ਅਸਲੀਅਤ ਨੂੰਕਿਵੇਂ ਜਾਣੀਏ

ਪਰਮੇਸ਼ੁਰ ਇੱਕ ਅਸਲ ਪਰਮੇਸ਼ੁਰ ਹੈ: ਉਸ ਦਾ ਸਾਰਾ ਕੰਮ ਅਸਲੀ ਹੈ, ਉਸ ਵੱਲੋਂ ਬੋਲੇ ਜਾਂਦੇ ਸਾਰੇ ਵਚਨ ਅਸਲੀ ਹਨ, ਅਤੇ ਉਸ ਵੱਲੋਂ ਜ਼ਾਹਰ ਕੀਤੀਆਂ ਜਾਂਦੀਆਂ ਸਭ ਸੱਚਾਈਆਂ ਅਸਲੀ ਹਨ। ਜੋ ਵੀ ਉਸ ਦੇ ਵਚਨ ਨਹੀਂ ਹਨ, ਉਹ ਸਭ ਖੋਖਲੇ, ਗੈਰ-ਮੌਜੂਦ, ਅਤੇ ਡਾਵਾਂਡੋਲ ਹੁੰਦੇ ਹਨ। ਅੱਜ, ਪਵਿੱਤਰ ਆਤਮਾ ਦਾ ਕੰਮ ਹੈ ਲੋਕਾਂ ਦੀ ਪਰਮੇਸ਼ੁਰ ਦੇ ਵਚਨਾਂ ਵਿੱਚ ਅਗਵਾਈ ਕਰਨਾ। ਜੇ ਲੋਕਾਂ ਨੇ ਅਸਲੀਅਤ ਵਿੱਚ ਪ੍ਰਵੇਸ਼ ਕਰਨਾ ਹੈ, ਤਾਂ ਉਨ੍ਹਾਂ ਵਾਸਤੇ ਅਸਲੀਅਤ ਦੇ ਖੋਜੀ ਹੋਣਾ, ਅਤੇ ਅਸਲੀਅਤ ਨੂੰ ਜਾਣਨਾ ਲਾਜ਼ਮੀ ਹੈ, ਜਿਸ ਦੇ ਬਾਅਦ ਉਨ੍ਹਾਂ ਨੂੰ ਅਸਲੀਅਤ ਨੂੰ ਅਨੁਭਵ ਕਰਨਾ ਅਤੇ ਅਸਲੀਅਤ ਨੂੰ ਜੀਉਣਾ ਜ਼ਰੂਰੀ ਹੈ। ਜਿੰਨਾ ਜ਼ਿਆਦਾ ਲੋਕ ਅਸਲੀਅਤ ਨੂੰ ਜਾਣਦੇ ਹਨ, ਓਨਾ ਹੀ ਉਹ ਇਹ ਦੇਖਣ ਦੇ ਯੋਗ ਹੋ ਜਾਂਦੇ ਹਨ ਕਿ ਕੀ ਹੋਰਨਾਂ ਦੇ ਸ਼ਬਦ ਅਸਲੀ ਹਨ; ਜਿੰਨਾ ਜ਼ਿਆਦਾ ਲੋਕ ਅਸਲੀਅਤ ਨੂੰ ਜਾਣਦੇ ਹਨ, ਓਨਾ ਹੀ ਉਨ੍ਹਾਂ ਵਿੱਚ ਘੱਟ ਧਾਰਣਾਵਾਂ ਹੁੰਦੀਆਂ ਹਨ; ਜਿੰਨਾ ਜ਼ਿਆਦਾ ਲੋਕ ਅਸਲੀਅਤ ਨੂੰ ਅਨੁਭਵ ਕਰਦੇ ਹਨ, ਓਨਾ ਹੀ ਉਹ ਅਸਲੀਅਤ ਦੇ ਪਰਮੇਸ਼ੁਰ ਦੇ ਕੰਮਾਂ ਨੂੰ ਵਧੇਰੇ ਜਾਣਦੇ ਹਨ, ਅਤੇ ਓਨਾ ਹੀ ਉਨ੍ਹਾਂ ਵਾਸਤੇ ਆਪਣੀਆਂ ਭ੍ਰਿਸ਼ਟ, ਸ਼ਤਾਨੀ ਇੱਛਾਵਾਂ ਤੋਂ ਮੁਕਤ ਹੋਣਾ ਵਧੇਰੇ ਆਸਾਨ ਹੋ ਜਾਂਦਾ ਹੈ; ਜਿੰਨਾ ਜ਼ਿਆਦਾ ਲੋਕਾਂ ਕੋਲ ਅਸਲੀਅਤ ਹੁੰਦੀ ਹੈ, ਓਨਾ ਹੀ ਉਹ ਪਰਮੇਸ਼ੁਰ ਨੂੰ ਵਧੇਰੇ ਜਾਣਦੇ ਹਨ ਅਤੇ ਓਨਾ ਹੀ ਸਰੀਰ ਦੇ ਕੰਮਾਂ ਨੂੰ ਵਧੇਰੇ ਨਫਰਤ ਕਰਦੇ ਹਨ ਅਤੇ ਸੱਚ ਨੂੰ ਪਿਆਰ ਕਰਦੇ ਹਨ; ਅਤੇ ਲੋਕਾਂ ਕੋਲ ਜਿੰਨੀ ਵਧੇਰੇ ਅਸਲੀਅਤ ਹੁੰਦੀ ਹੈ, ਓਨਾ ਹੀ ਉਹ ਪਰਮੇਸ਼ੁਰ ਦੀਆਂ ਮੰਗਾਂ ਦੇ ਮਾਪਦੰਡਾਂ ਦੇ ਵਧੇਰੇ ਨੇੜੇ ਆ ਜਾਂਦੇ ਹਨ। ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਲੋਕ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਅਸਲੀਅਤ ਹੁੰਦੀ ਹੈ, ਜੋ ਅਸਲੀਅਤ ਨੂੰ ਜਾਣਦੇ ਹਨ, ਅਤੇ ਜਿਨ੍ਹਾਂ ਅਸਲੀਅਤ ਨੂੰ ਅਨੁਭਵ ਕਰਨ ਰਾਹੀਂ ਪਰਮੇਸ਼ੁਰ ਦੇ ਅਸਲੀ ਕੰਮਾਂ ਨੂੰ ਜਾਣ ਲਿਆ ਹੈ। ਜਿੰਨਾ ਵਧੇਰੇ ਤੂੰ ਪਰਮੇਸ਼ੁਰ ਨਾਲ ਅਸਲੀ ਤਰੀਕੇ ਨਾਲ ਸਹਿਯੋਗ ਕਰਦਾ ਹੈਂ ਅਤੇ ਆਪਣੇ ਸਰੀਰ ਨੂੰ ਅਨੁਸਾਸ਼ਨਬੱਧ ਕਰਦਾ ਹੈਂ, ਓਨਾ ਹੀ ਵਧੀਕ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਹਾਸਲ ਕਰੇਂਗਾ, ਜਿੰਨਾ ਜ਼ਿਆਦਾ ਤੂੰ ਅਸਲੀਅਤ ਨੂੰ ਹਾਸਲ ਕਰੇਂਗਾ, ਓਨਾ ਹੀ ਪਰਮੇਸ਼ੁਰ ਤੇਰੇ ਅੰਦਰ ਦੀਆਂ ਅੱਖਾਂ ਨੂੰ ਖੋਲ੍ਹੇਗਾ, ਅਤੇ ਇਸ ਤਰ੍ਹਾਂ ਪਰਮੇਸ਼ੁਰ ਦੇ ਅਸਲੀ ਕੰਮਾਂ ਬਾਰੇ ਤੇਰਾ ਗਿਆਨ ਓਨਾ ਹੀ ਵਧੇਰੇ ਹੋਵੇਗਾ। ਜੇ ਤੂੰ ਪਵਿੱਤਰ ਆਤਮਾ ਦੇ ਵਰਤਮਾਨ ਚਾਨਣ ਵਿੱਚ ਜੀਉਣ ਦੇ ਸਮਰੱਥ ਹੈਂ, ਤਾਂ ਧਾਰਮਿਕਤਾ ਵਿੱਚ ਜੀਉਣ ਦਾ ਵਰਤਮਾਨ ਰਸਤਾ ਤੇਰੇ ਲਈ ਹੋਰ ਸਪਸ਼ਟ ਹੋ ਜਾਵੇਗਾ, ਅਤੇ ਤੂੰ ਅਤੀਤ ਦੀਆਂ ਧਾਰਮਿਕ ਧਾਰਣਾਵਾਂ ਅਤੇ ਪੁਰਾਣੀਆਂ ਰਵਾਇਤਾਂ ਤੋਂ ਆਪਣੇ ਆਪ ਨੂੰ ਅਲੱਗ ਕਰਨ ਦੇ ਹੋਰ ਵਧੇਰੇ ਯੋਗ ਹੋਵੇਂਗਾ। ਅਸਲੀਅਤ ਹੀ ਅੱਜ ਦਾ ਮੁੱਖ ਵਿਸ਼ਾ ਹੈ: ਜਿੰਨਾ ਜ਼ਿਆਦਾ ਲੋਕਾਂ ਕੋਲ ਅਸਲੀਅਤ ਹੋਵੇਗੀ, ਓਨਾ ਹੀ ਸੱਚ ਬਾਰੇ ਉਨ੍ਹਾਂ ਦਾ ਗਿਆਨ ਵਧੇਰੇ ਸਪਸ਼ਟ ਹੋਵੇਗਾ, ਅਤੇ ਓਨਾ ਹੀ ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਦੀ ਵਧੇਰੇ ਸਮਝ ਹੋਵੇਗੀ। ਅਸਲੀਅਤ ਸਾਰੇ ਸ਼ਾਬਦਿਕ ਅਰਥਾਂ ਅਤੇ ਸਿੱਖਿਆਵਾਂ ਉੱਤੇ ਭਾਰੂ ਪੈ ਸਕਦੀ ਹੈ, ਇਹ ਸਾਰੇ ਸਿਧਾਂਤਾਂ ਅਤੇ ਮਹਾਰਤ ’ਤੇ ਭਾਰੂ ਪੈ ਸਕਦੀ ਹੈ, ਅਤੇ ਜਿੰਨਾ ਜ਼ਿਆਦਾ ਲੋਕ ਅਸਲੀਅਤ ਉੱਤੇ ਧਿਆਨ ਕੇਂਦਰਿਤ ਕਰਦੇ ਹਨ, ਓਨਾ ਹੀ ਉਹ ਵਧੇਰੇ ਸੱਚਾਈ ਨਾਲ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਅਤੇ ਉਸ ਦੇ ਵਚਨਾਂ ਵਾਸਤੇ ਭੁੱਖ ਅਤੇ ਪਿਆਸ ਮਹਿਸੂਸ ਕਰਦੇ ਹਨ। ਜੇ ਤੂੰ ਹਮੇਸ਼ਾ ਅਸਲੀਅਤ ਉੱਤੇ ਧਿਆਨ ਕੇਂਦਰਿਤ ਕਰਦਾ ਹੈਂ, ਤਾਂ ਜੀਉਣ ਬਾਰੇ ਤੇਰਾ ਫਲਸਫਾ, ਧਾਰਮਿਕ ਧਾਰਣਾਵਾਂ, ਅਤੇ ਕੁਦਰਤੀ ਚਰਿੱਤਰ ਪਰਮੇਸ਼ੁਰ ਦੇ ਕੰਮ ਤੋਂ ਬਾਅਦ ਸੁਭਾਵਕ ਹੀ ਜਾਂਦੇ ਰਹਿਣਗੇ। ਜਿਹੜੇ ਅਸਲੀਅਤ ਦਾ ਪਿੱਛਾ ਨਹੀਂ ਕਰਦੇ, ਅਤੇ ਜਿੰਨਾ ਨੂੰ ਅਸਲੀਅਤ ਦਾ ਗਿਆਨ ਨਹੀਂ ਹੁੰਦਾ, ਉਨ੍ਹਾਂ ਦੀ ਗੈਰ-ਕੁਦਰਤੀ ਚੀਜ਼ਾਂ ਦਾ ਪਿੱਛਾ ਕਰਨ ਦੀ ਸੰਭਾਵਨਾ ਹੁੰਦੀ ਹੈ, ਅਤੇ ਉਹ ਆਸਾਨੀ ਨਾਲ ਧੋਖਾ ਖਾ ਜਾਣਗੇ। ਪਵਿੱਤਰ ਆਤਮਾ ਕੋਲ ਅਜਿਹੇ ਲੋਕਾਂ ਵਿੱਚ ਕੰਮ ਕਰਨ ਦੇ ਕੋਈ ਸਾਧਨ ਨਹੀਂ ਹਨ, ਅਤੇ ਇਸ ਲਈ ਉਹ ਸੱਖਣੇ ਮਹਿਸੂਸ ਕਰਦੇ ਹਨ, ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਕੋਈ ਮਤਲਬ ਨਹੀਂ ਹੁੰਦਾ।

ਪਵਿੱਤਰ ਆਤਮਾ ਤੇਰੇ ਵਿੱਚ ਕੇਵਲ ਉਦੋਂ ਹੀ ਕੰਮ ਕਰ ਸਕਦਾ ਹੈ ਜਦੋਂ ਤੂੰ ਅਸਲ ਵਿੱਚ ਸਿੱਖਦਾ ਹੈਂ, ਅਸਲ ਵਿੱਚ ਖੋਜਦਾ ਹੈਂ, ਅਸਲ ਵਿੱਚ ਪ੍ਰਾਰਥਨਾ ਕਰਦਾ ਹੈਂ, ਅਤੇ ਸੱਚ ਦੀ ਖੋਜ ਵਾਸਤੇ ਕਸ਼ਟ ਸਹਿਣ ਲਈ ਤਿਆਰ ਹੁੰਦਾ ਹੈਂ। ਜਿਹੜੇ ਲੋਕ ਸੱਚ ਦੀ ਖੋਜ ਨਹੀਂ ਕਰਦੇ, ਉਨ੍ਹਾਂ ਕੋਲ ਸ਼ਾਬਦਿਕ ਅਰਥਾਂ ਅਤੇ ਸਿੱਖਿਆਵਾਂ, ਅਤੇ ਖੋਖਲੇ ਸਿਧਾਂਤਾਂ ਤੋਂ ਬਿਨਾਂ ਕੁਝ ਨਹੀਂ ਹੁੰਦਾ, ਅਤੇ ਜਿਹੜੇ ਲੋਕ ਸੱਚ ਤੋਂ ਵਿਹੂਣੇ ਹੁੰਦੇ ਹਨ ਉਨ੍ਹਾਂ ਕੋਲ ਸੁਭਾਵਕ ਹੀ ਪਰਮੇਸ਼ੁਰ ਬਾਰੇ ਕਈ ਧਾਰਣਾਵਾਂਹੁੰਦੀਆਂ ਹਨ। ਅਜਿਹੇ ਲੋਕ ਪਰਮੇਸ਼ੁਰ ਦੀ ਚਾਹ ਸਿਰਫ਼ ਇਸ ਕਰਕੇ ਕਰਦੇ ਹਨ ਤਾਂ ਜੋ ਉਹ ਆਪਣੇ ਨਾਸਵਾਨ ਸਰੀਰ ਨੂੰ ਆਤਮਿਕ ਸਰੀਰ ਵਿੱਚ ਬਦਲ ਸਕਣ ਤਾਂ ਜੋ ਉਹ ਤੀਜੇ ਅਕਾਸ਼ ਵਿੱਚ ਉਠਾਏ ਜਾ ਸਕਣ। ਇਹ ਲੋਕ ਕਿੰਨੇ ਮੂਰਖ ਹੁੰਦੇ ਹਨ! ਉਹ ਸਾਰੇ ਲੋਕ ਜੋ ਅਜਿਹੀਆਂ ਚੀਜ਼ਾਂ ਕਹਿੰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ, ਜਾਂ ਅਸਲੀਅਤ ਦਾ ਕੋਈ ਗਿਆਨ ਨਹੀਂ ਹੁੰਦਾ; ਅਜਿਹੇ ਲੋਕ ਸੰਭਵ ਤੌਰ ’ਤੇ ਪਰਮੇਸ਼ੁਰ ਨਾਲ ਕੰਮ ਨਹੀਂ ਕਰ ਸਕਦੇ, ਅਤੇ ਸਿਰਫ਼ ਚੁੱਪਚਾਪ ਉਡੀਕ ਕਰ ਸਕਦੇ ਹਨ। ਜੇ ਲੋਕਾਂ ਨੇ ਸੱਚ ਨੂੰ ਸਮਝਣਾ ਹੈ, ਅਤੇ ਸੱਚ ਨੂੰ ਸਪਸ਼ਟ ਰੂਪ ਵਿੱਚ ਦੇਖਣਾ ਹੈ, ਇਸ ਤੋਂ ਵੀ ਅੱਗੇ, ਜੇ ਉਨ੍ਹਾਂ ਨੇ ਸੱਚ ਵਿੱਚ ਪ੍ਰਵੇਸ਼ ਕਰਨਾ ਹੈ ਅਤੇ ਇਸ ਨੂੰ ਅਮਲ ਵਿੱਚ ਲਿਆਉਣਾ ਹੈ, ਤਾਂ ਉਨ੍ਹਾਂ ਵਾਸਤੇ ਅਸਲ ਵਿੱਚ ਸਿੱਖਣਾ, ਅਸਲ ਵਿੱਚ ਤਲਾਸ਼ ਕਰਨਾ, ਅਤੇ ਅਸਲ ਵਿੱਚ ਭੁੱਖੇ ਅਤੇ ਪਿਆਸੇ ਹੋਣਾ ਜ਼ਰੂਰੀ ਹੈ। ਜਦੋਂ ਤੂੰ ਭੁੱਖਾ ਅਤੇ ਪਿਆਸਾ ਹੋਵੇਂਗਾ, ਅਤੇ ਜਦੋਂ ਤੂੰ ਅਸਲ ਵਿੱਚ ਪਰਮੇਸ਼ੁਰ ਨਾਲ ਸਹਿਯੋਗ ਕਰੇਂਗਾ, ਤਾਂ ਪਰਮੇਸ਼ੁਰ ਦਾ ਆਤਮਾ ਯਕੀਨੀ ਤੌਰ ’ਤੇ ਤੈਨੂੰ ਛੂਹੇਗਾ ਅਤੇ ਤੇਰੇ ਅੰਦਰ ਕੰਮ ਕਰੇਗਾ, ਤੇਰੇ ਅੰਦਰ ਹੋਰ ਜ਼ਿਆਦਾ ਚਾਨਣ ਕਰੇਗਾ, ਅਤੇ ਤੈਨੂੰ ਅਸਲੀਅਤ ਦਾ ਹੋਰ ਜ਼ਿਆਦਾ ਗਿਆਨ ਦੇਵੇਗਾ ਤੇ ਤੇਰੇ ਜੀਵਨ ਲਈ ਹੋਰ ਜ਼ਿਆਦਾ ਮਦਦਗਾਰ ਹੋਵੇਗਾ।

ਜੇ ਲੋਕਾਂ ਨੇ ਪਰਮੇਸ਼ੁਰ ਨੂੰ ਜਾਣਨਾ ਹੈ, ਤਾਂ ਉਨ੍ਹਾਂ ਲਈ ਇਹ ਜਾਣਨਾ ਲਾਜ਼ਮੀ ਹੈ ਕਿ ਪਰਮੇਸ਼ੁਰ ਇੱਕ ਅਸਲ ਪਰਮੇਸ਼ੁਰ ਹੈ ਅਤੇ ਉਨ੍ਹਾਂ ਲਈ ਪਰਮੇਸ਼ੁਰ ਦੇ ਵਚਨਾਂ ਨੂੰ, ਪਰਮੇਸ਼ੁਰ ਦੇ ਅਸਲ ਸਰੀਰਕ ਪ੍ਰਗਟਾਵੇ ਨੂੰ, ਅਤੇ ਪਰਮੇਸ਼ੁਰ ਦੇ ਅਸਲ ਕਾਰਜ ਨੂੰ ਜਾਣਨਾ ਲਾਜ਼ਮੀ ਹੈ। ਸਿਰਫ਼ ਇਹ ਜਾਣਨ ਦੇ ਬਾਅਦ ਹੀ ਕਿ ਪਰਮੇਸ਼ੁਰ ਦਾ ਸਾਰਾ ਕੰਮ ਅਸਲੀ ਹੈ, ਤੂੰ ਅਸਲ ਵਿੱਚ ਪਰਮੇਸ਼ੁਰ ਨਾਲ ਸਹਿਯੋਗ ਕਰਨ ਦੇ ਯੋਗ ਹੋਵੇਂਗਾ, ਅਤੇ ਸਿਰਫ਼ ਇਸੇ ਰਸਤੇ ਦੇ ਰਾਹੀਂ ਤੂੰ ਆਪਣੇ ਜੀਵਨ ਵਿੱਚ ਵਾਧੇ ਨੂੰ ਹਾਸਲ ਕਰਨ ਦੇ ਯੋਗ ਹੋਵੇਂਗਾ। ਉਹ ਸਾਰੇ ਲੋਕ ਜਿੰਨ੍ਹਾਂ ਨੂੰ ਅਸਲੀਅਤ ਦਾ ਕੋਈ ਗਿਆਨ ਨਹੀਂ ਹੁੰਦਾ ਉਨ੍ਹਾਂ ਕੋਲ ਪਰਮੇਸ਼ੁਰ ਦੇ ਵਚਨਾਂ ਨੂੰ ਅਨੁਭਵ ਕਰਨ ਦਾ ਕੋਈ ਸਾਧਨ ਨਹੀਂ ਹੁੰਦਾ, ਉਹ ਆਪਣੀਆਂ ਧਾਰਣਾਵਾਂ ਵਿੱਚ ਉਲਝੇ ਰਹਿੰਦੇ ਹਨ, ਆਪਣੀ ਕਲਪਨਾ ਵਿੱਚ ਜਿਉਂਦੇ ਹਨ, ਅਤੇ ਇਸ ਤਰ੍ਹਾਂ ਉਨ੍ਹਾਂ ਕੋਲ ਪਰਮੇਸ਼ੁਰ ਦੇ ਵਚਨਾਂ ਦਾ ਕੋਈ ਗਿਆਨ ਨਹੀਂ ਹੁੰਦਾ। ਜਿੰਨਾ ਵਧੇਰੇ ਤੈਨੂੰ ਅਸਲੀਅਤ ਦਾ ਗਿਆਨ ਹੁੰਦਾ ਹੈ, ਓਨਾ ਹੀ ਤੂੰ ਪਰਮੇਸ਼ੁਰ ਦੇ ਵਧੇਰੇ ਨੇੜੇ ਹੁੰਦਾ ਹੈਂ, ਅਤੇ ਓਨਾ ਹੀ ਤੂੰ ਉਸ ਦਾ ਵਧੇਰੇ ਕਰੀਬੀ ਬਣ ਜਾਂਦਾ ਹੈਂ; ਜਿੰਨਾ ਵਧੇਰੇ ਤੂੰ ਅਸਪਸ਼ਟਤਾ, ਕਾਲਪਨਿਕਤਾ ਅਤੇ ਸਿਧਾਂਤ ਦਾ ਖੋਜੀ ਬਣਦਾ ਹੈਂ, ਓਨਾ ਹੀ ਤੂੰ ਪਰਮੇਸ਼ੁਰ ਤੋਂ ਦੂਰ ਭਟਕ ਜਾਵੇਂਗਾ, ਅਤੇ ਇਸ ਕਰਕੇ ਓਨਾ ਹੀ ਤੂੰ ਵਧੇਰੇ ਇਹ ਅਨੁਭਵ ਕਰੇਂਗਾ ਕਿ ਪਰਮੇਸ਼ੁਰ ਦੇ ਵਚਨ ਸਖ਼ਤ ਅਤੇ ਮੁਸ਼ਕਿਲ ਹਨ, ਅਤੇ ਇਹ ਕਿ ਤੂੰ ਪ੍ਰਵੇਸ਼ ਕਰਨ ਵਿੱਚ ਅਸਮਰਥ ਹੈਂ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ, ਅਤੇ ਆਪਣੀ ਆਤਮਿਕ ਜ਼ਿੰਦਗੀ ਦੇ ਸਹੀ ਰਸਤੇ ’ਤੇ ਚੱਲਣ ਦੀ ਇੱਛਾ ਰੱਖਦਾ ਹੈਂ, ਤਾਂ ਤੇਰੇ ਲਈ ਅਸਲੀਅਤ ਨੂੰ ਜਾਣਨਾ ਅਤੇ ਆਪਣੇ ਆਪ ਨੂੰ ਅਸਪਸ਼ਟ ਅਤੇ ਗੈਰ-ਕੁਦਰਤੀ ਚੀਜ਼ਾਂ ਤੋਂ ਵੱਖਰਾ ਕਰਨਾ ਲਾਜ਼ਮੀ ਹੈ, ਅਰਥਾਤ ਪਹਿਲਾਂ ਤੇਰੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਪਵਿੱਤਰ ਆਤਮਾ ਅਸਲ ਵਿੱਚ ਕਿਵੇਂ ਤੇਰੇ ਅੰਦਰ ਚਾਨਣ ਕਰਦਾ ਅਤੇ ਤੇਰੀ ਅਗਵਾਈ ਕਰਦਾ ਹੈ। ਇਸ ਤਰੀਕੇ ਨਾਲ, ਜੇ ਤੂੰ ਸੱਚਮੁੱਚ ਪਵਿੱਤਰ ਆਤਮਾ ਵੱਲੋਂ ਮਨੁੱਖ ਦੇ ਅੰਦਰ ਕੀਤੇ ਜਾਣ ਵਾਲੇ ਅਸਲ ਕਾਰਜ ਨੂੰ ਸਮਝ ਲੈਂਦਾ ਹੈਂ, ਤਾਂ ਤੂੰ ਪਰਮੇਸ਼ੁਰ ਵੱਲੋਂ ਸੰਪੂਰਣ ਬਣਾਏ ਜਾਣ ਦੇ ਸਹੀ ਰਸਤੇ ਉੱਤੇ ਪ੍ਰਵੇਸ਼ ਕਰ ਚੁੱਕਿਆ ਹੋਵੇਂਗਾ।

ਅੱਜ, ਹਰੇਕ ਚੀਜ਼ ਅਸਲੀਅਤ ਤੋਂ ਸ਼ੁਰੂ ਹੁੰਦੀ ਹੈ। ਪਰਮੇਸ਼ੁਰ ਦਾ ਕੰਮ ਸਭ ਤੋਂ ਅਸਲੀ ਹੈ, ਅਤੇ ਲੋਕ ਇਸ ਨੂੰ ਛੂਹ ਸਕਦੇ ਹਨ; ਇਹ ਉਹ ਚੀਜ਼ ਹੈ ਜੋ ਲੋਕ ਅਨੁਭਵ, ਅਤੇ ਹਾਸਲ ਕਰ ਸਕਦੇ ਹਨ। ਲੋਕਾਂ ਵਿੱਚ, ਬਹੁਤ ਕੁਝ ਅਸਪਸ਼ਟ ਅਤੇ ਗੈਰ-ਕੁਦਰਤੀ ਹੈ, ਜੋ ਉਨ੍ਹਾਂ ਨੂੰ ਪਰਮੇਸ਼ੁਰ ਦੇ ਵਰਤਮਾਨ ਕੰਮ ਬਾਰੇ ਜਾਣਨ ਤੋਂ ਰੋਕਦਾ ਹੈ। ਇਸ ਤਰ੍ਹਾਂ, ਆਪਣੇ ਅਨੁਭਵਾਂ ਵਿੱਚ ਉਹ ਹਮੇਸ਼ਾ ਵਿਚਲਿਤ ਹੋ ਜਾਂਦੇ ਹਨ, ਅਤੇ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਚੀਜ਼ਾਂ ਮੁਸ਼ਕਿਲ ਹਨ, ਅਤੇ ਇਹ ਸਭ ਉਨ੍ਹਾਂ ਦੀਆਂ ਧਾਰਣਾਵਾਂ ਕਰਕੇ ਹੁੰਦਾ ਹੈ। ਲੋਕ ਪਵਿੱਤਰ ਆਤਮਾ ਦੇ ਕੰਮ ਦੇ ਸਿਧਾਂਤਾਂ ਨੂੰ ਸਮਝਣ ਵਿੱਚ ਅਸਮਰਥ ਹਨ, ਉਹ ਅਸਲੀਅਤ ਨਹੀਂ ਜਾਣਦੇ, ਅਤੇ ਇਸ ਲਈ ਪ੍ਰਵੇਸ਼ ਦੇ ਆਪਣੇ ਰਸਤੇ ਬਾਰੇ ਉਹ ਹਮੇਸ਼ਾ ਨਕਾਰਾਤਮਕ ਸੋਚ ਰੱਖਦੇ ਹਨ। ਉਹ ਪਰਮੇਸ਼ੁਰ ਦੀਆਂ ਮੰਗਾਂ ਨੂੰ ਦੂਰੋਂ ਦੇਖਦੇ ਹਨ, ਅਤੇ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਹੁੰਦੇ ਹਨ; ਉਹ ਸਿਰਫ਼ ਇਹ ਦੇਖਦੇ ਹਨ ਕਿ ਪਰਮੇਸ਼ੁਰ ਦੇ ਵਚਨ ਸੱਚਮੁੱਚ ਵਧੀਆ ਹਨ, ਪਰ ਉਹ ਪ੍ਰਵੇਸ਼ ਕਰਨ ਦਾ ਰਸਤਾ ਨਹੀਂ ਲੱਭ ਸਕਦੇ। ਪਵਿੱਤਰ ਆਤਮਾ ਇਸ ਸਿਧਾਂਤ ਨਾਲ ਕੰਮ ਕਰਦਾ ਹੈ: ਲੋਕਾਂ ਦੇ ਸਹਿਯੋਗ, ਉਨ੍ਹਾਂ ਵੱਲੋਂ ਸਰਗਰਮੀ ਨਾਲ ਪ੍ਰਾਰਥਨਾ ਕਰਨ, ਤਲਾਸ਼ ਕਰਨ ਅਤੇ ਪਰਮੇਸ਼ੁਰ ਦੇ ਵਧੇਰੇ ਨੇੜੇ ਆਉਣ ਰਾਹੀਂ, ਨਤੀਜੇ ਹਾਸਲ ਕੀਤੇ ਜਾ ਸਕਦੇ ਹਨ ਅਤੇ ਪਵਿੱਤਰ ਆਤਮਾ ਦੁਆਰਾ ਉਨ੍ਹਾਂ ਅੰਦਰ ਚਾਨਣ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ। ਇਹ ਗੱਲ ਨਹੀਂ ਹੈ ਕਿ ਪਵਿੱਤਰ ਆਤਮਾ ਇੱਕਤਰਫ਼ਾ ਤੌਰ ’ਤੇ ਕੰਮ ਕਰਦਾ ਹੈ, ਜਾਂ ਮਨੁੱਖ ਇੱਕਤਰਫ਼ਾ ਤੌਰ ’ਤੇ ਕੰਮ ਕਰਦਾ ਹੈ। ਦੋਨੋਂ ਹੀ ਜ਼ਰੂਰੀ ਹਨ, ਅਤੇ ਜਿੰਨਾ ਜ਼ਿਆਦਾ ਲੋਕ ਸਹਿਯੋਗ ਕਰਦੇ ਹਨ, ਅਤੇ ਜਿੰਨਾ ਜ਼ਿਆਦਾ ਉਹ ਪਰਮੇਸ਼ੁਰ ਦੀਆਂ ਮੰਗਾਂ ਦੇ ਮਾਪਦੰਡਾਂ ’ਤੇ ਖਰੇ ਉਤਰਨ ਦਾ ਯਤਨ ਕਰਦੇ ਹਨ, ਉਨ੍ਹਾਂ ਹੀ ਪਵਿੱਤਰ ਆਤਮਾ ਦਾ ਕੰਮ ਵਧੇਰੇ ਮਹਾਨ ਹੁੰਦਾ ਹੈ। ਜਦ ਪਵਿੱਤਰ ਆਤਮਾ ਦੇ ਕੰਮ ਨਾਲ ਲੋਕਾਂ ਦਾ ਅਸਲ ਸਹਿਯੋਗ ਮਿਲ ਜਾਂਦਾ ਹੈ, ਕੇਵਲ ਓਦੋਂ ਹੀ ਅਸਲ ਅਨੁਭਵ ਪੈਦਾ ਹੋ ਸਕਦੇ ਹਨ ਅਤੇ ਪਰਮੇਸ਼ੁਰ ਦੇ ਵਚਨਾਂ ਦਾ ਠੋਸ ਗਿਆਨ ਮਿਲ ਸਕਦਾ ਹੈ। ਹੌਲੀ-ਹੌਲੀ, ਇਸ ਤਰੀਕੇ ਨਾਲ ਅਨੁਭਵ ਕਰਨ ਰਾਹੀਂ, ਆਖਰਕਾਰ ਇੱਕ ਸਿੱਧ ਵਿਅਕਤੀ ਦੀ ਸਿਰਜਣਾ ਹੁੰਦੀ ਹੈ। ਪਰਮੇਸ਼ੁਰ ਗੈਰ-ਕੁਦਰਤੀ ਕੰਮ ਨਹੀਂ ਕਰਦਾ; ਲੋਕਾਂ ਦੀਆਂ ਧਾਰਣਾਵਾਂ ਵਿੱਚ, ਪਰਮੇਸ਼ੁਰ ਸਰਬ ਸ਼ਕਤੀਮਾਨ ਹੈ, ਅਤੇ ਹਰ ਚੀਜ਼ ਪਰਮੇਸ਼ੁਰ ਵੱਲੋਂ ਕੀਤੀ ਜਾਂਦੀ ਹੈ—ਇਸਦਾ ਨਤੀਜਾ ਇਹ ਨਿਕਲਦਾ ਹੈ ਕਿ ਲੋਕ ਚੁੱਪਚਾਪ ਉਡੀਕ ਕਰਦੇ ਹਨ, ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦੇ ਜਾਂ ਪ੍ਰਾਰਥਨਾ ਨਹੀਂ ਕਰਦੇ, ਅਤੇ ਸਿਰਫ਼ ਪਵਿੱਤਰ ਆਤਮਾ ਦੀ ਛੂਹ ਦੀ ਉਡੀਕ ਕਰਦੇ ਹਨ। ਹਾਲਾਂਕਿ, ਸਹੀ ਸਮਝ ਵਾਲੇ ਲੋਕਾਂ ਦਾ ਵਿਸ਼ਵਾਸ ਇਹ ਹੈ: ਪਰਮੇਸ਼ੁਰ ਦੇ ਕੰਮ ਸਿਰਫ਼ ਉੱਥੋਂ ਤੱਕ ਜਾ ਸਕਦੇ ਹਨ ਜਿੱਥੋਂ ਤੱਕ ਮੇਰਾ ਸਹਿਯੋਗ ਜਾਂਦਾ ਹੈ, ਅਤੇ ਮੇਰੇ ਅੰਦਰ ਪਰਮੇਸ਼ੁਰ ਦੇ ਕੰਮ ਦਾ ਪ੍ਰਭਾਵ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਮੈਂ ਸਹਿਯੋਗ ਕਿਵੇਂ ਕਰਦਾ ਹਾਂ। ਜਦ ਪਰਮੇਸ਼ੁਰ ਬੋਲਦਾ ਹੈ, ਤਾਂ ਮੈਨੂੰ ਉਹ ਸਭ ਕਰਨਾ ਚਾਹੀਦਾ ਹੈ ਜੋ ਮੈਂ ਪਰਮੇਸ਼ੁਰ ਦੇ ਵਚਨਾਂ ਨੂੰ ਖੋਜਣ ਅਤੇ ਉਨ੍ਹਾਂ ਦੇ ਪ੍ਰਤੀ ਮਿਹਨਤ ਕਰਨ ਲਈ ਕਰ ਸਕਦਾ ਹਾਂ; ਇਹੀ ਉਹ ਚੀਜ਼ ਹੈ ਜੋ ਮੈਨੂੰ ਹਾਸਲ ਕਰਨੀ ਚਾਹੀਦੀ ਹੈ।

ਪਤਰਸ ਅਤੇ ਪੌਲੁਸ ਦੀਆਂ ਉਦਾਹਰਣਾਂ ਵਿੱਚ, ਤੁਸੀਂ ਸਪਸ਼ਟ ਰੂਪ ਵਿੱਚ ਦੇਖ ਸਕਦੇ ਹੋ ਕਿ ਇਹ ਪਤਰਸ ਸੀ ਜਿਸਨੇ ਅਸਲੀਅਤ ਵੱਲ ਸਭ ਤੋਂ ਵੱਧ ਧਿਆਨ ਦਿੱਤਾ ਸੀ। ਜੋ ਕੁਝ ਪਤਰਸ ਨੇ ਸਹਾਰਿਆ, ਉਸ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਅਨੁਭਵ ਉਨ੍ਹਾਂ ਲੋਕਾਂ ਦੇ ਸਬਕਾਂ ਦਾ ਨਿਚੋੜ ਹਨ ਜੋ ਅਤੀਤ ਵਿੱਚ ਫੇਲ੍ਹ ਹੋ ਗਏ ਸੀ, ਅਤੇ ਇਹ ਕਿ ਉਸਨੇ ਅਤੀਤ ਦੇ ਸੰਤਾਂ ਦੇ ਮਜ਼ਬੂਤ ਪਹਿਲੂਆਂ ਨੂੰ ਆਪਣੇ ਅੰਦਰ ਸਮਾ ਲਿਆ ਸੀ। ਇਸ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਪਤਰਸ ਦੇ ਅਨੁਭਵ ਕਿੰਨੇ ਅਸਲੀ ਸਨ, ਇਹ ਕਿ ਲੋਕ ਇਹਨਾਂ ਅਨੁਭਵਾਂ ਤੱਕ ਪਹੁੰਚਣ ਅਤੇ ਇਹਨਾਂ ਨੂੰ ਛੂਹਣ, ਅਤੇ ਇਹਨਾਂ ਨੂੰ ਹਾਸਲ ਕਰਨ ਦੇ ਸਮਰੱਥ ਹਨ। ਹਾਲਾਂਕਿ ਪੌਲੁਸ ਅਲੱਗ ਸੀ: ਜੋ ਕੁਝ ਉਸਨੇ ਬੋਲਿਆ ਉਹ ਅਸਪਸ਼ਟ ਅਤੇ ਅਦਿੱਖ ਸੀ, ਅਜਿਹੀਆਂ ਚੀਜ਼ਾਂ ਜਿਵੇਂ ਤੀਜੇ ਅਕਾਸ਼ ਤੱਕ ਜਾਣਾ, ਸਿੰਘਾਸਣ ਦੇ ਅਧਿਕਾਰੀ ਬਣਨਾ, ਅਤੇ ਧਾਰਮਿਕਤਾ ਦਾ ਤਾਜ। ਉਸਨੇ ਅਜਿਹੀਆਂ ਗੱਲਾਂ ’ਤੇ ਧਿਆਨ ਕੇਂਦਰਿਤ ਕੀਤਾ ਜੋ ਬਾਹਰੀ ਸਨ: ਅਰਥਾਤ ਰੁਤਬਾ ਅਤੇ ਲੋਕਾਂ ਨੂੰ ਸਿਖਾਉਣਾ, ਆਪਣੀ ਸ੍ਰੇਸ਼ਟਤਾ ਦਾ ਦਿਖਾਵਾ ਕਰਨਾ, ਪਵਿੱਤਰ ਆਤਮਾ ਦੁਆਰਾ ਛੂਹਿਆ ਜਾਣਾ, ਅਤੇ ਇਹੋ ਜਿਹੀਆਂ ਹੋਰ ਗੱਲਾਂ। ਉਸ ਨੇ ਜਿਨ੍ਹਾਂ ਗੱਲਾਂ ਦੀ ਪੈਰਵਾਈ ਕੀਤੀ ਉਨ੍ਹਾਂ ਵਿੱਚੋਂ ਕੋਈ ਵੀ ਚੀਜ਼ ਅਸਲ ਨਹੀਂ ਸੀ, ਅਤੇ ਇਸਦਾ ਜ਼ਿਆਦਾਤਰ ਹਿੱਸਾ ਕਲਪਨਾ ਸੀ, ਅਤੇ ਇਸ ਤਰ੍ਹਾਂ ਇਹ ਦੇਖਿਆ ਜਾ ਸਕਦਾ ਹੈ ਕਿ ਉਹ ਸਭ ਜੋ ਗੈਰ-ਕੁਦਰਤੀ ਹੈ, ਜਿਵੇਂ ਕਿ ਪਵਿੱਤਰ ਆਤਮਾ ਲੋਕਾਂ ਨੂੰ ਕਿੰਨ੍ਹਾ ਕੁ ਛੂਹੰਦਾ ਹੈ, ਉਹ ਮਹਾਨ ਅਨੰਦ ਜਿਸਦਾ ਲੋਕ ਮਜ਼ਾ ਲੈਂਦੇ ਹਨ, ਤੀਜੇ ਅਕਾਸ਼ ਨੂੰ ਜਾਣਾ, ਜਾਂ ਉਹ ਕਿਸ ਹੱਦ ਤੱਕ ਆਪਣੀ ਬਕਾਇਦਾ ਸਿਖਲਾਈ ਦਾ ਮਜ਼ਾ ਲੈਂਦੇ ਹਨ, ਉਹ ਕਿਸ ਹੱਦ ਤੱਕ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨ ਦਾ ਅਨੰਦ ਲੈਂਦੇ ਹਨ—ਇਹਨਾਂ ਵਿੱਚੋਂ ਕੁਝ ਵੀ ਅਸਲੀ ਨਹੀਂ ਹੈ। ਪਵਿੱਤਰ ਆਤਮਾ ਦਾ ਸਾਰਾ ਕੰਮ ਸਧਾਰਣ ਅਤੇ ਅਸਲੀ ਹੈ। ਜਦ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦਾ ਅਤੇ ਪ੍ਰਾਰਥਨਾ ਕਰਦਾ ਹੈਂ, ਤਾਂ ਤੂੰ ਅੰਦਰੋਂ ਉੱਜਲਾ ਅਤੇ ਸਥਿਰ ਹੁੰਦਾ ਹੈਂ, ਬਾਹਰੀ ਸੰਸਾਰ ਤੇਰੇ ਜੀਵਨ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ; ਅੰਦਰੋਂ, ਤੂੰ ਪਰਮੇਸ਼ੁਰ ਨੂੰ ਪਿਆਰ ਕਰਨ ਲਈ ਤਿਆਰ ਹੁੰਦਾ ਹੈਂ, ਤੂੰ ਸਕਾਰਾਤਮਕ ਚੀਜ਼ਾਂ ਕਰਨ ਲਈ ਤਿਆਰ ਹੁੰਦਾ ਹੈਂ, ਅਤੇ ਤੂੰ ਬੁਰੇ ਸੰਸਾਰ ਨੂੰ ਨਫ਼ਰਤ ਕਰਦਾ ਹੈਂ। ਇਹੀ ਪਰਮੇਸ਼ੁਰ ਵਿੱਚ ਰਹਿ ਕੇ ਜੀਉਣਾ ਹੈ। ਇਹ, ਜਿਵੇਂ ਕਿ ਲੋਕ ਕਹਿੰਦੇ ਹਨ, ਮਹਾਨ ਅਨੰਦ ਦਾ ਅਨੁਭਵ ਨਹੀਂ ਹੈ—ਅਜਿਹੀ ਗੱਲਬਾਤ ਅਸਲ ਨਹੀਂ ਹੈ। ਅੱਜ, ਹਰੇਕ ਚੀਜ਼ ਅਸਲੀਅਤ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਪਰਮੇਸ਼ੁਰ ਵੱਲੋਂ ਕੀਤਾ ਜਾਣ ਵਾਲਾ ਹਰੇਕ ਕੰਮ ਅਸਲ ਹੁੰਦਾ ਹੈ, ਅਤੇ ਤੈਨੂੰ ਆਪਣੇ ਅਨੁਭਵਾਂ ਵਿੱਚ ਪਰਮੇਸ਼ੁਰ ਨੂੰ ਅਸਲ ਵਿੱਚ ਜਾਣਨ ਵੱਲ ਅਤੇ ਪਰਮੇਸ਼ੁਰ ਦੇ ਕੰਮ ਦੀਆਂ ਪੈੜਾਂ ਨੂੰ ਅਤੇ ਉਨ੍ਹਾਂ ਸਾਧਨਾਂ ਨੂੰ ਖੋਜਣ ਉੱਤੇ ਧਿਆਨ ਲਗਾਉਣਾ ਚਾਹੀਦਾ ਹੈ ਜਿਨ੍ਹਾਂ ਨਾਲ ਪਵਿੱਤਰ ਆਤਮਾ ਲੋਕਾਂ ਨੂੰ ਛੂੰਹਦਾ ਅਤੇ ਉਨ੍ਹਾਂ ਅੰਦਰ ਚਾਨਣ ਕਰਦਾ ਹੈ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈਂ ਅਤੇ ਪ੍ਰਾਰਥਨਾ ਕਰਦਾ ਹੈਂ, ਅਤੇ ਅਜਿਹੇ ਤਰੀਕੇ ਨਾਲ ਸਹਿਯੋਗ ਕਰਦਾ ਹੈਂ ਜੋ ਵਧੇਰੇ ਅਸਲੀ ਹੈ, ਅਤੇ ਲੰਘ ਚੁੱਕੇ ਸਮਿਆਂ ਵਿੱਚੋਂ ਭਲੀਆਂ ਗੱਲਾਂ ਨੂੰ ਆਤਮਸਾਤ ਕਰਦਾ ਹੈਂ, ਅਤੇ ਪਤਰਸ ਵਾਂਗ ਬੁਰੀਆਂ ਗੱਲਾਂ ਨੂੰ ਰੱਦ ਕਰਦਾ ਹੈਂ, ਜੇ ਤੂੰ ਆਪਣੇ ਕੰਨਾਂ ਨਾਲ ਸੁਣਦਾ ਹੈਂ ਅਤੇ ਆਪਣੀਆਂ ਅੱਖਾਂ ਨਾਲ ਗਹੁ ਕਰਦਾ ਹੈਂ, ਅਕਸਰ ਪ੍ਰਾਰਥਨਾ ਕਰਦਾ ਹੈਂ ਅਤੇ ਆਪਣੇ ਦਿਲ ਵਿੱਚ ਵਿਚਾਰ ਕਰਦਾ ਹੈਂ ਤੇ ਪਰਮੇਸ਼ੁਰ ਦੇ ਕੰਮ ਵਿੱਚ ਸਹਿਯੋਗ ਕਰਨ ਲਈ ਜੋ ਵੀ ਕਰ ਸਕੇਂ ਉਹ ਕਰਦਾ ਹੈਂ, ਤਾਂ ਪਰਮੇਸ਼ੁਰ ਯਕੀਨੀ ਤੌਰ ’ਤੇ ਤੇਰਾ ਮਾਰਗ-ਦਰਸ਼ਨ ਕਰੇਗਾ।

ਪਿਛਲਾ: ਪਰਮੇਸ਼ੁਰ ਦੀ ਇੱਛਾ ਦੇ ਨਾਲ ਤਾਲੇਮਲ ਵਿੱਚ ਸੇਵਾ ਕਿਵੇਂ ਕਰੀਏ

ਅਗਲਾ: ਪਰਮੇਸ਼ੁਰ ਦੁਆਰਾ ਮਨੁੱਖ ਦੀ ਵਰਤੋਂ ਸੰਬੰਧੀ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ