ਹੇ ਲੋਕੋ, ਅਨੰਦ ਮਾਣੋ!

ਮੇਰੇ ਚਾਨਣ ਵਿੱਚ, ਲੋਕ ਦੁਬਾਰਾ ਚਾਨਣ ਵੇਖਣਗੇ। ਮੇਰੇ ਵਚਨ ਵਿੱਚ, ਲੋਕਾਂ ਨੂੰ ਉਹ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਦਾ ਉਹ ਅਨੰਦ ਮਾਣਦੇ ਹਨ। ਮੈਂ ਪੂਰਬ ਤੋਂ ਆਇਆ ਹਾਂ, ਮੈਂ ਪੂਰਬ ਤੋਂ ਉਤਪਤ ਹੋਇਆ ਹਾਂ। ਜਦੋਂ ਮੇਰੀ ਮਹਿਮਾ ਚਮਕਦੀ ਹੈ, ਸਾਰੀਆਂ ਕੌਮਾਂ ਰੌਸ਼ਨ ਹੋ ਜਾਂਦੀਆਂ ਹਨ, ਸਭ ਕੁਝ ਚਾਨਣ ਵਿੱਚ ਲਿਆਇਆ ਜਾਂਦਾ ਹੈ, ਇੱਕ ਵੀ ਚੀਜ਼ ਹਨੇਰੇ ਵਿੱਚ ਨਹੀਂ ਰਹਿੰਦੀ। ਰਾਜ ਵਿੱਚ, ਪਰਮੇਸ਼ੁਰ ਦੇ ਲੋਕ ਪਰਮੇਸ਼ੁਰ ਨਾਲ ਜੋ ਜੀਵਨ ਜੀਉਂਦੇ ਹਨ ਉਹ ਹੱਦੋਂ ਵੱਧ ਸੁਖੀ ਹੈ। ਲੋਕਾਂ ਦੇ ਨਿਹਾਲ ਜੀਵਨ ’ਤੇ ਪਾਣੀ ਖੁਸ਼ੀ ਨਾਲ ਲਹਿਰਾਉਂਦੇ ਹਨ, ਪਹਾੜ ਮੇਰੀ ਭਰਪੂਰੀ ਭਾਵ ਲੋਕਾਂ ਨਾਲ ਅਨੰਦ ਮਾਣਦੇ ਹਨ। ਸਾਰੇ ਮਨੁੱਖ ਜਤਨ ਕਰ ਰਹੇ ਹਨ, ਸਖਤ ਮਿਹਨਤ ਕਰ ਰਹੇ ਹਨ, ਮੇਰੇ ਰਾਜ ਵਿੱਚ ਆਪਣੀ ਵਫ਼ਾਦਾਰੀ ਦਿਖਾ ਰਹੇ ਹਨ। ਰਾਜ ਵਿੱਚ, ਕੋਈ ਵਿਦ੍ਰੋਹ ਨਹੀਂ ਰਿਹਾ, ਕੋਈ ਵਿਰੋਧ ਨਹੀਂ ਰਿਹਾ; ਅਕਾਸ਼ ਤੇ ਧਰਤੀ ਇਕ ਦੂਜੇ ’ਤੇ ਨਿਰਭਰ ਕਰਦੇ ਹਨ, ਮਨੁੱਖ ਅਤੇ ਮੈਂ ਜ਼ਿੰਦਗੀ ਦੇ ਮਿੱਠੇ ਅਨੰਦ ਰਾਹੀਂ, ਇਕ ਦੂਜੇ ਦਾ ਸਹਾਰਾ ਲੈਂਦੇ ਹੋਏ, ਡੂੰਘੇ ਅਹਿਸਾਸ ਵਿੱਚ ਇੱਕ ਦੂਜੇ ਦੇ ਨੇੜੇ ਆਉਂਦੇ ਹਾਂ…. ਇਸ ਸਮੇਂ, ਮੈਂ ਸਵਰਗ ਵਿੱਚ ਆਪਣੇ ਜੀਵਨ ਦਾ ਰਸਮੀ ਅਰੰਭ ਕਰਦਾ ਹਾਂ। ਸ਼ਤਾਨ ਦਾ ਹੁਣ ਕੋਈ ਵਿਘਨ ਨਹੀਂ ਰਿਹਾ, ਤੇ ਲੋਕ ਅਰਾਮ ਵਿੱਚ ਪ੍ਰਵੇਸ਼ ਕਰਦੇ ਹਨ। ਸਮੁੱਚੇ ਬ੍ਰਹਿਮੰਡ ਵਿੱਚ, ਮੇਰੇ ਚੁਣੇ ਹੋਏ ਲੋਕ ਮੇਰੀ ਮਹਿਮਾ ਦੇ ਅੰਦਰ ਰਹਿੰਦੇ ਹਨ, ਲੋਕਾਂ ਦਰਮਿਆਨ ਰਹਿੰਦੇ ਲੋਕਾਂ ਵਾਂਗ ਨਹੀਂ, ਸਗੋਂ ਪਰਮੇਸ਼ੁਰ ਦੇ ਨਾਲ ਰਹਿੰਦੇ ਲੋਕਾਂ ਵਾਂਗ, ਇੰਨੇ ਧੰਨ ਹਨ ਕਿ ਜਿਸ ਦੀ ਕੋਈ ਤੁਲਨਾ ਹੀ ਨਹੀਂ। ਸਾਰੀ ਮਨੁੱਖਤਾ ਸ਼ਤਾਨ ਦੀ ਭ੍ਰਿਸ਼ਟਤਾ ਵਿੱਚੋਂ ਲੰਘੀ ਹੈ, ਅਤੇ ਜੀਵਨ ਦੀ ਕੁੜੱਤਣ ਤੇ ਮਿਠਾਸ ਨੂੰ ਭਰਪੂਰ ਪੀਤਾ ਹੈ। ਹੁਣ, ਮੇਰੇ ਚਾਨਣ ਵਿੱਚ ਜੀਉਂਦੇ ਹੋਏ, ਕੋਈ ਕਿਵੇਂ ਅਨੰਦ ਨੂੰ ਨਹੀਂ ਮਾਣ ਸਕਦਾ? ਕੋਈ ਇਸ ਖੂਬਸੂਰਤ ਪਲ ਨੂੰ ਸਰਸਰੀ ਜਿਹੇ ਢੰਗ ਨਾਲ ਕਿਵੇਂ ਜਾਣ ਦੇ ਸਕਦਾ ਹੈ ਤੇ ਇਸ ਨੂੰ ਖਿਸਕਣ ਦੇ ਸਕਦਾ ਹੈ? ਹੇ ਲੋਕੋ! ਆਪਣੇ ਦਿਲਾਂ ਵਿੱਚ ਗੀਤ ਗਾਓ ਤੇ ਮੇਰੇ ਲਈ ਖੁਸ਼ੀ ਨਾਲ ਨੱਚੋ! ਆਪਣੇ ਸੱਚੇ ਹਿਰਦਿਆਂ ਨੂੰ ਚੁੱਕੋ ਅਤੇ ਇਹ ਮੈਨੂੰ ਅਰਪਣ ਕਰੋ! ਆਪਣੇ ਡੱਫ ਵਜਾਓ ਅਤੇ ਮੇਰੇ ਲਈ ਖੁਸ਼ੀ ਨਾਲ ਖੇਡੋ! ਮੈਂ ਸਮੁੱਚੇ ਬ੍ਰਹਿਮੰਡ ਵਿੱਚ ਆਪਣੀ ਖੁਸ਼ੀ ਨੂੰ ਖਿਲਾਰਦਾ ਹਾਂ! ਮੈਂ ਲੋਕਾਂ ਨੂੰ ਆਪਣਾ ਪਰਤਾਪੀ ਮੁਖ ਪ੍ਰਗਟ ਕਰਦਾ ਹਾਂ! ਮੈਂ ਉੱਚੀ ਆਵਾਜ਼ ਵਿੱਚ ਪੁਕਾਰਾਂਗਾ! ਮੈਂ ਬ੍ਰਹਿਮੰਡ ਤੋਂ ਪਾਰ ਚਲਾ ਜਾਵਾਂਗਾ! ਮੈਂ ਪਹਿਲਾਂ ਹੀ ਲੋਕਾਂ ਵਿੱਚ ਰਾਜ ਕਰਦਾ ਹਾਂ! ਲੋਕ ਮੈਨੂੰ ਉਚਿਆਉਂਦੇ ਹਨ! ਮੈਂ ਉਤਾਂਹ ਨੀਲੇ ਅਕਾਸ਼ਾਂ ਵਿੱਚ ਵਹਿੰਦਾ ਹਾਂ ਅਤੇ ਲੋਕ ਮੇਰੇ ਨਾਲ ਤੁਰਦੇ ਜਾਂਦੇ ਹਨ। ਮੈਂ ਲੋਕਾਂ ਦਰਮਿਆਨ ਚੱਲਦਾ ਹਾਂ ਤੇ ਮੇਰੇ ਲੋਕ ਮੈਨੂੰ ਘੇਰ ਲੈਂਦੇ ਹਨ! ਲੋਕਾਂ ਦੇ ਹਿਰਦੇ ਖੁਸ਼ੀ ਨਾਲ ਭਰੇ ਹਨ, ਉਨ੍ਹਾਂ ਦੇ ਗੀਤ ਬ੍ਰਹਿਮੰਡ ਨੂੰ ਹਿਲਾ ਦਿੰਦੇ ਹਨ, ਸੁਰਗ ’ਚ ਤੇੜ ਪਾ ਦਿੰਦੇ ਹਨ! ਬ੍ਰਹਿਮੰਡ ਹੁਣ ਧੁੰਦ ਵਿੱਚ ਲੁਕਿਆ ਨਹੀਂ ਰਿਹਾ; ਹੁਣ ਕੋਈ ਚਿੱਕੜ ਨਹੀਂ ਰਿਹਾ, ਹੁਣ ਹੋਰ ਗੰਦ-ਮੰਦ ਇਕੱਠਾ ਨਹੀਂ ਹੋ ਰਿਹਾ। ਹੇ ਬ੍ਰਹਿਮੰਡ ਦੇ ਪਵਿੱਤਰ ਲੋਕੋ! ਮੇਰੇ ਨਿਰੀਖਣ ਹੇਠ ਤੁਸੀਂ ਆਪਣਾ ਸੱਚਾ ਚਿਹਰਾ ਦਿਖਾਉਂਦੇ ਹੋ। ਤੁਸੀਂ ਗੰਦਗੀ ਨਾਲ ਲਿਬੜੇ ਹੋਏ ਮਨੁੱਖ ਨਹੀਂ ਹੋ, ਸਗੋਂ ਸਫ਼ੇਦ ਰਤਨ ਵਰਗੇ ਸ਼ੁੱਧ ਸੰਤ ਹੋ, ਤੁਸੀਂ ਸਾਰੇ ਮੇਰੇ ਪਿਆਰੇ ਹੋ, ਤੁਸੀਂ ਸਾਰੇ ਮੇਰੀ ਖੁਸ਼ੀ ਹੋ! ਸਭ ਚੀਜ਼ਾਂ ਵਿੱਚ ਜੀਵਨ ਮੁੜ ਆਇਆ ਹੈ! ਸਾਰੇ ਸੰਤ ਸਵਰਗ ਵਿੱਚ ਮੇਰੀ ਸੇਵਾ ਕਰਨ ਲਈ ਵਾਪਸ ਆ ਗਏ ਹਨ, ਮੇਰੀ ਨਿੱਘੀ ਬੁੱਕਲ ਵਿੱਚ ਆ ਗਏ ਹਨ, ਹੁਣ ਰੋ ਨਹੀਂ ਰਹੇ, ਹੁਣ ਬੇਚੈਨ ਨਹੀਂ ਰਹੇ, ਆਪਣੇ ਆਪ ਨੂੰ ਮੈਨੂੰ ਅਰਪਣ ਕਰਦੇ ਹੋਏ, ਮੇਰੇ ਘਰ ਵਾਪਸ ਆਉਂਦੇ ਹੋਏ, ਅਤੇ ਆਪਣੇ ਦੇਸ ਵਿੱਚ ਉਹ ਮੈਨੂੰ ਬਿਨਾ ਰੁਕਾਵਟ ਦੇ ਪਿਆਰ ਕਰਨਗੇ! ਜੁੱਗੋ ਜੁੱਗ ਕਦੇ ਨਹੀਂ ਬਦਲਣਾ! ਦੁੱਖ ਕਿੱਥੇ ਹੈ! ਹੰਝੂ ਕਿੱਥੇ ਹਨ! ਸਰੀਰ ਕਿੱਥੇ ਹੈ! ਧਰਤੀ ਮਿਟ ਜਾਂਦੀ ਹੈ, ਪਰ ਅਕਾਸ਼ ਸਦਾ ਲਈ ਰਹਿੰਦੇ ਹਨ। ਮੈਂ ਸਾਰੇ ਲੋਕਾਂ ਅੱਗੇ ਪਰਗਟ ਹੁੰਦਾ ਹਾਂ, ਤੇ ਸਭ ਲੋਕ ਮੇਰੀ ਉਸਤਤ ਕਰਦੇ ਹਨ। ਇਹ ਜੀਵਨ, ਇਹ ਸੁੰਦਰਤਾ, ਆਦ ਤੋਂ ਅੰਤ ਦੇ ਸਮੇਂ ਤਕ, ਨਹੀਂ ਬਦਲਣਗੇ। ਇਹ ਹੈ ਰਾਜ ਦਾ ਜੀਵਨ।

ਪਿਛਲਾ: ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 12

ਅਗਲਾ: ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 26

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ