ਯੋਗਤਾ ਨੂੰ ਉਭਾਰਨਾ ਪਰਮੇਸ਼ੁਰ ਦੀ ਮੁਕਤੀ ਪ੍ਰਾਪਤ ਕਰਨ ਲਈ ਹੁੰਦਾ ਹੈ

ਲੋਕਾਂ ਦੀ ਯੋਗਤਾ ਨੂੰ ਉਭਾਰਨ ਦਾ ਮਤਲਬ ਹੈ ਤੁਹਾਡੇ ਤੋਂ ਆਪਣੀ ਸਮਝਣ ਦੀ ਸ਼ਕਤੀ ਵਿੱਚ ਸੁਧਾਰ ਕਰਨ ਦੀ ਉਮੀਦ ਰੱਖਣਾ, ਤਾਂ ਜੋ ਤੁਸੀਂ ਪਰਮੇਸ਼ੁਰ ਦੇ ਵਚਨਾਂ ਨੂੰ ਸਮਝ ਸਕੋ, ਅਤੇ ਇਹ ਜਾਣ ਸਕੋ ਕਿ ਉਨ੍ਹਾਂ ਉੱਤੇ ਅਮਲ ਕਰਨਾ ਕਿਵੇਂ ਕਰਨਾ ਹੈ। ਇਹ ਸਭ ਤੋਂ ਬੁਨਿਆਦੀ ਲੋੜ ਹੈ। ਜੇ ਤੁਸੀਂ ਮੇਰੇ ਵਚਨਾਂ ਨੂੰ ਸਮਝੇ ਬਗੈਰ ਮੇਰਾ ਅਨੁਸਰਣ ਕਰਦੇ ਹੋ, ਤਾਂ ਕੀ ਤੁਹਾਡੇ ਵਿਸ਼ਵਾਸ ਵਿੱਚ ਗੜਬੜੀ ਨਹੀਂ ਹੈ? ਭਾਵੇਂ ਮੈਂ ਕਿੰਨੇ ਵੀ ਵਚਨਾਂ ਦਾ ਉਚਾਰਣ ਕਿਉਂ ਨਾ ਕਰਾਂ, ਜੇ ਉਹ ਤੁਹਾਡੀ ਪਹੁੰਚ ਤੋਂ ਹੀ ਬਾਹਰ ਹਨ, ਭਾਵੇਂ ਮੈਂ ਜੋ ਵੀ ਕਹਾਂ ਜੇ ਤੁਸੀਂ ਉਸ ਨੂੰ ਬਿਲਕੁਲ ਸਮਝ ਹੀ ਨਹੀਂ ਸਕਦੇ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਯੋਗਤਾ ਵਿੱਚ ਕਮੀ ਹੈ। ਸਮਝਣ ਦੀ ਸ਼ਕਤੀ ਤੋਂ ਬਗੈਰ, ਮੈਂ ਜੋ ਵੀ ਕਹਿੰਦਾ ਹਾਂ ਤੁਸੀਂ ਉਸ ਵਿੱਚੋਂ ਕੁਝ ਵੀ ਨਹੀਂ ਸਮਝਦੇ, ਜਿਸ ਨਾਲ ਲੋੜੀਂਦਾ ਅਸਰ ਮਿਲਣਾ ਬਹੁਤ ਔਖਾ ਹੋ ਜਾਂਦਾ ਹੈ; ਅਜਿਹਾ ਬਹੁਤ ਕੁਝ ਹੈ ਜੋ ਮੈਂ ਤੁਹਾਨੂੰ ਸਿੱਧੇ ਤੌਰ ’ਤੇ ਨਹੀਂ ਕਹਿ ਸਕਦਾ; ਅਤੇ ਨਿਰਧਾਰਤ ਅਸਰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਤੇ ਇੰਝ ਵਾਧੂ ਕੰਮ ਕਰਨ ਦੀ ਲੋੜ ਪੈਂਦੀ ਹੈ। ਕਿਉਂਕਿ ਤੁਹਾਡੀ ਸਮਝਣ ਦੀ ਸ਼ਕਤੀ, ਚੀਜ਼ਾਂ ਨੂੰ ਵੇਖਣ ਦੀ ਤੁਹਾਡੀ ਯੋਗਤਾ, ਅਤੇ ਜਿਹਨਾਂ ਮਾਪਦੰਡਾਂ ਨਾਲ ਤੁਸੀਂ ਜੀਉਂਦੇ ਹੋ ਉਨ੍ਹਾਂ ਵਿੱਚ ਬਹੁਤ ਤਰੁੱਟੀਆਂ ਹਨ, ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਅੰਦਰ “ਯੋਗਤਾ ਨੂੰ ਉਭਾਰਨ” ਦਾ ਕੰਮ ਪੂਰਾ ਕੀਤਾ ਜਾਵੇ। ਇਹ ਲਾਜ਼ਮੀ ਹੈ, ਅਤੇ ਇਸ ਦਾ ਕੋਈ ਵਿਕਲਪ (ਬਦਲ) ਨਹੀਂ ਹੈ। ਸਿਰਫ਼ ਇਸੇ ਤਰ੍ਹਾਂ ਹੀ ਕੁਝ ਅਸਰ ਪ੍ਰਾਪਤ ਕੀਤਾ ਜਾ ਸਕਦਾ ਹੈ; ਨਹੀਂ ਤਾਂ, ਮੇਰੇ ਕਹੇ ਹੋਏ ਸਾਰੇ ਵਚਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਅਤੇ ਫ਼ਿਰ ਕੀ ਤੁਹਾਨੂੰ ਸਭ ਨੂੰ ਇਤਿਹਾਸ ਵਿੱਚ ਪਾਪੀਆਂ ਵਜੋਂ ਨਹੀਂ ਯਾਦ ਕੀਤਾ ਜਾਵੇਗਾ? ਕੀ ਤੁਸੀਂ ਧਰਤੀ ਦਾ ਕੂੜਾ ਨਹੀਂ ਬਣ ਜਾਓਗੇ? ਕੀ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਅੰਦਰ ਕਿਹੜਾ ਕੰਮ ਕੀਤਾ ਜਾ ਰਿਹਾ ਹੈ, ਅਤੇ ਤੁਹਾਡੇ ਤੋਂ ਕੀ ਲੋੜੀਂਦਾ ਹੈ? ਤੁਹਾਨੂੰ ਆਪਣੀ ਖੁਦ ਦੀ ਯੋਗਤਾ ਬਾਰੇ ਪਤਾ ਹੋਣਾ ਚਾਹੀਦਾ ਹੈ: ਇਹ ਮੇਰੀਆਂ ਲੋੜਾਂ ’ਤੇ ਬਿਲਕੁਲ ਖਰੀ ਨਹੀਂ ਉੱਤਰਦੀ। ਅਤੇ ਕੀ ਇਸ ਨਾਲ ਮੇਰੇ ਕੰਮ ਵਿੱਚ ਦੇਰੀ ਨਹੀਂ ਹੁੰਦੀ? ਤੁਹਾਡੀ ਵਰਤਮਾਨ ਯੋਗਤਾ ਅਤੇ ਤੁਹਾਡੇ ਚਰਿੱਤਰ ਦੀ ਵਰਤਮਾਨ ਦਸ਼ਾ ਦੇ ਅਧਾਰ ’ਤੇ ਤੁਹਾਡੇ ਵਿੱਚੋਂ ਇੱਕ ਵੀ ਜਣਾ ਮੇਰੇ ਲਈ ਗਵਾਹੀ ਦੇਣ ਦੇ ਲਾਇਕ ਨਹੀਂ ਹੈ, ਅਤੇ ਨਾ ਹੀ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਭਵਿੱਖ ਦੇ ਕੰਮ ਦੀਆਂ ਭਾਰੀ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਯੋਗ ਹੈ। ਕੀ ਤੁਸੀਂ ਬੇਹੱਦ ਸ਼ਰਮਿੰਦਾ ਨਹੀਂ ਮਹਿਸੂਸ ਕਰਦੇ? ਜੇ ਤੁਸੀਂ ਇਸੇ ਤਰ੍ਹਾਂ ਕਰਦੇ ਰਹੋਗੇ, ਤਾਂ ਤੁਸੀਂ ਮੇਰੀ ਇੱਛਾ ਨੂੰ ਕਿਵੇਂ ਪੂਰਾ ਕਰ ਸਕਦੇ ਹੋ? ਤੁਹਾਨੂੰ ਆਪਣਾ ਭਰਪੂਰ ਜੀਵਨ ਜੀਉਣਾ ਚਾਹੀਦਾ ਹੈ। ਸਮੇਂ ਨੂੰ ਵਿਅਰਥ ਨਾ ਜਾਣ ਦਿਓ—ਅਜਿਹਾ ਕਰਨ ਦਾ ਕੋਈ ਲਾਭ ਨਹੀਂ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਕੀ-ਕੀ ਹੋਣਾ ਚਾਹੀਦਾ ਹੈ। ਆਪਣੇ ਆਪ ਨੂੰ ਹਰਫ਼ਨਮੌਲਾ ਨਾ ਸਮਝੋ—ਤੁਸੀਂ ਅਜੇ ਬਹੁਤ ਲੰਮਾ ਰਾਹ ਤੈਅ ਕਰਨਾ ਹੈ! ਜੇ ਤੁਹਾਡੇ ਕੋਲ ਮਨੁੱਖਤਾ ਦੀ ਘੱਟੋ-ਘੱਟ ਵਿਹਾਰਕ ਸਮਝ ਹੀ ਨਹੀਂ ਹੈ ਤਾਂ ਫ਼ੇਰ ਕਹਿਣ ਨੂੰ ਹੋਰ ਕੀ ਬਚਦਾ ਹੈ? ਕੀ ਇਹ ਸਭ ਵਿਅਰਥ ਨਹੀਂ ਹੈ? ਅਤੇ ਜਿੱਥੋਂ ਤੱਕ ਮਨੁੱਖਤਾ ਅਤੇ ਉਸ ਯੋਗਤਾ ਦੀ ਗੱਲ ਹੈ ਜੋ ਮੈਨੂੰ ਲੋੜੀਂਦੀ ਹੈ, ਉਸ ’ਤੇ ਤੁਹਾਡੇ ਵਿਚੋਂ ਕੋਈ ਇੱਕ ਵੀ ਪੂਰਾ ਨਹੀਂ ਉੱਤਰਦਾ। ਕਿਸੇ ਅਜਿਹੇ ਵਿਅਕਤੀ ਨੂੰ ਲੱਭਣਾ ਬਹੁਤ ਮੁਸ਼ਕਲ ਹੈ ਜੋ ਇਸਤੇਮਾਲ ਕੀਤੇ ਜਾਣ ਦੇ ਲਾਇਕ ਹੋਵੇ। ਤੁਸੀਂ ਆਪਣੇ ਆਪ ਨੂੰ ਮੇਰੇ ਲਈ ਹੋਰ ਵੱਡਾ ਕੰਮ ਕਰਨ ਦੇ ਸਮਰੱਥ ਸਮਝਦੇ ਹੋ, ਅਤੇ ਇਹ ਸਮਝਦੇ ਹੋ ਕਿ ਤੁਹਾਨੂੰ ਮੇਰੇ ਵੱਲੋਂ ਹੋਰ ਵੱਡੇ ਕੰਮ ਸੌਂਪੇ ਜਾਣਗੇ; ਪਰ ਅਸਲ ਵਿੱਚ, ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਹੜੇ ਬਹੁਤ ਸਾਰੇ ਸਬਕ ਹਨ ਤੁਸੀਂ ਉਨ੍ਹਾਂ ਨੂੰ ਹੀ ਸਮਝਣ ਵਿੱਚ ਅਸਮਰਥ ਹੋ—ਤਾਂ ਫਿਰ ਕਿਸੇ ਵੀ ਹਾਲਾਤ ਵਿੱਚ ਤੁਸੀਂ ਹੋਰ ਡੂੰਘੀਆਂ ਸੱਚਾਈਆਂ ਵਿੱਚ ਕਿਵੇਂ ਪ੍ਰਵੇਸ਼ ਕਰ ਸਕਦੇ ਹੋ? ਤੁਹਾਡਾ ਪ੍ਰਵੇਸ਼ ਸਹਿਜੇ-ਸਹਿਜੇ ਅਤੇ ਪੜਾਵਾਂ ਵਿੱਚ ਹੋਣਾ ਚਾਹੀਦਾ ਹੈ। ਜ਼ਰੂਰੀ ਹੈ ਕਿ ਇਹ ਬੇਤਰਤੀਬਾ ਨਾ ਹੋਵੇ—ਜਿਸ ਦਾ ਕੋਈ ਫ਼ਾਇਦਾ ਨਹੀਂ ਹੈ। ਬਹੁਤ ਹੀ ਪੋਲੇ ਪੈਰੀਂ ਪ੍ਰਵੇਸ਼ ਤੋਂ ਸ਼ੁਰੂ ਕਰੋ: ਇਨ੍ਹਾਂ ਵਚਨਾਂ ਨੂੰ ਉਦੋਂ ਤਕ ਇੱਕ-ਇੱਕ ਪੰਕਤੀ ਕਰਕੇ ਪੜ੍ਹੋ ਜਦੋਂ ਤਕ ਤੁਹਾਨੂੰ ਸਪਸ਼ਟ ਤੌਰ ’ਤੇ ਸਮਝ ਨਾ ਆ ਜਾਵੇ। ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦੇ ਹੋ, ਤਾਂ ਐਵੇਂ ਹੀ ਕਾਹਲੀ-ਕਾਹਲੀ ਸਰਸਰੀ ਨਜ਼ਰ ਨਾਲ ਪੜ੍ਹ ਕੇ ਅੱਗੇ ਨਾ ਨਿਕਲ ਜਾਓ, ਅਤੇ ਨਾ ਹੀ ਇਨ੍ਹਾਂ ਨੂੰ ਸਿਰਫ਼ ਦਿਖਾਵੇ ਦੇ ਲਈ ਪੜ੍ਹੋ। ਤੁਸੀਂ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਨਿਯਮਿਤ ਤੌਰ ’ਤੇ ਕੁਝ ਹਵਾਲਾ ਕਿਤਾਬਾਂ (ਜਿਵੇਂ ਵਿਆਕਰਣ ਜਾਂ ਸਾਹਿਤ ਸ਼ਾਸਤਰ ਬਾਰੇ ਕਿਤਾਬਾਂ) ਵੀ ਪੜ੍ਹ ਸਕਦੇ ਹੋ। ਪ੍ਰੇਮ ਕਹਾਣੀਆਂ ਵਾਲੇ ਨਾਵਲ, ਮਹਾਂਪੁਰਸ਼ਾਂ ਦੀਆਂ ਜੀਵਨੀਆਂ, ਜਾਂ ਸਮਾਜਿਕ ਵਿਗਿਆਨ ਬਾਰੇ ਕਿਤਾਬਾਂ ਨਾ ਪੜ੍ਹੋ; ਕਿਉਂਕਿ ਇਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਇਹ ਸਿਰਫ਼ ਨੁਕਸਾਨ ਹੀ ਪਹੁੰਚਾ ਸਕਦੀਆਂ ਹਨ। ਤੁਹਾਡੇ ਲਈ ਉਸ ਸਭ ’ਤੇ ਮਹਾਰਤ ਹਾਸਲ ਕਰਨੀ ਜ਼ਰੂਰੀ ਹੈ ਜਿਸ ਵਿੱਚ ਤੁਹਾਨੂੰ ਪ੍ਰਵੇਸ਼ ਕਰਨਾ ਅਤੇ ਸਮਝਣਾ ਚਾਹੀਦਾ ਹੈ। ਲੋਕਾਂ ਦੀ ਯੋਗਤਾ ਨੂੰ ਉਭਾਰਨ ਦਾ ਉਦੇਸ਼ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਤੱਤ, ਪਛਾਣ, ਰੁਤਬੇ ਅਤੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ’ਚ ਸੱਚਾਈ ਦੀ ਪਾਲਣਾ ਕਰਨੀ ਲੋਕਾਂ ਲਈ ਕਿਉਂ ਜ਼ਰੂਰੀ ਹੈ, ਅਤੇ ਕੀ ਲੋਕਾਂ ਨੂੰ ਆਪਣੀ ਯੋਗਤਾ ਨੂੰ ਨਾ ਉਭਾਰਨਾ ਗ੍ਰਹਿਣਯੋਗ ਹੈ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਸਿੱਖਿਅਤ ਰੱਖੋ; ਤੁਹਾਨੂੰ ਆਪਣੇ ਗਿਆਨ ਨੂੰ ਪਾਸੇ ਨਹੀਂ ਸੁੱਟ ਦੇਣਾ ਚਾਹੀਦਾ! ਤੁਹਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਲੋਕਾਂ ਦੀ ਯੋਗਤਾ ਨੂੰ ਉਭਾਰਨਾ ਕਿਉਂ ਜ਼ਰੂਰੀ ਹੈ, ਇਸ ਨੂੰ ਕਿਵੇਂ ਉਭਾਰਨਾ ਚਾਹੀਦਾ ਹੈ, ਅਤੇ ਕਿਹੜੇ ਪਹਿਲੂਆਂ ਵਿੱਚ ਪ੍ਰਵੇਸ਼ ਕਰਨਾ ਹੈ। ਤੁਹਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਅਸਲ ਮਨੁੱਖਤਾ ਨੂੰ ਵਿਹਾਰ ਰਾਹੀਂ ਪਰਗਟ ਕਰਨ ਦੀ ਅਹਿਮੀਅਤ ਕੀ ਹੈ, ਇਹ ਕੰਮ ਕਰਨਾ ਕਿਉਂ ਜ਼ਰੂਰੀ ਹੈ, ਅਤੇ ਮਨੁੱਖ ਨੂੰ ਇਸ ਵਿੱਚ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਦਾਹਰਣ ਵਜੋਂ, ਸਿੱਖਿਅਤ ਬਣਦੇ ਹੋਏ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਹੜੇ ਪਹਿਲੂਆਂ ਦਾ ਅਧਿਐਨ ਕਰਨਾ ਚਾਹੀਦਾ ਹੈ, ਅਤੇ ਉਨ੍ਹਾਂ ਵਿੱਚ ਕਿਵੇਂ ਪ੍ਰਵੇਸ਼ ਕਰਨਾ ਹੈ। ਤੁਹਾਨੂੰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਿਅਤ ਬਣਨ ਦਾ ਉਦੇਸ਼ ਕੀ ਹੈ। ਕੀ ਇਹ ਪਰਮੇਸ਼ੁਰ ਦੇ ਵਚਨਾਂ ਨੂੰ ਸਮਝਣਾ ਅਤੇ ਸੱਚਾਈ ਵਿੱਚ ਪ੍ਰਵੇਸ਼ ਕਰਨਾ ਨਹੀਂ ਹੈ? ਅੱਜ ਸਾਰੀਆਂ ਕਲੀਸਿਆਵਾਂ ਵਿੱਚ ਕੀ ਹੋ ਰਿਹਾ ਹੈ? ਆਪਣੇ ਆਪ ਨੂੰ ਸਿੱਖਿਅਤ ਬਣਾਉਂਦੇ ਲੋਕ ਪਰਮੇਸ਼ੁਰ ਦੇ ਵਚਨਾਂ ਦਾ ਅਨੰਦ ਲੈਣਾ ਭੁੱਲ ਜਾਂਦੇ ਹਨ, ਅਤੇ ਉਹ ਸਾਰਾ ਦਿਨ ਸਿੱਖਿਆ ਪ੍ਰਾਪਤ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰਦੇ। ਜੇ ਤੁਸੀਂ ਚਾਹੁੰਦੇ ਹੋ ਕਿ ਉਹ ਅਸਲ ਮਨੁੱਖਤਾ ਨੂੰ ਆਪਣੇ ਜੀਉਣ ਤੋਂ ਪਰਗਟ ਕਰਨ, ਤਾਂ ਉਹ ਸਿਰਫ਼ ਆਪਣੇ ਘਰ ਦੀ ਸਾਂਭ-ਸੰਭਾਲ ਕਰਨ, ਖਾਣਾ ਪਕਾਉਣ ਜਾਂ ਰਸੋਈ ਦੇ ਬਰਤਨ ਖਰੀਦਣ ਵਿੱਚ ਹੀ ਲੱਗੇ ਰਹਿਣਗੇ। ਉਨ੍ਹਾਂ ਦਾ ਪੂਰਾ ਧਿਆਨ ਸਿਰਫ਼ ਇਨ੍ਹਾਂ ਕੰਮਾਂ ਵਿੱਚ ਹੀ ਹੋਵੇਗਾ; ਉਹ ਇਸ ਗੱਲ ਤੋਂ ਵੀ ਅਣਜਾਣ ਹੋਣਗੇ ਕਿ ਇੱਕ ਆਮ ਕਲੀਸਿਯਾਈ ਜੀਵਨ ਕਿਵੇਂ ਜੀਉਣਾ ਹੈ। ਜੇ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਵਰਤਮਾਨ ਸਥਿਤੀਆਂ ਵਿੱਚ ਪਾਉਂਦੇ ਹੋ, ਤਾਂ ਤੁਸੀਂ ਆਪਣੇ ਅਮਲ ਕਰਨ ਵਿੱਚ ਭਟਕ ਗਏ ਹੋ। ਤਾਂ ਫ਼ਿਰ ਤੁਹਾਨੂੰ ਆਤਮਿਕ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਕਿਉਂ ਕਿਹਾ ਜਾਂਦਾ ਹੈ? ਸਿਰਫ ਉਨ੍ਹਾਂ ਚੀਜ਼ਾਂ ਨੂੰ ਸਿੱਖਣ ਨਾਲ ਤੁਸੀਂ ਉਹ ਪ੍ਰਾਪਤ ਕਰਨ ਵਿੱਚ ਅਸਮਰਥ ਹੋ ਜਾਓਗੇ, ਜਿਸ ਦੀ ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ। ਜੀਵਨ ਵਿੱਚ ਪ੍ਰਵੇਸ਼ ਕਰਨਾ ਅਜੇ ਵੀ ਸਭ ਤੋਂ ਜ਼ਰੂਰੀ ਚੀਜ਼ ਹੈ; ਇਸ ਦੌਰਾਨ, ਉਸ ਕੰਮ ਨੂੰ ਕਰਨ ਦਾ ਕਾਰਨ ਹੈ, ਲੋਕਾਂ ਨੂੰ ਉਨ੍ਹਾਂ ਦੇ ਅਨੁਭਵਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ। ਆਪਣੀ ਯੋਗਤਾ ਨੂੰ ਉਭਾਰਨ ਨਾਲ ਤੁਹਾਨੂੰ ਮਨੁੱਖੀ ਸੁਭਾਅ ਅਤੇ ਮਨੁੱਖ ਦੇ ਮੂਲ ਤੱਤ ਬਾਰੇ ਜਾਣਕਾਰੀ ਮਿਲਦੀ ਹੈ, ਜਿਸ ਦਾ ਮੁੱਖ ਉਦੇਸ਼ ਹੀ ਇਹੀ ਹੈ ਕਿ ਲੋਕਾਂ ਦਾ ਆਤਮਿਕ ਜੀਵਨ ਵਧ ਸਕੇ ਅਤੇ ਉਨ੍ਹਾਂ ਦੇ ਸੁਭਾਅ ਵਿੱਚ ਤਬਦੀਲੀ ਆ ਸਕੇ। ਤੁਸੀਂ ਸ਼ਾਇਦ ਇਹ ਜਾਣਦੇ ਹੋਵੋ ਕਿ ਕਿਹੋ ਜਿਹਾ ਪਹਿਰਾਵਾ ਪਾਉਣਾ ਹੈ ਅਤੇ ਸੋਹਣੇ ਕਿਵੇਂ ਦਿੱਸਣਾ ਹੈ, ਤੁਸੀਂ ਸਮਝਦਾਰ ਅਤੇ ਹੁਸ਼ਿਆਰ ਹੋ ਸਕਦੇ ਹੋ, ਪਰ ਆਖਰਕਾਰ, ਜਦੋਂ ਤੁਹਾਡੇ ਕੰਮ ’ਤੇ ਜਾਣ ਦਾ ਦਿਨ ਆਉਂਦਾ ਹੈ, ਤਾਂ ਉਸ ਦਿਨ ਤੁਸੀਂ ਇਹ ਨਹੀਂ ਕਰ ਪਾਉਂਦੇ। ਇਸ ਲਈ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਆਪਣੀ ਯੋਗਤਾ ਨੂੰ ਉਭਾਰਦੇ ਸਮੇਂ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ। ਮਕਸਦ ਤੁਹਾਨੂੰ ਬਦਲਣਾ ਹੈ; ਤੁਹਾਡੀ ਯੋਗਤਾ ਉਸ ਦੇ ਨਾਲ ਹੀ ਜੁੜੀ ਹੋਈ ਹੈ। ਜੇ ਤੁਹਾਡੀ ਯੋਗਤਾ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਕੰਮ ਨਹੀਂ ਬਣੇਗਾ, ਅਤੇ ਜੇ ਤੁਹਾਡੇ ਸੁਭਾਅ ਵਿੱਚ ਤਬਦੀਲੀ ਨਹੀਂ ਆਉਂਦੀ ਤਾਂ ਹੋਰ ਵੀ ਮਾੜੀ ਗੱਲ ਹੈ। ਇਨ੍ਹਾਂ ਦੋਹਾਂ ਵਿੱਚੋ ਕਿਸੇ ਨੂੰ ਵੀ ਛੱਡਿਆ ਨਹੀਂ ਜਾ ਸਕਦਾ। ਅਸਲ ਮਨੁੱਖਤਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜ਼ਬਰਦਸਤ ਗਵਾਹੀ ਬਣਾਈ ਰੱਖੀ ਹੈ—ਤੁਹਾਡੇ ਤੋਂ ਜਿਸ ਚੀਜ਼ ਦੀ ਉਮੀਦ ਕੀਤੀ ਜਾਂਦੀ ਹੈ ਉਹ ਐਨੀ ਸੌਖੀ ਨਹੀਂ ਹੈ।

ਜਦੋਂ ਲੋਕਾਂ ਦੀ ਯੋਗਤਾ ਨੁੰ ਇਸ ਹੱਦ ਤਕ ਉਭਾਰਿਆ ਜਾ ਚੁੱਕਾ ਹੁੰਦਾ ਹੈ ਕਿ ਉਹ ਅਸਲ ਮਨੁੱਖਤਾ ਵਾਲੇ ਲੋਕਾਂ ਦੀ ਸਮਝ ਅਤੇ ਰਹਿਣੀ-ਬਹਿਣੀ (ਜੀਵਨਜਾਚ) ਨੂੰ ਹਾਸਲ ਕਰ ਲੈਂਦੇ ਹਨ, ਅਤੇ ਜੀਵਨ ਵਿੱਚ ਵੀ ਪ੍ਰਵੇਸ਼ ਕਰ ਚੁੱਕੇ ਹੁੰਦੇ ਹਨ–ਸਿਰਫ਼ ਉਦੋਂ ਹੀ ਉਨ੍ਹਾਂ ਵਿੱਚ ਤਬਦੀਲੀ ਆਉਂਦੀ ਹੈ ਅਤੇ ਉਨ੍ਹਾਂ ਕੋਲ ਗੱਲ ਕਰਨ ਲਈ ਗਵਾਹ ਹੁੰਦੇ ਹਨ। ਜਦੋਂ ਤੁਹਾਡੇ ਲਈ ਗਵਾਹੀ ਦੇਣ ਦਾ ਦਿਨ ਆਵੇਗਾ, ਤਾਂ ਤੁਹਾਨੂੰ ਆਪਣੇ ਮਨੁੱਖੀ ਜੀਵਨ ਵਿੱਚ ਤਬਦੀਲੀਆਂ, ਅਤੇ ਤੁਹਾਡੇ ਅੰਦਰ ਮੌਜੂਦ ਪਰਮੇਸ਼ੁਰ ਦੇ ਗਿਆਨ ਬਾਰੇ ਵੀ ਦੱਸਣਾ ਜ਼ਰੂਰੀ ਹੋਵੇਗਾ। ਸਿਰਫ਼ ਇਨ੍ਹਾਂ ਦੋਵਾਂ ਪਹਿਲੂਆਂ ਦਾ ਸੁਮੇਲ ਹੀ ਤੁਹਾਡੀ ਸੱਚੀ ਗਵਾਹੀ ਅਤੇ ਤੁਹਾਡਾ ਫ਼ਲ ਹੈ। ਤੁਹਾਡੀ ਮਨੁੱਖਤਾ ਲਈ ਸਿਰਫ਼ ਬਾਹਰੋਂ ਬਦਲ ਜਾਣਾ ਹੀ ਕਾਫ਼ੀ ਨਹੀਂ ਹੈ, ਤੇ ਨਾ ਹੀ ਇਸ ਦਾ ਕੋਈ ਫ਼ਾਇਦਾ ਹੋਵੇਗਾ ਕਿ ਤੁਹਾਡੇ ਅੰਦਰ ਤਾਂ ਸਮਝ ਅਤੇ ਸੱਚਾਈ ਮੌਜੂਦ ਹੈ ਪਰ ਤੁਸੀਂ ਅਸਲ ਮਨੁੱਖਤਾ ਨੂੰ ਆਪਣੇ ਜੀਉਣ ਤੋਂ ਪਰਗਟ ਕਰਨ ਦੇ ਕੰਮ ਨੂੰ ਨਜ਼ਰਅੰਦਾਜ਼ ਕਰ ਬੈਠਦੇ ਹੋ। ਅੱਜ ਤੁਹਾਡੇ ਉੱਪਰ ਕੀਤਾ ਗਿਆ ਕੰਮ ਦਿਖਾਵੇ ਲਈ ਨਹੀਂ, ਸਗੋਂ ਤੁਹਾਨੂੰ ਬਦਲਣ ਲਈ ਹੈ। ਤੁਸੀਂ ਸਿਰਫ਼ ਆਪਣੇ ਆਪ ਨੂੰ ਬਦਲਣ ’ਤੇ ਧਿਆਨ ਲਗਾਉਣਾ ਹੈ। ਜੇ ਤੁਸੀਂ ਹਰ ਰੋਜ਼ ਲਿਖਣ ਅਤੇ ਸੁਣਨ ਤੋਂ ਇਲਾਵਾ ਆਪਣੇ ਜੀਵਨ ਵਿੱਚ ਹੋਰ ਕੁਝ ਵੀ ਨਹੀਂ ਕਰੋਗੇ, ਤਾਂ ਇਸ ਦਾ ਕੋਈ ਫ਼ਾਇਦਾ ਨਹੀ ਹੋਵੇਗਾ; ਤੁਹਾਨੂੰ ਹਰ ਪਹਿਲੂ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਤੁਹਾਡਾ ਜੀਵਨ ਇੱਕ ਸੰਤ ਵਰਗਾ ਸਧਾਰਣ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਭੈਣਾਂ ਨੌਜਵਾਨ ਔਰਤਾਂ ਵਾਂਗ ਤੇ ਭਰਾ ਅਮੀਰ ਜਾਂ ਵੱਡੇ ਲੋਕਾਂ ਵਾਂਗ ਕਪੜੇ ਪਹਿਨਦੇ ਹਨ, ਸੰਤਾਂ ਦੀ ਮਰਿਆਦਾ ਤੋਂ ਬਿਲਕੁਲ ਵਿਹੂਣੇ। ਕਿਸੇ ਵਿਅਕਤੀ ਦੀ ਯੋਗਤਾ ਨੂੰ ਉਭਾਰਨਾ ਇੱਕ ਚੀਜ਼ ਹੈ—ਤੇ ਇਹ ਅਚਨਚੇਤ ਹੀ ਪ੍ਰਾਪਤ ਹੋ ਜਾਂਦੀ ਹੈ। ਜਦਕਿ ਪਰਮੇਸ਼ੁਰ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ ਹੋਰ ਗੱਲ ਹੈ—ਅਤੇ ਇਹੀ ਮਹੱਤਵਪੂਰਣ ਹੈ। ਜੇ ਤੁਹਾਡੀ ਯੋਗਤਾ ਨੂੰ ਉਭਾਰਿਆ ਗਿਆ ਸੀ ਪਰ ਇਸਤੇਮਾਲ ਕੀਤੇ ਬਿਨਾਂ ਹੀ ਇਸ ਕਰਕੇ ਸਮੇਟੀ ਗਈ ਕਿਉਂਕਿ ਤੁਸੀਂ ਪਰਮੇਸ਼ੁਰ ਦੇ ਵਚਨਾਂ ਨੂੰ ਖਾਧਾ ਅਤੇ ਪੀਤਾ ਨਹੀਂ ਸੀ, ਤਾਂ ਕੀ ਤੁਸੀਂ ਸਿੱਖਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਬਰਬਾਦ ਨਹੀਂ ਕਰ ਦਿੱਤਾ? ਦੋਵਾਂ ਪਹਿਲੂਆਂ ਨੂੰ ਜੋੜਿਆ ਜਾਣਾ ਲਾਜ਼ਮੀ ਹੈ। ਇਸ ਗੱਲ ’ਤੇ ਚਰਚਾ ਕਰਦੇ ਸਮੇਂ ਪਰਮੇਸ਼ੁਰ ਦੇ ਗਿਆਨ ਦਾ ਜ਼ਿਕਰ ਕਿਉਂ ਕੀਤਾ ਜਾਵੇ ਕਿ ਤੁਹਾਡੇ ਤੋਂ ਕੀ ਲੋੜੀਂਦਾ ਹੈ? ਕੀ ਇਹ ਆਉਣ ਵਾਲੇ ਕੰਮ ਦੇ ਨਤੀਜਿਆਂ ਦੀ ਖਾਤਰ ਨਹੀਂ ਹੈ? ਤੁਹਾਡੇ ਉੱਪਰ ਜਿੱਤ ਪਾਉਣ ਤੋਂ ਬਾਅਦ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਅਨੁਭਵਾਂ ਦੀ ਗਵਾਹੀ ਦੇਣ ਯੋਗ ਹੋਵੋ। ਜੇ ਤੁਹਾਡੀ ਬਾਹਰੀ ਦਿੱਖ ਅਸਲ ਮਨੁੱਖਤਾ ਵਾਲੀ ਹੈ, ਪਰ ਤੁਸੀਂ ਸ਼ਬਦਾਂ ਰਾਹੀਂ ਆਪਣੇ ਅਨੁਭਵਾਂ ਨੂੰ ਪ੍ਰਗਟਾਉਣ ਵਿੱਚ ਅਸਮਰਥ ਰਹਿੰਦੇ ਹੋ ਤਾਂ ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇੱਕ ਸਧਾਰਣ ਆਤਮਿਕ ਜੀਵਨ ਜੀਉਂਦੇ ਹੋਏ, ਤੁਹਾਨੂੰ ਅਸਲ ਮਨੁੱਖਤਾ ਵੀ ਪ੍ਰਾਪਤ ਕਰਨੀ ਜ਼ਰੂਰੀ ਹੈ, ਜਿਸ ਦੇ ਬਹੁਤ ਸਾਰੇ ਪਹਿਲੂ ਤੁਸੀਂ ਅਚਨਚੇਤ ਹੀ ਸਿੱਖ ਲਵੋਗੇ। ਕੀ ਤੁਹਾਨੂੰ ਅਜਿਹਾ ਲਗਦਾ ਹੈ ਕਿ ਫਰਸ਼ ਨੂੰ ਸਾਫ਼ ਕਰਨ ਲਈ ਕਿਸੇ ਖਾਸ ਅਭਿਆਸ ਦੀ ਲੋੜ ਹੁੰਦੀ ਹੈ? ਇਸ ਤੋਂ ਵੀ ਮਾੜੀ ਗੱਲ ਹੈ ਖਾਣਾ ਖਾਂਦੇ ਸਮੇਂ ਚੀਨੀ ਕਾਂਟਿਆਂ ਨੂੰ ਫੜਨ ਦੇ ਢੰਗ ਦਾ ਅਭਿਆਸ ਕਰਨ ਵਿੱਚ ਇੱਕ ਘੰਟਾ ਲਗਾ ਦੇਣਾ! ਅਸਲ ਮਨੁੱਖਤਾ ਵਿੱਚ ਕਿਹੜੇ ਪਹਿਲੂ ਸ਼ਾਮਲ ਹੁੰਦੇ ਹਨ? ਸੂਝ, ਸਮਝ, ਵਿਵੇਕ, ਅਤੇ ਚਰਿੱਤਰ। ਜੇ ਤੁਸੀਂ ਇਨ੍ਹਾਂ ਵਿੱਚੋਂ ਹਰੇਕ ਪਹਿਲੂ ਵਿੱਚ ਸਾਧਾਰਣਤਾ ਪ੍ਰਾਪਤ ਕਰ ਸਕਦੇ ਹੋ, ਤਾਂ ਤੁਹਾਡੀ ਮਨੁੱਖਤਾ ਵੀ ਸੰਤੋਖਜਨਕ ਪੱਧਰ ’ਤੇ ਪਹੁੰਚ ਜਾਵੇਗੀ। ਤੁਹਾਡੇ ਵਿੱਚ ਇੱਕ ਸਧਾਰਣ ਇਨਸਾਨ ਵਾਲੀ ਸਮਾਨਤਾ ਹੋਣੀ ਚਾਹੀਦੀ ਹੈ, ਤੁਸੀਂ ਪਰਮੇਸ਼ੁਰ ਦੇ ਵਿਸ਼ਵਾਸੀ ਵਰਗੇ ਦਿਖਣੇ ਚਾਹੀਦੇ ਹੋ। ਤੁਹਾਨੂੰ ਬਹੁਤਾ ਕੁਝ ਪ੍ਰਾਪਤ ਕਰਨ, ਜਾਂ ਕੂਟਨੀਤੀ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ; ਤੁਸੀਂ ਸਿਰਫ਼ ਇੱਕ ਆਮ ਸਮਝ ਵਾਲੇ ਇੱਕ ਆਮ ਇਨਸਾਨ ਬਣਨਾ ਹੈ, ਤਾਂ ਜੋ ਤੁਸੀਂ ਚੀਜ਼ਾਂ ਨੂੰ ਭਾਂਪ ਸਕੋ, ਅਤੇ ਘੱਟੋ-ਘੱਟ ਇੱਕ ਸਧਾਰਣ ਇਨਸਾਨ ਵਾਂਗ ਦਿਖਾਈ ਦੇਵੋ। ਐਨਾ ਕਾਫ਼ੀ ਹੋਵੇਗਾ। ਅੱਜ ਤੁਹਾਡੇ ਕੋਲੋਂ ਲੋੜੀਂਦੀ ਹਰ ਚੀਜ਼ ਤੁਹਾਡੀਆਂ ਯੋਗਤਾਵਾਂ ਦੀ ਪਹੁੰਚ ਵਿੱਚ ਹੈ; ਤੁਹਾਨੂੰ ਕਿਸੇ ਅਸੰਭਵ ਕੰਮ ਨੂੰ ਸੰਭਵ ਬਣਾਉਣ ਲਈ ਨਹੀਂ ਕਿਹਾ ਜਾ ਰਿਹਾ। ਤੁਹਾਡੇ ਉੱਪਰ ਕੋਈ ਬੇਕਾਰ ਗੱਲਾਂ ਵਾਲਾ ਜਾਂ ਬੇਕਾਰ ਦਾ ਕੰਮ ਨਹੀਂ ਕੀਤਾ ਜਾਵੇਗਾ। ਤੁਹਾਡੇ ਜੀਵਨ ਵਿੱਚ ਪਰਗਟ ਜਾਂ ਉਜਾਗਰ ਕੀਤੇ ਗਏ ਸਾਰੇ ਭੱਦੇਪਣ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਤੁਹਾਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਹੈ ਅਤੇ ਤੁਸੀਂ ਸ਼ਤਾਨ ਦੇ ਜ਼ਹਿਰ ਨਾਲ ਉੱਪਰ ਤਕ ਭਰੇ ਹੋਏ ਹੋ। ਤੁਹਾਡੇ ਤੋਂ ਸਿਰਫ਼ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਭ੍ਰਿਸ਼ਟ ਸ਼ਤਾਨੀ ਸੁਭਾਅ ਤੋਂ ਛੁਟਕਾਰਾ ਪਾਓ। ਤੁਹਾਨੂੰ ਕੋਈ ਕੁਝ ਉੱਚ-ਦਰਜੇ ਵਾਲੀ ਸ਼ਖਸੀਅਤ, ਜਾਂ ਕੋਈ ਮਸ਼ਹੂਰ ਜਾਂ ਮਹਾਨ ਵਿਅਕਤੀ ਬਣਨ ਲਈ ਨਹੀਂ ਕਿਹਾ ਜਾ ਰਿਹਾ। ਇਸ ਵਿੱਚ ਕੋਈ ਤੁਕ ਨਹੀਂ ਹੈ। ਤੁਹਾਡੇ ਵਿੱਚ ਕੀਤਾ ਜਾਣਾ ਵਾਲਾ ਕੰਮ ਇਸ ਗੱਲ ਨੁੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ ਕਿ ਤੁਹਾਡੇ ਅੰਦਰ ਸੁਭਾਵਕ ਤੌਰ ਤੇ ਕੀ ਮੌਜੂਦ ਹੈ। ਮੈਂ ਲੋਕਾਂ ਤੋਂ ਜੋ ਵੀ ਮੰਗ ਕਰਦਾ ਹਾਂ ਉਹ ਹੱਦਾਂ ਦੇ ਅੰਦਰ ਪਰਿਭਾਸ਼ਿਤ ਹੁੰਦਾ ਹੈ। ਜੇ ਤੁਸੀਂ ਉਸ ਤਰੀਕੇ ਅਤੇ ਲਹਿਜੇ ਵਿੱਚ ਵਿਹਾਰ ਕਰਦੇ ਜਿਸ ਤਰ੍ਹਾਂ ਬੁੱਧੀਜੀਵੀ ਗੱਲ ਕਰਦੇ ਹਨ ਤਾਂ ਇਸ ਨਾਲ ਕੰਮ ਨਹੀਂ ਚੱਲਦਾ; ਤੁਸੀਂ ਅਜਿਹਾ ਕਰਨ ਦੇ ਯੋਗ ਨਾ ਹੁੰਦੇ। ਤੁਹਾਡੀ ਯੋਗਤਾ ਨੂੰ ਵੇਖਦੇ ਹੋਏ, ਤੁਸੀਂ ਸਿਆਣਪ ਅਤੇ ਕੁਸ਼ਲਤਾ ਨਾਲ ਬੋਲਣ ਅਤੇ ਚੀਜ਼ਾਂ ਨੂੰ ਸਪਸ਼ਟ ਅਤੇ ਸਮਝ ਆਉਣ ਵਾਲੇ ਢੰਗ ਨਾਲ ਬਿਆਨ ਕਰਨ ਦੇ ਯੋਗ ਤਾਂ ਹੋਣੇ ਹੀ ਚਾਹੀਦੇ ਹੋ। ਲੋੜਾਂ ਨੂੰ ਪੂਰਾ ਕਰਨ ਲਈ ਬਸ ਐਨਾ ਹੀ ਚਾਹੀਦਾ ਹੈ। ਜੇ, ਘੱਟੋ-ਘੱਟ ਤੁਸੀਂ ਸੂਝ ਅਤੇ ਸਮਝਦਾਰੀ ਹੀ ਪ੍ਰਾਪਤ ਕਰ ਲੈਂਦੇ ਹੋ, ਤਾਂ ਵੀ ਕੰਮ ਬਣ ਜਾਵੇਗਾ। ਇਸ ਸਮੇਂ ਜੋ ਸਭ ਤੋਂ ਮਹੱਤਵਪੂਰਣ ਹੈ, ਉਹ ਹੈ ਤੁਹਾਡਾ ਆਪਣੇ ਭ੍ਰਿਸ਼ਟ ਸ਼ਤਾਨੀ ਸੁਭਾਅ ਨੂੰ ਛੱਡਣਾ। ਲਾਜ਼ਮੀ ਹੈ ਕਿ ਤੁਸੀਂ ਆਪਣੇ ਅੰਦਰ ਉਜਾਗਰ ਹੋ ਚੁੱਕੇ ਭੱਦੇਪਣ ਨੂੰ ਛੱਡੋ। ਜੇ ਤੁਸੀਂ ਇਸ ਨੂੰ ਨਹੀਂ ਛੱਡਦੇ ਤਾਂ ਤੁਸੀਂ ਸ੍ਰੇਸ਼ਠ ਅਹਿਸਾਸ ਅਤੇ ਸ੍ਰੇਸ਼ਠ ਸੋਝੀ ਬਾਰੇ ਕਿਵੇਂ ਗੱਲ ਕਰ ਸਕਦੇ ਹੋ? ਇਹ ਦੇਖਦੇ ਹੋਏ ਕਿ ਯੁਗ ਬਦਲ ਗਿਆ ਹੈ, ਬਹੁਤ ਸਾਰੇ ਲੋਕਾਂ ਦੇ ਅੰਦਰੋਂ ਹਰ ਤਰ੍ਹਾਂ ਦੀ ਨਿਮਰਤਾ ਜਾਂ ਸਬਰ ਖਤਮ ਹੋ ਗਿਆ ਹੈ, ਅਤੇ ਸ਼ਾਇਦ ਉਨ੍ਹਾਂ ਵਿੱਚ ਕੋਈ ਪਿਆਰ ਜਾਂ ਸੰਤਾਂ ਵਾਲੀ ਮਰਿਆਦਾ ਵੀ ਨਹੀਂ ਰਹੀ। ਅਜਿਹੇ ਲੋਕ ਕਿੰਨੇ ਬੇਤੁਕੇ ਹੁੰਦੇ ਹਨ! ਕੀ ਉਨ੍ਹਾਂ ਵਿੱਚ ਅਸਲ ਮਨੁੱਖਤਾ ਦਾ ਜ਼ਰਾ ਜਿੰਨਾ ਵੀ ਅੰਸ਼ ਹੈ? ਕੀ ਉਨ੍ਹਾਂ ਕੋਲ ਦੱਸਣ ਲਈ ਕੋਈ ਗਵਾਹੀ ਹੈ? ਉਹ ਸੂਝ-ਸਮਝ ਤੋਂ ਬਿਲਕੁਲ ਹੀ ਸੱਖਣੇ ਹਨ। ਬੇਸ਼ੱਕ, ਲੋਕਾਂ ਦੇ ਵਿਹਾਰ ਦੇ ਕੁਝ ਭਟਕੇ ਹੋਏ ਅਤੇ ਗਲਤ ਪਹਿਲੂਆਂ ਨੂੰ ਸੁਧਾਰਨ ਦੀ ਲੋੜ ਹੈ; ਉਦਾਹਰਣ ਵਜੋਂ ਉਨ੍ਹਾਂ ਦੇ ਪੁਰਾਣੇ ਕੱਟੜ ਆਤਮਿਕ ਜੀਵਨ ਅਤੇ ਉਨ੍ਹਾਂ ਦੀ ਸੁੰਨ ਹੋ ਚੁੱਕੀ ਅਤੇ ਮੰਦਬੁੱਧੀ ਦਿੱਖ—ਇਸ ਸਭ ਨੂੰ ਬਦਲਣਾ ਪਵੇਗਾ। ਤਬਦੀਲੀ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਦੁਰਾਚਾਰੀ ਬਣਨ ਦੇਣਾ ਜਾਂ ਸਰੀਰਕ ਕੰਮਾਂ ਵਿੱਚ ਰੁੱਝਣ ਦੇਣਾ ਅਤੇ ਜੋ ਮਰਜ਼ੀ ਚਾਹੋ ਕਹਿਣ ਦੇਣਾ। ਤੁਹਾਨੂੰ ਮਾਣ-ਮਰਿਆਦਾ ਵਿੱਚ ਰਹਿ ਕੇ ਹੀ ਗੱਲ ਕਰਨੀ ਚਾਹੀਦੀ ਹੈ। ਇੱਕ ਸਧਾਰਣ ਇਨਸਾਨ ਵਰਗਾ ਬੋਲਚਾਲ ਅਤੇ ਆਚਰਣ ਹੋਣ ਦਾ ਮਤਲਬ ਹੈ ਜੱਚਵੇਂ ਢੰਗ ਨਾਲ ਬੋਲਣਾ, ਜਦੋਂ ਤੁਹਾਡਾ ਮਤਲਬ “ਹਾਂ” ਹੋਵੇ ਤਾਂ “ਹਾਂ” ਕਹਿਣਾ, ਅਤੇ ਜਦੋਂ ਤੁਹਾਡਾ ਮਤਲਬ “ਨਹੀਂ” ਹੋਵੇ ਤਾਂ “ਨਹੀਂ” ਕਹਿਣਾ। ਤੱਥਾਂ ’ਤੇ ਕਾਇਮ ਰਹੋ ਅਤੇ ਸਹੀ ਢੰਗ ਨਾਲ ਬੋਲੋ। ਧੋਖਾ ਨਾ ਦਿਓ, ਝੂਠ ਨਾ ਬੋਲੋ। ਇਹ ਸਮਝਣਾ ਜ਼ਰੂਰੀ ਹੈ ਕਿ ਇੱਕ ਸਧਾਰਣ ਵਿਅਕਤੀ ਸੁਭਾਅ ਵਿੱਚ ਕਿੱਥੇ ਤਕ ਤਬਦੀਲੀ ਲਿਆ ਸਕਦਾ ਹੈ। ਜੇ ਇਸ ਨੂੰ ਨਹੀਂ ਸਮਝੋਗੇ, ਤਾਂ ਤੁਸੀਂ ਅਸਲੀਅਤ ਵਿੱਚ ਪ੍ਰਵੇਸ਼ ਨਹੀਂ ਕਰ ਸਕੋਗੇ।

ਪਿਛਲਾ: ਜਿੱਤ ਦੇ ਕੰਮ ਦਾ ਅੰਦਰੂਨੀ ਸੱਚ (4)

ਅਗਲਾ: ਤੈਨੂੰ ਆਪਣੇ ਭਵਿੱਖ ਦੇ ਮਿਸ਼ਨ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ