ਜਿੱਤ ਦੇ ਕੰਮ ਦਾ ਅੰਦਰੂਨੀ ਸੱਚ (4)

ਸੰਪੂਰਣ ਕੀਤੇ ਜਾਣ ਦਾ ਕੀ ਅਰਥ ਹੈ? ਜਿੱਤੇ ਜਾਣ ਦਾ ਕੀ ਅਰਥ ਹੈ? ਲੋਕਾਂ ਦਾ ਜਿੱਤੇ ਜਾਣ ਦੇ ਵਾਸਤੇ ਕਿਹੜੇ ਮਾਪਦੰਡਾਂ ਉੱਤੇ ਖ਼ਰੇ ਉੱਤਰਨਾ ਲਾਜ਼ਮੀ ਹੈ? ਉਨ੍ਹਾਂ ਦਾ ਸੰਪੂਰਣ ਕੀਤੇ ਜਾਣ ਦੇ ਵਾਸਤੇ ਕਿਹੜੇ ਮਾਪਦੰਡਾਂ ਉੱਤੇ ਖ਼ਰੇ ਉੱਤਰਨਾ ਲਾਜ਼ਮੀ ਹੈ? ਜਿੱਤਣਾ ਅਤੇ ਸੰਪੂਰਣ ਕਰਨਾ ਦੋਵੇਂ ਹੀ ਮਨੁੱਖ ਨੂੰ ਪੂਰਾ ਬਣਾਉਣ ਦੇ ਉਦੇਸ਼ ਲਈ ਹਨ ਤਾਂ ਕਿ ਉਸ ਦੀ ਮੂਲ ਸਮਾਨਤਾ ਨੂੰ ਪੁਨਰ ਸਥਾਪਿਤ ਕੀਤਾ ਜਾ ਸਕੇ, ਅਤੇ ਉਸ ਨੂੰ ਆਪਣੇ ਭ੍ਰਿਸ਼ਟ ਸ਼ਤਾਨੀ ਸੁਭਾਅ ਅਤੇ ਸ਼ਤਾਨ ਦੇ ਵੱਸ ਤੋਂ ਮੁਕਤ ਕਰਵਾਇਆ ਜਾ ਸਕੇ। ਇਹ ਜਿੱਤਣਾ ਮਨੁੱਖ ਉੱਪਰ ਕੰਮ ਕਰਨ ਦੀ ਪ੍ਰਕਿਰਿਆ ਵਿੱਚ ਜਲਦੀ ਆਉਂਦਾ ਹੈ; ਦਰਅਸਲ, ਇਹ ਕੰਮ ਦਾ ਪਹਿਲਾ ਪੜਾਅ ਹੈ। ਸੰਪੂਰਣ ਕਰਨਾ ਦੂਜਾ ਪੜਾਅ ਹੈ, ਅਤੇ ਇਹ ਅੰਤਿਮ ਕੰਮ ਹੈ। ਹਰ ਮਨੁੱਖ ਲਈ ਜਿੱਤੇ ਜਾਣ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਲਾਜ਼ਮੀ ਹੈ। ਜੇ ਨਹੀਂ, ਤਾਂ ਉਨ੍ਹਾਂ ਕੋਲ ਪਰਮੇਸ਼ੁਰ ਨੂੰ ਜਾਣਨ ਦਾ ਕੋਈ ਤਰੀਕਾ ਨਹੀਂ ਹੋਵੇਗਾ, ਨਾ ਹੀ ਉਹ ਜਾਣਨਗੇ ਕਿ ਇੱਕ ਪਰਮੇਸ਼ੁਰ ਮੌਜੂਦ ਹੈ, ਕਹਿਣ ਦਾ ਭਾਵ ਹੈ ਕਿ ਉਨ੍ਹਾਂ ਲਈ ਪਰਮੇਸ਼ੁਰ ਨੂੰ ਸਵੀਕਾਰ ਕਰਨਾ ਅਸੰਭਵ ਹੋਵੇਗਾ। ਅਤੇ ਜੇ ਇੱਕ ਮਨੁੱਖ ਪਰਮੇਸ਼ੁਰ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਸ ਨੂੰ ਪਰਮੇਸ਼ੁਰ ਦੁਆਰਾ ਪੂਰਾ ਬਣਾਏ ਜਾਣਾ ਵੀ ਅਸੰਭਵ ਹੋਵੇਗਾ ਕਿਉਂਕਿ ਉਹ ਇਸ ਪੂਰੇ ਕੀਤੇ ਜਾਣ ਦੇ ਮਾਪਦੰਡ ਉਪਰ ਖ਼ਰੇ ਨਹੀਂ ਉਤਰਦੇ। ਜੇ ਤੂੰ ਪਰਮੇਸ਼ੁਰ ਨੂੰ ਸਵੀਕਾਰ ਹੀ ਨਹੀਂ ਕਰਦਾ ਤਾਂ ਤੂੰ ਉਸ ਨੂੰ ਕਿਵੇਂ ਜਾਣ ਸਕਦਾ ਹੈਂ? ਤੂੰ ਉਸ ਦੀ ਖੋਜ ਕਿਵੇਂ ਕਰ ਸਕਦਾ ਹੈਂ? ਤੂੰ ਉਸ ਦੀ ਗਵਾਹੀ ਵੀ ਭਰ ਨਹੀਂ ਸਕੇਂਗਾ, ਅਤੇ ਉਸ ਨੂੰ ਸੰਤੁਸ਼ਟ ਕਰਨ ਲਾਇਕ ਤੇਰੇ ਕੋਲ ਵਿਸ਼ਵਾਸ ਹੋਣਾ ਤਾਂ ਦੂਰ ਦੀ ਗੱਲ ਹੈ। ਸੋ, ਜੋ ਕੋਈ ਵੀ ਪੂਰਾ ਬਣਾਏ ਜਾਣ ਦੀ ਇੱਛਾ ਰੱਖਦਾ ਹੈ, ਉਨ੍ਹਾਂ ਦਾ ਪਹਿਲਾ ਕਦਮ ਜਿੱਤਣ ਦੇ ਕੰਮ ਵਿੱਚੋਂ ਲੰਘਣਾ ਹੋਣਾ ਲਾਜ਼ਮੀ ਹੈ। ਇਹ ਪਹਿਲੀ ਸ਼ਰਤ ਹੈ। ਪਰ ਜਿੱਤਣਾ ਅਤੇ ਸੰਪੂਰਣ ਬਣਾਉਣਾ ਦੋਵੇਂ ਲੋਕਾਂ ਉੱਤੇ ਕੰਮ ਕਰਨ ਅਤੇ ਉਨ੍ਹਾਂ ਨੂੰ ਬਦਲਣ ਲਈ ਹਨ ਅਤੇ ਇਨ੍ਹਾਂ ਵਿੱਚੋਂ ਹਰ ਇੱਕ ਮਨੁੱਖ ਦੇ ਪ੍ਰਬੰਧਨ ਦੇ ਕੰਮ ਦਾ ਇੱਕ ਹਿੱਸਾ ਹੈ। ਕਿਸੇ ਨੂੰ ਪੂਰਾ ਬਣਾਉਣ ਲਈ ਦੋਵੇਂ ਕਦਮ ਲਾਜ਼ਮੀ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਸੱਚ ਹੈ ਕਿ ਸੁਣਨ ਵਿੱਚ “ਜਿੱਤੇ ਜਾਣਾ” ਚੰਗਾ ਨਹੀਂ ਲੱਗਦਾ, ਪਰ ਦਰਅਸਲ, ਜਿੱਤਣ ਦੀ ਪ੍ਰਕਿਰਿਆ ਕਿਸੇ ਮਨੁੱਖ ਨੂੰ ਬਦਲਣ ਦੀ ਪ੍ਰਕਿਰਿਆ ਹੈ। ਇੱਕ ਵਾਰ ਜਦੋਂ ਤੈਨੂੰ ਜਿੱਤ ਲਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਤੇਰਾ ਭ੍ਰਿਸ਼ਟ ਸੁਭਾਅ ਪੂਰੀ ਤਰ੍ਹਾਂ ਮਿਟਾਇਆ ਨਾ ਗਿਆ ਹੋਵੇ, ਪਰ ਤੂੰ ਇਸ ਤੋਂ ਜਾਣੂ ਹੋ ਜਾਵੇਂਗਾ। ਜਿੱਤ ਦੇ ਕੰਮ ਦੇ ਦੁਆਰਾ, ਤੂੰ ਆਪਣੀ ਨਿਮਨ ਮਨੁੱਖਤਾ ਦੇ ਨਾਲ-ਨਾਲ ਆਪਣੀ ਖੁਦ ਦੀ ਬਹੁਤ ਸਾਰੀ ਅਣਆਗਿਆਕਾਰੀ ਤੋਂ ਜਾਣੂ ਹੋ ਗਿਆ ਹੋਵੇਂਗਾ। ਭਾਵੇਂ ਤੂੰ ਜਿੱਤਣ ਦੇ ਕੰਮ ਵਿੱਚ ਥੋੜ੍ਹੇ ਸਮੇਂ ਦੇ ਦੌਰਾਨ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਛੱਡਣ ਜਾਂ ਬਦਲਣ ਦੇ ਅਯੋਗ ਹੋਵੇਂਗਾ, ਪਰ ਤੂੰ ਉਨ੍ਹਾਂ ਤੋਂ ਜਾਣੂ ਹੋ ਜਾਵੇਂਗਾ ਅਤੇ ਇਹ ਤੇਰੀ ਸੰਪੂਰਣਤਾ ਦੀ ਨੀਂਹ ਰੱਖਣਗੀਆਂ। ਦਰਅਸਲ, ਜਿੱਤਣਾ ਅਤੇ ਸੰਪੂਰਣ ਬਣਾਉਣਾ ਦੋਵੇਂ ਲੋਕਾਂ ਨੂੰ ਬਦਲਣ, ਉਨ੍ਹਾਂ ਦਾ ਆਪਣੇ ਸ਼ਤਾਨੀ ਸੁਭਾਅ ਤੋਂ ਖਹਿੜਾ ਛੁਡਾਉਣ ਵਾਸਤੇ ਕੀਤੇ ਜਾਂਦੇ ਹਨ ਤਾਂ ਕਿ ਉਹ ਆਪਣੇ ਆਪ ਨੂੰ ਪੂਰੀ ਤਰਾਂ ਪਰਮੇਸ਼ੁਰ ਨੂੰ ਸੌਂਪ ਸਕਣ। ਜਿੱਤੇ ਜਾਣਾ ਲੋਕਾਂ ਦੇ ਸੁਭਾਵਾਂ ਨੂੰ ਬਦਲਣ ਦਾ ਕੇਵਲ ਪਹਿਲਾ ਕਦਮ ਹੈ, ਨਾਲ ਹੀ ਇਹ ਉਨ੍ਹਾਂ ਦਾ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਸੌਂਪਣ ਦਾ ਵੀ ਪਹਿਲਾ ਕਦਮ ਹੈ, ਅਤੇ ਸੰਪੂਰਣ ਕੀਤੇ ਜਾਣ ਦੇ ਕਦਮ ਤੋਂ ਇੱਕ ਕਦਮ ਹੇਠਾਂ ਹੈ। ਇੱਕ ਜਿੱਤੇ ਗਏ ਮਨੁੱਖ ਦੇ ਜੀਵਨ ਦਾ ਸੁਭਾਅ ਇੱਕ ਸੰਪੂਰਣ ਕੀਤੇ ਗਏ ਮਨੁੱਖ ਨਾਲੋਂ ਕਾਫੀ ਘੱਟ ਬਦਲਦਾ ਹੈ। ਜਿੱਤੇ ਜਾਣਾ ਅਤੇ ਸੰਪੂਰਣ ਬਣਾਏ ਜਾਣਾ ਵਿਚਾਰਧਾਰਕ ਤੌਰ ਤੇ ਇੱਕ ਦੂਜੇ ਤੋਂ ਵੱਖਰੇ ਹਨ ਕਿਉਂਕਿ ਇਹ ਕੰਮ ਦੇ ਵੱਖੋ-ਵੱਖ ਪੜਾਅ ਹਨ ਅਤੇ ਕਿਉਂਕਿ ਉਹ ਲੋਕਾਂ ਨੂੰ ਵੱਖੋ-ਵੱਖ ਦਰਜਿਆਂ ਉੱਤੇ ਰੱਖਦੇ ਹਨ; ਜਿੱਤ ਲੋਕਾਂ ਨੂੰ ਹੇਠਲੇ ਪੱਧਰਾਂ ਉੱਤੇ ਰੱਖਦੀ ਹੈ ਜਦਕਿ ਸੰਪੂਰਣਤਾ ਉਨ੍ਹਾਂ ਨੂੰ ਉੱਪਰਲੇ ਪੱਧਰਾਂ ਉੱਪਰ ਰੱਖਦੀ ਹੈ। ਸੰਪੂਰਣ ਕੀਤੇ ਗਏ ਲੋਕ ਧਰਮੀ ਹਨ, ਲੋਕ ਜੋ ਪਵਿੱਤਰ ਅਤੇ ਨਿਰਮਲ ਬਣਾਏ ਗਏ ਹਨ; ਉਹ ਮਨੁੱਖਤਾ ਦੇ ਪ੍ਰਬੰਧਨ ਦੇ ਕੰਮ ਦੇ ਠੋਸ ਰੂਪ ਜਾਂ ਅੰਤਿਮ ਉਤਪਾਦ ਹਨ। ਭਾਵੇਂ ਉਹ ਸੰਪੂਰਣ ਮਨੁੱਖ ਨਹੀਂ ਹਨ, ਉਹ ਅਜਿਹੇ ਲੋਕ ਹਨ ਜੋ ਅਰਥਭਰਪੂਰ ਜੀਵਨ ਜੀਉਣ ਦੀ ਖੋਜ ਕਰਦੇ ਹਨ। ਇਸ ਦੌਰਾਨ, ਜਿੱਤੇ ਗਏ ਲੋਕ ਕੇਵਲ ਵਚਨ ਵਿੱਚ ਪਰਮੇਸ਼ੁਰ ਦੀ ਹੋਂਦ ਨੂੰ ਸਵੀਕਾਰ ਕਰਦੇ ਹਨ; ਉਹ ਸਵੀਕਾਰ ਕਰਦੇ ਹਨ ਕਿ ਪਰਮੇਸ਼ੁਰ ਨੇ ਦੇਹਧਾਰਣ ਕੀਤਾ ਹੈ, ਕਿ ਵਚਨ ਦੇਹਧਾਰੀ ਹੋਇਆ ਹੈ, ਅਤੇ ਕਿ ਪਰਮੇਸ਼ੁਰ ਧਰਤੀ ਉੱਤੇ ਨਿਆਂ ਅਤੇ ਤਾੜਨਾ ਦਾ ਕੰਮ ਕਰਨ ਲਈ ਆਇਆ ਹੈ। ਉਹ ਇਹ ਵੀ ਸਵੀਕਾਰ ਕਰਦੇ ਹਨ ਕਿ ਪਰਮੇਸ਼ੁਰ ਦਾ ਨਿਆਂ ਅਤੇ ਤਾੜਨਾ, ਅਤੇ ਉਸ ਦੀ ਮਾਰ ਅਤੇ ਤਾਉਣਾ ਸਾਰੇ ਮਨੁੱਖ ਲਈ ਲਾਭਦਾਇਕ ਹਨ। ਉਨ੍ਹਾਂ ਨੇ ਹਾਲ ਵਿੱਚ ਹੀ ਮਨੁੱਖ ਦੀ ਕੁਝ ’ਕੁ ਨੁਹਾਰ ਪ੍ਰਾਪਤ ਕਰਨੀ ਸ਼ੁਰੂ ਕੀਤੀ ਹੈ। ਉਨ੍ਹਾਂ ਕੋਲ ਜੀਵਨ ਦੀਆਂ ਕੁਝ ਅੰਤਰਦ੍ਰਿਸ਼ਟੀਆਂ ਹਨ, ਪਰ ਇਹ ਅਜੇ ਵੀ ਉਨ੍ਹਾਂ ਲਈ ਧੁੰਦਲਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿੱਚ, ਉਹ ਹੁਣੇ ਹੀ ਮਨੁੱਖਤਾ ਨੂੰ ਧਾਰਣ ਕਰਨਾ ਸ਼ੁਰੂ ਕਰ ਰਹੇ ਹਨ। ਜਿੱਤੇ ਜਾਣ ਦੇ ਅਜਿਹੇ ਅਸਰ ਹੁੰਦੇ ਹਨ। ਜਦੋਂ ਲੋਕ ਸੰਪੂਰਣਤਾ ਦੇ ਰਾਹ ਉੱਤੇ ਕਦਮ ਰੱਖਦੇ ਹਨ, ਉਨ੍ਹਾਂ ਲਈ ਆਪਣੇ ਪੁਰਾਣੇ ਸੁਭਾਵਾਂ ਨੂੰ ਬਦਲਣਾ ਸੰਭਵ ਹੋ ਜਾਂਦਾ ਹੈ। ਇਸ ਦੇ ਇਲਾਵਾ, ਉਨ੍ਹਾਂ ਦੇ ਜੀਵਨ ਵਧਣਾ ਜਾਰੀ ਰੱਖਦੇ ਹਨ, ਅਤੇ ਉਹ ਹੌਲੀ-ਹੌਲੀ ਸੱਚ ਦੀ ਡੂੰਘਾਈ ਵਿੱਚ ਹੋਰ ਜ਼ਿਆਦਾ ਉਤਰਦੇ ਹਨ। ਉਹ ਸੰਸਾਰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਨਫ਼ਰਤ ਕਰ ਸਕਦੇ ਹਨ ਜੋ ਸੱਚਾਈ ਦੀ ਖੋਜ ਨਹੀਂ ਕਰਦੇ। ਉਹ ਖਾਸ ਕਰਕੇ ਆਪਣੇ ਆਪ ਨਾਲ ਨਫ਼ਰਤ ਕਰਦੇ ਹਨ, ਪਰ ਉਸ ਤੋਂ ਵੀ ਜ਼ਿਆਦਾ ਉਹ ਆਪਣੇ ਆਪ ਨੂੰ ਸਪਸ਼ਟਤਾ ਨਾਲ ਜਾਣਦੇ ਹਨ। ਉਹ ਸੱਚਾਈ ਨਾਲ ਜੀਵਨ ਬਿਤਾਉਣ ਦੇ ਇੱਛੁਕ ਹਨ ਅਤੇ ਸੱਚਾਈ ਦੀ ਖੋਜ ਨੂੰ ਆਪਣਾ ਉਦੇਸ਼ ਬਣਾਉਂਦੇ ਹਨ। ਉਹ ਆਪਣੇ ਦਿਮਾਗਾਂ ਦੁਆਰਾ ਉਪਜਾਏ ਵਿਚਾਰਾਂ ਵਿੱਚ ਜੀਉਣ ਦੇ ਇੱਛੁਕ ਨਹੀਂ ਹਨ, ਅਤੇ ਉਹ ਮਨੁੱਖ ਦੀ ਸਵੈ-ਧਾਰਮਿਕਤਾ, ਘਮੰਡ, ਅਤੇ ਹੰਕਾਰ ਤੋਂ ਨਫ਼ਰਤ ਮਹਿਸੂਸ ਕਰਦੇ ਹਨ। ਉਹ ਉਚਿਤਤਾ ਦੇ ਮਜ਼ਬੂਤ ਅਹਿਸਾਸ ਨਾਲ ਬੋਲਦੇ ਹਨ, ਸਮਝਦਾਰੀ ਅਤੇ ਬੁੱਧੀ ਨਾਲ ਚੀਜ਼ਾਂ ਨੂੰ ਸੰਭਾਲਦੇ ਹਨ, ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਅਤੇ ਆਗਿਆਕਾਰ ਹੁੰਦੇ ਹਨ। ਜੇ ਉਹ ਤਾੜਨਾ ਅਤੇ ਨਿਆਂ ਦੀ ਕਿਸੇ ਘਟਨਾ ਦਾ ਅਨੁਭਵ ਕਰਦੇ ਹਨ, ਤਾਂ ਉਹ ਨਾ ਕੇਵਲ ਉਦਾਸੀਨ ਅਤੇ ਕਮਜ਼ੋਰ ਨਹੀਂ ਹੋ ਜਾਂਦੇ ਹਨ, ਬਲਕਿ ਪਰਮੇਸ਼ੁਰ ਦੀ ਇਸ ਤਾੜਨਾ ਅਤੇ ਨਿਆਂ ਦੇ ਸ਼ੁਕਰਗੁਜ਼ਾਰ ਵੀ ਹੁੰਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਉਹ ਪਰਮੇਸ਼ੁਰ ਦੀ ਤਾੜਨਾ ਅਤੇ ਨਿਆਂ ਦੇ ਬਗੈਰ ਨਹੀਂ ਰਹਿ ਸਕਦੇ, ਕਿ ਇਹ ਉਨ੍ਹਾਂ ਦੀ ਸੁਰੱਖਿਆ ਕਰਦੇ ਹਨ। ਉਹ ਸ਼ਾਂਤੀ ਅਤੇ ਅਨੰਦ ਅਤੇ ਭੁੱਖ ਮਿਟਾਉਣ ਲਈ ਰੋਟੀ ਪ੍ਰਦਾਨ ਕਰਨ ਵਾਲੇ ਵਿਸ਼ਵਾਸ ਦੀ ਖੋਜ ਨਹੀਂ ਕਰਦੇ। ਨਾ ਹੀ ਉਹ ਥੋੜ੍ਹੇ ਚਿਰ ਦੇ ਭੌਤਿਕ ਸੁੱਖਾਂ ਦੀ ਖੋਜ ਕਰਦੇ ਹਨ। ਅਜਿਹਾ ਉਨ੍ਹਾਂ ਨਾਲ ਵਾਪਰਦਾ ਹੈ ਜਿਨ੍ਹਾਂ ਨੂੰ ਸੰਪੂਰਣ ਕੀਤਾ ਗਿਆ ਹੈ। ਲੋਕਾਂ ਦੇ ਜਿੱਤ ਲਏ ਜਾਣ ਦੇ ਬਾਅਦ, ਉਹ ਸਵੀਕਾਰ ਕਰਦੇ ਹਨ ਕਿ ਇੱਕ ਪਰਮੇਸ਼ੁਰ ਮੌਜੂਦ ਹੈ, ਪਰ ਉਨ੍ਹਾਂ ਦੇ ਪਰਮੇਸ਼ੁਰ ਦੀ ਹੋਂਦ ਨੂੰ ਸਵੀਕਾਰ ਕਰਨ ਤੋਂ ਬਾਅਦ ਉਨ੍ਹਾਂ ਵਿੱਚ ਜੋ ਪ੍ਰਗਟਾਵੇ ਹੁੰਦੇ ਹਨ ਉਨ੍ਹਾਂ ਦੀਆਂ ਕੁਝ ਸੀਮਾਵਾਂ ਹਨ। ਵਚਨ ਦੇ ਦੇਹਧਾਰੀ ਹੋਣ ਦਾ ਵਾਸਤਵ ਵਿੱਚ ਕੀ ਅਰਥ ਹੈ? ਦੇਹਧਾਰਣ ਦਾ ਕੀ ਅਰਥ ਹੈ? ਦੇਹਧਾਰੀ ਪਰਮੇਸ਼ੁਰ ਨੇ ਕੀ ਕੀਤਾ ਹੈ? ਉਸ ਦੇ ਕੰਮ ਦਾ ਉਦੇਸ਼ ਅਤੇ ਮਹੱਤਤਾ ਕੀ ਹੈ? ਉਸ ਦੇ ਕੰਮ ਦੇ ਬਹੁਤ ਸਾਰੇ ਹਿੱਸੇ ਦਾ ਅਨੁਭਵ ਕਰਨ ਤੋਂ ਬਾਅਦ, ਉਸ ਦੇ ਦੇਹ ਵਿਚਲੇ ਕੰਮਾਂ ਦਾ ਅਨੁਭਵ ਕਰਨ ਤੋਂ ਬਾਅਦ, ਤੂੰ ਕੀ ਪ੍ਰਾਪਤ ਕੀਤਾ ਹੈ? ਕੇਵਲ ਇਨ੍ਹਾਂ ਚੀਜ਼ਾਂ ਨੂੰ ਸਮਝਣ ਦੇ ਬਾਅਦ ਹੀ ਤੈਨੂੰ ਜਿੱਤਿਆ ਜਾਵੇਗਾ। ਜੇ ਤੂੰ ਕੇਵਲ ਇਹੀ ਕਹਿੰਦਾ ਹੈਂ ਕਿ ਤੂੰ ਸਵੀਕਾਰ ਕਰਦਾ ਹੈਂ ਕਿ ਇੱਕ ਪਰਮੇਸ਼ੁਰ ਮੌਜੂਦ ਹੈ, ਪਰ ਤੂੰ ਉਸ ਦਾ ਤਿਆਗ ਨਹੀਂ ਕਰਦਾ ਜੋ ਤੈਨੂੰ ਤਿਆਗਣਾ ਚਾਹੀਦਾ ਹੈ ਅਤੇ ਉਨ੍ਹਾਂ ਭੌਤਿਕ ਸੁੱਖਾਂ ਨੂੰ ਨਹੀਂ ਤਿਆਗਦਾ ਜੋ ਤੈਨੂੰ ਤਿਆਗਣੇ ਚਾਹੀਦੇ ਹਨ, ਬਲਕਿ ਇਸਦੇ ਬਜਾਏ ਸਦਾ ਦੀ ਤਰ੍ਹਾਂ ਭੌਤਿਕ ਸੁੱਖਾਂ ਦਾ ਲਾਲਚ ਕਰਨਾ ਜਾਰੀ ਰੱਖਦਾ ਹੈਂ, ਅਤੇ ਜੇ ਤੂੰ ਆਪਣੇ ਭਰਾਵਾਂ ਅਤੇ ਭੈਣਾਂ ਪ੍ਰਤੀ ਕਿਸੇ ਵੀ ਪੱਖਪਾਤ ਨੂੰ ਛੱਡਣ ਦੇ ਅਸਮਰੱਥ ਹੈਂ, ਅਤੇ ਕਈ ਆਮ ਵਿਹਾਰਾਂ ਦਾ ਕੋਈ ਮੁੱਲ ਨਹੀਂ ਚੁਕਾਉਂਦਾ ਹੈਂ ਤਾਂ ਇਹ ਸਾਬਤ ਕਰਦਾ ਹੈ ਕਿ ਤੈਨੂੰ ਅਜੇ ਜਿੱਤਿਆ ਨਹੀਂ ਗਿਆ ਹੈ। ਇਸ ਸਥਿਤੀ ਵਿੱਚ, ਭਾਵੇਂ ਤੈਨੂੰ ਕਾਫੀ ਕੁਝ ਸਮਝ ਆਉਂਦਾ ਹੈ, ਫਿਰ ਵੀ ਇਹ ਸਭ ਕਿਸੇ ਕੰਮ ਨਹੀਂ ਆਵੇਗਾ। ਜਿੱਤੇ ਗਏ ਉਹ ਲੋਕ ਹਨ ਜਿਨ੍ਹਾਂ ਨੇ ਕੁਝ ਆਰੰਭਕ ਤਬਦੀਲੀਆਂ ਅਤੇ ਆਰੰਭਕ ਪ੍ਰਵੇਸ਼ ਪ੍ਰਾਪਤ ਕਰ ਲਏ ਹਨ। ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਦਾ ਅਨੁਭਵ ਲੋਕਾਂ ਨੂੰ ਪਰਮੇਸ਼ੁਰ ਬਾਰੇ ਆਰੰਭਕ ਗਿਆਨ ਅਤੇ ਸੱਚਾਈ ਦੀ ਇੱਕ ਆਰੰਭਕ ਸਮਝ ਪ੍ਰਦਾਨ ਕਰਦਾ ਹੈ। ਤੂੰ ਜ਼ਿਆਦਾ ਡੂੰਘੀਆਂ ਅਤੇ ਜ਼ਿਆਦਾ ਵਿਸਤਰਿਤ ਸੱਚਾਈਆਂ ਦੀ ਅਸਲੀਅਤ ਵਿੱਚ ਪੂਰੀ ਤਰ੍ਹਾਂ ਉੱਤਰਣ ਦੇ ਅਸਮਰੱਥ ਹੋ ਸਕਦਾ ਹੈਂ, ਪਰ ਤੇਰੇ ਅਸਲ ਜੀਵਨ ਵਿੱਚ ਤੂੰ ਬਹੁਤ ਸਾਰੀਆਂ ਬੁਨਿਆਦੀ ਸੱਚਾਈਆਂ ਨੂੰ ਅਮਲ ਵਿੱਚ ਲਿਆ ਸਕਦਾ ਹੈਂ, ਜਿਵੇਂ ਕਿ, ਉਹ ਸੱਚਾਈਆਂ ਜਿਨ੍ਹਾਂ ਵਿੱਚ ਤੇਰੇ ਭੌਤਿਕ ਸੁੱਖ ਅਤੇ ਤੇਰਾ ਵਿਅਕਤੀਗਤ ਰੁਤਬਾ ਸ਼ਾਮਲ ਹਨ। ਇਹ ਸਭ ਉਹ ਅਸਰ ਹੈ ਜੋ ਲੋਕਾਂ ਵਿੱਚ ਜਿੱਤੇ ਜਾਣ ਦੀ ਪ੍ਰਕਿਰਿਆ ਦੇ ਦੌਰਾਨ ਪ੍ਰਾਪਤ ਕੀਤਾ ਜਾਂਦਾ ਹੈ। ਜਿੱਤੇ ਗਏ ਲੋਕਾਂ ਦੇ ਸੁਭਾਅ ਵਿੱਚ ਵੀ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ; ਉਦਾਹਰਣ ਵਜੋਂ, ਉਨ੍ਹਾਂ ਦਾ ਪਹਿਰਾਵਾ ਅਤੇ ਪੇਸ਼ ਆਉਣ ਅਤੇ ਜੀਵਨ ਬਿਤਾਉਣ ਦਾ ਢੰਗ—ਇਹ ਸਭ ਬਦਲ ਸਕਦੇ ਹਨ। ਉਨ੍ਹਾਂ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਬਾਰੇ ਦ੍ਰਿਸ਼ਟੀਕੋਣ ਬਦਲਦਾ ਹੈ, ਉਨ੍ਹਾਂ ਵਿੱਚ ਆਪਣੀ ਖੋਜ ਦੇ ਉਦੇਸ਼ਾਂ ਦੀ ਸਪਸ਼ਟਤਾ ਹੁੰਦੀ ਹੈ, ਅਤੇ ਉਨ੍ਹਾਂ ਦੀਆਂ ਤਾਂਘਾਂ ਉੱਚੀਆਂ ਹੁੰਦੀਆਂ ਹਨ। ਜਿੱਤਣ ਦੇ ਕੰਮ ਦੇ ਦੌਰਾਨ, ਉਨ੍ਹਾਂ ਦੇ ਜੀਵਨ ਦੀ ਸਥਿਤੀ ਵਿੱਚ ਵੀ ਸੰਬੰਧਤ ਤਬਦੀਲੀਆਂ ਆਉਂਦੀਆਂ ਹਨ। ਤਬਦੀਲੀਆਂ ਤਾਂ ਹੁੰਦੀਆਂ ਹਨ ਪਰ ਇਹ ਸੰਪੂਰਣ ਬਣਾਏ ਗਏ ਲੋਕਾਂ ਦੇ ਸੁਭਾਅ ਅਤੇ ਖੋਜ ਦੇ ਉਦੇਸ਼ਾਂ ਦੀਆਂ ਤਬਦੀਲੀਆਂ ਨਾਲੋਂ ਸਤਹੀ, ਪ੍ਰਾਰੰਭਿਕ, ਅਤੇ ਕਾਫੀ ਨੀਵੇਂ ਪੱਧਰ ਦੀਆਂ ਹੁੰਦੀਆਂ ਹਨ। ਜੇ ਜਿੱਤੇ ਜਾਣ ਦੇ ਦੌਰਾਨ ਮਨੁੱਖ ਦੇ ਸੁਭਾਅ ਵਿੱਚ ਬਿਲਕੁਲ ਵੀ ਤਬਦੀਲੀ ਨਹੀਂ ਆਉਂਦੀ ਅਤੇ ਜੇ ਉਹ ਕੋਈ ਸੱਚਾਈ ਪ੍ਰਾਪਤ ਨਹੀਂ ਕਰਦੇ ਤਾਂ ਇਹ ਮਨੁੱਖ ਫਜ਼ੂਲ ਅਤੇ ਪੂਰੀ ਤਰ੍ਹਾਂ ਬੇਕਾਰ ਹੈ! ਜਿਨ੍ਹਾਂ ਲੋਕਾਂ ਨੂੰ ਜਿੱਤਿਆ ਨਹੀਂ ਗਿਆ ਹੈ ਉਨ੍ਹਾਂ ਨੂੰ ਸੰਪੂਰਣ ਨਹੀਂ ਕੀਤਾ ਜਾ ਸਕਦਾ! ਜੇ ਇੱਕ ਮਨੁੱਖ ਕੇਵਲ ਜਿੱਤੇ ਜਾਣ ਦੀ ਖੋਜ ਕਰਦਾ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਬਣਾਇਆ ਜਾ ਸਕਦਾ, ਭਾਵੇਂ ਉਨ੍ਹਾਂ ਦੇ ਸੁਭਾਅ ਜਿੱਤਣ ਦੇ ਕੰਮ ਦੇ ਦੌਰਾਨ ਖਾਸ ਸੰਬੰਧਤ ਤਬਦੀਲੀਆਂ ਪ੍ਰਦਰਸ਼ਤ ਕਰਦੇ ਹਨ। ਉਹ ਆਪਣੀਆਂ ਪ੍ਰਾਪਤ ਕੀਤੀਆਂ ਆਰੰਭਕ ਸੱਚਾਈਆਂ ਨੂੰ ਵੀ ਗੁਆ ਲੈਣਗੇ। ਜਿੱਤੇ ਜਾ ਚੁੱਕੇ ਲੋਕਾਂ ਅਤੇ ਸੰਪੂਰਣ ਬਣਾਏ ਗਏ ਲੋਕਾਂ ਦੇ ਸੁਭਾਵਾਂ ਵਿਚਲੀ ਤਬਦੀਲੀ ਦੀ ਮਾਤਰਾ ਵਿੱਚ ਬਹੁਤ ਵੱਡਾ ਅੰਤਰ ਹੈ। ਪਰ ਜਿੱਤੇ ਜਾਣਾ ਤਬਦੀਲੀ ਦਾ ਪਹਿਲਾ ਕਦਮ ਹੈ; ਇਹ ਨੀਂਹ ਹੈ। ਇਸ ਆਰੰਭਕ ਤਬਦੀਲੀ ਦੀ ਕਮੀ ਇਹ ਸਬੂਤ ਹੈ ਕਿ ਮਨੁੱਖ ਅਸਲੀਅਤ ਵਿੱਚ ਪਰਮੇਸ਼ੁਰ ਨੂੰ ਬਿਲਕੁਲ ਵੀ ਨਹੀਂ ਜਾਣਦਾ, ਕਿਉਂਕਿ ਇਹ ਗਿਆਨ ਨਿਆਂ ਤੋਂ ਆਉਂਦਾ ਹੈ, ਅਤੇ ਅਜਿਹਾ ਨਿਆਂ ਜਿੱਤਣ ਦੇ ਕੰਮ ਦਾ ਬਹੁਤ ਵੱਡਾ ਹਿੱਸਾ ਹੈ। ਦਰਅਸਲ, ਸਾਰੇ ਜਿਨ੍ਹਾਂ ਨੂੰ ਸੰਪੂਰਣ ਬਣਾਇਆ ਜਾਂਦਾ ਹੈ ਉਨ੍ਹਾਂ ਦਾ ਪਹਿਲਾਂ ਜਿੱਤੇ ਜਾਣਾ ਲਾਜ਼ਮੀ ਹੈ; ਜੇ ਅਜਿਹਾ ਨਹੀਂ ਹੁੰਦਾ, ਤਾਂ ਉਨ੍ਹਾਂ ਦੇ ਸੰਪੂਰਣ ਕੀਤੇ ਜਾਣ ਦਾ ਕੋਈ ਤਰੀਕਾ ਨਹੀਂ ਹੈ।

ਤੂੰ ਕਹਿੰਦਾ ਹੈਂ ਕਿ ਤੂੰ ਦੇਹਧਾਰੀ ਪਰਮੇਸ਼ੁਰ ਨੂੰ ਸਵੀਕਾਰ ਕਰਦਾ ਹੈਂ, ਅਤੇ ਕਿ ਤੂੰ ਵਚਨ ਦੇ ਦੇਹਧਾਰੀ ਹੋਣ ਨੂੰ ਸਵੀਕਾਰ ਕਰਦਾ ਹੈਂ, ਫਿਰ ਵੀ ਤੂੰ ਉਸ ਦੀ ਪਿੱਠ ਪਿੱਛੇ ਕੁਝ ਖਾਸ ਚੀਜ਼ਾਂ ਕਰਦਾ ਹੈਂ, ਚੀਜ਼ਾਂ ਜੋ ਉਸ ਦੀਆਂ ਮੰਗਾਂ ਦੇ ਵਿਰੁੱਧ ਜਾਂਦੀਆਂ ਹਨ, ਅਤੇ ਆਪਣੇ ਦਿਲ ਵਿੱਚ ਤੈਨੂੰ ਉਸ ਦਾ ਕੋਈ ਡਰ ਨਹੀਂ ਹੈ। ਕੀ ਇਹ ਪਰਮੇਸ਼ੁਰ ਨੂੰ ਸਵੀਕਾਰ ਕਰਨਾ ਹੈ? ਜੋ ਕੁਝ ਉਹ ਕਹਿੰਦਾ ਹੈ ਤੂੰ ਉਸ ਨੂੰ ਸਵੀਕਾਰ ਕਰਦਾ ਹੈਂ, ਪਰ ਤੂੰ ਉਸ ਸਭ ਨੂੰ ਅਮਲ ਵਿੱਚ ਨਹੀਂ ਲਿਆਉਂਦਾ ਜੋ ਤੂੰ ਕਰ ਸਕਦਾ ਹੈਂ, ਨਾ ਹੀ ਤੂੰ ਉਸ ਦੇ ਰਾਹ ਉੱਤੇ ਟਿਕਦਾ ਹੈਂ। ਕੀ ਇਹ ਪਰਮੇਸ਼ੁਰ ਨੂੰ ਸਵੀਕਾਰ ਕਰਨਾ ਹੈ? ਅਤੇ ਭਾਵੇਂ ਤੂੰ ਉਸ ਨੂੰ ਸਵੀਕਾਰ ਕਰਦਾ ਹੈਂ, ਤੇਰੀ ਉਸ ਪ੍ਰਤੀ ਮਨੋਦਸ਼ਾ ਕਦੇ ਵੀ ਆਦਰ ਵਾਲੀ ਨਹੀਂ, ਕੇਵਲ ਸਾਵਧਾਨੀ ਵਾਲੀ ਹੁੰਦੀ ਹੈ। ਜੇ ਤੂੰ ਉਸ ਦੇ ਕੰਮ ਨੂੰ ਦੇਖਿਆ ਅਤੇ ਸਵੀਕਾਰ ਕੀਤਾ ਹੈ ਅਤੇ ਜਾਣਦਾ ਹੈਂ ਕਿ ਉਹ ਪਰਮੇਸ਼ੁਰ ਹੈ, ਫਿਰ ਵੀ ਤੂੰ ਉਤਸ਼ਾਹਹੀਣ ਰਹਿੰਦਾ ਹੈਂ ਅਤੇ ਤੇਰੇ ਵਿੱਚ ਬਿਲਕੁਲ ਕੋਈ ਤਬਦੀਲੀ ਨਹੀਂ ਆਉਂਦੀ ਹੈਂ, ਤਾਂ ਤੂੰ ਉਸ ਕਿਸਮ ਦਾ ਮਨੁੱਖ ਹੈਂ ਜੋ ਅਜੇ ਵੀ ਜਿੱਤਿਆ ਨਹੀਂ ਗਿਆ ਹੈ। ਜਿਨ੍ਹਾਂ ਨੂੰ ਜਿੱਤਿਆ ਜਾ ਚੁੱਕਾ ਹੈ ਉਨ੍ਹਾਂ ਲਈ ਆਪਣੀ ਪੂਰੀ ਵਾਹ ਲਗਾਉਣਾ ਲਾਜ਼ਮੀ ਹੈ ਅਤੇ ਭਾਵੇਂ ਉਹ ਉੱਚ ਪੱਧਰ ਦੀਆਂ ਸੱਚਾਈਆਂ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ, ਅਤੇ ਇਹ ਸੱਚਾਈਆਂ ਉਨ੍ਹਾਂ ਤੋਂ ਦੂਰ ਹੁੰਦੀਆਂ ਹਨ, ਅਜਿਹੇ ਲੋਕ ਆਪਣੇ ਦਿਲਾਂ ਵਿੱਚ ਇਨ੍ਹਾਂ ਨੂੰ ਪ੍ਰਾਪਤ ਕਰਨ ਦੇ ਇੱਛੁਕ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਜੋ ਸਵੀਕਾਰ ਕਰ ਸਕਦੇ ਹਨ ਉਸ ਦੀਆਂ ਸੀਮਾਵਾਂ ਹੁੰਦੀਆਂ ਹਨ, ਕਿ ਜੋ ਉਹ ਅਮਲ ਵਿੱਚ ਲਿਆ ਸਕਦੇ ਹਨ ਉਨ੍ਹਾਂ ਦੀਆਂ ਹੱਦਾਂ ਅਤੇ ਸੀਮਾਵਾਂ ਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਲਈ ਘੱਟੋ-ਘੱਟ ਉਹ ਕਰਨਾ ਲਾਜ਼ਮੀ ਹੁੰਦਾ ਹੈ ਜੋ ਉਹ ਕਰ ਸਕਦੇ ਹਨ, ਅਤੇ ਜੇ ਤੂੰ ਉਸ ਨੂੰ ਪ੍ਰਾਪਤ ਕਰ ਸਕਦਾ ਹੈਂ, ਤਾਂ ਇਹ ਇੱਕ ਅਜਿਹਾ ਅਸਰ ਹੈ ਜੋ ਜਿੱਤਣ ਦੇ ਕੰਮ ਦੀ ਵਜ੍ਹਾ ਤੋਂ ਪ੍ਰਾਪਤ ਕੀਤਾ ਗਿਆ ਹੈ। ਮੰਨ ਲੈ ਕਿ ਤੂੰ ਕਹਿੰਦਾ ਹੈ, “ਮੰਨਿਆ ਕਿ ਉਹ ਬਹੁਤ ਸਾਰੇ ਵਚਨ ਅੱਗੇ ਰੱਖ ਸਕਦਾ ਹੈ ਜੋ ਮਨੁੱਖ ਨਹੀਂ ਰੱਖ ਸਕਦਾ, ਜੇ ਉਹ ਪਰਮੇਸ਼ੁਰ ਨਹੀਂ ਹੈ ਤਾਂ ਉਹ ਕੋਣ ਹੈ?” ਅਜਿਹੀ ਸੋਚ ਦਾ ਅਰਥ ਇਹ ਨਹੀਂ ਹੈ ਕਿ ਤੂੰ ਪਰਮੇਸ਼ੁਰ ਨੂੰ ਸਵੀਕਾਰ ਕਰਦਾ ਹੈਂ। ਜੇ ਤੂੰ ਪਰਮੇਸ਼ੁਰ ਨੂੰ ਸਵੀਕਾਰ ਕਰਦਾ ਹੈਂ ਤਾਂ ਤੇਰੇ ਲਈ ਆਪਣੇ ਅਸਲ ਵਿਹਾਰਾਂ ਦੁਆਰਾ ਇਸ ਨੂੰ ਦਰਸਾਉਣਾ ਲਾਜ਼ਮੀ ਹੈ। ਜੇ ਤੂੰ ਇੱਕ ਕਲੀਸਿਯਾ ਦੀ ਅਗਵਾਈ ਕਰਦਾ ਹੈਂ, ਫਿਰ ਵੀ ਤੂੰ ਧਾਰਮਿਕਤਾ ਨੂੰ ਅਮਲ ਵਿੱਚ ਨਹੀਂ ਲਿਆਉਂਦਾ, ਜੇ ਤੂੰ ਧਨ ਦੌਲਤ ਦੀ ਚਾਹ ਰੱਖਦਾ ਹੈਂ ਅਤੇ ਕਲੀਸਿਯਾ ਦੇ ਪੈਸੇ ਸਦਾ ਆਪਣੀ ਜੇਬ ਵਿੱਚ ਪਾ ਲੈਂਦਾ ਹੈਂ ਤਾਂ ਕੀ ਇਹ ਸਵੀਕਾਰ ਕਰਨਾ ਹੈ ਕਿ ਇੱਕ ਪਰਮੇਸ਼ੁਰ ਮੌਜੂਦ ਹੈ? ਪਰਮੇਸ਼ੁਰ ਸਰਬਸ਼ਕਤੀਮਾਨ ਹੈ, ਅਤੇ ਉਹ ਆਦਰ ਯੋਗ ਹੈ। ਜੇ ਤੂੰ ਵਾਸਤਵ ਵਿੱਚ ਸਵੀਕਾਰ ਕਰਦਾ ਹੈਂ ਕਿ ਇੱਕ ਪਰਮੇਸ਼ੁਰ ਮੌਜੂਦ ਹੈ ਤਾਂ ਤੈਨੂੰ ਡਰ ਕਿਵੇਂ ਨਹੀਂ ਲੱਗ ਸਕਦਾ? ਜੇ ਤੂੰ ਅਜਿਹੇ ਘ੍ਰਿਣਾਯੋਗ ਕੰਮ ਕਰਨ ਦੇ ਸਮਰੱਥ ਹੈਂ ਤਾਂ ਕੀ ਤੂੰ ਸੱਚਮੁੱਚ ਹੀ ਉਸ ਨੂੰ ਸਵੀਕਾਰ ਕਰਦਾ ਹੈਂ? ਕੀ ਇਹ ਪਰਮੇਸ਼ੁਰ ਹੈ ਜਿਸ ਵਿੱਚ ਤੂੰ ਵਿਸ਼ਵਾਸ ਰੱਖਦਾ ਹੈਂ? ਜਿਸ ਵਿੱਚ ਤੂੰ ਵਿਸ਼ਵਾਸ ਰੱਖਦਾ ਹੈਂ ਉਹ ਇੱਕ ਖ਼ਿਆਲੀ ਪਰਮੇਸ਼ੁਰ ਹੈ; ਇਸੇ ਕਰਕੇ ਤੈਨੂੰ ਡਰ ਨਹੀਂ ਲੱਗਦਾ! ਜੋ ਪਰਮੇਸ਼ੁਰ ਨੂੰ ਜਾਣਦੇ ਹਨ ਅਤੇ ਉਸ ਨੂੰ ਸੱਚਮੁੱਚ ਹੀ ਸਵੀਕਾਰ ਕਰਦੇ ਹਨ ਉਹ ਸਾਰੇ ਉਸ ਤੋਂ ਡਰਦੇ ਹਨ ਅਤੇ ਕੁਝ ਵੀ ਅਜਿਹਾ ਕਰਨ ਤੋਂ ਡਰਦੇ ਹਨ ਜੋ ਉਸ ਦਾ ਵਿਰੋਧ ਕਰਦਾ ਹੈ, ਜਾਂ ਉਨ੍ਹਾਂ ਦੇ ਵਿਵੇਕਾਂ ਦੀ ਉਲੰਘਣਾ ਕਰਦਾ ਹੈ; ਉਹ ਖ਼ਾਸ ਕਰਕੇ ਕੁਝ ਵੀ ਅਜਿਹਾ ਕਰਨ ਤੋਂ ਡਰਦੇ ਹਨ ਜੋ ਉਹ ਜਾਣਦੇ ਹਨ ਕਿ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਹੈ। ਕੇਵਲ ਇਸੇ ਨੂੰ ਪਰਮੇਸ਼ੁਰ ਦੀ ਹੋਂਦ ਨੂੰ ਸਵੀਕਾਰ ਕਰਨਾ ਸਮਝਿਆ ਜਾ ਸਕਦਾ ਹੈ। ਜਦੋਂ ਤੇਰੇ ਮਾਪੇ ਤੈਨੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਤਾਂ ਤੈਨੂੰ ਕੀ ਕਰਨਾ ਚਾਹੀਦਾ ਹੈ? ਤੈਨੂੰ ਪਰਮੇਸ਼ੁਰ ਨੂੰ ਉਦੋਂ ਪਿਆਰ ਕਿਵੇਂ ਕਰਨਾ ਚਾਹੀਦਾ ਹੈ ਜਦੋਂ ਤੇਰਾ ਗੈਰ-ਵਿਸ਼ਵਾਸੀ ਪਤੀ ਤੇਰੇ ਨਾਲ ਭਲਾ ਹੈ? ਅਤੇ ਤੈਨੂੰ ਪਰਮੇਸ਼ੁਰ ਨੂੰ ਉਦੋਂ ਪਿਆਰ ਕਿਵੇਂ ਕਰਨਾ ਚਾਹੀਦਾ ਹੈ ਜਦੋਂ ਤੇਰੇ ਭਰਾ ਅਤੇ ਭੈਣਾਂ ਤੈਨੂੰ ਨਫ਼ਰਤ ਕਰਦੇ ਹਨ? ਜੇ ਤੂੰ ਉਸ ਨੂੰ ਸਵੀਕਾਰ ਕਰਦਾ ਹੈਂ ਤਾਂ ਇਨ੍ਹਾਂ ਮਾਮਲਿਆਂ ਵਿੱਚ ਤੂੰ ਉਚਿਤ ਢੰਗ ਨਾਲ ਕੰਮ ਕਰੇਂਗਾ ਅਤੇ ਅਸਲੀਅਤ ਨੂੰ ਵਿਹਾਰ ਰਾਹੀਂ ਪਰਗਟ ਕਰੇਂਗਾ। ਜੇ ਤੂੰ ਠੋਸ ਕਦਮ ਚੁੱਕਣ ਵਿੱਚ ਅਸਫਲ ਹੁੰਦਾ ਹੈ ਪਰ ਕੇਵਲ ਇਹੀ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਦੀ ਹੋਂਦ ਨੂੰ ਸਵੀਕਾਰ ਕਰਦਾ ਹੈਂ, ਤਾਂ ਤੂੰ ਕੇਵਲ ਬੋਲਣ ਵਾਲਾ ਹੈਂ! ਤੂੰ ਕਹਿੰਦਾ ਹੈਂ ਕਿ ਤੂੰ ਉਸ ਵਿੱਚ ਵਿਸ਼ਵਾਸ ਕਰਦਾ ਹੈਂ ਅਤੇ ਉਸ ਨੂੰ ਸਵੀਕਾਰ ਕਰਦਾ ਹੈ ਪਰ ਤੂੰ ਉਸ ਨੂੰ ਕਿਸ ਢੰਗ ਨਾਲ ਸਵੀਕਾਰ ਕਰਦਾ ਹੈਂ? ਤੂੰ ਉਸ ਵਿੱਚ ਕਿਸ ਤਰ੍ਹਾਂ ਵਿਸ਼ਵਾਸ ਰੱਖਦਾ ਹੈਂ? ਕੀ ਤੂੰ ਉਸ ਤੋਂ ਡਰਦਾ ਹੈਂ? ਕੀ ਤੂੰ ਉਸ ਦਾ ਆਦਰ ਕਰਦਾ ਹੈਂ? ਕੀ ਤੂੰ ਉਸ ਨੂੰ ਅੰਦਰ ਦੀ ਡੂੰਘਾਈ ਤੋਂ ਪਿਆਰ ਕਰਦਾ ਹੈਂ? ਜਦੋਂ ਤੂੰ ਦੁਖੀ ਹੁੰਦਾ ਹੈਂ ਅਤੇ ਤੇਰੇ ਕੋਲ ਕੋਈ ਸਹਾਰਾ ਦੇਣ ਵਾਲਾ ਨਹੀਂ ਹੁੰਦਾ ਤਾਂ ਤੈਨੂੰ ਪਰਮੇਸ਼ੁਰ ਦੀ ਸੁੰਦਰਤਾ ਦਾ ਅਹਿਸਾਸ ਹੁੰਦਾ ਹੈ, ਪਰ ਬਾਅਦ ਵਿੱਚ ਤੂੰ ਇਸ ਬਾਰੇ ਸਭ ਕੁਝ ਭੁੱਲ ਜਾਂਦਾ ਹੈਂ। ਇਹ ਪਰਮੇਸ਼ੁਰ ਨੂੰ ਪਿਆਰ ਕਰਨਾ ਨਹੀਂ ਹੈ ਅਤੇ ਨਾ ਹੀ ਇਹ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣਾ ਹੈ! ਅੰਤ ਵਿੱਚ, ਪਰਮੇਸ਼ੁਰ ਕੀ ਇੱਛਾ ਕਰਦਾ ਹੈ ਕਿ ਮਨੁੱਖ ਪ੍ਰਾਪਤ ਕਰੇ? ਸਾਰੀਆਂ ਸਥਿਤੀਆਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਜਿਵੇਂ ਕਿ ਤੇਰਾ ਆਪਣੀ ਮਹੱਤਤਾ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹੋਣਾ, ਇਹ ਸੋਚਣਾ ਕਿ ਤੂੰ ਨਵੀਆਂ ਚੀਜ਼ਾਂ ਨੂੰ ਜਾਣਨ ਅਤੇ ਸਮਝਣ, ਦੂਜਿਆਂ ਨੂੰ ਆਪਣੇ ਕਾਬੂ ਵਿੱਚ ਰੱਖਣ, ਦੂਜਿਆਂ ਨੂੰ ਹਿਕਾਰਤ ਨਾਲ ਦੇਖਣ, ਲੋਕਾਂ ਬਾਰੇ ਉਨ੍ਹਾਂ ਦੀ ਦਿੱਖ ਦੇ ਅਧਾਰ ਤੇ ਰਾਏ ਕਾਇਮ ਕਰਨ, ਭੋਲੇ-ਭਾਲੇ ਲੋਕਾਂ ਨਾਲ ਧੱਕੇਸ਼ਾਹੀ ਕਰਨ, ਕਲੀਸਿਯਾ ਦੇ ਪੈਸੇ ਦਾ ਲਾਲਚ ਕਰਨ, ਅਤੇ ਹੋਰ ਵੀ ਬਹੁਤ ਕੁਝ ਕਰਨ ਵਿੱਚ ਬਹੁਤ ਤੇਜ਼ ਹੈਂ—ਕੇਵਲ ਜਦੋਂ ਤੇਰੇ ਵਿੱਚੋਂ ਇਨ੍ਹਾਂ ਸਭ ਭ੍ਰਿਸ਼ਟ ਸੁਭਾਵਾਂ ਨੂੰ ਕੁਝ ਹੱਦ ਤੱਕ ਮਿਟਾਇਆ ਜਾਂਦਾ ਹੈ, ਤਾਂ ਤੇਰੀ ਜਿੱਤ ਨੂੰ ਪਰਗਟ ਕੀਤਾ ਜਾਵੇਗਾ।

ਤੁਹਾਡੇ ਲੋਕਾਂ ਉੱਤੇ ਕੀਤੇ ਗਏ ਜਿੱਤ ਦੇ ਕੰਮ ਦੀ ਸਭ ਤੋਂ ਡੂੰਘੀ ਮਹੱਤਤਾ ਹੈ: ਇੱਕ ਸੰਬੰਧ ਵਿੱਚ, ਇਸ ਕੰਮ ਦਾ ਉਦੇਸ਼ ਲੋਕਾਂ ਦੇ ਇੱਕ ਸਮੂਹ ਨੂੰ ਸੰਪੂਰਣ ਕਰਨਾ ਹੈ, ਕਹਿਣ ਦਾ ਭਾਵ, ਉਨ੍ਹਾਂ ਨੂੰ ਸੰਪੂਰਣ ਕਰਨਾ ਹੈ ਤਾਂ ਕਿ ਉਹ ਜੇਤੂਆਂ ਦਾ ਸਮੂਹ ਬਣ ਸਕਣ—ਪੂਰੇ ਕੀਤੇ ਗਏ ਲੋਕਾਂ ਅਰਥਾਤ ਪਹਿਲੇ-ਫਲਾਂ ਦਾ ਇੱਕ ਸਮੂਹ ਬਣ ਸਕਣ। ਦੂਜੇ ਸੰਬੰਧ ਵਿੱਚ, ਇਹ ਸਿਰਜੇ ਹੋਏ ਪ੍ਰਾਣੀਆਂ ਨੂੰ ਪਰਮੇਸ਼ੁਰ ਦੇ ਪਿਆਰ ਦਾ ਅਨੰਦ ਮਾਣਨ ਦੇਣਾ, ਪਰਮੇਸ਼ੁਰ ਦੀ ਪੂਰੀ ਅਤੇ ਮਹਾਨ ਮੁਕਤੀ ਨੂੰ ਪ੍ਰਾਪਤ ਕਰਨ ਦੇਣਾ ਹੈ, ਅਤੇ ਮਨੁੱਖ ਨੂੰ ਕੇਵਲ ਦਯਾ ਅਤੇ ਪਿਆਰ ਭਰੀ ਉਦਾਰਤਾ ਦਾ ਅਨੰਦ ਲੈਣ ਦੇਣਾ ਹੀ ਨਹੀਂ, ਬਲਕਿ ਇਸ ਤੋਂ ਜ਼ਿਆਦਾ ਮਹੱਤਵਪੂਰਣ ਤਾੜਨਾ ਅਤੇ ਨਿਆਂ ਦਾ ਵੀ ਅਨੰਦ ਲੈਣ ਦੇਣਾ ਹੈ। ਸੰਸਾਰ ਦੀ ਸਿਰਜਣਾ ਤੋਂ ਲੈ ਕੇ ਹੁਣ ਤੱਕ ਜੋ ਪਰਮੇਸ਼ੁਰ ਨੇ ਆਪਣੇ ਕੰਮ ਵਿੱਚ ਕੀਤਾ ਹੈ ਉਹ, ਕਿਸੇ ਮਨੁੱਖ ਪ੍ਰਤੀ ਨਫ਼ਰਤ ਦੇ ਬਗੈਰ, ਪਿਆਰ ਹੈ। ਇੱਥੋਂ ਤੱਕ ਕਿ ਤਾੜਨਾ ਅਤੇ ਨਿਆਂ ਜਿਨ੍ਹਾਂ ਨੂੰ ਤੂੰ ਦੇਖਿਆ ਹੈ ਉਹ ਵੀ ਪਿਆਰ ਹੈ, ਇੱਕ ਹੋਰ ਵੀ ਜ਼ਿਆਦਾ ਸੱਚਾ ਅਤੇ ਹੋਰ ਵੀ ਜ਼ਿਆਦਾ ਅਸਲ ਪਿਆਰ, ਜੋ ਲੋਕਾਂ ਦੀ ਮਨੁੱਖੀ ਜੀਵਨ ਦੇ ਸਹੀ ਰਾਹ ਉੱਪਰ ਅਗਵਾਈ ਕਰਦਾ ਹੈ। ਇੱਕ ਹੋਰ ਸੰਬੰਧ ਵਿੱਚ, ਇਹ ਸ਼ਤਾਨ ਅੱਗੇ ਗਵਾਹੀ ਭਰਨ ਲਈ ਹੈ। ਅਤੇ ਅਜੇ ਵੀ ਇੱਕ ਹੋਰ ਸੰਬੰਧ ਵਿੱਚ ਇਹ ਭਵਿੱਖ ਦੇ ਇੰਜੀਲ ਦੇ ਕੰਮ ਨੂੰ ਫੈਲਾਉਣ ਦੀ ਨੀਂਹ ਰੱਖਣਾ ਹੈ। ਸਾਰਾ ਕੰਮ ਜੋ ਉਸ ਨੇ ਕੀਤਾ ਹੈ ਉਹ ਲੋਕਾਂ ਦੀ ਮਨੁੱਖੀ ਜੀਵਨ ਦੇ ਸਹੀ ਰਾਹ ਉੱਤੇ ਅਗਵਾਈ ਕਰਨ ਦੇ ਉਦੇਸ਼ ਲਈ ਹੈ, ਤਾਂ ਕਿ ਉਹ ਸਧਾਰਣ ਲੋਕਾਂ ਦੀ ਤਰ੍ਹਾਂ ਜੀ ਸਕਣ, ਕਿਉਂਕਿ ਲੋਕ ਨਹੀਂ ਜਾਣਦੇ ਕਿ ਜੀਵਨ ਕਿਵੇਂ ਜੀਉਣਾ ਹੈ, ਅਤੇ ਇਸ ਮਾਰਗਦਰਸ਼ਨ ਦੇ ਬਗੈਰ ਤੂੰ ਕੇਵਲ ਖਾਲੀ ਜੀਵਨ ਜੀਵੇਂਗਾ; ਤੇਰੇ ਜੀਵਨ ਦਾ ਕੋਈ ਮਹੱਤਵ ਅਤੇ ਅਰਥ ਨਹੀਂ ਹੋਵੇਗਾ ਅਤੇ ਤੂੰ ਇੱਕ ਸਧਾਰਣ ਮਨੁੱਖ ਬਣਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੋਵੇਂਗਾ। ਇਹ ਮਨੁੱਖ ਨੂੰ ਜਿੱਤਣ ਦਾ ਸਭ ਤੋਂ ਡੂੰਘਾ ਮਹੱਤਵ ਹੈ। ਤੁਸੀਂ ਸਾਰੇ ਮੋਆਬ ਦੇ ਵੰਸ਼ਜ ਹੋ; ਜਦੋਂ ਜਿੱਤਣ ਦਾ ਕੰਮ ਤੁਹਾਡੇ ਵਿਚਕਾਰ ਪੂਰਾ ਕੀਤਾ ਜਾਂਦਾ ਹੈ ਤਾਂ ਇਹ ਬਹੁਤ ਵੱਡੀ ਮੁਕਤੀ ਹੈ। ਤੁਸੀਂ ਸਾਰੇ ਪਾਪ ਅਤੇ ਦੁਰਾਚਾਰ ਦੀ ਧਰਤੀ ਉੱਤੇ ਜੀਉਂਦੇ ਹੋ, ਅਤੇ ਤੁਸੀਂ ਸਾਰੇ ਦੁਰਾਚਾਰੀ ਅਤੇ ਪਾਪੀ ਹੋ। ਅੱਜ ਤੁਸੀਂ ਨਾ ਕੇਵਲ ਪਰਮੇਸ਼ੁਰ ਵੱਲ ਦੇਖ ਸਕਦੇ ਹੋ, ਬਲਕਿ ਇਸ ਤੋਂ ਜ਼ਿਆਦਾ ਮਹੱਤਵਪੂਰਣ, ਤੁਸੀਂ ਤਾੜਨਾ ਅਤੇ ਨਿਆਂ ਪ੍ਰਾਪਤ ਕੀਤੇ ਹਨ, ਤੁਸੀਂ ਸੱਚਮੁੱਚ ਡੂੰਘੀ ਮੁਕਤੀ ਪ੍ਰਾਪਤ ਕੀਤੀ ਹੈ, ਕਹਿਣ ਦਾ ਭਾਵ ਹੈ ਤੁਸੀਂ ਪਰਮੇਸ਼ੁਰ ਦੇ ਸਭ ਤੋਂ ਮਹਾਨ ਪਿਆਰ ਨੂੰ ਪ੍ਰਾਪਤ ਕੀਤਾ ਹੈ। ਆਪਣੇ ਸਾਰੇ ਕੰਮਾਂ ਵਿੱਚ, ਪਰਮੇਸ਼ੁਰ ਸੱਚਮੁੱਚ ਹੀ ਤੁਹਾਡੇ ਨਾਲ ਪਿਆਰ ਕਰਦਾ ਹੈ। ਉਸ ਦਾ ਕੋਈ ਬੁਰਾ ਇਰਾਦਾ ਨਹੀਂ ਹੈ। ਇਹ ਤੁਹਾਡੇ ਪਾਪਾਂ ਦੀ ਵਜ੍ਹਾ ਤੋਂ ਹੈ ਕਿ ਉਹ ਤੁਹਾਡਾ ਨਿਆਂ ਕਰਦਾ ਹੈ, ਤਾਂ ਕਿ ਤੁਸੀਂ ਆਪਣੇ ਆਪ ਦਾ ਨਿਰੀਖਣ ਕਰੋਗੇ ਅਤੇ ਇਸ ਅਦਭੁਤ ਮੁਕਤੀ ਨੂੰ ਪ੍ਰਾਪਤ ਕਰੋਗੇ। ਇਹ ਸਭ ਮਨੁੱਖ ਨੂੰ ਪੂਰਾ ਬਣਾਉਣ ਦੇ ਉਦੇਸ਼ ਲਈ ਕੀਤਾ ਜਾਂਦਾ ਹੈ। ਅਰੰਭ ਤੋਂ ਲੈ ਕੇ ਅੰਤ ਤੱਕ, ਪਰਮੇਸ਼ੁਰ ਮਨੁੱਖ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਗਾਉਂਦਾ ਆ ਰਿਹਾ ਹੈ, ਅਤੇ ਉਸ ਦੀ ਮਨੁੱਖਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਇੱਛਾ ਨਹੀਂ ਹੈ, ਜਿਨ੍ਹਾਂ ਨੂੰ ਉਸ ਨੇ ਖੁਦ ਆਪਣੇ ਹੱਥੀਂ ਸਿਰਜਿਆ ਹੈ। ਅੱਜ, ਉਹ ਤੁਹਾਡੇ ਵਿਚਕਾਰ ਕੰਮ ਕਰਨ ਲਈ ਆਇਆ ਹੈ, ਅਤੇ ਕੀ ਅਜਿਹੀ ਮੁਕਤੀ ਹੋਰ ਵੀ ਮਹਾਨ ਨਹੀਂ ਹੈ? ਜੇ ਉਹ ਤੁਹਾਨੂੰ ਨਫ਼ਰਤ ਕਰਦਾ ਹੁੰਦਾ ਤਾਂ ਕੀ ਉਹ ਅਜੇ ਵੀ ਵਿਅਕਤੀਗਤ ਤੌਰ ਤੇ ਤੁਹਾਡੀ ਅਗਵਾਈ ਕਰਨ ਦਾ ਇੰਨੇ ਵੱਡੇ ਪੱਧਰ ਦਾ ਕੰਮ ਕਰਦਾ? ਉਸ ਨੂੰ ਇੰਨਾ ਕਿਉਂ ਸਹਾਰਨਾ ਚਾਹੀਦਾ ਹੈ? ਪਰਮੇਸ਼ੁਰ ਤੁਹਾਨੂੰ ਨਫ਼ਰਤ ਨਹੀਂ ਕਰਦਾ ਜਾਂ ਤੁਹਾਡੇ ਪ੍ਰਤੀ ਕੋਈ ਬੁਰੇ ਇਰਾਦੇ ਨਹੀਂ ਰੱਖਦਾ। ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਪਿਆਰ ਸਭ ਤੋਂ ਸੱਚਾ ਪਿਆਰ ਹੈ। ਇਹ ਕੇਵਲ ਇਸੇ ਵਜ੍ਹਾ ਤੋਂ ਹੈ ਕਿ ਲੋਕ ਅਣਆਗਿਆਕਾਰ ਹਨ, ਕਿ ਉਸ ਨੂੰ ਉਨ੍ਹਾਂ ਨੂੰ ਨਿਆਂ ਦੁਆਰਾ ਬਚਾਉਣਾ ਪੈਂਦਾ ਹੈ; ਜੇ ਇਸ ਤਰ੍ਹਾਂ ਨਹੀਂ ਕੀਤਾ, ਤਾਂ ਉਨ੍ਹਾਂ ਨੂੰ ਬਚਾਉਣਾ ਅਸੰਭਵ ਹੋਵੇਗਾ। ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕਿਵੇਂ ਜੀਉਣਾ ਹੈ ਅਤੇ ਇੱਥੋਂ ਤੱਕ ਵੀ ਜਾਗਰੂਕ ਨਹੀਂ ਹੋ ਕਿ ਜੀਉਣਾ ਕਿਵੇਂ ਹੈ ਅਤੇ ਕਿਉਂਕਿ ਤੁਸੀਂ ਇਸ ਦੁਰਾਚਾਰੀ ਅਤੇ ਪਾਪੀ ਧਰਤੀ ਉੱਤੇ ਰਹਿੰਦੇ ਹੋ ਅਤੇ ਤੁਸੀਂ ਖੁਦ ਦੁਰਾਚਾਰੀ ਅਤੇ ਮਲੀਨ ਭਰਿਸ਼ਟ ਆਤਮਾਵਾਂ ਹੋ, ਉਹ ਤੁਹਾਡਾ ਇਸ ਤੋਂ ਹੋਰ ਵੀ ਜ਼ਿਆਦਾ ਭ੍ਰਿਸ਼ਟ ਹੋਣ ਦੇਣਾ ਬਰਦਾਸ਼ਤ ਨਹੀਂ ਕਰ ਸਕਦਾ। ਉਹ ਤੁਹਾਨੂੰ ਇਸ ਮਲੀਨ ਧਰਤੀ, ਜਿੱਥੇ ਤੁਸੀਂ ਹੁਣ ਰਹਿੰਦੇ ਹੋ, ਉੱਤੇ ਜੀਉਂਦੇ ਦੇਖਣਾ, ਤੁਹਾਡਾ ਸ਼ਤਾਨ ਦੁਆਰਾ ਮਨ-ਮਰਜ਼ੀ ਨਾਲ ਲਿਤਾੜੇ ਜਾਣਾ ਬਰਦਾਸ਼ਤ ਨਹੀਂ ਕਰ ਸਕਦਾ, ਅਤੇ ਉਹ ਤੁਹਾਨੂੰ ਪਤਾਲ ਵਿੱਚ ਡਿੱਗਣ ਦੇਣਾ ਬਰਦਾਸ਼ਤ ਨਹੀਂ ਕਰ ਸਕਦਾ। ਉਹ ਕੇਵਲ ਇਸ ਸਮੂਹ ਦੇ ਲੋਕਾਂ ਨੂੰ ਪ੍ਰਾਪਤ ਕਰਨ ਅਤੇ ਤੁਹਾਨੂੰ ਪੂਰੀ ਤਰ੍ਹਾਂ ਬਚਾਉਣ ਦੀ ਇੱਛਾ ਕਰਦਾ ਹੈ। ਇਹ ਜਿੱਤਣ ਦੇ ਕੰਮ ਨੂੰ ਤੁਹਾਡੇ ਉੱਤੇ ਕਰਨ ਦਾ ਮੁੱਖ ਉਦੇਸ਼ ਹੈ—ਇਹ ਕੇਵਲ ਮੁਕਤੀ ਲਈ ਹੈ। ਜੇ ਤੂੰ ਨਹੀਂ ਦੇਖ ਸਕਦਾ ਕਿ ਤੇਰੇ ਉੱਤੇ ਜੋ ਕੁਝ ਵੀ ਕੀਤਾ ਜਾਂਦਾ ਹੈ ਉਹ ਪਿਆਰ ਅਤੇ ਮੁਕਤੀ ਹੈ, ਜੋ ਤੂੰ ਸੋਚਦਾ ਹੈਂ ਕਿ ਇਹ ਕੇਵਲ ਮਨੁੱਖ ਨੂੰ ਤਸੀਹੇ ਦੇਣ ਦੀ ਇੱਕ ਵਿਧੀ, ਇੱਕ ਤਰੀਕਾ ਹੈ ਜਾਂ ਕੋਈ ਭਰੋਸੇਯੋਗ ਚੀਜ਼ ਨਹੀਂ ਹੈ, ਤਾਂ ਤੂੰ ਆਪਣੇ ਸੰਸਾਰ ਵਿੱਚ ਦੁੱਖ ਅਤੇ ਔਖਿਆਈ ਸਹਿਣ ਲਈ ਵਾਪਸ ਜਾ ਸਕਦਾ ਹੈਂ! ਜੇ ਤੂੰ ਇਸ ਵਰਗ ਵਿੱਚ ਰਹਿਣ ਅਤੇ ਇਸ ਨਿਆਂ ਅਤੇ ਇਸ ਬਹੁਤ ਵੱਡੀ ਮੁਕਤੀ ਦਾ ਅਨੰਦ ਲੈਣ ਦਾ ਇੱਛੁਕ ਹੈਂ, ਇਨ੍ਹਾਂ ਸਭ ਅਸੀਸਾਂ ਦਾ ਅਨੰਦ ਲੈਣ ਦਾ ਇੱਛੁਕ ਹੈ, ਅਸੀਸਾਂ ਜੋ ਮਨੁੱਖੀ ਸੰਸਾਰ ਵਿੱਚ ਹੋਰ ਕਿਤੇ ਵੀ ਨਹੀਂ ਪਾਈਆਂ ਜਾ ਸਕਦੀਆਂ ਹਨ, ਅਤੇ ਇਸ ਪਿਆਰ ਦਾ ਅਨੰਦ ਮਾਣਨ ਦਾ ਇੱਛੁਕ ਹੈਂ, ਤਾਂ ਨੇਕ ਬਣ: ਜਿੱਤਣ ਦੇ ਕੰਮ ਨੂੰ ਸਵੀਕਾਰ ਕਰਨ ਲਈ ਇਸ ਵਰਗ ਵਿੱਚ ਬਣਿਆ ਰਹਿ ਤਾਂ ਕਿ ਤੈਨੂੰ ਸੰਪੂਰਣ ਬਣਾਇਆ ਜਾ ਸਕੇ। ਅੱਜ ਤੈਨੂੰ ਪਰਮੇਸ਼ੁਰ ਦੇ ਨਿਆਂ ਦੀ ਵਜ੍ਹਾ ਤੋਂ ਥੋੜ੍ਹੀ ਜਿਹੀ ਪੀੜ ਅਤੇ ਤਾਏ ਜਾਣਾ ਸਹਿਣਾ ਪੈ ਸਕਦਾ ਹੈ, ਪਰ ਅਜਿਹੀ ਪੀੜ ਨੂੰ ਸਹਿਣ ਦਾ ਮਹੱਤਵ ਅਤੇ ਅਰਥ ਹੈ। ਭਾਵੇਂ ਪਰਮੇਸ਼ੁਰ ਦੀ ਤਾੜਨਾ ਅਤੇ ਨਿਆਂ ਦੁਆਰਾ ਲੋਕ ਤਾਏ ਜਾਂਦੇ ਅਤੇ ਬੇਰਹਿਮੀ ਨਾਲ ਉਜਾਗਰ ਕੀਤੇ ਜਾਂਦੇ ਹਨ—ਇਸ ਦਾ ਉਦੇਸ਼ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣਾ ਅਤੇ ਉਨ੍ਹਾਂ ਦੇ ਸਰੀਰ ਨੂੰ ਸਜ਼ਾ ਦੇਣਾ ਹੈ—ਕੰਮ ਦੇ ਕਿਸੇ ਵੀ ਹਿੱਸੇ ਦਾ ਮਕਸਦ ਉਨ੍ਹਾਂ ਦੇ ਸਰੀਰ ਨੂੰ ਦੋਸ਼ੀ ਠਹਿਰਾ ਕੇ ਬਰਬਾਦ ਕਰਨਾ ਨਹੀਂ ਹੈ। ਵਚਨ ਦੁਆਰਾ ਗੰਭੀਰ ਖੁਲਾਸੇ ਕੇਵਲ ਤੇਰੀ ਸਹੀ ਰਾਹ ਉੱਤੇ ਅਗਵਾਈ ਕਰਨ ਦੇ ਉਦੇਸ਼ ਲਈ ਹਨ। ਤੁਸੀਂ ਵਿਅਕਤੀਗਤ ਰੂਪ ਵਿੱਚ ਇਸ ਕੰਮ ਦਾ ਕਾਫੀ ਅਨੁਭਵ ਪ੍ਰਾਪਤ ਕਰ ਲਿਆ ਹੈ, ਅਤੇ ਸਪਸ਼ਟ ਤੌਰ ਤੇ ਇਸ ਨੇ ਤੁਹਾਡੀ ਅਗਵਾਈ ਇੱਕ ਬੁਰੇ ਰਾਹ ਵੱਲ ਨਹੀਂ ਕੀਤੀ ਹੈ! ਇਹ ਸਭ ਕੁਝ ਤੇਰੇ ਤੋਂ ਸਧਾਰਣ ਮਨੁੱਖਤਾ ਵਿਹਾਰ ਰਾਹੀਂ ਪਰਗਟ ਕਰਵਾਉਣ ਲਈ ਹੈ ਅਤੇ ਇਹ ਸਭ ਤੇਰੀ ਸਧਾਰਣ ਮਨੁੱਖਤਾ ਦੁਆਰਾ ਪ੍ਰਾਪਤੀਯੋਗ ਹੈ। ਪਰਮੇਸ਼ੁਰ ਦੇ ਕੰਮ ਦਾ ਹਰ ਪੜਾਅ ਤੇਰੀਆਂ ਕਮਜ਼ੋਰੀਆਂ ਦੇ ਅਨੁਸਾਰ, ਤੇਰੇ ਅਸਲ ਰੁਤਬੇ ਦੇ ਅਨੁਸਾਰ ਤੇਰੀਆਂ ਲੋੜਾਂ ਉੱਤੇ ਅਧਾਰਤ ਹੈ, ਅਤੇ ਤੁਹਾਡੇ ਉੱਤੇ ਕੋਈ ਵੀ ਅਸਹਿ ਬੋਝ ਨਹੀਂ ਪਾਇਆ ਜਾਂਦਾ। ਅੱਜ ਇਹ ਤੈਨੂੰ ਸਪਸ਼ਟ ਨਹੀਂ ਹੈ ਅਤੇ ਤੈਨੂੰ ਲੱਗਦਾ ਹੈ ਕਿ ਮੈਂ ਤੇਰੇ ਨਾਲ ਸਖਤੀ ਕਰ ਰਿਹਾ ਹਾਂ, ਅਤੇ ਦਰਅਸਲ ਤੂੰ ਸਦਾ ਵਿਸ਼ਵਾਸ ਕਰਦਾ ਹੈਂ ਕਿ ਮੈਂ ਤੈਨੂੰ ਨਫ਼ਰਤ ਕਰਦਾ ਹਾਂ ਇਸੇ ਕਰਕੇ ਮੈਂ ਤੇਰੀ ਹਰ ਰੋਜ਼ ਤਾੜਨਾ, ਨਿਆਂ ਅਤੇ ਨਿੰਦਾ ਕਰਦਾ ਹਾਂ। ਪਰ ਭਾਵੇਂ ਜੋ ਤੂੰ ਸਹਿੰਦਾ ਹੈਂ ਉਹ ਤਾੜਨਾ ਅਤੇ ਨਿਆਂ ਹੈ, ਇਹ ਦਰਅਸਲ ਤੇਰੇ ਲਈ ਪਿਆਰ ਹੈ ਅਤੇ ਇਹ ਸਭ ਤੋਂ ਵੱਡੀ ਸੁਰੱਖਿਆ ਹੈ। ਜੇ ਤੂੰ ਇਸ ਕੰਮ ਦੇ ਡੂੰਘੇ ਅਰਥ ਨੂੰ ਨਹੀਂ ਸਮਝ ਸਕਦਾ ਤਾਂ ਤੇਰੇ ਲਈ ਇਸ ਨੂੰ ਅਨੁਭਵ ਕਰਨਾ ਜਾਰੀ ਰੱਖਣਾ ਅਸੰਭਵ ਹੋਵੇਗਾ। ਇਸ ਮੁਕਤੀ ਦੁਆਰਾ ਤੈਨੂੰ ਅਰਾਮ ਮਿਲਣਾ ਚਾਹੀਦਾ ਹੈ। ਆਪਣੇ ਅਹਿਸਾਸ ਨੂੰ ਪ੍ਰਾਪਤ ਕਰਨ ਤੋਂ ਇਨਕਾਰ ਨਾ ਕਰ। ਇੰਨੀ ਦੂਰ ਆਉਣ ਤੋਂ ਬਾਅਦ, ਜਿੱਤਣ ਦੇ ਕੰਮ ਦਾ ਮਹੱਤਵ ਤੇਰੇ ਲਈ ਸਪਸ਼ਟ ਹੋਣਾ ਚਾਹੀਦਾ ਹੈ, ਅਤੇ ਤੈਨੂੰ ਇਸ ਬਾਰੇ ਕਿਸੇ ਵੀ ਤਰ੍ਹਾਂ ਹੋਰ ਜ਼ਿਆਦਾ ਮਤ ਨਹੀਂ ਰੱਖਣੇ ਚਾਹੀਦੇ!

ਪਿਛਲਾ: ਜਿੱਤਣ ਦੇ ਕੰਮ ਦਾ ਅੰਦਰੂਨੀ ਸੱਚ (3)

ਅਗਲਾ: ਯੋਗਤਾ ਨੂੰ ਉਭਾਰਨਾ ਪਰਮੇਸ਼ੁਰ ਦੀ ਮੁਕਤੀ ਪ੍ਰਾਪਤ ਕਰਨ ਲਈ ਹੁੰਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ