ਜਿਹੜੇ ਸੰਪੂਰਣ ਕੀਤੇ ਜਾ ਚੁੱਕੇ ਹਨ ਉਨ੍ਹਾਂ ਨਾਲ ਵਾਇਦੇ

ਉਹ ਕਿਹੜਾ ਰਾਹ ਹੈ ਜਿਸ ਦੇ ਦੁਆਰਾ ਪਰਮੇਸ਼ੁਰ ਮਨੁੱਖ ਨੂੰ ਸੰਪੂਰਣ ਕਰਦਾ ਹੈ? ਇਸ ਵਿੱਚ ਕਿਹੜੇ-ਕਿਹੜੇ ਪਹਿਲੂ ਸ਼ਾਮਲ ਹਨ? ਕੀ ਤੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤੇ ਜਾਣ ਲਈ ਤਿਆਰ ਹੈਂ? ਕੀ ਤੂੰ ਉਸ ਦੇ ਨਿਆਂ ਅਤੇ ਤਾੜਨਾ ਨੂੰ ਗ੍ਰਹਿਣ ਕਰਨ ਲਈ ਤਿਆਰ ਹੈਂ? ਇਨ੍ਹਾਂ ਸਵਾਲਾਂ ਬਾਰੇ ਤੂੰ ਕੀ ਜਾਣਦਾ ਹੈਂ? ਜੇ ਤੇਰੇ ਕੋਲ ਕੋਈ ਗਿਆਨ ਨਹੀਂ ਹੈਂ ਜਿਸ ਬਾਰੇ ਤੂੰ ਗੱਲ ਕਰ ਸਕੇਂ ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਤੂੰ ਅਜੇ ਵੀ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਜਾਣਦਾ ਅਤੇ ਅਜੇ ਵੀ ਪਵਿੱਤਰ ਆਤਮਾ ਦੁਆਰਾ ਤੇਰੇ ਅੰਦਰ ਚਾਨਣ ਨਹੀਂ ਕੀਤਾ ਗਿਆ ਹੈl ਇਸ ਤਰ੍ਹਾਂ ਦੇ ਲੋਕਾਂ ਦਾ ਸੰਪੂਰਣ ਕੀਤਾ ਜਾਣਾ ਅਣਹੋਣਾ ਹੈl ਉਨ੍ਹਾਂ ਨੂੰ ਬਸ ਅਨੰਦ ਮਾਣਨ ਲਈ ਥੋੜ੍ਹੀ ਜਿਹੀ ਕਿਰਪਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਹ ਵੀ ਜ਼ਿਆਦਾ ਦੇਰ ਤੱਕ ਨਹੀਂ ਰਹੇਗੀl ਜੇ ਲੋਕ ਕੇਵਲ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਮਾਣਦੇ ਹਨ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਸੰਪੂਰਣ ਨਹੀਂ ਕਰ ਸਕਦਾl ਕੁਝ ਲੋਕ ਜੀਵਨ ਵਿੱਚ ਉਦੋਂ ਸੰਤੁਸ਼ਟ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦੇ ਜੀਵਨ ਵਿੱਚ ਸਰੀਰਕ ਸ਼ਾਂਤੀ ਅਤੇ ਖੁਸ਼ੀ ਹੁੰਦੀ ਹੈ, ਜਦੋਂ ਉਨ੍ਹਾਂ ਦਾ ਜੀਵਨ ਸੌਖਾ ਅਤੇ ਪਰੇਸ਼ਾਨੀ ਤੇ ਬਦਨਸੀਬੀ ਤੋਂ ਬਿਨਾਂ ਹੁੰਦਾ ਹੈ, ਜਦੋਂ ਉਨ੍ਹਾਂ ਦਾ ਸਾਰਾ ਪਰਿਵਾਰ ਮੇਲ-ਮਿਲਾਪ ਨਾਲ ਰਹਿੰਦਾ ਹੈ ਅਤੇ ਝਗੜੇ ਅਤੇ ਮਤਭੇਦ ਨਹੀਂ ਹੁੰਦੇ-ਅਤੇ ਹੋ ਸਕਦਾ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਹੀ ਪਰਮੇਸ਼ੁਰ ਦੀ ਬਰਕਤ ਮੰਨਦੇ ਹੋਣl ਅਸਲ ਵਿੱਚ, ਇਹ ਸਭ ਕੇਵਲ ਪਰਮੇਸ਼ੁਰ ਦੀ ਕਿਰਪਾ ਹੈl ਤੁਹਾਨੂੰ ਕੇਵਲ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਮਾਣਨ ਨਾਲ ਹੀ ਸੰਤੁਸ਼ਟ ਨਹੀਂ ਹੋ ਜਾਣਾ ਚਾਹੀਦਾl ਇਸ ਤਰ੍ਹਾਂ ਦੀ ਸੋਚ ਬਹੁਤ ਛੋਟੀ ਹੈl ਬਲਕਿ ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਰੋਜ਼ ਪੜ੍ਹਦਾ ਹੈਂ, ਰੋਜ਼ ਪ੍ਰਾਰਥਨਾ ਕਰਦਾ ਹੈਂ ਅਤੇ ਤੇਰਾ ਮਨ ਬਹੁਤ ਖੁਸ਼ ਅਤੇ ਖਾਸ ਕਰਕੇ ਸ਼ਾਂਤ ਮਹਿਸੂਸ ਕਰਦਾ ਹੈ, ਜੇ ਅੰਤ ਵਿੱਚ ਤੇਰੇ ਕੋਲ ਪਰਮੇਸ਼ੁਰ ਦੇ ਅਤੇ ਉਸ ਦੇ ਕੰਮ ਦੇ ਵਿਖੇ ਆਪਣੇ ਗਿਆਨ ਬਾਰੇ ਦੱਸਣ ਲਈ ਕੁਝ ਨਹੀਂ ਹੈ, ਜੇ ਤੂੰ ਕੁਝ ਵੀ ਅਨੁਭਵ ਨਹੀਂ ਕੀਤਾ ਹੈ ਅਤੇ ਭਾਵੇਂ ਤੂੰ ਪਰਮੇਸ਼ੁਰ ਦੇ ਵਚਨ ਨੂੰ ਜਿੰਨਾ ਮਰਜ਼ੀ ਖਾਧਾ ਅਤੇ ਪੀਤਾ ਹੈ, ਜੇ ਤੂੰ ਕੇਵਲ ਆਤਮਿਕ ਸ਼ਾਂਤੀ ਅਤੇ ਆਤਮਿਕ ਅਨੰਦ ਹੀ ਮਹਿਸੂਸ ਕਰਦਾ ਹੈਂ, ਅਤੇ ਮਹਿਸੂਸ ਕਰਦਾ ਹੈਂ ਕਿ ਪਰਮੇਸ਼ੁਰ ਦਾ ਵਚਨ ਬੇਹੱਦ ਮਿੱਠਾ ਹੈ, ਇੰਨਾ ਕਿ ਇਸ ਦਾ ਅਨੰਦ ਲੈ-ਲੈ ਕੇ ਵੀ ਤੇਰਾ ਦਿਲ ਨਹੀਂ ਭਰਦਾ, ਪਰ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਦਾ ਤੈਨੂੰ ਜ਼ਰਾ ਵੀ ਹਕੀਕੀ ਜਾਂ ਵਾਸਤਵਿਕ ਅਨੁਭਵ ਨਹੀਂ ਹੈ, ਤਾਂ ਪਰਮੇਸ਼ੁਰ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਰੱਖਣ ਨਾਲ ਤੈਨੂੰ ਕੀ ਹਾਸਲ ਹੋ ਸਕਦਾ ਹੈ? ਜੇ ਤੂੰ ਪਰਮੇਸ਼ੁਰ ਦੇ ਵਚਨਾਂ ਦੇ ਤੱਤ ਨੂੰ ਆਪਣੇ ਜੀਵਨ ਤੋਂ ਪਰਗਟ ਨਹੀਂ ਕਰ ਸਕਦਾ ਤਾਂ ਤੇਰਾ ਇਨ੍ਹਾਂ ਵਚਨਾਂ ਨੂੰ ਖਾਣਾ ਅਤੇ ਪੀਣਾ ਅਤੇ ਤੇਰੀਆਂ ਪ੍ਰਾਰਥਨਾਵਾਂ ਧਾਰਮਿਕ ਮਾਨਤਾ ਤੋਂ ਵਧ ਕੇ ਹੋਰ ਕੁਝ ਨਹੀਂ ਹਨl ਪਰਮੇਸ਼ੁਰ ਇਸ ਤਰ੍ਹਾਂ ਦੇ ਲੋਕਾਂ ਨੂੰ ਸੰਪੂਰਣ ਅਤੇ ਪ੍ਰਾਪਤ ਨਹੀਂ ਕਰ ਸਕਦਾl ਜਿਹੜੇ ਲੋਕ ਪਰਮੇਸ਼ੁਰ ਵੱਲੋਂ ਪ੍ਰਾਪਤ ਕੀਤੇ ਜਾਂਦੇ ਹਨ ਉਹ ਉਹੀ ਲੋਕ ਹੁੰਦੇ ਹਨ ਜਿਹੜੇ ਸੱਚਾਈ ਦਾ ਪਿੱਛਾ ਕਰਦੇ ਹਨl ਪਰਮੇਸ਼ੁਰ ਮਨੁੱਖ ਦੇ ਸਰੀਰ ਨੂੰ ਪ੍ਰਾਪਤ ਨਹੀਂ ਕਰਦਾ, ਨਾ ਹੀ ਉਸ ਦੀਆਂ ਵਸਤਾਂ ਨੂੰ ਪ੍ਰਾਪਤ ਕਰਦਾ ਹੈ, ਪਰ ਉਹ ਉਸ ਦੇ ਅੰਦਰ ਦੇ ਉਸ ਹਿੱਸੇ ਨੂੰ ਪ੍ਰਾਪਤ ਕਰਦਾ ਹੈ ਜਿਹੜਾ ਪਰਮੇਸ਼ੁਰ ਦਾ ਹੈl ਇਸ ਤਰ੍ਹਾਂ, ਜਦੋਂ ਪਰਮੇਸ਼ੁਰ ਲੋਕਾਂ ਨੂੰ ਸੰਪੂਰਣ ਕਰਦਾ ਹੈ ਤਾਂ ਉਹ ਉਨ੍ਹਾਂ ਦੇ ਸਰੀਰ ਨੂੰ ਸੰਪੂਰਣ ਨਹੀਂ ਕਰਦਾ, ਸਗੋਂ ਉਨ੍ਹਾਂ ਦੇ ਦਿਲ ਨੂੰ ਸੰਪੂਰਣ ਕਰਦਾ ਹੈ ਜਿਸ ਨਾਲ ਪਰਮੇਸ਼ੁਰ ਉਨ੍ਹਾਂ ਦੇ ਦਿਲ ਨੂੰ ਜਿੱਤ ਪਾਉਂਦਾ ਹੈ; ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਵੱਲੋਂ ਮਨੁੱਖ ਨੂੰ ਸੰਪੂਰਣ ਕੀਤੇ ਜਾਣਾ ਅਸਲ ਵਿੱਚ ਪਰਮੇਸ਼ੁਰ ਵੱਲੋਂ ਮਨੁੱਖ ਦੇ ਦਿਲ ਨੂੰ ਸੰਪੂਰਣ ਕਰਨਾ ਹੈ, ਤਾਂਕਿ ਉਸ ਦਾ ਦਿਲ ਪਰਮੇਸ਼ੁਰ ਵੱਲ ਮੁੜੇ ਅਤੇ ਪਰਮੇਸ਼ੁਰ ਨੂੰ ਪਿਆਰ ਕਰੇl

ਮਨੁੱਖ ਦਾ ਸਰੀਰ ਨਾਸਵਾਨ ਹੈl ਮਨੁੱਖ ਦੇ ਸਰੀਰ ਨੂੰ ਪ੍ਰਾਪਤ ਕਰਕੇ ਪਰਮੇਸ਼ੁਰ ਨੂੰ ਕੋਈ ਫਾਇਦਾ ਨਹੀਂ ਹੈ, ਕਿਉਂਕਿ ਮਨੁੱਖ ਦਾ ਸਰੀਰ ਇੱਕ ਅਜਿਹੀ ਚੀਜ਼ ਹੈ ਜਿਹੜੀ ਆਖਰਕਾਰ ਸੜ ਕੇ ਖ਼ਤਮ ਹੋ ਜਾਂਦੀ ਹੈ ਅਤੇ ਇਹ ਪਰਮੇਸ਼ੁਰ ਦੇ ਵਿਰਸੇ ਜਾਂ ਉਸ ਦੀਆਂ ਬਰਕਤਾਂ ਨੂੰ ਹਾਸਲ ਨਹੀਂ ਕਰ ਸਕਦਾl ਜੇ ਮਨੁੱਖ ਦੇ ਸਰੀਰ ਨੂੰ ਹੀ ਪ੍ਰਾਪਤ ਕੀਤਾ ਜਾਵੇ ਅਤੇ ਕੇਵਲ ਮਨੁੱਖ ਦਾ ਸਰੀਰ ਹੀ ਇਸ ਵਿੱਚ ਸ਼ਾਮਲ ਹੋਵੇ, ਤਾਂ ਮਨੁੱਖ ਥੋੜ੍ਹਾ ਬਹੁਤ ਇਸ ਸਿਲਸਿਲੇ ਵਿੱਚ ਸ਼ਾਮਲ ਜ਼ਰੂਰ ਹੋਵੇਗਾ, ਪਰ ਉਸ ਦਾ ਦਿਲ ਹਾਲੇ ਵੀ ਸ਼ਤਾਨ ਦਾ ਹੀ ਹੋਵੇਗਾl ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਨਾ ਕੇਵਲ ਲੋਕ ਪਰਮੇਸ਼ੁਰ ਦਾ ਪ੍ਰਗਟਾਵਾ ਬਣਨ ਵਿੱਚ ਅਸਮਰਥ ਹੋਣਗੇ, ਸਗੋਂ ਉਹ ਉਸ ਦੇ ਲਈ ਬੋਝ ਬਣ ਜਾਣਗੇ ਅਤੇ ਇਸ ਤਰ੍ਹਾਂ ਪਰਮੇਸ਼ੁਰ ਵੱਲੋਂ ਲੋਕਾਂ ਨੂੰ ਚੁਣਨਾ ਬੇਮਤਲਬ ਹੋ ਜਾਵੇਗਾl ਪਰਮੇਸ਼ੁਰ ਜਿਨ੍ਹਾਂ ਲੋਕਾਂ ਨੂੰ ਸੰਪੂਰਣ ਕਰਨ ਦਾ ਇਰਾਦਾ ਰੱਖਦਾ ਹੈ ਉਹ ਸਭ ਉਸ ਦੀਆਂ ਬਰਕਤਾਂ ਅਤੇ ਉਸ ਦੇ ਵਿਰਸੇ ਨੂੰ ਪ੍ਰਾਪਤ ਕਰਨਗੇl ਅਰਥਾਤ, ਉਹ ਉਸ ਸਭ ਨੂੰ ਜੋ ਪਰਮੇਸ਼ੁਰ ਦਾ ਹੈ ਅਤੇ ਪਰਮੇਸ਼ੁਰ ਦੀ ਸ਼ਖਸੀਅਤ ਨੂੰ ਆਪਣੇ ਅੰਦਰ ਸਮਾ ਲੈਣਗੇ ਤਾਂਕਿ ਇਹ ਉਹ ਬਣ ਜਾਵੇ ਜੋ ਉਨ੍ਹਾਂ ਦੇ ਅੰਦਰ ਹੈ; ਉਨ੍ਹਾਂ ਦੇ ਅੰਦਰ ਪਰਮੇਸ਼ੁਰ ਦੇ ਸਭ ਵਚਨ ਸਮਾਏ ਹੋਣਗੇ; ਪਰਮੇਸ਼ੁਰ ਜੋ ਵੀ ਹੈ, ਤੁਸੀਂ ਇਸ ਸਭ ਨੂੰ ਅਸਲ ਰੂਪ ਵਿੱਚ ਆਪਣੇ ਅੰਦਰ ਸਮਾ ਸਕੋਗੇ ਅਤੇ ਇਸ ਦੀ ਮਦਦ ਨਾਲ ਸੱਚਾਈ ਨੂੰ ਜੀ ਸਕੋਗੇl ਅਜਿਹਾ ਵਿਅਕਤੀ ਨੂੰ ਹੀ ਪਰਮੇਸ਼ੁਰ ਵੱਲੋਂ ਸੰਪੂਰਣ ਕੀਤਾ ਜਾਂਦਾ ਹੈ ਅਤੇ ਪਰਮੇਸ਼ੁਰ ਦੇ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈl ਕੇਵਲ ਇਸ ਤਰ੍ਹਾਂ ਦਾ ਵਿਅਕਤੀ ਹੀ ਪਰਮੇਸ਼ੁਰ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਬਰਕਤਾਂ ਦਾ ਹੱਕਦਾਰ ਹੁੰਦਾ ਹੈ:

1. ਪਰਮੇਸ਼ੁਰ ਦੇ ਸੰਪੂਰਣ ਪਿਆਰ ਨੂੰ ਪ੍ਰਾਪਤ ਕਰਨਾl

2. ਸਭਨਾਂ ਗੱਲਾਂ ਵਿੱਚ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਕੰਮ ਕਰਨਾl

3. ਪਰਮੇਸ਼ੁਰ ਦੀ ਅਗਵਾਈ ਨੂੰ ਪ੍ਰਾਪਤ ਕਰਨਾ, ਪਰਮੇਸ਼ੁਰ ਦੇ ਚਾਨਣ ਵਿੱਚ ਜੀਉਣਾ ਅਤੇ ਪਰਮੇਸ਼ੁਰ ਤੋਂ ਅੰਦਰੂਨੀ ਸੋਝੀ ਨੂੰ ਪ੍ਰਾਪਤ ਕਰਨਾ

4. ਧਰਤੀ ਉੱਤੇ ਉਹ ਸਰੂਪ ਬਣ ਕੇ ਜੀਉਣਾ ਜਿਸ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ; ਪਤਰਸ ਵਾਂਗ ਪਰਮੇਸ਼ੁਰ ਨੂੰ ਸੱਚਾ ਪਿਆਰ ਕਰਨਾ ਜਿਹੜਾ ਪਰਮੇਸ਼ੁਰ ਦੀ ਖਾਤਰ ਸਲੀਬ ’ਤੇ ਚੜ੍ਹਾਇਆ ਗਿਆ ਅਤੇ ਪਰਮੇਸ਼ੁਰ ਦੇ ਪ੍ਰੇਮ ਦੇ ਬਦਲੇ ਮਰਨ ਦੇ ਯੋਗ ਠਹਿਰਿਆ; ਪਤਰਸ ਵਰਗੀ ਮਹਿਮਾ ਪ੍ਰਾਪਤ ਕਰਨਾl

5. ਧਰਤੀ ਉੱਤੇ ਸਭ ਦੇ ਪਿਆਰੇ, ਆਦਰਯੋਗ ਅਤੇ ਸਭਨਾਂ ਦੀ ਸ਼ਲਾਘਾ ਦੇ ਪਾਤਰ ਬਣਨਾ

6. ਮੌਤ ਅਤੇ ਨਰਕ ਦੇ ਬੰਧਨ ਦੇ ਹਰੇਕ ਪਹਿਲੂ ਉੱਤੇ ਜਿੱਤ ਪਾਉਣਾ, ਸ਼ਤਾਨ ਨੂੰ ਉਸ ਦਾ ਕੰਮ ਕਰਨ ਦਾ ਕੋਈ ਮੌਕਾ ਨਾ ਦੇਣਾ, ਪਰਮੇਸ਼ੁਰ ਦੇ ਹੋ ਕੇ ਰਹਿਣਾ, ਨਿਰਮਲ ਅਤੇ ਸਜੀਵ ਆਤਮਾ ਵਿੱਚ ਜੀਉਣਾ, ਅਤੇ ਥੱਕ ਨਾ ਜਾਣਾl

7. ਜੀਵਨ ਭਰ ਉਤਸ਼ਾਹ ਦਾ ਅਜਿਹਾ ਅਕੱਥ ਅਹਿਸਾਸ ਬਣਾਈ ਰੱਖਣਾ ਜਿਵੇਂ ਕਿ ਕਿਸੇ ਵਿਅਕਤੀ ਨੇ ਪਰਮੇਸ਼ੁਰ ਦੀ ਮਹਿਮਾ ਦੇ ਦਿਨ ਦੀ ਆਮਦ ਨੂੰ ਵੇਖ ਲਿਆ ਹੋਵੇl

8. ਪਰਮੇਸ਼ੁਰ ਨਾਲ ਮਿਲ ਕੇ ਮਹਿਮਾ ਨੂੰ ਜਿੱਤ ਲੈਣਾ ਅਤੇ ਅਜਿਹਾ ਹਾਵ-ਭਾਵ ਰੱਖਣਾ ਜਿਹਾ ਪਰਮੇਸ਼ੁਰ ਦੇ ਪਿਆਰੇ ਸੰਤਾਂ ਦਾ ਹੁੰਦਾ ਹੈl

9. ਧਰਤੀ ਉੱਤੇ ਉਹ ਬਣਨਾ ਜਿਸ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ, ਅਰਥਾਤ ਪਰਮੇਸ਼ੁਰ ਦੇ ਪਿਆਰੇ ਪੁੱਤਰ ਬਣਨਾl

10. ਰੂਪ ਬਦਲਿਆ ਜਾਣਾ, ਪਰਮੇਸ਼ੁਰ ਦੇ ਨਾਲ ਤੀਜੇ ਆਕਾਸ਼ ’ਤੇ ਉਠਾਏ ਜਾਣਾ ਅਤੇ ਸਰੀਰ ਦੀਆਂ ਹੱਦਾਂ ਤੋਂ ਉਤਾਂਹ ਉੱਠਣਾl

ਪਰਮੇਸ਼ੁਰ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਸੰਪੂਰਣ ਬਣਾਉਂਦਾ ਅਤੇ ਪ੍ਰਾਪਤ ਕਰਦਾ ਹੈ ਜਿਹੜੇ ਪਰਮੇਸ਼ੁਰ ਦੀਆਂ ਬਰਕਤਾਂ ਦੇ ਵਾਰਸ ਬਣ ਸਕਦੇ ਹਨl ਕੀ ਇਸ ਸਮੇਂ ਤੂੰ ਕੁਝ ਹਾਸਲ ਕੀਤਾ ਹੈ? ਪਰਮੇਸ਼ੁਰ ਨੇ ਤੈਨੂੰ ਕਿਸ ਹੱਦ ਤੱਕ ਸੰਪੂਰਣ ਕਰ ਦਿੱਤਾ ਹੈ? ਪਰਮੇਸ਼ੁਰ ਐਵੇਂ ਹੀ ਕਿਸੇ ਨੂੰ ਵੀ ਸੰਪੂਰਣ ਨਹੀਂ ਕਰਦਾ; ਉਸ ਦਾ ਕਿਸੇ ਵਿਅਕਤੀ ਨੂੰ ਸੰਪੂਰਣ ਕਰਨਾ ਸ਼ਰਤਾਂ ਦੇ ਅਧੀਨ ਹੁੰਦਾ ਹੈ ਅਤੇ ਇਸ ਦੇ ਸਪਸ਼ਟ ਅਤੇ ਪ੍ਰਤੱਖ ਨਤੀਜੇ ਨਜ਼ਰ ਆਉਂਦੇ ਹਨl ਇਹ ਉਸ ਤਰ੍ਹਾਂ ਨਹੀਂ ਹੈ ਜਿਵੇਂ ਮਨੁੱਖ ਕਲਪਨਾ ਕਰਦਾ ਹੈ ਕਿ ਜਦੋਂ ਤਕ ਉਸ ਦਾ ਪਰਮੇਸ਼ੁਰ ਉੱਤੇ ਵਿਸ਼ਵਾਸ ਹੈ ਪਰਮੇਸ਼ੁਰ ਉਸ ਨੂੰ ਸੰਪੂਰਣ ਅਤੇ ਪ੍ਰਾਪਤ ਕਰ ਸਕਦਾ ਹੈ, ਅਤੇ ਉਹ ਧਰਤੀ ਉੱਤੇ ਪਰਮੇਸ਼ੁਰ ਦੀਆਂ ਬਰਕਤਾਂ ਅਤੇ ਵਿਰਸੇ ਨੂੰ ਪ੍ਰਾਪਤ ਕਰ ਸਕਦਾ ਹੈl ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਮੁਸ਼ਕਲ ਹਨ-ਅਰਥਾਤ ਲੋਕਾਂ ਦੇ ਰੂਪ ਦੇ ਬਦਲਣ ਬਾਰੇ ਬਿਲਕੁਲ ਵੀ ਗੱਲ ਨਾ ਕਰਨਾl ਵਰਤਮਾਨ ਸਮੇਂ, ਤੁਹਾਨੂੰ ਮੁੱਖ ਤੌਰ ਤੇ ਇਸ ਗੱਲ ਦੇ ਖੋਜੀ ਹੋਣਾ ਚਾਹੀਦਾ ਹੈ ਕਿ ਤੁਸੀਂ ਸਭਨਾਂ ਗੱਲਾਂ ਵਿੱਚ ਅਤੇ ਉਨ੍ਹਾਂ ਸਭਨਾਂ ਲੋਕਾਂ, ਮਸਲਿਆਂ ਅਤੇ ਚੀਜ਼ਾਂ ਰਾਹੀਂ ਪਰਮੇਸ਼ੁਰ ਵੱਲੋਂ ਸੰਪੂਰਣ ਕੀਤੇ ਜਾਓ ਜਿਨ੍ਹਾਂ ਦਾ ਤੁਸੀਂ ਸਾਹਮਣਾ ਕਰਦੇ ਹੋ, ਤਾਂਕਿ ਪਰਮੇਸ਼ੁਰ ਦੀ ਸ਼ਖਸੀਅਤ ਤੁਹਾਡੇ ਅੰਦਰ ਹੋਰ ਵਧੀਕ ਆਕਾਰ ਲੈਂਦੀ ਜਾਵੇl ਸਭ ਤੋਂ ਪਹਿਲਾਂ ਤੁਹਾਨੂੰ ਧਰਤੀ ਉੱਤੇ ਪਰਮੇਸ਼ੁਰ ਦੇ ਵਿਰਸੇ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ; ਇਸ ਤੋਂ ਬਾਅਦ ਹੀ ਤੁਸੀਂ ਪਰਮੇਸ਼ੁਰ ਦੀਆਂ ਹੋਰ ਵਧੀਕ ਅਤੇ ਵੱਡੀਆਂ ਬਰਕਤਾਂ ਦੇ ਵਾਰਸ ਬਣਨ ਦੇ ਯੋਗ ਹੋਵੋਗੇl ਇਹ ਸਭ ਉਹ ਗੱਲਾਂ ਹਨ ਜਿਨ੍ਹਾਂ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਖੋਜਣਾ ਅਤੇ ਸਮਝਣਾ ਜ਼ਰੂਰੀ ਹੈl ਜਿੰਨਾ ਜ਼ਿਆਦਾ ਤੁਸੀਂ ਪਰਮੇਸ਼ੁਰ ਵੱਲੋਂ ਸਭਨਾਂ ਗੱਲਾਂ ਵਿੱਚ ਸੰਪੂਰਣ ਬਣਾਏ ਜਾਣ ਦੇ ਖੋਜੀ ਹੋਵੋਗੇ, ਓਨਾ ਜ਼ਿਆਦਾ ਤੁਸੀਂ ਸਭਨਾਂ ਗੱਲਾਂ ਵਿੱਚ ਪਰਮੇਸ਼ੁਰ ਦੇ ਹੱਥ ਨੂੰ ਵੇਖੋਗੇ ਅਤੇ ਇਸ ਦਾ ਨਤੀਜਾ ਇਹ ਹੋਵੇਗਾ ਕਿ ਤੁਸੀਂ ਵੱਖ-ਵੱਖ ਨਜ਼ਰੀਏ ਦੁਆਰਾ ਅਤੇ ਵੱਖ-ਵੱਖ ਮਸਲਿਆਂ ਵਿੱਚੋਂ ਸਰਗਰਮੀ ਨਾਲ ਪਰਮੇਸ਼ੁਰ ਦੇ ਵਚਨ ਦੀ ਹੋਂਦ ਵਿੱਚ ਅਤੇ ਉਸ ਦੇ ਵਚਨ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰੋਗੇl ਤੁਸੀਂ ਇਹ ਸੋਚ ਕੇ ਆਲਸੀ ਅਤੇ ਸੰਤੁਸ਼ਟ ਹੋ ਕੇ ਬੈਠੇ ਨਹੀਂ ਰਹਿ ਸਕਦੇ ਕਿ ਤੁਸੀਂ ਪਾਪ ਨਹੀਂ ਕਰਦੇ, ਜਾ ਕਿਸੇ ਤਰ੍ਹਾਂ ਦੀ ਕੋਈ ਧਾਰਣਾ ਨਹੀਂ ਰੱਖਦੇ, ਜੀਉਣ ਦਾ ਕੋਈ ਫਲਸਫਾ ਅਤੇ ਕੋਈ ਮਨੁੱਖੀ ਇੱਛਾ ਨਹੀਂ ਰੱਖਦੇl ਪਰਮੇਸ਼ੁਰ ਕਈ ਤਰੀਕਿਆਂ ਨਾਲ ਮਨੁੱਖ ਨੂੰ ਸੰਪੂਰਣ ਕਰਦਾ ਹੈ; ਹਰ ਮਾਮਲੇ ਵਿੱਚ ਮਨੁੱਖ ਦੇ ਸੰਪੂਰਣ ਕੀਤੇ ਜਾਣ ਦੀ ਸੰਭਾਵਨਾ ਵਿੱਧਮਾਨ ਹੈ, ਅਤੇ ਪਰਮੇਸ਼ੁਰ ਤੈਨੂੰ ਨਾ ਕੇਵਲ ਹਾਂ-ਪੱਖੀ ਗੱਲਾਂ ਵਿੱਚ, ਬਲਕਿ ਨਾਂਹ-ਪੱਖੀ ਗੱਲਾਂ ਵਿੱਚ ਵੀ ਸੰਪੂਰਣ ਕਰ ਸਕਦਾ ਹੈ ਤਾਂਕਿ ਉਹ ਉਸ ਨੂੰ ਜੋ ਤੂੰ ਪ੍ਰਾਪਤ ਕਰਦਾ ਹੈਂ, ਹੋਰ ਭਰਪੂਰ ਬਣਾ ਦੇਵੇl ਪਰਮੇਸ਼ੁਰ ਵੱਲੋਂ ਸੰਪੂਰਣ ਕੀਤੇ ਜਾਣ ਦੇ ਮੌਕੇ ਅਤੇ ਉਸ ਵੱਲੋਂ ਪ੍ਰਾਪਤ ਕੀਤੇ ਜਾਣ ਦੇ ਅਵਸਰ ਹਰ ਦਿਨ ਹੁੰਦੇ ਹਨl ਕੁਝ ਸਮੇਂ ਤਕ ਇਸ ਤਰ੍ਹਾਂ ਦਾ ਅਨੁਭਵ ਕਰਨ ਤੋਂ ਬਾਅਦ ਤੇਰੇ ਵਿੱਚ ਬਹੁਤ ਜ਼ਿਆਦਾ ਬਦਲਾਵ ਆ ਜਾਵੇਗਾ ਅਤੇ ਤੂੰ ਆਪਣੇ ਆਪ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਨੂੰ ਸਮਝ ਜਾਵੇਂਗਾ ਜਿਨ੍ਹਾਂ ਨੂੰ ਤੂੰ ਪਹਿਲਾਂ ਨਹੀਂ ਜਾਣਦਾ ਸੀl ਤੈਨੂੰ ਦੂਜਿਆਂ ਵੱਲੋਂ ਹਿਦਾਇਤ ਦੀ ਜ਼ਰੂਰਤ ਨਹੀਂ ਹੋਵੇਗੀ; ਤੇਰੇ ਬਿਨਾਂ ਜਾਣੇ ਹੀ ਪਰਮੇਸ਼ੁਰ ਤੇਰੇ ਅੰਦਰ ਚਾਨਣਾ ਕਰ ਦੇਵੇਗਾ, ਤਾਂਕਿ ਤੂੰ ਸਭਨਾਂ ਗੱਲਾਂ ਵਿੱਚ ਅੰਦਰੂਨੀ ਸੋਝੀ ਨੂੰ ਪ੍ਰਾਪਤ ਕਰੇਂ ਅਤੇ ਬੜੀ ਤਫਸੀਲ ਨਾਲ ਆਪਣੇ ਸਾਰੇ ਅਨੁਭਵਾਂ ਵਿੱਚ ਪ੍ਰਵੇਸ਼ ਕਰੇਂl ਪਰਮੇਸ਼ੁਰ ਯਕੀਨਨ ਤੇਰੀ ਅਗਵਾਈ ਕਰੇਗਾ ਤਾਂਕਿ ਤੂੰ ਸੱਜੇ-ਖੱਬੇ ਨਾ ਮੁੜੇਂ ਅਤੇ ਇਸ ਤਰ੍ਹਾਂ ਤੂੰ ਸੰਪੂਰਣ ਕੀਤੇ ਜਾਣ ਦੇ ਰਾਹ ਉੱਤੇ ਕਦਮ ਰੱਖੇਂਗਾl

ਪਰਮੇਸ਼ੁਰ ਵੱਲੋਂ ਸੰਪੂਰਣ ਕੀਤੇ ਜਾਣਾ ਪਰਮੇਸ਼ੁਰ ਦੇ ਵਚਨ ਨੂੰ ਖਾਣ ਅਤੇ ਪੀਣ ਦੁਆਰਾ ਸੰਪੂਰਣ ਹੋਣ ਤਕ ਸੀਮਿਤ ਨਹੀਂ ਹੋ ਸਕਦਾl ਇਸ ਤਰ੍ਹਾਂ ਦਾ ਅਨੁਭਵ ਕੁਝ ਜ਼ਿਆਦਾ ਹੀ ਇਕਤਰਫ਼ਾ ਹੋਵੇਗਾ, ਇਸ ਵਿੱਚ ਕੁਝ ਜ਼ਿਆਦਾ ਨਹੀਂ ਹੋਵੇਗਾ ਅਤੇ ਇਸ ਵਿੱਚ ਲੋਕਾਂ ਲਈ ਬਹੁਤ ਥੋੜ੍ਹੀ ਜਿਹੀ ਸੰਭਾਵਨਾ ਹੋਵੇਗੀl ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਲੋਕਾਂ ਨੂੰ ਜ਼ਿਆਦਾ ਆਤਮਿਕ ਖੁਰਾਕ ਨਹੀਂ ਮਿਲ ਸਕੇਗੀ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈl ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਸੰਪੂਰਣ ਕਰੇ ਤਾਂ ਜ਼ਰੂਰੀ ਹੈ ਕਿ ਤੁਸੀਂ ਸਭਨਾਂ ਗੱਲਾਂ ਵਿੱਚ ਅਨੁਭਵ ਕਰਨਾ ਸਿੱਖੋ ਅਤੇ ਆਪਣੇ ਨਾਲ ਵਾਪਰਨ ਵਾਲੀ ਹਰ ਗੱਲ ਵਿੱਚੋਂ ਅੰਦਰੂਨੀ ਸੋਝੀ ਪ੍ਰਾਪਤ ਕਰਨ ਦੇ ਯੋਗ ਬਣੋl ਭਾਵੇਂ ਇਹ ਚੰਗੀ ਹੋਵੇ ਜਾਂ ਮਾੜੀ, ਤੈਨੂੰ ਇਸ ਤੋਂ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਇਹ ਤੈਨੂੰ ਨਾਂਹ-ਪੱਖੀ ਬਣਾ ਦੇਵੇl ਕੁਝ ਵੀ ਹੋਵੇ, ਤੈਨੂੰ ਪਰਮੇਸ਼ੁਰ ਵਾਲੇ ਪਾਸੇ ਖੜ੍ਹੇ ਰਹਿੰਦਿਆਂ ਗੱਲਾਂ ਉੱਤੇ ਵਿਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ ਅਤੇ ਮਨੁੱਖੀ ਨਜ਼ਰੀਏ ਤੋਂ ਉਨ੍ਹਾਂ ਦਾ ਅਵਲੋਕਨ ਅਤੇ ਜਾਂਚ ਨਹੀਂ ਨਹੀਂ ਕਰਨੀ ਚਾਹੀਦੀ (ਇਸ ਦਾ ਮਤਲਬ ਆਪਣੇ ਅਨੁਭਵ ਤੋਂ ਭਟਕਣਾ ਹੋਵੇਗਾ)l ਜੇ ਤੂੰ ਇਸ ਤਰ੍ਹਾਂ ਅਨੁਭਵ ਕਰੇਂਗਾ ਤਾਂ ਤੇਰੇ ਹਿਰਦੇ ਵਿੱਚ ਤੇਰੇ ਜੀਵਨ ਦੇ ਬੋਝ ਭਰ ਜਾਣਗੇ; ਤੂੰ ਨਿਰੰਤਰ ਪਰਮੇਸ਼ੁਰ ਦੇ ਮੁਖ ਦੇ ਚਾਨਣ ਵਿੱਚ ਜੀਵੇਂਗਾ ਅਤੇ ਆਪਣੇ ਵਿਹਾਰ ਵਿੱਚ ਸਹਿਜੇ ਹੀ ਭਟਕ ਨਹੀਂ ਜਾਵੇਂਗਾl ਇਸ ਤਰ੍ਹਾਂ ਦੇ ਲੋਕਾਂ ਦਾ ਆਉਣ ਵਾਲਾ ਭਵਿੱਖ ਬਹੁਤ ਉੱਜਲਾ ਹੁੰਦਾ ਹੈl ਪਰਮੇਸ਼ੁਰ ਵੱਲੋਂ ਸੰਪੂਰਣ ਕੀਤੇ ਜਾਣ ਦੇ ਬਹੁਤ ਸਾਰੇ ਮੌਕੇ ਹਨl ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਹ ਵਿਅਕਤੀ ਹੋ ਕਿ ਨਹੀਂ ਜਿਹੜਾ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਅੰਦਰ ਪਰਮੇਸ਼ੁਰ ਵੱਲੋਂ ਸੰਪੂਰਣ ਕੀਤੇ ਜਾਣ ਦਾ, ਉਸ ਵੱਲੋਂ ਪ੍ਰਾਪਤ ਕੀਤੇ ਜਾਣ ਦਾ ਅਤੇ ਉਸ ਦੀਆਂ ਬਰਕਤਾਂ ਅਤੇ ਵਿਰਸਾ ਪ੍ਰਾਪਤ ਕਰਨ ਦਾ ਸੰਕਲਪ ਹੈ ਜਾਂ ਨਹੀਂl ਕੇਵਲ ਸੰਕਲਪ ਹੀ ਕਾਫੀ ਨਹੀਂ ਹੈ; ਤੁਹਾਡੇ ਕੋਲ ਗਿਆਨ ਵੀ ਹੋਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਆਪਣੇ ਵਿਹਾਰ ਵਿੱਚ ਹਮੇਸ਼ਾ ਭਟਕਦੇ ਰਹੋਗੇl ਇਸ ਸਮੇਂ ਜੋ ਸਥਿਤੀ ਹੈ ਉਹ ਇਹ ਹੈ ਕਿ ਭਾਵੇਂ ਜ਼ਿਆਦਾਤਰ ਲੋਕ ਲੰਮੇ ਸਮੇਂ ਤੋਂ ਪਰਮੇਸ਼ੁਰ ਦੇ ਕੰਮ ਨੂੰ ਕਬੂਲ ਕਰ ਚੁੱਕੇ ਹਨ, ਤਾਂ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਕਿਰਪਾ ਦਾ ਨਿੱਘ ਮਾਣਨ ਤਕ ਸੀਮਿਤ ਕਰ ਛੱਡਿਆ ਹੈ ਅਤੇ ਕੇਵਲ ਇੰਨਾ ਹੀ ਚਾਹੁੰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਥੋੜ੍ਹਾ ਬਹੁਤ ਸਰੀਰਕ ਸੁੱਖ-ਅਰਾਮ ਦਿੰਦਾ ਰਹੇ, ਪਰ ਉਹ ਹੋਰ ਵਧੀਕ ਅਤੇ ਉੱਚੇ ਪਰਕਾਸ਼ਨ ਪ੍ਰਾਪਤ ਕਰਨ ਲਈ ਤਿਆਰ ਨਹੀਂ ਹਨl ਇਸ ਤੋਂ ਪਤਾ ਲੱਗਦਾ ਹੈ ਕਿ ਮਨੁੱਖ ਦਾ ਹਿਰਦਾ ਹਾਲੇ ਵੀ ਹਰ ਸਮੇਂ ਬਾਹਰੀ ਗੱਲਾਂ ਉੱਤੇ ਹੀ ਲੱਗਾ ਹੋਇਆ ਹੈl ਭਾਵੇਂ ਮਨੁੱਖ ਦੇ ਕੰਮ, ਉਸ ਦੀ ਸੇਵਾ ਅਤੇ ਪਰਮੇਸ਼ੁਰ ਦੇ ਪ੍ਰਤੀ ਉਸ ਦੇ ਪਿਆਰ ਵਾਲੇ ਹਿਰਦੇ ਵਿੱਚ ਕੁਝ ਅਸ਼ੁੱਧੀਆਂ ਹਨ, ਜਿੱਥੋਂ ਤੱਕ ਉਸ ਦੇ ਅੰਦਰੂਨੀ ਤੱਤ ਅਤੇ ਉਸ ਦੀ ਪੱਛੜੀ ਸੋਚ ਦਾ ਸਵਾਲ ਹੈ, ਮਨੁੱਖ ਹਾਲੇ ਵੀ ਲਗਾਤਾਰ ਸਰੀਰਕ ਸ਼ਾਂਤੀ ਅਤੇ ਅਨੰਦ ਨੂੰ ਹੀ ਭਾਲਦਾ ਹੈ ਅਤੇ ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਮਨੁੱਖ ਨੂੰ ਸੰਪੂਰਣ ਕਰਨ ਲਈ ਪਰਮੇਸ਼ੁਰ ਦੀਆਂ ਕੀ ਸ਼ਰਤਾਂ ਅਤੇ ਕੀ ਉਦੇਸ਼ ਹੋ ਸਕਦੇ ਹਨl ਅਤੇ ਇਸ ਕਰਕੇ, ਜ਼ਿਆਦਾਤਰ ਲੋਕਾਂ ਦੇ ਜੀਵਨ ਹਾਲੇ ਵੀ ਸਧਾਰਣ ਅਤੇ ਪਤਨਸ਼ੀਲ ਹਨl ਉਨ੍ਹਾਂ ਦੇ ਜੀਵਨਾਂ ਵਿੱਚ ਜ਼ਰਾ ਵੀ ਬਦਲਾਵ ਨਹੀਂ ਆਇਆ ਹੈ; ਉਨ੍ਹਾਂ ਲਈ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੀ ਗੱਲ ਦਾ ਬਸ ਕੋਈ ਮਹੱਤਵ ਹੀ ਨਹੀਂ ਹੈ ਅਤੇ ਇਹ ਇਸ ਤਰ੍ਹਾਂ ਹੈ ਜਿਵੇਂ ਕਿ ਉਨ੍ਹਾਂ ਦੀ ਨਿਹਚਾ ਦੂਜਿਆਂ ਲਈ ਹੈ, ਉਹ ਐਵੇਂ ਰੀਤ ਪੂਰੀ ਕਰ ਰਹੇ ਹਨ ਤੇ ਆਪਣੀ ਉਦੇਸ਼ਹੀਣ ਹੋਂਦ ਵਿੱਚ ਰੁੜ੍ਹਦੇ ਹੋਏ ਜਿਵੇਂ-ਕਿਵੇਂ ਜ਼ਿੰਦਗੀ ਗੁਜ਼ਾਰ ਰਹੇ ਹਨl ਅਜਿਹੇ ਲੋਕ ਬਹੁਤ ਥੋੜ੍ਹੇ ਹਨ ਜਿਹੜੇ ਸਭਨਾਂ ਗੱਲਾਂ ਵਿੱਚ ਪਰਮੇਸ਼ੁਰ ਦੇ ਵਚਨ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰਦੇ ਹਨ, ਵਧੀਕ ਅਤੇ ਜ਼ਿਆਦਾ ਕੀਮਤੀ ਚੀਜ਼ਾਂ ਹਾਸਲ ਕਰਦੇ ਹਨ ਅਤੇ ਅੱਜ ਪਰਮੇਸ਼ੁਰ ਦੇ ਘਰ ਵਿੱਚ ਵਧੀਕ ਵਡਮੁੱਲੇ ਲੋਕ ਬਣ ਕੇ ਪਰਮੇਸ਼ੁਰ ਦੀਆਂ ਹੋਰ ਜ਼ਿਆਦਾ ਬਰਕਤਾਂ ਨੂੰ ਪ੍ਰਾਪਤ ਕਰ ਰਹੇ ਹਨl ਜੇ ਤੂੰ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਸਭਨਾਂ ਗੱਲਾਂ ਵਿੱਚ ਸੰਪੂਰਣ ਕਰੇ, ਅਤੇ ਤੂੰ ਉਹ ਪ੍ਰਾਪਤ ਕਰਨ ਦੇ ਯੋਗ ਹੈਂ ਜਿਸ ਦਾ ਵਾਇਦਾ ਪਰਮੇਸ਼ੁਰ ਨੇ ਧਰਤੀ ਉੱਤੇ ਕੀਤਾ ਹੈ, ਜੇ ਤੂੰ ਇਸ ਗੱਲ ਦਾ ਖੋਜੀ ਹੈਂ ਕਿ ਪਰਮੇਸ਼ੁਰ ਸਭਨਾਂ ਗੱਲਾਂ ਵਿੱਚ ਤੈਨੂੰ ਅੰਦਰੂਨੀ ਸੋਝੀ ਦੇਵੇ ਅਤੇ ਤੂੰ ਆਪਣੇ ਵਰ੍ਹਿਆਂ ਨੂੰ ਐਵੇਂ ਵਿਅਰਥ ਨਾ ਜਾਣ ਦੇਵੇਂ, ਤਾਂ ਇਹ ਸਰਗਰਮੀ ਨਾਲ ਪ੍ਰਵੇਸ਼ ਕਰਨ ਦਾ ਬਿਲਕੁਲ ਢੁਕਵਾਂ ਰਸਤਾ ਹੈl ਕੇਵਲ ਇਸੇ ਤਰੀਕੇ ਨਾਲ ਹੀ ਤੂੰ ਪਰਮੇਸ਼ੁਰ ਵੱਲੋਂ ਸੰਪੂਰਣ ਕੀਤੇ ਜਾਣ ਦੇ ਕਾਬਲ ਅਤੇ ਯੋਗ ਬਣੇਂਗਾl ਕੀ ਸੱਚਮੁੱਚ ਤੂੰ ਹੀ ਉਹ ਹੈਂ ਜਿਹੜਾ ਪਰਮੇਸ਼ੁਰ ਵੱਲੋਂ ਸੰਪੂਰਣ ਕੀਤੇ ਜਾਣ ਦਾ ਖੋਜੀ ਹੈ? ਕੀ ਸੱਚਮੁੱਚ ਤੂੰ ਹੀ ਉਹ ਹੈਂ ਜਿਹੜਾ ਸਭਨਾਂ ਗੱਲਾਂ ਵਿੱਚ ਈਮਾਨਦਾਰ ਹੈ? ਕੀ ਤੇਰੇ ਅੰਦਰ ਵੀ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੀ ਉਹੀ ਆਤਮਾ ਹੈ ਜਿਹੜੀ ਪਤਰਸ ਦੇ ਅੰਦਰ ਸੀ? ਕੀ ਤੇਰੇ ਅੰਦਰ ਯਿਸੂ ਵਾਂਗ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੀ ਇੱਛਾ ਹੈ? ਤੂੰ ਬੜੇ ਸਾਲਾਂ ਤੋਂ ਯਿਸੂ ਉੱਤੇ ਵਿਸ਼ਵਾਸ ਰੱਖਦਾ ਆਇਆ ਹੈਂ; ਕੀ ਤੂੰ ਧਿਆਨ ਦਿੱਤਾ ਹੈ ਕਿ ਯਿਸੂ ਪਰਮੇਸ਼ੁਰ ਨਾਲ ਕਿਵੇਂ ਪਿਆਰ ਕਰਦਾ ਸੀ? ਕੀ ਤੂੰ ਸੱਚਮੁੱਚ ਯਿਸੂ ’ਤੇ ਹੀ ਵਿਸ਼ਵਾਸ ਕਰਦਾ ਹੈਂ? ਤੂੰ ਅੱਜ ਦੇ ਹਕੀਕੀ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦਾ ਹੈਂ; ਕੀ ਤੂੰ ਇਸ ਗੱਲ ਉੱਤੇ ਧਿਆਨ ਦਿੱਤਾ ਹੈ ਕਿ ਦੇਹਧਾਰੀ ਹਕੀਕੀ ਪਰਮੇਸ਼ੁਰ ਸਵਰਗ ਵਿਚਲੇ ਪਰਮੇਸ਼ੁਰ ਨਾਲ ਕਿਵੇਂ ਪਿਆਰ ਕਰਦਾ ਹੈ? ਤੂੰ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰਦਾ ਹੈਂ; ਇਹ ਇਸ ਕਰਕੇ ਹੈ ਕਿਉਂਕਿ ਮਨੁੱਖਜਾਤੀ ਨੂੰ ਛੁਟਕਾਰਾ ਦੇਣ ਲਈ ਯਿਸੂ ਦਾ ਸਲੀਬ ਚੜ੍ਹਾਇਆ ਜਾਣਾ ਅਤੇ ਉਸ ਦੇ ਦੁਆਰਾ ਕੀਤੇ ਗਏ ਚਮਤਕਾਰ ਉਹ ਤੱਥ ਹਨ ਜਿਹੜੇ ਆਮ ਤੌਰ ’ਤੇ ਸਵੀਕਾਰ ਕੀਤੇ ਜਾ ਚੁੱਕੇ ਹਨ ਹਨ; ਤਾਂ ਵੀ ਮਨੁੱਖ ਦਾ ਵਿਸ਼ਵਾਸ ਯਿਸੂ ਮਸੀਹ ਬਾਰੇ ਉਸ ਦੀ ਸਮਝ ਅਤੇ ਗਿਆਨ ਤੋਂ ਉਤਪਨ ਨਹੀਂ ਹੁੰਦਾl ਤੂੰ ਕੇਵਲ ਯਿਸੂ ਦੇ ਨਾਮ ਉੱਤੇ ਵਿਸ਼ਵਾਸ ਕਰਦਾ ਹੈਂ, ਪਰ ਤੂੰ ਉਸ ਦੇ ਆਤਮਾ ਉੱਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਤੂੰ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦਿੰਦਾ ਕਿ ਯਿਸੂ ਪਰਮੇਸ਼ੁਰ ਨਾਲ ਕਿਵੇਂ ਪਿਆਰ ਕਰਦਾ ਸੀl ਪਰਮੇਸ਼ੁਰ ਉੱਤੇ ਤੇਰਾ ਵਿਸ਼ਵਾਸ ਹੱਦੋਂ ਵੱਧ ਸਿੱਧੜਾ ਹੈl ਇੰਨੇ ਸਾਲਾਂ ਤੋਂ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਬਾਵਜੂਦ ਵੀ ਤੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਨਹੀਂ ਜਾਣਦਾl ਕੀ ਇਹ ਗੱਲ ਤੈਨੂੰ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਸਾਬਤ ਨਹੀਂ ਕਰਦੀ? ਇਹ ਇਸ ਗੱਲ ਦਾ ਸਬੂਤ ਹੈ ਕਿ ਤੂੰ ਸਾਲਾਂ ਤੋਂ ਪ੍ਰਭੂ ਯਿਸੂ ਮਸੀਹ ਦਾ ਭੋਜਨ ਵਿਅਰਥ ਵਿੱਚ ਖਾਂਦਾ ਆ ਰਿਹਾ ਹੈਂl ਨਾ ਕੇਵਲ ਮੈਂ ਇਸ ਤਰ੍ਹਾਂ ਦੇ ਲੋਕਾਂ ਨੂੰ ਨਾਪਸੰਦ ਕਰਦਾ ਹਾਂ, ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਯਿਸੂ ਮਸੀਹ ਵੀ ਜਿਸ ਵਿੱਚ ਤੇਰੀ ਸ਼ਰਧਾ ਹੈ, ਉਨ੍ਹਾਂ ਨੂੰ ਪਸੰਦ ਨਹੀਂ ਕਰੇਗਾl ਇਸ ਤਰ੍ਹਾਂ ਦੇ ਲੋਕਾਂ ਨੂੰ ਕਿਵੇਂ ਸੰਪੂਰਣ ਕੀਤਾ ਜਾ ਸਕਦਾ ਹੈ? ਕੀ ਤੂੰ ਸ਼ਰਮ ਨਾਲ ਲਾਲ ਨਹੀਂ ਹੋਇਆ? ਕੀ ਤੈਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੋ ਰਹੀ? ਕੀ ਤੇਰੇ ਅੰਦਰ ਅਜੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦਾ ਸਾਹਮਣਾ ਕਰਨ ਦੀ ਬੇਸ਼ਰਮੀ ਹੈ? ਕੀ ਤੁਸੀਂ ਸਭ ਇਨ੍ਹਾਂ ਗੱਲਾਂ ਦਾ ਮਤਲਬ ਸਮਝਦੇ ਹੋ ਜੋ ਮੈਂ ਆਖੀਆਂ ਹਨ?

ਪਿਛਲਾ: ਇੱਕ ਸਧਾਰਣ ਆਤਮਕ ਜੀਵਨ ਲੋਕਾਂ ਨੂੰ ਸਹੀ ਰਸਤੇ ਤੇ ਲੈ ਜਾਂਦਾ ਹੈ

ਅਗਲਾ: ਦੁਸ਼ਟ ਲੋਕਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ