ਪਰਮੇਸ਼ੁਰ ਦੀ ਇੱਛਾ ਦੇ ਨਾਲ ਤਾਲੇਮਲ ਵਿੱਚ ਸੇਵਾ ਕਿਵੇਂ ਕਰੀਏ

ਜਦੋਂ ਕੋਈ ਪਰਮੇਸ਼ੁਰ ’ਤੇ ਵਿਸ਼ਵਾਸ ਕਰਦਾ ਹੈ, ਤਾਂ ਉਸ ਨੂੰ ਪਰਮੇਸ਼ੁਰ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ? ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਨੂੰ ਕਿਹੜੀਆਂ ਸ਼ਰਤਾਂ ਨੂੰ ਪੂਰਾ ਕਰਨਾ ਅਤੇ ਕਿਹੜੀਆਂ ਸੱਚਾਈਆਂ ਨੂੰ ਸਮਝਣਾ ਚਾਹੀਦਾ ਹੈ? ਅਤੇ ਤੁਸੀਂ ਆਪਣੀ ਸੇਵਾ ਵਿੱਚ ਕਿੱਥੇ ਭਟਕ ਸਕਦੇ ਹੋ। ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਦੇ ਉੱਤਰ ਪਤਾ ਹੋਣੇ ਚਾਹੀਦੇ ਹਨ। ਇਹ ਮੁੱਦੇ ਇਸ ਗੱਲ ਨੂੰ ਛੂੰਹਦੇ ਹਨ ਕਿ ਤੁਸੀਂ ਪਰਮੇਸ਼ੁਰ ਤੇ ਕਿਸ ਤਰ੍ਹਾਂ ਵਿਸ਼ਵਾਸ ਰੱਖਦੇ ਹੋ ਅਤੇ ਤੁਸੀਂ ਪਵਿੱਤਰ ਆਤਮਾ ਦੇ ਵਿਖਾਏ ਹੋਏ ਰਾਹ ਤੇ ਕਿਵੇਂ ਚੱਲਦੇ ਹੋ ਅਤੇ ਸਾਰੀਆਂ ਚੀਜ਼ਾਂ ਨੂੰ ਕਿਵੇਂ ਪਰਮੇਸ਼ੁਰ ਦੀ ਅਧੀਨਤਾਈ ਵਿੱਚ ਸੌਂਪਦੇ ਹੋ, ਇਸ ਤਰ੍ਹਾਂ ਤੁਸੀਂ ਆਪਣੇ ਅੰਦਰ ਪਰਮੇਸ਼ੁਰ ਦੇ ਕੰਮ ਦੇ ਹਰੇਕ ਕਦਮ ਨੂੰ ਸਮਝ ਪਾਉਂਦੇ ਹੋ। ਜਦੋਂ ਤੁਸੀਂ ਇਸ ਬਿੰਦੂ ਤੇ ਪਹੁੰਚਦੇ ਹੋ, ਤਾਂ ਤੁਸੀਂ ਇਨ੍ਹਾਂ ਗੱਲਾਂ ਦੀ ਸ਼ਲਾਘਾ ਕਰੋਗੇ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਕੀ ਹੈ, ਪਰਮੇਸ਼ੁਰ ਵਿੱਚ ਸਹੀ ਢੰਗ ਨਾਲ ਵਿਸ਼ਵਾਸ ਕਿਵੇਂ ਕਰਨਾ ਹੈ ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਕੰਮ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਇਹ ਤੁਹਾਨੂੰ ਪਰਮੇਸ਼ੁਰ ਦੇ ਕੰਮ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਅਤੇ ਸੰਪੂਰਣ ਤੌਰ ਤੇ ਆਗਿਆਕਾਰੀ ਬਣਾ ਦੇਵੇਗਾ; ਤੁਸੀਂ ਪਰਮੇਸ਼ੁਰ ਦੇ ਕੰਮ ਦੀ ਪੜਤਾਲ ਕਰਨਾ ਤਾਂ ਦੂਰ, ਇਸ ਦਾ ਨਿਆਂ ਜਾਂ ਵਿਸ਼ਲੇਸ਼ਣ ਤੱਕ ਨਹੀਂ ਕਰੋਗੇ। ਇੰਨਾ ਕਿ ਤੁਸੀਂ ਸਾਰੇ ਮੌਤ ਤੱਕ ਪਰਮੇਸ਼ੁਰ ਦੇ ਆਗਿਆਕਾਰੀ ਹੋਣ ਦੇ ਯੋਗ ਹੋਵੋਗੇ ਜਿਸ ਨਾਲ ਪਰਮੇਸ਼ੁਰ ਤੁਹਾਡਾ ਇੱਕ ਭੇਡ ਵਾਂਗ ਮਾਰਗਦਰਸ਼ਨ ਕਰੇਗਾ ਅਤੇ ਤੁਹਾਨੂੰ ਘਾਤ ਕਰੇਗਾ, ਤਾਂ ਕਿ ਤੁਸੀਂ ਸਾਰੇ 1990 ਦੇ ਦਹਾਕੇ ਦੇ ਪਤਰਸ ਬਣ ਸਕੋ ਅਤੇ ਜ਼ਰਾ ਜਿੰਨੀ ਵੀ ਸ਼ਿਕਾਇਤ ਕੀਤੇ ਬਿਨ੍ਹਾਂ, ਸਲੀਬ ਦੇ ਉੱਤੇ ਵੀ ਪਰਮੇਸ਼ੁਰ ਨੂੰ ਪਿਆਰ ਕਰ ਸਕੋ। ਸਿਰਫ ਤਾਂ ਹੀ ਤੁਸੀਂ 1990 ਦੇ ਦਹਾਕੇ ਦੇ ਪਤਰਸਾਂ ਦੇ ਵਾਂਗ ਜੀਵਨ ਜੀਉਣ ਦੇ ਯੋਗ ਹੋਵੋਗੇ।

ਹਰ ਕੋਈ ਜਿਸ ਨੇ ਸੰਕਲਪ ਲਿਆ ਹੈ ਉਹ ਪਰਮੇਸ਼ੁਰ ਦੀ ਸੇਵਾ ਕਰ ਸਕਦਾ ਹੈ-ਪਰ ਅਜਿਹਾ ਹੋਣਾ ਚਾਹੀਦਾ ਹੈ ਕਿ ਸਿਰਫ ਉਹ ਹੀ ਜੋ ਪਰਮੇਸ਼ੁਰ ਦੀ ਇੱਛਾ ’ਤੇ ਪੂਰਾ ਧਿਆਨ ਦਿੰਦੇ ਅਤੇ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸਮਝਦੇ ਹਨ ਪਰਮੇਸ਼ੁਰ ਦੀ ਸੇਵਾ ਕਰਨ ਦੇ ਯੋਗ ਅਤੇ ਹੱਕਦਾਰ ਹਨ। ਮੈਂ ਤੁਹਾਡੇ ਵਿਚਕਾਰ ਇਹ ਵੇਖਿਆ ਹੈ: ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਜਦੋਂ ਤੱਕ ਉਹ ਉਤਸ਼ਾਹ ਨਾਲ ਭਰ ਕੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਫੈਲਾਉਂਦੇ ਹਨ, ਪਰਮੇਸ਼ੁਰ ਦੇ ਲਈ ਸੜਕ ’ਤੇ ਉੱਤਰਦੇ ਹਨ, ਆਪਣੇ ਆਪ ਨੂੰ ਖਰਚ ਕਰਦੇ ਹਨ ਅਤੇ ਪਰਮੇਸ਼ੁਰ ਦੇ ਲਈ ਚੀਜ਼ਾਂ ਤਿਆਗਦੇ ਹਨ ਅਤੇ ਹੋਰ ਵੀ ਅਜਿਹੇ ਕੰਮ ਕਰਦੇ ਹਨ, ਤਾਂ ਇਹੋ ਪਰਮੇਸ਼ੁਰ ਦੀ ਸੇਵਾ ਕਰਨਾ ਹੈ। ਇਸ ਤੋਂ ਵੀ ਵਧੀਕ ਧਰਮੀ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਆਪਣੇ ਹੱਥ ਵਿੱਚ ਇੱਕ ਪਵਿੱਤਰ ਬਾਈਬਲ ਲੈ ਕੇ ਇੱਧਰ-ਉੱਧਰ ਦੌੜੇ ਫਿਰਨ, ਸਵਰਗ ਦੇ ਰਾਜ ਦੀ ਖੁਸ਼ਖਬਰੀ ਨੂੰ ਫੈਲਾਉਣ ਅਤੇ ਤੋਬਾ ਅਤੇ ਪਛਚਾਤਾਪ ਕਰਵਾਉਣ ਦੇ ਰਾਹੀਂ ਲੋਕਾਂ ਨੂੰ ਬਚਾਉਣ ਦਾ ਅਰਥ ਹੀ ਪਰਮੇਸ਼ੁਰ ਦੀ ਸੇਵਾ ਕਰਨਾ ਹੁੰਦਾ ਹੈ। ਬਹੁਤ ਸਾਰੇ ਧਾਰਮਿਕ ਅਧਿਕਾਰੀ ਵੀ ਹਨ ਜੋ ਸੋਚਦੇ ਹਨ ਸੈਮੀਨਰੀ ਵਿੱਚ ਵਧੀਆ ਪੜ੍ਹਾਈ ਅਤੇ ਟ੍ਰੇਨਿੰਗ ਕਰਨ ਤੋਂ ਬਾਅਦ ਚਰਚਾਂ ਵਿੱਚ ਪ੍ਰਚਾਰ ਕਰਨਾ, ਪਵਿੱਤਰ ਬਾਈਬਲ ਦਿਆਂ ਹਵਾਲਿਆਂ ਨੂੰ ਪੜ੍ਹਨ ਦੇ ਦੁਆਰਾ ਲੋਕਾਂ ਨੂੰ ਸਿੱਖਿਆ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ, ਗ਼ਰੀਬ ਇਲਾਕਿਆਂ ਵਿੱਚ ਅਜਿਹੇ ਲੋਕ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨ ਦਾ ਅਰਥ ਬੀਮਾਰਾਂ ਨੂੰ ਚੰਗਾ ਕਰਨਾ ਅਤੇ ਆਪਣੇ ਭੈਣ-ਭਾਈਆਂ ਵਿੱਚੋਂ ਦੁਸ਼ਟ-ਆਤਮਾਵਾਂ ਨੂੰ ਕੱਢਣਾ ਜਾਂ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨਾ, ਜਾਂ ਉਨ੍ਹਾਂ ਦੀ ਸੇਵਾ ਕਰਨਾ ਹੈ। ਤੁਹਾਡੇ ਵਿਚਕਾਰ, ਅਜਿਹੇ ਬਹੁਤ ਸਾਰੇ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨ ਦਾ ਅਰਥ ਪਰਮੇਸ਼ੁਰ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ, ਹਰ ਰੋਜ਼ ਪਰਮੇਸ਼ੁਰ ਦੇ ਸਾਹਮਣੇ ਪ੍ਰਾਰਥਨਾ ਕਰਨਾ ਅਤੇ ਜਗ੍ਹਾ-ਜਗ੍ਹਾ ਕਲੀਸਿਆਵਾਂ ਵਿੱਚ ਜਾਣਾ ਅਤੇ ਸੇਵਾ ਦਾ ਕੰਮ ਕਰਨਾ ਹੈ। ਹੋਰ ਭੈਣ-ਭਰਾ ਵੀ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਸਾਰਾ ਜੀਵਨ ਵਿਆਹ ਨਾ ਕਰਨ, ਜਾਂ ਪਰਿਵਾਰ ਨਾ ਵਸਾਉਣ ਅਤੇ ਆਪਣੀ ਸੰਪੂਰਣ ਹੋਂਦ ਨੂੰ ਪਰਮੇਸ਼ੁਰ ਦੇ ਸਾਹਮਣੇ ਸਮਰਪਿਤ ਕਰ ਦੇਣ ਦਾ ਅਰਥ ਹੀ ਪਰਮੇਸ਼ੁਰ ਦੀ ਸੇਵਾ ਕਰਨਾ ਹੈ। ਫਿਰ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਸਲ ਵਿੱਚ ਪਰਮੇਸ਼ੁਰ ਦੀ ਸੇਵਾ ਕਰਨ ਦਾ ਕੀ ਅਰਥ ਹੈ। ਭਾਵੇਂ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਇੰਨੇ ਲੋਕ ਹਨ ਜਿੰਨੇ ਆਕਾਸ਼ ਵਿੱਚ ਤਾਰੇ, ਪਰ ਉਨ੍ਹਾਂ ਲੋਕਾਂ ਦੀ ਗਿਣਤੀ ਜੋ ਸਿੱਧੇ ਤੌਰ ਤੇ ਸੇਵਾ ਕਰ ਸਕਦੇ ਹਨ ਅਤੇ ਜੋ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੇਵਾ ਕਰਨ ਦੇ ਯੋਗ ਹਨ ਬਹੁਤ ਹੀ ਘੱਟ, ਸਗੋਂ ਨਾਮਾਤਰ ਹੈ। ਮੈਂ ਅਜਿਹਾ ਕਿਉਂ ਕਹਿੰਦਾ ਹਾਂ? ਮੈਂ ਅਜਿਹਾ ਇਸ ਲਈ ਕਹਿੰਦਾ ਹਾਂ ਕਿਉਂਕਿ ਤੁਸੀਂ ਵਾਕ “ਪਰਮੇਸ਼ੁਰ ਦੀ ਸੇਵਾ” ਦੇ ਅਰਥ ਨੂੰ ਨਹੀਂ ਸਮਝਦੇ ਹੋ, ਅਤੇ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸੇਵਾ ਕਰਨ ਦੇ ਵਿਸ਼ੇ ਵਿੱਚ ਬਹੁਤ ਹੀ ਘੱਟ ਜਾਣਦੇ ਹੋ। ਲੋਕਾਂ ਨੂੰ ਇਹ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਅਸਲ ਵਿੱਚ ਪਰਮੇਸ਼ੁਰ ਦੀ ਕਿਸ ਕਿਸਮ ਦੀ ਸੇਵਾ ਉਸ ਦੀ ਇੱਛਾ ਦੇ ਅਨੁਸਾਰ ਹੋ ਸਕਦੀ ਹੈ।

ਜੇਕਰ ਤੁਸੀਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੇਵਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਦੇ ਲੋਕ ਪਰਮੇਸ਼ੁਰ ਨੂੰ ਖੁਸ਼ ਕਰ ਰਹੇ ਹਨ, ਕਿਸ ਤਰ੍ਹਾਂ ਦੇ ਲੋਕ ਪਰਮੇਸ਼ੁਰ ਦੇ ਦੁਆਰਾ ਨਾਪਸੰਦ ਕੀਤੇ ਜਾਂਦੇ ਹਨ, ਕਿਸ ਤਰ੍ਹਾਂ ਦੇ ਲੋਕਾਂ ਨੂੰ ਪਰਮੇਸ਼ੁਰ ਸਿੱਧ ਬਣਾਉਂਦਾ ਹੈ ਅਤੇ ਕਿਸ ਤਰ੍ਹਾਂ ਦੇ ਲੋਕ ਪਰਮੇਸ਼ੁਰ ਦੀ ਸੇਵਾ ਕਰਨ ਦੇ ਯੋਗ ਹਨ। ਘੱਟੋ-ਘੱਟ ਤੁਹਾਨੂੰ ਇਸ ਗਿਆਨ ਦੇ ਨਾਲ ਤਿਆਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਪਰਮੇਸ਼ੁਰ ਦੇ ਕੰਮ ਦੇ ਉਦੇਸ਼ਾਂ ਅਤੇ ਉਸ ਕੰਮ ਨੂੰ ਜਾਣਨਾ ਚਾਹੀਦਾ ਹੈ ਜੋ ਪਰਮੇਸ਼ੁਰ ਇੱਥੇ ਅਤੇ ਹੁਣ ਕਰੇਗਾ। ਇਸ ਨੂੰ ਸਮਝਣ ਤੋਂ ਬਾਅਦ, ਅਤੇ ਪਰਮੇਸ਼ੁਰ ਦੇ ਵਚਨਾਂ ਦੀ ਅਗਵਾਈ ਦੇ ਦੁਆਰਾ, ਤੁਹਾਨੂੰ ਪਹਿਲਾਂ ਪ੍ਰਵੇਸ਼ ਕਰਨਾ ਚਾਹੀਦਾ ਹੈ ਅਤੇ ਪਹਿਲਾਂ ਪਰਮੇਸ਼ੁਰ ਦੇ ਹੁਕਮ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਇੱਕ ਵਾਰ ਜਦੋਂ ਤੁਹਾਨੂੰ ਪਰਮੇਸ਼ੁਰ ਦੇ ਵਚਨਾਂ ਦਾ ਅਸਲੀ ਤਜ਼ਰਬਾ ਹੋ ਜਾਂਦਾ ਹੈ ਅਤੇ ਜਦੋਂ ਤੁਸੀਂ ਸੱਚਮੁੱਚ ਪਰਮੇਸ਼ੁਰ ਦੇ ਕੰਮ ਨੂੰ ਜਾਣ ਜਾਂਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਯੋਗ ਹੋ ਜਾਵੋਗੇ। ਜਦੋਂ ਤੁਸੀਂ ਉਸ ਦੀ ਸੇਵਾ ਕਰਦੇ ਹੋ ਉਦੋਂ ਹੀ ਪਰਮੇਸ਼ੁਰ ਤੁਹਾਡੀਆਂ ਆਤਮਿਕ ਅੱਖਾਂ ਨੂੰ ਖੋਲ੍ਹਦਾ ਹੈ ਅਤੇ ਤੁਹਾਨੂੰ ਆਪਣੇ ਕੰਮ ਦੀ ਵੱਡੀ ਸਮਝ ਰੱਖਣ ਅਤੇ ਇਸ ਨੂੰ ਹੋਰ ਵੀ ਸਪੱਸ਼ਟ ਤੌਰ ਤੇ ਵੇਖਣ ਦੀ ਅਨੁਮਤੀ ਦਿੰਦਾ ਹੈ। ਜਦੋਂ ਤੂੰ ਇਸ ਸੱਚਾਈ ਵਿੱਚ ਪ੍ਰਵੇਸ਼ ਕਰੇਂਗਾ, ਤਾਂ ਤੇਰੇ ਤਜ਼ਰਬੇ ਹੋਰ ਵੀ ਗਹਿਰੇ ਅਤੇ ਅਸਲ ਹੋਣਗੇ ਅਤੇ ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਦੇ ਅਜਿਹੇ ਤਜ਼ਰਬੇ ਹੋਏ ਹਨ ਉਹ ਕਲੀਸਿਆਵਾਂ ਵਿੱਚ ਵਿਚਰਨ ਦੇ ਯੋਗ ਹੋਣਗੇ ਅਤੇ ਆਪਣੇ ਭੈਣਾਂ-ਭਾਈਆਂ ਲਈ ਪ੍ਰਬੰਧ ਕਰ ਸਕਣਗੇ, ਤਾਂਕਿ ਤੁਹਾਡੇ ਵਿੱਚੋਂ ਹਰੇਕ ਜਣਾ ਇੱਕ ਦੂਜੇ ਦੀ ਤਾਕਤ ਦੇ ਦੁਆਰਾ ਆਪਣੀਆਂ ਖੁਦ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ ਅਤੇ ਆਪਣੀਆਂ ਆਤਮਾਵਾਂ ਵਿੱਚ ਹੋਰ ਵੀ ਵਡਮੁੱਲੇ ਗਿਆਨ ਨੂੰ ਪ੍ਰਾਪਤ ਕਰ ਸਕੇ। ਇਸ ਪ੍ਰਭਾਵ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੀ ਤੁਸੀਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਕੰਮ ਕਰ ਸਕੋਗੇ ਅਤੇ ਆਪਣੀ ਸੇਵਾ ਦੇ ਦੌਰਾਨ ਪਰਮੇਸ਼ੁਰ ਦੇ ਦੁਆਰਾ ਸਿੱਧ ਬਣਾਏ ਜਾਓਗੇ।

ਜੋ ਲੋਕ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਜ਼ਦੀਕੀ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਪਰਮੇਸ਼ੁਰ ਨੂੰ ਖੁਸ਼ ਕਰਨ ਵਾਲੇ ਅਤੇ ਪਰਮੇਸ਼ੁਰ ਦੇ ਪ੍ਰਤੀ ਪੂਰੀ ਵਫ਼ਾਦਾਰੀ ਰੱਖਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਭਾਵੇਂ ਤੂੰ ਨਿੱਜੀ ਤੌਰ ਤੇ ਜਾਂ ਜਨਤਕ ਰੂਪ ਵਿੱਚ ਕੰਮ ਕਰਦਾ ਹੈਂ, ਤੂੰ ਪਰਮੇਸ਼ੁਰ ਦੇ ਸਾਹਮਣੇ ਪਰਮੇਸ਼ੁਰ ਦੇ ਅਨੰਦ ਨੂੰ ਪ੍ਰਾਪਤ ਕਰਨ ਦੇ ਯੋਗ ਹੈਂ, ਤੂੰ ਪਰਮੇਸ਼ੁਰ ਦੇ ਸਾਹਮਣੇ ਦ੍ਰਿੜਤਾ ਦੇ ਨਾਲ ਖੜ੍ਹੇ ਹੋਣ ਦੇ ਯੋਗ ਹੈਂ ਅਤੇ ਇਸ ਗੱਲ ਦੀ ਪਰਵਾਹ ਕੀਤੇ ਬਿਨ੍ਹਾਂ ਕਿ ਦੂਸਰੇ ਤੇਰੇ ਨਾਲ ਕਿਹੋ ਜਿਹਾ ਵਿਹਾਰ ਕਰਦੇ ਹਨ, ਤੂੰ ਉਸ ਰਾਹ ’ਤੇ ਚੱਲਦਾ ਹੈਂ ਜਿਸ ਦੇ ਉੱਤੇ ਤੈਨੂੰ ਚੱਲਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਬੋਝ ਦੀ ਹਰ ਤਰ੍ਹਾਂ ਨਾਲ ਪਰਵਾਹ ਕਰਦਾ ਹੈਂ। ਸਿਰਫ ਇਸ ਕਿਸਮ ਦੇ ਲੋਕ ਹੀ ਪਰਮੇਸ਼ੁਰ ਦੇ ਨਜ਼ਦੀਕੀ ਹਨ। ਪਰਮੇਸ਼ੁਰ ਦੇ ਨਜ਼ਦੀਕੀ ਸਿੱਧੇ ਤੌਰ ਤੇ ਪਰਮੇਸ਼ੁਰ ਦੀ ਸੇਵਾ ਕਰਨ ਦੇ ਯੋਗ ਹਨ ਕਿਉਂਕਿ ਉਨ੍ਹਾਂ ਨੂੰ ਪਰਮੇਸ਼ੁਰ ਦਾ ਮਹਾਨ ਹੁਕਮ ਅਤੇ ਪਰਮੇਸ਼ੁਰ ਦਾ ਬੋਝ ਦਿੱਤਾ ਗਿਆ ਹੈ, ਉਹ ਪਰਮੇਸ਼ੁਰ ਦੇ ਦਿਲ ਨੂੰ ਆਪਣਾ ਬਣਾਉਣ ਦੇ ਯੋਗ ਹੁੰਦੇ ਹਨ ਅਤੇ ਪਰਮੇਸ਼ੁਰ ਦੇ ਬੋਝ ਨੂੰ ਆਪਣਾ ਬੋਝ ਸਮਝ ਕੇ ਚੁੱਕਦੇ ਹਨ ਅਤੇ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਕੋਈ ਧਿਆਨ ਨਹੀਂ ਦਿੰਦੇ ਹਨ: ਇੱਥੋਂ ਤੱਕ ਕਿ ਜਦੋਂ ਉਨ੍ਹਾਂ ਲਈ ਕੋਈ ਸੰਭਾਵਨਾ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਣਾ ਹੁੰਦਾ, ਤਾਂ ਵੀ ਉਹ ਹਮੇਸ਼ਾ ਇੱਕ ਪ੍ਰੇਮੀ ਹਿਰਦੇ ਨਾਲ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਹਨ। ਅਤੇ ਇਸ ਲਈ, ਅਜਿਹਾ ਮਨੁੱਖ ਪਰਮੇਸ਼ੁਰ ਦਾ ਨਜ਼ਦੀਕੀ ਹੁੰਦਾ ਹੈ। ਪਰਮੇਸ਼ੁਰ ਦੇ ਨਜ਼ਦੀਕੀ ਪਰਮੇਸ਼ੁਰ ਦੇ ਵਿਸ਼ਵਾਸ-ਪਾਤਰ ਵੀ ਹੁੰਦੇ ਹਨ; ਸਿਰਫ ਪਰਮੇਸ਼ੁਰ ਦੇ ਨਜ਼ਦੀਕੀ ਹੀ ਉਸ ਦੀ ਬੇਚੈਨੀ, ਅਤੇ ਵਿਚਾਰਾਂ ਵਿੱਚ ਸਾਂਝੀ ਹੋ ਸਕਦੇ ਹਨ ਅਤੇ ਭਾਵੇਂ ਉਨ੍ਹਾਂ ਦਾ ਸਰੀਰ ਦਰਦ ਨਾਲ ਭਰਿਆ ਹੋਇਆ ਅਤੇ ਕਮਜ਼ੋਰ ਹੋਵੇ, ਤਾਂ ਵੀ ਉਹ ਦਰਦ ਨੂੰ ਸਹਿ ਲੈਂਦੇ ਹਨ ਅਤੇ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਲਈ ਉਸ ਚੀਜ਼ ਨੂੰ ਛੱਡ ਦਿੰਦੇ ਹਨ ਜਿਸ ਨੂੰ ਉਹ ਪਿਆਰ ਕਰਦੇ ਹਨ। ਪਰਮੇਸ਼ੁਰ ਅਜਿਹੇ ਲੋਕਾਂ ਨੂੰ ਹੋਰ ਜ਼ਿਆਦਾ ਬੋਝ ਦਿੰਦਾ ਹੈ ਅਤੇ ਜੋ ਕੁਝ ਪਰਮੇਸ਼ੁਰ ਕਰਨਾ ਚਾਹੁੰਦਾ ਹੈ ਉਹ ਅਜਿਹੇ ਲੋਕਾਂ ਦੀ ਗਵਾਹੀ ਵਿੱਚ ਪਾਇਆ ਜਾਂਦਾ ਹੈ। ਇਸ ਪ੍ਰਕਾਰ, ਇਹ ਲੋਕ ਪਰਮੇਸ਼ੁਰ ਨੂੰ ਖੁਸ਼ ਕਰਨ ਵਾਲੇ ਲੋਕ ਹਨ, ਉਹ ਪਰਮੇਸ਼ੁਰ ਦੇ ਦਾਸ ਹਨ ਜੋ ਉਸ ਦੇ ਮਨ ਦੇ ਅਨੁਸਾਰ ਹਨ ਅਤੇ ਸਿਰਫ ਅਜਿਹੇ ਲੋਕ ਹੀ ਪਰਮੇਸ਼ੁਰ ਦੇ ਨਾਲ ਮਿਲ ਕੇ ਰਾਜ ਕਰ ਸਕਦੇ ਹਨ। ਜਦੋਂ ਤੂੰ ਸੱਚਮੁੱਚ ਪਰਮੇਸ਼ੁਰ ਦਾ ਨਜ਼ਦੀਕੀ ਬਣ ਜਾਂਦਾ ਹੈਂ ਤਾਂ ਤੂੰ ਨਿਸ਼ਚਤ ਤੌਰ ਤੇ ਪਰਮੇਸ਼ੁਰ ਦੇ ਨਾਲ ਰਾਜ ਕਰੇਂਗਾ।

ਯਿਸੂ ਪਰਮੇਸ਼ੁਰ ਦੇ ਹੁਕਮ, ਅਰਥਾਤ ਸਾਰੀ ਮਨੁੱਖਜਾਤੀ ਦੇ ਛੁਟਕਾਰੇ ਦੇ ਕੰਮ ਨੂੰ ਪੂਰਾ ਕਰਨ ਦੇ ਯੋਗ ਇਸ ਲਈ ਸੀ ਕਿਉਂਕਿ ਉਸ ਨੇ ਆਪਣੇ ਲਈ ਕੋਈ ਯੋਜਨਾਵਾਂ ਬਣਾਏ ਬਿਨਾਂ ਜਾਂ ਪ੍ਰਬੰਧ ਕੀਤੇ ਬਿਨ੍ਹਾਂ, ਆਪਣਾ ਸਾਰਾ ਧਿਆਨ ਪਰਮੇਸ਼ੁਰ ਦੀ ਇੱਛਾ ਵੱਲ ਲਾਇਆ। ਇਸੇ ਤਰ੍ਹਾਂ ਉਹ ਵੀ ਪਰਮੇਸ਼ੁਰ ਦਾ ਨਜ਼ਦੀਕੀ ਸੀ-ਖੁਦ ਪਰਮੇਸ਼ੁਰ ਸੀ-ਜੋ ਇੱਕ ਅਜਿਹੀ ਗੱਲ ਹੈ ਜਿਸ ਨੂੰ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। (ਦਰਅਸਲ, ਉਹ ਆਪ ਪਰਮੇਸ਼ੁਰ ਸੀ ਜਿਸ ਦੀ ਗਵਾਹੀ ਪਰਮੇਸ਼ੁਰ ਵੱਲੋਂ ਆਪ ਦਿੱਤੀ ਗਈ ਸੀ। ਇਸ ਦਾ ਜ਼ਿਕਰ ਮੈਂ ਇੱਥੇ ਇਸ ਲਈ ਕੀਤਾ ਹੈ ਤਾਂਕਿ ਯਿਸੂ ਦੇ ਤੱਥ ਦਾ ਇਸਤੇਮਾਲ ਕਰ ਕੇ ਮੁੱਖ ਗੱਲ ਸਮਝਾ ਸਕਾਂ।) ਉਹ ਪਰਮੇਸ਼ੁਰ ਦੀ ਪ੍ਰਬੰਧਕੀ ਯੋਜਨਾ ਨੂੰ ਮੁੱਖ ਰੱਖਦਾ ਸੀ ਅਤੇ ਹਮੇਸ਼ਾ ਸਵਰਗੀ ਪਿਤਾ ਅੱਗੇ ਪ੍ਰਾਰਥਨਾ ਕਰਦਾ ਅਤੇ ਸਵਰਗੀ ਪਿਤਾ ਦੀ ਇੱਛਾ ਦਾ ਖੋਜੀ ਰਹਿੰਦਾ ਸੀ। ਉਸ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ: “ਹੇ ਪਿਤਾ ਪਰਮੇਸ਼ੁਰ! ਤੇਰੀ ਮਰਜ਼ੀ ਪੂਰੀ ਹੋਵੇ ਅਤੇ ਮੇਰੀਆਂ ਇੱਛਾਵਾਂ ਅਨੁਸਾਰ ਨਹੀਂ, ਸਗੋਂ ਆਪਣੀ ਯੋਜਨਾ ਦੇ ਅਨੁਸਾਰ ਕੰਮ ਕਰ। ਮਨੁੱਖ ਕਮਜ਼ੋਰ ਹੋ ਸਕਦਾ ਹੈ, ਪਰ ਤੂੰ ਉਸ ਦੀ ਪਰਵਾਹ ਕਿਉਂ ਕਰੇਂ? ਮਨੁੱਖ ਤੇਰੀ ਚਿੰਤਾ ਦਾ ਪਾਤਰ ਬਣਨ ਦੇ ਯੋਗ ਕਿਵੇਂ ਹੋ ਸਕਦਾ ਹੈ, ਉਹ ਮਨੁੱਖ ਜੋ ਤੇਰੇ ਹੱਥਾਂ ਵਿੱਚ ਇੱਕ ਕੀੜੀ ਦੇ ਸਮਾਨ ਹੈ? ਆਪਣੇ ਦਿਲ ਤੋਂ ਮੈਂ ਕੇਵਲ ਇਹੋ ਚਾਹੁੰਦਾ ਹਾਂ ਕਿ ਮੈਂ ਬਸ ਤੇਰੀ ਹੀ ਇੱਛਾ ਨੂੰ ਪੂਰਾ ਕਰਾਂ, ਤਾਂਕਿ ਤੂੰ ਉਹ ਕਰ ਸਕੇਂ ਜੋ ਤੂੰ ਆਪਣੀਆਂ ਇੱਛਾਵਾਂ ਦੇ ਅਨੁਸਾਰ ਮੇਰੇ ਵਿੱਚ ਕਰਨਾ ਚਾਹੁੰਦਾ ਹੈਂ।” ਯਰੂਸ਼ਲਮ ਦੇ ਰਾਹ ਜਾਂਦਿਆਂ ਯਿਸੂ ਦੁਖੀ ਸੀ, ਜਿਵੇਂ ਉਸ ਦੇ ਦਿਲ ਦੇ ਅੰਦਰ ਇੱਕ ਚਾਕੂ ਖੋਭ ਕੇ ਮਰੋੜਿਆ ਜਾ ਰਿਹਾ ਹੋਵੇ, ਪਰ ਫਿਰ ਵੀ ਆਪਣੀ ਗੱਲ ਤੋਂ ਮੁਕਰਨ ਦਾ ਉਸ ਦਾ ਜ਼ਰਾ ਵੀ ਇਰਾਦਾ ਨਹੀਂ ਸੀ; ਉਸ ਦੇ ਅੰਦਰ ਹਰ ਸਮੇਂ ਇੱਕ ਤਾਕਤਵਰ ਸ਼ਕਤੀ ਸੀ ਜੋ ਉਸ ਨੂੰ ਅਗਾਂਹ ਵਧਣ ਲਈ ਮਜ਼ਬੂਰ ਕਰ ਰਹੀ ਸੀ ਜਿੱਥੇ ਉਸ ਨੂੰ ਸਲੀਬ ’ਤੇ ਚੜ੍ਹਾਇਆ ਜਾਣਾ ਸੀ। ਆਖ਼ਰਕਾਰ, ਉਸ ਨੂੰ ਸਲੀਬ ਉੱਤੇ ਟੰਗ ਦਿੱਤਾ ਗਿਆ ਅਤੇ ਉਹ ਪਾਪੀ ਸਰੀਰ ਦੀ ਸਮਾਨਤਾ ਵਿੱਚ ਬਦਲ ਗਿਆ, ਅਤੇ ਮਨੁੱਖਜਾਤੀ ਦੇ ਛੁਟਕਾਰੇ ਦੇ ਕੰਮ ਨੂੰ ਪੂਰਾ ਕਰ ਦਿੱਤਾ। ਉਸ ਨੇ ਮੌਤ ਅਤੇ ਪਤਾਲ ਦੇ ਬੰਧਨਾਂ ਨੂੰ ਤੋੜ ਦਿੱਤਾ। ਉਸ ਦੇ ਸਾਹਮਣੇ, ਮੌਤ, ਨਰਕ ਅਤੇ ਪਤਾਲ ਸ਼ਕਤੀਹੀਣ ਹੋ ਗਏ ਅਤੇ ਉਸ ਦੇ ਦੁਆਰਾ ਨਾਸ ਕੀਤੇ ਗਏ। ਉਹ ਤੇਤੀ ਸਾਲ ਜੀਵਿਆ ਜਿਸ ਦੇ ਦੌਰਾਨ ਉਸ ਨੇ ਆਪਣੇ ਖੁਦ ਦੇ ਲਾਭ ਜਾਂ ਹਾਨੀ ਦੀ ਪਰਵਾਹ ਨਹੀਂ ਕੀਤੀ ਅਤੇ ਸਦਾ ਪਰਮੇਸ਼ੁਰ ਪਿਤਾ ਦੀ ਇੱਛਾ ਦੇ ਵਿਸ਼ੇ ਵਿੱਚ ਸੋਚ ਕੇ ਪਰਮੇਸ਼ੁਰ ਦੇ ਕੰਮ ਦੇ ਅਨੁਸਾਰ ਉਸ ਦੀ ਇੱਛਾ ਨੂੰ ਪੂਰਾ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ। ਇਸ ਲਈ ਉਸ ਦੇ ਬਪਤਿਸਮਾ ਲੈਣ ਤੋਂ ਬਾਅਦ ਪਰਮੇਸ਼ੁਰ ਨੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” ਪਰਮੇਸ਼ੁਰ ਦੇ ਸਨਮੁੱਖ ਉਸ ਦੀ ਸੇਵਾ ਦੇ ਕਾਰਨ ਜੋ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੀ, ਪਰਮੇਸ਼ੁਰ ਨੇ ਸਾਰੀ ਮਨੁੱਖਤਾ ਦੇ ਛੁਟਕਾਰੇ ਦਾ ਭਾਰਾ ਬੋਝ ਉਸ ਦੇ ਮੋਢਿਆਂ ਉੱਤੇ ਲੱਦ ਦਿੱਤਾ ਅਤੇ ਉਸ ਤੋਂ ਛੁਟਕਾਰੇ ਦੇ ਕੰਮ ਨੂੰ ਪੂਰਾ ਕਰਵਾਇਆ, ਅਤੇ ਉਹ ਇਸ ਮਹੱਤਵਪੂਰਣ ਕੰਮ ਨੂੰ ਕਰਨ ਵਿੱਚ ਸਮਰੱਥ ਅਤੇ ਇਸ ਦਾ ਹੱਕਦਾਰ ਸੀ। ਆਪਣੇ ਪੂਰੇ ਜੀਵਨ, ਉਸ ਨੇ ਪਰਮੇਸ਼ੁਰ ਦੇ ਲਈ ਅਥਾਹ ਦੁੱਖ ਝੱਲਿਆ ਅਤੇ ਅਣਗਿਣਤ ਵਾਰ ਸ਼ਤਾਨ ਵੱਲੋਂ ਉਸ ਨੂੰ ਪ੍ਰਲੋਭਨ ਦਿੱਤਾ ਗਿਆ, ਪਰ ਉਹ ਕਦੀ ਵੀ ਨਿਰਾਸ਼ ਨਹੀਂ ਹੋਇਆ। ਪਰਮੇਸ਼ੁਰ ਨੇ ਉਸ ਨੂੰ ਇੰਨਾ ਵੱਡਾ ਕੰਮ ਇਸ ਲਈ ਦਿੱਤਾ ਕਿਉਂਕਿ ਉਹ ਉਸ ’ਤੇ ਭਰੋਸਾ ਕਰਦਾ ਸੀ, ਅਤੇ ਉਸ ਨਾਲ ਪ੍ਰੇਮ ਕਰਦਾ ਸੀ ਅਤੇ ਇਸੇ ਕਰਕੇ ਪਰਮੇਸ਼ੁਰ ਨੇ ਆਪ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” ਉਸ ਸਮੇਂ, ਸਿਰਫ ਯਿਸੂ ਹੀ ਇਸ ਹੁਕਮ ਨੂੰ ਪੂਰਾ ਕਰ ਸਕਦਾ ਸੀ ਅਤੇ ਇਹ ਪਰਮੇਸ਼ੁਰ ਦੀ ਕਿਰਪਾ ਦੇ ਯੁੱਗ ਵਿੱਚ ਪਰਮੇਸ਼ੁਰ ਦੇ ਦੁਆਰਾ ਸਾਰੀ ਮਨੁੱਖਤਾ ਦੇ ਛੁਟਕਾਰੇ ਦੇ ਕੰਮ ਨੂੰ ਪੂਰਾ ਕਰਨ ਦਾ ਇੱਕ ਵਿਹਾਰਕ ਪੱਖ ਹੈ।

ਜੇਕਰ ਯਿਸੂ ਵਾਂਗ, ਤੁਸੀਂ ਵੀ ਪਰਮੇਸ਼ੁਰ ਦੇ ਬੋਝ ਦੀ ਹਰ ਤਰ੍ਹਾਂ ਪਰਵਾਹ ਕਰਨ ਅਤੇ ਆਪਣੇ ਸਰੀਰ ਦੇ ਵੱਲੋਂ ਮੂੰਹ ਫੇਰਨ ਵਿੱਚ ਸਮਰੱਥ ਹੋ, ਤਾਂ ਪਰਮੇਸ਼ੁਰ ਆਪਣੇ ਮਹੱਤਵਪੂਰਣ ਕੰਮ ਤੁਹਾਨੂੰ ਸੌਂਪ ਦੇਵੇਗਾ,ਤਾਂਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਲਈ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰ ਸਕੋ। ਸਿਰਫ ਅਜਿਹੀਆਂ ਸਥਿਤੀਆਂ ਵਿੱਚ ਤੁਸੀਂ ਇਹ ਕਹਿਣ ਦੀ ਹਿੰਮਤ ਕਰੋਗੇ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਕਰਕੇ ਉਸ ਦੇ ਹੁਕਮ ਨੂੰ ਪੂਰਾ ਕਰ ਰਹੇ ਹੋ, ਅਤੇ ਸਿਰਫ ਉਸ ਸਮੇਂ ਹੀ ਤੁਸੀਂ ਦਲੇਰੀ ਨਾਲ ਕਹਿ ਸਕੋਗੇ ਕਿ ਤੁਸੀਂ ਸੱਚਮੁੱਚ ਪਰਮੇਸ਼ੁਰ ਦੀ ਸੇਵਾ ਕਰ ਰਹੇ ਹੋ। ਯਿਸੂ ਦੇ ਉਦਾਹਰਣ ਦੀ ਤੁਲਨਾ ਵਿੱਚ, ਕੀ ਤੇਰੇ ਅੰਦਰ ਇਹ ਕਹਿਣ ਦੀ ਹਿੰਮਤ ਹੈ ਕਿ ਤੂੰ ਪਰਮੇਸ਼ੁਰ ਦਾ ਨਜ਼ਦੀਕੀ ਹੈਂ? ਕੀ ਤੂੰ ਇਹ ਕਹਿਣ ਦੀ ਹਿੰਮਤ ਰੱਖਦਾ ਹੈਂ ਕਿ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਰਿਹਾ ਹੈਂ? ਕੀ ਤੂੰ ਇਹ ਕਹਿਣ ਦੀ ਹਿੰਮਤ ਰੱਖਦਾ ਹੈਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈਂ? ਅੱਜ, ਤੂੰ ਇਹ ਨਹੀਂ ਸਮਝਦਾ ਕਿ ਪਰਮੇਸ਼ੁਰ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ, ਕੀ ਤੇਰੇ ਵਿੱਚ ਇਹ ਕਹਿਣ ਦੀ ਹਿੰਮਤ ਹੈ ਕਿ ਤੇਰਾ ਪਰਮੇਸ਼ੁਰ ਦੇ ਨਾਲ ਗੂੜ੍ਹ ਸਬੰਧ ਹੈ? ਜੇਕਰ ਤੂੰ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਦੀ ਸੇਵਾ ਕਰਦਾ ਹੈਂ, ਤਾਂ ਕੀ ਤੂੰ ਉਸ ਦੀ ਨਿੰਦਿਆ ਨਹੀਂ ਕਰਦਾ? ਇਸ ਬਾਰੇ ਸੋਚ: ਕੀ ਤੂੰ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈਂ, ਜਾਂ ਆਪਣੇ ਆਪ ਦੀ? ਤੂੰ ਸ਼ਤਾਨ ਦੀ ਸੇਵਾ ਕਰਦਾ ਹੈਂ, ਤਾਂ ਵੀ ਤੂੰ ਢੀਠਪੁਣੇ ਦੇ ਨਾਲ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈਂ-ਇਸ ਗੱਲ ਵਿੱਚ, ਕੀ ਤੂੰ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਨਹੀਂ ਬੋਲਦਾ ਹੈਂ? ਮੇਰੀ ਪਿੱਠ ਪਿੱਛੇ ਬਹੁਤ ਸਾਰੇ ਲੋਕ ਰੁਤਬੇ ਦੀ ਬਰਕਤ ਦੀ ਲਾਲਸਾ ਕਰਦੇ ਹਨ, ਉਹ ਭੋਜਨ ਦੀ ਲਾਲਸਾ ਕਰਦੇ ਹਨ, ਉਹ ਸੌਣਾ ਪਸੰਦ ਕਰਦੇ ਹਨ ਅਤੇ ਹਰ ਤਰ੍ਹਾਂ ਦੇ ਨਾਲ ਸਰੀਰ ਦੀ ਦੇਖਭਾਲ ਕਰਦੇ ਹਨ, ਉਹ ਹਮੇਸ਼ਾ ਡਰਦੇ ਹਨ ਕਿ ਸਰੀਰ ਦੇ ਬਚਣ ਦਾ ਕੋਈ ਰਸਤਾ ਨਹੀਂ ਹੈ। ਉਹ ਕਲੀਸਿਯਾ ਵਿੱਚ ਆਪਣੇ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰਦੇ, ਸਗੋਂ ਮੁਫਤਖੋਰੇ ਬਣ ਕੇ ਕਲੀਸਿਯਾ ਤੋਂ ਪਲਦੇ ਹਨ, ਜਾਂ ਫਿਰ ਉਹ ਮੇਰੇ ਵਚਨਾਂ ਨਾਲ ਆਪਣੇ ਭੈਣਾਂ-ਭਾਈਆਂ ਨੂੰ ਨਸੀਹਤ ਦਿੰਦੇ ਹੋਏ ਅਧਿਕਾਰ ਦੇ ਅਹੁਦਿਆਂ ’ਤੇ ਬੈਠ ਕੇ ਦੂਜਿਆਂ ਉੱਤੇ ਹੁਕਮ ਚਲਾਉਂਦੇ ਹਨ। ਇਹ ਲੋਕ ਇਹੀ ਕਹਿੰਦੇ ਰਹਿੰਦੇ ਹਨ ਕਿ ਉਹ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਰਹੇ ਹਨ ਅਤੇ ਹਮੇਸ਼ਾ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਦੇ ਨਜ਼ਦੀਕੀ ਹਨ-ਕੀ ਇਹ ਬੇਤੁਕਾ ਨਹੀਂ ਹੈ? ਜੇਕਰ ਤੇਰੇ ਇਰਾਦੇ ਠੀਕ ਹਨ, ਪਰ ਤੂੰ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੇਵਾ ਕਰਨ ਵਿੱਚ ਅਸਮਰਥ ਹੈਂ, ਤਾਂ ਤੂੰ ਮੂਰਖ ਹੈਂ; ਪਰ ਜੇਕਰ ਤੇਰੇ ਇਰਾਦੇ ਸਹੀ ਨਹੀਂ ਹਨ, ਅਤੇ ਤਾਂ ਵੀ ਤੂੰ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈਂ, ਤਾਂ ਤੂੰ ਪਰਮੇਸ਼ੁਰ ਦਾ ਵਿਰੋਧ ਕਰਨ ਵਾਲਾ ਵਿਅਕਤੀ ਹੈਂ ਅਤੇ ਤੈਨੂੰ ਪਰਮੇਸ਼ੁਰ ਦੇ ਦੁਆਰਾ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ! ਮੈਨੂੰ ਅਜਿਹੇ ਲੋਕਾਂ ’ਤੇ ਕੋਈ ਤਰਸ ਨਹੀਂ ਆਉਂਦਾ! ਪਰਮੇਸ਼ੁਰ ਦੇ ਘਰ ਵਿੱਚ ਉਹ ਅਜਿਹੇ ਮਤਲਬਪ੍ਰਸਤ ਹਨ, ਜੋ ਹਮੇਸ਼ਾ ਸਰੀਰਕ ਅਰਾਮ ਭਾਲਦੇ ਹਨ ਅਤੇ ਪਰਮੇਸ਼ੁਰ ਦੇ ਮਨੋਰਥਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਉਹ ਹਮੇਸ਼ਾ ਇਸ ਭਾਲ ਵਿੱਚ ਰਹਿੰਦੇ ਹਨ ਕਿ ਉਨ੍ਹਾਂ ਦੇ ਲਈ ਕੀ ਚੰਗਾ ਹੈ ਅਤੇ ਉਹ ਪਰਮੇਸ਼ੁਰ ਦੀ ਇੱਛਾ ਵੱਲ ਕੋਈ ਧਿਆਨ ਨਹੀਂ ਦਿੰਦੇ। ਉਹ ਕਿਸੇ ਵੀ ਕੰਮ ਵਿੱਚ ਪਰਮੇਸ਼ੁਰ ਦੇ ਆਤਮਾ ਦੀ ਛਾਣਬੀਣ ਨੂੰ ਸਵੀਕਾਰ ਨਹੀਂ ਕਰਦੇ। ਉਹ ਹਮੇਸ਼ਾ ਆਪਣੇ ਭੈਣਾਂ-ਭਾਈਆਂ ਦੇ ਨਾਲ ਚਾਲਾਂ ਚੱਲਦੇ ਅਤੇ ਉਨ੍ਹਾਂ ਨੂੰ ਧੋਖਾ ਦਿੰਦੇ ਹਨ ਅਤੇ ਉਹ ਦੋ-ਮੂੰਹੇ, ਇੱਕ ਅਜਿਹੀ ਲੂੰਬੜੀ ਦੇ ਵਾਂਗ ਹੁੰਦੇ ਹਨ, ਜੋ ਹਮੇਸ਼ਾ ਅੰਗੂਰ ਚੋਰੀ ਕਰਦੀ ਅਤੇ ਅੰਗੂਰੀ ਬਾਗ ਨੂੰ ਉਜਾੜਦੀ ਹੈ। ਕੀ ਅਜਿਹੇ ਲੋਕ ਪਰਮੇਸ਼ੁਰ ਦੇ ਨਜ਼ਦੀਕੀ ਹੋ ਸਕਦੇ ਹਨ? ਕੀ ਤੂੰ ਪਰਮੇਸ਼ੁਰ ਦੀਆਂ ਬਰਕਤਾਂ ਪਾਉਣ ਦੇ ਯੋਗ ਹੈਂ? ਤੂੰ ਆਪਣੇ ਜੀਵਨ ਅਤੇ ਕਲੀਸਿਯਾ ਦੇ ਲਈ ਕੋਈ ਵੀ ਬੋਝ ਨਹੀਂ ਰੱਖਦਾ ਹੈਂ, ਕੀ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਪ੍ਰਾਪਤ ਕਰਨ ਦੇ ਯੋਗ ਹੈਂ? ਕੌਣ ਤੇਰੇ ਵਰਗੇ ’ਤੇ ਭਰੋਸਾ ਕਰਨ ਦੀ ਹਿੰਮਤ ਕਰੇਗਾ? ਜਦੋਂ ਤੂੰ ਇਸ ਤਰ੍ਹਾਂ ਸੇਵਾ ਕਰਦਾ ਹੈਂ, ਤਾਂ ਕੀ ਪਰਮੇਸ਼ੁਰ ਤੈਨੂੰ ਵੱਡਾ ਕੰਮ ਸੌਂਪਣ ਦੀ ਹਿੰਮਤ ਕਰੇਗਾ? ਕੀ ਇਸ ਨਾਲ ਕੰਮ ਵਿੱਚ ਦੇਰ ਨਹੀਂ ਹੋਵੇਗੀ?

ਮੈਂ ਅਜਿਹਾ ਇਸ ਲਈ ਕਹਿੰਦਾ ਹਾਂ ਤਾਂਕਿ ਤੁਸੀਂ ਜਾਣ ਸਕੋ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੇਵਾ ਕਰਨ ਦੇ ਲਈ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਜੇਕਰ ਤੁਸੀਂ ਆਪਣਾ ਦਿਲ ਪਰਮੇਸ਼ੁਰ ਨੂੰ ਨਹੀਂ ਦਿੰਦੇ, ਜੇਕਰ ਤੁਸੀਂ ਯਿਸੂ ਵਾਂਗ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਇੱਛਾ ਵੱਲ ਧਿਆਨ ਨਹੀਂ ਦਿੰਦੇ, ਤਾਂ ਪਰਮੇਸ਼ੁਰ ਤੁਹਾਡੇ ਉੱਤੇ ਭਰੋਸਾ ਨਹੀਂ ਕਰ ਸਕਦਾ ਅਤੇ ਅੰਤ ਵਿੱਚ ਪਰਮੇਸ਼ੁਰ ਦੇ ਦੁਆਰਾ ਤੁਹਾਡਾ ਨਿਆਂ ਕੀਤਾ ਜਾਵੇਗਾ। ਸ਼ਾਇਦ ਅੱਜ, ਪਰਮੇਸ਼ੁਰ ਦੇ ਪ੍ਰਤੀ ਆਪਣੀ ਸੇਵਾ ਵਿੱਚ ਤੂੰ ਹਮੇਸ਼ਾ ਪਰਮੇਸ਼ੁਰ ਨੂੰ ਧੋਖਾ ਦੇਣ ਦਾ ਇਰਾਦਾ ਰੱਖਦਾ ਹੈਂ ਅਤੇ ਹਮੇਸ਼ਾ ਉਸ ਦੇ ਨਾਲ ਬੇਪਰਵਾਹੀ ਵਾਲਾ ਵਿਹਾਰ ਕਰਦਾ ਹੈਂ। ਸੰਖੇਪ ਵਿੱਚ, ਕਿਸੇ ਵੀ ਗੱਲ ਦੀ ਪਰਵਾਹ ਕੀਤੇ ਬਿਨ੍ਹਾਂ ਜੇਕਰ ਤੂੰ ਪਰਮੇਸ਼ੁਰ ਨੂੰ ਧੋਖਾ ਦਿੰਦਾ ਹੈਂ, ਤਾਂ ਤੇਰੇ ਉੱਤੇ ਕਠੋਰ ਨਿਆਂ ਆਣ ਪਵੇਗਾ। ਵੰਡੀ ਹੋਈ ਵਫ਼ਾਦਾਰੀ ਤੋਂ ਬਿਨਾਂ, ਤੁਹਾਨੂੰ ਪਹਿਲਾਂ ਆਪਣਾ ਦਿਲ ਪਰਮੇਸ਼ੁਰ ਨੂੰ ਦੇ ਕੇ ਉਸ ਦੀ ਸੇਵਾ ਕਰਨ ਦੇ ਸਹੀ ਰਾਹ ’ਤੇ ਦਾਖਲ ਹੋਣ ਦਾ ਲਾਭ ਉਠਾਉਣਾ ਚਾਹੀਦਾ ਹੈ। ਭਾਵੇਂ ਤੂੰ ਪਰਮੇਸ਼ੁਰ ਦੇ ਸਾਹਮਣੇ ਹੋਵੇਂ ਜਾਂ ਮਨੁੱਖਾਂ ਦੇ ਸਾਹਮਣੇ, ਤੇਰਾ ਦਿਲ ਹਮੇਸ਼ਾ ਪਰਮੇਸ਼ੁਰ ਵੱਲ ਲੱਗਾ ਹੋਣਾ ਚਾਹੀਦਾ ਹੈ ਅਤੇ ਤੈਨੂੰ ਪਰਮੇਸ਼ੁਰ ਨਾਲ ਪਿਆਰ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਜਿਵੇਂ ਯਿਸੂ ਨੇ ਕੀਤਾ ਸੀ। ਇਸ ਤਰੀਕੇ ਨਾਲ, ਪਰਮੇਸ਼ੁਰ ਤੈਨੂੰ ਸਿੱਧ ਬਣਾਵੇਗਾ ਤਾਂਕਿ ਤੂੰ ਪਰਮੇਸ਼ੁਰ ਦਾ ਅਜਿਹਾ ਦਾਸ ਬਣ ਜਾਵੇਂ ਜੋ ਉਸ ਦੇ ਦਿਲ ਦੇ ਅਨੁਸਾਰ ਹੋਵੇ। ਜੇਕਰ ਤੂੰ ਸੱਚਮੁੱਚ ਪਰਮੇਸ਼ੁਰ ਦੇ ਦੁਆਰਾ ਸਿੱਧ ਕੀਤੇ ਜਾਣ ਦੀ ਇੱਛਾ ਰੱਖਦਾ ਹੈਂ ਅਤੇ ਚਾਹੁੰਦਾ ਹੈਂ ਕਿ ਤੇਰੀ ਸੇਵਾ ਉਸ ਦੀ ਇੱਛਾ ਦੇ ਨਾਲ ਤਾਲਮੇਲ ਵਿੱਚ ਹੋਵੇ, ਤਾਂ ਤੈਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਦੇ ਵਿਸ਼ੇ ਵਿੱਚ ਆਪਣੇ ਪੁਰਾਣੇ ਵਿਚਾਰਾਂ ਨੂੰ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਦੇ ਆਪਣੇ ਪੁਰਾਣੇ ਤਰੀਕੇ ਨੂੰ ਬਦਲਣਾ ਜ਼ਰੂਰੀ ਹੈ, ਤਾਂਕਿ ਤੇਰੀ ਸ਼ਖਸੀਅਤ ਦਾ ਹੋਰ ਵਧੀਕ ਹਿੱਸਾ ਪਰਮੇਸ਼ੁਰ ਦੁਆਰਾ ਸਿੱਧ ਕੀਤਾ ਜਾ ਸਕੇ। ਇਸ ਪ੍ਰਕਾਰ, ਪਰਮੇਸ਼ੁਰ ਤੈਨੂੰ ਤਿਆਗੇਗਾ ਨਹੀਂ ਅਤੇ ਪਤਰਸ ਵਾਂਗ, ਤੂੰ ਉਨ੍ਹਾਂ ਲੋਕਾਂ ਦੀ ਅਗਵਾਈ ਕਰਨ ਵਾਲਾ ਬਣੇਂਗਾ ਜੋ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ। ਜੇਕਰ ਤੂੰ ਪਛਤਾਵਾ ਨਹੀਂ ਕਰਦਾ, ਤਾਂ ਤੇਰਾ ਅੰਤ ਵੀ ਯਹੂਦਾਹ ਵਰਗਾ ਹੀ ਹੋਵੇਗਾ। ਇਹ ਉਨ੍ਹਾਂ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਜੋ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਹਨ।

ਪਿਛਲਾ: ਦੁਸ਼ਟ ਲੋਕਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ

ਅਗਲਾ: ਪਰਮੇਸ਼ੁਰ ਦੁਆਰਾ ਮਨੁੱਖ ਦੀ ਵਰਤੋਂ ਸੰਬੰਧੀ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ