ਪਰਮੇਸ਼ੁਰ ਉੱਤੇ ਤੁਹਾਡਾ ਜੋ ਵਿਸ਼ਵਾਸ ਹੈ ਉਸ ਵਿੱਚ ਤੁਹਾਨੂੰ ਪਰਮੇਸ਼ੁਰ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ

ਤੁਸੀਂ ਪਰਮੇਸ਼ੁਰ ਤੇ ਭਰੋਸਾ ਕਿਉਂ ਕਰਦੇ ਹੋ? ਜ਼ਿਆਦਾਤਰ ਲੋਕ ਇਸ ਸਵਾਲ ਕਰਕੇ ਉਲਝਣ ਵਿੱਚ ਪੈ ਜਾਂਦੇ ਹਨl ਵਿਹਾਰਕ ਪਰਮੇਸ਼ੁਰ ਅਤੇ ਸਵਰਗੀ ਪਰਮੇਸ਼ੁਰ ਬਾਰੇ ਉਨ੍ਹਾਂ ਦੇ ਹਮੇਸ਼ਾ ਦੋ ਦ੍ਰਿਸ਼ਟੀਕੋਣ ਹੁੰਦੇ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਉੱਤੇ ਭਰੋਸਾ ਉਸ ਦੀ ਆਗਿਆਕਾਰੀ ਕਰਨ ਲਈ ਨਹੀਂ, ਬਲਕਿ ਕੁਝ ਖਾਸ ਲਾਭ ਪ੍ਰਾਪਤ ਕਰਨ ਲਈ ਅਤੇ ਬਿਪਤਾ ਦੇ ਕਾਰਣ ਆਉਣ ਵਾਲੇ ਦੁੱਖ ਤੋਂ ਬਚਣ ਲਈ ਕਰਦੇ ਹਨ; ਕੇਵਲ ਉਦੋਂ ਹੀ ਉਹ ਥੋੜ੍ਹੇ ਬਹੁਤ ਆਗਿਆਕਾਰੀ ਹੁੰਦੇ ਹਨ। ਉਹਨਾਂ ਦੀ ਆਗਿਆਕਾਰੀ ਸ਼ਰਤਾਂ ਤੇ ਅਧਾਰਤ ਹੈ; ਇਹ ਉਹਨਾਂ ਦੇ ਨਿੱਜੀ ਹਿੱਤਾਂ ਲਈ ਹੁੰਦੀ ਹੈ ਅਤੇ ਉਹ ਮਜ਼ਬੂਰੀ ਵਿੱਚ ਇਹ ਕਰਦੇ ਹਨ। ਸੋ ਫਿਰ ਤੁਸੀਂ ਪਰਮੇਸ਼ੁਰ ਤੇ ਭਰੋਸਾ ਕਰਦੇ ਕਿਉਂ ਹੋ? ਜੇਕਰ ਇਹ ਸਿਰਫ਼ ਤੁਹਾਡੀਆਂ ਉਮੀਦਾਂ ਅਤੇ ਤਕਦੀਰ ਲਈ ਹੀ ਹੈ, ਤਾਂ ਚੰਗਾ ਹੁੰਦਾ ਕਿ ਤੁਸੀਂ ਵਿਸ਼ਵਾਸ ਕਰਦੇ ਹੀ ਨਾ। ਇਹੋ ਜਿਹੀ ਧਾਰਣਾ ਇਕ ਸਵੈ-ਧੋਖਾ, ਸਵੈ-ਤਸੱਲੀ ਅਤੇ ਸਵੈ-ਪ੍ਰਸ਼ੰਸ਼ਾ ਹੈ। ਜੇ ਤੁਹਾਡਾ ਵਿਸ਼ਵਾਸ ਪਰਮੇਸ਼ੁਰ ਦੀ ਆਗਿਆਕਾਰੀ ਦੀ ਬੁਨਿਆਦ ’ਤੇ ਨਹੀਂ ਉਸਾਰਿਆ ਗਿਆ ਹੈ, ਤਾਂ ਫ਼ਿਰ ਤੁਹਾਨੂੰ ਪਰਮੇਸ਼ੁਰ ਦਾ ਵਿਰੋਧ ਕਰਨ ਕਰਕੇ ਸਜ਼ਾ ਮਿਲੇਗੀ। ਉਹ ਸਾਰੇ ਜਿਹੜੇ ਆਪਣੇ ਵਿਸ਼ਵਾਸ ਵਿੱਚ ਪਰਮੇਸ਼ੁਰ ਦੀ ਆਗਿਆਕਾਰੀ ਨੂੰ ਨਹੀਂ ਖੋਜਦੇ, ਉਹ ਉਸ ਦਾ ਵਿਰੋਧ ਕਰਦੇ ਹਨ। ਪਰਮੇਸ਼ੁਰ ਮੰਗ ਕਰਦਾ ਹੈ ਕਿ ਲੋਕ ਸਚਿਆਈ ਨੂੰ ਭਾਲਣ, ਉਸ ਦੇ ਵਚਨਾਂ ਲਈ ਪਿਆਸੇ ਹੋਣ, ਉਸ ਦੇ ਵਚਨਾਂ ਨੂੰ ਖਾਣ ਅਤੇ ਪੀਣ ਅਤੇ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਤਾਂ ਜੋ ਉਹ ਪਰਮੇਸ਼ੁਰ ਦੀ ਆਗਿਆਕਾਰੀ ਤੱਕ ਪਹੁੰਚ ਸਕਣ। ਜੇ ਸੱਚਮੁੱਚ ਤੁਹਾਡੇ ਇਹੀ ਇਰਾਦੇ ਹਨ ਤਾਂ ਪਰਮੇਸ਼ੁਰ ਤੁਹਾਨੂੰ ਉੱਚਾ ਕਰੇਗਾ ਅਤੇ ਜ਼ਰੂਰ ਤੁਹਾਡੇ ਪ੍ਰਤੀ ਦਿਆਲੂ ਹੋਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਜੇ ਤੁਹਾਡੀ ਨੀਅਤ ਪਰਮੇਸ਼ੁਰ ਦੀ ਆਗਿਆਕਾਰੀ ਦੀ ਨਹੀਂ ਹੈ ਅਤੇ ਤੁਹਾਡੀ ਕੁਝ ਹੋਰ ਹੀ ਮਨਸ਼ਾ ਹੈ, ਤਾਂ ਤੁਸੀਂ ਜੋ ਕੁਝ ਵੀ ਕਹਿੰਦੇ ਅਤੇ ਕਰਦੇ ਹੋ, ਤਾਂ ਪਰਮੇਸ਼ੁਰ ਦੇ ਸਾਹਮਣੇ ਤੁਹਾਡੀਆਂ ਪ੍ਰਾਥਨਾਵਾਂ ਅਤੇ ਇੱਥੋਂ ਤੱਕ ਕਿ ਤੁਹਾਡਾ ਹਰ ਇਕ ਕੰਮ ਵੀ ਉਸ ਦੇ ਵਿਰੁੱਧ ਹੀ ਹੋਵੇਗਾ। ਤੁਸੀਂ ਧੀਮੇ ਬੋਲਣ ਅਤੇ ਨਰਮ ਵਿਹਾਰ ਕਰਨ ਵਾਲੇ ਹੋ ਸਕਦੇ ਹੋ, ਤੁਹਾਡਾ ਹਰੇਕ ਕੰਮ ਅਤੇ ਭਾਵਨਾ ਸਹੀ ਹੋ ਸਕਦੇ ਹਨ ਅਤੇ ਤੁਸੀਂ ਆਗਿਆ ਪਾਲਣ ਕਰਨ ਵਾਲੇ ਦਿਖ ਸਕਦੇ ਹੋ, ਪਰ ਗੱਲ ਜਦੋਂ ਤੁਹਾਡੀ ਨੀਅਤ ਅਤੇ ਪਰਮੇਸ਼ੁਰ ਉੱਤੇ ਤੁਹਾਡੇ ਵਿਸ਼ਵਾਸ ਸੰਬੰਧੀ ਵਿਚਾਰਾਂ ਦੀ ਹੋਵੇ, ਤਾਂ ਫ਼ਿਰ ਤੁਸੀਂ ਜੋ ਕੁਝ ਵੀ ਕਰਦੇ ਹੋ ਉਹ ਪਰਮੇਸ਼ੁਰ ਦੇ ਵਿਰੋਧ ਵਿੱਚ ਹੈ; ਜੋ ਕੁਝ ਤੁਸੀਂ ਕਰਦੇ ਹੋ ਉਹ ਬੁਰਿਆਈ ਹੈ। ਉਹ ਲੋਕ ਜੋ ਭੇਡਾਂ ਦੀ ਤਰ੍ਹਾਂ ਆਗਿਆਕਾਰੀ ਵਿਖਾਈ ਦਿੰਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਬੁਰੇ ਇਰਾਦੇ ਹੁੰਦੇ ਹਨ, ਉਹ ਭੇਡਾਂ ਦੀ ਖੱਲ ਵਿੱਚ ਬਘਿਆੜ ਹਨ। ਉਹ ਸਿੱਧੇ ਤੌਰ ਤੇ ਪਰਮੇਸ਼ੁਰ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਪਰਮੇਸ਼ੁਰ ਉਹਨਾਂ ਵਿੱਚੋਂ ਇਕ ਨੂੰ ਵੀ ਨਹੀਂ ਬਖ਼ਸ਼ੇਗਾ। ਪਵਿੱਤਰ ਆਤਮਾ ਉਹਨਾਂ ਸਾਰਿਆਂ ਨੂੰ ਪਰਗਟ ਕਰੇਗਾ ਅਤੇ ਉਹਨਾਂ ਸਾਰਿਆਂ ਨੂੰ ਵਿਖਾਵੇਗਾ ਕਿ ਉਹ ਸਭ ਜੋ ਕਪਟੀ ਹਨ, ਜ਼ਰੂਰ ਪਵਿੱਤਰ ਆਤਮਾ ਦੁਆਰਾ ਤੁੱਛ ਜਾਣੇ ਜਾਣਗੇ ਅਤੇ ਨਕਾਰੇ ਜਾਣਗੇ। ਚਿੰਤਾ ਨਾ ਕਰੋ: ਪਰਮੇਸ਼ੁਰ ਬਦਲੇ ਵਿੱਚ ਉਹਨਾਂ ਵਿੱਚੋਂ ਹਰੇਕ ਨਾਲ ਨਜਿੱਠੇਗਾ ਅਤੇ ਉਨ੍ਹਾਂ ਨੂੰ ਆਪਣੇ ਤੋਂ ਦੂਰ ਕਰੇਗਾ।

ਜੇਕਰ ਤੁਸੀਂ ਪਰਮੇਸ਼ੁਰ ਦੇ ਨਵੇਂ ਚਾਨਣ ਨੂੰ ਸਵੀਕਾਰ ਕਰਨ ਵਿੱਚ ਅਸਮਰਥ ਹੋ ਅਤੇ ਉਹ ਸਭ ਕੁਝ ਨਹੀਂ ਸਮਝ ਸਕਦੇ ਜੋ ਪਰਮੇਸ਼ੁਰ ਅੱਜ ਕਰਦਾ ਹੈ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਜਾਂ ਫਿਰ ਤੁਸੀਂ ਇਸ ਤੇ ਸ਼ੱਕ ਕਰਦੇ ਹੋ, ਇਸ ਦੇ ਨਿਆਂਈ ਬਣਦੇ ਹੋ ਜਾਂ ਇਸ ਦੀ ਛਾਣਬੀਣ ਜਾਂ ਪੜਤਾਲ ਕਰਦੇ ਹੋ, ਤਾਂ ਤੁਹਾਡਾ ਮਨ ਪਰਮੇਸ਼ੁਰ ਦੀ ਆਗਿਆਕਾਰੀ ਕਰਨ ਵਾਲਾ ਨਹੀਂ ਹੈ। ਜੇ ਤੁਸੀਂ ਉਸ ਚਾਨਣ ਦੀ ਬਜਾਏ ਜਿਹੜਾ ਹੁਣੇ ਅਤੇ ਵਰਤਮਾਨ ਹੈ, ਅਜੇ ਵੀ ਬੀਤੇ ਕੱਲ੍ਹ ਦੇ ਚਾਨਣ ਨੂੰ ਸਾਂਭੀ ਬੈਠੇ ਹੋ ਅਤੇ ਪਰਮੇਸ਼ੁਰ ਦੇ ਨਵੇਂ ਕੰਮ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਇੱਕ ਬੇਤੁਕੇ ਇਨਸਾਨ ਦੇ ਇਲਾਵਾ ਹੋਰ ਕੁਝ ਵੀ ਨਹੀਂ ਹੋ-ਤੁਸੀਂ ਉਨ੍ਹਾਂ ਵਿੱਚੋਂ ਹੋ ਜੋ ਜਾਣਬੁੱਝ ਕੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ। ਨਵੇਂ ਚਾਨਣ ਨੂੰ ਸਲਾਹੁਣਾ, ਇਸ ਨੂੰ ਸਵੀਕਾਰ ਕਰਨਾ ਅਤੇ ਅਮਲ ਵਿੱਚ ਲਿਆਉਣਾ ਹੀ ਪਰਮੇਸ਼ੁਰ ਦੇ ਆਗਿਆ ਪਾਲਣ ਦੀ ਕੁੰਜੀ ਹੈ। ਸਿਰਫ਼ ਇਹੀ ਸੱਚੀ ਆਗਿਆਕਾਰੀ ਹੈ। ਉਹ ਜਿਹਨਾਂ ਅੰਦਰ ਪਰਮੇਸ਼ੁਰ ਦੇ ਲਈ ਤਾਂਘ ਦੀ ਘਾਟ ਹੈ, ਉਹ ਸਵੈ-ਇੱਛਾ ਨਾਲ ਉਸ ਦੇ ਅਧੀਨ ਹੋਣ ਵਿੱਚ ਅਸਮਰਥ ਹਨ, ਅਤੇ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹਨ ਜਿਸ ਕਰਕੇ ਉਹ ਕੇਵਲ ਪਰਮੇਸ਼ੁਰ ਦਾ ਵਿਰੋਧ ਹੀ ਕਰ ਸਕਦੇ ਹਨ। ਅਜਿਹਾ ਮਨੁੱਖ ਪਰਮੇਸ਼ੁਰ ਦਾ ਆਗਿਆ ਪਾਲਣ ਨਹੀਂ ਕਰ ਸਕਦਾ, ਕਿਉਂਕਿ ਉਹ ਪਹਿਲਾਂ ਹੋ ਚੁੱਕੀਆਂ ਗੱਲਾਂ ਦੇ ਕਾਬੂ ਵਿੱਚ ਹੈ। ਜੋ ਗੱਲਾਂ ਪਹਿਲਾਂ ਹੋਈਆਂ, ਉਹਨਾਂ ਨੇ ਪਰਮੇਸ਼ੁਰ ਦੇ ਬਾਰੇ ਲੋਕਾਂ ਨੂੰ ਕਈ ਤਰ੍ਹਾਂ ਦੇ ਵਿਚਾਰ ਅਤੇ ਕਲਪਨਾਵਾਂ ਦਿੱਤੀਆਂ ਹਨ ਅਤੇ ਇਹ ਉਹਨਾਂ ਦੇ ਮਨਾਂ ਅੰਦਰ ਪਰਮੇਸ਼ੁਰ ਦਾ ਅਕਸ ਬਣ ਗਈਆਂ ਹਨ। ਇਸ ਤਰ੍ਹਾਂ, ਉਹ ਆਪਣੇ ਵਿਚਾਰਾਂ ਅਤੇ ਆਪਣੀ ਕਲਪਨਾ ਦੇ ਮਾਪਦੰਡਾਂ ਤੇ ਹੀ ਵਿਸ਼ਵਾਸ ਕਰਦੇ ਹਨ। ਸੱਚਮੁੱਚ ਜੇ ਤੁਸੀਂ ਉਸ ਪਰਮੇਸ਼ੁਰ ਦੀ ਤੁਲਨਾ ਜਿਹੜਾ ਅੱਜ ਅਸਲ ਕੰਮ ਕਰ ਰਿਹਾ ਹੈ, ਆਪਣੀ ਕਲਪਨਾ ਵਾਲੇ ਪਰਮੇਸ਼ੁਰ ਨਾਲ ਕਰਦੇ ਹੋ ਤਾਂ ਤੁਹਾਡਾ ਵਿਸ਼ਵਾਸ ਸ਼ਤਾਨ ਵੱਲੋਂ ਹੈ ਅਤੇ ਤੁਹਾਡੀਆਂ ਤਰਜੀਹਾਂ ਨਾਲ ਮੈਲਾ ਹੋਇਆ ਪਿਆ ਹੈ; ਪਰਮੇਸ਼ੁਰ ਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਨਹੀਂ ਚਾਹੀਦਾl ਭਾਵੇਂ ਉਹਨਾਂ ਵਿੱਚ ਕਿੰਨੇ ਵੀ ਉੱਤਮ ਗੁਣ ਕਿਉਂ ਨਾ ਹੋਣ, ਭਾਵੇਂ ਉਨ੍ਹਾਂ ਦਾ ਸਮਰਪਣ ਕੈਸਾ ਵੀ ਕਿਉਂ ਨਾ ਹੋਵੇ, ਭਾਵੇਂ ਉਹਨਾਂ ਨੇ ਜੀਵਨ ਭਰ ਆਪਣੇ ਆਪ ਨੂੰ ਉਸ ਦੇ ਕੰਮਾਂ ਲਈ ਅਰਪਣ ਕੀਤਾ ਹੋਵੇ ਅਤੇ ਸ਼ਹੀਦ ਹੋ ਗਏ ਹੋਣ, ਪਰਮੇਸ਼ੁਰ ਇਸ ਤਰ੍ਹਾਂ ਦੇ ਵਿਸ਼ਵਾਸ ਵਾਲੇ ਕਿਸੇ ਵੀ ਵਿਅਕਤੀ ਨੂੰ ਸਵੀਕਾਰ ਨਹੀਂ ਕਰਦਾ। ਉਹ ਉਹਨਾਂ ਨੂੰ ਸਿਰਫ਼ ਥੋੜ੍ਹੀ ਜਿਹੀ ਹੀ ਕਿਰਪਾ ਬਖ਼ਸ਼ਦਾ ਹੈ ਅਤੇ ਉਹਨਾਂ ਨੂੰ ਕੁਝ ਸਮੇਂ ਲਈ ਇਸ ਦਾ ਅਨੰਦ ਲੈਣ ਦਿੰਦਾ ਹੈl ਇਸ ਤਰ੍ਹਾਂ ਦੇ ਲੋਕ ਸਚਿਆਈ ਨੂੰ ਅਮਲ ਵਿੱਚ ਲਿਆਉਣ ਵਿੱਚ ਅਸਮਰਥ ਹਨ। ਪਵਿੱਤਰ ਆਤਮਾ ਉਹਨਾਂ ਵਿੱਚ ਕੰਮ ਨਹੀਂ ਕਰਦਾ ਅਤੇ ਪਰਮੇਸ਼ੁਰ ਬਦਲੇ ਵਿੱਚ ਉਹਨਾਂ ਸਭਨਾਂ ਨੂੰ ਮਿਟਾ ਦੇਵੇਗਾl ਨੌਜਵਾਨ ਅਤੇ ਬਜ਼ੁਰਗ ਵੀ, ਜਿਹੜੇ ਆਪਣੇ ਵਿਸ਼ਵਾਸ ਵਿੱਚ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰਦੇ ਅਤੇ ਬੁਰੇ ਇਰਾਦੇ ਰੱਖਦੇ ਹਨ, ਇਹ ਉਹ ਹਨ ਜੋ ਵਿਰੋਧ ਕਰਦੇ ਅਤੇ ਬਖੇੜਾ ਖੜ੍ਹਾ ਕਰਦੇ ਹਨ ਅਤੇ ਇਹੋ ਜਿਹੇ ਲੋਕ ਨਿਰਸੰਦੇਹ ਪਰਮੇਸ਼ੁਰ ਵੱਲੋਂ ਮਿਟਾ ਦਿੱਤੇ ਜਾਣਗੇ। ਉਹ ਜਿਨ੍ਹਾਂ ਵਿੱਚ ਪਰਮੇਸ਼ੁਰ ਦੀ ਜ਼ਰਾ ਜਿੰਨੀ ਵੀ ਆਗਿਆਕਾਰੀ ਨਹੀਂ ਹੈ, ਜੋ ਬਸ ਉਸ ਦੇ ਨਾਮ ਨੂੰ ਸਵੀਕਾਰ ਕਰਦੇ ਹਨ ਅਤੇ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਦਿਆਲਗੀ ਅਤੇ ਮਨਮੋਹਕਤਾ ਦਾ ਥੋੜ੍ਹਾ ਬਹੁਤ ਅਹਿਸਾਸ ਹੈ, ਪਰ ਤਾਂ ਵੀ ਪਵਿੱਤਰ ਆਤਮਾ ਦੇ ਕਦਮਾਂ ਨਾਲ ਕਦਮ ਮਿਲਾ ਕੇ ਨਹੀਂ ਚੱਲਦੇ ਅਤੇ ਪਵਿੱਤਰ ਆਤਮਾ ਦੇ ਮੌਜੂਦਾ ਕੰਮ ਅਤੇ ਵਚਨਾਂ ਦੀ ਪਾਲਣਾ ਨਹੀਂ ਕਰਦੇ-ਅਜਿਹੇ ਲੋਕ ਪਰਮੇਸ਼ੁਰ ਦੀ ਕਿਰਪਾ ਵਿੱਚ ਤਾਂ ਜੀਉਂਦੇ ਹਨ, ਪਰ ਉਹ ਪਰਮੇਸ਼ੁਰ ਵੱਲੋਂ ਪ੍ਰਾਪਤ ਜਾਂ ਸੰਪੂਰਣ ਨਹੀਂ ਕੀਤੇ ਜਾਣਗੇl ਪਰਮੇਸ਼ੁਰ ਲੋਕਾਂ ਨੂੰ ਉਹਨਾਂ ਦੀ ਆਗਿਆਕਾਰੀ ਦੇ ਦੁਆਰਾ, ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਅਤੇ ਉਨ੍ਹਾਂ ਦਾ ਅਨੰਦ ਲੈਣ ਦੇ ਦੁਆਰਾ ਅਤੇ ਜੀਵਨ ਦੇ ਦੁੱਖ ਅਤੇ ਸੁਧਾਰ ਦੇ ਦੁਆਰਾ ਸੰਪੂਰਣ ਬਣਾਉਂਦਾ ਹੈ। ਸਿਰਫ਼ ਵਿਸ਼ਵਾਸ ਦੇ ਦੁਆਰਾ ਹੀ ਅਜਿਹੇ ਲੋਕਾਂ ਦੀ ਸਥਿਤੀ ਬਦਲ ਸਕਦੀ ਹੈ ਅਤੇ ਤਦ ਹੀ ਉਹ ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਹਾਸਲ ਕਰ ਸਕਦੇ ਹਨl ਕੇਵਲ ਪਰਮੇਸ਼ੁਰ ਦੀ ਕਿਰਪਾ ਵਿੱਚ ਜੀਵਨ ਜੀਉਣ ਤੋਂ ਸੰਤੁਸ਼ਟ ਨਾ ਹੋਣਾ, ਸਰਗਰਮੀ ਨਾਲ ਸੱਚਾਈ ਦੀ ਤਾਂਘ ਕਰਨਾ ਅਤੇ ਇਸ ਨੂੰ ਭਾਲਣਾ ਅਤੇ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣ ਦੀ ਕੋਸ਼ਿਸ਼ ਕਰਨਾ-ਇਹ ਹੈ ਚੇਤੰਨ ਹੋ ਕੇ ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰਨਾ ਅਤੇ ਉਹ ਇਸ ਕਿਸਮ ਦਾ ਹੀ ਵਿਸ਼ਵਾਸ ਚਾਹੁੰਦਾ ਹੈ। ਉਹ ਲੋਕ ਜੋ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਲੈਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ, ਸੰਪੂਰਣ ਨਹੀਂ ਬਣਾਏ ਜਾ ਸਕਦੇ ਜਾਂ ਬਦਲੇ ਨਹੀਂ ਜਾ ਸਕਦੇ ਅਤੇ ਉਹਨਾਂ ਦੀ ਆਗਿਆਕਾਰੀ, ਦਇਆ, ਪਿਆਰ ਅਤੇ ਧੀਰਜ, ਸਭ ਕੁਝ ਬਣਾਵਟੀ ਹੈ। ਜਿਹੜੇ ਲੋਕ ਸਿਰਫ਼ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਲੈਂਦੇ ਹਨ ਉਹ ਸੱਚੀ ਰੀਤੀ ਨਾਲ ਪਰਮੇਸ਼ੁਰ ਨੂੰ ਨਹੀਂ ਜਾਣ ਸਕਦੇ ਅਤੇ ਜਦੋਂ ਉਹ ਪਰਮੇਸ਼ੁਰ ਨੂੰ ਜਾਣ ਵੀ ਲੈਂਦੇ ਹਨ, ਤਾਂ ਉਹਨਾਂ ਦਾ ਗਿਆਨ ਬਣਾਵਟੀ ਹੁੰਦਾ ਹੈ, ਅਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹਨ ਕਿ “ਪਰਮੇਸ਼ੁਰ ਮਨੁੱਖ ਨੂੰ ਪਿਆਰ ਕਰਦਾ ਹੈ” ਜਾਂ “ਪਰਮੇਸ਼ੁਰ ਮਨੁੱਖਾਂ ਪ੍ਰਤੀ ਦਿਆਲੂ ਹੈl” ਇਹ ਮਨੁੱਖ ਦੇ ਜੀਵਨ ਨੂੰ ਨਹੀਂ ਦਰਸਾਉਂਦਾ ਅਤੇ ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਲੋਕ ਸੱਚਮੁੱਚ ਪਰਮੇਸ਼ੁਰ ਨੂੰ ਜਾਣਦੇ ਹਨl ਜੇ ਲੋਕ ਉਦੋਂ, ਜਦੋਂ ਪਰਮੇਸ਼ੁਰ ਦੇ ਵਚਨ ਉਹਨਾਂ ਨੂੰ ਸੁਧਾਰਦੇ ਜਾਂ ਉਹਨਾਂ ਉੱਤੇ ਉਸ ਦੇ ਪਰਤਾਵੇ ਆਉਂਦੇ ਹਨ, ਪਰਮੇਸ਼ੁਰ ਦੀ ਆਗਿਆ ਦਾ ਪਾਲਣ ਨਹੀਂ ਕਰ ਪਾਉਂਦੇ-ਜੇ ਇਸ ਦੇ ਬਜਾਏ, ਉਹ ਸੰਦੇਹ ਕਰਨ ਵਾਲੇ ਬਣ ਜਾਂਦੇ ਅਤੇ ਡਿੱਗ ਜਾਂਦੇ ਹਨ ਤਾਂ ਉਹ ਜ਼ਰਾ ਵੀ ਆਗਿਆਕਾਰ ਨਹੀਂ ਹਨ। ਪਰਮੇਸ਼ੁਰ ਤੇ ਵਿਸ਼ਵਾਸ ਬਾਰੇ ਉਹਨਾਂ ਦੇ ਅੰਦਰ ਬਹੁਤ ਸਾਰੇ ਨਿਯਮ ਅਤੇ ਪਾਬੰਦੀਆਂ ਹਨ; ਅਰਥਾਤ ਪੁਰਾਣੇ ਤਜ਼ਰਬੇ ਜਿਹੜੇ ਸਾਲਾਂ-ਬੱਧੀ ਵਿਸ਼ਵਾਸ ਦਾ ਨਤੀਜਾ ਹਨ, ਜਾਂ ਬਾਈਬਲ ਤੇ ਅਧਾਰਤ ਭਿੰਨ-ਭਿੰਨ ਪ੍ਰਕਾਰ ਦੀਆਂ ਸਿੱਖਿਆਵਾਂ। ਕੀ ਇਸ ਤਰ੍ਹਾਂ ਦੇ ਲੋਕ ਪਰਮੇਸ਼ੁਰ ਦੀ ਆਗਿਆਕਾਰੀ ਕਰ ਸਕਦੇ ਹਨ? ਇਹ ਲੋਕਾਂ ਵਿੱਚ ਮਨੁੱਖੀ ਗੱਲਾਂ ਭਰੀਆਂ ਹੋਈਆਂ ਹਨ, ਇਹ ਕਿਵੇਂ ਪਰਮੇਸ਼ੁਰ ਦੀ ਆਗਿਆਕਾਰੀ ਕਰ ਸਕਦੇ ਹਨ? ਉਹਨਾਂ ਦੀ “ਆਗਿਆਕਾਰੀ” ਵਿਅਕਤੀਗਤ ਪਸੰਦ ਦੇ ਅਨੁਸਾਰ ਹੈ, ਕੀ ਪਰਮੇਸ਼ੁਰ ਇਹੋ ਜਿਹੀ ਆਗਿਆਕਾਰੀ ਪਸੰਦ ਕਰੇਗਾ? ਇਹ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ, ਬਲਕਿ ਸਿਧਾਂਤਾਂ ਦੇ ਪ੍ਰਤੀ ਸ਼ਰਧਾ ਹੈ; ਇਹ ਸਵੈ-ਸੰਤੁਸ਼ਟੀ ਅਤੇ ਸਵੈ-ਪ੍ਰਸੰਨਤਾ ਹੈ। ਜੇਕਰ ਤੁਸੀਂ ਕਹਿੰਦੇ ਹੋ ਕਿ ਇਹ ਪਰਮੇਸ਼ੁਰ ਦੀ ਆਗਿਆਕਾਰੀ ਹੈ ਤਾਂ ਕੀ ਤੁਸੀਂ ਉਸ ਦੀ ਨਿੰਦਿਆ ਨਹੀਂ ਕਰ ਰਹੇ? ਤੁਸੀਂ ਮਿਸਰੀ ਫ਼ਿਰਊਨ ਹੋ। ਤੁਸੀਂ ਬੁਰਿਆਈ ਕਰਦੇ ਹੋ ਅਤੇ ਇੱਕ ਖਾਸ ਉਦੇਸ਼ ਦੇ ਤਹਿਤ ਪਰਮੇਸ਼ੁਰ ਦਾ ਵਿਰੋਧ ਕਰਨ ਦੇ ਕੰਮ ਵਿੱਚ ਲੱਗੇ ਹੋਏ ਹੋ-ਕੀ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਸੇਵਾ ਕਰੋ? ਚੰਗਾ ਹੋਵੇਗਾ ਕਿ ਤੁਸੀਂ ਤੌਬਾ ਲਈ ਜਲਦੀ ਕਰੋ ਅਤੇ ਥੋੜ੍ਹੇ ਜਾਗਰੂਕ ਹੋਣ ਦੀ ਕੋਸ਼ਿਸ਼ ਕਰੋ। ਜੇ ਅਜਿਹਾ ਨਹੀਂ ਕਰ ਪਾਉਂਦੇ, ਤਾਂ ਚੰਗਾ ਇਹ ਹੋਵੇਗਾ ਕਿ ਤੁਸੀਂ ਪਿੱਛੇ ਹਟ ਜਾਓ; ਪਰਮੇਸ਼ੁਰ ਦੀ ਤੁਹਾਡੀ ਅਖੌਤੀ ਸੇਵਾ ਨਾਲੋਂ ਇਸ ਤਰ੍ਹਾਂ ਕਰਨ ਵਿੱਚ ਤੁਹਾਡਾ ਜ਼ਿਆਦਾ ਭਲਾ ਹੋਵੇਗਾ, ਅਤੇ ਤੁਹਾਡੀ ਜ਼ਿੰਦਗੀ ਵਿੱਚ ਵਿਘਨ ਨਹੀਂ ਪਵੇਗਾ ਤੇ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ; ਤੁਹਾਨੂੰ ਆਪਣੀ ਜਗ੍ਹਾ ਪਤਾ ਹੋਵੇਗੀ ਅਤੇ ਤੁਸੀਂ ਚੰਗੀ ਤਰ੍ਹਾਂ ਜੀ ਸਕੋਗੇ-ਕੀ ਇਹ ਜ਼ਿਆਦਾ ਵਧੀਆ ਗੱਲ ਨਹੀਂ ਹੋਵੇਗੀ? ਅਤੇ ਤੁਹਾਨੂੰ ਪਰਮੇਸ਼ੁਰ ਦਾ ਵਿਰੋਧ ਕਰਨ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ!

ਪਿਛਲਾ: ਧਾਰਮਿਕ ਸੇਵਾ ਨੂੰ ਸ਼ੁੱਧ ਜ਼ਰੂਰ ਕੀਤਾ ਜਾਵੇ

ਅਗਲਾ: ਜਿਹੜੇ ਸੰਪੂਰਣ ਕੀਤੇ ਜਾ ਚੁੱਕੇ ਹਨ ਉਨ੍ਹਾਂ ਨਾਲ ਵਾਇਦੇ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ