ਜਿਸ ਮਨੁੱਖ ਨੇ ਪਰਮੇਸ਼ੁਰ ਨੂੰ ਆਪਣੀਆਂ ਧਾਰਣਾਵਾਂ ਵਿੱਚ ਸੀਮਤ ਕਰ ਦਿੱਤਾ ਹੋਵੇ ਉਸ ਨੂੰ ਪਰਮੇਸ਼ੁਰ ਦੇ ਪ੍ਰਕਾਸ਼ਨ ਕਿਵੇਂ ਪ੍ਰਾਪਤ ਹੋ ਸਕਦੇ ਹਨ?
ਪਰਮੇਸ਼ੁਰ ਦਾ ਕੰਮ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ, ਅਤੇ ਭਾਵੇਂ ਉਸ ਦੇ ਕੰਮ ਦਾ ਉਦੇਸ਼ ਨਹੀਂ ਬਦਲਦਾ, ਪਰ ਜਿਸ ਤਰੀਕੇ ਨਾਲ ਉਹ ਕੰਮ ਕਰਦਾ ਹੈ ਉਹ ਨਿਰੰਤਰ ਬਦਲਦਾ ਹੈ, ਜਿਸ ਦਾ ਮਤਲਬ ਹੈ ਕਿ ਜੋ ਲੋਕ ਪਰਮੇਸ਼ੁਰ ਦੇ ਰਾਹ ’ਤੇ ਚੱਲਦੇ ਹਨ ਉਹ ਵੀ ਨਿਰੰਤਰ ਬਦਲ ਰਹੇ ਹਨ। ਪਰਮੇਸ਼ੁਰ ਜਿੰਨਾ ਜ਼ਿਆਦਾ ਕੰਮ ਕਰਦਾ ਹੈ, ਮਨੁੱਖ ਦਾ ਪਰਮੇਸ਼ੁਰ ਬਾਰੇ ਗਿਆਨ ਵੀ ਓਨਾ ਹੀ ਡੂੰਘਾ ਹੁੰਦਾ ਹੈ। ਪਰਮੇਸ਼ੁਰ ਦੇ ਕੰਮ ਦੇ ਨਤੀਜੇ ਵਜੋਂ ਉਸਦੇ ਅਨੁਸਾਰ ਮਨੁੱਖ ਦੇ ਸੁਭਾਅ ਵਿੱਚ ਵੀ ਤਬਦੀਲੀਆਂ ਆਉਂਦੀਆਂ ਹਨ। ਹਾਲਾਂਕਿ, ਇਹ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਦਾ ਕੰਮ ਹਮੇਸ਼ਾ ਬਦਲਦਾ ਰਹਿੰਦਾ ਹੈ ਇਸ ਲਈ ਜੋ ਲੋਕ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਜਾਣਦੇ ਅਤੇ ਉਹ ਬੇਤੁਕੇ ਲੋਕ ਜੋ ਸੱਚਾਈ ਨੂੰ ਨਹੀਂ ਜਾਣਦੇ, ਉਹ ਪਰਮੇਸ਼ੁਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰਮੇਸ਼ੁਰ ਦਾ ਕੰਮ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਸਾਰ ਕਦੇ ਵੀ ਨਹੀਂ ਹੁੰਦਾ, ਕਿਉਂਕਿ ਉਸ ਦਾ ਕੰਮ ਹਮੇਸ਼ਾ ਨਵਾਂ ਹੁੰਦਾ ਹੈ ਅਤੇ ਕਦੇ ਵੀ ਪੁਰਾਣਾ ਨਹੀਂ ਹੁੰਦਾ, ਅਤੇ ਉਹ ਕਦੇ ਵੀ ਪੁਰਾਣੇ ਕੰਮ ਨੂੰ ਦੁਹਰਾਉਂਦਾ ਨਹੀਂ, ਪਰ ਸਗੋਂ ਪਹਿਲਾਂ ਕਦੇ ਵੀ ਨਾ ਕੀਤੇ ਹੋਏ ਕੰਮ ਦੇ ਨਾਲ ਤੇਜ਼ੀ ਨਾਲ ਅੱਗੇ ਵੱਧਦਾ ਹੈ। ਕਿਉਂਕਿ ਪਰਮੇਸ਼ੁਰ ਆਪਣੇ ਕੰਮ ਨੂੰ ਦੁਹਰਾਉਂਦਾ ਨਹੀਂ, ਅਤੇ ਮਨੁੱਖ ਪਰਮੇਸ਼ੁਰ ਦੇ ਵਰਤਮਾਨ ਕੰਮ ਦਾ ਉਸ ਦੁਆਰਾ ਪਿਛਲੇ ਸਮੇਂ ਵਿੱਚ ਕੀਤੇ ਕੰਮ ਦੁਆਰਾ ਇੱਕੋ ਹੀ ਢੰਗ ਨਾਲ ਨਿਆਂ ਕਰਦਾ ਹੈ, ਇਸ ਕਰਕੇ ਪਰਮੇਸ਼ੁਰ ਲਈ ਨਵੇਂ ਯੁਗ ਦੇ ਕੰਮ ਦੇ ਹਰ ਪੜਾਅ ਨੂੰ ਪੂਰਾ ਕਰਨਾ ਬੇਹੱਦ ਔਖਾ ਹੋ ਗਿਆ ਹੈ। ਆਦਮੀ ਕੋਲ ਕਿੰਨੀਆਂ ਸਾਰੀਆਂ ਮੁਸ਼ਕਲਾਂ ਹਨ! ਉਹ ਆਪਣੀ ਸੋਚ ਵਿੱਚ ਬਹੁਤ ਰੂੜ੍ਹੀਵਾਦੀ ਹੈ! ਪਰਮੇਸ਼ੁਰ ਦੇ ਕੰਮ ਬਾਰੇ ਕਿਸੇ ਨੂੰ ਨਹੀਂ ਪਤਾ, ਫੇਰ ਵੀ ਹਰ ਕੋਈ ਇਸ ਨੂੰ ਹੱਦਾਂ ਵਿੱਚ ਸੀਮਤ ਕਰਦਾ ਹੈ। ਜਦੋਂ ਮਨੁੱਖ ਪਰਮੇਸ਼ੁਰ ਨੂੰ ਛੱਡ ਜਾਂਦਾ ਹੈ, ਤਾਂ ਉਹ ਜੀਵਨ, ਸੱਚਾਈ ਅਤੇ ਪਰਮੇਸ਼ੁਰ ਦੀਆਂ ਅਸੀਸਾਂ ਨੂੰ ਗੁਆ ਬੈਠਦਾ ਹੈ, ਫੇਰ ਵੀ ਉਹ ਨਾ ਤਾਂ ਜੀਵਨ ਨੂੰ ਸਵੀਕਾਰ ਕਰਦਾ ਹੈ ਅਤੇ ਨਾ ਹੀ ਸੱਚਾਈ ਨੂੰ, ਉਹਨਾਂ ਵਡੇਰੀਆਂ ਅਸੀਸਾਂ ਨੂੰ ਤਾਂ ਬਿਲਕੁਲ ਵੀ ਨਹੀਂ ਜੋ ਪਰਮੇਸ਼ੁਰ ਮਨੁੱਖਜਾਤੀ ਨੂੰ ਬਖਸ਼ਦਾ ਹੈ। ਸਾਰੇ ਮਨੁੱਖ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ, ਫੇਰ ਵੀ ਪਰਮੇਸ਼ੁਰ ਦੇ ਕੰਮ ਵਿੱਚ ਕੋਈ ਤਬਦੀਲੀ ਸਹਿਣ ਕਰਨ ਦੇ ਯੋਗ ਨਹੀਂ ਹੁੰਦੇ। ਜੋ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰ ਨਹੀਂ ਕਰਦੇ ਉਹ ਇਹ ਸਮਝਦੇ ਹਨ ਕਿ ਪਰਮੇਸ਼ੁਰ ਦਾ ਕੰਮ ਅਟੱਲ ਹੈ, ਅਤੇ ਇਹ ਕਿ ਇਹ ਹਮੇਸ਼ਾ ਸਥਿਰ ਰਹਿੰਦਾ ਹੈ। ਉਹਨਾਂ ਦੇ ਵਿਸ਼ਵਾਸ ਵਿੱਚ, ਪਰਮੇਸ਼ੁਰ ਤੋਂ ਸਦੀਪਕ ਮੁਕਤੀ ਪ੍ਰਾਪਤ ਕਰਨ ਲਈ ਸਿਰਫ਼ ਜਿਸ ਦੀ ਲੋੜ ਹੈ ਉਹ ਹੈ ਸ਼ਰਾ ਦਾ ਪਾਲਣ ਕਰਨਾ, ਅਤੇ ਜਿੰਨਾ ਚਿਰ ਉਹ ਆਪਣੇ ਪਾਪਾਂ ਦੇ ਲਈ ਪਛਤਾਵਾ ਕਰਦੇ ਅਤੇ ਉਹਨਾਂ ਨੂੰ ਸਵੀਕਾਰ ਕਰਦੇ ਹਨ, ਪਰਮੇਸ਼ੁਰ ਦੀ ਇੱਛਾ ਹਮੇਸ਼ਾ ਪੂਰੀ ਹੁੰਦੀ ਰਹੇਗੀ। ਉਨ੍ਹਾਂ ਦਾ ਵਿਚਾਰ ਇਹ ਹੈ ਕਿ ਪਰਮੇਸ਼ੁਰ ਸਿਰਫ਼ ਸ਼ਰਾ ਦੇ ਨਿਯਮ ਅਤੇ ਉਸ ਪਰਮੇਸ਼ੁਰ ਦੇ ਤਹਿਤ ਹੀ ਪਰਮੇਸ਼ੁਰ ਹੋ ਸਕਦਾ ਹੈ ਜਿਸ ਨੂੰ ਮਨੁੱਖ ਦੇ ਲਈ ਸਲੀਬ ਤੇ ਟੰਗਿਆ ਗਿਆ ਸੀ; ਇਹ ਵੀ ਉਨ੍ਹਾਂ ਦਾ ਵਿਚਾਰ ਹੈ ਕਿ ਪਰਮੇਸ਼ੁਰ ਨੂੰ ਬਾਈਬਲ ਤੋਂ ਸ੍ਰੇਸ਼ਠ ਨਹੀਂ ਹੋਣਾ ਚਾਹੀਦਾ ਅਤੇ ਨਹੀਂ ਹੋ ਸਕਦਾ। ਬਿਲਕੁਲ ਇਹੀ ਵਿਚਾਰ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਪੁਰਾਣੀ ਸ਼ਰਾ ਦੀਆਂ ਬੇੜੀਆਂ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਹੈ ਅਤੇ ਬੇਕਾਰ ਨਿਯਮਾਂ ਨਾਲ ਉਹਨਾਂ ਨੂੰ ਜਕੜਿਆ ਹੋਇਆ ਹੈ। ਹੋਰ ਵੀ ਬਹੁਤ ਲੋਕ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦਾ ਨਵਾਂ ਕੰਮ ਭਾਵੇਂ ਜੋ ਵੀ ਹੋਵੇ, ਇਸ ਨੂੰ ਭਵਿੱਖਬਾਣੀਆਂ ਦੁਆਰਾ ਸਿੱਧ ਕੀਤਾ ਜਾਣਾ ਜ਼ਰੂਰੀ ਹੈ, ਅਤੇ ਇਹ ਕਿ ਅਜਿਹੇ ਕੰਮ ਦੇ ਹਰ ਪੜਾਅ ਵਿੱਚ, ਜਿਹੜੇ ਸੱਚੇ ਮਨ ਨਾਲ ਉਸ ਦੇ ਰਾਹ ’ਤੇ ਚਲਦੇ ਹਨ, ਉਹਨਾਂ ਸਾਰਿਆਂ ਨੂੰ ਵੀ ਪ੍ਰਕਾਸ਼ਨ ਜ਼ਰੂਰ ਦਿਖਾਏ ਜਾਣੇ ਚਾਹੀਦੇ ਹਨ; ਜੇ ਨਹੀਂ, ਤਾਂ ਅਜਿਹਾ ਕੰਮ ਪਰਮੇਸ਼ੁਰ ਦਾ ਕੰਮ ਨਹੀਂ ਹੋ ਸਕਦਾ। ਮਨੁੱਖ ਲਈ ਪਰਮੇਸ਼ੁਰ ਨੂੰ ਜਾਣਨਾ ਪਹਿਲਾਂ ਹੀ ਕੋਈ ਸੌਖਾ ਕੰਮ ਨਹੀਂ ਹੈ। ਮਨੁੱਖ ਦੇ ਬੇਤੁਕੇ ਮਨ ਤੋਂ ਇਲਾਵਾ ਉਸਦੀ ਸਵੈ-ਮਹੱਤਤਾ ਅਤੇ ਹੰਕਾਰ ਵਾਲੇ ਵਿਦ੍ਰੋਹੀ ਸੁਭਾਅ ਨੂੰ ਵੀ ਗਿਣਿਆ ਜਾਵੇ, ਤਾਂ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰਨਾ ਉਸ ਲਈ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਹੈ। ਮਨੁੱਖ ਨਾ ਤਾਂ ਪਰਮੇਸ਼ੁਰ ਦੇ ਨਵੇਂ ਕੰਮ ਵੱਲ ਧਿਆਨ ਨਾਲ ਗੌਰ ਕਰਦਾ ਹੈ, ਅਤੇ ਨਾ ਹੀ ਇਸ ਨੂੰ ਨਮਰਤਾ ਨਾਲ ਸਵੀਕਾਰਦਾ ਹੈ; ਇਸ ਦੀ ਬਜਾਏ, ਉਹ ਪਰਮੇਸ਼ੁਰ ਤੋਂ ਪ੍ਰਕਾਸ਼ਨ ਅਤੇ ਅਗਵਾਈ ਦੀ ਉਡੀਕ ਕਰਦਿਆਂ ਤੁੱਛ ਰਵੱਈਆ ਅਪਣਾਉਂਦਾ ਹੈ। ਕੀ ਇਹ ਵਿਹਾਰ ਉਹਨਾਂ ਲੋਕਾਂ ਦਾ ਨਹੀਂ ਹੈ ਜੋ ਪਰਮੇਸ਼ੁਰ ਦਾ ਵਿਦ੍ਰੋਹ ਅਤੇ ਉਸ ਦਾ ਵਿਰੋਧ ਕਰਦੇ ਹਨ? ਅਜਿਹੇ ਲੋਕ ਪਰਮੇਸ਼ੁਰ ਦੀ ਪ੍ਰਵਾਨਗੀ ਕਿਵੇਂ ਪ੍ਰਾਪਤ ਕਰ ਸਕਦੇ ਹਨ?
ਯਿਸੂ ਨੇ ਕਿਹਾ ਕਿ ਯਹੋਵਾਹ ਦਾ ਕੰਮ ਕਿਰਪਾ ਦੇ ਯੁਗ ਵਿੱਚ ਪਿਛੜ ਗਿਆ ਸੀ, ਜਿਵੇਂ ਕਿ ਮੈਂ ਅੱਜ ਕਹਿੰਦਾ ਹਾਂ, ਕਿ ਯਿਸੂ ਦਾ ਕੰਮ ਵੀ ਪਿਛੜ ਗਿਆ ਹੈ। ਜੇ ਸਿਰਫ਼ ਸ਼ਰਾ ਦਾ ਯੁਗ ਹੀ ਹੁੰਦਾ ਅਤੇ ਕਿਰਪਾ ਦਾ ਯੁਗ ਨਾ ਹੁੰਦਾ, ਤਾਂ ਯਿਸੂ ਨੂੰ ਸਲੀਬ ਉੱਤੇ ਨਾ ਟੰਗਿਆ ਗਿਆ ਹੁੰਦਾ ਅਤੇ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਨਹੀਂ ਦੁਆ ਸਕਦਾ ਸੀ। ਜੇ ਸਿਰਫ਼ ਸ਼ਰਾ ਦਾ ਯੁਗ ਹੀ ਹੁੰਦਾ, ਤਾਂ ਕੀ ਮਨੁੱਖਜਾਤੀ ਉੱਥੇ ਤਕ ਪਹੁੰਚ ਸਕਦੀ ਸੀ ਜਿੱਥੇ ਅੱਜ ਹੈ? ਇਤਿਹਾਸ ਅੱਗੇ ਵਧਦਾ ਹੈ, ਅਤੇ ਕੀ ਇਤਿਹਾਸ ਪਰਮੇਸ਼ੁਰ ਦੇ ਕੰਮ ਦਾ ਕੁਦਰਤੀ ਨਿਯਮ ਨਹੀਂ ਹੈ? ਕੀ ਇਹ ਪੂਰੇ ਜਗਤ ਵਿੱਚ ਮਨੁੱਖ ਦੇ ਪ੍ਰਬੰਧਨ ਦਾ ਵਰਣਨ ਨਹੀਂ ਹੈ? ਇਤਿਹਾਸ ਅੱਗੇ ਵੱਧਦਾ ਹੈ, ਅਤੇ ਇਸੇ ਤਰ੍ਹਾਂ ਪਰਮੇਸ਼ੁਰ ਦਾ ਕੰਮ ਵੀ। ਪਰਮੇਸ਼ੁਰ ਦੀ ਇੱਛਾ ਨਿਰੰਤਰ ਰੂਪ ਵਿੱਚ ਬਦਲ ਰਹੀ ਹੈ। ਉਹ ਕੰਮ ਦੇ ਕਿਸੇ ਇੱਕ ਪੜਾਅ ’ਤੇ ਛੇ ਹਜ਼ਾਰ ਸਾਲਾਂ ਤੱਕ ਨਹੀਂ ਰਹਿ ਸਕਦਾ ਸੀ, ਕਿਉਂਕਿ ਜਿਵੇਂ ਕਿ ਹਰ ਕੋਈ ਜਾਣਦਾ ਹੈ, ਪਰਮੇਸ਼ੁਰ ਹਮੇਸ਼ਾ ਨਵਾਂ ਹੁੰਦਾ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ, ਅਤੇ ਉਹ ਸ਼ਾਇਦ ਸਲੀਬ ਉੱਤੇ ਟੰਗੇ ਜਾਣ, ਸੂਲੀ ’ਤੇ ਬੰਨ੍ਹੇ ਜਾਣ ਵਰਗੇ ਕੰਮ ਨੂੰ ਇੱਕ ਵਾਰ, ਦੋ ਵਾਰ, ਤਿੰਨ ਵਾਰ…. ਨਹੀਂ ਕਰਦਾ ਰਹਿ ਸਕਦਾ ਸੀ। ਇਸ ਤਰ੍ਹਾਂ ਸੋਚਣਾ ਹਾਸੋਹੀਣਾ ਹੋਵੇਗਾ। ਪਰਮੇਸ਼ੁਰ ਉਹੀ ਕੰਮ ਨਹੀਂ ਕਰਦਾ ਰਹਿੰਦਾ; ਉਸ ਦਾ ਕੰਮ ਨਿਰੰਤਰ ਬਦਲਦਾ ਰਹਿੰਦਾ ਹੈ ਅਤੇ ਹਮੇਸ਼ਾ ਨਵਾਂ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਨਵੇਂ ਵਚਨ ਬੋਲਦਾ ਹਾਂ ਅਤੇ ਹਰ ਰੋਜ਼ ਨਵਾਂ ਕੰਮ ਕਰਦਾ ਹਾਂ। ਇਹ ਉਹ ਕੰਮ ਹੈ ਜੋ ਮੈਂ ਕਰਦਾ ਹਾਂ, ਅਤੇ ਜੋ ਮਹੱਤਵਪੂਰਨ ਹੈ ਉਹ ਹਨ ਸ਼ਬਦ “ਨਵਾਂ” ਅਤੇ “ਅਚਰਜ”। “ਪਰਮੇਸ਼ੁਰ ਅਟੱਲ ਹੈ ਅਤੇ ਪਰਮੇਸ਼ੁਰ ਹਮੇਸ਼ਾ ਪਰਮੇਸ਼ੁਰ ਹੀ ਰਹੇਗਾ”: ਇਹ ਕਥਨ ਬੇਸ਼ੱਕ ਸੱਚ ਹੈ; ਪਰਮੇਸ਼ੁਰ ਦੀ ਸੰਪੂਰਨਤਾ ਨਹੀਂ ਬਦਲਦੀ, ਪਰਮੇਸ਼ੁਰ ਹਮੇਸ਼ਾ ਪਰਮੇਸ਼ੁਰ ਹੈ, ਅਤੇ ਉਹ ਕਦੇ ਵੀ ਸ਼ਤਾਨ ਨਹੀਂ ਬਣ ਸਕਦਾ, ਪਰ ਇਸ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਉਸ ਦਾ ਕੰਮ ਉਸ ਦੀ ਸੰਪੂਰਨਤਾ ਜਿੰਨਾ ਹੀ ਨਿਰੰਤਰ ਅਤੇ ਅਟੱਲ ਹੈ। ਤੂੰ ਇਹ ਐਲਾਨ ਕਰਦਾ ਹੈਂ ਕਿ ਪਰਮੇਸ਼ੁਰ ਅਟੱਲ ਹੈ, ਪਰ ਫਿਰ, ਤੂੰ ਇਹ ਕਿਵੇਂ ਸਮਝਾ ਸਕਦਾ ਹੈਂ ਕਿ ਪਰਮੇਸ਼ੁਰ ਹਮੇਸ਼ਾ ਨਵਾਂ ਹੁੰਦਾ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ? ਪਰਮੇਸ਼ੁਰ ਦਾ ਕੰਮ ਲਗਾਤਾਰ ਫ਼ੈਲਦਾ ਹੈ ਅਤੇ ਨਿਰੰਤਰ ਬਦਲਦਾ ਰਹਿੰਦਾ ਹੈ, ਅਤੇ ਉਸਦੀ ਇੱਛਾ ਲਗਾਤਾਰ ਪ੍ਰਗਟ ਹੁੰਦੀ ਹੈ ਅਤੇ ਮਨੁੱਖ ਨੂੰ ਗਿਆਤ ਕਰਾਈ ਜਾਂਦੀ ਹੈ। ਜਦੋਂ ਮਨੁੱਖ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦਾ ਹੈ, ਤਾਂ ਉਸ ਦਾ ਸੁਭਾਅ ਉਸ ਦੇ ਗਿਆਨ ਵਾਂਗ ਹੀ, ਬਿਨਾਂ ਰੁਕੇ ਬਦਲਦਾ ਰਹਿੰਦਾ ਹੈ। ਤਾਂ ਫੇਰ, ਇਹ ਤਬਦੀਲੀ ਕਿੱਥੋਂ ਆਉਂਦੀ ਹੈ? ਕੀ ਇਹ ਪਰਮੇਸ਼ੁਰ ਦੇ ਹਮੇਸ਼ਾ ਬਦਲਦੇ ਰਹਿਣ ਵਾਲੇ ਕੰਮ ਤੋਂ ਨਹੀਂ ਹੈ? ਜੇ ਮਨੁੱਖ ਦਾ ਸੁਭਾਅ ਬਦਲ ਸਕਦਾ ਹੈ, ਤਾਂ ਮਨੁੱਖ ਮੇਰੇ ਕੰਮ ਅਤੇ ਮੇਰੇ ਵਚਨਾਂ ਨੂੰ ਵੀ ਨਿਰੰਤਰ ਬਦਲਣ ਦੀ ਇਜਾਜ਼ਤ ਕਿਉਂ ਨਹੀਂ ਦੇ ਸਕਦਾ? ਕੀ ਮੇਰਾ ਆਦਮੀ ਦੀਆਂ ਪਾਬੰਦੀਆਂ ਦੇ ਅਧੀਨ ਹੋਣਾ ਜ਼ਰੂਰੀ ਹੈ? ਇਸ ਵਿੱਚ, ਕੀ ਤੂੰ ਜਬਰਨ ਦਲੀਲਾਂ ਅਤੇ ਵਿਗੜੇ ਹੋਏ ਤਰਕ ਦੀ ਵਰਤੋਂ ਨਹੀਂ ਕਰ ਰਿਹਾ ਹੈਂ?
ਜੀਅ ਉੱਠਣ ਤੋਂ ਬਾਅਦ ਯਿਸੂ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਕਿਹਾ, “ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ ਪਰ ਜਦ ਤੀਕੁਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ।” ਕੀ ਤੂੰ ਜਾਣਦਾ ਹੈਂ ਕਿ ਇਨ੍ਹਾਂ ਵਚਨਾਂ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ? ਕੀ ਤੂੰ, ਹੁਣ, ਉਸਦੀ ਸ਼ਕਤੀ ਨਾਲ ਸੰਪਨ ਹੈਂ? ਕੀ ਤੂੰ ਸਮਝਦਾ ਹੈਂ ਕਿ “ਸ਼ਕਤੀ” ਤੋਂ ਕੀ ਭਾਵ ਹੈ? ਯਿਸੂ ਨੇ ਐਲਾਨ ਕੀਤਾ ਕਿ ਅੰਤ ਦੇ ਦਿਨਾਂ ਦੌਰਾਨ ਮਨੁੱਖ ਨੂੰ ਸੱਚਾਈ ਦਾ ਆਤਮਾ ਬਖਸ਼ਿਆ ਜਾਵੇਗਾ। ਅੰਤ ਦੇ ਦਿਨ ਹੁਣ ਆ ਗਏ ਹਨ; ਕੀ ਤੂੰ ਸਮਝਦਾ ਹੈਂ ਕਿ ਸੱਚਾਈ ਦਾ ਆਤਮਾ ਵਚਨਾਂ ਨੂੰ ਕਿਵੇਂ ਪਰਗਟ ਕਰਦਾ ਹੈ? ਸੱਚਾਈ ਦਾ ਆਤਮਾ ਕਿੱਥੇ ਪਰਗਟ ਹੁੰਦਾ ਅਤੇ ਕੰਮ ਕਰਦਾ ਹੈ? ਯਸਾਯਾਹ ਨਬੀ ਦੀ ਭਵਿੱਖਬਾਣੀ ਦੀ ਕਿਤਾਬ ਵਿੱਚ, ਕਦੇ ਵੀ ਅਜਿਹਾ ਕੋਈ ਜ਼ਿਕਰ ਨਹੀਂ ਸੀ ਕਿ ਯਿਸੂ ਨਾਮ ਦਾ ਇੱਕ ਬਾਲਕ ਨਵੇਂ ਨੇਮ ਦੇ ਯੁਗ ਵਿੱਚ ਪੈਦਾ ਹੋਵੇਗਾ; ਸਿਰਫ਼ ਇਹ ਲਿਖਿਆ ਸੀ ਕਿ ਇੰਮਾਨੂਏਲ ਨਾਮ ਦੇ ਇੱਕ ਬਾਲਕ ਦਾ ਜਨਮ ਹੋਵੇਗਾ। “ਯਿਸੂ” ਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਸੀ? ਪੁਰਾਣੇ ਨੇਮ ਵਿੱਚ ਕਿਧਰੇ ਵੀ ਇਹ ਨਾਮ ਵਿਖਾਈ ਨਹੀਂ ਦਿੰਦਾ, ਤਾਂ ਫੇਰ, ਤੂੰ ਅਜੇ ਵੀ ਯਿਸੂ ਵਿੱਚ ਕਿਉਂ ਵਿਸ਼ਵਾਸ ਕਰਦਾ ਹੈਂ? ਯਕੀਨਨ ਤੂੰ ਯਿਸੂ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਤੋਂ ਬਾਅਦ ਹੀ ਉਸ ਵਿੱਚ ਵਿਸ਼ਵਾਸ ਕਰਨਾ ਨਹੀਂ ਸ਼ੁਰੂ ਕੀਤਾ, ਕੀ ਤੂੰ ਅਜਿਹਾ ਕੀਤਾ? ਜਾਂ ਕੀ ਤੂੰ ਕਿਸੇ ਪ੍ਰਕਾਸ਼ਨ ਨੂੰ ਪ੍ਰਾਪਤ ਕਰਨ ’ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ? ਕੀ ਪਰਮੇਸ਼ੁਰ ਤੈਨੂੰ ਸੱਚਮੁੱਚ ਅਜਿਹੀ ਕਿਰਪਾ ਵਿਖਾਏਗਾ? ਕੀ ਉਹ ਤੈਨੂੰ ਅਜਿਹੀਆਂ ਵੱਡੀਆਂ ਅਸੀਸਾਂ ਬਖਸ਼ੇਗਾ? ਯਿਸੂ ਵਿੱਚ ਤੇਰੇ ਵਿਸ਼ਵਾਸ ਦਾ ਅਧਾਰ ਕੀ ਹੈ? ਤੂੰ ਇਹ ਕਿਉਂ ਨਹੀਂ ਮੰਨਦਾ ਕਿ ਪਰਮੇਸ਼ੁਰ ਅੱਜ ਦੇਹਧਾਰੀ ਬਣ ਗਿਆ ਹੈ? ਤੂੰ ਅਜਿਹਾ ਕਿਉਂ ਕਹਿੰਦਾ ਹੈਂ ਕਿ ਪਰਮੇਸ਼ੁਰ ਦੁਆਰਾ ਤੈਨੂੰ ਕਿਸੇ ਪ੍ਰਕਾਸ਼ਨ ਦਾ ਨਾ ਹੋਣਾ ਇਹ ਸਿੱਧ ਕਰਦਾ ਹੈ ਕਿ ਉਸਨੇ ਦੇਹਧਾਰਣ ਨਹੀਂ ਕੀਤਾ ਹੈ? ਕੀ ਇਹ ਜ਼ਰੂਰੀ ਹੈ ਕਿ ਪਰਮੇਸ਼ੁਰ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਨਾ ਦੇਵੇ? ਕੀ ਉਸਨੂੰ ਪਹਿਲਾਂ ਉਨ੍ਹਾਂ ਦੀ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ? ਯਸਾਯਾਹ ਨੇ ਸਿਰਫ਼ ਇਹ ਐਲਾਨ ਕੀਤਾ ਕਿ ਇੱਕ ਬਾਲਕ ਇੱਕ ਖੁਰਲੀ ਵਿੱਚ ਪੈਦਾ ਹੋਵੇਗਾ; ਉਸਨੇ ਕਦੇ ਇਹ ਭਵਿੱਖਬਾਣੀ ਨਹੀਂ ਕੀਤੀ ਕਿ ਮਰਿਯਮ ਯਿਸੂ ਨੂੰ ਜਨਮ ਦੇਵੇਗੀ। ਮਰਿਯਮ ਤੋਂ ਪੈਦਾ ਹੋਏ ਯਿਸੂ ਵਿੱਚ ਤੇਰੇ ਵਿਸ਼ਵਾਸ ਦਾ ਅਸਲ ਅਧਾਰ ਕੀ ਹੈ? ਯਕੀਨਨ ਤੇਰਾ ਵਿਸ਼ਵਾਸ ਬੌਂਦਲਿਆ ਹੋਇਆ ਨਹੀਂ ਹੈ! ਕੁਝ ਕਹਿੰਦੇ ਹਨ ਕਿ ਪਰਮੇਸ਼ੁਰ ਦਾ ਨਾਮ ਬਦਲਦਾ ਨਹੀਂ ਹੈ। ਤਾਂ ਫੇਰ, ਯਹੋਵਾਹ ਦਾ ਨਾਂ ਯਿਸੂ ਕਿਉਂ ਬਣਿਆ? ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਮਸੀਹ ਆਵੇਗਾ, ਤਾਂ ਫੇਰ ਯਿਸੂ ਦੇ ਨਾਮ ਨਾਲ ਇੱਕ ਮਨੁੱਖ ਕਿਉਂ ਆਇਆ? ਪਰਮੇਸ਼ੁਰ ਦਾ ਨਾਂ ਕਿਉਂ ਬਦਲਿਆ? ਕੀ ਅਜਿਹਾ ਕੰਮ ਬਹੁਤ ਚਿਰ ਪਹਿਲਾਂ ਨਹੀਂ ਪੂਰਾ ਕੀਤਾ ਗਿਆ ਸੀ? ਕੀ ਪਰਮੇਸ਼ੁਰ ਇਸ ਸਮੇਂ ਵਧੇਰੇ ਨਵਾਂ ਕੰਮ ਕਰਨ ਦੇ ਅਯੋਗ ਹੈ? ਕੱਲ੍ਹ ਦੇ ਕੰਮ ਨੂੰ ਬਦਲਿਆ ਜਾ ਸਕਦਾ ਹੈ, ਅਤੇ ਯਿਸੂ ਦਾ ਕੰਮ ਯਹੋਵਾਹ ਦੇ ਕੰਮ ਤੋਂ ਅੱਗੇ ਸ਼ੁਰੂ ਹੋ ਸਕਦਾ ਹੈ। ਤਾਂ ਕੀ, ਯਿਸੂ ਦੇ ਕੰਮ ਤੋਂ ਬਾਅਦ ਕੋਈ ਹੋਰ ਕੰਮ ਨਹੀਂ ਆ ਸਕਦਾ? ਜੇ ਯਹੋਵਾਹ ਦਾ ਨਾਮ ਬਦਲ ਕੇ ਯਿਸੂ ਕੀਤਾ ਜਾ ਸਕਦਾ ਹੈ, ਤਾਂ ਕੀ ਯਿਸੂ ਦਾ ਨਾਮ ਵੀ ਬਦਲਿਆ ਨਹੀਂ ਜਾ ਸਕਦਾ? ਇਸ ਵਿੱਚੋਂ ਕੁਝ ਵੀ ਅਜੀਬ ਨਹੀਂ ਹੈ; ਬੱਸ ਐਨੀ ਗੱਲ ਹੈ ਕਿ ਲੋਕ ਬਹੁਤ ਸਧਾਰਣ ਸੋਚ ਵਾਲੇ ਹਨ। ਪਰਮੇਸ਼ੁਰ ਹਮੇਸ਼ਾ ਪਰਮੇਸ਼ੁਰ ਹੀ ਰਹੇਗਾ। ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਦਾ ਕੰਮ ਕਿਵੇਂ ਬਦਲਦਾ ਹੈ, ਅਤੇ ਭਾਵੇਂ ਉਸ ਦਾ ਨਾਮ ਕਿਵੇਂ ਵੀ ਕਿਉਂ ਨਾ ਬਦਲ ਸਕਦਾ ਹੋਵੇ, ਉਸ ਦਾ ਸੁਭਾਅ ਅਤੇ ਬੁੱਧ ਕਦੇ ਨਹੀਂ ਬਦਲੇਗੀ। ਜੇ ਤੂੰ ਇਹ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ੁਰ ਨੂੰ ਸਿਰਫ਼ ਯਿਸੂ ਦੇ ਨਾਂ ਨਾਲ ਹੀ ਬੁਲਾਇਆ ਜਾ ਸਕਦਾ ਹੈ, ਤਾਂ ਫੇਰ ਤੇਰਾ ਗਿਆਨ ਬਹੁਤ ਜ਼ਿਆਦਾ ਹੀ ਸੀਮਤ ਹੈ। ਕੀ ਤੂੰ ਇਹ ਦਾਅਵਾ ਕਰਨ ਦੀ ਹਿੰਮਤ ਰੱਖਦਾ ਹੈਂ ਕਿ ਪਰਮੇਸ਼ੁਰ ਦਾ ਨਾਮ ਹਮੇਸ਼ਾ ਯਿਸੂ ਹੀ ਰਹੇਗਾ, ਕਿ ਪਰਮੇਸ਼ੁਰ ਹਮੇਸ਼ਾ ਹਮੇਸ਼ਾ ਲਈ ਯਿਸੂ ਦੇ ਨਾਮ ਨਾਲ ਹੀ ਜਾਣਿਆ ਜਾਵੇਗਾ, ਅਤੇ ਇਹ ਕਦੇ ਨਹੀਂ ਬਦਲੇਗਾ? ਕੀ ਤੂੰ ਯਕੀਨ ਨਾਲ ਇਹ ਦਾਅਵਾ ਕਰਨ ਦੀ ਹਿੰਮਤ ਰੱਖਦਾ ਹੈਂ ਕਿ ਇਹ ਯਿਸੂ ਦਾ ਨਾਂ ਹੀ ਹੈ ਜਿਸ ਨੇ ਸ਼ਰਾ ਦੇ ਯੁਗ ਨੂੰ ਸਮਾਪਤ ਕੀਤਾ ਅਤੇ ਉਹੀ ਅੰਤਮ ਯੁਗ ਨੂੰ ਵੀ ਸਮਾਪਤ ਕਰੇਗਾ? ਕੌਣ ਕਹਿ ਸਕਦਾ ਹੈ ਕਿ ਯਿਸੂ ਦੀ ਕਿਰਪਾ ਕਿਸੇ ਯੁਗ ਨੂੰ ਉਸ ਦੇ ਅੰਤ ਤਕ ਲਿਆ ਸਕਦੀ ਹੈ? ਜੇ ਤੇਰੇ ਵਿੱਚ ਇਹਨਾਂ ਸੱਚਾਈਆਂ ਦੀ ਸਪਸ਼ਟ ਸਮਝ ਦੀ ਕਮੀ ਹੈ, ਤਾਂ ਨਾ ਸਿਰਫ਼ ਤੂੰ ਖੁਸ਼ਖਬਰੀ ਦਾ ਪਰਚਾਰ ਕਰਨ ਦੇ ਅਸਮਰੱਥ ਹੋਵੇਂਗਾ, ਪਰ ਤੂੰ ਆਪ ਵੀ ਦ੍ਰਿੜ ਰਹਿਣ ਦੇ ਯੋਗ ਨਹੀਂ ਹੋਵੇਂਗਾ। ਜਦੋਂ ਉਹ ਦਿਨ ਆਵੇਗਾ ਜਦੋਂ ਤੂੰ ਉਨ੍ਹਾਂ ਧਾਰਮਿਕ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਲਵੇਂਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਭਰਾਂਤੀਆਂ ਦਾ ਖੰਡਨ ਕਰ ਦੇਵੇਂਗਾ, ਤਾਂ ਉਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੈਨੂੰ ਕੰਮ ਦੇ ਇਸ ਪੜਾਅ ’ਤੇ ਪੂਰਾ ਯਕੀਨ ਹੈ ਇਸ ’ਤੇ ਥੋੜ੍ਹਾ ਜਿਹਾ ਵੀ ਸ਼ੱਕ ਨਹੀਂ ਹੈ। ਜੇ ਤੂੰ ਉਨ੍ਹਾਂ ਦੀਆਂ ਭਰਾਂਤੀਆਂ ਦਾ ਖੰਡਨ ਕਰਨ ਦੇ ਅਯੋਗ ਹੈ, ਤਾਂ ਉਹ ਤੇਰੇ ਉੱਪਰ ਝੂਠੇ ਦੋਸ਼ ਲਾਉਣਗੇ ਅਤੇ ਤੇਰੀ ਨਿੰਦਿਆ ਕਰਨਗੇ। ਕੀ ਇਹ ਅਪਮਾਨਜਨਕ ਨਹੀਂ ਹੋਵੇਗਾ?
ਸਾਰੇ ਹੀ ਯਹੂਦੀ ਪੁਰਾਣੇ ਨੇਮ ਨੂੰ ਪੜ੍ਹਦੇ ਸਨ ਅਤੇ ਯਸਾਯਾਹ ਦੀ ਭਵਿੱਖਬਾਣੀ ਬਾਰੇ ਇਹ ਜਾਣਦੇ ਸਨ ਕਿ ਕਿਸੇ ਖੁਰਲੀ ਵਿੱਚ ਇੱਕ ਬਾਲਕ ਦਾ ਜਨਮ ਹੋਵੇਗਾ। ਤਾਂ ਫੇਰ, ਇਸ ਭਵਿੱਖਬਾਣੀ ਬਾਰੇ ਪੂਰੀ ਤਰ੍ਹਾਂ ਜਾਣਦੇ ਹੋਣ ਦੇ ਬਾਵਜੂਦ ਵੀ, ਉਨ੍ਹਾਂ ਨੇ ਫੇਰ ਵੀ ਯਿਸੂ ਨੂੰ ਕਿਉਂ ਸਤਾਇਆ? ਕੀ ਇਹ ਉਨ੍ਹਾਂ ਦੇ ਵਿਦ੍ਰੋਹੀ ਸੁਭਾਅ ਅਤੇ ਪਵਿੱਤਰ ਆਤਮਾ ਦੇ ਕੰਮ ਬਾਰੇ ਅਗਿਆਨਤਾ ਦੇ ਕਾਰਨ ਨਹੀਂ ਸੀ? ਉਸ ਸਮੇਂ, ਫ਼ਰੀਸੀ ਇਹ ਮੰਨਦੇ ਸਨ ਕਿ ਜਿਸ ਭਵਿੱਖਬਾਣੀ ਵਾਲੇ ਬਾਲਕ ਬਾਰੇ ਉਹ ਜਾਣਦੇ ਸਨ, ਯਿਸੂ ਦਾ ਕੰਮ ਉਸ ਤੋਂ ਵੱਖਰਾ ਸੀ ਅਤੇ ਲੋਕ ਅੱਜ ਪਰਮੇਸ਼ੁਰ ਨੂੰ ਨਕਾਰਦੇ ਹਨ ਕਿਉਂਕਿ ਦੇਹਧਾਰੀ ਪਰਮੇਸ਼ੁਰ ਦਾ ਕੰਮ ਬਾਈਬਲ ਦੇ ਅਨੁਸਾਰ ਨਹੀਂ ਹੈ। ਕੀ ਪਰਮੇਸ਼ੁਰ ਪ੍ਰਤੀ ਉਨ੍ਹਾਂ ਦੇ ਵਿਦ੍ਰੋਹ ਦਾ ਨਿਚੋੜ ਉਹੀ ਚੀਜ਼ ਨਹੀਂ ਹੈ? ਕੀ ਤੂੰ, ਪਵਿੱਤਰ ਆਤਮਾ ਦੇ ਸਾਰੇ ਕੰਮ ਨੂੰ, ਬਿਨਾਂ ਕਿਸੇ ਸਵਾਲ ਦੇ ਸਵੀਕਾਰ ਕਰ ਸਕਦਾ ਹੈਂ? ਜੇ ਇਹ ਪਵਿੱਤਰ ਆਤਮਾ ਦਾ ਕੰਮ ਹੈ, ਤਾਂ ਇਹ ਸਹੀ ਪੱਧਰ ਹੈ, ਅਤੇ ਤੈਨੂੰ ਬਿਨਾਂ ਕਿਸੇ ਵੀ ਭਰਮ ਦੇ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ; ਤੈਨੂੰ ਇਸਦੇ ਲਈ ਗਿਣਤੀ-ਮਿਣਤੀ ਨਹੀਂ ਕਰਨੀ ਚਾਹੀਦੀ ਕਿ ਕੀ ਸਵੀਕਾਰ ਕਰਨਾ ਹੈ। ਜੇ ਤੈਨੂੰ ਪਰਮੇਸ਼ੁਰ ਤੋਂ ਵਧੇਰੇ ਸੋਝੀ ਪ੍ਰਾਪਤ ਹੁੰਦੀ ਹੈ ਅਤੇ ਤੂੰ ਉਸ ਦੇ ਪ੍ਰਤੀ ਵਧੇਰੇ ਸਾਵਧਾਨੀ ਵਰਤਦਾ ਹੈਂ, ਤਾਂ ਕੀ ਇਹ ਗੈਰ-ਜ਼ਰੂਰੀ ਨਹੀਂ ਹੈ? ਤੈਨੂੰ ਬਾਈਬਲ ਤੋਂ ਹੋਰ ਸਬੂਤ ਦੇਖਣ ਦੀ ਲੋੜ ਨਹੀਂ ਹੈ; ਜੇ ਇਹ ਪਵਿੱਤਰ ਆਤਮਾ ਦਾ ਕੰਮ ਹੈ, ਤਾਂ ਤੈਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ, ਕਿਉਂਕਿ ਤੂੰ ਪਰਮੇਸ਼ੁਰ ਦੇ ਰਾਹ ’ਤੇ ਚੱਲਣ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈਂ, ਅਤੇ ਤੈਨੂੰ ਉਸਦੀ ਜਾਂਚ-ਪੜਤਾਲ ਨਹੀਂ ਕਰਨੀ ਚਾਹੀਦੀ। ਤੈਨੂੰ ਇਹ ਸਿੱਧ ਕਰਨ ਲਈ ਮੇਰੇ ਬਾਰੇ ਹੋਰ ਸਬੂਤ ਨਹੀਂ ਭਾਲਣੇ ਚਾਹੀਦੇ ਕਿ ਮੈਂ ਤੇਰਾ ਪਰਮੇਸ਼ੁਰ ਹਾਂ, ਪਰ ਇਹ ਸਮਝਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਕੀ ਮੈਂ ਤੇਰੇ ਭਲੇ ਲਈ ਹਾਂ—ਇਹੀ ਹੈ ਜੋ ਸਭ ਤੋਂ ਵੱਧ ਨਿਰਣਾਕਾਰੀ ਹੈ। ਭਾਵੇਂ ਤੈਨੂੰ ਬਾਈਬਲ ਵਿੱਚ ਬਹੁਤਾ ਪੱਕਾ ਸਬੂਤ ਮਿਲ ਵੀ ਜਾਂਦਾ ਹੈ, ਇਹ ਤੈਨੂੰ ਪੂਰੀ ਤਰ੍ਹਾਂ ਨਾਲ ਮੇਰੇ ਸਨਮੁਖ ਨਹੀਂ ਲਿਆ ਸਕਦਾ। ਤੂੰ ਸਿਰਫ਼ ਬਾਈਬਲ ਦੀਆਂ ਹੱਦਾਂ ਵਿੱਚ ਰਹਿੰਦਾ ਹੈਂ, ਅਤੇ ਮੇਰੇ ਸਨਮੁਖ ਨਹੀਂ; ਬਾਈਬਲ ਮੈਨੂੰ ਜਾਣਨ ਵਿੱਚ ਤੇਰੀ ਸਹਾਇਤਾ ਨਹੀਂ ਕਰ ਸਕਦੀ, ਅਤੇ ਨਾ ਹੀ ਇਹ ਮੇਰੇ ਲਈ ਤੇਰੇ ਪ੍ਰੇਮ ਨੂੰ ਹੋਰ ਡੂੰਘਾ ਕਰ ਸਕਦੀ ਹੈ। ਹਾਲਾਂਕਿ ਬਾਈਬਲ ਨੇ ਭਵਿੱਖਬਾਣੀ ਕੀਤੀ ਕਿ ਇਕ ਬਾਲਕ ਦਾ ਜਨਮ ਹੋਵੇਗਾ, ਪਰ ਇਸ ਗੱਲ ਦੀ ਥਾਹ ਕੋਈ ਵੀ ਨਹੀਂ ਲਾ ਸਕਦਾ ਕਿ ਇਹ ਭਵਿੱਖਬਾਣੀ ਕਿਸ ਦੇ ਉੱਪਰ ਵਾਪਰੇਗੀ, ਕਿਉਂਕਿ ਮਨੁੱਖ ਪਰਮੇਸ਼ੁਰ ਦਾ ਕੰਮ ਨਹੀਂ ਜਾਣਦਾ ਸੀ, ਅਤੇ ਇਸੇ ਕਰਕੇ ਹੀ ਫ਼ਰੀਸੀ ਯਿਸੂ ਦੇ ਵਿਰੁੱਧ ਖੜ੍ਹੇ ਹੋ ਗਏ ਸਨ। ਕੁਝ ਲੋਕ ਜਾਣਦੇ ਹਨ ਕਿ ਮੇਰਾ ਕੰਮ ਮਨੁੱਖ ਦੇ ਹਿੱਤ ਵਿੱਚ ਹੈ, ਫੇਰ ਵੀ ਉਹ ਇਹੀ ਸਮਝਦੇ ਰਹਿੰਦੇ ਹਨ ਕਿ ਯਿਸੂ ਅਤੇ ਮੈਂ ਬਿਲਕੁਲ ਵੱਖਰੇ, ਆਪਸ ਵਿੱਚ ਬੇਮੇਲ ਹਸਤੀਆਂ ਹਾਂ। ਉਸ ਸਮੇਂ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਰਪਾ ਦੇ ਯੁਗ ਵਿੱਚ ਅਜਿਹੇ ਵਿਸ਼ਿਆਂ ਬਾਰੇ ਲੜੀਵਾਰ ਸਿੱਖਿਆਵਾਂ ਦਿੱਤੀਆਂ ਜਿਵੇਂ ਕਿ ਅਮਲ ਵਿੱਚ ਕਿਵੇਂ ਲਿਆਉਣਾ ਹੈ, ਕਿਵੇਂ ਮਿਲ ਕੇ ਇਕੱਠੇ ਹੋਣਾ ਹੈ, ਕਿਵੇਂ ਪ੍ਰਾਰਥਨਾ ਵਿੱਚ ਬੇਨਤੀ ਕਰਨੀ ਹੈ, ਦੂਸਰਿਆਂ ਨਾਲ ਕਿਵੇਂ ਪੇਸ਼ ਆਉਣਾ ਹੈ, ਅਤੇ ਵਗੈਰਾ-ਵਗੈਰਾ। ਜਿਹੜਾ ਕੰਮ ਉਸਨੇ ਪੂਰਾ ਕੀਤਾ ਉਹ ਕਿਰਪਾ ਦੇ ਯੁਗ ਦਾ ਸੀ, ਅਤੇ ਉਸਨੇ ਕੇਵਲ ਇਸ ਗੱਲ ਦੀ ਵਿਆਖਿਆ ਕੀਤੀ ਕਿ ਚੇਲਿਆਂ ਅਤੇ ਉਹਨਾਂ ਲੋਕਾਂ ਨੂੰ ਕਿਵੇਂ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਜੋ ਉਸਦੇ ਰਾਹ ’ਤੇ ਚੱਲਦੇ ਹਨ। ਉਸਨੇ ਸਿਰਫ਼ ਕਿਰਪਾ ਦੇ ਯੁਗ ਦਾ ਕੰਮ ਕੀਤਾ, ਅਤੇ ਅੰਤ ਦੇ ਦਿਨਾਂ ਦਾ ਕੋਈ ਵੀ ਕੰਮ ਨਹੀਂ ਕੀਤਾ। ਜਦੋਂ ਯਹੋਵਾਹ ਨੇ ਸ਼ਰਾ ਦੇ ਯੁਗ ਵਿੱਚ ਪੁਰਾਣੇ ਨੇਮ ਦੀ ਸ਼ਰਾ ਨੂੰ ਤੈਅ ਕੀਤਾ, ਤਾਂ ਫੇਰ ਉਸ ਨੇ ਕਿਰਪਾ ਦੇ ਯੁਗ ਦਾ ਕੰਮ ਕਿਉਂ ਨਹੀਂ ਕੀਤਾ? ਉਸਨੇ ਕਿਰਪਾ ਦੇ ਯੁਗ ਦੇ ਕੰਮ ਬਾਰੇ ਪਹਿਲਾਂ ਤੋਂ ਹੀ ਕਿਉਂ ਸਪਸ਼ਟ ਨਹੀਂ ਕੀਤਾ? ਕੀ ਇਸ ਨਾਲ ਮਨੁੱਖ ਨੂੰ ਇਸ ਨੂੰ ਸਵੀਕਾਰ ਕਰਨ ਵਿੱਚ ਮਦਦ ਨਾ ਮਿਲੀ ਹੁੰਦੀ? ਉਸਨੇ ਸਿਰਫ਼ ਭਵਿੱਖਬਾਣੀ ਕੀਤੀ ਕਿ ਇੱਕ ਬਾਲਕ ਪੈਦਾ ਹੋਵੇਗਾ ਅਤੇ ਵਾਗਡੋਰ ਸੰਭਾਲੇਗਾ, ਪਰ ਉਸਨੇ ਕਿਰਪਾ ਦੇ ਯੁਗ ਦਾ ਕੰਮ ਪਹਿਲਾਂ ਤੋਂ ਹੀ ਪੂਰਾ ਨਹੀਂ ਕੀਤਾ। ਹਰ ਯੁਗ ਵਿੱਚ ਪਰਮੇਸ਼ੁਰ ਦੇ ਕੰਮ ਦੀਆਂ ਸਪਸ਼ਟ ਸੀਮਾਵਾਂ ਹੁੰਦੀਆਂ ਹਨ; ਉਹ ਸਿਰਫ਼ ਵਰਤਮਾਨ ਯੁਗ ਦਾ ਕੰਮ ਕਰਦਾ ਹੈ, ਅਤੇ ਕੰਮ ਦੇ ਅਗਲੇ ਪੜਾਅ ਨੂੰ ਪਹਿਲਾਂ ਕਦੇ ਵੀ ਪੂਰਾ ਨਹੀਂ ਕਰਦਾ। ਸਿਰਫ਼ ਇਸੇ ਤਰ੍ਹਾਂ ਹੀ ਹਰ ਯੁਗ ਦਾ ਉਸ ਨੂੰ ਦਰਸਾਉਂਦਾ ਕੰਮ ਸਾਹਮਣੇ ਲਿਆਇਆ ਜਾ ਸਕਦਾ ਹੈ। ਯਿਸੂ ਨੇ ਸਿਰਫ਼ ਅੰਤ ਦੇ ਦਿਨਾਂ ਦੇ ਨਿਸ਼ਾਨਾਂ ਬਾਰੇ ਹੀ ਗੱਲ ਕੀਤੀ, ਕਿ ਕਿਵੇਂ ਸਬਰ ਰੱਖਣਾ ਹੈ ਅਤੇ ਕਿਵੇਂ ਬਚਾਏ ਜਾਣਾ ਹੈ, ਕਿਵੇਂ ਪਛਤਾਵਾ ਕਰਨਾ ਹੈ ਅਤੇ ਕਿਵੇਂ ਪਾਪਾਂ ਨੂੰ ਸਵੀਕਾਰ ਕਰਨਾ ਹੈ, ਅਤੇ ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਅਤੇ ਦੁੱਖ ਨੂੰ ਸਹਿਣਾ ਹੈ; ਉਸ ਨੇ ਕਦੇ ਵੀ ਇਸ ਬਾਰੇ ਗੱਲ ਨਹੀਂ ਕੀਤੀ ਕਿ ਅੰਤ ਦੇ ਦਿਨਾਂ ਵਿੱਚ ਮਨੁੱਖ ਨੂੰ ਕਿਵੇਂ ਪ੍ਰਵੇਸ਼ ਪ੍ਰਾਪਤ ਕਰਨਾ ਚਾਹੀਦਾ ਹੈ, ਅਤੇ ਨਾ ਹੀ ਇਸ ਬਾਰੇ ਕਿ ਉਸਨੂੰ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੀ ਤਾਂਘ ਕਿਵੇਂ ਕਰਨੀ ਚਾਹੀਦੀ ਹੈ। ਆਪਣੇ ਆਪ ਵਿੱਚ, ਕੀ ਅੰਤ ਦੇ ਦਿਨਾਂ ਦੇ ਪਰਮੇਸ਼ੁਰ ਦੇ ਕੰਮ ਲਈ ਬਾਈਬਲ ਵਿੱਚੋਂ ਖੋਜਬੀਨ ਕਰਨਾ ਹਾਸੋਹੀਣਾ ਨਹੀਂ ਹੈ? ਤੂੰ ਸਿਰਫ਼ ਬਾਈਬਲ ਨੂੰ ਘੁੱਟ ਕੇ ਫੜ ਕੇ ਕੀ ਵੇਖ ਸਕਦਾ ਹੈਂ? ਬਾਈਬਲ ਦਾ ਕੋਈ ਵਿਆਖਿਆਕਾਰ ਹੋਵੇ ਜਾਂ ਕੋਈ ਪ੍ਰਚਾਰਕ, ਵਰਤਮਾਨ ਦੇ ਕੰਮ ਨੂੰ ਪਹਿਲਾਂ ਤੋਂ ਹੀ ਕੌਣ ਦੇਖ ਸਕਿਆ ਹੈ?
“ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।” ਕੀ ਤੂੰ ਹੁਣ ਪਵਿੱਤਰ ਆਤਮਾ ਦੇ ਵਚਨ ਸੁਣੇ ਹਨ? ਪਰਮੇਸ਼ੁਰ ਦੇ ਵਚਨ ਸਬੱਬੀਂ ਤੈਨੂੰ ਮਿਲ ਚੁੱਕੇ ਹਨ। ਕੀ ਤੂੰ ਉਨ੍ਹਾਂ ਨੂੰ ਸੁਣਦਾ ਹੈਂ? ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਵਚਨਾਂ ਦਾ ਕੰਮ ਕਰਦਾ ਹੈ, ਅਤੇ ਅਜਿਹੇ ਵਚਨ ਪਵਿੱਤਰ ਆਤਮਾ ਦੇ ਵਚਨ ਹਨ, ਕਿਉਂਕਿ ਪਰਮੇਸ਼ੁਰ ਹੀ ਪਵਿੱਤਰ ਆਤਮਾ ਹੈ ਅਤੇ ਉਹ ਦੇਹਧਾਰੀ ਵੀ ਬਣ ਸਕਦਾ ਹੈ; ਇਸ ਲਈ, ਪਵਿੱਤਰ ਆਤਮਾ ਦੇ ਵਚਨ, ਜਿਵੇਂ ਕਿ ਪਿਛਲੇ ਸਮੇਂ ਕਹੇ ਗਏ ਵਚਨ, ਵਰਤਮਾਨ ਦੇਹਧਾਰੀ ਪਰਮੇਸ਼ੁਰ ਦੇ ਵਚਨ ਹਨ। ਬਹੁਤ ਸਾਰੇ ਬੇਤੁਕੇ ਲੋਕ ਹਨ ਜੋ ਵਿਸ਼ਵਾਸ ਕਰਦੇ ਹਨ ਕਿ ਕਿਉਂਕਿ ਇਹ ਪਵਿੱਤਰ ਆਤਮਾ ਗੱਲ ਕਰ ਰਿਹਾ ਹੈ, ਤਾਂ ਉਸਦੀ ਅਵਾਜ਼ ਅਕਾਸ਼ ਤੋਂ ਆਉਣੀ ਚਾਹੀਦੀ ਹੈ ਤਾਂ ਜੋ ਲੋਕ ਉਸ ਨੂੰ ਸੁਣ ਸਕਣ। ਜਿਹੜਾ ਵੀ ਵਿਅਕਤੀ ਇਸ ਢੰਗ ਨਾਲ ਸੋਚਦਾ ਹੈ ਉਹ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਜਾਣਦਾ। ਅਸਲੀਅਤ ਵਿੱਚ, ਪਵਿੱਤਰ ਆਤਮਾ ਦੁਆਰਾ ਬੋਲੇ ਗਏ ਵਾਕ ਉਹ ਹਨ ਜੋ ਦੇਹਧਾਰੀ ਪਰਮੇਸ਼ੁਰ ਦੁਆਰਾ ਬੋਲੇ ਜਾਂਦੇ ਹਨ। ਪਵਿੱਤਰ ਆਤਮਾ ਮਨੁੱਖ ਨਾਲ ਸਿੱਧੇ ਤੌਰ ’ਤੇ ਗੱਲ ਨਹੀਂ ਕਰ ਸਕਦਾ; ਇੱਥੋਂ ਤਕ ਕਿ ਸ਼ਰਾ ਦੇ ਯੁਗ ਵਿੱਚ ਵੀ, ਯਹੋਵਾਹ ਲੋਕਾਂ ਨਾਲ ਸਿੱਧੇ ਤੌਰ ’ਤੇ ਗੱਲ ਨਹੀਂ ਕਰਦਾ ਸੀ। ਕੀ ਇਸ ਦੀ ਸੰਭਾਵਨਾ ਹੋਰ ਵੀ ਘੱਟ ਨਹੀਂ ਹੋਵੇਗੀ ਕਿ ਉਹ ਅੱਜ ਇਸ ਯੁਗ ਵਿੱਚ ਅਜਿਹਾ ਕਰੇਗਾ? ਪਰਮੇਸ਼ੁਰ ਲਈ ਕੰਮ ਨੂੰ ਪੂਰਾ ਕਰਨ ਵਾਸਤੇ ਵਾਕਾਂ ਦਾ ਉਚਾਰਣ ਕਰਨ ਲਈ, ਉਸ ਦੇ ਲਈ ਦੇਹਧਾਰੀ ਬਣਨਾ ਜ਼ਰੂਰੀ ਹੈ; ਨਹੀਂ ਤਾਂ, ਉਸ ਦਾ ਕੰਮ ਆਪਣੇ ਟੀਚਿਆਂ ਨੂੰ ਪੂਰਾ ਨਹੀਂ ਕਰ ਸਕੇਗਾ। ਜੋ ਲੋਕ ਦੇਹਧਾਰੀ ਪਰਮੇਸ਼ੁਰ ਨੂੰ ਨਕਾਰਦੇ ਹਨ ਇਹ ਉਹ ਲੋਕ ਹਨ ਜੋ ਆਤਮਾ ਜਾਂ ਉਨ੍ਹਾਂ ਸਿਧਾਂਤਾਂ ਨੂੰ ਨਹੀਂ ਜਾਣਦੇ ਜਿਨ੍ਹਾਂ ਦੁਆਰਾ ਪਰਮੇਸ਼ੁਰ ਕੰਮ ਕਰਦਾ ਹੈ। ਜੋ ਲੋਕ ਵਿਸ਼ਵਾਸ ਕਰਦੇ ਹਨ ਕਿ ਹੁਣ ਪਵਿੱਤਰ ਆਤਮਾ ਦਾ ਯੁਗ ਹੈ, ਫੇਰ ਵੀ ਉਸਦੇ ਨਵੇਂ ਕੰਮ ਨੂੰ ਸਵੀਕਾਰ ਨਹੀਂ ਕਰਦੇ, ਇਹ ਉਹ ਲੋਕ ਹਨ ਜੋ ਇੱਕ ਅਸਪਸ਼ਟ ਅਤੇ ਖਿਆਲੀ ਵਿਸ਼ਵਾਸ ਵਿੱਚ ਜੀਉਂਦੇ ਹਨ। ਅਜਿਹੇ ਲੋਕ ਪਵਿੱਤਰ ਆਤਮਾ ਦਾ ਕੰਮ ਕਦੇ ਪ੍ਰਾਪਤ ਨਹੀਂ ਕਰਨਗੇ। ਜੋ ਲੋਕ ਸਿਰਫ਼ ਇਹ ਚਾਹੁੰਦੇ ਹਨ ਕਿ ਪਵਿੱਤਰ ਆਤਮਾ ਸਿੱਧੇ ਤੌਰ ’ਤੇ ਬੋਲੇ ਅਤੇ ਆਪਣੇ ਕੰਮ ਨੂੰ ਪੂਰਾ ਕਰੇ, ਅਤੇ ਦੇਹਧਾਰੀ ਪਰਮੇਸ਼ੁਰ ਦੇ ਵਚਨਾਂ ਜਾਂ ਕੰਮ ਨੂੰ ਸਵੀਕਾਰ ਨਹੀਂ ਕਰਦੇ, ਉਹ ਕਦੇ ਵੀ ਨਵੇਂ ਯੁਗ ਵਿੱਚ ਦਾਖਲ ਨਹੀਂ ਹੋ ਸਕਣਗੇ ਜਾਂ ਪਰਮੇਸ਼ੁਰ ਦੁਆਰਾ ਸੰਪੂਰਨ ਮੁਕਤੀ ਪ੍ਰਾਪਤ ਨਹੀਂ ਕਰ ਸਕਣਗੇ!