ਸਿਰਫ਼ ਆਖਰੀ ਦਿਨਾਂ ਦਾ ਮਸੀਹ ਹੀ ਮਨੁੱਖ ਨੂੰ ਸਦੀਵੀ ਜ਼ਿੰਦਗੀ ਦਾ ਰਾਹ ਦੇ ਸਕਦਾ ਹੈ

ਜ਼ਿੰਦਗੀ ਦਾ ਰਾਹ ਕੋਈ ਅਜਿਹੀ ਚੀਜ਼ ਨਹੀਂ ਜਿਸ ’ਤੇ ਹਰ ਕੋਈ ਅਧਿਕਾਰ ਕਰ ਸਕਦਾ ਹੈ, ਨਾ ਹੀ ਇਹ ਅਜਿਹੀ ਚੀਜ਼ ਹੈ ਜਿਸ ਨੂੰ ਹਰ ਕੋਈ ਅਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ। ਇਸ ਦਾ ਕਾਰਨ ਹੈ ਕਿ ਸਿਰਫ਼ ਪਰਮੇਸ਼ੁਰ ਜ਼ਿੰਦਗੀ ਪ੍ਰਦਾਨ ਕਰ ਸਕਦਾ ਹੈ, ਕਹਿਣ ਦਾ ਭਾਵ ਹੈ ਕਿ, ਸਿਰਫ਼ ਖ਼ੁਦ ਪਰਮੇਸ਼ੁਰ ਦਾ ਜ਼ਿੰਦਗੀ ਦੇ ਤੱਤ ਉੱਪਰ ਅਧਿਕਾਰ ਹੈ, ਅਤੇ ਸਿਰਫ਼ ਖ਼ੁਦ ਪਰਮੇਸ਼ੁਰ ਦੇ ਕੋਲ ਜ਼ਿੰਦਗੀ ਦਾ ਰਾਹ ਹੈ। ਅਤੇ ਇਸ ਕਰਕੇ ਸਿਰਫ਼ ਪਰਮੇਸ਼ੁਰ ਜ਼ਿੰਦਗੀ ਦਾ ਸੋਮਾ ਹੈ, ਅਤੇ ਜ਼ਿੰਦਗੀ ਦੇ ਜੀਉਂਦੇ ਜਲ ਦਾ ਚਸ਼ਮਾ ਹੈ। ਜਦੋਂ ਤੋਂ ਉਸ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ, ਪਰਮੇਸ਼ੁਰ ਨੇ ਬਹੁਤ ਸਾਰਾ ਕੰਮ ਕੀਤਾ ਹੈ ਜਿਸ ਵਿੱਚ ਜ਼ਿੰਦਗੀ ਦੀ ਸਜੀਵਤਾ ਸ਼ਾਮਲ ਹੈ, ਉਸ ਨੇ ਬਹੁਤ ਸਾਰਾ ਅਜਿਹਾ ਕੰਮ ਕੀਤਾ ਹੈ ਜੋ ਮਨੁੱਖ ਨੂੰ ਜ਼ਿੰਦਗੀ ਦਿੰਦਾ ਹੈ, ਅਤੇ ਉਸ ਨੇ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ ਤਾਂ ਕਿ ਮਨੁੱਖ ਜ਼ਿੰਦਗੀ ਪ੍ਰਾਪਤ ਕਰ ਸਕੇ। ਇਸ ਦਾ ਕਾਰਨ ਇਹ ਹੈ ਕਿ ਉਹ ਖ਼ੁਦ ਸਦੀਵੀ ਜ਼ਿੰਦਗੀ ਹੈ, ਅਤੇ ਖ਼ੁਦ ਪਰਮੇਸ਼ੁਰ ਉਹ ਰਾਹ ਹੈ ਜਿਸ ਦੁਆਰਾ ਮਨੁੱਖ ਨੂੰ ਮੁੜ ਸੁਰਜੀਤ ਕੀਤਾ ਜਾਂਦਾ ਹੈ। ਪਰਮੇਸ਼ੁਰ ਕਦੇ ਵੀ ਮਨੁੱਖ ਦੇ ਦਿਲ ਤੋਂ ਗੈਰਹਾਜ਼ਰ ਨਹੀਂ ਹੁੰਦਾ, ਅਤੇ ਹਮੇਸ਼ਾਂ ਮਨੁੱਖ ਦੇ ਅੰਦਰ ਰਹਿੰਦਾ ਹੈ। ਉਹ ਮਨੁੱਖ ਦੇ ਜੀਉਣ ਦੀ ਸ਼ਕਤੀ, ਮਨੁੱਖ ਦੇ ਵਜੂਦ ਦੀ ਜੜ੍ਹ ਅਤੇ ਜਨਮ ਤੋਂ ਬਾਅਦ ਮਨੁੱਖ ਦੇ ਵਜੂਦ ਦਾ ਇੱਕ ਭਰਪੂਰ ਭੰਡਾਰ ਹੈ। ਉਹ ਮਨੁੱਖ ਨੂੰ ਦੁਬਾਰਾ ਜਨਮ ਪ੍ਰਦਾਨ ਕਰਦਾ ਹੈ ਅਤੇ ਉਸ ਨੂੰ ਦ੍ਰਿੜ੍ਹਤਾਪੂਰਵਕ ਹਰੇਕ ਭੂਮਿਕਾ ਨਿਭਾਉਣ ਦੇ ਯੋਗ ਬਣਾਉਂਦਾ ਹੈ। ਉਸ ਦੀ ਸਮਰੱਥਾ, ਅਤੇ ਉਸ ਦੀ ਅਟੱਲ ਜੀਵਨ ਸ਼ਕਤੀ ਦੇ ਸਦਕੇ ਮਨੁੱਖ ਪੀੜ੍ਹੀ ਦਰ ਪੀੜ੍ਹੀ ਜੀਉਂਦਾ ਰਿਹਾ ਹੈ, ਜਿਸ ਦੌਰਾਨ ਪਰਮੇਸ਼ੁਰ ਦੀ ਜ਼ਿੰਦਗੀ ਦੀ ਸਮਰੱਥਾ ਮਨੁੱਖ ਦੇ ਵਜੂਦ ਦਾ ਮੁੱਖ ਅਧਾਰ ਰਹੀ ਹੈ, ਅਤੇ ਇਸ ਦੇ ਖ਼ਾਤਰ ਪਰਮੇਸ਼ੁਰ ਨੇ ਅਜਿਹੀ ਕੀਮਤ ਅਦਾ ਕੀਤੀ ਹੈ ਜੋ ਕੋਈ ਆਮ ਮਨੁੱਖ ਨੇ ਕਦੇ ਵੀ ਅਦਾ ਨਹੀਂ ਕੀਤੀ। ਪਰਮੇਸ਼ੁਰ ਦੀ ਜੀਵਨ-ਸ਼ਕਤੀ ਕਿਸੇ ਵੀ ਸ਼ਕਤੀ ਉੱਪਰ ਹਾਵੀ ਹੋ ਸਕਦੀ ਹੈ; ਇਸ ਦੇ ਇਲਾਵਾ, ਇਹ ਕਿਸੇ ਵੀ ਸ਼ਕਤੀ ਤੋਂ ਉੱਪਰ ਹੁੰਦੀ ਹੈ। ਉਸ ਦੀ ਜ਼ਿੰਦਗੀ ਸਦੀਵੀ ਹੈ, ਉਸ ਦੀ ਵਿਲੱਖਣ ਸਮਰੱਥਾ, ਅਤੇ ਉਸ ਦੀ ਜੀਵਨ-ਸ਼ਕਤੀ ਕਿਸੇ ਵੀ ਸਿਰਜੇ ਗਏ ਜੀਵ ਜਾਂ ਦੁਸ਼ਮਣ ਸ਼ਕਤੀ ਦੁਆਰਾ ਕੁਚਲੀ ਨਹੀਂ ਜਾ ਸਕਦੀ। ਪਰਮੇਸ਼ੁਰ ਦੀ ਜੀਵਨ-ਸ਼ਕਤੀ ਸਮੇਂ ਅਤੇ ਸਥਾਨ ਦੀ ਪਰਵਾਹ ਕੀਤੇ ਬਿਨਾ ਮੌਜੂਦ ਰਹਿੰਦੀ ਹੈ ਅਤੇ ਇਸ ਦੇ ਪ੍ਰਤਾਪ ਦੀ ਚਮਕ ਲ਼ਿਸ਼ਕਦੀ ਰਹਿੰਦੀ ਹੈ। ਸਵਰਗ ਅਤੇ ਧਰਤੀ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ ਪਰ ਪਰਮੇਸ਼ੁਰ ਦੀ ਜ਼ਿੰਦਗੀ ਹਮੇਸ਼ਾਂ ਹੀ ਇੱਕਸਾਰ ਰਹਿੰਦੀ ਹੈ। ਸਾਰੀਆਂ ਚੀਜ਼ਾਂ ਖ਼ਤਮ ਹੋ ਸਕਦੀਆਂ ਹਨ ਪਰ ਫਿਰ ਵੀ ਪਰਮੇਸ਼ੁਰ ਦੀ ਜ਼ਿੰਦਗੀ ਜਾਰੀ ਰਹੇਗੀ, ਕਿਉਂਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਵਜੂਦ ਦਾ ਸੋਮਾ ਹੈ, ਅਤੇ ਉਨ੍ਹਾਂ ਦੇ ਵਜੂਦ ਦੀ ਜੜ੍ਹ ਹੈ। ਮਨੁੱਖ ਦੀ ਜ਼ਿੰਦਗੀ ਪਰਮੇਸ਼ੁਰ ਤੋਂ ਉਪਜਦੀ ਹੈ, ਸਵਰਗ ਦਾ ਵਜੂਦ ਪਰਮੇਸ਼ੁਰ ਦੇ ਕਾਰਨ ਹੈ, ਅਤੇ ਧਰਤੀ ਦਾ ਵਜੂਦ ਪਰਮੇਸ਼ੁਰ ਦੀ ਜ਼ਿੰਦਗੀ ਦੀ ਸਮਰੱਥਾ ਤੋਂ ਫੁੱਟਦਾ ਹੈ। ਕੋਈ ਵੀ ਸਜੀਵ ਚੀਜ਼ ਪਰਮੇਸ਼ੁਰ ਦੀ ਪ੍ਰਭੁਤਾ ਤੋਂ ਪਾਰਗਾਮੀ ਨਹੀਂ ਹੋ ਸਕਦੀ ਅਤੇ ਕੋਈ ਵੀ ਜੀਵਨ-ਸ਼ਕਤੀ ਵਾਲੀ ਚੀਜ਼ ਪਰਮੇਸ਼ੁਰ ਦੇ ਇਖ਼ਤਿਆਰ ਦੇ ਖੇਤਰ ਤੋਂ ਬਚ ਨਹੀਂ ਸਕਦੀ। ਇਸ ਪ੍ਰਕਾਰ, ਭਾਵੇਂ ਉਹ ਕੋਈ ਵੀ ਹੋਣ, ਹਰ ਕਿਸੇ ਨੂੰ ਪਰਮੇਸ਼ੁਰ ਦੀ ਪ੍ਰਧਾਨਤਾ ਦੇ ਅਧੀਨ ਹੋਣਾ ਜ਼ਰੂਰੀ ਹੈ, ਹਰ ਕਿਸੇ ਨੂੰ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਚੱਲਣਾ ਜ਼ਰੂਰੀ ਹੈ, ਅਤੇ ਕੋਈ ਵੀ ਉਸ ਦੇ ਹੱਥਾਂ ਤੋਂ ਬਚ ਨਹੀਂ ਸਕਦਾ।

ਸ਼ਾਇਦ ਹੁਣ ਤੂੰ ਜ਼ਿੰਦਗੀ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈਂ, ਜਾਂ ਸ਼ਾਇਦ ਹੁਣ ਤੂੰ ਸਚਿਆਈ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈਂ। ਜੋ ਵੀ ਹੈ, ਤੂੰ ਪਰਮੇਸ਼ੁਰ ਨੂੰ ਲੱਭਣਾ ਚਾਹੁੰਦਾ ਹੈਂ, ਉਸ ਪਰਮੇਸ਼ੁਰ ਨੂੰ ਲੱਭਣਾ, ਜਿਸ ’ਤੇ ਤੂੰ ਨਿਰਭਰ ਕਰ ਸਕਦਾ ਹੈਂ, ਅਤੇ ਜੋ ਤੈਨੂੰ ਸਦੀਵੀ ਜ਼ਿੰਦਗੀ ਨਾਲ ਨਿਵਾਜ ਸਕਦਾ ਹੈ। ਜੇ ਤੂੰ ਸਦੀਵੀ ਜ਼ਿੰਦਗੀ ਪ੍ਰਾਪਤ ਕਰਨਾ ਚਾਹੁੰਦਾ ਹੈਂ ਤਾਂ ਸਭ ਤੋਂ ਪਹਿਲਾਂ ਤੇਰਾ ਸਦੀਵੀ ਜ਼ਿੰਦਗੀ ਦੇ ਸੋਮੇ ਨੂੰ ਸਮਝਣਾ ਜ਼ਰੂਰੀ ਹੈ ਅਤੇ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਕਿੱਥੇ ਹੈ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਿਰਫ਼ ਪਰਮੇਸ਼ੁਰ ਹੀ ਅਪਰਿਵਰਤਨਸ਼ੀਲ ਜ਼ਿੰਦਗੀ ਹੈ, ਅਤੇ ਸਿਰਫ਼ ਪਰਮੇਸ਼ੁਰ ਕੋਲ ਜ਼ਿੰਦਗੀ ਦੇ ਰਾਹ ਦਾ ਅਧਿਕਾਰ ਹੈ। ਕਿਉਂਕਿ ਉਸ ਦੀ ਜ਼ਿੰਦਗੀ ਅਪਰਿਵਰਤਨਸ਼ੀਲ ਹੈ, ਇਸ ਕਰਕੇ ਉਹ ਸਦੀਵੀ ਹੈ; ਅਤੇ ਕਿਉਂਕਿ ਸਿਰਫ਼ ਪਰਮੇਸ਼ੁਰ ਹੀ ਜ਼ਿੰਦਗੀ ਦਾ ਰਾਹ ਹੈ ਇਸ ਕਰਕੇ ਖ਼ੁਦ ਪਰਮੇਸ਼ੁਰ ਹੀ ਸਦੀਵੀ ਜ਼ਿੰਦਗੀ ਦਾ ਰਾਹ ਹੈ। ਇਸੇ ਪ੍ਰਕਾਰ ਸਭ ਤੋਂ ਪਹਿਲਾਂ ਤੈਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਕਿੱਥੇ ਹੈ ਅਤੇ ਉਸ ਦੇ ਜ਼ਿੰਦਗੀ ਦੇ ਰਾਹ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਆਓ ਆਪਾਂ ਹੁਣ ਇਨ੍ਹਾਂ ਦੋਨਾਂ ਮੁੱਦਿਆਂ ਉੱਪਰ ਅੱਡ-ਅੱਡ ਵਿਚਾਰ ਵਟਾਂਦਰਾ ਕਰੀਏ।

ਜੇ ਤੂੰ ਸੱਚਮੁੱਚ ਸਦੀਵੀ ਜ਼ਿੰਦਗੀ ਦਾ ਰਾਹ ਪ੍ਰਾਪਤ ਕਰਨਾ ਚਾਹੁੰਦਾ ਹੈਂ, ਅਤੇ ਜੇ ਤੂੰ ਇਸ ਦੀ ਆਪਣੀ ਭਾਲ ਵਿੱਚ ਉਤਸੁਕ ਹੈਂ ਤਾਂ ਸਭ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਦੇ: ਅੱਜ ਪਰਮੇਸ਼ੁਰ ਕਿੱਥੇ ਹੈ? ਸ਼ਾਇਦ ਅੱਜ ਤੂੰ ਜਵਾਬ ਦੇਵੇਂਗਾ, “ਪਰਮੇਸ਼ੁਰ ਸਵਰਗ ਵਿੱਚ ਰਹਿੰਦਾ ਹੈ, ਬੇਸ਼ੱਕ—ਉਹ ਤੇਰੇ ਘਰ ਤਾਂ ਨਹੀਂ ਰਹਿੰਦਾ ਹੋਵੇਗਾ, ਨਹੀਂ?” ਸ਼ਾਇਦ ਤੂੰ ਇਹ ਕਹਿ ਸਕਦਾ ਹੈਂ ਕਿ ਜਾਹਰ ਹੈ ਕਿ ਪਰਮੇਸ਼ੁਰ ਸਾਰੀਆਂ ਵਸਤਾਂ ਦੇ ਅੰਦਰ ਰਹਿੰਦਾ ਹੈ। ਜਾਂ ਤੂੰ ਇਹ ਕਹਿ ਸਕਦਾ ਹੈਂ ਕਿ ਪਰਮੇਸ਼ੁਰ ਹਰੇਕ ਮਨੁੱਖ ਦੇ ਦਿਲ ਦੇ ਅੰਦਰ ਰਹਿੰਦਾ ਹੈ, ਜਾਂ ਕਿ ਪਰਮੇਸ਼ੁਰ ਆਤਮਿਕ ਸੰਸਾਰ ਵਿੱਚ ਹੈ। ਮੈਂ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਖੰਡਨ ਨਹੀਂ ਕਰਦਾ, ਪਰ ਮੈਨੂੰ ਇਸ ਮੁੱਦੇ ਨੂੰ ਸਪੱਸ਼ਟ ਕਰਨਾ ਪਵੇਗਾ। ਇਹ ਕਹਿਣਾ ਬਿਲਕੁਲ ਸਹੀ ਨਹੀਂ ਹੈ ਕਿ ਪਰਮੇਸ਼ੁਰ ਮਨੁੱਖ ਦੇ ਦਿਲ ਦੇ ਅੰਦਰ ਰਹਿੰਦਾ ਹੈ, ਪਰ ਇਹ ਪੂਰੀ ਤਰ੍ਹਾਂ ਗ਼ਲਤ ਵੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਪਰਮੇਸ਼ੁਰ ਦੇ ਮੰਨਣ ਵਾਲਿਆਂ ਵਿੱਚੋਂ ਕੁਝ ਅਜਿਹੇ ਹਨ ਜਿਨ੍ਹਾਂ ਦਾ ਵਿਸ਼ਵਾਸ ਸੱਚਾ ਹੈ ਅਤੇ ਕੁਝ ਜਿਨ੍ਹਾਂ ਦਾ ਵਿਸ਼ਵਾਸ ਝੂਠਾ ਹੈ, ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਪਰਮੇਸ਼ੁਰ ਪ੍ਰਵਾਨ ਕਰਦਾ ਹੈ ਅਤੇ ਕੁਝ ਨੂੰ ਉਹ ਅਪ੍ਰਵਾਨ ਕਰਦਾ ਹੈ, ਕੁਝ ਅਜਿਹੇ ਹਨ ਜੋ ਉਸ ਨੂੰ ਪ੍ਰਸੰਨ ਕਰਦੇ ਹਨ ਅਤੇ ਕੁਝ ਨੂੰ ਉਹ ਨਫ਼ਰਤ ਕਰਦਾ ਹੈ, ਅਤੇ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਉਹ ਸੰਪੂਰਨ ਬਣਾਉਂਦਾ ਹੈ ਅਤੇ ਕੁਝ ਹਨ ਜਿਨ੍ਹਾਂ ਨੂੰ ਉਹ ਅਣਡਿੱਠ ਕਰ ਦਿੰਦਾ ਹੈ। ਅਤੇ ਇਸ ਕਰਕੇ ਪਰਮੇਸ਼ੁਰ ਕੁਝ ਕੁ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਹੈ, ਅਤੇ ਇਹ ਲੋਕ ਬਿਨਾ ਸ਼ੱਕ ਉਹ ਹਨ ਜਿਨ੍ਹਾਂ ਦਾ ਪਰਮੇਸ਼ੁਰ ਵਿੱਚ ਸੱਚਾ ਵਿਸ਼ਵਾਸ ਹੈ, ਜਿਨ੍ਹਾਂ ਨੂੰ ਪਰਮੇਸ਼ੁਰ ਪ੍ਰਵਾਨ ਕਰਦਾ ਹੈ, ਜੋ ਉਸ ਨੂੰ ਪ੍ਰਸੰਨ ਕਰਦੇ ਹਨ, ਅਤੇ ਜਿਨ੍ਹਾਂ ਨੂੰ ਉਹ ਸੰਪੂਰਨ ਬਣਾਉਂਦਾ ਹੈ। ਕਈ ਅਜਿਹੇ ਹਨ ਜਿਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੁਆਰਾ ਕੀਤੀ ਜਾਂਦੀ ਹੈ। ਕਿਉਂਕਿ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੁਆਰਾ ਕੀਤੀ ਜਾਂਦੀ ਹੈ, ਇਸ ਲਈ ਇਹ ਉਹ ਲੋਕ ਹਨ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਸਦੀਵੀ ਜ਼ਿੰਦਗੀ ਦੇ ਰਾਹ ਨੂੰ ਸੁਣ ਅਤੇ ਦੇਖ ਲਿਆ ਹੈ। ਜਿਨ੍ਹਾਂ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਝੂਠਾ ਹੈ, ਜਿਨ੍ਹਾਂ ਨੂੰ ਪਰਮੇਸ਼ੁਰ ਪ੍ਰਵਾਨ ਨਹੀਂ ਕਰਦਾ, ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ, ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਅਣਡਿੱਠ ਕੀਤਾ ਜਾਂਦਾ ਹੈ—ਉਨ੍ਹਾਂ ਨੂੰ ਯਕੀਨਨ ਹੀ ਪਰਮੇਸ਼ੁਰ ਦੁਆਰਾ ਅਪ੍ਰਵਾਨ ਕੀਤਾ ਜਾਵੇਗਾ, ਉਹ ਯਕੀਨਨ ਜ਼ਿੰਦਗੀ ਦੇ ਰਾਹ ਦੇ ਬਗੈਰ ਰਹਿਣਗੇ, ਅਤੇ ਯਕੀਨਨ ਇਸ ਤੋਂ ਅਣਜਾਣ ਰਹਿਣਗੇ ਕਿ ਪਰਮੇਸ਼ੁਰ ਕਿੱਥੇ ਹੈ। ਇਸ ਦੇ ਉਲਟ, ਜਿਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਵੱਸਦਾ ਹੈ ਉਹ ਜਾਣਦੇ ਹਨ ਕਿ ਉਹ ਕਿੱਥੇ ਹੈ। ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਸਦੀਵੀ ਜ਼ਿੰਦਗੀ ਦਾ ਰਾਹ ਬਖਸ਼ਦਾ ਹੈ, ਅਤੇ ਉਹੀ ਹਨ ਜੋ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ। ਹੁਣ, ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿੱਥੇ ਹੈ? ਪਰਮੇਸ਼ੁਰ ਮਨੁੱਖ ਦੇ ਦਿਲ ਦੇ ਅੰਦਰ ਅਤੇ ਨਾਲ, ਦੋਵੇਂ ਪਾਸੇ ਹੈ। ਉਹ ਸਿਰਫ਼ ਆਤਮਿਕ ਸੰਸਾਰ ਵਿੱਚ ਹੀ ਨਹੀਂ ਹੈ, ਅਤੇ ਸਭ ਚੀਜ਼ਾਂ ਤੋਂ ਉੱਪਰ ਹੈ ਬਲਕਿ ਧਰਤੀ, ਜਿੱਥੇ ਮਨੁੱਖ ਰਹਿੰਦਾ ਹੈ, ਉੱਤੇ ਉਸ ਤੋਂ ਵੀ ਵੱਧ ਹੈ। ਅਤੇ ਇਸ ਕਰਕੇ ਆਖਰੀ ਦਿਨਾਂ ਦੀ ਆਮਦ ਨੇ ਪਰਮੇਸ਼ੁਰ ਦੇ ਕੰਮ ਦੇ ਕਦਮਾਂ ਨੂੰ ਨਵੇਂ ਇਲਾਕੇ ਵਿੱਚ ਦਾਖਲ ਕਰ ਦਿੱਤਾ ਹੈ। ਪਰਮੇਸ਼ੁਰ ਆਪਣੀ ਪ੍ਰਭੁਤਾ ਸਮੁੱਚੇ ਜਹਾਨ ਦੀਆਂ ਸਾਰੀਆਂ ਚੀਜ਼ਾਂ ਉੱਤੇ ਕਾਇਮ ਰੱਖਦਾ ਹੈ। ਅਤੇ ਮਨੁੱਖ ਦਾ ਦਿਲ ਉਸ ਦਾ ਪ੍ਰਮੁੱਖ ਟਿਕਾਣਾ ਹੈ, ਅਤੇ ਇਸ ਦੇ ਇਲਾਵਾ ਉਹ ਮਨੁੱਖ ਦੇ ਦਰਮਿਆਨ ਰਹਿੰਦਾ ਹੈ। ਸਿਰਫ਼ ਇਸੇ ਤਰੀਕੇ ਨਾਲ ਉਹ ਜ਼ਿੰਦਗੀ ਦਾ ਰਾਹ ਮਨੁੱਖਜਾਤੀ ਲਈ ਲਿਆ ਸਕਦਾ ਹੈ, ਅਤੇ ਮਨੁੱਖ ਨੂੰ ਜ਼ਿੰਦਗੀ ਦੇ ਰਾਹ ’ਤੇ ਲਿਆ ਸਕਦਾ ਹੈ। ਪਰਮੇਸ਼ੁਰ ਧਰਤੀ ਉੱਤੇ ਆਇਆ ਹੈ, ਅਤੇ ਮਨੁੱਖ ਦੇ ਦਰਮਿਆਨ ਰਿਹਾ ਹੈ, ਤਾਂ ਕਿ ਮਨੁੱਖ ਜ਼ਿੰਦਗੀ ਦਾ ਰਾਹ ਪ੍ਰਾਪਤ ਕਰ ਸਕੇ ਅਤੇ ਮਨੁੱਖ ਜ਼ਿੰਦਾ ਰਹਿ ਸਕੇ। ਇਸੇ ਸਮੇਂ, ਪਰਮੇਸ਼ੁਰ ਸਾਰੇ ਜਹਾਨ ਦੀਆਂ ਸਾਰੀਆਂ ਚੀਜ਼ਾਂ ਉੱਤੇ ਹੁਕਮ ਚਲਾਉਂਦਾ ਹੈ, ਤਾਂ ਕਿ ਉਹ ਮਨੁੱਖ ਦੇ ਦਰਮਿਆਨ ਉਸ ਦੇ ਪ੍ਰਬੰਧਨ ਵਿੱਚ ਸਹਿਯੋਗ ਦੇ ਸਕਣ। ਅਤੇ ਇਸ ਕਰਕੇ ਜੇ ਤੂੰ ਸਿਰਫ਼ ਇਸ ਸਿੱਖਿਆ ਨੂੰ ਸਵੀਕਾਰ ਕਰਦਾ ਹੈਂ ਕਿ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਮਨੁੱਖ ਦੇ ਦਿਲ ਵਿੱਚ ਹੈ, ਪਰ ਫਿਰ ਵੀ ਤੂੰ ਪਰਮੇਸ਼ੁਰ ਦੇ ਮਨੁੱਖ ਦੇ ਦਰਮਿਆਨ ਵਜੂਦ ਨੂੰ ਸਵੀਕਾਰ ਨਹੀਂ ਕਰਦਾ, ਤਾਂ ਤੂੰ ਕਦੇ ਵੀ ਜ਼ਿੰਦਗੀ ਪ੍ਰਾਪਤ ਨਹੀਂ ਕਰੇਂਗਾ, ਅਤੇ ਕਦੇ ਵੀ ਸਚਿਆਈ ਦਾ ਰਾਹ ਪ੍ਰਾਪਤ ਨਹੀਂ ਕਰੇਂਗਾ।

ਪਰਮੇਸ਼ੁਰ ਆਪ ਜ਼ਿੰਦਗੀ ਅਤੇ ਸਚਿਆਈ ਹੈ, ਅਤੇ ਉਸ ਦੀ ਜ਼ਿੰਦਗੀ ਅਤੇ ਸਚਿਆਈ ਦੀ ਹੋਂਦ ਇਕੱਠੀ ਹੈ। ਜੋ ਸਚਿਆਈ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ ਉਹ ਕਦੇ ਵੀ ਜ਼ਿੰਦਗੀ ਪ੍ਰਾਪਤ ਨਹੀਂ ਕਰਨਗੇ। ਮਾਰਗਦਰਸ਼ਨ, ਸਹਿਯੋਗ, ਅਤੇ ਸਚਿਆਈ ਦੇ ਵਿਧਾਨ ਦੇ ਬਗੈਰ ਤੂੰ ਸਿਰਫ਼ ਅੱਖਰ, ਮਤ, ਅਤੇ ਸਭ ਤੋਂ ਵਧ ਕੇ, ਮੌਤ ਨੂੰ ਪ੍ਰਾਪਤ ਕਰੇਂਗਾ। ਪਰਮੇਸ਼ੁਰ ਦੀ ਜ਼ਿੰਦਗੀ ਹਮੇਸ਼ਾਂ ਤੋਂ ਮੌਜੂਦ ਹੈ ਅਤੇ ਉਸ ਦੀ ਸਚਿਆਈ ਅਤੇ ਜ਼ਿੰਦਗੀ ਦੀ ਹੋਂਦ ਇਕੱਠੀ ਹੈ। ਜੇ ਤੂੰ ਸਚਿਆਈ ਦਾ ਸੋਮਾ ਨਹੀਂ ਲੱਭ ਸਕਦਾ ਤਾਂ ਤੂੰ ਜ਼ਿੰਦਗੀ ਦਾ ਪੋਸ਼ਣ ਪ੍ਰਾਪਤ ਨਹੀਂ ਕਰੇਂਗਾ; ਜੇ ਤੈਨੂੰ ਜ਼ਿੰਦਗੀ ਦਾ ਵਿਧਾਨ ਪ੍ਰਾਪਤ ਨਹੀਂ ਹੋਇਆ ਤਾਂ ਤੇਰੇ ਕੋਲ ਨਿਸ਼ਚਤ ਰੂਪ ਵਿੱਚ ਕੋਈ ਸਚਿਆਈ ਨਹੀਂ ਹੋਵੇਗੀ, ਅਤੇ ਇਸ ਕਰਕੇ ਕਲਪਨਾਵਾਂ ਅਤੇ ਵਿਚਾਰਾਂ ਦੇ ਇਲਾਵਾ, ਤੇਰਾ ਸਮੁੱਚਾ ਸਰੀਰ ਤੇਰੇ ਮਾਸ—ਤੇਰੇ ਬਦਬੂਦਾਰ ਮਾਸ, ਦੇ ਇਲਾਵਾ ਕੁਝ ਵੀ ਨਹੀਂ ਹੋਵੇਗਾ। ਇਹ ਜਾਣ ਲੈ ਕਿ ਕਿਤਾਬਾਂ ਦੇ ਵਚਨ ਜ਼ਿੰਦਗੀ ਨਹੀਂ ਹਨ, ਅਤੇ ਇਤਿਹਾਸ ਦੇ ਦਸਤਾਵੇਜ਼ ਨੂੰ ਸਚਿਆਈ ਨਹੀਂ ਮੰਨਿਆ ਜਾ ਸਕਦਾ, ਅਤੇ ਅਤੀਤ ਦੇ ਨਿਯਮ ਪਰਮੇਸ਼ੁਰ ਦੇ ਵਰਤਮਾਨ ਵਿੱਚ ਬੋਲੇ ਗਏ ਵਚਨਾਂ ਦਾ ਲੇਖਾ-ਜੋਖਾ ਨਹੀਂ ਦੇ ਸਕਦੇ। ਸਿਰਫ਼ ਉਹੀ ਜੋ ਪਰਮੇਸ਼ੁਰ ਦੁਆਰਾ ਜਾਹਰ ਕੀਤੇ ਗਏ ਹਨ, ਜਦੋਂ ਉਹ ਧਰਤੀ ਉੱਤੇ ਆ ਕੇ ਮਨੁੱਖ ਦੇ ਦਰਮਿਆਨ ਰਹਿੰਦਾ ਹੈ, ਸਚਿਆਈ, ਜ਼ਿੰਦਗੀ, ਪਰਮੇਸ਼ੁਰ ਦੀ ਇੱਛਾ, ਅਤੇ ਉਸ ਦਾ ਮੌਜੂਦਾ ਕੰਮ ਕਰਨ ਦਾ ਤਰੀਕਾ ਹਨ। ਜੇ ਤੂੰ ਪਰਮੇਸ਼ੁਰ ਦੇ ਪਿਛਲੇ ਯੁੱਗਾਂ ਦੇ ਦੌਰਾਨ ਬੋਲੇ ਗਏ ਵਚਨਾਂ ਦੇ ਦਸਤਾਵੇਜ਼ਾਂ ਨੂੰ ਅੱਜ ’ਤੇ ਲਾਗੂ ਕਰਦਾ ਹੈਂ ਤਾਂ ਇਹ ਤੈਨੂੰ ਪੁਰਾਤੱਤਵ ਵਿਗਿਆਨੀ ਬਣਾਉਂਦਾ ਹੈ, ਇਹ ਤੇਰਾ ਇਤਿਹਾਸਕ ਵਿਰਾਸਤ ਦੇ ਮਾਹਰ ਵਜੋਂ ਵਰਣਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਦਾ ਕਾਰਨ ਇਹ ਹੈ ਕਿ ਤੂੰ ਹਮੇਸ਼ਾਂ ਪਰਮੇਸ਼ੁਰ ਦੇ ਅਤੀਤ ਵਿੱਚ ਕੀਤੇ ਕੰਮਾਂ ਦੇ ਨਿਸ਼ਾਨਾਂ ਉੱਤੇ ਵਿਸ਼ਵਾਸ ਰੱਖਦਾ ਹੈਂ, ਪਰਮੇਸ਼ੁਰ ਦੇ ਮਨੁੱਖ ਦੇ ਦਰਮਿਆਨ ਕੀਤੇ ਕੰਮਾਂ ਦੀਆਂ ਪਰਛਾਈਆਂ ਵਿੱਚ ਵਿਸ਼ਵਾਸ ਰੱਖਦਾ ਹੈਂ, ਅਤੇ ਸਿਰਫ਼ ਪਰਮੇਸ਼ੁਰ ਦੁਆਰਾ ਪੁਰਾਣੇ ਜ਼ਮਾਨੇ ਵਿੱਚ ਆਪਣੇ ਮੰਨਣ ਵਾਲਿਆਂ ਨੂੰ ਦਿੱਤੇ ਗਏ ਰਾਹ ਉੱਤੇ ਵਿਸ਼ਵਾਸ ਰੱਖਦਾ ਹੈਂ। ਤੂੰ ਪਰਮੇਸ਼ੁਰ ਦੇ ਅੱਜ ਦੇ ਕੰਮ ਦੀ ਦਿਸ਼ਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰਮੇਸ਼ੁਰ ਦੇ ਅੱਜ ਦੇ ਸ਼ਾਨਦਾਰ ਮੁੱਖ ’ਤੇ ਵਿਸ਼ਵਾਸ ਨਹੀਂ ਕਰਦਾ, ਅਤੇ ਪਰਮੇਸ਼ੁਰ ਦੁਆਰਾ ਵਰਤਮਾਨ ਵਿੱਚ ਉਜਾਗਰ ਕੀਤੇ ਸਚਿਆਈ ਦੇ ਰਾਹ ਉੱਤੇ ਵਿਸ਼ਵਾਸ ਨਹੀਂ ਕਰਦਾ। ਅਤੇ ਇਸ ਕਰਕੇ ਤੂੰ ਨਿਰਸੰਦੇਹ ਸ਼ੇਖਚਿੱਲੀ ਹੈਂ ਜਿਸ ਦਾ ਹਕੀਕਤ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਜੇ ਹੁਣ ਵੀ ਤੂੰ ਉਨ੍ਹਾਂ ਵਚਨਾਂ ਨਾਲ ਹੀ ਜੋ ਮਨੁੱਖ ਨੂੰ ਜ਼ਿੰਦਗੀ ਪ੍ਰਦਾਨ ਕਰਨ ਵਿੱਚ ਅਸਮਰੱਥ ਹਨ, ਚੰਬੜਿਆ ਰਹੇਂਗਾ, ਤਾਂ ਤੂੰ ਇੱਕ ਨਾ-ਉਮੀਦ ਸੁੱਕੀ ਹੋਈ ਲੱਕੜ ਦਾ ਟੁਕੜਾ[ੳ] ਹੈਂ, ਕਿਉਂਕਿ ਤੂੰ ਬੇਹੱਦ ਰੂੜ੍ਹੀਵਾਦੀ, ਬੇਹੱਦ ਮੂੰਹਜ਼ੋਰ ਅਤੇ ਤਰਕ ਤੋਂ ਬੇਹੱਦ ਅਪ੍ਰਭਾਵਤ ਹੈ!

ਦੇਹਧਾਰੀ ਹੋਏ ਪਰਮੇਸ਼ੁਰ ਨੂੰ ਮਸੀਹ ਕਹਿੰਦੇ ਹਨ, ਅਤੇ ਇਸ ਕਰਕੇ ਮਸੀਹ ਜੋ ਲੋਕਾਂ ਨੂੰ ਸਚਿਆਈ ਦੇ ਸਕਦਾ ਹੈ ਉਸ ਨੂੰ ਪਰਮੇਸ਼ੁਰ ਕਹਿੰਦੇ ਹਨ। ਇਸ ਬਾਰੇ ਕੁਝ ਵੀ ਵਧੀਕੀ ਭਰਿਆ ਨਹੀਂ ਹੈ, ਕਿਉਂਕਿ ਉਹ ਪਰਮੇਸ਼ੁਰ ਦੇ ਤੱਤ ਨੂੰ ਧਾਰਦਾ ਹੈ, ਪਰਮੇਸ਼ੁਰ ਦੇ ਸੁਭਾਅ ਅਤੇ ਸਿਆਣਪ, ਜੋ ਮਨੁੱਖ ਦੁਆਰਾ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਨੂੰ ਉਸ ਦੇ ਕੰਮ ਵਿੱਚ ਧਾਰਦਾ ਹੈ। ਜੋ ਆਪਣੇ ਆਪ ਨੂੰ ਮਸੀਹ ਕਹਾਉਂਦੇ ਹਨ, ਪਰ ਪਰਮੇਸ਼ੁਰ ਦਾ ਕੰਮ ਨਹੀਂ ਕਰ ਸਕਦੇ, ਉਹ ਧੋਖੇਬਾਜ਼ ਹਨ। ਮਸੀਹ ਸਿਰਫ਼ ਪਰਮੇਸ਼ੁਰ ਦਾ ਧਰਤੀ ਉੱਪਰ ਪ੍ਰਗਟਾਵਾ ਹੀ ਨਹੀਂ, ਬਲਕਿ ਇੱਕ ਖ਼ਾਸ ਦੇਹ ਹੈ, ਜੋ ਪਰਮੇਸ਼ੁਰ ਨੇ ਮਨੁੱਖ ਦੇ ਦਰਮਿਆਨ ਆਪਣਾ ਕੰਮ ਕਰਨ ਅਤੇ ਪੂਰਾ ਕਰਨ ਲਈ ਧਾਰਣ ਕੀਤੀ ਹੈ। ਇਸ ਦੇਹ ਨੂੰ ਸਿਰਫ਼ ਕਿਸੇ ਮਨੁੱਖ ਦੁਆਰਾ ਵਿਸਥਾਪਤ ਨਹੀਂ ਕੀਤਾ ਜਾ ਸਕਦਾ, ਬਲਕਿ ਇਹ ਅਜਿਹੀ ਦੇਹ ਹੈ ਜੋ ਪਰਮੇਸ਼ੁਰ ਦੇ ਧਰਤੀ ਉੱਪਰਲੇ ਕੰਮ ਨੂੰ ਢੁੱਕਵੇਂ ਢੰਗ ਨਾਲ ਪੂਰਾ ਕਰ ਸਕਦੀ ਹੈ, ਪਰਮੇਸ਼ੁਰ ਦੇ ਸੁਭਾਅ ਨੂੰ ਦਰਸਾ ਸਕਦੀ ਹੈ, ਪਰਮੇਸ਼ੁਰ ਦੀ ਸਹੀ ਪ੍ਰਤੀਨਿਧਤਾ ਕਰ ਸਕਦੀ ਹੈ, ਅਤੇ ਮਨੁੱਖ ਨੂੰ ਜ਼ਿੰਦਗੀ ਪ੍ਰਦਾਨ ਕਰ ਸਕਦੀ ਹੈ। ਜੋ ਮਸੀਹ ਦਾ ਰੂਪ ਧਾਰਦੇ ਹਨ ਉਹ ਸਾਰੇ ਹੀ ਕਦੇ ਨਾ ਕਦੇ ਡਿੱਗਣਗੇ, ਕਿਉਂਕਿ ਹਾਲਾਂਕਿ ਉਹ ਮਸੀਹ ਹੋਣ ਦਾ ਦਾਅਵਾ ਕਰਦੇ ਹਨ ਉਨ੍ਹਾਂ ਵਿੱਚ ਮਸੀਹ ਦਾ ਕੋਈ ਵੀ ਤੱਤ ਮੌਜੂਦ ਨਹੀਂ ਹੁੰਦਾ। ਅਤੇ ਇਸ ਕਰਕੇ ਮੈਂ ਕਹਿੰਦਾ ਹਾਂ ਕਿ ਮਨੁੱਖ ਮਸੀਹ ਦੀ ਪ੍ਰਮਾਣਿਕਤਾ ਮਨੁੱਖ ਦੁਆਰਾ ਪਰਿਭਾਸ਼ਿਤ ਨਹੀਂ ਕੀਤੀ ਜਾ ਸਕਦੀ, ਪਰ ਇਸ ਦਾ ਉੱਤਰ ਅਤੇ ਨਿਰਣਾ ਖ਼ੁਦ ਪਰਮੇਸ਼ੁਰ ਦੁਆਰਾ ਦਿੱਤਾ ਜਾਂਦਾ ਹੈ। ਇਸ ਪ੍ਰ੍ਕਾਰ ਜੇ ਤੂੰ ਸੱਚਮੁੱਚ ਹੀ ਜ਼ਿੰਦਗੀ ਦਾ ਰਾਹ ਭਾਲਣਾ ਚਾਹੁੰਦਾ ਹੈਂ, ਤੈਨੂੰ ਪਹਿਲਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਧਰਤੀ ਉੱਪਰ ਆਮਦ ਦੇ ਦੁਆਰਾ ਮਨੁੱਖ ਨੂੰ ਜ਼ਿੰਦਗੀ ਦਾ ਰਾਹ ਪ੍ਰਦਾਨ ਕਰਨ ਦਾ ਕਾਰਜ ਕਰਦਾ ਹੈ, ਅਤੇ ਤੈਨੂੰ ਇਹ ਜ਼ਰੂਰ ਸਵੀਕਾਰ ਕਰਨਾ ਚਾਹੀਦਾ ਹੈ ਕਿ ਆਖਰੀ ਦਿਨਾਂ ਦੇ ਦੌਰਾਨ ਉਹ ਧਰਤੀ ਉੱਤੇ ਮਨੁੱਖ ਨੂੰ ਜ਼ਿੰਦਗੀ ਦਾ ਰਾਹ ਬਖਸ਼ਣ ਲਈ ਆਉਂਦਾ ਹੈ। ਇਹ ਅਤੀਤ ਨਹੀਂ ਹੈ; ਇਹ ਅੱਜ ਵਾਪਰ ਰਿਹਾ ਹੈ।

ਆਖਰੀ ਦਿਨਾਂ ਦਾ ਮਸੀਹ ਜ਼ਿੰਦਗੀ ਲਿਆਉਂਦਾ ਹੈ, ਅਤੇ ਚਿਰਸਥਾਈ ਅਤੇ ਅਟੱਲ ਸਚਿਆਈ ਦਾ ਰਾਹ ਲਿਆਉਂਦਾ ਹੈ। ਇਹ ਸਚਿਆਈ ਉਹ ਰਾਹ ਹੈ ਜਿਸ ਦੇ ਰਾਹੀਂ ਮਨੁੱਖ ਜ਼ਿੰਦਗੀ ਪ੍ਰਾਪਤ ਕਰਦਾ ਹੈ, ਸਿਰਫ਼ ਇਹੀ ਉਹ ਰਾਹ ਹੈ ਜਿਸ ਦੇ ਰਾਹੀਂ ਮਨੁੱਖ ਪਰਮੇਸ਼ੁਰ ਨੂੰ ਜਾਣੇਗਾ ਅਤੇ ਪਰਮੇਸ਼ੁਰ ਦੁਆਰਾ ਪ੍ਰਵਾਨਿਆ ਜਾਵੇਗਾ। ਜੇ ਤੂੰ ਆਖਰੀ ਦਿਨਾਂ ਦੇ ਮਸੀਹ ਦੁਆਰਾ ਪ੍ਰਦਾਨ ਕੀਤੇ ਜ਼ਿੰਦਗੀ ਦੇ ਰਾਹ ਨੂੰ ਭਾਲਦਾ ਨਹੀਂ ਤਾਂ ਤੂੰ ਕਦੇ ਵੀ ਯਿਸੂ ਦੀ ਪ੍ਰਵਾਨਗੀ ਪ੍ਰਾਪਤ ਨਹੀਂ ਕਰੇਂਗਾ, ਅਤੇ ਕਦੇ ਵੀ ਸਵਰਗ ਦੇ ਰਾਜ ਦੇ ਬੂਹੇ ਦੇ ਅੰਦਰ ਕਦਮ ਰੱਖਣ ਦੇ ਲਾਇਕ ਨਹੀਂ ਹੋਵੇਂਗਾ, ਕਿਉਂਕਿ ਤੂੰ ਇਤਿਹਾਸ ਦਾ ਪੁਤਲਾ ਅਤੇ ਕੈਦੀ ਹੈਂ। ਜਿਹੜੇ ਨਿਯਮਾਂ, ਅੱਖਰਾਂ ਦੇ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ, ਅਤੇ ਜਿਹੜੇ ਇਤਿਹਾਸ ਦੀਆਂ ਬੇੜੀਆਂ ਵਿੱਚ ਜਕੜੇ ਹੋਏ ਹਨ, ਉਹ ਕਦੇ ਵੀ ਜ਼ਿੰਦਗੀ ਪ੍ਰਾਪਤ ਨਹੀਂ ਕਰਨਗੇ, ਨਾ ਹੀ ਉਹ ਕਦੇ ਜ਼ਿੰਦਗੀ ਦਾ ਚਿਰਸਥਾਈ ਰਾਹ ਪ੍ਰਾਪਤ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਸਾਰਿਆਂ ਦੇ ਕੋਲ ਸਿਰਫ਼ ਗੰਧਲਾ ਜਲ ਹੈ ਜਿਸ ਨੂੰ ਉਹ, ਤਖ਼ਤ ਤੋਂ ਨਿਕਲਣ ਵਾਲੇ ਜੀਵਨ ਦੇ ਜਲ ਦੇ ਬਜਾਏ, ਹਜ਼ਾਰਾਂ ਸਾਲਾਂ ਤੋਂ ਜੱਫ਼ਾ ਪਾ ਕੇ ਬੈਠੇ ਹਨ। ਜਿਨ੍ਹਾਂ ਨੂੰ ਜੀਵਨ ਦਾ ਜਲ ਮੁਹੱਈਆ ਨਹੀਂ ਕਰਵਾਇਆ ਜਾਂਦਾ ਉਹ ਹਮੇਸ਼ਾਂ ਲਈ ਲੋਥਾਂ, ਸ਼ਤਾਨ ਦੀਆਂ ਖੇਡਾਂ, ਅਤੇ ਨਰਕ ਦੇ ਪੁੱਤਰ ਬਣੇ ਰਹਿਣਗੇ। ਤਦ, ਉਹ ਪਰਮੇਸ਼ੁਰ ਨੂੰ ਕਿਵੇਂ ਵੇਖ ਪਾਉਣਗੇ? ਜੇ ਤੂੰ ਸਿਰਫ਼ ਅਤੀਤ ਦਾ ਲੜ ਫੜੀ ਰੱਖਣ ਦੀ ਕੋਸ਼ਿਸ਼ ਕਰਦਾ ਰਹੇਂਗਾ, ਚੀਜ਼ਾਂ ਦੀ ਜੋ ਸਥਿਤੀ ਹੈ ਉਨ੍ਹਾਂ ਨੂੰ ਉਵੇਂ ਰੱਖਣ ਦੀ ਕੋਸ਼ਿਸ਼ ਕਰਦਾ ਰਹੇਂਗਾ, ਅਤੇ ਆਪਣੀ ਜਿਉਂ ਦੀ ਤਿਉਂ ਸਥਿਤੀ ਨੂੰ ਤਬਦੀਲ ਕਰਨ ਅਤੇ ਇਤਿਹਾਸ ਨੂੰ ਨਕਾਰਨ ਦੀ ਕੋਸ਼ਿਸ਼ ਨਹੀਂ ਕਰੇਂਗਾ, ਤਦ ਕੀ ਤੂੰ ਹਮੇਸ਼ਾਂ ਪਰਮੇਸ਼ੁਰ ਦੇ ਵਿਰੁੱਧ ਨਹੀਂ ਰਹੇਂਗਾ? ਪਰਮੇਸ਼ੁਰ ਦੇ ਕੰਮ ਦੇ ਕਦਮ, ਠਾਠਾਂ ਮਾਰਦੀਆਂ ਲਹਿਰਾਂ ਅਤੇ ਕੜਕਦੀਆਂ ਗਰਜਣਾਂ ਦੀ ਤਰ੍ਹਾਂ, ਵਿਸ਼ਾਲ ਅਤੇ ਸ਼ਕਤੀਸ਼ਾਲੀ ਹਨ—ਫਿਰ ਵੀ ਤੂੰ ਉਦਾਸੀਨਤਾ ਨਾਲ ਬਰਬਾਦੀ ਦੀ ਉਡੀਕ ਕਰ ਰਿਹਾ ਹੈਂ, ਆਪਣੀ ਬੇਵਕੂਫ਼ੀ ਨੂੰ ਚਿੰਬੜਿਆ ਬੈਠਾ ਕੁਝ ਵੀ ਨਹੀਂ ਕਰ ਰਿਹਾ ਹੈਂ। ਇਸ ਢੰਗ ਨਾਲ ਤੂੰ ਉਹ ਮਨੁੱਖ ਕਿਵੇਂ ਮੰਨਿਆ ਜਾ ਸਕਦਾ ਹੈਂ ਜੋ ਲੇਲੇ ਦੀ ਪੈੜ ’ਤੇ ਚੱਲਦਾ ਹੈ? ਤੂੰ ਉਸ ਪਰਮੇਸ਼ੁਰ, ਜਿਸ ਦੇ ਤੂੰ ਲੜ ਲੱਗਿਆ ਹੋਇਆ ਹੈਂ, ਨੂੰ ਉਸ ਪਰਮੇਸ਼ੁਰ ਵਾਂਗ ਸਹੀ ਕਿਵੇਂ ਠਹਿਰਾ ਸਕਦਾ ਹੈਂ ਜੋ ਸਦਾ ਤੋਂ ਨਵਾਂ ਹੈ ਅਤੇ ਕਦੇ ਵੀ ਪੁਰਾਣਾ ਨਹੀਂ ਹੁੰਦਾ? ਅਤੇ ਤੇਰੀਆਂ ਪੀਲੀਆਂ ਪੈ ਚੁੱਕੀਆਂ ਕਿਤਾਬਾਂ ਦੇ ਵਚਨ ਤੈਨੂੰ ਨਵੇਂ ਯੁੱਗ ਦੇ ਪਾਰ ਕਿਵੇਂ ਲਿਜਾ ਸਕਦੇ ਹਨ? ਉਹ ਤੇਰੀ ਪਰਮੇਸ਼ੁਰ ਦੇ ਕੰਮ ਦੇ ਕਦਮਾਂ ਦੀ ਭਾਲ ਵਿੱਚ ਅਗਵਾਈ ਕਿਵੇਂ ਕਰ ਸਕਦੇ ਹਨ? ਅਤੇ ਉਹ ਤੈਨੂੰ ਸਵਰਗ ਤੱਕ ਕਿਵੇਂ ਲਿਜਾ ਸਕਦੇ ਹਨ? ਜੋ ਤੂੰ ਆਪਣੇ ਹੱਥਾਂ ਵਿੱਚ ਫੜੀ ਬੈਠਾ ਹੈਂ ਉਹ ਅੱਖਰ ਹਨ ਜੋ ਕਿ ਸਿਰਫ਼ ਅਸਥਾਈ ਦਿਲਾਸਾ ਦੇ ਸਕਦੇ ਹਨ, ਸਚਿਆਈ ਨਹੀਂ, ਜੋ ਕਿ ਜ਼ਿੰਦਗੀ ਪ੍ਰਦਾਨ ਕਰਨ ਦੇ ਕਾਬਲ ਹੈ। ਪਵਿੱਤਰ ਲਿਖਤਾਂ ਜੋ ਤੂੰ ਪੜ੍ਹਦਾ ਹੈਂ ਸਿਰਫ਼ ਤੇਰੀ ਜ਼ੁਬਾਨ ਨੂੰ ਗਿਆਨਵਾਨ ਬਣਾ ਸਕਦੀਆਂ ਹਨ, ਅਤੇ ਇਹ ਸਿਆਣਪ ਦੇ ਵਚਨ ਨਹੀਂ ਹਨ ਜੋ ਤੈਨੂੰ ਮਨੁੱਖੀ ਜ਼ਿੰਦਗੀ ਨੂੰ ਜਾਣਨ ਵਿੱਚ ਸਹਾਇਤਾ ਕਰਦੇ ਹਨ, ਅਤੇ ਇਹ ਉਹ ਰਾਹ ਤਾਂ ਬਿਲਕੁਲ ਵੀ ਨਹੀਂ ਹਨ ਜਿਹੜੇ ਤੈਨੂੰ ਸੰਪੂਰਨਤਾ ਵੱਲ ਲਿਜਾ ਸਕਦੇ ਹਨ। ਕੀ ਇਹ ਤਰੁੱਟੀ ਤੈਨੂੰ ਚਿੰਤਨ ਦਾ ਕਾਰਨ ਪ੍ਰਦਾਨ ਨਹੀਂ ਕਰਦੀ? ਕੀ ਇਹ ਤੈਨੂੰ ਅੰਦਰਲੇ ਭੇਤਾਂ ਦਾ ਅਹਿਸਾਸ ਨਹੀਂ ਕਰਵਾਉਂਦੀ? ਕੀ ਤੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਮਿਲਣ ਲਈ ਸਵਰਗ ਤੱਕ ਪਹੁੰਚਾਉਣ ਦੇ ਕਾਬਲ ਹੈਂ? ਕੀ ਪਰਮੇਸ਼ੁਰ ਦੀ ਆਮਦ ਦੇ ਬਗੈਰ ਆਪਣੇ ਆਪ ਨੂੰ ਸਵਰਗ ਵਿੱਚ ਲਿਜਾ ਕੇ ਪਰਮੇਸ਼ੁਰ ਦੇ ਨਾਲ ਪਾਰਿਵਾਰਕ ਖ਼ੁਸ਼ੀ ਮਾਣ ਸਕਦਾ ਹੈਂ? ਕੀ ਤੂੰ ਅਜੇ ਵੀ ਸੁਪਨੇ ਲੈ ਰਿਹਾ ਹੈਂ? ਤਾਂ ਮੇਰੀ ਸਲਾਹ ਹੈ ਕਿ ਤੂੰ ਸੁਪਨੇ ਲੈਣੇ ਬੰਦ ਕਰਕੇ ਇਹ ਦੇਖ ਕਿ ਕੌਣ ਕੰਮ ਕਰ ਰਿਹਾ ਹੈ—ਵੇਖੋ ਕਿ ਆਖਰੀ ਦਿਨਾਂ ਦੇ ਦੌਰਾਨ ਮਨੁੱਖ ਨੂੰ ਬਚਾਉਣ ਦੇ ਕੰਮ ਨੂੰ ਕਿਸ ਨੇ ਪੂਰਾ ਕੀਤਾ ਹੈ। ਜੇ ਤੂੰ ਇਹ ਨਹੀਂ ਕਰਦਾ ਤਾਂ ਤੂੰ ਕਦੇ ਵੀ ਸਚਿਆਈ ਪ੍ਰਾਪਤ ਨਹੀਂ ਕਰੇਂਗਾ ਅਤੇ ਕਦੇ ਵੀ ਜ਼ਿੰਦਗੀ ਪ੍ਰਾਪਤ ਨਹੀਂ ਕਰੇਂਗਾ।

ਜੋ ਮਸੀਹ ਵੱਲੋਂ ਦੱਸੀ ਗਈ ਸਚਿਆਈ ਉੱਤੇ ਭਰੋਸਾ ਰੱਖੇ ਬਗੈਰ ਜ਼ਿੰਦਗੀ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ ਉਹ ਧਰਤੀ ਦੇ ਸਭ ਤੋਂ ਹਾਸੋਹੀਣੇ ਲੋਕ ਹਨ, ਅਤੇ ਜੋ ਮਸੀਹ ਦੁਆਰਾ ਲਿਆਂਦੇ ਜ਼ਿੰਦਗੀ ਦੇ ਰਾਹ ਨੂੰ ਸਵੀਕਾਰ ਨਹੀਂ ਕਰਦੇ ਉਹ ਕਲਪਨਾ ਵਿੱਚ ਗੁਆਚੇ ਰਹਿੰਦੇ ਹਨ। ਅਤੇ ਇਸ ਕਰਕੇ ਮੈਂ ਕਹਿੰਦਾ ਹਾਂ ਕਿ ਜੋ ਆਖਰੀ ਦਿਨਾਂ ਦੇ ਮਸੀਹ ਨੂੰ ਸਵੀਕਾਰ ਨਹੀਂ ਕਰਦੇ ਉਨ੍ਹਾਂ ਨੂੰ ਸਦਾ ਲਈ ਪਰਮੇਸ਼ੁਰ ਦੁਆਰਾ ਘ੍ਰਿਣਾ ਕੀਤੀ ਜਾਵੇਗੀ। ਆਖਰੀ ਦਿਨਾਂ ਵਿੱਚ ਮਸੀਹ ਮਨੁੱਖ ਲਈ ਪਰਮੇਸ਼ੁਰ ਦੇ ਰਾਜ ਦਾ ਪ੍ਰਵੇਸ਼ ਦੁਆਰ ਹੈ, ਅਤੇ ਕੋਈ ਵੀ ਅਜਿਹਾ ਨਹੀਂ ਹੈ ਜੋ ਉਸ ਨੂੰ ਤੱਜ ਕੇ ਜਾ ਸਕੇ। ਪਰਮੇਸ਼ੁਰ ਦੁਆਰਾ ਕਿਸੇ ਨੂੰ ਵੀ ਮਸੀਹ ਤੋਂ ਬਿਨਾਂ ਸੰਪੂਰਨ ਨਹੀਂ ਬਣਾਇਆ ਜਾ ਸਕਦਾ ਹੈ। ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਹੈਂ ਅਤੇ ਇਸ ਕਰਕੇ ਤੇਰੇ ਲਈ ਉਸ ਦੇ ਵਚਨਾਂ ਨੂੰ ਮੰਨਣਾ ਅਤੇ ਉਸ ਦੇ ਰਾਹ ਨੂੰ ਮੰਨਣਾ ਲਾਜ਼ਮੀ ਹੈ। ਤੂੰ ਸਚਿਆਈ ਪ੍ਰਾਪਤ ਕਰਨ ਦੇ ਲਾਇਕ ਹੋਇਆਂ ਬਗੈਰ ਅਤੇ ਜ਼ਿੰਦਗੀ ਦੇ ਵਿਧਾਨ ਨੂੰ ਸਵੀਕਾਰ ਕਰਨ ਦੇ ਲਾਇਕ ਹੋਇਆਂ ਬਗੈਰ ਅਸੀਸਾਂ ਪ੍ਰਾਪਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਮਸੀਹ ਆਖਰੀ ਦਿਨਾਂ ਦੇ ਦੌਰਾਨ ਆਉਂਦਾ ਹੈ ਤਾਂ ਜੋ ਉਨ੍ਹਾਂ ਸਾਰੇ ਲੋਕਾਂ ਨੂੰ ਜੋ ਉਸ ਵਿੱਚ ਵਿਸ਼ਵਾਸ ਰੱਖਦੇ ਹਨ, ਜ਼ਿੰਦਗੀ ਪ੍ਰਦਾਨ ਕੀਤੀ ਜਾ ਸਕੇ। ਉਸ ਦਾ ਕੰਮ ਪਿਛਲੇ ਯੁੱਗ ਦਾ ਅੰਤ ਕਰਕੇ ਨਵੇਂ ਯੁੱਗ ਦੀ ਸ਼ੁਰੂਆਤ ਕਰਨਾ ਹੈ, ਅਤੇ ਉਸ ਦਾ ਕੰਮ ਉਹ ਰਾਹ ਹੈ ਜਿਸ ਉੱਤੇ ਚੱਲ ਕੇ ਉਹ ਸਾਰੇ ਨਵੇਂ ਯੁੱਗ ਵਿੱਚ ਦਾਖਲ ਹੋਣਗੇ। ਜੇ ਤੂੰ ਉਸ ਨੂੰ ਸਵੀਕਾਰਨ ਦੇ ਲਾਇਕ ਨਹੀਂ ਹੈਂ ਅਤੇ ਇਸ ਦੇ ਬਜਾਏ ਉਸ ਨੂੰ ਨਿੰਦਦਾ ਹੈਂ, ਕੁਫ਼ਰ ਤੋਲਦਾ ਹੈਂ, ਅਤੇ ਇੱਥੋਂ ਤੱਕ ਕਿ ਉਸ ਨੂੰ ਤਸੀਹੇ ਦਿੰਦਾ ਹੈਂ ਤਾਂ ਤੂੰ ਯਕੀਨਨ ਅਨੰਤ ਕਾਲ ਤੱਕ ਅੱਗ ਵਿੱਚ ਸੜੇਂਗਾ, ਅਤੇ ਕਦੇ ਵੀ ਪਰਮੇਸ਼ੁਰ ਦੇ ਰਾਜ ਵਿੱਚ ਦਾਖਲ ਨਹੀਂ ਹੋਵੇਂਗਾ। ਕਿਉਂਕਿ ਇਹ ਮਸੀਹ ਖ਼ੁਦ ਪਵਿੱਤਰ ਆਤਮਾ ਦਾ ਪ੍ਰਗਟਾਵਾ ਹੈ, ਪਰਮੇਸ਼ੁਰ ਦਾ ਪ੍ਰਗਟਾਵਾ ਹੈ, ਉਹ ਇੱਕੋ-ਇੱਕ ਹੈ ਜਿਸ ਨੂੰ ਪਰਮੇਸ਼ੁਰ ਨੇ ਧਰਤੀ ਉੱਪਰ ਆਪਣੇ ਕੰਮ ਦਾ ਜ਼ਿੰਮਾ ਦਿੱਤਾ ਹੈ। ਅਤੇ ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਜੇ ਤੂੰ ਮਸੀਹ ਦੁਆਰਾ ਆਖਰੀ ਦੇ ਦਿਨਾਂ ਵਿੱਚ ਕੀਤੇ ਕੰਮਾਂ ਨੂੰ ਸਵੀਕਾਰ ਨਹੀਂ ਕਰਦਾ ਹੈਂ ਤਾਂ ਤੂੰ ਪਵਿੱਤਰ ਆਤਮਾ ਦੇ ਖ਼ਿਲਾਫ਼ ਕੁਫ਼ਰ ਤੋਲਦਾ ਹੈਂ। ਪਵਿੱਤਰ ਆਤਮਾ ਦੇ ਖ਼ਿਲਾਫ਼ ਕੁਫ਼ਰ ਤੋਲਣ ਵਾਲਿਆਂ ਦਾ ਹਸ਼ਰ ਸਾਰਿਆਂ ਅੱਗੇ ਸਾਫ਼ ਅਤੇ ਸਪੱਸ਼ਟ ਹੈ। ਮੈਂ ਤੈਨੂੰ ਇਹ ਵੀ ਦੱਸਦਾ ਹਾਂ ਕਿ ਜੇ ਤੂੰ ਆਖਰੀ ਦਿਨਾਂ ਦੇ ਮਸੀਹ ਦਾ ਵਿਰੋਧ ਕਰਦਾ ਹੈਂ, ਜੇ ਤੂੰ ਆਖਰੀ ਦਿਨਾਂ ਦੇ ਮਸੀਹ ਨੂੰ ਦੁਰਕਾਰਦਾ ਹੈਂ, ਤਾਂ ਤੇਰੇ ਨਤੀਜਿਆਂ ਨੂੰ ਤੇਰੇ ਲਈ ਭੁਗਤਣ ਵਾਲਾ ਕੋਈ ਹੋਰ ਨਹੀਂ ਹੋਵੇਗਾ। ਇਸ ਦੇ ਇਲਾਵਾ ਇਸ ਦਿਨ ਤੋਂ ਬਾਅਦ ਤੈਨੂੰ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਕਰਨ ਦਾ ਹੋਰ ਮੌਕਾ ਨਹੀਂ ਮਿਲੇਗਾ; ਭਾਵੇਂ ਤੂੰ ਆਪਣੀ ਭੁੱਲ ਬਖਸ਼ਾਉਣ ਦੀ ਕੋਸ਼ਿਸ਼ ਕਰੇਂ ਫਿਰ ਵੀ ਤੂੰ ਪਰਮੇਸ਼ੁਰ ਦਾ ਮੁੱਖ ਦੁਬਾਰਾ ਕਦੇ ਵੀ ਦੇਖ ਨਹੀਂ ਪਾਵੇਂਗਾ। ਕਿਉਂਕਿ ਜਿਸ ਦਾ ਵਿਰੋਧ ਤੂੰ ਕਰ ਰਿਹਾ ਹੈਂ ਉਹ ਮਨੁੱਖ ਨਹੀਂ ਹੈ, ਜਿਸ ਨੂੰ ਤੂੰ ਦੁਰਕਾਰ ਰਿਹਾ ਹੈਂ ਕੋਈ ਤੁੱਛ ਜੀਵ ਨਹੀਂ ਹੈ, ਬਲਕਿ ਮਸੀਹ ਹੈ। ਕੀ ਤੂੰ ਜਾਣਦਾ ਹੈਂ ਕਿ ਇਸ ਦੇ ਨਤੀਜੇ ਕੀ ਹੋਣਗੇ? ਤੂੰ ਕੋਈ ਛੋਟੀ-ਮੋਟੀ ਗਲਤੀ ਨਹੀਂ ਬਲਕਿ ਇੱਕ ਘਿਰਣਾਯੋਗ ਜੁਰਮ ਕੀਤਾ ਹੋਵੇਗਾ। ਅਤੇ ਇਸੇ ਕਰਕੇ ਮੈਂ ਹਰੇਕ ਨੂੰ ਸਲਾਹ ਦਿੰਦਾ ਹਾਂ ਕਿ ਆਪਣੇ ਜ਼ਹਿਰੀਲੇ ਦੰਦ ਸਚਿਆਈ ਦੇ ਅੱਗੇ ਉਜਾਗਰ ਨਾ ਕਰੋ, ਜਾਂ ਵਿਅਰਥ ਆਲੋਚਨਾਵਾਂ ਨਾ ਕਰੋ, ਕਿਉਂਕਿ ਸਿਰਫ਼ ਸਚਿਆਈ ਹੀ ਤੈਨੂੰ ਜ਼ਿੰਦਗੀ ਦੇ ਸਕਦੀ ਹੈ, ਅਤੇ ਸਚਿਆਈ ਦੇ ਇਲਾਵਾ ਹੋਰ ਕੁਝ ਵੀ ਤੈਨੂੰ ਦੁਬਾਰਾ ਜਨਮ ਲੈਣ ਅਤੇ ਫਿਰ ਤੋਂ ਪਰਮੇਸ਼ੁਰ ਦਾ ਮੁੱਖ ਦੇਖਣ ਦੀ ਇਜਾਜ਼ਤ ਨਹੀਂ ਦੇ ਸਕਦਾ।

ਟਿੱਪਣੀ:

ੳ. ਸੁੱਕੀ ਹੋਈ ਲੱਕੜ ਦਾ ਟੁਕੜਾ: ਇੱਕ ਚੀਨੀ ਕਹਾਵਤ, ਜਿਸ ਦਾ ਅਰਥ ਹੈ “ਨਕਾਰਾ।”

ਪਿਛਲਾ: ਕੀ ਤੂੰ ਜਾਣਦਾ ਹੈਂ? ਪਰਮੇਸ਼ੁਰ ਨੇ ਮਨੁੱਖਾਂ ਦਰਮਿਆਨ ਮਹਾਨ ਕਾਰਜ ਕੀਤਾ ਹੈ

ਅਗਲਾ: ਆਪਣੀ ਮੰਜ਼ਿਲ ਲਈ ਲੋੜੀਂਦੀ ਮਾਤਰਾ ਵਿੱਚ ਚੰਗੇ ਕੰਮ ਤਿਆਰ ਕਰੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ