ। ਮੇਰੇ ਲੋਕਾਂ ਦਰਮਿਆਨ, ਮੈਂ ਇੱਕ ਵਾਰ ਫਿਰ ਨਵਾਂ ਕੰਮ ਸ਼ੁਰੂ ਕੀਤਾ। ਇਹ ਕਹਿਣਾ ਕਿ ਧਰਤੀ ’ਤੇ ਮੇਰਾ ਕੰਮ ਖਤਮ ਨਹੀਂ ਹੋਇਆ ਹੈ, ਇਹ ਦਿਖਾਉਣ ਲਈ ਕਾਫ਼ੀ ਹੈ ਕਿ ਮੇਰੇ ਲੋਕ ਜਿਨ੍ਹਾਂ ਬਾਰੇ ਮੈਂ ਗੱਲ ਕੀਤੀ ਉਹ ਨਹੀਂ ਜਿਨ੍ਹਾਂ ਨੂੰ ਮੈਂ ਆਪਣੇ ਮਨ ਵਿੱਚ ਚਾਹੁੰਦਾ ਹਾਂ, ਪਰ, ਫਿਰ ਵੀ, ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਚੁਣਦਾ ਹਾਂ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮੈਂ ਅਜਿਹਾ ਨਾ ਸਿਰਫ਼ ਆਪਣੇ ਲੋਕਾਂ ਨੂੰ ਦੇਹਧਾਰੀ ਪਰਮੇਸ਼ੁਰ ਨੂੰ ਜਾਣਨ ਦੇ ਸਮਰੱਥ ਬਣਾਉਣ ਲਈ ਕਰਦਾ ਹਾਂ, ਸਗੋਂ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਵੀ ਕਰਦਾ ਹਾਂ। ਮੇਰੇ ਪ੍ਰਬੰਧਕੀ ਹੁਕਮਾਂ ਦੀ ਸਖਤੀ ਦੇ ਕਾਰਣ, ਲੋਕਾਂ ਦਾ ਇੱਕ ਬਹੁਤ ਵੱਡਾ ਹਿੱਸਾ ਅਜੇ ਵੀ ਮੇਰੇ ਦੁਆਰਾ ਕੱਢੇ ਜਾਣ ਦੇ ਖਤਰੇ ਵਿੱਚ ਹੈ। ਜਦੋਂ ਤਕ ਤੁਸੀਂ ਖੁਦ ਨਾਲ ਨਿਪਟਣ ਲਈ, ਆਪਣੇ ਸਰੀਰ ਨੂੰ ਵੱਸ ਵਿੱਚ ਲਿਆਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਦੇ ਹੋ—ਜਦੋਂ ਤਕ ਤੁਸੀਂ ਅਜਿਹਾ ਨਹੀਂ ਕਰਦੇ ਹੋ, ਉਦੋਂ ਤਕ ਤੁਸੀਂ ਨਿਸ਼ਚਿਤ ਤੌਰ ਤੇ, ਨਰਕ ਵਿੱਚ ਸੁੱਟੇ ਜਾਣ ਲਈ, ਇੱਕ ਅਜਿਹੀ ਵਸਤੂ ਬਣੋਗੇ ਜਿਸ ਨੂੰ ਮੈਂ ਘਿਰਣਾ ਕਰਦਾ ਹਾਂ ਅਤੇ ਅਸਵੀਕਾਰ ਕਰਦਾ ਹਾਂ, ਜਿਵੇਂ ਕਿ ਪੌਲੁਸ ਨੇ ਸਿੱਧਿਆਂ ਮੇਰੇ ਹੱਥੋਂ ਤਾੜਨਾ ਪ੍ਰਾਪਤ ਕੀਤੀ ਸੀ, ਜਿਸ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਕੀ ਤੂੰ ਮੇਰੇ ਵਚਨਾਂ ਤੋਂ ਕੁਝ ਲੱਭਿਆ ਹੈ? ਪਹਿਲਾਂ ਵਾਂਗ, ਮੇਰਾ ਇਰਾਦਾ ਕਲੀਸਿਯਾ ਨੂੰ ਸ਼ੁੱਧ ਕਰਨ ਦਾ ਹੈ, ਉਨ੍ਹਾਂ ਨੂੰ ਲੋਕਾਂ ਨੂੰ ਸ਼ੁੱਧ ਕਰਨਾ ਜਾਰੀ ਰੱਖਣ ਦਾ ਹੈ ਜਿਨ੍ਹਾਂ ਦੀ ਮੈਨੂੰ ਲੋੜ ਹੈ, ਕਿਉਂਕਿ ਮੈਂ ਖੁਦ ਪਰਮੇਸ਼ੁਰ ਹਾਂ, ਜੋ ਸਭ ਤੋਂ ਪਵਿੱਤਰ ਅਤੇ ਬੇਦਾਗ਼ ਹੈ। ਮੈਂ ਆਪਣੇ ਹੈਕਲ ਨੂੰ ਨਾ ਸਿਰਫ਼ ਸਤਰੰਗੀ ਪੀਂਘ ਦੇ ਰੰਗਾਂ ਨਾਲ ਰੰਗ-ਬਰੰਗਾ ਬਣਾਵਾਂਗਾ, ਸਗੋਂ ਬਾਹਰੀ ਸਜਾਵਟ ਨਾਲ ਮੇਲ ਖਾਂਦੀ ਅੰਦਰੂਨੀ ਸਜਾਵਟ ਨਾਲ, ਬੇਦਾਗ਼ ਢੰਗ ਨਾਲ ਸਾਫ਼-ਸੁਥਰਾ ਵੀ ਬਣਾਵਾਂਗਾ। ਮੇਰੀ ਮੌਜੂਦਗੀ ਵਿੱਚ, ਤੁਹਾਨੂੰ, ਸਾਰਿਆਂ ਨੂੰ ਇਸ ਗੱਲ ’ਤੇ ਫਿਰ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਸੀਂ ਅਤੀਤ ਵਿੱਚ ਕੀ ਕੀਤਾ ਹੈ, ਅਤੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਅੱਜ ਤੁਸੀਂ ਮੇਰੇ ਮਨ ਵਿੱਚ ਪੂਰਣ ਸੰਤੁਸ਼ਟੀ ਪ੍ਰਦਾਨ ਕਰਨ ਲਈ ਸੰਕਲਪ ਲੈ ਸਕਦੇ ਹੋ ਜਾਂ ਨਹੀਂ।

ਸਿਰਫ਼ ਇੰਨਾ ਹੀ ਨਹੀਂ ਹੈ ਕਿ ਮਨੁੱਖ ਮੇਰੇ ਦੇਹ ਵਿੱਚ ਮੈਨੂੰ ਹੀ ਨਹੀਂ ਜਾਣਦਾ ਹੈ; ਇਸ ਤੋਂ ਵੀ ਵੱਧ ਕੇ ਗੱਲ ਇਹ ਹੈ ਕਿ, ਉਹ ਦੈਹਿਕ ਸਰੀਰ ਵਿੱਚ ਨਿਵਾਸ ਕਰਨ ਵਾਲੀ ਆਪਣੀ ਖੁਦ ਦੀ ਹੋਂਦ ਨੂੰ ਸਮਝਣ ਵਿੱਚ ਨਾਕਾਮ ਹੋ ਗਿਆ ਹੈ। ਕਈ ਸਾਲਾਂ ਤੋਂ, ਮਨੁੱਖ ਮੈਨੂੰ ਧੋਖਾ ਦਿੰਦੇ ਆ ਰਹੇ ਹਨ, ਮੇਰੇ ਨਾਲ ਇੱਕ ਬਾਹਰੋਂ ਆਏ ਪ੍ਰਾਹੁਣੇ (ਮਹਿਮਾਨ) ਵਜੋਂ ਵਰਤਾਉ ਕਰ ਰਹੇ ਹਨ। ਬਹੁਤ ਵਾਰ, ਉਨ੍ਹਾਂ ਨੇ ਮੈਨੂੰ “ਆਪਣੇ ਘਰਾਂ ਦੇ ਬਾਹਰ ਦਰਵਾਜ਼ਿਆਂ” ’ਤੇ ਰੋਕ ਦਿੱਤਾ ਹੈ; ਬਹੁਤ ਵਾਰ, ਉਨ੍ਹਾਂ ਨੇ, ਮੇਰੇ ਸਾਹਮਣੇ ਖੜ੍ਹੇ ਰਹਿ ਕੇ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ; ਕਈ ਵਾਰ ਉਨ੍ਹਾਂ ਨੇ ਦੂਜੇ ਮਨੁੱਖਾਂ ਦਰਮਿਆਨ ਮੇਰਾ ਤਿਆਗ ਕੀਤਾ ਹੈ, ਕਈ ਵਾਰ, ਸ਼ਤਾਨ ਦੇ ਸਾਹਮਣੇ ਉਨ੍ਹਾਂ ਨੇ ਮੈਨੂੰ ਇਨਕਾਰ ਕੀਤਾ ਹੈ; ਅਤੇ ਬਹੁਤ ਵਾਰ, ਉਨ੍ਹਾਂ ਨੇ ਝਗੜਾਲੂ ਮੂੰਹ ਨਾਲ ਮੇਰੇ ’ਤੇ ਹਮਲਾ ਕੀਤਾ ਹੈ। ਫਿਰ ਵੀ ਮੈਂ ਮਨੁੱਖ ਦੀਆਂ ਕਮਜ਼ੋਰੀਆਂ ਦਾ ਹਿਸਾਬ ਨਹੀਂ ਰੱਖਦਾ ਹਾਂ, ਨਾ ਹੀ ਮੈਂ, ਉਸ ਦੀ ਅਣਆਗਿਆਕਾਰੀ ਦੇ ਕਾਰਣ, ਅਦਲੇ ਦਾ ਬਦਲਾ ਨਹੀਂ ਮੰਗਦਾ ਹਾਂ। ਮੈਂ ਬਸ ਉਸ ਦੀ ਲਾਇਲਾਜ ਬੀਮਾਰੀ ਦੇ ਇਲਾਜ ਲਈ, ਉਸ ਦੀ ਬੀਮਾਰੀ ਲਈ ਦਵਾਈ ਦੀ ਵਰਤੋਂ ਕੀਤੀ ਹੈ, ਜਿਸ ਨਾਲ ਉਹ ਮੁੜ ਸਿਹਤਯਾਬ ਹੋ ਸਕੇ, ਤਾਂ ਕਿ ਉਹ ਸ਼ਾਇਦ ਮੈਨੂੰ ਜਾਣ ਸਕੇ। ਕੀ ਮੈਂ ਜੋ ਕੁਝ ਵੀ ਕੀਤਾ ਹੈ ਉਹ ਮਨੁੱਖਜਾਤੀ ਦੇ ਬਚੇ ਰਹਿਣ ਵਾਸਤੇ, ਮਨੁੱਖਜਾਤੀ ਨੂੰ ਜੀਵਨ ਦਾ ਇੱਕ ਮੌਕਾ ਦੇਣ ਵਾਸਤੇ ਨਹੀਂ ਰਿਹਾ ਹੈ? ਮੈਂ ਕਈ ਵਾਰ ਮਨੁੱਖਾਂ ਦੇ ਸੰਸਾਰ ਵਿੱਚ ਆਇਆ ਹਾਂ, ਪਰ ਕਿਉਂਕਿ ਮੈਂ ਆਪਣੀ ਖੁਦ ਦੀ ਸ਼ਖਸੀਅਤ ਵਿੱਚ ਸੰਸਾਰ ਵਿੱਚ ਆਇਆ ਸੀ, ਇਸ ਲਈ ਮਨੁੱਖ ਨੇ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ; ਇਸ ਦੀ ਬਜਾਏ, ਹਰ ਕੋਈ, ਆਪਣੇ ਬਚ ਨਿਕਲਣ ਲਈ ਜੋ ਉਸ ਨੂੰ ਉਚਿਤ ਦਿੱਸਿਆ, ਉਹ ਰਾਹ ਲੱਭਦਾ ਰਿਹਾ। ਉਹ ਨਹੀਂ ਜਾਣਦੇ ਕਿ ਸਵਰਗਾਂ ਤੋਂ ਹੇਠਾਂ ਹਰ ਰਸਤਾ ਮੇਰੇ ਹੱਥਾਂ ਵਿੱਚੋਂ ਹੀ ਆਉਂਦਾ ਹੈ! ਇਹ ਤਾਂ ਉਹ ਬਿਲਕੁਲ ਨਹੀਂ ਜਾਣਦੇ ਕਿ ਸਵਰਗ ਦੇ ਹੇਠਾਂ ਹਰੇਕ ਚੀਜ਼ ਮੇਰੇ ਨੇਮ ਦੇ ਅਧੀਨ ਹੈ! ਤੁਹਾਡੇ ਵਿੱਚੋਂ ਕਿਹੜਾ ਆਪਣੇ ਦਿਲ ਵਿੱਚ ਨਾਰਾਜ਼ਗੀ ਰੱਖਣ ਦੀ ਹਿੰਮਤ ਕਰਦਾ ਹੈ? ਤੁਹਾਡੇ ਵਿੱਚੋਂ ਕਿਹੜਾ ਹਲਕੇ ਵਿੱਚ ਸਿੱਟੇ ’ਤੇ ਪਹੁੰਚਣ ਦੀ ਹਿੰਮਤ ਕਰ ਸਕਦਾ ਹੈ? ਮੈਂ ਮਨੁੱਖਜਾਤੀ ਦਰਮਿਆਨ ਬਸ ਚੁੱਪਚਾਪ ਆਪਣਾ ਕੰਮ ਕਰ ਰਿਹਾ ਹਾਂ—ਬਸ ਇੰਨਾ ਹੀ ਹੈ। ਜੇ, ਮੇਰੇ ਦੇਹਧਾਰਣ ਦੇ ਸਮੇਂ ਦੌਰਾਨ, ਮੈਨੂੰ ਮਨੁੱਖ ਦੀ ਕਮਜ਼ੋਰੀ ਨਾਲ ਹਮਦਰਦੀ ਨਾ ਹੁੰਦੀ, ਤਾਂ ਸਮੁੱਚੀ ਮਨੁੱਖਜਾਤੀ, ਇੱਕਮਾਤਰ ਮੇਰੇ ਦੇਹਧਾਰਣ ਦੇ ਕਾਰਣ, ਭੈਭੀਤ ਹੋ ਗਈ ਹੁੰਦੀ, ਅਤੇ ਨਤੀਜੇ ਵਜੋਂ, ਪਤਾਲ ਵਿੱਚ ਡਿੱਗ ਗਈ ਹੁੰਦੀ। ਸਿਰਫ਼ ਮੇਰੇ ਵੱਲੋਂ ਆਪਣੇ ਆਪ ਨੂੰ ਨਿਮਰ ਬਣਾਉਣ ਅਤੇ ਛੁਪਾ ਲੈਣ ਕਾਰਣ ਮਨੁੱਖਜਾਤੀ ਤਬਾਹੀ ਤੋਂ ਬਚ ਗਈ, ਅਤੇ ਮੇਰੀ ਤਾੜਨਾ ਤੋਂ ਉਸ ਨੂੰ ਨਿਜਾਤ ਮਿਲੀ ਅਤੇ ਇਸ ਤਰ੍ਹਾਂ ਇਹ ਅੱਜ ਦੇ ਦਿਨ ਤਕ ਪਹੁੰਚੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਅੱਜ ਦੇ ਦਿਨ ਤਕ ਪਹੁੰਚਣਾ ਕਿੰਨਾ ਮੁਸ਼ਕਲ ਸੀ, ਕੀ ਤੁਹਾਨੂੰ ਕੱਲ੍ਹ ਜੋ ਅਜੇ ਆਉਣ ਵਾਲਾ ਹੈ ਉਸ ਨੂੰ ਹੋਰ ਵੀ ਜ਼ਿਆਦਾ ਸੰਭਾਲਣਾ ਨਹੀਂ ਚਾਹੀਦਾ?

8 ਮਾਰਚ, 1992

ਪਿਛਲਾ: ਰਾਜ-ਗਾਨ

ਅਗਲਾ: ਹੇ ਲੋਕੋ, ਅਨੰਦ ਮਾਣੋ!

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ