ਅਧਿਆਇ 7

ਪੱਛਮ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਮੇਰੀ ਆਵਾਜ਼ ਸੁਣਨੀ ਚਾਹੀਦੀ ਹੈ:

ਕੀ ਅਤੀਤ ਵਿੱਚ ਤੁਸੀਂ ਮੇਰੇ ਪ੍ਰਤੀ ਵਫ਼ਾਦਾਰ ਰਹੇ ਹੋ? ਕੀ ਤੁਸੀਂ ਮੇਰੀ ਸਲਾਹ ਦੇ ਸ਼ਾਨਦਾਰ ਸ਼ਬਦ ਸੁਣੇ ਹਨ? ਕੀ ਤੁਹਾਡੀਆਂ ਆਸਾਂ ਵਾਸਤਵਿਕ ਹਨ ਅਤੇ ਅਸਪੱਸ਼ਟ ਅਤੇ ਅਨਿਸ਼ਚਿਤ ਨਹੀਂ ਹਨ? ਮਨੁੱਖਤਾ ਦੀ ਵਫ਼ਾਦਾਰੀ, ਮਨੁੱਖਤਾ ਦਾ ਪਿਆਰ, ਮਨੁੱਖਤਾ ਦਾ ਵਿਸ਼ਵਾਸ-ਅਜਿਹਾ ਕੁਝ ਨਹੀਂ ਹੈ ਜੋ ਮੇਰੇ ਵੱਲੋਂ ਨਹੀਂ ਆਉਂਦਾ ਹੈ, ਮੇਰੇ ਵੱਲੋਂ ਬਖ਼ਸ਼ੇ ਤੋਂ ਬਿਨਾ ਹੋਰ ਕੁਝ ਨਹੀਂ ਹੈ। ਮੇਰੇ ਲੋਕੋ, ਜਦੋਂ ਤੁਸੀਂ ਮੇਰੇ ਸ਼ਬਦ ਸੁਣਦੇ ਹੋ, ਤਾਂ ਕੀ ਤੁਸੀਂ ਮੇਰੀ ਇੱਛਾ ਨੂੰ ਸਮਝਦੇ ਹੋ? ਕੀ ਤੁਸੀਂ ਮੇਰਾ ਦਿਲ ਵੇਖਦੇ ਹੋ? ਇਸ ਤੱਥ ਦੇ ਬਾਵਜੂਦ, ਪਹਿਲਾਂ, ਜਦੋਂ ਵੀ ਸੇਵਾ ਦੇ ਮਾਰਗ ਉੱਤੇ ਤੁਹਾਨੂੰ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪਿਆ, ਅਗਾਂਹ ਵਧੇ ਅਤੇ ਢਾਹਾਂ ਲੱਗੀਆਂ, ਅਤੇ ਅਜਿਹੇ ਮੌਕੇ ਜਦੋਂ ਤੁਹਾਨੂੰ ਡਿੱਗਣ ਅਤੇ ਇੱਥੋਂ ਤੱਕ ਕਿ ਮੇਰੇ ਨਾਲ ਵਿਸ਼ਵਾਸਘਾਤ ਕਰਨ ਦਾ ਖ਼ਤਰਾ ਹੁੰਦਾ ਸੀ, ਕੀ ਤੁਹਾਨੂੰ ਪਤਾ ਹੈ ਕਿ ਮੈਂ ਹਰ ਛਿਣ ਲਗਾਤਾਰ ਤੁਹਾਨੂੰ ਬਚਾ ਰਿਹਾ ਸੀ? ਕਿ ਹਰ ਛਿਣ ਮੈਂ ਤੁਹਾਨੂੰ ਸੱਦਣ ਅਤੇ ਬਚਾਉਣ ਲਈ ਲਗਾਤਾਰ ਆਵਾਜ਼ ਦਿੰਦਾ ਰਹਿੰਦਾ ਸਾਂ? ਬਹੁਤ ਵਾਰ, ਤੁਸੀਂ ਸ਼ਤਾਨ ਦੇ ਸ਼ਿਕੰਜੇ ਵਿੱਚ ਫਸ ਚੁੱਕੇ ਹੋ; ਬਹੁਤ ਵਾਰ ਤੁਸੀਂ ਮਨੁੱਖਤਾ ਦੇ ਫੰਦਿਆਂ ਵਿੱਚ ਉਲਝਦੇ ਰਹੇ ਹੋ; ਬਹੁਤ ਵਾਰ ਤੁਸੀਂ ਆਪਣੇ ਆਪੇ ਦਾ ਇਨਕਾਰ ਕਰਨ ਵਿੱਚ ਨਾਕਾਮ ਹੁੰਦੇ ਰਹੇ ਹੋ ਅਤੇ ਇੱਕ-ਦੂਜੇ ਨਾਲ ਅੰਤਹੀਣ ਵਿਵਾਦ ਵਿੱਚ ਗਰਕ ਹੁੰਦੇ ਰਹੇ ਹੋ। ਬਹੁਤ ਵਾਰ ਤੁਹਾਡੇ ਸਰੀਰ ਤਾਂ ਮੇਰੇ ਘਰ ਵਿੱਚ ਹੁੰਦੇ ਸਨ ਪਰ ਤੁਹਾਡੇ ਦਿਲ ਕਿਤੇ ਲੱਭਿਆਂ ਨਹੀਂ ਮਿਲਦੇ ਸਨ। ਫਿਰ ਵੀ, ਬਹੁਤ ਵਾਰ ਮੈਂ ਤੁਹਾਨੂੰ ਸੰਭਾਲਣ ਲਈ ਆਪਣਾ ਬਚਾਉਣ ਵਾਲਾ ਹੱਥ ਅੱਗੇ ਵਧਾਇਆ ਹੈ, ਅਤੇ ਬਹੁਤ ਵਾਰ ਤੁਹਾਡੇ ਵਿਚਕਾਰ ਮੈਂ ਦਯਾ ਦਾ ਚੋਗਾ ਸੁੱਟਿਆ ਹੈ। ਬਹੁਤ ਵਾਰ ਮੈਂ ਤੁਹਾਡੇ ਕਸ਼ਟ ਤੋਂ ਬਾਅਦ ਤੁਹਾਨੂੰ ਦੁੱਖ ਝੱਲਦੇ ਹੋਏ ਦੇਖਣ ਦੇ ਅਯੋਗ ਰਿਹਾ ਹਾਂ; ਬਹੁਤ ਵਾਰ...। ਕੀ ਤੁਹਾਨੂੰ ਇਹ ਪਤਾ ਹੈ?

ਅੱਜ, ਫਿਰ ਵੀ, ਮੇਰੀ ਛਤਰ–ਛਾਇਆ ਹੇਠ, ਤੁਸੀਂ ਆਖ਼ਰ ਸਾਰੀਆਂ ਔਕੜਾਂ ਉੱਤੇ ਕਾਬੂ ਪਾ ਲਿਆ ਹੈ ਅਤੇ ਮੈਂ ਤੁਹਾਡੇ ਨਾਲ ਖ਼ੁਸ਼ੀ ਮਨਾਉਂਦਾ ਹਾਂ; ਇਹ ਮੇਰੀ ਸੂਝਬੂਝ ਦਾ ਨਿਸ਼ਚਿਤ ਰੂਪ ਹੈ। ਫਿਰ ਵੀ, ਇਹ ਗੱਲ ਚੰਗੀ ਤਰ੍ਹਾਂ ਚੇਤੇ ਰੱਖੋ! ਕੌਣ ਡਿੱਗਿਆ ਹੈ, ਜਦ ਕਿ ਤੁਸੀਂ ਖ਼ੁਦ ਮਜ਼ਬੂਤ ਬਣੇ ਰਹੇ ਹੋ? ਕੌਣ ਸਦਾ ਮਜ਼ਬੂਤ ਬਣਿਆ ਰਿਹਾ ਹੈ ਕਿ ਉਸ ਨੂੰ ਕਦੇ ਵੀ ਕਮਜ਼ੋਰੀ ਦੇ ਛਿਣਾਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ? ਮਨੁੱਖਾਂ ਵਿੱਚ, ਕੌਣ ਅਜਿਹਾ ਹੈ ਜਿਸ ਨੇ ਕਿਸੇ ਅਸੀਸ ਦਾ ਆਨੰਦ ਮਾਣਿਆ ਹੈ ਜੋ ਮੇਰੇ ਵੱਲੋਂ ਨਾ ਆਈ ਹੋਵੇ? ਕਿਸ ਨੇ ਅਜਿਹੀ ਮੁਸੀਬਤ ਨੂੰ ਅਨੁਭਵ ਕੀਤਾ ਹੈ ਜੋ ਮੇਰੇ ਵੱਲੋਂ ਨਾ ਆਈ ਹੋਵੇ? ਕੀ ਅਜਿਹਾ ਹੋ ਸਕਦਾ ਸੀ ਕਿ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਸਨ, ਸਿਰਫ ਉਨ੍ਹਾਂ ਨੂੰ ਹੀ ਮੇਰੀ ਬਰਕਤ ਦੀ ਅਸੀਸ ਮਿਲਦੀ? ਕੀ ਅਜਿਹਾ ਹੋ ਸਕਦਾ ਸੀ ਕਿ ਅੱਯੂਬ ਉੱਤੇ ਮੁਸੀਬਤਾਂ ਇਸ ਲਈ ਆਈਆਂ ਕਿਉਂਕਿ ਉਹ ਮੈਨੂੰ ਪਿਆਰ ਕਰਨ ਤੋਂ ਨਾਕਾਮ ਰਿਹਾ ਸੀ, ਸਗੋਂ ਮੇਰਾ ਵਿਰੋਧ ਕਰਨ ਦਾ ਰਾਹ ਚੁਣਿਆ? ਕੀ ਅਜਿਹਾ ਹੋ ਸਕਦਾ ਸੀ ਕਿ ਪੌਲੁਸ ਮੇਰੀ ਮੌਜੂਦਗੀ ਵਿੱਚ ਵਫ਼ਾਦਾਰੀ ਨਾਲ ਮੇਰੀ ਸੇਵਾ ਕਰਨ ਵਿੱਚ ਇਸ ਲਈ ਸਫ਼ਲ ਰਿਹਾ ਕਿਉਂਕਿ ਉਸ ਨੇ ਮੈਨੂੰ ਸੱਚਾ ਪਿਆਰ ਕੀਤਾ ਸੀ? ਭਾਵੇਂ ਤੁਸੀਂ ਮੇਰੀ ਗਵਾਹੀ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖ ਸਕਦੇ ਹੋ, ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੋ ਸਕਦਾ ਹੈ ਜਿਸ ਦੀ ਗਵਾਹੀ ਵਿੱਚ ਅਸ਼ੁੱਧੀਆਂ ਦੀ ਮਿਲਾਵਟ ਨਹੀਂ ਅਤੇ ਸ਼ੁੱਧ ਸੋਨੇ ਵਾਂਗ ਹੈ? ਕੀ ਮਨੁੱਖ ਸੱਚੀ ਵਫ਼ਾਦਾਰੀ ਵਿਖਾਉਣ ਦੇ ਯੋਗ ਹਨ? ਕਿ ਤੁਹਾਡੀ ਗਵਾਹੀ ਤੋਂ ਮੈਨੂੰ ਖ਼ੁਸ਼ੀ ਹੁੰਦੀ ਹੈ ਇਹ ਤੁਹਾਡੀ “ਵਫ਼ਾਦਾਰੀ” ਦੇ ਉਲਟ ਨਹੀਂ ਹੈ, ਕਿਉਂਕਿ ਮੈਂ ਕਦੇ ਕਿਸੇ ਤੋਂ ਬਹੁਤਾ ਕੁਝ ਨਹੀਂ ਮੰਗਿਆ। ਮੇਰੀ ਯੋਜਨਾ ਪਿਛਲੀ ਅਸਲ ਮਨਸ਼ਾ ਅਨੁਸਾਰ, ਤੁਸੀਂ ਸਾਰੇ “ਨੁਕਸਦਾਰ ਵਸਤਾਂ” ਹੋਵੋਗੇ-ਵਧੀਆ ਨਹੀਂ ਹੋਵੋਗੇ। ਕੀ ਇਹ ਉਸ ਦੀ ਮਿਸਾਲ ਨਹੀਂ ਜੋ ਮੈਂ ਤੁਹਾਨੂੰ “ਦਯਾ ਦਾ ਚੋਗਾ ਸੁੱਟਣ” ਬਾਰੇ ਦੱਸਿਆ ਸੀ? ਕੀ ਜੋ ਤੁਸੀਂ ਵੇਖਦੇ ਹੋ, ਮੇਰੀ ਮੁਕਤੀ ਹੈ?

ਤੁਹਾਨੂੰ ਸਭ ਨੂੰ ਸੋਚਣਾ ਅਤੇ ਮੁੜ ਚੇਤੇ ਕਰਨਾ ਚਾਹੀਦਾ ਹੈ: ਮੇਰੇ ਘਰ ਵੱਲ ਪਰਤਦੇ ਸਮੇਂ, ਕੀ ਤੁਹਾਡੇ ਵਿੱਚੋਂ ਕਿਸੇ ਨੇ ਆਪਣੇ ਨਫ਼ੇ ਜਾਂ ਨੁਕਸਾਨ ਉੱਤੇ ਗ਼ੌਰ ਕੀਤੇ ਬਿਨਾਂ ਮੈਨੂੰ ਉਸ ਤਰ੍ਹਾਂ ਜਾਣਿਆ ਹੈ ਜਿਵੇਂ ਪਤਰਸ ਨੇ ਜਾਣਿਆ ਸੀ? ਤੁਸੀਂ ਬਾਈਬਲ ਨੂੰ ਪੇਤਲੇ ਅੰਸ਼ਾਂ ਵਿੱਚ ਸਮਝਿਆ ਹੈ ਪਰ ਕੀ ਤੁਸੀਂ ਇਸ ਦੇ ਸਾਰ ਨੂੰ ਅਪਣਾਇਆ ਹੈ? ਅਜਿਹਾ ਕਿ, ਤੁਸੀਂ ਹਾਲੇ ਵੀ ਆਪਣੀ “ਪੂੰਜੀ” ਨੂੰ ਫੜਿਆ ਹੋਇਆ ਹੈ ਤੇ ਆਪਣੇ ਆਪ ਦਾ ਇਨਕਾਰ ਕਰਨ ਤੋਂ ਮੁਨਕਰ ਹੋ। ਮੈਂ ਜਦੋਂ ਕੁਝ ਕਹਿੰਦਾ ਹਾਂ, ਮੈਂ ਜਦੋਂ ਤੁਹਾਡੇ ਨਾਲ ਆਹਮਣੇ-ਸਾਹਮਣੇ ਬੋਲਦਾ ਹਾਂ, ਤੁਹਾਡੇ ਵਿੱਚੋਂ ਕਿਸ ਨੇ ਹੁਣ ਤੱਕ ਆਪਣੀਆਂ ਬੰਦ ਪਈਆਂ ਪੋਥੀਆਂ ਨੂੰ ਪਰੇ ਰੱਖ ਕੇ ਮੇਰੇ ਵੱਲੋਂ ਪ੍ਰਗਟਾਏ ਜਾਣ ਵਾਲੇ ਜੀਵਨ ਦੇ ਵਚਨਾਂ ਨੂੰ ਹਾਸਲ ਕੀਤਾ ਹੈ? ਤੁਸੀਂ ਨਾ ਤਾਂ ਮੇਰੇ ਵਚਨਾਂ ਦਾ ਸਤਿਕਾਰ ਕਰਦੇ ਹੋ, ਨਾ ਹੀ ਉਨ੍ਹਾਂ ਉੱਤੇ ਚੱਲਦੇ ਹੋ। ਸਗੋਂ, ਤੁਸੀਂ ਉਨ੍ਹਾਂ ਦੀ ਵਰਤੋਂ ਇੱਕ ਮਸ਼ੀਨ ਗੰਨ ਵਾਂਗ ਆਪਣੇ ਦੁਸ਼ਮਣਾਂ ਉੱਤੇ ਗੋਲੀ ਚਲਾਉਣ ਲਈ ਕਰਦੇ ਹੋ; ਤੁਸੀਂ ਮੈਨੂੰ ਜਾਣਨ ਲਈ ਮੇਰਾ ਨਿਆਂ ਪ੍ਰਵਾਨ ਕਰਨ ਦੀ ਰਤਾ ਵੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਵਿੱਚੋਂ ਹਰੇਕ ਜਣਾ ਕਿਸੇ ਦੂਜੇ ਉੱਤੇ ਇੱਕ ਹਥਿਆਰ ਤਾਣ ਲੈਂਦਾ ਹੈ; ਤੁਸੀਂ ਸਾਰੇ “ਸੁਆਰਥਹੀਣ” ਹੋ ਅਤੇ ਤੁਸੀਂ ਹਰੇਕ ਹਾਲਤ ਵਿੱਚ “ਹੋਰਨਾਂ ਲਈ ਸੋਚਦੇ ਹੋ”। ਕੀ ਇਹ ਬਿਲਕੁਲ ਉਹੀ ਨਹੀਂ ਜੋ ਤੁਸੀਂ ਕੱਲ੍ਹ ਕਰ ਰਹੇ ਸੀ? ਅਤੇ ਅੱਜ? ਤੁਹਾਡੀ “ਵਫ਼ਾਦਾਰੀ” ਕੁਝ ਅੰਕ ਵਧ ਗਈ ਹੈ ਅਤੇ ਤੁਸੀਂ ਸਾਰੇ ਕੁਝ ਹੋਰ ਤਜ਼ਰਬੇਕਾਰ ਅਤੇ ਥੋੜ੍ਹੇ ਹੋਰ ਪਰਪੱਕ ਹੋ ਗਏ ਹੋ; ਇਸ ਕਾਰਨ ਤੁਹਾਡੇ ਵਿੱਚ ਮੇਰਾ ਡਰ ਕੁਝ ਵਧ ਗਿਆ ਹੈ ਅਤੇ ਕੋਈ ਵੀ “ਹਲਕਾ ਸਮਝ ਕੇ ਕੰਮ ਨਹੀਂ ਕਰਦਾ।” ਤੁਸੀਂ ਅਜਿਹੀ ਸਦੀਵੀ ਸੁਸਤੀ ਦੀ ਦਸ਼ਾ ਵਿੱਚ ਕਿਉਂ ਰਹਿੰਦੇ ਹੋ? ਅਜਿਹਾ ਕਿਉਂ ਹੈ ਕਿ ਤੁਹਾਡੇ ਵਿੱਚ ਕਦੇ ਵੀ ਕੋਈ ਸਕਾਰਾਤਮਕ ਪੱਖ ਵੇਖਣ ਨੂੰ ਨਹੀਂ ਮਿਲਦੇ? ਓ ਮੇਰੇ ਲੋਕੋ! ਅਤੀਤ ਲੰਘਿਆਂ ਬਹੁਤ ਸਮਾਂ ਬੀਤ ਗਿਆ ਹੈ; ਤੁਹਾਨੂੰ ਹੁਣ ਕਿਸੇ ਵੀ ਹਾਲਤ ਵਿੱਚ ਇਸ ਨਾਲ ਹੋਰ ਨਹੀਂ ਚਿੰਬੜੇ ਰਹਿਣਾ ਚਾਹੀਦਾ। ਕੱਲ੍ਹ ਤੁਸੀਂ ਡਟੇ ਰਹੇ ਸੀ, ਅੱਜ ਤੁਹਾਡੇ ਵੱਲੋਂ ਮੈਨੂੰ ਸ਼ੁੱਧ ਵਫ਼ਾਦਾਰੀ ਮਿਲਣੀ ਚਾਹੀਦੀ ਹੈ; ਇਸ ਤੋਂ ਇਲਾਵਾ, ਭਲਕੇ ਤੁਹਾਨੂੰ ਮੇਰੀ ਚੰਗੀ ਗਵਾਹੀ ਦੇਣੀ ਚਾਹੀਦੀ ਹੈ ਅਤੇ ਤੁਹਾਨੂੰ ਭਵਿੱਖ ਵਿੱਚ ਮੇਰੀ ਬਰਕਤ ਦੀ ਅਸੀਸ ਸਦਾ ਮਿਲਦੀ ਰਹੇਗੀ। ਇਹ ਗੱਲ ਤੁਹਾਨੂੰ ਸਮਝਣੀ ਚਾਹੀਦੀ ਹੈ।

ਭਾਵੇਂ ਮੈਂ ਤੁਹਾਡੇ ਸਾਹਮਣੇ ਮੌਜੂਦ ਨਹੀਂ ਹਾਂ, ਮੇਰੀ ਆਤਮਾ ਤੁਹਾਡੇ ਉੱਤੇ ਯਕੀਨੀ ਤੌਰ ਉੱਤੇ ਕਿਰਪਾ ਕਰੇਗੀ। ਮੈਨੂੰ ਆਸ ਹੈ ਕਿ ਤੁਸੀਂ ਮੇਰੀਆਂ ਅਸੀਸਾਂ ਸੰਭਾਲ ਕੇ ਰੱਖੋਗੇ ਅਤੇ ਉਨ੍ਹਾਂ ਉੱਤੇ ਭਰੋਸਾ ਕਰੋਗੇ, ਖ਼ੁਦ ਨੂੰ ਜਾਣਨ ਦੇ ਯੋਗ ਹੋਵੋਗੇ। ਉਨ੍ਹਾਂ ਨੂੰ ਆਪਣੀ ਪੂੰਜੀ ਨਾ ਸਮਝੋ; ਸਗੋਂ ਤੁਹਾਨੂੰ ਜਿੱਥੇ ਵੀ ਆਪਣੇ ਵਿੱਚ ਘਾਟ ਲੱਗਦੀ ਹੈ, ਉੱਥੇ ਤੁਹਾਨੂੰ ਮੇਰੇ ਵਚਨ ਭਰ ਲੈਣੇ ਚਾਹੀਦੇ ਹਨ ਅਤੇ ਇੱਥੋਂ ਤੁਸੀਂ ਸਕਾਰਾਤਮਕ ਤੱਤ ਹਾਸਲ ਕਰਦੇ ਹੋ। ਇਹ ਉਹ ਸੁਨੇਹਾ ਹੈ ਜੋ ਮੈਂ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹਾਂ!

28 ਫਰਵਰੀ, 1992

ਪਿਛਲਾ: ਅਧਿਆਇ 6

ਅਗਲਾ: ਅਧਿਆਇ 8

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ