ਅਧਿਆਇ 10

ਰਾਜ ਦਾ ਯੁਗ, ਆਖਰਕਾਰ, ਬੀਤੇ ਸਮਿਆਂ ਤੋਂ ਅਲੱਗ ਹੈ; ਮਨੁੱਖਜਾਤੀ ਕਿਵੇਂ ਕੰਮ ਕਰਦੀ ਹੈ ਇਹ ਉਸ ਨਾਲ ਸੰਬੰਧਤ ਨਹੀਂ ਹੈ; ਸਗੋਂ, ਮੈਂ ਵਿਅਕਤੀਗਤ ਰੂਪ ਵਿੱਚ ਆਪਣਾ ਕੰਮ ਕਰਨ ਲਈ ਧਰਤੀ ’ਤੇ ਉਤਰਿਆ ਹਾਂ, ਜੋ ਕਿ ਕੁਝ ਅਜਿਹਾ ਹੈ ਜਿਸ ਦਾ ਮਨੁੱਖ ਨਾ ਤਾਂ ਅਨੁਮਾਨ ਲਗਾ ਸਕਦੇ ਹਨ ਅਤੇ ਨਾ ਹੀ ਪੂਰਾ ਕਰ ਸਕਦੇ ਹਨ। ਸੰਸਾਰ ਦੀ ਸਿਰਜਣਾ ਤੋਂ ਲੈ ਕੇ ਹੁਣ ਤਕ, ਇੰਨੇ ਸਾਰੇ ਸਾਲਾਂ ਵਿੱਚ, ਕੰਮ ਸਿਰਫ਼ ਕਲੀਸਿਯਾ ਦੇ ਨਿਰਮਾਣ ਬਾਰੇ ਰਿਹਾ ਹੈ, ਪਰ ਕਦੇ ਵੀ ਕੋਈ ਰਾਜ ਦੇ ਨਿਰਮਾਣ ਬਾਰੇ ਨਹੀਂ ਸੁਣਦਾ ਹੈ। ਹਾਲਾਂਕਿ ਮੈਂ ਆਪਣੇ ਮੂੰਹ ਨਾਲ ਇਸ ਵਿਸ਼ੇ ’ਤੇ ਗੱਲ ਕਰਦਾ ਹਾਂ, ਫਿਰ ਵੀ ਕੀ ਕੋਈ ਹੈ ਜੋ ਇਸ ਦੇ ਸਾਰ ਨੂੰ ਜਾਣਦਾ ਹੈ? ਮੈਂ ਇੱਕ ਵਾਰ ਮਨੁੱਖਾਂ ਦੇ ਸੰਸਾਰ ਵਿੱਚ ਉਤਰਿਆ ਸੀ ਅਤੇ ਉਨ੍ਹਾਂ ਦੇ ਦੁੱਖਾਂ ਦਾ ਅਨੁਭਵ ਅਤੇ ਨਿਰੀਖਣ ਕੀਤਾ ਸੀ, ਮੈਂ ਅਜਿਹਾ ਆਪਣੇ ਦੇਹਧਾਰਣ ਦੇ ਉਦੇਸ਼ ਨੂੰ ਪੂਰਾ ਕਰਨ ਬਿਨਾਂ ਕੀਤਾ ਸੀ। ਇੱਕ ਵਾਰ ਰਾਜ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ, ਮੇਰੇ ਦੇਹਧਾਰੀ ਸਰੀਰ ਨੇ ਬਾਕਾਇਦਾ ਤੌਰ ਤੇ ਮੇਰੀ ਸੇਵਕਾਈ ਸ਼ੁਰੂ ਕਰ ਦਿੱਤੀ ਸੀ; ਯਾਨੀ, ਰਾਜ ਦੇ ਰਾਜਾ ਨੇ ਰਸਮੀ ਤੌਰ ਤੇ ਆਪਣੀ ਸਰਬ ਉੱਚ ਤਾਕਤ ਪ੍ਰਾਪਤ ਕਰ ਲਈ ਸੀ। ਇਸ ਤੋਂ ਇਹ ਸਪਸ਼ਟ ਹੈ ਕਿ ਮਨੁੱਖੀ ਸੰਸਾਰ ਵਿੱਚ ਰਾਜ ਦਾ ਹੇਠਾਂ ਉਤਰਨਾ—ਸਿਰਫ਼ ਸ਼ਾਬਦਿਕ ਪ੍ਰਗਟਾਵਾ ਹੋਣ ਤੋਂ ਕਿਤੇ ਦੂਰ—ਇੱਕ ਅਸਲ ਸੱਚਾਈ ਹੈ; ਇਹ “ਅਮਲ ਦੀ ਸੱਚਾਈ” ਦੇ ਅਰਥ ਦਾ ਇੱਕ ਪਹਿਲੂ ਹੈ। ਮਨੁੱਖਾਂ ਨੇ ਮੇਰੇ ਕੰਮਾਂ ਵਿੱਚੋਂ ਇੱਕ ਵੀ ਕੰਮ ਨਹੀਂ ਦੇਖਿਆ ਹੈ, ਅਤੇ ਨਾ ਹੀ ਉਨ੍ਹਾਂ ਨੇ ਕਦੇ ਮੇਰੀ ਕੋਈ ਇੱਕ ਵੀ ਬਾਣੀ ਸੁਣੀ ਹੈ। ਜੇ ਉਨ੍ਹਾਂ ਨੇ ਮੇਰੇ ਕੰਮ ਦੇਖੇ ਹੁੰਦੇ, ਤਾਂ ਵੀ ਉਨ੍ਹਾਂ ਨੇ ਕੀ ਖੋਜ ਕਰ ਲਈ ਹੁੰਦੀ? ਅਤੇ ਜੇ ਉਨ੍ਹਾਂ ਨੇ ਮੈਨੂੰ ਬੋਲਦੇ ਹੋਏ ਸੁਣਿਆ ਹੁੰਦਾ, ਤਾਂ ਉਹ ਕੀ ਸਮਝ ਪਾਉਂਦੇ? ਸੰਸਾਰ ਭਰ ਵਿੱਚ, ਹਰ ਕੋਈ ਮੇਰੀ ਦਯਾ ਅਤੇ ਦਿਆਲਤਾ ਅੰਦਰ ਰਹਿੰਦਾ ਹੈ, ਪਰ ਇਸ ਤਰ੍ਹਾਂ ਸਾਰੀ ਮਨੁੱਖਜਾਤੀ ਮੇਰੇ ਨਿਆਂ ਦੇ ਅਧੀਨ ਰਹਿੰਦੀ ਹੈ, ਅਤੇ ਉਸੇ ਤਰ੍ਹਾਂ ਮੇਰੇ ਪਰਤਾਵਿਆਂ ਅਧੀਨ ਵੀ ਰਹਿੰਦੀ ਹੈ। ਮੈਂ ਮਨੁੱਖਜਾਤੀ ਪ੍ਰਤੀ ਦਯਾਵਾਨ ਅਤੇ ਪ੍ਰੇਮਮਈ ਰਿਹਾ ਹਾਂ, ਇੱਥੋਂ ਤਕ ਕਿ ਜਦੋਂ ਸਾਰੇ ਮਨੁੱਖ ਇੱਕ ਨਿਸ਼ਚਿਤ ਮਾਤਰਾ ਤਕ ਭ੍ਰਿਸ਼ਟ ਹੋ ਗਏ ਸਨ; ਮੈਂ ਉਨ੍ਹਾਂ ਨੂੰ ਤਾੜਨਾ ਦਿੱਤੀ ਸੀ, ਇੱਥੋਂ ਤਕ ਕਿ ਜਦੋਂ ਉਹ ਸਾਰੇ ਅਧੀਨਤਾ ਵਿੱਚ ਮੇਰੇ ਸਿੰਘਾਸਣ ਸਾਹਮਣੇ ਝੁਕ ਗਏ ਸਨ। ਪਰ, ਕੀ ਕੋਈ ਮਨੁੱਖ ਹੈ ਜੋ ਮੇਰੇ ਦੁਆਰਾ ਭੇਜੇ ਗਏ ਦੁੱਖ ਅਤੇ ਤਾਏ ਜਾਣ ਦੇ ਦਰਮਿਆਨ ਨਹੀਂ ਹੈ? ਕਿੰਨੇ ਹੀ ਲੋਕ ਚਾਨਣ ਲਈ ਹਨੇਰੇ ਵਿੱਚ ਟੋਹ ਰਹੇ ਹਨ, ਅਤੇ ਬਹੁਤ ਸਾਰੇ ਆਪਣੇ ਪਰਤਾਵਿਆਂ ਵਿੱਚ ਬੁਰੀ ਤਰ੍ਹਾਂ ਸੰਘਰਸ਼ ਕਰ ਰਹੇ ਹਨ। ਅਯੂਬ ਕੋਲ ਨਿਹਚਾ ਸੀ, ਪਰ ਕੀ ਉਹ ਆਪਣੇ ਲਈ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ ਸੀ? ਹਾਲਾਂਕਿ ਮੇਰੇ ਲੋਕ ਪਰਤਾਵਿਆਂ ਦਾ ਸਾਹਮਣਾ ਕਰਦੇ ਹੋਏ ਮਜਬੂਤ ਖੜ੍ਹੇ ਰਹਿ ਸਕਦੇ ਹਨ, ਪਰ ਕੀ ਕੋਈ ਅਜਿਹਾ ਹੈ ਜੋ, ਜ਼ੋਰ ਨਾਲ ਬੋਲੇ ਬਿਨਾਂ, ਆਪਣੇ ਦਿਲ ਵਿੱਚ ਇਸ ਉੱਪਰ ਨਿਹਚਾ ਰੱਖ ਸਕਦਾ ਹੈ? ਉਸ ਦੀ ਬਜਾਏ ਕੀ ਇਹ ਅਜਿਹਾ ਨਹੀਂ ਹੈ ਕਿ ਲੋਕ ਉੱਚੀ ਆਵਾਜ਼ ਵਿੱਚ ਵਿਸ਼ਵਾਸ ਦੀ ਗੱਲ ਕਰਦੇ ਹਨ ਜਦਕਿ ਆਪਣੇ ਦਿਲਾਂ ਵਿੱਚ ਅਜੇ ਵੀ ਸ਼ੰਕੇ ਰੱਖਦੇ ਹਨ? ਅਜਿਹੇ ਕੋਈ ਮਨੁੱਖ ਨਹੀਂ ਹਨ ਜੋ ਪਰਤਾਵੇ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹੇ ਹਨ, ਅਤੇ ਜੋ ਪਰਤਾਵੇ ਦਰਮਿਆਨ ਅਸਲ ਵਿੱਚ ਅਧੀਨ ਹੋਏ ਹਨ। ਜੇ ਮੈਂ ਇਸ ਸੰਸਾਰ ਨੂੰ ਦੇਖਣ ਤੋਂ ਗੁਰੇਜ਼ ਕਰਨ ਲਈ ਆਪਣਾ ਚਿਹਰਾ ਨਾ ਢੱਕਿਆ ਹੁੰਦਾ, ਤਾਂ ਸਮੁੱਚੀ ਮਨੁੱਖਜਾਤੀ ਮੇਰੀਆਂ ਬਲਦੀਆਂ ਨਜਰਾਂ ਦੀ ਘੂਰ ਨਾਲ ਪਲਟ ਜਾਂਦੀ, ਕਿਉਂਕਿ ਮੈਂ ਮਨੁੱਖਜਾਤੀ ਤੋਂ ਕੁਝ ਨਹੀਂ ਮੰਗਦਾ।

ਜਦੋਂ ਰਾਜ ਦੀ ਸਲਾਮੀ ਗੂੰਜਦੀ ਹੈ—ਜੋ ਉਦੋਂ ਵੀ ਹੁੰਦਾ ਹੈ ਜਦੋਂ ਸੱਤ ਵਾਰ ਬੱਦਲ ਗੱਜਦੇ ਹਨ—ਇਹ ਆਵਾਜ਼ ਸਵਰਗ ਅਤੇ ਧਰਤੀ ਨੂੰ ਝੰਜੋੜ ਦਿੰਦੀ ਹੈ, ਅਕਾਸ਼ ਨੂੰ ਹਿਲਾ ਦਿੰਦੀ ਹੈ ਅਤੇ ਹਰੇਕ ਮਨੁੱਖ ਦੇ ਦਿਲ ਦੇ ਤਾਰ ਕੰਬਣ ਲੱਗ ਜਾਂਦੇ ਹਨ। ਵੱਡੇ ਲਾਲ ਅਜਗਰ ਦੀ ਜ਼ਮੀਨ ਵਿੱਚ ਰਾਜ ਦਾ ਸਤੁਤੀ ਗੀਤ ਰਸਮੀ ਢੰਗ ਗੂੰਜਣ ਲੱਗਦਾ ਹੈ, ਇਸ ਗੱਲ ਨੂੰ ਸਾਬਤ ਕਰਦੇ ਹੋਏ ਮੈਂ ਉਸ ਕੌਮ ਦਾ ਨਾਸ ਕਰ ਦਿੱਤਾ ਹੈ ਅਤੇ ਮੇਰਾ ਰਾਜ ਸਥਾਪਿਤ ਹੋ ਗਿਆ ਹੈ। ਉਸ ਤੋਂ ਜ਼ਿਆਦਾ ਮਹੱਤਵਪੂਰਣ, ਮੇਰਾ ਰਾਜ ਧਰਤੀ ’ਤੇ ਸਥਾਪਿਤ ਹੋ ਗਿਆ ਹੈ। ਇਸ ਪਲ, ਮੈਂ ਆਪਣੇ ਸਵਰਗਦੂਤਾਂ ਨੂੰ ਸੰਸਾਰ ਦੀਆਂ ਸਾਰੀਆਂ ਕੌਮਾਂ ਵਿੱਚ ਭੇਜਣਾ ਸ਼ੁਰੂ ਕਰਦਾ ਹਾਂ ਤਾਂ ਕਿ ਉਹ ਮੇਰੇ ਪੁੱਤਰਾਂ, ਮੇਰੇ ਲੋਕਾਂ ਦੀ ਚਰਵਾਹੀ ਕਰ ਸਕਣ; ਇਹ ਮੇਰੇ ਕੰਮ ਦੇ ਅਗਲੇ ਕਦਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਹੈ । ਪਰ, ਮੈਂ ਵਿਅਕਤੀਗਤ ਤੌਰ ਤੇ ਵੱਡੇ ਲਾਲ ਅਜਗਰ ਨਾਲ ਮੁਕਾਬਲਾ ਕਰਨ ਲਈ, ਉਸ ਥਾਂ ’ਤੇ ਜਾਂਦਾ ਹਾਂ ਜਿੱਥੇ ਉਹ ਕੁੰਡਲ ਮਾਰੀ ਬੈਠਾ ਹੈ। ਇੱਕ ਵਾਰ ਜਦੋਂ ਸਾਰੀ ਮਨੁੱਖਜਾਤੀ ਮੈਨੂੰ ਦੇਹ ਵਿੱਚ ਪਛਾਣ ਜਾਏਗੀ ਅਤੇ ਦੇਹ ਵਿੱਚ ਮੇਰੇ ਕੰਮਾਂ ਨੂੰ ਦੇਖਣ ਦੇ ਯੋਗ ਹੋ ਜਾਏਗੀ, ਤਾਂ ਉਸ ਵੱਡੇ ਲਾਲ ਅਜਗਰ ਦੀ ਗੁਫ਼ਾ ਸੁਆਹ ਵਿੱਚ ਬਦਲ (ਸੜ ਕੇ ਸੁਆਹ ਹੋ) ਜਾਏਗੀ ਅਤੇ ਇਸ ਦਾ ਨਾਮੋਨਿਸ਼ਾਨ ਮਿਟ ਜਾਏਗਾ। ਮੇਰੇ ਰਾਜ ਦੇ ਲੋਕਾਂ ਵਜੋਂ, ਕਿਉਂਕਿ ਤੁਸੀਂ ਵੱਡੇ ਲਾਲ ਅਜਗਰ ਨਾਲ ਬਹੁਤ ਜ਼ਿਆਦਾ ਘਿਰਣਾ ਕਰਦੇ ਹੋ, ਤੁਹਾਡੇ ਲਈ ਆਪਣੇ ਕੰਮਾਂ ਨਾਲ ਮੇਰੇ ਮਨ ਨੂੰ ਸੰਤੁਸ਼ਟ ਕਰਨਾ ਜ਼ਰੂਰੀ ਹੋਏਗਾ, ਅਤੇ ਇਸ ਤਰੀਕੇ ਨਾਲ ਤੁਸੀਂ ਵੱਡੇ ਲਾਲ ਅਜਗਰ ਨੂੰ ਸ਼ਰਮਿੰਦਾ ਕਰੋਗੇ। ਕੀ ਤੁਸੀਂ ਸੱਚਮੁੱਚ ਮਹਿਸੂਸ ਕਰਦੇ ਹੋ ਕਿ ਵੱਡਾ ਲਾਲ ਅਜਗਰ ਘਿਰਣਾਪੂਰਣ ਹੈ? ਕੀ ਤੁਸੀਂ ਸੱਚਮੁੱਚ ਮਹਿਸੂਸ ਕਰਦੇ ਹੋ ਕਿ ਇਹ ਰਾਜ ਦੇ ਰਾਜਾ ਦਾ ਦੁਸ਼ਮਣ ਹੈ? ਕੀ ਤੁਹਾਨੂੰ ਅਸਲ ਵਿੱਚ ਇਹ ਨਿਹਚਾ ਹੈ ਕਿ ਤੁਸੀਂ ਮੇਰੇ ਲਈ ਅਦਭੁੱਤ ਗਵਾਹੀ ਦੇ ਸਕਦੇ ਹੋ? ਕੀ ਤੁਹਾਨੂੰ ਅਸਲ ਵਿੱਚ ਭਰੋਸਾ ਹੈ ਕਿ ਤੁਸੀਂ ਵੱਡੇ ਲਾਲ ਅਜਗਰ ਨੂੰ ਹਰਾ ਸਕਦੇ ਹੋ? ਇਹੀ ਉਹ ਚੀਜ਼ ਹੈ ਜੋ ਮੈਂ ਤੁਹਾਡੇ ਕੋਲੋਂ ਮੰਗਦਾ ਹਾਂ; ਮੈਂ ਤੁਹਾਡੇ ਤੋਂ ਇਹੀ ਚਾਹੁੰਦਾ ਹਾਂ ਕਿ ਤੁਸੀਂ ਇਸ ਕਦਮ ’ਤੇ ਪਹੁੰਚਣ ਦੇ ਯੋਗ ਹੋਵੋ। ਕੀ ਤੁਸੀਂ ਇਹ ਕਰ ਸਕੋਗੇ? ਕੀ ਤੁਹਾਨੂੰ ਨਿਹਚਾ ਹੈ ਕਿ ਤੁਸੀਂ ਇਹ ਪ੍ਰਾਪਤ ਕਰ ਸਕੋਗੇ? ਮਨੁੱਖ ਠੀਕ ਠੀਕ ਕੀ ਕਰਨ ਦੇ ਸਮਰੱਥ ਹਨ? ਇਸ ਦੀ ਬਜਾਏ ਕੀ ਇਹ ਨਹੀਂ ਹੈ ਕਿ ਮੈਂ ਇਸ ਨੂੰ ਖੁਦ ਕਰਾਂ? ਮੈਂ ਕਿਉਂ ਕਹਿੰਦਾ ਹਾਂ ਕਿ ਮੈਂ ਵਿਅਕਤੀਗਤ ਤੌਰ ਤੇ ਉਸ ਸਥਾਨ ’ਤੇ ਹੇਠਾਂ ਉਤਰਿਆਂ ਹਾਂ ਜਿੱਥੇ ਲੋਕ ਜੰਗ ਵਿੱਚ ਸ਼ਾਮਲ ਹੋ ਗਏ ਹਨ? ਮੈਂ ਤੁਹਾਡੀ ਨਿਹਚਾ ਚਾਹੁੰਦਾ ਹਾਂ, ਤੁਹਾਡੇ ਕੰਮ ਨਹੀਂ। ਮਨੁੱਖ ਸਿੱਧੇ ਤਰੀਕੇ ਨਾਲ ਮੇਰੇ ਵਚਨਾਂ ਨੂੰ ਸਵੀਕਾਰ ਕਰਨ ਦੇ ਅਸਮਰਥ ਹਨ, ਅਤੇ ਇਸ ਦੀ ਬਜਾਏ ਉਹ ਉਨ੍ਹਾਂ ’ਤੇ ਬਸ ਪਾਸਿਓਂ ਨਜ਼ਰ ਮਾਰਦੇ ਹਨ। ਕੀ ਇਸ ਨਾਲ ਤੁਹਾਨੂੰ ਆਪਣੇ ਟੀਚੇ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ? ਕੀ ਤੁਸੀਂ ਇਸ ਤਰੀਕੇ ਨਾਲ ਮੈਨੂੰ ਜਾਣ ਸਕੇ ਹੋ? ਈਮਾਨਦਾਰੀ ਨਾਲ ਕਹਾਂ, ਤਾਂ ਧਰਤੀ ਦੇ ਮਨੁੱਖਾਂ ਵਿੱਚ, ਕੋਈ ਵੀ ਸਿੱਧਾ ਮੇਰੇ ਨਾਲ ਨਜ਼ਰਾਂ ਮਿਲਾਉਣ ਦੇ ਸਮਰੱਥ ਨਹੀਂ ਹੈ, ਅਤੇ ਕੋਈ ਵੀ ਮੇਰੇ ਵਚਨਾਂ ਦਾ ਪਵਿੱਤਰ ਅਤੇ ਸ਼ੁੱਧ ਅਰਥ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਹੈ। ਇਸ ਲਈ ਮੈਂ, ਆਪਣੇ ਟੀਚਿਆਂ ਨੂੰ ਹਾਸਲ ਕਰਨ ਅਤੇ ਮਨੁੱਖਾਂ ਦੇ ਦਿਲਾਂ ਵਿੱਚ ਆਪਣਾ ਸੱਚਾ ਸਰੂਪ ਸਥਾਪਿਤ ਕਰਨ ਲਈ, ਧਰਤੀ ’ਤੇ ਇੱਕ ਬੇਮਿਸਾਲ ਪਰਿਯੋਜਨਾ ਨੂੰ ਸ਼ੁਰੂ ਕੀਤਾ ਹੈ। ਇਸ ਤਰੀਕੇ ਨਾਲ, ਮੈਂ ਉਸ ਯੁਗ ਦਾ ਅੰਤ ਕਰਾਂਗਾ ਜਿਸ ਵਿੱਚ ਧਾਰਣਾਵਾਂ ਲੋਕਾਂ ਦੇ ਉੱਪਰ ਹਾਵੀ ਹੋ ਜਾਂਦੀਆਂ ਹਨ।

ਅੱਜ, ਮੈਂ ਨਾ ਸਿਰਫ਼ ਵੱਡੇ ਲਾਲ ਅਜਗਰ ਦੀ ਕੌਮ ’ਤੇ ਉੱਤਰ ਰਿਹਾ ਹਾਂ, ਮੈਂ ਸਮੁੱਚੇ ਬ੍ਰਹਿਮੰਡ ਦਾ ਸਾਹਮਣਾ ਕਰਨ ਲਈ ਵੀ ਮੁੜ ਰਿਹਾ ਹਾਂ, ਜਿਸ ਨਾਲ ਸਮੁੱਚਾ ਸਵਰਗ (ਅਕਾਸ਼) ਕੰਬ ਰਿਹਾ ਹੈ। ਕੀ ਕਿਤੇ ਵੀ ਕੋਈ ਅਜਿਹਾ ਸਥਾਨ ਹੈ ਜੋ ਮੇਰੇ ਨਿਆਂ ਤੋਂ ਹੋ ਕੇ ਨਹੀਂ ਲੰਘਦਾ ਹੈ? ਕੀ ਕੋਈ ਅਜਿਹਾ ਸਥਾਨ ਹੈ ਜੋ ਮੇਰੇ ਦੁਆਰਾ ਹੇਠਾਂ ਭੇਜੀਆਂ ਜਾਂਦੀਆਂ ਆਫ਼ਤਾਂ ਤਹਿਤ ਨਹੀਂ ਆਉਂਦਾ ਹੈ? ਮੈਂ ਜਿੱਥੇ ਕਿਤੇ ਵੀ ਜਾਂਦਾ ਹਾਂ, ਮੈਂ ਹਰ ਕਿਸਮ ਦੇ “ਤਬਾਹੀ (ਨਾਸ) ਦੇ ਬੀਜਾਂ” ਨੂੰ ਖਿਲਾਰ ਦਿੰਦਾ ਹਾਂ। ਇਹ ਮੇਰੇ ਕੰਮ ਕਰਨ ਦੇ ਤਰੀਕਿਆਂ ਵਿੱਚੋਂ ਇੱਕ ਹੈ, ਅਤੇ ਇਹ ਬੇਸ਼ੱਕ ਮਨੁੱਖਜਾਤੀ ਲਈ ਮੁਕਤੀ ਦਾ ਇੱਕ ਕੰਮ ਹੈ, ਅਤੇ ਜੋ ਮੈਂ ਉਸ ਨੂੰ ਦਿੰਦਾ ਹਾਂ ਉਹ ਵੀ ਇੱਕ ਕਿਸਮ ਦਾ ਪਿਆਰ ਹੈ। ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਲੋਕ ਮੇਰੇ ਬਾਰੇ ਜਾਣਨ ਅਤੇ ਮੈਨੂੰ ਦੇਖਣ ਦੇ ਯੋਗ ਹੋਣ, ਅਤੇ ਇਸ ਤਰ੍ਹਾਂ, ਉਸ ਪਰਮੇਸ਼ੁਰ ਦਾ ਆਦਰ ਕਰਨ ਲਈ ਆਉਣ ਜਿਸ ਨੂੰ ਉਹ ਇੰਨੇ ਸਾਲਾਂ ਤੋਂ ਦੇਖ ਨਹੀਂ ਸਕੇ ਹਨ, ਪਰ ਜੋ, ਅੱਜ, ਅਸਲੀ ਹੈ। ਮੈਂ ਸੰਸਾਰ ਦੀ ਸਿਰਜਣਾ ਕਿਉਂ ਕੀਤੀ? ਮਨੁੱਖਾਂ ਦੇ ਭ੍ਰਿਸ਼ਟ ਹੋ ਜਾਣ ਤੋਂ ਬਾਅਦ ਵੀ, ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਾਸ ਕਿਉਂ ਨਹੀਂ ਕੀਤਾ? ਕਿਸ ਵਜ੍ਹਾ ਕਰਕੇ ਸਮੁੱਚੀ ਮਨੁੱਖਜਾਤੀ ਆਫ਼ਤਾਂ ਦਰਮਿਆਨ ਜੀਵਨ ਬਤੀਤ ਕਰਦੀ ਹੈ? ਮੇਰੇ ਖੁਦ ਦੇਹਧਾਰਣ ਕਰਨ ਦਾ ਕੀ ਉਦੇਸ਼ ਸੀ? ਜਦੋਂ ਮੈਂ ਆਪਣਾ ਕੰਮ ਕਰ ਰਿਹਾ ਹੁੰਦਾ ਹਾਂ, ਤਾਂ ਮਨੁੱਖਜਾਤੀ ਨਾ ਸਿਰਫ਼ ਕੌੜੇ ਦਾ, ਸਗੋਂ ਮਿੱਠੇ ਦਾ ਸੁਆਦ ਵੀ ਜਾਣਦੀ ਹੈ । ਸੰਸਾਰ ਦੇ ਸਾਰੇ ਲੋਕਾਂ ਵਿੱਚੋਂ ਕੌਣ ਮੇਰੀ ਕਿਰਪਾ ਅੰਦਰ ਨਹੀਂ ਰਹਿੰਦਾ ਹੈ? ਜੇ ਮੈਂ ਮਨੁੱਖਾਂ ਨੂੰ ਭੌਤਿਕ ਬਰਕਤਾਂ ਨਾ ਬਖਸ਼ੀਆਂ ਹੁੰਦੀਆਂ, ਤਾਂ ਸੰਸਾਰ ਵਿੱਚ ਕੌਣ ਇੰਨਾ ਅਨੰਦ ਮਾਣਨ ਦੇ ਯੋਗ ਹੋਇਆ ਹੁੰਦਾ? ਕੀ ਇਹ ਹੋ ਸਕਦਾ ਹੈ ਕਿ ਤੁਹਾਨੂੰ ਮੇਰੇ ਲੋਕਾਂ ਵਜੋਂ ਆਪਣਾ ਸਥਾਨ ਲੈਣ ਦੀ ਆਗਿਆ ਦੇਣਾ ਇੱਕ ਅਸੀਸ ਹੈ? ਜੇ ਤੁਸੀਂ ਮੇਰੇ ਲੋਕ ਨਾ ਹੁੰਦੇ, ਪਰ ਸਗੋਂ ਸੇਵਕ ਹੁੰਦੇ, ਤਾਂ ਕੀ ਤੁਸੀਂ ਮੇਰੀਆਂ ਬਰਕਤਾਂ ਅੰਦਰ ਨਾ ਰਹਿ ਰਹੇ ਹੁੰਦੇ? ਤੁਹਾਡੇ ਵਿੱਚੋਂ ਕੋਈ ਵੀ ਮੇਰੇ ਵਚਨਾਂ ਦੇ ਮੂਲ ਨੂੰ ਸਮਝਣ ਦੇ ਸਮਰੱਥ ਨਹੀਂ ਹੈ। ਮਨੁੱਖਜਾਤੀ—ਉਨ੍ਹਾਂ ਉਪਾਧੀਆਂ ਜੋ ਮੈਂ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਹਨ ਨੂੰ ਸੰਭਾਲ ਕੇ ਰੱਖਣ ਤੋਂ ਕਿਤੇ ਦੂਰ, ਉਨ੍ਹਾਂ ਵਿੱਚੋਂ ਬਹੁਤੇ, “ਸੇਵਕ” ਦੀ ਉਪਾਧੀ ਦੇ ਕਾਰਣ ਆਪਣੇ ਦਿਲਾਂ ਵਿੱਚ ਨਾਰਾਜ਼ਗੀ ਪਾਲ ਕੇ ਰੱਖਦੇ ਹਨ, ਅਤੇ ਬਹੁਤ ਸਾਰੇ, “ਮੇਰੇ ਲੋਕ” (ਮੇਰੀ ਪਰਜਾ) ਉਪਾਧੀ ਦੇ ਕਾਰਣ ਆਪਣੇ ਦਿਲਾਂ ਵਿੱਚ ਮੇਰੇ ਲਈ ਪਿਆਰ ਪੈਦਾ ਕਰ ਲੈਂਦੇ ਹਨ। ਕਿਸੇ ਨੂੰ ਵੀ ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ; ਮੇਰੀਆਂ ਅੱਖਾਂ ਸਭ ਦੇਖਦੀਆਂ ਹਨ! ਤੁਹਾਡੇ ਵਿੱਚੋਂ ਕੌਣ ਆਪਣੀ ਇੱਛਾ ਨਾਲ ਪ੍ਰਾਪਤ ਕਰਦਾ ਹੈ, ਤੁਹਾਡੇ ਵਿੱਚੋਂ ਕੌਣ ਪੂਰਣ ਆਗਿਆਕਾਰਤਾ ਪ੍ਰਦਾਨ ਕਰਦਾ ਹੈ? ਜੇ ਰਾਜ ਦੀ ਸਲਾਮੀ ਨਹੀਂ ਗੂੰਜਦੀ, ਤਾਂ ਕੀ ਤੁਸੀਂ ਅੰਤ ਤਕ ਪੂਰੀ ਤਰ੍ਹਾਂ ਅਧੀਨਤਾ ਸਵੀਕਾਰ ਕਰਨ ਦੇ ਯੋਗ ਹੁੰਦੇ? ਮਨੁੱਖ ਕੀ ਕਰਨ ਅਤੇ ਕੀ ਸੋਚਣ ਦੇ ਸਮਰੱਥ ਹਨ, ਅਤੇ ਉਹ ਕਿੰਨੀ ਦੂਰ ਤਕ ਜਾਣ ਦੇ ਯੋਗ ਹਨ—ਇਹ ਸਭ ਕੁਝ ਬਹੁਤ ਪਹਿਲਾਂ ਹੀ ਨਿਰਧਾਰਤ ਕਰ ਦਿੱਤਾ ਗਿਆ ਸੀ।

ਬਹੁਤ ਸਾਰੇ ਲੋਕ ਮੇਰੇ ਮੁੱਖ ਦੇ ਚਾਨਣ ਵਿੱਚ ਮੇਰੀ ਬਲਦੀ ਅੱਗ ਨੂੰ ਪ੍ਰਵਾਨ ਕਰਦੇ ਹਨ। ਬਹੁਤ ਸਾਰੇ ਲੋਕ, ਮੇਰੇ ਉਤਸ਼ਾਹ ਤੋਂ ਪ੍ਰੇਰਿਤ ਹੋ ਕੇ, ਤਲਾਸ਼ ਵਿੱਚ ਤੇਜ਼ੀ ਨਾਲ ਅੱਗੇ ਨਿਕਲਣ ਲਈ ਖੁਦ ਨੂੰ ਉਕਸਾਉਂਦੇ ਹਨ। ਜਦੋਂ ਸ਼ਤਾਨ ਦੀਆਂ ਸ਼ਕਤੀਆਂ ਮੇਰੇ ਲੋਕਾਂ ’ਤੇ ਹਮਲਾ ਕਰਦੀਆਂ ਹਨ, ਤਾਂ ਮੈਂ ਉਨ੍ਹਾਂ ਨੂੰ ਮਾਰ ਭਜਾਉਣ ਲਈ ਉੱਥੇ ਮੌਜੂਦ ਰਹਿੰਦਾ ਹਾਂ; ਜਦੋਂ ਸ਼ਤਾਨ ਦੀਆਂ ਸਾਜਸ਼ਾਂ ਉਨ੍ਹਾਂ ਦੇ ਜੀਵਨ ਵਿੱਚ ਤਬਾਹੀ ਲਿਆਉਂਦੀਆਂ ਹਨ, ਤਾਂ ਮੈਂ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਕੇ ਭਜਾ ਦਿੰਦਾ ਹਾਂ, ਅਤੇ ਉਹ ਇੱਕ ਵਾਰ ਜਾ ਕੇ ਕਦੇ ਵਾਪਸ ਨਹੀਂ ਆਉਂਦੀਆਂ। ਧਰਤੀ ’ਤੇ, ਸਾਰੇ ਕਿਸਮ ਦੀਆਂ ਦੁਸ਼ਟ ਆਤਮਾਵਾਂ ਹਮੇਸ਼ਾ ਅਰਾਮ ਕਰਨ ਲਈ ਇੱਕ ਸਥਾਨ ਦੀ ਖੋਜ ਵਿੱਚ ਲੱਗੀਆਂ ਰਹਿੰਦੀਆਂ ਹਨ, ਅਤੇ ਉਹ ਲਗਾਤਾਰ ਮਨੁੱਖੀ ਲਾਸ਼ਾਂ ਦੀ ਖੋਜ ਕਰ ਰਹੀਆਂ ਹਨ ਜਿਨ੍ਹਾਂ ਨੂੰ ਖਾਇਆ ਜਾ ਸਕੇ। ਮੇਰੇ ਲੋਕੋ (ਮੇਰੀ ਪਰਜਾ)! ਤੁਹਾਡੇ ਲਈ ਮੇਰੀ ਦੇਖਭਾਲ ਅਤੇ ਸੁਰੱਖਿਆ ਅੰਦਰ ਰਹਿਣਾ ਜ਼ਰੂਰੀ ਹੈ। ਕਦੇ ਵਿਭਚਾਰੀ ਨਾ ਬਣੋ! ਕਦੇ ਵੀ ਬਿਨਾਂ ਸੋਚੇ ਸਮਝੇ ਵਰਤਾਉ ਨਾ ਕਰੋ! ਤੈਨੂੰ ਮੇਰੇ ਘਰ ਵਿੱਚ ਆਪਣੀ ਵਫ਼ਾਦਾਰੀ ਪੇਸ਼ ਕਰਨੀ ਚਾਹੀਦੀ ਹੈ, ਅਤੇ ਸਿਰਫ਼ ਵਫ਼ਾਦਾਰੀ ਨਾਲ ਹੀ ਤੂੰ ਸ਼ਤਾਨ ਦੀ ਚਾਲਬਾਜ਼ੀ ਵਿਰੁੱਧ ਪਲਟ ਕੇ ਵਾਰ ਕਰ ਸਕਦਾ ਹੈਂ। ਕਿਸੇ ਵੀ ਹਾਲਾਤ ਵਿੱਚ ਤੈਨੂੰ ਅਤੀਤ ਵਿੱਚ ਕੀਤੇ ਵਿਵਹਾਰ ਵਾਂਗ ਵਿਵਹਾਰ ਨਹੀਂ ਕਰਨਾ ਚਾਹੀਦਾ, ਮੇਰੇ ਸਾਹਮਣੇ ਕੁਝ ਹੋਰ ਕਰਨਾ ਅਤੇ ਮੇਰੀ ਪਿੱਠ ਪਿੱਛੇ ਕੁਝ ਹੋਰ; ਜੇ ਤੂੰ ਇਸ ਤਰ੍ਹਾਂ ਕਰਦਾ ਹੈਂ, ਤਾਂ ਤੂੰ ਪਹਿਲਾਂ ਹੀ ਛੁਟਕਾਰੇ ਤੋਂ ਬਾਹਰ ਹੋ ਗਿਆ ਹੈਂ। ਕੀ ਮੈਂ ਇਸ ਤਰ੍ਹਾਂ ਦੇ ਕਾਫ਼ੀ ਜ਼ਿਆਦਾ ਵਚਨ ਨਹੀਂ ਕਹੇ ਹਨ? ਇਹ ਬਿਲਕੁਲ ਉਂਝ ਦਾ ਹੀ ਹੈ ਕਿਉਂਕਿ ਮਨੁੱਖ ਦਾ ਪੁਰਾਣਾ ਸੁਭਾਅ ਅਸਾਧ (ਲਾਇਲਾਜ) ਹੈ ਜਿਸ ਦੇ ਬਾਰੇ ਮੈਨੂੰ ਲੋਕਾਂ ਨੂੰ ਵਾਰ-ਵਾਰ ਚੇਤੇ ਕਰਾਉਣਾ ਪਿਆ ਹੈ। ਮੇਰੀਆਂ ਗੱਲਾਂ ਤੋਂ ਅੱਕ ਨਾ ਜਾਣਾ! ਇਹ ਸਭ ਜੋ ਮੈਂ ਕਹਿੰਦਾ ਹਾਂ ਉਹ ਤੁਹਾਡੇ ਨਸੀਬ ਨੂੰ ਯਕੀਨੀ ਬਣਾਉਣ ਲਈ ਹੈ! ਜੋ ਸ਼ਤਾਨ ਨੂੰ ਚਾਹੀਦਾ ਹੈ ਉਹ ਨਿਸ਼ਚਿਤ ਤੌਰ ਤੇ ਇੱਕ ਗੰਦਾ ਅਤੇ ਮਲੀਨ ਸਥਾਨ ਹੈ; ਤੁਸੀਂ ਛੁਟਕਾਰਾ ਪਾਉਣ ਲਈ ਜਿੰਨੇ ਜ਼ਿਆਦਾ ਨਾਉਮੀਦ ਹੁੰਦੇ ਹੋ ਅਤੇ ਤੁਸੀਂ ਜਿੰਨੇ ਜ਼ਿਆਦਾ ਵਿਭਚਾਰੀ ਹੁੰਦੇ ਹੋ, ਸੰਜਮ ਦੇ ਅਧੀਨ ਹੋਣ ਤੋਂ ਮਨ੍ਹਾ ਕਰਦੇ ਹੋ, ਤਾਂ ਉੰਨੀਆਂ ਹੀ ਅਸ਼ੁੱਧ ਆਤਮਾਵਾਂ ਤੁਹਾਡੇ ਅੰਦਰ ਘੁਸਪੈਠ ਕਰਨ ਲਈ ਕਿਸੇ ਵੀ ਮੌਕੇ ਦਾ ਲਾਭ ਉਠਾਉਣਗੀਆਂ। ਜੇ ਤੁਸੀਂ ਇੱਕ ਵਾਰ ਇਸ ਸਥਿਤੀ ਵਿੱਚ ਆ ਜਾਂਦੇ ਹੋ, ਤਾਂ ਤੁਹਾਡੀ ਵਫ਼ਾਦਾਰੀ ਹੋਰ ਕੁਝ ਨਹੀਂ ਸਗੋਂ ਵਿਹਲੀ ਬਕਵਾਸ ਹੈ, ਇਸ ਵਿੱਚ ਕੋਈ ਵੀ ਅਸਲੀਅਤ ਨਹੀਂ ਬਚੀ ਹੈ, ਅਸ਼ੁੱਧ ਆਤਮਾਵਾਂ ਤੁਹਾਡੇ ਸੰਕਲਪ ਨੂੰ ਖਾ ਜਾਣਗੀਆਂ ਅਤੇ ਇਸ ਨੂੰ ਮੇਰੇ ਕੰਮ ਵਿੱਚ ਵਿਘਨ ਪਾਉਣ ਲਈ ਇਸਤੇਮਾਲ ਕਰਨ ਵਾਸਤੇ ਅਣਆਗਿਆਕਾਰਤਾ ਅਤੇ ਸ਼ਤਾਨੀ ਸਾਜਸ਼ਾਂ ਵਿੱਚ ਬਦਲ ਦੇਣਗੀਆਂ। ਉਸ ਤੋਂ ਬਾਅਦ, ਤੁਸੀਂ ਕਿਸੇ ਵੀ ਸਮੇਂ ਮੇਰੇ ਦੁਆਰਾ ਮਾਰੇ ਜਾ ਸਕਦੇ ਹੋ। ਕੋਈ ਵੀ ਇਸ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝਦਾ; ਸਾਰੇ ਲੋਕ ਜੋ ਸੁਣਦੇ ਹਨ ਉਸ ਨੂੰ ਬਸ ਅਣਸੁਣਿਆ ਕਰ ਦਿੰਦੇ ਹਨ, ਅਤੇ ਥੋੜ੍ਹੀ ਜਿਹੀ ਸਾਵਧਾਨੀ ਵੀ ਨਹੀਂ ਵਰਤਦੇ। ਜੋ ਕੁਝ ਅਤੀਤ ਵਿੱਚ ਕੀਤਾ ਗਿਆ ਸੀ ਮੈਂ ਉਸ ਨੂੰ ਯਾਦ ਨਹੀਂ ਕਰਦਾ ਹਾਂ; ਕੀ ਤੂੰ ਅਜੇ ਵੀ ਮੇਰੇ ਵੱਲੋਂ ਉਡੀਕ ਕਰ ਰਿਹਾ ਹੈਂ ਕਿ ਮੈਂ ਇੱਕ ਵਾਰ ਫਿਰ ਸਭ ਕੁਝ “ਭੁੱਲ ਕੇ” ਤੇਰੇ ਪ੍ਰਤੀ ਉਦਾਰ ਹੋ ਜਾਵਾਂ? ਹਾਲਾਂਕਿ ਮਨੁੱਖਾਂ ਨੇ ਮੇਰਾ ਵਿਰੋਧ ਕੀਤਾ ਹੈ, ਫਿਰ ਵੀ ਮੈਂ ਉਨ੍ਹਾਂ ਵਿਰੁੱਧ ਆਪਣੇ ਮਨ ਵਿੱਚ ਕੁਝ ਨਹੀਂ ਰੱਖਾਂਗਾ, ਕਿਉਂਕਿ ਉਨ੍ਹਾਂ ਦਾ ਰੁਤਬਾ ਬਹੁਤ ਛੋਟਾ ਹੈ, ਅਤੇ ਇਸ ਲਈ ਮੈਂ ਉਨ੍ਹਾਂ ਤੋਂ ਜ਼ਿਆਦਾ ਮੰਗ ਨਹੀਂ ਕਰਦਾ। ਮੈਂ ਸਿਰਫ਼ ਇਹ ਚਾਹੁੰਦਾ ਹਾਂ ਕਿ ਉਹ ਵਿਭਚਾਰੀ ਨਾ ਬਣਨ, ਅਤੇ ਉਹ ਸੰਜਮ ਲਈ ਖੁਦ ਨੂੰ ਸੌਂਪ ਦੇਣ। ਨਿਸ਼ਚਿਤ ਤੌਰ ਤੇ ਇਸ ਇੱਕ ਨਿਰਦੇਸ਼ ਨੂੰ ਪੂਰਾ ਕਰਨਾ ਤੇਰੀ ਸਮਰੱਥਾ ਤੋਂ ਬਾਹਰ ਨਹੀਂ ਹੈ, ਕੀ ਇਹ ਹੈ? ਜ਼ਿਆਦਾਤਰ ਲੋਕ ਮੇਰੀ ਉਡੀਕ ਕਰ ਰਹੇ ਹਨ ਕਿ ਮੈਂ ਹੋਰ ਜ਼ਿਆਦਾ ਰਹੱਸਾਂ ਨੂੰ ਪਰਗਟ ਕਰਾਂ ਤਾਂ ਕਿ ਉਹ ਆਪਣੀਆਂ ਅੱਖਾਂ ਨੂੰ ਅਨੰਦ ਦੇ ਸਕਣ। ਪਰ, ਜੇ ਤੂੰ ਸਵਰਗ ਦੇ ਸਾਰੇ ਰਹੱਸਾਂ ਨੂੰ ਸਮਝ ਵੀ ਜਾਵੇਂ, ਤਾਂ ਵੀ ਤੂੰ ਉਸ ਗਿਆਨ ਨਾਲ ਕੀ ਕਰ ਸਕਦਾ ਹੈਂ? ਕੀ ਇਸ ਨਾਲ ਮੇਰੇ ਲਈ ਤੇਰਾ ਪਿਆਰ ਵਧੇਗਾ? ਕੀ ਇਸ ਨਾਲ ਮੇਰੇ ਪ੍ਰਤੀ ਤੇਰਾ ਪਿਆਰ ਜਾਗ੍ਰਿਤ ਹੋਏਗਾ? ਮੈਂ ਮਨੁੱਖਾਂ ਨੂੰ ਘੱਟ ਕਰਕੇ ਨਹੀਂ ਆਂਕਦਾ, ਨਾ ਹੀ ਮੈਂ ਉਨ੍ਹਾਂ ਬਾਰੇ ਆਸਾਨੀ ਨਾਲ ਕਿਸੇ ਫ਼ੈਸਲੇ ’ਤੇ ਪਹੁੰਚਦਾ ਹਾਂ। ਜੇ ਇਹ ਮਨੁੱਖ ਅਸਲ ਹਾਲਾਤ ਨਾ ਹੁੰਦੇ, ਤਾਂ ਮੈਂ ਕਦੇ ਵੀ ਇੰਨੀ ਲਾਪਰਵਾਹੀ ਨਾਲ ਉਨ੍ਹਾਂ ਦੇ ਮੱਥੇ ’ਤੇ ਅਜਿਹੇ ਨਾਂ-ਪੱਤਰ ਨਾ ਲਗਉਂਦਾ। ਅਤੀਤ ਬਾਰੇ ਫਿਰ ਸੋਚੋ: ਮੈਂ ਕਿੰਨੀ ਵਾਰ ਤੁਹਾਨੂੰ ਕਲੰਕਿਤ ਕੀਤਾ ਹੈ? ਮੈਂ ਕਿੰਨੀ ਵਾਰ ਤੁਹਾਨੂੰ ਘੱਟ ਕਰਕੇ ਆਂਕਿਆ ਹੈ? ਕਿੰਨੀ ਵਾਰ ਮੈਂ ਤੁਹਾਡੇ ਅਸਲ ਹਾਲਾਤ ’ਤੇ ਧਿਆਨ ਨਾ ਦਿੰਦੇ ਹੋਏ ਤੁਹਾਡੇ ’ਤੇ ਨਿਗਰਾਨੀ ਰੱਖੀ ਹੈ? ਕਿੰਨੀ ਵਾਰ ਮੇਰੀਆਂ ਬਾਣੀਆਂ ਤੁਹਾਨੂੰ ਪੂਰੇ ਦਿਲ ਨਾਲ ਜਿੱਤਣ ਵਿੱਚ ਨਾਕਾਮ ਰਹੀਆਂ ਹਨ? ਕਿੰਨੀ ਵਾਰ ਮੈਂ ਤੁਹਾਡੇ ਅੰਦਰ ਦੇ ਗਹਿਰੇ ਸੁਣਾਈ ਦੇਣ ਵਾਲੇ ਤਾਰ ਨੂੰ ਛੇੜੇ ਬਿਨਾਂ ਕੁਝ ਕਿਹਾ ਹੈ? ਤੁਹਾਡੇ ਵਿੱਚੋਂ ਕਿਸ ਨੇ ਇਸ ਗੱਲ ਤੋਂ ਬੇਹੱਦ ਡਰਦੇ ਹੋਏ ਕਿ ਮੈਂ ਤੁਹਾਨੂੰ ਅਥਾਹ-ਕੁੰਡ ਵਿੱਚ ਸੁੱਟ ਦਿਆਂਗਾ, ਬਿਨਾਂ ਡਰ ਦੇ ਅਤੇ ਕੰਬਦੇ ਹੋਏ ਮੇਰੇ ਵਚਨ ਪੜ੍ਹੇ ਹਨ? ਮੇਰੇ ਵਚਨਾਂ ਤੋਂ ਪਰਤਾਵੇ ਕੌਣ ਨਹੀਂ ਸਹਿਣ ਕਰਦਾ ਹੈ? ਮੇਰੀਆਂ ਬਾਣੀਆਂ ਵਿੱਚ ਇਖਤਿਆਰ ਵਾਸ ਕਰਦਾ ਹੈ, ਪਰ ਇਹ ਮਨੁੱਖਾਂ ’ਤੇ ਸਬੱਬੀ ਨਿਆਂ ਕਰਨ ਲਈ ਨਹੀਂ ਹੈ; ਉਸ ਦੀ ਬਜਾਏ, ਉਨ੍ਹਾਂ ਦੇ ਅਸਲ ਹਾਲਾਤ ਪ੍ਰਤੀ ਸਚੇਤ ਹੁੰਦੇ ਹੋਏ, ਮੈਂ ਲਗਾਤਾਰ ਉਨ੍ਹਾਂ ਸਾਹਮਣੇ ਆਪਣੇ ਵਚਨਾਂ ਵਿੱਚ ਸ਼ਾਮਲ ਅਰਥ ਦਾ ਪ੍ਰਗਟਾਵਾ ਕਰਦਾ ਹਾਂ। ਅਸਲ ਵਿੱਚ, ਕੀ ਕੋਈ ਮੇਰੇ ਵਚਨਾਂ ਦੀ ਸਰਬ ਸ਼ਕਤੀਸ਼ਾਲੀ ਤਾਕਤ ਨੂੰ ਪਛਾਣਨ ਦੇ ਯੋਗ ਹੈ? ਕੀ ਕੋਈ ਹੈ ਜੋ ਉਸ ਸਭ ਤੋਂ ਸ਼ੁੱਧ ਸੋਨੇ ਨੂੰ ਪ੍ਰਾਪਤ ਕਰ ਸਕਦਾ ਹੈ ਜਿਸ ਨਾਲ ਮੇਰੇ ਵਚਨ ਬਣੇ ਹਨ? ਮੈਂ ਬਸ ਕਿੰਨੇ ਵਚਨ ਕਹੇ ਹਨ? ਕੀ ਕਦੇ ਕਿਸੇ ਨੇ ਉਨ੍ਹਾਂ ਨੂੰ ਸੰਭਾਲ ਕੇ ਰੱਖਿਆ ਹੈ?

3 ਮਾਰਚ, 1992

ਪਿਛਲਾ: ਅਧਿਆਇ 8

ਅਗਲਾ: ਰਾਜ-ਗਾਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ