ਪਰਮੇਸ਼ੁਰ ਦਾ ਕੰਮ ਅਤੇ ਮਨੁੱਖ ਦਾ ਅਮਲ

ਮਨੁੱਖਾਂ ਦਰਮਿਆਨ ਪਰਮੇਸ਼ੁਰ ਦਾ ਕੰਮ ਮਨੁੱਖ ਤੋਂ ਅਟੁੱਟ ਹੈ, ਕਿਉਂਕਿ ਇਸ ਕੰਮ ਦਾ ਉਦੇਸ਼ ਮਨੁੱਖ ਹੈ, ਅਤੇ ਪਰਮੇਸ਼ੁਰ ਦੁਆਰਾ ਬਣਾਇਆ ਗਿਆ ਇੱਕੋ-ਇੱਕ ਪ੍ਰਾਣੀ ਹੈ ਜੋ ਪਰਮੇਸ਼ੁਰ ਦੀ ਗਵਾਹੀ ਦੇ ਸਕਦਾ ਹੈ। ਮਨੁੱਖ ਦਾ ਜੀਵਨ ਅਤੇ ਮਨੁੱਖ ਦੀਆਂ ਸਾਰੀਆਂ ਗਤੀਵਿਧੀਆਂ ਪਰਮੇਸ਼ੁਰ ਤੋਂ ਅਟੁੱਟ ਹਨ, ਤੇ ਇਨ੍ਹਾਂ ਨੂੰ ਪਰਮੇਸ਼ੁਰ ਦੇ ਹੱਥਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ, ਤੇ ਸ਼ਾਇਦ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਵਿਅਕਤੀ ਦੀ ਹੋਂਦ ਪਰਮੇਸ਼ੁਰ ਤੋਂ ਸੁਤੰਤਰ ਰੂਪ ਵਿੱਚ ਨਹੀਂ ਹੋ ਸਕਦੀ। ਕੋਈ ਵੀ ਇਸ ਦਾ ਖੰਡਨ ਨਹੀਂ ਕਰ ਸਕਦਾ, ਕਿਉਂਕਿ ਇਹ ਇੱਕ ਤੱਥ ਹੈ। ਪਰਮੇਸ਼ੁਰ ਜੋ ਕੁਝ ਵੀ ਕਰਦਾ ਹੈ ਉਹ ਮਨੁੱਖਜਾਤੀ ਦੇ ਫ਼ਾਇਦੇ ਲਈ ਹੁੰਦਾ ਹੈ ਅਤੇ ਉਸ ਦਾ ਨਿਸ਼ਾਨਾ ਸ਼ਤਾਨ ਦੇ ਮਨਸੂਬੇ ਹੁੰਦੇ ਹਨ। ਮਨੁੱਖ ਦੀ ਜੋ ਵੀ ਲੋੜ ਹੁੰਦੀ ਹੈ ਉਹ ਕੁਝ ਸਭ ਪਰਮੇਸ਼ੁਰ ਤੋਂ ਮਿਲਦਾ ਹੈ, ਅਤੇ ਪਰਮੇਸ਼ੁਰ ਮਨੁੱਖੀ ਜੀਵਨ ਦਾ ਸੋਮਾ ਹੈ। ਇਸ ਤਰ੍ਹਾਂ, ਮਨੁੱਖ ਪਰਮੇਸ਼ੁਰ ਤੋਂ ਵੱਖ ਹੋਣ ਦੇ ਉੱਕਾ ਹੀ ਸਮਰੱਥ ਨਹੀਂ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਮਨੁੱਖ ਤੋਂ ਵੱਖ ਹੋਣ ਦਾ ਕਦੇ ਵੀ ਕੋਈ ਇਰਾਦਾ ਨਹੀਂ ਰਿਹਾ। ਪਰਮੇਸ਼ੁਰ ਜੋ ਕੰਮ ਕਰਦਾ ਹੈ ਉਹ ਸਾਰੀ ਮਨੁੱਖਜਾਤੀ ਦੀ ਖਾਤਰ ਹੁੰਦਾ ਹੈ, ਅਤੇ ਉਸ ਦੇ ਵਿਚਾਰ ਹਮੇਸ਼ਾ ਦਿਆਲੂ ਹੁੰਦੇ ਹਨ। ਤਾਂ, ਮਨੁੱਖ ਲਈ, ਪਰਮੇਸ਼ੁਰ ਦਾ ਕੰਮ ਅਤੇ ਪਰਮੇਸ਼ੁਰ ਦੇ ਵਿਚਾਰ (ਭਾਵ, ਪਰਮੇਸ਼ੁਰ ਦੀ ਇੱਛਾ) ਦੋਵੇਂ ਹੀ “ਦਰਸ਼ਣ” ਹਨ ਜਿਨ੍ਹਾਂ ਬਾਰੇ ਮਨੁੱਖ ਨੂੰ ਜਾਣਨਾ ਚਾਹੀਦਾ ਹੈ। ਅਜਿਹੇ ਦਰਸ਼ਣ ਪਰਮੇਸ਼ੁਰ ਦਾ ਪ੍ਰਬੰਧਨ ਵੀ ਹੁੰਦੇ ਹਨ, ਅਤੇ ਉਹ ਕੰਮ ਵੀ ਜੋ ਮਨੁੱਖ ਦੁਆਰਾ ਕੀਤੇ ਜਾਣ ਦੇ ਯੋਗ ਨਹੀਂ ਹੈ। ਇਸ ਦੌਰਾਨ, ਪਰਮੇਸ਼ੁਰ ਆਪਣੇ ਕੰਮ ਦੌਰਾਨ ਮਨੁੱਖ ਤੋਂ ਜੋ ਮੰਗਾਂ ਕਰਦਾ ਹੈ, ਉਨ੍ਹਾਂ ਨੂੰ ਮਨੁੱਖ ਦਾ “ਅਮਲ” ਕਿਹਾ ਜਾਂਦਾ ਹੈ। ਦਰਸ਼ਣ ਖੁਦ ਪਰਮੇਸ਼ੁਰ ਦਾ ਕੰਮ ਹੁੰਦੇ ਹਨ, ਜਾਂ ਉਹ ਮਨੁੱਖਜਾਤੀ ਲਈ ਉਸ ਦੀ ਇੱਛਾ ਜਾਂ ਉਸ ਦੇ ਕੰਮ ਦੇ ਮਨੋਰਥ ਅਤੇ ਅਹਿਮੀਅਤ ਹੁੰਦੇ ਹਨ। ਦਰਸ਼ਣਾਂ ਨੂੰ ਪ੍ਰਬੰਧਨ ਦਾ ਇੱਕ ਹਿੱਸਾ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਪ੍ਰਬੰਧਨ ਪਰਮੇਸ਼ੁਰ ਦਾ ਕੰਮ ਹੈ, ਅਤੇ ਇਸ ਦੀ ਦਿਸ਼ਾ ਮਨੁੱਖ ਵੱਲ ਹੁੰਦੀ ਹੈ, ਜਿਸ ਦਾ ਅਰਥ ਹੈ ਕਿ ਇਹ ਉਹ ਕੰਮ ਹੈ ਜੋ ਪਰਮੇਸ਼ੁਰ ਮਨੁੱਖਾਂ ਦਰਮਿਆਨ ਕਰਦਾ ਹੈ। ਇਹ ਕੰਮ ਉਹ ਪ੍ਰਮਾਣ ਹੈ ਅਤੇ ਰਾਹ ਹੈ ਜਿਸ ਦੁਆਰਾ ਮਨੁੱਖ ਪਰਮੇਸ਼ੁਰ ਬਾਰੇ ਜਾਣਦਾ ਹੈ, ਅਤੇ ਇਹ ਮਨੁੱਖ ਲਈ ਅਤਿਅੰਤ ਮਹੱਤਵਪੂਰਨ ਹੈ। ਜੇ, ਪਰਮੇਸ਼ੁਰ ਦੇ ਕੰਮ ਬਾਰੇ ਗਿਆਨ ਵੱਲ ਧਿਆਨ ਦੇਣ ਦੀ ਬਜਾਏ, ਲੋਕ ਸਿਰਫ਼ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਸਿਧਾਂਤਾਂ, ਜਾਂ ਤੁੱਛ ਜਿਹੇ ਮਾਮੂਲੀ ਵੇਰਵਿਆਂ ਵੱਲ ਹੀ ਧਿਆਨ ਦਿੰਦੇ ਹਨ, ਤਦ ਉਹ ਬਸ ਪਰਮੇਸ਼ੁਰ ਨੂੰ ਨਹੀਂ ਜਾਣ ਸਕਣਗੇ, ਅਤੇ, ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਮਨ ਦੇ ਅਨੁਸਾਰ ਨਹੀਂ ਹੋਣਗੇ। ਪਰਮੇਸ਼ੁਰ ਦੇ ਉਸ ਕੰਮ ਨੂੰ ਦਰਸ਼ਣ ਕਹਿੰਦੇ ਹਨ ਜੋ ਮਨੁੱਖ ਦੇ ਪਰਮੇਸ਼ੁਰ ਬਾਰੇ ਗਿਆਨ ਲਈ ਬੇਹੱਦ ਮਦਦਗਾਰ ਹੁੰਦਾ ਹੈ। ਇਹ ਦਰਸ਼ਣ ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦੀ ਇੱਛਾ, ਅਤੇ ਪਰਮੇਸ਼ੁਰ ਦੇ ਕੰਮ ਦੇ ਮਨੋਰਥ ਅਤੇ ਅਹਿਮੀਅਤ ਹੁੰਦੇ ਹਨ; ਇਹ ਸਭ ਮਨੁੱਖ ਲਈ ਲਾਹੇਵੰਦ ਹਨ। ਅਮਲ ਤੋਂ ਭਾਵ ਉਹ ਹੈ ਜੋ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਉਹ ਜੋ ਉਨ੍ਹਾਂ ਪ੍ਰਾਣੀਆਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਅਤੇ ਇਹ ਮਨੁੱਖ ਦਾ ਫਰਜ਼ ਵੀ ਹੈ। ਮਨੁੱਖ ਤੋਂ ਜੋ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਉਹ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਮਨੁੱਖ ਨੇ ਐਨ ਸ਼ੁਰੂਆਤ ਤੋਂ ਹੀ ਸਮਝ ਲਿਆ ਸੀ, ਸਗੋਂ ਇਹ ਉਹ ਮੰਗਾਂ ਹਨ ਜੋ ਪਰਮੇਸ਼ੁਰ ਆਪਣੇ ਕੰਮ ਦੇ ਦੌਰਾਨ ਮਨੁੱਖ ਤੋਂ ਕਰਦਾ ਹੈ। ਜਿਉਂ-ਜਿਉਂ ਪਰਮੇਸ਼ੁਰ ਕੰਮ ਕਰਦਾ ਹੈ, ਇਹ ਮੰਗਾਂ ਹੌਲੀ-ਹੌਲੀ ਹੋਰ ਗੰਭੀਰ ਅਤੇ ਹੋਰ ਉੱਚੀਆਂ ਹੁੰਦੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਸ਼ਰਾ ਦੇ ਯੁਗ ਦੌਰਾਨ, ਮਨੁੱਖ ਨੂੰ ਸ਼ਰਾ ਦਾ ਪਾਲਣ ਕਰਨਾ ਪਿਆ, ਅਤੇ ਕਿਰਪਾ ਦੇ ਯੁਗ ਦੌਰਾਨ, ਮਨੁੱਖ ਨੂੰ ਸਲੀਬ ਨੂੰ ਸਹਿਣਾ ਪਿਆ। ਰਾਜ ਦਾ ਯੁਗ ਵੱਖਰਾ ਹੈ: ਮਨੁੱਖ ਤੋਂ ਮੰਗਾਂ ਸ਼ਰਾ ਦੇ ਯੁਗ ਅਤੇ ਕਿਰਪਾ ਦੇ ਯੁਗ ਦੌਰਾਨ ਮੰਗਾਂ ਨਾਲੋਂ ਉਚੇਰੀਆਂ ਹਨ। ਜਿਉਂ-ਜਿਉਂ ਦਰਸ਼ਣ ਵਧੇਰੇ ਉੱਚੇ ਹੁੰਦੇ ਜਾਂਦੇ ਹਨ, ਮਨੁੱਖ ਤੋਂ ਮੰਗਾਂ ਵੀ ਜ਼ਿਆਦਾ ਉਚੇਰੀਆਂ, ਅਤੇ ਹੋਰ ਜ਼ਿਆਦਾ ਸਪਸ਼ਟ ਅਤੇ ਹੋਰ ਅਸਲੀ ਹੁੰਦੀਆਂ ਜਾਂਦੀਆਂ ਹਨ। ਇਸੇ ਤਰ੍ਹਾਂ, ਦਰਸ਼ਣ ਵੀ ਨਿਰੰਤਰ ਅਸਲੀ ਹੁੰਦੇ ਜਾਂਦੇ ਹਨ। ਇਹ ਅਨੇਕਾਂ ਅਸਲੀ ਦਰਸ਼ਣ ਨਾ ਸਿਰਫ਼ ਮਨੁੱਖ ਦੀ ਪਰਮੇਸ਼ੁਰ ਪ੍ਰਤੀ ਆਗਿਆਕਾਰਤਾ ਲਈ ਸਹਾਈ ਹੁੰਦੇ ਹਨ, ਬਲਕਿ, ਇਸ ਤੋਂ ਇਲਾਵਾ, ਪਰਮੇਸ਼ੁਰ ਬਾਰੇ ਉਸ ਦੇ ਗਿਆਨ ਵਿੱਚ ਹੀ ਸਹਾਈ ਹੁੰਦੇ ਹਨ।

ਪਿਛਲੇ ਯੁਗਾਂ ਦੇ ਮੁਕਾਬਲੇ, ਰਾਜ ਦੇ ਯੁਗ ਦੌਰਾਨ ਪਰਮੇਸ਼ੁਰ ਦਾ ਕੰਮ ਵਧੇਰੇ ਵਿਹਾਰਕ ਹੈ, ਇਸ ਦੀ ਦਿਸ਼ਾ ਮਨੁੱਖ ਦੇ ਤੱਤ ਅਤੇ ਉਸ ਦੇ ਸੁਭਾਅ ਵਿੱਚ ਤਬਦੀਲੀਆਂ ਵੱਲ ਵਧੇਰੇ ਹੈ, ਅਤੇ ਇਹ ਉਨ੍ਹਾਂ ਸਾਰੇ ਲੋਕਾਂ ਲਈ ਖੁਦ ਪਰਮੇਸ਼ੁਰ ਦੀ ਗਵਾਹੀ ਦੇਣ ਦੇ ਵਧੇਰੇ ਯੋਗ ਹੈ ਜੋ ਉਸ ਦੇ ਪਿੱਛੇ ਚੱਲਦੇ ਹਨ। ਦੂਜੇ ਸ਼ਬਦਾਂ ਵਿੱਚ, ਰਾਜ ਦੇ ਯੁਗ ਦੌਰਾਨ, ਜਦੋਂ ਪਰਮੇਸ਼ੁਰ ਕੰਮ ਕਰਦਾ ਹੈ, ਤਾਂ ਉਹ ਮਨੁੱਖ ਨੂੰ ਆਪਣਾ ਆਪ ਪਿਛਲੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਦਿਖਾਉਂਦਾ ਹੈ, ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਦਰਸ਼ਣਾਂ ਬਾਰੇ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਕਿਸੇ ਵੀ ਪਿਛਲੇ ਯੁਗ ਦੇ ਮੁਕਾਬਲੇ ਹੋਰ ਉੱਚੇ ਹਨ। ਕਿਉਂਕਿ ਮਨੁੱਖਾਂ ਦਰਮਿਆਨ ਪਰਮੇਸ਼ੁਰ ਦਾ ਕੰਮ ਬੇਮਿਸਾਲ ਖੇਤਰ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਇਸ ਲਈ ਰਾਜ ਦੇ ਯੁਗ ਦੌਰਾਨ ਮਨੁੱਖ ਨੂੰ ਗਿਆਤ ਦਰਸ਼ਣ ਪ੍ਰਬੰਧਨ ਦੇ ਸਾਰੇ ਕੰਮ ਵਿੱਚੋਂ ਸਭ ਤੋਂ ਉੱਚੇ ਹਨ। ਪਰਮੇਸ਼ੁਰ ਦਾ ਕੰਮ ਬੇਮਿਸਾਲ ਖੇਤਰ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਅਤੇ ਇਸ ਲਈ ਉਹ ਦਰਸ਼ਣ ਸਾਰਿਆਂ ਦਰਸ਼ਣਾਂ ਤੋਂ ਉੱਚੇ ਹੋ ਚੁੱਕੇ ਹਨ ਜਿਨ੍ਹਾਂ ਬਾਰੇ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ, ਅਤੇ ਨਤੀਜਤਨ ਮਨੁੱਖ ਦਾ ਅਮਲ ਵੀ ਪਿਛਲੇ ਕਿਸੇ ਵੀ ਯੁਗ ਨਾਲੋਂ ਹੋਰ ਉੱਚਾ ਹੈ, ਕਿਉਂਕਿ ਮਨੁੱਖ ਦਾ ਅਮਲ ਦਰਸ਼ਣਾਂ ਦੇ ਅਨੁਸਾਰ ਹੀ ਬਦਲਦਾ ਹੈ, ਅਤੇ ਦਰਸ਼ਣਾਂ ਦੀ ਸੰਪੂਰਣਤਾ ਮਨੁੱਖ ਤੋਂ ਮੰਗਾਂ ਦੀ ਸੰਪੂਰਣਤਾ ਨੂੰ ਵੀ ਦਰਸਾਉਂਦੀ ਹੈ। ਜਿਉਂ ਹੀ ਪਰਮੇਸ਼ੁਰ ਦਾ ਸਾਰਾ ਪ੍ਰਬੰਧਨ ਠੱਪ ਹੋ ਜਾਂਦਾ ਹੈ, ਤਾਂ ਉਸ ਦੇ ਨਾਲ ਹੀ ਮਨੁੱਖ ਦਾ ਅਮਲ ਵੀ ਰੁੱਕ ਜਾਂਦਾ ਹੈ, ਅਤੇ ਪਰਮੇਸ਼ੁਰ ਦੇ ਕੰਮ ਤੋਂ ਬਿਨਾ, ਮਨੁੱਖ ਕੋਲ ਬੀਤੇ ਸਮਿਆਂ ਦੇ ਸਿਧਾਂਤ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ, ਵਰਨਾ ਉੱਕਾ ਹੀ ਕੋਈ ਰਾਹ ਨਹੀਂ ਬਚੇਗਾ। ਨਵੇਂ ਦਰਸ਼ਣਾਂ ਤੋਂ ਬਗੈਰ, ਮਨੁੱਖ ਦੁਆਰਾ ਕੋਈ ਨਵਾਂ ਅਮਲ ਨਹੀਂ ਹੋਵੇਗਾ; ਸੰਪੂਰਣ ਦਰਸ਼ਣਾਂ ਤੋਂ ਬਗੈਰ, ਮਨੁੱਖ ਦੁਆਰਾ ਕੋਈ ਸੰਪੂਰਣ ਅਮਲ ਨਹੀਂ ਹੋਵੇਗਾ; ਉਚੇਰੇ ਦਰਸ਼ਣਾਂ ਤੋਂ ਬਗੈਰ, ਮਨੁੱਖ ਦੁਆਰਾ ਕੋਈ ਉਚੇਰਾ ਅਮਲ ਨਹੀਂ ਹੋਵੇਗਾ। ਮਨੁੱਖ ਦਾ ਅਮਲ ਪਰਮੇਸ਼ੁਰ ਦੇ ਨਕਸ਼ੇ ਕਦਮਾਂ ਦੇ ਨਾਲ-ਨਾਲ ਬਦਲਦਾ ਹੈ, ਅਤੇ, ਇਸੇ ਤਰ੍ਹਾਂ, ਮਨੁੱਖ ਦਾ ਗਿਆਨ ਅਤੇ ਅਨੁਭਵ ਵੀ ਪਰਮੇਸ਼ੁਰ ਦੇ ਕੰਮ ਦੇ ਨਾਲ-ਨਾਲ ਹੀ ਬਦਲਦਾ ਹੈ। ਇਸ ਦੀ ਪਰਵਾਹ ਕੀਤੇ ਬਗੈਰ ਕਿ ਮਨੁੱਖ ਕਿੰਨਾ ਕੁ ਸਮਰੱਥ ਹੈ, ਉਹ ਅਜੇ ਵੀ ਪਰਮੇਸ਼ੁਰ ਤੋਂ ਅਟੁੱਟ ਹੈ, ਅਤੇ ਜੇ ਪਰਮੇਸ਼ੁਰ ਨੇ ਸਿਰਫ਼ ਇੱਕ ਪਲ ਲਈ ਵੀ ਕੰਮ ਕਰਨਾ ਬੰਦ ਕਰ ਦਿੰਦਾ, ਤਾਂ ਮਨੁੱਖ ਤੁਰੰਤ ਉਸ ਦੇ ਕ੍ਰੋਧ ਤੋਂ ਮਰ ਜਾਂਦਾ। ਮਨੁੱਖ ਕੋਲ ਸ਼ੇਖੀ ਮਾਰਨ ਲਈ ਕੁਝ ਨਹੀਂ ਹੈ, ਕਿਉਂਕਿ ਭਾਵੇਂ ਮਨੁੱਖ ਦਾ ਗਿਆਨ ਅੱਜ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਭਾਵੇਂ ਉਸ ਦੇ ਅਨੁਭਵ ਕਿੰਨੇ ਹੀ ਗੂੜ੍ਹ ਕਿਉਂ ਨਾ ਹੋਣ, ਉਹ ਪਰਮੇਸ਼ੁਰ ਦੇ ਕੰਮ ਤੋਂ ਅਟੁੱਟ ਹੈ—ਕਿਉਂਕਿ ਮਨੁੱਖ ਦਾ ਅਮਲ ਅਤੇ ਉਸ ਨੂੰ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਵਿੱਚ ਜੋ ਭਾਲ ਕਰਨੀ ਚਾਹੀਦੀ ਹੈ, ਉਹ ਦੋਵੇਂ ਦਰਸ਼ਣਾਂ ਤੋਂ ਅਟੁੱਟ ਹਨ। ਪਰਮੇਸ਼ੁਰ ਦੇ ਕੰਮ ਦੀ ਹਰ ਉਦਾਹਰਣ ਵਿੱਚ, ਅਜਿਹੇ ਦਰਸ਼ਣ ਹਨ ਜਿਨ੍ਹਾਂ ਬਾਰੇ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ, ਅਤੇ ਇਨ੍ਹਾਂ ਤੋਂ ਬਾਅਦ, ਮਨੁੱਖ ਤੋਂ ਮੁਨਾਸਬ ਮੰਗਾਂ ਕੀਤੀਆਂ ਜਾਂਦੀਆਂ ਹਨ। ਬੁਨਿਆਦ ਵਜੋਂ ਇਨ੍ਹਾਂ ਦਰਸ਼ਣਾਂ ਤੋਂ ਬਗੈਰ, ਮਨੁੱਖ ਅਮਲ ਕਰਨ ਵਿੱਚ ਬਿਲਕੁਲ ਵੀ ਸਮਰੱਥ ਨਹੀਂ ਹੋਵੇਗਾ, ਅਤੇ ਨਾ ਹੀ ਮਨੁੱਖ ਅਡੋਲ ਰਹਿ ਕੇ ਪਰਮੇਸ਼ੁਰ ਦੇ ਪਿੱਛੇ ਚੱਲ ਸਕੇਗਾ। ਜੇ ਮਨੁੱਖ ਪਰਮੇਸ਼ੁਰ ਬਾਰੇ ਨਹੀਂ ਜਾਣਦਾ ਜਾਂ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦਾ, ਤਾਂ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਸਭ ਵਿਅਰਥ ਹੁੰਦਾ ਹੈ, ਅਤੇ ਪਰਮੇਸ਼ੁਰ ਦੁਆਰਾ ਪ੍ਰਵਾਨ ਹੋਣ ਯੋਗ ਨਹੀਂ ਹੁੰਦਾ। ਮਨੁੱਖ ਕੋਲ ਭਾਵੇਂ ਕਿੰਨੇ ਹੀ ਭਰਪੂਰ ਵਰਦਾਨ ਹੋਣ, ਫਿਰ ਵੀ ਉਹ ਪਰਮੇਸ਼ੁਰ ਦੇ ਕੰਮ ਅਤੇ ਪਰਮੇਸ਼ੁਰ ਦੇ ਮਾਰਗ ਦਰਸ਼ਨ ਤੋਂ ਅਟੁੱਟ ਹੈ। ਮਨੁੱਖ ਦੇ ਕੰਮ ਭਾਵੇਂ ਜਿੰਨੇ ਮਰਜ਼ੀ ਚੰਗੇ ਕਿਉਂ ਨਾ ਹੋਣ ਜਾਂ ਮਨੁੱਖ ਕਿੰਨੇ ਹੀ ਕੰਮ ਕਿਉਂ ਨਾ ਕਰਦਾ ਹੋਵੇ, ਉਹ ਫਿਰ ਵੀ ਪਰਮੇਸ਼ੁਰ ਦੇ ਕੰਮ ਦੀ ਥਾਂ ਨਹੀਂ ਲੈ ਸਕਦੇ। ਅਤੇ ਇਸ ਲਈ, ਕਿਸੇ ਵੀ ਸਥਿਤੀ ਵਿੱਚ ਮਨੁੱਖ ਦਾ ਅਮਲ ਦਰਸ਼ਣਾਂ ਤੋਂ ਅੱਡ ਹੋਣ ਯੋਗ ਨਹੀਂ ਹੁੰਦਾ। ਜੋ ਲੋਕ ਨਵੇਂ ਦਰਸ਼ਣਾਂ ਨੂੰ ਸਵੀਕਾਰ ਨਹੀਂ ਕਰਦੇ ਉਨ੍ਹਾਂ ਕੋਲ ਕੋਈ ਨਵਾਂ ਅਮਲ ਨਹੀਂ ਹੁੰਦਾ। ਉਨ੍ਹਾਂ ਦੇ ਅਮਲ ਦਾ ਸੱਚਾਈ ਨਾਲ ਕੋਈ ਸੰਬੰਧ ਨਹੀਂ ਹੁੰਦਾ ਕਿਉਂਕਿ ਉਹ ਸਿਧਾਂਤ ਦਾ ਪਾਲਣ ਕਰਦੇ ਹਨ ਅਤੇ ਪੁਰਾਣੀ ਸ਼ਰਾ ਨੂੰ ਮੰਨਦੇ ਹਨ; ਉਨ੍ਹਾਂ ਕੋਲ ਬਿਲਕੁਲ ਵੀ ਕੋਈ ਨਵੇਂ ਦਰਸ਼ਣ ਨਹੀਂ ਹੁੰਦੇ, ਅਤੇ ਨਤੀਜੇ ਵਜੋਂ, ਉਹ ਨਵੇਂ ਯੁਗ ਤੋਂ ਕਿਸੇ ਵੀ ਚੀਜ਼ ਨੂੰ ਅਮਲ ਵਿੱਚ ਨਹੀਂ ਲਿਆਉਂਦੇ। ਉਹ ਦਰਸ਼ਣ ਗੁਆ ਬੈਠੇ ਹੁੰਦੇ ਹਨ, ਅਤੇ ਅਜਿਹਾ ਕਰਦਿਆਂ ਉਨ੍ਹਾਂ ਨੇ ਪਵਿੱਤਰ ਆਤਮਾ ਦਾ ਕੰਮ ਵੀ ਗੁਆ ਲਿਆ ਹੁੰਦਾ ਹੈ, ਅਤੇ ਸੱਚਾਈ ਨੂੰ ਵੀ ਗੁਆ ਲਿਆ ਹੁੰਦਾ ਹੈ। ਜੋ ਲੋਕ ਸੱਚਾਈ ਤੋਂ ਬਗੈਰ ਹੁੰਦੇ ਹਨ ਉਹ ਬੇਹੂਦਗੀ ਦੀ ਉਪਜ ਹੁੰਦੇ ਹਨ, ਉਹ ਸ਼ਤਾਨ ਦਾ ਸਾਕਾਰ ਰੂਪ ਹੁੰਦੇ ਹਨ। ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਵਿਅਕਤੀ ਕਿਹੋ ਜਿਹਾ ਹੈ, ਉਹ ਪਰਮੇਸ਼ੁਰ ਦੇ ਕੰਮ ਦੇ ਦਰਸ਼ਣਾਂ ਤੋਂ ਬਗੈਰ ਨਹੀਂ ਹੋ ਸਕਦਾ, ਅਤੇ ਪਵਿੱਤਰ ਆਤਮਾ ਦੀ ਮੌਜੂਦਗੀ ਤੋਂ ਵਾਂਝਾ ਨਹੀਂ ਹੋ ਸਕਦਾ; ਜਿਉਂ ਹੀ ਕੋਈ ਵਿਅਕਤੀ ਦਰਸ਼ਣ ਗੁਆ ਬੈਠਦਾ ਹੈ, ਤਾਂ ਉਹ ਉਸੇ ਵੇਲੇ ਪਤਾਲ ਵਿੱਚ ਜਾ ਡਿੱਗਦਾ ਹੈ ਅਤੇ ਹਨੇਰੇ ਵਿੱਚ ਜੀਉਂਦਾ ਹੈ। ਦਰਸ਼ਣਾਂ ਤੋਂ ਬਗੈਰ ਲੋਕ ਉਹ ਹੁੰਦੇ ਹਨ ਜੋ ਮੂਰਖਤਾਪੂਰਣ ਤਰੀਕੇ ਨਾਲ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਇਹ ਉਹ ਲੋਕ ਹੁੰਦੇ ਹਨ ਜੋ ਪਵਿੱਤਰ ਆਤਮਾ ਦੇ ਕੰਮ ਤੋਂ ਸੱਖਣੇ ਹੁੰਦੇ ਹਨ, ਅਤੇ ਉਹ ਨਰਕ ਵਿੱਚ ਜੀ ਰਹੇ ਹੁੰਦੇ ਹਨ। ਅਜਿਹੇ ਲੋਕ ਸੱਚਾਈ ਦਾ ਪਿੱਛਾ ਨਹੀਂ ਕਰਦੇ, ਸਗੋਂ ਇਸ ਦੀ ਬਜਾਏ ਨਾਮ ਵਾਲੀ ਤਖਤੀ ਵਾਂਗ ਪਰਮੇਸ਼ੁਰ ਦੇ ਨਾਮ ਨੂੰ ਲਟਕਾ ਕੇ ਰਖਦੇ ਹਨ। ਜਿਨ੍ਹਾਂ ਲੋਕਾਂ ਨੂੰ ਪਵਿੱਤਰ ਆਤਮਾ ਦੇ ਕੰਮ ਬਾਰੇ ਨਹੀਂ ਪਤਾ ਹੁੰਦਾ, ਜਿਨ੍ਹਾਂ ਨੂੰ ਦੇਹਧਾਰੀ ਪਰਮੇਸ਼ੁਰ ਬਾਰੇ ਨਹੀਂ ਪਤਾ ਹੁੰਦਾ, ਜਿਨ੍ਹਾਂ ਨੂੰ ਪਰਮੇਸ਼ੁਰ ਦੇ ਸਮੁੱਚੇ ਪ੍ਰਬੰਧਨ ਵਿੱਚ ਕੰਮ ਦੇ ਤਿੰਨ ਪੜਾਵਾਂ ਬਾਰੇ ਨਹੀਂ ਪਤਾ ਹੁੰਦਾ—ਉਨ੍ਹਾਂ ਨੂੰ ਦਰਸ਼ਣਾਂ ਬਾਰੇ ਨਹੀਂ ਪਤਾ ਹੁੰਦਾ, ਅਤੇ ਇਸੇ ਤਰ੍ਹਾਂ ਉਹ ਸੱਚਾਈ ਤੋਂ ਬਗੈਰ ਹੁੰਦੇ ਹਨ। ਅਤੇ ਜਿਨ੍ਹਾਂ ਲੋਕਾਂ ਕੋਲ ਸੱਚਾਈ ਨਹੀਂ ਹੈ, ਕੀ ਉਹ ਸਾਰੇ ਕੁਕਰਮੀ ਨਹੀਂ ਹਨ? ਜੋ ਲੋਕ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਇੱਛੁਕ ਹੁੰਦੇ ਹਨ, ਜੋ ਪਰਮੇਸ਼ੁਰ ਦੇ ਗਿਆਨ ਦੀ ਭਾਲ ਕਰਨ ਦੇ ਇੱਛੁਕ ਹੁੰਦੇ ਹਨ, ਅਤੇ ਜੋ ਪਰਮੇਸ਼ੁਰ ਨੂੰ ਸੱਚਮੁੱਚ ਸਹਿਯੋਗ ਦਿੰਦੇ ਹਨ ਉਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਲਈ ਦਰਸ਼ਣ ਇੱਕ ਬੁਨਿਆਦ ਵਜੋਂ ਕੰਮ ਕਰਦੇ ਹਨ। ਉਹ ਪਰਮੇਸ਼ੁਰ ਦੁਆਰਾ ਪ੍ਰਵਾਨ ਕੀਤੇ ਹੁੰਦੇ ਹਨ ਕਿਉਂਕਿ ਉਹ ਪਰਮੇਸ਼ੁਰ ਨੂੰ ਸਹਿਯੋਗ ਦਿੰਦੇ ਹਨ, ਅਤੇ ਇਹੀ ਉਹ ਸਹਿਯੋਗ ਹੈ ਜੋ ਮਨੁੱਖ ਦੁਆਰਾ ਅਮਲ ਵਿੱਚ ਲਿਆਇਆ ਜਾਣਾ ਚਾਹੀਦਾ ਹੈ।

ਦਰਸ਼ਣਾਂ ਵਿੱਚ ਅਮਲ ਕਰਨ ਲਈ ਬਹੁਤ ਸਾਰੇ ਰਾਹ ਮੌਜੂਦ ਹੁੰਦੇ ਹਨ। ਪਰਮੇਸ਼ੁਰ ਦੇ ਕੰਮ ਜਿਸ ਬਾਰੇ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ, ਵਾਂਗ ਹੀ ਮਨੁੱਖ ਤੋਂ ਕੀਤੀਆਂ ਜਾਂਦੀਆਂ ਵਿਹਾਰਕ ਮੰਗਾਂ ਵੀ ਦਰਸ਼ਣਾਂ ਵਿੱਚ ਹੀ ਮੌਜੂਦ ਹੁੰਦੀਆਂ ਹਨ। ਬੀਤੇ ਵੇਲਿਆਂ ਵਿੱਚ, ਵੱਖ-ਵੱਖ ਥਾਂਵਾਂ ’ਤੇ ਹੁੰਦੇ ਵਿਸ਼ੇਸ਼ ਇਕੱਠਾਂ ਜਾਂ ਵਿਸ਼ਾਲ ਇਕੱਠਾਂ ਦੌਰਾਨ, ਅਮਲ ਦੇ ਰਾਹ ਦੇ ਸਿਰਫ਼ ਇੱਕ ਹੀ ਪਹਿਲੂ ਬਾਰੇ ਗੱਲ ਕੀਤੀ ਜਾਂਦੀ ਸੀ। ਅਜਿਹਾ ਅਮਲ ਉਹ ਸੀ ਜੋ ਕਿਰਪਾ ਦੇ ਯੁਗ ਦੌਰਾਨ ਅਮਲ ਵਿੱਚ ਲਿਆਇਆ ਜਾਣਾ ਸੀ, ਅਤੇ ਪਰਮੇਸ਼ੁਰ ਦੇ ਗਿਆਨ ਨਾਲ ਮਸਾਂ ਹੀ ਇਸ ਦਾ ਕੋਈ ਸੰਬੰਧ ਸੀ, ਕਿਉਂਕਿ ਕਿਰਪਾ ਦੇ ਯੁਗ ਦਾ ਦਰਸ਼ਣ ਸਿਰਫ਼ ਯਿਸੂ ਦੇ ਸਲੀਬ ’ਤੇ ਲਟਕਾਏ ਜਾਣ ਦਾ ਦਰਸ਼ਣ ਸੀ, ਅਤੇ ਇਸ ਤੋਂ ਵੱਡੇ ਹੋਰ ਕੋਈ ਦਰਸ਼ਣ ਨਹੀਂ ਸਨ। ਮਨੁੱਖ ਤੋਂ ਸਲੀਬ ’ਤੇ ਲਟਕਾਏ ਜਾਣ ਦੁਆਰਾ ਮਨੁੱਖਜਾਤੀ ਦੇ ਛੁਟਕਾਰੇ ਦੇ, ਪਰਮੇਸ਼ੁਰ ਦੇ ਕੰਮ ਤੋਂ ਇਲਾਵਾ ਕੁਝ ਹੋਰ ਪਤਾ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ, ਅਤੇ ਇਸ ਲਈ ਕਿਰਪਾ ਦੇ ਯੁਗ ਦੌਰਾਨ ਮਨੁੱਖ ਲਈ ਜਾਣਨ ਵਾਸਤੇ ਹੋਰ ਕੋਈ ਦਰਸ਼ਣ ਨਹੀਂ ਸਨ। ਇਸ ਤਰ੍ਹਾਂ, ਮਨੁੱਖ ਕੋਲ ਪਰਮੇਸ਼ੁਰ ਬਾਰੇ ਸਿਰਫ਼ ਨਾਂਮਾਤਰ ਗਿਆਨ ਹੀ ਸੀ, ਅਤੇ ਯਿਸੂ ਦੇ ਪ੍ਰੇਮ ਅਤੇ ਤਰਸ ਦੇ ਗਿਆਨ ਤੋਂ ਛੁੱਟ, ਮਨੁੱਖ ਲਈ ਅਮਲ ਵਿੱਚ ਲਿਆਉਣ ਵਾਸਤੇ ਕੁਝ ਕੁ ਸਧਾਰਣ ਅਤੇ ਤੁੱਛ ਜਿਹੀਆਂ ਚੀਜ਼ਾਂ ਹੀ ਸਨ, ਅਜਿਹੀਆਂ ਚੀਜ਼ਾਂ ਜੋ ਅੱਜ ਤੋਂ ਬਿਲਕੁਲ ਹੀ ਅਲੱਗ ਸਨ। ਬੀਤੇ ਵੇਲਿਆਂ ਵਿੱਚ, ਭਾਵੇਂ ਉਸ ਦੀ ਸਭਾ ਨੇ ਜਿਹੋ ਜਿਹਾ ਵੀ ਰੂਪ ਧਾਰਿਆ ਹੋਵੇ, ਮਨੁੱਖ ਪਰਮੇਸ਼ੁਰ ਦੇ ਕੰਮ ਦੇ ਵਿਹਾਰਕ ਗਿਆਨ ਬਾਰੇ ਬੋਲਣ ਦੇ ਸਮਰੱਥ ਨਹੀਂ ਸੀ, ਕੋਈ ਵੀ ਸਪਸ਼ਟ ਰੂਪ ਵਿੱਚ ਇਹ ਤਾਂ ਬਿਲਕੁਲ ਨਹੀਂ ਕਹਿ ਸਕਦਾ ਸੀ ਕਿ ਮਨੁੱਖ ਲਈ ਪ੍ਰਵੇਸ਼ ਕਰਨ ਵਾਸਤੇ ਅਮਲ ਦਾ ਕਿਹੜਾ ਰਾਹ ਸਭ ਤੋਂ ਵੱਧ ਢੁੱਕਵਾਂ ਸੀ। ਮਨੁੱਖ ਨੇ ਸਹਿਣਸ਼ੀਲਤਾ ਅਤੇ ਸਬਰ ਦੀ ਬੁਨਿਆਦ ਵਿੱਚ ਮਾਤਰ ਕੁਝ ਕੁ ਸਧਾਰਣ ਵੇਰਵੇ ਸ਼ਾਮਲ ਕੀਤੇ; ਉਸ ਦੇ ਅਮਲ ਦੇ ਤੱਤ ਵਿੱਚ ਬਸ ਕੋਈ ਵੀ ਤਬਦੀਲੀ ਨਹੀਂ ਸੀ, ਕਿਉਂਕਿ ਉਸੇ ਯੁਗ ਦੇ ਅੰਦਰ ਪਰਮੇਸ਼ੁਰ ਨੇ ਕੋਈ ਹੋਰ ਨਵਾਂ ਕੰਮ ਨਹੀਂ ਕੀਤਾ ਸੀ, ਅਤੇ ਉਸ ਨੇ ਮਨੁੱਖ ਤੋਂ ਜੋ ਮੰਗਾਂ ਕੀਤੀਆਂ ਉਹ ਸਿਰਫ਼ ਸਹਿਣਸ਼ੀਲਤਾ ਅਤੇ ਸਬਰ, ਜਾਂ ਸਲੀਬ ਨੂੰ ਸਹਿਣਾ ਸਨ। ਅਜਿਹੇ ਅਮਲਾਂ ਤੋਂ ਇਲਾਵਾ, ਯਿਸੂ ਨੂੰ ਸਲੀਬ ’ਤੇ ਲਟਕਾਏ ਜਾਣ ਨਾਲੋਂ ਉਚੇਰੇ ਹੋਰ ਕੋਈ ਦਰਸ਼ਣ ਨਹੀਂ ਸਨ। ਬੀਤੇ ਸਮੇਂ ਵਿੱਚ, ਹੋਰਨਾਂ ਦਰਸ਼ਣਾਂ ਦਾ ਕੋਈ ਜ਼ਿਕਰ ਨਹੀਂ ਸੀ ਕਿਉਂਕਿ ਪਰਮੇਸ਼ੁਰ ਨੇ ਬਹੁਤ ਸਾਰਾ ਕੰਮ ਨਹੀਂ ਕੀਤਾ ਸੀ, ਅਤੇ ਕਿਉਂਕਿ ਉਸ ਨੇ ਮਨੁੱਖ ਤੋਂ ਸਿਰਫ਼ ਸੀਮਤ ਜਿਹੀਆਂ ਮੰਗਾਂ ਹੀ ਕੀਤੀਆਂ ਸਨ। ਇਸ ਤਰੀਕੇ ਨਾਲ, ਮਨੁੱਖ ਨੇ ਭਾਵੇਂ ਜੋ ਵੀ ਕੀਤਾ, ਉਹ ਇਨ੍ਹਾਂ ਹੱਦਾਂ ਦਾ ਉਲੰਘਣ ਕਰਨ ਦੇ ਸਮਰੱਥ ਨਹੀਂ ਸੀ, ਉਹ ਹੱਦਾਂ ਜੋ ਮਨੁੱਖ ਲਈ ਅਮਲ ਵਿੱਚ ਲਿਆਉਣ ਵਾਸਤੇ ਕੁਝ ਕੁ ਸਧਾਰਣ ਅਤੇ ਥੋਥੀਆਂ ਗੱਲਾਂ ਤੋਂ ਵੱਧ ਕੁਝ ਨਹੀਂ ਸਨ। ਅੱਜ ਮੈਂ ਹੋਰਨਾਂ ਦਰਸ਼ਣਾਂ ਦੀ ਗੱਲ ਕਰਦਾ ਹਾਂ ਕਿਉਂਕਿ ਅੱਜ, ਵਧੇਰੇ ਕੰਮ ਕੀਤਾ ਜਾ ਚੁੱਕਿਆ ਹੈ, ਕੰਮ ਜੋ ਸ਼ਰਾ ਦੇ ਯੁਗ ਅਤੇ ਕਿਰਪਾ ਦੇ ਯੁਗ ਨਾਲੋਂ ਅਨੇਕਾਂ ਗੁਣਾ ਵਾਧੂ ਹੈ। ਮਨੁੱਖ ਤੋਂ ਮੰਗਾਂ, ਵੀ, ਬੀਤੇ ਯੁਗਾਂ ਨਾਲੋਂ ਅਨੇਕਾਂ ਗੁਣਾ ਉਚੇਰੀਆਂ ਹਨ। ਜੇ ਮਨੁੱਖ ਅਜਿਹੇ ਕੰਮ ਨੂੰ ਪੂਰੀ ਤਰ੍ਹਾਂ ਜਾਣਨ ਵਿੱਚ ਸਮਰੱਥ ਨਹੀਂ ਹੈ, ਤਾਂ ਇਸ ਦੀ ਕੋਈ ਵੱਡੀ ਅਹਿਮੀਅਤ ਨਹੀਂ ਹੋਵੇਗੀ; ਇਹ ਕਿਹਾ ਜਾ ਸਕਦਾ ਹੈ ਕਿ ਜੇ ਮਨੁੱਖ ਆਪਣੀਆਂ ਉਮਰ ਭਰ ਦੀਆਂ ਕੋਸ਼ਿਸ਼ਾਂ ਇਸ ਨੂੰ ਸਮਰਪਿਤ ਨਹੀਂ ਕਰਦਾ ਤਾਂ ਉਸ ਨੂੰ ਅਜਿਹੇ ਕੰਮ ਨੂੰ ਪੂਰੀ ਤਰ੍ਹਾਂ ਜਾਣਨ ਵਿੱਚ ਮੁਸ਼ਕਲ ਹੋਵੇਗੀ। ਜਿੱਤਣ ਦੇ ਕੰਮ ਵਿੱਚ, ਸਿਰਫ਼ ਅਮਲ ਦੇ ਰਾਹ ਦੀ ਹੀ ਗੱਲ ਕਰਨਾ ਮਨੁੱਖ ਦੀ ਜਿੱਤ ਨੂੰ ਅਸੰਭਵ ਬਣਾ ਦੇਵੇਗਾ। ਮਨੁੱਖ ਤੋਂ ਕੋਈ ਵੀ ਮੰਗਾਂ ਕੀਤੇ ਬਗੈਰ, ਨਿਰੇ ਦਰਸ਼ਣਾਂ ਦੀ ਗੱਲ ਕਰਨਾ ਵੀ, ਮਨੁੱਖ ਦੀ ਜਿੱਤ ਨੂੰ ਅਸੰਭਵ ਬਣਾ ਦੇਵੇਗਾ। ਜੇ ਅਮਲ ਦੇ ਰਾਹ ਤੋਂ ਇਲਾਵਾ ਹੋਰ ਕਿਸੇ ਚੀਜ਼ ਬਾਰੇ ਗੱਲ ਨਾ ਕੀਤੀ ਜਾਂਦੀ, ਤਾਂ ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ’ਤੇ ਵਾਰ ਕਰਨਾ, ਜਾਂ ਮਨੁੱਖ ਦੀਆਂ ਧਾਰਣਾਵਾਂ ਨੂੰ ਦੂਰ ਕਰਨਾ ਅਸੰਭਵ ਹੁੰਦਾ, ਅਤੇ ਇਸੇ ਤਰ੍ਹਾਂ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਜਿੱਤਣਾ ਵੀ ਅਸੰਭਵ ਹੁੰਦਾ। ਦਰਸ਼ਣ ਮਨੁੱਖ ਦੀ ਜਿੱਤ ਦਾ ਮੁੱਖ ਸਾਧਨ ਹਨ, ਫਿਰ ਵੀ ਜੇ ਦਰਸ਼ਣਾਂ ਤੋਂ ਇਲਾਵਾ ਅਮਲ ਦਾ ਹੋਰ ਕੋਈ ਰਾਹ ਨਾ ਹੁੰਦਾ, ਤਾਂ ਮਨੁੱਖ ਕੋਲ ਪਿੱਛੇ ਚੱਲਣ ਲਈ ਕੋਈ ਰਾਹ ਨਾ ਹੁੰਦਾ, ਉਸ ਕੋਲ ਪ੍ਰਵੇਸ਼ ਦਾ ਕੋਈ ਜ਼ਰੀਆ ਹੋਣਾ ਤਾਂ ਦੂਰ ਦੀ ਗੱਲ ਰਹੀ। ਅਰੰਭ ਤੋਂ ਲੈ ਕੇ ਅੰਤ ਤੱਕ ਇਹ ਪਰਮੇਸ਼ੁਰ ਦੇ ਕੰਮ ਦਾ ਸਿਧਾਂਤ ਰਿਹਾ ਹੈ: ਦਰਸ਼ਣਾਂ ਵਿੱਚ ਉਹ ਹੈ ਜਿਸ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ, ਅਤੇ ਇਸੇ ਤਰ੍ਹਾਂ ਇਨ੍ਹਾਂ ਵਿੱਚ ਅਮਲ ਤੋਂ ਇਲਾਵਾ ਦਰਸ਼ਣ ਵੀ ਹਨ। ਮਨੁੱਖ ਦੇ ਜੀਵਨ ਅਤੇ ਉਸ ਦੇ ਸੁਭਾਅ ਦੋਵਾਂ ਵਿੱਚ ਤਬਦੀਲੀਆਂ ਦਾ ਪੱਧਰ ਬਦਲਣ ਦੇ ਨਾਲ-ਨਾਲ ਦਰਸ਼ਣਾਂ ਵਿੱਚ ਵੀ ਤਬਦੀਲੀਆਂ ਆਉਂਦੀਆਂ ਹਨ। ਜੇ ਮਨੁੱਖ ਸਿਰਫ਼ ਆਪਣੀਆਂ ਕੋਸ਼ਿਸ਼ਾਂ ’ਤੇ ਹੀ ਨਿਰਭਰ ਕਰਦਾ, ਤਾਂ ਉਸ ਦੇ ਲਈ ਕੋਈ ਵੀ ਵੱਡੇ ਪੱਧਰ ਦੀ ਤਬਦੀਲੀ ਪ੍ਰਾਪਤ ਕਰਨੀ ਅਸੰਭਵ ਹੁੰਦੀ। ਦਰਸ਼ਣ ਖੁਦ ਪਰਮੇਸ਼ੁਰ ਦੇ ਕੰਮ ਅਤੇ ਪਰਮੇਸ਼ੁਰ ਦੇ ਪ੍ਰਬੰਧਨ ਬਾਰੇ ਦੱਸਦੇ ਹਨ। ਅਮਲ ਮਨੁੱਖ ਦੇ ਅਮਲ ਦੇ ਰਾਹ, ਅਤੇ ਮਨੁੱਖ ਦੀ ਹੋਂਦ ਦੇ ਰਾਹ ਨੂੰ ਦਰਸਾਉਂਦਾ ਹੈ; ਪਰਮੇਸ਼ੁਰ ਦੇ ਸਾਰੇ ਪ੍ਰਬੰਧਨ ਵਿੱਚ, ਦਰਸ਼ਣਾਂ ਅਤੇ ਅਮਲ ਵਿਚਲਾ ਸੰਬੰਧ ਪਰਮੇਸ਼ੁਰ ਅਤੇ ਮਨੁੱਖ ਦੇ ਵਿਚਕਾਰ ਸੰਬੰਧ ਹੈ। ਜੇ ਦਰਸ਼ਣਾਂ ਨੂੰ ਹਟਾ ਦਿੱਤਾ ਜਾਂਦਾ, ਜਾਂ ਜੇ ਅਮਲ ਦੀ ਗੱਲ ਕੀਤੇ ਬਗੈਰ ਹੀ ਉਨ੍ਹਾਂ ਬਾਰੇ ਗੱਲ ਕੀਤੀ ਜਾਂਦੀ, ਜਾਂ ਜੇ ਸਿਰਫ਼ ਦਰਸ਼ਣ ਹੀ ਹੁੰਦੇ ਅਤੇ ਮਨੁੱਖ ਦੇ ਅਮਲ ਨੂੰ ਹਟਾ ਦਿੱਤਾ ਜਾਂਦਾ, ਤਾਂ ਅਜਿਹੀਆਂ ਚੀਜ਼ਾਂ ਨੂੰ ਪਰਮੇਸ਼ੁਰ ਦਾ ਪ੍ਰਬੰਧਨ ਨਹੀਂ ਮੰਨਿਆ ਜਾ ਸਕਦਾ ਸੀ, ਇਹ ਤਾਂ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ ਸੀ ਕਿ ਪਰਮੇਸ਼ੁਰ ਦਾ ਕੰਮ ਮਨੁੱਖਜਾਤੀ ਦੀ ਖਾਤਰ ਕੀਤਾ ਜਾਂਦਾ ਹੈ; ਇਸ ਤਰੀਕੇ ਨਾਲ, ਨਾ ਸਿਰਫ਼ ਮਨੁੱਖ ਦਾ ਫ਼ਰਜ਼ ਹਟਾ ਦਿੱਤਾ ਜਾਂਦਾ, ਸਗੋਂ ਇਹ ਪਰਮੇਸ਼ੁਰ ਦੇ ਕੰਮ ਦੇ ਉਦੇਸ਼ ਦਾ ਖੰਡਨ ਵੀ ਹੁੰਦਾ। ਜੇ, ਅਰੰਭ ਤੋਂ ਲੈ ਕੇ ਅੰਤ ਤੱਕ, ਪਰਮੇਸ਼ੁਰ ਦੇ ਕੰਮ ਦੇ ਦਖਲ ਤੋਂ ਬਗੈਰ, ਮਨੁੱਖ ਲਈ ਨਿਰਾ ਅਮਲ ਕਰਨਾ ਹੀ ਜ਼ਰੂਰੀ ਹੁੰਦਾ, ਅਤੇ, ਇਸ ਤੋਂ ਇਲਾਵਾ, ਜੇ ਮਨੁੱਖ ਲਈ ਪਰਮੇਸ਼ੁਰ ਦੇ ਕੰਮ ਨੂੰ ਜਾਣਨਾ ਜ਼ਰੂਰੀ ਨਾ ਹੁੰਦਾ, ਤਾਂ ਅਜਿਹੇ ਕੰਮ ਨੂੰ ਪਰਮੇਸ਼ੁਰ ਦਾ ਪ੍ਰਬੰਧਨ ਤਾਂ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ ਸੀ। ਜੇ ਮਨੁੱਖ ਪਰਮੇਸ਼ੁਰ ਬਾਰੇ ਨਹੀਂ ਜਾਣਦਾ ਹੁੰਦਾ, ਅਤੇ ਪਰਮੇਸ਼ੁਰ ਦੀ ਇੱਛਾ ਬਾਰੇ ਅਣਜਾਣ ਹੁੰਦਾ, ਅਤੇ ਅੰਨ੍ਹੇਵਾਹ ਢੰਗ ਨਾਲ ਅਸਪਸ਼ਟ ਅਤੇ ਭਾਵਾਤਮਕ ਤੌਰ ਤੇ ਆਪਣਾ ਅਮਲ ਪੂਰਾ ਕਰਦਾ, ਤਾਂ ਉਹ ਕਦੇ ਵੀ ਪੂਰੀ ਤਰ੍ਹਾਂ ਨਾਲ ਇੱਕ ਯੋਗ ਪ੍ਰਾਣੀ ਨਾ ਬਣ ਸਕਦਾ। ਅਤੇ ਇਸ ਲਈ, ਇਹ ਦੋਵੇਂ ਚੀਜ਼ਾਂ ਹੀ ਅਤਿਅੰਤ ਜ਼ਰੂਰੀ ਹਨ। ਜੇ ਸਿਰਫ਼ ਪਰਮੇਸ਼ੁਰ ਦਾ ਕੰਮ ਹੁੰਦਾ, ਕਹਿਣ ਤੋਂ ਭਾਵ ਹੈ ਕਿ, ਜੇ ਸਿਰਫ਼ ਦਰਸ਼ਣ ਹੀ ਹੁੰਦੇ ਅਤੇ ਜੇ ਮਨੁੱਖ ਦੁਆਰਾ ਕੋਈ ਸਹਿਯੋਗ ਜਾਂ ਅਮਲ ਨਾ ਹੁੰਦਾ, ਤਾਂ ਅਜਿਹੀਆਂ ਚੀਜ਼ਾਂ ਨੂੰ ਪਰਮੇਸ਼ੁਰ ਦਾ ਪ੍ਰਬੰਧਨ ਨਹੀਂ ਕਿਹਾ ਜਾ ਸਕਦਾ ਸੀ। ਜੇ ਸਿਰਫ਼ ਮਨੁੱਖ ਦਾ ਅਮਲ ਅਤੇ ਪ੍ਰਵੇਸ਼ ਹੀ ਹੁੰਦੇ, ਤਾਂ ਭਾਵੇਂ ਮਨੁੱਖ ਕਿੰਨੇ ਹੀ ਉੱਚੇ ਰਾਹ ’ਤੇ ਕਿਉਂ ਨਾ ਪ੍ਰਵੇਸ਼ ਕਰ ਗਿਆ ਹੁੰਦਾ, ਇਹ ਵੀ, ਸਵੀਕਾਰਨ ਯੋਗ ਨਾ ਹੁੰਦਾ। ਮਨੁੱਖ ਦੇ ਪ੍ਰਵੇਸ਼ ਨੂੰ ਕੰਮ ਅਤੇ ਦਰਸ਼ਣਾਂ ਦੇ ਅਨੁਸਾਰ ਸਹਿਜੇ-ਸਹਿਜੇ ਹੀ ਬਦਲਣਾ ਪਵੇਗਾ; ਇਹ ਇੱਕ ਝਟਕੇ ਵਿੱਚ ਹੀ ਨਹੀਂ ਬਦਲ ਸਕਦਾ। ਮਨੁੱਖ ਦੇ ਅਮਲ ਦੇ ਸਿਧਾਂਤ ਸੁਤੰਤਰ ਅਤੇ ਬੇਰੋਕ ਨਹੀਂ ਹਨ ਸਗੋਂ ਕੁਝ ਹੱਦਾਂ ਵਿੱਚ ਤੈਅ ਕੀਤੇ ਹੋਏ ਹਨ। ਅਜਿਹੇ ਸਿਧਾਂਤ ਕੰਮ ਦੇ ਦਰਸ਼ਣਾਂ ਅਨੁਸਾਰ ਬਦਲਦੇ ਹਨ। ਇਸ ਲਈ, ਪਰਮੇਸ਼ੁਰ ਦਾ ਪ੍ਰਬੰਧਨ ਆਖਰਕਾਰ ਪਰਮੇਸ਼ੁਰ ਦੇ ਕੰਮ ਅਤੇ ਮਨੁੱਖ ਦੇ ਅਮਲ ’ਤੇ ਨਿਰਭਰ ਕਰਦਾ ਹੈ।

ਪ੍ਰਬੰਧਨ ਦਾ ਕੰਮ ਸਿਰਫ਼ ਮਨੁੱਖਜਾਤੀ ਕਰਕੇ ਹੋਇਆ ਸੀ, ਜਿਸ ਦਾ ਅਰਥ ਹੈ ਕਿ ਇਹ ਸਿਰਫ਼ ਮਨੁੱਖਜਾਤੀ ਦੀ ਹੋਂਦ ਕਾਰਨ ਹੀ ਪੈਦਾ ਹੋਇਆ। ਮਨੁੱਖਜਾਤੀ ਤੋਂ ਪਹਿਲਾਂ ਜਾਂ ਅਰੰਭ ਵਿੱਚ, ਜਦੋਂ ਧਰਤੀ, ਅਕਾਸ਼ ਅਤੇ ਸਭ ਵਸਤਾਂ ਦੀ ਸਿਰਜਣਾ ਕੀਤੀ ਗਈ ਸੀ, ਉਦੋਂ ਕੋਈ ਪ੍ਰਬੰਧਨ ਨਹੀਂ ਸੀ। ਜੇ, ਪਰਮੇਸ਼ੁਰ ਦੇ ਸਾਰੇ ਕੰਮ ਵਿੱਚ, ਮਨੁੱਖ ਲਈ ਕੋਈ ਵੀ ਲਾਹੇਵੰਦ ਅਮਲ ਨਾ ਹੁੰਦਾ, ਕਹਿਣ ਤੋਂ ਭਾਵ ਇਹ ਹੈ ਕਿ, ਜੇ ਪਰਮੇਸ਼ੁਰ ਨੇ ਭ੍ਰਿਸ਼ਟ ਮਨੁੱਖਜਾਤੀ ਤੋਂ ਵਾਜਬ ਮੰਗਾਂ ਨਾ ਕੀਤੀਆਂ ਹੁੰਦੀਆਂ (ਜੇ, ਪਰਮੇਸ਼ੁਰ ਦੁਆਰਾ ਕੀਤੇ ਕੰਮ ਵਿੱਚ, ਮਨੁੱਖ ਦੇ ਅਮਲ ਲਈ ਕੋਈ ਢੁਕਵਾਂ ਰਾਹ ਨਾ ਹੁੰਦਾ), ਤਾਂ ਫਿਰ ਇਸ ਕੰਮ ਨੂੰ ਪਰਮੇਸ਼ੁਰ ਦਾ ਪ੍ਰਬੰਧਨ ਨਹੀਂ ਕਿਹਾ ਜਾ ਸਕਦਾ ਸੀ। ਜੇ ਪਰਮੇਸ਼ੁਰ ਦੇ ਸਮੁੱਚੇ ਕੰਮ ਵਿੱਚ ਭ੍ਰਿਸ਼ਟ ਮਨੁੱਖਜਾਤੀ ਨੂੰ ਸਿਰਫ਼ ਇਹ ਦੱਸਣਾ ਹੀ ਸ਼ਾਮਲ ਹੁੰਦਾ ਕਿ ਉਸ ਨੇ ਆਪਣਾ ਅਮਲ ਕਿਵੇਂ ਕਰਨਾ ਹੈ, ਅਤੇ ਪਰਮੇਸ਼ੁਰ ਨੇ ਆਪ ਕੋਈ ਵੀ ਹੰਭਲਾ ਨਾ ਮਾਰਿਆ ਹੁੰਦਾ, ਅਤੇ ਆਪਣੇ ਸਰਬ ਸ਼ਕਤੀਸ਼ਾਲੀ ਹੋਣ ਜਾਂ ਆਪਣੀ ਬੁੱਧ ਦਾ ਭੋਰਾ ਜਿਹਾ ਵੀ ਨਾ ਦਿਖਾਇਆ ਹੁੰਦਾ, ਤਾਂ ਫਿਰ ਮਨੁੱਖ ਤੋਂ ਪਰਮੇਸ਼ੁਰ ਦੀਆਂ ਮੰਗਾਂ ਭਾਵੇਂ ਕਿੰਨੀਆਂ ਹੀ ਉੱਚੀਆਂ ਕਿਉਂ ਨਾ ਹੁੰਦੀਆਂ, ਪਰਮੇਸ਼ੁਰ ਮਨੁੱਖਾਂ ਦਰਮਿਆਨ ਕਿੰਨੇ ਵੀ ਅਰਸੇ ਤਕ ਕਿਉਂ ਨਾ ਰਹਿੰਦਾ, ਮਨੁੱਖ ਨੂੰ ਪਰਮੇਸ਼ੁਰ ਦੇ ਸੁਭਾਅ ਬਾਰੇ ਕੁਝ ਵੀ ਨਾ ਪਤਾ ਹੁੰਦਾ; ਜੇ ਸਥਿਤੀ ਅਜਿਹੀ ਹੁੰਦੀ, ਤਾਂ ਇਸ ਕਿਸਮ ਦਾ ਕੰਮ ਪਰਮੇਸ਼ੁਰ ਦਾ ਪ੍ਰਬੰਧਨ ਕਹਾਉਣ ਦੇ ਹੋਰ ਵੀ ਘੱਟ ਯੋਗ ਹੁੰਦਾ। ਸਾਫ਼ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ, ਪਰਮੇਸ਼ੁਰ ਦੇ ਪ੍ਰਬੰਧਨ ਦਾ ਕੰਮ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਕੰਮ ਹੈ, ਅਤੇ ਉਹ ਸਾਰਾ ਕੰਮ ਵੀ ਹੈ ਜੋ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾ ਚੁੱਕੇ ਲੋਕਾਂ ਦੁਆਰਾ ਪਰਮੇਸ਼ੁਰ ਦੇ ਮਾਰਗ ਦਰਸ਼ਨ ਹੇਠ ਕੀਤਾ ਜਾਂਦਾ ਹੈ। ਅਜਿਹੇ ਕੰਮ ਨੂੰ ਸੰਖੇਪ ਵਜੋਂ ਪ੍ਰਬੰਧਨ ਕਿਹਾ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ, ਮਨੁੱਖਾਂ ਦਰਮਿਆਨ ਪਰਮੇਸ਼ੁਰ ਦੇ ਕੰਮ, ਅਤੇ ਇਸ ਦੇ ਨਾਲ ਹੀ ਉਸ ਦੇ ਪਿੱਛੇ ਚੱਲਣ ਵਾਲੇ ਸਾਰੇ ਲੋਕਾਂ ਦੇ ਉਸ ਨਾਲ ਸਹਿਯੋਗ ਨੂੰ ਸਮੁੱਚੇ ਤੌਰ ਤੇ ਪ੍ਰਬੰਧਨ ਕਹਿੰਦੇ ਹਨ। ਇੱਥੇ, ਪਰਮੇਸ਼ੁਰ ਦੇ ਕੰਮ ਨੂੰ ਦਰਸ਼ਣ ਕਿਹਾ ਜਾਂਦਾ ਹੈ, ਅਤੇ ਮਨੁੱਖ ਦੇ ਸਹਿਯੋਗ ਨੂੰ ਅਮਲ ਕਿਹਾ ਜਾਂਦਾ ਹੈ। ਪਰਮੇਸ਼ੁਰ ਦਾ ਕੰਮ ਜਿੰਨਾ ਜ਼ਿਆਦਾ ਉੱਚਾ ਹੁੰਦਾ ਹੈ (ਭਾਵ, ਜਿੰਨੇ ਉਚੇਰੇ ਦਰਸ਼ਣ ਹੁੰਦੇ ਹਨ), ਉੰਨਾ ਹੀ ਜ਼ਿਆਦਾ ਪਰਮੇਸ਼ੁਰ ਦਾ ਸੁਭਾਅ ਮਨੁੱਖ ਲਈ ਪ੍ਰਤੱਖ ਕੀਤਾ ਜਾਂਦਾ ਹੈ, ਜਿੰਨਾ ਜ਼ਿਆਦਾ ਮਨੁੱਖ ਦੀਆਂ ਧਾਰਣਾਵਾਂ ਦੇ ਨਾਲ ਇਸ ਦਾ ਮਤਭੇਦ ਹੁੰਦਾ ਹੈ, ਮਨੁੱਖ ਦਾ ਅਮਲ ਤੇ ਸਹਿਯੋਗ ਵੀ ਉੰਨਾ ਹੀ ਉਚੇਰਾ ਬਣ ਜਾਂਦਾ ਹੈ। ਮਨੁੱਖ ਤੋਂ ਮੰਗਾਂ ਜਿੰਨੀਆਂ ਉਚੇਰੀਆਂ ਹੋਣਗੀਆਂ, ਪਰਮੇਸ਼ੁਰ ਦੇ ਕੰਮ ਦਾ ਮਨੁੱਖ ਦੀਆਂ ਧਾਰਣਾਵਾਂ ਨਾਲ ਮਤਭੇਦ ਵੀ ਉੰਨਾ ਹੀ ਵੱਧ ਹੋਵੇਗਾ, ਜਿਸ ਦੇ ਨਤੀਜੇ ਵਜੋਂ ਮਨੁੱਖ ਦੇ ਪਰਤਾਵੇ, ਅਤੇ ਜਿਨ੍ਹਾਂ ਕਸੌਟੀਆਂ ’ਤੇ ਉਸ ਨੂੰ ਪੂਰੇ ਉਤਰਨਾ ਪੈਂਦਾ ਹੈ, ਹੋਰ ਵੀ ਉਚੇਰੇ ਹੋ ਜਾਂਦੇ ਹਨ। ਇਸ ਕੰਮ ਦੀ ਸਮਾਪਤੀ ’ਤੇ, ਸਾਰੇ ਦਰਸ਼ਣ ਪੂਰੇ ਕੀਤੇ ਜਾ ਚੁੱਕੇ ਹੋਣਗੇ, ਅਤੇ ਮਨੁੱਖ ਲਈ ਜੋ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ, ਉਹ ਸੰਪੂਰਣਤਾ ਦੀ ਟੀਸੀ ’ਤੇ ਪਹੁੰਚ ਚੁੱਕਾ ਹੋਵੇਗਾ। ਇਹ ਉਹ ਸਮਾਂ ਵੀ ਹੋਵੇਗਾ ਜਦੋਂ ਹਰੇਕ ਨੂੰ ਉਸ ਦੀ ਕਿਸਮ ਦੇ ਅਨੁਸਾਰ ਵਰਗਾਂ ਵਿੱਚ ਵੰਡਿਆ ਜਾਵੇਗਾ, ਉਸ ਦੇ ਲਈ ਮਨੁੱਖ ਨੂੰ ਜੋ ਕੁਝ ਜਾਣਨ ਦੀ ਲੋੜ ਹੈ, ਉਸ ਨੂੰ ਦਿਖਾਇਆ ਜਾ ਚੁੱਕਾ ਹੋਵੇਗਾ। ਇਸ ਲਈ, ਜਦੋਂ ਦਰਸ਼ਣ ਆਪਣੇ ਚਰਮ ਬਿੰਦੂ ’ਤੇ ਪਹੁੰਚ ਜਾਣਗੇ, ਤਾਂ ਉਨ੍ਹਾਂ ਦੇ ਅਨੁਸਾਰ ਕੰਮ ਵੀ ਆਪਣੇ ਅੰਤ ’ਤੇ ਢੁੱਕ ਜਾਵੇਗਾ, ਅਤੇ ਮਨੁੱਖ ਦਾ ਅਮਲ ਵੀ ਆਪਣੇ ਸਿਖਰ ’ਤੇ ਪਹੁੰਚਿਆ ਹੋਵੇਗਾ। ਮਨੁੱਖ ਦਾ ਅਮਲ ਪਰਮੇਸ਼ੁਰ ਦੇ ਕੰਮ ’ਤੇ ਅਧਾਰਤ ਹੁੰਦਾ ਹੈ, ਅਤੇ ਪਰਮੇਸ਼ੁਰ ਦਾ ਪ੍ਰਬੰਧਨ ਸਿਰਫ਼ ਮਨੁੱਖ ਦੇ ਅਮਲ ਅਤੇ ਸਹਿਯੋਗ ਸਦਕਾ ਹੀ ਪੂਰੀ ਤਰ੍ਹਾਂ ਨਾਲ ਉਜਾਗਰ ਕੀਤਾ ਜਾਂਦਾ ਹੈ। ਮਨੁੱਖ ਪਰਮੇਸ਼ੁਰ ਦੇ ਕੰਮ ਦਾ ਉੱਤਮ ਨਮੂਨਾ, ਅਤੇ ਪਰਮੇਸ਼ੁਰ ਦੇ ਸਾਰੇ ਪ੍ਰਬੰਧਨ ਦੇ ਕੰਮ ਦਾ ਉਦੇਸ਼ ਹੈ, ਅਤੇ ਇਸ ਤੋਂ ਇਲਾਵਾ ਇਹ ਪਰਮੇਸ਼ੁਰ ਦੇ ਸਮੁੱਚੇ ਪ੍ਰਬੰਧਨ ਦਾ ਫਲ ਵੀ ਹੈ। ਜੇ ਪਰਮੇਸ਼ੁਰ ਮਨੁੱਖ ਦੇ ਸਹਿਯੋਗ ਤੋਂ ਬਗੈਰ, ਇਕੱਲਿਆਂ ਕੰਮ ਕਰਦਾ, ਤਾਂ ਅਜਿਹਾ ਕੁਝ ਵੀ ਨਾ ਹੁੰਦਾ ਜੋ ਉਸ ਦੇ ਸਮੁੱਚੇ ਕੰਮ ਦੇ ਨਿਰਮਲ ਨਿੱਗਰ ਰੂਪ ਵਜੋਂ ਦਰਸਾ ਸਕਦਾ, ਅਤੇ ਫਿਰ ਪਰਮੇਸ਼ੁਰ ਦੇ ਪ੍ਰਬੰਧਨ ਦੀ ਮਾਮੂਲੀ ਜਿਹੀ ਵੀ ਅਹਿਮੀਅਤ ਨਾ ਹੁੰਦੀ। ਪਰਮੇਸ਼ੁਰ ਦੇ ਕੰਮ ਤੋਂ ਇਲਾਵਾ, ਸਿਰਫ਼ ਪਰਮੇਸ਼ੁਰ ਦੁਆਰਾ ਆਪਣੇ ਕੰਮ ਨੂੰ ਪਰਗਟ ਕਰਨ ਲਈ ਢੁਕਵੇਂ ਉਦੇਸ਼ਾਂ ਦੀ ਚੋਣ ਕਰਕੇ ਅਤੇ ਆਪਣੇ ਸਰਬ ਸ਼ਕਤੀਸ਼ਾਲੀ ਹੋਣ ਅਤੇ ਬੁੱਧ ਨੂੰ ਸਾਬਤ ਕਰਕੇ ਹੀ, ਪਰਮੇਸ਼ੁਰ ਆਪਣੇ ਪ੍ਰਬੰਧਨ ਦੇ ਮਕਸਦ ਨੂੰ ਹਾਸਲ ਕਰ ਸਕਦਾ ਹੈ, ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਹਰਾਉਣ ਲਈ ਇਸ ਸਾਰੇ ਕੰਮ ਦੀ ਵਰਤੋਂ ਕਰਨ ਦੇ ਮਕਸਦ ਨੂੰ ਹਾਸਲ ਕਰ ਸਕਦਾ ਹੈ। ਇਸ ਲਈ, ਮਨੁੱਖ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦਾ ਇੱਕ ਜ਼ਰੂਰੀ ਹਿੱਸਾ ਹੈ, ਅਤੇ ਸਿਰਫ਼ ਮਨੁੱਖ ਹੀ ਹੈ ਜੋ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਤੋਂ ਨਤੀਜੇ ਪ੍ਰਾਪਤ ਕਰਵਾ ਸਕਦਾ ਹੈ ਅਤੇ ਇਸ ਦੇ ਮੁਢਲੇ ਮਕਸਦ ਨੂੰ ਪ੍ਰਾਪਤ ਕਰਾ ਸਕਦਾ ਹੈ; ਮਨੁੱਖ ਤੋਂ ਇਲਾਵਾ, ਜੀਵਨ ਦਾ ਕੋਈ ਵੀ ਹੋਰ ਰੂਪ ਅਜਿਹੀ ਭੂਮਿਕਾ ਨਹੀਂ ਨਿਭਾ ਸਕਦਾ। ਜੇ ਮਨੁੱਖ ਨੇ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦਾ ਸੱਚਾ ਨਿੱਗਰ ਪ੍ਰਤੀਕ ਬਣਨਾ ਹੈ, ਤਾਂ ਭ੍ਰਿਸ਼ਟ ਮਨੁੱਖਜਾਤੀ ਦੀ ਅਣਆਗਿਆਕਾਰੀ ਨੂੰ ਸਮੁੱਚੇ ਰੂਪ ਵਿੱਚ ਦੂਰ ਕਰਨਾ ਪਵੇਗਾ। ਇਸ ਦੇ ਲਈ ਜ਼ਰੂਰੀ ਹੈ ਕਿ ਮਨੁੱਖ ਨੂੰ ਵੱਖੋ-ਵੱਖਰੇ ਸਮਿਆਂ ਲਈ ਢੁਕਵਾਂ ਅਮਲ ਦਿੱਤਾ ਜਾਵੇ, ਅਤੇ ਇਹ ਕਿ ਪਰਮੇਸ਼ੁਰ ਮਨੁੱਖ ਦਰਮਿਆਨ ਇਸ ਦੇ ਨਾਲ ਸੰਬੰਧਤ ਕੰਮ ਕਰੇ। ਸਿਰਫ਼ ਇਸ ਤਰੀਕੇ ਨਾਲ ਹੀ ਆਖਰਕਾਰ ਅਜਿਹੇ ਲੋਕਾਂ ਦਾ ਇੱਕ ਸਮੂਹ ਪ੍ਰਾਪਤ ਹੋਵੇਗਾ ਜੋ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦੇ ਸਪਸ਼ਟ ਸੁਮੇਲ ਪ੍ਰਤੀਕ ਹੋਣਗੇ। ਮਨੁੱਖਾਂ ਦਰਮਿਆਨ ਪਰਮੇਸ਼ੁਰ ਦਾ ਕੰਮ ਸਿਰਫ਼ ਇਕੱਲੇ ਪਰਮੇਸ਼ੁਰ ਦੇ ਕੰਮ ਰਾਹੀਂ ਖੁਦ ਪਰਮੇਸ਼ੁਰ ਦੀ ਗਵਾਹੀ ਨਹੀਂ ਦੇ ਸਕਦਾ; ਅਜਿਹੀ ਗਵਾਹੀ ਨੂੰ ਹਾਸਲ ਕੀਤੇ ਜਾਣ ਲਈ, ਜੀਉਂਦੇ ਇਨਸਾਨਾਂ ਦੀ ਵੀ ਲੋੜ ਹੈ ਜੋ ਉਸ ਦੇ ਕੰਮ ਲਈ ਢੁਕਵੇਂ ਹੋਣ। ਪਰਮੇਸ਼ੁਰ ਪਹਿਲਾਂ ਇਨ੍ਹਾਂ ਲੋਕਾਂ ’ਤੇ ਕੰਮ ਕਰੇਗਾ, ਜਿਨ੍ਹਾਂ ਰਾਹੀਂ ਫਿਰ ਉਸ ਦਾ ਕੰਮ ਪਰਗਟ ਕੀਤਾ ਜਾਵੇਗਾ, ਅਤੇ ਇੰਝ ਪ੍ਰਾਣੀਆਂ ਦਰਮਿਆਨ ਉਸ ਦੀ ਅਜਿਹੀ ਗਵਾਹੀ ਦਿੱਤੀ ਜਾਵੇਗੀ, ਅਤੇ ਇਸ ਵਿੱਚ, ਪਰਮੇਸ਼ੁਰ ਆਪਣੇ ਕੰਮ ਦਾ ਮਕਸਦ ਹਾਸਲ ਕਰ ਚੁੱਕਾ ਹੋਵੇਗਾ। ਪਰਮੇਸ਼ੁਰ ਸ਼ਤਾਨ ਨੂੰ ਹਰਾਉਣ ਲਈ ਇਕੱਲਿਆਂ ਕੰਮ ਨਹੀਂ ਕਰਦਾ ਕਿਉਂਕਿ ਉਹ ਸਾਰੇ ਪ੍ਰਾਣੀਆਂ ਦਰਮਿਆਨ ਖੁਦ ਲਈ ਸਿੱਧੀ ਗਵਾਹੀ ਨਹੀਂ ਦੇ ਸਕਦਾ। ਜੇ ਉਸ ਨੇ ਅਜਿਹਾ ਕਰਨਾ ਹੁੰਦਾ, ਤਾਂ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਮਨਾਉਣਾ ਅਸੰਭਵ ਹੁੰਦਾ, ਇਸ ਲਈ ਮਨੁੱਖ ਨੂੰ ਜਿੱਤਣ ਲਈ ਪਰਮੇਸ਼ੁਰ ਨੂੰ ਉਸ ਉੱਤੇ ਮਿਹਨਤ ਕਰਨੀ ਪਵੇਗੀ, ਅਤੇ ਸਿਰਫ਼ ਤਾਂ ਹੀ ਉਹ ਸਾਰੇ ਪ੍ਰਾਣੀਆਂ ਦਰਮਿਆਨ ਗਵਾਹੀ ਪ੍ਰਾਪਤ ਕਰ ਸਕੇਗਾ। ਜੇ ਮਨੁੱਖ ਦੇ ਸਹਿਯੋਗ ਤੋਂ ਬਗੈਰ, ਸਿਰਫ਼ ਪਰਮੇਸ਼ੁਰ ਨੇ ਹੀ ਕੰਮ ਕਰਨਾ ਹੁੰਦਾ, ਜਾਂ ਜੇ ਮਨੁੱਖ ਲਈ ਸਹਿਯੋਗ ਦੇਣਾ ਜ਼ਰੂਰੀ ਨਾ ਹੁੰਦਾ, ਤਾਂ ਮਨੁੱਖ ਕਦੇ ਵੀ ਪਰਮੇਸ਼ੁਰ ਦੇ ਸੁਭਾਅ ਬਾਰੇ ਜਾਣ ਨਾ ਸਕਦਾ, ਅਤੇ ਪਰਮੇਸ਼ੁਰ ਦੀ ਇੱਛਾ ਤੋਂ ਹਮੇਸ਼ਾ ਅਣਜਾਣ ਹੀ ਰਹਿੰਦਾ; ਫਿਰ ਪਰਮੇਸ਼ੁਰ ਦੇ ਕੰਮ ਨੂੰ ਪਰਮੇਸ਼ੁਰ ਦੇ ਪ੍ਰਬੰਧਨ ਦਾ ਕੰਮ ਨਹੀਂ ਕਿਹਾ ਜਾ ਸਕਦਾ ਸੀ। ਜੇ ਸਿਰਫ਼ ਮਨੁੱਖ ਨੇ ਹੀ, ਪਰਮੇਸ਼ੁਰ ਦੇ ਕੰਮ ਨੂੰ ਸਮਝੇ ਬਗੈਰ, ਕੋਸ਼ਿਸ਼ ਤੇ ਭਾਲ ਕਰਨੀ ਹੁੰਦੀ, ਅਤੇ ਸਖਤ ਮਿਹਨਤ ਕਰਨੀ ਹੁੰਦੀ, ਤਾਂ ਮਨੁੱਖ ਚਤੁਰਾਈਆਂ ਕਰ ਰਿਹਾ ਹੁੰਦਾ। ਪਵਿੱਤਰ ਆਤਮਾ ਦੇ ਕੰਮ ਤੋਂ ਬਗੈਰ, ਮਨੁੱਖ ਜੋ ਕੁਝ ਕਰਦਾ ਹੈ ਉਹ ਸ਼ਤਾਨ ਨਾਲ ਸੰਬੰਧਤ ਹੁੰਦਾ ਹੈ, ਉਹ ਵਿਦ੍ਰੋਹੀ ਹੈ ਅਤੇ ਇੱਕ ਕੁਕਰਮੀ ਹੈ; ਭ੍ਰਿਸ਼ਟ ਮਨੁੱਖਜਾਤੀ ਜੋ ਕੁਝ ਵੀ ਕਰਦੀ ਹੈ ਉਸ ਵਿੱਚ ਸ਼ਤਾਨ ਦਾ ਪ੍ਰਗਟਾਵਾ ਹੁੰਦਾ ਹੈ, ਅਤੇ ਕੁਝ ਵੀ ਅਜਿਹਾ ਨਹੀਂ ਜੋ ਪਰਮੇਸ਼ੁਰ ਦੇ ਅਨੁਕੂਲ ਹੋਵੇ, ਅਤੇ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਸ਼ਤਾਨ ਦਾ ਪ੍ਰਗਟਾਵਾ ਹੁੰਦਾ ਹੈ। ਜੋ ਕੁਝ ਵੀ ਬੋਲਿਆ ਗਿਆ ਹੈ ਉਸ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਸ ਵਿੱਚ ਦਰਸ਼ਣ ਅਤੇ ਅਮਲ ਸ਼ਾਮਲ ਨਾ ਹੋਣ। ਦਰਸ਼ਣਾਂ ਦੀ ਬੁਨਿਆਦ ’ਤੇ, ਮਨੁੱਖ ਨੂੰ ਅਮਲ ਅਤੇ ਆਗਿਆਕਾਰੀ ਦਾ ਰਾਹ ਮਿਲਦਾ ਹੈ, ਤਾਂ ਜੋ ਉਹ ਆਪਣੀਆਂ ਧਾਰਣਾਵਾਂ ਨੂੰ ਪਾਸੇ ਰੱਖ ਸਕੇ ਅਤੇ ਉਹ ਚੀਜ਼ਾਂ ਪ੍ਰਾਪਤ ਕਰ ਸਕੇ ਜੋ ਉਸ ਕੋਲ ਬੀਤੇ ਸਮੇਂ ਵਿੱਚ ਨਹੀਂ ਸਨ। ਪਰਮੇਸ਼ੁਰ ਚਾਹੁੰਦਾ ਹੈ ਕਿ ਮਨੁੱਖ ਉਸ ਦੇ ਨਾਲ ਸਹਿਯੋਗ ਕਰੇ, ਕਿ ਮਨੁੱਖ ਪੂਰੀ ਤਰ੍ਹਾਂ ਨਾਲ ਉਸ ਦੀਆਂ ਮੰਗਾਂ ਦੇ ਅਧੀਨ ਹੋ ਜਾਵੇ, ਅਤੇ ਪਰਮੇਸ਼ੁਰ ਦੀ ਸਰਬ ਸ਼ਕਤੀਮਾਨ ਸ਼ਕਤੀ ਦਾ ਅਨੁਭਵ ਕਰਨ, ਤੇ ਪਰਮੇਸ਼ੁਰ ਦੇ ਸੁਭਾਅ ਨੂੰ ਜਾਣਨ ਲਈ, ਮਨੁੱਖ ਖੁਦ ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਨੂੰ ਵੇਖਣ ਲਈ ਕਹੇ। ਸੰਖੇਪ ਰੂਪ ਵਿੱਚ, ਇਹ ਪਰਮੇਸ਼ੁਰ ਦਾ ਪ੍ਰਬੰਧਨ ਹਨ। ਪਰਮੇਸ਼ੁਰ ਦਾ ਮਨੁੱਖ ਨਾਲ ਮਿਲਾਪ ਪ੍ਰਬੰਧਨ ਹੈ, ਅਤੇ ਇਹ ਸਭ ਤੋਂ ਵੱਡਾ ਪ੍ਰਬੰਧਨ ਹੈ।

ਜਿਸ ਵਿੱਚ ਦਰਸ਼ਣ ਸ਼ਾਮਲ ਹੁੰਦੇ ਹਨ ਉਸ ਦਾ ਸੰਬੰਧ ਮੁੱਖ ਤੌਰ ਤੇ ਖੁਦ ਪਰਮੇਸ਼ੁਰ ਦੇ ਕੰਮ ਨਾਲ ਹੁੰਦਾ ਹੈ, ਅਤੇ ਜਿਸ ਵਿੱਚ ਅਮਲ ਸ਼ਾਮਲ ਹੁੰਦਾ ਹੈ ਉਹ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਦਾ ਪਰਮੇਸ਼ੁਰ ਨਾਲ ਬਿਲਕੁਲ ਕੋਈ ਵੀ ਸੰਬੰਧ ਨਹੀਂ ਹੁੰਦਾ। ਪਰਮੇਸ਼ੁਰ ਦਾ ਕੰਮ ਖੁਦ ਪਰਮੇਸ਼ੁਰ ਦੁਆਰਾ ਸੰਪੂਰਣ ਕੀਤਾ ਜਾਂਦਾ ਹੈ, ਅਤੇ ਮਨੁੱਖ ਦਾ ਅਮਲ ਖੁਦ ਮਨੁੱਖ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਜੋ ਖੁਦ ਪਰਮੇਸ਼ੁਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਉਹ ਮਨੁੱਖ ਦੁਆਰਾ ਕੀਤੇ ਜਾਣ ਦੀ ਲੋੜ ਨਹੀਂ ਹੁੰਦੀ, ਅਤੇ ਜੋ ਅਮਲ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਉਸ ਦਾ ਪਰਮੇਸ਼ੁਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰਮੇਸ਼ੁਰ ਦਾ ਕੰਮ ਉਸ ਦੀ ਆਪਣੀ ਸੇਵਕਾਈ ਹੈ ਅਤੇ ਮਨੁੱਖ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਇਹ ਕੰਮ ਮਨੁੱਖ ਦੁਆਰਾ ਕੀਤੇ ਜਾਣ ਦੀ ਲੋੜ ਨਹੀਂ ਹੈ, ਅਤੇ, ਇਸ ਤੋਂ ਇਲਾਵਾ, ਮਨੁੱਖ ਪਰਮੇਸ਼ੁਰ ਦੁਆਰਾ ਕੀਤੇ ਜਾਣ ਵਾਲੇ ਕੰਮ ਨੂੰ ਕਰਨ ਦੇ ਸਮਰੱਥ ਨਹੀਂ ਹੋਵੇਗਾ। ਮਨੁੱਖ ਨੂੰ ਜਿਸ ’ਤੇ ਵੀ ਅਮਲ ਕਰਨਾ ਜ਼ਰੂਰੀ ਹੁੰਦਾ ਹੈ ਉਸ ਨੂੰ ਮਨੁੱਖ ਦੁਆਰਾ ਸਿਰੇ ਚਾੜ੍ਹਨਾ ਲਾਜ਼ਮੀ ਹੈ, ਭਾਵੇਂ ਇਹ ਉਸ ਦੇ ਜੀਵਨ ਦੀ ਕੁਰਬਾਨੀ ਹੋਵੇ, ਜਾਂ ਗਵਾਹੀ ਉੱਤੇ ਕਾਇਮ ਰਹਿਣ ਲਈ ਉਸ ਨੂੰ ਸ਼ਤਾਨ ਦੇ ਹਵਾਲੇ ਕਰਨਾ ਹੋਵੇ—ਇਹ ਸਭ ਕੁਝ ਮਨੁੱਖ ਦੁਆਰਾ ਹੀ ਪੂਰਾ ਕਰਨਾ ਜ਼ਰੂਰੀ ਹੈ। ਖੁਦ ਪਰਮੇਸ਼ੁਰ ਉਹ ਸਾਰਾ ਕੰਮ ਸੰਪੂਰਣ ਕਰਦਾ ਹੈ ਜਿਸ ਨੂੰ ਕਰਨਾ ਉਸ ਦੇ ਲਈ ਜ਼ਰੂਰੀ ਹੁੰਦਾ ਹੈ, ਅਤੇ ਜੋ ਮਨੁੱਖ ਨੂੰ ਕਰਨਾ ਚਾਹੀਦਾ ਹੈ ਉਹ ਮਨੁੱਖ ਨੂੰ ਦਿਖਾਇਆ ਜਾਂਦਾ ਹੈ, ਅਤੇ ਬਾਕੀ ਬਚਦਾ ਕੰਮ ਮਨੁੱਖ ਲਈ ਕਰਨ ਵਾਸਤੇ ਛੱਡ ਦਿੱਤਾ ਜਾਂਦਾ ਹੈ। ਪਰਮੇਸ਼ੁਰ ਵਾਧੂ ਕੰਮ ਨਹੀਂ ਕਰਦਾ। ਉਹ ਸਿਰਫ਼ ਉਹੀ ਕੰਮ ਕਰਦਾ ਹੈ ਜੋ ਉਸ ਦੀ ਸੇਵਕਾਈ ਦੇ ਅੰਦਰ ਆਉਂਦਾ ਹੈ, ਅਤੇ ਸਿਰਫ਼ ਮਨੁੱਖ ਨੂੰ ਰਾਹ ਵਿਖਾਉਂਦਾ ਹੈ, ਅਤੇ ਸਿਰਫ਼ ਰਾਹ ਖੋਲ੍ਹਣ ਦਾ ਕੰਮ ਕਰਦਾ ਹੈ, ਤੇ ਰਾਹ ਤਿਆਰ ਕਰਨ ਦਾ ਕੰਮ ਨਹੀਂ ਕਰਦਾ; ਇਹ ਗੱਲ ਸਭ ਨੂੰ ਸਮਝਣੀ ਚਾਹੀਦੀ ਹੈ। ਸੱਚਾਈ ਨੂੰ ਅਮਲ ਵਿੱਚ ਲਿਆਉਣ ਦਾ ਅਰਥ ਹੈ ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣਾ, ਅਤੇ ਇਹ ਸਭ ਮਨੁੱਖ ਦਾ ਫਰਜ਼ ਹੈ, ਉਹ ਹੈ ਜੋ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਅਤੇ ਇਸ ਦਾ ਪਰਮੇਸ਼ੁਰ ਨਾਲ ਕੋਈ ਵੀ ਲੈਣ-ਦੇਣ ਨਹੀਂ ਹੈ। ਜੇ ਮਨੁੱਖ ਇਹ ਮੰਗ ਕਰਦਾ ਹੈ ਕਿ ਪਰਮੇਸ਼ੁਰ ਵੀ, ਬਿਲਕੁਲ ਮਨੁੱਖ ਵਾਂਗ ਹੀ, ਸੱਚਾਈ ਵਿੱਚ ਸੰਤਾਪ ਅਤੇ ਤਾਉਣਾ (ਸੁਧਾਈ) ਸਹਿਣ ਕਰੇ, ਤਾਂ ਮਨੁੱਖ ਅਣਆਗਿਆਕਾਰ ਹੋ ਰਿਹਾ ਹੈ। ਪਰਮੇਸ਼ੁਰ ਦਾ ਕੰਮ ਹੈ ਆਪਣੀ ਸੇਵਕਾਈ ਕਰਨਾ, ਅਤੇ ਮਨੁੱਖ ਦਾ ਫਰਜ਼ ਹੈ ਕਿ ਉਹ, ਬਿਨਾ ਕਿਸੇ ਵਿਰੋਧ ਦੇ, ਪਰਮੇਸ਼ੁਰ ਦੇ ਸਾਰੇ ਮਾਰਗ ਦਰਸ਼ਨ ਦਾ ਪਾਲਣ ਕਰੇ। ਪਰਮੇਸ਼ੁਰ ਭਾਵੇਂ ਜਿਸ ਵੀ ਤਰੀਕੇ ਨਾਲ ਕੰਮ ਕਰੇ ਜਾਂ ਜੀਵੇ, ਉਸ ਕੰਮ ਨੂੰ ਸਿਰੇ ਚਾੜ੍ਹਨਾ ਮਨੁੱਖ ਦਾ ਫ਼ਰਜ਼ ਹੈ ਜੋ ਉਸ ਦੇ ਲਈ ਹਾਸਲ ਕਰਨਾ ਜ਼ਰੂਰੀ ਹੈ। ਸਿਰਫ਼ ਖੁਦ ਪਰਮੇਸ਼ੁਰ ਹੀ ਮਨੁੱਖ ਤੋਂ ਮੰਗਾਂ ਕਰ ਸਕਦਾ ਹੈ, ਕਹਿਣ ਦਾ ਭਾਵ ਇਹ ਹੈ ਕਿ, ਸਿਰਫ਼ ਖੁਦ ਪਰਮੇਸ਼ੁਰ ਹੀ ਮਨੁੱਖ ਤੋਂ ਮੰਗਾਂ ਕਰਨ ਦੇ ਲਾਇਕ ਹੈ। ਮਨੁੱਖ ਕੋਲ ਕੋਈ ਚਾਰਾ ਨਹੀਂ ਹੋਣਾ ਚਾਹੀਦਾ ਅਤੇ ਪੂਰੀ ਤਰ੍ਹਾਂ ਅਧੀਨ ਹੋਣ ਅਤੇ ਅਮਲ ਕਰਨ ਤੋਂ ਇਲਾਵਾ ਉਸ ਨੂੰ ਹੋਰ ਕੁਝ ਨਹੀਂ ਕਰਨਾ ਚਾਹੀਦਾ; ਇਹ ਉਹ ਅਹਿਸਾਸ ਹੈ ਜੋ ਮਨੁੱਖ ਦੇ ਕੋਲ ਹੋਣਾ ਚਾਹੀਦਾ ਹੈ। ਜਦੋਂ ਉਹ ਕੰਮ ਸੰਪੂਰਣ ਹੋ ਜਾਂਦਾ ਹੈ ਜੋ ਖੁਦ ਪਰਮੇਸ਼ੁਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਤਾਂ ਮਨੁੱਖ ਨੂੰ ਕਦਮ-ਦਰ-ਕਦਮ, ਇਸ ਦਾ ਅਨੁਭਵ ਕਰਨ ਦੀ ਲੋੜ ਹੁੰਦੀ ਹੈ। ਜੇ, ਅੰਤ ਵਿੱਚ, ਜਦੋਂ ਪਰਮੇਸ਼ੁਰ ਦਾ ਸਾਰਾ ਪ੍ਰਬੰਧਨ ਪੂਰਾ ਹੋ ਚੁੱਕਾ ਹੋਵੇ, ਤੇ ਮਨੁੱਖ ਨੇ ਉਦੋਂ ਤਕ ਵੀ ਉਹ ਨਾ ਕੀਤਾ ਹੋਵੇ ਜੋ ਪਰਮੇਸ਼ੁਰ ਦੁਆਰਾ ਲੋੜੀਂਦਾ ਹੈ, ਤਾਂ ਮਨੁੱਖ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਜੇ ਮਨੁੱਖ ਪਰਮੇਸ਼ੁਰ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦਾ ਹੈ, ਤਾਂ ਇਹ ਮਨੁੱਖ ਦੀ ਅਣਆਗਿਆਕਾਰੀ ਕਾਰਨ ਹੈ; ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ੁਰ ਦਾ ਕੰਮ ਲੋੜੀਂਦੇ ਰੂਪ ਵਿੱਚ ਸੰਪੂਰਣ ਨਹੀਂ ਰਿਹਾ ਹੈ। ਜੋ ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਨਹੀਂ ਲਿਆ ਸਕਦੇ, ਜੋ ਪਰਮੇਸ਼ੁਰ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕਦੇ, ਅਤੇ ਜੋ ਆਪਣੀ ਵਫ਼ਾਦਾਰੀ ਨਹੀਂ ਦੇ ਸਕਦੇ ਅਤੇ ਆਪਣਾ ਫਰਜ਼ ਨਹੀਂ ਨਿਭਾ ਸਕਦੇ, ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਅੱਜ, ਤੁਹਾਡੇ ਲਈ ਜੋ ਪ੍ਰਾਪਤ ਕਰਨਾ ਜ਼ਰੂਰੀ ਹੈ ਉਹ ਵਾਧੂ ਮੰਗਾਂ ਨਹੀਂ ਹਨ, ਬਲਕਿ ਮਨੁੱਖ ਦਾ ਫਰਜ਼ ਹੈ, ਅਤੇ ਉਹ ਹੈ ਜੋ ਸਭ ਲੋਕਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਇੱਥੋਂ ਤਕ ਜੇ ਤੁਸੀਂ ਆਪਣੀ ਜ਼ਿੰਮੇਦਾਰੀ ਨੂੰ ਨਿਭਾਉਣ, ਜਾਂ ਇਸ ਨੂੰ ਚੰਗੀ ਤਰ੍ਹਾਂ ਕਰਨ ਦੇ ਵੀ ਸਮਰੱਥ ਨਹੀਂ ਹੋ, ਤਾਂ ਕੀ ਤੁਸੀਂ ਆਪਣੇ ਆਪ ਲਈ ਮੁਸੀਬਤ ਨਹੀਂ ਸਹੇੜ ਰਹੇ ਹੋ? ਕੀ ਤੁਸੀਂ ਮੌਤ ਨਾਲ ਯਾਰੀ ਨਹੀਂ ਪਾ ਰਹੇ ਹੋ? ਤੁਸੀਂ ਅਜੇ ਵੀ ਕੋਈ ਭਵਿੱਖ ਅਤੇ ਸੰਭਾਵਨਾਵਾਂ ਹੋਣ ਦੀ ਉਮੀਦ ਕਿਵੇਂ ਕਰ ਸਕਦੇ ਹੋ? ਪਰਮੇਸ਼ੁਰ ਦਾ ਕੰਮ ਮਨੁੱਖਜਾਤੀ ਦੀ ਖਾਤਰ ਕੀਤਾ ਜਾਂਦਾ ਹੈ, ਅਤੇ ਮਨੁੱਖ ਦਾ ਸਹਿਯੋਗ ਪਰਮੇਸ਼ੁਰ ਦੇ ਪ੍ਰਬੰਧਨ ਲਈ ਦਿੱਤਾ ਜਾਂਦਾ ਹੈ। ਪਰਮੇਸ਼ੁਰ ਦੁਆਰਾ ਉਹ ਸਭ ਕੁਝ ਕਰ ਚੁੱਕੇ ਹੋਣ ਤੋਂ ਬਾਅਦ ਜੋ ਉਸ ਦੇ ਲਈ ਕਰਨਾ ਜ਼ਰੂਰੀ ਹੁੰਦਾ ਹੈ, ਮਨੁੱਖ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਖੁੱਲ੍ਹੇ ਦਿਲ ਨਾਲ ਆਪਣਾ ਅਮਲ ਕਰੇ, ਅਤੇ ਪਰਮੇਸ਼ੁਰ ਨੂੰ ਸਹਿਯੋਗ ਦੇਵੇ। ਪਰਮੇਸ਼ੁਰ ਦੇ ਕੰਮ ਵਿੱਚ, ਮਨੁੱਖ ਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ, ਆਪਣੀ ਵਫ਼ਾਦਾਰੀ ਅਰਪਣ ਕਰਨੀ ਚਾਹੀਦੀ ਹੈ, ਤੇ ਅਨੇਕਾਂ ਧਾਰਣਾਵਾਂ ਵਿੱਚ ਨਹੀਂ ਉਲਝਣਾ ਚਾਹੀਦਾ, ਜਾਂ ਹੱਥ-ਪੱਲਾ ਮਾਰੇ ਬਗੈਰ ਬਹਿ ਕੇ ਮੌਤ ਦੀ ਉਡੀਕ ਨਹੀਂ ਕਰਨੀ ਚਾਹੀਦੀ। ਪਰਮੇਸ਼ੁਰ ਆਪਣੇ ਆਪ ਨੂੰ ਮਨੁੱਖ ਲਈ ਕੁਰਬਾਨ ਕਰ ਸਕਦਾ ਹੈ, ਤਾਂ ਮਨੁੱਖ ਪਰਮੇਸ਼ੁਰ ਨੂੰ ਆਪਣੀ ਵਫ਼ਾਦਾਰੀ ਕਿਉਂ ਨਹੀਂ ਅਰਪਣ ਕਰ ਸਕਦਾ? ਪਰਮੇਸ਼ੁਰ ਮਨੁੱਖ ਨਾਲ ਇੱਕ ਮਨ ਹੈ, ਤਾਂ ਮਨੁੱਖ ਥੋੜ੍ਹਾ ਜਿਹਾ ਸਹਿਯੋਗ ਕਿਉਂ ਨਹੀਂ ਦੇ ਸਕਦਾ? ਪਰਮੇਸ਼ੁਰ ਮਨੁੱਖਜਾਤੀ ਲਈ ਕੰਮ ਕਰਦਾ ਹੈ, ਤਾਂ ਫਿਰ ਮਨੁੱਖ ਪਰਮੇਸ਼ੁਰ ਦੇ ਪ੍ਰਬੰਧਨ ਦੀ ਖਾਤਰ ਆਪਣਾ ਕੁਝ ਫਰਜ਼ ਕਿਉਂ ਨਹੀਂ ਨਿਭਾ ਸਕਦਾ? ਪਰਮੇਸ਼ੁਰ ਦਾ ਕੰਮ ਇੰਨੀ ਦੂਰ ਆ ਚੁੱਕਾ ਹੈ, ਪਰ ਤੁਸੀਂ ਅਜੇ ਵੀ ਸਿਰਫ਼ ਵੇਖਦੇ ਹੋ ਪਰ ਕਰਦੇ ਕੁਝ ਨਹੀਂ ਹੋ, ਤੁਸੀਂ ਸੁਣਦੇ ਹੋ ਪਰ ਕੋਈ ਹਰਕਤ ਨਹੀਂ ਕਰਦੇ ਹੋ। ਕੀ ਅਜਿਹੇ ਲੋਕ ਨਾਸ ਦੀਆਂ ਚੀਜ਼ਾਂ ਨਹੀਂ ਹਨ? ਪਰਮੇਸ਼ੁਰ ਨੇ ਆਪਣਾ ਸਭ ਕੁਝ ਪਹਿਲਾਂ ਹੀ ਮਨੁੱਖ ਨੂੰ ਸਮਰਪਿਤ ਕਰ ਦਿੱਤਾ ਹੈ, ਤਾਂ ਫਿਰ, ਅੱਜ, ਮਨੁੱਖ ਆਪਣੇ ਫ਼ਰਜ਼ ਨੂੰ ਸੱਚੇ ਮਨੋਂ ਨਿਭਾਉਣ ਵਿੱਚ ਅਸਮਰਥ ਕਿਉਂ ਹੈ? ਪਰਮੇਸ਼ੁਰ ਦੇ ਲਈ, ਉਸ ਦਾ ਕੰਮ ਉਸ ਦੀ ਪਹਿਲੀ ਤਰਜੀਹ ਹੈ, ਅਤੇ ਉਸ ਦੇ ਪ੍ਰਬੰਧਨ ਦਾ ਕੰਮ ਅਤਿਅੰਤ ਮਹੱਤਵਪੂਰਣ ਹੈ। ਮਨੁੱਖ ਦੇ ਲਈ, ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣਾ ਅਤੇ ਪਰਮੇਸ਼ੁਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਉਸ ਦੀ ਪਹਿਲੀ ਤਰਜੀਹ ਹਨ। ਇਹ ਤੁਹਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ। ਤੁਹਾਨੂੰ ਬੋਲੇ ਗਏ ਵਚਨ ਤੁਹਾਡੇ ਸਾਰ ਦੇ ਧੁਰ ਅੰਦਰ ਪਹੁੰਚ ਚੁੱਕੇ ਹਨ, ਅਤੇ ਪਰਮੇਸ਼ੁਰ ਦਾ ਕੰਮ ਅਨੋਖੇ ਖੇਤਰ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਬਹੁਤ ਸਾਰੇ ਲੋਕ ਅਜੇ ਵੀ ਇਸ ਸੱਚੇ ਰਾਹ ਦੇ ਸੱਚ ਜਾਂ ਝੂਠ ਨੂੰ ਨਹੀਂ ਸਮਝਦੇ; ਉਹ ਅਜੇ ਵੀ ਉਡੀਕ ਕਰ ਰਹੇ ਅਤੇ ਵੇਖ ਰਹੇ ਹਨ, ਅਤੇ ਆਪਣਾ ਫਰਜ਼ ਨਹੀਂ ਨਿਭਾ ਰਹੇ। ਇਸ ਦੀ ਬਜਾਏ, ਉਹ ਪਰਮੇਸ਼ੁਰ ਦੇ ਹਰ ਵਚਨ ਅਤੇ ਕਾਰਜ ਦੀ ਪੜਤਾਲ ਕਰਦੇ ਹਨ, ਉਹ ਇਸ ਗੱਲ ’ਤੇ ਧਿਆਨ ਕੇਂਦ੍ਰਤ ਕਰਦੇ ਹਨ ਕਿ ਉਹ ਕੀ ਖਾਂਦਾ ਹੈ ਤੇ ਪਹਿਨਦਾ ਹੈ, ਅਤੇ ਉਨ੍ਹਾਂ ਦੀਆਂ ਧਾਰਣਾਵਾਂ ਹੋਰ ਵੀ ਵੱਧ ਡਾਢੀਆਂ ਹੋ ਜਾਂਦੀਆਂ ਹਨ। ਕੀ ਅਜਿਹੇ ਲੋਕ ਬਗੈਰ ਕਿਸੇ ਗੱਲ ਦੇ ਬਖੇੜਾ ਨਹੀਂ ਖੜ੍ਹਾ ਕਰ ਰਹੇ? ਅਜਿਹੇ ਲੋਕ ਉਹ ਕਿਵੇਂ ਹੋ ਸਕਦੇ ਹਨ ਜੋ ਪਰਮੇਸ਼ੁਰ ਨੂੰ ਭਾਲਦੇ ਹਨ? ਅਤੇ ਉਹ ਅਜਿਹੇ ਲੋਕ ਉਹ ਕਿਵੇਂ ਹੋ ਸਕਦੇ ਹਨ ਜਿਨ੍ਹਾਂ ਦਾ ਇਰਾਦਾ ਪਰਮੇਸ਼ੁਰ ਦੇ ਅਧੀਨ ਹੋਣਾ ਹੈ? ਉਹ ਆਪਣੀ ਵਫ਼ਾਦਾਰੀ ਅਤੇ ਫਰਜ਼ ਆਪਣੇ ਮਨਾਂ ਦੇ ਕਿਸੇ ਕੋਨੇ ’ਤੇ ਰੱਖ ਦਿੰਦੇ ਹਨ, ਅਤੇ ਇਸ ਦੀ ਬਜਾਏ ਪਰਮੇਸ਼ੁਰ ਦੇ ਟਿਕਾਣੇ ’ਤੇ ਧਿਆਨ ਲਗਾਉਂਦੇ ਹਨ। ਉਹ ਘੋਰ ਤਿਰਸਕਾਰ ਹਨ! ਜੇ ਮਨੁੱਖ ਨੇ ਉਹ ਸਭ ਕੁਝ ਸਮਝ ਲਿਆ ਹੈ ਜੋ ਉਸ ਤੋਂ ਸਮਝਣ ਦੀ ਉਮੀਦ ਕੀਤੀ ਜਾਦੀ ਹੈ, ਅਤੇ ਉਹ ਸਭ ਕੁਝ ਅਮਲ ਵਿੱਚ ਲੈ ਆਇਆ ਹੈ ਜਿਸ ਨੂੰ ਉਸ ਤੋਂ ਅਮਲ ਵਿੱਚ ਲਿਆਉਣ ਦੀ ਉਮੀਦ ਕੀਤੀ ਜਾਂਦੀ ਹੈ, ਤਾਂ ਪਰਮੇਸ਼ੁਰ ਮਨੁੱਖ ਨੂੰ ਯਕੀਨਨ ਆਪਣੀਆਂ ਦਾਤਾਂ ਬਖਸ਼ੇਗਾ, ਕਿਉਂਕਿ ਉਹ ਮਨੁੱਖ ਤੋਂ ਜੋ ਚਾਹੁੰਦਾ ਹੈ ਉਹ ਮਨੁੱਖ ਦਾ ਫਰਜ਼ ਹੈ, ਅਤੇ ਉਹ ਹੈ ਜੋ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਜੇ ਮਨੁੱਖ ਉਸ ਨੂੰ ਸਮਝਣ ਵਿੱਚ ਸਮਰੱਥ ਨਹੀਂ ਹੈ ਜੋ ਉਸ ਤੋਂ ਸਮਝਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਸ ਨੂੰ ਅਮਲ ਵਿੱਚ ਲਿਆਉਣ ’ਚ ਸਮਰੱਥ ਨਹੀਂ ਹੈ ਜੋ ਉਸ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ, ਤਾਂ ਮਨੁੱਖ ਨੂੰ ਸਜ਼ਾ ਦਿੱਤੀ ਜਾਵੇਗੀ। ਜੋ ਲੋਕ ਪਰਮੇਸ਼ੁਰ ਨਾਲ ਸਹਿਯੋਗ ਨਹੀਂ ਕਰਦੇ ਉਹ ਪਰਮੇਸ਼ੁਰ ਨਾਲ ਵੈਰ ਰੱਖਦੇ ਹਨ, ਜੋ ਲੋਕ ਨਵੇਂ ਕੰਮ ਨੂੰ ਸਵੀਕਾਰ ਨਹੀਂ ਕਰਦੇ ਉਹ ਇਸ ਦੇ ਵਿਰੋਧ ਵਿੱਚ ਹੁੰਦੇ ਹਨ, ਭਾਵੇਂ ਅਜਿਹੇ ਲੋਕ ਇਸ ਤਰ੍ਹਾਂ ਦਾ ਕੁਝ ਵੀ ਨਾ ਕਰਦੇ ਹੋਣ ਜੋ ਸਪਸ਼ਟ ਤੌਰ ਤੇ ਇਸ ਦੇ ਵਿਰੋਧ ਵਿੱਚ ਹੋਵੇ। ਜੋ ਪਰਮੇਸ਼ੁਰ ਦੁਆਰਾ ਲੋੜੀਂਦੀ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਉਹ ਸਭ ਅਜਿਹੇ ਲੋਕ ਹਨ ਜੋ ਜਾਣ-ਬੁੱਝ ਕੇ ਵਿਰੋਧ ਕਰਦੇ ਹਨ ਅਤੇ ਪਰਮੇਸ਼ੁਰ ਦੇ ਵਚਨਾਂ ਪ੍ਰਤੀ ਅਣਆਗਿਆਕਾਰ ਹੁੰਦੇ ਹਨ, ਭਾਵੇਂ ਕਿ ਅਜਿਹੇ ਲੋਕ ਪਵਿੱਤਰ ਆਤਮਾ ਦੇ ਕੰਮ ਵੱਲ ਵਿਸ਼ੇਸ਼ ਧਿਆਨ ਦਿੰਦੇ ਵੀ ਹੋਣ। ਜੋ ਲੋਕ ਪਰਮੇਸ਼ੁਰ ਦੇ ਵਚਨਾਂ ਦਾ ਪਾਲਣ ਨਹੀਂ ਕਰਦੇ ਅਤੇ ਪਰਮੇਸ਼ੁਰ ਦੇ ਅਧੀਨ ਹੁੰਦੇ ਹਨ ਉਹ ਵਿਦ੍ਰੋਹੀ ਹੁੰਦੇ ਹਨ, ਅਤੇ ਉਹ ਪਰਮੇਸ਼ੁਰ ਦੇ ਵਿਰੋਧ ਵਿੱਚ ਹੁੰਦੇ ਹਨ। ਜੋ ਲੋਕ ਆਪਣਾ ਫਰਜ਼ ਨਹੀਂ ਨਿਭਾਉਂਦੇ ਉਹ ਅਜਿਹੇ ਲੋਕ ਹੁੰਦੇ ਹਨ ਜੋ ਪਰਮੇਸ਼ੁਰ ਨੂੰ ਸਹਿਯੋਗ ਨਹੀਂ ਦਿੰਦੇ, ਅਤੇ ਜੋ ਲੋਕ ਪਰਮੇਸ਼ੁਰ ਨੂੰ ਸਹਿਯੋਗ ਨਹੀਂ ਦਿੰਦੇ ਉਹ ਅਜਿਹੇ ਲੋਕ ਹੁੰਦੇ ਹਨ ਜੋ ਪਵਿੱਤਰ ਆਤਮਾ ਦੇ ਕੰਮ ਨੂੰ ਸਵੀਕਾਰ ਨਹੀਂ ਕਰਦੇ।

ਜਦੋਂ ਪਰਮੇਸ਼ੁਰ ਦਾ ਕੰਮ ਇੱਕ ਨਿਸ਼ਚਤ ਮੁਕਾਮ ’ਤੇ ਪਹੁੰਚ ਜਾਂਦਾ ਹੈ, ਅਤੇ ਉਸ ਦਾ ਪ੍ਰਬੰਧਨ ਇੱਕ ਨਿਸ਼ਚਤ ਮੁਕਾਮ ’ਤੇ ਪਹੁੰਚ ਜਾਂਦਾ ਹੈ, ਤਾਂ ਜੋ ਲੋਕ ਉਸ ਦੇ ਮਨ ਦੇ ਅਨੁਸਾਰ ਹੁੰਦੇ ਹਨ ਉਹ ਸਭ ਉਸ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਸਮਰੱਥ ਹੁੰਦੇ ਹਨ। ਪਰਮੇਸ਼ੁਰ ਮਨੁੱਖ ਤੋਂ ਆਪਣੇ ਖੁਦ ਦੇ ਮਿਆਰਾਂ ਅਨੁਸਾਰ, ਅਤੇ ਉਸ ਅਨੁਸਾਰ ਮੰਗਾਂ ਕਰਦਾ ਹੈ ਜਿਸ ਨੂੰ ਮਨੁੱਖ ਪ੍ਰਾਪਤ ਕਰਨ ਦੇ ਸਮਰੱਥ ਹੋਵੇ। ਜਦਕਿ ਉਸ ਦੇ ਪ੍ਰਬੰਧਨ ਦੀ ਗੱਲ ਕਰਦਿਆਂ, ਉਹ ਮਨੁੱਖ ਲਈ ਰਾਹ ਵੀ ਦਿਖਾਉਂਦਾ ਹੈ, ਅਤੇ ਮਨੁੱਖ ਨੂੰ ਬਚਾਅ ਲਈ ਰਾਹ ਵੀ ਪ੍ਰਦਾਨ ਕਰਦਾ ਹੈ। ਪਰਮੇਸ਼ੁਰ ਦਾ ਪ੍ਰਬੰਧਨ ਅਤੇ ਮਨੁੱਖ ਦਾ ਅਮਲ ਦੋਵੇਂ ਹੀ ਕੰਮ ਦੇ ਇੱਕੋ ਹੀ ਪੜਾਅ ਵਿੱਚ ਹਨ ਅਤੇ ਇੱਕੋ ਹੀ ਸਮੇਂ ਹੀ ਕੀਤੇ ਜਾਂਦੇ ਹਨ। ਪਰਮੇਸ਼ੁਰ ਦੇ ਪ੍ਰਬੰਧਨ ਦੀ ਗੱਲ ਮਨੁੱਖ ਦੇ ਸੁਭਾਅ ਵਿੱਚ ਤਬਦੀਲੀਆਂ ਨਾਲ ਸੰਬੰਧ ਰੱਖਦੀ ਹੈ, ਅਤੇ ਜੋ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਮਨੁੱਖ ਦੇ ਸੁਭਾਅ ਵਿੱਚ ਤਬਦੀਲੀਆਂ ਬਾਰੇ ਗੱਲ ਪਰਮੇਸ਼ੁਰ ਦੇ ਕੰਮ ਨਾਲ ਸੰਬੰਧਤ ਹੈ; ਅਜਿਹਾ ਕੋਈ ਸਮਾਂ ਨਹੀਂ ਹੁੰਦਾ ਜਦੋਂ ਇਹ ਦੋਵੇਂ ਵੱਖ ਹੋ ਸਕਦੇ ਹੋਣ। ਮਨੁੱਖ ਦਾ ਅਮਲ ਕਦਮ-ਦਰ-ਕਦਮ ਬਦਲ ਰਿਹਾ ਹੈ। ਇਹ ਇਸ ਕਰਕੇ ਹੈ ਕਿਉਂਕਿ ਮਨੁੱਖ ਤੋਂ ਪਰਮੇਸ਼ੁਰ ਦੀਆਂ ਮੰਗਾਂ ਵੀ ਬਦਲ ਰਹੀਆਂ ਹਨ, ਅਤੇ ਕਿਉਂਕਿ ਪਰਮੇਸ਼ੁਰ ਦਾ ਕੰਮ ਹਮੇਸ਼ਾ ਬਦਲਦਾ ਅਤੇ ਅੱਗੇ ਵਧਦਾ ਰਹਿੰਦਾ ਹੈ। ਜੇ ਮਨੁੱਖ ਦਾ ਅਮਲ ਸਿਧਾਂਤਾਂ ਵਿੱਚ ਹੀ ਫਸਿਆ ਰਹਿੰਦਾ ਹੈ, ਤਾਂ ਇਸ ਨਾਲ ਸਿੱਧ ਹੁੰਦਾ ਹੈ ਕਿ ਉਹ ਪਰਮੇਸ਼ੁਰ ਦੇ ਕੰਮ ਅਤੇ ਮਾਰਗ ਦਰਸ਼ਨ ਤੋਂ ਵਾਂਝਾ ਹੈ; ਜੇ ਮਨੁੱਖ ਦਾ ਅਮਲ ਕਦੇ ਵੀ ਨਹੀਂ ਬਦਲਦਾ ਜਾਂ ਹੋਰ ਡੂੰਘਾ ਨਹੀਂ ਹੁੰਦਾ, ਤਾਂ ਇਸ ਨਾਲ ਸਿੱਧ ਹੁੰਦਾ ਹੈ ਕਿ ਮਨੁੱਖ ਦਾ ਅਮਲ ਮਨੁੱਖ ਦੀ ਇੱਛਾ ਅਨੁਸਾਰ ਕੀਤਾ ਜਾਂਦਾ ਹੈ, ਅਤੇ ਇਹ ਸੱਚਾਈ ਦਾ ਅਮਲ ਨਹੀਂ ਹੈ; ਜੇ ਮਨੁੱਖ ਕੋਲ ਤੁਰਨ ਲਈ ਕੋਈ ਰਾਹ ਨਹੀਂ ਹੈ, ਤਾਂ ਉਹ ਪਹਿਲਾਂ ਹੀ ਸ਼ਤਾਨ ਦੇ ਹੱਥੀਂ ਪੈ ਚੁੱਕਾ ਹੈ, ਅਤੇ ਸ਼ਤਾਨ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਉਹ ਦੁਸ਼ਟ ਆਤਮਾਵਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ। ਜੇ ਮਨੁੱਖ ਦਾ ਅਮਲ ਹੋਰ ਡੂੰਘਾ ਨਹੀਂ ਹੁੰਦਾ, ਤਾਂ ਪਰਮੇਸ਼ੁਰ ਦਾ ਕੰਮ ਵਿਕਸਤ ਨਹੀਂ ਹੋਵੇਗਾ, ਅਤੇ ਜੇ ਪਰਮੇਸ਼ੁਰ ਦੇ ਕੰਮ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਤਾਂ ਮਨੁੱਖ ਦਾ ਪ੍ਰਵੇਸ਼ ਠੱਪ ਹੋ ਜਾਵੇਗਾ; ਇਹ ਅਟੱਲ ਹੈ। ਪਰਮੇਸ਼ੁਰ ਦੇ ਸਾਰੇ ਕੰਮ ਦੇ ਦੌਰਾਨ, ਜੇ ਮਨੁੱਖ ਹਮੇਸ਼ਾ ਯਹੋਵਾਹ ਦੀ ਸ਼ਰਾ ਦਾ ਪਾਲਣ ਕਰਦਾ, ਤਾਂ ਪਰਮੇਸ਼ੁਰ ਦਾ ਕੰਮ ਤਰੱਕੀ ਨਹੀਂ ਕਰ ਸਕਦਾ ਸੀ, ਸਮੁੱਚੇ ਯੁਗ ਨੂੰ ਅੰਤ ਤਕ ਲਿਆਉਣਾ ਤਾਂ ਬਿਲਕੁਲ ਵੀ ਸੰਭਵ ਨਾ ਹੁੰਦਾ। ਜੇ ਮਨੁੱਖ ਹਮੇਸ਼ਾ ਸਲੀਬ ’ਤੇ ਹੀ ਡਟਿਆ ਰਹਿੰਦਾ ਅਤੇ ਸਹਿਣਸ਼ੀਲਤਾ ਤੇ ਨਿਮਰਤਾ ਦਾ ਅਮਲ ਕਰਦਾ, ਤਾਂ ਪਰਮੇਸ਼ੁਰ ਦੇ ਕੰਮ ਦਾ ਅੱਗੇ ਵਧਣਾ ਜਾਰੀ ਰਹਿਣਾ ਅਸੰਭਵ ਹੁੰਦਾ। ਛੇ ਹਜ਼ਾਰ ਸਾਲਾਂ ਦੇ ਪ੍ਰਬੰਧਨ ਨੂੰ ਸਿਰਫ਼ ਅਜਿਹੇ ਲੋਕਾਂ ਦਰਮਿਆਨ ਹੀ ਖਤਮ ਨਹੀਂ ਕੀਤਾ ਜਾ ਸਕਦਾ ਜਿਹੜੇ ਸਿਰਫ਼ ਸ਼ਰਾ ਦਾ ਪਾਲਣ ਕਰਦੇ ਹਨ, ਜਾਂ ਸਿਰਫ਼ ਸਲੀਬ ਨੂੰ ਚਿੰਬੜੇ ਰਹਿੰਦੇ ਹਨ ਅਤੇ ਸਹਿਣਸ਼ੀਲਤਾ ਤੇ ਨਿਮਰਤਾ ਦਾ ਅਮਲ ਕਰਦੇ ਹਨ। ਇਸ ਦੀ ਬਜਾਏ, ਪਰਮੇਸ਼ੁਰ ਦੇ ਪ੍ਰਬੰਧਨ ਦਾ ਸਮੁੱਚਾ ਕੰਮ ਅੰਤ ਦੇ ਦਿਨਾਂ ਵਿਚਲੇ ਉਨ੍ਹਾਂ ਲੋਕਾਂ ਦਰਮਿਆਨ ਸਮਾਪਤ ਕੀਤਾ ਜਾਂਦਾ ਹੈ, ਜੋ ਪਰਮੇਸ਼ੁਰ ਬਾਰੇ ਜਾਣਦੇ ਹਨ, ਜੋ ਸ਼ਤਾਨ ਦੇ ਚੁੰਗਲ ਵਿਚੋਂ ਮੁੜ ਪ੍ਰਾਪਤ ਕੀਤੇ ਗਏ ਹਨ, ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਤਾਨ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਨਾਲ ਅੱਡ ਕਰ ਲਿਆ ਹੈ। ਇਹ ਪਰਮੇਸ਼ੁਰ ਦੇ ਕੰਮ ਦੀ ਅਟੱਲ ਦਿਸ਼ਾ ਹੈ। ਇਹ ਕਿਉਂ ਕਿਹਾ ਜਾਂਦਾ ਹੈ ਕਿ ਧਾਰਮਿਕ ਕਲੀਸਿਆਵਾਂ ਵਿਚਲੇ ਲੋਕਾਂ ਦਾ ਅਮਲ ਪੁਰਾਣਾ ਹੈ? ਇਹ ਇਸ ਲਈ ਹੈ ਕਿਉਂਕਿ ਉਹ ਜੋ ਕੁਝ ਅਮਲ ਵਿੱਚ ਲਿਆਉਂਦੇ ਹਨ, ਉਸ ਦਾ ਅੱਜ ਦੇ ਕੰਮ ਨਾਲ ਸੰਬੰਧ ਟੁੱਟ ਚੁੱਕਿਆ ਹੈ। ਕਿਰਪਾ ਦੇ ਯੁਗ ਵਿੱਚ, ਉਹ ਜੋ ਕੁਝ ਅਮਲ ਵਿੱਚ ਲਿਆਉਂਦੇ ਸੀ ਸਹੀ ਸੀ, ਪਰ ਜਿਉਂ-ਜਿਉਂ ਯੁਗ ਬੀਤਿਆ ਹੈ ਅਤੇ ਪਰਮੇਸ਼ੁਰ ਦਾ ਕੰਮ ਬਦਲਿਆ ਹੈ, ਉਨ੍ਹਾਂ ਦਾ ਅਮਲ ਸਹਿਜੇ-ਸਹਿਜੇ ਪੁਰਾਣਾ ਹੋ ਗਿਆ ਹੈ। ਨਵੇਂ ਕੰਮ ਅਤੇ ਨਵੇਂ ਪ੍ਰਕਾਸ਼ ਨੇ ਇਸ ਨੂੰ ਪਿੱਛੇ ਛੱਡ ਦਿੱਤਾ ਹੈ। ਆਪਣੀ ਅਸਲ ਬੁਨਿਆਦ ਦੇ ਅਧਾਰ ਤੇ, ਪਵਿੱਤਰ ਆਤਮਾ ਦਾ ਕੰਮ ਹੋਰ ਬਹੁਤ ਸਾਰੇ ਕਦਮਾਂ ਦੀ ਡੂੰਘਾਈ ਤਕ ਅੱਗੇ ਵੱਧ ਗਿਆ ਹੈ। ਫਿਰ ਵੀ ਉਹ ਲੋਕ ਅਜੇ ਤਕ ਪਰਮੇਸ਼ੁਰ ਦੇ ਕੰਮ ਦੇ ਮੂਲ ਪੜਾਅ ’ਤੇ ਅੜੇ ਹੋਏ ਹਨ, ਅਤੇ ਅਜੇ ਵੀ ਪੁਰਾਣੇ ਅਮਲਾਂ ਅਤੇ ਪੁਰਾਣੇ ਪ੍ਰਕਾਸ਼ ਨਾਲ ਚਿੰਬੜੇ ਹੋਏ ਹਨ। ਪਰਮੇਸ਼ੁਰ ਦਾ ਕੰਮ ਤਿੰਨ ਜਾਂ ਪੰਜ ਸਾਲਾਂ ਵਿੱਚ ਬਹੁਤ ਜ਼ਿਆਦਾ ਬਦਲ ਸਕਦਾ ਹੈ, ਤਾਂ ਕੀ 2,000 ਸਾਲਾਂ ਦੇ ਅਰਸੇ ਦੌਰਾਨ ਇਸ ਤੋਂ ਵੀ ਕਿਤੇ ਵੱਡੀਆਂ ਤਬਦੀਲੀਆਂ ਨਹੀਂ ਹੋਈਆਂ ਹੋਣਗੀਆਂ? ਜੇ ਮਨੁੱਖ ਕੋਲ ਕੋਈ ਨਵਾਂ ਪ੍ਰਕਾਸ਼ ਜਾਂ ਅਮਲ ਨਹੀਂ ਹੈ, ਤਾਂ ਇਸ ਦਾ ਅਰਥ ਹੈ ਕਿ ਉਹ ਪਵਿੱਤਰ ਆਤਮਾ ਦੇ ਕੰਮ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਿਆ ਹੈ। ਇਹ ਮਨੁੱਖ ਦੀ ਅਸਫ਼ਲਤਾ ਹੈ; ਪਰਮੇਸ਼ੁਰ ਦੇ ਨਵੇਂ ਕੰਮ ਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ, ਅੱਜ, ਜਿਨ੍ਹਾਂ ਵਿੱਚ ਪਹਿਲਾਂ ਪਵਿੱਤਰ ਆਤਮਾ ਦਾ ਕੰਮ ਮੌਜੂਦ ਸੀ, ਅਜੇ ਵੀ ਪੁਰਾਣੇ ਅਮਲਾਂ ਦਾ ਪਾਲਣ ਕਰਦੇ ਹਨ। ਪਵਿੱਤਰ ਆਤਮਾ ਦਾ ਕੰਮ ਹਮੇਸ਼ਾ ਅੱਗੇ ਵਧਦਾ ਹੈ, ਅਤੇ ਜੋ ਪਵਿੱਤਰ ਆਤਮਾ ਦੇ ਵਰਗ ਵਿੱਚ ਹਨ, ਉਨ੍ਹਾਂ ਸਾਰਿਆਂ ਨੂੰ ਵੀ ਕਦਮ-ਦਰ-ਕਦਮ, ਹੋਰ ਡੂੰਘਾਈ ਵਿੱਚ ਅੱਗੇ ਵਧਣਾ ਅਤੇ ਬਦਲਣਾ ਚਾਹੀਦਾ ਹੈ। ਉਨ੍ਹਾਂ ਨੂੰ ਇੱਕੋ ਹੀ ਪੜਾਅ ’ਤੇ ਨਹੀਂ ਰੁਕ ਜਾਣਾ ਚਾਹੀਦਾ। ਸਿਰਫ਼ ਉਹ ਲੋਕ ਜੋ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਜਾਣਦੇ ਹਨ ਉਸ ਦੇ ਅਸਲ ਕੰਮ ਵਿੱਚ ਰਹਿਣਗੇ, ਅਤੇ ਪਵਿੱਤਰ ਆਤਮਾ ਦੇ ਨਵੇਂ ਕੰਮ ਨੂੰ ਸਵੀਕਾਰ ਨਹੀਂ ਕਰਨਗੇ। ਸਿਰਫ਼ ਉਹ ਜਿਹੜੇ ਅਣਆਗਿਆਕਾਰ ਹਨ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ। ਜੇ ਮਨੁੱਖ ਦਾ ਅਮਲ ਪਵਿੱਤਰ ਆਤਮਾ ਦੇ ਨਵੇਂ ਕੰਮ ਨਾਲ ਕਦਮ ਮਿਲਾ ਕੇ ਨਹੀਂ ਚੱਲਦਾ, ਤਾਂ ਮਨੁੱਖ ਦਾ ਅਮਲ ਯਕੀਨਨ ਅੱਜ ਦੇ ਕੰਮ ਤੋਂ ਅੱਡ ਹੋ ਜਾਂਦਾ ਹੈ ਅਤੇ ਯਕੀਨਨ ਅੱਜ ਦੇ ਕੰਮ ਦੇ ਅਨੁਕੂਲ ਨਹੀਂ ਹੁੰਦਾ ਹੈ। ਇਨ੍ਹਾਂ ਵਰਗੇ ਪੁਰਾਣੇ ਲੋਕ ਬਸ ਪਰਮੇਸ਼ੁਰ ਦੀ ਇੱਛਾ ਨੂੰ ਸਿਰੇ ਚਾੜ੍ਹਨ ਵਿੱਚ ਅਸਮਰਥ ਹੁੰਦੇ ਹਨ, ਉਨ੍ਹਾਂ ਲਈ ਅਜਿਹੇ ਲੋਕ ਬਣਨਾ ਤਾਂ ਦੂਰ ਦੀ ਗੱਲ ਰਹੀ ਜੋ ਆਖਰਕਾਰ ਪਰਮੇਸ਼ੁਰ ਦੀ ਗਵਾਹੀ ਉੱਤੇ ਕਾਇਮ ਰਹਿਣਗੇ। ਇਸ ਤੋਂ ਇਲਾਵਾ, ਸਮੁੱਚੇ ਪ੍ਰਬੰਧਨ ਦਾ ਕੰਮ, ਲੋਕਾਂ ਦੇ ਅਜਿਹੇ ਸਮੂਹ ਦਰਮਿਆਨ ਸਮਾਪਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਕਦੇ ਯਹੋਵਾਹ ਦੀ ਸ਼ਰਾ ਨੂੰ ਮੰਨਿਆ ਸੀ, ਅਤੇ ਉਨ੍ਹਾਂ ਲਈ ਜਿਨ੍ਹਾਂ ਨੇ ਕਦੇ ਸਲੀਬ ਲਈ ਦੁੱਖ ਝੱਲਿਆ ਸੀ, ਜੇ ਉਹ ਅੰਤ ਦੇ ਦਿਨਾਂ ਦੇ ਕੰਮ ਦੇ ਪੜਾਅ ਨੂੰ ਸਵੀਕਾਰ ਨਹੀਂ ਕਰ ਸਕਦੇ, ਤਾਂ ਉਹ ਸਭ ਕੁਝ ਜੋ ਉਨ੍ਹਾਂ ਨੇ ਕੀਤਾ ਵਿਅਰਥ, ਅਤੇ ਬੇਕਾਰ ਚਲਾ ਜਾਵੇਗਾ। ਪਵਿੱਤਰ ਆਤਮਾ ਦੇ ਕੰਮ ਦਾ ਸਭ ਤੋਂ ਸਪਸ਼ਟ ਪ੍ਰਗਟਾਵਾ ਵਰਤਮਾਨ ਨੂੰ ਅਪਣਾਉਣ ਵਿੱਚ ਹੈ, ਨਾ ਕਿ ਬੀਤੇ ਸਮੇਂ ਨਾਲ ਚਿੰਬੜੇ ਰਹਿਣ ਵਿੱਚ। ਜੋ ਅੱਜ ਦੇ ਕੰਮ ਨਾਲ ਕਦਮ ਮਿਲਾ ਕੇ ਨਹੀਂ ਚੱਲੇ ਹਨ, ਅਤੇ ਜੋ ਅੱਜ ਦੇ ਅਮਲ ਤੋਂ ਅੱਡ ਹੋ ਗਏ ਹਨ, ਉਹ ਅਜਿਹੇ ਲੋਕ ਹਨ ਜੋ ਪਵਿੱਤਰ ਆਤਮਾ ਦੇ ਕੰਮ ਦਾ ਵਿਰੋਧ ਕਰਦੇ ਹਨ ਅਤੇ ਇਸ ਨੂੰ ਸਵੀਕਾਰ ਨਹੀਂ ਕਰਦੇ। ਅਜਿਹੇ ਲੋਕ ਪਰਮੇਸ਼ੁਰ ਦੇ ਮੌਜੂਦਾ ਕੰਮ ਨੂੰ ਨਕਾਰਦੇ ਹਨ। ਹਾਲਾਂਕਿ ਉਹ ਬੀਤੇ ਸਮੇਂ ਦੇ ਪ੍ਰਕਾਸ਼ ਨੂੰ ਫੜੀ ਰੱਖਦੇ ਹਨ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਪਵਿੱਤਰ ਆਤਮਾ ਦੇ ਕੰਮ ਬਾਰੇ ਨਹੀਂ ਜਾਣਦੇ ਹਨ। ਮਨੁੱਖ ਦੇ ਅਮਲ ਵਿੱਚ ਤਬਦੀਲੀਆਂ ਬਾਰੇ, ਬੀਤੇ ਸਮੇਂ ਅਤੇ ਅੱਜ ਦੇ ਅਮਲ ਵਿਚਲੇ ਫ਼ਰਕ ਬਾਰੇ, ਪਿਛਲੇ ਯੁਗ ਦੌਰਾਨ ਅਮਲ ਕਿਵੇਂ ਕੀਤਾ ਜਾਂਦਾ ਸੀ, ਅਤੇ ਅੱਜ ਇਹ ਕਿਵੇਂ ਕੀਤਾ ਜਾਂਦਾ ਹੈ ਆਦਿ ਬਾਰੇ ਇਹ ਸਾਰੀ ਗੱਲਬਾਤ ਕਿਉਂ ਜਾਂਦੀ ਰਹੀ ਹੈ? ਮਨੁੱਖ ਦੇ ਅਮਲ ਵਿੱਚ ਅਜਿਹੀ ਵੰਡ ਬਾਰੇ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਕਿਉਂਕਿ ਪਵਿੱਤਰ ਆਤਮਾ ਦਾ ਕੰਮ ਨਿਰੰਤਰ ਰੂਪ ਵਿੱਚ ਅੱਗੇ ਵੱਧ ਰਿਹਾ ਹੈ, ਅਤੇ ਇਸ ਤਰ੍ਹਾਂ ਮਨੁੱਖ ਦੇ ਅਮਲ ਲਈ ਨਿਰੰਤਰ ਰੂਪ ਵਿੱਚ ਬਦਲਦੇ ਰਹਿਣਾ ਜ਼ਰੂਰੀ ਹੈ। ਜੇ ਮਨੁੱਖ ਇੱਕੋ ਪੜਾਅ ਵਿੱਚ ਫਸਿਆ ਰਹਿੰਦਾ ਹੈ, ਤਾਂ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਉਹ ਪਰਮੇਸ਼ੁਰ ਦੇ ਨਵੇਂ ਕੰਮ ਅਤੇ ਨਵੇਂ ਪ੍ਰਕਾਸ਼ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਅਸਮਰਥ ਹੈ; ਪਰ ਇਸ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਪਰਮੇਸ਼ੁਰ ਦੇ ਪ੍ਰਬੰਧਨ ਦੀ ਯੋਜਨਾ ਨਹੀਂ ਬਦਲੀ ਹੈ। ਜੋ ਪਵਿੱਤਰ ਆਤਮਾ ਦੇ ਵਰਗ ਤੋਂ ਬਾਹਰ ਹਨ ਉਹ ਹਮੇਸ਼ਾ ਸੋਚਦੇ ਹਨ ਕਿ ਉਹ ਸਹੀ ਹਨ, ਪਰ ਅਸਲ ਵਿੱਚ, ਉਨ੍ਹਾਂ ਵਿੱਚ ਪਰਮੇਸ਼ੁਰ ਦਾ ਕੰਮ ਬਹੁਤ ਪਹਿਲਾਂ ਹੀ ਰੁਕ ਗਿਆ ਸੀ, ਅਤੇ ਪਵਿੱਤਰ ਆਤਮਾ ਦਾ ਕੰਮ ਉਨ੍ਹਾਂ ਵਿੱਚ ਮੌਜੂਦ ਨਹੀਂ ਹੈ। ਪਰਮੇਸ਼ੁਰ ਦਾ ਕੰਮ ਲੰਬਾ ਅਰਸਾ ਪਹਿਲਾਂ ਲੋਕਾਂ ਦੇ ਇੱਕ ਹੋਰ ਸਮੂਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਇੱਕ ਅਜਿਹਾ ਸਮੂਹ ਜਿਸ ਉੱਤੇ ਪਰਮੇਸ਼ੁਰ ਦਾ ਇਰਾਦਾ ਆਪਣੇ ਨਵੇਂ ਕੰਮ ਨੂੰ ਸੰਪੂਰਣ ਕਰਨ ਦਾ ਹੈ। ਕਿਉਂਕਿ ਜੋ ਲੋਕ ਧਰਮ ਵਿੱਚ ਹਨ ਉਹ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰ ਕਰਨ ਵਿੱਚ ਸਮਰੱਥ ਨਹੀਂ ਹਨ, ਅਤੇ ਸਿਰਫ਼ ਬੀਤੇ ਸਮੇਂ ਦੇ ਪੁਰਾਣੇ ਕੰਮ ਨੂੰ ਫੜੀ ਰਖਦੇ ਹਨ, ਇਸ ਤਰ੍ਹਾਂ ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਤਿਆਗ ਦਿੱਤਾ ਹੈ, ਅਤੇ ਉਨ੍ਹਾਂ ਲੋਕਾਂ ਉੱਤੇ ਆਪਣਾ ਨਵਾਂ ਕੰਮ ਕਰਦਾ ਹੈ ਜੋ ਇਸ ਨਵੇਂ ਕੰਮ ਨੂੰ ਸਵੀਕਾਰਦੇ ਹਨ। ਇਹ ਉਹ ਲੋਕ ਹਨ ਜੋ ਉਸ ਦੇ ਨਵੇਂ ਕੰਮ ਵਿੱਚ ਸਹਿਯੋਗ ਦਿੰਦੇ ਹਨ, ਅਤੇ ਸਿਰਫ਼ ਇਸ ਤਰੀਕੇ ਨਾਲ ਹੀ ਉਸ ਦਾ ਪ੍ਰਬੰਧਨ ਸਿਰੇ ਚੜ੍ਹਾਇਆ ਜਾ ਸਕਦਾ ਹੈ। ਪਰਮੇਸ਼ੁਰ ਦਾ ਪ੍ਰਬੰਧਨ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ, ਅਤੇ ਮਨੁੱਖ ਦਾ ਅਮਲ ਹਮੇਸ਼ਾ ਹੋਰ ਉਚਾਈ ’ਤੇ ਜਾਂਦਾ ਰਹਿੰਦਾ ਹੈ। ਪਰਮੇਸ਼ੁਰ ਹਮੇਸ਼ਾ ਕੰਮ ਕਰ ਰਿਹਾ ਹੈ, ਅਤੇ ਮਨੁੱਖ ਹਮੇਸ਼ਾ ਲੋੜਵੰਦ ਹੁੰਦਾ ਹੈ, ਇਸ ਤਰ੍ਹਾਂ ਕਿ ਦੋਵੇਂ ਆਪੋ-ਆਪਣੇ ਸਿਖਰ ’ਤੇ ਪਹੁੰਚ ਜਾਂਦੇ ਹਨ ਅਤੇ ਪਰਮੇਸ਼ੁਰ ਅਤੇ ਮਨੁੱਖ ਦਾ ਸੰਪੂਰਣ ਮਿਲਾਪ ਦਾ ਹੋ ਜਾਂਦਾ ਹੈ। ਇਹ ਪਰਮੇਸ਼ੁਰ ਦੇ ਕੰਮ ਦੀ ਪ੍ਰਾਪਤੀ ਦਾ ਪ੍ਰਗਟਾਵਾ ਹੈ, ਅਤੇ ਇਹ ਪਰਮੇਸ਼ੁਰ ਦੇ ਸਮੁੱਚੇ ਪ੍ਰਬੰਧਨ ਦਾ ਅੰਤਮ ਨਤੀਜਾ ਹੈ।

ਪਰਮੇਸ਼ੁਰ ਦੇ ਕੰਮ ਦੇ ਹਰ ਪੜਾਅ ਵਿੱਚ ਮਨੁੱਖ ਲਈ ਵੀ ਇਸ ਨਾਲ ਸੰਬੰਧਤ ਮੰਗਾਂ ਹੁੰਦੀਆਂ ਹਨ। ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਸ਼ਾਮਲ ਸਾਰੇ ਲੋਕਾਂ ਵਿੱਚ ਪਵਿੱਤਰ ਆਤਮਾ ਦੀ ਮੌਜੂਦਗੀ ਅਤੇ ਤਾੜਨਾ ਹੁੰਦੀ ਹੈ, ਅਤੇ ਜੋ ਲੋਕ ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਨਹੀਂ ਹਨ, ਉਹ ਸ਼ਤਾਨ ਦੇ ਨਿਯੰਤ੍ਰਣ ਹੇਠ, ਅਤੇ ਪਵਿੱਤਰ ਆਤਮਾ ਦੇ ਕਿਸੇ ਵੀ ਕੰਮ ਦੇ ਬਗੈਰ ਹੁੰਦੇ ਹਨ। ਜੋ ਲੋਕ ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਹਨ ਇਹ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰਦੇ ਹਨ, ਅਤੇ ਜੋ ਪਰਮੇਸ਼ੁਰ ਦੇ ਨਵੇਂ ਕੰਮ ਵਿੱਚ ਸਹਿਯੋਗ ਦਿੰਦੇ ਹਨ। ਜੇ ਉਹ ਲੋਕ ਜੋ ਇਸ ਵਰਗ ਦੇ ਅੰਦਰ ਹਨ, ਸਹਿਯੋਗ ਦੇਣ ਵਿੱਚ ਸਮਰੱਥ ਨਹੀਂ ਹੁੰਦੇ ਹਨ, ਅਤੇ ਇਸ ਸਮੇਂ ਦੌਰਾਨ ਪਰਮੇਸ਼ੁਰ ਦੁਆਰਾ ਲੋੜੀਂਦੀ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਅਯੋਗ ਹੁੰਦੇ ਹਨ, ਤਾਂ ਉਨ੍ਹਾਂ ਨੂੰ ਤਾੜਨਾ ਦਿੱਤੀ ਜਾਵੇਗੀ, ਅਤੇ ਸਭ ਤੋਂ ਮਾੜੀ ਗੱਲ ਇਹ ਕਿ ਪਵਿੱਤਰ ਆਤਮਾ ਦੁਆਰਾ ਉਨ੍ਹਾਂ ਨੂੰ ਤਿਆਗ ਦਿੱਤਾ ਜਾਵੇਗਾ। ਜੋ ਪਵਿੱਤਰ ਆਤਮਾ ਦੇ ਨਵੇਂ ਕੰਮ ਨੂੰ ਸਵੀਕਾਰ ਕਰਦੇ ਹਨ, ਉਹ ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਜੀਉਣਗੇ, ਅਤੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੀ ਦੇਖਭਾਲ ਅਤੇ ਸੁਰੱਖਿਆ ਮਿਲੇਗੀ। ਜੋ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਇੱਛੁਕ ਹਨ ਉਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ, ਅਤੇ ਜੋ ਲੋਕ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਇੱਛੁਕ ਨਹੀਂ ਹਨ ਉਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਤਾੜਨਾ ਦਿੱਤੀ ਜਾਂਦੀ ਹੈ, ਅਤੇ ਇੱਥੋਂ ਤਕ ਕਿ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਉਹ ਭਾਵੇਂ ਜਿਹੋ ਜਿਹੇ ਵੀ ਵਿਅਕਤੀ ਹੋਣ, ਬਸ਼ਰਤੇ ਕਿ ਉਹ ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਹਨ, ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜ਼ਿੰਮੇਦਾਰੀ ਲਵੇਗਾ ਜੋ ਉਸ ਦੇ ਨਾਮ ਦੀ ਖਾਤਰ ਉਸ ਦੇ ਨਵੇਂ ਕੰਮ ਨੂੰ ਸਵੀਕਾਰਦੇ ਹਨ। ਜੋ ਲੋਕ ਉਸ ਦੇ ਨਾਮ ਨੂੰ ਵਡਿਆਉਂਦੇ ਹਨ ਅਤੇ ਉਸ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਲਈ ਇੱਛੁਕ ਹਨ ਉਨ੍ਹਾਂ ਨੂੰ ਉਸ ਦੀਆਂ ਦਾਤਾਂ ਮਿਲਣਗੀਆਂ; ਉਹ ਜੋ ਉਸ ਦੀ ਅਣਆਗਿਆਕਾਰੀ ਕਰਦੇ ਹਨ ਅਤੇ ਉਸ ਦੇ ਵਚਨਾਂ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਉਨ੍ਹਾਂ ਨੂੰ ਸਜ਼ਾ ਮਿਲੇਗੀ। ਜੋ ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਹਨ ਇਹ ਉਹ ਲੋਕ ਹਨ ਜੋ ਨਵੇਂ ਕੰਮ ਨੂੰ ਸਵੀਕਾਰਦੇ ਹਨ, ਅਤੇ ਕਿਉਂਕਿ ਉਨ੍ਹਾਂ ਨੇ ਨਵਾਂ ਕੰਮ ਸਵੀਕਾਰ ਕਰ ਲਿਆ ਹੈ, ਇਸ ਲਈ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਢੁਕਵੇਂ ਰੂਪ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ, ਅਤੇ ਅਜਿਹੇ ਵਿਦ੍ਰੋਹੀਆਂ ਵਜੋਂ ਪੇਸ਼ ਨਹੀਂ ਆਉਣਾ ਚਾਹੀਦਾ ਜੋ ਆਪਣਾ ਫਰਜ਼ ਨਹੀਂ ਨਿਭਾਉਂਦੇ। ਇਹ ਮਨੁੱਖ ਤੋਂ ਪਰਮੇਸ਼ੁਰ ਦੀ ਇੱਕੋ-ਇੱਕ ਮੰਗ ਹੈ। ਉਨ੍ਹਾਂ ਲੋਕਾਂ ਲਈ ਬਹੁਤੀ ਨਹੀਂ ਜੋ ਨਵੇਂ ਕੰਮ ਨੂੰ ਸਵੀਕਾਰ ਨਹੀਂ ਕਰਦੇ: ਉਹ ਪਵਿੱਤਰ ਆਤਮਾ ਦੇ ਵਰਗ ਤੋਂ ਬਾਹਰ ਹਨ, ਅਤੇ ਪਵਿੱਤਰ ਆਤਮਾ ਦੀ ਤਾੜਨਾ ਅਤੇ ਫਿਟਕਾਰ ਉਨ੍ਹਾਂ ’ਤੇ ਲਾਗੂ ਨਹੀਂ ਹੁੰਦੇ। ਇਹ ਲੋਕ ਸਾਰਾ ਦਿਨ, ਸਰੀਰ ਵਿੱਚ ਜੀਉਂਦੇ ਹਨ, ਇਹ ਆਪਣੇ ਮਨਾਂ ਦੇ ਅੰਦਰ ਜੀਉਂਦੇ ਹਨ, ਅਤੇ ਇਹ ਜੋ ਕੁਝ ਵੀ ਕਰਦੇ ਹਨ ਉਨ੍ਹਾਂ ਦੇ ਆਪਣੇ ਦਿਮਾਗਾਂ ਦੇ ਵਿਸ਼ਲੇਸ਼ਣ ਅਤੇ ਖੋਜ ਦੁਆਰਾ ਤਿਆਰ ਕੀਤੇ ਸਿਧਾਂਤ ਦੇ ਅਨੁਸਾਰ ਹੁੰਦਾ ਹੈ। ਇਹ ਉਹ ਨਹੀਂ ਹੈ ਜੋ ਪਵਿੱਤਰ ਆਤਮਾ ਦੇ ਨਵੇਂ ਕੰਮ ਦੁਆਰਾ ਲੋੜੀਂਦਾ ਹੈ, ਪਰਮੇਸ਼ੁਰ ਨਾਲ ਸਹਿਯੋਗ ਤਾਂ ਬਿਲਕੁਲ ਵੀ ਨਹੀਂ। ਜੋ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰ ਨਹੀਂ ਕਰਦੇ ਉਹ ਪਰਮੇਸ਼ੁਰ ਦੀ ਮੌਜੂਦਗੀ ਤੋਂ ਵਾਂਝੇ ਹੁੰਦੇ ਹਨ, ਅਤੇ, ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਦੀਆਂ ਦਾਤਾਂ ਅਤੇ ਸੁਰੱਖਿਆ ਤੋਂ ਸੱਖਣੇ ਹੁੰਦੇ ਹਨ। ਉਨ੍ਹਾਂ ਦੇ ਜ਼ਿਆਦਾਤਰ ਸ਼ਬਦ ਅਤੇ ਕੰਮ ਪਵਿੱਤਰ ਆਤਮਾ ਦੇ ਕੰਮ ਦੀਆਂ ਪਿਛਲੀਆਂ ਲੋੜਾਂ ਨਾਲ ਚਿੰਬੜੇ ਹੁੰਦੇ ਹਨ; ਉਹ ਸਿਧਾਂਤ ਹੁੰਦੇ ਹਨ, ਸੱਚਾਈ ਨਹੀਂ। ਅਜਿਹਾ ਸਿਧਾਂਤ ਅਤੇ ਨਿਯਮ ਇਹ ਸਿੱਧ ਕਰਨ ਲਈ ਕਾਫ਼ੀ ਹਨ ਕਿ ਇਨ੍ਹਾਂ ਲੋਕਾਂ ਦਾ ਇਕੱਠੇ ਹੋਣਾ ਧਰਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ; ਉਹ ਚੁਣੇ ਹੋਏ ਲੋਕ ਜਾਂ ਪਰਮੇਸ਼ੁਰ ਦੇ ਕੰਮ ਦੇ ਉਦੇਸ਼ ਨਹੀਂ ਹਨ। ਉਨ੍ਹਾਂ ਦਰਮਿਆਨ ਅਜਿਹੇ ਸਾਰੇ ਲੋਕਾਂ ਦੀ ਇਕੱਤਰਤਾ ਨੂੰ ਸਿਰਫ਼ ਧਰਮ ਦੀ ਮਹਾਨ ਸਭਾ ਹੀ ਕਿਹਾ ਜਾ ਸਕਦਾ ਹੈ, ਕਲੀਸਿਆ ਨਹੀਂ ਕਿਹਾ ਜਾ ਸਕਦਾ। ਇਹ ਇੱਕ ਅਟੱਲ ਤੱਥ ਹੈ। ਉਨ੍ਹਾਂ ਕੋਲ ਪਵਿੱਤਰ ਆਤਮਾ ਦਾ ਨਵਾਂ ਕੰਮ ਨਹੀਂ ਹੈ; ਉਹ ਜੋ ਕਰਦੇ ਹਨ ਉਹ ਧਰਮ ਦਾ ਸੂਚਕ ਜਾਪਦਾ ਹੈ, ਉਹ ਜੋ ਵਿਹਾਰ ਵਿੱਚ ਪਰਗਟ ਕਰਦੇ ਹਨ ਉਹ ਧਰਮ ਨਾਲ ਭਰਪੂਰ ਜਾਪਦਾ ਹੈ; ਉਨ੍ਹਾਂ ਕੋਲ ਪਵਿੱਤਰ ਆਤਮਾ ਦੀ ਮੌਜੂਦਗੀ ਅਤੇ ਕੰਮ ਨਹੀਂ ਹੁੰਦਾ, ਇਹ ਤਾਂ ਦੂਰ ਦੀ ਗੱਲ ਰਹੀ ਕਿ ਉਹ ਪਵਿੱਤਰ ਆਤਮਾ ਦੀ ਤਾੜਨਾ ਜਾਂ ਅੰਦਰੂਨੀ ਚਾਨਣ ਪ੍ਰਾਪਤ ਕਰਨ ਦੇ ਯੋਗ ਹੋਣ। ਇਹ ਸਭ ਲੋਕ ਬੇਜਾਨ ਲਾਸ਼ਾਂ, ਅਤੇ ਕੀੜੇ ਹਨ ਜੋ ਆਤਮਿਕਤਾ ਤੋਂ ਸੱਖਣੇ ਹਨ। ਉਨ੍ਹਾਂ ਕੋਲ ਮਨੁੱਖ ਦੇ ਵਿਦ੍ਰੋਹ ਅਤੇ ਵਿਰੋਧ ਦਾ ਕੋਈ ਗਿਆਨ ਨਹੀਂ ਹੁੰਦਾ, ਮਨੁੱਖ ਦੇ ਸਾਰੇ ਕੁਕਰਮਾਂ ਬਾਰੇ ਕੋਈ ਗਿਆਨ ਨਹੀਂ ਹੁੰਦਾ, ਪਰਮੇਸ਼ੁਰ ਦੇ ਸਾਰੇ ਕੰਮ ਅਤੇ ਪਰਮੇਸ਼ੁਰ ਦੀ ਵਰਤਮਾਨ ਇੱਛਾ ਬਾਰੇ ਗਿਆਨ ਹੋਣਾ ਤਾਂ ਦੂਰ ਦੀ ਗੱਲ ਰਹੀ। ਇਹ ਸਭ ਅਗਿਆਨੀ, ਨੀਚ ਲੋਕ ਹਨ, ਅਤੇ ਇਹ ਅਜਿਹਾ ਕੂੜਾ ਹਨ ਜੋ ਵਿਸ਼ਵਾਸੀ ਕਹਾਏ ਜਾਣ ਲਾਇਕ ਨਹੀਂ ਹਨ! ਉਹ ਜੋ ਕੁਝ ਵੀ ਕਰਦੇ ਹਨ ਉਸ ਦਾ ਪਰਮੇਸ਼ੁਰ ਦੇ ਪ੍ਰਬੰਧਨ ਨਾਲ ਕੋਈ ਲੈਣ-ਦੇਣ ਨਹੀਂ ਹੁੰਦਾ, ਅਜਿਹਾ ਤਾਂ ਬਿਲਕੁਲ ਵੀ ਨਹੀਂ ਜੋ ਪਰਮੇਸ਼ੁਰ ਦੀਆਂ ਯੋਜਨਾਵਾਂ ਨੂੰ ਵਿਗਾੜ ਸਕੇ। ਉਨ੍ਹਾਂ ਦੇ ਸ਼ਬਦ ਅਤੇ ਕੰਮ ਅਤਿਅੰਤ ਘਿਣਾਉਣੇ, ਅਤਿਅੰਤ ਤਰਸਯੋਗ ਹੁੰਦੇ ਹਨ, ਤੇ ਉੱਕਾ ਹੀ ਜ਼ਿਕਰ ਕਰਨ ਯੋਗ ਨਹੀਂ ਹੁੰਦੇ। ਜੋ ਲੋਕ ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਨਹੀਂ ਹਨ, ਉਨ੍ਹਾਂ ਦੁਆਰਾ ਕੀਤੇ ਕਿਸੇ ਵੀ ਕੰਮ ਦਾ ਪਵਿੱਤਰ ਆਤਮਾ ਦੇ ਨਵੇਂ ਕੰਮ ਨਾਲ ਕੋਈ ਲੈਣ-ਦੇਣ ਨਹੀਂ ਹੁੰਦਾ। ਇਸ ਕਰਕੇ, ਭਾਵੇਂ ਉਹ ਜੋ ਕੁਝ ਵੀ ਕਰਨ, ਉਹ ਪਵਿੱਤਰ ਆਤਮਾ ਦੀ ਤਾੜਨਾ ਦੇ ਬਗੈਰ ਹੁੰਦੇ ਹਨ, ਅਤੇ, ਇਸ ਤੋਂ ਇਲਾਵਾ, ਪਵਿੱਤਰ ਆਤਮਾ ਦੇ ਅੰਦਰੂਨੀ ਚਾਨਣ ਤੋਂ ਬਗੈਰ ਹੁੰਦੇ ਹਨ। ਕਿਉਂਕਿ ਇਹ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਸੱਚਾਈ ਪ੍ਰਤੀ ਕੋਈ ਪਿਆਰ ਨਹੀਂ ਹੈ, ਅਤੇ ਜਿਨ੍ਹਾਂ ਨੂੰ ਪਵਿੱਤਰ ਆਤਮਾ ਨੇ ਨਫ਼ਰਤ ਕੀਤੀ ਅਤੇ ਠੁਕਰਾਇਆ ਹੈ। ਉਨ੍ਹਾਂ ਨੂੰ ਕੁਕਰਮੀ ਕਿਹਾ ਜਾਂਦਾ ਹੈ ਕਿਉਂਕਿ ਉਹ ਸਰੀਰ ਵਿੱਚ ਤੁਰਦੇ-ਫਿਰਦੇ ਅਤੇ ਪਰਮੇਸ਼ੁਰ ਦੇ ਨਾਂ ਦੀ ਤਖਤੀ ਹੇਠ ਜਿਵੇਂ ਉਨ੍ਹਾਂ ਨੂੰ ਚੰਗਾ ਲੱਗੇ ਉਸੇ ਤਰ੍ਹਾਂ ਕਰਦੇ ਹਨ। ਜਦੋਂ ਪਰਮੇਸ਼ੁਰ ਕੰਮ ਕਰਦਾ ਹੈ, ਤਾਂ ਉਹ ਜਾਣ-ਬੁੱਝ ਕੇ ਉਸ ਦੇ ਵਿਰੋਧ ਵਿੱਚ ਹੁੰਦੇ ਹਨ, ਅਤੇ ਉਸ ਦੇ ਖਿਲਾਫ਼ ਹੁੰਦੇ ਹਨ। ਪਰਮੇਸ਼ੁਰ ਨੂੰ ਸਹਿਯੋਗ ਦੇਣ ਵਿੱਚ ਮਨੁੱਖ ਦੀ ਅਸਫ਼ਲਤਾ ਆਪਣੇ ਆਪ ਵਿੱਚ ਹੀ ਅਤਿਅੰਤ ਵਿਦ੍ਰੋਹੀ ਹੈ, ਤਾਂ ਕੀ ਜੋ ਲੋਕ ਜਾਣ-ਬੁੱਝ ਕੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਖਾਸ ਕਰਕੇ ਵਾਜਬ ਸਜ਼ਾ ਨਹੀਂ ਮਿਲੇਗੀ? ਇਨ੍ਹਾਂ ਲੋਕਾਂ ਦੇ ਕੁਕਰਮਾਂ ਬਾਰੇ ਜ਼ਿਕਰ ਆਉਣ ’ਤੇ, ਕੁਝ ਲੋਕ ਇਨ੍ਹਾਂ ਨੂੰ ਫਿਟਕਾਰਨ ਲਈ ਉਤਾਵਲੇ ਹੁੰਦੇ ਹਨ, ਜਦਕਿ ਪਰਮੇਸ਼ੁਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਮਨੁੱਖ ਨੂੰ, ਇਹ ਜਾਪਦਾ ਹੈ ਕਿ ਉਨ੍ਹਾਂ ਦੇ ਕੰਮਾਂ ਦਾ ਵਾਸਤਾ ਪਰਮੇਸ਼ੁਰ ਦੇ ਨਾਂ ਨਾਲ ਹੈ, ਪਰ ਅਸਲ ਵਿੱਚ, ਪਰਮੇਸ਼ੁਰ ਦੇ ਨਾਂ ਨਾਲ ਜਾਂ ਉਸ ਦੀ ਗਵਾਹੀ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੁੰਦਾ। ਭਾਵੇਂ ਇਹ ਲੋਕ ਜੋ ਕੁਝ ਵੀ ਕਰਦੇ ਹੋਣ, ਪਰਮੇਸ਼ੁਰ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੁੰਦਾ: ਇਸ ਦਾ ਉਸ ਦੇ ਨਾਮ ਅਤੇ ਉਸ ਦੇ ਮੌਜੂਦਾ ਕੰਮ ਦੋਵਾਂ ਨਾਲ ਹੀ ਕੋਈ ਸੰਬੰਧ ਨਹੀਂ ਹੁੰਦਾ। ਇਹ ਲੋਕ ਆਪਣੇ ਆਪ ਨੂੰ ਅਪਮਾਨਤ ਕਰਦੇ ਹਨ, ਅਤੇ ਸ਼ਤਾਨ ਨੂੰ ਪਰਗਟ ਕਰਦੇ ਹਨ; ਇਹ ਉਹ ਕੁਕਰਮੀ ਹਨ ਜੋ ਕ੍ਰੋਧ ਦੇ ਦਿਨ ਲਈ ਜਮ੍ਹਾਂ ਕਰੀ ਜਾ ਰਹੇ ਹਨ। ਅੱਜ, ਉਨ੍ਹਾਂ ਦੇ ਕੰਮ ਭਾਵੇਂ ਜਿਹੋ ਜਿਹੇ ਵੀ ਹੋਣ, ਅਤੇ ਬਸ਼ਰਤੇ ਉਹ ਪਰਮੇਸ਼ੁਰ ਦੇ ਪ੍ਰਬੰਧਨ ਵਿੱਚ ਰੁਕਾਵਟ ਨਾ ਪਾਉਂਦੇ ਹੋਣ ਅਤੇ ਪਰਮੇਸ਼ੁਰ ਦੇ ਨਵੇਂ ਕੰਮ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਾ ਹੋਵੇ, ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਅਨੁਸਾਰ ਸਜ਼ਾ ਨਹੀਂ ਦਿੱਤੀ ਜਾਵੇਗੀ, ਕਿਉਂਕਿ ਕ੍ਰੋਧ ਦਾ ਦਿਨ ਆਉਣਾ ਅਜੇ ਬਾਕੀ ਹੈ। ਅਜਿਹਾ ਬਹੁਤ ਕੁਝ ਹੈ ਜੋ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਨੂੰ ਪਹਿਲਾਂ ਤੋਂ ਹੀ ਨਜਿੱਠ ਲੈਣਾ ਚਾਹੀਦਾ ਸੀ, ਤੇ ਉਹ ਸੋਚਦੇ ਹਨ ਕਿ ਉਨ੍ਹਾਂ ਕੁਕਰਮੀਆਂ ਨੂੰ ਜਿੰਨੀ ਛੇਤੀ ਹੋ ਸਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪਰ ਕਿਉਂਕਿ ਪਰਮੇਸ਼ੁਰ ਦੇ ਪ੍ਰਬੰਧਨ ਦਾ ਕੰਮ ਅਜੇ ਵੀ ਖਤਮ ਨਹੀਂ ਹੋਇਆ ਹੈ, ਅਤੇ ਕ੍ਰੋਧ ਦਾ ਦਿਨ ਆਉਣਾ ਅਜੇ ਬਾਕੀ ਹੈ, ਇਸ ਲਈ ਕੁਧਰਮੀ ਅਜੇ ਵੀ ਆਪਣੇ ਕੁਧਰਮੀ ਕੰਮ ਨਿਰੰਤਰ ਕਰੀ ਜਾ ਰਹੇ ਹਨ। ਕੁਝ ਲੋਕ ਕਹਿੰਦੇ ਹਨ, “ਧਰਮ ਵਿਚਲੇ ਲੋਕਾਂ ਅੰਦਰ ਪਵਿੱਤਰ ਆਤਮਾ ਦੀ ਮੌਜੂਦਗੀ ਜਾਂ ਕੰਮ ਨਹੀਂ ਹੈ, ਅਤੇ ਉਹ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਦੇ ਹਨ; ਤਾਂ ਫਿਰ ਪਰਮੇਸ਼ੁਰ ਅਜੇ ਤਕ ਉਨ੍ਹਾਂ ਦੇ ਆਪਮੁਹਾਰੇ ਵਿਹਾਰ ਨੂੰ ਸਹਿਣ ਕਰਨ ਦੀ ਬਜਾਏ, ਉਨ੍ਹਾਂ ਦਾ ਨਾਸ ਕਿਉਂ ਨਹੀਂ ਕਰਦਾ?” ਇਹ ਲੋਕ, ਜੋ ਸ਼ਤਾਨ ਦਾ ਪ੍ਰਗਟਾਵਾ ਹਨ ਅਤੇ ਜੋ ਸਰੀਰ ਨੂੰ ਪਰਗਟ ਕਰਦੇ ਹਨ, ਉਹ ਅਗਿਆਨੀ, ਨੀਚ ਲੋਕ ਹਨ; ਉਹ ਬੇਹੂਦਾ ਲੋਕ ਹਨ। ਉਹ ਉਦੋਂ ਤਕ ਪਰਮੇਸ਼ੁਰ ਦੇ ਕ੍ਰੋਧ ਦੇ ਆਗਮਨ ਨੂੰ ਨਹੀਂ ਵੇਖਣਗੇ, ਜਦੋਂ ਤਕ ਉਨ੍ਹਾਂ ਨੂੰ ਇਹ ਸਮਝ ਨਾ ਆ ਗਈ ਹੋਵੇ ਕਿ ਪਰਮੇਸ਼ੁਰ ਮਨੁੱਖਾਂ ਦਰਮਿਆਨ ਆਪਣਾ ਕੰਮ ਕਿਵੇਂ ਕਰਦਾ ਹੈ, ਅਤੇ ਜਦੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਜਾਵੇਗਾ, ਤਾਂ ਉਨ੍ਹਾਂ ਸਾਰੇ ਕੁਕਰਮੀ ਲੋਕਾਂ ਨੂੰ ਆਪੋ-ਆਪਣੀ ਸਜ਼ਾ ਮਿਲੇਗੀ, ਅਤੇ ਉਨ੍ਹਾਂ ਵਿੱਚੋਂ ਇੱਕ ਵੀ ਜਣਾ ਕ੍ਰੋਧ ਦੇ ਦਿਨ ਤੋਂ ਬਚ ਨਹੀਂ ਸਕੇਗਾ। ਹੁਣ ਮਨੁੱਖ ਦੀ ਸਜ਼ਾ ਦਾ ਸਮਾਂ ਨਹੀਂ, ਬਲਕਿ ਜਿੱਤਣ ਦੇ ਕੰਮ ਨੂੰ ਪੂਰਾ ਕਰਨ ਦਾ ਸਮਾਂ ਹੈ, ਬਸ਼ਰਤੇ ਅਜਿਹੇ ਲੋਕ ਹੋਣ ਜੋ ਪਰਮੇਸ਼ੁਰ ਦੇ ਪ੍ਰਬੰਧਨ ਨੂੰ ਵਿਗਾੜਦੇ ਹਨ, ਜਿਸ ਸਥਿਤੀ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਦੀ ਗੰਭੀਰਤਾ ਦੇ ਅਧਾਰ ’ਤੇ ਸਜ਼ਾ ਦਿੱਤੀ ਜਾਵੇਗੀ। ਪਰਮੇਸ਼ੁਰ ਦੇ ਮਨੁੱਖਜਾਤੀ ਦੇ ਪ੍ਰਬੰਧਨ ਦੌਰਾਨ, ਉਹ ਸਭ ਜੋ ਪਵਿੱਤਰ ਆਤਮਾ ਦੇ ਵਰਗ ਦੇ ਅੰਦਰ ਹਨ, ਪਰਮੇਸ਼ੁਰ ਨਾਲ ਸੰਬੰਧ ਰੱਖਦੇ ਹਨ। ਜਿਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਨਫ਼ਰਤ ਕੀਤੀ ਜਾਂਦੀ ਹੈ ਅਤੇ ਠੁਕਰਾਇਆ ਜਾਂਦਾ ਹੈ ਉਹ ਸ਼ਤਾਨ ਦੇ ਪ੍ਰਭਾਵ ਹੇਠ ਜੀਉਂਦੇ ਹਨ, ਅਤੇ ਜੋ ਕੁਝ ਉਹ ਅਮਲ ਵਿੱਚ ਲਿਆਉਂਦੇ ਹਨ ਉਸ ਦਾ ਪਰਮੇਸ਼ੁਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਜੋ ਲੋਕ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰਦੇ ਹਨ ਅਤੇ ਪਰਮੇਸ਼ੁਰ ਨੂੰ ਸਹਿਯੋਗ ਦਿੰਦੇ ਹਨ ਸਿਰਫ਼ ਉਨ੍ਹਾਂ ਦਾ ਸੰਬੰਧ ਹੀ ਪਰਮੇਸ਼ੁਰ ਨਾਲ ਹੁੰਦਾ ਹੈ, ਕਿਉਂਕਿ ਪਰਮੇਸ਼ੁਰ ਦਾ ਮਕਸਦ ਸਿਰਫ਼ ਉਹ ਲੋਕ ਹੁੰਦੇ ਹਨ ਜੋ ਇਸ ਨੂੰ ਸਵੀਕਾਰਦੇ ਹਨ, ਅਤੇ ਇਸ ਦਾ ਮਕਸਦ ਸਾਰੇ ਲੋਕ ਨਹੀਂ ਹੁੰਦੇ, ਭਾਵੇਂ ਉਹ ਇਸ ਨੂੰ ਸਵੀਕਾਰਦੇ ਹੋਣ ਜਾਂ ਨਹੀਂ। ਪਰਮੇਸ਼ੁਰ ਦੁਆਰਾ ਕੀਤੇ ਕੰਮ ਦਾ ਹਮੇਸ਼ਾ ਕੋਈ ਉਦੇਸ਼ ਹੁੰਦਾ ਹੈ ਅਤੇ ਇੱਕ ਝਟਕੇ ਵਿੱਚ ਹੀ ਨਹੀਂ ਕੀਤਾ ਜਾਂਦਾ। ਜਿਹੜੇ ਲੋਕ ਸ਼ਤਾਨ ਨਾਲ ਜੁੜੇ ਹੋਏ ਹਨ ਉਹ ਪਰਮੇਸ਼ੁਰ ਦੀ ਗਵਾਹੀ ਦੇਣ ਦੇ ਲਾਇਕ ਨਹੀਂ ਹਨ, ਪਰਮੇਸ਼ੁਰ ਨੂੰ ਸਹਿਯੋਗ ਦੇਣ ਦੇ ਲਾਇਕ ਹੋਣਾ ਤਾਂ ਦੂਰ ਦੀ ਗੱਲ ਰਹੀ।

ਪਵਿੱਤਰ ਆਤਮਾ ਦੇ ਕੰਮ ਦੇ ਹਰ ਪੜਾਅ ਲਈ ਮਨੁੱਖ ਦੀ ਵੀ ਗਵਾਹੀ ਦੀ ਲੋੜ ਹੁੰਦੀ ਹੈ। ਕੰਮ ਦਾ ਹਰ ਪੜਾਅ ਪਰਮੇਸ਼ੁਰ ਅਤੇ ਸ਼ਤਾਨ ਵਿਚਾਲੇ ਲੜਾਈ ਹੁੰਦਾ ਹੈ, ਅਤੇ ਲੜਾਈ ਦਾ ਨਿਸ਼ਾਨਾ ਸ਼ਤਾਨ ਹੁੰਦਾ ਹੈ, ਜਦਕਿ ਇਸ ਕੰਮ ਦੁਆਰਾ ਜਿਸ ਨੂੰ ਸੰਪੂਰਣ ਬਣਾਇਆ ਜਾਵੇਗਾ ਉਹ ਹੈ ਮਨੁੱਖ। ਪਰਮੇਸ਼ੁਰ ਦਾ ਕੰਮ ਸਫ਼ਲ ਹੋ ਸਕਦਾ ਹੈ ਜਾਂ ਨਹੀਂ, ਇਹ ਮਨੁੱਖ ਦੀ ਪਰਮੇਸ਼ੁਰ ਨੂੰ ਗਵਾਹੀ ਦੇ ਤਰੀਕੇ ’ਤੇ ਨਿਰਭਰ ਕਰਦਾ ਹੈ। ਇਹ ਗਵਾਹੀ ਉਹ ਹੈ ਜੋ ਪਰਮੇਸ਼ੁਰ ਉਨ੍ਹਾਂ ਲੋਕਾਂ ਤੋਂ ਚਾਹੁੰਦਾ ਹੈ ਜੋ ਉਸ ਦੇ ਪਿੱਛੇ ਚੱਲਦੇ ਹਨ; ਇਹ ਸ਼ਤਾਨ ਦੇ ਸਾਹਮਣੇ ਦਿੱਤੀ ਜਾਂਦੀ ਗਵਾਹੀ ਹੈ, ਅਤੇ ਉਸ ਦੇ ਕੰਮ ਦੇ ਪ੍ਰਭਾਵਾਂ ਦਾ ਪ੍ਰਮਾਣ ਵੀ ਹੈ। ਪਰਮੇਸ਼ੁਰ ਦਾ ਪੂਰਾ ਪ੍ਰਬੰਧ ਤਿੰਨ ਪੜਾਵਾਂ ਵਿੱਚ ਵੰਡਿਆ ਹੋਇਆ ਹੈ, ਅਤੇ ਹਰੇਕ ਪੜਾਅ ਵਿੱਚ, ਮਨੁੱਖ ਤੋਂ ਢੁਕਵੀਆਂ ਮੰਗਾਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਜਿਉਂ-ਜਿਉਂ ਯੁਗ ਬੀਤਦੇ ਅਤੇ ਅੱਗੇ ਵਧਦੇ ਹਨ, ਸਾਰੀ ਮਨੁੱਖਜਾਤੀ ਤੋਂ ਪਰਮੇਸ਼ੁਰ ਦੀਆਂ ਮੰਗਾਂ ਹੋਰ ਉੱਚੀਆਂ ਹੁੰਦੀਆਂ ਜਾਂਦੀਆਂ ਹਨ। ਇਸ ਤਰ੍ਹਾਂ, ਕਦਮ-ਦਰ-ਕਦਮ, ਪਰਮੇਸ਼ੁਰ ਦੇ ਪ੍ਰਬੰਧਨ ਦਾ ਇਹ ਕੰਮ ਆਪਣੇ ਸਿਖਰ ’ਤੇ ਪਹੁੰਚ ਜਾਂਦਾ ਹੈ, ਜਦੋਂ ਤੱਕ ਮਨੁੱਖ “ਵਚਨ ਦੇ ਦੇਹਧਾਰੀ ਹੋਣ” ਦੇ ਤੱਥ ਨੂੰ ਦੇਖ ਨਹੀਂ ਲੈਂਦਾ, ਅਤੇ ਇਸ ਤਰ੍ਹਾਂ ਮਨੁੱਖ ਤੋਂ ਮੰਗਾਂ ਹੋਰ ਉੱਚੀਆਂ ਹੁੰਦੀਆਂ ਜਾਂਦੀਆਂ ਹਨ, ਜਿਵੇਂ ਕਿ ਗਵਾਹੀ ਦੇਣ ਲਈ ਮਨੁੱਖ ਤੋਂ ਮੰਗਾਂ। ਮਨੁੱਖ ਪਰਮੇਸ਼ੁਰ ਨੂੰ ਸੱਚਮੁੱਚ ਸਹਿਯੋਗ ਦੇਣ ਦੇ ਜਿੰਨਾ ਜ਼ਿਆਦਾ ਸਮਰੱਥ ਹੁੰਦਾ ਹੈ, ਉੰਨਾ ਹੀ ਉਹ ਪਰਮੇਸ਼ੁਰ ਨੂੰ ਵਡਿਆਉਂਦਾ ਹੈ। ਮਨੁੱਖ ਦਾ ਸਹਿਯੋਗ ਉਹ ਗਵਾਹੀ ਹੈ ਜੋ ਉਸ ਲਈ ਦੇਣੀ ਜ਼ਰੂਰੀ ਹੈ, ਅਤੇ ਜੋ ਗਵਾਹੀ ਉਹ ਦਿੰਦਾ ਹੈ ਉਹ ਮਨੁੱਖ ਦਾ ਅਮਲ ਹੈ। ਇਸ ਲਈ, ਭਾਵੇਂ ਪਰਮੇਸ਼ੁਰ ਦੇ ਕੰਮ ਦਾ ਮੁਨਾਸਬ ਅਸਰ ਹੋ ਸਕਦਾ ਹੈ ਜਾਂ ਨਹੀਂ, ਅਤੇ ਭਾਵੇਂ ਸੱਚੀ ਗਵਾਹੀ ਹੋ ਸਕਦੀ ਹੈ ਜਾਂ ਨਹੀਂ, ਇਹ ਮਨੁੱਖ ਦੇ ਸਹਿਯੋਗ ਅਤੇ ਗਵਾਹੀ ਨਾਲ ਗੁੰਝਲਦਾਰ ਰੂਪ ਵਿੱਚ ਜੁੜੇ ਹੋਏ ਹਨ। ਜਦੋਂ ਕੰਮ ਖਤਮ ਹੋ ਜਾਵੇਗਾ, ਕਹਿਣ ਦਾ ਭਾਵ ਇਹ ਕਿ, ਜਦੋਂ ਪਰਮੇਸ਼ੁਰ ਦਾ ਸਾਰਾ ਪ੍ਰਬੰਧਨ ਆਪਣੇ ਅੰਤ ’ਤੇ ਪਹੁੰਚ ਜਾਵੇਗਾ, ਤਾਂ ਮਨੁੱਖ ਨੂੰ ਹੋਰ ਉੱਚੀ ਗਵਾਹੀ ਦੇਣ ਦੀ ਲੋੜ ਪਵੇਗੀ, ਅਤੇ ਜਦੋਂ ਪਰਮੇਸ਼ੁਰ ਦਾ ਕੰਮ ਆਪਣੇ ਅੰਤ ’ਤੇ ਪਹੁੰਚ ਜਾਵੇਗਾ, ਤਾਂ ਮਨੁੱਖ ਦਾ ਅਮਲ ਅਤੇ ਪ੍ਰਵੇਸ਼ ਆਪੋ-ਆਪਣੇ ਸਿਖਰ ’ਤੇ ਪਹੁੰਚ ਜਾਣਗੇ। ਬੀਤੇ ਸਮੇਂ ਵਿੱਚ, ਮਨੁੱਖ ਲਈ ਸ਼ਰਾ ਅਤੇ ਹੁਕਮਾਂ ਦਾ ਪਾਲਣ ਕਰਨਾ ਜ਼ਰੂਰੀ ਸੀ, ਅਤੇ ਉਸ ਲਈ ਸਹਿਣਸ਼ੀਲ ਅਤੇ ਨਿਮਰ ਹੋਣਾ ਜ਼ਰੂਰੀ ਸੀ। ਅੱਜ, ਮਨੁੱਖ ਲਈ ਪਰਮੇਸ਼ੁਰ ਦੇ ਸਾਰੇ ਪ੍ਰਬੰਧਾਂ ਦਾ ਪਾਲਣ ਕਰਨਾ ਅਤੇ ਉਸ ਕੋਲ ਪਰਮੇਸ਼ੁਰ ਲਈ ਸਰਵ-ਉੱਚ ਪਿਆਰ ਹੋਣਾ ਜ਼ਰੂਰੀ ਹੈ, ਅਤੇ ਆਖਰਕਾਰ ਉਸ ਲਈ ਬਿਪਤਾ ਦੇ ਦਰਮਿਆਨ ਵੀ ਪਰਮੇਸ਼ੁਰ ਨਾਲ ਪਿਆਰ ਕਰਨਾ ਜ਼ਰੂਰੀ ਹੈ। ਇਹ ਤਿੰਨ ਪੜਾਅ ਅਜਿਹੀਆਂ ਮੰਗਾਂ ਹਨ ਜੋ ਪਰਮੇਸ਼ੁਰ ਆਪਣੇ ਸਮੁੱਚੇ ਪ੍ਰਬੰਧਨ ਦੇ ਦੌਰਾਨ, ਕਦਮ-ਦਰ-ਕਦਮ, ਮਨੁੱਖ ਤੋਂ ਕਰਦਾ ਹੈ। ਪਰਮੇਸ਼ੁਰ ਦੇ ਕੰਮ ਦਾ ਹਰ ਪੜਾਅ ਪਿਛਲੇ ਨਾਲੋਂ ਹੋਰ ਡੂੰਘਾ ਹੁੰਦਾ ਹੈ, ਅਤੇ ਹਰ ਪੜਾਅ ਵਿੱਚ ਮਨੁੱਖ ਦੀਆਂ ਲੋੜਾਂ ਪਿਛਲੇ ਪੜਾਅ ਨਾਲੋਂ ਵਧੇਰੇ ਗੂੜ੍ਹ ਹੁੰਦੀਆਂ ਹਨ, ਅਤੇ ਇਸ ਤਰੀਕੇ ਨਾਲ, ਪਰਮੇਸ਼ੁਰ ਦਾ ਸਮੁੱਚਾ ਪ੍ਰਬੰਧ ਸਹਿਜੇ-ਸਹਿਜੇ ਅਕਾਰ ਲੈਂਦਾ ਹੈ। ਇਹ ਨਿਸ਼ਚਿਤ ਰੂਪ ਵਿੱਚ ਇਸ ਕਰਕੇ ਹੈ ਕਿਉਂਕਿ ਮਨੁੱਖ ਤੋਂ ਕੀਤੀਆਂ ਮੰਗਾਂ ਹਮੇਸ਼ਾ ਉੱਚੀਆਂ ਹੁੰਦੀਆਂ ਜਾਂਦੀਆਂ ਹਨ ਕਿ ਮਨੁੱਖ ਦਾ ਸੁਭਾਅ ਪਰਮੇਸ਼ੁਰ ਦੁਆਰਾ ਲੋੜੀਂਦੇ ਮਾਪਦੰਡਾਂ ਦੇ ਹੋਰ ਨਜ਼ਦੀਕ ਆ ਜਾਂਦਾ ਹੈ, ਅਤੇ ਸਿਰਫ਼ ਤਦ ਹੀ ਸਮੁੱਚੀ ਮਨੁੱਖਜਾਤੀ ਸਹਿਜੇ-ਸਹਿਜੇ ਸ਼ਤਾਨ ਦੇ ਪ੍ਰਭਾਵ ਤੋਂ ਦੂਰ ਹੋਣ ਲਗਦੀ ਹੈ ਜਦ ਤਕ ਕਿ, ਪਰਮੇਸ਼ੁਰ ਦਾ ਕੰਮ ਅਖੀਰ ’ਤੇ ਨਾ ਪਹੁੰਚ ਜਾਵੇ, ਜਦੋਂ ਸਮੁੱਚੀ ਮਨੁੱਖਜਾਤੀ ਨੂੰ ਸ਼ਤਾਨ ਦੇ ਪ੍ਰਭਾਵ ਤੋਂ ਬਚਾ ਲਿਆ ਜਾਵੇਗਾ। ਜਦੋਂ ਉਹ ਸਮਾਂ ਆਵੇਗਾ, ਤਾਂ ਪਰਮੇਸ਼ੁਰ ਦਾ ਕੰਮ ਆਪਣੇ ਅੰਤ ’ਤੇ ਪਹੁੰਚ ਚੁੱਕਾ ਹੋਵੇਗਾ, ਅਤੇ ਆਪਣੇ ਸੁਭਾਅ ਵਿੱਚ ਤਬਦੀਲੀਆਂ ਲਿਆਉਣ ਲਈ ਪਰਮੇਸ਼ੁਰ ਨਾਲ ਮਨੁੱਖ ਦਾ ਸਹਿਯੋਗ ਹੁਣ ਖਤਮ ਹੋ ਜਾਵੇਗਾ, ਅਤੇ ਸਮੁੱਚੀ ਮਨੁੱਖਜਾਤੀ ਪਰਮੇਸ਼ੁਰ ਦੇ ਚਾਨਣ ਵਿੱਚ ਜੀਵੇਗੀ, ਅਤੇ ਉਸ ਸਮੇਂ ਤੋਂ ਬਾਅਦ, ਪਰਮੇਸ਼ੁਰ ਪ੍ਰਤੀ ਕੋਈ ਵਿਦ੍ਰੋਹ ਜਾਂ ਵਿਰੋਧ ਨਹੀਂ ਹੋਵੇਗਾ। ਪਰਮੇਸ਼ੁਰ ਵੀ ਮਨੁੱਖ ਤੋਂ ਕੋਈ ਮੰਗਾਂ ਨਹੀਂ ਕਰੇਗਾ, ਅਤੇ ਮਨੁੱਖ ਅਤੇ ਪਰਮੇਸ਼ੁਰ ਵਿਚਾਲੇ ਵਧੇਰੇ ਇਕਸੁਰਤਾ ਵਾਲਾ ਸਹਿਯੋਗ ਹੋਵੇਗਾ, ਅਜਿਹਾ ਜੋ ਮਨੁੱਖ ਅਤੇ ਪਰਮੇਸ਼ੁਰ ਦਾ ਇੱਕਠਿਆਂ ਜੀਵਨ ਹੋਵੇਗਾ, ਅਜਿਹਾ ਜੀਵਨ ਜੋ ਪਰਮੇਸ਼ੁਰ ਦੇ ਪ੍ਰਬੰਧਨ ਦੇ ਪੂਰੀ ਤਰ੍ਹਾਂ ਨਾਲ ਸਮਾਪਤ ਜਾਣ ਤੋਂ ਬਾਅਦ, ਅਤੇ ਉਦੋਂ ਆਉਂਦਾ ਹੈ ਜਦੋਂ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੁਆਰਾ ਸ਼ਤਾਨ ਦੇ ਚੁੰਗਲ ਤੋਂ ਬਚਾਇਆ ਜਾ ਚੁੱਕਾ ਹੋਵੇ। ਜੋ ਲੋਕ ਧਿਆਨ ਨਾਲ ਪਰਮੇਸ਼ੁਰ ਦੇ ਨਕਸ਼ੇ ਕਦਮਾਂ ’ਤੇ ਨਹੀਂ ਚੱਲ ਸਕਦੇ ਉਹ ਅਜਿਹਾ ਜੀਵਨ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹੁੰਦੇ ਹਨ। ਉਹ ਆਪਣੇ-ਆਪ ਨੂੰ ਹਨੇਰੇ ਵਿੱਚ ਧੱਕ ਚੁੱਕੇ ਹੋਣਗੇ, ਜਿਥੇ ਉਹ ਰੋਣਗੇ ਤੇ ਆਪਣੇ ਦੰਦ ਕਰੀਚਣਗੇ; ਇਹ ਉਹ ਲੋਕ ਹਨ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਤਾਂ ਕਰਦੇ ਹਨ ਪਰ ਉਸ ਦੇ ਪਿੱਛੇ ਨਹੀਂ ਚੱਲਦੇ, ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਤਾਂ ਕਰਦੇ ਹਨ ਪਰ ਉਸ ਦੇ ਸਾਰੇ ਕੰਮ ਦਾ ਪਾਲਣ ਨਹੀਂ ਕਰਦੇ। ਕਿਉਂਕਿ ਮਨੁੱਖ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈ, ਇਸ ਲਈ ਉਸ ਨੂੰ ਪਰਮੇਸ਼ੁਰ ਦੇ ਨਕਸ਼ੇ ਕਦਮਾਂ ’ਤੇ ਕਦਮ-ਬ-ਕਦਮ ਧਿਆਨ ਨਾਲ ਚੱਲਣਾ ਪਵੇਗਾ; ਉਸ ਨੂੰ “ਜਿੱਥੇ ਕਿਤੇ ਲੇਲਾ ਜਾਵੇ ਉਸ ਦੇ ਪਿੱਛੇ-ਪਿੱਛੇ ਤੁਰਨਾ ਚਾਹੀਦਾ ਹੈ।” ਸਿਰਫ਼ ਇਹੀ ਉਹ ਲੋਕ ਹਨ ਜੋ ਸੱਚੇ ਰਾਹ ਦੀ ਭਾਲ ਕਰਦੇ ਹਨ, ਸਿਰਫ਼ ਇਹੀ ਉਹ ਲੋਕ ਹਨ ਜੋ ਪਵਿੱਤਰ ਆਤਮਾ ਦੇ ਕੰਮ ਬਾਰੇ ਜਾਣਦੇ ਹਨ। ਜੋ ਲੋਕ ਅੱਖਰਾਂ ਅਤੇ ਸਿਧਾਂਤਾਂ ਦੀ ਅੱਖਾਂ ਮੀਟ ਕੇ ਪਾਲਣਾ ਕਰਦੇ ਹਨ ਉਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਪਵਿੱਤਰ ਆਤਮਾ ਦੇ ਕੰਮ ਤੋਂ ਕੱਢ ਦਿੱਤਾ ਗਿਆ ਹੈ। ਸਮੇਂ ਦੇ ਹਰ ਦੌਰ ਵਿੱਚ, ਪਰਮੇਸ਼ੁਰ ਨਵੇਂ ਕੰਮ ਦੀ ਸ਼ੁਰੂਆਤ ਕਰੇਗਾ, ਅਤੇ ਹਰੇਕ ਦੌਰ ਵਿੱਚ, ਮਨੁੱਖਾਂ ਦਰਮਿਆਨ ਇੱਕ ਨਵੀਂ ਸ਼ੁਰੂਆਤ ਹੋਵੇਗੀ। ਜੇ ਮਨੁੱਖ ਸਿਰਫ਼ ਇਨ੍ਹਾਂ ਸੱਚਾਈਆਂ ਦਾ ਹੀ ਪਾਲਣ ਕਰਦਾ ਹੈ ਕਿ “ਯਹੋਵਾਹ ਪਰਮੇਸ਼ੁਰ ਹੈ” ਅਤੇ “ਯਿਸੂ ਮਸੀਹ ਹੈ,” ਜੋ ਉਹ ਸੱਚਾਈਆਂ ਹਨ ਜੋ ਸਿਰਫ਼ ਉਨ੍ਹਾਂ ਨਾਲ ਸਬੰਧਤ ਯੁਗਾਂ ’ਤੇ ਲਾਗੂ ਹੁੰਦੀਆਂ ਹਨ, ਤਾਂ ਮਨੁੱਖ ਪਵਿੱਤਰ ਆਤਮਾ ਦੇ ਕੰਮ ਨਾਲ ਕਦੇ ਵੀ ਕਦਮ ਮਿਲਾ ਕੇ ਨਹੀਂ ਚੱਲ ਸਕੇਗਾ, ਅਤੇ ਹਮੇਸ਼ਾ ਲਈ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਵਿੱਚ ਅਸਮਰੱਥ ਰਹੇਗਾ। ਇਸ ਦੀ ਪਰਵਾਹ ਕੀਤੇ ਬਗੈਰ ਕਿ ਪਰਮੇਸ਼ੁਰ ਕਿਵੇਂ ਕੰਮ ਕਰਦਾ ਹੈ, ਮਨੁੱਖ ਰੱਤੀ ਭਰ ਵੀ ਸ਼ੱਕ ਕੀਤੇ ਬਗੈਰ ਉਸ ਦੇ ਪਿੱਛੇ ਚੱਲਦਾ ਹੈ, ਅਤੇ ਧਿਆਨ ਨਾਲ ਉਸ ਦੇ ਪਿੱਛੇ ਚਲਦਾ ਹੈ। ਇਸ ਤਰੀਕੇ ਨਾਲ, ਮਨੁੱਖ ਨੂੰ ਪਵਿੱਤਰ ਆਤਮਾ ਦੁਆਰਾ ਕਿਵੇਂ ਕੱਢਿਆ ਜਾ ਸਕਦਾ ਹੈ? ਇਹ ਪਰਵਾਹ ਕੀਤੇ ਬਗੈਰ ਕਿ ਪਰਮੇਸ਼ੁਰ ਕੀ ਕੰਮ ਕਰਦਾ ਹੈ, ਜਿੰਨਾ ਚਿਰ ਮਨੁੱਖ ਨੂੰ ਯਕੀਨ ਹੁੰਦਾ ਹੈ ਕਿ ਇਹ ਪਵਿੱਤਰ ਆਤਮਾ ਦਾ ਕੰਮ ਹੈ, ਅਤੇ ਉਹ ਪਵਿੱਤਰ ਆਤਮਾ ਦੇ ਕੰਮ ਵਿੱਚ ਬਿਨਾ ਕਿਸੇ ਭੁਲੇਖੇ ਦੇ ਸਹਿਯੋਗ ਦਿੰਦਾ ਹੈ, ਅਤੇ ਪਰਮੇਸ਼ੁਰ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਫਿਰ ਉਸ ਨੂੰ ਕਿਵੇਂ ਸਜ਼ਾ ਦਿੱਤੀ ਜਾ ਸਕਦੀ ਹੈ? ਪਰਮੇਸ਼ੁਰ ਦਾ ਕੰਮ ਕਦੇ ਵੀ ਬੰਦ ਨਹੀਂ ਹੋਇਆ, ਉਸ ਦੇ ਕਦਮ ਕਦੇ ਵੀ ਨਹੀਂ ਰੁਕੇ, ਅਤੇ ਪ੍ਰਬੰਧਨ ਦੇ ਉਸ ਦੇ ਕੰਮ ਦੀ ਸਮਾਪਤੀ ਤੋਂ ਪਹਿਲਾਂ, ਉਹ ਹਮੇਸ਼ਾ ਰੁੱਝਿਆ ਰਿਹਾ ਹੈ, ਅਤੇ ਕਦੇ ਰੁਕਦਾ ਨਹੀਂ ਹੈ। ਪਰ ਮਨੁੱਖ ਵੱਖਰਾ ਹੈ: ਪਵਿੱਤਰ ਆਤਮਾ ਦੇ ਕੰਮ ਦਾ ਨਾਂਮਾਤਰ ਹੀ ਗ੍ਰਹਿਣ ਕਰਨ ਤੋਂ ਬਾਅਦ, ਉਹ ਇਸ ਨਾਲ ਇੰਝ ਵਿਹਾਰ ਕਰਦਾ ਹੈ ਜਿਵੇਂ ਇਹ ਕਦੇ ਨਹੀਂ ਬਦਲੇਗਾ; ਥੋੜ੍ਹਾ ਜਿਹਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ, ਉਹ ਪਰਮੇਸ਼ੁਰ ਦੇ ਹੋਰ ਨਵੇਂ ਕੰਮ ਦੇ ਨਕਸ਼ੇ ਕਦਮਾਂ ’ਤੇ ਅੱਗੇ ਨਹੀਂ ਵਧਦਾ; ਪਰਮੇਸ਼ੁਰ ਦੇ ਥੋੜ੍ਹੇ ਜਿਹੇ ਕੰਮ ਨੂੰ ਵੇਖਣ ਤੋਂ ਬਾਅਦ ਹੀ, ਉਹ ਤੁਰੰਤ ਪਰਮੇਸ਼ੁਰ ਨੂੰ ਲੱਕੜ ਦੀ ਇੱਕ ਖਾਸ ਮੂਰਤ ਵਜੋਂ ਮੁਕੱਰਰ ਕਰ ਦਿੰਦਾ ਹੈ, ਅਤੇ ਇਹ ਮੰਨਦਾ ਹੈ ਕਿ ਪਰਮੇਸ਼ੁਰ ਹਮੇਸ਼ਾ ਇਸੇ ਰੂਪ ਵਿੱਚ ਰਹੇਗਾ ਜੋ ਉਸ ਨੂੰ ਆਪਣੇ ਸਾਹਮਣੇ ਵਿਖਾਈ ਦਿੰਦਾ ਹੈ, ਕਿ ਇਹ ਬੀਤੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸੀ ਅਤੇ ਭਵਿੱਖ ਵਿੱਚ ਹਮੇਸ਼ਾ ਇਸੇ ਤਰ੍ਹਾਂ ਰਹੇਗਾ; ਸਿਰਫ਼ ਸਤਹੀ ਜਿਹਾ ਗਿਆਨ ਪ੍ਰਾਪਤ ਕਰਕੇ ਹੀ, ਮਨੁੱਖ ਇੰਨਾ ਹੰਕਾਰੀ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਅਤੇ ਆਪਹੁਦਰੇ ਰੂਪ ਵਿੱਚ ਪਰਮੇਸ਼ੁਰ ਦੇ ਅਜਿਹੇ ਸੁਭਾਅ ਅਤੇ ਹੋਂਦ ਦੀ ਡੌਂਡੀ ਪਿੱਟਣ ਲੱਗ ਜਾਂਦਾ ਹੈ ਜੋ ਅਸਲ ਵਿੱਚ ਮੌਜੂਦ ਹੀ ਨਹੀਂ; ਅਤੇ ਪਵਿੱਤਰ ਆਤਮਾ ਦੇ ਕੰਮ ਦੇ ਇੱਕ ਪੜਾਅ ਬਾਰੇ ਯਕੀਨੀ ਹੋ ਜਾਣ ਤੋਂ ਬਾਅਦ, ਭਾਵੇਂ ਇਹ ਵਿਅਕਤੀ ਜਿਹੋ ਜਿਹਾ ਵੀ ਹੋਵੇ ਜੋ ਪਰਮੇਸ਼ੁਰ ਦੇ ਨਵੇਂ ਕੰਮ ਦੀ ਡੌਂਡੀ ਪਿਟਦਾ ਹੈ, ਮਨੁੱਖ ਇਸ ਨੂੰ ਸਵੀਕਾਰ ਨਹੀਂ ਕਰਦਾ। ਇਹ ਉਹ ਲੋਕ ਹਨ ਜੋ ਪਵਿੱਤਰ ਆਤਮਾ ਦੇ ਨਵੇਂ ਕੰਮ ਨੂੰ ਸਵੀਕਾਰ ਨਹੀਂ ਕਰ ਸਕਦੇ; ਉਹ ਬਹੁਤ ਹੀ ਰੂੜ੍ਹੀਵਾਦੀ ਹਨ, ਅਤੇ ਨਵੀਆਂ ਚੀਜ਼ਾਂ ਨੂੰ ਸਵੀਕਾਰ ਕਰਨ ਵਿੱਚ ਅਸਮਰਥ ਹੁੰਦੇ ਹਨ। ਅਜਿਹੇ ਲੋਕ ਉਹ ਹੁੰਦੇ ਹਨ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਤਾਂ ਕਰਦੇ ਹਨ ਪਰ ਪਰਮੇਸ਼ੁਰ ਨੂੰ ਨਕਾਰਦੇ ਵੀ ਹਨ। ਮਨੁੱਖ ਇਹ ਮੰਨਦਾ ਹੈ ਕਿ ਇਸਰਾਏਲੀ “ਸਿਰਫ਼ ਯਹੋਵਾਹ ਵਿੱਚ ਵਿਸ਼ਵਾਸ ਕਰਨ ਅਤੇ ਯਿਸੂ ਵਿੱਚ ਵਿਸ਼ਵਾਸ ਨਾ ਕਰਨ” ਦੇ ਵਿਸ਼ੇ ਵਿੱਚ ਗਲਤ ਸਨ, ਪਰ ਫਿਰ ਵੀ ਜ਼ਿਆਦਾਤਰ ਲੋਕ ਅਜਿਹੀ ਭੂਮਿਕਾ ਨਿਭਾਉਂਦੇ ਹਨ ਜਿਸ ਵਿੱਚ ਉਹ “ਸਿਰਫ਼ ਯਹੋਵਾਹ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਯਿਸੂ ਨੂੰ ਨਕਾਰਦੇ ਹਨ” ਅਤੇ “ਮਸੀਹ ਦੀ ਵਾਪਸੀ ਲਈ ਤਰਸਦੇ ਹਨ, ਪਰ ਉਸ ਮਸੀਹ ਦਾ ਵਿਰੋਧ ਕਰਦੇ ਹਨ ਜਿਸ ਨੂੰ ਯਿਸੂ ਕਿਹਾ ਜਾਂਦਾ ਹੈ।” ਤਾਂ ਫਿਰ, ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ, ਕਿ ਲੋਕ ਪਵਿੱਤਰ ਆਤਮਾ ਦੇ ਕੰਮ ਦੇ ਇੱਕ ਪੜਾਅ ਨੂੰ ਸਵੀਕਾਰ ਕਰਨ ਤੋਂ ਬਾਅਦ ਅਜੇ ਵੀ ਸ਼ਤਾਨ ਦੇ ਵੱਸ ਵਿੱਚ ਜੀਉਂਦੇ ਹਨ, ਅਤੇ ਅਜੇ ਤਕ ਪਰਮੇਸ਼ੁਰ ਦੀਆਂ ਦਾਤਾਂ ਪ੍ਰਾਪਤ ਨਹੀਂ ਕਰਦੇ। ਕੀ ਇਹ ਮਨੁੱਖ ਦੇ ਵਿਦ੍ਰੋਹ ਦਾ ਨਤੀਜਾ ਨਹੀਂ ਹੈ? ਸੰਸਾਰ ਭਰ ਦੇ ਈਸਾਈ, ਜੋ ਅਜੋਕੇ ਨਵੇਂ ਕੰਮ ਨਾਲ ਕਦਮ ਮਿਲਾ ਕੇ ਨਹੀਂ ਚੱਲੇ ਹਨ ਸਾਰੇ ਹੀ ਇਸ ਵਿਸ਼ਵਾਸ ’ਤੇ ਕਾਇਮ ਹਨ ਕਿ ਉਹ ਖੁਸ਼ਨਸੀਬ ਹਨ, ਕਿ ਪਰਮੇਸ਼ੁਰ ਉਨ੍ਹਾਂ ਦੀ ਹਰ ਇੱਛਾ ਨੂੰ ਪੂਰਾ ਕਰੇਗਾ। ਫਿਰ ਵੀ ਉਹ ਯਕੀਨ ਨਾਲ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ੁਰ ਉਨ੍ਹਾਂ ਨੂੰ ਉੱਪਰ ਤੀਸਰੇ ਸਵਰਗ' ’ਤੇ ਕਿਉਂ ਲੈ ਜਾਵੇਗਾ, ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਪੱਕਾ ਵਿਸ਼ਵਾਸ ਹੈ ਕਿ ਯਿਸੂ ਕਿਵੇਂ ਉਨ੍ਹਾਂ ਨੂੰ ਚਿੱਟੇ ਬੱਦਲ ’ਤੇ ਸਵਾਰ ਹੋ ਕੇ ਲੈਣ ਲਈ ਆਵੇਗਾ, ਸੰਪੂਰਨ ਯਕੀਨ ਨਾਲ ਇਸ ਬਾਰੇ ਕਹਿਣਾ ਤਾਂ ਦੂਰ ਦੀ ਗੱਲ ਹੈ ਕਿ ਕੀ ਯਿਸੂ ਸੱਚਮੁੱਚ ਉਸ ਦਿਨ ਚਿੱਟੇ ਬੱਦਲ ’ਤੇ ਸਵਾਰ ਹੋ ਕੇ ਆਵੇਗਾ ਜਿਸ ਦਿਨ ਦੀ ਉਹ ਕਲਪਨਾ ਕਰਦੇ ਹਨ। ਉਹ ਸਭ ਉਤਾਵਲੇ ਹਨ, ਅਤੇ ਬੌਂਦਲੇ ਹੋਏ ਹਨ; ਉਨ੍ਹਾਂ ਨੂੰ ਖੁਦ ਨੂੰ ਇੱਥੋਂ ਤਕ ਵੀ ਨਹੀਂ ਪਤਾ ਕਿ ਕੀ ਪਰਮੇਸ਼ੁਰ ਉਨ੍ਹਾਂ ਵਿੱਚੋਂ ਹਰੇਕ ਨੂੰ ਉੱਪਰ ਉਠਾ ਲਵੇਗਾ ਜਾਂ ਨਹੀਂ, ਤਰ੍ਹਾਂ-ਤਰ੍ਹਾਂ ਦੇ ਉਹ ਮੁੱਠੀ ਭਰ ਲੋਕ, ਜੋ ਹਰ ਸੰਸਥਾ ਤੋਂ ਆਉਂਦੇ ਹਨ। ਪਰਮੇਸ਼ੁਰ ਇਸ ਸਮੇਂ ਜੋ ਕੰਮ ਕਰਦਾ ਹੈ, ਵਰਤਮਾਨ ਯੁਗ, ਪਰਮੇਸ਼ੁਰ ਦੀ ਇੱਛਾ—ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਦੀ ਕੋਈ ਸਮਝ ਨਹੀਂ ਹੈ, ਅਤੇ ਉਹ ਉਂਗਲਾਂ ’ਤੇ ਦਿਨ ਗਿਣਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਸਕਦੇ। ਜੋ ਲੋਕ ਐਨ ਅੰਤ ਤਕ ਲੇਲੇ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹਨ ਸਿਰਫ਼ ਉਹੀ ਅੰਤਮ ਦਾਤ ਪ੍ਰਾਪਤ ਕਰ ਸਕਦੇ ਹਨ, ਜਦ ਕਿ ਉਹ “ਚਲਾਕ ਲੋਕ”, ਜਿਹੜੇ ਐਨ ਅੰਤ ਤੱਕ ਪਿੱਛੇ ਚੱਲਣ ਵਿੱਚ ਅਸਮਰੱਥ ਹੁੰਦੇ ਹਨ ਪਰ ਫਿਰ ਵੀ ਇਹੀ ਸਮਝਦੇ ਹਨ ਕਿ ਉਨ੍ਹਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ ਹੈ, ਪਰਮੇਸ਼ੁਰ ਦੇ ਪ੍ਰਗਟਾਵੇ ਨੂੰ ਅੱਖੀਂ ਦੇਖਣ ਦੇ ਯੋਗ ਨਹੀਂ ਹਨ। ਉਨ੍ਹਾਂ ਵਿੱਚੋਂ ਹਰ ਕੋਈ ਮੰਨਦਾ ਹੈ ਕਿ ਉਹ ਧਰਤੀ ਉੱਤੇ ਸਭ ਤੋਂ ਚੁਸਤ ਵਿਅਕਤੀ ਹਨ, ਅਤੇ ਉਹ ਬਿਲਕੁਲ ਕਿਸੇ ਕਾਰਣ ਦੇ ਬਗੈਰ ਪਰਮੇਸ਼ੁਰ ਦੇ ਕੰਮ ਦੇ ਨਿਰੰਤਰ ਵਿਕਾਸ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੰਦੇ ਹਨ, ਅਤੇ ਪੂਰੇ ਯਕੀਨ ਨਾਲ ਇਹ ਵਿਸ਼ਵਾਸ ਕਰਦੇ ਜਾਪਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਸਵਰਗ ਵਿੱਚ ਲੈ ਜਾਵੇਗਾ, ਉਹ ਜਿਨ੍ਹਾਂ ਕੋਲ “ਪਰਮੇਸ਼ੁਰ ਪ੍ਰਤੀ ਅਤਿਅੰਤ ਵਫ਼ਾਦਾਰੀ ਹੈ, ਜੋ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਅਤੇ ਪਰਮੇਸ਼ੁਰ ਦੇ ਵਚਨਾਂ ਦਾ ਪਾਲਣ ਕਰਦੇ ਹਨ।” ਭਾਵੇਂ ਉਨ੍ਹਾਂ ਕੋਲ ਪਰਮੇਸ਼ੁਰ ਦੁਆਰਾ ਕਹੇ ਗਏ ਵਚਨਾਂ ਪ੍ਰਤੀ “ਅਤਿਅੰਤ ਵਫ਼ਾਦਾਰੀ” ਹੈ, ਪਰ ਉਨ੍ਹਾਂ ਦੇ ਸ਼ਬਦ ਅਤੇ ਕੰਮ ਅਜੇ ਵੀ ਇੰਨੇ ਘਿਣਾਉਣੇ ਹਨ ਕਿਉਂਕਿ ਉਹ ਪਵਿੱਤਰ ਆਤਮਾ ਦੇ ਕੰਮ ਦਾ ਵਿਰੋਧ ਕਰਦੇ ਹਨ, ਅਤੇ ਧੋਖਾ ਤੇ ਬੁਰਾਈ ਕਰਦੇ ਹਨ। ਜੋ ਐਨ ਅੰਤ ਤੱਕ ਪਿੱਛੇ ਨਹੀਂ ਚੱਲਦੇ, ਜੋ ਪਵਿੱਤਰ ਆਤਮਾ ਦੇ ਕੰਮ ਨਾਲ ਕਦਮ ਮਿਲਾ ਕੇ ਨਹੀਂ ਚੱਲਦੇ, ਜੋ ਪੁਰਾਣੇ ਕੰਮ ਨਾਲ ਹੀ ਚਿੰਬੜੇ ਰਹਿੰਦੇ ਹਨ, ਉਹ ਨਾ ਸਿਰਫ਼ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਪ੍ਰਾਪਤ ਕਰਨ ਵਿੱਚ ਅਸਫ਼ਲ ਹੋਏ ਹਨ, ਬਲਕਿ ਇਸ ਦੇ ਉਲਟ, ਅਜਿਹੇ ਲੋਕ ਬਣ ਗਏ ਹਨ ਜੋ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਅਜਿਹੇ ਲੋਕ ਬਣ ਗਏ ਹਨ ਜਿਨ੍ਹਾਂ ਨੂੰ ਨਵੇਂ ਯੁਗ ਦੁਆਰਾ ਠੁਕਰਾ ਦਿੱਤਾ ਜਾਂਦਾ ਹੈ, ਅਤੇ ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਕੀ ਕੋਈ ਉਨ੍ਹਾਂ ਨਾਲੋਂ ਵੀ ਵੱਧ ਤਰਸਯੋਗ ਲੋਕ ਹਨ? ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਜੋ ਪੁਰਾਣੀ ਸ਼ਰਾ ਨੂੰ ਨਕਾਰਦੇ ਹਨ ਅਤੇ ਨਵੇਂ ਕੰਮ ਨੂੰ ਸਵੀਕਾਰਦੇ ਹਨ ਉਹ ਸਭ ਅਜਿਹੇ ਹਨ ਜਿਨ੍ਹਾਂ ਕੋਲ ਅੰਤਰ-ਆਤਮਾ ਨਹੀਂ ਹੈ। ਇਨ੍ਹਾਂ ਲੋਕਾਂ, ਜੋ ਸਿਰਫ਼ “ਅੰਤਰ-ਆਤਮਾ” ਬਾਰੇ ਗੱਲ ਹੀ ਕਰਦੇ ਹਨ ਅਤੇ ਪਵਿੱਤਰ ਆਤਮਾ ਦੇ ਕੰਮ ਬਾਰੇ ਨਹੀਂ ਜਾਣਦੇ ਹਨ, ਦੀਆਂ ਸੰਭਾਵਨਾਵਾਂ ਆਖਰਕਾਰ ਉਨ੍ਹਾਂ ਦੀ ਆਪਣੀ ਅੰਤਰ-ਆਤਮਾ ਦੇ ਅਨੁਸਾਰ ਸਮੇਂ ਤੋਂ ਪਹਿਲਾਂ ਖਤਮ ਦਿੱਤੀਆਂ ਜਾਣਗੀਆਂ। ਪਰਮੇਸ਼ੁਰ ਦਾ ਕੰਮ ਸਿਧਾਂਤ ਦੀ ਪਾਲਣਾ ਨਹੀਂ ਕਰਦਾ, ਅਤੇ ਹਾਲਾਂਕਿ ਇਹ ਉਸ ਦਾ ਆਪਣਾ ਖੁਦ ਦਾ ਕੰਮ ਹੋ ਸਕਦਾ ਹੈ, ਤਾਂ ਵੀ ਪਰਮੇਸ਼ੁਰ ਇਸ ਨਾਲ ਚਿੰਬੜਿਆ ਨਹੀਂ ਰਹਿੰਦਾ ਹੈ। ਜਿਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਹੈ, ਉਸ ਤੋਂ ਇਨਕਾਰ ਹੀ ਕੀਤਾ ਜਾਂਦਾ ਹੈ, ਜਿਸ ਨੂੰ ਮਿਟਾਇਆ ਜਾਣਾ ਚਾਹੀਦਾ ਹੈ ਉਹ ਮਿਟਾਇਆ ਹੀ ਜਾਂਦਾ ਹੈ। ਫਿਰ ਵੀ ਮਨੁੱਖ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਫੜ ਕੇ ਰਖਦੇ ਹੋਏ ਪਰਮੇਸ਼ੁਰ ਨਾਲ ਆਪਣਾ ਵੈਰ ਰੱਖਦਾ ਹੈ। ਕੀ ਇਹ ਮਨੁੱਖ ਦੀ ਬੇਹੂਦਗੀ ਨਹੀਂ ਹੈ? ਕੀ ਇਹ ਮਨੁੱਖ ਦੀ ਅਗਿਆਨਤਾ ਨਹੀਂ ਹੈ? ਲੋਕ ਜਿੰਨੇ ਜ਼ਿਆਦਾ ਡਰਪੋਕ ਅਤੇ ਹੱਦੋਂ ਵੱਧ ਚੌਕਸ ਹੁੰਦੇ ਹਨ ਕਿਉਂਕਿ ਉਹ ਪਰਮੇਸ਼ੁਰ ਦੀਆਂ ਦਾਤਾਂ ਪ੍ਰਾਪਤ ਨਾ ਕਰਨ ਤੋਂ ਡਰਦੇ ਹਨ, ਉੰਨੇ ਹੀ ਉਹ ਹੋਰ ਵਧੇਰੇ ਦਾਤਾਂ ਪ੍ਰਾਪਤ ਕਰਨ, ਅਤੇ ਅੰਤਮ ਦਾਤ ਪ੍ਰਾਪਤ ਕਰਨ ਵਿੱਚ ਅਸਮਰੱਥ ਹੁੰਦੇ ਹਨ। ਜੋ ਲੋਕ ਅੱਖਾਂ ਮੀਟ ਕੇ ਸ਼ਰਾ ਦਾ ਪਾਲਣ ਕਰਦੇ ਹਨ ਉਹ ਸਭ ਸ਼ਰਾ ਪ੍ਰਤੀ ਅਤਿਅੰਤ ਵਫ਼ਾਦਾਰੀ ਦਾ ਪ੍ਰਦਰਸ਼ਨ ਕਰਦੇ ਹਨ, ਅਤੇ ਉਹ ਸ਼ਰਾ ਪ੍ਰਤੀ ਜਿੰਨੀ ਜ਼ਿਆਦਾ ਅਜਿਹੀ ਵਫ਼ਾਦਾਰੀ ਪ੍ਰਦਰਸ਼ਿਤ ਕਰਦੇ ਹਨ, ਉੰਨੇ ਹੀ ਵੱਧ ਉਹ ਅਜਿਹੇ ਵਿਦ੍ਰੋਹੀ ਹੁੰਦੇ ਹਨ ਜੋ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ। ਕਿਉਂਕਿ ਹੁਣ ਰਾਜ ਦਾ ਯੁਗ ਹੈ ਨਾ ਕਿ ਸ਼ਰਾ ਦਾ, ਅਤੇ ਅੱਜ ਦੇ ਕੰਮ ਅਤੇ ਬੀਤੇ ਸਮੇਂ ਦੇ ਕੰਮ ਦਾ ਜ਼ਿਕਰ ਇੱਕੋ ਜਿਹੇ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ, ਅਤੇ ਨਾ ਹੀ ਬੀਤੇ ਸਮੇਂ ਦੇ ਕੰਮ ਦੀ ਤੁਲਨਾ ਅੱਜ ਦੇ ਕੰਮ ਨਾਲ ਕੀਤੀ ਜਾ ਸਕਦੀ ਹੈ। ਪਰਮੇਸ਼ੁਰ ਦਾ ਕੰਮ ਬਦਲ ਚੁੱਕਿਆ ਹੈ, ਅਤੇ ਮਨੁੱਖ ਦਾ ਅਮਲ ਵੀ ਬਦਲਿਆ ਹੈ; ਇਹ ਸ਼ਰਾ ਦਾ ਪਾਲਣ ਕਰੀ ਜਾਣਾ ਜਾਂ ਸਲੀਬ ਨੂੰ ਸਹਿਣ ਕਰਨਾ ਨਹੀਂ ਹੈ, ਇਸ ਲਈ ਸ਼ਰਾ ਅਤੇ ਸਲੀਬ ਪ੍ਰਤੀ ਲੋਕਾਂ ਦੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਪ੍ਰਵਾਨਗੀ ਨਹੀਂ ਮਿਲੇਗੀ।

ਮਨੁੱਖ ਨੂੰ ਰਾਜ ਦੇ ਯੁਗ ਵਿੱਚ ਪੂਰੀ ਤਰ੍ਹਾਂ ਸੰਪੂਰਣ ਬਣਾਇਆ ਜਾਵੇਗਾ। ਜਿੱਤਣ ਦੇ ਕੰਮ ਤੋਂ ਬਾਅਦ, ਮਨੁੱਖ ਨੂੰ ਤਾਇਆ ਜਾਵੇਗਾ ਅਤੇ ਬਿਪਤਾ ਵਿੱਚ ਪਾਇਆ ਜਾਵੇਗਾ। ਜੋ ਇਸ ਬਿਪਤਾ ਦੇ ਦੌਰਾਨ ਜਿੱਤ ਪਾ ਸਕਦੇ ਹਨ ਅਤੇ ਗਵਾਹੀ ਉੱਤੇ ਕਾਇਮ ਰਹਿ ਸਕਦੇ ਹਨ ਉਹ, ਉਹ ਲੋਕ ਹਨ ਜਿਨ੍ਹਾਂ ਨੂੰ ਆਖਰਕਾਰ ਸੰਪੂਰਨ ਬਣਾਇਆ ਜਾਵੇਗਾ; ਉਹ ਫਤਹਮੰਦ ਹੁੰਦੇ ਹਨ। ਇਸ ਬਿਪਤਾ ਦੇ ਦੌਰਾਨ, ਮਨੁੱਖ ਲਈ ਇਸ ਤਾਏ ਜਾਣ (ਸੁਧਾਈ) ਨੂੰ ਸਵੀਕਾਰ ਕਰਨਾ ਜ਼ਰੂਰੀ ਹੁੰਦਾ ਹੈ, ਅਤੇ ਇਹ ਤਾਉਣਾ ਪਰਮੇਸ਼ੁਰ ਦੇ ਕੰਮ ਦੀ ਆਖਰੀ ਉਦਾਹਰਣ ਹੈ। ਇਹ ਆਖਰੀ ਵਾਰ ਹੈ ਜਦੋਂ ਪਰਮੇਸ਼ੁਰ ਦੇ ਪ੍ਰਬੰਧਨ ਦੇ ਸਾਰੇ ਕੰਮ ਦੀ ਸਮਾਪਤੀ ਤੋਂ ਪਹਿਲਾਂ ਮਨੁੱਖ ਨੂੰ ਤਾਇਆ ਜਾਵੇਗਾ, ਅਤੇ ਉਨ੍ਹਾਂ ਸਾਰਿਆਂ ਨੂੰ ਜੋ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਇਸ ਅੰਤਮ ਪਰੀਖਿਆ ਨੂੰ ਸਵੀਕਾਰ ਕਰਨਾ ਪਵੇਗਾ, ਅਤੇ ਉਨ੍ਹਾਂ ਲਈ ਇਸ ਆਖਰੀ ਤਾਏ ਜਾਣ ਨੂੰ ਸਵੀਕਾਰ ਕਰਨਾ ਹੀ ਪਵੇਗਾ। ਜੋ ਲੋਕ ਬਿਪਤਾ ਨਾਲ ਘਿਰੇ ਹੁੰਦੇ ਹਨ ਉਹ ਪਵਿੱਤਰ ਆਤਮਾ ਦੇ ਕੰਮ ਅਤੇ ਪਰਮੇਸ਼ੁਰ ਦੇ ਮਾਰਗ ਦਰਸ਼ਨ ਤੋਂ ਬਗੈਰ ਹੁੰਦੇ ਹਨ, ਪਰ ਜੋ ਲੋਕ ਸੱਚਮੁੱਚ ਜਿੱਤੇ ਜਾ ਚੁੱਕੇ ਹਨ ਅਤੇ ਜੋ ਸੱਚਮੁੱਚ ਪਰਮੇਸ਼ੁਰ ਦੀ ਭਾਲ ਕਰਦੇ ਹਨ ਆਖਰਕਾਰ ਡਟੇ ਰਹਿਣਗੇ; ਇਹ ਉਹੀ ਲੋਕ ਹਨ ਜਿਨ੍ਹਾਂ ਵਿੱਚ ਇਨਸਾਨੀਅਤ ਹੈ, ਅਤੇ ਜੋ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ। ਪਰਮੇਸ਼ੁਰ ਭਾਵੇਂ ਜੋ ਵੀ ਕਰਦਾ ਹੋਵੇ, ਇਹ ਜੇਤੂ ਲੋਕ ਦਰਸ਼ਣਾਂ ਤੋਂ ਵਾਂਝੇ ਨਹੀਂ ਹੋਣਗੇ ਅਤੇ ਅਜੇ ਵੀ ਆਪਣੀ ਗਵਾਹੀ ਵਿੱਚ ਅਸਫ਼ਲ ਹੋਏ ਬਗੈਰ ਸੱਚਾਈ ਨੂੰ ਅਮਲ ਵਿੱਚ ਲਿਆਉਣਗੇ। ਇਹ ਉਹ ਲੋਕ ਹਨ ਜੋ ਅੰਤ ਵਿੱਚ ਮਹਾਨ ਬਿਪਤਾ ਵਿੱਚੋਂ ਉਭਰਨਗੇ। ਭਾਵੇਂ ਕਿ ਪਰਾਈ ਅੱਗ ਵਿੱਚ ਹੱਥ ਸੇਕਣ ਵਾਲੇ ਅਜੇ ਵੀ ਮੁਫ਼ਤਖੋਰੀ ਕਰ ਸਕਦੇ ਹਨ, ਪਰ ਕੋਈ ਵੀ ਆਖਰੀ ਬਿਪਤਾ ਤੋਂ ਬਚ ਨਹੀਂ ਸਕਦਾ ਹੈ, ਅਤੇ ਕੋਈ ਵੀ ਅੰਤਮ ਪਰੀਖਿਆ ਤੋਂ ਬਚ ਨਹੀਂ ਸਕਦਾ। ਜਿੱਤ ਪ੍ਰਾਪਤ ਕਰਨ ਵਾਲਿਆਂ ਲਈ, ਅਜਿਹੀ ਬਿਪਤਾ ਇੱਕ ਬਹੁਤ ਵੱਡੀ ਸੁਧਾਈ ਹੈ; ਪਰ ਜੋ ਲੋਕ ਪਰਾਈ ਅੱਗ ਵਿੱਚ ਹੱਥ ਸੇਕਦੇ ਹਨ, ਉਨ੍ਹਾਂ ਲਈ ਇਹ ਮੁਕੰਮਲ ਖਾਤਮੇ ਦਾ ਕੰਮ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਉਨ੍ਹਾਂ ਨੂੰ ਕਿਵੇਂ ਪਰਖਿਆ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਹੁੰਦਾ ਹੈ ਉਨ੍ਹਾਂ ਦੀ ਵਫ਼ਾਦਾਰੀ ਕਾਇਮ ਰਹਿੰਦੀ ਹੈ; ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਨਹੀਂ ਹੁੰਦਾ, ਉਨ੍ਹਾਂ ਲਈ ਜਦੋਂ ਪਰਮੇਸ਼ੁਰ ਦਾ ਕੰਮ ਉਨ੍ਹਾਂ ਦੇ ਸਰੀਰ ਲਈ ਫ਼ਾਇਦੇਮੰਦ ਨਹੀਂ ਰਹਿੰਦਾ, ਤਾਂ ਉਹ ਪਰਮੇਸ਼ੁਰ ਪ੍ਰਤੀ ਆਪਣਾ ਨਜ਼ਰੀਆ ਬਦਲ ਦਿੰਦੇ ਹਨ, ਅਤੇ ਇੱਥੋਂ ਤਕ ਕਿ ਪਰਮੇਸ਼ੁਰ ਤੋਂ ਦੂਰ ਵੀ ਹੋ ਜਾਂਦੇ ਹਨ। ਇਹ ਉਹ ਲੋਕ ਹਨ ਜੋ ਅੰਤ ਵਿੱਚ ਡਟੇ ਨਹੀਂ ਰਹਿਣਗੇ, ਜੋ ਸਿਰਫ਼ ਪਰਮੇਸ਼ੁਰ ਦੀਆਂ ਦਾਤਾਂ ਭਾਲਦੇ ਹਨ ਅਤੇ ਜਿਨ੍ਹਾਂ ਦੀ ਪਰਮੇਸ਼ੁਰ ਲਈ ਆਪਣੇ ਆਪ ਨੂੰ ਖਰਚ ਕਰ ਦੇਣ ਅਤੇ ਆਪਣੇ ਆਪ ਨੂੰ ਉਸ ਪ੍ਰਤੀ ਸਮਰਪਣ ਕਰਨ ਦੀ ਕੋਈ ਇੱਛਾ ਨਹੀਂ ਹੁੰਦੀ ਹੈ। ਜਦੋਂ ਪਰਮੇਸ਼ੁਰ ਦਾ ਕੰਮ ਖਤਮ ਹੋ ਜਾਵੇਗਾ, ਤਾਂ ਅਜਿਹੇ ਸਾਰੇ ਨੀਚ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਉਹ ਕਿਸੇ ਹਮਦਰਦੀ ਦੇ ਯੋਗ ਨਹੀਂ ਹੋਣਗੇ। ਇਨਸਾਨੀਅਤ ਤੋਂ ਸੱਖਣੇ ਲੋਕ ਪਰਮੇਸ਼ੁਰ ਨੂੰ ਸੱਚੇ ਮਨੋਂ ਪਿਆਰ ਕਰਨ ਵਿੱਚ ਅਸਮਰਥ ਹੁੰਦੇ ਹਨ। ਜਦੋਂ ਮਾਹੌਲ ਸੁਰੱਖਿਅਤ ਅਤੇ ਮਹਿਫ਼ੂਜ਼ ਹੁੰਦਾ ਹੈ, ਜਾਂ ਜਦੋਂ ਲਾਭ ਹੋਣੇ ਹੁੰਦੇ ਹਨ, ਤਾਂ ਉਹ ਪਰਮੇਸ਼ੁਰ ਪ੍ਰਤੀ ਪੂਰੀ ਤਰ੍ਹਾਂ ਆਗਿਆਕਾਰੀ ਹੁੰਦੇ ਹਨ, ਪਰ ਜਦੋਂ ਜਿਸ ਦੀ ਉਹ ਇੱਛਾ ਕਰਦੇ ਹਨ ਉਹ ਮੁਸੀਬਤ ਵਿੱਚ ਹੋਵੇ ਜਾਂ ਅੰਤ ਵਿੱਚ ਉਸ ਨੂੰ ਰੱਦ ਕਰ ਦਿੱਤਾ ਜਾਵੇ, ਤਾਂ ਉਹ ਫ਼ੌਰਨ ਬਗਾਵਤ ਕਰ ਦਿੰਦੇ ਹਨ। ਇਥੋਂ ਤਕ ਕਿ ਰਾਤੋ-ਰਾਤ ਹੀ, ਉਹ ਇੱਕ ਮੁਸਕਰਾਉਂਦੇ, “ਨੇਕਦਿਲ” ਵਿਅਕਤੀ ਤੋਂ ਬਦਸੂਰਤ ਦਿਖਾਈ ਦੇਣ ਵਾਲੇ ਅਤੇ ਜ਼ਾਲਮ ਕਾਤਲ ਬਣ ਸਕਦੇ ਹਨ, ਅਚਾਨਕ ਆਪਣੇ ਕੱਲ੍ਹ ਤਕ ਦੇ ਸਰਪ੍ਰਸਤਾਂ ਨਾਲ, ਬਗੈਰ ਕਿਸੇ ਸਪਸ਼ਟ ਕਾਰਨ ਦੇ, ਆਪਣੇ ਜਾਨੀ ਦੁਸ਼ਮਣ ਵਾਂਗ ਵਿਹਾਰ ਕਰਨ ਲਗਦੇ ਹਨ। ਜੇ ਇਨ੍ਹਾਂ ਦੁਸ਼ਟ ਆਤਮਾਵਾਂ ਦਾ ਖਾਤਮਾ ਨਹੀਂ ਕੀਤਾ ਜਾਂਦਾ, ਤਾਂ ਇਹ ਦੁਸ਼ਟ ਆਤਮਾਵਾਂ ਜੋ ਬਿਨਾ ਅੱਖ ਝਪਕੇ ਹੀ ਮਾਰ ਦਿੰਦੀਆਂ ਹਨ, ਕੀ ਇਹ ਅਦਿੱਖ ਖਤਰਾ ਨਹੀਂ ਬਣ ਜਾਣਗੀਆਂ? ਮਨੁੱਖ ਨੂੰ ਬਚਾਉਣ ਦਾ ਕੰਮ ਜਿੱਤਣ ਦੇ ਕੰਮ ਦੀ ਸਮਾਪਤੀ ਤੋਂ ਬਾਅਦ ਨਹੀਂ ਪ੍ਰਾਪਤ ਹੁੰਦਾ। ਹਾਲਾਂਕਿ ਜਿੱਤਣ ਦਾ ਕੰਮ ਖਤਮ ਹੋ ਚੁੱਕਾ ਹੈ, ਪਰ ਮਨੁੱਖ ਨੂੰ ਸ਼ੁੱਧ ਕਰਨ ਦਾ ਕੰਮ ਖਤਮ ਨਹੀਂ ਹੋਇਆ; ਅਜਿਹਾ ਕੰਮ ਸਿਰਫ਼ ਉਦੋਂ ਹੀ ਖਤਮ ਹੋਵੇਗਾ ਜਦੋਂ ਮਨੁੱਖ ਨੂੰ ਪੂਰਨ ਰੂਪ ਵਿੱਚ ਸ਼ੁੱਧ ਕੀਤਾ ਜਾ ਚੁੱਕਾ ਹੋਵੇਗਾ, ਜਦੋਂ ਉਨ੍ਹਾਂ ਨੂੰ ਸੰਪੂਰਣ ਬਣਾਇਆ ਜਾ ਚੁੱਕਾ ਹੋਵੇਗਾ ਜੋ ਸੱਚਮੁੱਚ ਪਰਮੇਸ਼ੁਰ ਦੇ ਅਧੀਨ ਹੋ ਜਾਂਦੇ ਹਨ, ਅਤੇ ਜਦੋਂ ਉਨ੍ਹਾਂ ਢੌਂਗੀਆਂ ਨੂੰ ਸ਼ੁੱਧ ਕੀਤਾ ਜਾ ਚੁੱਕਾ ਹੋਵੇਗਾ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ੁਰ ਨਹੀਂ ਹੈ। ਜੋ ਲੋਕ ਪਰਮੇਸ਼ੁਰ ਦੇ ਕੰਮ ਦੇ ਆਖਰੀ ਪੜਾਅ ਵਿੱਚ ਪਰਮੇਸ਼ੁਰ ਨੂੰ ਸੰਤੁਸ਼ਟ ਨਹੀਂ ਕਰਦੇ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੱਢ ਦਿੱਤਾ ਜਾਵੇਗਾ, ਅਤੇ ਜਿਨ੍ਹਾਂ ਨੂੰ ਕੱਢਿਆ ਜਾਂਦਾ ਹੈ ਉਹ ਸ਼ਤਾਨ ਨਾਲ ਸੰਬੰਧਤ ਹੁੰਦੇ ਹਨ। ਕਿਉਂਕਿ ਉਹ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਵਿੱਚ ਸਮਰੱਥ ਨਹੀਂ ਹਨ, ਉਹ ਪਰਮੇਸ਼ੁਰ ਦੇ ਵਿਦ੍ਰੋਹੀ ਹਨ, ਅਤੇ ਭਾਵੇਂ ਕਿ ਇਹ ਲੋਕ ਅੱਜ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ, ਪਰ ਇਸ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਇਹ ਉਹ ਲੋਕ ਹਨ ਜੋ ਆਖਰਕਾਰ ਰਹਿਣਗੇ। “ਜੋ ਅੰਤ ਤਕ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ ਮੁਕਤੀ ਪ੍ਰਾਪਤ ਕਰਨਗੇ,” ਇਨ੍ਹਾਂ ਵਚਨਾਂ ਵਿੱਚ “ਪਿੱਛੇ ਚੱਲਣ” ਦਾ ਅਰਥ ਹੈ ਬਿਪਤਾ ਦੇ ਦਰਮਿਆਨ ਡਟੇ ਰਹਿਣਾ। ਅੱਜ, ਬਹੁਤੇ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਦੇ ਪਿੱਛੇ ਚੱਲਣਾ ਸੌਖਾ ਹੈ, ਪਰ ਜਦੋਂ ਪਰਮੇਸ਼ੁਰ ਦਾ ਕੰਮ ਖਤਮ ਹੋਣ ਵਾਲਾ ਹੋਵੇਗਾ, ਤਾਂ ਤੈਨੂੰ “ਪਿੱਛੇ ਚੱਲਣ” ਦਾ ਸੱਚਾ ਅਰਥ ਪਤਾ ਲੱਗੇਗਾ। ਸਿਰਫ਼ ਇਸ ਕਰਕੇ ਕਿਉਂਕਿ ਤੂੰ ਅੱਜ ਜਿੱਤੇ ਜਾਣ ਤੋਂ ਬਾਅਦ ਅਜੇ ਤਕ ਪਰਮੇਸ਼ੁਰ ਦਾ ਪਾਲਣ ਕਰਨ ਦੇ ਯੋਗ ਹੈਂ, ਇਹ ਸਿੱਧ ਨਹੀਂ ਕਰਦਾ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ ਜਿਨ੍ਹਾਂ ਨੂੰ ਸੰਪੂਰਣ ਬਣਾਇਆ ਜਾਵੇਗਾ। ਉਹ ਲੋਕ ਜੋ ਪਰਤਾਵਿਆਂ ਨੂੰ ਸਹਿਣ ਕਰਨ ਦੇ ਅਯੋਗ ਹਨ, ਜੋ ਬਿਪਤਾ ਦੇ ਦੌਰਾਨ ਜੇਤੂ ਹੋਣ ਦੇ ਸਮਰੱਥ ਨਹੀਂ ਹਨ, ਆਖਰਕਾਰ, ਦ੍ਰਿੜਤਾ ਨਾਲ ਡਟੇ ਰਹਿਣ ਵਿੱਚ ਵੀ ਸਮਰੱਥ ਨਹੀਂ ਹੋਣਗੇ, ਅਤੇ ਇਸ ਤਰ੍ਹਾਂ ਅੰਤ ਤਕ ਪਰਮੇਸ਼ੁਰ ਦੇ ਪਿੱਛੇ ਚੱਲਣ ਦੇ ਅਯੋਗ ਹੋਣਗੇ। ਜੋ ਸੱਚਮੁੱਚ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ ਉਹ ਆਪਣੇ ਕੰਮ ਦੀ ਪਰੀਖਿਆ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦੇ ਹਨ, ਜਦ ਕਿ ਜਿਹੜੇ ਸੱਚਮੁੱਚ ਪਰਮੇਸ਼ੁਰ ਦੇ ਪਿੱਛੇ ਨਹੀਂ ਚੱਲਦੇ ਉਹ ਪਰਮੇਸ਼ੁਰ ਦੇ ਕਿਸੇ ਵੀ ਪਰਤਾਵੇ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੁੰਦੇ ਹਨ। ਅੱਜ ਨਹੀਂ ਤਾਂ ਕੱਲ੍ਹ ਉਨ੍ਹਾਂ ਨੂੰ ਛੇਕ ਦਿੱਤਾ ਜਾਵੇਗਾ, ਜਦ ਕਿ ਫਤਹਮੰਦ ਰਾਜ ਵਿੱਚ ਹੀ ਰਹਿਣਗੇ। ਕੀ ਮਨੁੱਖ ਸੱਚਮੁੱਚ ਪਰਮੇਸ਼ੁਰ ਨੂੰ ਭਾਲਦਾ ਹੈ ਜਾਂ ਨਹੀਂ, ਇਹ ਉਸ ਦੇ ਕੰਮ ਦੀ ਪਰੀਖਿਆ ਦੁਆਰਾ ਭਾਵ, ਪਰਮੇਸ਼ੁਰ ਦੇ ਪਰਤਾਵਿਆਂ ਦੁਆਰਾ, ਨਿਰਧਾਰਤ ਕੀਤਾ ਜਾਂਦਾ ਹੈ, ਅਤੇ ਖੁਦ ਮਨੁੱਖ ਦੁਆਰਾ ਫੈਸਲਾ ਕਰਨ ਨਾਲ ਇਸ ਦਾ ਕੋਈ ਲੈਣ-ਦੇਣ ਨਹੀਂ ਹੈ। ਪਰਮੇਸ਼ੁਰ ਕਿਸੇ ਵੀ ਵਿਅਕਤੀ ਨੂੰ ਇੱਕ ਝਟਕੇ ਨਾਲ ਹੀ ਰੱਦ ਨਹੀਂ ਕਰ ਦਿੰਦਾ; ਉਹ ਜੋ ਕੁਝ ਵੀ ਕਰਦਾ ਹੈ ਮਨੁੱਖ ਨੂੰ ਪੂਰੀ ਤਰ੍ਹਾਂ ਯਕੀਨ ਦਿਵਾ ਸਕਦਾ ਹੈ। ਉਹ ਅਜਿਹਾ ਕੋਈ ਕੰਮ ਨਹੀਂ ਕਰਦਾ ਜੋ ਮਨੁੱਖ ਲਈ ਅਦਿੱਖ ਹੋਵੇ, ਜਾਂ ਅਜਿਹਾ ਕੋਈ ਕੰਮ ਜੋ ਮਨੁੱਖ ਨੂੰ ਯਕੀਨ ਨਾ ਦਿਵਾ ਸਕਦਾ ਹੋਵੇ। ਮਨੁੱਖ ਦਾ ਵਿਸ਼ਵਾਸ ਸੱਚ ਹੈ ਜਾਂ ਨਹੀਂ, ਇਹ ਤੱਥਾਂ ਦੁਆਰਾ ਸਿੱਧ ਹੁੰਦਾ ਹੈ ਅਤੇ ਇਸ ਦਾ ਫ਼ੈਸਲਾ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ “ਕਣਕ ਨੂੰ ਜੰਗਲੀ ਬੂਟੀ ਨਹੀਂ ਬਣਾਇਆ ਜਾ ਸਕਦਾ, ਅਤੇ ਜੰਗਲੀ ਬੂਟੀ ਨੂੰ ਕਣਕ ਨਹੀਂ ਬਣਾਇਆ ਜਾ ਸਕਦਾ”। ਉਹ ਸਭ ਜੋ ਪਰਮੇਸ਼ੁਰ ਨੂੰ ਸੱਚਮੁੱਚ ਪ੍ਰੇਮ ਕਰਦੇ ਹਨ ਆਖਰਕਾਰ ਰਾਜ ਵਿੱਚ ਹੀ ਰਹਿਣਗੇ, ਅਤੇ ਪਰਮੇਸ਼ੁਰ ਕਿਸੇ ਵੀ ਉਸ ਵਿਅਕਤੀ ਨਾਲ ਬਦਸਲੂਕੀ ਨਹੀਂ ਕਰੇਗਾ ਜੋ ਉਸ ਨੂੰ ਸੱਚਮੁੱਚ ਪ੍ਰੇਮ ਕਰਦਾ ਹੈ। ਆਪੋ-ਆਪਣੇ ਵੱਖ-ਵੱਖ ਕਾਰਜਾਂ ਅਤੇ ਗਵਾਹੀਆਂ ਦੇ ਅਧਾਰ ਤੇ, ਰਾਜ ਦੇ ਅੰਦਰ ਮੌਜੁਦ ਫਤਹਮੰਦ ਜਾਜਕਾਂ ਜਾਂ ਪੈਰੋਕਾਰਾਂ ਵਜੋਂ ਸੇਵਾ ਕਰਨਗੇ, ਅਤੇ ਉਹ ਸਭ ਜੋ ਬਿਪਤਾ ਦਰਮਿਆਨ ਜੇਤੂ ਹਨ, ਰਾਜ ਦੇ ਅੰਦਰ ਜਾਜਕਾਂ ਦੀ ਸੰਸਥਾ ਬਣ ਜਾਣਗੇ। ਜਾਜਕਾਂ ਦੀ ਸੰਸਥਾ ਉਦੋਂ ਬਣਾਈ ਜਾਵੇਗੀ ਜਦੋਂ ਸਮੁੱਚੇ ਬ੍ਰਹਿਮੰਡ ਵਿੱਚ ਇੰਜੀਲ ਦਾ ਕੰਮ ਖਤਮ ਹੋ ਜਾਵੇਗਾ। ਜਦੋਂ ਉਹ ਸਮਾਂ ਆਵੇਗਾ, ਤਾਂ ਜੋ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਉਹ ਪਰਮੇਸ਼ੁਰ ਦੇ ਰਾਜ ਵਿੱਚ ਉਸ ਦੇ ਫਰਜ਼ ਦੀ ਕਾਰਗੁਜ਼ਾਰੀ, ਅਤੇ ਰਾਜ ਦੇ ਅੰਦਰ ਉਸ ਦਾ ਪਰਮੇਸ਼ੁਰ ਨਾਲ ਇਕੱਠੇ ਰਹਿਣਾ ਹੋਵੇਗਾ। ਜਾਜਕਾਂ ਦੀ ਸੰਸਥਾ ਵਿੱਚ ਮੁੱਖ ਜਾਜਕ ਅਤੇ ਜਾਜਕ ਹੋਣਗੇ, ਅਤੇ ਬਾਕੀ ਬਚੇ ਹੋਏ ਪਰਮੇਸ਼ੁਰ ਦੇ ਪੁੱਤਰ ਅਤੇ ਪਰਮੇਸ਼ੁਰ ਦੇ ਲੋਕ ਹੋਣਗੇ। ਇਹ ਸਭ ਕੁਝ ਬਿਪਤਾ ਦੇ ਦੌਰਾਨ ਪਰਮੇਸ਼ੁਰ ਨੂੰ ਉਨ੍ਹਾਂ ਦੀਆਂ ਗਵਾਹੀਆਂ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ; ਇਹ ਉਹ ਉਪਾਧੀਆਂ ਨਹੀਂ ਹਨ ਜੋ ਇੱਕੋ ਝਟਕੇ ’ਚ ਦਿੱਤੀਆਂ ਜਾਂਦੀਆਂ ਹਨ। ਜਦੋਂ ਮਨੁੱਖ ਦਾ ਰੁਤਬਾ ਸਥਾਪਤ ਹੋ ਜਾਵੇਗਾ, ਤਾਂ ਪਰਮੇਸ਼ੁਰ ਦਾ ਕੰਮ ਰੁਕ ਜਾਵੇਗਾ, ਕਿਉਂਕਿ ਹਰ ਇੱਕ ਨੂੰ ਕਿਸਮ ਦੇ ਅਨੁਸਾਰ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਆਪੋ-ਆਪਣੀ ਅਸਲ ਜਗ੍ਹਾ ਵਾਪਸ ਭੇਜ ਦਿੱਤਾ ਜਾਂਦਾ ਹੈ, ਅਤੇ ਇਹ ਪਰਮੇਸ਼ੁਰ ਦੇ ਕੰਮ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ, ਇਹ ਪਰਮੇਸ਼ੁਰ ਦੇ ਕੰਮ ਅਤੇ ਮਨੁੱਖ ਦੇ ਅਮਲ ਦਾ ਅੰਤਮ ਨਤੀਜਾ ਹੈ, ਅਤੇ ਇਹ ਪਰਮੇਸ਼ੁਰ ਦੇ ਕੰਮ ਦੇ ਦਰਸ਼ਣਾਂ ਅਤੇ ਮਨੁੱਖ ਦੇ ਸਹਿਯੋਗ ਦਾ ਨਿਰਮਲ ਨਿੱਗਰ ਰੂਪ ਹੈ। ਅੰਤ ਵਿੱਚ, ਮਨੁੱਖ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਚੈਨ ਮਿਲੇਗਾ, ਅਤੇ ਪਰਮੇਸ਼ੁਰ ਵੀ, ਆਰਾਮ ਕਰਨ ਲਈ ਆਪਣੇ ਨਿਵਾਸ ਸਥਾਨ ਵਾਪਸ ਚਲਾ ਜਾਵੇਗਾ। ਇਹ ਪਰਮੇਸ਼ੁਰ ਅਤੇ ਮਨੁੱਖ ਵਿਚਾਲੇ 6,000 ਸਾਲਾਂ ਦੇ ਸਹਿਯੋਗ ਦਾ ਅੰਤਮ ਨਤੀਜਾ ਹੋਵੇਗਾ।

ਪਿਛਲਾ: ਪਰਮੇਸ਼ੁਰ ਦੁਆਰਾ ਧਾਰੀ ਗਈ ਦੇਹ ਦਾ ਤੱਤ

ਅਗਲਾ: ਮਸੀਹ ਦਾ ਮੂਲ-ਤੱਤ ਸਵਰਗੀ ਪਿਤਾ ਦੀ ਇੱਛਾ ਪ੍ਰਤੀ ਆਗਿਆਕਾਰਤਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ