ਪਰਮੇਸ਼ੁਰ ਦੁਆਰਾ ਮਨੁੱਖ ਦੀ ਵਰਤੋਂ ਸੰਬੰਧੀ

ਕੋਈ ਵੀ ਸੁਤੰਤਰ ਰੂਪ ਵਿੱਚ ਜੀਉਣ ਦੇ ਸਮਰੱਥ ਨਹੀਂ ਹੈ ਸਿਵਾਏ ਉਨ੍ਹਾਂ ਦੇ, ਜਿਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਵਿਸ਼ੇਸ਼ ਦਿਸ਼ਾ ਅਤੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਕਾਰਜ ਅਤੇ ਚਰਵਾਹੀ ਕਰਨ ਦੀ ਲੋੜ ਹੈ ਜਿਹੜੇ ਪਰਮੇਸ਼ੁਰ ਦੁਆਰਾ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਹਰ ਯੁਗ ਵਿੱਚ ਪਰਮੇਸ਼ੁਰ ਵੱਖੋ-ਵੱਖ ਲੋਕਾਂ ਨੂੰ ਉਭਾਰਦਾ ਹੈ ਜਿਹੜੇ ਉਸ ਦੇ ਕਾਰਜ ਖ਼ਾਤਰ ਕਲੀਸਿਆਵਾਂ ਦੀ ਚਰਵਾਹੀ ਕਰਨ ਲਈ ਸਰਗਰਮੀ ਨਾਲ ਕੰਮ ਕਰਦੇ ਫਿਰਦੇ ਹਨ। ਕਹਿਣ ਦਾ ਭਾਵ ਹੈ, ਪਰਮੇਸ਼ੁਰ ਦਾ ਕਾਰਜ ਉਨ੍ਹਾਂ ਰਾਹੀਂ ਕੀਤਾ ਜਾਣਾ ਜ਼ਰੂਰੀ ਹੈ ਜਿਨ੍ਹਾਂ ਨੂੰ ਉਹ ਕਿਰਪਾਪੂਰਵਕ ਵੇਖਦਾ ਹੈ ਅਤੇ ਜਿਨ੍ਹਾਂ ਨੂੰ ਉਹ ਪ੍ਰਵਾਨ ਕਰਦਾ ਹੈ; ਪਵਿੱਤਰ ਆਤਮਾ ਨੇ ਉਨ੍ਹਾਂ ਵਿਚਲਾ ਉਹ ਹਿੱਸਾ ਲਾਜ਼ਮੀ ਤੌਰ ਤੇ ਵਰਤਣਾ ਹੈ ਜਿਹੜਾ ਵਰਤਣ ਦੇ ਯੋਗ ਹੈ ਤਾਂ ਜੋ ਪਵਿੱਤਰ ਆਤਮਾ ਕਾਰਜ ਕਰ ਸਕੇ, ਅਤੇ ਪਵਿੱਤਰ ਆਤਮਾ ਦੁਆਰਾ ਸੰਪੂਰਣ ਕੀਤੇ ਜਾਣ ਸਦਕਾ ਪਰਮੇਸ਼ੁਰ ਦੁਆਰਾ ਉਨ੍ਹਾਂ ਨੂੰ ਵਰਤੋਂ ਵਾਸਤੇ ਢੁਕਵਾਂ ਬਣਾਇਆ ਜਾਂਦਾ ਹੈ। ਕਿਉਂਕਿ ਸਮਝਣ ਦੀ ਮਨੁੱਖ ਦੀ ਯੋਗਤਾ ਕਾਫ਼ੀ ਘੱਟ ਹੈ, ਇਸ ਲਈ ਉਸ ਦੀ ਉਨ੍ਹਾਂ ਦੁਆਰਾ ਚਰਵਾਹੀ ਕਰਨਾ ਜ਼ਰੂਰੀ ਹੈ ਜਿਹੜੇ ਪਰਮੇਸ਼ੁਰ ਦੁਆਰਾ ਵਰਤੇ ਜਾਂਦੇ ਹਨ; ਪਰਮੇਸ਼ੁਰ ਦੁਆਰਾ ਮੂਸਾ ਦੀ ਵਰਤੋਂ ਸੰਬੰਧੀ ਵੀ ਇਹੋ ਗੱਲ ਸੀ, ਜਿਸ ਵਿੱਚ ਉਸ ਨੇ ਕਾਫ਼ੀ ਕੁਝ ਵੇਖਿਆ ਜਿਹੜਾ ਉਸ ਵੇਲੇ ਵਰਤੋਂ ਲਈ ਢੁਕਵਾਂ ਸੀ, ਅਤੇ ਜਿਹੜਾ ਉਸ ਨੇ ਉਸ ਪੜਾਅ ਦੌਰਾਨ ਪਰਮੇਸ਼ੁਰ ਦਾ ਕਾਰਜ ਕਰਨ ਲਈ ਵਰਤਿਆ। ਇਸ ਪੜਾਅ ਵਿੱਚ, ਪਰਮੇਸ਼ੁਰ ਇੱਕ ਮਨੁੱਖ ਨੂੰ ਵਰਤਦਾ ਹੈ ਜਿਸ ਦੌਰਾਨ ਉਸ ਦੇ ਉਸ ਹਿੱਸੇ ਦਾ ਫ਼ਾਇਦਾ ਵੀ ਲੈਂਦਾ ਹੈ ਜਿਹੜਾ ਪਵਿੱਤਰ ਆਤਮਾ ਦੁਆਰਾ ਕਾਰਜ ਕਰਨ ਲਈ ਵਰਤਿਆ ਜਾ ਸਕਦਾ ਹੈ, ਅਤੇ ਪਵਿੱਤਰ ਆਤਮਾ ਉਸ ਨੂੰ ਨਿਰਦੇਸ਼ ਵੀ ਦਿੰਦਾ ਹੈ ਅਤੇ ਨਾਲੋ-ਨਾਲ ਬਚਦੇ, ਅਣਵਰਤੋਂਯੋਗ ਹਿੱਸੇ ਨੂੰ ਸੰਪੂਰਣ ਬਣਾਉਂਦਾ ਹੈ।

ਜਿਹੜਾ ਕਾਰਜ ਪਰਮੇਸ਼ੁਰ ਦੁਆਰਾ ਵਰਤੇ ਜਾਣ ਵਾਲੇ ਵਿਅਕਤੀ ਦੁਆਰਾ ਕੀਤਾ ਗਿਆ ਹੈ, ਉਹ ਮਸੀਹ ਜਾਂ ਪਵਿੱਤਰ ਆਤਮਾ ਦੇ ਕਾਰਜ ਵਿੱਚ ਸਹਿਯੋਗ ਕਰਨ ਲਈ ਹੈ। ਇਸ ਮਨੁੱਖ ਨੂੰ ਪਰਮੇਸ਼ੁਰ ਦੁਆਰਾ ਮਨੁੱਖ ਵਿੱਚੋਂ ਉਭਾਰਿਆ ਜਾਂਦਾ ਹੈ, ਉਹ ਪਰਮੇਸ਼ੁਰ ਦੇ ਚੁਣੇ ਹੋਏ ਸਾਰੇ ਮਨੁੱਖਾਂ ਦੀ ਅਗਵਾਈ ਕਰਨ ਲਈ ਹੈ, ਅਤੇ ਮਨੁੱਖੀ ਸਹਿਯੋਗ ਦਾ ਕਾਰਜ ਕਰਨ ਲਈ ਵੀ ਪਰਮੇਸ਼ੁਰ ਦੁਆਰਾ ਉਸ ਨੂੰ ਉਭਾਰਿਆ ਜਾਂਦਾ ਹੈ। ਇਸ ਤਰ੍ਹਾਂ ਦੇ ਕਿਸੇ ਵਿਅਕਤੀ ਦੇ ਨਾਲ, ਜਿਹੜਾ ਮਨੁੱਖੀ ਸਹਿਯੋਗ ਦਾ ਕੰਮ ਕਰਨ ਦੇ ਯੋਗ ਹੈ, ਮਨੁੱਖ ਪ੍ਰਤੀ ਪਰਮੇਸ਼ੁਰ ਦੀਆਂ ਵਧੇਰੇ ਮੰਗਾਂ ਅਤੇ ਉਹ ਕੰਮ ਜਿਹੜਾ ਪਵਿੱਤਰ ਆਤਮਾ ਨੇ ਮਨੁੱਖ ਵਿੱਚ ਲਾਜ਼ਮੀ ਤੌਰ ਤੇ ਕਰਨਾ ਹੈ, ਉਸ ਰਾਹੀਂ ਹਾਸਲ ਕੀਤੇ ਜਾ ਸਕਦੇ ਹਨ। ਇਸ ਨੂੰ ਕਹਿਣ ਦਾ ਦੂਜਾ ਤਰੀਕਾ ਇਸ ਤਰ੍ਹਾਂ ਹੈ: ਇਸ ਮਨੁੱਖ ਨੂੰ ਵਰਤਣ ਦਾ ਪਰਮੇਸ਼ੁਰ ਦਾ ਮਨੋਰਥ ਇਹ ਹੈ ਕਿ ਉਹ ਸਾਰੇ ਜਿਹੜੇ ਪਰਮੇਸ਼ੁਰ ਦਾ ਪਿੱਛਾ ਕਰਦੇ ਹਨ, ਪਰਮੇਸ਼ੁਰ ਦੀ ਇੱਛਾ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਨ, ਅਤੇ ਪਰਮੇਸ਼ੁਰ ਦੀਆਂ ਵਧੇਰੇ ਮੰਗਾਂ ਨੂੰ ਪੂਰਾ ਕਰ ਸਕਦੇ ਹਨ। ਕਿਉਂਕਿ ਲੋਕ ਪਰਮੇਸ਼ੁਰ ਦੇ ਵਚਨਾਂ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸਿੱਧੇ ਤੌਰ ਤੇ ਸਮਝਣ ਦੇ ਅਸਮਰਥ ਹਨ, ਇਸ ਲਈ ਪਰਮੇਸ਼ੁਰ ਨੇ ਕਿਸੇ ਨੂੰ ਉਭਾਰਿਆ ਹੈ ਜਿਸ ਨੂੰ ਇਸ ਤਰ੍ਹਾਂ ਦਾ ਕਾਰਜ ਕਰਨ ਲਈ ਵਰਤਿਆ ਜਾਂਦਾ ਹੈ। ਇਹ ਵਿਅਕਤੀ ਜਿਹੜਾ ਪਰਮੇਸ਼ੁਰ ਦੁਆਰਾ ਵਰਤਿਆ ਜਾਂਦਾ ਹੈ, ਨੂੰ ਇੱਕ ਜ਼ਰੀਆ ਵੀ ਕਿਹਾ ਜਾ ਸਕਦਾ ਹੈ ਜਿਸ ਰਾਹੀਂ ਪਰਮੇਸ਼ੁਰ ਲੋਕਾਂ ਦਾ ਮਾਰਗਦਰਸ਼ਨ ਕਰਦਾ ਹੈ, ਇੱਕ “ਅਨੁਵਾਦਕ” ਵਜੋਂ ਜਿਹੜਾ ਪਰਮੇਸ਼ੁਰ ਅਤੇ ਮਨੁੱਖ ਵਿਚਾਲੇ ਗੱਲਬਾਤ ਕਰਦਾ ਹੈ। ਇਸ ਤਰ੍ਹਾਂ, ਅਜਿਹਾ ਵਿਅਕਤੀ ਉਨ੍ਹਾਂ ਵਿੱਚੋਂ ਕਿਸੇ ਵਰਗਾ ਨਹੀਂ ਹੈ ਜਿਹੜੇ ਪਰਮੇਸ਼ੁਰ ਦੇ ਘਰ ਵਿੱਚ ਕੰਮ ਕਰਦੇ ਹਨ ਜਾਂ ਜਿਹੜੇ ਉਸ ਦੇ ਰਸੂਲ ਹਨ। ਉਨ੍ਹਾਂ ਵਾਂਗ, ਉਸ ਨੂੰ ਅਜਿਹਾ ਵਿਅਕਤੀ ਕਿਹਾ ਜਾ ਸਕਦਾ ਹੈ ਜਿਹੜਾ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਫਿਰ ਵੀ ਆਪਣੇ ਕੰਮ ਦੀ ਵਾਸਤਵਿਕਤਾ ਅਤੇ ਪਰਮੇਸ਼ੁਰ ਦੁਆਰਾ ਆਪਣੀ ਵਰਤੋਂ ਦੇ ਪਿਛੋਕੜ ਪੱਖੋਂ ਉਹ ਦੂਸਰੇ ਸੇਵਕਾਂ ਅਤੇ ਰਸੂਲਾਂ ਨਾਲੋਂ ਕਾਫ਼ੀ ਭਿੰਨ ਹੈ। ਆਪਣੇ ਕੰਮ ਦੀ ਵਾਸਤਵਿਕਤਾ ਅਤੇ ਆਪਣੀ ਵਰਤੋਂ ਦੇ ਪਿਛੋਕੜ ਦੇ ਸੰਦਰਭ ਵਿੱਚ, ਪਰਮੇਸ਼ੁਰ ਦੁਆਰਾ ਵਰਤਿਆ ਜਾਣ ਵਾਲਾ ਮਨੁੱਖ ਉਸ ਦੁਆਰਾ ਉਭਾਰਿਆ ਜਾਂਦਾ ਹੈ, ਉਸ ਨੂੰ ਪਰਮੇਸ਼ੁਰ ਦੁਆਰਾ ਪਰਮੇਸ਼ੁਰ ਦੇ ਕਾਰਜ ਲਈ ਤਿਆਰ ਕੀਤਾ ਜਾਂਦਾ ਹੈ, ਅਤੇ ਉਹ ਖ਼ੁਦ ਪਰਮੇਸ਼ੁਰ ਦੇ ਕਾਰਜ ਵਿੱਚ ਸਹਿਯੋਗ ਕਰਦਾ ਹੈ। ਕੋਈ ਵੀ ਵਿਅਕਤੀ ਕਦੇ ਵੀ ਆਪਣੇ ਸਿਵਾਏ ਆਪਣਾ ਕੰਮ ਨਹੀਂ ਕਰ ਸਕਦਾ—ਇਹ ਮਨੁੱਖੀ ਸਹਿਯੋਗ ਹੈ ਜੋ ਈਸ਼ਵਰੀ ਕਾਰਜ ਦੇ ਨਾਲ-ਨਾਲ ਜ਼ਰੂਰੀ ਹੈ। ਇਸੇ ਦੌਰਾਨ, ਦੂਸਰੇ ਸੇਵਕਾਂ ਜਾਂ ਰਸੂਲਾਂ ਦੁਆਰਾ ਕੀਤਾ ਜਾਣ ਵਾਲਾ ਕਾਰਜ ਹਰ ਯੁਗ ਦੌਰਾਨ ਕਲੀਸਿਆਵਾਂ ਲਈ ਪ੍ਰਬੰਧਾਂ ਦੇ ਕਈ ਪੱਖਾਂ ਦਾ ਮਹਿਜ਼ ਸੰਚਾਰ ਅਤੇ ਲਾਗੂਕਰਨ ਹੈ, ਜਾਂ ਇਸ ਤੋਂ ਬਿਨਾਂ, ਕਲੀਸਿਆ ਦੀ ਜੀਵਨ-ਸ਼ੈਲੀ ਨੂੰ ਕਾਇਮ ਰੱਖਣ ਖ਼ਾਤਰ ਜੀਵਨ ਦੇ ਮਹਿਜ਼ ਸੌਖੇ ਪ੍ਰਬੰਧ ਦਾ ਕਾਰਜ ਹੈ। ਇਨ੍ਹਾਂ ਸੇਵਕਾਂ ਅਤੇ ਰਸੂਲਾਂ ਨੂੰ ਪਰਮੇਸ਼ੁਰ ਦੁਆਰਾ ਨਿਯੁਕਤ ਨਹੀਂ ਕੀਤਾ ਜਾਂਦਾ, ਉਨ੍ਹਾਂ ਨੂੰ ਉਹ ਲੋਕ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ ਜਿਹੜੇ ਪਵਿੱਤਰ ਆਤਮਾ ਦੁਆਰਾ ਵਰਤੇ ਜਾਂਦੇ ਹਨ। ਉਹ ਕਲੀਸਿਆਵਾਂ ਵਿੱਚੋਂ ਚੁਣੇ ਜਾਂਦੇ ਹਨ ਅਤੇ, ਉਨ੍ਹਾਂ ਨੂੰ ਕੁਝ ਸਮੇਂ ਲਈ ਸਿੱਖਿਅਤ ਅਤੇ ਤਿਆਰ ਕੀਤੇ ਜਾਣ ਤੋਂ ਬਾਅਦ ਜਿਹੜੇ ਢੁਕਵੇਂ ਹਨ, ਉਹ ਰੱਖ ਲਏ ਜਾਂਦੇ ਹਨ, ਜਦ ਕਿ ਉਹ ਜਿਹੜੇ ਅਢੁਕਵੇਂ ਹਨ, ਉੱਥੇ ਭੇਜ ਦਿੱਤੇ ਜਾਂਦੇ ਹਨ ਜਿੱਥੋਂ ਉਹ ਆਏ ਸਨ। ਇਹ ਲੋਕ ਕਲੀਸਿਆਵਾਂ ਵਿੱਚੋਂ ਚੁਣੇ ਜਾਂਦੇ ਹਨ ਜਿਸ ਕਾਰਨ ਕੁਝ ਆਗੂ ਬਣਨ ਮਗਰੋਂ ਆਪਣੇ ਅਸਲੀ ਰੰਗ ਵਿਖਾਉਂਦੇ ਹਨ, ਅਤੇ ਕੁਝ ਕਈ ਮਾੜੀਆਂ ਚੀਜ਼ਾਂ ਵੀ ਕਰਦੇ ਹਨ ਤੇ ਆਖ਼ਰ ਨੂੰ ਖ਼ਤਮ ਹੋ ਕੇ ਰਹਿੰਦੇ ਹਨ। ਦੂਜੇ ਪਾਸੇ, ਉਹ ਮਨੁੱਖ ਜਿਹੜਾ ਪਰਮੇਸ਼ੁਰ ਦੁਆਰਾ ਵਰਤਿਆ ਜਾਂਦਾ ਹੈ, ਉਹ ਹੈ ਜਿਹੜਾ ਪਰਮੇਸ਼ੁਰ ਦੁਆਰਾ ਤਿਆਰ ਕੀਤਾ ਗਿਆ ਹੈ, ਅਤੇ ਜਿਹੜਾ ਖ਼ਾਸ ਯੋਗਤਾ ਰੱਖਦਾ ਹੈ, ਅਤੇ ਜਿਸ ਅੰਦਰ ਮਨੁੱਖਤਾ ਹੈ। ਉਸ ਨੂੰ ਪਵਿੱਤਰ ਆਤਮਾ ਦੁਆਰਾ ਪਹਿਲਾਂ ਹੀ ਤਿਆਰ ਅਤੇ ਸੰਪੂਰਣ ਕੀਤਾ ਗਿਆ ਹੈ, ਅਤੇ ਉਸ ਦਾ ਪਵਿੱਤਰ ਆਤਮਾ ਦੁਆਰਾ ਪੂਰੀ ਤਰ੍ਹਾਂ ਮਾਰਗਦਰਸ਼ਨ ਕੀਤਾ ਜਾਂਦਾ ਹੈ, ਅਤੇ, ਵਿਸ਼ੇਸ਼ ਤੌਰ ਤੇ ਜਦੋਂ ਉਸ ਦੇ ਕਾਰਜ ਦੀ ਗੱਲ ਆਉਂਦੀ ਹੈ, ਤਾਂ ਉਸ ਨੂੰ ਪਵਿੱਤਰ ਆਤਮਾ ਦੁਆਰਾ ਨਿਰਦੇਸ਼ ਅਤੇ ਹੁਕਮ ਦਿੱਤਾ ਜਾਂਦਾ ਹੈ—ਜਿਸ ਦੇ ਨਤੀਜੇ ਵਜੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੀ ਅਗਵਾਈ ਕਰਨ ਦੇ ਰਾਹ 'ਤੇ ਜ਼ਰਾ ਵੀ ਪਥ-ਭ੍ਰਿਸ਼ਟਤਾ ਨਹੀਂ ਹੈ, ਕਿਉਂਕਿ ਪਰਮੇਸ਼ੁਰ ਆਪਣੇ ਸਵੈ-ਕਾਰਜ ਦੀ ਯਕੀਨਨ ਜ਼ਿੰਮੇਦਾਰੀ ਲੈਂਦਾ ਹੈ, ਅਤੇ ਪਰਮੇਸ਼ੁਰ ਹਰ ਸਮੇਂ ਆਪਣਾ ਸਵੈ-ਕਾਰਜ ਕਰਦਾ ਹੈ।

ਪਿਛਲਾ: ਅਸਲੀਅਤ ਨੂੰਕਿਵੇਂ ਜਾਣੀਏ

ਅਗਲਾ: ਤੁਹਾਨੂੰ ਸੱਚਾਈ ਨੂੰ ਸਮਝ ਲੈਣ ਤੋਂ ਬਾਅਦ, ਇਸਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ