ਤੁਹਾਨੂੰ ਰੁਤਬੇ ਦੀਆਂ ਅਸੀਸਾਂ ਨੂੰ ਇੱਕ ਪਾਸੇ ਰੱਖ ਕੇ ਪਰਮੇਸ਼ੁਰ ਦੀ ਮੁਨੱਖ ਨੂੰ ਮੁਕਤੀ ਦਿਲਾਉਣ ਦੀ ਇੱਛਾ ਨੂੰ ਸਮਝਣਾ ਚਾਹੀਦਾ ਹੈ

ਇੱਕ ਮਨੁੱਖ ਦੇ ਦ੍ਰਿਸ਼ਟੀਕੋਣ ਤੋਂ, ਮੋਆਬ ਦੇ ਵੰਸ਼ਜਾਂ ਦਾ ਪੂਰਣ ਕੀਤੇ ਜਾਣਾ ਸੰਭਵ ਨਹੀਂ ਹੈ ਅਤੇ ਨਾ ਹੀ ਉਹ ਅਜਿਹਾ ਬਣਾਏ ਜਾਣ ਦੇ ਯੋਗ ਹਨ। ਦੂਜੇ ਪਾਸੇ ਦਾਊਦ ਦੇ ਬੱਚਿਆਂ ਕੋਲ ਯਕੀਨਨ ਉਮੀਦ ਹੈ, ਅਤੇ ਉਨ੍ਹਾਂ ਨੂੰ ਪੂਰਣ ਬਣਾਇਆ ਜਾ ਸਕਦਾ ਹੈ। ਜੇ ਕੋਈ ਮੋਆਬ ਦਾ ਵੰਸ਼ਜ ਹੈ ਤਾਂ ਉਸ ਨੂੰ ਪੂਰਣ ਨਹੀਂ ਬਣਾਇਆ ਜਾ ਸਕਦਾ। ਭਾਵੇਂ ਤੁਸੀਂ ਅਜੇ ਵੀ ਆਪਣੇ ਵਿਚਕਾਰ ਕੀਤੇ ਜਾਂਦੇ ਕੰਮ ਦੇ ਮਹੱਤਵ ਨੂੰ ਨਹੀਂ ਜਾਣਦੇ ਹੋ; ਇਸ ਪੜਾਅ ਉੱਤੇ ਤੁਸੀਂ ਅਜੇ ਵੀ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਹੋ, ਅਤੇ ਇਨ੍ਹਾਂ ਨੂੰ ਤਿਆਗਣ ਤੋਂ ਨਫਰਤ ਕਰਦੇ ਹੋ। ਕਿਸੇ ਨੂੰ ਵੀ ਪਰਵਾਹ ਨਹੀਂ ਹੈ ਕਿ ਅੱਜ ਪਰਮੇਸ਼ੁਰ ਨੇ ਕੇਵਲ ਤੁਹਾਡੇ ਵਰਗੇ ਸਭ ਤੋਂ ਅਯੋਗ ਲੋਕਾਂ ਦੇ ਸਮੂਹ ਉੱਪਰ ਕੰਮ ਕਰਨਾ ਚੁਣਿਆ ਹੈ। ਕੀ ਇੰਝ ਹੋ ਸਕਦਾ ਹੈ ਕਿ ਉਸ ਨੇ ਆਪਣੇ ਕੰਮ ਵਿੱਚ ਗਲਤੀ ਕੀਤੀ ਹੈ? ਕੀ ਇਹ ਕੰਮ ਇੱਕ ਪਲ ਦੀ ਅਣਗਹਿਲੀ ਹੈ? ਪਰਮੇਸ਼ੁਰ ਜੋ ਹਮੇਸ਼ਾਂ ਤੋਂ ਹੀ ਜਾਣਦਾ ਹੈ ਕਿ ਤੁਸੀਂ ਮੋਆਬ ਦੇ ਬੱਚੇ ਹੋ ਉਹ ਨਿਸ਼ਚਿਤ ਰੂਪ ਵਿੱਚ ਹੇਠਾਂ ਤੁਹਾਡੇ ਵਿਚਕਾਰ ਆ ਕੇ ਹੀ ਕਿਉਂ ਕੰਮ ਕਰਦਾ ਹੈ? ਕੀ ਤੁਹਾਨੂੰ ਇਹ ਖ਼ਿਆਲ ਕਦੇ ਨਹੀਂ ਆਇਆ? ਕੀ ਆਪਣਾ ਕੰਮ ਕਰਨ ਵੇਲੇ ਪਰਮੇਸ਼ੁਰ ਕਦੇ ਵੀ ਇਸ ਨੂੰ ਨਹੀਂ ਵਿਚਾਰਦਾ? ਕੀ ਉਹ ਜਲਦਬਾਜ਼ੀ ਵਿੱਚ ਵਰਤਾਉ ਕਰਦਾ ਹੈ? ਕੀ ਉਸ ਨੂੰ ਅਰੰਭ ਤੋਂ ਹੀ ਪਤਾ ਨਹੀਂ ਸੀ ਕਿ ਤੁਸੀਂ ਮੋਆਬ ਦੇ ਵੰਸ਼ਜ ਹੋ? ਕੀ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਵਿਚਾਰਨਾ ਨਹੀਂ ਜਾਣਦੇ ਹੋ? ਤੁਹਾਡੀਆਂ ਧਾਰਣਾਵਾਂ ਕਿੱਥੇ ਗਈਆਂ ਹਨ? ਕੀ ਤੁਹਾਡੀ ਉਹ ਤੰਦਰੁਸਤ ਸੋਚਣੀ ਬੇਤਰਤੀਬੀ ਹੋ ਗਈ ਹੈ? ਤੁਹਾਡੀ ਚਲਾਕੀ ਅਤੇ ਸਿਆਣਪ ਕਿੱਥੇ ਚਲੀਆਂ ਗਈਆਂ ਹਨ? ਕੀ ਤੁਹਾਡਾ ਇੰਨਾ ਉਦਾਰਤਾ ਵਾਲਾ ਰੰਗ-ਢੰਗ ਹੈ ਕਿ ਤੁਸੀਂ ਅਜਿਹੇ ਤੁੱਛ ਮਾਮਲਿਆਂ ਉੱਪਰ ਧਿਆਨ ਨਹੀਂ ਦਿੰਦੇ? ਤੁਹਾਡੇ ਮਨ ਤੁਹਾਡੀਆਂ ਭਵਿੱਖ ਦੀਆਂ ਆਸਾਂ ਅਤੇ ਆਪਣੀ ਅੱਗੇ ਦੀ ਅਵਸਥਾ ਦੇ ਪ੍ਰਤੀ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹਨ, ਪਰ ਜਦੋਂ ਕਿਸੇ ਹੋਰ ਚੀਜ਼ ਦੀ ਗੱਲ ਹੁੰਦੀ ਹੈ ਤਾਂ ਇਹ ਸੁੰਨ, ਮੰਦ-ਬੁੱਧੀ, ਅਤੇ ਬੇਹੱਦ ਅਣਜਾਣ ਬਣ ਜਾਂਦੇ ਹਨ। ਧਰਤੀ ਉੱਪਰ ਅਜਿਹੀ ਕਿਹੜੀ ਚੀਜ਼ ਹੈ ਜਿਸ ਉੱਪਰ ਤੁਸੀਂ ਵਿਸ਼ਵਾਸ ਕਰਦੇ ਹੋ? ਤੁਹਾਡੀਆਂ ਭਵਿੱਖ ਦੀਆਂ ਆਸਾਂ? ਜਾਂ ਪਰਮੇਸ਼ੁਰ? ਜਿਸ ਸਭ ਵਿੱਚ ਤੂੰ ਵਿਸ਼ਵਾਸ ਕਰਦਾ ਹੈਂ ਕੀ ਉਹ ਤੇਰਾ ਸੁੰਦਰ ਅਸਲ ਟਿਕਾਣਾ ਨਹੀਂ ਹੈ? ਕੀ ਇਹ ਤੇਰੀਆਂ ਭਵਿੱਖ ਦੀਆਂ ਆਸਾਂ ਨਹੀਂ ਹਨ? ਤੂੰ ਜੀਵਨ ਦੇ ਰਾਹ ਨੂੰ ਕਿੰਨਾ ਸਮਝਦਾ ਹੈਂ? ਤੂੰ ਕਿੰਨਾ ਕੁਝ ਪ੍ਰਾਪਤ ਕੀਤਾ ਹੈ? ਕੀ ਤੂੰ ਸੋਚਦਾ ਹੈਂ ਕਿ ਮੋਆਬ ਦੇ ਵੰਸ਼ਜਾਂ ਉੱਪਰ ਹੁਣ ਜੋ ਕੰਮ ਕੀਤਾ ਜਾ ਰਿਹਾ ਹੈ ਉਹ ਤੁਹਾਡੀ ਬੇਇੱਜ਼ਤੀ ਕਰਨ ਲਈ ਕੀਤਾ ਜਾਂਦਾ ਹੈ? ਕੀ ਇਹ ਜਾਣਬੁੱਝ ਕੇ ਤੁਹਾਡੀ ਕਰੂਪਤਾ ਨੂੰ ਉਜਾਗਰ ਕਰਨ ਲਈ ਕੀਤਾ ਜਾਂਦਾ ਹੈ? ਕੀ ਇਹ ਤੁਹਾਨੂੰ ਤਾੜਨਾ ਸਵੀਕਾਰ ਕਰਨ ਲਈ ਮਜਬੂਰ ਕਰਕੇ ਅਤੇ ਫਿਰ ਤੁਹਾਨੂੰ ਅੱਗ ਦੀ ਝੀਲ ਵਿੱਚ ਸੁੱਟਣ ਦੇ ਇਰਾਦੇ ਨਾਲ ਕੀਤਾ ਜਾਂਦਾ ਹੈ? ਮੈਂ ਕਦੇ ਵੀ ਨਹੀਂ ਕਿਹਾ ਹੈ ਕਿ ਤੁਹਾਡੇ ਕੋਲ ਕੋਈ ਭਵਿੱਖ ਦੀਆਂ ਆਸਾਂ ਨਹੀਂ ਹਨ, ਇਹ ਕਹਿਣਾ ਕਿ ਤੁਹਾਡਾ ਖਾਤਮਾ ਕੀਤਾ ਜਾਣਾ ਹੈ ਜਾਂ ਤੁਹਾਨੂੰ ਨਰਕ ਭੋਗਣਾ ਪਵੇਗਾ ਤਾਂ ਦੂਰ ਦੀ ਗੱਲ ਹੈ। ਕੀ ਮੈਂ ਕਦੇ ਵੀ ਜਨਤਕ ਤੌਰ ਤੇ ਇਨ੍ਹਾਂ ਚੀਜ਼ਾਂ ਦਾ ਐਲਾਨ ਕੀਤਾ ਹੈ? ਤੂੰ ਕਹਿੰਦਾ ਹੈਂ ਕਿ ਤੇਰੇ ਕੋਲ ਉਮੀਦ ਨਹੀਂ ਹੈ, ਪਰ ਕੀ ਇਸ ਸਿੱਟੇ ਉੱਪਰ ਤੂੰ ਆਪਣੇ ਆਪ ਨਹੀਂ ਪਹੁੰਚਿਆ ਹੈਂ? ਕੀ ਇਹ ਤੇਰੇ ਆਪਣੇ ਮਨ ਦੀ ਧਾਰਨਾ ਦਾ ਅਸਰ ਨਹੀਂ ਹੈ? ਕੀ ਤੇਰੇ ਆਪਣੇ ਸਿੱਟਿਆਂ ਦਾ ਕੋਈ ਮਹੱਤਵ ਹੈ? ਜੇ ਮੈਂ ਕਹਿੰਦਾ ਹਾਂ ਕਿ ਤੈਨੂੰ ਅਸੀਸ ਨਹੀਂ ਦਿੱਤੀ ਗਈ ਹੈ ਤਾਂ ਤੂੰ ਨਿਸ਼ਚਿਤ ਰੂਪ ਵਿੱਚ ਬਰਬਾਦੀ ਦੀ ਵਸਤ ਹੈਂ, ਅਤੇ ਜੇ ਮੈਂ ਕਹਿੰਦਾ ਹਾਂ ਕਿ ਤੈਨੂੰ ਅਸੀਸ ਦਿੱਤੀ ਗਈ ਹੈ ਤਾਂ ਪੱਕੇ ਤੌਰ ਤੇ ਤੇਰਾ ਖਾਤਮਾ ਨਹੀਂ ਕੀਤਾ ਜਾਵੇਗਾ। ਮੈਂ ਕੇਵਲ ਇਹ ਕਹਿ ਰਿਹਾ ਹਾਂ ਕਿ ਤੂੰ ਮੋਆਬ ਦਾ ਵੰਸ਼ਜ ਹੈਂ; ਮੈਂ ਇਹ ਨਹੀਂ ਕਿਹਾ ਹੈ ਕਿ ਤੇਰਾ ਖਾਤਮਾ ਕੀਤਾ ਜਾਵੇਗਾ। ਸਧਾਰਣ ਤੌਰ ਤੇ ਗੱਲ ਇਹ ਹੈ ਕਿ ਮੋਆਬ ਦੇ ਵੰਸ਼ਜਾਂ ਨੂੰ ਸਰਾਪਿਆ ਗਿਆ ਹੈ, ਅਤੇ ਉਹ ਭ੍ਰਿਸ਼ਟ ਮਨੁੱਖਾਂ ਦੀ ਇੱਕ ਨਸਲ ਹਨ। ਪਾਪ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ; ਕੀ ਤੁਸੀਂ ਸਾਰੇ ਪਾਪੀ ਨਹੀਂ ਹੋ? ਕੀ ਸਾਰੇ ਪਾਪੀ ਸ਼ਤਾਨ ਦੁਆਰਾ ਭ੍ਰਿਸ਼ਟੇ ਨਹੀਂ ਗਏ ਹਨ? ਕੀ ਸਾਰੇ ਪਾਪੀ ਪਰਮੇਸ਼ੁਰ ਦਾ ਵਿਰੋਧ ਅਤੇ ਉਸ ਦੇ ਵਿਰੁੱਧ ਵਿਦ੍ਰੋਹ ਨਹੀਂ ਕਰਦੇ? ਜੋ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਕੀ ਉਨ੍ਹਾਂ ਨੂੰ ਸਰਾਪ ਨਹੀਂ ਮਿਲੇਗਾ? ਕੀ ਸਭ ਪਾਪੀਆਂ ਦਾ ਖਾਤਮਾ ਨਹੀਂ ਕੀਤਾ ਜਾਣਾ ਚਾਹੀਦਾ? ਇਸ ਮਾਮਲੇ ਵਿੱਚ ਲਹੂ ਅਤੇ ਮਾਸ ਦੇ ਮਨੁੱਖਾਂ ਦੇ ਵਿਚਕਾਰ ਕਿਸ ਨੂੰ ਬਚਾਇਆ ਜਾ ਸਕਦਾ ਹੈ? ਤੁਸੀਂ ਇਸ ਦਿਨ ਤੱਕ ਕਿਵੇਂ ਬਚੇ ਰਹੇ ਹੋ? ਮੋਆਬ ਦੇ ਵੰਸ਼ਜ ਹੋਣ ਕਰਕੇ ਤੁਸੀਂ ਨਕਾਰਾਤਮਕ ਬਣ ਗਏ ਹੋ; ਕੀ ਤੁਹਾਨੂੰ ਉਨ੍ਹਾਂ ਮਨੁੱਖਾਂ ਦੇ ਤੌਰ ਤੇ ਨਹੀਂ ਗਿਣਿਆ ਜਾਣਾ ਚਾਹੀਦਾ ਜੋ ਪਾਪੀ ਹਨ? ਤੁਸੀਂ ਇਸ ਦਿਨ ਤੱਕ ਕਿਵੇਂ ਬਚੇ ਹੋ? ਜਦੋਂ ਸੰਪੂਰਣਤਾ ਦਾ ਜ਼ਿਕਰ ਹੁੰਦਾ ਹੈ ਤਾਂ ਤੁਸੀਂ ਖ਼ੁਸ਼ ਹੋ ਜਾਂਦੇ ਹੋ। ਇਹ ਸੁਣ ਕੇ ਕਿ ਤੁਹਾਡੇ ਲਈ ਵੱਡੇ ਕਸ਼ਟ ਵਿੱਚੋਂ ਲੰਘਣਾ ਲਜ਼ਮੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਹੋਰ ਵੀ ਜ਼ਿਆਦਾ ਅਸੀਸ ਪ੍ਰਾਪਤ ਕਰਾਵੇਗਾ। ਤੁਸੀਂ ਸੋਚਦੇ ਹੋ ਕਿ ਕਸ਼ਟ ਵਿੱਚੋਂ ਨਿਕਲਣ ਤੋਂ ਬਾਅਦ ਤੁਸੀਂ ਜੇਤੂ ਬਣ ਸਕਦੇ ਹੋ, ਅਤੇ ਇਸਦੇ ਇਲਾਵਾ, ਇਹ ਤੁਹਾਡੇ ਉੱਪਰ ਪਰਮੇਸ਼ੁਰ ਦੀ ਮਹਾਨ ਅਸੀਸ ਅਤੇ ਮਹਾਨ ਪ੍ਰਸੰਨਤਾ ਹੈ। ਮੋਆਬ ਦਾ ਜ਼ਿਕਰ ਆਉਣ ’ਤੇ ਤੁਹਾਡੇ ਦਰਮਿਆਨ ਰੌਲਾ ਪੈ ਜਾਂਦਾ ਹੈ; ਬਾਲਗ ਅਤੇ ਬੱਚੇ ਦੋਵੇਂ ਇੱਕ ਅਕੱਥ ਉਦਾਸੀ ਮਹਿਸੂਸ ਕਰਦੇ ਹਨ ਅਤੇ ਤੁਹਾਡੇ ਦਿਲਾਂ ਵਿੱਚ ਬਿਲਕੁਲ ਵੀ ਕੋਈ ਖ਼ੁਸ਼ੀ ਨਹੀਂ ਹੁੰਦੀ, ਅਤੇ ਤੁਹਾਨੂੰ ਆਪਣੇ ਜਨਮ ਲੈਣ ’ਤੇ ਅਫ਼ਸੋਸ ਹੁੰਦਾ ਹੈ। ਤੁਸੀਂ ਮੋਆਬ ਦੇ ਵੰਸ਼ਜਾਂ ਦੇ ਵਿਚਕਾਰ ਕੀਤੇ ਜਾਂਦੇ ਕੰਮ ਦੇ ਇਸ ਪੜਾਅ ਦੀ ਮਹੱਤਤਾ ਨਹੀਂ ਸਮਝਦੇ; ਤੁਸੀਂ ਕੇਵਲ ਉੱਚੇ ਦਰਜਿਆਂ ਦੀ ਭਾਲ ਕਰਨਾ ਜਾਣਦੇ ਹੋ ਅਤੇ ਜਦੋਂ ਤੁਹਾਨੂੰ ਇਹ ਲੱਗਦਾ ਹੈ ਕਿ ਕੋਈ ਉਮੀਦ ਨਹੀਂ ਹੈ ਤਾਂ ਤੁਸੀਂ ਪਿਛਾਂਹ ਸਰਕ ਜਾਂਦੇ ਹੋ। ਸੰਪੂਰਣਤਾ ਅਤੇ ਭਵਿੱਖ ਦੇ ਅਸਲ ਟਿਕਾਣੇ ਦਾ ਜ਼ਿਕਰ ਹੋਣ ’ਤੇ ਤੁਸੀਂ ਖ਼ੁਸ਼ ਹੁੰਦੇ ਹੋ; ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਅਸੀਸਾਂ ਪ੍ਰਾਪਤ ਕਰਨ ਲਈ ਰੱਖਦੇ ਹੋ, ਅਤੇ ਤਾਂਕਿ ਤੁਹਾਨੂੰ ਇੱਕ ਵਧੀਆ ਅਸਲ ਟਿਕਾਣਾ ਮਿਲ ਸਕੇ। ਹੁਣ ਕੁਝ ਲੋਕਾਂ ਨੂੰ ਆਪਣੇ ਰੁਤਬੇ ਦੀ ਵਜ੍ਹਾ ਤੋਂ ਡਰ ਲੱਗਦਾ ਹੈ। ਕਿਉਂਕਿ ਉਹ ਨਿਮਨ ਯੋਗਤਾ ਅਤੇ ਨਿਮਨ ਦਰਜੇ ਦੇ ਹਨ, ਉਹ ਸੰਪੂਰਣ ਬਣਾਏ ਜਾਣ ਦੀ ਇੱਛਾ ਨਹੀਂ ਰੱਖਦੇ। ਪਹਿਲਾਂ, ਸੰਪੂਰਣਤਾ ਦੇ ਬਾਰੇ ਗੱਲ ਕੀਤੀ ਗਈ ਸੀ ਅਤੇ ਤਦ ਮੋਆਬ ਦੇ ਵੰਸ਼ਜਾਂ ਦਾ ਜ਼ਿਕਰ ਕੀਤਾ ਗਿਆ, ਇਸ ਲਈ ਲੋਕਾਂ ਨੇ ਸੰਪੂਰਣਤਾ ਦੇ ਰਾਹ ਨੂੰ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨਕਾਰ ਦਿੱਤਾ। ਇਹ ਇਸ ਕਰਕੇ ਹੈ ਕਿ ਅਰੰਭ ਤੋਂ ਲੈ ਕੇ ਅੰਤ ਤੱਕ, ਤੁਸੀਂ ਇਸ ਕੰਮ ਦੀ ਮਹੱਤਤਾ ਨੂੰ ਕਦੇ ਵੀ ਨਹੀਂ ਜਾਣਿਆ, ਨਾ ਹੀ ਤੁਸੀਂ ਇਸ ਦੀ ਮਹੱਤਤਾ ਦੀ ਪਰਵਾਹ ਕਰਦੇ ਹੋ। ਤੁਸੀਂ ਬਹੁਤ ਹੀ ਛੋਟੇ ਰੁਤਬੇ ਦੇ ਹੋ ਅਤੇ ਬਹੁਤ ਛੋਟੀ ਜਿਹੀ ਗੜਬੜੀ ਵੀ ਸਹਾਰ ਨਹੀਂ ਸਕਦੇ। ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡਾ ਆਪਣਾ ਰੁਤਬਾ ਬਹੁਤ ਹੀ ਛੋਟਾ ਹੈ, ਤੁਸੀਂ ਨਕਾਰਾਤਮਕ ਬਣ ਜਾਂਦੇ ਹੋ ਅਤੇ ਤਲਾਸ਼ ਕਰਦੇ ਰਹਿਣ ਵਿੱਚ ਭਰੋਸਾ ਗੁਆ ਦਿੰਦੇ ਹੋ। ਲੋਕ ਕੇਵਲ ਕਿਰਪਾ ਦੀ ਪ੍ਰਾਪਤੀ ਅਤੇ ਸ਼ਾਂਤੀ ਦੇ ਅਨੰਦ ਨੂੰ ਹੀ ਵਿਸ਼ਵਾਸ ਦੇ ਚਿੰਨ੍ਹ ਮੰਨਦੇ ਹਨ ਅਤੇ ਅਸੀਸਾਂ ਦੀ ਪ੍ਰਾਪਤੀ ਦੀ ਭਾਲ ਨੂੰ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਦੇ ਅਧਾਰ ਵਜੋਂ ਦੇਖਦੇ ਹਨ। ਬਹੁਤ ਥੋੜ੍ਹੇ ਲੋਕ ਪਰਮੇਸ਼ੁਰ ਨੂੰ ਜਾਣਨਾ ਜਾਂ ਆਪਣੇ ਸੁਭਾਅ ਨੂੰ ਬਦਲਣਾ ਲੋਚਦੇ ਹਨ। ਆਪਣੇ ਵਿਸ਼ਵਾਸ ਵਿੱਚ ਲੋਕ ਇਹ ਲੋਚਦੇ ਹਨ ਕਿ ਉਹ ਪਰਮੇਸ਼ੁਰ ਤੋਂ ਇੱਕ ਉਚਿਤ ਅਸਲ ਟਿਕਾਣਾ ਅਤੇ ਆਪਣੀ ਜ਼ਰੂਰਤ ਦੀ ਸਾਰੀ ਕਿਰਪਾ ਲੈਣ, ਉਸ ਨੂੰ ਆਪਣਾ ਸੇਵਕ ਬਣਾਉਣ, ਉਸ ਦੁਆਰਾ ਉਨ੍ਹਾਂ ਨਾਲ ਇੱਕ ਸ਼ਾਂਤਮਈ ਦੋਸਤਾਨਾ ਸੰਬੰਧ ਕਾਇਮ ਕਰਵਾਉਣ, ਤਾਂ ਕਿ, ਉਨ੍ਹਾਂ ਦੇ ਵਿਚਕਾਰ ਕਦੇ ਵੀ ਕੋਈ ਟਕਰਾਅ ਨਾ ਹੋਵੇ। ਇਹ ਉਨ੍ਹਾਂ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਹੈ ਜੋ ਮੰਗ ਕਰਦਾ ਹੈ ਕਿ ਬਾਈਬਲ ਵਿੱਚ ਲਿਖੇ ਵਚਨ, “ਮੈਂ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਾਂਗਾ,” ਨੂੰ ਸੁਣਨ ਦੇ ਅਨੁਸਾਰ, ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਜੋ ਵੀ ਉਹ ਪ੍ਰਾਰਥਨਾ ਕਰਨ ਉਨ੍ਹਾਂ ਨੂੰ ਬਖਸ਼ਣ ਦਾ ਵਾਅਦਾ ਕਰਦਾ ਹੈ। ਉਹ ਉਮੀਦ ਕਰਦੇ ਹਨ ਕਿ ਪਰਮੇਸ਼ੁਰ ਕਿਸੇ ਦਾ ਨਿਆਂ ਨਹੀਂ ਕਰਦਾ ਜਾਂ ਕਿਸੇ ਨਾਲ ਨਜਿੱਠਦਾ ਨਹੀਂ ਹੈ ਕਿਉਂਕਿ ਉਹ ਹਮੇਸ਼ਾਂ ਤੋਂ ਹੀ ਦਯਾਵਾਨ ਮੁਕਤੀਦਾਤਾ ਯਿਸੂ ਹੈ ਜੋ ਸਾਰਾ ਸਮਾਂ ਅਤੇ ਸਾਰੇ ਸਥਾਨਾਂ ਉੱਪਰ ਲੋਕਾਂ ਨਾਲ ਵਧੀਆ ਸੰਬੰਧ ਰੱਖਦਾ ਹੈ: ਉਹ ਕੇਵਲ ਬੇਸ਼ਰਮੀ ਨਾਲ ਪਰਮੇਸ਼ੁਰ ਤੋਂ ਮੰਗਾਂ ਕਰਦੇ ਹਨ, ਇਹ ਮੰਨਦਿਆਂ ਹੋਇਆਂ ਕਿ ਭਾਵੇਂ ਉਹ ਵਿਦਰੋਹੀ ਹੋਣ ਜਾਂ ਆਗਿਆਕਾਰੀ ਹੋਣ, ਉਹ ਕੇਵਲ ਅੰਨ੍ਹੇਵਾਹ ਉਨ੍ਹਾਂ ਨੂੰ ਬਖਸ਼ਾਂ ਦਿੰਦਾ ਰਹਿੰਦਾ ਹੈ। ਉਹ ਕੇਵਲ ਲਗਾਤਾਰ ਪਰਮੇਸ਼ੁਰ ਤੋਂ “ਕਰਜ਼ ਵਸੂਲਦੇ” ਹਨ, ਇਹ ਮੰਨਦਿਆਂ ਕਿ ਉਸ ਲਈ ਬਿਨਾਂ ਕਿਸੇ ਵਿਰੋਧ ਦੇ “ਵਾਪਸ ਭੁਗਤਾਨ” ਕਰਨਾ ਅਤੇ ਇਸ ਦੇ ਇਲਾਵਾ ਦੁੱਗਣਾ ਭੁਗਤਾਨ ਕਰਨਾ ਲਾਜ਼ਮੀ ਹੈ; ਉਹ ਸੋਚਦੇ ਹਨ ਕਿ ਭਾਵੇਂ ਪਰਮੇਸ਼ੁਰ ਨੇ ਉਨ੍ਹਾਂ ਤੋਂ ਕੁਝ ਪ੍ਰਾਪਤ ਕੀਤਾ ਹੈ ਜਾਂ ਨਹੀਂ ਉਸ ਨਾਲ ਕੇਵਲ ਉਨ੍ਹਾਂ ਦੁਆਰਾ ਚਾਲਬਾਜ਼ੀ ਕੀਤੀ ਜਾ ਸਕਦੀ ਹੈ ਅਤੇ ਉਹ ਮਨਮਰਜ਼ੀ ਨਾਲ ਲੋਕਾਂ ਦਾ ਨਿਯੋਜਨ ਨਹੀਂ ਕਰ ਸਕਦਾ, ਲੋਕਾਂ ਅੱਗੇ ਆਪਣੀ ਬੁੱਧ ਅਤੇ ਧਰਮੀ ਸੁਭਾਅ, ਜੋ ਬਹੁਤ ਸਾਰੇ ਸਾਲਾਂ ਤੋਂ ਲੁਕਾਅ ਵਿੱਚ ਹਨ, ਨੂੰ ਆਪਣੀ ਇੱਛਾ ਅਨੁਸਾਰ ਜਾਂ ਬਿਨਾਂ ਉਨ੍ਹਾਂ ਦੀ ਆਗਿਆ ਦੇ ਉਜਾਗਰ ਕਰਨਾ ਤਾਂ ਦੂਰ ਦੀ ਗੱਲ ਹੈ। ਉਹ ਕੇਵਲ ਆਪਣੇ ਪਾਪਾਂ ਦਾ ਪਰਮੇਸ਼ੁਰ ਦੇ ਸਾਹਮਣੇ ਇਕਰਾਰ ਕਰਦੇ ਹਨ, ਇਹ ਸੋਚਦਿਆਂ ਕਿ ਪਰਮੇਸ਼ੁਰ ਕੇਵਲ ਉਨ੍ਹਾਂ ਨੂੰ ਮਾਫ਼ ਕਰ ਦੇਵੇਗਾ, ਕਿ ਉਹ ਅਜਿਹਾ ਕਰਨ ਤੋਂ ਕਦੇ ਵੀ ਨਹੀਂ ਅੱਕੇਗਾ, ਅਤੇ ਕਿ ਇਹ ਹਮੇਸ਼ਾਂ ਲਈ ਹੁੰਦਾ ਰਹੇਗਾ। ਉਹ ਕੇਵਲ ਪਰਮੇਸ਼ੁਰ ਨੂੰ ਹੁਕਮ ਦਿੰਦੇ ਹਨ ਇਹ ਸੋਚਦਿਆਂ ਕਿ ਉਹ ਕੇਵਲ ਉਨ੍ਹਾਂ ਦੀ ਆਗਿਆਕਾਰੀ ਕਰੇਗਾ ਕਿਉਂਕਿ ਬਾਈਬਲ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਪਰਮੇਸ਼ੁਰ ਮਨੁੱਖਾਂ ਤੋਂ ਸੇਵਾ ਕਰਵਾਉਣ ਲਈ ਨਹੀਂ ਬਲਕਿ ਉਨ੍ਹਾਂ ਦੀ ਸੇਵਾ ਕਰਨ ਲਈ ਆਉਂਦਾ ਹੈ, ਅਤੇ ਕਿ ਉਹ ਇੱਥੇ ਕੇਵਲ ਉਨ੍ਹਾਂ ਦਾ ਸੇਵਕ ਬਣਨ ਲਈ ਮੌਜੂਦ ਹੈ। ਕੀ ਤੁਸੀਂ ਹਮੇਸ਼ਾਂ ਇਸ ਤਰ੍ਹਾਂ ਵਿਸ਼ਵਾਸ ਨਹੀਂ ਕੀਤਾ ਹੈ? ਜਦੋਂ ਵੀ ਤੁਸੀਂ ਪਰਮੇਸ਼ੁਰ ਤੋਂ ਕੁਝ ਪ੍ਰਾਪਤ ਕਰਨ ਦੇ ਅਯੋਗ ਹੁੰਦੇ ਹੋ ਤਾਂ ਤੁਹਾਡੀ ਇੱਛਾ ਦੂਰ ਭੱਜ ਜਾਣ ਦੀ ਹੁੰਦੀ ਹੈ; ਜਦੋਂ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਤੁਹਾਨੂੰ ਇੰਨਾ ਜ਼ਿਆਦਾ ਗੁੱਸਾ ਚੜ੍ਹ ਜਾਂਦਾ ਹੈ ਕਿ ਤੁਸੀਂ ਉਸ ਨੂੰ ਹਰ ਕਿਸਮ ਦੇ ਅਪਸ਼ਬਦ ਬੋਲਦੇ ਹੋ। ਤੁਸੀਂ ਸਧਾਰਣ ਤੌਰ ਤੇ ਪਰਮੇਸ਼ੁਰ ਨੂੰ ਆਪਣੀ ਬੁੱਧ ਅਤੇ ਅਸਚਰਜ ਦਾ ਪੂਰਾ ਪ੍ਰਗਟਾਵਾ ਕਰਨ ਨਹੀਂ ਦੇਵੋਗੇ; ਬਲਕਿ, ਤੁਸੀਂ ਕੇਵਲ ਅਸਥਾਈ ਸੁੱਖ ਅਤੇ ਅਰਾਮ ਦਾ ਅੰਨਦ ਮਾਨਣਾ ਚਾਹੁੰਦੇ ਹੋ। ਹੁਣ ਤੱਕ ਪਰਮੇਸ਼ੁਰ ਵਿੱਚ ਵਿਸ਼ਵਾਸ ਪ੍ਰਤੀ ਤੁਹਾਡੇ ਰਵੱਈਏ ਵਿੱਚ ਕੇਵਲ ਪੁਰਾਣੇ ਵਿਚਾਰ ਹੀ ਸ਼ਾਮਲ ਸਨ। ਜੇ ਪਰਮੇਸ਼ੁਰ ਤੁਹਾਨੂੰ ਥੋੜ੍ਹਾ ਬਹੁਤ ਪ੍ਰਤਾਪ ਦਿਖਾਉਂਦਾ ਹੈ, ਤਾਂ ਤੁਸੀਂ ਉਦਾਸ ਹੋ ਜਾਂਦੇ ਹੋ। ਕੀ ਹੁਣ ਤੁਸੀਂ ਨਿਸ਼ਚਿਤ ਰੂਪ ਵਿੱਚ ਆਪਣੇ ਆਪਦੇਖ ਲਿਆ ਹੈ ਕਿ ਤੁਹਾਡਾ ਰੁਤਬਾ ਕਿੰਨਾ ਕੁ ਉੱਚਾ ਹੈ? ਇਹ ਮੰਨ ਕੇ ਨਾ ਚੱਲੋ ਕਿ ਤੁਸੀਂ ਸਭ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੋ ਜਦਕਿ ਅਸਲ ਵਿੱਚ ਤੁਹਾਡੇ ਪੁਰਾਣੇ ਵਿਚਾਰ ਬਦਲੇ ਨਹੀਂ ਹਨ। ਜਦੋਂ ਤੇਰੇ ਨਾਲ ਕੁਝ ਵੀ ਨਹੀਂ ਵਾਪਰਦਾ, ਤਾਂ ਤੂੰ ਮੰਨਦਾ ਹੈਂ ਕਿ ਸਭ ਕੁਝ ਨਿਰਵਿਘਨ ਚਲ ਰਿਹਾ ਹੈ, ਅਤੇ ਪਰਮੇਸ਼ੁਰ ਪ੍ਰਤੀ ਤੇਰਾ ਪਿਆਰ ਇੱਕ ਉੱਚ ਬਿੰਦੂ ਤੱਕ ਪਹੁੰਚ ਜਾਂਦਾ ਹੈ। ਜਦੋਂ ਕੁਝ ਛੋਟੀ ਜਿਹੀ ਘਟਨਾ ਵਾਪਰਦੀ ਹੈ ਤਾਂ ਤੂੰ ਪਤਾਲ ਵਿੱਚ ਡਿੱਗ ਜਾਂਦਾ ਹੈਂ। ਕੀ ਇਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹੋਣਾ ਹੈ?

ਜੇ ਜਿੱਤਣ ਦੇ ਕੰਮ ਦਾ ਆਖਰੀ ਪੜਾਅ ਇਸਰਾਏਲ ਵਿੱਚ ਸ਼ੁਰੂ ਹੋਣਾ ਸੀ ਤਾਂ ਜਿੱਤ ਦੇ ਅਜਿਹੇ ਕੰਮ ਦਾ ਕੋਈ ਅਰਥ ਨਾ ਹੁੰਦਾ। ਕੰਮ ਸਭ ਤੋਂ ਜ਼ਿਆਦਾ ਮਹੱਤਵਪੂਰਣ ਉਸ ਵੇਲੇ ਹੁੰਦਾ ਹੈ ਜਦੋਂ ਇਹ ਚੀਨ ਵਿੱਚ ਕੀਤਾ ਜਾਂਦਾ ਹੈ ਅਤੇ ਤੁਹਾਡੇ ਲੋਕਾਂ ਵਿੱਚਕਾਰ ਕੀਤਾ ਜਾਂਦਾ ਹੈ। ਤੁਸੀਂ ਲੋਕਾਂ ਵਿੱਚੋਂ ਸਭ ਤੋਂ ਨਿਮਨ ਹੋ, ਬਹੁਤ ਨਿਮਨ ਰੁਤਬੇ ਦੇ ਲੋਕ; ਤੁਸੀਂ ਉਹ ਲੋਕ ਹੋ ਜੋ ਸਮਾਜ ਦੇ ਸਭ ਤੋਂ ਛੋਟੇ ਪੱਧਰ ’ਤੇ ਹੋ, ਅਤੇ ਤੁਸੀਂ ਉਹ ਲੋਕ ਹੋ ਜਿਨ੍ਹਾਂ ਅਰੰਭ ਵਿੱਚ ਪਰਮੇਸ਼ੁਰ ਨੂੰ ਸਭ ਤੋਂ ਘੱਟ ਸਵੀਕਾਰ ਕੀਤਾ। ਤੁਸੀਂ ਉਹ ਲੋਕ ਹੋ ਜੋ ਭਟਕ ਕੇ ਪਰਮੇਸ਼ੁਰ ਤੋਂ ਸਭ ਤੋਂ ਜ਼ਿਆਦਾ ਦੂਰ ਹੋ ਗਏ ਹੋ ਅਤੇ ਜਿਨ੍ਹਾਂ ਨੂੰ ਸਭ ਤੋਂ ਗੰਭੀਰ ਨੁਕਸਾਨ ਪਹੁੰਚਾਇਆ ਗਿਆ ਹੈ। ਕਿਉਂਕਿ ਕੰਮ ਦਾ ਇਹ ਪੜਾਅ ਕੇਵਲ ਜਿੱਤ ਦੇ ਕੰਮ ਦੀ ਖਾਤਰ ਹੈ, ਕੀ ਤੁਹਾਡਾ ਭਵਿੱਖ ਦੀ ਗਵਾਹੀ ਭਰਨ ਲਈ ਚੁਣੇ ਜਾਣਾ ਸਭ ਤੋਂ ਉਚਿਤ ਨਹੀਂ ਹੋਵੇਗਾ? ਜੇ ਜਿੱਤਣ ਦੇ ਕੰਮ ਦਾ ਪਹਿਲਾ ਕਦਮ ਤੁਹਾਡੇ ਲੋਕਾਂ ਉੱਪਰ ਨਾ ਕੀਤਾ ਜਾਂਦਾ ਤਾਂ ਜਿੱਤਣ ਦਾ ਕੰਮ, ਜੋ ਅਜੇ ਆਉਣਾ ਹੈ, ਨੂੰ ਅੱਗੇ ਵਧਾਉਣਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਜਿੱਤਣ ਦਾ ਕੰਮ ਜੋ ਅੱਗੇ ਆਵੇਗਾ ਉਹ ਅੱਜ ਕੀਤੇ ਜਾਂਦੇ ਕੰਮ ਦੇ ਤੱਥ ’ਤੇ ਅਧਾਰਤ ਨਤੀਜੇ ਪ੍ਰਾਪਤ ਕਰੇਗਾ। ਮੌਜੂਦਾ ਜਿੱਤਣ ਦਾ ਕੰਮ, ਜਿੱਤਣ ਦੇ ਸਮੁੱਚੇ ਕੰਮ ਦਾ ਕੇਵਲ ਅਰੰਭ ਹੈ। ਤੁਸੀਂ ਉਹ ਪਹਿਲਾ ਟੋਲਾ ਹੋ ਜਿਸ ਨੂੰ ਜਿੱਤਿਆ ਜਾਵੇਗਾ; ਤੁਸੀਂ ਸਾਰੀ ਮਨੁੱਖਜਾਤੀ ਦੇ ਪ੍ਰਤੀਨਿਧੀ ਹੋ ਜਿਸ ਨੂੰ ਜਿੱਤਿਆ ਜਾਵੇਗਾ। ਲੋਕ ਜਿਨ੍ਹਾਂ ਕੋਲ ਸੱਚਾ ਗਿਆਨ ਹੋਵੇਗਾ ਉਹ ਦੇਖਣਗੇ ਕਿ ਅੱਜ ਪਰਮੇਸ਼ੁਰ ਜੋ ਕੰਮ ਕਰਦਾ ਹੈ ਉਹ ਸਾਰਾ ਮਹਾਨ ਹੈ ਅਤੇ ਕਿ ਉਹ ਕੇਵਲ ਲੋਕਾਂ ਨੂੰ ਉਨ੍ਹਾਂ ਦਾ ਖੁਦ ਦਾ ਵਿਦ੍ਰੋਹ ਹੀ ਦੇਖਣ ਨਹੀਂ ਦਿੰਦਾ ਬਲਕਿ ਉਨ੍ਹਾਂ ਦਾ ਰੁਤਬਾ ਵੀ ਉਜਾਗਰ ਕਰਦਾ ਹੈ। ਉਸ ਦੇ ਵਚਨਾਂ ਦਾ ਉਦੇਸ਼ ਅਤੇ ਅਰਥ ਲੋਕਾਂ ਦਾ ਮਨੋਬਲ ਤੋੜਨਾ ਨਹੀਂ, ਨਾ ਹੀ ਉਨ੍ਹਾਂ ਨੂੰ ਡਿਗਾਉਣਾ ਹੈ। ਇਹ ਉਨ੍ਹਾਂ ਦੀ ਉਸ ਦੇ ਵਚਨਾਂ ਦੁਆਰਾ ਸੋਝੀ ਅਤੇ ਮੁਕਤੀ ਪ੍ਰਾਪਤ ਕਰਨ ਦੇ ਵਾਸਤੇ ਹੈ; ਇਹ ਉਸ ਦੇ ਵਚਨਾਂ ਦੁਆਰਾ ਉਨ੍ਹਾਂ ਦੀਆਂ ਆਤਮਾਵਾਂ ਨੂੰ ਜਗਾਉਣ ਦੇ ਵਾਸਤੇ ਹੈ। ਸੰਸਾਰ ਦੀ ਸਿਰਜਣਾ ਤੋਂ ਲੈ ਕੇ, ਮਨੁੱਖ ਸ਼ਤਾਨ ਦੇ ਵੱਸ ਵਿੱਚ ਰਿਹਾ ਹੈ, ਇਹ ਜਾਣੇ ਅਤੇ ਵਿਸ਼ਵਾਸ ਕੀਤੇ ਬਗੈਰ ਕਿ ਇੱਕ ਪਰਮੇਸ਼ੁਰ ਮੌਜੂਦ ਹੈ। ਇਹ ਕਿ ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੀ ਮਹਾਨ ਮੁਕਤੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਅਤੇ ਪਰਮੇਸ਼ੁਰ ਦੁਆਰਾ ਬਹੁਤ ਉੱਚਾ ਕੀਤਾ ਜਾ ਸਕਦਾ ਹੈ, ਸੱਚਮੁੱਚ ਪਰਮੇਸ਼ੁਰ ਦੇ ਪਿਆਰ ਨੂੰ ਦਰਸਾਉਂਦਾ ਹੈ; ਉਹ ਸਾਰੇ ਜੋ ਸੱਚਮੁੱਚ ਹੀ ਸਮਝਦੇ ਹਨ ਉਹ ਇਸ ਉੱਪਰ ਵਿਸ਼ਵਾਸ ਕਰਨਗੇ। ਉਨ੍ਹਾਂ ਬਾਰੇ ਕੀ ਜਿਨ੍ਹਾਂ ਕੋਲ ਅਜਿਹਾ ਗਿਆਨ ਨਹੀਂ ਹੈ? ਉਹ ਕਹਿਣਗੇ, “ਆਹ, ਪਰਮੇਸ਼ੁਰ ਕਹਿੰਦਾ ਹੈ ਕਿ ਅਸੀਂ ਮੋਆਬ ਦੇ ਵੰਸ਼ਜ ਹਾਂ; ਉਹ ਅਜਿਹਾ ਆਪਣੇ ਖੁਦ ਦੇ ਵਚਨਾਂ ਵਿੱਚ ਇਹ ਕਿਹਾ। ਕੀ ਅਸੀਂ ਅਜੇ ਵੀ ਚੰਗਾ ਸਿੱਟਾ ਪ੍ਰਾਪਤ ਕਰ ਸਕਦੇ ਹਾਂ? ਸਾਨੂੰ ਮੋਆਬ ਦੇ ਵੰਸ਼ਜ ਕਿਸ ਨੇ ਬਣਾਇਆ? ਅਤੀਤ ਵਿੱਚ ਸਾਨੂੰ ਉਸ ਦਾ ਵਿਰੋਧ ਕਰਨ ਲਈ ਕਿਸ ਨੇ ਮਜਬੂਰ ਕੀਤਾ? ਪਰਮੇਸ਼ੁਰ ਸਾਡੀ ਨਿੰਦਾ ਕਰਨ ਲਈ ਆਉਂਦਾ ਹੈ; ਕੀ ਤੈਨੂੰ ਦਿਖਾਈ ਨਹੀਂ ਦਿੰਦਾ ਕਿ ਕਿਵੇਂ ਪਰਮੇਸ਼ੁਰ ਸ਼ੁਰੂ ਤੋਂ ਹੀ ਹਮੇਸ਼ਾਂ ਸਾਡਾ ਨਿਆਂ ਕਰਦਾ ਆਇਆ ਹੈ? ਕਿਉਂਕਿ ਅਸੀਂ ਪਰਮੇਸ਼ੁਰ ਦਾ ਵਿਰੋਧ ਕੀਤਾ ਹੈ ਸਾਡੀ ਇਸ ਪ੍ਰਕਾਰ ਹੀ ਤਾੜਨਾ ਕੀਤੀ ਜਾਣੀ ਚਾਹੀਦੀ ਹੈ।” ਕੀ ਇਹ ਸ਼ਬਦ ਸਹੀ ਹਨ? ਅੱਜ ਪਰਮੇਸ਼ੁਰ ਤੁਹਾਡਾ ਨਿਆਂ, ਤੁਹਾਡੀ ਤਾੜਨਾ ਕਰਦਾ ਹੈ ਅਤੇ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਪਰ ਤੇਰੇ ਲਈ ਇਹ ਜਾਣਨਾ ਲਾਜ਼ਮੀ ਹੈ ਕਿ ਤੇਰੀ ਤਾੜਨਾ ਦਾ ਉਦੇਸ਼ ਤੈਨੂੰ ਆਪਣੇ ਬਾਰੇ ਜਾਣੂ ਕਰਵਾਉਣਾ ਹੈ। ਉਹ ਦੋਸ਼ੀ ਠਹਿਰਾਉਂਦਾ ਹੈ, ਸਰਾਪ ਦਿੰਦਾ ਹੈ, ਨਿਆਂ ਕਰਦਾ ਹੈ, ਅਤੇ ਤਾੜਨਾ ਕਰਦਾ ਹੈ ਤਾਂ ਕਿ ਤੂੰ ਆਪਣੇ ਆਪ ਨੂੰ ਜਾਣ ਸਕੇਂ ਅਤੇ ਇਸ ਦੇ ਇਲਾਵਾ ਕਿ ਤੂੰ ਆਪਣਾ ਮੁੱਲ ਜਾਣ ਸਕੇਂ ਤਾਂ ਕਿ ਤੇਰਾ ਸੁਭਾਅ ਬਦਲ ਸਕੇ ਅਤੇ ਤੂੰ ਦੇਖ ਸਕੇਂ ਕਿ ਪਰਮੇਸ਼ੁਰ ਦੇ ਸਾਰੇ ਕੰਮ ਧਰਮੀ ਹਨ ਅਤੇ ਉਸ ਦੇ ਸੁਭਾਅ ਅਤੇ ਉਸ ਦੇ ਕੰਮ ਦੀਆਂ ਮੰਗਾਂ ਦੇ ਅਨੁਸਾਰ ਹਨ, ਕਿ ਉਹ ਮਨੁੱਖ ਦੀ ਮੁਕਤੀ ਦੀ ਆਪਣੀ ਯੋਜਨਾ ਦੇ ਅਨੁਸਾਰ ਕੰਮ ਕਰਦਾ ਹੈ ਅਤੇ ਉਹ ਅਜਿਹਾ ਧਰਮੀ ਪਰਮੇਸ਼ੁਰ ਹੈ ਜੋ ਮਨੁੱਖ ਨੂੰ ਪਿਆਰ ਕਰਦਾ ਹੈ, ਉਸ ਨੂੰ ਬਚਾਉਂਦਾ ਹੈ, ਉਸ ਦਾ ਨਿਆਂ ਕਰਦਾ ਹੈ ਅਤੇ ਉਸ ਦੀ ਤਾੜਨਾ ਕਰਦਾ ਹੈ। ਜੇ ਤੂੰ ਕੇਵਲ ਇਹ ਜਾਣਦਾ ਹੈਂ ਕਿ ਤੇਰਾ ਨਿਮਨ ਦਰਜਾ ਹੈ, ਕਿ ਤੂੰ ਭ੍ਰਿਸ਼ਟ ਅਤੇ ਅਣਆਗਿਆਕਾਰ ਹੈਂ ਪਰ ਤੂੰ ਇਹ ਨਹੀਂ ਜਾਣਦਾ ਕਿ ਪਰਮੇਸ਼ੁਰ ਜੋ ਅੱਜ ਤੇਰਾ ਨਿਆਂ ਅਤੇ ਤਾੜਨਾ ਕਰਦਾ ਹੈ ਉਸ ਦੁਆਰਾ ਆਪਣੀ ਮੁਕਤੀ ਨੂੰ ਪ੍ਰਤੱਖ ਕਰਨ ਦੀ ਇੱਛਾ ਰੱਖਦਾ ਹੈ, ਤਾਂ ਤੇਰੇ ਕੋਲ ਅਨੁਭਵ ਪ੍ਰਾਪਤ ਕਰਨ ਦਾ ਕੋਈ ਰਾਹ ਨਹੀਂ ਹੈ, ਨਾ ਹੀ ਤੇਰੇ ਵਿੱਚ ਅੱਗੇ ਵਧਦੇ ਰਹਿਣ ਦੀ ਸਮਰੱਥਾ ਹੈ। ਪਰਮੇਸ਼ੁਰ ਮਾਰਨ ਜਾਂ ਖਾਤਮਾ ਕਰਨ ਲਈ ਨਹੀਂ ਆਉਂਦਾ, ਪਰ ਨਿਆਂ ਕਰਨ, ਸਰਾਪ ਦੇਣ, ਤਾੜਨਾ ਕਰਨ, ਅਤੇ ਬਚਾਉਣ ਲਈ ਆਉਂਦਾ ਹੈ। ਜਦ ਤੱਕ ਉਸ ਦੀ 6,000-ਸਾਲਾਂ ਦੀ ਯੋਜਨਾ ਦਾ ਅੰਤ ਨਹੀਂ ਹੁੰਦਾ—ਉਸ ਦੇ ਹਰ ਸ਼੍ਰੇਣੀ ਦੇ ਮਨੁੱਖ ਦਾ ਨਤੀਜਾ ਉਜਾਗਰ ਕਰਨ ਤੋਂ ਪਹਿਲਾਂ—ਪਰਮੇਸ਼ੁਰ ਦਾ ਧਰਤੀ ਉੱਪਰ ਕੰਮ ਮੁਕਤੀ ਦੀ ਖਾਤਰ ਹੋਵੇਗਾ; ਇਸ ਦਾ ਉਦੇਸ਼ ਉਸ ਨੂੰ ਪਿਆਰ ਕਰਨ ਵਾਲਿਆਂ ਨੂੰ ਸ਼ੁੱਧ ਰੂਪ ਵਿੱਚ ਸੰਪੂਰਣ ਕਰਨਾ ਹੈ—ਪੂਰੀ ਤਰ੍ਹਾਂ—ਅਤੇ ਉਨ੍ਹਾਂ ਨੂੰ ਆਪਣੇ ਇਖਤਿਆਰ ਦੇ ਅਧੀਨ ਲਿਆਉਣਾ ਹੈ। ਭਾਵੇਂ ਪਰਮੇਸ਼ੁਰ ਲੋਕਾਂ ਨੂੰ ਜਿਵੇਂ ਮਰਜ਼ੀ ਬਚਾਉਂਦਾ ਹੈ, ਇਹ ਸਭ ਕੁਝ ਉਨ੍ਹਾਂ ਨੂੰ ਆਪਣੇ ਪੁਰਾਣੇ ਸ਼ਤਾਨੀ ਸੁਭਾਅ ਤੋਂ ਖਹਿੜਾ ਛੁਡਾਉਣ ਲਈ ਮਜਬੂਰ ਕਰਕੇ ਕੀਤਾ ਜਾਂਦਾ ਹੈ; ਭਾਵ ਉਹ ਉਨ੍ਹਾਂ ਨੂੰ ਜੀਵਨ ਦੀ ਭਾਲ ਦੇ ਦੁਆਰਾ ਬਚਾਉਂਦਾ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਕੋਲ ਪਰਮੇਸ਼ੁਰ ਦੀ ਮੁਕਤੀ ਨੂੰ ਸਵੀਕਾਰ ਕਰਨ ਦਾ ਕੋਈ ਵਸੀਲਾ ਨਹੀਂ ਹੋਵੇਗਾ। ਮੁਕਤੀ ਖ਼ੁਦ ਪਰਮੇਸ਼ੁਰ ਦਾ ਕੰਮ ਹੈ, ਜੀਵਨ ਦੀ ਭਾਲ ਇੱਕ ਅਜਿਹਾ ਕੰਮ ਹੈ ਜੋ ਹਰ ਮਨੁੱਖ ਵਾਸਤੇ ਮੁਕਤੀ ਪ੍ਰਾਪਤ ਕਰਨ ਲਈ ਕਰਨਾ ਲਾਜ਼ਮੀ ਹੈ। ਮਨੁੱਖ ਦੀਆਂ ਨਜ਼ਰਾਂ ਵਿੱਚ, ਮੁਕਤੀ ਪਰਮੇਸ਼ੁਰ ਦਾ ਪਿਆਰ ਹੈ, ਅਤੇ ਪਰਮੇਸ਼ੁਰ ਦਾ ਪਿਆਰ ਤਾੜਨਾ, ਨਿਆਂ, ਅਤੇ ਸਰਾਪ ਨਹੀਂ ਹੋ ਸਕਦਾ; ਮੁਕਤੀ ਵਿੱਚ ਪਿਆਰ, ਦਯਾ, ਅਤੇ ਇਸ ਦੇ ਇਲਾਵਾ ਦਿਲਾਸੇ ਦੇ ਵਚਨਾਂ ਦੇ ਨਾਲ ਪਰਮੇਸ਼ੁਰ ਦੁਆਰਾ ਬਖਸ਼ੀਆਂ ਬੇਅੰਤ ਅਸੀਸਾਂ ਸ਼ਾਮਲ ਹੋਣੀਆਂ ਲਾਜ਼ਮੀ ਹਨ। ਲੋਕ ਵਿਸ਼ਵਾਸ ਕਰਦੇ ਹਨ ਕਿ ਜਦੋਂ ਪਰਮੇਸ਼ੁਰ ਮਨੁੱਖ ਨੂੰ ਬਚਾਉਂਦਾ ਹੈ ਤਾਂ ਉਹ ਅਜਿਹਾ ਉਨ੍ਹਾਂ ਨੂੰ ਆਪਣੀਆਂ ਅਸੀਸਾਂ ਅਤੇ ਕਿਰਪਾ ਦੇ ਜ਼ਰੀਏ ਚਲਾਉਣ ਲਈ ਕਰਦਾ ਹੈ ਤਾਂ ਕਿ ਉਹ ਆਪਣੇ ਦਿਲ ਪਰਮੇਸ਼ੁਰ ਨੂੰ ਦੇ ਸਕਣ। ਕਹਿਣ ਦਾ ਭਾਵ ਹੈ ਕਿ ਉਸ ਦਾ ਮਨੁੱਖ ਨੂੰ ਛੂਹਣਾ ਉਸ ਦੁਆਰਾ ਉਨ੍ਹਾਂ ਨੂੰ ਬਚਾਉਣਾ ਹੈ। ਇਸ ਪ੍ਰਕਾਰ ਦੀ ਮੁਕਤੀ ਇੱਕ ਸੌਦੇ ਦੁਆਰਾ ਕੀਤੀ ਜਾਂਦੀ ਹੈ। ਕੇਵਲ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਸੌ ਗੁਣਾ ਪ੍ਰਦਾਨ ਕਰੇਗਾ, ਤਦ ਹੀ ਮਨੁੱਖ ਪਰਮੇਸ਼ੁਰ ਦੇ ਨਾਂ ਦੇ ਅਧੀਨ ਹੋਵੇਗਾ ਅਤੇ ਉਸ ਲਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਉਸ ਨੂੰ ਮਹਿਮਾ ਦੇਵੇਗਾ। ਪਰਮੇਸ਼ੁਰ ਮਨੁੱਖਜਾਤੀ ਲਈ ਅਜਿਹਾ ਇਰਾਦਾ ਨਹੀਂ ਰੱਖਦਾ ਹੈ। ਪਰਮੇਸ਼ੁਰ ਭ੍ਰਿਸ਼ਟ ਮਨੁੱਖਜਾਤੀ ਨੂੰ ਬਚਾਉਣ ਲਈ ਧਰਤੀ ਉੱਪਰ ਕੰਮ ਕਰਨ ਲਈ ਆਇਆ ਹੈ; ਇਸ ਵਿੱਚ ਕੁਝ ਵੀ ਝੂਠ ਨਹੀਂ ਹੈ। ਜੇ ਹੁੰਦਾ ਤਾਂ ਉਸ ਨੇ ਨਿਸ਼ਚਿਤ ਰੂਪ ਵਿੱਚ ਆਪਣਾ ਕੰਮ ਕਰਨ ਲਈ ਖੁਦ ਨਹੀਂ ਆਉਣਾ ਸੀ। ਅਤੀਤ ਵਿੱਚ, ਉਸ ਦੇ ਮੁਕਤੀ ਦੇ ਸਾਧਨਾਂ ਵਿੱਚ ਬਹੁਤ ਜ਼ਿਆਦਾ ਪਿਆਰ ਅਤੇ ਦਯਾ ਦਿਖਾਉਣਾ ਸ਼ਾਮਲ ਸੀ, ਇੰਨਾ ਜ਼ਿਆਦਾ ਕਿ ਉਸ ਨੇ ਮਨੁੱਖਜਾਤੀ ਨੂੰ ਬਚਾਉਣ ਦੇ ਬਦਲੇ ਆਪਣਾ ਸਭ ਕੁਝ ਸ਼ਤਾਨ ਨੂੰ ਦੇ ਦਿੱਤਾ। ਵਰਤਮਾਨ ਬਿਲਕੁਲ ਵੀ ਅਤੀਤ ਵਰਗਾ ਨਹੀਂ ਹੈ: ਅੱਜ ਜੋ ਮੁਕਤੀ ਤੁਹਾਨੂੰ ਬਖਸ਼ੀ ਜਾਂਦੀ ਹੈ ਉਹ ਅੰਤ ਦੇ ਦਿਨਾਂ ਵਿੱਚ ਹਰੇਕ ਦੀ ਸ਼੍ਰੇਣੀਬੱਧਤਾ ਦੇ ਦੌਰਾਨ ਹਰੇਕ ਦੀ ਕਿਸਮ ਦੇ ਅਨੁਸਾਰ ਵਾਪਰਦੀ ਹੈ; ਤੁਹਾਡੀ ਮੁਕਤੀ ਦੇ ਸਾਧਨ ਪਿਆਰ ਜਾਂ ਦਯਾ ਨਹੀਂ, ਬਲਕਿ ਤਾੜਨਾ ਅਤੇ ਨਿਆਂ ਹਨ ਤਾਂ ਕਿ ਮਨੁੱਖ ਜ਼ਿਆਦਾ ਚੰਗੀ ਤਰ੍ਹਾਂ ਬਚਾਇਆ ਜਾ ਸਕੇ। ਇਸ ਕਰਕੇ, ਜੋ ਕੁਝ ਤੁਸੀਂ ਪ੍ਰਾਪਤ ਕਰਦੇ ਹੋ ਉਹ ਤਾੜਨਾ, ਨਿਆਂ ਅਤੇ ਬੇਰਹਿਮ ਮਾਰ ਹਨ, ਪਰ ਇਹ ਜਾਣ ਲਓ: ਉਸ ਦੀ ਪੱਥਰ-ਦਿਲ ਮਾਰ ਵਿੱਚ ਸਜ਼ਾ ਬਿਲਕੁਲ ਵੀ ਸ਼ਾਮਲ ਨਹੀਂ ਹੈ। ਭਾਵੇਂ ਮੇਰੇ ਵਚਨ ਜਿੰਨੇ ਮਰਜ਼ੀ ਰੁੱਖੇ ਹੋਣ, ਜੋ ਤੁਹਾਡੇ ਉੱਪਰ ਆਉਣ ਵਾਲਾ ਹੈ ਉਹ ਕੇਵਲ ਕੁਝ ਵਚਨ ਜੋ ਤੁਹਾਨੂੰ ਪੱਥਰ-ਦਿਲ ਲੱਗ ਸਕਦੇ ਹਨ, ਅਤੇ ਭਾਵੇਂ ਮੈਂ ਜਿੰਨਾ ਮਰਜ਼ੀ ਗੁੱਸੇ ਹੋਵਾਂ, ਜਿਹੜਾ ਮੀਂਹ ਤੁਹਾਡੇ ਉੱਪਰ ਵਰ੍ਹਣਾ ਹੈ ਉਹ ਅਜੇ ਵੀ ਸਿੱਖਿਆ ਦੇ ਵਚਨ ਹਨ, ਅਤੇ ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ, ਜਾਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ। ਕੀ ਇਹ ਸਭ ਤੱਥ ਨਹੀਂ ਹਨ? ਇਹ ਜਾਣ ਲਓ ਕਿ ਅੱਜ ਕੱਲ੍ਹ, ਭਾਵੇਂ ਇਹ ਧਰਮੀ ਨਿਆਂ ਹੋਵੇ ਜਾਂ ਪੱਥਰ-ਦਿਲ ਹੋ ਕੇ ਤਾਉਣਾ ਅਤੇ ਤਾੜਨਾ ਹੋਵੇ, ਇਹ ਸਭ ਕੁਝ ਮੁਕਤੀ ਦੇ ਵਾਸਤੇ ਹੈ। ਭਾਵੇਂ ਅੱਜ ਹਰ ਇੱਕ ਨੂੰ ਕਿਸਮ ਦੇ ਅਨੁਸਾਰ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਜਾਂ ਮਨੁੱਖ ਦੀਆਂ ਸ਼੍ਰੇਣੀਆਂ ਨੂੰ ਪ੍ਰਤੱਖ ਕੀਤਾ ਹੈ, ਪਰਮੇਸ਼ੁਰ ਦੇ ਸਾਰੇ ਵਚਨਾਂ ਅਤੇ ਕੰਮ ਦਾ ਉਦੇਸ਼ ਉਨ੍ਹਾਂ ਨੂੰ ਬਚਾਉਣਾ ਹੈ ਜੋ ਪਰਮੇਸ਼ੁਰ ਨੂੰ ਸੱਚਾ ਪਿਆਰ ਕਰਦੇ ਹਨ। ਧਰਮੀ ਨਿਆਂ ਮਨੁੱਖ ਦੀ ਸ਼ੁੱਧਤਾ ਲਈ ਲਿਆਇਆ ਜਾਂਦਾ ਹੈ, ਅਤੇ ਪੱਥਰ-ਦਿਲ ਤਾਉਣਾ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਕੀਤਾ ਜਾਂਦਾ ਹੈ; ਰੁੱਖੇ ਵਚਨ ਜਾਂ ਸੁਧਾਰ ਦੋਵੇਂ ਸ਼ੁੱਧਤਾ ਲਈ ਕੀਤੇ ਜਾਂਦੇ ਹਨ, ਅਤੇ ਮੁਕਤੀ ਦੀ ਖਾਤਰ ਹਨ। ਇਸ ਲਈ ਅੱਜ ਦੀ ਮੁਕਤੀ ਦੀ ਵਿਧੀ ਅਤੀਤ ਵਾਂਗ ਨਹੀਂ ਹੈ। ਅੱਜ ਤੁਹਾਨੂੰ ਮੁਕਤੀ ਵੱਲ ਧਰਮੀ ਨਿਆਂ ਦੁਆਰਾ ਲਿਆਂਦਾ ਜਾਂਦਾ ਹੈ, ਅਤੇ ਇਹ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਕਿਸਮ ਦੇ ਅਨੁਸਾਰ ਸ਼੍ਰੇਣੀਬੱਧ ਕਰਨ ਦਾ ਵਧੀਆ ਸਾਧਨ ਹੈ। ਇਸ ਦੇ ਇਲਾਵਾ, ਬੇਤਰਸ ਤਾੜਨਾ ਤੁਹਾਡੀ ਸਭ ਤੋਂ ਵੱਡੀ ਮੁਕਤੀ ਵਜੋਂ ਕੰਮ ਕਰਦੀ—ਤੁਹਾਡੇ ਕੋਲ ਅਜਿਹੀ ਤਾੜਨਾ ਅਤੇ ਨਿਆਂ ਦੇ ਮੂੰਹ ਉੱਤੇ ਕਹਿਣ ਲਈ ਕੀ ਹੈ? ਕੀ ਤੁਸੀਂ ਅਰੰਭ ਤੋਂ ਲੈ ਕੇ ਅੰਤ ਤੱਕ ਹਮੇਸ਼ਾਂ ਮੁਕਤੀ ਦਾ ਅਨੰਦ ਨਹੀਂ ਲਿਆ ਹੈ? ਤੁਸੀਂ ਪਰਮੇਸ਼ੁਰ ਦੇ ਦੇਹਧਾਰਣ ਨੂੰ ਦੇਖਿਆ ਹੈ ਅਤੇ ਉਸ ਦੇ ਸਰਬਸ਼ਕਤੀਸ਼ਾਲੀ ਹੋਣ ਅਤੇ ਉਸ ਦੀ ਬੁੱਧ ਦਾ ਅਹਿਸਾਸ ਕੀਤਾ ਹੈ; ਇਸ ਦੇ ਇਲਾਵਾ ਤੁਸੀਂ ਵਾਰ-ਵਾਰ ਉਸ ਦੀ ਮਾਰ ਅਤੇ ਤਾੜਨਾ ਦਾ ਅਨੁਭਵ ਕੀਤਾ ਹੈ। ਹਾਲਾਂਕਿ, ਕੀ ਤੁਸੀਂ ਸਰਬ ਉੱਚ ਕਿਰਪਾ ਵੀ ਪ੍ਰਾਪਤ ਨਹੀਂ ਕੀਤੀ ਹੈ? ਕੀ ਤੁਹਾਡੀਆਂ ਬਰਕਤਾਂ ਕਿਸੇ ਹੋਰ ਦੀਆਂ ਬਰਕਤਾਂ ਤੋਂ ਜ਼ਿਆਦਾ ਵੱਡੀਆਂ ਨਹੀਂ ਹਨ? ਤੁਹਾਡੀਆਂ ਕਿਰਪਾਵਾਂ, ਸੁਲੇਮਾਨ ਵੱਲੋਂ ਮਾਣੀ ਗਈ ਮਹਿਮਾ ਅਤੇ ਸੰਪੰਨਤਾ ਤੋਂ ਵੀ ਕਿਤੇ ਵਧੇਰੇ ਹਨ! ਇਸ ਬਾਰੇ ਸੋਚੋ: ਜੇ ਮੇਰਾ ਇਰਾਦਾ ਤੁਹਾਨੂੰ ਬਚਾਉਣ ਦੇ ਬਜਾਏ ਤੁਹਾਨੂੰ ਦੋਸ਼ੀ ਠਹਿਰਾਉਣ ਅਤੇ ਤੁਹਾਨੂੰ ਸਜ਼ਾ ਦੇਣ ਲਈ ਆਉਣਾ ਹੁੰਦਾ ਤਾਂ ਕੀ ਤੁਹਾਡੇ ਦਿਨ ਇੰਨੀ ਦੇਰ ਤੱਕ ਚੱਲਣੇ ਸਨ? ਕੀ ਤੁਸੀਂ ਮਾਸ ਅਤੇ ਲਹੂ ਦੇ ਜੀਵਾਂ ਨੇ ਅੱਜ ਤੱਕ ਬਚ ਸਕਣਾ ਸੀ? ਜੇ ਮੇਰਾ ਟੀਚਾ ਕੇਵਲ ਤੁਹਾਨੂੰ ਸਜ਼ਾ ਦੇਣਾ ਹੁੰਦਾ ਤਾਂ ਮੈਂ ਦੇਹਧਾਰਣ ਕਰ ਕੇ ਅਜਿਹੇ ਮਹਾਨ ਕਾਰੋਬਾਰ ਵਿੱਚ ਕਿਉਂ ਪੈਂਦਾ? ਕੀ ਤੁਹਾਨੂੰ ਕੇਵਲ ਮਰਨਹਾਰਾਂ ਨੂੰ ਸਜ਼ਾ ਅਸਾਨੀ ਨਾਲ ਇੱਕ ਵਚਨ ਬੋਲ ਕੇ ਨਹੀਂ ਦਿੱਤੀ ਜਾ ਸਕਦੀ? ਤੁਹਾਡੀ ਉਦੇਸ਼ਪੂਰਣ ਨਿੰਦਾ ਕਰਨ ਤੋਂ ਬਾਅਦ ਕੀ ਮੈਨੂੰ ਅਜੇ ਵੀ ਤੁਹਾਡਾ ਖਾਤਮਾ ਕਰਨ ਦੀ ਜ਼ਰੂਰਤ ਹੁੰਦੀ? ਕੀ ਤੁਸੀਂ ਅਜੇ ਵੀ ਮੇਰੇ ਇਨ੍ਹਾਂ ਵਚਨਾਂ ਦਾ ਯਕੀਨ ਨਹੀਂ ਕਰਦੇ? ਕੀ ਮੈਂ ਮਨੁੱਖ ਨੂੰ ਕੇਵਲ ਪਿਆਰ ਅਤੇ ਤਰਸ ਨਾਲ ਬਚਾ ਸਕਦਾ ਸੀ? ਜਾਂ ਕੀ ਮਨੁੱਖ ਨੂੰ ਬਚਾਉਣ ਲਈ ਮੈਂ ਕੇਵਲ ਸਲੀਬੀ ਮੌਤ ਦੀ ਵਰਤੋਂ ਕਰ ਸਕਦਾ ਸੀ? ਕੀ ਮੇਰਾ ਧਰਮੀ ਸੁਭਾਅ ਮਨੁੱਖ ਨੂੰ ਪੂਰੀ ਤਰ੍ਹਾਂ ਆਗਿਆਕਾਰੀ ਬਣਾਉਣ ਲਈ ਜ਼ਿਆਦਾ ਅਨੁਕੂਲ ਨਹੀਂ ਹੈ? ਕੀ ਇਹ ਮਨੁੱਖ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਜ਼ਿਆਦਾ ਸਮਰੱਥ ਨਹੀਂ ਹੈ?

ਭਾਵੇਂ ਮੇਰੇ ਵਚਨ ਸਖ਼ਤ ਹਨ, ਇਹ ਸਭ ਮਨੁੱਖ ਦੀ ਮੁਕਤੀ ਲਈ ਬੋਲੇ ਗਏ ਹਨ, ਕਿਉਂਕਿ ਮੈਂ ਕੇਵਲ ਵਚਨ ਬੋਲ ਰਿਹਾ ਹਾਂ ਅਤੇ ਮਨੁੱਖ ਦੇ ਸਰੀਰ ਨੂੰ ਸਜ਼ਾ ਨਹੀਂ ਦੇ ਰਿਹਾ। ਇਹ ਵਚਨ ਮਨੁੱਖ ਨੂੰ ਚਾਨਣ ਵਿੱਚ ਜੀਉਣ, ਇਹ ਜਾਣਨ ਕਿ ਚਾਨਣ ਮੌਜੂਦ ਹੈ, ਇਹ ਜਾਣਨ ਕਿ ਚਾਨਣ ਅਨਮੋਲ ਹੈ, ਅਤੇ ਇੱਥੋਂ ਤੱਕ ਕਿ ਇਹ ਜਾਣਨ ਕਿ ਇਹ ਵਚਨ ਉਨਾਂ ਲਈ ਕਿੰਨੇ ਲਾਭਦਾਇਕ ਹਨ, ਦੇ ਨਾਲ ਹੀ ਇਹ ਜਾਣਨ ਕਿ ਪਰਮੇਸ਼ੁਰ ਮੁਕਤੀ ਹੈ ਦਾ ਕਾਰਨ ਬਣਦੇ ਹਨ। ਭਾਵੇਂ ਮੈਂ ਤਾੜਨਾ ਅਤੇ ਨਿਆਂ ਦੇ ਕਈ ਵਚਨ ਬੋਲੇ ਹਨ, ਪਰ ਜੋ ਇਹ ਪੇਸ਼ ਕਰਦੇ ਹਨ ਉਹ ਤੁਹਾਡੇ ਉੱਪਰ ਕੀਤਾ ਗਿਆ ਕੰਮ ਨਹੀਂ ਹੈ। ਮੈਂ ਆਪਣਾ ਕੰਮ ਕਰਨ ਅਤੇ ਆਪਣੇ ਵਚਨ ਬੋਲਣ ਲਈ ਆਇਆ ਹਾਂ, ਅਤੇ ਮੇਰੇ ਵਚਨ ਸਖ਼ਤ ਹੋ ਸਕਦੇ ਹਨ, ਉਹ ਤੁਹਾਡੀ ਭ੍ਰਿਸ਼ਟਤਾ ਅਤੇ ਤੁਹਾਡੇ ਵਿਦ੍ਰੋਹ ਦੇ ਨਿਆਂ ਵਿੱਚ ਬੋਲੇ ਗਏ ਹਨ। ਮੇਰਾ ਅਜਿਹਾ ਕਰਨ ਪਿੱਛੇ ਉਦੇਸ਼ ਮਨੁੱਖ ਨੂੰ ਸ਼ਤਾਨ ਦੇ ਵੱਸ ਤੋਂ ਬਚਾਉਣਾ ਹੀ ਰਹਿੰਦਾ ਹੈ; ਮੈਂ ਆਪਣੇ ਵਚਨਾਂ ਦੀ ਵਰਤੋਂ ਮਨੁੱਖ ਨੂੰ ਬਚਾਉਣ ਲਈ ਕਰ ਰਿਹਾ ਹਾਂ। ਮੇਰਾ ਉਦੇਸ਼ ਆਪਣੇ ਵਚਨਾਂ ਨਾਲ ਮਨੁੱਖ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਮੇਰੇ ਵਚਨ ਮੇਰੇ ਕੰਮ ਦੇ ਨਤੀਜੇ ਪ੍ਰਾਪਤ ਕਰਨ ਦੀ ਖਾਤਰ ਰੁੱਖੇ ਹਨ। ਕੇਵਲ ਅਜਿਹੇ ਕੰਮ ਦੇ ਦੁਆਰਾ ਹੀ ਮਨੁੱਖ ਆਪਣੇ ਆਪ ਨੂੰ ਜਾਣ ਸਕਦਾ ਹੈ ਅਤੇ ਆਪਣੇ ਵਿਦਰੋਹੀ ਸੁਭਾਅ ਤੋਂ ਖਹਿੜਾ ਛੁਡਾ ਸਕਦਾ ਹੈ। ਵਚਨਾਂ ਦੇ ਕੰਮ ਦੀ ਸਭ ਤੋਂ ਵੱਡੀ ਮਹੱਤਤਾ ਲੋਕਾਂ ਨੂੰ ਸੱਚਾਈ ਨੂੰ ਸਮਝਣ ਤੋਂ ਬਾਅਦ ਅਮਲ ਵਿਚ ਲਿਆਉਣ, ਉਨ੍ਹਾਂ ਦੇ ਸੁਭਾਅ ਵਿੱਚ ਤਬਦੀਲੀਆਂ ਲਿਆਉਣ, ਅਤੇ ਆਪਣੇ ਆਪ ਅਤੇ ਪਰਮੇਸ਼ੁਰ ਦੇ ਕੰਮ ਬਾਰੇ ਗਿਆਨ ਪ੍ਰਾਪਤ ਕਰਨ ਦੀ ਆਗਿਆ ਦੇਣਾ ਹੈ। ਕੇਵਲ ਵਚਨ ਬੋਲਣ ਦੁਆਰਾ ਕੰਮ ਕਰਨ ਨਾਲ ਪਰਮੇਸ਼ੁਰ ਅਤੇ ਮਨੁੱਖ ਵਿਚਕਾਰ ਸੰਚਾਰ ਸੰਭਵ ਹੋ ਸਕਦਾ ਹੈ, ਅਤੇ ਕੇਵਲ ਵਚਨ ਸੱਚ ਨੂੰ ਸਮਝਾ ਸਕਦੇ ਹਨ। ਇਸ ਤਰੀਕੇ ਨਾਲ ਕੰਮ ਕਰਨਾ ਮਨੁੱਖ ਨੂੰ ਜਿੱਤਣ ਦਾ ਸਭ ਤੋਂ ਉੱਤਮ ਸਾਧਨ ਹੈ; ਵਚਨਾਂ ਨੂੰ ਬੋਲਣ ਤੋਂ ਇਲਾਵਾ, ਕੋਈ ਹੋਰ ਤਰੀਕਾ ਲੋਕਾਂ ਨੂੰ ਸੱਚਾਈ ਅਤੇ ਪਰਮੇਸ਼ੁਰ ਦੇ ਕੰਮ ਦੀ ਸਪਸ਼ਟ ਸਮਝ ਦੇਣ ਦੇ ਯੋਗ ਨਹੀਂ ਹੈ। ਇਸ ਤਰ੍ਹਾਂ, ਕੰਮ ਦੇ ਆਪਣੇ ਆਖਰੀ ਪੜਾਅ ਵਿੱਚ, ਪਰਮੇਸ਼ੁਰ ਮਨੁੱਖ ਨਾਲ ਗੱਲ ਕਰਦਾ ਹੈ ਤਾਂ ਜੋ ਉਹ ਉਨ੍ਹਾਂ ਸਾਰੀਆਂ ਸੱਚਾਈਆਂ ਅਤੇ ਰਹੱਸਾਂ ਨੂੰ ਖੋਲ੍ਹ ਸਕੇ ਜਿਨ੍ਹਾਂ ਨੂੰ ਉਹ ਅਜੇ ਤੱਕ ਨਹੀਂ ਸਮਝਦੇ, ਤਾਂ ਕਿ ਉਹ ਪਰਮੇਸ਼ੁਰ ਤੋਂ ਸੱਚੇ ਰਾਹ ਅਤੇ ਜੀਵਨ ਨੂੰ ਪ੍ਰਾਪਤ ਕਰ ਸਕਣ, ਅਤੇ ਇਸ ਤਰ੍ਹਾਂ ਉਸਦੀ ਇੱਛਾ ਨੂੰ ਪੂਰਾ ਕਰਨ। ਮਨੁੱਖ ਉੱਤੇ ਪਰਮੇਸ਼ੁਰ ਦੇ ਕੰਮ ਦਾ ਉਦੇਸ਼ ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੇ ਯੋਗ ਬਣਾਉਣਾ ਹੈ, ਅਤੇ ਇਹ ਉਨ੍ਹਾਂ ਲਈ ਮੁਕਤੀ ਲਿਆਉਣ ਵਾਸਤੇ ਕੀਤਾ ਜਾਂਦਾ ਹੈ। ਇਸ ਲਈ, ਮਨੁੱਖ ਦੀ ਆਪਣੀ ਮੁਕਤੀ ਦੇ ਸਮੇਂ, ਉਹ ਉਨ੍ਹਾਂ ਨੂੰ ਸਜ਼ਾ ਦੇਣ ਦਾ ਕੰਮ ਨਹੀਂ ਕਰਦਾ। ਮਨੁੱਖ ਲਈ ਮੁਕਤੀ ਲਿਆਉਂਦੇ ਸਮੇਂ, ਪਰਮੇਸ਼ੁਰ ਬੁਰਾਈ ਨੂੰ ਸਜ਼ਾ ਜਾਂ ਭਲਾਈ ਨੂੰ ਇਨਾਮ ਨਹੀਂ ਦਿੰਦਾ ਅਤੇ ਨਾ ਹੀ ਉਹ ਲੋਕਾਂ ਦੇ ਵੱਖ-ਵੱਖ ਕਿਸਮਾਂ ਦੇ ਅਸਲ ਟਿਕਾਣਿਆਂ ਦਾ ਖੁਲਾਸਾ ਕਰਦਾ ਹੈ। ਇਸ ਦੇ ਬਜਾਏ, ਉਸ ਦੇ ਕੰਮ ਦਾ ਅੰਤਮ ਪੜਾਅ ਪੂਰਾ ਹੋਣ ਤੋਂ ਬਾਅਦ ਹੀ ਉਹ ਬੁਰਾਈ ਨੂੰ ਸਜ਼ਾ ਦੇਣ ਅਤੇ ਭਲਾਈ ਨੂੰ ਇਨਾਮ ਦੇਣ ਦਾ ਕੰਮ ਕਰੇਗਾ, ਅਤੇ ਕੇਵਲ ਤਦ ਹੀ ਉਹ ਸਾਰੇ ਵੱਖੋ-ਵੱਖਰੇ ਲੋਕਾਂ ਦੇ ਅੰਤ ਨੂੰ ਪਰਗਟ ਕਰੇਗਾ। ਉਹ ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਹ ਅਸਲ ਵਿੱਚ ਬਚਾਏ ਜਾਣ ਦੇ ਅਯੋਗ ਹਨ, ਜਦੋਂ ਕਿ ਜੋ ਲੋਕ ਬਚਾਏ ਗਏ ਹੋਣਗੇ ਉਹ ਪਰਮੇਸ਼ੁਰ ਦੁਆਰਾ ਮਨੁੱਖ ਦੀ ਮੁਕਤੀ ਦੇ ਸਮੇਂ ਪਰਮੇਸ਼ੁਰ ਦੀ ਮੁਕਤੀ ਪ੍ਰਾਪਤ ਕਰਦੇ ਹਨ। ਜਦੋਂ ਪਰਮੇਸ਼ੁਰ ਦਾ ਮੁਕਤੀ ਦਾ ਕੰਮ ਪੂਰਾ ਹੋ ਰਿਹਾ ਹੋਵੇਗਾ, ਹਰ ਇੱਕ ਵਿਅਕਤੀ ਜਿਸ ਨੂੰ ਬਚਾਇਆ ਜਾ ਸਕਦਾ ਹੈ ਜਿੱਥੋਂ ਤੱਕ ਸੰਭਵ ਹੋ ਸਕੇ ਬਚਾਇਆ ਜਾਵੇਗਾ, ਅਤੇ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਤਿਆਗਿਆ ਨਹੀਂ ਜਾਵੇਗਾ, ਕਿਉਂਕਿ ਪਰਮੇਸ਼ੁਰ ਦੇ ਕੰਮ ਦਾ ਉਦੇਸ਼ ਮਨੁੱਖ ਨੂੰ ਬਚਾਉਣਾ ਹੈ। ਉਹ ਸਾਰੇ ਜੋ ਪਰਮੇਸ਼ੁਰ ਦੁਆਰਾ ਮਨੁੱਖ ਦੀ ਮੁਕਤੀ ਦੇ ਸਮੇਂ, ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣ ਦੇ ਅਯੋਗ ਹੁੰਦੇ ਹਨ—ਅਤੇ ਨਾਲ ਹੀ ਉਹ ਸਾਰੇ ਜੋ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਅਧੀਨ ਨਹੀਂ ਆ ਸਕਦੇ—ਉਹ ਸਜ਼ਾ ਦੇ ਪਾਤਰ ਬਣ ਜਾਣਗੇ। ਕੰਮ ਦਾ ਇਹ ਪੜਾਅ—ਵਚਨਾਂ ਦਾ ਕੰਮ—ਲੋਕਾਂ ਲਈ ਉਨ੍ਹਾਂ ਸਾਰੇ ਢੰਗਾਂ ਅਤੇ ਰਹੱਸਾਂ ਨੂੰ ਖੋਲ੍ਹ ਦੇਵੇਗਾ ਜੋ ਉਹ ਨਹੀਂ ਸਮਝਦੇ, ਤਾਂ ਜੋ ਉਹ ਪਰਮੇਸ਼ੁਰ ਦੀ ਇੱਛਾ ਅਤੇ ਉਨ੍ਹਾਂ ਤੋਂ ਪਰਮੇਸ਼ੁਰ ਦੀਆਂ ਮੰਗਾਂ ਨੂੰ ਸਮਝ ਸਕਣ, ਤਾਂ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਲਈ ਉਨ੍ਹਾਂ ਕੋਲ ਮੁਢਲੀਆਂ ਸ਼ਰਤਾਂ ਹੋਣ ਅਤੇ ਉਨ੍ਹਾਂ ਦੇ ਸੁਭਾਅ ਵਿਚ ਤਬਦੀਲੀਆਂ ਕੀਤੀਆਂ ਜਾ ਸਕਣ। ਪਰਮੇਸ਼ੁਰ ਆਪਣੇ ਕੰਮ ਨੂੰ ਕਰਨ ਲਈ ਕੇਵਲ ਵਚਨਾਂ ਦੀ ਵਰਤੋਂ ਕਰਦਾ ਹੈ ਅਤੇ ਲੋਕਾਂ ਨੂੰ ਥੋੜ੍ਹੇ ਜਿਹੇ ਵਿਦਰੋਹੀ ਹੋਣ ਲਈ ਸਜ਼ਾ ਨਹੀਂ ਦਿੰਦਾ; ਇਹ ਇਸ ਲਈ ਹੈ ਕਿਉਂਕਿ ਹੁਣ ਮੁਕਤੀ ਦੇ ਕੰਮ ਦਾ ਸਮਾਂ ਹੈ। ਜੇ ਹਰ ਇੱਕ ਵਿਦ੍ਰੋਹ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ, ਤਾਂ ਫਿਰ ਕਿਸੇ ਨੂੰ ਵੀ ਬਚਣ ਦਾ ਮੌਕਾ ਨਹੀਂ ਸੀ ਮਿਲਣਾ; ਹਰ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਅਤੇ ਪਤਾਲ ਵਿੱਚ ਸੁੱਟ ਦਿੱਤਾ ਜਾਂਦਾ। ਮਨੁੱਖ ਦਾ ਨਿਆਂ ਕਰਨ ਵਾਲੇ ਵਚਨਾਂ ਦਾ ਉਦੇਸ਼ ਮਨੁੱਖ ਨੂੰ ਆਪਣੇ ਆਪ ਨੂੰ ਜਾਨਣ ਅਤੇ ਪਰਮੇਸ਼ੁਰ ਦੇ ਅਧੀਨ ਹੋਣ ਦੀ ਆਗਿਆ ਦੇਣਾ ਹੈ; ਇਹ ਉਨ੍ਹਾਂ ਨੂੰ ਅਜਿਹੇ ਨਿਆਂ ਦੀ ਸਜ਼ਾ ਦੇਣਾ ਨਹੀਂ ਹੈ। ਵਚਨਾਂ ਦੇ ਕੰਮ ਦੇ ਸਮੇਂ, ਬਹੁਤ ਸਾਰੇ ਲੋਕ ਆਪਣੇ ਵਿਦ੍ਰੋਹ ਅਤੇ ਹਠ ਦੇ ਨਾਲ-ਨਾਲ ਦੇਹਧਾਰੀ ਪਰਮੇਸ਼ੁਰ ਪ੍ਰਤੀ ਆਪਣੀ ਅਣਆਗਿਆਕਾਰੀ ਦਾ ਪਰਦਾਫਾਸ਼ ਕਰਨਗੇ। ਫਿਰ ਵੀ, ਉਹ ਨਤੀਜੇ ਵਜੋਂ ਇਨ੍ਹਾਂ ਸਾਰੇ ਲੋਕਾਂ ਨੂੰ ਸਜ਼ਾ ਨਹੀਂ ਦੇਵੇਗਾ, ਪਰ ਇਸ ਦੀ ਬਜਾਏ ਕੇਵਲ ਉਨ੍ਹਾਂ ਲੋਕਾਂ ਨੂੰ ਪਾਸੇ ਕਰ ਦੇਵੇਗਾ ਜਿਹੜੇ ਭ੍ਰਿਸ਼ਟ ਹਨ ਅਤੇ ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਦਾ। ਉਹ ਉਨ੍ਹਾਂ ਦਾ ਸਰੀਰ ਸ਼ਤਾਨ ਨੂੰ ਦੇ ਦੇਵੇਗਾ, ਅਤੇ ਕੁਝ ਮਾਮਲਿਆਂ ਵਿੱਚ, ਉਨ੍ਹਾਂ ਦਾ ਸਰੀਰ ਖਤਮ ਕਰ ਦੇਵੇਗਾ। ਜਿਹੜੇ ਬਾਕੀ ਰਹਿੰਦੇ ਹਨ ਉਹ ਪਿੱਛੇ ਚੱਲਣਾ ਅਤੇ ਨਜਿੱਠੇ ਅਤੇ ਛਾਂਗੇ ਜਾਣ ਦਾ ਅਨੁਭਵ ਕਰਨਾ ਜਾਰੀ ਰੱਖਣਗੇ। ਜੇ, ਪਿੱਛੇ ਚੱਲਦੇ ਹੋਏ, ਇਹ ਲੋਕ ਅਜੇ ਵੀ ਉਨ੍ਹਾਂ ਨਾਲ ਨਜਿੱਠੇ ਜਾਣ ਅਤੇ ਛਾਂਗੇ ਜਾਣ ਨੂੰ ਸਵੀਕਾਰ ਕਰਨ ਵਿੱਚ ਅਸਮਰੱਥ ਰਹਿੰਦੇ ਹਨ, ਅਤੇ ਹੋਰ ਪਤਿਤ ਬਣ ਜਾਂਦੇ ਹਨ, ਤਾਂ ਉਹ ਮੁਕਤੀ ਦਾ ਆਪਣਾ ਮੌਕਾ ਗੁਆ ਦੇਣਗੇ। ਹਰੇਕ ਮਨੁੱਖ ਜੋ ਪਰਮੇਸ਼ੁਰ ਦੇ ਵਚਨਾਂ ਦੁਆਰਾ ਜਿੱਤੇ ਜਾਣ ਦੇ ਅਧੀਨ ਹੋਇਆ ਹੈ ਉਸ ਕੋਲ ਮੁਕਤੀ ਦਾ ਪੂਰਾ ਮੌਕਾ ਹੋਵੇਗਾ; ਪਰਮੇਸ਼ੁਰ ਦੁਆਰਾ ਇਨ੍ਹਾਂ ਲੋਕਾਂ ਵਿੱਚੋਂ ਹਰੇਕ ਦੀ ਮੁਕਤੀ ਉਸ ਦੀ ਅਤਿ ਦਿਆਲਤਾ ਨੂੰ ਦਰਸਾਏਗੀ। ਦੂਜੇ ਸ਼ਬਦਾਂ ਵਿਚ, ਉਨ੍ਹਾਂ ਪ੍ਰਤੀ ਬਹੁਤ ਸਹਿਣਸ਼ੀਲਤਾ ਦਿਖਾਈ ਜਾਵੇਗੀ। ਜਿੰਨਾ ਚਿਰ ਲੋਕ ਗਲਤ ਰਾਹ ਤੋਂ ਮੁੜ ਸਕਦੇ ਹੋਣ, ਅਤੇ ਜਿੰਨਾ ਚਿਰ ਉਹ ਤੋਬਾ ਕਰ ਸਕਦੇ ਹੋਣ, ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਮੁਕਤੀ ਪ੍ਰਾਪਤ ਕਰਨ ਦੇ ਮੌਕੇ ਦੇਵੇਗਾ। ਜਦੋਂ ਮਨੁੱਖ ਪਹਿਲਾਂ ਪਰਮੇਸ਼ੁਰ ਦੇ ਵਿਰੁੱਧ ਵਿਦ੍ਰੋਹ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਮਾਰ ਦੇਣ ਦੀ ਕੋਈ ਇੱਛਾ ਨਹੀਂ ਰੱਖਦਾ; ਇਸ ਦੇ ਬਜਾਏ, ਉਹ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਜੇ ਕਿਸੇ ਕੋਲ ਮੁਕਤੀ ਲਈ ਕੋਈ ਜਗ੍ਹਾ ਨਹੀਂ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਇੱਕ ਪਾਸੇ ਕਰ ਦੇਵੇਗਾ। ਪਰਮੇਸ਼ੁਰ ਦੇ ਕੁਝ ਲੋਕਾਂ ਨੂੰ ਸਜ਼ਾ ਦੇਣ ਵਿੱਚ ਧੀਮੇ ਹੋਣ ਦਾ ਕਾਰਨ ਇਹ ਹੈ ਕਿ ਉਹ ਉਸ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਹੈ ਜਿਸ ਨੂੰ ਬਚਾਇਆ ਜਾ ਸਕਦਾ ਹੈ। ਉਹ ਨਿਆਂ ਕਰਦਾ ਹੈ, ਗਿਆਨ ਦਿੰਦਾ ਹੈ, ਅਤੇ ਕੇਵਲ ਵਚਨਾਂ ਨਾਲ ਹੀ ਮਾਰਗਦਰਸ਼ਨ ਕਰਦਾ ਹੈ, ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਲਈ ਡੰਡੇ ਦੀ ਵਰਤੋਂ ਨਹੀਂ ਕਰਦਾ। ਮਨੁੱਖਾਂ ਨੂੰ ਮੁਕਤੀ ਦਿਵਾਉਣ ਲਈ ਵਚਨਾਂ ਦੀ ਵਰਤੋਂ ਕਰਨਾ ਕੰਮ ਦੇ ਅੰਤਮ ਪੜਾਅ ਦਾ ਉਦੇਸ਼ ਅਤੇ ਮਹੱਤਤਾ ਹੈ।

ਪਿਛਲਾ: ਅਹੁਦਿਆਂ ਅਤੇ ਪਛਾਣ ਦੇ ਸੰਬੰਧ ਵਿੱਚ

ਅਗਲਾ: ਜਿਸ ਮਨੁੱਖ ਨੇ ਪਰਮੇਸ਼ੁਰ ਨੂੰ ਆਪਣੀਆਂ ਧਾਰਣਾਵਾਂ ਵਿੱਚ ਸੀਮਤ ਕਰ ਦਿੱਤਾ ਹੋਵੇ ਉਸ ਨੂੰ ਪਰਮੇਸ਼ੁਰ ਦੇ ਪ੍ਰਕਾਸ਼ਨ ਕਿਵੇਂ ਪ੍ਰਾਪਤ ਹੋ ਸਕਦੇ ਹਨ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ