ਅਧਿਆਇ 20
ਮੇਰੇ ਘਰ ਦੀ ਦੌਲਤ ਗਿਣਤੀ ਤੋਂ ਪਰੇ ਅਤੇ ਅਥਾਹ ਹੈ, ਫਿਰ ਵੀ ਉਸ ਦਾ ਅਨੰਦ ਮਾਣਨ ਲਈ ਮਨੁੱਖ ਕਦੇ ਮੇਰੇ ਕੋਲ ਨਹੀਂ ਆਇਆ। ਮਨੁੱਖ ਆਪਣੇ ਆਪ ਅਨੰਦ ਮਾਣਨ ਦੇ ਅਸਮਰਥ ਹੈ, ਅਤੇ ਨਾ ਹੀ ਉਹ ਆਪਣੀਆਂ ਖੁਦ ਦੀਆਂ ਕੋਸ਼ਿਸ਼ਾਂ ਨਾਲ ਆਪਣੇ ਆਪ ਨੂੰ ਬਚਾਉਣ ਦੇ ਸਮਰੱਥ ਹੈ; ਇਸ ਦੀ ਬਜਾਏ, ਉਸ ਨੇ ਹਮੇਸ਼ਾਂ ਆਪਣਾ ਭਰੋਸਾ ਦੂਜਿਆਂ ’ਤੇ ਰੱਖਿਆ ਹੈ। ਉਨ੍ਹਾਂ ਸਾਰਿਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਦੇਖਦਾ ਹਾਂ, ਕਿਸੇ ਨੇ ਵੀ ਸੋਚ-ਵਿਚਾਰ ਕਰਦੇ ਹੋਏ ਅਤੇ ਪ੍ਰਤੱਖ ਰੂਪ ਵਿੱਚ ਮੇਰੀ ਖੋਜ ਨਹੀਂ ਕੀਤੀ ਹੈ। ਉਹ ਦੂਜਿਆਂ ਦੀ ਅਰਜ਼ ’ਤੇ, ਭੀੜ ਦੇ ਪਿੱਛੇ ਚੱਲਦੇ ਹੋਏ ਮੇਰੇ ਸਾਹਮਣੇ ਆਉਂਦੇ ਹਨ, ਅਤੇ ਉਹ ਕੀਮਤ ਚੁਕਾਉਣ ਜਾਂ ਆਪਣੇ ਜੀਵਨ ਨੂੰ ਭਰਪੂਰ ਬਣਾਉਣ ਵਿੱਚ ਸਮਾਂ ਬਿਤਾਉਣ ਲਈ ਤਿਆਰ ਨਹੀਂ ਹਨ। ਇਸੇ ਲਈ, ਮਨੁੱਖਾਂ ਦਰਮਿਆਨ ਕਿਸੇ ਨੇ ਅਸਲੀਅਤ ਵਿੱਚ ਜੀਵਨ ਨਹੀਂ ਬਿਤਾਇਆ ਹੈ, ਅਤੇ ਸਾਰੇ ਲੋਕ ਅਜਿਹਾ ਜੀਵਨ ਬਿਤਾਉਂਦੇ ਹਨ ਜਿਸ ਦਾ ਕੋਈ ਅਰਥ ਨਹੀਂ ਹੈ। ਮਨੁੱਖ ਦੇ ਚਿਰਸਥਾਈ ਤਰੀਕਿਆਂ ਅਤੇ ਰੀਤੀਆਂ ਕਰਕੇ, ਸਾਰੇ ਲੋਕਾਂ ਦਾ ਸਰੀਰ ਮਿੱਟੀ ਦੀ ਵਾਸ਼ਨਾਨਾਲ ਭਰ ਗਿਆ ਹੈ। ਨਤੀਜੇ ਵਜੋਂ, ਮਨੁੱਖ ਸੁੰਨ ਹੋ ਗਿਆ ਹੈ, ਸੰਸਾਰ ਦੇ ਉਜਾੜੇ ਪ੍ਰਤੀ ਅਸੰਵੇਦਨਸ਼ੀਲ ਹੋ ਗਿਆ ਹੈ, ਅਤੇ ਉਸ ਦੀ ਬਜਾਏ ਉਹ ਇਸ ਜੰਮੀ ਹੋਈ ਧਰਤੀ ’ਤੇ ਆਪਣੇ ਆਪ ਨੂੰ ਖੁਸ਼ ਕਰਨ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ। ਮਨੁੱਖ ਦੇ ਜੀਵਨ ਵਿੱਚ ਥੋੜ੍ਹਾ ਜਿਹਾ ਵੀ ਨਿੱਘ ਨਹੀਂ ਹੈ, ਅਤੇ ਉਸ ਵਿੱਚ ਬਿਲਕੁਲ ਵੀ ਮਨੁੱਖਤਾ ਜਾਂ ਰੋਸ਼ਨੀ ਨਹੀਂ ਹੈ—ਫਿਰ ਵੀ ਉਹ ਹਮੇਸ਼ਾਂ ਐਸ਼ਪਰਸਤ ਰਿਹਾ ਹੈ, ਅਤੇ ਆਪਣਾ ਸਮੁੱਚਾ ਜੀਵਨ ਬਿਨਾਂ ਮਹੱਤਵ ਦੇ ਬਿਤਾਇਆ ਹੈ ਜਿਸ ਵਿੱਚ ਉਹ ਬਿਨਾਂ ਕੁਝ ਹਾਸਲ ਕੀਤਿਆਂ ਇੱਧਰ ਤੋਂ ਉਧਰ ਭੱਜਦਾ ਫਿਰਦਾ ਹੈ। ਅੱਖ ਦੇ ਝਮੱਕੇ ਵਿੱਚ, ਮੌਤ ਦਾ ਦਿਨ ਨੇੜੇ ਆ ਜਾਂਦਾ ਹੈ, ਅਤੇ ਮਨੁੱਖ ਇੱਕ ਦੁਖਦਾਈ ਮੌਤ ਮਰਦਾ ਹੈ। ਇਸ ਸੰਸਾਰ ਵਿੱਚ, ਉਸ ਨੇ ਕਦੇ ਕੁਝ ਪੂਰਾ ਨਹੀਂ ਕੀਤਾ, ਜਾਂ ਕੁਝ ਹਾਸਲ ਨਹੀਂ ਕੀਤਾ—ਉਹ ਕਾਹਲੀ ਵਿੱਚ ਆਉਂਦਾ ਹੈ, ਅਤੇ ਕਾਹਲੀ ਵਿੱਚ ਤੁਰ ਜਾਂਦਾ ਹੈ। ਮੇਰੀਆਂ ਨਜ਼ਰਾਂ ਵਿੱਚ ਉਨ੍ਹਾਂ ਵਿੱਚੋਂ ਕਦੇ ਵੀ ਕੋਈ ਕੁਝ ਲੈ ਕੇ ਨਹੀਂ ਆਇਆ ਹੈ, ਜਾਂ ਕੁਝ ਲੈ ਕੇ ਨਹੀਂ ਗਿਆ ਹੈ, ਅਤੇ ਇਸ ਲਈ ਮਨੁੱਖ ਮਹਿਸੂਸ ਕਰਦਾ ਹੈ ਕਿ ਸੰਸਾਰ ਅਨਿਆਂਈ ਹੈ। ਫਿਰ ਵੀ ਕੋਈ ਜਲਦੀ ਜਾਣਾ ਨਹੀਂ ਚਾਹੁੰਦਾ। ਉਹ ਬਸ ਉਸ ਦਿਨ ਦੀ ਉਡੀਕ ਕਰਦੇ ਹਨ ਜਦੋਂ ਸਵਰਗ ਤੋਂ ਮੇਰਾ ਵਾਅਦਾ ਮਨੁੱਖਾਂ ਦਰਮਿਆਨ ਅਚਾਨਕ ਆਏਗਾ, ਜੋ ਉਸ ਸਮੇਂ ਉਨ੍ਹਾਂ ਨੂੰ ਅਨੁਮਤੀ ਦਏਗਾ, ਕਿ ਜਦੋਂ ਉਹ ਭਟਕ ਜਾਣ ਤਾਂ ਉਨ੍ਹਾਂ ਨੂੰ ਇੱਕ ਵਾਰ ਫਿਰ ਸਦੀਪਕ ਜੀਵਨ ਦਾ ਰਾਹ ਦਿਖਾਉਣ ਲਈ। ਇਸ ਤਰ੍ਹਾਂ ਮਨੁੱਖ ਹਮੇਸ਼ਾਂ ਮੇਰੇ ਕੰਮਾਂ ਅਤੇ ਕਾਰਜਾਂ ’ਤੇ ਇਹ ਦੇਖਣ ਲਈ ਨੀਝ ਲਗਾਈ ਰੱਖਦਾ ਹੈ ਕਿ ਮੈਂ ਉਸ ਦੇ ਲਈ ਆਪਣੇ ਵਾਅਦੇ ਨੂੰ ਨਿਭਾਇਆ ਹੈ ਜਾਂ ਨਹੀਂ। ਜਦੋਂ ਉਹ ਬਿਪਤਾ, ਜਾਂ ਬੇਹੱਦ ਦਰਦ ਵਿੱਚ ਹੁੰਦਾ ਹੈ, ਜਾਂ ਪਰਤਾਵਿਆਂ ਤੋਂ ਘਬਰਾ ਜਾਂਦਾ ਹੈ ਅਤੇ ਡਿੱਗਣ ਹੀ ਵਾਲਾ ਹੁੰਦਾ ਹੈ, ਮਨੁੱਖ ਆਪਣੇ ਜਨਮ ਦੇ ਦਿਨ ਨੂੰ ਕੋਸਣ ਲੱਗ ਜਾਂਦਾ ਹੈ ਤਾਂ ਕਿ ਉਹ ਛੇਤੀ ਨਾਲ ਆਪਣੇ ਕਸ਼ਟਾਂ ਤੋਂ ਨਿਕਲ ਸਕੇ ਅਤੇ ਕਿਸੇ ਦੂਜੀ ਢੁਕਵੀਂ ਥਾਂ ’ਤੇ ਜਾ ਸਕੇ। ਪਰ ਜਦੋਂ ਪਰਤਾਵੇ ਲੰਘ ਜਾਂਦੇ ਹਨ, ਤਾਂ ਮਨੁੱਖ ਅਨੰਦ ਨਾਲ ਭਰ ਜਾਂਦਾ ਹੈ। ਉਹ ਧਰਤੀ ’ਤੇ ਆਪਣੇ ਜਨਮ ਦੇ ਦਿਨ ਦੀ ਖੁਸ਼ੀ ਮਨਾਉਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਉਸ ਦੇ ਜਨਮ ਦੇ ਦਿਨ ਨੂੰ ਅਸੀਸ ਦਿਆਂ; ਇਸ ਸਮੇਂ, ਮਨੁੱਖ ਹੁਣ ਅਤੀਤ ਦੀਆਂ ਕਸਮਾਂ ਦਾ ਜ਼ਿਕਰ ਨਹੀਂ ਕਰਦਾ, ਕਿਉਂਕਿ ਉਹ ਇਸ ਗੱਲ ਤੋਂ ਬਹੁਤ ਡਰਦਾ ਹੈ ਕਿ ਮੌਤ ਦੂਜੀ ਵਾਰ ਉਸ ਉੱਤੇ ਆ ਜਾਏਗੀ। ਜਦੋਂ ਮੇਰੇ ਹੱਥ ਸੰਸਾਰ ਨੂੰ ਅੱਗੇ ਵਧਾਉਂਦੇ ਹਨ, ਤਾਂ ਲੋਕ ਖੁਸ਼ੀ ਨਾਲ ਨੱਚਣ ਲੱਗ ਪੈਂਦੇ ਹਨ, ਉਹ ਹੁਣ ਹੋਰ ਦੁਖੀ ਨਹੀਂ ਹੁੰਦੇ, ਅਤੇ ਉਹ ਸਾਰੇ ਮੇਰੇ ’ਤੇ ਨਿਰਭਰ ਕਰਦੇ ਹਨ। ਮੈਂ ਜਦੋਂ ਹੱਥਾਂ ਨਾਲ ਆਪਣਾ ਚਿਹਰਾ ਢੱਕ ਲੈਂਦਾ ਹਾਂ, ਅਤੇ ਲੋਕਾਂ ਨੂੰ ਜ਼ਮੀਨ ਹੇਠਾਂ ਦਬਾ ਦਿੰਦਾ ਹਾਂ, ਉਨ੍ਹਾਂ ਦੀ ਸਾਹ ਰੁਕਣ ਲੱਗਦੀ ਹੈ, ਅਤੇ ਉਹ ਮੁਸ਼ਕਲ ਨਾਲ ਹੀ ਜੀਉਂਦੇ ਰਹਿੰਦੇ ਹਨ। ਉਹ ਸਭ ਮੈਨੂੰ ਪੁਕਾਰਦੇ ਹਨ, ਇਸ ਗੱਲੋਂ ਭੈਭੀਤ ਹੁੰਦੇ ਹਨ ਕਿ ਮੈਂ ਉਨ੍ਹਾਂ ਦਾ ਨਾਸ ਕਰ ਦਿਆਂਗਾ, ਕਿਉਂਕਿ ਉਹ ਸਾਰੇ ਉਹ ਦਿਨ ਦੇਖਣਾ ਚਾਹੁੰਦੇ ਹਨ ਜਿਸ ਦਿਨ ਮੇਰੀ ਵਡਿਆਈ ਹੋਏਗੀ। ਮਨੁੱਖ ਮੇਰੇ ਦਿਨ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਪੂੰਜੀ ਵਜੋਂ ਲੈਂਦਾ ਹੈ, ਅਤੇ ਇਹ ਸਿਰਫ਼ ਇਸ ਲਈ ਹੈ ਕਿਉਂਕਿ ਲੋਕ ਉਸ ਦਿਨ ਨੂੰ ਤਰਸਦੇ ਹਨ ਜਦੋਂ ਮੇਰੀ ਮਹਿਮਾ ਦਾ ਆਗਮਨ ਹੋਏਗਾ ਅਤੇ ਇਸ ਲਈ ਮਨੁੱਖਜਾਤੀ ਅੱਜ ਤਕ ਬਚੀ ਹੋਈ ਹੈ। ਉਹ ਅਸੀਸ ਜਿਸ ਦਾ ਆਦੇਸ਼ ਮੇਰੇ ਮੂੰਹ ਦੁਆਰਾ ਦਿੱਤਾ ਗਿਆ ਹੈ ਉਹ ਇਹ ਹੈ ਕਿ ਜੋ ਅੰਤ ਦੇ ਦਿਨਾਂ ਵਿੱਚ ਜਨਮੇ ਹਨ, ਮੇਰੀ ਸਾਰੀ ਮਹਿਮਾ ਦੇਖਣ ਲਈ ਖੁਸ਼ਨਸੀਬ ਹਨ।
ਯੁਗਾਂ ਤੋਂ, ਬਹੁਤ ਸਾਰੇ ਲੋਕ ਨਿਰਾਸ਼ਾ, ਅਤੇ ਅਨਿੱਛਾ ਦੇ ਨਾਲ ਇਸ ਸੰਸਾਰ ਤੋਂ ਚਲੇ ਗਏ ਹਨ, ਅਤੇ ਬਹੁਤ ਸਾਰੇ ਉਮੀਦ ਅਤੇ ਨਿਹਚਾ ਨਾਲ ਇਸ ਵਿੱਚ ਆਏ ਹਨ। ਮੈਂ ਬਹੁਤਿਆਂ ਦੇ ਆਉਣ ਦਾ ਪ੍ਰਬੰਧ ਕੀਤਾ ਹੈ, ਅਤੇ ਕਈਆਂ ਨੂੰ ਦੂਰ ਭੇਜਿਆ ਹੈ। ਅਣਗਿਣਤ ਲੋਕ ਮੇਰੇ ਹੱਥਾਂ ਰਾਹੀਂ ਨਿਕਲੇ ਹਨ। ਕਈ ਆਤਮਾਵਾਂ ਨੂੰ ਪਤਾਲ ਵਿੱਚ ਸੁੱਟ ਦਿੱਤਾ ਗਿਆ ਹੈ, ਬਹੁਤਿਆਂ ਨੇ ਦੇਹ ਵਿੱਚ ਜੀਵਨ ਬਿਤਾਇਆ ਹੈ, ਅਤੇ ਕਈ ਮਰ ਚੁੱਕੇ ਹਨ ਅਤੇ ਧਰਤੀ ’ਤੇ ਮੁੜ ਜਨਮ ਲੈ ਲਿਆ ਹੈ। ਪਰ ਉਨ੍ਹਾਂ ਵਿੱਚੋਂ ਕਿਸੇ ਕੋਲ ਰਾਜ ਦੀਆਂ ਬਰਕਤਾਂ ਦਾ ਅਨੰਦ ਮਾਣਨ ਦਾ ਮੌਕਾ ਨਹੀਂ ਸੀ। ਮੈਂ ਮਨੁੱਖ ਨੂੰ ਇੰਨਾ ਕੁਝ ਦਿੱਤਾ, ਫਿਰ ਵੀ ਉਸ ਨੇ ਥੋੜ੍ਹਾ ਜਿਹਾ ਹੀ ਪ੍ਰਾਪਤ ਕੀਤਾ ਹੈ, ਕਿਉਂਕਿ ਸ਼ਤਾਨ ਦੇ ਹਮਲਿਆਂ ਨੇ ਉਨ੍ਹਾਂ ਨੂੰ ਮੇਰੀ ਸਾਰੀ ਅਮੀਰੀ ਦਾ ਅਨੰਦ ਮਾਣਨ ਵਿੱਚ ਅਸਮਰਥ ਕਰ ਦਿੱਤਾ ਹੈ। ਉਸ ਕੋਲ ਸਿਰਫ਼ ਦੇਖਣ ਲਈ ਇੱਕ ਚੰਗਾ ਨਸੀਬ ਹੈ, ਪਰ ਉਹ ਕਦੇ ਵੀ ਉਨ੍ਹਾਂ ਦਾ ਪੂਰਾ ਅਨੰਦ ਲੈਣ ਦੇ ਯੋਗ ਨਹੀਂ ਹੋਇਆ ਹੈ। ਮਨੁੱਖ ਨੇ ਕਦੇ ਵੀ ਸਵਰਗ ਦੀ ਦੌਲਤ ਨੂੰ ਪ੍ਰਾਪਤ ਕਰਨ ਲਈ ਆਪਣੇ ਸਰੀਰ ਵਿੱਚ ਖਜ਼ਾਨੇ ਭਰੇ ਘਰ ਦੀ ਖੋਜ ਨਹੀਂ ਕੀਤੀ ਹੈ, ਅਤੇ ਇਸ ਤਰ੍ਹਾਂ ਉਸ ਨੇ ਉਨ੍ਹਾਂ ਬਰਕਤਾਂ ਨੂੰ ਗੁਆ ਦਿੱਤਾ ਹੈ ਜੋ ਮੈਂ ਉਸ ਨੂੰ ਦਿੱਤੀਆਂ ਸਨ। ਕੀ ਮਨੁੱਖ ਦੀ ਆਤਮਾ ਉਹ ਅੰਦਰੂਨੀ ਸ਼ਕਤੀ ਨਹੀਂ ਹੈ ਜੋ ਉਸ ਨੂੰ ਮੇਰੇ ਆਤਮਾ ਨਾਲ ਜੋੜਦੀ ਹੈ? ਕਿਉਂ ਮਨੁੱਖ ਨੇ ਮੈਨੂੰ ਕਦੇ ਵੀ ਆਪਣੀ ਆਤਮਾ ਨਾਲ ਨਹੀਂ ਜੋੜਿਆ ਹੈ? ਉਹ ਸਰੀਰ ਵਿੱਚ ਮੇਰੇ ਨਜ਼ਦੀਕ ਕਿਉਂ ਆਉਂਦਾ ਹੈ, ਉਹ ਆਤਮਾ ਵਿੱਚ ਅਜਿਹਾ ਕਰਨ ਦੇ ਅਸਮਰਥ ਕਿਉਂ ਹੈ? ਕੀ ਮੇਰਾ ਅਸਲੀ ਚਿਹਰਾ ਸਰੀਰ ਦਾ ਚਿਹਰਾ ਹੈ? ਮਨੁੱਖ ਮੇਰੇ ਸਾਰ ਨੂੰ ਕਿਉਂ ਨਹੀਂ ਜਾਣਦਾ? ਕੀ ਅਸਲ ਵਿੱਚ ਮਨੁੱਖ ਦੀ ਆਤਮਾ ਵਿੱਚ ਕਦੇ ਮੇਰਾ ਕੋਈ ਚਿੰਨ੍ਹ ਨਹੀਂ ਰਿਹਾ ਹੈ? ਕੀ ਮੈਂ ਮਨੁੱਖ ਦੀ ਆਤਮਾ ਤੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਹਾਂ? ਜੇ ਮਨੁੱਖ ਆਤਮਕ ਖੇਤਰ ਵਿੱਚ ਪ੍ਰਵੇਸ਼ ਨਹੀਂ ਕਰਦਾ, ਤਾਂ ਉਹ ਮੇਰੇ ਇਰਾਦਿਆਂ ਨੂੰ ਕਿਵੇਂ ਸਮਝ ਸਕੇਗਾ? ਕੀ ਮਨੁੱਖ ਦੀਆਂ ਅੱਖਾਂ ਵਿੱਚ ਉਹ ਗੱਲ ਹੈ ਜੋ ਸਿੱਧੇ ਆਤਮਕ ਖੇਤਰ ਨੂੰ ਵਿੰਨ੍ਹ ਸਕਦੀ ਹੈ? ਕਈ ਵਾਰ ਅਜਿਹਾ ਹੋਇਆ ਹੈ ਕਿ ਮੈਂ ਆਪਣੇ ਆਤਮਾ ਦੁਆਰਾ ਮਨੁੱਖ ਨੂੰ ਆਵਾਜ਼ ਦਿੱਤੀ ਹੈ, ਫਿਰ ਵੀ ਮਨੁੱਖ ਅਜਿਹਾ ਵਰਤਾਉ ਕਰਦਾ ਹੈ ਜਿਵੇਂ ਮੈਂ ਉਸ ਨੂੰ ਕੁਝ ਚੁਭੋਇਆ ਹੈ, ਅਤੇ ਮੇਰੇ ਬਾਰੇ ਵਿੱਚ ਦੂਰੋਂ, ਬਹੁਤ ਹੀ ਡਰ ਨਾਲ ਇਹ ਵਿਚਾਰ ਕਰਦਾ ਹੈ ਕਿ ਮੈਂ ਉਸ ਨੂੰ ਕਿਸੇ ਹੋਰ ਦੁਨੀਆ ਵਿੱਚ ਲੈ ਜਾਵਾਂਗਾ। ਕਈ ਵਾਰ ਅਜਿਹਾ ਹੋਇਆ ਹੈ ਜਦੋਂ ਮੈਂ ਮਨੁੱਖ ਦੀ ਆਤਮਾ ਤੋਂ ਪੁੱਛਗਿੱਛ ਕੀਤੀ ਹੈ, ਫਿਰ ਵੀ ਉਹ ਬਿਲਕੁਲ ਹੀ ਬੇਪਰਵਾਹ ਬਣਿਆ ਰਹਿੰਦਾ ਹੈ, ਅਤੇ ਬਹੁਤ ਜ਼ਿਆਦਾ ਡਰ ਜਾਂਦਾ ਹੈ ਕਿ ਮੈਂ ਉਸ ਦੇ ਘਰ ਵਿੱਚ ਵੜ ਜਾਵਾਂਗਾ ਅਤੇ ਮੌਕੇ ਦਾ ਲਾਭ ਉਠਾ ਕੇ ਉਸ ਦੀ ਸਾਰੀ ਸੰਪਤੀ ਖੋਹ ਲਵਾਂਗਾ। ਇਸ ਲਈ, ਉਹ ਮੈਨੂੰ ਬਾਹਰ ਕੱਢ ਦਿੰਦਾ ਹੈ, ਅਤੇ ਮੈਂ ਠੰਡੇ, ਕੱਸ ਕੇ ਬੰਦ ਕੀਤੇ ਦਰਵਾਜ਼ੇ ਸਾਹਮਣੇ ਖੜ੍ਹਾ ਰਹਿ ਜਾਂਦਾ ਹਾਂ। ਕਈ ਵਾਰ ਇੰਝ ਹੋਇਆ ਹੈ ਜਦੋਂ ਮਨੁੱਖ ਡਿੱਗ ਗਿਆ ਅਤੇ ਮੈਂ ਉਸ ਨੂੰ ਬਚਾਇਆ, ਫਿਰ ਵੀ ਜਾਗਣ ਮਗਰੋਂ ਉਹ ਫ਼ੌਰਨ ਮੈਨੂੰ ਛੱਡ ਦਿੰਦਾ ਹੈ ਅਤੇ ਮੇਰੇ ਪਿਆਰ ਦਾ ਅਹਿਸਾਸ ਕੀਤੇ ਬਿਨਾਂ, ਮੈਨੂੰ ਚੁਕੰਨੀਆਂ ਨਜ਼ਰਾਂ ਨਾਲ ਦੇਖਦਾ ਹੈ; ਜਿਵੇਂ ਮੈਂ ਉਸ ਦੇ ਦਿਲ ਨੂੰ ਕਦੇ ਛੋਹਿਆ ਹੀ ਨਹੀਂ ਹੈ। ਮਨੁੱਖ ਇੱਕ ਭਾਵਨਾਹੀਣ, ਨਿਰਦਈ ਜਾਨਵਰ ਹੈ। ਹਾਲਾਂਕਿ ਉਸ ਨੂੰ ਮੇਰੀ ਗਲਵੱਕੜੀ ਤੋਂ ਨਿੱਘ ਮਿਲਦਾ ਹੈ, ਪਰ ਉਹ ਕਦੇ ਵੀ ਇਸ ਤੋਂ ਗਹਿਰਾਈ ਨਾਲ ਭਾਵੁਕ ਨਹੀਂ ਹੋਇਆ ਹੈ। ਮਨੁੱਖ ਇੱਕ ਪਹਾੜੀ ਜੰਗਲੀ ਪ੍ਰਾਣੀ ਵਰਗਾ ਹੈ। ਉਸ ਨੇ ਕਦੇ ਵੀ ਮਨੁੱਖਜਾਤੀ ਪ੍ਰਤੀ ਮੇਰੇ ਪਿਆਰ ਨੂੰ ਸੰਭਾਲ ਕੇ ਨਹੀਂ ਰੱਖਿਆ ਹੈ। ਉਹ ਮੇਰੇ ਨਾਲ ਸੰਪਰਕ ਕਰਨ ਦਾ ਇੱਛੁਕ ਨਹੀਂ ਹੈ, ਉਹ ਪਹਾੜਾਂ ਵਿੱਚ ਰਹਿਣਾ ਪਸੰਦ ਕਰਦਾ ਹੈ, ਜਿੱਥੇ ਉਹ ਜੰਗਲੀ ਜਾਨਵਰਾਂ ਦੇ ਖਤਰੇ ਨੂੰ ਸਹਾਰਦਾ ਹੈ—ਫਿਰ ਵੀ ਉਹ ਮੇਰੀ ਸ਼ਰਣ ਵਿੱਚ ਆਉਣ ਦਾ ਚਾਹਵਾਨ ਨਹੀਂ ਹੈ। ਮੈਂ ਕਿਸੇ ਵਿਅਕਤੀ ਨੂੰ ਮਜਬੂਰ ਨਹੀਂ ਕਰਦਾ ਹਾਂ: ਮੈਂ ਸਿਰਫ਼ ਆਪਣਾ ਕੰਮ ਕਰਦਾ ਹਾਂ। ਉਹ ਦਿਨ ਆਏਗਾ ਜਦੋਂ ਮਨੁੱਖ ਸ਼ਕਤੀਸ਼ਾਲੀ ਮਹਾਸਾਗਰ ਵਿੱਚੋਂ ਤੈਰ ਕੇ ਮੇਰੇ ਕੋਲ ਆ ਜਾਏਗਾ, ਤਾਂ ਕਿ ਉਹ ਧਰਤੀ ਦੀ ਸਾਰੀ ਭਰਪੂਰੀ ਦਾ ਅਨੰਦ ਮਾਣੇ ਅਤੇ ਸਮੁੰਦਰ ਦੁਆਰਾ ਨਿਗਲੇ ਜਾਣ ਦੇ ਡਰ ਨੂੰ ਪਿੱਛੇ ਛੱਡ ਦਵੇ।
ਜਿਵੇਂ-ਜਿਵੇਂ ਮੇਰੇ ਵਚਨ ਪੂਰਣਤਾ ਤਕ ਪਹੁੰਚਦੇ ਹਨ, ਰਾਜ ਹੌਲੀ-ਹੌਲੀ ਧਰਤੀ ’ਤੇ ਆਕਾਰ ਲੈਣ ਲਗਦਾ ਹੈ ਅਤੇ ਮਨੁੱਖ ਹੌਲੀ-ਹੌਲੀ ਆਮ ਵਰਗਾ ਹੋ ਜਾਂਦਾ ਹੈ, ਅਤੇ ਇਸ ਤਰ੍ਹਾਂ ਮੇਰੇ ਦਿਲ ਵਿੱਚ ਜੋ ਰਾਜ ਹੈ ਉਹ ਧਰਤੀ ’ਤੇ ਸਥਾਪਤ ਹੋ ਜਾਂਦਾ ਹੈ। ਰਾਜ ਵਿੱਚ, ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਸਧਾਰਣ ਮਨੁੱਖ ਦਾ ਜੀਵਨ ਵਾਪਸ ਮਿਲ ਜਾਂਦਾ ਹੈ। ਬਰਫ਼ੀਲੀ ਸਰਦੀ ਦੀ ਰੁੱਤ ਚਲੀ ਗਈ ਹੈ, ਉਸ ਦੀ ਥਾਂ ਬਹਾਰਾਂ ਦੇ ਸ਼ਹਿਰਾਂ ਵਾਲੇ ਸੰਸਾਰ ਨੇ ਲੈ ਲਈ ਹੈ, ਜਿੱਥੇ ਸਾਲ ਭਰ ਬਸੰਤ ਰੁੱਤ ਰਹਿੰਦੀ ਹੈ। ਲੋਕ ਅੱਗੇ ਤੋਂ ਮਨੁੱਖ ਦੇ ਉਦਾਸ, ਦੁਖੀ ਸੰਸਾਰ ਦਾ ਸਾਹਮਣਾ ਨਹੀਂ ਕਰਦੇ ਹਨ, ਅਤੇ ਨਾ ਹੀ ਉਹ ਅੱਗੇ ਤੋਂ ਮਨੁੱਖ ਦੇ ਠੰਢੇ-ਯਖ ਸੰਸਾਰ ਨੂੰ ਸਹਿੰਦੇ ਹਨ। ਲੋਕ ਇੱਕ ਦੂਜੇ ਨਾਲ ਲੜਾਈ ਨਹੀਂ ਕਰਦੇ, ਦੇਸ਼ ਇੱਕ ਦੂਜੇ ਖ਼ਿਲਾਫ਼ ਜੰਗ ਨਹੀਂ ਕਰਦੇ, ਹੁਣ ਕੋਈ ਕਤਲੇਆਮ ਨਹੀਂ ਹੁੰਦਾ ਅਤੇ ਨਾ ਹੀ ਕਤਲੇਆਮ ਕਰਕੇ ਲਹੂ ਵਹਿੰਦਾ ਹੈ; ਸਾਰੀ ਜ਼ਮੀਨ ਖੁਸ਼ੀ ਨਾਲ ਭਰਪੂਰ ਹੈ, ਅਤੇ ਇਹ ਹਰ ਥਾਂ ’ਤੇ ਮਨੁੱਖਾਂ ਦਰਮਿਆਨ ਉਤਸ਼ਾਹ ਨੂੰ ਵਧਾਉਂਦਾ ਹੈ। ਮੈਂ ਪੂਰੇ ਸੰਸਾਰ ਵਿੱਚ ਘੁੰਮਦਾ ਹਾਂ, ਮੈਂ ਆਪਣੇ ਸਿੰਘਾਸਣ ਤੋਂ ਖੁਸ਼ ਹੁੰਦਾ ਹਾਂ, ਅਤੇ ਮੈਂ ਤਾਰਿਆਂ ਦਰਮਿਆਨ ਰਹਿੰਦਾ ਹਾਂ। ਅਤੇ ਸਵਰਗਦੂਤ ਮੇਰੇ ਲਈ ਨਵੇਂ-ਨਵੇਂ ਗੀਤ ਅਤੇ ਨਵੇਂ-ਨਵੇਂ ਨ੍ਰਿਤ ਕਰਦੇ ਹਨ। ਹੁਣ ਉਨ੍ਹਾਂ ਦੇ ਚਿਹਰਿਆਂ ਤੋਂ ਉਨ੍ਹਾਂ ਦੀ ਕਮਜ਼ੋਰੀ ਕਾਰਣ ਹੰਝੂ ਨਹੀਂ ਡਿੱਗਦੇ। ਮੈਂ ਹੁਣ, ਆਪਣੇ ਸਾਹਮਣੇ, ਸਵਰਗਦੂਤਾਂ ਦੇ ਰੋਣ ਦੀ ਆਵਾਜ਼ ਨਹੀਂ ਸੁਣਦਾ, ਅਤੇ ਹੁਣ ਕੋਈ ਵੀ ਮੈਨੂੰ ਕਿਸੇ ਮੁਸ਼ਕਲ ਦੀ ਸ਼ਿਕਾਇਤ ਨਹੀਂ ਕਰਦਾ। ਅੱਜ, ਤੁਸੀਂ ਸਾਰੇ ਮੇਰੇ ਸਾਹਮਣੇ ਰਹਿੰਦੇ ਹੋ; ਭਲਕੇ, ਤੁਸੀਂ ਸਾਰੇ ਮੇਰੇ ਰਾਜ ਵਿੱਚ ਰਹੋਗੇ। ਕੀ ਇਹ ਸਭ ਤੋਂ ਵੱਡੀ ਅਸੀਸ ਨਹੀਂ ਹੈ ਜੋ ਮੈਂ ਮਨੁੱਖ ਨੂੰ ਬਖਸ਼ੀ ਹੈ? ਤੁਹਾਡੇ ਦੁਆਰਾ ਅੱਜ ਚੁਕਾਈ ਗਈ ਕੀਮਤ ਦੇ ਕਾਰਣ, ਤੁਸੀਂ ਭਵਿੱਖ ਵਿੱਚ ਮੇਰੀਆਂ ਬਰਕਤਾਂ ਵਿਰਸੇ ਵਿੱਚ ਪ੍ਰਾਪਤ ਕਰੋਗੇ ਅਤੇ ਮੇਰੀ ਮਹਿਮਾ ਦਰਮਿਆਨ ਰਹੋਗੇ। ਕੀ ਤੁਸੀਂ ਲੋਕ ਅਜੇ ਵੀ ਮੇਰੇ ਆਤਮਾ ਦੇ ਮੂਲ-ਤੱਤ ਨਾਲ ਸ਼ਾਮਲ ਨਹੀਂ ਹੋਣਾ ਚਾਹੁੰਦੇ? ਕੀ ਤੁਸੀਂ ਅਜੇ ਵੀ ਖੁਦ ਨੂੰ ਖਤਮ ਕਰਨਾ ਚਾਹੁੰਦੇ ਹੋ? ਲੋਕ ਉਨ੍ਹਾਂ ਵਾਅਦਿਆਂ ਦਾ ਪਿੱਛਾ ਕਰਨ ਦੇ ਇੱਛੁਕ ਹਨ ਜਿਨ੍ਹਾਂ ਨੂੰ ਉਹ ਦੇਖ ਸਕਦੇ ਹਨ, ਭਾਵੇਂ ਉਹ ਅਲਪਜੀਵੀ ਹਨ, ਫਿਰ ਵੀ ਕੋਈ ਵੀ ਕੱਲ੍ਹ ਦੇ ਵਾਅਦਿਆਂ ਨੂੰ ਸਵੀਕਾਰ ਕਰਨ ਦਾ ਇੱਛੁਕ ਨਹੀਂ ਹੈ, ਭਾਵੇਂ ਉਹ ਪੂਰੇ ਅਨੰਤਕਾਲ ਲਈ ਹੋਣ। ਉਹ ਚੀਜ਼ਾਂ ਜੋ ਮਨੁੱਖ ਨੂੰ ਦਿਖਾਈ ਦਿੰਦੀਆ ਹਨ, ਉਹ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਮੈਂ ਸੰਪੂਰਣ ਨਾਸ ਕਰਾਂਗਾ, ਅਤੇ ਅਜਿਹੀਆਂ ਚੀਜ਼ਾਂ ਜੋ ਮਨੁੱਖ ਲਈ ਦ੍ਰਿਸ਼ਟੀਗੋਚਰ ਨਹੀਂ ਹਨ, ਉਹ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਮੈਂ ਪੂਰਾ ਕਰਾਂਗਾ। ਪਰਮੇਸ਼ੁਰ ਅਤੇ ਮਨੁੱਖ ਦਰਮਿਆਨ ਇਹੀ ਅੰਤਰ ਹੈ।
ਮਨੁੱਖ ਨੇ ਹਿਸਾਬ ਲਾ ਲਿਆ ਹੈ ਕਿ ਮੇਰਾ ਦਿਨ ਕਦੋਂ ਆਏਗਾ, ਫਿਰ ਵੀ ਕਿਸੇ ਨੂੰ ਕਦੇ ਅਸਲ ਤਾਰੀਖ ਬਾਰੇ ਪਤਾ ਨਹੀਂ ਲੱਗਿਆ ਹੈ, ਅਤੇ ਇਸ ਤਰ੍ਹਾਂ ਮਨੁੱਖ ਸਿਰਫ਼ ਬੇਸੁਰਤੀ ਦਰਮਿਆਨ ਜੀਵਨ ਬਿਤਾ ਸਕਦਾ ਹੈ। ਕਿਉਂਕਿ ਮਨੁੱਖ ਦੀਆਂ ਇੱਛਾਵਾਂ ਅਨੰਤ ਅਕਾਸ਼ਾਂ ਦੇ ਪਾਰ ਗੂੰਜਦੀਆਂ ਹਨ ਅਤੇ ਫਿਰ ਗਾਇਬ ਹੋ ਜਾਂਦੀਆਂ ਹਨ, ਮਨੁੱਖ ਵਾਰ-ਵਾਰ ਆਪਣੀ ਆਸ ਗੁਆ ਦਿੰਦਾ ਹੈ, ਅਤੇ ਇਸ ਤਰ੍ਹਾਂ ਕਿ ਉਹ ਆਪਣੇ ਮੌਜੂਦਾ ਹਾਲਾਤ ਵਿੱਚ ਹੇਠਾਂ ਡਿੱਗ ਗਿਆ ਹੈ। ਮੇਰੀਆਂ ਬਾਣੀਆਂ ਦਾ ਉਦੇਸ਼ ਮਨੁੱਖਾਂ ਤੋਂ ਤਾਰੀਖਾਂ ਦਾ ਪਿੱਛਾ ਕਰਾਉਣਾ ਨਹੀਂ ਹੈ, ਨਾ ਹੀ ਉਸ ਨੂੰ ਉਸ ਦੀ ਨਿਰਾਸ਼ਾ ਦੇ ਨਤੀਜੇ ਵਜੋਂ ਉਸ ਦੇ ਖੁਦ ਦੇ ਨਾਸ ਵੱਲ ਲਿਜਾਣਾ ਹੈ। ਮੈਂ ਚਾਹੁੰਦਾ ਹਾਂ ਕਿ ਮਨੁੱਖ ਮੇਰੇ ਵਾਅਦੇ ਨੂੰ ਸਵੀਕਾਰ ਕਰਨ, ਅਤੇ ਮੈਂ ਪੂਰੇ ਸੰਸਾਰ ਦੇ ਲੋਕਾਂ ਤੋਂ ਚਾਹੁੰਦਾ ਹਾਂ ਕਿ ਉਹ ਮੇਰੇ ਵਾਅਦਿਆਂ ਦੇ ਭਾਗੀਦਾਰ ਬਣਨ। ਮੈਂ ਅਜਿਹੇ ਜੀਉਂਦੇ ਪ੍ਰਾਣੀਆਂ ਨੂੰ ਚਾਹੁੰਦਾ ਹਾਂ ਜੋ ਜੀਵਨ ਨਾਲ ਭਰਪੂਰ ਹਨ, ਲਾਸ਼ਾਂ ਨੂੰ ਨਹੀਂ ਜੋ ਕਿ ਮੌਤ ਦੀ ਕਗਾਰ ’ਤੇ ਹਨ। ਕਿਉਂਕਿ ਮੈਂ ਰਾਜ ਦੀ ਮੇਜ਼ ’ਤੇ ਝੁਕਦਾ ਹਾਂ, ਮੈਂ ਧਰਤੀ ਦੇ ਸਾਰੇ ਲੋਕਾਂ ਨੂੰ ਹੁਕਮ ਦਿਆਂਗਾ ਕਿ ਉਹ ਮੇਰੇ ਮੁਆਇਨੇ ਨੂੰ ਸਵੀਕਾਰ ਕਰਨ। ਮੈਂ ਆਪਣੇ ਸਾਹਮਣੇ ਕਿਸੇ ਮਲੀਨ ਚੀਜ਼ ਦੀ ਮੌਜੂਦਗੀ ਦੀ ਅਨੁਮਤੀ ਨਹੀਂ ਦਿੰਦਾ ਹਾਂ; ਉਹ ਸਾਰੇ ਜੋ ਮੇਰੇ ਕੰਮ ਵਿੱਚ ਦਖਲਅੰਦਾਜ਼ੀ ਕਰਦੇ ਹਨ, ਉਨ੍ਹਾਂ ਨੂੰ ਗੁਫ਼ਾਵਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ, ਅਤੇ ਰਿਹਾਅ ਹੋਣ ਤੋਂ ਬਾਅਦ ਵੀ ਉਹ ਵੱਡੀਆਂ ਆਫ਼ਤਾਂ ਨਾਲ ਘਿਰੇ ਰਹਿੰਦੇ, ਅਤੇ ਧਰਤੀ ਦੀ ਅੱਗ ਦੀਆਂ ਲਪਟਾਂ ਨਾਲ ਸੜਦੇ ਰਹਿੰਦੇ ਹਨ। ਜਦੋਂ ਮੈਂ ਆਪਣੇ ਦੇਹਧਾਰੀ ਸਰੀਰ ਵਿੱਚ ਹਾਂ, ਤਾਂ ਜੋ ਕੋਈ ਮੇਰੇ ਕੰਮਾਂ ਬਾਰੇ ਮੇਰੀ ਦੇਹ ਨਾਲ ਬਹਿਸ ਕਰੇਗਾ ਉਸ ਨਾਲ ਮੈਂ ਘਿਰਣਾ ਕਰਾਂਗਾ। ਕਈ ਵਾਰ ਮੈਂ ਸਾਰੇ ਇਨਸਾਨਾਂ ਨੂੰ ਚੇਤੇ ਕਰਾਇਆ ਹੈ ਕਿ ਧਰਤੀ ਤੇ ਮੇਰਾ ਕੋਈ ਸਕਾ-ਸੰਬੰਧੀ ਨਹੀਂ ਹੈ, ਅਤੇ ਜੋ ਵੀ ਮੈਨੂੰ ਬਰਾਬਰੀ ਦੇ ਲਿਹਾਜ਼ ਨਾਲ ਵੇਖਦੇ ਅਤੇ ਮੈਨੂੰ ਆਪਣੇ ਵੱਲ ਖਿੱਚਦੇ ਹਨ ਤਾਂ ਕਿ ਅਸੀਂ ਅਤੀਤ ਦੀਆਂ ਯਾਦਾਂ ਨੂੰ ਚੇਤੇ ਕਰ ਸਕੀਏ, ਉਨ੍ਹਾਂ ਦਾ ਨਾਸ ਹੋ ਜਾਏਗਾ। ਮੈਂ ਇਹੀ ਹੁਕਮ ਦਿੰਦਾ ਹਾਂ? ਅਜਿਹੇ ਮਾਮਲਿਆਂ ਵਿੱਚ ਮੈਂ ਮਨੁੱਖ ਪ੍ਰਤੀ ਬਿਲਕੁਲ ਵੀ ਉਦਾਰ ਨਹੀਂ ਹਾਂ। ਉਹ ਸਾਰੇ ਜੋ ਮੇਰੇ ਕੰਮ ਵਿੱਚ ਦਖਲ ਦਿੰਦੇ ਹਨ ਅਤੇ ਮੈਨੂੰ ਸਲਾਹ ਦੇਣ ਦੀ ਪੇਸ਼ਕਸ਼ ਕਰਦੇ ਹਨ ਉਨ੍ਹਾਂ ਨੂੰ ਮੇਰੇ ਦੁਆਰਾ ਤਾੜਨਾ ਦਿੱਤੀ ਜਾਂਦੀ ਹੈ, ਅਤੇ ਮੇਰੇ ਦੁਆਰਾ ਉਨ੍ਹਾਂ ਨੂੰ ਕਦੇ ਮਾਫ਼ ਨਾਹੀ ਕੀਤਾ ਜਾਏਗਾ। ਜੇ ਮੈਂ ਸਾਫ-ਸਾਫ ਨਾ ਕਹਾਂ, ਤਾਂ ਮਨੁੱਖ ਕਦੇ ਸੁਰਤ ਵਿੱਚ ਨਹੀਂ ਆਏਗਾ, ਅਤੇ ਅਣਜਾਣੇ ਵਿੱਚ ਹੀ ਮੇਰੀਆਂ ਤਾੜਨਾਵਾਂ ਪ੍ਰਾਪਤ ਕਰੇਗਾ—ਕਿਉਂਕਿ ਮਨੁੱਖ ਮੈਨੂੰ ਮੇਰੀ ਦੇਹ ਵਿੱਚ ਨਹੀਂ ਜਾਣਦਾ ਹੈ।
20 ਮਾਰਚ, 1992