ਅਧਿਆਇ 6

ਆਤਮਾ ਦੇ ਮਾਮਲਿਆਂ ਪ੍ਰਤੀ ਸਮਝਦਾਰ ਬਣੋ, ਮੇਰੇ ਵਚਨ ਵੱਲ ਧਿਆਨ ਦਿਓ, ਅਤੇ ਮੇਰੇ ਆਤਮਾ ਅਤੇ ਮੇਰੀ ਹੋਂਦ, ਅਤੇ ਮੇਰੇ ਵਚਨ ਅਤੇ ਮੇਰੀ ਹੋਂਦ ਨੂੰ, ਇੱਕ ਅਟੁੱਟ ਸਮੂਹ ਦੇ ਤੌਰ ਤੇ ਸਮਝਣ ਦੇ ਸੱਚਮੁੱਚ ਸਮਰੱਥ ਹੋਵੋ, ਤਾਂ ਜੋ ਸਾਰੇ ਲੋਕ ਮੇਰੀ ਮੌਜੂਦਗੀ ਵਿੱਚ ਮੈਨੂੰ ਸੰਤੁਸ਼ਟ ਕਰ ਸਕਣ। ਮੈਂ ਹਰ ਉਸ ਜਗ੍ਹਾ ’ਤੇ ਪੈਰ ਰੱਖੇ ਹਨ ਜੋ ਹੈ, ਮੈਂ ਬ੍ਰਹਿਮੰਡ ਦੇ ਵਿਸ਼ਾਲ ਵਿਸਥਾਰ ਨੂੰ ਵੇਖਿਆ ਹੈ, ਅਤੇ ਮੈਂ ਮਨੁੱਖ ਵਿਚ ਮਿਠਾਸ ਅਤੇ ਕੁੜੱਤਣ ਦਾ ਸਵਾਦ ਲੈਂਦੇ ਹੋਏ ਸਾਰੇ ਲੋਕਾਂ ਵਿਚ ਤੁਰਿਆ ਹਾਂ–ਤਾਂ ਵੀ ਮਨੁੱਖ ਨੇ ਕਦੇ ਵੀ ਮੈਨੂੰ ਸੱਚਮੁੱਚ ਨਹੀਂ ਜਾਣਿਆ, ਉਸ ਨੇ ਕਦੇ ਵੀ ਮੇਰੀਆਂ ਯਾਤਰਾਵਾਂ ਦੌਰਾਨ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਕਿਉਂਕਿ ਮੈਂ ਚੁੱਪ ਸੀ, ਅਤੇ ਕਦੇ ਅਲੌਕਿਕ ਕੰਮ ਨਹੀਂ ਕੀਤੇ, ਕਿਸੇ ਨੇ ਸੱਚਮੁੱਚ ਮੈਨੂੰ ਕਦੇ ਨਹੀਂ ਵੇਖਿਆ। ਅੱਜ ਦਾ ਸਮਾਂ ਅਤੀਤ ਦੇ ਉਲਟ ਹੈ: ਮੈਂ ਉਹ ਚੀਜ਼ਾਂ ਕਰਾਂਗਾ ਜੋ ਸ੍ਰਿਸ਼ਟੀ ਦੇ ਸਮੇਂ ਤੋਂ ਕਦੇ ਵੀ ਨਹੀਂ ਵੇਖੀਆਂ ਗਈਆਂ, ਉਹ ਵਚਨ ਬੋਲਾਂਗਾ ਜੋ ਯੁੱਗਾਂ ਦੌਰਾਨ ਕਦੇ ਨਹੀਂ ਸੁਣੇ ਗਏ, ਕਿਉਂਕਿ ਮੈਂ ਮੰਗ ਕਰਦਾ ਹਾਂ ਕਿ ਸਾਰੇ ਲੋਕ ਮੈਨੂੰ ਸਰੀਰ ਵਿੱਚ ਜਾਣ ਲੈਣ। ਇਹ ਮੇਰੇ ਪ੍ਰਬੰਧਨ ਦੇ ਕਦਮ ਹਨ, ਪਰ ਆਦਮੀ ਨੂੰ ਇਸ ਦੀ ਭਿਣਕ ਤੱਕ ਨਹੀਂ ਹੈ। ਭਾਵੇਂ ਮੈਂ ਸਾਫ਼-ਸਾਫ਼ ਬੋਲਿਆ ਹੈ, ਲੋਕ ਫਿਰ ਵੀ ਉਲਝਣ ਵਿੱਚ ਰਹਿੰਦੇ ਹਨ; ਉਨ੍ਹਾਂ ਨੂੰ ਸਮਝਾਉਣਾ ਮੁਸ਼ਕਲ ਹੈ। ਕੀ ਇਹ ਮਨੁੱਖ ਦੀ ਨੀਚਤਾ ਨਹੀਂ ਹੈ? ਕੀ ਇਹ ਬਿਲਕੁਲ ਉਹੀ ਨਹੀਂ ਜਿਸ ਦਾ ਮੈਂ ਉਪਾਅ ਕਰਨਾ ਚਾਹੁੰਦਾ ਹਾਂ? ਸਾਲਾਂ ਤੋਂ, ਮੈਂ ਆਦਮੀ ਵਿਚ ਕੁਝ ਨਹੀਂ ਕੀਤਾ; ਸਾਲਾਂ ਤੋਂ, ਮੇਰੇ ਦੇਹਧਾਰੀ ਸਰੀਰ ਨਾਲ ਸਿੱਧੇ ਸੰਪਰਕ ਵਿੱਚ ਹੋਣ ਦੇ ਬਾਵਜੂਦ, ਕਿਸੇ ਨੇ ਕਦੇ ਵੀ ਉਹ ਆਵਾਜ਼ ਨਹੀਂ ਸੁਣੀ ਜੋ ਮੇਰੀ ਪਰਮੇਸ਼ੁਰਤਾਈ ਤੋਂ ਸਿੱਧੇ ਤੌਰ ਤੇ ਜਾਰੀ ਕੀਤੀ ਗਈ ਸੀ। ਇਸ ਤਰ੍ਹਾਂ ਲੋਕਾਂ ਦਾ ਗਿਆਨ ਸੁਭਾਵਕ ਤੌਰ ਤੇ ਮੇਰੇ ਬਾਰੇ ਘੱਟ ਹੈ, ਹਾਲਾਂਕਿ ਇਸ ਨੇ ਮੇਰੇ ਲਈ ਉਨ੍ਹਾਂ ਦੇ ਪਿਆਰ ਨੂੰ ਯੁੱਗਾਂ ਤੋਂ ਪ੍ਰਭਾਵਿਤ ਨਹੀਂ ਕੀਤਾ। ਪਰ,ਅੱਜ ਮੈਂ ਤੁਹਾਡੇ ਵਿੱਚ ਚਮਤਕਾਰੀ ਕੰਮ, ਉਹ ਕੰਮ ਕੀਤਾ ਹੈ ਜੋ ਕਲਪਨਾ ਤੋਂ ਪਰੇ ਹੈ ਅਤੇ ਬਿਨਾਂ ਕਿਸੇ ਮਾਪ ਦੇ, ਅਤੇ ਮੈਂ ਬਹੁਤ ਸਾਰੇ ਵਚਨ ਬੋਲੇ ਹਨ। ਅਤੇ ਫਿਰ ਵੀ, ਅਜਿਹੀਆਂ ਸਥਿਤੀਆਂ ਵਿੱਚ, ਅਜੇ ਵੀ ਬਹੁਤ ਸਾਰੇ ਹਨ ਜੋ ਮੇਰੀ ਮੌਜੂਦਗੀ ਵਿੱਚ ਸਿੱਧੇ ਤੌਰ ਤੇ ਮੇਰਾ ਵਿਰੋਧ ਕਰਦੇ ਹਨ। ਹੁਣ ਮੈਂ ਤੈਨੂੰ ਕੁਝ ਉਦਾਹਰਣਾਂ ਦਿੰਦਾ ਹਾਂ।

ਮੇਰੀ ਇੱਛਾ ਨੂੰ ਸਮਝਣ ਅਤੇ ਜ਼ਿੰਦਗੀ ਦਾ ਅਰਥ ਜਾਣਨ ਦੀ ਕੋਸ਼ਿਸ਼ ਕਰਦਿਆਂ ਤੁਸੀਂ ਹਰ ਰੋਜ਼ ਇੱਕ ਖਿਆਲੀ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਦੇ ਹੋ। ਪਰ ਮੇਰੇ ਵਚਨਾਂ ਨਾਲ ਸਾਹਮਣਾ ਹੋਣ ’ਤੇ, ਤੁਸੀਂ ਉਨ੍ਹਾਂ ਨੂੰ ਅਲੱਗ ਤਰ੍ਹਾਂ ਵੇਖਦੇ ਹੋ; ਤੁਸੀਂ ਮੇਰੇ ਵਚਨਾਂ ਅਤੇ ਆਤਮਾ ਨੂੰ ਸਮੁੱਚੇ ਤੌਰ ਤੇ ਸਮਝਦੇ ਹੋ, ਫਿਰ ਵੀ ਮੇਰੀ ਹੋਂਦ ਨੂੰ ਇੱਕ ਪਾਸੇ ਕਰ ਦਿੰਦੇ ਹੋ, ਐਸੇ ਵਿਅਕਤੀ ’ਤੇ ਵਿਸ਼ਵਾਸ ਕਰਦੇ ਹੋ ਕਿ ਮੈਂ ਅਜਿਹੇ ਵਚਨ ਬੋਲਣ ਵਿਚ ਮੁਢਲੇ ਤੌਰ ਤੇ ਅਯੋਗ ਹਾਂ, ਕਿ ਉਹ ਮੇਰੇ ਆਤਮਾ ਦੁਆਰਾ ਨਿਰਦੇਸ਼ਤ ਹਨ। ਅਜਿਹੀਆਂ ਸਥਿਤੀਆਂ ਵਿੱਚ ਤੁਹਾਡਾ ਗਿਆਨ ਕੀ ਹੈ? ਤੁਸੀਂ ਮੇਰੇ ਸ਼ਬਦਾਂ ਵਿੱਚ ਕੁਝ ਹੱਦ ਤੱਕ ਵਿਸ਼ਵਾਸ ਕਰਦੇ ਹੋ ਪਰ ਫਿਰ ਵੀ ਸਰੀਰ ਪ੍ਰਤੀ ਤੁਹਾਡੀ ਘਟਦੀ-ਵਧਦੀ ਕਠੋਰਤਾ ਵਾਲੀਆਂ ਧਾਰਣਾਵਾਂ ਹਨ ਨੂੰ ਜਿਨ੍ਹਾਂ ਨੂੰ ਮੈਂ ਪਹਿਨਦਾ ਹਾਂ। ਤੁਸੀਂ ਹਰ ਰੋਜ਼ ਇਸ ਦਾ ਅਧਿਐਨ ਕਰਨ ਵਿਚ ਬਿਤਾਉਂਦੇ ਹੋ, ਅਤੇ ਕਹਿੰਦੇ ਹੋ, “ਉਹ ਇਸ ਤਰ੍ਹਾਂ ਕੰਮ ਕਿਉਂ ਕਰਦਾ ਹੈ? ਕੀ ਉਹ ਸਚਮੁੱਚ ਪਰਮੇਸ਼ੁਰ ਵੱਲੋਂ ਆਉਂਦੇ ਹਨ? ਅਸੰਭਵ! ਉਹ ਮੇਰੇ ਤੋਂ ਬਹੁਤਾ ਵੱਖਰਾ ਨਹੀਂ—ਉਹ ਵੀ ਇੱਕ ਆਮ, ਸਧਾਰਨ ਆਦਮੀ ਹੈ।” ਅਜਿਹੇ ਹਾਲਾਤਾਂ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ?

ਤੁਹਾਡੇ ਵਿੱਚੋਂ ਕੌਣ ਹੈ ਜਿਸ ਵਿੱਚ ਉਪਰੋਕਤ ਗੱਲਾਂ ਨਹੀਂ ਹਨ? ਕੌਣ ਅਜਿਹੀਆਂ ਚੀਜ਼ਾਂ ਵਿੱਚ ਨਹੀਂ ਰੁੱਝਿਆ ਹੈ? ਇਹ ਉਹ ਚੀਜ਼ਾਂ ਜਾਪਦੀਆਂ ਹਨ ਜਿਹੜੀਆਂ ਤੂੰ ਨਿੱਜੀ ਜਾਇਦਾਦ ਦੇ ਟੁਕੜਿਆਂ ਦੀ ਤਰ੍ਹਾਂ ਰੱਖਦਾ ਹੈਂ, ਉਨ੍ਹਾਂ ਨੂੰ ਕਦੇ ਜਾਣ ਨਹੀਂ ਦੇਣਾ ਚਾਹੁੰਦਾ। ਇਸ ਤੋਂ ਵੀ ਘੱਟ ਤੁਸੀਂ ਵਿਅਕਤੀਗਤ ਯਤਨ ਕਰਦੇ ਹੋ; ਇਸ ਦੀ ਬਜਾਏ, ਤੁਸੀਂ ਮੇਰਾ ਇੰਤਜ਼ਾਰ ਕਰਦੇ ਹੋ ਕਿ ਮੈਂ ਖੁਦ ਇਸ ਨੂੰ ਕਰਾਂ। ਸੱਚ ਕਿਹਾ ਜਾਵੇ ਤਾਂ, ਮੈਨੂੰ ਨਾ ਖੋਜਣ ਵਾਲਾ ਇੱਕ ਵੀ ਐਸਾ ਵਿਅਕਤੀ ਨਹੀਂ ਜੋ ਮੈਨੂੰ ਸਹਿਜਤਾ ਨਾਲ ਜਾਣ ਲਵੇ। ਇਹ ਤੁੱਛ ਸ਼ਬਦ ਨਹੀਂ ਹਨ ਜੋ ਮੈਂ ਤੁਹਾਨੂੰ ਸਿਖਾਉਂਦਾ ਹਾਂ। ਕਿਉਂਕਿ ਮੈਂ ਤੁਹਾਡੇ ਹਵਾਲੇ ਲਈ ਤੁਹਾਨੂੰ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਇੱਕ ਹੋਰ ਉਦਾਹਰਣ ਦੇ ਸਕਦਾ ਹਾਂ।

ਪਤਰਸ ਦੇ ਜ਼ਿਕਰ ’ਤੇ, ਲੋਕਾਂ ਕੋਲ ਉਸ ਦੇ ਬਾਰੇ ਕਹਿਣ ਲਈ ਬੇਹਿਸਾਬ ਚੰਗੀਆਂ ਗੱਲਾਂ ਹਨ। ਉਨ੍ਹਾਂ ਨੂੰ ਤੁਰੰਤ ਉਹ ਤਿੰਨ ਵਾਰ ਦਾ ਇਨਕਾਰ ਯਾਦ ਆਉਂਦਾ ਹੈ ਜੋ ਉਸ ਨੇ ਪਰਮੇਸ਼ੁਰ ਦਾ ਕੀਤਾ, ਕਿਵੇਂ ਉਸ ਨੇ ਸ਼ਤਾਨ ਦੀ ਸੇਵਾ ਕਰਕੇ ਪਰਮੇਸ਼ੁਰ ਦੀ ਪਰਖ ਕੀਤੀ, ਅਤੇ ਆਖਰਕਾਰ ਉਸ ਨੂੰ ਕਿਵੇਂ ਪਰਮੇਸ਼ੁਰ ਲਈ ਉਲਟੀ ਸਲੀਬ ਦਿੱਤੀ ਗਈ ਸੀ, ਅਤੇ ਇਸ ਤਰ੍ਹਾਂ ਦਾ ਹੋਰ ਬਹੁਤ ਕੁਝ। ਹੁਣ ਮੈਂ ਤੁਹਾਨੂੰ ਇਹ ਦੱਸਣ ’ਤੇ ਧਿਆਨ ਕੇਂਦ੍ਰਿਤ ਕਰਨ ਜਾ ਰਿਹਾ ਹਾਂ ਕਿ ਪਤਰਸ ਮੈਨੂੰ ਕਿਵੇਂ ਜਾਣਦਾ ਸੀ ਅਤੇ ਉਸ ਦਾ ਆਖਰੀ ਅੰਤ ਕੀ ਸੀ। ਪਤਰਸ ਚੰਗੀ ਕਾਬਲੀਅਤ ਵਾਲਾ ਸੀ, ਪਰ ਉਸ ਦੇ ਹਾਲਾਤ ਪੌਲੁਸ ਵਰਗੇ ਨਹੀਂ ਸਨ: ਉਸ ਦੇ ਮਾਪਿਆਂ ਨੇ ਮੈਨੂੰ ਸਤਾਇਆ, ਉਹ ਦੁਸ਼ਟ ਆਤਮਾਵਾਂ ਸਨ ਜਿਨ੍ਹਾਂ ਨੂੰ ਸ਼ਤਾਨ ਨੇ ਜਕੜਿਆ ਸੀ ਅਤੇ ਨਤੀਜੇ ਵਜੋਂ, ਉਨ੍ਹਾਂ ਨੇ ਪਤਰਸ ਨੂੰ ਪਰਮੇਸ਼ੁਰ ਬਾਰੇ ਕੁਝ ਨਹੀਂ ਸਿਖਾਇਆ। ਪਤਰਸ ਛੋਟੀ ਉਮਰ ਤੋਂ ਹੀ ਬੁੱਧੀਮਾਨ, ਗੁਣਵੰਤ ਸੀ, ਅਤੇ ਆਪਣੇ ਮਾਪਿਆਂ ਦਾ ਦੁਲਾਰਾ ਸੀ। ਫਿਰ ਵੀ ਇੱਕ ਬਾਲਗ ਵਜੋਂ, ਉਹ ਉਨ੍ਹਾਂ ਦਾ ਦੁਸ਼ਮਣ ਬਣ ਗਿਆ ਕਿਉਂਕਿ ਉਸ ਨੇ ਕਦੇ ਵੀ ਮੇਰੇ ਗਿਆਨ ਦਾ ਪਿੱਛਾ ਕਰਨਾ ਨਹੀਂ ਛੱਡਿਆ, ਅਤੇ ਬਾਅਦ ਵਿਚ ਉਨ੍ਹਾਂ ਵੱਲੋਂ ਮੂੰਹ ਮੋੜ ਲਿਆ। ਇਹ ਇਸ ਲਈ ਸੀ ਕਿਉਂਕਿ ਸਭ ਤੋਂ ਵੱਧ, ਉਹ ਵਿਸ਼ਵਾਸ ਕਰਦਾ ਸੀ ਕਿ ਸਵਰਗ ਅਤੇ ਧਰਤੀ ਅਤੇ ਸਾਰੀਆਂ ਚੀਜ਼ਾਂ ਸਰਬਸ਼ਕਤੀਮਾਨ ਦੇ ਹੱਥ ਵਿੱਚ ਹਨ ਅਤੇ ਸਾਰੀਆਂ ਸਕਾਰਾਤਮਕ ਚੀਜ਼ਾਂ ਪਰਮੇਸ਼ੁਰ ਤੋਂ ਆਉਂਦੀਆਂ ਹਨ ਅਤੇ ਸ਼ਤਾਨ ਦੇ ਪ੍ਰਭਾਵ ਤੋਂ ਬਿਨਾਂ ਸਿੱਧੇ ਉਸ ਦੁਆਰਾ ਜਾਰੀ ਕੀਤੀਆਂ ਜਾਂਦੀਆਂ ਹਨ। ਪਤਰਸ ਦੇ ਮਾਪਿਆਂ ਦੇ ਵਿਰੋਧ ਨੇ ਉਸ ਨੂੰ ਮੇਰੇ ਪਿਆਰ ਅਤੇ ਦਇਆ ਦਾ ਵਧੇਰੇ ਗਿਆਨ ਦਿੱਤਾ, ਜਿਸ ਕਰਕੇ ਮੈਨੂੰ ਭਾਲਣ ਦੀ ਉਸ ਦੀ ਇੱਛਾ ਹੋਰ ਵਧ ਗਈ। ਉਹ ਸਿਰਫ ਮੇਰੇ ਵਚਨਾਂ ਨੂੰ ਖਾਣ-ਪੀਣ ’ਤੇ ਹੀ ਨਹੀਂ ਸੀ, ਬਲਕਿ ਇਸ ਤੋਂ ਇਲਾਵਾ, ਮੇਰੀ ਇੱਛਾ ਨੂੰ ਸਮਝਣ ’ਤੇ ਕੇਂਦ੍ਰਿਤ ਸੀ, ਅਤੇ ਹਮੇਸ਼ਾਂ ਆਪਣੇ ਦਿਲ ਵਿਚ ਚੌਕਸ ਸੀ। ਨਤੀਜੇ ਵਜੋਂ, ਉਹ ਹਮੇਸ਼ਾਂ ਆਪਣੀ ਆਤਮਾ ਵਿੱਚ ਸੰਵੇਦਨਸ਼ੀਲ ਹੁੰਦਾ ਸੀ, ਅਤੇ ਇਸ ਲਈ ਉਸ ਨੇ ਜੋ ਕੁਝ ਕੀਤਾ ਉਸ ਵਿੱਚ ਉਹ ਮੇਰੇ ਆਪਣੇ ਦਿਲ ਦੇ ਬਹੁਤ ਕਰੀਬ ਸੀ। ਅਸਫਲਤਾ ਵਿੱਚ ਫਸਣ ਦੇ ਡੂੰਘੇ ਡਰ ਕਾਰਨ ਉਸ ਨੇ ਆਪਣੇ ਆਪ ਨੂੰ ਉਤਸ਼ਾਹਤ ਕਰਨ ਲਈ ਪਿਛਲੇ ਸਮੇਂ ਵਿੱਚ ਲੋਕਾਂ ਦੀਆਂ ਅਸਫਲਤਾਵਾਂ ਉੱਤੇ ਨਿਰੰਤਰ ਧਿਆਨ ਕੇਂਦ੍ਰਿਤ ਕੀਤਾ। ਇਸੇ ਤਰ੍ਹਾਂ, ਉਸ ਨੇ ਉਨ੍ਹਾਂ ਸਾਰੇ ਲੋਕਾਂ ਦੀ ਨਿਹਚਾ ਅਤੇ ਪਿਆਰ ਨੂੰ ਆਤਮਸਾਤ ਕਰਨ ’ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜੋ ਸਾਰੀ ਉਮਰ ਪਰਮੇਸ਼ੁਰ ਨੂੰ ਪਿਆਰ ਕਰਦੇ ਰਹੇ ਸਨ। ਇਸ ਤਰੀਕੇ ਨਾਲ—ਨਾ ਸਿਰਫ ਨਕਾਰਾਤਮਕ ਪਹਿਲੂਆਂ ਵਿਚ, ਬਲਕਿ ਸਭ ਤੋਂ ਮਹੱਤਵਪੂਰਣ, ਸਕਾਰਾਤਮਕ ਪਹਿਲੂਆਂ ਵਿਚ—ਉਹ ਹੋਰ ਤੇਜ਼ੀ ਨਾਲ ਵਧਦਾ ਗਿਆ, ਇਸ ਤਰ੍ਹਾਂ ਕਿ ਉਸ ਦਾ ਗਿਆਨ ਮੇਰੀ ਮੌਜੂਦਗੀ ਵਿਚ ਸਭ ਤੋਂ ਮਹਾਨ ਬਣ ਗਿਆ। ਫਿਰ, ਇਹ ਕਲਪਨਾ ਕਰਨਾ ਮੁਸ਼ਕਲ ਨਹੀਂ ਹੈ ਕਿ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਕਿਵੇਂ ਰੱਖਿਆ, ਉਸ ਨੇ ਕਿਵੇਂ ਭੋਜਨ, ਕੱਪੜੇ, ਸੌਣ ਅਤੇ ਉਹ ਕਿੱਥੇ ਰਹਿੰਦਾ ਸੀ ਇਸ ਬਾਰੇ ਫੈਸਲੇ ਲੈਂਦੇ ਹੋਏ ਸਮਰਪਣ ਕੀਤਾ, ਅਤੇ ਇਸ ਦੀ ਬਦਲੇ ਸਾਰੀਆਂ ਚੀਜ਼ਾਂ ਵਿੱਚ ਮੈਨੂੰ ਸੰਤੁਸ਼ਟ ਕਰਨ ਦੇ ਅਧਾਰ ’ਤੇ ਮੇਰੀ ਭਰਪੂਰੀ ਦਾ ਅਨੰਦ ਲਿਆ। ਮੈਂ ਉਸ ਨੂੰ ਅਣਗਿਣਤ ਪਰਤਾਵਿਆਂ ਵਿੱਚ ਪਾਇਆ—ਪਰਤਾਵੇ ਜਿਨ੍ਹਾਂ ਨੇ ਸੁਭਾਵਿਕ ਤੌਰ ਤੇ ਉਸ ਨੂੰ ਅੱਧ-ਮਰਿਆ ਛੱਡ ਦਿੱਤਾ—ਪਰ ਇਨ੍ਹਾਂ ਸੈਂਕੜੇ ਪਰਤਾਵਿਆਂ ਦੇ ਦੌਰਾਨ, ਉਸ ਨੇ ਕਦੇ ਮੇਰੇ ’ਤੇ ਵਿਸ਼ਵਾਸ ਨਹੀਂ ਗੁਆਇਆ ਜਾਂ ਮੇਰੇ ਵਿੱਚ ਨਿਰਾਸ਼ ਮਹਿਸੂਸ ਨਹੀਂ ਕੀਤਾ। ਇਥੋਂ ਤੱਕ ਕਿ ਜਦੋਂ ਮੈਂ ਕਿਹਾ ਸੀ ਕਿ ਮੈਂ ਉਸ ਨੂੰ ਤਿਆਗ ਦਿੱਤਾ ਸੀ, ਫਿਰ ਵੀ ਉਹ ਨਿਰਾਸ਼ ਨਹੀਂ ਹੋਇਆ, ਅਤੇ ਮੇਰੇ ਨਾਲ ਵਿਹਾਰਕ ਢੰਗ ਨਾਲ ਅਤੇ ਅਮਲ ਦੇ ਪਿਛਲੇ ਸਿਧਾਂਤਾਂ ਦੇ ਅਨੁਸਾਰ ਪਿਆਰ ਕਰਦਾ ਰਿਹਾ। ਮੈਂ ਉਸ ਨੂੰ ਕਿਹਾ ਕਿ ਮੈਂ ਉਸ ਦੀ ਪ੍ਰਸ਼ੰਸਾ ਨਹੀਂ ਕਰਾਂਗਾ ਭਾਵੇਂ ਕਿ ਉਹ ਮੈਨੂੰ ਪਿਆਰ ਕਰਦਾ ਹੈ, ਕਿ ਮੈਂ ਆਖਰਕਾਰ ਉਸ ਨੂੰ ਸ਼ਤਾਨ ਦੇ ਹੱਥਾਂ ਵਿੱਚ ਸੁੱਟ ਦੇਵਾਂਗਾ। ਪਰ ਅਜਿਹੇ ਪਰਤਾਵਿਆਂ ਦੌਰਾਨ, ਪਰਤਾਵੇ ਜਿਹੜੇ ਉਸ ਦੇ ਸਰੀਰ ਉੱਤੇ ਨਹੀਂ ਆਏ, ਪਰ ਵਚਨਾਂ ਦੇ ਪਰਤਾਵੇ ਸਨ, ਉਸ ਨੇ ਫਿਰ ਵੀ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, "ਹੇ ਪਰਮੇਸ਼ੁਰ! ਸਵਰਗ ਅਤੇ ਧਰਤੀ ਅਤੇ ਸਾਰੀਆਂ ਚੀਜ਼ਾਂ ਵਿੱਚ ਕੀ ਕੋਈ ਮਨੁੱਖ, ਕੋਈ ਪ੍ਰਾਣੀ, ਜਾਂ ਕੋਈ ਚੀਜ਼ ਹੈ ਜਿਹੜੀ ਤੇਰੇ ਹੱਥ ਵਿੱਚ ਨਹੀਂ ਹੈ? ਜਦ ਤੂੰ ਮੇਰੇ ਉਤੇ ਮਿਹਰਬਾਨ ਹੁੰਦਾ ਹੈਂ, ਤਾਂ ਮੇਰਾ ਮਨ ਤੇਰੀ ਦਇਆ ਨਾਲ ਬਹੁਤ ਅਨੰਦ ਹੁੰਦਾ ਹੈ। ਜਦੋਂ ਤੂੰ ਮੈਨੂੰ ਜਾਂਚਦਾ ਹੈਂ, ਭਾਵੇਂ ਮੈਂ ਅਯੋਗ ਹੀ ਹੋਵਾਂ, ਮੈਨੂੰ ਤੇਰੇ ਕੰਮਾਂ ਦੀ ਅਥਾਹ ਸਮਝ ਦਾ ਵੱਡਾ ਗਿਆਨ ਪ੍ਰਾਪਤ ਹੁੰਦਾ ਹੈ, ਕਿਉਂਕਿ ਤੂੰ ਅਧਿਕਾਰ ਅਤੇ ਬੁੱਧ ਨਾਲ ਭਰਿਆ ਹੋਇਆ ਹੈਂ। ਹਾਲਾਂਕਿ ਮੇਰਾ ਸਰੀਰ ਤੰਗੀ ਸਹਿੰਦਾ ਹੈ, ਮੇਰੀ ਆਤਮਾ ਨੂੰ ਦਿਲਾਸਾ ਮਿਲਦਾ ਹੈ। ਮੈਂ ਤੇਰੀ ਬੁੱਧ ਅਤੇ ਕਾਰਜਾਂ ਦੀ ਪ੍ਰਸ਼ੰਸਾ ਕਿਵੇਂ ਨਾਂ ਕਰਾਂ? ਭਾਵੇਂ ਤੈਨੂੰ ਜਾਣਨ ਤੋਂ ਬਾਅਦ ਮੈਨੂੰ ਮਰਨਾ ਵੀ ਪਵੇ, ਮੈਂ ਇਹ ਖੁਸ਼ੀ ਅਤੇ ਆਨੰਦ ਨਾਲ ਕਿਵੇਂ ਨਾ ਕਰਾਂ? ਹੇ ਸਰਬਸ਼ਕਤੀਮਾਨ! ਕੀ ਤੂੰ ਸੱਚਮੁੱਚ ਨਹੀਂ ਚਾਹੁੰਦਾ ਕਿ ਮੈਂ ਤੈਨੂੰ ਵੇਖ ਸਕਾਂ? ਕੀ ਮੈਂ ਤੇਰਾ ਨਿਆਂ ਪ੍ਰਾਪਤ ਕਰਨ ਲਈ ਸੱਚਮੁੱਚ ਅਯੋਗ ਹਾਂ? ਕੀ ਇਹ ਹੋ ਸਕਦਾ ਹੈ ਕਿ ਮੇਰੇ ਵਿੱਚ ਕੁਝ ਅਜਿਹਾ ਹੈ ਜੋ ਤੂੰ ਨਹੀਂ ਵੇਖਣਾ ਚਾਹੁੰਦਾ?” ਅਜਿਹੇ ਪਰਤਾਵਿਆਂ ਦੌਰਾਨ, ਹਾਲਾਂਕਿ ਪਤਰਸ ਮੇਰੀ ਇੱਛਾ ਨੂੰ ਸਹੀ ਢੰਗ ਨਾਲ ਸਮਝ ਨਹੀਂ ਪਾ ਰਿਹਾ ਸੀ, ਇਹ ਸਪਸ਼ਟ ਸੀ ਕਿ ਉਹ ਮੇਰੇ ਦੁਆਰਾ ਵਰਤੇ ਜਾਣ ’ਤੇ ਆਦਰ ਅਤੇ ਮਾਣ ਮਹਿਸੂਸ ਕਰਦਾ ਸੀ (ਭਾਵੇਂ ਕਿ ਉਸ ਨੇ ਮੇਰਾ ਨਿਆਂ ਪ੍ਰਾਪਤ ਕੀਤਾ ਤਾਂ ਜੋ ਮਨੁੱਖਤਾ ਮੇਰੀ ਮਹਿਮਾ ਅਤੇ ਕ੍ਰੋਧ ਵੇਖ ਸਕੇ), ਅਤੇ ਉਹ ਉਹ ਇਨ੍ਹਾਂ ਪਰਤਾਵਿਆਂ ਤੋਂ ਦੁਖੀ ਨਹੀਂ ਸੀ। ਮੇਰੇ ਸਾਹਮਣੇ ਉਸ ਦੀ ਵਫ਼ਾਦਾਰੀ ਕਰਕੇ, ਅਤੇ ਮੇਰੀ ਉਸ ਤੋਂ ਬਰਕਤ ਕਰਕੇ, ਉਹ ਹਜ਼ਾਰਾਂ ਸਾਲਾਂ ਤੋਂ ਮਨੁੱਖ ਲਈ ਇੱਕ ਮਿਸਾਲ ਅਤੇ ਨਮੂਨਾ ਰਿਹਾ ਹੈ। ਕੀ ਇਹ ਬਿਲਕੁਲ ਉਹ ਨਹੀਂ ਜਿਸ ਦੀ ਤੁਹਾਨੂੰ ਨਕਲ ਕਰਨੀ ਚਾਹੀਦੀ ਹੈ? ਇਸ ਬਾਰੇ ਬੜੇ ਧਿਆਨ ਅਤੇ ਡੂੰਘਿਆਈ ਨਾਲ ਸੋਚੋ ਕਿ ਮੈਂ ਪਤਰਸ ਦਾ ਇੰਨਾ ਲੰਮਾ ਬਿਓਰਾ ਕਿਉਂ ਦਿੱਤਾ ਹੈ; ਇਹ ਉਹ ਸਿਧਾਂਤ ਹੋਣੇ ਚਾਹੀਦੇ ਹਨ ਜਿਨ੍ਹਾਂ ਦੁਆਰਾ ਤੁਸੀਂ ਕੰਮ ਕਰਦੇ ਹੋ।

ਹਾਲਾਂਕਿ ਬਹੁਤ ਘੱਟ ਲੋਕ ਮੈਨੂੰ ਜਾਣਦੇ ਹਨ, ਪਰ ਮੈਂ ਆਪਣਾ ਕ੍ਰੋਧ ਮਨੁੱਖ ਉੱਤੇ ਨਹੀਂ ਵਰ੍ਹਾਉਂਦਾ, ਕਿਉਂਕਿ ਲੋਕਾਂ ਵਿੱਚ ਬਹੁਤ ਘਾਟ ਹੈ, ਅਤੇ ਉਨ੍ਹਾਂ ਲਈ ਉਹ ਪੱਧਰ ਪ੍ਰਾਪਤ ਕਰਨਾ ਮੁਸ਼ਕਲ ਹੈ ਜਿਸ ਦੀ ਮੰਗ ਮੈਂ ਉਨ੍ਹਾਂ ਤੋਂ ਕਰਦਾ ਹਾਂ। ਇਸ ਤਰ੍ਹਾਂ, ਮੈਂ ਹਜ਼ਾਰਾਂ ਸਾਲਾਂ ਤੋਂ ਅੱਜ ਤੱਕ ਮਨੁੱਖ ਪ੍ਰਤੀ ਸਹਿਣਸ਼ੀਲ ਰਿਹਾ ਹਾਂ, ਫਿਰ ਵੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਸਹਿਣਸ਼ੀਲਤਾ ਦੇ ਕਾਰਨ ਆਪਣੇ ਆਪ ਪ੍ਰਤੀ ਸੌਖ ਨਹੀਂ ਵਰਤੋਗੇ ਪਤਰਸ ਦੁਆਰਾ, ਤੁਹਾਨੂੰ ਮੈਨੂੰ ਜਾਣਨਾ ਚਾਹੀਦਾ ਹੈ ਅਤੇ ਮੇਰੀ ਭਾਲ ਕਰਨੀ ਚਾਹੀਦੀ ਹੈ; ਉਸ ਦੇ ਸਾਰੇ ਕਾਰਨਾਮਿਆਂ ਤੋਂ, ਤੁਹਾਨੂੰ ਪ੍ਰਕਾਸ਼ਮਾਨ ਹੋਣਾ ਚਾਹੀਦਾ ਹੈ ਜਿਵੇਂ ਕਿ ਪਹਿਲਾਂ ਕਦੇ ਨਹੀਂ ਹੋਇਆ, ਅਤੇ ਇਸ ਤਰ੍ਹਾਂ ਉਨ੍ਹਾਂ ਖੇਤਰਾਂ ਨੂੰ ਪ੍ਰਾਪਤ ਕਰਨਾ ਜਿੱਥੇ ਮਨੁੱਖ ਦੁਆਰਾ ਕਦੇ ਨਹੀਂ ਪਹੁੰਚਿਆ ਗਿਆ। ਸਾਰੇ ਬ੍ਰਹਿਮੰਡ ਅਤੇ ਅਸਮਾਨ ਦੇ ਵਿੱਚ, ਆਕਾਸ਼ ਅਤੇ ਧਰਤੀ ਦੀ ਹਰ ਚੀਜ਼ ਦੇ ਵਿਚਕਾਰ, ਧਰਤੀ ਅਤੇ ਸਵਰਗ ਵਿਚਲਾ ਸਭ ਕੁਝ ਮੇਰੇ ਕੰਮ ਦੇ ਆਖਰੀ ਪੜਾਅ ਲਈ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ। ਯਕੀਨਨ ਤੁਸੀਂ ਦਰਸ਼ਕ ਨਹੀਂ ਬਣਨਾ ਚਾਹੁੰਦੇ ਹੋ, ਜਿਨ੍ਹਾਂ ਨੂੰ ਸ਼ਤਾਨ ਦੀਆਂ ਤਾਕਤਾਂ ਦੁਆਰਾ ਆਦੇਸ਼ ਦਿੱਤਾ ਜਾਂਦਾ ਹੈ? ਸ਼ਤਾਨ ਲੋਕਾਂ ਦੇ ਦਿਲਾਂ ਵਿੱਚ ਮੇਰੇ ਗਿਆਨ ਨੂੰ ਨਿਗਲਦਾ ਹੋਇਆ ਹਮੇਸ਼ਾ ਮੌਜੂਦ ਹੈ, ਆਪਣੇ ਦੰਦ ਪੀਸਦਾ ਹੈ ਅਤੇ ਆਪਣੀ ਆਖਰੀ ਮੌਤ ਦੀਆਂ ਟੀਸਾਂ ਵਿੱਚ ਆਪਣੇ ਪੰਜੇ ਮਸਲਦਾ ਹੈ। ਕੀ ਤੁਸੀਂ ਇਸ ਸਮੇਂ ਇਸ ਦੀਆਂ ਚਲਾਕ ਯੋਜਨਾਵਾਂ ਦਾ ਸ਼ਿਕਾਰ ਹੋਣਾ ਚਾਹੁੰਦੇ ਹੋ? ਕੀ ਤੁਸੀਂ ਉਸ ਸਮੇਂ ਆਪਣੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਹੋ ਜਦੋਂ ਮੇਰਾ ਕੰਮ ਆਖਰਕਾਰ ਪੂਰਾ ਹੋ ਜਾਂਦਾ ਹੈ? ਕੀ ਤੁਸੀਂ ਮੇਰੀ ਉਡੀਕ ਕਰ ਰਹੇ ਹੋ ਕਿ ਮੈਂ ਇੱਕ ਵਾਰ ਫਿਰ ਆਪਣੀ ਸਹਿਣਸ਼ੀਲਤਾ ਦਿਖਾਵਾਂ? ਮੇਰੇ ਬਾਰੇ ਗਿਆਨ ਪ੍ਰਾਪਤ ਕਰਨਾ ਭੇਤ ਹੈ, ਪਰ ਅਮਲ ’ਤੇ ਧਿਆਨ ਕੇਂਦ੍ਰਿਤ ਕਰਨਾ ਲਾਜ਼ਮੀ ਹੈ। ਮੇਰੇ ਲਫ਼ਜ਼ਾਂ ਨੇ ਤੁਹਾਨੂੰ ਸਿੱਧੇ ਤੌਰ ’ਤੇ ਪ੍ਰਗਟ ਕੀਤਾ ਹੈ, ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀ ਅਗਵਾਈ ਵਿੱਚ ਚੱਲ ਸਕਦੇ ਹੋ, ਅਤੇ ਹੁਣ ਤੋਂ ਤੁਹਾਡੇ ਕੋਲ ਆਪਣੇ ਲਈ ਕੋਈ ਯੋਜਨਾਵਾਂ ਅਤੇ ਅਭਿਲਾਸ਼ਾਵਾਂ ਨਹੀਂ ਹਨ।

27 ਫਰਵਰੀ, 1992

ਪਿਛਲਾ: ਅਧਿਆਇ 5

ਅਗਲਾ: ਅਧਿਆਇ 7

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ