ਅਧਿਆਇ 22

ਮਨੁੱਖ ਚਾਨਣ ਵਿੱਚ ਜੀਉਂਦਾ ਹੈ, ਫਿਰ ਵੀ ਉਹ ਚਾਨਣ ਦੇ ਵਡਮੁੱਲੇਪਣ ਤੋਂ ਅਣਜਾਣ ਹੈ। ਉਹ ਚਾਨਣ ਦੇ ਸਾਰ, ਅਤੇ ਚਾਨਣ ਦੇ ਸ੍ਰੋਤ, ਅਤੇ ਇਸ ਤੋਂ ਇਲਾਵਾ, ਇਸ ਗੱਲ ਤੋਂ ਅਣਜਾਣ ਹੈ ਕਿ ਇਹ ਚਾਨਣ ਕਿਸ ਨਾਲ ਸੰਬੰਧਤ ਹੈ। ਜਦੋਂ ਮੈਂ ਮਨੁੱਖ ਦਰਮਿਆਨ ਚਾਨਣ ਪ੍ਰਦਾਨ ਕਰਦਾ ਹਾਂ, ਤਾਂ ਮੈਂ ਫ਼ੌਰਨ ਮਨੁੱਖਾਂ ਦਰਮਿਆਨ ਸਥਿਤੀਆਂ ਦੀ ਘੋਖ ਕਰਦਾ ਹਾਂ: ਚਾਨਣ ਕਾਰਣ, ਸਾਰੇ ਲੋਕ ਬਦਲ ਰਹੇ ਹਨ ਅਤੇ ਵਧ-ਫੁੱਲ ਰਹੇ ਹਨ, ਅਤੇ ਉਨ੍ਹਾਂ ਨੇ ਹਨੇਰਾ ਛੱਡ ਦਿੱਤਾ ਹੈ। ਮੈਂ ਸੰਸਾਰ ਦੇ ਹਰੇਕ ਕੋਨੇ ਵਿੱਚ ਨਜ਼ਰ ਮਾਰਦਾ ਹਾਂ, ਅਤੇ ਦੇਖਦਾ ਹਾਂ ਕਿ ਪਹਾੜ ਕੁਹਰੇ ਵਿੱਚ ਢੱਕੇ ਗਏ ਹਨ, ਇਹ ਕਿ ਪਾਣੀ ਠੰਡ ਵਿੱਚ ਜੰਮ ਗਏ ਹਨ, ਅਤੇ ਇਹ ਕਿ, ਚਾਨਣ ਦੀ ਆਮਦ ਦੀ ਵਜ੍ਹਾ ਨਾਲ, ਲੋਕ ਪੂਰਬ ਵੱਲ ਦੇਖਦੇ ਹਨ, ਤਾਂ ਕਿ ਸ਼ਾਇਦ ਉਨ੍ਹਾਂ ਨੂੰ ਕੁਝ ਵਧੇਰੇ ਕੀਮਤੀ ਮਿਲ ਜਾਏ—ਫਿਰ ਵੀ ਮਨੁੱਖ ਧੁੰਦ ਦੇ ਵਿੱਚ ਇੱਕ ਸਹੀ ਦਿਸ਼ਾ ਨੂੰ ਸਮਝਣ ਵਿੱਚ ਅਸਮਰੱਥ ਰਹਿੰਦਾ ਹੈ। ਕਿਉਂਕਿ ਸਾਰਾ ਸੰਸਾਰ ਕੁਹਰੇ ਦੀ ਲਪੇਟ ਵਿੱਚ ਹੈ, ਇਸ ਲਈ ਜਦੋਂ ਮੈਂ ਬੱਦਲਾਂ ਦੇ ਵਿੱਚੋਂ ਦੇਖਦਾ ਹਾਂ, ਕਦੇ ਕੋਈ ਮਨੁੱਖ ਨਹੀਂ ਹੁੰਦਾ ਜੋ ਮੇਰੀ ਹੋਂਦ ਨੂੰ ਲੱਭਦਾ ਹੈ। ਮਨੁੱਖ ਧਰਤੀ ’ਤੇ ਕੁਝ ਲੱਭ ਰਿਹਾ ਹੈ; ਉਹ ਭੋਜਨ ਦੀ ਭਾਲ ਵਿੱਚ ਘੁੰਮਦਾ-ਫਿਰਦਾ ਜਾਪਦਾ ਹੈ; ਇੰਝ ਜਾਪਦਾ ਹੈ ਕਿ ਉਹ ਮੇਰੀ ਆਮਦ ਦੀ ਉਡੀਕ ਕਰਦਾ ਹੈ—ਫਿਰ ਵੀ ਉਹ ਮੇਰੇ ਦਿਨ ਨੂੰ ਨਹੀਂ ਜਾਣਦਾ ਹੈ, ਅਤੇ ਉਹ ਅਕਸਰ ਪੂਰਬ ਵਿੱਚ ਸਿਰਫ਼ ਚਾਨਣ ਦੀ ਝਿਲਮਿਲ ਨੂੰ ਹੀ ਦੇਖ ਸਕਦਾ ਹੈ। ਸਾਰੇ ਲੋਕਾਂ ਦਰਮਿਆਨ, ਮੈਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰਦਾ ਹਾਂ ਜੋ ਸੱਚਮੁੱਚ ਮੇਰੇ ਆਪਣੇ ਦਿਲ ਦੇ ਅਨੁਸਾਰ ਹਨ। ਮੈਂ ਸਾਰੇ ਲੋਕਾਂ ਦਰਮਿਆਨ ਚੱਲਦਾ-ਫਿਰਦਾ ਹਾਂ, ਅਤੇ ਸਾਰੇ ਲੋਕਾਂ ਦਰਮਿਆਨ ਰਹਿੰਦਾ ਹਾਂ, ਪਰ ਧਰਤੀ ’ਤੇ ਮਨੁੱਖ ਸੁਰੱਖਿਅਤ ਅਤੇ ਤੰਦਰੁਸਤ ਹੈ, ਅਤੇ ਇਸ ਲਈ ਅਜਿਹਾ ਕੋਈ ਨਹੀਂ ਹੈ ਜੋ ਸੱਚਮੁੱਚ ਮੇਰੇ ਦਿਲ ਦੇ ਅਨੁਸਾਰ ਹੋਏ। ਲੋਕ ਨਹੀਂ ਜਾਣਦੇ ਕਿ ਮੇਰੀ ਇੱਛਾ ਦਾ ਧਿਆਨ ਕਿਵੇਂ ਰੱਖਣਾ ਹੈ, ਉਹ ਮੇਰੇ ਕੰਮਾਂ ਨੂੰ ਨਹੀਂ ਦੇਖ ਸਕਦੇ, ਉਹ ਚਾਨਣ ਵਿੱਚ ਨਹੀਂ ਚੱਲ ਸਕਦੇ ਅਤੇ ਉਨ੍ਹਾਂ ਨੂੰ ਚਾਨਣ ਨਾਲ ਚਮਕਾਇਆ ਨਹੀਂ ਜਾ ਸਕਦਾ। ਹਾਲਾਂਕਿ ਮਨੁੱਖ ਨੇ ਮੇਰੇ ਵਚਨਾਂ ਨੂੰ ਹਮੇਸ਼ਾਂ ਸੰਭਾਲ ਕੇ ਰੱਖਿਆ ਹੈ, ਪਰ ਉਹ ਸ਼ਤਾਨ ਦੀਆਂ ਧੋਖੇਬਾਜ਼ ਸਾਜਸ਼ਾਂ ਨੂੰ ਭਾਂਪਣ ਦੇ ਅਸਮਰਥ ਹੈ; ਕਿਉਂਕਿ ਮਨੁੱਖ ਦਾ ਰੁਤਬਾ ਬਹੁਤ ਛੋਟਾ ਹੈ, ਇਸ ਲਈ ਉਹ ਆਪਣੇ ਦਿਲ ਦੀ ਇੱਛਾ ਅਨੁਸਾਰ ਕੰਮ ਕਰਨ ਦੇ ਅਸਮਰਥ ਹੈ। ਮਨੁੱਖ ਨੇ ਕਦੇ ਵੀ ਈਮਾਨਦਾਰੀ ਨਾਲ ਮੈਨੂੰ ਪਿਆਰ ਨਹੀਂ ਕੀਤਾ। ਜਦੋਂ ਮੈਂ ਉਸ ਉਸ ਨੂੰ ਉੱਚਾ ਕਰਦਾ ਹਾਂ, ਤਾਂ ਉਹ ਆਪਣੇ ਆਪ ਨੂੰ ਅਯੋਗ ਮਹਿਸੂਸ ਕਰਦਾ ਹੈ, ਪਰ ਇਸ ਨਾਲ ਉਹ ਮੈਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਹੈ। ਉਹ ਸਿਰਫ਼ ਉਸ “ਸਥਾਨ” ਨੂੰ ਫੜੀ ਰੱਖਦਾ ਹੈ ਜੋ ਮੈਂ ਉਸ ਨੂੰ ਉਸ ਦੇ ਹੱਥਾਂ ਵਿੱਚ ਦਿੱਤਾ ਹੈ ਅਤੇ ਇਸ ਦੀ ਪੜਤਾਲ ਕਰਦਾ ਹੈ; ਮੇਰੀ ਮਨੋਹਰਤਾ ਦੇ ਪ੍ਰਤੀ ਅਸੰਵੇਦਨਸ਼ੀਲ ਹੁੰਦੇ ਹੋਏ, ਉਹ ਇਸ ਦੀ ਬਜਾਏ ਖੁਦ ਨੂੰ ਆਪਣੇ ਸਥਾਨ ਦੀਆਂ ਬਰਕਤਾਂ ਨਾਲ ਤੁੰਨਣ ਵਿੱਚ ਲੱਗਿਆ ਰਹਿੰਦਾ ਹੈ। ਕੀ ਇਹ ਮਨੁੱਖ ਦੀ ਕਮੀ ਨਹੀਂ ਹੈ? ਜਦੋਂ ਪਹਾੜ ਸਰਕਦੇ ਹਨ, ਤਾਂ ਕੀ ਉਹ ਤੇਰੇ ਸਥਾਨ ਦੀ ਖਾਤਰ ਆਪਣਾ ਰਾਹ ਬਦਲ ਸਕਦੇ ਹਨ? ਜਦੋਂ ਪਾਣੀ ਵਹਿੰਦੇ ਹਨ, ਤਾਂ ਕੀ ਉਹ ਮਨੁੱਖ ਦੇ ਸਥਾਨ ਸਾਹਮਣੇ ਰੁੱਕ ਸਕਦੇ ਹਨ? ਕੀ ਮਨੁੱਖ ਦੇ ਸਥਾਨ ਦੁਆਰਾ ਅਕਾਸ਼ ਅਤੇ ਧਰਤੀ ਨੂੰ ਪਲਟਿਆ ਜਾ ਸਕਦਾ ਹੈ? ਮੈਂ ਕਿਸੇ ਸਮੇਂ ਮਨੁੱਖ ਪ੍ਰਤੀ ਦਯਾਵਾਨ ਸੀ, ਅਤੇ ਵਾਰ-ਵਾਰ ਸੀ—ਫਿਰ ਵੀ ਕੋਈ ਇਸ ਨੂੰ ਮਨ ਵਿੱਚ ਰੱਖਦਾ ਜਾਂ ਸੰਭਾਲਦਾ ਨਹੀਂ ਹੈ। ਉਨ੍ਹਾਂ ਨੇ ਬਸ ਇਸ ਨੂੰ ਇੱਕ ਕਹਾਣੀ ਵਾਂਗ ਸੁਣਿਆ ਹੈ, ਜਾਂ ਇੱਕ ਨਾਵਲ ਵਾਂਗ ਪੜ੍ਹਿਆ ਹੈ। ਕੀ ਮੇਰੇ ਵਚਨ ਸੱਚਮੁੱਚ ਮਨੁੱਖ ਦੇ ਦਿਲ ਨੂੰ ਨਹੀਂ ਸਪਰਸ਼ ਕਰਦੇ? ਕੀ ਮੇਰੀਆਂ ਬਾਣੀਆਂ ਦਾ ਸੱਚਮੁੱਚ ਕੋਈ ਪ੍ਰਭਾਵ ਨਹੀਂ ਪੈਂਦਾ? ਕੀ ਅਜਿਹਾ ਹੋ ਸਕਦਾ ਹੈ ਕਿ ਕੋਈ ਵੀ ਮੇਰੀ ਹੋਂਦ ’ਤੇ ਵਿਸ਼ਵਾਸ ਨਹੀਂ ਕਰਦਾ ਹੈ? ਮਨੁੱਖ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ; ਇਸ ਦੀ ਬਜਾਏ, ਉਹ ਮੇਰੇ ’ਤੇ ਹਮਲਾ ਕਰਨ ਲਈ ਸ਼ਤਾਨ ਨਾਲ ਮਿਲ ਜਾਂਦਾ ਹੈ ਅਤੇ ਸ਼ਤਾਨ ਨੂੰ ਇੱਕ “ਕੀਮਤੀ ਚੀਜ਼” ਵਜੋਂ ਇਸਤੇਮਾਲ ਕਰਦਾ ਹੈ ਜਿਸ ਦੁਆਰਾ ਮੇਰੀ ਸੇਵਾ ਕੀਤੀ ਜਾਏ। ਮੈਂ ਸ਼ਤਾਨ ਦੀਆਂ ਸਾਰੀਆਂ ਧੋਖੇਬਾਜ਼ ਸਾਜਸ਼ਾਂ ਨੂੰ ਵਿੰਨ੍ਹ ਦਿਆਂਗਾ ਅਤੇ ਧਰਤੀ ਦੇ ਲੋਕਾਂ ਨੂੰ ਸ਼ਤਾਨ ਦੇ ਧੋਖਿਆਂ ਨੂੰ ਸਵੀਕਾਰ ਕਰਨ ਤੋਂ ਰੋਕ ਦਿਆਂਗਾ, ਤਾਂ ਕਿ ਉਹ ਉਸ ਦੀ ਹੋਂਦ ਦੇ ਕਾਰਣ ਮੇਰਾ ਵਿਰੋਧ ਨਾ ਕਰਨ।

ਰਾਜ ਵਿੱਚ, ਮੈਂ ਰਾਜਾ ਹਾਂ ਪਰ ਮੇਰੇ ਨਾਲ ਆਪਣੇ ਰਾਜਾ ਦੇ ਰੂਪ ਵਿੱਚ ਵਿਵਹਾਰ ਕਰਨ ਦੀ ਬਜਾਏ, ਮਨੁੱਖ ਮੇਰੇ ਨਾਲ ਉਸ “ਮੁਕਤੀਦਾਤਾ ਦੇ ਰੂਪ ਵਿੱਚ ਵਿਵਹਾਰ ਕਰਦਾ ਹੈ ਜੋ ਸਵਰਗ ਤੋਂ ਉਤਰਿਆ ਹੈ।“ ਨਤੀਜੇ ਵਜੋਂ, ਉਹ ਚਾਹਣਾ ਕਰਦਾ ਹੈ ਕਿ ਮੈਂ ਉਸ ਨੂੰ ਭੀਖ ਦਿਆਂ, ਅਤੇ ਮੇਰੇ ਬਾਰੇ ਗਿਆਨ ਦੀ ਖੋਜ ਨਹੀਂ ਕਰਦਾ। ਬਹੁਤ ਸਾਰੇ ਲੋਕਾਂ ਨੇ ਮੇਰੇ ਸਾਹਮਣੇ ਮੰਗਤਿਆਂ ਵਾਂਗ ਮਿੰਨਤਾਂ ਕੀਤੀਆਂ ਹਨ; ਬਹੁਤ ਸਾਰੇ ਲੋਕਾਂ ਨੇ ਮੇਰੇ ਸਾਹਮਣੇ ਆਪਣੇ “ਥੈਲੇ” ਖੋਲ੍ਹੇ ਹਨ ਅਤੇ ਉਨ੍ਹਾਂ ਨੂੰ ਜੀਉਂਦੇ ਰਹਿਣ ਲਈ ਭੋਜਨ ਦੇਣ ਲਈ ਮੇਰੇ ਸਾਹਮਣੇ ਤਰਲੇ ਕੀਤੇ ਹਨ; ਬਹੁਤ ਸਾਰੇ ਲੋਕਾਂ ਨੇ, ਇਸ ਗੱਲ ਦੀ ਕਾਮਨਾ ਕਰਦੇ ਹੋਏ ਕਿ ਉਹ ਮੈਨੂੰ ਹੜੱਪ ਸਕਣ ਅਤੇ ਆਪਣੇ ਢਿੱਡ ਭਰ ਸਕਣ, ਭੁੱਖੇ ਭੇੜੀਆਂ ਵਾਂਗ ਆਪਣੀਆਂ ਲਾਲਚੀ ਨਜ਼ਰਾਂ ਮੇਰੇ ’ਤੇ ਟਿਕਾਈਆਂ ਹੋਈਆਂ ਹਨ; ਬਹੁਤ ਸਾਰੇ ਲੋਕਾਂ ਨੇ, ਮੇਰੇ ਤੋਂ ਦਯਾ ਲਈ ਪ੍ਰਾਰਥਨਾ ਕਰਦੇ ਹੋਏ, ਜਾਂ ਸਵੈ-ਇੱਛਾ ਨਾਲ ਮੇਰੀ ਤਾੜਨਾ ਸਵੀਕਾਰ ਕਰਦੇ ਹੋਏ, ਆਪਣੇ ਅਪਰਾਧਾਂ ਕਾਰਣ ਖਾਮੋਸ਼ੀ ਨਾਲ ਆਪਣੇ ਸਿਰ ਝੁਕਾਏ ਹਨ ਅਤੇ ਸ਼ਰਮਿੰਦਗੀ ਮਹਿਸੂਸ ਕੀਤੀ ਹੈ। ਜਦੋਂ ਮੈਂ ਬੋਲਦਾ ਹਾਂ, ਤਾਂ ਮਨੁੱਖ ਦੀਆਂ ਵੱਖ-ਵੱਖ ਬੇਵਕੂਫੀਆਂ ਬੇਤੁਕੀਆਂ ਜਾਪਦੀਆਂ ਹਨ, ਅਤੇ ਚਾਨਣ ਅੰਦਰ ਉਸ ਦਾ ਅਸਲ ਰੂਪ ਪਰਗਟ ਹੋ ਜਾਂਦਾ ਹੈ; ਅਤੇ ਚਮਕਦੇ ਚਾਨਣ ਵਿੱਚ ਮਨੁੱਖ ਖੁਦ ਨੂੰ ਮਾਫ਼ ਕਰਨ ਦੇ ਅਸਮਰਥ ਰਹਿੰਦਾ ਹੈ। ਇਸ ਤਰ੍ਹਾਂ, ਉਹ ਮੇਰੇ ਸਾਹਮਣੇ ਝੁਕਣ ਅਤੇ ਆਪਣੇ ਪਾਪਾਂ ਨੂੰ ਸਵੀਕਾਰ ਕਰਨ ਦੀ ਕਾਹਲੀ ਕਰਦਾ ਹੈ। ਮਨੁੱਖ ਦੀ “ਈਮਾਨਦਾਰੀ” ਕਰਕੇ, ਮੈਂ ਇੱਕ ਵਾਰ ਫਿਰ ਉਸ ਨੂੰ ਮੁਕਤੀ ਦੇ ਰੱਥ ’ਤੇ ਖਿੱਚ ਲੈਂਦਾ ਹਾਂ, ਅਤੇ ਇਸ ਲਈ ਮਨੁੱਖ ਮੇਰੇ ਪ੍ਰਤੀ ਧੰਨਵਾਦੀ ਹੋ ਜਾਂਦਾ ਹੈ, ਅਤੇ ਮੇਰੇ ਵੱਲ ਪਿਆਰ-ਭਰੀ ਨਜ਼ਰ ਨਾਲ ਦੇਖਦਾ ਹੈ। ਫਿਰ ਵੀ ਉਹ ਅਜੇ ਵੀ ਅਸਲ ਵਿੱਚ ਮੇਰੇ ਵਿੱਚ ਸ਼ਰਣ ਲੈਣ ਨੂੰ ਤਿਆਰ ਨਹੀਂ ਹੁੰਦਾ, ਅਤੇ ਉਸ ਨੇ ਆਪਣਾ ਦਿਲ ਪੂਰੀ ਤਰ੍ਹਾਂ ਨਾਲ ਮੈਨੂੰ ਨਹੀਂ ਦਿੱਤਾ ਹੈ। ਉਹ ਬਸ ਮੇਰੇ ਬਾਰੇ ਵਿੱਚ ਸ਼ੇਖੀ ਮਾਰਦਾ ਹੈ, ਪਰ ਉਹ ਸੱਚਮੁੱਚ ਮੈਨੂੰ ਪਿਆਰ ਨਹੀਂ ਕਰਦਾ, ਕਿਉਂਕਿ ਉਸ ਨੇ ਆਪਣਾ ਮਨ ਮੇਰੇ ਵੱਲ ਨਹੀਂ ਮੋੜਿਆ ਹੈ; ਉਸ ਦਾ ਸਰੀਰ ਮੇਰੇ ਸਾਹਮਣੇ ਹੈ, ਪਰ ਉਸ ਦਾ ਦਿਲ ਕਿਤੇ ਹੋਰ ਹੈ। ਕਿਉਂਕਿ ਨਿਯਮਾਂ ਬਾਰੇ ਮਨੁੱਖ ਦੀ ਸਮਝ ਬਹੁਤ ਘੱਟ ਹੈ ਅਤੇ ਉਸ ਦੀ ਮੇਰੇ ਸਾਹਮਣੇ ਆਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਮੈਂ ਉਸ ਨੂੰ ਉਚਿਤ ਸਹਿਯੋਗ ਮੁਹੱਈਆ ਕਰਦਾ ਹਾਂ, ਤਾਂ ਕਿ ਉਹ ਆਪਣੀ ਜ਼ਿੱਦੀ ਅਗਿਆਨਤਾ ਦਰਮਿਆਨ ਮੇਰੇ ਵੱਲ ਮੁੜ ਸਕੇ। ਇਹੀ ਨਿਸ਼ਚਿਤ ਰੂਪ ਵਿੱਚ ਉਹ ਦਯਾ ਹੈ ਜੋ ਮੈਂ ਮਨੁੱਖ ਨੂੰ ਦਿੰਦਾ ਹਾਂ, ਅਤੇ ਉਹ ਤਰੀਕਾ ਹੈ ਜਿਸ ਰਾਹੀਂ ਮੈਂ ਮਨੁੱਖ ਨੂੰ ਬਚਾਉਣ ਦਾ ਯਤਨ ਕਰਦਾ ਹਾਂ।

ਸੰਸਾਰ ਭਰ ਵਿੱਚ ਲੋਕ ਮੇਰੀ ਆਮਦ ਦਾ ਜਸ਼ਨ ਮਨਾਉਂਦੇ ਹਨ, ਸਵਰਗਦੂਤ ਮੇਰੇ ਸਾਰੇ ਲੋਕਾਂ ਦਰਮਿਆਨ ਚੱਲਦੇ-ਫਿਰਦੇ ਹਨ। ਜਦੋਂ ਸ਼ਤਾਨ ਪਰੇਸ਼ਾਨੀਆਂ ਪੈਦਾ ਕਰਦਾ ਹੈ, ਤਾਂ ਸਵਰਗਦੂਤ, ਸਵਰਗ ਵਿੱਚ ਆਪਣੀਆਂ ਸੇਵਾਵਾਂ ਕਾਰਣ, ਹਮੇਸ਼ਾਂ ਮੇਰੇ ਲੋਕਾਂ ਦੀ ਮਦਦ ਕਰਦੇ ਹਨ। ਉਹ ਮਨੁੱਖੀ ਕਮਜ਼ੋਰੀਆਂ ਕਾਰਣ ਸ਼ਤਾਨ ਤੋਂ ਧੋਖਾ ਨਹੀਂ ਖਾਂਦੇ, ਸਗੋਂ ਹਨੇਰੇ ਦੀਆਂ ਸ਼ਕਤੀਆਂ ਦੇ ਹਮਲੇ ਕਾਰਣ, ਕੁਹਰੇ ਰਾਹੀਂ ਮਨੁੱਖ ਦੇ ਜੀਵਨ ਦੇ ਅਨੁਭਵ ਲਈ ਹੋਰ ਜ਼ਿਆਦਾ ਯਤਨ ਕਰਦੇ ਹਨ। ਮੇਰੇ ਸਾਰੇ ਲੋਕ ਮੇਰੇ ਨਾਂ ਦੇ ਅਧੀਨ ਹਨ, ਅਤੇ ਕੋਈ ਵੀ ਖੁੱਲ੍ਹ ਕੇ ਮੇਰਾ ਵਿਰੋਧ ਕਰਨ ਲਈ ਕਦੇ ਖੜ੍ਹਾ ਨਹੀਂ ਹੁੰਦਾ ਹੈ। ਸਵਰਗਦੂਤਾਂ ਦੀ ਮਿਹਨਤ ਸਦਕਾ, ਮਨੁੱਖ ਮੇਰੇ ਨਾਂ ਨੂੰ ਸਵੀਕਾਰ ਕਰਦਾ ਹੈ, ਅਤੇ ਸਾਰੇ ਮੇਰੇ ਕੰਮ ਦੇ ਪ੍ਰਵਾਹ ਵਿੱਚ ਆ ਜਾਂਦੇ ਹਨ। ਸੰਸਾਰ ਦਾ ਪਤਨ ਹੋ ਰਿਹਾ ਹੈ! ਬਾਬਲ ਨੂੰ ਲਕਵਾ ਮਾਰ ਗਿਆ ਹੈ! ਓਹ, ਧਾਰਮਿਕ ਸੰਸਾਰ! ਕਿਵੇਂ ਇਸ ਨੂੰ ਧਰਤੀ ’ਤੇ ਮੇਰੇ ਇਖਤਿਆਰ ਦੁਆਰਾ ਨਾਸ ਨਹੀਂ ਕੀਤਾ ਜਾ ਸਕਦਾ ਸੀ? ਅਜੇ ਵੀ ਕੌਣ ਮੇਰੀ ਅਵੱਗਿਆ ਅਤੇ ਵਿਰੋਧ ਕਰਨ ਦੀ ਹਿੰਮਤ ਕਰਦਾ ਹੈ? ਸ਼ਾਸਤਰੀ? ਹਰੇਕ ਧਾਰਮਿਕ ਅਧਿਕਾਰੀ? ਧਰਤੀ ਦੇ ਸ਼ਾਸਕ ਅਤੇ ਅਧਿਕਾਰੀ? ਸਵਰਗਦੂਤ? ਕੌਣ ਮੇਰੇ ਸਰੀਰ ਦੀ ਸੰਪੂਰਣਤਾ ਅਤੇ ਪੂਰਣਤਾ ਦਾ ਜਸ਼ਨ ਨਹੀਂ ਮਨਾਉਂਦਾ ਹੈ? ਸਾਰੇ ਲੋਕਾਂ ਦਰਮਿਆਨ, ਕੌਣ ਬਿਨਾਂ ਰੁਕੇ ਮੇਰੀ ਸਤੁਤੀ ਨਹੀਂ ਗਾਉਂਦਾ ਹੈ, ਕੌਣ ਨਿਰੰਤਰ ਖੁਸ਼ ਨਹੀਂ ਹੈ? ਮੈਂ ਵੱਡੇ ਲਾਲ ਅਜਗਰ ਦੀ ਗੁਫ਼ਾ ਦੇ ਦੇਸ਼ ਵਿੱਚ ਰਹਿੰਦਾ ਹਾਂ, ਫਿਰ ਵੀ ਇਸ ਦੇ ਡਰ ਕਾਰਣ ਮੈਂ ਕੰਬਦਾ ਜਾਂ ਭੱਜਦਾ ਨਹੀਂ ਹਾਂ, ਕਿਉਂਕਿ ਉਸ ਦੇ ਸਾਰੇ ਲੋਕਾਂ ਨੇ ਪਹਿਲਾਂ ਤੋਂ ਉਸ ਨਾਲ ਘਿਰਣਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਅਜਗਰ ਦੇ ਲਈ ਅਜਗਰ ਸਾਹਮਣੇ ਕਿਸੇ ਵੀ ਚੀਜ਼ ਨੇ ਆਪਣੇ “ਫਰਜ਼” ਨੂੰ ਕਦੇ ਨਹੀਂ ਨਿਭਾਇਆ ਹੈ; ਇਸ ਦੀ ਬਜਾਏ, ਸਾਰੀਆਂ ਚੀਜ਼ਾਂ ਜਿਵੇਂ ਉਹ ਉਚਿਤ ਦੇਖਦੀਆਂ ਹਨ ਕਰਦੀਆਂ ਹਨ, ਅਤੇ ਹਰ ਕੋਈ ਆਪਣੇ ਰਾਹ ਜਾਂਦਾ ਹੈ। ਧਰਤੀ ਦੇ ਦੇਸ਼ਾਂ ਦਾ ਨਾਸ ਕਿਵੇਂ ਨਹੀਂ ਹੋ ਸਕਦਾ? ਧਰਤੀ ਦੇ ਦੇਸ਼ਾਂ ਦਾ ਪਤਨ ਕਿਵੇਂ ਨਹੀਂ ਹੋ ਸਕਦਾ? ਮੇਰੇ ਲੋਕ ਅਨੰਦ ਕਿਵੇਂ ਨਹੀਂ ਮਾਣ ਸਕਦੇ? ਉਹ ਖੁਸ਼ੀ ਨਾਲ ਗੀਤ ਕਿਵੇਂ ਨਹੀਂ ਗਾ ਸਕਦੇ? ਕੀ ਇਹ ਮਨੁੱਖ ਦਾ ਕੰਮ ਹੈ? ਕੀ ਇਹ ਮਨੁੱਖ ਦੇ ਹੱਥਾਂ ਨਾਲ ਕੀਤਾ ਗਿਆ ਕੰਮ ਹੈ? ਮੈਂ ਮਨੁੱਖ ਨੂੰ ਉਸ ਦੀ ਹੋਂਦ ਦਾ ਮੂਲ ਦਿੱਤਾ ਹੈ ਅਤੇ ਉਸ ਨੂੰ ਭੌਤਿਕ ਵਸਤਾਂ ਮੁਹੱਈਆ ਕੀਤੀਆਂ ਹਨ, ਫਿਰ ਵੀ ਉਹ ਆਪਣੇ ਮੌਜੂਦਾ ਹਾਲਾਤਾਂ ਤੋਂ ਅਸੰਤੁਸ਼ਟ ਹੈ ਅਤੇ ਮੇਰੇ ਰਾਜ ਵਿੱਚ ਪ੍ਰਵੇਸ਼ ਕਰਨਾ ਮੰਗਦਾ ਹੈ। ਪਰ ਉਹ ਇੰਨੀ ਆਸਾਨੀ ਨਾਲ, ਬਿਨਾਂ ਕੋਈ ਕੀਮਤ ਚੁਕਾਏ, ਅਤੇ ਆਪਣੀ ਨਿਸਵਾਰਥ ਭਗਤੀ ਅਰਪਣ ਕਰਨ ਲਈ ਤਿਆਰ ਹੋਏ ਬਿਨਾਂ, ਮੇਰੇ ਰਾਜ ਵਿੱਚ ਕਿਵੇਂ ਪ੍ਰਵੇਸ਼ ਕਰ ਸਕਦਾ ਹੈ? ਮਨੁੱਖ ਤੋਂ ਕੁਝ ਹਾਸਲ ਕਰਨ ਦੀ ਬਜਾਏ, ਮੈਂ ਉਸ ਤੋਂ ਮੰਗਾਂ ਕਰਦਾ ਹਾਂ, ਤਾਂ ਕਿ ਧਰਤੀ ’ਤੇ ਮੇਰਾ ਰਾਜ ਮਹਿਮਾ ਨਾਲ ਭਰ ਜਾਏ। ਮਨੁੱਖ ਵਰਤਮਾਨ ਯੁਗ ਵਿੱਚ ਮੇਰੇ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਉਹ ਇਸ ਸਥਿਤੀ ਵਿੱਚ ਮੌਜੂਦ ਹੈ, ਅਤੇ ਮੇਰੇ ਚਾਨਣ ਦੀ ਰਹਿਨੁਮਾਈ ਦਰਮਿਆਨ ਰਹਿੰਦਾ ਹੈ। ਜੇ ਅਜਿਹਾ ਨਾ ਹੋਇਆ ਹੁੰਦਾ, ਤਾਂ ਧਰਤੀ ’ਤੇ ਲੋਕਾਂ ਵਿੱਚੋਂ ਕੌਣ ਹੁੰਦਾ ਜੋ ਆਪਣੀਆਂ ਸੰਭਾਵਨਾਵਾਂ ਬਾਰੇ ਜਾਣ ਪਾਉਂਦਾ? ਮੇਰੀ ਇੱਛਾ ਨੂੰ ਕੌਣ ਸਮਝ ਪਾਉਂਦਾ? ਮੈਂ ਆਪਣੇ ਪ੍ਰਬੰਧਾਂ ਨੂੰ ਮਨੁੱਖ ਦੀਆਂ ਜ਼ਰੂਰਤਾਂ ਨਾਲ ਜੋੜ ਦਿੰਦਾ ਹਾਂ; ਕੀ ਇਹ ਕੁਦਰਤ ਦੇ ਨਿਯਮਾਂ ਅਨੁਸਾਰ ਨਹੀਂ ਹੈ?

ਕੱਲ੍ਹ, ਤੁਸੀਂ ਹਵਾ ਅਤੇ ਬਾਰਿਸ਼ ਦੇ ਵਿੱਚ ਰਹਿੰਦੇ ਸੀ; ਅੱਜ ਤੁਸੀਂ ਮੇਰੇ ਰਾਜ ਵਿੱਚ ਪ੍ਰਵੇਸ਼ ਕਰ ਲਿਆ ਹੈ ਅਤੇ ਇਸ ਦੀ ਪਰਜਾ ਬਣ ਗਏ ਹੋ; ਅਤੇ ਭਲਕੇ, ਤੁਸੀਂ ਮੇਰੀਆਂ ਬਰਕਤਾਂ ਦਾ ਅਨੰਦ ਮਾਣੋਗੇ। ਕਿਸ ਨੇ ਕਦੇ ਅਜਿਹੀਆਂ ਚੀਜ਼ਾਂ ਦੀ ਕਲਪਨਾ ਕੀਤੀ ਸੀ? ਤੁਸੀਂ ਆਪਣੇ ਜੀਵਨ ਵਿੱਚ ਕਿੰਨੀ ਬਿਪਤਾ ਅਤੇ ਮੁਸ਼ਕਲ ਦਾ ਅਨੁਭਵ ਕਰੋਗੇ—ਕੀ ਤੁਸੀਂ ਜਾਣਦੇ ਹੋ? ਮੈਂ ਹਵਾ ਅਤੇ ਬਾਰਿਸ਼ ਵਿੱਚ ਅੱਗੇ ਵਧਦਾ ਹਾਂ, ਅਤੇ ਮੈਂ ਮਨੁੱਖਾਂ ਦਰਮਿਆਨ ਕਈ ਸਾਲ ਬਤੀਤ ਕੀਤੇ ਹਨ, ਅਤੇ ਅੱਜ ਦੇ ਦਿਨ ਤਕ ਸਮੇਂ ’ਤੇ ਆ ਗਿਆ ਹਾਂ। ਕੀ ਇਹ ਨਿਸ਼ਚਿਤ ਰੂਪ ਵਿੱਚ ਮੇਰੀ ਪ੍ਰਬੰਧਨ ਦੀ ਯੋਜਨਾ ਦੇ ਕਦਮ ਨਹੀਂ ਹਨ? ਕਿਸ ਨੇ ਕਦੇ ਮੇਰੀ ਯੋਜਨਾ ਵਿੱਚ ਵਾਧਾ ਕੀਤਾ ਹੈ? ਕੌਣ ਮੇਰੀ ਯੋਜਨਾ ਦੇ ਕਦਮਾਂ ਤੋਂ ਟੁੱਟ ਕੇ ਵੱਖਰਾ ਹੋ ਸਕਦਾ ਹੈ? ਮੈਂ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਹਾਂ, ਮੈਂ ਕਰੋੜਾਂ ਲੋਕਾਂ ਦਰਮਿਆਨ ਰਾਜਾ ਹਾਂ, ਮੈਨੂੰ ਕਰੋੜਾਂ ਲੋਕਾਂ ਨੇ ਅਸਵੀਕਾਰ ਕੀਤਾ ਹੈ ਅਤੇ ਤੁਹਮਤ ਲਗਾਈ ਹੈ। ਮੇਰਾ ਸਰੂਪ ਅਸਲ ਵਿੱਚ ਮਨੁੱਖ ਦੇ ਦਿਲ ਵਿੱਚ ਨਹੀਂ ਹੈ। ਮਨੁੱਖ ਮੇਰੇ ਵਚਨਾਂ ਵਿੱਚ, ਸਿਰਫ਼ ਮੇਰੇ ਮਹਿਮਾਮਈ ਚਿਹਰੇ ਨੂੰ ਧੁੰਧਲਾ ਜਿਹਾ ਮਹਿਸੂਸ ਕਰਦਾ ਹੈ, ਪਰ ਉਸ ਦੇ ਵਿਚਾਰਾਂ ਦੀ ਦਖਲਅੰਦਾਜ਼ੀ ਕਾਰਣ, ਉਹ ਆਪਣੀਆਂ ਖੁਦ ਦੀਆਂ ਭਾਵਨਾਵਾਂ ’ਤੇ ਭਰੋਸਾ ਨਹੀਂ ਕਰਦਾ; ਉਸ ਦੇ ਦਿਲ ਵਿੱਚ ਸਿਰਫ਼ ਮੇਰੀ ਅਸਪਸ਼ਟ ਤਸਵੀਰ ਹੈ, ਪਰ ਉਹ ਵੀ ਬਹੁਤ ਦੇਰ ਤਕ ਉੱਥੇ ਬਣੀ ਨਹੀਂ ਰਹਿੰਦੀ ਹੈ। ਅਤੇ ਇਸ ਲਈ ਮੇਰੇ ਪ੍ਰਤੀ ਉਸ ਦਾ ਪਿਆਰ ਵੀ ਇੰਝ ਦਾ ਹੀ ਹੈ: ਮੇਰੇ ਸਾਹਮਣੇ ਉਸ ਦਾ ਪਿਆਰ ਮੌਜੀ ਜਾਪਦਾ ਹੈ, ਜਿਵੇਂ ਕਿ ਹਰੇਕ ਵਿਅਕਤੀ ਆਪਣੇ ਖੁਦ ਦੇ ਮਿਜ਼ਾਜ ਦੇ ਅਨੁਸਾਰ ਮੈਨੂੰ ਪਿਆਰ ਕਰਦਾ ਹੈ, ਜਿਵੇਂ ਕਿ ਉਸ ਦਾ ਪਿਆਰ ਚੰਨ ਦੀ ਧੁੰਧਲੀ ਰੋਸ਼ਨੀ ਹੇਠ ਆਉਂਦਾ ਅਤੇ ਜਾਂਦਾ ਹੈ। ਅੱਜ, ਮੇਰੇ ਪਿਆਰ ਕਾਰਣ ਹੀ ਮਨੁੱਖ ਬਚਿਆ ਹੋਇਆ ਹੈ, ਅਤੇ ਉਸ ਕੋਲ ਜੀਉਂਦੇ ਰਹਿਣ ਦੀ ਖੁਸ਼ਨਸੀਬੀ ਹੈ। ਜੇ ਅਜਿਹਾ ਨਾ ਹੋਇਆ ਹੁੰਦਾ, ਤਾਂ ਮਨੁੱਖਾਂ ਵਿੱਚ ਕੌਣ ਆਪਣੇ ਦੁਰਬਲ ਸਰੀਰ ਦੇ ਨਤੀਜੇ ਵਜੋਂ, ਲੇਜ਼ਰ ਦੁਆਰਾ ਕੱਟ ਨਾ ਦਿੱਤਾ ਗਿਆ ਹੁੰਦਾ? ਮਨੁੱਖ ਅਜੇ ਵੀ ਖੁਦ ਨੂੰ ਨਹੀਂ ਜਾਣਦਾ। ਉਹ ਮੇਰੇ ਸਾਹਮਣੇ ਦਿਖਾਵਾ ਕਰਦਾ ਹੈ, ਅਤੇ ਮੇਰੀ ਪਿੱਠ ਪਿੱਛੇ ਸ਼ੇਖੀ ਮਾਰਦਾ ਹੈ, ਫਿਰ ਵੀ ਕੋਈ ਮੇਰੇ ਸਾਹਮਣੇ ਮੇਰਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦਾ। ਹਾਲਾਂਕਿ ਮਨੁੱਖ ਉਸ ਵਿਰੋਧ ਦਾ ਅਰਥ ਨਹੀਂ ਜਾਣਦਾ ਜਿਸ ਦੀ ਮੈਂ ਗੱਲ ਕਰਦਾ ਹਾਂ; ਇਸ ਦੀ ਬਜਾਏ, ਉਹ ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਅਤੇ ਆਪਣੀ ਵਡਿਆਈ ਕਰਨਾ ਜਾਰੀ ਰੱਖਦਾ ਹੈ—ਇਸ ਵਿੱਚ, ਕੀ ਉਹ ਖੁੱਲ੍ਹ ਕੇ ਮੇਰਾ ਵਿਰੋਧ ਨਹੀਂ ਕਰਦਾ ਹੈ? ਮੈਂ ਮਨੁੱਖ ਦੀ ਕਮਜ਼ੋਰੀ ਨੂੰ ਸਹਿਣ ਕਰਦਾ ਹਾਂ, ਪਰ ਮੈਂ ਉਸ ਦੇ ਜਾਣਬੁੱਝ ਕੇ ਕੀਤੇ ਗਏ ਵਿਰੋਧ ਪ੍ਰਤੀ ਜ਼ਰਾ ਜਿੰਨਾ ਵੀ ਨਰਮ ਨਹੀਂ ਹਾਂ। ਹਾਲਾਂਕਿ ਉਹ ਇਸ ਦੇ ਅਰਥ ਨੂੰ ਜਾਣਦਾ ਹੈ, ਪਰ ਉਹ ਇਸ ਅਰਥ ਦੇ ਅਨੁਸਾਰ ਕੰਮ ਕਰਨ ਲਈ ਅਣਇੱਛੁਕ ਹੈ ਅਤੇ ਮੈਨੂੰ ਧੋਖਾ ਦਿੰਦੇ ਹੋਏ, ਸਿਰਫ਼ ਆਪਣੀਆਂ ਤਰਜੀਹਾਂ ਅਨੁਸਾਰ ਕੰਮ ਕਰਦਾ ਹੈ। ਮੈਂ ਹਰ ਸਮੇਂ ਆਪਣੇ ਵਚਨਾਂ ਵਿੱਚ ਆਪਣੇ ਸੁਭਾਅ ਨੂੰ ਸਪਸ਼ਟ ਕਰਦਾ ਹਾਂ, ਫਿਰ ਵੀ ਮਨੁੱਖ ਆਪਣੀ ਹਾਰ ਨੂੰ ਸਵੀਕਾਰ ਨਹੀਂ ਕਰਦਾ ਹੈ—ਅਤੇ ਉਸ ਦੇ ਨਾਲ-ਨਾਲ, ਉਹ ਆਪਣਾ ਸੁਭਾਅ ਵੀ ਪਰਗਟ ਕਰਦਾ ਹੈ। ਮੇਰੇ ਨਿਆਂ ਦਰਮਿਆਨ, ਮਨੁੱਖ ਪੂਰੀ ਤਰ੍ਹਾਂ ਮੰਨ ਜਾਏਗਾ, ਅਤੇ ਮੇਰੀ ਤਾੜਨਾ ਦਰਮਿਆਨ, ਉਹ ਆਖਰਕਾਰ ਮੇਰੇ ਸਰੂਪ ਨੂੰ ਜੀਏਗਾ ਅਤੇ ਧਰਤੀ ਉੱਪਰ ਮੇਰਾ ਇੱਕ ਪ੍ਰਗਟਾਵਾ ਬਣ ਜਾਏਗਾ!

22 ਮਾਰਚ, 1992

ਪਿਛਲਾ: ਅਧਿਆਇ 20

ਅਗਲਾ: ਹੇ ਲੋਕੋ, ਅਨੰਦ ਮਾਣੋ!

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ