ਪਰਮੇਸ਼ੁਰ ਨੂੰ ਸਿਰਫ਼ ਉਹੀ ਸੰਤੁਸ਼ਟ ਕਰ ਸਕਦੇ ਹਨ ਜੋ ਉਸ ਨੂੰ ਅਤੇ ਉਸ ਦੇ ਕੰਮ ਨੂੰ ਜਾਣਦੇ ਹਨ

ਪਰਮੇਸ਼ੁਰ ਦੇ ਦੇਹਧਾਰੀ ਰੂਪ ਦੇ ਕੰਮ ਵਿੱਚ ਦੋ ਭਾਗ ਸ਼ਾਮਲ ਹਨ। ਜਦੋਂ ਉਸ ਨੇ ਪਹਿਲੀ ਵਾਰ ਦੇਹ ਧਾਰੀ, ਤਾਂ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਨਾ ਕੀਤਾ ਅਤੇ ਉਸ ਨੂੰ ਨਾ ਜਾਣਿਆ, ਅਤੇ ਉਨ੍ਹਾਂ ਨੇ ਯਿਸੂ ਨੂੰ ਸਲੀਬ ’ਤੇ ਟੰਗ ਦਿੱਤਾ। ਫਿਰ, ਜਦੋਂ, ਉਸ ਨੇ ਦੂਜੀ ਵਾਰ ਦੇਹ ਧਾਰਣ ਕੀਤੀ, ਲੋਕਾਂ ਨੇ ਫਿਰ ਵੀ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ, ਉਸ ਨੂੰ ਜਾਣਨਾ ਤਾਂ ਦੂਰ ਦੀ ਗੱਲ ਰਹੀ, ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਮਸੀਹ ਨੂੰ ਸਲੀਬ ’ਤੇ ਟੰਗ ਦਿੱਤਾ। ਕੀ ਮਨੁੱਖ ਪਰਮੇਸ਼ੁਰ ਦਾ ਦੁਸ਼ਮਣ ਨਹੀਂ ਹੈ? ਜੇ ਮਨੁੱਖ ਉਸ ਨੂੰ ਨਹੀਂ ਜਾਣਦਾ, ਤਾਂ ਮਨੁੱਖ ਪਰਮੇਸ਼ੁਰ ਦੇ ਨਜ਼ਦੀਕ ਕਿਵੇਂ ਹੋ ਸਕਦਾ ਹੈ? ਉਹ ਪਰਮੇਸ਼ੁਰ ਲਈ ਗਵਾਹੀ ਦੇਣ ਦੇ ਕਿਵੇਂ ਯੋਗ ਹੋ ਸਕਦਾ ਹੈ? ਕੀ ਇਨਸਾਨ ਦੇ ਪਰਮੇਸ਼ੁਰ ਨੂੰ ਪਿਆਰ ਕਰਨ, ਪਰਮੇਸ਼ੁਰ ਦੀ ਸੇਵਾ ਕਰਨ, ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਦੇ ਦਾਅਵੇ ਧੋਖੇਬਾਜ਼ੀ ਭਰੇ ਝੂਠ ਨਹੀਂ ਹਨ? ਜੇ ਤੂੰ ਆਪਣਾ ਜੀਵਨ ਇਨ੍ਹਾਂ ਖਿਆਲੀ, ਅਵਿਹਾਰਕ ਚੀਜ਼ਾਂ ਨੂੰ ਸਮਰਪਤ ਕਰਦਾ ਹੈਂ, ਤਾਂ ਤੂੰ ਬੇਕਾਰ ਹੀ ਮਿਹਨਤ ਨਹੀਂ ਕਰ ਰਿਹਾ? ਤੂੰ ਪਰਮੇਸ਼ੁਰ ਦੇ ਨਜ਼ਦੀਕ ਕਿਵੇਂ ਹੋ ਸਕਦਾ ਹੈ ਜੇ ਤੂੰ ਇੰਨਾ ਵੀ ਨਹੀਂ ਜਾਣਦਾ ਕਿ ਪਰਮੇਸ਼ੁਰ ਕੌਣ ਹੈ? ਕੀ ਅਜਿਹੀ ਖੋਜ ਅਸਪਸ਼ਟ ਅਤੇ ਖਿਆਲੀ ਨਹੀਂ ਹੈ? ਕੀ ਇਹ ਧੋਖੇਬਾਜ਼ੀ ਨਹੀਂ ਹੈ? ਕੋਈ ਪਰਮੇਸ਼ੁਰ ਦਾ ਨਜ਼ਦੀਕੀ ਕਿਵੇਂ ਹੋ ਸਕਦਾ ਹੈ? ਪਰਮੇਸ਼ੁਰ ਦਾ ਨਜ਼ਦੀਕੀ ਬਣਨ ਦਾ ਵਿਹਾਰਕ ਮਹੱਤਵ ਕੀ ਹੈ? ਕੀ ਤੂੰ ਪਰਮੇਸ਼ੁਰ ਦੇ ਆਤਮਾ ਦਾ ਨਜ਼ਦੀਕੀ ਹੋ ਸਕਦਾ ਹੈਂ? ਕੀ ਤੂੰ ਦੇਖ ਸਕਦਾ ਹੈਂ ਕਿ ਆਤਮਾ ਕਿੰਨਾ ਮਹਾਨ ਅਤੇ ਉੱਚਾ ਹੈ? ਇੱਕ ਅਦ੍ਰਿਸ਼, ਅਮੂਰਤ ਪਰਮੇਸ਼ੁਰ ਦੇ ਨਜ਼ਦੀਕ ਹੋਣਾ—ਕੀ ਉਹ ਅਸਪਸ਼ਟ ਅਤੇ ਖਿਆਲੀ ਨਹੀਂ ਹੈ? ਇਸ ਤਰ੍ਹਾਂ ਦੀ ਖੋਜ ਦਾ ਵਿਹਾਰਕ ਮਹੱਤਵ ਕੀ ਹੈ? ਕੀ ਇਹ ਸਭ ਧੋਖੇਬਾਜ਼ੀ ਭਰਿਆ ਝੂਠ ਨਹੀਂ ਹੈ? ਤੂੰ ਜੋ ਅਨੁਸਰਣ ਕਰ ਰਿਹਾ ਹੈਂ ਉਹ ਪਰਮੇਸ਼ੁਰ ਦਾ ਨਜ਼ਦੀਕੀ ਬਣਨ ਲਈ ਹੈ, ਪਰ ਅਸਲ ਵਿੱਚ ਤੂੰ ਸ਼ਤਾਨ ਦਾ ਪਾਲਤੂ ਕੁੱਤਾ ਹੈਂ, ਇਸ ਲਈ ਤੂੰ ਪਰਮੇਸ਼ੁਰ ਨੂੰ ਨਹੀਂ ਜਾਣਦਾ, ਅਤੇ ਤੂੰ “ਸਾਰੀਆਂ ਚੀਜ਼ਾਂ ਦੇ ਅਸਤਿਤਵਹੀਣ ਪਰਮੇਸ਼ੁਰ” ਦਾ ਪਿੱਛਾ ਕਰਦਾ ਹੈਂ, ਜੋ ਕਿ ਅਦ੍ਰਿਸ਼, ਅਸਪਸ਼ਟ, ਅਤੇ ਤੇਰੀਆਂ ਆਪਣੀਆਂ ਧਾਰਣਾਵਾਂ ਦਾ ਉਤਪਾਦ ਹੈ। ਅਸਪਸ਼ਟ ਰੂਪ ਵਿੱਚ ਕਹਾਂ ਤਾਂ, ਅਜਿਹਾ “ਪਰਮੇਸ਼ੁਰ” ਸ਼ਤਾਨ ਹੈ, ਅਤੇ ਵਿਹਾਰਕ ਰੂਪ ਵਿੱਚ ਕਹਾਂ ਤਾਂ, ਇਹ ਤੂੰ ਖੁਦ ਹੈਂ। ਤੂੰ ਆਪਣਾ ਖੁਦ ਦਾ ਨਜ਼ਦੀਕੀ ਬਣਨਾ ਚਾਹ ਰਿਹਾ ਹੈਂ, ਪਰ ਫਿਰ ਵੀ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਦਾ ਨਜ਼ਦੀਕੀ ਬਣਨ ਦਾ ਖੋਜੀ ਹੈਂ—ਕੀ ਉਹ (ਈਸ਼-ਨਿੰਦਾ ਨਹੀਂ ਹੈ? ਅਜਿਹੀ ਖੋਜ ਦਾ ਕੀ ਲਾਭ ਹੈ? ਜੇ ਪਰਮੇਸ਼ੁਰ ਦਾ ਆਤਮਾ ਦੇਹ ਨਹੀਂ ਧਾਰਦਾ, ਤਾਂ ਪਰਮੇਸ਼ੁਰ ਦਾ ਤੱਤ ਬਸ ਜੀਵਨ ਦਾ ਅਦ੍ਰਿਸ਼, ਖਿਆਲੀ ਆਤਮਾ ਮਾਤਰ ਹੈ, ਨਿਰਾਕਾਰ ਅਤੇ ਆਕਾਰਹੀਣ, ਅਭੌਤਿਕ ਕਿਸਮ ਦਾ, ਇਨਸਾਨ ਲਈ ਅਪਹੁੰਚ ਅਤੇ ਸਮਝ ਦੇ ਬਾਹਰ ਹੈ। ਮਨੁੱਖ ਇਸ ਵਰਗੇ ਅਮੂਰਤ, ਚਮਤਕਾਰੀ, ਕਲਪਨਾ ਤੋਂ ਪਰੇ ਆਤਮਾ ਦੇ ਕਿਵੇਂ ਨਜ਼ਦੀਕ ਹੋ ਸਕਦਾ ਹੈ? ਕੀ ਇਹ ਮਜ਼ਾਕ ਨਹੀਂ ਹੈ? ਅਜਿਹਾ ਬੇਤੁਕਾ ਤਰਕ ਅਵੈਧ ਅਤੇ ਅਵਿਹਾਰਕ ਹੈ। ਸਿਰਜਿਆ ਗਿਆ ਮਨੁੱਖ ਪਰਮੇਸ਼ੁਰ ਦੇ ਆਤਮਾ ਤੋਂ ਸੁਭਾਵਕ ਰੂਪ ਵਿੱਚ ਹੀ ਵੱਖਰੀ ਕਿਸਮ ਦਾ ਹੈ, ਤਾਂ ਦੋਵੇਂ ਨਜ਼ਦੀਕੀ ਕਿਵੇਂ ਹੋ ਸਕਦੇ ਹਨ? ਜੇ ਪਰਮੇਸ਼ੁਰ ਦੇ ਆਤਮਾ ਨੇ ਦੇਹ ਧਾਰਣ ਨਾ ਕੀਤੀ ਹੁੰਦੀ, ਅਤੇ ਜੇ ਪਰਮੇਸ਼ੁਰ ਦੇਹ ਵਿੱਚ ਨਾ ਆਇਆ ਹੁੰਦਾ ਅਤੇ ਸਿਰਜਿਆ ਹੋਇਆ ਪ੍ਰਾਣੀ ਬਣ ਕੇ ਆਪਣੇ ਆਪ ਨੂੰ ਨਿਮਰ ਨਾ ਕੀਤਾ ਹੁੰਦਾ, ਤਾਂ ਸਿਰਜਿਆ ਹੋਇਆ ਮਨੁੱਖ ਉਸ ਦਾ ਨਜ਼ਦੀਕੀ ਬਣਨ ਲਈ ਆਯੋਗ ਅਤੇ ਅਸਮਰੱਥ ਰਿਹਾ ਹੁੰਦਾ, ਸਿਰਫ਼ ਉਨ੍ਹਾਂ ਧਰਮੀ ਵਿਸ਼ਵਾਸੀਆਂ ਤੋਂ ਇਲਾਵਾ ਜਿਨ੍ਹਾਂ ਨੂੰ ਉਨ੍ਹਾਂ ਦੇ ਆਤਮਾਵਾਂ ਦੇ ਸਵਰਗ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਪਰਮੇਸ਼ੁਰ ਦਾ ਨਜ਼ਦੀਕੀ ਬਣਨ ਦਾ ਮੌਕਾ ਮਿਲ ਸਕਦਾ ਹੈ, ਬਹੁਤੇ ਲੋਕ ਪਰਮੇਸ਼ੁਰ ਦੇ ਆਤਮਾ ਦੇ ਨਜ਼ਦੀਕੀ ਬਣਨ ਦੇ ਅਸਮਰੱਥ ਰਹਿਣਗੇ। ਅਤੇ ਜੇ ਲੋਕ ਪਰਮੇਸ਼ੁਰ ਦੇ ਦੇਹਧਾਰੀ ਰੂਪ ਦੀ ਰਹਿਨੁਮਾਈ ਹੇਠ ਸਵਰਗ ਵਿੱਚ ਪਰਮੇਸ਼ੁਰ ਦੇ ਨਜ਼ਦੀਕੀ ਬਣਨਾ ਚਾਹੁੰਦੇ ਹਨ, ਤਾਂ ਕੀ ਉਹ ਹੈਰਾਨੀਜਨਕ ਢੰਗ ਨਾਲ ਮੂਰਖ ਅਮਨੁੱਖ ਨਹੀਂ ਹਨ? ਲੋਕ ਬਸ ਇੱਕ ਅਦ੍ਰਿਸ਼ ਪਰਮੇਸ਼ੁਰ ਲਈ “ਵਫ਼ਾਦਾਰੀ” ਦਿਖਾਉਂਦੇ ਹਨ, ਅਤੇ ਉਸ ਪਰਮੇਸ਼ੁਰ ਵੱਲ ਮਾਮੂਲੀ ਜਿਹਾ ਵੀ ਧਿਆਨ ਨਹੀਂ ਦਿੰਦੇ ਜਿਸ ਨੂੰ ਕਿ ਦੇਖਿਆ ਜਾ ਸਕਦਾ ਹੈ, ਕਿਉਂਕਿ ਅਦ੍ਰਿਸ਼ ਪਰਮੇਸ਼ੁਰ ਦਾ ਅਨੁਸਰਣ ਕਰਨਾ ਆਸਾਨ ਹੁੰਦਾ ਹੈ। ਪਰ ਲੋਕ ਜਿਵੇਂ ਪਸੰਦ ਕਰਦੇ ਹਨ ਕਰ ਸਕਦੇ ਹਨ, ਪਰ ਪਰਗਟ ਪਰਮੇਸ਼ੁਰ ਦੇ ਖੋਜੀ ਹੋਣਾ ਆਸਾਨ ਨਹੀਂ ਹੈ। ਉਹ ਵਿਅਕਤੀ ਜੋ ਖਿਆਲੀ ਪਰਮੇਸ਼ੁਰ ਦੀ ਚਾਹ ਕਰਦਾ ਹੈ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਦੇ ਪੂਰੀ ਤਰ੍ਹਾਂ ਅਸਮਰੱਥ ਹੈ, ਕਿਉਂਕਿ ਉਨ੍ਹਾਂ ਸਾਰੀਆਂ ਚੀਜ਼ਾਂ ਜੋ ਅਸਪਸ਼ਟ ਅਤੇ ਖਿਆਲੀ ਹਨ, ਦੀ ਮਨੁੱਖ ਦੁਆਰਾ ਕਲਪਨਾ ਕੀਤੀ ਜਾਂਦੀ ਹੈ, ਅਤੇ ਮਨੁੱਖ ਦੁਆਰਾ ਪ੍ਰਾਪਤ ਕੀਤੇ ਜਾਣ ਦੇ ਅਸਮਰੱਥ ਹਨ। ਜੇ ਤੁਹਾਡੇ ਦਰਮਿਆਨ ਆਇਆ ਪਰਮੇਸ਼ੁਰ ਇੱਕ ਹੰਕਾਰੀ ਅਤੇ ਉੱਚਾ ਪਰਮੇਸ਼ੁਰ ਸੀ ਜੋ ਤੁਹਾਡੀ ਪਹੁੰਚ ਤੋਂ ਬਾਹਰ ਸੀ, ਤਾਂ ਤੁਸੀਂ ਉਸ ਦੀ ਇੱਛਾ ਨੂੰ ਕਿਵੇਂ ਸਮਝ ਸਕਦੇ ਹੋ? ਅਤੇ ਤੁਸੀਂ ਉਸ ਨੂੰ ਜਾਣ ਅਤੇ ਸਮਝ ਕਿਵੇਂ ਸਕਦੇ ਹੋ? ਜੇ ਉਸ ਨੇ ਸਿਰਫ਼ ਆਪਣਾ ਕੰਮ ਕੀਤਾ, ਅਤੇ ਉਸ ਦਾ ਮਨੁੱਖ ਨਾਲ ਕੋਈ ਆਮ ਸੰਪਰਕ ਨਹੀਂ ਸੀ, ਜਾਂ ਉਸ ਵਿੱਚ ਕੋਈ ਆਮ ਮਨੁੱਖਤਾ ਨਹੀਂ ਸੀ ਅਤੇ ਨਾਸਵਾਨ ਮਨੁੱਖਾਂ ਦੀ ਪਹੁੰਚ ਤੋਂ ਬਾਹਰ ਸੀ, ਭਾਵੇਂ ਉਸ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਪਰ ਉਸ ਦਾ ਤੁਹਾਡੇ ਨਾਲ ਕੋਈ ਸੰਪਰਕ ਨਹੀਂ ਰਿਹਾ, ਅਤੇ ਤੁਸੀਂ ਉਸ ਨੂੰ ਦੇਖਣ ਵਿੱਚ ਅਸਮਰੱਥ ਸੀ, ਤਾਂ ਤੁਸੀਂ ਉਸ ਨੂੰ ਕਿਵੇਂ ਜਾਣ ਸਕਦੇ ਸੀ? ਜੇ ਇਸ ਇਹ ਆਮ ਮਨੁੱਖਤਾ ਧਾਰਣ ਕੀਤਾ ਹੋਇਆ ਸਰੀਰ ਨਾ ਹੁੰਦਾ, ਤਾਂ ਮਨੁੱਖ ਕੋਲ ਪਰਮੇਸ਼ੁਰ ਨੂੰ ਜਾਣਨ ਦਾ ਕੋਈ ਤਰੀਕਾ ਨਾ ਹੁੰਦਾ; ਸਿਰਫ਼ ਪਰਮੇਸ਼ੁਰ ਦੇ ਦੇਹਧਾਰਣ ਕਰਕੇ ਹੀ ਮਨੁੱਖ ਦੇਹ ਵਿੱਚ ਪਰਮੇਸ਼ੁਰ ਦੇ ਨਜ਼ਦੀਕੀ ਬਣਨ ਦੇ ਯੋਗ ਹੋਇਆ। ਲੋਕ ਪਰਮੇਸ਼ੁਰ ਦੇ ਨਜ਼ਦੀਕੀ ਬਣਦੇ ਹਨ ਕਿਉਂਕਿ ਉਹ ਉਸ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਉਸ ਦੇ ਨਾਲ ਰਹਿੰਦੇ ਹਨ ਅਤੇ ਉਸ ਨਾਲ ਸੰਗਤ ਕਰਦੇ ਹਨ, ਅਤੇ ਇਸ ਤਰ੍ਹਾਂ ਹੌਲੀ ਹੌਲੀ ਉਸ ਨੂੰ ਜਾਣਨ ਲੱਗਦੇ ਹਨ। ਜੇ ਅਜਿਹਾ ਨਾ ਹੋਇਆ ਹੁੰਦਾ, ਤਾਂ ਕੀ ਮਨੁੱਖ ਦੀ ਖੋਜ ਬੇਕਾਰ ਹੋ ਗਈ ਹੁੰਦੀ? ਅਰਥਾਤ, ਇਹ ਸਿਰਫ਼ ਪਰਮੇਸ਼ੁਰ ਦਾ ਕੰਮ ਨਹੀਂ ਹੈ ਜਿਸ ਕਰਕੇ ਮਨੁੱਖ ਪਰਮੇਸ਼ੁਰ ਦਾ ਨਜ਼ਦੀਕੀ ਬਣਨ ਦੇ ਸਮਰੱਥ ਹੈ, ਸਗੋਂ ਪਰਮੇਸ਼ੁਰ ਦੇ ਦੇਹਧਾਰੀ ਰੂਪ ਦੀ ਅਸਲੀਅਤ ਅਤੇ ਸਧਾਰਣਤਾ ਦੇ ਕਾਰਣ ਹੈ। ਬਸ ਇਸੇ ਕਾਰਣ ਕਿ ਪਰਮੇਸ਼ੁਰ ਦੇਹ ਧਾਰਣ ਕਰਦਾ ਹੈ, ਲੋਕਾਂ ਨੂੰ ਆਪਣਾ ਫਰਜ਼ ਨਿਭਾਉਣ ਦਾ ਮੌਕਾ ਮਿਲਦਾ ਹੈ, ਅਤੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਮੌਕਾ ਮਿਲਦਾ ਹੈ। ਕੀ ਇਹ ਸਭ ਤੋਂ ਸੱਚੀ ਅਤੇ ਵਿਹਾਰਕ ਸੱਚਾਈ ਨਹੀਂ ਹੈ? ਤਾਂ, ਕੀ ਤੂੰ ਅਜੇ ਵੀ ਸਵਰਗ ਵਿੱਚ ਪਰਮੇਸ਼ੁਰ ਦਾ ਨਜ਼ਦੀਕੀ ਬਣਨ ਬਾਰੇ ਸੋਚਦਾ ਹੈਂ? ਸਿਰਫ਼ ਪਰਮੇਸ਼ੁਰ ਜਦੋਂ ਆਪਣੇ ਆਪ ਨੂੰ ਇੱਕ ਖਾਸ ਸਥਿਤੀ ਤਕ ਨਿਮਰ ਕਰਦਾ ਹੈ, ਜਿਸਦਾ ਭਾਵ ਹੈ, ਸਿਰਫ਼ ਜਦੋਂ ਪਰਮੇਸ਼ੁਰ ਦੇਹ ਧਾਰਣ ਕਰਦਾ ਹੈ, ਤਾਂ ਮਨੁੱਖ ਉਸ ਦਾ ਨਜ਼ਦੀਕੀ ਅਤੇ ਵਿਸ਼ਵਾਸਪਾਤਰ ਬਣ ਸਕਦਾ ਹੈ। ਪਰਮੇਸ਼ੁਰ ਆਤਮਾ ਹੈ: ਲੋਕ ਇਸ ਆਤਮਾ ਦੇ ਨਜ਼ਦੀਕੀ ਬਣਨ ਦੇ ਸਮਰੱਥ ਕਿਵੇਂ ਹਨ, ਜੋ ਕਿ ਇੰਨਾ ਅਸਾਧਾਰਣ ਅਤੇ ਕਲਪਨਾ ਤੋਂ ਪਰੇ ਹੈ? ਸਿਰਫ਼ ਜਦੋਂ ਪਰਮੇਸ਼ੁਰ ਦਾ ਆਤਮਾ ਦੇਹ ਧਾਰਣ ਕਰਦਾ ਹੈ, ਅਤੇ ਮਨੁੱਖ ਦੇ ਬਾਹਰੀ ਰੂਪ ਵਰਗਾ ਪ੍ਰਾਣੀ ਬਣਦਾ ਹੈ, ਲੋਕ ਉਸ ਦੀ ਇੱਛਾ ਨੂੰ ਸਮਝ ਸਕਦੇ ਹਨ ਅਤੇ ਅਸਲ ਵਿੱਚ ਉਸ ਦੇ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹਨ। ਉਹ ਦੇਹ ਵਿੱਚ ਬੋਲਦਾ ਹੈ ਅਤੇ ਕੰਮ ਕਰਦਾ ਹੈ, ਮਨੁੱਖਜਾਤੀ ਦੀਆਂ ਖੁਸ਼ੀਆਂ, ਦੁਖ, ਅਤੇ ਬਿਪਤਾਵਾਂ ਨੂੰ ਸਾਂਝੀਆਂ ਕਰਦਾ ਹੈ, ਉਸੇ ਸੰਸਾਰ ਵਿੱਚ ਰਹਿੰਦਾ ਹੈ ਜਿੱਥੇ ਮਨੁੱਖਜਾਤੀ ਰਹਿੰਦੀ ਹੈ, ਮਨੁੱਖਜਾਤੀ ਦੀ ਰਾਖੀ ਕਰਦਾ ਹੈ, ਉਨ੍ਹਾਂ ਦੀ ਰਹਿਨੁਮਾਈ ਕਰਦਾ ਹੈ, ਅਤੇ ਇਸ ਰਾਹੀਂ ਉਨ੍ਹਾਂ ਨੂੰ ਨਿਰਮਲ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਉਸ ਦੀ ਮੁਕਤੀ ਅਤੇ ਉਸ ਦੀ ਬਰਕਤ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ। ਇਹ ਚੀਜ਼ਾਂ ਪ੍ਰਾਪਤ ਕਰਨ ਮਗਰੋਂ, ਲੋਕ ਅਸਲ ਵਿੱਚ ਪਰਮੇਸ਼ੁਰ ਦੀ ਇੱਛਾ ਨੂੰ ਸਮਝਦੇ ਹਨ, ਅਤੇ ਸਿਰਫ਼ ਤਾਂ ਹੀ ਉਹ ਪਰਮੇਸ਼ੁਰ ਦੇ ਨਜ਼ਦੀਕੀ ਬਣ ਸਕਦੇ ਹਨ। ਸਿਰਫ਼ ਇਹੀ ਵਿਹਾਰਕ ਹੈ। ਜੇ ਪਰਮੇਸ਼ੁਰ ਲੋਕਾਂ ਲਈ ਅਦ੍ਰਿਸ਼ ਅਤੇ ਅਸਪਸ਼ਟ ਹੁੰਦਾ, ਤਾਂ ਉਹ ਕਿਵੇਂ ਉਸ ਦੇ ਨਜ਼ਦੀਕੀ ਬਣ ਸਕਦੇ ਸਨ? ਕੀ ਇਹ ਖੋਖਲੀ ਸਿੱਖਿਆ ਨਹੀਂ ਹੈ?

ਹੁਣ ਤਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹੋਏ, ਕਈ ਲੋਕ ਅਜੇ ਵੀ ਉਸ ਦਾ ਪਿੱਛਾ ਕਰਦੇ ਹਨ ਜੋ ਅਸਪਸ਼ਟ ਅਤੇ ਖਿਆਲੀ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦੇ ਅੱਜ ਦੇ ਕੰਮ ਦੀ ਅਸਲੀਅਤ ਦੀ ਕੋਈ ਸਮਝ ਨਹੀਂ ਹੈ, ਅਤੇ ਉਹ ਅਜੇ ਵੀ ਸ਼ਾਬਦਿਕ ਅਰਥ ਅਤੇ ਸਿੱਖਿਆਵਾਂ ਵਿੱਚ ਜੀਉਂਦੇ ਹਨ। ਇਸ ਤੋਂ ਇਲਾਵਾ, ਬਹੁਤਿਆਂ ਨੇ ਅਜੇ ਨਵੇਂ ਵਾਕਾਂ ਜਿਵੇਂ ਕਿ “ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਦੀ ਨਵੀਂ ਪੀੜ੍ਹੀ,” “ਪਰਮੇਸ਼ੁਰ ਦਾ ਨਜ਼ਦੀਕੀ,” ”ਪਿਆਰ ਕਰਨ ਵਾਲੇ ਪਰਮੇਸ਼ੁਰ ਦਾ ਨਮੂਨਾ ਅਤੇ ਕਾਪੀ,” ਅਤੇ “ਪਤਰਸ ਦੀ ਸ਼ੈਲੀ” ਦੀ ਸੱਚਾਈ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ; ਇਸਦੀ ਬਜਾਏ ਉਨ੍ਹਾਂ ਦੀ ਖੋਜ ਅਜੇ ਵੀ ਅਸਪਸ਼ਟ ਅਤੇ ਖਿਆਲੀ ਹੈ, ਉਹ ਅਜੇ ਵੀ ਸਿੱਖਿਆ ਵਿੱਚ ਇੱਧਰ-ਉਧਰ ਭਾਲ ਰਹੇ ਹਨ, ਅਤੇ ਉਨ੍ਹਾਂ ਨੂੰ ਇਨ੍ਹਾਂ ਵਚਨਾਂ ਦੀ ਅਸਲੀਅਤ ਦੀ ਕੋਈ ਸਮਝ ਨਹੀਂ ਰੱਖਦੇ। ਜਦੋਂ ਪਰਮੇਸ਼ੁਰ ਦਾ ਆਤਮਾ ਦੇਹ ਧਾਰਣ ਕਰਦਾ ਹੈ, ਤਾਂ ਤੂੰ ਦੇਹ ਵਿੱਚ ਉਸ ਦਾ ਕੰਮ ਦੇਖ ਅਤੇ ਛੋਹ ਸਕਦਾ ਹੈਂ। ਪਰ ਫਿਰ ਵੀ ਜੇ ਤੂੰ ਅਜੇ ਵੀ ਉਸ ਦਾ ਨਜ਼ਦੀਕੀ ਬਣਨ ਵਿੱਚ ਅਸਮਰੱਥ ਹੈਂ, ਜੇ ਤੂੰ ਅਜੇ ਵੀ ਉਸ ਦਾ ਵਿਸ਼ਵਾਸਪਾਤਰ ਬਣਨ ਦੇ ਅਸਮਰੱਥ ਹੈਂ, ਤਾਂ ਤੂੰ ਪਰਮੇਸ਼ੁਰ ਦੇ ਆਤਮਾ ਦਾ ਵਿਸ਼ਵਾਸਪਾਤਰ ਕਿਵੇਂ ਬਣ ਸਕਦਾ ਹੈਂ? ਜੇ ਤੂੰ ਅੱਜ ਦੇ ਪਰਮੇਸ਼ੁਰ ਨੂੰ ਨਹੀਂ ਜਾਣਦਾ, ਤਾਂ ਤੂੰ ਉਨ੍ਹਾਂ ਲੋਕਾਂ ਦੀ ਨਵੀਂ ਪੀੜ੍ਹੀ ਵਿੱਚੋਂ ਇੱਕ ਕਿਵੇਂ ਬਣ ਸਕਦਾ ਹੈਂ ਜੋ ਪਰਮੇਸ਼ੁਰ ਨੂੰ ਪਿਆਰ ਕਰਦੀ ਹੈ? ਕੀ ਇਹ ਵਾਕ ਖੋਖਲੇ ਸ਼ਬਦ ਅਤੇ ਸਿੱਖਿਆਵਾਂ ਨਹੀਂ ਹਨ? ਕੀ ਤੂੰ ਆਤਮਾ ਨੂੰ ਦੇਖਣ ਅਤੇ ਉਸ ਦੀ ਇੱਛਾ ਨੂੰ ਸਮਝਣ ਦੇ ਸਮਰੱਥ ਹੈਂ? ਕੀ ਇਹ ਵਾਕ ਖੋਖਲੇ ਨਹੀਂ ਹਨ? ਤੇਰੇ ਲਈ ਇਨ੍ਹਾਂ ਵਾਕਾਂ ਅਤੇ ਸ਼ਬਦਾਂ ਨੂੰ ਸਿਰਫ਼ ਬੋਲਣਾ ਕਾਫ਼ੀ ਨਹੀਂ ਹੈ, ਅਤੇ ਨਾ ਹੀ ਤੂੰ ਸਿਰਫ਼ ਨਿਸ਼ਚੇ ਰਾਹੀਂ ਪਰਮੇਸ਼ੁਰ ਦੀ ਸੰਤੁਸ਼ਟੀ ਪ੍ਰਾਪਤ ਕਰ ਸਕਦਾ ਹੈਂ। ਤੂੰ ਸਿਰਫ਼ ਇਨ੍ਹਾਂ ਵਚਨਾਂ ਨੂੰ ਬੋਲ ਕੇ ਸੰਤੁਸ਼ਟ ਹੈਂ, ਅਤੇ ਤੂੰ ਇਹ ਆਪਣੀਆਂ ਖੁਦ ਦੀਆਂ ਇੱਛਾਵਾਂ ਨੂੰ ਸੰਤੁਸ਼ਟ ਕਰਨ ਲਈ ਕਰਦਾ ਹੈਂ, ਆਪਣੇ ਖੁਦ ਦੇ ਅਵਿਹਾਰਕ ਆਦਰਸ਼ਾਂ ਨੂੰ ਸੰਤੁਸ਼ਟ ਕਰਨ ਲਈ ਕਰਦਾ ਹੈਂ, ਅਤੇ ਆਪਣੀਆਂ ਖੁਦ ਦੀਆਂ ਧਾਰਣਾਵਾਂ ਅਤੇ ਸੋਚਣੀ ਨੂੰ ਸੰਤੁਸ਼ਟ ਕਰਨ ਲਈ ਕਰਦਾ ਹੈਂ। ਜੇ ਤੂੰ ਅੱਜ ਦੇ ਪਰਮੇਸ਼ੁਰ ਨੂੰ ਨਹੀਂ ਜਾਣਦਾ, ਤਾਂ ਭਾਵੇਂ ਤੂੰ ਜੋ ਕੁਝ ਵੀ ਕਰੇਂ, ਤੂੰ ਪਰਮੇਸ਼ੁਰ ਦੇ ਦਿਲ ਦੀ ਇੱਛਾ ਨੂੰ ਸੰਤੁਸ਼ਟ ਕਰਨ ਦੇ ਅਸਮਰੱਥ ਰਹੇਂਗਾ। ਪਰਮੇਸ਼ੁਰ ਦਾ ਵਿਸ਼ਵਾਸਪਾਤਰ ਬਣਨ ਦਾ ਕੀ ਅਰਥ ਹੈ? ਕੀ ਤੈਨੂੰ ਅਜੇ ਵੀ ਇਹ ਗੱਲ ਸਮਝ ਨਹੀਂ ਆਈ ਹੈ? ਕਿਉਂਕਿ ਪਰਮੇਸ਼ੁਰ ਦਾ ਨਜ਼ਦੀਕੀ ਇਨਸਾਨ ਹੈ, ਇਸ ਲਈ ਪਰਮੇਸ਼ੁਰ ਵੀ ਇਨਸਾਨ ਹੈ। ਅਰਥਾਤ, ਪਰਮੇਸ਼ੁਰ ਨੇ ਦੇਹ ਧਾਰਣ ਕੀਤੀ ਹੈ, ਅਤੇ ਇਨਸਾਨ ਬਣਿਆ ਹੈ। ਸਿਰਫ਼ ਉਹ ਲੋਕ ਜੋ ਇੱਕੋ ਕਿਸਮ ਦੇ ਹੁੰਦੇ ਹਨ ਇੱਕ ਦੂਜੇ ਨੂੰ ਵਿਸ਼ਵਾਸਪਾਤਰ ਕਹਿ ਸਕਦੇ ਹਨ, ਸਿਰਫ਼ ਉਨ੍ਹਾਂ ਨੂੰ ਨਜ਼ਦੀਕੀ ਮੰਨਿਆ ਜਾ ਸਕਦਾ ਹੈ। ਜੇ ਪਰਮੇਸ਼ੁਰ ਆਤਮਾ ਤੋਂ ਹੁੰਦਾ, ਤਾਂ ਸਿਰਜਿਆ ਗਿਆ ਮਨੁੱਖ ਉਸ ਦਾ ਨਜ਼ਦੀਕੀ ਕਿਵੇਂ ਬਣ ਸਕਦਾ ਸੀ?

ਪਰਮੇਸ਼ੁਰ ਵਿੱਚ ਤੇਰਾ ਵਿਸ਼ਵਾਸ, ਸੱਚਾਈ ਦੀ ਤੇਰੀ ਖੋਜ, ਅਤੇ ਇੱਥੋਂ ਤਕ ਕਿ ਜਿਸ ਢੰਗ ਨਾਲ ਤੂੰ ਖੁਦ ਨੂੰ ਸੰਚਾਲਿਤ ਕਰਦਾ ਹੈਂ ਸਾਰਾ ਅਸਲੀਅਤ ’ਤੇ ਅਧਾਰਤ ਹੋਣਾ ਚਾਹੀਦਾ ਹੈ: ਤੂੰ ਜੋ ਵੀ ਕਰੇਂ ਵਿਹਾਰਕ ਹੋਣਾ ਚਾਹੀਦਾ ਹੈ, ਅਤੇ ਤੈਨੂੰ ਭਰਮਪੂਰਣ ਅਤੇ ਕਾਲਪਨਿਕ ਚੀਜ਼ਾਂ ਦਾ ਪਿੱਛਾ ਨਹੀਂ ਕਰਨਾ ਚਾਹੀਦਾ। ਇਸ ਤਰੀਕੇ ਨਾਲ ਵਿਵਹਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ, ਅਤੇ, ਇਸ ਤੋਂ ਇਲਾਵਾ, ਅਜਿਹੇ ਜੀਵਨ ਦਾ ਕੋਈ ਅਰਥ ਨਹੀਂ। ਕਿਉਂਕਿ ਤੇਰੀ ਖੋਜ ਅਤੇ ਜੀਵਨ ਕੇਵਲ ਝੂਠ ਅਤੇ ਧੋਖੇ ਦਰਮਿਆਨ ਹੀ ਬੀਤੇ ਹਨ, ਅਤੇ ਕਿਉਂਕਿ ਤੂੰ ਉਨ੍ਹਾਂ ਚੀਜ਼ਾਂ ਦਾ ਪਿੱਛਾ ਨਹੀਂ ਕਰਦਾ ਜਿਨ੍ਹਾਂ ਦੀ ਅਹਿਮੀਅਤ ਅਤੇ ਮਹੱਤਵ ਹੈ, ਤੂੰ ਜੋ ਚੀਜ਼ਾਂ ਪ੍ਰਾਪਤ ਕਰਦਾ ਹੈਂ, ਉਹ ਸਿਰਫ਼ ਬੇਤੁਕੇ ਤਰਕ ਅਤੇ ਸਿੱਖਿਆਵਾਂ ਹਨ ਜੋ ਕਿ ਸੱਚਾਈ ਨਹੀਂ ਹੈ। ਅਜਿਹੀਆਂ ਗੱਲਾਂ ਦਾ ਤੇਰੀ ਹੋਂਦ ਦੇ ਮਹੱਤਵ ਅਤੇ ਅਹਿਮੀਅਤ ਨਾਲ ਕੋਈ ਸੰਬੰਧ ਨਹੀਂ ਹੈ, ਅਤੇ ਇਹ ਤੈਨੂੰ ਸਿਰਫ਼ ਇੱਕ ਖੋਖਲੇ ਖੇਤਰ ਵਿੱਚ ਲਿਆ ਸਕਦਾ ਹੈ। ਇਸ ਤਰ੍ਹਾਂ, ਤੇਰਾ ਪੂਰਾ ਜੀਵਨ ਬਿਨਾਂ ਕਿਸੇ ਅਹਿਮੀਅਤ ਜਾਂ ਅਰਥ ਦੇ ਹੋਏਗਾ—ਅਤੇ ਜੇ ਅਰਥਪੂਰਣ ਜੀਵਨ ਦਾ ਖੋਜੀ ਨਹੀਂ ਬਣਦਾ, ਤਾਂ ਤੂੰ ਸੌ ਸਾਲ ਤਕ ਜੀ ਸਕਦਾ ਹੈਂ ਅਤੇ ਇਸਦਾ ਕੋਈ ਫਾਇਦਾ ਨਹੀਂ ਹੋਏਗਾ। ਉਸ ਨੂੰ ਮਨੁੱਖੀ ਜੀਵਨ ਕਿਵੇਂ ਕਿਹਾ ਜਾ ਸਕਦਾ ਹੈ? ਕੀ ਇਹ ਅਸਲ ਵਿੱਚ ਇੱਕ ਜਾਨਵਰ ਦਾ ਜੀਵਨ ਨਹੀਂ ਹੈ? ਇਸੇ ਤਰ੍ਹਾਂ, ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਰਾਹ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ, ਫਿਰ ਵੀ ਪਰਮੇਸ਼ੁਰ ਦੀ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜੋ ਕਿ ਦਿਖਾਈ ਦੇ ਸਕਦਾ ਹੈ ਅਤੇ ਇਸ ਦੀ ਬਜਾਏ ਅਦ੍ਰਿਸ਼ ਅਤੇ ਖਿਆਲੀ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਤਾਂ ਕੀ ਅਜਿਹੀ ਖੋਜ ਹੋਰ ਵੀ ਜ਼ਿਆਦਾ ਵਿਅਰਥ ਨਹੀਂ ਹੈ? ਅੰਤ ਵਿੱਚ, ਤੇਰੀ ਖੋਜ ਤਬਾਹੀ ਦਾ ਢੇਰ ਬਣ ਜਾਏਗੀ। ਤੇਰੇ ਲਈ ਅਜਿਹੀ ਖੋਜ ਦਾ ਕੀ ਲਾਭ ਹੈ? ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਸਿਰਫ਼ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਦਾ ਹੈ ਜਿਨ੍ਹਾਂ ਨੂੰ ਦੇਖ ਜਾਂ ਛੋਹ ਨਹੀਂ ਸਕਦਾ, ਚੀਜ਼ਾਂ ਜੋ ਕਿ ਬੇਹੱਦ ਰਹੱਸਮਈ ਅਤੇ ਹੈਰਾਨੀਜਨਕ ਹਨ, ਅਤੇ ਜੋ ਮਨੁੱਖ ਦੀ ਕਲਪਨਾ ਤੋਂ ਪਰੇ ਅਤੇ ਨਾਸਵਾਨ ਮਨੁੱਖਾਂ ਦੀ ਪਹੁੰਚ ਤੋਂ ਬਾਹਰ ਹਨ। ਇਹ ਚੀਜ਼ਾਂ ਜਿੰਨੀਆਂ ਯਥਾਰਥਹੀਣ ਹੁੰਦੀਆਂ ਹਨ, ਉਨ੍ਹਾਂ ਦਾ ਲੋਕਾਂ ਦੁਆਰਾ ਉੰਨਾ ਹੀ ਜ਼ਿਆਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਅਤੇ ਇੱਥੋਂ ਤਕ ਕਿ ਲੋਕ ਬਾਕੀ ਸਭ ਕੁਝ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦਾ ਪਿੱਛਾ ਵੀ ਕਰਦੇ ਹਨ। ਉਹ ਜਿੰਨੀਆਂ ਯਥਾਰਥਹੀਣ ਹੁੰਦੀਆਂ ਹਨ, ਉੰਨਾ ਹੀ ਜ਼ਿਆਦਾ ਲੋਕ ਉਨ੍ਹਾਂ ਦੀ ਪੜਤਾਲ ਕਰਦੇ ਹਨ ਅਤੇ ਵਿਸ਼ਲੇਸ਼ਣ ਕਰਦੇ ਹਨ, ਇੱਥੋਂ ਤਕ ਕਿ ਉਨ੍ਹਾਂ ਬਾਰੇ ਆਪਣੇ ਖੁਦ ਦੇ ਵਿਆਪਕ ਵਿਚਾਰ ਬਣਾਉਣ ਦੀ ਹੱਦ ਤਕ ਪਹੁੰਚ ਜਾਂਦੇ ਹਨ। ਇਸਦੇ ਉਲਟ, ਚੀਜ਼ਾਂ ਜਿੰਨੀਆਂ ਅਸਲੀ ਹੁੰਦੀਆਂ ਹਨ, ਲੋਕ ਉਨ੍ਹਾਂ ਪ੍ਰਤੀ ਉੰਨਾ ਹੀ ਜ਼ਿਆਦਾ ਇਨਕਾਰੀ ਹੁੰਦੇ ਹਨ; ਉਹ ਬਸ ਉਹਨਾਂ ਨੂੰ ਹੀਣ ਸਮਝਦੇ ਹਨ, ਅਤੇ ਉਨ੍ਹਾਂ ਦਾ ਅਪਮਾਨ ਵੀ ਕਰਦੇ ਹਨ। ਕੀ ਇਹ ਸਪਸ਼ਟ ਰੂਪ ਵਿੱਚ ਉਸ ਅਸਲੀ ਕੰਮ ਜੋ ਮੈਂ ਅੱਜ ਕਰਦਾ ਹਾਂ ਪ੍ਰਤੀ ਤੁਹਾਡਾ ਰਵੱਈਆ ਨਹੀਂ ਹੈ? ਅਜਿਹੀਆਂ ਚੀਜ਼ਾਂ ਜਿੰਨੀਆਂ ਅਸਲੀ ਹੁੰਦੀਆਂ ਹਨ, ਉੰਨਾ ਹੀ ਤੁਸੀਂ ਉਨ੍ਹਾਂ ਖ਼ਿਲਾਫ਼ ਪੱਖਪਾਤੀ ਹੁੰਦੇ ਹੋ। ਤੁਸੀਂ ਉਨ੍ਹਾਂ ਦੀ ਘੋਖ ਕਰਨ ਲਈ ਸਮਾਂ ਨਹੀਂ ਕੱਢਦੇ, ਪਰ ਬਸ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹੋ; ਤੁਸੀਂ ਇਨ੍ਹਾਂ ਅਸਲੀ, ਘੱਟ-ਮਿਆਰੀ ਜ਼ਰੂਰਤਾਂ ਨੂੰ ਨੀਵਾਂ ਸਮਝਦੇ ਹੋ, ਅਤੇ ਇੱਥੋਂ ਤਕ ਕਿ ਇਸ ਪਰਮੇਸ਼ੁਰ, ਜੋ ਕਿ ਸਭ ਤੋਂ ਅਸਲੀ ਹੈ, ਬਾਰੇ ਅਣਗਿਣਤ ਧਾਰਣਾਵਾਂ ਪਾਲ ਲੈਂਦੇ ਹੋ, ਅਤੇ ਉਸ ਦੀ ਅਸਲੀਅਤ ਅਤੇ ਸਧਾਰਣਤਾ ਨੂੰ ਪ੍ਰਵਾਨ ਕਰਨ ਦੇ ਅਸਮਰੱਥ ਹੁੰਦੇ ਹਨ। ਇਸ ਤਰ੍ਹਾਂ, ਕੀ ਤੁਸੀਂ ਅਸਪਸ਼ਟ ਵਿਸ਼ਵਾਸ ਨਹੀਂ ਰੱਖਦੇ? ਤੁਹਾਡਾ ਅਤੀਤ ਦੇ ਸਮਿਆਂ ਦੇ ਖਿਆਲੀ ਪਰਮੇਸ਼ੁਰ ਵਿੱਚ ਅਟੁੱਟ ਵਿਸ਼ਵਾਸ ਹੈ, ਅਤੇ ਅੱਜ ਦੇ ਅਸਲੀ ਪਰਮੇਸ਼ੁਰ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕੀ ਇਹ ਇਸ ਲਈ ਨਹੀਂ ਹੈ ਕਿਉਂਕਿ ਕੱਲ੍ਹ ਦਾ ਪਰਮੇਸ਼ੁਰ ਅਤੇ ਅੱਜ ਦਾ ਪਰਮੇਸ਼ੁਰ ਦੋ ਵੱਖ-ਵੱਖ ਯੁਗਾਂ ਤੋਂ ਹਨ? ਕੀ ਇਹ ਇਸ ਲਈ ਵੀ ਨਹੀਂ ਹੈ ਕਿਉਂਕਿ ਕੱਲ੍ਹ ਦਾ ਪਰਮੇਸ਼ੁਰ ਸਵਰਗ ਦਾ ਉੱਚਾ ਪਰਮੇਸ਼ੁਰ ਹੈ, ਜਦਕਿ ਅੱਜ ਦਾ ਪਰਮੇਸ਼ੁਰ ਧਰਤੀ ’ਤੇ ਰਹਿਣ ਵਾਲਾ ਛੋਟਾ ਜਿਹਾ ਮਨੁੱਖ ਹੈ? ਇਸ ਤੋਂ ਇਲਾਵਾ, ਕੀ ਇਹ ਇਸ ਲਈ ਨਹੀਂ ਹੈ, ਕਿਉਂਕਿ ਮਨੁੱਖ ਦੁਆਰਾ ਉਪਾਸਨਾ ਕੀਤਾ ਜਾਣ ਵਾਲਾ ਪਰਮੇਸ਼ੁਰ ਉਸ ਦੀਆਂ ਆਪਣੀਆਂ ਧਾਰਣਾਵਾਂ ਰਾਹੀਂ ਉਤਪੰਨ ਕੀਤਾ ਗਿਆ ਹੈ, ਜਦਕਿ ਅੱਜ ਦਾ ਪਰਮੇਸ਼ੁਰ, ਧਰਤੀ ’ਤੇ ਪੈਦਾ ਹੋਇਆ, ਅਸਲੀ ਸਰੀਰ ਹੈ? ਜਦੋਂ ਸਭ ਕੁਝ ਕਹਿ ਅਤੇ ਕਰ ਲਿਆ ਗਿਆ ਹੈ, ਕੀ ਇਹ ਇਸ ਲਈ ਨਹੀਂ ਹੈ ਕਿਉਂਕਿ ਅੱਜ ਦਾ ਪਰਮੇਸ਼ੁਰ ਇੰਨਾ ਅਸਲੀ ਹੈ ਕਿ ਮਨੁੱਖ ਉਸ ਦੇ ਪਿੱਛੇ ਨਹੀਂ ਚਲਦਾ? ਇਸ ਲਈ ਅੱਜ ਦਾ ਪਰਮੇਸ਼ੁਰ ਲੋਕਾਂ ਨੂੰ ਜੋ ਕਰਨ ਲਈ ਕਹਿੰਦਾ ਹੈ ਉਹੀ ਸਪਸ਼ਟ ਰੂਪ ਵਿੱਚ ਉਹ ਹੈ ਜਿਸ ਨੂੰ ਕਰਨ ਵਿੱਚ ਲੋਕ ਸਭ ਤੋਂ ਜ਼ਿਆਦਾ ਅਣਇੱਛੁਕ ਹਨ, ਅਤੇ ਜਿਹੜਾ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਾਉਂਦਾ ਹੈ? ਕੀ ਇਹ ਲੋਕਾਂ ਲਈ ਚੀਜ਼ਾਂ ਨੂੰ ਮੁਸ਼ਕਿਲ ਨਹੀਂ ਬਣਾ ਰਿਹਾ ਹੈ? ਕੀ ਇਹ ਲੋਕਾਂ ਦੇ ਜ਼ਖਮ ਨਹੀਂ ਛੇੜਦਾ ਹੈ? ਇਸ ਤਰ੍ਹਾਂ, ਬਹੁਤ ਸਾਰੇ ਲੋਕ ਸੱਚੇ ਪਰਮੇਸ਼ੁਰ, ਵਿਹਾਰਕ ਪਰਮੇਸ਼ੁਰ ਦਾ ਪਿੱਛਾ ਨਹੀਂ ਕਰਦੇ, ਅਤੇ ਇਸ ਤਰ੍ਹਾਂ ਉਹ ਦੇਹਧਾਰੀ ਪਰਮੇਸ਼ੁਰ ਦੇ ਦੁਸ਼ਮਣ ਬਣ ਜਾਂਦੇ ਹਨ, ਕਹਿਣ ਦਾ ਭਾਵ ਇਹ ਕਿ ਉਹ ਮਸੀਹ-ਵਿਰੋਧੀ ਬਣ ਜਾਂਦੇ ਹਨ। ਕੀ ਇਹ ਸਪਸ਼ਟ ਤੱਥ ਨਹੀਂ ਹੈ?। ਅਤੀਤ ਵਿੱਚ, ਪਰਮੇਸ਼ੁਰ ਨੇ ਜਦੋਂ ਅਜੇ ਦੇਹ ਧਾਰਣ ਕਰਨੀ ਸੀ ਤਾਂ ਤੂੰ ਕੋਈ ਧਾਰਮਿਕ ਵਿਅਕਤੀ, ਜਾਂ ਇੱਕ ਭਗਤ ਵਿਸ਼ਵਾਸੀ ਹੋ ਸਕਦਾ ਸੀ। ਪਰਮੇਸ਼ੁਰ ਦੇ ਦੇਹ ਧਾਰਣ ਕਰਨ ਮਗਰੋਂ, ਅਜਿਹੇ ਕਈ ਧਾਰਮਿਕ ਵਿਸ਼ਵਾਸੀ ਅਣਜਾਣਪੁਣੇ ਵਿੱਚ ਮਸੀਹ-ਵਿਰੋਧੀ ਬਣ ਗਏ। ਕੀ ਤੈਨੂੰ ਪਤਾ ਹੈ ਕਿ ਇੱਥੇ ਕੀ ਹੋ ਰਿਹਾ ਹੈ? ਪਰਮੇਸ਼ੁਰ ਵਿੱਚ ਤੇਰੇ ਵਿਸ਼ਵਾਸ ਵਿੱਚ ਤੂੰ ਸੱਚਾਈ ’ਤੇ ਧਿਆਨ ਕੇਂਦਰਿਤ ਨਹੀਂ ਕਰਦਾ ਜਾਂ ਸੱਚਾਈ ਦੀ ਖੋਜ ਨਹੀਂ ਕਰਦਾ, ਪਰ ਇਸ ਦੀ ਬਜਾਏ ਝੂਠ ’ਤੇ ਯਕੀਨ ਕਰ ਲੈਂਦਾ ਹੈਂ—ਕੀ ਇਹ ਦੇਹਧਾਰੀ ਪਰਮੇਸ਼ੁਰ ਪ੍ਰਤੀ ਤੇਰੀ ਦੁਸ਼ਮਣੀ ਦਾ ਸਭ ਤੋਂ ਸਪਸ਼ਟ ਸ੍ਰੋਤ ਨਹੀਂ ਹੈ? ਦੇਹਧਾਰੀ ਪਰਮੇਸ਼ੁਰ ਨੂੰ ਮਸੀਹ ਕਿਹਾ ਜਾਂਦਾ ਹੈ, ਤਾਂ ਕੀ ਉਹ ਸਾਰੇ ਜੋ ਦੇਹਧਾਰੀ ਪਰਮੇਸ਼ੁਰ ਤੇ ਵਿਸ਼ਵਾਸ ਨਹੀਂ ਕਰਦੇ ਮਸੀਹ-ਵਿਰੋਧੀ ਨਹੀਂ ਹਨ? ਤਾਂ ਕੀ ਜਿਸ ਵਿੱਚ ਤੂੰ ਵਿਸ਼ਵਾਸ ਕਰਦਾ ਹੈਂ ਅਤੇ ਅਤੇ ਜਿਸ ਨੂੰ ਪਿਆਰ ਕਰਦਾ ਹੈਂ, ਉਹ ਸੱਚਮੁੱਚ ਇਹੀ ਦੇਹਧਾਰੀ ਪਰਮੇਸ਼ੁਰ ਹੈ? ਕੀ ਇਹ ਸੱਚਮੁੱਚ ਜੀਵਿਤ, ਸਾਹ ਲੈਂਦਾ ਪਰਮੇਸ਼ੁਰ ਹੈ ਜੋ ਕਿ ਸਭ ਤੋਂ ਅਸਲ ਅਤੇ ਅਸਾਧਾਰਣ ਰੂਪ ਵਿੱਚ ਆਮ ਹੈ? ਤੇਰੀ ਖੋਜ ਦਾ, ਅਸਲ ਉਦੇਸ਼, ਕੀ ਹੈ? ਕੀ ਇਹ ਸਵਰਗ ਵਿੱਚ ਹੈ ਜਾਂ ਧਰਤੀ ’ਤੇ? ਕੀ ਇਹ ਧਾਰਣਾ ਹੈ ਜਾਂ ਸੱਚਾਈ? ਕੀ ਇਹ ਪਰਮੇਸ਼ੁਰ ਹੈ ਜਾਂ ਇਹ ਕੋਈ ਅਲੌਕਿਕ ਸ਼ਕਤੀ? ਦਰਅਸਲ, ਸੱਚਾਈ ਜੀਵਨ ਦੀਆਂ ਕਹਾਵਤਾਂ ਵਿੱਚੋਂ ਸਭ ਤੋਂ ਸੱਚੀ ਹੈ, ਅਤੇ ਸਾਰੀ ਮਨੁੱਖਜਾਤੀ ਦਰਮਿਆਨ ਅਜਿਹੀਆਂ ਕਹਾਵਤਾਂ ਵਿੱਚੋਂ ਸਰਬਉੱਚ ਹੈ। ਕਿਉਂਕਿ ਇਹ ਜ਼ਰੂਰਤ ਹੈ ਕਿ ਪਰਮੇਸ਼ੁਰ ਮਨੁੱਖ ਨੂੰ ਬਣਾਉਂਦਾ ਹੈ, ਅਤੇ ਪਰਮੇਸ਼ੁਰ ਦੁਆਰਾ ਨਿੱਜੀ ਤੌਰ ’ਤੇ ਕੀਤਾ ਜਾਣ ਵਾਲਾ ਕੰਮ ਹੈ, ਇਸ ਲਈ ਇਸ ਨੂੰ “ਜੀਵਨ ਦੀ ਕਹਾਵਤ” ਕਿਹਾ ਜਾਂਦਾ ਹੈ। ਇਹ ਕਹਾਵਤ ਕਿਸੇ ਚੀਜ਼ ਦਾ ਸਾਰ ਨਹੀਂ ਹੈ, ਅਤੇ ਨਾ ਹੀ ਕਿਸੇ ਮਹਾਨ ਸ਼ਖਸੀਅਤ ਵੱਲੋਂ ਦਿੱਤਾ ਗਿਆ ਕੋਈ ਪ੍ਰਸਿੱਧ ਹਵਾਲਾ ਹੈ। ਇਸ ਦੀ ਬਜਾਏ, ਇਹ ਅਕਾਸ਼ ਅਤੇ ਧਰਤੀ ਅਤੇ ਸਾਰੀਆਂ ਚੀਜ਼ਾਂ ਦੇ ਮਾਲਕ ਤੋਂ ਮਨੁੱਖਜਾਤੀ ਲਈ ਬਾਣੀ ਹੈ; ਇਹ ਇਨਸਾਨ ਦੁਆਰਾ ਨਿਚੋੜ ਕੱਢੇ ਗਏ ਕੁਝ ਵਚਨ ਨਹੀਂ ਹਨ, ਸਗੋਂ ਪਰਮੇਸ਼ੁਰ ਦਾ ਸੁਭਾਵਕ ਜੀਵਨ ਹੈ। ਅਤੇ ਇਸ ਲਈ ਕਿਹਾ ਜਾਂਦਾ ਹੈ “ਜੀਵਨ ਦੀਆਂ ਸਾਰੀਆਂ ਕਹਾਵਤਾਂ ਵਿੱਚੋਂ ਸਰਬਉੱਚ”। ਲੋਕਾਂ ਦੀ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੀ ਖੋਜ ਉਨ੍ਹਾਂ ਦੇ ਫ਼ਰਜ਼ ਦੀ ਕਾਰਗੁਜ਼ਾਰੀ ਹੈ—ਅਰਥਾਤ, ਇਹ ਪਰਮੇਸ਼ੁਰ ਦੀ ਮੰਗ ਨੂੰ ਸੰਤੁਸ਼ਟ ਕਰਨ ਦੀ ਖੋਜ ਹੈ। ਇਸ ਮੰਗ ਦਾ ਸਾਰ ਮਨੁੱਖ ਦੁਆਰਾ ਪ੍ਰਾਪਤ ਕੀਤੀ ਜਾ ਸਕਣ ਵਾਲੀ ਖੋਖਲੀ ਸਿੱਖਿਆ ਦੇ ਬਜਾਏ ਸਾਰੀਆਂ ਸੱਚਾਈਆਂ ਵਿੱਚੋਂ ਸਭ ਤੋਂ ਸੱਚਾ ਹੈ। ਜੇ ਤੇਰੀ ਖੋਜ ਸਿਰਫ਼ ਸਿੱਖਿਆ ਹੈ, ਹੋਰ ਕੁਝ ਨਹੀਂ ਅਤੇ ਉਸ ਵਿੱਚ ਕੋਈ ਸੱਚਾਈ ਨਹੀਂ ਹੈ, ਤਾਂ ਕੀ ਤੂੰ ਸੱਚਾਈ ਦੇ ਖ਼ਿਲਾਫ਼ ਬਗਾਵਤ ਨਹੀਂ ਕਰਦਾ? ਕੀ ਤੂੰ ਕੋਈ ਉਹ ਨਹੀਂ ਹੈ ਜੋ ਸੱਚਾਈ ’ਤੇ ਹਮਲਾ ਕਰਦਾ ਹੈਂ? ਅਜਿਹਾ ਕੋਈ ਵੀ ਵਿਅਕਤੀ ਉਹ ਕਿਵੇਂ ਬਣ ਸਕਦਾ ਹੈ ਜੋ ਪਰਮੇਸ਼ੁਰ ਨਾਲ ਪਿਆਰ ਕਰਨਾ ਚਾਹੁੰਦਾ ਹੈ? ਲੋਕ ਜੋ ਅਸਲੀਅਤ ਤੋਂ ਬਿਨਾਂ ਹੁੰਦੇ ਹਨ ਉਹ ਹਨ ਜੋ ਸੱਚਾਈ ਨੂੰ ਧੋਖਾ ਦਿੰਦੇ ਹਨ, ਅਤੇ ਉਹ ਸਭ ਸੁਭਾਵਕ ਤੌਰ ’ਤੇ ਹੀ ਬਾਗੀ ਹੁੰਦੇ ਹਨ!

ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੂੰ ਕਿਵੇਂ ਖੋਜਦਾ ਹੈਂ, ਤੈਨੂੰ ਸਾਰੀਆਂ ਗੱਲਾਂ ਦੇ ਇਲਾਵਾ, ਉਸ ਕੰਮ ਨੂੰ ਸਮਝਣਾ ਚਾਹੀਦਾ ਹੈ ਜੋ ਪਰਮੇਸ਼ੁਰ ਅੱਜ ਕਰਦਾ ਹੈ, ਅਤੇ ਤੈਨੂੰ ਉਸ ਦੇ ਕੰਮ ਦੇ ਮਹੱਤਵ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ। ਤੇਰੇ ਲਈ ਇਹ ਸਮਝਣਾ ਅਤੇ ਜਾਣਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਜਦੋਂ ਆਪਣੇ ਅੰਤ ਦੇ ਦਿਨਾਂ ਵਿੱਚ ਆਉਂਦਾ ਹੈ ਤਾਂ ਉਹ ਕੀ ਕੰਮ ਲਿਆਉਂਦਾ ਹੈ, ਉਹ ਕੀ ਸੁਭਾਅ ਲਿਆਉਂਦਾ ਹੈ, ਅਤੇ ਇਨਸਾਨ ਵਿੱਚ ਕੀ ਮੁਕੰਮਲ ਬਣਾਇਆ ਜਾਏਗਾ। ਜੇ ਤੂੰ ਉਸ ਕੰਮ ਬਾਰੇ ਜਾਣਦਾ ਜਾਂ ਸਮਝਦਾ ਨਹੀਂ ਹੈਂ ਜੋ ਉਹ ਦੇਹਧਾਰੀ ਹੋ ਕੇ ਕਰਨ ਲਈ ਆਇਆ ਹੈ, ਤਾਂ ਤੂੰ ਉਸ ਦੀ ਇੱਛਾ ਨੂੰ ਕਿਵੇਂ ਸਮਝ ਸਕਦਾ ਹੈ, ਅਤੇ ਤੂੰ ਉਸ ਦਾ ਨਜ਼ਦੀਕੀ ਕਿਵੇਂ ਬਣ ਸਕਦਾ ਹੈਂ? ਅਸਲ ਵਿੱਚ, ਪਰਮੇਸ਼ੁਰ ਦਾ ਨਜ਼ਦੀਕੀ ਬਣਨਾ ਮੁਸ਼ਕਲ ਨਹੀਂ ਹੈ, ਪਰ ਇਹ ਆਸਾਨ ਵੀ ਨਹੀਂ ਹੈ। ਜੇ ਲੋਕ ਇਸ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਨ ਅਤੇ ਵਿਹਾਰ ਵਿੱਚ ਲਿਆ ਸਕਦੇ ਹਨ, ਤਾਂ ਇਹ ਆਸਾਨ ਬਣ ਜਾਂਦਾ ਹੈ; ਜੇ ਲੋਕ ਇਸ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਤਾਂ ਇਹ ਬਹੁਤ ਮੁਸ਼ਕਲ ਬਣ ਜਾਂਦਾ ਹੈ, ਅਤੇ ਇਸ ਦੇ ਇਲਾਵਾ, ਉਨ੍ਹਾਂ ਦੀ ਖੋਜ ਦੇ ਉਨ੍ਹਾਂ ਨੂੰ ਅਸਪਸ਼ਟਤਾ ਵੱਲ ਲਿਜਾਣ ਦੀ ਸੰਭਾਵਨਾ ਹੋ ਜਾਂਦੀ ਹੈ। ਜੇ, ਪਰਮੇਸ਼ੁਰ ਦੀ ਖੋਜ ਵਿੱਚ, ਲੋਕਾਂ ਕੋਲ ਖੜ੍ਹੇ ਹੋਣ ਲਈ ਉਨ੍ਹਾਂ ਦੀ ਆਪਣੀ ਸਥਿਤੀ ਨਹੀਂ ਹੁੰਦੀ, ਅਤੇ ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਿਸ ਸੱਚਾਈ ’ਤੇ ਪੱਕੇ ਰਹਿਣਾ ਚਾਹੀਦਾ ਹੈ, ਤਾਂ ਇਸ ਦਾ ਅਰਥ ਹੈ ਕਿ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ, ਅਤੇ ਇਸ ਲਈ ਉਨ੍ਹਾਂ ਲਈ ਮਜ਼ਬੂਤੀ ਨਾਲ ਖੜ੍ਹੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਅੱਜ, ਬਹੁਤ ਲੋਕ ਅਜਿਹੇ ਹਨ ਜੋ ਸੱਚਾਈ ਨੂੰ ਨਹੀਂ ਸਮਝਦੇ, ਜੋ ਚੰਗੇ ਅਤੇ ਬੁਰੇ ਦਰਮਿਆਨ ਫ਼ਰਕ ਨਹੀਂ ਕਰ ਸਕਦੇ ਜਾਂ ਇਹ ਨਹੀਂ ਦੱਸ ਸਕਦੇ ਕਿ ਕਿਸ ਚੀਜ਼ ਨੂੰ ਪਿਆਰ ਕਰਨਾ ਹੈ ਜਾਂ ਨਫ਼ਰਤ ਕਰਨੀ ਹੈ। ਅਜਿਹੇ ਲੋਕ ਮੁਸ਼ਕਲ ਨਾਲ ਹੀ ਦ੍ਰਿੜ੍ਹ ਰਹਿ ਸਕਦੇ ਹਨ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੀ ਕੁੰਜੀ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਯੋਗ ਹੋਣ, ਪਰਮੇਸ਼ੁਰ ਦੀ ਇੱਛਾ ਦਾ ਧਿਆਨ ਕਰਨ, ਮਨੁੱਖ ਤੇ ਪਰਮੇਸ਼ੁਰ ਦੇ ਕੰਮ ਬਾਰੇ ਜਾਣਨ ਜਦੋਂ ਉਹ ਦੇਹ ਧਾਰਣ ਕਰਦਾ ਹੈ ਅਤੇ ਉਸ ਦੁਆਰਾ ਬੋਲੇ ਗਏ ਸਿਧਾਂਤਾਂ ਵਿੱਚ ਹੈ। ਭੀੜਾਂ ਦੇ ਪਿੱਛੇ ਨਾ ਤੁਰ। ਤੂੰ ਜਿਸ ਚੀਜ਼ ਵਿੱਚ ਵੀ ਪ੍ਰਵੇਸ਼ ਕਰਦਾ ਹੈਂ ਉਹਦੇ ਲਈ ਤੇਰੇ ਅਸੂਲ ਹੋਣੇ ਚਾਹੀਦੇ ਹਨ ਅਤੇ ਤੈਨੂੰ ਉਨ੍ਹਾਂ ’ਤੇ ਅਡਿੱਗ ਰਹਿਣਾ ਚਾਹੀਦਾ ਹੈ। ਤੇਰੇ ਅੰਦਰ ਦੀਆਂ ਉਨ੍ਹਾਂ ਚੀਜ਼ਾਂ, ਜੋ ਪਰਮੇਸ਼ੁਰ ਦੇ ਗਿਆਨ ਦੁਆਰਾ ਤੈਨੂੰ ਮਿਲੀਆਂ ਹਨ, ’ਤੇ ਪੱਕੇ ਰਹਿਣ ਨਾਲ ਤੈਨੂੰ ਮਦਦ ਮਿਲੇਗੀ। ਜੇ ਤੂੰ ਅਜਿਹਾ ਨਹੀਂ ਕਰਦਾ ਤਾਂ, ਤੂੰ ਅੱਜ ਇੱਕ ਰਾਹ ਵੱਲ ਮੁੜੇਂਗਾ, ਕੱਲ੍ਹ ਦੂਜੇ ਪਾਸੇ ਜਾਏਂਗਾ, ਅਤੇ ਤੂੰ ਕਦੇ ਵੀ ਕੁਝ ਸੱਚਾ ਪ੍ਰਾਪਤ ਨਹੀਂ ਕਰ ਸਕੇਂਗਾ। ਇਸ ਤਰ੍ਹਾਂ ਦੇ ਬਣਨ ਨਾਲ ਤੇਰੇ ਆਪਣੇ ਜੀਵਨ ਲਈ ਵੀ ਕੋਈ ਲਾਭ ਨਹੀਂ ਹੋਏਗਾ। ਉਹ ਜੋ ਸੱਚਾਈ ਨੂੰ ਨਹੀਂ ਸਮਝਦੇ ਹਨ ਹਮੇਸ਼ਾ ਦੂਜਿਆਂ ਦੇ ਪਿੱਛੇ ਚੱਲਦੇ ਹਨ: ਜੇ ਲੋਕ ਕਹਿੰਦੇ ਹਨ ਕਿ ਇਹ ਪਵਿੱਤਰ ਆਤਮਾ ਦਾ ਕੰਮ ਹੈ, ਤਾਂ ਤੂੰ ਵੀ ਕਹਿੰਦਾ ਹੈ ਇਹ ਪਵਿੱਤਰ ਆਤਮਾ ਦਾ ਕੰਮ ਹੈ; ਜੇ ਲੋਕ ਕਹਿੰਦੇ ਹਨ ਇਹ ਦੁਸ਼ਟ ਆਤਮਾ ਦਾ ਕੰਮ ਹੈ, ਤਾਂ ਤੂੰ ਵੀ ਸ਼ੱਕ ਵਿੱਚ ਪੈ ਜਾਂਦਾ ਹੈ, ਜਾਂ ਤੂੰ ਵੀ ਕਹਿੰਦਾ ਹੈ ਕਿ ਇਹ ਦੁਸ਼ਟ ਆਤਮਾ ਦਾ ਕੰਮ ਹੈ। ਤੂੰ ਹਮੇਸ਼ਾ ਦੂਜਿਆਂ ਦੇ ਕਹੇ ਵਚਨਾਂ ਨੂੰ ਤੋਤੇ ਵਾਂਗ ਰਟਦਾ ਹੈਂ, ਅਤੇ ਖੁਦ ਕਿਸੇ ਵੀ ਚੀਜ਼ ਵਿੱਚ ਫ਼ਰਕ ਕਰਨ ਦੇ ਅਸਮਰੱਥ ਹੈਂ, ਨਾ ਹੀ ਤੂੰ ਆਪਣੇ ਬਾਰੇ ਸੋਚਣ ਦੇ ਕਾਬਿਲ ਹੈਂ। ਇਹ ਉਹ ਹੈ ਜਿਸ ਦਾ ਕੋਈ ਆਪਣਾ ਦ੍ਰਿਸ਼ਟੀਕੋਣ ਨਹੀਂ ਹੈ, ਜੋ ਫ਼ਰਕ ਕਰਨ ਦੇ ਅਸਮਰੱਥ ਹੈ—ਅਜਿਹਾ ਵਿਅਕਤੀ ਇੱਕ ਬੇਕਾਰ ਅਭਾਗਾ ਹੈ! ਤੂੰ ਹਮੇਸ਼ਾ ਦੂਜਿਆਂ ਦੇ ਕਹੇ ਵਚਨਾਂ ਨੂੰ ਦੁਹਰਾਉਂਦਾ ਹੈਂ: ਅੱਜ ਇਹ ਕਿਹਾ ਜਾਂਦਾ ਹੈ ਕਿ ਇਹ ਪਵਿੱਤਰ ਆਤਮਾ ਦਾ ਕੰਮ ਹੈ, ਪਰ ਸੰਭਾਵਨਾ ਹੈ ਕਿ ਇੱਕ ਦਿਨ ਕੋਈ ਕਹੇਗਾ ਕਿ ਇਹ ਪਵਿੱਤਰ ਆਤਮਾ ਦਾ ਕੰਮ ਨਹੀਂ ਹੈ, ਅਤੇ ਇਹ ਵੀ ਕਿ ਦਰਅਸਲ ਇਹ ਮਨੁੱਖ ਦੇ ਕਰਮ ਹਨ ਕੁਝ ਹੋਰ ਨਹੀਂ—ਤੂੰ ਫਿਰ ਵੀ ਇਸ ਨੂੰ ਬੁੱਝ ਨਹੀਂ ਸਕਦਾ, ਅਤੇ ਜਦੋਂ ਤੂੰ ਇਸ ਨੂੰ ਦੂਜਿਆਂ ਦੁਆਰਾ ਕਿਹਾ ਜਾ ਰਿਹਾ ਦੇਖਦਾ ਹੈਂ, ਤੂੰ ਵੀ ਉਹੀ ਗੱਲ ਕਹਿੰਦਾ ਹੈਂ। ਇਹ ਅਸਲ ਵਿੱਚ ਪਵਿੱਤਰ ਆਤਮਾ ਦਾ ਕੰਮ ਹੈ, ਪਰ ਤੂੰ ਕਹਿੰਦਾ ਹੈਂ ਕਿ ਇਹ ਮਨੁੱਖ ਦਾ ਕੰਮ ਹੈ; ਕੀ ਤੂੰ ਉਨ੍ਹਾਂ ਵਿੱਚੋਂ ਇੱਕ ਨਹੀਂ ਬਣ ਗਿਆਂ ਹੈਂ ਜੋ ਪਵਿੱਤਰ ਆਤਮਾ ਦੇ ਕੰਮ ਦੇ ਖ਼ਿਲਾਫ਼ ਨਿੰਦਾ ਕਰਦੇ ਹਨ? ਇਸ ਵਿੱਚ, ਕੀ ਤੂੰ ਪਰਮੇਸ਼ੁਰ ਦਾ ਵਿਰੋਧ ਨਹੀਂ ਕੀਤਾ ਹੈ ਕਿਉਂਕਿ ਤੂੰ ਅੰਤਰ ਨਹੀਂ ਕਰ ਸਕਦਾ? ਸ਼ਾਇਦ ਕਿਸੇ ਦਿਨ ਕੋਈ ਮੂਰਖ ਪਰਗਟ ਹੋਏਗਾ ਜੋ ਕਹਿੰਦਾ ਹੈ, ”ਇਹ ਕਿਸੇ ਦੁਸ਼ਟ ਆਤਮਾ ਦਾ ਕੰਮ ਹੈ,” ਅਤੇ ਜਦੋਂ ਤੂੰ ਇਹ ਵਚਨ ਸੁਣੇਂਗਾ ਤਾਂ ਤੇਰਾ ਨੁਕਸਾਨ ਹੋਏਗਾ, ਅਤੇ ਇੱਕ ਵਾਰ ਫਿਰ ਤੂੰ ਦੂਜਿਆਂ ਦੇ ਵਚਨਾਂ ਵਿੱਚ ਬੱਝ ਜਾਏਂਗਾ। ਹਰ ਵਾਰ ਕੋਈ ਗੜਬੜ ਪੈਦਾ ਕਰ ਦਿੰਦਾ ਹੈ, ਤੂੰ ਆਪਣੇ ਨਜ਼ਰੀਏ ’ਤੇ ਸਥਿਰ ਰਹਿਣ ਦੇ ਅਸਮਰੱਥ ਹੋ ਜਾਂਦਾ ਹੈ, ਅਤੇ ਇਹ ਸਭ ਇਸ ਲਈ ਹੈ ਕਿਉਂਕਿ ਤੇਰੇ ਕੋਲ ਸੱਚਾਈ ਨਹੀਂ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਅਤੇ ਪਰਮੇਸ਼ੁਰ ਨੂੰ ਜਾਣਨ ਦੀ ਚਾਹ ਕਰਨਾ ਕੋਈ ਆਸਾਨ ਮਾਮਲਾ ਨਹੀਂ ਹੈ। ਇਹ ਚੀਜ਼ਾਂ ਬਸ ਇਕੱਠੇ ਹੋ ਕੇ ਅਤੇ ਪ੍ਰਚਾਰ ਸੁਣ ਕੇ ਪ੍ਰਾਪਤ ਨਹੀਂ ਹੋ ਸਕਦੀਆਂ, ਅਤੇ ਤੂੰ ਸਿਰਫ਼ ਉਤਸ਼ਾਹ ਦੁਆਰਾ ਸੰਪੂਰਨ ਨਹੀਂ ਹੋ ਸਕਦਾ। ਤੈਨੂੰ ਅਨੁਭਵ ਕਰਨਾ ਹੋਏਗਾ, ਅਤੇ ਜਾਣਨਾ ਹੋਏਗਾ, ਅਤੇ ਆਪਣੇ ਕਾਰਜਾਂ ਵਿੱਚ ਅਸੂਲਾਂ ’ਤੇ ਚੱਲਣਾ ਹੋਏਗਾ, ਅਤੇ ਪਵਿੱਤਰ ਆਤਮਾ ਦੇ ਕੰਮ ਦਾ ਲਾਭ ਪ੍ਰਾਪਤ ਕਰਨਾ ਹੋਏਗਾ। ਜਦੋਂ ਤੂੰ ਅਨੁਭਵਾਂ ਵਿੱਚੋਂ ਲੰਘ ਚੁੱਕੇਂਗਾ, ਤੂੰ ਕਈ ਚੀਜ਼ਾਂ ਵਿੱਚ ਅੰਤਰ ਕਰਨ ਦੇ ਯੋਗ ਹੋਏਂਗਾ—ਤੂੰ ਚੰਗੇ ਅਤੇ ਬੁਰੇ ਦਰਮਿਆਨ, ਧਾਰਮਿਕਤਾ ਅਤੇ ਦੁਸ਼ਟਤਾ ਦਰਮਿਆਨ, ਦੇਹ ਅਤੇ ਖੂਨ ਕੀ ਹੈ ਇਸ ਦਰਮਿਆਨ ਅਤੇ ਸੱਚਾਈ ਕੀ ਹੈ ਦਰਮਿਆਨ ਫ਼ਰਕ ਕਰਨ ਦੇ ਸਮਰੱਥ ਹੋਏਗਾ। ਤੈਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦਰਮਿਆਨ ਫ਼ਰਕ ਕਰਨ ਦੇ ਕਾਬਿਲ ਹੋਣਾ ਚਾਹੀਦਾ ਹੈ, ਅਤੇ ਇਹ ਸਭ ਕਰਨ ਵਿੱਚ, ਭਾਵੇਂ ਜੋ ਵੀ ਹਾਲਾਤ ਹੋਣ, ਤੂੰ ਕਦੇ ਗੁੰਮ ਨਹੀਂ ਹੋਏਂਗਾ। ਸਿਰਫ਼ ਇਹੀ ਤੇਰਾ ਅਸਲ ਰੁਤਬਾ ਹੈ।

ਪਰਮੇਸ਼ੁਰ ਦਾ ਕੰਮ ਜਾਣਨਾ ਕੋਈ ਆਸਾਨ ਮਾਮਲਾ ਨਹੀਂ ਹੈ। ਤੇਰੇ ਮਿਆਰ ਹੋਣੇ ਚਾਹੀਦੇ ਹਨ ਅਤੇ ਤੇਰੀ ਤਲਾਸ਼ ਵਿੱਚ ਉਦੇਸ਼ ਹੋਣਾ ਚਾਹੀਦਾ ਹੈ, ਤੈਨੂੰ ਇਹ ਜਾਣਨਾ ਚਾਹੀਦਾ ਹੈ ਕਿ ਸੱਚੇ ਰਾਹ ’ਤੇ ਕਿਵੇਂ ਚਲਣਾ ਹੈ, ਇਹ ਕਿਵੇਂ ਪਤਾ ਲਗਾਉਣਾ ਹੈ ਕਿ ਇਹ ਸੱਚਾ ਰਾਹ ਹੈ ਜਾਂ ਨਹੀਂ, ਅਤੇ ਕੀ ਇਹ ਪਰਮੇਸ਼ੁਰ ਦਾ ਕੰਮ ਹੈ ਜਾਂ ਨਹੀਂ। ਸੱਚੇ ਰਾਹ ਦੀ ਚਾਹ ਲਈ ਸਭ ਤੋਂ ਮੂਲ ਸਿਧਾਂਤ ਕੀ ਹੈ? ਤੈਨੂੰ ਇਹ ਦੇਖਣਾ ਹੋਏਗਾ ਕਿ ਇਸ ਸੱਚੇ ਰਾਹ ਵਿੱਚ ਪਵਿੱਤਰ ਆਤਮਾ ਦਾ ਕੰਮ ਹੈ ਜਾਂ ਨਹੀਂ, ਇਹ ਵਚਨ ਸੱਚਾਈ ਦਾ ਪ੍ਰਗਟਾਵਾ ਹਨ ਜਾਂ ਨਹੀਂ, ਕਿਸ ਦੀ ਗਵਾਹੀ ਦਿੱਤੀ ਜਾਣੀ ਚਾਹੀਦੀ ਹੈ, ਅਤੇ ਇਹ ਤੇਰੇ ਲਈ ਕੀ ਲਿਆ ਸਕਦਾ ਹੈ। ਸੱਚੇ ਰਾਹ ਅਤੇ ਝੂਠੇ ਰਾਹ ਦਰਮਿਆਨ ਫ਼ਰਕ ਕਰਨ ਲਈ ਮੂਲ ਜਾਣਕਾਰੀ ਦੇ ਕਈ ਪਹਿਲੂਆਂ ਦੀ ਲੋੜ ਹੁੰਦੀ ਹੈ, ਜਿਸ ਦਾ ਸਭ ਤੋਂ ਬੁਨਿਆਦੀ ਤੱਤ ਇਹ ਦੱਸਣਾ ਹੈ ਕਿ ਇਹ ਇਸ ਵਿੱਚ ਮੌਜੂਦ ਪਵਿੱਤਰ ਆਤਮਾ ਦਾ ਕੰਮ ਹੈ ਜਾਂ ਨਹੀਂ। ਕਿਉਂਕਿ ਪਰਮੇਸ਼ੁਰ ਵਿੱਚ ਲੋਕਾਂ ਦੇ ਵਿਸ਼ਵਾਸ ਦਾ ਆਧਾਰ ਪਰਮੇਸ਼ੁਰ ਦੇ ਆਤਮਾ ਵਿੱਚ ਵਿਸ਼ਵਾਸ ਹੈ, ਅਤੇ ਇੱਥੋਂ ਤਕ ਕਿ ਦੇਹਧਾਰੀ ਪਰਮੇਸ਼ੁਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਵੀ ਇਸੇ ਕਾਰਣ ਹੈ ਕਿ ਇਹ ਸਰੀਰ ਪਰਮੇਸ਼ੁਰ ਦੇ ਆਤਮਾ ਦਾ ਪ੍ਰਤੱਖ ਰੂਪ ਹੈ, ਜਿਸ ਦਾ ਅਰਥ ਹੈ ਕਿ ਅਜਿਹਾ ਵਿਸ਼ਵਾਸ ਅਜੇ ਵੀ ਆਤਮਾ ਵਿੱਚ ਵਿਸ਼ਵਾਸ ਹੈ। ਆਤਮਾ ਅਤੇ ਦੇਹ ਵਿੱਚ ਅੰਤਰ ਹੁੰਦੇ ਹਨ, ਪਰ ਕਿਉਂਕਿ ਇਹ ਦੇਹ ਆਤਮਾ ਤੋਂ ਆਉਂਦੀ ਹੈ, ਅਤੇ ਵਚਨ ਦੇਹਧਾਰੀ ਬਣਦਾ ਹੈ, ਇਸ ਤਰ੍ਹਾਂ ਇਨਸਾਨ ਜਿਸ ਵਿੱਚ ਵਿਸ਼ਵਾਸ ਕਰਦਾ ਹੈ ਉਹ ਅਜੇ ਵੀ ਪਰਮੇਸ਼ੁਰ ਦਾ ਸੁਭਾਵਕ ਤੱਤ ਹੈ। ਤਾਂ, ਇਸ ਗੱਲ ਵਿੱਚ ਫ਼ਰਕ ਕਰਨ ਲਈ ਕਿ ਇਹ ਸੱਚਾ ਰਾਹ ਹੈ ਜਾਂ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਹੋਏਗਾ ਕਿ ਇਹ ਪਵਿੱਤਰ ਆਤਮਾ ਦਾ ਕੰਮ ਹੈ ਜਾਂ ਨਹੀਂ, ਜਿਸ ਮਗਰੋਂ ਤੁਹਾਨੂੰ ਇਹ ਦੇਖਣਾ ਹੋਏਗਾ ਕਿ ਇਸ ਰਾਹ ਵਿੱਚ ਸੱਚਾਈ ਹੈ ਜਾਂ ਨਹੀਂ। ਸੱਚਾਈ ਸਧਾਰਣ ਮਨੁੱਖਤਾ ਦੀ ਜੀਵਨ ਅਵਸਥਾ ਹੈ, ਜਿਸ ਦਾ ਅਰਥ ਹੈ, ਕਿ ਸ਼ੁਰੂਆਤ ਵਿੱਚ ਮਨੁੱਖ ਨੂੰ ਸਿਰਜਣ ਸਮੇਂ ਜਿਸ ਚੀਜ਼ ਦੀ ਪਰਮੇਸ਼ੁਰ ਨੂੰ ਜ਼ਰੂਰਤ ਸੀ ਉਹ ਸੀ ਸਮੁੱਚੀ ਸਧਾਰਣ ਮਨੁੱਖਤਾ, ਯਾਨੀ (ਮਨੁੱਖੀ ਸੰਵੇਦਨਾ, ਸਮਝ, ਬੁੱਧ, ਅਤੇ ਮਨੁੱਖ ਹੋਣ ਦੇ ਮੂਲ ਗਿਆਨ ਸਮੇਤ)। ਇਸ ਤੋਂ ਭਾਵ ਇਹ ਹੈ ਕਿ ਤੁਹਾਨੂੰ ਇਹ ਦੇਖਣ ਦੀ ਲੋੜ ਹੈ ਕਿ ਇਹ ਰਾਹ ਲੋਕਾਂ ਨੂੰ ਸਾਧਾਰਣ ਮਨੁੱਖਤਾ ਦੇ ਜੀਵਨ ਵਾਲ ਲਿਜਾ ਸਕਦਾ ਹੈ ਜਾਂ ਨਹੀਂ, ਬੋਲਿਆ ਗਿਆ ਸੱਚ ਸਾਧਾਰਣ ਮਨੁੱਖਤਾ ਦੀ ਅਸਲੀਅਤ ਅਨੁਸਾਰ ਲੋੜੀਂਦਾ ਹੈ ਜਾਂ ਨਹੀਂ, ਇਹ ਸੱਚਾਈ ਵਿਹਾਰਕ ਅਤੇ ਅਸਲੀ ਹੈ ਜਾਂ ਨਹੀਂ, ਇਹ ਸਭ ਤੋਂ ਸਹੀ ਸਮੇਂ ’ਤੇ ਹੈ ਜਾਂ ਨਹੀਂ। ਜੇ ਸੱਚਾਈ ਹੈ, ਤਾਂ ਇਹ ਲੋਕਾਂ ਨੂੰ ਸਾਧਾਰਣ ਅਤੇ ਅਸਲ ਅਨੁਭਵਾਂ ਵੱਲ ਲਿਜਾਣ ਦੇ ਯੋਗ ਹੈ; ਲੋਕ, ਇਸ ਤੋਂ ਇਲਾਵਾ, ਹੋਰ ਜ਼ਿਆਦਾ ਸਾਧਾਰਣ ਬਣ ਜਾਂਦੇ ਹਨ, ਉਨ੍ਹਾਂ ਦੀ ਮਨੁੱਖੀ ਸੰਵੇਦਨਾ ਹੋਰ ਜ਼ਿਆਦਾ ਮੁਕੰਮਲ ਹੋ ਜਾਂਦੀ ਹੈ, ਦੇਹ ਵਿੱਚ ਉਨ੍ਹਾਂ ਦਾ ਜੀਵਨ ਅਤੇ ਆਤਮਿਕ ਜੀਵਨ ਹੋਰ ਜ਼ਿਆਦਾ ਅਨੁਸ਼ਾਸਿਤ ਬਣ ਜਾਂਦਾ ਹੈ, ਅਤੇ ਉਨ੍ਹਾਂ ਦੀਆਂ ਭਾਵਨਾਵਾਂ ਹੋਰ ਵੀ ਜ਼ਿਆਦਾ ਆਮ ਵਰਗੀਆਂ ਹੋ ਜਾਂਦੀਆਂ ਹਨ। ਇਹ ਦੂਜਾ ਅਸੂਲ ਹੈ। ਇੱਕ ਹੋਰ ਅਸੂਲ ਹੈ, ਜੋ ਇਹ ਹੈ ਕਿ ਲੋਕਾਂ ਦਾ ਪਰਮੇਸ਼ੁਰ ਬਾਰੇ ਗਿਆਨ ਵਧ ਰਿਹਾ ਹੈ ਜਾਂ ਨਹੀਂ, ਅਤੇ ਅਜਿਹੇ ਕੰਮ ਅਤੇ ਸੱਚਾਈ ਦਾ ਅਨੁਭਵ ਕਰਨ ਨਾਲ ਉਨ੍ਹਾਂ ਵਿੱਚ ਪਰਮੇਸ਼ੁਰ ਲਈ ਪਿਆਰ ਨੂੰ ਪ੍ਰੇਰਣਾ ਮਿਲ ਸਕਦੀ ਹੈ ਅਤੇ ਇਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੋਰ ਵੀ ਨਜ਼ਦੀਕ ਲਿਆ ਸਕਦਾ ਹੈ। ਇਸ ਵਿੱਚ ਇਹ ਮਾਪਿਆ ਜਾ ਸਕਦਾ ਹੈ ਕਿ ਇਹ ਰਾਹ ਸੱਚਾ ਰਾਹ ਹੈ ਜਾਂ ਨਹੀਂ। ਸਭ ਤੋਂ ਬੁਨਿਆਦੀ ਗੱਲ ਇਹ ਹੈ ਕਿ ਕੀ ਇਹ ਰਾਹ ਅਲੌਕਿਕ ਦੀ ਬਜਾਏ ਯਥਾਰਥਕ ਹੈ, ਅਤੇ ਇਹ ਮਨੁੱਖ ਦੇ ਜੀਵਨ ਲਈ ਮੁਹਈਆ ਕਰਨ ਦੇ ਯੋਗ ਹੈ ਜਾਂ ਨਹੀਂ। ਜੇ ਇਹ ਇਨ੍ਹਾਂ ਅਸੂਲਾਂ ਦੇ ਅਨੁਸਾਰ ਹੈ, ਤਾਂ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਰਾਹ ਸੱਚਾ ਰਾਹ ਹੈ। ਮੈਂ ਇਹ ਵਚਨ ਤੁਹਾਨੂੰ ਤੁਹਾਡੇ ਭਵਿੱਖ ਦੇ ਅਨੁਭਵਾਂ ਵਿੱਚ ਹੋਰਨਾਂ ਰਾਹਾਂ ਨੂੰ ਸਵੀਕਾਰ ਕਰਨ ਲਈ ਨਹੀਂ ਕਹਿੰਦਾ, ਨਾ ਹੀ ਭਵਿੱਖਵਾਣੀ ਵਜੋਂ ਕਹਿੰਦਾ ਹਾਂ ਕਿ ਭਵਿੱਖ ਵਿੱਚ ਇੱਕ ਹੋਰ ਨਵੇਂ ਯੁੱਗ ਦਾ ਕੰਮ ਹੋਏਗਾ। ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਤਾਂ ਕਿ ਤੁਸੀਂ ਨਿਸ਼ਚਿਤ ਹੋ ਸਕੋ ਕਿ ਅੱਜ ਦਾ ਰਾਹ ਹੀ ਸੱਚਾ ਰਾਹ ਹੈ, ਤਾਂ ਕਿ ਤੁਸੀਂ ਅੱਜ ਦੇ ਕੰਮ ਵਿੱਚ ਆਪਣੇ ਵਿਸ਼ਵਾਸ ਵਿੱਚ ਅੰਸ਼ਕ ਤੌਰ ’ਤੇ ਨਿਸ਼ਚਿਤ ਨਾ ਰਹੋ ਅਤੇ ਇਸ ਵਿੱਚ ਅੰਤਰਦ੍ਰਿਸ਼ਟੀ ਪ੍ਰਾਪਤ ਨਾ ਕਰ ਸਕੋl ਹਾਲਾਂਕਿ ਕਈ ਲੋਕ ਅਜਿਹੇ ਹੁੰਦੇ ਹਨ ਜੋ ਨਿਸ਼ਚਿਤ ਹੋਣ ਦੇ ਬਾਵਜੂਦ, ਅਜੇ ਵੀ ਉਲਝਣ ਵਿੱਚ ਪਿੱਛੇ ਚੱਲਦੇ ਹਨ; ਅਜਿਹੀ ਨਿਸ਼ਚਿਤਤਾ ਦਾ ਕੋਈ ਸਿਧਾਂਤ ਨਹੀਂ ਹੈ, ਅਤੇ ਅਜਿਹੇ ਲੋਕਾਂ ਨੂੰ ਕਦੇ ਨਾ ਕਦੇ ਮਿਟਾ ਦਿੱਤਾ ਜਾਵੇਗਾ। ਇੱਥੋਂ ਤਕ ਕਿ ਜੋ ਆਪਣੀ ਪੈਰੋਕਾਰੀ ਵਿੱਚ ਖਾਸ ਤੌਰ ਤੇ ਪ੍ਰਬਲ) ਹਨ ਉਹ ਵੀ ਤਿੰਨ ਭਾਗ ਨਿਸ਼ਚਿਤ ਅਤੇ ਪੰਜ ਭਾਗ ਅਨਿਸ਼ਚਿਤ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਕਿਉਂਕਿ ਤੁਹਾਡੀ ਸਮਰੱਥਾ ਬਹੁਤ ਘੱਟ ਹੈ ਅਤੇ ਤੁਹਾਡਾ ਆਧਾਰ ਬਹੁਤ ਸਤਹੀ ਹੈ, ਤੁਹਾਨੂੰ ਅੰਤਰ ਦੀ ਕੋਈ ਸਮਝ ਨਹੀਂ ਹੈ। ਪਰਮੇਸ਼ੁਰ ਆਪਣੇ ਕੰਮ ਨੂੰ ਦੁਹਰਾਉਂਦਾ ਨਹੀਂ, ਉਹ ਅਜਿਹਾ ਕੰਮ ਨਹੀਂ ਕਰਦਾ ਜੋ ਅਸਲੀ ਨਹੀਂ ਹੈ, ਉਹ ਮਨੁੱਖ ਦੀਆਂ ਵਾਧੂ ਜ਼ਰੂਰਤਾਂ ਪੂਰੀਆਂ ਨਹੀਂ ਕਰਦਾ, ਅਤੇ ਅਜਿਹਾ ਕੰਮ ਨਹੀਂ ਕਰਦਾ ਜੋ ਕਿ ਮਨੁੱਖ ਦੀ ਸਮਝ ਤੋਂ ਬਾਹਰ ਹੋਏ। ਸਾਰਾ ਕੰਮ ਜੋ ਉਹ ਕਰਦਾ ਹੈ ਮਨੁੱਖ ਦੀ ਸਧਾਰਣ ਸਮਝ ਦੇ ਦਾਇਰੇ ਅੰਦਰ ਹੁੰਦਾ ਹੈ, ਅਤੇ ਸਾਧਾਰਣ ਮਨੁੱਖਤਾ ਦੀ ਸਮਝ ਤੋਂ ਪਾਰ ਨਹੀਂ ਜਾਂਦਾ, ਅਤੇ ਉਸ ਦਾ ਕੰਮ ਮਨੁੱਖ ਦੀਆਂ ਆਮ ਜ਼ਰੂਰਤਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਜੇ ਇਹ ਪਵਿੱਤਰ ਆਤਮਾ ਦਾ ਕੰਮ ਹੈ, ਤਾਂ ਲੋਕ ਸਦਾ ਲਈ ਹੋਰ ਸਾਧਾਰਣ ਬਣ ਜਾਂਦੇ ਹਨ ਅਤੇ ਉਨ੍ਹਾਂ ਦੀ ਮਨੁੱਖਤਾ ਸਦਾ ਲਈ ਹੋਰ ਸਾਧਾਰਣ ਬਣ ਜਾਂਦੀ ਹੈ। ਲੋਕ ਆਪਣੇ ਭ੍ਰਿਸ਼ਟ ਸੁਭਾਅ, ਅਤੇ ਮਨੁੱਖ ਦੇ ਸਾਰ ਬਾਰੇ ਗਿਆਨ ਵਿੱਚ ਵਾਧਾ ਪ੍ਰਾਪਤ ਕਰਦੇ ਹਨ, ਅਤੇ ਉਹ ਸੱਚਾਈ ਲਈ ਹੋਰ ਵੀ ਜ਼ਿਆਦਾ ਤਾਂਘ ਰੱਖਣ ਲੱਗਦੇ ਹਨ। ਯਾਨੀ, ਮਨੁੱਖ ਦਾ ਜੀਵਨ ਵਧਦਾ ਹੀ ਚਲਾ ਜਾਂਦਾ ਹੈ, ਅਤੇ ਮਨੁੱਖ ਦਾ ਭ੍ਰਿਸ਼ਟ ਸੁਭਾਅ ਬਦਲਣ ਦੇ ਹੋਰ ਵੀ ਜ਼ਿਆਦਾ ਸਮਰੱਥ ਹੋ ਜਾਂਦਾ ਹੈ—ਜਿਸ ਸਭ ਦਾ ਅਰਥ ਹੈ ਕਿ ਪਰਮੇਸ਼ੁਰ ਮਨੁੱਖ ਦਾ ਜੀਵਨ ਬਣ ਰਿਹਾ ਹੈ। ਜੇ ਕੋਈ ਰਾਹ ਉਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਨ ਦੇ ਅਸਮਰੱਥ ਹੈ ਜੋ ਮਨੁੱਖ ਦਾ ਸਾਰ ਹੈ, ਮਨੁੱਖ ਦਾ ਸੁਭਾਅ ਬਦਲਣ ਦੇ ਅਸਮਰੱਥ ਹੈ, ਅਤੇ, ਇਸ ਤੋਂ ਇਲਾਵਾ, ਲੋਕਾਂ ਨੂੰ ਪਰਮੇਸ਼ੁਰ ਸਾਹਮਣੇ ਲਿਆਉਣ ਜਾਂ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸੱਚੀ ਸਮਝ ਦੇਣ, ਅਤੇ ਇੱਥੋਂ ਤਕ ਕਿ ਉਨ੍ਹਾਂ ਦੀ ਮਨੁੱਖਤਾ ਨੂੰ ਹੋਰ ਵੀ ਜ਼ਿਆਦਾ ਨੀਵਾਂ ਬਣਾਉਣ ਅਤੇ ਉਨ੍ਹਾਂ ਦੀ ਸਮਝ ਨੂੰ ਹੋਰ ਵੀ ਜ਼ਿਆਦਾ ਅਸਾਧਾਰਣ ਬਣਾਉਣ ਵਿੱਚ ਅਸਮਰੱਥ ਹੈ, ਤਾਂ ਇਹ ਰਾਹ ਸੱਚਾ ਰਾਹ ਨਹੀਂ ਹੋਏਗਾ, ਅਤੇ ਇਹ ਕਿਸੇ ਦੁਸ਼ਟ ਆਤਮਾ ਦਾ ਕੰਮ ਹੋ ਸਕਦਾ ਹੈ, ਜਾਂ ਕੋਈ ਪੁਰਾਣਾ ਰਾਹ। ਸੰਖੇਪ ਵਿੱਚ, ਇਹ ਪਵਿੱਤਰ ਆਤਮਾ ਦਾ ਮੌਜੂਦਾ ਕੰਮ ਨਹੀਂ ਹੋ ਸਕਦਾ। ਤੂੰ ਇਨ੍ਹਾਂ ਸਾਰੇ ਸਾਲਾਂ ਵਿੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਹੈ, ਫਿਰ ਵੀ ਤੈਨੂੰ ਸੱਚੇ ਰਾਹ ਅਤੇ ਝੂਠੇ ਰਾਹ ਦਰਮਿਆਨ ਭੇਦ ਕਰਨ ਦੇ ਅਸੂਲਾਂ, ਜਾਂ ਸੱਚੇ ਰਾਹ ਦੀ ਭਾਲ ਕਰਨ ਦਾ ਕੋਈ ਬੋਧ ਨਹੀਂ ਹੈ। ਬਹੁਤੇ ਲੋਕ ਇਨ੍ਹਾਂ ਮਾਮਲਿਆਂ ਵਿੱਚ ਦਿਲਚਸਪੀ ਵੀ ਨਹੀਂ ਰੱਖਦੇ; ਉਹ ਬਸ ਬਹੁਸੰਖਿਆ ਦੇ ਪਿੱਛੇ ਤੁਰ ਪੈਂਦੇ ਹਨ, ਅਤੇ ਜੋ ਬਹੁਸੰਖਿਆ ਕਹੇ ਉਹੀ ਦੁਹਰਾਉਂਦੇ ਹਨ। ਇਹ ਕੋਈ ਸੱਚਾ ਰਾਹ ਲੱਭਣ ਵਾਲਾ ਕਿਵੇਂ ਹੋ ਸਕਦਾ ਹੈ? ਅਤੇ ਅਜਿਹੇ ਲੋਕ ਸੱਚਾ ਰਾਹ ਕਿਵੇਂ ਪਾ ਸਕਦੇ ਹਨ? ਜੇ ਤੁਸੀਂ ਇਹ ਕਈ ਅਹਿਮ ਸਿਧਾਂਤ ਸਮਝ ਲੈਂਦੇ ਹੋ, ਤਾਂ ਜੋ ਵੀ ਹੋਏ, ਤੁਸੀਂ ਧੋਖਾ ਨਹੀਂ ਖਾਓਗੇ। ਅੱਜ, ਇਹ ਮਹੱਤਵਪੂਰਣ ਹੈ ਕਿ ਲੋਕ ਫ਼ਰਕ ਕਰ ਸਕਣ; ਸਧਾਰਣ ਮਨੁੱਖਤਾ ਕੋਲ ਇਹੀ ਹੋਣਾ ਚਾਹੀਦਾ ਹੈ, ਅਤੇ ਇਹੀ ਹੈ ਜੋ ਲੋਕਾਂ ਕੋਲ ਉਨ੍ਹਾਂ ਦੇ ਅਨੁਭਵ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜੇ, ਅੱਜ ਵੀ, ਲੋਕ ਪੈਰੋਕਾਰ ਬਣਨ ਦੇ ਅਮਲ ਵਿੱਚ ਕੁਝ ਅਲਗ ਨਹੀਂ ਦੇਖਦੇ, ਅਤੇ ਜੇ ਉਨ੍ਹਾਂ ਦੀ ਮਨੁੱਖੀ ਸਮਝ ਅਜੇ ਵੀ ਵਿਕਸਿਤ ਨਹੀਂ ਹੋਈ ਹੈ, ਤਾਂ ਲੋਕ ਬਹੁਤ ਮੂਰਖ ਹਨ, ਅਤੇ ਉਨ੍ਹਾਂ ਦੀ ਖੋਜ ਗ਼ਲਤ ਅਤੇ ਭਟਕੀ ਹੋਈ ਹੈ। ਅੱਜ ਤੇਰੀ ਖੋਜ ਵਿੱਚ ਮਾਮੂਲੀ ਜਿਹਾ ਫ਼ਰਕ ਵੀ ਨਹੀਂ ਹੈ, ਅਤੇ ਹਾਲਾਂਕਿ ਇਹ ਸੱਚ ਹੈ ਜਿਵੇਂ ਤੂੰ ਕਹਿੰਦਾ ਹੈ, ਕਿ ਤੈਨੂੰ ਸੱਚਾ ਰਾਹ ਮਿਲ ਗਿਆ ਹੈ, ਪਰ ਕੀ ਤੂੰ ਇਸ ਨੂੰ ਪ੍ਰਾਪਤ ਕਰ ਲਿਆ ਹੈ? ਕੀ ਤੂੰ ਕੋਈ ਭੇਦ ਕਰਨ ਦੇ ਸਮਰਥ ਹੋਇਆ ਹੈਂ? ਸੱਚੇ ਰਾਹ ਦਾ ਤੱਤ ਕੀ ਹੈ? ਸਹੀ ਮਾਇਨਿਆਂ ਵਿੱਚ, ਤੂੰ ਸੱਚਾ ਰਾਹ ਪ੍ਰਾਪਤ ਨਹੀਂ ਕੀਤਾ ਹੈ; ਤੂੰ ਸੱਚਾਈ ਵਾਲਾ ਕੁਝ ਵੀ ਪ੍ਰਾਪਤ ਨਹੀਂ ਕੀਤਾ ਹੈ। ਅਰਥਾਤ, ਤੂੰ ਉਹ ਪ੍ਰਾਪਤ ਨਹੀਂ ਕੀਤਾ, ਜਿਸ ਦੀ ਪਰਮੇਸ਼ੁਰ ਤੇਰੇ ਤੋਂ ਮੰਗ ਕਰਦਾ ਹੈ, ਅਤੇ ਇਸ ਕਰਕੇ ਤੇਰੀ ਭ੍ਰਿਸ਼ਟਤਾ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਜੇ ਤੂੰ ਇਸ ਢੰਗ ਨਾਲ ਖੋਜ ਕਰਨਾ ਜਾਰੀ ਰੱਖਦਾ ਹੈਂ, ਤੂੰ ਆਖਰਕਾਰ ਖਤਮ ਹੋ ਜਾਏਂਗਾ। ਇਸ ਦਿਨ ਤਕ ਆਉਂਦੇ ਹੋਏ, ਤੈਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਤੂੰ ਜੋ ਰਾਹ ਲਿਆ ਹੈ ਉਹ ਸਹੀ ਰਾਹ ਹੈ, ਅਤੇ ਹੋਰ ਸ਼ੱਕ ਨਹੀਂ ਹੋਣੇ ਚਾਹੀਦੇ। ਕਈ ਲੋਕ ਹਮੇਸ਼ਾਂ ਅਨਿਸ਼ਚਿਤ ਰਹਿੰਦੇ ਹਨ ਅਤੇ ਛੋਟੇ-ਮੋਟੇ ਮਸਲਿਆਂ ਕਰਕੇ ਸੱਚਾਈ ਦੇ ਪਿੱਛੇ ਚਲਣਾ ਬੰਦ ਕਰ ਦਿੰਦੇ ਹਨ। ਅਜਿਹੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਕੰਮ ਦਾ ਕੋਈ ਗਿਆਨ ਨਹੀਂ ਹੁੰਦਾ; ਇਹ ਉਹ ਹੁੰਦੇ ਹਨ ਜੋ ਭਰਮ ਵਿੱਚ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ। ਜੋ ਲੋਕ ਪਰਮੇਸ਼ੁਰ ਦੇ ਕੰਮ ਬਾਰੇ ਨਹੀਂ ਜਾਣਦੇ ਉਸ ਦੇ ਨਜ਼ਦੀਕੀ ਬਣਨ ਜਾਂ ਉਸ ਦੀ ਗਵਾਹੀ ਦੇਣ ਦੇ ਸਮਰਥ ਨਹੀਂ ਹੁੰਦੇl ਮੈਂ ਉਨ੍ਹਾਂ ਸਾਰਿਆਂ ਨੂੰ ਜੋ ਸਿਰਫ਼ ਬਰਕਤਾਂ ਚਾਹੁੰਦੇ ਹਨ ਅਤੇ ਉਸ ਦਾ ਪਿੱਛਾ ਕਰਦੇ ਹਨ ਜੋ ਅਸਪਸ਼ਟ ਅਤੇ ਖਿਆਲੀ ਹੈ, ਸਲਾਹ ਦਿੰਦਾ ਹਾਂ ਕਿ ਉਹ ਜਿੰਨੀ ਛੇਤੀ ਹੋ ਸਕੇ ਸੱਚਾਈ ਦੀ ਭਾਲ ਕਰਨ, ਤਾਂ ਕਿ ਉਨ੍ਹਾਂ ਦੇ ਜੀਵਨ ਨੂੰ ਕੋਈ ਅਰਥ ਪ੍ਰਾਪਤ ਹੋ ਸਕੇ। ਆਪਣੇ ਆਪ ਨੂੰ ਹੋਰ ਮੂਰਖ ਨਾ ਬਣਾਓ!

ਪਿਛਲਾ: ਜਿਸ ਮਨੁੱਖ ਨੇ ਪਰਮੇਸ਼ੁਰ ਨੂੰ ਆਪਣੀਆਂ ਧਾਰਣਾਵਾਂ ਵਿੱਚ ਸੀਮਤ ਕਰ ਦਿੱਤਾ ਹੋਵੇ ਉਸ ਨੂੰ ਪਰਮੇਸ਼ੁਰ ਦੇ ਪ੍ਰਕਾਸ਼ਨ ਕਿਵੇਂ ਪ੍ਰਾਪਤ ਹੋ ਸਕਦੇ ਹਨ?

ਅਗਲਾ: ਦੇਹਧਾਰੀ ਪਰਮੇਸ਼ੁਰ ਦੀ ਸੇਵਕਾਈ ਅਤੇ ਮਨੁੱਖ ਦੇ ਫ਼ਰਜ਼ ਦਰਮਿਆਨ ਅੰਤਰ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ