ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ I
ਅੱਜ ਅਸੀਂ ਇੱਕ ਮਹੱਤਵਪੂਰਣ ਵਿਸ਼ੇ ਬਾਰੇ ਸੰਗਤੀ ਕਰ ਰਹੇ ਹਾਂ। ਇਹ ਅਜਿਹਾ ਵਿਸ਼ਾ ਹੈ ਜਿਸ ਉੱਪਰ ਪਰਮੇਸ਼ੁਰ ਦੇ ਕੰਮ ਦੀ ਸ਼ੁਰੂਆਤ ਤੋਂ ਲੈ ਕੇ ਹੀ ਚਰਚਾ ਕੀਤੀ ਗਈ ਅਤੇ ਜੋ ਹਰੇਕ ਵਿਅਕਤੀ ਲਈ ਬੇਹੱਦ ਮਹੱਤਵ ਰੱਖਦਾ ਹੈ। ਦੂਜੇ ਸ਼ਬਦਾਂ ਵਿੱਚ, ਇਹ ਅਜਿਹਾ ਮੁੱਦਾ ਹੈ ਜਿਸ ਨਾਲ ਹਰੇਕ ਵਿਅਕਤੀ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਦੀ ਪ੍ਰਕਿਰਿਆ ਦੌਰਾਨ ਸਾਹਮਣਾ ਹੋਏਗਾ; ਇਹ ਅਜਿਹਾ ਮੁੱਦਾ ਹੈ ਜਿਸ ਉੱਪਰ ਚਰਚਾ ਕਰਨਾ ਜ਼ਰੂਰੀ ਹੈ। ਇਹ ਇੱਕ ਬੇਹੱਦ ਅਹਿਮ, ਲਾਜ਼ਮੀ ਵਿਸ਼ਾ ਹੈ ਜਿਸ ਤੋਂ ਮਨੁੱਖਜਾਤੀ ਅਲੱਗ ਨਹੀਂ ਹੋ ਸਕਦੀ। ਇਸ ਦੇ ਮਹੱਤਵ ਬਾਰੇ ਕਹੀਏ, ਤਾਂ ਪਰਮੇਸ਼ੁਰ ਦੇ ਹਰੇਕ ਵਿਸ਼ਵਾਸੀ ਲਈ ਸਭ ਤੋਂ ਮਹੱਤਵਪੂਰਣ ਚੀਜ਼ ਕੀ ਹੈ? ਕੁਝ ਲੋਕ ਸੋਚਦੇ ਹਨ ਕਿ ਸਭ ਤੋਂ ਮਹੱਤਵਪੂਰਣ ਚੀਜ਼ ਪਰਮੇਸ਼ੁਰ ਦੀ ਇੱਛਾ ਨੂੰ ਸਮਝਣਾ ਹੈ; ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੇ ਹੋਰ ਜ਼ਿਆਦਾ ਵਚਨਾਂ ਨੂੰ ਖਾਣਾ ਅਤੇ ਪੀਣਾ ਸਭ ਤੋਂ ਮਹੱਤਵਪੂਰਣ ਹੈ; ਕੁਝ ਮਹਿਸੂਸ ਕਰਦੇ ਹਨ ਕਿ ਖੁਦ ਨੂੰ ਜਾਣਨਾ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੈ; ਹੋਰਨਾਂ ਦੀ ਰਾਏ ਹੈ ਕਿ ਸਭ ਤੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਜਾਣਨਾ ਹੈ ਕਿ ਪਰਮੇਸ਼ੁਰ ਰਾਹੀਂ ਮੁਕਤੀ ਦੀ ਖੋਜ ਕਿਵੇਂ ਕੀਤੀ ਜਾਏ, ਪਰਮੇਸ਼ੁਰ ਦਾ ਪਿੱਛਾ ਕਿਵੇਂ ਕੀਤਾ ਜਾਏ, ਅਤੇ ਪਰਮੇਸ਼ੁਰ ਦੀ ਇੱਛਾ ਨੂੰ ਕਿਵੇਂ ਸੰਤੁਸ਼ਟ ਕੀਤਾ ਜਾਏ। ਅਸੀਂ ਅੱਜ ਦੇ ਲਈ ਇਨ੍ਹਾਂ ਸਾਰੇ ਵਿਸ਼ਿਆਂ ਨੂੰ ਇੱਕ ਪਾਸੇ ਰੱਖਾਂਗੇ। ਤਾਂ ਅਸੀਂ ਕੀ ਗੱਲਬਾਤ ਕਰ ਰਹੇ ਹਾਂ? ਵਿਸ਼ਾ ਹੈ ਪਰਮੇਸ਼ੁਰ। ਕੀ ਇਹ ਹਰੇਕ ਵਿਅਕਤੀ ਲਈ ਸਭ ਤੋਂ ਵੱਧ ਮਹੱਤਵਪੂਰਣ ਵਿਸ਼ਾ ਹੈ? ਇਸ ਵਿਸ਼ੇ ਵਿੱਚ ਕੀ ਸ਼ਾਮਲ ਹੈ? ਬੇਸ਼ੱਕ, ਇਸ ਨੂੰ ਪਰਮੇਸ਼ੁਰ ਦੇ ਸੁਭਾਅ, ਪਰਮੇਸ਼ੁਰ ਦੇ ਸਾਰ, ਅਤੇ ਪਰਮੇਸ਼ੁਰ ਦੇ ਕੰਮ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਤਾਂ ਅੱਜ, ਆਓ ਅਸੀਂ “ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ” ਬਾਰੇ ਚਰਚਾ ਕਰੀਏ।
ਉਸ ਸਮੇਂ ਤੋਂ ਜਦੋਂ ਮਨੁੱਖ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਸੀ, ਤਾਂ ਉਹਨਾਂ ਦਾ ਸਾਹਮਣਾ ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ ਵਰਗੇ ਵਿਸ਼ਿਆਂ ਨਾਲ ਹੋਇਆ। ਜਦੋਂ ਪਰਮੇਸ਼ੁਰ ਦੇ ਕੰਮ ਦੀ ਗੱਲ ਆਉਂਦੀ ਹੈ, ਤਾਂ ਕੁਝ ਲੋਕ ਕਹਿਣਗੇ: “ਪਰਮੇਸ਼ੁਰ ਦਾ ਕੰਮ ਸਾਡੇ ’ਤੇ ਕੀਤਾ ਜਾਂਦਾ ਹੈ; ਅਸੀਂ ਹਰ ਰੋਜ਼ ਇਸ ਨੂੰ ਅਨੁਭਵ ਕਰਦੇ ਹਾਂ, ਇਸ ਲਈ ਅਸੀਂ ਇਸ ਤੋਂ ਅਣਜਾਣ ਨਹੀਂ ਹਾਂ।” ਪਰਮੇਸ਼ੁਰ ਦੇ ਸੁਭਾਅ ਬਾਰੇ ਕਹੀਏ ਤਾਂ, ਕੁਝ ਲੋਕ ਕਹਿਣਗੇ: “ਪਰਮੇਸ਼ੁਰ ਦਾ ਸੁਭਾਅ ਅਜਿਹਾ ਵਿਸ਼ਾ ਹੈ ਜਿਸ ਦਾ ਅਸੀਂ ਅਧਿਐਨ ਕਰਦੇ ਹਾਂ, ਖੋਜ ਕਰਦੇ ਹਾਂ, ਅਤੇ ਆਪਣੇ ਸਮੁੱਚੇ ਜੀਵਨ ਭਰ ਵਿੱਚ ਇਸ ਉੱਪਰ ਧਿਆਨ ਕੇਂਦਰਤ ਕਰਦੇ ਹਾਂ, ਇਸ ਲਈ ਸਾਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।” ਜਿੱਥੇ ਤਕ ਖੁਦ ਪਰਮੇਸ਼ੁਰ ਦੀ ਗੱਲ ਹੈ, ਕੁਝ ਲੋਕ ਕਹਿਣਗੇ “ਖੁਦ ਪਰਮੇਸ਼ੁਰ ਉਹ ਹੈ ਜਿਸ ਦੇ ਅਸੀਂ ਪਿੱਛੇ ਚੱਲਦੇ ਹਾਂ, ਜਿਸ ਵਿੱਚ ਸਾਨੂੰ ਨਿਹਚਾ ਹੈ, ਅਤੇ ਉਹ ਹੈ ਜਿਸ ਦੀ ਅਸੀਂ ਖੋਜ ਕਰਦੇ ਹਾਂ; ਤਾਂ ਇੰਝ ਵੀ ਨਹੀਂ ਹੈ ਕਿ ਸਾਨੂੰ ਉਸ ਦੀ ਜਾਣਕਾਰੀ ਨਾ ਹੋਵੇ।” ਪਰਮੇਸ਼ੁਰ ਨੇ ਸਿਰਜਣਾ ਦੇ ਸਮੇਂ ਤੋਂ ਆਪਣਾ ਕੰਮ ਕਦੇ ਬੰਦ ਨਹੀਂ ਕੀਤਾ ਹੈ; ਆਪਣੇ ਪੂਰੇ ਕੰਮ ਦੌਰਾਨ ਉਸ ਨੇ ਆਪਣੇ ਸੁਭਾਅ ਨੂੰ ਵਿਅਕਤ ਕਰਨਾ ਜਾਰੀ ਰੱਖਿਆ ਹੈ ਅਤੇ ਵਚਨਾਂ ਨੂੰ ਵਿਅਕਤ ਕਰਨ ਲਈ ਵੱਖ-ਵੱਖ ਤਰੀਕੇ ਵਰਤੇ ਹਨ। ਇਸ ਦੇ ਨਾਲ ਹੀ, ਉਸ ਨੇ ਕਦੇ ਮਨੁੱਖਜਾਤੀ ਲਈ ਆਪਣੇ ਆਪ ਨੂੰ ਅਤੇ ਆਪਣੇ ਸਾਰ ਨੂੰ ਵਿਅਕਤ ਕਰਨਾ ਬੰਦ ਨਹੀਂ ਕੀਤਾ, ਮਨੁੱਖ ਪ੍ਰਤੀ ਆਪਣੀ ਇੱਛਾ ਅਤੇ ਉਹ ਜੋ ਕੁਝ ਮਨੁੱਖ ਤੋਂ ਚਾਹੁੰਦਾ ਹੈ ਉਸ ਨੂੰ ਵਿਅਕਤ ਕਰਨ ਬੰਦ ਨਹੀਂ ਕੀਤਾ।ਇਸ ਲਈ, ਸ਼ਾਬਦਿਕ ਦ੍ਰਿਸ਼ਟੀਕੋਣ ਤੋਂ, ਕੋਈ ਵੀ ਇਨ੍ਹਾਂ ਵਿਸ਼ਿਆਂ ਬਾਰੇ ਅਣਜਾਣ ਨਹੀਂ ਹੈ। ਫਿਰ ਵੀ, ਉਨ੍ਹਾਂ ਲੋਕਾਂ ਲਈ ਜੋ ਅੱਜ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ ਉਹ ਸਭ ਅਸਲ ਵਿੱਚ ਉਨ੍ਹਾਂ ਲਈ ਬਿਲਕੁਲ ਅਣਜਾਣ ਹਨ। ਸਥਿਤੀ ਅਜਿਹੀ ਕਿਉਂ ਹੈ? ਜਿਵੇਂ-ਜਿਵੇਂ ਮਨੁੱਖ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦਾ ਹੈ, ਉਹ ਪਰਮੇਸ਼ੁਰ ਨਾਲ ਸੰਪਰਕ ਵਿੱਚ ਵੀ ਆਉਂਦੇ ਹਨ, ਜੋ ਉਨ੍ਹਾਂ ਨੂੰ ਮਹਿਸੂਸ ਕਰਾਉਂਦਾ ਹੈ ਜਿਵੇਂ ਕਿ ਉਹ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਦੇ ਹਨ, ਜਾਂ ਫਿਰ ਉਨ੍ਹਾਂ ਨੂੰ ਇਸ ਬਾਰੇ ਕੁਝ ਜਾਣਕਾਰੀ ਹੈ ਕਿ ਇਹ ਕਿਸ ਤਰ੍ਹਾਂ ਦਾ ਹੈ। ਲਿਹਾਜ਼ਾ, ਮਨੁੱਖ ਨਹੀਂ ਸੋਚਦਾ ਕਿ ਉਹ ਪਰਮੇਸ਼ੁਰ ਦੇ ਕੰਮ ਜਾਂ ਪਰਮੇਸ਼ੁਰ ਦੇ ਸੁਭਾਅ ਦੇ ਪ੍ਰਤੀ ਓਪਰਾ ਹੈ। ਇਸ ਦੀ ਬਜਾਏ, ਮਨੁੱਖ ਸੋਚਦਾ ਹੈ ਕਿ ਉਹ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਪਰਮੇਸ਼ੁਰ ਬਾਰੇ ਬਹੁਤ ਕੁਝ ਸਮਝਦਾ ਹੈ। ਪਰ ਹੁਣ ਦੀ ਸਥਿਤੀ ਦੇ ਅਧਾਰ ’ਤੇ, ਪਰਮੇਸ਼ੁਰ ਬਾਰੇ ਬਹੁਤੇ ਲੋਕਾਂ ਦੀ ਸਮਝ, ਉਨ੍ਹਾਂ ਦੁਆਰਾ ਕਿਤਾਬਾਂ ਵਿੱਚ ਪੜ੍ਹੀਆਂ ਗਈਆਂ ਗੱਲਾਂ ਤਕ, ਉਨ੍ਹਾਂ ਦੇ ਵਿਅਕਤੀਗਤ ਅਨੁਭਵ ਤਕ ਸੀਮਿਤ ਹੁੰਦੀ ਹੈ, ਉਨ੍ਹਾਂ ਦੀ ਕਲਪਨਾ ਦੁਆਰਾ ਨਿਯੰਤ੍ਰਿਤ ਹੁੰਦੀ ਹੈ, ਅਤੇ ਸਭ ਤੋਂ ਵੱਧ, ਉਨ੍ਹਾਂ ਤੱਥਾਂ ਤਕ ਸੀਮਿਤ ਹੁੰਦੀ ਹੈ ਜਿਨ੍ਹਾਂ ਨੂੰ ਉਹ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਨ—ਇਹ ਸਭ ਕੁਝ ਖੁਦ ਸੱਚੇ ਪਰਮੇਸ਼ੁਰ ਤੋਂ ਬਹੁਤ ਦੂਰ ਹੈ। ਅਤੇ ਇਹ “ਦੂਰ” ਆਖਰ ਕਿੰਨਾ ਦੂਰ ਹੈ? ਸ਼ਾਇਦ ਮਨੁੱਖ ਖੁਦ ਵੀ ਨਿਸ਼ਚਿਤ ਨਹੀਂ ਹੈ, ਜਾਂ ਸ਼ਾਇਦ ਮਨੁੱਖ ਨੂੰ ਮਾਮੂਲੀ ਜਿਹਾ ਅਹਿਸਾਸ ਹੈ, ਇੱਕ ਆਭਾਸ ਹੈ—ਪਰ ਜਦੋਂ ਖੁਦ ਪਰਮੇਸ਼ੁਰ ਦੀ ਗੱਲ ਆਉਂਦੀ ਹੈ, ਤਾਂ ਉਸ ਦੇ ਬਾਰੇ ਵਿੱਚ ਮਨੁੱਖ ਦੀ ਸਮਝ ਖੁਦ ਸੱਚੇ ਪਰਮੇਸ਼ੁਰ ਦੇ ਸਾਰ ਤੋਂ ਬਹੁਤ ਹੀ ਦੂਰ ਹੈ। ਇਸੇ ਲਈ, “ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ,” ਵਰਗੇ ਵਿਸ਼ੇ ਲਈ ਸਾਡੇ ਵਾਸਤੇ ਸਿਲਸਿਲੇਵਾਰ ਅਤੇ ਪੁਖਤਾ ਢੰਗ ਨਾਲ ਸੰਗਤੀ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ।
ਅਸਲ ਵਿੱਚ, ਪਰਮੇਸ਼ੁਰ ਦਾ ਸੁਭਾਅ ਸਭ ਦੇ ਲਈ ਖੁੱਲ੍ਹਾ ਹੈ ਅਤੇ ਛੁਪਿਆ ਹੋਇਆ ਨਹੀਂ ਹੈ, ਕਿਉਂਕਿ ਪਰਮੇਸ਼ੁਰ ਨੇ ਜਾਣਬੁੱਝ ਕੇ ਕਦੇ ਵੀ ਕਿਸੇ ਵਿਅਕਤੀ ਨੂੰ ਦੂਰ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਲੋਕਾਂ ਨੂੰ ਉਸ ਨੂੰ ਜਾਣਨ ਜਾਂ ਉਸ ਨੂੰ ਸਮਝਣ ਤੋਂ ਰੋਕਣ ਲਈ ਜਾਣਬੁੱਝ ਕੇ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰਮੇਸ਼ੁਰ ਦਾ ਸੁਭਾਅ ਹਮੇਸ਼ਾਂ ਤੋਂ ਖੁੱਲ੍ਹਾ ਰਿਹਾ ਹੈ ਅਤੇ ਹਮੇਸ਼ਾਂ ਨਿਝੱਕ ਹੋ ਕੇ ਹਰੇਕ ਵਿਅਕਤੀ ਦਾ ਸਾਹਮਣਾ ਕਰਦਾ ਆਇਆ ਹੈ। ਪਰਮੇਸ਼ੁਰ ਦੇ ਪ੍ਰਬੰਧਨ ਵਿੱਚ, ਪਰਮੇਸ਼ੁਰ ਹਰੇਕ ਦਾ ਸਾਹਮਣਾ ਕਰਦੇ ਹੋਏ, ਆਪਣਾ ਕੰਮ ਕਰਦਾ ਹੈ, ਅਤੇ ਉਸ ਦਾ ਕੰਮ ਹਰੇਕ ਵਿਅਕਤੀ ’ਤੇ ਕੀਤਾ ਜਾਂਦਾ ਹੈ। ਜਦੋਂ ਉਹ ਇਹ ਕੰਮ ਕਰਦਾ ਹੈ, ਉਹ ਲਗਾਤਾਰ ਆਪਣੇ ਸੁਭਾਅ ਨੂੰ ਪਰਗਟ ਕਰਦਾ ਹੈ, ਅਤੇ ਉਹ ਹਰੇਕ ਵਿਅਕਤੀ ਦੀ ਅਗਵਾਈ ਅਤੇ ਪ੍ਰਬੰਧ ਲਈ, ਨਿਰੰਤਰ ਰੂਪ ਵਿੱਚ ਆਪਣੇ ਸਾਰ, ਜੋ ਉਸ ਕੋਲ ਹੈ ਅਤੇ ਜੋ ਉਹ ਹੈ, ਦਾ ਇਸਤੇਮਾਲ ਕਰਦਾ ਹੈ। ਹਰੇਕ ਉਮਰ ਵਿੱਚ ਅਤੇ ਹਰੇਕ ਪੜਾਅ ’ਤੇ, ਭਾਵੇਂ ਹਾਲਾਤ ਚੰਗੇ ਹੋਣ ਜਾਂ ਬੁਰੇ, ਪਰਮੇਸ਼ੁਰ ਦਾ ਸੁਭਾਅ ਹਰੇਕ ਵਿਅਕਤੀ ਲਈ ਹਮੇਸ਼ਾਂ ਖੁੱਲ੍ਹਾ ਹੁੰਦਾ ਹੈ, ਅਤੇ ਉਸ ਦੀ ਸੰਪਤੀ ਅਤੇ ਹੋਂਦ ਹਮੇਸ਼ਾਂ ਹਰੇਕ ਵਿਅਕਤੀ ਲਈ ਖੁੱਲ੍ਹੇ ਹਨ, ਜਿਵੇਂ ਕਿ ਉਸ ਦਾ ਜੀਵਨ ਲਗਾਤਾਰ ਅਤੇ ਬਿਨਾਂ ਰੁਕੇ ਮਨੁੱਖਜਾਤੀ ਲਈ ਪ੍ਰਬੰਧ ਕਰ ਰਿਹਾ ਹੈ ਅਤੇ ਸਹਾਰਾ ਦੇ ਰਿਹਾ ਹੈ। ਇਸ ਸਭ ਦੇ ਬਾਵਜੂਦ, ਪਰਮੇਸ਼ੁਰ ਦਾ ਸੁਭਾਅ ਕੁਝ ਲੋਕਾਂ ਲਈ ਛੁਪਿਆ ਰਹਿੰਦਾ ਹੈ। ਅਜਿਹਾ ਕਿਉਂ? ਕਿਉਂਕਿ ਭਾਵੇਂ ਇਹ ਲੋਕ ਪਰਮੇਸ਼ੁਰ ਦੇ ਕੰਮ ਅੰਦਰ ਰਹਿੰਦੇ ਹਨ ਅਤੇ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਫਿਰ ਵੀ ਉਨ੍ਹਾਂ ਨੇ ਕਦੇ ਪਰਮੇਸ਼ੁਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਜਾਣਨ ਦੀ ਇੱਛਾ ਕੀਤੀ ਹੈ, ਪਰਮੇਸ਼ੁਰ ਦੇ ਨਜ਼ਦੀਕ ਹੋਣ ਦੀ ਗੱਲ ਤਾਂ ਦੂਰ ਰਹੀ। ਇਨ੍ਹਾਂ ਲੋਕਾਂ ਲਈ, ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣਾ ਇਸ ਗੱਲ ਦੀ ਚਿਤਾਵਨੀ ਹੈ ਕਿ ਉਨ੍ਹਾਂ ਦਾ ਅੰਤ ਸਮਾਂ ਨੇੜੇ ਹੈ; ਇਸ ਦਾ ਅਰਥ ਹੈ ਕਿ ਪਰਮੇਸ਼ੁਰ ਦੇ ਸੁਭਾਅ ਦੁਆਰਾ ਉਨ੍ਹਾਂ ਦਾ ਨਿਆਂ ਕੀਤਾ ਜਾਣ ਵਾਲਾ ਹੈ ਅਤੇ ਦੋਸ਼ੀ ਠਹਿਰਾਇਆ ਜਾਣ ਵਾਲਾ ਹੈ। ਇਸ ਲਈ, ਉਨ੍ਹਾਂ ਨੇ ਕਦੇ ਪਰਮੇਸ਼ੁਰ ਜਾਂ ਉਸ ਦੇ ਸੁਭਾਅ ਨੂੰ ਸਮਝਣ ਦੀ ਇੱਛਾ ਨਹੀਂ ਕੀਤੀ ਹੈ, ਨਾ ਹੀ ਕਦੇ ਪਰਮੇਸ਼ੁਰ ਦੀ ਇੱਛਾ ਦੀ ਡੂੰਘੀ ਸਮਝ ਜਾਂ ਗਿਆਨ ਦੀ ਇੱਛਾ ਰੱਖੀ ਹੈ। ਉਹ ਸਚੇਤ ਸਹਿਯੋਗ ਰਾਹੀਂ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਦਾ ਇਰਾਦਾ ਨਹੀਂ ਰੱਖਦੇ—ਉਹ ਤਾਂ ਬਸ ਹਮੇਸ਼ਾਂ ਅਨੰਦ ਮਾਣਦੇ ਹਨ ਅਤੇ ਉਸ ਸਭ ਕਰਦੇ ਹੋਏ ਕਦੇ ਨਹੀਂ ਥੱਕਦੇ ਜੋ ਉਹ ਕਰਨ ਚਾਹੁੰਦੇ ਹਨ; ਉਹ ਅਜਿਹੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਜਿਸ ਵਿੱਚ ਉਹ ਵਿਸ਼ਵਾਸ ਕਰਨਾ ਚਾਹੁੰਦੇ ਹਨ; ਉਹ ਸਿਰਫ਼ ਉਸ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਜੋ ਉਨ੍ਹਾਂ ਦੀਆਂ ਕਲਪਨਾਵਾਂ ਵਿੱਚ ਹੈ, ਪਰਮੇਸ਼ੁਰ ਜੋ ਸਿਰਫ਼ ਉਨ੍ਹਾਂ ਦੀਆਂ ਧਾਰਣਾਵਾਂ ਵਿੱਚ ਮੌਜੂਦ ਹੈ; ਅਤੇ ਅਜਿਹੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਜਿਸ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਵਿੱਚ ਉਨ੍ਹਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਜਦੋਂ ਖੁਦ ਸੱਚੇ ਪਰਮੇਸ਼ੁਰ ਦੀ ਗੱਲ ਆਉਂਦੀ ਹੈ, ਤਾਂ ਉਹ ਪੂਰੀ ਤਰ੍ਹਾਂ ਨਾਲ ਉਦਾਸੀਨ (ਇਨਕਾਰੀ) ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਉਸ ਨੂੰ ਸਮਝਣ ਜਾਂ ਉਸ ਵੱਲ ਧਿਆਨ ਦੇਣ ਦੀ ਕੋਈ ਇੱਛਾ ਨਹੀਂ ਹੁੰਦੀ, ਅਤੇ ਉਸ ਦੇ ਨਜ਼ਦੀਕ ਹੋਣ ਦੀ ਇੱਛਾ ਕਰਨਾ ਤਾਂ ਦੂਰ ਦੀ ਗੱਲ ਰਹੀ। ਉਹ ਸਿਰਫ਼ ਆਪਣੇ ਆਪ ਨੂੰ ਸੰਵਾਰਨ, ਅਤੇ ਆਪਣੇ ਆਪ ਨੂੰ ਪੇਸ਼ ਕਰਨ ਲਈ ਉਨ੍ਹਾਂ ਵਚਨਾਂ ਦੀ ਵਰਤੋਂ ਕਰ ਰਹੇ ਹਨ ਜੋ ਪਰਮੇਸ਼ੁਰ ਵਿਅਕਤ ਕਰਦਾ ਹੈ। ਉਨ੍ਹਾਂ ਲਈ, ਇਹ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸਫਲ ਵਿਸ਼ਵਾਸੀ ਅਤੇ ਅਜਿਹਾ ਬਣਾ ਦਿੰਦਾ ਹੈ ਜਿਨ੍ਹਾਂ ਦੇ ਦਿਲ ਵਿੱਚ ਪਰਮੇਸ਼ੁਰ ਲਈ ਨਿਹਚਾ ਹੈ। ਆਪਣੇ ਦਿਲਾਂ ਵਿੱਚ, ਉਹ ਆਪਣੀਆਂ ਕਲਪਨਾਵਾਂ, ਆਪਣੀਆਂ ਧਾਰਣਾਵਾਂ, ਅਤੇ ਇੱਥੋਂ ਤਕ ਕਿ ਪਰਮੇਸ਼ੁਰ ਬਾਰੇ ਆਪਣੀਆਂ ਖੁਦ ਦੀਆਂ ਪਰਿਭਾਸ਼ਾਵਾਂ ਤੋਂ ਰਹਿਨੁਮਾਈ ਪ੍ਰਾਪਤ ਕਰਦੇ ਹਨ। ਦੂਜੇ ਪਾਸੇ, ਖੁਦ ਸੱਚੇ ਪਰਮੇਸ਼ੁਰ ਦਾ ਉਨ੍ਹਾਂ ਨਾਲ ਬਿਲਕੁਲ ਵੀ ਕੋਈ ਵਾਸਤਾ ਨਹੀਂ ਹੁੰਦਾ। ਕਿਉਂਕਿ ਜੇ ਉਹ ਖੁਦ ਸੱਚੇ ਪਰਮੇਸ਼ੁਰ ਨੂੰ ਸਮਝਦੇ, ਪਰਮੇਸ਼ੁਰ ਦੇ ਸੱਚੇ ਸੁਭਾਅ ਨੂੰ ਸਮਝਦੇ, ਅਤੇ ਪਰਮੇਸ਼ੁਰ ਜੋ ਕੁਝ ਹੈ ਉਹ ਸਮਝਦੇ, ਤਾਂ ਇਸ ਦਾ ਅਰਥ ਹੁੰਦਾ ਕਿ ਉਨ੍ਹਾਂ ਦੇ ਕੰਮ, ਉਨ੍ਹਾਂ ਦੀ ਨਿਹਚਾ, ਅਤੇ ਉਨ੍ਹਾਂ ਹੀ ਖੋਜ ਨੂੰ ਦੋਸ਼ੀ ਮੰਨਿਆ ਜਾਏਗਾ। ਇਸੇ ਲਈ ਉਹ ਪਰਮੇਸ਼ੁਰ ਦੇ ਸਾਰ ਨੂੰ ਸਮਝਣ ਲਈ ਤਿਆਰ ਨਹੀਂ ਹਨ ਅਤੇ ਪਰਮੇਸ਼ੁਰ ਨੂੰ ਬਿਹਤਰ ਢੰਗ ਨਾਲ ਸਮਝਣ, ਪਰਮੇਸ਼ੁਰ ਦੀ ਇੱਛਾ ਨੂੰ ਬਿਹਤਰ ਢੰਗ ਨਾਲ ਜਾਣਨ, ਅਤੇ ਪਰਮੇਸ਼ੁਰ ਦੇ ਸੁਭਾਅ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਸਰਗਰਮ ਰੂਪ ਵਿੱਚ ਭਾਲ ਕਰਨ ਜਾਂ ਪ੍ਰਾਰਥਨਾ ਕਰਨ ਲਈ ਤਿਆਰ ਨਹੀਂ ਹਨ ਅਤੇ ਅਣਇੱਛੁਕ ਹਨ। ਉਹ ਚਾਹੁੰਦੇ ਹਨ ਕਿ ਪਰਮੇਸ਼ੁਰ ਕੁਝ ਅਜਿਹਾ ਹੋਏ ਜੋ ਬਣਾਇਆ ਗਿਆ ਹੋਏ, ਕੋਈ ਖੋਖਲੀ ਅਤੇ ਖਿਆਲੀ ਚੀਜ਼। ਇਸ ਦੀ ਬਜਾਏ ਪਰਮੇਸ਼ੁਰ ਕੁਝ ਅਜਿਹਾ ਹੋਏ ਜੋ ਬਿਲਕੁਲ ਉਨ੍ਹਾਂ ਦੀ ਕਲਪਨਾ ਵਰਗਾ ਹੋਏ, ਕੋਈ ਅਜਿਹਾ ਜੋ ਉਨ੍ਹਾਂ ਦੇ ਇਸ਼ਾਰਿਆਂ ’ਤੇ ਨੱਚ ਸਕੇ, ਜੋ ਪੂਰਤੀ ਕਰਨ ਵਿੱਚ ਹਮੇਸ਼ਾਂ ਭਰਪੂਰ ਅਤੇ ਹਮੇਸ਼ਾਂ ਉਪਲਬਧ ਰਹੇ। ਜਦੋਂ ਉਹ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਲੈਣਾ ਚਾਹੁੰਦੇ ਹਨ, ਤਾਂ ਉਹ ਪਰਮੇਸ਼ੁਰ ਨੂੰ ਉਹ ਕਿਰਪਾ ਬਣਨ ਲਈ ਕਹਿੰਦੇ ਹਨ। ਜਦੋਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਬਰਕਤ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਪਰਮੇਸ਼ੁਰ ਨੂੰ ਉਹ ਅਸੀਸ ਬਣਨ ਲਈ ਕਹਿੰਦੇ ਹਨ। ਜਦੋਂ ਉਹ ਮੁਸ਼ਕਲ ਦਾ ਸਾਹਮਣਾ ਕਰਦੇ ਹਨ, ਤਾਂ ਉਹ ਪਰਮੇਸ਼ੁਰ ਤੋਂ ਮੰਗਦੇ ਹਨ ਕਿ ਉਹ ਉਨ੍ਹਾਂ ਨੂੰ ਮਜ਼ਬੂਤ ਬਣਾਏ, ਅਤੇ ਉਨ੍ਹਾਂ ਦੇ ਪਿੱਛੇ ਢਾਲ ਬਣੇ। ਪਰਮੇਸ਼ੁਰ ਦੇ ਬਾਰੇ ਵਿੱਚ ਇਨ੍ਹਾਂ ਦਾ ਗਿਆਨ ਕਿਰਪਾ ਅਤੇ ਬਰਕਤ ਦੇ ਘੇਰੇ ਅੰਦਰ ਹੀ ਅਟਕਿਆ ਹੋਇਆ ਹੈ। ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ ਦੇ ਸੰਬੰਧ ਵਿੱਚ ਉਨ੍ਹਾਂ ਦੀ ਸਮਝ ਸਿਰਫ਼ ਉਨ੍ਹਾਂ ਦੀਆਂ ਕਲਪਨਾਵਾਂ ਅਤੇ ਲਿਖਤਾਂ ਅਤੇ ਸਿੱਖਿਆਵਾਂ ਤਕ ਸੀਮਿਤ ਹੈ। ਪਰ ਕੁਝ ਲੋਕ ਅਜਿਹੇ ਹਨ ਜੋ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣ ਲਈ ਉਤਸੁਕ ਹਨ, ਅਸਲ ਵਿੱਚ ਖੁਦ ਪਰਮੇਸ਼ੁਰ ਨੂੰ ਦੇਖਣਾ ਚਾਹੁੰਦੇ ਹਨ ਅਤੇ ਪਰਮੇਸ਼ੁਰ ਦੇ ਸੁਭਾਅ ਅਤੇ ਜੋ ਕੁਝ ਉਹ ਹੈ ਉਸ ਨੂੰ ਸੱਚਮੁੱਚ ਵਿੱਚ ਸਮਝਣਾ ਚਾਹੁੰਦੇ ਹਨ। ਇਹ ਲੋਕ ਸੱਚਾਈ ਦੀ ਅਸਲੀਅਤ ਅਤੇ ਪਰਮੇਸ਼ੁਰ ਦੀ ਮੁਕਤੀ ਦੀ ਖੋਜ ਵਿੱਚ ਰਹਿੰਦੇ ਹਨ ਅਤੇ ਪਰਮੇਸ਼ੁਰ ਦੁਆਰਾ ਜਿੱਤ, ਮੁਕਤੀ ਅਤੇ ਸੰਪੂਰਣਤਾ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ। ਇਹ ਲੋਕ ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨ ਲਈ ਆਪਣੇ ਦਿਲ ਦੀ ਵਰਤੋਂ ਕਰਦੇ ਹਨ, ਹਰੇਕ ਸਥਿਤੀ ਅਤੇ ਹਰੇਕ ਵਿਅਕਤੀ, ਘਟਨਾ, ਅਤੇ ਚੀਜ਼ ਜਿਸ ਦਾ ਪ੍ਰਬੰਧ ਪਰਮੇਸ਼ੁਰ ਨੇ ਉਨ੍ਹਾਂ ਲਈ ਕੀਤਾ ਹੈ ਦੀ ਦਿਲ ਨਾਲ ਤਾਰੀਫ਼ ਕਰਦੇ ਹਨ, ਅਤੇ ਉਹ ਪ੍ਰਾਰਥਨਾ ਕਰਦੇ ਹਨ ਅਤੇ ਈਮਾਨਦਾਰੀ ਨਾਲ ਮੰਗਦੇ ਹਨ। ਜਿਸ ਚੀਜ਼ ਨੂੰ ਉਹ ਸਭ ਤੋਂ ਜ਼ਿਆਦਾ ਚਾਹੁੰਦੇ ਹਨ ਉਹ ਹੈ ਪਰਮੇਸ਼ੁਰ ਦੀ ਇੱਛਾ ਨੂੰ ਜਾਣਨਾ, ਅਤੇ ਪਰਮੇਸ਼ੁਰ ਦੇ ਸੱਚੇ ਸੁਭਾਅ ਅਤੇ ਸਾਰ ਨੂੰ ਸਮਝਣਾ, ਤਾਂ ਕਿ ਉਹ ਅੱਗੇ ਤੋਂ ਪਰਮੇਸ਼ੁਰ ਨੂੰ ਠੇਸ ਨਾ ਪਹੁੰਚਾਉਣ ਅਤੇ, ਆਪਣੇ ਅਨੁਭਵਾਂ ਰਾਹੀਂ, ਪਰਮੇਸ਼ੁਰ ਦੀ ਮਨੋਹਰਤਾ (ਮਨਮੋਹਕਤਾ) ਅਤੇ ਉਸ ਦੇ ਸੱਚੇ ਪਹਿਲੂ ਨੂੰ ਹੋਰ ਜ਼ਿਆਦਾ ਸਮਝ ਸਕਣ। ਇਹ ਇਸ ਲਈ ਵੀ ਹੈ ਜਿਸ ਨਾਲ ਇੱਕ ਸੱਚਾ ਅਸਲ ਪਰਮੇਸ਼ੁਰ ਉਨ੍ਹਾਂ ਦੇ ਅੰਦਰ ਵਸੇਗਾ, ਅਤੇ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਲਈ ਇੱਕ ਸਥਾਨ ਹੋਏਗਾ, ਕੁਝ ਇਸ ਤਰ੍ਹਾਂ ਕਿ ਉਹ ਅੱਗੇ ਤੋਂ ਕਲਪਨਾਵਾਂ, ਧਾਰਣਾਵਾਂ, ਜਾਂ ਅਸਪਸ਼ਟਤਾ ਵਿੱਚ ਜੀਵਨ ਨਹੀਂ ਵਤੀਤ ਕਰ ਰਹੇ ਹੋਣਗੇ। ਇਨ੍ਹਾਂ ਲੋਕਾਂ ਕੋਲ, ਪਰਮੇਸ਼ੁਰ ਦੇ ਸੁਭਾਅ ਅਤੇ ਉਸ ਦੇ ਸਾਰ ਨੂੰ ਸਮਝਣ ਦੀ ਪ੍ਰਬਲ ਇੱਛਾ ਦਾ ਕਾਰਣ ਇਹ ਹੈ ਕਿ ਪਰਮੇਸ਼ੁਰ ਦਾ ਸੁਭਾਅ ਅਤੇ ਸਾਰ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਜ਼ਰੂਰਤ ਮਨੁੱਖਜਾਤੀ ਨੂੰ ਉਨ੍ਹਾਂ ਦੇ ਅਨੁਭਵਾਂ ਦੇ ਦੌਰਾਨ ਹਰ ਪਲ ਪੈਂਦੀ ਹੈ; ਇਹ ਉਸਦਾ ਸੁਭਾਅ ਅਤੇ ਸਾਰ ਹੈ ਜੋ ਵਿਅਕਤੀ ਦੇ ਪੂਰੇ ਜੀਵਨ ਕਾਲ ਵਿੱਚ ਜੀਵਨ ਦੀ ਪੂਰਤੀ ਕਰਦਾ ਹੈ। ਇੱਕ ਵਾਰ ਜਦੋਂ ਉਹ ਪਰਮੇਸ਼ੁਰ ਦੇ ਸੁਭਾਅ ਨੂੰ ਸਮਝ ਜਾਂਦੇ ਹਨ, ਉਹ ਪਰਮੇਸ਼ੁਰ ਦਾ ਹੋਰ ਵੀ ਚੰਗੀ ਤਰ੍ਹਾਂ ਆਦਰ ਕਰਨ, ਪਰਮੇਸ਼ੁਰ ਦੇ ਕੰਮ ਨਾਲ ਹੋਰ ਵੀ ਬਿਹਤਰ ਢੰਗ ਨਾਲ ਸਹਿਯੋਗ ਕਰਨ, ਅਤੇ ਪਰਮੇਸ਼ੁਰ ਦੀ ਇੱਛਾ ਪ੍ਰਤੀ ਹੋਰ ਵੀ ਵਿਚਰਸ਼ੀਲ ਬਣਨ ਅਤੇ ਆਪਣੀ ਬਿਹਤਰੀਨ ਯੋਗਤਾ ਦੇ ਨਾਲ ਆਪਣੀ ਫਰਜ਼ ਨਿਭਾਉਣ ਦੇ ਸਮਰੱਥ ਹੋਣਗੇ। ਪਰਮੇਸ਼ੁਰ ਦੇ ਸੁਭਾਅ ਦੇ ਪ੍ਰਤੀ ਦੋ ਕਿਸਮ ਦੇ ਲੋਕਾਂ ਦੇ ਅਜਿਹੇ ਰਵੱਈਏ ਹੁੰਦੇ ਹਨ। ਪਹਿਲੀ ਕਿਸਮ ਦੇ ਲੋਕ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣਾ ਨਹੀਂ ਚਾਹੁੰਦੇ। ਹਾਲਾਂਕਿ ਉਹ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣਾ ਚਾਹੁੰਦੇ ਹਨ, ਖੁਦ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ, ਪਰਮੇਸ਼ੁਰ ਜੋ ਕੁਝ ਹੈ ਉਹ ਦੇਖਣਾ ਚਾਹੁੰਦੇ ਹਨ, ਅਤੇ ਪਰਮੇਸ਼ੁਰ ਦੀ ਇੱਛਾ ਦਾ ਸੱਚਮੁੱਚ ਸਨਮਾਨ ਕਰਨਾ ਚਾਹੁੰਦੇ ਹਨ, ਫਿਰ ਵੀ ਅੰਦਰੋਂ ਉਹ ਚਾਹੁੰਦੇ ਹਨ ਕਿ ਪਰਮੇਸ਼ੁਰ ਹੋਂਦ ਵਿੱਚ ਨਾ ਰਹੇ। ਅਜਿਹਾ ਇਸ ਲਈ ਹੈ ਕਿਉਂਕਿ ਇਸ ਕਿਸਮ ਦੇ ਲੋਕ ਨਿਰੰਤਰ ਪਰਮੇਸ਼ੁਰ ਦੀ ਅਣਆਗਿਆਕਾਰੀ ਅਤੇ ਉਸ ਦਾ ਵਿਰੋਧ ਕਰਦੇ ਹਨ; ਉਹ ਆਪਣੇ ਖੁਦ ਦੇ ਦਿਲਾਂ ਵਿੱਚ ਸਥਾਨ ਦੇ ਲਈ ਪਰਮੇਸ਼ੁਰ ਨਾਲ ਲੜਦੇ ਹਨ ਅਤੇ ਅਕਸਰ ਪਰਮੇਸ਼ੁਰ ਦੀ ਹੋਂਦ ’ਤੇ ਸ਼ੱਕ ਕਰਦੇ ਹਨ ਜਾਂ ਇੱਥੋਂ ਤਕ ਕਿ ਉਸ ਤੋਂ ਇਨਕਾਰ ਵੀ ਕਰਦੇ ਹਨ। ਉਹ ਪਰਮੇਸ਼ੁਰ ਦੇ ਸੁਭਾਅ ਜਾਂ ਖੁਦ ਅਸਲ ਪਰਮੇਸ਼ੁਰ ਨੂੰ ਆਪਣੇ ਦਿਲਾਂ ’ਤੇ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦੇ। ਉਹ ਸਿਰਫ਼ ਆਪਣੀਆਂ ਖੁਦ ਦੀਆਂ ਇੱਛਾਵਾਂ, ਕਲਪਨਾਵਾਂ, ਅਤੇ ਅਭਿਲਾਸ਼ਾਵਾਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਨ। ਇਸ ਲਈ, ਇਹ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰ ਸਕਦੇ ਹਨ, ਪਰਮੇਸ਼ੁਰ ਦੇ ਪਿੱਛੇ ਚੱਲ ਸਕਦੇ ਹਨ, ਅਤੇ ਉਸ ਦੇ ਲਈ ਆਪਣੇ ਪਰਿਵਾਰਾਂ ਅਤੇ ਨੌਕਰੀਆਂ ਨੂੰ ਵੀ ਤਿਆਗ ਸਕਦੇ ਹਨ, ਪਰ ਉਹ ਆਪਣੇ ਬੁਰੇ ਤਰੀਕਿਆਂ ਤੋਂ ਬਾਜ਼ ਨਹੀਂ ਆਉਂਦੇ। ਇੱਥੋਂ ਤਕ ਕਿ ਕੁਝ ਲੋਕ ਤਾਂ ਭੇਟਾਂ ਦੀ ਵੀ ਚੋਰੀ ਕਰ ਲੈਂਦੇ ਹਨ ਜਾਂ ਉਡਾ ਦਿੰਦੇ ਹਨ, ਜਾਂ ਏਕਾਂਤ ਵਿੱਚ ਪਰਮੇਸ਼ੁਰ ਨੂੰ ਕੋਸਦੇ ਹਨ, ਜਦਕਿ ਦੂਜੇ ਲੋਕ ਵਾਰ-ਵਾਰ ਆਪਣੇ ਬਾਰੇ ਗਵਾਹੀ ਦੇਣ, ਆਪਣੇ ਆਪ ਦੀ ਵਡਿਆਈ ਕਰਨ, ਲੋਕਾਂ ਅਤੇ ਰੁਤਬੇ ਲਈ ਪਰਮੇਸ਼ੁਰ ਦੇ ਨਾਲ ਮੁਕਾਬਲਾ ਕਰਨ ਲਈ ਆਪਣੇ ਅਹੁਦਿਆਂ ਦੀ ਵਰਤੋਂ ਕਰਦੇ ਹਨ। ਉਹ ਲੋਕਾਂ ਤੋਂ ਆਪਣੀ ਉਪਾਸਨਾ ਕਰਵਾਉਣ ਲਈ ਵੱਖ-ਵੱਖ ਤਰੀਕਿਆਂ ਅਤੇ ਸਾਧਨਾਂ ਦੀ ਵਰਤੋਂ ਕਰਦੇ ਹਨ ਅਤੇ ਲੋਕਾਂ ਨੂੰ ਜਿੱਤਣ ਅਤੇ ਉਨ੍ਹਾਂ ਨੂੰ ਕਾਬੂ ਵਿੱਚ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ। ਇੱਥੋਂ ਤਕ ਕਿ ਕੁਝ ਲੋਕ ਜਾਣਬੁੱਝ ਕੇ ਲੋਕਾਂ ਨੂੰ ਇਹ ਸੋਚਣ ਲਈ ਗੁਮਰਾਹ ਕਰਦੇ ਹਨ ਕਿ ਉਹ ਪਰਮੇਸ਼ੁਰ ਹਨ ਤਾਂ ਕਿ ਉਨ੍ਹਾਂ ਨਾਲ ਪਰਮੇਸ਼ੁਰ ਵਾਂਗ ਵਰਤਾਉ ਕੀਤਾ ਜਾਏ। ਉਹ ਕਦੇ ਵੀ ਕਿਸੇ ਨੂੰ ਨਹੀਂ ਦੱਸਣਗੇ ਕਿ ਉਨ੍ਹਾਂ ਨੂੰ ਭ੍ਰਿਸ਼ਟ ਕਰ ਦਿੱਤਾ ਗਿਆ ਹੈ—ਕਿ ਉਹ ਵੀ ਭ੍ਰਿਸ਼ਟ ਅਤੇ ਘਮੰਡੀ ਹਨ, ਉਨ੍ਹਾਂ ਦੀ ਉਪਾਸਨਾ ਨਾ ਕੀਤੀ ਜਾਏ, ਅਤੇ ਭਾਵੇਂ ਉਹ ਕਿੰਨਾ ਵੀ ਚੰਗਾ ਕਰਦੇ ਹਨ, ਇਹ ਸਭ ਪਰਮੇਸ਼ੁਰ ਦੀ ਮਹਿਮਾ ਦੇ ਕਾਰਣ ਹੈ ਅਤੇ ਇਹ ਕਿ ਉਹ ਉਹੀ ਕਰ ਕਰ ਰਹੇ ਹਨ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ, ਹਰ ਹਾਲਤ ਵਿੱਚ। ਉਹ ਅਜਿਹੀਆਂ ਗੱਲਾਂ ਕਿਉਂ ਨਹੀਂ ਕਹਿੰਦੇ ਹਨ? ਕਿਉਂਕਿ ਉਹ ਲੋਕਾਂ ਦੇ ਦਿਲਾਂ ਵਿੱਚ ਆਪਣਾ ਸਥਾਨ ਗੁਆਉਣ ਤੋਂ ਬਹੁਤ ਜ਼ਿਆਦਾ ਡਰਦੇ ਹਨ। ਇਸੇ ਲਈ ਅਜਿਹੇ ਲੋਕ ਕਦੇ ਪਰਮੇਸ਼ੁਰ ਨੂੰ ਉੱਚਾ ਨਹੀਂ ਉਠਾਉਂਦੇ ਹਨ ਅਤੇ ਕਦੇ ਪਰਮੇਸ਼ੁਰ ਲਈ ਗਵਾਹੀ ਨਹੀਂ ਦਿੰਦੇ ਹਨ, ਕਿਉਂਕਿ ਉਨ੍ਹਾਂ ਨੇ ਕਦੇ ਪਰਮੇਸ਼ੁਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਉਹ ਪਰਮੇਸ਼ੁਰ ਨੂੰ ਸਮਝੇ ਬਿਨਾਂ ਹੀ ਉਸ ਨੂੰ ਜਾਣ ਸਕਦੇ ਹਨ? ਅਸੰਭਵ! ਇਸ ਤਰ੍ਹਾਂ, “ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ” ਵਿਸ਼ੇ ਦੇ ਵਚਨ ਸਧਾਰਣ ਹੋ ਸਕਦੇ ਹਨ, ਪਰ ਹਰੇਕ ਵਿਅਕਤੀ ਲਈ ਉਨ੍ਹਾਂ ਦਾ ਅਰਥ ਅਲੱਗ ਹੁੰਦਾ ਹੈ। ਅਜਿਹੇ ਵਿਅਕਤੀ ਲਈ ਜੋ ਅਕਸਰ ਪਰਮੇਸ਼ੁਰ ਦੀ ਅਵੱਗਿਆ ਕਰਦਾ ਹੈ, ਪਰਮੇਸ਼ੁਰ ਦਾ ਪ੍ਰਤੀਰੋਧ ਕਰਦਾ ਹੈ, ਅਤੇ ਪਰਮੇਸ਼ੁਰ ਪ੍ਰਤੀ ਵੈਰਭਾਵ ਰੱਖਦਾ ਹੈ, ਇਹ ਵਚਨ ਦੋਸ਼ੀ ਠਹਿਰਾਹੇ ਜਾਣ (ਸਜ਼ਾ ਦਿੱਤੇ ਜਾਣ) ਦੀ ਅਗਾਊਂ-ਸੂਚਨਾ ਹਨ; ਜਦਕਿ ਜੋ ਵਿਅਕਤੀ ਸੱਚਾਈ ਦੀ ਅਸਲੀਅਤ ਦੀ ਖੋਜ ਕਰਦਾ ਹੈ ਅਤੇ ਅਕਸਰ ਪਰਮੇਸ਼ੁਰ ਦੀ ਇੱਛਾ ਬਾਰੇ ਜਾਣਨ ਲਈ ਪਰਮੇਸ਼ੁਰ ਦੇ ਸਨਮੁਖ ਆਉਂਦਾ ਹੈ, ਉਹ ਅਜਿਹੇ ਵਚਨਾਂ ਨੂੰ ਇੰਝ ਲਏਗਾ ਜਿਵੇਂ ਮੱਛੀ ਲਈ ਪਾਣੀ। ਇਸ ਲਈ ਤੁਹਾਡੇ ਦਰਮਿਆਨ, ਜਦੋਂ ਕੋਈ ਪਰਮੇਸ਼ੁਰ ਦੇ ਸੁਭਾਅ ਅਤੇ ਪਰਮੇਸ਼ੁਰ ਦੇ ਵਿਸ਼ੇ ਵਿੱਚ ਗੱਲਬਾਤ ਨੂੰ ਸੁਣਦਾ ਹੈ, ਤਾਂ ਉਨ੍ਹਾਂ ਦਾ ਸਿਰ ਦੁਖਣ ਲੱਗਦਾ ਹੈ, ਉਨ੍ਹਾਂ ਦੇ ਦਿਲ ਪ੍ਰਤੀਰੋਧ ਨਾਲ ਭਰ ਜਾਂਦੇ ਹਨ, ਅਤੇ ਉਹ ਬੇਹੱਦ ਬੇਚੈਨ ਹੋ ਜਾਂਦੇ ਹਨ। ਪਰ ਤੁਹਾਡੇ ਦਰਮਿਆਨ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸੋਚਦੇ ਹਨ: ਇਹ ਵਿਸ਼ਾ ਬਿਲਕੁਲ ਉਂਝ ਦਾ ਹੀ ਜਿਸ ਦੀ ਮੈਨੂੰ ਲੋੜ ਹੈ, ਕਿਉਂਕਿ ਇਹ ਵਿਸ਼ਾ ਮੇਰੇ ਲਈ ਬਹੁਤ ਲਾਹੇਵੰਦ ਹੈ। ਇਹ ਅਜਿਹਾ ਕੁਝ ਹੈ ਜੋ ਮੇਰੇ ਜੀਵਨ ਦੇ ਅਨੁਭਵ ਤੋਂ ਗੈਰਹਾਜ਼ਰ ਨਹੀਂ ਹੋ ਸਕਦਾ; ਇਹ ਮੂਲ ਬਿੰਦੂ ਦਾ ਮੂਲ ਹੈ, ਪਰਮੇਸ਼ੁਰ ਵਿੱਚ ਨਿਹਚਾ ਦੀ ਬੁਨਿਆਦ ਹੈ, ਅਤੇ ਇਹ ਕੁਝ ਅਜਿਹਾ ਹੈ ਜਿਸ ਨੂੰ ਮਨੁੱਖਜਾਤੀ ਤਿਆਗ ਨਹੀਂ ਸਕਦੀ। ਤੁਹਾਡੇ ਸਾਰਿਆਂ ਲਈ, ਹੋ ਸਕਦਾ ਹੈ ਇਹ ਵਿਸ਼ਾ ਨੇੜੇ ਅਤੇ ਦੂਰ, ਅਣਜਾਣ ਫਿਰ ਵੀ ਜਾਣਿਆ ਪਛਾਣਿਆ ਦੋਵੇਂ ਹੀ ਲੱਗੇ। ਪਰ ਭਾਵੇਂ ਜੋ ਵੀ ਹੋਵੇ, ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਹਰੇਕ ਲਈ ਸੁਣਨਾ, ਜਾਣਨਾ, ਅਤੇ ਸਮਝਣਾ ਜ਼ਰੂਰੀ ਹੈ। ਭਾਵੇਂ ਤੂੰ ਇਸ ਨਾਲ ਕਿਵੇਂ ਵੀ ਨਜਿੱਠੇਂ, ਭਾਵੇਂ ਤੂੰ ਇਸ ਨੂੰ ਕਿਵੇਂ ਵੀ ਦੇਖੇਂ, ਜਾਂ ਤੂੰ ਕਿਵੇਂ ਵੀ ਸਮਝੇਂ, ਇਸ ਵਿਸ਼ੇ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪਰਮੇਸ਼ੁਰ ਮਨੁੱਖਜਾਤੀ ਦੀ ਸਿਰਜਣਾ ਦੇ ਸਮੇਂ ਤੋਂ ਹੀ ਆਪਣਾ ਕੰਮ ਕਰਦਾ ਆ ਰਿਹਾ ਹੈ। ਸ਼ੁਰੂ ਵਿੱਚ, ਇਹ ਇੱਕ ਬਹੁਤ ਸਧਾਰਣ ਕੰਮ ਸੀ, ਪਰ ਇਸ ਦੀ ਸਧਾਰਣਤਾ ਦੇ ਬਾਵਜੂਦ, ਇਸ ਵਿੱਚ ਪਰਮੇਸ਼ੁਰ ਦਾ ਸਾਰ ਅਤੇ ਸੁਭਾਅ ਦਾ ਪ੍ਰਗਟਾਵਾ ਸ਼ਾਮਲ ਸੀ। ਹੁਣ ਜਦਕਿ ਪਰਮੇਸ਼ੁਰ ਦਾ ਕੰਮ ਵਧ ਗਿਆ ਹੈ, ਅਤੇ ਹਰੇਕ ਵਿਅਕਤੀ ਜੋ ਉਸ ਦੇ ਪਿੱਛੇ ਚੱਲਦਾ ਹੈ ਉਸ ਉੱਪਰ ਇਹ ਕੰਮ, ਉਸ ਦੇ ਵਚਨਾਂ ਦੇ ਵੱਡੇ ਪ੍ਰਗਟਾਵੇ ਦੇ ਨਾਲ, ਵਿਸ਼ਾਲ ਅਤੇ ਠੋਸ ਬਣ ਗਿਆ ਹੈ, ਫਿਰ ਵੀ ਪਰਮੇਸ਼ੁਰ ਦੀ ਸ਼ਖਸੀਅਤ ਮਨੁੱਖਜਾਤੀ ਤੋਂ ਛੁੱਪੀ ਹੋਈ ਹੈ। ਹਾਲਾਂਕਿ ਉਹ ਦੋ ਵਾਰ ਦੇਹ ਧਾਰਣ ਕਰ ਚੁੱਕਿਆ ਹੈ, ਫਿਰ ਵੀ ਬਾਈਬਲ ਦੇ ਲੇਖਨ ਦੇ ਸਮੇਂ ਤੋਂ ਹਾਲ ਦੇ ਦਿਨਾਂ ਤਕ, ਕਿਸ ਨੇ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਦੇਖੀ ਹੈ? ਨਹੀਂ। ਕਿਸੇ ਨੇ ਵੀ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਨਹੀਂ ਦੇਖੀ, ਅਰਥਾਤ ਕਿਸੇ ਨੇ ਵੀ ਕਦੇ ਪਰਮੇਸ਼ੁਰ ਦਾ ਅਸਲ ਰੂਪ ਨਹੀਂ ਦੇਖਿਆ ਹੈ। ਇਹ ਕੁਝ ਅਜਿਹਾ ਹੈ ਜਿਸ ਨਾਲ ਹਰ ਕੋਈ ਸਹਿਮਤ ਹੈ। ਕਹਿਣ ਦਾ ਭਾਵ ਹੈ, ਪਰਮੇਸ਼ੁਰ ਦੀ ਅਸਲ ਸ਼ਖਸੀਅਤ, ਜਾਂ ਪਰਮੇਸ਼ੁਰ ਦਾ ਆਤਮਾ, ਸਮੁੱਚੀ ਮਨੁੱਖਤਾ ਤੋਂ ਛੁਪਿਆ ਹੋਇਆ ਹੈ, ਜਿਸ ਵਿੱਚ ਆਦਮ ਅਤੇ ਹੱਵਾਹ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਸ ਨੇ ਸਿਰਜਿਆ ਸੀ, ਅਤੇ ਧਰਮੀ ਅੱਯੂਬ ਵੀ ਸ਼ਾਮਲ ਹੈ, ਜਿਸ ਨੂੰ ਉਸ ਨੇ ਸਵੀਕਾਰ ਕੀਤਾ ਸੀ। ਉਨ੍ਹਾਂ ਵਿੱਚੋਂ ਵੀ ਕਿਸੇ ਨੇ ਪਰਮੇਸ਼ੁਰ ਦੀ ਅਸਲ ਸ਼ਖਸੀਅਤ ਨਹੀਂ ਦੇਖੀ ਸੀ। ਪਰ ਪਰਮੇਸ਼ੁਰ ਕਿਉਂ ਆਪਣੀ ਅਸਲ ਸ਼ਖਸੀਅਤ ਨੂੰ ਜਾਣਬੁੱਝ ਕੇ ਢੱਕਦਾ ਹੈ? ਕੁਝ ਲੋਕ ਕਹਿੰਦੇ ਹਨ: “ਪਰਮੇਸ਼ੁਰ ਲੋਕਾਂ ਨੂੰ ਭੈਭੀਤ ਕਰਨ ਤੋਂ ਡਰਦਾ ਹੈ।” ਦੂਜੇ ਕਹਿੰਦੇ ਹਨ: “ਪਰਮੇਸ਼ੁਰ ਆਪਣੀ ਅਸਲ ਸ਼ਖਸੀਅਤ ਛੁਪਾਉਂਦਾ ਹੈ ਕਿਉਂਕਿ ਮਨੁੱਖ ਬਹੁਤ ਛੋਟਾ ਹੈ ਅਤੇ ਪਰਮੇਸ਼ੁਰ ਬਹੁਤ ਵੱਡਾ ਹੈ; ਮਨੁੱਖ ਉਸ ਨੂੰ ਦੇਖ ਨਹੀਂ ਸਕਦੇ, ਜਾਂ ਫਿਰ ਉਹ ਮਰ ਜਾਣਗੇ।” ਕੁਝ ਅਜਿਹੇ ਲੋਕ ਵੀ ਹਨ ਜੋ ਕਹਿੰਦੇ ਹਨ: “ਪਰਮੇਸ਼ੁਰ ਹਰ ਰੋਜ਼ ਆਪਣੇ ਕੰਮ ਦੇ ਪ੍ਰਬੰਧਨ ਵਿੱਚ ਰੁਝਿਆ ਹੁੰਦਾ ਹੈ, ਅਤੇ ਉਸ ਕੋਲ ਸ਼ਾਇਦ ਪਰਗਟ ਹੋਣ ਦਾ ਸਮਾਂ ਨਹੀਂ ਹੈ ਤਾਂ ਕਿ ਦੂਜੇ ਉਸ ਨੂੰ ਦੇਖ ਸਕਣ।” ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਗੱਲ ’ਤੇ ਵਿਸ਼ਵਾਸ ਕਰਦੇ ਹੋ, ਇੱਥੇ ਮੇਰੇ ਕੋਲ ਸਿੱਟਾ ਹੈ। ਉਹ ਸਿੱਟਾ ਕੀ ਹੈ? ਉਹ ਇਹ ਹੈ ਕਿ ਪਰਮੇਸ਼ੁਰ ਬਸ ਨਹੀਂ ਚਾਹੁੰਦਾ ਕਿ ਲੋਕ ਉਸਦੀ ਅਸਲ ਸ਼ਖਸੀਅਤ ਨੂੰ ਦੇਖਣ। ਮਨੁੱਖਤਾ ਤੋਂ ਛੁਪੇ ਰਹਿਣਾ ਕੁਝ ਇੰਝ ਹੈ ਜਿਸ ਨੂੰ ਪਰਮੇਸ਼ੁਰ ਜਾਣਬੁੱਝ ਕੇ ਕਰਦਾ ਹੈ। ਦੂਜੇ ਸ਼ਬਦਾਂ ਵਿੱਚ, ਇਹ ਲੋਕਾਂ ਲਈ ਪਰਮੇਸ਼ੁਰ ਦਾ ਉਦੇਸ਼ ਹੈ ਕਿ ਉਹ ਉਸ ਦੀ ਅਸਲ ਸ਼ਖਸੀਅਤ ਨੂੰ ਨਾ ਦੇਖਣ। ਇਹ ਹੁਣ ਤਕ ਸਭ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ। ਜੇ ਪਰਮੇਸ਼ੁਰ ਨੇ ਕਦੇ ਆਪਣੀ ਸ਼ਖਸੀਅਤ ਕਿਸੇ ਨੂੰ ਪਰਗਟ ਨਹੀਂ ਕੀਤੀ ਹੈ, ਤਾਂ ਕੀ ਤੁਸੀਂ ਸੋਚਦੇ ਹੋ ਕਿ ਪਰਮੇਸ਼ੁਰ ਦੀ ਸ਼ਖਸੀਅਤ ਹੋਂਦ ਵਿੱਚ ਹੈ? (ਉਸ ਦੀ ਹੋਂਦ ਹੈ।) ਯਕੀਨਨ ਉਹ ਹੋਂਦ ਵਿੱਚ ਹੈ। ਪਰਮੇਸ਼ੁਰ ਦੀ ਸ਼ਖਸੀਅਤ ਦੀ ਹੋਂਦ ਸਾਰੇ ਸ਼ੰਕਿਆਂ ਤੋਂ ਪਰੇ ਹੈ। ਪਰ ਜਿੱਥੇ ਤਕ ਇਸ ਦੀ ਗੱਲ ਹੈ ਕਿ ਪਰਮੇਸ਼ੁਰ ਦੀ ਸ਼ਖਸੀਅਤ ਕਿੰਨੀ ਵੱਡੀ ਹੈ ਜਾਂ ਉਹ ਕਿਵੇਂ ਦਾ ਦਿਖਾਈ ਦਿੰਦਾ ਹੈ, ਕੀ ਇਹ ਉਹ ਸੁਆਲ ਹਨ ਜਿਨ੍ਹਾਂ ਦੀ ਮਨੁੱਖਜਾਤੀ ਨੂੰ ਪੜਤਾਲ ਕਰਨੀ ਚਾਹੀਦੀ ਹੈ? ਨਹੀਂ। ਜਵਾਬ ਨਾਂਹਪੱਖੀ (ਨਕਾਰਾਤਮਕ) ਹੈ। ਜੇ ਪਰਮੇਸ਼ੁਰ ਦੀ ਸ਼ਖਸੀਅਤ ਉਹ ਵਿਸ਼ਾ ਨਹੀਂ ਹੈ ਜਿਸ ਦੀ ਸਾਨੂੰ ਘੋਖ ਕਰਨੀ ਚਾਹੀਦੀ ਹੈ, ਤਾਂ ਉਹ ਕੀ ਹੈ? (ਪਰਮੇਸ਼ੁਰ ਦਾ ਸੁਭਾਅ।) (ਪਰਮੇਸ਼ੁਰ ਦਾ ਕੰਮ।) ਪਰ, ਇਸ ਤੋਂ ਪਹਿਲਾਂ ਕਿ ਅਸੀਂ ਅਧਿਕਾਰਤ ਵਿਸ਼ੇ ’ਤੇ ਗੱਲਬਾਤ ਕਰਨਾ ਸ਼ੁਰੂ ਕਰੀਏ, ਆਓ ਉਸੇ ਵਿਸ਼ੇ ’ਤੇ ਵਾਪਸ ਆਈਏ ਜਿਸ ਉੱਪਰ ਅਸੀਂ ਕੁਝ ਦੇਰ ਪਹਿਲਾਂ ਚਰਚਾ ਕਰ ਰਹੇ ਸੀ: ਕਿਉਂ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਕਦੇ ਆਪਣੀ ਸ਼ਖਸੀਅਤ ਨਹੀਂ ਦਿਖਾਈ ਹੈ? ਪਰਮੇਸ਼ੁਰ ਜਾਣਬੁੱਝ ਕੇ ਆਪਣੀ ਸ਼ਖਸੀਅਤ ਨੂੰ ਮਨੁੱਖਜਾਤੀ ਤੋਂ ਕਿਉਂ ਛੁਪਾਉਂਦਾ ਹੈ? ਸਿਰਫ਼ ਇੱਕ ਹੀ ਕਾਰਣ ਹੈ, ਅਤੇ ਉਹ ਹੈ: ਹਾਲਾਂਕਿ ਮਨੁੱਖ, ਜਿਸ ਦੀ ਸਿਰਜਣਾ ਪਰਮੇਸ਼ੁਰ ਨੇ ਕੀਤੀ ਹੈ, ਨੇ ਉਸ ਦੇ ਕੰਮ ਦੇ ਹਜ਼ਾਰਾਂ ਸਾਲਾਂ ਦਾ ਅਨੁਭਵ ਕੀਤਾ ਹੈ, ਫਿਰ ਵੀ ਕੋਈ ਅਜਿਹਾ ਵਿਅਕਤੀ ਨਹੀਂ ਹੈ ਜੋ ਪਰਮੇਸ਼ੁਰ ਦੇ ਕੰਮ, ਪਰਮੇਸ਼ੁਰ ਦੇ ਸੁਭਾਅ, ਅਤੇ ਪਰਮੇਸ਼ੁਰ ਦੇ ਸਾਰ ਨੂੰ ਜਾਣਦਾ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਅਜਿਹੇ ਲੋਕ, ਉਸ ਦੇ ਵਿਰੁੱਧ ਹਨ, ਅਤੇ ਪਰਮੇਸ਼ੁਰ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨੂੰ ਨਹੀਂ ਦਿਖਾਏਗਾ ਜੋ ਉਸ ਦੇ ਪ੍ਰਤੀ ਵੈਰਭਾਵ ਰੱਖਦੇ ਹਨ। ਇਹੀ ਇੱਕਮਾਤਰ ਕਾਰਣ ਹੈ ਕਿ ਪਰਮੇਸ਼ੁਰ ਨੇ ਕਦੇ ਆਪਣੀ ਸ਼ਖਸੀਅਤ ਮਨੁੱਖਜਾਤੀ ਸਾਹਮਣੇ ਪਰਗਟ ਨਹੀਂ ਕੀਤੀ ਹੈ ਅਤੇ ਕਿਉਂ ਉਹ ਜਾਣਬੁੱਝ ਕੇ ਆਪਣੀ ਸ਼ਖਸੀਅਤ ਨੂੰ ਉਨ੍ਹਾਂ ਤੋਂ ਬਚਾ ਕੇ ਰੱਖਦਾ ਹੈ। ਕੀ ਹੁਣ ਤੁਸੀਂ ਪਰਮੇਸ਼ੁਰ ਦੇ ਸੁਭਾਅ ਨੂੰ ਜਾਣਨ ਦੇ ਮਹੱਤਵ ਬਾਰੇ ਸਪਸ਼ਟ ਹੋ?
ਪਰਮੇਸ਼ੁਰ ਦੇ ਪ੍ਰਬੰਧਨ ਦੀ ਹੋਂਦ ਤੋਂ ਹੀ, ਉਹ ਆਪਣੇ ਕੰਮ ਨੂੰ ਕਰਨ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਰਿਹਾ ਹੈ। ਆਪਣੀ ਸ਼ਖਸੀਅਤ ਨੂੰ ਮਨੁੱਖ ਤੋਂ ਛੁਪਾਉਣ ਦੇ ਬਾਵਜੂਦ, ਉਹ ਹਮੇਸ਼ਾਂ ਮਨੁੱਖ ਦੇ ਆਸ-ਪਾਸ ਹੀ ਰਿਹਾ ਹੈ, ਮਨੁੱਖ ’ਤੇ ਕੰਮ ਕਰਦਾ ਰਿਹਾ ਹੈ, ਆਪਣਾ ਸੁਭਾਅ ਪਰਗਟ ਕਰਦਾ ਰਿਹਾ ਹੈ, ਅਤੇ ਆਪਣੇ ਸਾਰ ਨਾਲ ਸਮੁੱਚੀ ਮਨੁੱਖਜਾਤੀ ਦੀ ਰਹਿਨੁਮਾਈ ਕਰਦਾ ਰਿਹਾ ਹੈ, ਅਤੇ ਸ਼ਕਤੀ, ਆਪਣੀ ਬੁੱਧ, ਅਤੇ ਆਪਣੇ ਇਖਤਿਆਰ ਰਾਹੀਂ ਹਰੇਕ ਵਿਅਕਤੀ ’ਤੇ ਆਪਣਾ ਕੰਮ ਕਰਦਾ ਰਿਹਾ ਹੈ, ਇਸ ਤਰ੍ਹਾਂ ਉਹ ਸ਼ਰਾ ਦੇ ਯੁਗ, ਕਿਰਪਾ ਦੇ ਯੁਗ, ਅਤੇ ਅੱਜ ਦੇ ਰਾਜ ਦੇ ਯੁਗ ਨੂੰ ਹੋਂਦ ਵਿੱਚ ਲਿਆਇਆ ਹੈ। ਹਾਲਾਂਕਿ ਪਰਮੇਸ਼ੁਰ ਮਨੁੱਖ ਤੋਂ ਆਪਣੀ ਸ਼ਖਸੀਅਤ ਛੁਪਾਉਂਦਾ ਹੈ, ਪਰ ਉਸ ਦਾ ਸੁਭਾਅ, ਉਸ ਦੀ ਸ਼ਖਸੀਅਤ ਅਤੇ ਸੰਪਤੀ, ਅਤੇ ਮਨੁੱਖਜਾਤੀ ਪ੍ਰਤੀ ਉਸ ਦੀ ਇੱਛਾ ਨੂੰ ਖੁੱਲ੍ਹੇ ਤੌਰ ’ਤੇ ਮਨੁੱਖ ਦੇ ਦੇਖਣ ਅਤੇ ਅਨੁਭਵ ਕਰਨ ਲਈ ਮਨੁੱਖ ’ਤੇ ਪਰਗਟ ਕੀਤਾ ਗਿਆ ਹੈ। ਦੂਜੇ ਸ਼ਬਦਾਂ ਵਿੱਚ, ਭਾਵੇਂ ਮਨੁੱਖ ਪਰਮੇਸ਼ੁਰ ਨੂੰ ਦੇਖ ਜਾਂ ਛੂਹ ਨਹੀਂ ਸਕਦੇ, ਪਰ ਪਰਮੇਸ਼ੁਰ ਦਾ ਸੁਭਾਅ ਅਤੇ ਪਰਮੇਸ਼ੁਰ ਦਾ ਸਾਰ ਜਿਸ ਦੇ ਸੰਪਰਕ ਵਿੱਚ ਮਨੁੱਖਤਾ ਰਹੀ ਹੈ ਉਹ ਪੂਰੀ ਤਰ੍ਹਾਂ ਨਾਲ ਖੁਦ ਪਰਮੇਸ਼ੁਰ ਦੇ ਪ੍ਰਗਟਾਵੇ ਹਨ। ਕੀ ਇਹ ਅਸਲ ਤੱਥ ਨਹੀਂ ਹੈ? ਇਸ ਦੇ ਬਾਵਜੂਦ ਕਿ ਪਰਮੇਸ਼ੁਰ ਆਪਣੇ ਕੰਮ ਲਈ ਪਹੁੰਚ ਦਾ ਕਿਹੜਾ ਤਰੀਕਾ ਜਾਂ ਕੋਣ ਚੁਣਦਾ ਹੈ, ਉਹ ਹਮੇਸ਼ਾਂ ਲੋਕਾਂ ਨਾਲ ਆਪਣੀ ਅਸਲ ਪਛਾਣ ਰਾਹੀਂ ਵਰਤਾਉ ਕਰਦਾ ਹੈ, ਅਜਿਹਾ ਕੰਮ ਕਰਦਾ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ, ਅਤੇ ਉਹ ਵਚਨ ਕਹਿੰਦਾ ਹੈ ਜੋ ਉਸ ਨੂੰ ਕਹਿਣੇ ਚਾਹੀਦੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਪਰਮੇਸ਼ੁਰ ਕਿਸ ਸਥਾਨ ਤੋਂ ਬੋਲਦਾ ਹੈ—ਉਹ ਤੀਸਰੇ ਸਵਰਗ ਵਿੱਚ ਖੜ੍ਹਾ ਹੋ ਸਕਦਾ ਹੈ, ਜਾਂ ਦੇਹ ਵਿੱਚ ਖੜ੍ਹਾ ਹੋ ਸਕਦਾ ਹੈ, ਜਾਂ ਇੱਥੋਂ ਤਕ ਕਿ ਸਧਾਰਣ ਵਿਅਕਤੀ ਵਜੋਂ ਵੀ—ਉਹ ਮਨੁੱਖ ਨਾਲ ਬਿਨਾਂ ਕਿਸੇ ਛਲ ਜਾਂ ਲੁਕਾਅ ਦੇ, ਹਮੇਸ਼ਾਂ ਆਪਣੇ ਪੂਰੇ ਦਿਲ ਅਤੇ ਆਪਣੇ ਪੂਰੇ ਮਨ ਨਾਲ ਬੋਲਦਾ ਹੈ। ਜਦੋਂ ਉਹ ਆਪਣਾ ਕੰਮ ਕਰਦਾ ਹੈ, ਪਰਮੇਸ਼ੁਰ ਆਪਣੇ ਵਚਨ ਅਤੇ ਆਪਣੇ ਸੁਭਾਅ ਨੂੰ ਵਿਅਕਤ ਕਰਦਾ ਹੈ, ਅਤੇ ਬਿਨਾਂ ਕਿਸੇ ਕਿਸਮ ਦੇ ਸੰਦੇਹ ਦੇ ਜੋ ਉਹ ਹੈ ਪਰਗਟ ਕਰਦਾ ਹੈ। ਉਹ ਆਪਣੇ ਜੀਵਨ ਅਤੇ ਆਪਣੀ ਸ਼ਖਸੀਅਤ ਅਤੇ ਸੰਪਤੀ ਦੇ ਨਾਲ ਮਨੁੱਖਜਾਤੀ ਦੀ ਰਹਿਨੁਮਾਈ ਕਰਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਨੇ ਸ਼ਰਾ ਦੇ ਯੁਗ, ਮਨੁੱਖਤਾ ਦੇ ਬਾਲਪਣ ਦੇ ਯੁਗ ਦੌਰਾਨ “ਅਦ੍ਰਿਸ਼ ਅਤੇ ਅਛੋਹ” ਪਰਮੇਸ਼ੁਰ ਦੀ ਰਹਿਨੁਮਾਈ ਅਧੀਨ ਜੀਵਨ ਬਿਤਾਇਆ ਸੀ।
ਸ਼ਰਾ ਦੇ ਯੁਗ ਤੋਂ ਬਾਅਦ ਪਹਿਲੀ ਵਾਰ ਪਰਮੇਸ਼ੁਰ ਨੇ ਦੇਹਧਾਰਣ ਕੀਤਾ ਸੀ—ਅਜਿਹਾ ਦੇਹਧਾਰਣ ਜੋ ਸਾਢੇ ਤੇਤੀ ਵਰ੍ਹਿਆਂ ਤਕ ਬਣਿਆ ਰਿਹਾ। ਕੀ ਇੱਕ ਮਨੁੱਖ ਲਈ ਸਾਢੇ ਤੇਤੀ ਸਾਲਾਂ ਦਾ ਸਮਾਂ ਲੰਮਾ ਸਮਾਂ ਹੈ? (ਜ਼ਿਆਦਾ ਲੰਮਾ ਨਹੀਂ ਹੈ।) ਕਿਉਂਕਿ ਕਿਸੇ ਮਨੁੱਖ ਦੀ ਜੀਵਨ ਮਿਆਦ ਆਮ ਤੌਰ ’ਤੇ ਤੀਹ ਜਾਂ ਅਜਿਹੇ ਕੁਝ ਸਾਲਾਂ ਤੋਂ ਕਿਤੇ ਜ਼ਿਆਦਾ ਲੰਬੀ ਹੁੰਦੀ ਹੈ, ਇਸ ਲਈ ਇਹ ਮਨੁੱਖ ਲਈ ਕੋਈ ਬਹੁਤ ਲੰਮਾ ਸਮਾਂ ਨਹੀਂ ਹੈ। ਪਰ ਦੇਹਧਾਰੀ ਪਰਮੇਸ਼ੁਰ ਲਈ, ਇਹ ਸਾਢੇ ਤੇਤੀ ਵਰ੍ਹਿਆਂ ਦਾ ਸਮਾਂ ਸੱਚਮੁੱਚ ਬਹੁਤ ਲੰਮਾ ਹੈ। ਉਹ ਇੱਕ ਵਿਅਕਤੀ ਬਣ ਗਿਆ—ਇੱਕ ਸਧਾਰਣ ਵਿਅਕਤੀ ਜਿਸ ਨੇ ਪਰਮੇਸ਼ੁਰ ਦੇ ਕੰਮ ਅਤੇ ਨਿਯੁਕਤੀ ਨੂੰ ਆਪਣੇ ਉੱਪਰ ਲਿਆ। ਇਸ ਦਾ ਭਾਵ ਹੈ ਕਿ ਉਸ ਨੇ ਅਜਿਹਾ ਕੰਮ ਕਰਨਾ ਸੀ ਜੋ ਸਧਾਰਣ ਵਿਅਕਤੀ ਸੰਭਾਲ ਨਹੀਂ ਸਕਦਾ ਹੈ, ਜਦਕਿ ਉਸ ਨੇ ਉਸ ਪੀੜ ਨੂੰ ਵੀ ਸਹਿਣ ਕੀਤਾ ਜਿਸ ਨੂੰ ਸਧਾਰਣ ਲੋਕ ਨਹੀਂ ਸਹਾਰ ਸਕਦੇ ਸੀ। ਕਿਰਪਾ ਦੇ ਯੁਗ ਵਿੱਚ ਪ੍ਰਭੂ ਯਿਸੂ ਦੁਆਰਾ ਸਹਿਣ ਕੀਤੇ ਗਏ ਕਸ਼ਟ ਦੀ ਮਾਤਰਾ, ਉਸ ਦੇ ਕੰਮ ਦੀ ਸ਼ੁਰੂਆਤ ਤੋਂ ਲੈ ਕੇ ਉਸ ਸਮੇਂ ਤਕ ਜਦੋਂ ਉਸ ਨੂੰ ਸਲੀਬ ’ਤੇ ਚੜ੍ਹਾ ਦਿੱਤਾ ਗਿਆ, ਸ਼ਾਇਦ ਇਹ ਕੁਝ ਅਜਿਹਾ ਨਹੀਂ ਹੈ ਜੋ ਅੱਜ ਦੇ ਲੋਕ ਵਿਅਕਤੀਗਤ ਰੂਪ ਵਿੱਚ ਦੇਖ ਸਕੇ ਹੋਣ, ਪਰ ਕੀ ਤੁਸੀਂ ਬਾਈਬਲ ਦੀਆਂ ਕਹਾਣੀਆਂ ਰਾਹੀਂ ਘੱਟੋ-ਘੱਟ ਇਸ ਬਾਰੇ ਅੰਦਾਜ਼ਾ ਤਕ ਨਹੀਂ ਲਗਾ ਸਕਦੇ? ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਇਨ੍ਹਾਂ ਲਿਖਤ ਤੱਥਾਂ ਦੇ ਵਿੱਚ ਕਿੰਨੇ ਵੇਰਵੇ ਹਨ, ਕੁੱਲ ਮਿਲਾ ਕੇ ਇਸ ਸਮੇਂ ਦੌਰਾਨ ਪਰਮੇਸ਼ੁਰ ਦਾ ਕੰਮ ਮੁਸ਼ਕਲ ਅਤੇ ਕਸ਼ਟ ਨਾਲ ਭਰਪੂਰ ਸੀ। ਇੱਕ ਭ੍ਰਿਸ਼ਟ ਮਨੁੱਖ ਲਈ ਸਾਢੇ ਤੇਤੀ ਵਰ੍ਹੇ ਕੋਈ ਲੰਮਾ ਸਮਾਂ ਨਹੀਂ ਹਨ; ਥੋੜ੍ਹੀ ਜਿਹੀ ਤਕਲੀਫ਼ ਕੋਈ ਵੱਡੀ ਗੱਲ ਨਹੀਂ ਹੈ। ਪਰ ਪਵਿੱਤਰ, ਨਿਰਮਲ (ਨਿਹਕਲੰਕ) ਪਰਮੇਸ਼ੁਰ ਲਈ, ਜਿਸ ਨੂੰ ਸਮੁੱਚੀ ਮਨੁੱਖਜਾਤੀ ਦੇ ਪਾਪ ਸਹਿਣ ਕਰਨੇ ਪੈਣੇ ਸਨ, ਅਤੇ ਪਾਪੀਆਂ ਨਾਲ ਖਾਣਾ, ਸੌਂਣਾ ਅਤੇ ਰਹਿਣਾ ਪੈਣਾ ਸੀ, ਇਹ ਤਕਲੀਫ਼ ਬਹੁਤ ਹੀ ਵੱਡੀ ਸੀ। ਉਹ ਸਿਰਜਣਹਾਰ ਹੈ, ਸਾਰੀਆਂ ਚੀਜ਼ਾਂ ਦਾ ਮਾਲਕ ਅਤੇ ਹਰ ਚੀਜ਼ ਦਾ ਸ਼ਾਸਕ ਹੈ, ਫਿਰ ਵੀ ਜਦੋਂ ਉਹ ਸੰਸਾਰ ਵਿੱਚ ਆਇਆ, ਉਸ ਨੂੰ ਭ੍ਰਿਸ਼ਟ ਮਨੁੱਖਾਂ ਦੇ ਅੱਤਿਆਚਾਰ ਅਤੇ ਬੇਰਹਿਮੀ ਨੂੰ ਸਹਿਣ ਕਰਨਾ ਪਿਆ। ਆਪਣਾ ਕੰਮ ਪੂਰਾ ਕਰਨ ਅਤੇ ਮਨੁੱਖਜਾਤੀ ਨੂੰ ਵੱਡੀ ਬਿਪਤਾ ਤੋਂ ਬਚਾਉਣ ਲਈ, ਉਸ ਨੂੰ ਮਨੁੱਖ ਦੁਆਰਾ ਦੋਸ਼ੀ ਠਹਿਰਾਇਆ ਜਾਣਾ ਸੀ, ਅਤੇ ਉਸ ਨੇ ਸਾਰੀ ਮਨੁੱਖਜਾਤੀ ਦੇ ਪਾਪਾਂ ਨੂੰ ਉਠਾਉਣਾ ਸੀ। ਜਿਸ ਕਸ਼ਟ ਰਾਹੀਂ ਉਹ ਲੰਘਿਆ ਉਸ ਦੀ ਹੱਦ ਨੂੰ ਸੰਭਵ ਤੌਰ ’ਤੇ ਆਮ ਲੋਕਾਂ ਵੱਲੋਂ ਮਾਪਿਆ ਜਾਂ ਸਰਾਹਿਆ ਨਹੀਂ ਜਾ ਸਕਦਾ। ਇਹ ਤਕਲੀਫ਼ ਕੀ ਦਰਸਾਉਂਦੀ ਹੈ? ਇਹ ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਦੇ ਪਿਆਰ ਨੂੰ ਦਰਸਾਉਂਦੀ ਹੈ। ਇਹ ਉਸ ਅਪਮਾਨ ਦਾ ਪ੍ਰਤੀਕ ਹੈ ਜੋ ਉਸ ਨੇ ਬਰਦਾਸ਼ਤ ਕੀਤਾ ਸੀ ਅਤੇ ਉਹ ਕੀਮਤ ਜੋ ਉਸ ਨੇ ਮਨੁੱਖ ਦੀ ਮੁਕਤੀ, ਉਨ੍ਹਾਂ ਦੇ ਪਾਪਾਂ ਤੋਂ ਉਨ੍ਹਾਂ ਦੇ ਛੁਟਕਾਰੇ, ਅਤੇ ਆਪਣੇ ਕੰਮ ਦੇ ਇਸ ਪੜਾਅ ਨੂੰ ਪੂਰਾ ਕਰਨ ਲਈ ਅਦਾ ਕੀਤੀ। ਇਸ ਦਾ ਇਹ ਵੀ ਅਰਥ ਹੈ ਕਿ ਮਨੁੱਖ ਨੂੰ ਪਰਮੇਸ਼ੁਰ ਦੁਆਰਾ ਸਲੀਬ ਤੋਂ ਛੁਡਾਇਆ ਜਾਏਗਾ। ਇਹ ਇੱਕ ਅਜਿਹੀ ਕੀਮਤ ਹੈ ਜਿਸ ਨੂੰ ਲਹੂ ਨਾਲ, ਅਤੇ ਜੀਵਨ ਨਾਲ ਚੁਕਾਇਆ ਗਿਆ ਹੈ, ਅਤੇ ਅਜਿਹੀ ਕੀਮਤ ਜਿਸ ਨੂੰ ਦੇਣਾ ਕਿਸੇ ਵੀ ਸਿਰਜੇ ਹੋਏ ਪ੍ਰਾਣੀ ਦੇ ਵੱਸ ਵਿੱਚ ਨਹੀਂ ਹੈ। ਕਿਉਂਕਿ ਉਸ ਕੋਲ ਪਰਮੇਸ਼ੁਰ ਦਾ ਸਾਰ ਹੈ ਅਤੇ ਉਸ ਕੋਲ ਪਰਮੇਸ਼ੁਰ ਜੋ ਕੁਝ ਹੈ ਉਸ ਦਾ ਮੂਲ-ਤੱਤ ਹੈ ਇਸ ਲਈ ਉਹ ਇਸ ਕਿਸਮ ਦੀ ਤਕਲੀਫ਼ ਸਹਿਣ ਕਰ ਸਕਿਆ ਅਤੇ ਇਸ ਪ੍ਰਕਾਰ ਦਾ ਕੰਮ ਕਰ ਸਕਿਆ। ਇਹ ਕੁਝ ਅਜਿਹਾ ਹੈ ਜਿਸ ਨੂੰ ਕੋਈ ਸਿਰਜਿਆ ਗਿਆ ਪ੍ਰਾਣੀ ਉਸ ਦੇ ਸਥਾਨ ’ਤੇ ਨਹੀਂ ਕਰ ਸਕਦਾ ਹੈ। ਇਹ ਕਿਰਪਾ ਦੇ ਯੁਗ ਦੌਰਾਨ ਪਰਮੇਸ਼ੁਰ ਦਾ ਕੰਮ ਅਤੇ ਉਸ ਦੇ ਸੁਭਾਅ ਦਾ ਪ੍ਰਕਾਸ਼ਨ ਹੈ। ਕੀ ਪਰਮੇਸ਼ੁਰ ਜੋ ਹੈ ਇਹ ਉਸ ਬਾਰੇ ਕੋਈ ਚੀਜ਼ ਵਿਅਕਤ ਕਰਦਾ ਹੈ? ਕੀ ਇਹ ਮਨੁੱਖਜਾਤੀ ਦੇ ਜਾਣੇ ਜਾਣ ਦੇ ਯੋਗ ਹੈ?
ਉਸ ਯੁਗ ਵਿੱਚ, ਹਾਲਾਂਕਿ ਮਨੁੱਖ ਨੇ ਪਰਮੇਸ਼ੁਰ ਦੀ ਸ਼ਖਸੀਅਤ ਨਹੀਂ ਦੇਖੀ ਸੀ, ਫਿਰ ਵੀ ਉਨ੍ਹਾਂ ਨੂੰ ਪਰਮੇਸ਼ੁਰ ਦੀ ਪਾਪ ਬਲੀ ਪ੍ਰਾਪਤ ਹੋਈ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਸਲੀਬ ਤੋਂ ਛੁਡਾਇਆ ਗਿਆ। ਹੋ ਸਕਦਾ ਹੈ ਕਿ ਮਨੁੱਖਜਾਤੀ ਪਰਮੇਸ਼ੁਰ ਦੁਆਰਾ ਕਿਰਪਾ ਦੇ ਯੁਗ ਵਿੱਚ ਕੀਤੇ ਗਏ ਕੰਮ ਤੋਂ ਅਣਜਾਣ ਨਹੀਂ ਸੀ, ਪਰ ਕੀ ਕੋਈ ਉਸ ਸੁਭਾਅ ਅਤੇ ਇੱਛਾ ਬਾਰੇ ਜਾਣਦਾ ਸੀ ਜਿਸ ਨੂੰ ਪਰਮੇਸ਼ੁਰ ਨੇ ਇਸ ਸਮੇਂ ਦੌਰਾਨ ਵਿਅਕਤ ਕੀਤਾ ਸੀ? ਮਨੁੱਖ ਸਿਰਫ਼ ਵੱਖ-ਵੱਖ ਯੁਗਾਂ ਦੌਰਾਨ ਅਤੇ ਵੱਖ-ਵੱਖ ਸਾਧਨਾਂ ਰਾਹੀਂ ਕੀਤੇ ਗਏ ਪਰਮੇਸ਼ੁਰ ਦੇ ਕੰਮ ਦੇ ਵੇਰਵਿਆਂ ਬਾਰੇ ਜਾਣਦਾ ਹੈ, ਜਾਂ ਪਰਮੇਸ਼ੁਰ ਨਾਲ ਸੰਬੰਧਤ ਕਹਾਣੀਆਂ ਦੀ ਜਾਣਕਾਰੀ ਰੱਖਦਾ ਹੈ ਜੋ ਉਸੇ ਸਮੇਂ ਦੌਰਾਨ ਵਾਪਰੀਆਂ ਸਨ ਜਦੋਂ ਪਰਮੇਸ਼ੁਰ ਆਪਣਾ ਕੰਮ ਕਰ ਰਿਹਾ ਸੀ। ਇਹ ਵੇਰਵੇ ਅਤੇ ਕਹਾਣੀਆਂ ਵੱਧ ਤੋਂ ਵੱਧ ਪਰਮੇਸ਼ੁਰ ਬਾਰੇ ਕੁਝ ਸੂਚਨਾਵਾਂ ਜਾਂ ਪ੍ਰਾਚੀਨ ਕਹਾਣੀਆਂ ਹਨ ਅਤੇ ਇਨ੍ਹਾਂ ਦਾ ਪਰਮੇਸ਼ੁਰ ਦੇ ਸੁਭਾਅ ਅਤੇ ਸਾਰ ਨਾਲ ਕੋਈ ਵਾਸਤਾ ਨਹੀਂ ਹੈ। ਇਸ ਲਈ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਪਰਮੇਸ਼ੁਰ ਬਾਰੇ ਕਿੰਨੀਆਂ ਕਹਾਣੀਆਂ ਜਾਣਦੇ ਹਨ, ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੁਭਾਅ ਜਾਂ ਉਸ ਦੇ ਸਾਰ ਬਾਰੇ ਗਹਿਰੀ ਸਮਝ ਅਤੇ ਗਿਆਨ ਹੈ। ਹਾਲਾਂਕਿ ਕਿਰਪਾ ਦੇ ਯੁਗ ਵਿੱਚ ਲੋਕਾਂ ਨੇ ਦੇਹਧਾਰੀ ਪਰਮੇਸ਼ੁਰ ਨਾਲ ਬਹੁਤ ਨਜ਼ਦੀਕੀ ਅਤੇ ਡੂੰਘੇ ਸੰਪਰਕ ਦਾ ਅਨੁਭਵ ਲਿਆ ਸੀ, ਪਰ ਫਿਰ ਵੀ ਸ਼ਰਾ ਦੇ ਯੁਗ ਦੇ ਸਮਾਨ ਹੀ, ਪਰਮੇਸ਼ੁਰ ਦੇ ਸੁਭਾਅ ਅਤੇ ਸਾਰ ਦੇ ਸੰਬੰਧ ਵਿੱਚ ਉਨ੍ਹਾਂ ਦਾ ਗਿਆਨ ਅਸਲ ਵਿੱਚ ਅਸਤੀਤੱਵਹੀਣ ਸੀ।
ਰਾਜ ਦੇ ਯੁਗ ਵਿੱਚ, ਪਰਮੇਸ਼ੁਰ ਨੇ ਇੱਕ ਵਾਰ ਫਿਰ ਤੋਂ ਦੇਹ ਧਾਰਣ ਕੀਤੀ, ਉਸੇ ਤਰ੍ਹਾਂ ਜਿਵੇਂ ਉਸ ਨੇ ਪਹਿਲੀ ਵਾਰ ਕੀਤੀ ਸੀ। ਕੰਮ ਦੇ ਇਸ ਸਮੇਂ ਦੌਰਾਨ, ਪਰਮੇਸ਼ੁਰ ਹੁਣ ਵੀ ਆਪਣੇ ਵਚਨ ਨੂੰ ਸਪਸ਼ਟਤਾ ਨਾਲ ਵਿਅਕਤ ਕਰਦਾ ਹੈ, ਉਸ ਕੰਮ ਨੂੰ ਕਰਦਾ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ, ਅਤੇ ਜੋ ਉਹ ਹੈ ਉਸ ਨੂੰ ਪਰਗਟ ਕਰਦਾ ਹੈ। ਇਸੇ ਦੇ ਨਾਲ ਹੀ, ਉਹ ਮਨੁੱਖ ਦੀ ਅਣਆਗਿਆਕਾਰੀ ਅਤੇ ਅਗਿਆਨਤਾ ਨੂੰ ਵੀ ਨਿਰੰਤਰ ਸਹਾਰਦਾ ਅਤੇ ਸਹਿਣ ਕਰਦਾ ਰਹਿੰਦਾ ਹੈ। ਕੀ ਇਸ ਸਮੇਂ ਦੌਰਾਨ, ਵੀ ਪਰਮੇਸ਼ੁਰ ਨੇ ਲਗਾਤਾਰ ਆਪਣੇ ਸੁਭਾਅ ਨੂੰ ਪਰਗਟ ਨਹੀਂ ਕੀਤਾ ਹੈ ਅਤੇ ਆਪਣੀ ਇੱਛਾ ਨੂੰ ਵਿਅਕਤ ਨਹੀਂ ਕੀਤਾ ਹੈ? ਇਸ ਲਈ, ਮਨੁੱਖ ਦੀ ਸਿਰਜਣਾ ਤੋਂ ਲੈ ਕੇ ਹੁਣ ਤਕ, ਪਰਮੇਸ਼ੁਰ ਦਾ ਸੁਭਾਅ, ਉਹ ਜੋ ਹੈ ਅਤੇ ਉਸ ਦਾ ਮੂਲ-ਤੱਤ, ਅਤੇ ਉਸ ਦੀ ਇੱਛਾ, ਉਹ ਹਮੇਸ਼ਾਂ ਤੋਂ ਹੀ ਹਰੇਕ ਵਿਅਕਤੀ ਲਈ ਖੁੱਲ੍ਹੇ ਹੋਏ ਹਨ। ਪਰਮੇਸ਼ੁਰ ਨੇ ਜਾਣਬੁੱਝ ਕੇ ਕਦੇ ਆਪਣਾ ਸਾਰ, ਆਪਣਾ ਸੁਭਾਅ, ਜਾਂ ਆਪਣੀ ਇੱਛਾ ਨਹੀਂ ਛੁਪਾਈ। ਗੱਲ ਬਸ ਇੰਨੀ ਹੈ ਕਿ ਮਨੁੱਖਜਾਤੀ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਪਰਮੇਸ਼ੁਰ ਕੀ ਕਰ ਰਿਹਾ ਹੈ, ਉਸ ਦੀ ਇੱਛਾ ਕੀ ਹੈ—ਇਸੇ ਲਈ ਪਰਮੇਸ਼ੁਰ ਬਾਰੇ ਮਨੁੱਖ ਦੀ ਸਮਝ ਇੰਨੀ ਨੀਵੀਂ ਹੈ। ਦੂਜੇ ਸ਼ਬਦਾਂ ਵਿੱਚ, ਜਦੋਂ ਪਰਮੇਸ਼ੁਰ ਆਪਣੀ ਸ਼ਖਸੀਅਤ ਨੂੰ ਛੁਪਾਉਂਦਾ ਹੈ, ਤਾਂ ਉਹ ਹਰੇਕ ਪਲ ਮਨੁੱਖਜਾਤੀ ਦੇ ਨਾਲ ਖੜ੍ਹਾ ਵੀ ਹੋ ਰਿਹਾ ਹੈ, ਅਤੇ ਸਾਰੇ ਸਮਿਆਂ ’ਤੇ ਖੁੱਲ੍ਹੇ ਤੌਰ ’ਤੇ ਆਪਣੀ ਇੱਛਾ, ਸੁਭਾਅ, ਅਤੇ ਸਾਰ ਨੂੰ ਵੀ ਪਰਗਟ ਕਰ ਰਿਹਾ ਹੈ। ਇੱਕ ਤਰ੍ਹਾਂ ਨਾਲ, ਪਰਮੇਸ਼ੁਰ ਦੀ ਸ਼ਖਸੀਅਤ ਵੀ ਸਾਰੇ ਲੋਕਾਂ ਲਈ ਖੁੱਲ੍ਹੀ ਹੁੰਦੀ ਹੈ, ਪਰ ਮਨੁੱਖ ਦੀ ਅਗਿਆਨਤਾ ਅਤੇ ਅਵੱਗਿਆ ਕਾਰਣ, ਉਹ ਕਦੇ ਪਰਮੇਸ਼ੁਰ ਦਾ ਪ੍ਰਗਟਾਵਾ ਦੇਖਣ ਵਿੱਚ ਅਸਮਰਥ ਹੁੰਦੇ ਹਨ। ਇਸ ਲਈ ਜੇ ਸਥਿਤੀ ਅਜਿਹੀ ਹੈ, ਤਾਂ ਕੀ ਹਰੇਕ ਵਿਅਕਤੀ ਲਈ ਪਰਮੇਸ਼ੁਰ ਦੇ ਸੁਭਾਅ ਅਤੇ ਖੁਦ ਪਰਮੇਸ਼ੁਰ ਨੂੰ ਸਮਝਣਾ ਆਸਾਨ ਨਹੀਂ ਹੋਣਾ ਚਾਹੀਦਾ? ਇਹ ਜਵਾਬ ਦੇਣ ਲਈ ਬਹੁਤ ਮੁਸ਼ਕਲ ਸੁਆਲ ਹੈ, ਹੈ ਨਾ? ਤੁਸੀਂ ਕਹਿ ਸਕਦੇ ਹੋ ਕਿ ਇਹ ਆਸਾਨ ਹੈ, ਪਰ ਜਦ ਕਿ ਕੁਝ ਲੋਕ ਪਰਮੇਸ਼ੁਰ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ, ਉਹ ਅਸਲ ਵਿੱਚ ਉਸ ਨੂੰ ਜਾਣ ਨਹੀਂ ਸਕਦੇ ਹਨ ਜਾਂ ਉਸ ਦੇ ਬਾਰੇ ਸਪਸ਼ਟ ਸਮਝ ਪ੍ਰਾਪਤ ਨਹੀਂ ਕਰ ਸਕਦੇ—ਇਹ ਹਮੇਸ਼ਾਂ ਧੁੰਧਲਾ ਅਤੇ ਅਸਪਸ਼ਟ ਹੁੰਦਾ ਹੈ। ਪਰ ਜੇ ਤੁਸੀਂ ਕਹਿੰਦੇ ਹੋ ਕਿ ਇਹ ਆਸਾਨ ਨਹੀਂ ਹੈ, ਤਾਂ ਉਹ ਵੀ ਸਹੀ ਨਹੀਂ ਹੈ। ਇੰਨੇ ਲੰਮੇ ਸਮੇਂ ਤਕ ਪਰਮੇਸ਼ੁਰ ਦੇ ਕੰਮ ਦਾ ਵਿਸ਼ਾ ਹੋਣ ਤੋਂ ਬਾਅਦ, ਹਰੇਕ ਦੇ ਕੋਲ ਆਪਣੇ ਅਨੁਭਵਾਂ ਰਾਹੀਂ, ਪਰਮੇਸ਼ੁਰ ਨਾਲ ਅਸਲ ਵਿਹਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਘੱਟੋ-ਘੱਟ ਆਪਣੇ ਦਿਲਾਂ ਵਿੱਚ ਕੁਝ ਹੱਦ ਤਕ ਪਰਮੇਸ਼ੁਰ ਦਾ ਅਹਿਸਾਸ ਕਰਨਾ ਚਾਹੀਦਾ ਹੈ ਜਾਂ ਪਰਮੇਸ਼ੁਰ ਨਾਲ ਆਤਮਕ ਸੰਪਰਕ ਕਰਨਾ ਚਾਹੀਦਾ ਸੀ, ਅਤੇ ਉਨ੍ਹਾਂ ਕੋਲ ਘੱਟੋ-ਘੱਟ ਪਰਮੇਸ਼ੁਰ ਦੇ ਸੁਭਾਅ ਦੇ ਸੰਬੰਧ ਵਿੱਚ ਥੋੜ੍ਹੀ ਬਹੁਤ ਭਾਵਨਾਤਮਕ ਜਾਗਰੂਕਤਾ ਹੋਣੀ ਚਾਹੀਦੀ ਸੀ ਜਾਂ ਉਨ੍ਹਾਂ ਉਸ ਦੀ ਕੁਝ ਸਮਝ ਪ੍ਰਾਪਤ ਕਰਨੀ ਚਾਹੀਦੀ ਸੀ। ਜਦੋਂ ਮਨੁੱਖ ਨੇ ਪਰਮੇਸ਼ੁਰ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ ਸੀ ਉਸ ਸਮੇਂ ਤੋਂ ਲੈ ਕੇ ਹੁਣ ਤਕ, ਮਨੁੱਖਜਾਤੀ ਨੇ ਬਹੁਤ ਕੁਝ ਪ੍ਰਾਪਤ ਕੀਤਾ ਹੈ, ਪਰ ਸਾਰੇ ਕਿਸਮ ਦੇ ਕਾਰਣਾਂ—ਕਮਜ਼ੋਰ ਯੋਗਤਾ, ਅਗਿਆਨਤਾ, ਆਕੀਪੁਣੇ, ਅਤੇ ਵੱਖ-ਵੱਖ ਇਰਾਦਿਆਂ ਕਰਕੇ—ਮਨੁੱਖਜਾਤੀ ਨੇ ਇਸ ਵਿੱਚੋਂ ਪਹਿਲਾਂ ਹੀ ਬਹੁਤ ਕੁਝ ਗੁਆ ਲਿਆ ਹੈ। ਕੀ ਪਰਮੇਸ਼ੁਰ ਨੇ ਪਹਿਲਾਂ ਹੀ ਮਨੁੱਖਜਾਤੀ ਨੂੰ ਕਾਫ਼ੀ ਕੁਝ ਨਹੀਂ ਦਿੱਤਾ ਹੈ? ਹਾਲਾਂਕਿ ਪਰਮੇਸ਼ੁਰ ਆਪਣੀ ਸ਼ਖਸੀਅਤ ਮਨੁੱਖਾਂ ਤੋਂ ਛੁਪਾਉਂਦਾ ਹੈ, ਫਿਰ ਵੀ ਉਹ ਜੋ ਕੁਝ ਹੈ, ਅਤੇ ਆਪਣੇ ਜੀਵਨ ਨਾਲ ਮਨੁੱਖਾਂ ਨੂੰ ਭਰਪੂਰ ਕਰਦਾ ਹੈ; ਪਰਮੇਸ਼ੁਰ ਬਾਰੇ ਮਨੁੱਖਤਾ ਦਾ ਗਿਆਨ ਸਿਰਫ਼ ਉੰਨਾ ਹੀ ਨਹੀਂ ਹੋਣਾ ਚਾਹੀਦਾ ਜਿੰਨਾ ਹੁਣ ਹੈ। ਇਸੇ ਲਈ ਮੈਂ ਸੋਚਦਾ ਹਾਂ ਕਿ ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ ਦੇ ਵਿਸ਼ੇ ਬਾਰੇ ਤੁਹਾਡੇ ਨਾਲ ਅੱਗੇ ਹੋਰ ਸੰਗਤੀ ਕਰਨਾ ਜ਼ਰੂਰੀ ਹੈ। ਇਸ ਦਾ ਉਦੇਸ਼ ਇਹ ਹੈ ਤਾਂ ਕਿ ਹਜ਼ਾਰਾਂ ਸਾਲਾਂ ਦੀ ਦੇਖਭਾਲ ਅਤੇ ਵਿਚਾਰ ਜੋ ਪਰਮੇਸ਼ੁਰ ਨੇ ਮਨੁੱਖ ਉੱਪਰ ਬਖਸ਼ੇ ਹਨ ਉਹ ਵਿਅਰਥ ਨਾ ਹੋ ਜਾਣ, ਅਤੇ ਤਾਂ ਕਿ ਮਨੁੱਖਜਾਤੀ ਆਪਣੇ ਪ੍ਰਤੀ ਪਰਮੇਸ਼ੁਰ ਦੀ ਇੱਛਾ ਨੂੰ ਸੱਚਮੁੱਚ ਹੀ ਸਮਝ ਸਕੇ ਅਤੇ ਉਸ ਦੀ ਸ਼ਲਾਘਾ ਕਰ ਸਕੇ। ਇਹ ਇਸ ਲਈ ਹੈ ਤਾਂ ਕਿ ਲੋਕ ਪਰਮੇਸ਼ੁਰ ਬਾਰੇ ਆਪਣੇ ਗਿਆਨ ਦੇ ਨਵੇਂ ਪੜਾਅ ਵੱਲ ਵਧ ਸਕਣ। ਇਹ ਪਰਮੇਸ਼ੁਰ ਨੂੰ ਲੋਕਾਂ ਦੇ ਦਿਲਾਂ ਵਿੱਚ ਉਸ ਦੇ ਅਸਲ ਸਥਾਨ ’ਤੇ ਵੀ ਵਾਪਸ ਲਿਆਏਗਾ; ਅਰਥਾਤ ਉਸ ਦੇ ਨਾਲ ਇਨਸਾਫ਼ ਕਰੇਗਾ।
ਪਰਮੇਸ਼ੁਰ ਦੇ ਸੁਭਾਅ ਅਤੇ ਖੁਦ ਪਰਮੇਸ਼ੁਰ ਨੂੰ ਸਮਝਣ ਲਈ, ਤੁਹਾਨੂੰ ਬਹੁਤ ਥੋੜ੍ਹੇ ਤੋਂ ਸ਼ੁਰੂ ਕਰਨਾ ਹੋਏਗਾ। ਪਰ ਥੋੜ੍ਹੇ ਤੋਂ ਕਿਥੋਂ ਸ਼ੁਰੂ ਕਰਨਾ ਹੈ? ਸ਼ੁਰੂ ਕਰਨ ਲਈ, ਮੈਂ ਬਾਈਬਲ ਤੋਂ ਕੁਝ ਅਧਿਆਇ ਚੁਣੇ ਹਨ। ਹੇਠਾਂ ਦਿੱਤੀ ਗਈ ਜਾਣਕਾਰੀ ਵਿੱਚ ਬਾਈਬਲ ਦੇ ਵਚਨ ਸ਼ਾਮਲ ਹਨ ਜੋ ਕਿ ਸਾਰੇ ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ ਦੇ ਵਿਸ਼ੇ ਨਾਲ ਸੰਬੰਧਤ ਹਨ। ਮੈਂ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਅੰਸ਼ਾਂ ਨੂੰ ਸੰਦਰਭਾਂ ਦੇ ਰੂਪ ਵਿੱਚ ਲੱਭਿਆ ਹੈ ਤਾਂ ਕਿ ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ ਬਾਰੇ ਜਾਣਨ ਵਿੱਚ ਤੁਹਾਡੀ ਮਦਦ ਕਰਾਂ। ਇਨ੍ਹਾਂ ਨੂੰ ਸਾਂਝੇ ਕਰਕੇ, ਅਸੀਂ ਇਹ ਦੇਖਣ ਦੇ ਯੋਗ ਹੋਵਾਂਗੇ ਕਿ ਪਰਮੇਸ਼ੁਰ ਨੇ ਆਪਣੇ ਅਤੀਤ ਦੇ ਕੰਮ ਰਾਹੀਂ ਕਿਸ ਕਿਸਮ ਦੇ ਸੁਭਾਅ ਨੂੰ ਪਰਗਟ ਕੀਤਾ ਹੈ ਅਤੇ ਉਸ ਦੇ ਸਾਰ ਦੇ ਕਿਹੜੇ ਪਹਿਲੂਆਂ ਬਾਰੇ ਮਨੁੱਖ ਅਣਜਾਣ ਹੈ। ਇਹ ਅਧਿਆਇ ਪੁਰਾਣੇ ਹੋ ਸਕਦੇ ਹਨ, ਪਰ ਵਿਸ਼ਾ ਜਿਸ ਉੱਪਰ ਅਸੀਂ ਸੰਗਤੀ ਕਰ ਰਹੇ ਹਾਂ ਉਹ ਕੁਝ ਨਵਾਂ ਹੈ ਜੋ ਲੋਕਾਂ ਦੇ ਕੋਲ ਨਹੀਂ ਹੈ ਅਤੇ ਜਿਸ ਦੇ ਬਾਰੇ ਉਨ੍ਹਾਂ ਨੇ ਕਦੇ ਨਹੀਂ ਸੁਣਿਆ ਹੈ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਇਹ ਅਬੋਧ ਲੱਗੇ—ਕੀ ਆਦਮ ਅਤੇ ਹੱਵਾਹ ਦੀ ਚਰਚਾ ਕਰਨਾ ਅਤੇ ਨੂਹ ਕੋਲ ਵਾਪਸ ਜਾਣਾ ਉਨ੍ਹਾਂ ਪੜਾਵਾਂ ਨੂੰ ਫਿਰ ਤੋਂ ਦੁਹਰਾਉਣਾ ਨਹੀਂ ਹੈ? ਭਾਵੇਂ ਤੁਸੀਂ ਕੁਝ ਵੀ ਸੋਚੋ, ਇਹ ਅਧਿਆਇ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਬੇਹੱਦ ਲਾਭਕਾਰੀ ਹਨ ਅਤੇ ਅੱਜ ਦੀ ਸੰਗਤੀ ਲਈ ਇਹ ਸਿੱਖਿਆ ਦੇਣ ਦੇ ਸਬਕਾਂ ਜਾਂ ਪ੍ਰਤੱਖ ਸਮੱਗਰੀਆਂ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ। ਜਿਸ ਸਮੇਂ ਤਕ ਮੈਂ ਇਸ ਸੰਗਤੀ ਨੂੰ ਖਤਮ ਕਰਾਂਗਾ, ਤੁਸੀਂ ਇਹ ਅਧਿਆਇ ਚੁਣਨ ਪਿੱਛੇ ਮੇਰੇ ਉਦੇਸ਼ਾਂ ਨੂੰ ਸਮਝ ਜਾਓਗੇ। ਅਜਿਹੇ ਲੋਕ ਜਿਨ੍ਹਾਂ ਨੇ ਪਹਿਲਾਂ ਬਾਈਬਲ ਪੜ੍ਹੀ ਹੈ ਸ਼ਾਇਦ ਉਨ੍ਹਾਂ ਨੇ ਇਹ ਵਚਨ ਵੀ ਪੜ੍ਹੇ ਹੋਣਗੇ, ਪਰ ਸ਼ਾਇਦ ਉਨ੍ਹਾਂ ਨੇ ਸੱਚਮੁੱਚ ਇਨ੍ਹਾਂ ਨੂੰ ਸਮਝਿਆ ਨਹੀਂ ਹੈ। ਸਭ ਤੋਂ ਪਹਿਲਾਂ, ਆਓ ਸਾਡੀ ਸੰਗਤੀ ਵਿੱਚ ਇੱਕ-ਇੱਕ ਬਾਰੇ ਵਿਸਤਾਰ ਨਾਲ ਜਾਣਨ ਤੋਂ ਪਹਿਲਾਂ, ਇਨ੍ਹਾਂ ਦੀ ਸੰਖੇਪ ਨਜ਼ਰਸਾਨੀ ਕਰੀਏ।
ਆਦਮ ਅਤੇ ਹੱਵਾਹ ਮਨੁੱਖਜਾਤੀ ਦੇ ਪੂਰਵਜ ਹਨ। ਜੇ ਅਸੀਂ ਬਾਈਬਲ ਤੋਂ ਪਾਤਰਾਂ ਦਾ ਜ਼ਿਕਰ ਕਰਨਾ ਹੈ, ਤਾਂ ਸਾਨੂੰ ਉਨ੍ਹਾਂ ਦੋਹਾਂ ਤੋਂ ਸ਼ੁਰੂ ਕਰਨਾ ਹੋਏਗਾ। ਇਸ ਤੋਂ ਅੱਗੇ ਨੂਹ ਹੈ, ਮਨੁੱਖਜਾਤੀ ਦਾ ਦੂਜਾ ਪੂਰਵਜ। ਤੀਜਾ ਪਾਤਰ ਕੌਣ ਹੈ? (ਅਬਰਾਹਾਮ।) ਕੀ ਤੁਹਾਨੂੰ ਸਾਰਿਆਂ ਨੂੰ ਅਬਰਾਹਾਮ ਦੀ ਕਹਾਣੀ ਪਤਾ ਹੈ? ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਲੋਕ ਜਾਣਦੇ ਹੋਣ, ਪਰ ਦੂਜਿਆਂ ਲਈ ਸ਼ਾਇਦ ਇਹ ਜ਼ਿਆਦਾ ਸਪਸ਼ਟ ਨਾ ਹੋਏ। ਚੌਥਾ ਪਾਤਰ ਕੌਣ ਹੈ? ਸਦੋਮ ਦੇ ਨਾਸ ਦੀ ਕਹਾਣੀ ਵਿੱਚ ਕਿਸ ਦਾ ਜ਼ਿਕਰ ਕੀਤਾ ਗਿਆ ਹੈ? (ਲੂਤ।) ਪਰ ਇੱਥੇ ਲੂਤ ਦਾ ਸੰਦਰਭ ਨਹੀਂ ਦਿੱਤਾ ਗਿਆ ਹੈ। ਇਹ ਕਿਸ ਦੇ ਵੱਲ ਸੰਕੇਤ ਕਰਦਾ ਹੈ?(ਅਬਰਾਹਾਮ।) ਜੋ ਕੁਝ ਯਹੋਵਾਹ ਪਰਮੇਸ਼ੁਰ ਨੇ ਕਿਹਾ ਸੀ ਉਹ ਅਬਰਾਹਾਮ ਦੀ ਕਹਾਣੀ ਵਿੱਚ ਜ਼ਿਕਰ ਕੀਤੀ ਗਈ ਮੁੱਖ ਗੱਲ ਹੈ। ਕੀ ਤੁਸੀਂ ਇਸ ਨੂੰ ਸਮਝਦੇ ਹੋ? ਪੰਜਵਾਂ ਪਾਤਰ ਕੌਣ ਹੈ? (ਅੱਯੂਬ।) ਕੀ ਪਰਮੇਸ਼ੁਰ ਨੇ ਆਪਣੇ ਕੰਮ ਦੇ ਇਸ ਵਰਤਮਾਨ ਪੜਾਅ ਦੌਰਾਨ ਅੱਯੂਬ ਦੀ ਕਹਾਣੀ ਬਾਰੇ ਬਹੁਤ ਕੁਝ ਉਲੇਖ ਨਹੀਂ ਕੀਤਾ ਹੈ? ਤਾਂ ਕੀ ਤੁਸੀਂ ਇਸ ਕਹਾਣੀ ਬਾਰੇ ਬਹੁਤ ਜ਼ਿਆਦਾ ਪਰਵਾਹ ਕਰਦੇ ਹੋ? ਜੇ ਤੁਸੀਂ ਅਸਲ ਵਿੱਚ ਬਹੁਤ ਜ਼ਿਆਦਾ ਪਰਵਾਹ ਕਰਦੇ ਹੋ, ਤਾਂ ਕੀ ਤੁਸੀਂ ਬਾਈਬਲ ਵਿੱਚ ਅੱਯੂਬ ਦੀ ਕਹਾਣੀ ਧਿਆਨ ਨਾਲ ਪੜ੍ਹੀ ਹੈ? ਕੀ ਤੁਹਾਨੂੰ ਪਤਾ ਹੈ ਕਿ ਅੱਯੂਬ ਨੇ ਕੀ ਗੱਲਾਂ ਕਹੀਆਂ, ਅਤੇ ਕਿਹੜੀਆਂ ਚੀਜ਼ਾਂ ਕੀਤੀਆਂ? ਤੁਹਾਡੇ ਵਿੱਚੋਂ ਉਹ ਲੋਕ ਜਿਨ੍ਹਾਂ ਨੇ ਇਸ ਨੂੰ ਸਭ ਤੋਂ ਵੱਧ ਪੜ੍ਹਿਆ ਹੈ, ਤੁਸੀਂ ਕਿੰਨੀ ਵਾਰ ਇਸ ਨੂੰ ਪੜ੍ਹਿਆ ਹੈ? ਕੀ ਤੁਸੀਂ ਅਕਸਰ ਇਸ ਨੂੰ ਪੜ੍ਹਦੇ ਹੋ? ਹਾਂਗ ਕਾਂਗ ਵਾਲੀਓ ਭੈਣੋ, ਕਿਰਪਾ ਕਰਕੇ ਸਾਨੂੰ ਦੱਸੋ। (ਪਹਿਲਾਂ ਜਦੋਂ ਅਸੀਂ ਕਿਰਪਾ ਦੇ ਯੁਗ ਵਿੱਚ ਸੀ ਤਾਂ ਮੈਂ ਇਸ ਨੂੰ ਇੱਕ ਦੋ ਵਾਰ ਪੜ੍ਹਿਆ ਸੀ।) ਤੁਸੀਂ ਉਦੋਂ ਤੋਂ ਦੋਬਾਰਾ ਇਸ ਨੂੰ ਨਹੀਂ ਪੜ੍ਹਿਆ ਹੈ? ਇਹ ਤਾਂ ਬੜੀ ਸ਼ਰਮ ਦੀ ਗੱਲ ਹੈ। ਮੈਂ ਤੁਹਾਨੂੰ ਦੱਸਦਾ ਹਾਂ: ਪਰਮੇਸ਼ੁਰ ਦੇ ਕੰਮ ਦੇ ਇਸ ਪੜਾਅ ਦੌਰਾਨ ਉਸ ਨੇ ਕਈ ਵਾਰ ਅੱਯੂਬ ਦਾ ਜ਼ਿਕਰ ਕੀਤਾ ਹੈ, ਜੋ ਕਿ ਉਸ ਦੇ ਇਰਾਦਿਆਂ ਦਾ ਅਕਸ (ਪ੍ਰਤੀਬਿੰਬ) ਹੈ। ਇਹ ਗੱਲ ਕਿ ਉਸ ਨੇ ਕਈ ਵਾਰ ਅੱਯੂਬ ਦਾ ਜ਼ਿਕਰ ਕੀਤਾ ਪਰ ਤੁਹਾਡਾ ਧਿਆਨ ਨਹੀਂ ਖਿੱਚਿਆ ਇਸ ਤੱਥ ਦਾ ਇੱਕ ਸਾਖੀ ਹੈ: ਤੁਹਾਡੀ ਅਜਿਹੇ ਲੋਕ ਬਣਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਜੋ ਚੰਗੇ ਹਨ ਅਤੇ ਜੋ ਪਰਮੇਸ਼ੁਰ ਦਾ ਭੈ ਮੰਨਦੇ ਅਤੇ ਬੁਰਾਈ ਤੋਂ ਦੂਰ ਰਹਿੰਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਤੁਸੀਂ ਬਸ ਇਸ ਗੱਲ ਤੋਂ ਸੰਤੁਸ਼ਟ ਹੋ ਕਿ ਤੁਹਾਡੇ ਕੋਲ ਪਰਮੇਸ਼ੁਰ ਦੁਆਰਾ ਹਵਾਲਾ ਦਿੱਤੀ ਗਈ ਅੱਯੂਬ ਦੀ ਕਹਾਣੀ ਬਾਰੇ ਇੱਕ ਅਨੁਮਾਨਤ ਵਿਚਾਰ ਹੈ। ਤੁਸੀਂ ਖੁਦ ਕਹਾਣੀ ਨੂੰ ਸਮਝਣ ਵਿੱਚ ਹੀ ਸੰਤੁਸ਼ਟ ਹੋ, ਉਨ੍ਹਾਂ ਵੇਰਵਿਆਂ ਵੱਲ ਧਿਆਨ ਨਹੀਂ ਦਿੰਦੇ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅੱਯੂਬ ਕੌਣ ਹੈ ਅਤੇ ਪਰਮੇਸ਼ੁਰ ਦਾ ਬਹੁਤ ਸਾਰੇ ਮੌਕਿਆਂ ’ਤੇ ਅੱਯੂਬ ਦਾ ਹਵਾਲਾ ਦੇਣ ਪਿੱਛੇ ਕੀ ਉਦੇਸ਼ ਹੈ। ਜੇ ਤੁਹਾਡੀ ਇੱਕ ਅਜਿਹੇ ਵਿਅਕਤੀ ਵਿੱਚ ਦਿਲਚਸਪੀ ਨਹੀਂ ਹੈ ਜਿਸ ਦੀ ਪਰਮੇਸ਼ੁਰ ਨੇ ਪ੍ਰਸ਼ੰਸਾ ਕੀਤੀ ਹੈ, ਤਾਂ ਤੁਸੀਂ ਲੋਕ ਅਸਲ ਵਿੱਚ ਕਿਸ ਗੱਲ ਵੱਲ ਧਿਆਨ ਦੇ ਰਹੇ ਹੋ?। ਜੇ ਤੁਸੀਂ ਇੱਕ ਇੰਨੇ ਮਹੱਤਵਪੂਰਣ ਵਿਅਕਤੀ ਜਿਸ ਦਾ ਪਰਮੇਸ਼ੁਰ ਨੇ ਉਲੇਖ ਕੀਤਾ ਹੈ, ਬਾਰੇ ਪਰਵਾਹ ਨਹੀਂ ਕਰਦੇ ਹੋ ਜਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹੋ, ਤਾਂ ਇਹ ਪਰਮੇਸ਼ੁਰ ਦੇ ਵਚਨ ਪ੍ਰਤੀ ਤੁਹਾਡੇ ਰਵੱਈਏ ਬਾਰੇ ਕੀ ਕਹਿੰਦਾ ਹੈ? ਕੀ ਇਹ ਅਫ਼ਸੋਸਨਾਕ ਨਹੀਂ ਹੋਏਗਾ? ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਤੁਹਾਡੇ ਵਿੱਚੋਂ ਬਹੁਤੇ ਲੋਕ ਵਿਹਾਰਕ ਚੀਜ਼ਾਂ ਜਾਂ ਸੱਚਾਈ ਦੀ ਖੋਜ ਵਿੱਚ ਵਿੱਚ ਸ਼ਾਮਲ ਨਹੀਂ ਹਨ? ਜੇ ਤੂੰ ਸੱਚਾਈ ਦੀ ਖੋਜ ਕਰਦਾ ਹੈਂ, ਤਾਂ ਤੂੰ ਉਨ੍ਹਾਂ ਲੋਕਾਂ ਵੱਲ ਲੋੜੀਂਦਾ ਧਿਆਨ ਦਏਂਗਾ ਜਿਨ੍ਹਾਂ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ ਅਤੇ ਜਿਨ੍ਹਾਂ ਪਾਤਰਾਂ ਦੀਆਂ ਕਹਾਣੀਆਂ ਬਾਰੇ ਪਰਮੇਸ਼ੁਰ ਬੋਲਦਾ ਹੈ। ਇਸ ਦੀ ਪਰਵਾਹ ਕਿਤੇ ਬਿਨਾਂ ਕਿ ਤੂੰ ਉਨ੍ਹਾਂ ਦੇ ਅਨੁਸਾਰ ਆਚਰਣ ਕਰ ਸਕਦਾ ਹੈਂ ਜਾਂ ਉਨ੍ਹਾਂ ਦੀਆਂ ਕਹਾਣੀਆਂ ਨੂੰ ਪ੍ਰਤੱਖ ਪਾ ਸਕਦਾ ਹੈਂ, ਤਾਂ ਤੂੰ ਤੇਜ਼ੀ ਨਾਲ ਜਾਏਂਗਾ ਅਤੇ ਉਨ੍ਹਾਂ ਨੂੰ ਪੜ੍ਹੇਂਗਾ, ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇਂਗਾ, ਉਨ੍ਹਾਂ ਦੇ ਉਦਾਹਰਣ ’ਤੇ ਚੱਲਣ ਦੇ ਤਰੀਕੇ ਲੱਭੇਂਗਾ, ਅਤੇ ਉਹ ਕਰੇਂਗਾ ਜੋ ਤੂੰ ਆਪਣੀ ਬਿਹਤਰੀਨ ਸਮਰੱਥਾ ਦੇ ਨਾਲ ਕਰ ਸਕਦਾ ਹੈਂ। ਇਹ ਕਿਸੇ ਅਜਿਹੇ ਵਿਅਕਤੀ ਦਾ ਵਿਵਹਾਰ ਹੈ ਜੋ ਸੱਚਾਈ ਦੀ ਚਾਹ ਰੱਖਦਾ ਹੈ। ਪਰ ਤੱਥ ਇਹ ਹੈ ਕਿ ਇੱਥੇ ਬੈਠੇ ਬਹੁਤੇ ਲੋਕਾਂ ਵਿੱਚੋਂ ਕਿਸੇ ਨੇ ਵੀ ਕਦੇ ਅੱਯੂਬ ਦੀ ਕਹਾਣੀ ਨਹੀਂ ਪੜ੍ਹੀ ਹੈ—ਅਤੇ ਇਹੀ ਅਸਲ ਸਥਿਤੀ ਹੈ।
ਆਓ ਉਸ ਵਿਸ਼ੇ ’ਤੇ ਵਾਪਸ ਚਲੀਏ ਜਿਸ ਬਾਰੇ ਮੈਂ ਹੁਣੇ-ਹੁਣੇ ਗੱਲ ਕਰ ਰਿਹਾ ਸੀ। ਪਵਿੱਤਰ ਪੁਸਤਕ ਦੇ ਇਸ ਭਾਗ, ਜੋ ਪੁਰਾਣੇ ਨੇਮ ਸ਼ਰਾ ਦੇ ਯੁਗ ਨਾਲ ਸੰਬੰਧਤ ਹੈ, ਵਿੱਚ ਮੈਂ ਬੇਹੱਦ ਦ੍ਰਿਸ਼ਟਾਂਤੀ ਪਾਤਰਾਂ ਬਾਰੇ ਕੁਝ ਕਹਾਣੀਆਂ ’ਤੇ ਧਿਆਨ ਕੇਂਦਰਤ ਕਰਨ ਦੀ ਚੋਣ ਕੀਤੀ ਹੈ ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕ ਜਿਨ੍ਹਾਂ ਨੇ ਬਾਈਬਲ ਨੂੰ ਪੜ੍ਹਿਆ ਹੈ ਜਾਣੂ ਹੋਣਗੇ। ਕੋਈ ਵੀ ਜੋ ਇਨ੍ਹਾਂ ਪਾਤਰਾਂ ਬਾਰੇ ਪੜ੍ਹਦਾ ਹੈ ਇਹ ਮਹਿਸੂਸ ਕਰਨ ਦੇ ਯੋਗ ਹੋਏਗਾ ਕਿ ਪਰਮੇਸ਼ੁਰ ਦੁਆਰਾ ਉਨ੍ਹਾਂ ’ਤੇ ਕੀਤਾ ਕੰਮ ਅਤੇ ਪਰਮੇਸ਼ੁਰ ਦੁਆਰਾ ਉਨ੍ਹਾਂ ਨੂੰ ਕਹੇ ਵਚਨ ਅੱਜ ਦੇ ਲੋਕਾਂ ਲਈ ਵੀ ਉੰਨੇ ਹੀ ਅਸਲ ਅਤੇ ਸੁਗਮ (ਸੁਲੱਭ) ਹਨ। ਜਦੋਂ ਤੂੰ ਬਾਈਬਲ ਤੋਂ ਇਨ੍ਹਾਂ ਕਹਾਣੀਆਂ ਅਤੇ ਲੇਖਾਂ ਨੂੰ ਪੜ੍ਹਦਾ ਹੈਂ, ਤਾਂ ਤੂੰ ਇਹ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਹੋਏਂਗਾ ਕਿ ਪਰਮੇਸ਼ੁਰ ਨੇ ਇਤਿਹਾਸ ਵਿੱਚ ਉਨ੍ਹਾਂ ਸਮਿਆਂ ਦੌਰਾਨ ਕਿਸ ਤਰ੍ਹਾਂ ਆਪਣਾ ਕੰਮ ਕੀਤਾ ਅਤੇ ਲੋਕਾਂ ਨਾਲ ਵਰਤਾਉ ਕੀਤਾ। ਪਰ ਅੱਜ ਮੇਰੇ ਵੱਲੋਂ ਇਨ੍ਹਾਂ ਭਾਗਾਂ ਬਾਰੇ ਵਿਚਾਰ ਚਰਚਾ ਕਰਨ ਦਾ ਫ਼ੈਸਲਾ ਕਰਨ ਦਾ ਕਾਰਣ ਇਹ ਨਹੀਂ ਹੈ ਕਿ ਤੂੰ ਇਨ੍ਹਾਂ ਕਹਾਣੀਆਂ ਅਤੇ ਉਨ੍ਹਾਂ ਦੇ ਪਾਤਰਾਂ ਨੂੰ ਵੱਲ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਕਰੇਂ। ਸਗੋਂ, ਉਦੇਸ਼ ਇਹ ਹੈ ਕਿ—ਇਨ੍ਹਾਂ ਪਾਤਰਾਂ ਦੀਆਂ ਕਹਾਣੀਆਂ ਰਾਹੀਂ—ਤੂੰ ਪਰਮੇਸ਼ੁਰ ਦੇ ਕੰਮਾਂ ਅਤੇ ਉਸ ਦੇ ਸੁਭਾਅ ਦਾ ਮਹੱਤਵ ਸਮਝ ਸਕੇਂ। ਇਹ ਤੈਨੂੰ ਵਧੇਰੇ ਆਸਾਨੀ ਨਾਲ ਪਰਮੇਸ਼ੁਰ ਨੂੰ ਜਾਣਨ ਅਤੇ ਸਮਝਣ, ਅਤੇ ਉਸ ਦਾ ਅਸਲ ਪਹਿਲੂ ਦੇਖਣ ਦੇ ਯੋਗ ਬਣਾਏਗਾ; ਇਸ ਉਸ ਦੇ ਬਾਰੇ ਤੇਰੇ ਕਿਆਸਾਂ ਅਤੇ ਧਾਰਣਾਵਾਂ ਨੂੰ ਦੂਰ ਕਰੇਗਾ, ਅਤੇ ਤੈਨੂੰ ਅਸਪਸ਼ਟਤਾ ਨਾਲ ਘਿਰੀ ਨਿਹਚਾ ਤੋਂ ਦੂਰ ਕਰਨ ਵਿੱਚ ਮਦਦ ਕਰੇਗਾ। ਜਦੋਂ ਤਕ ਕਿ ਤੁਹਾਡੇ ਕੋਲ ਠੋਸ ਅਧਾਰ ਨਾ ਹੋਏ, ਪਰਮੇਸ਼ੁਰ ਦੇ ਸੁਭਾਅ ਦਾ ਅਰਥ ਕੱਢਣ ਅਤੇ ਖੁਦ ਪਰਮੇਸ਼ੁਰ ਨੂੰ ਜਾਣਨ ਦੀ ਕੋਸ਼ਿਸ਼ ਕਰਨਾ ਅਕਸਰ ਬੇਬਸੀ, ਨਿਰਬਲਤਾ ਅਤੇ ਅਨਿਸ਼ਚਿਤਤਾ ਮਹਿਸੂਸ ਕਰ ਸਕਦਾ ਹੈ ਅਤੇ ਤੁਸੀਂ ਇਸ ਬਾਰੇ ਅਨਿਸ਼ਚਿਤ ਹੁੰਦੇ ਹੋ ਕਿ ਸ਼ੁਰੂਆਤ ਵੀ ਕਿਥੋਂ ਕਰਨੀ ਹੈ। ਇਸੇ ਲਈ ਮੈਂ ਇੱਕ ਅਜਿਹਾ ਤਰੀਕਾ ਅਤੇ ਦ੍ਰਿਸ਼ਟੀਕੋਣ ਵਿਕਸਿਤ ਕਰਨ ਬਾਰੇ ਸੋਚਿਆ ਜੋ ਪਰਮੇਸ਼ੁਰ ਨੂੰ ਬਿਹਤਰ ਢੰਗ ਨਾਲ ਸਮਝਣ, ਵਧੇਰੇ ਪ੍ਰਮਾਣਕ ਤਰੀਕੇ ਨਾਲ ਪਰਮੇਸ਼ੁਰ ਦੀ ਇੱਛਾ ਦੀ ਸ਼ਲਾਘਾ ਕਰਨ, ਪਰਮੇਸ਼ੁਰ ਦੇ ਸੁਭਾਅ ਅਤੇ ਖੁਦ ਪਰਮੇਸ਼ੁਰ ਬਾਰੇ ਜਾਣਨ ਵਿੱਚ ਤੁਹਾਡੀ ਸਹਾਇਤਾ ਕਰ ਸਕੇ, ਅਤੇ ਤੁਹਾਨੂੰ ਅਸਲ ਵਿੱਚ ਪਰਮੇਸ਼ੁਰ ਦੀ ਹੋਂਦ ਮਹਿਸੂਸ ਕਰਾ ਸਕੇ ਅਤੇ ਮਨੁੱਖਜਾਤੀ ਪ੍ਰਤੀ ਉਸ ਦੀ ਇੱਛਾ ਨੂੰ ਸਮਝਣ ਵਿੱਚ ਸਹਾਇਤਾ ਕਰ ਸਕੇ। ਕੀ ਇਹ ਤੁਹਾਡੇ ਸਾਰਿਆਂ ਲਈ ਫਾਇਦੇਮੰਦ ਨਹੀਂ ਹੋਏਗਾ? ਹੁਣ ਜਦੋਂ ਤੁਸੀਂ ਇਨ੍ਹਾਂ ਕਹਾਣੀਆਂ ਅਤੇ ਪਵਿੱਤਰ ਵਚਨਾਂ ਨੂੰ ਦੋਬਾਰਾ ਦੇਖਦੇ ਹੋ ਤਾਂ ਤੁਸੀਂ ਆਪਣੇ ਦਿਲ ਵਿੱਚ ਕੀ ਮਹਿਸੂਸ ਕਰਦੇ ਹੋ? ਕੀ ਤੁਸੀਂ ਸੋਚਦੇ ਹੋ ਕਿ ਪਵਿੱਤਰ ਪੁਸਤਕ ਦੇ ਅੰਸ਼ ਜੋ ਮੈਂ ਚੁਣੇ ਹਨ ਉਹ ਜ਼ਰੂਰਤ ਤੋਂ ਜ਼ਿਆਦਾ ਹਨ? ਜੋ ਕੁਝ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਉਸ ਉੱਤੇ ਮੈਨੂੰ ਦੋਬਾਰਾ ਜ਼ੋਰ ਦੇਣਾ ਹੋਏਗਾ: ਇਨ੍ਹਾਂ ਪਾਤਰਾਂ ਦੀਆਂ ਕਹਾਣੀਆਂ ਤੁਹਾਡੇ ਤੋਂ ਪੜ੍ਹਵਾਉਣ ਦਾ ਉਦੇਸ਼ ਇਹ ਦੇਖਣ ਵਿੱਚ ਕਿ ਕਿਵੇਂ ਪਰਮੇਸ਼ੁਰ ਲੋਕਾਂ ’ਤੇ ਆਪਣਾ ਕੰਮ ਕਰਦਾ ਹੈ ਅਤੇ ਮਨੁੱਖਜਾਤੀ ਦੇ ਪ੍ਰਤੀ ਉਸ ਦੇ ਰਵੱਈਏ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਤੁਹਾਡੀ ਸਹਾਇਤਾ ਕਰਨਾ ਹੈ। ਤੁਹਾਨੂੰ ਇਸ ਸੂਝ-ਬੂਝ ਤਕ ਪਹੁੰਚਣ ਵਿੱਚ ਕਿਸ ਨਾਲ ਮਦਦ ਮਿਲ ਸਕਦੀ ਹੈ? ਪਰਮੇਸ਼ੁਰ ਦੁਆਰਾ ਅਤੀਤ ਵਿੱਚ ਕਿਤੇ ਗਏ ਕੰਮ ਨੂੰ ਸਮਝਣਾ, ਅਤੇ ਇਸ ਨੂੰ ਪਰਮੇਸ਼ੁਰ ਜੋ ਅੱਜ ਕਰ ਰਿਹਾ ਹੈ ਉਸ ਕੰਮ ਨਾਲ ਸੰਬੰਧਤ ਕਰਨਾ—ਇਸ ਨਾਲ ਤੁਹਾਨੂੰ ਉਸ ਦੇ ਅਨੇਕ ਪਹਿਲੂਆਂ ਦੀ ਪ੍ਰਸ਼ੰਸਾ ਕਰਨ ਵਿੱਚ ਮਦਦ ਮਿਲੇਗੀ। ਇਸ ਅਣਗਿਣਤ ਪਹਿਲੂ ਅਸਲੀ ਹਨ ਅਤੇ ਇਨ੍ਹਾਂ ਬਾਰੇ ਜਾਣਨਾ ਅਤੇ ਉਨ੍ਹਾਂ ਲੋਕਾਂ ਦੁਆਰਾ ਉਨ੍ਹਾਂ ਦੇ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ ਜੋ ਪਰਮੇਸ਼ੁਰ ਨੂੰ ਜਾਣਨ ਦੀ ਇੱਛਾ ਰੱਖਦੇ ਹਨ।
ਆਓ ਆਦਮ ਅਤੇ ਹੱਵਾਹ ਦੀ ਕਹਾਣੀ ਨਾਲ ਸ਼ੁਰੂ ਕਰੀਏ, ਪਵਿੱਤਰ ਪੁਸਤਕ ਤੋਂ ਇੱਕ ਅੰਸ਼ ਨਾਲ ਸ਼ੁਰੂ ਕਰਦੇ ਹਾਂ।
1. ਆਦਮ ਅਤੇ ਹੱਵਾਹ
1) ਆਦਮ ਲਈ ਪਰਮੇਸ਼ੁਰ ਦੀ ਆਗਿਆ
ਉਤਪਤ 2:15–17 ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।
ਤੁਹਾਨੂੰ ਇਨ੍ਹਾਂ ਵਚਨਾਂ ਤੋਂ ਕੀ ਸਮਝ ਆਇਆ? ਪਵਿੱਤਰ ਪੁਸਤਕ ਦਾ ਇਹ ਭਾਗ ਤੁਹਾਨੂੰ ਕੀ ਮਹਿਸੂਸ ਕਰਾਉਂਦਾ ਹੈ? ਮੈਂ ਆਦਮ ਲਈ ਪਰਮੇਸ਼ੁਰ ਦੀ ਆਗਿਆ ਬਾਰੇ ਗੱਲ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ? ਕੀ ਹੁਣ ਤੁਹਾਡੇ ਵਿੱਚੋਂ ਹਰੇਕ ਦੇ ਮਨ ਵਿੱਚ ਪਰਮੇਸ਼ੁਰ ਅਤੇ ਆਦਮ ਦੀ ਇੱਕ ਤਸਵੀਰ ਹੈ? ਤੁਸੀਂ ਕਲਪਨਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ: ਜੇ ਤੁਸੀਂ ਉਸ ਦ੍ਰਿਸ਼ ਵਿੱਚ ਹੁੰਦੇ, ਤਾਂ ਤੁਹਾਡੇ ਦਿਲ ਵਿੱਚ ਪਰਮੇਸ਼ੁਰ ਕਿਸ ਤਰ੍ਹਾਂ ਦਾ ਹੁੰਦਾ ਇਹ ਸੋਚ ਤੁਹਾਨੂੰ ਕਿਵੇਂ ਦਾ ਮਹਿਸੂਸ ਕਰਵਾਉਂਦੀ ਹੈ? ਇਹ ਇੱਕ ਪ੍ਰਭਾਵਤ ਕਰਨ ਵਾਲੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਹੈ। ਹਾਲਾਂਕਿ ਇਸ ਵਿੱਚ ਸਿਰਫ਼ ਪਰਮੇਸ਼ੁਰ ਅਤੇ ਮਨੁੱਖ ਹੀ ਹੈ, ਫਿਰ ਵੀ ਉਨ੍ਹਾਂ ਵਿਚਲੀ ਨਜ਼ਦੀਕੀ ਤੁਹਾਨੂੰ ਸ਼ਲਾਘਾ ਦੀ ਭਾਵਨਾ ਨਾਲ ਭਰ ਦਿੰਦੀ ਹੈ: ਪਰਮੇਸ਼ੁਰ ਦਾ ਭਰਪੂਰ ਪਿਆਰ ਖੁੱਲ ਕੇ ਮਨੁੱਖ ਨੂੰ ਬਖਸ਼ਿਆ ਗਿਆ ਹੈ, ਅਤੇ ਇਹ ਮਨੁੱਖ ਨੂੰ ਘੇਰੀ ਰੱਖਦਾ ਹੈ; ਮਨੁੱਖ ਨਿਰਦੋਸ਼ ਅਤੇ ਸ਼ੁੱਧ ਹੈ, ਬੋਝ-ਰਹਿਤ ਅਤੇ ਬੇਪਰਵਾਹ ਹੈ, ਉਹ ਅਨੰਦ ਨਾਲ ਪਰਮੇਸ਼ੁਰ ਦੀ ਨਿਗਾਹ ਅਧੀਨ ਜੀਵਨ ਬਿਤਾਉਂਦਾ ਹੈ; ਪਰਮੇਸ਼ੁਰ ਮਨੁੱਖ ਲਈ ਚਿੰਤਾ ਕਰਦਾ ਹੈ, ਜਦ ਕਿ ਮਨੁੱਖ ਪਰਮੇਸ਼ੁਰ ਦੀ ਸੁਰੱਖਿਆ ਅਤੇ ਬਰਕਤ ਅਧੀਨ ਜੀਉਂਦਾ ਹੈ; ਹਰ ਇੱਕ ਚੀਜ਼ ਜੋ ਮਨੁੱਖ ਕਰਦਾ ਅਤੇ ਕਹਿੰਦਾ ਹੈ ਉਹ ਮਜ਼ਬੂਤੀ ਨਾਲ ਪਰਮੇਸ਼ੁਰ ਨਾਲ ਜੁੜਿਆ ਹੋਇਆ ਹੈ ਅਤੇ ਉਸ ਤੋਂ ਅਨਿਖੜਵਾਂ ਹੈ।
ਇਸ ਨੂੰ ਪਰਮੇਸ਼ੁਰ ਦੁਆਰਾ ਮਨੁੱਖ ਦੀ ਸਿਰਜਣਾ ਤੋਂ ਬਾਅਦ ਉਸ ਨੂੰ ਦਿੱਤੀ ਗਈ ਪਹਿਲੀ ਆਗਿਆ ਕਿਹਾ ਜਾ ਸਕਦਾ ਹੈ। ਇਹ ਆਗਿਆ ਕੀ ਵਿਅਕਤ ਕਰਦੀ ਹੈ? ਇਹ ਪਰਮੇਸ਼ੁਰ ਦੀ ਇੱਛਾ ਦੇ ਨਾਲ-ਨਾਲ, ਮਨੁੱਖਜਾਤੀ ਲਈ ਉਸ ਦੀਆਂ ਚਿੰਤਾਵਾਂ ਨੂੰ ਵੀ ਵਿਅਕਤ ਕਰਦੀ ਹੈ। ਇਹ ਪਰਮੇਸ਼ੁਰ ਦੀ ਪਹਿਲੀ ਆਗਿਆ ਹੈ, ਅਤੇ ਇਹ ਵੀ ਪਹਿਲੀ ਵਾਰ ਹੈ ਕਿ ਪਰਮੇਸ਼ੁਰ ਨੇ ਮਨੁੱਖ ਲਈ ਚਿੰਤਾ ਵਿਅਕਤ ਕੀਤੀ ਹੈ। ਕਹਿਣ ਦਾ ਭਾਵ ਹੈ, ਪਰਮੇਸ਼ੁਰ ਨੇ ਜਦੋਂ ਤੋਂ ਮਨੁੱਖ ਦੀ ਸਿਰਜਣਾ ਕੀਤੀ ਉਸੇ ਘੜੀ ਤੋਂ ਉਸ ਪ੍ਰਤੀ ਜ਼ਿੰਮੇਵਾਰੀ ਮਹਿਸੂਸ ਕੀਤੀ ਹੈ। ਉਸ ਦੀ ਜ਼ਿੰਮੇਵਾਰੀ ਕੀ ਹੈ? ਉਸ ਨੇ ਮਨੁੱਖ ਦੀ ਰਾਖੀ ਕਰਨੀ ਹੈ, ਮਨੁੱਖ ਦੀ ਦੇਖਭਾਲ ਕਰਨੀ ਹੈ। ਉਹ ਉਮੀਦ ਕਰਦਾ ਹੈ ਕਿ ਮਨੁੱਖ ਭਰੋਸਾ ਕਰ ਸਕਦਾ ਹੈ ਅਤੇ ਉਸ ਦੇ ਵਚਨਾਂ ਦੀ ਪਾਲਣਾ ਕਰ ਸਕਦਾ ਹੈ। ਇਹ ਮਨੁੱਖ ਤੋਂ ਪਰਮੇਸ਼ੁਰ ਦੀ ਪਹਿਲੀ ਉਮੀਦ ਵੀ ਹੈ। ਇਸੇ ਉਮੀਦ ਦੇ ਨਾਲ ਪਰਮੇਸ਼ੁਰ ਹੇਠਲੇ ਵਚਨ ਕਹਿੰਦਾ ਹੈ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” ਇਹ ਸਧਾਰਣ ਵਚਨ ਪਰਮੇਸ਼ੁਰ ਦੀ ਇੱਛਾ ਨੂੰ ਦਰਸਾਉਂਦੇ ਹਨ। ਉਹ ਇਹ ਵੀ ਪਰਗਟ ਕਰਦੇ ਹਨ ਕਿ, ਆਪਣੇ ਦਿਲ ਵਿੱਚ, ਪਰਮੇਸ਼ੁਰ ਨੇ ਮਨੁੱਖ ਲਈ ਚਿੰਤਾ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਹੋਰਨਾਂ ਸਭ ਗੱਲਾਂ ਦਰਮਿਆਨ, ਸਿਰਫ਼ ਆਦਮ ਨੂੰ ਹੀ ਪਰਮੇਸ਼ੁਰ ਦੇ ਸਰੂਪ ਵਿੱਚ ਬਣਾਇਆ ਗਿਆ ਸੀ; ਆਦਮ ਇੱਕਮਾਤਰ ਜੀਉਂਦਾ ਪ੍ਰਾਣੀ ਸੀ ਜਿਸ ਦੀਆਂ ਨਾਸਾਂ ਵਿੱਚ ਪਰਮੇਸ਼ੁਰ ਨੇ ਜੀਵਨ ਦਾ ਸਾਹ ਫੂਕਿਆ; ਉਹ ਪਰਮੇਸ਼ੁਰ ਦੇ ਨਾਲ ਚੱਲ ਸਕਦਾ ਸੀ, ਪਰਮੇਸ਼ੁਰ ਨਾਲ ਗੱਲ ਕਰ ਸਕਦਾ ਸੀ। ਇਸੇ ਲਈ ਪਰਮੇਸ਼ੁਰ ਨੇ ਉਸ ਨੂੰ ਇਹ ਆਗਿਆ ਦਿੱਤੀ। ਪਰਮੇਸ਼ੁਰ ਨੇ ਆਪਣੀ ਆਗਿਆ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਸੀ ਕਿ ਮਨੁੱਖ ਕੀ ਕਰ ਸਕਦਾ ਹੈ ਅਤੇ ਕੀ ਨਹੀਂ ਕਰ ਸਕਦਾ ਹੈ।
ਇਨ੍ਹਾਂ ਕੁਝ ਸਧਾਰਣ ਵਚਨਾਂ ਵਿੱਚ, ਅਸੀਂ ਪਰਮੇਸ਼ੁਰ ਦੇ ਦਿਲ ਨੂੰ ਦੇਖਦੇ ਹਾਂ। ਪਰ ਕਿਸ ਕਿਸਮ ਦਾ ਦਿਲ ਦਿਖਾਈ ਦਿੰਦਾ ਹੈ? ਕੀ ਪਰਮੇਸ਼ੁਰ ਦੇ ਦਿਲ ਵਿੱਚ ਪਿਆਰ ਹੈ? ਕੀ ਇਸ ਵਿੱਚ ਚਿੰਤਾ ਹੈ? ਇਨ੍ਹਾਂ ਵਚਨਾਂ ਵਿੱਚ, ਪਰਮੇਸ਼ੁਰ ਦੇ ਪਿਆਰ ਅਤੇ ਚਿੰਤਾ ਨੂੰ ਨਾ ਸਿਰਫ਼ ਸਰਾਹਿਆ ਜਾ ਸਕਦਾ ਹੈ, ਸਗੋਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਹਿਸੂਸ ਵੀ ਕੀਤਾ ਜਾ ਸਕਦਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ? ਮੇਰੀਆਂ ਇਹ ਗੱਲਾਂ ਸੁਣਨ ਤੋਂ ਬਾਅਦ, ਕੀ ਤੁਸੀਂ ਅਜੇ ਵੀ ਸੋਚਦੇ ਹੋ ਕਿ ਇਹ ਬਸ ਸਧਾਰਣ ਵਚਨ ਹਨ? ਉਹ ਇੰਨੇ ਵੀ ਸਧਾਰਣ ਨਹੀਂ ਹਨ, ਹੈ ਨਾ? ਕੀ ਤੁਹਾਨੂੰ ਪਹਿਲਾਂ ਇਸ ਬਾਰੇ ਪਤਾ ਸੀ? ਜੇ ਪਰਮੇਸ਼ੁਰ ਨੇ ਵਿਅਕਤੀਗਤ ਰੂਪ ਵਿੱਚ ਤੈਨੂੰ ਇਹ ਕੁਝ ਵਚਨ ਕਹੇ ਹੁੰਦੇ, ਤਾਂ ਤੂੰ ਅੰਦਰੋਂ ਕਿਵੇਂ ਦਾ ਮਹਿਸੂਸ ਕਰਦਾ? ਜੇ ਤੂੰ ਇੱਕ ਦਿਆਲੂ ਵਿਅਕਤੀ ਨਹੀਂ ਹੈ, ਜੇ ਤੇਰਾ ਹਿਰਦਾ ਬਰਫ਼ ਦੇ ਸਮਾਨ ਠੰਡਾ ਹੈ, ਤਾਂ ਤੂੰ ਕੁਝ ਵੀ ਮਹਿਸੂਸ ਨਾ ਕੀਤਾ ਹੁੰਦਾ, ਤੂੰ ਪਰਮੇਸ਼ੁਰ ਦੇ ਪਿਆਰ ਦੀ ਸ਼ਲਾਘਾ ਨਾ ਕੀਤੀ ਹੁੰਦੀ, ਅਤੇ ਤੂੰ ਪਰਮੇਸ਼ੁਰ ਦੇ ਦਿਲ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਹੁੰਦੀ। ਪਰ ਜੇ ਤੂੰ ਅਜਿਹਾ ਵਿਅਕਤੀ ਹੈਂ ਜਿਸ ਵਿੱਚ ਜ਼ਮੀਰ ਹੈ, ਅਤੇ ਮਨੁੱਖਤਾ ਦੀ ਭਾਵਨਾ ਹੈ, ਤਾਂ ਤੂੰ ਕੁਝ ਅਲੱਗ ਮਹਿਸੂਸ ਕੀਤਾ ਹੁੰਦਾ। ਤੂੰ ਨਿੱਘ ਮਹਿਸੂਸ ਕੀਤਾ ਹੁੰਦਾ, ਤੂੰ ਮਹਿਸੂਸ ਕੀਤਾ ਹੁੰਦਾ ਕਿ ਤੇਰੀ ਪਰਵਾਹ ਕੀਤੀ ਜਾ ਰਾਹੀਂ ਹੈ ਅਤੇ ਤੈਨੂੰ ਪਿਆਰ ਕੀਤਾ ਜਾ ਰਿਹਾ ਹੈ, ਅਤੇ ਤੂੰ ਖੁਸ਼ੀ ਮਹਿਸੂਸ ਕੀਤੀ ਹੁੰਦੀ। ਕੀ ਇਹ ਸਹੀ ਨਹੀਂ ਹੈ? ਜਦੋਂ ਤੂੰ ਇਹ ਚੀਜ਼ਾਂ ਮਹਿਸੂਸ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਪ੍ਰਤੀ ਕਿਵੇਂ ਕੰਮ ਕਰੇਂਗਾ? ਕੀ ਤੂੰ ਪਰਮੇਸ਼ੁਰ ਨਾਲ ਲਗਾਅ ਮਹਿਸੂਸ ਕਰੇਂਗਾ? ਕੀ ਤੂੰ ਦਿਲ ਦੀ ਗਹਿਰਾਈ ਤੋਂ ਪਰਮੇਸ਼ੁਰ ਨਾਲ ਪਿਆਰ ਅਤੇ ਉਸ ਦਾ ਆਦਰ ਕਰੇਂਗਾ? ਕੀ ਤੇਰਾ ਦਿਲ ਪਰਮੇਸ਼ੁਰ ਦੇ ਹੋਰ ਨੇੜੇ ਹੋ ਜਾਏਗਾ? ਇਸ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ੁਰ ਦਾ ਪਿਆਰ ਮਨੁੱਖ ਲਈ ਕਿੰਨਾ ਮਹੱਤਵਪੂਰਣ ਹੈ। ਪਰ ਜੋ ਹੋਰ ਵੀ ਜ਼ਿਆਦਾ ਮਹੱਤਵਪੂਰਣ ਹੈ ਉਹ ਹੈ ਪਰਮੇਸ਼ੁਰ ਦੇ ਪਿਆਰ ਲਈ ਮਨੁੱਖ ਦੀ ਪ੍ਰਸ਼ੰਸਾ ਅਤੇ ਇਸ ਦੀ ਸਮਝ। ਦਰਅਸਲ, ਕੀ ਪਰਮੇਸ਼ੁਰ ਆਪਣੇ ਕੰਮ ਦੇ ਇਸ ਪੜਾਅ ਦੌਰਾਨ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਨਹੀਂ ਕਹਿੰਦਾ? ਪਰ ਕੀ ਅੱਜ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਦਿਲ ਦੀ ਪ੍ਰਸ਼ੰਸਾ ਕਰਦੇ ਹਨ? ਕੀ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਸਮਝ ਸਕਦੇ ਹੋ ਜਿਸ ਦੇ ਬਾਰੇ ਮੈਂ ਹੁਣੇ ਗੱਲ ਕੀਤੀ? ਤੁਸੀਂ ਅਸਲ ਵਿੱਚ ਪਰਮੇਸ਼ੁਰ ਦੀ ਇੱਛਾ ਦਾ ਮਹੱਤਵ ਨਹੀਂ ਸਮਝ ਸਕਦੇ ਜਦੋਂ ਇਹ ਠੋਸ, ਸਾਕਾਰ ਅਤੇ ਅਸਲੀ ਹੈ। ਕੀ ਇਹ ਸੱਚ ਨਹੀਂ ਹੈ? ਪਰ ਹੁਣ ਅਸੀਂ ਇਸ ਨੂੰ ਫਿਲਹਾਲ ਇੱਥੇ ਹੀ ਛੱਡਦੇ ਹਾਂ।
2) ਪਰਮੇਸ਼ੁਰ ਨੇ ਹੱਵਾਹ ਦੀ ਸਿਰਜਣਾ ਕੀਤੀ
ਉਤਪਤ 2:18-20 ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ; ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ। ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ, ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ; ਅਤੇ ਆਦਮੀ ਕੋਲ ਲੈ ਆਇਆ ਤਾਂਜੋ ਉਹ ਵੇਖੇ ਭਈ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ: ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ। ਐਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਅਰ ਅਕਾਸ਼ ਦੇ ਪੰਛੀਆਂ ਨੂੰ ਅਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਉਂ ਦਿੱਤੇ; ਪਰ ਆਦਮੀ ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ।
ਉਤਪਤ 2:22–23 ਤਾਂ ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਆਦਮੀ ਵਿੱਚੋਂ ਕੱਢੀ, ਇੱਕ ਨਾਰੀ ਬਣਾਈ ਅਤੇ ਉਸ ਨੂੰ ਆਦਮੀ ਕੋਲ ਲੈ ਆਇਆ। ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ, ਅਰ ਮੇਰੇ ਮਾਸ ਵਿੱਚੋਂ ਮਾਸ ਹੈ: ਸੋ ਇਹ ਇਸ ਕਾਰਨ ਨਾਰੀ ਆਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।
ਪਵਿੱਤਰ ਲਿਖਤ ਦੇ ਇਸ ਭਾਗ ਵਿੱਚ ਇੱਕ ਮੁੱਖ ਸਤਰ ਹੈ: “ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ।” ਤਾਂ, ਕਿਸ ਨੇ ਸਾਰੇ ਜੀਉਂਦੇ ਪ੍ਰਾਣੀਆਂ ਨੂੰ ਨਾਂਅ ਦਿੱਤੇ? ਉਹ ਆਦਮ ਸੀ, ਪਰਮੇਸ਼ੁਰ ਨਹੀਂ। ਇਹ ਸਤਰ ਮਨੁੱਖਜਾਤੀ ਨੂੰ ਇੱਕ ਤੱਥ ਦੱਸਦੀ ਹੈ: ਪਰਮੇਸ਼ੁਰ ਨੇ ਜਦੋਂ ਮਨੁੱਖ ਦੀ ਸਿਰਜਣਾ ਕੀਤੀ ਤਾਂ ਉਸ ਨੂੰ ਬੁੱਧ ਦਿੱਤੀ। ਕਹਿਣ ਦਾ ਭਾਵ ਹੈ, ਮਨੁੱਖ ਦੀ ਬੁੱਧ ਪਰਮੇਸ਼ੁਰ ਤੋਂ ਆਈ ਸੀ। ਇਹ ਇੱਕ ਪੱਕੀ ਗੱਲ ਹੈ। ਪਰ ਕਿਉਂ? ਪਰਮੇਸ਼ੁਰ ਨੇ ਆਦਮ ਨੂੰ ਬਣਾਇਆ, ਉਸ ਮਗਰੋਂ ਕੀ ਆਦਮ ਸਕੂਲ ਗਿਆ ਸੀ? ਕੀ ਉਹ ਪੜ੍ਹਨਾ ਜਾਣਦਾ ਸੀ? ਪਰਮੇਸ਼ੁਰ ਦੁਆਰਾ ਵੱਖ-ਵੱਖ ਜੀਉਂਦੇ ਪ੍ਰਾਣੀਆਂ ਦੀ ਸਿਰਜਣਾ ਤੋਂ ਬਾਅਦ, ਕੀ ਆਦਮ ਨੇ ਇਨ੍ਹਾਂ ਸਾਰੇ ਪ੍ਰਾਣੀਆਂ ਨੂੰ ਪਛਾਣਿਆ ਸੀ? ਕੀ ਪਰਮੇਸ਼ੁਰ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਨਾਂਅ ਕੀ ਸਨ? ਬੇਸ਼ੱਕ, ਪਰਮੇਸ਼ੁਰ ਨੇ ਉਸ ਨੂੰ ਇਹ ਵੀ ਨਹੀਂ ਸਿਖਾਇਆ ਸੀ ਕਿ ਇਨ੍ਹਾਂ ਪ੍ਰਾਣੀਆਂ ਦੇ ਨਾਂਅ ਕਿਵੇਂ ਰੱਖਣੇ ਹਨ। ਇਹੀ ਅਸਲ ਸੱਚ ਹੈ! ਤਾਂ ਉਸ ਨੇ ਕਿਵੇਂ ਜਾਣਿਆ ਕਿ ਇਨ੍ਹਾਂ ਜੀਉਂਦੇ ਪ੍ਰਾਣੀਆਂ ਨੂੰ ਕਿਵੇਂ ਨਾਂਅ ਦੇਣੇ ਹਨ ਅਤੇ ਉਨ੍ਹਾਂ ਨੂੰ ਕਿਸ ਕਿਸਮ ਦੇ ਨਾਂਅ ਦੇਣੇ ਹਨ? ਇਹ ਉਸ ਸੁਆਲ ਨਾਲ ਜੁੜਿਆ ਹੋਇਆ ਹੈ ਕਿ ਪਰਮੇਸ਼ੁਰ ਨੇ ਆਦਮ ਦੀ ਸਿਰਜਣਾ ਕਰਦੇ ਸਮੇਂ ਉਸ ਵਿੱਚ ਕੀ ਪਾਇਆ ਸੀ। ਤੱਥ ਸਾਬਿਤ ਕਰਦੇ ਹਨ ਕਿ ਜਦੋਂ ਪਰਮੇਸ਼ੁਰ ਨੇ ਮਨੁੱਖ ਦੀ ਸਿਰਜਣਾ ਕੀਤੀ, ਉਸ ਨੇ ਉਸ ਦੇ ਵਿੱਚ ਆਪਣੀ ਬੁੱਧ ਪਾਈ। ਇਹ ਇੱਕ ਅਹਿਮ ਨੁਕਤਾ ਹੈ, ਇਸ ਲਈ ਧਿਆਨ ਨਾਲ ਸੁਣੋ। ਇੱਕ ਹੋਰ ਅਹਿਮ ਨੁਕਤਾ ਹੈ ਜੋ ਤੁਹਾਨੂੰ ਸਮਝਣਾ ਚਾਹੀਦਾ ਹੈ: ਆਦਮ ਵੱਲੋਂ ਇਨ੍ਹਾਂ ਜੀਉਂਦੇ ਪ੍ਰਾਣੀਆਂ ਨੂੰ ਨਾਂਅ ਦਿੱਤੇ ਜਾਣ ਤੋਂ ਬਾਅਦ, ਇਹ ਨਾਂਅ ਪਰਮੇਸ਼ੁਰ ਦੀ ਸ਼ਬਦਾਵਲੀ ਵਿੱਚ ਤੈਅ ਹੋ ਗਏ ਸਨ। ਮੈਂ ਇਹ ਜ਼ਿਕਰ ਕਿਉਂ ਕਰਦਾ ਹਾਂ? ਕਿਉਂਕਿ ਇਸ ਵਿੱਚ ਪਰਮੇਸ਼ੁਰ ਦਾ ਸੁਭਾਅ ਵੀ ਸ਼ਾਮਲ ਹੈ, ਅਤੇ ਇਹ ਉਹ ਨੁਕਤਾ ਹੈ ਜਿਸ ਬਾਰੇ ਮੇਰੇ ਵੱਲੋਂ ਹੋਰ ਅੱਗੇ ਸਮਝਾਉਣਾ ਜ਼ਰੂਰੀ ਹੈ।
ਪਰਮੇਸ਼ੁਰ ਨੇ ਮਨੁੱਖ ਦੀ ਸਿਰਜਣਾ ਕੀਤੀ, ਉਸ ਵਿੱਚ ਜੀਵਨ ਦਾ ਸਾਹ ਫੂਕਿਆ, ਅਤੇ ਉਸ ਨੂੰ ਆਪਣੀ ਕੁਝ ਬੁੱਧ, ਆਪਣੀਆਂ ਯੋਗਤਾਵਾਂ, ਅਤੇ ਜੋ ਉਸ ਦੇ ਕੋਲ ਹੈ ਅਤੇ ਜੋ ਉਹ ਹੈਉਹ ਵੀ ਦਿੱਤਾ। ਪਰਮੇਸ਼ੁਰ ਨੇ ਮਨੁੱਖ ਨੂੰ ਇਹ ਸਭ ਚੀਜ਼ਾਂ ਦਿੱਤੀਆਂ ਉਸ ਤੋਂ ਬਾਅਦ, ਮਨੁੱਖ ਆਤਮ ਨਿਰਭਰਤਾ ਨਾਲ ਕੁਝ ਚੀਜ਼ਾਂ ਕਰਨ ਅਤੇ ਆਪਣੇ ਆਪ ਸੋਚਣ ਦੇ ਯੋਗ ਹੋ ਗਿਆ। ਮਨੁੱਖ ਜੋ ਸੋਚਦਾ ਹੈ ਅਤੇ ਜੋ ਕਰਦਾ ਹੈ ਜੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਚੰਗਾ ਹੈ ਤਾਂ ਪਰਮੇਸ਼ੁਰ ਉਸ ਨੂੰ ਸਵੀਕਾਰ ਕਰਦਾ ਹੈ ਅਤੇ ਦਖ਼ਲ ਨਹੀਂ ਦਿੰਦਾ। ਜੇ ਮਨੁੱਖ ਜੋ ਕੁਝ ਕਰਦਾ ਹੈ ਉਹ ਸਹੀ ਹੈ, ਤਾਂ ਪਰਮੇਸ਼ੁਰ ਇਸ ਨੂੰ ਇੰਝ ਹੀ ਹੋਣ ਦਏਗਾ। ਤਾਂ ਇਸ ਵਾਕ “ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ” ਕੀ ਦਰਸਾਉਂਦਾ ਹੈ? ਇਹ ਦਰਸਾਉਂਦਾ ਹੈ ਕਿ ਪਰਮੇਸ਼ੁਰ ਨੇ ਵੱਖ-ਵੱਖ ਜੀਉਂਦੇ ਪ੍ਰਾਣੀਆਂ ਦੇ ਨਾਂਵਾਂ ਵਿੱਚ ਕੋਈ ਸੁਧਾਰ ਕਰਨਾ ਜ਼ਰੂਰੀ ਨਹੀਂ ਸਮਝਿਆ। ਜੋ ਵੀ ਨਾਂਅ ਆਦਮ ਕਿਸੇ ਪ੍ਰਾਣੀ ਨੂੰ ਦਿੰਦਾ, ਪਰਮੇਸ਼ੁਰ ਕਹਿੰਦਾ “ਅਜਿਹਾ/ਇਵੇਂ ਹੀ ਹੋਵੇ” ਅਤੇ ਉਸ ਪ੍ਰਾਣੀ ਦਾ ਨਾਂਅ ਪੱਕਾ ਕਰ ਦਿੰਦਾ। ਕੀ ਪਰਮੇਸ਼ੁਰ ਨੇ ਇਸ ਮਾਮਲੇ ਵਿੱਚ ਕੋਈ ਰਾਏ ਪਰਗਟ ਕੀਤੀ? ਨਹੀਂ, ਨਿਸ਼ਚਿਤ ਤੌਰ ’ਤੇ ਉਸ ਨੇ ਨਹੀਂ ਦਿੱਤੀ। ਤਾਂ, ਤੁਸੀਂ ਇਸ ਤੋਂ ਕੀ ਸਮਝਦੇ ਹੋ? ਪਰਮੇਸ਼ੁਰ ਨੇ ਮਨੁੱਖ ਨੂੰ ਬੁੱਧ ਦਿੱਤੀ ਅਤੇ ਮਨੁੱਖ ਨੇ ਕੰਮ ਕਰਨ ਲਈ ਆਪਣੀ ਪਰਮੇਸ਼ੁਰ ਦੁਆਰਾ ਦਿੱਤੀ ਬੁੱਧ ਦਾ ਇਸਤੇਮਾਲ ਕੀਤਾ। ਜੇ ਮਨੁੱਖ ਜੋ ਕੁਝ ਕਰਦਾ ਹੈ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਸਕਾਰਾਤਮਕ ਹੈ, ਤਾਂ ਇਸ ਨੂੰ ਬਿਨਾਂ ਕਿਸੇ ਮੁਲਾਂਕਣ ਜਾਂ ਆਲੋਚਨਾ ਦੇ ਪਰਮੇਸ਼ੁਰ ਦੁਆਰਾ ਪੁਸ਼ਟ, ਸਵੀਕਾਰ, ਅਤੇ ਪ੍ਰਵਾਨ ਕਰ ਲਿਆ ਜਾਂਦਾ ਹੈ। ਇਹ ਕੁਝ ਅਜਿਹਾ ਹੈ, ਜਿਸ ਨੂੰ ਕੋਈ ਵਿਅਕਤੀ ਜਾਂ ਦੁਸ਼ਟ ਆਤਮਾ, ਜਾਂ ਸ਼ਤਾਨ ਨਹੀਂ ਕਰ ਸਕਦਾ। ਕੀ ਤੁਸੀਂ ਇੱਥੇ ਪਰਮੇਸ਼ੁਰ ਦੇ ਸੁਭਾਅ ਦੇ ਪ੍ਰਕਾਸ਼ਨ ਨੂੰ ਦੇਖਦੇ ਹੋ? ਕੀ ਕੋਈ ਮਨੁੱਖ, ਇੱਕ ਭ੍ਰਿਸ਼ਟ ਕੀਤਾ ਗਿਆ ਮਨੁੱਖ, ਜਾਂ ਸ਼ਤਾਨ ਕਿਸੇ ਹੋਰ ਨੂੰ, ਉਨ੍ਹਾਂ ਦੇ ਬਿਲਕੁਲ ਸਾਹਮਣੇ, ਉਨ੍ਹਾਂ ਦੇ ਨਾਂਅ ’ਤੇ ਕੁਝ ਕਰਨ ਦੀ ਆਗਿਆ ਦਏਗਾ? ਬਿਲਕੁਲ ਵੀ ਨਹੀਂ! ਕੀ ਉਹ ਇਸ ਅਹੁਦੇ ਲਈ ਉਸ ਦੂਜੇ ਵਿਅਕਤੀ ਜਾਂ ਦੂਜੀ ਸ਼ਕਤੀ ਨਾਲ ਲੜਾਈ ਕਰਨਗੇ ਜੋ ਉਨ੍ਹਾਂ ਤੋਂ ਅਲੱਗ ਹੈ? ਹਾਂ ਬਿਲਕੁਲ ਉਹ ਕਰਨਗੇ! ਉਸ ਸਮੇਂ, ਜੇ ਉਹ ਇੱਕ ਭ੍ਰਿਸ਼ਟ ਕੀਤਾ ਹੋਇਆ ਮਨੁੱਖ ਜਾਂ ਸ਼ਤਾਨ ਹੁੰਦਾ ਜੋ ਆਦਮ ਦੇ ਨਾਲ ਸੀ, ਤਾਂ ਆਦਮ ਜੋ ਕੁਝ ਕਰ ਰਿਹਾ ਸੀ ਉਨ੍ਹਾਂ ਨੇ ਨਿਸ਼ਚਿਤ ਤੌਰ ’ਤੇ ਠੁਕਰਾ ਦਿੱਤਾ ਹੁੰਦਾ। ਇਹ ਸਾਬਿਤ ਕਰਨ ਲਈ ਕਿ ਉਨ੍ਹਾਂ ਕੋਲ ਸੁਤੰਤਰ ਰੂਪ ਵਿੱਚ ਸੋਚਣ ਦੀ ਯੋਗਤਾ ਹੈ ਅਤੇ ਉਨ੍ਹਾਂ ਕੋਲ ਆਪਣੀ ਅਨੋਖੀ ਸੂਝ-ਬੂਝ ਹੈ, ਉਹ ਹਰ ਉਸ ਚੀਜ਼ ਨੂੰ ਬਿਲਕੁਲ ਨਕਾਰ ਦਿੰਦੇ ਜੋ ਆਦਮ ਨੇ ਕੀਤੀ: “ਤੂੰ ਇਸ ਨੂੰ ਇਹ ਕਹਿ ਕੇ ਬੁਲਾਉਣਾ ਚਾਹੁੰਦਾ ਹੈਂ? ਠੀਕ ਹੈ, ਮੈਂ ਇਸ ਨੂੰ ਇਹ ਕਹਿ ਕੇ ਨਹੀਂ ਬੁਲਾਉਣ ਵਾਲਾ, ਮੈਂ ਇਸ ਨੂੰ ਉਹ ਕਹਿ ਕੇ ਬੁਲਾਵਾਂਗਾ; ਤੂੰ ਇਸ ਨੂੰ ਟਾਮ ਕਿਹਾ ਸੀ ਪਰ ਮੈਂ ਇਸ ਨੂੰ ਹੈਰੀ ਕਹਿ ਕੇ ਸੱਦਾਂਗਾ। ਮੈਨੂੰ ਦਿਖਾਉਣਾ ਹੋਏਗਾ ਕਿ ਮੈਂ ਕਿੰਨਾ ਚਲਾਕ ਹਾਂ”। ਇਹ ਕਿਸ ਕਿਸਮ ਦੀ ਫ਼ਿਤਰਤ ਹੈ? ਕੀ ਇਹ ਬੇਤਹਾਸ਼ਾ ਘਮੰਡੀ ਹੋਣਾ ਨਹੀਂ ਹੈ? ਅਤੇ ਪਰਮੇਸ਼ੁਰ ਬਾਰੇ ਕੀ ਕਹੋਗੇ? ਕੀ ਉਸ ਦੇ ਕੋਲ ਅਜਿਹਾ ਸੁਭਾਅ ਹੈ? ਕੀ ਪਰਮੇਸ਼ੁਰ ਨੂੰ ਆਦਮ ਜੋ ਕਰ ਰਿਹਾ ਸੀ ਉਸ ਦੇ ਪ੍ਰਤੀ ਕੋਈ ਅਸਧਾਰਣ ਇਤਰਾਜ਼ ਸਨ? ਇਸ ਦਾ ਸਪਸ਼ਟ ਜਵਾਬ ਹੈ ਨਹੀਂ! ਪਰਮੇਸ਼ੁਰ ਜੋ ਸੁਭਾਅ ਪਰਗਟ ਕਰਦਾ ਹੈ ਉਸ ਦੇ ਬਾਰੇ ਵਿੱਚ, ਉਸ ਵਿੱਚ ਵਾਦ-ਵਿਵਾਦ, ਘਮੰਡ, ਜਾਂ ਸਵੈ-ਧਰਮ (ਹਉਮੇ) ਦਾ ਜ਼ਰਾ ਵੀ ਸੰਕੇਤ ਨਹੀਂ ਹੈ। ਇੱਥੇ ਇਹ ਬਹੁਤ ਸਪਸ਼ਟ ਹੈ। ਇਹ ਛੋਟੀ ਜਿਹੀ ਗੱਲ ਜਾਪ ਸਕਦੀ ਹੈ, ਪਰ ਜੇ ਤੂੰ ਪਰਮੇਸ਼ੁਰ ਦੇ ਸਾਰ ਨੂੰ ਨਹੀਂ ਸਮਝਦਾ, ਜੇ ਤੇਰਾ ਦਿਲ ਇਹ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਕਰਦਾ ਹੈ ਕਿ ਪਰਮੇਸ਼ੁਰ ਕਿਵੇਂ ਕੰਮ ਕਰਦਾ ਹੈ ਅਤੇ ਪਰਮੇਸ਼ੁਰ ਦਾ ਰਵੱਈਆ ਕੀ ਹੈ, ਤਾਂ ਤੂੰ ਪਰਮੇਸ਼ੁਰ ਦੇ ਸੁਭਾਅ ਨੂੰ ਨਹੀਂ ਜਾਣੇਂਗਾ ਜਾਂ ਪਰਮੇਸ਼ੁਰ ਦੇ ਸੁਭਾਅ ਦੇ ਪ੍ਰਗਟਾਵੇ ਅਤੇ ਪ੍ਰਕਾਸ਼ਨ ਨੂੰ ਨਹੀਂ ਦੇਖੇਂਗਾ। ਕੀ ਅਜਿਹਾ ਨਹੀਂ ਹੈ? ਕੀ ਤੁਸੀਂ ਉਸ ਨਾਲ ਸਹਿਮਤ ਹੋ ਜੋ ਮੈਂ ਹੁਣੇ ਤੁਹਾਨੂੰ ਸਮਝਾਇਆ ਹੈ? ਆਦਮ ਦੇ ਕੰਮਾਂ ਦੇ ਜਵਾਬ ਵਿੱਚ, ਪਰਮੇਸ਼ੁਰ ਨੇ ਧੂਮਧਾਮ ਨਾਲ ਇਹ ਐਲਾਨ ਨਹੀਂ ਕੀਤਾ, “ ਤੂੰ ਚੰਗਾ ਕੀਤਾ, ਤੂੰ ਸਹੀ ਕੀਤਾ, ਅਤੇ ਮੈਂ ਸਹਿਮਤ ਹਾਂ!” ਪਰ, ਆਦਮ ਨੇ ਜੋ ਕੁਝ ਕੀਤਾ ਪਰਮੇਸ਼ੁਰ ਨੇ ਆਪਣੇ ਦਿਲ ਵਿੱਚ ਉਸ ਨੂੰ ਸਵੀਕਾਰ ਕੀਤਾ, ਉਸ ਦੀ ਸ਼ਲਾਘਾ ਕੀਤੀ, ਅਤੇ ਉਸ ਦੀ ਤਾਰੀਫ਼ ਕੀਤੀ। ਸਿਰਜਣਾ ਤੋਂ ਬਾਅਦ ਇਹ ਪਹਿਲਾਂ ਕੰਮ ਸੀ ਜੋ ਮਨੁੱਖ ਨੇ ਪਰਮੇਸ਼ੁਰ ਦੇ ਨਿਰਦੇਸ਼ ’ਤੇ ਕੀਤਾ ਸੀ। ਇਹ ਕੁਝ ਅਜਿਹਾ ਸੀ ਜਿਸ ਨੂੰ ਮਨੁੱਖ ਨੇ ਪਰਮੇਸ਼ੁਰ ਦੇ ਸਥਾਨ ’ਤੇ ਅਤੇ ਪਰਮੇਸ਼ੁਰ ਤਰਫ਼ੋਂ ਕੀਤਾ ਸੀ। ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਇਹ ਉਸ ਬੁੱਧ ਤੋਂ ਆਇਆ ਸੀ, ਜੋ ਉਸ ਨੇ ਮਨੁੱਖ ਨੂੰ ਬਖਸ਼ੀ ਸੀ। ਪਰਮੇਸ਼ੁਰ ਨੇ ਇਸ ਨੂੰ ਚੰਗੀ ਚੀਜ਼, ਅਤੇ ਇੱਕ ਸਕਾਰਾਤਮਕ ਚੀਜ਼ ਦੇ ਰੂਪ ਵਿੱਚ ਦੇਖਿਆ। ਉਸ ਸਮੇਂ ਆਦਮ ਨੇ ਜੋ ਕੀਤਾ, ਉਹ ਮਨੁੱਖ ਵਿੱਚ ਪਰਮੇਸ਼ੁਰ ਦੀ ਬੁੱਧ ਦਾ ਪਹਿਲਾ ਪ੍ਰਗਟਾਵਾ ਸੀ। ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ ਇਹ ਇੱਕ ਉੱਤਮ ਪ੍ਰਗਟਾਵਾ ਸੀ। ਜੋ ਕੁਝ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਉਸ ਦੀ ਬੁੱਧ ਅਤੇ ਜੋ ਕੁਝ ਉਸ ਦੇ ਕੋਲ ਹੈ ਅਤੇ ਜੋ ਉਹ ਹੈ, ਉਸ ਦਾ ਕੁਝ ਹਿੱਸਾ ਮਨੁੱਖ ਨੂੰ ਪ੍ਰਦਾਨ ਕਰਨ ਵਿੱਚ ਪਰਮੇਸ਼ੁਰ ਦਾ ਉਦੇਸ਼ ਇਹ ਸੀ ਕਿ ਮਨੁੱਖਜਾਤੀ ਅਜਿਹਾ ਜੀਉਂਦਾ ਪ੍ਰਾਣੀ ਬਣ ਸਕੇ ਜੋ ਉਸ ਨੂੰ ਪਰਗਟ ਕਰ ਸਕੇ। ਇੱਕ ਅਜਿਹੇ ਜੀਉਂਦੇ ਪ੍ਰਾਣੀ ਲਈ ਉਸ ਦੀ ਤਰਫ਼ੋਂ ਕੰਮ ਕਰਨਾ ਬਿਲਕੁਲ ਉਂਝ ਦਾ ਹੀ ਸੀ ਜਿਸ ਨੂੰ ਦੇਖਣ ਦੀ ਪਰਮੇਸ਼ੁਰ ਤਾਂਘ ਕਰ ਰਿਹਾ ਸੀ।
3) ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਲਈ ਚਮੜੇ ਦੇ ਚੋਲੇ ਬਣਾਏ
ਉਤਪਤ 3:20–21 ਆਦਮੀ ਨੇ ਆਪਣੀ ਤੀਵੀਂ ਦਾ ਨਾਉਂ ਹੱਵਾਹ ਰੱਖਿਆ; ਏਸ ਲਈ ਕਿ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੈ। ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਉਹ ਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾਕੇ ਉਨ੍ਹਾਂ ਨੂੰ ਪਵਾਏ।
ਆਓ ਹੁਣ ਇਸ ਤੀਜੇ ਅੰਸ਼ ’ਤੇ ਇੱਕ ਝਾਤ ਮਾਰੀਏ, ਜੋ ਦੱਸਦਾ ਹੈ ਕਿ ਉਸ ਨਾਂਅ ਪਿੱਛੇ ਸੱਚਮੁੱਚ ਇੱਕ ਅਰਥ ਹੈ ਜੋ ਆਦਮ ਨੇ ਹੱਵਾਹ ਨੂੰ ਦਿੱਤਾ ਸੀ। ਇਹ ਦਰਸਾਉਂਦਾ ਹੈ ਕਿ ਸਿਰਜਣਾ ਕੀਤੇ ਜਾਣ ਤੋਂ ਬਾਅਦ, ਆਦਮ ਕੋਲ ਆਪਣੇ ਖੁਦ ਦੇ ਵਿਚਾਰ ਸਨ ਅਤੇ ਉਹ ਬਹੁਤ ਸਾਰੀਆਂ ਗੱਲਾਂ ਨੂੰ ਸਮਝਦਾ ਸੀ। ਪਰ ਫਿਲਹਾਲ, ਅਸੀਂ ਇਸ ਗੱਲ ਦਾ ਅਧਿਐਨ ਜਾਂ ਖੋਜ ਕਰਨ ਨਹੀਂ ਜਾ ਰਹੇ, ਕਿ ਉਹ ਕੀ ਸਮਝਦਾ ਸੀ ਜਾਂ ਉਹ ਕਿੰਨਾ ਸਮਝਦਾ ਸੀ, ਕਿਉਂਕਿ ਤੀਜੇ ਅੰਸ਼ ਦੀ ਚਰਚਾ ਕਰਨ ਦਾ ਮੇਰਾ ਮੁੱਖ ਉਦੇਸ਼ ਇਹ ਨਹੀਂ ਹੈ। ਤਾਂ, ਤੀਜੇ ਅੰਸ਼ ਦਾ ਮੁੱਖ ਮੁੱਦਾ ਕੀ ਹੈ ਜਿਸ ਉੱਪਰ ਮੈਂ ਚਾਨਣਾ ਪਾਉਣਾ ਚਾਹੁੰਦਾ ਹਾਂ। ਆਓ ਇਸ ਸਤਰ ’ਤੇ ਇੱਕ ਨਜ਼ਰ ਮਾਰੀਏ, “ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਉਹ ਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾਕੇ ਉਨ੍ਹਾਂ ਨੂੰ ਪਵਾਏ।” ਜੇ ਅਸੀਂ ਆਪਣੀ ਅੱਜ ਦੀ ਸੰਗਤੀ ਵਿੱਚ ਪਵਿੱਤਰ ਲਿਖਤ ਦੀ ਇਸ ਸਤਰ ’ਤੇ ਵਿਚਾਰ ਨਹੀਂ ਕਰਦੇ, ਤਾਂ ਹੋ ਸਕਦਾ ਹੈ ਕਿ ਤੁਸੀਂ ਇਨ੍ਹਾਂ ਵਚਨਾਂ ਪਿੱਛੇ ਦੇ ਗੂੜ੍ਹ ਅਰਥਾਂ ਦਾ ਕਦੇ ਅਹਿਸਾਸ ਨਾ ਕਰ ਸਕੋ। ਪਹਿਲਾਂ, ਮੈਂ ਕੁਝ ਸੁਰਾਗ ਦਿੰਦਾ ਹਾਂ। ਜੇ ਤੁਸੀਂ ਚਾਹੋ ਤਾਂ, ਅਦਨ ਦੇ ਬਾਗ਼ ਦੀ, ਕਲਪਨਾ ਕਰੋ, ਜਿਸ ਵਿੱਚ ਆਦਮ ਅਤੇ ਹੱਵਾਹ ਰਹਿੰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਮਿਲਣ ਜਾਂਦਾ ਹੈ, ਪਰ ਉਹ ਛੁਪ ਜਾਂਦੇ ਹਨ ਕਿਉਂਕਿ ਉਹ ਨੰਗੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਦੇਖ ਨਹੀਂ ਪਾਉਂਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਪੁਕਾਰਦਾ ਹੈ, ਤਾਂ ਉਹ ਕਹਿੰਦੇ ਹਨ, “ਸਾਡੇ ਵਿੱਚ ਤੈਨੂੰ ਦੇਖਣ ਦੀ ਹਿੰਮਤ ਨਹੀਂ ਹੈ ਕਿਉਂਕਿ ਸਾਡੇ ਸਰੀਰ ਨੰਗੇ ਹਨ।” ਉਹ ਪਰਮੇਸ਼ੁਰ ਨੂੰ ਦੇਖਣ ਦੀ ਹਿੰਮਤ ਨਹੀਂ ਕਰਦੇ ਕਿਉਂਕਿ ਉਹ ਨੰਗੇ ਹਨ। ਤਾਂ ਯਹੋਵਾਹ ਪਰਮੇਸ਼ੁਰ ਉਨ੍ਹਾਂ ਲਈ ਕੀ ਕਰਦਾ ਹੈ? ਮੂਲ ਲਿਖਤ ਕਹਿੰਦੀ ਹੈ: “ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਉਹ ਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾਕੇ ਉਨ੍ਹਾਂ ਨੂੰ ਪਵਾਏ।” ਇਸ ਤੋਂ ਕੀ ਤੁਸੀਂ ਲੋਕ ਸਮਝਦੇ ਹੋ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਕਪੜੇ ਬਣਾਉਣ ਲਈ ਕੀ ਵਰਤਿਆ ਸੀ? ਪਰਮੇਸ਼ੁਰ ਨੇ ਉਨ੍ਹਾਂ ਦੇ ਕਪੜੇ ਬਣਾਉਣ ਲਈ ਜਾਨਵਰਾਂ ਦੇ ਚਮੜੇ ਦੀ ਵਰਤੋਂ ਕੀਤੀ ਸੀ। ਕਹਿਣ ਦਾ ਭਾਵ ਹੈ, ਪਰਮੇਸ਼ੁਰ ਨੇ ਮਨੁੱਖ ਲਈ ਪਹਿਨਣ ਵਾਸਤੇ ਕਪੜੇ ਵਜੋਂ ਫ਼ਰਦਾਰ ਖੱਲ ਦੇ ਚੋਲੇ ਬਣਾਏ ਸਨ। ਇਹ ਕਪੜੇ ਦਾ ਪਹਿਲਾ ਟੁਕੜਾ ਸੀ ਜੋ ਪਰਮੇਸ਼ੁਰ ਦੇ ਮਨੁੱਖ ਲਈ ਬਣਾਇਆ ਸੀ। ਫ਼ਰਦਾਰ ਖੱਲ ਦਾ ਚੋਲਾ ਅੱਜ ਦੇ ਮਿਆਰਾਂ ਅਨੁਸਾਰ ਇੱਕ ਐਸ਼ੋ-ਆਰਾਮ ਦੀ ਵਸਤੂ ਹੈ ਅਤੇ ਇੱਕ ਅਜਿਹੀ ਚੀਜ਼ ਜਿਸ ਨੂੰ ਪਹਿਨਣਾ ਹਰ ਕਿਸੇ ਦੀ ਸਮਰੱਥਾ ਵਿੱਚ ਨਹੀਂ ਹੁੰਦਾ/ਹਰ ਕਿਸੇ ਨੂੰ ਵਾਰਾ ਨਹੀਂ ਖਾਂਦਾ। ਜੇ ਤੈਨੂੰ ਕੋਈ ਪੁੱਛੇ: ਸਾਡੇ ਪੁਰਖਿਆਂ ਵੱਲੋਂ ਪਹਿਨਿਆ ਗਿਆ ਪਹਿਲਾ ਕਪੜਾ ਕਿਹੜਾ ਸੀ? ਤੂੰ ਜਵਾਬ ਦੇ ਸਕਦਾ ਹੈਂ: ਇਹ ਇੱਕ ਫ਼ਰਦਾਰ ਖੱਲ ਦਾ) ਚੋਲਾ ਸੀ। ਇਹ ਫ਼ਰਦਾਰ ਖੱਲ ਦਾ ਚੋਲਾ ਕਿਸ ਨੇ ਬਣਾਇਆ ਸੀ? ਤਾਂ ਤੂੰ ਜਵਾਬ ਦੇ ਸਕਦਾ ਹੈਂ: ਇਹ ਪਰਮੇਸ਼ੁਰ ਨੇ ਬਣਾਇਆ ਸੀ! ਇੱਥੇ ਇਹੀ ਮੁੱਖ ਮੁੱਦਾ ਹੈ: ਇਹ ਕਪੜਾ ਪਰਮੇਸ਼ੁਰ ਦੁਆਰਾ ਬਣਾਇਆ ਗਿਆ ਸੀ। ਕੀ ਇਹ ਗੱਲ ਵਿਚਾਰ ਕੀਤੇ ਜਾਣ ਦੇ ਯੋਗ ਨਹੀਂ ਹੈ? ਮੇਰੇ ਵਰਣਨ ਨੂੰ ਸੁਣਨ ਤੋਂ ਬਾਅਦ, ਕੀ ਤੁਹਾਡੇ ਮਨਾਂ ਵਿੱਚ ਕੋਈ ਅਕਸ ਉਭਰ ਕੇ ਆਇਆ ਹੈ? ਤੁਹਾਡੇ ਕੋਲ ਘੱਟੋ-ਘੱਟ ਇਸ ਦਾ ਇੱਕ ਕੱਚਾ-ਪੱਕਾ/or ਮੋਟਾ-ਮੋਟਾ ਚਿੱਤਰ ਤਾਂ ਹੋਣਾ ਚਾਹੀਦਾ ਹੈ। ਅੱਜ ਤੁਹਾਨੂੰ ਇਹ ਦੱਸਣ ਦਾ ਉਦੇਸ਼ ਇਹ ਨਹੀਂ ਹੈ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦਾ ਪਹਿਲਾ ਕਪੜਾ ਕਿਹੜਾ ਸੀ। ਤਾਂ, ਫਿਰ ਉਦੇਸ਼ ਕੀ ਹੈ? ਮੁੱਦਾ ਫ਼ਰਦਾਰ ਖੱਲ ਦਾ ਚੋਲਾ ਨਹੀਂ, ਪਰ ਇਹ ਹੈ ਕਿ—ਜੋ ਪਰਮੇਸ਼ੁਰ ਨੇ ਇੱਥੇ ਕੀਤਾ ਉਸ ਵਿੱਚ ਉਸ ਦੁਆਰਾ ਪਰਗਟ ਕੀਤੇ ਗਏ—ਉਸ ਦੇ ਸੁਭਾਅ ਅਤੇ ਜੋਉਸ ਦੇ ਕੋਲ ਹੈ ਅਤੇ ਜੋ ਉਹ ਹੈ, ਉਸ ਨੂੰ ਲੋਕ ਕਿਵੇਂ ਜਾਣਨ।
“ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਉਹ ਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾਕੇ ਉਨ੍ਹਾਂ ਨੂੰ ਪਵਾਏ।” ਇਸ ਦ੍ਰਿਸ਼ ਵਿੱਚ ਅਸੀਂ ਪਰਮੇਸ਼ੁਰ ਨੂੰ ਕਿਸ ਕਿਸਮ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਦੇ ਹਾਂ ਜਦੋਂ ਉਹ ਆਦਮ ਅਤੇ ਹੱਵਾਹ ਦੇ ਨਾਲ ਹੈ? ਸਿਰਫ਼ ਦੋ ਮਨੁੱਖਾਂ ਦੇ ਨਾਲ ਇਸ ਸੰਸਾਰ ਵਿੱਚ, ਪਰਮੇਸ਼ੁਰ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਪਰਗਟ ਕਰਦਾ ਹੈ? ਕੀ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੀ ਭੂਮਿਕਾ ਵਿੱਚ ਪਰਗਟ ਕਰਦਾ ਹੈ? ਹਾਂਗਕਾਂਗ ਦੇ ਭਰਾਵੋ ਅਤੇ ਭੈਣੋ, ਕਿਰਪਾ ਕਰਕੇ ਜਵਾਬ ਦਿਓ। (ਇੱਕ ਮਾਤਾ-ਪਿਤਾ ਦੀ ਭੂਮਿਕਾ ਵਿੱਚ।) ਦੱਖਣੀ ਕੋਰੀਆ ਦੇ ਭਰਾਵੋ ਅਤੇ ਭੈਣੋ, ਤੁਸੀਂ ਕੀ ਸੋਚਦੇ ਹੋ ਕਿ ਪਰਮੇਸ਼ੁਰ ਕਿਸ ਭੂਮਿਕਾ ਵਿੱਚ ਪਰਗਟ ਹੁੰਦਾ ਹੈ? (ਪਰਿਵਾਰ ਦੇ ਮੁਖੀ ਦੇ ਰੂਪ ਵਿੱਚ।) ਤਾਈਵਾਨ ਦੇ ਭਰਾਵੋ ਅਤੇ ਭੈਣੋ, ਤੁਸੀਂ ਕੀ ਸੋਚਦੇ ਹੋ? (ਆਦਮ ਅਤੇ ਹੱਵਾਹ ਦੇ ਪਰਿਵਾਰ ਵਿੱਚ ਕਿਸੇ ਵਿਅਕਤੀ ਦੀ ਭੂਮਿਕਾ, ਪਰਿਵਾਰ ਦੇ ਇੱਕ ਜੀਅ ਦੀ ਭੂਮਿਕਾ।) ਤੁਹਾਡੇ ਵਿੱਚੋਂ ਕੁਝ ਸੋਚਦੇ ਹਨ ਕਿ ਪਰਮੇਸ਼ੁਰ ਆਦਮ ਅਤੇ ਹੱਵਾਹ ਦੇ ਪਰਿਵਾਰ ਦੇ ਜੀਅ ਦੇ ਰੂਪ ਵਿੱਚ ਪਰਗਟ ਹੁੰਦਾ ਹੈ, ਜਦ ਕਿ ਕੁਝ ਕਹਿੰਦੇ ਹਨ ਕਿ ਪਰਮੇਸ਼ੁਰ ਪਰਿਵਾਰ ਦੇ ਮੁਖੀ ਵਜੋਂ ਪਰਗਟ ਹੁੰਦਾ ਹੈ ਅਤੇ ਦੂਜੇ ਕਹਿੰਦੇ ਹਨ ਉਹ ਮਾਤਾ-ਪਿਤਾ ਦੇ ਰੂਪ ਵਿੱਚ ਹੈ। ਇਨ੍ਹਾਂ ਵਿੱਚੋਂ ਸਾਰੇ ਬਿਲਕੁਲ ਢੁਕਵੇਂ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਮੈਂ ਕਿਸ ਵੱਲ ਇਸ਼ਾਰਾ ਕਰ ਰਿਹਾ ਹਾਂ? ਪਰਮੇਸ਼ੁਰ ਨੇ ਇਨ੍ਹਾਂ ਦੋ ਮਨੁੱਖਾਂ ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨਾਲ ਆਪਣੇ ਸਾਥੀਆਂ ਵਰਗਾ ਵਰਤਾਉ ਕੀਤਾ। ਉਨ੍ਹਾਂ ਦੇ ਇੱਕਮਾਤਰ ਪਰਿਵਾਰ ਦੀ ਤਰ੍ਹਾਂ, ਪਰਮੇਸ਼ੁਰ ਨੇ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਭੋਜਨ, ਕਪੜਿਆਂ ਅਤੇ ਆਸਰੇ ਸੰਬੰਧੀ ਜ਼ਰੂਰਤਾਂ ਦਾ ਖਿਆਲ ਰੱਖਿਆ। ਇੱਥੇ, ਪਰਮੇਸ਼ੁਰ ਆਦਮ ਅਤੇ ਹੱਵਾਹ ਦੇ ਮਾਤਾ-ਪਿਤਾ ਦੇ ਰੂਪ ਵਿੱਚ ਪਰਗਟ ਹੁੰਦਾ ਹੈ। ਜਦੋਂ ਪਰਮੇਸ਼ੁਰ ਇਹ ਕਰਦਾ ਹੈ, ਮਨੁੱਖ ਨਹੀਂ ਦੇਖਦਾ ਕਿ ਪਰਮੇਸ਼ੁਰ ਕਿੰਨਾ ਉੱਚਾ ਹੈ; ਉਹ ਪਰਮੇਸ਼ੁਰ ਦੀ ਸਰਬਉੱਚਤਾ, ਉਸ ਦੇ ਰਹੱਸ, ਅਤੇ ਵਿਸ਼ੇਸ਼ ਰੂਪ ਵਿੱਚ ਉਸ ਦੇ ਕ੍ਰੋਧ ਜਾਂ ਪ੍ਰਤਾਪ ਨੂੰ ਨਹੀਂ ਦੇਖਦਾ ਹੈ। ਜੋ ਕੁਝ ਉਹ ਦੇਖਦਾ ਹੈ ਉਹ ਹੈ ਪਰਮੇਸ਼ੁਰ ਦੀ ਨਿਮਰਤਾ, ਉਸ ਦਾ ਪਿਆਰ, ਮਨੁੱਖ ਲਈ ਉਸ ਦੀ ਚਿੰਤਾ ਅਤੇ ਉਸ ਦੇ ਪ੍ਰਤੀ ਉਸ ਦੀ ਜ਼ਿੰਮੇਦਾਰੀ ਅਤੇ ਦੇਖਭਾਲ ਹੈ। ਉਹ ਰਵੱਈਆ ਅਤੇ ਤਰੀਕਾ ਜਿਸ ਦੇ ਅਨੁਸਾਰ ਪਰਮੇਸ਼ੁਰ ਆਦਮ ਅਤੇ ਹੱਵਾਹ ਦੇ ਨਾਲ ਵਰਤਾਉ ਕਰਦਾ ਹੈ ਉਹ ਉਸੇ ਤਰ੍ਹਾਂ ਹੈ ਜਿਵੇਂ ਮਾਤਾ-ਪਿਤਾ ਆਪਣੇ ਬੱਚਿਆਂ ਲਈ ਚਿੰਤਾ ਕਰਦੇ ਹਨ। ਇਹ ਇਸ ਦੇ ਸਮਾਨ ਵੀ ਹੈ ਕਿ ਕਿਸ ਤਰ੍ਹਾਂ ਮਾਪੇ ਆਪਣੇ ਖੁਦ ਦੇ ਪੁੱਤਰਾਂ ਅਤੇ ਧੀਆਂ ਨਾਲ ਪਿਆਰ ਕਰਦੇ ਹਨ, ਉਨ੍ਹਾਂ ’ਤੇ ਧਿਆਨ ਦਿੰਦੇ ਹਨ, ਉਨ੍ਹਾਂ ਦੀ ਦੇਖਭਾਲ ਕਰਦੇ ਹਨ—ਅਸਲ, ਪ੍ਰਤੱਖ, ਅਤੇ ਸਾਕਾਰ। ਆਪਣੇ ਆਪ ਨੂੰ ਇੱਕ ਉੱਚੇ ਅਤੇ ਸ਼ਕਤੀਸ਼ਾਲੀ ਅਹੁਦੇ ’ਤੇ ਰੱਖਣ ਦੀ ਬਜਾਏ, ਪਰਮੇਸ਼ੁਰ ਨੇ ਖੁਦ ਮਨੁੱਖ ਲਈ ਕਪੜੇ ਬਣਾਉਣ ਲਈ ਚਮੜੇ ਦਾ ਇਸਤੇਮਾਲ ਕੀਤਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਰੋਏਂਦਾਰ ਚੋਲੇ ਦੀ ਵਰਤੋਂ ਉਨ੍ਹਾਂ ਦੀ ਸ਼ਰਮ ਨੂੰ ਛੁਪਾਉਣ ਲਈ ਕੀਤੀ ਗਈ ਜਾਂ ਉਨ੍ਹਾਂ ਨੂੰ ਠੰਡ ਤੋਂ ਬਚਾਉਣ ਲਈ। ਜਿਸ ਗੱਲ ਨਾਲ ਫ਼ਰਕ ਪੈਂਦਾ ਹੈ ਉਹ ਇਹ ਹੈ ਕਿ ਮਨੁੱਖ ਦੇ ਸਰੀਰ ਨੂੰ ਢੱਕਣ ਲਈ ਕਪੜੇ ਖੁਦ ਪਰਮੇਸ਼ੁਰ ਦੁਆਰਾ ਉਸ ਦੇ ਆਪਣੇ ਹੱਥਾਂ ਨਾਲ ਬਣਾਏ ਗਏ ਸਨ। ਹੋਂਦ ਵਿੱਚ ਆਏ ਕਪੜਿਆਂ ਬਾਰੇ ਸਰਲਤਾ ਨਾਲ ਸੋਚਣ ਜਾਂ ਕੋਈ ਹੋਰ ਚਮਤਕਾਰੀ ਤਰੀਕਾ ਵਰਤਣ ਦੀ ਬਜਾਏ, ਜਿਵੇਂ ਕਿ ਲੋਕ ਕਲਪਨਾ ਕਰਦੇ ਹਨ ਕਿ ਪਰਮੇਸ਼ੁਰ ਕਰੇਗਾ, ਪਰਮੇਸ਼ੁਰ ਨੇ ਜਾਇਜ਼ ਢੰਗ ਨਾਲ ਕੁਝ ਕੀਤਾ ਜਿਸ ਬਾਰੇ ਮਨੁੱਖ ਨੇ ਸੋਚਿਆ ਹੁੰਦਾ ਕਿ ਪਰਮੇਸ਼ੁਰ ਨਹੀਂ ਕਰੇਗਾ ਅਤੇ ਉਸ ਨੂੰ ਨਹੀਂ ਕਰਨਾ ਚਾਹੀਦਾ। ਇਹ ਇੱਕ ਮਾਮੂਲੀ ਚੀਜ਼ ਲੱਗ ਸਕਦੀ ਹੈ—ਕੁਝ ਲੋਕ ਇੱਥੋਂ ਤਕ ਵੀ ਸੋਚਣਗੇ ਕਿ ਇਹ ਜ਼ਿਕਰ ਕਰਨ ਦੇ ਵੀ ਲਾਇਕ ਨਹੀਂ ਹੈ—ਪਰ ਇਹ ਪਰਮੇਸ਼ੁਰ ਦੇ ਕਿਸੇ ਪੈਰੋਕਾਰ ਨੂੰ ਜੋ ਉਸ ਦੇ ਬਾਰੇ ਅਸਪਸ਼ਟ ਧਾਰਣਾਵਾਂ ਨਾਲ ਭਰਿਆ ਹੋਇਆ ਸੀ ਉਸ ਦੀ ਅਸਲੀਅਤ ਅਤੇ ਮਨੋਹਰਤਾ ਬਾਰੇ ਸੋਝੀ ਪ੍ਰਾਪਤ ਕਰਨ, ਅਤੇ ਉਸ ਦੀ ਵਫ਼ਾਦਾਰੀ ਅਤੇ ਨਿਮਰਤਾ ਨੂੰ ਦੇਖਣ ਦੀ ਆਗਿਆ ਦਿੰਦੀ ਹੈ। ਇਹ ਬੇਹੱਦ ਘਮੰਡੀ ਲੋਕਾਂ ਨੂੰ, ਜੋ ਇਹ ਸੋਚਦੇ ਹਨ ਕਿ ਉਹ ਉੱਚੇ ਅਤੇ ਸ਼ਕਤੀਸ਼ਾਲੀ ਹਨ, ਪਰਮੇਸ਼ੁਰ ਦੀ ਅਸਲੀਅਤ ਅਤੇ ਨਿਮਰਤਾ ਦੇ ਸਾਹਮਣੇ ਸ਼ਰਮ ਨਾਲ ਆਪਣੇ ਹੰਕਾਰੀ ਸਿਰ ਝੁਕਾਉਣ ਲਈ ਮਜਬੂਰ ਕਰਦੀ ਹੈ। ਇੱਥੇ, ਪਰਮੇਸ਼ੁਰ ਦੀ ਅਸਲੀਅਤ ਅਤੇ ਨਿਮਰਤਾ ਲੋਕਾਂ ਨੂੰ ਇਹ ਦੇਖਣ ਲਈ ਹੋਰ ਜ਼ਿਆਦਾ ਯੋਗ ਬਣਾਉਂਦੀ ਹੈ ਕਿ ਪਰਮੇਸ਼ੁਰ ਕਿੰਨਾ ਪਿਆਰਾ ਹੈ। ਇਸ ਦੇ ਉਲਟ, ਲੋਕਾਂ ਦੇ ਦਿਲਾਂ ਵਿਚਲਾ “ਅਸੀਮ” ਪਰਮੇਸ਼ੁਰ, “ਪਿਆਰਾ” ਪਰਮੇਸ਼ੁਰ ਅਤੇ “ਸਰਬਸ਼ਕਤੀਮਾਨ” ਪਰਮੇਸ਼ੁਰ ਕਿੰਨਾ ਮਾਮੂਲੀ ਅਤੇ ਬਦਸੂਰਤ ਬਣ ਗਿਆ ਹੈ, ਅਤੇ ਹਲਕੇ ਜਿਹੇ ਸਪਰਸ਼ ਨਾਲ ਹੀ ਚੂਰ-ਚੂਰ ਹੋ ਜਾਂਦਾ ਹੈ। ਜਦੋਂ ਤੂੰ ਇਸ ਵਚਨ ਨੂੰ ਦੇਖਦਾ ਹੈਂ ਅਤੇ ਇਹ ਕਹਾਣੀ ਸੁਣਦਾ ਹੈਂ, ਤਾਂ ਕੀ ਤੂੰ ਪਰਮੇਸ਼ੁਰ ਨੂੰ ਨੀਵਾਂ ਸਮਝਦਾ ਹੈਂ ਕਿਉਂਕਿ ਉਸ ਨੇ ਅਜਿਹਾ ਕੰਮ ਕੀਤਾ ਸੀ? ਸ਼ਾਇਦ ਕੁਝ ਲੋਕ ਅਜਿਹਾ ਸੋਚਣ, ਪਰ ਦੂਜਿਆਂ ਦਾ ਜਵਾਬ ਉਲਟ ਹੋਏਗਾ। ਉਹ ਸੋਚਣਗੇ ਕਿ ਪਰਮੇਸ਼ੁਰ ਅਸਲ ਅਤੇ ਪਿਆਰਾ ਹੈ, ਅਤੇ ਇਹ ਬਿਲਕੁਲ ਪਰਮੇਸ਼ੁਰ ਦੀ ਅਸਲੀਅਤ ਅਤੇ ਪਿਆਰਾਪਣ ਹੀ ਹੈ ਜੋ ਉਨ੍ਹਾਂ ਨੂੰ ਪ੍ਰਭਾਵਤ ਕਰਦਾ ਹੈ। ਜਿੰਨਾ ਜ਼ਿਆਦਾ ਉਹ ਪਰਮੇਸ਼ੁਰ ਦਾ ਅਸਲ ਪਹਿਲੂ ਦੇਖਦੇ ਹਨ, ਉੰਨਾ ਹੀ ਵੱਧ ਉਹ ਪਰਮੇਸ਼ੁਰ ਦੇ ਪਿਆਰ ਦੀ ਸੱਚੀ ਹੋਂਦ ਦੀ, ਆਪਣੇ ਦਿਲ ਵਿੱਚ ਪਰਮੇਸ਼ੁਰ ਦੇ ਮਹੱਤਵ ਦੀ, ਅਤੇ ਇਸ ਗੱਲ ਦੀ ਪ੍ਰਸ਼ੰਸਾ ਕਰ ਸਕਦੇ ਹਨ ਕਿ ਉਹ ਕਿਸ ਤਰ੍ਹਾਂ ਹਰ ਘੜੀ ਉਨ੍ਹਾਂ ਦੇ ਨਾਲ ਖੜ੍ਹਾ ਹੁੰਦਾ ਹੈ।
ਹੁਣ, ਆਓ ਆਪਣੀ ਚਰਚਾ ਨੂੰ ਵਾਪਸ ਵਰਤਮਾਨ ਨਾਲ ਜੋੜੀਏ। ਜੇ ਪਰਮੇਸ਼ੁਰ ਉਨ੍ਹਾਂ ਲੋਕਾਂ ਲਈ ਇਹ ਵੱਖ-ਵੱਖ ਛੋਟੀਆਂ-ਛੋਟੀਆਂ ਚੀਜ਼ਾਂ ਕਰ ਸਕਦਾ ਸੀ ਜਿਨ੍ਹਾਂ ਦੀ ਸਿਰਜਣਾ ਉਸ ਨੇ ਬਿਲਕੁਲ ਅਰੰਭ ਵਿੱਚ ਕੀਤੀ ਸੀ, ਇੱਥੋਂ ਤਕ ਕਿ ਅਜਿਹੀਆਂ ਚੀਜ਼ਾਂ ਵੀ ਜਿਨ੍ਹਾਂ ਦੇ ਬਾਰੇ ਲੋਕਾਂ ਨੇ ਕਦੇ ਸੋਚਣ ਜਾਂ ਉਮੀਦ ਕਰਨ ਦੀ ਵੀ ਹਿੰਮਤ ਨਹੀਂ ਕੀਤੀ ਹੋਣੀ, ਤਾਂ ਕੀ ਪਰਮੇਸ਼ੁਰ ਅੱਜ ਦੇ ਲੋਕਾਂ ਲਈ ਅਜਿਹੀਆਂ ਚੀਜ਼ਾਂ ਕਰ ਸਕਦਾ ਹੈ? ਕੁਝ ਕਹਿੰਦੇ ਹਨ, “ਹਾਂ!” ਅਜਿਹਾ ਕਿਉਂ ਹੈ? ਕਿਉਂਕਿ ਪਰਮੇਸ਼ੁਰ ਦਾ ਸਾਰ ਝੂਠਾ ਨਹੀਂ ਹੈ, ਅਤੇ ਉਸ ਦੀ ਮਨੋਹਰਤਾ ਝੂਠੀ ਨਹੀਂ ਹੈ। ਪਰਮੇਸ਼ੁਰ ਦਾ ਸਾਰ ਸੱਚਮੁੱਚ ਮੌਜੂਦ ਹੈ ਅਤੇ ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਵਿੱਚ ਦੂਜਿਆਂ ਦੁਆਰਾ ਕੁਝ ਜੋੜਿਆ ਗਿਆ ਹੈ, ਅਤੇ ਨਿਸ਼ਚਿਤ ਰੂਪ ਵਿੱਚ ਅਜਿਹੀ ਚੀਜ਼ ਨਹੀਂ ਹੈ ਜੋ ਸਮੇਂ, ਸਥਾਨ ਅਤੇ ਯੁਗਾਂ ਵਿੱਚ ਤਬਦੀਲੀ ਦੇ ਨਾਲ ਬਦਲਦੀ ਜਾਂਦੀ ਹੈ। ਪਰਮੇਸ਼ੁਰ ਦੀ ਅਸਲੀਅਤ ਅਤੇ ਮਨੋਹਰਤਾ ਨੂੰ ਅਸਲ ਵਿੱਚ ਕੁਝ ਅਜਿਹਾ ਕਰਨ ਰਾਹੀਂ ਸਾਹਮਣੇ ਲਿਆਂਦਾ ਜਾ ਸਕਦਾ ਹੈ ਜਿਸ ਬਾਰੇ ਲੋਕ ਸੋਚਦੇ ਹਨ ਕਿ ਸਧਾਰਣ ਅਤੇ ਮਾਮੂਲੀ ਹੈ—ਕੋਈ ਇੰਨੀ ਮਾਮੂਲੀ ਜਿਹੀ ਚੀਜ਼ ਜਿਸ ਬਾਰੇ ਲੋਕ ਸੋਚ ਤਕ ਨਾ ਸਕਣ ਕਿ ਉਹ ਕਦੇ ਇਸ ਨੂੰ ਕਰੇਗਾ। ਪਰਮੇਸ਼ੁਰ ਢੋਂਗੀ ਨਹੀਂ ਹੈ। ਉਸ ਦੇ ਸੁਭਾਅ ਅਤੇ ਸਾਰ ਵਿੱਚ ਕੋਈ ਅਤਿਕਥਨੀ, ਭੇਸ, ਮਾਣ, ਜਾਂ ਘਮੰਡ ਨਹੀਂ ਹੈ। ਉਹ ਕਦੇ ਡੀਂਗ ਨਹੀਂ ਮਾਰਦਾ, ਸਗੋਂ ਇਸ ਦੀ ਬਜਾਏ ਉਹ ਪਿਆਰ ਕਰਦਾ ਹੈ, ਚਿੰਤਾ ਕਰਦਾ ਹੈ, ਧਿਆਨ ਦਿੰਦਾ ਹੈ, ਅਤੇ ਵਫ਼ਾਦਾਰੀ ਅਤੇ ਈਮਾਨਦਾਰੀ ਨਾਲ ਉਸ ਦੁਆਰਾ ਸਿਰਜੇ ਗਏ ਮਨੁੱਖਾਂ ਦੀ ਅਗਵਾਈ ਕਰਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਪਰਮੇਸ਼ੁਰ ਜੋ ਕਰਦਾ ਹੈ ਲੋਕ ਉਸ ਦੀ ਕਿੰਨੀ ਥੋੜ੍ਹੀ ਪ੍ਰਸ਼ੰਸਾ ਕਰ ਸਕਦੇ ਹਨ, ਅਤੇ ਅਹਿਸਾਸ ਕਰ ਸਕਦੇ ਹਨ, ਜਾਂ ਦੇਖ ਸਕਦੇ ਹਨ, ਕਿਉਂਕਿ ਪਰਮੇਸ਼ੁਰ ਨਿਸ਼ਚਿਤ ਤੌਰ ’ਤੇ ਇਨ੍ਹਾਂ ਨੂੰ ਕਰ ਰਿਹਾ ਹੈ। ਕੀ ਇਹ ਜਾਣਨਾ ਕਿ ਪਰਮੇਸ਼ੁਰ ਕੋਲ ਅਜਿਹਾ ਸਾਰ ਹੈ ਜੋ ਉਸ ਦੇ ਲਈ ਲੋਕਾਂ ਦੇ ਪਿਆਰ ਨੂੰ ਪ੍ਰਭਾਵਤ ਕਰੇਗਾ? ਕੀ ਇਹ ਪਰਮੇਸ਼ੁਰ ਦੇ ਬਾਰੇ ਉਨ੍ਹਾਂ ਦੇ ਡਰ ਨੂੰ ਪ੍ਰਭਾਵਤ ਕਰੇਗਾ? ਮੈਂ ਉਮੀਦ ਕਰਦਾ ਹਾਂ ਕਿ ਜਦੋਂ ਤੂੰ ਪਰਮੇਸ਼ੁਰ ਦੇ ਅਸਲ ਪਹਿਲੂ ਨੂੰ ਸਮਝ ਜਾਏਂਗਾ, ਤੂੰ ਉਸ ਦੇ ਹੋਰ ਵੀ ਨੇੜੇ ਹੋ ਜਾਏਂਗਾ ਅਤੇ ਮਨੁੱਖਜਾਤੀ ਲਈ ਉਸ ਦੇ ਪਿਆਰ ਅਤੇ ਦੇਖਭਾਲ ਦੀ ਸੱਚਮੁੱਚ ਹੋਰ ਵੀ ਪ੍ਰਸ਼ੰਸਾ ਕਰਨ ਦੇ ਯੋਗ ਹੋ ਜਾਏਂਗਾ, ਇਸ ਦੇ ਨਾਲ ਤੂੰ ਆਪਣਾ ਦਿਲ ਪਰਮੇਸ਼ੁਰ ਨੂੰ ਦੇਣ ਦੇ ਯੋਗ ਹੋਏਂਗਾ ਅਤੇ ਉਸ ਦੇ ਬਾਰੇ ਵਿੱਚ ਸੰਦੇਹ ਅਤੇ ਸ਼ੰਕਿਆਂ ਤੋਂ ਮੁਕਤ ਹੋ ਜਾਏਂਗਾ। ਪਰਮੇਸ਼ੁਰ ਮਨੁੱਖ ਲਈ ਸਭ ਕੁਝ ਚੁੱਪਚਾਪ ਕਰ ਰਿਹਾ ਹੈ, ਉਹ ਇਹ ਸਭ ਆਪਣੀ ਈਮਾਨਦਾਰੀ, ਵਫ਼ਾਦਾਰੀ, ਅਤੇ ਪਿਆਰ ਰਾਹੀਂ ਖਾਮੋਸ਼ੀ ਨਾਲ ਕਰ ਰਿਹਾ ਹੈ। ਪਰ ਉਹ ਜੋ ਵੀ ਕਰਦਾ ਹੈ ਉਸ ਨੂੰ ਉਸ ਦੇ ਬਾਰੇ ਕਦੇ ਕੋਈ ਸ਼ੰਕਾ ਜਾਂ ਅਫ਼ਸੋਸ ਨਹੀਂ ਹੁੰਦਾ, ਨਾ ਹੀ ਉਸ ਨੂੰ ਕਦੇ ਜ਼ਰੂਰਤ ਹੁੰਦੀ ਹੈ ਕਿ ਕੋਈ ਉਸ ਨੂੰ ਕਿਸੇ ਵੀ ਕੰਮ ਬਦਲੇ ਕੁਝ ਦੇਵੇ ਜਾਂ ਨਾ ਹੀ ਉਸ ਦੇ ਕਦੇ ਮਨੁੱਖਜਾਤੀ ਤੋਂ ਕੋਈ ਚੀਜ਼ ਪ੍ਰਾਪਤ ਕਰਨ ਦੇ ਇਰਾਦੇ ਹਨ। ਉਹ ਸਭ ਕੁਝ ਜੋ ਉਸ ਨੇ ਹਮੇਸ਼ਾਂ ਕੀਤਾ ਹੈ ਉਸ ਦਾ ਇੱਕਮਾਤਰ ਉਦੇਸ਼ ਇਹ ਹੈ ਕਿ ਉਹ ਮਨੁੱਖਜਾਤੀ ਦੀ ਸੱਚੀ ਨਿਹਚਾ ਅਤੇ ਪਿਆਰ ਪ੍ਰਾਪਤ ਕਰ ਸਕੇ। ਅਤੇ ਇਸ ਦੇ ਨਾਲ ਹੀ, ਮੈਂ ਇੱਥੇ ਆਪਣੇ ਪਹਿਲੇ ਵਿਸ਼ੇ ਨੂੰ ਖਤਮ ਕਰਾਂਗਾ।
ਕੀ ਇਨ੍ਹਾਂ ਚਰਚਾਵਾਂ ਨੇ ਤੁਹਾਡੀ ਸਹਾਇਤਾ ਕੀਤੀ ਹੈ? ਇਹ ਕਿੰਨੀਆਂ ਮਦਦਗਾਰ ਰਹੀਆਂ ਹਨ? (ਸਾਨੂੰ ਪਰਮੇਸ਼ੁਰ ਦੇ ਪਿਆਰ ਦੀ ਹੋਰ ਜ਼ਿਆਦਾ ਸਮਝ ਅਤੇ ਗਿਆਨ ਹੈ।) (ਸੰਗਤੀ ਦਾ ਇਹ ਤਰੀਕਾ ਭਵਿੱਖ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਵਚਨ ਦੀ ਬਿਹਤਰ ਢੰਗ ਨਾਲ ਸ਼ਲਾਘਾ ਕਰੀਏ, ਕਿ ਉਸ ਦੁਆਰਾ ਕਹੇ ਜਾਣ ਵਾਲੇ ਵਚਨਾਂ ਸਮੇਂ ਉਸ ਨੇ ਜੋ ਗੱਲਾਂ ਕਹੀਆਂ ਸਨ ਉਨ੍ਹਾਂ ਪਿੱਛੇ ਉਸ ਦੀਆਂ ਭਾਵਨਾਵਾਂ ਅਤੇ ਅਰਥਾਂ ਨੂੰ ਸਮਝੀਏ, ਅਤੇ ਜੋ ਕੁਝ ਉਸ ਨੇ ਉਸ ਸਮੇਂ ਮਹਿਸੂਸ ਕੀਤਾ ਸੀ, ਉਸ ਦਾ ਅਹਿਸਾਸ ਕਰੀਏ।) ਕੀ ਤੁਹਾਡੇ ਵਿੱਚੋਂ ਕੋਈ ਇਨ੍ਹਾਂ ਵਚਨਾਂ ਨੂੰ ਪੜ੍ਹਨ ਤੋਂ ਬਾਅਦ ਪਰਮੇਸ਼ੁਰ ਦੀ ਅਸਲ ਹੋਂਦ ਬਾਰੇ ਹੋਰ ਵੀ ਜ਼ਿਆਦਾ ਜਾਣਕਾਰ ਹੋਇਆ ਹੈ? ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਪਰਮੇਸ਼ੁਰ ਦੀ ਹੋਂਦ ਹੁਣ ਹੋਰ ਖੋਖਲੀ ਜਾਂ ਖਿਆਲੀ ਨਹੀਂ ਹੈ? ਜਦੋਂ ਇੱਕ ਵਾਰ ਤੁਹਾਨੂੰ ਇਹ ਅਹਿਸਾਸ ਹੋ ਗਿਆ, ਕੀ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਪਰਮੇਸ਼ੁਰ ਬਿਲਕੁਲ ਤੁਹਾਡੇ ਕੋਲ ਹੈ? ਸ਼ਾਇਦ ਇਹ ਅਹਿਸਾਸ ਠੀਕ ਇਸ ਸਮੇਂ ਸਪਸ਼ਟ ਨਾ ਹੋਵੇ ਜਾਂ ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਹੁਣ ਤਕ ਮਹਿਸੂਸ ਕਰਨ ਦੇ ਯੋਗ ਨਹੀਂ ਹੋ। ਪਰ ਇੱਕ ਦਿਨ, ਜਦੋਂ ਤੁਹਾਡੇ ਕੋਲ ਆਪਣੇ ਦਿਲ ਵਿੱਚ ਪਰਮੇਸ਼ੁਰ ਦੇ ਸੁਭਾਅ ਅਤੇ ਸਾਰ ਦੇ ਸੰਬੰਧ ਵਿੱਚ ਸੱਚਮੁੱਚ ਡੂੰਘੀ ਪ੍ਰਸ਼ੰਸਾ ਅਤੇ ਅਸਲ ਗਿਆਨ ਹੋਏਗਾ, ਤਾਂ ਤੁਸੀਂ ਮਹਿਸੂਸ ਕਰੋਗੇ ਕਿ ਪਰਮੇਸ਼ੁਰ ਬਿਲਕੁਲ ਤੁਹਾਡੇ ਨਾਲ ਹੈ—ਬਸ ਗੱਲ ਇੰਨੀ ਹੈ ਕਿ ਤੁਸੀਂ ਕਦੇ ਸੱਚੇ ਮਨੋਂ ਪਰਮੇਸ਼ੁਰ ਨੂੰ ਆਪਣੇ ਦਿਲ ਵਿੱਚ ਪ੍ਰਵਾਨ ਹੀ ਨਹੀਂ ਕੀਤਾ ਸੀ। ਅਤੇ ਇਹੀ ਸੱਚ ਹੈ!
ਸੰਗਤੀ ਦੇ ਇਸ ਤਰੀਕੇ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਇਸ ਨੂੰ ਸਮਝ ਸਕੇ? ਕੀ ਤੁਸੀਂ ਸੋਚਦੇ ਹੋ ਕਿ ਪਰਮੇਸ਼ੁਰ ਦੇ ਕੰਮ ਅਤੇ ਪਰਮੇਸ਼ੁਰ ਦੇ ਸੁਭਾਅ ਦੇ ਵਿਸ਼ੇ ਵਿੱਚ ਅਜਿਹੀ ਸੰਗਤੀ ਬਹੁਤ ਬੋਝਲ ਹੈ? ਤੁਸੀਂ ਕੀ ਮਹਿਸੂਸ ਕਰਦੇ ਹੋ? (ਬਹੁਤ ਵਧੀਆ, ਉਤਸ਼ਾਹਤ।) ਕਿਸ ਚੀਜ਼ ਨੇ ਤੁਹਾਨੂੰ ਚੰਗਾ ਮਹਿਸੂਸ ਕਰਾਇਆ? ਤੁਸੀਂ ਉਤਸ਼ਾਹਤ ਕਿਉਂ ਸੀ?(ਇਹ ਅਦਨ ਦੇ ਬਾਗ਼ ਵਿੱਚ ਪਰਤਣ ਅਤੇ ਪਰਮੇਸ਼ੁਰ ਦੇ ਕੋਲ ਵਾਪਸ ਜਾਣ ਵਰਗਾ ਸੀ।) “ਪਰਮੇਸ਼ੁਰ ਦਾ ਸੁਭਾਅ” ਅਸਲ ਵਿੱਚ ਲੋਕਾਂ ਲਈ ਬਿਲਕੁਲ ਅਣਜਾਣ ਵਿਸ਼ਾ ਹੈ, ਕਿਉਂਕਿ ਜੋ ਤੂੰ ਆਮ ਤੌਰ ’ਤੇ ਕਲਪਨਾ ਕਰਦਾ ਹੈਂ, ਅਤੇ ਜੋ ਤੂੰ ਕਿਤਾਬਾਂ ਵਿੱਚ ਪੜ੍ਹਦਾ ਜਾਂ ਸੰਗਤੀਆਂ ਵਿੱਚ ਸੁਣਦਾ ਹੈਂ, ਉਹ ਤੈਨੂੰ ਹਮੇਸ਼ਾਂ ਇੱਕ ਨੇਤਰਹੀਣ ਵਿਅਕਤੀ ਵਾਂਗ ਇੱਕ ਹਾਥੀ ਨੂੰ ਛੂਹਣ ਵਰਗਾ ਅਹਿਸਾਸ ਕਰਾਉਂਦਾ ਹੈ—ਤੂੰ ਬਸ ਆਪਣੇ ਹੱਥਾਂ ਨਾਲ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਮਹਿਸੂਸ ਕਰਦਾ ਹੈਂ, ਪਰ ਤੂੰ ਮਨ ਤੋਂ ਕੁਝ ਵੀ ਨਹੀਂ ਦੇਖ ਸਕਦਾ ਹੈਂ। ਅੰਨ੍ਹੇਵਾਹ ਟਟੋਲਣ ਨਾਲ ਤੈਨੂੰ ਪਰਮੇਸ਼ੁਰ ਦੀ ਕੱਚੀ-ਪੱਕੀ ਸਮਝ ਤਕ ਨਹੀਂ ਮਿਲੇਗੀ, ਉਸ ਬਾਰੇ ਸਪਸ਼ਟ ਧਾਰਣਾ ਹੋਣਾ ਤਾਂ ਦੂਰ ਦੀ ਗੱਲ ਰਹੀ; ਇਹ ਬਸ ਤੇਰੀ ਕਲਪਨਾ ਨੂੰ ਹੋਰ ਜ਼ਿਆਦਾ ਉਕਸਾਉਂਦਾ ਹੈ, ਤੈਨੂੰ ਠੀਕ-ਠੀਕ ਇਹ ਅਰਥ ਦੱਸਣ ਤੋਂ ਰੋਕਦਾ ਹੈ ਕਿ ਪਰਮੇਸ਼ੁਰ ਦਾ ਸੁਭਾਅ ਅਤੇ ਸਾਰ ਕੀ ਹੈ, ਅਤੇ ਤੇਰੀ ਕਲਪਨਾ ਤੋਂ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਤੇਰੇ ਦਿਲ ਨੂੰ ਸਦਾ ਲਈ ਸ਼ੰਕਿਆਂ ਨਾਲ ਭਰ ਦੇਣਗੀਆਂ। ਜਦੋਂ ਤੂੰ ਕਿਸੇ ਚੀਜ਼ ਬਾਰੇ ਨਿਸ਼ਚਿਤ ਨਹੀਂ ਹੁੰਦਾ ਪਰ ਫਿਰ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈਂ, ਤਾਂ ਤੇਰੇ ਦਿਲ ਵਿੱਚ ਹਮੇਸ਼ਾਂ ਵਿਰੋਧ ਅਤੇ ਸੰਘਰਸ਼ ਹੋਣਗੇ, ਅਤੇ ਇੱਥੋਂ ਤਕ ਕਿ ਪਰੇਸ਼ਾਨੀ ਦੇ ਅਹਿਸਾਸ ਵੀ ਹੋਵੇਗਾ, ਜਿਸ ਕਰਕੇ ਤੂੰ ਡੌਰ-ਭੌਰ ਅਤੇ ਉਲਝਿਆ ਹੋਇਆ ਮਹਿਸੂਸ ਕਰੇਂਗਾ। ਕੀ ਇਹ ਇੱਕ ਬੇਹੱਦ ਦੁਖਦਾਈ ਗੱਲ ਨਹੀਂ ਹੈ ਕਿ ਤੂੰ ਪਰਮੇਸ਼ੁਰ ਨੂੰ ਖੋਜਣਾ ਚਾਹੁੰਦਾ ਹੈਂ, ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਹੈਂ ਅਤੇ ਉਸ ਨੂੰ ਸਾਫ਼-ਸਾਫ਼ ਦੇਖਣਾ ਚਾਹੁੰਦਾ ਹੈ, ਪਰ ਇੰਝ ਜਾਪਦਾ ਹੈ ਕਿ ਕਦੇ ਜਵਾਬ ਨਹੀਂ ਲੱਭ ਸਕਿਆ? ਬੇਸ਼ੱਕ, ਇਨ੍ਹਾਂ ਵਚਨਾਂ ਦਾ ਨਿਸ਼ਾਨਾ ਸਿਰਫ਼ ਉਹ ਲੋਕ ਹਨ ਜੋ ਭੈਅਭੀਤ ਹੋ ਕੇ ਪਰਮੇਸ਼ੁਰ ਲਈ ਸ਼ਰਧਾ ਰੱਖਣ ਅਤੇ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਲਈ ਖੋਜ ਕਰਨ ਦੀ ਇੱਛਾ ਰੱਖਦੇ ਹਨ। ਕਿਉਂਕਿ ਅਜਿਹੇ ਲੋਕ ਜੋ ਅਜਿਹੀਆਂ ਗੱਲਾਂ ਵੱਲ ਧਿਆਨ ਦਿੰਦੇ ਹੀ ਨਹੀਂ ਹਨ, ਇਸ ਨਾਲ ਅਸਲ ਵਿੱਚ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਉਹ ਸਭ ਤੋਂ ਵੱਧ ਇਸ ਗੱਲ ਦੀ ਆਸ ਕਰਦੇ ਹਨ ਕਿ ਪਰਮੇਸ਼ੁਰ ਦੀ ਅਸਲੀਅਤ ਅਤੇ ਹੋਂਦ ਸਿਰਫ਼ ਇੱਕ ਦੰਦਕਥਾ ਜਾਂ ਕਲਪਨਾ ਹੈ, ਇਸ ਲਈ ਉਹ ਜੋ ਕੁਝ ਵੀ ਚਾਹੁੰਦੇ ਹਨ ਕਰ ਸਕਦੇ ਹਨ, ਇਸ ਲਈ ਉਹ ਸਭ ਤੋਂ ਮਹਾਨ ਅਤੇ ਮਹੱਤਵਪੂਰਣ ਹੋ ਸਕਦੇ ਹਨ, ਇਸ ਲਈ ਉਹ ਸਿੱਟਿਆਂ ਦੀ ਪਰਵਾਹ ਕੀਤੇ ਬਿਨਾਂ ਬੁਰੇ ਕੰਮ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਏਗਾ ਜਾਂ ਕੋਈ ਜ਼ਿੰਮੇਵਾਰੀ ਨਹੀਂ ਉਠਾਉਣੀ ਪਏਗੀ, ਇੱਥੋਂ ਤਕ ਕਿ ਜਿਸ ਨਾਲ ਉਹ ਚੀਜ਼ਾਂ ਵੀ ਉਨ੍ਹਾਂ ’ਤੇ ਲਾਗੂ ਨਹੀਂ ਹੋਣਗੀਆਂ ਜਿਹੜੀਆਂ ਪਰਮੇਸ਼ੁਰ ਕੁਧਰਮੀਆਂ ਬਾਰੇ ਕਹਿੰਦਾ ਹੈ। ਇਹ ਲੋਕ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣ ਦੇ ਇੱਛੁਕ ਨਹੀਂ ਹਨ। ਉਹ ਪਰਮੇਸ਼ਰ ਅਤੇ ਉਸ ਦੇ ਬਾਰੇ ਵਿੱਚ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਕਰਦੇ ਉਕਤਾ ਗਏ ਹਨ ਅਤੇ ਥੱਕ ਗਏ ਹਨ। ਉਹ ਪਸੰਦ ਕਰਨਗੇ ਕਿ ਪਰਮੇਸ਼ੁਰ ਹੋਂਦ ਵਿੱਚ ਨਾ ਹੋਏ। ਇਹ ਲੋਕ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਅਤੇ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੂੰ ਮਿਟਾ ਦਿੱਤਾ ਜਾਏਗਾ।
ਇਸ ਤੋਂ ਅੱਗੇ, ਅਸੀਂ ਨੂਹ ਦੀ ਕਹਾਣੀ ਅਤੇ ਇਸ ਬਾਰੇ ਚਰਚਾ ਕਰਾਂਗੇ ਕਿ ਇਹ ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ ਦੇ ਵਿਸ਼ੇ ਨਾਲ ਕਿਵੇਂ ਸੰਬੰਧਤ ਹੈ।
ਪਵਿੱਤਰ ਲਿਖਤਾਂ ਦੇ ਇਸ ਭਾਗ ਵਿੱਚ ਤੁਸੀਂ ਪਰਮੇਸ਼ੁਰ ਨੂੰ ਨੂਹ ਨਾਲ ਕੀ ਕਰਦੇ ਹੋਏ ਦੇਖਦੇ ਹੋ? ਸ਼ਾਇਦ ਇੱਥੇ ਬੈਠਾ ਹਰੇਕ ਵਿਅਕਤੀ ਪਵਿੱਤਰ ਲਿਖਤਾਂ ਨੂੰ ਪੜ੍ਹਨ ਕਰਕੇ ਇਸ ਦੇ ਬਾਰੇ ਵਿੱਚ ਕੁਝ ਨਾ ਕੁਝ ਜਾਣਦਾ ਹੈ: ਪਰਮੇਸ਼ੁਰ ਨੇ ਨੂਹ ਤੋਂ ਇੱਕ ਕਿਸ਼ਤੀ ਬਣਵਾਈ, ਫਿਰ ਪਰਮੇਸ਼ੁਰ ਨੇ ਜਲ ਪਰਲੋ ਨਾਲ ਸੰਸਾਰ ਦਾ ਨਾਸ ਕੀਤਾ। ਪਰਮੇਸ਼ੁਰ ਨੇ ਨੂਹ ਤੋਂ ਕਿਸ਼ਤੀ ਇਸ ਕਰਕੇ ਬਣਵਾਈ ਸੀ ਤਾਂ ਜੋ ਉਹ ਉਸ ਦੇ ਪਰਿਵਾਰ ਦੇ ਅੱਠ ਜੀਆਂ ਨੂੰ ਬਚਾ ਸਕੇ, ਜਿਸ ਨਾਲ ਉਹ ਜੀਉਂਦੇ ਰਹਿ ਸਕਣਅਤੇ ਮਨੁੱਖਜਾਤੀ ਦੀ ਅਗਲੀ ਪੀੜ੍ਹੀ ਦੇ ਪੁਰਖੇ ਬਣ ਸਕਣ। ਆਓ ਹੁਣ ਇਹ ਪਵਿੱਤਰ ਲਿਖਤ ਪੜ੍ਹੀਏ।
2. ਨੂਹ
1) ਪਰਮੇਸ਼ੁਰ ਸੰਸਾਰ ਨੂੰ ਜਲ ਪਰਲੋ ਨਾਲ ਨਾਸ ਕਰਨ ਦਾ ਇਰਾਦਾ ਕਰਦਾ ਹੈ ਅਤੇ ਨੂਹ ਨੂੰ ਇੱਕ ਕਿਸ਼ਤੀ ਬਣਾਉਣ ਦਾ ਨਿਰਦੇਸ਼ ਦਿੰਦਾ ਹੈ
ਉਤਪਤ 6:9–14 ਏਹ ਨੂਹ ਦੀ ਕੁਲ ਪੱਤਰੀ ਹੈ। ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚੱਲਦਾ ਸੀ। ਨੂਹ ਦੇ ਤਿੰਨ ਪੁੱਤ੍ਰ ਸਨ ਅਰਥਾਤ ਸ਼ੇਮ ਅਰ ਹਾਮ ਅਰ ਯਾਫਥ। ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ। ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ; ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ। ਸੋ ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ;ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾਂ। ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ; ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਰ ਤੂੰ ਉਹ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ।
ਉਤਪਤ 6:18–22 ਪਰ ਮੈਂ ਆਪਣਾ ਨੇਮ ਤੇਰੇ ਨਾਲ ਬਨ੍ਹ੍ਹ੍ਹਾਂਗਾਂ। ਤੂੰ ਕਿਸ਼ਤੀ ਵਿੱਚ ਜਾਈਂ ਤੂੰ ਅਰ ਤੇਰੇ ਪੁੱਤ੍ਰ ਅਰ ਤੇਰੀ ਤੀਵੀਂ ਅਰ ਤੇਰੀਆਂ ਨੂਹਾਂ ਤੇਰੇ ਨਾਲ ਅਤੇ ਸਭ ਜਾਨਦਾਰ ਸਰੀਰਾਂ ਵਿੱਚੋਂ ਜੋੜਾ ਜੋੜਾ ਕਿਸ਼ਤੀ ਵਿੱਚ ਵਾੜ ਲਈਂ ਤਾਂਜੋ ਤੂੰ ਉਨ੍ਹਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇ; ਓਹ ਨਰ ਨਾਰੀ ਹੋਣਗੇ। ਪੰਛੀਆਂ ਵਿੱਚੋਂ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਡੰਗਰ ਤੋਂ ਉਨ੍ਹਾਂ ਦੀ ਜਿਨਸ, ਦੇ ਅਨੁਸਾਰ ਅਰ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਵਿੱਚੋਂ ਉਨ੍ਹਾਂ ਦੀ ਜਿਨਸ ਅਨੁਸਾਰ ਸਭਨਾਂ ਵਿੱਚੋਂ ਜੋੜਾ ਜੋੜਾ ਤੇਰੇ ਨਾਲ ਆਉਣਗੇ ਤਾਂਜੋ ਓਹ ਜੀਉਂਦੇ ਰਹਿਣ। ਅਤੇ ਤੂੰ ਆਪਣੇ ਲਈ ਹਰ ਪ੍ਰਕਾਰ ਦੇ ਖਾਜੇ ਵਿੱਚੋਂ ਜੋ ਖਾਈਦਾ ਹੈ ਕੁਝ ਲੈ ਲੈ ਅਤੇ ਉਹ ਨੂੰ ਆਪਣੇ ਕੋਲ ਇਕੱਠਾ ਕਰ; ਉਹ ਤੇਰੇ ਲਈ ਅਰ ਉਨ੍ਹਾਂ ਦੇ ਲ਼ਈ ਖਾਜਾ ਹੋਵੇਗਾ। ਉਪਰੰਤ ਨੂਹ ਨੇ ਇਹ ਕੀਤਾ; ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤੀਵੇਂ ਉਸ ਨੇ ਕੀਤਾ।
ਇਨ੍ਹਾਂ ਅੰਸ਼ਾਂ ਨੂੰ ਪੜ੍ਹਨ ਤੋਂ ਬਾਅਦ ਕੀ ਹੁਣ ਤੁਹਾਡੇ ਕੋਲ ਨੂਹ ਬਾਰੇ ਸਧਾਰਣ ਸਮਝ ਹੈ ਕਿ ਉਹ ਕੌਣ ਸੀ? ਨੂਹ ਕਿਸ ਕਿਸਮ ਦਾ ਵਿਅਕਤੀ ਸੀ? ਮੂਲ ਲਿਖਤ ਹੈ: “ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ।” ਆਧੁਨਿਕ ਲੋਕਾਂ ਦੀ ਸਮਝ ਅਨੁਸਾਰ, ਅਤੀਤ ਦੇ ਉਨ੍ਹਾਂ ਦਿਨਾਂ ਵਿੱਚ ਇੱਕ “ਧਰਮੀ ਮਨੁੱਖ” ਕਿਸ ਕਿਸਮ ਦਾ ਵਿਅਕਤੀ ਸੀ? ਇੱਕ ਧਰਮੀ ਮਨੁੱਖ ਨੂੰ ਸੰਪੂਰਣ ਹੋਣਾ ਚਾਹੀਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਸੰਪੂਰਣ ਵਿਅਕਤੀ ਮਨੁੱਖ ਦੀਆਂ ਨਜ਼ਰਾਂ ਵਿੱਚ ਸੰਪੂਰਣ ਸੀ ਜਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਸੰਪੂਰਣ ਸੀ? ਬਿਨਾਂ ਕਿਸੇ ਸ਼ੰਕਾ ਦੇ, ਇਹ ਸੰਪੂਰਣ ਮਨੁੱਖ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਸੰਪੂਰਣ ਸੀ, ਪਰ ਮਨੁੱਖ ਦੀ ਨਜ਼ਰ ਵਿੱਚ ਨਹੀਂ। ਇਹ ਤਾਂ ਪੱਕੀ ਗੱਲ ਹੈ! ਅਜਿਹਾ ਇਸ ਲਈ ਹੈ ਕਿਉਂਕਿ ਮਨੁੱਖ ਅੰਨ੍ਹਾ ਹੈ ਅਤੇ ਦੇਖ ਨਹੀਂ ਸਕਦਾ, ਅਤੇ ਸਿਰਫ਼ ਪਰਮੇਸ਼ੁਰ ਹੀ ਸਮੁੱਚੀ ਧਰਤੀ ’ਤੇ ਅਤੇ ਹਰੇਕ ਵਿਅਕਤੀ ਨੂੰ ਦੇਖਦਾ ਹੈ, ਅਤੇ ਸਿਰਫ਼ ਪਰਮੇਸ਼ੁਰ ਜਾਣਦਾ ਸੀ ਕਿ ਨੂਹ ਇੱਕ ਸੰਪੂਰਣ ਮਨੁੱਖ ਸੀ। ਇਸ ਲਈ, ਸੰਸਾਰ ਨੂੰ ਜਲ ਪਰਲੋ ਨਾਲ ਨਾਸ ਕਰਨ ਦੀ ਪਰਮੇਸ਼ੁਰ ਦੀ ਯੋਜਨਾ ਉਸੇ ਪਲ ਸ਼ੁਰੂ ਹੋ ਗਈ ਸੀ ਜਦੋਂ ਪਰਮੇਸ਼ੁਰ ਨੇ ਨੂਹ ਨੂੰ ਬੁਲਾਇਆ ਸੀ।
ਉਸ ਯੁਗ ਵਿੱਚ, ਪਰਮੇਸ਼ੁਰ ਨੇ ਇੱਕ ਬਹੁਤ ਹੀ ਮਹੱਤਵਪੂਰਣ ਕੰਮ ਕਰਨ ਲਈ ਨੂਹ ਨੂੰ ਬੁਲਾਉਣ ਦਾ ਇਰਾਦਾ ਕੀਤਾ। ਇਹ ਕੰਮ ਕਿਉਂ ਕਰਨਾ ਪਿਆ? ਕਿਉਂਕਿ ਉਸ ਸਮੇਂ ਪਰਮੇਸ਼ੁਰ ਦੇ ਮਨ ਵਿੱਚ ਇੱਕ ਯੋਜਨਾ ਸੀ। ਉਸ ਦੀ ਯੋਜਨਾ ਸੰਸਾਰ ਨੂੰ ਇੱਕ ਜਲ ਪਰਲੋ ਵਿੱਚ ਨਾਸ ਕਰਨ ਦੀ ਸੀ। ਉਸ ਨੇ ਸੰਸਾਰ ਦਾ ਨਾਸ ਕਿਉਂ ਕਰਨਾ ਸੀ? ਜਿਵੇਂ ਕਿ ਇੱਥੇ ਕਿਹਾ ਗਿਆ ਹੈ: “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” ਤੁਸੀਂ ਇਸ ਵਾਕਾਂਸ਼ ਤੋਂ ਕੀ ਸਮਝਦੇ ਹੋ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ”? ਇਹ ਧਰਤੀ ’ਤੇ ਇੱਕ ਘਟਨਾ ਸੀ ਜਦੋਂ ਸੰਸਾਰ ਅਤੇ ਇਸ ਦੇ ਲੋਕ ਚਰਮਸੀਮਾ ਤਕ ਭ੍ਰਿਸ਼ਟ ਹੋ ਗਏ ਸਨ; ਇਸ ਲਈ, “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” ਅੱਜ ਦੀ ਭਾਸ਼ਾ ਵਿੱਚ, “ਜ਼ੁਲਮ ਨਾਲ ਭਰੀ ਹੋਈ ਸੀ” ਦਾ ਮਤਲਬ ਹੋਏਗਾ ਕਿ ਹਰ ਚੀਜ਼ ਵਿਗੜੀ ਹਾਲਤ ਵਿੱਚ ਹੈ। ਮਨੁੱਖ ਲਈ, ਇਸ ਦਾ ਮਤਲਬ ਸੀ ਕਿ ਜੀਵਨ ਦੇ ਸਾਰੇ ਵਪਾਰ ਅਤੇ ਪੇਸ਼ਿਆਂ (ਜੀਵਨ ਦੇ ਹਰੇਕ ਪਹਿਲੂ) ਦਾ ਸਾਰਾ ਕ੍ਰਮ ਵਿਗੜ ਗਿਆ ਸੀ, ਅਤੇ ਇਹ ਕਿ ਹਰ ਚੀਜ਼ ਅਵਿਵਸਥਿਤ (ਘੜਮੱਸੀ) ਅਤੇ ਬੇਕਾਬੂ ਹੋ ਗਈ ਸੀ। ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਇਸ ਦਾ ਅਰਥ ਸੀ ਕਿ ਸੰਸਾਰ ਦੇ ਲੋਕ ਬਹੁਤ ਹੀ ਭ੍ਰਿਸ਼ਟ ਬਣ ਗਏ ਹਨ। ਪਰ ਕਿਸ ਹੱਦ ਤਕ ਭ੍ਰਿਸ਼ਟ? ਉਸ ਹੱਦ ਤਕ ਭ੍ਰਿਸ਼ਟ ਕਿ ਪਰਮੇਸ਼ੁਰ ਹੁਣ ਹੋਰ ਉਨ੍ਹਾਂ ਨੂੰ ਦੇਖਣਾ ਸਹਿਣ ਨਹੀਂ ਕਰ ਸਕਦਾ ਜਾਂ ਉਨ੍ਹਾਂ ਨਾਲ ਹੋਰ ਧੀਰਜ ਨਹੀਂ ਬਣਾਈ ਰੱਖ ਸਕਦਾ। ਇਸ ਹੱਦ ਤਕ ਭ੍ਰਿਸ਼ਟ ਕਿ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ ਕਰਣ ਦਾ ਇਰਾਦਾ ਕੀਤਾ। ਜਦੋਂ ਪਰਮੇਸ਼ੁਰ ਨੇ ਸੰਸਾਰ ਦਾ ਨਾਸ ਕਰਨ ਦਾ ਪੱਕਾ ਇਰਾਦਾ ਕਰ ਲਿਆ, ਤਾਂ ਉਸ ਨੇ ਕਿਸ਼ਤੀ ਬਣਾਉਣ ਲਈ ਕਿਸੇ ਨੂੰ ਲੱਭਣ ਦੀ ਯੋਜਨਾ ਬਣਾਈ। ਪਰਮੇਸ਼ੁਰ ਨੇ ਇਹ ਕੰਮ ਕਰਨ ਲਈ ਨੂਹ ਨੂੰ ਚੁਣਿਆ; ਅਰਥਾਤ, ਉਸ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਿੱਤੀ। ਉਸ ਨੇ ਨੂਹ ਨੂੰ ਕਿਉਂ ਚੁਣਿਆ? ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਨੂਹ ਇੱਕ ਧਰਮੀ ਮਨੁੱਖ ਸੀ; ਭਾਵੇਂ ਪਰਮੇਸ਼ੁਰ ਨੇ ਉਸ ਨੂੰ ਕੁਝ ਵੀ ਕਰਨ ਦਾ ਨਿਰਦੇਸ਼ ਦਿੱਤਾ, ਨੂਹ ਨੇ ਉਸ ਦੇ ਅਨੁਸਾਰ ਕੰਮ ਕੀਤਾ। ਕਹਿਣ ਦਾ ਭਾਵ ਹੈ, ਪਰਮੇਸ਼ੁਰ ਜੋ ਕੁਝ ਵੀ ਕਹੇ ਨੂਹ ਉਸ ਨੂੰ ਕਰਨ ਲਈ ਤਿਆਰ ਸੀ। ਪਰਮੇਸ਼ੁਰ ਆਪਣੇ ਨਾਲ ਕੰਮ ਕਰਨ ਲਈ, ਜੋ ਕੁਝ ਉਸ ਨੇ ਸੌਂਪਿਆ ਸੀ ਉਸ ਨੂੰ ਪੂਰਾ ਕਰਨ ਲਈ—ਅਤੇ ਧਰਤੀ ’ਤੇ ਆਪਣਾ ਕੰਮ ਪੂਰਾ ਕਰਨ ਲਈ ਅਜਿਹੇ ਹੀ ਵਿਅਕਤੀ ਨੂੰ ਲੱਭਣਾ ਚਾਹੁੰਦਾ ਸੀ। ਉਸ ਸਮੇਂ, ਕੀ ਨੂਹ ਤੋਂ ਇਲਾਵਾ ਕੋਈ ਵਿਅਕਤੀ ਸੀ ਜੋ ਅਜਿਹੇ ਕੰਮ ਨੂੰ ਪੂਰਾ ਕਰ ਸਕਦਾ ਸੀ? ਨਿਸ਼ਚਿਤ ਤੌਰ ’ਤੇ ਨਹੀਂ! ਨੂਹ ਇੱਕਮਾਤਰ ਉਮੀਦਵਾਰ ਸੀ, ਅਜਿਹਾ ਇੱਕਮਾਤਰ ਵਿਅਕਤੀ ਜੋ ਉਸ ਨੂੰ ਪੂਰਾ ਕਰ ਸਕਦਾ ਸੀ ਜੋ ਪਰਮੇਸ਼ੁਰ ਨੇ ਸੌਂਪਿਆ ਸੀ, ਅਤੇ ਇਸ ਲਈ ਪਰਮੇਸ਼ੁਰ ਨੇ ਉਸ ਨੂੰ ਚੁਣਿਆ। ਪਰ ਕਿ ਲੋਕਾਂ ਨੂੰ ਬਚਾਉਣ ਲਈ ਪਰਮੇਸ਼ੁਰ ਦਾ ਦਾਇਰਾ ਅਤੇ ਮਾਪਦੰਡ ਅੱਜ ਵੀ ਉਂਝ ਦੇ ਹੀ ਹਨ ਜਿਵੇਂ ਦੇ ਉਦੋਂ ਸਨ? ਜਵਾਬ ਹੈ, ਇਸ ਵਿੱਚ ਨਿਸ਼ਚਿਤ ਤੌਰ ’ਤੇ ਅੰਤਰ ਹੈ! ਅਤੇ ਮੈਂ ਇਹ ਕਿਉਂ ਪੁੱਛਦਾ ਹਾਂ? ਉਸ ਸਮੇਂ ਦੌਰਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਸਿਰਫ਼ ਨੂਹ ਹੀ ਇਹ ਧਰਮੀ ਮਨੁੱਖ ਸੀ, ਜਿਸ ਦਾ ਅਰਥ ਹੈ ਕਿ ਨਾ ਤਾਂ ਉਸ ਦੀ ਪਤਨੀ ਨਾ ਹੀ ਉਸ ਦਾ ਕੋਈ ਪੁੱਤਰ ਜਾਂ ਕੋਈ ਨੂੰਹ ਧਰਮੀ ਮਨੁੱਖ ਸਨ, ਪਰ ਫਿਰ ਵੀ ਪਰਮੇਸ਼ੁਰ ਨੇ ਨੂਹ ਕਾਰਣ ਉਨ੍ਹਾਂ ਨੂੰ ਬਚਾਇਆ। ਪਰਮੇਸ਼ੁਰ ਨੇ ਉਨ੍ਹਾਂ ’ਤੇ ਉਸ ਤਰ੍ਹਾਂ ਨਾਲ ਮੰਗਾਂ ਨਹੀਂ ਰੱਖੀਆਂ ਸਨ ਜਿਸ ਤਰ੍ਹਾਂ ਉਹ ਹੁਣ ਕਰਦਾ ਹੈ, ਅਤੇ ਇਸ ਦੀ ਬਜਾਏ ਉਸ ਨੇ ਨੂਹ ਦੇ ਪਰਿਵਾਰ ਦੇ ਸਾਰੇ ਅੱਠ ਜੀਆਂ ਨੂੰ ਜੀਉਂਦਾ ਰੱਖਿਆ। ਉਨ੍ਹਾਂ ਨੂੰ ਨੂਹ ਦੀ ਧਾਰਮਿਕਤਾ ਦੇ ਕਾਰਣ ਪਰਮੇਸ਼ੁਰ ਦੀ ਅਸੀਸ ਪ੍ਰਾਪਤ ਹੋਈ। ਨੂਹ ਤੋਂ ਬਿਨਾਂ, ਉਨ੍ਹਾਂ ਵਿੱਚੋਂ ਕੋਈ ਵੀ ਉਸ ਕੰਮ ਨੂੰ ਪੂਰਾ ਨਹੀਂ ਕਰ ਸਕਦਾ ਸੀ ਜੋ ਪਰਮੇਸ਼ੁਰ ਨੇ ਸੌਂਪਿਆ ਸੀ। ਇਸ ਲਈ, ਨੂਹ ਹੀ ਅਜਿਹਾ ਇੱਕਮਾਤਰ ਵਿਅਕਤੀ ਸੀ ਜਿਸ ਨੂੰ ਉਸ ਸਮੇਂ ਸੰਸਾਰ ਦੇ ਨਾਸ ਤੋਂ ਜੀਉਂਦਾ ਬਚਣਾ ਸੀ, ਦੂਜੇ ਲੋਕ ਬਸ ਸਹਾਇਕ ਲਾਭਪਾਤਰ ਸਨ। ਇਹ ਦਰਸਾਉਂਦਾ ਹੈ ਕਿ, ਪਰਮੇਸ਼ੁਰ ਦੁਆਰਾ ਆਪਣੇ ਪ੍ਰਬੰਧਨ ਦੇ ਕੰਮ ਨੂੰ ਅਧਿਕਾਰਤ ਰੂਪ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਦੇ ਯੁਗ ਵਿੱਚ, ਅਜਿਹੇ ਅਸੂਲ ਅਤੇ ਮਾਪਦੰਡ ਜਿਨ੍ਹਾਂ ਨਾਲ ਉਹ ਲੋਕਾਂ ਨਾਲ ਵਰਤਾਉ ਕਰਦਾ ਅਤੇ ਉਨ੍ਹਾਂ ਤੋਂ ਮੰਗ ਕਰਦਾ ਸੀ ਉਹ ਮੁਕਾਬਲਤਨ ਨਰਮ ਸਨ। ਅੱਜ ਦੇ ਲੋਕਾਂ ਲਈ, ਇੰਝ ਜਾਪਦਾ ਹੈ ਕਿ ਜਿਸ ਤਰ੍ਹਾਂ ਨਾਲ ਪਰਮੇਸ਼ੁਰ ਨੇ ਨੂਹ ਦੇ ਅੱਠ ਜੀਆਂ ਦੇ ਪਰਿਵਾਰ ਨਾਲ ਵਿਵਹਾਰ ਕੀਤਾ ਉਸ ਵਿੱਚ “ਨਿਰਪੱਖਤਾ” ਦੀ ਕਮੀ ਹੈ। ਪਰ ਉਸ ਦੁਆਰਾ ਹੁਣ ਲੋਕਾਂ ’ਤੇ ਕੀਤੇ ਜਾਂਦੇ ਕੰਮ ਦੀ ਮਾਤਰਾ ਦੀ ਤੁਲਨਾ ਵਿੱਚ ਅਤੇ ਉਸ ਦੁਆਰਾ ਹੁਣ ਪਰਗਟ ਕੀਤੇ ਜਾ ਰਹੇ ਵਚਨਾਂ ਦੀ ਤੁਲਨਾ ਵਿੱਚ, ਨੂਹ ਦੇ ਅੱਠ ਜੀਆਂ ਦੇ ਪਰਿਵਾਰ ਨਾਲ ਕੀਤਾ ਗਿਆ ਪਰਮੇਸ਼ੁਰ ਦਾ ਵਿਵਹਾਰ ਸਿਰਫ਼ ਉਸ ਸਮੇਂ ਉਸ ਦੇ ਕੰਮ ਦੇ ਪਿਛੋਕੜ ਦੇ ਮੱਦੇਨਜ਼ਰ ਕੰਮ ਕਰਨ ਦਾ ਇੱਕ ਅਸੂਲ ਸੀ। ਤੁਲਨਾਤਮਕ ਰੂਪ ਵਿੱਚ, ਕੀ ਨੂਹ ਦੇ ਪਰਿਵਾਰ ਦੇ ਅੱਠ ਜੀਆਂ ਨੇ ਪਰਮੇਸ਼ੁਰ ਤੋਂ ਜ਼ਿਆਦਾ ਪ੍ਰਾਪਤ ਕੀਤਾ ਸੀ ਜਾਂ ਅੱਜ ਦੇ ਲੋਕ ਕਰਦੇ ਹਨ?
ਨੂਹ ਦਾ ਬੁਲਾਇਆ ਜਾਣਾ ਇੱਕ ਸਧਾਰਣ ਤੱਥ ਹੈ, ਪਰ ਮੁੱਖ ਨੁਕਤਾ ਜਿਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ—ਇਸ ਉਲੇਖ ਵਿੱਚ ਪਰਮੇਸ਼ੁਰ ਦਾ ਸੁਭਾਅ, ਉਸ ਦੀ ਇੱਛਾ, ਅਤੇ ਉਸ ਦਾ ਸਾਰ—ਉਹ ਸਧਾਰਣ ਨਹੀਂ ਹੈ। ਪਰਮੇਸ਼ੁਰ ਦੇ ਇਨ੍ਹਾਂ ਵੱਖ-ਵੱਖ ਪਹਿਲੂਆਂ ਨੂੰ ਸਮਝਣ ਲਈ, ਸਾਨੂੰ ਪਹਿਲਾਂ ਸਮਝਣਾ ਹੋਏਗਾ ਕਿ ਪਰਮੇਸ਼ੁਰ ਕਿਸ ਕਿਸਮ ਦੇ ਵਿਅਕਤੀ ਨੂੰ ਬੁਲਾਉਣ ਦੀ ਇੱਛਾ ਕਰਦਾ ਹੈ, ਅਤੇ ਇਸ ਦੇ ਜ਼ਰੀਏ, ਸਾਨੂੰ ਉਸ ਦੇ ਸੁਭਾਅ, ਇੱਛਾ ਅਤੇ ਸਾਰ ਨੂੰ ਸਮਝਣਾ ਹੋਏਗਾ। ਇਹ ਮਹੱਤਵਪੂਰਣ ਹੈ। ਇਸ ਲਈ, ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਉਹ ਵਿਅਕਤੀ ਬਸ ਕਿਸ ਕਿਸਮ ਦਾ ਹੈ ਜਿਸ ਨੂੰ ਉਹ ਬੁਲਾਉਂਦਾ ਹੈ? ਇਹ ਜ਼ਰੂਰ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜੋ ਉਸ ਦੇ ਵਚਨਾਂ ਨੂੰ ਸੁਣ ਸਕੇ ਅਤੇ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਸਕੇ। ਨਾਲ ਹੀ, ਇਸ ਦਾ ਜ਼ਿੰਮੇਵਾਰੀ ਨੂੰ ਸਮਝਣ ਵਾਲਾ ਵਿਅਕਤੀ ਹੋਣਾ ਵੀ ਜ਼ਰੂਰੀ ਹੈ, ਕੋਈ ਅਜਿਹਾ ਜੋ ਪਰਮੇਸ਼ੁਰ ਦੇ ਵਚਨ ਨੂੰ ਅਜਿਹੀ ਜ਼ਿੰਮੇਵਾਰੀ ਅਤੇ ਫਰਜ਼ ਮੰਨ ਕੇ ਨਿਭਾਏ ਜਿਸ ਨੂੰ ਨਿਭਾਉਣ ਲਈ ਉਹ ਪਾਬੰਦ ਹੈ। ਤਾਂ ਕਿ ਇਸ ਵਿਅਕਤੀ ਨੂੰ ਅਜਿਹਾ ਵਿਅਕਤੀ ਹੋਣ ਦੀ ਲੋੜ ਹੈ ਜੋ ਪਰਮੇਸ਼ੁਰ ਨੂੰ ਜਾਣਦਾ ਹੈ? ਨਹੀਂ। ਉਸ ਸਮੇਂ ਅਤੀਤ ਵਿੱਚ, ਨੂਹ ਨੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਬਾਰੇ ਬਹੁਤ ਕੁਝ ਨਹੀਂ ਸੁਣਿਆ ਸੀ ਜਾਂ ਪਰਮੇਸ਼ੁਰ ਦੇ ਕਿਸੇ ਵੀ ਕੰਮ ਨੂੰ ਅਨੁਭਵ ਨਹੀਂ ਕੀਤਾ ਸੀ। ਇਸ ਲਈ ਪਰਮੇਸ਼ੁਰ ਬਾਰੇ ਨੂਹ ਦਾ ਗਿਆਨ ਬਹੁਤ ਘੱਟ ਸੀ। ਹਾਲਾਂਕਿ ਇੱਥੇ ਉਲੇਖ ਹੈ ਕਿ ਨੂਹ ਪਰਮੇਸ਼ੁਰ ਦੇ ਨਾਲ ਨਾਲ ਚੱਲਦਾ ਸੀ, ਪਰ ਕੀ ਉਸ ਨੇ ਕਦੇ ਪਰਮੇਸ਼ੁਰ ਦੀ ਸ਼ਖਸੀਅਤ ਨੂੰ ਦੇਖਿਆ ਸੀ? ਨਿਸ਼ਚਿਤ ਰੂਪ ਵਿੱਚ ਜਵਾਬ ਹੈ ਨਹੀਂ? ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸਿਰਫ਼ ਪਰਮੇਸ਼ੁਰ ਦੇ ਦੂਤ ਲੋਕਾਂ ਦਰਮਿਆਨ ਆਉਂਦੇ ਸਨ। ਉਹ ਚੀਜ਼ਾਂ ਨੂੰ ਕਹਿਣ ਅਤੇ ਕਰਨ ਵਿੱਚ ਪਰਮੇਸ਼ੁਰ ਦੀ ਨੁਮਾਇੰਦਗੀ ਕਰ ਸਕਦੇ ਸਨ, ਪਰ ਉਹ ਸਿਰਫ਼ ਪਰਮੇਸ਼ੁਰ ਦੀ ਇੱਛਾ ਅਤੇ ਇਰਾਦਿਆਂ ਨੂੰ ਸੂਚਤ ਕਰ ਰਹੇ ਸਨ। ਪਰਮੇਸ਼ੁਰ ਦੀ ਸ਼ਖਸੀਅਤ ਮਨੁੱਖ ਤੇ ਆਹਮੋ ਸਾਹਮਣੇ ਪਰਗਟ ਨਹੀਂ ਹੋਇਆ ਸੀ। ਪਵਿੱਤਰ ਲਿਖਤਾਂ ਦੇ ਇਸ ਭਾਗ ਵਿੱਚ, ਅਸੀਂ ਸਾਰੇ ਮੂਲ ਰੂਪ ਵਿੱਚ ਦੇਖਦੇ ਹਾਂ ਕਿ ਨੂਹ ਨੇ ਕੀ ਕਰਨਾ ਸੀ ਅਤੇ ਉਸ ਦੇ ਲਈ ਪਰਮੇਸ਼ੁਰ ਦੇ ਨਿਰਦੇਸ਼ ਕੀ ਸਨ। ਤਾਂ ਇੱਥੇ ਪਰਮੇਸ਼ੁਰ ਦੁਆਰਾ ਕੀ ਸਾਰ ਵਿਅਕਤ ਕੀਤਾ ਗਿਆ ਸੀ? ਸਭ ਕੁਝ ਜੋ ਪਰਮੇਸ਼ੁਰ ਕਰਦਾ ਹੈ ਉਸ ਦੀ ਯੋਜਨਾ ਸਟੀਕਤਾ ਨਾਲ ਬਣਾਈ ਜਾਂਦੀ ਹੈ। ਜਦੋਂ ਉਹ ਕੋਈ ਚੀਜ਼ ਜਾਂ ਸਥਿਤੀ ਨੂੰ ਵਾਪਰਦੇ ਹੋਏ ਦੇਖਦਾ ਹੈ, ਤਾਂ ਉਸ ਦੀ ਨਜ਼ਰ ਵਿੱਚ ਇਸ ਨੂੰ ਮਾਪਣ ਲਈ ਇੱਕ ਪੈਮਾਨਾ ਹੁੰਦਾ ਹੈ, ਅਤੇ ਇਹ ਪੈਮਾਨਾ ਨਿਰਧਾਰਤ ਕਰਦਾ ਹੈ ਕਿ ਉਹ ਇਸ ਨਾਲ ਨਿਪਟਣ ਲਈ ਕਿਸੇ ਯੋਜਨਾ ਦੀ ਸ਼ੁਰੂਆਤ ਕਰਦਾ ਹੈ ਜਾਂ ਨਹੀਂ ਜਾਂ ਉਸ ਚੀਜ਼ ਜਾਂ ਸਥਿਤੀ ਨਾਲ ਨਿਪਟਣ ਲਈ ਕੀ ਤਰੀਕਾ ਅਪਣਾਉਂਦਾ ਹੈ। ਉਹ ਹਰ ਚੀਜ਼ ਪ੍ਰਤੀ ਉਦਾਸੀਨ ਨਹੀਂ ਹੈ ਅਤੇ ਨਾ ਹੀ ਉਸ ਵਿੱਚ ਭਾਵਨਾਵਾਂ ਦੀ ਘਾਟ ਹੈ। ਇਹ ਅਸਲ ਵਿੱਚ ਪੂਰੀ ਤਰ੍ਹਾਂ ਉਲਟ ਹੈ। ਇੱਥੇ ਇੱਕ ਖੰਡ ਹੈ ਜਿਸ ਵਿੱਚ ਜੋ ਪਰਮੇਸ਼ੁਰ ਨੇ ਨੂਹ ਨੂੰ ਕਿਹਾ ਦੱਸਿਆ ਗਿਆ ਹੈ: “ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ; ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾਂ।” ਜਦੋਂ ਪਰਮੇਸ਼ੁਰ ਨੇ ਇਹ ਕਿਹਾ, ਤਾਂ ਕਿ ਉਸ ਦਾ ਮਤਲਬ ਇਹ ਸੀ ਕਿ ਉਹ ਸਿਰਫ਼ ਮਨੁੱਖਾਂ ਦਾ ਨਾਸ ਕਰ ਰਿਹਾ ਸੀ? ਨਹੀਂ! ਪਰਮੇਸ਼ੁਰ ਨੇ ਕਿਹਾ ਕਿ ਉਹ ਹੱਡ-ਮਾਸ ਦੇ ਸਾਰੇ ਜੀਉਂਦੇ ਪ੍ਰਾਣੀਆਂ ਦਾ ਨਾਸ ਕਰਣ ਜਾ ਰਿਹਾ ਹੈ। ਪਰਮੇਸ਼ੁਰ ਨੇ ਨਾਸ ਕਿਉਂ ਚਾਹਿਆ? ਇੱਥੇ ਪਰਮੇਸ਼ੁਰ ਦੇ ਸੁਭਾਅ ਦਾ ਇੱਕ ਹੋਰ ਪ੍ਰਕਾਸ਼ਨ ਹੈ; ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਮਨੁੱਖ ਦੇ ਭ੍ਰਿਸ਼ਟਾਚਾਰ ਪ੍ਰਤੀ, ਸਾਰੇ ਪ੍ਰਾਣੀਆਂ ਦੀ ਮਲੀਨਤਾ, ਜ਼ੁਲਮ ਅਤੇ ਅਣਅਗਿਆਕਾਰਿਤਾ ਪ੍ਰਤੀ ਧੀਰਜ ਦੀ ਇੱਕ ਸੀਮਾ ਹੁੰਦੀ ਹੈ। ਉਸ ਦੀ ਸੀਮਾ ਕੀ ਹੈ? ਇਹ ਇਸ ਤਰ੍ਹਾਂ ਹੈ ਜਿਵੇਂ ਪਰਮੇਸ਼ੁਰ ਨੇ ਕਿਹਾ: “ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ, ਅਤੇ, ਵੇਖੋ ਉਹ ਬਿਗੜੀ ਹੋਈ ਸੀ; ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।” ਇਸ ਵਾਕਾਂਸ਼ “ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ” ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕੋਈ ਵੀ ਜੀਉਂਦਾ ਪ੍ਰਾਣੀ, ਪਰਮੇਸ਼ੁਰ ਦੇ ਪਿੱਛੇ ਚੱਲਣ ਵਾਲਿਆਂ ਸਮੇਤ, ਅਜਿਹੇ ਲੋਕ ਜੋ ਪਰਮੇਸ਼ੁਰ ਦਾ ਨਾਂਅ ਬੁਲਾਉਂਦੇ ਸੀ, ਅਜਿਹੇ ਲੋਕ ਜੋ ਕਿਸੇ ਸਮੇਂ ਪਰਮੇਸ਼ੁਰ ਨੂੰ ਹੋਮ ਦੀ ਭੇਟ (ਹੋਮ ਬਲੀ) ਚੜ੍ਹਾਉਂਦੇ ਸਨ, ਅਜਿਹੇ ਲੋਕ ਜੋ ਮੌਖਿਕ ਰੂਪ ਵਿੱਚ ਪਰਮੇਸ਼ੁਰ ਨੂੰ ਸਵੀਕਾਰ ਕਰਦੇ ਸਨ ਅਤੇ ਇੱਥੋਂ ਤਕ ਕਿ ਉਸ ਦੀ ਸਤੁਤੀ ਵੀ ਕਰਦੇ ਸਨ—ਜਦੋਂ ਇੱਕ ਵਾਰ ਉਨ੍ਹਾਂ ਦਾ ਵਤੀਰਾ ਭ੍ਰਿਸ਼ਟਤਾ ਨਾਲ ਭਰ ਗਿਆ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਤਕ ਪਹੁੰਚ ਗਿਆ, ਤਾਂ ਉਸ ਨੂੰ ਉਨ੍ਹਾਂ ਨੂੰ ਨਾਸ ਕਰਨਾ ਪਿਆ ਹੋਏਗਾ। ਇਹ ਪਰਮੇਸ਼ੁਰ ਦੀ ਸੀਮਾ ਸੀ। ਤਾਂ ਪਰਮੇਸ਼ੁਰ ਕਿਸ ਹੱਦ ਤਕ ਮਨੁੱਖ ਅਤੇ ਸਾਰੇ ਪ੍ਰਾਣੀਆਂ ਦੀ ਭ੍ਰਿਸ਼ਟਤਾ ਪ੍ਰਤੀ ਸਹਿਣਸ਼ੀਲ ਬਣਿਆ ਰਿਹਾ? ਉਸ ਹੱਦ ਤਕ ਜਦੋਂ ਸਾਰੇ ਲੋਕ, ਭਾਵੇਂ ਉਹ ਪਰਮੇਸ਼ੁਰ ਦੇ ਪਿੱਛੇ ਚੱਲਣ ਵਾਲੇ ਹੋਣ ਜਾਂ ਅਵਿਸ਼ਵਾਸੀ, ਸਹੀ ਮਾਰਗ ’ਤੇ ਨਹੀਂ ਚੱਲ ਰਹੇ ਸਨ। ਉਸ ਹੱਦ ਤਕ ਕਿ ਮਨੁੱਖ ਸਿਰਫ਼ ਨੈਤਿਕ ਤੌਰ ’ਤੇ ਭ੍ਰਿਸ਼ਟ ਅਤੇ ਬੁਰਾਈ ਨਾਲ ਭਰਿਆ ਹੋਇਆ ਨਹੀਂ ਸੀ, ਸਗੋਂ ਜਿੱਥੇ ਕੋਈ ਅਜਿਹਾ ਵਿਅਕਤੀ ਨਹੀਂ ਸੀ ਜੋ ਪਰਮੇਸ਼ੁਰ ਦੀ ਹੋਂਦ ਵਿੱਚ ਵਿਸ਼ਵਾਸ ਕਰਦਾ ਸੀ, ਕਿਸੇ ਅਜਿਹੇ ਵਿਅਕਤੀ ਦੀ ਗੱਲ ਤਾਂ ਛੱਡ ਹੀ ਦਿਓ ਜੋ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ੁਰ ਦੁਆਰਾ ਇਸ ਸੰਸਾਰ ’ਤੇ ਸ਼ਾਸਨ ਕੀਤਾ ਜਾਂਦਾ ਹੈ ਅਤੇ ਪਰਮੇਸ਼ੁਰ ਲੋਕਾਂ ਨੂੰ ਚਾਨਣ ਵਿੱਚ ਅਤੇ ਸਹੀ ਮਾਰਗ ’ਤੇ ਲਿਆ ਸਕਦਾ ਹੈ। ਉਸ ਹੱਦ ਤਕ ਕਿ ਜਿੱਥੇ ਮਨੁੱਖ ਨੇ ਪਰਮੇਸ਼ੁਰ ਦੀ ਹੋਂਦ ਘਿਰਣਾ ਕੀਤੀ ਅਤੇ ਪਰਮੇਸ਼ੁਰ ਨੂੰ ਹੋਂਦ ਵਿੱਚ ਰਹਿਣ ਦੀ ਅਨੁਮਤੀ ਨਹੀਂ ਦਿੱਤੀ। ਜਦੋਂ ਇੱਕ ਵਾਰ ਮਨੁੱਖ ਦੀ ਭ੍ਰਿਸ਼ਟਤਾ ਇਸ ਬਿੰਦੂ ਤਕ ਪਹੁੰਚ ਗਈ, ਤਾਂ ਪਰਮੇਸ਼ੁਰ ਇਸ ਨੂੰ ਹੋਰ ਸਹਿਣ ਨਹੀਂ ਕਰ ਸਕਿਆ ਹੋਏਗਾ। ਇਸ ਦੀ ਥਾਂ ਕੌਣ ਲਏਗਾ? ਪਰਮੇਸ਼ੁਰ ਦੇ ਕ੍ਰੋਧ ਅਤੇ ਪਰਮੇਸ਼ੁਰ ਦੀ ਸਜ਼ਾ ਦੀ ਆਮਦ। ਕੀ ਇਹ ਪਰਮੇਸ਼ੁਰ ਦੇ ਸੁਭਾਅ ਦਾ ਅੰਸ਼ਕ ਪ੍ਰਕਾਸ਼ਨ ਨਹੀਂ ਸੀ? ਇਸ ਵਰਤਮਾਨ ਯੁਗ ਵਿੱਚ, ਕੀ ਕੋਈ ਮਨੁੱਖ ਨਹੀਂ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਧਰਮੀ ਹਨ? ਕੀ ਕੋਈ ਅਜਿਹੇ ਮਨੁੱਖ ਨਹੀਂ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਸੰਪੂਰਣ ਹਨ? ਕੀ ਇਹ ਅਜਿਹਾ ਯੁਗ ਹੈ ਜਿਸ ਵਿੱਚ ਧਰਤੀ ਤੇ ਸਾਰੇ ਪ੍ਰਾਣੀਆਂ ਦਾ ਵਤੀਰਾ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਭ੍ਰਿਸ਼ਟ ਹੋ ਗਿਆ ਹੈ? ਅੱਜ ਦੇ ਦਿਨ ਅਤੇ ਯੁਗ ਵਿੱਚ, ਅਜਿਹੇ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਪਰਮੇਸ਼ੁਰ ਪੂਰਣ ਕਰਨਾ ਚਾਹੁੰਦਾ ਹੈ, ਅਤੇ ਉਹ ਜੋ ਪਰਮੇਸ਼ੁਰ ਦੇ ਪਿੱਛੇ ਚੱਲ ਸਕਦੇ ਹਨ ਅਤੇ ਉਸ ਦੀ ਮੁਕਤੀ ਪ੍ਰਵਾਨ ਕਰ ਸਕਦੇ ਹਨ—ਕੀ ਹੱਡ-ਮਾਸ ਦੇ ਸਾਰੇ ਲੋਕ ਪਰਮੇਸ਼ੁਰ ਦੇ ਧੀਰਜ ਨੂੰ ਚੁਣੌਤੀ ਨਹੀਂ ਦੇ ਰਹੇ? ਕੀ ਸਾਰੀਆਂ ਚੀਜ਼ਾਂ ਜੋ ਤੁਹਾਡੇ ਆਲੇ ਦੁਆਲੇ ਹੁੰਦੀਆਂ ਹਨ—ਤੁਸੀਂ ਜਿਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਅਤੇ ਆਪਣੇ ਕੰਨਾਂ ਨਾਲ ਸੁਣਦੇ ਹੋ, ਅਤੇ ਇਸ ਸੰਸਾਰ ਵਿੱਚ ਵਿਅਕਤੀਗਤ ਰੂਪ ਵਿੱਚ ਅਨੁਭਵ ਕਰਦੇ ਹੋ—ਜ਼ੁਲਮ ਨਾਲ ਭਰੀਆਂ ਹੋਈਆਂ ਨਹੀਂ ਹਨ? ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਕੀ ਇੱਕ ਅਜਿਹੇ ਸੰਸਾਰ, ਅਤੇ ਅਜਿਹੇ ਯੁਗ ਨੂੰ ਖਤਮ ਨਹੀਂ ਕਰ ਦੇਣਾ ਚਾਹੀਦਾ? ਹਾਲਾਂਕਿ ਵਰਤਮਾਨ ਯੁਗ ਦਾ ਪਿਛੋਕੜ ਨੂਹ ਦੇ ਸਮੇਂ ਦੇ ਪਿਛੋਕੜ ਤੋਂ ਪੂਰੀ ਤਰ੍ਹਾਂ ਅਲੱਗ ਹੈ, ਫਿਰ ਵੀ ਮਨੁੱਖ ਦੀ ਭ੍ਰਿਸ਼ਟਤਾ ਦੇ ਪ੍ਰਤੀ ਪਰਮੇਸ਼ੁਰ ਦੀਆਂ ਭਾਵਨਾਵਾਂ ਅਤੇ ਕ੍ਰੋਧ ਉਸ ਸਮੇਂ ਵਰਗਾ ਹੀ ਬਣਿਆ ਰਹਿੰਦਾ ਹੈ। ਪਰਮੇਸ਼ੁਰ ਆਪਣੇ ਕੰਮ ਦੇ ਕਾਰਣ ਕਾਫ਼ੀ ਸਹਿਣਸ਼ੀਲ ਹੋਣ ਵਿੱਚ ਸਮਰੱਥ ਹੈ, ਹਾਲਾਤ ਅਤੇ ਸਥਿਤੀਆਂ ਨੂੰ ਦੇਖਦਿਆਂ, ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਇਸ ਸੰਸਾਰ ਨੂੰ ਬਹੁਤ ਪਹਿਲਾਂ ਹੀ ਨਾਸ ਕਰ ਦਿੱਤਾ ਜਾਣਾ ਚਾਹੀਦਾ ਸੀ। ਹਾਲਾਤ ਉਸ ਸਮੇਂ ਨਾਲੋਂ ਬਹੁਤ ਅਲੱਗ ਹਨ ਜਦੋਂ ਸੰਸਾਰ ਦਾ ਜਲ ਪਰਲੋ ਵਿੱਚ ਨਾਸ ਕੀਤਾ ਗਿਆ ਸੀ। ਪਰ ਅੰਤਰ ਕੀ ਹੈ? ਨਾਲ ਹੀ ਇਹ ਅਜਿਹੀ ਚੀਜ਼ ਹੈ ਜੋ ਪਰਮੇਸ਼ੁਰ ਦੇ ਮਨ ਨੂੰ ਬੇਹੱਦ ਦੁਖੀ ਕਰਦੀ ਹੈ, ਅਤੇ ਸ਼ਾਇਦ ਕੁਝ ਅਜਿਹਾ ਹੈ ਜਿਸ ਦੀ ਤੁਹਾਡੇ ਲੋਕਾਂ ਵਿੱਚੋਂ ਕੋਈ ਵੀ ਸ਼ਲਾਘਾ ਨਹੀਂ ਕਰ ਸਕਦਾ ਹੈ।
ਜਦੋਂ ਉਸ ਨੇ ਜਲ ਪਰਲੋ ਦੁਆਰਾ ਸੰਸਾਰ ਦਾ ਨਾਸ ਕੀਤਾ, ਪਰਮੇਸ਼ੁਰ ਨੂਹ ਨੂੰ ਕਿਸ਼ਤੀ ਬਣਾਉਣ ਅਤੇ ਕੁਝ ਤਿਆਰੀ ਦੇ ਕੰਮ ਲਈ ਬੁਲਾਉਣ ਦੇ ਯੋਗ ਸੀ। ਪਰਮੇਸ਼ੁਰ ਇੱਕ ਮਨੁੱਖ—ਨੂਹ—ਨੂੰ ਉਸ ਦੇ ਲਈ ਚੀਜ਼ਾਂ ਦੀ ਇਸ ਲੜੀ ਨੂੰ ਕਰਣ ਲਈ ਬੁਲਾ ਸਕਦਾ ਸੀ। ਪਰ ਅੱਜ ਦੇ ਯੁਗ ਵਿੱਚ, ਪਰਮੇਸ਼ੁਰ ਕੋਲ ਕੋਈ ਨਹੀਂ ਹੈ ਜਿਸ ਨੂੰ ਉਹ ਬੁਲਾਏ। ਅਜਿਹਾ ਕਿਉਂ ਹੈ? ਇੱਥੇ ਬੈਠਿਆ ਹਰੇਕ ਵਿਅਕਤੀ ਸ਼ਾਇਦ ਉਸ ਕਾਰਣ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਜਾਣਦਾ ਹੈ। ਕੀ ਤੁਹਾਨੂੰ ਇਸ ਗੱਲ ਦੀ ਲੋੜ ਹੈ ਕਿ ਮੈਂ ਇਸ ਬਾਰੇ ਵਿਸਤਾਰ ਨਾਲ ਦੱਸਾਂ? ਇਸ ਨੂੰ ਜ਼ੋਰ ਨਾਲ ਕਹਿਣ ਨਾਲ ਹੋ ਸਕਦਾ ਹੈ ਕਿ ਤੁਸੀਂ ਸ਼ਰਮਿੰਦਾ ਹੋ ਜਾਓ ਅਤੇ ਸਾਰੇ ਪਰੇਸ਼ਾਨ ਹੋ ਜਾਣ।ਕੁਝ ਲੋਕ ਕਹਿ ਸਕਦੇ ਹਨ: “ਹਾਲਾਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਅਸੀਂ ਧਰਮੀ ਲੋਕ ਨਹੀਂ ਹਾਂ ਅਤੇ ਅਸੀਂ ਸੰਪੂਰਣ ਲੋਕ ਨਹੀਂ ਹਾਂ, ਫਿਰ ਵੀ ਜੇ ਪਰਮੇਸ਼ੁਰ ਸਾਨੂੰ ਕੋਈ ਚੀਜ਼ ਕਰਨ ਦਾ ਨਿਰਦੇਸ਼ ਦਿੰਦਾ, ਤਾਂ ਅਸੀਂ ਹੁਣ ਵੀ ਉਸ ਨੂੰ ਕਰਨ ਦੇ ਸਮਰੱਥ ਹੁੰਦੇ। ਇਸ ਤੋਂ ਪਹਿਲਾਂ, ਜਦੋਂ ਉਸ ਨੇ ਕਿਹਾ ਕਿ ਇੱਕ ਤਬਾਹਕੁਨ ਆਫ਼ਤ ਆ ਰਹੀ ਹੈ, ਤਾਂ ਅਸੀਂ ਭੋਜਨ ਅਤੇ ਅਜਿਹੀਆਂ ਚੀਜ਼ਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦੀ ਕਿਸੇ ਆਫ਼ਤ ਵਿੱਚ ਲੋੜ ਹੋਏਗੀ। ਕੀ ਇਹ ਸਭ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਨਹੀਂ ਕੀਤਾ ਗਿਆ ਸੀ? ਕੀ ਅਸੀਂ ਸੱਚਮੁੱਚ ਪਰਮੇਸ਼ੁਰ ਦੇ ਕੰਮ ਵਿੱਚ ਸਹਿਯੋਗ ਨਹੀਂ ਕਰ ਰਹੇ ਸੀ? ਅਸੀਂ ਜੋ ਚੀਜ਼ਾਂ ਕੀਤੀਆਂ ਕੀ ਉਨ੍ਹਾਂ ਦੀ ਤੁਲਨਾ ਨੂਹ ਨੇ ਜੋ ਕੁਝ ਕੀਤਾ ਉਸ ਨਾਲ ਨਹੀਂ ਕੀਤੀ ਜਾ ਸਕਦੀ? ਅਸੀਂ ਜੋ ਕੀਤਾ ਕੀ ਉਹ ਸੱਚੀ ਆਗਿਆਕਾਰਿਤਾ ਨਹੀਂ ਹੈ? ਕੀ ਅਸੀਂ ਪਰਮੇਸ਼ੁਰ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਸੀ? ਕੀ ਪਰਮੇਸ਼ੁਰ ਨੇ ਜੋ ਕਿਹਾ ਉਹ ਅਸੀਂ ਇਸ ਲਈ ਨਹੀਂ ਕੀਤਾ ਕਿਉਂਕਿ ਸਾਨੂੰ ਪਰਮੇਸ਼ੁਰ ਦੇ ਵਚਨਾਂ ਵਿੱਚ ਨਿਹਚਾ ਹੈ? ਤਾਂ ਪਰਮੇਸ਼ੁਰ ਅਜੇ ਵੀ ਦੁਖੀ ਕਿਉਂ ਹੈ? ਪਰਮੇਸ਼ੁਰ ਕਿਉਂ ਕਹਿੰਦਾ ਹੈ ਕਿ ਉਸ ਕੋਲ ਬੁਲਾਉਣ ਲਈ ਕੋਈ ਨਹੀਂ ਹੈ?” ਕੀ ਤੁਹਾਡੇ ਅਤੇ ਨੂਹ ਦੇ ਕੰਮਾਂ ਵਿੱਚ ਕੋਈ ਅੰਤਰ ਹੈ? ਇਹ ਅੰਤਰ ਕੀ ਹੈ? (ਆਫ਼ਤ ਲਈ ਅੱਜ ਭੋਜਨ ਤਿਆਰ ਕਰਨਾ ਸਾਡਾ ਆਪਣਾ ਇਰਾਦਾ ਸੀ।) (ਸਾਡੇ ਕੰਮ “ਧਰਮੀ” ਨਹੀਂ ਕਹੇ ਜਾ ਸਕਦੇ, ਜਦ ਕਿ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਧਰਮੀ ਮਨੁੱਖ ਸੀ।) ਜੋ ਕੁਝ ਤੁਸੀਂ ਕਿਹਾ ਉਹ ਬਹੁਤ ਗ਼ਲਤ ਨਹੀਂ ਹੈ। ਨੂਹ ਨੇ ਜੋ ਕੀਤਾ ਉਹ ਅੱਜ ਲੋਕਾਂ ਵੱਲੋਂ ਕੀਤੇ ਜਾਂ ਰਹੇ ਕੰਮ ਤੋਂ ਚੋਖਾ (ਕਾਫ਼ੀ) ਅਲੱਗ ਹੈ। ਜਦੋਂ ਨੂਹ ਨੇ ਉਂਝ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਨਿਰਦੇਸ਼ ਦਿੱਤਾ ਸੀ, ਤਾਂ ਉਹ ਨਹੀਂ ਜਾਣਦਾ ਸੀ ਕਿ ਪਰਮੇਸ਼ੁਰ ਦੇ ਇਰਾਦੇ ਕੀ ਹਨ। ਉਸ ਨੂੰ ਪਤਾ ਨਹੀਂ ਸੀ ਕਿ ਪਰਮੇਸ਼ੁਰ ਕੀ ਪੂਰਾ ਕਰਨਾ ਚਾਹੁੰਦੇ ਹਨ। ਪਰਮੇਸ਼ੁਰ ਦੇ ਉਸ ਨੂੰ ਸਿਰਫ਼ ਇੱਕ ਆਦੇਸ਼ ਦਿੱਤਾ ਅਤੇ ਉਸ ਨੂੰ ਕੁਝ ਕਰਨ ਦਾ ਨਿਰਦੇਸ਼ ਦਿੱਤਾ, ਅਤੇ ਬਹੁਤ ਜ਼ਿਆਦਾ ਵਿਆਖਿਆ ਨਹੀਂ ਕੀਤੀ, ਨੂਹ ਅੱਗੇ ਵਧਿਆ ਅਤੇ ਇਸ ਨੂੰ ਕੀਤਾ। ਉਸ ਨੇ ਚੋਰੀ-ਛੁੱਪੇ ਪਰਮੇਸ਼ੁਰ ਦੇ ਇਰਾਦਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਉਸ ਨੇ ਪਰਮੇਸ਼ੁਰ ਦਾ ਪ੍ਰਤੀਰੋਧ ਕੀਤਾ ਅਤੇ ਨਾ ਹੀ ਉਸ ਨੇ ਕਪਟ ਦਿਖਾਇਆ। ਉਹ ਬਸ ਗਿਆ ਅਤੇ ਉਸ ਦੇ ਅਨੁਸਾਰ ਨਿਰਮਲ ਅਤੇ ਸਰਲ ਮਨ ਨਾਲ ਇਸ ਨੂੰ ਕੀਤਾ। ਜੋ ਕੁਝ ਕਰਨ ਲਈ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਉਸ ਨੇ ਉਹ ਕੀਤਾ, ਅਤੇ ਪਰਮੇਸ਼ੁਰ ਦੇ ਵਚਨ ਦੀ ਆਗਿਆਕਾਰਿਤਾ ਅਤੇ ਸੁਣਨ ਨਾਲ ਉਸ ਨੇ ਜੋ ਕੀਤਾ ਉਸ ਵਿੱਚ ਉਸ ਦੀ ਨਿਹਚਾ ਹੋਰ ਵੀ ਪੱਕੀ ਹੋ ਗਈ। ਜੋ ਕੁਝ ਪਰਮੇਸ਼ੁਰ ਨੇ ਉਸ ਨੂੰ ਸੌਂਪਿਆ ਸੀ ਉਸ ਨੇ ਉਸ ਨੂੰ ਇਸ ਤਰ੍ਹਾਂ ਸਪਸ਼ਟਤਾ ਅਤੇ ਸਰਲਤਾ ਨਾਲ ਨਿਪਟਾਇਆ। ਉਸ ਦਾ ਸਾਰ—ਉਸ ਦੇ ਕੰਮਾਂ ਦਾ ਸਾਰ ਆਗਿਆਕਾਰਿਤਾ ਸੀ, ਕੋਈ ਆਲੋਚਨਾ ਨਹੀਂ, ਪ੍ਰਤੀਰੋਧ ਨਹੀਂ, ਅਤੇ ਇਸ ਤੋਂ ਇਲਾਵਾ, ਉਸ ਦੇ ਆਪਣੇ ਵਿਅਕਤੀਗਤ ਹਿੱਤਾਂ, ਜਾਂ ਉਸ ਦੇ ਫਾਇਦਿਆਂ ਅਤੇ ਨੁਕਸਾਨ ਬਾਰੇ ਸੋਚਣਾ ਨਹੀਂ ਸੀ। ਅਤੇ, ਜਦੋਂ ਪਰਮੇਸ਼ੁਰ ਨੇ ਕਿਹਾ ਕਿ ਉਹ ਸੰਸਾਰ ਨੂੰ ਜਲ ਪਰਲੋ ਨਾਲ ਨਾਸ ਕਰ ਦਏਗਾ, ਤਾਂ ਨੂਹ ਨੇ ਇਹ ਨਹੀਂ ਪੁੱਛਿਆ ਕਦੋਂ ਜਾਂ ਇਹ ਨਹੀਂ ਪੁੱਛਿਆ ਕਿ ਚੀਜ਼ਾਂ ਦਾ ਕੀ ਬਣੇਗਾ, ਅਤੇ ਉਸ ਨੇ ਨਿਸ਼ਚਿਤ ਤੌਰ ’ਤੇ ਉਸ ਨੇ ਪਰਮੇਸ਼ੁਰ ਨੂੰ ਇਹ ਨਹੀਂ ਪੁੱਛਿਆ ਉਹ ਸੰਸਾਰ ਦਾ ਨਾਸ ਕਿਵੇਂ ਕਰਨ ਜਾ ਰਿਹਾ ਸੀ। ਉਸ ਨੇ ਬਸ ਉਂਝ ਕੀਤਾ ਜਿਵੇਂ ਪਰਮੇਸ਼ੁਰ ਨੇ ਨਿਰਦੇਸ਼ ਦਿੱਤਾ ਸੀ। ਭਾਵੇਂ ਜਿਵੇਂ ਵੀ ਪਰਮੇਸ਼ੁਰ ਬਣਾਉਣਾ ਚਾਹੁੰਦਾ ਸੀ ਜਾਂ ਜਿਸ ਨਾਲ ਵੀ ਬਣਾਉਣਾ ਚਾਹੁੰਦਾ ਸੀ, ਉਸ ਨੇ ਬਿਲਕੁਲ ਉਂਝ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਸੀ ਅਤੇ ਫ਼ੌਰਨ ਕੰਮ ਸ਼ੁਰੂ ਵੀ ਕ ਦਿੱਤਾ ਸੀ। ਉਸ ਨੇ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਰਵੱਈਏ ਦੇ ਨਾਲ ਪਰਮੇਸ਼ੁਰ ਦੇ ਨਿਰਦੇਸ਼ਾਂ ਦੇ ਅਨੁਸਾਰ ਕੰਮ ਕੀਤਾ ਸੀ। ਕੀ ਉਹ ਖੁਦ ਨੂੰ ਆਫ਼ਤ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਅਜਿਹਾ ਕਰ ਰਿਹਾ ਸੀ? ਨਹੀਂ। ਕੀ ਉਸ ਨੇ ਪਰਮੇਸ਼ੁਰ ਤੋਂ ਪੁੱਛਿਆ ਕਿ ਸੰਸਾਰ ਦਾ ਨਾਸ ਹੋਣ ਵਿੱਚ ਕਿੰਨਾ ਸਮਾਂ ਬਾਕੀ ਹੈ? ਉਸ ਨੇ ਨਹੀਂ ਪੁੱਛਿਆ। ਕੀ ਉਸ ਨੇ ਪਰਮੇਸ਼ੁਰ ਤੋਂ ਪੁੱਛਿਆ ਜਾਂ ਕੀ ਉਹ ਜਾਣਦਾ ਸੀ ਕਿ ਕਿਸ਼ਤੀ ਬਣਾਉਣ ਵਿੱਚ ਕਿੰਨਾ ਸਮਾਂ ਲੱਗੇਗਾ? ਉਹ ਇਹ ਵੀ ਨਹੀਂ ਜਾਣਦਾ ਸੀ। ਉਸ ਨੇ ਬਸ ਆਗਿਆ ਨੂੰ ਮੰਨਿਆ, ਸੁਣਿਆ, ਅਤੇ ਉਸ ਦੇ ਅਨੁਸਾਰ ਕੰਮ ਕੀਤਾ। ਹੁਣ ਦੇ ਲੋਕ ਅਜਿਹੇ ਨਹੀਂ ਹਨ, ਜਿਵੇਂ ਹੀ ਪਰਮੇਸ਼ੁਰ ਦੇ ਵਚਨ ਰਾਹੀਂ ਥੋੜ੍ਹੀ ਜਿਹੀ ਜਾਣਕਾਰੀ ਨਿਕਲਦੀ ਹੈ, ਜਿਵੇਂ ਹੀ ਲੋਕ ਹਵਾ ਵਿੱਚ ਪੱਤੀਆਂ ਦੀ ਬਸ ਖੜ-ਖੜ ਵੀ ਮਹਿਸੂਸ ਕਰਦੇ ਹਨ (ਜਿਵੇਂ ਹੀ ਲੋਕ ਕਿਸੇ ਪਰੇਸ਼ਾਨੀ ਦਾ ਅਹਿਸਾਸ ਕਰਦੇ ਹਨ), ਉਹ ਫ਼ੌਰਨ, ਕਿਸੇ ਵੀ ਚੀਜ਼ ਅਤੇ ਕੀਮਤ ਦੀ ਪਰਵਾਹ ਕੀਤੇ ਬਿਨਾਂ, ਆਫ਼ਤ ਤੋਂ ਬਾਅਦ ਕੀ ਖਾਵਾਂਗੇ, ਕੀ ਪਿਆਂਗੇ ਅਤੇ ਕੀ ਇਸਤੇਮਾਲ ਕਰਾਂਗੇ, ਇਸ ਦੀ ਤਿਆਰੀ ਕਰਨ ਵਿੱਚ ਜੁੱਟ ਜਾਂਦੇ ਹਨ, ਇੱਥੋਂ ਤਕ ਕਿ ਜਦੋਂ ਆਫ਼ਤ ਆਉਂਦੀ ਹੈ ਤਾਂ ਉਹ ਆਪਣੇ ਬਚ ਨਿਕਲਣ ਦੇ ਰਾਹਾਂ ਦੀ ਯੋਜਨਾ ਬਣਾ ਲੈਂਦੇ ਹਨ। ਇਸ ਤੋਂ ਵਧ ਦਿਲਚਸਪ ਗੱਲ ਤਾਂ ਇਹ ਹੈ ਕਿ, ਇਸ ਅਹਿਮ ਪਲ ਵਿੱਚ, ਮਨੁੱਖੀ ਦਿਮਾਗ “ਕੰਮ ਪੂਰਾ ਕਰਨ ਵਿੱਚ” ਬਹੁਤ ਵਧੀਆ ਹੁੰਦੇ ਹਨ। ਉਨ੍ਹਾਂ ਹਾਲਾਤ ਤਹਿਤ ਜਿੱਥੇ ਪਰਮੇਸ਼ੁਰ ਨੇ ਕੋਈ ਨਿਰਦੇਸ਼ ਨਹੀਂ ਦਿੱਤੇ ਹਨ, ਮਨੁੱਖ ਬਿਲਕੁਲ ਉਚਿਤ ਢੰਗ ਨਾਲ ਸਭ ਕੁਝ ਕਰਨ ਦੀ ਯੋਜਨਾ ਬਣਾ ਲੈਂਦਾ ਹੈ। ਤੁਸੀਂ ਇਸ ਦਾ ਵਰਣਨ ਕਰਨ ਲਈ “ਸਿੱਧ” ਸ਼ਬਦ ਦੀ ਵਰਤੋਂ ਕਰ ਸਕਦੇ ਹੋ। ਜਿੱਥੇ ਤਕ ਇਹ ਗੱਲ ਹੈ ਕਿ ਪਰਮੇਸ਼ਰ ਕੀ ਕਹਿੰਦਾ ਹੈ, ਪਰਮੇਸ਼ੁਰ ਦੇ ਇਰਾਦੇ ਕੀ ਹਨ, ਜਾਂ ਪਰਮੇਸ਼ੁਰ ਕੀ ਚਾਹੁੰਦਾ ਹੈ, ਕੋਈ ਪਰਵਾਹ ਨਹੀਂ ਕਰਦਾ ਅਤੇ ਕੋਈ ਵੀ ਇਸ ਦੀ ਸ਼ਲਾਘਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਕੀ ਇਹ ਅੱਜ ਦੇ ਲੋਕਾਂ ਅਤੇ ਨੂਹ ਦਰਮਿਆਨ ਸਭ ਤੋਂ ਵੱਡਾ ਅੰਤਰ ਨਹੀਂ ਹੈ?
ਨੂਹ ਦੀ ਕਹਾਣੀ ਦੇ ਇਸ ਉਲੇਖ ਵਿੱਚ, ਕੀ ਤੁਸੀਂ ਪਰਮੇਸ਼ੁਰ ਦੇ ਸੁਭਾਅ ਦਾ ਇੱਕ ਭਾਗ ਦੇਖਦੇ ਹੋ? ਮਨੁੱਖ ਦੀ ਭ੍ਰਿਸ਼ਟਤਾ, ਮਲੀਨਤਾ, ਅਤੇ ਜ਼ੁਲਮ ਦੇ ਪ੍ਰਤੀ ਪਰਮੇਸ਼ੁਰ ਦੇ ਧੀਰਜ ਦੀ ਇੱਕ ਸੀਮਾ ਹੈ। ਜਦੋਂ ਉਹ ਉਸ ਸੀਮਾ ਤਕ ਪਹੁੰਚ ਜਾਂਦਾ ਹੈ, ਤਾਂ ਉਹ ਹੋਰ ਜ਼ਿਆਦਾ ਧੀਰਜ ਨਹੀਂ ਰੱਖੇਗਾ, ਅਤੇ ਇਸ ਦੀ ਬਜਾਏ ਆਪਣਾ ਨਵਾਂ ਪ੍ਰਬੰਧਨ ਅਤੇ ਨਵੀਂ ਯੋਜਨਾ ਸ਼ੁਰੂ ਕਰੇਗਾ, ਜੋ ਉਸ ਨੇ ਕਰਨਾ ਹੈ ਉਸ ਨੂੰ ਸ਼ੁਰੂ ਕਰੇਗਾ, ਅਤੇ ਆਪਣੇ ਕੰਮਾਂ ਅਤੇ ਸੁਭਾਅ ਦੇ ਦੂਜੇ ਪਹਿਲੂ ਨੂੰ ਪਰਗਟ ਕਰੇਗਾ।ਉਸ ਦਾ ਇਹ ਕੰਮ ਇਹ ਦਰਸਾਉਣ ਲਈ ਨਹੀਂ ਹੈ ਕਿ ਮਨੁੱਖ ਦੁਆਰਾ ਕਦੇ ਉਸ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਜਾਂ ਇਹ ਕਿ ਉਹ ਇਖਤਿਆਰ ਅਤੇ ਕ੍ਰੋਧ ਨਾਲ ਭਰਿਆ ਹੋਇਆ ਹੈ, ਅਤੇ ਇਹ ਇਸ ਗੱਲ ਨੂੰ ਦਰਸਾਉਣ ਲਈ ਨਹੀਂ ਹੈ ਕਿ ਉਹ ਮਨੁੱਖਜਾਤੀ ਦਾ ਨਾਸ ਕਰ ਸਕਦਾ ਹੈ। ਗੱਲ ਇਹ ਹੈ ਕਿ ਉਸ ਦਾ ਸੁਭਾਅ ਅਤੇ ਉਸ ਦਾ ਪਵਿੱਤਰ ਸਾਰ ਇਸ ਕਿਸਮ ਦੀ ਮਨੁੱਖਜਾਤੀ ਨੂੰ ਪਰਮੇਸ਼ੁਰ ਸਾਹਮਣੇ ਜੀਵਨ ਜੀਉਣ, ਉਸ ਦੀ ਅਧੀਨਤਾ ਤਹਿਤ ਜੀਉਣ ਦੀ ਨਾ ਤਾਂ ਆਗਿਆ ਦੇ ਸਕਦਾ ਹੈ, ਅਤੇ ਨਾ ਹੀ ਧੀਰਜ ਰੱਖ ਸਕਦਾ ਹੈ। ਕਹਿਣ ਦਾ ਭਾਵ ਹੈ, ਜਦੋਂ ਸਮੁੱਚੀ ਮਨੁੱਖਜਾਤੀ ਉਸ ਦੇ ਵਿਰੁੱਧ ਹੈ, ਜਦੋਂ ਸਾਰੀ ਧਰਤੀ ਵਿੱਚ ਅਜਿਹਾ ਕੋਈ ਨਹੀਂ ਹੈ ਜਿਸ ਨੂੰ ਉਹ ਬਚਾ ਸਕਦਾ ਹੈ, ਤਾਂ ਅਜਿਹੀ ਮਨੁੱਖਜਾਤੀ ਲਈ ਉਸ ਕੋਲ ਹੋਰ ਧੀਰਜ ਨਹੀਂ ਹੋਏਗਾ, ਅਤੇ ਉਹ ਬਿਨਾਂ ਕਿਸੇ ਸ਼ੱਕ ਦੇ, ਆਪਣੀ ਯੋਜਨਾ ਨੂੰ ਪੂਰਾ ਕਰੇਗਾ—ਇਸ ਕਿਸਮ ਦੀ ਮਨੁੱਖਜਾਤੀ ਦਾ ਨਾਸ ਕਰਨ ਲਈ। ਪਰਮੇਸ਼ੁਰ ਦੁਆਰਾ ਕੀਤੇ ਗਏ ਅਜਿਹੇ ਕੰਮ ਨੂੰ ਉਸ ਦੇ ਸੁਭਾਅ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਇਹ ਇੱਕ ਜ਼ਰੂਰੀ ਸਿੱਟਾ ਹੈ, ਅਤੇ ਅਜਿਹਾ ਸਿੱਟਾ ਹੈ ਜਿਸ ਨੂ ਪਰਮੇਸ਼ੁਰ ਦੀ ਅਧੀਨਤਾ ਤਹਿਤ ਸਿਰਜੇ ਗਏ ਹਰੇਕ ਪ੍ਰਾਣੀ ਨੂੰ ਸਹਿਣ ਕਰਨਾ ਹੋਏਗਾ। ਕੀ ਇਸ ਤੋਂ ਇਹ ਦਿਖਾਈ ਨਹੀਂ ਦਿੰਦਾ ਹੈ ਕਿ ਇਸ ਵਰਤਮਾਨ ਯੁਗ ਵਿੱਚ, ਪਰਮੇਸ਼ੁਰ ਆਪਣੀ ਯੋਜਨਾ ਨੂੰ ਪੂਰਾ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਜਿਨ੍ਹਾਂ ਨੂੰ ਉਹ ਬਚਾਉਣਾ ਚਾਹੁੰਦਾ ਹੈ ਹੋਰ ਉਡੀਕ ਨਹੀਂ ਕਰ ਸਕਦਾ? ਇਨ੍ਹਾਂ ਹਾਲਾਤ ਤਹਿਤ, ਪਰਮੇਸ਼ੁਰ ਸਭ ਤੋਂ ਜ਼ਿਆਦਾ ਕਿਸ ਗੱਲ ਦੀ ਪਰਵਾਹ ਕਰਦਾ ਹੈ? ਇਸ ਦੀ ਨਹੀਂ ਕਿ ਅਜਿਹੇ ਲੋਕ ਜੋ ਉਸ ਦੇ ਪਿੱਛੇ ਬਿਲਕੁਲ ਨਹੀਂ ਚੱਲਦੇ ਜਾਂ ਅਜਿਹੇ ਲੋਕ ਜੋ ਹਰ ਤਰ੍ਹਾਂ ਨਾਲ ਉਸ ਦਾ ਵਿਰੋਧ ਕਰਦੇ ਹਨ ਉਹ ਉਸ ਨਾਲ ਕਿੰਝ ਦਾ ਵਰਤਾਉ ਕਰਦੇ ਹਨ ਜਾਂ ਉਸ ਦਾ ਕਿਵੇਂ ਪ੍ਰਤੀਰੋਧ ਕਰਦੇ ਹਨ, ਜਾਂ ਮਨੁੱਖਜਾਤੀ ਕਿਵੇਂ ਉਸ ਉੱਪਰ ਕਲੰਕ ਲਗਾ ਰਹੀ ਹੈ। ਉਹ ਸਿਰਫ਼ ਇਸ ਬਾਰੇ ਪਰਵਾਹ ਕਰਦਾ ਹੈ ਕਿ ਉਹ ਲੋਕ ਜੋ ਉਸ ਦੀ ਪ੍ਰਬੰਧਨ ਯੋਜਨਾ ਵਿੱਚ ਉਸ ਦੇ ਮੁਕਤੀ ਦੇ ਪਾਤਰ ਹਨ, ਜੋ ਉਸ ਦੇ ਪਿੱਛੇ ਚੱਲਦੇ ਹਨ, ਉਨ੍ਹਾਂ ਨੂੰ ਉਸ ਦੇ ਦੁਆਰਾ ਪੂਰਣ ਬਣਾਇਆ ਗਿਆ ਹੈ ਜਾਂ ਨਹੀਂ, ਉਹ ਉਸ ਦੀ ਸੰਤੁਸ਼ਟੀ ਪ੍ਰਾਪਤ ਕਰਨ ਦੇ ਲਾਇਕ ਬਣ ਗਏ ਹਨ ਜਾਂ ਨਹੀਂ। ਜਿੱਥੇ ਤਕ ਉਨ੍ਹਾਂ ਲੋਕਾਂ ਦੀ ਗੱਲ ਹੈ ਜੋ ਉਸ ਦਾ ਅਨੁਸਾਰ ਕਰਨ ਵਾਲਿਆਂ ਤੋਂ ਇਲਾਵਾ ਹਨ, ਉਸ ਸਿਰਫ਼ ਕਦੇ-ਕਦਾਈਂ ਹੀ ਆਪਣੇ ਕ੍ਰੋਧ ਨੂੰ ਵਿਅਕਤ ਕਰਨ ਲਈ ਥੋੜ੍ਹੀ ਜਿਹੀ ਸਜ਼ਾ ਦਿੰਦਾ ਹੈ।ਉਦਾਹਰਣ ਵਜੋਂ: ਸੁਨਾਮੀ, ਭੁਚਾਲ, ਅਤੇ ਜਵਾਲਾਮੁਖੀ ਦਾ ਫਟਣਾ। ਠੀਕ ਉਸੇ ਸਮੇਂ, ਉਹ ਉਨ੍ਹਾਂ ਲੋਕਾਂ ਜੋ ਉਸ ਦੇ ਪਿੱਛੇ ਚੱਲਦੇ ਹਨ ਅਤੇ ਜੋ ਉਸ ਦੇ ਦੁਆਰਾ ਬਚਾਏ ਜਾਣ ਵਾਲੇ ਹਨ ਦੀ ਮਜ਼ਬੂਤੀ ਨਾਲ ਰੱਖਿਆ ਅਤੇ ਦੇਖਭਾਲ ਵੀ ਕਰ ਰਿਹਾ ਹੈ। ਪਰਮੇਸ਼ੁਰ ਦਾ ਸੁਭਾਅ ਇਹ ਹੈ: ਇੱਕ ਪਾਸੇ, ਉਹ ਉਨ੍ਹਾਂ ਲੋਕਾਂ ਪ੍ਰਤੀ ਬੇਹੱਦ ਧੀਰਜ ਅਤੇ ਸਹਿਣਸ਼ੀਲਤਾ ਰੱਖ ਸਕਦਾ ਹੈ ਜਿਨ੍ਹਾਂ ਨੂੰ ਉਹ ਪੂਰਣ ਕਰਨਾ ਚਾਹੁੰਦਾ ਹੈ, ਅਤੇ ਜਿੰਨੀ ਉਡੀਕ ਉਸ ਦੇ ਲਈ ਕਰ ਸਕਣਾ ਸੰਭਵ ਹੈ, ਉਹ ਉਨ੍ਹਾਂ ਲਈ ਕਰ ਸਕਦਾ ਹੈ; ਦੂਜੇ ਪਾਸੇ, ਪਰਮੇਸ਼ੁਰ ਸ਼ਤਾਨ-ਕਿਸਮ ਦੇ ਲੋਕਾਂ ਨਾਲ ਜੋ ਉਸ ਦੇ ਪਿੱਛੇ ਨਹੀਂ ਚੱਲਦੇ ਅਤੇ ਉਸ ਦਾ ਵਿਰੋਧ ਕਰਦੇ ਹਨ, ਅਤਿਅੰਤ ਘਿਰਣਾ ਅਤੇ ਨਫ਼ਰਤ ਕਰਦਾ ਹੈ। ਹਾਲਾਂਕਿ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਇਹ ਸ਼ਤਾਨ-ਕਿਸਮ ਦੇ ਲੋਕ ਉਸ ਦੇ ਪਿੱਛੇ ਚੱਲਦੇ ਹਨ ਜਾਂ ਉਸ ਦੀ ਉਪਾਸਨਾ ਕਰਦੇ ਹਨ ਜਾਂ ਨਹੀਂ, ਉਹ ਤਾਂ ਵੀ ਉਨ੍ਹਾਂ ਨਾਲ ਘਿਰਣਾ ਕਰਦਾ ਹੈ ਜਦ ਕਿ ਉਸ ਦੇ ਮਨ ਵਿੱਚ ਉਨ੍ਹਾਂ ਲਈ ਧੀਰਜ ਹੁੰਦਾ ਹੈ, ਅਤੇ ਕਿਉਂਕਿ ਉਹ ਇਨ੍ਹਾਂ ਸ਼ਤਾਨ-ਕਿਸਮ ਦੇ ਲੋਕਾਂ ਦਾ ਅੰਤ ਤੈਅ ਕਰਦਾ ਹੈ, ਇਸ ਲਈ ਉਹ ਆਪਣੀ ਪ੍ਰਬੰਧਕ ਯੋਜਨਾ ਦੇ ਕਦਮਾਂ ਦੇ ਆਉਣ ਦੀ ਉਡੀਕ ਵੀ ਕਰ ਰਿਹਾ ਹੈ।
ਆਓ ਅਸੀਂ ਹੁਣ ਅਗਲੇ ਅੰਸ਼ ਤੇ ਚੱਲੀਏ।
2) ਜਲ ਪਰਲੋ ਤੋਂ ਬਾਅਦ ਨੂਹ ਲਈ ਪਰਮੇਸ਼ੁਰ ਦੀ ਅਸੀਸ
ਉਤਪਤ 9:1–6 ਸੋ ਪਰਮੇਸ਼ੁਰ ਨੇ ਨੂਹ ਅਰ ਉਹ ਦੇ ਪੁੱਤ੍ਰਾਂ ਨੂੰ ਏਹ ਆਖਕੇ ਅਸੀਸ ਦਿੱਤੀ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ। ਅਤੇ ਤੁਹਾਡਾ ਡਰ ਅਰ ਤੁਹਾਡਾ ਭੈ ਧਰਤੀ ਦੇ ਹਰ ਜਾਨਵਰ ਉੱਤੇ ਅਰ ਅਕਾਸ਼ ਦੇ ਹਰ ਪੰਛੀ ਉੱਤੇ ਅਰ ਹਰ ਇੱਕ ਦੇ ਉੱਤੇ ਜਿਹੜਾ ਜ਼ਮੀਨ ਉੱਤੇ ਘਿੱਸਰਦਾ ਹੈ ਅਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਹੋਵੇਗਾ; ਓਹ ਤੁਹਾਡੇ ਵੱਸ ਵਿੱਚ ਕੀਤੇ ਗਏ ਹਨ। ਹਰ ਚੱਲਣਹਾਰ ਜਿਸ ਦੇ ਵਿੱਚ ਜੀਵਣ ਹੈ ਤੁਹਾਡੇ ਭੋਜਨ ਲਈ ਹੋਵੇਗਾ; ਜਿਵੇਂ ਮੈਂ ਸਾਗ ਪਾਤ ਦਿੱਤਾ ਤਿਵੇਂ ਤੁਹਾਨੂੰ ਹੁਣ ਸਭ ਕੁਝ ਦਿੰਦਾ ਹਾਂ। ਪਰ ਮਾਸ ਉਸ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ। ਮੈਂ ਜ਼ਰੂਰ ਤੁਹਾਡੀਆਂ ਜਾਨਾਂ ਦੇ ਲਹੂ ਦਾ ਬਦਲਾ ਲਵਾਂਗਾ; ਹਰ ਇੱਕ ਜੰਗਲੀ ਜਾਨਵਰ ਤੋਂ ਮੈਂ ਬਦਲਾ ਲਵਾਂਗਾ ਅਤੇ ਆਦਮੀ ਦੇ ਹੱਥੀਂ ਅਰਥਾਤ ਹਰ ਮਨੁੱਖ ਦੇ ਭਰਾ ਦੇ ਹੱਥੀਂ ਮੈਂ ਆਦਮੀ ਦੀ ਜਾਨ ਦਾ ਬਦਲਾ ਲਵਾਂਗਾ। ਜੋ ਆਦਮੀ ਦਾ ਲਹੂ ਵਹਾਏਗਾ ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ: ਕਿਉਂਕਿ ਪਰਮੇਸ਼ੁਰ ਦੇ ਸਰੂਪ ਉੱਤੇ ਉਸ ਨੇ ਆਦਮੀ ਨੂੰ ਬਣਾਇਆ ਸੀ।
ਤੁਸੀਂ ਇਸ ਅੰਸ਼ ਤੋਂ ਕੀ ਸਮਝਦੇ ਹੋ? ਮੈਂ ਇਨ੍ਹਾਂ ਵਚਨਾਂ ਨੂੰ ਕਿਉਂ ਚੁਣਿਆ? ਮੈਂ ਕਿਸ਼ਤੀ ’ਤੇ ਨੂਹ ਅਤੇ ਉਸ ਦੇ ਪਰਿਵਾਰ ਦੇ ਜੀਵਨ ਤੋਂ ਉੱਧਰਣ ਕਿਉਂ ਨਹੀਂ ਲਿਆ? ਕਿਉਂਕਿ ਉਸ ਜਾਣਕਾਰੀ ਦਾ ਉਸ ਵਿਸ਼ੇ ਨਾਲ ਜ਼ਿਆਦਾ ਸੰਬੰਧ ਨਹੀਂ ਹੈ ਜਿਸ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਅਸੀਂ ਜਿਸ ਉੱਪਰ ਧਿਆਨ ਦੇ ਰਹੇ ਹਾਂ ਉਹ ਹੈ ਪਰਮੇਸ਼ੁਰ ਦਾ ਸੁਭਾਅ। ਜੇ ਤੁਸੀਂ ਇਨ੍ਹਾਂ ਵੇਰਵਿਆਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਬਾਈਬਲ ਲੈ ਕੇ ਖੁਦ ਪੜ੍ਹ ਸਕਦੇ ਹੋ। ਇੱਥੇ ਅਸੀਂ ਇਸ ਬਾਰੇ ਗੱਲ ਨਹੀਂ ਕਰਾਂਗੇ। ਉਹ ਮੁੱਖ ਗੱਲ ਜਿਸ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ ਉਹ ਇਸ ਵਿਸ਼ੇ ਵਿੱਚ ਹੈ ਕਿ ਪਰਮੇਸ਼ੁਰ ਦੇ ਕੰਮਾਂ ਬਾਰੇ ਕਿਵੇਂ ਜਾਣੀਏ।
ਨੂਹ ਦੇ ਪਰਮੇਸ਼ੁਰ ਦੇ ਨਿਰਦੇਸ਼ਾਂ ਨੂੰ ਸਵੀਕਾਰ ਕਰਨ ਅਤੇ ਕਿਸ਼ਤੀ ਬਣਾਉਣ ਅਤੇ ਪਰਮੇਸ਼ੁਰ ਦੁਆਰਾ ਸੰਸਾਰ ਦਾ ਨਾਸ ਕਰਨ ਲਈ ਜਲ ਪਰਲੋ ਦੀ ਵਰਤੋਂ ਕਰਨ ਦੇ ਦਿਨਾਂ ਦੌਰਾਨ ਜਿੰਦਾ ਰਹਿਣ ਤੋਂ ਬਾਅਦ, ਉਸ ਦਾ ਅੱਠ ਜੀਆਂ ਦਾ ਪੂਰਾ ਪਰਿਵਾਰ ਜੀਉਂਦਾ ਬਚ ਗਿਆ। ਨੂਹ ਦੇ ਅੱਠ ਜੀਆਂ ਦੇ ਪਰਿਵਾਰ ਤੋਂ ਛੁੱਟ, ਸਮੁੱਚੀ ਮਨੁੱਖਜਾਤੀ ਦਾ ਨਾਸ ਕਰ ਦਿੱਤਾ ਗਿਆ ਸੀ, ਧਰਤੀ ’ਤੇ ਸਾਰੇ ਜੀਉਂਦੇ ਪ੍ਰਾਣੀਆਂ ਦਾ ਨਾਸ ਕਰ ਦਿੱਤਾ ਗਿਆ ਸੀ। ਨੂਹ ਨੂੰ, ਪਰਮੇਸ਼ੁਰ ਨੇ ਅਸੀਸਾਂ ਦਿੱਤੀਆਂ, ਅਤੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਕੁਝ ਗੱਲਾਂ ਕਹੀਆਂ। ਇਹ ਉਹ ਗੱਲਾਂ ਸਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਬਖਸ਼ ਰਿਹਾ ਸੀ ਅਤੇ ਉਸ ਦੇ ਲਈ ਪਰਮੇਸ਼ੁਰ ਦੀ ਅਸੀਸ ਵੀ ਸੀ। ਇਹ ਉਹ ਅਸੀਸ ਅਤੇ ਵਾਅਦਾ ਹੈ ਜੋ ਪਰਮੇਸ਼ੁਰ ਕਿਸੇ ਅਜਿਹੇ ਵਿਅਕਤੀ ਨੂੰ ਦਿੰਦਾ ਹੈ ਜੋ ਉਸ ਨੂੰ ਸੁਣ ਸਕਦਾ ਹੈ ਅਤੇ ਉਸ ਦੇ ਨਿਰਦੇਸ਼ਾਂ ਨੂੰ ਸਵੀਕਾਰ ਕਰ ਸਕਦਾ ਹੈ, ਅਤੇ ਇਹ ਉਹ ਤਰੀਕਾ ਵੀ ਹੈ ਜਿਸ ਨਾਲ ਪਰਮੇਸ਼ੁਰ ਲੋਕਾਂ ਨੂੰ ਪੁਰਸਕਾਰ ਦਿੰਦਾ ਹੈ। ਕਹਿਣ ਦਾ ਭਾਵ ਹੈ, ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਨੂਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਇੱਕ ਸੰਪੂਰਣ ਮਨੁੱਖ ਸੀ ਜਾਂ ਇੱਕ ਧਰਮੀ ਮਨੁੱਖ ਸੀ, ਅਤੇ ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਉਹ ਪਰਮੇਸ਼ੁਰ ਬਾਰੇ ਕਿੰਨਾ ਕੁਝ ਜਾਣਦਾ ਸੀ, ਸੰਖੇਪ ਵਿੱਚ, ਨੂਹ ਅਤੇ ਉਸ ਦੇ ਤਿੰਨ ਪੁੱਤਰਾਂ ਸਭ ਨੇ ਪਰਮੇਸ਼ੁਰ ਦੇ ਵਚਨਾਂ ਨੂੰ ਸੁਣਿਆ, ਪਰਮੇਸ਼ੁਰ ਦੇ ਕੰਮ ਵਿੱਚ ਸਹਿਯੋਗ ਕੀਤਾ, ਅਤੇ ਉਹੀ ਕੀਤਾ ਜਿਸ ਦੀ ਉਨ੍ਹਾਂ ਤੋਂ ਪਰਮੇਸ਼ੁਰ ਦੇ ਨਿਰਦੇਸ਼ਾਂ ਅਨੁਸਾਰ ਕਰਨ ਦੀ ਉਮੀਦ ਕੀਤੀ ਗਈ ਸੀ। ਨਤੀਜੇ ਵਜੋਂ, ਜਲ ਪਰਲੋ ਦੁਆਰਾ ਸੰਸਾਰ ਦੇ ਨਾਸ ਦੇ ਮੱਦੇਨਜ਼ਰ ਉਨ੍ਹਾਂ ਨੇ ਮਨੁੱਖਾਂ ਅਤੇ ਭਿੰਨ-ਭਿੰਨ ਕਿਸਮ ਦੇ ਪ੍ਰਾਣੀਆਂ ਨੂੰ ਪਰਮੇਸ਼ੁਰ ਲਈ ਬਚਾ ਕੇ ਰੱਖਿਆ ਸੀ, ਅਤੇ ਪਰਮੇਸ਼ੁਰ ਦੀ ਪ੍ਰਬੰਧਨ ਯੋਜਨਾ ਦੇ ਅਗਲੇ ਕਦਮ ਲਈ ਵੱਡਾ ਯੋਗਦਾਨ ਪਾਇਆ ਸੀ। ਉਸ ਨੇ ਜੋ ਸਭ ਕੁਝ ਕੀਤਾ ਉਸ ਦੇ ਕਾਰਣ, ਪਰਮੇਸ਼ੁਰ ਨੇ ਉਸ ਨੂੰ ਅਸੀਸ ਦਿੱਤੀ। ਸ਼ਾਇਦ ਅੱਜ ਦੇ ਲੋਕਾਂ ਲਈ, ਨੂਹ ਨੇ ਜੋ ਕੀਤਾ ਉਹ ਜ਼ਿਕਰ ਕਰਨ ਦੇ ਵੀ ਲਾਇਕ ਨਹੀਂ ਹੈ। ਕੁਝ ਤਾਂ ਇੱਥੋਂ ਤਕ ਸੋਚ ਸਕਦੇ ਹਨ: ਨੂਹ ਦੇ ਕੁਝ ਨਹੀਂ ਕੀਤਾ; ਪਰਮੇਸ਼ੁਰ ਨੇ ਉਸ ਨੂੰ ਬਚਾਉਣ ਦਾ ਆਪਣਾ ਮਨ ਬਣਾ ਲਿਆ ਸੀ, ਤਾਂ ਉਸ ਨੂੰ ਨਿਸ਼ਚਿਤ ਤੌਰ ’ਤੇ ਬਚਾਇਆ ਜਾਣਾ ਸੀ। ਉਸ ਦਾ ਬਚਣਾ ਉਸ ਦੀਆਂ ਆਪਣੀਆਂ ਪ੍ਰਾਪਤੀਆਂ ਕਰਕੇ ਨਹੀਂ ਸੀ। ਇਹ ਉਹ ਹੈ ਜਿਸ ਨੂੰ ਪਰਮੇਸ਼ੁਰ ਵਾਪਰਣ ਦੇਣਾ ਚਾਹੁੰਦਾ ਸੀ, ਕਿਉਂਕਿ ਮਨੁੱਖ ਕਾਰਜਹੀਣ ਹੈ। ਪਰ ਇਹ ਉਹ ਨਹੀਂ ਹੈ ਜੋ ਪਰਮੇਸ਼ੁਰ ਸੋਚ ਰਿਹਾ ਸੀ। ਪਰਮੇਸ਼ੁਰ ਨੂੰ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਵਿਅਕਤੀ ਮਹਾਨ ਹੈ ਜਾਂ ਮਾਮੂਲੀ, ਜਦੋਂ ਤਕ ਕਿ ਉਹ ਉਸ ਨੂੰ ਸੁਣ ਸਕਦੇ ਹਨ, ਉਸ ਦੇ ਨਿਰਦੇਸ਼ਾਂ ਦੀ ਅਤੇ ਜੋ ਉਹ ਉਨ੍ਹਾਂ ਨੂੰ ਸੌਂਪਦਾ ਹੈ ਉਸ ਦੀ ਪਾਲਣਾ ਕਰ ਸਕਦੇ ਹਨ, ਅਤੇ ਉਸ ਦੇ ਕੰਮ, ਉਸ ਦੀ ਇੱਛਾ ਅਤੇ ਉਸ ਦੀ ਯੋਜਨਾ ਦੇ ਨਾਲ ਸਹਿਯੋਗ ਕਰ ਸਕਦੇ ਹਨ, ਤਾਂ ਕਿ ਉਸ ਦੀ ਇੱਛਾ ਅਤੇ ਉਸ ਦੀ ਯੋਜਨਾ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇ, ਤਾਂ ਅਜਿਹਾ ਆਚਰਣ ਉਸ ਦੀ ਯਾਦ ਵਿੱਚ ਰਹਿਣ ਅਤੇ ਉਸ ਦੀ ਅਸੀਸ ਪ੍ਰਾਪਤ ਕਰਨ ਦੇ ਯੋਗ ਹੈ। ਪਰਮੇਸ਼ੁਰ ਅਜਿਹੇ ਲੋਕਾਂ ਨੂੰ ਕੀਮਤੀ ਵਸਤ ਵਜੋਂ ਸਾਂਭ ਕੇ ਰੱਖਦਾ ਹੈ, ਅਤੇ ਉਹ ਉਨ੍ਹਾਂ ਦੇ ਕੰਮਾਂ ਅਤੇ ਉਸ ਦੇ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਨੇਹ ਦੀ ਕਦਰ ਕਰਦਾ ਹੈ। ਇਹ ਪਰਮੇਸ਼ੁਰ ਦਾ ਰਵੱਈਆ ਹੈ। ਤਾਂ ਪਰਮੇਸ਼ੁਰ ਨੇ ਨੂਹ ਨੂੰ ਅਸੀਸ ਕਿਉਂ ਦਿੱਤੀ? ਕਿਉਂਕਿ ਪਰਮੇਸ਼ੁਰ ਇਸੇ ਤਰ੍ਹਾਂ ਨਾਲ ਮਨੁੱਖ ਦੇ ਅਜਿਹੇ ਕੰਮਾਂ ਅਤੇ ਮਨੁੱਖ ਦੀ ਆਗਿਆਕਾਰਿਤਾ ਨਾਲ ਵਰਤਾਉ ਕਰਦਾ ਹੈ।
ਨੂਹ ਨੂੰ ਪਰਮੇਸ਼ੁਰ ਦੀ ਅਸੀਸ ਦੇ ਸੰਬੰਧ ਵਿੱਚ, ਕੁਝ ਲੋਕ ਕਹਿਣਗੇ: “ਜੇ ਮਨੁੱਖ ਪਰਮੇਸ਼ੁਰ ਦੀ ਗੱਲ ਸੁਣਦਾ ਹੈ ਅਤੇ ਪਰਮੇਸ਼ੁਰ ਨੂੰ ਸੰਤੁਸ਼ਟ ਕਰਦਾ ਹੈ, ਤਾਂ ਪਰਮੇਸ਼ੁਰ ਨੂੰ ਮਨੁੱਖ ਨੂੰ ਅਸੀਸ ਦੇਣੀ ਚਾਹੀਦੀ ਹੈ। ਕੀ ਇਹ ਸਪਸ਼ਟ ਨਹੀਂ ਹੈ?” ਕੀ ਅਸੀਂ ਅਜਿਹਾ ਕਹਿ ਸਕਦੇ ਹਾਂ? ਕੁਝ ਲੋਕ ਕਹਿੰਦੇ ਹਨ: “ਨਹੀਂ।” ਅਸੀਂ ਅਜਿਹਾ ਕਿਉਂ ਨਹੀਂ ਕਹਿ ਸਕਦੇ? ਕੁਝ ਲੋਕ ਕਹਿੰਦੇ ਹਨ: “ਮਨੁੱਖ ਪਰਮੇਸ਼ੁਰ ਦੀ ਅਸੀਸ ਦਾ ਅਨੰਦ ਲੈਣ ਦੇ ਯੋਗ ਨਹੀਂ ਹੈ।” ਉਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਕਿਉਂਕਿ ਜਦੋਂ ਕੋਈ ਵਿਅਕਤੀ ਪਰਮੇਸ਼ੁਰ ਉਸ ਨੂੰ ਜੋ ਕੁਝ ਸੌਂਪਦਾ ਹੈ ਉਸ ਨੂੰ ਸਵੀਕਾਰ ਕਰਦਾ ਹੈ, ਤਾਂ ਪਰਮੇਸ਼ੁਰ ਕੋਲ ਨਿਆਂ ਕਰਨ ਲਈ ਇੱਕ ਪੈਮਾਨਾ ਹੁੰਦਾ ਹੈ ਕਿ ਉਸ ਵਿਅਕਤੀ ਦੇ ਕੰਮ ਚੰਗੇ ਹਨ ਜਾਂ ਬੁਰੇ ਅਤੇ ਕੀ ਉਸ ਵਿਅਕਤੀ ਨੇ ਆਗਿਆ ਦਾ ਪਾਲਣ ਕੀਤਾ ਹੈ ਜਾਂ ਨਹੀਂ, ਅਤੇ ਉਸ ਵਿਅਕਤੀ ਨੇ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕੀਤਾ ਹੈ ਜਾਂ ਨਹੀਂ ਅਤੇ ਉਹ ਜੋ ਕੁਝ ਵੀ ਕਰਦੇ ਹਨ ਉਸ ਪੈਮਾਨੇ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਪਰਮੇਸ਼ੁਰ ਜਿਸ ਦੀ ਪਰਵਾਹ ਕਰਦਾ ਹੈ ਉਹ ਕਿਸੇ ਵਿਅਕਤੀ ਦਾ ਦਿਲ ਹੈ, ਨਾ ਕਿ ਸਤਿਹ ’ਤੇ ਕੀਤੇ ਗਏ ਉਸ ਦੇ ਕੰਮ। ਸਥਿਤੀ ਇਹ ਨਹੀਂ ਹੈ ਕਿ ਪਰਮੇਸ਼ੁਰ ਨੂੰ ਕਿਸੇ ਵਿਅਕਤੀ ਨੂੰ ਉਦੋਂ ਤਕ ਅਸੀਸ ਦੇਣੀ ਚਾਹੀਦੀ ਹੈ ਜਦੋਂ ਤਕ ਉਹ ਕੁਝ ਕਰਦੇ ਹਨ, ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਉਹ ਇਸ ਨੂੰ ਕਿਵੇਂ ਕਰਦੇ ਹਨ। ਇਹ ਪਰਮੇਸ਼ੁਰ ਬਾਰੇ ਲੋਕਾਂ ਦੀ ਗ਼ਲਤਫ਼ਹਿਮੀ ਹੈ। ਪਰਮੇਸ਼ੁਰ ਸਿਰਫ਼ ਚੀਜ਼ਾਂ ਦੇ ਅੰਤਮ ਨਤੀਜੇ ਨੂੰ ਨਹੀਂ ਦੇਖਦਾ, ਪਰ ਇਸ ਗੱਲ ’ਤੇ ਜ਼ਿਆਦਾ ਜ਼ੋਰ ਦਿੰਦਾ ਹੈ ਕਿ ਕਿਸੇ ਵਿਅਕਤੀ ਦਾ ਦਿਲ ਕਿਵੇਂ ਦਾ ਹੈ ਅਤੇ ਚੀਜ਼ਾਂ ਦੇ ਵਿਕਾਸ ਦੌਰਾਨ ਕਿਸੇ ਵਿਅਕਤੀ ਦਾ ਰਵੱਈਆ ਕਿਵੇਂ ਦਾ ਹੈ, ਅਤੇ ਉਹ ਦੇਖਦਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਆਗਿਆਕਾਰਿਤਾ, ਵਿਚਾਰ ਅਤੇ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੀ ਇੱਛਾ ਹੈ। ਉਸ ਸਮੇਂ ਨੂਹ ਪਰਮੇਸ਼ੁਰ ਬਾਰੇ ਕਿੰਨਾ ਜਾਣਦਾ ਸੀ? ਕੀ ਇਹ ਉੰਨਾ ਸੀ ਜਿੰਨੀਆਂ ਇਹ ਸਿੱਖਿਆਵਾਂ ਹਨ ਜਿਨ੍ਹਾਂ ਨੂੰ ਤੁਸੀਂ ਹੁਣ ਜਾਣਦੇ ਹੋ? ਪਰਮੇਸ਼ੁਰ ਦੀਆਂ ਧਾਰਣਾਵਾਂ ਅਤੇ ਗਿਆਨ ਵਰਗੇ ਸੱਚਾਈ ਦੇ ਪਹਿਲੂਆਂ ਦੇ ਸੰਬੰਧ ਵਿੱਚ, ਕੀ ਉਸ ਨੇ ਉੰਨੀ ਸਿੰਜਾਈ ਅਤੇ ਚਰਵਾਹੀ ਪ੍ਰਾਪਤ ਕੀਤੀ ਸੀ ਜਿੰਨੀ ਤੁਹਾਨੂੰ ਮਿਲੀ ਹੈ? ਨਹੀਂ, ਉਸ ਨੂੰ ਨਹੀਂ ਮਿਲੀ! ਪਰ ਇੱਕ ਤੱਥ ਹੈ ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ: ਚੇਤਨਾ ਵਿੱਚ, ਮਨਾਂ ਵਿੱਚ, ਅਤੇ ਇੱਥੋਂ ਤਕ ਕਿ ਅੱਜ ਦੇ ਲੋਕਾਂ ਦੇ ਦਿਲ ਦੀਆਂ ਗਹਿਰਾਈਆਂ ਵਿੱਚ ਵੀ, ਪਰਮੇਸ਼ੁਰ ਦੇ ਸੰਬੰਧ ਵਿੱਚ ਉਨ੍ਹਾਂ ਦੀਆਂ ਧਾਰਣਾਵਾਂ ਅਤੇ ਰਵੱਈਏ ਖਿਆਲੀ ਅਤੇ ਅਸਪਸ਼ਟ ਹਨ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਲੋਕਾਂ ਦਾ ਇੱਕ ਹਿੱਸਾ ਪਰਮੇਸ਼ੁਰ ਦੀ ਹੋਂਦ ਪ੍ਰਤੀ ਨਕਾਰਾਤਮਕ ਰਵੱਈਆ ਰੱਖਦਾ ਹੈ। ਪਰ ਨੂਹ ਦੇ ਦਿਲ ਅਤੇ ਉਸ ਦੀ ਚੇਤਨਾ ਵਿੱਚ, ਪਰਮੇਸ਼ੁਰ ਦੀ ਹੋਂਦ ਪੂਰਣ ਅਤੇ ਕਿਸੇ ਮਾਮੂਲੀ ਜਿਹੇ ਸ਼ੱਕ ਦੇ ਬਿਨਾਂ ਸੀ, ਇਸ ਤਰ੍ਹਾਂ ਪਰਮੇਸ਼ੁਰ ਪ੍ਰਤੀ ਉਸ ਦੀ ਆਗਿਆਕਾਰਿਤਾ ਸ਼ੁੱਧ ਸੀ ਅਤੇ ਪਰਖ ਦਾ ਸਾਹਮਣਾ ਕਰ ਸਕਦੀ ਸੀ। ਪਰਮੇਸ਼ੁਰ ਪ੍ਰਤੀ ਉਸ ਦਾ ਦਿਲ ਖਰਾ ਅਤੇ ਖੁੱਲ੍ਹਾ ਹੋਇਆ ਸੀ। ਉਸ ਨੂੰ ਪਰਮੇਸ਼ੁਰ ਦੇ ਹਰੇਕ ਵਚਨ ਦੇ ਪਿੱਛੇ ਚੱਲਣ ਲਈ ਆਪਣੇ ਆਪ ਨੂੰ ਮਨਾਉਣ ਲਈ ਸਿੱਖਿਆਵਾਂ ਦੇ ਬਹੁਤ ਜ਼ਿਆਦਾ ਗਿਆਨ ਦੀ ਲੋੜ ਨਹੀਂ ਸੀ, ਨਾ ਹੀ ਉਸ ਨੂੰ ਪਰਮੇਸ਼ੁਰ ਦੁਆਰਾ ਜੋ ਕੁਝ ਉਸ ਨੂੰ ਸੌਂਪਿਆ ਗਿਆ ਸੀ ਉਸ ਨੂੰ ਸਵੀਕਾਰ ਕਰਨ ਅਤੇ ਜੋ ਕੁਝ ਵੀ ਪਰਮੇਸ਼ੁਰ ਨੇ ਉਸ ਨੂੰ ਕਰਨ ਲਈ ਦਿੱਤਾ ਸੀ ਉਸ ਨੂੰ ਕਰਨ ਦੇ ਸਮਰੱਥ ਹੋਣ ਲਈ ਪਰਮੇਸ਼ੁਰ ਦੀ ਹੋਂਦ ਨੂੰ ਸਾਬਿਤ ਕਰਨ ਵਾਸਤੇ ਬਹੁਤ ਸਾਰੇ ਤੱਥਾਂ ਦੀ ਲੋੜ ਸੀ। ਇਹ ਨੂਹ ਅਤੇ ਅੱਜ ਦੇ ਲੋਕਾਂ ਦਰਮਿਆਨ ਜ਼ਰੂਰੀ ਅੰਤਰ ਹੈ। ਨਾਲ ਹੀ ਇਹ ਬਿਲਕੁਲ ਸਹੀ ਪਰਿਭਾਸ਼ਾ ਵੀ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਇੱਕ ਸੰਪੂਰਣ ਵਿਅਕਤੀ ਕਿਵੇਂ ਦਾ ਹੁੰਦਾ ਹੈ। ਜਿਨ੍ਹਾਂ ਨੂੰ ਪਰਮੇਸ਼ੁਰ ਚਾਹੁੰਦਾ ਹੈ ਉਹ ਨੂਹ ਵਰਗੇ ਲੋਕ ਹੁੰਦੇ ਹਨ। ਉਹ ਉਸ ਕਿਸਮ ਦਾ ਵਿਅਕਤੀ ਹੈ ਜਿਸ ਦੀ ਪ੍ਰਸ਼ੰਸਾ ਪਰਮੇਸ਼ੁਰ ਕਰਦਾ ਹੈ ਅਤੇ ਉਹ ਬਿਲਕੁਲ ਉਸੇ ਕਿਸਮ ਦਾ ਵਿਅਕਤੀ ਹੈ ਜੀ ਸਨੂੰ ਪਰਮੇਸ਼ੁਰ ਅਸੀਸ ਦਿੰਦਾ ਹੈ। ਕੀ ਤੁਸੀਂ ਇਸ ਤੋਂ ਕੋਈ ਸੋਝੀ ਪ੍ਰਾਪਤ ਕੀਤੀਹੈ? ਲੋਕ ਲੋਕਾਂ ਨੂੰ ਬਾਹਰੋਂ ਦੇਖਦੇ ਹਨ, ਜਦ ਕਿ ਪਰਮੇਸ਼ੁਰ ਲੋਕਾਂ ਦੇ ਦਿਲ ਅਤੇ ਉਨ੍ਹਾਂ ਦਾ ਸਾਰ ਦੇਖਦਾ ਹੈ। ਪਰਮੇਸ਼ੁਰ ਕਿਸੇ ਨੂੰ ਵੀ ਉਸ ਦੇ ਪ੍ਰਤੀ ਬੇਦਿਲੀ ਜਾਂ ਸ਼ੰਕੇ ਰੱਖਣ ਦੀ ਅਨੁਮਤੀ ਨਹੀਂ ਦਿੰਦਾ, ਨਾ ਹੀ ਉਹ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਉਸ ਉੱਪਰ ਸ਼ੱਕ ਕਰਨ ਜਾਂ ਉਸ ਦੀ ਪਰਖ ਕਰਨ ਦੀ ਆਗਿਆ ਦਿੰਦਾ ਹੈ। ਇਸ ਤਰ੍ਹਾਂ, ਹਾਲਾਂਕਿ ਅੱਜ ਲੋਕ ਪਰਮੇਸ਼ੁਰ ਦੇ ਵਚਨ ਦੇ ਰੂਬਰੂ ਹਨ—ਤੁਸੀਂ ਇਹ ਵੀ ਕਹਿ ਸਕਦੇ ਹੋ ਪਰਮੇਸ਼ੁਰ ਨਾਲ ਰੂਬਰੂ ਹਨ—ਫਿਰ ਵੀ ਕਿਸੇ ਚੀਜ਼ ਦੇ ਕਾਰਣ ਜੋ ਉਨ੍ਹਾਂ ਦੇ ਦਿਲ ਦੀਆਂ ਗਹਿਰਾਈਆਂ ਅੰਦਰ ਹੈ, ਉਨ੍ਹਾਂ ਦੇ ਭ੍ਰਿਸ਼ਟ ਮੂਲ-ਤੱਤ ਦੀ ਹੋਂਦ, ਅਤੇ ਉਸ ਦੇ ਪ੍ਰਤੀ ਉਨ੍ਹਾਂ ਦੇ ਪ੍ਰਤੀਕੂਲ ਰਵੱਈਏ ਕਾਰਣ, ਪਰਮੇਸ਼ੁਰ ਵਿੱਚ ਉਨ੍ਹਾਂ ਦੀ ਸੱਚੀ ਨਿਹਚਾ ਰੱਖਣ ਨੂੰ ਰੋਕਿਆ ਜਾਂਦਾ ਹੈ ਅਤੇ ਉਸ ਦੇ ਆਗਿਆਕਾਰੀ ਬਣਨ ਤੋਂ ਰੋਕਿਆ ਗਿਆ ਹੈ। ਇਸ ਕਾਰਣ, ਇਹ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ ਕਿ ਉਹ ਉਸੇ ਅਸੀਸ ਨੂੰ ਪ੍ਰਾਪਤ ਕਰਨ ਜੋ ਪਰਮੇਸ਼ੁਰ ਨੇ ਨੂਹ ਨੂੰ ਬਖਸ਼ੀ ਸੀ।
3) ਪਰਮੇਸ਼ੁਰ ਮਨੁੱਖ ਨਾਲ ਆਪਣੇ ਨੇਮ ਦੇ ਚਿੰਨ੍ਹ ਵਜੋਂ ਸਤਰੰਗੀ ਪੀਂਘ ਦਾ ਇਸਤੇਮਾਲ ਕਰਦਾ ਹੈ
ਉਤਪਤ 9:11–13 ਸੋ ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨਾਂਗਾ ਅਤੇ ਸਾਰੇ ਸਰੀਰਾਂ ਦਾ ਨਾਸ ਫੇਰ ਪਰਲੋ ਦੇ ਪਾਣੀਆਂ ਦੇ ਰਾਹੀਂ ਨਾ ਕੀਤਾ ਜਾਵੇਗਾ ਅਰ ਨਾ ਪਰਲੋ ਧਰਤੀ ਦੇ ਨਾਸ ਕਰਨ ਲਈ ਫੇਰ ਆਵੇਗੀ। ਤਦ ਪਰਮੇਸ਼ੁਰ ਨੇ ਆਖਿਆ, ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਰ ਤੁਹਾਡੇ ਅਰ ਹਰ ਜੀਉ ਜੰਤ ਵਿੱਚ ਜੋ ਤੁਹਾਡੇ ਸੰਗ ਹੈ ਪੀੜ੍ਹੀਓਂ ਪੀੜ੍ਹੀ ਸਦਾ ਲਈ ਦਿੰਦਾ ਹਾਂ: ਮੈਂ ਆਪਣੀ ਧਣੁਕ ਬੱਦਲ ਵਿੱਚ ਰੱਖੀ ਹੈ। ਉਹ ਉਸ ਨੇਮ ਦੇ ਨਿਸ਼ਾਨ ਲਈ ਹੋਵੇਗੀ ਜੋ ਮੇਰੇ ਅਰ ਧਰਤੀ ਵਿੱਚ ਹੋਵੇਗਾ।
ਇਸ ਤੋਂ ਅੱਗੇ, ਆਓ ਅਸੀਂ ਪਵਿੱਤਰ ਲਿਖਤ ਦੇ ਇਸ ਭਾਗ ’ਤੇ ਇੱਕ ਨਜ਼ਰ ਮਾਰੀਏ ਕਿਵੇਂ ਪਰਮੇਸ਼ੁਰ ਨੇ ਮਨੁੱਖ ਦੇ ਨਾਲ ਆਪਣੇ ਨੇਮ ਲਈ ਸਤਰੰਗੀ ਪੀਂਘ ਨੂੰ ਚਿੰਨ੍ਹ ਵਜੋਂ ਵਰਤਿਆ।
ਜਿਆਦਾਤਰ ਲੋਕ ਜਾਣਦੇ ਹਨ ਕਿ ਸਤਰੰਗੀ ਪੀਂਘ ਕੀ ਹੈ ਅਤੇ ਸਤਰੰਗੀ ਪੀਂਘ ਨਾਲ ਜੁੜੀਆਂ ਕਈ ਕਹਾਣੀਆਂ ਸੁਣੀਆਂ ਹਨ। ਜਿੱਥੇ ਤਕ ਬਾਈਬਲ ਵਿੱਚ ਸਤਰੰਗੀ ਪੀਂਘ ਸੰਬੰਧੀ ਕਹਾਣੀ ਦੀ ਗੱਲ ਹੈ, ਕੁਝ ਲੋਕ ਇਸ ਦਾ ਵਿਸ਼ਵਾਸ ਕਰਦੇ ਹਨ ਅਤੇ ਇਸ ਨੂੰ ਦੰਦਕਥਾ ਵਜੋਂ ਮੰਨਦੇ ਹਨ, ਜਦ ਕਿ ਦੂਜੇ ਇਸ ਉੱਪਰ ਬਿਲਕੁਲ ਵਿਸ਼ਵਾਸ ਨਹੀਂ ਕਰਦੇ। ਭਾਵੇਂ ਕੁਝ ਵੀ ਹੋਏ, ਸਾਰੀਆਂ ਘਟਨਾਵਾਂ ਜੋ ਸਤਰੰਗੀ ਪੀਂਘ ਦੇ ਸੰਬੰਧ ਵਿੱਚ ਵਾਪਰੀਆਂ ਸਨ ਪਰਮੇਸ਼ੁਰ ਦਾ ਕੰਮ ਸੀ ਅਤੇ ਮਨੁੱਖ ਲਈ ਪਰਮੇਸ਼ੁਰ ਦੇ ਪ੍ਰਬੰਧਨ ਦੇ ਅਮਲ ਵਿੱਚ ਹੋਈਆਂ ਸਨ। ਇਨ੍ਹਾਂ ਘਟਨਾਵਾਂ ਨੂੰ ਬਾਈਬਲ ਵਿੱਚ ਹੂ-ਬਹੂ ਦਰਜ ਕੀਤਾ ਗਿਆ ਹੈ। ਇਹ ਲੇਖ ਸਾਨੂੰ ਇਹ ਨਹੀਂ ਦੱਸਦੇ ਕਿ ਪਰਮੇਸ਼ੁਰ ਉਸ ਸਮੇਂ ਕਿਸ ਮਨੋਦਸ਼ਾ ਵਿੱਚ ਸੀ ਜਾਂ ਇਨ੍ਹਾਂ ਵਚਨਾਂ ਜੋ ਪਰਮੇਸ਼ੁਰ ਨੇ ਕਹੇ ਸਨ ਪਿੱਛੇ ਉਸ ਦੇ ਇਰਾਦੇ ਕੀ ਸਨ। ਇਸ ਤੋਂ ਇਲਾਵਾ, ਕੋਈ ਵੀ ਸਮਝ ਨਹੀਂ ਸਕਦਾ ਹੈ ਕਿ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ ਸੀ ਤਾਂ ਉਹ ਕੀ ਮਹਿਸੂਸ ਕਰ ਰਿਹਾ ਸੀ। ਹਾਲਾਂਕਿ, ਇਸ ਸਮੁੱਚੀ ਘਟਨਾ ਦੇ ਸੰਬੰਧ ਵਿੱਚ ਪਰਮੇਸ਼ੁਰ ਦੇ ਮਨ ਦੀ ਦਸ਼ਾ ਨੂੰ ਲਿਖਤ ਦੀਆਂ ਇਨ੍ਹਾਂ ਸਤਰਾਂ ਦਰਮਿਆਨ ਪ੍ਰਗਟ ਕੀਤਾ ਗਿਆ ਹੈ। ਇਹ ਇੰਝ ਹੈ ਜਿਵੇਂ ਉਸ ਸਮੇਂ ਦੇ ਉਸ ਦੇ ਵਿਚਾਰ ਪਰਮੇਸ਼ੁਰ ਦੇ ਵਚਨ ਦੇ ਹਰੇਕ ਸ਼ਬਦ ਅਤੇ ਵਾਕਾਂਸ਼ ਰਾਹੀਂ ਪੰਨਿਆਂ ਤੋਂ ਨਿਕਲ ਆਏ ਹੋਣ।
ਪਰਮੇਸ਼ੁਰ ਦੇ ਵਿਚਾਰ ਉਹ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ ਅਤੇ ਜਿਨ੍ਹਾਂ ਨੂੰ ਜਾਣਨ ਦੀ ਉਨ੍ਹਾਂ ਨੂੰ ਸਭ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਪਰਮੇਸ਼ੁਰ ਦੇ ਵਿਚਾਰ ਪਰਮੇਸ਼ੁਰ ਦੇ ਸੰਬੰਧ ਵਿੱਚ ਮਨੁੱਖ ਦੀ ਸਮਝ ਨਾਲ ਨੇੜਿਓਂ ਜੁੜੇ ਹੋਏ ਹਨ, ਅਤੇ ਮਨੁੱਖ ਦੁਆਰਾ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਪਰਮੇਸ਼ੁਰ ਬਾਰੇ ਮਨੁੱਖ ਦੀ ਸਮਝ ਇੱਕ ਲਾਜ਼ਮੀ ਕੜੀ ਹੈ। ਤਾਂ ਜਦੋਂ ਇਹ ਘਟਨਾਵਾਂ ਵਾਪਰੀਆਂ ਤਾਂ ਪਰਮੇਸ਼ੁਰ ਕੀ ਸੋਚ ਰਿਹਾ ਸੀ?
ਮੂਲ ਰੂਪ ਵਿੱਚ, ਪਰਮੇਸ਼ੁਰ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ ਸੀ ਜੋ ਉਸ ਦੀਆਂ ਨਜਰਾਂ ਵਿੱਚ ਬਹੁਤ ਹੀ ਚੰਗੀ ਅਤੇ ਉਸ ਦੇ ਬਹੁਤ ਨੇੜੇ ਸੀ, ਪਰ ਉਸ ਦੇ ਵਿਰੁੱਧ ਆਕੀਪੁਣੇ ਮਗਰੋਂ ਉਨ੍ਹਾਂ ਦਾ ਜਲ ਪਰਲੋਂ ਵਿੱਚ ਨਾਸ ਕਰ ਦਿੱਤਾ ਗਿਆ ਸੀ। ਕੀ ਇਸ ਨਾਲ ਪਰਮੇਸ਼ੁਰ ਨੂੰ ਦੁੱਖ ਪਹੁੰਚਿਆ ਕਿ ਅਜਿਹੀ ਮਨੁੱਖਜਾਤੀ ਇਸ ਤਰ੍ਹਾਂ ਨਾਲ ਤੁਰੰਤ ਹੀ ਲੁਪਤ ਹੋ ਗਈ? ਨਿਸ਼ਚੇ ਹੀ ਇਸ ਨਾਲ ਦੁੱਖ ਹੋਇਆ! ਤਾਂ ਉਸ ਦਾ ਇਸ ਦਰਦ ਲਈ ਪ੍ਰਗਟਾਵਾ ਕੀ ਸੀ? ਬਾਈਬਲ ਵਿੱਚ ਇਸ ਨੂੰ ਕਿਵੇਂ ਲਿੱਖਿਆ ਗਿਆ ਸੀ? ਇਸ ਨੂੰ ਬਾਈਬਲ ਵਿੱਚ ਇਨ੍ਹਾਂ ਸ਼ਬਦਾਂ ਵਿੱਚ ਲਿੱਖਿਆ ਗਿਆ ਸੀ: “ਸੋ ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨਾਂਗਾ ਅਤੇ ਸਾਰੇ ਸਰੀਰਾਂ ਦਾ ਨਾਸ ਫੇਰ ਪਰਲੋ ਦੇ ਪਾਣੀਆਂ ਦੇ ਰਾਹੀਂ ਨਾ ਕੀਤਾ ਜਾਵੇਗਾ ਅਰ ਨਾ ਪਰਲੋ ਧਰਤੀ ਦੇ ਨਾਸ ਕਰਨ ਲਈ ਫੇਰ ਆਵੇਗੀ।” ਇਹ ਸਧਾਰਣ ਵਾਕ ਪਰਮੇਸ਼ੁਰ ਦੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ। ਸੰਸਾਰ ਦੇ ਇਸ ਨਾਸ ਨੇ ਉਸ ਨੂੰ ਬਹੁਟ ਜ਼ਿਆਦਾ ਤਕਲੀਫ਼ ਪਹੁੰਚਾਈ। ਮਨੁੱਖ ਦੇ ਸ਼ਬਦਾਂ ਵਿੱਚ, ਉਹ ਬਹੁਤ ਹੀ ਦੁਖੀ ਸੀ। ਅਸੀਂ ਕਲਪਨਾ ਕਰ ਸਕਦੇ ਹਾਂ: ਜਲ ਪਰਲੋ ਦੁਆਰਾ ਨਾਸ ਕੀਤੇ ਜਾਣ ਤੋਂ ਬਾਅਦ ਧਰਤੀ ਜੋ ਕਦੇ ਜੀਵਨ ਨਾਲ ਭਰਪੂਰ ਸੀ ਕਿੰਝ ਦੀ ਦਿਖਾਈ ਦਿੰਦੀ ਸੀ? ਉਹ ਧਰਤੀ ਜੋ ਕਦੇ ਮਨੁੱਖਾਂ ਨਾਲ ਭਰੀ ਹੋਈ ਸੀ, ਉਸ ਸਮੇਂ ਕਿੰਝ ਦੀ ਦਿੱਸਦੀ ਸੀ? ਕੋਈ ਮਨੁੱਖੀ ਬਸਤੀ ਨਹੀਂ, ਕੋਈ ਜੀਉਂਦਾ ਪ੍ਰਾਣੀ ਨਹੀਂ, ਹਰ ਪਾਸੇ ਪਾਣੀ ਹੀ ਪਾਣੀ ਅਤੇ ਪਾਣੀ ਦੀ ਸਤਿਹ ’ਤੇ ਪੂਰੀ ਤਬਾਹੀ ਸੀ। ਜਦੋਂ ਪਰਮੇਸ਼ੁਰ ਨੇ ਸੰਸਾਰ ਦੀ ਸਿਰਜਣਾ ਕੀਤੀ ਤਾਂ ਕਿ ਉਸ ਦਾ ਮੂਲ ਇਰਾਦਾ ਅਜਿਹਾ ਕੋਈ ਦ੍ਰਿਸ਼ ਸੀ? ਬਿਲਕੁਲ ਵੀ ਨਹੀਂ! ਪਰਮੇਸ਼ੁਰ ਦਾ ਮੂਲ ਇਰਾਦਾ ਸੀ ਕਿ ਉਹ ਸਮੁੱਚੀ ਧਰਤੀ ’ਤੇ ਜੀਵਨ ਦੇਖੇ, ਉਹ ਮਨੁੱਖ ਜਿਨ੍ਹਾਂ ਦੀ ਉਸ ਨੇ ਸਿਰਜਣਾ ਕੀਤੀ ਸੀ ਨੂੰ ਆਪਣੀ ਉਪਾਸਨਾ ਕਰਦੇ ਹੋਏ ਦੇਖੇ, ਸਿਰਫ਼ ਨੂਹ ਲਈ ਹੀ ਨਹੀਂ ਕਿ ਉਹ ਉਸ ਦੀ ਉਪਾਸਨਾ ਕਰਨ ਵਾਲਾ ਇੱਕਮਾਤਰ ਵਿਅਕਤੀ ਹੋਏ ਜਾਂ ਅਜਿਹਾ ਇੱਕਮਾਤਰ ਵਿਅਕਤੀ ਹੋਏ ਜੋ ਉਸ ਦੇ ਸੱਦੇ ਦਾ ਜਵਾਬ ਦੇ ਸਕੇ ਤਾਂ ਕਿ ਜੋ ਕੁਝ ਉਸ ਨੂੰ ਸੌਂਪਿਆ ਗਿਆ ਸੀ ਉਸ ਨੂੰ ਪੂਰਾ ਕਰ ਸਕੇ। ਜਦੋਂ ਮਨੁੱਖਜਾਤੀ ਲੁਪਤ ਹੋ ਗਈ, ਤਾਂ ਪਰਮੇਸ਼ੁਰ ਨੇ ਉਹ ਨਹੀਂ ਦੇਖਿਆ ਜਿਸ ਦਾ ਉਸ ਨੇ ਮੂਲ ਰੂਪ ਵਿੱਚ ਇਰਾਦਾ ਕੀਤਾ ਸੀ ਸਗੋਂ ਇਸ ਤੋਂ ਪੂਰੀ ਤਰ੍ਹਾਂ ਉਲਟ ਸੀ। ਉਸ ਦਾ ਤਕਲੀਫ਼ ਵਿੱਚ ਕਿਵੇਂ ਨਾ ਹੁੰਦਾ? ਤਾਂ ਜਦੋਂ ਉਹ ਆਪਣਾ ਸੁਭਾਅ ਪ੍ਰਗਟ ਕਰ ਰਿਹਾ ਸੀ ਅਤੇ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਿਹਾ ਸੀ, ਪਰਮੇਸ਼ੁਰ ਨੇ ਇੱਕ ਫ਼ੈਸਲਾ ਲਿਆ। ਉਸ ਨੇ ਕਿਸ ਕਿਸਮ ਦਾ ਫ਼ੈਸਲਾ ਲਿਆ? ਮਨੁੱਖ ਨਾਲ ਨੇਮ ਦੇ ਰੂਪ ਵਿੱਚ ਬੱਦਲ ਵਿੱਚ ਇੱਕ ਧਣੁਕ ਬਣਾਉਣ ਦਾ (ਅਰਥਾਤ, ਸਤਰੰਗੀ ਪੀਂਘ ਜੋ ਅਸੀਂ ਦੇਖਦੇ ਹਾਂ), ਇੱਕ ਵਾਅਦਾ ਕਿ ਪਰਮੇਸ਼ੁਰ ਮਨੁੱਖਜਾਤੀ ਫਿਰ ਕਦੇ ਜਲ ਪਰਲੋ ਨਾਲ ਨਾਸ ਨਹੀਂ ਕਰੇਗਾ। ਨਾਲ ਹੀ, ਇਹ ਲੋਕਾਂ ਨੂੰ ਇਹ ਦੱਸਣ ਲਈ ਵੀ ਸੀ ਕਿ ਪਰਮੇਸ਼ੁਰ ਦੇ ਜਲ ਪਰਲੋ ਨਾਲ ਸੰਸਾਰ ਦਾ ਨਾਸ ਕੀਤਾ ਸੀ, ਤਾਂ ਕਿ ਮਨੁੱਖਜਾਤੀ ਹਮੇਸ਼ਾਂ ਯਾਦ ਰੱਖੇ ਕਿ ਪਰਮੇਸ਼ੁਰ ਨੇ ਅਜਿਹਾ ਕੰਮ ਕਿਉਂ ਕੀਤਾ ਹੋਏਗਾ।
ਕੀ ਉਸ ਸਮੇਂ ਸੰਸਾਰ ਦਾ ਨਾਸ ਕੁਝ ਅਜਿਹਾ ਸੀ ਜੋ ਪਰਮੇਸ਼ੁਰ ਚਾਹੁੰਦਾ ਸੀ? ਯਕੀਨਨ ਇਹ ਉਹ ਨਹੀਂ ਸੀ ਜੋ ਪਰਮੇਸ਼ੁਰ ਚਾਹੁੰਦਾ ਸੀ। ਸੰਸਾਰ ਦੇ ਨਾਸ ਤੋਂ ਬਾਅਦ ਅਸੀਂ ਸ਼ਾਇਦ ਧਰਤੀ ਦੇ ਦਰਦਨਾਕ ਦ੍ਰਿਸ਼ ਦੇ ਇੱਕ ਛੋਟੇ ਜਿਹੇ ਹਿੱਸੇ ਦੀ ਕਲਪਨਾ ਕਰਨ ਦੇ ਯੋਗ ਹੋ ਸਕਦੇ ਹਾਂ, ਪਰ ਅਸੀਂ ਬਿਲਕੁਲ ਵੀ ਕਲਪਨਾ ਨਹੀਂ ਕਰ ਸਕਦੇ ਕਿ ਉਸ ਸਮੇਂ ਪਰਮੇਸ਼ੁਰ ਦੀਆਂ ਨਜਰਾਂ ਵਿੱਚ ਉਹ ਦ੍ਰਿਸ਼ ਕਿੰਝ ਦਾ ਸੀ। ਅਸੀਂ ਕਹਿ ਸਕਦੇ ਹਾਂ ਕਿ, ਭਾਵੇਂ ਇਹ ਅੱਜ ਦੇ ਲੋਕ ਹੋਣ ਜਾਂ ਉਸ ਸਮੇਂ ਦੇ, ਕੋਈ ਵੀ ਇਸ ਗੱਲ ਦੀ ਕਲਪਨਾ ਕਰਨ ਜਾਂ ਸਮਝਣ ਦੇ ਯੋਗ ਨਹੀਂ ਹੈ ਕਿ ਪਰਮੇਸ਼ੁਰ ਕੀ ਮਹਿਸੂਸ ਕਰ ਰਿਹਾ ਸੀ ਜਦੋਂ ਉਸ ਨੇ ਦ੍ਰਿਸ਼ ਦੇਖਿਆ, ਸੰਸਾਰ ਦੀ ਉਹ ਤਸਵੀਰ ਜੋ ਜਲ ਪਰਲੋ ਦੁਆਰਾ ਨਾਸ ਕੀਤੇ ਜਾਣ ਤੋਂ ਬਾਅਦ ਦੀ ਸੀ। ਪਰਮੇਸ਼ੁਰ ਮਨੁੱਖ ਦੀ ਅਣਆਗਿਆਕਾਰਿਤਾ ਕਰਕੇ ਅਜਿਹਾ ਕਰਨ ਲਈ ਮਜਬੂਰ ਹੋਇਆ, ਪਰ ਜਲ ਪਰਲੋ ਦੁਆਰਾ ਸੰਸਾਰ ਦੇ ਨਾਸ ਨਾਲ ਪਰਮੇਸ਼ੁਰ ਦੇ ਮਨ ਨੂੰ ਹੋਇਆ ਦਰਦ ਇੱਕ ਅਸਲੀਅਤ ਹੈ ਜਿਸ ਦੀ ਕੋਈ ਨਾ ਤਾਂ ਕਲਪਨਾ ਕਰ ਸਕਦਾ ਹੈ ਨਾ ਸਮਝ ਸਕਦਾ ਹੈ। ਇਸੇ ਲਈ ਪਰਮੇਸ਼ੁਰ ਨੇ ਮਨੁੱਖਜਾਤੀ ਨਾਲ ਇੱਕ ਨੇਮ ਬਣਾਇਆ, ਜਿਸ ਰਾਹੀਂ ਉਸ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਸੀ ਕਿ ਉਹ ਚੇਤੇ ਰੱਖਣ ਕਿ ਪਰਮੇਸ਼ੁਰ ਨੇ ਇੱਕ ਵਾਰ ਅਜਿਹਾ ਕੁਝ ਕੀਤਾ ਸੀ, ਅਤੇ ਉਨ੍ਹਾਂ ਨੂੰ ਇਹ ਵਚਨ ਦੇਣਾ ਸੀ ਕਿ ਪਰਮੇਸ਼ੁਰ ਕਦੇ ਇਸ ਸੰਸਾਰ ਨੂੰ ਦੋਬਾਰਾ ਇਸ ਤਰ੍ਹਾਂ ਨਾਲ ਨਾਸ ਨਹੀਂ ਕਰੇਗਾ। ਇਸ ਨੇਮ ਵਿੱਚ ਅਸੀਂ ਪਰਮੇਸ਼ੁਰ ਦਾ ਮਨ ਦੇਖਦੇ ਹਾਂ—ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਦਾ ਮਨ ਦੁਖੀ ਸੀ ਜਦੋਂ ਉਸ ਨੇ ਇਸ ਮਨੁੱਖਜਾਤੀ ਨੂੰ ਨਾਸ ਕੀਤਾ। ਮਨੁੱਖ ਦੀ ਭਾਸ਼ਾ ਵਿੱਚ, ਜਦੋਂ ਪਰਮੇਸ਼ੁਰ ਨੇ ਮਨੁੱਖਜਾਤੀ ਦਾ ਨਾਸ ਕੀਤਾ ਅਤੇ ਮਨੁੱਖਜਾਤੀ ਨੂੰ ਲੁਪਤ ਹੁੰਦੇ ਹੋਏ ਦੇਖਿਆ, ਤਾਂ ਉਸ ਦਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਕੀ ਉਸ ਦੇ ਵਰਣਨ ਦਾ ਇਹ ਬਿਹਤਰੀਨ ਤਰੀਕਾ ਨਹੀਂ ਹੈ? ਇਨ੍ਹਾਂ ਸ਼ਬਦਾਂ ਦਾ ਮਨੁੱਖ ਦੁਆਰਾ ਮਨੁੱਖੀ ਭਾਵਨਾਵਾਂ ਨੂੰ ਦਰਸਾਉਣ ਲਈ ਕੀਤਾ ਜਾਂਦਾ ਹੈ, ਪਰ ਕਿਉਂਕਿ ਮਨੁੱਖ ਦੀ ਭਾਸ਼ਾ ਵਿੱਚ ਬਹੁਤ ਕਮੀ ਹੈ, ਤਾਂ ਪਰਮੇਸ਼ੁਰ ਦੀਆਂ ਭਾਵਨਾਵਾਂ ਦਾ ਵਰਣਨ ਕਰਨ ਲਈ ਉਨ੍ਹਾਂ ਦੀ ਵਰਤੋਂ ਕਰਨਾ ਮੈਨੂੰ ਜ਼ਿਆਦਾ ਬੁਰਾ ਨਹੀਂ ਜਾਪਦਾ, ਅਤੇ ਨਾ ਹੀ ਉਹ ਬਹੁਤ ਜ਼ਿਆਦਾ ਹਨ। ਘੱਟੋ-ਘੱਟ ਇਸ ਨਾਲ ਤੁਹਾਨੂੰ ਉਸ ਸਮੇਂ ਪਰਮੇਸ਼ੁਰ ਦੀ ਮਨੋਦਸ਼ਾ ਕੀ ਸੀ ਉਸ ਦੇ ਬਾਰੇ ਬਹੁਤ ਹੀ ਸਪਸ਼ਟ, ਅਤੇ ਬਹੁਤ ਹੀ ਢੁੱਕਵੀਂ ਸਮਝ ਪ੍ਰਦਾਨ ਕਰਦਾ ਹੈ। ਜਦੋਂ ਤੁਸੀਂ ਸਤਰੰਗੀ ਪੀਂਘ ਨੂੰ ਦੋਬਾਰਾ ਦੇਖੋਗੇ ਤਾਂ ਹੁਣ ਤੁਸੀਂ ਕੀ ਸੋਚੋਗੇ? ਘੱਟੋ-ਘੱਟ ਤੁਸੀਂ ਯਾਦ ਕਰੋਗੇ ਕਿ ਕਿਵੇਂ ਇੱਕ ਸਮੇਂ ਪਰਮੇਸ਼ੁਰ ਜਲ ਪਰਲੋ ਦੁਆਰਾ ਸੰਸਾਰ ਦੇ ਨਾਸ ਤੋਂ ਦੁਖੀ ਸੀ। ਤੁਸੀਂ ਯਾਦ ਕਰੋਗੇ ਕਿ ਕਿਵੇਂ, ਹਾਲਾਂਕਿ ਪਰਮੇਸ਼ੁਰ ਨੇ ਇਸ ਸੰਸਾਰ ਨਾਲ ਘਿਰਣਾ ਕੀਤੀ ਅਤੇ ਇਸ ਮਨੁੱਖਜਾਤੀ ਨੂੰ ਨੀਚ ਸਮਝਿਆ ਸੀ, ਫਿਰ ਵੀ ਜਦੋਂ ਉਸ ਨੇ ਆਪਣੇ ਖੁਦ ਦੇ ਹੱਥਾਂ ਨਾਲ ਸਿਰਜੇ ਹੋਏ ਮਨੁੱਖਾਂ ਦਾ ਨਾਸ ਕੀਤਾ, ਤਾਂ ਉਸ ਦਾ ਮਨ ਦੁਖੀ ਹੋ ਰਿਹਾ ਸੀ, ਉਸ ਦਾ ਮਨ ਖਿਆਲ ਛੱਡ ਦੇਣ ਲਈ ਸੰਘਰਸ਼ ਕਰ ਰਿਹਾ ਸੀ, ਉਸ ਦਾ ਮਨ ਨਹੀਂ ਚਾਹ ਰਿਹਾ ਸੀ, ਅਤੇ ਉਸ ਦੇ ਲਈ ਇਸ ਨੂੰ ਸਹਿਣ ਕਰਨਾ ਮੁਸ਼ਕਲ ਹੋ ਰਿਹਾ ਸੀ। ਉਸ ਦਾ ਚੈਨ ਸਿਰਫ਼ ਨੂਹ ਦੇ ਅੱਠ ਜੀਆਂ ਦੇ ਪਰਿਵਾਰ ਵਿੱਚ ਹੀ ਸੀ। ਇਹ ਨੂਹ ਦਾ ਸਹਿਯੋਗ ਹੀ ਸੀ ਜਿਸ ਨੇ ਸਾਰੀਆਂ ਚੀਜ਼ਾਂ ਦੀ ਸਿਰਜਣਾ ਕਰਨ ਲਈ ਉਸ ਦੀਆਂ ਮਿਹਨਤ ਨਾਲ ਕੀਤੀਆਂ ਕੋਸ਼ਿਸ਼ਾਂ ਬੇਕਾਰ ਹੋਣ ਤੋਂ ਬਚਾਇਆ ਸੀ। ਇੱਕ ਸਮੇਂ ਜਦੋਂ ਪਰਮੇਸ਼ੁਰ ਕਸ਼ਟ ਸਹਿਣ ਕਰ ਰਿਹਾ ਸੀ, ਤਾਂ ਇਹੀ ਇੱਕ ਚੀਜ਼ ਸੀ ਜੋ ਉਸ ਦੇ ਦਰਦ ਨੂੰ ਘੱਟ ਕਰ ਸਕਦੀ ਸੀ। ਉਸ ਨੁਕਤੇ ਤੋਂ, ਪਰਮੇਸ਼ੁਰ ਨੇ ਮਨੁੱਖਜਾਤੀ ਤੋਂ ਆਪਣੀਆਂ ਸਾਰੀਆਂ ਉਮੀਦਾਂ ਨੂਹ ਦੇ ਪਰਿਵਾਰ ਨਾਲ ਜੋੜ ਲਈਆਂ, ਇਸ ਆਸ ਨਾਲ ਕਿ ਉਹ ਉਸ ਦੀਆਂ ਬਰਕਤਾਂ ਅਧੀਨ ਜੀ ਸਕਣ ਅਤੇ ਉਸ ਦੇ ਸਰਾਪ ਅਧੀਨ ਨਹੀਂ, ਇਸ ਆਸ ਨਾਲ ਕਿ ਉਹ ਪਮਰਮੇਸ਼ੁਰ ਨੂੰ ਫਿਰ ਕਦੇ ਜਲ ਪਰਲੋਂ ਨਾਲ ਸੰਸਾਰ ਦਾ ਨਾਸ ਕਰਦੇ ਹੋਏ ਨਹੀਂ ਦੇਖਣਗੇ, ਅਤੇ ਨਾਲ ਹੀ ਇਹ ਆਸ ਕਰਦੇ ਹੋਏ ਵੀ ਕਿ ਉਨ੍ਹਾਂ ਦਾ ਨਾਸ ਨਹੀਂ ਕੀਤਾ ਜਾਏਗਾ।
ਇਸ ਤੋਂ ਸਾਨੂੰ ਪਰਮੇਸ਼ੁਰ ਦੇ ਸੁਭਾਅ ਦੇ ਕਿਸ ਭਾਗ ਨੂੰ ਸਮਝਣਾ ਚਾਹੀਦਾ ਹੈ? ਪਰਮੇਸ਼ੁਰ ਨੇ ਮਨੁੱਖ ਨਾਲ ਨਫ਼ਰਤ ਕੀਤੀ ਕਿਉਂਕਿ ਮਨੁੱਖ ਉਸ ਦੇ ਪ੍ਰਤੀ ਦੁਸ਼ਮਣੀ ਭਰਿਆ ਸੀ, ਪਰ ਉਸ ਦੇ ਮਨ ਵਿੱਚ, ਮਨੁੱਖਜਾਤੀ ਲਈ ਪਰਵਾਹ, ਚਿੰਤਾ ਅਤੇ ਦਯਾ ਬਿਨਾਂ ਬਦਲੇ ਬਣੀ ਰਹੀ। ਇੱਥੋਂ ਤਕ ਕਿ ਜਦੋਂ ਉਸ ਨੇ ਮਨੁੱਖਜਾਤੀ ਦਾ ਨਾਸ ਕੀਤਾ, ਤਾਂ ਵੀ ਉਸ ਦਾ ਮਨ ਨਹੀਂ ਬਦਲਿਆ। ਜਦੋਂ ਮਨੁੱਖਜਾਤੀ ਪਰਮੇਸ਼ੁਰ ਪ੍ਰਤੀ ਗੰਭੀਰ ਹੱਦ ਤਕ ਭ੍ਰਿਸ਼ਟਤਾ ਅਤੇ ਅਣਆਗਿਆਕਾਰਿਤਾ ਨਾਲ ਭਰ ਗਈ, ਤਾਂ ਪਰਮੇਸ਼ੁਰ ਨੂੰ ਆਪਣੇ ਸੁਭਾਅ ਅਤੇ ਆਪਣੇ ਸਾਰ ਕਾਰਣ, ਆਪਣੇ ਅਸੂਲਾਂ ਦੇ ਅਨੁਸਾਰ ਮਨੁੱਖਜਾਤੀ ਦਾ ਨਾਸ ਕਰਨਾ ਪਿਆ। ਪਰ ਪਰਮੇਸ਼ੁਰ ਦੇ ਸਾਰ ਕਾਰਣ, ਉਸ ਨੇ ਤਾਂ ਵੀ ਮਨੁੱਖਜਾਤੀ ’ਤੇ ਦਯਾ ਕੀਤੀ, ਅਤੇ ਇੱਥੋਂ ਤਕ ਕਿ ਉਹ ਮਨੁੱਖਜਾਤੀ ਦੇ ਛੁਟਕਾਰੇ ਲਈ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਨਿਰੰਤਰ ਜੀ ਸਕਣ। ਪਰ, ਮਨੁੱਖ ਨੇ ਪਰਮੇਸ਼ੁਰ ਦਾ ਵਿਰੋਧ ਕੀਤਾ, ਉਸ ਨੇ ਪਰਮੇਸ਼ੁਰ ਦੀ ਅਵੱਗਿਆ ਕਰਨਾ ਜਾਰੀ ਰੱਖਿਆ, ਅਤੇ ਪਰਮੇਸ਼ੁਰ ਦੀ ਮੁਕਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ; ਅਰਥਾਤ ਉਸ ਨੇ ਉਸ ਦੇ ਚੰਗੇ ਇਰਾਦਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਵੇਂ ਸੱਦਿਆ, ਉਨ੍ਹਾਂ ਨੂੰ ਕਿਵੇਂ ਚੇਤੇ ਕਰਾਇਆ, ਕਿਵੇਂ ਉਨ੍ਹਾਂ ਦੀ ਪੂਰਤੀ ਕੀਤੀ, ਉਨ੍ਹਾਂ ਦੀ ਸਹਾਇਤਾ ਕੀਤੀ, ਜਾਂ ਉਨ੍ਹਾਂ ਨੂੰ ਸਹਿਣ ਕੀਤਾ, ਮਨੁੱਖ ਨੇ ਨਾ ਤਾਂ ਇਸ ਨੂੰ ਸਮਝਿਆ ਅਤੇ ਨਾ ਹੀ ਇਸ ਦੀ ਸ਼ਲਾਘਾ ਕੀਤੀ, ਨਾ ਹੀ ਉਨ੍ਹਾਂ ਨੇ ਕੋਈ ਧਿਆਨ ਦਿੱਤਾ। ਆਪਣੇ ਦਰਦ ਵਿੱਚ ਵੀ, ਪਰਮੇਸ਼ੁਰ ਮਨੁੱਖ ਨੂੰ ਆਪਣੀ ਵੱਧ ਤੋਂ ਵੱਧ ਸਹਿਣਸ਼ੀਲਤਾ ਦੇਣਾ ਨਹੀਂ ਭੁੱਲਿਆ ਸੀ, ਉਹ ਮਨੁੱਖ ਦੇ ਵਾਪਸ ਮੁਦੱਣ ਦੀ ਉਡੀਕ ਕਰ ਰਿਹਾ ਸੀ। ਆਪਣੀ ਹੱਦ ’ਤੇ ਪਹੁੰਚਣ ਤੋਂ ਬਾਅਦ, ਉਸ ਨੇ ਉਹ ਕੀਤਾ ਜੋ ਉਸ ਨੇ ਬਿਨਾਂ ਹਿਚਕਿਚਾਏ ਕਰਨਾ ਸੀ। ਦੂਜੇ ਸ਼ਬਦਾਂ ਵਿੱਚ, ਉਸ ਘੜੀ ਤੋਂ ਜਦੋਂ ਤੋਂ ਪਰਮੇਸ਼ੁਰ ਨੇ ਮਨੁੱਖਜਾਤੀ ਦਾ ਨਾਸ ਕਰਨ ਦੀ ਯੋਜਨਾ ਬਣਾਈ ਉਦੋਂ ਤੋਂ ਉਸ ਦੇ ਮਨੁੱਖਜਾਤੀ ਦੇ ਨਾਸ ਦੇ ਆਪਣੇ ਕੰਮ ਨੂੰ ਸ਼ੁਰੂ ਕਰਨ ਤਕ, ਇੱਕ ਵਿਸ਼ੇਸ਼ ਸਮੇਂ ਦੀ ਮਿਆਦ ਅਤੇ ਅਮਲ ਸੀ। ਇਹ ਅਮਲ ਮਨੁੱਖ ਨੂੰ ਪਰਤਣ ਦੇ ਯੋਗ ਬਣਾਉਣ ਲਈ ਹੋਂਦ ਵਿੱਚ ਸੀ, ਅਤੇ ਪਰਮੇਸ਼ੁਰ ਦੁਆਰਾ ਮਨੁੱਖ ਨੂੰ ਦਿੱਤਾ ਗਿਆ ਆਖਰੀ ਮੌਕਾ ਸੀ। ਤਾਂ ਪਰਮੇਸ਼ੁਰ ਨੇ ਮਨੁੱਖਜਾਤੀ ਦਾ ਨਾਸ ਕਰਨ ਤੋਂ ਪਹਿਲਾਂ ਇਸ ਸਮੇਂ ਵਿੱਚ ਕੀ ਕੀਤਾ ਸੀ? ਪਰਮੇਸ਼ੁਰ ਨੇ ਚੋਖੀ ਮਾਤਰਾ ਵਿੱਚ ਚੇਤੇ ਕਰਾਉਣ ਅਤੇ ਉਤਸ਼ਾਹਤ ਕਰਨ ਦਾ ਕੰਮ ਕੀਤਾ। ਭਾਵੇਂ ਪਰਮੇਸ਼ੁਰ ਦੇ ਮਨ ਵਿੱਚ ਕਿੰਨਾ ਵੀ ਦਰਦ ਅਤੇ ਦੁੱਖ ਸੀ, ਉਸ ਨੇ ਮਨੁੱਖਜਾਤੀ ’ਤੇ ਆਪਣੀ ਦੇਖਭਾਲ, ਚਿੰਤਾ ਅਤੇ ਭਰਪੂਰ ਦਯਾ ਦੇਣਾ ਜਾਰੀ ਰੱਖਿਆ। ਇਸ ਤੋਂ ਅਸੀਂ ਕੀ ਦੇਖਦੇ ਹਾਂ? ਬੇਸ਼ਕ ਅਸੀਂ ਦੇਖਦੇ ਹਾਂ ਕਿ ਮਨੁੱਖਜਾਤੀ ਲਈ ਪਰਮੇਸ਼ੁਰ ਦਾ ਪਿਆਰ ਅਸਲੀ ਹੈ ਅਤੇ ਕੋਈ ਅਜਿਹੀ ਚੀਜ਼ ਨਹੀਂ ਜਿੱਸ ਦੇ ਪ੍ਰਤੀ ਉਹ ਦਿਖਾਵਾ ਕਰ ਰਿਹਾ ਹੈ। ਇਹ ਅਸਲੀ, ਸਾਕਾਰ ਅਤੇ ਸ਼ਲਾਘਾਯੋਗ ਹੈ, ਫ਼ਰਜ਼ੀ, ਮਿਲਾਵਟੀ, ਧੋਖੇਬਾਜ਼, ਜਾਂ ਕਪਟਪੂਰਨ ਨਹੀਂ ਹੈ। ਪਰਮੇਸ਼ੁਰ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਉਹ ਕਿੰਨਾ ਪ੍ਰੇਮ ਯੋਗ ਹੈ ਕਦੇ ਕਿਸੇ ਛਲ ਦਾ ਇਸਤੇਮਾਲ ਨਹੀਂ ਕਰਦਾ ਜਾਂ ਝੂਠੀਆਂ ਤਸਵੀਰਾਂ ਨਹੀਂ ਬਣਾਉਂਦਾ। ਉਹ ਲੋਕਾਂ ਨੂੰ ਆਪਣੀ ਮਨੋਹਰਤਾ ਦਿਖਾਉਣ ਲਈ, ਜਾਂ ਆਪਣੀ ਮਨੋਹਰਤਾ ਅਤੇ ਪਵਿੱਤਰਤਾ ਦਾ ਦਿਖਾਵਾ ਕਰਨ ਲਈ ਝੂਠੀ ਗਵਾਹੀ ਦਾ ਇਸਤੇਮਾਲ ਨਹੀਂ ਕਰਦਾ। ਕੀ ਮਨੁੱਖ ਦੇ ਸੁਭਾਅ ਦੇ ਇਹ ਪਹਿਲੂ ਮਨੁੱਖ ਦੇ ਪਿਆਰ ਦੇ ਯੋਗ ਨਹੀਂ ਹਨ? ਕੀ ਉਹ ਉਪਾਸਨਾ ਦੇ ਯੋਗ ਨਹੀਂ ਹਨ? ਕੀ ਉਹ ਸਾਂਭ ਕੇ ਰੱਖੇ ਜਾਣ ਦੇ ਯੋਗ ਨਹੀਂ ਹਨ? ਇਸ ਨੁਕਤੇ ’ਤੇ, ਮੈਂ ਤੁਹਾਨੂੰ ਪੁੱਛਣ ਚਾਹੁੰਦਾ ਹਾਂ: ਇਸ ਸ਼ਬਦ ਸੁਣਨ ਤੋਂ ਬਾਅਦ, ਕੀ ਤੁਸੀਂ ਸੋਚਦੇ ਹੋ ਕਿ ਪਰਮੇਸ਼ੁਰ ਦੀ ਮਹਾਨਤਾ ਕਾਗਜ਼ ਦੇ ਟੁਕੜੇ ’ਤੇ ਲਿਖੇ ਗਏ ਸਿਰਫ਼ ਖਾਲੀ ਸ਼ਬਦ ਹਨ? ਕੀ ਪਰਮੇਸ਼ੁਰ ਦੀ ਦੀ ਮਨੋਹਰਤਾ ਬਸ ਖੋਖਲੇ ਸ਼ਬਦ ਹਨ? ਨਹੀਂ! ਬਿਲਕੁਲ ਵੀ ਨਹੀਂ! ਪਰਮੇਸ਼ੁਰ ਦੀ ਸਰਬਉੱਚਤਾ, ਮਹਾਨਤਾ, ਪਵਿੱਤਰਤਾ, ਸਹਿਣਸ਼ੀਲਤਾ, ਪਿਆਰ, ਆਦਿ—ਪਰਮੇਸ਼ੁਰ ਦੇ ਸੁਭਾਅ ਅਤੇ ਸਾਰ ਦੇ ਇਨ੍ਹਾਂ ਵੱਖ-ਵੱਖ ਪਹਿਲੂਆਂ ਦੇ ਵਿਵਰਣ ਨੂੰ ਹਰ ਵਾਰ ਵਿਹਾਰਕ ਪ੍ਰਗਟਾਵਾ ਮਿਲਦਾ ਹੈ ਜਦੋਂ ਉਹ ਆਪਣਾ ਕੰਮ ਕਰਦਾ ਹੈ, ਮਨੁੱਖ ਦੇ ਪ੍ਰਤੀ ਉਸ ਦੀ ਇੱਛਾ ਵਿੱਚ ਸਾਕਾਰ ਰੂਪ ਦਿੱਤਾ ਜਾਂਦਾ ਹੈ, ਅਤੇ ਹਰੇਕ ਵਿਅਕਤੀ ’ਤੇ ਪੂਰਾ ਅਤੇ ਪ੍ਰਤੀਬਿੰਬਿਤ ਹੁੰਦਾ ਹੈ। ਇਸ ਦੀ ਪਰਵਾਹ ਕੀਤੇ ਬਿਨਾਂ ਕਿ ਤੂੰ ਇਸ ਤੋਂ ਪਹਿਲਾਂ ਇਸ ਨੂੰ ਮਹਿਸੂਸ ਕੀਤਾ ਹੈ ਜਾਂ ਨਹੀਂ, ਪਰਮੇਸ਼ੁਰ ਹਰੇਕ ਸੰਭਵ ਤਰੀਕੇ ਨਾਲ਼ ਹਰੇਕ ਵਿਅਕਤੀ ਦੀ ਦੇਖਭਾਲ ਕਰ ਰਿਹਾ ਹੈ, ਹਰੇਕ ਵਿਅਕਤੀ ਦੇ ਦਿਲ ਨੂੰ ਸਨੇਹ ਦੇਣ ਲਈ, ਅਤੇ ਹਰੇਕ ਵਿਅਕਤੀ ਦੀ ਆਤਮਾ ਨੂੰ ਜਗਾਉਣ ਲਈ ਆਪਣੇ ਸੱਚੇ ਮਨ, ਬੁੱਧ ਅਤੇ ਭਿੰਨ-ਭਿੰਨ ਤਰੀਕਿਆਂ ਦੀ ਵਰਤੋਂ ਕਰ ਰਿਹਾ ਹੈ। ਇਹ ਇੱਕ ਨਿਰਵਿਵਾਦ ਤੱਥ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਥੇ ਕਿੰਨੇ ਲੋਕ ਬੈਠੇ ਹਨ, ਕਿਉਂਕਿ ਹਰੇਕ ਵਿਅਕਤੀ ਕੋਲ ਪਰਮੇਸ਼ੁਰ ਦੀ ਸਹਿਣਸ਼ੀਲਤਾ, ਧੀਰਜ ਅਤੇ ਮਨੋਹਰਤਾ ਦੇ ਸੰਬੰਧ ਵਿੱਚ ਵੱਖ-ਵੱਖ ਅਨੁਭਵ ਅਤੇ ਭਾਵਨਾਵਾਂ ਹਨ। ਪਰਮੇਸ਼ੁਰ ਦੇ ਇਹ ਅਨੁਭਵ ਅਤੇ ਅਤੇ ਉਸ ਦੀਆਂ ਇਹ ਭਾਵਨਾਵਾਂ ਜਾਂ ਸੋਝੀ—ਸੰਖੇਪ ਵਿੱਚ, ਇਹ ਸਾਰੀਆਂ ਸਕਾਰਾਤਮਕ ਚੀਜ਼ਾਂ ਪਰਮੇਸ਼ੁਰ ਤੋਂ ਹਨ। ਇਸ ਲਈ ਪਰਮੇਸ਼ੁਰ ਬਾਰੇ ਹਰੇਕ ਵਿਅਕਤੀ ਦੇ ਅਨੁਭਵ ਅਤੇ ਗਿਆਨ ਨੂੰ ਮਿਲਾਉਣ ਦੁਆਰਾ ਅਤੇ ਇਨ੍ਹਾਂ ਨੂੰ ਅੱਜ ਦੇ ਬਾਈਬਲ ਦੇ ਅੰਸ਼ਾਂ ਦੇ ਸਾਡੇ ਪੜ੍ਹਨ ਨਾਲ ਜੋੜਨ ਦੁਆਰਾ, ਕੀ ਹੁਣ ਤੁਹਾਡੇ ਕੋਲ ਪਰਮੇਸ਼ੁਰ ਦੀ ਹੋਰ ਅਸਲੀ ਅਤੇ ਉਚਿਤ ਸਮਝ ਹੈ?
ਇਸ ਕਹਾਣੀ ਨੂੰ ਪੜ੍ਹਨ ਅਤੇ ਇਸ ਘਟਨਾ ਰਾਹੀਂ ਪ੍ਰਗਟ ਕੀਤੇ ਗਏ ਪਰਮੇਸ਼ੁਰ ਦੇ ਸੁਭਾਅ ਦੇ ਕੁਝ ਭਾਗ ਨੂੰ ਸਮਝਣ ਤੋਂ ਬਾਅਦ, ਤੁਹਾਡੇ ਕੋਲ ਪਰਮੇਸ਼ੁਰ ਦੇ ਸੰਬੰਧ ਵਿੱਚ ਕਿਸ ਕਿਸਮ ਦੀ ਬਿਲਕੁਲ ਨਵੀਂ ਸੂਝ ਹੈ? ਕੀ ਇਸ ਨੇ ਤੁਹਾਨੂੰ ਪਰਮੇਸ਼ੁਰ ਅਤੇ ਉਸ ਦੇ ਮਨ ਬਾਰੇ ਇੱਕ ਗਹਿਰੀ ਸਮਝ ਪ੍ਰਦਾਨ ਕੀਤੀ ਹੈ? ਕੀ ਹੁਣ ਤੁਸੀਂ ਅਲੱਗ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਦੋਬਾਰਾ ਨੂਹ ਦੀ ਕਹਾਣੀ ਨੂੰ ਦੇਖਦੇ ਹੋ? ਤੁਹਾਡੇ ਵਿਚਾਰ ਵਿੱਚ, ਕੀ ਬਾਈਬਲ ਦੇ ਇਨ੍ਹਾਂ ਵਚਨਾਂ ਦੀ ਸੰਗਤੀ ਕਰਨਾ ਗੈਰ-ਜ਼ਰੂਰੀ ਹੈ? ਹੁਣ ਜਦੋਂ ਅਸੀਂ ਇਨ੍ਹਾਂ ਦੀ ਸੰਗਤੀ ਕਰ ਲਈ ਹੈ, ਕੀ ਤੁਸੀਂ ਸੋਚਦੇ ਹੋ ਕਿ ਇਹ ਗੈਰ-ਜ਼ਰੂਰੀ ਸੀ? ਯਕੀਨਨ ਇਹ ਜ਼ਰੂਰੀ ਸੀ! ਹਾਲਾਂਕਿ ਜੋ ਅਸੀਂ ਪੜ੍ਹਦੇ ਹਾਂ ਉਹ ਇੱਕ ਕਹਾਣੀ ਹੈ, ਪਰ ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਦਾ ਸੱਚਾ ਲੇਖ ਹੈ। ਮੇਰਾ ਉਦੇਸ਼ ਤੁਹਾਨੂੰ ਇਨ੍ਹਾਂ ਕਹਾਣੀਆਂ ਜਾਂ ਇਸ ਪਾਤਰ ਦੇ ਵੇਰਵਿਆਂ ਨੂੰ ਸਮਝਣ ਦੇ ਯੋਗ ਬਣਾਉਣਾ ਨਹੀਂ ਸੀ, ਅਤੇ ਨਾ ਹੀ ਇਹ ਇਸ ਲਈ ਸੀ ਕਿ ਤੁਸੀਂ ਜਾ ਕੇ ਇਸ ਪਾਤਰ ਦਾ ਅਧਿਐਨ ਕਰ ਸਕੋ, ਅਤੇ ਨਿਸ਼ਚਿਤ ਰੂਪ ਵਿੱਚ ਇਸ ਲਈ ਨਹੀਂ ਹੈ ਕਿ ਤੁਸੀਂ ਵਾਪਸ ਜਾਓ ਅਤੇ ਮੁੜ ਤੋਂ ਬਾਈਬਲ ਦਾ ਅਧਿਐਨ ਕਰੋ। ਕੀ ਤੁਸੀਂ ਸਮਝਦੇ ਹੋ? ਤਾਂ ਕੀ ਇਨ੍ਹਾਂ ਕਹਾਣੀਆਂ ਨੇ ਪਰਮੇਸ਼ੁਰ ਬਾਰੇ ਤੁਹਾਡੇ ਗਿਆਨ ਵਿੱਚ ਵਾਧਾ ਕੀਤਾ ਹੈ? ਇਸ ਕਹਾਣੀ ਨੇ ਪਰਮੇਸ਼ੁਰ ਬਾਰੇ ਤੁਹਾਡੀ ਸਮਝ ਵਿੱਚ ਕੀ ਜੋੜ ਦਿੱਤਾ ਹੈ? ਹਾਂਗਕਾਂਗ ਤੋਂ ਭਰਾਵੋ ਅਤੇ ਭੈਣੋ, ਸਾਨੂੰ ਦੱਸੋ। (ਅਸੀਂ ਦੇਖਿਆ ਸੀ ਕਿ ਪਰਮੇਸ਼ੁਰ ਦਾ ਪਿਆਰ ਕੁਝ ਅਜਿਹਾ ਹੈ ਜਿਸ ਨੂੰ ਸਾਡੇ ਵਿੱਚੋਂ ਕੋਈ ਭ੍ਰਿਸ਼ਟ ਮਨੁੱਖ ਹਾਸਲ ਨਹੀਂ ਕਰਦਾ।) ਦੱਖਣੀ ਕੋਰੀਆ ਤੋਂ ਭਰਾਵੋ ਅਤੇ ਭੈਣੋ, ਸਾਨੂੰ ਦੱਸੋ। ਮਨੁੱਖ ਲਈ ਪਰਮੇਸ਼ੁਰ ਦਾ ਪਿਆਰ ਅਸਲੀ ਹੈ। ਮਨੁੱਖ ਲਈ ਪਰਮੇਸ਼ੁਰ ਦੇ ਪਿਆਰ ਵਿੱਚ ਉਸ ਦਾ ਸੁਭਾਅ ਸ਼ਾਮਲ ਹੈ ਅਤੇ ਉਸ ਦੀ ਮਹਾਨਤਾ, ਪਵਿੱਤਰਤਾ, ਸਰਬਉੱਚਤਾ, ਅਤੇ ਉਸ ਦੀ ਸਹਿਣਸ਼ੀਲਤਾ ਸ਼ਾਮਲ ਹੈ। ਇਹ ਇਸ ਯੋਗ ਹੈ ਕਿ ਅਸੀਂ ਇਸ ਦੀ ਗਹਿਰੀ ਸਮਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ।) (ਸੰਗਤੀ ਰਾਹੀਂ ਉਸ ਸਮੇਂ, ਇੱਕ ਪਾਸੇ, ਮੈਂ ਪਰਮੇਸ਼ੁਰ ਦਾ ਧਰਮੀ ਅਤੇ ਪਵਿੱਤਰ ਸੁਭਾਅ ਦੇਖ ਸਕਦਾ ਹਾਂ, ਅਤੇ ਮੈਂ ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਦੀ ਚਿੰਤਾ, ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਦੀ ਦਯਾ ਨੂੰ ਵੀ ਦੇਖ ਸਕਦਾ ਹਾਂ, ਅਤੇ ਇਹ ਕਿ ਹਰ ਚੀਜ਼ ਜੋ ਪਰਮੇਸ਼ੁਰ ਕਰਦਾ ਹੈ ਅਤੇ ਉਸ ਦਾ ਹਰ ਚਿੰਤਨ ਅਤੇ ਵਿਚਾਰ, ਸਭ ਮਨੁੱਖਜਾਤੀ ਲਈ ਉਸ ਦੇ ਪਿਆਰ ਅਤੇ ਚਿੰਤਾ ਨੂੰ ਪ੍ਰਗਟ ਕਰਦੇ ਹਨ।) (ਅਤੀਤ ਵਿੱਚ ਮੇਰੀ ਸਮਝ ਇਹ ਸੀ ਕਿ ਪਰਮੇਸ਼ੁਰ ਨੇ ਸੰਸਾਰ ਦਾ ਨਾਸ ਕਰਨ ਲਈ ਜਲ ਪਰਲੋ ਦਾ ਇਸਤੇਮਾਲ ਕੀਤਾ ਸੀ ਕਿਉਂਕਿ ਮਨੁੱਖਜਾਤੀ ਇੱਕ ਗੰਭੀਰ ਹੱਦ ਤਕ ਦੁਸ਼ਟ ਹੋ ਗਈ ਸੀ, ਅਤੇ ਇਹ ਇੰਝ ਸੀ ਜਿਵੇਂ ਪਰਮੇਸ਼ੁਰ ਨੇ ਇਸ ਮਨੁੱਖਜਾਤੀ ਦਾ ਨਾਸ ਕੀਤਾ ਕਿਉਂਕਿ ਉਸ ਨੇ ਇਸ ਨਾਲ ਘਿਰਣਾ ਕੀਤੀ ਸੀ। ਪਰ ਪਰਮੇਸ਼ੁਰ ਨੇ ਅੱਜ ਜਦੋਂ ਨੂਹ ਦੀ ਕਹਾਣੀ ਸੁਣਾਈ ਅਤੇ ਕਿਹਾ ਕਿ ਪਰਮੇਸ਼ੁਰ ਦੇ ਮਨ ਵਿੱਚੋਂ ਲਹੂ ਵਹਿ ਰਿਹਾ ਸੀ ਤਾਂ ਮੈਂ ਅਹਿਸਾਸ ਕੀਤਾ ਕਿ ਪਰਮੇਸ਼ੁਰ ਅਸਲ ਵਿੱਚ ਮਨੁੱਖਜਾਤੀ ਨੂੰ ਛੱਡਣ ਦਾ ਇੱਛੁਕ ਨਹੀਂ ਸੀ। ਸਿਰਫ਼ ਇਸ ਲਈ ਕਿਉਂਕਿ ਮਨੁੱਖਜਾਤੀ ਬਹੁਤ ਅਵੱਗਿਆਕਾਰੀ ਸੀ, ਪਰਮੇਸ਼ੁਰ ਕੋਲ ਉਨ੍ਹਾਂ ਦਾ ਨਾਸ ਕਰਨ ਤੋਂ ਛੁੱਟ ਕੋਈ ਵਿਕਲਪ ਨਹੀਂ ਸੀ। ਦਰਅਸਲ, ਉਸ ਸਮੇਂ ਪਰਮੇਸ਼ੁਰ ਦਾ ਮਨ ਬਹੁਤ ਉਦਾਸ ਸੀ। ਇਸ ਤੋਂ, ਮੈਂ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਸੁਭਾਅ ਉਸ ਦੀ ਦੇਖਭਾਲ ਅਤੇ ਚਿੰਤਾ ਨੂੰ ਦੇਖ ਸਕਦਾ ਹਾਂ। ਇਹ ਕੁਝ ਅਜਿਹਾ ਹੈ ਜਿਸ ਦਾ ਮੈਨੂੰ ਪਹਿਲਾਂ ਪਤਾ ਨਹੀਂ ਸੀ।) ਬਹੁਤ ਵਧੀਆ! ਹੁਣ ਤੁਸੀਂ ਲੋਕ ਦੱਸ ਸਕਦੇ ਹੋ। (ਸੁਣਨ ਮਗਰੋਂ ਮੈਂ ਬਹੁਤ ਪ੍ਰਭਾਵਤ ਹੋਇਆ, ਮੈਂ ਅਤੀਤ ਵਿੱਚ ਬਾਈਬਲ ਪੜ੍ਹੀ ਹੈ, ਪਰ ਮੈਂ ਅੱਜ ਵਰਗਾ ਅਨੁਭਵ ਕਦੇ ਨਹੀਂ ਹੋਇਆ ਜਿੱਥੇ ਪਰਮੇਸ਼ੁਰ ਨੇ ਸਿੱਧੇ ਤੌਰ ’ਤੇ ਇਨ੍ਹਾਂ ਚੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਜਿਸ ਨਾਲ ਅਸੀਂ ਉਸ ਨੂੰ ਜਾਣ ਸਕੀਏ। ਬਾਈਬਲ ਨੂੰ ਦੇਖਣ ਲਈ ਪਰਮੇਸ਼ੁਰ ਸਾਨੂੰ ਇਸ ਤਰ੍ਹਾਂ ਆਪਣੇ ਨਾਲ ਲੈ ਚੱਲਦਾ ਹੈ ਜੋ ਮੈਨੂੰ ਇਹ ਜਾਣਨ ਦੇ ਸਮਰੱਥ ਬਣਾਉਂਦਾ ਹੈ ਕਿ ਮਨੁੱਖ ਦੀ ਭ੍ਰਿਸ਼ਟਤਾ ਤੋਂ ਪਹਿਲਾਂ ਪਰਮੇਸ਼ੁਰ ਦਾ ਸਾਰ ਪਿਆਰ ਅਤੇ ਪਰਵਾਹ ਸੀ। ਮਨੁੱਖ ਦੇ ਭ੍ਰਿਸ਼ਟ ਹੋਣ ਤੋਂ ਲੈ ਕੇ ਅੱਜ ਦੇ ਅੰਤਮ ਦਿਨਾਂ ਤਕ, ਭਾਵੇਂ ਪਰਮੇਸ਼ੁਰ ਦਾ ਧਰਮੀ ਸੁਭਾਅ ਹੈ, ਫਿਰ ਵੀ ਉਸ ਦਾ ਪਿਆਰ ਅਤੇ ਪਰਵਾਹ ਬਿਨਾਂ ਬਦਲੇ ਬਣੇ ਰਹਿੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਪਿਆਰ ਦਾ ਸਾਰ, ਸਿਰਜਣਾ ਤੋਂ ਲੈ ਕੇ ਹੁਣ ਤਕ ਇਸ ਦੀ ਪਰਵਾਹ ਕੀਤੇ ਬਿਨਾਂ ਕਿ ਮਨੁੱਖ ਭ੍ਰਿਸ਼ਟ ਹੈ ਜਾਂ ਨਹੀਂ, ਕਦੇ ਬਦਲਦਾ ਨਹੀਂ।) (ਅੱਜ ਮੈਂ ਦੇਖਿਆ ਕਿ ਉਸ ਦੇ ਕੰਮ ਦੇ ਸਮੇਂ ਜਾਂ ਸਥਾਨ ਵਿੱਚ ਆਈ ਤਬਦੀਲੀ ਕਰਕੇ ਪਰਮੇਸ਼ੁਰ ਦਾ ਸਾਰ ਨਹੀਂ ਬਦਲੇਗਾ। ਮੈਂ ਇਹ ਵੀ ਦੇਖਿਆ ਹੈ ਕਿ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜੇ ਪਰਮੇਸ਼ੁਰ ਸੰਸਾਰ ਨੂੰ ਬਣ ਰਿਹਾ ਹੈ ਜਾਂ ਮਨੁੱਖ ਦੇ ਭ੍ਰਿਸ਼ਟ ਹੋਣ ਤੋਂ ਬਾਅਦ ਇਸ ਦਾ ਨਾਸ ਕਰ ਰਿਹਾ ਹੈ, ਜੋ ਕੁਝ ਵੀ ਉਹ ਕਰਦਾ ਹੈ ਉਸ ਦਾ ਅਰਥ ਹੁੰਦਾ ਹੈ ਅਤੇ ਇਸ ਵਿੱਚ ਉਸ ਦਾ ਸੁਭਾਅ ਸ਼ਾਮਲ ਹੁੰਦਾ ਹੈ। ਇਸ ਲਈ ਮੈਂ ਦੇਖਿਆ ਕਿ ਪਰਮੇਸ਼ੁਰ ਦਾ ਪਿਆਰ ਅਸੀਮਿਤ ਅਤੇ ਅਥਾਹ ਹੈ, ਅਤੇ ਨਾਲ ਹੀ ਮੈਂ ਦੇਖਿਆ, ਜਿਵੇਂ ਕਿ ਦੂਜੇ ਭਰਾਵਾਂ ਅਤੇ ਭੈਣਾਂ ਨੇ ਜ਼ਿਕਰ ਕੀਤਾ ਹੈ, ਮਨੁੱਖਜਾਤੀ ਦੇ ਪ੍ਰਤੀ ਪਰਮੇਸ਼ੁਰ ਦੀ ਪਰਵਾਹ ਅਤੇ ਦਯਾ ਨੂੰ ਵੀ ਦੇਖਿਆ ਸੀ ਜਦੋਂ ਪਰਮੇਸ਼ੁਰ ਨੇ ਸੰਸਾਰ ਦਾ ਨਾਸ ਕੀਤਾ ਸੀ।) (ਇਹ ਉਹ ਚੀਜ਼ਾਂ ਸਨ ਜਿਨ੍ਹਾਂ ਨੂੰ ਮੈਂ ਅਸਲ ਵਿੱਚ ਪਹਿਲਾਂ ਕਦੇ ਨਹੀਂ ਜਾਣਦਾ ਸੀ। ਅੱਜ ਸੁਣਨ ਤੋਂ ਬਾਅਦ, ਮੈਂ ਮਹਿਸੂਸ ਕਰਦਾ ਹਾਂ ਕਿ ਪਰਮੇਸ਼ੁਰ ਸੱਚਮੁੱਚ ਹੀ ਭਰੋਸੇਮੰਦ ਹੈ, ਸੱਚਮੁੱਚ ਭਰੋਸੇ ਦੇ ਲਾਇਕ ਹੈ, ਵਿਸ਼ਵਾਸ ਕਰਨ ਦੇ ਲਾਇਕ ਹੈ, ਅਤੇ ਇਹ ਕਿ ਉਹ ਅਸਲ ਵਿੱਚ ਹੋਂਦ ਵਿੱਚ ਹੈ। ਮੈਂ ਅਸਲ ਵਿੱਚ ਆਪਣੇ ਦਿਲ ਵਿੱਚ ਸ਼ਲਾਘਾ ਕਰ ਸਕਦਾ ਹਾਂ ਕਿ ਪਰਮੇਸ਼ੁਰ ਦਾ ਸੁਭਾਅ ਅਤੇ ਪਿਆਰ ਅਸਲ ਵਿੱਚ ਇੰਨਾ ਮਜਬੂਤ ਹੈ। ਅੱਜ ਸੁਣਨ ਤੋਂ ਬਾਅਦ ਮੇਰੇ ਅੰਦਰ ਇਹ ਭਾਵਨਾ ਹੈ।) ਸ਼ਾਨਦਾਰ! ਇੰਝ ਜਾਪਦਾ ਹੈ ਕਿ ਤੁਸੀਂ ਜੋ ਕੁਝ ਸੁਣਿਆ ਹੈ ਉਸ ਨੂੰ ਗੰਭੀਰਤਾ ਨਾਲ ਲਿਆ ਹੈ।
ਕੀ ਤੁਸੀਂ ਬਾਈਬਲ ਦੇ ਸਾਰੇ ਵਚਨਾਂ ਤੋਂ ਇੱਕ ਵਿਸ਼ੇਸ਼ ਤੱਥ ਵੱਲ ਧਿਆਨ ਦਿੱਤਾ ਹੈ, ਬਾਈਬਲ ਦੀਆਂ ਸਾਰੀਆਂ ਕਹਾਣੀਆਂ ਸਮੇਤ ਜਿਸ ਉੱਤੇ ਅਸੀਂ ਅੱਜ ਸੰਗਤੀ ਕੀਤੀ? ਕੀ ਪਰਮੇਸ਼ੁਰ ਨੇ ਆਪਣੇ ਖੁਦ ਦੇ ਵਿਚਾਰਾਂ ਨੂੰ ਵਿਅਕਤ ਕਰਨ ਲਈ ਜਾਂ ਮਨੁੱਖਜਾਤੀ ਲਈ ਆਪਣੇ ਪਿਆਰ ਅਤੇ ਪਰਵਾਹ ਦੀ ਵਿਆਖਿਆ ਕਰਨ ਲਈ ਕਦੇ ਆਪਣੀ ਖੁਦ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ? ਕੀ ਉਸ ਦਾ ਕੋਈ ਲੇਖ ਹੈ ਜਿੱਥੇ ਉਹ ਇਹ ਦੱਸਣ ਲਈ ਸਧਾਰਣ ਭਾਸ਼ਾ ਦੀ ਵਰਤੋਂ ਕਰਦਾ ਹੈ ਕਿ ਉਹ ਮਨੁੱਖਜਾਤੀ ਲਈ ਕਿੰਨਾ ਚਿੰਤਤ ਹੈ ਜਾਂ ਉਸ ਨਾਲ ਕਿੰਨਾ ਪਿਆਰ ਕਰਦਾ ਹੈ? ਨਹੀਂ! ਕੀ ਉਹ ਸਹੀ ਨਹੀਂ ਹੈ? ਤੁਹਾਡੇ ਦਰਮਿਆਨ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਬਾਈਬਲ ਜਾਂ ਬਾਈਬਲ ਤੋਂ ਇਲਾਵਾ ਕਿਤਾਬਾਂ ਪੜ੍ਹੀਆਂ ਹਨ। ਕੀ ਤੁਹਾਡੇ ਵਿੱਚੋਂ ਕਿਸੇ ਨੇ ਅਜਿਹੇ ਵਚਨ ਦੇਖੇ ਹਨ? ਇਸ ਦਾ ਜਵਾਬ ਯਕੀਨਨ ਨਾ ਹੈ! ਅਰਥਾਤ, ਪਰਮੇਸ਼ੁਰ ਦੇ ਵਚਨਾਂ ਜਾਂ ਉਸ ਦੇ ਕੰਮ ਦੇ ਉਲੇਖ ਸਮੇਤ, ਬਾਈਬਲ ਦੇ ਲੇਖਾਂ ਵਿੱਚ, ਪਰਮੇਸ਼ੁਰ ਨੇ ਮਨੁੱਖਜਾਤੀ ਲਈ ਆਪਣੀਆਂ ਭਾਵਨਾਵਾਂ ਦਾ ਵਰਣਨ ਕਰਨ ਲਈ ਜਾਂ ਆਪਣੇ ਪਿਆਰ ਅਤੇ ਪਰਵਾਹ ਨੂੰ ਵਿਅਕਤ ਕਰਨ ਲਈ ਕਿਸੇ ਯੁੱਗ ਵਿੱਚ ਜਾਂ ਕਿਸੇ ਸਮੇਂ ਦੀ ਮਿਆਦ ਵਿੱਚ ਆਪਣੇ ਖੁਦ ਦੇ ਤਰੀਕਿਆਂ ਦੀ ਕਦੇ ਵਰਤੋਂ ਨਹੀਂ ਕੀਤੀ ਹੈ, ਨਾ ਹੀ ਕਦੇ ਪਰਮੇਸ਼ੁਰ ਨੇ ਆਪਣੇ ਅਹਿਸਾਸਾਂ ਅਤੇ ਭਾਵਨਾਵਾਂ ਨੂੰ ਸੂਚਿਤ ਕਰਨ ਲਈ ਭਾਸ਼ਣ ਜਾਂ ਕਿਸੇ ਕਿਸਮ ਦੇ ਕੰਮਾਂ ਦੀ ਵਰਤੋਂ ਕੀਤੀ—ਕੀ ਇਹ ਤੱਥ ਨਹੀਂ ਹੈ? ਮੈਂ ਅਜਿਹਾ ਕਿਉਂ ਕਹਿੰਦਾ ਹਾਂ। ਮੈਨੂੰ ਇਸ ਦਾ ਜ਼ਿਕਰ ਕਿਉਂ ਕਰਨਾ ਪਿਆ? ਅਜਿਹਾ ਇਸ ਲਈ ਹੈ ਕਿਉਂਕਿ ਇਹ ਪਰਮੇਸ਼ੁਰ ਦੀ ਮਨੋਹਰਤਾ ਅਤੇ ਉਸ ਦੇ ਸੁਭਾਅ ਨੂੰ ਵੀ ਸ਼ਾਮਲ ਕਰਦਾ ਹੈ।
ਪਰਮੇਸ਼ੁਰ ਦੇ ਮਨੁੱਖਜਾਤੀ ਦੀ ਸਿਰਜਣਾ ਕੀਤੀ; ਇਸ ਦੀ ਪਰਵਾਹ ਕੀਤੇ ਬਿਨਾਂ ਕਿ ਉਨ੍ਹਾਂ ਨੂੰ ਭ੍ਰਿਸ਼ਟ ਕੀਤਾ ਗਿਆ ਹੀਂ ਜਾਂ ਉਹ ਉਸ ਦੇ ਪਿੱਛੇ ਚੱਲਦੇ ਹਨ, ਪਰਮੇਸ਼ੁਰ ਮਨੁੱਖਾਂ ਨਾਲ ਆਪਣੇ ਸਭ ਤੋਂ ਚਹੇਤੇ ਪਿਆਰਿਆਂ ਵਾਂਗ ਵਰਤਾਉ ਕਰਦਾ ਹੈ—ਜਾਂ ਜਿਵੇਂ ਮਨੁੱਖ ਕਹਿਣਗੇ, ਅਜਿਹੇ ਲੋਕ ਜੋ ਉਸ ਦੇ ਲਈ ਬੇਹੱਦ ਪਿਆਰੇ ਹਨ—ਅਤੇ ਉਸ ਦੇ ਖਿਡੌਣੇ ਨਹੀਂ ਹਨ। ਹਾਲਾਂਕਿ ਪਰਮੇਸ਼ੁਰ ਕਹਿੰਦਾ ਹੈ ਕਿ ਉਹ ਸਿਰਜਣਹਾਰ ਹੈ ਅਤੇ ਮਨੁੱਖ ਉਸ ਦੀ ਸਿਰਜਣਾ ਹੈ, ਜੋ ਸੁਣਨ ਵਿੱਚ ਇੰਝ ਲੱਗ ਸਕਦਾ ਹੈ ਕਿ ਇੱਥੇ ਅਹੁਦੇ ਵਿੱਚ ਥੋੜ੍ਹਾ ਅੰਤਰ ਹੈ, ਅਸਲੀਅਤ ਇਹ ਹੈ ਕਿ ਜੋ ਕੁਝ ਵੀ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਕੀਤਾ ਹੈ ਉਹ ਇਸ ਕਿਸਮ ਦੇ ਰਿਸ਼ਤੇ ਤੋਂ ਕਿਤੇ ਵੱਧ ਕੇ ਹੈ। ਪਰਮੇਸ਼ੁਰ ਮਨੁੱਖਜਾਤੀ ਨੂੰ ਪਿਆਰ ਕਰਦਾ ਹੈ, ਮਨੁੱਖਜਾਤੀ ਦੀ ਦੇਖਭਾਲ ਕਰਦਾ ਹੈ, ਅਤੇ ਮਨੁੱਖਜਾਤੀ ਲਈ ਚਿੰਤਾ ਦਿਖਾਉਂਦਾ ਹੈ, ਇਸ ਦੇ ਨਾਲ ਹੀ ਨਾਲ ਲਗਾਤਾਰ ਅਤੇ ਬਿਨਾਂ ਰੁਕੇ ਮਨੁੱਖਜਾਤੀ ਨੂੰ ਭਰਪੂਰ ਕਰਦਾ ਹੈ। ਉਹ ਕਦੇ ਆਪਣੇ ਮਨ ਵਿੱਚ ਇਹ ਮਹਿਸੂਸ ਨਹੀਂ ਕਰਦਾ ਹੈ ਕਿ ਇਹ ਇੱਕ ਵਾਧੂ ਕੰਮ ਹੈ ਜਾਂ ਕੁਝ ਅਜਿਹਾ ਹੈ ਜੋ ਬਹੁਤ ਸਾਰੀ ਮਾਨਤਾ ਦੇ ਕਾਬਿਲ ਹੈ। ਨਾ ਹੀ ਉਹ ਇਹ ਮਹਿਸੂਸ ਕਰਦਾ ਹੈ ਕਿ ਮਨੁੱਖਜਾਤੀ ਨੂੰ ਬਚਾਉਣਾ, ਉਨ੍ਹਾਂ ਨੂੰ ਭਰਪੂਰ ਕਰਨਾ, ਉਨ੍ਹਾਂ ਨੂੰ ਸਭ ਕੁਝ ਦੇਣਾ, ਮਨੁੱਖਜਾਤੀ ਲੀ ਇੱਕ ਬਹੁਤ ਵੱਡਾ ਯੋਗਦਾਨ ਦੇਣਾ ਹੈ। ਆਪਣੇ ਖੁਦ ਦੇ ਤਰੀਕੇ ਅਤੇ ਆਪਣੇ ਖੁਦ ਦੇ ਸਾਰ ਅਤੇ ਜੋ ਉਹ ਹੈ ਉਸ ਦੇ ਜ਼ਰੀਏ, ਉਹ ਬਸ ਖਾਮੋਸ਼ੀ ਨਾਲ ਅਤੇ ਚੁੱਪਚਾਪ ਮਨੁੱਖਜਾਤੀ ਲਈ ਪ੍ਰਦਾਨ ਕਰਦਾ ਹੈ। ਭਾਵੇਂ ਮਨੁੱਖਜਾਤੀ ਉਸ ਤੋਂ ਕਿੰਨੇ ਪ੍ਰਬੰਧ ਅਤੇ ਕਿੰਨੀ ਸਹਾਇਤਾ ਪ੍ਰਾਪਤ ਕਰਦੀ ਹੈ, ਕਿਉਂਕਿ ਪਰਮੇਸ਼ੁਰ ਇਸ ਦੇ ਬਾਰੇ ਵਿੱਚ ਕਦੇ ਨਹੀਂ ਸੋਚਦਾ ਹੈ ਜਾਂ ਨਾ ਹੀ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ। ਇਹ ਪਰਮੇਸ਼ੁਰ ਦੇ ਸਾਰ ਦੁਆਰਾ ਨਿਰਧਾਰਤ ਹੁੰਦਾ ਹੈ, ਅਤੇ ਨਾਲ ਹੀ ਇਹ ਪਰਮੇਸ਼ੁਰ ਦੇ ਸੁਭਾਅ ਦਾ ਬਿਲਕੁਲ ਸਹੀ ਪ੍ਰਗਟਾਵਾ ਹੈ। ਇਸੇ ਲਈ, ਭਾਵੇਂ ਇਹ ਬਾਈਬਲ ਵਿੱਚ ਹੋਏ ਜਾਂ ਕਿਸੇ ਹੋਰ ਕਿਤਾਬਾਂ ਵਿੱਚ, ਅਸੀਂ ਕਦੇ ਪਰਮੇਸ਼ੁਰ ਨੂੰ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਨਹੀਂ ਪਾਉਂਦੇ ਹਾਂ, ਅਤੇ ਅਸੀਂ ਕਦੇ ਪਰਮੇਸ਼ੁਰ ਨੂੰ ਮਨੁੱਖਾਂ ਨੂੰ ਇਹ ਵਰਣਨ ਕਰਦੇ ਜਾਂ ਐਲਾਨ ਕਰਦੇ ਹੋਏ ਪਾਉਂਦੇ ਹਾਂ ਕਿ ਉਹ ਇੰਨਾ ਕੰਮਾਂ ਨੂੰ ਕਿਉਂ ਕਰਦਾ ਹੈ, ਜਾਂ ਮਨੁੱਖਜਾਤੀ ਦੀ ਇੰਨੀ ਪਰਵਾਹ ਕਿਉਂ ਕਰਦਾ ਹਾਂ, ਜਿਸ ਨਾਲ ਕਿ ਮਨੁੱਖਜਾਤੀ ਨੂੰ ਆਪਣੇ ਪ੍ਰਤੀ ਧੰਨਵਾਦੀ ਬਣਾਏ ਜਾਂ ਉਸ ਤੋਂ ਆਪਣੀ ਸਤੁਤੀ ਕਰਾਏ। ਇੱਥੇ ਤਕ ਕਿ ਜਦੋਂ ਉਸ ਨੂੰ ਤਕਲੀਫ਼ ਹੁੰਦੀ ਹੈ, ਜਦੋਂ ਉਸ ਦਾ ਮਨ ਬੇਹੱਦ ਦਰਦ ਵਿੱਚ ਹੁੰਦਾ ਹੈ, ਉਹ ਕਦੇ ਮਨੁੱਖਜਾਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਜਾਂ ਮਨੁੱਖਜਾਤੀ ਲਈ ਆਪਣੀ ਚਿੰਤਾ ਨੂੰ ਨਹੀਂ ਭੁੱਲਦਾ; ਉਹ ਇਹ ਤਕਲੀਫ਼ ਅਤੇ ਦਰਦ ਇਕੱਲਿਆਂ ਚੁੱਪਚਾਪ ਸਹਿਣ ਕਰਦਾ ਹੈ। ਇਸ ਦੇ ਉਲਟ, ਪਰਮੇਸ਼ੁਰ ਨਿਰੰਤਰ ਮਨੁੱਖਜਾਤੀ ਨੂੰ ਪ੍ਰਦਾਨ ਕਰਦਾ ਹੈ ਜਿਵੇਂ ਉਹ ਹਮੇਸ਼ਾ ਕਰਦਾ ਆਇਆ ਹੈ। ਹਾਲਾਂਕਿ ਮਨੁੱਖਜਾਤੀ ਅਕਸਰ ਪਰਮੇਸ਼ੁਰ ਦੀ ਸਤੁਤੀ ਕਰਦੀ ਹੈ ਜਾਂ ਉਸ ਦੀ ਗਵਾਹੀ ਦਿੰਦੀ ਹੈ, ਪਰ ਇਸ ਵਿੱਚੋਂ ਕਿਸੇ ਵਿਵਹਾਰ ਦੀ ਪਰਮੇਸ਼ੁਰ ਦੁਆਰਾ ਮੰਗ ਨਹੀਂ ਕੀਤੀ ਜਾਂਦੀ। ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਮਨੁੱਖਜਾਤੀ ਲਈ ਉਸ ਦੁਆਰਾ ਕੀਤੇ ਜਾਂਦੇ ਕਿਸੇ ਵੀ ਚੰਗੇ ਕੰਮ ਲਈ, ਕਦੇ ਅਜਿਹਾ ਇਰਾਦਾ ਨਹੀਂ ਕਰਦਾ ਕਿ ਉਸ ਨੂੰ ਬਦਲੇ ਵਿੱਚ ਧੰਨਵਾਦ ਮਿਲੇ ਜਾਂ ਬਦਲੇ ਵਿੱਚ ਕੁਝ ਮਿਲੇ। ਦੂਜੇ ਪਾਸੇ, ਉਹ ਜੋ ਪਰਮੇਸ਼ੁਰ ਦਾ ਭੈ ਮੰਨਦੇ ਅਤੇ ਬੁਰਾਈ ਤੋਂ ਦੂਰ ਰਹਿ ਸਕਦੇ ਹਨ, ਉਹ ਜੋ ਸੱਚਮੁੱਚ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਉਸ ਨੂੰ ਸੁਣਦੇ ਹਨ, ਅਤੇ ਉਸ ਦੇ ਵਫ਼ਾਦਾਰ ਹਨ, ਅਤੇ ਉਹ ਜੋ ਉਸ ਦੀ ਆਗਿਆਕਾਰਿਤਾ ਕਰ ਸਕਦੇ ਹਨ—ਇਹ ਅਹਿਜੇ ਲੋਕ ਹਨ ਜੋ ਅਕਸਰ ਪਰਮੇਸ਼ੁਰ ਦੀ ਅਸੀਸ ਪ੍ਰਾਪਤ ਕਰਦੇ ਹਨ, ਪਰਮੇਸ਼ੁਰ ਅਜਿਹੀਆਂ ਬਰਕਤਾਂ ਬਿਨਾਂ ਕਿਸੇ ਹਿਚਕਿਚਾਹਟ ਦੇ ਬਖਸ਼ੇਗਾ। ਇਸ ਤੋਂ ਇਲਾਵਾ, ਲੋਕ ਪਰਮੇਸ਼ੁਰ ਤੋਂ ਜੋ ਬਰਕਤਾਂ ਪ੍ਰਾਪਤ ਕਰਦੇ ਹਨ ਉਹ ਉਨ੍ਹਾਂ ਦੀ ਕਲਪਨਾ ਤੋਂ ਪਰੇ ਹੁੰਦੀਆਂ ਹਨ, ਅਤੇ ਨਾਲ ਹੀ ਕਿਸੇ ਅਜਿਹੀ ਚੀਜ਼ ਤੋਂ ਵੀ ਪਰੇ ਹੁੰਦੀਆਂ ਹਨ ਜਿਸ ਨੂੰ ਮਨੁੱਖ ਉਸ ਨਾਲ ਬੱਦਲ ਸਕਦੇ ਹਨ ਜੋ ਉਨ੍ਹਾਂ ਨੇ ਕੀਤਾ ਹੈ ਜਾਂ ਉਸ ਕੀਮਤ ਨਾਲ ਬਦਲ ਸਕਦੇ ਹਨ ਜੋ ਉਨ੍ਹਾਂ ਅਦਾ ਕੀਤੀ ਹੈ। ਜਦੋਂ ਮਨੁੱਖਜਾਤੀ ਪਰਮੇਸ਼ੁਰ ਦੀਆਂ ਬਰਕਤਾਂ ਦਾ ਅਨੰਦ ਮਾਣ ਰਹੀ ਹੁੰਦੀ ਹੈ, ਤਾਂ ਕੀ ਕੋਈ ਇਸ ਗੱਲ ਦੀ ਪਰਵਾਹ ਕਰਦਾ ਹੈ ਕਿ ਪਰਮੇਸ਼ੁਰ ਕੀ ਕਰ ਰਿਹਾ ਹੈ? ਕੀ ਕੋਈ ਕਿਸੇ ਕਿਸਮ ਦੀ ਚਿੰਤਾ ਦਰਸਾਉਂਦਾ ਹੈ ਕਿ ਪਰਮੇਸ਼ੁਰ ਕੀ ਮਹਿਸੂਸ ਕਰ ਰਿਹਾ ਹੈ? ਕੀ ਕੋਈ ਪਰਮੇਸ਼ੁਰ ਦੀ ਤਕਲੀਫ਼ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ? ਇਨ੍ਹਾਂ ਸੁਆਲਾਂ ਦਾ ਬਿਲਕੁਲ ਸਹੀ ਜਵਾਬ ਹੈ ਨਹੀਂ! ਕੀ ਨੂਹ ਸਮੇਤ, ਕੋਈ ਵੀ ਮਨੁੱਖ ਉਸ ਤਕਲੀਫ਼ ਨੂੰ ਸਮਝ ਸਕਦਾ ਹੈ, ਜੋ ਉਸ ਸਮੇਂ ਪਰਮੇਸ਼ੁਰ ਮਹਿਸੂਸ ਕਰ ਰਿਹਾ ਸੀ? ਕੀ ਕੋਈ ਸਮਝ ਸਕਦਾ ਹੈ ਕਿ ਪਰਮੇਸ਼ੁਰ ਨੇ ਅਜਿਹਾ ਨੇਮ ਕਾਇਮ ਕਿਉਂ ਕੀਤਾ ਹੋਏਗਾ? ਉਹ ਨਹੀਂ ਸਕਜਹ ਸਕਦੇ। ਮਨੁੱਖਜਾਤੀ ਪਰਮੇਸ਼ੁਰ ਦੇ ਦਰਦ ਨੂੰ ਨਹੀਂ ਸਮਝਦੀ, ਅਤੇ ਪਰਮੇਸ਼ੁਰ ਅਤੇ ਮਨੁੱਖ ਦਰਮਿਆਨ ਵਕਫ਼ੇ ਦੇ ਕਾਰਣ ਨਹੀਂ ਜਾਂ ਉਨ੍ਹਾਂ ਦੇ ਰੁਤਬੇ ਵਿਚਲੇ ਅੰਤਰ ਦੇ ਕਾਰਣ ਨਹੀਂ; ਸਗੋਂ ਇਸ ਲਈ ਕਿਉਂਕਿ ਮਨੁੱਖਜਾਤੀ ਪਰਮੇਸ਼ੁਰ ਦੀ ਕਿਸੇ ਵੀ ਭਾਵਨਾ ਦੀ ਪਰਵਾਹ ਨਹੀਂ ਕਰਦੀ। ਮਨੁੱਖਜਾਤੀ ਸੋਚਦੀ ਹੈ ਕਿ ਪਰਮੇਸ਼ੁਰ ਤਾਂ ਆਤਮਨਿਰਭਰ ਹੈ—ਪਰਮੇਸ਼ੁਰ ਨੂੰ ਇਸ ਦੀ ਜ਼ਰੂਰਤ ਨਹੀਂ ਹੈ ਕਿ ਲੋਕ ਉਸ ਦੀ ਪਰਵਾਹ ਕਰਨ, ਉਸ ਨੂੰ ਸਮਝਣ ਜਾਂ ਉਸ ਦੇ ਪ੍ਰਤੀ ਵਿਚਾਰਸ਼ੀਲਤਾ ਦਿਖਾਉਣ। ਪਰਮੇਸ਼ੁਰ ਤਾਂ ਪਰਮੇਸ਼ੁਰ ਹੈ, ਇਸ ਲਈ ਉਸ ਨੂੰ ਕੋਈ ਦਰਦ ਨਹੀਂ ਹੁੰਦਾ, ਕੋਈ ਭਾਵਨਾਵਾਂ ਨਹੀਂ ਹੁੰਦੀਆਂ, ਉਹ ਦੁੱਖ ਮਹਿਸੂਸ ਨਹੀਂ ਕਰਦਾ, ਇੱਥੋਂ ਤਕ ਕਿ ਉਹ ਰੋਂਦਾ ਵੀ ਨਹੀਂ ਹੈ। ਪਰਮੇਸ਼ੁਰ ਤਾਂ ਪਰਮੇਸ਼ੁਰ ਹੈ, ਇਸ ਲਈ ਉਸ ਨੂੰ ਕਿਸੇ ਭਾਵਨਾਤਮਕ ਪ੍ਰਗਟਾਵਿਆਂ ਦੀ ਲੋੜ ਨਹੀਂ ਹੈ ਅਤੇ ਉਸ ਨੂੰ ਕਿਸੇ ਭਾਵਨਾਤਮਕ ਢਾਰਸ ਦੀ ਲੋੜ ਨਹੀਂ ਹੁੰਦੀ। ਜੇ, ਉਸ ਨੂੰ ਕੁਝ ਖਾਸ ਹਾਲਾਤ ਤਹਿਤ, ਇਨ੍ਹਾਂ ਚੀਜ਼ਾਂ ਦੀ ਲੋੜ ਵੀ ਹੁੰਦੀ ਹੈ, ਤਾਂ ਉਹ ਇਕੱਲਾ ਹੀ ਇਸ ਨੂੰ ਸੁਲਝਾ ਸਕਦਾ ਹੈ ਅਤੇ ਉਸ ਨੂੰ ਮਨੁੱਖਜਾਤੀ ਤੋਂ ਕਿਸੇ ਸਹਾਇਤਾ ਦੀ ਲੋੜ ਨਹੀਂ ਹੋਏਗੀ। ਇਸ ਦੇ ਉਲਟ, ਇਹ ਤਾਂ “ਕਮਜ਼ੋਰ, ਅਪਰਿਪੱਕ” ਮਨੁੱਖ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਦਿਲਾਸੇ, ਪ੍ਰਯੋਜਨ, ਪ੍ਰੋਤਸਾਹਨ ਦੀ ਲੋੜ ਹੁੰਦੀ ਹੈ ਅਤੇ ਇੱਥੋਂ ਤਕ ਕੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੇ ਹੌਸਲਾ ਦੇਣ ਲਈ ਪਰਮੇਸ਼ੁਰ ਦੀ ਲੋੜ ਹੁੰਦੀ ਹੈ। ਅਜਿਹੀਆਂ ਚੀਜ਼ਾਂ ਮਨੁੱਖਜਾਤੀ ਦੇ ਮਨਾਂ ਅੰਦਰ ਗਹਿਰਾਈ ਨਾਲ ਛੁਪੀਆਂ ਹੁੰਦੀਆਂ ਹਨ; ਮਨੁੱਖ ਕਮਜ਼ੋਰ ਪ੍ਰਾਣੀ ਹੈ; ਉਨ੍ਹਾਂ ਨੂੰ ਪਰਮੇਸ਼ੁਰ ਦੀ ਲੋੜ ਹੁੰਦੀ ਹੈ ਕਿ ਉਹ ਹਰ ਤਰੀਕੇ ਨਾਲ ਉਨ੍ਹਾਂ ਦੀ ਦੇਖਭਾਲ ਕਰੇ, ਉਹ ਪਰਮੇਸ਼ੁਰ ਤੋਂ ਪ੍ਰਾਪਤ ਹੋਣ ਵਾਲੀ ਹਰ ਤਰ੍ਹਾਂ ਦੀ ਦੇਖਭਾਲ ਦੇ ਹੱਕਦਾਰ ਹਨ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਕਿਸੇ ਵੀ ਅਜਿਹੀ ਚੀਜ਼ ਦੀ ਮੰਗ ਕਰਨੀ ਚਾਹੀਦੀ ਹੈ ਜਿਸ ਨੂੰ ਉਹ ਮਹਿਸੂਸ ਕਰਦੇ ਹਨ ਕਿ ਉਹ ਉਨ੍ਹਾਂ ਦੀ ਹੋਣੀ ਚਾਹੀਦੀ ਹੈ। ਪਰਮੇਸ਼ੁਰ ਤਾਕਤਵਰ ਹੈ; ਉਸ ਦੇ ਕੋਲ ਸਭ ਕੁਝ ਹੈ ਅਤੇ ਉਸ ਨੂੰ ਮਨੁੱਖਜਾਤੀ ਦਾ ਸਰਪ੍ਰਸਤ ਅਤੇ ਅਸੀਸਾਂ ਦਾ ਬਖਸ਼ਣਹਾਰ ਜਰੂਰ ਹੋਣਾ ਚਾਹੀਦਾ ਹੈ। ਕਿਉਂਕਿ ਉਹ ਪਹਿਲਾਂ ਤੋਂ ਹੀ ਪਰਮੇਸ਼ੁਰ ਹੈ, ਉਹ ਸਰਬਸ਼ਕਤੀਮਾਨ ਹੈ, ਅਤੇ ਉਸ ਨੂੰ ਮਨੁੱਖਜਾਤੀ ਤੋਂ ਕਦੇ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ।
ਕਿਉਂਕਿ ਮਨੁੱਖ ਪਰਮੇਸ਼ੁਰ ਦੇ ਕਿਸੇ ਵੀ ਪ੍ਰਕਾਸ਼ਨ ਵੱਲ ਧਿਆਨ ਨਹੀਂ ਦਿੰਦਾ, ਇਸ ਲਈ ਉਸ ਨੇ ਪਰਮੇਸ਼ੁਰ ਦਾ ਦੁਖ, ਤਕਲੀਫ਼, ਜਾਂ ਖੁਸ਼ੀ ਕਦੇ ਮਹਿਸੂਸ ਨਹੀਂ ਕੀਤੀ ਹੈ। ਪਰ ਇਸ ਦੇ ਉਲਟ, ਪਰਮੇਸ਼ੁਰ ਮਨੁੱਖ ਦੇ ਸਾਰੇ ਪ੍ਰਗਟਾਵਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪਰਮੇਸ਼ੁਰ ਹਰ ਸਮੇਂ ਅਤੇ ਹਰ ਸਥਾਨ ’ਤੇ ਹਰੇਕ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਹਰੇਕ ਮਨੁੱਖ ਦੇ ਬਦਲਦੇ ਵਿਚਾਰਾਂ ਦਾ ਜਾਇਜ਼ਾ ਲੈਂਦਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਹੌਸਲਾ ਅਤੇ ਪ੍ਰੋਤਸਾਹਨ ਦਿੰਦਾ ਹੈ, ਅਤੇ ਉਨ੍ਹਾਂ ਦੀ ਰਹਿਨੁਮਾਈ ਕਰਦਾ ਹੈ ਅਤੇ ਉਨ੍ਹਾਂ ਨੂੰ ਚਾਨਣ ਦਿੰਦਾ ਹੈ। ਉਨ੍ਹਾਂ ਸਾਰੀਆਂ ਚੀਜ਼ਾਂ ਦੇ ਸੰਬੰਧ ਵਿੱਚ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਨੁੱਖਜਾਤੀ ’ਤੇ ਕੀਤਾ ਹੈ ਅਤੇ ਪੂਰੀ ਕੀਮਤ ਜੋ ਉਨ੍ਹਾਂ ਕਾਰਣ ਉਸ ਨੇ ਅਦਾ ਕੀਤੀ ਹੈ, ਕੀ ਲੋਕ ਬਾਈਬਲ ਵਿੱਚੋਂ ਜਾਂ ਕਿਸੇ ਅਜਿਹੀ ਚੀਜ਼ ਤੋਂ ਇੱਕ ਅੰਸ਼ ਲੱਭ ਸਕਦੇ ਹਨ ਜਿਸ ਨੂੰ ਹੁਣ ਤਕ ਪਰਮੇਸ਼ੁਰ ਨੇ ਕਿਹਾ ਹੈ ਜੋ ਸਪਸ਼ਟ ਰੂਪ ਵਿੱਚ ਕਹਿੰਦਾ ਹੋਏ ਕੀ ਪਰਮੇਸ਼ੁਰ ਮਨੁੱਖ ਤੋਂ ਕਿਸੇ ਚੀਜ਼ ਦੀ ਮੰਗ ਨਹੀਂ ਕਰੇਗਾ? ਨਹੀਂ! ਇਸ ਦੇ ਉਲਟ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕੀ ਕਿਵੇਂ ਲੋਕ ਪਰਮੇਸ਼ੁਰ ਦੀ ਸੋਚ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਹ ਫਿਰ ਵੀ ਵਾਰ-ਵਾਰ ਮਨੁੱਖਜਾਤੀ ਦੀ ਅਗਵਾਈ ਕਰਦਾ ਹੈ, ਵਾਰ ਮਨੁੱਖਜਾਤੀ ਨੂੰ ਭਰਪੂਰ ਅਤੇ ਉਨ੍ਹਾਂ ਦੀ ਸਹਾਇਤਾ ਕਰਦਾ ਹੈ, ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਹ ’ਤੇ ਚੱਲਣ ਦੇ ਯੋਗ ਬਣਾਉਂਦਾ ਹੈ ਤਾਂ ਕਿ ਉਹ ਉਸ ਖੂਬਸੂਰਤ ਮੰਜ਼ਲ ਨੂੰ ਪ੍ਰਾਪਤ ਕਰ ਸਕਣ ਜਿਸ ਦੇ ਲਈ ਉਸ ਨੇ ਉਨ੍ਹਾਂ ਨੂੰ ਤਿਆਰ ਕੀਤਾ ਹੈ। ਜਦੋਂ ਪਰਮੇਸ਼ੁਰ ਦੀ ਗੱਲ ਆਉਂਦੀ ਹੈ, ਤਾਂ ਜੋ ਉਹ ਹੈ, ਉਸ ਦੀ ਕਿਰਪਾ, ਉਸ ਦੀ ਦਯਾ ਅਤੇ ਉਸ ਦੇ ਸਾਰੇ ਪੁਰਸਕਾਰ, ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਹਿਚਕਿਚਾਹਟ ਦੇ ਪ੍ਰਦਾਨ ਕੀਤੇ ਜਾਣਗੇ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਪਿੱਛੇ ਚੱਲਦੇ ਹਨ। ਪਰ ਉਹ ਉਸ ਦਰਦ ਨੂੰ ਜੋ ਉਸ ਨੇ ਸਹਿਣ ਕੀਤਾ ਹੈ ਜਾਂ ਆਪਣੀ ਮਨੋਦਸ਼ਾ ਨੂੰ ਕਦੇ ਕਿਸੇ ਵਿਅਕਤੀ ਅੱਗੇ ਪ੍ਰਗਟ ਨਹੀਂ ਕਰਦਾ, ਅਤੇ ਉਹ ਕਦੇ ਕਿਸੇ ਬਾਰੇ ਸ਼ਿਕਾਇਤ ਨਹੀਂ ਕਰਦਾ ਕਿ ਉਹ ਉਸ ਵੱਲ ਧਿਆਨ ਨਹੀਂ ਦਿੰਦਾ ਹੈ ਜਾਂ ਉਸ ਦੀ ਇੱਛਾ ਨਹੀਂ ਜਾਣਦਾ ਹੈ। ਉਹ ਖਾਮੋਸ਼ੀ ਨਾਲ ਸਭ ਕੁਝ ਸਹਿਣ ਕਰ ਲੈਂਦਾ ਹੈ, ਉਸ ਦਿਨ ਦੀ ਉਡੀਕ ਵਿੱਚ ਜਦੋਂ ਮਨੁੱਖਜਾਤੀ ਸਮਝਣ ਦੇ ਯੋਗ ਹੋ ਜਾਏਗੀ।
ਮੈਂ ਇੱਥੇ ਇਹ ਗੱਲਾਂ ਕਿਉਂ ਕਹਿ ਰਿਹਾ ਹਾਂ? ਤੁਸੀਂ ਉਨ੍ਹਾਂ ਗੱਲਾਂ ਤੋਂ ਕੀ ਦੇਖਦੇ ਹੋ ਜੋ ਮੈਂ ਕਹੀਆਂ ਹਨ? ਪਰਮੇਸ਼ੁਰ ਦੇ ਸਾਰ ਅਤੇ ਸੁਭਾਅ ਵਿੱਚ ਅਜਿਹਾ ਕੁਝ ਹੈ ਜਿਸ ਨੂੰ ਬੜੀ ਅਸਾਨੀ ਨਾਲ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਅਜਿਹੀ ਚੀਜ਼ ਜੋ ਸਿਰਫ਼ ਪਰਮੇਸ਼ੁਰ ਦੁਆਰਾ ਹੀ ਧਾਰਣ ਕੀਤੀ ਜਾਂਦੀ ਹੈ ਅਤੇ ਕਿਸੇ ਵਿਅਕਤੀ ਦੁਆਰਾ ਨਹੀਂ, ਉਨ੍ਹਾਂ ਲੋਕਾਂ ਸਮੇਤ ਜਿਨ੍ਹਾਂ ਬਾਰੇ ਦੂਜੇ ਲੋਕ ਸੋਚਦੇ ਹਨ ਕੀ ਉਹ ਮਹਾਨ ਲੋਕ, ਅਤੇ ਚੰਗੇ ਲੋਕ ਹਨ, ਜਾਂ ਉਨ੍ਹਾਂ ਦੀ ਕਲਪਨਾ ਦਾ ਪਰਮੇਸ਼ੁਰ ਹੈ। ਇਹ ਚੀਜ਼ ਕੀ ਹੈ? ਇਹ ਪਰਮੇਸ਼ੁਰ ਦੀ ਨਿਸੁਆਰਥਤਾ ਹੈ। ਨਿਸੁਆਰਥਤਾ ਬਾਰੇ ਗੱਲ ਕਰਦੇ ਸਮੇਂ, ਸ਼ਾਇਦ ਤੂੰ ਸੋਚਦਾ ਹੈਂ ਕੀ ਤੂੰ ਵੀ ਬਹੁਤ ਨਿਸੁਆਰਥ ਹੈਂ, ਕਿਉਂਕਿ ਜਦੋਂ ਤੇਰੇ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਤੂੰ ਉਨ੍ਹਾਂ ਕਦੇ ਮੁੱਲ-ਭਾਅ ਜਾਂ ਸੌਦੇਬਾਜ਼ੀ ਨਹੀਂ ਕਰਦਾ, ਜਾਂ ਤੂੰ ਸੋਚਦਾ ਹੈਂ ਕੀ ਤੂੰ ਤਾਂ ਵੀ ਬਹੁਤ ਨਿਸੁਆਰਥ ਹੁੰਦਾ ਹੈਂ ਜਦੋਂ ਤੇਰੇ ਮਾਪਿਆਂ ਦੀ ਗੱਲ ਆਉਂਦੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਤੂੰ ਕੀ ਸੋਚਦਾ ਹੈਂ, ਘੱਟੋ-ਘੱਟ ਤੇਰੇ ਕੋਲ “ਨਿਸੁਆਰਥ” ਸ਼ਬਦ ਦੀ ਇੱਕ ਧਾਰਣਾ ਤਾਂ ਹੈ ਅਤੇ ਤੂੰ ਇਸ ਨੂੰ ਇੱਕ ਸਕਾਰਾਤਮਕ ਸ਼ਬਦ ਦੇ ਰੂਪ ਵਿੱਚ ਸੋਚਦਾ ਹੈਂ, ਅਤੇ ਅਜਿਹਾ ਨਿਸੁਆਰਥ ਵਿਅਕਤੀ ਹੋਣਾ ਬਹੁਤ ਹੀ ਉੱਤਮ ਹੈ। ਜਦੋਂ ਤੂੰ ਨਿਸੁਆਰਥ ਹੁੰਦਾ ਹੈਂ, ਤਾਂ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਹੈ। ਪਰ ਅਜਿਹਾ ਕੋਈ ਨਹੀਂ ਹੈ ਜੋ ਸਾਰੀਆਂ ਚੀਜ਼ਾਂ, ਲੋਕਾਂ, ਘਟਨਾਵਾਂ, ਅਤੇ ਪਦਾਰਥਾਂ ਦਰਮਿਆਨ ਅਤੇ ਪਰਮੇਸ਼ੁਰ ਦੇ ਕੰਮ ਵਿੱਚ ਉਸ ਦੀ ਨਿਸੁਆਰਥਤਾ ਦੇਖ ਨੂੰ ਦੇਖ ਸਕੇ। ਅਜਿਹੀ ਸਥਿਤੀ ਕਿਉਂ ਹੈ? ਕਿਉਂਕਿ ਮਨੁੱਖ ਬਹੁਤ ਸੁਆਰਥੀ ਹੈ! ਮੈਂ ਅਜਿਹਾ ਕਿਉਂ ਕਹਿੰਦਾ ਹਾਂ? ਮਨੁੱਖਜਾਤੀ ਇੱਕ ਭੌਤਿਕ ਸੰਸਾਰ ਵਿੱਚ ਰਹਿੰਦੀ ਹੈ। ਤੂੰ ਪਰਮੇਸ਼ੁਰ ਦੇ ਪਿੱਛੇ ਚੱਲ ਸਕਦਾ ਹੈਂ, ਪਰ ਤੂੰ ਕਦੇ ਪਰਮੇਸ਼ੁਰ ਜੋ ਕੁਝ ਤੈਨੂੰ ਮੁਹੱਈਆ ਕਰਦਾ ਹੈ ਨੂੰ ਦੇਖਦਾ ਨਹੀਂ ਜਾਂ ਸ਼ਲਾਘਾ ਨਹੀਂ ਕਰਦਾ ਹੈਂ, ਤੈਨੂੰ ਪਿਆਰ ਕਰਦਾ ਹੈ, ਅਤੇ ਤੇਰੇ ਲਈ ਚਿੰਤਾ ਦਿਖਾਉਂਦਾ ਹੈ। ਤਾਂ ਤੂੰ ਕੀ ਦੇਖਦਾ ਹੈਂ? ਤੂੰ ਦੇਖਦਾ ਹੈਂ ਕਿ ਤੂੰ ਆਪਣੇ ਖੂਨ ਦੇ ਰਿਸ਼ਤੇਦਾਰਾਂ ਨੂੰ ਦੇਖਦਾ ਹੈਂ ਜੋ ਤੈਨੂੰ ਪਿਆਰ ਕਰਦੇ ਹਨ ਜਾਂ ਤੇਰੇ ਨਾਲ ਬਹੁਤ ਸਨੇਹ ਰੱਖਦੇ ਹਨ। ਤੂੰ ਉਨ੍ਹਾਂ ਚੀਜ਼ਾਂ ਨੂੰ ਦੇਖਦਾ ਹੈਂ ਜੋ ਤੇਰੇ ਸਰੀਰ ਲਈ ਲਈ ਲਾਹੇਵੰਦ ਹਨ, ਤੂੰ ਜਿਨ੍ਹਾਂ ਲੋਕਾਂ ਅਤੇ ਚੀਜ਼ਾਂ ਨੂੰ ਪਿਆਰ ਕਰਦਾ ਹੈਂ ਉਨ੍ਹਾਂ ਦੀ ਪਰਵਾਹ ਕਰਦਾ ਹੈਂ।ਇਹ ਮਨੁੱਖ ਦੀ ਕਥਿਤ ਨਿਸੁਆਰਥਤਾ ਹੈ। ਫਿਰ ਵੀ ਅਜਿਹੇ “ਨਿਸੁਆਰਥ” ਲੋਕ ਕਦੇ ਵੀ ਉਸ ਪਰਮੇਸ਼ੁਰ ਬਾਰੇ ਪਰਵਾਹ ਨਹੀਂ ਕਰਦੇ ਜੋ ਉਨ੍ਹਾਂ ਨੂੰ ਜੀਵਨ ਦਿੰਦਾ ਹੈ। ਪਰਮੇਸ਼ੁਰ ਦੇ ਵਿਪਰੀਤ, ਮਨੁੱਖ ਦੀ ਨਿਸੁਆਰਥਤਾ ਮਤਲਬੀ ਅਤੇ ਭੰਡਣਯੋਗ ਹੋ ਜਾਂਦੀ ਹੈ। ਨਿਸੁਆਰਥਤਾ ਜਿਸ ਵਿੱਚ ਮਨੁੱਖ ਵਿਸ਼ਵਾਸ ਕਰਦਾ ਹੈ ਉਹ ਖੋਖਲੀ ਅਤੇ ਅਵਾਸਤਵਿਕ, ਮਿਲਾਵਟੀ, ਪਰਮੇਸ਼ੁਰ ਨਾਲ ਅਸੰਗਤ, ਅਤੇ ਪਰਮੇਸ਼ੁਰ ਨਾਲ ਜੁੜੀ ਹੋਈ ਨਹੀਂ ਹੈ। ਮਨੁੱਖ ਦੀ ਨਿਸੁਆਰਥਤਾ ਸਿਰਫ਼ ਉਸ ਦੇ ਆਪਣੇ ਲਈ ਹੈ, ਜਦ ਕਿ ਪਰਮੇਸ਼ੁਰ ਦੀ ਨਿਸੁਆਰਥਤਾ ਉਸ ਦੇ ਸਾਰ ਦਾ ਸੱਚਾ ਪ੍ਰਕਾਸ਼ਨ ਹੈ। ਇਹ ਬਿਲਕੁਲ ਪਰਮੇਸ਼ੁਰ ਦੀ ਨਿਸੁਆਰਥਤਾ ਕਰਕੇ ਹੀ ਹੈ ਕਿ ਮਨੁੱਖ ਉਸ ਤੋਂ ਨਿਰੰਤਰ ਪੂਰਤੀ ਪ੍ਰਾਪਤ ਕਰਦਾ ਹੈ। ਤੁਸੀਂ ਸ਼ਾਇਦ ਇਸ ਵਿਸ਼ੇ ਨਾਲ, ਜਿਸ ਬਾਰੇ ਮੈਂ ਅੱਜ ਗੱਲ ਕਰ ਰਿਹਾ ਹਾਂ, ਬਹੁਤ ਗਹਿਰਾਈ ਤਕ ਪ੍ਰਭਾਵਤ ਨਹੀਂ ਹੋ ਅਤੇ ਬਸ ਸਹਿਮਤੀ ਵਿੱਚ ਸਿਰ ਹਿਲਾ ਰਹੇ ਹੋ, ਪਰ ਜਦੋਂ ਤੂੰ ਆਪਣੇ ਦਿਲ ਵਿੱਚ ਪਰਮੇਸ਼ੁਰ ਦੇ ਦਿਲ ਦੀ ਸ਼ਲਾਘਾ ਕਰਨ ਦੀ ਕੋਸ਼ਿਸ਼ ਕਰਦਾ ਹੈਂ ਤਾਂ, ਤੂੰ ਅਣਜਾਣੇ ਵਿੱਚ ਹੀ ਇਹ ਜਾਣ ਜਾਏਂਗਾ: ਸਾਰੇ ਲੋਕਾਂ, ਪਦਾਰਥਾਂ ਅਤੇ ਚੀਜ਼ਾਂ ਜਿਨ੍ਹਾਂ ਨੂੰ ਤੂੰ ਇਸ ਸੰਸਾਰ ਵਿੱਚ ਸਮਝ ਸਕਦਾ ਹੈਂ ਵਿੱਚੋਂ, ਸਿਰਫ ਪਰਮੇਸ਼ੁਰ ਦੀ ਨਿਸੁਆਰਥਤਾ ਅਸਲ ਅਤੇ ਠੋਸ ਹੈ, ਕਿਉਂਕਿ ਪਰਮੇਸ਼ੁਰ ਦਾ ਪਿਆਰ ਹੀ ਤੇਰੇ ਲਈ ਬਿਨਾਂ ਕਿਸੇ ਸ਼ਰਤ ਦੇ ਅਤੇ ਬੇਦਾਗ਼ ਹੈ। ਪਰਮੇਸ਼ੁਰ ਤੋਂ ਛੁੱਟ ਕਿਸੇ ਵੀ ਵਿਕਅਤੀ ਦੀ ਕਥਿਤ ਨਿਸੁਆਰਥਤਾ ਪੂਰੀ ਤਰ੍ਹਾਂ ਨਾਲ ਝੂਠੀ, ਸਤਹੀ, ਜਾਅਲੀ ਹੈ; ਇਸ ਦਾ ਇੱਕ ਉਦੇਸ਼, ਅਤੇ ਇਸ ਦੇ ਨਿਸ਼ਚਿਤ ਇਰਾਦੇ ਹਨ, ਇਸ ਵਿੱਚ ਇੱਕ ਸਮਝੌਤਾ ਹੈ, ਅਤੇ ਇਹ ਪਰਖ ਕੀਤੇ ਜਾਣ ’ਤੇ ਸਥਿਰ ਨਹੀਂ ਰਹਿ ਸਕਦਾ। ਤੁਸੀਂ ਇਹ ਵੀ ਕਹਿ ਸਕਦੇ ਹੋ ਕੀ ਇਹ ਗੰਦਾ, ਅਤੇ ਘਿਣਾਉਣਾ ਹੈ। ਕੀ ਤੁਸੀਂ ਇਨ੍ਹਾਂ ਵਚਨਾਂ ਨਾਲ ਸਹਿਮਤ ਹੋ?
ਮੈਂ ਜਾਣਦਾ ਹਾਂ ਕੀ ਤੁਸੀਂ ਇਨ੍ਹਾਂ ਵਿਸ਼ਿਆਂ ਤੋਂ ਬਿਲਕੁਲ ਜਾਣੂ ਨਹੀਂ ਹੋ ਅਤੇ ਇਸ ਤੋਂ ਪਹਿਲਾਂ ਕੀ ਤੁਸੀਂ ਸੱਚਮੁੱਚ ਸਮਝ ਸਕੋ ਉਸ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਾਉਣ ਲਈ ਮੈਨੂੰ ਤੁਹਾਡੇ ਥੋੜ੍ਹੇ ਜਿਹੇ ਸਮੇਂ ਦੀ ਲੋੜ ਹੈ। ਤੁਸੀਂ ਇਨ੍ਹਾਂ ਮੁੱਦਿਆਂ ਅਤੇ ਵਿਸ਼ਿਆਂ ਤੋਂ ਜਿੰਨੇ ਜ਼ਿਆਦਾ ਅਣਜਾਣ ਹੁੰਦੇ ਹੋ, ਊਨਾ ਹੀ ਜ਼ਿਆਦਾ ਇਹ ਸਾਬਿਤ ਹੁੰਦਾ ਹੈ ਕਿ ਇਹ ਮੁੱਦੇ ਤੁਹਾਡੇ ਦਿਲ ਵਿੱਚ ਗੈਰ ਹਾਜ਼ਰ ਹਨ। ਜੇ ਮੈਂ ਕਦੇ ਇਨ੍ਹਾਂ ਮੁੱਦਿਆਂ ਦਾ ਜ਼ਿਕਰ ਨਹੀਂ ਕੀਤਾ ਹੁੰਦਾ, ਤਾਂ ਕੀ ਤੁਹਾਡੇ ਵਿੱਚੋਂ ਕੋਈ ਵੀ ਉਨ੍ਹਾਂ ਬਾਰੇ ਕੁਝ ਜਾਣ ਪਾਉਂਦਾ? ਮੇਰਾ ਮੰਨਣਾ ਹੈ ਕਿ ਤੁਸੀਂ ਕਦੇ ਉਨ੍ਹਾਂ ਬਾਰੇ ਨਹੀਂ ਜਾਣ ਪਾਉਂਦੇ। ਇਹ ਤਾਂ ਨਿਸ਼ਚਿਤ ਹੈ। ਭਾਵੇਂ ਤੁਸੀਂ ਕਿੰਨਾ ਵੀ ਸਮਝ ਜਾਂ ਬੂਝ ਸਕਦੇ ਹੋ, ਸੰਖੇਪ ਵਿੱਚ, ਇਹ ਵਿਸ਼ੇ ਜਿਨ੍ਹਾਂ ਬਾਰੇ ਮੈਂ ਬੋਲਦਾ ਹਾਂ, ਜਿਨ੍ਹਾਂ ਦੀ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਅਤੇ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਹੈ। ਇਹ ਵਿਸ਼ੇ ਸਾਰਿਆਂ ਲਈ ਬੇਹੱਦ ਮਹੱਤਵਪੂਰਣ ਹਨ—ਉਹ ਕੀਮਤੀ ਹਨ ਅਤੇ ਉਹ ਜੀਵਨ ਹਨ, ਅਤੇ ਉਹ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅੱਗੇ ਦੇ ਰਾਹ ਲਈ ਤੁਹਾਨੂੰ ਜਰੂਰ ਹਾਸਲ ਕਰਨਾ ਚਾਹੀਦਾ ਹੈ ਰਹਿਨੁਮਾਈ ਵਜੋਂ ਇਨ੍ਹਾਂ ਵਚਨਾਂ ਦੇ ਬਿਨਾਂ, ਪਰਮੇਸ਼ੁਰ ਦੇ ਸੁਭਾਅ ਅਤੇ ਸਾਰ ਬਾਰੇ ਤੇਰੀ ਸਮਝ ਦੇ ਬਿਨਾਂ, ਜਦੋਂ ਪਰਮੇਸ਼ੁਰ ਦੀ ਗੱਲ ਆਉਂਦੀ ਹੈ ਤੂੰ ਹਮੇਸ਼ਾ ਇੱਕ ਸੁਆਲੀਆ ਨਿਸ਼ਾਨ ਲੈ ਕੇ ਚਲੇਂਗਾ। ਜੇ ਤੂੰ ਪਰਮੇਸ਼ੁਰ ਨੂੰ ਸਮਝਦਾ ਤਕ ਨਹੀਂ ਹੈਂ ਤਾਂ ਤੂ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਵਿੱਚ ਵਿਸ਼ਵਾਸ ਕਿਵੇਂ ਕਰ ਸਕਦਾ ਹੈਂ? ਤੂੰ ਪਰਮੇਸ਼ੁਰ ਦੀਆਂ ਭਾਵਨਾਵਾਂ, ਉਸ ਦੀ ਇੱਛਾ, ਉਸ ਦੀ ਮਨੋਦਸ਼ਾ, ਉਹ ਜੋ ਸੋਚ ਰਿਹਾ ਹੈ, ਉਹ ਜੋ ਉਸ ਨੂੰ ਉਦਾਸ ਕਰਦਾ ਹੈ, ਜੋ ਉਸ ਨੂੰ ਖੁਸ਼ ਕਰਦਾ ਹੈ, ਉਸ ਦੇ ਬਾਰੇ ਕੁਝ ਨਹੀਂ ਜਾਣਦਾ, ਤਾਂ ਤੂੰ ਕਿਵੇਂ ਪਰਮੇਸ਼ੁਰ ਦੇ ਮਨ ਪ੍ਰਤੀ ਵਿਚਾਰਵਾਨ ਹੋ ਸਕਦਾ ਹੈਂ।
ਜਦੋਂ ਕਦੇ ਪਰਮੇਸ਼ੁਰ ਪਰੇਸ਼ਾਨ ਹੁੰਦਾ ਹੈ, ਉਹ ਅਜਿਹੀ ਮਨੁੱਖਜਾਤੀ ਦਾ ਸਾਹਮਣਾ ਕਰਦਾ ਹੈ ਜੋ ਉਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਹੈ, ਅਜਿਹੀ ਮਨੁੱਖਜਾਤੀ ਜੋ ਉਸ ਦੇ ਪਿੱਛੇ ਚੱਲਦੀ ਹੈ ਅਤੇ ਉਸ ਨੂੰ ਪਿਆਰ ਕਰਨ ਦਾ ਦਾਅਵਾ ਕਰਦੀ ਹੈ ਪਰ ਉਸ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰਦੀ ਹੈ। ਉਸ ਦੇ ਮਨ ਨੂੰ ਠੇਸ ਕਿਵੇਂ ਨਹੀਂ ਪਹੁੰਚ ਸਕਦੀ? ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਵਿੱਚ, ਉਸ ਸੰਜੀਦਗੀ ਨਾਲ ਆਪਣਾ ਕੰਮ ਕਰਦਾ ਹੈ ਅਤੇ ਹਰੇਕ ਵਿਅਕਤੀ ਨਾਲ ਗੱਲ ਕਰਦਾ ਹੈ, ਅਤੇ ਉਹ ਬਿਨਾਂ ਕਿਸੇ ਹਿਚਕਿਚਾਹਟ ਜਾਂ ਲੁਕਾਅ ਦੇ ਉਨ੍ਹਾਂ ਦਾ ਸਾਹਮਣਾ ਕਰਦਾ ਹੈ; ਪਰ ਇਸਦੇ ਉਲਟ, ਉਸ ਦੇ ਪਿੱਛੇ ਚੱਲਣ ਵਾਲਾ ਹਰੇਕ ਵਿਅਕਤੀ ਉਸ ਦੇ ਪ੍ਰਤੀ ਬੰਦ ਹੁੰਦਾ ਹੈ, ਅਤੇ ਕੋਈ ਵੀ ਸਰਗਰਮ ਤੌਰ ’ਤੇ ਉਸ ਦੇ ਨੇੜੇ ਆਉਣ, ਉਸ ਦੇ ਮਨ ਨੂੰ ਸਮਝਣ, ਉਸ ਦੀਆਂ ਭਾਵਨਾਵਾਂ ਵੱਲ ਧਿਆਨ ਦੇਣ ਲਈ ਤਿਆਰ ਨਹੀਂ ਹੈ। ਇੱਥੋਂ ਤਕ ਕੀ ਜੋ ਪਰਮੇਸ਼ੁਰ ਦੇ ਨਜ਼ਦੀਕੀ ਬਣਨਾ ਚਾਹੁੰਦੇ ਹਨ ਉਹ ਵੀ ਉਸ ਦੇ ਨੇੜੇ ਆਉਣਾ, ਉਸ ਦੇ ਮਨ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ, ਜਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨਾ ਚਾਹੁੰਦੇ। ਜਦੋਂ ਪਰਮੇਸ਼ੁਰ ਅਨੰਦਤ ਅਤੇ ਖੁਸ਼ ਹੁੰਦਾ ਹੈ, ਤਾਂ ਉਸ ਦੀ ਖੁਸ਼ੀ ਵੰਡਾਉਣ ਵਾਲਾ ਕੋਈ ਨਹੀਂ ਹੁੰਦਾ। ਜਦੋਂ ਲੋਕ ਪਰਮੇਸ਼ੁਰ ਨੂੰ ਗ਼ਲਤ ਸਮਝਦੇ ਹਨ, ਤਾਂ ਉਸ ਦੇ ਜ਼ਖਮੀ ਮਨ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੁੰਦਾ। ਜਦੋਂ ਉਸ ਦਾ ਮਨ ਦੁਖ ਰਿਹਾ ਹੁੰਦਾ ਹੈ, ਤਾਂ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੁੰਦਾ ਜੋ ਜੋ ਉਸ ਨੂੰ ਸੁਣਨ ਲਈ ਤਿਆਰ ਹੋਏ ਕੀ ਉਹ ਉਨ੍ਹਾਂ ਤੇ ਭਰੋਸਾ ਕਰ ਕੇ ਗੁਪਤ ਗੱਲਾਂ ਦੱਸੇ। ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦੇ ਇਨ੍ਹਾਂ ਹਜ਼ਾਰਾਂ ਸਾਲਾਂ ਵਿੱਚ, ਅਜਿਹਾ ਕੋਈ ਨਹੀਂ ਹੈ ਜੋ ਪਰਮੇਸ਼ੁਰ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਏ, ਨ ਹੀ ਕੋਈ ਹੈ ਜੋ ਉਨ੍ਹਾਂ ਨੂੰ ਮਹਿਸੂਸ ਕਰਦਾ ਜਾਂ ਸਲਾਹੁੰਦਾ ਹੋਏ, ਕਿਸੇ ਅਜਿਹੇ ਵਿਅਕਤੀ ਦੀ ਗੱਲ ਤਾਂ ਦੂਰ ਰਹੀ ਜੋ ਪਰਮੇਸ਼ੁਰ ਦੀਆਂ ਖੁਸ਼ੀਆਂ ਅਤੇ ਦੁਖ ਵਿੱਚ ਉਸ ਦੇ ਨਾਲ ਖੜ੍ਹਾ ਹੋ ਸਕੇ। ਪਰਮੇਸ਼ੁਰ ਇਕੱਲਾ ਹੈ। ਉਹ ਇਕੱਲਾ ਹੈ!ਪਰਮੇਸ਼ੁਰ ਇਕੱਲਾ ਸਿਰਫ਼ ਇਸ ਲਈ ਨਹੀਂ ਹੈ ਕਿਉਂਕਿ ਭ੍ਰਿਸ਼ਟ ਮਨੁੱਖਜਾਤੀ ਉਸ ਦਾ ਵਿਰੋਧ ਕਰਦੀ ਹੈ, ਪਰ ਇਸ ਤੋਂ ਵੀ ਜ਼ਿਆਦਾ ਉਨ੍ਹਾਂ ਲੋਕਾਂ ਕਰਕੇ ਹੈ ਜੋ ਆਤਮਿਕ ਬਣਨ ਲਈ ਉਸ ਦੇ ਪਿੱਛੇ ਆਉਂਦੇ ਹਨ, ਜੋ ਪਰਮੇਸ਼ੁਰ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਇੱਥੋਂ ਤਕ ਕਿ ਉਹ ਜੋ ਉਸ ਦੇ ਲਈ ਆਪਣਾ ਪੂਰਾ ਜੀਵਨ ਖਰਚ ਕਰਨ ਲਈ ਤਿਆਰ ਹਨ, ਉਹ ਵੀ ਉਸ ਦੇ ਵਿਚਾਰਾਂ ਨੂੰ ਨਹੀਂ ਜਾਣਦੇ ਜਾਂ ਉਸ ਦੇ ਸੁਭਾਅ ਅਤੇ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਹਨ।
ਨੂਹ ਦੀ ਕਹਾਣੀ ਦੇ ਅੰਤ ਵਿੱਚ, ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਨੇ ਉਸ ਸਮੇਂ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਇੱਕ ਅਨੋਖੇ ਤਰੀਕੇ ਦੀ ਵਰਤੋਂ ਕੀਤੀ ਸੀ। ਇਹ ਤਰੀਕਾ ਬਹੁਤ ਖਾਸ ਹੈ: ਅਤੇ ਉਹ ਮਨੁੱਖ ਦੇ ਨਾਲ ਨੇਮ ਬਣਾਉਣ ਲਈ ਹੈ। ਇਹ ਅਜਿਹਾ ਤਰੀਕਾ ਹੈ ਜੋ ਪਰਮੇਸ਼ੁਰ ਦੁਆਰਾ ਜਲ ਪਰਲੋ ਦੇ ਨਾਲ ਸੰਸਾਰ ਦੇ ਨਾਸ ਦੇ ਅੰਤ ਦਾ ਐਲਾਨ ਕਰਦਾ ਹੈ। ਬਾਹਰੋਂ, ਨੇਮ ਬੰਨ੍ਹਣਾ ਬਹੁਤ ਹੀ ਆਮ ਜਿਹੀ ਗੱਲ ਜਾਪਦੀ ਹੈ। ਇਹ ਦੋ ਦਲਾਂ ਨੂੰ ਬੰਨ੍ਹਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਇਕਰਾਰ ਦੀ ਉਲੰਘਣਾ ਕਰਨ ਤੋਂ ਰੋਕਣ, ਤਾਂ ਕਿ ਦੋਹਾਂ ਦੇ ਹਿੱਤਾਂ ਦੀ ਰਾਖੀ ਹੋਏ, ਲਈ ਕਹੇ ਗਏ ਕੁਝ ਵਚਨਾਂ ਤੋਂ ਵੱਧ ਕੁਝ ਨਹੀਂ ਹੈ। ਰੂਪ ਵਿੱਚ, ਇਹ ਬਹੁਤ ਹੀ ਸਧਾਰਣ ਕੰਮ ਹੈ, ਪਰ ਇਸ ਕੰਮ ਪਿੱਛੇ ਦੀਆਂ ਪ੍ਰੇਰਨਾਵਾਂ ਨਾਲ ਅਤੇ ਪਰਮੇਸ਼ੁਰ ਦੁਆਰਾ ਇਸ ਕੰਮ ਨੂੰ ਕਰਨ ਦੇ ਅਰਥ ਨਾਲ, ਇਹ ਪਰਮੇਸ਼ੁਰ ਦੇ ਸੁਭਾਅ ਅਤੇ ਮਨੋਦਸ਼ਾ ਦਾ ਸੱਚਾ ਪ੍ਰਕਾਸ਼ਨ ਹੈ। ਜੇ ਤੂੰ ਇਨ੍ਹਾਂ ਵਚਨਾਂ ਨੂੰ ਇੱਕ ਪਾਸੇ ਰੱਖਦਾ ਅਤੇ ਨਜ਼ਰਅੰਦਾਜ਼ ਕਰਦਾ, ਜੇ ਮੈਂ ਤੁਹਾਨੂੰ ਚੀਜ਼ਾਂ ਦੀ ਸੱਚਾਈ ਕਦੇ ਨਾ ਦੱਸਦਾ, ਤਾਂ ਮਨੁੱਖਜਾਤੀ ਪਰਮੇਸ਼ੁਰ ਦੀ ਸੋਚ ਨੂੰ ਅਸਲ ਵਿੱਚ ਕਦੇ ਵੀ ਨਹੀਂ ਜਾਣੇਗੀ। ਸ਼ਾਇਦ ਤੇਰੀ ਕਲਪਨਾ ਵਿੱਚ ਪਰਮੇਸ਼ੁਰ ਮੁਸਕਰਾ ਰਿਹਾ ਸੀ ਜਦੋਂ ਉਸ ਨੇ ਇਹ ਨੇਮ ਬੰਨ੍ਹਿਆ, ਜਾਂ ਸ਼ਾਇਦ ਉਸ ਦਾ ਪ੍ਰਗਟਾਵਾ ਗੰਭੀਰ ਸੀ, ਪਰ ਇਸ ਦੀ ਪਰਵਾਹ ਕੀਤੇ ਬਿਨਾਂ ਕਿ ਲੋਕਾਂ ਦੀ ਕਲਪਨਾ ਵਿੱਚ ਪਰਮੇਸ਼ੁਰ ਕੋਲ ਕਿਹੜਾ ਸਭ ਤੋਂ ਸਧਾਰਣ ਪ੍ਰਗਟਾਵਾ ਹੈ, ਕੋਈ ਵੀ ਪਰਮੇਸ਼ੁਰ ਦੇ ਮਨ ਜਾਂ ਉਸ ਦੀ ਤਕਲੀਫ਼ ਨੂੰ ਨਹੀਂ ਦੇਖ ਪਾਉਂਦਾ ਹੈ, ਉਸ ਦੇ ਇਕੱਲੇਪਣ ਦੀ ਤਾਂ ਗੱਲ ਦੂਰ ਰਹੀ। ਕੋਈ ਵੀ ਪਰਮੇਸ਼ੁਰ ਤੋਂ ਆਪਣੇ ਉੱਪਰ ਭਰੋਸਾ ਨਹੀਂ ਕਰਵਾ ਸਕਦਾ ਹੈ ਜਾਂ ਪਰਮੇਸ਼ੁਰ ਦੇ ਵਿਸ਼ਵਾਸ ਦੇ ਲਾਇਕ ਨਹੀਂ ਹੋ ਸਕਦਾ ਹੈ, ਜਾਂ ਅਜਿਹਾ ਵਿਅਕਤੀ ਨਹੀਂ ਹੋ ਸਕਦਾ ਹੈ ਜਿਸ ਉੱਪਰ ਉਹ ਆਪਣੇ ਵਿਚਾਰਾਂ ਨੂੰ ਵਿਅਕਤ ਕਰ ਸਕੇ ਜਾਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸ ਸਕੇ। ਇਸੇ ਲਈ ਪਰਮੇਸ਼ੁਰ ਕੋਲ ਅਜਿਹਾ ਕੰਮ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਸਤਹਿ ’ਤੇ, ਪਰਮੇਸ਼ੁਰ ਨੇ ਪਹਿਲਾਂ ਦੀ ਮਨੁੱਖਜਾਤੀ ਨੂੰ ਵਿਦਾਈ ਦੇਣ ਲਈ ਇੱਕ ਆਸਾਨ ਕੰਮ ਕੀਤਾ, ਅਤੀਤ ਨੂੰ ਵਿਵਸਥਿਤ ਕੀਤਾ ਅਤੇ ਜਲ ਪਰਲੋ ਦੁਆਰਾ ਸੰਸਾਰ ਦੇ ਆਪਣੇ ਨਾਸ ਦਾ ਸੰਪੂਰਨ ਸਿੱਟਾ ਕੱਢਿਆ। ਪਰ, ਪਰਮੇਸ਼ੁਰ ਨੇ ਇਸ ਪਲ ਤੋਂ ਉਸ ਦਰਦ ਨੂੰ ਆਪਣੇ ਦਿਲ ਦੀ ਗਹਿਰਾਈ ਵਿੱਚ ਦਫ਼ਨ ਕਰ ਦਿੱਤਾ, ਇੱਕ ਸਮੇਂ ਜਦੋਂ ਪਰਮੇਸ਼ੁਰ ਕੋਲ ਕੋਈ ਨਹੀਂ ਸੀ, ਜਿਸ ਉੱਪਰ ਭਰੋਸਾ ਕਰਕੇ ਉਹ ਗੁਪਤ ਗੱਲਾਂ ਦੱਸੇ, ਉਸ ਨੇ ਮਨੁੱਖਜਾਤੀ ਨਾਲ ਇੱਕ ਨੇਮ ਬੰਨ੍ਹਿਆ, ਇਹ ਦੱਸਦੇ ਹੋਏ ਕੀ ਉਹ ਦੋਬਾਰਾ ਸੰਸਾਰ ਨੂੰ ਜਲ ਪਰਲੋ ਨਾਲ ਨਾਸ ਨਹੀਂ ਕਰੇਗਾ। ਜਦੋਂ ਸਤਰੰਗੀ ਪੀਂਘ ਨਜ਼ਰ ਆਉਂਦੀ ਹੈ ਤਾਂ ਇਹ ਲੋਕਾਂ ਨੂੰ ਇਹ ਚੇਤੇ ਕਰਾਉਣ ਲਈ ਹੈ ਕਿ ਕਿਸੇ ਸਮੇਂ ਇੱਕ ਅਜਿਹੀ ਘਟਨਾ ਵਾਪਰੀ ਸੀ, ਅਤੇ ਉਨ੍ਹਾਂ ਨੂੰ ਬੁਰੇ ਕੰਮਾਂ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦੇਣ ਲਈ ਹੈ। ਇੰਨੀ ਦੁਖ ਭਰੀ ਹਾਲਤ ਵਿੱਚ ਵੀ, ਪਰਮੇਸ਼ੁਰ ਮਨੁੱਖਜਾਤੀ ਨੂੰ ਭੁੱਲਿਆ ਨਹੀਂ ਅਤੇ ਤਾਂ ਵੀ ਉਸ ਨੇ ਉਨ੍ਹਾਂ ਲਈ ਸਭ ਤੋਂ ਵੱਧ ਚਿੰਤਾ ਦਿਖਾਈ। ਕੀ ਇਹ ਪਰਮੇਸ਼ੁਰ ਦਾ ਪਿਆਰ ਅਤੇ ਉਸ ਦੀ ਨਿਸੁਆਰਥਤਾ ਨਹੀਂ ਹੈ? ਪਰ ਲੋਕ ਜਦੋਂ ਤਕਲੀਫ਼ ਵਿੱਚ ਹੁੰਦੇ ਹਨ ਤਾਂ ਉਹ ਕੀ ਸੋਚਦੇ ਹਨ? ਕੀ ਅਜਿਹੇ ਸਮੇਂ ਉਹ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਰਮੇਸ਼ੁਰ ਦੀ ਲੋੜ ਨਹੀਂ ਹੁੰਦੀ? ਅਜਿਹੇ ਸਮਿਆਂ ਤੇ, ਲੋਕ ਹਮੇਸ਼ਾਂ ਪਰਮੇਸ਼ੁਰ ਘਸੀਟਦੇ ਹਨ ਤਾਂ ਕੀ ਪਰਮੇਸ਼ੁਰ ਉਨ੍ਹਾਂ ਨੂੰ ਦਿਲਾਸਾ ਦੇ ਸਕੇ।। ਭਾਵੇਂ ਕੋਈ ਵੀ ਸਮਾਂ ਹੋਏ, ਪਰਮੇਸ਼ੁਰ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਹੋਣ ਦਏਗਾ, ਅਤੇ ਉਹ ਹਮੇਸ਼ਾਂ ਲੋਕਾਂ ਨੂੰ ਉਨ੍ਹਾਂ ਦੀਆਂ ਮੁਸੀਬਤਾਂ ਤੋਂ ਬਾਹਰ ਨਿਕਲਣ ਅਤੇ ਚਾਨਣ ਵਿੱਚ ਆਉਣ ਦੇ ਸਮਰੱਥ ਬਣਾਏਗਾ। ਹਾਲਾਂਕਿ ਪਰਮੇਸ਼ੁਰ ਇਸ ਤਰ੍ਹਾਂ ਮਨੁੱਖਜਾਤੀ ਨੂੰ ਭਰਪੂਰ ਕਰਦਾ ਹੈ, ਫਿਰ ਵੀ ਮਨੁੱਖ ਦੇ ਦਿਲ ਵਿੱਚ ਪਰਮੇਸ਼ੁਰ ਇੱਕ ਰਾਹਤ ਦੇਣ ਵਾਲੀ ਗੋਲੀ, ਇੱਕ ਅਰਾਮ ਦੇਣ ਵਾਲੀ ਦਵਾਈ ਤੋਂ ਇਲਾਵਾ ਕੁਝ ਨਹੀਂ ਹੁੰਦਾ। ਜਦੋਂ ਪਰਮੇਸ਼ੁਰ ਤਕਲੀਫ ਵਿੱਚ ਹੁੰਦਾ ਹੈ, ਜਦੋਂ ਉਸ ਦਾ ਮਨ ਜ਼ਖਮੀ ਹੁੰਦਾ ਹੈ, ਤਾਂ ਉਸ ਦਾ ਸਾਥ ਦੇਣ ਜਾਂ ਉਸ ਨੂੰ ਦਿਲਾਸਾ ਦੇਣ ਲਈ ਕਿਸੇ ਸਿਰਜੇ ਹੋਏ ਪ੍ਰਾਣੀ ਜਾਂ ਕਿਸੇ ਵਿਅਕਤੀ ਦਾ ਹੋਣਾ ਬੇਸ਼ਕ ਪਰਮੇਸ਼ੁਰ ਦੀ ਫਿਜ਼ੂਲ ਇੱਛਾ ਹੈ। ਮਨੁੱਖ ਕਦੇ ਪਰਮੇਸ਼ੁਰ ਦੀਆਂ ਭਾਵਨਾਵਾਂ ਵੱਲ ਧਿਆਨ ਨਹੀਂ ਦਿੰਦਾ ਹੈ, ਇਸ ਲਈ ਪਰਮੇਸ਼ੁਰ ਕਦੇ ਨਹੀਂ ਮੰਗਦਾ ਜਾਂ ਇਸ ਗੱਲ ਦੀ ਉਮੀਦ ਨਹੀਂ ਕਰਦਾ ਹੈ ਕਿ ਕੋਈ ਹੋਏ ਜੋ ਉਸ ਨੂੰ ਦਿਲਾਸਾ ਦਏ। ਉਹ ਆਪਣੀ ਮਨੋਦਸ਼ ਵਿਅਕਤ ਕਰਨ ਲਈ ਸਿਰਫ਼ ਆਪਣੇ ਖੁਦ ਦੇ ਤਰੀਕਿਆਂ ਦੀ ਵਰਤੋਂ ਕਰਦਾ ਹੈ। ਲੋਕ ਨਹੀਂ ਸੋਚਦੇ ਕਿ ਕੁਝ ਤਕਲੀਫ਼ ਤੋਂ ਲੰਘਣਾ ਪਰਮੇਸ਼ੁਰ ਲਈ ਕੋਈ ਬਹੁਤ ਵੱਡੀ ਗੱਲ ਹੈ, ਪਰ ਸਿਰਫ਼ ਉਦੋਂ ਜਦੋਂ ਤੁਸੀਂ ਸੱਚਮੁੱਚ ਪਰਮੇਸ਼ੁਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਜਦੋਂ ਉਹ ਸਭ ਕੁਝ ਜੋ ਪਰਮੇਸ਼ੁਰ ਕਰਦਾ ਹੈ ਉਸ ਵਿੱਚ ਸੱਚਮੁੱਚ ਤੁਸੀਂ ਉਸ ਦੇ ਸੱਚੇ ਇਰਾਦਿਆਂ ਦੀ ਸ਼ਲਾਘਾ ਕਰ ਸਕਦੇ ਹੋ ਸਿਰਫ਼ ਉਦੋਂ ਹੀ ਤੁਸੀਂ ਪਰਮੇਸ਼ੁਰ ਦੀ ਮਹਾਨਤਾ ਅਤੇ ਨਿਸੁਆਰਥਤਾ ਨੂੰ ਮਹਿਸੂਸ ਕਰ ਸਕਦੇ ਹੋ। ਹਾਲਾਂਕਿ ਪਰਮੇਸ਼ੁਰ ਨੇ ਸਤਰੰਗੀ ਪੀਂਘ ਦੀ ਵਰਤੋਂ ਕਰਦੇ ਹੋਏ ਮਨੁੱਖਜਾਤੀ ਨਾਲ ਇੱਕ ਨੇਮ ਬੰਨ੍ਹਿਆ ਫਿਰ ਵੀ ਉਸ ਨੇ ਕਿਸੇ ਨੂੰ ਕਦੇ ਨਹੀਂ ਦੱਸਿਆ ਕਿ ਉਸ ਨੇਇਹ ਕਿਉਂ ਕੀਤਾ ਸੀ—ਉਸ ਨੇ ਇਹ ਨੇਮ ਕਿਉਂ ਠਹਿਰਾਇਆ ਸੀ—ਮਤਲਬ ਉਸ ਨੇ ਕਦੇ ਕਿਸੇ ਨੂੰ ਆਪਣੇ ਅਸਲ ਵਿਚਾਰਾਂ ਬਾਰੇ ਨਹੀਂ ਦੱਸਿਆ ਸੀ। ਅਜਿਹਾ ਇਸ ਲਈ ਹੈ ਕਿਉਂਕਿ ਕੋਈ ਅਜਿਹਾ ਨਹੀਂ ਹੈ ਜੋ ਉਸ ਪਿਆਰ ਦੀ ਗਹਿਰਾਈ ਨੂੰ ਸਮਝ ਸਕਦਾ ਹੈ ਜੋ ਪਰਮੇਸ਼ੁਰ ਆਪਣੇ ਖੁਦ ਦੇ ਹੱਥਾਂ ਨਾਲ ਸਿਰਜੀ ਮਨੁੱਖਜਾਤੀ ਨੂੰ ਕਰਦਾ ਹੈ, ਅਤੇ ਅਜਿਹਾ ਕੋਈ ਨਹੀਂ ਹੈ ਜੋ ਇਸ ਗੱਲ ਨੂੰ ਸਮਝ ਸਕੇ ਕਿ ਮਨੁੱਖਜਾਤੀ ਦਾ ਨਾਸ ਕਰਦੇ ਹੋਏ ਉਸ ਦੇ ਮਨ ਨੇ ਅਸਲ ਵਿੱਚ ਕਿੰਨਾ ਦਰਦ ਸਹਿਣ ਕੀਤਾ ਸੀ। ਇਸ ਲਈ, ਭਾਵੇਂ ਉਹ ਲੋਕਾਂ ਨੂੰ ਦੱਸਣ ਵਾਲਾ ਸੀ ਕਿ ਉਸ ਨੂੰ ਕਿਵੇਂ ਮਹਿਸੂਸ ਹੋਇਆ, ਪਰ ਉਹ ਇਸ ਭਰੋਸੇ ਦੀ ਜ਼ਿੰਮੇਵਾਰੀ ਚੁੱਕਣ ਵਿੱਚ ਅਸਮਰਥ ਰਹੇ ਹੋਣਗੇ। ਦਰਦ ਵਿੱਚ ਹੋਣ ਦੇ ਬਾਵਜੂਦ, ਉਸ ਵੱਲੋਂ ਅਜੇ ਵੀ ਆਪਣੇ ਅਗਲੇ ਕੰਮ ਵੱਲ ਵੱਧਣਾ ਜਾਰੀ ਹੈ। ਪਰਮੇਸ਼ੁਰ ਹਮੇਸ਼ਾਂ ਮਨੁੱਖਜਾਤੀ ਨੂੰ ਆਪਣਾ ਬਿਹਤਰੀਨ ਪਹਿਲੂ ਅਤੇ ਬਿਹਤਰੀਨ ਚੀਜ਼ਾਂ ਦਿੰਦਾ ਹੈ ਜਦ ਕਿ ਖੁਦ ਸਾਰੇ ਦੁੱਖਾਂ ਨੂੰ ਖਾਮੋਸ਼ੀ ਨਾਲ ਸਹਿਣ ਕਰਦਾ ਰਹਿੰਦਾ ਹੈ। ਪਰਮੇਸ਼ੁਰ ਕਦੇ ਵੀ ਇਨ੍ਹਾਂ ਦੁੱਖਾਂ ਨੂੰ ਖੁੱਲ੍ਹੇ ਤੌਰ ’ਤੇ ਪ੍ਰਗਟ ਨਹੀਂ ਕਰਦਾ ਹੈ। ਇਸ ਦੀ ਬਜਾਏ, ਉਹ ਉਨ੍ਹਾਂ ਨੂੰ ਸਹਿੰਦਾ ਹੈ ਅਤੇ ਖਾਮੋਸ਼ੀ ਨਾਲ ਉਡੀਕ ਕਰਦਾ ਹੈ। ਪਰਮੇਸ਼ੁਰ ਦੀ ਸਹਿਣਸ਼ੀਲਤਾ ਰੁੱਖੀ, ਬੇਹਿੱਸ, ਜਾਂ ਬੇਬੱਸ ਨਹੀਂ ਹੈ, ਨਾ ਹੀ ਇਹ ਕਮਜ਼ੋਰੀ ਦਾ ਚਿੰਨ੍ਹ ਹੈ। ਸਗੋਂ, ਇਹ ਪਰਮੇਸ਼ੁਰ ਦਾ ਪਿਆਰ ਅਤੇ ਸਾਰ ਹਮੇਸ਼ਾਂ ਇੱਕ ਕੁਦਰਤੀ ਪ੍ਰਕਾਸ਼ਨ ਹੈ, ਅਤੇ ਇੱਕ ਸੱਚੇ ਸਿਰਜਣਹਾਰ ਦੇ ਰੂਪ ਵਿੱਚ ਪਰਮੇਸ਼ੁਰ ਦੀ ਪਛਾਣ ਦਾ ਇੱਕ ਅਸਲੀ ਪ੍ਰਤੱਖ ਰੂਪ ਹੈ।
ਇਹ ਕਹਿਣ ਤੋਂ ਬਾਅਦ, ਜੋ ਮੇਰਾ ਮਤਲਬ ਹੈ ਸ਼ਾਇਦ ਕੁਝ ਲੋਕ ਇਸ ਦਾ ਗ਼ਲਤ ਅਰਥ ਕੱਢ ਸਕਦੇ ਹਨ। “ਕੀ ਇੰਨੇ ਵਿਸਤਾਰ ਨਾਲ, ਅਤੇ ਇੰਨੇ ਸੰਵੇਦਨਵਾਦ ਦੇ ਨਾਲ ਪਰਮੇਸ਼ੁਰ ਦੀਆਂ ਭਾਵਨਾਵਾਂ ਦਾ ਵਰਣਨ ਕਰਨ ਦਾ ਇਰਾਦਾ ਇਹ ਸੀ ਕਿ ਲੋਕ ਪਰਮੇਸ਼ੁਰ ਤੇ ਤਰਸ ਖਾ ਸਕਣ?” ਕੀ ਅਜਿਹਾ ਕੋਈ ਇਰਾਦਾ ਸੀ? (ਨਹੀਂ!)ਮੈਂ ਇਹ ਗੱਲਾਂ ਕਹਿ ਰਿਹਾ ਹਾਂ ਉਸ ਦਾ ਇੱਕਮਾਤਰ ਉਦੇਸ਼ ਇਹ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਬਿਹਤਰ ਢੰਗ ਨਾਲ ਜਾਣ ਸਕੋ, ਉਸ ਦੇ ਹਰ ਹਿੱਸੇ ਨੂੰ ਸਮਝੋ, ਉਸ ਦੀਆਂ ਭਾਵਨਾਵਾਂ ਨੂੰ ਸਮਝੋ, ਉਸ ਦੀ ਸ਼ਲਾਘਾ ਕਰਨ ਲਈ ਕਿ ਪਰਮੇਸ਼ੁਰ ਦੇ ਸਾਰ ਅਤੇ ਸੁਭਾਅ ਨੂੰ, ਠੋਸ ਰੂਪ ਵਿੱਚ ਅਤੇ ਥੋੜ੍ਹਾ-ਥੋੜ੍ਹਾ ਕਰਕੇ, ਉਸਦੇ ਕੰਮ ਰਾਹੀਂ ਵਿਅਕਤ ਕੀਤਾ ਗਿਆ ਹੈ, ਨਾ ਕਿ ਮਨੁੱਖ ਦੇ ਖੋਖਲੇ ਸ਼ਬਦਾਂ, ਉਨ੍ਹਾਂ ਦੀਆਂ ਪੱਤਰੀਆਂ ਅਤੇ ਸਿੱਖਿਆਵਾਂ, ਜਾਂ ਉਨ੍ਹਾਂ ਦੀਆਂ ਕਲਪਨਾਵਾਂ ਦੇ ਜ਼ਰੀਏ ਦਰਸਾਇਆ ਗਿਆ ਹੈ। ਕਹਿਣ ਦਾ ਭਾਵ ਹੈ, ਪਰਮੇਸ਼ੁਰ ਅਤੇ ਪਰਮੇਸ਼ੁਰ ਦਾ ਸਾਥ ਅਸਲ ਵਿੱਚ ਮੌਜੂਦ ਹੈ ਉਹ ਤਸਵੀਰਾਂ ਅਤੇ ਕਲਪਨਾਵਾਂ ਨਹੀਂ ਹਨ, ਮਨੁੱਖ ਦੁਆਰਾ ਨਿਰਮਿਤ ਨਹੀਂ ਹੈ, ਇਹ ਯਕੀਨਨ ਉਨ੍ਹਾਂ ਦੁਆਰਾ ਘੜੀ ਗਈ ਨਹੀਂ ਹੈ। ਕੀ ਤੁਸੀਂ ਹੁਣ ਇਸ ਨੂੰ ਪਛਾਣ ਗਏ ਹੋ? ਜੇ ਤੁਸੀਂ ਪਛਾਣ ਗਏ ਹੋ, ਤਾਂ ਅੱਜ ਮੇਰੇ ਵਚਨਾਂ ਨੇ ਆਪਣਾ ਟੀਚਾ ਪ੍ਰਾਪਤ ਕਰ ਲਿਆ ਹੈ।
ਅਸੀਂ ਅੱਜ ਤਿੰਨ ਵਿਸ਼ਿਆਂ ’ਤੇ ਚਰਚਾ ਕੀਤੀ। ਮੈਂ ਭਰੋਸਾ ਕਰਦਾ ਹਾਂ ਕਿ ਹਰੇਕ ਨੇ ਇਨ੍ਹਾਂ ਤਿੰਨ ਵਿਸ਼ਿਆਂ ’ਤੇ ਸਾਡੀ ਸੰਗਤੀ ਤੋਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਮੈਂ ਪੱਕੇ ਤੌਰ ’ਤੇ ਕਹਿ ਸਕਦਾ ਹਾਂ, ਇਨ੍ਹਾਂ ਤਿੰਨ ਵਿਸ਼ਿਆਂ ਰਾਹੀਂ, ਪਰਮੇਸ਼ੁਰ ਦੇ ਵਿਚਾਰ ਜਿਨ੍ਹਾਂ ਦਾ ਮੈਂ ਵਰਣਨ ਕੀਤਾ ਸੀ ਜਾਂ ਪਰਮੇਸ਼ੁਰ ਦਾ ਸੁਭਾਅ ਅਤੇ ਸਾਰ ਜਿਸ ਦਾ ਮੈਂ ਜ਼ਿਕਰ ਕੀਤਾ ਨੇ ਪਰਮੇਸ਼ੁਰ ਬਾਰੇ ਲੋਕਾਂ ਦੀਆਂ ਕਲਪਨਾਵਾਂ ਅਤੇ ਸਮਝ ਨੂੰ ਰੂਪਾਂਤਰਿਤ ਕਰ ਦਿੱਤਾ ਹੈ, ਇੱਥੋਂ ਤਕ ਕਿ ਪਰਮੇਸ਼ੁਰ ਵਿੱਚ ਹਰੇਕ ਦੇ ਵਿਸ਼ਵਾਸ ਨੂੰ ਰੂਪਾਂਤਰਿਤ ਕਰ ਦਿੱਤਾ ਹੈ, ਅਤੇ ਇਸ ਤੋਂ ਇਲਾਵਾ ਉਸ ਪਰਮੇਸ਼ੁਰ ਦੇ ਸਰੂਪ ਨੂੰ ਰੂਪਾਂਤਰਿਤ ਕਰ ਦਿੱਤਾ ਹੈ ਜਿਸ ਦੀ ਪ੍ਰਸ਼ੰਸਾ ਹਰੇਕ ਦੁਆਰਾ ਆਪਣੇ ਦਿਲ ਵਿੱਚ ਕੀਤੀ ਜਾਂਦੀ ਸੀ। ਭਾਵੇਂ ਕੁਝ ਵੀ ਹੋਏ, ਮੈਨੂੰ ਉਮੀਦ ਹੈ ਕਿ ਤੁਸੀਂ ਬਾਈਬਲ ਦੇ ਇਨ੍ਹਾਂ ਤਿੰਨ ਖੰਡਾਂ ਵਿੱਚ ਪਰਮੇਸ਼ੁਰ ਦੇ ਸੁਭਾਅ ਬਾਰੇ ਜੋ ਸਿੱਖਿਆ ਹੈ ਉਹ ਤੁਹਾਡੇ ਲਈ ਲਾਹੇਵੰਦ ਹੈ, ਅਤੇ ਮੈਂ ਉਮੀਦ ਕਰਦਾ ਹਾਂ ਕਿ ਵਾਪਸ ਜਾਣ ਮਗਰੋਂ ਤੁਸੀਂ ਇਸ ਉੱਪਰ ਹੋਰ ਵਿਚਾਰ ਕਰਨ ਦੀ ਕੋਸ਼ਿਸ਼ ਕਰੋਗੇ। ਅੱਜ ਦੀ ਸਭਾ ਇੱਥੇ ਹੀ ਖਤਮ ਹੁੰਦੀ ਹੈ। ਅਲਵਿਦਾ!
4 ਨਵੰਬਰ, 2013