ਅਧਿਆਇ 14

ਯੁਗਾਂ ਦੌਰਾਨ, ਕੋਈ ਵੀ ਵਿਅਕਤੀ ਰਾਜ ਵਿੱਚ ਦਾਖ਼ਲ ਨਹੀਂ ਹੋਇਆ ਹੈ, ਅਤੇ ਇੰਝ ਕਿਸੇ ਨੇ ਵੀ ਇਸ ਰਾਜ ਦੇ ਯੁਗ ਦੀ ਕਿਰਪਾ ਦਾ ਆਨੰਦ ਨਹੀਂ ਮਾਣਿਆ ਹੈ ਅਤੇ ਨਾ ਹੀ ਕਿਸੇ ਨੇ ਇਸ ਰਾਜ ਦੇ ਰਾਜੇ ਨੂੰ ਵੇਖਿਆ ਹੈ। ਇਸ ਤੱਥ ਦੇ ਬਾਵਜੂਦ ਕਿ ਮੇਰੇ ਆਤਮਾ ਦੇ ਪਰਕਾਸ਼ ਹੇਠ ਬਹੁਤ ਸਾਰੇ ਲੋਕਾਂ ਨੇ ਰਾਜ ਦੀ ਸੁੰਦਰਤਾ ਬਾਰੇ ਭਵਿੱਖਬਾਣੀ ਕੀਤੀ ਹੈ, ਪਰ ਉਹ ਇਸ ਦੇ ਸਿਰਫ਼ ਬਾਹਰੀ ਹਿੱਸੇ ਤੋਂ ਹੀ ਜਾਣੂ ਹਨ ਅਤੇ ਇਸ ਦੇ ਅੰਦਰੂਨੀ ਮਤਲਬ ਨੂੰ ਨਹੀਂ ਜਾਣਦੇ। ਅੱਜ, ਜਦੋਂ ਰਾਜ ਧਰਤੀ ਉੱਤੇ ਰਸਮੀ ਤੌਰ ’ਤੇ ਹੋਂਦ ਵਿੱਚ ਆਉਂਦਾ ਹੈ, ਫਿਰ ਵੀ ਜ਼ਿਆਦਾਤਰ ਮਨੁੱਖ ਜਾਤੀ ਨੂੰ ਇਹ ਪਤਾ ਨਹੀਂ ਹੈ ਕਿ ਅਸਲ ਵਿੱਚ ਕੀ ਮੁਕੰਮਲ ਕੀਤਾ ਜਾਣਾ ਹੈ ਜਾਂ ਅੰਤ ਵਿੱਚ ਰਾਜ ਦੇ ਯੁਗ ਦੌਰਾਨ ਲੋਕਾਂ ਨੂੰ ਕਿਹੜੇ ਖੇਤਰ ਵਿੱਚ ਲਿਆਇਆ ਜਾਣਾ ਹੈ। ਮੈਨੂੰ ਡਰ ਹੈ ਕਿ ਹਰ ਕੋਈ ਇਸ ਬਾਰੇ ਭੰਬਲਭੂਸੇ ਦੀ ਅਵਸਥਾ ਵਿੱਚ ਹੈ। ਕਿਉਂਕਿ ਰਾਜ ਦੇ ਸਾਕਾਰ ਹੋਣ ਦਾ ਦਿਹਾੜਾ ਹਾਲੇ ਪੂਰੀ ਤਰ੍ਹਾਂ ਨਹੀਂ ਆਇਆ ਹੈ, ਇਸ ਲਈ ਸਾਰੇ ਮਨੁੱਖ ਘਬਰਾਏ ਹੋਏ ਹਨ ਅਤੇ ਇਸ ਨੂੰ ਸਪਸ਼ਟ ਤੌਰ ’ਤੇ ਸਮਝਣ ਤੋਂ ਅਸਮਰਥ ਹਨ। ਪਰਮੇਸ਼ੁਰਤਾਈ ਵਿੱਚ ਮੇਰਾ ਕੰਮ ਰਸਮੀ ਤੌਰ ’ਤੇ ਪਵਿੱਤਰ ਰਾਜ ਦੇ ਯੁਗ ਨਾਲ ਸ਼ੁਰੂ ਹੁੰਦਾ ਹੈ ਅਤੇ ਪਵਿੱਤਰ ਰਾਜ ਦਾ ਯੁਗ ਰਸਮੀ ਤੌਰ ’ਤੇ ਸ਼ੁਰੂ ਹੋਣ ਨਾਲ ਹੀ ਮੇਰਾ ਸੁਭਾਅ ਆਪਣੇ ਆਪ ਹੀ ਮਨੁੱਖ ਜਾਤੀ ਉੱਤੇ ਸਿਲਸਿਲੇਵਾਰ ਢੰਗ ਨਾਲ ਪ੍ਰਤੱਖ ਹੋ ਰਿਹਾ ਹੈ। ਇੰਝ, ਇਸੇ ਛਿਣ ਸਭਨਾਂ ਲਈ ਐਲਾਨ ਕਰਨ ਵਾਸਤੇ ਰਸਮੀ ਤੌਰ ਉੱਤੇ ਪਵਿੱਤਰ ਤੁਰ੍ਹੀ ਵਜਣੀ ਸ਼ੁਰੂ ਹੁੰਦੀ ਹੈ। ਮੈਂ ਜਦੋਂ ਰਸਮੀ ਤੌਰ ਉੱਤੇ ਆਪਣੀ ਸ਼ਕਤੀ ਵਰਤਾਂਗਾ ਅਤੇ ਰਾਜ ਵਿੱਚ ਰਾਜੇ ਵਜੋਂ ਰਾਜ ਕਰਾਂਗਾ, ਤਾਂ ਮੇਰੇ ਸਾਰੇ ਲੋਕ, ਸਮੇਂ ਨਾਲ, ਮੇਰੇ ਦੁਆਰਾ ਹੀ ਮੁਕੰਮਲ ਬਣਾਏ ਜਾਣਗੇ। ਜਦੋਂ ਇਸ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਵਿਘਨ ਪੈ ਜਾਵੇਗਾ, ਸਪਸ਼ਟ ਤੌਰ ’ਤੇ ਉਸ ਸਮੇਂ ਮੇਰਾ ਰਾਜ ਸਥਾਪਤ ਹੋ ਜਾਵੇਗਾ ਅਤੇ ਉਸ ਨੂੰ ਇੱਕ ਆਕਾਰ ਮਿਲ ਜਾਵੇਗਾ ਅਤੇ ਨਾਲ ਹੀ ਜਦੋਂ ਮੈਂ ਸਮੁੱਚੇ ਬ੍ਰਹਿਮੰਡ ਦੀ ਕਾਇਆ-ਕਲਪ ਕਰਾਂਗਾ ਅਤੇ ਉਸ ਵੱਲ ਆਪਣਾ ਚਿਹਰਾ ਘੁਮਾਵਾਂਗਾ। ਉਸ ਵੇਲੇ, ਸਾਰੇ ਲੋਕ ਮੇਰਾ ਤੇਜੱਸਵੀ ਚਿਹਰਾ ਵੇਖਣਗੇ ਅਤੇ ਮੇਰੇ ਸੱਚੇ ਮੁੱਖ ਦੇ ਦਰਸ਼ਨ ਕਰਨਗੇ। ਇਸ ਸੰਸਾਰ ਦੀ ਸਿਰਜਣਾ ਤੋਂ ਹੀ, ਲੋਕਾਂ ਉੱਤੇ ਸ਼ਤਾਨ ਦੀ ਭ੍ਰਿਸ਼ਟਤਾ ਦਾ ਪ੍ਰਭਾਵ ਇਸ ਹੱਦ ਤੱਕ ਹੈ ਜਿਸ ਕਰਕੇ ਉਹ ਅੱਜ ਭ੍ਰਿਸ਼ਟ ਹਨ, ਉਨ੍ਹਾਂ ਦੀ ਭ੍ਰਿਸ਼ਟਤਾ ਕਾਰਨ ਹੀ ਮੈਂ, ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਵੱਧ ਤੋਂ ਵੱਧ ਅਲੋਪ ਅਤੇ ਕਲਪਨਾ ਤੋਂ ਹੋਰ ਪਰੇ ਹੋ ਗਿਆ ਹਾਂ। ਮਨੁੱਖ ਜਾਤੀ ਨੇ ਮੇਰਾ ਅਸਲ ਚਿਹਰਾ ਕਦੇ ਨਹੀਂ ਵੇਖਿਆ ਅਤੇ ਨਾ ਹੀ ਕਦੇ ਮੇਰੇ ਨਾਲ ਸਿੱਧੀ ਗੱਲ ਕੀਤੀ ਹੈ। ਮਨੁੱਖੀ ਕਲਪਨਾ ਵਿੱਚ “ਮੈਂ” ਸਿਰਫ਼ ਅਫ਼ਵਾਹਾਂ ਅਤੇ ਮਿੱਥਾਂ ਵਿੱਚ ਹੀ ਹਾਂ। ਮੈਂ ਇੰਝ ਇਸ ਮਨੁੱਖੀ ਕਲਪਨਾ ਨਾਲ—ਮਤਲਬ ਕਿ ਮਨੁੱਖੀ ਵਿਚਾਰਾਂ ਨਾਲ ਇਹ ਸਮਝੌਤਾ ਕਰਦਾ ਹਾਂ, ਕਿ ਲੋਕਾਂ ਦੇ ਮਨਾਂ ਵਿੱਚ ਜਿਹੜਾ “ਮੈਂ” ਹਾਂ, ਉਸ ਨਾਲ ਨਿਪਟਣ ਲਈ ਮੈਂ ਉਸ “ਮੈਂ” ਦੀ ਅਵਸਥਾ ਨੂੰ ਬਦਲ ਸਕਦਾ ਹਾਂ, ਜਿਹੜੀ ਉਨ੍ਹਾਂ ਨੇ ਬਹੁਤ ਸਾਲਾਂ ਦੌਰਾਨ ਬਣਾਈ ਹੋਈ ਹੈ। ਇਹ ਮੇਰੇ ਕੰਮ ਦਾ ਸਿਧਾਂਤ ਹੈ। ਇਸ ਦੌਰਾਨ ਇੱਕ ਵੀ ਵਿਅਕਤੀ ਇਸ ਬਾਰੇ ਪੂਰੀ ਤਰ੍ਹਾਂ ਨਾਲ ਜਾਣਨ ਦੇ ਯੋਗ ਨਹੀਂ ਹੋਇਆ ਹੈ। ਭਾਵੇਂ ਮਨੁੱਖਾਂ ਨੇ ਆਪਣੇ ਆਪ ਨੂੰ ਮੇਰੇ ਅੱਗੇ ਝੁਕਾਇਆ ਹੈ ਅਤੇ ਮੇਰੇ ਅੱਗੇ ਉਪਾਸਨਾ ਕਰਨ ਲਈ ਆਉਂਦੇ ਹਨ, ਪਰ ਅਜਿਹੇ ਮਨੁੱਖੀ ਕਾਰਜ ਮੈਨੂੰ ਖੁਸ਼ ਨਹੀਂ ਕਰਦੇ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ, ਮੇਰਾ ਸਰੂਪ ਨਹੀਂ ਹੈ, ਸਗੋਂ ਮੇਰੇ ਤੋਂ ਇਲਾਵਾ ਹੋਰ ਹੀ ਕੋਈ ਅਕਸ ਹੈ। ਇਸ ਲਈ, ਉਹ ਕਿਉਂਕਿ ਮੇਰੇ ਸੁਭਾਅ ਨੂੰ ਨਹੀਂ ਸਮਝਦੇ, ਲੋਕ ਮੇਰਾ ਸੱਚਾ ਚਿਹਰਾ ਬਿਲਕੁਲ ਵੀ ਨਹੀਂ ਪਛਾਣਦੇ। ਨਤੀਜੇ ਵਜੋਂ, ਜਦੋਂ ਉਹ ਇਹ ਯਕੀਨ ਕਰਦੇ ਹਨ ਕਿ ਉਨ੍ਹਾਂ ਨੇ ਮੇਰਾ ਵਿਰੋਧ ਕੀਤਾ ਹੈ ਜਾਂ ਮੇਰੇ ਪ੍ਰਬੰਧਕੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਮੈਂ ਤਦ ਵੀ ਇਹ ਸਭ ਅੱਖੋਂ ਪਰੋਖੇ ਕਰ ਛੱਡਦਾ ਹਾਂ–ਅਤੇ ਇਸ ਤਰ੍ਹਾਂ ਉਨ੍ਹਾਂ ਦੀਆਂ ਯਾਦਾਂ ਵਿੱਚ, ਮੈਂ ਜਾਂ ਤਾਂ ਇੱਕ ਅਜਿਹਾ ਪਰਮੇਸ਼ੁਰ ਹਾਂ ਜਿਹੜਾ ਉਨ੍ਹਾਂ ਦੀ ਤਾੜਨਾ ਕਰਨ ਦੀ ਥਾਂ ਲੋਕਾਂ ਪ੍ਰਤੀ ਦਯਾ ਵਿਖਾਉਂਦਾ ਹੈ ਜਾਂ ਮੈਂ ਖੁਦ ਅਜਿਹਾ ਪਰਮੇਸ਼ੁਰ ਹਾਂ ਕਿ ਉਹ ਜੋ ਵੀ ਆਖਦਾ ਹੈ, ਉਸ ਦਾ ਉਹ ਅਰਥ ਨਹੀਂ ਹੁੰਦਾ। ਇਹ ਸਭ ਮਨੁੱਖੀ ਸੋਚ ਤੋਂ ਉਪਜੀਆਂ ਕਲਪਨਾਵਾਂ ਹਨ, ਅਤੇ ਉਨ੍ਹਾਂ ਦਾ ਸੱਚਾਈ ਨਾਲ ਕੋਈ ਮੇਲ ਨਹੀਂ ਹੈ।

ਹਰ ਦਿਨ ਮੈਂ ਬ੍ਰਹਿਮੰਡ ਤੋਂ ਖੜ੍ਹ ਕੇ ਸਭ ਕੁਝ ਵੇਖਦਾ ਹਾਂ ਅਤੇ ਮੈਂ ਆਪਣੇ ਨਿਵਾਸ ਅਸਥਾਨ ਉੱਤੇ ਖ਼ੁਦ ਨੂੰ ਦੀਨਤਾ ਨਾਲ ਲੁਕਾ ਲੈਂਦਾ ਹਾਂ ਅਤੇ ਮਨੁੱਖਤਾ ਦੇ ਹਰੇਕ ਕੰਮ ਦਾ ਅਨੁਭਵ ਅਤੇ ਬੜੀ ਨੇੜਿਓਂ ਪੜਚੋਲ ਕਰ ਰਿਹਾ ਹਾਂ। ਹੁਣ ਤੱਕ ਕਿਸੇ ਨੇ ਵੀ ਕਦੇ ਖ਼ੁਦ ਨੂੰ ਮੇਰੇ ਸਾਹਮਣੇ ਸੱਚੇ ਮਨ ਨਾਲ ਪੇਸ਼ ਨਹੀਂ ਕੀਤਾ; ਕਿਸੇ ਨੇ ਕਦੇ ਸੱਚ ਦਾ ਪਿੱਛਾ ਨਹੀਂ ਕੀਤਾ ਹੈ। ਹੁਣ ਤੱਕ ਕੋਈ ਵੀ ਮੇਰੇ ਪ੍ਰਤੀ ਈਮਾਨਦਾਰ ਨਹੀਂ ਰਿਹਾ ਜਾਂ ਕਿਸੇ ਨੇ ਵੀ ਮੇਰੇ ਸਾਹਮਣੇ ਕੋਈ ਸੰਕਲਪ ਨਹੀਂ ਲਏ ਅਤੇ ਆਪਣਾ ਫਰਜ਼ ਨਹੀਂ ਨਿਭਾਇਆ। ਹੁਣ ਤੱਕ ਕਿਸੇ ਨੇ ਵੀ ਮੈਨੂੰ ਆਪਣੇ ਅੰਦਰ ਵਾਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਨਾ ਹੀ ਕਿਸੇ ਨੇ ਮੇਰੀ ਆਪਣੀਆਂ ਜਾਨਾਂ ਵਾਂਗ ਕੋਈ ਕੀਮਤ ਪਾਈ। ਹੁਣ ਤੱਕ ਕਿਸੇ ਨੇ ਵੀ, ਵਿਹਾਰਕ ਅਸਲੀਅਤ ਵਿੱਚ, ਮੇਰੀ ਸਮੁੱਚੀ ਪਰਮੇਸ਼ੁਰਤਾਈ ਨੂੰ ਨਹੀਂ ਵੇਖਿਆ; ਹੁਣ ਤੱਕ ਕੋਈ ਵੀ ਵਿਹਾਰਕ ਪਰਮੇਸ਼ੁਰ ਦੇ ਸੰਪਰਕ ਵਿੱਚ ਆਉਣ ਦਾ ਚਾਹਵਾਨ ਨਹੀਂ ਹੋਇਆ। ਜਦੋਂ ਪਾਣੀ ਸਾਰੇ ਮਨੁੱਖਾਂ ਨੂੰ ਨਿਗਲ ਜਾਂਦੇ ਹਨ, ਮੈਂ ਉਨ੍ਹਾਂ ਨੂੰ ਉਨ੍ਹਾਂ ਖੜ੍ਹੇ ਪਾਣੀਆਂ ਤੋਂ ਬਚਾਉਂਦਾ ਹਾਂ ਅਤੇ ਉਨ੍ਹਾਂ ਨੂੰ ਨਵਾਂ ਜੀਵਨ ਜੀਉਣ ਦਾ ਇੱਕ ਮੌਕਾ ਦਿੰਦਾ ਹਾਂ। ਜਦੋਂ ਲੋਕ ਜੀਉਣ ਦਾ ਆਪਣਾ ਭਰੋਸਾ ਗੁਆ ਲੈਂਦੇ ਹਨ, ਤਾਂ ਮੈਂ ਉਨ੍ਹਾਂ ਨੂੰ ਮੌਤ ਦੇ ਮੂੰਹ ’ਚੋਂ ਖਿੱਚ ਲਿਆਉਂਦਾ ਹਾਂ, ਉਨ੍ਹਾਂ ਨੂੰ ਅੱਗੇ ਵਧਣ ਦਾ ਹੌਸਲਾ ਦਿੰਦਾ ਹਾਂ ਤਾਂ ਜੋ ਉਹ ਮੈਨੂੰ ਆਪਣੀ ਹੋਂਦ ਦੀ ਨੀਂਹ ਵਜੋਂ ਵਰਤ ਸਕਣ। ਜਦੋਂ ਲੋਕ ਮੇਰੀ ਅਵੱਗਿਆ ਕਰਦੇ ਹਨ, ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਅਵੱਗਿਆ ਦੇ ਅੰਦਰੋਂ ਮੇਰੇ ਬਾਰੇ ਜਾਣਨ ਦਿੰਦਾ ਹਾਂ। ਮਨੁੱਖ ਜਾਤੀ ਦੀ ਪੁਰਾਣੀ ਫ਼ਿਤਰਤ ਦੀ ਰੌਸ਼ਨੀ ਵਿੱਚ ਅਤੇ ਮੇਰੀ ਦਯਾ ਦੀ ਰੌਸ਼ਨੀ ਵਿੱਚ, ਮਨੁੱਖਾਂ ਨੂੰ ਮੌਤ ਦੇ ਮੂੰਹ ਪਾਉਣ ਦੀ ਥਾਂ, ਮੈਂ ਉਨ੍ਹਾਂ ਨੂੰ ਪਛਤਾਵਾ ਕਰਨ ਅਤੇ ਇੱਕ ਨਵੀਂ ਸ਼ੁਰੂਆਤ ਕਰਨ ਦੀ ਇਜਾਜ਼ਤ ਦਿੰਦਾ ਹਾਂ। ਜਦੋਂ ਉਹ ਕਾਲ ਦਾ ਦੁੱਖ ਝੱਲਦੇ ਹਨ, ਭਾਵੇਂ ਉਨ੍ਹਾਂ ਦੇ ਸਰੀਰਾਂ ਵਿੱਚ ਕੇਵਲ ਇੱਕੋ ਸਾਹ ਬਚਿਆ ਹੋਵੇ, ਤਾਂ ਵੀ ਮੈਂ ਉਨ੍ਹਾਂ ਨੂੰ ਮੌਤ ਦੇ ਮੂੰਹ ’ਚੋਂ ਖਿੱਚ ਲੈਂਦਾ ਹਾਂ, ਉਨ੍ਹਾਂ ਨੂੰ ਸ਼ਤਾਨ ਦੀਆਂ ਚਾਲਾਂ ਦਾ ਸ਼ਿਕਾਰ ਹੋਣ ਤੋਂ ਬਚਾਉਂਦਾ ਹਾਂ। ਇੰਝ ਬਹੁਤ ਵਾਰ ਲੋਕਾਂ ਨੇ ਮੇਰਾ ਹੱਥ ਵੇਖਿਆ ਹੈ, ਬਹੁਤ ਵਾਰ ਉਨ੍ਹਾਂ ਨੇ ਮੇਰਾ ਦਿਆਲਤਾ-ਭਰਪੂਰ ਮੁਖ ਅਤੇ ਮੁਸਕਰਾਉਂਦਾ ਚਿਹਰਾ ਵੇਖਿਆ ਹੈ ਅਤੇ ਬਹੁਤ ਵਾਰ ਉਨ੍ਹਾਂ ਮੇਰਾ ਪ੍ਰਤਾਪ ਅਤੇ ਕ੍ਰੋਧ ਵੇਖਿਆ ਹੈ। ਭਾਵੇਂ ਮਨੁੱਖ ਜਾਤੀ ਨੇ ਮੈਨੂੰ ਕਦੇ ਨਹੀਂ ਜਾਣਿਆ, ਪਰ ਮੈਂ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਕਦੇ ਅਜਿਹੇ ਮੌਕੇ ਨਹੀਂ ਸਮਝਿਆ ਕਿ ਉਨ੍ਹਾਂ ਉੱਤੇ ਜਾਣਬੁਝ ਕੇ ਭੜਕ ਪਵਾਂ। ਮਨੁੱਖ ਜਾਤੀ ਦੀਆਂ ਔਕੜਾਂ ਦੇ ਅਨੁਭਵ ਨੇ ਮੈਨੂੰ ਮਨੁੱਖੀ ਕਮਜ਼ੋਰੀ ਪ੍ਰਤੀ ਹਮਦਰਦੀ ਕਰਨ ਦੇ ਯੋਗ ਬਣਾਇਆ ਹੈ। ਸਿਰਫ਼ ਲੋਕਾਂ ਦੀ ਅਵੱਗਿਆ ਅਤੇ ਉਨ੍ਹਾਂ ਦੇ ਨਾਸ਼ੁਕਰੇ ਹੋਣ ’ਤੇ ਪ੍ਰਤਿਕਿਰਿਆ ਵਜੋਂ ਮੈਂ ਵੱਖੋ–ਵੱਖਰੇ ਦਰਜੇ ਦੀਆਂ ਤਾੜਨਾਵਾਂ ਦਿੰਦਾ ਹਾਂ।

ਮੈਂ ਉਸ ਵੇਲੇ ਖ਼ੁਦ ਨੂੰ ਲੁਕਾਉਂਦਾ ਹਾਂ ਜਦੋਂ ਲੋਕ ਰੁੱਝੇ ਹੁੰਦੇ ਹਨ ਅਤੇ ਉਨ੍ਹਾਂ ਦੇ ਵਿਹਲੇ ਸਮੇਂ ਦੌਰਾਨ ਮੈਂ ਖ਼ੁਦ ਨੂੰ ਪਰਗਟ ਕਰਦਾ ਹਾਂ। ਲੋਕ ਮੇਰੇ ਬਾਰੇ ਇਹੋ ਕਲਪਨਾ ਕਰਦੇ ਹਨ ਕਿ ਮੈਂ ਸਭ ਕੁਝ ਜਾਣਦਾ ਹਾਂ; ਉਹ ਮੈਨੂੰ ਖ਼ੁਦ ਪਰਮੇਸ਼ੁਰ ਸਮਝਦੇ ਹਨ ਜੋ ਸਭ ਅਰਜੋਈਆਂ ਨੂੰ ਸਵੀਕਾਰ ਕਰਦਾ ਹੈ। ਇੰਝ ਬਹੁਤੇ ਤਾਂ, ਮੇਰੇ ਸਾਹਮਣੇ ਸਿਰਫ਼ ਪਰਮੇਸ਼ੁਰ ਦੀ ਮਦਦ ਲੈਣ ਲਈ ਆਉਂਦੇ ਹਨ, ਉਹ ਇਸ ਲਈ ਨਹੀਂ ਆਉਂਦੇ ਕਿ ਉਨ੍ਹਾਂ ਵਿੱਚ ਮੈਨੂੰ ਜਾਣਨ ਦੀ ਕੋਈ ਇੱਛਾ ਹੁੰਦੀ ਹੈ। ਬੀਮਾਰੀ ਦੇ ਦੁੱਖ ਝੱਲਦੇ ਸਮੇਂ, ਲੋਕ ਤੁਰੰਤ ਮੇਰੀ ਮਦਦ ਲਈ ਬੇਨਤੀ ਕਰਦੇ ਹਨ। ਔਕੜ ਵੇਲੇ, ਉਹ ਆਪਣੀਆਂ ਔਖਿਆਈਆਂ ਮੈਨੂੰ ਆਪਣੀ ਪੂਰੀ ਤਾਕਤ ਨਾਲ ਚੁੱਪ-ਚੁਪੀਤੇ ਦੱਸਦੇ ਹਨ, ਤਾਂ ਜੋ ਉਨ੍ਹਾਂ ਦੇ ਦੁੱਖ ਘੱਟ ਸਕਣ। ਪਰ, ਇੱਕ ਵੀ ਮਨੁੱਖ ਮੈਨੂੰ ਆਪਣੀ ਅਰਾਮ ਦੀ ਅਵਸਥਾ ਵਿੱਚ ਵੀ ਪਿਆਰ ਕਰਨ ਦੇ ਯੋਗ ਨਹੀਂ ਹੋਇਆ; ਸ਼ਾਂਤੀ ਅਤੇ ਖ਼ੁਸ਼ੀ ਦੇ ਸਮਿਆਂ ਵਿੱਚ ਇੱਕ ਵੀ ਵਿਅਕਤੀ ਨਹੀਂ ਪੁੱਜਿਆ ਕਿ ਮੈਂ ਉਸ ਨਾਲ ਖ਼ੁਸ਼ੀ ਸਾਂਝੀ ਕਰ ਸਕਾਂ। ਜਦੋਂ ਉਨ੍ਹਾਂ ਦੇ ਛੋਟੇ ਪਰਿਵਾਰ ਖੁਸ਼ ਅਤੇ ਸਲਾਮਤ ਹੁੰਦੇ ਹਨ, ਤਾਂ ਲੋਕ ਮੈਨੂੰ ਲਾਂਭੇ ਕਰ ਦਿੰਦੇ ਹਨ ਜਾਂ ਮੇਰੇ ਲਈ ਬੂਹਾ ਬੰਦ ਕਰ ਛੱਡਦੇ ਹਨ, ਮੈਨੂੰ ਅੰਦਰ ਆਉਣ ਤੋਂ ਵਰਜ ਦਿੰਦੇ ਹਨ ਤਾਂ ਜੋ ਉਹ ਆਪਣੇ ਪਰਿਵਾਰਾਂ ਦੀ ਮੁਬਾਰਕ ਖ਼ੁਸ਼ੀ ਦਾ ਆਨੰਦ ਮਾਣ ਸਕਣ। ਮਨੁੱਖੀ ਮਨ ਬਹੁਤ ਸੌੜਾ ਹੈ; ਇਹ ਇੰਨਾ ਸੌੜਾ ਹੈ ਕਿ ਮੇਰੇ ਵਰਗਾ ਪਿਆਰ ਕਰਨ ਵਾਲਾ, ਦਯਾਵਾਨ ਅਤੇ ਪਹੁੰਚਯੋਗ ਪਰਮੇਸ਼ੁਰ ਵੀ ਇਸ ਵਿੱਚ ਸਮਾ ਨਹੀਂ ਸਕਦਾ। ਬਹੁਤ ਵਾਰ ਮਨੁੱਖਾਂ ਨੇ ਆਪਣੀਆਂ ਖ਼ੁਸ਼ੀਆਂ-ਖੇੜਿਆਂ ਦੇ ਸਮੇਂ ਮੈਨੂੰ ਰੱਦ ਕੀਤਾ ਹੈ; ਬਹੁਤ ਵਾਰ ਜਦੋਂ ਵੀ ਕਦੇ ਮਨੁੱਖ ਠੋਕਰ ਖਾਂਦੇ ਹਨ ਤਾਂ ਮੈਨੂੰ ਫਹੁੜੀ ਬਣਾ ਕੇ ਮੇਰੇ ਉੱਪਰ ਝੁਕੇ ਹਨ ਹਾਂ; ਬਹੁਤ ਵਾਰ ਬੀਮਾਰੀ ਤੋਂ ਪੀੜਤ ਲੋਕਾਂ ਵੱਲੋਂ ਮੈਂ ਡਾਕਟਰ ਦੀ ਭੂਮਿਕਾ ਨਿਭਾਉਣ ਲਈ ਮਜਬੂਰ ਹੋਇਆ ਹਾਂ। ਮਨੁੱਖ ਕਿੰਨੇ ਜ਼ਾਲਮ ਹਨ! ਉਹ ਪੂਰੀ ਤਰ੍ਹਾਂ ਗ਼ੈਰ-ਵਾਜਬ ਅਤੇ ਅਨੈਤਿਕ ਹਨ। ਮਨੁੱਖਾਂ ਵਿੱਚ ਆਮ ਪਾਈਆਂ ਜਾਣ ਵਾਲੀਆਂ ਕੋਈ ਭਾਵਨਾਵਾਂ ਤੱਕ ਉਨ੍ਹਾਂ ਵਿੱਚ ਅਨੁਭਵ ਨਹੀਂ ਕੀਤੀਆਂ ਜਾ ਸਕਦੀਆਂ; ਉਹ ਇਨਸਾਨੀਅਤ ਤੋਂ ਲਗਭਗ ਪੂਰੀ ਤਰ੍ਹਾਂ ਨਾਲ ਵਿਰਵੇ ਹਨ। ਬੀਤੇ ਸਮੇਂ ਉੱਤੇ ਵਿਚਾਰ ਕਰੋ ਅਤੇ ਉਸ ਦੀ ਮੌਜੂਦਾ ਸਮੇਂ ਨਾਲ ਤੁਲਨਾ ਕਰੋ: ਕੀ ਤੁਹਾਡੇ ਅੰਦਰ ਕੋਈ ਤਬਦੀਲੀਆਂ ਹੋ ਰਹੀਆਂ ਹਨ? ਕੀ ਤੁਸੀਂ ਆਪਣੇ ਬੀਤੇ ਸਮੇਂ ਵਿੱਚੋਂ ਕੁਝ ਚੀਜ਼ਾਂ ਤੋਂ ਛੁਟਕਾਰਾ ਪਾਇਆ ਹੈ? ਜਾਂ ਕੀ ਉਸ ਅਤੀਤ ਨੂੰ ਹਾਲੇ ਬਦਲਿਆ ਜਾਣਾ ਹੈ?

ਮੈਂ ਕਈ ਪਰਬਤਾਂ ਅਤੇ ਦਰਿਆਈ ਵਾਦੀਆਂ ਨੂੰ ਪਾਰ ਕੀਤਾ ਹੈ, ਮਨੁੱਖ ਦੇ ਉਤਾਰ-ਚੜ੍ਹਾਵਾਂ ਵਾਲੇ ਸੰਸਾਰ ਦਾ ਅਨੁਭਵ ਕੀਤਾ ਹੈ। ਮੈਂ ਉਨ੍ਹਾਂ ਵਿੱਚ ਘੁੰਮਿਆ ਹਾਂ ਅਤੇ ਮੈਂ ਉਨ੍ਹਾਂ ਵਿੱਚ ਕਈ ਸਾਲ ਰਿਹਾ ਹਾਂ, ਫਿਰ ਵੀ ਮੈਨੂੰ ਇੰਝ ਜਾਪਦਾ ਹੈ ਕਿ ਮਨੁੱਖ ਜਾਤੀ ਦੇ ਸੁਭਾਅ ਵਿੱਚ ਬਹੁਤਾ ਫ਼ਰਕ ਨਹੀਂ ਪਿਆ। ਅਤੇ ਇੰਝ ਲਗਦਾ ਹੈ ਕਿ ਜਿਵੇਂ ਲੋਕਾਂ ਦੀ ਪੁਰਾਣੀ ਫ਼ਿਤਰਤ ਨੇ ਉਨ੍ਹਾਂ ਵਿੱਚ ਜੜ੍ਹਾਂ ਫੜ ਲਈਆਂ ਹਨ ਅਤੇ ਪੁੰਗਰ ਪਈ ਹੈ। ਉਹ ਕਦੇ ਵੀ ਪੁਰਾਣੀ ਫ਼ਿਤਰਤ ਨੂੰ ਬਦਲਣ ਦੇ ਯੋਗ ਨਹੀਂ ਹਨ; ਉਹ ਇਸ ਦੀ ਅਸਲ ਨੀਂਹ ਉੱਤੇ ਸਿਰਫ਼ ਇਸ ਵਿੱਚ ਥੋੜ੍ਹਾ-ਬਹੁਤ ਸੁਧਾਰ ਲਿਆਉਂਦੇ ਹਨ। ਜਿਵੇਂ ਕਿ ਲੋਕ ਕਹਿੰਦੇ ਹਨ ਕਿ ਸਾਰ ਨਹੀਂ ਬਦਲਿਆ ਪਰ ਰੂਪ ਬਹੁਤ ਜ਼ਿਆਦਾ ਬਦਲ ਗਿਆ ਹੈ। ਸਾਰੇ ਲੋਕ ਮੈਨੂੰ ਮੂਰਖ ਬਣਾਉਣ ਅਤੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਜਾਪਦੇ ਹਨ, ਕਿ ਸ਼ਾਇਦ ਉਹ ਧੋਖੇ ਨਾਲ ਮੇਰੀ ਸ਼ਲਾਘਾ ਦੇ ਪਾਤਰ ਬਣ ਸਕਣ। ਮੈਂ ਮਨੁੱਖੀ ਚਾਲਾਂ ਦੀ ਨਾ ਤਾਂ ਪ੍ਰਸ਼ੰਸਾ ਕਰਦਾ ਹਾਂ ਅਤੇ ਨਾ ਹੀ ਉਨ੍ਹਾਂ ਵੱਲ ਕੋਈ ਧਿਆਨ ਦਿੰਦਾ ਹਾਂ। ਅਚਾਨਕ ਅਤਿਅੰਤ ਗੁੱਸਾ ਕਰਨ ਦੀ ਥਾਂ, ਮੈਂ ਉਨ੍ਹਾਂ ਵੱਲ ਝਾਤ ਪਾਉਣ ਦਾ ਵਤੀਰਾ ਤਾਂ ਅਪਣਾਉਂਦਾ ਹਾਂ ਪਰ ਉਨ੍ਹਾਂ ਨੂੰ ਵੇਖਦਾ ਨਹੀਂ। ਮੇਰੀ ਯੋਜਨਾ ਮਨੁੱਖ ਜਾਤੀ ਪ੍ਰਤੀ ਇੱਕ ਨਿਸ਼ਚਿਤ ਹੱਦ ਤੱਕ ਸਹਿਣਸ਼ੀਲ ਰਹਿਣ ਦੀ ਹੈ ਅਤੇ ਫਿਰ ਉਸ ਤੋਂ ਬਾਅਦ, ਉਨ੍ਹਾਂ ਸਭਨਾਂ ਨਾਲ ਇਕੱਠਿਆਂ ਨਿਪਟਦਾ ਹਾਂ। ਸਾਰੇ ਮਨੁੱਖ ਕਿਉਂਕਿ ਨਿਕੰਮੇ ਅਭਾਗੇ ਹੁੰਦੇ ਹਨ ਜੋ ਖ਼ੁਦ ਨੂੰ ਪਿਆਰ ਨਹੀਂ ਕਰਦੇ ਅਤੇ ਜੋ ਬਿਲਕੁਲ ਵੀ ਖ਼ੁਦ ਦੀ ਕਦਰ ਨਹੀਂ ਕਰਦੇ, ਤਦ ਉਨ੍ਹਾਂ ਨੂੰ ਮੇਰੇ ਵੱਲੋਂ ਦਯਾ ਵਿਖਾਉਣ ਅਤੇ ਇੱਕ ਵਾਰ ਹੋਰ ਪਿਆਰ ਕਰਨ ਦੀ ਜ਼ਰੂਰਤ ਕਿਉਂ ਪਏਗੀ? ਬਗੈਰ ਕਿਸੇ ਅਪਵਾਦ ਦੇ, ਮਨੁੱਖ ਖ਼ੁਦ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਹ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਅਸਲ ਕੀਮਤ ਕੀ ਹੈ। ਉਨ੍ਹਾਂ ਨੂੰ ਖ਼ੁਦ ਨੂੰ ਨਾਪਣ ਲਈ ਇੱਕ ਪੈਮਾਨੇ ’ਤੇ ਰੱਖਣਾ ਚਾਹੀਦਾ ਹੈ। ਮਨੁੱਖ ਮੇਰੀ ਕੋਈ ਪਰਵਾਹ ਨਹੀਂ ਕਰਦੇ, ਇਸੇ ਲਈ ਮੈਂ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਉਹ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦੇ, ਇਸ ਲਈ ਮੈਨੂੰ ਵੀ ਉਨ੍ਹਾਂ ਉੱਤੇ ਹੋਰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਕੀ ਇਹ ਦੋਵੇਂ ਹੱਥਾਂ ’ਚ ਲੱਡੂ ਹੋਣ ਜਿਹਾ ਨਹੀਂ ਹੈ? ਕੀ ਇਹ ਤੁਹਾਨੂੰ ਮੇਰੇ ਲੋਕਾਂ ਵਜੋਂ ਨਹੀਂ ਦਰਸਾਉਂਦਾ? ਤੁਹਾਡੇ ਵਿੱਚੋਂ ਕਿਸ ਨੇ ਮੇਰੇ ਸਾਹਮਣੇ ਸੰਕਲਪ ਲਏ ਹਨ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਰੱਦ ਨਹੀਂ ਕੀਤਾ ਹੈ? ਕਿਸ ਨੇ ਚੀਜ਼ਾਂ ਉੱਤੇ ਆਪਣੇ ਮਨ ਨਿਰੰਤਰ ਟਿਕਾਉਣ ਦੀ ਥਾਂ ਮੇਰੇ ਸਾਹਮਣੇ ਲੰਮੇ ਸਮੇਂ ਦੇ ਸੰਕਲਪ ਲਏ ਹਨ? ਮਨੁੱਖ ਸਦਾ ਸੌਖੇ ਵੇਲੇ ਮੇਰੇ ਸਾਹਮਣੇ ਸੰਕਲਪ ਲੈਂਦੇ ਹਨ, ਅਤੇ ਮਾੜੇ ਸਮੇਂ ਵਿੱਚ ਉਨ੍ਹਾਂ ਸਾਰਿਆਂ ਨੂੰ ਖਾਰਜ ਕਰ ਦਿੰਦੇ ਹਨ; ਤਦ ਬਾਅਦ ਵਿੱਚ, ਉਹ ਦੁਬਾਰਾ ਆਪਣਾ ਸੰਕਲਪ ਧਾਰਨ ਕਰ ਲੈਂਦੇ ਹਨ ਅਤੇ ਉਸ ਨੂੰ ਮੇਰੇ ਸਾਹਮਣੇ ਰੱਖਦੇ ਹਨ। ਕੀ ਮੈਂ ਇੰਨਾ ਜ਼ਿਆਦਾ ਅਪਮਾਨਿਤ ਕੀਤੇ ਜਾਣ ਯੋਗ ਹਾਂ ਕਿ ਮੈਂ ਅਚਨਚੇਤੇ ਇਹ ਕੂੜਾ ਪ੍ਰਵਾਨ ਕਰ ਲਵਾਂਗਾ ਜੋ ਮਨੁੱਖ ਜਾਤੀ ਨੇ ਕੂੜੇ ਦੇ ਢੇਰ ’ਚੋਂ ਚੁੱਕਿਆ ਹੈ? ਬਹੁਤ ਘੱਟ ਮਨੁੱਖ ਆਪਣੇ ਸੰਕਲਪਾਂ ਉੱਤੇ ਡਟੇ ਰਹਿੰਦੇ ਹਨ, ਥੋੜ੍ਹੇ ਜਿਹੇ ਪਵਿੱਤਰ ਹੁੰਦੇ ਹਨ ਅਤੇ ਥੋੜ੍ਹੇ ਜਿਹੇ ਆਪਣੀਆਂ ਸਭ ਤੋਂ ਵੱਧ ਕੀਮਤੀ ਚੀਜ਼ਾਂ ਮੇਰੇ ਲਈ ਕੁਰਬਾਨ ਕਰਨ ਦੀ ਪੇਸ਼ਕਸ਼ ਕਰਦੇ ਹਨ। ਕੀ ਤੁਸੀਂ ਸਾਰੇ ਇੱਕੋ ਜਿਹੇ ਨਹੀਂ ਹੋ? ਜੇ ਤੁਸੀਂ ਰਾਜ ਵਿੱਚ ਮੇਰੇ ਲੋਕਾਂ ਦੇ ਮੈਂਬਰਾਂ ਵਜੋਂ ਆਪਣੇ ਫ਼ਰਜ਼ ਨਿਭਾਉਣ ਤੋਂ ਅਸਮਰਥ ਹੋ, ਤਾਂ ਮੈਂ ਤੁਹਾਨੂੰ ਨਫਰਤ ਅਤੇ ਰੱਦ ਕਰਾਂਗਾ!

12 ਮਾਰਚ, 1992

ਪਿਛਲਾ: ਅਧਿਆਇ 12

ਅਗਲਾ: ਅਧਿਆਇ 15

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ