ਪਤਰਸ ਨੇ ਯਿਸੂ ਨੂੰ ਕਿਵੇਂ ਜਾਣਿਆ
ਪਤਰਸ ਨੇ ਯਿਸੂ ਦੇ ਨਾਲ ਜੋ ਸਮਾਂ ਬਿਤਾਇਆ, ਉਸ ਦੌਰਾਨ ਉਸ ਨੇ ਯਿਸੂ ਵਿੱਚ ਕਈ ਪਿਆਰੀਆਂ ਵਿਸ਼ੇਸ਼ਤਾਵਾਂ ਵੇਖੀਆਂ, ਬਹੁਤ ਸਾਰੇ ਪਹਿਲੂ ਨਕਲ ਕਰਨ ਦੇ ਯੋਗ ਸਨ ਅਤੇ ਬਹੁਤ ਸਾਰੇ ਉਸ ਦੀ ਪੂਰਤੀ ਕਰਦੇ ਸਨ। ਹਾਲਾਂਕਿ ਪਤਰਸ ਨੇ ਯਿਸੂ ਵਿੱਚ ਬਹੁਤ ਸਾਰੇ ਤਰੀਕਿਆਂ ਨਾਲ ਪਰਮੇਸ਼ੁਰ ਦੀ ਹੋਂਦ ਨੂੰ ਵੇਖਿਆ ਅਤੇ ਕਈ ਪਿਆਰੇ ਗੁਣਾਂ ਨੂੰ ਵੇਖਿਆ, ਉਹ ਸ਼ੁਰੂ ਵਿੱਚ ਯਿਸੂ ਨੂੰ ਨਹੀਂ ਜਾਣਦਾ ਸੀ। ਪਤਰਸ ਨੇ ਯਿਸੂ ਦੇ ਪਿੱਛੇ ਉਦੋਂ ਚੱਲਣਾ ਸ਼ੁਰੂ ਕੀਤਾ ਜਦੋਂ ਉਹ 20 ਸਾਲਾਂ ਦਾ ਸੀ, ਅਤੇ ਉਹ ਲਗਾਤਾਰ ਛੇ ਸਾਲ ਉਸ ਦੇ ਪਿੱਛੇ ਚੱਲਦਾ ਰਿਹਾ। ਉਸ ਸਮੇਂ ਦੇ ਦੌਰਾਨ, ਉਸ ਨੇ ਕਦੀ ਵੀ ਯਿਸੂ ਨੂੰ ਨਹੀਂ ਜਾਣਿਆ; ਯਿਸੂ ਦੇ ਪ੍ਰਤੀ ਸਿਰਫ਼ ਸ਼ਰਧਾ ਦੇ ਕਾਰਨ ਪਤਰਸ ਯਿਸੂ ਦੇ ਪਿੱਛੇ ਚੱਲਣਾ ਚਾਹੁੰਦਾ ਸੀ। ਜਦੋਂ ਯਿਸੂ ਨੇ ਪਹਿਲੀ ਵਾਰ ਗਲੀਲ ਦੀ ਝੀਲ ਦੇ ਕੰਢੇ ’ਤੇ ਉਸ ਨੂੰ ਸੱਦਿਆ, ਤਾਂ ਉਸ ਨੇ ਪੁੱਛਿਆ: “ਸ਼ਮਊਨ ਬਰ-ਯੋਨਾਹ, ਕੀ ਤੂੰ ਮੇਰੇ ਪਿੱਛੇ ਆਵੇਂਗਾ?” ਪਤਰਸ ਨੇ ਕਿਹਾ: “ਮੈਂ ਉਸ ਦੇ ਪਿੱਛੇ ਜ਼ਰੂਰ ਆਵਾਂਗਾ ਜਿਸ ਨੂੰ ਸਵਰਗੀ ਪਿਤਾ ਨੇ ਘੱਲਿਆ ਹੈ। ਮੈਂ ਜ਼ਰੂਰ ਉਸ ਨੂੰ ਸਵੀਕਾਰ ਕਰਾਂਗਾ ਜਿਸ ਨੂੰ ਪਵਿੱਤਰ ਆਤਮਾ ਨੇ ਚੁਣਿਆ ਹੈ। ਮੈਂ ਤੇਰੇ ਪਿੱਛੇ ਆਵਾਂਗਾ।” ਉਸ ਸਮੇਂ, ਪਤਰਸ ਨੇ ਪਹਿਲਾਂ ਤੋਂ ਹੀ ਯਿਸੂ ਨਾਂ ਦੇ ਇੱਕ ਅਜਿਹੇ ਆਦਮੀ ਦੇ ਵਿਸ਼ੇ ਵਿੱਚ ਸੁਣਿਆ ਹੋਇਆ ਸੀ—ਜੋ ਨਬੀਆਂ ਵਿੱਚੋਂ ਸਭ ਤੋਂ ਵੱਡਾ ਅਤੇ ਪਰਮੇਸ਼ੁਰ ਦਾ ਪਿਆਰਾ ਪੁੱਤਰ ਸੀ—ਅਤੇ ਪਤਰਸ ਨਿਰੰਤਰ ਉਸ ਨੂੰ ਲੱਭਣ ਦੀ ਉਮੀਦ ਕਰ ਰਿਹਾ ਸੀ ਅਤੇ ਉਸ ਨੂੰ ਮਿਲਣ ਦੇ ਇੱਕ ਮੌਕੇ ਦੀ ਉਮੀਦ ਕਰ ਰਿਹਾ ਸੀ (ਕਿਉਂਕਿ ਪਵਿੱਤਰ ਆਤਮਾ ਦੇ ਰਾਹੀਂ ਉਸ ਦੀ ਅਗਵਾਈ ਇਸੇ ਤਰ੍ਹਾਂ ਕੀਤੀ ਜਾ ਰਹੀ ਸੀ)। ਹਾਲਾਂਕਿ ਪਤਰਸ ਨੇ ਉਸ ਨੂੰ ਕਦੀ ਵੀ ਨਹੀਂ ਵੇਖਿਆ ਸੀ ਅਤੇ ਸਿਰਫ ਉਸ ਦੇ ਵਿਸ਼ੇ ਵਿੱਚ ਅਫ਼ਵਾਹਾਂ ਹੀ ਸੁਣੀਆਂ ਸਨ, ਤਾਂ ਵੀ ਹੌਲੀ-ਹੌਲੀ ਉਸ ਦੇ ਦਿਲ ਵਿੱਚ ਯਿਸੂ ਦੇ ਲਈ ਲਾਲਸਾ ਅਤੇ ਪ੍ਰੇਮ ਵਧਦਾ ਗਿਆ ਅਤੇ ਉਹ ਅਕਸਰ ਇਸ ਗੱਲ ਦੇ ਲਈ ਤਰਸਦਾ ਸੀ ਕਿ ਇੱਕ ਦਿਨ ਉਹ ਯਿਸੂ ਨੂੰ ਦੇਖੇਗਾ। ਅਤੇ ਯਿਸੂ ਨੇ ਪਤਰਸ ਨੂੰ ਕਿਵੇਂ ਬੁਲਾਇਆ? ਉਸ ਨੇ ਵੀ ਪਤਰਸ ਨਾਮ ਦੇ ਇੱਕ ਮਨੁੱਖ ਦੇ ਵਿਸ਼ੇ ਵਿੱਚ ਸੁਣਿਆ ਸੀ, ਪਰ ਉਸ ਨੂੰ ਇਹ ਹਿਦਾਇਤ ਦੇਣ ਵਾਲਾ ਪਵਿੱਤਰ ਆਤਮਾ ਨਹੀਂ ਸੀ: “ਗਲੀਲ ਦੀ ਝੀਲ ਦੇ ਕੰਢੇ ’ਤੇ ਜਾਹ, ਜਿੱਥੇ ਸ਼ਮਊਨ ਬਰ-ਯੋਨਾਹ ਨਾਮ ਦਾ ਇੱਕ ਮਨੁੱਖ ਹੈ।” ਯਿਸੂ ਨੇ ਕਿਸੇ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਇੱਥੇ ਇੱਕ ਸ਼ਮਊਨ ਬਰ-ਯੋਨਾਹ ਨਾਮ ਦਾ ਵਿਅਕਤੀ ਸੀ, ਅਤੇ ਲੋਕਾਂ ਨੇ ਉਸ ਦਾ ਸੰਦੇਸ਼ ਸੁਣਿਆ ਸੀ, ਕਿ ਉਹ ਵੀ ਸਵਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਸੀ, ਅਤੇ ਇਹ ਕਿ ਜਿੰਨੇ ਲੋਕਾਂ ਨੇ ਉਸ ਨੂੰ ਸੁਣਿਆ ਸੀ ਉਹ ਸਾਰੇ ਰੋ ਪਏ ਸਨ। ਇਹ ਸੁਣਨ ਤੋਂ ਬਾਅਦ, ਯਿਸੂ ਉਸ ਮਨੁੱਖ ਦੇ ਪਿੱਛੇ ਗਲੀਲ ਦੀ ਝੀਲ ’ਤੇ ਗਿਆ; ਜਦੋਂ ਪਤਰਸ ਨੇ ਯਿਸੂ ਦੇ ਬੁਲਾਵੇ ਨੂੰ ਸਵੀਕਾਰ ਕਰ ਲਿਆ, ਤਾਂ ਉਹ ਉਸ ਦੇ ਪਿੱਛੇ ਤੁਰ ਪਿਆ।
ਯਿਸੂ ਦੇ ਪਿੱਛੇ ਚੱਲਣ ਦੇ ਦੌਰਾਨ, ਪਤਰਸ ਨੇ ਉਸ ਦੇ ਵਿਸ਼ੇ ਵਿੱਚ ਕਈ ਵਿਚਾਰ ਬਣਾਏ ਅਤੇ ਹਮੇਸ਼ਾ ਉਸ ਦਾ ਨਿਆਂ ਆਪਣੇ ਨਜ਼ਰੀਏ ਦੇ ਨਾਲ ਕੀਤਾ। ਭਾਵੇਂ ਪਤਰਸ ਦੇ ਅੰਦਰ ਕੁਝ ਹੱਦ ਤੱਕ ਪਵਿੱਤਰ ਆਤਮਾ ਦੀ ਸਮਝ ਸੀ, ਪਰ ਉਸ ਦੀ ਸਮਝ ਕੁਝ ਅਸਪਸ਼ਟ ਸੀ, ਜਿਸ ਦੇ ਕਾਰਨ ਉਸ ਨੇ ਕਿਹਾ: “ਮੈਂ ਜ਼ਰੂਰ ਉਸ ਦੇ ਪਿੱਛੇ ਚੱਲਾਂਗਾ ਜਿਸ ਨੂੰ ਸਵਰਗੀ ਪਿਤਾ ਨੇ ਘੱਲਿਆ ਹੈ। ਮੈਂ ਜ਼ਰੂਰ ਉਸ ਨੂੰ ਸਵੀਕਾਰ ਕਰਾਂਗਾ ਜੋ ਪਵਿੱਤਰ ਆਤਮਾ ਨੇ ਚੁਣਿਆ ਹੈ।” ਉਹ ਉਨ੍ਹਾਂ ਚੀਜ਼ਾਂ ਨੂੰ ਨਹੀਂ ਸਮਝਦਾ ਸੀ ਜੋ ਯਿਸੂ ਨੇ ਕੀਤੀਆਂ ਸਨ ਅਤੇ ਉਨ੍ਹਾਂ ਦੇ ਵਿਸ਼ੇ ਵਿੱਚ ਸਪਸ਼ਟ ਨਹੀਂ ਸੀ। ਕੁਝ ਦੇਰ ਉਸ ਦੇ ਪਿੱਛੇ ਚੱਲਣ ਤੋਂ ਬਾਅਦ, ਪਤਰਸ ਦੀ ਦਿਲਚਸਪੀ ਖੁਦ ਯਿਸੂ ਵਿੱਚ ਅਤੇ ਉਸ ਦੁਆਰਾ ਕਹੀਆਂ ਗੱਲਾਂ ਅਤੇ ਕੀਤੇ ਗਏ ਕੰਮਾਂ ਵਿੱਚ ਵੱਧ ਗਈ। ਉਸ ਨੂੰ ਇਹ ਮਹਿਸੂਸ ਹੋਇਆ ਕਿ ਯਿਸੂ ਨੇ ਪ੍ਰੇਮ ਅਤੇ ਸਤਿਕਾਰ ਦੋਵਾਂ ਨੂੰ ਪ੍ਰੇਰਿਤ ਕੀਤਾ ਸੀ; ਉਹ ਉਸ ਦੇ ਨਾਲ ਜੁੜਨਾ ਅਤੇ ਉਸ ਦੇ ਨਾਲ ਰਹਿਣਾ ਪਸੰਦ ਕਰਦਾ ਸੀ ਅਤੇ ਯਿਸੂ ਦੇ ਵਚਨਾਂ ਨੂੰ ਸੁਣਨ ਦੇ ਨਾਲ ਉਸ ਨੂੰ ਸਹਾਇਤਾ ਅਤੇ ਮਦਦ ਮਿਲਦੀ ਸੀ। ਯਿਸੂ ਦੇ ਪਿੱਛੇ ਚੱਲਣ ਦੇ ਸਮੇਂ, ਪਤਰਸ ਨੇ ਉਸ ਦੇ ਜੀਵਨ ਦੇ ਵਿਸ਼ੇ ਵਿੱਚ ਜੋ ਕੁਝ ਵੀ ਵੇਖਿਆ: ਉਸ ਦੇ ਕੰਮਾਂ ਨੂੰ, ਵਚਨਾਂ ਨੂੰ, ਉਸ ਦੀਆਂ ਗਤੀਵਿਧੀਆਂ ਅਤੇ ਪ੍ਰਗਟਾਵਿਆਂ ਨੂੰ ਆਪਣੇ ਮਨ ਵਿੱਚ ਰੱਖਿਆ। ਉਸ ਨੇ ਗਹਿਰੀ ਸਮਝ ਹਾਸਲ ਕੀਤੀ ਕਿ ਯਿਸੂ ਆਮ ਆਦਮੀਆਂ ਦੇ ਵਾਂਗ ਨਹੀਂ ਸੀ। ਜਦ ਕਿ ਉਸ ਦਾ ਮਨੁੱਖੀ ਰੂਪ ਬਹੁਤ ਹੀ ਜ਼ਿਆਦਾ ਸਧਾਰਣ ਸੀ, ਉਹ ਮਨੁੱਖ ਦੇ ਪ੍ਰਤੀ ਪ੍ਰੇਮ, ਤਰਸ, ਅਤੇ ਧੀਰਜ ਦੇ ਨਾਲ ਭਰਿਆ ਹੋਇਆ ਸੀ। ਹਰ ਇੱਕ ਚੀਜ਼ ਜੋ ਉਸ ਨੇ ਕੀਤੀ ਜਾਂ ਕਹੀ ਉਹ ਦੂਸਰਿਆਂ ਦੇ ਲਈ ਵੱਡੀ ਸਹਾਇਤਾ ਸੀ ਅਤੇ ਪਤਰਸ ਨੇ ਉਨ੍ਹਾਂ ਚੀਜ਼ਾਂ ਨੂੰ ਵੇਖਿਆ ਅਤੇ ਹਾਸਲ ਕੀਤਾ ਜੋ ਉਸ ਨੇ ਪਹਿਲਾਂ ਕਦੀ ਵੀ ਨਹੀਂ ਵੇਖੀਆਂ ਸਨ ਨਾ ਹੀ ਯਿਸੂ ਤੋਂ ਪ੍ਰਾਪਤ ਕੀਤੀਆਂ ਸਨ। ਉਸ ਨੇ ਵੇਖਿਆ ਕਿ ਭਾਵੇਂ ਯਿਸੂ ਕੋਲ ਕੋਈ ਸ਼ਾਨਦਾਰ ਰੁਤਬਾ ਨਹੀਂ ਸੀ ਨਾ ਹੀ ਉਸ ਕੋਲ ਕੋਈ ਅਸਧਾਰਣ ਮਨੁੱਖਤਾ ਸੀ, ਉਸ ਵਿੱਚ ਸੱਚਮੁੱਚ ਵਿਲੱਖਣ ਅਤੇ ਅਸਧਾਰਣ ਪ੍ਰਗਟਾਵਾ ਸੀ। ਹਾਲਾਂਕਿ ਪਤਰਸ ਇਸ ਦੇ ਵਿਸ਼ੇ ਵਿੱਚ ਪੂਰੀ ਤਰ੍ਹਾਂ ਨਾਲ ਵਿਆਖਿਆ ਨਹੀਂ ਕਰ ਸਕਿਆ, ਪਰ ਉਹ ਵੇਖ ਸਕਦਾ ਸੀ ਕਿ ਯਿਸੂ ਸਭਨਾਂ ਨਾਲੋਂ ਵੱਖਰੇ ਢੰਗ ਨਾਲ ਵਿਹਾਰ ਕਰਦਾ ਸੀ, ਕਿਉਂਕਿ ਜੋ ਕੰਮ ਉਹ ਕਰਦਾ ਸੀ ਉਹ ਆਮ ਮਨੁੱਖਾਂ ਤੋਂ ਬਹੁਤ ਵੱਖਰੇ ਸਨ। ਯਿਸੂ ਨਾਲ ਆਪਣੇ ਸੰਪਰਕ ਵਿੱਚ ਆਉਣ ਤੋਂ ਬਾਅਦ, ਪਤਰਸ ਨੇ ਇਹ ਵੀ ਵੇਖਿਆ ਕਿ ਉਸ ਦਾ ਚਰਿੱਤਰ ਕਿਸੇ ਆਮ ਮਨੁੱਖ ਤੋਂ ਵੱਖਰਾ ਸੀ। ਉਸ ਨੇ ਹਮੇਸ਼ਾ ਦ੍ਰਿੜ੍ਹਤਾ ਦੇ ਨਾਲ ਵਿਹਾਰ ਕੀਤਾ ਅਤੇ ਕਦੀ ਵੀ ਕਾਹਲੀ ਨਹੀਂ ਕੀਤੀ, ਉਸ ਨੇ ਕਦੀ ਵੀ ਅਤਿਕਥਨੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਵਿਸ਼ੇ ਨੂੰ ਘੱਟ ਕਰਕੇ ਜਾਣਿਆ ਹੈ, ਅਤੇ ਉਸ ਨੇ ਆਪਣੇ ਜੀਵਨ ਨੂੰ ਇਸ ਤਰੀਕੇ ਦੇ ਨਾਲ ਚਲਾਇਆ ਜਿਸ ਦੇ ਦੁਆਰਾ ਇੱਕ ਅਜਿਹਾ ਚਰਿੱਤਰ ਸਾਹਮਣੇ ਆਇਆ ਜੋ ਸਧਾਰਣ ਵੀ ਸੀ ਅਤੇ ਸ਼ਲਾਘਾ ਦੇ ਯੋਗ ਵੀ। ਗੱਲਬਾਤ ਵਿੱਚ, ਯਿਸੂ ਸਪੱਸ਼ਟ ਰੂਪ ਵਿੱਚ ਅਤੇ ਕਿਰਪਾ ਨਾਲ ਬੋਲਿਆ, ਉਹ ਹਮੇਸ਼ਾ ਹੱਸਮੁੱਖ ਪਰ ਸ਼ਾਂਤ ਢੰਗ ਦੇ ਨਾਲ ਗੱਲਬਾਤ ਕਰਦਾ ਸੀ—ਅਤੇ ਫਿਰ ਵੀ ਆਪਣਾ ਕੰਮ ਕਰਦੇ ਹੋਏ ਉਸ ਨੇ ਆਪਣੀ ਮਹਿਮਾ ਨੂੰ ਕਦੀ ਵੀ ਨਹੀਂ ਗੁਆਇਆ। ਪਤਰਸ ਨੇ ਵੇਖਿਆ ਕਿ ਕਈ ਵਾਰ ਯਿਸੂ ਚੁੱਪਚਾਪ ਰਹਿੰਦਾ ਸੀ, ਜਦ ਕਿ ਕਈ ਵਾਰ ਉਹ ਨਿਰੰਤਰ ਗੱਲਬਾਤ ਕਰਦਾ ਸੀ। ਕਈ ਵਾਰ ਉਹ ਇੰਨਾ ਖੁਸ਼ ਹੁੰਦਾ ਸੀ ਕਿ ਉਹ ਇੱਕ ਨੱਚਦੇ ਅਤੇ ਅਨੰਦ ਮਨਾਉਂਦੇ ਕਬੂਤਰ ਦੇ ਵਾਂਗ ਜਾਪਦਾ ਸੀ, ਅਤੇ ਹੋਰਨਾਂ ਸਮਿਆਂ ਵਿੱਚ ਉਹ ਇੰਨਾ ਦੁਖੀ ਹੁੰਦਾ ਸੀ ਕਿ ਉਹ ਬਿਲਕੁਲ ਗੱਲਬਾਤ ਨਹੀਂ ਕਰਦਾ ਸੀ, ਦੁੱਖ ਨਾਲ ਭਰਿਆ ਹੋਇਆ ਉਹ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਘਿਸੀ-ਪਿਟੀ ਅਤੇ ਚਿੰਤਾ ਨਾਲ ਭਰੀ ਹੋਈ ਇੱਕ ਮਾਂ ਹੋਵੇ। ਕਦੀ-ਕਦੀ ਉਹ ਗੁੱਸੇ ਨਾਲ ਭਰ ਜਾਂਦਾ ਸੀ ਜਿਵੇਂ ਇੱਕ ਬਹਾਦਰ ਸਿਪਾਹੀ ਕਿਸੇ ਦੁਸ਼ਮਣ ਨੂੰ ਮਾਰਨ ਦੇ ਲਈ ਹਮਲਾ ਕਰਦਾ ਹੈ ਜਾਂ, ਕਈਆਂ ਮੌਕਿਆਂ ’ਤੇ, ਉਹ ਇੱਕ ਗਰਜਦੇ ਹੋਏ ਸ਼ੇਰ ਵਰਗਾ ਦਿਖਦਾ ਸੀ। ਕਈ ਵਾਰ ਉੁਹ ਹੱਸਦਾ ਸੀ; ਕਈ ਵਾਰ ਪ੍ਰਾਰਥਨਾ ਕਰਦਾ ਅਤੇ ਰੋਂਦਾ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਯਿਸੂ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਸੀ, ਪਰ ਪਤਰਸ ਦਾ ਯਿਸੂ ਦੇ ਪ੍ਰਤੀ ਅਸੀਮ ਪ੍ਰੇਮ ਅਤੇ ਆਦਰ ਵਧਦਾ ਹੀ ਗਿਆ। ਯਿਸੂ ਦੇ ਹਾਸੇ ਨੇ ਉਸ ਨੂੰ ਖੁਸ਼ੀ ਦੇ ਨਾਲ ਭਰ ਦਿੱਤਾ, ਯਿਸੂ ਦੇ ਦੁੱਖ ਨੇ ਉਸ ਨੂੰ ਦੁੱਖ ਵਿੱਚ ਡੋਬ ਦਿੱਤਾ, ਉਸ ਦੇ ਗੁੱਸੇ ਨੇ ਉਸ ਨੂੰ ਡਰਾ ਦਿੱਤਾ, ਜਦ ਕਿ ਉਸ ਦੀ ਦਯਾ, ਮਾਫ਼ੀ, ਅਤੇ ਸਖਤ ਮੰਗਾਂ ਨੇ ਜੋ ਉਸ ਨੇ ਲੋਕਾਂ ਦੇ ਸਾਹਮਣੇ ਰੱਖੀਆਂ, ਉਸ ਨੂੰ ਯਿਸੂ ਨਾਲ ਸੱਚਾ ਪ੍ਰੇਮ ਕਰਨ ਲਗਾਇਆ ਅਤੇ ਉਸ ਵਿੱਚ ਇੱਕ ਸੱਚੀ ਭਗਤੀ ਅਤੇ ਚਾਹਤ ਵੱਲ ਵਿਕਸਤ ਕੀਤੀ। ਬੇਸ਼ੱਕ, ਇਹ ਉਦੋਂ ਤੱਕ ਨਹੀਂ ਹੋਇਆ ਜਦੋਂ ਤੱਕ ਪਤਰਸ ਯਿਸੂ ਦੇ ਨਾਲ ਕਈ ਸਾਲਾਂ ਤੱਕ ਨਹੀਂ ਰਿਹਾ ਅਤੇ ਹੌਲੀ-ਹੌਲੀ ਉਸ ਨੂੰ ਇਸ ਸਭ ਕੁਝ ਦਾ ਅਹਿਸਾਸ ਨਹੀਂ ਹੋ ਗਿਆ।
ਪਤਰਸ ਖਾਸ ਤੌਰ ’ਤੇ ਇੱਕ ਸਮਝਦਾਰ ਮਨੁੱਖ ਸੀ, ਜੋ ਕੁਦਰਤੀ ਬੁੱਧੀ ਦੇ ਨਾਲ ਪੈਦਾ ਹੋਇਆ, ਫਿਰ ਵੀ ਉਸ ਨੇ ਯਿਸੂ ਦੇ ਪਿੱਛੇ ਚੱਲਦਿਆਂ ਕਈ ਮੂਰਖਤਾ ਭਰੇ ਕੰਮ ਕੀਤੇ। ਬਿਲਕੁਲ ਸ਼ੁਰੂਆਤ ਵਿੱਚ, ਉਸ ਦੀਆਂ ਯਿਸੂ ਦੇ ਵਿਸ਼ੇ ਵਿੱਚ ਕੁਝ ਧਾਰਣਾਵਾਂ ਸਨ। ਉਸ ਨੇ ਪੁੱਛਿਆ: “ਲੋਕ ਕਹਿੰਦੇ ਹਨ ਕਿ ਤੂੰ ਇੱਕ ਨਬੀ ਹੈਂ, ਇਸ ਲਈ ਜਦੋਂ ਤੂੰ ਅੱਠਾਂ ਸਾਲਾਂ ਦਾ ਸੀ ਅਤੇ ਚੀਜ਼ਾਂ ਨੂੰ ਸਮਝਣ ਲੱਗਾ, ਤਾਂ ਕੀ ਤੈਨੂੰ ਪਤਾ ਸੀ ਕਿ ਤੂੰ ਪਰਮੇਸ਼ੁਰ ਸੀ? ਕੀ ਤੂੰ ਜਾਣਦਾ ਸੀ ਕਿ ਤੂੰ ਪਵਿੱਤਰ ਆਤਮਾ ਦੇ ਰਾਹੀਂ ਗਰਭ ਵਿੱਚ ਪਿਆ ਸੀ?” ਯਿਸੂ ਨੇ ਉੱਤਰ ਦਿੱਤਾ: “ਨਹੀਂ, ਮੈਂ ਨਹੀਂ ਜਾਣਦਾ ਸੀ। ਕੀ ਮੈਂ ਤੈਨੂੰ ਇੱਕ ਆਮ ਵਿਅਕਤੀ ਦੇ ਵਾਂਗ ਦਿਖਾਈ ਨਹੀਂ ਦਿੰਦਾ ਹਾਂ? ਮੈਂ ਕਿਸੇ ਵੀ ਹੋਰ ਵਿਅਕਤੀ ਦੇ ਵਾਂਗ ਹਾਂ। ਉਹ ਆਦਮੀ ਜਿਸ ਨੂੰ ਪਿਤਾ ਭੇਜਦਾ ਹੈ ਉਹ ਇੱਕ ਆਮ ਵਿਅਕਤੀ ਹੁੰਦਾ ਹੈ, ਨਾ ਕਿ ਕੋਈ ਅਸਧਾਰਣ ਵਿਅਕਤੀ। ਅਤੇ, ਹਾਲਾਂਕਿ ਜੋ ਕੰਮ ਮੈਂ ਕਰਦਾ ਹਾਂ ਉਹ ਮੇਰੇ ਸਵਰਗੀ ਪਿਤਾ ਨੂੰ ਦਰਸਾਉਂਦੇ ਹਨ, ਮੇਰਾ ਸਰੂਪ, ਉਹ ਵਿਅਕਤੀ ਜੋ ਮੈਂ ਹਾਂ, ਅਤੇ ਇਹ ਦੇਹਧਾਰੀ ਸਰੀਰ ਮੇਰੇ ਸਵਰਗੀ ਪਿਤਾ ਨੂੰ ਪੂਰੀ ਤਰ੍ਹਾਂ ਦੇ ਨਾਲ ਨਹੀਂ—ਪਰ ਸਿਰਫ ਉਸ ਦੇ ਇੱਕ ਹਿੱਸੇ ਨੂੰ ਦਰਸਾ ਸਕਦੇ ਹਨ। ਭਾਵੇਂ ਮੈਂ ਆਤਮਾ ਤੋਂ ਆਇਆ ਹਾਂ, ਮੈਂ ਅਜੇ ਵੀ ਇੱਕ ਸਧਾਰਣ ਵਿਅਕਤੀ ਹਾਂ, ਅਤੇ ਮੇਰੇ ਪਿਤਾ ਨੇ ਇੱਕ ਸਧਾਰਣ ਵਿਅਕਤੀ ਦੇ ਵਾਂਗ ਮੈਨੂੰ ਇਸ ਦੁਨੀਆਂ ’ਤੇ ਭੇਜਿਆ ਹੈ, ਨਾ ਕਿ ਇੱਕ ਅਸਧਾਰਣ ਵਿਅਕਤੀ ਦੇ ਰੂਪ ਵਿੱਚ।” ਜਦੋਂ ਪਤਰਸ ਨੇ ਇਹ ਸੁਣਿਆ ਤਾਂ ਉਸਤੋਂ ਬਾਅਦ ਹੀ ਉਸ ਨੂੰ ਯਿਸੂ ਦੇ ਬਾਰੇ ਥੋੜ੍ਹੀ ਜਿਹੀ ਸਮਝ ਪ੍ਰਾਪਤ ਹੋਈ। ਅਤੇ ਉਸ ਦੁਆਰਾ ਯਿਸੂ ਲਈ ਅਣਗਿਣਤ ਘੰਟਿਆਂ ਤਕ ਕੰਮ ਕਰਨ, ਯਿਸੂ ਦੀ ਸਿੱਖਿਆ, ਉਸ ਦੀ ਚਰਵਾਹੀ, ਅਤੇ ਉਸ ਦੀ ਸੰਭਾਲ ਦੇ ਵਿੱਚੋਂ ਦੀ ਲੰਘਣ ਤੋਂ ਬਾਅਦ ਹੀ, ਉਸ ਨੂੰ ਵਧੇਰੇ ਗਹਿਰੀ ਸਮਝ ਪ੍ਰਾਪਤ ਹੋਈ। ਜਦੋਂ ਯਿਸੂ ਆਪਣੇ 30ਵੇਂ ਸਾਲ ਵਿੱਚ ਸੀ, ਤਾਂ ਉਸ ਨੇ ਪਤਰਸ ਨੂੰ ਆਪਣੀ ਆਉਣ ਵਾਲੀ ਸਲੀਬੀ ਮੌਤ ਦੇ ਵਿਸ਼ੇ ਵਿੱਚ ਦੱਸਿਆ ਅਤੇ ਕਿਹਾ ਕਿ ਉਹ ਸਾਰੀ ਮਨੁੱਖਜਾਤੀ ਦੀ ਮੁਕਤੀ ਦੇ ਕੰਮ ਦਾ ਇੱਕ ਹਿੱਸਾ—ਸਲੀਬ ’ਤੇ ਲਟਕਾਏ ਜਾਣ ਦਾ ਕੰਮ ਕਰਨ ਦੇ ਲਈ ਆਇਆ ਸੀ। ਯਿਸੂ ਨੇ ਪਤਰਸ ਨੂੰ ਇਹ ਵੀ ਦੱਸਿਆ ਕਿ ਸਲੀਬ ’ਤੇ ਚੜ੍ਹਾਏ ਜਾਣ ਤੋਂ ਤਿੰਨ ਦਿਨ ਬਾਅਦ, ਮਨੁੱਖ ਦਾ ਪੁੱਤਰ ਫਿਰ ਤੋਂ ਜੀਅ ਉੱਠੇਗਾ, ਅਤੇ ਇੱਕ ਵਾਰ ਉੱਠਣ ਤੋਂ ਬਾਅਦ, ਉਹ 40 ਦਿਨਾਂ ਤੱਕ ਲੋਕਾਂ ਅੱਗੇ ਪਰਗਟ ਹੋਵੇਗਾ। ਇਨ੍ਹਾਂ ਸ਼ਬਦਾਂ ਨੂੰ ਸੁਣਨ ਤੋਂ ਬਾਅਦ, ਪਤਰਸ ਉਦਾਸ ਹੋ ਗਿਆ ਅਤੇ ਇਨ੍ਹਾਂ ਸ਼ਬਦਾਂ ਨੂੰ ਆਪਣੇ ਦਿਲ ’ਤੇ ਲਾ ਲਿਆ; ਉਸ ਸਮੇਂ ਤੋਂ ਬਾਅਦ, ਉਹ ਯਿਸੂ ਦੇ ਹੋਰ ਨੇੜੇ ਹੁੰਦਾ ਗਿਆ। ਕੁਝ ਸਮੇਂ ਦੇ ਅਨੁਭਵ ਤੋਂ ਬਾਅਦ, ਪਤਰਸ ਨੂੰ ਅਹਿਸਾਸ ਹੋਇਆ ਕਿ ਯਿਸੂ ਨੇ ਜੋ ਕੁਝ ਵੀ ਕੀਤਾ ਉਹ ਪਰਮੇਸ਼ੁਰ ਦੀ ਹੋਂਦ ਦਾ ਸੀ ਅਤੇ ਉਹ ਇਹ ਸੋਚਣ ਲੱਗਾ ਕਿ ਯਿਸੂ ਖਾਸ ਤੌਰ ’ਤੇ ਪਿਆਰਾ ਸੀ। ਜਦੋਂ ਉਸ ਨੂੰ ਇਸ ਗੱਲ ਦੀ ਸਮਝ ਆ ਗਈ ਉਸ ਤੋਂ ਬਾਅਦ ਹੀ ਪਵਿੱਤਰ ਆਤਮਾ ਨੇ ਉਸ ਨੂੰ ਅੰਦਰੋਂ ਪ੍ਰਕਾਸ਼ਮਾਨ ਕੀਤਾ। ਇਹ ਉਹ ਸਮਾਂ ਸੀ ਜਦੋਂ ਯਿਸੂ ਆਪਣੇ ਚੇਲਿਆਂ ਅਤੇ ਹੋਰਨਾਂ ਭਗਤਾਂ ਵੱਲ ਮੁੜਿਆ ਅਤੇ ਪੁੱਛਿਆ: “ਹੇ ਯੂਹੰਨਾ, ਤੂੰ ਕੀ ਕਹਿੰਦਾ ਹੈਂ ਕਿ ਮੈਂ ਕੌਣ ਹਾਂ?” ਯੂਹੰਨਾ ਨੇ ਉੱਤਰ ਦਿੱਤਾ: “ਤੂੰ ਮੂਸਾ ਹੈਂ।” ਫਿਰ ਉਹ ਲੂਕਾ ਵੱਲ ਮੁੜਿਆ: “ਅਤੇ ਤੂੰ, ਲੂਕਾ, ਤੂੰ ਕੀ ਕਹਿੰਦਾ ਹੈਂ ਕਿ ਮੈਂ ਕੌਣ ਹਾਂ?” ਲੂਕਾ ਨੇ ਉੱਤਰ ਦਿੱਤਾ: “ਤੂੰ ਨਬੀਆਂ ਵਿੱਚੋਂ ਸਭ ਤੋਂ ਵੱਡਾ ਹੈਂ।” ਫਿਰ ਉਸ ਨੇ ਇੱਕ ਭੈਣ ਨੂੰ ਪੁੱਛਿਆ, ਅਤੇ ਉਸ ਨੇ ਉੱਤਰ ਦਿੱਤਾ: “ਤੂੰ ਨਬੀਆਂ ਵਿੱਚੋਂ ਸਭ ਤੋਂ ਮਹਾਨ ਹੈਂ ਜੋ ਸਦੀਪਕ ਕਾਲ ਤੋਂ ਬਹੁਤ ਸਾਰੇ ਵਚਨ ਬੋਲਦਾ ਆਇਆ ਹੈ। ਕਿਸੇ ਦੀ ਵੀ ਭਵਿੱਖਬਾਣੀ ਇੰਨੀ ਮਹਾਨ ਨਹੀਂ ਹੈ ਜਿੰਨੀ ਤੇਰੀ ਹੈ, ਨਾ ਹੀ ਕਿਸੇ ਦਾ ਗਿਆਨ ਤੇਰੇ ਗਿਆਨ ਤੋਂ ਵੱਡਾ ਹੈ; ਤੂੰ ਇੱਕ ਨਬੀ ਹੈਂ।” ਫਿਰ ਯਿਸੂ ਪਤਰਸ ਵੱਲ ਮੁੜਿਆ ਅਤੇ ਪੁੱਛਿਆ: “ਪਤਰਸ, ਤੂੰ ਕੀ ਕਹਿੰਦਾ ਹੈਂ ਕਿ ਮੈਂ ਕੌਣ ਹਾਂ?” ਪਤਰਸ ਨੇ ਉੱਤਰ ਦਿੱਤਾ: “ਤੂੰ ਮਸੀਹ ਹੈਂ, ਜੀਉਂਦੇ ਪਰਮੇਸ਼ੁਰ ਦਾ ਪੁੱਤਰ ਹੈਂ। ਤੂੰ ਸਵਰਗ ਤੋਂ ਆਇਆ ਹੈਂ। ਤੂੰ ਧਰਤੀ ਦਾ ਨਹੀਂ ਹੈਂ। ਤੂੰ ਪਰਮੇਸ਼ੁਰ ਦੀਆਂ ਰਚਨਾਵਾਂ ਦੇ ਸਮਾਨ ਨਹੀਂ ਹੈਂ। ਅਸੀਂ ਧਰਤੀ ਉੱਤੇ ਹਾਂ ਅਤੇ ਤੂੰ ਇੱਥੇ ਸਾਡੇ ਨਾਲ ਹੈਂ, ਪਰ ਤੂੰ ਸਵਰਗ ਦਾ ਹੈਂ ਅਤੇ ਸੰਸਾਰ ਦਾ ਨਹੀਂ ਹੈਂ, ਅਤੇ ਤੂੰ ਧਰਤੀ ਦਾ ਨਹੀਂ ਹੈਂ।” ਪਵਿੱਤਰ ਆਤਮਾ ਨੇ ਉਸ ਦੇ ਅਨੁਭਵ ਦੇ ਕਾਰਨ ਉਸ ਨੂੰ ਪ੍ਰਕਾਸ਼ਮਾਨ ਕੀਤਾ ਸੀ, ਜਿਸ ਨਾਲ ਉਸ ਨੂੰ ਇਹ ਸਮਝਣ ਦੇ ਯੋਗ ਬਣਾਇਆ ਸੀ। ਇਸ ਅੰਦਰੂਨੀ ਚਾਨਣ ਤੋਂ ਬਾਅਦ, ਉਸ ਨੇ ਉਸ ਸਭ ਕੁਝ ਦੀ ਹੋਰ ਵੀ ਪ੍ਰਸ਼ੰਸਾ ਕੀਤੀ ਜੋ ਯਿਸੂ ਨੇ ਕੀਤਾ ਸੀ, ਉਸ ਨੂੰ ਯਿਸੂ ਹੋਰ ਵੀ ਪਿਆਰਾ ਲੱਗਿਆ ਅਤੇ ਉਹ ਕਦੀ ਵੀ ਯਿਸੂ ਤੋਂ ਵੱਖਰਾ ਹੋਣਾ ਨਹੀਂ ਚਾਹੁੰਦਾ ਸੀ। ਇਸ ਲਈ, ਸਲੀਬ ’ਤੇ ਚੜ੍ਹਾਏ ਜਾਣ ਅਤੇ ਮੁੜ ਜੀਅ ਉੱਠਣ ਤੋਂ ਬਾਅਦ ਜਦੋਂ ਯਿਸੂ ਨੇ ਪਹਿਲੀ ਵਾਰ ਆਪਣੇ ਆਪ ਨੂੰ ਪਤਰਸ ਅੱਗੇ ਪਰਗਟ ਕੀਤਾ, ਤਾਂ ਪਤਰਸ ਅਸਧਾਰਣ ਖੁਸ਼ੀ ਦੇ ਨਾਲ ਪੁਕਾਰਿਆ: “ਪ੍ਰਭੂ! ਤੂੰ ਜੀ ਉੱਠਿਆ ਹੈਂ!” ਫਿਰ ਰੋਂਦੇ ਹੋਏ, ਪਤਰਸ ਨੇ ਇੱਕ ਬਹੁਤ ਵੱਡੀ ਮੱਛੀ ਫੜੀ, ਉਸ ਨੂੰ ਪਕਾਇਆ ਅਤੇ ਯਿਸੂ ਦੇ ਸਾਹਮਣੇ ਪਰੋਸਿਆ। ਯਿਸੂ ਮੁਸਕੁਰਾਇਆ, ਪਰ ਬੋਲਿਆ ਕੁਝ ਨਹੀਂ। ਭਾਵੇਂ ਪਤਰਸ ਜਾਣਦਾ ਸੀ ਕਿ ਯਿਸੂ ਮੁੜ ਜੀਅ ਉੱਠਿਆ ਸੀ, ਪਰ ਉਹ ਇਸ ਦੇ ਰਹੱਸ ਨੂੰ ਨਹੀਂ ਸਮਝਦਾ ਸੀ। ਜਦੋਂ ਉਸ ਨੇ ਯਿਸੂ ਨੂੰ ਖਾਣ ਦੇ ਲਈ ਮੱਛੀ ਦਿੱਤੀ, ਤਾਂ ਯਿਸੂ ਨੇ ਉਸ ਤੋਂ ਇਨਕਾਰ ਨਹੀਂ ਕੀਤਾ, ਪਰ ਉਹ ਨਾ ਹੀ ਬੋਲਿਆ ਅਤੇ ਨਾ ਹੀ ਖਾਣ ਲਈ ਬੈਠਾ। ਇਸ ਦੀ ਬਜਾਏ, ਉਹ ਅਚਾਨਕ ਅਲੋਪ ਹੋ ਗਿਆ। ਪਤਰਸ ਦੇ ਲਈ ਇਹ ਬਹੁਤ ਵੱਡਾ ਸਦਮਾ ਸੀ ਅਤੇ ਸਿਰਫ਼ ਉਦੋਂ ਹੀ ਉਸ ਨੂੰ ਸਮਝ ਆਈ ਕਿ ਜੀਅ ਉੱਠਿਆ ਹੋਇਆ ਯਿਸੂ ਪਹਿਲੇ ਯਿਸੂ ਤੋਂ ਅਲੱਗ ਸੀ। ਇੱਕ ਵਾਰ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਤਾਂ ਪਤਰਸ ਨੂੰ ਦੁੱਖ ਹੋਇਆ, ਪਰ ਉਸ ਨੂੰ ਇਹ ਜਾਣ ਕੇ ਤਸੱਲੀ ਵੀ ਮਿਲੀ ਕਿ ਪ੍ਰਭੂ ਨੇ ਆਪਣੇ ਕੰਮ ਨੂੰ ਪੂਰਾ ਕਰ ਲਿਆ ਸੀ। ਉਹ ਜਾਣਦਾ ਸੀ ਕਿ ਯਿਸੂ ਨੇ ਆਪਣਾ ਕੰਮ ਪੂਰਾ ਕਰ ਲਿਆ ਸੀ, ਕਿ ਉਸ ਦਾ ਮਨੁੱਖਾਂ ਦੇ ਨਾਲ ਵਾਸ ਕਰਨ ਦਾ ਸਮਾਂ ਖਤਮ ਹੋ ਗਿਆ ਸੀ, ਅਤੇ ਇਹ ਕਿ ਹੁਣ ਤੋਂ ਮਨੁੱਖ ਨੂੰ ਆਪਣੇ ਰਾਹ ’ਤੇ ਚੱਲਣਾ ਪਵੇਗਾ। ਯਿਸੂ ਨੇ ਇੱਕ ਵਾਰ ਉਸ ਨੂੰ ਕਿਹਾ ਸੀ: “ਤੈਨੂੰ ਵੀ ਉਸ ਕੌੜੇ ਪਿਆਲੇ ਵਿੱਚੋਂ ਪੀਣਾ ਪਵੇਗਾ ਜਿਸ ਵਿੱਚੋਂ ਮੈਂ ਪੀਤਾ ਹੈ (ਇਹ ਉਹ ਗੱਲ ਹੈ ਜੋ ਉਸ ਨੇ ਜੀਅ ਉੱਠਣ ਤੋਂ ਬਾਅਦ ਆਖੀ ਸੀ)। ਤੈਨੂੰ ਵੀ ਉਸ ਰਾਹ ’ਤੇ ਚੱਲਣਾ ਪਵੇਗਾ ਜਿਸ ਉੱਤੇ ਮੈਂ ਚੱਲਿਆ ਹਾਂ। ਤੈਨੂੰ ਜ਼ਰੂਰ ਮੇਰੇ ਲਈ ਆਪਣੀ ਜਾਨ ਦੇਣੀ ਪਵੇਗੀ।” ਇਸ ਸਮੇਂ ਦੇ ਉਲਟ, ਉਸ ਸਮੇਂ ਦਾ ਕੰਮ ਆਹਮੋ-ਸਾਹਮਣੇ ਗੱਲਬਾਤ ਦਾ ਰੂਪ ਨਹੀਂ ਧਾਰਦਾ ਸੀ। ਕਿਰਪਾ ਦੇ ਯੁੱਗ ਦੇ ਦੌਰਾਨ, ਪਵਿੱਤਰ ਆਤਮਾ ਦਾ ਕੰਮ ਖਾਸ ਤੌਰ ’ਤੇ ਛੁਪਿਆ ਹੋਇਆ ਸੀ ਅਤੇ ਪਤਰਸ ਨੂੰ ਬਹੁਤ ਹੀ ਦੁੱਖ ਦਾ ਸਾਹਮਣਾ ਕਰਨਾ ਪਿਆ ਸੀ। ਕਈ ਵਾਰ, ਪਤਰਸ ਅਜਿਹੀ ਹਾਲਤ ਵਿੱਚ ਪਹੁੰਚ ਗਿਆ ਕਿ ਉਹ ਚਿੱਲਾਇਆ: “ਹੇ ਪਰਮੇਸ਼ੁਰ! ਮੇਰੇ ਕੋਲ ਇਸ ਜੀਵਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਭਾਵੇਂ ਇਹ ਤੇਰੇ ਲਈ ਇੰਨਾ ਮੁੱਲਵਾਨ ਨਹੀਂ ਹੈ, ਪਰ ਮੈਂ ਇਸ ਨੂੰ ਤੇਰੇ ਲਈ ਸਮਰਪਿਤ ਕਰਨਾ ਚਾਹੁੰਦਾ ਹਾਂ। ਭਾਵੇਂ ਮਨੁੱਖ ਤੈਨੂੰ ਪ੍ਰੇਮ ਕਰਨ ਦੇ ਯੋਗ ਨਹੀਂ ਹਨ ਅਤੇ ਉਨ੍ਹਾਂ ਦਾ ਪ੍ਰੇਮ ਅਤੇ ਉਨ੍ਹਾਂ ਦੇ ਦਿਲ ਬੇਕਾਰ ਹਨ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੂੰ ਮਨੁੱਖ ਦੇ ਦਿਲਾਂ ਦੀ ਇੱਛਾ ਨੂੰ ਜਾਣਦਾ ਹੈਂ। ਅਤੇ ਇੱਥੋਂ ਤੱਕ ਕਿ ਮਨੁੱਖਾਂ ਦੀਆਂ ਦੇਹੀਆਂ ਵੀ ਤੇਰੇ ਦੁਆਰਾ ਗ੍ਰਹਿਣ ਕੀਤੇ ਜਾਣ ਦੇ ਯੋਗ ਨਹੀਂ ਹਨ, ਪਰ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਦਿਲ ਨੂੰ ਗ੍ਰਹਿਣ ਕਰ ਲੈ।” ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਕਰਨ ਦੇ ਨਾਲ ਉਸ ਨੂੰ ਦਲੇਰੀ ਮਿਲੀ, ਖਾਸਕਰ ਜਦੋਂ ਉਸ ਨੇ ਪ੍ਰਾਰਥਨਾ ਕੀਤੀ: “ਮੈਂ ਪੂਰੀ ਤਰ੍ਹਾਂ ਨਾਲ ਆਪਣਾ ਦਿਲ ਪ੍ਰਭੂ ਨੂੰ ਸਮਰਪਿਤ ਕਰਨ ਦੇ ਲਈ ਤਿਆਰ ਹਾਂ। ਭਾਵੇਂ ਮੈਂ ਪ੍ਰਭੂ ਦੇ ਲਈ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ, ਮੈਂ ਵਫ਼ਾਦਾਰੀ ਨਾਲ ਪ੍ਰਭੂ ਨੂੰ ਸੰਤੁਸ਼ਟ ਕਰਨ ਦੇ ਲਈ ਅਤੇ ਆਪਣੇ ਆਪ ਨੂੰ ਪੂਰੇ ਦਿਲ ਨਾਲ ਸਮਰਪਿਤ ਕਰਨ ਲਈ ਤਿਆਰ ਹਾਂ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਜ਼ਰੂਰ ਮੇਰੇ ਦਿਲ ਵੱਲ ਧਿਆਨ ਦੇਵੇਗਾ।” ਉਸ ਨੇ ਕਿਹਾ: “ਮੈਂ ਆਪਣੇ ਜੀਵਨ ਵਿੱਚ ਕੁਝ ਵੀ ਨਹੀਂ ਮੰਗਦਾ ਹਾਂ ਪਰ ਇਹ ਕਿ ਪਰਮੇਸ਼ੁਰ ਦੇ ਪ੍ਰਤੀ ਮੇਰੇ ਪ੍ਰੇਮ ਭਰੇ ਵਿਚਾਰ ਅਤੇ ਮੇਰੇ ਦਿਲ ਦੀ ਇੱਛਾ ਪਰਮੇਸ਼ੁਰ ਦੇ ਦੁਆਰਾ ਗ੍ਰਹਿਣ ਯੋਗ ਹੋਵੇ। ਮੈਂ ਇੰਨੇ ਲੰਬੇ ਸਮੇਂ ਤੋਂ ਪ੍ਰਭੂ ਯਿਸੂ ਦੇ ਨਾਲ ਸੀ, ਤਾਂ ਵੀ ਮੈਂ ਕਦੀ ਵੀ ਉਸ ਨੂੰ ਪ੍ਰੇਮ ਨਹੀਂ ਕੀਤਾ; ਇਹ ਮੇਰਾ ਸਭ ਤੋਂ ਵੱਡਾ ਕਰਜ਼ਾ ਹੈ। ਭਾਵੇਂ ਮੈਂ ਉਸ ਦੇ ਨਾਲ ਰਿਹਾ, ਤਾਂ ਵੀ ਮੈਂ ਉਸ ਨੂੰ ਜਾਣਦਾ ਨਹੀਂ ਸੀ ਅਤੇ ਇੱਥੋਂ ਤੱਕ ਕਿ ਮੈਂ ਉਸ ਦੀ ਪਿੱਠ ਪਿੱਛੇ ਕੁਝ ਅਣਉਚਿਤ ਗੱਲਾਂ ਵੀ ਕਹੀਆਂ ਸਨ। ਇਨ੍ਹਾਂ ਚੀਜ਼ਾਂ ਬਾਰੇ ਸੋਚਣਾ ਮੈਨੂੰ ਪ੍ਰਭੂ ਯਿਸੂ ਦਾ ਹੋਰ ਵੀ ਦੇਣਦਾਰ ਬਣਾਉਂਦਾ ਹੈ।” ਉਹ ਹਮੇਸ਼ਾ ਇਸੇ ਤਰੀਕੇ ਨਾਲ ਪ੍ਰਾਰਥਨਾ ਕਰਦਾ ਹੁੰਦਾ ਸੀ। ਉਸ ਨੇ ਕਿਹਾ: “ਮੈਂ ਧੂੜ-ਮਿੱਟੀ ਤੋਂ ਵੀ ਘੱਟ ਹਾਂ। ਮੈਂ ਕੁਝ ਵੀ ਨਹੀਂ ਕਰ ਸਕਦਾ ਹਾਂ ਪਰ ਆਪਣਾ ਵਫ਼ਾਦਾਰ ਦਿਲ ਪਰਮੇਸ਼ੁਰ ਨੂੰ ਸਮਰਪਿਤ ਕਰਦਾ ਹਾਂ।”
ਪਤਰਸ ਦੇ ਅਨੁਭਵਾਂ ਵਿੱਚ ਇੱਕ ਸਿਖਰ ਸੀ, ਜਦੋਂ ਉਸ ਦਾ ਸਰੀਰ ਲਗਭਗ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਾ ਸੀ, ਪਰ ਤਾਂ ਵੀ ਯਿਸੂ ਨੇ ਉਸ ਨੂੰ ਅੰਦਰੋਂ ਦਲੇਰੀ ਦਿੱਤੀ। ਅਤੇ ਇੱਕ ਵਾਰ, ਯਿਸੂ ਪਤਰਸ ਅੱਗੇ ਪਰਗਟ ਹੋਇਆ। ਜਦੋਂ ਪਤਰਸ ਬਹੁਤ ਜ਼ਿਆਦਾ ਦੁੱਖ ਵਿੱਚ ਸੀ ਅਤੇ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਉਸ ਦਾ ਦਿਲ ਟੁੱਟ ਗਿਆ ਸੀ, ਯਿਸੂ ਨੇ ਉਸ ਨੂੰ ਹਿਦਾਇਤ ਦਿੱਤੀ: “ਧਰਤੀ ਉੱਤੇ ਤੂੰ ਮੇਰੇ ਨਾਲ ਸੀ ਅਤੇ ਇੱਥੇ ਮੈਂ ਤੇਰੇ ਨਾਲ ਹਾਂ। ਅਤੇ ਭਾਵੇਂ ਪਹਿਲਾਂ ਅਸੀਂ ਸਵਰਗ ਵਿੱਚ ਇਕੱਠੇ ਸੀ, ਇਹ, ਆਖ਼ਰਕਾਰ, ਆਤਮਿਕ ਸੰਸਾਰ ਨਾਲ ਸਬੰਧਤ ਹੈ। ਹੁਣ ਮੈਂ ਆਤਮਿਕ ਸੰਸਾਰ ਵਿੱਚ ਵਾਪਸ ਆ ਗਿਆ ਹਾਂ ਅਤੇ ਤੂੰ ਧਰਤੀ ’ਤੇ ਹੈਂ, ਕਿਉਂਕਿ ਮੈਂ ਧਰਤੀ ਦਾ ਨਹੀਂ ਹਾਂ, ਅਤੇ ਭਾਵੇਂ ਤੂੰ ਵੀ ਧਰਤੀ ਦਾ ਨਹੀਂ ਹੈਂ, ਤੈਨੂੰ ਧਰਤੀ ’ਤੇ ਆਾਪਣਾ ਕੰਮ ਪੂਰਾ ਕਰਨਾ ਪਵੇਗਾ। ਕਿਉਂਕਿ ਤੂੰ ਇੱਕ ਸੇਵਕ ਹੈਂ, ਤੈਨੂੰ ਆਪਣੇ ਫਰਜ਼ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ।” ਇਹ ਸੁਣ ਕੇ ਪਤਰਸ ਨੂੰ ਤਸੱਲੀ ਮਿਲੀ ਕਿ ਉਹ ਫਿਰ ਤੋਂ ਪਰਮੇਸ਼ੁਰ ਵੱਲ ਵਾਪਸ ਮੁੜ ਸਕੇਗਾ। ਉਸ ਸਮੇਂ, ਪਤਰਸ ਇੰਨੇ ਦੁੱਖ ਵਿੱਚ ਸੀ ਕਿ ਉਹ ਬਿਮਾਰੀ ਕਾਰਨ ਬਿਸਤਰੇ ਤੋਂ ਲਗਭਗ ਉੱਠ ਨਹੀਂ ਸਕਦਾ ਸੀ। ਉਸ ਨੇ ਇੰਨਾ ਪਛਤਾਵਾ ਕੀਤਾ ਕਿ ਉਸ ਨੇ ਕਿਹਾ, “ਮੈਂ ਇੰਨਾ ਭ੍ਰਿਸ਼ਟ ਹਾਂ ਕਿ ਮੈਂ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਨਹੀਂ ਹਾਂ।” ਯਿਸੂ ਉਸ ਦੇ ਅੱਗੇ ਪਰਗਟ ਹੋਇਆ ਅਤੇ ਕਿਹਾ, “ਪਤਰਸ, ਕੀ ਇਹ ਹੋ ਸਕਦਾ ਹੈ ਕਿ ਤੂੰ ਉਸ ਸੰਕਲਪ ਨੂੰ ਭੁੱਲ ਗਿਆ ਹੈਂ ਜੋ ਤੂੰ ਇੱਕ ਦਿਨ ਮੇਰੇ ਸਾਹਮਣੇ ਕੀਤਾ ਸੀ? ਕੀ ਤੂੰ ਸੱਚਮੁੱਚ ਉਨ੍ਹਾਂ ਸਭ ਗੱਲਾਂ ਨੂੰ ਭੁੱਲ ਗਿਆ ਹੈਂ ਜੋ ਮੈਂ ਕਹੀਆਂ ਸਨ? ਕੀ ਤੂੰ ਉਸ ਸੰਕਲਪ ਨੂੰ ਭੁੱਲ ਗਿਆ ਹੈਂ ਜੋ ਤੂੰ ਮੈਨੂੰ ਕੀਤਾ ਸੀ?” ਇਹ ਵੇਖਦੇ ਹੋਏ ਕਿ ਇਹ ਯਿਸੂ ਹੈ, ਪਤਰਸ ਆਪਣੇ ਬਿਸਤਰ ਤੋਂ ਉੱਠਿਆ, ਅਤੇ ਯਿਸੂ ਨੇ ਉਸ ਨੂੰ ਇਸ ਤਰ੍ਹਾਂ ਤਸੱਲੀ ਦਿੱਤੀ: “ਮੈਂ ਤੈਨੂੰ ਪਹਿਲਾਂ ਤੋਂ ਹੀ ਕਹਿ ਦਿੱਤਾ ਹੈ ਕਿ ਮੈਂ ਇਸ ਧਰਤੀ ਦਾ ਨਹੀਂ ਹਾਂ—ਇਸ ਗੱਲ ਨੂੰ ਸਮਝਣਾ ਤੇਰੇ ਲਈ ਬਹੁਤ ਜ਼ਰੂਰੀ ਹੈ, ਪਰ ਇੱਕ ਹੋਰ ਚੀਜ਼ ਜੋ ਮੈਂ ਤੈਨੂੰ ਕਹੀ ਸੀ ਕੀ ਤੂੰ ਉਸ ਨੂੰ ਭੁੱਲ ਗਿਆ ਹੈਂ? ‘ਤੂੰ ਵੀ ਇਸ ਧਰਤੀ ਦਾ ਨਹੀਂ ਹੈਂ, ਨਾ ਹੀ ਸੰਸਾਰ ਦਾ ਹੈਂ।’ ਇਸ ਸਮੇਂ, ਇਹ ਕੰਮ ਹੈ ਜੋ ਤੈਨੂੰ ਕਰਨ ਦੀ ਲੋੜ ਹੈ। ਤੂੰ ਇਸ ਤਰ੍ਹਾਂ ਦੁਖੀ ਨਹੀਂ ਹੋ ਸਕਦਾ ਹੈਂ। ਤੂੰ ਇਸ ਤਰ੍ਹਾਂ ਦੁੱਖ ਨਹੀਂ ਉਠਾ ਸਕਦਾ ਹੈਂ। ਭਾਵੇਂ ਮਨੁੱਖ ਅਤੇ ਪਰਮੇਸ਼ੁਰ ਇੱਕੋ ਸੰਸਾਰ ਵਿੱਚ ਇਕੱਠੇ ਨਹੀਂ ਰਹਿ ਸਕਦੇ ਹਨ, ਮੇਰੇ ਕੋਲ ਮੇਰਾ ਕੰਮ ਹੈ ਅਤੇ ਤੇਰੇ ਕੋਲ ਤੇਰਾ ਕੰਮ ਹੈ, ਅਤੇ ਇੱਕ ਦਿਨ ਜਦੋਂ ਤੇਰਾ ਕੰਮ ਪੂਰਾ ਹੋ ਜਾਵੇਗਾ, ਤਾਂ ਅਸੀਂ ਇੱਕੋ ਖੇਤਰ ਵਿੱਚ ਇਕੱਠੇ ਹੋਵਾਂਗੇ ਅਤੇ ਮੈਂ ਤੇਰੀ ਅਗਵਾਈ ਕਰਾਂਗਾ ਤਾਂ ਕਿ ਤੂੰ ਸਦਾ ਲਈ ਮੇਰੇ ਨਾਲ ਰਹਿ ਸਕੇਂ।” ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਪਤਰਸ ਨੂੰ ਤਸੱਲੀ ਮਿਲੀ ਅਤੇ ਉਸ ਨੂੰ ਫਿਰ ਤੋਂ ਯਕੀਨ ਹੋ ਗਿਆ। ਉਹ ਜਾਣਦਾ ਸੀ ਕਿ ਇਹ ਦੁੱਖ ਉਹ ਚੀਜ਼ ਸੀ ਜੋ ਉਸ ਨੂੰ ਸਹਿਣਾ ਪੈਣਾ ਸੀ ਅਤੇ ਜਿਸ ਦਾ ਅਨੁਭਵ ਕਰਨਾ ਸੀ, ਅਤੇ ਉਸ ਸਮੇਂ ਤੋਂ ਬਾਅਦ, ਉਸ ਨੂੰ ਪ੍ਰੇਰਣਾ ਮਿਲੀ। ਯਿਸੂ ਨੇ ਹਰੇਕ ਵਿਸ਼ੇਸ਼ ਸਮੇਂ ’ਤੇ ਉਸ ਅੱਗੇ ਵਿਸ਼ੇਸ਼ ਤੌਰ ’ਤੇ ਪ੍ਰਗਟ ਹੋਇਆ, ਅਤੇ ਉਸ ਨੂੰ ਵਿਸ਼ੇਸ਼ ਅੰਦਰੂਨੀ ਚਾਨਣ ਅਤੇ ਮਾਰਗ ਦਰਸ਼ਨ ਦਿੱਤਾ, ਅਤੇ ਉਸ ਨੇ ਉਸ ਉੱਤੇ ਬਹੁਤ ਸਾਰਾ ਕੰਮ ਕੀਤਾ। ਅਤੇ ਪਤਰਸ ਨੂੰ ਸਭ ਤੋਂ ਵੱਡਾ ਪਛਤਾਵਾ ਕਿਸ ਗੱਲ ਦਾ ਸੀ? ਪਤਰਸ ਦੇ ਇਹ ਕਹਿਣ ਤੋਂ ਬਾਅਦ ਕਿ “ਤੂੰ ਜੀਉਂਦੇ ਪਰਮੇਸ਼ੁਰ ਦਾ ਪੁੱਤਰ ਹੈਂ,” ਜ਼ਿਆਦਾ ਸਮਾਂ ਨਹੀਂ ਗੁਜ਼ਰਿਆ ਸੀ ਕਿ ਯਿਸੂ ਨੇ ਪਤਰਸ ਨੂੰ ਇੱਕ ਹੋਰ ਪ੍ਰਸ਼ਨ ਪੁੱਛਿਆ (ਹਾਲਾਂਕਿ ਇਹ ਇਸ ਤਰ੍ਹਾਂ ਪਵਿੱਤਰ ਬਾਈਬਲ ਵਿੱਚ ਨਹੀਂ ਲਿਖਿਆ ਹੈ)। ਯਿਸੂ ਨੇ ਉਸ ਨੂੰ ਪੁੱਛਿਆ: “ਪਤਰਸ! ਕੀ ਤੂੰ ਕਦੀ ਮੇਰੇ ਨਾਲ ਪ੍ਰੇਮ ਕੀਤਾ ਹੈ?” ਪਤਰਸ ਸਮਝ ਗਿਆ ਕੀ ਉਸ ਦਾ ਕੀ ਅਰਥ ਸੀ ਅਤੇ ਕਿਹਾ: “ਪ੍ਰਭੂ! ਮੈਂ ਇੱਕ ਵਾਰ ਸਵਰਗੀ ਪਿਤਾ ਨੂੰ ਪ੍ਰੇਮ ਕੀਤਾ ਸੀ, ਪਰ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਮੈਂ ਕਦੀ ਵੀ ਤੈਨੂੰ ਪ੍ਰੇਮ ਨਹੀਂ ਕੀਤਾ।” ਫਿਰ ਯਿਸੂ ਨੇ ਕਿਹਾ: “ਜੇਕਰ ਲੋਕ ਸਵਰਗੀ ਪਿਤਾ ਨੂੰ ਪ੍ਰੇਮ ਨਹੀਂ ਕਰਦੇ, ਤਾਂ ਉਹ ਧਰਤੀ ਉੱਤੇ ਉਸ ਦੇ ਪੁੱਤਰ ਨੂੰ ਕਿਵੇਂ ਪ੍ਰੇਮ ਕਰ ਸਕਦੇ ਹਨ? ਅਤੇ ਜੇਕਰ ਲੋਕ ਪਰਮੇਸ਼ੁਰ ਪਿਤਾ ਦੇ ਦੁਆਰਾ ਘੱਲੇ ਹੋਏ ਉਸ ਦੇ ਪੁੱਤਰ ਨਾਲ ਪ੍ਰੇਮ ਨਹੀਂ ਕਰਦੇ, ਤਾਂ ਉਹ ਸਵਰਗੀ ਪਿਤਾ ਨਾਲ ਕਿਵੇਂ ਪ੍ਰੇਮ ਕਰ ਸਕਦੇ ਹਨ? ਜੇਕਰ ਲੋਕ ਸੱਚਮੁੱਚ ਧਰਤੀ ਉੱਤੇ ਪੁੱਤਰ ਨੂੰ ਪ੍ਰੇਮ ਕਰਦੇ ਹਨ, ਤਾਂ ਉਹ ਸੱਚਮੁੱਚ ਸਵਰਗੀ ਪਿਤਾ ਨਾਲ ਪ੍ਰੇਮ ਕਰਦੇ ਹਨ।” ਜਦੋਂ ਪਤਰਸ ਨੇ ਇਨ੍ਹਾਂ ਸ਼ਬਦਾਂ ਨੂੰ ਸੁਣਿਆ, ਤਾਂ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਦੇ ਵਿੱਚ ਕਿਸ ਗੱਲ ਦੀ ਕਮੀ ਸੀ। ਉਸ ਨੂੰ ਆਪਣੇ ਸ਼ਬਦਾਂ ਕਿ “ਮੈਂ ਇੱਕ ਸਮੇਂ ਸਵਰਗੀ ਪਿਤਾ ਨਾਲ ਪ੍ਰੇਮ ਕੀਤਾ, ਪਰ ਮੈਂ ਕਦੀ ਵੀ ਤੇਰੇ ਨਾਲ ਪ੍ਰੇਮ ਨਹੀਂ ਕੀਤਾ।” ’ਤੇ ਇੰਨਾ ਪਛਤਾਵਾ ਮਹਿਸੂਸ ਹੁੰਦਾ ਸੀ ਕਿ ਉਸ ਦੇ ਅੱਥਰੂ ਨਿਕਲ ਆਉਂਦੇ ਸਨ ਯਿਸੂ ਦੇ ਜੀਅ ਉੱਠਣ ਅਤੇ ਸਵਰਗ ਵਿੱਚ ਉਠਾਏ ਜਾਣ ਤੋਂ ਬਾਅਦ, ਉਸ ਨੇ ਇਨ੍ਹਾਂ ਸ਼ਬਦਾਂ ’ਤੇ ਹੋਰ ਵੀ ਪਛਤਾਵਾ ਅਤੇ ਦੁਖ ਮਹਿਸੂਸ ਕੀਤਾ। ਆਪਣੇ ਪਿਛਲੇ ਕੰਮ ਅਤੇ ਉਸ ਦੇ ਵਰਤਮਾਨ ਰੁਤਬੇ ਨੂੰ ਯਾਦ ਕਰਦੇ ਹੋਏ, ਉਹ ਅਕਸਰ ਯਿਸੂ ਦੇ ਸਾਹਮਣੇ ਪ੍ਰਾਰਥਨਾ ਕਰਦਾ ਹੁੰਦਾ ਸੀ, ਉਸ ਨੂੰ ਹਮੇਸ਼ਾ ਪਛਤਾਵੇ ਅਤੇ ਰਿਣੀ ਹੋਣ ਦਾ ਅਹਿਸਾਸ ਹੁੰਦਾ ਸੀ ਕਿ ਉਸ ਨੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਨਹੀਂ ਕੀਤਾ ਅਤੇ ਪਰਮੇਸ਼ੁਰ ਦੇ ਮਿਆਰਾਂ ’ਤੇ ਖਰਾ ਨਹੀਂ ਉਤਰਿਆ ਸੀ। ਇਹ ਮੁੱਦੇ ਉਸ ਦਾ ਸਭ ਤੋਂ ਵੱਡਾ ਬੋਝ ਬਣ ਗਏ ਸਨ। ਉਸ ਨੇ ਕਿਹਾ: “ਇੱਕ ਦਿਨ ਮੈਂ ਤੈਨੂੰ ਉਹ ਸਭ ਕੁਝ ਸਮਰਪਿਤ ਕਰ ਦਿਆਂਗਾ ਜੋ ਮੇਰਾ ਹੈ ਅਤੇ ਜੋ ਕੁਝ ਮੈਂ ਹਾਂ ਅਤੇ ਜੋ ਕੁਝ ਵੀ ਸਭ ਤੋਂ ਵੱਡਮੁੱਲਾ ਹੈ, ਉਹ ਮੈਂ ਤੈਨੂੰ ਦੇ ਦਿਆਂਗਾ।” ਉਸ ਨੇ ਕਿਹਾ: “ਹੇ ਪਰਮੇਸ਼ੁਰ! ਮੇਰਾ ਸਿਰਫ ਇੱਕੋ ਨਿਹਚਾ ਅਤੇ ਇੱਕੋ ਪ੍ਰੇਮ ਹੈ। ਮੇਰਾ ਜੀਵਨ ਕੁਝ ਵੀ ਨਹੀਂ ਹੈ ਅਤੇ ਮੇਰਾ ਸਰੀਰ ਵੀ ਕੁਝ ਵੀ ਨਹੀਂ ਹੈ। ਮੇਰਾ ਸਿਰਫ ਇੱਕੋ ਨਿਹਚਾ ਅਤੇ ਇੱਕੋ-ਇੱਕ ਪ੍ਰੇਮ ਹੈ। ਮੇਰੇ ਮਨ ਵਿੱਚ ਤੇਰੇ ’ਤੇ ਨਿਹਚਾ ਹੈ ਅਤੇ ਮੇਰੇ ਦਿਲ ਵਿੱਚ ਤੇਰੇ ਲਈ ਪ੍ਰੇਮ ਹੈ; ਮੇਰੇ ਕੋਲ ਤੈਨੂੰ ਦੇਣ ਦੇ ਲਈ ਸਿਰਫ ਇਹੋ ਦੋ ਚੀਜ਼ਾਂ ਹਨ, ਹੋਰ ਕੁਝ ਵੀ ਨਹੀਂ ਹੈ।” ਯਿਸੂ ਦੇ ਸ਼ਬਦਾਂ ਦੇ ਨਾਲ ਪਤਰਸ ਨੂੰ ਬਹੁਤ ਹੀ ਉਤਸ਼ਾਹ ਮਿਲਿਆ ਸੀ, ਕਿਉਂਕਿ ਸਲੀਬ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ, ਯਿਸੂ ਨੇ ਪਤਰਸ ਨੂੰ ਕਿਹਾ ਸੀ: “ਮੈਂ ਇਸ ਸੰਸਾਰ ਦਾ ਨਹੀਂ ਹਾਂ, ਅਤੇ ਤੂੰ ਵੀ ਇਸ ਸੰਸਾਰ ਦਾ ਨਹੀਂ ਹੈਂ।” ਬਾਅਦ ਵਿੱਚ, ਜਦੋਂ ਪਤਰਸ ਬਹੁਤ ਹੀ ਦੁੱਖ ਦੇ ਬਿੰਦੂ ’ਤੇ ਪਹੁੰਚਿਆ, ਤਾਂ ਯਿਸੂ ਨੇ ਉਸ ਨੂੰ ਚੇਤੇ ਕਰਾਇਆ: “ਪਤਰਸ, ਕੀ ਤੂੰ ਭੁੱਲ ਗਿਆ ਹੈਂ? ਮੈਂ ਇਸ ਸੰਸਾਰ ਦਾ ਨਹੀਂ ਹਾਂ ਅਤੇ ਇਹ ਸਿਰਫ ਮੇਰੇ ਕੰਮ ਦੇ ਲਈ ਸੀ ਕਿ ਮੈਂ ਪਹਿਲਾਂ ਵਿਦਾ ਹੋ ਗਿਆ ਸੀ। ਤੂੰ ਵੀ ਇਸ ਸੰਸਾਰ ਦਾ ਨਹੀਂ ਹੈਂ, ਕੀ ਤੂੰ ਅਸਲ ਵਿੱਚ ਭੁੱਲ ਗਿਆ ਹੈਂ? ਮੈਂ ਤੈਨੂੰ ਦੋ ਵਾਰ ਦੱਸਿਆ ਹੈ, ਕੀ ਤੈਨੂੰ ਯਾਦ ਨਹੀਂ ਹੈ?” ਇਹ ਸੁਣਦਿਆਂ, ਪਤਰਸ ਨੇ ਕਿਹਾ: “ਮੈਂ ਭੁੱਲਿਆ ਨਹੀਂ ਹਾਂ!” ਫਿਰ ਯਿਸੂ ਨੇ ਕਿਹਾ: “ਤੂੰ ਇੱਕ ਵਾਰ ਸਵਰਗ ਵਿੱਚ ਮੇਰੇ ਨਾਲ ਮਿਲ ਕੇ ਅਤੇ ਮੇਰੇ ਨੇੜੇ ਖੁਸ਼ਹਾਲ ਸਮਾਂ ਬਿਤਾਇਆ ਸੀ। ਤੂੰ ਮੈਨੂੰ ਚੇਤੇ ਕਰਦਾ ਹੈਂ ਅਤੇ ਮੈਂ ਤੈਨੂੰ ਚੇਤੇ ਕਰਦਾ ਹਾਂ। ਹਾਲਾਂਕਿ ਰਚਨਾਵਾਂ ਮੇਰੀ ਨਜ਼ਰ ਵਿੱਚ ਜ਼ਿਕਰ ਕੀਤੇ ਜਾਣ ਦੇ ਯੋਗ ਨਹੀਂ ਹਨ, ਫਿਰ ਮੈਂ ਇੱਕ ਅਜਿਹੇ ਵਿਅਕਤੀ ਨੂੰ ਕਿਉਂ ਪ੍ਰੇਮ ਨਹੀਂ ਕਰ ਸਕਦਾ ਜੋ ਮਾਸੂਮ ਅਤੇ ਪਿਆਰਾ ਹੈ? ਕੀ ਤੂੰ ਮੇਰੇ ਵਾਅਦੇ ਨੂੰ ਭੁੱਲ ਗਿਆ ਹੈਂ? ਤੈਨੂੰ ਧਰਤੀ ਉੱਤੇ ਮੇਰੇ ਹੁਕਮ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ; ਤੈਨੂੰ ਜ਼ਰੂਰ ਉਸ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ ਜੋ ਮੈਂ ਤੈਨੂੰ ਸੌਂਪਿਆ ਸੀ। ਇੱਕ ਦਿਨ ਮੈਂ ਨਿਸ਼ਚਤ ਤੌਰ ’ਤੇ ਤੁਹਾਨੂੰ ਆਪਣੇ ਵੱਲ ਲੈ ਆਵਾਂਗਾ।” ਇਹ ਸੁਣਨ ਤੋਂ ਬਾਅਦ, ਪਤਰਸ ਹੋਰ ਵੀ ਉਤਸ਼ਾਹਿਤ ਹੋ ਗਿਆ ਅਤੇ ਉਸ ਨੂੰ ਹੋਰ ਵੀ ਵੱਡੀ ਪ੍ਰੇਰਣਾ ਮਿਲੀ, ਅਜਿਹੀ ਕਿ ਜਦੋਂ ਉਹ ਸਲੀਬ ‘ਤੇ ਸੀ, ਤਾਂ ਉਹ ਇਹ ਕਹਿਣ ਦੇ ਯੋਗ ਸੀ: “ਹੇ ਪਰਮੇਸ਼ੁਰ! ਮੈਂ ਤੈਨੂੰ ਤੇਰੇ ਯੋਗ ਪ੍ਰੇਮ ਨਹੀਂ ਕਰ ਸਕਦਾ! ਭਾਵੇਂ ਤੂੰ ਮੈਨੂੰ ਮਰਨ ਦੇ ਲਈ ਵੀ ਕਹੇਂ, ਮੈਂ ਤਾਂ ਵੀ ਤੈਨੂੰ ਉੱਨਾ ਪ੍ਰੇਮ ਨਹੀਂ ਕਰ ਸਕਦਾ ਜੋ ਤੇਰੇ ਯੋਗ ਹੋਵੇ। ਤੂੰ ਮੇਰੀ ਆਤਮਾ ਨੂੰ ਜਿੱਥੇ ਵੀ ਭੇਜੇਂ, ਭਾਵੇਂ ਤੂੰ ਆਪਣੇ ਪੁਰਾਣੇ ਵਾਅਦਿਆਂ ਨੂੰ ਪੂਰਾ ਕਰੇਂ ਜਾਂ ਨਾ, ਤੂੰ ਬਾਅਦ ਵਿੱਚ ਵੀ ਜੋ ਮਰਜ਼ੀ ਕਰੇਂ, ਮੈਂ ਤੇਰੇ ਨਾਲ ਪ੍ਰੇਮ ਕਰਦਾ ਹਾਂ ਅਤੇ ਤੇਰੇ ਵਿੱਚ ਵਿਸ਼ਵਾਸ ਕਰਦਾ ਹਾਂ।” ਉਸ ਨੇ ਜੋ ਧਾਰਿਆ ਉਹ ਉਸ ਦਾ ਨਿਹਚਾ, ਅਤੇ ਸੱਚਾ ਪ੍ਰੇਮ ਸੀ।
ਇੱਕ ਸ਼ਾਮ ਨੂੰ, ਕਈ ਚੇਲੇ ਜਿਨ੍ਹਾਂ ਵਿੱਚ ਪਤਰਸ ਵੀ ਸੀ, ਯਿਸੂ ਦੇ ਨਾਲ ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ ’ਤੇ ਇਕੱਠੇ ਸਨ, ਅਤੇ ਪਤਰਸ ਨੇ ਯਿਸੂ ਕੋਲੋਂ ਇੱਕ ਬਹੁਤ ਹੀ ਸਧਾਰਣ ਪ੍ਰਸ਼ਨ ਪੁੱਛਿਆ: “ਹੇ ਪ੍ਰਭੂ! ਮੈਂ ਤੈਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਜੋ ਮੇਰੇ ਮਨ ਵਿੱਚ ਬਹੁਤ ਲੰਬੇ ਸਮੇਂ ਤੋਂ ਸੀ।” ਯਿਸੂ ਨੇ ਉੱਤਰ ਦਿੱਤਾ: “ਫਿਰ ਕਿਰਪਾ ਕਰਕੇ ਪੁੱਛ!” ਫਿਰ ਪਤਰਸ ਨੇ ਪੁੱਛਿਆ: “ਕੀ ਸ਼ਰਾ ਦੇ ਯੁਗ ਵਿੱਚ ਕੀਤਾ ਗਿਆ ਕੰਮ ਤੇਰਾ ਕੰਮ ਸੀ?” ਯਿਸੂ ਮੁਸਕੁਰਾਇਆ, ਜਿਵੇਂ ਉਹ ਕਹਿ ਰਿਹਾ ਹੋਵੇ: “ਇਹ ਬੱਚਾ, ਕਿੰਨਾ ਭੋਲਾ ਭਾਲਾ ਹੈ!” ਫਿਰ ਉਸ ਨੇ ਉਦੇਸ਼ਪੂਰਵਕ ਕਿਹਾ: “ਇਹ ਮੇਰਾ ਕੰਮ ਨਹੀਂ ਸੀ। ਇਹ ਕੰਮ ਯਹੋਵਾਹ ਅਤੇ ਮੂਸਾ ਦਾ ਸੀ।” ਪਤਰਸ ਨੇ ਇਹ ਸੁਣਿਆ ਅਤੇ ਚਿੱਲਾਇਆ: “ਓਹ! ਤਾਂ ਇਹ ਤੇਰਾ ਕੰਮ ਨਹੀਂ ਸੀ।” ਇੱਕ ਵਾਰ ਜਦੋਂ ਪਤਰਸ ਨੇ ਅਜਿਹਾ ਕਹਿ ਦਿੱਤਾ, ਤਾਂ ਯਿਸੂ ਹੋਰ ਨਹੀਂ ਬੋਲਿਆ। ਪਤਰਸ ਨੇ ਆਪਣੇ ਆਪ ਵਿੱਚ ਸੋਚਿਆ: “ਇਹ ਤੂੰ ਨਹੀਂ ਸੀ ਜਿਸ ਨੇ ਇਹ ਕੀਤਾ ਸੀ, ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਤੂੰ ਸ਼ਰਾ ਦਾ ਨਾਸ ਕਰਨ ਦੇ ਲਈ ਆਇਆ ਹੈਂ, ਕਿਉਂਕਿ ਇਹ ਤੇਰਾ ਕੰਮ ਨਹੀਂ ਸੀ।” ਉਸ ਦੇ ਦਿਲ ਨੂੰ ਵੀ ਸਕੂਨ ਮਿਲਿਆ। ਬਾਅਦ ਵਿੱਚ, ਯਿਸੂ ਨੇ ਮਹਿਸੂਸ ਕੀਤਾ ਕਿ ਪਤਰਸ ਬਹੁਤ ਭੋਲਾ ਭਾਲਾ ਸੀ, ਪਰ ਕਿਉਂਕਿ ਉਸ ਸਮੇਂ ਉਸ ਨੂੰ ਕੋਈ ਸਮਝ ਨਹੀਂ ਸੀ, ਇਸ ਲਈ ਯਿਸੂ ਨੇ ਕੁਝ ਹੋਰ ਨਹੀਂ ਕਿਹਾ ਜਾਂ ਸਿੱਧਾ ਉਸ ਦਾ ਖੰਡਨ ਨਹੀਂ ਕੀਤਾ। ਇੱਕ ਵਾਰ ਯਿਸੂ ਨੇ ਇੱਕ ਸਮਾਜ ਵਿੱਚ ਉਪਦੇਸ਼ ਦਿੱਤਾ ਜਿਸ ਵਿੱਚ ਪਤਰਸ ਸਮੇਤ, ਕਈ ਲੋਕ ਹਾਜ਼ਰ ਸਨ। ਆਪਣੇ ਉਪਦੇਸ਼ ਵਿੱਚ, ਯਿਸੂ ਨੇ ਕਿਹਾ: “ਜੋ ਅਨੰਤ ਕਾਲ ਤੋਂ ਸਦੀਪਕ ਕਾਲ ਦੇ ਲਈ ਆਵੇਗਾ, ਉਹ ਕਿਰਪਾ ਦੇ ਯੁੱਗ ਵਿੱਚ ਸਾਰੀ ਮਨੁੱਖ ਜਾਤੀ ਨੂੰ ਪਾਪ ਤੋਂ ਛੁਟਕਾਰਾ ਦਿਵਾਉਣ ਦੇ ਲਈ ਕੰਮ ਕਰੇਗਾ, ਪਰ ਲੋਕਾਂ ਨੂੰ ਪਾਪਾਂ ਤੋਂ ਬਾਹਰ ਕੱਢਣ ਦੇ ਲਈ ਉਸ ਨੂੰ ਕਿਸੇ ਨੇਮ ਦੇ ਰਾਹੀਂ ਰੋਕਿਆ ਨਹੀਂ ਜਾ ਸਕਦਾ ਹੈ। ਉਹ ਸ਼ਰਾ ਦੇ ਯੁੱਗ ਤੋਂ ਨਿਕਲ ਕੇ ਕਿਰਪਾ ਦੇ ਯੁੱਗ ਵਿੱਚ ਪ੍ਰਵੇਸ਼ ਕਰੇਗਾ। ਉਹ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦਿਵਾਏਗਾ। ਉਹ ਸ਼ਰਾ ਦੇ ਯੁੱਗ ਤੋਂ ਕਿਰਪਾ ਦੇ ਯੁੱਗ ਵਿੱਚ ਪੁਲਾਂਘ ਪੁੱਟੇਗਾ, ਪਰ ਫਿਰ ਵੀ ਉਸ ਨੂੰ ਕੋਈ ਨਹੀਂ ਜਾਣਦਾ, ਉਹ ਜੋ ਯਹੋਵਾਹ ਵੱਲੋਂ ਆਇਆ ਹੈ। ਮੂਸਾ ਨੇ ਜੋ ਕੰਮ ਕੀਤਾ ਉਹ ਯਹੋਵਾਹ ਦੇ ਰਾਹੀਂ ਮਨਜ਼ੂਰ ਗਿਆ ਸੀ; ਮੂਸਾ ਨੇ ਯਹੋਵਾਹ ਦੁਆਰਾ ਕੀਤੇ ਕੰਮ ਦੇ ਲਈ ਸ਼ਰਾ ਦਾ ਖਾਕਾ ਤਿਆਰ ਕੀਤਾ ਸੀ।” ਇੱਕ ਵਾਰ ਜਦੋਂ ਇਹ ਕਿਹਾ ਗਿਆ, ਤਾਂ ਉਸ ਨੇ ਇਸ ਨੂੰ ਜਾਰੀ ਰੱਖਿਆ: “ਜੋ ਲੋਕ ਕਿਰਪਾ ਦੇ ਯੁੱਗ ਵਿੱਚ ਕਿਰਪਾ ਦੇ ਯੁਗ ਦੇ ਹੁਕਮਾਂ ਨੂੰ ਸਮਾਪਤ ਕਰਨਗੇ ਉਹ ਮੁਸੀਬਤ ਵਿੱਚ ਫਸਣਗੇ। ਉਹ ਹੈਕਲ ਵਿੱਚ ਖੜ੍ਹੇ ਹੋਣ ਅਤੇ ਪਰਮੇਸ਼ੁਰ ਦੇ ਨਾਸ਼ ਨੂੰ ਹਾਸਲ ਕਰਨ, ਅਤੇ ਉਨ੍ਹਾਂ ਦੇ ਉੱਤੇ ਅੱਗ ਵਰ੍ਹੇਗੀ।” ਇਨ੍ਹਾਂ ਸ਼ਬਦਾਂ ਦਾ ਪਤਰਸ ’ਤੇ ਕੁਝ ਅਸਰ ਹੋਇਆ ਅਤੇ ਆਪਣੇ ਪੂਰੇ ਅਨੁਭਵ ਦੇ ਦੌਰਾਨ, ਯਿਸੂ ਨੇ ਪਤਰਸ ਦੀ ਚਰਵਾਹੀ ਕੀਤੀ ਅਤੇ ਉਸ ਨੂੰ ਕਾਇਮ ਰੱਖਿਆ, ਉਸ ਨੇ ਉਸ ਦੇ ਨਾਲ ਦਿਲ ਦੀਆਂ ਗੱਲਾਂ ਕੀਤੀਆਂ, ਜਿਸ ਦੇ ਰਾਹੀਂ ਪਤਰਸ ਨੂੰ ਯਿਸੂ ਦੀ ਥੋੜ੍ਹੀ ਹੋਰ ਬਿਹਤਰ ਸਮਝ ਪ੍ਰਾਪਤ ਹੋਈ। ਜਦੋਂ ਪਤਰਸ ਨੇ ਯਾਦ ਕੀਤਾ ਕਿ ਉਸ ਦਿਨ ਯਿਸੂ ਨੇ ਕੀ ਪ੍ਰਚਾਰ ਕੀਤਾ ਸੀ ਅਤੇ ਉਹ ਕਿਹੜਾ ਪ੍ਰਸ਼ਨ ਸੀ ਜੋ ਉਸ ਨੇ ਯਿਸੂ ਤੋਂ ਉਸ ਸਮੇਂ ਪੁੱਛਿਆ ਸੀ ਜਦੋਂ ਉਹ ਮੱਛੀਆਂ ਫੜਨ ਵਾਲੀ ਕਿਸ਼ਤੀ ’ਤੇ ਸਨ, ਯਿਸੂ ਨੇ ਕੀ ਉੱਤਰ ਦਿੱਤਾ ਸੀ, ਇਸ ਦੇ ਨਾਲ-ਨਾਲ ਉਹ ਕਿਵੇਂ ਮੁਸਕਰਾਇਆ ਸੀ, ਤਾਂ ਆਖ਼ਰਕਾਰ ਪਤਰਸ ਨੂੰ ਇਹ ਸਭ ਕੁਝ ਸਮਝ ਆ ਗਿਆ। ਉਸ ਤੋਂ ਬਾਅਦ, ਪਵਿੱਤਰ ਆਤਮਾ ਨੇ ਪਤਰਸ ਨੂੰ ਅੰਦਰੂਨੀ ਚਾਨਣ ਦਿੱਤਾ ਅਤੇ ਸਿਰਫ਼ ਉਸ ਤੋਂ ਬਾਅਦ ਹੀ ਉਸ ਦੀ ਸਮਝ ਵਿੱਚ ਆਇਆ ਕਿ ਯਿਸੂ ਜੀਉਂਦੇ ਪਰਮੇਸ਼ੁਰ ਦਾ ਪੁੱਤਰ ਸੀ। ਪਤਰਸ ਦੀ ਸਮਝ ਪਵਿੱਤਰ ਆਤਮਾ ਤੋਂ ਮਿਲੇ ਅੰਦਰੂਨੀ ਚਾਨਣ ਤੋਂ ਮਿਲੀ ਸੀ, ਪਰ ਉਸ ਦੀ ਸਮਝ ਦੇ ਲਈ ਇੱਕ ਪ੍ਰਕਿਰਿਆ ਸੀ। ਇਹ ਪ੍ਰਸ਼ਨ ਪੁੱਛਣ, ਯਿਸੂ ਦੇ ਉਪਦੇਸ਼ ਨੂੰ ਸੁਣਨ, ਫਿਰ ਯਿਸੂ ਦੀ ਵਿਸ਼ੇਸ਼ ਸੰਗਤੀ ਪ੍ਰਾਪਤ ਕਰਨ ਅਤੇ ਉਸ ਦੀ ਵਿਸ਼ੇਸ਼ ਚਰਵਾਹੀ ਦੇ ਦੁਆਰਾ ਹੀ ਸੀ, ਕਿ ਪਤਰਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਯਿਸੂ ਜੀਉਂਦੇ ਪਰਮੇਸ਼ੁਰ ਦਾ ਪੁੱਤਰ ਸੀ। ਇਹ ਰਾਤੋ-ਰਾਤ ਹਾਸਲ ਨਹੀਂ ਹੋਇਆ ਸੀ; ਇਹ ਇੱਕ ਪ੍ਰਕਿਰਿਆ ਸੀ, ਅਤੇ ਇਹ ਗਿਆਨ ਉਸ ਦੇ ਬਾਅਦ ਦੇ ਅਨੁਭਵਾਂ ਵਿੱਚ ਉਸ ਦੇ ਲਈ ਮਦਦਗਾਰ ਬਣਿਆ। ਯਿਸੂ ਨੇ ਸਿਰਫ ਪਤਰਸ ਦੇ ਜੀਵਨ ਵਿੱਚ ਹੀ ਸੰਪੂਰਣਤਾ ਦੇ ਕੰਮ ਨੂੰ ਕਿਉਂ ਕੀਤਾ, ਪਰ ਹੋਰਨਾਂ ਲੋਕਾਂ ਵਿੱਚ ਕਿਉਂ ਨਹੀਂ ਕੀਤਾ? ਕਿਉਂਕਿ ਸਿਰਫ ਪਤਰਸ ਇਸ ਗੱਲ ਨੂੰ ਸਮਝਦਾ ਸੀ ਕਿ ਯਿਸੂ ਜੀਉਂਦੇ ਪਰਮੇਸ਼ੁਰ ਦਾ ਪੁੱਤਰ ਸੀ; ਹੋਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਹਾਲਾਂਕਿ ਅਜਿਹੇ ਬਹੁਤ ਸਾਰੇ ਚੇਲੇ ਸਨ ਜੋ ਉਸ ਦੇ ਪਿੱਛੇ ਚੱਲਣ ਦੇ ਆਪਣੇ ਸਮੇਂ ਵਿੱਚ ਬਹੁਤ ਕੁਝ ਜਾਣਦੇ ਸਨ, ਪਰ ਉਨ੍ਹਾਂ ਦਾ ਗਿਆਨ ਗਹਿਰਾ ਨਹੀਂ ਸੀ। ਇਹੀ ਕਾਰਣ ਹੈ ਕਿ ਪਤਰਸ ਨੂੰ ਯਿਸੂ ਦੁਆਰਾ ਸੰਪੂਰਣ ਬਣਾਉਣ ਦੇ ਨਮੂਨੇ ਵਜੋਂ ਚੁਣਿਆ ਗਿਆ ਸੀ। ਯਿਸੂ ਨੇ ਉਦੋਂ ਪਤਰਸ ਨੂੰ ਜੋ ਕਿਹਾ ਸੀ ਉਹੀ ਅੱਜ ਉਹ ਉਹਨਾਂ ਲੋਕਾਂ ਨੁੰ ਕਹਿੰਦਾ ਹੈ, ਜਿਨ੍ਹਾਂ ਦਾ ਗਿਆਨ ਅਤੇ ਜੀਵਨ ਵਿੱਚ ਪ੍ਰਵੇਸ਼ ਪਤਰਸ ਦੇ ਸਮਾਨ ਹੋਣਾ ਜ਼ਰੂਰੀ ਹੈ। ਇਹ ਇਸ ਜ਼ਰੂਰਤ ਅਤੇ ਇਸ ਮਾਰਗ ਦੇ ਅਨੁਸਾਰ ਹੈ ਕਿ ਪਰਮੇਸ਼ੁਰ ਸਭਨਾਂ ਨੂੰ ਸੰਪੂਰਣ ਬਣਾਏਗਾ। ਅੱਜ ਲੋਕਾਂ ਵਿੱਚ ਸੱਚਾ ਨਿਹਚਾ ਅਤੇ ਸੱਚਾ ਪ੍ਰੇਮ ਹੋਣ ਦੀ ਲੋੜ ਕਿਉਂ ਹੁੰਦੀ ਹੈ? ਤੁਹਾਨੂੰ ਵੀ ਉਸ ਦਾ ਅਨੁਭਵ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਦਾ ਅਨੁਭਵ ਪਤਰਸ ਨੇ ਕੀਤਾ ਸੀ; ਪਤਰਸ ਨੇ ਆਪਣੇ ਅਨੁਭਵਾਂ ਦੇ ਦੁਆਰਾ ਜੋ ਫਲ ਪ੍ਰਾਪਤ ਕੀਤੇ ਹਨ ਉਹ ਤੁਹਾਡੇ ਵਿੱਚ ਵੀ ਪਰਗਟ ਹੋਣੇ ਜ਼ਰੂਰੀ ਹਨ; ਅਤੇ ਤੁਹਾਨੂੰ ਵੀ ਉਸ ਦਰਦ ਦਾ ਅਨੁਭਵ ਕਰਨਾ ਚਾਹੀਦਾ ਹੈ ਜੋ ਪਤਰਸ ਨੇ ਕੀਤਾ ਸੀ। ਜਿਸ ਰਾਹ ’ਤੇ ਤੁਸੀਂ ਤੁਰਦੇ ਹੋ ਇਹ ਉਹੀ ਰਾਹ ਹੈ ਜਿਸ ’ਤੇ ਪਤਰਸ ਤੁਰਿਆ ਸੀ। ਜੋ ਦਰਦ ਤੁਸੀਂ ਸਹਿੰਦੇ ਹੋ ਇਹ ਉਹੀ ਦਰਦ ਹੈ ਜੋ ਪਤਰਸ ਨੇ ਸਹਿਆ ਸੀ। ਜਦੋਂ ਤੁਸੀਂ ਮਹਿਮਾ ਪ੍ਰਾਪਤ ਕਰਦੇ ਹੋ ਅਤੇ ਜਦੋਂ ਤੁਸੀਂ ਇੱਕ ਅਸਲੀ ਜੀਵਨ ਜੀਉਂਦੇ ਹੋ, ਤਾਂ ਤੁਸੀਂ ਪਤਰਸ ਦੇ ਸਰੂਪ ਨੂੰ ਵਿਹਾਰ ਵਿੱਚ ਵਿਖਾਉਂਦੇ ਹੋ। ਮਾਰਗ ਉਹੀ ਹੈ, ਅਤੇ ਇਸ ਦੇ ਅਨੁਸਾਰ ਚੱਲਣ ਦੇ ਦੁਆਰਾ ਇੱਕ ਵਿਅਕਤੀ ਨੂੰ ਸੰਪੂਰਣ ਬਣਾਇਆ ਜਾਂਦਾ ਹੈ। ਹਾਲਾਂਕਿ ਪਤਰਸ ਦੀ ਤੁਲਨਾ ਵਿੱਚ ਤੁਹਾਡੀ ਯੋਗਤਾ ਵਿੱਚ ਥੋੜ੍ਹੀ ਕਮੀ ਹੈ, ਕਿਉਂਕਿ ਸਮਾਂ ਬਦਲ ਗਿਆ ਹੈ, ਅਤੇ ਇਸ ਤਰ੍ਹਾਂ ਮਨੁੱਖਾਂ ਦੇ ਭ੍ਰਿਸ਼ਟਤਾ ਦੀ ਸੀਮਾ ਵੀ ਵੱਧ ਗਈ ਹੈ, ਅਤੇ ਕਿਉਂਕਿ ਯਹੂਦਿਯਾ ਇੱਕ ਪ੍ਰਾਚੀਨ ਸੱਭਿਆਚਾਰ ਦੇ ਅਨੁਸਾਰ ਲੰਬੇ ਸਮੇਂ ਤੱਕ ਚੱਲਣ ਵਾਲਾ ਇੱਕ ਰਾਜ ਸੀ। ਇਸ ਲਈ, ਤੁਹਾਨੂੰ ਆਪਣੀ ਯੋਗਤਾ ਨੂੰ ਸੁਧਾਰਨ ਲਈ ਉਹ ਸਭ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਜੋ ਤੁਸੀਂ ਕਰ ਸਕਦੇ ਹੋ।
ਪਤਰਸ ਇੱਕ ਬਹੁਤ ਹੀ ਸਮਝਦਾਰ ਵਿਅਕਤੀ ਸੀ, ਜੋ ਕੁਝ ਵੀ ਉਹ ਕਰਦਾ ਸੀ ਉਸ ਵਿੱਚ ਬਹੁਤ ਹੀ ਸਿਆਣਾ ਸੀ, ਅਤੇ ਉਹ ਬਹੁਤ ਹੀ ਜ਼ਿਆਦਾ ਈਮਾਨਦਾਰ ਵੀ ਸੀ। ਉਸ ਨੇ ਬਹੁਤ ਸਾਰੀਆਂ ਹਾਰਾਂ ਤੋਂ ਦੁੱਖ ਉਠਾਇਆ ਸੀ। ਭਾਈਚਾਰੇ ਦੇ ਨਾਲ ਉਸ ਦਾ ਪਹਿਲਾ ਸੰਪਰਕ 14 ਸਾਲਾਂ ਦੀ ਉਮਰ ਵਿੱਚ ਹੋਇਆ, ਜਦੋਂ ਉਹ ਸਕੂਲ ਵਿੱਚ ਹਾਜ਼ਰ ਹੋਇਆ ਅਤੇ ਸਮਾਜ ਵਿੱਚ ਵੀ ਗਿਆ। ਉਸ ਦੇ ਅੰਦਰ ਬਹੁਤ ਸਾਰਾ ਜੋਸ਼ ਸੀ ਅਤੇ ਉਹ ਹਮੇਸ਼ਾ ਸਭਾਵਾਂ ਵਿੱਚ ਹਾਜ਼ਰ ਹੋਣਾ ਚਾਹੁੰਦਾ ਸੀ। ਉਸ ਸਮੇਂ, ਯਿਸੂ ਨੇ ਹੁਣ ਤੱਕ ਅਧਿਕਾਰਕ ਤੌਰ ’ਤੇ ਆਪਣੇ ਕੰਮ ਨੂੰ ਸ਼ੁਰੂ ਨਹੀਂ ਕੀਤਾ ਸੀ; ਇਹ ਕਿਰਪਾ ਦੇ ਯੁੱਗ ਦੀ ਬਿਲਕੁਲ ਸ਼ੁਰੂਆਤ ਹੀ ਸੀ। ਪਤਰਸ ਨੇ ਕਈ ਧਾਰਮਿਕ ਸ਼ਖਸੀਅਤਾਂ ਦੇ ਸੰਪਰਕ ਵਿੱਚ ਆਉਣਾ ਸ਼ੁਰੂ ਕੀਤਾ ਜਦੋਂ ਉਹ 14 ਸਾਲਾਂ ਦਾ ਸੀ; ਜਦੋਂ ਉਹ 18 ਸਾਲਾਂ ਦਾ ਹੋਇਆ, ਤਾਂ ਉਹ ਧਰਮ ਦੇ ਮੁੱਖ ਵਰਗ ਦੇ ਨਾਲ ਸਬੰਧ ਰੱਖਦਾ ਸੀ, ਪਰ ਜਦੋਂ ਉਸ ਨੇ ਧਾਰਮਿਕ ਦ੍ਰਿਸ਼ਾਂ ਦੇ ਪਿੱਛੇ ਗੜਬੜੀ ਨੂੰ ਵੇਖਿਆ, ਤਾਂ ਉਹ ਇਸ ਤੋਂ ਪਿੱਛੇ ਹੱਟ ਗਿਆ। ਇਹ ਵੇਖ ਕੇ ਕਿ ਇਹ ਲੋਕ ਕਿੰਨੇ ਧੋਖੇਬਾਜ਼, ਚਾਲਾਕ, ਅਤੇ ਚਾਲਾਂ ਚੱਲਣ ਵਾਲੇ ਸਨ, ਉਹ ਬਹੁਤ ਹੀ ਜ਼ਿਆਦਾ ਨਫ਼ਰਤ ਦੇ ਨਾਲ ਭਰ ਗਿਆ (ਉਸ ਸਮੇਂ ਉਸ ਨੂੰ ਸਿੱਧ ਬਣਾਉਣ ਦੇ ਲਈ ਪਵਿੱਤਰ ਆਤਮਾ ਨੇ ਇਸ ਤਰੀਕੇ ਦੇ ਨਾਲ ਕੰਮ ਕੀਤਾ। ਉਸ ਨੇ ਖਾਸ ਤੌਰ ’ਤੇ ਉਸ ਨੂੰ ਪ੍ਰੇਰਿਤ ਕੀਤਾ ਅਤੇ ਉਸ ਉੱਪਰ ਕੁਝ ਵਿਸ਼ੇਸ਼ ਕੰਮ ਕੀਤੇ), ਅਤੇ ਇਸ ਲਈ 18 ਸਾਲ ਦੀ ਉਮਰ ਵਿੱਚ ਉਹ ਸਮਾਜ ਤੋਂ ਅਲੱਗ ਹੋ ਗਿਆ। ਉਸ ਦੇ ਮਾਤਾ-ਪਿਤਾ ਨੇ ਉਸ ’ਤੇ ਅੱਤਿਆਚਾਰ ਕੀਤਾ ਅਤੇ ਉਸ ਨੂੰ ਵਿਸ਼ਵਾਸ ਨਾ ਕਰਨ ਦਿੱਤਾ (ਉਹ ਸ਼ਤਾਨ ਅਤੇ ਗੈਰ-ਵਿਸ਼ਵਾਸੀ ਸਨ)। ਆਖ਼ਰਕਾਰ, ਪਤਰਸ ਨੇ ਘਰ ਛੱਡ ਦਿੱਤਾ ਅਤੇ ਹਰ ਜਗ੍ਹਾ ਯਾਤਰਾ ਕੀਤੀ, ਦੋ ਸਾਲਾਂ ਤਕ ਮੱਛੀਆਂ ਫੜਦਾ ਅਤੇ ਪ੍ਰਚਾਰ ਕਰਦਾ ਰਿਹਾ, ਇਸ ਦੌਰਾਨ ਉਸ ਨੇ ਕਾਫੀ ਲੋਕਾਂ ਦੀ ਅਗਵਾਈ ਵੀ ਕੀਤੀ। ਹੁਣ ਤੈਨੂੰ ਸਪਸ਼ਟ ਰੂਪ ਨਾਲ ਉਸ ਸਟੀਕ ਮਾਰਗ ਨੂੰ ਵੇਖਣ ਦੇ ਯੋਗ ਹੋਣਾ ਚਾਹੀਦਾ ਹੈ ਜੋ ਪਤਰਸ ਨੇ ਲਿਆ ਸੀ। ਜੇਕਰ ਤੂੰ ਪਤਰਸ ਦੇ ਮਾਰਗ ਨੂੰ ਸਪਸ਼ਟ ਰੂਪ ਵਿੱਚ ਵੇਖ ਸਕਦਾ ਹੈਂ, ਤਾਂ ਤੂੰ ਅੱਜ ਕੀਤੇ ਜਾ ਰਹੇ ਕੰਮ ਦੇ ਵਿਸ਼ੇ ਵਿੱਚ ਨਿਸ਼ਚਤ ਹੋਵੇਂਗਾ, ਇਸ ਲਈ ਤੂੰ ਸ਼ਿਕਾਇਤ ਨਹੀਂ ਕਰੇਂਗਾ ਜਾਂ ਨਕਾਰਾਤਮਕ ਨਹੀਂ ਹੋਵੇਂਗਾ, ਜਾਂ ਕਿਸੇ ਵੀ ਚੀਜ਼ ਦੇ ਲਈ ਲਾਲਸਾ ਨਹੀਂ ਕਰੇਂਗਾ। ਤੈਨੂੰ ਉਸ ਸਮੇਂ ਪਤਰਸ ਦੀ ਮਨੋਦਸ਼ਾ ਦਾ ਅਨੁਭਵ ਕਰਨਾ ਚਾਹੀਦਾ ਹੈ: ਉਹ ਦੁੱਖ ਨਾਲ ਭਰਿਆ ਹੋਇਆ ਸੀ; ਹੁਣ ਉਹ ਕੋਈ ਭਵਿੱਖ ਜਾਂ ਬਰਕਤਾਂ ਨਹੀਂ ਮੰਗਦਾ ਸੀ। ਉਸ ਨੇ ਸੰਸਾਰ ਵਿੱਚ ਲਾਭ, ਖੁਸ਼ੀ, ਪ੍ਰਸਿੱਧੀ, ਜਾਂ ਚੰਗੇ ਭਾਗ ਦੀ ਭਾਲ ਨਹੀਂ ਕੀਤੀ; ਉਸ ਨੇ ਸਿਰਫ ਸਭ ਤੋਂ ਅਰਥਪੂਰਣ ਜੀਵਨ ਜੀਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਪਰਮੇਸ਼ੁਰ ਦੇ ਪ੍ਰੇਮ ਦਾ ਬਦਲਾ ਦੇਣਾ ਅਤੇ ਜੋ ਉਸਦੇ ਦੇ ਲਈ ਸਭ ਤੋਂ ਕੀਮਤੀ ਸੀ ਉਸ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਨਾ ਸੀ। ਤਦ ਉਹ ਆਪਣੇ ਦਿਲ ਵਿੱਚ ਸੰਤੁਸ਼ਟ ਹੋ ਜਾਵੇਗਾ। ਉਹ ਅਕਸਰ ਇਨ੍ਹਾਂ ਸ਼ਬਦਾਂ ਦੇ ਨਾਲ ਯਿਸੂ ਦੇ ਸਾਹਮਣੇ ਪ੍ਰਾਰਥਨਾ ਕਰਦਾ ਸੀ: “ਹੇ ਪ੍ਰਭੂ ਯਿਸੂ ਮਸੀਹ, ਮੈਂ ਇੱਕ ਵਾਰ ਤੈਨੂੰ ਪ੍ਰੇਮ ਕੀਤਾ, ਪਰ ਮੈਂ ਕਦੀ ਵੀ ਤੈਨੂੰ ਸੱਚੇ ਦਿਲੋਂ ਪ੍ਰੇਮ ਨਹੀਂ ਕੀਤਾ। ਹਾਲਾਂਕਿ ਮੈਂ ਕਿਹਾ ਕਿ ਮੈਨੂੰ ਤੇਰੇ ’ਤੇ ਨਿਹਚਾ ਹੈ, ਪਰ ਮੈਂ ਕਦੀ ਵੀ ਤੈਨੂੰ ਸੱਚੇ ਦਿਲ ਦੇ ਨਾਲ ਪ੍ਰੇਮ ਨਹੀਂ ਕੀਤਾ। ਮੈਂ ਸਿਰਫ ਤੇਰੇ ਵੱਲ ਵੇਖਿਆ, ਤੈਨੂੰ ਸਤਿਕਾਰਿਆ, ਅਤੇ ਤੈਨੂੰ ਯਾਦ ਕੀਤਾ, ਪਰ ਕਦੀ ਵੀ ਤੇਰੇ ਨਾਲ ਪ੍ਰੇਮ ਨਹੀਂ ਕੀਤਾ ਨਾ ਹੀ ਸੱਚਮੁੱਚ ਤੇਰੇ ’ਤੇ ਨਿਹਚਾ ਰੱਖੀ।” ਉਸ ਨੇ ਆਪਣਾ ਸੰਕਲਪ ਕਰਨ ਦੇ ਲਈ ਨਿਰੰਤਰ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਹਮੇਸ਼ਾ ਯਿਸੂ ਦੇ ਵਚਨਾਂ ਦੇ ਰਾਹੀਂ ਹੌਸਲਾ ਮਿਲਿਆ ਅਤੇ ਉਨ੍ਹਾਂ ਤੋਂ ਪ੍ਰੇਰਣਾ ਪ੍ਰਾਪਤ ਹੋਈ। ਬਾਅਦ ਵਿੱਚ, ਕੁਝ ਸਮੇਂ ਦੇ ਅਨੁਭਵ ਤੋਂ ਬਾਅਦ, ਯਿਸੂ ਨੇ ਉਸ ਨੂੰ ਪਰਖਿਆ, ਤਾਂ ਕਿ ਉਹ ਉਸ ਦੇ ਲਈ ਹੋਰ ਵੀ ਤਰਸੇ। ਉਸ ਨੇ ਕਿਹਾ: “ਪ੍ਰਭੂ ਯਿਸੂ ਮਸੀਹ! ਮੈਂ ਤੈਨੂੰ ਕਿੰਨਾ ਯਾਦ ਕਰ ਰਿਹਾ ਹਾਂ ਅਤੇ ਤੈਨੂੰ ਵੇਖਣ ਦੇ ਲਈ ਤਰਸ ਰਿਹਾ ਹਾਂ। ਮੇਰੇ ਅੰਦਰ ਬਹੁਤ ਸਾਰੀਆਂ ਕਮੀਆਂ ਹਨ, ਅਤੇ ਮੈਂ ਤੇਰੇ ਪ੍ਰੇਮ ਦੇ ਯੋਗ ਨਹੀਂ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਜਲਦੀ ਇੱਥੋਂ ਲੈ ਜਾਹ। ਤੈਨੂੰ ਮੇਰੀ ਲੋੜ ਕਦੋਂ ਹੋਵੇਗੀ? ਤੂੰ ਮੈਨੂੰ ਕਦੋਂ ਲੈ ਕੇ ਜਾਵੇਂਗਾ? ਮੈਂ ਇੱਕ ਵਾਰ ਫਿਰ ਤੇਰਾ ਚਿਹਰਾ ਕਦੋਂ ਵੇਖਾਂਗਾ? ਮੈਂ ਨਿਰੰਤਰ ਭ੍ਰਿਸ਼ਟ ਹੋਣ ਦੇ ਲਈ, ਇਸ ਸਰੀਰ ਵਿੱਚ ਹੋਰ ਦੇਰ ਤੱਕ ਰਹਿਣਾ ਨਹੀਂ ਚਾਹੁੰਦਾ ਹਾਂ, ਅਤੇ ਨਾ ਹੀ ਮੈਂ ਅੱਗੇ ਕੋਈ ਵਿਦਰੋਹ ਕਰਨਾ ਚਾਹੁੰਦਾ ਹਾਂ। ਮੈਂ ਜਿੰਨੀ ਜਲਦੀ ਹੋ ਸਕੇ ਤੈਨੂੰ ਉਹ ਸਭ ਕੁਝ ਸਮਰਪਿਤ ਕਰਨ ਦੇ ਲਈ ਤਿਆਰ ਹਾਂ ਜੋ ਕੁਝ ਮੇਰੇ ਕੋਲ ਹੈ, ਅਤੇ ਅਗਾਂਹ ਤੋਂ ਤੈਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦਾ ਹਾਂ।” ਉਸ ਨੇ ਇਸ ਪ੍ਰਕਾਰ ਪ੍ਰਾਰਥਨਾ ਕੀਤੀ, ਪਰ ਇਸ ਸਮੇਂ ਉਹ ਨਹੀਂ ਜਾਣਦਾ ਸੀ ਕਿ ਯਿਸੂ ਉਸ ਦੇ ਵਿੱਚ ਕਿਸ ਚੀਜ਼ ਨੂੰ ਸਿੱਧ ਬਣਾਏਗਾ। ਆਪਣੀ ਪਰੀਖਿਆ ਦੇ ਕਸ਼ਟ ਦੇ ਦੌਰਾਨ, ਯਿਸੂ ਫਿਰ ਉਸ ਅੱਗੇ ਪਰਗਟ ਹੋਇਆ ਅਤੇ ਕਿਹਾ: “ਪਤਰਸ, ਮੈਂ ਤੈਨੂੰ ਸਿੱਧ ਬਣਾਉਣਾ ਚਾਹੁੰਦਾ ਹਾਂ, ਅਜਿਹਾ ਕਿ ਤੂੰ ਇੱਕ ਫਲ ਦਾ ਟੁਕੜਾ ਬਣ ਜਾਵੇਂ, ਜੋ ਤੇਰੇ ਲਈ ਮੇਰੀ ਸਿੱਧਤਾ ਦਾ ਸ਼ੀਸ਼ਾ ਹੋਵੇ, ਅਤੇ ਜਿਸ ਦਾ ਮੈਂ ਅਨੰਦ ਲਵਾਂਗਾ। ਕੀ ਤੂੰ ਸੱਚਮੁੱਚ ਮੇਰੇ ਲਈ ਗਵਾਹੀ ਦੇ ਸਕਦਾ ਹੈਂ? ਕੀ ਤੂੰ ਉਹ ਕੀਤਾ ਹੈ ਜੋ ਮੈਂ ਤੈਨੂੰ ਕਰਨ ਦੇ ਲਈ ਕਹਿੰਦਾ ਹਾਂ? ਕੀ ਤੂੰ ਮੇਰੇ ਦੁਆਰਾ ਕਹੇ ਗਏ ਵਚਨਾਂ ਨੂੰ ਵਿਹਾਰ ਵਿੱਚ ਵਿਖਾਇਆ ਹੈ? ਇੱਕ ਵਾਰ ਤੂੰ ਮੈਨੂੰ ਪ੍ਰੇਮ ਕਰਦਾ ਸੀ, ਪਰ ਭਾਵੇਂ ਤੂੰ ਮੇਰੇ ਨਾਲ ਪ੍ਰੇਮ ਕੀਤਾ, ਪਰ ਕੀ ਤੂੰ ਮੈਨੂੰ ਵਿਹਾਰ ਵਿੱਚ ਵਿਖਾਇਆ ਹੈ? ਤੂੰ ਮੇਰੇ ਲਈ ਕੀ ਕੀਤਾ ਹੈ? ਤੂੰ ਇਸ ਗੱਲ ਨੂੰ ਮੰਨਦਾ ਹੈਂ ਕਿ ਤੂੰ ਮੇਰੇ ਪ੍ਰੇਮ ਦੇ ਯੋਗ ਨਹੀਂ ਹੈਂ, ਪਰ ਤੂੰ ਮੇਰੇ ਲਈ ਕੀ ਕੀਤਾ ਹੈ?” ਪਤਰਸ ਨੇ ਵੇਖਿਆ ਕਿ ਉਸ ਨੇ ਯਿਸੂ ਦੇ ਲਈ ਕੁਝ ਵੀ ਨਹੀਂ ਕੀਤਾ ਸੀ ਅਤੇ ਪਰਮੇਸ਼ੁਰ ਨੂੰ ਆਪਣਾ ਜੀਵਨ ਦੇਣ ਦੀ ਆਪਣੀ ਪਹਿਲੀ ਸਹੁੰ ਨੂੰ ਯਾਦ ਕੀਤਾ। ਅਤੇ ਇਸ ਲਈ, ਉਸ ਨੇ ਅਗਾਂਹ ਤੋਂ ਸ਼ਿਕਾਇਤ ਨਹੀਂ ਕੀਤੀ, ਅਤੇ ਉਸ ਸਮੇਂ ਤੋਂ ਬਾਅਦ ਉਸ ਦੀਆਂ ਪ੍ਰਾਰਥਨਾਵਾਂ ਹੋਰ ਵੀ ਬਿਹਤਰ ਹੋ ਗਈਆਂ। ਉਸ ਨੇ ਇਹ ਕਹਿੰਦੇ ਹੋਏ, ਪ੍ਰਾਰਥਨਾ ਕੀਤੀ: “ਪ੍ਰਭੂ ਯਿਸੂ ਮਸੀਹ! ਮੈਂ ਇੱਕ ਵਾਰ ਤੈਨੂੰ ਛੱਡ ਦਿੱਤਾ ਸੀ ਅਤੇ ਤੂੰ ਵੀ ਇੱਕ ਵਾਰ ਮੈਨੂੰ ਛੱਡ ਦਿੱਤਾ ਸੀ। ਅਸੀਂ ਇੱਕ-ਦੂਜੇ ਤੋਂ ਅਲੱਗ ਸਮਾਂ ਵੀ ਬਿਤਾਇਆ ਹੈ, ਅਤੇ ਇਕੱਠੇ ਮਿਲ ਕੇ ਵੀ ਸਮਾਂ ਬਿਤਾਇਆ ਹੈ। ਫਿਰ ਵੀ ਤੂੰ ਮੈਨੂੰ ਹੋਰ ਸਾਰਿਆਂ ਨਾਲੋਂ ਵਧੀਕ ਪ੍ਰੇਮ ਕਰਦਾ ਹੈਂ। ਮੈਂ ਬਾਰ-ਬਾਰ ਤੇਰੇ ਵਿਰੁੱਧ ਬਗਾਵਤ ਕੀਤੀ ਹੈ ਅਤੇ ਬਾਰ-ਬਾਰ ਤੈਨੂੰ ਦੁਖੀ ਕੀਤਾ ਹੈ। ਮੈਂ ਅਜਿਹੀਆਂ ਚੀਜ਼ਾਂ ਕਿਵੇਂ ਭੁੱਲ ਸਕਦਾ ਹਾਂ? ਮੈਂ ਹਮੇਸ਼ਾ ਧਿਆਨ ਰੱਖਦਾ ਹਾਂ ਅਤੇ ਕਦੀ ਵੀ ਉਸ ਕੰਮ ਨੂੰ ਨਹੀਂ ਭੁੱਲਦਾ ਜੋ ਤੂੰ ਮੇਰੇ ਉੱਪਰ ਕੀਤਾ ਹੈ ਅਤੇ ਜੋ ਤੂੰ ਮੈਨੂੰ ਸੌਂਪਿਆ ਹੈ। ਮੈਂ ਉਹ ਸਭ ਕੁਝ ਕੀਤਾ ਹੈ ਜੋ ਮੈਂ ਉਸ ਕੰਮ ਦੇ ਲਈ ਕਰ ਸਕਦਾ ਹਾਂ ਜੋ ਤੂੰ ਮੇਰੇ ਉੱਪਰ ਕੀਤਾ ਹੈ। ਤੂੰ ਜਾਣਦਾ ਹੈਂ ਮੈਂ ਕੀ ਕਰ ਸਕਦਾ ਹਾਂ, ਅਤੇ ਤੂੰ ਅੱਗੇ ਇਹ ਜਾਣਦਾ ਹੈਂ ਕਿ ਮੈਂ ਕਿਹੜੀ ਭੂਮਿਕਾ ਨਿਭਾ ਸਕਦਾ ਹਾਂ। ਮੈਂ ਤੇਰੇ ਨਿਯੋਜਨਾਂ ਦੇ ਅਧੀਨ ਹੋਣਾ ਚਾਹੁੰਦਾ ਹਾਂ, ਅਤੇ ਮੈਂ ਉਹ ਸਭ ਕੁਝ ਤੈਨੂੰ ਸਮਰਪਿਤ ਕਰ ਦਿਆਂਗਾ ਜੋ ਕੁਝ ਮੇਰਾ ਹੈ। ਸਿਰਫ ਤੂੰ ਹੀ ਜਾਣਦਾ ਹੈਂ ਕਿ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ। ਭਾਵੇਂ ਸ਼ਤਾਨ ਨੇ ਮੈਨੂੰ ਬਹੁਤ ਜ਼ਿਆਦਾ ਮੂਰਖ ਬਣਾਇਆ ਸੀ ਅਤੇ ਮੈਂ ਤੇਰੇ ਵਿਰੁੱਧ ਵਿਦ੍ਰੋਹ ਕੀਤਾ ਸੀ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਤੂੰ ਮੈਨੂੰ ਉਨ੍ਹਾਂ ਪਾਪਾਂ ਦੇ ਲਈ ਯਾਦ ਨਹੀਂ ਕਰਦਾ ਹੈਂ ਅਤੇ ਨਾ ਹੀ ਤੂੰ ਉਨ੍ਹਾਂ ਦੇ ਅਧਾਰ ’ਤੇ ਮੇਰੇ ਨਾਲ ਵਿਹਾਰ ਕਰਦਾ ਹੈਂ। ਮੈਂ ਆਪਣਾ ਪੂਰਾ ਜੀਵਨ ਤੈਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਮੈਂ ਕੁਝ ਨਹੀਂ ਮੰਗਦਾ ਹਾਂ, ਨਾ ਹੀ ਮੇਰੀਆਂ ਹੋਰ ਉਮੀਦਾਂ ਜਾਂ ਯੋਜਨਾਵਾਂ ਹਨ; ਮੈਂ ਸਿਰਫ ਤੇਰੀ ਮਰਜ਼ੀ ਦੇ ਅਨੁਸਾਰ ਕੰਮ ਕਰਨਾ ਚਾਹੁੰਦਾ ਹਾਂ ਅਤੇ ਤੇਰੀ ਇੱਛਾ ਨੂੰ ਪੂਰਾ ਕਰਨਾ ਚਾਹੁੰਦਾ ਹਾਂ। ਮੈਂ ਤੇਰੇ ਕੌੜੇ ਪਿਆਲੇ ਵਿੱਚੋਂ ਪੀਵਾਂਗਾ ਅਤੇ ਮੈਂ ਤੇਰੇ ਹੁਕਮ ਦਾ ਗੁਲਾਮ ਹਾਂ।”
ਤੁਹਾਨੂੰ ਆਪਣੇ ਉਸ ਮਾਰਗ ਦੇ ਵਿਸ਼ੇ ਵਿੱਚ ਸਪਸ਼ਟ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜਿਸ ’ਤੇ ਤੁਸੀਂ ਚੱਲਣਾ ਹੈ; ਤੁਹਾਨੂੰ ਉਸ ਮਾਰਗ ਦੇ ਵਿਸ਼ੇ ਵਿੱਚ ਸਪਸ਼ਟ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜੋ ਤੁਸੀਂ ਭਵਿੱਖ ਵਿੱਚ ਲਵੋਗੇ, ਉਹ ਕੀ ਹੈ ਜੋ ਪਰਮੇਸ਼ੁਰ ਸਿੱਧ ਬਣਾ ਦੇਵੇਗਾ, ਅਤੇ ਤੁਹਾਨੂੰ ਕੀ ਸੌਂਪਿਆ ਗਿਆ ਹੈ। ਇੱਕ ਦਿਨ, ਸ਼ਾਇਦ, ਤੁਹਾਨੂੰ ਪਰਖਿਆ ਜਾਵੇ ਅਤੇ, ਜਦੋਂ ਉਹ ਸਮਾਂ ਆਵੇਗਾ, ਤਾਂ ਜੇਕਰ ਤੁਸੀਂ ਪਤਰਸ ਦੇ ਅਨੁਭਵਾਂ ਤੋਂ ਪ੍ਰੇਰਣਾ ਲੈਣ ਦੇ ਯੋਗ ਹੋਵੋਗੇ, ਤਾਂ ਇਹ ਇਸ ਨੂੰ ਦਰਸਾਏਗਾ ਕਿ ਤੁਸੀਂ ਸੱਚਮੁੱਚ ਪਤਰਸ ਦੇ ਰਸਤੇ ’ਤੇ ਚੱਲ ਰਹੇ ਹੋ। ਪਰਮੇਸ਼ੁਰ ਦੇ ਪ੍ਰਤੀ ਪਤਰਸ ਦੀ ਸੱਚੀ ਨਿਹਚਾ ਅਤੇ ਪ੍ਰੇਮ ਅਤੇ ਪਰਮੇਸ਼ੁਰ ਪ੍ਰਤੀ ਉਸ ਦੀ ਵਫ਼ਾਦਾਰੀ ਦੇ ਲਈ ਪਤਰਸ ਦੀ ਪ੍ਰਸ਼ੰਸਾ ਕੀਤੀ ਗਈ ਸੀ। ਅਤੇ ਇਹ ਉਸ ਦੀ ਈਮਾਨਦਾਰੀ ਅਤੇ ਪਰਮੇਸ਼ੁਰ ਦੇ ਲਈ ਉਸ ਦੇ ਮਨ ਦੀ ਚਾਹਤ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਸਿੱਧ ਬਣਾਇਆ। ਜੇਕਰ ਤੇਰੇ ਅੰਦਰ ਵੀ ਸੱਚਮੁੱਚ ਉਹੀ ਪ੍ਰੇਮ ਅਤੇ ਨਿਹਚਾ ਹੋਵੇਗਾ ਜੋ ਪਤਰਸ ਦੇ ਅੰਦਰ ਸੀ, ਤਾਂ ਯਿਸੂ ਜ਼ਰੂਰ ਤੈਨੂੰ ਸਿੱਧ ਬਣਾਵੇਗਾ।