ਅਧਿਆਇ 15

ਸਾਰੇ ਮਨੁੱਖ ਅਜਿਹੇ ਪ੍ਰਾਣੀ ਹਨ ਜਿਨ੍ਹਾਂ ਵਿੱਚ ਆਤਮ-ਗਿਆਨ ਦੀ ਘਾਟ ਹੈ, ਅਤੇ ਉਹ ਆਪਣੇ ਆਪ ਨੂੰ ਜਾਣਨ ਵਿੱਚ ਅਸਮਰਥ ਹਨ। ਫਿਰ ਵੀ, ਉਹ ਬਾਕੀ ਸਭ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ, ਜਿਵੇਂ ਕਿ ਦੂਜਿਆਂ ਨੇ ਜੋ ਵੀ ਕੁਝ ਕੀਤਾ ਅਤੇ ਕਿਹਾ ਹੈ ਉਸ ਦਾ ਪਹਿਲਾਂ ਉਨ੍ਹਾਂ ਵੱਲੋਂ, ਉਨ੍ਹਾਂ ਦੇ ਬਿਲਕੁਲ ਸਾਹਮਣੇ “ਮੁਆਇਨਾ” ਕੀਤਾ ਗਿਆ ਹੋਵੇ, ਅਤੇ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਪ੍ਰਵਾਨਗੀ ਲਈ ਗਈ ਹੋਵੇ। ਨਤੀਜੇ ਵਜੋਂ, ਇਹ ਇਸ ਤਰ੍ਹਾਂ ਹੈ ਜਿਵੇਂ ਕਿ ਉਨ੍ਹਾਂ ਨੇ ਹਰੇਕ ਦਾ, ਉਨ੍ਹਾਂ ਦੀ ਮਨੋਵਿਗਿਆਨਕ ਅਵਸਥਾ ਤਕ, ਪੂਰਾ ਮਾਪ ਲੈ ਲਿਆ ਹੋਵੇ। ਮਨੁੱਖ ਸਾਰੇ ਇਸ ਤਰ੍ਹਾਂ ਦੇ ਹੁੰਦੇ ਹਨ। ਹਾਲਾਂਕਿ ਉਹ ਅੱਜ ਰਾਜ ਦੇ ਯੁਗ ਵਿੱਚ ਪ੍ਰਵੇਸ਼ ਕਰ ਗਏ ਹਨ, ਪਰ ਉਨ੍ਹਾਂ ਦੀ ਫ਼ਿਤਰਤ ਨਹੀਂ ਬਦਲੀ ਹੈ। ਉਹ ਅਜੇ ਵੀ ਮੇਰੇ ਸਾਹਮਣੇ ਉਹ ਕਰਦੇ ਹਨ ਜੋ ਮੈਂ ਕਰਦਾ ਹਾਂ, ਜਦਕਿ ਮੇਰੀ ਪਿੱਠ ਪਿੱਛੇ ਉਹ ਆਪਣਾ ਖੁਦ ਦਾ ਅਨੋਖਾ “ਕਾਰੋਬਾਰ” ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ, ਉਸ ਮਗਰੋਂ, ਜਦੋਂ ਉਹ ਮੇਰੇ ਸਾਹਮਣੇ ਆਉਂਦੇ ਹਨ, ਉਹ ਪੂਰੀ ਤਰ੍ਹਾਂ ਨਾਲ ਵੱਖਰੇ ਲੋਕਾਂ ਵਰਗੇ ਹੁੰਦੇ ਹਨ, ਸਪਸ਼ਟ ਰੂਪ ਵਿੱਚ ਸ਼ਾਂਤ ਅਤੇ ਨਿਡਰ, ਗੰਭੀਰ ਸੂਰਤ ਅਤੇ ਸਥਿਰ ਮਨੋਦਸ਼ਾ ਵਾਲੇ ਹੁੰਦੇ ਹਨ। ਕੀ ਇਹ ਸੱਚਮੁੱਚ ਉਹ ਨਹੀਂ ਹੈ ਜੋ ਮਨੁੱਖਾਂ ਨੂੰ ਇੰਨਾ ਨੀਚ ਬਣਾਉਂਦਾ ਹੈ? ਬਹੁਤ ਸਾਰੇ ਲੋਕਾਂ ਦੇ ਦੋ ਬਿਲਕੁਲ ਵੱਖ-ਵੱਖ ਚਿਹਰੇ ਹੁੰਦੇ ਹਨ—ਇੱਕ ਮੇਰੇ ਸਾਹਮਣੇ, ਅਤੇ ਦੂਜਾ ਜਦੋਂ ਮੇਰੀ ਪਿੱਠ ਪਿੱਛੇ ਹੋਣ। ਉਨ੍ਹਾਂ ਵਿੱਚੋਂ ਬਹੁਤ ਸਾਰੇ ਜਦੋਂ ਮੇਰੇ ਸਾਹਮਣੇ ਹੁੰਦੇ ਹਨ ਤਾਂ ਨਵਜੰਮੇ ਲੇਲੇ ਵਾਂਗ ਵਰਤਾਉ ਕਰਦੇ ਹਨ, ਪਰ ਜਦੋਂ ਮੇਰੀ ਪਿੱਠ ਪਿੱਛੇ ਹੁੰਦੇ ਹਨ, ਤਾਂ ਉਹ ਵਹਿਸ਼ੀ ਬਾਘਾਂ ਵਿੱਚ ਬਦਲ ਜਾਂਦੇ ਹਨ ਅਤੇ ਮਗਰੋਂ ਪਹਾੜੀਆਂ ’ਤੇ ਖੁਸ਼ੀ ਨਾਲ ਉੱਡਦੇ ਫਿਰਦੇ ਨਿੱਕੇ-ਨਿੱਕੇ ਪੰਛੀਆਂ ਵਾਂਗ ਵਿਹਾਰ ਕਰਦੇ ਹਨ। ਬਹੁਤ ਸਾਰੇ ਮੇਰੇ ਸਾਹਮਣੇ ਸੰਕਲਪ ਦਿਖਾਉਂਦੇ ਹਨ। ਬਹੁਤ ਸਾਰੇ ਮੇਰੇ ਵਚਨਾਂ ਦੀ ਤਲਾਸ਼ ਦੀ ਲਾਲਸਾ ਅਤੇ ਚਾਹ ਲੈ ਕੇ ਮੇਰੇ ਸਾਹਮਣੇ ਆਉਂਦੇ ਹਨ, ਪਰ ਮੇਰੀ ਪਿੱਠ ਪਿੱਛੇ, ਉਹ ਉਨ੍ਹਾਂ ਤੋਂ ਅੱਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਤਿਆਗ ਦਿੰਦੇ ਹਨ, ਜਿਵੇਂ ਕਿ ਮੇਰੀ ਬਾਣੀ ਬੋਝ ਹੋਵੇ। ਕਈ ਵਾਰ, ਮਨੁੱਖ ਜਾਤੀ ਨੂੰ ਮੇਰੇ ਦੁਸ਼ਮਣ ਦੁਆਰਾ ਭ੍ਰਿਸ਼ਟ ਹੋਇਆ ਦੇਖ ਕੇ, ਮੈਂ ਮਨੁੱਖਾਂ ਵਿੱਚ ਆਪਣੀਆਂ ਉਮੀਦਾਂ ਰੱਖਣੀਆਂ ਛੱਡ ਦਿੱਤੀਆਂ ਹਨ। ਕਈ ਵਾਰ, ਉਨ੍ਹਾਂ ਨੂੰ, ਹੰਝੂ ਭਰੀਆਂ ਅੱਖਾਂ ਨਾਲ ਮੇਰੇ ਕੋਲੋਂ ਮਾਫ਼ੀ ਮੰਗਦੇ ਦੇਖ ਕੇ, ਮੈਂ ਫਿਰ ਵੀ, ਉਨ੍ਹਾਂ ਦੀ ਆਤਮ-ਸਨਮਾਨ ਦੀ ਘਾਟ ਅਤੇ ਜ਼ਿੱਦੀ ਅਸਾਧਤਾ ਕਾਰਣ, ਗੁੱਸੇ ਵਿੱਚ ਉਨ੍ਹਾਂ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਇੱਥੋਂ ਤਕ ਕਿ ਉਦੋਂ ਵੀ ਜਦੋਂ ਉਨ੍ਹਾਂ ਦੇ ਦਿਲ ਨਿਸ਼ਕਪਟ ਅਤੇ ਉਨ੍ਹਾਂ ਦੇ ਇਰਾਦੇ ਇਮਾਨਦਾਰ ਹੁੰਦੇ ਹਨ। ਕਈ ਵਾਰ, ਮੈਂ ਲੋਕਾਂ ਵਿੱਚ ਇੰਨਾ ਭਰੋਸਾ ਦੇਖਿਆ ਹੈ ਜੋ ਮੇਰੇ ਨਾਲ ਸਹਿਯੋਗ ਕਰਨ ਲਈ ਕਾਫ਼ੀ ਹੁੰਦਾ ਹੈ, ਜੋ, ਜਦੋਂ ਮੇਰੇ ਸਾਹਮਣੇ ਹੁੰਦੇ ਹਨ, ਮੇਰੀ ਗਲਵੱਕੜੀ ਵਿੱਚ, ਇਸ ਦੇ ਨਿੱਘ ਨੂੰ ਮਾਣਦੇ ਹੋਏ ਜਾਪਦੇ ਹਨ। ਕਈ ਵਾਰ, ਮੇਰੇ ਚੁਣੇ ਹੋਏ ਲੋਕਾਂ ਦੇ ਭੋਲੇਪਣ, ਜ਼ਿੰਦਾਦਿਲੀ ਅਤੇ ਪਿਆਰੇਪਣ ਨੂੰ ਦੇਖਣ ਤੋਂ ਬਾਅਦ, ਮੈਂ ਇਨ੍ਹਾਂ ਚੀਜ਼ਾਂ ਦੇ ਕਾਰਣ ਵੱਡੀ ਖੁਸ਼ੀ ਕਿਵੇਂ ਨਹੀਂ ਲੈ ਸਕਿਆ? ਮਨੁੱਖ ਮੇਰੇ ਹੱਥਾਂ ਵਿੱਚ ਉਨ੍ਹਾਂ ਦੀਆਂ ਪਹਿਲਾਂ ਤੋਂ ਮਿੱਥੀਆਂ ਬਰਕਤਾਂ ਦਾ ਆਨੰਦ ਮਾਣਨਾ ਨਹੀਂ ਜਾਣਦੇ, ਕਿਉਂਕਿ ਉਹ ਨਹੀਂ ਸਮਝਦੇ ਕਿ “ਬਰਕਤਾਂ” ਅਤੇ “ਕਸ਼ਟ” ਦੋਹਾਂ ਦਾ ਅਸਲ ਅਰਥ ਕੀ ਹੈ। ਇਸੇ ਕਾਰਣ ਲਈ, ਮਨੁੱਖ ਉਨ੍ਹਾਂ ਦੁਆਰਾ ਮੇਰੀ ਤਲਾਸ਼ ਵਿੱਚ ਈਮਾਨਦਾਰੀ ਤੋਂ ਕਿਤੇ ਦੂਰ ਹਨ। ਜੇ ਭਲਕ ਦੀ ਹੋਂਦ ਨਾ ਹੁੰਦੀ, ਤਾਂ ਮੇਰੇ ਸਾਹਮਣੇ ਖੜ੍ਹੇ ਤੁਹਾਡੇ ਲੋਕਾਂ ਵਿੱਚੋਂ ਕਿਹੜਾ ਵਹਿੰਦੀ ਬਰਫ਼ ਜਿਹਾ ਸ਼ੁੱਧ ਅਤੇ ਜੇਡ ਜਿਹਾ ਬੇਦਾਗ਼ ਹੁੰਦਾ? ਕੀ ਇਹ ਹੋ ਸਕਦਾ ਹੈ ਕਿ ਮੇਰੇ ਲਈ ਤੇਰਾ ਪਿਆਰ ਬਸ ਅਜਿਹਾ ਹੈ ਜਿਸ ਨੂੰ ਇੱਕ ਸੁਆਦਲੇ ਭੋਜਨ ਨਾਲ, ਸ਼ਾਨਦਾਰ ਪੁਸ਼ਾਕ ਨਾਲ, ਜਾਂ ਵੱਡੀ ਤਨਖਾਹ ਵਾਲੇ ਵੱਡੇ ਅਹੁਦੇ ਨਾਲ ਬਦਲਿਆ ਜਾ ਸਕਦਾ ਹੈ? ਕੀ ਇਸ ਨੂੰ ਉਸ ਪਿਆਰ ਨਾਲ ਬਦਲਿਆ ਜਾ ਸਕਦਾ ਹੈ ਜੋ ਦੂਜੇ ਤੇਰੇ ਨਾਲ ਕਰਦੇ ਹਨ? ਕੀ ਇਹ ਸੱਚਮੁੱਚ ਹੋ ਸਕਦਾ ਹੈ ਕਿ ਚੱਲ ਰਹੇ ਪਰਤਾਵੇ ਲੋਕਾਂ ਨੂੰ ਮੇਰੇ ਲਈ ਆਪਣਾ ਪਿਆਰ ਤਿਆਗਣ ਲਈ ਉਕਸਾਉਣਗੇ? ਕੀ ਕਸ਼ਟ ਅਤੇ ਸੰਤਾਪ ਕਾਰਣ ਉਹ ਮੇਰੇ ਪ੍ਰਬੰਧਾਂ ਬਾਰੇ ਸ਼ਿਕਾਇਤ ਕਰਨਗੇ? ਕਿਸੇ ਨੇ ਕਦੇ ਵੀ ਸੱਚਮੁੱਚ ਉਸ ਤਿੱਖੀ ਤਲਵਾਰ ਦੀ ਸ਼ਲਾਘਾ ਨਹੀਂ ਕੀਤੀ ਹੈ ਜੋ ਕਿ ਮੇਰੇ ਮੂੰਹ ਦੇ ਅੰਦਰ ਹੈ: ਉਹ ਇਸ ਨਾਲ ਜੁੜੇ ਅਸਲ ਅਰਥ ਨੂੰ ਸਮਝੇ ਬਿਨਾਂ ਸਿਰਫ਼ ਇਸ ਦਾ ਸਤਹੀ ਅਰਥ ਜਾਣਦੇ ਹਨ। ਜੇ ਮਨੁੱਖ ਅਸਲ ਵਿੱਚ ਮੇਰੀ ਤਲਵਾਰ ਦੀ ਧਾਰ ਦੇਖਣ ਦੇ ਯੋਗ ਹੁੰਦੇ ਤਾਂ, ਉਹ ਤੇਜ਼ੀ ਨਾਲ ਦੌੜ ਕੇ ਚੂਹਿਆਂ ਵਾਂਗ ਆਪਣੇ ਬਿਲਾਂ ਅੰਦਰ ਲੁੱਕ ਜਾਂਦੇ। ਮਨੁੱਖ ਆਪਣੀ ਬੇਹਿਸੀ ਕਾਰਣ, ਮੇਰੇ ਵਚਨਾਂ ਦਾ ਸੱਚਾ ਅਰਥ ਬਿਲਕੁਲ ਵੀ ਨਹੀਂ ਸਮਝਦੇ, ਅਤੇ ਇਸ ਲਈ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਮੇਰੀ ਬਾਣੀ ਕਿੰਨੀ ਸ਼ਕਤੀਸ਼ਾਲੀ ਹੈ ਜਾਂ ਉਹ ਬਸ ਮਨੁੱਖੀ ਫ਼ਿਤਰਤ ਬਾਰੇ ਕਿੰਨਾ ਪ੍ਰਗਟਾਵਾ ਕਰਦੀ ਹੈ ਅਤੇ ਉਨ੍ਹਾਂ ਵਚਨਾਂ ਰਾਹੀਂ ਉਨ੍ਹਾਂ ਦੀ ਆਪਣੀ ਭ੍ਰਿਸ਼ਟਤਾ ਦਾ ਕਿੰਨਾ ਨਿਆਂ ਹੁੰਦਾ ਹੈ। ਇਸ ਕਾਰਣ, ਜੋ ਮੈਂ ਕਹਿੰਦਾ ਹਾਂ ਉਸ ਬਾਰੇ ਉਨ੍ਹਾਂ ਦੇ ਅਧੂਰੇ ਗਿਆਨ ਵਾਲੇ ਵਿਚਾਰਾਂ ਦੇ ਨਤੀਜੇ ਵਜੋਂ, ਬਹੁਤੇ ਲੋਕਾਂ ਨੇ ਇੱਕ ਉਦਾਸੀਨ ਰਵੱਈਆ ਅਪਣਾ ਲਿਆ ਹੈ।

ਰਾਜ ਦੇ ਅੰਦਰ, ਨਾ ਸਿਰਫ਼ ਮੇਰੇ ਮੂੰਹੋਂ ਬਾਣੀ ਨਿਕਲਦੀ ਹੈ, ਸਗੋਂ ਮੇਰੇ ਪੈਰ ਵੀ ਸਾਰੀਆਂ ਕੌਮਾਂ ’ਤੇ ਹਰ ਜਗ੍ਹਾ ਸ਼ਾਨ ਨਾਲ ਚੱਲਦੇ ਹਨ। ਇਸ ਤਰ੍ਹਾਂ, ਮੈਂ ਸਾਰੀਆਂ ਮਲੀਨ ਅਤੇ ਗੰਦੀਆਂ ਥਾਂਵਾਂ ’ਤੇ ਜਿੱਤ ਪ੍ਰਾਪਤ ਕਰ ਲਈ ਹੈ, ਤਾਂ ਜੋ, ਨਾ ਸਿਰਫ਼ ਸਵਰਗ ਬਦਲ ਰਿਹਾ ਹੈ, ਸਗੋਂ ਧਰਤੀ ਵੀ ਕਾਇਆਕਲਪ ਦੇ ਅਮਲ ਵਿੱਚ ਹੈ, ਅਤੇ ਇਸ ਤੋਂ ਬਾਅਦ ਮੁੜ ਨਵੀਂ ਕੀਤੀ ਜਾਂਦੀ ਹੈ। ਬ੍ਰਹਿਮੰਡ ਦੇ ਅੰਦਰ, ਹਰ ਚੀਜ਼ ਮੇਰੀ ਮਹਿਮਾ ਦੇ ਪਰਕਾਸ਼ ਵਿੱਚ ਨਵੀਂ ਵਾਂਗ ਚਮਕਦੀ ਹੈ, ਅਤੇ ਦਿਲ ਨੂੰ ਛੋਹਣ ਵਾਲਾ ਪਹਿਲੂ ਪੇਸ਼ ਕਰਦੀ ਹੈ ਜੋ ਇੰਦਰੀਆਂ ਨੂੰ ਮੋਹਿਤ ਕਰਦਾ ਹੈ ਅਤੇ ਲੋਕਾਂ ਦੀਆਂ ਆਤਮਾਵਾਂ ਨੂੰ ਉਤਸ਼ਾਹਤ ਕਰਦਾ ਹੈ, ਜਿਵੇਂ ਕਿ ਇਹ ਹੁਣ, ਮਨੁੱਖ ਦੁਆਰਾ ਕੀਤੀ ਜਾਣ ਵਾਲੀ ਕਲਪਨਾ ਅਨੁਸਾਰ, ਸਵਰਗਾਂ ਤੋਂ ਪਰੇ ਕਿਸੇ ਸਵਰਗ ਵਿੱਚ ਮੌਜੂਦ ਹੋਵੇ, ਜਿਸ ਨੂੰ ਸ਼ਤਾਨ ਦੁਆਰਾ ਸਤਾਇਆ ਨਹੀਂ ਗਿਆ ਹੈ ਅਤੇ ਜੋ ਬਾਹਰੀ ਦੁਸ਼ਮਣਾਂ ਦੇ ਹਮਲਿਆਂ ਤੋਂ ਮੁਕਤ ਹੈ। ਬ੍ਰਹਿਮੰਡ ਦੇ ਸਰਬਉੱਚ ਖੇਤਰਾਂ ਵਿੱਚ, ਅਣਗਿਣਤ ਤਾਰੇ ਮੇਰੇ ਹੁਕਮ ’ਤੇ, ਹਨੇਰੇ ਦੇ ਸਮਿਆਂ ਵਿੱਚ ਤਾਰਿਆਂ ਦੇ ਖੇਤਰਾਂ ਵਿੱਚ ਆਪਣੀ ਰੋਸ਼ਨੀ ਦਾ ਪਸਾਰ ਕਰਦੇ ਹੋਏ ਆਪੋ-ਆਪਣੇ ਨਿਯਤ ਸਥਾਨ ਲੈਂਦੇ ਹਨ। ਇਨ੍ਹਾਂ ਵਿੱਚੋਂ ਕੋਈ ਇੱਕ ਵੀ ਅਵੱਗਿਆ ਦੇ ਵਿਚਾਰ ਪਾਲਣ ਦੀ ਹਿੰਮਤ ਨਹੀਂ ਕਰਦਾ, ਅਤੇ ਇਸ ਲਈ, ਮੇਰੇ ਪ੍ਰਬੰਧਕੀ ਹੁਕਮਾਂ ਦੇ ਸਾਰ ਦੇ ਅਨੁਸਾਰ, ਸਮੁੱਚਾ ਬ੍ਰਹਿਮੰਡ ਪੂਰੀ ਤਰ੍ਹਾਂ ਨੇਮਬੱਧ ਅਤੇ ਸੰਪੂਰਣ ਕ੍ਰਮ ਵਿੱਚ ਹੈ: ਕਦੇ ਕੋਈ ਰੁਕਾਵਟ ਪੈਦਾ ਨਹੀਂ ਹੋਈ ਹੈ, ਨਾ ਹੀ ਬ੍ਰਹਿਮੰਡ ਕਦੇ ਖੰਡਿਤ ਹੋਇਆ ਹੈ। ਮੈਂ ਤਾਰਿਆਂ ਦੇ ਉੱਪਰੋਂ ਉੱਡ ਕੇ ਛਾਲ ਮਾਰਦਾ ਹਾਂ, ਅਤੇ ਜਦੋਂ ਸੂਰਜ ਆਪਣੀਆਂ ਕਿਰਨਾਂ ਦੀ ਬੌਛਾੜ ਕਰਦਾ ਹੈ, ਤਾਂ ਮੈਂ ਹੰਸ ਦੇ ਖੰਭਾਂ ਜਿੰਨੇ ਵੱਡੇ ਬਰਫ਼ ਦੇ ਕਣਾਂ ਦੇ ਬੁੱਲਿਆਂ ਨੂੰ ਆਪਣੇ ਹੱਥਾਂ ਨਾਲ ਹੇਠਾਂ ਵਹਾਉਂਦੇ ਹੋਏ, ਉਨ੍ਹਾਂ ਦੀ ਗਰਮੀ ਮਿਟਾ ਦਿੰਦਾ ਹਾਂ। ਹਾਲਾਂਕਿ, ਜਦੋਂ ਮੈਂ ਆਪਣਾ ਮਨ ਬਦਲਦਾ ਹਾਂ, ਤਾਂ ਉਹ ਸਾਰੀ ਬਰਫ਼ ਪਿਘਲ ਕੇ ਨਦੀ ਬਣ ਜਾਂਦੀ ਹੈ, ਅਤੇ ਇੱਕ ਹੀ ਪਲ ਵਿੱਚ, ਅਕਾਸ਼ ਦੇ ਹੇਠਾਂ ਹਰ ਥਾਂ ’ਤੇ ਬਸੰਤ ਫੁੱਟ ਪੈਂਦਾ ਹੈ ਅਤੇ ਪੰਨੇ ਵਰਗੀ ਹਰਿਆਲੀ ਧਰਤੀ ਦੇ ਸਮੁੱਚੇ ਦ੍ਰਿਸ਼ ਨੂੰ ਤਬਦੀਲ ਕਰ ਦਿੰਦੀ ਹੈ। ਮੈਂ ਅਕਾਸ਼ ਦੇ ਉੱਪਰ ਘੁੰਮਦਾ-ਫਿਰਦਾ ਹਾਂ, ਅਤੇ ਫ਼ੌਰਨ, ਮੇਰੇ ਆਕਾਰ ਕਰਕੇ ਧਰਤੀ ਬੇਹੱਦ ਕਾਲੇ ਹਨੇਰੇ ਨਾਲ ਘਿਰ ਜਾਂਦੀ ਹੈ: ਬਿਨਾਂ ਚਿਤਾਵਨੀ ਦੇ, “ਰਾਤ” ਹੋ ਗਈ ਹੈ, ਅਤੇ ਸਮੁੱਚੇ ਸੰਸਾਰ ਵਿੱਚ ਇੰਨਾ ਹਨੇਰਾ ਹੋ ਜਾਂਦਾ ਹੈ ਕਿ ਕਿਸੇ ਨੂੰ ਆਪਣੇ ਚਿਹਰੇ ਸਾਹਮਣੇ ਆਪਣਾ ਹੱਥ ਤਕ ਦਿਖਾਈ ਨਹੀਂ ਦੇ ਸਕਦਾ ਹੈ। ਇੱਕ ਵਾਰ ਰੋਸ਼ਨੀ ਦੇ ਲੋਪ ਹੋ ਜਾਣ ਮਗਰੋਂ, ਮਨੁੱਖ ਇਸ ਪਲ ਦੀ ਵਰਤੋਂ ਆਪਸੀ ਤਬਾਹੀ ਦੇ ਹੰਗਾਮੇ, ਲੁੱਟ-ਖੋਹ ਅਤੇ ਇੱਕ ਦੂਜੇ ਨਾਲ ਲੁੱਟਮਾਰ ਕਰਨ ਲਈ ਕਰਦਾ ਹੈ। ਧਰਤੀ ਦੀਆਂ ਕੌਮਾਂ ਅਵਿਵਸਥਿਤ ਫੁੱਟ ਅਤੇ ਗੰਦੀ ਅਸ਼ਾਂਤੀ ਵਿੱਚ ਪੈ ਜਾਂਦੀਆਂ ਹਨ, ਜਦੋਂ ਤਕ ਕਿ ਉਹ ਸਾਰੇ ਛੁਟਕਾਰੇ ਤੋਂ ਪਰੇ ਹੁੰਦੀਆਂ ਹਨ। ਲੋਕ ਆਪਣੀ ਪੀੜ ਦਰਮਿਆਨ ਕਸ਼ਟ, ਵਿਰਲਾਪ ਅਤੇ ਕਰਾਹ ਦੇ ਅਸਹਿ ਦਰਦ ਵਿੱਚ ਸੰਘਰਸ਼ ਕਰਦੇ ਹਨ, ਅਤੇ ਆਪਣੀ ਵੇਦਨਾ ਵਿੱਚ ਤਰਸਯੋਗ ਢੰਗ ਨਾਲ ਵਿਰਲਾਪ ਕਰਦੇ ਹੋਏ, ਤਾਂਘ ਕਰਦੇ ਹਨ ਕਿ ਰੋਸ਼ਨੀ ਇੱਕ ਵਾਰ ਫਿਰ ਅਚਾਨਕ ਧਰਤੀ ਤੇ ਆ ਜਾਏ ਅਤੇ ਇਸ ਤਰ੍ਹਾਂ ਹਨੇਰੇ ਦੇ ਦਿਨ ਖਤਮ ਹੋ ਜਾਣ ਅਤੇ; ਜੀਵਨ ਸ਼ਕਤੀ ਜੋ ਕਦੇ ਹੋਂਦ ਵਿੱਚ ਸੀ ਇੱਕ ਵਾਰ ਫਿਰ ਬਹਾਲ ਹੋ ਜਾਏ। ਪਰ, ਆਪਣੀਆਂ ਬਾਹਾਂ ਝਟਕ ਕੇ, ਮੈਂ ਲੰਮੇ ਸਮੇਂ ਤੋਂ ਮਨੁੱਖਤਾ ਨੂੰ, ਮੁੜ ਕੇ ਕਦੇ ਵੀ ਸੰਸਾਰ ਦੀਆਂ ਗਲਤੀਆਂ ਲਈ ਉਨ੍ਹਾਂ ’ਤੇ ਦਯਾ ਨਾ ਕਰਨ ਲਈ, ਛੱਡ ਦਿੱਤਾ ਹੈ: ਲੰਮੇ ਸਮੇਂ ਤੋਂ ਮੈਂ ਸਮੁੱਚੀ ਧਰਤੀ ਦੇ ਲੋਕਾਂ ਨਾਲ ਘਿਰਣਾ ਕੀਤੀ ਹੈ ਅਤੇ ਉਨ੍ਹਾਂ ਨੂੰ ਰੱਦ ਕੀਤਾ ਹੈ, ਉੱਥੇ ਦੀਆਂ ਹਾਲਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ, ਮਨੁੱਖਤਾ ਦੀ ਹਰੇਕ ਚਾਲ ਅਤੇ ਸੈਨਤ ਤੋਂ ਆਪਣਾ ਮੂੰਹ ਮੋੜ ਲਿਆ ਹੈ, ਇਸ ਦੀ ਨਾਸਮਝੀ ਅਤੇ ਭੋਲੇਪਣ ਵਿੱਚ ਅਨੰਦ ਲੈਣਾ ਬੰਦ ਕਰ ਦਿੱਤਾ ਹੈ। ਮੈਂ ਸੰਸਾਰ ਨੂੰ ਨਵਾਂ ਬਣਾਉਣ ਦੀ ਇੱਕ ਹੋਰ ਯੋਜਨਾ ਵਿੱਚ ਰੁੱਝ ਗਿਆ ਹਾਂ, ਤਾਂ ਕਿ ਇਹ ਨਵਾਂ ਸੰਸਾਰ ਛੇਤੀ ਹੀ ਮੁੜ ਜਨਮ ਲਏ, ਅਤੇ ਫਿਰ ਕਦੇ ਵੀ ਡੁੱਬੇ ਨਾ। ਮਨੁੱਖਤਾ ਦਰਮਿਆਨ, ਕਈ ਓਪਰੀਆਂ ਅਵਸਥਾਵਾਂ ਉਨ੍ਹਾਂ ਨੂੰ ਸਹੀ ਰਾਹ ’ਤੇ ਲਿਆਉਣ ਲਈ ਮੇਰੀ ਉਡੀਕ ਕਰ ਰਹੀਆਂ ਹਨ, ਬਹੁਤ ਸਾਰੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਮੇਰੇ ਦੁਆਰਾ ਵਿਅਕਤੀਗਤ ਤੌਰ ’ਤੇ ਹੋਣ ਤੋਂ ਰੋਕਣਾ ਹੋਏਗਾ, ਮੇਰੇ ਦੁਆਰਾ ਸਾਫ਼ ਕੀਤੇ ਜਾਣ ਲਈ ਬਹੁਤ ਜ਼ਿਆਦਾ ਧੂੜ ਹੈ, ਅਤੇ ਮੇਰੇ ਦੁਆਰਾ ਖੋਲ੍ਹੇ ਜਾਣ ਲਈ ਕਈ ਰਹੱਸ ਹਨ। ਸਮੁੱਚੀ ਮਨੁੱਖਤਾ ਮੇਰੀ ਉਡੀਕ ਕਰਦੀ ਹੈ, ਅਤੇ ਮੇਰੇ ਆਉਣ ਦੀ ਤਾਂਘ ਕਰਦੀ ਹੈ।

ਧਰਤੀ ’ਤੇ, ਮੈਂ ਖੁਦ ਵਿਹਾਰਕ ਪਰਮੇਸ਼ੁਰ ਹਾਂ ਜੋ ਮਨੁੱਖਾਂ ਦੇ ਦਿਲਾਂ ਵਿੱਚ ਰਹਿੰਦਾ ਹੈ; ਸਵਰਗ ਵਿੱਚ, ਮੈਂ ਸਾਰੀ ਸਿਰਜਣਾ ਦਾ ਮਾਲਕ ਹਾਂ। ਮੈਂ ਪਰਬਤ ਚੜ੍ਹੇ ਹਨ ਅਤੇ ਦਰਿਆ ਪਾਰ ਕੀਤੇ ਹਨ, ਮੈਂ ਮਨੁੱਖਜਾਤੀ ਦੇ ਵਿੱਚ ਅਤੇ ਬਾਹਰ ਵਹਿ ਗਿਆ ਹਾਂ। ਕੌਣ ਖੁਦ ਵਿਹਾਰਕ ਪਰਮੇਸ਼ੁਰ ਦਾ ਖੁੱਲ੍ਹੇਆਮ ਵਿਰੋਧ ਕਰਨ ਦੀ ਹਿੰਮਤ ਕਰਦਾ ਹੈ? ਕੌਣ ਸਰਬਸ਼ਕਤੀਮਾਨ ਦੀ ਪ੍ਰਭੁਤਾ ਤੋਂ ਅਲੱਗ ਹੋਣ ਦੀ ਹਿੰਮਤ ਕਰਦਾ ਹੈ? ਇਹ ਦਾਅਵਾ ਕਰਨ ਦੀ ਹਿੰਮਤ ਕੌਣ ਕਰਦਾ ਹੈ ਕਿ ਮੈਂ, ਸ਼ੱਕ ਦੀ ਕਿਸੇ ਗੁੰਜਾਇਸ਼ ਤੋਂ ਪਰੇ, ਸਵਰਗ ਵਿੱਚ ਹਾਂ? ਇਸ ਤੋਂ ਇਲਾਵਾ, ਇਹ ਦਾਅਵਾ ਕਰਨ ਦੀ ਕੌਣ ਹਿੰਮਤ ਕਰਦਾ ਹੈ ਕਿ ਮੈਂ ਧਰਤੀ ’ਤੇ ਨਿਰਵਿਵਾਦ ਰੂਪ ਵਿੱਚ ਹਾਂ? ਸਮੁੱਚੀ ਮਨੁੱਖਤਾ ਦਰਮਿਆਨ ਕੋਈ ਵੀ ਉਨ੍ਹਾਂ ਥਾਂਵਾਂ ਦੇ ਪੂਰੇ ਵੇਰਵੇ ਦੇਣ ਦੇ ਸਮਰੱਥ ਨਹੀਂ ਹੈ ਜਿੱਥੇ ਮੈਂ ਰਹਿੰਦਾ ਹਾਂ। ਕੀ ਅਜਿਹਾ ਹੋ ਸਕਦਾ ਹੈ ਕਿ ਜਦੋਂ ਮੈਂ ਸਵਰਗ ਵਿੱਚ ਹੁੰਦਾ ਹਾਂ, ਮੈਂ ਖੁਦ ਅਲੌਕਿਕ ਪਰਮੇਸ਼ੁਰ ਹੁੰਦਾ ਹਾਂ, ਅਤੇ ਇਹ ਕਿ ਜਦੋਂ ਮੈਂ ਧਰਤੀ ’ਤੇ ਹੁੰਦਾ ਹਾਂ, ਤਾਂ ਮੈਂ ਖੁਦ ਵਿਹਾਰਕ ਪਰਮੇਸ਼ੁਰ ਹੁੰਦਾ ਹਾਂ? ਨਿਸ਼ਚਿਤ ਤੌਰ ’ਤੇ ਮੇਰਾ ਸਾਰੀ ਸਿਰਜਣਾ ਦਾ ਸ਼ਾਸਕ ਹੋਣਾ ਜਾਂ ਇਹ ਤੱਥ ਕਿ ਮੈਂ ਮਨੁੱਖੀ ਸੰਸਾਰ ਦੀਆਂ ਤਕਲੀਫ਼ਾਂ ਦਾ ਅਨੁਭਵ ਕਰਦਾ ਹਾਂ, ਇਸ ਗੱਲ ਨੁੰ ਨਿਰਧਾਰਤ ਨਹੀਂ ਕਰ ਸਕਦੇ ਕਿ ਮੈਂ ਖੁਦ ਵਿਹਾਰਕ ਪਰਮੇਸ਼ੁਰ ਹਾਂ ਜਾਂ ਨਹੀਂ, ਕੀ ਅਜਿਹਾ ਹੋ ਸਕਦਾ ਹੈ? ਜੇ ਅਜਿਹਾ ਹੁੰਦਾ, ਤਾਂ ਕੀ ਮਨੁੱਖ ਸਾਰੀਆਂ ਉਮੀਦਾਂ ਤੋਂ ਪਰੇ ਅਗਿਆਨੀ ਨਾ ਹੁੰਦੇ? ਮੈਂ ਸਵਰਗ ਵਿੱਚ ਹਾਂ, ਪਰ ਮੈਂ ਧਰਤੀ ’ਤੇ ਵੀ ਹਾਂ; ਮੈਂ ਸਿਰਜਣਾ ਦੀਆਂ ਅਣਗਿਣਤ ਚੀਜ਼ਾਂ ਵਿੱਚ ਹਾਂ, ਅਤੇ ਆਮ ਲੋਕਾਂ ਵਿੱਚ ਹਾਂ। ਮਨੁੱਖ ਮੈਨੂੰ ਹਰ ਰੋਜ਼ ਛੂਹ ਸਕਦੇ ਹਨ; ਇਸ ਤੋਂ ਇਲਾਵਾ ਉਹ ਹਰ ਰੋਜ਼ ਮੈਨੂੰ ਦੇਖ ਸਕਦੇ ਹਨ। ਜਿੱਥੇ ਤਕ ਮਨੁੱਖਤਾ ਦਾ ਸੁਆਲ ਹੈ, ਮੈਂ ਕਦੇ ਛੁਪਿਆ ਹੋਇਆ ਅਤੇ ਕਦੇ ਪ੍ਰਤੱਖ ਪ੍ਰਤੀਤ ਹੁੰਦਾ ਹਾਂ; ਅਸਲ ਵਿੱਚ ਅਜਿਹਾ ਜਾਪਦਾ ਹੈ ਕਿ ਮੇਰੀ ਹੋਂਦ ਹੈ, ਪਰ ਅਜਿਹਾ ਵੀ ਜਾਪਦਾ ਹਾਂ ਕਿ ਮੇਰੀ ਹੋਂਦ ਨਹੀਂ ਹੈ। ਮੇਰੇ ਅੰਦਰ ਮਨੁੱਖਤਾ ਦੀ ਕਲਪਨਾ ਤੋਂ ਪਰੇ ਰਹੱਸ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਸਾਰੇ ਮਨੁੱਖ ਮੇਰੇ ਅੰਦਰ ਹੋਰ ਵੀ ਜ਼ਿਆਦਾ ਰਹੱਸਾਂ ਦੀ ਖੋਜ ਕਰਨ ਲਈ ਦੂਰਬੀਨ ਰਾਹੀਂ ਮੈਨੂੰ ਦੇਖ ਰਹੇ ਹਨ, ਅਤੇ ਇੰਝ ਆਪਣੇ ਦਿਲਾਂ ਦੇ ਅੰਦਰ ਉਸ ਬੇਚੈਨੀ ਦੇ ਅਹਿਸਾਸ ਨੂੰ ਦੂਰ ਕਰਨ ਦੀ ਉਮੀਦ ਕਰ ਰਹੇ ਹਨ। ਪਰ, ਭਾਵੇਂ ਉਹ ਐਕਸ-ਰੇਜ਼ ਦੀ ਵੀ ਵਰਤੋਂ ਕਰਦੇ, ਤਾਂ ਵੀ ਮਨੁੱਖਤਾ ਮੇਰੇ ਕਿਸੇ ਵੀ ਭੇਦ ਦਾ ਪਤਾ ਕਿਵੇਂ ਲਗਾ ਸਕਦੀ ਸੀ?

ਉਸੇ ਹੀ ਪਲ ਵਿੱਚ ਜਦੋਂ ਮੇਰੇ ਲੋਕ, ਮੇਰੇ ਕੰਮ ਦੇ ਨਤੀਜੇ ਵਜੋਂ, ਮੇਰੇ ਨਾਲ-ਨਾਲ ਮਹਿਮਾ ਪ੍ਰਾਪਤ ਕਰਦੇ ਹਨ, ਵੱਡੇ ਲਾਲ ਅਜਗਰ ਦੀ ਗੁਫ਼ਾ ਦਾ ਪਤਾ ਲੱਗ ਜਾਏਗਾ, ਸਾਰਾ ਚਿੱਕੜ ਅਤੇ ਧੂੜ ਰੁੜ ਕੇ ਸਾਫ਼ ਹੋ ਜਾਏਗੀ, ਅਤੇ ਅਣਗਿਣਤ ਸਾਲਾਂ ਤੋਂ ਜਮ੍ਹਾਂ, ਸਾਰਾ ਪਲੀਤ ਪਾਣੀ, ਮੇਰੀ ਬਲਦੀ ਅੱਗ ਵਿੱਚ ਸੁੱਕ ਜਾਏਗਾ, ਅਤੇ ਉਸ ਦੀ ਹੋਂਦ ਖਤਮ ਹੋ ਜਾਏਗੀ। ਇਸ ਤੋਂ ਬਾਅਦ, ਵੱਡਾ ਲਾਲ ਅਜਗਰ ਅੱਗ ਅਤੇ ਗੰਧਕ ਦੀ ਝੀਲ ਵਿੱਚ ਨਾਸਹੋ ਜਾਏਗਾ। ਕੀ ਤੁਸੀਂ ਸੱਚਮੁੱਚ ਮੇਰੀ ਪ੍ਰੇਮਮਈ ਦੇਖਭਾਲ ਅਧੀਨ ਰਹਿਣ ਦੇ ਚਾਹਵਾਨ ਹੋ ਤਾਂ ਕਿ ਤੁਸੀਂ ਅਜਗਰ ਦੁਆਰਾ ਖੋਹੇ ਨਾ ਜਾ ਸਕੋ? ਕੀ ਤੁਸੀਂ ਅਸਲ ਵਿੱਚ ਇਸ ਦੀਆਂ ਧੋਖੇਬਾਜ਼ ਚਾਲਾਂ ਨਾਲ ਘਿਰਣਾ ਕਰਦੇ ਹੋ? ਕੌਣ ਮੇਰੇ ਲਈ ਮਜ਼ਬੂਤ ਅਤੇ ਸ਼ਕਤੀਸ਼ਾਲੀ ਗਵਾਹੀ ਦੇਣ ਦੇ ਸਮਰੱਥ ਹੈ? ਮੇਰੇ ਨਾਂਅ ਵਾਸਤੇ, ਮੇਰੇ ਆਤਮਾ ਵਾਸਤੇ, ਮੇਰੀ ਸਮੁੱਚੀ ਪ੍ਰਬੰਧਨ ਯੋਜਨਾ ਵਾਸਤੇ, ਆਪਣੀ ਪੂਰੀ ਸਮਰੱਥਾ ਦੀ ਬਲੀ ਕੌਣ ਦੇ ਸਕਦਾ ਹੈ? ਅੱਜ, ਜਦੋਂ ਰਾਜ ਮਨੁੱਖੀ ਸੰਸਾਰ ਵਿੱਚ ਹੈ, ਉਹ ਸਮਾਂ ਹੈ ਜਦੋਂ ਮੈਂ ਵਿਅਕਤੀਗਤ ਰੂਪ ਵਿੱਚ ਮਨੁੱਖਤਾ ਦਰਮਿਆਨ ਆਇਆ ਹਾਂ। ਜੇ ਅਜਿਹਾ ਨਾ ਹੁੰਦਾ, ਤਾਂ ਕੀ ਕੋਈ ਹੈ ਜੋ ਬਿਨਾਂ ਕਿਸੇ ਭੈ ਦੇ ਮੇਰੇ ਵੱਲੋਂ ਜੰਗ ਦੇ ਮੈਦਾਨ ਵਿੱਚ ਉੱਤਰ ਸਕਦਾ ਸੀ? ਤਾਂ ਕਿ ਰਾਜ ਆਕਾਰ ਲੈ ਸਕੇ, ਤਾਂ ਕਿ ਮੇਰਾ ਦਿਲ ਸੰਤੁਸ਼ਟ ਹੋ ਸਕੇ, ਅਤੇ ਇਸ ਤੋਂ ਇਲਾਵਾ, ਤਾਂ ਕਿ ਮੇਰਾ ਦਿਨ ਆ ਸਕੇ, ਤਾਂ ਕਿ ਉਹ ਸਮਾਂ ਆ ਸਕੇ ਜਦੋਂ ਸਿਰਜਣਾ ਦੇ ਅਣਗਿਣਤ ਪਦਾਰਥ ਮੁੜ ਜਨਮ ਲੈਣ ਅਤੇ ਵਧਣ-ਫੁੱਲਣ, ਤਾਂ ਕਿ ਮਨੁੱਖਾਂ ਨੂੰ ਉਨ੍ਹਾਂ ਦੇ ਤਕਲੀਫ਼ਾਂ ਦੇ ਸਮੁੰਦਰ ਤੋਂ ਬਚਾਇਆ ਜਾ ਸਕੇ, ਤਾਂ ਕਿ ਭਲਕ ਆ ਸਕੇ, ਅਤੇ ਤਾਂ ਕਿ ਇਹ ਅਚਰਜਾਂ ਭਰਿਆ ਹੋ ਸਕੇ, ਅਤੇ ਵਧੇ ਅਤੇ ਫੁੱਲੇ ਅਤੇ, ਇਸ ਤੋਂ ਇਲਾਵਾ, ਤਾਂ ਕਿ ਭਵਿੱਖ ਦੇ ਆਨੰਦ ਆ ਸਕਣ, ਸਾਰੇ ਮਨੁੱਖ ਆਪਣੀ ਪੂਰੀ ਸਮਰੱਥਾ ਨਾਲ ਕੋਸ਼ਿਸ਼ ਕਰ ਰਹੇ ਹਨ, ਆਪਣੇ ਆਪ ਨੂੰ ਮੇਰੇ ’ਤੇ ਬਲੀਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਰੱਖ ਰਹੇ। ਕੀ ਇਹ ਪਹਿਲਾਂ ਤੋਂ ਹੀ ਮੇਰੀ ਹੋ ਚੁੱਕੀ ਜਿੱਤ ਦਾ ਪ੍ਰਤੀਕ ਨਹੀਂ ਹੈ? ਕੀ ਇਹ ਮੇਰੀ ਯੋਜਨਾ ਦੇ ਪੂਰਣ ਹੋਣ ਦਾ ਚਿੰਨ੍ਹ ਨਹੀਂ ਹੈ?

ਲੋਕ ਅੰਤ ਦੇ ਦਿਨਾਂ ਵਿੱਚ ਜਿੰਨਾ ਮੌਜੂਦ ਰਹਿਣਗੇ, ਉੰਨਾ ਹੀ ਜ਼ਿਆਦਾ ਉਹ ਸੰਸਾਰ ਦੇ ਖਾਲੀਪਣ ਨੂੰ ਮਹਿਸੂਸ ਕਰਨਗੇ, ਅਤੇ ਉਨ੍ਹਾਂ ਵਿੱਚ ਜੀਵਨ ਜੀਉਣ ਦਾ ਸਾਹਸ ਘਟੇਗਾ। ਇਸ ਕਾਰਣ ਲਈ, ਅਣਗਿਣਤ ਲੋਕ ਨਿਰਾਸ਼ਾ ਵਿੱਚ ਮਰ ਗਏ ਹਨ, ਅਤੇ ਅਣਗਿਣਤ ਹੋਰ ਆਪਣੀਆਂ ਖੋਜਾਂ ਵਿੱਚ ਨਿਰਾਸ਼ ਹੋਏ ਹਨ, ਅਣਗਿਣਤ ਦੂਜੇ ਲੋਕ ਸ਼ਤਾਨ ਦੇ ਹੱਥਾਂ ਦੀ ਚਲਾਕੀ ਦਾ ਸ਼ਿਕਾਰ ਬਣਨ ਕਰਕੇ ਆਪਣੇ-ਆਪ ਨੂੰ ਤਕਲੀਫ਼ ਦਿੰਦੇ ਹਨ। ਮੈਂ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਸਹਾਰਾ ਦਿੱਤਾ ਹੈ, ਅਤੇ, ਕਈ ਵਾਰ, ਜਦੋਂ ਮਨੁੱਖ ਚਾਨਣ ਗੁਆ ਬੈਠਦੇ ਹਨ, ਮੈਂ ਉਨ੍ਹਾਂ ਨੂੰ ਫਿਰ ਵਾਪਸ ਚਾਨਣ ਵਿੱਚ ਲਿਆਉਂਦਾ ਹਾਂ ਤਾਂ ਕਿ ਉਹ ਚਾਨਣ ਵਿੱਚ ਮੈਨੂੰ ਜਾਣ ਸਕਣ ਅਤੇ ਖੁਸ਼ੀ ਦਰਮਿਆਨ ਮੇਰਾ ਆਨੰਦ ਮਾਣਨ। ਮੇਰੇ ਚਾਨਣ ਦੇ ਆਉਣ ਕਾਰਣ, ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਸ਼ਰਧਾ ਪੈਦਾ ਹੁੰਦੀ ਹੈ ਜੋ ਮੇਰੇ ਰਾਜ ਵਿੱਚ ਰਹਿੰਦੇ ਹਨ, ਕਿਉਂਕਿ ਮੈਂ ਮਨੁੱਖਾਂ ਦਾ ਪਿਆਰ ਕਰਨ ਵਾਲਾ ਪਰਮੇਸ਼ੁਰ ਹਾਂ—ਪਰਮੇਸ਼ੁਰ ਜਿਸ ਨਾਲ ਮਨੁੱਖਤਾ ਲਗਾਅ ਨਾਲ ਜੁੜੀ ਰਹਿੰਦੀ ਹੈ—ਅਤੇ ਉਹ ਮੇਰੇ ਰੂਪ ਦੇ ਸਥਾਈ ਪ੍ਰਭਾਵ ਨਾਲ ਭਰਪੂਰ ਹਨ। ਫਿਰ ਵੀ, ਆਖਰਕਾਰ, ਕੋਈ ਅਜਿਹਾ ਨਹੀਂ ਹੈ ਜੋ ਸਮਝਦਾ ਹੋਏ ਕਿ ਕੀ ਇਹ ਪਵਿੱਤਰ ਆਤਮਾ ਦਾ ਕੰਮ ਹੈ, ਜਾਂ ਸਰੀਰ ਦਾ ਕਾਰਜ ਹੈ। ਸਿਰਫ਼ ਇਸ ਇਕੱਲੀ ਚੀਜ਼ ਦਾ ਵਿਸਤਾਰ ਨਾਲ ਅਨੁਭਵ ਕਰਨ ਵਿੱਚ ਲੋਕਾਂ ਦਾ ਪੂਰਾ ਜੀਵਨ ਲੱਗ ਜਾਏਗਾ। ਮਨੁੱਖਾਂ ਨੇ ਕਦੇ ਵੀ ਆਪਣੇ ਦਿਲ ਦੀਆਂ ਸਭ ਤੋਂ ਅੰਦਰਲੀਆਂ ਗਹਿਰਾਈਆਂ ਤੋਂ ਮੇਰਾ ਅਪਮਾਨ ਨਹੀਂ ਕੀਤਾ ਹੈ; ਸਗੋਂ, ਉਹ ਆਪਣੀ ਆਤਮਾ ਦੀ ਗਹਿਰਾਈ ਤੋਂ ਮੇਰੇ ਨਾਲ ਜੁੜੇ ਰਹਿੰਦੇ ਹਨ। ਮੇਰੀ ਬੁੱਧ ਉਨ੍ਹਾਂ ਦੀ ਪ੍ਰਸ਼ੰਸਾ ਨੂੰ ਵਧਾਉਂਦੀ ਹੈ, ਮੈਂ ਜਿਨ੍ਹਾਂ ਅਚਰਜਾਂ ’ਤੇ ਕੰਮ ਕਰਦਾ ਹਾਂ ਉਹ ਉਨ੍ਹਾਂ ਦੀਆਂ ਅੱਖਾਂ ਲਈ ਦਾਅਵਤ ਹਨ, ਅਤੇ ਮੇਰੇ ਵਚਨ ਉਨ੍ਹਾਂ ਦੇ ਦਿਮਾਗਾਂ ਨੂੰ ਉਲਝਾ ਦਿੰਦੇ ਹਨ, ਫਿਰ ਵੀ ਉਹ ਉਨ੍ਹਾਂ ਦੀ ਬਹੁਤ ਪਿਆਰ ਨਾਲ ਕਦਰ ਕਰਦੇ ਹਨ। ਮੇਰੀ ਅਸਲੀਅਤ ਮਨੁੱਖਾਂ ਨੂੰ ਹੈਰਾਨ, ਹੱਕਾ-ਬੱਕਾ ਅਤੇ ਪਰੇਸ਼ਾਨ ਕਰ ਦਿੰਦੀ ਹੈ, ਅਤੇ ਫਿਰ ਵੀ ਉਹ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਕੀ ਇਹ ਮਨੁੱਖਾਂ ਦਾ ਸਹੀ-ਸਹੀ ਮਾਪ ਨਹੀਂ ਹੈ ਜਿਵੇਂ ਦੇ ਉਹ ਸੱਚਮੁੱਚ ਹਨ?

13 ਮਾਰਚ, 1992

ਪਿਛਲਾ: ਅਧਿਆਇ 14

ਅਗਲਾ: ਅਧਿਆਇ 19

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ