ਰਾਜ-ਗਾਨ

ਵੱਡੀ ਭੀੜ ਮੇਰੀ ਜੈ-ਜੈਕਾਰ ਕਰਦੀ ਹੈ, ਵੱਡੀ ਭੀੜ ਮੇਰੀ ਉਸਤਤ ਕਰਦੀ ਹੈ; ਹਰ ਮੁਖ ਇੱਕੋ-ਇੱਕ ਸੱਚੇ ਪਰਮੇਸ਼ੁਰ ਦਾ ਹੀ ਨਾਂਅ ਲੈਂਦਾ ਹੈ, ਸਭ ਲੋਕ ਮੇਰੇ ਕੰਮਾਂ ਨੂੰ ਵੇਖਣ ਲਈ ਆਪਣੀਆਂ ਅੱਖਾਂ ਚੁੱਕਦੇ ਹਨ। ਰਾਜ ਮਨੁੱਖੀ ਸੰਸਾਰ ਉੱਤੇ ਉਤਰਦਾ ਹੈ, ਮੇਰੀ ਸ਼ਖਸੀਅਤ ਭਰਪੂਰ ਅਤੇ ਦਿਆਲੂ ਹੈ। ਕੌਣ ਇਸ ਦਾ ਅਨੰਦ ਨਹੀਂ ਮਾਣੇਗਾ? ਕੌਣ ਖੁਸ਼ੀ ਨਾਲ ਨਹੀਂ ਨੱਚੇਗਾ? ਹੇ, ਸੀਯੋਨ! ਮੇਰਾ ਉਤਸਵ ਮਨਾਉਣ ਲਈ ਆਪਣਾ ਜਿੱਤ ਦਾ ਝੰਡਾ ਚੁੱਕ! ਮੇਰੇ ਪਵਿੱਤਰ ਨਾਮ ਨੂੰ ਫ਼ੈਲਾਉਣ ਲਈ ਆਪਣਾ ਜਿੱਤ ਦਾ ਗੀਤ ਗਾ! ਸਮੁੱਚੀ ਸ੍ਰਿਸ਼ਟੀ ਵਿੱਚ ਧਰਤੀ ਦੇ ਸਿਰਿਆਂ ਤੱਕ! ਆਪਣੇ ਆਪ ਨੂੰ ਸ਼ੁੱਧ ਕਰਨ ਲਈ ਛੇਤੀ ਕਰ ਕਿ ਸ਼ਾਇਦ ਤੈਨੂੰ ਮੇਰੇ ਲਈ ਭੇਟਾ ਬਣਾਇਆ ਜਾਵੇ! ਉਤਾਂਹ ਅਸਮਾਨ ਵਿਚਲੇ ਤਾਰਾ-ਮੰਡਲੋ! ਅੰਬਰ ਵਿੱਚ ਮੇਰੀ ਜ਼ਬਰਦਸਤ ਤਾਕਤ ਦਿਖਾਉਣ ਲਈ ਛੇਤੀ ਨਾਲ ਆਪੋ-ਆਪਣੀਆਂ ਥਾਂਵਾਂ ’ਤੇ ਵਾਪਸ ਪਹੁੰਚੋ! ਮੈਂ ਧਰਤੀ ’ਤੇ ਲੋਕਾਂ ਦੀਆਂ ਆਵਾਜ਼ਾਂ ਸੁਣਦਾ ਹਾਂ, ਜੋ ਆਪਣੇ ਬੇਅੰਤ ਪਿਆਰ ਅਤੇ ਸਤਿਕਾਰ ਨੂੰ ਗੀਤਾਂ ਰਾਹੀਂ ਵਰ੍ਹਾਉਂਦੇ ਹਨ! ਅੱਜ, ਜਦੋਂ ਸਾਰੀ ਸ੍ਰਿਸ਼ਟੀ ਵਿੱਚ ਜੀਵਨ ਮੁੜ ਆਇਆ ਹੈ, ਮੈਂ ਮਨੁੱਖੀ ਸੰਸਾਰ ਵਿੱਚ ਉਤਰਦਾ ਹਾਂ। ਇਸ ਪਲ, ਇਸੇ ਮੋੜ ’ਤੇ, ਸਾਰੇ ਫੁੱਲ ਅਤਿਅੰਤ ਭਰਪੂਰੀ ਵਿੱਚ ਖਿੜ ਗਏ ਹਨ, ਸਾਰੇ ਪੰਛੀ ਇਕਸੁਰ ਹੋ ਕੇ ਗਾਉਂਦੇ ਹਨ, ਸਭ ਚੀਜ਼ਾਂ ਅਨੰਦ ਨਾਲ ਸਰਾਬੋਰ ਹਨ! ਰਾਜ ਦੀ ਸਲਾਮੀ ਦੀ ਆਵਾਜ਼ ਵਿੱਚ, ਰਾਜ-ਗਾਨ ਦੀ ਗਰਜ ਵਿੱਚ ਮੂਲੋਂ ਨਾਸ ਹੋ ਚੁੱਕੇ, ਸ਼ਤਾਨ ਦਾ ਤਖਤਾ ਪਲਟ ਜਾਂਦਾ ਹੈ, ਜੋ ਫਿਰ ਕਦੇ ਨਹੀਂ ਉਭਰੇਗਾ!

ਧਰਤੀ ਉੱਤੇ ਉੱਠਣ ਅਤੇ ਵਿਰੋਧ ਕਰਨ ਦੀ ਹਿੰਮਤ ਕਿਸ ਵਿੱਚ ਹੈ? ਜਦੋਂ ਮੈਂ ਧਰਤੀ ਉੱਤੇ ਉਤਰਦਾ ਹਾਂ, ਮੈਂ ਅੱਗ ਦਾ ਸਾੜ ਲਿਆਉਂਦਾ ਹਾਂ, ਕ੍ਰੋਧ ਲਿਆਉਂਦਾ ਹਾਂ, ਹਰ ਪ੍ਰਕਾਰ ਦੀ ਤਬਾਹੀ ਲਿਆਉਂਦਾ ਹਾਂ। ਧਰਤੀ ਦੇ ਰਾਜ ਹੁਣ ਮੇਰਾ ਰਾਜ ਹਨ! ਬੱਦਲ ਅਸਮਾਨ ਵਿੱਚ ਕਲਾਬਾਜ਼ੀਆਂ ਕਰਦੇ ਤੇ ਲਹਿਰਾਉਂਦੇ ਹਨ; ਅਸਮਾਨ ਦੇ ਹੇਠਾਂ, ਝੀਲਾਂ ਤੇ ਦਰਿਆ ਠਾਠਾਂ ਮਾਰਦੇ ਅਤੇ ਖੁਸ਼ੀ ਨਾਲ ਜੋਸ਼ ਭਰੀ ਲੈਅ ਪੈਦਾ ਕਰਦੇ ਹਨ। ਆਰਾਮ ਕਰਦੇ ਜਾਨਵਰ ਆਪਣੀਆਂ ਗੁਫ਼ਾਵਾਂ ’ਚੋਂ ਬਾਹਰ ਨਿਕਲਦੇ ਹਨ, ਅਤੇ ਮੈਂ ਸਭ ਲੋਕਾਂ ਨੂੰ ਉਨ੍ਹਾਂ ਦੀ ਨੀਂਦ ਤੋਂ ਜਗਾਉਂਦਾ ਹਾਂ। ਲੋਕਾਂ ਦੀ ਵੱਡੀ ਭੀੜ ਜਿਸ ਦਿਨ ਦੀ ਉਡੀਕ ਵਿੱਚ ਸੀ, ਉਹ ਆਖਰ ਆ ਹੀ ਗਿਆ ਹੈ! ਉਹ ਮੇਰੇ ਲਈ ਸਭ ਤੋਂ ਸੁੰਦਰ ਗੀਤ ਗਾਉਂਦੇ ਹਨ!

ਇਸ ਖੂਬਸੂਰਤ ਪਲ, ਇਸ ਅਨੰਦਮਈ ਸਮੇਂ,

ਉਤਾਂਹ ਅਕਾਸ਼ਾਂ ’ਚ ਅਤੇ ਹੇਠਾਂ ਧਰਤੀ ’ਤੇ, ਉਸਤਤ ਦੀ ਧੂਮ ਹਰ ਜਗ੍ਹਾ ਹੈ। ਕੌਣ ਇਸ ਦੇ ਕਾਰਨ ਰੋਮਾਂਚਤ ਨਾ ਹੋਵੇਗਾ?

ਕਿਸ ਦਾ ਹਿਰਦਾ ਹਲਕਾ ਨਾ ਹੋਏਗਾ? ਇਸ ਦ੍ਰਿਸ਼ ’ਤੇ ਕੌਣ ਨਹੀਂ ਰੋਏਗਾ?

ਇਹ ਅਸਮਾਨ ਉਹ ਪੁਰਾਣਾ ਅਸਮਾਨ ਨਹੀਂ ਹੈ, ਇਹ ਹੁਣ ਰਾਜ ਦਾ ਅਸਮਾਨ ਹੈ।

ਧਰਤੀ ਵੀ ਨਹੀਂ ਹੈ ਹੁਣ ਪਹਿਲਾਂ ਵਾਲੀ, ਹੁਣ ਇਹ ਪਵਿੱਤਰ ਭੂਮੀ ਹੈ।

ਭਾਰੀ ਬਾਰਸ਼ ਦੇ ਲੰਘ ਜਾਣ ਤੋਂ ਬਾਅਦ, ਪੁਰਾਣਾ ਪਲੀਤ ਸੰਸਾਰ ਪੂਰੀ ਤਰ੍ਹਾਂ ਨਵਾਂ-ਨਰੋਇਆ ਬਣ ਗਿਆ ਹੈ।

ਪਹਾੜ ਬਦਲ ਰਹੇ ਹਨ ... ਪਾਣੀ ਬਦਲ ਰਹੇ ਹਨ ...

ਲੋਕ ਵੀ ਬਦਲ ਰਹੇ ਹਨ ... ਸਭ ਵਸਤਾਂ ਬਦਲ ਰਹੀਆਂ ਹਨ...।

ਐ, ਸ਼ਾਂਤ ਪਹਾੜੋ! ਉੱਠੋ ਅਤੇ ਮੇਰੇ ਲਈ ਨੱਚੋ!

ਐ, ਸ਼ਾਂਤ ਪਾਣੀਓ! ਖੁੱਲ੍ਹ ਕੇ ਵਗਦੇ ਰਹੋ!

ਸੁਪਨੇ ਦੇਖ ਰਹੇ ਮਨੁੱਖੋ! ਉੱਠ ਖੜ੍ਹੇ ਹੋਵੋ ਅਤੇ ਖੋਜ ਸ਼ੁਰੂ ਕਰੋ!

ਮੈਂ ਆਇਆ ਹਾਂ ... ਮੈਂ ਰਾਜਾ ਹਾਂ...।

ਸਾਰੀ ਮਨੁੱਖਜਾਤੀ ਆਪਣੀਆਂ ਅੱਖਾਂ ਨਾਲ ਮੇਰਾ ਚਿਹਰਾ ਵੇਖੇਗੀ, ਆਪਣੇ ਕੰਨਾਂ ਨਾਲ ਮੇਰੀ ਅਵਾਜ਼ ਸੁਣੇਗੀ,

ਆਪਣੇ ਲਈ ਜੀਵੇਗੀ ਰਾਜ ਦਾ ਜੀਵਨ...।

ਕਿੰਨਾ ਪਿਆਰਾ ... ਕਿੰਨਾ ਸੁੰਦਰ...।

ਯਾਦਗਾਰੀ ... ਅਭੁੱਲ...।

ਮੇਰੇ ਡਾਢੇ ਕ੍ਰੋਧ ਵਿੱਚ, ਵੱਡਾ ਲਾਲ ਅਜਗਰ ਹੱਥ-ਪੈਰ ਮਾਰਦਾ ਹੈ;

ਮੇਰੇ ਸ਼ਾਨਦਾਰ ਨਿਆਂ ਵਿੱਚ, ਸ਼ਤਾਨ ਆਪਣੇ ਅਸਲੀ ਰੂਪ ਦਿਖਾਉਂਦੇ ਹਨ;

ਮੇਰੇ ਕਠੋਰ ਵਚਨਾਂ ਕਰਕੇ, ਸਾਰੇ ਲੋਕ ਡੂੰਘੀ ਸ਼ਰਮ ਮਹਿਸੂਸ ਕਰਦੇ ਹਨ, ਅਤੇ ਉਨ੍ਹਾਂ ਕੋਲ ਲੁਕਣ ਲਈ ਕੋਈ ਥਾਂ ਨਹੀਂ।

ਉਹ ਬੀਤੇ ਨੂੰ ਯਾਦ ਕਰਦੇ ਹਨ, ਕਿਵੇਂ ਉਨ੍ਹਾਂ ਨੇ ਮੇਰਾ ਮਜ਼ਾਕ ਤੇ ਮਖੌਲ ਉਡਾਇਆ।

ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਉਨ੍ਹਾਂ ਨੇ ਡੀਂਗਾਂ ਨਾ ਮਾਰੀਆਂ ਹੋਣ, ਕਦੇ ਉਹ ਸਮਾਂ ਨਹੀਂ ਸੀ ਜਦੋਂ ਉਨ੍ਹਾਂ ਨੇ ਮੈਨੂੰ ਲਲਕਾਰਿਆ ਨਾ ਹੋਵੇ।

ਅੱਜ, ਕੌਣ ਨਹੀਂ ਰੋਂਦਾ? ਕੌਣ ਪਛਤਾਵਾ ਨਹੀਂ ਕਰਦਾ?

ਸਮੁੱਚਾ ਬ੍ਰਹਿਮੰਡ ਵਿਰਲਾਪ ਨਾਲ ਭਰਪੂਰ ਹੈ ...

ਜੈਕਾਰਿਆਂ ਦੀਆਂ ਅਵਾਜ਼ਾਂ ਨਾਲ ਭਰਪੂਰ ... ਹਾਸਿਆਂ ਦੀਆਂ ਅਵਾਜ਼ਾਂ ਨਾਲ ਭਰਪੂਰ ਹੈ...।

ਲਾਜਵਾਬ ਅਨੰਦ ... ਜਿਸ ਦੇ ਬਰਾਬਰ ਕੁਝ ਨਹੀਂ...।

ਹਲਕੀ ਬਾਰਸ਼ ਦੀ ਤ੍ਰਿਪ ਤ੍ਰਿਪ ... ਫੜਫੜਾਉਂਦੀ ਬਰਫ਼ਬਾਰੀ ਦੇ ਵੱਡੇ-ਵੱਡੇ ਕਣ...।

ਲੋਕਾਂ ਦੇ ਅੰਦਰ, ਉਦਾਸੀ ਤੇ ਅਨੰਦ ਦਾ ਮੇਲ ... ਕੁਝ ਹਾਸਾ ...

ਕੁਝ ਸਿਸਕੀਆਂ ... ਅਤੇ ਕੁਝ ਜੈਕਾਰੇ...।

ਜਿਵੇਂ ਕਿ ਹਰ ਕੋਈ ਭੁੱਲ ਗਿਆ ਹੋਵੇ ... ਕੀ ਇਹ ਮੀਂਹ ਅਤੇ ਬੱਦਲਾਂ ਨਾਲ ਭਰਪੂਰ ਬਸੰਤ ਹੈ,

ਜਾਂ ਖਿੜੇ ਹੋਏ ਫੁੱਲਾਂ ਨਾਲ ਭਰਪੂਰ ਗਰਮੀ, ਭਰਪੂਰ ਉਪਜ ਵਾਲੀ ਪਤਝੜ ਹੈ,

ਜਾਂ ਫੇਰ ਕੱਕਰ ਅਤੇ ਬਰਫ਼ ਵਾਲੀ ਸੀਤ ਠੰਡ, ਕੋਈ ਨਹੀਂ ਜਾਣਦਾ...।

ਅਸਮਾਨ ’ਚ ਲਹਿਰਾਉਂਦੇ ਬੱਦਲ, ਧਰਤੀ ’ਤੇ ਸਮੁੰਦਰਾਂ ਦੀ ਗੂੰਜ।

ਬਾਹਵਾਂ ਹਿਲਾ ਕੇ ਨੱਚਦੇ ਪੁੱਤਰ ... ਪੈਰਾਂ ਨੂੰ ਥਿੜਕਾਉਂਦੇ ਨੱਚਦੇ ਲੋਕ...।

ਦੂਤ ਆਪਣਾ ਕੰਮ ਕਰ ਰਹੇ ਹਨ ... ਦੂਤ ਚਰਵਾਹੀ ਕਰ ਰਹੇ ਹਨ...।

ਧਰਤੀ ਉੱਤੇ ਲੋਕਾਂ ਦੀ ਚਹਿਲ-ਪਹਿਲ ਹੈ, ਅਤੇ ਧਰਤੀ ਉੱਤੇ ਸਭ ਵਸਤਾਂ ਵੱਧ ਰਹੀਆਂ ਹਨ।

ਪਿਛਲਾ: ਅਧਿਆਇ 10

ਅਗਲਾ: ਅਧਿਆਇ 12

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ