ਦੁਸ਼ਟ ਲੋਕਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ

ਇਹ ਦੇਖਣ ਲਈ ਆਪਣੇ ਆਪ ਵਿੱਚ ਝਾਤੀ ਮਾਰੋ ਕਿ ਤੁਸੀਂ ਜੋ ਕੁਝ ਵੀ ਕਰਦੇ ਹੋ ਕੀ ਉਸ ਵਿੱਚ ਧਾਰਮਿਕਤਾ ਦਾ ਪਾਲਣ ਕਰਦੇ ਹੋ, ਅਤੇ ਕੀ ਤੁਹਾਡੇ ਸਾਰੇ ਕੰਮਾਂ ਦਾ ਪਰਮੇਸ਼ੁਰ ਦੁਆਰਾ ਨਿਰੀਖਣ ਕੀਤਾ ਜਾ ਰਿਹਾ ਹੈ: ਇਹ ਉਹ ਸਿਧਾਂਤ ਹੈ ਜਿਸ ਦੁਆਰਾ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਾਲੇ ਆਪਣੇ ਕਾਰ-ਵਿਹਾਰ ਚਲਾਉਂਦੇ ਹਨ। ਤੁਹਾਨੂੰ ਧਰਮੀ ਕਿਹਾ ਜਾਵੇਗਾ ਕਿਉਂਕਿ ਤੁਸੀਂ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਹੋ, ਅਤੇ ਕਿਉਂਕਿ ਤੁਸੀਂ ਪਰਮੇਸ਼ੁਰ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਸਵੀਕਾਰ ਕਰਦੇ ਹੋ। ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਉਹ ਸਾਰੇ ਲੋਕ ਜੋ ਪਰਮੇਸ਼ੁਰ ਦੀ ਦੇਖਭਾਲ, ਸੁਰੱਖਿਆ ਅਤੇ ਸੰਪੂਰਨਤਾ ਨੂੰ ਸਵੀਕਾਰ ਕਰਦੇ ਹਨ, ਅਤੇ ਜਿਨ੍ਹਾਂ ਨੇ ਉਸ ਦੁਆਰਾ ਲਾਭ ਪ੍ਰਾਪਤ ਕੀਤਾ ਹੈ, ਉਹ ਧਰਮੀ ਹਨ, ਅਤੇ ਉਹ ਉਨ੍ਹਾਂ ਸਾਰਿਆਂ ਨੂੰ ਅਨਮੋਲ ਮੰਨਦਾ ਹੈ। ਜਿੰਨਾ ਜ਼ਿਆਦਾ ਤੁਸੀਂ ਪਰਮੇਸ਼ੁਰ ਦੇ ਮੌਜੂਦਾ ਵਚਨਾਂ ਨੂੰ ਸਵੀਕਾਰ ਕਰਦੇ ਹੋ, ਉਨਾ ਜ਼ਿਆਦਾ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਪ੍ਰਾਪਤ ਕਰਨ ਅਤੇ ਸਮਝਣ ਦੇ ਯੋਗ ਹੋਵੋਗੇ, ਅਤੇ ਇਸ ਤਰ੍ਹਾਂ ਉੱਨਾ ਜ਼ਿਆਦਾ ਤੁਸੀਂ ਪਰਮੇਸ਼ੁਰ ਦੇ ਵਚਨਾਂ ਨੂੰ ਜੀਉਣ ਅਤੇ ਉਸ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਵੋਗੇ। ਇਹ ਤੁਹਾਡੇ ਲਈ ਪਰਮੇਸ਼ੁਰ ਵੱਲੋਂ ਥਾਪਿਆ ਕੰਮ ਹੈ, ਅਤੇ ਤੁਹਾਨੂੰ ਸਭਨਾਂ ਨੂੰ ਇਸਨੂੰ ਪੂਰਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਜੇ ਤੁਸੀਂ ਪਰਮੇਸ਼ੁਰ ਨੂੰ ਮਾਪਣ ਅਤੇ ਸੀਮਤ ਕਰਨ ਲਈ ਆਪਣੀਆਂ ਧਾਰਣਾਵਾਂ ਦੀ ਵਰਤੋਂ ਕਰਦੇ ਹੋ, ਕਿ ਜਿਵੇਂ ਪਰਮੇਸ਼ੁਰ ਮਿੱਟੀ ਦੀ ਇੱਕ ਅਟੱਲ ਮੂਰਤੀ ਹੋਵੇ, ਅਤੇ ਜੇ ਤੁਸੀਂ ਬਾਈਬਲ ਦੇ ਮਾਨਦੰਡਾਂ ਵਿੱਚ ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਸੀਮਤ ਕਰਦੇ ਹੋ ਅਤੇ ਉਸ ਨੂੰ ਕੰਮ ਦੇ ਇੱਕ ਸੀਮਤ ਖੇਤਰ ਵਿੱਚ ਰੱਖਦੇ ਹੋ, ਤਾਂ ਇਹ ਸਾਬਤ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਨਿੰਦਾ ਕੀਤੀ ਹੈ। ਕਿਉਂਕਿ ਪੁਰਾਣੇ ਨੇਮ ਦੇ ਯੁਗ ਵਿੱਚ ਯਹੂਦੀਆਂ ਨੇ ਪਰਮੇਸ਼ੁਰ ਨੂੰ ਨਿਸ਼ਚਤ ਅਕਾਰ ਦੀ ਇੱਕ ਮੂਰਤੀ ਸਮਝਿਆ ਜਿਸਨੂੰ ਉਨ੍ਹਾਂ ਦੇ ਆਪਣੇ ਦਿਲਾਂ ਵਿੱਚ ਵਸਾਇਆ, ਕਿ ਜਿਵੇਂ ਪਰਮੇਸ਼ੁਰ ਨੂੰ ਕੇਵਲ ਮਸੀਹਾ ਕਿਹਾ ਜਾ ਸਕਦਾ ਹੋਵੇ, ਅਤੇ ਮਸੀਹਾ ਕਹਿਲਾਉਣ ਵਾਲਾ ਹੀ ਪਰਮੇਸ਼ੁਰ ਹੋ ਸਕਦਾ ਹੋਵੇ, ਅਤੇ ਕਿਉਂਕਿ ਮਾਨਵਤਾ ਨੇ ਪਰਮੇਸ਼ੁਰ ਦੀ ਸੇਵਾ ਕੀਤੀ ਅਤੇ ਉਸਦੀ ਉਪਾਸਨਾ ਇਸ ਤਰ੍ਹਾਂ ਕੀਤੀ ਜਿਵੇਂ ਉਹ (ਬੇਜਾਨ) ਮਿੱਟੀ ਦੀ ਮੂਰਤੀ ਹੋਵੇ, ਉਨ੍ਹਾਂ ਨੇ ਉਸ ਸਮੇਂ ਦੇ ਯਿਸੂ ਨੂੰ ਮੌਤ ਦੀ ਸਜ਼ਾ ਦਿੰਦਿਆਂ ਸਲੀਬ ’ਤੇ ਟੰਗ ਦਿੱਤਾ—ਇਸ ਤਰ੍ਹਾਂ ਨਿਰਦੋਸ਼ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਪਰਮੇਸ਼ੁਰ ਕਿਸੇ ਵੀ ਜੁਰਮ ਤੋਂ ਨਿਰਦੋਸ਼ ਸੀ, ਫਿਰ ਵੀ ਮਨੁੱਖ ਨੇ ਉਸਨੂੰ ਬਖਸ਼ਣ ਤੋਂ ਇਨਕਾਰ ਕਰ ਦਿੱਤਾ, ਅਤੇ ਉਸਨੂੰ ਮੌਤ ਦੀ ਸਜ਼ਾ ਦੇਣ ’ਤੇ ਜ਼ੋਰ ਦਿੱਤਾ, ਅਤੇ ਇਸ ਲਈ ਯਿਸੂ ਨੂੰ ਸਲੀਬ ’ਤੇ ਚੜ੍ਹਾਇਆ ਗਿਆ। ਮਨੁੱਖ ਹਮੇਸ਼ਾ ਮੰਨਦਾ ਹੈ ਕਿ ਪਰਮੇਸ਼ੁਰ ਅਟੱਲ ਹੈ, ਅਤੇ ਉਸਨੂੰ ਕੇਵਲ ਇੱਕ ਕਿਤਾਬ, ਬਾਈਬਲ ਦੇ ਅਧਾਰ ’ਤੇ ਪਰਿਭਾਸ਼ਤ ਕਰਦਾ ਹੈ, ਕਿ ਜਿਵੇਂ ਮਨੁੱਖ ਨੂੰ ਪਰਮੇਸ਼ੁਰ ਦੇ ਪ੍ਰਬੰਧਨ ਦੀ ਪੂਰੀ ਸਮਝ ਹੋਵੇ, ਕਿ ਜਿਵੇਂ ਪਰਮੇਸ਼ੁਰ ਦੁਆਰਾ ਕੀਤਾ ਜਾਣ ਵਾਲਾ ਸਭ ਕੁਝ ਮਨੁੱਖ ਦੀ ਮੁੱਠੀ ਵਿੱਚ ਹੋਵੇ। ਲੋਕ ਅਤਿਅੰਤ ਬੇਵਕੂਫ਼ ਹੁੰਦੇ ਹਨ, ਅਤਿਅੰਤ ਹੰਕਾਰੀ ਹੁੰਦੇ ਹਨ, ਅਤੇ ਉਨ੍ਹਾਂ ਸਾਰਿਆਂ ਵਿੱਚ ਅੱਤਕਥਨੀ ਦੀ ਇੱਕ ਸੁਭਾਵਿਕ ਯੋਗਤਾ ਹੁੰਦੀ ਹੈ। ਤੈਨੂੰ ਪਰਮੇਸ਼ੁਰ ਦਾ ਕਿੰਨਾ ਵੱਡਾ ਗਿਆਨ ਹੈ ਇਹ ਕੋਈ ਮਾਇਨੇ ਨਹੀਂ ਰੱਖਦਾ, ਮੈਂ ਫਿਰ ਵੀ ਕਹਿੰਦਾ ਹਾਂ ਕਿ ਤੂੰ ਪਰਮੇਸ਼ੁਰ ਨੂੰ ਨਹੀਂ ਜਾਣਦਾ, ਕਿ ਤੂੰ ਉਹ ਵਿਅਕਤੀ ਹੈਂ ਜੋ ਪਰਮੇਸ਼ੁਰ ਦਾ ਸਭ ਤੋਂ ਵੱਧ ਵਿਰੋਧ ਕਰਦਾ ਹੈ, ਅਤੇ ਇਹ ਕਿ ਤੂੰ ਪਰਮੇਸ਼ੁਰ ਦੀ ਨਿੰਦਾ ਕੀਤੀ ਹੈ, ਕਿਉਂਕਿ ਤੂੰ ਪਰਮੇਸ਼ੁਰ ਦੇ ਕੰਮ ਦੀ ਪਾਲਣਾ ਕਰਨ ਅਤੇ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਵਾਲੇ ਰਸਤੇ ’ਤੇ ਚੱਲਣ ਲਈ ਬਿਲਕੁਲ ਅਸਮਰੱਥ ਹੈਂ। ਪਰਮੇਸ਼ੁਰ ਕਦੇ ਵੀ ਮਨੁੱਖ ਦੇ ਕੰਮਾਂ ਨਾਲ ਸੰਤੁਸ਼ਟ ਕਿਉਂ ਨਹੀਂ ਹੁੰਦਾ ਹੈ? ਕਿਉਂਕਿ ਮਨੁੱਖ ਪਰਮੇਸ਼ੁਰ ਨੂੰ ਨਹੀਂ ਜਾਣਦਾ ਹੈ, ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਧਾਰਣਾਵਾਂ ਹਨ, ਅਤੇ ਕਿਉਂਕਿ ਉਸਦਾ ਪਰਮੇਸ਼ੁਰ ਬਾਰੇ ਗਿਆਨ ਕਿਸੇ ਵੀ ਤਰ੍ਹਾਂ ਹਕੀਕਤ ਨਾਲ ਮੇਲ ਨਹੀਂ ਖਾਂਦਾ, ਪਰ ਇਸ ਦੀ ਬਜਾਏ ਉਹ ਬਿਨਾ ਪਰਿਵਰਤਨ ਇਕਸਾਰਤਾ ਨਾਲ ਉਹੀ ਵਿਸ਼ਾ ਦੁਹਰਾਉਂਦਾ ਹੈ ਅਤੇ ਹਰ ਸਥਿਤੀ ਲਈ ਉਹੀ ਪਹੁੰਚ ਦੀ ਵਰਤੋਂ ਕਰਦਾ ਹੈ। ਅਤੇ ਇਸ ਲਈ, ਅੱਜ ਧਰਤੀ ਉੱਤੇ ਆਉਣ ’ਤੇ, ਇੱਕ ਵਾਰ ਫਿਰ ਪਰਮੇਸ਼ੁਰ ਨੂੰ ਮਨੁੱਖ ਦੁਆਰਾ ਸਲੀਬ ’ਤੇ ਟੰਗਿਆ ਗਿਆ। ਜ਼ਾਲਮ ਮਨੁੱਖਜਾਤੀ! ਮਿਲੀਭੁਗਤ ਅਤੇ ਸਾਜਿਸ਼, ਇੱਕ ਦਾ ਦੂਜੇ ਤੋਂ ਖੋਹਣਾ ਅਤੇ ਹੜਪਣਾ, ਪ੍ਰਸਿੱਧੀ ਅਤੇ ਧਨ-ਦੌਲਤ ਲਈ ਲੜਨਾ, ਆਪਸੀ ਕਤਲੇਆਮ—ਇਹ ਕਦੋਂ ਖਤਮ ਹੋਵੇਗਾ? ਪਰਮੇਸ਼ੁਰ ਦੁਆਰਾ ਲੱਖਾਂ ਵਚਨ ਬੋਲਣ ਦੇ ਬਾਵਜੂਦ, ਕਿਸੇ ਨੂੰ ਵੀ ਹੋਸ਼ ਨਹੀਂ ਆਈ। ਲੋਕ ਆਪਣੇ ਪਰਿਵਾਰਾਂ, ਪੁੱਤਰਾਂ ਅਤੇ ਪੁੱਤਰੀਆਂ, ਆਪਣੇ ਪੇਸ਼ੇ, ਭਵਿੱਖ ਦੀਆਂ ਸੰਭਾਵਨਾਵਾਂ, ਰੁਤਬੇ, ਝੂਠੀ ਸ਼ਾਨ ਅਤੇ ਪੈਸੇ ਖਾਤਰ, ਭੋਜਨ, ਕੱਪੜੇ ਅਤੇ ਸਰੀਰ ਦੀ ਖਾਤਰ ਕੰਮ ਕਰਦੇ ਹਨ। ਪਰ ਕੀ ਇੱਥੇ ਕੋਈ ਅਜਿਹਾ ਹੈ ਜਿਸ ਦੇ ਕੰਮ ਸੱਚਮੁੱਚ ਪਰਮੇਸ਼ੁਰ ਦੀ ਖਾਤਰ ਹਨ? ਜੋ ਪਰਮੇਸ਼ੁਰ ਦੀ ਖ਼ਾਤਰ ਕੰਮ ਕਰਦੇ ਹਨ ਉਨ੍ਹਾਂ ਲੋਕਾਂ ਵਿੱਚੋਂ ਵੀ, ਕੁਝ ਹੀ ਹਨ ਜੋ ਪਰਮੇਸ਼ੁਰ ਨੂੰ ਜਾਣਦੇ ਹਨ। ਕਿੰਨੇ ਲੋਕ ਆਪਣੇ ਹਿੱਤਾਂ ਲਈ ਕੰਮ ਨਹੀਂ ਕਰਦੇ? ਕਿੰਨੇ ਲੋਕ ਆਪਣੇ ਰੁਤਬੇ ਨੂੰ ਬਚਾਉਣ ਲਈ ਦੂਜਿਆਂ ਉੱਤੇ ਜ਼ੁਲਮ ਨਹੀਂ ਕਰਦੇ ਜਾਂ ਉਨ੍ਹਾਂ ਨੂੰ ਨਹੀਂ ਉਕਸਾਉਂਦੇ? ਅਤੇ ਇਸ ਲਈ, ਪਰਮੇਸ਼ੁਰ ਨੂੰ ਜ਼ਬਰਦਸਤੀ ਅਣਗਿਣਤ ਵਾਰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਅਤੇ ਅਣਗਿਣਤ ਵਹਿਸ਼ੀ ਨਿਆਈਆਂ ਨੇ ਪਰਮੇਸ਼ੁਰ ਦੀ ਨਿੰਦਾ ਕੀਤੀ ਹੈ ਅਤੇ ਇੱਕ ਵਾਰ ਫਿਰ ਉਸਨੂੰ ਸਲੀਬ ’ਤੇ ਟੰਗ ਦਿੱਤਾ ਹੈ। ਕਿੰਨੇ ਲੋਕਾਂ ਨੂੰ ਧਰਮੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਸੱਚਮੁੱਚ ਪਰਮੇਸ਼ੁਰ ਦੀ ਖਾਤਰ ਕੰਮ ਕਰਦੇ ਹਨ?

ਕੀ ਪਰਮੇਸ਼ੁਰ ਦੇ ਸਾਹਮਣੇ ਇੱਕ ਸੰਤ ਜਾਂ ਇੱਕ ਧਰਮੀ ਵਿਅਕਤੀ ਦੇ ਰੂਪ ਵਿੱਚ ਸੰਪੂਰਨ ਬਣਾਏ ਜਾਣਾ ਇੰਨਾ ਸੌਖਾ ਹੈ? ਇਹ ਸਹੀ ਕਥਨ ਹੈ ਕਿ “ਇਸ ਧਰਤੀ ਉੱਤੇ ਕੋਈ ਧਰਮੀ ਨਹੀਂ ਹਨ, ਇਸ ਸੰਸਾਰ ਵਿੱਚ ਧਰਮੀ ਨਹੀਂ ਹਨ।” ਜਦੋਂ ਤੁਸੀਂ ਪਰਮੇਸ਼ੁਰ ਦੇ ਸਾਹਮਣੇ ਆਉਂਦੇ ਹੋ, ਤਾਂ ਤੁਸੀਂ ਕੀ ਪਹਿਨਿਆ ਹੋਇਆ ਹੈ ਇਸ ਬਾਰੇ ਵਿਚਾਰ ਕਰੋ, ਆਪਣੇ ਹਰ ਸ਼ਬਦ ਅਤੇ ਕੰਮ, ਆਪਣੇ ਹਰ ਵਿਚਾਰ ਅਤੇ ਖਿਆਲ, ਅਤੇ ਇੱਥੋਂ ਤੱਕ ਕਿ ਉਨ੍ਹਾਂ ਸੁਪਨਿਆਂ ਬਾਰੇ ਵਿਚਾਰ ਕਰੋ ਜੋ ਤੁਸੀਂ ਹਰ ਰੋਜ਼ ਦੇਖਦੇ ਹੋ—ਉਹ ਸਾਰੇ ਤੁਹਾਡੇ ਲਈ ਹਨ। ਕੀ ਇਹ ਕਾਰਜਾਂ ਦੀ ਅਸਲੀ ਸਥਿਤੀ ਨਹੀਂ ਹੈ? “ਧਾਰਮਿਕਤਾ” ਦਾ ਅਰਥ ਦੂਜਿਆਂ ਨੂੰ ਦਾਨ ਦੇਣਾ ਨਹੀਂ ਹੈ, ਇਸ ਦਾ ਮਤਲਬ ਆਪਣੇ ਗਵਾਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ ਨਹੀਂ ਹੈ, ਅਤੇ ਇਸ ਦਾ ਮਤਲਬ ਝਗੜਿਆਂ ਅਤੇ ਵਿਵਾਦਾਂ ਜਾਂ ਲੁੱਟ ਅਤੇ ਚੋਰੀ ਕਰਨ ਤੋਂ ਪਰਹੇਜ਼ ਕਰਨਾ ਨਹੀਂ ਹੈ। ਧਾਰਮਿਕਤਾ ਦਾ ਅਰਥ ਹੈ ਪਰਮੇਸ਼ੁਰ ਦੇ ਕੰਮ ਨੂੰ ਆਪਣੇ ਫਰਜ਼ ਦੇ ਤੌਰ ’ਤੇ ਲੈਣਾ ਅਤੇ ਸਮੇਂ ਜਾਂ ਸਥਾਨ ਦੀ ਪਰਵਾਹ ਕੀਤੇ ਬਿਨਾਂ, ਪਰਮੇਸ਼ੁਰ ਦੇ ਨਿਯੋਜਨਾਂ ਅਤੇ ਪ੍ਰਬੰਧ ਦਾ ਤੁਹਾਡੇ ਲਈ ਸਵਰਗ ਤੋਂ ਭੇਜੇ ਗਏ ਕਾਰਜ ਦੇ ਰੂਪ ਵਿੱਚ ਪਾਲਣ ਕਰਨਾ, ਬਿਲਕੁਲ ਉਵੇਂ ਹੀ ਜਿਵੇਂ ਸਭ ਕੁਝ ਪ੍ਰਭੂ ਯਿਸੂ ਨੇ ਕੀਤਾ ਸੀ। ਇਹ ਉਹੀ ਧਾਰਮਿਕਤਾ ਹੈ ਜਿਸ ਬਾਰੇ ਪਰਮੇਸ਼ੁਰ ਨੇ ਕਿਹਾ ਹੈ। ਉਸ ਲੂਤ ਨੂੰ ਧਰਮੀ ਕਿਹਾ ਜਾ ਸਕਦਾ ਹੈ ਕਿਉਂਕਿ ਉਸਨੇ ਆਪਣੇ ਲਾਭ ਅਤੇ ਘਾਟੇ ਬਾਰੇ ਵਿਚਾਰ ਕੀਤੇ ਬਗੈਰ, ਪਰਮੇਸ਼ੁਰ ਦੁਆਰਾ ਭੇਜੇ ਦੋ ਦੂਤਾਂ ਨੂੰ ਬਚਾਇਆ; ਇੱਥੇ ਸਿਰਫ਼ ਇਹ ਕਿਹਾ ਜਾ ਸਕਦਾ ਹੈ ਕਿ ਉਸ ਨੇ ਉਸ ਸਮੇਂ ਜੋ ਕੀਤਾ ਉਸ ਕੰਮ ਨੂੰ ਧਰਮੀ ਕਿਹਾ ਜਾ ਸਕਦਾ ਹੈ, ਪਰ ਉਸਨੂੰ ਇੱਕ ਧਰਮੀ ਵਿਅਕਤੀ ਨਹੀਂ ਕਿਹਾ ਜਾ ਸਕਦਾ। ਇਹ ਸਿਰਫ਼ ਇਸ ਲਈ ਸੀ ਕਿਉਂਕਿ ਲੂਤ ਨੇ ਪਰਮੇਸ਼ੁਰ ਨੂੰ ਵੇਖਿਆ ਸੀ ਕਿ ਉਸਨੇ ਦੂਤਾਂ ਦੇ ਬਦਲੇ ਆਪਣੀਆਂ ਦੋ ਪੁੱਤਰੀਆਂ ਦਿੱਤੀਆਂ ਸਨ, ਪਰ ਪਿਛਲੇ ਸਮੇਂ ਵਿੱਚ ਉਸਦਾ ਸਾਰਾ ਵਿਹਾਰ ਧਾਰਮਿਕਤਾ ਨੂੰ ਨਹੀਂ ਦਰਸਾਉਂਦਾ। ਅਤੇ ਇਸ ਲਈ ਮੈਂ ਕਹਿੰਦਾ ਹਾਂ “ਇਸ ਧਰਤੀ ਉੱਤੇ ਕੋਈ ਧਰਮੀ ਨਹੀਂ ਹਨ।” ਜੋ ਸਿਹਤਯਾਬੀ ਦੇ ਪੱਧਰ ਵਿੱਚ ਹਨ, ਉਨ੍ਹਾਂ ਵਿੱਚੋਂ ਵੀ ਕਿਸੇ ਨੂੰ ਵੀ ਧਰਮੀ ਨਹੀਂ ਕਿਹਾ ਜਾ ਸਕਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਤੇਰੇ ਕੰਮ ਕਿੰਨੇ ਵੀ ਚੰਗੇ ਹਨ, ਭਾਵੇਂ ਤੂੰ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਕਰਦੇ ਹੋਏ ਦਿਖਾਈ ਦਿੰਦਾ ਹੈਂ, ਨਾ ਹੀ ਦੂਜਿਆਂ ਨੂੰ ਮਾਰਦਾ ਅਤੇ ਫ਼ਿਟਕਾਰਦਾ ਹੈਂ, ਅਤੇ ਨਾ ਹੀ ਚੋਰੀ ਕਰਦਾ ਅਤੇ ਦੂਜਿਆਂ ਤੋਂ ਲੁੱਟਮਾਰ ਕਰਦਾ ਹੈਂ, ਫਿਰ ਵੀ ਤੈਨੂੰ ਧਰਮੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਸਭ ਉਹ ਹੈ ਜੋ ਇਕ ਆਮ ਵਿਅਕਤੀ ਕਰਨ ਯੋਗ ਹੁੰਦਾ ਹੈ। ਹੁਣ ਜੋ ਮਹੱਤਵਪੂਰਣ ਗੱਲ ਹੈ ਉਹ ਇਹ ਹੈ ਕਿ ਤੂੰ ਪਰਮੇਸ਼ੁਰ ਨੂੰ ਨਹੀਂ ਜਾਣਦਾ ਹੈਂ। ਇਹ ਸਿਰਫ਼ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਮੇਂ ਵਿੱਚ ਤੇਰੇ ਵਿੱਚ ਥੋੜ੍ਹੀ ਜਿਹੀ ਸਧਾਰਨ ਮਨੁੱਖਤਾ ਹੈ, ਪਰ ਪਰਮੇਸ਼ੁਰ ਦੁਆਰਾ ਕਹੇ ਗਏ ਧਾਰਮਿਕਤਾ ਦੇ ਕੋਈ ਤੱਤ ਨਹੀਂ ਹਨ, ਅਤੇ ਇਸ ਲਈ ਤੂੰ ਜੋ ਕੁਝ ਵੀ ਕਰਦਾ ਹੈਂ ਇਹ ਸਾਬਤ ਕਰਨ ਦੇ ਯੋਗ ਨਹੀਂ ਹੈ ਕਿ ਤੂੰ ਪਰਮੇਸ਼ੁਰ ਨੂੰ ਜਾਣਦਾ ਹੈਂ।

ਪਹਿਲਾਂ, ਜਦੋਂ ਪਰਮੇਸ਼ੁਰ ਸਵਰਗ ਵਿੱਚ ਸੀ, ਮਨੁੱਖ ਨੇ ਉਸ ਢੰਗ ਨਾਲ ਕੰਮ ਕੀਤਾ ਜੋ ਪਰਮੇਸ਼ੁਰ ਪ੍ਰਤੀ ਧੋਖੇ ਵਾਲਾ ਸੀ। ਅੱਜ, ਪਰਮੇਸ਼ੁਰ ਮਨੁੱਖ ਦੇ ਵਿੱਚਕਾਰ ਰਿਹਾ ਹੈ—ਕੋਈ ਨਹੀਂ ਜਾਣਦਾ ਕਿ ਕਿੰਨੇ ਸਾਲ ਹੋ ਗਏ ਹਨ—ਫਿਰ ਵੀ ਕੰਮ ਕਰਦੇ ਹੋਏ ਮਨੁੱਖ ਅਜੇ ਵੀ ਦਿਖਾਵਾ ਕਰ ਰਿਹਾ ਹੈ ਅਤੇ ਉਸਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਮਨੁੱਖ ਆਪਣੀ ਸੋਚ ਵਿੱਚ ਬਹੁਤ ਜ਼ਿਆਦਾ ਨਹੀਂ ਪਛੜਿਆ ਹੋਇਆ? ਯਹੂਦਾਹ ਦਾ ਵੀ ਇਹੋ ਹਾਲ ਸੀ: ਯਿਸੂ ਦੇ ਆਉਣ ਤੋਂ ਪਹਿਲਾਂ, ਯਹੂਦਾਹ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਧੋਖਾ ਦੇਣ ਲਈ ਝੂਠ ਬੋਲਦਾ ਸੀ, ਅਤੇ ਯਿਸੂ ਦੇ ਆਉਣ ਤੋਂ ਬਾਅਦ ਵੀ, ਉਹ ਅਜੇ ਵੀ ਨਹੀਂ ਬਦਲਿਆ ਸੀ; ਉਹ ਯਿਸੂ ਨੂੰ ਜ਼ਰਾ ਜਿੰਨਾ ਵੀ ਨਹੀਂ ਜਾਣਦਾ ਸੀ, ਅਤੇ ਅੰਤ ਵਿੱਚ ਉਸਨੇ ਯਿਸੂ ਨੂੰ ਧੋਖਾ ਦਿੱਤਾ। ਕੀ ਇਹ ਇਸ ਲਈ ਨਹੀਂ ਸੀ ਕਿਉਂਕਿ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਸੀ? ਜੇ, ਅੱਜ, ਤੁਸੀਂ ਅਜੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਦੇ, ਤਾਂ ਇਹ ਸੰਭਵ ਹੈ ਕਿ ਤੁਸੀਂ ਇੱਕ ਹੋਰ ਯਹੂਦਾਹ ਬਣ ਸਕਦੇ ਹੋ, ਅਤੇ ਇਸ ਤੋਂ ਮਗਰੋਂ, ਦੋ ਹਜ਼ਾਰ ਸਾਲ ਪਹਿਲਾਂ ਕਿਰਪਾ ਦੇ ਯੁੱਗ ਵਿੱਚ ਯਿਸੂ ਨੂੰ ਸਲੀਬ ’ਤੇ ਲਟਕਾਉਣ ਦਾ ਦੁਖਾਂਤ ਦੁਬਾਰਾ ਵਾਪਰੇਗਾ। ਕੀ ਤੁਸੀਂ ਇਸ ’ਤੇ ਵਿਸ਼ਵਾਸ ਨਹੀਂ ਕਰਦੇ? ਇਹ ਇੱਕ ਤੱਥ ਹੈ! ਇਸ ਸਮੇਂ, ਬਹੁਤ ਸਾਰੇ ਲੋਕ ਇਕੋ ਜਿਹੀ ਸਥਿਤੀ ਵਿੱਚ ਹਨ—ਸ਼ਾਇਦ ਮੈਂ ਇਸ ਨੂੰ ਥੋੜ੍ਹਾ ਜਲਦੀ ਕਹਿ ਰਿਹਾ ਹਾਂ—ਅਤੇ ਅਜਿਹੇ ਸਭ ਲੋਕ ਯਹੂਦਾਹ ਦੀ ਭੂਮਿਕਾ ਨਿਭਾ ਰਹੇ ਹਨ। ਮੈਂ ਬੇਤੁਕੀ ਗੱਲ ਨਹੀਂ ਕਰ ਰਿਹਾ, ਪਰ ਤੱਥ ਦੇ ਅਧਾਰ ’ਤੇ ਕਹਿ ਰਿਹਾ ਹਾਂ—ਅਤੇ ਫੇਰ ਵੀ ਤੈਨੂੰ ਯਕੀਨ ਨਹੀਂ ਆ ਸਕਦਾ। ਹਾਲਾਂਕਿ ਬਹੁਤ ਸਾਰੇ ਲੋਕ ਨਮਰਤਾ ਦਾ ਦਿਖਾਵਾ ਕਰਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਖੜ੍ਹੇ ਹੋਏ ਪਾਣੀ ਦੇ ਇੱਕ ਤਲਾਅ, ਬਦਬੂ ਵਾਲੇ ਪਾਣੀ ਦੇ ਇੱਕ ਟੋਏ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਸ ਸਮੇਂ ਕਲੀਸਿਯਾ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਅਕਤੀ ਹਨ, ਅਤੇ ਤੁਸੀਂ ਸੋਚਦੇ ਹੋ ਕਿ ਮੈਂ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਹਾਂ। ਅੱਜ, ਮੇਰਾ ਆਤਮਾ ਮੇਰੇ ਲਈ ਫ਼ੈਸਲਾ ਕਰਦਾ ਹੈ, ਅਤੇ ਮੇਰੇ ਲਈ ਗਵਾਹੀ ਦਿੰਦਾ ਹੈ। ਕੀ ਤੂੰ ਸੋਚਦਾ ਹੈਂ ਕਿ ਮੈਨੂੰ ਕੁਝ ਨਹੀਂ ਪਤਾ? ਕੀ ਤੂੰ ਸੋਚਦਾ ਹੈਂ ਕਿ ਮੈਂ ਤੁਹਾਡੇ ਦਿਲਾਂ ਅੰਦਰਲੀਆਂ ਚਾਲਬਾਜ਼ੀ ਵਾਲੀਆਂ ਸੋਚਾਂ, ਚੀਜ਼ਾਂ ਬਾਰੇ ਕੁਝ ਨਹੀਂ ਸਮਝਦਾ ਜੋ ਤੁਸੀਂ ਆਪਣੇ ਦਿਲ ਦੇ ਅੰਦਰ ਰੱਖਦੇ ਹੋ? ਕੀ ਪਰਮੇਸ਼ੁਰ ਨੂੰ ਮਾਤ ਦੇਣਾ ਇੰਨਾ ਸੌਖਾ ਹੈ? ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਉਸ ਨਾਲ ਜਿਵੇਂ ਚਾਹੋ ਪੇਸ਼ ਆ ਸਕਦੇ ਹੋ? ਪਿਛਲੇ ਸਮੇਂ ਵਿੱਚ, ਮੈਨੂੰ ਚਿੰਤਾ ਸੀ ਕਿ ਕਿਤੇ ਤੁਸੀਂ ਲਾਚਾਰ ਨਾ ਬਣ ਜਾਓ, ਇਸ ਲਈ ਮੈਂ ਤੁਹਾਨੂੰ ਆਜ਼ਾਦੀ ਦਿੰਦਾ ਰਿਹਾ, ਪਰ ਮਨੁੱਖਤਾ ਇਹ ਦੱਸਣ ਤੋਂ ਅਸਮਰੱਥ ਸੀ ਕਿ ਮੈਂ ਉਨ੍ਹਾਂ ਨਾਲ ਚੰਗਾ ਰਿਹਾ ਹਾਂ, ਅਤੇ ਜਦੋਂ ਮੈਂ ਆਪਣੀ ਉਂਗਲ ਫੜਾਈ ਤਾਂ ਉਹਨਾਂ ਨੇ ਪਹੁੰਚਾ ਫੜ ਲਿਆ। ਆਪਣੇ ਆਲੇ-ਦੁਆਲੇ ਨੂੰ ਪੁੱਛੋ: ਮੈਂ ਤਕਰੀਬਨ ਕਦੇ ਕਿਸੇ ਨਾਲ ਸੌਦਾ ਨਹੀਂ ਕੀਤਾ, ਅਤੇ ਨਾ ਹੀ ਕਦੇ ਕਿਸੇ ਨੂੰ ਹਲਕੀ ਜਿਹੀ ਝਿੜਕ ਦਿੱਤੀ ਹੈ—ਫਿਰ ਵੀ ਮੈਂ ਮਨੁੱਖ ਦੀਆਂ ਪ੍ਰੇਰਣਾਵਾਂ ਅਤੇ ਧਾਰਣਾਵਾਂ ਬਾਰੇ ਸਪਸ਼ਟ ਹਾਂ। ਕੀ ਤੂੰ ਸੋਚਦਾ ਹੈਂ ਕਿ ਪਰਮੇਸ਼ੁਰ ਖੁਦ, ਜਿਸ ਲਈ ਪਰਮੇਸ਼ੁਰ ਗਵਾਹੀ ਦਿੰਦਾ ਹੈ, ਇੱਕ ਮੂਰਖ ਹੈ? ਉਸ ਸਥਿਤੀ ਵਿੱਚ, ਮੈਂ ਕਹਿੰਦਾ ਹਾਂ ਤੂੰ ਬਹੁਤ ਨਾਸਮਝ ਹੈਂ! ਮੈਂ ਤੈਨੂੰ ਉਜਾਗਰ ਨਹੀਂ ਕਰਾਂਗਾ, ਪਰ ਆਓ ਦੇਖੀਏ ਕਿ ਤੂੰ ਕਿੰਨਾ ਭ੍ਰਿਸ਼ਟ ਬਣ ਸਕਦਾ ਹੈਂ। ਆਓ ਦੇਖੀਏ ਕਿ ਕੀ ਤੇਰੀਆਂ ਨਿੱਕੀਆਂ ਚਤਰ ਜੁਗਤੀਆਂ ਤੈਨੂੰ ਬਚਾ ਸਕਦੀਆਂ ਹਨ, ਜਾਂ ਕੀ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰਨਾ ਤੈਨੂੰ ਬਚਾ ਸਕਦਾ ਹੈ। ਅੱਜ, ਮੈਂ ਤੇਰੀ ਨਿੰਦਾ ਨਹੀਂ ਕਰਾਂਗਾ; ਆਓ ਅਸੀਂ ਇਹ ਦੇਖਣ ਲਈ ਪਰਮੇਸ਼ੁਰ ਦੇ ਸਮੇਂ ਤੱਕ ਇੰਤਜ਼ਾਰ ਕਰੀਏ ਕਿ ਉਹ ਕਿਵੇਂ ਤੇਰੇ ਤੋਂ ਬਦਲਾ ਲੈਂਦਾ ਹੈ। ਮੇਰੇ ਕੋਲ ਹੁਣ ਤੇਰੇ ਨਾਲ ਵਿਹਲੀ ਗੱਪਸ਼ੱਪ ਮਾਰਨ ਲਈ ਕੋਈ ਸਮਾਂ ਨਹੀਂ ਹੈ, ਅਤੇ ਮੈਂ ਸਿਰਫ਼ ਤੇਰੀ ਖ਼ਾਤਰ ਆਪਣੇ ਵੱਡੇ ਕੰਮ ਵਿੱਚ ਦੇਰੀ ਕਰਨ ਲਈ ਤਿਆਰ ਨਹੀਂ ਹਾਂ। ਤੇਰੇ ਵਰਗੇ ਕੀੜੇ ਸਮਾਂ ਦੇਣ ਦੇ ਯੋਗ ਨਹੀਂ ਹਨ ਕਿ ਪਰਮੇਸ਼ੁਰ ਤੇਰੇ ਨਾਲ ਨਜਿੱਠੇ—ਇਸ ਲਈ ਆਓ ਅਸੀਂ ਦੇਖੀਏ ਕਿ ਤੂੰ ਕਿੰਨਾ ਦੁਰਾਚਾਰੀ ਹੋ ਸਕਦਾ ਹੈਂ। ਇਸ ਤਰ੍ਹਾਂ ਦੇ ਲੋਕ ਕਦੇ ਪਰਮੇਸ਼ੁਰ ਦਾ ਥੋੜ੍ਹਾ ਜਿਹਾ ਗਿਆਨ ਵੀ ਨਹੀਂ ਲੈਂਦੇ ਅਤੇ ਨਾ ਹੀ ਉਨ੍ਹਾਂ ਵਿੱਚ ਉਸ ਲਈ ਥੋੜ੍ਹਾ ਜਿਹਾ ਵੀ ਪਿਆਰ ਹੁੰਦਾ ਹੈ, ਅਤੇ ਫਿਰ ਵੀ ਉਹ ਪਰਮੇਸ਼ੁਰ ਤੋਂ ਉਨ੍ਹਾਂ ਨੂੰ ਧਰਮੀ ਕਹਿਣ ਦੀ ਇੱਛਾ ਰੱਖਦੇ ਹਨ—ਕੀ ਇਹ ਇੱਕ ਮਜ਼ਾਕ ਨਹੀਂ ਹੈ? ਕਿਉਂਕਿ ਬਹੁਤ ਘੱਟ ਲੋਕ ਅਸਲ ਵਿੱਚ ਇਮਾਨਦਾਰ ਹਨ, ਮੈਂ ਸਿਰਫ਼ ਮਨੁੱਖ ਨੂੰ ਜੀਵਨ ਪ੍ਰਦਾਨ ਕਰਨਾ ਜਾਰੀ ਰੱਖਣ ’ਤੇ ਧਿਆਨ ਕੇਂਦਰਤ ਕਰਾਂਗਾ। ਮੈਂ ਸਿਰਫ਼ ਉਹੀ ਪੂਰਾ ਕਰਾਂਗਾ ਜੋ ਮੈਨੂੰ ਅੱਜ ਕਰਨਾ ਚਾਹੀਦਾ ਹੈ, ਪਰ ਭਵਿੱਖ ਵਿੱਚ ਮੈਂ ਉਸ ਹਰੇਕ ਵਿਅਕਤੀ ਤੋਂ ਉਨ੍ਹਾਂ ਦੇ ਕੀਤੇ ਅਨੁਸਾਰ ਬਦਲਾ ਲਵਾਂਗਾ। ਮੈਂ ਉਹ ਸਭ ਕੁਝ ਕਿਹਾ ਹੈ ਜੋ ਕਹਿਣ ਵਾਲਾ ਹੈ, ਕਿਉਂਕਿ ਇਹ ਉਹ ਕੰਮ ਹੈ ਜੋ ਮੈਂ ਕਰਦਾ ਹਾਂ। ਮੈਂ ਉਹੀ ਕਰਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ, ਅਤੇ ਉਹ ਨਹੀਂ ਜੋ ਮੈਨੂੰ ਨਹੀਂ ਕਰਨਾ ਚਾਹੀਦਾ। ਫਿਰ ਵੀ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਤਮ ਸਮੀਖਿਆ ਵਿੱਚ ਵਧੇਰੇ ਸਮਾਂ ਲਗਾਓ: ਤੇਰਾ ਪਰਮੇਸ਼ੁਰ ਬਾਰੇ ਗਿਆਨ ਕਿੰਨਾ ਕੁ ਸੱਚ ਹੈ? ਕੀ ਤੂੰ ਉਹ ਵਿਅਕਤੀ ਹੈਂ ਜਿਸਨੇ ਇੱਕ ਵਾਰ ਫਿਰ ਪਰਮੇਸ਼ੁਰ ਨੂੰ ਸਲੀਬ ’ਤੇ ਟੰਗ ਦਿੱਤਾ ਹੈ? ਮੇਰੇ ਅੰਤਮ ਸ਼ਬਦ ਇਹ ਹਨ: ਤੁਹਾਡੇ ਉੱਤੇ ਹਾਇ ਹਾਇ ਜਿਹੜੇ ਪਰਮੇਸ਼ੁਰ ਨੂੰ ਸਲੀਬ ’ਤੇ ਲਟਕਾਉਂਦੇ ਹਨ।

ਪਿਛਲਾ: ਜਿਹੜੇ ਸੰਪੂਰਣ ਕੀਤੇ ਜਾ ਚੁੱਕੇ ਹਨ ਉਨ੍ਹਾਂ ਨਾਲ ਵਾਇਦੇ

ਅਗਲਾ: ਪਰਮੇਸ਼ੁਰ ਦੀ ਇੱਛਾ ਦੇ ਨਾਲ ਤਾਲੇਮਲ ਵਿੱਚ ਸੇਵਾ ਕਿਵੇਂ ਕਰੀਏ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ